ਅਨੇਕਾਂ ਜਹਾਜ਼ ਕੰਪਨੀਆਂ ਘਾਟੇ ਵਿਚ

ਆਰਥਕ ਮੰਦੀ ਦੀ ਮਾਰ ਸਹਿ ਰਹੇ ਦੁਨੀਆਂ ਦੇ ਸਾਰੇ ਦੇਸ਼ਾਂ ਦੀ ਆਰਥਕ ਤਰੱਕੀ ‘ਤੇ ਕਾਫ਼ੀ ਅਸਰ ਪਿਆ ਹੈ। ਆਰਥਕ ਮੰਦੀ ਦੀ ਇਸ ਮਾਰ ਤੋਂ ਕੁਝ ਹੀ ਦੇਸ਼ ਬਚੇ ਹੋਣ ਦਾ ਦਾਅਵਾ ਕਰ ਰਹੇ ਹਨ। ਅਰਥ ਸ਼ਾਸਤਰੀਆਂ ਅਨੁਸਾਰ ਦੂਜੀ ਸੰਸਾਰ ਜੰਗ ਤੋਂ ਬਾਅਦ ਸਾਲ ੨੦੦੯ ਸਭ ਤੋਂ ਵੱਧ ਘਾਟੇ ਦਾ ਸਾਲ ਰਿਹਾ ਹੈ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਜਹਾਜ਼ ਰਾਹੀਂ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿਚ ਸਾਢੇ ਤਿੰਨ ਫ਼ੀਸਦੀ ਦੀ ਗਿਰਾਵਟ ਆਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਸਮਾਨ ਦੀ ਢੋਆ ਢੁਆਈ ਵਿਚ ਵੀ ੧੦.੧ ਫ਼ੀਸਦੀ ਦੀ ਗਿਟਾਵਟ ਦਰਜ ਕੀਤੀ ਗਈ।
ਇਸ ਸੰਸਥਾ ਅਨੁਸਾਰ ਦੂਜੀ ਸੰਸਾਰ ਜੰਗ ਤੋਂ ਬਾਅਦ ਮੰਗ ਦੇ ਹਿਸਾਬ ਨਾਲ ਸਾਲ ੨੦੦੯ ਜਹਾਜ਼ ਕੰਪਨੀਆਂ ਦੇ ਲਈ ਸਭ ਤੋਂ ਬੁਰਾ ਰਿਹਾ। ਜਹਾਜ਼ ਕੰਪਨੀਆਂ ਦੀ ਦੁਨੀਆਂ ਵਿਚ ਸਭ ਤੋਂ ਵੱਡੀ ਜਥੇਬੰਦੀ ਆਈਏਟੀਏ ਦੇ ਪ੍ਰਧਾਨ ਜਿਯਵਾਨੀ ਵਿਜਿ਼ਨਯਾਨੀ ਨੇ ਕਿਹਾ ਕਿ ਮੰਗ ਦੇ ਹਿਸਾਬ ਨਾਲ ਬੀਤਿਆ ਸਾਲ ਹੁਣ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਹੋ ਗਿਆ ਹੈ। ਇਸ ਤਰ੍ਹਾਂ ਦਾ ਸਾਲ ਇਸ ਉਦਯੋਗ ਨੇ ਸ਼ਾਇਦ ਹੀ ਪਹਿਲਾਂ ਕਦੀ ਵੇਖਿਆ ਹੋਵੇ। ਹਾਲਾਂਕਿ  ਦਸੰਬਰ  ੨੦੦੯ ਦਾ ਮਹੀਨਾ ਜਾਂਦੇ ਜਾਂਦੇ ਖੁਸ਼ੀਆਂ ਵੀ ਦੇ ਗਿਆ, ਜਦੋਂ ਇਸ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਆਵਾਜਾਈ ਵਿਚ ੧.੬ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸੰਸਥਾ ਅਨੁਸਾਰ ੨੦੦੯ ਦੇ ਅੰਤ ਵਿਚ ਦਿਸੇ ਸੁਧਾਰਾਂ ਤੋਂ ਬਾਅਦ ਦੁਨੀਆਂ ਭਰ ਦੀਆਂ ਜਹਾਜ਼ ਕੰਪਨੀਆਂ ਦੇ ਲਈ ਸਾਲ ੨੦੧੦ ਕਾਫ਼ੀ ਮੁਸ਼ਕਲ ਹੋਵੇਗਾ। ਉਨ੍ਹਾਂ ਮੁਤਾਬਕ ਇਸ ਸਾਲ ਵੀ ਕੰਪਨੀਆਂ ਇਕ ਆਮ ਸਾਲ ਵਾਂਗ ਹੀ ਆਪਣਾ ਕਾਰੋਬਾਰ ਚਲਾ ਸਕਣਗੀਆਂ।
ਅੰਕੜਿਆਂ ਅਨੁਸਾਰ ਸਭ ਤੋਂ ਵੱਧ ੬.੮ ਫ਼ੀਸਦੀ ਘਾਟਾ ਅਫ਼ਰੀਕੀ ਕੰਪਨੀਆਂ ਵਿਚ ਹੋਇਆ।ਇਸਤੋਂ ਬਾਅਦ ਅਮਰੀਕਾ ਅਤੇ ਯੋਰਪ ਦੀਆਂ ਜਹਾਜ਼ ਕੰਪਨੀਆਂ ੫.੮ ਫ਼ੀਸਦੀ ਘਾਟੇ ਦੇ ਨਾਲ ਦੂਜੇ ਨੰਬਰ ‘ਤੇ ਰਹੀਆਂ। ਮੱਧ ਪੂਰਬ ਦੀਆਂ ਕੰਪਨੀਆਂ ਵਿਚ ਮੁਸਾਫ਼ਰਾਂ ਦੀ ਗਿਣਤੀ ਵਿਚ ਇਸ ਦੌਰਾਨ ੧੧.੩ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਲੈਟਿਨ ਅਮਰੀਕੀ ਦੇਸ਼ਾਂ ਦੀਆਂ ਜਹਾਜ਼ ਕੰਪਨੀਆਂ ਦੀ ਮੰਗ ਵਿਚ ੦.੩ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਨੁਮਾਨ ਅਨੁਸਾਰ ਦੁਨੀਆਂ ਭਰ ਦੀਆਂ ਕੰਪਨੀਆਂ ਨੂੰ ਸਾਲ ੨੦੦੯ ਵਿਚ ੧੧ ਅਰਬ ਡਾਲਰ ਦਾ ਘਾਟਾ ਹੋਇਆ। ਇਸ ਜਥੇਬੰਦੀ ਅਨੁਸਾਰ ੨੦੧੦ ਵਿਚ ਜਹਾਜ਼ ਕੰਪਨੀਆਂ ਨੂੰ ੫.੬ ਅਰਬ ਡਾਲਰ ਘਾਟਾ ਹੋਣ ਦੇ ਆਸਾਰ ਹਨ।

ਹੋਰ:

  1. ਇਕ ਹੋਰ ਜਹਾਜ਼ ਹਾਦਸਾਗ੍ਰਸਤ ਹੋਣੋਂ ਬਚਿਆ
  2. ਫਰਾਂਸ ਦੇ ਜਹਾਜ਼ ਦਾ ਮਲਬਾ ਅਟਲਾਂਟਿਕ ਮਹਾਂਸਾਗਰ ਵਿਚ ਮਿਲਿਆ
  3. ਏਅਰ ਹੋਸਟੈਸ ਪਿੱਛੇ ਜਹਾਜ਼ ਵਿਚ ਹੀ ਹੋਏ ਘਸੁੰਨ ਮੁੱਕੀ
  4. ਸੋਮਾਲੀਆ ਦੇ ਸਮੁੰਦਰੀ ਲੁਟੇਰੇ ਅਤੇ ਦੇਸ਼ਾਂ ਦੇ ਜਹਾਜ਼
  5. ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਜਹਾਜ਼ ਵਿਚ ਆਪਣਾ 77ਵਾਂ ਜਨਮਦਿਨ ਮਨਾਇਆ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>