ਫਰਾਂਸ ਦੇ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਫਰਾਂਸ ਦੇ ਅਗਾਂਹਵਧੂ ਕਿਸਾਨਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਖੋਜ ਖੇਤਰਾਂ ਤੋਂ ਇਲਾਵਾ ਕਈ ਵਿਭਾਗਾਂ ਦਾ ਦੌਰਾ ਕੀਤਾ। ਵਫਦ ਦੇ ਲੀਡਰ ਸ਼੍ਰੀਮਤੀ ਫਰੈਂਕੀ ਜੈਸਲੀਨ ਨੇ ਕਿਹਾ ਕਿ ਇਸ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਖੇਤੀ ਤਕਨੀਕਾਂ ਸਚਮੁੱਚ ਪ੍ਰਭਾਵਸ਼ਾਲੀ ਹਨ ਅਤੇ ਇਸ ਵਫਦ ਵਿੱਚ ਆਏ ਕਿਸਾਨ ਸਬਜ਼ੀਆਂ, ਫ਼ਲਾਂ, ਫੁੱਲਾਂ ਤੋਂ ਇਲਾਵਾ ਖੇਤੀ ਉਤਪਾਦਨ ਵਿੱਚ ਵਧੇਰੇ ਗਿਆਨ ਪ੍ਰਾਪਤ ਕਰਨਗੇ। ਸ਼੍ਰੀਮਤੀ ਫਰੈਂਕੀ ਜੈਸਲੀਨ ਨੇ ਇਹ ਸਾਰੇ ਦੇ ਸਾਰੇ ਕਿਸਾਨ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਹਨ ਜਦੋਂ ਕਿ ਇਨ੍ਹਾਂ ਦੀ ਉਤਸੁਕਤਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਵੀ ਯੂਨੀਵਰਸਿਟੀ ਦਾ ਦੌਰਾ ਕਰਨ ਦੀ ਇੱਛਾ ਰੱਖਦੇ ਹਨ। ਕਿਸਾਨਾਂ ਦੇ ਇਸ ਵਫਦ ਨੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਪ੍ਰੋਫੈਸਰ ਡਾ: ਨਵਤੇਜ ਬੈਂਸ ਅਤੇ ਕੀਟ ਵਿਗਿਆਨੀ ਡਾ: ਪ੍ਰਦੀਪ ਕੁਮਾਰ ਛੁਨੇਜਾ ਨਾਲ ਕਾਫੀ ਵਿਚਾਰ ਵਟਾਂਦਰਾ ਕੀਤਾ।

ਯੂਨੀਵਰਸਿਟੀ  ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ  ਸਿੰਘ ਧੀਮਾਨ ਅਤੇ ਡਿਪਟੀ ਡਾਇਰੈਕਟਰ  ਲੋਕ ਸੰਪਰਕ ਡਾ: ਨਿਰਮਲ ਜੌੜਾ ਨੇ ਯੂਨੀਵਰਸਿਟੀ ਵੱਲੋਂ ਹੁੰਦੇ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਥਾਨਿਕ ਭਾਸ਼ਾ ਵਿੱਚ ਛਪੀਆਂ ਖੇਤੀਬਾੜੀ ਸਾਹਿਤ ਦੀਆਂ ਪੁਸਤਕਾਂ ਬਾਰੇ ਵੀ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕਰਦਿਆਂ ਸ਼੍ਰੀਮਤੀ ਫਰੈਂਕੀ ਨੇ ਕਿਹਾ ਕਿ ਮਾਤ ਭਾਸ਼ਾ ਵਿੱਚ ਮਿਲੀ ਜਾਣਕਾਰੀ ਹਰ ਕਿਸਾਨ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਗ੍ਰਹਿਣ ਕਰਦਾ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਰੱਖੇ ਅਤੁੱਟ ਤਾਲਮੇਲ ਦੀ ਸ਼ਲਾਘਾ ਕੀਤੀ।

ਹੋਰ:

  1. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ
  2. ਬਠਿੰਡਾ ਕਿਸਾਨ ਮੇਲਾ ਸੰਪੂਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਦਸ ਹੋਰ ਪੌਦਾ ਰੋਗ ਹਸਪਤਾਲ ਬਣਾਏ ਜਾਣਗੇ-ਡਾ: ਕੰਗ
  3. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਨਵੀਆਂ ਤਕਨੀਕਾਂ ਅਤੇ ਖੇਤੀ ਪਦਾਰਥਾਂ ਦਾ ਵਿਕਰੀ ਕੇਂਦਰ ਉਸਾਰਿਆ ਜਾਵੇਗਾ
  4. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੀਆਂ ਦੋ ਮਾਸਕ ਪ੍ਰਕਾਸ਼ਨਾਵਾਂ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਨ ਈ ਬੋਰਲਾਗ ਨੂੰ ਸਮਰਪਿਤ ਕੀਤੀਆਂ
  5. ਮੱਕੀ, ਸੋਇਆਬੀਨ, ਨਰਮਾ, ਸਬਜ਼ੀਆਂ ਅਤੇ ਤੇਲ ਬੀਜ ਫ਼ਸਲਾਂ ਸੰਬੰਧੀ ਮੌਨਸੈਂਟੋ ਨਾਲ ਖੋਜ ਸਾਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲਾਹੇਵੰਦ ਹੋ ਸਕਦੀ ਹੈ-ਡਾ: ਬਸਰਾ

ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>