ਅਮਰੀਕਾ ਵਲੋਂ ਤਾਈਵਾਨ ਨੂੰ ਵੇਚੇ ਗਏ ਹਥਿਆਰਾਂ ਨੂੰ ਠੀਕ ਦਸਿਆ

ਵਾਸਿ਼ਗਟਨ-ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਤਾਈਵਾਨ ਨੂੰ ਕੀਤੀ ਗਈ ਹਥਿਆਰਾਂ ਦੀ ਵਿਕਰੀ ਨੂੰ ਠੀਕ ਦਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੀ ਏਕੀਕ੍ਰਿਤ ਚੀਨ ਨੀਤੀ ਦੇ ਤਹਿਤ ਚੁਕਿਆ ਗਿਆ ਹੈ ਅਤੇ ਇਸਦਾ ਉਦੇਸ਼ ਤਾਈਵਾਨ ਦੀ ਸੁਰੱਖਿਆ ਅਤੇ ਸਥਿਰਤਾ ਵਿਚ ਯੋਗਦਾਨ ਦੇਣਾ ਹੈ।
ਇਸਦੇ ਜਵਾਬ ਵਿਚ ਚੀਨ ਨੇ ਐਲਾਨ ਕੀਤਾ ਹੈ ਕਿ ਤਾਈਵਾਨ ਨੂੰ ੬.੪ ਅਰਬ ਡਾਲਰ ਤੋਂ ਵੱਧ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਵਿਰੋਧ ਵਿਚ ਉਹ ਫੌਜੀ ਦੌਰਿਆਂ ਨੂੰ ਮੁਲਤਵੀ ਕਰ ਰਿਹਾ ਹੈ। ਚੀਨ ਦੇ ਵਿਦੇਸ਼ ਉਪ ਮੰਤਰੀ ਨੇ ਅਮਰੀਕੀ ਰਾਜਦੂਤ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਵਿਕਰੀ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਖ਼ਰਾਬ ਹੋ ਸਕਦੇ ਹਨ। ਅਰਬਾਂ ਡਾਲਰ ਇਸ ਸੌਦੇ ਵਿਚ ਪੈਟਰੀਅਟ ਮਿਸਾਈਲ ਰਖਿਆ ਪ੍ਰਣਾਲੀ, ਬਲੈਕ ਹਾਕ ਹੈਲੀਕਾਪਟਰ, ਤਾਈਵਾਨ ਦੇ ਐਫ਼-੧੬ ਲੜਾਕੂ ਜਹਾਜ਼ਾਂ ਦੇ ਲਈ ਆਧੁਨਿਕ ਸੰਚਾਰ ਪ੍ਰਣਾਲੀ ਆਦਿ ਸ਼ਾਮਲ ਹੈ। ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਦਾ ਇਹ ਮਤਾ ਪਹਿਲੀ ਵਾਰ ਜਾਰਜ ਬੁੱਸ਼ ਦੇ ਸ਼ਾਸਨਕਾਲ ਵਿਚ ਦਿੱਤਾ ਗਿਆ ਸੀ ਭਾਵ ਬਹੁਤ ਦਿਨਾਂ ਤੋਂ ਇਸ ਸੌਦੇ ਬਾਰੇ ਗੱਲਬਾਤ ਚਲ ਰਹੀ ਹੈ। ਇਸ ਸਬੰਧੀ ਚੀਨ ਵਲੋਂ ਕਾਫ਼ੀ ਗੁੱਸੇ ਵਾਲੀ ਪ੍ਰਤੀਕਿਰਿਆ ਪ੍ਰਗਟਾਈ ਗਈ।
ਚੀਨ ਦੇ ਵਿਦੇਸ਼ ਉਪ ਮੰਤਰੀ ਹੇ ਯਾਫ਼ੇਈ ਨੇ ਰਾਜਦੂਤ ਨੂੰ ਦੋ ਹਰਫ਼ ਸ਼ਬਦਾਂ ਵਿਚ ਦਸਿਆ ਕਿ ਹਥਿਆਰਾਂ ਦੇ ਇਸ ਸੌਦੇ ਨਾਲ ਅਮਰੀਕਾ-ਚੀਨ ਸਬੰਧਾਂ ‘ਤੇ ਬੁਰਾ ਅਸਰ ਪਵੇਗਾ। ਚੀਨ ਨੇ ਅਮਰੀਕਾ ਦੇ ਨਾਲ ਫੌਜੀ ਖੇਤਰ ਵਿਚ ਹੋਣ ਵਾਲੇ ਦੋਵੱਲੀਆਂ ਮੀਟਿੰਗਾਂ ਦੀ ਯੋਜਨਾ ਨੂੰ ਵੀ ਠੰਡੇ ਬਸਤੇ ਵਿਚ ਪਾਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਚੀਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਤਾਈਵਾਨ ਨੂੰ ਫੌ਼ਜੀ ਸਾਜ਼ੋ ਸਮਾਨ ਦੀ ਸਪਲਾਈ ਵਿਚ ਸ਼ਾਮਲ ਅਮਰੀਕੀ ਕੰਪਨੀਆਂ ‘ਤੇ ਉਹ ਪਾਬੰਦੀ ਲਾ ਸਕਦਾ ਹੈ। ਜਿ਼ਕਰਯੋਗ ਹੈ ਕਿ ਅਨੇਕਾਂ ਵਾਰ ਚੀਨ ਵਲੋਂ ਤਾਈਵਾਨ ਨੂੰ ਚੀਨ ਦਾ ਹੀ ਇਕ ਹਿੱਸਾ ਦਸਿਆ ਜਾ ਚੁਕਿਆ ਹੈ। ਇਸ ਸਬੰਧੀ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਵਲੋਂ ਸੰਭਾਵਿਤ ਖ਼ਤਰੇ ਨੂੰ ਵੇਖਦੇ ਹੋਏ ਉਹ ਤਾਈਵਾਨ ਦੀ ਲੋਕਤਾਂਤ੍ਰਿਕ ਸਰਕਾਰ ਦੀ ਮਦਦ ਕਰਦਾ ਹੈ। ਉਧਰ ਤਾਈਵਾਨ ਦੇ ਰਾਸ਼ਟਰਪਤੀ ਨੇ ਅਮਰੀਕੀ ਫੈ਼ਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਤਾਈਵਾਨ ਵਧੇ ਹੋਏ ਆਤਮ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਨਾਲ ਚੀਨ ਨਾਲ ਗੱਲਬਾਤ ਕਰ ਸਕੇਗਾ।

ਹੋਰ:

  1. ਅਮਰੀਕਾ ਵਲੋਂ ਹਥਿਆਰਾਂ ਦੀ ਵਿਕਰੀ ਲਗਾਤਾਰ ਜਾਰੀ
  2. ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ
  3. ਅਮਰੀਕਾ ਵਲੋਂ ਲਾਦੇਨ ਦੀ ਤਲਾਸ਼ ਵਿਚ ਕਬਾਇਲੀ ਖੇਤਰ ਤੇ ਰਾਕਟਾਂ ਨਾਲ ਹਮਲੇ
  4. ਅਮਰੀਕਾ ਦੇ ਇਲਜ਼ਾਮਾਂ ਨੂੰ ਚੀਨ ਨੇ ਕੀਤਾ ਖਾਰਜ
  5. ਪ੍ਰਮਾਣੂ ਮੁੱਦੇ ‘ਤੇ ਅਮਰੀਕਾ-ਈਰਾਨ ਇਕ ਵਾਰ ਫਿਰ ਆਹਮੋ ਸਾਹਮਣੇ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>