ਅਮਰ ਸਿੰਘ ਦੇ ਬਿਆਨ ਦੇ ਚਰਚੇ

ਨਵੀਂ ਦਿੱਲੀ- ਕੀ ਸਮਾਜਵਾਦੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਅਮਰ ਸਿੰਘ ਉੱਤਰ ਪ੍ਰਦੇਸ਼ ਦੀ ਮੌਜੂਦਾ ਮੁੱਖ ਮੰਤਰੀ ਮਾਇਆਵਤੀ ਵਲ ਦੋਸਤੀ ਦਾ ਹੱਥ ਵਧਾ ਰਹੇ ਹਨ? ਕੀ ਇਹ ਕਿਸੇ ਨਵੀਂ ਸਿਆਸੀ ਸਮੀਕਰਨ ਵੱਲ ਇਸ਼ਾਰਾ ਤਾਂ ਨਹੀਂ? ਅਮਰ ਸਿੰਘ ਦੇ ਤਾਜ਼ਾ ਬਿਆਨ ਨਾਲ ਸਿਆਸੀ ਹਲਕਿਆਂ ਵਿਚ ਕੁਝ ਅਜਿਹੀ ਹੀ ਹਲਚਲ ਸ਼ੁਰੂ ਹੋ ਗਈ ਹੈ।
ਅਮਰ ਸਿੰਘ ਵਲੋਂ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮਾਇਆਵਤੀ ਦੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਾਇਆਵਤੀ ਦਾ ਦਰਦ ਸਮਝ ਸਕਦੇ ਹਨ, ਜਦ ਮੁਲਾਇਮ ਸਿੰਘ ਯਾਦਵ ਨੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਸੀ। ਸਮਾਜਵਾਦੀ ਪਾਰਟੀ ਦੇ ਦੋ ਅਹਿਮ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਨੂੰ ਕਈ ਵਾਰ ਦੋਹੀਂ ਹੱਥੀਂ ਲੈ ਚੁੱਕੇ ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਪਾਸ ਰਾਹਾਂ ਦੀ ਕਮੀ ਨਹੀਂ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਦੀਆਂ ਵੀ ਸਿਫ਼ਤਾਂ ਕੀਤੀਆਂ। ਅਮਰ ਸਿੰਘ ਨੇ ਕਿਹਾ ਕਿ ਆਪਣੇ ਆਪਣੇ ਖੇਤਰਾਂ ਵਿਚ ਦੋਵੇਂ ਸਿਆਸੀ ਹਸਤੀਆਂ ਹਨ। ਇਕ ਨੇ ਉੱਤਰ ਪ੍ਰਦੇਸ਼ ਦੀਆਂ ਵਖਰੇ ਹਾਲਾਤਾਂ ਵਿਚ ਆਪਣੇ ਆਪ ਨੂੰ ਸਾਬਤ ਕੀਤਾ ਹੈ ਤਾਂ ਦੂਜੇ ਨੇ ਕੇਂਦਰ ਵਿਚ।
ਚਰਚਿਆਂ ਵਿਚ ਰਹੇ ਗੈਸਟ ਹਾਊਸ ਕਾਂਡ ਦਾ ਜਿ਼ਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਮਾਇਆਵਤੀ ਦਾ ਦਰਦ ਸਮਝ ਸਕਦੇ ਹਨ। ਇਲਜ਼ਾਮ ਹੈ ਕਿ ਸਾਲ ੧੯੯੫ ਵਿਚ ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਉੱਤਰ ਪ੍ਰਦੇਸ਼ ਸੂਬੇ ਦੇ ਗੈਸਟ ਹਾਊਸ ਨੂੰ ਘੇਰ ਲਿਆ ਸੀ ਅਤੇ ਮਾਇਆਵਤੀ ਦੇ ਨਾਲ ਬਦਤਮੀਜ਼ੀ ਕੀਤੀ ਸੀ। ਇਹ ਉਦੋਂ ਹੋਇਆ ਸੀ ਜਦ ਮਾਇਆਵਤੀ ਨੇ ਮੁਲਾਇਮ ਸਿੰਘ ਸਰਕਾਰ ਦੀ ਹਿਮਾਇਤ ਵਾਪਸ ਲੈ ਲਈ ਸੀ। ਅਮਰ ਸਿੰਘ ਦੇ ਤਾਜ਼ਾ ਬਿਆਨ ਬਾਰੇ ਪਾਰਟੀ ਦੇ ਨਵੇਂ ਜਨਰਲ ਸਕੱਤਰ ਮੋਹਨ ਸਿੰਘ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀ ਤਾਰੀਫ਼ ਤੋਂ ਬਾਅਦ ਉਹ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢਣਗੇ। ਉਨ੍ਹਾਂ ਦੇ ਬਿਆਨ ‘ਤੇ ਪ੍ਰਤੀਕਿਰਿਆ ਦੇਣਾ ਆਪਣੇ ਆਪ ਵਿਚ ਮੂਰਖਤਾ ਵਰਗਾ ਹੈ। ਇਹ ਉਨ੍ਹਾਂ ਦੀ ਸ਼ਖ਼ਸੀਅਤ ਦਾ ਦੋਸ਼ ਹੈ ਅਤੇ ਇਹ ਦੋਸ਼ ਅੱਜ ਤੋਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਇਆਵਤੀ ਅਤੇ ਸੋਨੀਆ ਗਾਂਧੀ ਦੀ ਇਸ ਲਈ ਸਿਫ਼ਤ ਕਰ ਰਹੇ ਹਨ ਕਿਉਂਕਿ ਉਨ੍ਹਾਂ ਪਾਸ ਕੋਈ ਰਾਹ ਨਹੀਂ ਹੈ।

ਹੋਰ:

  1. ਮਾਇਆਵਤੀ ਵਲੋਂ ਪੀੜਤਾਂ ਦੀ ਮਦਦ ਕਰਨੋਂ ਇਨਕਾਰ
  2. ਚੋਣਾਂ ਬਾਰੇ ਫਿਰ ਚਰਚੇ ਸ਼ੁਰੂ
  3. ਕਲਿਆਣ ਸਿੰਘ ਨੇ ਬਣਾਈ ਨਵੀਂ ਪਾਰਟੀ
  4. ਮਾਇਆਵਤੀ ਨੂੰ ਗ੍ਰਿਫਤਾਰੀ ਦਾ ਖਦਸ਼ਾ
  5. ਪ੍ਰੋਫ਼ੈਸਰ ਦਰਸ਼ਨ ਸਿੰਘ ਵਲੋਂ ਆਪਣੇ ਹੀ ਬਿਆਨ ਤੋਂ ਫਿਰਨਾ ਸਮਝ ਨਹੀਂ ਆਇਆ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>