ਪਾਕਿ ਖੁਫ਼ੀਆ ਏਜੰਸੀ ਦਾ ਹੱਥ ਜਾਲੀ ਨੋਟਾਂ ਪਿੱਛੇ

ਢਾਕਾ-ਲਸ਼ਕਰ ਏ ਤਾਈਬਾ ਜਿਹੀਆਂ ਅਤਿਵਾਦੀ ਜਥੇਬੰਦੀਆਂ ਸਰਹੱਦ ਪਾਰੋਂ ਚਲਣ ਵਾਲੀਆਂ ਸਰਗਰਮੀਆਂ ਨੂੰ ਚਲਾਉਣ ਖਾਤਰ ਪਾਕਿਸਤਾਨੀ ਖੁਫ਼ੀਆ ਏਜੰਸੀ ਭਾਰਤ ਅਤੇ ਬੰਗਲਾਦੇਸ਼ ਵਿਚ ਜਾਲੀ ਨੋਟਾਂ ਦਾ ਕਾਰੋਬਾਰ ਚਲਾ ਰਹੀ ਹੈ। ਬੰਗਲਾਦੇਸ਼ ਦੇ ਇਕ ਅਖ਼ਬਾਰ ‘ਪ੍ਰੋਥੋਮ ਆਲੋ’ ਵਿਚ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ । ਰਿਪੋਰਟ ਮੁਤਾਬਕ ਲਸ਼ਕਰ ਦੇ ਗ੍ਰਿਫਤਾਰ ਕੀਤੇ ਗਈ ਕਈ ਸ਼ੱਕੀ ਮੈਂਬਰ ਅਜਿਹੀਆਂ ਸਰਗਮੀਆਂ ਵਿਚ ਹਨ। ਪਾਕਿਸਤਾਨੀ ਖੁਫ਼ੀਆ ਏਜੰਸੀ ਦੀ ਮਦਦ ਨਾਲ ਕਰਾਚੀ ਤੋਂ ਉਨ੍ਹਾਂ ਦੀਆਂ ਸਰਗਰਮੀਆਂ ਚਲ ਰਹੀਆਂ ਹਨ।
ਇਸ ਅਖ਼ਬਾਰ ਨੇ ਕਿਹਾ ਹੈ ਕਿ ਬੰਗਲਾਦੇਸ਼ ਦੇ ਖੁਫ਼ੀਆ ਅਧਿਕਾਰੀਆਂ ਨੇ ਮਜੂਮਦਾਰ ਨਾਮ ਦੇ ਇਕ ਆਦਮੀ ਦੀ ਪਛਾਣ ਕੀਤੀ ਹੈ ਜਿਹੜਾ ਸੱ਼ਕੀ ਮੈਂਬਰਾਂ ਦੇ ਬੰਗਲਾਦੇਸ਼ ਵਿਚ ਚਲਾਏ ਜਾਣ ਵਾਲੀ ਮੁਹਿੰਮ ਦੀ ਮਦਦ ਕਰਦਾ ਹੈ। ਉਸਦੀ ਭਾਲ ਜਾਰੀ ਹੈ। ਢਾਕਾ ਵਿਚ ਪੁਲਿਸ ਕਮਿਸ਼ਨਰ ਏਕੇਐਮ ਸ਼ਹੀਦੁਲ ਹੱਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੱ਼ਕ ਹੈ ਕਿ ਜਾਲੀ ਕਰੰਸੀ ਦੇ ਵੱਡੇ ਹਿੱਸੇ ਦੀ ਵਰਤੋਂ ਲਸ਼ਕਰ ਰਾਹੀਂ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਖੁਫ਼ੀਆ ਸ਼ਾਖਾਂ ਦੇ ਡਿਪਟੀ ਕਮਿਸ਼ਨਰ ਮੋਨੀਰੂਲ ਇਸਲਾਮ ਨੇ ਵੀ ਕਿਹਾ ਹੈ ਕਿ ਫ਼ੜੇ ਗਏ ਲੋਕਾਂ ਪਾਸੋਂ ਸਖ਼ਤ ਪੁੱਛਗਿੱਛ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਇਸ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

ਹੋਰ:

  1. ਓਬਾਮਾ ਨੇ ਖੁਫ਼ੀਆ ਨਾਕਾਮੀ ਕਬੂਲੀ
  2. ਨਿਉਯਾਰਕ ਕਾਰ ਬੰਬ ਮਾਮਲੇ ‘ਚ ਇਕ ਪਾਕਿ ਮੂਲ ਦਾ ਵਿਅਕਤੀ ਫੜਿਆ
  3. ਹਾਫਿ਼ਜ਼ ਮਾਮਲੇ ‘ਚ ਪਾਕਿ ਨੇ ਕੀਤੀ ਕੋਰਟ ਦੀ ਹਿਮਾਇਤ
  4. ਪਾਕਿ ਨੇ ਫਿਰ ਕੀਤਾ ਜੰਗਬੰਦੀ ਦਾ ਉਲੰਘਣ
  5. ਸੀਆਈਏ ਦੇ ਸੱਤ ਮੈਂਬਰਾਂ ਦਾ ਮਰਨਾ ਇਕ ਕਰਾਰਾ ਝਟਕਾ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>