ਹੇਡਲੀ ਨੇ ਨਵੰਬਰ ਵਿਚ ਭਾਰਤ ਜਾਣਾ ਸੀ

ਮੁੰਬਈ- ਅਮਰੀਕੀ ਸ਼ੱਕੀ ਅਤਿਵਾਦੀ ਡੇਵਿਡ ਹੇਡਲੀ ਦਾ ਪਿਛਲੇ ਸਾਲ ਨਵੰਬਰ ਵਿਚ ਭਾਰਤ ਜਾਣ ਦਾ ਪ੍ਰੋਗਰਾਮ ਸੀ। ਸਮਝਿਆ ਜਾਂਦਾ ਹੈ ਕਿ ਉਸਨੇ ਪਾਕਿਸਤਾਨ ਵਿਖੇ ਲਸ਼ਕਰ ਏ ਤਾਈਬਾ ਜਥੇਬੰਦੀ ਦੇ ਲਈ ਅਗਲਾ ਨਿਸ਼ਾਨਾ ਤੈਅ ਕਰਨਾ ਸੀ ਅਤੇ ਉਸਦਾ ਟਿਕਾਣਾ ਦਿੱਲੀ ਤੈਅ ਕਰਨ ਲਈ ਆਉਣਾ ਸੀ। ਜਾਂਚ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ੪੯ ਸਾਲਾ ਹੇਡਲੀ ਨੇ ਭਾਰਤ ਵਿਚ ਆਪਣੇ ਮਿੱਤਰਾਂ ਨੂੰ ਕਿਹਾ ਸੀ ਕਿ ਉਹ ਨਵੰਬਰ ਵਿਚ ਕਾਰੋਬਾਰ ਦੇ ਸਿਲਸਿਲੇ ਵਿਚ ਦੇਸ਼ ਆ ਰਿਹਾ ਹੈ।
ਸੂਤਰਾਂ ਨੇ ਦਸਿਆ ਕਿ ਹੇਡਲੀ ਦੇ ਮਿੱਤਰਾਂ ਨੇ ਕੌਮੀ ਜਾਂਚ ਏਜੰਸੀ ਦੇ ਸਨਮੁੱਖ ਆਪਣੇ ਬਿਆਨ ਦਰਜ ਕਰਵਾਏ ਹਨ। ਉਹ ਸਤੰਬਰ ਦੇ ਅੰਤਮ ਹਫ਼ਤੇ ਵਿਚ ਰੁਕਿਆ ਸ।ਿ ਇਸ ਲਈ ਕੁਝ ਹੀ ਦਿਨਾਂ ਬਾਅਦ ਪਿਛਲੇ ਸਾਲ ਤਿੰਨ ਅਕਤੂਬਰ ਵਿਚ ਉਸਨੂੰ ਸਿ਼ਕਾਗੋ ਦੇ ਇਕ ਹਵਾਈ ਅੱਡੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਨ੍ਹਾਂ ਬਿਆਨਾਂ ਨੂੰ ਦਰਜ ਕਰਾਉਣ ਤੋਂ ਬਾਅਦ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੁੰਬਈ ਦੇ ਹਮਲਿਆਂ ਤੋਂ ਬਾਅਦ ਕੌਮਾਂਤਰੀ ਦਬਾਅ ਕਰਕੇ ਲਸ਼ਕਰ ਨੇ ਡੇਨਮਾਰਕ ਦੀ ਅਖ਼ਬਾਰ ਜਯਾਲੈਂਡਸ ਪੋਸਟੇਨ ‘ਤੇ ਆਪਣਾ ਸੰਭਾਵਿਤ ਹਮਲਾ ਟਾਲ ਦਿੱਤਾ ਸੀ। ਫੜੇ ਜਾਣ ਵੇਲੇ ਹੇਡਲੀ ਫਿਲਾਡੇਲਫੀਆ ਹੁੰਦਾ ਹੋਇਆ ਪਾਕਿਸਤਾਨ ਜਾ ਰਿਹਾ ਸੀ। ਉਸਨੇ ਅਗਲਾ ਨਿਸ਼ਾਨਾ ਤੈਅ ਕਰਨ ਲਈ ਭਾਰਤ ਜਾਣਾ ਸੀ। ਮਹਿਲਾ ਸਮੇਤ ਉਸਦੇ ਕੁਝ ਮਿਤਰਾਂ ਨੇ ਦਸਿਆ ਕਿ ਹੇਡਲੀ ਅਮਰੀਕਾ ਵਿਚ ਬਰਾਬਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦਾ ਸੀ ਅਤੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਉਹ ਭਾਰਤ ਆ ਰਿਹਾ ਹੈ ਅਤੇ ਉਹ ਲੋਕ ਆਪਸ ਵਿਚ ਮਿਲਣਗੇ।

ਹੋਰ:

  1. ਹੇਡਲੀ ਦੀ ਜਾਂਚ ਲਈ ਦਲ ਅਮਰੀਕਾ ਆਵੇਗਾ
  2. ਭਾਰਤ ਜਾਣਾ ਮਾਣ ਦੀ ਗੱਲ-ਓਬਾਮਾ
  3. ਨਵੰਬਰ 1984 ਸਿੱਖ ਨਸਲਕੁਸ਼ੀ – ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
  4. ਅਤਿਵਾਦ ਲਈ ਹਵਾਲਾ ਦੀ ਵਰਤੋਂ ਰੋਕੇ ਭਾਰਤ
  5. ਲੋਹ ਪੁਰਖ ਅਡਵਾਨੀ ਦਾ ਜਾਣਾ ਤੈਹ, ਫਿਰ ਰਾਜਨਾਥ ਦੀ ਵਾਰੀ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>