ਫੈ਼ਡਰਰ ਬਣਿਆ ਆਸਟ੍ਰੇਲੀਅਨ ਓਪਨ ਚੈਂਪੀਅਨ

ਦੁਨੀਆਂ ਦੇ ਨੰਬਰ ਇਕ ਖਿਡਾਰੀ ਰੋਜ਼ਰ ਫੈਡਰਰ ਨੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿਚ ਉਸਨੇ ਬ੍ਰਿਟੇਨ ਦੇ ਐਂਡੀ ਮਰੇ ਨੂੰ ੬-੩, ੬-੪ ਅਤੇ ੭-੬ ਨਾਲ ਹਰਾਇਆ। ਇਹ ਫੈ਼ਡਰਰ ਦਾ ੧੬ਵਾਂ ਗਰੈਂਡ ਸਲੈਮ ਖਿਤਾਬ ਹੈ। ਫੈਡਰਰ ਨੇ ਇਹ ਖਿਤਾਬ ਚੌਥੀ ਵਾਰ ਜਿਤਿਆ ਹੈ।
ਫਰੈਡ ਪੇਰੀ ਤੋਂ ਬਾਅਦ ਕਈ ਬ੍ਰਿਟਿਸ਼ ਖਿਡਾਰੀ ਗਰੈਂਡ ਸਲੈਮ ਜਿੱਤਣ ਦਾ ਸਪਨਾ ਦੇਖ ਰਹੇ ਹਨ। ਪਰ ਫੈਡਰਰ ਨੇ ਐਂਡੀ ਮਰੇ ਦੇ ਇਸ ਸਪਨੇ ਨੂੰ ਢਾਹ ਢੇਰੀ ਕਰ ਦਿੱਤਾ। ਪਹਿਲੇ ਦੋ ਸੈਟਾਂ ਵਿਚ ਮਰੇ ਵਲੋਂ ਫੈਡਰਰ ਦ ੇ ਵਿਰੁੱਧ ਕੋਈ ਮੁਕਾਬਲਾ ਨਾ ਦਿਸਿਆ। ਪਰ ਤੀਜੇ ਮੈਚ ਵਿਚ ਉਸਨੇ ਕੁਝ ਸ਼ਾਟਸ ਵਧੀਆ ਖੇਡੇ ਅਤੇ ਮੈਚ ਨੂੰ ੭-੬ ਤੱਕ ਪਹੁੰਚਾਕੇ ਹਾਰ ਗਏ। ਇਕ ਸਮੇਂ ਤਾਂ ਉਹ ਤੀਜਾ ਸੈਟ ਜਿੱਤਣ ਦੇ ਕਾਫ਼ੀ ਕਰੀਬ ਪਹੁੰਚ ਗਿਆ ਸੀ।

ਹੋਰ:

  1. ਫੇਡਰਰ ਨੇ ਇਤਿਹਾਸ ਰਚਿਆ
  2. ਫੇਡਰਰ ਨੇ ਇਤਿਹਾਸ ਰਚਿਆ
  3. ਸਾਈਨਾ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨ ਬਣੀ
  4. ਅਕਾਸ਼ਦੀਪ ਸਿੰਘ ਬਣਿਆ ਆਸਟ੍ਰੇਲੀਆ ‘ਚ ਵੇਟਲਿਫਟਿੰਗ ਚੈਂਪੀਅਨ
  5. ਅਨੰਦਪੁਰ ਸਾਹਿਬ ਦੀ ਪੰਜਾਬ ਕਬੱਡੀ ਚੈਂਪੀਅਨਸ਼ਿਪ ਵਿਚ ਜਲੰਧਰ ਨੂੰ ਹਰਾ ਕੇ ਜ਼ਿਲਾ ਕਪੂਰਥਲਾ ਬਣਿਆ ਚੈਂਪੀਅਨ

ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>