ਅਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅਮ੍ਰਿਤਸਰ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ, ਜਿਲ੍ਹਾ ਪ੍ਰੀਸ਼ਦ ਮੈਂਬਰ ਸਤਿੰਦਰ ਪਾਲ ਸਿੰਘ ਹੈਪੀ ਸੰਧੂ ਅਤੇ ਆਲਮਬੀਰ ਸਿੰਘ ਧੁੰਨ ਨੇ ਕਿਹਾ ਕਿ ਕੇਂਦਰ ਸਰਕਾਰ ਰਸੋਈ ਗੈਸ ਸਿ¦ਡਰ ਦੀ ਕੀਮਤ ਵਿਚ ੧੦੦ ਰੁਪੈ ਤੱਕ ਤੇ ਪੈਟਰੋਲ, ਡੀਜ਼ਲ ਅਤੇ ਮਿਟੀ ਦੇ ਤੇਲ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਜਿਥੇ ਪਹਿਲਾਂ ਤੋਂ ਹੀ ਮਹਿੰਗਾਈ ਨਾਲ ਬੁਰੀ ਤਰਾਂ ਪਿਸ ਰਹੀ ਜਨਤਾ ਦਾ ਰਹਿੰਦਾ ਖੁੰਦਾ ਚੁੱਲ੍ਹਾ ਵੀ ਬੁਝਾ ਦੇਣਾ ਚਾਹੁੰਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਸਰਚਾਂਦ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਪੈਟਰੋਲੀਅਮ ਵਸਤਾਂ ਸੰਬੰਧੀ ਪਾਰਿਖ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਤਾਂ ਲੋਕਾਂ ਦੇ ਦੇਸ਼ ਵਿਆਪੀ ਰੋਸ ਦਾ ਸਾਹਮਣਾ ਕਰਨਾ ਪਵੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਪੈਟਰੋਲੀਅਮ ਵਸਤਾਂ ਸੰਬੰਧੀ ਪਾਰਿਖ ਕਮੇਟੀ ਦੀਆਂ ਸਿਫਾਰਸ਼ਾਂ ਵਿਰੁਧ ਲੋਕਾਂ ਨੂੰ ਲਾਮਬੱਧ ਹੋਣ ਦਾ ਸਦਾ ਦਿਤਾ । ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੋਕ ਮਾਰੂ ਗਰਦਾਨ ਦਿਆਂ ਉਹਨਾਂ ਇਸ ਦੀ ਸਖ਼ਤ ਆਲੋਚਨਾ ਕੀਤੀ ਤੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਉਕਤ ਕਮੇਟੀ ਦੀਆਂ ਸਿਫਾਰਸ਼ਾਂ ਰਾਹੀਂ ਤੇਲ ਕੀਮਤਾਂ ਨੂੰ ਕੰਟਰੋਲ ਮੁਕਤ ਕਰਕੇ ਪਬਲਿਕ ਸੈਕਟਰ ਦੀਆਂ ਤੇਲ ਕੰਪਨੀਆਂ ਨੂੰ ਹਰ ਹੀਲੇ ਛੇਤੀ ਤੋਂ ਛੇਤੀ ਲਾਭ ਪਹੁੰਚਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਲੱਕ ਤੋੜਵੀਂ ਮਹਿੰਗਾਈ ਲਈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜਿੰਮੇਵਾਰ ਹਨ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਵਲੋਂ ਮਹਿੰਗਾਈ ਲੲਂੀ ਇਕ ਦੂਜੇ ਨੂੰ ਜਿੰਮੇਵਾਰ ਠਹਿਰਾਉਣ ਤੋਂ ਸਪਸ਼ਟ ਹੈ ਕਿ ਸਰਕਾਰ ਦੀ ਮਹਿੰਗਾਈ ਨੂੰ ਰੋਕਣ ਵਿਚ ਕੋਈ ਦਿਲਚਸਪੀ ਨਹੀਂ। ਉਹਨਾਂ ਮਹਿੰਗਾਈ ਦਾ ਮੁੱਦਾ ਸੂਬਾ ਸਰਕਾਰਾਂ ਸਿਰ ਠੋਪਣ ਅਤੇ ਸੂਬਾ ਸਰਕਾਰਾਂ ਨੂੰ ਕੀਮਤਾਂ ’ਚ ਵਾਧਾ ਰੋਕਣ ਸੰਬੰਧੀ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਬੇ ਤੁੱਕਾ ਦੱਸਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਮਹਿੰਗਾਈ ਰੋਕਣ ਵਿਚ ਵਾਕਿਆ ਹੀ ਸੰਜੀਦਾ ਹੈ ਅਤੇ ਰਾਜਾਂ ਸਿਰ ਉਕਤ ਜਿੰਮੇਵਾਰੀ ਪਾਉਣਾ ਚਾਹੁੰਦੀ ਹੈ ਤਾਂ ਪੂਰੀ ਇਮਾਨਦਾਰੀ ਅਤੇ ਪੂਰੀ ਸਿਆਸੀ ਇੱਛਾ ਸ਼ਕਤੀ ਨਾਲ ਰਾਜਾਂ ਨੂੰ ਉਕਤ ਵਿਸ਼ੇ ਨਾਲ ਸੰਬੰਧਿਤ ਪੂਰਨ ਅਧਿਕਾਰ ਦੇਣਾ ਚਾਹੀਦਾ ਹੈ। ਉਹਨਾਂ ਉਕਤ ਮੁੱਦੇ ਉੱਤੇ ਪੰਜਾਬ ਕਾਂਗਰਸ ਦੀ ਚੁੱਪੀ ’ਤੇ ਹੈਰਾਨੀ ਪ੍ਰਗਟ ਕੀਤੀ। ਇਸ ਮੌਕੇ ਉਹਨਾਂ ਨਾਲ ਹਰਮਨ ਪੰਨੂੰ, ਸੁਖ ਕੋਟ ਖਾਲਸਾ, ਸਰਪੰਚ ਜਸਵਿੰਦਰ ਸਿੰਘ ਡਰੀਲੀ, ਸੋਨੂੰ ਨਾਰਨੀ, ਸ਼ਿਸਪਾਲ ਸਿੰਘ ਮੀਰਾਂਕੋਟ, ਬਰਜਿੰਦਰ ਸਿੰਘ ਮੀਰਾਂਕੋਟ ਅਤੇ ਮਨਜੀਤ ਸਿੰਘ ਕੋਟਲਾ ਆਦਿ ਆਗੂ ਵੀ ਹਾਜ਼ਰ ਸਨ।
ਹੋਰ:
- ਭਾਜਪਾ ਨੇ ਕੇਂਦਰ ਦੀ ਯੂ.ਪੀ.ਏ. ਸਰਕਾਰ ਤੇ ਨਿਸ਼ਾਨਾ ਮਾਰਿਆ ਮਹਿੰਗਾਈ, ਅੱਤਵਾਦ ਅਤੇ ਭ੍ਰਿਸ਼ਟਾਚਾਰ ਦੀ ਜਨਨੀ ਕਿਹਾ
- ਕੇਂਦਰ ਸਰਕਾਰ ਰੱਖਿਆ ਵਿਭਾਗ ’ਚ ਭ੍ਰਿਸਟਾਚਾਰ ਨੂੰ ਰੋਕਣ ’ਚ ਪੂਰੀ ਤਰ੍ਹਾਂ ਅਸਫ਼ਲ-ਡਾ.ਚੀਮਾ
- ਕੇਂਦਰ ਸਰਕਾਰ ਦੀ ‘ ਨਵੀਂ ਆਤਮਸਮਰਪਣ ਨੀਤੀ ’ ਸੰਬੰਧੀ ਪ੍ਰਧਾਨ ਮੰਤਰੀ ਦਖਲ ਦੇਵੇ
- ਸੀਬੀਆਈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚਲ ਰਹੀ- ਸੁਪਰੀਮ ਕੋਰਟ
- ਕੇਂਦਰ ਸਰਕਾਰ ਸਿੱਖ ਸ਼ਕਤੀ ਨੂੰ ਵੰਡਣ ਦੀ ਕੋਝੀ ਸਾਜ਼ਿਸ਼ ਤੋਂ ਬਾਜ ਆਏ-ਜਥੇ: ਅਵਤਾਰ ਸਿੰਘ
