ਸ਼ਾਹਰੁੱਖ ਖਾਨ ਵਲੋਂ ਸਿ਼ਵਸੈਨਾ ਅੱਗੇ ਝੁਕਣੋਂ ਇਨਕਾਰ

Shahrukh Khanਲੰਦਨ- ਬਾਲੀਵੁੱਡ ਅਦਕਾਰ ਸ਼ਾਹਰੁੱਖ ਖਾਨ ਨੇ ਕਿਹਾ ਹੈ ਕਿ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਿ਼ਵਸੈਨਾ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਮੁੱਦਾ ਕੀ ਹੈ। ਪਰ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਾਹਰੁੱਖ ਨੇ ਆਪਣੀ ਨਵੀਂ ਫਿ਼ਲਮ “ਮਾਈ ਨੇਮ ਇਜ ਖਾਨ” ਨਾਲ ਜੁੜੇ ਲੋਕਾਂ ਤੋਂ ਇਹ ਕਹਿੰਦੇ ਹੋਏ ਮੁਆਫ਼ੀ ਮੰਗੀ ਕਿ ਉਨ੍ਹਾਂ ਦੇ ਰਵਈਏ ਨਾਲ ਫਿਲਮ ‘ਤੇ ਅਸਰ ਪੈ ਸਕਦਾ ਹੈ। ਪਿਛਲੇ ਦਿਨੀਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਪਾਕਿਸਤਾਨੀ ਖਿਡਾਰੀਆਂ ਨੂੰ ਸ਼ਾਮਲ ਨਾ ਕਰਨ ਦੇ ਮੁੱਦੇ ‘ਤੇ ਸ਼ਾਹਰੁੱਖ ਖਾਨ ਨੇ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਸ਼ਾਹਰੁੱਖ ਦੇ ਇਸ ਬਿਆਨ ਤੋਂ ਨਰਾਜ਼ ਸਿ਼ਵਸੈਨਾ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਮਾਈ ਨੇਮ ਇਜ ਖਾਨ ਦੇ ਖਿਲਾਫ਼ ਮੁਹਿੰਮ ਚਲਾਈ ਹੈ ਅਤੇ ਸ਼ਾਹਰੁੱਖ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਇਸ ਸਬੰਧੀ ਸ਼ਾਹਰੁੱਖ ਨੇ ਕਿਹਾ ਹੈ ਕਿ ਮੈਂ ਨਹੀਂ ਜਾਣਦਾ ਕਿ ਮੁੱਦਾ ਕੀ ਹੈ। ਮੈਂ ਇਹ ਵੀ ਨਹੀਂ ਸਮਝ ਪਾ ਰਿਹਾ ਕਿ ਮੈਨੂੰ ਕੀ ਵਾਪਸ ਲੈਣ ਲਈ ਕਿਹਾ ਜਾ ਰਿਹਾ ਹੈ। ਕੀ ਮੈਂ ਇਸ ਤੱਥ ਤੋਂ ਪਿੱਛੇ ਹੱਟ ਜਾਵਾਂ ਕਿ ਮੈਂ ਭਾਰਤੀ ਹਾਂ ਅਤੇ ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਮੇਰੇ ਦੇਸ਼ ਵਿਚ ਆਵੇ। ਸ਼ਾਹਰੁੱਖ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ਼ ਇੰਨਾ ਹੀ ਕਿਹਾ ਹੈ ਕਿ ਲੋਕ ਉਨ੍ਹਾਂ ਦੇ ਦੇਸ਼ ਵਿਚ ਆਕੇ ਕ੍ਰਿਕਟ ਦੇ ਇਸ ਮੁਕਾਬਲੇ ਵਿਚ ਹਿੱਸਾ ਲੈਣ।
ਸ਼ਾਹਰੁੱਖ ਖਾਨ ਆਪਣੀ ਫਿਲਮ ਦੇ ਪ੍ਰਮੋਸ਼ਸਨ ਲਈ ਬੁੱਧਵਾਰ ਨੂੰ ਲੰਦਨ ਵਿਚ ਸਨ। ਉਨ੍ਹਾਂ ਦੇ ਨਾਲ ਨਿਰਮਾਤਾ ਕਰਨ ਜੌਹਰ ਅਤੇ ਅਦਾਕਾਰਾ ਕਾਜੋਲ ਵੀ ਮੌਜੂਦ ਸੀ। ਸ਼ਾਹਰੁੱਖ ਨੇ ਕਿਹਾ ਕਿ ਮੈਂ ਕਰਨ ਜੌਹਰ, ਕਾਜੋਲ ਅਤੇ ਫਿਲਮ ਨਾਲ ਜੁੜੇ ਲੋਕਾਂ ਤੋਂ ਮੁਆਫ਼ੀ ਮੰਗਦਾ ਹਾਂ। ਕਿਉਂਕਿ ਮੇਰੇ ਰਵਈਏ ਨਾਲ ਫਿਲਮ ‘ਤੇ ਅਸਰ ਪੈ ਸਕਦਾ ਹੈ।

ਹੋਰ:

  1. ਤਿੰਨ ਅਭਿਨੇਤਰੀਆਂ ਨਾਲ ਨਜ਼ਰ ਆਵੇਗਾ ਸ਼ਾਹਰੁੱਖ
  2. ਪੁੱਛਗਿੱਛ ਦਾ ਕਾਰਨ ਮੁਸਲਿਮ ਹੋਣਾ ਹੈ -ਸ਼ਾਹਰੁੱਖ
  3. ਮਾਇਆਵਤੀ ਵਲੋਂ ਪੀੜਤਾਂ ਦੀ ਮਦਦ ਕਰਨੋਂ ਇਨਕਾਰ
  4. ਸ਼ਰਲਿਨ ਦੇ ਨਾਲ ਬਿਪਾਸ਼ਾ ਦੀ ਦੋਸਤੀ ਤੋਂ ਇਨਕਾਰ
  5. ਸਿ਼ਵਸੈਨਾ ਸਾਧਣੀ ਦੀ ਹਿਮਾਇਤ ਵਿਚ ਆਈ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>