ਲੀਡਰਾਂ ਨਾਲ ਜੁੜੀਆਂ ਅਤਿਵਾਦੀ ਦੀਆਂ ਤਾਰਾਂ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਵਿਚ ਹੋਏ ਬੰਬ ਧਮਾਕਿਆਂ ਦੇ ਮੁਲਜ਼ਮ ਅਤਿਵਾਦੀ ਸ਼ਹਿਜਾਦ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਹਿਜਾਦ ਨੇ ਕਬੂਲਿਆ ਹੈ ਕਿ ਦਿੱਲੀ ਦੇ ਇਕ ਸਾਬਕਾ ਵਿਧਾਇਕ ਨੇ ਉਸਨੂੰ ਉਥੋਂ ਭੱਜਣ ਵਿਚ ਮਦਦ ਕੀਤੀ ਸੀ। ਸੂਤਰਾਂ ਅਨੁਸਾਰ ਸਾਬਕਾ ਐਮਐਲਏ ਦੀ ਮਦਦ ਨਾਲ ਸ਼ਹਿਜਾਦ ਪਹਿਲਾਂ ਲਖਨੳ ਗਿਆ ਅਤੇ ਉਥੋਂ ਆਜਮਗੜ੍ਹ ਜਾਕੇ ਲੁੱਕ ਗਿਆ। ਸਾਬਕਾ ਐਮਐਲਏ ਦਾ ਨਾਮ ਪੁੱਛੇ ਜਾਣ ‘ਤੇ ਕ੍ਰਾਈਮ ਬਰਾਂਚ ਦੇ ਅਧਿਕਾਰੀ ਚੁੱਪ ਹੋ ਗਏ ਅਤੇ ਕਿਹਾ ਕਿ ਅਜੇ ਸ਼ਹਿਜਾਦ ਵਲੋਂ ਦਿੱਤੀ ਗਈ ਜਾਣਕਾਰੀ ਦੀ ਜਾਂਚ ਚਲ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਮਾਮਲੇ ਵਿਚ ਲੀਡਰਾਂ ਤੋਂ ਪੁੱਛਗਿੱਛ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।
ਇੰਡੀਅਨ ਮੁਜਾਹੀਦੀਨ ਦੇ ਅਤਿਵਾਦੀ ਸ਼ਹਿਜਾਦ ਨੇ ਇਹ ਵੀ ਦਸਿਆ ਕਿ ਬਿਹਾਰ ਦਾ ਇਕ ਸਾਬਕਾ ਮੰਤਰੀ ਅਤੇ ਮੁੰਬਈ ਦਾ ਲੀਡਰ ਵੀ ਉਸਨੂੰ ਮਾਲੀ ਮਦਦ ਮੁਹਈਆ ਕਰਾਉਂਦੇ ਸਨ। ਇਹ ਲੀਡਰ ਵੀ ਉਸਨੂੰ ੧੯ ਸੰਤਬਰ ੨੦੦੮ ਨੂੰ ਬਾਟਲਾ ਹਾਊਸ ਮੁਕਾਬਲੇ ਤੋਂ ਬਾਅਦ ਉਥੋਂ ਫਰਾਰ ਕਰਾਉਣ ਅਤੇ ਉਸਨੂੰ ਗ੍ਰਿਫਤਾਰੀ ਤੋਂ ਬਚਾਉਣ ਵਿਚ ਸਹਾਇਕ ਸਨ। ਜਿ਼ਕਰਯੋਗ ਹੈ ਕਿ ਯੂਪੀ ਦੇ ਏਟੀਅਇੰਡੀਅਨ ਮੁਜਾਹੀਦੀਨ ਦੇ ਅਤਿਵਾਦੀ ਸ਼ਹਿਜਾਦ ਨੇ ਇਹ ਵੀ ਦਸਿਆ ਕਿ ਬਿਹਾਰ ਦਾ ਇਕ ਸਾਬਕਾ ਮੰਤਰੀ ਅਤੇ ਮੁੰਬਈ ਦਾ ਲੀਡਰ ਵੀ ਉਸਨੂੰ ਮਾਲੀ ਮਦਦ ਮੁਹਈਆ ਕਰਾਉਂਦੇ ਸਨ। ਇਹ ਲੀਡਰ ਵੀ ਉਸਨੂੰ ੧੯ ਸੰਤਬਰ ੨੦੦੮ ਨੂੰ ਬਾਟਲਾ ਹਾਊਸ ਮੁਕਾਬਲੇ ਤੋਂ ਬਾਅਦ ਉਥੋਂ ਫਰਾਰ ਕਰਾਉਣ ਅਤੇ ਉਸਨੂੰ ਗ੍ਰਿਫਤਾਰੀ ਤੋਂ ਬਚਾਉਣ ਵਿਚ ਸਹਾਇਕ ਸਨ। ਜਿ਼ਕਰਯੋਗ ਹੈ ਕਿ ਯੂਪੀ ਦੇ ਏਟੀਐਸ ਦਸਤੇ ਨੇ ਦਿੱਲੀ ਬੰਬ ਧਮਾਕਿਆਂ ਦੇ ਅਤਿਵਾਦੀ ਸ਼ਹਿਜਾ ਉਰਫ਼ ਪੱਪੂ ਨੂੰ ਸੋਮਵਾਰ ਨੂੰ ਆਜਮਗੜ੍ਹ ਦੇ ਬਿਲਰੀਆਗੰਜ ਇਲਾਕੇ ਚੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਵਿਚ ੧੩ ਸਤੰਬਰ ੨੦੦੮ ਨੂੰ ਸਿਲਸਿਲੇਵਾਰ ਧਮਾਕੇ ਹੋਏ ਸਨ, ਜਿਨ੍ਹਾਂ ਵਿਚ ਕਈ ਲੋਕਾਂ ਦੀ ਜਾਨ ਗਈ ਸੀ। ਇਸਤੋਂ ਪਹਿਲਾਂ ਸ਼ਹਿਜਾਦ ਨੇ ਪੁਲਿਸ ਕੋਲ ਮੰਨਿਆ ਕਿ ਉਹ ਬਾਟਲਾ ਹਾਊਸ ਮੁਕਾਬਲੇ ਵਿਚ ਸ਼ਾਮਲ ਸੀ ਅਤੇ ਇਸਤੋਂ ਬਾਅਦ ਇੰਡੀਅਨ ਮੁਜਾਹੀਦੀਨ ਦੀ ਇੰਦੌਰ ਅਤੇ ਭੋਪਾਲ ਸਮੇਤ ਦੇਸ਼ ਦੇ ਵੱਡੇ ਸਿਖਿਆ ਅਦਾਰਿਆਂ ਵਿਚ ਧਮਾਕੇ ਕਰਨ ਦੀ ਯੋਜਨਾ ਸੀ।

ਹੋਰ:

  1. ਇੰਡੀਅਨ ਮੁਜਾਹੀਦੀਨ ਨੂੰ ਅਤਿਵਾਦੀ ਜਥੇਬੰਦੀ ਐਲਾਨਿਆ
  2. ਲੀਡਰ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ
  3. ਅਤਿਵਾਦੀ ਸਾਜਿ਼ਸ਼ ਨਾਕਾਮ ਕੀਤੀ
  4. ਕੀ ਲੀਡਰਾਂ ਨੂੰ ਆਮ ਆਦਮੀ ਦੀ ਕੁਝ ਪ੍ਰਵਾਹ ਹੈ
  5. ਲੀਡਰਾਂ ਦੇ ਧੀਆਂ – ਪੁੱਤਰਾਂ ਨੂੰ ਟਿਕਟਾਂ ਵੰਡਣ ਦਾ ਝਮੇਲਾ ਪਹੁੰਚਿਆ ਸੋਨੀਆ ਦੇ ਦਰਬਾਰ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>