ਵਿਸ਼ਵ ਭਰ ਦੇ ਸ਼ਰਧਾਲੂ ਕਰੈਡਿਟ ਕਾਰਡ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਲਈ ਮਾਇਆ ਭੇਜ ਸਕਣਗੇ- ਅਦਲੀਵਾਲ

ਅੰਮ੍ਰਿਤਸਰ: – ਸੰਸਾਰ ਦੇ ਕਿਸੇ ਵੀ ਖਿੱਤੇ ’ਚ ਵੱਸਦੇ ਉਹ ਸ਼ਰਧਾਲੂ ਜੋ ਹਾਲਾਤਾਂ ਵੱਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਿੱਜੀ ਰੂਪ ਵਿਚ ਪਹੁੰਚ ਕੇ ਆਪਣੀ ਕਿਰਤ ਕਮਾਈ ’ਚੋਂ ਮਾਇਆ ਭੇਟ ਨਹੀਂ ਕਰ ਸਕਦੇ, ਉਹ ਐਚ ਡੀ ਐਫ ਸੀ ਬੈਂਕ ਦੇ ਪੇਮੈਂਟ ਗੇਟ-ਾਵੇਅ (ਫੳੇਮੲਨਟ ਘੳਟੲ-ਾਂੳੇ)ਰਾਹੀਂ ਮਾਇਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦੇ ਪਾਤਰ ਬਣ ਸਕਣਗੇ। ਅਜਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਚ ਡੀ ਐਫ ਸੀ ਬੈਂਕ ਵਿਚਕਾਰ ਕੀਤੇ ਇਕ ਸਮਝੌਤੇ ਸਦਕਾ ਹੀ ਸੰਭਵ ਹੋ ਸਕਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਐਚ ਡੀ ਐਫ ਸੀ ਬੈਂਕ ਦੇ ਮੁਖੀ ਮਿ: ਏ ਰਾਜਨ ਵਲੋਂ ਇਸ ਫੈਸਲੇ ਦੀ ਰਸਮੀ ਆਰੰਭਤਾ ਸਮੇਂ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਇਸ ਮੌਕੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਕਿ ਦੇਸ਼-ਵਿਦੇਸ਼ਾਂ ’ਚ ਵਸਦੀਆਂ ਸੰਗਤਾਂ ਜੋ ਆਪਣੀ ਕਿਰਤ-ਕਮਾਈ ’ਚੋਂ ਦਸਵੰਧ ਦੀ ਰਕਮ ਜਾਂ ਯਥਾ-ਸ਼ਕਤ ਭੇਟਾ ਅਖੰਡ ਪਾਠਾਂ, ਗੁਰੂ ਕੇ ਲੰਗਰ, ਇਮਾਰਤਾਂ ਜਾਂ ਆਪਣੀ ਭਾਵਨਾ ਅਨੁਸਾਰ ਸੇਵਾ ਲਈ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਭੇਜੇ ਜਾਣ ਦੀ ਚਿਰੋਕਣੀ ਮੰਗ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਾਂਹਵਧੂ, ਦੂਰ-ਅੰਦੇਸ਼ ਸੋਚ ਅਤੇ ਉਨ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਐਚ ਡੀ ਐਫ ਸੀ ਬੈਂਕ ਨਾਲ ਹੋਏ ਇਕ ਸਮਝੌਤੇ ਰਾਹੀਂ ਪੇਮੈਂਟ ਗੇਟ-ਵੇਅ (ਫੳੇਮੲਨਟ ਘੳਟੲ-ਾਂੳੇ)ਸਰਵਿਸ ਰਾਹੀਂ ਇਹ ਸੁਵਿਧਾ ਪ੍ਰਦਾਨ ਕੀਤੇ ਜਾਣ ਨੂੰ ਸਫ਼ਲਤਾ ਮਿਲੀ ਹੈ। ਸ. ਜੋਗਿੰਦਰ ਸਿੰਘ ਨੇ ਇਸ ਸੁਵਿਧਾ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ  ਕਿ ਇਸ ਨਾਲ ਜਿਥੇ ਸੰਗਤਾਂ ਨੂੰ ਆਪਣੀ ਕਿਰਤ ਕਮਾਈ ’ਚੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਜਣ ਦੀ ਸੁਵਿਧਾ ਤੇ ਸੁਰੱਖਿਆ ਹੋਵੇਗੀ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਚ ਡੀ ਐਫ ਸੀ ਦੇ ਸਬੰਧ ਹੋਰ ਵੀ ਦੋਸਤਾਨਾ ਬਣਨਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੁਵਿਧਾ ਨੂੰ ਵਰਤੋਂ ਵਿਚ ਲਿਆਉਣ ਲਈ ਇਕ ਨਵੀਂ ਵੈਬ ਸਾਈਟ ਾ.ਸਗਪਚੋਨਲਨਿੲ.ਨੲਟ ਤਿਆਰ ਕੀਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਪਹਿਲਾਂ ਮੌਜੂਦ ਾ.ਸਗਪਚ.ਨੲਟ ਤੇ ਵੀ ਇਕ ਲਿੰਕ ਦਿੱਤਾ ਗਿਆ ਹੈ।

ਇਸ ਮੌਕੇ ਮਿ: ਰਾਜਨ ਨੇ ਦੱਸਿਆ ਕਿ ਇਸ ਕਾਰਜ ਲਈ ਸ਼ਰਧਾਲੂਆਂ ਨੂੰ ਐਚ ਡੀ ਐਫ ਸੀ ਵਲੋਂ ਆਪਣੀ ਵੈਬਸਾਈਟ ਤੋਂ ਕਈ ਤਰੀਕਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਇਸ ਸੁਵਿਧਾ ਨੂੰ ਬੈਂਕ ਵਲੋਂ ਦਰਸਾਏ ਤਰੀਕਿਆਂ ’ਚੋਂ ਕਿਸੇ ਵੀ ਢੰਗ ਨੂੰ ਅਪਨਾਉਣ, ਉਨ੍ਹਾਂ ਦੀ ਮਾਇਆ ਸੁਰੱਖਿਅਤ ਅਤੇ ਠੀਕ ਥਾਂ (ਸ੍ਰੀ ਹਰਿਮੰਦਰ ਸਾਹਿਬ) ਵਿਖੇ ਪਹੁੰਚ ਦੀ ਹਰ ਪੱਖੋਂ ਯਕੀਨੀ ਬਣਾਈ ਗਈ ਹੈ ਅਤੇ ਇਸ ਭੇਟਾ ਦੀ ਅਦਾਇਗੀ ਦੀ ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਕ ਤਾਂ ਐਚ ਡੀ ਐਫ ਸੀ ਬੈਂਕ ਦੇ ਖਾਤਾ ਧਾਰਕਾਂ ਵਲੋਂ ਸਿੱਧੀ ਮਾਇਆ ਭੇਜੀ ਜਾ ਸਕਦੀ ਹੈ, ਦੂਜਾ ਕਿਸੇ ਵੀ ਬੈਂਕ ਦੇ ਕਰੈਡਿਟ ਕਾਰਡ ਹੋਲਡਰ ਵੀ ਇਸ ਸੁਵਿਧਾ ਤੋਂ ਲਾਭ ਉਠਾ ਸਕਦੇ ਹਨ।

ਸ੍ਰੀ ਰਾਜਨ ਨੇ ਕਿਹਾ ਕਿ ਐਚ ਡੀ ਐਫ ਸੀ ਬੈਂਕ ਦੇਸ਼ ਦੀਆਂ ਪ੍ਰਮੁੱਖ ਬੈਂਕਾਂ ਵਿਚੋਂ ਹੈ ਅਤੇ ਪੰਜਾਬ ਵਿਚ ਇਸ ਦੀਆਂ ੧੪੭ ਸ਼ਾਖਾਵਾਂ ਹਨ ਜੋ ਗਾਹਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਜਿਸ ’ਚ ਪੈਨ ਇੰਡੀਆ, ਏ.ਟੀ.ਐਮ., ਫੋਨ ਬੈਕਿੰਗ, ਨੈਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਆਦਿ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੇ ਅਜੋਕੇ ਯੁਗ ’ਚ ਐਚ ਡੀ ਐਫ ਸੀ ਬੈਂਕ ਨੇ ਬੈਂਕਿੰਗ ਖੇਤਰ ਵਿਚ ਤਕੜਾ ਮੁਕਾਬਲਾ ਦੇ ਕੇ ਆਪਣੇ ਵਕਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ੭੭੧ ਸ਼ਹਿਰਾਂ ’ਚ ੧੭੨੫ ਸ਼ਾਖਾਵਾਂ ਤੇ ੩੮੯੮ ਏ.ਟੀ.ਐਮ. ਦਾ ਵੱਡਾ ਨੈਟਵਰਕ ਹੈ, ਜੋ ੩੦੪੫ ਬਿਲੀਅਨਜ਼ ਦੀ  ਸੰਪਤੀ ਦੇ ਅੰਕੜੇ ਨੂੰ ਪਾਰ ਕਰਦਿਆਂ ਗਾਹਕਾਂ ਪ੍ਰਤੀ ਸੇਵਾ ਦੇ ਮਿਆਰ ’ਚ ਖਰਾ ਉਤਰਿਆ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਪਬਲੀਕੇਸ਼ਨ ਨੇ ਵੀ ਐਚ ਡੀ ਐਫ ਸੀ ਦੀ ਕਾਰਗੁਜ਼ਾਰੀ ਤੇ ਮਿਆਰ ਦੀ ਪ੍ਰੋੜਤਾ ਕੀਤੀ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸਿਸਟਮ ਐਡਮਨਿਸਟ੍ਰੇਟਰ ਸ. ਜਸਪਾਲ ਸਿੰਘ, ਸੂਚਨਾ ਅਧਿਕਾਰੀ ਸ. ਦਲਬੀਰ ਸਿੰਘ ਤੇ ਸ. ਗੁਰਬਚਨ ਸਿੰਘ, ਐਚ ਡੀ ਐਫ ਸੀ ਦੇ ਰਿਜ਼ਨਲ ਹੈੱਡ ਧੀਤਾਂਸ਼ੂ ਮਿਤ੍ਰਾ, ਸਟੇਟ ਹੈੱਡ ਸ. ਰਾਜਪਾਲ ਸਿੰਘ ਵੀ ਮੌਜੂਦ ਸਨ।

ਹੋਰ:

  1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਦਾ ਸਫ਼ਲ ਆਯੋਜਨ
  2. ਪੰਜਾਬ ਦੇ ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ
  3. ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਪੁੱਜੀਆਂ ਪੁੱਜੀਆਂ ਸੰਗਤਾਂ ਦਾ ਸਨਮਾਨ
  4. ਛੱਤੀਸਗੜ੍ਹ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਿਜਮੋਹਣ ਅਗਰਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
  5. ਰਾਜ ਸਭਾ ਦੇ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>