ਗੰਗਾ ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ

ਚੰਡੀਗੜ੍ਹ, (ਧਰਮ ਲੂਨਾ) – ਕੇਂਦਰੀ ਜਲ ਸਰੋਤ ਅਤੇ  ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ  ਪਵਨ ਬਾਂਸਲ ਨੇ ਅੱਜ ਇਥੇ ਕਿਹਾ ਕਿ ਗੰਗਾ ਵਿੱਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਸਰਕਾਰ ਲਈ  ਚਿੰਤਾ ਦਾ ਵਿਸ਼ਾ ਹੈ। ਕੇਂਦਰ ਸਰਕਾਰ ਗੰਗਾ ਦੀ ਸਫਾਈ ਲਈ ਯੋਜਨ ਵੀ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਇਹ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਾ ਕੰਮ ਹੈ ਕਿ ਪ੍ਰਦੂਸ਼ਨ ਤੇ ਕੰਟਰੋਲ ਕੀਤਾ ਜਾਵੇ, ਪਰ ਲੋਕਾਂ ਨੂੰ ਵੀ ਪ੍ਰਦੂਸ਼ਣ ਦੇ ਖਤਰੇ ਨੂੰ ਭਾਂਪਣਾ ਚਾਹੀਦਾ ਹੈ। ਸ਼੍ਰੀ ਬਾਂਸਲ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਹਿੰਦੀ ਅਤੇ ਗੜ੍ਹਵਾਲੀ ਭਾਸ਼ਾ ਵਿਚ ਮਾਸਿਕ ਪੱਤ੍ਰਿਕਾ ਉਤਰਾਖੰਡ ਲਾਈਵ ਦੇ ਵਿਮੋਚਨ ਦੇ ਮੌਕੇ ਤੇ ਇਹ ਵਿਚਾਰ ਵਿਅਕਤੀ ਕੀਤੇ। ਉਹਨਾਂ ਕਿਹਾ ਕਿ ਪਤ੍ਰਿਕਾ ਦੇ ਪਹਿਲੇ ਅੰਕ ਵਿੱਚ ਹੀ ਗੰਗਾ‘ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਕੁੱਝ ਇਸ ਤਰ੍ਹਾਂ ਉਠਾਇਆ ਕਿ ‘ਜਲ ਤੋ ਸਭੀ ਕੋ ਦਿਖਤਾ ਹੈ, ਪਰ ਆਂਸੂ ਨਹੀਂ’। ਉਹਨਾਂ ਕਿਹਾ ਕਿ ਰਾਜ ਸਰਕਾਰਾਂ ਨੂੰ ਨਦੀਆਂ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਕਦਮ ਚੁੱਕਣੇ ਚਾਹੀਦੇ ਹਨ। ਸ਼੍ਰੀ ਪਵਨ ਬਾਂਸਲ ਨੇ ਕਿਹਾ ਕਿ ਚੰਡੀਗੜ੍ਹ ਮਹਾਨਗਰ ਦੀ ਸੰਸਕ੍ਰਿਤੀ ਵਾਲਾ ਸ਼ਹਿਰ ਹੈ ਅਤੇ ਇੱਥੇ ਵੱਖ-ਵੱਖ ਥਾਵਾਂ ਤੋਂ ਲੋਕ ਆ ਕੇ ਵੱਸੇ ਹੋਏ ਹਨ ਅਤੇ ਇਹ ਪਤ੍ਰਿਕਾ ਉਤਰਾਖੰਡ ਦੇ ਲੋਕਾਂ ਦੇ ਵਿੱਚ ਇਕ ਪੁਲ ਦਾ ਕੰਮ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਪਤ੍ਰਿਕਾ ਵਿੱਚ ਪ੍ਰਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ, ਵਿਚਾਰ, ਵਿਕਾਸ ਦੇ ਮੁੱਦੇ ਦੇ ਨਾਲ ਰੋਜਗਾਰ ਸਬੰਧੀ ਵਿਸ਼ਿਆਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਂਸਲ ਨੇ ਪਤ੍ਰਿਕਾ ਦੇ ਸੰਪਾਦਕ ਕੁਲਦੀਪ ਧਸਮਾਨਾ ਦੀ ਟੀਮ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਦੈਨਿਕ ਭਾਸਕਰ, ਚੰਡੀਗੜ੍ਹ, ਦੇ ਯੂਨਿਟ ਹੈਡ ਸ਼੍ਰੀ ਕੇਵਲ ਸਾਹਨੀ ਨੇ ਕੀਤੀ।

ਹੋਰ:

  1. ਪੰਜਾਬ ਵੱਧ ਰਹੀ ਟਰੈਫਿਕ ਅਤੇ ਪ੍ਰਦੂਸ਼ਨ ਚਿੰਤਾ ਦਾ ਕਾਰਨ
  2. ‘ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ’ ਦੀ ਸੋਚ ਵਾਲੇ ਆਗੂ ਕੌਮੀ ਅਗਵਾਈ ਕਰਨ ਦੇ ਹੱਕਦਾਰ ਨਹੀਂ :- ਮਾਨ
  3. ਵਿਸ਼ਵ – ਜੰਨ-ਸੰਖਿਆਂ ਵਿੱਚ ਏਸ਼ਿਆਈ ਦੇਸ਼ਾਂ ਦੀ ਜੰਨ-ਸੰਖਿਆਂ ਚਿੰਤਾ ਦਾ ਵਿਸ਼ਾ 2050 ਤੋਂ ਪਹਿਲਾਂ ਭਾਰਤ ਹੋਵੇਗਾ ਅੱਵਲ
  4. ਕੀਮਤਾਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ-ਮਨਮੋਹਨ ਸਿੰਘ
  5. ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਦਾ ਬੀ.ਏ.ਭਾਗ ਤੀਜਾ ਦਾ ਨਤੀਜਾ 97 ਫੀਸਦੀ ਰਿਹਾ

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>