ਸੋਨੀਆਂ ਵਲੋਂ ਪਾਰਟੀਆਂ ਨੂੰ ਵਿਕਾਸ ਦੀ ਸਿਆਸਤ ਕਰਨ ਦੀ ਸਲਾਹ

ਕਾਨਪੁਰ-ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਿਕਾਸ ਦੇ ਲਈ ਸਿਆਸਤ ਖੇਡਣ ਦਾ ਸੱਦਾ ਦਿੱਤਾ ਹੈ। ਇਥੋਂ ੧੯ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਲਈ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸੇ ਨਾਲ ਦੇਸ਼ ਦਾ ਭਲਾ ਹੋਵੇਗਾ। ਸਿਆਸਤ ਤਾਂ ਹੁੰਦੀ ਰਹਿੰਦੀ ਹੈ। ਬੇਹੱਦ ਸਹਿਜ ਅਤੇ ਸੰਤੁਲਿਤ ਅੰਦਾਜ਼ ਵਿਚ ਕਿਸੇ ‘ਤੇ ਨਿਸ਼ਾਨਾ ਲਾਏ ਬਿਨਾਂ ਉਨ੍ਹਾਂ ਨੇ ਕਿਹਾ ਕਿ ਜਦ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਵਿਕਾਸ ਦੇ ਮਸਲੇ ‘ਤੇ ਕੇਂਦਰ ਦਾ ਸਾਥ ਦੇਣਗੀਆਂ ਤਾਂ ਭਾਰਤ ਵਿਕਸਿਤ ਹੋਵੇਗਾ ਅਤੇ ਸ਼ਕਤੀਸ਼ਾਲੀ ਬਣੇਗਾ।
ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਪਾਸੋਂ ਯੂਪੀ ਨੂੰ ਬਹੁਤ ਕੁਝ ਮਿਲ ਰਿਹਾ ਹੈ ਅਤੇ ਭਵਿੱਖ ਵਿਚ ਵੀ ਮਦਦ ਮਿਲਦੀ ਰਹੇਗੀ। ਰੇਲ ਮੰਤਰੀ ਮਮਤਾ ਬੈਨਰਜੀ ਨੂੰ ਵਧਾਈ ਦੇਣ ਦੇ ਅੰਦਾਜ਼ ਵਿਚ ਉਨ੍ਹਾਂ ਨੇ ਕਿਹਾ ਕਿ ਯੂਪੀ ਦੀਆਂ ੧੯ ਟ੍ਰੇਨਾਂ ਦੀ ਸ਼ੁਰੂਆਤ ਕਾਨਪਰ ਤੋਂ ਹੋਣੀ ਇਸ ਗੱਲ ਵੱਲ ਇਸ਼ਾਰਾ ਹੈ ਕਿ ਰੇਲਵੇ ਨੇ ਇਸ ਪਾਸੇ ਵੱਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਨੀਆ ਨੇ ਕਿਹਾ ਕਿ ਕਸ਼ਮੀਰ ਘਾਟੀ ਵਿਚ ਪ੍ਰਧਾਨਮੰਤਰੀ ਅਤੇ ਰੇਲ ਮੰਤਰੀ ਦੀ ਮੌਜੂਦਗ਼ੀ ਵਿਚ ਰੇਲ ਲਾਈਨ ਦਾ ਉਦਘਾਟਨ ਕਰਕੇ ਕੁਝ ਹਿਸਿਆਂ ਨੂੰ ਟਰੈਕ ਨਾਲ ਜੋੜ ਦਿੱਤਾ ਗਿਆ ਹੈ।

ਹੋਰ:

  1. ਪਾਰਟੀਆਂ ਨਾਲੋਂ ਜਿਆਦਾ ਪ੍ਰਧਾਨਮੰਤਰੀ- ਸੋਨੀਆ
  2. ਰਾਜਨੀਤਿਕ ਪਾਰਟੀਆਂ ਵਲੋਂ ਲੋਕਾਂ ਨਾਲ ਝੂਠੇ ਵਾਅਦੇ
  3. ਪ੍ਰਧਾਨ ਮੰਤਰੀ ਅਤੇ ਸੋਨੀਆਂ ਗਾਂਧੀ ਦੀ ਫੇਰੀ ਵੀ ਪੰਜਾਬ ’ਚ ਕਾਂਗਰਸ ਦੀ ਹਾਰ ਨੂੰ ਨਹੀਂ ਰੋਕ ਸਕੇਗੀ
  4. ਸੁਪਰੀਮ ਕੋਰਟ ਨੇ ਮਾਇਆਵਤੀ ਨੂੰ ਕਿਹਾ ਕੋਰਟ ਨਾਲ ਸਿਆਸਤ ਨਾ ਖੇਡੋ
  5. ਸੋਨੀਆ ਵਲੋਂ ਗਵਾਂਢੀ ਦੇਸ਼ ਦੀ ਸਖਤ ਅਲੋਚਨਾ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>