ਪੜ੍ਹਾਈ ਲਈ ਬ੍ਰਿਟੇਨ ਜਾਣ ਵਾਲਿਆਂ ਦੇ ਨਿਯਮਾਂ ਵਿਚ ਸਖ਼ਤੀ

ਲੰਦਨ-ਪੜ੍ਹਾਈ ਲਈ ਬ੍ਰਿਟੇਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਹੁਣ ਸਖ਼ਤ ਵੀਜ਼ਾ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਅਤੇ ਹੋਰਨਾਂ ਦੇਸ਼ਾਂ ਤੋਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ ਦੀ ਸਖ਼ਤ ਪਰੀਖਿਆ ਦੇਣ ਹੋਵੇਗੀ। ਇਸਤੋਂ ਇਲਾਵਾ ਜੇਕਰ ਵਿਦਿਆਰਥੀ ਘੱਟ ਅਰਸੇ ਵਾਲੇ ਕੋਰਸ ਕਰ ਰਹੇ ਹਨ ਤਾਂ ਉਹ ਆਪਣੇ ਨਾਲ ਆਪਣੇ ‘ਤੇ ਨਿਰਭਰਾਂ ਨੂੰ ਨਹੀਂ ਲਿਆ ਸਕਣਗੇ।
ਭਾਰਤ ਵਿਚ ਵਿਦਿਆਰਥੀ ਵੀਜ਼ਾ ਦੀ ਪ੍ਰਕਿਰਿਆ ਨੂੰ ਮੁਲਤਵੀ ਕਰਨ ਤੋਂ ਕੁਝ ਹੀ ਦਿਨਾਂ ਬਾਅਦ ਬ੍ਰਿਟੇਨ ਨੇ ਇਮੀਗ੍ਰੇਸ਼ਨ ਨਿਯਮਾਂ ਵਿਚ ਤਬਦੀਲੀ ਦਾ ਐਲਾਨ ਕੀਤਾ ਹੈ। ਫੌਰੀ ਤੌਰ ‘ਤੇ ਲਾਗੂ ਇਨ੍ਹਾਂ ਨਿਅਮਾਂ ਦੇ ਤਹਿਤ ਹੁਣ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਬ੍ਰਿਟੇਨ ਵਿਚ ਕੰਮ ਕਰ ਸਕਣ ਦੇ ਘੰਟਿਆਂ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ। ਗਰੈਜੂਏਸ਼ਨ ਤੋਂ ਹੇਠਾਂ ਦੇ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਹਫ਼ਤੇ ਵਿਚ ਸਿਰਫ਼ ੧੦ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਉਨ੍ਹਾਂ ਨੂੰ ੨੦ ਘੰਟੇ ਕੰਮ ਕਰਨ ਦੀ ਇਜਾਜ਼ਤ ਹੈ। ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਰੋਕਣ ਦੇ ਮਕਸਦ ਨਾਲ ਬ੍ਰਿਟਿਸ਼ ਗ੍ਰਹਿ ਮੰਤਰੀ ਏਲਨ ਜਾਨਸਨ ਨੇ ਐਤਵਾਰ ਨੂੰ ਨਵੀਂ ਪ੍ਰਣਾਲੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਬ੍ਰਿਟੇਨ ਸਹੀ ਮਕਸਦ ਲਈ ਆਏ ਵਿਦੇਸ਼ੀ ਵਿਦਿਆਰਥੀਆਂ ਦਾ ਸੁਆਗਤ ਕਰੇਗਾ, ਪਰ ਉਨ੍ਹਾਂ ਲੋਕਾਂ ਦੇ ਖਿਲਾਫ਼ ਸਖ਼ਤ ਰਵਈਆ ਅਪਨਾਏਗਾ ਜਿਹੜੇ ਵਿਦਿਆਰਥੀ ਵੀਜ਼ੇ ਦਾ ਗਲਤ ਇਸਤੇਮਾਲ ਕਰਦੇ ਹਨ। ਨਵੇਂ ਨਿਅਮਾਂ ਦੇ ਤਹਿਤ ਜਿਹੜੇ ਵਿਦਿਆਰਥੀ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਕੋਰਸ ਲਈ ਬ੍ਰਿਟੇਨ ਪਹੁੰਚਦੇ ਹਨ, ਉਹ ਆਪਣੇ ਉਪਰ ਨਿਰਭਰ ਕਰਨ ਵਾਲਿਆਂ ਨੂੰ ਨਾਲ ਨਹੀਂ ਲਿਆ ਸਕਣਗੇ। ਇਸਤੋਂ ਇਲਾਵਾ ਛੇ ਮਹੀਨਿਆਂ ਤੋਂ ਵਧੇਰੇ ਅਤੇ ਤਿੰਨ ਸਾਲ ਤੋਂ ਘੱਟ ਅਰਸੇ ਦੇ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੇ ਉਪਰ ਨਿਰਭਰ ਕਰਨ ਵਾਲਿਆਂ ਨੂੰ ਤਾਂ ਲਿਆ ਸਕਣੇ, ਪਰ ਉਨ੍ਹਾਂ ਨੂੰ ਬ੍ਰਿਟੇਨ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਜਿ਼ਕਰਯੋਗ ਹੈ ਕਿ ਬ੍ਰਿਟਿਸ਼ ਸਰਕਾਰ ਵਲੋਂ ਜਾਰੀ ਕੁਲ ਵੀਜਿ਼ਆਂ ਦਾ ੩੦ ਫ਼ੀਸਦੀ ਵਿਦਿਆਰਥੀ ਹੁੰਦੇ ਹਨ।

ਹੋਰ:

  1. ਬ੍ਰਿਟੇਨ ਨੇ ਭਾਰਤੀ ਵਿਦਿਆਰਥੀਆਂ ਲਈ ਕੀਤੇ ਦਰਵਾਜ਼ੇ ਬੰਦ
  2. ਪੱਤਰ-ਵਿਹਾਰ ਕੋਰਸ ਦੀ ਪ੍ਰੀਖਿਆ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ- ਜਥੇ. ਅਵਤਾਰ ਸਿੰਘ
  3. ਬ੍ਰਿਟੇਨ ‘ਚ ਵੀ ਮੰਦੀ ਕਰਕੇ ਭਾਰਤੀ ਪੇਸ਼ੇਵਰ ਨਿਸ਼ਾਨੇ ‘ਤੇ
  4. ਖੇਤੀ ਵਰਸਿਟੀ ਵਿੱਚ ਪੇਂਡੂ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੇਵਾ ਮੁਕਤ ਅਧਿਆਪਕਾਂ ਵੱਲੋਂ ਅਗਵਾਈ ਦੀ ਪੇਸ਼ਕਸ਼
  5. ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵਲੋਂ ਪੱਤਰ-ਵਿਹਾਰ ਕੋਰਸ ਦੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦਾ ਫੈਸਲਾ: ਡਾ. ਸਾਬਰ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>