ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹਾਕੀ ਉਲਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਰੂਰਲ ਸਪੋਰਟਸ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ ੬ਵੇਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਹਾਕੀ ਟੂਰਨਾਮੈਂਟ ਵਿੱਚ ਨਾਮਧਾਰੀ ਇਲੈਵਨ ਨੇ ਪੰਜਾਬ ਪੁਲਿਸ ਨੂੰ ਹਰਾ ਕੇ ਮਰਦਾਂ ਦੇ ਵਰਗ ਵਿੱਚ ਅਤੇ ਹਰਿਆਣਾ ਇਲੈਵਨ ਨੇ ਸੈਂਟਰਲ ਰੇਲਵੇ ਮੁੰਬਈ ਨੂੰ ਹਰਾ ਕੇ ਲੜਕੀਆਂ ਦੇ ਵਰਗ ਵਿੱਚ ਚੈਪੀਅਨਸ਼ਿਪ ਤੇ ਕਬਜ਼ਾ ਕੀਤਾ।
ਦਰਸ਼ਕਾਂ ਦੇ ਭਾਰੀ ਹਾਜ਼ਰੀ ਵਿੱਚ ਖੇਡੇ ਗਏ ਲੜਕੀਆਂ ਦੇ ਮੈਚ ਦਾ ਆਰੰਭ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਥਾਂ ਆਏ ਉਨ੍ਹਾਂ ਦੇ ਸਿਆਸੀ ਸਲਾਹਕਾਰ ਸ: ਪਰਮਜੀਤ ਸਿੰਘ ਸਿਧਵਾਂ ਅਤੇ ਵਾਤਾਵਰਨ ਸੰਭਾਲ ਵਿੱਚ ਸ਼੍ਰੋਮਣੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਸ਼ੀਰਵਾਦ ਨਾਲ ਕੀਤਾ ਗਿਆ। ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਹਰਿਆਣਾ ਇਲੈਵਨ ਵੱਲੋਂ ਖੇਡਦੀਆਂ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਦੀਆਂ ਖਿਡਾਰਨਾਂ ਨੇ ਸੈਂਟਰਲ ਰੇਲਵੇ ਮੁੰਬਈ ਨੂੰ ੪-੧ ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਸਿਮਰਜੀਤ ਕੌਰ ਨੇ ੩੪ਵੇਂ, ੩੭ਵੇਂ ਅਤੇ ੪੪ਵੇਂ ਮਿੰਟ ਵਿੱਚ ਉਪਰੋਥਲੀ ਤਿੰਨ ਗੋਲ ਕਰਕੇ ਜੇਤੂ ਹੈਟਟਰਿਕ ਜੜੀ। ਚੌਥਾ ਗੋਲ ਸੰਦੀਪ ਕੌਰ ਨੇ ਚੌਥੇ ਮਿੰਟ ਵਿੱਚ ਹੀ ਕਰ ਦਿੱਤਾ ਸੀ ਜਦ ਕਿ ਰੇਲਵੇ ਵੱਲੋਂ ਇਕਲੌਤਾ ਗੋਲ ਰੀਨਾ ਕਾਂਤੀ ਨੇ ੫੯ਵੇਂ ਮਿੰਟ ਵਿੱਚ ਕੀਤਾ। ਹਰਿਆਣਾ ਇਲੈਵਨ ਟੀਮ ਦੀ ਅਗਵਾਈ ਅੰਤਰ ਰਾਸ਼ਟਰੀ ਖਿਡਾਰਨ ਗਗਨਦੀਪ ਕੌਰ ਨੇ ਕੀਤੀ । ਜੇਤੂ ਟੀਮ ਨੂੰ ੪੦ ਹਜ਼ਾਰ ਰੁਪਏ ਦੇ ਨਗਦ ਇਨਾਮ ਤੋਂ ਇਲਾਵਾ ਜੇਤੂ ਟਰਾਫੀ ਪ੍ਰਦਾਨ ਕੀਤੀ ਗਈ ਜਦ ਕਿ ਦੂਜੇ ਸਥਾਨ ਤੇ ਰਹਿਣ ਵਾਲੀ ਸੈਂਟਰਲ ਰੇਲਵੇ ਨੂੰ ੨੫ ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਸ ਟੀਮ ਦੇ ਕੋਚ ਇਸ ਸਾਲ ਦੇ ਦਰੌਣਾਚਾਰੀਆ ਪੁਰਸਕਾਰ ਵਿਜੇਤਾ ਸ: ਬਲਦੇਵ ਸਿੰਘ ਸ਼ਾਹਬਾਦ ਹਨ। ਵਰਨਣਯੋਗ ਗੱਲ ਇਹ ਹੈ ਕਿ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ੧੫ ਅੰਤਰ ਰਾਸ਼ਟਰੀ ਖਿਡਾਰਨਾਂ ਖੇਡ ਰਹੀਆਂ ਸਨ।
ਮਰਦਾਂ ਦੇ ਵਰਗ ਵਿੱਚ ਹੋਏ ਫਾਈਨਲ ਮੁਕਾਬਲੇ ਦਾ ਆਰੰਭ ਸ: ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਨੇ ਕਰਵਾਇਆ। ਫਾਈਨਲ ਮੁਕਾਬਲੇ ਵਿੱਚ ਨਾਮਧਾਰੀ ਇਲੈਵਨ ਅਤੇ ਪੰਜਾਬ ਪੁਲਿਸ ਵਿਚਕਾਰ ਜਿੱਤ ਲਈ ਕਾਂਟੇਦਾਰ ਟੱਕਰ ਹੋਈ ਪਰ ਅੰਤ ਨੂੰ ਨਾਮਧਾਰੀ ਇਲੈਵਨ ਨੇ ੨-੧ ਨਾਲ ਮੋਰਚਾ ਫਤਿਹ ਕੀਤਾ। ਨਾਮਧਾਰੀ ਇਲੈਵਨ ਵੱਲੋਂ ਸ: ਹਰਪ੍ਰੀਤ ਸਿੰਘ ਨੇ ੨੦ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਅਤੇ ਮਲਕ ਸਿੰਘ ੨੪ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ ਜਦ ਕਿ ਪੰਜਾਬ ਪੁਲਿਸ ਵੱਲੋਂ ੧੭ਵੇਂ ਮਿੰਟ ਵਿੱਚ ਮਨਜਿੰਦਰ ਸਿੰਘ ਦੇ ਪਾਸ ਤੇ ਨਵਜੋਤ ਸਿੰਘ ਨੇ ਇੱਕ ਗੋਲ ਕਰਕੇ ਫਰਕ ਘਟਾਇਆ। ਨਾਮਧਾਰੀ ਇਲੈਵਨ ਨੂੰ ਜਿੱਤ ਹਾਸਿਲ ਕਰਨ ਤੇ ਜੇਤੂ ਟਰਾਫੀ ਤੋਂ ਇਲਾਵਾ ੬੦ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਜਦ ਕਿ ਉਪ ਜੇਤੂ ਪੰਜਾਬ ਪੁਲਿਸ ਨੂੰ ੪੦ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫੀ ਮੁੱਖ ਮਹਿਮਾਨ ਪੰਜਾਬ ਉ¦ਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ, ਸ: ਪਰਮਜੀਤ ਸਿੰਘ ਸਿਧਵਾਂ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਰਾਗੀ ਅਤੇ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮੁਖੀ ਸ: ਹਰਿੰਦਰ ਸਿੰਘ ਚਾਹਲ ਨੇ ਪ੍ਰਦਾਨ ਕੀਤੀ। ਮਰਦਾਂ ਦੇ ਵਰਗ ਲਈ ਜੇਤੂ ਟੀਮ ਨੂੰ ਦਿੱਤੀ ੬੦ ਹਜ਼ਾਰ ਰੁਪਏ ਦੀ ਧਨ ਰਾਸ਼ੀ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਵੱਲੋਂ ਸ: ਹਰਿੰਦਰ ਸਿੰਘ ਚਾਹਲ ਨੇ ਪ੍ਰਾਯੋਜਿਤ ਕੀਤੀ। ਲੜਕਿਆਂ ਦੇ ਵਰਗ ਵਿੱਚ ਜੁਗਰਾਜ ਸਿੰਘ ਪੰਜਾਬ ਪੁਲਿਸ ਤੋਂ ਇਲਾਵਾ ਪੰਜ ਖਿਡਾਰੀ ਹਿੱਸਾ ਲੈ ਰਹੇ ਸਨ।
ਟੂਰਨਾਮੈਂਟ ਵਿੱਚ ਉਸ ਵੇਲੇ ਸਭਿਆਚਰਕ ਰੰਗ ਸਿਖ਼ਰਾਂ ਤੇ ਪਹੁੰਚਿਆ ਜਦ ਉੱਘੇ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਵਾਰ ਸੁਣਾ ਕੇ ਸਰੋਤਿਆਂ ਨੂੰ ਹਲੂਣਾ ਦਿੱਤਾ। ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂੰਕੇ ਦੇ ੧੦੦ ਤੋਂ ਵੱਧ ਵਿਦਿਆਰਥੀਆਂ ਨੇ ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ ਦੇ ਅਗਵਾਈ ਹੇਠ ‘ਚੱਕ ਦੇ ਇੰਡੀਆ’ ਗੀਤ ਤੇ ਅਧਾਰਿਤ ਕੋਰੀਓਗ੍ਰਾਫੀ ਪੇਸ਼ ਕਰਕੇ ਸਮੁੱਚੇ ਸਟੇਡੀਅਮ ਵਿੱਚ ਖੇਡਾਂ ਦਾ ਮਾਹੌਲ ਗਰਮਾ ਦਿੱਤਾ ।
ਲੁਧਿਆਣਾ ਸਪੋਟਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਾਕੀ ਉ¦ਪੀਅਨ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸ਼੍ਰੀ ਐਮ ਐਸ ਕੋਸ਼ਿਕ ਦਰੋਣਾਚਾਰੀਆਂ ਐਵਾਰਡ ਜੇਤੂ ਤੋਂ ਇਲਾਵਾ ੧੯੭੫ ਵਿਸ਼ਵ ਕੱਪ ਦੇ ਜੇਤੂ ਹੀਰੋ ਅਸ਼ੋਕ ਦੀਵਾਨ ਨੂੰ ਹਾਕੀ ਖੇਡ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਗੁਰੂ ਗੋਬਿੰਦ ਸਿੰਘ ਯਾਦਗਾਰੀ ਐਵਾਰਡ ਵਿੱਚ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਦੀ ਧਨ ਰਾਸ਼ੀ ਅਤੇ ਸਨਮਾਨ ਦੋਸ਼ਾਲਿਆਂ ਨਾਲ ਸਨਮਾਨਿਤ ਕੀਤਾ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਉ¦ਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸ: ਪਰਮਜੀਤ ਸਿੰਘ ਸਿਧਵਾਂ ਰਾਜਸੀ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ, ਸਾਬਕਾ ਵਿਧਾਇਕ ਸ: ਰਣਜੀਤ ਸਿੰਘ ਤਲਵੰਡੀ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਪੁੱਜੇ। ਇਨ੍ਹਾਂ ਫਾਈਨਲ ਮੁਕਾਬਲਿਆਂ ਨੂੰ ਚੈਨਲ ਨੰਬਰ ੧ ਅਤੇ ਫਾਸਟ ਵੇਅ ਨਿਊਜ਼ ਚੈਨਲ ਨੇ ਨਾਲੋ ਨਾਲ ਲਾਈਵ ਟੈਲੀਕਾਸਟ ਕੀਤਾ। ਅਕਾਸ਼ਬਾਣੀ ਜ¦ਧਰ ਵੱਲੋਂ ਵੀ ਇਸ ਦਾ ਸਿੱਧਾ ਪ੍ਰਸਾਰਣ ਸ: ਨਵਦੀਪ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਲੁਧਿਆਣਾ ਸਪੋਰਟਸ ਵੈਲਫੇਅਰ ਲੁਧਿਆਣਾ ਦੇ ਪ੍ਰਧਾਨ ਸ: ਪ੍ਰਿਥੀਪਾਲ ਸਿੰਘ ਬਟਾਲਾ, ਸ: ਅਮਰੀਕ ਸਿੰਘ ਮਿਨਹਾਸ ਚੇਅਰਮੈਨ, ਗੁਰਭਜਨ ਸਿੰਘ ਗਿੱਲ ਸਰਪ੍ਰਸਤ , ਸ: ਬਲਦੇਵ ਸਿੰਘ ਸ਼ਾਹਬਾਦ ਸਰਪ੍ਰਸਤ ਨੇ ਆਏ ਮਹਿਮਾਨਾਂ ਨੂੰ ਨਾਲੋਂ ਨਾਲ ਇਸ ਟੂਰਨਾਮੈਂਟ ਦੀਆਂ ਪ੍ਰਾਪਤੀਆਂ ਅਤੇ ਲੋੜਾਂ ਬਾਰੇ ਜਾਣੂੰ ਕਰਵਾਇਆ। ਕੈਨੇਡਾ ਦੀ ਕੌਮੀ ਹਾਕੀ ਟੀਮ ਦਾ ਖਿਡਾਰੀ ਅਰਵਿੰਦਰ ਕੁਮਾਰ ਰਵੀ ਵੀ ਇਸ ਟੂਰਨਾਮੈਂਟ ਨੂੰ ਦੇਖਣ ਲਈ ਉਚੇਚੇ ਤੌਰ ਤੇ ਪਹੁੰਚਿਆ।
ਇਸ ਮੌਕੇ ਟੋਰਾਂਟੋ ਵਸਦੇ ਉੱਘੇ ਪੰਜਾਬੀ ਲੇਖਕ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਵੱਲੋਂ ਲਿਖੀ ਪੁਸਤਕ ਹਾਕੀ ਸਿਤਾਰੇ ਸੁਧਾਰ ਦੇ ਵੀ ਸ: ਸੁਖਦੇਵ ਸਿੰਘ ਢੀਂਡਸਾ, ਸ: ਹਰਿੰਦਰ ਸਿੰਘ ਚਾਹਲ, ਐਸ ਐਸ ਪੀ ਲੁਧਿਆਣਾ ਦਿਹਾਤੀ, ਸ: ਪਰਮਜੀਤ ਸਿੰਘ ਸਿਧਵਾਂ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਅਤੇ ਸ: ਤੇਜਾ ਸਿੰਘ ਧਾਲੀਵਾਲ ਨੇ ਰਿਲੀਜ਼ ਕੀਤੀ। ਪੁਸਤਕ ਦੀ ਪਹਿਲੀ ਕਾਪੀ ਸ: ਪ੍ਰਿਥੀਪਾਲ ਸਿੰਘ ਬਟਾਲਾ ਨੂੰ ਸੌਂਪੀ ਗਈ। ਇਹ ਪੁਸਤਕ ਪੰਜਾਬੀ ਸਭਿਆਚਾਰ ਅਕੈਡਮੀ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਮੌਕੇ ਪੀ ਏ ਯੂ ਪ੍ਰਬੰਧਕੀ ਬੋਰਡ ਦੀ ਮੈਂਬਰ ਸਰਦਾਰਨੀ ਉਰਵਿੰਦਰ ਕੌਰ ਗਰੇਵਾਲ, ਡਾ: ਜਗਤਾਰ ਸਿੰਘ ਧੀਮਾਨ, ਸ: ਨਛੱਤਰ ਸਿੰਘ ਇਟਲੀ, ਤਰਲੋਚਨ ਸਿੰਘ ਗਿੱਲ ਸੁਧਾਰ, ਤਰਲੋਚਨ ਸਿੰਘ ਗਿੱਲ ਸੁਧਾਰ, ਹਰਿੰਦਰਜੀਤ ਸਿੰਘ ਧਾਲੀਵਾਲ ਐਸ ਪੀ ਡੀ ਲੁਧਿਆਣਾ, ਸ: ਗੁਰਮੇਲ ਸਿੰਘ ਬੰਗੀ, ਬਲਰਾਜ ਗੁਪਤਾ ਅਤੇ ਸ: ਗੁਰਜੀਤ ਸਿੰਘ ਰੋਮਾਣਾ, ਸਾਬਕਾ ਪੁਲਿਸ ਕਪਤਾਨ, ਉੱਘੇ ਹਾਕੀ ਖਿਡਾਰੀ ਅਤੇ ਲੁਧਿਆਣਾ ਦੇ ਸਾਬਕਾ ਮੇਅਰ ਸ: ਅਪਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਮੱਲ੍ਹਾ ਅਤੇ ਸ: ਇੰਦਰ ਮੋਹਨ ਸਿੰਘ ਕਾਦੀਆ ਸੀਨੀਅਰ ਅਕਾਲੀ ਆਗੂ, ਸੁਖਵਿੰਦਰ ਸਿੰਘ ਰੇਲਵੇ ਖਿਡਾਰੀ, ਪ੍ਰਭਜੋਤ ਸਿੰਘ ਸੁਧਾਰ, ਸੁਖਵਿੰਦਰ ਸਿੰਘ ਫੌਜੀ, ਹੁਕਮ ਸਿੰਘ ਹੁਕੀ, ਮੋਹਨ ਸਿੰਘ ਤਲਵੰਡੀ, ਤਾਰਾ ਸਿੰਘ ਸੰਧੂ, ਅਜੇਪਾਲ ਸਿੰਘ ਪੂਨੀਆਂ, ਮਨਿੰਦਰਪਾਲ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਹੈਪੀ, ਕੁਲਵੰਤ ਸਿੰਘ ਸਿੱਧੂ ਠੇਕੇਦਾਰ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ ਡਿੰਪਲ, ਇਕਬਾਲ ਸਿੰਘ ਬਾੜੇਵਾਲ, ਪ੍ਰਵੀਨ ਕੁਮਾਰ ਗੋਰਖਾ, ਸ: ਦਪਿੰਦਰ ਸਿੰਘ ਸਰਪੰਚ ਜਰਖੜ, ਪਰਮਜੀਤ ਸਿੰਘ ਨੀਟੂ, ਤਰਲੋਚਨ ਸਿੰਘ ਲਲਤੋ ਕਲਾਂ ਵੀ ਹਾਜ਼ਰ ਸਨ।
ਲੁਧਿਆਣਾ ਸਪੋਟਰਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਅਤੇ ਸਕੱਤਰ ਜਨਰਲ ਡਾ: ਕੁਲਵੰਤ ਸਿੰਘ ਸੋਹਲ ਨੇ ਮੀਡੀਆ, ਦਰਸ਼ਕਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਅਗਲੇ ਸਾਲ ਇਹ ਟੂਰਨਾਮੈਂਟ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਦੀਆਂ ਪ੍ਰਮੁਖ ਟੀਮਾਂ ਨੂੰ ਸੱਦਾ ਦਿੱਤਾ ਗਿਆ ਹੈ। ਭਾਰਤੀ ਹਾਕੀ ਟੀਮ ਦੇ ਥੰਮ ਰਹੇ ਐਮ ਕੇ ਕੌਸ਼ਿਕ ਅਤੇ ਸ਼੍ਰੀ ਅਸ਼ੋਕ ਦੀਵਾਨ ਨੇ ਵੀ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਨਾਲ ਪੱਕੀ ਸਾਂਝ ਪਾਉਣ ਦੀ ਗੱਲ ਹਾਜ਼ਰ ਸਰੋਤਿਆਂ ਨਾਲ ਸਾਂਝੀ ਕੀਤੀ।
ਹੋਰ:
- ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਉਦਘਾਟਨੀ ਮੈਚ ’ਚ ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਨੂੰ ਦਿੱਤੀ ਮਾਤ
- ਫਰੀਦਕੋਟ ਵਿਰਾਸਤ ਮੇਲੇ ਦੇ ਪਹਿਲੇ ਦਿਨ ਗੋਲਡ ਕੱਪ ਹਾਕੀ ਵਿੱਚ ਫਰੀਦਕੋਟ ਤੇ ਕ੍ਰਿਕਟ ਵਿੱਚ ਚੰਡੀਗੜ੍ਹ ਜਿੱਤੇ
- ਵਿਦਿਆ ਸਟੋਕਸ ਹਾਕੀ ਇੰਡੀਆ ਦੀ ਨਵੀਂ ਪ੍ਰਮੁੱਖ ਚੁਣੀ ਗਈ
- ਪੰਜਾਬ ਹਾਕੀ ਕਲੱਬ ਹਮਬਰਗ ਦੇ ਸਹਿਯੋਗ ਨਾਲ ਖੇਡ ਮੇਲਾ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ
- ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਤਿੰਨ ਜਿ਼ਲਿਆਂ ਦੇ ਗੁਰਬਾਣੀ ਕੰਠ ਮੁਕਾਬਲਿਆਂ ਦਾ ਆਯੋਜਨ – ਇੱਕ ਹਜਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ
