ਮੇਲਬਾਰਨ- ਆਸਟ੍ਰੇਲੀਆ ਨੇ ਸੋਮਵਾਰ ਨੂੰ ਆਪਣੇ ਇਮੀਗਰੇਸ਼ਨ ਨਿਯਮਾਂ ਨੂੰ ਸਖ਼ਤ ਬਣਾਉਂਦੇ ਹੋਏ ‘ਹੇਅਰ ਡਰੈਸਰ’ ਅਤੇ ‘ਰਸੋਈਆਂ (ਕੁੱਕ)’ ਦੀ ਬਜਾਏ ਉਚ ਮਹਾਰਤ ਵਾਲੇ ਲੋਕਾਂ ਨੂੰ ਤਰਜ਼ੀਹ ਦੇਣ ਦਾ ਫੈ਼ਸਲਾ ਕੀਤਾ ਹੈ। ਇਸ ਕਰਕੇ ਭਾਰਤੀਆਂ ਸਮੇਤ ਪ੍ਰਵਾਸੀ ਵਿਦਿਆਰਥੀਆਂ ਦੀਆਂ ਅੰਦਾਜ਼ਨ ੨੦ ਹਜ਼ਾਰ ਦਰਖਾਸਤਾਂ ਰੱਦ ਹੋ ਸਕਦੀਆਂ ਹਨ। ਇਮੀਗਰੇਸ਼ਨ ਮੰਤਰੀ ਕਰਿਸ ਇਵਾਂਸ ਨੇ ਕਿਹਾ ਕਿ ਇਮੀਗਰੇਸ਼ਨ ਨਿਅਮਾਂ ਦੀ ਸਮੀਖਿਆ ਕਰ ਕਰਕੇ ਇਨ੍ਹਾਂ ਵਿਚ ਵਧੇਰੇ ਕਰਕੇ ਡਾਕਟਰਾਂ, ਇੰਜੀਨੀਅਰਾਂ ਅਤੇ ਆਈਟੀ ਪੇਸ਼ੇਵਰਾਂ ਨੂੰ ਸਦਿਆ ਜਾਵੇਗਾ, ਜਿਹੜੇ ਆਸਟ੍ਰੇਲੀਆ ਦੀਆਂ ਸਥਾਨਕ ਮੰਗਾਂ ਨੂੰ ਪੂਰਿਆਂ ਕਰ ਸਕਣ।
ਉਨ੍ਹਾਂ ਨੇ ਸੁਤੰਤਰ ਕੁਸ਼ਲ ਲੋਕਾਂ ਦੀ ਯੋਗਤਾ ਸੀਮਤ ਕਰਨ ਵਾਲੀ ਇਮੀਗਰੇਸ਼ਨ ਰੋਜ਼ਗਾਰ ਦੀ ਮਮਗ ਸੂਚੀ ( ਐਮਓਡੀਐਲ) ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮਕਸਦ ਵਧੇਰੇ ਯੋਗਤਾ ਵਾਲੀਆਂ ਨੌਕਰੀਆਂ ਵੱਲ ਧਿਆਨ ਕੇਂਦਰਿਤ ਕਰਨਾ ਹੈ। ਇਵਾਂਸ ਨੇ ਕਿਹਾ ਕਿ ਇਹ (ਐਮਓਡੀਐਲ ) ਵਿਦੇਸ਼ੀ ਵਿਦਿਆਰਥੀਆਂ ਨੂੰ ਖਾਸ ਰੁਜ਼ਗਾਰ ਵਿਚ ਸਿਖਲਾਈ ਦੇਣ ਨੂੰ ਵੀ ਉਤਸਾਹਿਤ ਕਰੇਗਾ, ਤਾਂਜੋ ਸਥਾਈ ਨਿਵਾਸੀ ਦਰਜਾ ਆਸਾਨੀ ਨਾਲ ਹਾਸਲ ਕੀਤਾ ਜਾ ਸਕੇ। ਮੌਜੂਦਾ ਪ੍ਰਣਾਲੀ ਦੀਆਂ ਖਾਮੀਆਂ ਨੂੰ ਗਿਣਾਉਂਦੇ ਹੋਏ ਇਵਾਂਸ ਨੇ ਕਿਹਾ ਕਿ ਰੋਡਸ ਸਕਾਲਰ ਜੇਕਰ ਰਸਾਇਣਸ਼ਾਸਤਰ ਜਾਂ ਗਣਿਤ (ਹਿਸਾਬ) ਵਿਚ ਡਿਗਰੀ ਲੈਂਦਾ ਹੈ ਤਾਂ ਉਹ ਅੰਕ ਪਰੀਖਿਆ ਨੂੰ ਪਾਸ ਨਹੀਂ ਕਰ ਪਾਵੇਗਾ। ਪਰੰਤੂ ਅਜਿਹੇ ਰੁਜ਼ਗਾਰ ਜਿਵੇਂ ਰਸੋਈਆ ਜਾਂ ਹੇਅਰ ਡਰੈਸਰ, ਜਿਥੇ ਕੌਮਾਂਤਰੀ ਵਿਦਿਆਰਥੀ ਆਸਟ੍ਰੇਲੀਆ ਵਿਚ ਪੜ੍ਹ ਸਕਦੇ ਹਨ ਅਤੇ ੯੨ ਹਫਤਿਆਂ ਦੀ ਮਿਆਦ ਵਿਚ ਯੋਗਤਾ ਹਾਸਲ ਕਰ ਸਕਦੇ ਹਨ। ਇਸਤੋਂ ਬਾਅਦ ਉਹ ਸਥਾਈ ਨਿਵਾਸੀ ਦਾ ਰਜਾ ਪਾਉਣ ਲਈ ਮੈਦਾਨ ਵਿਚ ਆ ਜਾਂਦੇ ਹਨ।
ਹੋਰ:
