Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

Author Archive

ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸਾਲਟ ਲੇਕ ਸਿਟੀ ‘ਚ ਦੂਜਾ ਗੁਰਮਤਿ ਕੈਂਪ

By ਕੌਮੀ ਏਕਤਾ ਨਿਊਜ਼ ਬੀਊਰੋ • Mar 10th, 2010 • Category: ਸਥਾਨਕ ਸਰਗਰਮੀਆਂ (ਅਮਰੀਕਾ)

ਯੂਟਾ,(ਹੁਸਨ ਲੜੋਆ ਬੰਗਾ) – ਸੰਸਾਰੀ ਵਿਦਿਆ ਦੇ ਨਾਲ ਗੁਰਮਤਿ ਵਿਦਿਆ ਦੇ ਸੁਮੇਲ ਕਰਕੇ ਕੌਮ ਦੀ ਪਨੀਰੀ ਨੂੰ ਸਾਂਭਣ ਵਾਲੀ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਵਿਦੇਸ਼ਾਂ ‘ਚ ਵਸਦੇ ਸਿੱਖ ਪਰਿਵਰਾਂ ਦੇ ਬੱਚਿਆਂ ਨੂੰ ਗੁਰਮਤਿ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਪਿਛਲੇ ਲੰਮੇ ਸਮੇਂ ਗੁਰਮਤਿ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਇਸ ਲੜੀ ਤਹਿਤ [...]



ਮਹਿਲਾ ਰਾਖਵਾਂਕਰਨ ਤੋਂ ਖ਼ਫ਼ਾ ਹੋਏ ਯੂਪੀਏ ਦੇ ਹਿਮਾਇਤੀਆਂ ਕਰਕੇ ਲੋਕ ਸਭਾ ਵਿਚ ਹੋਇਆ ਹੰਗਾਮਾ

By ਕੌਮੀ ਏਕਤਾ ਨਿਊਜ਼ ਬੀਊਰੋ • Mar 10th, 2010 • Category: ਮੁੱਖ ਪੰਨਾ

ਨਵੀਂ ਦਿੱਲੀ- ਮੰਗਲਵਾਰ ਸ਼ਾਮੀਂ ਰਾਜਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋ ਗਿਆ। ਯੂਪੀਏ ਦੇ ਸਾਹਮਣੇ ਹੁਣ ਇਸ ਬਿੱਲ ਨੂੰ ਲੋਕਸਭਾ ਅਤੇ ਦੇਸ਼ ਦੀਆਂ ਘੱਟੋ ਘੱਟ ਅੱਧੀਆਂ ਵਿਧਾਨਸਭਾਵਾਂ ਵਿਚ ਪਾਸ ਕਰਵਾਉਣ ਦੀ ਚੁਣੌਤੀ ਹੈ। ਪਰ ਇਸ ਤੋਂ ਵੱਡੀ ਚੁਣੌਤੀ ਇਸ ਵੇਲੇ ਇਹ ਹੈ ਕਿ ਸਰਕਾਰ ਨੂੰ ਬਾਹਰੋਂ ਹਿਮਾਇਤ ਦੇ ਰਹੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ [...]



ਪੰਜਾਬ ‘ਚ ੫ ਰਾਜਸਭਾ ਮੈਂਬਰਾਂ ਦੀ ਚੋਣ ੨੬ ਮਾਰਚ ਨੂੰ ਹੋਵੇਗੀ

By ਕੌਮੀ ਏਕਤਾ ਨਿਊਜ਼ ਬੀਊਰੋ • Mar 10th, 2010 • Category: ਪੰਜਾਬ

ਚੰਡੀਗੜ੍ਹ-ਪੰਜਾਬ ਦੀਆਂ ਪੰਜ ਰਾਜਸਭਾ ਸੀਟਾਂ ਦੀਆਂ ਚੋਣਾਂ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਮੰਗਲਵਾਰ ਨੂੰ ਦਸਿਆ ਕਿ ਰਾਜਸਭਾ ਦੀ ਚੋਣ ਦੇ ਲਈ ੨੬ ਮਾਰਚ ਨੂੰ ਹੋਣ ਵਾਲੀ ਚੋਣ ਦੇ ਲਈ ਪੰਜਾਬ ਵਿਧਾਨਸਭਾ ਦੇ ਸਕੱਤਰ ਨੂੰ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਰਾਜਸਭਾ ਮੈਂਬਰ ਅਸ਼ਵਨੀ [...]



ਭਰਤ ਇੰਦਰ ਚਾਹਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

By ਕੌਮੀ ਏਕਤਾ ਨਿਊਜ਼ ਬੀਊਰੋ • Mar 10th, 2010 • Category: ਪੰਜਾਬ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਪੂਰੀ ਬੈਂਚ ਵਲੋਂ ਬੀਤੀ ੨੦ ਜਨਵਰੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਕੋਰਟ ਦੀ ਅਵਗਿਆ ਕਰਨ ਦੇ ਮਾਮਲੇ ਵਿਚ ਸੁਣਾਈ ਗਈ ਦੀਵਾਨੀ ਸਜ਼ਾ ‘ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰੋਕ ਲਾ ਦਿੱਤੀ। ਉਸਨੇ ਹਾਈਕੋਰਟ ਦੇ ਫੈ਼ਸਲੇ ਦੇ [...]



ਇਸਰਾਈਲ ਵਲੋਂ ਯੁਰੋਸ਼ਲਮ ਵਿੱਚ ਘਰ ਬਣਾਉਣ ਦੇ ਐਲਾਨ ਦੀ ਬਾਈਡਨ ਨੇ ਨਿੰਦਿਆ ਕੀਤੀ

By ਕੌਮੀ ਏਕਤਾ ਨਿਊਜ਼ ਬੀਊਰੋ • Mar 9th, 2010 • Category: ਅੰਤਰਰਾਸ਼ਟਰੀ

ਯੁਰੋਸ਼ਲਮ – ਅਮਰੀਕਾ ਦੇ ਉਪਰਾਸ਼ਟਰਪਤੀ ਜੋ ਬਾਈਡਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਸਮੇਂ ਇਸਰਾਈਲ ਵਲੋਂ ਇਸ ਤਰ੍ਹਾਂ ਦੇ ਐਲਾਨ ਨਾਲ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਦਾ ਮਹੱਤਵ ਘੱਟਦਾ ਹੈ। ਉਨ੍ਹਾਂ ਨੇ ਕਿਹਾ, “ਮੈਂ ਪੂਰਬੀ ਯੁਰੋਸ਼ਲਮ ਵਿੱਚ ਹੋਰ ਘਰ ਬਣਾਉਣ ਦੇ ਇਸਰਾਈਲੀ ਸਰਕਾਰ ਦੇ ਫੈਸਲੈ ਦੀ ਸਖਤ ਨਿੰਦਿਆ ਕਰਦਾ ਹਾਂ।”
ਬਾਈਡਨ ਅਨੁਸਾਰ [...]



ਅਮਰੀਕਾ ਦੇ ਗੁਰੁ ਘਰਾਂ ਨੇ ਸ੍ਰੀ ਅਕਾਲ ਤਖ਼ਤ ਦੇ ਫੈਸਲਿਆਂ ਦਾ ਸਵਾਗਤ ਕੀਤਾ

By ਕੌਮੀ ਏਕਤਾ ਨਿਊਜ਼ ਬੀਊਰੋ • Mar 9th, 2010 • Category: ਸਥਾਨਕ ਸਰਗਰਮੀਆਂ (ਅਮਰੀਕਾ)

ਕੈਲੀਫ਼ੋਰਨੀਆ ਦੇ ਪਰਮੁੱਖ ਗੁਰੂਦਵਾਰਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰੂਦੁਆਰਾ ਨਾਨਕ ਪ੍ਰਕਾਸ਼ ਸਾਹਿਬ ਵਿਖੇ ੨੮ ਫ਼ਰਵਰੀ ੨੦੧੦ ਨੂੰ ਹੋਈ। ਜਿਸ ਵਿੱਚ ਤਤਕਾਲੀਨ ਪੰਥਕ ਮੁੱਦਿਆਂ ਤੇ ਵਿਚਾਰਾਂ ਹੋਈਆਂ।
ਕਰਨਲ ਸੁਰਜੀਤ ਸਿੰਘ ਨਿਸ਼ਾਨ ਜੋ ਕਿ ਸਿੱਖ ਸੰਗਤਾਂ ਦੇ ਸੱਦੇ ਤੇ ਅਮਰੀਕਾ ਆਏ ਹੋਏ ਹਨ ਨੇ ਨਾਨਕਸ਼ਾਹੀ ਕੈਲੰਡਰ ਦੀਆਂ ਸੋਧਾਂ ਦੀ ਜ਼ਰੂਰਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੋਧਾਂ ਨੂੰ [...]



ਪੰਜਾਬੀ ਸਾਹਿਤ ਸਭਾ ਕੈਲੈਫ਼ੋਰਨੀਆਂ ਸੈਕਰਾਮੈਂਟੋ /ਯੂਬਾ ਸਿਟੀ ਦੀ ਮਾਸਿਕ ਮੀਟਿੰਗ ਸੈਕਰਾਮੈਂਟੋ ਚ —-

By ਕੌਮੀ ਏਕਤਾ ਨਿਊਜ਼ ਬੀਊਰੋ • Mar 9th, 2010 • Category: ਸਥਾਨਕ ਸਰਗਰਮੀਆਂ (ਅਮਰੀਕਾ)

ਪ੍ਰੇਮ ਪਿਆਰ ਦੇ ਰਸ ਚ ਰਚ ਰਚ ਕੇ
ਬੀਤੇ ਲੰਮਹੇ ਦਿਲਾਂ ਚ ਭਰ ਭਰ ਕੇ
ਕਲਮ ਕਾਨੀ ਤੇ ਘੂੰਗਰੂ ਬਨ੍ਹ ਬਨ੍ਹ ਕੇ
ਲਿਆਂਦੇ ਰਚਨਾਂ ਦੂਰੋਂ ਚਲ ਚਲ ਕੇ
ਮੈਂਬਰ ਪੰਜਾਬੀ ਸਾਹਿਤ ਸਭਾ ਦੇ
ਮਾਰਚ ੬ ਦੋ ਹਜ਼ਾਰ ਦਸ ਸਨੀਚਰ ਵਾਰ ਦੀ ਸ਼ਾਮ ਨੂੰ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਨੇ ਇਸ ਸ਼ਾਮ ਨੂੰ ਚਾਰ ਚੰਦ ਲਾ ਕੇ ਇਕ ਮਿੱਠੀ ਯਾਦਗ਼ਰ ਵਾਲੀ [...]



ਨਸ਼ਿਆਂ ਦੀ ਰੋਕਥਾਮ ਲਈ ਬਣੀ ‘ਯਾਦ ਫਾਊਂਡੇਸ਼ਨ’ ਦਾ ਬਾਬਾ ਸੇਵਾ ਸਿੰਘ ਵਲੋਂ ਉਦਘਾਟਨ

By ਕੌਮੀ ਏਕਤਾ ਨਿਊਜ਼ ਬੀਊਰੋ • Mar 8th, 2010 • Category: ਪੰਜਾਬ

ਜਲੰਧਰ – ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਲਤ ਨੂੰ ਨੱਥ ਪਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਕਾਰਨ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਗਾੜਾਂ ਤੋਂ ਜਾਣੂ ਕਰਵਾਉਣ ਲਈ ਡਰੱਗ ਥੈਰਾਪਿਸਟ ਅਤੇ ਸਿੱਖ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬ ਦੇ ਨੌਜਵਾਨਾਂ ਵਲੋਂ ਜਲੰਧਰ ਵਿਖੇ ‘ਯੂਥ ਅਗੇਂਸਟ ਅਲਕੋਹਲ ਡਰੱਗਜ਼ ਫਾਊਂਡੇਸ਼ਨ’ (ਯਾਦ ਫਾਊਂਡੇਸ਼ਨ) ਨਾਂ ਦੀ [...]



ਪੂਰੀ ਤਰ੍ਹਾਂ ਗੈਰ ਸਿਆਸੀ ਹੋਵੇਗਾ ਸਿੱਖ ਰਾਜ ਦੇ ਆਖਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਸਮਾਗਮ – ਜੱਸੋਵਾਲ

By ਕੌਮੀ ਏਕਤਾ ਨਿਊਜ਼ ਬੀਊਰੋ • Mar 8th, 2010 • Category: ਪੰਜਾਬ

ਲੁਧਿਆਣਾ – ਮਹਾਰਾਜਾ  ਦਲੀਪ ਸਿੰਘ ਯਾਦਗਾਰੀ  ਫਾਊਂਡੇਸ਼ਨ ਦੇ ਪ੍ਰਧਾਨ  ਸ। ਜਗਦੇਵ ਸਿੰਘ ਜੱਸੋਵਾਲ  ਨੇ ਕਿਹਾ ਕਿ ਸਿੱਖ ਰਾਜ  ਦੇ ਆਖਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿਚ ਮਨਾਇਆ ਜਾ ਰਿਹਾ ਵਿਸ਼ਾਲ  ਸਮਾਗਮ ਪੂਰੀ ਤਰ੍ਹਾਂ ਗੈਰ ਸਿਆਸੀ ਹੋਵੇਗਾ ਪਰੰਤੂ ਨਾਲ ਹੀ ਉਹਨਾਂ ਨੇ ਵੱਖ-ਵੱਖ ਰਾਜਸੀ ਅਤੇ ਸਮਾਜਕ ਜਥੇਬੰਦੀਆਂ ਦੇ  ਪ੍ਰਮੁੱਖ ਆਗੂਆਂ ਨੂੰ ਇਸ ਸਮਾਗਮ ਵਿਚ ਸ਼ਿਰਕਤ [...]



ਭਾਰਤ ਦੇ ਖਿਲਾਫ਼ ਸਈਦ ਦੀ ਨਵੀਂ ਮੁਹਿੰਮ

By ਕੌਮੀ ਏਕਤਾ ਨਿਊਜ਼ ਬੀਊਰੋ • Mar 8th, 2010 • Category: ਅੰਤਰਰਾਸ਼ਟਰੀ

ਇਸਲਾਮਾਬਾਦ-ਪਾਬੰਦੀਸ਼ੁਦਾ ਪਾਬੰਦੀ ਜਮਾਤ-ਉਦ-ਦਾਵ ਦੇ ਮੁਖੀ ਹਾਫਿ਼ਜ਼ ਸਈਦ ਨੇ ਪਾਣੀ ਦੇ ਮੁੱਦੇ ‘ਤੇ ਭਾਰਤ ਦੇ ਖਿਲਾਫ਼ ਪਾਕਿਸਤਾਨ ਵਿਚ ਦੇਸ਼ ਪੱਧਰੀ ਮੁਜਾਹਰੇ ਕਰਨ ਦੀ ਇਕ ਮੁਹਿੰਮ ਚਲਾਉਣ ਦਾ ਫੈ਼ਸਲਾ ਕੀਤਾ ਹੈ।
ਭਾਰਤ ਵਲੋਂ ਪਾਕਿਸਤਾਨੀ ਨਦੀਆਂ ‘ਤੇ ਬਣਾਏ ਗਏ ਬੰਨ੍ਹਾਂ ਦੇ ਖਿਲਾਫ਼ ਜਮਾਤ ਉਦ ਦਾਅਵਾ ਨੇ ਐਤਵਾਰ ਨੂੰ ਲਾਹੌਰ ਵਿਚ ਪੰਜਾਬ ਵਿਧਾਨਸਭਾ ਦੇ ਬਾਹਰ ਇਕ ਵਿਰੋਧ ਪ੍ਰਦਰਸ਼ਨ ਕੀਤਾ। ਇਸ [...]