Punjab News - Quami Ekta Punjabi Newspaper (ਕੌਮੀ ਏਕਤਾ) » ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਜੋਰਾ ਸਿੰਘ ਕੋਲ ਸੱਤ ਕੁ ਏਕੜ ਜ਼ਮੀਨ ਸੀ। ਉਸ ਦਾ ਬਾਪ ਅੱਧ-ਮਾਮਲੇ ‘ਤੇ ਲੈ ਕੇ ਆਪਣੇ ਪ੍ਰੀਵਾਰ ਦਾ ਸੋਹਣਾ ‘ਤੋਰਾ’ ਤੋਰੀ ਜਾਂਦਾ ਸੀ। ਪਰ ਤੁਰਦਾ ਮਸਾਂ ਸਿਰਫ਼ ਉਹਨਾਂ ਦਾ ਘਰ-ਬਾਰ ਹੀ ਸੀ। ਉਹ ਕਦੇ ਵੀ ਪ੍ਰੀਵਾਰਕ ਸਹੂਲਤਾਂ ਪੱਖੋਂ ਖ਼ੁਸ਼ਹਾਲ ਨਾ ਹੋਏ ਅਤੇ ਤੰਗੀਆਂ-ਤਰੁਸ਼ੀਆਂ ਵਿਚ ਹੀ ਲੱਤਾਂ ਘੜ੍ਹੀਸਦੇ ਰਹੇ। ਜੋਰਾ ਸਿੰਘ ਸਭ ਤੋਂ ਵੱਡਾ ਸੀ। ਉਸ ਨੇ ਪਹਿਲਾਂ ਕਬੀਲਦਾਰੀ ਵਿਚ ਪੂਰੀ ਇਮਾਨਦਾਰੀ ਨਾਲ ਆਪਣੇ ਬਾਪ ਦਾ ਹੱਥ ਵਟਾਇਆ ਅਤੇ ਆਪਣੇ ਭੈਣ-ਭਰਾਵਾਂ ਦੇ ਵਿਆਹ ਵੀ ਕੀਤੇ। ਜੋਰਾ ਸਿੰਘ ਦੀ ਘਰਵਾਲੀ ਸੰਤ ਕੌਰ ਵੀ ਇਕ ਨੇਕ ਸੁਭਾਅ ਔਰਤ ਸੀ। ਸਹੁਰੇ ਦੀ ਕਬੀਲਦਾਰੀ ਸਿਰੇ ਲਾਉਂਦੇ ਆਪਣੇ ਪਤੀ-ਪ੍ਰਮੇਸ਼ਰ ਵੱਲ ਕਦੇ ਵੀ ਮੱਥੇ ਵੱਟ ਪਾ ਕੇ ਨਾ ਤੱਕਿਆ। ਜੋਰਾ ਸਿੰਘ ਦੇ ਆਪਣੇ ਤਿੰਨ ਲੜਕੇ ਹੋਏ। ਪੰਜ-ਪੰਜ ਜਮਾਤਾਂ ਪੜ੍ਹਾ ਕੇ ਅਤੇ ਅੱਖਰਾਂ ਦੇ ‘ਸਿਆਣੂੰ’ ਕਰਵਾ ਕੇ ਉਸ ਨੇ ਆਪਣੇ ਤਿੰਨੇ ਪੁੱਤਰ ਵੀ ਪਿਤਾ-ਪੁਰਖ਼ੀ ਕਿੱਤੇ ਖੇਤੀਬਾੜੀ ਵਿਚ ਹੀ ਲਾ ਲਏ।

ਜੋਰਾ ਸਿੰਘ ਨਿੱਤ ਹੀ ਦੇਖਦਾ ਸੀ ਕਿ ਲੋਕਾਂ ਦੇ ਮੁੰਡੇ ਸਕੂਲਾਂ-ਕਾਲਜਾਂ ਵਿਚ ਸਾਲਾਂ ਬੱਧੀ ਧੱਕੇ ਖਾ ਕੇ ਨੌਕਰੀ ਤੋਂ ਬਿਨਾ ‘ਅਵਾਰਾ’ ਹੀ ਡਾਵਾਂਡੋਲ ਤੁਰੇ ਫ਼ਿਰਦੇ ਸਨ। ਕਿਸੇ ਨੂੰ ਨੌਕਰੀ ਤਾਂ ਕੀ ਮਿਲਣੀ ਸੀ? ਸਗੋਂ ਉਹ ਤਾਂ ਪੜ੍ਹਾਈ ਕਰ-ਕਰਾ ਕੇ ਵੀ ਜਦ ਨੌਕਰੀ ਨਾ ਮਿਲਦੀ ਤਾਂ ਉਦਾਸ-ਨਿਰਾਸ਼ ਹੋਏ, ਨਸ਼ਿਆਂ ਵਿਚ ਗਰਕ ਗਏ ਸਨ। ਜੋਰਾ ਸਿੰਘ ਸੋਚਦਾ ਸੀ ਕਿ ਜੇ ਉਸ ਦੇ ਪੁੱਤਰਾਂ ਨੂੰ ਚੜ੍ਹਦੀ ਉਮਰ ਵਿਚ ਕੰਮ-ਕਾਰ ਦਾ ਨਸ਼ਾ ਪੈ ਗਿਆ ਤਾਂ ਉਹਨਾਂ ਨੂੰ ਘਾਤਿਕ ਨਸ਼ਿਆਂ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੋਵੇਗੀ! ਕਦੇ ਕਦੇ ਉਸ ਨੂੰ ਪਿੰਡ ਦੇ ਸੂਬੇਦਾਰ ਦੇ ਅੱਤ ਮਾਯੂਸੀ ਭਰੇ ਆਖੇ ਬੋਲ ਯਾਦ ਆਉਂਦੇ, “ਜੇ ਕੋਈ ਚਾਹੇ ਤਾਂ ਮੇਰਾ ਪੜ੍ਹਿਆ ਲਿਖਿਆ ਮੁੰਡਾ ਲੈ ਜਾਵੇ ਤੇ ਆਪਣਾ ਅਨਪੜ੍ਹ ਦੇ ਜਾਵੇ! ਮੇਰੇ ਵਾਲਾ ਤਾਂ ਕੰਜਰ ਪੜ੍ਹ ਲਿਖ ਕੇ ਵੀ ਕਿਸੇ ਤਣ-ਪੱਤਣ ਨਾ ਲੱਗਿਆ? ਹੁਣ ਇਹਦਾ ਦਿਮਾਗ ਖ਼ਰਾਬ ਹੋ ਗਿਐ! ਹੋਰ ਨੀ ਤਾਂ ਆਹ ਖੰਘ ਆਲੀ ਦੁਆਈ ਈ ਪੀ ਜਾਂਦੈ ਤੇ ਜਾਂ ਡਿਪਰੈਸ਼ਨ ਵਾਲੀਆਂ ਗੋਲੀਆਂ ਖਾਈ ਜਾਊ! ਮੈਂ ਕਿਹਾ ਕਮਲਿਆ, ਤੇਰੀ ਜ਼ਿੰਦਗੀ ਗਲ ਜਾਊਗੀ, ਨਸ਼ੇ ਨਾ ਕਰਿਆ ਕਰ! ਲੋਕਾਂ ਦੇ ਅਨਪੜ੍ਹ ਮੁੰਡੇ ਕੰਮ ਤਾਂ ਕਰੀ ਜਾਂਦੇ ਐ ਚੁੱਪ ਕਰਕੇ? ਤੇ ਜੇ ਇਹਨੂੰ ਕਦੇ ਕੰਮ ਨੂੰ ਆਖਦੇ ਐਂ, ਝੱਲੇ ਦੀ ਬੁੱਧੀ ਦਾ ਚਰਖਾ ਈ ਪੁੱਠਾ ਚੱਲ ਪੈਂਦੈ, ਅਖੇ ਹਮ ਪੜ੍ਹ ਲਿਖ ਕਰ ਵਾਹੀ ਕਿਉਂ ਕਰੇਂ? ਪੁੱਛਣਾ ਹੋਵੇ, ਬਈ ਕੰਜਰਾ! ਹੋਰ ਤੈਨੂੰ ਮੈਂ ਜੱਜ ਲਾ ਦਿਆਂ? ਜਿਹੜੀ ਗੱਲ ਮੇਰੇ ਵੱਸ ਸੀ, ਉਹ ਕਰ ਦਿੱਤੀ! ਥੱਬਾ ਤੇਰੀ ਪੜ੍ਹਾਈ ‘ਤੇ ਪੈਸਿਆਂ ਦਾ ਲਾਇਐ! ਜੇ ਨੌਕਰੀ ਕਿਤੇ ਨਹੀਂ ਵੀ ਮਿਲਦੀ, ਖੇਤ ਈ ਡੱਕਾ ਭੰਨ ਕੇ ਦੂਹਰਾ ਕਰ ਲਿਆ ਕਰ! ਪਰ ਨ੍ਹਾਂ..! ਕੋਈ ਸੁੱਧ ਬੁੱਧ ਈ ਨੀ ਕੁੱਤੇ ਨੂੰ! ਇਕ ਤਾਂ ਪੜ੍ਹਾਈ ਨੇ ਮੱਤ ਮਾਰ ਦਿੱਤੀ ਤੇ ਦੂਜੀ ਨਸ਼ਿਆਂ ਨੇ ਕਸਰ ਪੂਰੀ ਕਰ ਧਰੀ! ਲੈ ਜਾਓ ਭਰਾਓ ਮੇਰਾ ਪੜ੍ਹਿਆ ਲਿਖਿਆ, ਤੇ ਆਪਣਾ ਅਨਪੜ੍ਹ ਮੈਨੂੰ ਦੇ ਜਾਓ ਵਟਾ ਕੇ…!” ਸੂਬੇਦਾਰ ਖਪਦਾ ਫ਼ਿਰਦਾ, “ਹੋਰ ਤਾਂ ਹੋਰ, ਕੰਜਰ ਇਕ ਦਿਨ ਅੱਗੋਂ ਮੈਨੂੰ ਈ ਆਕੜ ਕੇ ਪਿਆ, ਅਖੇ ਭਾਪਾ ਜੀ ਤੁਸੀਂ ਸੂਬੇਦਾਰ ਪੈਨਸ਼ਨ ਆਏ ਓ! ਤੇ ਆਰਮੀ ਵਿਚੋਂ ਜਦੋਂ ਕਿਸੇ ਨੂੰ ਰਟਾਇਰਮੈਂਟ ਦਿੰਦੇ ਐ, ਤਾਂ ਅਗਲੇ ਦੀ ਬੰਦੂਕ ਤੇ ਦਿਮਾਗ ਓਥੇ ਈ ਰੱਖ ਲੈਂਦੇ ਐ! ਲਓ ਕਰ ਲਓ ਗੱਲ! ਅਖੇ ਬਿੱਲੀ ਨੇ ਸ਼ੇਰ ਸਿਖਾਇਆ ਤੇ ਬਿੱਲੀ ਨੂੰ ਈ ਵੱਢਣ ਆਇਆ! ਹੈ ਨਾ ਪੁੱਠੀ ਬਿਰਤੀ ਇਸ ਖ਼ਸਮਾਂ ਨੂੰ ਖਾਣੇ ਦੀ? ਮਾਂ ਬਾਪ ਦੀ ਇੱਜ਼ਤ ਕਰਨੀ ਵੀ ਨਹੀਂ ਸਿੱਖੇ, ਹੋਰ ਇਹਨਾਂ ਨੂੰ ਕੀ ਸੁਆਹ ਤੇ ਖੇਹ ਆਊ ..?” ਪੜ੍ਹੇ ਲਿਖੇ ਪੁੱਤ ਵੱਲੋਂ ਦੁਖੀ ਉਹ ਸੁੰਨੀਆਂ ਗਲੀਆਂ ਵਿਚ ਇਕੱਲਾ ਹੀ ਹੋਕੇ ਦਿੰਦਾ ਫ਼ਿਰਦਾ। ਲੋਕ ਉਸ ਦੇ ਦਿਲ ਦਾ ਦਰਦ ਵੀ ਸਮਝਦੇ। ਪਰ ਕਰ ਕੁਝ ਨਹੀਂ ਸਕਦੇ ਸਨ।

ਬਿਨਾਂ ਸ਼ੱਕ ਜੋਰਾ ਸਿੰਘ ਦੇ ਮੁੰਡੇ ਨਿਕਲੇ ਵੀ ਲਾਇਕ ਸਨ। ਕਦੇ ਕਦਾਈਂ ਉਹ ਖੇਤ ਵਿਚ ਦੇਸੀ ਦਾਰੂ ਦਾ ਘੜ੍ਹਾ ਪਾ ਲੈਂਦੇ ਅਤੇ ਆਪਣੇ ਪੀਣ ਜੋਗੀ ਦਾਰੂ ਕੱਢ ਲੈਂਦੇ। ਸ਼ਾਮੀ ਕੰਮ ਤੋਂ ਥੱਕੇ ਹਾਰੇ ਦੋ-ਦੋ ਪੈੱਗ ਲਾ ਕੇ ਉਹ ਖੇਤੋਂ ਘਰ ਨੂੰ ਤੁਰ ਪੈਂਦੇ ਅਤੇ ਰੋਟੀ ਖਾ ਕੇ ਸੌਂ ਜਾਂਦੇ। ਸੰਤ ਕੌਰ ਵੀ ਆਪਣੇ ਸਾਊ ਪੁੱਤਰਾਂ ਤੋਂ ਸੰਤੁਸ਼ਟ ਸੀ। ਆਪਣੇ ਸਤਿਯੁਗੀ ਪੁੱਤਰਾਂ ‘ਤੇ ਕੋਈ ਗ਼ਿਲਾ-ਸ਼ਿਕਵਾ ਨਹੀਂ ਸੀ। ਲੋਕਾਂ ਦੇ ਧੀਆਂ ਪੁੱਤਰਾਂ ਦਾ ਕਾਟੋ ਕਲੇਸ਼ ਉਹ ਹਰ ਰੋਜ਼ ਦੇਖਦੀ ਸੀ। ਪਰ ਜਦ ਉਹ ਆਪਣੇ ਪੁੱਤਰਾਂ ਵੱਲ ਦੇਖਦੀ ਤਾਂ ਸੱਤ ਵਾਰ ਧਰਤੀ ਨੂੰ ਨਮਸਕਾਰ ਕਰਦੀ ਸੀ ਕਿ ਉਸ ਦੇ ਮੁੰਡੇ ਲੋਕਾਂ ਦੇ ਮੁੰਡਿਆਂ ਵਾਂਗ ‘ਵਿਗੜੇ’ ਹੋਏ ਨਹੀਂ ਸਨ! ਉਹਨਾਂ ਦਾ ਤਾਂ, ਘਰੋਂ ਕੰਮ ‘ਤੇ ਅਤੇ ਕੰਮ ਤੋਂ ਘਰ ਆਉਣ ਦਾ ਅਸੂਲ ਬਣਿਆਂ ਹੋਇਆ ਸੀ।

ਜੋਰਾ ਸਿੰਘ ਦੀ ਸਾਰੀ ਜ਼ਿੰਦਗੀ ਕਰਜ਼ੇ ਲਾਹੁੰਣ ਅਤੇ ਸੇਠਾਂ-ਆੜ੍ਹਤੀਆਂ ਦੇ ਅੱਗੇ ਹੱਥ ਜੋੜਦਿਆਂ ਹੀ ਲੰਘੀ ਸੀ। ਪੁੱਤਰ ਉਡਾਰ ਹੋਣ ਤੱਕ ਉਹ ਕਦੇ ਸੁਖ ਦੀ ਨੀਂਦ ਨਹੀਂ ਸੁੱਤਾ ਸੀ। ਉਸ ਦਾ ਸਾਰਾ ਜੀਵਨ ਫ਼ਿਕਰਾਂ ਅਤੇ ਫ਼ਾਕਿਆਂ ਵਿਚ ਹੀ ਬੀਤਿਆ ਸੀ। ਉਸ ਦੇ ਘਰਵਾਲੀ ਸੰਤ ਕੌਰ ਉਸ ਨੂੰ ਉਤਸ਼ਾਹ ਦਿੰਦੀ, “ਕਿਉਂ ਐਵੇਂ ਫ਼ਿਕਰ ਜਿਹਾ ਕਰੀ ਜਾਂਦਾ ਰਹਿੰਨੈ? ਦੇਖ ਕੱਲ੍ਹ ਨੂੰ ਤੇਰੇ ਪੁੱਤ ਜੁਆਨ ਹੋਏ, ਸਾਰਾ ਕੰਮ ਕਾਰ ਈ ਆਪਣੇ ਮੋਢਿਆਂ ‘ਤੇ ਚੁੱਕ ਲੈਣਗੇ!” ਇਸ ਗੱਲ ਨਾਲ ਜੋਰਾ ਸਿੰਘ ਨੂੰ ਕੁਝ ਹੌਸਲਾ ਤਾਂ ਮਿਲਦਾ। ਪਰ ਅਗਲੀ ਗੱਲ ਬਾਰੇ ਸੋਚ ਕੇ ਉਹ ਉਦਾਸ ਵੀ ਹੋ ਜਾਂਦਾ ਅਤੇ ਆਪਣੀ ਘਰਵਾਲੀ ਨਾਲ ਗੱਲ ਸਾਂਝੀ ਕਰਦਾ, “ਤਿੰਨ ਪੁੱਤ ਸੱਤ ਕਿੱਲਿਆਂ ਨਾਲ ਗੁਜ਼ਾਰਾ ਕਿਵੇਂ ਕਰਨਗੇ ਸੰਤ ਕੌਰੇ? ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਰਹਿੰਦੈ..!” ਤਾਂ ਸੰਤ ਕੌਰ ਉਸ ਦੇ ਕਿਰਦੇ ਜਾਂਦੇ ਦਿਲ ਹੇਠ ਫ਼ਿਰ ਭਰੋਸੇ ਦਾ ਥੰਮ੍ਹ ਦਿੰਦੀ, “ਔਹ ਦੇਖ ਨੀਲੀ ਛੱਤ ਵਾਲਾ ਰੱਬ! ਉਹਨੂੰ ਸਭ ਦਾ ਈ ਫ਼ਿਕਰ ਐ! ਤੇਰੇ ਕੀਤੇ ਫ਼ਿਕਰ ਨਾਲ ਕੁਛ ਨਹੀਂ ਬਣਨਾ!” ਉਸ ਦੀ ਆਖੀ ਗੱਲ ਦੇ ਹੌਸਲੇ ਸਹਾਰੇ ਉਹ ਦੋਚਿੱਤੀ ਵਿਚ ਖੇਤ ਚਲਾ ਜਾਂਦਾ।

ਕੋਈ ਸ਼ੱਕ ਨਹੀਂ ਸੀ ਕਿ ਜੋਰਾ ਸਿੰਘ ਦੇ ਮੁੰਡੇ ਦੇਹ ਤੋੜ ਕੇ ਕੰਮ ਕਰਦੇ। ਮਾਂ ਬਾਪ ਨੂੰ ਉਹਨਾਂ ਦਾ ਅੱਜ ਤੱਕ ਕੋਈ ਉਲਾਂਭਾ ਨਹੀਂ ਆਇਆ ਸੀ।

ਇਕ ਦਿਨ ਜੋਰਾ ਸਿੰਘ ਦਾ ਦੂਰੋਂ ਘਰਾਂ ਵਿਚੋਂ ਲੱਗਦਾ ਭਤੀਜਾ ਜੋਰਾ ਸਿੰਘ ਦੇ ਖੇਤ ਕੋਲ ਦੀ ਲੰਘਣ ਲੱਗਿਆ ਤਾਂ ਜੋਰਾ ਸਿੰਘ ਨੇ ਉਸ ਨੂੰ ਰੋਕ ਲਿਆ।

“ਕਿੰਨਵੀਂ ‘ਚ ਪੜ੍ਹਦੈਂ ਪੁੱਤਰਾ?”

“ਦਸਵੀਂ ‘ਚ ਪੜ੍ਹਦੈਂ ਜੀ!”

“ਕਿਵੇਂ ਚੱਲਦੀ ਐ ਪੜ੍ਹਾਈ?”

“ਪੜ੍ਹਾਈ ਠੀਕ ਚੱਲਦੀ ਐ ਜੀ, ਦਸਵੀਂ ਦੇ ਪੇਪਰ ਨੇੜੇ ਐ, ਹੁਣ ਤਾਂ ਪ੍ਰੈਕਟੀਕਲ ਚੱਲ ਰਹੇ ਐ ਸਾਇੰਸ ਦੇ!”

“ਉਹ ਕੀ ਹੁੰਦੈ?”

“ਉਹ ਇਹ ਹੁੰਦੇ ਐ ਜੀ ਬਈ ਦੋ ਗੈਸਾਂ, ਆਕਸੀਜ਼ਨ ਤੇ ਹਾਈਡਰੋਜ਼ਨ ਦੇ ਮਿਸ਼ਰਣ ਨਾਲ ਪਾਣੀ ਬਣਦੈ! ਤੇ ਪਾਣੀ ‘ਚ ਖੁਰੇ ਲੂਣ ਨੂੰ ਵੱਖ ਕਿਵੇਂ ਕਰਨੈਂ!”

“ਚੱਲ ਉਹ ਤਾਂ ਤੂੰ ਹੀ ਜਾਣੇ ਤੇ ਜਾਂ ਜਾਨਣ ਤੇਰੇ ਮਾਸ਼ਟਰ, ਪਰ ਪਾਣੀ ਤੇ ਲੂਣ ਨੂੰ ਅੱਡ ਕਿਵੇਂ ਕਰਦੇ ਓਂ?”

“ਚਾਚਾ ਜੀ, ਸਾਡਾ ਮਾਸਟਰ ਪ੍ਰੈਕਟੀਕਲ ਕਰ ਕੇ ਦਿਖਾ ਰਿਹਾ ਸੀ ਕਿ ਲੂਣ ਮਿਲੇ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦਿਓ, ਅੱਗ ਦੇ ਸੇਕ ਨਾਲ ਪਾਣੀ ਭਾਫ਼ ਬਣ ਕੇ ਉੱਡ ਜਾਊਗਾ ਤੇ ਲੂਣ ਦੀ ਪੇਪੜੀ ਥੱਲੇ ਰਹਿ ਜਾਊਗੀ!”

ਜੋਰਾ ਸਿੰਘ ਹੱਸ ਪਿਆ।

“ਐਨਾਂ ਸਿਆਪਾ ਕਰਨ ਤੋਂ ਬਿਨਾ ਸਰਦਾ ਨੀ? ਕੀ ਥੁੜਿਆ ਪਿਐ ਲੂਣ ਤੇ ਪਾਣੀ ਵੱਖ ਕਰਨ ਤੋਂ ਬਿਨਾ?”

“ਚਾਚਾ ਜੀ, ਸਾਨੂੰ ਪੇਪਰਾਂ ‘ਚ ਇਹ ਸੁਆਲ ਆਉਣੇ ਐਂ, ਇਕ ਪ੍ਰੈਕਟੀਕਲ ਪਾਸ ਕਰੇ ਤੋਂ ਪੰਜ ਨੰਬਰ ਮਿਲਦੇ ਐ!”

“ਮੈਂ ਐਵੇਂ ਨੀ ਪਿੱਟਦਾ ਹੁੰਦਾ ਕਿ ਪਾੜ੍ਹਿਆਂ ਦਾ ਡਮਾਕ ਖਰਾਬ ਹੁੰਦੈ? ਪਹਿਲਾਂ ਤਾਹਡੇ ਮਾਸਟਰਾਂ ਦਾ ਡਮਾਕ ਖਰਾਬ ਤੇ ਉਹ ਉਵੇਂ ਈ ਅੱਗੇ ਤੁਹਾਡੇ ਕਰ ਦਿੰਦੇ ਐ!” ਉਹ ਫ਼ਿਰ ਹੱਸਿਆ ਤਾਂ ਪਾੜ੍ਹਾ ਅੱਗੇ ਤੁਰ ਗਿਆ। ਉਹਨਾਂ ਵਿਚੋਂ ਪਤਾ ਨਹੀਂ ਕੌਣ ਕਿਸ ਨੂੰ ਪਾਗਲ ਸਮਝ ਰਿਹਾ ਸੀ?

ਜੋਰਾ ਸਿੰਘ ਅਤੇ ਸੂਬੇਦਾਰ ਦੇ ਖੇਤ ਨਾਲੋ-ਨਾਲ ਸਨ। ਕਦੇ ਕਦੇ ਖੇਤ ਉਹ ਦਾਰੂ-ਪਿਆਲਾ ਵੀ ਸਾਂਝਾ ਕਰ ਲੈਂਦੇ।

“ਵੰਡਰਫ਼ੁੱਲ-ਵੰਡਰਫ਼ੁੱਲ!” ਖੇਤ ਕੱਢੀ ਦੇਸੀ ਦਾਰੂ ਦਾ ਪੈੱਗ ਪੀ ਕੇ ਸੂਬੇਦਾਰ ਨੇ ਸਿਫ਼ਤ ਕੀਤੀ।

“ਕਿਹੜਾ ਲੰਡਰ ਫ਼ੁੱਲ ਸੂਬੇਦਾਰਾ?” ਗੱਲ ਜੋਰਾ ਸਿੰਘ ਨੂੰ ਸਮਝ ਨਹੀਂ ਆਈ ਸੀ।

ਸੂਬੇਦਾਰ ਉੱਚੀ-ਉੱਚੀ ਹੱਸ ਪਿਆ!

“ਉਏ ਲੰਡਰ ਫ਼ੁੱਲ ਨਹੀਂ ਛੋਟੇ ਵੀਰ, ਵੰਡਰਫ਼ੁੱਲ!”

“ਉਹ ਕੀ ਹੁੰਦੈ?”

“ਜਦੋਂ ਕਿਸੇ ਚੀਜ਼ ਦੀ ਉਸਤਿਤ ਕਰਨੀ ਹੋਵੇ, ਜਾਂ ਕਿਸੇ ਨੂੰ ਸ਼ਾਬਾਸ਼ ਦੇਣੀ ਹੋਵੇ, ਉਦੋਂ ਗੋਰੇ ਵੰਡਰਫ਼ੁੱਲ ਆਖਦੇ ਨੇ!”

“ਤੂੰ ਸਾਡੇ ਦੇਸੀ ਲਾਣੇ ‘ਚ ਗੋਰੇ ਨਾ ਲਿਆ ਵਾੜਿਆ ਕਰ ਸੂਬੇਦਾਰਾ! ਆਪਾਂ ਨੂੰ ਤਾਂ ਆਪਣਾ ਲਾਣਾ-ਬਾਣਾ ਈ ਚੰਗੈ!”

“ਯਾਰ ਤੇਰਾ ਲਾਣਾ-ਬਾਣਾ ਤਾਂ ਚੰਗੈ ਜੋਰਿਆ! ਪਰ ਮੇਰੇ ਵਾਲਾ ਲਾਣਾ-ਬਾਣਾ ਤਾਂ ਉਲਝਿਆ ‘ਤਾਣਾ’ ਬਣਿਆਂ ਪਿਐ!”

“ਉਹ ਕਿਵੇਂ?”

“ਯਾਰ ਮੈਂ ਕਦੇ ਕਦੇ ਕਸੂਤਾ ਫ਼ਸ ਜਾਨੈ! ਜੇ ਤਾਂ ਮੁੰਡੇ ਨੂੰ ਕੁਛ ਨੀ ਆਖਦਾ ਤਾਂ ਉਹ ਨਸ਼ੇ ਵੱਧ ਕਰਨ ਲੱਗ ਜਾਂਦੈ! ਤੇ ਜੇ ਮੈਂ ਉਹਨੂੰ ਝਿੜਕਦੈਂ, ਤਾਂ ਉਹਦੀ ਮਾਂ ਰੇੜਕਾ ਪਾ ਕੇ ਬੈਠ ਜਾਂਦੀ ਐ, ਅਖੇ ਤੂੰ ਮੁੰਡੇ ਨੂੰ ਘੂਰਦਾ ਕਿਉਂ ਐਂ? ਕੀ ਕਰਾਂ ਤੇ ਕਿਹੜੇ ਖ਼ੂਹ ‘ਚ ਜਾਵਾਂ?”

“ਖੌਂਸੜਾ ਲਾਹ ਕੇ ਚਾਰ ਮਾਰ ਸਿਰ ‘ਚ! ਜਨਾਨੀ ਅੱਗੇ ਕਿਵੇਂ ਬੋਲਜੇ?” ਜੋਰਾ ਸਿੰਘ ਨੇ ਜੱਟਾਂ ਵਾਲਾ ਤਜ਼ਰਬਾ ਦੱਸਿਆ।

“ਯਾਰ ਇਉਂ ਸਿਰ ‘ਚ ਵੀ ਨੀ ਵੱਜਦੀਆਂ! ਉਹ ਵੀ ਪੜ੍ਹੀ ਲਿਖੀ ਐ!”

“ਜੇ ਪੜ੍ਹੀ ਲਿਖੀ ਐ ਤਾਂ ਕੋਈ ਅਹਿਸਾਨ ਐਂ? ਹੈ ਤਾਂ ਤੇਰੀ ਆਪਣੀ ਔਰਤ ਈ ਨਾ? ਇਹ ਤਾਂ ਜੁੱਤੀ ਦੀਆਂ ਯਾਰ ਹੁੰਦੀਐਂ ਸੂਬੇਦਾਰਾ! ਜੇ ਇਹਨਾਂ ਨੂੰ ਖ਼ੁਰਾਕ ਨਾ ਮਿਲੇ ਤਾਂ ਕੋਈ ਨਾ ਕੋਈ ਵੰਝ ਖੜ੍ਹਾ ਕਰੀ ਰੱਖਦੀਐਂ! ਤੂੰ ਚਾਰ ਮਾਰ ਟੋਟਣ ‘ਚ ਤੇ ਫ਼ੇਰ ਦੇਖ ਗਜ ਵਾਂਗੂੰ ਸਿੱਧੀ ਹੁੰਦੀ!”

ਸੂਬੇਦਾਰ ਚੁੱਪ ਧਾਰ ਗਿਆ। ਤੁਰੇ ਫ਼ਿਰੇ ਅਤੇ ਪੜ੍ਹੇ ਲਿਖੇ, ਸੂਝਵਾਨ ਸੂਬੇਦਾਰ ਅਤੇ ਖੇਤਾਂ ਨੂੰ ਹੀ ‘ਸੰਸਾਰ’ ਸਮਝ ਲੈਣ ਵਾਲੇ ਜੋਰਾ ਸਿੰਘ ਦੀ ਸੋਚ ਦਾ ਸੈਂਕੜੇ ਕੋਹਾਂ ਦਾ ਫ਼ਰਕ ਸੀ! ਜਦ ਵੀ ਸੂਬੇਦਾਰ ਜੋਰਾ ਸਿੰਘ ਨੂੰ ਮਿਲਦਾ ਤਾਂ ਉਸ ਦੇ ਮੁੰਡਿਆਂ ਦੀ ਸਿਫ਼ਤ ਕਰਦਾ ਅਤੇ ਆਪਣੇ ਮੁੰਡੇ ਬਾਰੇ ਅਤੀਅੰਤ ਝੁਰਦਾ ਅਤੇ ਕਲਪਦਾ ਹੀ ਰਹਿੰਦਾ। ਵੱਸ ਸੂਬੇਦਾਰ ਦੇ ਵੀ ਕੋਈ ਨਹੀਂ ਸੀ। ਇਕੱਲੇ-ਇਕੱਲੇ ਪੁੱਤ ਦਾ ਫ਼ਿਕਰ ਹੋਣਾ ਉਸ ਲਈ ਇਕ ਕੁਦਰਤੀ ਅਤੇ ਲਾਜ਼ਮੀ ਗੱਲ ਸੀ।

ਪਹਿਲਾਂ ਸੂਬੇਦਾਰ ਪੀਣ ਦਾ ਸਿਰਫ਼ ‘ਸ਼ੌਕੀਨ’ ਸੀ। ਪਰ ਹੁਣ ਪੁੱਤਰ ਦਰੇਗ ਵਿਚ ਉਹ ਹਰ ਰੋਜ਼ ਹੀ ਰੱਜ ਕੇ ਪੀਣ ਲੱਗ ਗਿਆ ਸੀ। ਜਿਹੜੇ ਲੋਕ ਪਹਿਲਾਂ ਉਸ ਦੀ ‘ਸੂਬੇਦਾਰ ਸਾਹਿਬ’ ਆਖ ਕੇ ਇੱਜ਼ਤ ਕਰਦੇ ਸੀ, ਹੁਣ ਉਸ ਦੇ ਕੋਲ ਖੜ੍ਹਨ ਦੀ ਵੀ ਤਕਲੀਫ਼ ਮੰਨਦੇ ਅਤੇ ਉਸ ਦੀ ਸ਼ਰਾਬ ਦੀ ਮਾੜੀ ਆਦਤ ਨੂੰ ਨਫ਼ਰਤ ਕਰਨ ਲੱਗ ਪਏ। ਜੋ ਮੁੰਡੇ ਖੁੰਡੇ ਉਸ ਤੋਂ 1965 ਅਤੇ 1971 ਦੀ ਜੰਗ ਵਿਚ ਭਾਰਤੀ ਫ਼ੌਜ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਵੇਂ ਬੜੇ ਮਾਣ ਨਾਲ ਸੁਣਦੇ ਹੁੰਦੇ ਸਨ, ਉਹ ਹੁਣ ਸੂਬੇਦਾਰ ਨੂੰ ਡਿੱਕਡੋਲੇ ਖਾਂਦਿਆਂ ਆਉਂਦਾ ਦੇਖ ਕੇ ਰਾਹ ਛੱਡ ਜਾਂਦੇ ਜਾਂ ਕਿਨਾਰਾ ਕਰ ਲੈਂਦੇ। ਇਸ ਆਪ ਸਹੇੜੀ ਬੁਰਾਈ ਦਾ ਅਹਿਸਾਸ ਸੂਬੇਦਾਰ ਨੂੰ ਵੀ ਸੀ। ਪਰ ਉਹ ਅੰਦਰੋਂ ਥੋੜ੍ਹਾ ਚਾਹੁੰਦਾ ਸੀ ਕਿ ਉਸ ਦੀ ਲੋਕਾਂ ਵਿਚ ਬਣੀ ਇੱਜ਼ਤ ਗਾਨੀ ਦੇ ਮਣਕਿਆਂ ਵਾਂਗ ਖਿੱਲਰ, ਖੇਰੂੰ-ਖੇਰੂੰ ਹੋਵੇ? ਪਹਿਲਾਂ ਉਹ ਦੁੱਖ, ਝੋਰੇ ਅਤੇ ਚਿੰਤਾ ਕਰ ਕੇ ਪੀਂਦਾ ਸੀ। ਹੁਣ ਉਸ ਦੀ ਪੀਣ ਦੀ ਆਦਤ ਬਣ ਕੇ ਵਿਗੜ ਗਈ ਸੀ ਅਤੇ ‘ਐਬ’ ਬਣ ਗਈ ਸੀ।

ਹੁਣ ਤਾਂ ਸੂਬੇਦਾਰ ਸਵੇਰੇ ਉਠਣ ਸਾਰ ਹੀ ਦਾਰੂ ਪੀਣ ਲੱਗ ਜਾਂਦਾ। ਜੰਗਾਂ-ਯੁੱਧਾਂ ਵਿਚ ਚੜ੍ਹਦੀ ਕਲਾ ਨਾਲ ਬੜ੍ਹਕ ਮਾਰ ਕੇ ਵੈਰੀ ਦੇ ਆਹੂ ਲਾਹੁੰਣ ਵਾਲਾ ਸੂਬੇਦਾਰ ਹੁਣ ਲੋਕਾਂ ਦੀਆਂ ਨਜ਼ਰਾਂ ਵਿਚ ਇਕ ‘ਸ਼ਰਾਬੀ’ ਬਣ ਕੇ ਸੁੰਗੜ ਗਿਆ ਸੀ ਅਤੇ ਲੋਕ ਉਸ ਤੋਂ ਪਾਸਾ ਵੱਟ ਕੇ ਲੰਘਣ ਲੱਗ ਪਏ ਸਨ। ਹੁਣ ਤਾਂ ਉਸ ਦੀ ਇੰਨੀ ਬੁਰੀ ਹਾਲਤ ਹੋ ਗਈ ਸੀ ਕਿ ਲੋਕ ਉਸ ਨੂੰ ਫ਼ੜ ਕੇ ਘਰ ਛੱਡ ਕੇ ਆਉਂਦੇ। ਕਦੇ ਉਹ ਮੂਧੇ ਮੂੰਹ ਕਿਸੇ ਗੰਦੀ ਨਾਲੀ ਕੋਲ ਹੀ ਪਿਆ ਰਹਿੰਦਾ ਅਤੇ ਦੇਰ ਰਾਤ ਗਈ ਸੂਬੇਦਾਰਨੀ ਉਸ ਨੂੰ ਆਸਰਾ ਦੇ ਕੇ ਘਰੇ ਲੈ ਕੇ ਜਾਂਦੀ। ਕਦੇ ਕਦੇ ਅੱਕ ਕੇ ਉਹ ਉਸ ਨੂੰ ਉਥੇ ਹੀ ਪਿਆ ਰਹਿਣ ਦਿੰਦੀ ਅਤੇ ਮਾੜੀ ਮੋਟੀ ਸੁਰਤ ਆਉਣ ‘ਤੇ ਸੂਬੇਦਾਰ ਆਪ ਹੀ ਡਿੱਗਦਾ-ਢਹਿੰਦਾ ਘਰ ਆ ਕੇ ਮੰਜੇ ‘ਤੇ ਡਿੱਗ ਪੈਂਦਾ ਅਤੇ ਸਾਰੀ ਸਾਰੀ ਰਾਤ ਉਸੇ ਹਾਲਤ ਵਿਚ ਹੀ ਪਿਆ ਰਹਿੰਦਾ। ਦੁਖੀ ਹੋਈ ਸੂਬੇਦਾਰਨੀ ਉਸ ਨੂੰ ਪਾਣੀ ਤੱਕ ਨਾ ਪੁੱਛਦੀ। ਸਗੋਂ ਘੋਰ ਦੁਖੀ ਉਹ, “ਏਦੂੰ ਤਾਂ ਇਹ ਮਰਜੇ ਦਫ਼ਾ ਹੋਣਾ! ਕੀ ਥੁੜਿਆ ਪਿਐ ਹੁਣ ਇਹਦੇ ਵੱਲੋਂ!” ਤੱਕ ਵੀ ਆਖ ਦਿੰਦੀ।

ਸੂਬੇਦਾਰਨੀ ਵੀ ਅੱਤ ਦੀ ਉਦਾਸ ਸੀ। ਉਸ ਦੀ ਹਾਲਤ ਵੀ ਘੋਰ ਨਰਕ ਬਣੀ ਹੋਈ ਸੀ। ਜੋ ਆਂਢਣਾਂ ਗੁਆਂਢਣਾਂ ਉਸ ਨੂੰ ‘ਮੜਕ’ ਵਾਲੀ ‘ਸੂਬੇਦਾਰਨੀ’ ਆਖ ਕੇ ਯਾਦ ਕਰਦੀਆਂ ਸਨ, ਅੱਜ ਉਸ ‘ਤੇ ਨੱਕ-ਬੁੱਲ੍ਹ ਮਾਰਦੀਆਂ, ਨਖ਼ਰੇ ਹੇਠ ਨਾ ਲਿਆਉਂਦੀਆਂ! ਉਸ ਨੂੰ ਦੁੱਖ ਇਸ ਗੱਲ ਦਾ ਸਭ ਤੋਂ ਵੱਧ ਸੀ ਕਿ ਗੁਆਂਢਣਾਂ ਉਸ ਨੂੰ ਸ਼ਰਾਬੀ ਸੂਬੇਦਾਰ ਦੀ ਸੂਬੇਦਾਰਨੀ ਆਖ ਕੇ ਚਿੜਾਉਂਦੀਆਂ ਸਨ। ਇਹ ਗੱਲ ਸੁਣ ਕੇ ਉਸ ਦਾ ‘ਮਰਨ’ ਹੋ ਜਾਂਦਾ ਅਤੇ ਉਹ ਘੁੱਟ ਵੱਟ ਅੰਦਰ ਵੜ ਜਾਂਦੀ ਅਤੇ ਛਾਤੀ ਪਿੱਟਦੀ। ਸੂਬੇਦਾਰਨੀ ਸੋਚਦੀ ਕਿ ਸਰਦਾਰੀਆਂ ਤਾਂ ਵਾਕਿਆ ਹੀ ਆਪਣੇ ਬੰਦਿਆਂ ਦੇ ਸਿਰ ‘ਤੇ ਹੀ ਹੁੰਦੀਆਂ ਨੇ। ਨਹੀਂ ਤਾਂ ਲੋਕ ਛੱਜ ਵਿਚ ਪਾ ਕੇ ਛੱਟਣੋ ਵੀ ਬਾਜ਼ ਨਹੀਂ ਆਉਂਦੇ!

“ਜੇ ਤੂੰ ਕਿਸੇ ਕੰਮ ਦਾ ਹੁੰਦਾ ਤਾਂ ਆਪਣੇ ਘਰ ਦੀ ਆਹ ਹਾਲਤ ਨਾ ਹੁੰਦੀ ਲਹਿ ਪੈਣਿਆ ..! ਤੇਰੇ ਕਾਰਨ ਇਹ ਘਰ ਮੂਧਾ ਵੱਜਿਐ!” ਉਹ ਆਪਣੇ ਮੁੰਡੇ ਸਾਹਮਣੇ ਦੁਹੱਥੜ ਮਾਰਦੀ। ਪਰ ਉਸ ਦੇ ਪੜ੍ਹੇ-ਲਿਖੇ ਮੁੰਡੇ ਨੂੰ ਆਪਣੇ ਕਸੂਰ ਦੀ ਸਮਝ ਨਾ ਪੈਂਦੀ। ਉਹ ਨਸ਼ਿਆਂ ਵਿਚ ਹੀ ਏਨਾ ‘ਧਸ’ ਗਿਆ ਸੀ ਕਿ ਉਸ ਨੂੰ ਕਿਸੇ ਗੱਲ ਦੀ ਛੇਤੀ ਸਮਝ ਹੀ ਨਾ ਆਉਂਦੀ! ਨਸ਼ਿਆਂ ਦੇ ਝੰਬੇ ਦਿਮਾਗ ਨੇ ਚੰਗਾ-ਮੰਦਾ ਸੋਚਣਾ ਹੀ ਬੰਦ ਕਰ ਦਿੱਤਾ ਸੀ। ਇਹਨਾਂ ਸੋਚਾਂ ਵਿਚ ਗਰਕੀ ਸੂਬੇਦਾਰਨੀ ਦਿਨਾਂ ਵਿਚ ਹੀ ਹਾਰ ਗਈ ਸੀ। ਇਕ ਪਾਸੇ ਜੁਆਨ, ਪਰ ਖੋਖਲੇ ਹੋਏ ਪੁੱਤ ਦਾ ਦਰਦ ਅਤੇ ਦੂਜੇ ਪਾਸੇ ਸ਼ਰਾਬੀ-ਕਬਾਬੀ ਸੂਬੇਦਾਰ ਦਾ ਦੁੱਖ! ਉਹ ਵੀ ਦਿਨ ਹੁੰਦੇ ਸਨ, ਜਦ ਲੋਕ ਸੂਬੇਦਾਰਨੀ ਦੇ ਪੈਰਾਂ ਹੇਠ ਹੱਥ ਦਿੰਦੇ ਸਨ। ਪੁੱਛ ਕੇ ਗੱਲ ਕਰਦੇ ਸਨ। ਹਰ ਕੰਮ ਵਿਚ ਸਲਾਹ ਲੈਂਦੇ ਸਨ। ਪਰ ਅੱਜ ਲੋਕ ਗੱਲ-ਗੱਲ ‘ਤੇ ਉਸ ਦੀ ‘ਦੁਰਗਤੀ’ ਕਰਨੋਂ ਨਾ ਟਲਦੇ! ਇਸ ਦੀ ਉਸ ਨੂੰ ਅਥਾਹ ਪੀੜ ਸੀ। ਉਹ ਅਜੇ ਤੱਕ ਨਹੀਂ ਭੁੱਲੀ ਸੀ ਕਿ ਇਕ ਦਿਨ ਜਦ ਪਿੰਡ ਦਾ ਜਗਤਾ ਛੜਾ, ਸ਼ਰਾਬੀ ਸੂਬੇਦਾਰ ਨੂੰ ਸੰਭਾਲੀ ਆ ਰਿਹਾ ਸੀ। ਜਦ ਉਸ ਨੇ ਨਸ਼ੇ ਵਿਚ ਧੁੱਤ ਹੋਏ ਸੂਬੇਦਾਰ ਨੂੰ ਮੰਜੇ ‘ਤੇ ਲਿਟਾਇਆ ਤਾਂ ਉਹ ‘ਵੱਢਖਾਣੀ’ ਨਜ਼ਰ ਨਾਲ ਸੂਬੇਦਾਰਨੀ ਵੱਲ ‘ਅਜੀਬ’ ਹੀ ਝਾਕਣੀਂ ਝਾਕਿਆ। ਪਿੰਡ ਦਾ ਛੜਾ ਜਗਤਾ ਕੋਈ ਸਿੱਧਾ, ਸਾਊ ਬੰਦਾ ਨਹੀਂ ਸੀ। ਉਸ ਦੀ ਇਲਾਕੇ ਦੇ ‘ਵੈਲੀਆਂ’ ਨਾਲ ਉਠਣੀ-ਬੈਠਣੀ ਸੀ ਅਤੇ ਕਈ ਫ਼ੌਜਦਾਰੀ ਦੇ ਕੇਸਾਂ ਵਿਚ ਉਹ ਸਜ਼ਾ ਵੀ ਕੱਟ ਚੁੱਕਿਆ ਸੀ ਅਤੇ ਪਿੰਡ ਵਿਚ ਉਸ ਦੀ ‘ਜਗਤਾ ਜੱਲਾਦ’ ਅੱਲ ਪਈ ਹੋਈ ਸੀ।

“ਸੂਬੇਦਾਰਨੀਏਂ..! ਕਿਉਂ ਨਸ਼ਈ ਪਿਉ-ਪੁੱਤਾਂ ‘ਚ ਫ਼ਸ ਕੇ ਆਪਣੇ ਸੋਹਣੇ ਸਰੀਰ ਦੀ ਜੱਖਣਾ ਪੱਟਦੀ ਐਂ..?” ਜਗਤੇ ਜੱਲਾਦ ਨੇ ਕਿਹਾ ਸੀ। ਉਸ ਦੀਆਂ ਡਰਾਉਣੀਆਂ ਅਤੇ ਲਹੂ ਚੋਂਦੀਆਂ ਅੱਖਾਂ ਤੋਂ ਸੂਬੇਦਾਰਨੀ ਨੂੰ ‘ਡਰ’ ਆਇਆ ਸੀ।

ਸੂਬੇਦਾਰਨੀ ਚੁੱਪ ਰਹੀ।

“ਜਗਤੇ ਨਾਲ ਲਾ ਕੇ ਦੇਖ! ਜ਼ਿੰਦਗੀ ‘ਚ ਜੇ ਕੰਡੇ ਜਿੰਨੀ ਤਕਲੀਫ਼ ਹੋਣ ਦੇ ਦਿੱਤੀ ਤਾਂ ਚਾਹੇ ਸਿਰ ਕਲਮ ਕਰਦੀਂ!” ਉਸ ਨੇ ਉਸ ਦੀ ਚੁੱਪ ‘ਚੋਂ ‘ਹਾਂ’ ਦਾ ਮਤਲਬ ਕੱਢਦਿਆਂ ਫ਼ਿਰ ਵਾਰ ਕੀਤਾ।

“ਇਸ ਤੋਂ ਪਹਿਲਾਂ ਕਿ ਮੈਂ ਤੇਰੀਆਂ ਬੋਟੀਆਂ ਕਰ ਕੇ ਕੁੱਤਿਆਂ ਨੂੰ ਪਾਂਵਾਂ, ਦਫ਼ਾ ਹੋ ਜਾਹ ਸੂਰਾ! ਜੇ ਸੂਬੇਦਾਰ ਮਰ ਵੀ ਜਾਵੇ, ਤਾਂ ਤੂੰ…..

ਬਗ਼ਾਵਤ ਵੰਗਾਰਦੀ ਹੈ!
ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ,

ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ!

ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!!

ਉਥੋਂ ਸਿੱਖੇ ਮੈਂ ਸਬਕ,

ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ!

ਜਦ ਮੇਰੇ ਸਾਹਮਣੇ ਆ ਕੇ ਭੇਖੀ,

ਬਗਲੇ ਭਗਤ ਦਾ, ਮਖ਼ੌਟਾ ਪਾ ਕੇ ਬੈਠਦੇ ਨੇ,

ਤਾਂ ਮੈਨੂੰ ਲੱਗਦੇ ਨੇ ਹੂ-ਬ-ਹੂ, ਨਾਰਦਮੁਨੀ ਵਰਗੇ!

ਮੇਰੇ ਸਾਹਮਣੇ ਬੈਠ, ਮੀਆਂ-ਮਿੱਠੂ, ਮੰਤਰ ਪੜ੍ਹਦੇ,

ਅੱਜ ਦੇ ਰਾਵਣ ਵੱਲ ਤੱਕ ਕੇ,

ਮੇਰੀ ਜ਼ਮੀਰ ਮੈਨੂੰ, ਅੰਦਰੋਂ ਹੁੱਝ ਮਾਰ, ਵੰਗਾਰ ਪਾਉਂਦੀ ਹੈ!

।।।ਤੇ ਮੇਰੇ ਅੰਦਰੋਂ, ਉਠਦੀ ਹੈ ਬਗ਼ਾਵਤ,

ਅਤੇ ਕਰਵਾਉਂਦੀ ਹੈ ਮੈਨੂੰ,

ਮੇਰੀ ਕਦਰ-ਕੀਮਤ ਦਾ ਅਹਿਸਾਸ!

।।।ਕਿ ਇਹ ਲਾਹਣਤ ਵਰਗੇ ਨਕਾਬਪੋਸ਼,

ਆਪ ਦੇ ਜਾਣੇ ਤਾਂ ਪਾਉਂਦੇ ਨੇ,

ਅੰਬਰੀਂ ਉੱਡਦੇ ਉਕਾਬਾਂ ਦੀਆਂ ਬਾਤਾਂ, ਤੇ ਗੱਲੀਂ-ਬਾਤੀਂ,

ਦਿਖਾਉਂਦੇ ਨੇ ਅਰਜਨ ਵਾਲਾ ਬਲ!

ਪਰ ਉਹਨਾਂ ਦੀਆਂ ਭਰਿਸ਼ਟੀਆਂ ਨਜ਼ਰਾਂ ‘ਚੋਂ ਮੈਨੂੰ,

ਆਉਂਦੀ ਹੈ ਕਿਸੇ ਦੈਂਤ ਵਾਲੀ, ਬਦਨੀਤ ਦੀ ਗੰਧ,

ਜੋ ਮਨ ਅੰਦਰੋਂ, ਆਦਮ-ਬੋ, ਆਦਮ-ਬੋ ਨਹੀਂ,

ਨਾਰੀ-ਬੋ, ਨਾਰੀ-ਬੋ, ਦਹਾੜ ਰਿਹਾ ਹੁੰਦੈ!

ਉਸ ਨੂੰ ਇਹ ਨਹੀਂ ਪਤਾ, ਕਿ ਮੈਂ ‘ਵਿਚਾਰੀ ਅਬਲਾ’ ਨਹੀਂ,

ਕੱਠਪੁਤਲੀ ਤੇ ਲਾਈਲੱਗ ਵੀ ਨਹੀਂ ਹਾਂ!

ਸਗੋਂ, ਝਾਂਸੀ ਦੀ ਰਾਣੀ ਅਤੇ ਮਾਤਾ ਭਾਗੋ ਦੀ ‘ਪੈਰੋਕਾਰ’ ਹਾਂ!

ਕੱਢ ਕੇ ਮਨ ਦਾ ਭਰਮ, ਬੈਠ ਜਾਹ ਕਪਟੀਆ ਚੁੱਪ ਧਾਰ,

ਤੂੰ ਮੇਰੇ ਚੁੱਪ ਅਤੇ ਭੋਲੇ ਚਿਹਰੇ ਵੱਲ ਦੇਖ ਕੇ,

ਕਿਤੇ ਕੋਈ ਕੋਝਾ-ਬਾਣ ਨਾ ਦਾਗ ਬੈਠੀਂ,

ਭਰਮ ਨਾ ਪਾਲ ਬੈਠੀਂ ਕੋਈ, ਆਪਣੇ ਸ਼ੇਖ਼ਚਿਲੀ ਮਨ ਅੰਦਰ,

‘ਭਿੰਦਰ’ ਚੁੱਪ ਜਿਹੀ ਜ਼ਰੂਰ ਹੈ, ਪਰ ਬੇਅਣਖੀ ਤੇ ਬੇਪਤੀ ਨਹੀਂ!!

ਬੰਦੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ,

ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ,

ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ!

ਬਣਵਾਸ ਬਾਕੀ ਹੈ
ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ ‘ਤੇ ਚੱਕਣ-ਧਰਨ ਕਰਦਾ ਫ਼ੜ ਕੇ ਪੁਲੀਸ ਨੇ ਜਿਪਸੀ ਵਿਚ ਬਿਠਾ ਲਿਆ ਸੀ ਅਤੇ ਠਾਣੇ ਲਿਆ ਤਾੜਿਆ। ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ। ਗੌਰਮਿੰਟ ਵੱਲੋਂ ਸਖ਼ਤ ਹਦਾਇਤ ਸੀ ਕਿ ‘ਬਾਲ-ਮਜਦੂਰੀ’ ਗ਼ੈਰ ਕਾਨੂੰਨੀ ਹੈ ਅਤੇ ਬੱਚਿਆਂ ਦੇ ਖੇਡਣ-ਮੱਲਣ ਦੇ ਦਿਨਾਂ ਵਿਚ ਮਾਪੇ ਅਤੇ ਹੋਰ ਲੋਕ ਇਹਨਾਂ ਤੋਂ ਮਿਹਨਤ-ਮਜਦੂਰੀ ਕਰਵਾ ਕੇ ਇਹਨਾਂ ਦੀ ਜ਼ਿੰਦਗੀ ਅਤੇ ਭਵਿੱਖ ਤਬਾਹ ਕਰ ਰਹੇ ਹਨ। ਕੁਝ ਬੁੱਧੀਜੀਵੀਆਂ ਨੇ ਵੀ ਬਾਲ-ਮਜਦੂਰੀ ‘ਤੇ ਅਖ਼ਬਾਰਾਂ-ਰਸਾਲਿਆਂ ਵਿਚ ਲੇਖ ਲਿਖ ਕੇ ਛੱਤ ਸਿਰ ‘ਤੇ ਚੁੱਕ ਲਈ ਸੀ। ਗੌਰਮਿੰਟ ਇਸ ਪੱਖੋਂ ਸੁਚੇਤ ਹੋ ਗਈ ਸੀ ਅਤੇ ਹਫ਼ੜਾ-ਦਫ਼ੜੀ ਵਿਚ ਫ਼ੜੋ-ਫ਼ੜੀ ਦਾ ਸਿਲਸਲਾ ਚੱਲ ਪਿਆ ਸੀ। ਗੌਰਮਿੰਟ ਨੇ ਬਾਲ-ਮਜਦੂਰੀ ਖ਼ਿਲਾਫ਼ ਕਾਨੂੰਨ ਬਣਾ ਕੇ ਐਲਾਨ ਕੀਤਾ ਸੀ ਕਿ ਹਰ ਕੰਮ ਦੇਣ ਵਾਲੇ ਮਾਲਕ ਨੂੰ ਇਹ ਪੱਕਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੰਮ ਕਰਨ ਵਾਲਾ ਬੱਚਾ ਵਾਕਿਆ ਹੀ 14 ਸਾਲ ਤੋਂ ਉਪਰ ਹੈ? ਅਗਰ ਕੋਈ ਬੱਚਾ 14 ਸਾਲ ਦੀ ਉਮਰ ਤੋਂ ਹੇਠ ਕਿਸੇ ਕੋਲ ਮਜਦੂਰੀ ਕਰਦਾ ਫ਼ੜਿਆ ਗਿਆ, ਤਾਂ ਚਲਾਣ ਕੱਟਿਆ ਜਾਵੇਗਾ! ਕੰਮ ਕਰਵਾਉਣ ਵਾਲੇ ਨੂੰ ਭਾਰੀ ਜ਼ੁਰਮਾਨਾਂ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ! ਫ਼ੈਸਲਾ ਸੁਣ ਕੇ ਲੋਕ ਡਰ ਨਾਲ ਠਠੰਬਰ ਗਏ ਸਨ।

ਅੱਜ ਸਵੇਰੇ-ਸਵੇਰੇ ਪੰਜ ਬੱਚੇ ਅਤੇ ਤਿੰਨ ਢਾਬਿਆਂ ਵਾਲੇ ਗ੍ਰਿਫ਼ਤਾਰ ਕਰ ਲਏ ਗਏ ਸਨ। ਅਖ਼ਬਾਰਾਂ ਦੇ ਨੁਮਾਇੰਦੇ ਬੁਲਾ ਕੇ ਅਖ਼ਬਾਰਾਂ ਦਾ ਢਿੱਡ ਭਰਨ ਵਾਸਤੇ ਉਹਨਾਂ ਨੂੰ ਖ਼ਬਰਾਂ ਵੀ ਦੇ ਦਿੱਤੀਆਂ ਸਨ। ਢਾਬਿਆਂ ਦੇ ਮਾਲਕ ਅਤੇ ਬੱਚੇ ਪੁਲੀਸ ਠਾਣੇ ਹੱਥ ਜੋੜੀ, ਫ਼ਰਿਆਦੀ ਬਣੇ ਬੈਠੇ ਸਨ। ਪਰ ਪੁਲੀਸ ਕਰਮਚਾਰੀ ਆਪਣੀ ਕਾਰਵਾਈ ਵਿਚ ਮਸਰੂਫ਼ ਸਨ। ਢਾਬੇ ਵਾਲਿਆਂ ਦਾ ‘ਚਲਾਣ’ ਕੱਟ ਕੇ ਉਹਨਾਂ ਦਾ ਖਹਿੜਾ ਤਾਂ ਛੁੱਟ ਗਿਆ। ਪਰ ਹੁਣ ਵਾਰੀ ਬੱਚਿਆਂ ਦੀ ਆ ਗਈ। ਹੁਣ ਉਹਨਾਂ ਦੇ ਅਤੇ-ਪਤੇ ਲੈ ਕੇ ਪੁਲੀਸ ਕਰਮਚਾਰੀਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਬੁਲਾਉਣ ਲਈ ਉਹਨਾਂ ਦੀ ਬਸਤੀ ਵਿਚ ਭੇਜ ਦਿੱਤਾ। ਉਹ ਸੁਨੇਹਾਂ ਮਿਲਦਿਆਂ ਸਾਰ ਹੀ ਬੱਚਿਆਂ ਨਾਲੋਂ ਵੀ ਨਿੱਘਰੀ ਹਾਲਤ ਵਿਚ ਠਾਣੇ ਪਹੁੰਚ ਗਏ ਅਤੇ ਬਹੁੜੀਆਂ ਘੱਤਦੇ ਠਾਣਾਂ ਮੁਖੀ ਦੇ ਪੈਰਾਂ ਵਿਚ ਜਾ ਡਿੱਗੇ।

“ਸਾਨੂੰ ਮਾਫ਼ ਕਰੋ ਸਰਕਾਰ ਜੀ! ਸਾਨੂੰ ਮਾਫ਼ ਕਰੋ! ਅਸੀਂ ਗਰੀਬ ਲੋਕ! ਸਾਨੂੰ ਬਖ਼ਸ਼ ਲਵੋ ਸਰਕਾਰ!”

ਪਰ ਉਹਨਾਂ ਦੀਆਂ ਮਿੰਨਤਾਂ ਅਤੇ ਤਰਲਿਆਂ ਦਾ ਠਾਣਾਂ-ਮੁਖੀ ‘ਤੇ ਕੋਈ ਅਸਰ ਨਹੀਂ ਸੀ।

“ਤੁਹਾਨੂੰ ਪਤਾ ਨਹੀਂ ਕਿ ਬਾਲ ਮਜਦੂਰੀ ਕਰਵਾਉਣੀ ਗ਼ੈਰ ਕਾਨੂੰਨੀ ਹੈ?”

“ਸਰਕਾਰ ਕੀ ਕਰੀਏ? ਮਹਿੰਗਾਈ ਦੇਖੋ ਕਿੱਥੇ ਪਹੁੰਚ ਗਈ ਏ! ਘਰ ਦਾ ਤੋਰਾ ਵੀ ਤਾਂ ਕਿਵੇਂ ਨਾ ਕਿਵੇਂ ਤੋਰਨਾ ਹੀ ਹੋਇਆ? ਹੋਰ ਸਾਡੇ ਪਾਸ ਕੋਈ ਸਾਧਨ ਨਹੀਂ, ਕੀ ਕਰੀਏ?”

“ਇਹਦੀ ਸਜ਼ਾ ਪਤਾ ਕਿੰਨੀ ਏ?” ਆਖ ਕੇ ਠਾਣਾਂ ਮੁਖੀ ਨੇ ਉਹਨਾਂ ਦੀ ਰਹਿੰਦੀ ਫ਼ੂਕ ਵੀ ਕੱਢ ਧਰੀ। ਹੁਣ ਉਹਨਾਂ ਦੇ ਕੰਨਾਂ ਵਿਚ ਜੇਲ੍ਹ ਦੀਆਂ ਸਲਾਖਾਂ ਕੀਰਨੇ ਪਾਉਣ ਲੱਗੀਆਂ। ਕੰਧਾਂ ਡਰਾਉਣ ਲੱਗੀਆਂ।

“ਸਰਦਾਰ ਜੀ, ਇਕ ਵਾਰੀ ਮਾਫ਼ ਕਰ ਦਿਓ, ਮੁੜ ਇਹ ਗਲਤੀ ਨਹੀਂ ਹੋਵੇਗੀ!” ਉਹਨਾਂ ਦੇ ਜੁੜੇ ਹੱਥ ਹੋਰ ਕੱਸੇ ਗਏ।

ਖ਼ੈਰ, ਮੁਆਫ਼ੀਨਾਮੇਂ ‘ਤੇ ਦਸਤਖ਼ਤ ਕਰਵਾ ਕੇ ਠਾਣੇਦਾਰ ਨੇ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨਾਲ ਘਰ ਨੂੰ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਖ਼ਤ ਹਦਾਇਤ ਵੀ ਜਾਰੀ ਕੀਤੀ ਸੀ ਕਿ ਅਗਰ ਇਸ ਅਪਰਾਧ ਨੂੰ ਦੁਬਾਰਾ ਦੁਹਰਾਇਆ ਗਿਆ ਤਾਂ ਕੇਸ ਦਰਜ ਕਰਕੇ ਸਿੱਧਾ ਹਵਾਲਾਤ ਵਿਚ ਦੇ ਦਿੱਤੇ ਜਾਉਗੇ! ਉਹ ਬੇਨਤੀਆਂ ਕਰਦੇ ਅਤੇ ਖ਼ਿਮਾਂ ਜਾਚਨਾ ਮੰਗਦੇ ਘਰ ਨੂੰ ਤੁਰ ਗਏ।

ਬਾਲ-ਮਜਦੂਰੀ ਨੂੰ ਰੋਕਣ ਦੇ ਬਣੇ ਨਵੇਂ ਕਾਨੂੰਨ ਨੇ ਗ਼ਰੀਬ ਬੱਚਿਆਂ ਅਤੇ ਮਾਪਿਆਂ ਨੂੰ ਘਰ ਚਲਾਉਣ ਦਾ ਫ਼ਿਕਰ ਪਾਇਆ ਹੋਇਆ ਸੀ। ਸਰਕਾਰ ਨੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਤਾਂ ਬਣਾ ਦਿੱਤਾ ਸੀ, ਪਰ ਉਹਨਾਂ ਨੂੰ ਮਾੜੀ ਮੋਟੀ ਆਮਦਨ ਦੇ ਸੋਮੇਂ-ਸਾਧਨ ਵੀ ਮੁਹੱਈਆ ਕਰਵਾਉਣੇ ਚਾਹੀਦੇ ਸਨ। ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਸੀ। ਸਰਕਾਰ ਇਹ ਨਹੀਂ ਸੋਚ ਰਹੀ ਸੀ ਕਿ ਇਕੱਲੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਮਾਮਲਾ ਸਿੱਧ ਨਹੀਂ ਸੀ ਹੋ ਸਕਣਾਂ! ਜਿੰਨੀ ਦੇਰ ਬਿਮਾਰੀ ਦੀ ਜੜ੍ਹ ਨੂੰ ਨਹੀਂ ਸੀ ਪੁੱਟਿਆ ਜਾਂਦਾ, ਬਿਮਾਰੀ ਕਦੇ ਕਾਬੂ ਹੇਠ ਨਹੀਂ ਸੀ ਆ ਸਕਦੀ! ਪਹਿਲਾਂ ਬੱਚਿਆਂ ਲਈ ਮੁਫ਼ਤ ਪੜ੍ਹਾਈ, ਕੁੱਲੀ, ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਵੀ ਜ਼ਰੂਰੀ ਸੀ। ਨਹੀਂ ਤਾਂ ਇਹ ਸਿਰਾਂ ‘ਚ ਕਿੱਲੇ ਵਾਂਗ ਠੋਕਿਆ ਕਾਨੂੰਨ ਕੈਂਸਰ ਦੇ ਮਰੀਜ਼ ਲਈ ਦਰਦ ਨਾਸ਼ਕ ਗੋਲੀਆਂ ਹੀ ਸਾਬਤ ਹੋਣੀਆਂ ਸਨ, ਜਿੰਨ੍ਹਾਂ ਨੇ ਉਹਨਾਂ ਦੀ ਬਿਮਾਰੀ ਹੋਰ ਵੀ ਅਸਾਧ ਬਣਾ ਦੇਣੀ ਸੀ। ਗੌਰਮਿੰਟ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਜਿੰਨਾਂ ਚਿਰ ਬੱਚਿਆਂ ਦੀ ਪੜ੍ਹਾਈ, ਰਹਿਣ-ਸਹਿਣ ਅਤੇ ਖਾਣੇ ਦਾ ਯੋਗ ਪ੍ਰਬੰਧ ਨਹੀਂ ਹੁੰਦਾ, ਬਾਲ-ਮਜਦੂਰੀ ਹੁੰਦੀ ਰਹਿਣੀ ਸੀ। ਪਹਿਲਾਂ ਗੌਰਮਿੰਟ ਨੂੰ ਬੱਚਿਆਂ ਦੇ ਪ੍ਰੀਵਾਰਾਂ ਦੀ ਮਾਲੀ ਹਾਲਤ ਦਾ ਜਾਇਜ਼ਾ ਲੈ ਕੇ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਸਨ, ਨਾ ਕਿ ਗ਼ਰੀਬ ਲੋਕਾਂ ਉੱਪਰ ਬਾਲ-ਮਜਦੂਰੀ ਦੇ ਵਿਰੋਧ ਵਿਚ ਕਾਨੂੰਨ ਠੋਸਣਾਂ! ਇਹ ਕੋਈ ਸਾਰਥਿਕ ‘ਹੱਲ’ ਨਹੀਂ ਸੀ!

ਹਫ਼ਤੇ ਕੁ ਬਾਅਦ ਅਖ਼ਬਾਰਾਂ ਵਿਚ ਇਕ ਹੋਰ ਖ਼ਬਰ ਆਈ:

“ਤਿੰਨ ਬੱਚੇ ਬੈਂਕ ਵਿਚ ਚੋਰੀ ਕਰਦੇ ਕਾਬੂ! ਪੰਜ ਬੱਚਿਆਂ ਦਾ ਗੈਂਗ ਕਰਦਾ ਸੀ ਵਾਰਦਾਤਾਂ! ਪੁਲੀਸ ਵੱਲੋਂ ਬਾਕੀਆਂ ਦੀ ਭਾਲ ਵਿਚ ਛਾਪੇ!”

ਖ਼ਬਰ ਨੇ ਲੋਕਾਂ ਦੇ ਸਾਹ ਸੂਤ ਲਏ।

ਪੰਜ ਬੱਚਿਆਂ ਦੇ ਮਾਪੇ ਪੁਲੀਸ ਨੇ ਠਾਣੇਂ ਲਿਆ ਸੁੱਟੇ ਅਤੇ ਕੁੱਟ ਕੇ ਮੱਛੀਓਂ ਮਾਸ ਕਰ ਦਿੱਤੇ। ਮਾਪੇ ਫ਼ਿਰ ਹੱਥ ਜੋੜਨ ਅਤੇ ਤਰਲੇ ਕਰਨ ਵਿਚ ਜੁਟੇ ਹੋਏ ਸਨ। ਪਰ ਪੁਲੀਸ ਵਾਲੇ ਮਾਪਿਆਂ ‘ਤੇ ਘੋਰ ਖਿਝੇ ਹੋਏ ਸਨ। ਕੁੱਟ ਮਾਰ ਤਾਂ ਉਹਨਾਂ ਦੀ ਪਹਿਲਾਂ ਹੀ ਬਹੁਤ ਕੀਤੀ ਜਾ ਚੁੱਕੀ ਸੀ।

ਦੁਪਿਹਰੋਂ ਬਾਅਦ ਬਸਤੀ ਦਾ ਪ੍ਰਧਾਨ ਠਾਣੇਂ ਆਇਆ ਅਤੇ ਉਸ ਨੇ ਕਰਮਚਾਰੀਆਂ ਨਾਲ ਗੱਲ ਬਾਤ ਕੀਤੀ।

“ਪ੍ਰਧਾਨ ਜੀ, ਇਹ ਬੱਚਿਆਂ ਨੂੰ ਉਕਸਾ ਕੇ ਚੋਰੀ ਕਰਵਾਉਂਦੇ ਨੇ, ਛੱਡ ਕਿਵੇਂ ਦੇਈਏ?” ਠਾਣੇਦਾਰ ਨੇ ਨੱਕ ਵਿਚੋਂ ਠੂੰਹੇਂ ਸੁੱਟੇ।

“ਮੇਰੀ ਬੇਨਤੀ ਸੁਣੋ, ਸਰਕਾਰ! ਜਦ ਬੱਚੇ ਮਜਦੂਰੀ ਕਰਦੇ ਸਨ, ਭੱਠਿਆਂ ‘ਤੇ ਇੱਟਾਂ ਢੋਂਹਦੇ ਜਾਂ ਇੱਟਾਂ ਪੱਥਦੇ ਸਨ, ਉਸ ਟਾਈਮ ਗੌਰਮਿੰਟ ਨੇ ਕਾਨੂੰਨ ਬਣਾ ਕੇ ਉਹਨਾਂ ਨੂੰ ਕੰਮ ਕਰਨ ਤੋਂ ਸਖ਼ਤੀ ਨਾਲ ਵਰਜ ਦਿੱਤਾ। ਨਾ ਉਹਨਾਂ ਨੂੰ ਕੋਈ ਸਹੂਲਤ ਮਿਲੀ ਅਤੇ ਨਾ ਹੀ ਉਹਨਾਂ ਦਾ ਕੋਈ ਖਾਣ ਪੀਣ, ਦੁਆਈ ਜਾਂ ਰਹਾਇਸ਼ ਦਾ ਹੀਲਾ ਕੀਤਾ। ਆਹ ਮੁੰਡਾ, ਜਿਸ ਨੂੰ ਤੁਸੀਂ ਗੈਂਗ ਦਾ ਮੁਖੀ ਬਣਾਈ ਬੈਠੇ ਓ, ਇਹਦੀ ਮਾਂ ਬਿਮਾਰੀ ਖੁਣੋਂ ਮਰਨ ਕਿਨਾਰੇ ਹੈ, ਉਹਦੀ ਵੀਹ ਰੁਪਏ ਦੀ ਤਾਂ ਹਰ ਰੋਜ਼ ਦੁਆਈ ਆਉਂਦੀ ਹੈ! ਇਹ ਢਾਬੇ ‘ਤੇ ਬਰਤਨ ਮਾਂਜ ਕੇ ਆਪਣੀ ਮਾਂ ਦੀ ਦੁਆਈ ਦਾ ਖ਼ਰਚਾ ਚਲਾਉਂਦਾ ਸੀ ਤੇ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਇਹਨਾਂ ਦਾ ਉਹ ਮਜਦੂਰੀ ਵਾਲਾ ਰਸਤਾ ਵੀ ਬੰਦ ਕਰ ਦਿੱਤਾ, ਦੱਸੋ ਇਹ ਹੁਣ ਚੋਰੀ ਕਰਕੇ ਆਪਣਾ ਡੰਗ ਨਹੀਂ ਟਪਾਉਣਗੇ ਤਾਂ ਕੀ ਕਰਨਗੇ? ਇਹ ਐਸ਼-ਪ੍ਰਸਤੀ ਵਾਸਤੇ ਚੋਰੀ ਨਹੀਂ ਕਰਦੇ ਜਨਾਬ! ਇਹ ਆਪਣਾ ਪੇਟ ਪਾਲਣ ਲਈ ਤੇ ਆਪਣੇ ਬਿਮਾਰ ਮਾਂ-ਪਿਉ ਦੀ ਦੁਆਈ ਖ਼ਰੀਦਣ ਵਾਸਤੇ ਚੋਰੀ ਕਰਦੇ ਐ!! ਹੁਣ ਤੁਸੀਂ ਇਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ ‘ਚ ਗੈਂਗ ਬਣਾਈ ਚੱਲੋ ਤੇ ਚਾਹੇ ਗੈਂਗ ਦੇ ਮੁਖੀ! ਸੱਚੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਕੰਮ ਹੁਣ ਤੁਹਾਡਾ ਹੈ ਮਹਾਰਾਜ!”

ਠਾਣੇਦਾਰ ਚੁੱਪ ਧਾਰ ਗਿਆ।

ਪ੍ਰਧਾਨ ਦੀ ਗੱਲ ਸੱਚੀ ਹੀ ਤਾਂ ਸੀ।

“ਜੇ ਤੁਸੀਂ ਮੇਰੀ ਇਕ ਬੇਨਤੀ ਮੰਨੋ ਤਾਂ ਇਹਨਾਂ ਦੇ ਘਰੀਂ ਜਾ ਕੇ ਇਹਨਾਂ ਦੀ ਗ਼ਰੀਬੀ ਤੇ ਇਹਨਾਂ ਦੇ ਮਾਪਿਆਂ ਦੀ ਸਿਹਤ ਦਾ ਅਨੁਮਾਨ ਲਾਓ ਤੇ ਫ਼ੇਰ ਲੇਖਾ ਜੋਖਾ ਕਰੋ! ਤੇ ਨਾਲ ਦੀ ਨਾਲ ਇਹ ਵੀ ਜਾਂਚ ਕਰ ਲਿਓ ਕਿ ਇਹ ਚੋਰੀ ਕਰਕੇ ਕਿੰਨੀ ਕੁ ਆਲੀਸ਼ਾਨ ਜ਼ਿੰਦਗੀ ਜਿਉਂਦੇ ਨੇ! ਤੇ ਨਹੀਂ ਸਰਕਾਰ ਇਹਨਾਂ ਨੂੰ ਜਾਂ ਤਾਂ ਬਖ਼ਸ਼ੋ, ਤੇ ਜਾਂ ਇਹਨਾਂ ਨੂੰ ਸਰਕਾਰ ਤੋਂ ਮਾਲੀ ਮੱਦਦ ਦਿਵਾਓ, ਤੇ ਜਾਂ ਫ਼ੇਰ ਉਹੀ ਮਿਹਨਤ ਮਜਦੂਰੀ ਕਰਨ ਦਿਓ, ਜਿਹੜੀ ਇਹ ਪਹਿਲਾਂ ਕਰਦੇ ਸੀ! ਹੋਰ ਇਹਨਾਂ ਦਾ ਕੋਈ ਇਲਾਜ ਨਹੀਂ ਸਰਕਾਰ! ਖ਼ਾਰਿਸ਼ ਦੀ ਬਿਮਾਰੀ ਵਾਲਾ ਤਾਂ ਖੁਰਕ ਕਰੂ ਹੀ ਕਰੂ ਜਨਾਬ! ਉਹਦੇ ਕੋਈ ਵੱਸ ਨਹੀਂ ਹੁੰਦਾ! ਖੁਰਕ ਕਰਨਾ ਉਹਦੀ ਜ਼ਰੂਰਤ ਹੁੰਦੀ ਹੈ, ਕੋਈ ਸ਼ੌਕ ਨਹੀਂ!”

“ਪਰ ਗੁਨਾਂਹ ਤਾਂ ਗੁਨਾਂਹ ਹੀ ਹੈ ਪ੍ਰਧਾਨ ਸਾਹਿਬ! ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ!” ਠਾਣੇਦਾਰ ਨੇ ਕਿਹਾ ਤਾਂ ਪ੍ਰਧਾਨ ਹੱਸ ਪਿਆ।

“ਕਰੋੜਾਂ ਦੀ ਡਰੱਗ ਵੇਚਣ ਵਾਲੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਜਨਾਬ? ਉਹਨਾਂ ਦੇ ਮਗਰ ਪੈਸਾ ਤੇ ਸਿਫ਼ਾਰਸ਼ਾਂ ਪਾਣੀ ਵਾਂਗ ਤੁਰੀਆਂ ਆਉਂਦੀਐਂ! ਪਰ ਇਹਨਾਂ ਗਰੀਬਾਂ ਦੇ ਪੱਲੇ ਤਾਂ ਸੱਚ ਬੋਲਣ ਜਾਂ ਹੱਥ ਜੋੜਨ ਤੋਂ ਬਿਨਾ ਕੱਖ ਨਹੀਂ! ਚੋਰੀ ਕਰਨ ਤੋਂ ਬਿਨਾਂ ਇਹਨਾਂ ਨੂੰ ਕੋਈ ਦੂਜਾ ਰਸਤਾ ਹੀ ਨਜ਼ਰ ਨਹੀਂ ਆਉਂਦਾ! ਜਾਂ ਤਾਂ ਇਹਨਾਂ ਨੂੰ ਕੋਈ ਘਰ ਚਲਾਉਣ ਦਾ ਹੋਰ ਰਸਤਾ ਦੱਸ ਦਿਓ, ਉਸ ਰਸਤੇ ਇਹਨਾਂ ਨੂੰ ਤੋਰਨਾ ਮੇਰਾ ਕੰਮ!” ਚਾਹੇ ਉਹ ਇਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਸੀ, ਪਰ ਪ੍ਰਧਾਨ ਦੀਆਂ ਇਹਨਾਂ ਗੱਲਾਂ ਦਾ ਠਾਣਾ-ਮੁਖੀ ਕੋਲ ਕੋਈ ਉੱਤਰ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਇਹਨਾਂ ਗ਼ਰੀਬਾਂ ਲਈ ਅਜੇ ਬਣਵਾਸ ਬਾਕੀ ਸੀ। ਉਹ ਕਦੇ ਪ੍ਰਧਾਨ ਦੀਆਂ ਕੀਤੀਆਂ ਸੱਚੀਆਂ ਗੱਲਾਂ ਵੱਲ ਅਤੇ ਕਦੇ ਗ੍ਰਿਫ਼ਤਾਰ ਕੀਤੇ ਬੱਚਿਆਂ ਵੱਲ ਦੇਖ ਰਿਹਾ ਸੀ।