Punjab News - Quami Ekta Punjabi Newspaper (ਕੌਮੀ ਏਕਤਾ) » ਚੰਦ ਸਿੰਘ

ਸਾਡਾ ਸਮਾਜ ਸਿਆਸਤ ਨੇ ਕੀਤਾ ਰੰਗੋਂ ਬਦਰੰਗ
ਅੱਜ ਕਿਸੇ ਕੋਲ ਵੀ ਬੈਠਣ ਦਾ ਸਮਾਂ ਨਹੀਂ ਹੈ। ਟੀ.ਵੀ ਸੈਟਾਂ ਅਤੇ ਸਮਾਰਟ ਮੋਬਾਈਲਾਂ ਰਾਹੀਂ ਕਾਰ, ਗੱਡੀ, ਬੱਸ ਵਿੱਚ ਸਫ਼ਰ ਕਰਦੇ ਪਲ-ਪਲ ਦੀ ਖ਼ਬਰ ਦਾ ਪਤਾ ਚਲਦਾ ਰਹਿੰਦਾ। ਖ਼ਬਰਾਂ ਵੀ ਕੀ? ਨਿੱਤ ਪ੍ਰਤੀ ਹੁੰਦੀਆਂ ਐਕਸੀਡੈਂਟ, ਅਗਵਾਕਾਰੀ, ਖੁਦਕੁਸ਼ੀਆਂ, ਜਬਰਜਨਾਹ, ਚੋਰੀਆਂ-ਠੱਗੀਆਂ, ਰਿਸ਼ਵਤਖ਼ੋਰੀ, ਮਿਲਾਵਟ, ਮਹਿੰਗਾਈ, ਆਤੰਕ, ਜਾਅਲੀ ਅਸਲਾ, ਕਰੰਸੀ ਪਕੜਨ ਦੀਆਂ, ਸਰਕਾਰਾਂ ਦੇ ਕੰਮਾਂ ਕਾਰਾਂ ਦੀਆਂ, ਵਿਕਾਸ ਤੇ ਵਿਨਾਸ਼ ਦੀਆਂ, ਬੇਰੁਜ਼ਗਾਰੀ, ਹੜਤਾਲਾਂ, ਧਰਨੇ, ਜਲੂਸ, ਪਿੱਟ ਸਿਆਪੇ, ਮਰਨ ਵਰਤ, ਰੇਲਾਂ ਬੱਸਾਂ ਕਾਰਾਂ, ਜਾਇਦਾਦ ਦਾ ਨੁਕਸਾਨ ਜਿਹੀਆਂ ਘਟਨਾਵਾਂ ਪੜ੍ਹਨ ਸੁਨਣ ਨੂੰ ਮਿਲਦੀਆਂ ਹਨ। ਇਹ ਦੇਖ ਅਫਸੋਸ ਹੁੰਦਾ ਹੈ ਕਿ ਸਾਡੇ ਮਾਨਮੱਤੇ ਸਮਾਜ ਨੂੰ ਕੀ ਹੋ ਗਿਆ ਹੈ, ਪਹਿਲੇ ਕਦੇ ਵੀ ਅਜਿਹਾ ਨਹੀਂ ਸੀ ਹੁੰਦਾ। ਸਮਾਜ ਦਾ ਚਿਹਰਾ ਇਸ ਸਮੇਂ ਬਦਰੰਗ ਹੋ ਗਿਆ ਹੈ।

ਜਿੱਥੇ ਕਿਤੇ ਬੈਠਣ ਖੜ੍ਹਨ ਦਾ ਮੌਕਾ ਮਿਲਦਾ ਅਜਿਹੀਆਂ ਖ਼ਬਰਾਂ ਦੀ ਚਰਚਾ ਹੁੰਦੀ ਹੈ ਤੇ ਜਾਂ ਲੀਡਰ ਲੋਕਾਂ ਦੀਆਂ ਗੱਲਾਂ ਹੁੰਦੀਆਂ। ਕਿਸੇ ਦਾ ਹਾਲ ਚਾਲ ਤਾਂ ਪੁੱਛ ਹੀ ਨਹੀਂ ਹੁੰਦਾ ਕਿਸੇ ਅਫ਼ਸੋਸ ਕਰਨ ਵਾਲੀ ਜਗ੍ਹਾ ਤੇ ਜਾਣਾ ਹੁੰਦੈ ਉ¤ਥੇ ਵੀ ਲੋਕ ਗੱਲਾਂ ਅਜਿਹੀਆਂ ਹੀ ਕਰਦੇ ਹਨ। ਇਸੇ ਤਰ੍ਹਾਂ ਰੱਬ ਸਬੱਬੀ 5-6 ਜੋਟੀਦਾਰ ਵਿਅਕਤੀ ਇਕੱਠੇ ਗੱਲਾਂ ਕਰ ਰਹੇ ਹਨ ਧੀਰਾ, ਬੂਟਾ, ਬਖ਼ਤੌਰਾ ਫ਼ੌਜੀ, ਸੁੱਖਾ ਤੇ ਟੱਲੀ। ਇਨ੍ਹਾਂ ਦਾ ਟੌਪਿਕ ਸੀ ਸ਼ੌਕ, ਫਿਤਰਤ ਅਤੇ ਆਦਤ ਬਾਰੇ। ਧੀਰੇ ਨੇ ਬੂਟੇ ਨੂੰ ਪੁੱਛਿਆ, ਬਈ ਤੈਨੂੰ ਕਾਹਦਾ ਸ਼ੌਂਕ ਹੈ? ਉਸਨੇ ਦੱਸਿਆ ਅਖ਼ਬਾਰ ਪੜ੍ਹਨ ਦਾ ਅਤੇ ਟੀ.ਵੀ ਵੇਖਣ ਦਾ। ਟੱਲੀ ਨੇ ਦੱਸਿਆ, ਕੌਲੇ ਕੱਢਣ ਦਾ ਟੱਲੀ ਰਹਿਣ ਦਾ। ਸੁੱਖੇ ਕੋਲੋਂ ਪੁੱਛਿਆ ਤਾਂ ਉਸ ਕਿਹਾ, ਕੁਝ ਲਿਖ ਛੱਡਦੈਂ ਅੱਜ ਦੇ ਹਲਾਤਾਂ ਬਾਰੇ ਕਵਿਤਾਵਾਂ ਲਿਖਦੈਂ। ਜਦੋਂ ਸਭ ਨੇ ਬਖਤੌਰੇ ਫ਼ੌਜੀ ਕੋਲੋਂ ਪੁੱਛਿਆ ਤਾਂ ਉਸਨੇ ਦੱਸਣਾ ਸ਼ੁਰੂ ਕੀਤਾ, ਮੈਨੂੰ ਸ਼ੌਂਕ ਬਥੇਰੇ ਸੀ ਪਰ ਅੱਜ ਦੀ ਸਿਆਸਤ ਨੇ ਮੇਰੇ ਸ਼ੌਂਕਾਂ ਨੂੰ ਮਿੱਟੀ ’ਚ ਮਿਲਾ ਦਿੱਤਾ ਹੈ। ਹੁਣ ਮੈਨੂੰ ਕੋਈ ਸ਼ੌਂਕ ਨਹੀਂ। ਲੀਡਰਾਂ ਨੇ ਸਾਡੀਆਂ ਉਮੀਦਾਂ ਤੇ ਪਾਣੀ ਫ਼ੇਰ ਦਿੱਤਾ ਹੈ। ਪਹਿਲਾਂ ਵਰਗਾ ਸਮਾਂ ਤਾਂ ਹੁਣ ਰਿਹਾ ਹੀ ਨਹੀਂ। ਸਾਡਾ ਪੁਰਾਣਾ ਵਿਰਸਾ, ਸੱਭਿਆਚਾਰ ਨਹੀਂ ਰਿਹਾ, ਮੇਲ ਮਿਲਾਪ, ਪ੍ਰੇਮ ਭਾਈਚਾਰਾ ਨਹੀਂ ਰਿਹੈ। ਸਿਸਟਾਚਾਰੀ ਅਸੂਲ ਸਭ ਖ਼ਤਮ ਹੋ ਗਏ ਹਨ। ਕੋਈ ਕਿਸੇ ਨੂੰ ਬੁਲਾਉਂਦਾ ਹੀ ਨਹੀਂ, ਹਾਲਚਾਲ ਤਾਂ ਪੁੱਛਣਾ ਹੀ ਕੀ! ਲੋਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਸਨ। ਨਾਂ ਹੀ ਉਹ ਦਿਨ ਦਿਹਾਰ ਰਹੇ ਅਤੇ ਨਾਂ ਹੀ ਮਾਨਮੱਤਾ ਸੱਭਿਆਚਾਰ ਰਿਹੈ। ਧੀਆਂ-ਭੈਣਾਂ, ਮਾਂ-ਪਿਉ, ਭੈਣ-ਭਰਾਵਾਂ, ਯਾਰ-ਮਿੱਤਰ ਅਤੇ ਰਿਸ਼ਤੇਦਾਰਾਂ ਵਿੱਚ ਤ੍ਰੇੜਾਂ ਪੈ ਚੁੱਕੀਆਂ ਹਨ। ਮਤਲਬ ਵੇਲੇ ਸਭ ਕੁਝ, ਨਹੀਂ ਤੇ ਕੁਝ ਵੀ ਨਹੀਂ। ਫ਼ੈਸ਼ਨ ਅਜਿਹਾ ਕਿ ਪਤਾ ਨਹੀਂ ਲੱਗਦਾ ਕਿ ਉਹ ਮੁੰਡਾ ਹੈ ਜਾਂ ਕੁੜੀ। ਅੱਧਨੰਗੇ ਲਿਬਾਸ ਵਿੱਚ, ਲੱਚਰ ਗੀਤਾਂ ਵਿੱਚ ਨੱਚਦਿਆਂ ਟੱਪਦਿਆਂ ਵੇਖ ਕੇ ਸ਼ਰਮ ਆਉਂਦੀ ਹੈ ਪਰ ਲੋਕ ਇਸੇ ਵਿੱਚ ਮਸਤ ਹਨ। ਇਸਨੂੰ ਲੋਕ ਮਨੋਰੰਜਨ ਕਹਿੰਦੇ ਹਨ। ਸਕੂਲਾਂ-ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਹੀਰ ਰਾਂਝੇ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ। ਬੰਦੂਕਾਂ, ਤਲਵਾਰਾਂ ਅਤੇ ਨਸ਼ਿਆਂ ਦੀ ਪ੍ਰਸੰਸ਼ਾ ਹੁੰਦੀ ਹੈ। ਸਮਾਜ ਸੁਧਾਰ ਦੀ ਗੀਤਾਂ ਵਿੱਚ ਕੋਈ ਗੱਲ ਹੀ ਨਹੀਂ। ਪਰ ਫੌਜੀ ਭਰਾਵਾ! ਤਰੱਕੀ ਵੀ ਬਹੁਤ ਹੋਈ ਹੈ। ਮੈਨੂੰ ਤਾਂ ਹਰ ਕੋਈ ਅਮੀਰ ਲੱਗਦਾ ਹੈ। ਪਹਿਲਾਂ ਰੇਡੀਓ, ਬਲਦਾਂ ਦਾ ਗੱਡਾ, ਸਾਈਕਲ ਕਿਸੇ ਪਾਸ ਹੀ ਹੁੰਦਾ ਸੀ ਪਰ ਅੱਜ ਆਧੁਨਿਕ ਜਮਾਨੇ ਵਿੱਚ ਆਧੁਨਿਕ ਯੰਤਰਾਂ ਨਾਲ ਹਰ ਕੋਈ ਲੈਸ ਹੈ। ਘਰ-ਘਰ ਮੋਟਰਸਾਈਕਲ, ਗੱਡੀਆਂ, ਟੀ.ਵੀ ਅਤੇ ਹਰੇਕ ਕੋਲੇ ਮੋਬਾਇਲ ਹਨ। ਕੋਈ ਖੱਦਰ ਦੇ ਕੁੜਤੇ ਪਜਾਮੇ ਵਿੱਚ ਨਹੀਂ ਦਿਸਦਾ, ਸਭ ਚੰਗੇ ਸੂਟ-ਬੂਟ ਵਿੱਚ ਰਹਿੰਦੇ ਹਨ। ਨਾਂ ਕਿਸੇ ਦਾ ਕੱਚਾ ਮਕਾਨ ਹੈ, ਸਭ ਪੱਕਿਆਂ ‘ਚ ਰਹਿੰਦੇ ਹਨ। ਪੱਕੀਆਂ ਸੜ੍ਹਕਾਂ ਦਾ ਜਾਲ ਵਿਛਿਆ ਹੋਇਆ ਹੈ। ਹੋਰ ਕੀ ਦੱਸਾਂ ਬਹੁਤ ਤਰੱਕੀ ਹੋਈ ਐ ਫੌਜੀ ਵੀਰੇ! ਜੁਆਬ ਵਿੱਚ ਵਿੱਚ ਬਖ਼ਤੌਰੇ ਫੌਜੀ ਨੇ ਦੱਸਣਾ ਸ਼ੁਰੂ ਕੀਤਾ, ਭਰਾਵੋ! ਲੋਕ ਵਿਖਾਵਾ ਹੀ ਰਹਿ ਗਿਆ ਹੈ। ਉ¤ਪਰੋਂ ਹੋਰ ਤੇ ਵਿੱਚੋਂ ਹੋਰ, ਇਸ ਕਹਾਵਤ ਵਾਂਗ ‘ਬੁੜੀ ਮਰ ਗਈ ਲੂਣ ਦੇ ਹਾਵੇ ਤੇ ਮੁੰਡਾ ਰੱਖੇ ਜੇਬ ਘੜੀ’ ਮਹਿੰਗਾਈ ਐਨੀ ਬੱਸ ਪੁੱਛੋ ਹੀ ਨਾ। ਪੜ੍ਹੇ ਲਿਖੇ ਮੁੰਡੇ ਬੇਰੁਜ਼ਗਾਰ ਹੋਏ ਸੜ੍ਹਕਾਂ ਤੇ ਘੁੰਮਦੇ ਹਨ। ਆਸਾਂ ਉਮੀਦਾਂ ਨੌਕਰੀਆਂ ਤੇ ਲਾਈਆਂ ਪਰ ਨਹੀਂ ਮਿਲ ਰਹੀਆਂ। ਘਰ ਦੇ ਕੰਮਾਂ ਨੂੰ ਹੱਥ ਨਹੀਂ ਲਗਾਉਂਦੇ, ਵਿਹਲੇ ਮਾਪਿਆਂ ਨੂੰ ਦੱਦ ਲੱਗੇ ਹੋਏ ਹਨ। ਵਿਹਲਾ ਮਨ ਇੱਲਤਾਂ ਦੀ ਜੜ੍ਹ ਵਾਂਗ ਇਕ ਲਤ ਨਸ਼ਿਆਂ ਦੀ ਲੱਗ ਗਈ ਹੈ। ਨਸ਼ਿਆਂ ਦੀ ਮਾਰ ਹੇਠ ਲੜਾਈਆਂ ਹੁੰਦੀਆਂ, ਅਦਾਲਤਾਂ ’ਚ ਕੇਸ ਚਲਦੇ ਹਨ। ਸਬੂਤ ਤੁਹਾਡੇ ਸਾਹਮਣੇ ਹੀ ਹੈ। ਟੱਲੀ ਨੂੰ ਵੇਖ ਲਵੋ ਕਿਵੇਂ ਨਸ਼ੇ ’ਚ ਟੱਲੀ ਹੋਇਆ ਪਿਆ, ਕੋਈ ਫ਼ਿਕਰ ਨਾ ਫਾਕਾ। ਨਸ਼ੇ ਲਈ ਨਿੱਤ ਘਰ ਵਾਲੀ ਨਾਲ ਲੜ ਕੇ ਆਪਣੀ ਨਸ਼ੇ ਦੀ ਹਿਰਸ ਪੂਰੀ ਕਰਦੈ ਜਾਂ ਭਾਂਡੇ ਟੀਂਡੇ ਵੇਚਦਾ। ਹੋਰ ਤਾਂ ਇਸ ਨੂੰ ਕੋਈ ਕੰਮ ਹੀ ਨਹੀਂ। ਸੁੱਖੇ ਨੇ ਵੀ ਪੁੱਛਿਆ, ਬਖ਼ਤੌਰੇ ਵੀਰ! ਇਹ ਸਭ ਕੁਝ ਕਿਉਂ ਹੋ ਰਿਹੈ। ਬਖ਼ਤੌਰੇ ਨੇ ਸ਼ੁਰੂ ਕੀਤੀ ਆਪਣੀ ਗੱਲ, ‘ਸਾਰਾ ਕਸੂਰ ਸਿਆਸਤ ਦਾ ਹੈ। ਇਹ ਘਰ-ਘਰ ਹਰ ਬੰਦੇ ਦੀ ਨਸ-ਨਸ ਵਿੱਚ ਸਮਾ ਚੁੱਕੀ ਹੈ। ਤੁਸੀ ਸ਼ੌਂਕ ਦੀ ਗੱਲ ਕਰਦੇ ਸੀ। ਅੱਜ ਸਭ ਤੋਂ ਜਿਆਦਾ ਸ਼ੌਂਕ ਹੈ ਲੀਡਰ ਬਨਣ ਦਾ, ਲੀਡਰੀ ਚਮਕੌਣ ਦਾ। ਹਰ ਕੋਈ ਮਨਿਸਟਰ ਬਨਣਾ ਲੋਚਦਾ ਹੈ। ਸਿਆਸਤ ਵਿੱਚ ਝੂਠ ਚਲਦੈ, ਜਿੰਨਾ ਮਰਜ਼ੀ ਝੂਠ ਬੋਲੀ ਜਾਵੋ ਕਿਹੜਾ ਕੁਝ ਹੋ ਜਾਣੈ। ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦੈ। ਅਣਜਾਨ, ਅਨਪੜ੍ਹ ਲੋਕ ਗੁੰਮਰਾਹ ਹੋਈ ਜਾਂਦੇ ਹਨ। ਵੋਟਾਂ ਦੇ ਦਿਨਾਂ ਵਿੱਚ ਤਾਂ ਝੂਠ ਦਾ ਕੰਪੀਟੀਸ਼ਨ ਚਲਦਾ ਹੈ। ਸਿਆਸਤ ਦੇ ਵਿੱਚ ਪਿਓ-ਪੁੱਤ, ਮਾਂ-ਧੀ, ਭੈਣ-ਭਰਾ ਕੁਝ ਵੀ ਨਹੀਂ ਲੱਗਦੇ। ਸਭ ਨੂੰ ਆਪਣਾ ਮਤਲਬ ਪੂਰਾ ਕਰਨ ਦੀ ਗੱਲ ਹੁੰਦੀ ਹੈ। ਹੁਣ ਤੁਸੀ ਦੇਖੋਗੇਂ ਕਿ ਗਾ..ਗੇ..ਸ਼ਬਦ ਦੀ ਵਰਤੋਂ ਹੋਵੇਗੀ। ਸੜ੍ਹਕਾਂ, ਨਹਿਰਾਂ, ਕਾਲਜ, ਮਕਾਨ ਬਣਾ ਦੇਵਾਂਗੇ। ਬੇਰੁਜ਼ਗਾਰਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ, ਚੀਜ਼ਾਂ ਦੇ ਭਾਅ ਸਸਤੇ, ਗਰੀਬ ਲੜਕੀਆਂ ਦੀਆਂ ਸ਼ਾਦੀਆਂ, ਮਰੀਜ਼ਾਂ ਨੂੰ ਮੁਫ਼ਤ ਦਵਾਈ, ਫੀਸਾਂ ਮੁਆਫ਼ ਆਦਿ ਬੜੇ-ਬੜੇ ਸਬਜ਼ਬਾਗ ਦਿਖਾਉਣਗੇ। ਕਿਉਂਕਿ ਹੁਣ ਵੋਟਾਂ ਸਿਰ ਤੇ ਆ ਗਈਆਂ ਹਨ। ਸਮੀਕਰਨ ਬਦਲਣੇ ਸ਼ੁਰੂ ਹੋ ਜਾਣਗੇ। ਕੋਈ ਪਾਰਟੀ ’ਚੋਂ ਨਿੱਕਲ ਦੂਜੀ ਪਾਰਟੀ ਵਿੱਚ ਜਾਵੇਗਾ, ਕੋਈ ਨਵੀਂ ਪਾਰਟੀ ਬਣਾਵੇਗਾ, ਕੋਈ ਭੰਡੇਗਾ ਤੇ ਕੋਈ ਆਪਣੇ ਹੀ ਗੁਣ ਗਾਵੇਗਾ, ਭੰਨਤੋੜ ਹੋਵੇਗੀ, ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਟੰਗ ਖਿਚਾਈ ਹੋਵੇਗੀ, ਇਲਜ਼ਾਮ ਲਗਾਏ ਜਾਣਗੇ, ਨਵੇਂ-ਨਵੇਂ ਮੁੱਦੇ ਉ¤ਠਣਗੇ, ਮੁਰਦਿਆਂ ਨੂੰ ਜਗਾਇਆ ਜਾਵੇਗਾ, ਘਰਾਂ ਵਿੱਚ ਜਾ-ਜਾ ਕੇ ਮਿੰਨਤਾਂ ਤਰਲੇ ਹੋਣਗੇ, ਕਿਸੇ ਨੂੰ ਲਾਲਚ ਦਿੱਤਾ ਜਾਵੇਗਾ, ਕਿਸੇ ਨੂੰ ਡਰਾਇਆ ਧਮਕਾਇਆ ਜਾਵੇਗਾ, ਗੱਲ ਕੀ ਵੋਟਾਂ ਦੀ ਖ਼ਾਤਰ ਕੋਈ ਮੌਕਾ ਵੀ ਹੱਥੋਂ ਨਹੀਂ ਗਵਾਇਆ ਜਾਵੇਗਾ। ਸਭ ਨੂੰ ਸੱਤਾ ਦੀ ਭੁੱਖ ਸਤਾਉਂਦੀ ਹੈ। ਸਿਆਸਤ ਦਾ ਸ਼ੌਂਕ ਬੜਾ ਮਹਿੰਗਾ ਵੀ ਹੈ ਅਤੇ ਬਹੁਤ ਦੁੱਖਦਾਈ ਵੀ। ਨਸ਼ਿਆਂ ਤੋਂ ਵੀ ਭੈੜਾ ਸ਼ੌਂਕ ਹੈ ਸਿਆਸਤ ਦਾ। ਲੀਡਰ ਹਾਰ ਜਾਂਦੈ ਤਾਂ ਮੂੰਹ ਤੇ ਮੁਰਦੇਆਣੀ ਛਾ ਜਾਂਦੀ ਹੈ। ਫਸਾਦ ਪੈਂਦਾ, ਜਿਹੜੀ ਦੋ ਕਿੱਲੇ ਜ਼ਮੀਨ ਸੀ ਹੱਥੋਂ ਖੁੱਸ ਜਾਂਦੀ ਹੈ।’’

ਧੀਰਾ ਬੋਲਿਆ, ਬਖ਼ਤੌਰੇ ਭਾਈ! ਗੱਲਾਂ ਵਾਕਿਆ ਈ ਤੇਰੀਆਂ ਸੱਚੀਆਂ। ਜਦੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ, ਉਦੋਂ ਇਹ ਦਿਸਦੇ ਹੀ ਨਹੀਂ। ਤੂੰ ਕੌਣ ਤੇ ਮੈਂ ਕੌਣ ਬਣ ਜਾਂਦੇ ਹਨ। ਵੋਟਾਂ ਪਿੱਛੇ ਹੀ ਪਿਓ-ਪੁੱਤ, ਭਰਾ-ਭਰਾ, ਗਲੀ ਗੁਆਂਢ ਵਿੱਚ ਲੜਾਈਆਂ ਹੋ ਜਾਂਦੀਐਂ। ਪਿਓ ਹੋਰ ਪਾਸੇ ਤੇ ਪੁੱਤ ਹੋਰ ਪਾਸੇ, ਗੁਆਂਢ ਵੀ ਇਵੇਂ ਹੁੰਦਾ। ਪਿਆਰ ਵਿੱਚ ਕੁੜੱਤਣ ਆ ਜਾਂਦੀ ਐ ਤੇ ਨਫ਼ਰਤ ਹੋਣ ਲੱਗਦੀ ਹੈ। ਪਹਿਲਾਂ ਵਾਲਾ ਮੇਲ ਜੋਲ ਖ਼ਤਮ ਹੋਣ ਲੱਗਦਾ ਹੈ।

ਟੱਲੀ ਨੂੰ ਸੁਰਤ ਆਈ, ਉਸਨੇ ਵੀ ਆਪਣਾ ਰਾਗ ਅਲਾਪਿਆ। ‘ਸਾਨੂੰ ਪਹਿਲਾਂ ਨਸ਼ਾ ਦੇ ਕੇ ਨਸ਼ੇੜੀ ਬਣਾ ਦਿੰਦੇ ਹਨ ‘ਤੇ ਹੁਣ ਫੜ੍ਹ ਕੇ ਅੰਦਰ ਕਰ ਦਿੰਦੇ ਹਨ। ਸਾਡੀ ਤਾਂ ਲੀਡਰਾਂ ਨੇ ਜੂਨ ਬਹੁਤ ਬੁਰੀ ਕਰ ਦਿੱਤੀ ਹੈ। ਸਾਨੂੰ ਤਾਂ ਕਿਸੇ ਜੋਗੇ ਨਹੀਂ ਛੱਡਿਆ। ਸ਼ੁਕਰ ਹੈ ਹੁਣ ਵੋਟਾਂ ਦੇ ਦਿਨ ਆ ਗਏ। ਕੁਝ ਹੌਂਸਲਾ ਹੋਇਆ, ਸਾਡੀ ਵੀ ਸੁਣੀ ਜਾਵੇਗੀ।’’ ਇਸ ਤੇ ਬੂਟਾ ਭੜਕਿਆ, ‘ਟੱਲੀ ਜਬਲੀਆਂ ਨਾ ਮਾਰ, ਐਂਤਕੀਂ ਨਸ਼ਾ ਨਹੀਂ ਵੰਡਿਆ ਜਾਣਾ, ਚੋਣ ਕਮਿਸ਼ਨ ਬਹੁਤ ਸਖ਼ਤ ਐ। ਸੋਡਾ ਤਾਂ ਇਹੀ ਹਾਲ ਰਹੂਗਾ, ਨਾ ਤੁਸੀ ਜੰਮਦਿਆਂ ’ਚ ਤੇ ਨਾ ਤੁਸੀ ਮਰਦਿਆਂ ’ਚ। ਸੋਡੇ ਵਰਗਿਆਂ ਵਿਹਲੜਾਂ ਨਸ਼ੇੜੀਆਂ ਨੇ ਸਮਾਜ ਦਾ ਬੇੜਾ ਗਰਕ ਕਰ ਛੱਡਿਆ।’’ ਇਹ ਗੱਲ ਟੱਲੀ ਨੂੰ ਚੰਗੀ ਨਹੀਂ ਲੱਗੀ। ‘‘ਬੂਟਿਆ ਔਖਾ ਨਾ ਹੋ, ਅਸੀ ਕਿਸੇ ਦਾ ਕੀ ਵਿਗਾੜ ਦਿੱਤਾ। ਦੱਸ ਕਿਸੇ ਦਾ ਕੀ ਖਾਨੇ ਆਂ, ਰੱਬ ਦੇ ਆਸਰੇ ਜਿਉਨੇ ਆਂ। ਸਾਨੂੰ ਤਾਂ ਯਾਰੋ ਕੋਈ ਜਿਉਣ ਨਹੀਂ ਦਿੰਦਾ, ਪਤਾ ਨਹੀਂ ਇਹਨਾਂ ਨੂੰ ਕੀ ਢਿੱਡ ਪੀੜ ਹੁੰਦੀ ਆ। ‘‘ਅਖੇ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ।’’ ਉਹਨਾਂ ਪਤੰਦਰਾਂ ਅੱਗੇ ਤਾਂ ਬੋਲਦੇ ਨਹੀਂ। ਅਖੇ ਸਮਾਜ ਸਾਡਾ ਸਿਆਸਤ ਨੇ ਰੰਗੋਂ ਬਦਰੰਗ ਕਰਤਾ। ਉਦੋਂ ਵੀ ਸੋਚ ਲਿਆ ਕਰੋ, ਵੋਟਾਂ ਵੇਲੇ!.. ਸਾਡੇ ਵੇਲੇ ਕਮਿਸ਼ਨ ਸਖ਼ਤ ਹੋ ਗਿਐ, ਤੁਹਾਡੇ ਵੇਲੇ ਨਹੀਂ ਜਦੋਂ ਪੈਸੇ ਲੈ ਕੇ ਵੋਟ ਪਾ ਦਿੰਦੇ ਹੋਂ।’’ ਬੂਟਾ ਗੁੱਸੇ ਵਿੱਚ, ਬਹਿ ਜਾ ਓਏ ਚੁੱਪ ਕਰਕੇ!.. ਐਵੇਂ ਮੱਕੂ ਨਾ ਭਣਾ ਬੈਠੀਂ। ਔਹ ਵੇਖ! ਗੱਡੀਆਂ ਆ ਗਈਆਂ ਲੀਡਰਾਂ ਦੀਆਂ। ਮੰਗ ਲਈ ਉਹਨਾਂ ਕੋਲੋਂ ਅਰਜ ਕਰਕੇ।

ਖ਼ਬਰਦਾਰ ਚਵਾਤੀ ਲਾਉਣ ਵਾਲਿਆਂ ਤੋਂ
ਦੋਗਲੇ ਕਿਸਮ ਦੇ ਲੋਕ ਜਿਵੇਂ ਨਿੰਦਕ, ਚੁਗਲਖ਼ੋਰ, ਭਾਨੀ ਮਾਰਨ ਵਾਲੇ, ਚਵਾਤੀ ਲਾਉਣ ਵਾਲੇ, ਡੱਬੂ ਕੁੱਤੇ, ਦੂਜੇ ਨੂੰ ਨੀਵਾਂ ਦਿਖਾਉਣ ਵਾਲੇ, ਜਲਣ ਕਰਨ ਵਾਲੇ ਅਤੇ ਲੱਤਾਂ ਘਸੀਟਣ ਵਾਲੇ ਭਾਂਵੇ ਇੰਨ੍ਹਾਂ ਦੇ ਨਾਓ ਵੱਖੋ-ਵੱਖ ਹਨ ਪਰ ਇੰਨ੍ਹਾਂ ਦਾ ਕਿਰਦਾਰ ਇੱਕੋ ਜਿਹਾ ਪਰ ਬਹੁਤ ਮਾੜਾ ਹੁੰਦਾ ਹੈ। ਇਨ੍ਹਾਂ ਦੀ ਕੋਈ ਜ਼ਮੀਰ ਨਹੀਂ ਹੁੰਦੀ, ਕੋਈ ਧਰਮ ਨਹੀਂ ਹੁੰਦਾ। ਕਿਸੇ ਦਾ ਬਣਿਆ ਕੰਮ ਨੂੰ ਵਿਗਾੜਨਾ ਇਨ੍ਹਾਂ ਦਾ ਸ਼ੌਂਕ ਹੁੰਦਾ ਹੈ। ਕਿਸੇ ਦੇ ਘਰ ਨੂੰ ਅੱਗ ਲਾ ਕੇ ਡੱਬੂ ਕੁੱਤੇ ਦਾ ਰੋਲ ਨਿਭਾਉਂਦੇ ਕੰਧ ਤੇ ਬੈਠੇ ਹੱਸਦੇ ਤੇ ਤਾੜੀਆਂ ਮਾਰਦੇ ਹਨ। ਇਨ੍ਹਾਂ ਦੇ ਕਿਰਦਾਰ ਸਦਕਾ ਹੱਸਦੇ ਵੱਸਦੇ ਘਰ ਬਰਬਾਦ ਹੋ ਜਾਂਦੇ ਹਨ। ਖੁਸ਼ੀਆਂ ਭਰੀ ਆਈ ਬਹਾਰ ਨੂੰ ਪਤਝੜ ਵਿੱਚ ਬਦਲ ਦਿੰਦੇ ਹਨ। ਖਿੜੇ ਫੁੱਲਾਂ ਨੂੰ ਮਸਲ ਦੇਣਾ, ਹੱਸਦੇ ਨੂੰ ਰੁਵਾਉਣਾ ਇੰਨ੍ਹਾਂ ਦੇ ਕਿਰਦਾਰ ‘ਚ ਸ਼ੁਮਾਰ ਹੁੰਦਾ ਹੈ।

ਇਹਨਾਂ ਲੋਕਾਂ ਦੇ ਕਾਰਨ ਹੀ ਤਾਂ ਪਿਉ-ਪੁੱਤ, ਭਰਾ-ਭਰਾ, ਭੈਣ-ਭਾਈ, ਪਤੀ-ਪਤਨੀ, ਨੂੰਹ-ਸੱਸ ਆਦਿ ਅਤੁੱਟ ਪਿਆਰ ਵਿੱਚ ਲਬਰੇਜ਼ ਰਿਸ਼ਤੇ ਟੁੱਟ ਜਾਂਦੇ ਹਨ। ਦੂਰੀਆਂ ਪੈ ਜਾਂਦੀਆਂ ਹਨ, ਤਰੇੜਾਂ ਪੈ ਜਾਂਦੀਆਂ, ਨਫ਼ਰਤ ਹੋ ਜਾਂਦੀ ਹੈ ’ਤੇ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ, ਦੁੱਖ ਮੁਸੀਬਤ ਆਉਣ ਤੇ ਖੁਸ਼ੀ ਮਨਾਈ ਜਾਂਦੀ ਹੈ। ਇਹ ਸਭ ਕੁਝ ਇਨ੍ਹਾਂ ਲੋਕਾਂ ਦੇ ਕਿਰਦਾਰ ਸਦਕਾ ਹੁੰਦਾ ਹੈ। ਕੁਝ ਦੁੱਖ ਮੁਸੀਬਤਾਂ ਆਉਂਦੀਆਂ ਸੰਚਿਤ ਕਰਮਾਂ ਕਰਕੇ, ਜਿਸ ਨੂੰ ਕਹਿ ਦੇਈਦਾ, ਕਿਸਮਤ ਵਿੱਚ ਲਿਖਿਆ ਪਰ ਬਹੁਤੇ ਦੁੱਖ, ਪਵਾੜੇ ਇਹਨਾਂ ਨੇ ਹੀ ਪੁਆਏ ਹੁੰਦੇ ਹਨ। ਇਹ ਲੋਕ ਤਾਂ ਕੀੜੀ ਵਾਂਗ ਤਰੇੜਾਂ ਭਾਲਦੇ ਰਹਿੰਦੇ ਹਨ ਜਿਵੇਂ ਸਿਆਸੀ ਲੀਡਰ। ਫਿਰ ਕੋਈ ਕਸਰ ਨਹੀਂ ਛੱਡਦੇ ਕੰਮ ਵਿਗਾੜਨ ਵਿੱਚ।

ਪਹਿਲਾਂ ਅਜਿਹੇ ਕਿਰਦਾਰਾਂ ਵਾਲੇ ਲੋਕ ਘੱਟ ਹੁੰਦੇ ਸਨ ਪਰ ਹੁਣ ਤਾਂ ਆਧੁਨਿਕ ਜਮਾਨੇ ਵਿੱਚ ਇਨ੍ਹਾਂ ਦੀ ਗਿਣਤੀ ਵਧ ਗਈ ਹੈ ਅਤੇ ਕਿਰਦਾਰਾਂ ਵਿੱਚ ਵੀ ਤਰੱਕੀ ਹੋਈ ਹੈ। ਮੈਨੂੰ ਲੱਗਦੇ ਕੋਈ ਘਰ ਵੀ ਇਨ੍ਹਾਂ ਦੀ ਮਾਰ ਤੋਂ ਨਹੀਂ ਬਚਿਆ ਹੋਣਾਂ। ਸਾਡੇ ਰਿਸ਼ਤਿਆਂ ਦੇ ਸਾਂਝ ਪਾਉਣ ਵਾਲਾ ਇਕ ਵਿਚੋਲਾ ਹੁੰਦਾ ਸੀ ਜੋ ਕੁੜੀ ਤੇ ਮੁੰਡੇ ਦੇ ਪਰਿਵਾਰਾਂ ਵੱਲੋਂ ਸਾਂਝਾ ਹੁੰਦਾ ਸੀ। ਕੁਝ ਏਧਰਲੀਆਂ ਤੇ ਕੁਝ ਓਧਰਲੀਆਂ ਕਰ ਕੇ ਰਿਸ਼ਤੇ ਦੀ ਗੰਢ ਪੱਕੀ ਕਰ ਦਿੰਦਾ ਸੀ। ਦੋਵੇਂ ਪਰਿਵਾਰਾਂ ਦੀ ਸਾਂਝ ਜੇ ਖੁਸ਼ੀ ਭਰੀ ਹੋ ਜਾਂਦੀ ਤਾਂ ਵਿਚੋਲੇ ਦੀਆਂ ਬਹੁਤ ਸਿਫ਼ਤਾਂ ਹੁੰਦੀਆਂ ਸਨ ਪਰ ਜੇ ਕੁਝ ਗਲਤ ਹੋ ਜਾਂਦੀ ਤਾਂ ਦੋਵੇਂ ਪਰਿਵਾਰਾਂ ਵਿੱਚ ਤਨਾਅ ਹੋਣ ਕਰਕੇ ਉਦੋਂ ਵਿਚੋਲੇ ਦਾ ਬੁਰਾ ਹਾਲ ਹੁੰਦਾ ਸੀ, ਗਾਲ੍ਹਾਂ ਵੀ ਪੈਂਦੀਆਂ ਸਨ। ਇਹ ਗੱਲ ਵਿਚੋਲੇ ਤੇ ਨਿਰਭਰ ਹੁੰਦੀ ਸੀ, ਕਿ ਵਿਚੋਲੇ ਦੀ ਸੋਚ ਸਕਾਰਤਮਿਕ ਹੈ ਜਾਂ ਨਕਾਰਤਮਿਕ। ਜੇ ਵਿਚੋਲਾ ਬੇਈਮਾਨ ਹੈ, ਉਸਨੂੰ ਲਾਲਚ ਹੈ ਤਾਂ ਹੀ ਬੁਰਾ ਹੁੰਦਾ ਹੈ। ਜੇਕਰ ਕੋਈ ਰਿਸ਼ਤਾ ਬਹੁਤ ਸੋਹਣਾ ਜੁੜ ਰਿਹਾ ਹੋਵੇ ਤਾਂ ਉੱਥੇ ਭਾਨੀਮਾਰ ਆਪਣਾ ਜਲਵਾ ਦਿਖਾਉਂਦਾ ਹੈ। ਜਦੋਂ ਸੂਹ ਮਿਲ ਜਾਵੇ ਤਾਂ ਫਿਰ ਕੋਈ ਕਸਰ ਨਹੀਂ ਛੱਡਦੇ। ਫਿਰ ਦੋਨੋਂ ਪਾਸੇ ਐਸੀਆਂ ਖੰਭਾਂ ਤੋਂ ਡਾਰ ਵਾਲੀਆਂ ਗੱਲਾਂ ਕਰਦੇ ਹਨ, ਤਾਂ ਕਿ ਰਿਸ਼ਤਾ ਹੋਵੇ ਹੀ ਨਾ। ਬਾਦ ਵਿੱਚ ਪਤਾ ਵੀ ਲੱਗ ਜਾਂਦਾ ਹੈ ਕਿ ਫਲਾਨਾ ਬੰਦਾ ਜਾਂ ਬੁੜੀ ਨੇ ਭਾਨੀ ਮਾਰੀ ਹੈ। ਫਿਰ ਬਣਦਾ ਵੀ ਕੁਝ ਨਹੀਂ। ਕੁਝ ਚੰਗੇ ਵੀ ਇਨਸਾਨ ਹੁੰਦੇ ਹਨ। ਇੱਕ ਗਲਤ ਰਿਸ਼ਤਾ ਜੁੜ ਰਿਹੈ ਹੁੰਦਾ, ਮੁੰਡੇ ਜਾਂ ਕੁੜੀ ’ਚ ਕੁਝ ਬੁਰਿਆਈ ਦੇ ਲੱਛਣ ਹੁੰਦੇ ਹਨ। ਨਸ਼ੇੜੀ, ਜੁਆਰੀਏ, ਸੱਟੇਬਾਜ਼, ਸ਼ਰਾਬੀ-ਕਬਾਬੀ, ਚਰਿੱਤਰਹੀਣ, ਕੰਮ ਚੋਰ ਆਦਿ ਜੇ ਪੱਕੀ ਤਰ੍ਹਾਂ ਪਤੈ ਤਾਂ ਦੱਸ ਦੇਣਾ ਚਾਹੀਦਾ। ਇਹ ਭਾਨੀ ਨਹੀਂ ਹੋਵੇਗੀ, ਸਗੋਂ ਨਰਕ ਬਚਾਉਣ ਵਾਲਾ ਪੁੰਨ ਦਾ ਕੰਮ ਹੈ।

ਡੱਬੂ ਕੁੱਤੇ ਵੀ ਬਹੁਤ ਭੈੜੇ ਹੁੰਦੇ ਹਨ। ਜਦੋਂ ਵੇਖਿਆ ਪਿਉ-ਪੁੱਤ, ਭਰਾ-ਭਰਾ, ਮਿੱਤਰ ਯਾਰ ਜਾਂ ਕੋਈ ਰਿਸ਼ਤੇਦਾਰ ਵਿੱਚ ਕੁੱਝ ਅਣਬਣ ਹੋ ਜਾਵੇ, ਭਾਵ ਥੋੜੀ ਖਟਾਸ ਨਜ਼ਰ ਆਵੇ ਯਾਨੀ ਥੋੜੀ ਅੱਗ ਸੁਲਗਦੀ ਹੋਵੇ ਤਾਂ ਡੱਬੂ ਕੁੱਤੇ ਭਾਂਤੀ ਚਵਾਤੀ ਲਾਉਣ ਵਾਲੇ ਸੇਧ ਲਾਉਂਦੇ ਹਨ ਜਾ ਕੇ ਬੜੀ ਹਮਦਰਦੀ ਕਰਦੇ ਹਨ। ਸਕਿਆਂ ਤੋਂ ਵੱਧ ਮਿੱਤਰ ਪਿਆਰ ਕਰਦੇ ਹਨ। ਥੋੜੀ ਜਿਹੀ ਗੱਲ ਵਿਰੋਧ ਦੀ ਜਿਵੇਂ ਕਿ ਤੇਰਾ ਭਾਈ, ਤੇਰਾ ਪਿਓ (ਕੋਈ ਵੀ) ਤੇਰੇ ਬਾਰੇ ਇੰਝ ਬੋਲਦਾ ਸੀ। ਇਹ ਸੁਣਨ ਵਾਲਾ ਭੜਕ ਉ¤ਠਦਾ ਹੈ। ਉਸ ਮੂੰਹੋਂ ਵੀ ਮੰਦ ਚੰਗ ਨਿਕਲ ਜਾਂਦਾ ਹੈ। ਡੱਬੂ ਕੁੱਤਾ ਸਭ ਰਿਕਾਰਡ ਕੀਤੀ ਗੱਲ ਮਸਾਲਾ ਲਾ ਕੇ ਸੁਣਾ ਦਿੰਦਾ ਹੈ। ਹੁਣ ਦੇਖੋ ਇਸ ਦਾ ਕਿਰਦਾਰ ਦੋਨੋਂ ਪਾਸੇ ਚਵਾਤੀ ਲਾ ਕੇ ਭਾਂਬੜ ਮਚਾ ਦਿੰਦਾ ਹੈ ਤੇ ਆਪ ਕਿੰਨ੍ਹਾਂ ਖੁਸ਼ ਹੁੰਦਾ ਹੈ। ਸੋ, ਏਸ ਤਰ੍ਹਾਂ ਇਹ ਚਵਾਤੀ ਲਾਉਣ ਵਾਲਿਆਂ ਤੋਂ ਵੀ ਬਚਣਾ ਚਾਹੀਦਾ ਹੈ। ਇਨ੍ਹਾਂ ਦਾ ਕੁਝ ਨਹੀਂ ਵਿਗੜਦਾ, ਘਰ ਖੇਰੂੰ-ਖੇਰੂੰ ਹੋ ਜਾਂਦਾ ਹੈ।

ਇੱਕ ਦੋਗਲੇ ਕਿਸਮ ਦੇ ਲੋਕ ਅਜਿਹੇ ਵੀ ਜਿੰਨ੍ਹਾਂ ਦਾ ਕੋਈ ਮਕਸਦ ਹੁੰਦਾ ਹੈ। ਇਸ ਵਿੱਚ ਗੱਦਾਰ ਲੋਕ, ਦੇਸ਼ ਧ੍ਰੋਹੀ, ਅਕ੍ਰਿਤਘਣ ਲੋਕ ਆ ਜਾਂਦੇ ਹਨ, ਜਿੰਨ੍ਹਾਂ ਦਾ ਕੰਮ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।’ ਇਨ੍ਹਾਂ ਦਾ ਰੋਲ ਸਿਆਸਤ ਵਿੱਚ ਵੀ ਹੁੰਦਾ ਹੈ ’ਤੇ ਦੂਸਰੇ ਗੱਦਾਰ ਲੋਕ ਦੇਸ਼ ਧ੍ਰੋਹੀ ਹੁੰਦੇ ਹਨ। ਇਨ੍ਹਾਂ ਦਾ ਮੁੱਖ ਮੰਤਵ ਪੈਸਾ ਹੁੰਦਾ ਹੈ। ਜਿਸ ਥਾਲੀ ਵਿੱਚ ਇਹ ਖਾਂਦੇ ਹਨ, ਉਸੇ ਵਿੱਚ ਛੇਕ ਕਰਦੇ ਹਨ। ਉਨ੍ਹਾਂ ਨਾਲ ਮਿਲਕੇ ਆਪਣਿਆਂ ਤੇ ਹੀ ਵਾਰ ਕਰਦੇ ਹਨ। ਇਹੋ ਜਿਹੇ ਗੱਦਾਰ ਲੋਕ ਮੀਆਂ ਮਿੱਠੂ, ਮਿੱਠ ਬੋਲੇ ਬਣਕੇ ਆਪਣਿਆਂ ਦਾ ਹੀ ਨੁਕਸਾਨ ਕਰਦੇ ਹਨ। ਇਨ੍ਹਾਂ ਤੋਂ ਹਮੇਸ਼ਾਂ ਬਚਣਾ ਚਾਹੀਦਾ ਹੈ ਅਤੇ ਜੇ ਪਤਾ ਲੱਗੇ ਤਾਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਵੱਸ ਚੱਲੇ ਤਾਂ ਐਸੇ ਗੱਦਾਰ ਲੋਕਾਂ ਨੂੰ ਤਾਂ ਗੋਲੀ ਮਾਰਕੇ ਮਾਰ ਦੇਣਾ ਚਾਹੀਦਾ। ਇਹ ਘੋਰ ਪਾਪੀ ਤੇ ਜ਼ਾਲਮ ਹੁੰਦੇ ਹਨ ਜੋ ਕਿਸੇ ਨੂੰ ਵੀ ਨਹੀਂ ਬਖਸ਼ਦੇ। ਨਾ ਇਹਨਾਂ ਦਾ ਦੀਨ ਤੇ ਨਾ ਕੋਈ ਈਮਾਨ ਹੁੰਦਾ ਹੈ।

ਮੇਰੀ ਅਪੀਲ ਕਿ ਇਹ ਦੋਗਲੇ ਕਿਸਮ ਦੇ ਲੋਕਾਂ ਦਾ ਵਾਸਤਾ ਜਰੂਰ ਹਰ ਕਿਸੇ ਨਾਲ ਪੈਂਦਾ ਹੋਵੇਗਾ। ਲਾਈ ਲੱਗ ਨਹੀਂ ਬਨਣਾ ਚਾਹੀਦਾ। ਗੱਲ ਦੀ ਪੂਰੀ ਘੋਖ ਕਰ ਲੈਣੀ ਚਾਹੀਦੀ ਹੈ। ਸਪੱਸ਼ਟੀਕਰਨ ਲੈ ਕੇ ਹੀ ਇਤਬਾਰ ਕਰਨਾ ਚਾਹੀਦਾ ਹੈ। ਸਹਿਨਸ਼ੀਲਤਾ ’ਚ ਰਹੋ। ਨਿੱਕੀ ਮੋਟੀ ਗਲਤੀ ਕਿਸੇ ਕੋਲੋਂ ਹੁੰਦੀ ਵੀ ਹੈ ਤਾਂ ਉਸਨੂੰ ਤੂਲ ਨਹੀਂ ਦੇਣੀ ਚਾਹੀਦੀ। ਸਾਡੇ ਚਾਰੇ ਪਾਸੇ ਅਜਿਹੇ ਲੋਕ ਤਾਕ ਵਿੱਚ ਹੁੰਦੇ ਹਨ ਅਤੇ ਮਾਚਿਸ ਖੀਸੇ ਵਿੱਚ ਪਾ ਕੇ ਰੱਖਦੇ ਹਨ। ਇਨ੍ਹਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਕੋਈ ਵੀ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜਿੰਨ੍ਹਾਂ ਹੋ ਸਕੇ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ।

ਲਓ ਭਾਈ ! ਇੱਥੇ ਵਿੱਕਦੇ ਨੇ ਸਿਆਸੀ ਟੋਟਕੇ
‘‘ਫੁੱਮਨਾਂ ! ਹੁਣ ਤੂੰ ਬਜ਼ੁਰਗ ਹੋ ਗਿਐਂ, ਤੈਨੂੰ ਤਾਂ ਹੁਣ ਅਰਾਮ ਕਰਨਾ ਚਾਹੀਦਾ।’’ ਜੰਗੀਰੇ ਨੇ ਆਉਂਦਿਆਂ ਹੀ ਦਿਲ ਤੇ ਚੋਟ ਮਾਰੀ। ‘‘ਸੁਣ ਉਏ ! ਜੰਗੀਰੇ ! ਕੰਮ ਬਗੈਰ ਨਹੀਂ ਸਰਨਾ। ਵਿਹਲੇ ਨੂੰ ਕੌਣ ਰੋਟੀ ਦੇਊ? ਬੰਦੇ ਨੂੰ ਵਿਹਲਾ ਨਹੀਂ ਰਹਿਣਾ ਚਾਹੀਦਾ। ਸਰੀਰ ਆਲਸੀ ਤੇ ਬਿਮਾਰੀ ਦਾ ਘਰ ਬਣਦੈ। ਐਹਿ ਜੋ ਮੈਂ ਕੰਮ ਵਿੱਢਿਐ, ਮੇਰਾ ਜਿੰਦਗੀ ਦਾ ਤਜ਼ਰਬਾ। ਲੋਕਾਂ ਦਾ ਵੀ ਭਲਾ ਤੇ ਮੇਰੀ ਰੋਟੀ ਰੋਜ਼ੀ ਦਾ ਵੀ ਸਾਧਨ। ਨਾਲੇ ਪੁੰਨ ਨਾਲੇ ਫਲੀਆਂ। ਧੀ-ਪੁੱਤ ਵੀ ਖੁਸ਼। ਛੋਟੋ ਤੋਂ ਛੋਟਾ ਤੇ ਵੱਡੇ ਤੋਂ ਵੱਡੇ ਲੀਡਰਾਂ ਦਾ ਤਾਂਤਾ ਲੱਗਿਆ ਰਹਿੰਦਾ। ਬੜਾ ਜੀਅ ਲਗਦਾ।’’

ਫੁੱਮਨਾ ! ਤੂੰ ਬੜਾ ਕੌਤਕੀ ਏਂ। ਲੋਕਾਂ ਦਾ ਭਵਿੱਖ ਦੱਸਣ ਵਾਲਾ ਜੋਤਸ਼ੀ ਬਣ ਗਿਐਂ। ਟੋਟਕਿਆਂ ਦੀ ਫ਼ੀਸ ਵੀ ਬੋਰਡ ਤੇ ਲਿਖੀ ਬੈਠੈਂ। ਤੂੰ ਤਾਂ ਯਾਰ ! ਵਕੀਲਾਂ ਤੋਂ ਵੀ ਟੱਪ ਗਿਆ। ਗੱਲ ਗੱਲ ਦਾ ਪੈਸਾ ਲੈਨੈਂ। ਐਨਾ ਤਜਰਬਾ ਭਲਾ, ਤੂੰ ਕਿੱਥੋਂ ਸਿੱਖਿਆ ? ਕਦੇ ਵੋਟਾਂ ਵਿੱਚ ਤਾਂ ਖੜ੍ਹਾ ਨਹੀ ਹੋਇਆ। ਨਾ ਕੋਈ ਸਰਪੰਚੀ, ਨਾ ਕੋਈ ਸੁਸਾਇਟੀ ਯੂਨੀਅਨ ਦਾ ਸੈਕਟਰੀ ਪ੍ਰਧਾਨ ਬਣਿਐਂ। ਫਿਰ ਐਨਾ ਜੁਗਾੜ ਕਿਥੋਂ ਸਿੱਖਿਆ?

ਜੰਗੀਰਿਆ ! ਸੱਤਰ ਸਾਲ ਹੋ ਗਏ ਸਿਆਸੀ ਲੀਡਰਾਂ ਨੂੰ ਵੇਖਦਿਆਂ। ਧੌਲੇ ਚਿੱਟੇ ਆ ਗਏ, ਤੂੰ ਤਜਰਬੇ ਦੀ ਗੱਲ ਕਰਦੈਂ। ਮੈਨੂੰ ਸਭ ਕਾਸੇ ਬਾਰੇ ਪਤਾ। ਲੀਡਰੀ ਵਿੱਚ ਕਿਵੇਂ ਪੈਰ ਰੱਖਨੈਂ, ਇਹਦੇ ਬਾਰੇ ਕੀ ਕਰਨਾ ਪਊ, ਕਿੱਦਾਂ ਕਿਸੇ ਨੂੰ ਤੋੜਨਾਂ, ਕਿੱਦਾਂ ਕਿਸੇ ਨੂੰ ਜੋੜਨਾਂ, ਕਿਸ ਦਾ ਗੁਣਗਾਣ ਕਰਨਾ ਤੇ ਕਿਸ ਨੂੰ ਭੰਡਣਾ ਹੈ, ਕਿੱਦਾਂ ਦਲ ਬਦਲੀ ਕਰਨੀ ਹੈ, ਕਿਵੇਂ ਨਵੀਂ ਪਾਰਟੀ ਬਣਾਉਣੀ ਹੈ। ਕਿਵੇਂ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾਉਣਾ ਹੈ। ਵਿਕਾਸ ਦੀਆਂ ਗੱਲਾਂ ਕਿਵੇਂ ਕਰਨੀਆਂ ਤੇ ਕਿਹੜੇ ਮੁੱਦਿਆਂ ਨਾਲ ਵਿਰੋਧਤਾ ਕਰਨੀ ਹੈ, ਕੰਮਾਂ ਵਿੱਚ ਕਿਵੇਂ ਰੁਕਾਵਟਾਂ ਪਾਉਣੀਆਂ। ਕਿਵੇਂ ਵੋਟਰਾਂ ਨੂੰ ਸਬਜ਼ਬਾਗ ਦਿਖਾਉਣੇ ਹਨ, ਕਿਵੇਂ ਭਰਮਾਉਣਾ, ਡਰਾਉਣਾ ਤੇ ਧਮਕਾਉਣਾ ਹੈ। ਕਿਵੇਂ ਕਿਸੇ ਦੀ ਕੁੱਲੀ ਨੂੰ ਅੱਗ ਲਾਉਣੀ ਹੈ ਤੇ ਫ਼ਿਰ ਕਿਵੇਂ ਜਖ਼ਮਾਂ ਤੇ ਮਲ੍ਹਮ ਪੱਟੀ ਕਰ ਕੇ ਹਮਦਰਦੀ ਲੈਣੀ ਹੈ। ਮੀਡੀਆ ਵਾਲਿਆਂ ਨੂੰ ਕਿਵੇਂ ਖੁਸ਼ ਰੱਖਣਾ ਹੈ, ਕਿੰਨ੍ਹਾਂ ਦੇ ਪੜਦੇ ਲੁਕੋ ਕੇ ਰੱਖਣੇ ਹਨ ਤੇ ਕਿੰਨ੍ਹਾਂ ਦੇ ਪੜਦੇ ਉਧੇੜਨੇ ਹਨ। ਕਿਵੇਂ ਵਾਲ ਦੀ ਖੱਲ ਲਾਹੁਣੀ ਹੈ। ਜੇਕਰ ਵਿਰੋਧੀ ਜਿਆਦਾ ਹੀ ਕਿਸੇ ਮੁੱਦੇ ਨੂੰ ਲੈ ਕੇ ਪਿੱਛੇ ਪੈ ਜਾਣ ਤਾਂ ਕਿਵੇਂ ਕਾਟਾਂ ਬਦਲ ਕੇ ਨਵਾਂ ਮੁੱਦਾ ਖੜਾ ਕਰਨਾ ਹੈ। ਬਾਕੀ ਐਹ ਮੇਰਾ 20 ਨੁਕਾਤੀ ਫਾਰਮੂਲਾ ਪੜ੍ਹ ਲੈ, ਸਭ ਕੁਝ ਇਹਦੇ ਵਿੱਚ ਦੱਸਿਆ ਹੈ। ਨਾਲੇ ਮੈਂ ਬੋਲਣ ‘ਚ ਵਿਸ਼ਵਾਸ਼ ਨਹੀਂ ਕਰਦਾ, ਕੰਮ ਕਰ ਕੇ ਦਿਖਾਉਣਾ, ਪੂਰੀ ਗਰੰਟੀ ਵੀ ਦਿੰਦਾ ਹਾਂ।

ਫੁੱਮਨਾ ਬੱਸ ਯਾਰ ! ਤੇਰੀ ਬੋਲਣ ਦੀ ਸਪੀਡ ਤਾਂ ਰੇਲ ਗੱਡੀ ਦੀ ਚਾਲ ਤੋਂ ਵਧ ਕੇ ਹੈ। ਵਿਚੋਂ ਸਾਹ ਵੀ ਲੈ ਲਿਆ ਕਰ, ਮੈਂ ਪੁੱਛਣਾ ਬਈ ਜੋ ਲੀਡਰ ਬਣਦੇ ਹਨ ਤਕੜੇ ਘਰਾਂ ਦੇ ਹੁੰਦੇ ਐ, ਪੈਸਾ ਵਾਧੂ ਹੁੰਦੈ। ਚੰਗਾ ਕੰਮ ਕਾਰ ਹੁੰਦੈ, ਫੇਰ ਇਹਨਾਂ ਨੂੰ ਕੀ ਲੋੜ ਹੈ ਲੀਡਰ ਬਨਣ ਦੀ। ਐਵੇਂ ਵਾਧੂ ਚੱਕਰਾਂ ‘ਚ ਪਏ ਰਹਿੰਦੇ ਹਨ। ਭੰਡੀ ਪ੍ਰਚਾਰ ਵੀ ਕਰਦੇ ਹਨ ਤੇ ਆਪਣਾ ਵੀ ਕਰਵਾਉਂਦੇ ਹਨ। ਮੈਂ ਤਾਂ ਕਹਿੰਨੇਂ ਕਿ ਸਭ ਤੋਂ ਜਿਆਦਾ ਇਹ ਪ੍ਰੇਸ਼ਾਨ ਤੇ ਦੁਖੀ ਹੁੰਦੇ ਹਨ। ਲੱਗਦੈ ਨਾ ਇਨਾਂ ਨੂੰ ਦਿਨੇ ਚੈਣ ਤੇ ਨਾ ਹੀ ਰਾਤ ਨੂੰ ਨੀਂਦ ਆਉਂਦੀ ਹੋਵੇਗੀ। ਇਹ ਕਿਉਂ ਨਹੀ ਆਪਣਾ ਘਰ ਦਾ ਕੰਮ ਕਰਦੇ, ਅਰਾਮ ਦੀ ਜਿੰਦਗੀ ਜਿਉਣ। ਰੱਬ-ਰੱਬ ਕਰਨ, ਜੋ ਅੰਤ ਵੇਲੇ ਸਹਾਈ ਹੋਵੇ।

ਜੰਗੀਰਿਆ ! ਇੰਨ੍ਹਾਂ ਨੂੰ ਕੋਈ ਚਿੰਤਾ ਨਹੀ, ਨਾ ਹੀ ਕਿਸੇ ਦਾ ਡਰ, ਨਾ ਹੀ ਇਹਨਾਂ ਪਾਸ ਪੈਸੇ ਦੀ ਘਾਟ ਹੈ। ਚੰਗੀਆਂ ਜਾਇਦਾਦਾਂ ਦੇ ਮਾਲਕ ਹੁੰਦੇ ਹਨ ਪਰ ਸ਼ੌਂਕ ਹੁੰਦਾ, ਚਸਕਾ ਹੁੰਦੈ ਜਿਵੇਂ ਤੈਨੂੰ ਕਬੂਤਰ ਪਾਲਣ ਦਾ, ਦੱਸ ਤੈਨੂੰ ਇਹਦਾ ਕੀ ਲਾਭ? ਕਿੰਨੀਆਂ ਚੀਜ਼ਾਂ ਕੀਮਤੀ ਇਸਨੂੰ ਖਵਾਉਂਦਾ ਹੈਂ, ਆਪ ਭਾਵੇਂ ਭੁੱਖਾ ਸੌਵੇਂ ਪਰ ਇਹਦੀ ਚਾਹਤ ਜਰੂਰ ਪੂਰੀ ਕਰਦੈਂ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਚਸਕਾ ਜਿਸ ਨੂੰ ਇਕ ਵਾਰ ਲੱਗ ਜਾਵੇ ਮੁੜ ਨਹੀਂ ਲਹਿੰਦਾ। ਚਸਕਾ ਬਹੁਤ ਭੈੜਾ ਹੁੰਦੈ। ਫ਼ਿਰ ਸਿਆਸੀ ਚਸਕਾ ਤਾਂ ਨਸ਼ੇੜੀਆਂ ਤੇ ਜੁਆਰੀਆਂ ਤੋਂ ਵਧਕੇ ਹੁੰਦੈ। ਜੇ ਲੀਡਰ ਬਣਾਂਗੇ, ਰੱਬ ਸਬੱਬੀ ਮਨਿਸਟਰੀ ਨਹੀਂ ਤਾਂ ਚੇਅਰਮੈਨੀ ਤਾਂ ਵੱਟ ਤੇ। ਫੇਰ ਤਾਂ ਜੰਗੀਰਿਆ ਪੌਂ ਬਾਰਾਂ ! ਲਾਲ ਬੱਤੀਆਂ ਵਾਲੀਆਂ ਗੱਡੀਆਂ ਅੱਗੇ ਪਿੱਛੇ, ਥਾਂ-ਥਾਂ ਤੇ ਸਲੂਟ, ਸਜਾਵਟੀ ਗੇਟਾਂ ਨਾਲ ਸਵਾਗਤ, ਨੌਕਰ ਚਾਕਰ ਸਾਰੇ ਹੁਕਮਾਂ ਅਧੀਨ ਲੇਲੜੀਆਂ ਕੱਢਦੇ ਹਨ। ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਖੜੋ। ਥਾਂ-ਥਾਂ ਜੀ ਹਜੂਰੀਏ! ਅੱਖਾਂ ਵਿਛਾਈ ਖੜੇ ਹੁੰਦੇ ਹਨ। ਕੱਲੀ ਕੱਲੀ ਗੱਲ ਦਾ ਮੁੱਲ ਪੈਂਦੈ। ਮੀਡੀਆ ਵਾਲੇ ਚਾਰ ਚੁਫ਼ੇਰੇ ਖੰਭ ਦੀ ਡਾਰ ਬਣਾਉਣਾ ਉਹ ਜਾਣਦੇ ਹਨ। ਬੜਾ ਪ੍ਰਚਾਰ ਹੁੰਦੈ। ਹੋਵੇ ਵੀ ਕਿਵੇਂ ਨਾ ਆਖ਼ਰ ਰਾਜੇ ਮਹਾਰਾਜੇ ਹੁੰਦੇ ਨੇ ਪਰਜਾ ਦੇ। ਪਰਜਾ ਤਾਂ ਦਰਸ਼ਨ ਕਰਨ ਨੂੰ ਲੋਚਦੀ ਰਹਿੰਦੀ ਹੈ। ਜਣਾ ਖਣਾ ਨਾਲ ਫੋਟੋ ਖਿਚਵਾ ਕੇ ਆਪਣਾ ਮਾਨ ਸਮਝਦੈ। ਪਹਿਲਾਂ ਦੱਸੋ ਕੀ ਵੁਕਤ ਸੀ, ਕੀ ਕੋਈ ਜਾਣਦਾ ਸੀ? ਆਮ ਬੰਦੇ ਨੂੰ ਤਾਂ ਪਰਸੂ ਕਹਿੰਦੇ ਹਨ। ਫੇਰ ਜਦੋਂ ਕੁਝ ਬਣ ਜਾਵੇ ਪਰਸੇ ਤੋਂ ਪਰਸ ਰਾਮ ਬਣ ਜਾਂਦਾ ਹੈ। ਹੈ ਨਾ ਕਿੱਡੀ ਵੱਡੀ ਸ਼ੌਹਰਤ। ਰੱਬ ਵੀ ਡਰਦਾ ਇਹਨਾਂ ਲੀਡਰਾਂ ਤੋਂ, ਤਾਕਤ ਹੁੰਦੀ ਹੈ ਬਈ ਰੋਹਬ ਹੁੰਦੈ। ਅਜਿਹੇ ਲੀਡਰਾਂ ਦੇ ਤਾਂ ਕੁੱਤਿਆਂ ਦਾ ਵੀ ਮੁੱਲ ਦਸ ਗੁਣਾ ਵਧ ਜਾਂਦੈ। ਸਖ਼ਸ਼ੀਅਤ ਨੂੰ ਵੀ ਚਾਰ ਚੰਨ ਲੱਗ ਜਾਂਦੇ ਹਨ। ਥਾਂ-ਥਾਂ ਤੇ ਜੈ ਜੈ ਕਾਰ ਹੁੰਦੀ ਹੈ। ਜਦੋਂ ਇਕ ਵਾਰ ਕੋਈ ਲੀਡਰ, ਪ੍ਰਧਾਨ, ਮੈਂਬਰ, ਸਰਪੰਚ, ਐਮ.ਐਲ.ਏ, ਮੰਤਰੀ ਬਣ ਜਾਵੇ ਤਾਂ ਜ਼ਿੰਦਗੀ ਭਰ ਉਸਦਾ ਉਹ ਅਹੁਦਾ ਬਰਕਰਾਰ ਰਹਿੰਦਾ। ਸਰਕਾਰੀ ਮੁਲਾਜ਼ਮਾਂ ਵਾਗੂੰ ਰਿਟਾਇਰਡ ਹੋਣ ਤੇ ਪੈਨਸ਼ਨ ਲੈਣ ਦਾ ਵੀ ਹੱਕਦਾਰ ਹੁੰਦੈ। ਕੰਮ ਕਰਾਉਣ ਵਾਲੇ ਅੱਗੇ ਪਿੱਛੇ ਫ਼ਿਰਦੇ ਹਨ। ਤਲੀਆਂ ਚੱਟਣ ਤੀਕ ਜਾਂਦੇ ਹਨ। ਐਨਾ ਸੁਖ ਤੇ ਅਰਾਮ ਬਾਦਸ਼ਾਹੀ ਹੈ ਲੀਡਰ ਬਨਣ ਤੇ। ਜੰਗੀਰਿਆ! ਤੂੰ ਕਹਿਨੈ ਕਿ ਇਹਨਾਂ ਨੂੰ ਕੀ ਲਾਭ? ਨਾਲੇ ਤੈਨੂੂੰ ਕੀ ਪਤੈ? ਸਿਆਸੀ ਲੀਡਰਾਂ ਬਾਰੇ। ਕਬੂਤਰਬਾਜ਼ ਦੀ ਅੱਖ ਅਸਮਾਨ ਤੇ ਟਿਕੀ ਰਹਿੰਦੀ ਹੈ। ਭੋਲਿਆ ਬੰਦਿਆ! ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ।

ਫੁੱਮਨਾਂ! ਬਹੁਤਾ ਹੰਕਾਰ ਨਹੀਂ ਕਰੀਦਾ। ਜੇਕਰ ਤੂੰ ਦੋ ਅੱਖਰ ਪੜ੍ਹ ਗਿਐਂ ਤਾਂ ਇੱਲ ਦੀ ਥਾਂ ਕੁੱਕੜ ਹੀ ਬਣਿਐਂ। ਨਹੀਂ ਤਾਂ ਤੂੰ ਕੋਈ ਲੀਡਰ ਬਣਿਆ ਹੁੰਦੈ। ਤੇ ਫ਼ਿਰ ਕੀ ਲੋੜ ਸੀ ਤੈਨੂੰ ਇਹ ਦੁਕਾਨ ਖ਼ੋਲਣ ਦੀ।

ਜੰਗੀਰਿਆ! ਸੱਚ ਦੱਸਾਂ ਮੇਰੇ ਤੋਂ ਐਨਾ ਝੂਠ ਨਹੀਂ ਬੋਲਿਆਂ ਜਾਂਦਾ ਤੇ ਝੂਠੇ ਬੰਦੇ ਮੈਨੂੰ ਉੱਕਾ ਹੀ ਪਸੰਦ ਨਹੀਂ। ਸੱਚੀ ਗੱਲ ਤਾਂ ਕੌੜੀ ਮਿਰਚ ਵਾਂਗੂੰ ਲੱਗਦੀ ਹੈ।

‘‘ਬੱਲੇ ਓਏ ਚਲਾਕ ਸੱਜਨਾਂ! ਅਖ਼ੇ ਝੂਠੇ ਬੰਦੇ ਮੈਨੂੰ ਪਸੰਦ ਨਹੀਂ। ਤੇ ਐਹ ਜੋ ਦੁਕਾਨ ਖੋਲੀ ਹੈ ਕੀ ਇਸ ਵਿੱਚ ਤੂੰ ਸੱਚ ਹੀ ਤੋਲਦੈਂ? ਸਿਆਸਤ ਤਾਂ ਹੈ ਹੀ ਝੂਠ ਦਾ ਪੁ¦ਦਾ, ਤੇ ਤੂੰ ਕਿਹੜੇ ਸਿਆਸੀ ਟੋਟਕਿਆਂ ਦੀ ਗੱਲ ਕਰੇਂਗਾ।’’

ਜੰਗੀਰਿਆ! ਤੂੰ ਸਮਝਿਆ ਨਹੀਂ। ਇਸ ਵਿੱਚ ਦੱਸ ਕਿਹੜਾ ਝੂਠ ਹੈ। ਸਾਰੇ ਲੀਡਰ ਇਸ ਤਰ੍ਹਾਂ ਹੀ ਕਰਦੇ ਹਨ ਤੇ ਜੋ ਕੁਝ ਉਹ ਕਰਦੇ ਹਨ ਮੈਂ ਵੀ ਤੇ ਉਹੀ ਕੁਝ ਦੱਸਨਾਂ। ਇਸ ਵਿੱਚ ਦੱਸ ਕਿਹੜੀ ਬੇਈਮਾਨੀ ਤੇ ਠੱਗੀ-ਠੋਰੀ ਹੈ। ਮੇਰੀ ਤਾਂ ਇਹ ਦਸਾਂ ਨਹੁੰਆਂ ਦੀ ਕਿਰਤ ਕਮਾਈ ਹੈ। ਬੇਈਮਾਨੀ, ਝੂਠ, ਰਿਸ਼ਵਤਖ਼ੋਰੀ ਉਹ ਹੁੰਦੀ ਹੈ ਜੋ ਲੁਕ ਕੇ ਕੀਤੀ ਜਾਂਦੀ ਹੈ। ਮੈਂ ਤਾਂ ਸ਼ਰੇਆਮ ਦੱਸ ਕੇ ਆਪਣੀ ਫ਼ੀਸ ਲੈਂਦਾ ਹਾਂ ਤੇ ਉਹ ਹੱਸਕੇ ਦੇ ਕੇ ਜਾਂਦੇ ਹਨ। ਇਸ ਵਿੱਚ ਦੱਸ ਕਿਹੜਾ ਝੂਠ ਹੈ। ਜੰਗੀਰੇ ਵੀਰੇ! ਹੁਣ ਤੂੰ ਮੇਰਾ ਟੈਮ ਵੇਸਟ ਨਾ ਕਰ। ਪਲੀਜ਼! ਅਹੁ ਵੇਖ! ਮੇਰਾ ਗਾਹਕ ਆ ਗਿਆ, ਕੋਈ ਕੰਮ ਦੀ ਗੱਲ ਵੀ ਕਰ ਲਵਾਂ। ਤੂੰ ਫ਼ੇਰ ਆਜੀਂ ਵਿਹਲੇ ਟੈਮ! ਧੰਨਵਾਦ! ਸਤਿਸ੍ਰੀਅਕਾਲ!…