Punjab News - Quami Ekta Punjabi Newspaper (ਕੌਮੀ ਏਕਤਾ) » ਦਲਵੀਰ ‘ਦਿਲ’ ਨਿੱਜਰ

ਪੰਜਾਬ ਲਈ ਦੁਆਵਾਂ
ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ

ਸਾਰੇ ਖੁਸ਼ੀਆਂ ਦੇ ਵਿੱਚ ਨੱਚਣ ਬਈ, ਗਮੀਆਂ ਲਈ ਨਾ ਥਾਂ ਹੋਵੇ

ਮੇਲਾ ਹੋਵੇ ਕਿਤੇ ਵਿਸਾਖੀ ਦਾ, ਸਾਰੇ ਇਕੱਠੇ ਹੋ ਕੇ ਨੱਚਣ ਬਈ

ਤੇੜ੍ਹ ਚਾਦਰੇ, ਕੁੜਤੇ ਕਲੀਆਂ ਵਾਲੇ, ਸਿਰਾਂ ਤੇ ਤੁਰਲੇ ਫੱਬਣ ਬਈ

ਵੱਸਦਾ ਰਹੇ ਪੰਜਾਬ ਇਹ ਸੋਹਣਾ, ਸਦਾ ਇੱਕੋ ਸੁਰ ਵਿੱਚ ਗਾ ਹੋਵੇ

ਕਿਤੇ ਪਿੱਪਲੀ ਪੀਘਾਂ ਪਈਆਂ ਹੋਣ ਬੋਹੜਾਂ ਦੀ ਠੰਢੀ ਛਾਂ ਹੋਵੇ

ਸਿਰ ਤੇ ਲੈ ਫੁਲਕਾਰੀ ਆਈਆਂ, ਕੁੜੀਆਂ ਰੰਗ ਬਰੰਗੇ ਰੰਗਾਂ ਦੀ

ਗਿੱਧੇ ਵਿੱਚ ਨੱਚ ਪਈਆਂ ਕੁੜੀਆਂ, ਛਣਕਾਰ ਛਿੜੀ ਫਿਰ ਵੰਗ਼ਾਂ ਦੀ

ਫਿਰ ਪੁਰਾਣੀ ਬੰਜਲੀ ਵਾਲੀ, ਪਿਆਰੀ ਹੇਕ ਕਿਤੇ ਕੋਈ ਲਾ ਹੋਵੇ

ਕਿਤੇ ਪਿੱਪਲੀ ਪੀਘਾਂ ਪਈਆਂ, ਹੋਣ ਬੋਹੜਾਂ ਦੀ ਠੰਢੀ ਛਾਂ ਹੋਵੇ

ਕੋਇਲਾਂ ਬਾਗਾਂ ਦੇ ਵਿੱਚ ਬੋਲਣ, ਕੁੜੀਆਂ ਕੱਤਣ ਵਿੱਚ ਤ੍ਰਿਝਣਾਂ ਦੇ

ਕਿਤੇ ਖਿੜੀ ਬਸੰਤ ਬਹਾਰ ਹੋਵੇ, ਭੌਰੇ ਗੂੰਜਣ ਉੱਤੇ ਕਲੀਆਂ ਦੇ

ਠੰਢੀ ਪੌਣ ਵੀ ਗੀਤ ਸੁਣਾ ਦੇਵੇ, ਜਿਦਾਂ ਵੱਗਦੀ ਕੋਈ ਝਨਾਂ ਹੋਵੇ

ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ

ਨੀਲੀ ਛੱਤ ਵੀ ਝੂੰਮੇ ਖੁਸ਼ੀਆਂ ਵਿੱਚ ਤੇ ਧਰਤੀ ਨੱਚਣਾ ਭੁੱਲ ਜਾਵੇ

ਗੁਰੂ, ਪੀਰ, ਪੈਗੰਬਰ, ਔੌਲੀਏ ਦੀ, ਛਾਂ ਸਿਰ ਇਹਦੇ ਤੇ ਝੁੱਲ ਜਾਵੇ

ਇਹ ਖਿੜਿਆ ਵਾਂਗ ਗੁਲਾਬ ਰਹੇ ‘ਨਿੱਜਰ’ ਦੀ ਇਹੋ ਦੁਆ ਹੋਵੇ

ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ

ਸਾਜਰੇ ਸਵੇਰੇ
ਸਾਜਰੇ ਸਵੇਰੇ ਸਾਡੇ ਦਿਲ ਵਾਲੇ ਵਿਹੜੇ

ਦੇਖੋ ਕੋਈ ਆਇਆ ਏ

ਪਿਆਰ ਦਾ ਪੁਜਾਰੀ ਲੱਗੇ

ਦਿਲਾਂ ਦਾ ਵਪਾਰੀ ਲੱਗੇ

ਸੁੱਤੀਆਂ ਮੁੱਹਬਤਾਂ ਨੂੰ ਆਣਕੇ ਜਗਾਇਆ ਏ

ਉਹਦੇ ਡੂੰਘੇ ਡੂੰਘੇ ਨੈਣ

ਧਾਰੀ ਸੁਰਮਾਂ ਨਾ ਸਹਿਣ

ਯਾਦਾਂ ਨਾਲ ਅੱਖੀਆਂ ਚੋਂ ਪਾਣੀ ਵੱਗ ਆਇਆ ਏ

ਚਿਹਰੇ ਤੇ ਉਦਾਸੀ ਉਹਦੇ

ਜਾਵੇ ਨਾਂ ਛੁਪਾਈ ਉਹ ਤੋਂ

ਲੱਗੇ ਜਿੱਦਾਂ ਸੱਜਣਾਂ ਤੋਂ ਵਿਛੜ ਕੇ ਆਇਆ ਏ

ਜੁਲਫ਼ਾਂ ਘਟਾਵਾਂ ਜਿੱਦਾਂ

ਸਾਉਣ ਦਾ ਮਹੀਨਾ ਹੋਵੇ

ਬਿਜਲੀ ਦੇ ਵਾਂਗੂੰ ਦੇਖੋ ਸਭ ਰੁਸ਼ਨਾਇਆ ਏ

ਛੋਹਿਆਂ ਨਾ ਟੋਇਆ ਨਾ

ਸਾਨੂੰ ਕੁਝ ਹੋਇਆ ਨਾ

ਫਿਰ ਵੀ ਖਿਆਲ ਉਹਦਾ ਦਿਲ ਵਿੱਚ ਆਇਆ ਏ

ਦਿਲ ਚਾਹੇ ਬੰਦ ਰੱਖਾਂ

ਅੱਖੀਆਂ ਨੂੰ ਸਦਾ ਲਈ

ਦੱਸ ਨਹੀਉਂ ਹੁੰਦਾ ਜੋ ਨਜ਼ਾਰਾ ਅਸੀਂ ਪਾਇਆ ਏ

ਹੋਈ ਨਵੀਂ ਹਲਚਲ

ਝੱਟ ਲੰਘੇ ਉਹ ਪੱਲ

ਪਿਆਰ ਨਾਲ ਜਦ ਕਿਸੇ ਗਲ ਨਾਲ ਲਾਇਆ ਏ

ਬੁਲ੍ਹੀਆਂ ਤੇ ਕੰਬਣੀ

ਦਿਲ ਵਿੱਚ ਡਰ ਸੀ

ਕੂਲਾ ਜਿਹਾ ਹੱਥ ਜਦੋਂ ਹੱਥਾਂ ਵਿੱਚ ਆਇਆ ਏ

ਹੋਠਾਂ ਨਾਲ ਹੋਠਾਂ ਨੂੰ ਉਸ ਜਦ ਲਾਇਆ ਏ

ਬੜਾ ਘਸਮਾਨ ਸੀ

ਬੜਾ ਬੇਈਮਾਨ ਸੀ

ਹੋਇਆ ਨਾ ਪਛਾਣ ਉਹ ਦੱਸੋ ਕੌਣ ਆਇਆ ਏ

ਸਾਜਰੇ ਸਵੇਰੇ ਸਾਡੇ ਦਿਲ ਵਾਲੇ ਵਿਹੜੇ

ਦੇਖੋ ਕੋਈ ਆਇਆ ਏ, ਦੇਖੋ ਕੋਈ ਆਇਆ ਏ

ਇੱਕ ਹੋਰ ਸਾਲ
ਇੱਕ ਸਾਲ ਅੱਜ ਹੋਰ ਦੇਖੋ ਢਹਿ ਢੇਰੀ ਹੋ ਗਿਆ

ਆਜ਼ਾਦ ਦੇਸ਼ ਦਾ ਗੁਲ਼ਾਮ ਡਰ ਸੀਨੇ ‘ਚ ਲੈ ਸੌਂ ਗਿਆ

ਸਵੇਰ ਤੋਂ ਸ਼ਾਮ ਤੱਕ ਭੱਜਦਾ ਨੱਸਦਾ ਥੱਕਦਾ ਨਹੀਂ

ਸ਼ਾਮ ਹੁੰਦੀ ਸਾਰ ਹੀ ਟੱਬਰ ਦੇ ਖਿਆਲ ‘ਚ ਖੋ ਗਿਆ

ਉਹੀ ਡਰ ਉਹੀ ਚਿੰਤਾ ਉਹੋ ਜਿਹਾ ਮਾਹੌਲ ਫਿਰ

ਪਿਛਲੇ ਸਾਲ ਵਾਂਗ ਦੇਖੋ ਦਰ ਤੇ ਆ ਖੜ੍ਹੋ ਗਿਆ

ਮਾਸੁੂਮਾਂ ਦੇ ਖੂਨ ਨਾਲ ਬੰਦੂਕਾਂ ਦੀ ਨੋਕ ਤੇ

ਲਿਖੇ ਹੋਏ ਇਤਿਹਾਸ ਦਾ ਰੰਗ ਲਾਲ ਸੁੂਹਾ ਹੋ ਗਿਆ

ਅਣਖ਼ ਅਤੇ ਗ਼ੈਰਤ ਲਈ ਜਿਨ੍ਹਾਂ ਆਵਾਜ਼ ਉਠਾਈ ਸੀ

ਉਨ੍ਹਾਂ ਦੀ ਗਿਣਤੀ ਵਿੱਚ ਦੇਖੋ ਹੋਰ ਵਾਧਾ ਹੋ ਗਿਆ

ਨਿੱਤ ਦਿਹਾੜੇ ਨਿੱਤ ਨਵੇਂ ਥਾਂ ਚੀਕਾਂ ਤੇ ਵੈਣ ਨੇ

ਇਹ ਕੁਝ ਹੁੰਦਿਆਂ ਕਹਿੰਦੇ ਮਾਹੌਲ ਸ਼ਾਤ ਹੋ ਗਿਆ

ਉਹੀ ਅਖ਼ਬਾਰਾਂ ਤੇ ਉਹੀ ਬੱਸ ਖ਼ਬਰਾਂ ਨੇ

ਆਖ਼ਰੀ ਅੱਖ਼ਰ ਵਿੱਚ ਇੱਕ ਹੋਰ ਜਮ੍ਹਾਂ ਹੋ ਗਿਆ

ਘਰਾਂ ਵਿੱਚ ਸੁੰਨਸਾਨ ਤੇ ਸ਼ਮਸ਼ਾਨ ਵਿੱਚ ਰੌਣਕ ਹੈ

ਕਿਹੋ ਜਿਹਾ ਮਾਹੌਲ ‘ਦਿਲਾ’ ਮੁਲ਼ਕ ਦਾ ਹੋ ਗਿਆ

ਤਰੱਕੀ ਤਾਂ ਬਹੁਤ ਕੀਤੀ ਮੇਰੇ ਇਸ ਦੇਸ਼ ਨੇ

ਕੀ ਹੋਇਆ ਜੇ ਰੋਂਦੀ ਮਮਤਾ, ਵਿਧਵਾ ਨਾਰੀ

ਨੰਗਾ ਬਚਪਨ, ਥੱਕਿਆ ਬਾਪੂ ਅਤੇ

ਹੰਝੂਆਂ ਭਰੀ ਰੱਖ਼ੜੀ ‘ਚ ਹੋਰ ਵਾਧਾ ਹੋ ਗਿਆ

ਇੱਕ ਸਾਲ ਅੱਜ ਹੋਰ ਦੇਖੋ ਢਹਿ ਢੇਰੀ ਹੋ ਗਿਆ

ਯਾਦ ਕਰਕੇ
ਯਾਦ ਕਰਕੇ ਕੇ ਕਿਸੇ ਨੂੰ ਕਿੱਦਾਂ ਰੋ ਪੈਂਦੇ ਲੋਕ

ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ

ਦਿਸੇ ਆਪਣਾ ਨਾ ਕੋਈ ਪਿਆਰ ਦੇਵੇ ਨਾ ਗਵਾਹੀ

ਸਭ ਦੇਖ ਦੇਖ ਜਾਂਦੇ ਸਾਡੇ ਪਿਆਰ ਦੀ ਤਬਾਹੀ

ਅਸੀਂ ਜਿਉਂਦੇ ਜੀਅ ਨਾ ਸਕੇ ਮਰਕੇ ਜੀਅ ਲੈਂਦੇ ਲੋਕ

ਯਾਦ ਕਰਕੇ ਕੇ ਕਿਸੇ ਨੂੰ ਕਿੱਦਾਂ ਰੋ ਪੈਂਦੇ ਲੋਕ

ਗਮ ਪੀ ਲੈਂਦੇ ਲੋਕ ਕਿੱਦਾਂ ਜੀਅ ਲੈਂਦੇ ਲੋਕ

ਥੋੜ੍ਹੀ ਹੁੰਗਾਰਿਆਂ ਚ’ ਲੰਘੀ ਬਾਕੀ ਲਾਰਿਆਂ ਚ’ ਲੰਘੀ

ਕੱਢ ਤਲੀ ਉੱਤੇ ਰੱਖੀ ਜਾਨ ਜਦੋਂ ਵੀ ਤੂੰ ਮੰਗੀ

ਜਾਨ ਕੱਢ ਕੇ ਕਿਸੇ ਦੀ ਕਿੱਦਾਂ ਜੀਅ ਲੈਂਦੇ ਲੋਕ

ਯਾਦ ਕਰਕੇ ਕੇ ਕਿਸੇ ਨੂੰ ਕਿਦਾਂ ਰੋ ਪੈਂਦੇ ਲੋਕ

ਗਮ ਪੀ ਲੈਂਦੇ ਲੋਕ ਕਿੱਦਾਂ ਜੀਅ ਲੈਂਦੇ ਲੋਕ

ਸਾਨੂੰ ਜੀਣ ਲਈ ਹੈ ਕਾਫੀ ਤੇਰੇ ਗਮਾਂ ਦਾ ਸਹਾਰਾ

‘ਦਿਲ’ ਯਾਦ ਤੇਰੀ ਵਿਚ ਰਹਿੰਦਾ ਭਰਦਾ ਹੁੰਗਾਰਾ

ਯਾਦਾਂ ਸੀਨੇ ਨਾਲ ਲਾਕੇ ਕਿੱਦਾਂ ਜੀਅ ਲੈਂਦੇ ਲੋਕ

ਯਾਦ ਕਰਕੇ ਕੇ ਕਿਸੇ ਨੂੰ ਕਿਦਾਂ ਰੋ ਪੈਂਦੇ ਲੋਕ

ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ

ਪਿਆਰ ਸੂਲੀ ਤੋਂ ਵੀ ਔਖਾ ਕਰਨਾ ਹਰ ਕੋਈ ਚਾਹੁੰਦਾ

ਯਾਰ ਪਿੱਛੇ ਥਲਾਂ ਵਿਚ ਪੈਰ ਕੋਈ ਹੀ ਟਿਕਾਉਂਦਾ

ਖਾ ਕੇ ਵੱਟਿਆਂ ਦੀ ਚੋਟ ਕਿੱਦਾਂ ਜੀਅ ਲੈਂਦੇ ਲੋਕ

ਯਾਦ ਕਰਕੇ ਕੇ ਕਿਸੇ ਨੂੰ ਕਿਦਾਂ ਰੋ ਪੈਂਦੇ ਲੋਕ

ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ