ਸਾਜਰੇ ਸਵੇਰੇ

ਸਾਜਰੇ ਸਵੇਰੇ ਸਾਡੇ ਦਿਲ ਵਾਲੇ ਵਿਹੜੇ

ਦੇਖੋ ਕੋਈ ਆਇਆ ਏ

ਪਿਆਰ ਦਾ ਪੁਜਾਰੀ ਲੱਗੇ

ਦਿਲਾਂ ਦਾ ਵਪਾਰੀ ਲੱਗੇ

ਸੁੱਤੀਆਂ ਮੁੱਹਬਤਾਂ ਨੂੰ ਆਣਕੇ ਜਗਾਇਆ ਏ

ਉਹਦੇ ਡੂੰਘੇ ਡੂੰਘੇ ਨੈਣ

ਧਾਰੀ ਸੁਰਮਾਂ ਨਾ ਸਹਿਣ

ਯਾਦਾਂ ਨਾਲ ਅੱਖੀਆਂ ਚੋਂ ਪਾਣੀ ਵੱਗ ਆਇਆ ਏ

ਚਿਹਰੇ ਤੇ ਉਦਾਸੀ ਉਹਦੇ

ਜਾਵੇ ਨਾਂ ਛੁਪਾਈ ਉਹ ਤੋਂ

ਲੱਗੇ ਜਿੱਦਾਂ ਸੱਜਣਾਂ ਤੋਂ ਵਿਛੜ ਕੇ ਆਇਆ ਏ

ਜੁਲਫ਼ਾਂ ਘਟਾਵਾਂ ਜਿੱਦਾਂ

ਸਾਉਣ ਦਾ ਮਹੀਨਾ ਹੋਵੇ

ਬਿਜਲੀ ਦੇ ਵਾਂਗੂੰ ਦੇਖੋ ਸਭ ਰੁਸ਼ਨਾਇਆ ਏ

ਛੋਹਿਆਂ ਨਾ ਟੋਇਆ ਨਾ

ਸਾਨੂੰ ਕੁਝ ਹੋਇਆ ਨਾ

ਫਿਰ ਵੀ ਖਿਆਲ ਉਹਦਾ ਦਿਲ ਵਿੱਚ ਆਇਆ ਏ

ਦਿਲ ਚਾਹੇ ਬੰਦ ਰੱਖਾਂ

ਅੱਖੀਆਂ ਨੂੰ ਸਦਾ ਲਈ

ਦੱਸ ਨਹੀਉਂ ਹੁੰਦਾ ਜੋ ਨਜ਼ਾਰਾ ਅਸੀਂ ਪਾਇਆ ਏ

ਹੋਈ ਨਵੀਂ ਹਲਚਲ

ਝੱਟ ਲੰਘੇ ਉਹ ਪੱਲ

ਪਿਆਰ ਨਾਲ ਜਦ ਕਿਸੇ ਗਲ ਨਾਲ ਲਾਇਆ ਏ

ਬੁਲ੍ਹੀਆਂ ਤੇ ਕੰਬਣੀ

ਦਿਲ ਵਿੱਚ ਡਰ ਸੀ

ਕੂਲਾ ਜਿਹਾ ਹੱਥ ਜਦੋਂ ਹੱਥਾਂ ਵਿੱਚ ਆਇਆ ਏ

ਹੋਠਾਂ ਨਾਲ ਹੋਠਾਂ ਨੂੰ ਉਸ ਜਦ ਲਾਇਆ ਏ

ਬੜਾ ਘਸਮਾਨ ਸੀ

ਬੜਾ ਬੇਈਮਾਨ ਸੀ

ਹੋਇਆ ਨਾ ਪਛਾਣ ਉਹ ਦੱਸੋ ਕੌਣ ਆਇਆ ਏ

ਸਾਜਰੇ ਸਵੇਰੇ ਸਾਡੇ ਦਿਲ ਵਾਲੇ ਵਿਹੜੇ

ਦੇਖੋ ਕੋਈ ਆਇਆ ਏ, ਦੇਖੋ ਕੋਈ ਆਇਆ ਏ

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>