Punjab News - Quami Ekta Punjabi Newspaper (ਕੌਮੀ ਏਕਤਾ) » ਐਡਵੋਕੇਟ ਗਗਨਦੀਪ ਸਿੰਘ ਗੁਰਾਇਆ

ਮੂਲ ਨਾਲੋਂ ਵਿਆਜ ਪਿਆਰਾ
ਧੀਆਂ ਪੁੱਤਰ ਸਭ ਨੂੰ ਪਿਆਰੇ ਹੁੰਦੇ ਨੇ, ਪਰ ਪੋਤਰੇ ਪੋਤਰੀਆਂ ‘ਤੇ ਆਪਣੀ ਔਲਾਦ ਨਾਲੋਂ ਵੀ ਵੱਧ ਮੋਹ ਆਉਂਦੈ। ਜੇਕਰ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ, ਇਕਲੌਤੀ ਸੰਤਾਨ ਵੀ ਭਰ ਜਵਾਨੀ ‘ਚ ਸਦੀਵੀਂ ਵਿਛੋੜਾ ਦੇ ਜਾਵੇ ਤਾਂ ਸਭ ਤੋਂ ਔਖਾ ਕਾਰਜ  ਬੁਢੜੇ ਪਿਓ ਦੇ ਮੋਢਿਆਂ ਉੱਤੇ ਪੁੱਤਰ ਦੀ ਅਰਥੀ ਹੋਣਾ ਹੈ। ਇਕੱਲੇ ਪੁੱਤਰ ਦੀ ਮੌਤ ਤੋਂ ਬਾਅਦ ਲਾਡਲੇ ਪੋਤਰੇ ਨੂੰ ਮਿਲਣ ਲਈ ਤਰਸਣਾ, ਦਾਦੇ-ਦਾਦੀ ਵਾਸਤੇ ਅਕਿਹ ਤੇ ਅਸਹਿ ਸਦਮਾ ਹੁੰਦੈ।

ਕਈ ਵਾਰ ਇਵੇਂ ਦੇ ਮਸਲੇ ਆ ਜਾਂਦੇ ਨੇ ਕਿ ਮਨ ਪਸੀਜ ਜਾਂਦੈ ਤੇ ਉਹ ਚਾਹ ਕੇ ਵੀ ਹੱਲ ਨਹੀਂ ਹੋ ਪਾਉਂਦੇ। ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਵੱਲੋਂ ਚੰਗੇ ਤੋਂ ਚੰਗਾ ਕਰ ਸਕੀਏ, ਪਰ ਕਾਨੂੰਨ ਅਤੇ ਹਾਲਾਤਾਂ ਹੱਥੋਂ ਮਜਬੂਰ ਹੁੰਦੇ ਓਵੇਂ ਕਰ ਨਹੀਂ ਪਾਉਂਦੇ।

ਹੋਇਆ ਇੰਜ ਕੇ ਇੱਕ ਪੈਂਤੀਆਂ ਕੁ ਸਾਲਾਂ ਦੀ ਬੀਬੀ ਨੇ ਆ ਦਰਖਾਸਤ ਦਿੱਤੀ ਜਿਸ ਦਾ ਮਜ਼ਮੂਨ ਇਸ ਪ੍ਰਕਾਰ ਸੀ “ਮੇਰਾ ਘਰ ਵਾਲਾ ਗੁਜਰ ਚੁੱਕਿਐ ਤੇ ਮੇਰਾ ਪੰਜ ਕੁ ਵਰ੍ਹਿਆਂ ਦਾ ਨਿੱਕਾ ਬਾਲ ਹੈ। ਮੇਰੇ ਮਾਪਿਆਂ ਨੇ ਮੇਰਾ ਵਿਆਹ ਕਿਤੇ ਹੋਰ ਕਰ ਦਿੱਤਾ ਹੈ ਤੇ ਮੈਂ ਆਪਣੇ ਨਵੇਂ ਸਹੁਰੇ ਘਰ ਖੁਸ਼ੀ ਨਾਲ ਰਹਿ ਰਹੀ ਹਾਂ, ਪਰ ਮੇਰੇ ਗੁਜ਼ਰ ਚੁੱਕੇ ਪਤੀ ਦੇ ਮਾਪੇ ਅਰਥਾਤ ਮੇਰੇ ਸੱਸ ਸੁਹਰਾ ਮੇਰੇ ਮੌਜੂਦਾ ਸੋਹਰੇ ਪਿੰਡ ਆ ਕੇ ਮੇਰੇ ਪੁੱਤ ਨੂੰ ਮਿਲਦੇ ਨੇ। ਜੋ ਕਿ ਮੈਨੂੰ ਕਤਈ ਮਨਜ਼ੂਰ ਨਹੀਂ। ਮੇਰੇ ਪੁੱਤ ਨੂੰ ਉਹਨਾਂ ਤੋਂ ਖਤਰਾ ਹੈ। ਸਾਨੂੰ ਇਨਸਾਫ ਦਿੱਤਾ ਜਾਵੇ।

ਮੈਨੂੰ ਦਰਖਾਸਤ ਪੜ੍ਹ ਕੇ ਮਹਿਸੂਸ ਹੋਇਆ ਕਿ ਰਿਸ਼ਤਿਆਂ ਚੋਂ ਅਪਣੱਤ ਤਾਂ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਭਾਵਨਾਵਾਂ ਮਨਫੀ ਹੁੰਦੀਆਂ ਜਾ ਰਹੀਆਂ ਨੇ ਤੇ ਖੂਨ ਸਫੈਦ। ਖ਼ੈਰ ਅਸੀਂ ਕੁਝ ਦਿਨ ਬਾਅਦ ਉਸ ਕਿਸਮਤ ਦੇ ਮਾਰੇ ਬਜ਼ੁਰਗਾਂ ਨੂੰ ਬੁਲਾ ਕੇ ਉਹਨਾਂ ਦਾ ਪੱਖ ਵੀ ਗਹੁ ਨਾਲ ਸੁਣਿਆ। ਆਪਣੀ ਵਿਥਿਆ ਦੱਸਦਿਆਂ ਬਜ਼ੁਰਗ ਤਾਂ ਜਿਵੇਂ ਫਿੱਸ ਹੀ ਪਿਆ,  ‘ਜਨਾਬ , ਕੱਲਾ ਕਾਰਾ ਪੁੱਤ ਸੀ। ਭਰ ਜਵਾਨ, ਬੜੇ ਚਾਵਾਂ ਨਾਲ ਵਿਆਹ ਕੀਤਾ। ਘਰ ਚ ਕਿਸੇ ਸ਼ੈਅ ਦੀ ਤੋਟ ਨਹੀਂ ਸੀ। ਰੱਬ ਨੇ ਭਾਗ ਲਾਏ, ਫੁੱਲਾਂ ਵਰਗਾ ਲਾਲ ਪੋਤਰੇ ਦੇ ਰੂਪ ਵਿੱਚ ਸਾਨੂੰ ਬਖਸ਼ਿਆ। ਪਰ ਨੂੰਹ ਪੁੱਤ ਦੀ ਆਪਸ ਵਿੱਚ ਨਹੀਂ ਬਣਦੀ ਸੀ। ਨੂੰਹ ਦਾ ਚਾਲ ਚਲਣ ਠੀਕ ਨਾ ਹੋਣ ਕਰਕੇ ਪੁੱਤ ਉਸਨੂੰ ਰੋਕਦਾ ਸੀ, ਪਰ ਨੂੰਹ ਅੱਗਿਓਂ ਖਾਣ ਨੂੰ ਪੈਂਦੀ। ਕਲੇਸ਼ ਇੰਨਾ ਵਧ ਗਿਆ ਕਿ ਜਿਸ ਭਾਣੇ ਦਾ ਡਰ ਸੀ, ਉਹੀ ਵਾਪਰ ਗਿਆ। ਸਾਡੇ ਜਵਾਨ ਪੁੱਤਰ ਨੇ ਰੇਲ ਗੱਡੀ ਥੱਲੇ ਆ ਕੇ  ਆਤਮ ਹੱਤਿਆ ਕਰ ਲਈ  ਤੇ ਓਹ ਆਪਣੀ ਜਾਚੇ ਨਿੱਤ ਦੀ ਲੜਾਈ ਨੂੰ ਮੁਕਾ ਗਿਆ ਸੀ। ਪਰ ਉਹਨੂੰ ਭੋਲੇ ਨੂੰ ਕੀ ਪਤਾ ਕਿ ਕਿਸੇ ਦੇ ਜਾਣ ਨਾਲ ਕਲੇਸ਼ ਕਿੱਥੇ ਮੁੱਕਦੇ ਨੇ? ਬਜ਼ੁਰਗ ਦਾ ਗੱਚ ਭਰ ਆਇਆ ਸੀ ਅਤੇ ਉਸਦੀ ਅੱਧ ਚਿੱਟੀ ਦਾੜ੍ਹੀ ਉੱਤੇ ਹੰਝੂ ਵਹਿ ਤੁਰੇ ਸਨ। ਮੈਂ ਉਸ ਦੇ ਮੋਢੇ ‘ਤੇ ਹੱਥ ਧਰ ਕੇ ਧਰਵਾਸ ਦਿੱਤਾ ਤੇ ਬਜ਼ੁਰਗ ਥੋੜਾ ਸੰਭਲ ਕੇ ਫਿਰ ਲੜੀ ਜੋੜਨ ਲੱਗਾ। ਵੇਖ ਲੈ ਬੱਲਿਆ, ਅਸੀਂ ਸਾਰਾ ਕੁਝ ਭੁੱਲ ਕੇ ਨੂੰਹ ਰਾਣੀ ਨੂੰ ਆਖਿਆ ਕਿ ਪਿਛਲੀਆਂ ਗੱਲਾਂ ਛੱਡ ਕੇ ਇਸ ਪੋਤਰੇ ਲਈ ਜ਼ਿੰਦਗੀ ਗੁਜ਼ਾਰਨੀ ਐ ਹੁਣ। ਘਰ ਵਿੱਚ ਸਭ ਕੁਝ ਤੇਰਾ ਹੀ ਆ। ਅਸੀਂ ਆਪਣੇ ਪੋਤਰੇ ਵਿੱਚੋਂ ਹੀ ਪੁੱਤ ਨੂੰ ਲੱਭਦੇ ਹਾਂ। ਸਾਡੇ ਬੁਢਾਪੇ ਦਾ ਇਹੀ ਸਹਾਰਾ ਹੁਣ। ਪਰ ਨੂੰਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸੀ ਆ ਰਹੀ। ਅਖੀਰ ਦੋਵੇਂ ਪਿੰਡਾਂ ਦੀ ਪੰਚਾਇਤ ਬੁਲਾਈ ਗਈ। ਨੂੰਹ  ਆਪਣੇ ਪੇਕੇ ਜਾਣ ਲਈ ਬਜਿੱਦ ਸੀ। ਅਸੀਂ ਬੜੇ ਤਰਲੇ ਲਏ ਕਿ ਸਾਡੇ ਬੁਢਾਪੇ ਦੀ ਡੰਗੋਰੀ ਸਾਡੇ ਕੋਲ ਰਹਿਣ ਦਿਓ। ਪਰ ਕਿਸੇ ਨੇ ਸਾਡੀ ਇੱਕ ਨਾ ਸੁਣੀ। ਜਦੋਂ ਪੋਤਰੇ ਦੀ ਧੱਕੇ ਨਾਲ ਮੇਰੇ ਤੋਂ ਉਂਗਲ ਛੁਡਾਈ ਗਈ ਤਾਂ ਅਸੀਂ ਦੋਵੇਂ ਕੁਰਲਾ ਉੱਠੇ ਸੀ। ਪਰ ਜਦੋਂ ਰੱਬ ਹੀ ਵੈਰੀ ਬਣ ਜਾਵੇ ਤਾਂ ਰੱਬ ਦੇ ਬੰਦਿਆਂ ਤੋਂ ਵੀ ਕਾਹਦੀਆਂ ਉਮੀਦਾਂ। ਕਾਨੂੰਨ ਵੀ ਡਾਢਿਆਂ ਦਾ ਹੀ ਆ। ਕਈ ਦਿਨ ਅਸੀਂ ਦੋਵੇਂ ਜੀਆਂ ਰੋਟੀ ਨਾ ਖਾਧੀ। ਸਾਨੂੰ ਲੱਗਿਆ ਕਿ ਸਾਡਾ ਪੁੱਤਰ ਅੱਜ ਦੂਜੀ ਵਾਰੀ ਫਿਰ ਮੋਇਆ ਏ। ਆਖ ਕੇ ਬਜ਼ੁਰਗ ਰੋਣ ਲੱਗ ਪਿਆ। ਹੁਣ ਮੇਰੇ ਕੋਲ ਵੀ ਉਸ ਨੂੰ ਚੁੱਪ ਕਰਵਾਉਣ ਲਈ ਅਲਫਾਜ਼ ਮੁੱਕ ਗਏ ਸਨ। ਫਿਰ ਜੇਰਾ ਜਿਹਾ ਕਰਕੇ ਬੋਲਣ ਲੱਗਾ, ਪੁੱਤਰਾ, ਇੱਕ ਦਿਨ ਮੇਰੇ ਮਨ ਵਿੱਚ ਆਪਣੇ ਪੁੱਤ ਦੀ ਨਿਸ਼ਾਨੀ ਨੂੰ ਮਿਲਣ ਦੀ ਖਿੱਚ ਪਈ। ਮੇਰੀਆਂ ਆਂਦਰਾਂ ਦਾ ਖੂਨ ਤੜਫਣ ਲੱਗਾ। ਮੈਂ ਆਪਣੇ ਕੁੜਮਾਂ ਦੇ ਪਿੰਡ ਚਲਾ ਗਿਆ ਤੇ ਉਹਨਾਂ ਨੂੰ ਆਪਣੇ ਪੋਤਰੇ ਨੂੰ ਮਿਲਣ ਦੀ ਇੱਛਾ ਦੱਸੀ। ਪਰ ਮੇਰੀ ਨੂੰਹ ਨੇ ਮੈਨੂੰ ਗਾਲਾਂ ਕੱਢ ਕੇ ਤੇ ਧੱਕੇ ਮਾਰ ਕੇ ਉਥੋਂ ਮੈਨੂੰ ਤੋਰ ਦਿੱਤਾ ਤੇ ਕਿਹਾ ਕਿ ਜੇਕਰ ਦੁਬਾਰਾ ਇੱਥੇ ਆਇਆ ਤਾਂ ਪੁੱਠੇ ਇਲਜ਼ਾਮ ਲਾ ਕੇ ਅੰਦਰ ਕਰਵਾ ਦੇਵਾਂਗੀ। ਮੈਂ ਭਰੇ ਮਨ ਨਾਲ ਘਰੇ ਆ ਕੇ ਜੀਵਨ ਸਾਥੀ ਨੂੰ ਸਾਰੀ ਵਾਰਤਾ ਦੱਸੀ। ਸ਼ੇਰਾ, ਮੈਂ ਤੈਨੂੰ ਸੱਚ ਦੱਸਦਾਂ, ਬਈ ਮੈਂ ਉਸ ਤੋਂ ਬਾਅਦ ਕਦੇ ਕਦਾਈਂ ਆਪਣੇ ਪੋਤਰੇ ਨੂੰ ਉਸਦੀ ਮਾਂ ਤੋਂ ਚੋਰੀ ਉਸਦੇ ਸਕੂਲੇ ਅਤੇ ਕਦੇ ਪਿੰਡ ਦੀਆਂ ਗਲੀਆਂ ਚ ਬਸ ਦੂਰੋਂ ਵੇਖ ਕੇ ਹੀ ਪਰਤ ਆਉਂਦਾ ਸਾਂ।  ਉਸ ਨੂੰ ਖਾਣ ਲਈ ਫਲ ਜਾਂ ਹੋਰ ਵਸਤਾਂ ਦੇ ਆਉਂਦਾ । ਬਸ ਮਨ ਨੂੰ ਸਕੂਨ ਜਿਹਾ ਮਿਲ ਜਾਂਦਾ ਸੀ ਤੇ ਵਕਤ ਗੁਜ਼ਰਦਾ ਗਿਆ। ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਕੁੜਮਾਂ ਨੇ ਮੇਰੀ ਨੂੰਹ ਨੂੰ ਕਿਸੇ ਹੋਰ ਥਾਂ ਵਿਆਹ ਦਿੱਤਾ। ਮੈਂ ਹਿੰਮਤ ਕਰਕੇ ਆਪਣੀ ਜੀਵਨ ਸਾਥਣ ਨਾਲ ਉੱਥੇ ਵੀ ਆਪਣੇ ਪੋਤਰੇ ਨੂੰ ਵੇਖ ਆਉਣਾ ਤੇ ਉਸਨੂੰ ਪਿਆਰ ਦੇ ਆਉਣਾ। ਨੂੰਹ ਨੇ ਉੱਥੇ ਵੀ ਮੈਨੂੰ ਧੱਕੇ ਮਾਰੇ ਅਤੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਹੁਣ ਤੂੰ ਦੱਸ ਪੁੱਤਰਾ, ਜੇ ਮੈਂ ਕੋਈ ਗਲਤ ਕੀਤਾ ਆਪਣੇ ਪੋਤਰੇ ਨੂੰ ਮਿਲ ਕੇ ਤਾਂ ਜਿਹੜੀ ਵੀ ਸਜ਼ਾ ਦਿਉਗੇ, ਮੈਨੂੰ ਕਬੂਲ ਹੈ।

ਮੈਂ ਰਿਸ਼ਤਿਆਂ ਦੀ ਸੋਚ ਵਿੱਚੋ ਉਲਝਿਆ ਬਾਹਰ ਆਇਆ ਤੇ ਹੌਸਲਾ ਕਰਕੇ ਆਖਿਆ, ਬਜ਼ੁਰਗੋ,  ਤੁਸੀਂ ਕੁਝ ਵੀ ਗਲਤ ਨਹੀਂ ਕੀਤਾ। ਬੱਸ ਹਾਲਾਤ ਹੀ ਵੈਰੀ ਬਣ ਗਏ ਨੇ। ਬਜ਼ੁਰਗ ਜੋੜੇ ਨੇ ਹੱਥ ਜੋੜ ਕੇ ਸਾਡੀ ਕਮੇਟੀ ਅੱਗੇ ਤਰਲਾ ਕੀਤਾ ਕਿ ਸਾਨੂੰ ਦੋ ਚਾਰ ਮਹੀਨਿਆਂ ਚ ਇੱਕ ਵਾਰੀ ਆਪਣੇ ਪੋਤਰੇ ਨੂੰ ਮਿਲਵਾ ਦਿਆ ਕਰੋ। ਸਾਡਾ ਬੁਢਾਪਾ ਸੋਖਿਆਂ ਲੰਘ ਜਾਵੇਗਾ। ਅਸੀਂ ਕਮੇਟੀ ਮੈਂਬਰਾਂ ਨੇ ਆਪਸੀ ਮਸ਼ਵਰਾ ਕਰਕੇ ਇਹ ਫੈਸਲਾ ਕੀਤਾ ਕਿ ਬਜ਼ੁਰਗ ਜੋੜੇ ਨੂੰ ਹਰ ਦੋ ਮਹੀਨਿਆਂ ਬਾਅਦ ਆਪਣੇ ਦਫਤਰ ਵਿੱਚ ਹੀ ਉਹਨਾਂ ਦੇ ਪੋਤਰੇ ਨਾਲ ਮਿਲਵਾ ਦਿੱਤਾ ਜਾਵੇ। ਅਸੀਂ ਉਸ ਬੱਚੇ ਦੀ ਮਾਂ ਅਤੇ ਉਸਦੇ ਸੁਹਰਿਆਂ ਨੂੰ ਜੋਰ ਪਾ ਕੇ ਰਾਜ਼ੀ ਕਰ ਲਿਆ।

ਹੁਣ ਹਰ ਦੋ ਮਹੀਨੇ ਬਾਅਦ ਬਜ਼ੁਰਗ ਜੋੜਾ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਹੀ ਦਫਤਰ ਆ ਜਾਂਦੈ ਅਤੇ ਆਪਣੇ ਪੋਤਰੇ ਦਾ ਇੰਤਜ਼ਾਰ ਕਰਦਾ ਮੁੜ ਮੁੜ ਦਰਵਾਜ਼ੇ ਵੱਲ ਤੱਕਦੈ। ਪੋਤਰੇ ਨੂੰ ਵੇਖ ਕੇ ਜਿਹੜੀ ਵੈਰਾਗ ਭਰੀ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਝਲਕਦੀ ਹੈ ਉਹ ਬਿਆਨ ਕਰਨੀ ਔਖੀ ਹੈ। ਇਹਨਾਂ ਭਾਵਕ ਪਲਾਂ ਦਾ ਗਵਾਹ ਬਣਿਆ ਮੈਂ ਸੋਚਦਾਂ ਕਿ ਹਾਲਾਤ ਅਤੇ ਲੇਖ ਕਿੰਨੇ ਜੋਰਾਵਰ ਹੁੰਦੇ ਨੇ। ਕੁਝ ਗਲਤੀਆਂ ਕਰਕੇ ਕਿਵੇਂ ਹੱਸਦੇ ਵੱਸਦੇ ਘਰ ਤਬਾਹ ਹੋ ਜਾਂਦੇ ਨੇ ਤੇ ਭੁਗਤਣਾ ਬਜ਼ੁਰਗਾਂ ਨੂੰ ਪੈਂਦਾ ਹੈ।।

ਧੁੰਦ ਦੀ ਚਾਦਰ-ਧਨੌਲਟੀ
ਉੱਤਰਾਖੰਡ ਪਹਿਲਾਂ ਉੱਤਰ ਪ੍ਰਦੇਸ਼ ਦਾ ਹੀ ਹਿੱਸਾ ਸੀ। ਯੂ ਪੀ ਵਿੱਚੋਂ ਪਹਾੜੀ ਇਲਾਕਾ ਕੱਢ ਕੇ ਨਵਾਂ ਸੂਬਾ ਬਣਾ ਦਿੱਤਾ ਗਿਆ। ਹੁਣ ਹਿਮਾਚਲ ਪ੍ਰਦੇਸ਼ ਵਾਂਗ ਉੱਤਰਾਖੰਡ  ਵੀ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਕਿਸੇ ਜੰਨਤ ਤੋਂ ਘੱਟ ਥਾਂ ਨਹੀ ਰੱਖਦਾ । ਉੱਤਰਾਖੰਡ ਵਿਚ ਬਹੁਤ ਸਾਰੀਆਂ ਸੈਰਗਾਹਾਂ ਤੇ ਧਾਰਮਿਕ ਸਥਾਨ ਸੈਲਾਨੀਆਂ ਦੇ ਮਨਾਂ ਨੂੰ ਖਿੱਚ ਪਾਉਂਦੇ ਹਨ, ਜਿਵੇਂ ਕਿ ਅਲਮੋੜਾ,ਰਾਣੀਖੇਤ, ਨੈਨੀਤਾਲ, ਮਸੂਰੀ, ਹੇਮਕੁੰਟ ਸਾਹਿਬ, ਹਰਿਦੁਆਰ, ਕੇਦਾਰਨਾਥ, ਰਿਸ਼ੀਕੇਸ਼ ਆਦਿ। ਸਾਰਾ ਸਾਲ ਹੀ ਸੈਲਾਨੀ ਹੁਣ ਪਹਾੜਾਂ ਵੱਲ ਵਹੀਰਾਂ ਘੱਤ ਕੇ ਤੁਰੇ ਰਹਿੰਦੇ ਹਨ। ਗਰਮੀਆਂ ਵਿੱਚ ਠੰਢ ਲੱਭਣ ਲਈ ਅਤੇ ਸਿਆਲਾਂ ਵਿੱਚ ਬਰਫ਼ ਦਾ ਆਨੰਦ ਮਾਣਨ ਲਈ ਲੋਕ ਪਹਾੜਾਂ ਦਾ ਰੁਖ ਕਰਦੇ ਹਨ ।

ਕਾਦਰ  ਦੀ ਕੁਦਰਤ ਨਾਲ ਲਬਰੇਜ਼ ਧਨੋਲਟੀ ਵੀ ਇਕ ਐਸਾ ਰਮਣੀਕ ਸਥਾਨ ਹੈ ਜੋ ਮਨ ਨੂੰ ਸਕੂਨ ਦਿੰਦਾ ਤੇ ਰੂਹ ਨੂੰ ਤਰੋ ਤਾਜ਼ਾ ਕਰਦਾ ਹੈ। ਸਮੁੰਦਰੀ ਤਲ ਤੋਂ ਲਗਭਗ 2300 ਮੀਟਰ ਦੀ ਉਚਾਈ ‘ਤੇ ਵੱਸਿਆ ਇਹ ਪਿੰਡ ਨੁਮਾ ਕਸਬਾ ਮਸੂਰੀ ਦੇ ਨੇੜੇ ਹੈ ਅਤੇ ਇੱਥੇ ਵੱਖ ਵੱਖ ਦਿਸ਼ਾਵਾਂ ਤੋਂ ਪੁੱਜਿਆ ਜਾ ਸਕਦਾ ਹੈ। ਪਾਉਂਟਾ ਸਾਹਿਬ ਤੋਂ ਦੇਹਰਾਦੂਨ ਬਰਾਸਤਾ ਮਸੂਰੀ ਹੁੰਦੇ ਹੋਏ ਅਤੇ ਰਿਸ਼ੀਕੇਸ਼ ਵਾਲੇ  ਪਾਸਿਓਂ ਵੀ ਇੱਥੇ ਪਹੁੰਚਿਆ ਜਾ ਸਕਦੈ।

ਮੈਦਾਨੀ ਇਲਾਕਾ ਪਾਰ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਸ਼ਹਿਰ ਪਾਉਂਟਾ ਸਾਹਿਬ ਪੁੱਜੀਦਾ ਹੈ।ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ  ਚਾਰ ਸਾਲ ਰਹੇ । ਯਮੁਨਾ ਦੇ ਕੰਢੇ ਅਤੇ ਪਹਾੜਾਂ ਦੀ ਗੋਦ ਵਿੱਚ ਵੱਸੇ ਇਸ ਪਵਿੱਤਰ ਸ਼ਹਿਰ ਵਿੱਚ ਗੁਰੂ ਸਾਹਿਬ ਨਾਲ ਸਬੰਧਿਤ ਬਹੁਤ ਸਾਰੇ ਗੁਰਦੁਆਰੇ ਹਨ ,ਜਿਨ੍ਹਾਂ ਦੇ ਦਰਸ਼ਨ ਕਰਨ ਲਈ ਪੂਰਾ ਦਿਨ ਚਾਹੀਦਾ ।

ਪਾਉਂਟਾ ਸਾਹਿਬ ਤੋਂ 43 ਕਿਲੋਮੀਟਰ ਦੀ ਵਿੱਥ ‘ਤੇ ਦੇਹਰਾਦੂਨ ਆਉਂਦੈ, ਜੋ ਕਿ ਉੱਤਰਾਖੰਡ ਦੀ ਰਾਜਧਾਨੀ ਹੈ। ਰਾਜਧਾਨੀ ਹੋਣ ਕਰਕੇ ਇਹ ਬਹੁਤ ਵੱਡਾ ਸ਼ਹਿਰ ਹੈ। ਇੱਥੇ ਵੀ ਬਹੁਤ ਸਾਰੀਆਂ ਵੇਖਣਯੋਗ ਥਾਵਾਂ ਹਨ। “ਸ਼ਾਸਤਰਧਾਰਾ” ਨਾਮੀ ਪਾਣੀ ਦੇ ਝਰਨੇ,ਜਿੱਥੇ ਸੈਲਾਨੀ ਪਾਣੀ ਨਾਲ ਅਠਖੇਲੀਆਂ ਕਰਦੇ ਹਨ । ਗੁੱਚੂਪਾਣੀ ਦੇ ਇਲਾਕੇ ਵਿਚ “ਰੋਬਰਸ ਕੇਵ” ਨਾਮੀ ਪਾਣੀ ਦਾ ਚਸ਼ਮਾ,ਜਿੱਥੇ ਪਹਾੜਾਂ ਦੇ ਵੱਡੇ ਵੱਡੇ ਪੱਥਰ ਆਪਸ ਚ ਜੁੜੇ ਹੋਏ  ਹਨ ਅਤੇ ਉਨ੍ਹਾਂ ਦੇ ਮਿਲਨ ਵਿੱਚੋਂ ਲੰਮੀ ਗੁਫ਼ਾ ਰਾਹੀਂ ਪਾਣੀ ਦਾ ਚਸ਼ਮਾ ਵਹਿੰਦਾ ਹੈ। ਜਿੱਥੇ ਲੋਕ ਨਹਾ ਕੇ ਤਰੋਤਾਜ਼ਾ ਮਹਿਸੂਸ ਕਰਦੇ ਹਨ । ਇਸ ਤੋਂ ਇਲਾਵਾ ਤਪਕੇਸ਼ਵਰ ਮੰਦਿਰ, ਮਾਲਸੀ  ਡੀਅਰ ਪਾਰਕ ਅਤੇ ਤਿੱਬਤੀਆਂ ਦਾ 185 ਫੁੱਟ ਉੱਚਾ ਸਤੂਪ ਜੋ ਕਿ ਮਾਇਂਡਰੋਲਿੰਗ ਮੋਨੈਸਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵੀ ਵੇਖਣਯੋਗ ਥਾਂਵਾਂ ਨੇ। ਦੇਹਰਾਦੂਨ ਦੀ  ਬਾਸਮਤੀ, ਲੀਚੀ ਅਤੇ ਬੇਕਰੀ ਉਤਪਾਦ ਕਾਫ਼ੀ ਪ੍ਰਸਿੱਧ ਹਨ।

ਦੇਹਰਾਦੂਨ ਤੋਂ 34 ਕਿਲੋਮੀਟਰ ‘ਤੇ ਮਸੂਰੀ ਸ਼ਹਿਰ ਹੈ, ਜਿਸ ਨੂੰ ਪਹਾੜਾਂ ਦੀ ਰਾਣੀ ਕਰਕੇ ਜਾਣਿਆ ਜਾਂਦੈ। ਇਸ ਦੀ ਉਚਾਈ 2000 ਮੀਟਰ ਹੈ। ਮਸੂਰੀ  ਪੁੱਜਦਿਆਂ ਹੀ ਠੰਢ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦੈ। ਮਸੂਰੀ ਦੀਆਂ ਪ੍ਰਮੁੱਖ ਸੈਲਾਨੀ ਥਾਂਵਾਂ ਕੈਂਪਟੀ ਫਾਲ ,ਗੰਨ ਹਿੱਲ ਪੁਆਇੰਟ ,ਭੱਟਾ ਫਾਲ ਆਦਿ ਨੇ।  ਦੇਸ਼ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਵਾਸਤੇ 1959 ਵਿੱਚ ਇੱਥੇ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਸਥਾਪਤ ਕੀਤੀ ਗਈ। ਰਾਤ ਨੂੰ ਮਾਲ ਰੋਡ ਤੇ ਖਲੋ ਕੇ ਥੱਲੇ ਦੂਨ ਘਾਟੀ ਵਿਚ ਬੱਤੀਆਂ  ਦੀ ਹੋਈ ਜਗਮਗਾਹਟ ਦੀਵਾਲੀ ਦੀ ਰਾਤ ਦਾ ਅਹਿਸਾਸ ਕਰਵਾਉਂਦੀ ਹੈ । ਇੱਥੇ ਮੌਸਮ ਦਾ ਮਿਜਾਜ਼ ਪਲ ਪਲ ਬਦਲਦਾ ਹੈ ।

ਮਸੂਰੀ ਤੋਂ 24 ਕਿਲੋਮੀਟਰ ਦੀ ਵਿੱਥ ‘ਤੇ ਆਉਂਦੈ ਧਨੋਲਟੀ। ਰਿਸ਼ੀਕੇਸ਼ ਤੋਂ ਵੀ  ਨਵੀਂ ਟੀਹਰੀ ਹੋ ਕੇ ਇਸ ਦੀ ਦੂਰੀ ਲਗਭਗ 90 ਕਿਲੋਮੀਟਰ ਹੈ । ਧਨੌਲਟੀ ਦਾ ਜ਼ਿਲ੍ਹਾ ਟੀਹਰੀ ਗੜਵਾਲ ਹੈ । ਦਿੱਲੀ ਤੋਂ ਇਸ ਦਾ ਫ਼ਾਸਲਾ ਕੋਈ 300 ਕਿਲੋਮੀਟਰ ਹੈ ਤੇ ਇਸ ਨੂੰ ਨੇੜਲਾ ਹਵਾਈ ਅੱਡਾ ਦੇਹਰਾਦੂਨ  ਹੀ ਲੱਗਦਾ ਹੈ। ਹੋਰ ਵੱਡੇ ਸੈਲਾਨੀ ਕੇਂਦਰਾਂ ਵਾਂਗ ਇੱਥੇ ਕੋਈ ਮਾਲ ਰੋਡ ਨਹੀਂ। ਨਾ ਕੋਈ ਭੀੜ ਭੜੱਕੇ ਵਾਲੇ ਬਾਜ਼ਾਰ। ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਇਕਾਂਤ ਵਿੱਚ ਖ਼ੂਬਸੂਰਤ ਕਾਇਨਾਤ । ਨਾ ਕੋਈ ਫੈਕਟਰੀ, ਨਾ ਧੂੰਆਂ  ਛੱਡਦੀਆਂ ਗੱਡੀਆਂ। ਮੈਡੀਟੇਸ਼ਨ ਲਈ ਬਹੁਤ ਹੀ ਢੁੱਕਵੀਂ ਜਗ੍ਹਾ। ਬੱਚਿਆਂ ਦੇ ਖੇਡਣ ਲਈ ਈਕੋ ਪਾਰਕ ਹੈ । ਰਹਿਣ ਵਾਸਤੇ ਗੜ੍ਹਵਾਲ ਮੰਡਲ ਟੂਰਿਜ਼ਮ ਦਾ ਬਹੁਤ ਹੀ ਸੁੰਦਰ ਗੈਸਟ ਹਾਊਸ ਹੈ । ਇਸ ਤੋਂ ਇਲਾਵਾ ਹੋਮ ਸਟੇਅ, ਕੈਂਪ ਸਾਈਟ ਅਤੇ ਰੰਗਦਾਰ ਸ਼ਾਮਿਆਨਿਆਂ ਦੇ ਰਹਿਣ ਬਸੇਰੇ ਹਨ। ਕੁਝ ਕੁ ਹੋਟਲ ਵੀ ਨੇ। ਧਨੋਲਟੀ ਵਿੱਚ ਧੁੰਦ ਅਤੇ ਸੀਤ ਹਵਾਵਾਂ ਦੀ ਜੁਗਲਬੰਦੀ ਅਜੀਬ ਅਤੇ ਸਕੂਨ ਭਰਿਆ ਅਨੁਭਵ ਕਰਵਾਉਂਦੀ ਹੈ। ਪਲਾਂ ਵਿੱਚ ਧੁੰਦ ਦੀ ਚਿੱਟੀ ਚਾਦਰ ਆ ਕੇ ਤੁਹਾਨੂੰ ਢੱਕ ਲੈਂਦੀ ਹੈ ਅਤੇ ਤੁਹਾਨੂੰ ਕੋਲ ਬੈਠਾ ਵੀ ਕੋਈ ਦਿਖਾਈ ਨਹੀਂ ਦਿੰਦਾ। ਫਿਰ ਅਗਲੀ ਘੜੀ ਹੀ ਹਵਾ ਦੇ ਬੁੱਲੇ ਧੁੰਦ ਦੀ ਚਾਦਰ ਨੂੰ ਲਾਹ ਕੇ ਸਿਆਲੀ ਧੁੱਪ ਦਾ ਅਹਿਸਾਸ ਕਰਾਉਂਦੇ ਨੇ। ਇਥੇ ਕੈਂਪਿੰਗ,ਟਰੈਕਿੰਗ ਅਤੇ ਫੋਟੋਗ੍ਰਾਫੀ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੈ। ਉੱਚੇ ਲੰਮੇ ਦੇਵਦਾਰ ਦੇ ਰੁੱਖ ਅਸਮਾਨ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ ਨੇ। ਸ਼ਾਂਤ ਮਾਹੌਲ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਕਦੇ ਨੇੜੇ ਤੇ ਕਦੇ ਦੂਰ ਹੋਣ ਦਾ ਭੁਲੇਖਾ ਪਾਉਂਦੀਆਂ ਨੇ। ਸਾਫ਼ ਸੁਥਰੀਆਂ ਸੜਕਾਂ ਤੇ ਡਰਾਈਵਿੰਗ ਕਰਨ ਅਤੇ ਪੈਦਲ ਘੁੰਮਣ ਦਾ ਵੱਖਰਾ ਹੀ ਲੁਤਫ਼ ਹੈ। ਦੋ ਕਿਲੋਮੀਟਰ ਦਾ ਪੈਦਲ ਜੰਗਲੀ ਰਸਤਾ ਪਾਰ ਕਰਕੇ ਪਹਾੜਾਂ ਵਿੱਚ ਘਿਰੀ ਹਰੇ ਕਚੂਰ ਘਾਹ ਦੀ ਤਪੋਵਨ ਘਾਟੀ ਰੂਹ ਨੂੰ ਸ਼ਰਸ਼ਾਰ ਕਰ ਦਿੰਦੀ ਹੈ, ਜੋ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਧਨੌਲਟੀ ਤੋਂ ਅੱਠ ਕਿਲੋਮੀਟਰ ਦੂਰ ਕੱਦੂਖ਼ਾਲ ਪਹਾੜੀ ਦੇ ਉੱਪਰ 2757 ਮੀਟਰ ਦੀ ਉਚਾਈ ‘ਤੇ ਮਸ਼ਹੂਰ ਸੁਰਕੰਡਾ ਦੇਵੀ ਮੰਦਿਰ ਹੈ। ਹੋਰ ਵੇਖਣਯੋਗ ਥਾਵਾਂ ਵਿਚੋਂ ਨਵਾਂ ਟੀਹਰੀ ਡੈਮ, ਜੋ ਕਿ ਲਗਪਗ 1750 ਮੀਟਰ ਉੱਚਾ ਹੈ ਅਤੇ ਦੁਨੀਆਂ ਦੇ  ਸਭ ਤੋਂ ਵੱਡੇ ਹਾਈਡਰੋ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਡੈਮ ਹਿਮਾਲਾ ਦੀਆਂ ਦੋ ਨਦੀਆਂ ਭਗੀਰਥੀ ਅਤੇ ਭਿਲਾਣਗੰਗਾ ਉੱਤੇ ਬਣਿਆ ਹੈ।

ਧਨੌਲਟੀ ਤੋਂ ਕਾਣਾਤਾਲ ਤੇ ਚੰਬਾ ਤੱਕ ਦਾ ਸਫ਼ਰ ਸੁਹਾਨਾ ਹੋ ਨਿੱਬੜਦਾ ਹੈ ਤੇ ਇਹ  ਰਸਤਾ ਫਲ ਪੱਟੀ ਦੇ ਰੂਪ ਚ ਜਾਣਿਆ ਜਾਂਦਾ ਹੈ। ਪਹਾੜੀਆਂ ‘ਚ ਪੌੜੀਆਂ ਵਰਗੇ ਨਿੱਕੇ ਨਿੱਕੇ ਖੇਤਾਂ ਵਿੱਚ ਬੀਜੀਆਂ  ਸਬਜ਼ੀਆਂ ਤੇ ਫ਼ਲਾਂ ਦੀ ਮਹਿਕ ਮੰਤਰ ਮੁਗਧ ਕਰਦੀ ਹੈ। ਇੱਥੇ ਸੇਬ,ਆੜੂ,ਖ਼ੁਰਮਾਨੀ,ਅਖਰੋਟ,ਨਾਸ਼ਪਤੀ ਤੇ ਬਦਾਮ ਆਦਿ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇੱਥੋਂ ਦੇ ਆਲੂ ਤੇ ਮਟਰ ਬੜੇ ਸੁਆਦਲੇ ਨੇ। ਸਥਾਨਕ ਸਬਜ਼ੀਆਂ ਅਤੇ ਫਲਾਂ ਤੋਂ ਬਣੇ ਜੈਮ, ਚਟਨੀ  ਅਤੇ ਜੂਸ ਦੁਕਾਨਾਂ ਤੋਂ ਮਿਲ ਜਾਂਦੇ ਨੇ। ਧਨੋਲਟੀ ਦੀ ਜਲਵਾਯੂ ਕਈ ਪੱਖਾਂ ਤੋਂ ਯੂਰਪ ਦੇ ਕਈ ਪਹਾੜੀ ਇਲਾਕਿਆਂ ਨੂੰ ਵੀ ਮਾਤ ਪਾਉਂਦੀ ਹੈ।।