Punjab News - Quami Ekta Punjabi Newspaper (ਕੌਮੀ ਏਕਤਾ) » ਗਜਿੰਦਰ ਸਿੰਘ

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖੇਡੀ ਜਾ ਰਹੀ “ਅੰਨਾ ਲੀਲ਼ਾ”
ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ 7/8 ਵੇਂ ਦਿਨ ਵਿੱਚ ਪਹੁੰਚ ਗਈ ਹੈ । ਭਾਰਤ ਦੇ ਤਕਰੀਬਨ ਸਾਰੇ ਮੀਡੀਆ ਚੈਨਲ ਦਿਨ ਰਾਤ ਉਸ ਨੂੰ ਕਵਰੇਜ ਦੇ ਰਹੇ ਹਨ । ਕੁਝ ਦਿਨ ਪਹਿਲਾਂ ਤੱਕ ਦਾ ਇੱਕ ਸਾਧਾਰਨ “ਸਮਾਜ ਸੇਵਕ” ਅੱਜ ਇੱਕ ਨੈਸ਼ਨਲ ਤੇ ਇੰਟਰਨੈਸ਼ਨਲ ਹਸਤੀ ਬਣ ਚੁੱਕਾ ਹੈ । ਇਹ ਸਮਾਜ ਸੇਵਕ ਤੇ ਇਸ ਦੇ ਹਾਮੀ ਸਾਰੀ ਭਾਰਤੀ ਹਕੂਮੱਤ ਨੂੰ ਕੁਝ ਸਮੇਂ ਅੰਦਰ ਹੀ ਹਿਲਾ ਕੇ ਰੱਖ ਦੇਣ ਦੀ ਸਥਿੱਤੀ ਵਿੱਚ ਆ ਗਏ ਹਨ । ਪਰ ਕਿਵੇਂ ਇਹ ਸੋਚਣ ਦਾ ਵਿਸ਼ਾ ਹੈ !

ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਹੈ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਹੈ ਜਾਂ ਨਹੀਂ। ਭ੍ਰਿਸ਼ਟਾਚਾਰ ਹੈ, ਹਰ ਪੱਧਰ ਤੇ ਹੈ, ਅਤੇ ਹਰ ਹਕੂਮੱਤ ਵਿੱਚ ਰਿਹਾ ਹੈ । ਅਤੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਸ ‘ਤੇ ਕਾਬੂ ਨਹੀਂ ਪਾਇਆ ਜਾਣਾ ਚਾਹੀਦਾ ।

ਕਮਾਲ ਦੀ ਗੱਲ ਹੈ, ਕਿ ਜਿਸ ਮੁਲਕ ਵਿੱਚ ਕਈ ਵੱਡੀਆਂ ਸਿਆਸੀ ਜਮਾਤਾਂ, ਕਈ ਸਿਆਸੀ ਗਠਜੋੜ, ਤੇ ਪਤਾ ਨਹੀਂ ਕਿੰਨੀਆਂ ਸਮਾਜੀ ਸਖਸ਼ੀਅਤਾਂ ਤੇ ਜੱਥੇਬੰਦੀਆਂ ਹਨ, ਓਥੇ ਅੰਨਾਂ ਹਜ਼ਾਰੇ ਤੇ ਇਸ ਦੇ ਹਾਮੀਆਂ ਦਾ ਦਾਅਵਾ ਹੈ, ਕਿ ਉਹਨਾਂ ਦਾ ਤਿਆਰ ਕੀਤਾ ਹੋਇਆ “ਜਨ ਲੋਕਪਾਲ ਬਿੱਲ” ਹੀ ਠੀਕ ਹੈ, ਤੇ ਸਿਰਫ ਉਸ ਨੂੰ ਹੀ ਮਨਜ਼ੂਰ ਤੇ ਪਾਸ ਕੀਤਾ ਜਾਣਾ ਚਾਹੀਦਾ ਹੈ । ਇਸ ਮੰਗ ਦਾ ਮਤਲਬ ਹੈ ਕਿ ਉਹ ਬਾਕੀ ਸਾਰੇ ਮੁਲਕ ਦੀ, ਸਿਆਸੀ ਜਮਾਤਾਂ ਦੀ, ਤੇ ਹਕੂਮੱਤ ਦੀ ਸਮਝ ਨੂੰ, ਸੂਝ ਬੂਝ ਨੂੰ, ਤੇ ਸੰਜੀਦਗੀ ਨੂੰ ਸਿਰਿਓਂ ਹੀ ਰੱਦ ਕਰ ਰਿਹਾ ਹੈ । ਜਿਵੇਂ ਜਿਵੇਂ ਅੰਨਾ ਹਜ਼ਾਰੇ ਦੇ ਦੁਆਲੇ ਭੀੜ ਵੱਧਦੀ ਜਾਂਦੀ ਹੈ, ਉਸ ਦਾ ਰਵਈਆ ਹੋਰ ਸਖੱਤ ਹੁੰਦਾ ਜਾਂਦਾ ਹੈ । “ਸਿਰਫ ਮੈਂ ਠੀਕ ਹਾਂ” ਦੀ ਫਾਸੀਵਾਦੀ ਸੋਚ ਦਾ ਉਭਾਰ ਅੰਨਾ ਦੇ ਰੂਪ ਵਿੱਚ ਬਹੁਤ ਵਾਜ਼ਿਆ ਹੈ, ਪਰ ਭਾਰਤੀ ਹਕੂਮੱਤ ਦੇ ਵਿਰੋਧ ਵਿੱਚ ਅੱਖਾਂ ਬੰਦ ਕਰ ਕੇ ਅੱਗੇ ਵੱਧ ਰਹੀ ਭੀੜ, ਤੇ ਉਸ ਦੀ ਅਗਵਾਈ ਕਰ ਰਹੇ ਸਮਾਜ ਸੇਵਕਾਂ ਲਈ ਅੱਜ ਇਹ ਗੱਲ ਸ਼ਾਇਦ ਅਹਿਮ ਨਹੀਂ ਹੈ ।

ਇੱਕ ਹੋਰ ਗੱਲ ਜੋ ਆਪਣੇ ਵੱਲ ਧਿਆਨ ਖਿੱਚਦੀ ਹੈ, ਉਹ ਹੈ, ਅੰਨਾਂ ਦੇ ਦੁਆਲੇ ਕੱਠੀ ਹੋ ਰਹੀ ਭੀੜ ਦੀ ਨਾਹਰੇਬਾਜ਼ੀ ਤੇ ਉਹਨਾਂ ਦਾ ਰਵਈਆ। ਸਾਹਮਣੇ ਤਿਰੰਗਾ ਝੰਡਾ ਤੇ ਗਾਂਧੀ ਟੋਪੀ ਹੈ, ਪਰ ਨਾਹਰੇ ਤੇ ਰਵਈਆ ਸਾਰਾ ਆਰ ਐਸ ਐਸ ਵਾਲਾ ਹੈ । ਅੰਨਾਂ ਦੇ ਆਲੇ ਦੁਆਲੇ ਦੇ ਇਕੱਠ ਦਾ ਹਿੰਦੂ ਰਾਸ਼ਟਰਵਾਦੀ ਰੰਗ ਬਹੁਤ ਸਾਫ ਹੈ । ਇਸ ਗੱਲ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਰ ਐਸ ਐਸ ਦਾ ਵਿਸ਼ਾਲ ਕੇਡਰ ਗਾਂਧੀ ਟੋਪੀ ਪਾ ਕੇ ਅੰਨਾਂ ਦੇ ਇਕੱਠ ਦੀ ਸ਼ੋਭਾ ਵਧਾ ਰਿਹਾ ਹੈ । ਸਟੇਜ ਉੱਤੇ ਅੰਨਾਂ ਤੇ ਉਸ ਦੀ ਟੀਮ ਦੇ ਤਿੰਨ ਚਾਰ ਬੰਦੇ ਹਨ, ਪਰ ਇਸ ਭੀੜ ਦਾ ਸੰਚਾਲਨ ਆਰ ਐਸ ਐਸ ਦਾ ਹੈਡ ਕੁਆਟਰ ਕਰ ਰਿਹਾ ਮਹਿਸੂਸ ਹੁੰਦਾ ਹੈ । ਇਹ ਤਾਕਤਾਂ ਲੋਕ ਤੰਤਰ ਦੀ ਬਜਾਏ “ਭੀੜ ਤੰਤਰ” ਰਾਹੀਂ ਆਪਣਾ ਲੁਕਿਆ ਮਕਸਦ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ।

ਭਾਰਤੀ ਆਬਾਦੀ ਦੀ ਇੱਕ ਵੱਡੀ ਗਿਣਤੀ ਅਖੌਤੀ ਨੀਵੀਆਂ ਜਾਤਾਂ, ਧਾਰਮਿੱਕ ਘੱਟ ਗਿਣਤੀਆਂ, ਤੇ ਸਵੈ ਨਿਰਣੇ ਦੇ ਹੱਕ ਲਈ ਸੰਘਰਸ਼ਸ਼ੀਲ ਕੌਮਾਂ ਦੀ ਹੈ । ਇਹਨਾਂ ਤਬਕਿਆਂ ਉੱਤੇ ਵੱਖ ਵੱਖ ਸਮਿਆਂ ਤੇ, ਵੱਖ ਵੱਖ ਥਾਵਾਂ ਤੇ ਅਨੇਕਾਂ ਵਾਰੀ ਅਸਿਹ ਤੇ ਅਕਿਹ ਕਿਸਮ ਦੇ ਜ਼ੁਲਮ ਹੁੰਦੇ ਰਹੇ ਹਨ । ਇਹਨਾਂ ਅਖੌਤੀ ਸਮਾਜ ਸੇਵਕਾਂ ‘ਚੋਂ ਕਦੇ ਕਿਸੇ ਦੀ ਜ਼ੁਬਾਨ ਤੇ ਆਵਾਜ਼ ਇਹਨਾਂ ਸਦੀਆਂ ਦੇ ਲਿਤਾੜੇ ਹੋਏ ਲੋਕਾਂ, ਹਿੰਦੂ ਰਾਸ਼ਟਰਵਾਦ ਦੇ ਹੰਕਾਰ ਵਿੱਚ ਆ ਕੇ ਕਤਲ ਕੀਤੇ ਗਏ ਧਾਰਮਿੱਕ ਘੱਟ ਗਿਣਤੀਆਂ ਦੇ ਲੋਕਾਂ, ਜਾਂ ਆਪਣੇ ਸਵੈਮਾਣ ਤੇ ਸਵੈ ਨਿਰਣੇ ਦੇ ਹੱਕ ਲਈ ਲੜਨ ਵਾਲੀਆਂ ਕੌਮਾਂ ਤੇ ਹੋਏ ਅਤਿਆਚਾਰਾਂ ਵੇਲੇ ਨਾ ਤਾਂ ਕਦੇ ਖੁੱਲ੍ਹੀ ਤੇ ਨਾ ਹੀ ਸੁਣੀ ਹੈ। ਇਹਨਾਂ ਦਾ ਪਿਛੋਕੜ ਧਿਆਨ ਵਿੱਚ ਰਖਿਆਂ, ਇਹਨਾਂ ਦਾ ਅੱਜ ਦਾ ਇਹ ਸਮਾਜ ਸੇਵਾ ਦਾ ਹੇਜ ਸਿਆਸੀ ਹਿੱਤਾਂ ਤੋਂ ਪ੍ਰੇਰਤ ਇੱਕ ਸਾਜਿਸ਼ ਦਿਸ ਰਿਹਾ ਹੈ । ਭਾਰਤ ਦੀਆਂ ਇਹਨਾਂ ਸੱਭ ਦੱਬੀਆਂ ਕੁੱਚਲੀਆਂ ਸ਼੍ਰੇਣੀਆਂ ਨੂੰ ਸਮਾਜ ਸੇਵਕਾਂ ਦੇ ਬੁਰਕੇ ਵਿੱਚ ਲੁਕੇ ਇਹਨਾਂ ਹਿੰਦੂ ਫਾਸਿਸਟਾਂ ਤੋਂ ਕੇਵਲ ਦੂਰ ਹੀ ਨਹੀਂ ਰਹਿਣਾ ਚਾਹੀਦਾ, ਬਲਕਿ ਇਹਨਾਂ ਦਾ ਖੁੱਲ੍ਹ ਕੇ ਵਿਰੋਧ ਵੀ ਕਰਨਾ ਚਾਹੀਦਾ ਹੈ ।

ਇੱਕ ਗੱਲ ਹੋਰ ਧਿਆਨ ਵਿੱਚ ਰੱਖਣ ਵਾਲੀ ਹੈ । ਅੰਨਾਂ ਦਾ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕਾ ਸਰਕਾਰ ਦੇ ਨੁਮਾਇੰਦੇ ਦਾ ਬਿਆਨ ਉਸ ਦੀ ਹਮਾਇਤ ਵਿੱਚ ਆ ਗਿਆ ਸੀ । ਇਸ ਬਿਆਨ ਵਿੱਚ ਭਾਰਤ ਸਰਕਾਰ ਨੂੰ ਅੰਨਾਂ ਨਾਲ ਡੀਲ ਕਰਦਿਆਂ ਅਹਿਤਿਆਤ ਤੋਂ ਕੰਮ ਲੈਣ ਲਈ ਕਿਹਾ ਗਿਆ ਸੀ । ਜਿਸ ਤਰਾਂ ਭਾਰਤ ਦੇ ਸਾਰੇ ਚੈਨਲ ਅੰਨਾਂ ਦੇ ਪਿੱਛੇ ਖੜੇ ਦਿੱਖ ਰਹੇ ਹਨ, ਇਹ ਬਿਨਾਂ ਕਿਸੇ ਅਦਿੱਖ ਸ਼ਕਤੀ ਦੀ ਭੂਮਿਕਾ ਦੇ ਨਹੀਂ ਹੋ ਸਕਦਾ । ਇਹ ਸਾਰੀ ਖੇਡ ਕਿਸੇ ਇੱਕ ਅਦਿੱਖ ਸ਼ਕਤੀ ਦੀ ਬਣਾਈ ਹੋਈ ਹੈ, ਜਾਂ ਇੱਕ ਤੋਂ ਵੱਧ ਅਦਿੱਖ ਸ਼ਕਤੀਆ ਦੇ ਤਾਲ ਮੇਲ ਨਾਲ ਬਣੀ ਹੈ, ਇਹ ਸੱਭ ਕੁਝ ਤਾਂ ਵਕਤ ਨਾਲ ਸਾਫ ਹੋਵੇਗਾ, ਪਰ ਇੱਕ ਗੱਲ ਯਕੀਨਨ ਕਹੀ ਜਾ ਸਕਦੀ ਹੈ, ਕਿ ਇਹ ਖੇਡ ਕੋਈ ਕੁਦਰਤੀ ਸਿਆਸੀ ਅਮਲ ਨਹੀਂ ਹੈ, ਬਲਕਿ ਸੋਚ ਸਮਝ ਕੇ ਤਿਆਰ ਕੀਤੀ ਗਈ ਯੋਜਨਾ ਤੇ ਆਧਾਰਤ ਹੈ ।

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖੇਡੀ ਜਾ ਰਹੀ ਇਸ “ਨਵੀ ਅੰਨਾਂ ਲੀਲਾ” ਦਾ ਅੰਤਲਾ ਸੀਨ ਕੀ ਹੋਵੇਗਾ, ਇਹ ਕਹਿਣਾ ਤਾਂ ਹਾਲੇ ਮੁਸ਼ਕਿਲ ਹੈ । ਕੀ ਸਰਕਾਰ ਕਿਸੇ ਕੂਟਨੀਤੀ ਨਾਲ, ਤਾਕਤ ਨਾਲ ਜਾਂ ਸਾਜ਼ਿਸ਼ ਨਾਲ ਇਸ ਨੂੰ ਡੀਲ ਕਰਨ ਵਿੱਚ ਕਾਮਯਾਬ ਹੋ ਜਾਵੇਗੀ, ਜਾਂ ਫਿਰ ਇਹ ਅੰਨਾਂ ਟੀਮ ਦੀ “ਸਿਰਫ ਮੈਂ ਠੀਕ” ਹਾਂ ਦੀ ਸੋਚ, ਤੇ ਉਸ ਦੇ ਪਿੱਛੇ ਖੜੀ ਭੀੜ ਸਰਕਾਰ ਦੀ ਬਲੀ ਲੈ ਲਵੇਗੀ, ਇਹਨਾਂ ਸਵਾਲਾਂ ਦੇ ਜਵਾਬ ਹਾਲੇ ਭਵਿੱਖ ਦੇ ਗਰਭ ਵਿੱਚ ਹਨ । ਇਹਨਾਂ ਦੋਹਾਂ ਵਿਰੋਧੀ ਧਿਰਾਂ ਦੀਆ ਜ਼ਿਆਦਤੀਆ ਤੇ ਜ਼ੁਲਮ ਦਾ ਬਾਰ ਬਾਰ ਸ਼ਿਕਾਰ ਹੁੰਦੇ ਰਹੇ ਦੱਬੇ, ਕੁੱਚਲੇ, ਤੇ ਲਿਤਾੜੇ ਗਏ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਸਿਰਫ ਇੰਤਜ਼ਾਰ ਹੀ ਕਰ ਸਕਦੇ ਹਨ ।

ਅੱਜ ਇਸ ਅੰਨਾਂ ਲੀਲਾ ਦੀ ਭੀੜ ਵੱਲੋਂ “ਅੰਨਾਂ ਇਜ਼ ਇੰਡੀਆ, ਤੇ ਇੰਡੀਆ ਇਜ਼ ਅੰਨਾ” ਦਾ ਨਾਹਰਾ ਵੀ ਮਾਰਿਆ ਜਾ ਰਿਹਾ ਹੈ, ਤੇ ਇਹ ਨਾਹਰਾ ਇੰਦਰਾ ਗਾਂਧੀ ਤੋਂ ਹਿਟਲਰ ਤੱਕ ਦੀ ਯਾਦ ਤਾਜ਼ਾ ਕਰਨ ਵਾਲਾ ਹੈ । ਇਹ ਨਾਹਰਾ ਅੰਨੀ ਸਖਸ਼ੀਅਤ ਪ੍ਰਸਤੀ, ਵਿਅਕਤੀ ਪੂਜਾ, ਤੇ ਵਿਅਕਤੀ ਹੈਂਕੜ ਤੇ ਹੰਕਾਰ ਦਾ ਪ੍ਰਤੀਕ ਹੈ । ਇਸ ਨਾਹਰੇ ਦੇ ਮਾਰਨ ਤੇ ਮਰਵਾਓਣ ਵਾਲਿਆਂ ਦਾ ਹਸ਼ਰ ਇਤਹਾਸ ਵਿੱਚ ਕਦੇ ਚੰਗਾ ਨਹੀਂ ਹੋਇਆ। ਦੇਖਦੇ ਹਾਂ, ਇੱਤਹਾਸ ਆਪਣੇ ਆਪ ਨੂੰ ਦੁਹਰਾਂਓਦਾ ਹੈ, ਜਾਂ ਫਿਰ ਕੋਈ ਨਵਾਂ ਮੋੜ ਕੱਟਦਾ ਹੈ ।

ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ
“ਆਈ ਐਮ ਸਿਟੀਜ਼ਨ ਆਫ ਅਕੂਪਾਈਡ ਖਾਲਿਸਤਾਨ, ਨਾਟ ਐਨ ਇੰਡੀਅਨ”

ਕਿਸੇ ਸਿੱਖ ਨੌਜਵਾਨ ਵੱਲੋਂ ਇੰਟਰਨੈਟ ਤੇ ਲਿਖੇ ਉਪਰੋਕਤ ਲਫਜ਼ ਪੜ੍ਹ ਕੇ ਖੁਸ਼ੀ ਹੋਈ, ਤੇ ਆਪਣੇ ਪੁਰਾਣੇ ਦਿਨ ਯਾਦ ਆਏ, ਜਦੋਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਮਸ਼ਾਲਾਂ ਹੱਥਾਂ ਵਿੱਚ ਫੜ ਕੇ, ਗੱਜਦੇ ਵੱਜਦੇ “ਭਾਰਤ ਸਾਡਾ ਦੇਸ਼ ਨਹੀਂ” ਦੇ ਨਾਹਰੇ ਮਾਰਦੇ ਹੁੰਦੇ ਸਾਂ  ।

ਅਗਸਤ ਦਾ ਮਹੀਨਾ ਇਸ ਖਿੱਤੇ ਦੇ ਲੋਕਾਂ ਲਈ ਬਹੁਤ ਮਹਤੱਵ ਰੱਖਦਾ ਹੈ ।  14 ਅਗਸਤ 1947 ਨੂੰ ਪਾਕਿਸਤਾਨ ਬਣਿਆਂ ਸੀ, ਤੇ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਸੀ, ਤੇ ਸਿੱਖ ਆਪਣੀ ਬਦਕਿਸਮਤੀ ਕਰ ਕੇ ਖਾਲੀ ਹੱਥ ਰਹਿ ਗਏ ਸਨ ।

ਠੱਗੇ ਜਾਣ ਦਾ ਅਹਿਸਾਸ, ਖਾਲੀ ਹੱਥ ਰਹਿ ਜਾਣ ਦਾ ਅਹਿਸਾਸ, ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਭਾਵੇਂ 1947 ਤੋਂ ਛੇਤੀ ਬਾਦ ਹੀ ਹੋ ਗਿਆ ਸੀ, ਪਰ ਇਸ ਅਹਿਸਾਸ ਨੂੰ ਆਪਣਾ ਗਵਇਆ ਹੋਇਆ ਮਾਣ ਸਵੈਮਾਣ, ਤੇ ਕੌਮੀ ਘਰ ਮੁੜ੍ਹ ਹਾਸਿਲ ਕਰਨ ਲਈ ਇੱਕ ਲਹਿਰ ਬਣਦੇ ਬਣਦੇ ਕਾਫੀ ਸਮਾਂ ਲੱਗ ਗਿਆ । ਪੰਜਾਬੀ ਸੂਬਾ, ਆਨੰਦਪੁਰ ਸਾਹਿਬ ਦਾ ਮੱਤਾ, ਤੇ ਫਿਰ ਖਾਲਿਸਤਾਨ, ਇਹਨਾਂ ਤਿੰਨ ਲਫਜ਼ਾਂ ਦਾ ਸਫਰ, ਤਿੰਨ ਦਹਾਕਿਆਂ ਵਿੱਚ ਤਹਿ ਹੋਇਆ ।

13 ਅਗਸਤ 1978 ਨੂੰ ਜਦੋਂ ਦਲ ਖਾਲਸਾ ਦਾ ਐਲਾਨ ਕੀਤਾ ਗਿਆ ਸੀ, ਤੇ ਨਾਲ ਹੀ 15 ਅਗਸਤ ਦੀ ਭਾਰਤੀ ਆਜ਼ਾਦੀ ਦੇ ਜਸ਼ਨਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ, ਖਾਲਿਸਤਾਨ ਦੀ ਗੱਲ ਖੁੱਲ ਖੁਲਾ ਕੇ ਹੋਣੀ ਸ਼ੁਰੂ ਹੋ ਗਈ ਸੀ । ਅਸੀਂ ਉਦੋਂ 15 ਅਗਸਤ ਨੂੰ “ਖਾਲਿਸਤਾਨ ਸੰਘਰਸ਼ ਦਿਵਸ” ਦਾ ਨਾਮ ਦਿੱਤਾ ਸੀ ।

ਖਾਲਿਸਤਾਨ ਲਹਿਰ ਦੇ ਜੁਝਾਰੂ ਪੱਖ ਨੂੰ ਭਾਰਤ ਦੀ ਫੌਜੀ ਤਾਕਤ ਨੇ ਜਦੋਂ ਅੰਨ੍ਹੇ ਜਬਰ ਨਾਲ ਦਬਾ ਲਿਆ ਹੈ, ਤਾਂ ਖਾਲਿਸਤਨ ਲਹਿਰ ਦੇ “ਖਤਮ ਹੋ ਜਾਣ” ਜਾਂ “ਬੀਤੇ ਵਕਤ ਦੀ ਗੱਲ” ਹੋ ਜਾਣ ਦੀਆਂ ਗੱਲਾਂ ਅਕਸਰ ਹੁੰਦੀਆਂ ਹਨ । ਪਰ ਇੰਟਰਨੈਟ ਤੇ ਨੌਜਵਾਨਾਂ ਦੇ ਵਿਚਾਰ ਪੜ੍ਹ ਕੇ, ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਦੇਖ ਕੇ, ਖਾਲਿਸਤਾਨ ਲਹਿਰ ਦੇ ਖਤਮ ਹੋ ਜਾਣ ਦੀ ਗੱਲ ਦੁਸ਼ਮਣਾਂ ਦੀ ਗਲਤਫਹਿਮੀ ਤੇ ਆਪਣਿਆਂ ਦੀ ਮਾਯੂਸੀ ਤੋਂ ਵੱਧ ਹੋਰ ਕੁੱਝ ਨਹੀਂ ਲੱਗਦਾ । ਉਹ ਨੌਜਵਾਨ ਮੁੰਡੇ ਕੁੜੀਆਂ, ਜਿਨ੍ਹਾਂ ਦੇ ਜਨਮ ਵੀ 1984 ਤੋਂ ਬਾਦ ਦੇ ਹਨ, ਖਾਲਿਸਤਾਨ ਦੇ ਐਸੇ ਐਸੇ ਖੂਬਸੂਰਤ ਸੁਪਨੇ ਸਜਾ ਰਹੇ ਹਨ, ਤੇ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਹਨ, ਕਿ ਦੇਖ ਕੇ ਮੇਰੇ ਵਰਗੇ ਬੰਦੇ ਨੂੰ ਵੀ ਇੱਕ ਨਵਾਂ ਚਾਅ ਚੜ੍ਹ ਜਾਂਦਾ ਹੈ । ਇੰਟਰਨੈਟ ਤੇ ਹੀ ਇੱਕ ਨੌਜਵਾਨ ਨੇ ਭਵਿੱਖ ਦੀ “ਖਾਲਿਸਤਾਨ ਨੈਸ਼ਨਲ ਆਰਮੀ” ਦਾ ਇੱਕ ਖੂਬਸੂਰਤ ਚਿਤਰਣ ਕੀਤਾ ਹੋਇਆ ਹੈ । ਇੱਕ ਹਵਾਈ ਜਹਾਜ਼ ਦੀ ਤਸਵੀਰ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਇਸ ਨੌਜਵਾਨ ਨੇ ਕੌਮ ਦੇ ਭਵਿੱਖ ਦੇ ਸੁਪਨੇ ਨੂੰ ਕੰਪਿਊਟਰ ਦੀ ਸਕਰੀਨ ਤੇ ਉਕਰਣ ਦੀ ਇੱਕ ਸਾਦੀ ਜਿਹੀ ਕੋਸ਼ਿਸ਼ ਕੀਤੀ ਹੈ । ਇਹੋ ਜਿਹੇ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਕੌਮ ਦੇ ਠੰਡੇ ਹੋ ਚੁੱਕੇ ਲਹੂ ਨੂੰ ਵੀ ਮੁੜ੍ਹ ਗਰਮਾਣ ਦੀ ਸਮਰੱਥਾ ਰੱਖਦੀਆਂ ਹਨ । ਇਹਨਾਂ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਕਾਬਿਲੇ ਤਾਰੀਫ ਹਨ, ਆਪਣੇ ਕੰਮ ਲਈ ਵੀ, ਤੇ ਕੰਮ ਦੇ ਤਰੀਕਾਕਾਰ ਲਈ ਵੀ, ਕਿਓਂਕਿ ਇਹ ਸਮੇਂ ਦੀ ਜ਼ਬਾਨ ਵਿੱਚ ਗੱਲ ਕਰ ਰਹੇ ਹਨ ।

1972/73 ਵਿੱਚ ਜਦੋਂ ਮੇਰੀ ਉਮਰ 21/22 ਸਾਲ ਸੀ, ਮੈਂ 15 ਅਗਸਤ ਦੇ ਹਵਾਲੇ ਨਾਲ ਇੱਕ ਕਵਿਤਾ ਲਿੱਖੀ ਸੀ……

ਪੰਦਰਾਂ ਅਗਸਤ ਦਾ ਦਿਨ, ਸਾਡੀ ਬਦਨਸੀਬੀ ਦਾ ਦਿਨ

ਸਾਡੇ ਵਿਸ਼ਵਾਸ਼ਾਂ ਦੇ ਕਤਲ, ਤੇ ਕਤਲੇ ਖੁਸ਼ਨਸੀਬੀ ਦਾ ਦਿਨ ।

ਇਸੇ ਕਵਿਤਾ ਦੀਆਂ ਆਖਰੀ ਲਾਈਨਾਂ ਸਨ ……

ਹੱਕ ਸਾਡਾ ਜੋ ਬਣਦੈ, ਅਸਾਂ ਲੈ ਕੇ ਰਹਿਣਾ ਏ

ਅਸੀਂ ਭਾਵੇਂ ਰਹੀਏ ਨਾ ਰਹੀਏ, ਜ਼ਿੰਦਾ ਕੌਮ ਨੇ ਰਹਿਣਾ ਏ ।

ਅੱਜ ਇੰਨੇ ਲੰਮੇ ਸਮੇਂ ਬਾਦ ਜਦੋਂ 15 ਅਗਸਤ ਵਾਲੇ ਦਿਨ ਆਪਣੀ ਇਹ ਕਵਿਤਾ ਪੜਦਾ ਹਾਂ, ਤਾਂ ਜਿੱਥੇ ਇਹ ਤਕਲੀਫਦੇਹ ਸੱਚ ਸਾਹਮਣੇ ਆਂਦਾ ਹੈ, ਕਿ ਅਸੀਂ ਆਪਣਾ ਹੱਕ, ਬਹੁਤ ਕੁਰਬਾਨੀਆਂ ਦੇ ਬਾਵਜੂਦ, ਹਾਲੇ ਤੱਕ ਵੀ ਨਹੀਂ ਲੈ ਸਕੇ, ਓਥੇ ਇਹ ਦੇਖ ਕੇ ਖੁਸ਼ੀ ਵੀ ਹੁੰਦੀ ਹੈ, ਕਿ ਭਾਰਤੀ ਹਾਕਮਾਂ ਦੇ ਹਰ ਤਰ੍ਹਾਂ ਦੇ ਜਬਰ ਨੂੰ ਸਹਿ ਲੈਣ ਤੋਂ ਬਾਦ ਵੀ ਸਾਡਾ ਸੁਪਨਾ, ਸਾਡੀ ਸੋਚ, ਨਵੀਂ ਪੀੜੀ ਵਿੱਚ, ਇੱਕ ਨਵੇਂ ਰੂਪ ਵਿੱਚ ਜ਼ਿੰਦਾ ਹੈ । ਸੋਚ ਹੀ ਸੰਘਰਸ਼ ਬਣਦੀ ਹੈ, ਤੇ ਯਕੀਨਨ ਸੰਘਰਸ਼ ਦੇ ਇੱਕ ਨਵੇਂ ਦੌਰ ਦੀ ਆਮਦ ਆਮਦ ਹੈ ।

ਮੈਂ ਆਪਣੇ ਇਹਨਾਂ ਨੌਜਵਾਨ ਦੋਸਤਾਂ ਨੂੰ ਇਸ ਆ ਰਹੀ 15 ਅਗਸਤ ਦੇ ਹਵਾਲੇ ਨਾਲ ਕੁੱਝ ਸੁਝਾ ਦੇਣਾ ਚਾਹਾਂਗਾ, ਕੁੱਝ ਬੇਨਤੀਆਂ ਕਰਨੀਆਂ ਚਾਹਾਂਗਾ ।

ਪੰਦਰਾਂ ਅਗਸਤ ਦੇ ਬਾਈਕਾਟ ਦੀ ਕਾਲ, ਭਾਵੇਂ ਕੋਈ ਜੱਥੇਬੰਦੀ ਦੇਵੇ ਜਾਂ ਨਾ ਦੇਵੇ, ਹਰ ਸਿੱਖ ਨੂੰ ਦਿੱਲ ਨਾਲ, ਦਿਮਾਗ ਨਾਲ, ਤੇ ਆਪਣੇ ਅਮਲ ਦੇ ਜਿਸ ਵੀ ਰੂਪ ਨਾਲ ਕਰ ਸਕੇ, ਆਪਣਾ ਕੌਮੀ ਫਰਜ਼ ਸਮਝ ਕੇ ਕਰਨਾ ਚਾਹੀਦਾ ਹੈ ।

ਆਪਣੇ ਘਰਾਂ ਤੇ, ਆਪਣੇ ਕਮਰਿਆਂ ਅੰਦਰ, ਆਪਣੀਆਂ ਕਾਰਾਂ, ਤੇ ਮੋਟਰ ਸਾਈਕਲਾਂ ਤੇ ਖਾਲਿਸਤਾਨੀ ਨਿਸ਼ਾਨ ਲਗਾਓ, ਸਜਾਓ, ਲਹਿਰਾਓ । ਇਹ ਨਿਸ਼ਾਨ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ, ਝੰਡੇ ਦੇ ਰੂਪ ਵਿੱਚ, ਕਮੀਜ਼ ਤੇ ਲਗਾਏ ਜਾ ਸਕਣ ਵਾਲੇ ਬਿੱਲੇ ਦੇ ਰੂਪ ਵਿੱਚ, ਜਾਂ ਕਿਸੇ ਵੀ ਹੋਰ ਰੂਪ ਵਿੱਚ । ਅਸਲ ਗੱਲ ਇਸ ਦਾ ਇਜ਼ਹਾਰ ਕਰਨਾ ਹੈ, ਕਿ ਅਸੀਂ “ਖਾਲਿਸਤਾਨ ਦੇ ਸ਼ਹਿਰੀ ਹਾਂ, ਭਾਰਤੀ ਨਹੀਂ” ।

ਖਾਲਿਸਤਾਨ ਦਾ ਉਹ ਨਕਸ਼ਾ, ਜੋ ਸਿਰਦਾਰ ਕਪੂਰ ਸਿੰਘ ਜੀ ਦੇ ਡਰਾਫਟ ਕੀਤੇ ਆਨੰਦਪੁਰ ਸਾਹਿਬ ਦੇ ਮੱਤੇ ਤੇ ਆਧਾਰਤ ਖਿੱਤੇ ਅਨੁਸਾਰ ਸਿਰਜਿਆ ਗਿਆ ਹੈ, ਉਸ ਦਾ ਖੂਬਸੂਰਤ ਪੋਸਟਰ ਤਿਆਰ ਕਰਵਾ ਕੇ ਆਪਣੇ ਘਰਾਂ ਵਿੱਚ ਸ਼ਸ਼ੋਬਿਤ ਕਰਨਾ ਚਾਹੀਦਾ ਹੈ । ਸਾਨੂੰ ਇਹ ਹਮੇਸ਼ਾਂ ਯਾਦ ਰਹਿਣਾ ਚਾਹੀਦਾ ਹੈ, ਤੇ ਇਹੀ ਸਬਕ ਸਾਡੇ ਬਚਿਆਂ ਤੱਕ ਦ੍ਰਿੜ ਰੂਪ ਵਿੱਚ ਜਾਣਾ ਚਾਹੀਦਾ ਹੈ, ਕਿ ਸਾਡਾ ਦੇਸ਼ ਖਾਲਿਸਤਾਨ ਹੈ, ਭਾਵੇਂ ਉਹ ਕਿਸੇ ਦੇ ਵੀ ਕਬਜ਼ੇ ਵਿੱਚ ਕਿਓਂ ਨਾ ਹੋਵੇ । ਤੇ ਇਸ ਨੂੰ ਆਜ਼ਾਦ ਕਰਵਾਣਾ ਸਾਡੀ ਨਿੱਤ ਦੀ ਅਰਦਾਸ ਹੋਣੀ ਚਾਹੀਦੀ ਹੈ, ਨਿੱਤ ਨਵੇਂ ਸੰਕਲਪ ਨੂੰ ਦ੍ਰਿੜ ਕਰਨ ਵਾਂਗ ਹੋਣਾ ਚਾਹੀਦਾ ਹੈ ।

ਮੈਂ ਖਾਲਿਸਤਾਨ ਦਾ ਨਕਸ਼ਾ ਆਨੰਦਪੁਰ ਸਾਹਿਬ ਦੇ ਮੱਤੇ ਮੁਤਾਬਿਕ ਤਿਆਰ ਕਰਨ ਦੀ ਗੱਲ ਇਸ ਲਈ ਕੀਤੀ ਹੈ, ਕਿ ਸਾਡਾ ਨਕਸ਼ਾ ਹਕੀਕਤ ਪਸੰਦੀ ਤੇ ਆਧਾਰਤ ਹੋਣਾ ਚਾਹੀਦਾ ਹੈ । ਬਿਨਾ ਕਿਸੇ ਠੋਸ ਆਧਾਰ ਦੇ ਵੱਡੇ ਵੱਡੇ ਨਕਸ਼ੇ ਤਿਆਰ ਕਰਨ ਵਿੱਚ ਸਿਆਣਪ ਨਹੀਂ, ਸਿਆਸੀ ਨਾ ਸਮਝੀ ਦਾ ਇਜ਼ਹਾਰ ਹੁੰਦਾ ਹੈ ।

ਤੁਸੀਂ ਕਿਸੇ ਜੱਥੇਬੰਦੀ ਵਿੱਚ ਹੋ, ਜਾਂ ਕਿਸੇ ਜੱਥੇਬੰਦੀ ਦੇ ਨੇੜੇ ਹੋਂ, ਇਹ ਗੱਲ ਤੁਹਾਡੇ ਖਾਲਿਸਤਾਨ ਪ੍ਰਤੀ ਸੰਕਲਪ ਨੂੰ ਕਮਜ਼ੋਰ ਕਰਨ ਦਾ ਕਾਰਨ ਨਹੀਂ ਬਣਨੀ ਚਾਹੀਦੀ । ਖਾਲਿਸਤਾਨ ਪ੍ਰਤੀ ਸੰਕਲਪ ਕਿਸੇ ਵੀ ਜੱਥੇਬੰਦੀ ਪ੍ਰਤੀ ਤੁਹਾਡੀ ਪੱਕੜ ਤੋਂ ਮਜ਼ਬੂਤ ਹੋਣਾ ਚਾਹੀਦਾ ਹੈ ।

ਪਿਆਰੇ ਖਾਲਸਾ ਜੀਓ, ਦੋਸਤੋ, ਮਿੱਤਰੋ, ਤੇ ਸਾਥੀਓ, ਮੇਰੇ ਪਿਆਰ ਕਰਨ ਵਾਲਿਓ, ਆਓ ਆਪਾਂ ਹਰ ਤਰ੍ਹਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਇੱਕ ਸੁਰ ਵਿੱਚ ਕਹੀਏ, “ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ….” ।

ਆਓ ਆਪਾਂ ਖਾਲਿਸਤਾਨ ਦਾ ਨਕਸ਼ਾ ਆਪਣੇ ਹਿਰਦਿਆਂ ਉਪਰ ਪੱਕੇ ਰੂਪ ਵਿੱਚ ਉੱਕਰ ਲਈਏ । ਸਾਡੇ ਹਿਰਦਿਆਂ ਤੇ ਉੱਕਰੀ ਇਹ ਸੱਚਾਈ, ਇੱਕ ਦਿਨ ਜ਼ਮੀਨੀ ਸੱਚਾਈ ਵੀ ਜ਼ਰੂਰ ਬਣੇਗੀ, ਇਸ ਵਿਸ਼ਵਾਸ਼ ਵਿੱਚ ਸਾਡਾ ਰੱਬ ਵਰਗਾ ਵਿਸ਼ਵਾਸ਼ ਹੋਣਾ ਚਾਹੀਦਾ ਹੈ ।

ਆਜ਼ਾਦੀ ਪਸੰਦ ਕੌਮਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ- ਦੱਖਣੀ ਸੁਡਾਨ ਦੀ ਆਜ਼ਾਦੀ
9 ਜੁਲਾਈ ਨੂੰ ਇੱਕ ਨਵਾਂ ਦੇਸ਼ ਦੁਨੀਆਂ ਦੇ ਨਕਸ਼ੇ ਤੇ ਹੋਂਦ ਵਿੱਚ ਆਇਆ ਹੈ, ਆਜ਼ਾਦ ਹੋਇਆ ਹੈ । 80/85 ਲੱਖ ਦੀ ਆਬਾਦੀ ਦਾ ਇਹ ਦੇਸ਼, ਇੱਕ ਲੰਮੀ ਤੇ ਖੂਨੀ ਜੱਦੋ-ਜਹਿਦ ਦੇ ਬਾਦ ਆਜ਼ਾਦ ਹੋਇਆ ਹੈ ।

1849 ਵਿੱਚ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਮੁਕੰਮਲ ਹੋਇਆ ਸੀ, ਤੇ ਸਾਡੇ ਤੋਂ ਪੰਜਾਹ ਸਾਲ ਬਾਦ, 1899 ਵਿੱਚ ਸੁਡਾਨ ਨੂੰ ਅੰਗਰੇਜ਼ਾਂ ਨੇ ਮਿਸਰ ਨਾਲ ਮਿਲ ਕੇ ਆਪਣੇ ਕਬਜ਼ੇ ਵਿੱਚ ਲਿੱਤਾ ਸੀ ।ਇਹ ਉਹ ਵੇਲਾ ਸੀ, ਜਦੋਂ ਅੰਗਰੇਜ਼ੀ ਸਾਮਰਾਜ ਇੱਕ ਤੋਂ ਬਾਦ ਦੂਜੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦਾ, ਅੱਗੇ ਹੀ ਅੱਗੇ ਵੱਧਦਾ ਜਾ ਰਿਹਾ ਸੀ ।

ਦੂਜੀ ਆਲਮੀ ਜੰਗ ਦੇ ਬਾਦ ਸਾਮਰਾਜੀ ਦੌਰ ਦਾ ਖਾਤਮਾ ਸ਼ੁਰੂ ਹੋਇਆ, ਤਾਂ ਇੱਕ ਇੱਕ ਕਰ ਕੇ ਅੰਗਰੇਜ਼ਾਂ ਦੇ ਕਬਜ਼ੇ ਹੇਠੋਂ ਨਿਕਲਣ ਵਾਲੇ ਇਲਾਕਿਆਂ ਤੇ ਆਧਾਰਿਤ ਨਵੇਂ ਦੇਸ਼ ਹੋਂਦ ਵਿੱਚ ਆਣ ਲੱਗੇ । ਭਾਰਤ ਤੇ ਪਾਕਿਸਤਾਨ 1947 ਵਿੱਚ ਆਜ਼ਾਦ ਹੋਏ ( ਪਰ ਪੰਜਾਬ ਦੇ ਸਿੱਖ, ਜੋ 1849 ਤੱਕ ਇੱਕ ਵੱਡੇ ਆਜ਼ਾਦ ਦੇਸ਼ ਦੇ ਮਾਲਕ ਸਨ, ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਵਿੱਚ ਜਾ ਫੱਸੇ ) । ਇਸੇ ਸਿਲਸਿਲੇ ਦੀ ਇੱਕ ਕੜੀ ਵਜੋਂ 1956 ਵਿੱਚ ਆਖਿਰ ਸੁਡਾਨ ਵੀ ਬ੍ਰਤਾਨਵੀ ਤੇ ਮਿਸਰੀ ਕਬਜ਼ੇ ਤੋਂ ਆਜ਼ਾਦ ਹੋ ਕੇ, ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਹੋਂਦ ਵਿੱਚ ਆ ਗਿਆ ।

ਆਜ਼ਾਦ ਹੋਣ ਦੇ ਬਾਵਜੂਦ ਵੀ ਸੁਡਾਨ ਦੇ ਲੋਕਾਂ ਦੀਆਂ ਸਮਸਿਆਵਾਂ ਖਤਮ ਨਹੀਂ ਹੋਈਆਂ । ਨਵੇਂ ਦੇਸ਼, ਜਿਸ ਦੀ ਬਹੁਗਿਣਤੀ ਮੁਸਲਿਮ ਸੀ, ਉੱਤੇ ਉਤਰੀ ਸੁਡਾਨ ਦੀ ਇੱਕ ਤਾਕਤਵਰ ਜੁੰਡਲੀ ਹੀ ਕਿਸੇ ਨਾ ਕਿਸੇ ਰੂਪ ਵਿੱਚ ਕਾਬਜ਼ ਰਹੀ, ਤੇ ਦੱਖਣੀ ਸੁਡਾਨ ਦੇ ਲੋਕ, ਜਿਨ੍ਹਾਂ ਵਿੱਚ ਇੱਕ ਵੱਡੀ ਆਬਾਦੀ ਈਸਾਈਆਂ ਦੀ ਹੈ, ਉੱਤਰੀ ਸੁਡਾਨ ਵਾਲਿਆਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੇ ਰਹੇ ।ਉੱਤਰੀ ਤੇ ਦੱਖਣੀ ਸੁਡਾਨ ਦੇ ਕਬੀਲਿਆਂ ਵਿੱਚ ਖਾਨਾਜੰਗੀ ਭਾਵੇਂ 1956 ਦੀ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਹੀ ਚੱਲ ਰਹੀ ਸੀ, ਪਰ 1971 ਵਿੱਚ ਜੋਸੇਫ ਲਾਗੂ ਨਾਮ ਦੇ ਇੱਕ ਆਗੂ ਨੇ “ਸਾਉਦਰਨ ਸੁਡਾਨ ਲਿਬਰੇਸ਼ਨ ਮੂਵਮੈਂਟ” ਦਾ ਐਲਾਨ ਕਰ ਦਿੱਤਾ, ਤੇ ਉੱਤਰੀ ਸੁਡਾਨ ਦੇ ਖਿਲਾਫ ਇੱਕ ਬਾਕਾਇਦਾ ਜੰਗ ਸ਼ੁਰੂ ਕਰ ਦਿੱਤੀ । ਇਸੇ ਸਿਵਲ ਵਾਰ ਦੇ ਚੱਲਦੇ ਹੀ, 1983 ਵਿੱਚ ਕਰਨਲ ਜੋਹਨ ਗਰਾਂਗ ਨੇ “ਸੁਡਾਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ/ਮੂਵਮੈਂਟ” ਦਾ ਗਠੱਨ ਕਰ ਲਿਆ, ਜਿਸ ਨੇ ਖਾਰਤੂਮ ਦੀ ਕੇਂਦਰੀ ਹਕੂਮੱਤ ਦੇ ਖਿਲਾਫ ਗੁਰੀਲਾ ਜੰਗ ਨੂੰ ਹੋਰ ਜੋਰ ਸ਼ੋਰ ਨਾਲ ਅੱਗੇ ਵਧਾਇਆ ।

2005 ਵਿੱਚ ਸੁਡਾਨ ਦੀ ਕੇਂਦਰੀ ਹਕੂਮੱਤ ਅਤੇ “ਸੁਡਾਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ/ਮੂਵਮੈਂਟ” ਵਿਚਕਾਰ ਹੋਏ ਸਮਝੋਤੇ ਮੁਤਾਬਿਕ, 9 ਤੋਂ 15 ਜਨਵਰੀ 2011 ਵਿਚਕਾਰ ਹੋਏ ਰੈਡਰੈਂਡਮ ਦੇ ਨਤੀਜੇ ਮਤਾਬਕ, 98 ਪਰਸੈਂਟ ਵੋਟਾਂ ਦੀ ਹਮਾਇਤ ਨਾਲ ਇਹ ਨਵਾਂ ਮੁਲਕ ਹੋਂਦ ਵਿੱਚ ਆਇਆ ਹੈ ।

ਇਸ ਰੈਡਰੈਂਡਮ ਤੱਕ ਪਹੁੰਚਣ ਲਈ ਇਸ ਕੌਮ ਨੂੰ ਵੀਹ ਤੋਂ ਪੱਚੀ ਲੱਖ ਲੋਕਾਂ ਦੀ ਕੁਰਬਾਨੀ ਦੇਣੀ ਪਈ ਹੈ, ਤਾਂ ਜਾ ਕੇ ਦੱਖਣੀ ਸੁਡਾਨ ਦੇ ਲੋਕਾਂ ਨੂੰ ਆਜ਼ਾਦੀ ਨਸੀਬ ਹੋਈ ਹੈ । ਤੇ ਇਹ ਇੱਕ ਬਹੁਤ ਵੱਡੀ ਕੁਰਬਾਨੀ ਹੈ ।

ਜੱਦ ਵੀ ਕਦੇ ਕੋਈ ਨਵਾਂ ਦੇਸ਼ ਆਜ਼ਾਦ ਹੁੰਦਾ ਹੈ, ਤਾਂ ਸਾਡੇ ਸੁਪਨੇ ਫਿਰ ਮਚਲਣ ਲੱਗਦੇ ਹਨ, ਤੇ ਸਾਡੀਆਂ ਉਮੀਦਾਂ ਮੁੜ੍ਹ ਰੋਸ਼ਨ ਹੋਣ ਲੱਗਦੀਆਂ ਹਨ । ਅਸੂਲੀ ਤੌਰ ਤੇ ਤਾਂ ਸਾਡੀ ਆਜ਼ਾਦੀ ਦੀ ਲੜਾਈ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਦੇ ਫੋਰਨ ਬਾਦ ਹੀ ਸ਼ੁਰੂ ਹੋ ਗਈ ਸੀ, ਭਾਵੇਂ ਇਸ ਦੇ ਰੂਪ ਵੱਖ ਵੱਖ ਸਮਿਆਂ ਤੇ ਵੱਖ ਵੱਖ ਰਹੇ ਹੋਣ । ਮਹਾਰਾਜਾ ਦਲੀਪ ਸਿੰਘ ਤੇ ਠਾਕਰ ਸਿੰਘ ਸੰਧਾਵਾਲੀਆ ਦੀ ਕੋਸ਼ਿਸ਼ ਹੋਏ, ਜਾਂ ਕੂਕਾ ਲਹਿਰ ਹੋਏ, ਅਕਾਲੀ ਜਾਂ ਬੱਬਰ ਅਕਾਲੀ ਲਹਿਰ, ਅੰਗਰੇਜ਼ਾਂ ਦੇ ਖਿਲਾਫ ਪੰਜਾਬ ਦੀ ਧਰਤੀ ਤੋਂ ਉੱਠੀ ਹਰ ਲਹਿਰ ਦੇ ਪਿਛੋਕੜ ਵਿੱਚ ਸਿੱਖ ਕੌਮ ਦਾ ਆਪਣੀ ਗਵਾਈ ਹੋਈ ਆਜ਼ਾਦੀ ਨੂੰ ਮੁੜ੍ਹ ਹਾਸਿਲ ਕਰਨ ਦਾ ਸੁਪਨਾ ਹੀ ਸੀ ।

ਮੈਂ ਜੱਦ ਵੀ ਕੱਲਾ ਬਹਿ ਕੇ ਸੋਚਦਾਂ, ਤਾਂ ਮੇਰੀ ਸੋਚ ਵਿੱਚ ਲੀਡਰਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਦੇ ਬਾਵਜੂਦ, ਸਿੱਖ ਕੌਮ ਦੀ ਬਦਕਿਸਮਤੀ ਦਾ ਪਹਿਲੂ ਬਹੁਤ ਹਾਵੀ ਰਹਿੰਦਾ ਹੈ ।1947 ਦੀ ਅੰਗਰੇਜ਼ਾਂ ਤੋਂ ਆਜ਼ਾਦੀ ਤੇ ਵੰਡ ਵੇਲੇ ਸਿੱਖਾਂ ਕੋਲ ਕੀ ਨਹੀਂ ਸੀ, ਸੱਤ ਸਿੱਖ ਰਿਆਸਤਾਂ, ਜਿਨ੍ਹਾਂ ਕੋਲ ਅੰਗਰੇਜ਼ਾਂ ਦੇ ਜਾਣ ਬਾਦ ਆਪਣੀ ਆਜ਼ਾਦੀ ਦਾ ਐਲਾਨ ਕਰਨ ਦਾ ਹੱਕ ਸੀ, ਤੇ ਕਈ ਹੋਰ ਵੱਡੀਆਂ ਵੱਡੀਆਂ ਜਗੀਰਾਂ, ਅਕਾਲੀ ਦੱਲ ਦੇ ਰੂਪ ਵਿੱਚ ਇੱਕ ਤਾਕਤਵਰ ਸਿੱਖ ਸਿਆਸੀ ਜਮਾਤ, ਤੇ ਇੱਕ ਵੱਡੀ ਫੌਜ । ਜੇ ਨਹੀਂ ਸੀ, ਤਾਂ ਸ਼ਾਇਦ ਇੱਕ ਦੂਰ ਅੰਦੇਸ਼ ਲੀਡਰਸ਼ਿੱਪ, ਤੇ ਚੰਗੀ ਕਿਸਮੱਤ ਨਹੀਂ ਸੀ ।1947 ਤੋਂ ਬਾਦ ਇੱਕ ਇੱਕ ਕਰ ਕੇ ਕਿੰਨੇ ਹੀ ਨਵੇਂ ਦੇਸ਼ ਆਜ਼ਾਦ ਹੋਏ, ਤੇ ਯੂ ਐਨ ਓ ਦੇ ਮੈਂਬਰ ਬਣੇ, ਜਿਨ੍ਹਾਂ ਦੀ ਆਬਾਦੀ ਸਿੱਖ ਕੌਮ ਤੋਂ ਵੀ ਘੱਟ ਸੀ, ਤੇ ਰਕਬੇ ਪੂਰਬੀ ਪੰਜਾਬ ਤੋਂ ਤਾਂ ਕੀ, ਪਟਿਆਲਾ ਰਿਆਸਤ ਤੋਂ ਵੀ ਘੱਟ ਸਨ ।

ਅਸੀਂ ਜਦੋਂ 68/69 ਵਿੱਚ ਹੋਸ਼ ਸੰਭਾਲੀ ਤੇ ਆਜ਼ਾਦੀ ਦੀ ਗੱਲ ਕਰਨੀ ਸ਼ੁਰੂ ਕੀਤੀ, ਤਾਂ ਸਾਨੂੰ ਪਰਾਇਆਂ ਨੇ ਤਾਂ ਕੀ, ਆਪਣਿਆਂ ਨੇ ਵੀ ਤਾਹਨੇ ਮਾਰੇ, ਤੇ ਇਹ ਕਹਿ ਕੇ ਸਮਝਾਣ ਦੀ ਕੋਸ਼ਿਸ਼ ਕੀਤੀ ਕਿ ਅੱਜ ਕੋਈ ਵੇਲਾ ਰਹਿ ਗਿਆ ਹੈ ਛੋਟੇ ਛੋਟੇ ਦੇਸ਼ਾਂ ਦਾ । ਕਿਸੇ ਨੇ ਕਿਹਾ ਧਰਮ ਕੌਮੀਅਤ ਦਾ ਆਧਾਰ ਨਹੀਂ ਬਣ ਸਕਦਾ । ਇੱਕ ਵੱਡੀ ਗਿਣਤੀ ਨੂੰ ਤਾਂ ਭਾਰਤ ਮਾਤਾ ਦੀ ਭਗਤੀ ਦਾ ਜਨੂੰਨ ਹੀ ਇੰਨਾਂ ਸੀ, ਕਿ ਉਹਨਾਂ ਨੂੰ ਆਪਣੀ ਕੌਮੀ ਵਿਲੱਖਣਤਾ ਤੇ ਸਵੈਮਾਣ ਦੀ ਗੱਲ ਕਰਨਾ ਹੀਣਾ ਲੱਗਦਾ ਸੀ ।

ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨੇ, ਤੇ ਭਾਰਤੀ ਹਾਕਮਾਂ ਦੇ ਰਵਈਏ ਵਿਚਲੀ ਸਿੱਖਾਂ ਪ੍ਰਤੀ ਨਫਰਤ ਨੇ ਹੌਲੀ ਹੌਲੀ ਸਿੱਖਾਂ ਵਿੱਚ ਆਪਣੇ ਕੌਮੀ ਘਰ ਤੇ ਆਜ਼ਾਦੀ ਦਾ ਅਹਿਸਾਸ ਮੁੜ ਪੈਦਾ ਕਰਨਾ ਸ਼ੁਰੂ ਕੀਤਾ । 1978 ਤੋਂ 1984 ਤੱਕ ਪਹੁੰਚਦੇ ਪਹੁੰਚਦੇ, ਖਾਲਿਸਤਾਨ ਦੀ ਆਜ਼ਾਦੀ ਲਈ ਇੱਕ ਤਾਕਤਵਰ ਲਹਿਰ ਉੱਸਰ ਗਈ, ਜਿਸ ਨੂੰ ਮੁਕੰਮਲ ਕੌਮੀ ਹਮਾਇਤ ਹਾਸਿਲ ਹੋਈ ।ਦੁਨੀਆਂ ਭਰ ਵਿੱਚ ਖਾਲਿਸਤਾਨ ਦਾ ਨਾਮ ਗੂੰਜਿਆ, ਸਿੱਖਾਂ ਦੀ ਵਿਲੱਖਣ ਕੌਮੀ ਪਹਿਚਾਣ ਉਜਾਗਰ ਹੋਈ, ਇੰਝ ਲੱਗਣ ਲੱਗਾ ਕਿ ਜਿਵੇਂ ਅਸੀਂ ਆਖਰੀ ਜਿੱਤ ਤੋਂ ਚੰਦ ਕਦਮ ਹੀ ਦੂਰ ਹਾਂ ।ਪਰ ਇੱਕ ਵਾਰ ਫਿਰ ਸਾਡੇ ਲੀਡਰਾਂ ਦੀਆਂ ਗਲਤੀਆਂ ਤੇ ਸਾਡੀ ਕਿਸਮੱਤ ਨੇ ਰੱਲ ਕੇ ਸਾਨੂੰ ਪਛਾੜ ਦਿੱਤਾ ।ਜਿਹੜੀ ਲਹਿਰ ਜਿੱਤ ਦੇ ਸੁਪਨੇ ਦੇਖ ਰਹੀ ਸੀ, 92/93 ਤੱਕ ਪਹੁੰਚਦੇ ਪਹੁੰਚਦੇ ਅਰਸ਼ੋਂ ਫਰਸ਼ ਤੇ ਆ ਡਿੱਗੀ । ਵੱਡੇ ਵੱਡੇ ਯੋਧੇ ਭਾਰਤੀ ਸੁਰਖਿਆ ਅਧਾਰਿਆਂ ਨੇ ਮਾਰ ਮੁਕਾਏ, ਕਈ ਮਯੂਸੀ ਦਾ ਸ਼ਿਕਾਰ ਹੋਏ ਮੁੜ੍ਹ ਰਵਾਇਤੀ ਸਿਆਸਤ ਵੱਲ ਪਰਤ ਗਏ, ਤੇ ਕੁੱਝ ਆਪੋ ਆਪਣੇ ਪਰਿਵਾਰਾਂ ਤੇ ਕਾਰੋਬਾਰਾਂ ਵੱਲ । ਹੁਣ ਫਿਰ ਸਾਡੇ ਹਿੱਸੇ ਨਸੀਹੱਤਾਂ ਆ ਰਹੀਆਂ ਹਨ, ਕਿ ਹਾਲਾਤ ਨਹੀਂ ਰਹੇ, ਵਕਤ ਬਦੱਲ ਗਿਆ ਹੈ, ਆਦਿ ਆਦਿ ।

ਸਿੱਖਾਂ ਦੀ ਕੌਮੀ ਸਿਆਸਤ ਦਾ ਇੱਕ ਹਿੱਸਾ, ਖੁੱਲ੍ਹੀ ਹਿੰਦੂਤੱਵ ਦੀ ਗੱਲ ਕਰਨ ਵਾਲਿਆਂ ਨਾਲ ਖੜ੍ਹਾ ਹੈ, ਤੇ ਇੱਕ ਸੈਕੂਲਰ ਮਾਸਕ ਪਾਈ ਧਿਰ ਨਾਲ । ਅਸੀਂ ਆਜ਼ਾਦੀ ਪਸੰਦ, ਜਿੱਥੇ ਖੜੇ ਸਾਂ, ਓਥੇ ਹੀ ਖੜ੍ਹੇ ਹਾਂ, ਭਾਵੇਂ ਇਸ ਦੁੱਖ ਤੇ ਰੰਝ ਨਾਲ ਕਿ ਬਹੁਤ ਉਚਾਈ ਤੇ ਪਹੁੰਚ ਕੇ ਥੱਲੇ ਗਿਰੇ ਹਾਂ ।

1947 ਵਿੱਚ ਜਦੋਂ ਸਾਡੇ ਕੋਲ ਬਹੁਤ ਕੁੱਝ ਸੀ, ਪਰ ਅਸੀਂ ਨਵੀਂ ਸਿਰਜੀ ਜਾ ਰਹੀ ਦੁਨੀਆਂ ਵਿੱਚ ਆਪਣੀ ਕੌਮ ਲਈ ਕੋਈ ਸਥਾਨ ਨਹੀਂ ਸਾਂ ਹਾਸਿਲ ਕਰ ਸਕੇ, ਯੂ ਐਨ ਓ ਦੇ ਆਜ਼ਾਦ ਮੈਂਬਰ ਦੇਸ਼ਾਂ ਦੀ ਗਿਣਤੀ ਸ਼ਾਇਦ ਪੰਜਾਹ ਦੇ ਕਰੀਬ ਸੀ । 1984 ਤੱਕ ਪਹੁੰਚਦੇ ਪਹੁੰਚਦੇ, ਜਦੋਂ ਅਸੀਂ ਆਪਣੀ ਆਜ਼ਾਦੀ ਲਹਿਰ ਮੁੜ੍ਹ ਖੜੀ ਕਰਨ ਜੋਗੇ ਹੋਏ, ਆਜ਼ਾਦ ਦੇਸ਼ਾਂ ਦੀ ਗਿਣਤੀ ਵਿੱਚ ਬਹੁਤ ਸਾਰਾ ਵਾਧਾ ਹੋ ਚੁੱਕਾ ਸੀ, ਤੇ ਸਿੱਖ ਕੌਮ ਦੀ ਹੈਸੀਅਤ ਸਾਹਮਣੇ ਮਾਮੂਲੀ ਹੈਸੀਅਤ ਦੀਆਂ ਕੌਮਾਂ ਵੀ ਆਪਣੇ ਘਰ, ਆਪਣੇ ਦੇਸ਼ ਹਾਸਿਲ ਕਰ ਚੁੱਕੀਆਂ ਸਨ । 9 ਜੁਲਾਈ ਨੂੰ ਦੱਖਣੀ ਸੁਡਾਨ ਦੀ ਆਜ਼ਾਦੀ ਤੱਕ ਪਹੁੰਚਦੇ ਪਹੁੰਚਦੇ ਤਾਂ ਆਜ਼ਾਦ ਦੇਸ਼ਾਂ ਦੀ ਗਿਣਤੀ ਦੋ ਸੋ ਦੇ ਕਰੀਬ ਪਹੁੰਚ ਚੁੱਕੀ ਹੈ । ਕਈ ਦੇਸ਼ ਤਾਂ ਉਹ ਵੀ ਆਜ਼ਾਦ ਹੋਏ ਨੇ ਜਿਨ੍ਹਾਂ ਦੀ ਆਬਾਦੀ ਦੱਸ ਲੱਖ ਤੋਂ ਵੀ ਘੱਟ, ਤੇ ਰਕਬਾ ਸਿੱਖਾਂ ਦੀ ਛੋਟੀ ਤੋਂ ਛੋਟੀ ਰਿਆਸਤ ਤੋਂ ਵੀ ਘੱਟ ਹੈ ।ਯੂਰਪ ਵਿੱਚ ਪੈਂਦੀ ਰਿਆਸਤ ਮੋਨਾਕੋ ਹੋਵੇ, ਜਾਂ ਇੰਡੋਨੇਸ਼ੀਆ ਕੋਲ ਪੈਂਦੀ ਬਰੂਨਈ, ਆਸਟ੍ਰੇਲੀਆ ਦੇ ਗਵਾਂਢ ਵਿੱਚ ਪੈਂਦੀ ਨੌਰੂ ਹੋਵੇ, ਜਾਂ ਟਵਾਲੂ ਹੋਵੇ, ਇਹਨਾਂ ਛੋਟੀਆਂ ਛੋਟੀਆਂ ਇਕਾਈਆਂ ਨੇ ਵੀ ਆਪਣੇ ਤਾਕਤਵਰ ਗਵਾਂਢੀ ਦੇਸ਼ ਵਿੱਚ ਜਜ਼ਬ ਹੋਣ ਦਾ ਰਸਤਾ ਨਹੀਂ ਚੁਣਿਆਂ, ਤੇ ਅੱਜ ਦੀ ਦੁਨੀਆਂ ਵਿੱਚ ਆਪੋ ਆਪਣੇ ਝੰਡੇ ਨਾਲ ਇੱਕ ਆਜ਼ਾਦ ਕੌਮ ਵਾਂਗ, ਕੌਮਾਂ ਦੀ ਬਿਰਾਦਰੀ ਵਿੱਚ ਵਿੱਚਰ ਰਹੇ ਨੇ ।ਇਹ ਜਾਣ ਕੇ ਆਪਣੀ ਕਿਸਮੱਤ ਤੇ ਰੋਣਾ ਨਹੀਂ ਆਵੇਗਾ, ਕਿ 10472 ਦੀ ਕੁੱਲ ਆਬਾਦੀ ਵਾਲਾ ਮੁਲਕ ਟਵਾਲੂ ਵੀ 1978 ਵਿੱਚ ਅੰਗਰੇਜ਼ਾਂ ਦੇ ਕਬਜ਼ੇ ਹੇਠੋਂ ਆਜ਼ਾਦ ਹੋਣ ਬਾਦ, 2000 ਵਿੱਚ ਯੂ ਐਨ ਓ ਦਾ ਮੈਂਬਰ ਵੀ ਬਣ ਚੁਕਿਆ ਹੈ । ਇਸ ਛੋਟੇ ਜਿਹੇ ਪਿੰਡ ਨੁਮਾ ਮੁਲਕ ਦੇ ਲੋਕਾਂ ਨੇ ਵੀ ਕਿਸੇ ਵੱਡੇ ਗਵਾਂਢੀ ਦੇਸ਼ ਦਾ ਹਿੱਸਾ ਬਣਨ ਨਾਲੋਂ ਆਪਣੀ ਆਜ਼ਾਦ ਹੋਂਦ ਨੂੰ ਤਰਜੀਹ ਦਿੱਤੀ ਹੈ ।

ਖਾਲਿਸਤਾਨ ਦੀ ਮੁਖਾਲਫਤ ਵਿੱਚ ਜੋ ਜੋ ਵੀ ਤਰਕ ਦਿੱਤੇ ਜਾਂਦੇ ਰਹੇ ਨੇ, ਇਹਨਾਂ ਨਵੇਂ ਆਜ਼ਾਦ ਹੋਣ ਵਾਲੇ ਦੇਸ਼ਾਂ ਨੇ ਇੱਕ ਇੱਕ ਕਰ ਕੇ ਸੱਭ ਪਛਾੜ ਦਿਤੇ ਹਨ । ਕਿਸੇ ਕੌਮ, ਭਾਈਚਾਰੇ, ਤੇ ਲੋਕ ਸਮੂਹ ਦੀ ਇੱਛਾ ਸ਼ਕਤੀ ਸਾਹਮਣੇ ਸਾਰੇ ਤਰਕ, ਵਿਤਰਕ ਬਹੁਤ ਛੋਟੇ ਪੈ ਜਾਂਦੇ ਨੇ, ਅਤੇ ਅਸਲ ਗੱਲ ਜਿਹੜੀ ਫੈਸਲਾ ਕੁੰਨ ਸਾਬਿਤ ਹੁੰਦੀ ਹੈ, “ਇੱਛਾ ਸ਼ਕਤੀ” ਹੀ ਹੈ ।

ਕੁੱਝ ਦਿਨ ਹੌਏ ਮੇਰੇ ਇੱਕ ਅਜ਼ੀਜ਼ ਨੇ ਸੁਨੇਹਾ ਭੇਜਿਆ ਕਿ ਹੁਣ ਹਾਲਾਤ ਬਦਲ ਗਏ ਨੇ, ਵਾਪਿਸ ਆ ਜਾਓ । ਮੇਰਾ ਜਵਾਬ ਓਹੀ ਸੀ, ਜੋ ਹਮੇਸ਼ਾਂ ਹੁੰਦਾ ਹੈ, “ਮੈਨੂੰ ਆਪਣੇ ਵਿਚਾਰਾਂ ਨਾਲ ਮਰਨਾ, ਵਿਚਾਰ ਛੱਡ ਕੇ ਜੀਣ ਨਾਲੋਂ ਕਿਤੇ ਪਿਆਰਾ ਹੈ” । ਮੈਂ ਆਪਣੀ ਜੀਵਨ ਸਾਥਣ ਨਾਲ ਗੱਲ ਕੀਤੀ, ਉਸ ਕਿਹਾ, “ਹਾਂ ਜੇ ਕਦੇ ਦੱਖਣੀ ਸੁਡਾਨ ਵਾਂਗ ਆਪਣੀ ਧਰਤੀ ਤੇ ਵੀ ਆਪਣੇ ਝੰਡੇ ਝੂਲ ਗਏ ਤਾਂ ਸੱਭ ਤੋਂ ਪਹਿਲਾਂ ਚੱਲਾਂਗੇ” । ਮੈਨੂੰ ਉਸ ਦੀ ਗੱਲ ਚੰਗੀ ਲੱਗੀ, ਗੁਲਾਮੀ ਵਿੱਚ ਪਰਤਣ ਨਾਲੋਂ ਤਾਂ, ਆਜ਼ਾਦੀ ਦੇ ਸੁਪਨੇ ਲੈਂਦੀ ਜੇਲ੍ਹ/ਜਲਾਵਤਨੀ ਲੱਖ ਦਰਜੇ ਚੰਗੀ ਹੈ ।

ਦੱਖਣੀ ਸੁਡਾਨ ਦੇ ਲੋਕਾਂ ਨੂੰ ਆਜ਼ਾਦੀ ਮੁਬਾਰਕ । ਉਹਨਾਂ ਦੀ ਸਫਲਤਾ ਸਾਡੇ ਲਈ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਉਭਰੀ ਹੈ ।

ਮੁਆਫ਼ ਕਰਨਾ ਦੋਸਤੋ! ਮੈਂ ਪ੍ਰੋਫੈਸਰ ਭੁੱਲਰ ਲਈ ‘ਰਹਿਮ ਦੀ ਅਪੀਲ’ ਕਰ ਕੇ ਉਸ ਯੋਧੇ ਦਾ ਅਪਮਾਨ ਨਹੀਂ ਕਰਨਾ ਚਾਹਾਂਗਾ
ਕੁੱਝ ਦੇਰ ਪਹਿਲਾਂ ਭਾਰਤ ਦੀ ਰਾਸ਼ਟਰਪਤੀ ਵਲੋਂ ਪ੍ਰੋਫੈਸਰ ਭੁੱਲਰ ਦੀ ‘ਮਰਸੀ ਪਟੀਸ਼ਨ’ ਰੱਦ ਕਰਨ ਤੋਂ ਬਾਦ ਸਿੱਖ ਹਲਕਿਆਂ ਵਿੱਚ ਇੱਕ ਹਾ ਹਾਕਾਰ ਜਿਹੀ ਮੱਚ ਗਈ ਹੈ। ਇਸ ਵਿਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਇਸ ਗੱਲ ਨਾਲ ਭਾਰਤੀ ਹਕੂਮਤ ਦਾ ਸਿੱਖ ਦੁਸ਼ਮਣੀ ਵਾਲਾ ਚੇਹਰਾ, ਪਹਿਲਾਂ ਨਾਲੋਂ ਵੀ ਵਧੇਰੇ ਨੰਗਾ ਹੋ ਗਿਆ ਹੈ। ਸਿੱਖ ਸਿਆਸਤ ਦੀਆਂ ਸਾਰੀਆਂ ਧਿਰਾਂ, ਕੀ ਨਰਮ ਤੇ ਕੀ ਗਰਮ, ਸਭ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਸਦਰ ਦੇ ਇਸ ਫੈਸਲੇ ਦੇ ਖਿਲਾਫ਼ ਹੋ ਰਹੀ ਲਾਮਬੰਦੀ ਵਿਚ ਆਪੋ ਆਪਣਾ ਹਿੱਸਾ ਪਾ ਰਹੀਆਂ ਨੇ। ਗਰਮ, ਖਿਆਲੀ ਜਥੇਬੰਦੀਆ ਦਾ ਤਾਂ ਸੋਚ ਅਤੇ ਸੰਘਰਸ਼ ਦਾ ਇਕ ਰਿਸ਼ਤਾ ਹੈ ਪ੍ਰੋਫੈਸਰ ਭੁੱਲਰ ਨਾਲ, ਪਰ ਅਕਾਲੀ ਦਲ ਦੇ ਰਵਾਇਤੀ ਧਵੇ ਵੀ ਸਭ ਇਕ ਦੂਜੇ ਤੋਂ ਅੱਗੇ ਵੱਧ ਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਯਤਨਸ਼ੀਲ ਲੱਗਦੇ ਹਨ। ਪ੍ਰੋਫੈਸਰ ਭੁੱਲਰ ਦੇ ਪਰਿਵਾਰ ਤੋਂ ਬਿਨਾਂ ਹੋਰ ਕਿਸ ਕਿਸ ਦਾ ਸੱਚਾ ਰਿਸ਼ਤਾ ਹੈ, ਤੇ ਕਿਸ ਲਈ ਇਹ ਸਿਆਸਤ ਹੈ, ਇਹ ਤਾਂ ਵਾਹਿਗੁਰੂ ਜਾਣੇ, ਪਰ ਦੇਸ਼ ਵਿਦੇਸ਼ ਹਰ ਪਾਸੇ ਦੀਆਂ ਸਿੱਖ ਜਥੇਬੰਦੀਆਂ ਅੱਜ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਕਾਰਜ ਲਈ ਸਰਗਰਮ ਹਨ। ਥੇ ਇਹ ਇੱਕ ਅੱਛੀ ਗੱਲ ਹੈ, ਜੋ ਕਾਫ਼ੀ ਦੇਰ ਬਾਦ ਸਿੱਖ ਸਿਆਸਤ ਵਿੱਚ ਦੇਖਣ ਨੂੰ ਮਿਲੀ ਹੈ। ਕੁੱਝ ਜਥੇਬੰਦੀਆਂ ਲੲ ਇਹ ਸਿਆਸੀ ਲਾਹੇ ਦਾ ਕੰਮ ਭਾਵੇਂ ਸਾਫ਼ ਨਜ਼ਰ ਆਉਂਦਾ ਹੈ, ਪਰ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਲਈ ਯਕੀਨਨ ਇੱਕ ਜਜ਼ਬਾਤੀ ਵਿਸ਼ਾ ਹੈ। ਇਸ ਲਈ ਮੈਂ ਆਪਣੇ ਦਿਲ ਦੀ ਗੱਲ ਕਰਨ ਲਗਿਆਂ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਤੋਂ ਮੁਆਫ਼ੀ ਚਾਹਾਂਗਾ।

ਜਿੱਥੋਂ ਤੱਕ ਮੈਨੂੰ ਸਮਝ ਹੈ, ਮਰਸੀ ਪਟੀਸ਼ਨ ਦਾ ਮਤਲਬ ਰਹਿਮ ਦੀ ਦਰਖਾਸਤ ਹੈ ਤੇ ਇਹ ਕਾਨੂੰਨੀ ਲੜਾਈ ਖਤਮ ਹੋਣ ਤੋਂ ਬਾਦ ਕੀਤੀ ਜਾਂਦੀ ਹੈ, ਅਦਾਲਤ ਵਿੱਚ ਨਹੀਂ,  ਹਕੂਮਤ ਸਾਹਮਣੇ, ਮੁਲਕ ਦੇ ਪ੍ਰੈਜ਼ੀਡੈਂਟ ਸਾਹਮਣੇ।

ਆਪਣੀ ਕੌਮ ਦੀ ਆਜ਼ਾਦੀ ਦੀ ਲੜਾਈ ਲੜਣ ਵਾਲੇ ਇਕ ਯੋਧੇ ਲਈ, ਇਕ ਇਨਕਲਾਬੀ ਲਈ, ਇਕ ਜੁਝਾਰੂ ਲਈ, ਉਸ ਸਰਕਾਰ ਤੋਂ ‘ਰਹਿਮ ਮੰਗਣਾ’, ਜਿਸ ਦੇ ਖਿਲਾਫ਼ ਉਸ ਨੇ ਸੰਘਰਸ਼ ਕੀਤਾ ਹੋਵੇ, ਹੋਰ ਵੱਡੀ ਮੌਤ ਕੀ ਹੋ ਸਕਦੀ ਹੈ? ਅੱਜ ਸਿੱਖ ਜਥੇਬੰਦੀਆਂ, ਖਾਸ ਕਰ ਰਵਾਇਤੀ ਅਕਾਲੀ ਦਲਾਂ ਦੇ ਵੱਖ ਵੱਖ ਧਵੇ, ਮਰਸੀ ਪਟੀਸ਼ਨ ਦੇ ਲੱਫ਼ਜ਼ਾਂ ਤੋ ਵੀ ਅੱਗੇ ਵੱਧ ਕੇ ‘ਸਜ਼ਾ ਦੀ ਮੁਆਫ਼ੀ’ ਵਰਗੇ ‘ਭੀਖ ਮੰਗਣ’ ਵਾਲੇ ਲੱਫ਼ਜ਼ਾਂ ਦਾ ਇਸਤੇਮਾਲ ਬੇਝਿਜਕ ਕਰ ਰਹੇ ਹਨ। ਪ੍ਰੋਫੈਸਰ ਭੁੱਲ ਦੀ ਜਾਨ, ਉਸ ਦੇ ਪਰਿਵਾਰ ਲਈ ਹੀ ਨਹੀਂ, ਸਾਰੀ ਕੌਮ ਲਈ ਬਹੁਤ ਕੀਮਤੀ ਹੈ। ਫਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਾਨ ਬਚਾਉਣ ਲਈ ਕੀਮਤ ਕਿੰਨੀ ਤੇ ਕਿਸ ਰੂਪ ਵਿਚ ਉਤਾਰਨੀ ਬਣਦੀ ਹੈ? ਸੋਚਣ ਵਾਲੀ ਗੱ ਇਹ ਵੀ ਹੈ ਕਿ ਜੁਝਾਰੂ ਯੋਧਿਆਂ ਨੂੰ ਮਾਰਨ ਤੇ ਮਰਵਾਣ ਵਾਲੇ ਵੀ ਜਦ ਪ੍ਰੋਫੈਸਰ ਭੁੱਲਰ ਲਈ ਰਹਿਮ ਦੀਆਂ ਅਪੀਲਾਂ ਕਰ ਰਹੇ ਹਨ ਤੇ ਇਸ ਗੱਲ ਨੂੰ ਲੈ ਕੇ ‘ਲੋਕ ਲਹਿਰ’ ਉਸਾਰਨ ਦੀਆਂ ਗੱਲਾਂ ਕਰ ਰਹੇ ਹਨ, ਤਾਂ ਉਨ੍ਹਾਂ ਦਾ ਅਸਲ, ਪਰ ਲੁਕਿਆ ਮਕਸਦ ਕੀ ਹੈ?

ਮੈਂ ਇਹ ਲਫ਼ਜ਼ ਬਹੁਤ ਸੰਕੋਚ ਨਾਲ ਲਿਖ ਰਿਹਾ ਹਾਂ, ਪਰ ਸੱਚੀ ਗੱਲ ਇਹ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ, ਅੱਜ ਸਾਰੀ ਕੌਮ ਤਰਲੇ ਮਾਰਦੀ ਤੇ ਲਿਲਕੜੀਆਂ ਲੈਂਦੀ ਮਹਿਸੂਸ ਹੋ ਰਹੀ ਹੈ, ਤੇ ਇਸ ਨਾਲ ਸਿੱਖ ਕੌਮ ਦੀ ਆਤਮਾ, ਆਤਮਘਾਤ ਕਰਦੀ ਮਹਿਸੂਸ ਹੋ ਰਹੀ ਹੈ। ਸ਼ਾਇਦ ਦਿੱਲੀ ਦੇ ਹਾਕਮਾਂ ਨੇ ਮਰਸੀ ਪਟੀਸ਼ਨ ਰੱਦ ਹੀ ਇਸੇ ਲਈ ਕੀਤੀ ਹੈ , ਤੇ ਉਨ੍ਹਾਂ ਦਾ ਅਸਲ ਮਕਸਦ ਸਿੱਖ ਕੌਮ ਨੂੰ ਲਿਲਕੜੀਆਂ ਲਈ ਮਜਬੁਰ ਕਰ ਕੇ, ਉਸ ਦੀ ਆਤਮਾ ਦਾ ਘਾਤ ਕਰਨਾ ਹੀ ਹੈ, ਤਾਂ ਜੋ ਮਰੀ ਹੋਈ ਆਤਮਾ ਵਾਲੀ ਸਿੱਖ ਕੌਮ ਮੁੜ ਕਦੇ ਸਿਰ ਉੱਚਾ ਕਰ ਕੇ ਉਨ੍ਹਾਂ ਸਾਹਮਣੇ ਗੱਲ ਨਾ ਕਰ ਸਕੇ। ਸਿੱਖਾਂ ਵਿਚ ਬੈਠੇ ਦਿੱਲੀ ਦੇ ਹਾਕਮਾਂ ਦੇ ਹਵਾਰੀਆਂ ਦਾ ਇਸ ਆਤਮਾ ਦੇ ਘਾਤ ਨਾਲ ਕੁਝ ਹੋਰ ਨਹੀਂ ਵਿਗੜਣ ਲੱਗਾ, ਉਹ ਤਾਂ ਪਹਿਲਾਂ ਹੀ ਗੁਲਾਮ ਸੋਚ ਤੇ ਗਿਰਵੀ ਰੱਖੀ ਆਤਮਾ ਨਾਲ ਸਿਆਸਤ ਕਰ ਰਹੇ ਹਨ, ਪਰ ਸੋਚਣ ਦਾ ਵਿਸ਼ਾ ਉਨ੍ਹਾਂ ਲਈ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਆਜ਼ਾਦ ਸੋਚ ਦੇ ਮਾਲਕ ਹਨ।

ਅਸੀਂ ਘਰ ਬਾਰ ਛੱਡ ਕੇ ਸੰਘਰਸ਼ ਵਿਚ ਕੁੱਦੇ ਸਾਂ, ਕੌਮ ਦੀ ਆਜ਼ਾਦੀ ਲਈ, ਕੌਮ ਦੇ ਗਵਾਚੇ ਹੋਚੇ ਮਾਣ ਸਵੈਮਾਣ ਨੂੰ ਮੁੜ ਹਾਸਿਲ ਕਰਨ ਲਈ। ਜੇ ਲੰਮੀਆਂ ਤੇ ਸੌਖ ਨਾਲ ਭਰੀਆਂ ਜਿਦਗੀਆਂ ਦੀ ਖਵਾਹਿਸ਼ ਹੁੰਦੀ ਤਾਂ ਅਸੀਂ ਇਸ ਪਾਸੇ ਤੁਰਨਾ ਹੀ ਕਾਹਨੂੰ ਸੀ। ਸਾਡੇ ਨਾਲ ਦੇ ਪਤਾ ਨਹੀਂ ਕਿੰਨੇ ਹੀ ਵੀਰ ਸ਼ਹੀਦੀਆਂ ਪਾ ਚੁੱਕੇ ਹਨ, ਕੋਈ ਪੁਲਸ ਦੀਆਂ ਗੋਲੀਆਂ ਨਾਲ, ਕੋਈ ਤਸੀਹਾਘਰਾਂ ਦੇ ਤਸੀਹਿਆਂ ਨਾਲ, ਤੇ ਕੋਈ ਫ਼ਾਂਸੀ ਦੇ ਰੱਸੇ ਚੁੱਮ ਕੇ…। ਸਾਡੇ ਇਨ੍ਹਾਂ ਸਾਰੇ ਵੀਰਾਂ ਦੀ ਖਵਾਹਿਸ਼ ਰਹੀ ਹੈ ਕਿ ‘ਹਮ ਉਜੜੇ, ਪੰਥ ਬਸੇ’। ਇਹ ਠੀਕ ਹੈ ਕਿ ਅੱਜ ਸਾਡੇ ਸੰਘਰਸ਼ ਵਿਚ ਉਹ ਪੁਰਾਣਾ ਦਮ ਨਹੀਂ ਹੈ, ਲੋਕ ਬਦਲ ਗਏ ਨੇ, ਵਕਤ ਬਦਲ ਗਿਆ ਹੈ, ਆਪਣੇ ਬਦਲ ਗਏ ਨੇ, ਸਾਥੀ ਸਾਥ ਛੱਡ ਗਏ ਨੇ, ਬਹੁਤ ਕੁਝ ਐਸਾ ਹੋ ਚੁੱਕਾ ਹੈ, ਜਿਸ ਦੀ ਅਸਾਂ ਉਮੀਦ ਨਹੀਂ ਸੀ ਕੀਤੀ, ਪਰ ਸਰਹੰਦ ਦੀਆਂ ਦੀਵਾਰਾਂ ਨਾਲ ਸਾਡਾ ਰਿਸ਼ਤਾ ਨਹੀਂ ਬਦਲਿਆ। ਹਾਂ, ਸਾਡਾ ਦੁਸ਼ਮਣ ਇਹੀ ਚਾਹੁੰਦਾ ਹੈ ਕਿ ਸਾਡੇ ਇਸ ਇਤਿਹਾਸਕ ਰਿਸ਼ਤੇ ਬਦਲ ਜਾਣ। ਅਸੀਂ ਸਰਹੰਦ ਦੀਆਂ ਦੀਵਾਰਾਂ, ਚਮਕੌਰ ਦੀ ਗੜ੍ਹੀ, ਛੋਟੇ ਵੱਡੇ ਤੇ ਨਵੇਂ ਪੁਰਾਣੇ ਘੱਲੂਘਾਰਿਆਂ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਵਾਰਾਂ ਪੜ੍ਹ ਲਈਏ, ਆਖੰਡ ਪਾਠ ਰੱਖ ਲਈਏ, ਤਕਰੀਰਾਂ ਕਰ ਲਈਏ, ਪਰ ਸਿਰਫ਼ ‘ਰਾਮ ਲੀਲਾ’ ਦੇ ਵਾਂਗ। ਉਨ੍ਹਾਂ ਨਾਲ ਜਿੰਦਾ ਰਿਸ਼ਤਾ ਸਮਝ ਕੇ, ਉਨ੍ਹਾਂ ਦੇ ਰਸਤੇ ਤੇ ਚੱਲਣ ਦੀ ਗੱਲ ਨਾ ਕਰੀਏ। ਅਸੀਂ ਗੁਰਦੁਆਰੇ ਬਣਾਈਏ, ਉਨ੍ਹਾਂ ‘ਤੇ ਸੋਨਾ ਲਗਾਈਏ, ਪਰ ਗੁਰੂ ਦੀ ਬਖਸ਼ੀ ਗੈਰਤ ਭਰੀ ਆਤਮਾ ਦੇ ਸੋਨੇ ਨਾਲ ਸਾਡਾ ਕੋਈ ਨਾਤਾ ਨਾ ਰਹੇ। ੳਸੀਂ ਆਰ ਐਸ ਐਸ ਦੀ ਸੋਚ ਦੀ ਅਧੀਨਗੀ ਵਿੱਚ ਚਲੀਏ, ਜਾਂ ਗਾਂਧੀ ਦੇ ਪੁੱਤ ਬਣ ਕੇ, ਪਰ ਸਿਰ ਸਾਡਾ ਹਮੇਸ਼ਾਂ ਦਿੱਲੀ ਵੱਲ ਝੁਕਿਆ ਰਿਹਾ। ਸਰਹੰਦ ਦੀਆਂ ਦੀਵਾਰਾਂ ਤੋਂ ਅੱਜ ਤੱਕ, ਗੱਲ ਸਿਰਫ਼ ਝੁਕਾਣ ਜਾਂ ਕੱਟਵਣ, ਤੇ ਜਾਂ ਫਿਰ ਜਿੰਦਾ ਨੀਹਾਂ ਵਿਚ ਚਿਣੇ ਜਾਣ ਦੀ ਹੈ।

ਮੈਂ ਇਕ ਲੰਮੀ ਚੁੱਪ ਬਾਦ, ਇਹ ਲਫ਼ਜ਼ ਆਪਣੀ ਜਾਂ ਆਪਣੇ ਹਮਸਫਰਾਂ ਦੀ ਬਹਾਦਰੀ ਦੇ ਕਿਸੇ ਦਾਅਵੇ ਲਈ, ਜਾਂ ਦਾਅਵੇ ਨਾਲ, ਨਹੀਂ ਲਿਖ ਰਿਹਾ, ਬਹੁਤ ਜ਼ਖ਼ਮੀ ਹੋਏ ਹਿਰਦੇ ਨਾਲ ਲਿਖ ਰਿਹਾ ਹਾਂ। ਵਾਹਿਗੁਰੂ ਬੇਹਤਰ ਜਾਣਦਾ ਹੈ ਕਿ ਸਾਡਾ ਅੰਤ ਕੀ ਤੇ ਕਿਹੋ ਜਿਹਾ ਹੋਵੇਗਾ, ਪਰ ਅਰਦਾਸ ਹਮੇਸ਼ਾਂ ਇਹੀ ਕਰੀਦੀ ਹੈ ਕਿ ਜਿਸ ਰਾਹ ਤੇ ਬੜੇ ਚਾਅ ਤੇ ਮਾਣ ਨਾਲ ਚਲੇ ਸਾਂ, ਉਸ ਨਾਲ ਤੋੜ ਨਿਭ ਜਾਵੇ। ਇਹੀ ਅਰਦਾਸ ਸਾਡੀ ਉਨ੍ਹਾਂ ਸਾਰੇ ਯੋਧਿਆਂ ਲਈ ਵੀ ਹੈ, ਜਿਹੜੇ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੈਠੇ ਸੰਘਰਸ਼ ਨਾਲ ਆਪਣਾ ਰਿਸ਼ਤਾ ਨਿਭਾ ਰਹੇ ਹਨ, ਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰੋਫੈਸਰ ਭੁੱਲਰ ਹੁਰਾਂ ਨਾਲ ਬਹੁਤ ਜਿਅਦਾਤੀਆਂ ਹੋਈਆਂ ਹੋਈਆਂ ਹੋਣਗੀਆਂ, ਤੇ ਉਨ੍ਹਾਂ ਦੀ ਸਰੀਰਕ ਹਾਲਤ ਵੀ ਚੰਗੀ ਨਹੀਂ ਹੋਵੇਗੀ। ਦੁਸ਼ਮਣ ਤੋਂ ਹੋਰ ਕੋਈ ਆਸ ਰੱਖਣੀ ਵੀ ਨਹੀਂ ਸੀ ਬਣਦੀ। ਪਰ ਸਾਡਾ ਸੰਘਰਸ਼ ਸਰੀਰਾਂ ਦੇ ਸਹਾਰੇ ਲੜਿਆ ਜਾਣ ਵਾਲਾ ਸੰਘਰਸ਼ ਨਹੀਂ ਹੈ, ਇਹ ਸੋਚ ਤੇ ਜਜ਼ਬਿਆਂ ਦੀ ਜੰਗ ਹੈ ਜੋ ਬਲਵਾਨ ਸਰੀਰ ਨਾਲੋਂ ਜਿਆਦਾ ਬਲਵਾਨ ਆਤਮਾ ਨੇ ਲੜਣੀ ਹੁੰਦੀ ਹੈ।

ਜਿੰਦਗ਼ੀ ਦੇ ਸਫ਼ਰ ਵਿਚ ਕੋਈ ਦੋ ਪੈਰ ਘੱਟ ਤੁਰਿਆਂ ਜਾਂ ਵੱਧ, ਇਹ ਗੱਲ ਅਹਿਮ ਨਹੀਂ ਹੈ, ਅਹਿਮ ਗੱਲ ਇਹ ਹੈ ਕਿ ਉਹ ਸਿਰ ਉਠਾ ਕੇ ਤੁਰਦਾ ਰਿਹਾ, ਜਾਂ ਝੁਕਾ ਕੇ। ਇਕ ਯੋਧਾ ਮੌਤ ਤੋਂ ਬਾਦ ਇਸ ਹਵਾਲੇ ਨਾਲ ਯਾਦ ਰਹਿੰਦਾ ਹੈ ਕਿ ਮੌਤ ਦਾ ਸਾਹਮਣਾ ਉਸ ਕੇ ਕਿਸ ਤਰ੍ਹਾਂ ਕੀਤਾ। ਵਕਤ ਆ ਪੈਣ ਤੇ ਉਹ ਫ਼ਾਂਸੀ ਦੇ ਰਸੇ ਵੱਲ, ਮਕਤਲ ਵੱਲ ਕਤਲਗਾਹ ਵੱਲ ਕਿਸ ਮਟਕ ਤੇ ਸ਼ਾਨ ਨਾਲ ਗਿਆ।

ਉਰਦੂ ਦੇ ਵੱਡੇ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਇ ਸ਼ੇਅਰ ਨਾਲ ਆਪਣੀ ਗੱਲ ਖਤਮ ਕਰਦਾ ਹਾਂ।

ਜਿਸ ਧੱਜ ਸੇ ਕੋਈ ਮਕਤਲ ਮੇ ਗਯਾ, ਵੋਹ ਸ਼ਾਨ ਸਲਾਮਤ ਰਹਿਤੀ ਹੈ।

ਯਿਹ ਜਾਨ ਤੋ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ।

ਮੁਆਫ਼ ਕਰਨਾ ਦੋਸਤੋ! ਮੈਂ ਪ੍ਰੋਫੈਸਰ ਭੁੱਲਰ ਲਈ ‘ਰਹਿਮ ਦੀ ਅਪੀਲ’ ਕਰ ਕੇ ਉਸ ਯੋਧੇ ਦਾ ਅਪਮਾਨ ਨਹੀਂ ਕਰਨਾ ਚਾਹਾਂਗਾ।