Punjab News - Quami Ekta Punjabi Newspaper (ਕੌਮੀ ਏਕਤਾ) » ਗਿਆਨੀ ਅਮਰੀਕ ਸਿੰਘ

ਕਹਾ ਮਨ ਬਿਖਿਆ ਸਿਉ ਲਪਟਾਹੀ
ਗੁਰਬਾਣੀ ਮਨੁੱਖ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ ਬਸ਼ਰਤੇ; ਮਨੁੱਖ ਕੋਲ ਸੋਚਣ, ਸਮਝਣ ਅਤੇ ਵਿਚਾਰ ਕਰਨ ਦੀ ਵਿਵੇਕ-ਬੁੱਧੀ ਹੋਵੇ। ਗੁਰਬਾਣੀ ਦਾ ਅਧਿਐਨ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬਾਨ ਦਾ ਮੂਲ ਮਨੋਰਥ ਜਿੱਥੇ ‘ਆਦਰਸ਼ਕ ਸਮਾਜ’ ਦੀ ਸਿਰਜਣਾ ਕਰਨਾ ਹੈ ਉੱਥੇ ਹੀ ਮਨੁੱਖ ਨੂੰ ਆਪਣੇ ਮੂਲ ਮਨੋਰਥ (ਪਰਮਾਤਮਾ) ਦੇ ਨਾਲ ਜੋੜਨਾ ਹੈ। ਗੁਰੂ ਸਾਹਿਬ ਗੁਰਬਾਣੀ ਦੇ ਕੇਂਦਰੀ ਭਾਵ ਨਾਲ ਸਮਾਜ ਵਿਚ ਰਹਿੰਦੇ ਆਮ ਮਨੁੱਖ ਨੂੰ ਜੀਵਨ ਦਾ ਅਸਲ ਮਕਸਦ ਚੇਤੇ ਕਰਵਾਉਣਾ ਚਾਹੁੰਦੇ ਹਨ। ਇਸਦਾ ਇੱਕ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਸੰਸਾਰ ਦੀ ਚਕਾਚੌਂਧ ਵਿਚ ਆਪਣੇ ਮੂਲ ਉਦੇਸ਼ ਤੋਂ ਭਟਕ ਗਿਆ ਹੈ।

ਪਰੰਤੂ! ਗੁਰਬਾਣੀ ਦਾ ਸੰਦੇਸ਼ ਹੈ ਕਿ ਇਹ ਮਨੁੱਖੀ ਜੀਵਨ; ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਹ ਰੱਬ ਨੂੰ ਪ੍ਰਾਪਤ ਕਰਨ ਦੀ ਵਾਰੀ ਹੈ/ ਮੌਕਾ ਹੈ। ਇਸ ਤੋਂ ਬਾਅਦ ਫੇਰ ਚੁਰਾਸੀ ਲੱਖਾਂ ਜੂਨਾਂ ਦਾ ਚੱਕਰ ਕੱਟਣਾ ਪੈਣਾ ਹੈ। ਇਸ ਲਈ ਇਸ ਅਵਸਰ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ;

‘ਭਈ ਪਰਾਪਤਿ ਮਾਨੁਖ ਦੇਹੁਰੀਆ।।

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’ (ਗੁਰੂ ਗ੍ਰੰਥ ਸਾਹਿਬ ਜੀ, ਅੰਗ- 12)

ਦੂਜੇ ਪਾਸੇ, ਗੁਰੂ ਸਾਹਿਬ ਗੁਰਬਾਣੀ ਦੇ ਮੂਲ ਸਿਧਾਂਤ ਰਾਹੀਂ ਸਮਾਜ ਵਿਚੋਂ ਊਚ-ਨੀਚ ਦੀ ਭਾਵਨਾ ਨੂੰ ਮੂਲੋਂ ਹੀ ਰੱਦ ਕਰਨਾ ਚਾਹੁੰਦੇ ਹਨ ਅਤੇ ਹਰ ਮਨੁੱਖ ਨੂੰ ਬਰਾਬਰਤਾ ਦਾ ਸੰਦੇਸ਼ ਦਿੜ੍ਹ ਕਰਵਾਉਂਦਾ ਚਾਹੁੰਦੇ ਹਨ।

ਪਰੰਤੂ! ਬਦਕਿਸਮਤੀ ਅੱਜ ਦਾ ਮਨੁੱਖ ਆਪਣੇ ‘ਅਮੁੱਲ ਜੀਵਨ’ ਨੂੰ ਸੰਸਾਰਕ ਵਸਤੂਆਂ ਦੀ ਅੰਨ੍ਹੀ ਦੌੜ ਵਿਚ ਅਜਾਈਂ ਗੁਆ ਰਿਹਾ ਹੈ। ਮਨੁੱਖ ਦੇ ਜੀਵਨ ਦਾ ‘ਟੀਚਾ’ ਜਿੱਥੇ ਵਧੀਆ ਜੀਵਨ ਜਿਉਣਾ ਹੈ ਉੱਥੇ ਹੀ ਬੇਸ਼ੁਮਾਰ ਧਨ-ਸੰਪਦਾ ਇਕੱਠਾ ਕਰਨਾ ਵੀ ਹੋ ਗਿਆ ਹੈ। ਪਰੰਤੂ! ਇਸ ਦੇ ਉਲਟ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਦੇ ਅਸਲ ਮਨੋਰਥ ਬਾਰੇ ਜਾਗਰੁਕ ਕਰਦੀ ਹੈ; ਤਾੜਨਾ ਕਰਦੀ ਹੈ; ਪ੍ਰੇਰਿਤ ਕਰਦੀ ਹੈ;

‘ਕਹਾ ਮਨ ਬਿਖਿਆ ਸਿਉ ਲਪਟਾਹੀ।।

ਯਾ ਜਗ ਮੈ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ।। ਰਹਾਉ।। (ਗੁਰੂ ਗ੍ਰੰਥ ਸਾਹਿਬ ਜੀ, ਅੰਗ- 1321)

ਸਾਰੰਗ ਰਾਗ ਦਾ ਇਹ ਸ਼ਬਦ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਵਿਚ ਗੁਰੂ ਸਾਹਿਬ ਮਨੁੱਖ ਨੂੰ ਸਮਝਾਉਂਦਿਆਂ ਆਖਦੇ ਹਨ ਕਿ ਇਸ ਜਗ ਵਿਚ ਪੈਦਾ ਹੋਇਆ ਕੋਈ ਵੀ ਜੀਵ ‘ਸਦਾ’ ਰਹਿਣ ਵਾਲਾ ਨਹੀਂ ਹੈ। ਬ੍ਰਹਿਮੰਡ ਵਿਚ ਮੌਜੂਦ ਹਰ ਵਸਤੂ ਨਾਸ਼ਮਾਨ ਹੈ। ਮਨੁੱਖ ਦਾ ਸਰੀਰ ਵੀ ਨਾਸ਼ਮਾਨ ਹੈ। ਇਸ ਲਈ ਨਾਸ਼ਮਾਨ ਵਸਤੂਆਂ ਲਈ ਆਪਣੇ ਅਮੁੱਲ ਮਨੁੱਖੀ ਜੀਵਨ ਨੂੰ ਅਜਾਈਂ ਨਹੀਂ ਗੁਆਉਣਾ; ਸਿਆਣਪ ਨਹੀਂ ਕਹੀ ਜਾ ਸਕਦੀ।

ਗੁਰੂ ਸਾਹਿਬ ਫੁਰਮਾਨ ਕਰਦੇ ਹਨ ਕਿ ਇਹ ਸੰਸਾਰ ‘ਚਲੰਤ ਮਾਰਗ’ ਵਾਂਗ ਹੈ। ਇੱਥੇ ਇੱਕ ਆਉਂਦਾ ਹੈ ਤਾਂ ਦੂਜਾ ਚਲਾ ਜਾਂਦਾ ਹੈ। ਇੱਥੇ ਕਿਸੇ ਨੇ ਸਦਾ ਨਹੀਂ ਰਹਿਣਾ। ਜਿਸ ਤਰ੍ਹਾਂ ਬੱਦਲ ਦੀ ਛਾਂ ਹੁੰਦੀ ਹੈ ਪਰੰਤੂ! ਚੰਦ ਸਕਿੰਟਾਂ ਵਿਚ ਇਹ ਛਾਂ ਖ਼ਤਮ ਹੋ ਜਾਂਦੀ ਹੈ। ਬੱਦਲ ਦੀ ਕੀਤੀ ਹੋਈ ‘ਛਾਂ’ ਅਤੇ ਰਾਤ ਨੂੰ ਸੁੱਤਿਆਂ ਹੋਇਆ ਲਿਆ ਗਿਆ ‘ਸੁਫ਼ਨਾ’ ਮਨੁੱਖ ਨੂੰ ਛਿਣ ਮਾਤਰ ਲਈ ਸੁਖ ਪ੍ਰਦਾਨ ਕਰ ਸਕਦਾ ਹੈ ਪਰੰਤੂ! ਛੇਤੀ ਹੀ ਖ਼ਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਵੀ ਬੱਦਲ ਦੀ ‘ਛਾਂ’ ਵਾਂਗ ਕੁਝ ਵਕਤ ਲਈ ਹੁੰਦਾ ਹੈ;

‘ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ।।’ (ਗੁਰੂ ਗ੍ਰੰਥ ਸਾਹਿਬ ਜੀ, ਅੰਗ- 1231)

ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਰਾਤ ਨੂੰ ਸੁੱਤਿਆਂ ‘ਸੁਫ਼ਨਾ’ ਆਉਂਦਾ ਹੈ ਪਰੰਤੂ! ਜਦੋਂ ਅੱਖ ਖੁੱਲ੍ਹਦੀ ਹੈ ਤਾਂ ਸਭ ਹਾਸੇ, ਖ਼ੁਸ਼ੀਆਂ, ਆਡੰਬਰ ਸਮਾਪਤ ਹੋ ਜਾਂਦੇ ਹਨ। ਇਸੇ ਤਰ੍ਹਾਂ ਮਨੁੱਖ ਦਾ ਇਹ ਜੀਵਨ ਵੀ ਇੱਕ ਸੁਫ਼ਨੇ ਦੀ ਨਿਆਈਂ ਹੈ ਜਿਹੜਾ ਅੱਖ ਦੇ ਝਮੱਕੇ ਨਾਲ ਖ਼ਤਮ ਹੋ ਜਾਂਦਾ ਹੈ।

ਇਸ ਲਈ ਮਨੁੱਖ ਨੂੰ ਗੁਰਮਤਿ ਅਨੁਸਾਰ ਜੀਵਨ ਨੂੰ ਜਿਉਣਾ ਚਾਹੀਦਾ ਹੈ। ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਜੀਵਨ ਵਿਚ ਧਾਰਨਾ ਚਾਹੀਦਾ ਹੈ ਅਤੇ ਚੰਗਾ/ ਨੇਕ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਇਹ ਜੀਵਨ ਵੀ ਸੁਖਾਲਾ ਬਤੀਤ ਹੋ ਜਾਵੇ ਅਤੇ ਪ੍ਰਭੂ ਦੇ ਦਰ ‘ਤੇ ਪ੍ਰਵਾਨ ਹੀ ਹੋ ਜਾਈਏ;

ਇਹ ਲੋਕ ਸੁਖੀਏ ਪਰਲੋਕ ਸੁਹੇਲੇ ।।

ਨਾਨਕ ਹਰਿ ਪ੍ਰਭਿ ਆਪਹਿ ਮੇਲੇ।। (ਗੁਰੂ ਗ੍ਰੰਥ ਸਾਹਿਬ ਜੀ, ਅੰਗ- 292, 293)

ਅੰਧੀ ਸ਼ਰਧਾ ਗਿਆਨ ਵਿਹੂਣੀ
ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ ਠੀਕ ਨਹੀਂ ਹੈ।

ਆਦਿ ਕਾਲ ਤੋਂ ਹੀ ਮਨੁੱਖੀ ਬਿਰਤੀ ਕੁਦਰਤੀ ਰਹੱਸਾਂ ਨੂੰ ਜਾਨਣ ਦੀ ਰਹੀ ਹੈ। ਕਦੇ ਆਕਾਸ਼ ਦੀ ਜਾਣਕਾਰੀ, ਕਦੇ ਧਰਤੀ ਦੀ, ਕਦੇ ਧਰਤੀ ਹੋ ਹੇਠਾਂ ਦੀ ਤੇ ਕਦੇ ਆਕਾਸ਼ ਤੋਂ ਉੱਪਰ ਦੀ। ਮਨੁੱਖ ਹਮੇਸ਼ਾ ਤੋਂ ਹੀ ਜਗਿਆਸੂ ਪਰਵ੍ਰਿਤੀ ਦਾ ਮਾਲਕ ਰਿਹਾ ਹੈ। ਇਸੇ ਜਗਿਆਸਾ ਨੇ ਹੀ ਧਰਮ ਨੂੰ ਜਨਮ ਦਿੱਤਾ। ਜਦੋਂ ਮਨੁੱਖ ਜੰਗਲਾਂ ਵਿਚ ਦੂਜੇ ਜਾਨਵਰਾਂ ਵਾਂਗ ਰਹਿੰਦਾ ਸੀ ਤਾਂ ਕਦੇ ਆਕਾਸ਼ੀ ਬਿਜਲੀ ਦੀ ਚਮਕ ਤੇ ਕਦੇ ਮੀਂਹ ਝੱਖੜ ਦਾ ਡਰ, ਸੋ ਮਨੁੱਖ ਨੇ ਆਪਣੇ ਮਨ ਵਿਚ ਇਕ ਅਜਿਹੀ ਸ਼ਕਤੀ ਧਾਰ ਲਈ ਜਿਹੜੀ ਬਾਅਦ ਵਿਚ ਧਰਮ ਦੇ ਰੂਪ ਵਿਚ ਸਾਹਮਣੇ ਆਈ।

ਧਰਮ ਦਾ ਸਰੂਪ ਸਹਿਜੇ-ਸਹਿਜੇ ਵਿਕਸਿਤ ਹੋਣ ਲੱਗਾ ਅਤੇ ਕਾਅਦੇ ਕਾਨੂੰਨ ਬਨਣ ਲੱਗੇ। ਇਹਨਾਂ ਕਾਨੂੰਨਾਂ ਦਾ ਅਸਲ ਮਕਸਦ ਮਨੁੱਖ ਨੂੰ ਮੰਦੇ ਕੰਮਾਂ ਤੋਂ ਵਰਜਣਾ ਸੀ। ਪਰ ਬਦਕਿਸਮਤੀ ਇਹ ਹੋਈ ਕਿ ਹਾਕਮ ਧਿਰ ਜਿਨ੍ਹਾਂ ਨੇ ਇਹ ਕਾਨੂੰਨ ਬਣਾਉਣੇ ਸੀ, ਉਨ੍ਹਾਂ ਆਪਣੇ ਸਵਾਰਥ ਅਤੇ ਲਾਭ ਲਈ ਕਈ ਅਜਿਹੇ ਕਾਨੂੰਨ ਧਰਮ ਦੀ ਆੜ ਲੈ ਕੇ ਬਣਾ ਦਿੱਤੇ ਜਿਹੜੇ ਆਮ ਲੋਕਾਂ ਲਈ ਮੁਸੀਬਤ ਬਣ ਗਏ ਜਿਵੇਂ ਜਾਤ-ਪਾਤ, ਦਾਜ ਪ੍ਰਥਾ, ਬ੍ਰਾਹਮਣ, ਸ਼ੂਦਰ, ਵੈਸ ਦਾ ਵਿਤਕਰਾ, ਔਰਤ ਨੂੰ ਗ਼ੁਲਾਮ ਰੱਖਣਾ, ਧਾਰਮਕ ਜਗ੍ਹਾ ਤੇ ਨੀਵੀਆਂ ਜਾਤਾਂ ਨੂੰ ਜਾਣ ਤੇ ਪਾਬੰਦੀ, ਸਤੀਪ੍ਰਥਾ, ਜਾਤ ਦੇ ਆਧਾਰ ਤੇ ਕੰਮਾਂ ਦੀ ਵੰਡ ਆਦਿਕ।

ਅਜੋਕੇ ਸਮੇਂ ਇਹ ਕਾਨੂੰਨ ਵਿਕਰਾਲ ਰੂਪ ਧਾਰਨ ਗਏ ਹਨ। ਜਿਵੇਂ-ਜਿਵੇਂ ਮਨੁੱਖ ਦੇ ਦਿਮਾਗ ਨੇ ਵਧੇਰੇ ਕੰਮ ਕਰਨਾ ਆਰੰਭ ਕੀਤਾ ਤਾਂ ਧਾਰਮਕ ਕੱਟੜਤਾ ਤੇ ਪਾਖੰਡਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਹਿੰਦੂ ਧਰਮ ਵਿਚ ਅੱਤ ਦੇ ਅੰਧਵਿਸ਼ਵਾਸ ਤੇ ਵਹਿਮ-ਭਰਮ ਪੈਦਾ ਹੋ ਗਏ ਤਾਂ ਗੁਰੁ ਨਾਨਕ ਸਾਹਿਬ ਨੇ ਸਿੱਖੀ ਦਾ ਉਪਦੇਸ਼ ਦੇ ਕੇ ਇਹਨਾਂ ਵਹਿਮਾਂ ਤੋਂ ਜਗਤ ਨੂੰ ਬਚਾਇਆ।

ਔਰਤ ਨੂੰ ਬਰਾਬਰ ਦਾ ਦਰਜ਼ਾ ਦਵਾਉਣ ਲਈ ਆਵਾਜ ਬੁਲੰਦ ਕੀਤੀ। ਜਨੇਊ ਪਾਉਣ ਤੋਂ ਇਨਕਾਰ ਕਰਕੇ ਪਰਮਾਤਮਾ ਦੇ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਹਰਿਦੁਆਰ ਸੂਰਜ ਤੋਂ ਪੁੱਠੇ ਪਾਸੇ ਪਾਣੀ ਦੇ ਕੇ ਲੋਕਾਂ ਨੂੰ ਤਰਕਸ਼ੀਲਤਾ ਦਾ ਪਾਠ ਪੜ੍ਹਾਇਆ।

ਪਰ…., ਅਫ਼ਸੋਸ, ਅੱਜ ਬਾਬੇ ਨਾਨਕ ਦੇ ਧਰਮ ਨੂੰ ਮੁੜ ਕੇ ਦੁਬਾਰਾ ਅੰਧਵਿਸ਼ਵਾਸਾਂ ਦੇ ਦਲ-ਦਲ ਵਿਚ ਸੁੱਟਿਆ ਜਾ ਰਿਹਾ ਹੈ। ਧਰਮ ਦੇ ਨਾਮ ਦੇ ਫੋਕਟ ਆਡੰਬਰ-ਪਾਖੰਡ ਹਾਵੀ ਹੁੰਦੇ ਜਾ ਰਹੇ ਹਨ। ਧਾਰਮਕ ਆਗੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।

“ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ।।

ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰਿ ਕੇ ਉਪਦੇਸ।।”

ਕਿਸੇ ਭੇਖ ਦੀ ਲੋੜ ਨਹੀਂ। ਕੇਵਲ ਸੱਚੇ ਮਨ ਨਾਲ ਪਰਮਾਤਮਾ ਨਾਲ ਪ੍ਰੇਮ ਕੀਤਿਆਂ ਪਰਮਾਤਮਾ/ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ।

“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।”

ਬਾਹਰੀ ਭੇਖਾਂ ਨਾਲ ਜਾਂ ਬਨਾਉਟੀ ਸਮਾਧੀ ਲਗਾ ਕੇ ਪ੍ਰਭੂ ਦੀ ਪ੍ਰਾਪਤੀ ਸੰਭਵ ਨਹੀਂ ਹੈ। ਜੰਗਲਾਂ ਵਿਚ ਜਾ ਕੇ ਤੱਪ ਕਰਕੇ, ਪੁੱਠੇ ਲਟਕ ਕੇ ਜਾਂ ਪਿੰਡੇ ਤੇ ਸੁਆਹ ਮੱਲ੍ਹ ਕੇ ਪ੍ਰਭੂ ਦੀ ਦਰਗ਼ਾਹ ਵਿਚ ਸਫ਼ਲਾ ਨਹੀਂ ਹੋਇਆ ਜਾ ਸਕਦਾ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਫੁਰਮਾਨ ਕਰਦੇ ਹਨ:-

“ਕਾਹੇ ਰੇ ਬਨ ਖੋਜਨ ਜਾਈ।।

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।”

ਗੁਰੂ ਜੀ ਮਨੁੱਖ ਨੂੰ ਕਹਿ ਰਹੇ ਹਨ ਕਿ, “ਹੇ ਭਾਈ, ਤੂੰ ਪ੍ਰਭੂ ਨੂੰ ਖੋਜਨ ਲਈ ਬਨ ਭਾਵ ਜੰਗਲਾਂ ਵਿੱਚ ਕਿਉਂ ਜਾ ਰਿਹਾ ਹੈਂ? ਉਹ ਪਰਮਾਤਮਾ ਤਾਂ ਤੇਰੇ ਨਾਲ ਵੱਸਦਾ ਹੈ ਤੇਰੇ ਮਨ ਅੰਦਰ ਵੱਸਦਾ ਹੈ ਅਤੇ ਸਾਰਿਆਂ ਵਿਚ ਨਿਵਾਸ ਕਰਦਾ ਹੈ। ਫਿਰ ਜੰਗਲ ਵਿਚ ਜਾਣ ਦਾ ਕੀ ਲਾਭ…?

“ਘਰਿ ਹੀ ਮਹਿ ਅੰਮ੍ਰਿਤ ਭਰਿਪੂਰ ਹੈ ਮਨਮੁਖਾ ਸਾਦਿ ਨਾ ਪਾਇਆ।।”

ਭਗਤ ਕਬੀਰ ਦੀ ਪੂਰੀ ਜਿੰਦਗੀ ਕਾਸ਼ੀ ਵਿਚ ਰਹੇ ਪਰ ਅੰਤਮ ਸਮੇਂ ਮਗਹਰ ਵਿਚ ਆਣ ਨਿਵਾਸ ਕੀਤਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਹੜਾ ਵਿਅਕਤੀ ਮਗਹਰ ਵਿਚ ਮਰਦਾ ਹੈ ਉਹ ਨਰਕ ਨੂੰ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਕਾਸ਼ੀ ਵਿਚ ਮਰਦਾ ਹੈ ਉਹ ਸਵਰਗ ਵਿਚ ਜਾਂਦਾ ਹੈ। ਇਸ ਵਹਿਮ ਨੂੰ ਤੋੜਨ ਲਈ ਕਬੀਰ ਜੀ ਅੰਤਮ ਸਮੇਂ ਮਗਹਰ ਵਿਚ ਚਲੇ ਗਏ।

“ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥

ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥”

ਹੈ ਕੋਈ ਐਸਾ ਮਹਾਂਪੁਰਸ਼ ਜਿਹੜਾ ਲੋਕਾਂ ਨੂੰ ਇਸ ਤਰੀਕੇ ਨਾਲ ਵਹਿਮਾਂ ਤੋਂ ਦੂਰ ਕਰਨ ਲਈ ਪਹਿਲ ਕਰੇ। ਸ਼ਾਇਦ ਨਹੀਂ।

“ਛੂਟੈ ਭਰਮੁ ਮਿਲੈ ਗੋਬਿੰਦ।।”

ਜਿਸ ਵੇਲੇ ਮਨ ਵਿਚਲੇ ਭਰਮ/ਅੰਧਵਿਸ਼ਵਾਸਾਂ ਦਾ ਖਾਤਮਾ ਹੁੰਦਾ ਹੈ ਉਸ ਵੇਲੇ ਹੀ ਗੋਬਿੰਦ ਭਾਵ ਗੁਰੂ ਨੂੰ ਪਾਇਆ ਜਾ ਸਕਦਾ ਹੈ। ਪਰ ਜੇਕਰ ਫੋਕੇ ਕਰਮ-ਕਾਂਡਾ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਵਿਚ ਹੀ ਫ਼ਸੇ ਰਹੇ ਤਾਂ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਵੀਰਵਾਰ ਨੂੰ ਕਪੜੇ ਨਾ ਧੋਣਾ, ਸ਼ਨੀਵਾਰ ਨੂੰ ਸਿਰ ਦੇ ਵਾਲ ਨਾ ਧੋਣਾ, ਕਰਵਾਚੋਥ, ਇਕਾਦਸ਼ੀ ਦੇ  ਵਰਤ, ਰੱਖੜੀ, ਦੀਵਾਲੀ, ਪੱਥਰ ਪੂਜਾ, ਰੁੱਖਾਂ ਦੀ ਪੂਜਾ ਆਦਿਕ ਗੈ਼ਰ ਵਿਗਿਆਨਕ ਕੰਮ ਕਰਕੇ ਅਸੀਂ ਆਪਣੇ ਆਪ ਨੂੰ ਕਈ ਵਾਰ ਹਾਸੇ ਦਾ ਪਾਤਰ ਬਣਾ ਲੈਂਦੇ ਹਾਂ।

ਨਿਰਜ਼ਲਾ ਇਕਾਦਸ਼ੀ ਵਾਲੇ ਦਿਨ ਗੁਰਦੁਆਰਿਆਂ/ਮੰਦਰਾਂ ਵਿਚ ਮਿੱਟੀ ਦੇ ਘੜਿਆਂ, ਝਾੜੂਆਂ ਅਤੇ ਖ਼ਰਬੂਜਿਆਂ-ਅੰਬਾਂ ਦੇ ਢੇਰ ਲੱਗ ਜਾਂਦੇ ਹਨ ਪਰ ਕਿਸੇ ਹੋਰ ਦਿਨ ਅਸੀਂ ਆਪਣੇ ਘਰ ਤੇ ਦਰਵਾਜੇ ਤੇ ਆਏ ਭੁੱਖੇ ਵਿਅਕਤੀ ਨੂੰ ਪਾਣੀ ਦਾ ਗਿਲਾਸ ਨਹੀਂ ਪਿਆਉਂਦੇ। ਇਸੇ ਤਰ੍ਹਾਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਅਸੀਂ ਰਾਹ ਜਾਂਦੇ ਲੋਕਾਂ ਨੂੰ ਧੱਕੇ ਨਾਲ ਜਲ ਛਕਾਉਂਦੇ ਹਨ (ਭਾਵੇਂ ਵਿਚਾਰਾ ਲੱਖ ਮਨ੍ਹਾਂ ਕਰੇ) ਪਰ ਗੁਰੂ ਦਾ ਪ੍ਰਸ਼ਾਦਿ ਕਹਿ ਕੇ ਬਦੋਬਦੀ ਛਕਾਈ ਜਾਂਦੇ ਹਾਂ। ਪਰ ਅਗਲੇ ਦਿਨ ਜੇ ਕੋਈ ਰਿਕਸ਼ਾਚਾਲਕ ਜਾਂ ਸਬਜੀ ਦੀ ਰੇਹੜੀ ਵਾਲਾ ਸਾਡੇ ਘਰੋਂ ਪਾਣੀ ਮੰਗ ਲਵੇ ਤਾਂ ਅਸੀਂ ਇਵੇਂ ਅੱਖਾਂ ਦਿਖਾਉਂਦੇ ਹਾਂ ਜਿਵੇਂ ਵਿਚਾਰੇ ਨੇ ਸਾਥੋਂ ਘਰ ਦੀ ਚਾਬੀ ਮੰਗ ਲਈ ਹੋਵੇ।

ਅਸੀਂ ਬੱਸ, ਰੇਲ ਜਾਂ ਕਿਤੇ ਹੋਰ ਭਿੱਖਿਆ ਮੰਗ ਰਹੇ ਕਿਸੇ ਜੁਆਨ ਵਿਹਲੜ ਭਿਖਾਰੀ ਨੂੰ ਤਾਂ 2-4 ਰੁਪਏ ਦੇ ਦਿੰਦੇ ਹਾਂ ਪਰ ਜੇ ਮਿਹਨਤ ਕਰਕੇ ਆਪਣਾ ਪੇਟ ਪਾਲਣ ਵਾਲਾ ਰਿਕਸ਼ਾ ਚਾਲਕ, ਸਬਜੀ ਵਾਲਾ ਜਾਂ ਕੋਈ ਹੋਰ ਮਜਦੂਰ ਆਪਣੀ ਮਿਹਨਤ ਮੰਗਦਾ ਹੈ ਤਾਂ ਰਿਕਸ਼ੇ ਵਾਲੇ ਨੂੰ ਕਹਿੰਦੇ ਹਾਂ 10 ਰੁਪਏ ਨਹੀਂ 5 ਲੈ ਲਈਂ, ਸਬਜੀ ਵਾਲੇ ਨਾਲ 1-2 ਰੁਪਏ ਪਿੱਛੇ ਬਹਿਸ ਕਰਦੇ ਹਾਂ, ਮਜਦੂਰ ਨੂੰ ਦਿਹਾੜੀ ਦੇ ਪੈਸੇ ਦੇਣ ਲਈ ਕਈ-ਕਈ ਚੱਕਰ ਕਟਾਉਂਦੇ ਹਾਂ, ਇਹ ਗਲਤ ਹੈ।

ਜਿਤਨੇ ਪੈਸੇ ਵਰਤ ਵਾਲੇ ਦਿਨ ਫਰੂਟ ਤੇ ਖਰਚ ਕਰਦੇ ਹਾਂ ਉਤਨੇ ਪੈਸੇ ਜੇਕਰ ਧਾਰਮਿਕ ਲਿਟਰੇਚਰ ਜਾਂ ਕਿਸੇ ਪੁਸਤਕ ਤੇ ਖਰਚ ਕੀਤੇ ਜਾਣ ਤਾਂ ਚੰਗਾ ਹੈ। ਇਕਾਦਸ਼ੀ ਵਾਲੇ ਦਿਨ ਘੜੇ, ਝਾੜੂ ਅਤੇ ਅੰਬ ਖਰਬੂਜੇ ਦੀ ਜਗ੍ਹਾਂ ਤੇ 200 ਰੁਪਏ ਧਾਰਮਿਕ ਰਸਾਲਿਆਂ ਦੇ ਚੰਦਿਆਂ ਤੇ ਖਰਚ ਕਰ ਦਿਓ ਤਾਂ ਵਧੀਆ ਹੈ।

ਛਬੀਲ ਵਾਲੇ ਦਿਨ ਪਾਣੀ ਦੀ ਸੇਵਾ ਦੀ ਜਗ੍ਹਾ ਤੇ ਆਪਣੇ ਘਰ ਸਾਹਮਣੇ ਇਕ ਠੰਡੇ ਪਾਣੀ ਦਾ ਕੂਲਰ ਲਗਵਾ ਦਿਓ ਤਾਂ ਪੂਰੀ ਗਰਮੀ ਲਈ ਆਉਣ-ਜਾਣ ਵਾਲਿਆਂ ਲਈ ਠੰਡਾ ਪਾਣੀ ਪੀਣ ਲਈ ਮਿਲ ਜਾਇਆ ਕਰੇ। ਕਿਸੇ ਭਿਖਾਰੀ ਨੂੰ 2-4 ਰੁਪਏ ਦੇਣ ਦੀ ਬਜਾਇ ਕਿਸੇ ਰਿਕਸ਼ੇ ਵਾਲੇ, ਸਬਜੀ ਵਾਲੇ ਨੂੰ ਪੂਰੇ ਪੈਸੇ ਦਿੱਤੇ ਜਾਣ ਤਾਂ ਵਧੇਰੇ ਪੁੰਨ ਲੱਗ ਸਕਦਾ ਹੈ।

ਅੰਤ ਵਿਚ ਲੋੜ ਹੈ ਕਿ ਅਸੀਂ ਧਰਮ ਵਿਚ ਸ਼ਰਧਾ ਤਾਂ ਰੱਖੀਏ ਪਰ ਫਿਜੂਲ ਕਰਮਕਾਂਡ ਅਤੇ ਅੰਧਵਿਸ਼ਵਾਸ਼ਾਂ ਤੋਂ ਸੁਚੇਤ ਹੋਈਏ। ਵਹਿਮਾਂ-ਭਰਮਾਂ ਵਿਚ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਅਜਾਈਂ ਨਾ ਖਰਾਬ ਕਰੀਏ। ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਈਏ।

ਸਿੱਖ ਧਰਮ ਵਿਚ ਇਸਤਰੀ ਦਾ ਸਥਾਨ ਬਨਾਮ ਕੰਨਿਆਂ ਭਰੂਣ ਹੱਤਿਆ
“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਹਿੰਦੂਸਤਾਨ ਵਿਚ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਔਰਤ ਧਾਰਮਿਕ ਆਗੂ ਨਹੀਂ ਸੀ ਬਣ ਸਕਦੀ। ਮਰਦਾਂ ਦੇ ਧਰਮ ਸਥਾਨਾਂ ਤੇ ਔਰਤ ਨੂੰ ਜਾਣ ਦਾ ਅਧਿਕਾਰ ਨਹੀਂ ਸੀ।

ਜਿਸ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਜ਼ਬਰਦਸਤੀ ਉਸ ਦੇ ਪਤੀ ਦੇ ਨਾਲ ਜਿੰਦਾ ਹੀ ਸਾੜ ਦਿੱਤਾ ਜਾਂਦਾ ਸੀ। ਇਸ ਪ੍ਰਥਾ ਨੂੰ ਸਤੀਪ੍ਰਥਾ ਕਿਹਾ ਜਾਂਦਾ ਸੀ। ਇਸੇ ਪ੍ਰਕਾਰ ਔਰਤ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਉਹ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦੀ। ਉਹ ਧਰਮ ਸਥਾਨਾਂ ਤੇ ਆ ਕੇ ਪ੍ਰਾਥਨਾ ਆਦਿ ਨਹੀਂ ਸੀ ਕਰ ਸਕਦੀ।

ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਹਨਾਂ ਆਪਣੀ ਬਾਣੀ ਵਿਚ ਔਰਤ ਨੂੰ ਸਤਿਕਾਰ ਦਿੰਦਿਆਂ ਕਿਹਾ:-

“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”

ਭਾਵ ਉਸ ਇਸਤਰੀ ਨੂੰ ਮਾੜਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਜਿਸ ਨੇ ਰਾਜਿਆਂ-ਮਹਾਂਰਾਜਿਆਂ, ਪੀਰਾਂ-ਫ਼ਕੀਰਾਂ, ਸਾਧੂ-ਸੰਤਾਂ, ਦਰਵੇਸ਼ਾਂ ਅਤੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਹੈ। ਜਿਸ ਦੀ ਕੁੱਖ ਤੋਂ ਪੈਦਾ ਹੋ ਕੇ ਮਰਦ ਰਾਜਾ-ਮਹਾਂਰਾਜਾ ਤਾਂ ਬਣ ਸਕਦਾ ਹੈ ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਔਰਤ ਦੀ ਹੋਂਦ ਤੋਂ ਬਿਨਾਂ ਸ੍ਰਿਸਟੀ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀ ਸਭ ਤੋਂ ਪਹਿਲੀ ਸਿੱਖ ਹੀ ਔਰਤ ਹੋਈ ਹੈ ਅਤੇ ਉਹ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ। ਬੀਬੀ ਨਾਨਕੀ ਜੀ ਨੂੰ ਸਿੱਖ ਧਰਮ ਵਿਚ ਸਭ ਤੋਂ ਪਹਿਲੀ ਸਿੱਖ ਮੰਨਿਆਂ ਜਾਂਦਾ ਹੈ। ਸਭ ਤੋਂ ਪਹਿਲਾਂ ਉਹਨਾਂ ਹੀ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਕੀਤੀ ਕਿ ਇਹ ਰੱਬੀ ਅਵਤਾਰ ਹਨ।

ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਅਨੇਕਾਂ ਸਿੱਖ ਬੀਬੀਆਂ ਦੀ ਕੁਰਬਾਨੀ ਅਤੇ ਬਹਾਦਰੀ ਦੇ ਕਿੱਸੇ ਪ੍ਰਚੱਲਤ ਹਨ। ਮਾਤਾ ਗੁਜਰੀ, ਮਾਈ ਭਾਗੋ, ਬੀਬੀ ਭਾਨੀ, ਮਾਤਾ ਖੀਵੀ, ਮਾਤਾ ਸਾਹਿਬ ਕੌਰ ਅਤੇ ਮਾਤਾ ਗੰਗਾ ਜੀ ਵਰਗੀਆਂ ਅਨੇਕਾਂ ਸਿੱਖ ਬੀਬੀਆਂ ਨੇ ਆਪਣੇ ਵੱਡਮੁੱਲੇ ਯੋਗਦਾਨ ਨਾਲ ਸਿੱਖ ਇਤਿਹਾਸ ਨੂੰ ਸ਼ਿੰਗਾਰਿਆ ਹੈ।

ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ। ਔਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਅੰਮ੍ਰਿਤਪਾਨ ਕਰਵਾ ਸਕਦੀ ਹੈ ਅਤੇ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਕਰ ਵੀ ਸਕਦੀ ਹੈ। ਉਹ ਰਾਗੀ, ਗ੍ਰੰਥੀ, ਕਥਾਵਾਚਕ, ਢਾਡੀ, ਕਵੀਸ਼ਰ ਆਦਿ ਧਰਮ ਪ੍ਰਚਾਰਕ ਦੀ ਡਿਊਟੀ ਨਿਭਾ ਸਕਦੀ ਹੈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 30 ਮਾਰਚ 1699 ਈ. ਨੂੰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਮਾਤਾ ਸਾਹਿਬ ਕੌਰ ਨੇ ਪਤਾਸੇ ਪਾ ਕੇ ਅੰਮ੍ਰਿਤ ਵਿਚ ਮਿਠਾਸ ਪਾਈ ਸੀ ਅਤੇ ਗਰੂ ਸਾਹਿਬ ਨੇ ਮਾਤਾ ਜੀ ਨੂੰ ਖਾਲਸੇ ਦੀ ਧਰਮ ਮਾਤਾ ਹੋਣ ਦਾ ਵਰ ਦਿੱਤਾ ਸੀ।

ਮਾਤਾ ਗੁਜਰੀ ਨੇ ਆਪਣੇ ਯੋਗਦਾਨ ਨਾਲ ਔਰਤ ਦੇ ਸਤਿਕਾਰ ਨੂੰ ਚਾਰ ਚੰਨ ਲਗਾਏ ਹਨ। ਉਹਨਾਂ ਆਪਣਾ ਪਤੀ, ਪੋਤਰੇ, ਪੁੱਤਰ ਅਤੇ ਨੂੰਹਆਂ ਸਾਰਾ ਪਰਿਵਾਰ ਧਰਮ ਦੇ ਲੇਖੇ ਲਾ ਦਿੱਤਾ ਪਰੰਤੂ ਕਦੇ ਮਨ ਨਹੀਂ ਡੋਲਾਇਆ ਬਲਕਿ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆਂ ਹੈ। ਉਹਨਾਂ ਆਪਣੇ ਛੋਟੇ ਪੋਤਰਿਆਂ ਨੂੰ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ ਅਤੇ ਧਰਮ ਦੀ ਰੱਖਿਆ ਕਰਦਿਆਂ ਖ਼ੁਦ ਆਪਣੀ ਵੀ ਸ਼ਹੀਦੀ ਦੇ ਦਿੱਤੀ। ਅਜਿਹੀ ਮਿਸਾਲ ਸ਼ਾਇਦ ਹੀ ਸੰਸਾਰ ਵਿਚ ਕਿਤੇ ਹੋਰ ਮਿਲੇ ਜਿਹੜੀ ਮਾਤਾ ਗੁਜਰੀ ਨੇ ਕਾਇਮ ਕੀਤੀ ਹੈ।

ਇਸੇ ਤਰ੍ਹਾਂ ਮਾਈ ਭਾਗੋ ਜੀ ਨੇ ਮਹਾਨ ਸਿੱਖ ਜਰਨੈਲ ਭਾਈ ਮਹਾਂ ਸਿੰਘ ਅਤੇ ਹੋਰ ਸਿੰਘਾਂ ਨੂੰ ਅਜਿਹੀ ਵੰਗਾਰ ਪਾਈ ਕਿ ਉਹ ਦਸ਼ਮੇਸ਼ ਪਿਤਾ ਜੀ ਦੀ ਸੇਵਾ ਵਿਚ ਜੰਗ ਨੂੰ ਚੱਲ ਪਏ। ਇਹਨਾਂ ਸਿੰਘਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਬਲੀਦਾਨ ਦੇ ਦਿੱਤੇ। ਇਹਨਾਂ ਨੂੰ ਕੁਰਬਾਨੀ ਦਾ ਪਾਠ ਪੜਾਉਣ ਵਾਲੀ ਔਰਤ ਹੀ ਸੀ।

ਅੱਜ ਤੋਂ 300-350 ਸਾਲ ਪਹਿਲਾਂ ਰਾਜਸਥਾਨ ਦੇ ਕੁੱਝ ਰਾਜਪੂਤ ਕਬੀਲਿਆਂ ਵਿਚ ਕੰਨਿਆਂ ਨੂੰ ਪੈਦਾ ਹੋਣ ਉਪਰੰਤ ਜ਼ਮੀਨ ਵਿਚ ਜਿੰਦਾ ਹੀ ਦਫ਼ਨਾ ਦਿੱਤਾ ਜਾਂਦਾ ਸੀ ਕਿਉਂਕਿ ਇਹਨਾਂ ਕਬੀਲਿਆਂ ਵਿਚ ਕੰਨਿਆਂ ਨੂੰ ਮੰਦਭਾਗਾ ਸਮਝਿਆ ਜਾਂਦਾ ਸੀ। ਪਰਤੂੰ ਅਜੋਕੇ ਸਮੇਂ ਸਾਈਂਸ ਦੀ ਤਰੱਕੀ ਦੇ ਨਾਲ ਹੀ ਕੰਨਿਆਂ ਤੋਂ ਜਨਮ ਲੈਣ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ।

ਅੱਜ ਤਾਂ ਕੰਨਿਅਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਇੱਥੇ ਧਿਆਨਦੇਣ ਵਾਲੀ ਗੱਲ ਇਹ ਹੈ ਕਿ ਪੂਰੇ ਭਾਰਤ ਵਿਚ ਸਾਡੇ ਉੱਤਰ ਰਾਜ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ-ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਕੰਨਿਆਂ-ਭਰੂਣ ਹੱਤਿਆ ਵਿਚ ਸਭ ਤੋਂ ਮੌਹਰੀ ਹਨ।

ਕੰਨਿਆਂ ਭਰੂਣ ਹੱਤਿਆ ਦੇ ਮਾਮਲਿਆਂ ਵਿਚ ਪੰਜਾਬ ਪੂਰੇ ਭਾਰਤ ਵਿਚ ਪਹਿਲੇ ਥਾਂ ਤੇ ਹੈ। ਸਾਡੇ ਲਈ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਧਰਤੀ ਤੇ ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਨੇ ਇਸਤਰੀ ਨੂੰ ਸਤਿਕਾਰ ਦੇਣ ਹਿੱਤ ਲੋਕਾਂ ਨੂੰ ਜਾਗਰੁਕ ਕੀਤਾ ਸੀ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਅੱਜ ਉਸੇ ਧਰਤੀ ਤੇ ਸਭ ਤੋਂ ਵੱਧ ਧੀਆਂ ਦੇ ਭਰੂਣ ਵਿਚ ਹੀ ਕਤਲ ਹੋ ਰਹੇ ਹਨ।

ਦੁਨੀਆਂ ਵਿਚ ਮੌਜੂਦ ਸਾਰੇ ਧਰਮ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਇਹ ਹੈ ਕਿ ਕੰਨਿਆਂ ਵੀ ਆਪਣੇ ਫ਼ਰਜ ਮਰਦ ਵਾਂਗ ਹੀ ਚੰਗੇ ਢੰਗ ਨਾਲ ਨਿਭਾ ਸਕਦੀ ਹੈ। ਉਸ ਨੂੰ ਵੀ ਜਨਮ ਲੈਣ ਦਾ ਅਧਿਕਾਰ ਹੈ।

ਕੀ ਪਤਾ ਤੁਹਾਡੇ ਘਰ ਪੈਦਾ ਹੋਣ ਵਾਲੀ ਲੜਕੀ ਕਲਪਣਾ ਚਾਵਲਾ, ਕਿਰਨ ਬੇਦੀ, ਪ੍ਰਤਿਭਾ ਪਾਟੀਲ, ਮਹਾਂਰਾਣੀ ਲਕਸ਼ਮੀ ਬਾਈ, ਮਾਈ ਭਾਗੋ, ਮਦਰ ਟੈਰੇਸਾ ਅਤੇ ਅੰਮ੍ਰਿਤਾ ਪ੍ਰੀਤਮ ਵਰਗੀ ਬਣ ਜਾਵੇ ਅਤੇ ਸਫ਼ਲਤਾ ਦੇ ਝੰਡੇ ਗੱਡ ਦੇਵੇ…?

ਅੱਜ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਆਮਤੋਰ ਤੇ ਦੇਖਿਆ ਜਾ ਰਿਹਾ ਹੈ ਕਿ ਯੂਨੀਵਰਸਿਟੀਆਂ ਵਿਚ ਜਦੋਂ ਕਿਸੇ ਕਲਾਸ ਦਾ ਨਤੀਜਾ ਐਲਾਨ ਹੁੰਦਾ ਹੈ ਤਾਂ ਪਹਿਲੇ 9 ਸਥਾਨਾਂ ਤੇ ਕੁੜੀਆਂ ਦਾ ਹੀ ਕਬਜ਼ਾ ਹੁੰਦਾ ਹੈ। ਪੱਤਰਕਾਰਤਾ, ਧਰਮ, ਅਧਿਆਪਨ, ਸਾਈਂਸ, ਟਕਨੋਲਜੀ, ਮੈਡੀਕਲ, ਸਾਹਿਤ, ਵਿਗਿਆਨ, ਭੂਗੋਲ, ਅਰਥਸ਼ਾਸ਼ਤਰ, ਸੰਗੀਤ ਅਤੇ ਨਿਆਂ ਮਾਮਲਿਆਂ ਵਿਚ ਕੁੜੀਆਂ ਦੀ ਭਾਗੀਦਾਰੀ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਬਲਕਿ ਅੱਜ ਹਰ ਖੇਤਰ ਵਿਚ ਔਰਤਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ।

ਜਦੋਂ ਇਕ ਇਸਤਰੀ ਕਿਸੇ ਦੇਸ਼ ਦੀ ਰਾਸ਼ਟਰਪਤੀ, ਸੂਬੇ ਦੀ ਮੁੱਖਮੰਤਰੀ ਅਤੇ ਰਾਜਪਾਲ ਬਣ ਸਕਦੀ ਹੈ ਤਾਂ ਉਸ ਨੂੰ ਕਿਸੇ ਗੱਲੋਂ ਘੱਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ। ਦਿੱਲੀ ਵਿਖੇ ਹੁਣੇ ਹੋਏ ਰਾਸ਼ਟਮੰਡਲ ਖੇਡਾਂ ਵਿਚ  ਕੁੜੀਆਂ ਨੇ ਕੁਸ਼ਤੀ ਅਤੇ ਮੁੱਕੇਬਾਜੀ ਵਿਚ ਮੁੰਡਿਆਂ ਦੇ ਮੁਕਾਬਲੇ ਵੱਧ ਸੋਨੇ ਦੇ ਮੈਡਲ ਜਿੱਤੇ ਹਨ।

ਕੋਈ ਧਰਮ ਔਰਤ ਦੇ ਜ਼ੁਲਮ ਕਰਨ ਲਈ ਨਹੀਂ ਕਹਿੰਦਾ ਹੈ। ਜਿੱਥੇ ਸਿੱਖ ਧਰਮ ਵਿਚ ਔਰਤ ਨੂੰ ਸਤਿਕਾਰ ਦੀ ਨਿਗ੍ਹਾਂ ਨਾਲ ਦੇਖਿਆ ਜਾਂਦਾ ਹੈ ਉੱਥੇ ਇਸਲਾਮ ਵਿਚ ਕਿਹਾ ਗਿਆ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ ਅਤੇ ਹਿੰਦੂ ਧਰਮ ਵਿਚ ਕੰਨਿਆਂ-ਪੂਜਨ ਕੀਤਾ ਜਾਂਦਾ ਹੈ। ਔਰਤ ਨੂੰ ਦੇਵੀ ਦਾ ਰੂਪ ਮੰਨਿਆਂ ਜਾਂਦਾ ਹੈ।

ਇਹ ਸਾਡੀ ਮਾੜੀ ਸੋਚ ਅਨਪੜਤਾ ਦਾ ਪ੍ਰਤੀਕ ਹੈ ਕਿ ਅਸੀਂ ਕਹਿੰਦੇ ਹਾਂ ਕਿ ਮੁੰਡਿਆਂ ਨਾਲ ਖਾਨਦਾਨ ਦਾ ਨਾਮ ਚੱਲਦਾ ਹੈ ਪਰੰਤੂ ਜੇਕਰ ਲੜਕੇ ਮਾੜੇ ਨਿਕਲ ਜਾਣ ਤਾਂ ਉਹੀ ਮਾਤਾ-ਪਿਤਾ ਸਭ ਤੋਂ ਜਿਆਦਾ ਦੁਖੀ ਹੁੰਦੇ ਹਨ ਜਿਨ੍ਹਾਂ ਨੇ ਪੁੱਤਰਾਂ ਦੇ ਜਨਮ ਤੇ ਜਸ਼ਨ ਮਨਾਏ ਹੁੰਦੇ ਹਨ।

ਇਸ ਤੋਂ ਇਲਾਵਾ ਕੰਨਿਆਂ ਭਰੂਣ ਹੱਤਿਆ ਲਈ ਇਕ ਹੋਰ ਕਾਰਨ ਵੀ ਹੈ ਅਤੇ ਉਹ ਹੈ ਦਾਜ ਪ੍ਰਥਾ। ਕੰਨਿਆਂ ਭਰੂਣ ਹੱਤਿਆ ਲਈ ਦਾਜ ਪ੍ਰਥਾ ਵੀ ਬਰਾਬਰ ਦੀ ਜਿੰ਼ਮੇਵਾਰ ਹੈ। ਲੜਕੀ ਦੇ ਵਿਆਹ ਤੇ ਲਾਲਚੀ ਸਾਹੁਰਿਆਂ ਵੱਲੋਂ ਚੋਖੇ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਸ ਲਈ ਜਦੋਂ ਲੜਕੀ ਦਾ ਜਨਮ ਹੁੰਦਾ ਹੈ ਤਾਂ ਗ਼ਰੀਬ ਮਾਂ-ਬਾਪ ਦਾਜ ਪ੍ਰਥਾ ਦੇ ਚੱਲਦਿਆਂ ਕੰਨਿਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਤਾਂ ਕਿ ਉਹਨਾਂ ਨੂੰ ਦਾਜ ਨਾ ਦੇਣਾ ਪਵੇ। ਪਰ ਜੇਕਰ ਅਸੀਂ ਇਸੇ ਤਰ੍ਹਾਂ ਕੁੱਖ ਵਿਚ ਹੀ ਧੀਆਂ ਦਾ ਕਤਲ ਕਰਦੇ ਰਹੇ ਤਾਂ ਨੂੰਹਆਂ ਕਿੱਥੋਂ ਲੈ ਕੇ ਆਵਾਂਗੇ। ਅੱਜ ਜੇਕਰ ਨੌਜਵਾਨ ਵਰਗ ਦਾਜ ਨਾ ਲੈਣ ਦਾ ਪ੍ਰਣ ਕਰ ਲਵੇ ਤਾਂ ਸ਼ਾਇਦ ਇਹਨਾਂ ਕਤਲਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਪਵੇਗਾ।

ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਹਸਪਤਾਲ ਕੰਨਿਆਂ ਭਰੂਣ ਹੱਤਿਆ ਦੇ ਜ਼ੁਰਮ ਵਿਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਜਨਮ ਤੋਂ ਪਹਿਲਾਂ ਭਰੂਣ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਉਸ ਡਾਕਟਰ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਜ਼ੁਰਮ ਵਿਚ ਸ਼ਾਮਲ ਹੁੰਦਾ ਪਾਇਆ ਜਾਂਦਾ ਹੈ।

ਅੱਜ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਹੋਈ ਹੈ। ਦਾਦੀ ਨੂੰ ਆਪਣੇ ਪੁੱਤਰ ਦੇ ਘਰ ਕੁੜੀ ਦਾ ਜਨਮ ਨਹੀਂ ਚਾਹੀਦਾ ਬਲਕਿ ਉਹ ਪੋਤਰੇ ਦਾ ਮੂੰਹ ਦੇਖਣਾ ਚਾਹੁੰਦੀ ਹੈ ਪਰ ਪੋਤਰੀ ਦਾ ਨਹੀਂ। ਇਕ ਧੀ ਤੋਂ ਬਾਅਦ ਜਦੋਂ ਦੂਜੀ ਵਾਰ ਚੈੱਕਅਪ ਕਰਵਾਇਆ ਜਾਂਦਾ ਤਾਂ ਜੇ ਕੁੜੀ ਹੋਵੇ ਤਾਂ ਮਾਂ ਖ਼ੁਦ ਹੀ ਆਪਣੀ ਬੱਚੀ ਨੂੰ ਕਤਲ ਕਰਵਾਉਣ ਦੀ ਪਹਿਲ ਕਰਦੀ ਹੈ ਸੋ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣਾ ਪਵੇਗਾ।

ਵਖਤੁ ਵਿਚਾਰੇ ਸੁ ਬੰਦਾ ਹੋਇ
ਘੜੀ ਦੀਆਂ ਸੂਈਆਂ ਕਿਸੇ ਲਈ ਕਦੇ ਨਹੀਂ ਠਹਿਰਦੀਆਂ। ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮੇਂ ਦੇ ਨਾਲ ਚੱਲਣ ਤੋਂ ਹੋਈ ਬੇਪ੍ਰਵਾਹੀ ਕਿਸੇ ਮਨੁੱਖ ਦੇ ਜੀਵਨ ਦੀ ਦਿਸ਼ਾ ਨੂੰ ਪਲਟ ਕੇ ਰੱਖ ਦਿੰਦੀ ਹੈ ਅਤੇ ਫਿਰ ਉਸ ਸਮੇਂ ਮਨੁੱਖ ਕੋਲ ਸਿਵਾਏ ਪਛਤਾਵੇ ਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ।

ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ਼ ਹੈ ਜਿ ਜਿਹੜਾ ਵਿਅਕਤੀ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹ ਜੀਵਨ ਦੇ ਇਮਤਿਹਾਨ ਵਿਚੋਂ ਪਾਸ ਹੋ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਮੇਂ ਮੁਤਾਬਕ ਨਹੀਂ ਢਾਲ ਪਾਉਂਦਾ ਉਹ ਜੀਵਨ ਵਿਚ ਕਦੇ ਕਾਮਯਾਬ ਨਹੀਂ ਹੋ ਪਾਉਂਦਾ।

‘ਵਖਤੁ ਵਿਚਾਰੇ ਸੁ ਬੰਦਾ ਹੋਇ।।’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-84)

ਮਨੁੱਖ ਨੂੰ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ;

‘ਰੈਣ ਗਵਾਈ ਸੋਇ ਕੈ ਦਿਨਸੁ ਗਵਾਇਆ ਖਾਇ

ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ।।’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ)

ਸੋ ਇਸ ਹੀਰੇ ਵਰਗੇ ਮਨੁੱਖਾ ਜਨਮ ਦਾ ਲਾਹਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਜੀਵਨ ਦੇ ਸਮੇਂ ਦਾ ਸਹੀ ਪ੍ਰਯੋਗ ਕਰ ਰਹੇ ਹਾਂ।

ਦੂਜੇ ਪਾਸੇ ਸਮਾਜ ਵਿਚ ਵਿਚਰਦਿਆਂ ਸਿਆਣੇ ਲੋਕ ਕਹਿੰਦੇ ਹਨ ਕਿ, ‘ਸਮੇਂ ਦੀ ਕਦਰ ਉਸ ਵਿਅਕਤੀ ਕੋਲੋਂ ਪੁੱਛੋ ਜਿਸ ਵਿਅਕਤੀ ਦੀ ਜ਼ਰੂਰਤ ਵੇਲੇ ਬੱਸ ਨਿਕਲ ਚੁਕੀ ਹੁੰਦੀ ਹੈ ਅਤੇ ਸਮੇਂ ਸਿਰ ਨਾ ਪਹੁੰਚਣ ਕਾਰਨ ਉਹ ਜਮਾਤ ਵਿਚੋਂ ਫ਼ੇਲ ਹੋ ਗਿਆ ਹੁੰਦਾ ਹੈ।’

ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਜਿਨ੍ਹਾਂ ਦੇ ਆਪਣੇ ਮੌਤ ਦੇ ਆਗੋਸ਼ ਵਿਚ ਚਲੇ ਗਏ ਸਮੇਂ ਦੀ ਕਦਰ ਉਨ੍ਹਾਂ ਤੋਂ ਪੁੱਛੋ। ਉਹ ਲੋਕ ਜਿਹੜੇ ਸਮਾਂ ਖੁੰਝਾਉਣ ਕਾਰਨ ਵੱਡੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹਨ, ਸਮੇਂ ਦੀ ਕਦਰ ਉਨ੍ਹਾਂ ਤੋਂ ਪੁੱਛੋ।

ਮਨੁੱਖ ਦੇ ਜੀਵਨ ਵਿਚ ਹਰ ਪ੍ਰਕਾਰ ਦਾ ਸਮਾਂ ਆਉਂਦਾ ਹੈ ਸੁੱਖ ਦਾ ਵੀ ਅਤੇ ਦੁੱਖ ਦਾ ਵੀ ਪਰ ਸਾਰੀਆਂ ਗੱਲਾਂ ਮਨੁੱਖ ਦੇ ਵੱਸ ਵਿਚ ਨਹੀਂ ਹੁੰਦੀਆਂ। ਦੂਜੇ ਪਾਸੇ ਅਸੀਂ ਆਪਣੇ ਵੱਲੋਂ ਬਿਹਤਰ ਯਤਨ ਤਾਂ ਕਰ ਸਕਦੇ ਹਾਂ। ਜੇਕਰ ਇਹ ਯਤਨ ਸਹੀ ਸਮੇਂ ਤੇ ਹੋਵੇ ਤਾਂ ਕਾਮਯਾਬੀ ਪ੍ਰਾਪਤੀ ਦੀ ਆਸ ਵੱਧ ਹੁੰਦੀ ਹੈ ਅਤੇ ਜੇਕਰ ਸਮਾਂ ਨਿਕਲ ਜਾਵੇ ਤਾਂ ਅਸਫ਼ਲਤਾ ਤੋਂ ਛੁੱਟ ਕੁੱਝ ਪੱਲੇ ਨਹੀਂ ਪੈਂਦਾ।

ਸਿਆਣਿਆਂ ਨੇ ਕਿਹਾ ਹੈ ਕਿ, ‘ਜਿਸ ਵਿਅਕਤੀ ਨੇ ਸਮੇਂ ਦੀ ਕਦਰ ਨਹੀਂ ਕੀਤੀ, ਸਮਾਂ ਕਦੇ ਉਸ ਦੀ ਕਦਰ ਨਹੀਂ ਕਰਦਾ’ ਭਾਵ ਜਿਸ ਵਿਅਕਤੀ ਨੇ ਸਮੇਂ ਸਿਰ ਉਚਿਤ ਯਤਨ ਨਹੀਂ ਕੀਤੇ ਉਹ ਹਮੇਸ਼ਾ ਅਸਫ਼ਲ ਹੀ ਰਹਿੰਦਾ ਹੈ।

ਵਿਦਿਆਰਥੀ ਜੀਵਨ ਵਿਚ ਪੜਾਈ ਦੀ ਕਦਰ ਅਤੇ ਚੰਗਾ ਟਾਈਮ ਟੇਬਲ ਜ਼ਰੂਰੀ ਹਨ। ਜਿਸ ਵਿਦਿਆਰਥੀ ਨੇ ਆਪਣੇ ਪੜ੍ਹਣ ਦਾ ਸਮਾਂ ਅਜਾਈਂ ਗੁਆ ਲਿਆ ਉਹ ਚੰਗੀ ਪਦਵੀ ਤੇ ਨਹੀਂ ਪਹੁੰਚ ਪਾਉਂਦਾ। ਦੂਜੇ ਪਾਸੇ ਜਿਹੜੇ ਵਿਦਿਆਰਥੀ ਆਪਣੇ ਸਮੇਂ ਦਾ ਚੰਗਾ ਪ੍ਰਯੋਗ ਕਰਦੇ ਹਨ। ਆਪਣੀ ਪ੍ਰੀਖਿਆ ਦੀ ਤਿਆਰੀ ਟਾਈਮ ਟੇਬਲ ਦੇ ਅਨੁਸਾਰ ਕਰਦੇ ਹਨ ਉਹ ਚੰਗੇ ਨੰਬਰਾਂ ਨਾਲ ਇਮਤਿਹਾਨ ਪਾਸ ਕਰ ਜਾਂਦੇ ਹਨ ਅਤੇ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ। ਇਸ ਲਈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।

ਭਾਰਤੀ ਲੋਕ ਜੀਵਨ ਵਿਚ ਇਕ ਗੱਲ ਬੜੀ ਪ੍ਰਸਿੱਧ ਹੈ ਕਿ ਜਦੋਂ ਕਿਸੇ ਵਿਅਕਤੀ ਕੋਲੋਂ ਪੁੱਛਿਆ ਜਾਂਦਾ ਹੈ, ‘ਬਾਈ ਜੀ ਕੀ ਕਰ ਰਹੇ ਹੋ ਅੱਜਕਲ੍ਹ?’ ਤਾਂ ਉਹ ਜਵਾਬ ਦਿੰਦਾ ਹੈ, ‘ਕੁੱਝ ਨਹੀਂ ਬੱਸ ਟਾਈਮ ਪਾਸ ਕਰ ਰਿਹਾ ਹਾਂ।’ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਟਾਈਮ ਨੂੰ ਪਾਸ ਕਰਦੇ ਹਨ ਪਰ ਜ਼ਿੰਦਗੀ ਦੇ ਇਮਤਿਹਾਨ ਵਿਚ ਟਾਈਮ ਉਹਨਾਂ ਨੂੰ ਫ਼ੇਲ ਕਰ ਦਿੰਦਾ ਹੈ।

ਸਾਡੇ ਸਮਾਜ ਵਿਚ ਅੱਜ ਦਾ ਕੰਮ ਕੱਲ ਤੇ ਟਾਲਣ ਵਾਲਿਆਂ ਦੀ ਕਮੀ ਨਹੀਂ ਹੈ ਬਲਕਿ ਇਹ ਸਾਡੀ ਮਾਨਸਿਕਤਾ ਵਿਚ ਸ਼ਾਮਿਲ ਹੋ ਗਿਆ ਹੈ। ਵਿਦਿਆਰਥੀਆਂ ਨੇ ਪੇਪਰਾਂ ਦੀ ਤਿਆਰੀ ਕਰਨੀ ਹੋਵੇ ਤਾਂ ਕਹਿੰਦੇ ਨੇ, ‘ਅਜੇ ਬੜਾ ਟਾਈਮ ਪਿਆ ਏ ਪੇਪਰਾਂ’ਚ, ਕੱਲ ਪੜ ਲਵਾਂਗੇ।’ ਇਸ ਤਰ੍ਹਾਂ ਕੱਲ-ਕੱਲ ਕਰਦਿਆਂ ਪੇਪਰ ਸਿਰ ਤੇ ਆ ਜਾਂਦੇ ਹਨ ਤੇ ਪੜਾਈ ਪੂਰੀ ਨਹੀਂ ਹੋ ਪਾਉਂਦੀ। ਨਤੀਜਾ……ਅਜਿਹੇ ਵਿਦਿਆਰਥੀ ਫ਼ੇਲ ਹੋ ਜਾਂਦੇ ਹਨ।

ਜੇਕਰ ਬੱਸ ਜਾਂ ਰੇਲਗੱਡੀ ਤੇ ਸਫ਼ਰ ਕਰਨਾ ਹੋਵੇ ਤਾਂ ਯਾਤਰਾ ਉਹੀ ਵਿਅਕਤੀ ਕਰ ਸਕਦਾ ਹਾਂ ਜੋ ਸਮੇਂ ਸਿਰ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਤੇ ਪਹੁੰਚਿਆ ਹੋਵੇ। ਜਿਹੜਾ ਸਮੇਂ ਸਿਰ ਸਟੇਸ਼ਨ/ਬੱਸ ਸਟੈਂਡ ਤੇ ਹੀ ਨਹੀਂ ਪੁਹੰਚਿਆ ਉਸ ਨੇ ਯਾਤਰਾ ਕਿਸ ਤਰ੍ਹਾਂ ਕਰਨੀ ਹੈ? ਅਜਿਹੇ ਵਿਅਕਤੀ ਆਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਪਾਉਂਦੇ।

ਜਿਸ ਪ੍ਰਕਾਰ ਅਣਗਹਿਲੀ ਨਾਲ ਕੀਤੇ ਕੰਮ ਦਾ ਨਤੀਜਾ ਕਦੇ ਸੁਖਾਵਾਂ ਨਹੀਂ ਹੁੰਦਾ ਉਸੇ ਪ੍ਰਕਾਰ ਅਜਾਈਂ ਗੁਆਏ ਸਮੇਂ ਦਾ ਨਤੀਜਾ ਵੀ  ਕਦੇ ਚੰਗਾ ਨਹੀਂ ਹੁੰਦਾ। ਇਕ ਵਾਰ ਹੱਥ ਵਿਚੋਂ ਨਿਕਲਿਆ ਸਮੇਂ ਫ਼ਿਰ ਮੁੜ ਕਦੇ ਵਾਪਿਸ ਨਹੀਂ ਆਉਂਦਾ।

ਹਿੰਦੀ ਵਿਚ ਇਕ ਬੜਾ ਅਸਰਦਾਰ ਮੁਹਾਵਰਾ ਹੈ, ‘ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ’ ਭਾਵ ਹੁਣ ਹੱਥ ਮੱਲਣ੍ਹ ਨਾਲ ਕੀ ਲਾਭ ਹੁਣ ਤਾਂ ਸਮਾਂ ਹੱਥੋਂ ਨਿਕਲ ਚੁਕਾ ਹੈ। ਉਸ ਵੇਲੇ ਯਤਨ ਕਿਉਂ ਨਹੀਂ ਕੀਤੇ ਜਿਸ ਵੇਲੇ ਸਹੀ ਸਮਾਂ ਸੀ।

ਕਿਸੇ ਆਮ ਜਿਹੀ ਬੀਮਾਰੀ ਦਾ ਜੇਕਰ ਸਹੀ ਸਮੇਂ ਤੇ ਇਲਾਜ ਨਾ ਕਰਵਾਇਆ ਜਾਏ ਤਾਂ ਉਹ ਆਮ ਜਿਹੀ ਬੀਮਾਰੀ ਕਿਸੇ ਭਿਆਨਕ ਰੋਗ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ ਅਤੇ ਕਈ ਵਾਰ ਮਨੁੱਖ ਲਈ ਜਾਨਲੇਵਾ ਵੀ ਸਾਬਤ ਹੁੰਦੀ ਹੈ।

ਜਵਾਨ ਹੋਏ ਮੁੰਡੇ-ਕੁੜੀਆਂ ਦਾ ਜੇਕਰ ਵਿਆਹ ਸਮੇਂ ਸਿਰ ਨਾ ਹੋਵੇ ਤਾਂ ਕਈ ਪ੍ਰਕਾਰ ਦੇ ਮਾਨਸਿਕ ਅਤੇ ਸ਼ਰੀਰਿਕ ਰੋਗ ਪੈਦਾ ਹੋ ਜਾਂਦੇ ਹਨ। ਬੱਚੇ ਨੂੰ ਸਮੇਂ ਸਿਰ ਸਕੂਲ ਵਿਚ ਪੜ੍ਹਣ ਲਈ ਨਾ ਭੇਜਿਆ ਜਾਏ ਤਾਂ ਉਹ ਤਮਾਮ ਉੱਮਰ ਪੜਾਈ ਵਿਚ ਕਮਜ਼ੋਰ ਰਹਿੰਦਾ ਹੈ। ਕਿਸ਼ੋਰ ਉੱਮਰ ਦੇ ਬੱਚਿਆਂ ਦੀ ਸਹੀ ਸਮੇਂ ਦੇ ਸੁਯੋਗ ਅਗੁਵਾਈ ਨਾ ਕੀਤੀ ਜਾਏ ਤਾਂ ਉਹ ਰਸਤਾ ਭਟਕ ਕੇ ਕੁਰਾਹੇ ਪੈ ਸਕਦੇ ਹਨ। ਸਮੇਂ ਸਿਰ ਪੜਾਈ ਨਾ ਕਰਨ ਤੇ ਫ਼ੇਲ ਹੋ ਸਕਦੇ ਹਨ। ਸਮੇਂ ਸਿਰ ਬੱਸ ਸਟੈਂਡ ਤੇ ਨਾ ਪਹੁੰਚਣ ਕਾਰਨ ਤੁਸੀਂ ਬੱਸ ਵਿਚ ਸਫ਼ਰ ਨਹੀਂ ਕਰ ਸਕਦੇ। ਕਿਸੇ ਤੋਂ ਉਧਾਰ ਲਏ ਹੋਏ ਪੈਸੇ ਸਮੇਂ ਸਿਰ ਵਾਪਿਸ ਨਾ ਕਰਨ ਨਾਲ ਤੁਸੀਂ ਆਪਣਾ ਵਿਵਹਾਰ ਗੁਆ ਸਕਦੇ ਹੋ।

ਇਸ ਲਈ ਸਮਾਂ ਬੜਾ ਮੁੱਲਵਾਨ ਹੈ। ਇਸ ਦਾ ਸਹੀ ਪ੍ਰਯੋਗ ਕਰਨਾ ਮਨੁੱਖ ਲਈ ਲਾਭਦਾਇਕ ਹੈ। ਸਮੇਂ ਨੂੰ ਕਦੇ ਵੀ ਵਿਅਰਥ ਨਹੀਂ ਗੁਆਉਣਾ ਚਾਹੀਦਾ ਅਤੇ ਟਾਈਮ ਪਾਸ ਕਰਨ ਵਾਲੀ ਬਿਰਤੀ ਤੋਂ ਵਾਸਾ ਵੱਟਣਾ ਹੀ ਮਨੁੱਖ ਲਈ ਬਿਹਤਰ ਹੈ।