Punjab News - Quami Ekta Punjabi Newspaper (ਕੌਮੀ ਏਕਤਾ) » ਗੁਰਨਾਮ ਸਿੰਘ ਅਕੀਦਾ

‌ਸਰਾਧ…
‘‘ਬਾਪੂ ਆਪਾਂ ਨੀ ਸਰਾਧ ਪਾਉਂਦੇ?, ਕਈ ਸਾਰੇ ਲੋਕ ਕੋਠਿਆਂ ਤੇ ਚੜ੍ਹ ਕੇ ਕਾਂਵਾਂ ਨੂੰ ਬੁਲਾਉਂਦੇ ਆ.. ਕਹਿੰਦੇ ਕਾਉਂ ਗਰਾਸ, ਕਾਉਂ ਗਰਾਸ, ਕਾਂਵਾਂ ਨੂੰ ਖੀਰ ਕੜਾਹ, ਖੀਰ ਪੂੜੇ ਖਲ਼ਾਉਂਦੇ ਆ.. ਕਹਿੰਦੇ ਭੁੱਖੇ ਪਿਤਰਾਂ ਨੂੰ ਰੱਜ ਮਿਲਦੈ.. ਫੇਰ ਆਪਾਂ ਕਿਉਂ ਨੀ ਇਸ ਤਰ੍ਹਾਂ ਕਰਦੇ..’’ ਰਾਤ ਹੋਣ ਨੂੰ ਸੀ, ਮੈਂ ਅੱਲ੍ਹੜ ਉਮਰੇ ਬਾਪੂ ਨੂੰ ਪੁੱਛਿਆ ਸੀ, ਬਾਪੂ ਨੇ ਬੜੇ ਪਿਆਰ ਨਾਲ ਸਮਝਾਉਂਦਿਆਂ ਕਿਹਾ ਸੀ ‘‘ ਸਰਾਧ ਤਾਂ ਆਪਾਂ ਵੀ ਪਾਉਨੇ ਆਂ ਪੁੱਤ.. ਪਰ ਉਸ ਤਰ੍ਹਾਂ ਨੀ ਜਿਵੇਂ ਲੋਕ ਪਾਉਂਦੇ ਆ.. ਆਪਾਂ ਤਾਂ…’’ ਬਾਪੂ ਥੋੜ੍ਹਾ ਚੁੱਪ ਕੀਤਾ ਸੀ। ਬਾਪੂ ਨੇ ਮੇਰੇ ਮੋਢੇ ਤੇ ਹੱਥ ਮਾਰਿਆ ਸੀ ਤੇ ਕਿਹਾ ਸੀ ‘‘.. ਤੂੰ ਭੁੱਲ ਗਿਐਂ, ਯਾਦ ਨੀ ਤੇਰੇ, ਪਿਛਲੇ ਸਾਲ ਤੈਨੂੰ ਕੀ ਦੱਸਿਆ ਤਾ ਮੈਂ.. ’’ ਮੈਂ ਸੋਚਾਂ ਵਿਚ ਪੈ ਗਿਆ ਸੀ, ਜਿਵੇਂ ਮੇਰੇ ਦਿਮਾਗ਼ ਵਿਚੋਂ ਬਹੁਤ ਕੁਝ ਗੁਆਚ ਗਿਆ ਸੀ। ‘‘ ਹਾਂ ਹਾਂ ਬਾਪੂ ਕੁੱਸ ਦੱਸਿਆ ਤਾਂ ਥਾ, ਪਰ ਮੇਰੇ ਪੂਰੀ ਤਰ੍ਹਾਂ ਯਾਦ ਨੀ.. ਕੀ ਦੱਸਿਆ ਤਾ ਭਲਾਂ..’’ ਮੈਂ ਬਾਪੂ ਦੇ ਹੋਰ ਨੇੜੇ ਹੋ ਗਿਆ ਸੀ ‘‘.. ਲੈ ਦੱਸ, ਜੇ ਤੂੰ ਪਿਛਲੇ ਸਾਲ ਆਲ਼ੀ ਗੱਲ ਓ ਭੁੱਲ ਗਿਆ ਤਾਂ ਫੇ ਤੂੰ ਪੁਰਾਣੀਆਂ ਗੱਲਾਂ ਤੇਰੇ ਬੱਚਿਆਂ ਨੂੰ ਕਿਵੇਂ ਸੁਣਾਏਂਗਾ.. ਬੱਸ ਸਰਾਧ ਏਹੀ ਸਿਖਾਉਂਦੇ ਆ.. ਲੈ ਸੁਣ’’ ਬਾਪੂ ਨੇ ਮੇਰੇ ਹੁੱਜ ਜਿਹੀ ਮਾਰੀ ਸੀ ਤੇ ਮੈਨੂੰ ਗ਼ੌਰ ਨਾਲ ਦੇਖਿਆ ਸੀ, ਤੇ ਮੇਰਾ ਧਿਆਨ ਕੇਂਦਰਿਤ ਕਰਨ ਲਈ ਉਸ ਨੇ ਕਿਹਾ ਸੀl

‘‘ਲੈ ਗ਼ੌਰ ਨਾਲ ਸੁਣੀਂ ਹੁਣ.. ਸਰਾਧ ਆਪਣੇ ਵੱਡੇ ਵਡੇਰਿਆਂ ਨੇ ਬਣਾਈ ਬਹੁਤ ਚੰਗੀ ਤੇ ਸਿਆਣਪ ਵਾਲੀ ਰਵਾਇਤ ਆ.. ’’ ਮੈਂ ਬੜੇ ਗ਼ੌਰ ਨਾਲ ਬਾਪੂ ਵੱਲ ਦੇਖ ਕੇ ਧਿਆਨ ਨਾਲ ਸੁਣ ਰਿਹਾ ਸੀ ‘‘..ਹਾਂ ਬਾਪੂ..ਉਹ ਕਿੱਤਰਾਂ ਬਈ..’’

‘‘ਇਹ ਸਾਲ ਵਿਚ 15 ਦਿਨ ਆਪਣੇ ਬਜ਼ੁਰਗਾਂ ਨੇ ਬੜੇ ਹੀ ਹੀ ਗ਼ੌਰ ਨਾਲ ਤੇ ਸਿਆਣਪ ਨਾਲ ਚੁਣੇ ਤੇ.. ਏਨਾ ਦਿਨਾਂ ਚ ਸਾਉਣੀ ਦੀ ਫ਼ਸਲ ਦੀ ਵਢਾਈ ਅਜੇ ਨਹੀਂ ਹੋਣ ਲੱਗੀ ਤੀ, ਬਜ਼ੁਰਗ ਵਿਹਲੇ ਹੋਏਂ ਕਰੇਂ ਤੇ.. ਬੱਸ ਸਿਆਣਿਆਂ ਨੇ ਸੋਚਿਆ ਕਿ ਬਾਤਾਂ ਪਾਇਆ ਕਰੀਏ..’’ ਮੈਂ ਬੜੇ ਧਿਆਨ ਨਾ ਸੁਣ ਰਿਹਾ ਸੀ ਪਰ ਆਦਤ ਅਨੁਸਾਰ ਬਾਪੂ ਦੀ ਗੱਲ ਕੱਟ ਦਿੱਤੀ ‘‘ ਬਾਤਾਂ ਕਿੱਤਰਾਂ ਬਾਪੂ, ਬਾਤਾਂ ਕਿਸ ਦੀਆਂ ਪਾਵੇਂ ਤੇ.. ’’ ਬਾਪੂ ਥੋੜ੍ਹਾ ਚੁੱਪ ਕੀਤਾ ਸੀ ਤੇ ਮੇਰੇ ਮੂੰਹ ਤੇ ਪਿਆਰ ਨਾਲ ਹਲਕਾ ਜਿਹਾ ਥੱਪੜ ਮਾਰਿਆ ਸੀ। ‘‘.. ਮੈਂ ਤੰਨੂ ਧਿਆਨ ਨਾਲ ਸੁਣਨ ਵਾਸਤੇ ਕਿਹਾ ਤਾ ਨਾ.. ਧਿਆਨ ਨਾਲ ਸੁਣ..’’ ਮੈਂ ਆਪਣੀ ਗ਼ਲਤੀ ਪਹਿਚਾਣ ਲਈ ਸੀ ਤੇ ਚੁੱਪ ਕਰ ਗਿਆ ਸੀ, ਰਾਤ ਦਾ ਸਮਾਂ ਹੋਣ ਕਰਕੇ ਕਿਤੋਂ ਕਿਤੋਂ ਦੂਰੋਂ ਟਟੀਹਰੀ ਦੇ ਬੋਲਣ ਦੀ ਅਵਾਜ਼ ਵੀ ਆ ਜਾਂਦੀ ਸੀ। ‘‘… ਇਹ ਪੰਦਰਾਂ ਦਿਨ ਆਪਣੇ ਬਜ਼ੁਰਗਾਂ ਦੇ ਨਾਓਂ ਹੋਏ ਕਰੇਂ ਤੇ.. ਹੁਣ ਤੂੰ ਦੱਸ ਮੇਰਾ ਨਾਓਂ ਕੀ ਆ..?’’ ਬਾਪੂ ਨੇ ਥੋੜ੍ਹਾ ਚੁੱਪ ਕਰਕੇ ਮੈਨੂੰ ਪੁੱਛਿਆ ਸੀ, ‘‘ਲੈ ਬਾਪੂ ਹੁਣ ਤੇਰਾ ਨਾਓ ਤਾਂ ਪਤਾ ਈ ਆ..’’ ਮੈਂ ਅਚੰਭੇ ਜਿਹੇ ਵਿਚ ਪੁੱਛਿਆ ਸੀ, ‘‘ ਦੱਸ ਫੇਰ.. ਤੂੰ ਦੱਸਨਾ..’’ਮੈਂਕਿਹਾ ‘‘ਮੇਰਾ ਬਾਪੂ ਖਿਊਣ ਸਿੰਘ..’’ਬਾਪੂ ਨੇ ਫੇਰ ਪੁੱਛਿਆ, ‘‘.. ਤੇਰੇ ਦਾਦਾ ਜੀ ਦਾ ਨਾਓ ਕੇ ਆ..? ਮੈਂ ਬੜਾ ਹੈਰਾਨ ਜਿਹਾ ਹੋ ਰਿਹਾ ਸੀ, ‘‘.. ਹਾਂ ਹਾਂ ਦਾਦਾ ਜੀ ਦਾ ਨਾਮ ਮੈਨੂੰ ਯਾਦ ਆ ਥੋੜ੍ਹਾ ਥੋੜ੍ਹਾ.. ਹਾਂ ਰੁਲੀਆ ਰਾਮ.. ਰੁਲੀਆ ਰਾਮ..’’ ਮੈਂ ਬੜੇ ਗ਼ੌਰ ਨਾਲ ਸੋਚ ਕੇ ਜਵਾਬ ਦਿੱਤਾ ਸੀ। ‘‘.. ਚੰਗਾ ਹੁਣ ਦੱਸ ਮੇਰੇ ਦਾਦਾ ਜੀ ਦਾ ਨਾਓ ਕੇ ਆ…?’’ ਮੈਂ ਸੋਚਣ ਲੱਗ ਪਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ‘‘ਨਾ ਮੈਨੂੰ ਤਾਂ ਪਤਾ ਨੀ..’’ ਬਾਪੂ ਨੇ ਬੜੇ ਗ਼ੌਰ ਨਾਲ ਮੇਰੇ ਵੱਲ ਦੇਖਿਆ ਸੀ ‘‘ਮੇਰੇ ਦਾਦੇ ਦਾ ਨਾਓ ਤਾ ਕੀੜੂ ਰਾਮ.. ਉਸ ਦੇ ਡਾਂਗ ਮਾਰਨ ਦੇ ਤਰੀਕੇ ਤੇ ਆਂਢ ਗੁਆਂਢ ਦੇ ਲੋਕ ਬੜੇ ਡਰੇਂ ਤੇ.. ਅਰ ਫੇਰ ਹੁਣ ਹੋਰ ਸੁਣ ਤੰਨੂ ਮੇਰੇ ਪੜਦਾਦੇ ਦਾ ਨਾਓ ਵੀ ਪਤਾ ਨੀ ਹੋਣਾ, ਮੇਰੇ ਪੜਦਾਦੇ ਦਾ ਨਾਓ ਤਾ ਦਾਨਾ ਰਾਮ, ਬਹੁਤ ਦੇਰ ਪਹਿਲਾਂ ਤੇਰਾ ਚਾਚਾ ਮਰ ਗਿਆ ਤਾ.. ਤੰਨੂ ਤੇਰੇ ਚਾਚੇ ਦਾ ਨਾਓ ਪਤਾ?’’ ਬਾਪੂ ਦੀਆਂ ਗੱਲਾਂ ਸੁਣ ਕੇ ਮੈਨੂੰ ਹੈਰਾਨੀ ਹੋ ਰਹੀ ਸੀ। ਪਰ ਮੈਨੂੰ ਮੇਰੇ ਚਾਚੇ ਦਾ ਨਾਮ ਵੀ ਪਤਾ ਨਹੀਂ ਸੀ। ਮੈਂ ਨਾ ਵਿਚ ਸਿਰ ਹਿਲਾਇਆ, ਕਿਉਂਕਿ ਮੇਰੇ ਕੋਲ ਸਵਾਲ ਮੁੱਕ ਗਏ ਸਨ। ਬਾਪੂ ਫੇਰ ਬੋਲਿਆ ‘‘ਤੇਰੇ ਚਾਚੇ ਦਾ ਨਾਓ ਤਾ ਬਿਸਨਾ ਰਾਮ.. ਤੇ ਤੇਰੀ ਦਾਦੀ ਦਾ ਨਾਓ ਤਾ ਬਦਾਮੀ, ਬਦਾਮੀ ਘੜਾਮੋਂ.. ਘੜਾਮ ਤੇ ਨਾ ਮੇਰੇ ਨਾਨਕੇ’’ ਮੈਂ ਫੇਰ ਵਿਚ ਨੂੰ ਬੋਲ ਗਿਆ ‘‘ਪਰ ਬਾਪੂ ਆਪਾਂ ਗੱਲਾਂ ਤਾਂ ਕਰ ਰਹੇ ਤੇ ਸਰਾਧਾਂ ਦੀਆਂ ਇਹ ਤੂੰ ਤਾਂ ਮੈਨੂੰ ਦਾਦੇ ਪੜਦਾਦਿਆਂ ਦੇ ਨਾਮ ਗਿਣਾਉਣ ਲੱਗ ਪਿਆ..’’ ਬਾਪੂ ਫੇਰ ਬੋਲਿਆ

‘‘.. ਆ ਹੀ ਤਾਂ ਤੰਨੂ ਗੱਲ ਸਮਝਾਉਣੀ ਤੀ ਪੁੱਤਰਾ..ਆਪਣੇ ਸਿਆਣੇ ਬਜ਼ੁਰਗਾਂ ਨੇ ਇਹ ਦਿਨ ਆਪਣੇ ਗੁਜ਼ਰ ਗਏ ਬਜ਼ੁਰਗਾਂ ਨੂੰ ਯਾਦ ਕਰਨ ਵਾਸਤੇ ਰੱਖੇ ਤੇ.. ਪਹਿਲਾਂ ਪੜਾਈਆਂ ਤਾਂ ਬ੍ਰਾਹਮਣਾਂ ਕੋਲ ਈ ਹੋਏਂ ਤੀਆਂ.. ਆਮ ਲੋਕਾਂ ਕੋਲ ਕਿਹੜੀਆਂ ਪੜ੍ਹਾਈਆਂ ਤੀਆਂ.. ਆਮ ਲੋਕ ਤਾਂ ਆਪਣੇ ਬਜ਼ੁਰਗਾਂ ਨੂੰ ਇਸੇ ਤਰ੍ਹਾਂ ਯਾਦ ਕਰੇਂ ਤੇ.. ਆਪਣੇ ਬਜ਼ੁਰਗਾਂ ਦੀਆਂ ਸਾਲ ਵਿਚ ਪੂਰੇ ਪੰਦਰਾਂ ਦਿਨ ਜਦ ਓਹ ਵਿਹਲੇ ਹੋਏ ਤੇ ਤਾਂ ਬਾਤਾਂ ਪਾਏ ਕਰੇਂ ਤੇ.. ਦੱਸੇ ਕਰੇਂ ਤੇ ਆਪਣੇ ਜੁਆਕਾਂ ਨੂੰ ਕਿ ਤੇਰਾ ਦਾਦਾ ਕਿਹੋ ਜਿਹੇ ਜੁੱਸੇ ਆਲਾ ਹੋਏ ਤਾ, ਤੇਰਾ ਪੜਦਾਦਾ ਕਿਹੋ ਜਿਹਾ ਹੋਏ ਤਾ.. ਉਨਾ ਕੇ ਨਾਓ ਤੇ ਖਾਣੇ ਬਣਾਏ ਕਰੇਂ ਤੇ.. ਅਰ ਖਾਏਂ ਕਰੇਂ ਤੇ.. ਜਿੱਤਰਾਂ ਆਪਾਂ ਵੀ ਚੌਂਦੇ, ਮੌਸ (ਮੱਸਿਆ) ਆਲ਼ੇ ਦਿਨ ਪਕਵਾਨ ਬਣਾਵਾਂ ਤੇ ਖਾ ਲਿਆਂ..’’ ਮੈਂ ਸਮਝ ਗਿਆ ਸੀ ‘‘ਅੱਛਾ ਅੱਛਾ.. ਫੇਰ ਇਹ ਪਿਤਰਾਂ ਨੂੰ ਖਾਣਾ ਮਿਲ ਜਾਏਗਾ. .. ਪਿੱਤਰ ਰੱਜ ਜਾਏਂਗੇ.. ਇਹ ਕਿੱਤਰਾਂ ਚੱਲਿਆ ਫੇਰ..’’ ਬਾਪੂ ਨੇ ਫੇਰ ਬੜੀ ਸਿਆਣਪ ਵਿਚ ਕਿਹਾ ਸੀ ‘‘ਇਹ ਤਾਂ ਆਪਣੇ ਵਿਚ ਤੇ ਹੀ ਕੁਝ ਚਲਾਕ ਮਨ ਦੇ ਲੋਕਾਂ ਨੇ ਪਿਤਰਾਂ ਨਾਲ ਜੋੜ ਲਿਆ, ਖਾਏ ਕੋਈ ਤੇ ਜਾਏ ਕਿਸੇ ਹੋਰ ਦੇ ਪੇਟ ’ਚ, ਇਸ ਤਰ੍ਹਾਂ ਭਲ੍ਹਾਂ ਹੋਆ ਕਿਤੇ.. ਇਹ ਸਭ ਪਾਖੰਡ ਬਣ ਗੇ. ਤਾਂ ਹੀ ਤਾਂ ਹੌਲੀ ਹੌਲੀ ਪਾਖੰਡ ਲੀਰੋ ਲੀਰ ਹੋ ਰਹੇ ਆ…’’ ਬਾਪੂ ਦੀ ਗੱਲ ਸੁਣ ਕੇ ਮੈਨੂੰ ਸਮਝ ਵੀ ਆ ਗਈ ਸੀ ਤੇ ਮੇਰੇ ਪੜਦਾਦੇ ਦਾ ਨਾਮ ਵੀ ਪਤਾ ਲੱਗ ਗਿਆ ਸੀ।