Punjab News - Quami Ekta Punjabi Newspaper (ਕੌਮੀ ਏਕਤਾ) » ਹਰਕੀਰਤ ਕੌਰ ‘ਕਲਾਮ’

ਖੁੱਲੀ ਬੋਲੀ (ਮਿੰਨੀ ਕਹਾਣੀ)
ਬੰਤੋ ਨੇ ਬੜੇ ਚਾਅ ਨਾਲ ਆਪਣੀ ਧੀ ਨੂੰ ਪੜ੍ਹਾਇਆ, ਗਰੀਬੀ ਦੀ ਮਾਰ ਵੀ ਉਸਨੇ ਔਖੀ-ਸੋਖੀ ਝੱਲ ਲਈ ਅੱਜ 23 ਵਰਿਆ ਦੀ ਮੁਟਿਆਰ ਚੰਨੋ ਦੇ ਵਿਆਹ ਬਾਰੇ ਚਿੰਤਾ ਸੀ। ਬੰਤੋ ਨੂੰ ਅਖ਼ਬਾਰ ਪੜ੍ਹਦੀ ਹੋਈ ਦੀ ਨਿਗਹਾ ਅਚਾਨਕ ਵਿਦੇਸ਼ੀ ਵਰ ਤੇ ਪਈ ਜਿਸਨੂੰ ਪੜ੍ਹੀ ਲਿਖੀ ਤੇ ਸੁੰਦਰ ਕੰਨਿਆ ਦੀ ਲੋੜ ਸੀ। ਬੰਤੋ ਨੇ ਆਪਣੀ ਧੀ ਦੇ ਸੁਖੀ ਜੀਵਨ ਲਈ ਡਰ ਤੇ ਖੁਸ਼ੀ ਵਿਚਕਾਰ ਦੋ ਚਿਤੀ ਹੋਈ ਨੇ ਫੋਨ ਤੇ ਗੱਲ ਕੀਤੀ।

ਅੱਗੋਂ ਮੁੰਡੇ ਦੇ ਰਿਸ਼ਤੇਦਾਰ ਨੇ ਬੰਤੋ ਦੀ ਗੱਲ ਸੁਣ ਕਿਹਾ ਬਾਕੀ ਤਾਂ ਸਭ ਠੀਕ ਹੈ ਬਸ ਦਹੇਜ ਪੂਰਾ ਦੇਣਾ ਪਵੇਗਾ।

ਮੁੰਡੇ ਦੇ ਪਿਓ ਦੀ ਇੱਕੋ ਮੰਗ ਹੈ।

ਆਪਣੇ ਡਰ ਨੂੰ ਦੂਰ ਕਰ ਬੰਤੋ ਨੇ ਬੜੀ ਖੁਸ਼ੀ ਨਾਲ ਕਿਹਾ, “ਭਾਜੀ ਫਿਰ ਅਖ਼ਬਾਰ ਵਿੱਚ ਲਿਖਵਾ ਦੇਣਾ ਸੀ ਸਾਡਾ ਪੁੱਤਰ ਦੀ ਖੁੱਲੀ ਬੋਲੀ ਲੱਗੀ ਹੈ”।

ਮੋਹ ਦੀਆਂ ਤੰਦਾਂ
ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। ਸ਼ਾਮੇ ਨੇ ਆਪਣੀ ਘਰਵਾਲੀ ਗੁਲਾਬੋ ਨੂੰ ਆਵਾਜ਼ ਮਾਰ ਕੇ ਕਿਹਾ , “ਕੱਲ੍ਹ ਭੈਣਾਂ ਨੇ ਆਉਣਾ ਹੈ, ਤੂੰ ਐਂ ਕਰੀਂ ਗੁੜ ਵਾਲੇ ਚੋਲ ਬਣਾ ਲਵੀਂ, ਭੰਤੀ ਨੂੰ ਤੇਰੇ ਦੇ ਚੋਲ ਬਹੁਤ ਪਸੰਦ ਨੇ ਤੇ ਮੈਂ ਆੜਤੀਏ ਤੋਂ ਪੈਸੇ ਲੈ ਕੇ ਸ਼ਹਿਰੋਂ ਕੁੱਝ ਖਾਣ-ਪੀਣ ਦਾ ਸਮਾਨ ਲੈ ਆਈ, ਪਿੰਡ ਥਾਂ ਹੈ ਕਿਤੇ ਕੱਲ ਕੁੱਝ ਮਿਲੇ ਜਾਂ ਨਾ”।

ਆੜਤੀਏ ਕੋਲ ਜਾ ਸ਼ਾਮੇ ਨੇ ਸਾਰਾ ਹਿਸਾਬ ਕੀਤਾ ਤੇ ਕਿਹਾ, “ਸ਼ਾਹ ਜੀ ਪੰਜਾਹ-ਪੰਜਾਹ ਦੇ ਨਹੀਂ ਸੋ-ਸੋ ਦੇ ਕੜਕਣੇ ਨੋਟ ਦੇ ਦਿਓ, ਕੱਲ੍ਹ ਰੱਖੜੀ ਹੈ ਇਸ ਵਾਰ ਮੀਂਹ ਵਧੀਆ ਪੈਣ ਤੇ ਫਸਲ ਵਧੀਆ ਹੋਈ ਹੈ ਤੇ ਸੋਚਦਾ ਹਾਂ, ਭੈਣਾਂ ਨੂੰ 50 ਨਹੀਂ 100-100 ਰੁਪਏ ਦੇਵਾਂ”।

ਸਵੇਰ ਤੋਂ ਤਰਕਾਲਾ ਵੇਲਾ ਆ ਗਿਆ ਪਰ ਸ਼ਾਮੇ ਦੀਆਂ ਭੈਣਾਂ ਰੱਖੜੀ ਲੈ ਕੇ ਨਾ ਆਈਆਂ। ਆਪਣੀ ਬੇਚੈਨੀ ਦੂਰ ਕਰਨ ਲਈ ਸ਼ਾਮੇ ਨੇ ਵੱਡੀ ਭੈਣ ਬੰਤੋ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਾ ਚੁਕਿਆ। “ਵੱਡੇ ਵੀਰ ਨੂੰ ਹੀ ਪੁੱਛ ਲਵਾਂ”, ਸ਼ਾਮੇ ਨੇ ਮਨ ਵਿੱਚ ਸੋਚਿਆ ਤੇ ਆਪਣੇ ਵੱਡੇ ਵੀਰ ਬਲਰਾਜ ਨੂੰ ਫੋਨ ਕੀਤਾ ਜੋ ਕਿਸੇ ਮਹਾਨਗਰ ਵਿੱਚ ਵਕੀਲ ਸੀ। “ਵੀਰ ਭੈਣਾਂ ਨੇ ਆਉਣਾ ਸੀ ਅੱਜ, ਹਲੇ ਤੀਕ ਆਈਆਂ ਨਹੀਂ, ਤੇਰੇ ਨਾਲ ਗੱਲ ਤਾਂ ਨਹੀਂ ਹੋਈ ਉਨ੍ਹਾਂ ਦੀ”, ਸ਼ਾਮੇ ਨੇ ਝਿਜਕਦੇ ਹੋਏ ਪੁੱਛਿਆ। “ਉਹ ਹਾਂ ਆਹੋ ਤੇਰੀ ਭਰਜਾਈ ਨਾਲ ਰੱਖਦੀ ਦਾ ਸੂਟ ਲੈਣ ਬਜ਼ਾਰ ਗਈਆਂ ਨੇ, ਆਹ ਭੰਤੀ ਘਰੇ ਹੀ ਆ ਗਲ ਕਰ ਲੈ”, ਬਲਰਾਜ ਨੇ ਭੰਤੀ ਨੂੰ ਫੋਨ ਫੜਾ ਦਿੱਤਾ।

“ਸਤਿ ਸ਼੍ਰੀ ਅਕਾਲ ਵੀਰ”, ਭੰਤੀ ਨੇ ਕਿਹਾ।

“ਭੰਤੀ ਤੁਸੀਂ ਆਈਆ ਨਹੀਂ ਅਸੀਂ ਸਵੇਰ ਦੇ ਉਡੀਕਦੇ ਸੀ”, ਸ਼ਾਮੇ ਨੇ ਗੁੱਸਾ ਜਤਾਉਂਦੇ ਹੋਏ ਕਿਹਾ।

“ਓ ਵੀਰ ਅਸੀਂ ਸ਼ਾਪਿੰਗ ਕਰਨੀ ਸੀ ਤੇ ਪਿੰਡ ਔਖਾ ਹੋ ਜਾਂਦਾ”, ਭੰਤੀ ਨੇ ਕਿਨਾਰਾ ਕਰਦੇ ਹੋਏ ਕਿਹਾ।

ਸ਼ਾਮਾ ਚੁੱਪ ਸੀ, ਬਿਲਕੁਲ ਚੁੱਪ ਤੇ ਆਪਣੀ ਸੁੰਨੀ ਕਲਾਈ ਵਲੋਂ ਵੇਖਦਾ ਹੋਇਆ ਆਪਣੇ ਹਾਲਾਤ ਤੇ ਔਕਾਤ ਬਾਰੇ ਸੋਚਣ ਲੱਗ ਪਿਆ।