Punjab News - Quami Ekta Punjabi Newspaper (ਕੌਮੀ ਏਕਤਾ) » ਸ਼ਿਵਚਰਨ ਜੱਗੀ ਕੁੱਸਾ

ਚਿੱਕੜ ਵਿੱਚ ਗਰਕੇ ਪੁਰਾਣੇ ਸਮਾਜ ਦੇ ਖਿ਼ਲਾਫ਼ ਲੜਨ ਵਾਲ਼ੀ ਬਹਾਦਰ ਕੁੜੀ ਦੀ ਗਾਥਾ ਹੈ ਸ਼ਗੁਫ਼ਤਾ ਗਿੰਮੀ ਲੋਧੀ ਦਾ ਨਾਵਲ ‘ਝੱਲੀ’: ਸ਼ਿਵਚਰਨ ਜੱਗੀ ਕੁੱਸਾ
ਅਸਲ ਲੇਖਕ ਜਾਂ ਲੇਖਿਕਾ ਮੰਨਿਆਂ ਹੀ ਉਸ ਨੂੰ ਜਾਂਦਾ ਹੈ, ਜੋ ਕਲੰਕਿਤ ਸਮਾਜ ਅਤੇ ਉਸ ਦੀਆਂ ਬੁਰਾਈਆਂ ਨਾਲ਼ ਸਿੱਧੀ ਟੱਕਰ ਲੈ ਕੇ ਲਿਖੇ। ਜੋ ਨਾ ਤਾਂ ਕਿਸੇ ਦਬਾਅ ਹੇਠ ਆਵੇ ਅਤੇ ਨਾ ਹੀ ਕਿਸੇ ਲਾਲਚ ਵੱਸ ਹੋ ਕੇ ਚੱਲੇ। ਉਹੀ ਲੇਖਕ ਲੋਕਾਂ ਨੇ ਕਬੂਲ ਕੀਤੇ ਹਨ, ਜਿੰਨ੍ਹਾਂ ਨੇ ਲੋਕਾਂ ਦੇ ਹੱਕ-ਸੱਚ ਦੀ ਨੰਗੇ ਧੜ ਗੱਲ ਕੀਤੀ ਅਤੇ ਸਮਾਜ ਦੇ ਵੈਰੀਆਂ ਨੂੰ ਲਲਕਾਰਿਆ। ਸ਼ਗੁਫ਼ਤਾ ਗਿੰਮੀ ਲੋਧੀ ਪਾਕਿਸਤਾਨ ਮੂਲ ਦੀ ਚਰਚਿਤ ਲੇਖਿਕਾ ਹੈ, ਜੋ ਆਪਣੇ ਪ੍ਰੀਵਾਰ ਸਮੇਤ ਪੱਕੇ ਤੌਰ ਉਪਰ ਲੰਡਨ ਵਸ ਰਹੀ ਹੈ। ਉਸ ਦਾ ਇਹ ਛੋਟਾ ਜਿਹਾ ਨਾਵਲ ਮੈਨੂੰ ਕਿਤੇ-ਕਿਤੇ ਰਸੂਲ ਹਮਜ਼ਾਤੋਵ ਦੀ ਅਮਰ ਕਿਰਤ “ਮੇਰਾ ਦਾਗਿਸਤਾਨ” ਦੀ ਯਾਦ ਦਿਵਾਉਂਦਾ ਹੈ। “ਝੱਲੀ” ਨਾਵਲ ਦਾ ਇੱਕ ਪਾਤਰ ਜਦ ਵਾਰਤਾਲਾਪ ਕਰਦੇ ਕਾਮਰੇਡਾਂ ਨੂੰ ਇੱਕ ਤਰ੍ਹਾਂ ਨਾਲ਼ ਵੰਗਾਰ ਕੇ ਮਾਰਗ ਦਰਸ਼ਕ ਬਣਦਾ ਆਖਦਾ ਹੈ, “ਉਏ ਝੱਲਿਉ ਇਨਕਲਾਬੀਉ……! ਮੇਰੀ ਗੱਲ ਧਿਆਨ ਨਾਲ਼ ਸੁਣੋ…! ਸਮਾਜਿਕ ਤਬਦੀਲੀਆਂ ਲਈ ਬੁਨਿਆਦੀ ਤਬਦੀਲੀਆਂ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਸਿੱਖਿਆ ਨੂੰ ਹਰ ਤਬਕੇ ਤੱਕ ਪਹੁੰਚਾਉਣਾ ਜ਼ਰੂਰੀ ਹੈ…। ਸਿੱਖਿਆ ਨੂੰ ਸਿਰਫ਼ ਅਮੀਰ ਤਬਕੇ ਤੱਕ ਹੀ ਸੀਮਤ ਨਾ ਰੱਖਿਆ ਜਾਵੇ…। ਸਗੋਂ ਹਰ ਬੱਚੇ ਨੂੰ ਉੱਚ-ਸਿੱਖਿਆ ਤੱਕ ਪਹੁੰਚ ਹਾਸਲ ਹੋਣੀ ਚਾਹੀਦੀ ਹੈ..। ਹਕੂਮਤ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਅਜਿਹੇ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ, ਜੋ ਪਿੰਡਾਂ ਅਤੇ ਸ਼ਹਿਰਾਂ, ਦੋਹਾਂ ਇਲਾਕਿਆਂ ਵਿੱਚ ਸਿੱਖਿਆਈ ਮੌਕੇ ਪ੍ਰਦਾਨ ਕਰ ਸਕਣ..।” ਇਹ ਸਿੱਖਿਆ ਕਿਸੇ ਜੰਗ ਦੀ ਮਿਸ਼ਾਲ ਨੂੰ ਪੁਲੀਤਾ ਲਾਉਣ ਵਾਲ਼ੀ ਸੀ, ਜੋ ਸੁੱਤੇ ਜਾਂ ਸੁਸਤ ਦਿਮਾਗਾਂ ਵਿੱਚ ਕਿਸੇ ਰੋਹ ਅਤੇ ਜਜ਼ਬੇ ਦਾ ਭਾਂਬੜ ਬਾਲ਼ਦੇ ਹਨ।

ਜਿੱਥੇ ਲੇਖਿਕਾ ਪਛੜੀਆਂ ਸ੍ਰੇਣੀਆਂ ਅਤੇ ਕਿਰਤੀ ਲਾਣੇ ਪ੍ਰਤੀ ਹਮਦਰਦੀ ਰੱਖਦੀ ਹੈ, ਉਥੇ ਉਹ ਔਰਤ ਦੇ ਹੱਕਾਂ ਪ੍ਰਤੀ ਵੀ ਸੁਚੇਤ ਹੈ, “ਔਰਤਾਂ ਦੇ ਹੱਕ ਅਤੇ ਮੌਕਿਆਂ ‘ਚ ਵਾਧਾ ਇੱਕ ਅਹਿਮ ਕਦਮ ਹੈ। ‘ਜੈਂਡਰ’ ਬਰਾਬਰੀ ਨੂੰ ਪਹਿਲ, ਔਰਤਾਂ ਨੂੰ ਸਿੱਖਿਆ ਮੁਹੱਈਆ ਕਰਵਾਉਣਾ, ਰੁਜ਼ਗਾਰ ਅਤੇ ਸਮਾਜਿਕ ਮੌਕਿਆਂ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ…।” ਇਹ ਲੇਖਿਕਾ ਦੀ ਖੁੱਲ੍ਹੀ ਅੱਖ ਵਾਲ਼ੀ ਸੋਚ ਦਾ ਪ੍ਰਮਾਣ ਹੈ। ਦੂਜਾ ਪ੍ਰਮਾਣ ਇਹ ਹੈ, ਜਦ ਉਹ, “ਧੀਆਂ ਵਾਕਿਆ ਹੀ ਰੱਬ ਦੀ ਇੱਕ ਰਹਿਮਤ ਹੁੰਦੀਆਂ ਹਨ।” ਲਿਖਦੀ ਅਤੇ ਜਾਗਰੂਕ ਕਰਦੀ ਹੈ। ਅਸਲਮ ਵਰਗਾ ਘੱਟ ਪੜ੍ਹਿਆ ਮੁੰਡਾ ਵੀ ਅਗਾਂਹ-ਵਧੂ ਸੋਚ ਦਾ ਮਾਲਕ ਹੋਣ ਦੇ ਬਾਵਜੂਦ ਇਸ ਪੁਰਾਣੇ ਖਿ਼ਆਲਾਂ ਦੇ ਧੁੰਦੂਕਾਰੇ ਵਿੱਚ ਫ਼ਸ ਕੇ ਰਹਿ ਜਾਂਦਾ ਹੈ, ਜਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਭਵਿੱਖ ਕੀ ਹੈ? ਉਹ ਆਪਣੇ ਆਪ ਨੂੰ ਸੁਆਲ ਕਰਦਾ ਹੈ, “ਇਹ ਦੁਨੀਆਂ ਕੀ ਹੈ…? ਮੈਂ ਇਸ ਵਿੱਚ ਕਿੱਥੇ ਫਿੱਟ ਹੁੰਦਾ ਹਾਂ??” ਜਦ ਤੁਸੀਂ ਇਹ ਨਾਵਲ ਪੜ੍ਹਦੇ ਹੋ, ਤਾਂ ਬੇਹੱਦ ਹੈਰਾਨ ਹੋ ਜਾਂਦੇ ਹੋ, ਜਦ ਲੇਖਿਕਾ ਇਹ ਲਿਖਦੀ ਹੈ, “ਦੂਜੇ ਪਾਸੇ ਪਿੰਡ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਸਨ, ਜੋ ਗਿਆਨ ਅਤੇ ਸਿੱਖਿਆ ਦੇ ਵਿਰੋਧੀ ਸਨ, ਸਮਾਜਿਕ ਤਬਦੀਲੀ ਦਾ ਵਿਰੋਧ ਕਰਦੇ ਸਨ, ਅਤੇ ਅਸਲਮ ਵਰਗੇ ਨੌਜਵਾਨਾਂ ਤੋਂ ਨਫ਼ਰਤ ਕਰਦੇ ਸਨ।” ਸ਼ੁਰੂ-ਸ਼ੁਰੂ ਵਿੱਚ ਇਹ ਨਾਵਲ ਪੁਰਾਣੇ ਜ਼ਮਾਨੇ ਅਤੇ ਪੁਰਾਣੇ ਖਿ਼ਆਲਾਂ ਵਾਲੇ ਇਨਸਾਨਾਂ ਦੇ ਇਰਦ-ਗਿਰਦ ਘੁੰਮਦਾ ਹੈ, ਜਦੋਂ ਧੀ ਨੂੰ ਇੱਕ ‘ਜ਼ਹਿਮਤ’ ਮੰਨਿਆਂ ਜਾਂਦਾ ਸੀ। ਪਰ ਜਦ ਅਸਲਮ ਦੇ ਘਰ ਧੀ ਜੰਮਦੀ ਹੈ, ਤਾਂ ਉਹ ਆਪਣੀ ਧੀ ਫਿ਼ਰਦੌਸ ਦੇ ਭਵਿੱਖ ਬਾਰੇ ਚਿੰਤਤ ਵੀ ਅਤੇ ਸੁਹਿਰਦ ਵੀ ਹੁੰਦਾ ਹੈ। ਲੇਖਿਕਾ ਅਨੁਸਾਰ, “ਉਸ ਦੇ ਖ਼ਵਾਬਾਂ ਅਤੇ ਹਕੀਕਤ ਦੇ ਵਿਚਕਾਰ ਇੱਕ ਵੱਡੀ ‘ਖਾਈ’ ਸੀ, ਜੋ ਉਸ ਦੇ ਦਿਲ ਨੂੰ ਹਰ ਰੋਜ਼ ਚੀਰਦੀ ਰਹਿੰਦੀ। ਪਰ ਅਸਲਮ ਇੱਕ ਮਜਬੂਤ ਇਰਾਦੇ ਵਾਲਾ ਵਿਅਕਤੀ ਸੀ, ਉਸ ਨੇ ਆਪਣੀ ਧੀ ਦੀ ਪਰਵਰਿਸ਼ ਨੂੰ ਇੱਕ ਮਕਸਦ ਸਮਝ ਕੇ ਕਬੂਲ ਕੀਤਾ। ਉਹ ਆਪਣੀ ਧੀ ਨੂੰ ਇੱਕ ਚੰਗਾ ਭਵਿੱਖ ਦੇਣਾ ਚਾਹੁੰਦਾ ਸੀ। ਉਸ ਦਾ ਖ਼ਵਾਬ ਸੀ ਕਿ ਉਸ ਦੀ ਧੀ ਫਿ਼ਰਦੌਸ ਇੱਕ ਦਿਨ ਕਾਮਯਾਬ ਅਤੇ ਖ਼ੁਦਮੁਖ਼ਤਿਆਰ ਔਰਤ ਬਣੇ, ਜੋ ਆਪਣੇ ਮਾਪਿਆਂ ਦਾ ਮਾਣ ਵਧਾ ਸਕੇ।”

ਜਿੱਥੇ ਲੇਖਿਕਾ ਖ਼ੁਦ ਕਈ ਵਾਰ ਸਮਾਜ ਦੇ ਬੰਧਨਾਂ ਦੀ ਉਲਝਣ ਵਿੱਚ ਉਲ਼ਝ ਕੇ ਰਹਿ ਜਾਂਦੀ ਹੈ, ਉਥੇ ਉਹ ਹੌਸਲਾ ਨਹੀਂ ਹਾਰਦੀ, ਸਗੋਂ ਹਿੰਮਤ ਅਤੇ ਦਲੇਰੀ ਦਾ ਪਰਚਮ ਚੁੱਕ ਕੇ ਬੜੇ ਸਾਹਸ ਨਾਲ ਅੱਗੇ ਵਧਦੀ ਹੈ। ਇਸੇ ਲਈ ਉਹ ਅਸਲਮ ਦੀ ਧੀ ਫਿ਼ਰਦੌਸ ਨੂੰ ਉਸ ਗੰਧਲ਼ੇ ਅਤੇ ਆਪਹੁਦਰੇ ਸਿਸਟਮ ਨਾਲ਼ ਟੱਕਰ ਲੈਣ ਲਈ ਅੱਗੇ ਵਧਾਉਂਦੀ ਹੈ। ਲੇਖਿਕਾ ਫਿ਼ਰਦੌਸ ਨੂੰ ਚਾਰਦੀਵਾਰੀ ਦੀ ਸ਼ੋਭਾ ਨਹੀਂ ਬਣਾਉਣਾ ਚਾਹੁੰਦੀ, ਸਗੋਂ ਇੱਕ ‘ਲੜਾਕੂ’ ਅਤੇ ਆਪਣੇ ਹੱਕਾਂ ਦੀ ਖਾਤਰ ਲੜਨ ਵਾਲ਼ੀ ‘ਜੰਗਜੂ’ ਅਤੇ ਇੱਕ ਮਹਾਨ ਕੁੜੀ ਬਣਾਉਣਾ ਚਾਹੁੰਦੀ ਹੈ। ਫਿ਼ਰਦੌਸ ਸਮਾਜ ਦੇ ਗੰਧਲ਼ੇ ਸਿਸਟਮ ਦੀ ਅਸਮਾਨਤਾ ਦੇ ਖਿ਼ਲਾਫ਼ ਅਵਾਜ਼ ਉਠਾਉਣ ਦਾ ਨਿਸ਼ਚਾ ਕਰਦੀ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਸਦੀਆਂ ਤੋਂ ਚੱਲੇ ਆ ਰਹੇ ਚਿੱਕੜ ਵਿੱਚ ਗਰਕੇ ਇਸ ਸਿਸਟਮ ਵਿਰੁੱਧ ਖੜ੍ਹਨਾ ਕਿਸੇ ਖ਼ਤਰੇ ਤੋਂ ਖਾਲੀ ਨਹੀਂ। ਪਰ ਸੀਨੇ ਸੱਟ ਜਿੰਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ.. ਅਨੁਸਾਰ ਉਹ ਇਸ ਨਿੱਘਰ ਚੁੱਕੇ ਸਿਸਟਮ ਦੇ ਖਿ਼ਲਾਫ਼ ਬਗਾਵਤ ਕਰਨ ਦਾ ਪ੍ਰਣ ਕਰ ਲੈਂਦੀ ਹੈ ਅਤੇ ਮੈਦਾਨ ਵਿੱਚ ਨਿੱਤਰਦੀ ਹੈ।

ਪਰ ਸਾਡੇ ਸਮਾਜ ਦਾ ਇੱਕ ਕਮੀਨਾਂ ਅਤੇ ਬੇਈਮਾਨ ਪੱਖ ਇਹ ਵੀ ਹੈ, ਕਿ ਜਦ ਕੋਈ ਫਿਰਦੌਸ ਵਰਗੀ ਸਾਹਸੀ ਅਤੇ ਦਲੇਰ ਕੁੜੀ ਜਿ਼ੰਦਗੀ ਦੀ ਦੌੜ ਵਿੱਚ ਅੱਗੇ ਲੰਘਣ ਦੀ ਕੋਸਿ਼ਸ਼ ਕਰਦੀ ਹੈ, ਤਾਂ ਉਸ ਨੂੰ ਵੱਖ-ਵੱਖ ਹੱਥਕੰਡੇ ਵਰਤ ਕੇ ਦਬਾਇਆ ਜਾਂਦਾ ਹੈ। ਉਸ ਦੀ ਹਿੰਮਤ ਕੁਚਲਣ ਲਈ ਉਸ ਉਪਰ ਮਨੋਵਿਗਿਆਨਕ ਦਬਾਅ ਪਾਇਆ ਜਾਂਦਾ ਹੈ। ਉਸ ਦੀ ਮਾਨਸਕਿਤਾ ਕਮਜ਼ੋਰ ਕਰਨ ਲਈ ਉਸ ਨੂੰ ਉਸ, ਅਤੇ ਉਸ ਦੇ ਭਰਾ ਦਾ ‘ਫ਼ਰਕ’ ਦੱਸ ਕੇ ਉਸ ਦਾ ਹੌਸਲਾ ਪਸਤ ਕੀਤਾ ਜਾਂਦਾ ਹੈ। ਹੋਰ ਤਾਂ ਹੋਰ, ਬੱਚੀਆਂ ਨੂੰ ਸਕੂਲਾਂ ਵਿੱਚ ਵੀ ਇਸ ਫ਼ਰਕ ਦਾ ‘ਅਹਿਸਾਸ’ ਕਰਵਾਇਆ ਜਾਂਦਾ ਹੈ, ਕਿ ਉਹ ਮੁੰਡੇ ਦੀ ਜਗਾਹ ਕਦੇ ਵੀ ਨਹੀਂ ਲੈ ਸਕਣਗੀਆਂ। ਲੜਕੀ ਨੂੰ ਇਹ ਅਹਿਸਾਸ ਕਰਵਾ ਕੇ, ਕਿ ਮਾਂ-ਬਾਪ, ਭਰਾ ਅਤੇ ਸਾਰੇ ਖ਼ਾਨਦਾਨ ਦੀ ਇੱਜ਼ਤ ਉਸ ਦੇ ਹੱਥ ਹੀ ਹੈ ਦਰਸਾ ਕੇ ਉਸ ਦੇ ਪੈਰਾਂ ਵਿੱਚ ਬੇੜੀਆਂ ਦੀ ਜਕੜ ਮਜਬੂਤ ਕੀਤੀ ਜਾਂਦੀ ਹੈ ਅਤੇ ਦਿਲ ਪਤਲਾ ਪਾਇਆ ਜਾਂਦਾ ਹੈ। ਫਿ਼ਰਦੌਸ ਦੇ ਬਾਪ ਅਸਲਮ ਨੇ ਬਚਪਨ ਵਿੱਚ ਕਈ ਵਾਰ ਆਪਣੀ ਮਾਂ ਨੂੰ ਬੇਇੱਜ਼ਤ ਹੁੰਦੀ ਦੇਖਿਆ, ਅਤੇ ਹੁਣ ਉਹ ਇਹ ਨਹੀਂ ਚਾਹੁੰਦਾ ਕਿ ਹੂ-ਬ-ਹੂ ਉਹਨਾਂ ਹਾਲਾਤਾਂ ਦਾ ਸਾਹਮਣਾ ਉਸ ਦੀ ਬੇਟੀ ਫਿ਼ਰਦੌਸ ਕਰੇ। ਕਿਉਂਕਿ ਅਸਲਮ ਦਾ ਬਾਪ ਇੱਕ ਗੁੱਸੇਖੋਰਾ ਬੰਦਾ ਸੀ, ਅਤੇ ਉਸ ਦੇ ਗੁੱਸੇ ਦਾ ਸਿ਼ਕਾਰ ਖ਼ੁਦ ਉਸ ਦੀ ਮਾਂ ਬਣਦੀ ਸੀ। ਮਾਂ ਦੇ ਚਿਹਰੇ ਉਪਰ ਛਾਈ ਬੇਵੱਸੀ ਨੂੰ ਅਸਲਮ ਅੱਜ ਤੱਕ ਭੁਲਾ ਨਹੀਂ ਸਕਿਆ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਉਸ ਦੀ ਬੇਟੀ ਬੇਵੱਸ ਨਹੀਂ, ਇੱਕ ਸ਼ੀਹਣੀ ਹੋਵੇ, ਜੋ ਸਮਾਜ ਵਿੱਚ ਅਣਖ਼ ਅਤੇ ਸਵੈਮਾਣ ਨਾਲ਼ ਜੀਅ ਅਤੇ ਵਿਚਰ ਸਕੇ।

ਬੇਬ ਰੁਥ ਦਾ ਕਥਨ ਮੈਨੂੰ ਵਾਰ-ਵਾਰ ਯਾਦ ਆਉਂਦਾ ਹੈ, “ਉਸ ਵਿਅਕਤੀ ਨੂੰ ਹਰਾਉਣਾ ਔਖਾ ਹੈ, ਜੋ ਕਦੇ ਹਾਰ ਨਹੀਂ ਮੰਨਦਾ।” ਕੁਝ ਇਸੇ ਤਰ੍ਹਾਂ ਹੀ ਮਾਇਆ ਐਂਜਲੋ ਨੇ ਵੀ ਕਿਹਾ ਸੀ, “ਤੁਹਾਨੂੰ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਤੁਹਾਨੂੰ ਹਾਰ ਨਹੀਂ ਮੰਨਣੀ ਚਾਹੀਦੀ…।” ਉਸੀ ਤਰ੍ਹਾਂ ਜਿੱਥੇ ਬੋਹੜ ਦਾ ਰੁੱਖ ਫਿ਼ਰਦੌਸ ਵਾਸਤੇ ਕਿਵੇਂ ਪ੍ਰੇਰਣਾ ਸਰੋਤ ਬਣਦਾ ਹੈ, ਉਥੇ ਉਸ ਦੇ ਆਪਣੇ ‘ਕਜ਼ਨ’ ਵੱਲੋਂ ਕੀਤਾ ਸਰੀਰਕ ਸ਼ੋਸ਼ਣ ਵੀ ਉਸ ਨੂੰ ਅੰਦਰੋਂ ਤੋੜ ਧਰਦਾ ਹੈ। ਪਰ ਉਹ ਬਹਾਦਰ ਕੁੜੀ ਮੁੜ ਹੰਭਲਾ ਮਾਰ ਕੇ ਉਠਦੀ ਹੈ ਅਤੇ ਕਿਸੇ ਮੁਕਾਮ ‘ਤੇ ਪਹੁੰਚਣ ਲਈ ਆਪਣਾ ਮਾਨਸਿਕ ਬਲ ਇਕੱਠਾ ਕਰਦੀ, ਮੰਜਿ਼ਲ ਵੱਲ ਤੁਰਦੀ ਹੈ। ਜਦੋਂ ਤੁਸੀਂ “ਝੱਲੀ” ਨਾਵਲ ਪੜ੍ਹਦੇ ਹੋ, ਤਾਂ ਪਾਉਲੋ ਕੋਲਹੋ ਦੁਆਰਾ ਰਚਿਆ ਨਾਵਲ “ਦਾ ਅਲਕਾਮਿਸਟ” ਦੀ ਪ੍ਰੇਰਨਾ ਵੀ ਤੁਹਾਡੇ ਸਾਹਮਣੇ ਆਉਂਦੀ ਹੈ ਅਤੇ ਤੁਹਾਨੂੰ ਡੋਲਣ ਜਾਂ ਡਿੱਗਣ ਨਹੀਂ ਦਿੰਦੀ, ਸਗੋਂ ਕਿਸੇ ਅਣਥੱਕ ਰਾਹੀ ਵਾਂਗ ਤੁਰਦੇ ਰਹਿਣ ਦਾ ਉਪਦੇਸ਼ ਵੀ ਦਿੰਦੀ ਹੈ ਅਤੇ ਹਿੱਕ ਡਾਹ ਕੇ ਲੜਨ ਦਾ ਬਲ ਵੀ ਪ੍ਰਦਾਨ ਕਰਦੀ ਹੈ। ਸ਼ਗੁਫ਼ਤਾ ਗਿੰਮੀ ਲੋਧੀ ਨੇ ਇਹ ਸੰਖਿਪਤ ਨਾਵਲ ਲਿਖ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ, ਜਿਸ ਨੂੰ ਪੜ੍ਹ ਕੇ ਤੁਹਾਨੂੰ ਆਨੰਦ ਤਾਂ ਆਵੇਗਾ ਹੀ, ਅਸਲਮ ਦੀ ਧੀ ਫਿ਼ਰਦੌਸ ਦੀ ਜੱਦੋਜਹਿਦ ਦੀ ਕਹਾਣੀ ਤੁਹਾਨੂੰ ਬੇਹੱਦ ਰੌਚਿਕ ਲੱਗੇਗੀ। ਕਈ ਥਾਂ ਉਰਦੂ ਤੋਂ ਪੰਜਾਬੀ ਦਾ ਅੱਘੜ-ਦੁੱਘੜਾ ਅਨੁਵਾਦ ਅਤੇ ਛਪਾਈ ਵਿੱਚ ਹੋਈਆਂ ਗਲਤੀਆਂ ਪਾਠਕ ਨੂੰ ਬੇਹੱਦ ਰੜਕਦੀਆਂ ਹਨ।

ਪਰ ਅਖ਼ੀਰ ਵਿੱਚ ਮੈਂ ਇਸ ਨਾਵਲ ਦੀ ਲੇਖਿਕਾ ਸ਼ਗੁਫ਼ਤਾ ਗਿੰਮੀ ਲੋਧੀ ਨੂੰ ਇੱਕ ਸਫ਼ਲ ਨਾਵਲ ਰਚਣ ਲਈ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ। ਮੈਨੂੰ ਅੱਗੇ ਤੋਂ ਵੀ ਉਸ ਵੱਲੋਂ ਅਜਿਹੇ ਸਾਰਥਿਕ ਅਤੇ ਉਸਾਰੂ ਸਾਹਿਤ ਦੀ ਆਸ ਰਹੇਗੀ। ਪਾਠਕਾਂ ਨੂੰ ਮੈਂ ਨਾਵਲ “ਝੱਲੀ” ਪੜ੍ਹਨ ਲਈ ਪੁਰਜ਼ੋਰ ਅਪੀਲ ਕਰਾਂਗਾ, ਜੋ ਪਛੜੇ ਅਤੇ ਲਿਤਾੜੇ ਲੋਕਾਂ ਲਈ ਆਸ ਦੀ ਸੁਨਿਹਰੀ ਕਿਰਨ ਮੁਹੱਈਆ ਕਰਵਾਉਂਦਾ ਹੈ, ਅਤੇ ਹਨ੍ਹੇਰੇ ਵਿੱਚੋਂ ਖਿੱਚ ਕੇ ਨੂਰੋ-ਨੂਰ ਅੰਬਰ ਵੱਲ ਉੜਾਨ ਭਰਨ ਲਈ ਉਤਸ਼ਾਹਿਤ ਕਰਦਾ ਹੈ। ਚਾਹੇ ਫਿ਼ਰਦੌਸ ਨੂੰ ਆਪਣੇ ਆਸ਼ਕ ਫ਼ਰੀਦ, ਭਰਾ ਜ਼ਮੀਲ, ਸਹੁਰੇ ਖ਼ਾਲਿਦ, ਸੱਸ ਆਇਸ਼ਾ, ਮਨਸੂਰ ਪਤੀ ਵੱਲੋਂ ਧੱਕੇ-ਧੋੜੇ ਹੀ ਨਸੀਬ ਹੋਏ, ਪਰ ਉਹ ਇੱਕ ਚੱਟਾਨ ਵਾਂਗ ਡਟ ਕੇ ਖੜ੍ਹੀ ਰਹੀ। ਚਾਹੇ ਉਸ ਨੂੰ ਲੱਖ ਤੋੜਨ ਦੀ ਕੋਸਿ਼ਸ਼ ਕੀਤੀ ਗਈ, ਪਰ ਉਹ ਤਿੜਕਣ ਦੇ ਬਾਵਜੂਦ ਵੀ ਆਪਣੀ ਧੀ ਦੇ ਭਵਿੱਖ ਲਈ ਸਾਬਤ ਹੀ ਰਹੀ। ਇਸ ਦਿਲਚਸਪ ਨਾਵਲ ਲਈ ਸ਼ਗੁਫ਼ਤਾ ਗਿੰਮੀ ਲੋਧੀ ਨੂੰ ਇੱਕ ਵਾਰ ਫਿ਼ਰ ਮੁਬਾਰਕਬਾਦ! ਆਮੀਨ!!

ਛੇ ਜੂਨ ‘ਤੇ ਵਿਸ਼ੇਸ਼ ‘ਆਦਮ-ਬੋਅ’
ਤੋਤੇ ਨੂੰ ਪਈ ਮੈਨਾਂ ਪੁੱਛਦੀ, ਕਿਉਂ ਸਾਰੀ ਕਾਇਨਾਤ ਹੈ ਰੁੱਸਗੀ

ਨਾ ਕੋਈ ਬੋਲੇ, ਨਾ ਕੋਈ ਹੱਸੇ, ਦਿਲ ਦੀ ਗੱਲ ਨਾ ਕੋਈ ਦੱਸੇ

ਨਾ ਕੋਈ ਝਰਨਾ ਕਲ-ਕਲ ਵਗਦਾ, ਨਾ ਸੀਤਲ ਕੋਈ ਪੌਣ ਵਗੇਂਦੀ

ਨਾ ਬਾਬਲ ਦੇ ਵਿਹੜੇ ਵਿੱਚ ਅੱਜ, ਧੀ-ਰਾਣੀ ਕੋਈ ਰਾਗ ਗਵੇਂਦੀ!

ਪੰਛੀ ਨੇ ਅੱਜ ਕਿਉਂ ਕੁਰਲਾਉਂਦੇ, ਲੱਗਦਾ ਹੈ ਕੁਛ ਕਹਿਣਾ ਚਾਹੁੰਦੇ?

ਕੋਇਲ ਵੀ ਅੱਜ ਕਿਉਂ ਵੈਣ ਜੇ ਪਾਵੇ, ਗਾਉਣਾ ਕਾਹਤੋਂ ਭੁੱਲਦੀ ਜਾਵੇ?

ਬੁਲਬੁਲ ਬੈਠੀ ਹੰਝੂ ਕੇਰੇ, ਲੱਗਦੈ ਭੁੱਲਗੀ ਖੁਸ਼ੀਆਂ ਖੇੜੇ

ਮੋਰ ਵੀ ਭੁੱਲਿਆ ਪੈਲ੍ਹਾਂ ਪਾਉਣੋ, ਕੁਦਰਤ ਭੁੱਲਗੀ ਨਾਦ ਵਜਾਉਣੋ

ਐਡੀ ਕੀ ਅੱਜ ਆਫ਼ਤ ਆ-ਗੀ? ਜੱਗ ‘ਤੇ ਐਡੀ ਚੁੱਪ ਕਿਉਂ ਛਾਅ-ਗੀ?

ਹਵਾ ਕੀਰਨੇ ਪਾਉਂਦੀ ਵਗਦੀ, ਪਤਾ ਨੀ ਕੀ ਇਹਨੂੰ ਚੌਂਧੀ ਲੱਗ-ਗੀ?

ਨਾ ਕੋਈ ਕਾਗ ਸੁਨੇਹਾਂ ਦਿੰਦੇ, ਬੈਠ ਬਨੇਰੀਂ ਹੰਝੂ ਕੇਰਨ

ਘੋਰ ਉਦਾਸ ਚਕੋਰਾਂ ਵੀ ਅੱਜ, ਕਾਹਤੋਂ ਚੰਦ ਤੋਂ ਮੂੰਹ ਜਿਹਾ ਫੇਰਨ?

ਕੀ ਹੈ ਦੁਖੜਾ ਇਹਨਾਂ ਦਾ ਦੱਸ, ਕਿਉਂ ਸਾਰੇ ਇਹ ਦੁਖੀ ਨੇ ਹੋਏ?

ਚਿੜੀਆਂ ਵੀ ਨਾ ਚੂਕਦੀਆਂ ਅੱਜ, ਕਿਹੜੇ ਦਰਦ ਨੇ ਜਿਗਰ ਸਮੋਏ??

ਜਾਂ ਪ੍ਰਹਿਲਾਦ ਕੋਈ ਥੰਮ੍ਹ ਹੈ ਬੱਧਾ, ਜਾਂ ਗੁਰੂ ਦਾ ਲਾਲ ਕੋਈ ਫ਼ੜਿਆ?

ਜਾਂ ਕੋਈ ਤੱਤੀ ਤਵੀ ਬਿਠਾਇਆ, ਜਾਂ ਕੋਈ ਈਸਾ ਸੂਲ਼ੀ ਚੜ੍ਹਿਆ?

ਜਾਂ ਕੰਧਾਂ ਵਿੱਚ ਚਿਣ-ਤਾ ਕੋਈ, ਜਾਂ ਰਾਜਾ, ਜਾਂ ਬਲੀ ਕੋਈ ਮੋਇਆ?

ਜਾਂ ਕੋਈ ਸੂਰਜ ਟੁਕੜੇ ਕਰਤਾ, ਜਾਂ ਚੰਦਰਮਾਂ ਫੱਟੜ ਹੋਇਆ?

ਜਾਂ ਫਿਰ ਮੁੜ ਅਬਦਾਲੀ ਆਇਆ, ਮੱਸਾ ਰੰਘੜ ਕਿਸੇ ਨੇ ਤੱਕਿਆ

ਜਾਂ ਫ਼ਿਰ ਨੰਨ੍ਹੇ ਬਾਲ ਦਾ ਦਿਲ ਅੱਜ, ਫ਼ੇਰ ਬਾਪ ਦੇ ਮੂੰਹ ਵਿੱਚ ਧੱਕਿਆ?

ਐਡੀ ਕੀ ਅਣਹੋਣੀ ਬੀਤੀ, ਐਨਾਂ ਸੋਗ ਕਿਉਂ ਜੱਗ ਨੇ ਕਰਿਆ?

ਜਾਂ ਕਿਸੇ ਵਿਧਵਾ ਮਾਤਾ ਦਾ, ਕੋਈ ਅਕੇਲਾ ਪੁੱਤਰ ਮਰਿਆ?…..

….ਜੱਗੋਂ ਤੇਰ੍ਹਵੀਂ ਹੋਗੀ ਮੈਨਾਂ? ਧਰਤੀ ਅਤੇ ਪਤਾਲ਼ ਹੈ ਰੋਂਦਾ

ਰੈਣਾਂ ਨੂੰ ਦਿਨ ਪੀੜ ਸੁਣਾਵੇ, ਸੀਨੇਂ ਤੱਤੀ ਸੀਖ ਪਰੋਂਦਾ

ਕਟਕ ਫੌਜ ਦੇ ਚੜ੍ਹ ਕੇ ਆਏ, ਦਿੱਲੀਓਂ ਚੱਲੀ ਧਾੜ ਨੀ ਮੈਨਾਂ

ਦੁੱਧ ਚੁੰਘਦੇ ਉਹਨਾ ਬੱਚੇ ਮਾਰੇ, ਸੀਨਾਂ ਹੋਇਆ ਭਰਾੜ੍ਹ ਨੀ ਮੈਨਾਂ

ਐਡਾ ਕਹਿਰ ਹਰਿਮੰਦਰ ਵਰ੍ਹਿਆ, ਗੋਲ਼ੇ ਦਾਗੇ, ਸੰਗਤ ਮਾਰੀ

ਆਦਮ ਨਾ ਅੱਜ ਰੱਬ ਤੋਂ ਡਰਦਾ, ਕਰਨੀ ਭਰਨੀ ਪੈਣੀ ਭਾਰੀ

ਕਿਸੇ ਦੇ ਹੱਥ ਵਿੱਚ ਜਾਮ ਛਲਕਦਾ, ਕੋਈ ਪਿਆ ਕਿਤੇ ਲੱਡੂ ਵੰਡੇ

ਦਿੱਲੀ ਘਰ ਚਿਰਾਗ ਪਏ ਬਲ਼ਦੇ, ਚੁੱਲ੍ਹੇ ਨੇ ਪਏ ਸਾਡੇ ਠੰਢੇ

ਬੰਦੇ ਨਾਲ਼ੋਂ ਪੰਛੀ ਚੰਗੇ, ਜਿਹੜੇ ਪੀੜ ਦਿਲਾਂ ਦੀ ਜਾਨਣ

ਕਈ ਜਿੰਨ ਦਿੱਲੀ ਵਿੱਚ ਬੈਠੇ, ਸੁਣ-ਸੁਣ ਖ਼ਬਰਾਂ ਖੁਸ਼ੀਆਂ ਮਾਨਣ

“ਆਦਮ ਬੋ – ਆਦਮ ਬੋ” ਕਰਦਾ, ਪਾਪੀ ਕੀ-ਕੀ ਪਾਪ ਕਮਾਉਂਦਾ,

ਤਖਤਾਂ ਦੇ ਓਸ ਤਖਤ ਦੇ ਅੱਗੇ, “ਜੱਗੀ ਕੁੱਸਾ” ਸੀਸ ਝੁਕਾਉਂਦਾ…

“ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ..?”
‘ਅੜਿੱਕੇ’ ਦਾ ਨਾਂ ਤਾਂ ਘਰਦਿਆਂ ਨੇ ਬਖਤੌਰ ਸਿਉਂ ਰੱਖਿਆ ਸੀ। ਪਰ ਹਰ ਗੱਲ ਵਿੱਚ ਬੁਰੀ ਤਰ੍ਹਾਂ ਨਾਲ ਟੰਗ ਅੜਾਉਣ ਕਰਕੇ, ਲੋਕਾਂ ਨੇ ਉਸ ਦਾ ਨਾਂ ਹੀ ‘ਅੜਿੱਕਾ’ ਪਾ ਲਿਆ ਸੀ। ਪਿੰਡਾਂ ਵਿੱਚ ਹਾਲ ਹੀ ਇਹ ਹੈ ਕਿ ਜੇ ਕਿਸੇ ਦਾ ਨਾਂ ‘ਕੁਲਦੀਪ’ ਹੋਵੇ, ਉਸ  ਨੂੰ ‘ਮਾਣਕ’ ਅਤੇ ਜੇ ਕਿਸੇ ਦਾ ਨਾਂ ‘ਦੇਵ’ ਹੋਵੇ ਤਾਂ ਉਸ ਨੂੰ ‘ਥਰੀਕਿਆਂ ਵਾਲਾ’ ਕਹਿਣ ਲੱਗ ਪੈਣਗੇ। ਤੀਮੀਂ ਤੋਂ ਛਿੱਤਰ ਖਾਣ ਵਾਲੇ ਦਾ ਨਾਂ ‘ਸੂਰਮਾਂ’, ਛੋਟੀ ਭਰਜਾਈ ਤੋਂ ਘੋਟਣੇ ਖਾਣ ਵਾਲੇ ਛੜੇ ਜੇਠ ਦਾ ਨਾਂ ‘ਘੈਂਟ’ ਅਤੇ ਮਾਸ਼ੂਕ ਤੋਂ ਚੱਪਲੀਆਂ ਖਾਣ ਵਾਲ਼ੇ ਦਾ ਨਾਂ ‘ਚਾਪਲੀਨ’ ਰੱਖ ਲੈਂਦੇ ਹਨ। ਪਿੰਡਾਂ ਵਿੱਚ ਨਾਂਵਾਂ ਦਾ ਇੱਕ ਆਪਣਾ ਹੀ ‘ਇਤਿਹਾਸ’ ਹੈ। ਜਿਵੇਂ ਮਾਲਵੇ ਵਿਚ ਕਹਾਵਤ ਹੈ, “ਬੁੜ੍ਹੀ ਮਰਗੀ ਨਖਾਸਣੇ ਨਾਲ, ਧੀ ਦਾ ਨਾਂ ਥੰਧੀ…!” ਕਈ ਬਾਈ ਸੋਚਣਗੇ ਬਈ ਇਹ ‘ਨਖਾਸਣਾ’ ਕੀ ਬਲਾਅ ਹੋਈ…? ‘ਨਖਾਸਣੇ’ ਦਾ ਮਤਲਬ ‘ਖੁਸ਼ਕੀ’ ਹੁੰਦਾ ਹੈ ਬਾਈ ਜੀ! ਨਾਵਾਂ ਬਾਰੇ ਕਦੇ ਫੇਰ ਵਿਸਥਾਰ ਕਰਾਂਗੇ। ਲੰਮੀ ‘ਘਾਣੀ’ ਐਂ…!

ਅੜਿੱਕਾ ਅਨਪੜ੍ਹ ਸੀ। ਨਸ਼ੇ ਪੂਰੇ ਟਿਕਾਅ ਕੇ ਕਰਦਾ ਸੀ। ਨਸ਼ੇ ਕਰਨੇ ਅਤੇ ਸੱਥ ਵਿੱਚ ਆ ਬੈਠਣਾ। ਪੜ੍ਹੇ-ਲਿਖਿਆਂ ਤੋਂ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਨੀਆਂ। ਖ਼ਬਰਾਂ ਸੁਣਦੇ – ਸੁਣਦੇ ਵਿੱਚ ਸੀ. ਬੀ. ਆਈ. ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਆ ਜਾਣਾ। ਬੱਸ..! ਫਿਰ ਕੀ ਸੀ…? ਸੀ. ਬੀ. ਆਈ. ਦਾ ਭੂਤ ਅੜਿੱਕੇ ਨੂੰ ਅਜਿਹਾ ਨਸੂੜੇ੍ ਦੀ ਗਿੜ੍ਹਕ ਵਾਂਗ ਚਿੰਬੜਿਆ, ਕਿ ਲਹਿਣ ਦਾ ਨਾਂ ਨਹੀਂ ਸੀ ਲੈਂਦਾ।

ਜੇ ਕਿਸੇ ਦੀ ਮੱਝ ਨੂੰ ਕੱਟੇ ਨੇ ਚੁੰਘ ਜਾਣਾ। ਅਗਲੇ ਨੇ ‘ਬੂ-ਪਾਹਰਿਆ’ ਤਾਂ ਕਰਨੀ ਹੀ ਸੀ..! ਤਾਂ ਅੜਿੱਕਾ ਬੜੇ ਮਜਾਜ ਨਾਲ ਕਹਿੰਦਾ, “ਇਹ ਤਾਂ ਭਾਈ ਅਣਹੋਣੀ ਐਂ। ਸਾਰਾ ਕਸੂਰ ਕੱਟੇ ਦਾ ਵੀ ਨਹੀਂ, ਸਾਜਿਸ਼ ਵਿੱਚ ਮੱਝ ਦੀ ਵੀ ਪੂਰੀ ਸ਼ਾਮਲ ਐ। ਹੈਂ ਬਈ ਸਹੁਰੇ ਦੀਏ! ਤੂੰ ਸਾਰਾ ਦੁੱਧ ਚੁੰਘਾਇਆ ਤਾਂ ਚੁੰਘਾਇਆ ਕਿਉਂ? ਮਾਲਕਾਂ ਦਾ ਵੀ ਖਿਆਲ ਕਰ, ਜਿਹੜੇ ਤੈਨੂੰ ਸਾਂਭਦੇ ਐ। ਕੱਟਾ ਤੇ ਮੱਝ ਦੋਨੋਂ ਦੋਸ਼ੀ! ਇਹਦੀ ਇਨਕੁਆਰੀ ਸੀ. ਬੀ. ਆਈ. ਤੋਂ ਕਰਵਾਉ,  ਧੋਖਾਧੜੀ ਵੱਡੀ ਚਾਹੇ ਛੋਟੀ, ਜੁਰਮ ਐਂ! ਮੱਝ ਵੀ ਮੰਤਰੀਆਂ ਨਾਲੋਂ ਘੱਟ ਨਹੀਂ, ਉਹ ਬੋਟਾਂ ਲੈ ਕੇ ਦਿੱਲੀ ਜਾ ਵਜਦੇ ਐ ਤੇ ਇਹ ਪੱਠਾ-ਦੱਥਾ ਛਕ ਕੇ ਦੁੱਧ ਕੱਟੇ ਨੂੰ ਚੁੰਘਾ ਛੱਡਦੀ ਐ।” ਉਹ ਨਸ਼ੇ ਵਿੱਚ ਅਵਲ਼ੀਆਂ-ਸਵਲ਼ੀਆਂ ਮਾਰਨ ਲੱਗ ਪੈਂਦਾ।

ਜੇ ਅੜਿੱਕੇ ਦੇ ਘਰਵਾਲੀ ਉਸ ਨੂੰ ਜ਼ਮੀਨ ਵੇਚਣ ਤੋਂ ਜਾਂ ਨਸ਼ੇ ਕਰਨ ਤੋਂ ਵਰਜਦੀ, ਉਹ ‘ਅਲੀ – ਅਲੀ’ ਕਰਕੇ ਮਗਰ ਪੈ ਜਾਂਦਾ, “ਗੱਲ ਸੁਣ ਲੈ ਟਿਕਾਅ ਕੇ..! ਜਮੀਨ ਮੇਰੀ, ਨਸ਼ੇ ਮੈਂ ਖਰੀਦਦੈਂ, ਕਰਦਾ ਮੈਂ ਆਂ, ਤੂੰ ਮੇਰੇ ‘ਤੇ ਕੋਈ ਸੀ. ਬੀ. ਆਈ. ਨੀ ਲੱਗੀ ਵੀ! ਜੇ ਮੁੜ ਕੇ ਮੇਰੀ ਗੱਲ ਵਿਚ ਦਖਲ ਦਿੱਤਾ, ਫੇਰ ਦੇਖ ਲੈ, ਤੂੰ ਮੇਰੇ ‘ਤੇ ਕਰਫੂ ਤਾਂ ਨੀ ਲਾਉਣਾ? ਤੂੰ ਦੱਸ ਮੇਰੇ ਤੇ ਕੀ ਕਮਿਸ਼ਨ ਬਿਠਾਉਣੈਂ?”

ਇੱਕ ਦਿਨ ਡੋਗਰ ਦੀ ਬੱਕਰੀ ਗੁਆਚ ਗਈ। ਉਹਨਾਂ ਨੇ ਗੁਰਦੁਆਰੇ ਦੇ ਸਪੀਕਰ ਵਿੱਚ ਬੁਲਾ ਦਿੱਤਾ, “ਨੱਗਰ ਨਿਵਾਸੀਉ, ਡੋਗਰ ਦੀ ਬੱਕਰੀ ਗੁਆਚ ਗਈ ਐ, ਕਿਸੇ ਨੇ ਦੇਖੀ ਹੋਵੇ ਕ੍ਰਿਪਾ ਕਰਕੇ ਸੂਚਨਾਂ ਦੇਵੇ!”

ਅੜਿੱਕੇ ਦੀ ਛਿੱਟ ਲੱਗੀ ਹੋਈ ਸੀ। ਸੂਚਨਾਂ ਸੁਣਦਿਆਂ ਹੀ ਬੋਲਿਆ, “ਨੱਗਰ ਨਿਵਾਸੀ ਸੀ. ਬੀ. ਆਈ. ਐ…? ਬੱਕਰੀ ਕਿਸੇ  ਨੇ ਵੱਢ ਕੇ ਪਤੀਲੇ ‘ਚ ਸਿੱਟਲੀ ਹੋਊ, ਕਰਤੀ ਹੋਊ ਘੜ੍ਹਿੱਚ, ਤੋਰਤੀ ਹੋਊ ਸੁਰਗਾਂ ਨੂੰ, ਹੋਰ ਬੱਕਰੀ ਨਾਲ ਕਿਹੜਾ ਕਿਸੇ ਨੇ ਫ਼ੇਰੇ ਲੈਣੇ ਸੀ…?”

-”ਯਾਰ ਨੀਂਹ ਪੱਥਰ ਰੱਖੇ ਨੂੰ ਸਾਲ ਹੋ ਗਿਆ, ਪਰ ਪਾਣੀ ਆਲੀ ਟੈਂਕੀ ਅਜੇ ਤੱਕ ਨਹੀਂ ਬਣੀ।” ਮਲਕੀਤ ਮਿਸਤਰੀ ਨੇ ਇੱਕ ਦਿਨ ਸੱਥ ਵਿਚ ਬੈਠ ਕੇ ਗੱਲ ਚਲਾਈ।

-”ਚਲੋ ਟੈਂਕੀ ਬਣੀ ਚਾਹੇ ਨਹੀਂ ਬਣੀਂ, ਜਿਹੜਾ ਨੀਂਹ ਆਲਾ ਪੱਥਰ ਜਿਆ ਲਾਇਐ ਉਹੀ ਵਧੀਐ, ਮਡੀਹਰ ਨੂੰ ਲੱਤਾਂ ਲਮਕਾ ਕੇ ਬੈਠਣ ਨੂੰ ਜਗਾਹ ਤਾਂ ਬਣਗੀ, ਮੰਤਰੀ ਜਿੰਨਾਂ ਕੁ ਦਿੰਦੇ ਐ, ਉਨੇ ਕੁ ਤੇ ਈ ਸਬਰ ਕਰਨਾਂ ਸਿੱਖੋ! ਜਾਂਦੇ ਚੋਰ ਦੀ ਤੜਾਗੀ ਈ ਬਹੁਤ ਹੁੰਦੀ ਐ, ਹੋਰ ਮੰਤਰੀ ‘ਤੇ ਸੀ. ਬੀ. ਆਈ. ਤਾਂ ਬਿਠਾਉਣੋ ਰਹੇ!”

ਅੱਜ ਕੱਲ੍ਹ ਸਾਰੇ ਪੰਜਾਬ ਵਿੱਚ ਚੋਣਾਂ ਦਾ ‘ਬਿਗਲ’ ਵੱਜਿਆ ਹੋਇਆ ਸੀ। ਹਰ ਪਿੰਡ, ਹਰ ਘਰ ਅਤੇ ਹਰ ਸੱਥ ਵਿੱਚ ਚੋਣਾਂ ਦੀਆਂ ਗੱਲਾਂ ਹੀ ਹੋ ਰਹੀਆਂ ਸਨ।

-”ਚੋਣਾਂ ਦਾ ਮਤਬਲ ਪਤਾ ਕੀ ਹੁੰਦੈ…?” ਅੜਿੱਕੇ ਨੇ ਸੱਥ ਵਿਚ ਬੈਠੇ ਬੰਦਿਆਂ ਨੂੰ ਪੁੱਛਿਆ।

-”ਚੋਣਾਂ ਦਾ ਮਤਲਬ ਹੁੰਦੈ; ਵੋਟਾਂ… ਇਲੈਕਸ਼ਨ…!” ਕਿਸੇ ਨੇ ਕਿਹਾ।

-”ਨ੍ਹਾਅ…! ਜਮਾਂ ਗਲਤ..!” ਅੜਿੱਕਾ ਮੁਨੱਕਰ ਸੀ।

-”ਹੋਰ ਕੀ ਹੁੰਦੈ…?” ਕਾਮਰੇਡ ਵਿਅੰਗਮਈ ਹੱਸਿਆ।

-”ਚੋਣਾਂ ਦਾ ਮਤਬਲ ਹੁੰਦੈ, ਮੰਤਰੀਆਂ ਵੱਲੋਂ ਇਸ਼ਾਰਾ।” ਨਸ਼ੇ ਦੀ ਆੜ ਵਿੱਚ ਉਹ ਅਗਲੇ ਦੇ ਮੂੰਹ ‘ਚ ਉਂਗਲ ਦੇਣ ਤੱਕ ਜਾਂਦਾ ਸੀ।

-”ਉਹ ਕਾਹਦਾ…?”

-”ਚੋਣਾਂ ਦਾ ਮਤਬਲ ਹੁੰਦੈ ਬਈ, “ਚੋਣੈਂ”…? ਬਈ, ਭਾਈ ਹੁਣ ਜੇ ਵੋਟਾਂ ਤੋਂ ਪਹਿਲਾਂ ਚੋਣੈਂ ਤਾਂ ਬੇਸ਼ੱਕ ਚੋਅ ਲਉ, ਨਹੀਂ ਮੈਂ ਮੁੜ ਕੇ ਡਾਹ ਨਹੀਂ ਦੇਣੀ, ਫੇਰ ਨਾ ਬਾਲਟੀ ਚੱਕੀ ਮੇਰੇ ਮਗਰ ਭੱਜੇ ਫਿਰਿਉ…!”

ਸਾਰੇ ਹੱਸ ਪਏ।

-”ਹੱਸਣ ਦੀ ਗੱਲ ਨਹੀਂ, ਦੇਖ ਲਉ, ਬੋਟਾਂ ਤੋਂ ਪਹਿਲਾਂ ਹਰ ‘ਮੀਦਬਾਰ ਰੋਜ ਦੋ ਸੌ ਕੋਹ ਬਾਟ ਕਰ ਦਿੰਦੈ, ਪੰਜਾਂ ਸਾਲਾਂ ਦਾ ਸਫ਼ਰ ਪਹਿਲਾਂ ਈ ਪੂਰਾ ਕਰ ਲੈਂਦੇ ਐ, ਫੇਰ ਬੋਟਾਂ ਤੋਂ ਬਾਅਦ ਬਾਵੇ ਅੰਗ ਨੀਂ ਆਉਂਦੇ, ਦਿੱਲੀ ਈ ਗੇੜਾ ਰੱਖਦੇ ਐ, ਜਿਵੇਂ…ਮੇਰੇ ਮੂੰਹੋਂ ਕੁਛ ਹੋਰ ਨਿਕਲ ਚੱਲਿਆ ਸੀ-।”

-”ਕੱਢ..! ਕੱਢ ਮੂੰਹੋਂ..! ਗੱਲ ਦਿਲ ‘ਚ ਨਹੀਂ ਰੱਖੀਦੀ ਹੁੰਦੀ..!” ਕਾਮਰੇਡ ਨੇ ਅੜਿੱਕੇ ਦੀ ਬੱਤੀ ਉਗੀਸੀ।

-”ਜਿਵੇਂ ਦਿੱਲੀ ਜਾ ਕੇ ‘ਨਵੇਂ ਦੁੱਧ’ ਹੋਣਾਂ ਹੁੰਦੈ-।” ਉਸ ਨੇ ਗੱਲ ਪੂਰੀ ਕਰ ਮਾਰੀ।

ਮਡੀਹਰ ਵਿੱਚ ਹਾਸੜ ਪੈ ਗਈ।

-”ਜਾਂ ਫੇਰ ਕੰਨ ਨੂੰ ਲਾ ਕੇ ਕੋਹੜ ਕਿਰਲ੍ਹਾ ਜਿਆ, ਦੰਦੀਆਂ ਜੀਆਂ ਕੱਢੀ ਜਾਣਗੇ।” ਅੜਿੱਕੇ ਨੂੰ ਮੰਤਰੀਆਂ ਦੇ ਮੋਬਾਇਲ ਫ਼ੋਨਾਂ ‘ਤੇ ਬਹੁਤੀ ਚਿੜ੍ਹ ਸੀ।

-”ਧਰਮਿੰਦਰ ਕਹਿੰਦੇ ਫ਼ੇਰ ਵੋਟਾਂ ‘ਚ ਖੜ੍ਹ ਗਿਆ।” ਪਾੜ੍ਹੇ ਨੇ ਵੈਸੇ ਹੀ ਗੱਪ ਛੱਡਿਆ।

-”ਰਾਜਨੀਤੀ ਉਹਦੇ ਬੱਸ ਦਾ ਰੋਗ ਨਹੀਂ ਬਾਈ ਸਿਆਂ।” ਅੜਿੱਕੇ ਨੇ ਤੋੜ ਕੇ, ਦੋ ਟੁੱਕ ਫ਼ੈਸਲਾ ਦੇ ਦਿੱਤਾ।

-”ਕਿਉਂ ਉਹਦੇ ਛਪਾਕੀ ਲਿੱਕਲ਼ੀ ਐ?”

-”ਟੈਲੀਬੀਜਨ ‘ਤੇ ਈ ਲੱਕ-ਲੁੱਕ ਹਿਲਾਈ ਜਾਂਦਾ, ਬਧੀਆ ਸੀ।”

-”ਕਾਹਤੋਂ…?”

-”ਹੇਲਾਂ ਬਾਹਮਣੀ ਨਾਲ ਇਸ਼ਕ ਮੁਸ਼ਕ ਕਰੀ ਜਾਂਦਾ, ਹੁਣ ਦੱਸੋ ਬਈ ਉਹ ਰਾਜ ਭਾਗ ਬੰਨੀਂ ਦੇਖੂ ਜਾਂ ਹੇਲਾਂ ਬਾਹਮਣੀ ਨੂੰ ਸੰਭਾਲੂ..?”

-”ਹੇਲਾਂ ਬਾਹਮਣੀ ਨਹੀਂ ਬਾਈ, ਹੇਮਾਂ ਮਾਲਿਨੀ ਕਹਿ..!”

-”ਕੁਛ ਹੋਇਆ…! ਕੀਤਾ ਤਾਂ ਕੁੱਤ ਪੌਅ ਈ ਐ..? ਆਹ ਆਪਣੇ ਪੰਜਾਬ ਦੇ ਵੱਡੇ ਮੰਤਰੀ ਦੀ ਗੱਲ ਈ ਲੈਲੋ…!” ਅੜਿੱਕਾ ਡੰਡ ਬੈਠਕਾਂ ਕੱਢਣ ਲੱਗ ਪਿਆ।

-”ਖੁੱਲ੍ਹ ਕੇ ਦੱਸ…।” ਕਾਮਰੇਡ ਉਸ ਨੂੰ ਗੇੜਾ ਪਾ ਕੇ ਸਟਾਰਟ ਹੀ ਰੱਖਦਾ ਸੀ। ਵੈਸੇ ਧੱਕਾ-ਸਟਾਰਟ ਅੜਿੱਕਾ ਵੀ ਨਹੀਂ ਸੀ। ਬੱਸ…! ਟੱਸ ਭੰਨਣ ਦੀ ਹੀ ਲੋੜ ਸੀ!

-”ਗੋਡੇ ਉਹਦੇ ਆਬਦੇ ਨਹੀਂ ਤੁਰਦੇ, ਜਣੇਪੇ ਵਾਲ਼ੀ ਤੀਮੀਂ ਵਾਂਗੂੰ ਦੋ ਬੰਦੇ ਫ਼ੜ ਕੇ ਤੋਰਦੇ ਐ, ਜੀਹਤੋਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਉਹ ਰਾਜ ਭਾਗ ਨੂੰ ਕਿਮੇਂ ਤੋਰਲੂ…? ਬਈ ਤੂੰ ਘਰੇ ਬੈਠ ਕੇ ਰਾਮ ਰਾਮ ਕਰ…! ਇੱਕ ਤਾਂ ਪਤੰਦਰ ਦੇ ਗੋਡੇ ਨੀ ਤੁਰਦੇ, ਦੂਜਾ ਗੋਡਿਆਂ ਤੱਕ ਸੁੱਥੂ ਦਾ ਨਾਲ਼ਾ ਲਮਕਾ-ਲੂ! ਪਤਾ ਨੀ ਜਾਣ ਕੇ ਕਰਦੈ?”

-”ਰਾਮ ਰਾਮ ਕਰੇ ਚਾਹੇ ਨਾ ਕਰੇ, ਦਿੱਲੀ ਵਾਲ਼ੇ ਤਾਂ ਰਾਮ ਮੰਦਰ – ਰਾਮ ਮੰਦਰ ਤਾਂ ਕਰੀ ਜਾਂਦੇ ਐ!” ਮਲਕੀਤ ਬਾਈ ਬੋਲਿਆ।

-”ਇੱਕ ਪੁਰਾਣਾ ਬਾਬਾ ਜਨਤਾ ਨੂੰ ਲਮਕਦਾ ਨਾਲ਼ਾ ਦਿਖਾ ਕੇ ਦੇਖ ਲੈ ਕਿੰਨੇ ਵਾਰੀ ਮੁੱਖ ਮੰਤਰੀ ਬਣ ਗਿਆ ਪਤੰਦਰ…!”

-”ਇਹ ਢੰਗ ਵੀ ਕਿਸੇ ਕਿਸੇ ਨੂੰ ਈ ਆਉਂਦੇ ਐ, ਜਣੇ ਖਣੇ ਦੇ ਵੱਸ ਦਾ ਰੋਗ ਨੀ ਇਹੇ…!”

ਅੱਧੇ ਕੁ ਹੱਸ ਪਏ ਅਤੇ ਅੱਧੇ ਕੁ ਚੁੱਪ ਰਹੇ।

-”ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ।” ਚੁੱਪ ਅੜਿੱਕੇ ਨੇ ਹੀ ਤੋੜੀ।

-”ਕਾਹਦੀ…?”

-”ਬੋਟਾਂ ਵੇਲੇ ਹੱਥ ਜੇ ਜੋੜਨ ਦੀ ਤਾਂ ਸਮਝ ਆਉਂਦੀ ਐ ਬਈ ਮਿੰਨਤ ਤਰਲਾ ਕਰਦੇ ਐ, ਪਰ ਇਹੇ ਜਿਹੜੀਆਂ ਸਹੇ ਦੇ ਕੰਨਾਂ ਮਾਂਗੂੰ ਦੋ ਉਂਗਲਾਂ ਜੀਆਂ ਖੜ੍ਹੀਆਂ ਕਰਦੇ ਐ, ਉਹ ਕਾਹਤੋਂ ਕਰਦੇ ਐ ਬਈ…?”

-”ਦੋ ਉਂਗਲਾਂ ਖੜ੍ਹੀਆਂ ਕਰਨੀਆਂ, ਜਿੱਤ ਦੀ ਨਿਸ਼ਾਨੀ ਹੁੰਦੀ ਐ।” ਪਾੜ੍ਹੇ ਨੇ ਦੱਸਿਆ।

-”ਬੋਟਾਂ ਅਜੇ ਪੈਣੀਐਂ, ਫੈਸਲੇ ਹੋਣੇ ਐਂ, ਇਹ ਜਿੱਤ ਦੀਆਂ ਉਂਗਲਾਂ ਪਹਿਲਾਂ ਈ ਖੜ੍ਹੀਆਂ ਕਰੀ ਜਾਂਦੇ ਐ, ਬਿਨਾਂ ਪਾਣੀ  ਤੋਂ  ਮੌਜੇ ਲਾਹੁੰਣ ਆਲੀ ਗੱਲ ਹੈ ਕਿ ਨਹੀਂ ਹੈ? ਉਂਗਲਾਂ ਤਾਂ ਖੜ੍ਹੀਆਂ ਕਰੀ ਜਾਂਦੇ ਐ, ਤੇ ਜੇ ਹਾਰਗੇ ਫੇਰ?”

-”ਫੇਰ ਉਂਗਲਾਂ ਥੱਲੇ ਕਰ ਲੈਣਗੇ, ਕੋਈ ਜੋਰ ਲੱਗਦੈ?” ਕਾਮਰੇਡ ਨੇ ਅਗਲਾ ਹੱਲ ਦੱਸਿਆ।

-”ਬਸ਼ੱਰਮੀਂ ਦੀ ਵੀ ਕੋਈ ਹੱਦ ਹੁੰਦੀ ਐ, ਬਾਈ।”

-”ਪਾੜ੍ਹਿਆ ਨਮਾਂ ‘ਖਬਾਰ ਨੀ ਆਇਆ ਅੱਜ?” ਅੜਿੱਕੇ ਨੇ ਪੁੱਛਿਆ।

-”ਆਇਐ ਬਾਈ-।”

-”ਪੜ੍ਹਗਾਂ ਕੋਈ ਖਬਰ…! ਤੱਤੀ ਜੀ ਪੜ੍ਹੀਂ, ਠੰਢ ਜੀ ਲੱਗੀ ਜਾਂਦੀ ਐ!”

-”ਸੁਣਾ ਬਈ ਇਹਨੂੰ ਕੋਈ ਖਬਰ, ਕਰ ਗਰਮ ਪਾੜ੍ਹਿਆ…।” ਕਾਮਰੇਡ ਨੇ ਆਖਿਆ।

ਪਾੜ੍ਹੇ ਨੇ ਕੱਪੜੇ ਦੇ ਥਾਨ ਵਾਂਗ ਅਖ਼ਬਾਰ ਖੋਲ੍ਹ ਲਿਆ।

-”ਖਬਰ ਐ, ਅਮਰੀਕਾ ਦਾ ਰਾਸ਼ਟਰਪਤੀ ਸਾਈਕਲ ਤੋਂ ਡਿੱਗ ਪਿਆ, ਰਗੜਾਂ ਲੱਗੀਆਂ।” ਪਾੜ੍ਹੇ ਨੇ ਪੜ੍ਹ ਕੇ ਦੱਸਿਆ।

-”ਲੈ ਇਹ ਵੀ ਕੋਈ ਖਬਰ ਐ…? ਲੱਗੀਆਂ ਰਗੜਾਂ…! ਮੈਂ ਭੁੱਕੀ ਖਾ ਕੇ ਨੌਤੀ ਸੌ ਆਰੀ ਰੇਹੜ੍ਹੀ ਤੋਂ ਡਿੱਗਿਆ ਹੋਊਂਗਾ?” ਉਸ ਨੇ ਨੱਕ ਚਾੜ੍ਹਿਆ।

ਹਾਸੜ ਪੈ ਗਈ।

-”ਤੇਰੇ ‘ਚ ਤੇ ਉਹਦੇ ‘ਚ ਬਹੁਤ ਫਰਕ ਐ ਬਾਈ!”

-”ਕਿਉਂ ਉਹ ਕੋਈ ਉਤੋਂ ਡਿੱਗਿਐ…? ਅਸੀਂ ਟੁੱਕ ਨੀ ਖਾਂਦੇ? ਕੋਈ ਚੱਜ ਦੀ ਹੋਰ ਖਬਰ ਸੁਣਾ ਯਾਰ?”

-”ਸਾਧੂਆਂ ਨੂੰ ਵਿਟਾਮਿਨ ਵੰਡੇ, ਗੁੱਸੇ ‘ਚ ਆਏ ਸਾਧ ਵਿਟਾਮਿਨ ਵੰਡਣ ਵਾਲਿਆਂ ਨਾਲ ਛਿੱਤਰੋ ਛਿੱਤਰੀ!”

-”ਛਿੱਤਰੋ ਛਿੱਤਰੀ ਹੋਣਾ ਈ ਸੀ…! ਉਹਨਾਂ ਨੂੰ ਵੰਡਣ ਦੀ ਕੀ ਲੋੜ ਸੀ? ਵੰਡਦੇ ਜੱਗਰ ਅਰਗਿਆਂ ਨੂੰ, ਜਿਹੜੇ ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ-?”

ਹੱਸਦਾ ਕਾਮਰੇਡ ਲਾਮਾ-ਲੇਟ ਹੋ ਗਿਆ। ਮਡੀਹਰ ਵੱਖ ਹੱਸੀ ਜਾ ਰਹੀ ਸੀ।

-”ਮੈਨੂੰ ਹੋਰ ਸਮਝ ਨਹੀਂ ਲੱਗਦੀ, ਬਈ ਸਾਲ਼ੇ ਜੁਆਕ ਨੂੰ ਹਰ ਸਾਲ ਦੇਬਤੇ ਮਾਂਗੂੰ ਪ੍ਰਗਟ ਕਿਵੇਂ ਕਰ ਲੈਂਦੇ ਐ? ਖੁੱਡੇ ‘ਚੋਂ ਕਬੂਤਰ ਕੱਢਣ ਮਾਂਗੂੰ ਪਤੰਦਰ ਜੁਆਕ ਕੱਢ ਦਿਖਾਉਂਦੇ ਐ!”

ਅੜਿੱਕੇ ਦੇ ਕਹਿਣ ‘ਤੇ ਕਾਮਰੇਡ ਨੂੰ ਹੱਥੂ ਆਉਂਦਾ ਮਸਾਂ ਬਚਿਆ।

-”ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ੀ ਯਾਤਰਾ ਸੁਰੂ।” ਪਾੜ੍ਹੇ ਨੇ ਅਗਲੀ ਖਬਰ ਪੜ੍ਹੀ।

-”ਇਹ ਕੁੱਕੜ-ਛਿੱਦੀ ਜਿਆ ਕਿਸੇ ਨਾ ਕਿਸੇ ਪਾਸੇ ਨੂੰ ਜੱਕਾ ਜੋੜੀ ਈ ਰੱਖਦੈ!”

-”ਕਿਹੜਾ ਕੋਈ ਫਿਕਰ ਫਾਕਾ? ਵਿਹਲੀ ਰੰਨ ਪ੍ਰਾਹੁਣਿਆਂ ਜੋਗੀ! ਪਤਾ ਲੱਗੇ ਜੇ ਕਰਕੇ ਖਾਣਾ ਪਵੇ, ਫੇਰ ਦੇਖੀਏ ਜੱਕੇ ਕਿਮੇਂ ਜੁੜਦੇ ਐ?”

-”ਤਾਇਆ…! ਤੈਨੂੰ ਘਰੇ ਤਾਈ ਸੱਦਦੀ ਐ!” ਕਿਸੇ ਜੁਆਕ ਨੇ ਆ ਕੇ ਅੜਿੱਕੇ ਨੂੰ ਕਿਹਾ।

-”ਤਾਇਆ ਆਖਣ ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿੰਦਾ! ਤੂੰ ਸਾਲਿਆ ਚੱਪਣਾਂ ਜਿਆ! ਮੈਨੂੰ ਤਾਇਆ ਆਖਿਆ ਤਾਂ ਆਖਿਆ ਕਿਵੇਂ? ਮੈਂ ਤੇਰੇ ਪਿਉ ਨਾਲੋਂ ਪੂਰਾ ਸਾਲ ਛੋਟੈਂ, ਪਤੈ..? ਕੁੜੀ ਯਾਵ੍ਹੇ ਦਾ ਨਾਸਲ ਜਿਆ…! ਨਾਸਾਂ ‘ਚ ਦੇ ਲਊ ਸਾਲਾ ਉਂਗਲ, ਜਿਵੇਂ ਕੋਈ ਖਜਾਨਾ ਪੱਟਣਾ ਹੁੰਦੈ..।”

-”ਜਾਹ ਸੁਣਿਆਂ ਗੱਲ, ਕੋਈ ਕੰਮ ਹੋਊ, ਜੁਆਕ ਦੇ ਗਲ ਈ ਪੈ ਗਿਆ।” ਕਾਮਰੇਡ ਬੋਲਿਆ।

-”ਨਹੀਂ ਕੌਮਨਸ਼ਟਾ..! ਇਹ ਤੇ ਇਹਦੀ ਮਾਂ ਮੈਨੂੰ ਜਾਣ ਕੇ ਤਪਾਉਂਦੇ ਐ! ਉਹ ਕਮੰਡਲੀ ਜੀ ਮੈਨੂੰ ‘ਭਾਈ ਜੀ’ ਆਖੂ, ਤੇ ਰਹਿੰਦੀ ਖੂੰਹਦੀ ਕਸਰ ਇਹ ਤਾਇਆ ਆਖ ਕੇ ਪੂਰੀ ਕਰ ਦਿੰਦੈ, ਸਾਲਾ ਚਾਪੜ ਜਿਆ!”

-”ਚੱਲ ਕੁਛ ਨਹੀ ਹੁੰਦਾ, ਜੁਆਕ ਨੂੰ ਮਾਫ਼ੀ ਬਖਸ਼।”

-”ਉਹ ਸਾਲੀ ਮੈਥੋਂ ਘੁੰਡ ਕੱਢ ਲਊ ਜਿਵੇਂ ਕੱਲ੍ਹ ਦੀ ਜੁਆਕੜੀ ਹੁੰਦੀ ਐ, ਇਹਦਾ ਪਿਉ  ਉਹਤੋਂ ਵੀ ਚੰਦ ਐ, ਉਹ ਮੈਨੂੰ ਵੱਡਾ ਭਾਈ ਈ ਦੱਸੂ..! ਲੈ, ਕਰਲੋ ਗੱਲ…! ਇਹਨਾਂ ਦਾ ਤਾਂ ਸਾਰਾ ਆਵਾ ਈ ਊਤਿਆ ਵਿਐ, ਇੱਕ ਅੱਧਾ ਹੋਵੇ ਤਾਂ ਬੰਦਾ ਚੱੁਪ ਵੱਟ ਲੈਂਦੈ, ਜਿਹੋ ਜੀ ਨੰਦੋ ਬਾਹਮਣੀ ਉਹੋ ਜਿਆ ਘੁੱਦੂ ਜੇਠ, ਜੀਉ- ਜੀ ਚੜ੍ਹਦਾ ਚੰਦ ਐ।”

-”ਜਾਹ ਜਾਇਆ ਹੁਣ, ਕਾਹਤੋਂ ਕਚੀਰ੍ਹਾ ਕਰਦੈਂ, ਬੰਤ ਕੁਰ ਉਡੀਕਦੀ ਹੋਊ?” ਕਾਮਰੇਡ ਨੇ ਅੜਿੱਕੇ ਨੂੰ ਠੰਢਾ ਕੀਤਾ।

-”ਬੰਤ ਕੁਰ ਸੀ. ਬੀ. ਆਈ. ਐ? ਉਹਦੇ ਵੀ ਲੈਨੈ ਝੱਗੇ ਦਾ ਮੇਚ ਜਾ ਕੇ, ਸੁਨੇਹਾਂ ਦੇ ਕੇ ਭੇਜੂ ਸਾਲੀ ਐਸ ਟੂਟਲ਼ ਨੂੰ, ਬਈ ਹੋਰ ਸਾਰਾ ਪਿੰਡ ਮਰ ਗਿਆ…?”

ਅੜਿੱਕਾ ਦੀਵੇ ਵਾਂਗ ਮੱਚਦਾ ਬੁੱਝਦਾ ਘਰ ਨੂੰ ਤੁਰ ਪਿਆ।

-”ਲੈ ਘਰੇ ਜਾ ਕੇ ਇਹਨੇ ਜਮਾਂ ਈ ਸੀਲ ਕੁੱਕੜ ਬਣ ਜਾਣੈਂ।” ਕਿਸੇ ਨੇ ਆਖਿਆ।

-”ਚੱਲ ਰਹਿਣ ਦੇ…! ਹੁਣ ਤੂੰ ਘਾਣੀ ਛੇੜਲੀ…!” ਕਾਮਰੇਡ ਨੇ ਉਸ ਨੂੰ ਬੋਲਣੋਂ ਰੋਕ ਦਿੱਤਾ।

ਅੜਿੱਕੇ ਬਿਨਾ ਸੱਥ ‘ਭਾਂ-ਭਾਂ’ ਕਰਨ ਲੱਗ ਪਈ ਸੀ! ਬੰਦਿਆਂ ਨਾਲ ਹੀ ਤਾਂ ਰੌਣਕ ਹੁੰਦੀ ਐ ਬਾਈ ਜੀ….!!

ਇੱਕ ਪਤੀਵਰਤਾ ਔਰਤ ਦੀ ਬੇਮਿਸਾਲ ਕਹਾਣੀ ਹੈ ਫਿ਼ਲਮ “ਬੁੱਕਲ਼ ਦੇ ਸੱਪ” (ਫਿ਼ਲਮੀਂ ਸਮੀਖਿਆ)
ਹਰ ਕਲਾ ਇੱਕ ਸਾਧਨਾ ਅਤੇ ਮਿਹਨਤ ਦੀ ਮੰਗ ਕਰਦੀ ਹੈ। ਜਦ ਸਾਧਨਾ, ਹਿੰਮਤ ਅਤੇ ਮਿਹਨਤ ਇੱਕ ਜੁੱਟ ਹੋ ਤੁਰਦੀਆਂ ਹਨ, ਤਾਂ ਉਥੇ ਆਸਾਂ ਨੂੰ ਬੂਰ ਵੀ ਪੈਂਦਾ ਹੈ ਅਤੇ ਮਿਹਨਤ ਦਾ ਮੁੱਲ ਵੀ ਮੁੜਦਾ ਹੈ। ਦੂਜੀ ਗੱਲ ਇਹ ਵੀ ਧਿਆਨ ਮੰਗਦੀ ਹੈ, ਕਿ ਜਿਤਨੀ ਦੇਰ ਕਿਰਤ ਅਤੇ ਫਿ਼ਲਮ ਨਿਰਦੇਸ਼ਕ ‘ਇੱਕ ਜੋਤ’ ਨਹੀਂ ਹੁੰਦੇ, ਨਾ ਦਰਸ਼ਕ ਅਤੇ ਨਾ ਬਣਾਉਣ ਵਾਲ਼ੇ ਨੂੰ ਸੰਤੁਸ਼ਟੀ ਨਸੀਬ ਹੋਵੇਗੀ। ਇਸ ਫਿ਼ਲਮ ਦੇ ਵਿਸ਼ੇ ਬਾਰੇ, ਜਾਂ ਕਹਾਣੀ ਬਾਰੇ ਮੈਂ ਬਹੁਤਾ ਵਿਸਥਾਰ ਪੂਰਵਕ ਚਾਨਣਾ ਨਹੀਂ ਪਾਵਾਂਗਾ, ਕਿਉਂਕਿ ਜੇ ਦਰਸ਼ਕ ਖ਼ੁਦ ਮੂਵੀ ਦੇਖ ਕੇ ਕਹਾਣੀ ਅਤੇ ਵਿਸ਼ੇ ਦੀ ਪੜਚੋਲ਼ ਕਰੇ ਅਤੇ ਫ਼ੈਸਲਾ ਦੇਵੇ, ਤਾਂ ਇਹ ਰੀਤ ਸੋਨੇ ‘ਤੇ ਸੁਹਾਗੇ ਦਾ ਕਾਰਜ ਕਰੇਗੀ। ਫਿ਼ਲਮ ਦਾ ‘ਅਸਲ ਜੱਜ’ ਤਾਂ ਦਰਸ਼ਕ ਹੀ ਹੋਣਾ ਚਾਹੀਦਾ ਹੈ, ਕਿਉਂਕਿ ਅੱਜ-ਕੱਲ੍ਹ ਦੇ ‘ਵਿਕਾਊ ਜ਼ਮਾਨੇ’ ਵਿੱਚ ਸਮੀਖਿਆ ਤਾਂ ਖਰੀਦੀ ਵੀ ਜਾ ਸਕਦੀ ਹੈ। ਅੱਜ-ਕੱਲ੍ਹ ਉਹ ‘ਮਾਣ’ ਵੀ ਰੱਖੇ ਜਾਂਦੇ ਨੇ ਕਿ ਅੱਧੀ ਤੇਰੀਆਂ ਮੁਲ੍ਹਾਜੇਦਾਰਾ, ਵੇ ਅੱਧੀ ਆਂ ਗ਼ਰੀਬ ਜੱਟ ਦੀ…। ਵਿਦੇਸ਼ਾਂ ਵਿੱਚੋਂ ਮਿਲ਼ਦੀ ‘ਸਬਸਿਡੀ’ ਸਾਡੀਆਂ ਪੰਜਾਬੀ ਫਿ਼ਲਮਾਂ ਨੂੰ ਘੁਣ ਬਣ ਕੇ ਚਿੰਬੜ ਚੁੱਕੀ ਹੈ ਅਤੇ ਦੈਂਤ ਵਾਂਗ ਨਿਘਾਰ ਵੱਲ ਧੂਹ ਰਹੀ ਹੈ।

‘ਬਦਲਾ ਜੱਟੀ ਦਾ’ ਅਤੇ ‘ਜੱਟ ਜਿਉਣਾ ਮੌੜ’ ਵਰਗੀਆਂ ਬਹੁ-ਚਰਚਿਤ ਪੰਜਾਬੀ ਫਿ਼ਲਮਾਂ ਦੇ ਸਿਰਮੌਰ ਨਿਰਦੇਸ਼ਕ ਬਾਈ ਰਵਿੰਦਰ ਰਵੀ ਦੇ ਨਿਰਦੇਸ਼ਨ ਅਧੀਨ ਅਤੇ ਬਾਈ ਜੀਤ ਸਿੰਘ ਸੰਧੂ ਦੇ ਚਰਚਿਤ ਨਾਵਲ ‘ਤੇ ਅਧਾਰਿਤ ਬਣੀ ਫਿ਼ਲਮ “ਬੁੱਕਲ਼ ਦੇ ਸੱਪ” ਮੈਂ ਯੂ-ਟਿਊਬ ‘ਤੇ ਦੋ ਵਾਰ ਦੇਖੀ। ਇਸ ਫਿ਼ਲਮ ਦੀ ਨਾਇਕਾ ਕੰਵਲ (ਜੋਤ ਚਾਹਲ) ਆਪਣੇ ਪਤੀ ਰਣਜੀਤ (ਸੋਨਪ੍ਰੀਤ ਜਵੰਧਾ) ਨੂੰ ਬੇਪਨਾਂਹ ਮੁਹੱਬਤ ਕਰਦੀ ਹੈ। ਪਰ ਉਸ ਨੂੰ ਆਪਣੇ ਆਪ ਉੱਪਰ ਇੱਕ ਸਿ਼ਕਵਾ ਅਤੇ ਰੋਸਾ ਵੀ ਹੈ ਕਿ ਉਹ ਢਿੱਡੋਂ ਨਹੀਂ ਫੁੱਟੀ ਅਤੇ ਆਪਣੇ ਪਤੀ ਨੂੰ ਕੋਈ ਬੱਚਾ ਨਹੀਂ ਦੇ ਸਕੀ। ਰਿਸ਼ਤੇ ਪ੍ਰਤੀ ਇਮਾਨਦਾਰੀ ਅਤੇ ਫ਼ਰਜ਼ ਨੂੰ ਸਮਝਦਿਆਂ ਉਸ ਦੀ ਰੀਝ ਹੀ ਇਹ ਹੈ ਕਿ ਉਹਨਾਂ ਦੇ ਵਿਹੜੇ ਵਿੱਚ ਕੋਈ ਬਾਲ ਚਾਂਭੜ੍ਹਾਂ ਪਾਵੇ।

ਆਖਰ ਕੰਵਲ ਦੀ ਇਹ ਰੀਝ ਇੱਕ ‘ਜਾਨੂੰਨ’ ਅਤੇ ਫਿ਼ਰ ‘ਪਾਗਲਪਨ’ ਦਾ ਰੂਪ ਧਾਰਨ ਕਰ ਲੈਂਦੀ ਹੈ। ਉਹ ਆਪਣੇ ਪਤੀ ਉੱਪਰ ਦੂਜਾ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗਦੀ ਹੈ। ਪਰ ਉਸ ਦਾ ਪਤੀ ਭਵਿੱਖ ਪ੍ਰਤੀ ਸੁਚੇਤ ਹੈ। ਉਹ ਭਲੀ-ਭਾਂਤ ਜਾਣੂੰ ਹੈ ਕਿ ਉਸ ਦਾ ਦੂਜਾ ਵਿਆਹ ਉਸ ਦੀ ਪਹਿਲੀ ਪਤਨੀ ਕੰਵਲ ਦੀ ਖ਼ੁਸ਼ਹਾਲ ਜਿ਼ੰਦਗੀ ‘ਨਰਕ’ ਬਣਾ ਦੇਵੇਗਾ। ਅਖ਼ੀਰ ਹੁੰਦਾ ਓਹੀ ਕੁਝ ਹੈ, ਜਿਸ ਦਾ ਕੰਵਲ ਦੇ ਪਤੀ ਰਣਜੀਤ ਨੂੰ ਡਰ ਸੀ। ਆਪਣੀ ਪਹਿਲੀ ਪਤਨੀ ਦੀ ਜਿ਼ਦ ਅੱਗੇ ਹਾਰ ਕੇ ਬੇਵੱਸ ਅਤੇ ਲਾਚਾਰ ਰਣਜੀਤ ਦੂਜਾ ਵਿਆਹ ਕਰਵਾ ਲੈਂਦਾ ਹੈ। ਫਿ਼ਰ ‘ਸੌਂਕਣ’ ਬਣੀ ਰਣਜੀਤ ਦੀ ਦੂਜੀ ਪਤਨੀ ਸਮੁੰਦਰੋ (ਕੁਲਵਿੰਦਰ ਕੌਰ) ਉਸ ਦੀ ਪਹਿਲੀ ਪਤਨੀ ਕੰਵਲ ਦਾ ਜਿਉਣਾ ਕਿਵੇਂ ਦੁੱਭਰ ਕਰਦੀ ਹੈ, ਫਿ਼ਲਮ ਦੇਖ ਕੇ ਹੀ ਪਤਾ ਲੱਗਦਾ ਹੈ। ਫਿ਼ਲਮ ਦੀ ਕਹਾਣੀ ਉਸ ਵੇਲ਼ੇ ਜ਼ਬਰਦਸਤ ਮੋੜ ਕੱਟਦੀ ਹੈ, ਜਦ ਰਣਜੀਤ ਦੀ ਦੂਜੀ ਪਤਨੀ ਦਾ ਰਿਸ਼ਤੇਦਾਰ ‘ਬਲੌਰੀ’ (ਨੀਟੂ ਪੰਧੇਰ) ਜਮਦੂਤ ਬਣ, ਸ਼ਾਂਤ ਮਾਹੌਲ ਵਿੱਚ ਆ ਡਿੱਗਦਾ ਅਤੇ “ਮਾਣਸ-ਬੂ – ਮਾਣਸ-ਬੂ” ਕਰਦਾ ਫਿ਼ਰਦਾ ਹੈ। ਇਸ ਫਿ਼ਲਮ ਵਿੱਚ ਸ਼ਰੀਕੇਬਾਜ਼ੀ ਦਾ ਸਿਖ਼ਰ ਬਲੌਰੀ ਦੀ ਕਮੀਨਗੀ ਭਰੀ ਕਾਰਗੁਜ਼ਾਰੀ ਹੈ। ਰਣਜੀਤ ਦੀ ਦੂਜੀ ਪਤਨੀ ਸਮੁੰਦਰੋ ਚੁੜੇਲ ਬਿਰਤੀ ਵਾਲ਼ੀ ਕੁਪੱਤੀ ਔਰਤ ਹੈ। ਚਤਰ ਅਤੇ ਕਮੀਨਾਂ ਬਲੌਰੀ ਕਿਵੇਂ ਉਸ ਨੂੰ ਆਪਣੇ ਜਾਲ਼ ਵਿੱਚ ਫ਼ਸਾ ਕੇ ਜਿਸਮਾਨੀ ਅਤੇ ਆਰਥਿਕ ਤੌਰ ‘ਤੇ ਵਰਤਦਾ ਹੈ, ਇਹ ਸ਼ਰੀਕੇਬਾਜ਼ੀ ਅਤੇ ਕਮੀਨਗੀ ਦੀ ‘ਹੱਦ’ ਹੈ।

ਕਲਾਕਾਰ ਕਿਸੇ ਵੀ ਫਿ਼ਲਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਫਿ਼ਲਮ ਵਿੱਚ ਸਾਰੇ ਕਲਾਕਾਰ ਠੂੰਹੇਂ ਦੇ ਡੰਗ ਵਰਗੇ ਨੇ। ਸਾਰੀ ਫਿ਼ਲਮ ਸੋਨਪ੍ਰੀਤ ਜਵੰਧਾ ਅਤੇ ਜੋਤ ਚਾਹਲ ਦੁਆਲ਼ੇ ਘੁੰਮਦੀ ਹੈ ਅਤੇ ਬਿਨਾ ਸ਼ੱਕ ਉਹਨਾਂ ਨੇ ਇਹਨਾਂ ਕਿਰਦਾਰਾਂ ਵਿੱਚ ਜਾਨ ਪਾ ਦਿੱਤੀ। ਕਾਮਰੇਡ ਦਾ ਰੋਲ ਹੌਬੀ ਧਾਲ਼ੀਵਾਲ਼  ਅਤੇ ਉਸ ਦੀ ਪਤਨੀ ਦਾ ਕਿਰਦਾਰ ਮੈਡਮ ਕੁਲਵੰਤ ਖੁਰਮੀਂ ਨੇ ਬਾ-ਕਮਾਲ ਨਿਭਾਅ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਬਲੌਰੀ ਦਾ ਕਿਰਦਾਰ ਨੀਟੂ ਪੰਧੇਰ ਨੇ ਬਾਖ਼ੂਬੀ ਨਿਭਾਹਿਆ ਹੈ। ਇੱਕ ਗੱਲ ਨੀਟੂ ਪੰਧੇਰ ਬਾਰੇ ਜ਼ਰੂਰ ਲਿਖਾਂਗਾ। ਨੀਟੂ ਪੰਧੇਰ ਪੰਜਾਬੀ ਫਿ਼ਲਮਾਂ ਦਾ ‘ਗੱਬਰ ਸਿੰਘ’ ਹੈ। ਉਸ ਦੀ ਕਲਾ ਬਾ-ਕਮਾਲ ਅਤੇ ਸ਼ਾਨਦਾਰ ਹੈ। ਉਹ ਆਪਣੇ ਕਿਰਦਾਰ ਨੂੰ ਜਿਉਂਦਾ ਹੈ। ਪਰ ਬੇਹੱਦ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਉਸ ਦੀ ਕਲਾ ਦੀ ਪੰਜਾਬੀ ਫਿ਼ਲਮ ਇੰਡਸਟਰੀ ਨੇ ਉੱਕਾ ਕਦਰ ਨਹੀਂ ਪਾਈ। ਜੇ ਹਿੰਦੀ ਅਤੇ ਪੰਜਾਬੀ ਫਿ਼ਲਮ ਇੰਡਸਟਰੀ ਨੀਟੂ ਪੰਧੇਰ ਨੂੰ ਮੌਕਾ ਦੇਵੇ, ਤਾਂ ਮੈਂ ਦਾਅਵੇ ਨਾਲ਼ ਕਹਿਣ ਨੂੰ ਤਿਆਰ ਹਾਂ ਕਿ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਉਹ ਪੂਰਾ ਸਮਰੱਥ ਕਲਾਕਾਰ ਹੈ। ਫਿ਼ਲਮ ਵਿੱਚ ਸੀਰੀ ਦਾ ਭਾਵਨਾਤਮਿਕ ਕਿਰਦਾਰ ਕੁਲਦੀਪ ਨਿਆਮੀਂ ਨੇ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਪਰ ਸਭ ਤੋਂ ਅਲੱਗ ਤਰ੍ਹਾਂ ਦਾ ਰੋਲ ਨੀਟੂ ਪੰਧੇਰ ਨੇ ‘ਬਲੌਰੀ’ ਦਾ ਅਤੇ ਕੁਲਵਿੰਦਰ ਕੌਰ ਨੇ ‘ਸਮੁੰਦਰੋ’ ਦਾ ਕਰ ਕੇ ਇਹ ਦਰਸਾ ਦਿੱਤਾ ਕਿ ਇੱਕ ਰਵਾਇਤੀ ਕਲਾਕਾਰੀ ਨਾਲ਼ੋਂ ‘ਸੁਭਾਇਕੀ’ ਕੀਤੀ ਕਲਾਕਾਰੀ ਕਿੰਨੀ ਜਾਨਦਾਰ ਅਤੇ ਵਜ਼ਨਦਾਰ ਹੁੰਦੀ ਹੈ।

ਫਿ਼ਲਮ “ਬੁੱਕਲ਼ ਦੇ ਸੱਪ” ਯੂ-ਟਿਊਬ ਉੱਪਰ ਉਪਲੱਬਧ ਹੈ। ਪਰ ਇਹ ਗੱਲ ਕਹਿਣ ਤੋਂ ਵੀ ਸੰਕੋਚ ਨਹੀਂ ਕਰਾਂਗਾ ਕਿ ਇਹ ਫਿ਼ਲਮ ਤੁਸੀਂ ਆਪਣੇ ਪ੍ਰੀਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ, ਕਿਉਂਕਿ ਇਸ ਵਿੱਚ ਕੁਝ ‘ਬੋਲਡ’ ਅਤੇ ਕੁਝ ਇਤਰਾਜ਼ਯੋਗ ਦ੍ਰਿਸ਼ ਪਾਏ ਗਏ ਹਨ। ਫਿ਼ਲਮ ਦਾ ਨਿਚੋੜ ਤਾਂ ਇਹ ਦਰਸਾਉਂਦਾ ਹੈ ਕਿ ਜਦ ਆਫ਼ਰੇ ਸ਼ਰੀਕ, ਗਲ਼ ਥਾਣੀਂ ਪਜਾਮਾ ਲਾਹੁੰਣੋਂ ਬਾਜ ਨਾ ਆਉਣ, ਤਾਂ ਆਖਰ ਹਥਿਆਰ ਨੂੰ ਹੱਥ ਪਾਉਣ ਤੋਂ ਇਲਾਵਾ ਬੰਦੇ ਕੋਲ਼ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਇੱਕ ਘਾਗ ਨਿਰਦੇਸ਼ਕ ਰਵਿੰਦਰ ਰਵੀ ਦੇ ਪੀਠੇ ਦਾ ਛਾਨਣਾ ਕੀ…? ਬਾਈ ਰਵਿੰਦਰ ਰਵੀ ਅਤੇ ਨਿਰਮਾਤਾ ਸਵਰਨ ਸਿੰਘ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਇੱਕ ਵੱਖਰਾ ਵਿਸ਼ਾ ਲੈ ਕੇ ਫਿ਼ਲਮ ਬਣਾਉਣ ਲਈ ਦਿਲ ਕੱਢਿਆ।

…ਜਦੋਂ ਮੈਨੂੰ ਵੀ ਸਾਹਿਤਕ ਚੋਣ ਲੜਨ ਦਾ ‘ਹੀਂਗਣਾਂ ਉਠਿਆ ((ਵਿਅੰਗ))
…ਵੈਸੇ ਤਾਂ ਕੁਰਸੀ ਦਾ ਲਾਲਚ ਹਰ ਇੱਕ ਨੂੰ ਹੁੰਦੈ… ਪਰ ‘ਪ੍ਰਧਾਨਗੀ’ ਦਾ ਨਾਂ ਸੁਣ ਕੇ ਸਾਡੇ ਵੀ ਲੂਹਰੀਆਂ ਉਠੀਆਂ… ਜਿੱਤ ਦੇ ਨਾਂ ਨੂੰ ਕੁਤਕੁਤੀਆਂ ਨਿਕਲ਼ੀਆਂ… ਸੋਚਿਆ, ਜੇ ਮੈਂ ਚੋਣਾਂ ਜਿੱਤ ਗਿਆ, ‘ਪੜ੍ਹੇ-ਲਿਖੇ’ ਸਲੂਟਾਂ ਮਾਰਿਆ ਕਰਨਗੇ ਤੇ ਮੈਨੂੰ “ਪ੍ਰਧਾਨ ਜੀ – ਪ੍ਰਧਾਨ ਜੀ” ਕਰਦਿਆਂ ਦਾ ਮੂੰਹ ਸੁੱਕਿਆ ਕਰੇਗਾ… ਤੇ ਮੇਰੀ ਮੂਲ਼ੀ ਵਰਗੀ ਧੌਣ, ਬੋਹੜ ਦੇ ਮੁੱਛ ਵਰਗੀ ਹੋ ਜਾਉ… ਮੈਂ ਪੈਰਾਂ ਨਾਲ਼ ‘ਖੁਰਗੋ’ ਪੱਟੀ ਅਤੇ ਫਿਰ ਮਿੱਟੀ ਪਿਛਾਂਹ ਨੂੰ ਸੁੱਟੀ… ਗਰਦੋਗੋਰ ਹੋ ਗਈ ਦਿਸੀ… ਮੇਰਾ ਮਨ ‘ਗਦ-ਗਦ’ ਹੋ ਗਿਆ… ਕਿ ਮੇਰੇ ਦੋ ਪੈਰਾਂ ਦੀ ਮਿੱਟੀ ਨੇ ਹੀ ‘ਗਰਦੋਗੋਰ’ ਕਰ ਮਾਰੀ… ਪੰਜ-ਸੱਤ ਪੈਰ ਕੀ ਕਰਨਗੇ…? ਉਹ ਤਾਂ ਲਿਆ ਦੇਣਗੇ ‘ਨ੍ਹੇਰੀ…! ਮੈਂ ਸੋਚਿਆ, ਅਜੇ ਤਾਂ ਰੱਬ ਨੇ ਮੇਰੇ ਸਿੰਗ ਨਹੀਂ ਲਾਏ, ਜੇ ਲਾਏ ਹੁੰਦੇ, ਤਾਂ ਸਿੰਗ ਮਿੱਟੀ ਜ਼ਰੂਰ ਚੁੱਕਦਾ…। …ਮੈਂ ਵੀ ਪ੍ਰਧਾਨੀ ਦੀਆਂ ਚੋਣਾਂ ਲੜਨ ਦਾ ਤਹੱਈਆ ਕਰ ਲਿਆ..।

-“… ਤੈਨੂੰ ਤਾਂ ਤੇਰੇ ਜੁਆਕਾਂ ਨੇ ਵੋਟ ਨੀ ਪਾਉਣੀ… ਆਹ ਕੀ ਪੰਗਾ ਲੈ ਕੇ ਬਹਿ ਗਿਆ…?” ਮੇਰੇ ਘਰਵਾਲ਼ੀ ਬੋਲੀ… ਘਰ ਦਾ ਜੋਗੀ ਜੋਗੜਾ..ਤੇ ਬਾਹਰਲਾ ਜੋਗੀ ਸਿੱਧ .. ਇਹ ਗੱਲ ਲੋਕ ਐਵੇਂ ਨੀ ਆਖ ਗਏ.. ਸੋਚ ਕੇ ਮੈਂ ਚੋਣ ਲੜਨ ਦਾ ਐਲਾਨ ਕਰ ਦਿੱਤਾ…

-“ਕਦੇ ਘਰ ਦਾ ਡੱਕਾ ਤਾਂ ਸੰਵਾਰਿਆ ਨੀ, ਸਾਹਿਤਕ ਖੇਤਰ ‘ਚ ਕੀ ਲੱਲ੍ਹਰ ਲਾ ਦੇਵੇਂਗਾ…? ਉਹਨਾਂ ਦੀਆਂ ਬੇੜੀਆਂ ‘ਚ ਵੀ ਵੱਟੇ ਪਾਵੇਂਗਾ..।” ਉਹ ਫਿ਼ਰ ਬੋਲੀ..। ਮੇਰਾ ਦਿਲ ਕਰੇ ਮੱਥੇ ‘ਚ ਇੱਟ ਮਾਰ ਕੇ ‘ਟੀਕ’ ਚਲਾ ਦਿਆਂ। … ਮੇਰੀ ਸਿਰ-ਧੜ ਦੀ ਬਾਜ਼ੀ ਲੱਗੀ ਪਈ ਆ, ਤੇ ਇਹ…? …ਇਹ ਗੱਲਾਂ ਕਰ-ਕਰ ਮੇਰੀ ਰੂਹ ‘ਤੇ ‘ਲੱਲ੍ਹੇ’ ਪਾਈ, ਤੇ ਮੇਰਾ ਲਹੂ ਸੁਕਾਈ ਜਾ ਰਹੀ ਆ…। … ਲੱਗਦੀ ਜੁੱਤੀ, ਨਾਰ ਕੁਪੱਤੀ ਦੇਵਣ ਦੁੱਖ ਹਮੇਸ਼ਾ…। ਯਮਲ੍ਹੇ ਬਾਬੇ ਦਾ ਗੀਤ ਸੋਚ ਕੇ ਚੁੱਪ ਵੱਟ ਲਈ…।

ਨਾਲ਼ੇ ਮੈਨੂੰ ਮਾਂ-ਬੋਲੀ ਨਾਲ਼ ਕੋਈ ਲਾਕਾ-ਦੇਕਾ ਹੈਨ੍ਹੀ…। ਮੈਂ ਤਾਂ ਮਾਂ-ਬੋਲੀ ਨੂੰ ਹਮੇਸ਼ਾ ‘ਟਿੱਚ’ ਸਮਝਿਐ…। ਬੱਸ ਮਾਂ-ਬੋਲੀ ਦੇ ‘ਗੀਝੇ ‘ਚ ਹੱਥ ਜ਼ਰੂਰ ਪਾਈ ਰੱਖਿਐ… ਮਤਲਬ ਪੂਰਾ ‘ਲਾਹਾ’ ਲਿਐ…। ਲਾਹਾ ਲਵਾਂ ਵੀ ਕਿਉਂ ਨ੍ਹਾ…? ਸਾਡੀ ਮਾਂ-ਬੋਲੀ ਜਿਉਂ ਹੋਈ…! ਜਦੋਂ ‘ਸਾਹਿਤਕ ਚੋਣਾਂ’ ਆਉਂਦੀਆਂ ਨੇ, ਤਾਂ ਮੈਨੂੰ ਮਾਂ-ਬੋਲੀ ਦੇ ‘ਮਾੜੇ ਭਾਗਾਂ’ ਦੀ ‘ਯਾਦ’ ਜਿਹੀ ਆਉਂਦੀ ਐ… ਇਸ ਦਾ ਹੇਜ ਜਿਹਾ ‘ਜਾਗਦੈ’…। ..ਵੈਸੇ ਤਾਂ ਮੈਂ ਅਹੁਦੇ ਨੂੰ ਜੱਫਾ ਮਾਰ ਕੇ ਕਿਸੇ ਵੀ ‘ਵਰਗ’ ਨੂੰ ਨਖਰੇ ਹੇਠ ਨਹੀਂ ਲਿਆਉਂਦਾ…। ਪਰ ਚੋਣਾਂ ਵੇਲ਼ੇ ਪਤਾ ਨਹੀਂ ਇਹ ਵਰਗ ਕਿਉਂ ਮੈਨੂੰ ‘ਆਪਣੇ-ਆਪਣੇ’ ਜਿਹੇ ‘ਲੱਗਣ’ ਲੱਗ ਜਾਂਦੇ ਨੇ…? ਸਾਡੇ ‘ਪੜ੍ਹਿਆਂ-ਲਿਖਿਆਂ’ ਦੇ ਕੀ ਕਹਿਣੇ…? ਉਹ ਤਾਂ ਛੋਟੇ-ਮੋਟੇ ਅਹੁਦੇ ਦੇ ਲਾਲਚ ‘ਚ ਆ ਕੇ ਮੇਰੇ ਵਰਗੇ ਦੇ ‘ਔਗੁਣ’ ਭੁੱਲ ਜਾਂਦੇ ਨੇ, ਤੇ ਉਸਤਤ ਦੇ ਅੰਬਾਰ ਲਾਉਂਦੇ ਰਹਿੰਦੇ ਨੇ…। ਕਿੱਧਰੇ ਲੇਖ, ਕਿੱਧਰੇ ਪੋਸਟਾਂ… ਕਿੱਧਰੇ ਮਸ਼ਹੂਰੀਆਂ… ਲਟਰਮ ਪਟਰਮ…। ‘ਸਹਿਯੋਗੀ’ ਜਿਉਂ ਹੋਏ…? ਮੈਂ ਲੋਹੇ ਦੇ ਥਣ ਵਾਂਗੂੰ ਆਕੜਿਆ ਰਹਿੰਨੈ…। ਬਿੱਲੀ ਦੇ ਭਾਗਾਂ ਨੂੰ ਮਸਾਂ ਤਾਂ ਛਿੱਕੂ ਟੁੱਟਿਐ…।

…ਕਈ ਗੱਲਾਂ ਸੋਚ-ਸੋਚ ਕੇ ਮੇਰਾ ਢਿੱਡ ਹੱਸਦੈ… ਕਿ ਕਿੰਨਾਂ ਸਮਾਂ ਹੋ ਗਿਆ ਮੈਨੂੰ ਅਹੁਦੇ ਮਾਣਦਿਆਂ… ਪਰ ਪ੍ਰਵਾਸੀ ਭਰਾਵਾਂ ਦਾ ਮੈਨੂੰ ਹੁਣ ਤੱਕ ਚੇਤਾ ਨੀ ਆਇਆ… ਤੇ ਨਾ ਮੈਂ ਕਿਸੇ ਪ੍ਰਵਾਸੀ ਨੂੰ ਵੋਟ ਪਾਊਣ ਦਾ ਅਧਿਕਾਰ ਦਿੱਤੈ… ਨਾ ਮੈਂ ਅੱਜ ਤੱਕ ਪੰਜਾਬ ਦੇ ਮਸਲਿਆਂ ਬਾਰੇ ਬੋਲਿਆ… ਤੇ ਨਾ ਪੰਜਾਬ ਦੇ ਹੱਕਾਂ ਬਾਰੇ ਮੂੰਹ ਖੋਲ੍ਹਿਆ… ਨਾ ਕਦੇ ਪੰਜਾਬ ‘ਚ ਵਿਕਦੇ ਨਸਿ਼ਆਂ ਬਾਰੇ ਇੱਕ ਲਫ਼ਜ਼ ਲਿਖਿਆ… ਤੇ ਨਾ ਭ੍ਰਿਸ਼ਟਾਚਾਰ ਬਾਰੇ ਚੱੁਪ ਤੋੜੀ… ਨਾ ਰੇਤ ਮਾਫ਼ੀਆ ਬਾਬਤ ਮੌਨ ਵਰਤ ਭੰਗ ਕੀਤਾ… ਤੇ ਨਾ ‘ਭੂ-ਮਾਫ਼ੀਆ’ ਖਿ਼ਲਾਫ਼ ਲਿਖਣ ਦੀ ਜ਼ੁਅਰਤ ਕੀਤੀ… ਨਾ ਮੈਂ ਦਾਜ ਦੀ ਲਾਹਣਤ ਦਾ ਵਿਰੋਧ ਕੀਤਾ, ਤੇ ਨਾ ਕੁੱਖ ‘ਚ ਮਰਨ ਵਾਲ਼ੀਆਂ ਧੀਆਂ ਪ੍ਰਤੀ ਕਾਗਜ਼ ਦੀ ਹਿੱਕ ‘ਤੇ ਇੱਕ ਹੰਝੂ ਕੇਰਿਆ….। … ਸਾਡੇ ਹਸਪਤਾਲ਼ਾਂ ਵਿੱਚ ਕੀ-ਕੀ ਨਹੀਂ ਹੁੰਦਾ..? ਦੁਨੀਆਂ ਨੂੰ ਪਤੈ…! ਪਰ ਮਜ਼ਾਲ ਐ ਅਸੀਂ ਇੱਕ ਲਾਈਨ ਵੀ ਲਿਖੀ ਹੋਵੇ…? ਜਾਂ ਕੁਛ ਬੋਲਿਆ ਹੋਵੇ…! ਕੀ ਕਰਾਂ…? ਕਿਵੇਂ ਬੋਲਾਂ..?? ਮੇਰਾ ਮੂੰਹ ‘ਚੋਗ’ ਨਾਲ਼ ਭਰਿਆ ਹੁੰਦੈ… ਮਨ ਕੁਰਸੀ ਰਾਣੀ ‘ਤੇ ਮਰਿਆ ਹੁੰਦੈ…। … ਕਿਸਾਨ ਮਰਨ, ਚਾਹੇ ਪੰਜਾਬੀ, ਮੈਂ ਕਾਹਤੋਂ ਬੋਲਾਂ…?? ਮੈਂ ਕਿਸਾਨਾਂ ਦਾ ਥੋੜ੍ਹੋ ਖਾਨੈ…? ਅਸੀਂ ਤਾਂ ‘ਆਕਿਆਂ’ ਦਾ ਖਾਈਦੈ… ਤੇ ਉਹਨਾਂ ਦਾ ਗੁਣ ਗਾਈਦੈ…। ਜੀਹਦੀ ਖਾਈਏ ਬਾਜਰੀ – ਉਸੇ ਦੀ ਭਰੀਏ ਹਾਜ਼ਰੀ…।

ਪਰ ਜਦੋਂ ਚੋਣਾਂ ਦਾ ਮੌਸਮ ਆਉਂਦੈ… ਤਾਂ ਸਹੁੰ ਮਾਤਾ ਦੀ, ਮੈਨੂੰ ਤਾਂ ‘ਹੀਂਗਣਾਂ’ ਛੁੱਟ ਪੈਂਦੈ…। ਮਸਤ ਊਠ ਵਾਂਗ ਤੜਾਫਾ ਜਿਹਾ ਮਾਰਨ ਨੂੰ ਦਿਲ ਕਰਦੈ…। ਉਤਨੇ ਜੋੜ-ਤੋੜ ਤਾਂ ਮੇਰੀ ਬੇਬੇ ਤਾਣਾ ਬੁਣਨ ਵੇਲ਼ੇ ਨੀ ਸੀ ਕਰਦੀ, ਜਿੰਨੇ ਜੋੜ-ਤੋੜ ਮੈਂ ਸਾਹਿਤਕ ਚੋਣਾਂ ਵੇਲ਼ੇ ਕਰਦੈਂ…। ਚੋਣਾਂ ਵੇਲ਼ੇ ਤਾਂ ਮੈਨੂੰ ਵਾਹਿਗੁਰੂ, ਅੱਲਾਹ, ਰਾਮ, ਹਾਲੇ ਲੂਈਆ ਭੁੱਲ ਜਾਂਦੇ ਨੇ… ਮੈਨੂੰ ਤਾਂ ਬੱਸ ‘ਵੋਟ ਮੈਨੂੰ – ਵੋਟ ਮੈਨੂੰ’ ਹੀ ਚੇਤੇ ਰਹਿ ਜਾਂਦੇ ਨੇ…ਤੇ ਮੈਂ “ਮਾਣਸ-ਬੂ – ਮਾਣਸ-ਬੂ” ਕਰਦਾ ਘਰੋਂ ਨਿਕਲ਼ ਤੁਰਦਾ ਹਾਂ…। ਬੱਸ, ਇੱਕ ਵਾਰੀ ਅਹੁਦਾ ਤੇ ਕੁਰਸੀ ਹੱਥ ਆ ਜਾਵੇ… ਫੇਰ ਛੱਡਣੀ ਕਿਹੜੇ ਭੜੂਏ ਨੇ ਹੈ…? ਸਿਆਸੀ ਲੀਡਰ ਤਾਂ ਅਣਪੜ੍ਹ ਅਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਨੇ.. ਤੇ ਸਾਡੇ ਵੱਲ ਦੇਖ ਲਵੋ … ਅਸੀਂ ‘ਪੜ੍ਹਿਆਂ-ਲਿਖਿਆਂ’ ਨੂੰ ‘ਵਖ਼ਤ’ ਪਾਇਆ ਪਿਐ…। ਬੱਸ ਜੀ, ਅਸੀਂ ਐਲਾਨ ਕਰ ਦਿੱਤੈ… ਤੇ ਹੁਣ ਤਾਂ ਬੱਸ ਘੜ੍ਹਮੱਸ ਪਾਉਣਾ ਹੀ ਬਾਕੀ ਰਹਿ ਗਿਆ…। ਇੱਕ ਨਾਅਰਾ ਹੀ ਮਾਰਨੈਂ, ਕਿ ਭਾਈ, ਸਾਡੇ ਵਰਗਾ ਕੋਈ ਭਲਾ ਆਦਮੀਂ ਨਹੀਂ… ਜੇ ਆਪਦੀ ਪੰਜਾਬੀ ਮਾਂ-ਬੋਲੀ ਬਚਾਉਣੀ ਆਂ, ਤਾਂ ਵੋਟ ਸਾਨੂੰ ਪਾਇਉ…! … ਜੇ ਲੋਕ ਦੁਚਿੱਤੀ ‘ਚ ਹੋਏ, ਤਾਂ ਅਸੀਂ ਜ਼ਾਤ-ਪਾਤ ਵਾਲ਼ਾ ‘ਪੱਤਾ’ ਖੇਲਣੋਂ ਵੀ ਬਾਜ਼ ਨਹੀਂ ਆਵਾਂਗੇ… ਹੁਣ ਵਿਰੋਧੀ ਤਾਂ ਵਜਾਉਣਗੇ ਤੂਤੀ, ਤੇ ਅਸੀਂ ਖੜਕਾਵਾਂਗੇ ਨਗਾਰਾ…। … ਅੱਧੀ ਆਂ ਗ਼ਰੀਬ ਜੱਟ ਦੀ, ਅੱਧੀ ਤੇਰੀ ਆਂ ਮੁਲ੍ਹਾਜੇਦਾਰਾ… ਇਹ ਗੱਲ ਅਸੀਂ ਸਿਆਸੀ ਲੋਕਾਂ ਦੇ ਕੰਨ ਵਿੱਚ ਕਹਿੰਦੇ ਤੁਰੇ ਜਾਂਦੇ ਹਾਂ…

ਮਾਂ-ਬੋਲੀ, ਤੇ ਪੰਜਾਬ ਦੇ ਸਿਧਾਂਤਾਂ ਤੋਂ ਅਸੀਂ ਬੱਕਲ਼ ਲੈਣੇ ਆਂ…? ਖਾਣ ਖਸਮਾਂ ਨੂੰ… ਸਾਡੀ ਜਾਣਦੀ ਆ ਜੁੱਤੀ….। ਇਹ ਗੱਲਾਂ ਸੋਚ ਅਸੀਂ ਮੋਟਾ ਪੈੱਗ ਚਾੜ੍ਹ ਲਿਆ… ਮੀਕਣ ਵਿਸਕੀ ਟੁੱਟਦੇ ਤਾਰੇ ਵਾਂਗ ਲੀਕ ਜਿਹੀ ਪਾਉਂਦੀ ਥੱਲੇ ਨੂੰ ਉੱਤਰੀ… ਤੇ ਸਾਡੇ ਅੰਦਰ ਨਿੱਘ ਜਿਹਾ ਭਰ ਗਿਆ… ਸਰੂਰ ਨਾਲ਼ ਸਾਨੂੰ ਸੁਰਗਾਂ ਦੇ ਝੂਟੇ ਆਉਣ ਲੱਗ ਪਏ ਅਤੇ ਰੁਮਕਦੀ ਪੌਣ ਸਾਨੂੰ ਲੋਰੀਆਂ ਦਿੰਦੀ ਲੱਗੀ…. ਸ਼ੈਕਸਪੀਅਰ ਬਾਬੇ ਦਾ ਕਥਨ ਯਾਦ ਆਇਆ… “ਜੇ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ, ਤਾਂ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਵਸੋਂਗੇ…। ਜੇ ਤੁਸੀਂ ਮੈਨੂੰ ਘ੍ਰਿਣਾ ਕਰਦੇ ਹੋ, ਤਾਂ ਮੈਂ ਹਮੇਸ਼ਾ ਤੁਹਾਡੇ ਦਿਮਾਗ ਉੱਪਰ ਛਾਇਆ ਰਹਾਂਗਾ…!” ਬੱਸ ਫਿ਼ਰ ਕੀ ਸੀ…? ਇੱਕ ਪੈੱਗ ਹੋਰ ਲਾ ਕੇ… ਬਾਬਾ ਵੇ ਕਲਾ ਮਰੋੜ… ਨੀ ਨਿੱਕੀਏ ਲਾ ਦੇ ਜੋਰ… ਵਾਲ਼ਾ ਗੀਤ ਸਾਡੇ ਮਨ ‘ਚ ਖੌਰੂ ਪਾਉਣ ਲੱਗ ਪਿਆ…ਤੇ ਅਸੀਂ ਢੀਚਕ ਜਿਹਾ ਮਾਰਦੇ ਘਰੋਂ ਨਿਕਲ਼ ਤੁਰੇ ਅਤੇ ਅਗਲੀ ‘ਯੁੱਧਨੀਤੀ’ ਬਾਰੇ ਵਿਚਾਰ ਕਰਨ ਲਈ ਆਪਣੇ ਮਿੱਤਰ ਦਾ ਦਰਵਾਜਾ ਜਾ ਖੜਕਾਇਆ…। ਅੱਗਿਉਂ ਉਹ ਦੋ ਪੈੱਗ ਲਾ ਕੇ ‘ਬਾਬੂ’ ਬਣਿਆਂ ਬੈਠਾ ਸੀ… ਬੱਸ ਤੂੰ ਜਿੱਤ ਤੋਂ ਪਹਿਲਾਂ ਹੀ ਇਨਾਮਾਂ ਦਾ ਐਲਾਨ ਕਰ ਦੇ, ਤੈਨੂੰ ਇੱਕਵੰਜਾ ਹਜ਼ਾਰ ਦਾ…ਤੈਨੂੰ ਇੱਕ ਲੱਖ ਦਾ… ਦੇਖ ਤੈਨੂੰ ਕਿਵੇਂ ਧੜ੍ਹੱਲੇ ਨਾਲ਼ ਜਿਤਾਉਂਦੇ ਆ… ਉਸ ਦੀ ‘ਉਸਾਰੂ ਸਕੀਮ’ ਸੁਣ ਕੇ ਅਸੀਂ ਮੁਫ਼ਤ ਦਾ ਇੱਕ ਹੋਰ ਪੈੱਗ ਅੰਦਰ ਸੁੱਟਿਆ ਅਤੇ ਇਨਾਮ ਅਭਿਲਾਸ਼ੀਆਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ… ਹੁਣ ਮੇਰਾ ਮਨ ਬੱਕਰਾ ਬੁਲਾਉਣ ਨੂੰ ਕਰਦਾ ਸੀ… ਪਤਾ ਨਹੀਂ ਮੈਨੂੰ ਕਿਸ ਗੱਲ ਦਾ ਚਾਅ ਜਿਹਾ ਚੜ੍ਹਦਾ ਜਾ ਰਿਹਾ ਸੀ..? ਮੇਰਾ ਯਾਰ ਮੇਰੇ ਸਾਹਮਣੇ ਗੰਧਾਲ਼ੇ ਵਾਂਗ ਗੱਡਿਆ ਬੈਠਾ ਸੀ…। ਮੈਂ ਇਨਾਮ ਅਭਿਲਾਸ਼ੀ ਦਾ ਨਾਂ ਲਿਸਟ ਉਪਰ ਲਿਖਦਾ ਅਤੇ ਉਹ ‘ਬਹੁਤ ਖ਼ੂਬ’ ਆਖ ਕੇ ਮੈਨੂੰ ‘ਥਾਪੜਾ’ ਦਿੰਦਾ…। ਜਦੋਂ ਨੂੰ ਲਿਸਟ ਤਿਆਰ ਹੋਈ, ਉਦੋਂ ਨੂੰ ਸਾਨੂੰ ਦੋਵਾਂ ਨੂੰ ਇੱਕ ਦੇ ਦੋ-ਦੋ ਨਜ਼ਰ ਆਉਣ ਲੱਗ ਪਏ ਸਨ.. “ਚੋਣ ਜਿ਼ੰਦਾਬਾਦ ਬਾਈ… ਤੇ ਆਈ ਲਵ ਯੂ…!” ਆਖ ਕੇ ਮੈਂ ਮਾੜੇ ਕੱਟਰੂ ਵਾਂਗ ਕੁਰਸੀ ‘ਤੇ ਟੇਢਾ ਹੋ ਗਿਆ…। ਮੇਰਾ ਦੋਸਤ ਮੈਨੂੰ ਕੁਝ ਆਖ ਰਿਹਾ ਸੀ…। ਪਰ ਮੈਨੂੰ ਸਿਰਫ਼ ਉਸ ਦੀ ਵੱਡੀ ਸਾਰੀ ਹਿੱਲਦੀ ਉਂਗਲ਼ ਹੀ ਦਿਖਾਈ ਦੇ ਰਹੀ ਸੀ, ਸੁਣ ਕੱਖ ਵੀ ਨਹੀਂ ਰਿਹਾ ਸੀ…।

ਸੰਦਲੀ ਪੌਣਾਂ ਦੇ ਪੈਰੀਂ ਪੰਜੇਬਾਂ ਪਾਉਣ ਵਾਲ਼ੀ ਕਿੱਟੀ ਬੱਲ
ਪਿਛਲੇ ਦਿਨੀਂ ਮਰਹੂਮ ਬਾਈ ਜੀ, ਸਰਦਾਰ ਸ਼ਿਵਚਰਨ ਸਿੰਘ ਗਿੱਲ ਹੋਰਾਂ ਦਾ ਸਮਾਗਮ ਉਹਨਾਂ ਦੀ ਸਲੱਗ ਬੇਟੀ ਸ਼ਿਵਦੀਪ ਕੌਰ ਢੇਸੀ ਅਤੇ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਲੰਡਨ ਵੱਲੋਂ ਕਰਵਾਇਆ ਗਿਆ, ਜਿੱਥੇ ਮੈਨੂੰ ਕਈ ਵੱਖੋ-ਵੱਖ ਮਾਣ ਮੱਤੀਆਂ ਸਖ਼ਸ਼ੀਅਤਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਜਿੰਨ੍ਹਾਂ ਵਿੱਚ ਪੰਜਾਬੀ ਦੀ ਚਰਚਿਤ ਅਤੇ ਮਕਬੂਲ ਕਵਿੱਤਰੀ ਕਿੱਟੀ ਬੱਲ ਵੀ ਸੀ। ਮੈਨੂੰ ਉਹਨਾਂ ਨੇ ਆਪਣੀਆਂ ਦੋ ਕਿਤਾਬਾਂ “ਬੰਦ ਬੂਹੇ” ਅਤੇ “ਤੇਜ਼ ਚੱਲਣ ਹਨ੍ਹੇਰੀਆਂ” ਅਰਪਨ ਕੀਤੀਆਂ। ਕਿੱਟੀ ਬੱਲ ਦੀ ਕਿਤਾਬ “ਬੰਦ ਬੂਹੇ” ਮੈਂ ਇੱਕੋ ਬੈਠਕ ਵਿੱਚ ਹੀ ਪੜ੍ਹ ਦਿੱਤੀ। ਮਨ ਵਿੱਚ ਆਇਆ ਕਿ ਇਸ ਬਹੁਮੁੱਲੀ ਕਿਤਾਬ ਬਾਰੇ ਜ਼ਰੂਰ ਕੁਛ ਲਿਖਣਾ ਚਾਹੀਦਾ ਹੈ।

ਉਸ ਦੀ ਇੱਕ ਰਚਨਾ ਪੜ੍ਹ ਕੇ ਮੈਨੂੰ ਬੈਂਜਾਮਿਨ ਬੁਰੰਬੋ ਦਾ ਕਥਨ ਯਾਦ ਆ ਜਾਂਦਾ ਹੈ। ਅਫ਼ਰੀਕਾ ਦਾ ਬੈਂਜਾਮਿਨ ਬੁਰੰਬੋ ਲਿਖਦਾ ਹੈ ਕਿ ਜਦੋਂ ਵੀ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਹਾਂ, ਤਾਂ ਮੈਂ ਇੱਕ ਹੱਥ ਨਾਲ਼ ਲੜਦਾ ਹਾਂ, ਕਿਉਂਕਿ ਮੈਂ ਆਪਣਾ  ਦੂਜਾ ਹੱਥ ਮੇਰੇ ਆਪਣੇ ਉਹਨਾਂ ਲੋਕਾਂ ਨੂੰ ਪਰ੍ਹੇ ਰੱਖਣ ਲਈ ਵਰਤਣਾ ਹੁੰਦਾ ਹੈ, ਜੋ ਮੇਰੇ ਹੀ ਵਿਰੋਧ ‘ਚ ਹੁੰਦੇ ਨੇ। ਤਕਰੀਬਨ ਉਸੀ ਤਰ੍ਹਾਂ ਆਪਣੀ ਰਚਨਾ “ਮੈਂ ਬੋਲੀ ਨਾ” ਵਿੱਚ ਕਿੱਟੀ ਬੱਲ ਲਿਖਦੀ ਹੈ:

ਮੈਨੂੰ ਵਾਂਗ ਕਸਾਈਆਂ ਧੂਹਿਆ

ਵੇ ਮੈਂ ਬੋਲੀ ਨਾ

ਸੁਣ ਤੂੰ ਕੀ ਮੈਨੂੰ ਮਾਰੇਂਗਾ?

ਮੈਂ ਤਾਂ ਰੋਜ਼ ਹੀ ਮਰਦੀ ਸੀ

ਆਪੇ ਨਾਲ਼ ਲੜਦੀ ਸੀ

ਭੁੱਖੇ ਢਿੱਡ ਵੀ ਭਰਦੀ ਸੀ

ਪਰ ਮੈਂ ਬੋਲੀ ਨਾ…

ਬਰਨਾਰਡ ਸ਼ਾਅ “ਕ੍ਰਾਂਤੀ ਦੇ ਸਿਧਾਂਤ” ਵਿੱਚ ਲਿਖਦਾ ਹੈ; ਜਦੋਂ ਆਦਮੀ ਸ਼ੇਰ ਨੂੰ ਮਾਰਦਾ ਹੈ, ਤਾਂ ਇਸ ਨੂੰ “ਸਿ਼ਕਾਰ ਖੇਡਣਾ” ਆਖਦਾ ਹੈ। ਪਰ ਜਦੋਂ ਇੱਕ ਸ਼ੇਰ ਆਦਮੀ ਨੂੰ ਮਾਰਨਾ ਚਾਹੁੰਦਾ ਹੈ, ਤਾਂ ਉਹ ਇਸ ਨੂੰ “ਵਹਿਸ਼ੀਪੁਣਾ” ਕਹਿੰਦਾ ਹੈ। ਕੁਝ ਅਜਿਹਾ ਹੀ ਬ੍ਰਿਤਾਂਤ ਕਿੱਟੀ ਬੱਲ ਆਪਣੀ ਰਚਨਾ “ਰਿਸ਼ਤੇ ਦਾ ਘਾਣ” ਵਿੱਚ ਕਰਦੀ ਹੈ:

ਲੁੱਟ ਅਯਾਸ਼ੀ ਜਿਸਮ ਲੀਰੋ ਲੀਰ ਕਰ ਗਿਆ

ਕਰ ਕਲੰਕਤ, ਕਲੰਕ ਮੱਥੇ ਮੜ੍ਹ ਗਿਆ

ਵੱਸ ਚੱਲਦਾ ਜਾਨੋਂ ਹੀ ਮਾਰ ਮੁਕਾ ਦਿੰਦਾ

ਹਵਸ ‘ਚ ਵਹਿਸ਼ੀਪੁਣੇ ਦੀ ਹੱਦ ਪਾਰ ਕਰ ਗਿਆ

ਜਿਵੇਂ ਐਡਮੰਡ ਬਰਕ ਦਾ ਇੱਕ ਕਥਨ ਹੈ; ਪਾਖੰਡੀ ਸ਼ਾਨਦਾਰ ਲਾਰੇ ਲਾ ਸਕਦਾ ਹੈ। ਇਹ ਕਦੇ ਇਕਰਾਰ ਤੋਂ ਅੱਗੇ ਕੋਈ ਕਦਮ ਨਹੀਂ ਪੁੱਟਦਾ, ਕਿਉਂਕਿ ਇਸ ‘ਤੇ ਕੋਈ ਖਰਚ ਨਹੀਂ ਹੁੰਦਾ। ਉਸੇ ਤਰ੍ਹਾਂ ਕਿੱਟੀ ਬੱਲ ਦੀ ਰਚਨਾ ਵਿੱਚ ਮੈਨੂੰ ਮਹਿਸੂਸ ਹੁੰਦਾ ਹੈ। ਉਹ ਲਿਖਦੀ ਹੈ:

ਡੋਰ ਤੂੰ ਦੇਣਾ ਚਾਹਵੇਂ ਅਡਾਨੀ ਅੰਬਾਨੀ ਨੂੰ

ਵਿਕਣ ਨਾ ਦੇਵੇ ਜੱਟ ਪੁੱਤ ਦੀ ਨਿਸ਼ਾਨੀ ਨੂੰ

ਹੱਥ ਨਾ ਪਾਵੀਂ ‘ਕੱਠ ਮਸਾਂ ਸਮਝਾਇਆ ਏ

ਠਹਿਰ ਜਾ ਦਿੱਲੀਏ, ਪੁੱਤ ਜੱਟ ਦਾ ਆਇਆ ਏ…

ਜਿਵੇਂ ਜੋਨ “ਆਖਰੀ ਭੋਜ” ਵਿੱਚ ਲਿਖਦਾ ਹੈ; ਮੈਂ ਸਭ ਵੱਲ ਸੰਕੇਤ ਨਹੀਂ ਕਰ ਰਿਹਾ। ਮੈਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਾਣਦਾ ਹਾਂ, ਪ੍ਰੰਤੂ ਇਹ ਤਾਂ ਪਵਿੱਤਰ ਗ੍ਰੰਥਾਂ ਦੇ ਸ਼ਬਦਾਂ ਨੂੰ ਪੂਰਾ ਕਰਨਾ ਹੈ, ਜੋ ਮੇਰਾ ਖਾਣਾ ਮੇਰੇ ਨਾਲ਼ ਖਾਏਗਾ, ਉਹੋ ਹੀ ਮੇਰੇ ਵਿਰੁੱਧ ਉਠੇਗਾ। ਉਸੀ ਤਰ੍ਹਾਂ ਕਿੱਟੀ ਬੱਲ ਲਿਖਦੀ ਹੈ:

ਕੋਈ ਖਿਚੜੀ ਹੈ ਪੱਕਦੀ ਜੁਮਲੇ ਦੀ

ਤਾਹੀਓਂ ਪਰਦੇ ਪਿੱਛੇ ਬੈਠਾ ਕੁਝ ਘੋਲ਼ ਰਿਹਾ।

ਵੋਟਾਂ ਦੇ ਨਾਲ਼ ਚੁਣਿਆਂ ਰਾਜਾ, ਦੇਸ਼ ਸੰਵਾਰਨ ਲਈ

“ਦੀਪ” ਉਹ ਵੇਚਣ ਲਈ ਗਾਹਕੀ ਟੋਲ਼ ਰਿਹਾ।

ਮੈਂ “ਸਾਡੀ ਵੀ ਕੋਈ ਮਾਂ ਹੁੰਦੀ ਸੀ” ਵਿੱਚ ਲਿਖਿਆ ਸੀ; ਮਾਂ ਜਿ਼ੰਦਗੀ ਦਾ ਇੱਕ ਉਹ ਅਨਮੋਲ ਤੋਹਫ਼ਾ ਹੈ, ਜਿਹੜਾ ਇਨਸਾਨ ਨੂੰ ਜਿ਼ੰਦਗੀ ਵਿੱਚ ਸਿਰਫ਼ ਇੱਕ ਵਾਰ ਹੀ ਨਸੀਬ ਹੁੰਦਾ ਹੈ। ਕੁਦਰਤ ਦੀ ਮਹਿਮਾਂ ਅਪਰ-ਅਪਾਰ ਹੈ। ਜਿੱਥੇ ਅੰਡਜ, ਜੇਰਜ, ਸੇਤਜ ਦੀ ਚਰਚਾ ਹੈ, ਉਥੇ ਮਾਂ ਦਾ ਰਿਸ਼ਤਾ ਅਟੱੁਟ ਹੈ, ਅਭੁਰ ਹੈ, ਅਖੁਰ ਹੈ ਅਤੇ ਪਰਬਤ ਵਾਂਗ ਸਥਿਰ ਹੈ। ਪਰ ਜਦ ਮਾਂ ਦਾ ਰਿਸ਼ਤਾ ਟੁੱਟਦਾ, ਖੁਰਦਾ ਜਾਂ ਭੁਰਦਾ ਹੈ ਤਾਂ ਉਥੇ ਬੰਜਰ ਉਜਾੜਾਂ ਅਤੇ ਰੋਹੀ-ਬੀਆਬਾਨ ਵਰਗੀ ਸਥਿਤੀ ਹੁੰਦੀ ਹੈ। ਜਿਵੇਂ ਛਾਂ ਰੁੱਖ ਤੋਂ ਜੁਦਾ ਨਹੀਂ ਹੋ ਸਕਦੀ, ਰੱੁਖ ਛਾਂ ਤੋਂ ਨਹੀਂ। ਉਸ ਤਰ੍ਹਾਂ ਹੀ ਬੱਚੇ ਮਾਂ ਅਤੇ ਮਾਂ ਬੱਚੇ ਦਾ ਰਿਸ਼ਤਾ ਵੱਖ ਨਹੀਂ ਹੋ ਸਕਦਾ। ਮਾਂ ਦਾ ਰਿਸ਼ਤਾ ਨਿਰਲੇਪ, ਨਿਰਛਲ, ਨਿਰਕਪਟ, ਨਿਰਾਕਾਰ ਅਤੇ ਸੁਖਦਾਈ ਹੈ।

ਮਾਂ ਦਾ ਨਾਂ ਸੁਣ ਕੇ ਹੀ ਪ੍ਰਵਾਸ ਭੋਗਦੇ ਪ੍ਰਵਾਸੀ ਦੇ ਦਿਲੋਂ ਵਿਛੋੜੇ ਦੀ ਐਸੀ ਹੂਕ ਨਿਕਲਦੀ ਹੈ ਕਿ ਆਤਮਾ ਕਸੀਸ ਵੱਟ ਕੇ ਰਹਿ ਜਾਂਦੀ ਹੈ! ਮਾਂ ਸ਼ਬਦ ਹੀ ਮੋਹ ਨਾਲ ਲਿਬਰੇਜ਼ ਅਤੇ ਸ਼ਹਿਦ ਵਰਗਾ ਮਾਖਿਓਂ ਮਿੱਠਾ ਸ਼ਬਦ ਹੈ। ਵੈਸੇ ਮੇਰੀ ਨਜ਼ਰ ਵਿੱਚ ਮਾਂ ਦਾ ਰਿਸ਼ਤਾ ਸਿਰਫ਼ ਮੌਤ-ਵਿਛੋੜੇ ਨਾਲ ਸਰੀਰਕ ਤੌਰ ‘ਤੇ ਹੀ ਸਮਾਪਤ ਹੁੰਦਾ ਹੈ, ਪਰ ਖ਼ਤਮ ਫਿਰ ਵੀ ਨਹੀਂ ਹੁੰਦਾ! ਜਿਸ ਤਰ੍ਹਾਂ ਮਰਨ ਨਾਲ ਸਰੀਰ ਜ਼ਰੂਰ ਮਿਟ ਜਾਂਦਾ ਹੈ, ਪਰ ਰੂਹ ਅਰਥਾਤ ਆਤਮਾ ਅਮਿਟ, ਬਰਕਰਾਰ ਅਤੇ ਅਮਰ ਰਹਿੰਦੀ ਹੈ। ਮਾਂ ਦਾ ਰਿਸ਼ਤਾ ਸਦੀਵੀ ਅਤੇ ਅਟੁੱਟ ਹੈ। ਸਰੀਰਕ ਪੱਖੋਂ ਤਾਂ ਚਾਹੇ ਮਾਂ ਵਿੱਛੜ ਜਾਂਦੀ ਹੈ, ਪਰ ਉਸ ਦੀਆਂ ਘਾਲੀਆਂ ਘਾਲਣਾਵਾਂ, ਕੀਤਾ ਪਾਲਣ ਪੋਸ਼ਣ ਧੀ-ਪੁੱਤ ਦੇ ਦਿਲ ‘ਤੇ ਸਦਾ ਸਿ਼ਲਾਲੇਖ ਵਾਂਗ ਉੱਕਰਿਆ ਰਹਿੰਦਾ ਹੈ। ਤਾਂ ਹੀ ਤਾਂ ਧੀ-ਪੁੱਤ ਜੁਆਨ ਹੋ ਕੇ ਵੀ ਮਾਂ ਦੀ ਦਿੱਤੀ ਗੁੜ੍ਹਤੀ, ਦਿੱਤੀਆਂ ਦੁਆਵਾਂ ਅਤੇ ਮੱਥੇ ‘ਤੇ ਦਿੱਤਾ ਪਹਿਲਾ ਚੁੰਮਣ ਨਹੀਂ ਭੁੱਲ੍ਹਦਾ। ਮਾਂ ਦੀ ਗੁਣਵਾਨ-ਦੇਣ ਬ੍ਰਿਹੋਂ, ਮੋਹ, ਦੁੱਖ-ਦਰਦ ਅਤੇ ਪ੍ਰੇਮ ਸਿਰਜਣ ਵਿੱਚ ਹਰ ਥਾਂ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਨਿੱਤਰਦੀ ਹੈ। ਕਿੱਟੀ ਬੱਲ ਵੀ ਇਸੇ ਵੇਗ ਵਿੱਚ ਵਹਿ ਕੇ ਸਿਰਜਣਾ ਕਰਦੀ ਹੈ:

ਮਾਂ ਹਮੇਸ਼ਾ ਮੇਰੇ ਦਿਲ ਵਿੱਚ ਰਹਿੰਦੀ ਐ।

ਪਰ ਨਿੱਘ ਲਈ ਰੂਹ ਤੜਫ਼ਦੀ ਰਹਿੰਦੀ ਐ।

ਸਦੀਆਂ ਹੋ ਗਈਆਂ ਮਾਂ ਨੂੰ ਦੇਖੇ,

ਇੱਕ ਝਲਕ ਲਈ ਅੱਖ ਤਰਸਦੀ ਰਹਿੰਦੀ ਐ।

ਮੇਰੀ ਨਜ਼ਰ ਵਿੱਚ ਉਹ ਲੇਖਕ ਹੀ ਜਿ਼ਆਦਾ ਪ੍ਰਵਾਨ ਚੜ੍ਹੇ ਨੇ, ਜਿੰੰਨ੍ਹਾਂ ਨੇ ਆਮ ਲੋਕਾਂ ਦੀ ਸਰਲ ਅਤੇ ਰਵਾਇਤੀ ਭਾਸ਼ਾ ਲਿਖੀ। ਪੰਜਾਬ ਦੇ ਪਿੰਡਾਂ ਦੀ ਠੇਠ ਪੰਜਾਬੀ ਅਤੇ ਪੰਜਾਬ ਦੇ ਪੇਂਡੂ ਮਾਹੌਲ ਦਾ ਚਿਤਰਣ ਕਰ ਕੇ ਕਿੱਟੀ ਬੱਲ ਨੇ ਬੇਹੱਦ ਮਾਅਰਕੇ ਦਾ ਕਾਰਜ ਕੀਤਾ ਹੈ। ਉਸ ਦੀਆਂ ਲਿਖਤਾਂ ਵਿੱਚ ਘੁਲ੍ਹਾੜੀ ਦੇ ਤੱਤੇ ਗੁੜ ਜਿਹੀ ਮਹਿਕ ਅਤੇ ਕਿਸੇ ਨਦੀ ਦੇ ਵਗਦੇ ਨਿਰਮਲ ਜਲ ਵਰਗਾ ਸਹਿਜ ਅਤੇ ਰਵਾਨਗੀ ਹੈ। ਉਸ ਦੀਆਂ ਲਿਖਤਾਂ ਵਿੱਚ ਪੋਨੇ ਗੰਨੇ ਵਰਗਾ ਰਸ ਅਤੇ ਮਧੁਰ ਸੰਗੀਤ ਵਰਗਾ ਸਰੂਰ ਹੈ। ਉਸ ਦੀ ਕਲਪਨਾ ਵਿੱਚ ਕਿਤੇ ਅੰਬੀਆਂ ਉਪਰ ਬੈਠੀ ਕੋਇਲ ਕੂਕਦੀ ਹੈ ਅਤੇ ਕਿਤੇ ਕੱਚੇ ਘੜ੍ਹੇ ‘ਤੇ ਸੋਹਣੀ ਝਨਾਂਵਾਂ ਤਰਦੀ ਹੈ। ਉਸ ਦੀ ਸੋਚ ਦੀ ਪ੍ਰਵਾਜ਼ ਇਤਨੀ ਪ੍ਰਬਲ ਹੈ ਕਿ ਅੰਬਰੀਂ ਉਡਦੀਆਂ ਕੂੰਜਾਂ ਨੂੰ ਕਲਾਵਾ ਜਾ ਮਾਰਦੀ ਹੈ। “ਬੰਦ ਬੂਹੇ” ਵਿੱਚ ਉਸ ਨੇ ਹਰ ਰਚਨਾ ਦੇ ਨਾਲ਼ ਪੂਰਾ-ਪੂਰਾ ਇਨਸਾਫ਼ ਕੀਤਾ ਹੈ। ਜਿਵੇਂ ਬਾਜ ਜਿੰਨਾਂ ਮਰਜ਼ੀ ਉਪਰ ਅਸਮਾਨ ਦੀਆਂ ਉਚਾਈਆਂ ਵਿੱਚ ਚਲਿਆ ਜਾਵੇ, ਪਰ ਉਸ ਦੀ ਅੱਖ ਦੀ ਸਿ਼ਸ਼ਤ ਧਰਤੀ ਉਪਰ ਹੀ ਟਿਕੀ ਰਹਿੰਦੀ ਹੈ, ਉਸੇ ਤਰ੍ਹਾਂ ਕਿੱਟੀ ਬੱਲ ਆਪਣੀ ਬਿਰਤੀ ਅਤੇ ਇਕਾਗਰਤਾ ਨੂੰ ਬਿਖਰਨ ਨਹੀਂ ਦਿੰਦੀ। ਉਸ ਨੂੰ ਸੰਦਲੀ ਪੌਣਾਂ ਨੂੰ ਪੰਜੇਬਾਂ ਪਾਉਣੀਆਂ ਬਾਖ਼ੂਬ ਆਉਂਦੀਆਂ ਨੇ। ਮੈਂ ਉਸ ਦੀ ਇਸ ਕਿਤਾਬ “ਬੰਦ ਬੂਹੇ” ਨੂੰ “ਜੀ ਆਇਆਂ” ਆਖਦਾ ਹੋਇਆ ਉਸ ਤੋਂ ਹੋਰ ਰਚਨਾਵਾਂ ਦੀ ਬੇਸਬਰੀ ਨਾਲ਼ ਉਡੀਕ ਕਰੂੰਗਾ।

ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ
ਭਾਰਤ, ਖ਼ਾਸ ਤੌਰ ‘ਤੇ ਪੰਜਾਬ ਜਾਣ ਲਈ ਹਰ ਕਿਸੇ ਪ੍ਰਵਾਸੀ ਪੰਜਾਬੀ ਦਾ ਮਨ ਤੜਫ਼ਦਾ ਰਹਿੰਦਾ ਹੈ। ਆਪਣੀ ਮਾਂ-ਮਿੱਟੀ ਨਾਲ਼ ਬੇਹੱਦ ਮੋਹ ਅਤੇ ਅਥਾਹ ਲਗਾਉ ਸਾਨੂੰ ਪੰਜਾਬ ਧੂਹ ਕੇ ਲੈ ਜਾਂਦਾ ਹੈ। ਪਰ ਜਿੰਨਾਂ ਚਾਅ ਅਤੇ ਉਤਸ਼ਾਹ ਅਸੀਂ ਦਿਲ ਵਿੱਚ ਲੈ ਕੇ ਤੁਰਦੇ ਹਾਂ, ਉਸ ਤੋਂ ਕਿਤੇ ਜਿ਼ਆਦਾ ਨਿਰਾਸ਼ਾ ਅਤੇ ਉਦਾਸੀ ਅਸੀਂ ਦਿਲ ਦਿਮਾਗ ਉਪਰ ਲੱਦ ਕੇ ਲੈ ਆਉਂਦੇ ਹਾਂ। ਦਿੱਲੀ ਮਹਾਂ-ਨਗਰੀ ਦੇ ਏਅਰਪੋਰਟ ਉਪਰ ਕੰਮ ਕਰਦੇ ਏਅਰਲਾਈਨਾਂ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ, ਸ਼ੈਤਾਨੀਆਂ, ਦੁਰਵਿਵਹਾਰ ਅਤੇ ਗਿੱਦੜਮਾਰੀਆਂ ਅਸੀਂ ਲੰਮੇ ਸਮੇਂ ਤੱਕ ਭੁਲਾ ਨਹੀਂ ਸਕਦੇ ਅਤੇ ਯਾਦ ਕਰ-ਕਰ ਦੁਖੀ ਹੁੰਦੇ ਰਹਿੰਦੇ ਹਾਂ। ਬਿਨਾ ਕਸੂਰ ਤੁਹਾਡਾ ਹੋਇਆ ਨੁਕਸਾਨ ਤੁਹਾਨੂੰ ਰੜਕਦਾ ਰਹਿੰਦਾ ਹੈ ਅਤੇ ਤੁਸੀਂ ਮੱਕੜ ਜਾਲ਼ ਵਾਂਗ ਇੱਕੋ ਸੁਆਲ ਵਿੱਚ ਉਲ਼ਝ ਕੇ ਰਹਿ ਜਾਂਦੇ ਹੋ, “ਯਾਰ ਸਾਡਾ ਕਸੂਰ ਕੀ ਸੀ…?”

ਕੋਰੋਨਾ ਦੇ ਕਹਿਰ ਕਾਰਨ ਚਾਹੇ ਮੀਡੀਆ ਪ੍ਰਦੇਸੀਆਂ ਨੂੰ ਘੱਟੋ-ਘੱਟ ਇੱਕ ਸਾਲ ਹੋਰ ਘਰਾਂ ਵਿੱਚ ਟਿਕ ਕੇ ਬੈਠਣ ਦੀ ਸਲਾਹ ਦੇ ਰਿਹਾ ਸੀ। ਪਰ ਪੰਜਾਬ ਦਾ ਮੋਹ ਬੰਦੇ ਨੂੰ ਕਿੱਥੇ ਟਿਕਣ ਦਿੰਦੈ..? ਕੰਮ ਤੋਂ ਤਿੰਨ ਹਫ਼ਤੇ ਦੀਆਂ ਛੁੱਟੀਆਂ ਹੋ ਗਈਆਂ। ਸੋਚਿਆ ਇੱਥੇ ਤਿੰਨ ਹਫ਼ਤੇ ਰਹਿ ਕੇ ਕੀ ਕੜਛ ਮਾਂਜਾਂਗੇ, ਢਾਈ ਕੁ ਹਫ਼ਤੇ ਲਈ ਪੰਜਾਬ ਦਾ ਗੇੜਾ ਕੱਢ ਕੇ ਆਉਂਦੇ ਹਾਂ। ਦਿੱਲੀ ਵਸਦੇ ਮੇਰੇ ਪੁਲੀਸ ਅਫ਼ਸਰ ਮਿੱਤਰ ਜਸਬੀਰ ਜਲਾਲਾਬਾਦੀ ਤੋਂ ਕੋਰੋਨਾ ਬਾਰੇ ਕਨਸੋਅ ਜਿਹੀ ਲਈ। ਪਰ ਉਸ ਨੇ ਇਹੀ ਗੱਲ ਕਹੀ, “ਦੁਨੀਆਂ ਤੁਰੀ ਫਿ਼ਰਦੀ ਐ ਬਾਈ ਜੀ, ਡਰਦੇ ਕਾਹਤੋਂ ਐਂ? ਆ ਜੋ ਜੱਫ਼ੀਆਂ ਪਾਈਏ ਤੇ ਪੈੱਗ ਸ਼ੈੱਗ ਲਾਈਏ…!” ਅਜਿਹੀਆਂ ਹੱਲਾਸ਼ੇਰੀਆਂ ਸੁਣ ਕੇ ਮੈਂ ਵੀ ਸ਼ੇਰ ਬਣ ਗਿਆ ਅਤੇ ਭਾਰਤ ਦੀ ਤਿਆਰੀ ਕਰ ਲਈ। ਵਿਸਤਾਰਾ ਏਅਰਲਾਈਨ ਦੀ ਟਿਕਟ ਬੁੱਕ ਕਰ ਲਈ ਅਤੇ ਤਿਆਰੀਆਂ ਖਿੱਚ ਦਿੱਤੀਆਂ। ਦੁਨੀਆਂ ਤਾਂ ਰੂਸ, ਉਜ਼ਬੇਕ ਵਰਗੀਆਂ ਏਅਰਲਾਈਨਾਂ ਨੂੰ ਭੰਡਦੀ ਨਹੀਂ ਸੀ ਥੱਕਦੀ, ਪਰ ਮੇਰੇ ਨਿੱਜੀ ਤਜ਼ਰਬੇ ਮੁਤਾਬਿਕ ੜਸਿਟੳਰੳ ਅਰਿ (ਵਿਸਤਾਰਾ ਏਅਰ) ਦੁਨੀਆਂ ਦੀ ਸਭ ਤੋਂ ਨਖਿੱਧ ਏਅਰਲਾਈਨ ਹੈ, ਜਿਸ ਦੇ ਦਿੱਲੀ ਏਅਰਪੋਰਟ ਸਟਾਫ਼ ਦੇ ਰੁੱਖੇ ਵਤੀਰੇ ਦਾ ਸੁਆਦ ਸਿਰਫ਼ ਮੈਂ ਹੀ ਨਹੀਂ, ਹੋਰ ਹਜ਼ਾਰਾਂ ਲੋਕਾਂ ਨੇ ਚੱਖਿਆ ਹੋਵੇਗਾ। ਇੱਕ ਵਾਰ ਮੈਂ ਏਅਰ ਇੰਡੀਆਂ ਦੀਆਂ ‘ਭਦਰਕਾਰੀਆਂ’ ਉਪਰ ਵੀ “ਇਹ-ਰੰਡੀ-ਆ” ਨਾਂ ਦਾ ਲੇਖ ਲਿਖਿਆ ਸੀ।

ਦੋ ਨਵੰਬਰ ਨੂੰ ਮੇਰਾ ਬੇਟਾ ਕਬੀਰ ਮੈਨੂੰ ਲੰਡਨ ਹੀਥਰੋ ਏਅਰਪੋਰਟ ਛੱਡ ਗਿਆ ਅਤੇ ਮੇਰੇ ਅਟੈਚੀ ਬਗੈਰਾ ਜਮ੍ਹਾਂ ਕਰਵਾ ਕੇ ਪਰਤ ਆਇਆ। ਫ਼ਲਾਈਟ ਸਹੀ ਸਮੇਂ ‘ਤੇ ਹੀ ਜਾ ਰਹੀ ਸੀ। ਸਹੀ ਸਮੇਂ ਉਪਰ ਉਡੀ ਫ਼ਲਾਈਟ ਸਵੇਰ ਦੇ ਦਸ ਵੱਜ ਕੇ ਪੰਜਾਹ ਮਿੰਟ ਉਪਰ ਦਿੱਲੀ ਜਾ ਉੱਤਰੀ। ਦਿੱਲੀ ਏਅਰਪੋਰਟ ਉਪਰ ਕੋਈ ਬਹੁਤੀ ਭੀੜ੍ਹ ਨਹੀਂ ਸੀ। ਸਾਰੀ ਕਾਰਵਾਈ ਉਪਰੰਤ ਮੈਂ ਪੌਣੇ ਕੁ ਬਾਰਾਂ ਵਜੇ ਬਾਹਰ ਆ ਗਿਆ। ਆਪਣੀ ਧਰਤੀ ‘ਤੇ ਪਹੁੰਚ ਕੇ ਬੰਦਾ ਕਿਵੇਂ ਹੌਲ਼ਾ ਫੁੱਲ ਵਰਗਾ ਅਤੇ ਸੰਤੁਸ਼ਟ ਜਿਹਾ ਮਹਿਸੂਸ ਕਰਦਾ ਹੈ, ਇਹ ਏਅਰਪੋਰਟ ਉਪਰ ਉਤਰਨ ਸਾਰ ਹੀ ਵਿਲੱਖਣ ਜਿਹਾ ਅਹਿਸਾਸ ਹੁੰਦਾ ਹੈ।

ਦਸ ਕੁ ਦਿਨ ਕੰਮਾਂ ਧੰਦਿਆਂ ਵਿੱਚ ਲੰਘ ਗਏ। 15 ਦਸੰਬਰ 2020 ਨੂੰ ਮੇਰੇ ਵੱਡੇ ਭੈਣ ਜੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ਼ ਜੂਝਦੇ ਚੜ੍ਹਾਈ ਕਰ ਗਏ ਸਨ। ਅੰਨ੍ਹਾਂ ਖਰਚਾ ਅਤੇ ਤਕੜੇ-ਤਕੜੇ ਹਸਪਤਾਲ਼ਾਂ ਦਾ ਇਲਾਜ਼ ਵੀ ਉਹਨਾਂ ਨੂੰ ਬਚਾ ਨਾ ਸਕਿਆ। ਭੈਣ ਜੀ ਦੇ ਸਹੁਰੀਂ ਵੀ ਜਾ ਕੇ ਹਾਜ਼ਰੀ ਭਰੀ। ਪੂਰੇ ਹੋਣ ਤੋਂ ਪਹਿਲਾਂ ਮੈਂ ਨੌਂ ਦਿਨ ਭੈਣ ਜੀ ਦੇ ਸਿਰ੍ਹਾਣੇ ਬੈਠਾ ਰਿਹਾ ਸੀ। ਪਰ ਦੁਖੀ ਹੋਣ ਅਤੇ ਉਹਨਾਂ ਨੂੰ ਫ਼ੋਕਾ ਦਿਲਾਸਾ ਦੇਣ ਤੋਂ ਇਲਾਵਾ ਮੇਰੇ ਹੱਥ ਵੱਸ ਕੁਛ ਵੀ ਨਹੀਂ ਸੀ। ਪਰ ਅਫ਼ਸੋਸ, ਜਿਸ ਦਿਨ ਭੈਣ ਜੀ ਨੇ ਸਰੀਰ ਛੱਡਿਆ, ਉਸ ਤੋਂ ਪੰਜ ਦਿਨ ਪਹਿਲਾਂ ਮੈਂ ਲੰਡਨ ਪਹੁੰਚ ਚੁੱਕਿਆ ਸੀ। ਪਰ ਮੈਨੂੰ ਫਿ਼ਰ ਵੀ ਕੁਛ-ਕੁਛ ਆਤਮਿਕ ਤਸੱਲੀ ਹੈ ਕਿ ਘੱਟੋ-ਘੱਟ ਨੌਂ ਕੁ ਦਿਨ ਤਾਂ ਮੈਂ ਭੈਣ ਜੀ ਦੀ ਸੇਵਾ ਕਰ ਸਕਿਆ। ਖ਼ੈਰ, ਮੇਰੀ ਵਾਪਸੀ ਫ਼ਲਾਈਟ 23 ਨਵੰਬਰ 2021 ਦੀ ਸੀ। ਦੋ ਦਿਨ ਪਹਿਲਾਂ ਕੋਰੋਨਾ ਟੈਸਟ ਕਰਵਾ ਲਿਆ ਅਤੇ ਏਅਰਪੋਰਟ ਉਪਰ ਜਾ ਕੇ ਵੀ ਟੈਸਟ ਕਰਵਾਇਆ। ਰਿਜ਼ਲਟ ਦੋਵਾਂ ਟੈਸਟਾਂ ਦਾ “ਨੇਗੇਟਿਵ” ਹੀ ਆਇਆ।

23 ਨਵੰਬਰ ਨੂੰ ਮੇਰੀ ਫ਼ਲਾਈਟ ਬਾਅਦ ਦੁਪਿਹਰ ਦੋ ਵੱਜ ਕੇ ਤੀਹ ਮਿੰਟ ‘ਤੇ ਸੀ। ਬਾਈ ਡਾਕਟਰ ਇੰਦਰ ਮੈਨੂੰ ਚੜ੍ਹਾਉਣ ਆਇਆ ਹੋਇਆ ਸੀ। ਮੈਂ ਸਵੇਰੇ ਦਸ ਵਜੇ ਦਿੱਲੀ ਦੇ ਏਅਰਪੋਰਟ ਅੰਦਰ ਦਾਖਲ ਹੋ ਗਿਆ। ਅੱਗੇ ਬੜੀ ਲੰਬੀ ਲਾਈਨ ਲੱਗੀ ਹੋਈ ਸੀ। ਇੱਕ ਪੈਂਹਟ ਕੁ ਸਾਲ ਦਾ ਅਧਗੰਜਾ, ਗਿੱਠਾ ਜਿਹਾ ਕਰਮਚਾਰੀ ਅਤੇ ਇੱਕ ਪੱਚੀ ਕੁ ਸਾਲ ਦਾ ਮੁੰਡਾ ਯਾਤਰੀਆਂ ਦੇ ਕਾਗਜ਼ ਚੈੱਕ ਕਰ ਰਹੇ ਸਨ। ਅਧਗੰਜੇ ਕਰਮਚਾਰੀ ਨੇ ਚਾਰ ਪੰਜ ਪੰਜਾਬੀ ਮੁੰਡੇ ਇੱਕ ਪਾਸੇ ਖੜ੍ਹਾਏ ਹੋਏ ਸਨ। ਉਹਨਾਂ ਦੇ ਕੋਲ਼ ਖੜ੍ਹਨ ਲਈ ਉਸ ਨੇ ਮੈਨੂੰ ਵੀ ਇਸ਼ਾਰਾ ਕਰ ਦਿੱਤਾ। ਜਦ ਅਸੀਂ ਅੱਧਾ ਕੁ ਘੰਟਾ ਖੜ੍ਹੇ ਰਹੇ ਤਾਂ ਮੈਂ ਉਹਨਾਂ ਮੁੰਡਿਆਂ ਨੂੰ ਪੁੱਛਿਆ, “ਤੁਸੀਂ ਅੱਗੇ ਕਿਉਂ ਨੀ ਤੁਰਦੇ ਸ਼ੇਰੋ…?” ਤਾਂ ਇੱਕ ਪੱਗ ਵਾਲ਼ਾ ਪੰਜਾਬੀ ਮੁੰਡਾ ਬੋਲਿਆ, “ਅਸੀਂ ਪਹਿਲੀ ਵਾਰ ਇੰਗਲੈਂਡ ਚੱਲੇ ਆਂ ਜੀ, ਇੰਗਲੈਂਡ ਦੀ ਅੰਬੈਸੀ ਨੇ ਸਾਨੂੰ ਵੀਜ਼ਾ ਦਿੱਤੈ, ਤੇ ਇਹ ਵਿਸਤਾਰਾ ਏਅਰਲਾਈਨ ਵਾਲ਼ੇ ਕਹਿੰਦੇ ਤੁਹਾਡਾ ਵੀਜ਼ਾ ਸਹੀ ਨਹੀਂ ਲੱਗਦਾ। ਇਹਨਾਂ ਨੇ ਤਸਦੀਕ ਕਰਨ ਲਈ ਅੰਬੈਸੀ ਨੂੰ ਫ਼ੈਕਸ ਭੇਜੀ ਐ, ਪਰ ਅਜੇ ਤੱਕ ਕੋਈ ਉਤਰ ਨੀ ਆਇਆ…!”

-”ਥੋਡੇ ਸਾਰਿਆਂ ਦੇ ਤਾਂ ਵੀਜ਼ੇ ਫ਼ਰਜ਼ੀ ਨਹੀਂ ਹੋ ਸਕਦੇ…?” ਮੈਂ ਵੀ ਦੁਬਿਧਾ ਵਿੱਚ ਪਿਆ ਖੜ੍ਹਾ ਸੀ।

-”ਅੰਨ੍ਹੀ ਨੂੰ ਬੋਲ਼ਾ ਘੜ੍ਹੀਸਦੈ ਅੰਕਲ ਜੀ, ਕਿਹੜਾ ਕੋਈ ਸੁਣਦੈ…?” ਇੱਕ ਹੋਰ ਅੱਕਿਆ ਹੋਇਆ ਬੋਲਿਆ।

-”ਮੈਨੂੰ ਲੱਗਦੈ ਇਹ ਮੇਰੇ ਅਰਗਿਆਂ ਨੂੰ ਪਾਸੇ ਕਰ ਕੇ, ਪੈਸੇ ਲੈ ਕੇ ਦੂਜਿਆਂ ਨੂੰ ਚੜ੍ਹਾਉਂਦੇ ਹੋਣਗੇ…!” ਦੂਜਾ ਮੁੰਡਾ ਬੋਲਿਆ।

ਮੈਂ ਉਸ ਅੱਧਗੰਜੇ ਕਰਮਚਾਰੀ ਕੋਲ਼ ਚਲਿਆ ਗਿਆ।

-”ਇਹਨਾਂ ਦੇ ਤਾਂ ਤੁਸੀਂ ਵੀਜ਼ੇ ਫ਼ਰਜ਼ੀ ਦੱਸਦੇ ਹੋ, ਤੇ ਮੈਨੂੰ ਐਥੇ ਕਾਸ ਨੂੰ ਖੜ੍ਹਾਇਐ…? ਮੇਰੇ ਕੋਲ਼ ਤਾਂ ਵਿਦੇਸ਼ੀ ਪਾਸਪੋਰਟ ਐ…!” ਜਦ ਮੈਂ ਉਸ ਕਰਮਚਾਰੀ ਨੂੰ ਕਰੜਾ ਜਿਹਾ ਹੋ ਕੇ ਕਿਹਾ ਤਾਂ ਉਸ ਨੇ ਬੈਲਟ ਜਿਹੀ ਲਾਹ ਕੇ ਮੈਨੂੰ ਲਾਈਨ ਵਿੱਚ ਵੜਦੇ ਕਰ ਦਿੱਤਾ। ਮੇਰੇ ਹੱਥ ਵਿੱਚ ਪਾਸਪੋਰਟ ਸਮੇਤ ਸਾਰੇ ਲੋੜੀਂਦੇ ਕਾਗਜ਼ ਫ਼ੜੇ ਹੋਏ ਸਨ। ਤਿੰਨ ਕਾਊਂਟਰ ਚੱਲ ਰਹੇ ਸਨ। ਅੱਧਗੰਜਾ ਤਾਂ ਲੋਕਾਂ ਦੇ ਪੇਪਰਾਂ ਵਿੱਚ ਨਿਘੋਚਾਂ ਹੀ ਕੱਢ ਰਿਹਾ ਸੀ, ਜਦ ਕਿ ਲਵਾ ਜਿਹਾ ਮੁੰਡਾ ਯਾਤਰੀਆਂ ਦੇ ਕਾਗਜ਼ ਪੱਤਰ ਨਿਰਖ ਰਿਹਾ ਸੀ। ਜਿਸ ਦੇ ਪੇਪਰਾਂ ਵਿੱਚ ਘਾਟ ਹੁੰਦੀ, ਉਸ ਨੂੰ ਬੈਲਟ ਖੋਲ੍ਹ ਕੇ ਲਾਈਨ ਤੋਂ ਬਾਹਰ ਕਰ ਦਿੱਤਾ ਜਾਂਦਾ। ਮੇਰੇ ਮਗਰ ਇੱਕ ਅੱਸੀ ਕੁ ਸਾਲ ਦੀ ਬੇਬੇ ਆ ਖੜ੍ਹੀ।

-”ਤੂੰ ਵੀ ਇੰਗਲੈਂਡ ਜਾਣੈ ਪੁੱਤ..?” ਉਸ ਮਾਤਾ ਨੇ ਮੈਨੂੰ ਪੇਂਡੂ ਲਹਿਜੇ ਵਾਲ਼ੀ ਅਪਣੱਤ ਨਾਲ਼ ਪੁੱਛਿਆ।

-”ਹਾਂ ਬੇਬੇ, ਜਾਣਾ ਤਾਂ ਇੰਗਲੈਂਡ ਈ ਐ, ਜੇ ਜਾਣ ਦੇਣਗੇ…!” ਮੈਂ ਗੱਲ ਹਾਸੇ ਵਿੱਚ ਪਾ ਲਈ।

ਜਦ ਮੇਰੀ ਵਾਰੀ ਆਈ ਤਾਂ ਮੈਂ ਪਾਸਪੋਰਟ ਸਮੇਤ ਸਾਰੇ ਕਾਗਜ਼ ਉਸ ਦੇ ਹਵਾਲੇ ਕਰ ਦਿੱਤੇ।

-”ਪੈਸੈਂਜਰ ਲੋਕੇਟਰ ਫ਼ਾਰਮ ਕਹਾਂ ਹੈ…?” ਉਸ ਨੇ ਕੋਚਰ ਨਜ਼ਰ ਨਾਲ਼ ਸਾਰੇ ਕਾਗਜ਼ ਦੇਖ ਕੇ ਮੈਨੂੰ ਸੁਆਲ ਕੀਤਾ।

-”ਉਹਦੇ ਬਾਰੇ ਤਾਂ ਮੈਨੂੰ ਪਤਾ ਹੀ ਨੀ ਸੀ ਯਾਰ…!”

-”ਪੈਸੇਂਜਰ ਲੋਕੇਟਰ ਫ਼ਾਰਮ ਲਾਉ..!” ਉਸ ਨੇ ਬੈਲਟ ਖੋਲ੍ਹ ਕੇ ਮੈਨੂੰ ਲਾਈਨ ਤੋਂ ਬਾਹਰ ਕਰ ਦਿੱਤਾ। ਬਿਰਧ ਮਾਤਾ ਵੀ ਮੇਰੇ ਮਗਰ ਹੀ ਤੁਰੀ ਆ ਰਹੀ ਸੀ।

-”ਬੇਬੇ, ਤੁਸੀਂ ਤਾਂ ਕਾਗਜ਼ ਪੱਤਰ ਚੈੱਕ ਕਰਵਾ ਲੋ…!” ਮੈਂ ਮਾਤਾ ਨੂੰ ਵਾਪਸ ਭੇਜਿਆ ਅਤੇ ਆਪ ਆਪਣੇ ਬੇਟੇ ਨੂੰ ਫ਼ੋਨ ਕਰਨ ਲੱਗ ਪਿਆ। ਲੰਡਨ ਵਿੱਚ ਸਵੇਰ ਦੇ ਛੇ ਵੱਜੇ ਹੋਏ ਸਨ।

-”ਯਾਰ ਕਬੀਰ, ਮੇਰਾ ਪੈਸੇਂਜਰ ਲੋਕੇਟਰ ਫ਼ਾਰਮ ਬਣਾ ਕੇ ਭੇਜ ਯਾਰ, ਜੇ ਮੈਂ ਫ਼ੋਨ ‘ਤੇ ਕਰਨ ਲੱਗਿਆ ਤਾਂ ਮੈਨੂੰ ਐਥੇ ਈ ਦਿਨ ਛਿਪ-ਜੂ…!”

-”ਮੈਂ ਹੁਣੇ ਬਣਾ ਕੇ ਥੋਨੂੰ ਈਮਲੇ ਕਰਦੈਂ, ਡੈਡ…!” ਕਹਿ ਕੇ ਕਬੀਰ ਆਪਣੇ ਕੰਮ ਲੱਗ ਗਿਆ ਅਤੇ ਮੈਂ ਇੱਕ ਪਾਸੇ ਬੈਠ ਕੇ ਉਡੀਕ ਕਰਨ ਲੱਗ ਪਿਆ। ਉਥੇ ਪੈਸੇਂਜਰ ਲੋਕੇਟਰ ਫ਼ਾਰਮ (ਫੳਸਸੲਨਗੲਰ ਲ਼ੋਚੳਟੋਰ ਢੋਰਮ) ਵਾਲ਼ਾ ਮੈਂ ਇਕੱਲਾ ਹੀ ਨਹੀਂ, ਹੋਰ ਵੀ ਬਹੁਤ ਸਨ। ਵੀਜ਼ੇ ਵਾਲ਼ੇ ਮੁੰਡੇ ਅਜੇ ਵੀ ਅੰਬੈਸੀ ਦੀ ਫ਼ੈਕਸ ਉਡੀਕਦੇ ਥੱਕ ਗਏ ਸਨ। ਮੈਂ ਵਾਈ-ਫ਼ਾਈ ਨਾਲ਼ ਕੁਨੈਕਟ ਕਰ ਕੇ ਈਮੇਲ ਚੈੱਕ ਕਰਨ ਲੱਗ ਪਿਆ। ਅਜੇ ਕਬੀਰ ਦੀ ਕੋਈ ਈਮੇਲ ਨਹੀਂ ਆਈ ਸੀ। ਜਦ ਮੈਂ ਫ਼ੋਨ ਜੇਬ ‘ਚ ਪਾ ਕੇ ਉਪਰ ਦੇਖਿਆ ਤਾਂ ਉਹੀ ਪੰਜਾਬਣ ਬੇਬੇ ਮੇਰੇ ਕੋਲ਼ ਖੜ੍ਹੀ ਸੀ।

-”ਕਰਵਾਤਾ ਸਮਾਨ ਜਮ੍ਹਾਂ, ਬੇਬੇ…?” ਮੈਂ ਪੁੱਛਿਆ।

-”ਵੇ ਪੁੱਤ ਮੈਨੂੰ ਤਾਂ ਇਹਨਾਂ ਦੀ ਬਾਤ ਨੀ ਸਮਝ ਆਉਂਦੀ, ਔਹਨੂੰ ਪੁੱਛ ਮੁੰਡੇ ਨੂੰ, ਕੀ ਕਹਿੰਦੈ…?”

ਮੈਂ ਉਠ ਕੇ ਬੇਬੇ ਨਾਲ਼ ਤੁਰ ਪਿਆ। ਬੇਬੇ ਨੂੰ ਕਰਮਚਾਰੀ ਦੀ ਗੂੜ੍ਹ ਹਿੰਦੀ ਸਮਝ ਨਹੀਂ ਆਉਂਦੀ ਸੀ, ਤੇ ਉਹਨਾਂ ਨੂੰ ਬੇਬੇ ਦੀ ਠੇਠ ਪੰਜਾਬੀ ਦੀ ਸਮਝ ਨਹੀਂ ਪੈਂਦੀ ਸੀ।

-”ਇਸ ਮਾਤਾ ਕੀ ਕਿਆ ਪ੍ਰਾਬਲਮ ਹੈ…?” ਮੈਂ ਪੱਚੀ ਕੁ ਸਾਲ ਦੇ ਕਰਮਚਾਰੀ ਨੂੰ ਪੁੱਛਿਆ।

-”ਮਾਤਾ ਕਾ ਵੀਜ਼ਾ ਵੈਰੀਫਿ਼ਕੇਸ਼ਨ ਕੇ ਲਿਏ ਗਯਾ ਹੈ, ਜਬ ਆਏਗਾ, ਫ਼ਲਾਈਟ ਹੋ ਜਾਏਗੀ…!” ਉਹ ਬੜੇ ਅਰਾਮ ਨਾਲ਼ ਬੋਲਿਆ।

-”ਮਾਤਾ ਇਸ ਉਮਰ ਮੇਂ ਜਾਅਲ੍ਹੀ ਵੀਜ਼ਾ ਲੇਕਰ ਜਾਏਗੀ..? ਕਯਾ ਬਾਤ ਕਰ ਰਹੇ ਹੈਂ ਆਪ…? ਕੁਛ ਤੋ ਸੋਚੋ..!”

-”ਹਮਾਰੀ ਮਜਬੂਰੀ ਹੈ…!” ਕਹਿ ਕੇ ਉਹ ਪੂੰਝਾ ਜਿਹਾ ਛੁਡਾ ਕੇ ਭੱਜ ਗਿਆ। ਭੇਡੂ ਵਾਂਗ ਉਸ ਦੇ ਛੱਤਰੇ ਹਿਲਦੇ ਜਾ ਰਹੇ ਸਨ।

-”ਇੱਕ ਅੱਖ ਤੋਂ ਤਾਂ ਪੁੱਤ ਮੈਨੂੰ ਜਮਾਂ ਨੀ ਦਿਸਦਾ, ਤੇ ਦੂਜੀ ਤੋਂ ਵੀ ਮੈਨੂੰ ਘੱਟ ਈ ਦਿਸਦੈ…!” ਬੇਬੇ ਨੇ ਦੁੱਖ ਦੱਸਿਆ।

-”ਬੇਬੇ ਕੀ ਕਰਨ ਚੱਲੇ ਹੋ …?”

-”ਮੇਰੇ ਦੋਹਤੇ ਦਾ ਵਿਆਹ ਐ ਪੁੱਤ, ਦੋਹਤੇ ਦੇ ਵਿਆਹ ‘ਤੇ ਚੱਲੀ ਆਂ…!” ਬੇਬੇ ਨੇ ਖ਼ੁਸ਼ ਹੁੰਦਿਆਂ ਦੱਸਿਆ।

ਮੇਰੇ ਫ਼ੋਨ ਦੀ “ਟਿੰਗ” ਨੇ ਮੇਰੀ ਸੁਰਤੀ ਤੋੜੀ। ਕਬੀਰ ਦੀ ਈਮੇਲ ਸੀ। ਮੇਰਾ ਲੋਕੇਟਰ ਫ਼ਾਰਮ ਬਣ ਕੇ ਆ ਗਿਆ ਸੀ।

-”ਬੇਬੇ ਮੈਨੂੰ ਆਪਣਾ ਸਮਾਨ ਜਮ੍ਹਾਂ ਕਰਵਾ ਲੈਣ ਦੇ, ਫ਼ੇਰ ਥੋਡਾ ਹੱਲ ਵੀ ਕਰਦੇ ਆਂ…!” ਮੈਂ ਸਮਾਨ ਵਾਲ਼ੀ ਟਰਾਲੀ ਕਾਊਂਟਰ ਵੱਲ ਨੂੰ ਕਰ ਲਈ। ਜਦ ਮੈਂ ਕਾਊਂਟਰ ਕੋਲ਼ ਗਿਆ ਤਾਂ ਇੱਕ ਤੀਹ-ਬੱਤੀ ਕੁ ਸਾਲ ਦੀ ਕੁੜੀ ਕਿਸੇ ਨਾਲ਼ ਫ਼ੋਨ ‘ਤੇ ਗੱਲ ਕਰਦੀ, ਰੋਈ ਜਾ ਰਹੀ ਸੀ।

-”ਕਿਆ ਹੂਆ…? ਆਪ ਰੋ ਕਿਉਂ ਰਹੀ ਹੋ…?” ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਾਊਂਟਰ ਵੱਲ ਹੱਥ ਕਰ ਦਿੱਤਾ। ਮੈਂ ਕਾਊਂਟਰ ਕੋਲ਼ ਜਾ ਕੇ ਅਟੈਚੀ ਬੈਲਟ ਉਪਰ ਰੱਖਣਾ ਚਾਹਿਆ ਤਾਂ ਕੁੜੀ ਦੋ ਟੁੱਕ ਬੋਲੀ, “ਕਾਊਂਟਰ ਬੰਦ ਹੋ ਚੁੱਕਾ ਹੈ, ਸਰ…!”

-”ਅਰ੍ਹੇ ਫ਼ਲਾਈਟ ਜਾਨੇ ਮੇਂ ਤੋ ਅਭੀ ਡੇੜ੍ਹ ਘੰਟਾ ਬਾਕੀ ਹੈ…!” ਮੈਂ ਘੜ੍ਹੀ ਵੱਲ ਇਸ਼ਾਰਾ ਕੀਤਾ।

-”ਸੌਰੀ ਸਰ…!” ਉਹ ਕਾਊਂਟਰ ਤੋਂ ਉਠ ਕੇ ਦੁੜਕੀ ਹੋ ਲਈ।

-”ਅਰ੍ਹੇ ਮੈਂ ਤੋ ਪੈਸੇਂਜਰ ਲੋਕੇਟਰ ਫ਼ਾਰਮ ਕਰ ਕੇ ਉਧਰ ਖੜ੍ਹਾ ਥਾ, ਅਬ ਤੋ ਮੇਰੇ ਪਾਸ ਪੈਸੇਂਜਰ ਲੋਕੇਟਰ ਫ਼ਾਰਮ ਭੀ ਹੈ…!”

-”ਕਾਊਂਟਰ ਬੰਦ ਹੋ ਚੁੱਕਾ ਹੈ, ਸਰ…!” ਇੱਕ ਹੋਰ ਦੇ ਚੱਪਣ ਵਰਗੇ ਬੁੱਲ੍ਹ ਹਿੱਲੇ।

-”ਤੋ ਹਮਾਰੀ ਟਿਕਟ ਕਾ ਕਯਾ ਬਨੇਗਾ, ਭੱਈਆ…?” ਉਹ ਰੋਣ ਵਾਲ਼ੀ ਕੁੜੀ ਬੋਲੀ।

-”ਕਸਟਮਰ ਸਰਵਿਸ ਕਾਊਂਟਰ ਪਰ ਜਾਈਏ…!” ਉਸ ਨੇ ਚੜ੍ਹਦੀ ਵੱਲ ਬੇਥ੍ਹਵੀ ਬਾਂਹ ਚੁੱਕ ਕੇ ਇਸ਼ਾਰਾ ਕੀਤਾ।

ਤਕਰੀਬਰ ਵੀਹ-ਬਾਈ ਜਾਣੇ ਜੱਥਾ ਬਣਾ ਕੇ ਉਧਰ ਨੂੰ ਤੁਰ ਪਏ। ਪਰ ਸਾਨੂੰ ਕਿਤੇ ਵੀ ਕਸਟਮਰ ਸਰਵਿਸ ਵਾਲ਼ਾ ਕਾਊਂਟਰ ਨਾ ਮਿਲਿ਼ਆ ਅਤੇ ਰੁਲ਼ ਖੁਲ਼ ਕੇ ਅਸੀਂ ਮੁੜ ਕੇ ਉਸੇ ਕਾਊਂਟਰ ਕੋਲ਼ ਫਿ਼ਰ ਆ ਗਏ। ਅੱਧਗੰਜਾ ਕਰਮਚਾਰੀ ਤਾਂ ਪੱਤੇ ਤੋੜ ਗਿਆ ਸੀ। ਇੱਕ ਪੱਚੀ ਕੁ ਸਾਲ ਦੀ ਕੁੜੀ ਵਿਗੜੀ ਸਥਿਤੀ ਸੰਭਾਲਣ ਲਈ ਕਾਊਂਟਰ ਕੋਲ਼ ਆ ਖੜ੍ਹੀ ਸੀ। ਨਵੇਂ ਵੀਜ਼ੇ ਵਾਲ਼ੇ ਮੁੰਡੇ ਉਸ ਦੁਆਲ਼ੇ ਘੇਰਾ ਘੱਤੀ ਖੜ੍ਹੇ ਸਨ।

-”ਜਦੋਂ ਅੰਬੇਸੀ ਨੇ ਸਾਨੂੰ ਵੀਜ਼ਾ ਦਿੱਤਾ ਹੈ, ਤੁਸੀਂ ਬਿਨਾ ਸਬੂਤ ਤੋਂ ਕਿਵੇਂ ਉਂਗਲ਼ ਧਰ ਕੇ ਕਹਿ ਸਕਦੇ ਹੋ ਕਿ ਸਾਡੇ ਵੀਜ਼ੇ ਫ਼ਰਜ਼ੀ ਨੇ…?” ਇੱਕ ਮੁੰਡੇ ਨੇ ਸੁਆਲ ਪੁੱਛਿਆ ਤਾਂ ਕੁੜੀ ਨੂੰ ਕੋਈ ਉਤਰ ਨਾ ਔੜਿਆ। ਉਹ ਧੂੜ ‘ਚ ਟੱਟੂ ਰਲਾਉਂਦੀ ਹੋਈ ਬੋਲੀ, “ਮੁਝੇ ਤੋ ਆਪ ਕੇ ਕੇਸ ਕਾ ਪਤਾ ਨਹੀਂ, ਆਪ ਕਸਟਮਰ ਸਰਵਿਸ ਸੇ ਬਾਤ ਕੀਜੀਏ…?” ਉਸ ਨੇ ਇੱਕ ਨੰਬਰ ‘ਤੇ ਉਂਗਲ਼ ਧਰ ਕੇ ਦਿਖਾਉਂਦੀ ਹੋਈ ਨੇ ਸਲਾਹ ਦਿੱਤੀ, “ਇਸ ਨੰਬਰ ਪਰ ਕਾਲ ਕੀਜੀਏ…!”

-”ਹਮੇਂ ਯੇਹ ਬਤਾਈਏ ਕਿ ਹਮਾਰੀ ਟਿਕਟ ਆਪ ਨੇ ਖਰਾਬ ਕਰ ਦੀ, ਯਾਂ ਹਮੇਂ ਇਸੀ ਟਿਕਟ ਪਰ ਲੇ ਕਰ ਜਾਏਂਗੇ, ਕਿਉਂਕਿ ਕਸੂਰ ਤੋ ਹਮਾਰਾ ਕੋਈ ਭੀ ਨਹੀਂ..!”

-”ਹਮ ਤੋ ਸਵੇਰੇ ਦਸ ਵਜੇ ਸੇ ਯਹਾਂ ਖੜ੍ਹੇ ਹੈਂ…!”

-”ਕਰਜ਼ਾ ਚੱਕ ਕੇ ਟਿਕਟ ਖਰੀਦੀ ਸੀ, ਤੇ ਇਹ ਸਾਨੂੰ ਬੇਵਕੂਫ਼ ਬਣਾਈ ਜਾਂਦੇ ਆ…!” ਇੱਕ ਮੁੰਡੇ ਨੇ ਅੱਖਾਂ ਭਰ ਲਈਆਂ।

-”ਪੁੱਤ ਮੇਰਾ ਕੀ ਬਣੂੰ…?” ਬੇਬੇ ਨੇ ਮੈਨੂੰ ਸੁਆਲ ਕੀਤਾ। ਬੇਬੇ ਦਾ ਮੈਨੂੰ ਅਥਾਹ ਤਰਸ ਆਇਆ।

-”ਹਮਾਰੀ ਤੋ ਬਾਤ ਛੋੜੋ, ਇਸ ਬਿਰਧ ਮਾਤਾ ਕੋ ਤੋ ਜਾਨੇ ਦੋ…! ਕਯਾ ਆਪ ਸੋਚ ਸਕਤੇ ਹੈਂ ਕਿ ਇਸ ਉਮਰ ਮੇਂ ਯੇਹ ਕਿਸੀ ਫ਼ਰਜ਼ੀ ਵੀਜ਼ੇ ਪਰ ਇੰਗਲੈਂਡ ਜਾਏਗੀ…?” ਮੈਂ ਕੁੜੀ ਨੂੰ ਮਾਤਾ ਵੱਲ ਹੱਥ ਕਰ ਕੇ ਕਿਹਾ।

-”ਸਰ, ਯੇਹ ਮੇਰਾ ਕਾਮ ਨਹੀਂ, ਕਸਟਮਰ ਸਰਵਿਸ ਸੇ ਬਾਤ ਕਰ ਲੇਨਾ…! ਨੰਬਰ ਆਪ ਨੇ ਨੋਟ ਕਰ ਹੀ ਲੀਆ..!” ਉਸ ਨੇ ਭੌਣ ਤੋਂ ਲਾਹ ਦਿੱਤੀ।

-”ਪੁੱਤ ਹੁਣ ਕੀ ਕਹਿੰਦੀ ਆ…?” ਆਸ ਭਰੀਆਂ ਨਜ਼ਰਾਂ ਨਾਲ਼ ਮਾਤਾ ਮੇਰੇ ਵੱਲ ਝਾਕ ਰਹੀ ਸੀ।

-”ਬੇਬੇ ਇਹ ਫ਼ਲਾਈਟ ਤਾਂ ਸਮਝ ਲਉ, ਚਲੀ ਗਈ…!”

-”ਚਲੀ ਗਈ…? ਪੁੱਤ ਮੈਨੂੰ ਤਾਂ ਮੁੰਡੇ ਸਵੇਰੇ ਦਸ ਵਜੇ ਲਾਹ ਕੇ ਪਿੰਡ ਨੂੰ ਮੁੜਗੇ, ਹੁਣ ਮੇਰਾ ਵਾਲੀਵਾਰਸ ਕੌਣ ਆਂ..?” ਘਬਰਾਈ ਮਾਤਾ ਬੌਂਦਲ਼ ਗਈ। ਉਸ ਨੂੰ ਹਨ੍ਹੇਰ ਗੁਬਾਰ ਹੀ ਨਜ਼ਰ ਆਇਆ ਸੀ।

-”ਪਿੰਡ ਨੂੰ ਮੁੜ ਗਏ…?”

-”ਉਹ ਤਾਂ ਪੁੱਤ ਮੈਨੂੰ ਅੰਦਰ ਵਾੜ ਕੇ ਤੁਰਗੇ ਸੀ…!”

-”ਉਹਨਾਂ ਦਾ ਨੰਬਰ ਹੈ ਬੇਬੇ ਕੋਈ…?”

ਬੇਬੇ ਨੇ ਇੱਕ ਵੱਡੇ ਸਾਰੇ ਕਾਗਜ਼ ਉਪਰ ਵੱਡੇ-ਵੱਡੇ ਅੱਖਰਾਂ ‘ਚ ਲਿਖਿਆ ਇੰਗਲੈਂਡ ਦਾ ਨੰਬਰ ਦਿਖਾਇਆ।

-”ਇਹ ਤਾਂ ਬੇਬੇ ਬਾਹਰਲਾ ਨੰਬਰ ਐ, ਕੋਈ ਐਥੋਂ ਦਾ ਨੰਬਰ ਹੈਨ੍ਹੀ…?”

-”ਮੈਨੂੰ ਤਾਂ ਆਹੀ ਲੰਬਰ ਦੇ ਕੇ ਗਏ ਸੀ, ਪੱੁਤ…!” ਮਾਤਾ ਦੀਆਂ ਬੁਝੀਆਂ ਅੱਖਾਂ ਫਿ਼ਕਰ ਵਿੱਚ ਡੁੱਬ ਗਈਆਂ।

-”ਮਾਤਾ ਕੇ ਲੜਕੇ ਇਸ ਕੋ ਯਹਾਂ ਛੋੜ ਕਰ ਪੰਜਾਬ ਪਰਤ ਗਏ ਹੈਂ, ਆਪ ਇਸ ਮਾਤਾ ਕੀ ਕੋਈ ਮੱਦਦ ਨਹੀਂ ਕਰ ਸਕਤੇ..?” ਮੈਂ ਉਸ ਕੁੜੀ ਨੂੰ ਕਿਹਾ, “ਆਪ ਕੀ ਕੋਈ ਔਰ ਫ਼ਲਾਈਟ ਨਹੀਂ ਜਾ ਰਹੀ..?”

-”ਹਮ ਕੁਛ ਨਹੀਂ ਕਰ ਸਕਤੇ, ਸਰ…!” ਉਹ ਰਜਿ਼ਸਟਰ ਵਿੱਚ ਸਾਡੇ ਨਾਂ ਦਾਖਲ ਕਰ ਕੇ ਸਾਨੂੰ ਬਾਹਰ ਛੱਡ ਗਈ। ਮੈਂ ਮਾਤਾ ਤੋਂ ਨੰਬਰ ਫ਼ੜ ਕੇ ਇੰਗਲੈਂਡ ਦਾ ਨੰਬਰ ਮਿਲ਼ਾ ਲਿਆ ਅਤੇ ਉਹਨਾਂ ਨੂੰ ਸਾਰੀ ਖ਼ਬਰ ਦੇ ਦਿੱਤੀ ਅਤੇ ਮਾਤਾ ਨਾਲ਼ ਵੀ ਗੱਲ ਕਰਵਾ ਦਿੱਤੀ। ਇੰਗਲੈਂਡ ਵਾਲਿ਼ਆਂ ਨੇ ਇੱਥੋਂ ਦੇ ਮੁੰਡਿਆਂ ਨਾਲ਼ ਰਾਬਤਾ ਕੀਤਾ। ਚੰਗੇ ਭਾਗਾਂ ਨੂੰ ਮਾਤਾ ਦੇ ਵਾਰਸ ਮੁੰਡੇ ਅਜੇ ਦਿੱਲੀ ਦੇ ਕਿਸਾਨ ਮੋਰਚੇ ਵਾਲ਼ੀ ਜਗਾਹ ‘ਤੇ ਮੌਜੂਦ ਸਨ, ਪਿੰਡ ਨਹੀਂ ਗਏ ਸਨ। ਇਸ ਲਈ ਉਹਨਾਂ ਨੇ ਸਾਨੂੰ ਇੱਕ ਘੰਟੇ ਦੇ ਅੰਦਰ-ਅੰਦਰ ਏਅਰਪੋਰਟ ਪਹੁੰਚਣ ਦਾ ਵਾਅਦਾ ਦਿੱਤਾ। ਮੈਂ ਅਤੇ ਦੂਜੇ ਮੁੰਡੇ ਉਹਨਾਂ ਦੀ ਉਡੀਕ ਵਿੱਚ ਬੈਠ ਗਏ ਕਿ ਮਾਤਾ ਇਕੱਲੀ ਕਿਤੇ ਉਦਾਸ ਹੋ ਕੇ ਦਿਲ ਨਾ ਛੱਡ ਜਾਵੇ। ਮੁੰਡੇ ਆਪਣਾ ਆਪਣਾ ਦੁੱਖ ਰੋ ਰਹੇ ਸਨ। ਪੰਜਾਹ ਹਜ਼ਾਰ ਦੀ ਇੱਕ ਪਾਸੇ ਦੀ ਟਿਕਟ ਬਗੈਰ ਕਿਸੇ ਕਸੂਰ ਤੋਂ ਘੱਟੇ ਪਾ ਦਿੱਤੀ ਗਈ ਸੀ।

ਮਾਤਾ ਨੂੰ ਉਸ ਦੇ ਵਾਰਸਾਂ ਨੂੰ ਸੌਂਪ ਕੇ ਮੈਂ ਟੈਕਸੀ ਫ਼ੜ ਕੇ ਦਿੱਲੀ ਡਾਕਟਰ ਬਾਈ ਕੋਲ਼ ਆ ਗਿਆ।

ਆਥਣੇ ਚਾਰ ਕੇ ਵਜੇ ਮੈਂ ਵਿਸਤਾਰਾ ਏਅਰ ਦੇ ਕਸਟਮਰ ਸਰਵਿਸ ਨੂੰ ਫ਼ੋਨ ਕੀਤਾ। ਇੱਕ ਲੜਕੀ “ਖ਼ੁਸ਼ੀ” ਨਾਲ਼ ਗੱਲ ਹੋਈ। ਉਸ ਨੂੰ ਜਦ ਸਾਰਾ ਕੁਛ ਮੈਂ ਵਿਸਥਾਰ ਨਾਲ਼ ਦੱਸਿਆ ਤਾਂ ਉਹ ਬੜੇ ਮਿਜ਼ਾਜ਼ ਨਾਲ਼ ਆਖਣ ਲੱਗੀ, “ਮੈਂ ਆਪ ਕੋ ਵੱਨ ਵੇਅ ਟਿਕਟ ਫਿਫਟੀ ਫ਼ੋਰ ਥਾਊਜ਼ੈਂਟ ਰੁਪੀਜ਼ ਕੀ ਦੇ ਸਕਤੀ ਹੂੰ, ਯੇਹ ਹਮਾਰੀ ਬੈੱਸਟ ਔਫ਼ਰ ਹੈ…!”

-”ਆਪ ਹਮਾਰਾ ਕਸੂਰ ਤੋ ਬਤਾਈਏ ਕਿ ਹਮਾਰਾ ਦੋਸ਼ ਕਯਾ ਹੈ..? ਹਮ ਫ਼ਲਾਈਟ ਜਾਨੇ ਕੇ ਪਾਂਚ ਘੰਟੇ ਪਹਿਲੇ ਪਹੁੰਚੇ, ਪੈਸੇਂਜਰ ਲੋਕੇਟਰ ਫ਼ਾਰਮ ਮਾਂਗਾ, ਆਧੇ ਘੰਟੇ ਮੇਂ ਵੋਹ ਦੇ ਦਿਆ, ਹਮਾਰਾ ਕਸੂਰ ਤੋ ਬਤਾਈਏ ਕੀ ਹਮਾਰੀ ਟਿਕਟ ਆਪ ਨੇ ਕਿਯੂੰ ਖਰਾਬ ਕੀ ਔਰ ਅਬ ਹਮ ਨਈ ਟਿਕਟ ਲੇ ਕਰ ਕਿਯੂੰ ਜਾਏਂ…? ਹਮਾਰਾ ਦੋਸ਼ ਤੋ ਬਤਾਈਏ…?”

-”ਆਪ ਐਸਾ ਕਰੀਏ, ਮੁਝੇ ਦੋ ਦਿਨ ਕਾ ਸਮਾਂ ਦੀਜੀਏ, ਮੈਂ ਆਪ ਕੋ ਕਾਲ ਕਰੂੰਗੀ…!”

-”ਭੂਲ ਮੱਤ ਜਾਨਾ…!” ਹੌਲ਼ੀ-ਹੌਲ਼ੀ ਮੇਰੀ ਹਿੰਦੀ ਵੀ ਮੁੱਕ ਚੱਲੀ ਸੀ। ਖੁਰਚ-ਖੁਰਚ ਕੇ ਅੰਦਰੋਂ ਕੱਢੀ ਹਿੰਦੀ ਦਾ ਕੋਟਾ ਵੀ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਵਾਂਗ ਖਾਲੀ ਹੁੰਦਾ ਜਾ ਰਿਹਾ ਸੀ।

ਤੀਜੇ ਦਿਨ ਕਿਸੇ ਹੋਰ ਬੀਬੀ ਦਾ ਫ਼ੋਨ ਆ ਗਿਆ। ਉਹੀ ਬੈਂਹਾਂ ਅਤੇ ਉਹੀ ਕੁਹਾੜੀ। ਉਸ ਨੇ ਤਾਂ ਸਿੱਧਾ ਹੀ ਝੱਗਾ ਚੁੱਕ ਦਿੱਤਾ ਕਿ ਜਿੱਥੋਂ ਤੁਸੀਂ ਟਿਕਟ ਖਰੀਦੀ ਸੀ, ਉਸ ਏਜੰਟ ਨਾਲ਼ ਗੱਲ ਕਰੋ, ਸ਼ਾਇਦ ਉਹ ਤੁਹਾਨੂੰ ‘ਰੀਫੰਡ’ ਦੇ ਦੇਣ…?

-”ਲੇਕਿਨ ਪੈਸੇ ਤੋ ਆਪ ਕੀ ਏਅਰਲਾਈਨ ਕੋ ਹੀ ਆਏ ਹੈਂ, ਏਜੰਸੀ ਕੋ ਤੋ ਸਿਰਫ਼ ਥੋੜਾ ਬਹੁਤਾ ਕਮਿਸ਼ਨ ਮਿਲਾ ਹੋਗਾ…?”

-”ਸਰ, ਸਿਲਿਊਸ਼ਨ ਮੈਨੇ ਆਪ ਕੋ ਬਤਾ ਦੀਆ, ਕਰਨਾ ਨਾ ਕਰਨਾ ਆਪ ਕਾ ਕਾਮ ਹੈ…!” ਤੇ ਉਹ ਫ਼ੋਨ ਕੱਟ ਕੇ ਤਿੱਤਰ ਹੋ ਗਈ।

-”ਫ਼ੜ ਲਉ ਪੂਛ…! ਇੱਕ ਤਾਂ ਜੁਆਕ ਦਰਵਾਜੇ ‘ਚ ਹੱਥ ਦੇ ਲੈਂਦੈ, ਤੇ ਦੂਜਾ ਘਰ ਦੇ ਉਤੋਂ ਕੁੱਟਣ ਲੱਗ ਜਾਂਦੇ ਐ, ਬਈ ਸਾਲਿ਼ਆ ਹੱਥ ਦਿੱਤਾ ਕਿਉਂ…? ਦੂਹਰੀ ਮਾਰ..!” ਮੇਰੇ ਮਨ ਨੇ ਕਿਹਾ। ਹੁਣ ਮੈਂ ਵੀ ਦੂਹਰੀ ਮਾਰ ਦਾ ਸੰਤਾਪ ਝੱਲ ਰਿਹਾ ਸੀ। ਮੈਂ ਅਜੇ ਫ਼ੋਨ ਰੱਖਿਆ ਹੀ ਸੀ ਕਿ ਮੇਰੇ ਬੇਟੇ ਕਬੀਰ ਦਾ ਫ਼ੋਨ ਆ ਗਿਆ, “ਡੈਡ, ਨਵੇਂ ਵਾਇਰਸ ਉਮੀਕਰੋਨ ਤੇ ਡੈਲਟਾ ਕਾਰਨ ਇੱਕ ਦਸੰਬਰ ਤੋਂ ਇਹਨਾਂ ਨੇ ਫ਼ਲਾਈਟਾਂ ਬੰਦ ਕਰ ਦੇਣੀਐਂ, ਮੈਂ ਤੁਹਾਨੂੰ ਵੰਨ ਵੇਅ ਟਿਕਟ ਵਾਇਆ ਡੁਬਈ ਭੇਜ ਰਿਹੈਂ, ਚੁੱਪ ਕਰ ਕੇ ਚੜ੍ਹ ਆਉ, ਕਿਤੇ ਦਿੱਲੀ ਹੀ ਨਾ ਫ਼ਸ ਕੇ ਰਹਿ ਜਿਉ…!”

-”ਕਿੰਨੇ ਦੀ ਆਈ ਐ…?”

-”ਛੇ ਸੌ ਪੌਂਡ ਦੀ…! ਤੁਸੀਂ ਇਹ ਚਿੰਤਾ ਨਾ ਕਰੋ ਤੇ ਬੱਸ ਚੜ੍ਹ ਆਉ…!” ਪੁੱਤ ਦੇ ਹੌਸਲੇ ਨੇ ਮੇਰਾ ਸੇਰ ਖ਼ੂਨ ਵਧਾ ਦਿੱਤਾ। ਪਰ ਰੰਨ ਗਈ ਨਾਲ਼ੇ ਕੰਨ ਪਾਟੇ, ਰਾਂਝੇ ਦੱਸ ਪਿਆਰ ‘ਚੋਂ ਖੱਟਿਆ ਕੀ ਬਾਰੇ ਸੋਚ ਕੇ ਮੈਨੂੰ ਵਿਸਤਾਰਾ ਵਾਲਿ਼ਆਂ ‘ਤੇ ਰਹਿ ਰਹਿ ਕੇ ਖਿਝ ਆ ਰਹੀ ਸੀ। ਜਿਹਨਾਂ ਨੇ ਬਿਨਾ ਗੱਲੋਂ ਮੇਰਾ ਹਫ਼ਤਾ ਬਰਬਾਦ ਕਰ ਦਿੱਤਾ ਸੀ ਅਤੇ ਜਿਹੜੇ ਕੋਰੋਨਾ ਦੇ ਟੈਸਟ ਹੋਣੇ ਸੀ, ਉਹ ਵੱਖਰੇ ਅਤੇ ਲੱਖ ਰੁਪਏ ਦਾ ਬਿਨਾ ਗੱਲੋਂ ਵਾਧੂ ਨੁਕਸਾਨ ਹੋ ਗਿਆ ਸੀ। ਅਗਲੇ ਦਿਨ ਕੋਰੋਨਾ ਦੇ ਦੋ ਟੈਸਟ ਕਰਵਾਏ ਅਤੇ 30 ਨਵੰਬਰ ਨੂੰ ਮੈਂ ਓਮਰਿੳਟੲਸ ਅਰਿਲਨਿੲ ਦੀ ਫ਼ਲਾਈਟ ਫ਼ੜ ਕੇ ਡੁਬਈ ਰਾਹੀਂ ਹੀਥਰੋ ਆ ਉੱਤਰਿਆ ਅਤੇ ਮੁੜ ਕੇ ਕੰਨਾਂ ਨੂੰ ਹੱਥ ਲਾਏ ਕਿ ਅੱਜ ਤੋਂ ਕਿਸੇ ਵੀ ਦੇਸੀ ਏਅਰਲਾਈਨ ਵਿੱਚ ਸਫ਼ਰ ਨਹੀਂ ਕਰੂੰਗਾ। ਜਿੰਨਾਂ ‘ਨ੍ਹਾਤੀ ਉਨਾਂ ਈ ਪੁੰਨ!

ਰੱਸੀਆਂ ਧਰ ਕੇ ਮਿਣਦੇ ਲੋਕੀ….
ਗਿੰਦਰ ਥੋੜ੍ਹਾ ਜਿਹਾ ਸਿੱਧ-ਪੱਧਰਾ ਬੰਦਾ ਸੀ। ਦਿਮਾਗ ਤਾਂ ਜਿਵੇਂ ਰੱਬ ਨੇ ਉਸ ਨੂੰ ਦਿੱਤਾ ਹੀ ਨਹੀਂ ਸੀ। ਜਿਵੇਂ ਕਿਸੇ ਨੇ ਆਖ ਦਿੱਤਾ, ਉਸ ਨੂੰ ਹੀ, “ਹਾਂ ਬਾਈ! ਬੱਸ ਏਵੇਂ ਈ ਐਂ!” ਕਰਕੇ ਮੰਨਣਾ। ਜਿੱਧਰ ਨੂੰ ਕਿਸੇ ਨੇ ਆਖ ਦਿੱਤਾ, ਬੱਸ, ਬਿਨ-ਮੁਹਾਰੇ ਬੋਤੇ ਵਾਂਗ ਉਧਰ ਨੂੰ ਹੀ ਤੁਰ ਪੈਣਾ। ਨਫ਼ੇ-ਨੁਕਸਾਨ ਦਾ ਉਸ ਨੂੰ ਕੋਈ ਪਤਾ ਨਹੀਂ ਸੀ। ਪਰ ਪਿੰਡ ਦੇ ਲੋਕ ਵੀ ਉਸ ਨੂੰ ਦਰਵੇਸ਼ ਬੰਦਾ ਸਮਝ ਕੇ ਉਸ ਨਾਲ ਕੋਈ ਹੇਰ-ਫੇਰ ਨਾ ਕਰਦੇ।

ਗਿੰਦਰ ਕੋਲ ਦਸ ਏਕੜ ਸਾਹਣ ਦੇ ਸਿਰ ਵਰਗੀ ਜ਼ਮੀਨ ਸੀ ਅਤੇ ਪਿੰਡੋਂ ਬਾਹਰ-ਬਾਹਰ ਗੁਜ਼ਾਰੇ ਜੋਗਾ ਬੜਾ ਵਧੀਆ ਮਕਾਨ ਪਾਇਆ ਹੋਇਆ ਸੀ। ਗਿੰਦਰ ਦੇ ਘਰਵਾਲੀ ਮਲਕੀਤ ਕੌਰ ਬੜੀ ਹੀ ਅੜਬ ਔਰਤ ਸੀ। ਪੰਜਾਂ ਭਰਾਵਾਂ ਦੀ ਇੱਕੋ-ਇੱਕ ਭੈਣ! ਗਿੰਦਰ ਨੂੰ ਉਹ ਮੂੰਹ ਨਾ ਲਾਉਂਦੀ। ਇੱਕੋ-ਇੱਕ ਕੁੜੀ ਜੰਮਣ ਤੋਂ ਬਾਅਦ ਮਲਕੀਤ ਕੌਰ ਮੁੜ ਢਿੱਡੋਂ ਨਾ ਫ਼ੁੱਟੀ। ਕੋਈ ਬੱਚਾ ਨਾ ਹੋਇਆ। ਬਥੇਰੇ ਸਾਧਾਂ-ਸੰਤਾਂ ਦੇ ਡੇਰੇ ਗਾਹੇ, ਮੱਥੇ ਰਗੜੇ, ਪਰ ਸਭ ਬੇਅਰਥ! ਜੇ ਸਾਧਾਂ-ਸੰਤਾਂ ਦੇ ਡੇਰਿਆਂ ਤੋਂ ਪੁੱਤ ਮਿਲਦੇ ਹੁੰਦੇ ਤਾਂ ਘੱਟੋ-ਘੱਟ ਭਾਰਤ ਵਿਚ ਕੋਈ ‘ਨਿਪੁੱਤਾ’ ਨਾ ਮਰਦਾ। ਇਹ ਤਾਂ ਜੇ ਅਕਾਲ ਪੁਰਖ਼ ਦੇ ਘਰ ਹਿੱਸਾ ਹੋਵੇ, ਤਾਂ ਹੀ ਗ਼ਨੀਮਤ ਫ਼ਲ ਮਿਲਦੇ ਹਨ।

ਮਲਕੀਤ ਕੌਰ ਸਬਰ ਕਰ ਕੇ ਬੈਠ ਗਈ। ਗਿੰਦਰ ਨੂੰ ਬਹੁਤਾ ਕੋਈ ਫ਼ਰਕ ਨਹੀਂ ਸੀ।

ਪਰ ਪਿੰਡ ਦੀਆਂ ਬੁੜ੍ਹੀਆਂ ਗਿੱਟੇ ਸੋਟੀ ਲਾਉਣੋਂ ਬਾਜ ਨਾ ਆਉਂਦੀਆਂ। ਆਖਰ ਖਿਝੀ ਹੋਈ ਮਲਕੀਤ ਕੌਰ ਅਲੀ-ਅਲੀ ਕਰਕੇ ਪੈਂਦੀ।

“ਮੇਰੇ ਪਿਉ ਦੀਆਂ ਰੰਨਾਂ, ਕਿਵੇਂ ਫ਼ੱਟ ‘ਤੇ ਅੱਕ ਚੋਂਦੀਐਂ ਆ ਕੇ! ਜੇ ਕਿਸੇ ਨੂੰ ਬਾਹਲਾ ਈ ਦਰਦ ਐ ਤਾਂ ਲੈਜੇ ਮੇਰੇ ਖਸਮ ਨੂੰ ਆਬਦੇ ਘਰੇ ਤੇ ਜੰਮ ਕੇ ਦੇ-ਦੇ ਮੁੰਡਾ!” ਮਲਕੀਤ ਕੌਰ ਦੀ ਬੱਕੜਵਾਹ ਸੁਣ ਕੇ ਬੱਚੀ ਕੁਲਵੰਤ ਰੋਣ ਲੱਗ ਪੈਂਦੀ ਤਾਂ ਮਲਕੀਤ ਕੌਰ ਗਿੰਦਰ ਨੂੰ ਕੁਦਾੜ ਕੇ ਆਉਂਦੀ।

“ਐਥੇ ਖੜ੍ਹਾ ਜਾੜ੍ਹਾਂ ਜੀਆਂ ਕੱਢੀ ਜਾਨੈਂ..? ਕੁੜੀ ਨ੍ਹੀ ਵਿਰਾ ਹੁੰਦੀ?” ਤਾਂ ਗਿੰਦਰ ਕਮਲਿਆਂ ਵਾਂਗੂੰ ਕਲਪਦਾ।

“ਬਹੁੜ੍ਹੀਂ ਉਏ ਲੋਕੋ! ਵੱਡੇ ਘੂਰ ਕੇ ਡਰਾਉਂਦੇ ਐ ਤੇ ਛੋਟੇ ਰੋ ਕੇ ਡਰਾਉਂਦੇ ਐ!” ਉਹ ਰੋਂਦੀ ਕੁੜੀ ਨੂੰ ਚੁੱਕ ਛੱਤ ਵੱਲ ਨੂੰ ਝਾਕਦਾ। ਮਲਕੀਤ ਕੌਰ ‘ਬੁੜ-ਬੁੜ’ ਕਰਦੀ ਰਹਿੰਦੀ।

ਇਕ ਦਿਨ ਗਿੰਦਰ ਦੀ ਬਿਰਧ ਮਾਂ ਚਿੰਤੀ ਸਰਪੰਚ ਕੋਲ ਗਈ। ਸਰਪੰਚ ਬੜੇ ਮਾਣ ਨਾਲ ਮਿਲਿਆ।

“ਪੁੱਤ ਗੋਪਾਲ ਮੋਚਨ ਨ੍ਹਾਉਣ ਚੱਲੇ ਓਂ?”

“ਹਾਂ ਤਾਈ, ਤੈਂ ਜਾਣੈਂ?”

“ਵੇ ਮੈਂ ਕਾਹਨੂੰ ਜਾਣੈਂ ਪੁੱਤ? ਵੇ ਆਪਣੇ ਆਲੇ ਸਿੱਧਰੇ ਨੂੰ ਵੀ ਲੈ ਜਾਇਓ, ਕੀ ਐ ਉਹਦਾ ਡਮਾਕ ਲੋਟ ਹੋਜੇ?”

“ਲੈ ਜਾਵਾਂਗੇ ਤਾਈ, ਇਹ ਵੀ ਕੋਈ ਗੱਲ ਐ? ਤੂੰ ਉਹਨੂੰ ਪਰਸੋਂ ਤਿਆਰ ਕਰਦੀਂ, ਸਵੇਰੇ ਪੰਜ ਵਜੇ ਪਿੰਡੋਂ ਤੁਰਾਂਗੇ।”

“ਕਰਦੂੰ ਭਾਈ, ਇਹ ਤਾਂ ਪੁੰਨ ਈ ਐਂ।” ਤੇ ਮਾਈ ਸੰਤੁਸ਼ਟ ਹੋ ਕੇ ਤੁਰ ਆਈ।

ਮਿਥੇ ਸਮੇਂ ਅਨੁਸਾਰ ਬੱਸ ਪੁੱਜ ਗਈ ਅਤੇ ਉਨ੍ਹਾਂ ਗੋਪਾਲ ਮੋਚਨ ਨੂੰ ਚਾਲੇ ਪਾ ਦਿੱਤੇ।

ਗਿੰਦਰ ਦੇ ਨਾਲ ਉਸ ਦਾ ਜੋਟੀਦਾਰ ਸੰਤੋਖ ਵੀ ਸੀ। ਸੰਤੋਖ ਬੜਾ ਹੀ ਬਹਿਵਤੀ ਸੀ। ਉਹ ਗਿੰਦਰ ਨੂੰ ਉਂਗਲ ਲਾ ਕੇ ਕੋਈ ਨਾ ਕੋਈ ਘਤਿੱਤ ਖੜ੍ਹੀ ਕਰੀ ਰੱਖਦਾ ਅਤੇ ਆਪ ਪਾਸੇ ਹੋ ਜਾਂਦਾ।

ਗੋਪਾਲ ਮੋਚਨ ਮੇਲੇ ਵਿਚ ਤਰ੍ਹਾਂ-ਤਰ੍ਹਾਂ ਦੀ ਭੀੜ ਦੇਖ ਕੇ ਗਿੰਦਰ ਲਾਚੜ ਗਿਆ। ਪੁਲਸ ਪ੍ਰਬੰਧ ਪੂਰਾ ਸੀ।

“ਦੇਖ ਉਏ ਗਿੰਦਰਾ! ਐਥੇ ਤਾਂ ਕੁੜੀਆਂ ਵੀ ਪੁਲਸ ਆਲੀ ਬਰਦੀ ਪਾਈ ਫਿਰਦੀਐਂ।” ਸੰਤੋਖ ਨੇ ਆਦਤ ਅਨੁਸਾਰ ਸਿੰਗੜੀ ਛੇੜੀ।

“ਲੈ ਹਾਂ ਬਈ! ਹੱਦ ਈ ਕਰਤੀ?”

“ਇਹ ਸ਼ਹਿਰੀ ਕੁੜੀਐਂ, ਪਿੰਡਾਂ ਦੇ ਜੱਟਾਂ ਨੂੰ ਬੜਾ ਮੋਹ ਕਰਦੀਐਂ!”

“ਅੱਛਾ…?”

“ਟੋਹ ਕੇ ਦੇਖ ਲੈ, ਜੇ ਨਾ ਗੰਧਾਲੇ ਮਾਂਗੂੰ ਹਿੱਕ ‘ਚ ਵੱਜੀ, ਮੈਨੂੰ ਫੜਲੀਂ!” ਸੰਤੋਖ ਦੀ ‘ਚੁੱਕ’ ‘ਤੇ ਗਿੰਦਰ ਨੇ ਇਕ ਲੇਡੀ ਪੁਲੀਸ ਅਫ਼ਸਰ ਗੁੱਤੋਂ ਜਾ ਫੜੀ, “ਮਖਿਆ ਕੁੱਤੀਏ! ਆਹ ਪਤਲੂਣ ਜੀ ਕਿਮੇਂ ਪਾਈ ਫਿਰਦੀ ਐਂ?” ਤੇ ਲੇਡੀ ਪੁਲਸ-ਅਫ਼ਸਰ ਨੇ ਕਰੋਧ ਵਿਚ ਇਕ ਲੰਬੀ ਵਿਸਲ ਮਾਰੀ ਤਾਂ ਰਲਵੀਂ-ਮਿਲਵੀਂ ਪੁਲਸ ਭਰਿੰਡਾਂ ਵਾਂਗ ਇਕੱਠੀ ਹੋ ਗਈ ਅਤੇ ਲੱਤਾਂ-ਡੰਡਿਆਂ ਦੀ ਬੁਛਾੜ ਤੋਂ ਬਾਅਦ ਗਿੰਦਰ ਨੂੰ ਮੁਰਗੀ ਵਾਂਗ ਨੱਪ ਕੇ ਹੱਥਕੜੀ ਜੜ ਲਈ।

ਸਰਪੰਚ ਹੋਰਾਂ ਦੇ ਭਾਅ ਦੀ ਬਣ ਗਈ।

ਸਾਰੇ ਹੱਥ ਜੋੜੀ ਅਫ਼ਸਰ ਦੇ ਸਾਹਮਣੇਂ ਪੇਸ਼ ਹੋਏ।

“ਸਰਕਾਰ ਇਹਦੇ ਦਿਮਾਗ ‘ਚ ਫਰਕ ਐ। ਘਰਦਿਆਂ ਨੇ ਸਾਡੇ ਨਾਲ ਨਹਾਉਣ ਤੋਰਿਐ ਬਈ ਕੀ ਐ ਇਹਦਾ ਦਿਮਾਗ ਈ ਠੀਕ ਹੋ ਜਾਵੇ? ਸਾਡੀ ਮਿੰਨਤ ਐ, ਇਹਦੀ ਖਲਾਸੀ ਕਰੋ!”

ਅਫ਼ਸਰ ਢੈਲੀ ਪੈ ਗਈ।

“ਮੈਂ ਪੇਂਡੂ ਜੱਟ ਐਂ!” ਵਿਚੋਂ ਹੀ ਗਿੰਦਰ ਬੋਲ ਪਿਆ। ਉਹ ਸੋਚਦਾ ਸੀ ਬਈ ਕੀ ਐ ਪੁਲੀਸ ਵਾਲੀ ਮੈਨੂੰ ਸ਼ਹਿਰੀ ਸਮਝ ਕੇ ਹੀ ਕਰੋਧੀ ਹੋ ਗਈ ਹੋਵੇ? ਹੁਣ ਪੇਂਡੂ ਜੱਟ ਦੇ ਨਾਂ ਨੂੰ ਹਿੱਕ ਨਾਲ ਲੱਗ ਜਾਵੇਗੀ!

“ਭੌਂਕ ਨਾ ਉਏ ਕੁੱਤਿਆ!” ਸਰਪੰਚ ਗਿੰਦਰ ਨੂੰ ਹੂਰਾ ਲੈ ਕੇ ਪਿਆ।

“ਸਰਕਾਰ! ਮੈਂ ਪਿੰਡ ਦਾ ਸਰਪੰਚ ਹਾਂ, ਕ੍ਰਿਪਾ ਕਰੋ ਤੇ ਇਹਨੂੰ ਬਖ਼ਸ਼ੋ!”

“ਦੇਖੋ ਸਰਪੰਚ ਸਾਹਿਬ! ਤੁਹਾਡੀ ਜਿ਼ੰਮੇਵਾਰੀ ‘ਤੇ ਛੱਡ ਰਹੀ ਹਾਂ, ਨਹੀਂ ਇਸ ਦਾ ਦਿਮਾਗ ਅਸੀਂ ਠੀਕ ਕਰ ਦਿੰਦੇ, ਅਗਰ ਹੁਣ ਇਸ ਨੇ ਮੇਲੇ ਵਿਚ ਕੋਈ ਹਰਕਤ ਕੀਤੀ, ਅਸੀਂ ਕੇਸ ਦਰਜ਼ ਕਰ ਕੇ ਅੰਦਰ ਦੇ ਦੇਣੈਂ!”

“ਮੇਰੀ ਪੂਰੀ ਜਿ਼ੰਮੇਵਾਰੀ ਐ ਸਰਕਾਰ, ਮਿਹਰਬਾਨੀ!” ਤੇ ਉਹ ਹੱਥ ਜੋੜ ਕੇ ਤੁਰ ਪਏ। ਫਿਰ ਤਿੰਨੇ ਦਿਨ ਸਰਪੰਚ ਗਿੰਦਰ ਨਾਲੋਂ ਪਾਸੇ ਨਾ ਹੋਇਆ ਅਤੇ ਨਾ ਹੀ ਸੰਤੋਖ ਨੂੰ ਉਸ ਦੇ ਲਾਗੇ ਲੱਗਣ ਦਿੱਤਾ। ਨਹਾ ਕੇ ਆਉਂਦਿਆਂ ਨੂੰ ਹੀ ਗੁਆਂਢੀਆਂ ਦੀ ਭਰ ਜੁਆਨ, ਕਾਲਜ ਪੜ੍ਹਦੀ ਕੁੜੀ ਚੱਲ ਵਸੀ। ਅਗਲੇ ਦਿਨ ਗਿੰਦਰ ਕੁੜੀ ਦਾ ਅਫ਼ਸੋਸ ਕਰਨ ਗਿਆ ਤਾਂ ਸਿੱਧਾ ਹੀ ਬੁੜ੍ਹੀਆਂ ਵਿਚ ਜਾ ਬੈਠਾ।

“ਅੱਛਾ! ਕਰਤਾਰੋ ਕੁੜੀ ਮਰਗੀ ਫੇਰ?”

“ਹਾਂ ਗਿੰਦਰਾ! ਮਰ ਗਈ ਨਾਲੇ ਸਾਨੂੰ ਮਾਰ ਕੇ ਸਿੱਟਗੀ!” ਕਰਤਾਰੋ ਅੰਦਰੋਂ ਡੁੱਬਿਆ ਹਾਉਕਾ ਫਿਰ ਉਠਿਆ।

ਗਿੰਦਰ ਨੇ ਆਪਣਾ ਘੋਰੜੂ ਵਜਾਉਣਾ ਸ਼ੁਰੂ ਕਰ ਦਿੱਤਾ। ਆਪਦੇ ਜਾਣੇਂ ਉਹ ਸਹੀ ਗੱਲਾਂ ਕਰ ਰਿਹਾ ਸੀ।

“ਚਲੋ! ਜਿੰਨੀ ਬੰਦੇ ਦੀ ਲਿਖੀ ਐ, ਭੋਗਣੀ ਪੈਂਦੀ ਐ। ਹੁਣ ਤਾਂ ਸਹੁਰੀ ਵਿਆਹੁੰਣ ਆਲੀ ਸੀ। ਚਲੋ ਵਿਆਹ ਵੱਲੋਂ ਤਾਂ ਖਹਿੜ੍ਹਾ ਛੁੱਟਿਆ? ਪੰਜ ਛੇ ਲੱਖ ਦੀ ਘਾਣੀਂ ਸੀ! ਸਹੁਰਿਆਂ ਦੇ ਮਾਰਨ ਨਾਲੋਂ ਆਪ ਈ ਮਰਗੀ, ਸੋਹਣਾ ਹੋਇਆ!”

ਸਾਰੇ ਹੀ ਦੰਗ ਹੋਏ ਗਿੰਦਰ ਦੀ ਅਕਾਸ਼ਬਾਣੀਂ ਸੁਣ ਰਹੇ ਸਨ। ਉਹ ਕੱਛ ‘ਚੋਂ ਮੂੰਗਲੇ ਕੱਢ-ਕੱਢ ਮਾਰ ਰਿਹਾ ਸੀ।

“ਚੱਲ ਗਿੰਦਰਾ-ਆ ਚੱਲੀਏ!” ਨੰਬਰਦਾਰ ਨੇ ਉਸ ਨੂੰ ਨਾਲ ਤੁਰਦਾ ਕਰ ਲਿਆ। ਪਰ ਤੁਰਦਾ-ਤੁਰਦਾ ਉਹ ਇਕ ਹੋਰ ਭੜ੍ਹਾਕਾ ਸੁੱਟ ਗਿਆ।

“ਚੰਗਾ ਕਰਤਾਰੋ! ਕੁੜੀ ਤਾਂ ਮਰਨ ਆਲੀ ਮਰਗੀ, ਹੁਣ ਤੂੰ ਨਾ ਧਰਮਰਾਜ ਦੇ ਡੇਰੇ ਨੂੰ ਤੁਰਪੀਂ! ਤੇਰੇ ਪਿੱਛੋਂ ਬਚਦਾ ਫਿਰ ਮਹਿੰਦਰ ਸਿਉਂ ਵੀ ਨ੍ਹੀ! ਮਹਿੰਦਰ ਸਿਉਂ ਪਿੱਛੋਂ ਮੁੰਡਿਆਂ ਨੇ ਤਾਂ ਕੀ ਬਚਣੈਂ? ਉਹ ਤਾਂ ਪਹਿਲਾਂ ਈ ਸਿਵਿਆਂ ਦੀ ਟਿਕਟ ਕਟਾਈ ਫਿਰਦੇ ਐ! ਕਿਧਰੇ ਸ਼ਰਾਬ, ਕਿਧਰੇ ਗੋਲੀਆਂ, ਘਰ ਤਾਂ ਫਿਰ ਉੱਜੜ ਗਿਆ! ਉੱਜੜੇ ਘਰਾਂ ‘ਚ ਤਾਂ ਫਿਰ ਕੁੱਤੇ ਈ ਮੂਤਦੇ ਐ-!”

“ਉਏ ਤੁਰਪਾ ਹੁਣ, ਬਾਪੂ!” ਤੇ ਨੰਬਰਦਾਰ ਗਿੰਦਰ ਨੂੰ ਬੱਚੇ ਵਾਂਗ ਉਂਗਲ ਲਾ ਕੇ ਲੈ ਗਿਆ।

ਦਿਨ ਗੁਜ਼ਰਦਿਆਂ ਨੂੰ ਕੀ ਲੱਗਦੈ? ਦਿਨ ਚੜ੍ਹਦਾ ਰਿਹਾ, ਛੁਪਦਾ ਰਿਹਾ। ਗਿੰਦਰ ਦੀ ਕੁੜੀ ਮਾਮਿਆਂ ਨੇ ਪਲੱਸ-ਟੂ ਕਰਵਾ ਕੇ ਪੜ੍ਹਨੋਂ ਹਟਾ ਲਈ ਅਤੇ ਇਕ ਵਧੀਆ ਜਿਹਾ ਘਰ ਦੇਖ ਕੇ ਕੁਲਵੰਤ ਦਾ ਵਿਆਹ ਧਰ ਦਿੱਤਾ। ਕੁਲਵੰਤ ਨੂੰ ਕਮਲੇ-ਬਾਪੂ ‘ਤੇ ਕਦੇ ਗੁੱਸਾ ਨਹੀਂ ਆਇਆ ਸੀ। ਬਾਪੂ ਤਾਂ ਉਸ ਦੀ ਆਤਮਾ ਸੀ। ਇਕ ਨਿਰਲੇਪ ਆਤਮਾ! ਗਿੰਦਰ ਨੇ ਵੀ ਕਦੇ ਧੀ ਨੂੰ ਮੰਦਾ ਬਚਨ ਨਹੀਂ ਬੋਲਿਆ ਸੀ।

ਡੋਲੀ ਵਿਚ ਬੈਠ ਕੇ ਤੁਰਦੀ ਕੁਲਵੰਤ ਨੂੰ ਗਿੰਦਰ ਕਹਿਣ ਲੱਗਿਆ।

“ਤੇਰਾ ਮਸਾਂ ਵਿਆਹ ਕੀਤੈ ਕੁੜੀਏ! ਹੁਣ ਨਿੱਤ ਨਾ ਐਧਰ ਨੂੰ ਮੂੰਹ ਚੱਕ ਲਿਆ ਕਰੀਂ! ਸਿਆਣੀ ਬਣ ਕੇ ਆਬਦੇ ਘਰੇ ਰਹੀਂ!” ਬਾਪੂ ਦੇ ਸਿੱਧ-ਪੱਧਰੇ ਬੋਲ ਸੁਣ ਕੇ ਕੁੜੀ ਦੇ ਵੈਰਾਗ ਦਾ ਹੜ੍ਹ ਟੁੱਟ ਗਿਆ ਅਤੇ ਉਹ ਬੱਚੇ ਵਾਂਗ ਧਾਹ ਮਾਰ ਕੇ ਬਾਪੂ ਦੇ ਗਲ ਨੂੰ ਚਿੰਬੜ ਗਈ। ਗਿੰਦਰ ਵੀ ਮਸੋਸਿਆ ਜਿਹਾ ਹੋ ਗਿਆ।

ਡੋਲੀ ਤੁਰ ਗਈ।

ਕੁਲਵੰਤ ਦਾ ਪ੍ਰਾਹੁਣਾ ਅੱਤ ਦਰਜੇ ਦਾ ਲਾਲਚੀ ਸੀ ਅਤੇ ਸੱਸ ਨਿਰੀ ਹੀ ਕਲੇਸ਼ੀ! ਉਨ੍ਹਾਂ ਨੇ ਰਿਸ਼ਤਾ ਹੀ ਇਸੇ ਲਾਲਚ ਕਰਕੇ ਲਿਆ ਸੀ ਕਿ ਇਕੱਲੀ-ਇਕੱਲੀ ਕੁੜੀ ਹੈ। ਜ਼ਮੀਨ-ਜਾਇਦਾਦ ਸਾਰੀ ਸਾਨੂੰ ਹੀ ਆਵੇਗੀ। ਮਹੀਨਾ ਕੁ ਭਰ ਤਾਂ ਕੁਲਵੰਤ ਨੂੰ ਵਾਹਵਾ ‘ਪੁੱਤ-ਪੁੱਤ’ ਹੋਈ। ਪਰ ਫਿਰ ਉਸ ਦੇ ਮਾੜੇ ਦਿਨ ਸ਼ੁਰੂ ਹੋ ਗਏ। ਉਸ ਦਾ ਪਤੀ ਦਿਲਬਾਗ ਹਰ ਰੋਜ਼ ਹੀ ਸ਼ਰਾਬ ਪੀ ਕੇ ਆਉਂਦਾ ਅਤੇ ਬਿਨਾ ਗੱਲੋਂ ਕੁਲਵੰਤ ਨੂੰ ਕੁੱਟ ਧਰਦਾ। ਪਰ ਉਹ ਸਾਰਾ ਦਰਦ ਦਿਲ ਵਿਚ ਹੀ ਦਬਾ ਲੈਂਦੀ। ਪਰ ਇਕ ਦਿਨ ਤਾਂ ਅੱਤ ਹੀ ਹੋ ਗਈ, ਜਿਸ ਦਿਨ ਦਿਲਬਾਗ ਅਤੇ ਉਸ ਦੀ ਮਾਂ ਨੇ ਰਲ ਕੇ ਕੁਲਵੰਤ ਨੂੰ ਕੁੱਟਿਆ।

ਕੁਲਵੰਤ ਦੀ ਸੱਸ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਆਪਣੇ ਬੂਝੜ ਪਿਉ ਨੂੰ ਆਖ ਕਿ ਸਾਰੀ ਜ਼ਮੀਨ, ਤੁਰੰਤ ਦਿਲਬਾਗ ਦੇ ਨਾਂ ਲੁਆਵੇ ਅਤੇ ਨਹੀਂ ਆਪਦੀ ਧੀ ਨੂੰ ਆਪਦੇ ਘਰ ਰੱਖੇ! ਪੜ੍ਹੀ-ਲਿਖੀ ਕੁਲਵੰਤ ਸੋਚਾਂ ਵਿਚ ਪੈ ਗਈ। ਬਾਪੂ ਨੇ ਕਿਹੜਾ ਇਨਕਾਰ ਕਰਨਾ ਸੀ? ਬਾਪੂ ਨੇ ਤਾਂ ਸਹਿਜ-ਸੁਭਾਅ ਇਹ ਹੀ ਆਖ ਦੇਣਾ ਸੀ, “ਲੁਆ ਦਿੰਨੇ ਐਂ ਭਾਈ!” ਪਰ ਜ਼ਮੀਨ ਦੇਣ ਤੋਂ ਬਾਅਦ ਬਾਪੂ-ਬੇਬੇ ਤਾਂ ਜੂਨੋਂ ਬੇਜੂਨ ਹੋ ਜਾਣਗੇ! ਦਿਲਬਾਗ ਤਾਂ ਉਨ੍ਹਾਂ ਨੂੰ ਪੂੜੇ ਦੇਣੋਂ ਰਿਹਾ?

ਕੁਲਵੰਤ ਪੇਕੀਂ ਆ ਗਈ। ਬਾਪੂ ਦੀ ਬੁੱਕਲ ਵਿਚ ਵੜ ਜਾਰੋ-ਜਾਰ ਰੋਈ। ਬਾਪੂ ਦਾ ਉਸ ਨੂੰ ਦਿਲੋਂ ਦਰੇਗ ਸੀ।

“ਤੈਨੂੰ ਸਹੁਰੀਂ ਕੋਈ ਤੰਗੀ-ਫੰਗੀ ਤਾਂ ਨ੍ਹੀ?” ਬਾਪੂ ਨੇ ਗੜ੍ਹਕ ਕੇ ਪੁੱਛਿਆ।

“ਨਹੀਂ ਬਾਪੂ, ਮੈਂ ਤਾਂ ਬਹੁਤ ਸੁਖੀ ਐਂ।” ਕੁਲਵੰਤ ਦਾ ਹਿਰਦਾ ਲੀਰਾਂ ਹੋਇਆ ਪਿਆ ਸੀ।

“ਜੇ ਕੋਈ ਤੰਗ-ਫੰਗ ਕਰੇ, ਦੱਸ ਦੇਈਂ! ਚਾਰ ਮਾਰਾਂਗੇ ਛਿੱਤਰ, ਲੋਕਾਂ ਦੇ ਵਿਆਹਾਂ ‘ਚ ਮੇਰੇ ਵੀਹ ਬੰਦੇ ਲੱਡੂਆਂ ਨਾਲ ਕੁੱਟੇ ਵੇ ਐ!” ਗਿੰਦਰ ਬੋਲਿਆ ਅਤੇ ਕੁੜੀ ਹੰਝੂ ਕੇਰਦੀ ਹੱਸ ਪਈ। ਧੀ, ਬਾਪੂ ਦੀ ਸਾਦਗੀ ‘ਤੇ ਜਾਨ ਵਾਰਦੀ ਸੀ। ਕੁਰਬਾਨ ਹੁੰਦੀ ਸੀ।

ਇਕ ਵਾਰੀ ਦੀ ਗੱਲ ਹੈ ਕਿ ਪਿੰਡ ਵਿਚ ਕਿਸੇ ਦਾ ਵਿਆਹ ਸੀ। ਗਿੰਦਰ ਵੀ ਨਾਲ ਬਰਾਤੀ ਗਿਆ ਹੋਇਆ ਸੀ। ਦੁਪਿਹਰੋਂ ਬਾਅਦ ਰੋਟੀ ਵੇਲੇ ਸ਼ਰਾਬੀ ਹੋਏ ਬਰਾਤੀ ਲੜ ਪਏ। ਦਾਰੂ ਨਾਲ ਧੁੱਤ ਹੋਏ ਕਮਲੇ ਜੱਟ ਵੇਲ ਦੇ ਥਾਲ, ਇਕ-ਦੂਜੇ ਵੱਲ ਵਗਾਹ-ਵਗਾਹ ਮਾਰਨ ਲੱਗ ਪਏ। ਉਨ੍ਹਾਂ ਵੱਲ ਦੇਖ ਕੇ ਗਿੰਦਰ ਨੇ ਵੀ ਥਾਲ ਚਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਕਿਸੇ ਪੇਂਡੂ ਨੇ ਗਿੰਦਰ ਨੂੰ ਆ ਕੇ ਪੁੱਛਿਆ, “ਉਏ ਇਹ ਕੀ ਕਰਦੈਂ?” ਤਾਂ ਗਿੰਦਰ ਬੜੇ ਮਜਾਜ ਨਾਲ ਬੋਲਿਆ, “ਔਹਨਾਂ ਨੂੰ ਦੇਖ ਕੇ ਕਰਦੈਂ।” ਤਾਂ ਪੇਂਡੂ ਬੋਲਿਆ, “ਉਹ ਤਾਂ ਕਮਲਿਆ ਲੜਦੇ ਐ, ਪਰ ਤੇਰੀ ਤਾਂ ਕਿਸੇ ਨਾਲ ਕੋਈ ਦੁਸ਼ਮਣੀਂ ਨ੍ਹੀ?”

“ਉਹ ਲੜਦੇ ਐ?” ਗਿੰਦਰ ਹੈਰਾਨ ਸੀ।

“ਤੇ ਹੋਰ ਕੀ?”

“ਲੈ! ਮੈਂ ਐਵੇਂ ਈ ਕਮਲਿਆਂ ਮਾਂਗੂੰ ਥਾਲ ਵਗਾਹ-ਵਗਾਹ ਮਾਰੀ ਜਾਨੈਂ? ਮੈਂ ਤਾਂ ਇਹ ਸੋਚਿਆ ਸੀ ਬਈ ਏਸ ‘ਲਾਕੇ ‘ਚ ਇਹ ਕੋਈ ਰਿਵਾਜ ਹੋਣੈਂ?”

ਖ਼ੈਰ! ਕੁਲਵੰਤ ਦਿਲ ਕਰੜਾ ਕਰਕੇ ਸਹੁਰੀਂ ਪਰਤ ਗਈ। ਕੁਪੱਤੀ ਸੱਸ ਨੇ ਫ਼ੈਸਲਾ ਪੁੱਛਿਆ।

“ਬਾਪੂ ਜੀ ਕਹਿੰਦੇ ਹਾੜ੍ਹੀ ਦੀ ਵਾਢੀ ਮਗਰੋਂ ਸਾਰਾ ਕੁਛ ਈ ਨਾਂ ਲੁਆ ਦਿਆਂਗੇ।” ਕੁਲਵੰਤ ਨੇ ਅਸਲੋਂ ਹੀ ਝੂਠ ਬੋਲਿਆ। ਉਹ ਸੋਚਦੀ ਸੀ ਕਿ ਚਾਰ-ਪੰਜ ਮਹੀਨੇ ਤਾਂ ਸੌਖੇ ਨਿਕਲਣਗੇ? ਬਾਕੀ ਗੁਰੂ ਭਲੀ ਕਰੇਗਾ! ਸੱਸ ਸੰਤੁਸ਼ਟ ਹੋ ਗਈ। ਦਿਲਬਾਗ ਨੇ ਕੁਲਵੰਤ ਨੂੰ ਕੁੱਟਣਾ ਮਾਰਨਾ ਛੱਡ ਦਿੱਤਾ। ਸੱਸ ਦੀ ‘ਪੁੱਤ-ਪੁੱਤ’ ਫਿਰ ਸ਼ੁਰੂ ਹੋ ਗਈ।

ਕੁਲਵੰਤ ਨੂੰ ਅਚਾਨਕ ਹੀ ਇਕ ਅਤੀਅੰਤ ਹਿਰਦੇਵੇਧਕ ਖ਼ਬਰ ਮਿਲੀ। ਗਿੰਦਰ ਅਚਾਨਕ ਚੜ੍ਹਾਈ ਕਰ ਗਿਆ ਸੀ। ਕੁੜੀ ਨੇ ਭੁੱਬ ਮਾਰੀ, ਆਪਣੀ ਛਾਤੀ ਪਿੱਟ-ਪਿੱਟ ਲਾਲ ਕਰ ਲਈ। ਪਰ ਸੱਸ ਅਤੇ ਦਿਲਬਾਗ ਅੰਦਰ ਕੁਤਕੁਤੀ ਹੋਈ। ਉਹ ਲੋਕ-ਲਾਜ ਨੂੰ ਮਕਾਣ ਦੀ ਟਰਾਲੀ ਭਰ ਕੁਲਵੰਤ ਦੇ ਪੇਕਿਆਂ ਨੂੰ ਰਵਾਨਾ ਹੋ ਗਏ। ਦਿਲਬਾਗ ਅਤੇ ਉਸ ਦੀ ਮਾਂ, ਮਨ ਵਿਚ ਕਈ ਚੁੱਪ ਸਕੀਮਾਂ ਉਸਾਰ ਚੁੱਕੇ ਸਨ।

ਬਾਪੂ ਦੀ ਲਾਸ਼ ‘ਤੇ ਡਿੱਗ ਕੇ ਕੁਲਵੰਤ ਨੇ ਧਾਹ ਮਾਰੀ।

“ਤੂੰ ਮੈਨੂੰ ਕਿਹੜੇ ਵਹਿਣਾਂ ਵਿਚ ਸਿੱਟ ਕੇ ਤੁਰ ਗਿਆ ਵੇ ਮੇਰਿਆ ਪਿਆਰਿਆ ਬਾਬਲਾ…!” ਪਰ ਹਰ ਵਕਤ ਯੱਭਲੀਆਂ ਮਾਰਨ ਵਾਲਾ ‘ਬਾਬਲ’ ਤਾਂ ਅਹਿਲ ਪਿਆ ਸੀ। ਬਿਲਕੁਲ ਹੀ ਚੁੱਪ-ਚਾਪ ਅਤੇ ਖ਼ਾਮੋਸ਼! ਸਾਰਾ ਪਿੰਡ ਹੀ ਦੁੱਖ ਵਿਚ ਗਰਾਸਿਆ, ਗੂੰਗਾ ਬਣਿਆਂ ਬੈਠਾ ਸੀ। ਪਿੰਡ ਦੀ ਰੌਣਕ, ਗਿੰਦਰ ਤੁਰ ਗਿਆ ਸੀ। ਰਿਸ਼ਤੇਦਾਰ ਵੱਖ ਦੁਖੀ ਸਨ। ਅਸਲੀਅਤ ਦਾ ਤਾਂ ਸਾਰਿਆਂ ਨੂੰ ਹੀ ਪਤਾ ਸੀ।

ਅਸਲ ਵਿਚ ਗੁਆਂਢੀਆਂ ਦੇ ਮੁੰਡੇ ਦਾ ਵਿਆਹ ਸੀ। ਅਗਲੇ ਦਿਨ ਬਰਾਤ ਜਾਣੀ ਸੀ। ਉਨ੍ਹਾਂ ਨੇ ਗਿੰਦਰ ਤੋਂ ਦੋ ਘੜ੍ਹੇ ਦੇਸੀ ਦਾਰੂ ਦੇ ਪੁਆ ਦਿੱਤੇ। ਪੂਰੀਆਂ ਅੱਠ ਬੋਤਲਾਂ ਨਿਕਲ ਆਈਆਂ। ਪਰ ਉਨ੍ਹਾਂ ਨੇ ਦਾਰੂ ਨੂੰ ‘ਖੱਟਰ’ ਕਰਨ ਵਾਸਤੇ ਇਕ ਜਾਣੂੰ-ਪਹਿਚਾਣੂੰ ਡਾਕਟਰ ਤੋਂ ਬਾਰਾਂ ਨੰਬਰੀ ‘ਮਿਕਚਰ’ ਬਣਵਾ ਕੇ ਦੇਸੀ ਦਾਰੂ ਵਾਲੇ ਗੇਲਣ ਵਿਚ ਪਾ ਦਿੱਤੀ। ਨਸ਼ਾਦਰ ਵਾਲੀ ਦਾਰੂ ਵਿਚ ‘ਮਿਕਚਰ’ ਮਿਲਣ ਕਾਰਨ ਜ਼ਹਿਰ ਬਣ ਗਈ। ਪਰ ਪਤਾ ਕਿਸੇ ਨੂੰ ਵੀ ਨਹੀਂ ਸੀ!

“ਲੈ ਬਈ ਚਾਚਾ, ਦੇਖ ਟੈਸਟ ਕਰਕੇ!” ਵਿਆਹ ਵਾਲੇ ਮੁੰਡੇ ਨੇ ਗਿੰਦਰ ਨੂੰ ਗਿਲਾਸ ਭਰ ਕੇ ਪੇਸ਼ ਕੀਤਾ। ਗਿੰਦਰ ਨੇ ਜਾੜ੍ਹ ਘੁੱਟ ਕੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀ ਜੁਬਾਨ ਤਾਲੂਏ ਲੱਗ ਗਈ।

“ਪੂਰੀ ਖਰੀ ਐ ਬਈ…!” ਕਹਿਣ ਨੂੰ ਤਾਂ ਗਿੰਦਰ ਨੇ ਆਖ ਦਿੱਤਾ। ਪਰ ਕੁਝ ਪਲਾਂ ਬਾਅਦ ਹੀ ਉਸ ਨੂੰ ਬੁਰੀ ਤਰ੍ਹਾਂ ਖ਼ੂਨ ਦੀ ਉਲਟੀ ਆਈ। ਡਾਕਟਰ ਅਤੇ ਵਿਆਂਦੜ੍ਹ ਭਮੱਤਰ ਗਏ। ਗਿੰਦਰ ਦਾ ਬੁਰਾ ਹਾਲ ਹੋ ਗਿਆ ਸੀ।

“ਦਾਰੂ ਬਾਹਲੀ ਘੈਂਟ ਐ ਚਾਚਾ-ਇਕ ਹੋਰ ਅੰਦਰ ਸਿੱਟ-ਠੀਕ ਹੋਜੇਂਗਾ!” ਤੇ ਵਿਆਂਦੜ੍ਹ ਨੇ ਇਕ ਗਿਲਾਸ ਹੋਰ ਗਿੰਦਰ ਦੇ ਹਲਕ ਵਿਚ ਖਾਲੀ ਕਰ ਦਿੱਤਾ। ਇਕ ਤਰ੍ਹਾਂ ਨਾਲ ਜ਼ਹਿਰ ਦਾ ਪੂਰਾ ਗਿਲਾਸ ਗਿੰਦਰ ਅੰਦਰ ਜਾ ਚੁੱਕਾ ਸੀ। ਪਹਿਲਾਂ ਤਾਂ ਉਹ ਦੇਹ-ਤੋੜ ਤੜਫਿ਼ਆ ਅਤੇ ਫਿਰ ਬੇਹੋਸ਼ ਹੋ ਗਿਆ। ਵਿਆਂਦੜ੍ਹ ਅਤੇ ਡਾਕਟਰ ਦਾਰੂ ਵਾਲਾ ਗੇਲਣ ਚੁੱਕ ਤਿੱਤਰ ਹੋ ਗਏ। ਦੱਸਿਆ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਸੀ। ਮਲਕੀਤ ਕੌਰ ਵੀ ਵਿਆਹ ਵਾਲੇ ਘਰੇ ਹੀ ਸੀ। ਜੇ ਗਿੰਦਰ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਜਾਂਦਾ, ਸ਼ਾਇਦ ਉਸ ਦੀ ਜਾਨ ਬਚ ਜਾਂਦੀ?

ਜਦ ਅੱਧੀ ਕੁ ਰਾਤੋਂ ਮਲਕੀਤ ਕੌਰ ਵਿਆਹ ਵਾਲੇ ਘਰੋਂ ਪਰਤੀ ਤਾਂ ਗਿੰਦਰ ਫੱਟੇ ਵਾਂਗ ਆਕੜਿਆ, ਮੂੰਹ ਅੱਡੀ ਪਿਆ ਸੀ। ਅੱਖਾਂ ਉਸ ਦੀਆਂ ਚੌਫ਼ਾਲ ਖੁੱਲ੍ਹੀਆਂ ਸਨ। ਮੂੰਹ ‘ਤੇ ਲਹੂ ਲਿਬੜੀ ਝੱਗ ਸੁੱਕੀ ਪਈ ਸੀ।

ਮਲਕੀਤ ਕੌਰ ਨੇ ਦੁਹੱਥੜ ਮਾਰੀ। ਉਸ ਦੇ ਹਾਲ-ਦੁਹਾਈ ਪਾਉਣ ‘ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਦਾਰੂ ਕੱਢਣ ਬਾਰੇ ਮਲਕੀਤ ਕੌਰ ਨੂੰ ਪਤਾ ਸੀ। ਉਸ ਨੇ ਕਰੋਧ ਵਿਚ ਸੁਣਾਈ ਕੀਤੀ, “ਕੁੱਤਿਓ ਬਾਹਮਣੋਂ! ਮੇਰਾ ਸਾਧ ਅਰਗਾ ਖਸਮ ਤਾਂ ਤੁਸੀਂ ਲੈ ਲਿਆ-ਹੁਣ ਥੋਡੇ ਸਾਰੇ ਖਲਣੇਂ ਨੂੰ ਨਰੜਾ ਕੇ ਮਰਵਾਊਂ..!”

ਮਲਕੀਤ ਕੌਰ ਦੀ ਸਖ਼ਤ ਧਮਕੀ ‘ਤੇ ਪੰਡਤਾਂ ਦੇ ਸਾਰੇ ਟੱਬਰ ਨੇ ਆ ਕੇ ਉਸ ਦੇ ਪੈਰ ਫੜ ਲਏ। ਪੰਚਾਇਤ ਦਾ ਮਿੰਨਤ-ਤਰਲਾ ਕੀਤਾ। ਸਰਪੰਚ ਤੁਰੰਤ ਮਲਕੀਤ ਕੌਰ ਕੋਲ ਪਹੁੰਚਿਆ।

“ਜੋ ਕੁਛ ਹੋ ਗਿਆ ਮਲਕੀਤ ਕੁਰੇ, ਕਿਸੇ ਦੇ ਵੱਸ ਨ੍ਹੀ। ਹੁਣ ਤੂੰ ਸਿਆਣੀ ਬਣ। ਪੁਲਸ ਵੀਹ ਟਟਬੈਰ ਖੜ੍ਹੇ ਕਰ ਕੇ ਖੁਆਰ ਕਰੂ ਤੇ ਕਚਿਹਰੀਆਂ ਦੇ ਗੇੜੇ ਵਾਧੂ ਦੇ ਮਾਰਾਂਗੇ! ਇਹਨਾਂ ਨੂੰ ਸਜਾ ਬੋਲਣ ਨਾਲ ਗਿੰਦਰ ਸਿਉਂ ਨੇ ਮੁੜ ਨ੍ਹੀ ਆਉਣਾ, ਵਾਧੂ ਇਹਦੀ ਲਾਸ਼ ਈ ਖੱਜਲ ਕਰਾਂਗੇ। ਪੁਲਸ ਆਲੇ ਪੋਸਟ ਮਾਰਟਮ ਕਰਵਾਉਣਗੇ। ਵੀਹ ਪੰਗੇ ਖੜ੍ਹੇ ਕਰਨਗੇ। ਹਾਂ, ਜੇ ਤੂੰ ਕਹੇਂ ਪੰਡਤਾਂ ਦੇ ਊਂ ਛਿਤਰੌਲਾ ਫੇਰ ਦਿੰਨੇ ਐਂ?”

ਮਲਕੀਤ ਕੌਰ ਚੁੱਪ ਸੀ। ਸਰਪੰਚ ਨੇ ਸੱਚ ਹੀ ਤਾਂ ਬੋਲਿਆ ਸੀ।

“ਪੰਚਾਇਤ ਰੱਬ ਵਰਗੀ ਹੁੰਦੀ ਐ ਭਾਈ। ਧੱਕੀਦੀ ਨਹੀਂ ਹੁੰਦੀ!” ਬੂਟਾ ਧਾਲੀਵਾਲ ਬੋਲਿਆ।

“ਜੋ ਹੋਇਆ, ਬਹੁਤ ਬੁਰਾ ਹੋਇਆ, ਗੱਲ ‘ਤੇ ਮਿੱਟੀ ਪਾਓ ਤੇ ਸਸਕਾਰ ਕਰੋ।” ਤਾਏ ਉਜਾਗਰ ਸਿੰਘ ਨੇ ਕਿਹਾ।

ਸਿਆਣਿਆਂ ਦੀ ਦਿੱਤੀ ਮੱਤ ‘ਤੇ ਗਿੰਦਰ ਦਾ ਸਸਕਾਰ ਕਰ ਦਿੱਤਾ ਗਿਆ। ਸਾਰੇ ਰਿਸ਼ਤੇਦਾਰ ਵਿਦਾਅ ਹੋ ਗਏ।

ਗਿੰਦਰ ਤਾਂ ਚਲਾ ਗਿਆ ਸੀ। ਪਰ ਮਲਕੀਤ ਕੌਰ ਦੀ ਜਿ਼ੰਦਗੀ ਵਿਚ ਹਨੇਰ ਛਾ ਗਿਆ। ਹੁਣ ਉਹ ਆਪ ਪੱਠੇ ਲਿਆਉਂਦੀ, ਕੁਤਰਦੀ ਅਤੇ ਪਸ਼ੂਆਂ ਨੂੰ ਪਾਉਂਦੀ। ਜਦੋਂ ਉਸ ਦੇ ਦਿਲੋਂ ਲਾਂਬੂ ਉਠਦਾ ਤਾਂ ਉਹ ਰੱਬ ਨੂੰ ਸਿੱਧੀ ਹੋ ਜਾਂਦੀ।

“ਰੱਬਾ! ਜੇ ਉਹਨੂੰ ਈ ਚੱਕਣਾ ਸੀ ਤਾਂ ਇਕ ਪੁੱਤ ਈ ਦੇ ਦਿੰਦਾ!” ਚਾਹੇ ਉਹ ਗਿੰਦਰ ਨੂੰ ਕਿੰਨਾ ਵੀ ਮੰਦਾ ਚੰਗਾ ਬੋਲਦੀ ਸੀ, ਪਰ ਉਸ ਨੂੰ ਯਾਦ ਕਰ-ਕਰ, ਬੁੱਕ-ਬੁੱਕ ਹੰਝੂ ਕੇਰਦੀ, ਝੂਰਦੀ ਰਹਿੰਦੀ। ਹੋਂਦ ਅਤੇ ਅਣਹੋਂਦ ਦਾ ਅਹਿਸਾਸ ਹੁੰਦਾ!

ਕੁਲਵੰਤ ਅਤੇ ਦਿਲਬਾਗ ਕਦੇ-ਕਦੇ ਗੇੜਾ ਮਾਰਦੇ ਅਤੇ ਸ਼ਾਮ ਨੂੰ ਮੁੜ ਜਾਂਦੇ। ਦਿਲਬਾਗ ਦਾ ਤਾਂ ਬੱਸ ਇੱਕੋ ਹੀ ਮਕਸਦ ਸੀ। ਪਰ ਕੁਲਵੰਤ ਨੇ ਇਸ ਬਾਰੇ ਮਾਂ ਕੋਲ ਬਾਤ ਨਾ ਪਾਈ। ਪਰ ਕੋਈ ਕਿੰਨਾਂ ਕੁ ਚਿਰ ਚੁੱਪ ਰਹਿ ਸਕਦੈ? ਇਕ ਦਿਨ ਅੱਕੀ ਹੋਈ ਕੁਲਵੰਤ ਨੇ ਦਿਲਬਾਗ ਦੀ ਬਦਨੀਤ ਬਾਰੇ ਦੱਸ, ਮਾਂ ਦੇ ਸੀਨੇ ਬਰਛੀ ਮਾਰ ਹੀ ਦਿੱਤੀ। ਮਾਂ ਦਾ ਦਿਲ ਖੱਖੜੀਏਂ ਹੋ ਗਿਆ। ਮਾਂ ਨੇ ਅਜਿਹਾ ਹਓਕਾ ਖਿੱਚਿਆ ਕਿ ਰਾਤ ਨੂੰ ਮੰਜੇ ‘ਤੇ ਪਈ ਫਿਰ ਉਹ ਮੁੜ ਕੇ ਨਾ ਉਠੀ।

ਦਿਲਬਾਗ ਅਤੇ ਪਿੰਡ ਵਾਲਿਆਂ ਨੇ ਮਲਕੀਤ ਕੌਰ ਦੀ ਮਿੱਟੀ ਕਿਉਂਟੀ। ਫੁੱਲ ਤਾਰ ਆਏ। ਪਿੰਡ ਪਹੁੰਚੇ ਤਾਂ ਤਾਇਆ ਉਜਾਗਰ ਸਿੰਘ ਬਹੁੜ ਪਿਆ। ਉਹ ਦਿਲਬਾਗ ਨੂੰ ਹੀ ਸੰਬੋਧਨ ਹੋਇਆ।

“ਸ਼ੇਰਾ! ਉਹ ਤਾਂ ਤੁਰਨ ਆਲੇ ਗਏ ਤੁਰ, ਪਰ ਹੁਣ ਤੂੰ ਜਮੀਨ ਤੇ ਘਰ ਦੀ ਸਾਂਭ ਸੰਭਾਲ ਕਰ! ਇਹ ਸਾਰਾ ਕੁਛ ਹੁਣ ਤੇਰਾ ਤੇ ਕੁਲਵੰਤ ਦਾ ਈ ਐ।”

“ਪਰ ਤਾਇਆ ਜੀ! ਮੇਰਾ ਤਾਂ ਪਿੱਛੇ ਵੀ ਬਹੁਤ ਮੁਸ਼ਕਲ ਐ?” ਦਿਲਬਾਗ ਨੇ ਚਤਰਾਈ ਖੇਡੀ।

“ਫੇਰ ਪੁੱਤਰਾ ਇਉਂ ਕਰ! ਇਹਨੂੰ ਸਾਰੇ ਕਾਸੇ ਨੂੰ ਵੇਚ-ਵੱਟ ਕੇ ਪੈਸਾ ਹੱਥ ਹੇਠ ਕਰ। ਸ਼ਰੀਕਾਂ ਤੋਂ ਡਰੀਦੈ। ਕੱਲ੍ਹ ਨੂੰ ਕਿਸੇ ਨੇ ਕਬਜਾ ਕਰ ਲਿਆ, ਬਾਧੂ ਸਿਰ ਪਾਟਣ ਨੂੰ ਥਾਂ ਕਰੇਂਗਾ।”

ਦਿਲਬਾਗ ਦੇ ਦਿਲ ਦੀ ਹੋ ਗਈ।

ਪਰ ਉਹ ਚੁੱਪ ਰਿਹਾ।

“ਕੀ ਸੋਚਣ ਲੱਗ ਪਿਆ?” ਤਾਇਆ ਸੱਚੀ ਹਮਦਰਦੀ ਵਿਚ ਨੁੱਚੜੀ ਜਾ ਰਿਹਾ ਸੀ। ਉਸ ਦਾ ਚਿੱਟਾ ਸਾਊ ਦਾਹੜਾ ਹਵਾ ਵਿਚ ਲਹਿਰਾ ਰਿਹਾ ਸੀ। ਦਿਲਬਾਗ ਦੇ ਦਿਲ ਦੀ ਅੰਦਰਲੀ ਕਾਲਸ ਦਾ ਉਸ ਨੂੰ ਪਤਾ ਨਹੀਂ ਸੀ।

“ਮੈਂ ਸੋਚਦਾ ਸੀ ਤਾਇਆ ਜੀ ਬਈ ਇਸ ਬਹਾਨੇ ਇੱਥੇ ਆਉਣ ਜਾਣ ਬਣਿਆਂ ਰਹਿੰਦਾ?”

“ਤੂੰ ਸ਼ੇਰਾ ਜੀਅ ਸਦਕੇ ਆ। ਸਾਰਾ ਪਿੰਡ ਈ ਤੇਰੈ। ਗਿੰਦਰ ਪਿੰਡ ਦਾ ਸਾਂਝਾ ਸੀ। ਉਹ ਤਾਂ ਇਕ ਪਾਕ-ਪਵਿੱਤਰ ਰੂਹ ਸੀ। ਦੁਨੀਆਂ ਦੇ ਝੰਜਟਾਂ ਤੋਂ ਲੱਖਾਂ ਕੋਹਾਂ ਪਰ੍ਹੇ। ਪਰ ਤੂੰ ਜਮੀਨ ਆਲਾ ਟੈਂਟਾ ਜਰੂਰ ਨਬੇੜ। ਜੇ ਗਿੰਦਰ ਸਿਉਂ ਦੀ ਪੈਲੀ ਕਰਕੇ ਕੋਈ ਝਗੜਾ ਹੋਇਆ ਤਾਂ ਮੈਂ ਤਾਂ ਜਿਹੜਾ ਦੁਖੀ ਹੋਣੈਂ, ਹੋਣਾ ਈ ਐਂ, ਨਾਲ ਅੱਧਾ ਪਿੰਡ ਦੁਖੀ ਹੋਊ!” ਤਾਇਆ ਉਜਾਗਰ ਸਿੰਘ ਵਿਤੋਂ ਵੱਧ ਜਜ਼ਬਾਤੀ ਹੋ ਗਿਆ।

“ਪਰ ਤਾਇਆ ਜੀ, ਗਾਹਕ ਵੀ ਕੋਈ ਮਿਲੇ?”

“ਗਾਹਕ ਬਥੇਰ੍ਹੇ! ਮੈਂ ਲੱਭ ਕੇ ਦਿਊਂ!” ਤਾਏ ਨੇ ਆਪਣੀ ਹਿੱਕ ‘ਤੇ ਵੱਡਾ ਸਾਰਾ ਹੱਥ ਮਾਰਿਆ।

ਫ਼ੈਸਲਾ ਹੋ ਗਿਆ। ਗਾਹਕ ਵੀ ਮਿਲ ਗਿਆ।

ਤਾਏ ਉਜਾਗਰ ਸਿੰਘ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਕੁਝ ਸਿੱਧੇ ਅਤੇ ਕੁਝ ਅਸਿੱਧੇ ਹੀਲੇ-ਵਸੀਲੇ ਕਰ ਕੇ ਗਿੰਦਰ ਵਾਲੀ ਜ਼ਮੀਨ ਅਤੇ ਘਰ ਵੇਚ ਕੇ ਪੈਸੇ ਦਿਲਬਾਗ ਦੇ ਹੱਥ ਫੜਾ ਦਿੱਤੇ। ਕਬਜਾ ਹਾੜ੍ਹੀ ਤੋਂ ਬਾਅਦ ਦੇਣਾ ਮਿਥਿਆ ਸੀ। ਹਾੜ੍ਹੀ ਦੀ ਸਾਰੀ ਫ਼ਸਲ ਦਾ ਦਿਲਬਾਗ ਹੀ ਮਾਲਕ ਹੋਣਾ ਸੀ। ਹਾੜ੍ਹੀ ਦੀ ਵਾਢੀ ਤੋਂ ਲੈ ਕੇ ਕਣਕ ਦੀ ਕਢਾਈ ਤੱਕ, ਸਾਰੀ ਜਿ਼ੰਮੇਵਾਰੀ ਉਸੇ ਦੀ ਹੀ ਸੀ। ਉਹ ਮਿਲੇ ਚਾਲੀ ਲੱਖ ਰੁਪਏ ਬੈਂਕ ਵਿਚ ਰੱਖ, ਪਿੰਡ ਨੂੰ ਬੱਸ ਚੜ੍ਹ ਗਿਆ। ਹੁਣ ਉਸ ਦੇ ਧਰਤੀ ‘ਤੇ ਪੈਰ ਨਹੀਂ ਲੱਗਦੇ ਸਨ। ਚਾਲੀ ਲੱਖ ਰੁਪਏ? ਤੇ ਉਹ ਵੀ ਮੱਲੋਮੱਲੀ ਮਿਲਣੇ? ਦਿਲਬਾਗ ਤਾਂ ਅੱਜ ਸਿਰੋਂ ਸਰਦਾਰ ਸੀ!

ਹਾੜ੍ਹੀ ਦੀ ਵਾਢੀ ਆ ਗਈ। ਦਿਲਬਾਗ ਨੇ ਪਿੰਡੋਂ ਕੰਬਾਈਨ ਲਿਆ ਕੇ ਕਣਕ ਵਢਵਾ ਦਿੱਤੀ ਅਤੇ ਦਾਣੇਂ ਆਪਣੇ ਆੜ੍ਹਤੀਆਂ ਨੂੰ ਤੁਲਵਾ ਕੇ ਚੁਕਵਾ ਦਿੱਤੇ। ਚਾਰੇ ਪਾਸਿਓਂ ਫ਼ਾਰਗ ਹੋ ਕੇ ਦਿਲਬਾਗ ਅਤੇ ਉਸ ਦੇ ਜੁੰਡੀ ਦੇ ਯਾਰਾਂ ਨੇ ਸ਼ਾਮ ਨੂੰ ਗਿੰਦਰ ਦੇ ਘਰੇ ਝੰਡਾ ਆ ਗੱਡਿਆ। ਬੋਤਲਾਂ ਖੁੱਲ੍ਹ ਗਈਆਂ, ਬੱਕਰਾ ਵੱਢਿਆ ਗਿਆ। ਕੋਠੇ ‘ਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਗਿਆ। ਦਾਰੂ ਨਾਲ ਬੱਕਰਾ ਚੂੰਡਿਆ ਜਾ ਰਿਹਾ ਸੀ ਅਤੇ ਸਪੀਕਰ ‘ਤੇ ਗੰਦੇ ਗੀਤ ਵੱਜ ਰਹੇ ਸਨ। ਲਲਕਾਰੇ ਵੱਜ ਰਹੇ ਸਨ ਅਤੇ ਬੋਤੇ ਵਾਂਗ ਮੱਘੇ ਕੱਢੇ ਜਾ ਰਹੇ ਸਨ।

ਸਾਰਾ ਪਿੰਡ ਕੰਨਾਂ ਵਿਚ ਉਂਗਲਾਂ ਦੇਈ ਪਿਆ ਸੀ। ਜਿਵੇਂ ਸਾਰਾ ਪਿੰਡ ਮਰ ਗਿਆ ਸੀ। ਜਿਵੇਂ ਸਾਰਾ ਪਿੰਡ ਉੱਜੜ ਗਿਆ ਸੀ। ਜਿਵੇਂ ਸਾਰੇ ਪਿੰਡ ਨੂੰ ‘ਦਿਉ’ ਖਾ ਗਿਆ ਸੀ। ਪਰ ਸਪੀਕਰ ‘ਤੇ ਤਵਾ ਖੜਕ ਰਿਹਾ ਸੀ, “ਰੱਸੀਆਂ ਧਰ ਕੇ ਮਿਣਦੇ ਲੋਕੀ, ਔਤ ਗਿਆਂ ਦੀਆਂ ਥਾਂਵਾਂ…!”

ਸਾਰੇ ਪਿੰਡ ਨੂੰ ਇੰਜ ਮਹਿਸੂਸ ਹੋਇਆ ਕਿ ਗਿੰਦਰ ਅਸਲ ਵਿਚ ਉਸ ਦਿਨ ਨਹੀਂ, ਅੱਜ ਮਰਿਆ ਸੀ!

ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ??
ਸੋਵੀਅਤ ਯੂਨੀਅਨ ਦੇ ਅਫ਼ਗਾਨਿਸਤਾਨ ਵਿੱਚ ‘ਘੁਸਣ’ ਤੋਂ ਪਹਿਲਾਂ ਅਫ਼ਗਾਨਿਸਤਾਨ ਇੱਕ ਅਮੀਰ ਅਤੇ ਖ਼ੁਸ਼ਹਾਲ ਮੁਲਕ ਸੀ। ਸ਼ਾਇਦ ਕੋਈ ਇਸ ਗੱਲ ਤੋਂ ਅਣਭਿੱਜ ਹੋਵੇ ਕਿ ਅਫ਼ਗਾਨਿਸਤਾਨ ਵਿੱਚ 1400 ਤੋਂ ਜ਼ਿਆਦਾ ਖਣਿੱਜ ਖੇਤਰ ਹਨ, ਜਿੰਨ੍ਹਾਂ ਵਿੱਚ ਬਰੇਟ, ਕ੍ਰੋਮਾਈਟ, ਕੋਇਲਾ, ਤਾਂਬਾ, ਸੋਨਾਂ, ਲੋਹਾ ਧਾਤ, ਸ਼ੀਸ਼ਾ, ਸੰਗਮਰਮਰ, ਕੁਦਰਤੀ ਗੈਸ, ਪੈਟਰੋਲੀਅਮ, ਕੀਮਤੀ ਅਤੇ ਅਰਧ ਕੀਮਤੀ ਪੱਥਰ, ਨਮਕ, ਸਲਫ਼ਰ, ਟੈਲਕ ਅਤੇ ਜ਼ਿੰਕ ਸ਼ਾਮਲ ਹਨ। ਰਤਨ ਪੱਥਰਾਂ ਵਿੱਚ ਉੱਚ ਗੁਣਵਤਾ ਵਾਲ਼ਾ ਪੰਨਾਂ, ਲੈਪਿਸ ਲਾਜ਼ਲੀ, ਲਾਲ ਗਾਰਨੇਟ ਅਤੇ ਰੂਬੀ ਵੀ ਸ਼ਾਮਲ ਹਨ। ਇਸ ਦੇਸ਼ ਵਿੱਚ ਯੂਰੇਨੀਅਮ ਵੀ ਉਪਲੱਭਦ ਹੈ, ਜੋ ਪ੍ਰਮਾਣੂੰ ਹਥਿਆਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੇਸ਼ ਵਿੱਚ ਡੋਡਿਆਂ ਦੀ ਖੇਤੀ ਵੱਡੇ ਪੱਧਰ ‘ਤੇ ਹੁੰਦੀ ਹੈ ਅਤੇ ਇਸ ਤੋਂ ਉਪਜਣ ਵਾਲ਼ੀ ਅਫ਼ੀਮ ਦੁਨੀਆਂ ਭਰ ਵਿੱਚ ਦੁਆਈਆਂ ਬਣਾਉਣ ਵਾਲ਼ੀਆਂ ਨਾਮੀਂ ਕੰਪਨੀਆਂ ਨੂੰ ਸਪਲਾਈ ਹੁੰਦੀ ਸੀ। ਦੁਨੀਆਂ ਭਰ ਵਿੱਚੋਂ 22% ਸੋਨੇ ਦੀ ਉਪਜ ਇਕੱਲੇ ਅਫ਼ਗਾਨਿਸਤਾਨ ਵਿੱਚ ਹੁੰਦੀ ਹੈ।

ਇੱਥੇ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਕੰਧਾਰ, ਗਜ਼ਨੀ ਅਤੇ ਕਾਬਲ ਦੇ ਦੇਸ਼ਾਂ ਨੇ ਖੁਰਾਸਾਨ ਅਤੇ ਸਿੰਧੂ ਦਰਮਿਆਨ ਸਰਹੱਦੀ ਖੇਤਰ ਬਣਾਇਆ। ਅਫ਼ਗਾਨ ਕਬੀਲਿਆਂ ਭਾਵ ਪਸ਼ਤੂਨ ਦੇ ਪੂਰਵਜਾਂ ਦੁਆਰਾ ਵਸੇ ਇਸ ਦੇਸ਼ ਨੂੰ “ਅਫ਼ਗਾਨਿਸਤਾਨ” ਕਿਹਾ ਜਾਂਦਾ ਸੀ, ਜੋ ਸੁਲੇਮਾਨ ਪਹਾੜਾਂ ਦੇ ਆਲ਼ੇ ਦੁਆਲ਼ੇ, ਹਿੰਦੂਕੁਸ਼ ਅਤੇ ਸਿੰਧੂ ਨਦੀ ਦੇ ਵਿਚਕਾਰ ਇੱਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਸੀ। 24 ਦਸੰਬਰ 1979 ਨੂੰ ਸੋਵੀਅਤ ਯੂਨੀਅਨ ਨੇ 1978 ਦੀ ਸੋਵੀਅਤ-ਅਫ਼ਗਾਨ ਦੀ ਮਿੱਤਰਤਾ ਸੰਧੀ ਨੂੰ ਬਰਕਰਾਰ ਰੱਖਣ ਦੇ ਬਹਾਨੇ ਅਫ਼ਗਾਨਿਸਤਾਨ ਉਤੇ ਹਮਲਾ ਕਰ ਦਿੱਤਾ। ਮੁਜਾਹਿਦੀਨ ਅਖਵਾਉਣ ਵਾਲ਼ੇ ਵਿਰੋਧੀਆਂ ਨੇ ਈਸਾਈ ਜਾਂ ਨਾਸਤਿਕ ਸੋਵੀਅਤ ਸੰਘ ਨੂੰ ਅਫ਼ਗਾਨਿਸਤਾਨ ਨੂੰ ਨਿਯੰਤਰਿਤ ਕਰਦੇ ਹੋਏ ਇਸਲਾਮ ਦੇ ਨਾਲ਼ ਨਾਲ਼ ਉਹਨਾਂ ਦੇ ਰਵਾਇਤੀ ਸੱਭਿਆਚਾਰ ਨੂੰ ਅਪਵਿੱਤਰ ਸਮਝਿਆ।

ਦਸੰਬਰ 1979 ਦੇ ਅੰਤ ਵਿੱਚ ਸੋਵੀਅਤ ਯੂਨੀਅਨ ਨੇ ਹਜ਼ਾਰਾਂ ਫ਼ੌਜੀਆਂ ਨੂੰ ਅਫ਼ਗਾਨਿਸਤਾਨ ਵਿੱਚ ਭੇਜਿਆ ਅਤੇ ਤੁਰੰਤ ਕਾਬੁਲ ਅਤੇ ਦੇਸ਼ ਦੇ ਵੱਡੇ ਹਿੱਸਿਆਂ ਦਾ ਪੂਰਾ ਫੌਜੀ ਅਤੇ ਰਾਜਨੀਤਕ ਨਿਯੰਤਰਣ ਗ੍ਰਹਿਣ ਕਰ ਲਿਆ। 1973 ਦੀਆਂ ਗਰਮੀਆਂ ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਦਾਊਦ ਨੇ ਰਾਜਾ ਜ਼ਾਹਿਰ ਦੇ ਵਿਰੁੱਧ ਇੱਕ ‘ਸਫ਼ਲ’ ਤਖ਼ਤਾ ਪਲਟ ਸਰਗਰਮੀ ਸ਼ੁਰੂ ਕੀਤੀ। 24 ਦਸੰਬਰ 1979 ਤੋਂ ਲੈ ਕੇ 15 ਫ਼ਰਵਰੀ 1989 ਤੱਕ ਕੀਤੇ ਯੁੱਧ ਦੌਰਾਨ ਸੋਵੀਅਤ ਬੁਰੀ ਤਰ੍ਹਾਂ ਅਸਫ਼ਲ ਹੋਇਆ ਅਤੇ ਅਫ਼ਗਾਨ ਮੁਜਾਹਿਦੀਨ ਦੀ 1988 ਦੇ ਜਨੇਵਾ ਸਮਝੌਤੇ ਅਨੁਸਾਰ ਜਿੱਤ ਹੋਈ। ਪਰ ਸਮਝੌਤੇ ਅਨੁਸਾਰ ਸੋਵੀਅਤ ਫੌਜਾਂ ਦੀ ਵਾਪਸੀ ਉਪਰੰਤ ਅਫ਼ਗਾਨਿਸਤਾਨ ਵਿੱਚ ਘਰੇਲੂ ਯੁੱਧ ਛਿੜ ਗਿਆ, ਜੋ ਅੱਜ ਤੱਕ ਨਿਰੰਤਰ ਜਾਰੀ ਹੈ।

ਅਫ਼ਗਾਨਿਸਤਾਨ ਵਿੱਚ ਅਮਰੀਕਾ ਦਾ ਦਾਖਲਾ ਓਸਾਮਾ ਬਿਨ ਲਾਦੇਨ ਕਰ ਕੇ ਹੋਇਆ ਸੀ ਅਤੇ ਰੂਸ ਅਮਰੀਕਾ ਦੇ “ਸੀਤ ਯੁੱਧ” ਵੀ ਇਸ ਦੇਸ਼ ਦਾ ਹੀ ਹਿੱਸਾ ਸੀ। ਜਦ ਇਹਨਾਂ ਨੇ ਓਸਾਮਾ ਬਿਨ ਲਾਦੇਨ ਨੂੰ ਖ਼ਤਮ ਕਰ ਦਿੱਤਾ ਤਾਂ ਇਹਨਾਂ ਦਾ ਕਾਰਜ ਵੀ ਇੱਕ ਤਰ੍ਹਾਂ ਨਾਲ਼ ਖਤਮ ਹੋ ਗਿਆ। ਅਮਰੀਕਾ ਦੇ ਅਫ਼ਗਾਨਿਸਤਾਨ ‘ਚ ਜਾਣ ਤੋਂ ਪਹਿਲਾਂ ਵੀ ਤਾਲੀਬਾਨ ਕਾਬਜ਼ ਸਨ ਅਤੇ ਹੁਣ ਇਹਨਾਂ ਦੀਆਂ ਫੌਜਾਂ ਨਿਕਲਣ ਤੋਂ ਬਾਅਦ ਵੀ ਤਾਲੀਬਾਨ ਦਾ ਰਾਜ ਹੋ ਗਿਆ। ਅਮਰੀਕਾ ਨੇ ਤਾਂ ਕਰੀਬ ਵੀਹ ਸਾਲ ਅਫ਼ਗਾਨਿਸਤਾਨ ਦੀ ‘ਸਰਕਾਰ’ ਬਣਾ ਕੇ ਵੀ ਚਲਾਈ। ਹੁਣ ਸ਼ਾਇਦ ਤਾਲੀਬਾਨ ਇਸ ਦੇਸ਼ ਨੂੰ ਚਲਾ ਲੈਣਗੇ। ਸੁਣਨ ਵਿੱਚ ਆਇਆ ਹੈ ਕਿ ਤਾਲੀਬਾਨ ਨੇ ਆਉਣਸਾਰ ਅਫ਼ਗਾਨਿਸਤਾਨ ਦਾ ਨਾਂ ਬਦਲਣ ਦਾ ਨਿਰਣਾ ਵੀ ਕਰ ਲਿਆ ਹੈ।

ਘਰੇਲੂ ਜੰਗ ਜਿੱਤਣੀ ਹਮੇਸ਼ਾ ਔਖੀ ਹੁੰਦੀ ਹੈ। ਮਨੋਵਗਿਆਨੀ ਦੱਸਦੇ ਹਨ ਕਿ ਜਿੰਨ੍ਹਾਂ ਲੋਕਾਂ ਨੂੰ ਤੁਸੀਂ ਉਹਨਾਂ ਦੇ ਆਪਣੇ ਸਕੇ ਸਬੰਧੀਆਂ ਤੋਂ ਡਰਾ ਧਮਕਾ ਕੇ ਜਾਂ ਮਜਬੂਰ ਕਰ ਕੇ ਵਕਤੀ ਤੌਰ ‘ਤੇ ਪਾਸੇ ਕਰਦੇ ਹੋ, ਇੱਕ ਨਾ ਇੱਕ ਦਿਨ ਉਹ ਤੁਹਾਡੇ ਤੋਂ ਬਾਗੀ ਹੋ ਕੇ, ਅਤੇ ਤੁਹਾਡੀ ਹਿੱਕ ‘ਤੇ ਪੈਰ ਧਰ ਕੇ ਆਪਣਿਆਂ ਨੂੰ ਗਲਵਕੜੀ ਪਾਉਣ ਲੱਗੇ ਪਲ ਨਹੀਂ ਲਾਉਣਗੇ। ਹੁਣ ਅਫ਼ਗਾਨ ਦੇ ਆਮ ਲੋਕਾਂ ਨੂੰ ਇੱਕ ਚਿੰਤਾ ਸਤਾ ਰਹੀ ਹੈ ਕਿ ਸਭ ਤੋਂ ਭੈੜ੍ਹੀਆਂ ਘਟਨਾਵਾਂ ਮਾਸੂਮ ਅਤੇ ਬੇਕਸੂਰ ਮੁਟਿਆਰਾਂ ਨਾਲ਼ ਹੋਣਗੀਆਂ। ਉਹਨ੍ਹਾਂ ਦੇ ਸਮੂਹਿਕ ਬਲਾਤਕਾਰ ਕੀਤੇ ਜਾਣਗੇ ਅਤੇ ਬਹੁਤ ਸਾਰੇ ਮਾਸੂਮ ਲੋਕ ਨਮੋਸ਼ੀ ਦੇ ਮਾਰੇ ਖ਼ੁਦਕਸ਼ੀ ਕਰ ਲੈਣਗੇ। ਬਹੁਤ ਸਾਰੀਆਂ ਕੁੜੀਆਂ ਬਲਾਤਕਾਰ ਦੇ ਡਰ ਕਾਰਨ ਆਪਣੇ ਹੀ ਮਾਪਿਆਂ ਹੱਥੋਂ ਮਾਰੀਆਂ ਜਾਣਗੀਆਂ। ਅਮਰੀਕਾ ਨੇ ਅਰਬਾਂ ਡਾਲਰ ਬਰਬਾਦ ਕੀਤੇ ਅਤੇ ਦੋ ਦੇਸ਼ਾਂ ਨੂੰ ਤਬਾਹ ਕਰ ਦਿੱਤਾ, ਪਰ ਹਾਸਲ ਕੱਖ ਵੀ ਨਾ ਹੋਇਆ।

ਤਾਲੀਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜੇ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਉਹਨਾਂ ਨੇ ਅਮਰੀਕਾ ਜਿੱਤ ਲਿਆ ਹੋਵੇ। ਬਹੁਤ ਘੱਟ ਮੌਕੇ ਅਜਿਹੇ ਹੁੰਦੇ ਨੇ, ਜਿੱਥੇ ਅਮਰੀਕਾ ਦੀ ਮਰਜ਼ੀ ਦੇ ਖ਼ਿਲਾਫ਼ ਕੁਛ ਵਾਪਰਦਾ ਹੋਵੇ! ਅਮਰੀਕਾ ਦੀ ਮਰਜ਼ੀ ਤੋਂ ਬਿਨਾ ਕੁਝ ਹੋ ਵੀ ਜਾਵੇ ਤਾਂ ਅਮਰੀਕਾ ਬਹੁਤਾ ਚਿਰ ਉਹ ਸਥਿਤੀ ਰਹਿਣ ਨਹੀਂ ਦਿੰਦਾ। ਅਮਰੀਕਾ ਦੀ ਫੌਜੀ ਤਾਕਤ ਅਸੀਮ ਹੈ। ਅਫ਼ਗਾਨਿਸਤਾਨ ਵਿੱਚ ਦਸ-ਵੀਹ ਹਜ਼ਾਰ ਫੌਜੀ ਬਿਠਾ ਕੇ ਰੱਖਣਾ ਅਮਰੀਕਾ ਵਾਸਤੇ ਕੋਈ ਵੱਡੀ ਗੱਲ ਨਹੀਂ। ਦੁਨੀਆਂ ਭਲੀਭਾਂਤ ਸੱਚਾਈ ਜਾਣਦੀ ਹੈ ਕਿ ਅਮਰੀਕਾ ਦਾ ਤਾਲੀਬਾਨ ਨਾਲ਼ ਕੋਈ ਅੰਦਰੂਨੀ ਸਮਝੌਤਾ ਹੋਇਆ ਅਤੇ ਤਾਲੀਬਾਨ ਅਮਰੀਕਾ ਦੇ ਇਸ਼ਾਰੇ ‘ਤੇ ਹੀ ਅਫ਼ਗਾਨਿਸਤਾਨ ਉਪਰ ਕਾਬਜ ਹੋਇਆ ਹੈ। ਕਿਉਂ ਹੋਇਆ ਹੈ? ਇਸ ਦੇ ਅਸਲ ਕਾਰਨ ਆਉਣ ਵਾਲ਼ੇ ਸਮੇਂ ਵਿੱਚ ਸਪੱਸ਼ਟ ਹੋਣਗੇ। ਸਾਡਾ ਇਹ ਮੰਨਣਾ ਹੈ ਕਿ ਅਮਰੀਕਾ ਨੇ ਜਿਹੜਾ ਇਹ ਜਿੰਨ ਕੱਢ ਕੇ ਦਿਖਾਇਆ, ਇਹ ਦੱਖਣੀਂ ਏਸ਼ੀਆ ਦੀਆਂ ਵੱਡੀਆਂ ਤਾਕਤਾਂ ਦੀ ਸਿਰਦਰਦੀ ਬਣੇਗਾ। ਕਿਸੇ ਕੋਲ਼ੋਂ ਲੁਕਿਆ ਛੁਪਿਆ ਨਹੀਂ ਕਿ ਅਫ਼ਗਾਨਿਸਤਾਨ ਦਾ ਮੌਜੂਦਾ ਹਾਕਮ ਅਬਦੁਲ ਗਨੀ ਬਰਾਦਰ ਅਮਰੀਕਾ ਨੇ ਖ਼ੁਦ 2018 ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਛੁਡਵਾਇਆ ਸੀ।

ਚਾਹੇ ਸਾਰੀ ਦੁਨੀਆਂ ਤਬਾਹ ਹੋ ਜਾਵੇ, ਪਰ ਅਮਰੀਕਾ ਕਦੇ ਇਹ ਨਹੀਂ ਚਾਹੇਗਾ ਕਿ ਹੌਂਗ ਕੌਂਗ ਅਤੇ ਚੀਨ ਅਫ਼ਗਾਨਿਸਤਾਨ ਦੇ ਰਸਤੇ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨਾਲ਼ ਵਪਾਰ ਕਰਨ। ਅਗਰ ਵਪਾਰ ਚੱਲੇਗਾ ਤਾਂ ਦੇਸ਼ਾਂ ਦੀ ਆਪਸ ਵਿੱਚ ਸਾਂਝ ਤਾਂ ਵਧੇਗੀ ਹੀ, ਨਾਲ਼ ਦੀ ਨਾਲ਼ ਖ਼ੁਸ਼ਹਾਲੀ ਵੀ ਆਵੇਗੀ। ਇਸ ਲਈ ਅਫ਼ਗਾਨਿਸਤਾਨ ਦੇ ਬੇਕਸੂਰ ਲੋਕਾਂ ਨੂੰ ਬਲ਼ਦੀ ਦੇ ਬੁੱਥੇ ਝੋਕਣਾ ਅਤੇ ਓਥੋਂ ਦੀ ਸ਼ਾਂਤੀ ਦੀ ਬਲੀ ਦੇਣੀ ਜ਼ਰੂਰੀ ਸੀ। ਅਗਰ ਅਫ਼ਗਾਨਿਸਤਾਨ ਵਿੱਚ ਦਹਿਸ਼ਤ ਵਾਲ਼ਾ ਮਾਹੌਲ ਹੋਵੇਗਾ ਤਾਂ ਕੋਈ ਵੀ ਦੇਸ਼ ਸੜਕੀ ਰਸਤੇ ਵਪਾਰ ਕਰਨ ਦੀ ਹਿੰਮਤ ਨਹੀਂ ਕਰੇਗਾ। ਚੀਨ, ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ ਦਾ ਆਪਸੀ ਵਪਾਰ ਠੱਪ ਰਹੇਗਾ ਅਤੇ ਲੋਕ ਭੁੱਖਮਰੀ ਅਤੇ ਗਰੀਬੀ ਨਾਲ਼ ਜੁੱਤੀਓ-ਜੁੱਤੀ ਰਹਿਣਗੇ। ਇਹ ਵੀ ਗੱਲ ਭੁੱਲਣ ਵਾਲ਼ੀ ਨਹੀਂ ਕਿ ਅਫ਼ਗਾਨਿਸਤਾਨ ‘ਤੇ ਕਾਬਜ ਹੋ ਕੇ ਤਾਲੀਬਾਨ ਹੋਰ ‘ਕੱਟੜਪੰਥੀ’ ਸੰਗਠਨਾਂ ਨੂੰ ਹਵਾ ਦੇਵੇਗਾ, ਇਸ ਨਾਲ਼ ਖ਼ਾਸ ਤੌਰ ‘ਤੇ ਪਾਕਿਸਤਾਨ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਹੁਣ ਤਾਲੀਬਾਨ ਦੀ ਜਿੱਤ ‘ਤੇ ਖ਼ੁਸ਼ੀਆਂ ਮਨਾਉਣ ਵਾਲ਼ੇ ਕੀ ਇਹ ਭੁੱਲ ਗਏ ਕਿ ਕੁੜੀਆਂ ਨੂੰ ਪੜ੍ਹਨ ਦੀ ਮਨਾਹੀ, ਜੋ ਬੁਰਕੇ ਤੋਂ ਬਗੈਰ ਬਾਹਰ ਨਿਕਲ਼ੇ ਸਿਰ ਕਲਮ, ਕੋਈ ਔਰਤ ਦੋ ਮਿੰਟ ਤੋਂ ਜ਼ਿਆਦਾ ਬਾਹਰ ਜਾਵੇ ਤਾਂ ਉਸ ਦੇ ਪਤੀ ਦਾ ਨਾਲ਼ ਹੋਣਾ ਜ਼ਰੂਰੀ, ਔਰਤ ਬਿਮਾਰ ਜਾਂ ਗਰਭਵਤੀ ਹੋਵੇ ਉਸ ਦਾ ਇਲਾਜ਼ ਔਰਤ ਹੀ ਕਰ ਸਕਦੀ ਹੈ। ਜਦ ਕੁੜੀਆਂ ਨੂੰ ਦਸਵੀਂ ਤੋਂ ਵੱਧ ਪੜ੍ਹਨ ਦਾ ਹੁਕਮ ਹੀ ਨਹੀਂ, ਡਾਕਟਰ ਕਿੱਥੋਂ ਬਣਗੀਆਂ? ਇਹਨਾਂ ਹਾਲਾਤਾਂ ਵਿੱਚ ਜੇ ਬਿਮਾਰ ਜਾਂ ਗਰਭਵਤੀ ਔਰਤਾਂ ਆਪਣੀ ਜਾਨ ਨਹੀਂ ਗੁਆਉਣਗੀਆਂ ਤਾਂ ਹੋਰ ਕੀ ਹੋਵੇਗਾ?

“ਅਫ਼ਗਾਨਿਸਤਾਨ ਵਿੱਚ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨੂੰ ਡੂੰਘੀ ਉਦਾਸੀ ਨਾਲ਼ ਵੇਖ ਰਹੇ ਹਾਂ!” ਜਿਹੇ ਲਫ਼ਜ਼ ਆਖ ਕੇ 2001 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਫੌਜੀ ਦਖ਼ਲ ਨੂੰ ਅਧਿਕਾਰਤ ਕੀਤਾ ਸੀ। ਸੰਯੁਕਤ ਰਾਜ ਨੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਨੂੰ ਇੱਕ ਸੀਤ ਯੁੱਧ ਦੇ ਰੂਪ ਵਿੱਚ ਦੇਖਿਆ ਅਤੇ ਸੀ. ਆਈ. ਏ. ਨੇ ਪਾਕਿਸਤਾਨੀ ਖ਼ੁਫ਼ੀਆ ਸੇਵਾਵਾਂ ਦੁਆਰਾ ਵਿਰੋਧੀ ਮੁਜਾਹਿਦੀਨ ਵਿਦਰੋਹੀਆਂ ਨੂੰ ਆਪਰੇਸ਼ਨ ਚੱਕਰਵਾਤ ਨਾਮਕ ਵਿੱਚ ਸਹਾਇਤਾ ਪ੍ਰਦਾਨ ਕੀਤੀ। ਪਰ ਹੁਣ ਰਾਤੋ ਰਾਤ ਜੁੱਲੀ ਬਿਸਤਰਾ ਚੁੱਕ ਅਫ਼ਗਾਨੀਆਂ ਨੂੰ ਤਾਲੀਬਾਨਾਂ ਦੇ ਰਹਿਮ ‘ਤੇ ਛੱਡ ਕੇ ਭੱਜਣ ਵਾਲ਼ੀ ਨੀਅਤ ਕਿਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ, ਦੁਨੀਆਂ ਬਹੁਤ ਜਲਦੀ ਦੇਖੇਗੀ।

ਬਰਸੀ ‘ਤੇ ਵਿਸ਼ੇਸ਼, ਇੱਕ ਸੀ ਰਾਜਕੁਮਾਰੀ….
ਰਾਜਕੁਮਾਰੀ ਡਿਆਨਾ ਦੀ ਇੱਕ ਅਜੀਬ ਅਤੇ ਅਧੂਰੀ ਕਹਾਣੀ ਹੈ, ਜੋ ਮੇਰੇ ਅੰਦਾਜ਼ੇ ਅਨੁਸਾਰ ਕਦੇ ਵੀ ਸੰਪੂਰਨ ਨਹੀਂ ਹੋ ਸਕੇਗੀ। ਉਸ ਦੀ ਨਿੱਕੀ ਜਿਹੀ ਜ਼ਿੰਦਗੀ ਵਿੱਚ ਬੜੀਆਂ ਭਿਆਨਕ ਹਵਾਵਾਂ ਵਗੀਆਂ ਅਤੇ ਕਈ ਖ਼ੌਫ਼ਨਾਕ ਝੱਖੜ ਝੁੱਲੇ। ਪਰ ਫਿਰ ਵੀ ਉਹ ਕਤਰਾ-ਕਤਰਾ ਜ਼ਿੰਦਗੀ ਨੂੰ ਘੁੱਟ-ਘੁੱਟ ਕੇ ਜਿਉਂਦੀ ਰਹੀ। ਡਿਆਨਾ ਇੱਕ ਮੱਧ-ਵਰਗੀ ਪ੍ਰੀਵਾਰ ‘ਚੋਂ ਉਠ ਕੇ ਕਿਸਮਤ ਆਸਰੇ “ਰਾਜਕੁਮਾਰੀ” ਬਣੀ। ਪਰ ਉਸ ਦਰਵੇਸ਼ ਕਿਸਮ ਦੀ ਡਿਆਨਾ ਨਾਲ ਜ਼ਿੰਦਗੀ ਨੇ ਕਦੇ ਵੀ ਵਫ਼ਾ ਨਾ ਕੀਤਾ। ਪ੍ਰਿੰਸ ਚਾਰਲਸ ਦੀ ਮੰਗੇਤਰ ਬਣਨ ਉਪਰੰਤ ਉਹ ਰਾਤੋ-ਰਾਤ ਸੰਸਾਰ ਪੱਧਰ ਦੇ ਮੀਡੀਆ ਵਿੱਚ ਚਰਚਿਤ ਹੋਈ।

ਇਤਨੇ ਵੱਡੇ ਘਰਾਣੇ ਦੀ ਨੂੰਹ ਬਣਨ ਤੋਂ ਬਾਅਦ ਵੀ ਉਹ ਪਤੀ ਦੇ ਪ੍ਰੇਮ ਵਿੱਚ ਭਟਕਦੀ ਰਹੀ, ਉਸ ਦੇ ਅਰਮਾਨ ਤਿੜਕ-ਤਿੜਕ ਟੁੱਟਦੇ ਰਹੇ ਅਤੇ ਭਾਵਨਾਵਾਂ ਲਹੂ-ਲੁਹਾਣ ਹੋ-ਹੋ ਕੇ ਮਰਦੀਆਂ ਰਹੀਆਂ। ਜ਼ਖਮੀ ਦਿਲ ਸਹਿਕਦਾ ਰਿਹਾ। ਤਰੇੜੋ-ਤਰੇੜੀ ਹੋਈ ਆਤਮਾ ਤੁਪਕਾ-ਤੁਪਕਾ ਹੋ ਕੇ ਚੋਂਦੀ ਰਹੀ ਤਾਂ ਉਸ ਨੇ ਪੱਥਰ ਦੇ ਮਹੱਲਾਂ ਵਿੱਚੋਂ ਬਾਹਰਲੀ ਕੋਮਲ ਦੁਨੀਆਂ ਵੱਲ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ। ਪਰ ਪੱਲੇ ਫਿਰ ਵੀ ਉਸ ਦੇ ਨਿਰਾਸ਼ਾ ਹੀ ਪਈ! ਨਿਰਾਸ਼ਾ ਉਸ ਦੀ ਸਕੀ-ਸਹੇਲੀ ਸੀ ਅਤੇ ਖੁਸ਼ੀ-ਆਸ ਨਿਰੀ ਸੌਕਣ! ਹਰ ਬੰਦੇ ਨੂੰ ਜ਼ਿੰਦਗੀ ਵਿੱਚ ਇਸ਼ਕ-ਪ੍ਰੇਮ ਨਸੀਬ ਹੁੰਦਾ ਹੈ, ਪਰ ਕਿਸੇ ਨੂੰ ਇਸ਼ਕ ਜਾਂ ਪ੍ਰੇਮ ਕਰਨਾ ਅਤੇ ਕਿਸੇ ਨੂੰ ਕਰਵਾਉਣਾ ਨਹੀਂ ਆਉਂਦਾ। ਕੋਈ ਮਾਣ-ਮੱਤੀ, ਕੋਈ ਮੂੜ੍ਹ-ਮੱਤੀ, ਕੋਈ ਆਪ-ਮੱਤੀ ਅਤੇ ਕੋਈ ਹਉਂ-ਮੱਤੀ…! ਕਈ ਐਹੋ ਜਿਹੀਆਂ ਨਿਰ-ਮੱਤੀਆਂ ਵੀ ਹੁੰਦੀਆਂ ਹਨ, ਜਿਹੜੀਆਂ ਆਖਦੀਆਂ ਹਨ, “ਅੱਧੀ ਤੇਰੀ ਆਂ ਮੁਲਾ੍ਹਜੇਦਾਰਾ – ਅੱਧੀ ਆਂ ਗਰੀਬ ਜੱਟ ਦੀ….!” ਅਰਥਾਤ ਇੱਕੋ ਸਮੇਂ ਦੋ ਬੇੜੀਆਂ ਵਿੱਚ ਪੈਰ! ਪਰ ਡਿਆਨਾ ਬੜੀ ਭੋਲ਼ੀ-ਭਾਲ਼ੀ ਸੀ, ਨਿਆਣ-ਮੱਤੀ….!

ਵਿਆਹੁਤਾ ਜ਼ਿੰਦਗੀ ਦੌਰਾਨ ਦੋ ਪੁੱਤਰਾਂ ਦੀ ਆਮਦ ਨੇ ਵੀ ਉਸ ਨੂੰ ਸੰਤੁਸ਼ਟ ਨਾ ਕੀਤਾ ਅਤੇ ਮ੍ਰਿਗ-ਤ੍ਰਿਸ਼ਨਾ ਵਿੱਚ ਭਟਕੀ ਉਹ ਰੋਹੀ-ਬੀਆਬਾਨ ਦੇ ਔਝੜ ਰਸਤੇ ਪੈ ਗਈ, ਇੱਕ ਤਰ੍ਹਾਂ ਨਾਲ ਬਿਖੜੇ ਪੈਂਡੇ! ਜਿਸ ਬਾਹਰਲੀ ਦੁਨੀਆਂ ਨੂੰ ਉਸ ਨੇ ਕੋਮਲ ਅਤੇ ਹੁਸੀਨ ਚਿਤਵਿਆ ਸੀ, ਉਹ ਵੀ ਉਸ ਲਈ ਮਲ੍ਹੇ-ਝਾੜੀਆਂ ਹੀ ਸਿੱਧ ਹੋਏ ਅਤੇ ਉਹ ਖੰਡਰਾਂ ਦਾ ਸਫ਼ਰ ਤਹਿ ਕਰ ਕੇ, ਜਾਂ ਕਹੋ ਅਣਮਿਥੀ ਮੰਜ਼ਿਲ ਵਿਚਕਾਰ ਹੀ ਛੱਡ, 31 ਅਗਸਤ 1997 ਨੂੰ ਇਸ ਫ਼ਾਨੀ ਸੰਸਾਰ ਨੂੰ “ਅਲਵਿਦਾ” ਆਖ ਗਈ ਅਤੇ ਪਿੱਛੇ ਛੱਡ ਗਈ ਇੱਕ ਬਹੁਤ ਵੱਡਾ ਰਹੱਸ, ਜਿਹੜਾ ਸ਼ਾਇਦ “ਖੋਜੀਆਂ” ਲਈ ਇੱਕ “ਕਿਆਫ਼ਾ” ਹੀ ਬਣਿਆ ਰਹੇਗਾ! ਉਸ ਦੀ ਪ੍ਰੇਮ ਅਤੇ ਦੁਖਾਂਤ ਨਾਲ ਭਰਪੂਰ ਕਹਾਣੀ ਇੱਕੋ ਸਮੇਂ ਹੀ ਸ਼ੁਰੂ ਹੋਈ ਅਤੇ ਉਸ ਦੀ ਜੀਵਨ ਲੀਲ੍ਹਾ ਖਤਮ ਹੋਣ ਤੱਕ ਨਿਰੰਤਰ ਚਲਦੀ ਰਹੀ। ਉਸ ਦੇ ਤੁਰ ਜਾਣ ਤੋਂ ਬਾਅਦ ਬੜੀਆਂ ਹੀ ਹੈਰਾਨੀਜਨਕ ਗੱਲਾਂ ਸੁਣਨ ਅਤੇ ਦੇਖਣ ਨੂੰ ਮਿਲੀਆਂ।

ਡਿਆਨਾ ਦੀ ਪੱਕੀ ਦੋਸਤ ਅਤੇ ਪਾਕਿਸਤਾਨ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ (ਹੁਣ ਸਾਬਕਾ) ਪਤਨੀ ਜੇਮੀਨਾ ਗੋਲਡਸਮਿੱਥ ਦਾ ਕਹਿਣਾ ਹੈ, “ਡਿਆਨਾ ਦਾ ਇਸ਼ਕ ਇੱਕ ਪਾਕਿਸਤਾਨੀ ਮੂਲ ਦੇ ਹਾਰਟ-ਸ਼ਪੈਸ਼ਲਿਸਟ ਅਤੇ ਲੰਡਨ ਵਸਦੇ ਡਾਕਟਰ ਹਸਨਤ ਖ਼ਾਨ ਨਾਲ ਤਕਰੀਬਨ ਦੋ ਸਾਲ ਲਗਾਤਾਰ ਚੱਲਿਆ। ਡਿਆਨਾ ਉਸ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ। ਉਹ ਹਮੇਸ਼ਾ ਦਾਅਵੇ ਨਾਲ ਇਹ ਹੀ ਕਹਿੰਦੀ ਰਹੀ ਕਿ ਡਾਕਟਰ ਹਸਨਤ ਖ਼ਾਨ ਉਸ ਦੀ ਜ਼ਿੰਦਗੀ ਦਾ ਬਿਹਤਰੀਨ ਪਾਰਟਨਰ ਹੋਵੇਗਾ। ਪਰ ਅਫ਼ਸੋਸ! ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋ ਸਕੀ…!”

ਡਿਆਨਾ ਨੇ ਜੇਮੀਨਾ ਗੋਲਡਸਮਿੱਥ ਨੂੰ ਇਸ ਪ੍ਰਤੀ ਅਪੀਲ ਵੀ ਕੀਤੀ ਸੀ ਕਿ ਉਹ ਡਾਕਟਰ ਹਸਨਤ ਖ਼ਾਨ ਨਾਲ ਸ਼ਾਦੀ ਬਾਰੇ ਗੱਲਬਾਤ ਕਰੇ ਅਤੇ ਲੋੜੀਂਦਾ ਸਹਿਯੋਗ ਦੇਵੇ। ਜਰਮਨੀ ਦੇ ਇੱਕ ਮਸ਼ਹੂਰ ਰਸਾਲੇ ਭੁਨਟੲ ਅਨੁਸਾਰ ਡਿਆਨਾ ਨੇ ਡੋਡੀ ਅਲ-ਫ਼ਾਇਦ ਨੂੰ ਸਿਰਫ਼ ਇੱਕ “ਸਤਰੰਜ” ਵਜੋਂ ਵਰਤਣਾ ਚਾਹਿਆ। ਅਰਥਾਤ ਡੋਡੀ ਅਲ-ਫ਼ਾਇਦ ਉਸ ਦਾ ਮਨ ਚਾਹਿਆ ਪ੍ਰੇਮੀ ਨਹੀLਂ, ਸਗੋਂ “ਮੌਕੇ ਦਾ ਹਥਿਆਰ” ਸੀ! ਜਿਸ ਦੀ ਨੁਮਾਇਸ਼ ਕਰਕੇ ਉਹ ਡਾਕਟਰ ਖ਼ਾਨ ਨੂੰ ਆਪਣੇ ਨੇੜੇ ਲਿਆਉਣਾ ਚਾਹੁੰਦੀ ਸੀ। ਡਿਆਨਾ ਦਾ ਅਨੁਮਾਨ ਸੀ ਕਿ ਜੇ ਉਹ ਆਪਣੇ ਆਪ ਨੂੰ ਡੋਡੀ ਦੀ ਪ੍ਰੇਮਿਕਾ ਹੋਣ ਦਾ ਵਿਖਾਵਾ ਕਰੇਗੀ ਤਾਂ ਸ਼ਾਇਦ 40 ਸਾਲਾ ਡਾਕਟਰ ਖਾਨ ਉਸ ਨਾਲ ਜਲਦੀ ਸ਼ਾਦੀ ਰਚਾ ਲਵੇਗਾ। ਪਰ ਇਸ ਹਥਿਆਰ ਨੇ ਵੀ ਉਸ ਨਾਲ ਵਫ਼ਾਈ ਨਾ ਕੀਤੀ।

ਡਿਆਨਾ ਅਤੇ ਡਾਕਟਰ ਹਸਨਤ ਖ਼ਾਨ ਦਾ ਪ੍ਰੇਮ-ਕਿੱਸਾ ਕਿਸੇ ਤੋਂ ਛੁਪਿਆ ਹੋਇਆ ਨਹੀਂ। ਉਸ ਪ੍ਰੇਮ-ਪਿਆਸੀ ਰਾਜਕੁਮਾਰੀ ਨੇ ਹਸਨਤ ਖ਼ਾਨ ਨੂੰ ਪਾਉਣ ਲਈ ਕਿਹੜੀ-ਕਿਹੜੀ ਜੱਦੋਜਹਿਦ ਨਹੀਂ ਕੀਤੀ? ਕੀ-ਕੀ ਪਾਪੜ ਨਹੀਂ ਵੇਲੇ? ਇਸ ਬਾਰੇ ਪ੍ਰਸਿੱਧ ਲੇਡੀ ਜਰਨਲਿਸਟ ਸੈਲੀ ਬੈਡਲ ਨੇ ਐਲਸਾ ਬੋਕਰ ਦੀ ਡਿਆਨਾ ਨਾਲ ਕੀਤੀ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਹੈ।

ਡਾਕਟਰ ਹਸਨਤ ਖ਼ਾਨ ਨਾਲ ਡਿਆਨਾ ਦਾ ਪ੍ਰੇਮ-ਕਿੱਸਾ ਸਤੰਬਰ 1995 ਵਿਚ ਸ਼ੁਰੂ ਹੋਇਆ। ਉਹ ਇੱਕ ਵਾਰ “ਰੌਇਲ ਬਰੈਂਪਟਨ ਹੌਸਪੀਟਲ ਲੰਡਨ” ਗਈ। ਉਥੇ ਉਸ ਦੀ ਬਣਦੇ-ਤਣਦੇ, ਪਰ ਸ਼ਰਮਾਕਲ ਡਾਕਟਰ ਹਸਨਤ ਖ਼ਾਨ ਨਾਲ ਜਾਣ ਪਹਿਚਾਣ ਹੋਈ। ਇੱਕ ਅਹਿਮ ਆਪਰੇਸ਼ਨ ਦੌਰਾਨ ਡਿਆਨਾ ਆਪਰੇਸ਼ਨ-ਥੀਏਟਰ ਵਿੱਚ ਹਾਜ਼ਰ ਸੀ ਅਤੇ ਡਾਕਟਰ ਹਸਨਤ ਖ਼ਾਨ ਆਪਣੀ ਟੀਮ ਨਾਲ ਕਿਸੇ ਮਰੀਜ਼ ਦਾ ਆਪਰੇਸ਼ਨ ਕਰ ਰਿਹਾ ਸੀ। ਇਹ ਫ਼ੋਟੋ ਵੀ ਵਿਸ਼ਵ-ਪੱਧਰ ‘ਤੇ ਮੀਡੀਆ ਵੱਲੋਂ ਦਿਖਾਈ ਗਈ ਸੀ। ਬੱਸ! ਉਥੇ ਹੀ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਡਾਕਟਰ ਖ਼ਾਨ ‘ਤੇ ਮਰ-ਮਿਟੀ ਅਤੇ “ਨੈਟੀ” ਨੂੰ ਆਪਣਾ ਦਿਲ ਦੇ ਬੈਠੀ। ਹਸਨਤ ਖ਼ਾਨ ਨੂੰ ਉਸ ਦੇ ਯਾਰ-ਮਿੱਤਰ ਅਤੇ ਉਸ ਦੀ ਸਾਰੀ ਟੀਮ “ਨੈਟੀ” ਆਖ ਕੇ ਬੁਲਾਉਂਦੀ ਸੀ। ਜਰਮਨੀ ਦੇ ਮਾਸਿਕ ਪੱਤਰ “ਬੂੰਟੇ” ਮੁਤਾਬਿਕ, “ਕਿਉਂਕਿ ਹਸਨਤ ਉਸ ਨਾਲ ਬਹੁਤੀ ਅੱਖ ਨਹੀਂ ਮਿਲਾਉਂਦਾ ਸੀ, ਇਸ ਕਰਕੇ ਉਹ ਉਸ ਨੂੰ ਆਕਰਸ਼ਤ ਕਰਨ ਲਈ ਸਲਵਾਰ-ਕਮੀਜ਼ ਪਹਿਨ ਕੇ ਵੀ ਉਸ ਦੇ ਸਾਹਮਣੇ ਆਈ, ਤਾਂ ਕਿ ਡਾਕਟਰ ਦਾ ਧਿਆਨ-ਬਿੰਦੂ ਆਪਣੇ ਵੱਲ ਖਿੱਚਿਆ ਜਾ ਸਕੇ।”

ਜਦ ਉਹ ਡਾਕਟਰ ਖ਼ਾਨ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਗਈ ਤਾਂ ਉਹ ਕਈ ਵਾਰ ਡਿਆਨਾ ਦੇ ਕਿੰਨਸਿੰਗਟਨ ਮਹੱਲ ਦੇ ਅਪਾਰਟਮੈਂਟ ਵਿੱਚ ਮਿਲੇ। ਇਸ ਅਪਾਰਟਮੈਂਟ ਵਿੱਚ ਡਾਕਟਰ ਖ਼ਾਨ ਦੀ ਹਰ “ਸੁੱਖ-ਸਹੂਲਤ” ਦਾ ਵਿਸ਼ੇਸ਼ ਤੌਰ ‘ਤੇ “ਖਿਆਲ” ਰੱਖਿਆ ਗਿਆ! ਇੰਨ੍ਹਾਂ ਮਿਲਣੀਆਂ ਤੋਂ ਬਾਅਦ ਡਿਆਨਾ ਨੇ ਡਾਕਟਰ ਖ਼ਾਨ ਨੂੰ “ਸ਼ਹਿਦ ਵਾਂਗ ਮਿੱਠਾ” ਬਿਆਨ ਕੀਤਾ। ਐਲਸਾ ਬੋਕਰ ਨੇ ਦੱਸਿਆ; ਡਾਕਟਰ ਖ਼ਾਨ ਨੇ ਡਿਆਨਾ ਦੀਆਂ ਪ੍ਰੇਮ-ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਅਤੇ ਉਹ ਮਾਨਸਿਕ ਤੌਰ ‘ਤੇ ਪੂਰੀ ਸੰਤੁਸ਼ਟ ਅਤੇ ਹਲਕੀ-ਹਲਕੀ ਸੀ। ਐਲਸਾ ਬੋਕਰ ਨੇ ਇਹ ਵੀ ਕਿਹਾ ਕਿ ਡਿਆਨਾ ਡਾਕਟਰ ਲਈ ਸਭ ਕੁਝ ਕਰਨ ਲਈ ਤਿਆਰ ਸੀ, ਇੱਥੋਂ ਤੱਕ ਕਿ ਉਹ ਉਸ ਲਈ ਇਸਲਾਮ ਧਰਮ ਕਬੂਲ ਕਰਨ ਲਈ ਵੀ ਰਾਜ਼ੀ ਹੋ ਗਈ ਸੀ। ਡਿਆਨਾ ਨੇ ਖ਼ੁਦ ਬੋਕਰ ਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੀ ਮਨਚਾਹੀ ਮੰਜ਼ਿਲ ਪਾ ਲਈ ਹੈ। ਉਸ ਨੇ ਮੈਨੂੰ ਉਹ ਸਾਰਾ ਕੁਝ ਦਿੱਤਾ, ਜੋ ਮੈਨੂੰ ਚਾਹੀਦਾ ਸੀ।

ਫਿਰ ਡਿਆਨਾ ਨੇ ਇੱਕ ਘੋਰ ਵੱਡੀ ਗਲਤੀ ਕੀਤੀ। ਉਸ ਨੇ ਹਸਨਤ ਖ਼ਾਨ ਨੂੰ ਹਸਪਤਾਲ ਫ਼ੋਨ ਕੀਤਾ ਅਤੇ ਤੁਰੰਤ ਮਿਲਣ ਲਈ ਕਿਹਾ। ਉਸ ਨੇ ਇਹ ਵੀ ਦੁਹਰਾਇਆ ਕਿ ਮੈਂ ਤੇਰੇ ਨਾਲ ਹੁਣੇ ਹੀ ਮਿਲ ਕੇ ਗੱਲ ਕਰਨੀ ਹੈ, ਚਾਹੇ ਤੂੰ ਆਪਰੇਸ਼ਨ ਹੀ ਕਿਉਂ ਨਾ ਕਰ ਰਿਹਾ ਹੋਵੇਂ! ਉਸ ਨੇ ਉਸ ਨੂੰ ਪਾਗਲਪਨ ਦੀ ਹੱਦ ਤੱਕ ਪਾਉਣਾ ਚਾਹਿਆ। ਉਸ ਨੇ ਇਹ ਨਹੀਂ ਸੋਚਿਆ ਕਿ ਇਸ ਨਾਲ ਡਾਕਟਰ ਦੇ ਕੈਰੀਅਰ ‘ਤੇ ਪ੍ਰਸ਼ਨ-ਚਿੰਨ੍ਹ ਲੱਗ ਸਕਦਾ ਸੀ! ਡਿਆਨਾ ਨੇ ਹਸਪਤਾਲ ਦੇ ਪ੍ਰੋਫ਼ੈਸਰ ਕਰਿਸਟੀਅਨ ਬਿਰਨਾਰਡ ਨੂੰ ਵੀ ਫ਼ੋਨ ਕਰ ਕੇ ਪੁੱਛਿਆ ਕਿ ਕੀ ਉਹ ਹਸਨਤ ਖ਼ਾਨ ਨੂੰ ਸਾਊਥ ਅਫ਼ਰੀਕਾ ਦੇ ਪ੍ਰਮੁੱਖ ਸ਼ਹਿਰ ਕੈਪਸਟਾਡ ਵਿੱਚ ਜੌਬ ਨਹੀਂ ਦੇ ਸਕਦਾ? ਉਥੇ ਉਸ ਵਕਤ ਡਿਆਨਾ ਦਾ ਭਰਾ ਰਹਿ ਰਿਹਾ ਸੀ। ਇਸ ਬਾਰੇ ਜਦੋਂ ਡਾਕਟਰ ਖ਼ਾਨ ਨੂੰ ਪਤਾ ਲੱਗਿਆ ਤਾਂ ਉਸ ਨੂੰ ਡਿਆਨਾ ਦਾ ਇਹ ਬੇਹੂਦਾ ਵਤੀਰਾ ਚੰਗਾ ਨਾ ਲੱਗਿਆ।

ਡਿਆਨਾ ਨੇ ਪ੍ਰੋਫ਼ੈਸਰ ਬਿਰਨਾਰਡ ਨੂੰ ਇਹ ਵੀ ਕਿਹਾ ਕਿ ਉਹ ਡਾਕਟਰ ਖ਼ਾਨ ਨਾਲ ਸ਼ਾਦੀ ਕਰਕੇ ਕਈ ਧੀਆਂ ਜੰਮਣੀਆਂ ਚਾਹੁੰਦੀ ਹੈ। ਉਸ ਦੀਆਂ ਇਹਨਾਂ “ਕਮਲ਼ੀਆਂ ਗੱਲਾਂ” ਕਾਰਨ ਡਾਕਟਰ ਖ਼ਾਨ ਉਸ ਤੋਂ ਕਿਨਾਰਾ ਕਰਨ ਲੱਗ ਪਿਆ। ਐਲਸੇ ਬੋਕਰ ਅਨੁਸਾਰ ਡਿਆਨਾ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹ ਮਈ 1997 ਵਿੱਚ ਡਾਕਟਰ ਨੂੰ ਦੱਸਣ ਤੋਂ ਬਗੈਰ ਹੀ ਪਾਕਿਸਤਾਨ ਚਲੀ ਗਈ। ਸਿਰਫ਼ ਖ਼ਾਨ ਦੇ ਮਾਂ-ਬਾਪ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਉਹ ਕਿਤਨੀ ਪਿਆਰੀ ਅਤੇ ਸੰਸਕਾਰੀ ਲੜਕੀ ਹੈ! ਉਸ ਨੇ ਪਾਕਿਸਤਾਨ ਦੇ ਰਵਾਇਤੀ ਕੱਪੜੇ ਵੀ ਬਣਵਾਏ ਅਤੇ ਉਥੋਂ ਦੇ ਸੰਸਕਾਰਾਂ ਨੂੰ ਗ੍ਰਹਿਣ ਵੀ ਕੀਤਾ। ਉਸ ਨੂੰ ਵਿਸ਼ਵਾਸ਼ ਸੀ ਕਿ ਜੇ ਖ਼ਾਨ ਦੇ ਮਾਪੇ ਰਾਜ਼ੀ ਹੋ ਗਏ ਤਾਂ ਉਹਨਾਂ ਦੀ ਸ਼ਾਦੀ ਦੇ ਰਾਹ ਵਿੱਚ ਕੋਈ ਰੋੜਾ ਨਹੀਂ ਰਹੇਗਾ। ਇਹਨਾਂ ਸਾਰੀਆਂ “ਝੱਲੀਆਂ ਕਾਰਵਾਈਆਂ” ਨੇ ਖ਼ਾਨ ਨੂੰ ਡਿਆਨਾ ਤੋਂ ਦੂਰ ਕਰ ਦਿੱਤਾ ਅਤੇ ਉਹ ਡਿਆਨਾ ਨੂੰ “ਕੌੜਨ” ਲੱਗ ਪਿਆ। …ਅਤੇ ਫਿਰ, ਜਦੋਂ ਡਿਆਨਾ ਦੇ ਪਾਕਿਸਤਾਨੀ ਟੂਰ ਦੀਆਂ ਫ਼ੋਟੋਆਂ ਟੀ.ਵੀ. ਅਤੇ ਅਖ਼ਬਾਰਾਂ ਵਿੱਚ ਆਈਆਂ ਤਾਂ ਡਾਕਟਰ ਖ਼ਾਨ ਲਈ ਇਹ ਸਭ ਕੁਝ ਅਸਹਿ ਹੋ ਗਿਆ ਅਤੇ ਉਸ ਨੇ ਡਿਆਨਾ ਲਈ ਆਪਣੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ! ਪਰ ਡਿਆਨਾ ਨੇ ਸਾਹਸ ਦਾ ਪੱਲਾ ਨਾ ਛੱਡਿਆ। ਉਸ ਨੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਆਪਣੀ ਸਹੇਲੀ ਜੇਮੀਨਾ ਗੋਲਡਸਮਿੱਥ ਦੇ ਪਤੀ ਇਮਰਾਨ ਖ਼ਾਨ ਨੂੰ ‘ਵਿਚੋਲਗਿਰੀ’ ਲਈ ਮਨਾ ਲਿਆ। ਇਮਰਾਨ ਖ਼ਾਨ ਨੇ ਚੈਨਲ 5 ਨੂੰ ਬੜੇ ਹੀ ਦੁਖੀ ਹਿਰਦੇ ਨਾਲ ਦੱਸਿਆ, “ਅਜੇ ਮੈਂ ਹਸਨਤ ਖ਼ਾਨ ਨਾਲ ਗੱਲਬਾਤ ਕਰਨ ਲਈ ਵਿਚਾਰ ਬਣਾ ਹੀ ਰਿਹਾ ਸਾਂ ਕਿ ਬਾਜ਼ੀ ਬੀਤ ਗਈ…!”

ਬ੍ਰਿਹਾ-ਵਿਗੁੱਚੀ, ਪ੍ਰੇਮ ਦੀ ਤਲਾਸ਼ ਵਿੱਚ ਭਟਕਦੀ, ਧੁਖ਼ਦੀ ਡਿਆਨਾ ਆਖਰ ਸਦਾ ਲਈ ਤੁਰ ਗਈ। ਹਰ ਸਾਲ 31 ਅਗਸਤ ਨੂੰ ਪੈਰਿਸ ਦੇ Pariser pont de I’alma ਵਿਖੇ ਡਿਆਨਾ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ। ਜਿੱਥੇ ਉਹ, ਡੋਡੀ ਅਲ-ਫ਼ਾਇਦ ਅਤੇ ਕਾਰ ਡਰਾਈਵਰ ਹੈਨਰੀ ਪਾਲ ਨਾਲ ਦੁਰਘਟਨਾ ਦਾ ਸ਼ਿਕਾਰ ਹੋਈ ਸੀ। 31 ਅਗਸਤ 2000 ਨੂੰ ਪੈਰਿਸ ਵਿਖੇ ਡਿਆਨਾ ‘ਤੇ ਛਪੀ ਪੁਸਤਕ Princesse du Mond ਅਰਥਾਤ “ਦੁਨੀਆਂ ਦੀ ਰਾਜਕੁਮਾਰੀ” ਵੀ ਰਿਲੀਜ਼ ਕੀਤੀ ਗਈ ਸੀ। ਲੰਡਨ ਅਤੇ ਐਲਥੌਰਪ ਵਿਖੇ ਵੀ ਉਸ ਨੂੰ ਭਰੇ ਮਨਾਂ ਨਾਲ ਸ਼ਰਧਾਂਜਲੀ ਅਰਪਨ ਕੀਤੀ ਜਾਂਦੀ ਹੈ। ਉਹ ਦਰਵੇਸ਼ ਰਾਜਕੁਮਾਰੀ ਅਤੇ ਭੋਲ਼ੇ ਮਨ ਦੀ ਮੂਰਤ ਡਿਆਨਾ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੀ ਰਹੇਗੀ। ਅਕਾਲ ਪੁਰਖ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ…!!