Punjab News - Quami Ekta Punjabi Newspaper (ਕੌਮੀ ਏਕਤਾ) » ਜਰਨੈਲ ਘੁਮਾਣ

ਮੈਂ ਇੱਕ ਪੰਜਾਬੀ ਗੀਤਕਾਰ ਹਾਂ
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

• ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।

ਲੱਚਰਤਾ ਦੇ ਰੰਗ , ਗੀਤਾਂ  ਵਿੱਚ , ਭਰਦੀ ਰਹਿੰਦੀ  ਹੈ ।

ਮੈਂ ਮਾਰ ਚੁੱਕਾ ਜ਼ਮੀਰ ਆਪਣੀ  , ਵਾਰ ਵਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,

ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,

ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।

ਵਿਦਿਆ ਦੇ ਜੋ  ਮੰਦਿਰ  , ਉਹ ਪ੍ਰਦੂਸ਼ਿਤ ਕਰ ਦਿੱਤੇ ।

ਵਿਦਿਆ ਪਰਉਪਕਾਰੀ ਦਾ  , ਮੈਂ ਗੁਨਹਗਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।

ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।

ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।

ਬੰਬੂਕਾਟਾਂ ‘ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।

ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।

ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।

ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।

ਸੁਹਾਗ – ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।

ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।

ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।

ਧੀਆਂ ਵਾਸਤੇ ਲਿਖ ਸਕਦਾ  , ਮੈਂ ਅੱਖਰ ਚਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।

ਦਿਸ਼ਾਹੀਣ ਹੋ ਗਈ  , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।

ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

• ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।

ਚੰਗਾਂ ਲਿਖੇ ‘ਘੁਮਾਣ’ , ਜੋ ਮਾੜੇ ਪੰਨੇ ਸਾਫ਼ ਕਰੀਂ ।

ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥

ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ……।।
ਅਖਾੜਿਆਂ ’ਚ ਛਹਿਬਰਾਂ, ਲਗਾਉਣ ਵਾਲੀ ਤੁਰ ਗਈ ।

ਗੀਤਾਂ  ਦੀ ਪਟਾਰੀ , ਖੁੱਲ੍ਹਵਾਉਣ  ਵਾਲੀ ਤੁਰ ਗਈ ।

ਰੰਗਪੁਰ ਵਿੱਚ ਰੰਗ , ਲਾਉਣ  ਵਾਲੀ  ਤੁਰ ਗਈ ।

ਸੋਹਣਿਆ ਨੂੰ ਉੱਡਣ ਉਡਾਉਣ ਵਾਲੀ ਤੁਰ ਗਈ ।

ਚੁਬਾਰਿਆਂ ’ਤੇ ਚੜ੍ਹਕੇ , ਨਚਾਉਣ ਵਾਲੀ ਤੁਰ ਗਈ ।

ਚੁੰਨੀ ਨਾਲ ਪਤਾਸੇ , ਮੰਗਵਾਉਣ ਵਾਲੀ ਤੁਰ ਗਈ ।

ਵਿਆਹ ਦੀਆਂ ਭਾਜੀਆਂ, ਖੁਵਾਉਣ ਵਾਲੀ ਤੁਰ ਗਈ ।

ਗੇੜੇ  ਉੱਤੇ  ਗੇੜਾ , ਵਜਵਾਉਣ  ਵਾਲੀ ਤੁਰ  ਗਈ ।

ਮਸਤ-ਮਸਤ , ਮਸਤੀਆਂ ਨੂੰ ਗਾਉਣ ਵਾਲੀ ਤੁਰ ਗਈ ।

‘ਘੁਮਾਣ’ ਪਿੰਡ ਦਿੜ੍ਹਬੇ ਦੇ ਪਿੱਪਲਾਂ ਦੇ ਥੱਲੇ ,

ਮੈਂ ਤਾਂ ਨੱਚੂਗੀ ,ਕਹਿ ਬੋਲਾਂ ਨੂੰ ਪੁਗਾਉਣ ਵਾਲੀ ਤੁਰ ਗਈ ।

ਲੋਕਾਂ ਨੂੰ ਲੁੱਟਣ ਪਾਖੰਡੀ
ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ ।

ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ ।

‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ  , ਮੈਥੋਂ ਮਾਹਿਰ ਨਹੀਂ ।

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

•    ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ ,

ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ ,

ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ ,

ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ ,

ਫੀਸ ਇੱਕੀ ਸੌ ਪਹਿਲਾਂ  , ਕਰਨਾ ਧੇਲਾ ਉਧਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ ,

ਕੱਚੇ ਕੋਅਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ ,

ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ ,

ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ ,

ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਔਤ ਮਰਿਆ ਘਰ ਥੋਡੇ ,ਬਣ ਪ੍ਰੇਤ ਸਤਾਉਂਦੈ ਜੋ ,

ਬਣਦੇ ਬਣਦੇ ਕੰਮਾਂ ਵਿੱਚ , ਅੜਿਕਾ ਡਾਹੁੰਦੈ ਜੋ ,

ਘਰ ਕੀਲਣਾ ਪੈਣਾ , ਖੂੰਜੇ ਮੇਖਾਂ ਗੱਡਣੀਆਂ ,

ਕਾਲਾ ਮੰਤਰ ਫੂਕ , ਭਟਕਦੀਆਂ ਰੂਹਾਂ ਕੱਢਣੀਆਂ ,

ਜਾਊ ਚੀਕਦਾ ਭੂਤ ,ਘੜੀ ਉਹ ਟਿਕਣਾ ਚਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਸੰਦੂਰ , ਬਿੰਦੀ ’ਤੇ ਟਿੱਕੀ , ਦੀਵਾ ਬਾਲ ਚੁਰੱਸਤੇ ਵਿੱਚ ,

ਤੇਲ ਦੀਆਂ ਪਕਾ ਦੇਈਂ ਪੂਰੀਆਂ , ਸਰ ਜਾਊ ਸਸਤੇ ਵਿੱਚ,

ਸੱਤ ਸਵਾਹ ਦੀਆਂ ਪਿੰਨੀਆਂ ’ਤੇ ਇੱਕ ਕੁੱਜਾ ਸ਼ਰਬਤ ਦਾ ,

ਇੱਲ੍ਹ ਦੀ ਬਿੱਠ ਨਾਲ ਲਿਬੜਿਆ, ਚਿੱਟਾ ਪੱਥਰ ਪਰਬਤ ਦਾ ,

ਇਹ ਸਭ ਕਰਕੇ , ਕੁੱਖੋਂ ਸੱਖਣੀ ਰਹਿੰਦੀ ਨਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਇੱਕ ਸਿਵੇ ਦੀ ਹੱਡੀ , ਖੋਪੜੀ ਛੜੇ ਜਾਂ ਰੰਡੇ ਦੀ ,

ਅੱਕ ਦੇ ਦੁੱਧ ਵਿੱਚ ਧੋ ਕੇ, ਭੂੰਕ ਮਚਾ ਕੇ ਗੰਢੇ ਦੀ ,

ਸ਼ਮਸਾਨ ਵਿੱਚ ਬੈਠ , ਇਹ ਮੰਤਰ ਰਾਖ ਬਣਾ ਆਵੋ ,

ਕਾਲੇ ਕਪੜੇ ਵਿੱਚ ਲਪੇਟ ਕੇ , ਖੂਹ ਵਿੱਚ ਪਾ ਆਵੋ ,

ਆਉਂਦੀ ਪੇਸ਼ੀ ’ਤੇ ਜਿੱਤ ਜਾਓਗੇ , ਹੁੰਦੀ ਹਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਇਸ਼ਕ ’ਚ ਧੋਖਾ ਖਾ ਗਏ ਜਾਂ ਵਸ ਕਰਨੈ ਨਾਰੀ ਨੂੰ ,

ਅੰਗ ਸੰਗ ਹੈ ਰੱਖਣਾ , ਸੁਪਨਿਆਂ ਵਿੱਚ ਸ਼ਿੰਗਾਰੀ ਨੂੰ ,

ਪੈਰ ਓਹਦੇ ਦੀ ਮਿੱਟੀ ਮੈਨੂੰ ਲਿਆ ਕੇ ਦੇ ਕੇਰਾਂ ,

ਆਹ ਮੰਤਰ ਨੂੰ ਉਸਦੇ ਸਿਰੋਂ ਘੁੰਮਾ ਕੇ ਦੇ ਕੇਰਾਂ ,

ਲਾਟੂ ਵਾਗੂੰ ਘੁੰਮੂ ਦੁਆਲੇ , ਖੁੱਸਣਾ ਪਿਆਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਇੰਟਰਨੈੱਟ ਦੇ ਜ਼ਰੀਏ , ਆਨ ਲਾਇਨ ਹੀ ਚੈਟ ਕਰੋ ,

ਇੱਕ ਸਵਾਲ ਦੇ ਪੰਜ ਕੁ ਡਾਲਰ  ,ਖਾਤੇ ਵਿੱਚ ਭਰੋ ,

ਲਾਲ ਕਿਤਾਬ ਦਾ ਜਾਣੂ , ਫਟਾ ਫਟ ਜੁਵਾਬ ਦੇਊਂ ,

ਪੀ।ਆਰ। ਕਦ ਮਿਲੂ , ਲਗਾ ਪੱਕੇ ਹਿਸਾਬ ਦੇਊਂ ,

ਡਾਈਬੋਰਸ ਨਹੀਂ ਹੁੰਦਾ ਜਾਂ ਚਲਦਾ ਵਿਉਪਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

•    ਵਧ ਰਹੀਆਂ ਨੇ ਧੋਖੇਧੜੀਆਂ , ਢੰਗ ਅਨੇਕਾਂ ਨੇ ,

ਖਾ ਲਈ ਭੋਲੀ ਜੰਤਾਂ , ਜੋਤਿਸ਼ੀ , ਬਾਬਿਆਂ , ਭੇਖਾਂ ਨੇ ,

ਸੰਭਲੋ ਲੋਕੋ ਸੰਭਲੋ , ਹੋਕਾ ਦੇਵੇ ‘ਘੁਮਾਣ’ ਏਹੋ ,

ਛਿੱਤਰਾਂ ਦੇ ਪੀਰ ਬਨਾਉਟੀ ਜੋ ,ਸਾਰੇ ਭਗਵਾਨ ਏਹੋ ,

ਟੂੰਣੇ ਟਾਮਣ , ਕਿਸਮਤ ਬਦਲਣ ਦੇ ਉਪਚਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥