ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ……।।

ਅਖਾੜਿਆਂ ’ਚ ਛਹਿਬਰਾਂ, ਲਗਾਉਣ ਵਾਲੀ ਤੁਰ ਗਈ ।

ਗੀਤਾਂ  ਦੀ ਪਟਾਰੀ , ਖੁੱਲ੍ਹਵਾਉਣ  ਵਾਲੀ ਤੁਰ ਗਈ ।

ਰੰਗਪੁਰ ਵਿੱਚ ਰੰਗ , ਲਾਉਣ  ਵਾਲੀ  ਤੁਰ ਗਈ ।

ਸੋਹਣਿਆ ਨੂੰ ਉੱਡਣ ਉਡਾਉਣ ਵਾਲੀ ਤੁਰ ਗਈ ।

ਚੁਬਾਰਿਆਂ ’ਤੇ ਚੜ੍ਹਕੇ , ਨਚਾਉਣ ਵਾਲੀ ਤੁਰ ਗਈ ।

ਚੁੰਨੀ ਨਾਲ ਪਤਾਸੇ , ਮੰਗਵਾਉਣ ਵਾਲੀ ਤੁਰ ਗਈ ।

ਵਿਆਹ ਦੀਆਂ ਭਾਜੀਆਂ, ਖੁਵਾਉਣ ਵਾਲੀ ਤੁਰ ਗਈ ।

ਗੇੜੇ  ਉੱਤੇ  ਗੇੜਾ , ਵਜਵਾਉਣ  ਵਾਲੀ ਤੁਰ  ਗਈ ।

ਮਸਤ-ਮਸਤ , ਮਸਤੀਆਂ ਨੂੰ ਗਾਉਣ ਵਾਲੀ ਤੁਰ ਗਈ ।

‘ਘੁਮਾਣ’ ਪਿੰਡ ਦਿੜ੍ਹਬੇ ਦੇ ਪਿੱਪਲਾਂ ਦੇ ਥੱਲੇ ,
ਮੈਂ ਤਾਂ ਨੱਚੂਗੀ ,ਕਹਿ ਬੋਲਾਂ ਨੂੰ ਪੁਗਾਉਣ ਵਾਲੀ ਤੁਰ ਗਈ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>