Punjab News - Quami Ekta Punjabi Newspaper (ਕੌਮੀ ਏਕਤਾ) » ਖੁਸ਼ਦੇਵ ਸਿੰਘ ਸੰਧੂ

ਜੱਟ ਤੇ ਧਰਮਰਾਜ
ਇਹ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੱਟ ਦਾ ਸੁਭਾਅ ਹੈ ਸੱਚੀ ਗੱਲ ਮੂੰਹ ਤੇ ਮਾਰਨੀ। ਫਿਰ ਇਹ ਭਾਵੇਂ ਬੰਦੇ ਦਾ ਮੂੰਹ ਹੋਵੇ ਤੇ ਭਾਵੇਂ ਰੱਬ ਦਾ, ਜੱਟ ਨੂੰ ਕੋਈ ਫਰਕ ਨਹੀਂ ਜਾਪਦਾ। ਪਰ ਲੱਖ ਰੁਪਇਐ ਦਾ ਸਵਾਲ ਇਹ ਉਠਦਾ ਹੈ ਕਿ “ਕੀ ਜੱਟ ਦਾ ਇਹ ਗੁਣ ਜਾਂ ਨਵੇਂ ਜਮਾਨੇ ਦੇ ਹਿਸਾਬ ਨਾਲ ਅਵਗੁਣ ਉਸ ਦੇ ਪਰਲੋਕ ਗਮਨ ਤੋਂ ਬਾਦ ਨਾਲ ਜਾਂਦਾ ਹੈ ਜਾਂ ਇਥੇ ਹੀ ਰਹਿ ਜਾਂਦਾ ਹੈ”? ਵੱਢੇ-ਵਡੇਰਿਆਂ ਦੀ ਮੰਨੀਐਂ ਤਾਂ ਨਾਲ ਕੁਝ ਵੀ ਨਹੀਂ ਜਾ ਸਕਦਾ। ਪਰ ਜੇ ਜੱਟ ਦੇ ਜੀਵਨ ਤੇ ਝਾਤ ਪਾਈਐ ਤਾਂ ਉਹ ਇਸ ਨੂੰ ਛੱਡ ਨਹੀਂ ਸਕਦਾ। ਮੇਰਾ ਵਿਚਾਰ ਹੈ ਕਿ ਕਿਸੇ ਨਾ ਕਿਸੇ ਹੀਲੇ ਜੱਟ ਇਹ ਆਦਤ ਨਾਲ ਲੈ ਹੀ ਜਾਂਦਾ ਹੈ ਤੇ ਇਸ ਦਾ ਉਸ ਨੂੰ ਲਾਹਾ ਵੀ ਮਿਲਦਾ ਹੋਵੇਗਾ। ਬਈ ਆਖਰ ਸੱਚ ਦੀ ਮਾਤਲੋਕ ਵਿਚ ਹੀ ਦੁਰਗੱਤ ਹੈ, ਪਰਲੋਕ ਵਿਚ ਤੇ ਸੱਚ ਨਾਲ ਹੀ ਨਬੇੜੇ ਹੁੰਦੇ ਸੁਣੀਦੇ ਨੇ। ਨਾਂ ਯਕੀਨ ਆਉਂਦਾ ਹੋਵੇ ਤੇ ਮੈਂ ਸਬੂਤ ਪੇਸ਼ ਕਰਦਾ ਹਾਂ। ਹੋਇਆ ਇੰਝ ਕਿ ਇੱਕ ਵਾਰ ਇੱਕ ਦੂਜੇ ਦੇ ਜਾਣਕਾਰ ਤਿੰਨ ਜਾਣੇ;- ‘ਪਟਵਾਰੀ, ਆੜ੍ਹਤੀਆ ਤੇ ਜੱਟ’ ਇੱਕੋ ਗੱਡੀ ਵਿਚ ਸਵਾਰ ਸਨ। ਰੱਬ ਦੀ ਕਰਨੀ ਨਾਲ ਗੱਡੀ ਪਲਟ ਗਈ ਤੇ ਤਿੰਨੇਂ ਅਗਲੇ ਬੰਨੇ ਜਾ ਅੱਪੜੇ।

ਉੱਤੇ ਅਪੜਦਿਆਂ ਹੀ ਜਮਦੂਤਾਂ ਨੇ ਤਿੰਨਾਂ ਨੂੰ ਧਰਮ-ਰਾਜ ਅੱਗੇ ਪੇਸ਼ ਕੀਤਾ। ਪਰ ਲਗਾਤਾਰ ਸੁਣਵਾਈਆਂ ਕਰਦਿਆਂ ਅੱਕੇ ਹੋਏ ਧਰਮ-ਰਾਜ ਨੇ ਕਾਹਲੀ ਵਿਚ ਕਿਹਾ ਕਿ “ਖਾਤੇ ਵੇਖਣ ਦਾ ਸਮਾਂ ਨਹੀਂ ਹੈ ,ਮੂੰਹ-ਜਬਾਨੀ ਫੈਸਲਾ ਕਰਦੇ ਹਾਂ”।

ਪਟਵਾਰੀ ਸਾਰਿਆਂ ਤੋਂ ਅੱਗੇ ਖੜਾ ਸੀ, ਇਸ ਕਰਕੇ ਉਹ ਸੱਭ ਤੋਂ ਪਹਿਲਾਂ ਧਰਮਰਾਜ ਦੇ ਅੜਿੱਕੇ ਚੱੜ੍ਹ ਗਿਆ।ਧਰਮਰਾਜ ਨੇ ਇੱਕੋ ਸਾਹੇ ਕਈ ਸਵਾਲ ਕੱਢ ਮਾਰੇ “ਹਾਂ ਬਈ ਤੂੰ ਸੁਣਾ! ਕੌਣ ਏਂ ਤੇ ਕੀ ਕੰਮ-ਧੰਦਾ ਸੀ ਤੇਰਾ? ਕਮਾਈ-ਧਮਾਈ ਕਿਹੋ ਜਹੀ ਸੀ? ਜ਼ਿੰਦਗੀ ਕਿਵੇਂ ਬੀਤੀ ? ਕਦੀ ਸਾਡਾ ਵੀ ਨਾਂ ਲਿਆ ਸੀ ਜਾਂ ਐਵੇਂ ਹੀ ਸਾਰ ਆਇਐਂ”?

ਇਨੇ ਸਵਾਲ ਸੁਣ ਕੇ ਪਟਵਾਰੀ ਕੰਬਦੀ ਅਵਾਜ਼ ਪਰ ਆਦਤਨ ਸਰਕਾਰੀ ਚਾਪਲੂਸੀ ਦੇ ਅੰਦਾਜ਼ ਵਿਚ ਬੋਲਿਆ “ਜੀ ਮੈਂ ਪਟਵਾਰੀ ਸਾਂ ਤੇ ਤੁਹਾਡੀ ਕਿਰਪਾ ਨਾਲ ਕਮਾਈ ਵੀ ਚੰਗੀ-ਚੋਖੀ ਸੀ। ਇੱਕ ਤੇ ਸਰਕਾਰ ਤੋਂ ਤਨਖਾਹ ਮਿਲਦੀ ਤੇ ਦੂਜੇ ਜੱਟ ਮਾਇਆ ਦੇ ਖੁੱਲੇ ਗੱਫੇ ਦੇ ਜਾਂਦੇ ਸਨ। ਸਵੇਰੇ-ਸ਼ਾਮ ਤੁਹਾਡਾ ਨਾਂ ਲਿਆ ਤੇ ਤੁਸੀਂ ਵੀ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਛੱਡਿਆ। ਜ਼ਿੰਦਗੀ ਸੁੱਖ-ਅਰਾਮ ਨਾਲ ਬੀਤੀ ਆ ਜੀ ”।

ਜਵਾਬ ਸੁਣ ਕੇ ਚੇਹਰੇ ਅਤੇ ਅਵਾਜ਼ ’ਚੋਂ ਖਿਝ ਦਾ ਪ੍ਰਗਟਾਵਾ ਕਰਦਿਆਂ ਧਰਮਰਾਜ ਨੇ ਜਮਦੂਤਾਂ ਨੂੰ ਆਦੇਸ਼ ਦਿੱਤਾ “ਸੁੱਟ ਦਿਉ ਇਹਨੂੰ ਨਰਕਾਂ ਵਿਚ”। ਜਮਦੂਤ ਜਿਵੇਂ ਪਹਿਲਾਂ ਤੋਂ ਹੀ ਫੈਸਲੇ ਤੋਂ ਜਾਣੂੰ ਸਨ, ਮਿੰਟ ਤੋਂ ਪਹਿਲਾਂ ਪੱਟਵਾਰੀ ਨੂੰ ਧੌਣੋਂ ਫੜਿਆ ਤੇ ਧੂੰਦ੍ਹੇ ਹੋਏ ਨਰਕਾਂ ਨੂੰ ਲੈ ਤੁਰੇ।

ਹੁਣ ਵਾਰੀ ਆਈ ਆੜ੍ਹਤੀਏ ਦੀ। ਪਟਵਾਰੀ ਦਾ ਹਸ਼ਰ ਵੇਖ ਕੇ ਲੱਤਾਂ ਕੰਬਣ ਲੱਗੀਆਂ ਤੇ ਸਿਰ ਚਕਰਾਉਣ ਲੱਗਾ। ਪਰ ਫਿਰ ਆਪਣੇ-ਆਪ ਨੂੰ ਰਤਾ ਸੰਭਾਲਿਆ ਤੇ ਸੋਚਿਆ ਕਿ ਪਟਵਾਰੀ ਸ਼ਾਇਦ ਖੁੱਲੇ ਗੱਫੇ ਦੱਸਣ ਕਾਰਨ ਫੱਸ ਗਿਆ ਹੈ। ਅਜੇ ਸੋਚਾਂ ਚਲ ਹੀ ਰਹੀਆਂ ਸਨ ਕਿ ਇਨੇ ਨੂੰ ਧਰਮਰਾਜ ਦੇ ਪੱਟਵਾਰੀ ਵਾਲੇ ਸਵਾਲ ਇੱਕ ਵਾਰ ਫਿਰ ਗੂੰਜ ਉੱਠੇ।

ਹੱਥ ਜੋੜ ਕੇ ਥਿੜਕਦੀ ਅਵਾਜ਼ ਵਿਚ ਬੋਲਿਆ “ਜੀ! ਜੀ ਮੈਂ ਆੜ੍ਹਤੀਆ ਸਾਂ ਤੇ ਤੁ–ਤੁਹਾਡੀ ਕਿਰਪਾ ਨਾਲ ਸਾਲ ਵਿਚ ਦੋ-ਤਿੱਨ ਵਾਰ ਮੰ–ਮੰਡੀਆਂ ਵਿਚ ਜੱਟਾਂ ਦੀ ਫਸਲ ਆਉਣ ਤੇ ਭੱ–ਭੱਜ-ਨਸ ਕੇ ਠੀਕ-ਠਾਕ ਕਮਾਈ ਹੋ ਜਾਂਦੀ ਸੀ, ਪਰ ਸ–ਸਰਕਾਰ ਤੋਂ ਕੋਈ ਤਨਖਾਹ ਨਹੀਂ ਸੀ ਮਿਲਦੀ ਜੀ, ਤੇ ਨਾਂ ਹੀ ਜੱ–ਜੱਟ ਖੁੱਲੇ ਗੱਫੇ ਦਿੰਦੇ ਸਨ ਜੀ”। (ਪਰ ਇਥੇ ਧਰਮਰਾਜ ਦੇ ਮੱਥੇ ਤੇ ਵੱਧਦੀਆਂ ਤਿਉੜੀਆਂ ਤੋਂ ਘਬਰਾ ਕੇ ਸੱਚ ਬੋਲ ਗਿਆ ਕਿ) “ਜੀ ਬੜੇ ਤਿਕੜਮ ਲੜਾ ਕੇ ਜੱ–ਜੱਟਾਂ ਤੇ ਸ–ਸਰਕਾਰ ਦੀਆ ਜੇਬਾਂ ਕ-ਕੱਟ ਕੇ ਨੋਟ ਕੱਢਣੇ ਪੈਂਦੇ ਸਨ। ਫਿਰ ਵੀ ਤੁ–ਤੁਹਾਡੀ ਮੇਹਰ ਨਾਲ ਜੀਵਨ ਸੋਹਣਾ ਬੀਤਿਆ। ਸਵੇਰੇ-

ਸ਼–ਸ਼ਾਮ ਤੁਹਾਡਾ ਨਾਂ ਲਿਆ, ਬਸ ਮ-ਮੇਹਰਾਂ ਸਨ ਜੀ”।

ਪਰ ਪਤਾ ਨਹੀਂ ਧਰਮਰਾਜ ਦੇ ਮਨ ਵਿਚ ਕੀ ਆਇਆ, ਆੜ੍ਹਤੀਐ ਦਾ ਜਵਾਬ ਸੁਣ ਕੇ ਗੁੱਸੇ ਵਿਚ ਅੱਖਾਂ ਲਾਲ ਕਰਦਿਆਂ ਇਕ ਵਾਰ ਫਿਰ ਪਹਿਲਾਂ ਵਾਲਾ ਹੀ ਫੈਸਲਾ ਕੱਢ ਮਾਰਿਆ। ਇਸ ਤੋਂ ਪਹਿਲਾਂ ਕੇ ਆੜ੍ਹਤੀਆ ਕੁਝ ਸਮਝ ਸਕਦਾ, ਪਤਾ ਨਹੀਂ ਕਿਹੜੇ ਖੂੰਜੇ ਤੋਂ ਦੋ ਹੋਰ ਜਮ-ਦੂਤ ਨਿਕਲੇ ਤੇ ਹਾਲ-ਪਾਹਰਿਆ ਪਾਉਂਦੇ ਆੜ੍ਹਤੀਏ ਨੂੰ ਕੱਛਾਂ ਇਚ ਬਾਹਵਾਂ ਪਾ ਕੇ ਧੂੰਦੇ ਹੋਏ ਨਰਕਾਂ ਨੂੰ ਲੈ ਤੁਰੇ।

ਦੋਵੇਂ ਨਰਕ ਵਿਚ ਇਕੱਠੇ ਖਲੋ ਕੇ ਆਪਣੇ ਨਾਲ ਹੋਏ ਧੱਕੇ ਬਾਰੇ ਗੱਲਾਂ ਕਰਦਿਆਂ ਧਰਮਰਾਜ ਦੇ ਤਾਨਾਸ਼ਾਹੀ ਸੁਭਾਅ ਨੂੰ ਮੰਦਾ-ਚੰਗਾ ਆਖਦੇ ਹੋਏ ਜੱਟ ਦਾ ਰਾਹ ਵੇਖਣ ਲੱਗੇ। ਪਰ ਜਦੋਂ ਲੰਮਾ ਸਮਾਂ ਬੀਤਣ ਤੇ ਜੱਟ ਨਾਂ ਆਇਆ ਤਾਂ ਸੰਤਰੀ ਦੀ ਡਿਉਟੀ ਤੇ ਖੜੇ ਜਮਦੂਤਾਂ ਤੋਂ ਉਸ ਬਾਬਤ ਪੁੱਛਣ ਤੁਰ ਪਏ।ਸੰਤਰੀ ਨੇ ਆਪਣੀ ਦਿਵ-ਸ਼ਕਤੀ ਦੀ ਮਦਦ ਨਾਲ ਪਤਾ ਕਰਕੇ ਦੱਸਿਆ ਕਿ ਜੱਟ ਤਾਂ ਸਵ੍ਰਗਾਂ ਦੇ ਨਜ਼ਾਰੇ ਲੈ ਰਿਹਾ ਹੈ। ਏਨਾ ਸੁਣਦਿਆਂ ਹੀ ਦੋਵਾਂ ਨੇ ਪਿੱਟ-ਸਿਆਪਾ ਪਾ ਦਿੱਤਾ ਕਿ “ਇਹ ਕਿਹੋ ਜਿਹਾ ਇੰਸਾਫ ਹੈ? ਅਸੀਂ ਸਾਰੀ ਉਮਰ ਇੱਕ ਦੂਜੇ ਨਾਲ ਰਹੇ ਤੇ ਮਰ ਕੇ ਵੀ ਕੱਠੇ ਹੀ ਅੱਪੜੇ ਆਂ, ਫਿਰ ਇਹ

ਵਿਤਕਰਾ ਕਿਉਂ”? ਇਹ ਵੇਖ ਕੇ ਸੰਤਰੀ ਨੇ ਦੋਵਾਂ ਦੇ ਮਨ ਦੇ ਸ਼ੰਕੇ ਦੂਰ ਕਰਨ ਦੇ ਮਕਸਦ ਨਾਲ ਇੱਕ ਵਾਰ ਫਿਰ ਦਿਵ-ਸ਼ਕਤੀ ਵਰਤਦਿਆਂ ਜੱਟ ਤੇ ਧਰਮਰਾਜ ਦੇ ਸਵਾਲ-ਜਵਾਬ ਦੇ ਸਿਲਸਿਲੇ ਨੂੰ ਫਿਲਮ ਦੀ ਰਿਕਾਰਡਿੰਗ ਵਾਂਗ ਨਰਕ ਦੀ ਕੰਧ ਤੇ ਪੇਸ਼ ਕਰ ਦਿੱਤਾ।ਰਿਕਾਰਡਿੰਗ ਵਿਚ ਸਾਫ ਨਜ਼ਰ ਆ ਰਿਹਾ ਸੀ ਕਿ ਧਰਮਰਾਜ ਨੇ ਜੱਟ ਨੂੰ ਰਤਾ ਘੂਰ ਕੇ ਵੇਖਿਆ ਪਰ ਜੱਟ ਨੇ ਬੇਪਰਵਾਹੀ ਵਿਚ ਮੁੰਹ ਦੂਜੇ ਬੰਨੇ ਕਰ ਲਿਆ।

ਗੁੱਸੇ ਵਿਚ ਧਰਮਰਾਜ ਬੋਲਿਆ “ਹਾਂ ਬਈ ਹੁਣ ਤੂੰ ਸੁਣਾ,ਤੇਰਾ ਕੀ ਕੰਮ ਸੀ”?

ਜੱਟ ਅੱਖਾਂ ਜਹਿਆਂ ਘਮੇਰਦਾ ਹੋਇਆ ਬੋਲਿਆ “ਕੰਮ ਕੀ ਸੀ, ਸਾਰੀ ਉਮਰ ਵਾਹੀ ਕੀਤਾ ਆ ਤੇ ਮਿੱਟੀ ਨਾਲ ਮਿੱਟੀ ਹੋਇਆਂ”।

ਧਰਮਰਾਜ ਥੋੜਾ ਹੋਰ ਗੁੱਸੇ ਵਿਚ ਬੋਲਿਆ “ਕਮਾਈ ਕਿਹੋ ਜਹੀ ਸੀ”?

ਜੱਟ ਵੀ ਹੋਰ ਆਕੜ ਕੇ “ਕੇੜ੍ਹੀ ਕਮਾਈ! ਮੇਰਾ ਤੇ ਪੱਲਿਉਂ ਲਾਇਆ ਵੀ ਨਹੀਂ ਸੀ ਮੁੜਦਾ”।

ਪੁੱਠੇ ਜਵਾਬ ਨਾਂ ਸੁਣਨ ਦਾ ਆਦਿ ਧਰਮਰਾਜ ਪੂਰੇ ਰੋਹ ਵਿਚ ਗਰਜਿਆ “ਉਏ ਕੁਝ ਤੇ ਪੱਲੇ ਪੈਂਦਾ ਹੋਉ”?

ਜੱਟ ਵੀ ਦੰਦ ਕਰੀਚਦਾ ਹੋਇਆ ਸਾਰੀ ਜ਼ਿੰਦਗੀ ਦਾ ਗੁੱਸਾ ਅੱਖਾਂ ਵਿਚ ਲਿਆ ਕੇ ਬੋਲਿਆ “ਖਸਮਾਂ ਪੱਕੀ ਫਸਲ ਤੇ ਗੜੇ ਸੁੱਟ ਦਿੰਦਾ ਸੈਂ ਜਾਂ ਨ੍ਹੇਰੀਆਂ ਵਗਾ ਛੱਡਦਾ ਸੈਂ। ਉਤੋਂ ਹਾ ਤੇਰੀਆਂ ਮੇਹਰਾਂ ਦੇ ਸਦਕੇ ਜਾਣ ਵਾਲੇ ਪਟਵਾਰੀ ਤੇ ਆੜਤੀਏ ਮੇਰੀਆਂ ਮੌਰਾਂ ਤੇ ਚੜ੍ਹਾਏ ਸਨ। ਪੱਲੇ ਕਦੀ ਕੁਛ ਪੈਣ ਦਿੱਤਾ ਈ ਜਿਹਦਾ ਹਿਸਾਬ ਮੰਗਣ ਖਲੋ ਗਿਐਂ ”?

ਜੱਟ ਦਾ ਸਿੱਧਾ ਪਰ ਸੱਚਾ ਜਵਾਬ ਸੁਣ ਕੇ ਧਰਮਰਾਜ ਥੋੜਾ ਢਿੱਲਾ ਜਿਹਾ ਹੋ ਕੇ ਬੋਲਿਆ “ਉਏ ਛੱਡ ਕਮਾਈ-ਧਮਾਈ ਇਹ ਦੱਸ ਜ਼ਿੰਦਗੀ ਕਿਵੇਂ ਬੀਤੀ”?

ਜੱਟ ਮੱਥੇ ਤੇ ਵੱਟ ਪਾਉਂਦਾ ਹੋਇਆ “ਕਿਵੇਂ ਕੀ ਬੀਤਣੀ ਸੀ? ਆਪਣੀ ਹਿੰਮਤ ਨਾਲ ਵਧੀਆ ਗੁਜਾਰ ਆਏ ਆਂ ”।

ਧਰਮਰਾਜ ਹੁਣ ਮੱਥੇ ਤੋਂ ਮੁੜਕਾ ਪੂੰਝਦਾ ਹੋਇਆ “ਜੱਟਾ ਕਦੀ ਮੇਰਾ ਨਾਂ ਲਿਆ ਸੀ”?

ਜੱਟ ਇੱਕ ਵਾਰ ਫਿਰ ਗੱਸੇ ਵਿਚ ਮੁੱਠਾਂ ਮੀਟ ਕੇ ਤੇ ਦੰਦ ਕਰੀਚਦਾ ਹੋਇਆ ਇੱਕੋ ਸਾਹੇ ਬੋਲਣ ਲੱਗਾ “ਨਾ! ਕੀਤਾ ਕੀ ਤੂੰ ਮੇਰੇ ਲਈ ਜੋ ਤੇਰਾ ਨਾਮ ਜਪਦਾ? ਨਾਲੇ ਕਿਹੜੇ ਕੰ– ਕੋਲ ਇਨਾ ਵੇਲ੍ਹ ਸੀ? ਹਲ ਵਾਉਂਦਾ, ਪਾਣੀ ਲਾਉਂਦਾ, ਗੋਡੀਆਂ ਕਰਦਾ,ਸਪ੍ਰੇਆਂ ਕਰਦਾ, ਵਾਡੀਆਂ ਕਰਦਾ, ਬੇਨਤੀਜੀਆਂ ਰੈਲੀਆਂ ਵਿਚ ਜਾਂਦਾ, ਮੀਂਹਾਂ-ਝੱਖੜਾਂ, ਹੜ੍ਹਾਂ-ਸੋਕਿਆਂ ਤੋਂ ਬੱਚਦਾ, ਮੁਆਵਜਿਆਂ ਵਾਲੀਆਂ ਲਾਈਨਾਂ ਵਿਚ ਖੜੌਂਦਾ ਜਾਂ ਚੌਂਕੜਾ ਮਾਰ ਕੇ ਤੇਰਾ ਨਾਂ ਜਪਦਾ। ਨਾਲੇ ਨਾਂ ਜਪਾਉਣ

ਦਾ ਇਨਾ ਚਾਅ ਸੀ ਤੇ ਬੰਦੇ ਦਾ ਪੁੱਤ ਬਣ ਕੇ ਮੇਰੇ ਨਾਲ ਵੀ ਕੋਈ ਪਟਵਾਰੀ ਜਾਂ ਆੜਤੀਏ ਵਾਂਗ ਭਲਾਈ ਕਰਦੋਂ”।

ਧਰਮਰਾਜ ਮੁਸ਼ਕੜੀਆਂ ਵਿਚ ਹੱਸਦਾ ਹੋਇਆ ਬੋਲ ਉਠਿਆ “ੳਏ ਭੇਜੋ ਇਨੂੰ ਸਵ੍ਰਗਾਂ ਵਿਚ, ਨਰਕ ਤੇ ਵਿਚਾਰਾ ਕੱਟ ਆਇਆ”।

ਏਨੀ ਗੱਲ ਸੁਣਦਿਆਂ ਹੀ ਫਿਰ ਪਤਾ ਨਹੀਂ ਕਿਹੜੇ ਖੂੰਜਿਉਂ ਦੋ ਜੰਮ-ਦੂਤ ਨਿਕਲੇ ਤੇ ਜੱਟ ਦੇ ਖੱਬੇ-ਸੱਜੇ ਆਣ ਖਲੋਤੇ, ਪਰ ਇਸ ਵਾਰ ਮੁੱਖ ਤੇ ਰੋਹਬ ਦੀ ਥਾਂ ਮੁਸਕੁਰਾਹਟ ਨਜ਼ਰੀਂ ਪੈ ਰਹੀ ਸੀ। ਦੋਵੇਂ ਮਾਰਗ-ਦਰਸ਼ਨ ਕਰਦੇ ਹੋਏ ਜੱਟ ਨੂੰ ਸਵ੍ਰਗ ਦੇ ਰਾਹ ਲੈ ਤੁਰੇ, ਪਰ ਜਿਵੇਂ ਹੀ ਉਸ ਮੱਹਲ-ਨੁਮਾਂ ਕਮਰੇ ’ਚੋਂ ਬਾਹਰ ਨਿਕਲਣ ਲੱਗੇ ਤਾਂ ਇੱਕ ਜਮਦੂਤ ਨੇ ਪਿੱਛੇ ਧੌਣ ਅਕੜਾਈ ਤੁਰੇ ਜਾਂਦੇ ਜੱਟ ਨੂੰ ਨਿਮਰਤਾ ਸਹਿਤ ਕਿਹਾ ਕਿ- “ਜੱਟਾ ਧਰਮਰਾਜ ਜੀ ਨੇ ਤੈਨੂੰ ਸਵ੍ਰਗਾਂ ਦੇ ਰਾਹਤੋਰਿਆ ਹੈ, ਰਤਾ ਉਨ੍ਹਾਂ ਦਾ ਧੰਨਵਾਦ ਤੇ ਕਰਦਾ ਜਾ”।

ਪਰ ਜੱਟ ਪਿੱਛੇ ਮੁੜੇ ਬਿਨਾਂ ਹੀ ਜਾਣ-ਬੁੱਝ ਕੇ ਧਰਮਰਾਜ ਨੂੰ ਸੁਨਾਉਣ ਦਾ ਮਾਰਾ ਉੱਚੀ-ਦੇਣੀ ਬੋਲਿਆ “ਨਾਂ ਸਵ੍ਰਗ ਵੀ ਕਦੇ ਕਿਸੇ ਨੂੰ ਕਿਸੇ ਦੀ ਮੇਹਰਬਾਨੀ ਨਾਲ ਮਿਲਦਾ ਆ, ਜੋ ਮੈਂ ਕਿਸੇ ਦੇ ਪੈਰੀਂ ਹੱਥ ਲਾਉਂਦਾ ਫਿਰਾਂ। ਉਏ ਇਹ ਤੇ ਸਾਰੀ ਉਮਰ ਦੇ ਕਰਮਾਂ ਦੇ ਲੇਖੇ-ਜੋਖੇ ਦੇ ਬਦਲੇ ਹੀ ਨਸੀਬ ਹੁੰਦਾ ਆ। ਸਾਰੀਉਮਰ ਖਪਾ ਤੀ ਮਿਹਨਤ, ਸਿਰੜ ਤੇ ਸਬਰ-ਸੰਤੋਖ ਦੇ ਰਾਹ ਤੇ ਤੁਰਦਿਆਂ, ਫਿਰ ਕਿਤੇ ਇਹਦੇ ਹੱਕਦਾਰ ਬਣੇ ਆਂ। ਆਪਣੇ ਤੋਂ ਨਹੀਂ ਹੁੰਦੀਆਂ ਕਿਸੇ ਦੀਆਂ ਖੁਸ਼ਾਮਦਗੀਆਂ, ਨਾਲੇ ਤੁਸੀਂ ਵੀ ਤੇ ਵੇਖ ਹੀ ਲਿਆ ਵਾ ਨਾਂ ਪਟਵਾਰੀ ਤੇ ਆੜ੍ਹਤੀਏ ਵਰਗੇ ਖੁਸ਼ਾਮਦਗੀਆਂ ਦਾ ਹਾਲ”।

ਏਨੀ ਗਲ ਕਹਿੰਦਾ ਹੋਇਆ ਮੁਸ਼ਕੜੀਆਂ ਵਿਚ ਸ਼ਰਾਰਤੀ ਪਰ ਸਕੂਨ ਦਾ ਹਾਸਾ ਹੱਸਦਾ ਜੱਟ ਕਮਰੇ ਵਿਚੋਂ ਨਿਕਲ ਗਿਆ। ਏਧਰ ਧਰਮਰਾਜ ਨੇ ਵੀ ਲੰਮਾਂ ਪਰ ਸੁਕੂਨ ਦਾ ਸਾਹ ਲਿਆ ਜਿਵੇਂ ਵਰ੍ਹਿਆਂ ਤੋਂ ਬੇਇੰਸਾਫੀ ਦੇ ਧੱਕੇ ਚੱੜ੍ਹੇ ਕਿਸੇ ਮੁੱਦਈ ਨੂੰ ਉਸ ਦਾ ਹੱਕ ਦਵਾਉਣ ਵਿਚ ਕਾਮਯਾਬ ਰਿਹਾ ਹੋਵੇ। ਉਧਰ ਪੱਟਵਾਰੀ ਤੇ ਆੜ੍ਹਤੀਆ ਇਹ ਸੱਭ ਵੇਖ-ਸੁਣ ਕੇ ਪਿੱਛੋਕੜ ਵਲ ਝਾਤੀ ਮਾਰਦੇ ਹੋਏ ਨਿੰਮੋਝਾਣੇ ਜਿਹੇ ਹੋ ਕੇ ਰਹਿ ਗਏ।

ਮਮਤਾ ਦੀਆਂ ਰਿਸ਼ਮਾਂ
ਮਮਤਾਂ ਦੀਆਂ ਰਿਸ਼ਮਾਂ ਦੇ ਚਾਨਣ ਦੀ ਬੁੱਕਲ ਵਿਚ ਅੰਤਾਂ ਦਾ ਨਿੱਘ,

ਨਿੱਘ ਜੋ ਹਾੜ ਦੇ ਸੇਕ ਦੀ ਸਿਖਰੇ ਰੂਹ ਠਾਰ ਜਾਵੇ।

ਠੰਡ ਤੇ ਉਹ ਵੀ ਨਿੱਘੀ ਬੁੱਕਲ ਵਿਚੋਂ?

ਪਤਾ ਨਹੀਂ ਪਰ ਮਨ ਠਰਦਾ ਜ਼ਰੂਰ ਸੀ।

ਬੁੱਕਲ ਹੈ,ਪਰ ਇਕ ਦਿਨ ਨਹੀਂ ਰਹਿਣੀ,

ਸੋਚ ਕੇ ਮਨ ਡਰਦਾ ਵੀ ਜ਼ਰੂਰ ਸੀ।

ਡਰਦਾ ਵੀ ਕਿਉਂ ਨਾਂ ?

ਜ਼ਿੰਦਗੀ ਦੀਆਂ ਜੜ੍ਹਾਂ ਤੋਂ ਕਿਵੇਂ ਵੱਖ ਹੋਵਾਂਗੇ,

ਨਿੱਤ ਨਵੀਆਂ ਅਸੀਸਾਂ ਕਿਥੋਂ ਲੋੜਾਂਗੇ।

ਸੋਚ ਕੇ ਆਪਾ ਖੁਰਦਾ ਵੀ ਜ਼ਰੂਰ ਸੀ।

ਖੁਰਦਾ ਵੀ ਕਿਉਂ ਨਾਂ ?

ਜਿਹਨੇ ਢਿੱਡੋਂ ਜਾਏ, ਦੁੱਧੀਂ ਰਜਾਏ,

ਕਦੇ ਰਹਿਬਰ ਤੇ ਕਦੇ ਪਰਛਾਵਾਂ ਬਣ,

ਜ਼ਿੰਦਗੀ ਦੇ ਨਾਗ ਵਲ ਖੋਲਣ ਲਾਏ।

ਉਹ ਪਾਰਸਮਣੀ ਜਿਸ ਮਿੱਟੀਉਂ ਕੰਚਨ ਕੀਤਾ ,

ਇੱਕ ਦਿਨ ਮਿੱਟੀ ਹੋ ਜਾਏਗੀ।

ਸੋਚ ਕੇ ਉਦਾਸੀ ਦਾ ਇਕ ਸਿਵਾ ਸੋਚਾਂ ਵਿਚ ਬਲਦਾ ਜ਼ਰੂਰ ਸੀ।

ਬਲਦਾ ਵੀ ਕਿਉਂ ਨਾਂ ?

ਜੋ ਧੁੱਪੇ ਛਾਂਵਾ ਕਰਦੀ ਸੀ, ਤੱਤੀਆਂ ਹਵਾਵਾਂ ਜਰਦੀ ਸੀ।

ਮੈਨੂੰ ਤੱਤੀ ਵਾਅ ਨਾਂ ਲੱਗੇ, ਹਰ ਵੇਲੇ ਅਰਦਾਸਾਂ ਕਰਦੀ ਸੀ।

ਉਹਨੂੰ ਇਕ ਦਿਨ ਅੰਗਿਆਰਿਆਂ ਤੇ ਸੰਵਾ ਆਵਾਂਗੇ,

ਅਨਜਾਣੇ-ਬਿਖੜੇ ਪੈਂਡੇ ਪਾ ਆਵਾਂਗੇ

ਸੋਚ ਕੇ ਮਨ ਸੱਚ ਤੋਂ ਹਰਦਾ ਵੀ ਜ਼ਰੂਰ ਸੀ ।

ਹਰਦਾ ਵੀ ਕਿਉਂ ਨਾਂ ?

ਸਾਡੀਆਂ ਪੀੜਾਂ ਵਿਚ ਰੋਂਦੀ, ਹਾਸਿਆਂ ਵਿਚ ਹੱਸਦੀ ਸੀ।

ਆਪ ਸੁੱਖਾਂ ਤੋਂ ਦੂਰ, ਸਾਡੀਆਂ ਸੁੱਖਾਂ ਮੰਗਦੀ ਸੀ,

ਜ਼ਿੰਦਗੀ ਦੇ ਅੰਤਲੇ ਪੈਂਡੇ ਪੂਰਦੀ, ਨਵੀਆਂ ਉਮੀਦਾਂ ਦੇ ਸਿਰਨਾਵੇਂ ਦੱਸਦੀ ਸੀ।

ਉਹਦੀਆਂ ਉਮੀਦਾਂ ਤੇ ਖਰਾ ਨਹੀਂ ਉੱਤਰਾਂਗਾ ,

ਸੋਚ ਕੇ ਬੇਬਸੀ ਦਾ ਇਕ ਇਹਸਾਸ ਟੁੰਬਦਾ ਜ਼ਰੂਰ ਸੀ ।

ਪਰ ਹੁਣ ਜਦੋਂ ਉਹ ਨਹੀਂ ਹੈ, ਸਬਰ ਆ ਗਿਆ ਹੈ।

ਆਉਂਦਾ ਵੀ ਕਿਉਂ ਨਾਂ ?

ਮਾਂ ਰੱਬ ਦਾ ਹੀ ਤਾਂ ਰੂਪ ਸੀ, ਰੂਪ ਹੀ ਕਿਉਂ ਰੱਬ ਹੀ ਸੀ।

ਰੱਬ ਦੀਆਂ ਰਹਿਮਤਾਂ ਦਾ ਦੇਣ ਕਿਨ੍ਹੇਂ ਦਿੱਤਾ ਹੈ ਜੋ ਮੈਂ ਦੇ ਸਕਦਾ ।

ਰੱਬ ਸੀ ਇਸੇ ਲਈ ਤਾਂ ਅੱਜ ਵੀ ਮੇਰੇ ਅੰਦਰ ਵਸਦੀ ਹੈ।

ਉਵੇਂ ਹੀ ਰਾਹ ਵਿਖਾਉਂਦੀ ਹੈ ਜਿਵੇਂ ਪਹਿਲਾਂ ਵਿਖਾਉਂਦੀ ਸੀ ॥

ਨਵੀਆਂ ਖ਼ੁਰਾਕਾਂ ਖਾ ਤੇ ਧਰਮ ਕਮਾ {ਵਿਅੰਗ}
ਮਨੁੱਖੀ ਖੁਰਾਕ ਦੀ ਗੱਲ ਕਰਦਿਆਂ ਹੀ ਬਗੈਰ ਦਿਮਾਗ਼ ਤੇ ਜ਼ੋਰ ਪਾਇਆਂ ਹਰ ਕੋਈ ਆਪਮੁਹਾਰੇ ਹੀ ਕਹਿ ਉਠਦਾ ਹੈ ਕਿ-“ਬਈ ਖੁਰਾਕਾਂ ਤੇ ਪੁਰਾਣੀਆਂ ਹੀ ਵਧੀਆ ਹੁੰਦੀਆਂ ਸਨ”। ਭਾਵੇਂ ਕਹਿਣ ਵਾਲੇ ਨੇ ਕਦੇ ਪੁਰਾਣੀ ਖੁਰਾਕ ਦੇ ਦਰਸ਼ਨ-ਮੇਲੇ ਵੀ ਨਾਂ ਕੀਤੇ ਹੋਣ। ਪਰ ਕਹਿਣ ਲੱਗਿਆਂ ਪੂਰਾ ਮੁੰਹ ਭਰ ਕੇ ਕਹਿ ਦਿੰਦੇ ਹਨ ਕਿ “ਬਈ ਕੀ ਬਾਤਾਂ ਸਨ ਪੁਰਾਣੀਆਂ ਖੁਰਾਕਾਂ ਦੀਆਂ। ਦੇਸੀ ਘਿੳ ਦੇ ਵਿੱਚ ਸ਼ੱਕਰ, ਮੱਕਈ ਦੀ ਰੋਟੀ ਤੇ ਦੇਸੀ ਘਿਉ ਦੇ ਵਿੱਚ ਤਾਰੀਆਂ ਮਾਰਦਾ ਸਰੋਂ ਦਾ ਸਾਗ। ਸੱਜਰ ਮੱਝ ਦਾ ਕਾੜ੍ਹਨੀ ਵਿੱਚ ਕੜ੍ਹਿਆ ਗਿੱਠ ਲੰਮਾ ਦੁੱਧ ਦਾ ਕੜੇ ਵਾਲਾ ਗਲਾਸ ,ਦਹੀਂ ਦਾ ਛੰਨਾ, ਚਾਟੀ ਦੀ ਲੱਸੀ, ਗੁੜ ਦੀ ਭੇਲੀ, ਦੇਸੀ ਘਿਉ ਦਾ ਹਲਵਾ, ਮੇਵਿਆਂ ਵਾਲ਼ੀ ਘਰ ਦੇ ਦੁੱਧ ਦੀ ਖੀਰ”। ਕਈ ਤੇ ਇਸ ਤੋਂ ਵੀ ਅੱਗੇ ਦੀ ਗੱਲ ਦੱਸਦੇ ਹਨ ਕਿ “ਸਾਡੀ ਦਾਦੀ ਦੱਸਦੀ ਹੁੰਦੀ ਸੀ ਬਈ ਸਾਡਾ ਪੜਦਾਦਾ ਅੱਧ-ਸੇਰ ਘਿਉ ਝੀਤ ਲਾਕੇ ਇੱਕੋ ਸਾਹੇ ਪੀ ਜਾਂਦਾ ਸੀ। ਅੱਠ-ਦਸ ਰੋਟੀਆਂ ਤੇ ਡੋਲੂ ਲੱਸੀ ਦਾ ਵੀ ਸੂਤ ਜਾਂਦਾ ਸੀ। ਪੂਰੀ ਗੁੜ ਦੀ ਭੇਲੀ ਪੈਲ਼ੀਆਂ ਵੱਲ ਜਾਂਦਾ-ਜਾਂਦਾ ਹੀ ਨਬੇੜ ਦਿੰਦਾ ਸੀ”।ਨਾਲ ਇੱਕ ਗੱਲ ਹੋਰ ਜੋੜ ਦਿੰਦੇ ਹਨ ਕਿ-“ਬਈ ਸਵ੍ਰਗ ਭੋਗਦੇ ਸੀ ਸਾਡੇ ਬਜ਼ੁਰਗ ਸਵ੍ਰਗ”। ਵੈਸੇ ਥੋੜਾ ਜਿਹਾ ਗੌਰ ਕਰੀਏ ਤਾਂ ਇਸ ਵਿਚ ਝੂਠ ਜਾਂ ਗਪੌੜ ਵਾਲੀ ਵੀ ਕੋਈ ਗੱਲ ਨਹੀਂ ਹੈ। ਮੈਂ ਵੀ ਆਪਣੇ ਬਜ਼ੁਰਗਾਂ ਤੋਂ ਇਹ ਸੱਭ ਕੁਝ ਸੁਣਿਆਂ ਹੈ। ਮੇਰੇ ਆਪਣੇ ਪਿੰਡ ਵਿਚ ਐਸੇ ਬਜ਼ੁਰਗ ਸਨ ਜੋ ਆਪਣੀ ਜਵਾਨੀ ਵੇਲੇ ਅੱਧੀ ਪਰਾਤ ਦੇਸੀ ਘਿਉ ਦੇ ਹਲਵੇ ਦੀ ਖਾ ਜਾਂਦੇ ਸਨ ਜਾਂ ਤਿੰਨ-ਚਾਰ ਕਿੱਲੋ ਦੁੱਧ ਪੀ ਲੈਂਦੇ ਸਨ। ਸੱਚ ਪੁੱਛੋ ਤਾਂ ਮੇਰੇ ਦਿਲ ਵਿੱਚ ਵੀ ਕਈ ਵਾਰ ਇਹ ਕਸਕ ਜਿਹੀ ਉੱਠਦੀ ਸੀ ਕਿ ਯਾਰ ਅਸੀਂ ਦੇਸੀ ਘਿਉ, ਦੁੱਧ-

ਦਹੀਂ ਖਾਣ-ਪੀਣ ਵਾਲੇ, ਗੰਨੇ ਚੂਪਣ ਵਾਲੇ, ਗੁੜ ਖਾਣ ਵਾਲੇ, ਘਿਉ ਚੋਪੜੇ ਪਰੌਂਠੇ ’ਤੇ ਮੱਖਣੀਆਂ ਖਾਣ ਵਾਲੇ ਪੰਜਾਬੀ ਲੋਕ ਅੱਜ ਕਿਹੋ ਜਿਹੇ ਖਾਣ-ਪੀਣ ਤੇ ਲੱਗ ਗਏ ਆਂ। ਪਰ ਫਿਰ ਇੱਕ ਦਿਨ ਅਚਨਚੇਤ ਹੀ ਗਿਆਨ ਦੀ ਐਸੀ ਪ੍ਰਾਪਤੀ ਹੋਈ ਜਿਸ ਨੇ ਮੇਰੀਆਂ ਸਾਰੀਆਂ ਚਿੰਤਾਵਾਂ ਹੀ ਦੂਰ ਕਰ ਦਿੱਤੀਆਂ। ਪੁਰਾਣੀਆਂ ਜਾਂ ਸ਼ੁੱਧ  ਖ਼ੁਰਾਕਾਂ ਤੋਂ ਵਾਂਝੇ ਰਹਿਣ ਦਾ ਝੋਰਾ ਵੀ ਮਿਟਦਾ ਜਿਹਾ ਜਾਪਣ ਲੱਗਾ।

ਹੁਣ ਤੁਸੀਂ ਪੁੱਛੋਗੇ ਕਿ ਇਹੋ ਜਿਹਾ ਕਿਹੜਾ ਗਿਆਨ ਹੋ ਗਿਆ ਜਿਸ ਨਾਲ ਪੁਰਾਣੀਆਂ ਖੁਰਾਕਾਂ ਦਾ ਮੋਹ ਤੇ ਭੰਗ ਹੋਇਆ ਹੀ ਨਾਲ ਦੇ ਨਾਲ ਮਨ ਦੀ ਕਸਕ ਵੀ ਦੂਰ ਹੋ ਗਈ। ਇਸ ਗਿਆਨ ਨੂੰ ਹੋਰ ਨਾਂ ਲੁਕਾਉਂਦਿਆਂ ਤੁਹਾਡੇ ਨਾਲ ਸਾਂਝਾ ਕਰ ਹੀ ਲੈਂਦਾ ਹਾਂ। ਅਸਲ ਵਿੱਚ ਮੈਨੂੰ ਨਵੀਆਂ ਖੁਰਾਕਾਂ ਵਿੱਚੋਂ ਧਰਮੀਂ ਬਣਨ ਦਾ ਇੱਕ ਬੜਾ ਹੀ ਸ਼ਾਨਦਾਰ ਤੇ ਸੌਖਾ ਨੁਸਖਾ ਪ੍ਰਾਪਤ ਹੋਇਆ ਹੈ। ਹੁਣ ਤੁਸੀਂ ਇੱਕ ਨਵਾਂ ਸਵਾਲ ਪੁੱਛੋਗੇ ਕਿ “ਭਲਾ ਖੁਰਾਕ ਦਾ ਧਰਮ ਕਮਾਉਣ ਨਾਲ ਕੀ ਵਾਸਤਾ”? ਇਸ ਸਵਾਲ ਦਾ ਜਵਾਬ ਵੀ ਮਿਲੂ ਪਰ ਥੋੜਾ ਸਬਰ ਰੱਖ ਕੇ। ਪਹਿਲਾਂ ਨਵੀਆਂ ਤੇ ਪੁਰਾਣੀਆਂ ਖੁਰਾਕਾਂ ਦੇ ਫਰਕ ਨੂੰ ਸਮਝ ਲਈਏ। ਨਵੀਆਂ ਖੁਰਾਕਾਂ ਤੋਂ ਆਮ ਤੌਰ ਤੇ ਸਮਾਜ ਦਾ ਭਾਵ ਹੁੰਦਾ ਹੈ ਦੇਸੀ ਘਿਉ ਦੀ ਥਾਂ ਤੇ ਬਨਾਸਪਤੀ ਘਿਉ ਜਾਂ ਰਿਫਾਇੰਡ ਤੇਲ, ਦੁਧ ਦੀ ਥਾਂ ਤੇ ਚਾਹ, ਲੱਸੀ ਦੀ ਥਾਂ ਤੇ ਪੈਪਸੀ ਜਾਂ ਕੋਕਾ-ਕੋਲਾ, ਗੁੜ ਦੀ ਥਾਂ ਤੇ ਸੱਲਫਰ ਵਾਲੀ ਖੰਡ, ਮੱਕਈ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਥਾਂ ਤੇ ਬਰਗਰ ’ਤੇ ਪੀਜ਼ੇ, ਮੇਵਿਆਂ ਵਾਲੀ ਖੀਰ ਦੀ ਥਾਂ ਤੇ ਬਜਾਰੀ ਰੱਸ-ਮਲਾਈਆਂ, ਦੇਸੀ ਘਿਉ ਜਾਂ ਮੱਖਣੀ ਚੋਪੜੇ ਪਰੌਂਠਿਆਂ ਦੀ ਥਾਂ ਤੇ ਮੈਦੇ ਦੇ ਬਟਰ-ਨਾਨ ਜਾਂ ਭਠੂਰੇ ਆਦਿ।ਮੈਨੂੰ ਪੂਰਾ ਯਕੀਨ ਹੈ ਕਿ ਸਾਡੀਆਂ ਪੁਰਾਣੀਆਂ ਖੁਰਾਕਾਂ ਦੇ ਬਦਲ ਦੇ ਤੌਰ ਤੇ ਲਿਖੀਆਂ ਨਵੀਆਂ ਖੁਰਾਕਾਂ ਨੇ ਹੁਣ ਤੱਕ ਤੁਹਾਡਾ ਮੱਥਾ ਤੇ ਮੂੰਹ ਦਾ ਸਵਾਦ ਦੋਵੇਂ ਹੀ ਖਰਾਬ ਕਰ ਦਿੱਤੇ ਹੋਣਗੇ। ਚਲੋ ਹੁਣ ਆਪਣੇ ਮੁੱਖ ਮੁੱਦੇ ਗਿਆਨ ਦੀ ਪ੍ਰਾਪਤੀ ਬਾਰੇ ਗੱਲ ਕਰੀਏ।

ਸਿੱਧੀ ਜਹੀ ਗੱਲ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਸ਼ੁੱਧ ਅਤੇ ਦੇਸੀ ਖ਼ੁਰਾਕਾਂ ਦੇ ਆਸਰੇ ਅੱਜ-ਕੱਲ ਦੀਆਂ ਨਵੀਆਂ ਬਿਮਾਰੀਆਂ ਜਿਵੇਂ ਕਿ ਬੱਲਡ ਪ੍ਰੈਸ਼ਰ, ਸ਼ੂਗਰ, ਬ੍ਰੇਨ-ਹੈਮਰੇਜ(ਦਮਾਗ ਦੀ ਨੱਸ ਪਾਟਣਾ )ਆਦਿ ਦੇ ਅੜਿੱਕੇ ਨਹੀਂ ਸਨ ਚੱੜ੍ਹਦੇ। ਕੋਈ ਇੱਕ-ਅੱਧਾ ਮ੍ਹਾਤੱੜ ਸਾਥੀ ਹੀ ਇਨ੍ਹਾਂ ਦੇ ਕਾਬੂ ਆ ਕੇ ਥਾਂਇ ਫੁੜਕਦਾ ਸੀ, ਬਾਕੀਆਂ ਦੀਆਂ ਪੁਰਾਣੀਆਂ ਖੁਰਾਕਾਂ ਦੀ ਤਾਕਤ ਦੇ ਅੱਗੇ ਤੇ ਧਰਮ-ਰਾਜ ਦੇ ਦੂਤ ਵੀ ਹੰਭ ਜਾਂਦੇ ਸਨ ਕਈ-ਕਈ ਦਿਨ ਖੁਹ ਤੇ ਵਗਦੇ ਡੰਗਰ ਵਾਂਗ ਇੱਕੋ ਬੁੱਢੇ ਦੇ ਮੰਜੇ ਦੇ ਆਲੇ-ਦੁਆਲੇ ਘੁਕਦੇ ਫਿਰਦੇ ਸਨ। ਬਜ਼ੁਰਗਾਂ ਦੇ ਗੋਡੇ ਜੂੜ ਕੇ ਤੇ ਚੂਲ਼ੇ ਭੰਨ ਕੇ ਰਿੜਕਾ-ਰਿੜਕਾ ਕੇ ਮੰਜੇ ਤੇ ਪਾਉਣ ਤੋਂ ਬਾਦ ਵੀ ਦੋ-ਤਿੰਨ ਸਾਲਾਂ ਤੱਕ ਜਮਦੂਤਾਂ ਦਾ ਸਾਹ ਸੂਤਿਆ ਰਹਿੰਦਾ ਸੀ। ਪੂਰੀ ਵਾਹ ਲਾਉਣ ਤੋਂ ਬਾਅਦ ਵੀ ਬਾਬਿਆਂ ਦੀਆਂ ਉਦੋਂ ਹੀ ਅੱਖਾਂ ਬੰਦ ਹੁੰਦੀਆਂ ਸਨ ਜਦੋਂ ਧਰਮਰਾਜ ਨੂੰ ਦੁਬਾਰਾ ਬੇਨਤੀ ਪੱਤਰ ਭੇਜ ਕੇ ਵਾਧੂ ਅਖਤਿਆਰ ਪ੍ਰਾਪਤ ਕਰਕੇ ਅੱਠ-ਦਸ ਦਿਨਾਂ ਤੱਕ ਢਿੱਡ ਵਿੱਚਲੀਆਂ ਆਂਦਰਾਂ ਨੂੰ ਮਰੋੜੀ ਦੇ ਕੇ ਰੋਟੀ-ਪਾਣੀ ਦੀ ਸਪਲਾਈ ਲਾਈਨ ਹੀ ਕੱਟ ਦਿੱਤੀ ਜਾਂਦੀ ਸੀ।

ਪਰ ਅਸਲ ਸਿਆਪਾ ਤਾਂ ਜਮਦੂਤਾਂ ਦੇ ਫਾਰਗ ਹੋਣ ਤੋਂ ਬਾਦ ਹੀ ਸ਼ੁਰੂ ਹੁੰਦਾ ਸੀ। ਬਾਬੇ ਦੀ ਰੂਹ ਅਜੇ ਕੋਠਾ ਵੀ ਨਹੀਂ ਸੀ ਟੱਪਦੀ ਕਿ ਘਰਦਿਆਂ ਨੂੰ ਲੋਕਾਂ ਦੀਆਂ ਵੰਨ-ਸੁਵੰਨੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ। ਕੋਈ ਕਹਿੰਦਾ ਸੀ-“ਬਈ ਬਾਹਲਾ ਹੀ ਦੁੱਖ ਕੱਟਿਆ ਬਜ਼ੁਰਗ ਨੇ”। ਦੂਜੀ ਅਵਾਜ਼ ਆਉਂਦੀ ਹੈ -“ਆਹੋ ਭਾਈ ਚੰਗੀਆਂ-ਮੰਦੀਆਂ ਇਥੇ ਹੀ ਭੋਗਣੀਆਂ ਪੈਂਦੀਆਂ ਨੇ”। ਤੀਸਰਾ ਕਹਿੰਦਾ-“ਆਹੋ ਭਰਾਵਾ ਸਵ੍ਰਗ-ਨਰਕ ਕਿਹਨੇਂ ਵੇਖਿਆ,ਆਪਣਾ ਬੀਜਿਆ ਆਪੇ ਇੱਥੇ ਈ ਵੱਢਣਾ ਪੈਂਦਾ ਆ”। ਇਹੋ ਜਿਹੀਆਂ ਗੱਲਾਂ ਸੁਣ ਕੇ ਘਰ ਦੇ ਵਿਚਾਰੇ ਤਾਂ ਬਾਬੇ ਦੇ ਕੀਤੇ ਕਰਮਾਂ ਦੇ ਲੇਖੇ-ਜੋਖੇ ਵਿਚ ਅਜੇ ਮਸਾਂ ਪੈਣ ਹੀ ਲਗਦੇ ਸਨ ਕਿ ਏਨੇ ਨੂੰ ਸ਼ਰੀਕੇ ’ਚੋਂ ਇੱਕ ਹੋਰ ਬੁੱਧੀਮੱਤਾ ਭਰਪੂਰ ਵਿਚਾਰ ਸੁਣਨ ਨੂੰ ਮਿਲਦਾ ਸੀ-“ਭਾਈ ਲਾਗਲੇ ਪਿੰਡ ਵੀ ਪਿੱਛਲੇ ਦਿਨੀਂ ਇੱਕ ਬਜ਼ੁਰਗ ਪੂਰਾ ਹੋਇਆ ਸੀ, ਪਰ ਧਰਮ ਆਲ਼ੀ ਗੱਲ ਆ ਬਈ ਜਵਾਨ ਨੇ ਕਿਤੇ ਔਖਾ ਸਾਹ ਵੀ ਲਿਆ ਹੋਵੇ, ਥੜ੍ਹੇ ਤੇ ਗੱਲਾਂ ਕਰਦੇ-ਕਰਦੇ ਦੀ ਜੋਤ ਰੱਬ ਨਾਲ ਇੱਕ-ਮਿੱਕ ਹੋਗੀ। ਕਰਮਾਂ ਦੀਆਂ ਗੱਲਾਂ ਨੇ, ਵਿਰਲੇ ਧਰਮੀਂ ਬੰਦੇ ਨੂੰ ਈ ਇਹੋ ਜਿਆ ਅੰਤ ਨਸੀਬ ਹੁੰਦਾ ਆ”। ਲਗਦੇ ਹੱਥੀਂ ਹੌਲੀ ਜਿਹੀ ਸਾਰੇ ਵਰਤਾਰੇ ਦਾ ਕੋਈ ਇੱਕੋ ਸਾਹੇ ਨਿਚੋੜ ਵੀ ਕੱਢ ਦਿੰਦਾ ਸੀ-“ਆ ਹੁਣ ਆਪਣੇ ਆਲ਼ੇ ਨੂੰ ਵੇਖ ਲਉ, ਕਿਵੇਂ ਗੋਡੇ ਰਗੜ-ਰਗੜ ਕੇ ਗਿਆ, ਇਹ ਵੀ ਕਰਮਾਂ ਦੀਆਂ ਈ ਗੱਲਾਂ ਨੇ, ਸੱਭ ਇਥੇ ਈ ਭੁਗਤਣੀਆਂ ਆਉਂਦੀਆਂ ਨੇ, ਭਰਾਵੋ ਜੀਂਦੇ-ਜੀ ਤੇ ਸਾਰੇ ਈ ਧਰਮੀ ਬਣੇ ਫਿਰਦੇ ਨੇ ਪਰ ਧਰਮ ਕਮਾਏ ਦਾ ਤੇ ਅੰਤ ਵੇਲੇ ਈ ਪਤਾ ਲੱਗਦਾ”। ਇਹ ਤੇ ਇਹੋ ਜਿਹੇ ਹੀ ਹੋਰ ਵੀ ਬਹੁਤ ਸਾਰੇ ਗਿਆਨ ਅਤੇ ਸ਼ਰੀਕੇ ਕਾਰਨ ਅੰਗਿਆਰਿਆਂ ਭਰਪੂਰ ਵਿਚਾਰ ਸੁਣਨ ਨੂੰ ਮਿਲਦੇ ਸਨ।

ਹੁਣ ਤੱਕ ਤੇ ਧਰਮ ਕਮਾਉਣ ਦਾ ਮੇਰੇ ਵਾਲਾ ਗਿਆਨ ਤੁਹਾਨੂੰ ਵੀ ਪ੍ਰਾਪਤ ਹੋ ਹੀ ਗਿਆ ਹੋਣਾ ਆਂ। ਜੇ ਨਹੀਂ ਤਾਂ ਵਿਸਥਾਰ ਨਾਲ ਸਮਝਾ ਦਿੰਦਾ ਹਾਂ। ਸਿੱਧੀ ਜਿਹੀ ਗੱਲ ਆ ਕਿ ਸਾਡੇ ਪੁਰਾਣੇ ਬਜ਼ੁਰਗ ਪੁਰਾਣੀਆਂ ਤੇ ਸ਼ੁੱਧ ਖੁਰਾਕਾਂ ਦੇ ਨਾਲ ਸ਼ਰੀਰਕ ਮੇਹਨਤਾਂ ਦੇ ਸੁਮੇਲ ਸਦਕਾ ਤਨੋਂ-ਮਨੋਂ ਤੰਦਰੁਸਤ ਤੇ ਖੁਸ਼ ਰਹਿੰਦੇ ਸਨ। ਇਹ ਤੰਦਰੁਸਤੀ ਤੇ ਖੁਸ਼ੀਆਂ ਹੀ ਹਨ ਜੋ ਦਿਲ ਅਤੇ ਦਿਮਾਗ ਦੇ ਰੋਗਾਂ ਨੂੰ ਦੂਰ ਰੱਖਦੀਆਂ ਹਨ। ਪਰ ਹੁਣ ਮੇਰੇ ਵਰਗੇ ਸ਼ਹਿਰੀ ਬੰਦਿਆਂ ਨੂੰ ਕਿੱਥੇ ਹਜ਼ਮ ਹੁੰਦੀਆਂ ਨੇ ਇਹੋ ਜਿਹੀਆਂ ਖੁਰਾਕਾਂ, ਨਾਲੇ ਹਜ਼ਮ ਤੇ ਤਾਂ ਹੋਣ ਜੇ ਮਿਲਣ। ਪਰ ਆਪਾਂ ਵੀ ਪੂਰੇ ਸ਼ਹਿਰੀਆਂ, ਲੱਤ ਉੱਚੀ ਰੱਖਣ ਦੇ ਆਦੀ। ਕਿਉਂ ਜਾਹਿਰ ਕਰੀਏ ਬਈ ਸ਼ੁੱਧ ਖੁਰਾਕਾਂ ਸਾਡੇ ਵੱਸੋਂ ਬਾਹਰੀਆਂ ਨੇ। ਇਸ ਕਰਕੇ ਗੱਲ ਨੂੰ ਪੁੱਠਾ ਗੇੜਾ ਦੇ ਕੇ ਰੌਲਾ ਪਾ ਦਿਉ ਕਿ ਆਪਾਂ ਕੀ ਕਰਨੀਆਂ ਨੇ ਇਹੋ ਜਿਹੀਆਂ ਖ਼ੁਰਾਕਾਂ। ਕੀ ਲੋੜ ਆ ਸਾਨੂੰ ਜਮਦੂਤਾਂ ਨਾਲ ਪੰਗਾ ਲੈਣ ਦੀ? ਨਾਲੇ ਤੇ ਇਥੇ ਮੰਜੇ ਤੇ ਰਿੜਕਦੇ ਰਹੀਏ, ਤੇ ਨਾਲੇ ਖਬਰਿਆ ਗੁੱਸੇ ਨਾਲ ਭਰੇ-ਪੀਤੇ ਜਮਦੂਤ ਸਾਰੇ ਰਾਹ ਹੁੱਜਾਂ ਮਾਰਦੇ ਜਾਣ ਜਾਂ ਉੱਤੇ ਜਾ ਕੇ ਵੀ ਕਿੜ੍ਹ ਕੱਢਣ ਖਾਤਿਰ ਸਾਡੀ ਪੁਲਿਸ ਵਾਂਗ ਕਈ ਦਿਨਾਂ ਤੱਕ ਧਰਮਰਾਜ ਅੱਗੇ ਪੇਸ਼ ਹੀ ਨਾਂ ਕਰਨ ਤੇ ਉਤਲੀ ਹਵਾਲਾਤ ਵਿਚ ਪੁੱਠਾ ਟੰਗ ਛੱਡਣ। ਸਵ੍ਰਗ-ਨਰਕ ਦਾ ਫੈਸਲਾ ਤੇ ਉਦੋਂ ਹੀ ਹੋਉ ਨਾਂ ਜਦੋਂ ਧਰਮ-ਰਾਜ ਦੀ ਕਚਿਹਰੀ ਵਿਚ ਪੇਸ਼ ਕਰਨਗੇ। ਇਸ ਕਰਕੇ ਸਿਆਣੇ ਬਣ ਕੇ ਨਾਲੇ ਤੇ ਆਪਣੀ ਕਾਣ ਢੱਕੋ ਤੇ ਨਾਲੇ ਉੱਤੋਂ ਦੀ ਵਗ ਕੇ ਇਹ ਆਖੋ ਕਿ- “ਭਾਈ ਇਹੋ ਜਿਹੀਆਂ ਖੁਰਾਕਾਂ ਦਾ ਕੀ ਖਾਣਾ ਜਿੰਨ੍ਹਾਂ ਕਰਕੇ ਮਰਨ ਪਿੱਛੋਂ ਅਧਰਮੀ ਕਹਾਉਣਾ ਪਵੇ”। ਬੇਸ਼ਰਮਾਂ ਵਾਂਗ ਮਾਣ ਨਾਲ ਧੌਣ ਉੱਚੀ ਕਰਕੇ ਆਖੋ ਕਿ-“ਆਪਾਂ ਤੇ ਭਾਜੀ ਨਵੀਆਂ ਖੁਰਾਕਾਂ ਖਾਣ ਦੇ ਸ਼ੁਕੀਨ ਆਂ। ਹਾਰਟ ਅਟੈਕ ਜਾਂ ਬ੍ਰੇਨ ਹੈਮਰੇਜ ਦੇ ਝਟਕੇ ਨਾਲ ਮਿੰਟੋ-ਮਿੰਟੀ ਧਰਮਰਾਜ ਦੇ ਮੋਡਿਆਂ ਤੇ ਜਾ ਸਵਾਰ ਹੋਵਾਂਗੇ। ਹੱਡ ਰਗੜਨੋਂ ਬਚਾਂਗੇ ਤੇ ਸਭ ਤੋਂ ਵੱਡੀ ਗੱਲ ਪਿੱਛੇ ਸ਼ਰੀਕੇ-ਭਾਈਚਾਰੇ ਵਿਚ ਧਰਮੀ ਵੀ ਕਹਾਵਾਂਗੇ”। ਬਈ ਆਖਿਰ ਲੋਕ ਤੇ ਇਹੋ ਹੀ ਕਹਿਣਗੇ ਨਾਂ ਕਿ “ਬੰਦਾ ਬਾਹਲਾ ਧਰਮੀ ਸੀ, ਤਾਂ ਹੀ ਤੇ ਰੱਬ ਨੇ ਝੱਟ-ਪੱਟ ਵਾਜ ਮਾਰ ਲਈ, ਕੋਈ ਚੂੰ-ਚਾਂ ਵੀ ਨਹੀਂ ਕਰਨ ਦਿੱਤੀ”। ਹੁਣ ਦੱਸੋ ਹੈ ਜੇ ਕੋਈ ਇਸ ਤੋਂ ਸੌਖਾ ਤਰੀਕਾ ਆਪਣਾ ਝੋਰਾ ਮਿੱਟਾਉਣ ਦਾ ਤੇ ਨਾਲ ਦੇ ਨਾਲ ਧਰਮੀ ਕਹਾਉਣ ਦਾ, ਨਾਲੇ ਪੁੰਨ ਤੇ ਨਾਲੇ ਫਲ਼ੀਆਂ।