Punjab News - Quami Ekta Punjabi Newspaper (ਕੌਮੀ ਏਕਤਾ) » ਕੁਲਵੰਤ ਸਿੰਘ ਟਿੱਬਾ

ਸਿੱਖੀ, ਡੇਰਾਵਾਦ ਅਤੇ ਦਲਿਤ
ਬੀਤੇ ਦਿਨੀਂ ਹਰਿਆਣਾ ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੱਜ ਜਗਦੀਪ ਸਿੰਘ ਵੱਲੋਂ ਵੀਹ ਸਾਲ ਦੀ ਕੈਦ ਅਤੇ ਤੀਹ ਲੱਖ ਰੂਪੈ ਦਾ ਜੁਰਮਾਨਾ ਕਰਨ ਦੀ ਸਜਾ ਅਤੇ ਡੇਰਾ ਪੈਰੋਕਾਰਾਂ ਵੱਲੋਂ ਸਜ਼ਾ ਦੇ ਐਲਾਨ ਉਪਰੰਤ ਹਿੰਸਕ ਹੋਣ ਕਾਰਣ ਡੇਰਾਵਾਦ ਦੇ ਵਧਦਾ ਪ੍ਰਭਾਵ ਦੇ ਕਾਰਨਾਂ ਤੇ ਵੱਡੀ ਬਹਿਸ ਛਿੜ ਗਈ ਹੈ। ਇਹ ਇੱਕ ਕੌੜਾ ਸੱਚ ਹੈ ਕਿ ਪੰਜਾਬ ਅੰਦਰ ਸਿੱਖ ਧਰਮ ਨਾਲ ਸਬੰਧਿਤ ਸਮਾਜਿਕ ਅਤੇ ਆਰਥਿਕ ਤੌਰ ਤੇ ਪਛੜੇ ਦਲਿਤ ਲੋਕਾਂ ਦਾ ਰੁਝਾਨ ਡੇਰਿਆਂ ਵੱਲ ਬੜੀ ਤੇਜ਼ੀ ਨਾਲ ਵਧਿਆ ਹੈ,ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਗਰੀਬ ਸਿੱਖਾਂ ਵੱਲ ਧਿਆਨ ਹੀ ਨਹੀਂ ਦਿੱਤਾ ਹੈ ਅਤੇ ਜਾਤ ਪਾਤ ਅਤੇ ਛੂਆਛਾਤ ਰਹਿਤ  ਸਿੱਖ ਫ਼ਲਸਫ਼ੇ ਅਤੇ ਗੁਰੂ ਸਾਹਿਬਾਨ ਦੀ ਸੋਚ ਨੂੰ ਅਮਲੀ ਤੌਰ ਤੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ। ਅਜੋਕੇ ਦੌਰ ਵਿੱਚ ਸਿੱਖਾਂ ਦੀਆਂ ਇਹ ਦੋਵੇਂ ਸਿਰਮੌਰ ਸੰਸਥਾਵਾਂ ਨੂੰ ਆਤਮ ਚਿੰਤਨ ਦੀ ਅਤਿਅੰਤ ਲੋੜ ਹੈ। ਪੰਜਾਬ ਅੰਦਰ ਡੇਰਾਵਾਦ ਦੇ ਫੈਲਾਓ ਦਾ ਮੁੱਖ ਕਾਰਣ ਗਰੀਬ ਸਿੱਖਾਂ ਨੂੰ ਮਾਣ ਸਨਮਾਨ ਦੀ ਅਣਹੋਂਦ ਮੰਨਿਆ ਜਾ ਸਕਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਬਣੇ ਜਾਤੀ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਇਸਦੀ ਪੁਸ਼ਟੀ ਕਰਦੇ ਹਨ ਪਰ ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕਦੇ ਵੀ ਇਨ੍ਹਾਂ ਦੇ ਨਿਰਮਾਣ ਵਿਰੁੱਧ ਜਾਂ ਗੁਰੂਘਰ, ਸ਼ਮਸ਼ਾਨਘਾਟ ਇੱਕ ਕਰਨ ਲਈ ਹੁਕਮਨਾਮਾ ਜਾਰੀ ਨਹੀ ਕੀਤਾ। ਧਰਮ ਨੂੰ ਸਿਆਸਤ ਲਈ ਵਰਤੇ ਜਾਣ ਦੀ ਬਿਰਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਕਿਰਿਆ ਨੇ ਵੀ ਸਿੱਖੀ ਨੂੰ ਵੱਡੀ ਢਾਹ ਲਾਈ ਹੈ। ਹਥਲੇ ਲੇਖ ਦਾ ਮੰਤਵ ਡੇਰਾਵਾਦ ਦੇ ਫੈਲਾਓ ਦੇ ਕਾਰਣ ਅਤੇ ਸਿੱਖ ਸੰਸਥਾਵਾਂ ਦੀ ਭੂਮਿਕਾ ਦੀ ਪੜਚੋਲ ਕਰਨਾ ਹੈ। ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ  ਸਮਾਜਿਕ ਅਤੇ ਵਿਚਾਰਧਾਰਕ ਤੌਰ ਤੇ ਠੋਸ ਹਸਤੀ, ਸਿੱਖ ਧਰਮ ਤੋਂ ਇਲਾਵਾ ਹੋਰਨਾਂ ਧਰਮਾਂ ਬਾਰੇ ਪਰਪੱਕ ਸਮਝ ਦਾ ਹੋਣਾ ਲਾਜ਼ਮੀ ਹੈ। ਜਥੇਦਾਰ ਦੀ ਵਿਅਕਤੀਗਤ ਜੀਵਨ ਦੋਸ਼ ਰਹਿਤ, ਪਰਿਵਾਰ ਅਤੇ ਰਿਸ਼ਤੇਦਾਰ ਸਿੱਖ ਪਰੰਪਰਾਵਾਂ ਵਿੱਚ ਸਾਬਤ ਸੂਰਤ ਹੋਣ ਦੇ ਨਾਲ ਨਾਲ ਉਸਦਾ ਸਮਾਜਿਕ ਵਰਤਾਰਾ ਕਿੰਨਾ ਲੋਕਾਂ ਨਾਲ ਹੈ, ਆਦਿ ਗੱਲਾਂ ਵੀ ਜਥੇਦਾਰ ਦੀ ਹਸਤੀ ਨੂੰ ਠੋਸ ਬਣਾਉਂਦੀਆਂ ਹਨ। ਗੁਰਮਤਿ ਸਿਧਾਂਤ ਅਤੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਜਾਣੇ ਜਾਂਦੇ ਸ੍ਰ. ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰਾਂ ਦੀ ਲੋੜ ਹੈ, ਜਿਨ੍ਹਾਂ ਨੇ ਸਿੱਖ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਕੁਹਾਹਿਤਾਂ ਕਾਰਣ ਕੋਹੜੇ ਮਾਰਨ ਦੀ ਸਜਾ ਦਿੱਤੀ ਸੀ। ਪਰ ਜਥੇਦਾਰ ਦੀ ਨਿਯੁਕਤੀ ਸਮੇਂ ਅਜਿਹੇ ਪਹਿਲੂ ਵਿਚਾਰਨ ਦੀ ਥਾਂ ਸਿੱਖ ਸੰਸਥਾਵਾਂ ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਜਥੇਦਾਰਾਂ ਪ੍ਰਤੀ ਆਮ ਲੋਕਾਂ ਦੀ ਲੋਕਾਂ ਦੀ ਸੋਚ ਅਕਾਲੀ ਦਲ ਅਤੇ ਉਸਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਯੈੱਸ ਮੈਨ ਕਰਕੇ ਹੈ। ਜਥੇਦਾਰ ਨੂੰ ਜ਼ਿੰਮੇਵਾਰੀ ਤੋਂ ਮੁਕਤ ਵੀ ਇਸ ਤਰਾਂ ਕੀਤਾ ਜਾਂਦਾ ਹੈ ਜਿਵੇਂ ਕੋਈ ਜੱਟ ਆਪਣੇ ਸੀਰੀ ਨੂੰ ਕੰਮ ਤੋਂ ਹਟਾਉਂਦਾ ਹੈ। ਸ੍ਰੀ ਆਕਲ ਤਖਤ ਤੋਂ ਬੇਲੋੜੇ ਅਤੇ ਵਿਵਾਦਪੂਰਨ ਹੁਕਮਨਾਮੇ ਬਿਨ੍ਹਾ ਸੋਚੇ ਸਮਝੇ ਤੋਂ ਸੁਣਾ ਦਿੱਤੇ ਜਾਂਦੇ ਹਨ , ਸਿੱਖ ਇਨ੍ਹਾਂ ਹੁਕਮਨਾਮਿਆਂ ਨੂੰ ਕਿੰਨਾ ਕੁ ਮੰਨਦੇ ਹਨ, ਇਸਦੀ ਪੜਚੋਲ ਕੋਈ ਮਹੱਤਵ ਨਹੀਂ ਰੱਖਦੀ। ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਵਾਪਰਿਆ। ਸਿੱਖਾਂ ਨੂੰ ਵਾਰ ਵਾਰ ਇਹੀ ਦੁਹਾਈ ਦਿੱਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਿਸਾਹ ਦਾ ਬਣਾਇਆ ਹੋਇਆ ਪਰ ਇਸ ਪਹਿਲੂ ਤੇ ਕੋਈ ਗ਼ੌਰ ਨਹੀਂ ਕਿ ਇਹ ਸਭ ਉਦੋਂ ਹੀ ਅਰਥਸ਼ੀਲ ਬਣੇਗਾ, ਜਦੋਂ ਵਰਤਮਾਨ ਸਮੇਂ ਵਿੱਚ ਜਥੇਦਾਰ ਦੀ ਸ਼ਖ਼ਸੀਅਤ ਆਮ ਸਿੱਖਾਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਵੇਗੀ। ਕਿਉਂਕਿ ਛੇਵੇਂ ਪਾਤਿਸਾਹ ਸਮੇਂ ਉਨ੍ਹਾਂ ਦਾ ਵਿਅਕਤੀਗਤ ਜੀਵਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਸੀ ਕਿ ਆਮ ਸਿੱਖ ਉਨ੍ਹਾਂ ਵੱਲ ਖਿੱਚੇ ਚਲੇ ਜਾਂਦੇ ਸੀ।

ਵਿਚਾਰਨਯੋਗ ਗੱਲ ਹੈ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿੰਨੀ ਵੱਡੀ ਪਰੰਪਰਾ ਅਤੇ ਸੁਨਾਰਿਹੀ ਇਤਿਹਾਸ ਹੈ, ਪਰ ਵਰਤਮਾਨ ਵਿੱਚ ਜਥੇਦਾਰ ਦੀ ਕਮਜ਼ੋਰ ਸ਼ਖ਼ਸੀਅਤ ਅਤੇ ਚੋਣ ਵਿਧੀ ਸਹੀ ਨਾ ਹੋਣ ਕਾਰਣ ਡੇਰਾਵਾਦ ਤੇਜ਼ੀ ਨਾਲ ਫੈਲ ਰਿਹਾ ਹੈ ਜਦਕਿ ਡੇਰਿਆਂ ਦਾ ਸਿਧਾਂਤ ਅਤੇ ਸੋਚ ,ਸਿੱਖ ਸਿਧਾਂਤਾਂ ਅਤੇ ਫ਼ਿਲਾਸਫ਼ੀ ਦੇ ਨੇੜੇ ਤੇੜੇ ਵੀ ਨਹੀ ਹੈ। ਡੇਰਾਵਾਦ ਦੇ ਫੈਲਾਓ ਦਾ ਮੁੱਖ ਕਾਰਣ ਇਹੀ ਹੈ ਕਿ ਅਸੀਂ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨੂੰ ਵਿਹਾਰਕ ਤੌਰ ਤੇ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾ ਸਕੇ। ਮੌਜੂਦਾ ਦੌਰ ਵਿੱਚ ਅਸੀਂ ‘ਗਰੀਬ ਦਾ ਮੂੰਹ,ਗੁਰੂ ਦੀ ਗੋਲਕ’,ਕਿਰਤੀਆਂ ਕੰਮੀਆਂ-ਕਮੀਨੀਆਂ ਦੇ ਸਿਰ ਪਾਤਿਸਾਹੀ ਸਜਾਉਣ ਦੇ ਸੰਕਲਪ ਤੋਂ ਮੂੰਹ ਮੋੜ ਲਿਆ ਹੈ। ਬੇਸ਼ੱਕ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਅੰਦਰਲਾ ਪੱਖ ਨਕਾਰਤਮਕ, ਨਿੰਦਣਯੋਗ ਅਤੇ ਸ਼ਰਮਨਾਕ ਹੈ ਪਰ ਉਸਦਾ ਬਾਹਰੀ ਖੱਖ ਬੇਹੱਦ ਸਕਾਰਾਤਮਿਕ ਅਤੇ ਮਜ਼ਬੂਤ ਹੈ, ਜਿਸ ਕਾਰਣ ਗਰੀਬ ਸਿੱਖ ਵੀ ਡੇਰੇ ਦੇ ਪੈਰੋਕਾਰ ਬਣ ਗਏ। ਖ਼ੂਨਦਾਨ,ਅੰਗ ਦਾਨ,ਪੌਦੇ ਲਗਾਉਣ ਵਰਗੇ ਸਮਾਜ ਭਲਾਈ ਦੇ ਕੰਮਾਂ ਵਿੱਚ ਡੇਰਾ ਸਿਰਸਾ ਦੇ ਨਾਂ ਕੁੱਲ 53 ਰਿਕਾਰਡ ਦਰਜ ਹਨ, ਜਿਨ੍ਹਾਂ ਵਿੱਚ ਗਿੰਨੀਜ ਬੁੱਕ ਵਰਲਡ ਰਿਕਾਰਡ ਵਿੱਚ 17 ਰਿਕਾਰਡ,ਏਸ਼ੀਆ ਬੁੱਕ ਰਿਕਾਰਡ ਵਿੱਚ 17,ਇੰਡੀਆ ਬੁੱਕ ਰਿਕਾਰਡ ਵਿੱਚ 7 ਅਤੇ ਲਿਮਕਾ ਬੁੱਕ ਰਿਕਾਰਡ ਵਿੱਚ 2 ਰਿਕਾਰਡ ਜ਼ਿਕਰਯੋਗ ਹੈ। ਅਜਿਹੇ ਕਿਹੜੇ ਕੰਮ ਹਨ ਜੋ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਤਾਂ ਕਰ ਸਕਦਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰ ਸਕਦੀ ਹੋਵੇ। ਜੇਕਰ ਅਸੀਂ ਸਿੱਖ ਧਰਮ ਵਿੱਚ ਆ ਚੁੱਕੀਆਂ ਗਿਰਵਟਾਂ ਅਤੇ ਡੇਰਾਵਾਦ ਦੇ ਫੈਲਾਓ ਦੀ ਸੱਚੀ ਪੜਚੋਲ ਨਹੀਂ ਕਰਦੇ ਤਾਂ ਅਸੀ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਡੇਰਾ ਮੁਖੀ ਰਾਮ ਰਹੀਮ ਨੂੰ ਸਜਾ ਹੋਣ ’ਤੇ ਖ਼ੁਸ਼ ਹੋਈ ਜਾਣ ਨਾ ਕੁੱਝ ਨਹੀਂ ਹੋਣ ਲੱਗਿਆ। ਪੰਜਾਬ ਅੰਦਰ ਹੋਰ ਵੀ ਸੈਂਕੜੇ ਡੇਰੇ ਹਨ,ਜਿਨ੍ਹਾਂ ਦੀ ਆਪਣੀ ਵੱਖਰੀ ਪਰੰਪਰਾ ਹੈ, ਇਹੀ ਲੋਕ ਕਿਸੇ ਹੋਰ ਡੇਰੇ ਦੇ ਪੈਰੋਕਾਰ ਬਣ ਜਾਣਗੇ। ਜਿਸ ਤਰਾਂ ਸਿੱਖ ਗੁਰੂ ਸਾਹਿਬਾਨ ਨੇ ਕੰਮੀਆਂ, ਕਿਰਤੀਆਂ ਨੂੰ ਆਪਣੀ ਹਿੱਕ ਨਾਲ ਲਾਇਆ, ਇੱਜ਼ਤ, ਮਾਣ-ਸਨਮਾਨ ਅਤੇ ਪਾਤਿਸਾਹੀਆ ਬਖ਼ਸ਼ੀਆਂ, ਉਸੇ ਤਰਾਂ ਹੀ ਮੌਜੂਦਾ ਦੌਰ ਵਿੱਚ ਕਾਰਜ ਵਿੱਢਣ ਦਾ ਲੋੜ ਹੈ। ਇਕੱਲੇ ਸੰਗਮਰਮਰ ਦੇ ਗੁਰੂਘਰ ਉਸਾਰਨ ਨਾਲ ਸਿੱਖੀ ਦਾ ਪ੍ਰਚਾਰ ਨਹੀ ਹੋਣ ਲੱਗਿਆ ਸਗੋਂ ਸਾਨੂੰ ਆਪਣੇ ਜੀਵਨ ਵਿੱਚ ਸਿੱਖੀ ਨੂੰ ਪ੍ਰੈਕਟੀਕਲ ਰੂਪ ਵਿੱਚ ਲਾਗੂ ਕਰਨਾ ਪਵੇਗਾ। ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਦੀ ਸਿੱਖਿਆ ਦੇ ਨਾਲ ਨਾਲ ਕੁੱਲ ਸਿੱਖਿਆ, ਰਾਜਨੀਤਿਕ-ਸੱਭਿਆਚਾਰਕ ਗਿਆਨ, ਨੈਤਿਕ ਕਦਰਾਂ ਕੀਮਤਾਂ ਤੋਂ ਇਲਾਵਾ ਗਰੀਬ ਸਿੱਖਾਂ ਦੀ ਸਾਰ ਲੈਣ ਦੀ ਲੋੜ ਹੈ। ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ 11 ਸੌ ਕਰੋੜ ਰੂਪੈ ਦਾ ਸਾਲਾਨਾ ਬਜਟ ਦਾ ਕਿੰਨਾ ਪੈਸੇ ਗਰੀਬ ਸਿੱਖਾਂ ਦੀ ਭਲਾਈ ਲਈ ਵਰਤਦੀ ਹੈ ?

ਪੰਜਾਬੀ ਗੀਤ ‘ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ’ ਵਾਂਗ ਸਾਨੂੰ ਡੇਰਾ ਸਿਰਸਾ ਦੇ ਚੰਗੇ ਮਾੜੇ ਕਾਰਜਾਂ ਦੀ ਪੜਚੋਲ ਕਰਨੀ ਚਾਹੀਦੀ ਹੈ। ਮਾੜਿਆਂ ਨੂੰ ਛੱਡ ਦੇਣਾ ਚਾਹੀਦਾ ਅਤੇ ਚੰਗਿਆਂ ਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰ ਲੈਣਾ ਚਾਹੀਦਾ ਹੈ। ਦੁਖੀ ਅਤੇ ਨਿਰਾਸ ਮਨੁੱਖ ਆਸਰਾ ਭਾਲਦਾ, ਜਿੱਥੋਂ ਵੀ ਉਸਨੂੰ ਪਿਆਰ ਜਾਂ ਸਤਿਕਾਰ ਮਿਲਦਾ ਹੈ ਤਾਂ ਉਹ ਭਾਵਨਾ ਦੇ ਵਹਿਣ ਵਿੱਚ ਵਹਿ ਜਾਂਦਾ ਹੈ। ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਡੇਰਾ ਸਿਰਸਾ ਵਿੱਚ ਆਸਥਾ ਵੀ ਇਸ ਵਰਤਾਰੇ ਦਾ ਸਿੱਟਾ ਹੈ। ਡੇਰਿਆਂ ਨੇ ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਸਵਾਰ ਦਿੱਤੀਆਂ,ਉਨ੍ਹਾਂ ਲਈ ਉਹ ਸਦਾ ਹੀ ਆਸਥਾ ਦਾ ਕੇਂਦਰ ਰਹਿਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ  ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਜਾਤਾਂ ਧਰਮਾਂ ਦੇ ਲੋਕ ਖ਼ੁਦ ਮਜ਼ਦੂਰੀ ਕਰਕੇ ਘੰਟਿਆਂ ਵਿੱਚ ਹੀ ਕਿਸੇ ਬੇਘਰ ਦਾ ਘਰ ਬਣਾ ਕੇ ਚਲੇ ਜਾਂਦੇ ਹਨ। ਡੇਰਾ ਸਿਰਸਾ ਅੰਦਰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਨਸਾ ਰਹਿਤ ਹੁੰਦੇ ਹਨ। ਪਰ ਕੀ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਸੂਬੇ ਅੰਦਰ ਦਸ ਹਜਾਰ ਲੋਕਾਂ ਦਾ ਇਕੱਠ ਕਰ ਸਕਦੀ ਜਿੰਨਾਂ ਬਾਰੇ ਦਾਅਵਾ ਕੀਤਾ ਜਾ ਸਕੇ ਕਿ ਇਹ ਸਾਰੇ ਲੋਕ ਨਸਾ ਰਹਿਤ ਹਨ। ਬਿਲਕੁਲ ਨਹੀਂ ਕਿਉਂਕਿ ਅਸੀਂ ਇਨ੍ਹਾਂ ਸਮਾਜਿਕ ਪਹਿਲੂਆਂ ਵੱਲ ਧਿਆਨ ਹੀ ਨਹੀਂ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਣ ਡੇਰਿਆਂ ਵਿੱਚ ਆਸਥਾ ਰੱਖਣ ਵਾਲੇ ਗਰੀਬ ਲੋਕਾਂ ਨੂੰ ਮੁੜ ਸਿੱਖ ਧਰਮ ਵਿੱਚ ਘਰ ਵਾਪਸੀ ਦੀ ਅਪੀਲ ਦਾ ਸਵਾਗਤ ਕਰਨਾ ਬਣਦਾ ਹੈ ਪਰ ਕੀ ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਉਹ ਸਾਰੇ ਕਾਰਣ ਜਾਂ ਘਾਟਾਂ ਦੂਰ ਕਰ ਲਈਆਂ ਹਨ, ਜਿਸ ਕਰਕੇ ਗਰੀਬ ਲੋਕ ਸਿੱਖੀ ਦੀ ਥਾਂ ਡੇਰਿਆਂ ਦੇ ਪੈਰੋਕਾਰ ਬਣ ਗਏ ਸਨ ? ਸਿੱਖ ਧਰਮ ਦੀ ਨੀਂਹ ਅਸਲ ਵਿੱਚ ਗਰੀਬ ਕਿਰਤੀ ਲੋਕਾਂ ਦੀ ਪੁੱਛ ਪ੍ਰਤੀਤ ਬਹਾਲ ਕਰਨ ਅਤੇ ਬਣਦਾ ਮਾਣ ਸਤਿਕਾਰ ਦੇਣ ਦੇ ਮੰਤਵ ਨਾਲ ਰੱਖੀ ਗਈ ਸੀ। ਜਾਤੀ ਮੁਕਤ ਅਤੇ ਆਰਥਿਕ ਬਰਾਬਰੀ ਵਾਲਾ ਸਮਾਜ ਸਿਰਜਣਾ ਗੁਰੂ ਸਾਹਿਬਾਨ ਦਾ ਮੁੱਖ ਟੀਚਾ ਸੀ। ਇਹੀ ਕਾਰਣ ਹੈ ਕਿ ਸਿੱਖ ਇਤਿਹਾਸ ਅੰਦਰ ਕਿਰਤੀ ਲੋਕਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਮਿਲਦਾ ਹੈ। ਪਰ ਮੌਜੂਦਾ ਦੌਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅੱਜ ਤੱਕ ਸਮਾਜਿਕ ਅਤੇ ਆਰਥਿਕ ਤੌਰ ਤੇ ਹਾਸੀਆਂ ਤੇ ਧੱਕੇ ਗਏ ਗਰੀਬ ਸਿੱਖਾਂ ’ਚੋਂ ਨਿਯੁਕਤ ਨਹੀਂ ਕੀਤਾ ਗਿਆ। ਕਿਸੇ ਗਰੀਬ ਸਿੱਖ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਸਿਆਸੀ ਧਿਰ ਦਾ ਮੁਖੀ ਕਿਉਂ ਨਹੀਂ ਬਣਾਇਆ ਗਿਆ ? ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰਨ ਵਾਲੇ ਗੁਰੂ ਘਰਾਂ ਅੰਦਰ ਕਿੰਨੇ ਮੈਨੇਜਰ ਦਲਿਤ ਵਰਗ ਨਾਲ ਸਬੰਧਿਤ ਹਨ ? ਜਦੋਂ ਇਸਾਈ ਆਪਣੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮੁਫ਼ਤ ਪੜਾਈ ਦਾ ਪ੍ਰਬੰਧ ਕਰ ਸਕਦੇ ਹਨ ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ? ਮੈਂ ਅਕਸਰ ਹੀ ਗੁਰੂ ਘਰਾਂ, ਬੱਸ ਜਾਂ ਟਰੇਨ ਅਤੇ ਹੋਰ ਜਨਤਕ ਥਾਵਾਂ ਤੇ ‘ਸਿੱਖ ਦੀ ਕੋਈ ਜਾਤ ਨਹੀ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ ’ਦਾ ਸਲੋਗਨ ਲਿਖਿਆ ਪੜਦਾ ਹਾਂ ਪਰ ਇਸਨੂੰ ਗੰਭੀਰਤਾ ਨਾਲ ਵਿਚਾਰ ਕਰਿਉ। ਕਿਉਂਕਿ ਅਜੋਕੇ ਦੌਰ ਵਿੱਚ ਤਾਂ ਸਿੱਖਾਂ ਦੀ ਜਾਤ ਹੈ, ਗੋਤ ਹਨ। ਇੰਨਾ ਹੀ ਨਹੀਂ ਸਿੱਖਾਂ ਨੂੰ ਆਪਣੀ ਅਖੌਤੀ ਜਾਤ ਅਤੇ ਗੋਤ ’ਤੇ ਮਾਣ ਹੈ। ਬੜੇ ਹੀ ਸਾਨ੍ਹੋ ਸ਼ੌਕਤ ਨਾਲ ਆਪਣੀਆਂ ਮਹਿੰਗੀਆਂ ਗੱਡੀਆਂ ਕਾਰਾਂ ’ਤੇ ਗੋਤ ਅਤੇ ਜਾਤ ਦਾ ਦਿਖਾਵਾ ਕਰਦੇ ਹਾਂ। ਪਰ ਅਸਲ ਵਿੱਚ ਇਹ ਵਿਖਾਵਾ ਨਹੀਂ ਹੈ ਸਗੋਂ ਸਾਡਾ ਇਹ ਸਾਬਤ ਕਰਨ ਦਾ ਢੰਗ ਹੈ ਕਿ ਅਸੀਂ ਨੀਚ ਮੰਨੀਆਂ ਜਾਣ ਵਾਲੀਆਂ ਅਖੌਤੀ ਜਾਤਾਂ ਵਿੱਚ ਪੈਦਾ ਨਹੀਂ ਹੋਏ। ਸਾਡੀ ਕੁੱਲ ਉ¤ਚੀ ਹੈ, ਸਾਡੀ ਜਾਤ ਉ¤ਚੀ ਹੈ, ਅਸੀ ਇਹ ਦੱਸਣ ਲਈ ਆਪਣੀ ਜਾਤ ਅਤੇ ਗੋਤ ਦਾ ਪ੍ਰਚਾਰ ਕਰਦੇ ਹਾਂ। ਫਿਰ ਸਿੱਖੀ ਕਿੱਥੇ ਰਹਿ ਗਈ? ਜੇ ਅਜੇ ਵੀ ਮੇਰਾ ਦਾਅਵਾ ਓਪਰਾ ਲੱਗਦਾ ਹੋਵੇ ਤਾਂ ਸਨਿੱਚਰਵਾਰ ਅਤੇ ਐਤਵਾਰ ਦੇ ਪੰਜਾਬੀ ਅਖ਼ਬਾਰ ਚੁੱਕ ਕੇ ਰਿਸ਼ਤਿਆਂ ਦੀ ਲੋੜ ਵਾਲੇ ਪੰਨੇ ’ਤੇ ਨਜ਼ਰ ਮਾਰਿਓ,ਇਨ੍ਹਾਂ ਅਖ਼ਬਾਰਾਂ ਅੰਦਰ ਵਰ ਜਾਂ ਕੰਨ੍ਹਿਆਂ ਦੀ ਲੋੜ ਵਾਲੇ ਕਾਲਮਾਂ ਵਿੱਚ ਤੁਹਾਨੂੰ ਜੱਟ ਸਿੱਖ, ਰਮਦਾਸੀਆ ਸਿੱਖ, ਮਜ਼੍ਹਬੀ ਸਿੱਖ ਆਦਿ ਤਾਂ ਮਿਲ ਜਾਣਗੇ ਪਰ ਜੇਕਰ ਕੋਈ ਗੁਰੂ ਦਾ ਸਿੱਖ ਮਿਲਿਆ ਤਾਂ ਦੱਸਿਓ ਜ਼ਰੂਰ।

ਭਾਰਤੀ ਸੰਵਿਧਾਨ ਦੀ 370 ਬਾਰੇ ਅਹਿਮ ਜਾਣਕਾਰੀ
ਜੰਮੂ ਕਸ਼ਮੀਰ ਭਾਰਤ ਦਾ ਇੱਕ ਅਜਿਹਾ ਸੂਬਾ ਹੈ, ਜਿੱਥੇ ਭਾਰਤ ਸਰਕਾਰ ਜਾਂ ਭਾਰਤ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਦੇ ਫ਼ੈਸਲੇ ਲਾਗੂ ਨਹੀਂ ਹੁੰਦੇ। ਕੇਂਦਰ ਸਰਕਾਰ ਕੋਲ ਵੀ ਜੰਮੂ ਕਸ਼ਮੀਰ ਸਬੰਧੀ ਸੀਮਤ ਸ਼ਕਤੀਆਂ ਹਨ, ਜਿਨ੍ਹਾਂ ਵਿੱਚ ਰੱਖਿਆ, ਵਿੱਤ, ਦੂਰਸੰਚਾਰ ਅਤੇ ਵਿਦੇਸ਼ ਮਾਮਲੇ ਆਉਂਦੇ ਹਨ। ਇਨ੍ਹਾਂ ਤੋਂ ਬਿਨਾਂ ਹੋਰ ਕਿਸੇ ਵੀ ਵਿਭਾਗ ਸਬੰਧੀ ਕੇਂਦਰ ਸਰਕਾਰ ਦਾ ਕੋਈ ਵੀ ਕਾਨੂੰਨ ਉਦੋਂ ਤੱਕ ਲਾਗੂ ਨਹੀਂ ਹੁੰਦਾ , ਜਦੋਂ ਤੱਕ ਜੰਮੂ ਕਸ਼ਮੀਰ ਦੀ ਐਸੰਬਲੀ ਉਸ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੀ। ਇਸ ਤੋਂ ਇਲਾਵਾ ਹੋਰ ਅਨੇਕ ਵਿਸ਼ੇਸ਼ ਅਧਿਕਾਰ ਜੰਮੂ ਕਸ਼ਮੀਰ ਕੋਲ ਹਨ, ਜੋ ਭਾਰਤ ਦੇ ਕਿਸੇ ਹੋਰ ਸੂਬੇ ਕੋਲ ਨਹੀਂ ਹਨ। ਅਜਿਹਾ ਭਾਰਤ ਦੇ ਸੰਵਿਧਾਨ ਦੀ ਧਾਰਾ 370 ਕਾਰਣ ਹੈ, ਜੋ ਸੰਵਿਧਾਨ ਅੰਦਰ ਬਾਅਦ ਵਿੱਚ ਵਿਸ਼ੇਸ਼ ਕਾਰਨਾਂ ਕਰਕੇ ਦਰਜ ਕੀਤੀ ਗਈ ਸੀ ਅਤੇ ਇਹ ਧਾਰਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ।

ਸੰਵਿਧਾਨ ਦੀ ਇਸ ਧਾਰਾ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ ਕਿਉਂਕਿ ਸੰਘ ਅਤੇ ਸੱਤਾਧਾਰੀ ਧਿਰ ਭਾਜਪਾ ਦੇ ਜ਼ਿਆਦਾਤਰ ਆਗੂ ਇਸ ਧਾਰਾ ਨੂੰ ਖ਼ਤਮ ਕਰਨ ਦੀ ਵਕਾਲਤ ਕਰਦੇ ਰਹਿੰਦੇ ਹਨ,ਜਦਕਿ ਨੈਸ਼ਨਲ ਕਾਨਫ਼ਰੰਸ ਦੇ ਆਗੂ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਮੰਨਣਾ ਹੈ ਕਿ ਸੰਵਿਧਾਨ ਦੀ ਧਾਰਾ 370 ਕਰਕੇ ਹੀ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ। ਸੰਵਿਧਾਨ ਦੀ ਇਸ ਸਬੰਧੀ ਵੱਖ ਵੱਖ ਸਰਕਾਰੀ ਵਿਭਾਗਾਂ ਦੀ ਭਰਤੀ ਸਬੰਧੀ ਆਯੋਜਿਤ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ। ਭਾਰਤ ਦੀ ਆਜ਼ਾਦੀ ਸਮੇਂ ਅਖੰਡ ਭਾਰਤ ਵਿੱਚ ਦੇਸੀ ਰਿਆਸਤਾਂ ਸਨ ਅਤੇ ਜੰਮੂ ਕਸ਼ਮੀਰ ਦੀ ਰਿਆਸਤ ਵੀ ਸ਼ਾਮਿਲ ਸੀ। ਬਰਤਾਨੀਆ ਸਰਕਾਰ ਨੇ ਰਿਆਸਤਾਂ ਨੂੰ ਉਨ੍ਹਾਂ ਦੀ ਪਸੰਦ ਮੁਤਾਬਿਕ ਹੀ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਦੂਜਾ ਨੁਕਤਾ ਇਹ ਸੀ ਕਿ ਜਿੱਥੇ ਮੁਸਲਿਮ ਵਸੋਂ 50 ਫ਼ੀਸਦੀ ਤੋਂ ਜ਼ਿਆਦਾ ਹੈ , ਉਹ ਪਾਕਿਸਤਾਨ ਦਾ ਹਿੱਸਾ ਹੋਵੇਗਾ। ਪਰ ਜੰਮੂ ਕਸ਼ਮੀਰ ਵਿੱਚ ਮੁਸਲਿਮ ਵਸੋਂ 77 ਫ਼ੀਸਦੀ ਹੋਣ ਦੇ ਬਾਵਜੂਦ ਵੀ ਉਸ ਸਮੇਂ ਜੰਮੂ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਆਜ਼ਾਦ ਰਿਆਸਤ ਵਜੋਂ ਰਹਿਣ ਦਾ ਫ਼ੈਸਲਾ ਕੀਤਾ। ਰਾਜਾ ਹਰੀ ਸਿੰਘ ਦੇ ਫ਼ੈਸਲੇ ਜੰਮੂ ਕਸ਼ਮੀਰ ਭਾਰਤ ਜਾਂ ਪਾਕਿਸਤਾਨ ਦਾ ਹਿੱਸਾ ਹੋਣ ਦੀ ਥਾਂ ਆਪਣੀ ਆਜ਼ਾਦ ਹਸਤੀ ਰਹੇਗਾ । ਰਾਜਾ ਹਰੀ ਸਿੰਘ ਨੇ ਪਾਕਿਸਤਾਨ ਨਾਲ ਇੱਕ ਸਮਝੌਤਾ ਕੀਤਾ ਕਿ ਉਹ ਸਥਿਤੀ ਨੂੰ ਜਿਉਂ ਦੀ ਤਿਉਂ ਰੱਖੇਗਾ, ਪਾਕਿਸਤਾਨ ਨਾਲ ਵਪਾਰ ਕਰੇਗਾ ਅਤੇ ਸੜਕੀ ਆਵਾਜਾਈ ਲਈ ਕੋਈ ਬੰਦਿਸ਼ ਨਹੀਂ ਹੋਵੇਗੀ। ਇਸ ਤਰਾਂ ਦਾ ਸਮਝੌਤਾ ਰਾਜਾ ਹਰੀ ਸਿੰਘ ਭਾਰਤ ਨਾਲ ਵੀ ਕਰਨਾ ਚਾਹੁੰਦਾ ਸੀ ਪਰ ਰਾਜਾ ਦੇ ਇਸ ਫ਼ੈਸਲੇ ਨਾਲ ਕਸ਼ਮੀਰ ਵਿੱਚ ਬਗ਼ਾਵਤ ਹੋ ਗਈ ਅਤੇ ਪਾਕਿਸਤਾਨ ਨੇ ਕਸ਼ਮੀਰ ਤੇ ਹਮਲਾ ਕਰ ਦਿੱਤਾ। ਰਾਜਾ ਹਰੀ ਸਿੰਘ ਦੀ ਫ਼ੌਜੀ ਸਕਤੀ ਕਮਜ਼ੋਰ ਹੋਣ ਕਾਰਣ ਉਸ ਨੂੰ ਭਾਰਤ ਤੋਂ ਸਹਿਯੋਗ ਦੀ ਮੰਗ ਕੀਤੀ ਪਰ ਭਾਰਤ ਨੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਿਲ ਕਰਨ ਦੀ ਸ਼ਰਤ ਤੇ ਰਾਜਾ ਹਰੀ ਸਿੰਘ ਮਦਦ ਕੀਤੀ। ਇਸ ਪਿੱਛੋਂ ਜੰਮੂ ਕਸ਼ਮੀਰ ਰਿਆਸਤ ਨੂੰ ਕੁੱਝ ਵਿਸ਼ੇਸ਼ ਅਧਿਕਾਰ ਦੇ ਕੇ ਭਾਰਤ ਵਿੱਚ ਸ਼ਾਮਿਲ ਕੀਤਾ। ਇਹ ਵਿਸ਼ੇਸ਼ ਅਧਿਕਾਰ ਭਾਰਤ ਦੇ ਸੰਵਿਧਾਨ ਦੀ ਧਾਰਾ 370 ਰਾਹੀਂ ਪ੍ਰਦਾਨ ਕੀਤੇ ਗਏ । ਪਰ ਇਹ ਧਾਰਾ ਆਰਜ਼ੀ ਤੌਰ ਤੇ ਲਿਖਿਆ ਹੋਇਆ ਹੈ ਜਦਕਿ ਉਸ ਸਮੇਂ ਇਸ ਧਾਰਾ ਦੀ ਪੱਕੇ ਤੌਰ ਤੇ ਮੰਗ ਕੀਤੀ ਗਈ ਸੀ। ਇਸ ਧਾਰਾ ਤਹਿਤ ਜੰਮੂ ਕਸ਼ਮੀਰ ਦੇ ਨਾਗਰਿਕਾਂ ਕੋਲ ਦੋਹਰੀ ਨਾਗਰਿਕਤਾ ਹੁੰਦੀ ਹੈ। ਪਹਿਲੀ ਨਾਗਰਿਕਤਾ ਕਸ਼ਮੀਰ ਅਤੇ ਦੂਜੀ ਨਾਗਰਿਕਤਾ ਭਾਰਤ ਦੀ।

ਭਾਰਤ ਦੇ ਕਿਸੇ ਹੋਰ ਰਾਜ ਦਾ ਵਸਨੀਕ ਜੰਮੂ ਕਸ਼ਮੀਰ ਵਿੱਚ ਜ਼ਮੀਨ ਨਹੀਂ ਖ਼ਰੀਦ ਸਕਦਾ ਅਤੇ ਨਾ ਹੀ ਕੋਈ ਉਦਯੋਗ ਲਗਾ ਸਕਦਾ ਹੈ। ਜੰਮੂ ਕਸ਼ਮੀਰ ਦਾ ਆਪਣਾ ਖ਼ੁਦ ਦਾ ਕੌਮੀ ਝੰਡਾ ਹੈ, ਜੇਕਰ ਜੰਮੂ ਕਸ਼ਮੀਰ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦਾ ਅਪਮਾਨ ਹੋ ਜਾਂਦਾ ਹੈ ਤਾਂ ਉਸ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ। ਇਸ ਧਾਰਾ ਕਾਰਣ ਹੀ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ ਜਦਕਿ ਭਾਰਤ ਦੇ ਬਾਕੀ ਰਾਜਾਂ ਅੰਦਰ ਪੰਜ ਸਾਲ ਦੀ ਟਰਨ ਹੁੰਦੀ ਹੈ। ਜੇਕਰ ਜੰਮੂ ਕਸ਼ਮੀਰ ਦੀ ਲੜਕੀ ਭਾਰਤ ਦੇ ਕਿਸੇ ਹੋਰ ਰਾਜ ਦੇ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਉਸ ਲੜਕੀ ਦੀ ਕਸ਼ਮੀਰ ਦੀ ਨਾਗਰਿਕਤਾ ਰੱਦ ਹੋ ਜਾਂਦੀ ਹੈ ਪਰ ਜੇਕਰ ਇਸ ਦੇ ਉਲਟ ਕਸ਼ਮੀਰ ਦੀ ਲੜਕੀ ਪਾਕਿਸਤਾਨ ਦੇ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਉਸ ਲੜਕੀ ਦੀ ਨਾਗਰਿਕਤਾ ਵੀ ਬਰਕਰਾਰ ਰਹਿੰਦੀ ਹੈ ਸਗੋਂ ਪਾਕਿਸਤਾਨੀ ਲਾੜੇ ਨੂੰ ਵੀ ਕਸ਼ਮੀਰ ਦੀ ਨਾਗਰਿਕਤਾ ਮਿਲ ਜਾਂਦੀ ਹੈ। ਜਿਸਦੇ ਸਿੱਟੇ ਵਜੋਂ ਉਹ ਪਾਕਿਸਤਾਨੀ ਲਾੜਾ ਆਪਣੇ ਆਪ ਹੀ ਭਾਰਤ ਦਾ ਨਾਗਰਿਕ ਵੀ ਬਣ ਜਾਂਦਾ ਹੈ।

ਜੰਮੂ ਕਸ਼ਮੀਰ ਵਿੱਚ ਭਾਰਤੀ ਰਾਸ਼ਟਰੀ ਸੰਵਿਧਾਨ ਦੀ ਧਾਰਾ 360 ਅਧੀਨ ਵਿੱਤੀ ਐਮਰਜੈਂਸੀ ਨਹੀਂ ਲਗਾ ਸਕਦਾ। ਇਸ ਤੋਂ ਇਲਾਵਾ ਰਾਸ਼ਟਰਪਤੀ ਕਸ਼ਮੀਰ ਵਿੱਚ ਧਾਰਾ 356 ਅਧੀਨ ਨੈਸ਼ਨਲ ਐਮਰਜੈਂਸੀ ਲਾਗੁ ਨਹੀਂ ਹੋ ਸਕਦੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਜਾਂ ਵਜੀਰ ਏ ਆਲ੍ਹਾ ਕਿਹਾ ਜਾਂਦਾ ਹੈ। ਭਾਰਤ ਸਰਕਾਰ ਦੇ ਅਹਿਮ ਕਾਨੂੰਨ ਆਰ.ਟੀ.ਆਈ (ਸੂਚਨਾ ਦਾ ਅਧਿਕਾਰ),ਆਰ.ਟੀ.ਈ.(ਸਿੱਖਿਆ ਦਾ ਅਧਿਕਾਰ) ਅਤੇ ਕੈਗ ਆਦਿ ਜੰਮੂ ਕਸ਼ਮੀਰ ਵਿੱਚ ਲਾਗੁ ਨਹੀਂ ਹਨ। ਇੱਥੋਂ ਤੱਕ ਕਿ ਸੁਪਰੀਮ ਕੋਰਟ ਦਾ ਆਦੇਸ਼ ਵੀ ਜੰਮੂ ਕਸ਼ਮੀਰ ਵਿੱਚ ਲਾਗੂ ਨਹੀਂ ਹੁੰਦਾ।

ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਨਾ ਕਰੋ
ਹਰ ਦੇਸ਼ਵਾਸੀ ਨੂੰ ਭਾਰਤ ਦਾ ਸੰਵਿਧਾਨ ਆਪਣੀ ਗੱਲ ਕਹਿਣ ਜਾਂ ਲਿਖਣ ਦਾ ਅਧਿਕਾਰ ਦਿੰਦਾ ਹੈ। ਪਰ ਕੇਂਦਰ ਵਿੱਚ ਭਾਜਪਾ ਦੇ ਸੱਤਾ ਸੰਭਾਲਣ ਪਿੱਛੋਂ ਕਹਿਣ ਅਤੇ ਲਿਖਣ ਦੀ ਆਜ਼ਾਦੀ ਤੇ ਤੇਜ਼ੀ ਨਾਲ ਹਮਲੇ ਹੋਣ ਅਤੇ ਵਿਰੋਧੀ ਆਵਾਜ਼ ਨੂੰ ਕੁਚਲ ਦੇਣ ਦੀ ਪ੍ਰਥਾ ਵਿੱਚ ਅਥਾਹ ਵਾਧਾ ਹੋਇਆ ਹੈ। ਵਿਰੋਧੀ ਸੁਰ ਨੂੰ ਸੁਣਨ ਦਾ ਮਾਦਾ ਭਾਜਪਾ ਆਗੂਆਂ ਕੋਲ ਨਹੀਂ ਹੈ, ਜਿਸ ਕਾਰਣ ਸਮੇਂ ਸਮੇਂ ਅਮੀਰ ਖਾਨ, ਸ਼ਾਹਰੁਖ਼ ਖਾਨ, ਕਨ੍ਹਈਆ ਕੁਮਾਰ ਜਾਂ ਗੁਰਮੇਹਰ ਕੌਰ ਆਦਿ ਦੇ ਮਾਮਲੇ ਉੱਭਰਦੇ ਹਰੇ ਹਨ। 18 ਜੁਲਾਈ 2017 ਨੂੰ   ਭਾਰਤ ਦੀ ਉੱਪਰਲੀ ਸੰਸਦ ਰਾਜ ਸਭਾ ਅੰਦਰ  ਬਸਪਾ ਮੁਖੀ ਬੀਬੀ ਮਾਇਆਵਤੀ ਵੱਲੋਂ ਦੇਸ਼ ਦੀ 33 ਫ਼ੀਸਦੀ ਵਸੋਂ ਤੇ ਹੋ ਰਹੇ ਜਾਤੀ ਹਮਲਿਆਂ ਦੇ ਗੱਲ ਕਹਿਣ ਸਮੇਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਹੂਟਿੰਗ ਨੂੰ ਕਿਸੇ ਤਰਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਭਾਜਪਾ ਸਾਂਸਦ  ਅਤੇ ਮੰਤਰੀ ਵਿਰੋਧੀ ਅਵਾਜਾਂ ਨੂੰ ਸੁਣਨ ਲਈ ਤਿਆਰ ਹੀ ਨਹੀਂ, ਜੋ ਭਾਰਤੀ ਲੋਕਤੰਤਰ ਲਈ ਠੀਕ ਨਹੀਂ ਹੈ।

ਬੀਬੀ ਮਾਇਆਵਤੀ ਨਾਲ ਅਜਿਹਾ ਵਤੀਰਾ ਪਹਿਲੀ ਵਾਰ ਨਹੀ ਹੋਇਆ ਸਗੋਂ ਇਸ ਤੋਂ ਪਹਿਲਾ ਵੀ ਗੁਜਰਾਤ ਦੇ ਊਨਾ ਕਾਂਡ ਨੂੰ ਰਾਜ ਸਭਾ ਅੰਦਰ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਨ ਤੋਂ ਤੰਗ ਭਾਜਪਾ ਦੇ ਰੂੜ੍ਹੀਵਾਦੀ ਸੋਚ ਰੱਖਣ ਵਾਲੇ ਸਾਂਸਦ ਦਿਆਸੰਕਰ ਸਿੰਘ ਨੇ ਮਾਇਆਵਤੀ ਨੂੰ ਸਦਨ ਅੰਦਰ ਅਪਸ਼ਬਦ ਕਹਿ ਦਿੱਤੇ ਸਨ। ਜਿਸ ਉੱਪਰ ਬਾਅਦ ਵਿੱਚ ਪਰਚਾ ਦਰਜ ਹੋ ਗਿਆ ਸੀ। ਬੀਤੇ ਮੰਗਲਵਾਰ ਨੂੰ ਮਾਇਆਵਤੀ ਉਤਰ ਪ੍ਰਦੇਸ ਦੇ ਜ਼ਿਲ੍ਹਾ ਸਹਾਰਨਪੁਰ ਦੇ ਪਿੰਡ ਸੱਬੀਰਪੁਰ ਵਿਖੇ 50 ਦਲਿਤ ਪਰਿਵਾਰ ਦੇ ਘਰ ਫੂਕਣ ਉਪਰੰਤ ਜੁਲਮ ਕਰਨ ਦੇ ਮਾਮਲੇ ਨੂੰ ਸਦਨ ਅੰਦਰ ਰੱਖ ਰਹੀ ਸੀ ਪਰ ਤਿੰਨ ਮਿੰਟ ਦੇ ਸਮੇਂ ਦੀ ਗੱਲ ਕਹਿ ਕੇ ਸਭਾ ਦੇ ਉਪ ਚੇਅਰਮੈਨ ਨੇ ਬੀਬੀ ਮਾਇਆਵਤੀ ਨੂੰ ਰੁਕਣ ਲਈ ਕਿਹਾ ਜਦਕਿ ਮਾਇਆਵਤੀ ਨੇ ਕਿਹਾ ਕਿ ਉਸ ਦੀ ਗੱਲ ਅਜੇ ਪੂਰੀ ਨਹੀਂ ਹੋਈ । ਇਸ ਬਹਿਸ ਵਿੱਚ ਹੀ ਲਗਭਗ 10 ਮਿੰਟ ਖ਼ਰਾਬ ਕਰ ਦਿੱਤੇ ਗਏ , ਜਦਕਿ ਇੰਨੇ ਟਾਈਮ ਵਿੱਚ ਮਾਇਆਵਤੀ ਆਪਣੀ ਗੱਲ ਕਰ ਸਕਦੀ ਸੀ। ਮਾਇਆਵਤੀ ਵੱਲੋਂ ਰਾਜ ਸਭਾ ਦੇ ਸਭਾਪਤੀ ਨੂੰ ਤਿੰਨ ਪੇਜ ਦੇ ਭੇਜੇ ਅਸਤੀਫ਼ੇ ਵਿੱਚ ਦੱਸਿਆ ਕਿ ਬਸਪਾ ਨੇ ਕਾਨੂੰਨ ਅਨੁਸਾਰ ਰੂਲ 267 ਤਹਿਤ ਦਲਿਤ ਅੱਤਿਆਚਾਰ ਦੇ ਮੁੱਦੇ ਤੇ ਸਦਨ ਅੰਦਰ ਬਹਿਸ ਕਰਵਾਉਣ ਦੀ ਮੰਗ ਕੀਤੀ ਗਈ ਸੀ। ਰਾਜ ਸਭਾ ਅੰਦਰ ਕਿਸੇ ਨੋਟਿਸ ਤੇ ਸਿਰਫ਼ ਤਿੰਨ ਮਿੰਟ ਦਾ ਸਮਾਂ ਹੀ ਦਿੱਤਾ ਜਾਣਾ ਹੈ, ਇਹ ਕਾਨੂੰਨ ਜਾਂ ਨਿਯਮ ਰਾਜ ਸਭਾ ਦੀ ਰੂਲ ਬੁੱਕ ਵਿੱਚ ਕਿਤੇ ਵੀ ਦਰਜ ਨਹੀ ਹੈ। ਜੇਕਰ ਦੇਸ਼ ਦੀ ਸੰਸਦ ਕੋਲ ਦੇਸ਼ ਦੀ 33 ਫ਼ੀਸਦੀ ਦਲਿਤ ਸਮਾਜ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ ਤਾਂ ਇਸ ਗੱਲ ਦਾ ਅੰਦਾਜਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਦੇਸ਼ ਦੀ ਭਾਜਪਾ ਸਰਕਾਰ ਦਲਿਤਾਂ ਪ੍ਰਤੀ ਕਿੰਨੀ ਕੁ ਗੰਭੀਰ ਹੈ ?

ਦੇਸ਼ ਦੇ ਰਾਸ਼ਟਰਪਤੀ ਦੇ  ਅਹੁਦੇ ਲਈ ਦਲਿਤ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਨਾਂ ਪੇਸ਼ ਕਰਕੇ ਦਲਿਤਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਵੱਲੋਂ ਦਲਿਤਾਂ ਤੇ ਗੰਭੀਰ ਅੱਤਿਆਚਾਰਾਂ ਤੇ ਚਰਚਾ ਕਰਨ ਦਾ ਟਾਈਮ ਤੱਕ ਨਹੀਂ ਹੈ। ਮਾਇਆਵਤੀ ਨੂੰ ਦੇਸ਼ ਦੀ 33 ਫ਼ੀਸਦੀ ਦਲਿਤ ਸਮਾਜ ਦੀ ਗੱਲ ਕਰਨ ਤੋਂ ਰੋਕਣਾ ਲੋਕਤੰਤਰੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ। ਜੇਕਰ ਮਾਇਆਵਤੀ ਆਪਣੀ ਗੱਲ ਪੂਰੀ ਕਰ ਲੈਂਦੀ, ਉਸਨੂੰ ਨਾ ਰੋਕਿਆ ਜਾਂਦਾ ਤਾਂ ਪਰਲੋ ਨਹੀਂ ਸੀ ਆਉਣ ਲੱਗੀ। ਹਰ ਇੱਕ ਗੱਲ ਕਹਿਣ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਜੇਕਰ ਕੋਈ ਸਾਂਸਦ ਦੇਸ ਦੀ ਪਾਰਲੀਮੈਂਟ ਵਿੱਚ ਗੱਲ ਨਹੀਂ ਕਰ ਸਕਦਾ ਤਾਂ ਹੋਰ ਕਿੱਥੇ ਕਰੇਗਾ। ਦੇਸ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੀ ਅਤੇ ਰਾਜ ਸਭਾ ਮੈਂਬਰ ਤੋਂ ਇਲਾਵਾ ਦੇਸ਼ ਦੀ ਤੀਜੀ ਸੱਭ ਤੋਂ ਵੱਡੀ ਰਾਸ਼ਟਰੀ ਪਾਰਟੀ ਦੀ ਮੁੱਖੀ ਮਾਇਆਵਤੀ ਨੇ ਅਜਿਹੇ ਵਰਤਾਰਾ ਤੋਂ ਤੰਗ ਹੋ ਕੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨਾ ਪਿਆ।ਬਸਪਾ ਪ੍ਰਧਾਨ ਦਾ ਕੋਈ ਲੁਕਵਾਂ ਸਿਆਸੀ ਏਜੰਡਾ ਹੋ ਸਕਦਾ ਹੈ, ਕਿਉਂਕਿ ਹਰ ਕੋਈ ਆਪੋ ਆਪਣੀ ਸਿਆਸਤ ਅਨੁਸਾਰ ਫ਼ੈਸਲਾ ਲੈਂਦਾ ਹੈ ਪਰ ਇਸ ਘਟਨਾ ਨੂੰ ਸਿਰਫ਼ ਸਿਆਸੀ ਸਟੰਟ ਕਹਿ ਕੇ ਛੁਟਿਆਇਆ ਨਹੀ ਜਾ ਸਕਦਾ। ਕਿਉਂਕਿ ਕੌਮਾਂਤਰੀ ਪੱਧਰ ਤੇ ਭਾਰਤ ਦਾ ਮਾੜਾ ਪ੍ਰਭਾਵ ਗਿਆ ਹੈ।

ਸਾਨੂੰ ਫ਼ਰਾਖ਼-ਦਿਲੀ ਨਾਲ ਵੱਡੇ ਸਟੇਟਸਮੈਨ ਪੈਦਾ ਕਰਨੇ ਚਾਹੀਦੇ ਹਨ, ਜੋ ਵੱਖ ਵੱਖ ਰਾਸ਼ਟਰੀ ਪਾਰਟੀਆਂ ਅਤੇ ਖੇਤਰੀ ਪਾਰਟੀਆਂ ਦੇ ਮੁੱਖੀ ਹੋ ਸਕਦੇ ਹਨ ਤਾਂ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦਾ ਪੱਖ ਮਜ਼ਬੂਤ ਹੋ ਸਕੇ। ਇਸ ਤੋਂ ਇਲਾਵਾ ਦਲਿਤਾਂ ਤੇ ਅੱਤਿਆਚਾਰ ਦਾ ਮੁੱਦਾ ਚੁੱਕਣਾ ਇਕੱਲੇ ਦਲਿਤ ਆਗੂਆਂ ਦਾ ਕੰਮ ਨਹੀਂ ਹੈ ਸਗੋਂ ਹਰ ਭਾਰਤੀ ਆਗੂ ਦਾ ਫ਼ਰਜ਼ ਬਣਦਾ ਹੈ ਕਿ ਉਹ ਦੇਸ ਦੀ ਵਸੋਂ ਦੇ ਇੱਕ ਵੱਡੇ ਹਿੱਸੇ ਦੀਆਂ ਦੁੱਖਾਂ ਤਕਲੀਫ਼ਾਂ ਨੂੰ ਦੇਸ਼ ਦੀ ਸੱਭ ਤੋਂ ਵੱਡੀ ਪੰਚਾਇਤ ਵਿੱਚ ਰੱਖ ਕੇ ਉਨ੍ਹਾਂ ਦੇ ਹੱਲ ਲਈ ਸੰਜੀਦਾ ਯਤਨ ਕਰਨ। ਭਾਰਤ ਦੇ ਹਰ ਆਗੂ ਦਾ ਫ਼ਰਜ਼ ਹੈ ਕਿ ਜੇਕਰ ਕਿਤੇ ਵੀ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਉਸ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ, ਇਸ ਦੀ ਲੋਕਤੰਤਰਿਕ ਰਵਾਇਤਾਂ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਅਤੇ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਨਹੀਂ ਕਰਨਾ ਚਾਹੀਦਾ।

ਦਲਿਤ ਮੁਕਤੀ ਲਈ ਰਾਜਨੀਤਿਕ ਰਾਖਵਾਂਕਰਨ ਦਾ ਖ਼ਾਤਮਾ ਜ਼ਰੂਰੀ
ਭਾਰਤ ਅੰਦਰ ਜਾਤੀ ਅਧਾਰ ’ਤੇ ਸੰਵਿਧਾਨ ਅੰਦਰ ਤਿੰਨ ਤਰ੍ਹਾਂ ਦਾ ਰਾਖਵਾਂਕਰਨ ਦਿੱਤਾ ਗਿਆ ਹੈ, ਰਾਜਨੀਤੀ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ। ਸੰਵਿਧਾਨ ਅਨੁਸਾਰ ਸਿਰਫ਼ ਰਾਜਨੀਤਿਕ ਰਾਖਵਾਂਕਰਨ ਮੁੱਢਲੇ ਦਸ ਸਾਲਾਂ ਲਈ ਦਿੱਤਾ ਗਿਆ ਸੀ ਜਦਕਿ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਰਾਖਵਾਂਕਰਨ ਸਮਾਂਬੱਧ ਨਹੀ ਹੈ। ਮੁੱਢਲੇ ਦਸ ਸਾਲਾਂ ਦੀ ਬਜਾਏ ਵਰਤਮਾਨ ਦੌਰ ਵਿੱਚ ਵੀ ਰਾਜਨੀਤਿਕ ਰਾਖਵਾਂਕਰਨ ਲਾਗੂ ਹੈ। ਜਿਸ ਵਿੱਚ ਹਰ ਦਸ ਸਾਲ ਵਾਧਾ ਕਰ ਦਿੱਤਾ ਜਾਂਦਾ ਹੈ ਅਤੇ ਹੁਣ ਰਾਜਨੀਤਿਕ ਰਾਖਵਾਂਕਰਨ ਦੀ ਸਮਾਂ ਸੀਮਾ ਸਾਲ 2019 ਵਿੱਚ ਖ਼ਤਮ ਹੋ ਰਹੀ ਹੈ ਪਰ ਯਕੀਨਨ ਜਾਤੀ ਆਧਾਰਤ ਰਾਜਨੀਤਿਕ ਰਾਖਵਾਂਕਰਨ ਵਿੱਚ ਅਗਲੇ ਦਸ ਸਾਲ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਵਾਧਾ ਕੀਤਾ ਜਾਣਾ ਤਹਿ ਹੈ। ਭਾਰਤੀ ਸੰਵਿਧਾਨ ਅਨੁਸਾਰ ਸਦੀਆਂ ਤੋਂ ਜਾਤੀ ਅਧਾਰ ’ਤੇ ਪਛੜੇ ਵਰਗਾਂ ਲਈ ਦਿੱਤਾ ਗਿਆ ਰਾਖਵਾਂਕਰਨ ਕੋਈ ਭੀਖ ਨਹੀਂ ਸਗੋਂ ਸੰਵਿਧਾਨਿਕ ਹੱਕ ਅਤੇ ਪ੍ਰਤੀਨਿਧਤਾ ਹੈ। ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਨੇ ਜਾਤੀ ਅਧਾਰ ’ਤੇ ਰਾਜਨੀਤਿਕ ਰਾਖਵਾਂਕਰਨ ਦੀ ਸਮਾਂ ਸੀਮਾ ਇਸ ਲਈ ਤਹਿ ਕੀਤੀ ਸੀ ਕਿਉਂਕਿ ਉਹ ਦੂਰਅੰਦੇਸ਼ੀ ਸਮਝ ਕਾਰਣ ਉਹ ਚੰਗੀ ਤਰਾਂ ਜਾਣ ਚੁੱਕੇ ਸਨ ਕਿ ਰਾਜਨੀਤਿਕ ਰਾਖਵਾਂਕਰਨ ਦਲਿਤਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ।

ਲੰਡਨ ਵਿਖੇ ਹੋਈ ਗੋਲਮੇਜ਼ ਕਾਨਫ਼ਰੰਸ ਤਹਿਤ ਹੋਏ ਫ਼ਿਰਕੂ ਫ਼ੈਸਲੇ ਅਧੀਨ ਵੱਖਰੀ ਚੋਣ ਪ੍ਰਣਾਲੀ ਦਾ ਐਲਾਨ ਹੋਇਆ ਸੀ। ਪਰ ਇਸਦੇ ਵਿਰੁੱਧ ਪੂਨਾ ਦੀ ਯਰਵੜਾ ਜੇਲ੍ਹ ਅੰਦਰ ਮਹਾਤਮਾ ਗਾਂਧੀ ਵੱਲੋਂ ਮਰਨ ਵਰਤ ਰੱਖਣ ਉਪਰੰਤ ਹੋਏ ਪੂਨਾ ਪੈਕਟ ਅਧੀਨ ਮਿਲਿਆ ਰਾਜਨੀਤਿਕ ਰਾਖਵਾਂਕਰਨ ਮਜਬੂਰੀ ਵਿੱਚ ਲੈਣਾ ਪਿਆ। ਇਸਦੇ ਸ਼ਿਕਾਰ ਖ਼ੁਦ ਡਾ. ਅੰਬੇਡਕਰ ਵੀ ਹੋਏ ਜਦੋਂ ਉਹ ਲੋਕ ਸਭਾ ਚੋਣ ਵਿੱਚ 1952 ’ਚ ਪਹਿਲੀ ਆਮ ਚੋਣਾਂ ਸਮੇਂ ਉਨ੍ਹਾਂ ਨੇ ਬੰਬਈ (ਸਿਟੀ ਉ¤ਤਰੀ) ਤੋਂ ਚੋਣ ਲੜੀ ਪਰ ਨਰਾਇਣ ਸਦੋਬਾ ਕਜਰੋਲਕਰ ਨਾਮੀ ਇੱਕ ਅਦਨੇ ਜਿਹੇ ਕਾਂਗਰਸ ਦੇ ਉਮੀਦਵਾਰ ਕੋਲੋਂ 14,374 ਵੋਟਾਂ ਦੇ ਫ਼ਰਕ ਨਾਲ ਉਹ ਹਾਰ ਗਏ। 1954 ਵਿੱਚ ਡਾ: ਅੰਬੇਡਕਰ ਨੇ ਭੰਡਾਰਾ ਹਲਕੇ ਤੋਂ ਉਪ ਚੋਣ ਲਈ ਕਾਗ਼ਜ਼ ਭਰੇ। ਇੱਥੇ ਵੀ ਇੱਕ ਅਨਜਾਣੇ ਕਾਂਗਰਸੀ ਭੌਰਾਓ ਬੋਰਕਰ ਹੱਥੋਂ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਦੇ ਮੁਕਾਬਲੇ ’ਤੇ ਸੱਤਵੀਂ ਪਾਸ ਕਾਂਗਰਸੀ ਉਮੀਦਵਾਰ ਜਿੱਤ ਗਿਆ। ਇਸ ਲਈ ਹੀ ਬਾਬਾ ਸਾਹਿਬ ਪੂਨਾ ਪੈਕਟ ਬਾਰੇ ਆਖਦੇ ਹਨ, ‘‘ਇਹ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਰਾਹੀਂ ਵਿਧਾਨ ਮੰਡਲਾਂ ਵਿੱਚ ਅਛੂਤਾਂ ਦੇ ਸਹੀ ਅਤੇ ਸੱਚੇ ਨੁਮਾਇੰਦੇ ਚੁਣ ਕੇ ਨਹੀਂ ਜਾਂਦੇ। ਇਸ ਨੇ ਤਾਂ ਅਸਲ ਵਿੱਚ ਵੋਟ ਦਾ ਹੱਕ ਵੀ ਖੋਹ ਲਿਆ ਹੈ।’’

ਭਾਰਤੀ ਸੰਵਿਧਾਨ ਦੀ ਭਾਵਨਾ ਸੀ ਕਿ ਜਾਤੀ ਅਧਾਰ ’ਤੇ ਲਿਤਾੜੇ ਗਏ ਲੋਕਾਂ ਦੀ ਪ੍ਰਤੀਨਿਧਤਾ ਕਾਇਮ ਹੋਵੇ ਪਰ ਇਸ ਦਾ ਦੂਸਰਾ ਪਹਿਲੂ ਵੀ ਦਲਿਤਾਂ ਲਈ ਘਾਤਕ ਸੀ ਕਿਉਂਕਿ ਵੱਖਰੀ ਚੋਣ ਪ੍ਰਣਾਲੀ ਦੀ ਥਾਂ ਸਾਂਝੀ ਚੋਣ ਪ੍ਰਣਾਲੀ ਰਾਹੀਂ ਗਾਂਧੀ ਦੀ ਸਿਆਸੀ ਚਮਚੇ ਬਣਾਉਣ ਦੀ ਸੋਚ ਡਾ. ਅੰਬੇਡਕਰ ਦੀ ਭਾਵਨਾ ’ਤੇ ਭਾਰੂ ਪੈ ਗਈ। ਜਿਸ ਦਾ ਨਤੀਜਾ ਇਹ ਹੋਇਆ ਕਿ ਰਾਖਵੇਂ ਹਲਕਿਆਂ ਤੋਂ ਦਲਿਤਾਂ ਦੇ ਨੁਮਾਇੰਦਿਆਂ ਦੀ ਥਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਜਿੱਤਣ ਲੱਗੇ, ਜੋ ਦਲਿਤਾਂ ਦੀ ਪ੍ਰਤੀਨਿਧਤਾ ਕਰਨ ਦੀ ਬਜਾਏ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੀ ਪ੍ਰਤੀਨਿਧਤਾ ਕਰਨ ਵਿੱਚ ਲੱਗੇ ਰਹੇ। ਇਹੀ ਕਾਰਣ ਹੈ ਕਿ ਅਜੋਕੇ ਦੌਰ ਵਿੱਚ ਦਲਿਤ ਵਰਗ ’ਤੇ ਅੱਤਿਆਚਾਰ ਲਗਾਤਾਰ ਵਧਦਾ ਜਾ ਰਿਹਾ ਹੈ, ਜਦਕਿ ਸਮੁੱਚੇ ਭਾਰਤ ਅੰਦਰ ਦਲਿਤ ਸਮਾਜ ਨਾਲ ਸੰਬੰਧਿਤ 131 ਲੋਕ ਸਭਾ ਮੈਂਬਰ ਅਤੇ 1161 ਵਿਧਾਇਕ ਹਨ।

ਹੈਰਾਨੀਜਨਕ ਪਹਿਲੂ ਇਹ ਹੈ ਕਿ ਇੰਨੇ ਨੁਮਾਇੰਦੇ ਚੁਣ ਕੇ ਜਾਣ ਦੇ ਬਾਵਜੂਦ ਵੀ ਦਲਿਤਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਉਹ ਅਸਲ ਵਿੱਚ ਦਲਿਤਾਂ ਦੇ ਨੁਮਾਇੰਦੇ ਨਹੀਂ ਬਲਕਿ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਨ। ਵਿਧਾਨ ਸਭਾਵਾਂ ਸਮੇਤ ਪਾਰਲੀਮੈਂਟ ਵਿੱਚ ਦਲਿਤ ਵਰਗ ਦੇ ਹੱਕਾਂ ਦੀ ਗੱਲ ਤਰਜੀਹੀ ਅਧਾਰ ’ਤੇ ਨਹੀਂ ਕੀਤੀ ਜਾਂਦੀ ਬਲਕਿ ਦਬਵੀਂ ਆਵਾਜ਼ ਵਿੱਚ ਖਾਨਾਪੂਰਤੀ ਕੀਤੀ ਜਾਂਦੀ ਹੈ। ਦਲਿਤ ਸਮਾਜ ਲਈ ਰਾਜਨੀਤਿਕ ਰਾਖਵਾਂਕਰਨ ਨੁਕਸਾਨਦੇਹ ਸਾਬਤ ਹੋ ਰਿਹਾ ਹੈ, ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਹੈ। ਅਜੋਕੇ ਦੌਰ ਵਿੱਚ ਭਾਰਤੀ ਸੰਵਿਧਾਨ ਅੰਦਰ ਸਮਾਂ ਸੀਮਾ ਰਹਿਤ ਸਿੱਖਿਆ ਅਤੇ ਰੁਜ਼ਗਾਰ ਦੇ ਸਬੰਧ ਵਿੱਚ ਰਾਖਵਾਂਕਰਨ ਨੂੰ ਪਾਰਦਰਸ਼ੀ ਅਤੇ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਸਗੋਂ ਬੰਦ ਕਰਨ ਲਈ ਨਿੱਜੀਕਰਨ ਵਰਗੀਆਂ ਚੋਰ ਮੋਰੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਜਦਕਿ ਸੰਵਿਧਾਨ ਅੰਦਰ ਸਿਰਫ਼ ਦਸ ਸਾਲ ਲਈ ਜਾਤੀ ਆਧਾਰਿਤ ਰਾਖਵਾਂਕਰਨ ਨੂੰ ਨਾ ਸਿਰਫ਼ ਸੌ ਫ਼ੀਸਦੀ ਲਾਗੂ ਕੀਤਾ ਜਾ ਰਿਹਾ ਹੈ ਬਲਕਿ ਹਰ ਦਸ ਸਾਲਾਂ ਬਾਅਦ ਇਸ ਰਾਖਵਾਂਕਰਨ ਦੀ ਸਮਾਂ ਸੀਮਾ ਅੰਦਰ ਵਾਧਾ ਵੀ ਕੀਤਾ ਜਾ ਰਿਹਾ ਹੈ। ਇਹ ਵਾਧਾ ਵੀ ਉਹ ਲੋਕ ਕਰ ਰਹੇ ਹਨ ਜਿਹੜੇ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਦਲਿਤ ਵਰਗ ਨੂੰ ਨੁੱਕਰੇ ਲਾਉਣ ਵਿੱਚ ਆਪਣਾ ਸਾਰਾ ਜ਼ੋਰ ਲਗਾ ਰਹੇ ਹਨ। ਜਾਤੀ ਆਧਾਰਤ ਰਾਖਵਾਂਕਰਨ ਦੇ ਸਬੰਧ ਵਿੱਚ ਇਹ ਦੋ ਆਪਾ ਵਿਰੋਧੀ ਪਹਿਲੂ ਹੀ ਦਲਿਤ ਵਿਰੋਧੀ ਮਾਨਸਿਕਤਾ ਦਾ ਸਬੂਤ ਹਨ। ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਅੰਦਰ ਰਾਖਵਾਂਕਰਨ ਸਹੀ ਨੀਅਤ ਨਾਲ ਲਾਗੂ ਕਰਨ ਨਾਲ ਦਲਿਤ ਸਮਾਜ ਨੂੰ ਸਮੂਹਿਕ ਰੂਪ ਵਿੱਚ ਫ਼ਾਇਦਾ ਮਿਲਣਾ ਸੀ। ਕਿਉਂਕਿ ਸਾਮਰਾਜਵਾਦ ਦੀਆਂ ਹਾਮੀ ਮਨੂੰਵਾਦੀ ਸਿਆਸੀ ਧਿਰਾਂ ਦਲਿਤਾਂ ਨੂੰ ਸਮਾਜਿਕ ਤੌਰ ’ਤੇ ਨੁੱਕਰੇ ਲਾਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਸਮੁੱਚੇ ਸਮਾਜ ਨੂੰ ਸਮੂਹਿਕ ਰੂਪ ਵਿੱਚ ਲਾਭ ਪੁੱਜਣ ਦੇ ਖ਼ਦਸ਼ੇ ਤੋਂ ਬਚਣ ਲਈ ਕੁੱਝ ਹਜਾਰ ਦਲਿਤ ਪਰਿਵਾਰਾਂ ਨੂੰ ਲਾਭ ਦੇਣ ਦਾ ਤਰੀਕਾ ਮਾਤਰ ਹੈ। ਕਿਉਂਕਿ ਜੇਕਰ ਸੱਚਮੁੱਚ ਦਲਿਤ ਦੇ ਨੁਮਾਇੰਦੇ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਹੋਣਗੇ ਫਿਰ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਭਾਰਤ ਅੰਦਰ ਦਲਿਤਾਂ ’ਤੇ ਲਗਾਤਾਰ ਹੋ ਰਹੇ ਊਨਾ ਤੇ ਸਹਾਰਨਪੁਰ ਵਰਗੇ ਤਸ਼ੱਦਦ ਸਾਨੂੰ ਇਸ ਪਹਿਲੂ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਕਿਉਂਕਿ ਜਿਸ ਮੰਤਵ ਲਈ ਭਾਰਤੀ ਸੰਵਿਧਾਨ ਤਹਿਤ ਰਾਖਵੇਂ ਹਲਕਿਆਂ ਤੋਂ ਇਹ ਵਿਧਾਇਕ ਜਾਂ ਲੋਕ ਸਭਾ ਮੈਂਬਰ ਚੁਣ ਕੇ ਜਾਂਦੇ ਹਨ ਪਰ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਆਪਣੇ ਉਸ ਵਰਗ ਜਿਸ ਦੀ ਪ੍ਰਤੀਨਿਧਤਾ ਲਈ ਉਸ ਨੂੰ ਚੁਣਿਆ ਗਿਆ ਹੈ, ਨੂੰ ਭੁੱਲ ਕੇ ਆਪਣੀ ਸਿਆਸੀ ਧਿਰ ਦੀ ਜੀ ਹਜੂਰੀ ਕਰਦਿਆਂ ਕਰਦਿਆਂ ਉਸ ਦੀ ਹੀ ਬੋਲੀ ਬੋਲਣ ਲੱਗ ਜਾਂਦੇ ਹਨ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਮੋਹਰੇ ਵਜੋਂ ਦਲਿਤ ਹੱਕਾਂ ਦੇ ਵਿਰੁੱਧ ਅਜਿਹੇ ਰਾਖਵੇਂ ਕੋਟੇ ਦੇ ਵਿਧਾਇਕਾਂ ਜਾਂ ਲੋਕ ਸਭਾ ਮੈਂਬਰਾਂ ਨੂੰ ਅੱਗੇ ਕੀਤਾ ਜਾਂਦਾ ਹੈ। ਮੇਰੇ ਮੁਤਾਬਿਕ ਰਾਜਨੀਤਕ ਰਾਖਵਾਂਕਰਨ ਸਾਂਝੀ ਚੋਣ ਪ੍ਰਣਾਲੀ ਦਾ ਉਹ ਦੁਖਾਂਤ ਹੈ ਜੋ ਅਜੋਕੇ ਸਮੇਂ ਦਲਿਤ ਸਮਾਜ ਭੁਗਤ ਰਿਹਾ ਹੈ।

ਡਾ. ਅੰਬੇਡਕਰ ਦੇ ਯਤਨਾਂ ਸਦਕਾ ਅੰਗਰੇਜ਼ ਸਾਮਰਾਜ ਵੱਲੋਂ ਐਲਾਨੇ ਫ਼ਿਰਕੂ ਫ਼ੈਸਲੇ ਤਹਿਤ ਇਕਹਿਰੀ ਚੋਣ ਪ੍ਰਣਾਲੀ ਵਿੱਚ ਭਾਵੇਂ ਦਲਿਤ ਵਰਗ ਦੇ ਵਿਧਾਇਕ ਜਾਂ ਲੋਕ ਸਭਾ ਮੈਂਬਰ ਘੱਟ ਸਨ ਪਰ ਉਹ 24 ਕੈਰਟ ਸੋਨੇ ਵਾਂਗ ਸ਼ੁੱਧ ਹੋਣੇ ਸਨ ਭਾਵ ਕਿ ਉਹ ਸੱਚਮੁੱਚ ਹੀ ਦਲਿਤ ਸਮਾਜ ਦੇ ਸਹੀ ਪ੍ਰਤੀਨਿਧ ਹੋਣੇ ਸਨ, ਜੋ ਦਲਿਤਾਂ ਪ੍ਰਤੀ ਹੀ ਜਵਾਬਦੇਹ ਹੋਣੇ ਸਨ ਕਿਉਂਕਿ ਰਾਖਵੇਂ ਹਲਕੇ ਤੋਂ ਚੋਣ ਲੜਨ ਵਾਲੇ ਉਮੀਦਵਾਰ ਨੂੰ ਵੋਟਾਂ ਵੀ ਸਿਰਫ਼ ਦਲਿਤ ਵਰਗ ਦੇ ਲੋਕਾਂ ਦੀਆਂ ਪੈਣੀਆਂ ਸਨ। ਇਸ ਤਰਾਂ ਰਾਖਵੇਂ ਹਲਕੇ ਤੋਂ ਚੋਣ ਜਿੱਤ ਕੇ ਜਾਣ ਵਾਲੇ ਵਿਧਾਇਕ ਜਾਂ ਲੋਕ ਸਭਾ ਮੈਂਬਰ ਤੇ ਆਪਣੇ ਸਮਾਜ ਦਾ ਡਰ ਬਣਿਆ ਰਹਿਣਾ ਸੀ ਕਿ ਜੇਕਰ ਉਹ ਆਪਣੇ ਸਮਾਜ ਦੇ ਹਿਤਾਂ ਦੀ ਗੱਲ ਨਹੀਂ ਕਰੇਗਾ ਤਾਂ ਉਸ ਦਾ ਸਮਾਜ ਅਗਲੀ ਚੋਣ ਵਿੱਚ ਉਸ ਨੂੰ ਸਬਕ ਸਿਖਾ ਦੇਵੇਗਾ। ਪਰ ਅਜੋਕੇ ਸਮੇਂ ਵਿੱਚ ਰਾਖਵੇਂ ਹਲਕਿਆਂ ਤੋਂ ਜਿੱਤੇ ਵਿਧਾਇਕਾਂ ਜਾਂ ਲੋਕ ਸਭਾ ਮੈਂਬਰਾਂ ਨੂੰ ਦਲਿਤ ਭਾਈਚਾਰੇ ਦਾ ਡਰ ਨਹੀਂ ਹੈ, ਜੇਕਰ ਡਰ ਜਾਂ ਚਿੰਤਾ ਹੈ, ਉਹ ਇਸ ਗੱਲ ਦੀ ਹੈ ਕਿ ਜਿਸ ਪਾਰਟੀ ਟਿਕਟ ’ਤੇ ਜਿੱਤ ਕੇ ਆਇਆ ਹੈ, ਜੇਕਰ ਉਸ ਪਾਰਟੀ ਦੀ ਉਸ ਨੇ ਜੀ ਹਜੂਰੀ ਨਾ ਕੀਤੀ, ਆਪਣੇ ਸਮਾਜ ਦੇ ਹਿਤ ਉਸ ਸਿਆਸੀ ਪਾਰਟੀ ਕੋਲ ਗਹਿਣੇ ਨਾ ਕੀਤੇ ਤਾਂ ਉਸਦੀ ਪਾਰਟੀ ਨੇ ਅਗਲੀ ਵਾਰ ਉਸ ਨੂੰ ਟਿਕਟ ਨਹੀਂ ਦੇਣੀ। ਭਾਈਚਾਰਾ ਜਾਵੇ ਢੱਠੇ ਖੂਹ ਵਿੱਚ। ‘ਸਾਰਾ ਜਾਂਦਾ ਦੇਖੀਏ ਤਾਂ ਅੱਧਾ ਦੇਈਏ ਵੰਡ’ ਵਾਲੀ ਕਹਾਵਤ ਮਹਾਤਮਾ ਗਾਂਧੀ ਦੇ ਪੂਨਾ ਪੈਕਟ ਤਹਿਤ ਮਿਲੇ ਰਾਜਨੀਤਿਕ ਰਾਖਵਾਂਕਰਨ ਦੇ ਮਾਮਲੇ ਵਿੱਚ ਸਹੀ ਢੁੱਕਦੀ ਹੈ ਕਿਉਂਕਿ ਵਿਧਾਨ ਸਭਾਵਾਂ ਜਾਂ ਲੋਕ ਸਭਾ ਅੰਦਰ ਦਲਿਤ ਵਰਗ ਦੇ ਸੱਚੇ ਅਤੇ ਅਸਲੀ ਪ੍ਰਤੀਨਿਧ ਹੁੰਦੇ ਤਾਂ ਹੁਣ ਤੱਕ ਦਲਿਤ ਸਮਾਜ ਦੀ ਸਮਾਜਿਕ, ਆਰਥਿਕ ਦਸ਼ਾ ਬਦਲ ਚੁੱਕੀ ਹੁੰਦੀ ਅਤੇ ਉਨ੍ਹਾਂ ਨੇ ਦਲਿਤ ਹਿਤਾਂ ਲਈ ਲੜਾਈ ਲੜਨੀ ਸੀ। ਪਰ ਮਹਾਤਮਾ ਗਾਂਧੀ ਵੱਲੋਂ ਫ਼ਿਰਕੂ ਐਵਾਰਡ ਦਾ ਵਿਰੋਧ ਕਰਨ ਦੇ ਸਿੱਟੇ ਵਜੋਂ ਪੂਨਾ ਪੈਕਟ ਤਹਿਤ ਇਕਹਿਰੀ ਚੋਣ ਪ੍ਰਣਾਲੀ ਦੀ ਥਾਂ ਸਾਂਝੀ ਚੋਣ ਪ੍ਰਣਾਲੀ ਸਮੇਤ ਰਾਖਵਾਂਕਰਨ ਹੋਂਦ ਵਿੱਚ ਲੈ ਆਂਦਾ। ਜਦਕਿ ਦਲਿਤ ਸਮਾਜ ਅਤੇ ਡਾ. ਅੰਬੇਡਕਰ ਨੇ ਕਦੇ ਵੀ ਅਜਿਹੇ ਰਾਖਵਾਂਕਰਨ ਦੀ ਮੰਗ ਨਹੀਂ ਕੀਤੀ ਸੀ। ਪੂਨਾ ਪੈਕਟ ਸਮਝੌਤੇ ਉਪਰੰਤ ਡਾ. ਅੰਬੇਡਕਰ ਨੇ ਕਿਹਾ ਕਿ ਲੰਮੇ ਸੰਘਰਸ਼ ਸਦਕਾ ਮੈਂ ਜੋ ਫਲ ਅੰਗਰੇਜ਼ਾਂ ਤੋਂ ਅਛੂਤ ਵਰਗ ਲਈ ਲੈ ਕੇ ਆਇਆ ਸੀ, ਗਾਂਧੀ ਨੇ ਉਸਦਾ ਰਸ ਚੂਸ ਕੇ ਗਿਟਕ ਮੇਰੇ ਮੂੰਹ ’ਤੇ ਮਾਰੀ ਹੈ। ਕਹਿਣ ਤੋਂ ਭਾਵ ਫ਼ਿਰਕੂ ਫ਼ੈਸਲੇ ਦੀ ਰੂਹ ਭਾਵ ਦੋਹਰੀ ਵੋਟ ਦਾ ਅਧਿਕਾਰ ਖੋਹ ਕੇ ਮਹਾਤਮਾ ਗਾਂਧੀ ਨੇ ਰਾਖਵਾਂਕਰਨ ਅਛੂਤਾਂ ਲਈ ਪੇਸ਼ ਕਰ ਦਿੱਤਾ, ਜੋ ਅੱਗੇ ਜਾ ਕੇ ਭਾਰਤੀ ਸੰਵਿਧਾਨ ਦਾ ਅੰਗ ਬਣਿਆ । ਇਕਹਿਰੀ ਚੋਣ ਪ੍ਰਣਾਲੀ ਵਿੱਚ ਰਾਖਵੇਂ ਹਲਕੇ ਘੱਟ ਸਨ ਭਾਵ 78 ਸਨ ਜਦਕਿ ਸਾਂਝੀ ਚੋਣ ਪ੍ਰਣਾਲੀ ਵਿੱਚ ਰਾਖਵੇਂ ਹਲਕਿਆਂ ਦੀ ਗਿਣਤੀ ਵਧ ਕੇ 148 ਹੋ ਗਈ ਪਰ ਅਛੂਤ ਵਰਗਾਂ ਦੀ ਪ੍ਰਤੀਨਿਧਤਾ ਨੂੰ ਅਸਿੱਧੇ ਢੰਗ ਨਾਲ ਕਾਬੂ ਹੇਠ ਕਰ ਲਿਆ ਗਿਆ। ਜੋ ਉਦੋਂ ਤੋਂ ਲੈ ਕੇ ਵਰਤਮਾਨ ਤੱਕ ਲਗਾਤਾਰ ਜਾਰੀ ਹੈ। ਦਲਿਤ ਵਰਗ  ਨੂੰ ਇਸ ਸਬੰਧੀ ਲਾਮਬੰਦੀ ਕਰਨੀ ਪਵੇਗੀ ਅਤੇ ਰਾਜਨੀਤਿਕ ਰਾਖਵਾਂਕਰਨ ਦੀ ਥਾਂ ਨਿਆਨਕ ਖੇਤਰ ਰਾਹੀ ਅਦਾਲਤਾਂ ਵਿੱਚ  , ਮੈਡੀਕਲ ਖੇਤਰ ਵਿੱਚ ਬੈਕਲਾਗ ਪੂਰਾ ਕਰਨ ਤੋਂ ਇਲਾਵਾ ਭਾਰਤੀ ਸੈਨਾ ਵਿੱਚ ਆਪਣਾਂ ਰਾਖਵਾਂਕਰਨ ਬਹਾਲ ਕਰਵਾ ਕੇ ਵਿਸ਼ੇਸ਼ ਰੈਜੀਮੈਂਟ ਲਈ ਸੰਘਰਸ਼ ਕਰਨਾ ਪਵੇਗਾ।

ਅੱਜ ਦੇ ਹਾਲਾਤ ਇਹ ਹਨ ਕਿ ਹਰ ਦਲਿਤ ਵਰਗ ਦਾ ਨੇਤਾ ਅਖਵਾਉਂਦਾ ਵਿਅਕਤੀ ਆਪਣੇ ਸਮਾਜ ਦੇ ਹਿਤਾਂ ਦੀ ਗੱਲ ਕਰਨ ਦੀ ਬਜਾਏ ਆਪਣੀ ਪਾਰਟੀ ਦੇ ਸਵਰਨ ਆਗੂਆਂ ਦੀ ਚਾਪਲੂਸੀ ਕਰਨ ਵਿੱਚ ਇੱਕ ਦੂਜੇ ਤੋਂ ਅੱਗੇ ਹੋ ਕੇ ਫਿਰਦਾ ਦਿਖਾਈ ਦੇ ਰਿਹਾ ਹੈ। ਇਸ ਲਈ ਦਲਿਤ ਵਰਗ ਦੀ ਹਾਲਤ ਇੱਕ ਲਾਵਾਰਸ ਬੱਚੇ ਵਰਗੀ ਹੋ ਗਈ ਹੈ। ਇਹ ਹਾਲਤ ਉਨ੍ਹਾਂ ਚਿਰ ਇਸ ਤਰ੍ਹਾਂ ਹੀ ਰਹਿਣੀ ਹੈ ਜਦੋਂ ਤੱਕ ਰਾਜਨੀਤਕ ਰਾਖਵਾਂਕਰਨ ਖ਼ਤਮ ਨਹੀਂ ਹੋ ਜਾਂਦਾ। ਜਿਉਂ ਹੀ ਸਿਆਸੀ ਰਾਖਵਾਂਕਰਨ ਖ਼ਤਮ ਹੋਇਆ ਉਦੋਂ ਹੀ ਸਿਆਸੀ ਪਾਰਟੀਆਂ ਦੇ ਦਲਿਤ ਆਗੂਆਂ ਨੂੰ ਆਪਣੀ ਔਕਾਤ ਦੀ ਸਮਝ ਆ ਜਾਵੇਗੀ। ਇਸ ਦਾ ਮਤਲਬ ਇਹ ਨਹੀਂ ਕਿ ਅਜਿਹਾ ਹੋਣ ਨਾਲ਼ ਉਨ੍ਹਾਂ ਦੇ ਨੁਮਾਇੰਦੇ ਜਿੱਤ ਕੇ ਨਹੀਂ ਜਾ ਸਕਣਗੇ। ਬਲਕਿ ਇਸ ਤਰ੍ਹਾਂ ਹੋਣ ਨਾਲ਼ ਦਲਿਤ ਵਰਗ ਦੇ ਸੱਚੇ ਸੁੱਚੇ ਨੇਤਾ ਸਾਹਮਣੇ ਆਉਣਗੇ ਅਤੇ ਨਵੀਂ ਕਤਾਰਬੰਦੀ ਹੋਵੇਗੀ। ਦਲਿਤਾਂ ਵਿੱਚੋਂ ਚਮਚੇ ਨੇਤਾਵਾਂ ਦਾ ਖ਼ਾਤਮਾ ਹੋ ਜਾਵੇਗਾ ਕਿਉਂਕਿ ਭਾਰਤ ਦਾ ਅੱਜ ਤੱਕ ਦਾ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਕਿਸੇ ਵੀ ਕਹਿੰਦੇ ਕਹਾਉਂਦੇ ਵੱਡੇ ਦਲਿਤ ਨੇਤਾ ਨੂੰ ਅੱਜ ਤੱਕ ਕਿਸੇ ਜਨਰਲ ਸੀਟ ਤੋਂ ਚੋਣ ਨਹੀਂ ਲੜਾਈ। ਰਾਮ ਵਿਲਾਸ ਪਾਸਵਾਨ ਦਾ ਵੱਡੇ ਅੰਤਰ ਨਾਲ਼ ਚੋਣ ਜਿੱਤਣ ਦਾ ਵਿਸ਼ਵ ਰਿਕਾਰਡ ਹੈ। ਉਹ ਕਈ ਪਾਰਟੀਆਂ ਵਿੱਚ ਰਿਹਾ ਹੈ ਪਰ ਕਿਸੇ ਨੇ ਉਸਨੂੰ ਰਿਜ਼ਰਵ ਸੀਟ ਦੀ ਬਜਾਏ ਜਨਰਲ ਸੀਟ ਨਹੀਂ ਦਿੱਤੀ। ਇਸ ਸਭ ਦੇ ਲਈ ਦਲਿਤ ਵਰਗ ਨੂੰ ਖ਼ੁਦ ਚੇਤਨ ਹੋ ਕੇ ਅੱਗੇ ਆਉਣਾ ਪਵੇਗਾ ਕਿਉਂਕਿ ਚਮਚੇ ਨੇਤਾ ਕਦੇ ਵੀ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਰਾਜਨੀਤਕ ਰਾਖਵਾਂਕਰਨ ਖ਼ਤਮ ਹੋ ਜਾਵੇ। ਰਾਜਨੀਤਕ ਰਾਖਵਾਂਕਰਨ ਦਾ ਖ਼ਾਤਮਾ ਸਮੁੱਚੇ ਦਲਿਤ ਵਰਗ ਦੀ ਜ਼ਰੂਰਤ ਹੈ ਨਾ ਕਿ ਚਮਚੇ ਨੇਤਾਵਾਂ ਦੀ। ਇਸ ਵਿੱਚ ਹੀ ਸਮਾਜ ਦੇ ਹਿਤ ਸੁਰੱਖਿਅਤ ਰਹਿ ਸਕਦੇ ਹਨ।

ਸੰਤ ਅਤਰ ਸਿੰਘ ਜੀ ਮਸਤੂਆਣਾ
ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ, ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਅਨੇਕਾਂ ਮੁਸੀਬਤਾਂ ਦੇ ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਹਕੂਮਤੀ ਜਬਰ ਤੇ ਜ਼ੁਲਮ ਢਾਹਿਆ ਗਿਆ। ਇਕ ਵਖਤ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇਨਸਾਫ ਪਸੰਦ ਤੇ ਲੋਕਪੱਖੀ ਖਾਲਸਾ ਰਾਜ ਸਥਾਪਤ ਹੋਇਆ। ਸਿੱਖੀ ਦੀ ਬੁਨਿਆਦ ‘ਤੇ ਉਸਰਿਆ ਖਾਲਸਾ ਰਾਜ ਸਮਾਪਤ ਹੋਣ ਬਾਅਦ ਸਿੱਖੀ ਲਈ ਫਿਰ ਇਕ ਬਿਖੜਾ ਤੇ ਦੁੱਖਦਾਈ ਸਮਾਂ ਆਇਆ। ਸਿੱਖ ਧਰਮ ਉਪਰ ਵਹਿਮਾਂ ਭਰਮਾਂ,  ਅੰਧ-ਵਿਸ਼ਵਾਸ ਤੇ ਪਾਖੰਡਵਾਦ ਦਾ ਬੋਲਬਾਲਾ ਹੋਣ ਲੱਗਿਆ। ਪੇਂਡੂ ਤਬਕਾ ਬਿਲਕੁਲ ਅੰਧ-ਵਿਸ਼ਵਾਸ ਦੀ ਦਲਦਲ ਵਿਚ ਧੱਸ ਗਿਆ। ਅਨਪੜ੍ਹਤਾ ਤੇ ਅਗਿਆਨਤਾ ਦਾ ਪਸਾਰਾ ਹੋਣ ਲੱਗਿਆ। ਇਸ ਦੌਰ ਅੰਦਰ ਇਕ ਅਜਿਹੀ ਧਾਰਮਿਕ ਸ਼ਖ਼ਸੀਅਤ ਦੀ ਲੋੜ ਮਹਿਸੂਸ ਹੋਣ ਲੱਗੀ, ਜੋ ਔਝੜੇ ਰਾਹਾਂ ਦੇ ਅੰਧਕਾਰ ਨੂੰ ਉਸਾਰੂ ਲੀਹ ‘ਤੇ ਲਿਆ ਸਕੇ ਅਤੇ ਸਿੱਖੀ ਵਿਚਾਰਧਾਰਾ ਦੇ ਜੀਵਨ ਸੰਕਲਪ ਨੂੰ ਪ੍ਰਚੰਡ ਕਰ ਸਕੇ। ਇਹ ਮਹਾਨ ਸੇਵਾ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਹਿੱਸੇ ਆਈ। ਧਾਰਮਿਕ ਤੇ ਸਿਆਸੀ ਫਿਜ਼ਾ ਸਿੱਖੀ ਦੇ ਉਲਟ ਵੱਗ ਰਹੀ ਸੀ। ਉਨ੍ਹਾਂ ਨੇ ਇਸ ਸੰਤਾਪ ਤੇ ਸੰਕਟ ਭਰੇ ਦੌਰ ਵਿਚ ਆਪਣੇ ਵਿਚਾਰਾਂ, ਵਿਖਿਆਨਾਂ ਰਾਹੀਂ ਸਿੱਖਾਂ ਨੂੰ ਸਿੱਖੀ ਬਾਣੇ ਤੇ ਬਾਣੀ ਨਾਲ ਜੋੜ ਕੇ ਨਵੀਂ ਦਿਸ਼ਾ, ਦਸ਼ਾ ਤੇ ਨਵਾਂ ਸਾਹਸ ਦਿੱਤਾ। ਸਿੱਖੀ ਦੇ ਔਖੇ ਤੋਂ ਔਖੇ ਸੰਕਲਪਾਂ ਤੇ ਧਾਰਨਾਵਾਂ ਨੂੰ ਬੜੇ ਸੌਖੇ ਢੰਗ ਨਾਲ ਸੰਗਤ ਨੂੰ ਸਮਝਾਉਣ ਦਾ ਮਾਣ ਵੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਨੂੰ ਪ੍ਰਾਪਤ ਹੋਇਆ ਹੈ। ਸੰਤਾਂ ਦੇ ਪ੍ਰਚਾਰ ਦਾ ਓਟ ਆਸਰਾ ਲੈ ਕੇ ਸਿੱਖੀ ਪ੍ਰਚਾਰ ਖੂਬ ਵਧਿਆ ਫੁਲਿਆ। ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਕੇ ਲੱਖਾਂ ਲੋਕਾਂ ਨੂੰ ਗੁਰੂ ਲੜ ਲਾਇਆ। ਸੈਂਕੜੇ ਗੁਰੂਘਰ, ਸਕੂਲ ਤੇ ਕਾਲਜ ਬਣਵਾਏ।

ਸ੍ਰੀਮਾਨ ਸੰਤ ਅਤਰ ਸਿੰਘ ਜੀ ਦਾ 28 ਮਾਰਚ 1866 ਨੂੰ ਚੀਮਾ (ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। ਮਾਤਾ ਜੀ ਦਾ ਨਾਮ ਮਾਤਾ ਭੋਲੀ ਤੇ ਪਿਤਾ ਜੀ ਦਾ ਨਾਮ ਸ੍ਰੀਮਾਨ ਕਰਮ ਸਿੰਘ ਸੀ।  ਮਹਾਂਪੁਰਸ਼ਾਂ ਦੀਆਂ ਬਾਲ ਅਵਸਥਾ ਦੀਆਂ ਰੁਚੀਆਂ ਵੀ ਹਾਣੀ ਬੱਚਿਆਂ ਨਾਲੋਂ ਵਿਲੱਖਣ ਹੀ ਹੁੰਦੀਆਂ ਸਨ। ਉਨ੍ਹਾਂ ਦਾ ਜੀਵਨ ਬੇਹੱਦ ਰੌਚਿਕ ਹੈ। ਸੰਤ ਜੀ ਬਚਪਨ ਵਿਚ ਲੀਰਾਂ ਦੀ ਮਾਲਾ ਬਣਾ ਕੇ ਅਕਾਲ ਪੁਰਖ ਦਾ ਸਿਮਰਨ ਕਰਿਆ ਕਰਦੇ ਸਨ। ਉਨ੍ਹਾਂ ਸੰਤ ਬੂਟਾ ਸਿੰਘ ਪਾਸੋਂ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਅਧਿਐਨ ਕੀਤਾ। ਉਹ ਖੇਤਾਂ ਵਿਚ ਵੀ ਨਾਮ ਜਪਦੇ। ਜਦੋਂ ਫੌਜ ਵਿਚ ਭਰਤੀ ਹੋਏ, ਉੱਥੇ ਵੀ ਵਾਹਿਗੁਰੂ ਦਾ ਜਾਪ ਉਚਰਦੇ ਰਹਿਣਾ, ਪਲ-ਪਲ ਅਕਾਲ ਪੁਰਖ ਦੇ ਹਾਜ਼ਰ ਨਾਜਰ ਹੋਣ ਦੀ ਸ਼ਾਹਦੀ ਭਰਦਾ ਹੈ। ਇਹ ਰੱਬ ਸੱਚੇ ਦੀ ਹਰ ਥਾਂ ਹਾਜ਼ਰੀ ਦਾ ਪ੍ਰਗਟਾਵਾ ਵੀ ਹੈ। ਅਕਾਲ ਪੁਰਖ ਦੇ ਭਾਣੇ ਵਿਚ ਸੰਤ ਜੀ ਫੌਜ ਵਿੱਚੋਂ ਨਾਂ ਕਟਵਾ ਕੇ ਚੀਮਾ ਆ ਗਏ। ਖੇਤਾਂ ਵਿਚ ਰੱਬ ਸੱਚੇ ਦਾ ਸਿਮਰਨ ਕਰਨ ਲੱਗੇ। ਕੋਈ ਵੀ ਵਿਅਕਤੀ ਆਪਣੀ ਪਛਾਣ ਲਈ ਕਿਸੇ ਲਹਿਰ, ਜਥੇਬੰਦੀ ਜਾਂ ਸਥਾਨ ਨਾਲ ਜੁੜਦਾ ਹੈ, ਪਰ ਕਈ ਮਹਾਂਪੁਰਸ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਕਿਸੇ ਸਥਾਨ ਨਾਲ ਜੁੜ ਜਾਣ ‘ਤੇ ਸਥਾਨ ਪੂਜਣਯੋਗ ਬਣ ਜਾਦਾ ਹੈ। ਸੰਤ ਅਤਰ ਸਿੰਘ ਮਸਤੂਆਣਾ ਦੀ ਝਾੜ ਸਿਸਰਿਆ ਦੀ ਧਰਤੀ ‘ਤੇ ਆਏ ਥਾਂ ਨੂੰ ਭਾਗ ਲੱਗ ਗਏ। ਸੰਤ ਅਤਰ ਸਿੰਘ ਨੇ ਕਾਂਝਲਾ ਨੇੜੇ ਝਿੜੇ ਵਿਚ ਤਪੱਸਿਆ ਕੀਤੀ ਸੀ। ਸੰਤ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਨੇ ਮਸਤੂਆਣਾ ਸਥਾਨ ‘ਤੇ ਆ ਕੇ ਸੰਤਾਂ ਨੂੰ ਸਿੱਖੀ ਦਾ ਪ੍ਰਚਾਰ, ਪ੍ਰਸਾਰ, ਮਾਲਵੇ ਦੇ ਲੋਕਾਂ ਦਾ ਭਲਾ ਕਰਨ ਤੇ ਸਿੱਖੀ ਦੀ ਚੇਤਨਾ ਪੈਦਾ ਕਰਨ ਲਈ ਬੇਨਤੀ ਕੀਤੀ। ਇਹ ਰਮਣੀਕ ਥਾਂ ਸੰਤ ਜੀ ਦੇ ਪਸੰਦ ਆ ਗਈ। ਤਰਨ ਤਾਰਨ, ਸ੍ਰੀ ਨਨਕਾਣਾ ਸਾਹਿਬ, ਲਾਹੌਰ, ਮੁਕਤਸਰ, ਬਠਿੰਡਾ ਤੇ ਕਨੌਹੇ ਹੁੰਦੇ ਹੋਏ ਮੁੜ ਕਾਂਝਲੇ ਆ ਪੁੱਜੇ। ਫਿਰ ਮਸਤੂਆਣਾ ਝਿੜਾ ਦੇਖਿਆ ਤੇ ਇੱਥੇ ਪੱਕੇ ਤੌਰ ‘ਤੇ ਆਸਣ ਲਾਉਣ ਦਾ ਮਨ ਬਣਾਇਆ। ਰੋਜ਼ਾਨਾ ਦੀਵਾਨ ਸਜਾਏ ਜਾਂਦੇ,  ਕੀਰਤਨ ਹੁੰਦਾ, ਗੁਰੂ ਕਾ ਲੰਗਰ ਅਤੁੱਟ ਵਰਤਦਾ। ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਸਤੂਆਣਾ ਸਾਹਿਬ ਦੀ ਕਾਰ ਸੇਵਾ ਸ਼ੂਰੂ ਹੋਈ। ਸੰਤ ਜੀ ਨੇ ਕਾਰ ਸੇਵਾ ਲਈ ਕੋਹਾਟ, ਹੰਘੂ, ਸਾਰਾਗੜ੍ਹੀ, ਬੰਨ੍ਹਾ ਸ਼ਹਿਰ, ਡੇਰਾ ਇਸਮਾਇਲ ਖਾਂ, ਨੌਸ਼ਹਿਰਾ, ਹਰਿਦੁਆਰ ਤੇ ਦੂਰ-ਦੂਰ ਤੱਕ ਵੱਖ-ਵੱਖ ਦੀਵਾਨ ਸਜਾ ਕੇ ਕੀਰਤਨ ਦੀ ਵਰਖਾ ਕੀਤੀ। ਸੰਗਤ ਨੂੰ ਮਸਤੂਆਣਾ ਦੀ ਕਾਰ ਸੇਵਾ ਲਈ ਤਿੱਲ ਫੁਲ ਭੇਟ ਕਰਨ ਲਈ ਪ੍ਰੇਰਿਆ। ਗੁੰਬਦ ਤਿਆਰ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ ਹੁਕਮਨਾਮਾ ਲਿਆ। ਗੁਰੂ ਸਾਗਰ ਸਾਹਿਬ ਮਸਤੂਆਣਾ‘ ਨਾਂਅ ਰੱਖਿਆ। ਸਰੋਵਰ ਦੀ ਪੁਟਾਈ ਦਾ ਟੱਕ ਲਾਇਆ। ਪੂਰੀ ਸ਼ਰਧਾ ਭਾਵਨਾ ਨਾਲ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਸਾਗਰ ਦੇ ਨਿਰਮਾਣ ਵਿਚ ਨਿਸ਼ਕਾਮ ਸੇਵਾ ਦਾ ਲਾਹਾ ਪ੍ਰਾਪਤ ਕੀਤਾ। ਸੰਤ ਜੀ ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਬੇਨਤੀ ‘ਤੇ ਲਾਇਲਪੁਰ ਵਿਖੇ ਕਥਾ ਕੀਰਤਨ ਕੀਤਾ ਤੇ ਹਾਈ ਸਕੂਲ ਦਾ ਨੀਂਹ ਪੱਥਰ ਰੱਖਿਆ। ਸੰਗਤਾਂ ਦੀ ਬੇਨਤੀ ‘ਤੇ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਥਾਂ ਕਾਂਝਲਾ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। 18 ਮਈ 1914 ਨੂੰ ਪੰਡਤ ਮੋਹਨ ਮਾਲਵੀਆ ਵੀ ਸੰਤਾਂ ਦੇ ਦਰਸ਼ਨਾਂ ਲਈ ਮਸਤੂਆਣਾ ਸਾਹਿਬ ਆਏ ਤੇ ਉਨ੍ਹਾਂ ਦੀ ਬੇਨਤੀ ‘ਤੇ 24 ਦਸੰਬਰ 1914 ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਆਪਣੇ ਕਰ-ਕਮਲਾਂ ਨਾਲ ਰੱਖਿਆ ਤੇ ਕੁੱਲ ਆਲਮ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਗੁਰਮਤਿ ਦੇ ਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ।

ਇੱਥੇ ਹੀ ਮਦਨ ਮੋਹਨ ਮਾਲਵੀਆ ਜੀ ਨੇ ਹਿੰਦੂ ਪਰਿਵਾਰ ਅੰਦਰ ਇੱਕ ਬੱਚੇ ਨੂੰ ਸਿੱਖ ਬਣਾਉਣ ਦਾ ਅਹਿਦ ਕਰਨ ਲਈ ਪ੍ਰੇਰਿਆ। ਜਲੰਧਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਵਿ¤ਦਿਅਕ ਸੰਸਥਾਵਾਂ ਤੇ ਆਸ਼ਰਮਾਂ ਦੀ ਉਸਾਰੀ ਦਾ ਸੱਦਾ ਦਿੱਤਾ। ਗੁਰੂ ਸਾਗਰ ਕਾਲਜ ਦੀ ਨੀਂਹ ਨਾਨਕਸ਼ਾਹੀ ਸੰਮਤ 450 (6 ਸਾਵਨ) ਨੂੰ ਸੰਤਾਂ ਦੇ ਹਸਤ ਕਮਲਾਂ ਨਾਲ ਰੱਖੀ। ਅਕਾਲ ਕਾਲਜ ਕੌਂਸਲ ਦੇ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਬਣੇ। ਚੀਫ ਖਾਲਸਾ ਦੀਵਾਨ ਵੱਲੋਂ ਫਿਰੋਜ਼ਪੁਰ ਵਿਖੇ ਕਰਵਾਈ ਐਜੂਕੇਸ਼ਨ ਕਾਨਫਰੰਸ ਦੌਰਾਨ ਮਹਾਂਪੁਰਸ਼ ਅਤਰ ਸਿੰਘ ਨੂੰ ਸੰਤ ਦੀ ਉਪਾਧੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਸਮੁੱਚੇ ਸਿੱਖ ਪੰਥ ਅੰਦਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਇੱਕੋ ਇੱਕ ਸੰਤ ਹਨ, ਜਿਨ੍ਹਾਂ ਨੂੰ ਸੰਤ ਦੀ ਉਪਾਧੀ ਪ੍ਰਾਪਤ ਹੈ।  21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਮਹਾਂਪੁਰਸ਼ਾਂ ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ।

ਇਸੇ ਦੌਰਾਨ ਗੁਰੂ ਸਾਗਰ ਕਾਲਜ ਤੇ ਗੁਰੂ ਕਾ ਸਰੋਵਰ ਦੀ ਸੇਵਾ ਸੰਪੂਰਨ ਹੋ ਚੁੱਕੀ ਸੀ। ਮਹਾਂਪੁਰਸ਼ ਅੰਤਿਮ ਸਮੇਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕੀਰਤਨ ਕਰ ਰਹੇ ਸਨ। ਅੰਗੂਠੇ ਤੇ ਉਂਗਲ ਵਿਚਕਾਰ ਇਕ ਛਾਲਾ ਹੋ ਗਿਆ। ਸੰਤ ਜੀ ਮਸਤੂਆਣਾ ਸਾਹਿਬ ਆ ਗਏ। ਇਸ ਤੋਂ ਬਾਅਦ ਉਹ ਗੋਬਿੰਦਰ ਸਿੰਘ ਦੀ ਕੋਠੀ ਵਿਚ ਠਹਿਰੇ। ਜਿਸ ਨੂੰ ਅੱਜ-ਕਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੰਗਾਲੀ ਡਾਕਟਰ ਚੈਟਰਜੀ ਨੇ ਸੰਤਾਂ ਦਾ ਇਲਾਜ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਪਰ 17 ਮਾਘ (ਜਨਵਰੀ 1927) ਦੀ ਰਾਤ ਨੂੰ ਸੰਤ ਅਤਰ ਸਿੰਘ ਜੋਤੀ ਜੋਤ ਸਮਾ ਗਏ। ਸੰਤਾਂ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ ਵਿਖੇ ਹੋਇਆ। ਇਸ ਥਾਂ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਹੈ। ਸੰਤ ਅਤਰ ਸਿੰਘ ਜੀ ਜੀ ਦੀ ਮਿੱਠੀ ਅਤੇ ਨਿੱਘੀ ਯਾਦ ’ਚ ਹਰ ਸਾਲ ਸਲਾਨਾ ਜੋੜ ਮੇਲਾ 30,  31 ਜਨਵਰੀ ਅਤੇ 1 ਫਰਵਰੀ (16,17 ਅਤੇ 18 ਮਾਘ) ਤ¤ਕ ਮਸਤੂਆਣਾ ਸਾਹਿਬ ਵਿਖੇ ਸਰਧਾਪੂਰਵਕ ਮਨਾਇਆ ਜਾਂਦਾ ਹੈ । ਜੋੜ ਮੇਲਾ ਸੰਤ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਮੱਤ ਨੂੰ ਯਾਦ ਕਰਨ ਦਾ ਦਿਹਾੜਾ ਹੈ। ਇਸ ਜੋੜ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੂਰੋਂ ਦੂਰੋਂ ਪੁੱਜਦੀਆਂ ਹਨ ਤੇ ਇੱਥੇ ਨਤਮਤਸਕ ਹੋ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ।

ਸੰਤ ਅਤਰ ਸਿੰਘ ਜੀ ਵੱਲੋਂ ਕੀਤੇ ਗਏ ਮਹੱਤਵਪੂਰਨ ਕਾਰਜਾਂ ਦਾ ਸੰਖੇਪ ਵੇਰਵਾ-

ਸੰਤ ਅਤਰ ਸਿੰਘ ਜੀ 18 ਸਾਲ ਦੀ ਉਮਰ ਵਿੱਚ ਹੀ ਸੰਨ 1884 ’ਚ ਭਾਰਤੀ ਫੌਜ ’ਚ ਭਰਤੀ ਹੋ ਗਏ ਅਤੇ ਕੋਹਾਟ ਛਾਊਣੀ ਦੇ ਤੋਪਖਾਨੇ ’ਚ ਇੱਕ ਸਾਲ ਸਿਖਲਾਈ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਦੀ ਬਦਲੀ ਫੌਜ ਦੀ ਪਲਟਨ 54 ਸਿੱਖ ਰੈਜੀਮੈਂਟ ’ਚ ਹੋ ਗਈ। ਇਸ ਪਿਛੋਂ ਸ੍ਰੀ ਨਗੀਨਾਂ ਘਾਟ ਅਤੇ ਹੀਰਾ ਘਾਟ ਸ੍ਰੀ ਹਜੂਰ ਸਾਹਿਬ ਵਿਖੇ ਨਾਮ ਸਿਮਰਨ ਕੀਤਾ, ਜਿਥੇ ਅੱਜਕਲ ਗੋਦਾਵਰੀ ਕੰਢੇ ’ਤੇ ਸੰਤ ਅਤਰ ਸਿੰਘ ਜੀ ਦੀ ਯਾਦ ’ਚ ਗੁਦੁਆਰਾ ਭਜਨਗੜ ਸਾਹਿਬ ਸ਼ੁਸੋਭਿਤ ਹੈ।

ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਸੰਤਾਂ ਤੋਂ ਸੇਧ ਲੈ ਕੇ ਹੀ ਅ੍ਰਮਿੰਤ ਛਕਿਆ ਸੀ।

ਗੁਰੂ ਸਾਗਰ ਕਾਲਜ ਦੀ ਨੀਂਹ ਸੰਤਾਂ ਦੇ ਹਸਤ ਕਮਲਾਂ ਨਾਲ ਰੱਖੀ।

ਸੰਤ ਅਤਰ ਸਿੰਘ ਜੀ ਨੇ 23 ਫਰਵਰੀ 1907 ਨੂੰ ਉਪਦੇਸ਼ਕ ਕਾਲਜ ਗੁੱਜਰਾਂਵਾਲਾ ਦੀ  ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ।

24 ਦਸੰਬਰ 1914 ਵਿਚ ਸੰਤਾਂ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ‘ਤੇ ਹਿੰਦੂ ਯੂਨੀਵਰਸਿਟੀ ਬਨਾਰਸ  ਦਾ ਨੀਂਹ ਪੱਥਰ ਰੱਖਿਆ। ਸੰਤਾਂ ਦੀ ਉੱਚ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਇੱਥੇ ਹੀ ਮਦਨ ਮੋਹਨ ਮਾਲਵੀਆ ਨੇ ਸਿੱਖ ਧਰਮ ਦੀ ਵਡਿਆਈ ਕੀਤੀ।

ਫਿਰੋਜਪੁਰ ਵਿਖੇ ਸੰਨ 1915 ’ ਚ ਹੋਈ ਤਿੰਨ ਰੋਜਾ ਅੱਠਵੀਂ ਸਿੱਖ ਵਿਦਿਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ ।

ਸੰਨ 1919 ’ਚ ਆਪਜੀ ਨੇ ਸੰਗਤਾਂ ਨਾਲ ਗੁਰਮਤਾ ਕਰਕੇ ਅਕਾਲ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਪੰਜ ਪਿਆਰਿਆਂ ਪਾਸੋਂ ਨੀਂਹ ਰਖਵਾਈ।

21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਮਹਾਂਪੁਰਸ਼ਾਂ ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ।

ਸੰਨ 1923 ’ਚ ਸੰਤ ਜੀ ਨੇ ਗੁਰੂ ਕਾਂਸੀ ਦਮਦਮਾ ਸਾਹਿਬ ਦੀ ਸੇਵਾ ਆਰੰਭ ਕਰਵਾਈ ਅਤੇ ਗੁਰੂਸਰ ਸਾਹਿਬ ਦੇ ਕੱਚੇ ਟੋਭੇ ਨੂੰ ਪੱਕਾ ਕਰਕੇ ਸਰੋਵਰ ਦਾ ਨਿਰਮਾਣ ਕੀਤਾ। ਸੰਨ 1926 ’ਚ ਜੈਤੋਂ ਦਾ ਮੋਰਚਾ ਸਰ ਹੋਣ ਤੋਂ ਬਾਅਦ ਆਪ ਜੀ ਨੇ ਸ੍ਰੀ ਗੰਗਸਰ ਸਾਹਿਬ, ਜੈਤੋਂ ਵਿਖੇ 101 ਅਖੰਡ ਪਾਠ ਪ੍ਰਆਰੰਭ ਕੀਤੇ ਅਤੇ ਦੀਵਾਨ ਸਜਾਕੇ ਸੰਗਤਾਂ ਨੂੰ ਨਿਹਾਲ ਕੀਤਾ।

ਸੰਨ 1923 ’ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰਸੇਵਾ ਦਾ ਸ਼ੁੱਭ- ਆਰੰਭ ਸੰਤ ਅਤਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਅਸ਼ਟਧਾਤੂ ਦੇਗ

ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੇ ਅਕਾਲ ¦ਗਰ ’ਚ ਸਥਾਪਤ ਅੱਠ ਧਾਤਾਂ ਤੋਂ ਬਣੀ ਅਸ਼ਟਧਾਤੂ ਦੇਗ ਵੇਖਣਯੋਗ ਹੈ। ਇਹ ਦੇਗ ਸੰਨ 1923 ’ਚ ਵਿਸ਼ੇਸ ਤੌਰ ’ਤੇ ਗੁੱਜਰਾਂਵਾਲਾ ਤੋਂ ਤਿਆਰ ਕਰਵਾਈ ਗਈ ਸੀ, ਜਿਸ ’ਚ ਇੱਕੋ ਸਮੇਂ 80 ਪੀਪੇ ਪਾਣੀ, 2 ਕੁਇੰਟਲ ਚੀਨੀ, 4 ਕੁਇੰਟਲ ਚਾਵਲ ਅਤੇ 30 ਕਿਲੋ ਘੀ ਮਿਲਾ ਕੇ ਚਾਵਲ ਪਕਾਏ ਜਾ ਸਕਦੇ ਹਨ ਅਤੇ ਇਸ ਅਸ਼ਟਧਾਤੂ ਦੇਗ ’ਚ ਹਿੱਕੋ ਸਮੇਂ ਤਿਆਰ ਕੀਤੇ ਚਾਵਲ ਨੂੰ 40 ਹਜਾਰ ਸੰਗਤਾਂ ਨੂੰ ਛਕਾਇਆ ਜਾ ਸਕਦਾ ਹੈ।

ਤੋਸਾਖਾਨਾ- ਸੰਤ ਅਤਰ ਸਿੰਘ ਜੀ ਵੱਲੋਂ ਵਰਤਿਆ ਜਾਣ ਵਾਲਾ ਘਰੇਲੂ ਸਮਾਨ ਜਿਵੇਂ ਲਾਲਟਨ,ਭਾਂਡੇ,ਮੰਜੇ, ਖੜਾਵਾਂ, ਖੱਡੀ ਦਾ ਸਮਾਨ, ਨਗਾਰਾ, ਸ਼ਾਸਤਰ, ਕਸੈਹਰਾ, ਪ¦ਗ ਆਦਿ ਇੱਕ ਤੋਸੇਖਾਨੇ ’ਚ ਸਤਿਕਾਰ ਨਾਲ ਸ਼ੁਸੋਭਿਤ ਕੀਤਾ ਗਿਆ ਹੈ।

‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’

ਮਹਾਨ ਵਿੱਦਿਆ ਦਾਨੀ ਸੰਤ ਅਤਰ ਸਿੰਘ ਜੀ ਅਪਾਰ ਰਹਿਮਤਾਂ ਦੇ ਸੁਆਮੀ ਸਨ ਕਿ ਮਸਤੂਆਣਾ ਸਾਹਿਬ ਵਿਖੇ ਕੇਵਲ ਵਿੱਦਿਆ ਦੇਣ ਦਾ ਪ੍ਰਬੰਧ ਹੀ ਨਹੀਂ ਕੀਤਾ ਸਗੋਂ ਇੱਥੈ ਪੜਨ ਵਾਲੇ ਬੱਚਿਆ ਲਈ ਵਿੱਦਿਆ ਬਿਲਕੁੱਲ ਮੁਫਤ ਦਿੱਤੇ ਜਾਣ ਦੇ ਪ੍ਰਬੰਧ ਵੀ ਕੀਤੇ।  ਮਾਲਵੇ ਦੇ ਅਤਿ ਪਛੜੇ, ਅਨਪੜਤਾ ਪ੍ਰਧਾਨ ਇਲਾਕੇ ਵਿੱਚ, ਜਿੱਥੇ ਆਮ ਲੋਕਾਂ ਦਾ ਮਨੋਰੰਜਨ ਜਲਸਿਆਂ ’ਚ ਗੰਦੀਆਂ ਬੋਲੀਆਂ ਪਾਉਣਾ ਹੁੰਦਾ ਸੀ, ਇੱਕ ਮਹਾਨ ਵਿਦਿਅਕ ਕੇਂਦਰ ਸਥਾਪਿਤ ਕਰਕੇ ਅਤੇ ਨਾਮ ਬਾਣੀ ਦਾ ਅਟੁੱਟ ਪ੍ਰਵਾਹ ਚਲਾ ਕੇ ਲੋਕਾਈ ’ਤੇ ਮਹਾਨ ਪਰ ਉਪਕਾਰ ਕੀਤਾ। ਸ੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਹੀ ਸੰਨ 1923 ’ਚ ਹੀ ਸ੍ਰੀ ਗੁਰਸਾਗਰ ਮਸਤੂਆਣਾ ਦੀ ਕਾਰਸੇਵਾ ਮੁਕੰਮਲ ਕਰਕੇ ਸਮੁੱਚੀ ਸੇਵਾ ਸੰਭਾਲ ਦੀ ਜਿੰਮੇਵਾਰੀ ਅਕਾਲ ਕਾਲਜ ਕੌਸ਼ਲ ਨੂੰ ਸੌਂਪ ਦਿੱਤੀ । ਅਕਾਲ ਕਾਲਜ ਕੌਸ਼ਲ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲ ਚੁਣੇ ਗਏ ਸਨ। ਪਰ ਕੌਸ਼ਲ ਦਾ ਪ੍ਰਬੰਧ ਜਿਆਦਾ ਸਮਾਂ ਨਾ ਚੱਲ ਸਕਿਆ ਅਤੇ ਮੁੜ ਸੰਨ 1945 ’ਚ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਨਾਲ ‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’ ਹੋਂਦ ’ਚ ਆਇਆ, ਜਿਸਦਾ ਪ੍ਰਧਾਨ ਸਿਵਦੇਵ ਸਿੰਘ ਵਜ਼ੀਰ ਰਿਆਸਤ ਨਾਭਾ ਨੂੰ ਚੁਣਿਆ ਗਿਆ। ਸੰਨ 1971 ’ਚ ਸਿਵਦੇਵ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੇਵਾਮੁਕਤ ਬ੍ਰਿਗੇਡੀਅਰ ਕੁਸ਼ਲਪਾਲ ਸਿੰਘ ਨੇ ਜਿੰਮੇਵਾਰੀ ਨਿਭਾਈ ਅਤੇ ਹੁਣ ਮੌਜੂਦਾ ਸਮੇਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਟਰੱਸਟ ਦੇ ਪ੍ਰਧਾਨ ਅਤੇ ਇਸ ਟਰੱਸਟ ਦੇ ਕੁੱਲ 11 ਮੈਂਬਰ ਹਨ। ਇਸ ਟਰੱਸਟ ਹੀ ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਮੁੱਚੀ ਚੱਲ-ਅਚੱਲ ਜਾਇਦਾਦ ਅਤੇ ਵਿਦਿਅਕ ਸੰਸ਼ਥਾਵਾਂ ਦਾ ਕਸਟੋਡੀਅਨ ਹੈ। ਅਕਾਲ ਕਾਲਜ ਕੌਸ਼ਲ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸੰਸ਼ਥਾਵਾਂ 70 ਏਕੜ ਦੇ ਰਕਬੇ ’ਚ ਫੈਲੀਆਂ ਹੋਈਆਂ ਹਨ ਅਤੇ ਇੱਥੇ 5 ਹਜਾਰ ਦੇ ਲੱਗਭਗ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਕੌਸ਼ਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਦੇਖਰੇਖ ਹੇਠ ਸੰਸ਼ਥਾਵਾਂ ਵਿਦਿਅਕ ਖੇਤਰ ’ਚ ਅਹਿਮ ਯੋਗਦਾਨ ਪਾ ਰਹੀਆਂ ਹਨ।

ਅਕਾਲ ਕਾਲਜ਼ ਕੌਸ਼ਲ, ਸ੍ਰੀ ਮਸਤੂਆਣਾ ਸਾਹਿਬ

ਪ੍ਰਬੰਧਕੀ ਕਾਰਜਾਂ ਨੂੰ ਚਲਾਉਣ ਲਈ ਸੰਨ 1946 ’ਚ ਅਕਾਲ ਕਾਲਜ ਕੌਸ਼ਲ ਦਾ ਪੁਨਰ ਨਿਰਮਾਣ ਕੀਤਾ ਗਿਆ, ਜਿਸਦਾ ਪ੍ਰਧਾਨ ਪ੍ਰੀਤਮ ਸਿੰਘ ਗੁਜਰਾਂ ਨੂੰ ਚੁਣਿਆ ਗਿਆ  ਅਤੇ ਇਸ ਪਿਛੋਂ ਸਮੇਂ-ਸਮੇਂ ਗੱਜਣ ਸਿੰਘ ਖੇੜੀ, ਗੁਰਬਚਨ ਸਿੰਘ ਦੀਵਾਨ ਰਿਆਸਤ ਨਾਭਾ, ਜਥੇਦਾਰ ਕਿਸ਼ਨ ਸਿੰਘ ਬਹਾਦਰਪੁਰ, ਗਿਆਨ ਸਿੰਘ ਰਾੜਾ ਸਾਹਿਬ, ਸੰਤ ਨਿਰੰਜਣ ਸਿੰਘ ਮੋਹੀ, ਗੁਰਬਖਸ ਸਿੰਘ ਸਿਬੀਆ, ਗਿਆਨੀ ਲਾਲ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ,ਸੰਤ ਬਚਨ ਸਿੰਘ ਮਸਤੂਆਣਾ ਸਾਹਿਬ, ਸੰਤ ਇਕਬਾਲ ਸਿੰਘ ਬੜੂ ਸਾਹਿਬ, ਡਾ. ਖੇਮ ਸਿੰਘ ਗਿੱਲ, ਬਲਵੰਤ ਸਿੰਘ ਦੁੱਗਾਂ ਤੋਂ ਬਾਅਦ ਹੁਣ ਵਰਤਮਾਨ ਸਮੇਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਅਕਾਲ ਕਾਲਜ਼ ਕੌਸ਼ਲ, ਸ੍ਰੀ ਮਸਤੂਆਣਾ ਸਾਹਿਬ ਦੇ ਪ੍ਰਧਾਨ ਹਨ। ਅਕਾਲ ਕਾਲਜ਼ ਕੌਸ਼ਲ ਦੇ ਕੁੱਲ 111 ਮੈਂਬਰ ਹਨ। ‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’ ਦੇ 11 ਲਾਇਫ ਮੈਂਬਰ ਅਤੇ ਅਕਾਲ ਕਾਲਜ ਕੌਸ਼ਲ ਦੇ 20 ਲਾਇਫ ਮੈਂਬਰ ਇਸ ਕੌਸ਼ਲ ਦੇ ਪੱਕੇ ਲਾਇਫ ਮੈਂਬਰ ਹਨ ਅਤੇ ਬਾਕੀ 80 ਮੈਂਬਰ ਹਰ ਪੰਜ ਸਾਲ ਪਿੱਛੋਂ ਆਮ ਸਿੱਖ ਵੋਟਰਾਂ ਵੱਲੋਂ ਚੁਣੇ ਜਾਂਦੇ ਹਨ। ਕੁੱਲ ਮੈਂਬਰਾਂ ’ਚੋਂ ਇੱਕ 31 ਮੈਂਬਰੀ ਕਾਰਜਕਾਰੀ ਕਮੇਟੀ ਚੁਣੀ ਜਾਂਦੀ ਹੈ, ਜੋ ਗੁਰਸਾਗਰ ਸ਼ੰਸਥਾਵਾਂ ਦੇ ਸਮੁੱਚੇ ਪ੍ਰਬੰਧ ਨੂੰ ਕੰਟਰੋਲ ਕਰਦੀ ਹੈ। ਇਸ ਤੋਂ ਇਲਾਵਾਂ ਸੰਸ਼ਥਾਵਾਂ ਦੇ ਆਮ ਪ੍ਰਬੰਧਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਰਜਿਸਟਰਡ ਸਬ-ਕਮੇਟੀਆਂ ਹਨ, ਜੋ ਅਕਾਲ ਕੌਸ਼ਲ ਦੇ ਅਧੀਨ ਹੀ ਆਪਣੀ ਆਪਣੀ ਸੰਸ਼ਥਾ ਦੇ ਪ੍ਰਬੰਧ ਦੀ ਦੇਖਰੇਖ ਕਰਦੀਆਂ ਹਨ।

ਵਿਦਿਅਕ ਸੰਸਥਾਵਾਂ

ਸੰਤ ਅਤਰ ਸਿੰਘ ਜੀ ਨੇ ਮਾਲਵਾ ਦੀ ਧਰਤੀ ਨੂੰ ਭਾਗ ਲਗਾਏ ਅਤੇ ਪਿੰਡ ਬਡਰੁੱਖਾਂ ਦੇ ਨੇੜੇ 1901 ਈਸਵੀ ਵਿਚ ਗੁਰਸਾਗਰ ਮਸਤੂਆਣਾ ਨਾਮ ਦਾ ਧਾਰਮਿਕ ਅਤੇ ਵਿਦਿਅਕ ਕੇਂਦਰ ਸਥਾਪਤ ਕੀਤਾ। ਸੰਤ ਅਤਰ ਸਿੰਘ ਜੀ ਦਾ ਵਿਚਾਰ ਸੀ ਕਿ ਮਸਤੂਆਣਾ ਵਿਖੇ ਅਜਿਹਾ ਵਿਦਿਆ ਕੇਂਦਰ ਬਣਾਈਏ, ਜਿਥੇ ਭਾਰਤੀ ਅਧਿਆਤਮਕ ਵਿਦਿਆ ਅਤੇ ਪੱਛਮੀ ਮੁਲਕਾਂ ਦੀ ਸਾਇੰਸੀ, ਤਕਨੀਕੀ ਵਿਦਿਆ ਦਾ ਸੁਮੇਲ ਹੋ ਸਕੇ। ਇਸ ਕਾਰਜ ਲਈ ਉਨ੍ਹਾਂ ਆਪਣੇ ਸੇਵਕ ਸੰਤ ਤੇਜਾ ਸਿੰਘ ਨੂੰ ਪੱਛਮੀ ਮੁਲਕਾਂ ਇੰਗਲੈਂਡ, ਅਮਰੀਕਾ ਆਦਿ ਵਿਚ ਉੱਚ ਸਿੱਖਿਆ ਪ੍ਰਾਪਤੀ ਲਈ ਭੇਜਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਮਸਤੂਆਣਾ ਵਿਚ ਅਕਾਲ ਹਾਈ ਸਕੂਲ ਅਤੇ ਅਕਾਲ ਕਾਲਜ ਆਰੰਭ ਕਰਕੇ ਵੋਕੇਸ਼ਨਲ ਸਿੱਖਿਆ ਦੇਣ ਦਾ ਵੀ ਪ੍ਰਬੰਧ ਕੀਤਾ। ਭਵਿੱਖ ਦਰਸ਼ੀ ਤੇ ਅਗਾਂਹ ਵਧੂ ਸੋਚ ਦੇ ਮਾਲਕ ਸੰਤ ਅਤਰ ਸਿੰਘ ਜੀ ਨੇ ਉਸ ਜ਼ਮਾਨੇ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਦੇਣ ਦਾ ਉੱਦਮ ਆਰੰਭਿਆ, ਜਦੋਂ ਕਿ ਇਸ ਸਮੇਂ ਅਜਿਹੀ ਸਿੱਖਿਆ ਦੇਣੀ ਸਰਕਾਰ ਦੇ ਵੀ ਸੁਪਨੇ ਵਿਚ ਨਹੀਂ ਸੀ। ਵਿਦੇਸ਼ਾਂ ਵਿਚ ਉੱਚ ਤਕਨੀਕੀ ਸਿੱਖਿਆ ਲੈਣ ਲਈ ਜਾਂਦੇ ਭਾਰਤੀ ਨੌਜਵਾਨ ਸਿੱਖੀ ਤੋਂ ਪ੍ਰਭਾਵਿਤ ਹੋ ਜਾਂਦੇ ਸਨ, ਇਸ ਲਈ ਸੰਤ ਜੀ ਨੇ ਮਸਤੂਆਣਾ ਵਿਖੇ ਇਹ ਕੇਂਦਰ ਬਣਾਇਆ ਤਾਂ ਕਿ ਭਾਰਤੀ ਬੱਚੇ ਗੁਰਸਿੱਖ ਰਹਿੰਦੇ ਹੋਏ ਉੱਚ ਤਕਨੀਕੀ ਸਿੱਖਿਆ ਗ੍ਰਹਿਣ ਕਰ ਸਕਣ।

ਅਕਾਲ ਸੀਨੀਅਰ ਸੈਕੰਡਰੀ ਸਕੂਲ, ਮਸਤੂਆਣਾ- ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਸਭ ਤੋਂ ਪਹਿਲੀ ਵਿਦਿਅਕ ਸ਼ੰਸਥਾ ਹੈ, ਜੋ ਅੱਜਕਲ ਅਕਾਲ ਕਾਲਜ ਕੌਸ਼ਲ ਦੇ ਪ੍ਰਬੰਧ ਅਧੀਨ ਨੇੜਲੇ ਪਿੰਡ ਬਹਾਦਰਪੁਰ ਜਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਹੈ।

ਅਕਾਲ ਡਿਗਰੀ ਕਾਲਜ ਮਸਤੂਆਣਾ- ਇਹ ਕਾਲਜ 13  ਅਪ੍ਰੈਲ 1920 ਨੂੰ ਸ਼ੁਰੂ ਹੋਇਆ ਅਤੇ ਇਸਦੇ ਪਹਿਲੇ ਪ੍ਰਿੰਸ਼ੀਪਲ ਸੰਤ ਤੇਜਾ ਸਿੰਘ ਡਬਲ ਐਮਏ ਨਿਯੁਕਤ ਕੀਤੇ ਗਏ। ਇਸ ਕਾਲਜ ’ਚ ਹੁਣ ਬੀਏ,ਬੀਸੀਏ,ਪੀਜੀਡੀਸੀਏ,ਬੀਬੀਏ,ਬੀਐਸਸ (ਮੈਡੀਕਲ/ਨਾਨ ਮੈਡੀਕਲ) ,ਐਮਐਸਸੀ(ਆਈਟੀ), ਸਪੋਕਨ ਇੰਗਲਿਸ ਆਦਿ ਕੋਰਸ ਚੱਲ ਰਹੇ ਹਨ। ਅਕਾਲ ਡਿਗਰੀ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਤੋਂ ਮਨਜੂਰਸੁਦਾ 95% ਗ੍ਰਾਂਟ ਪ੍ਰਾਪਤ ਏਡਿਡ ਕਾਲਜ ਹੈ।

ਸੰਤ ਅਤਰ ਸਿੰਘ ਅਕਾਡਮੀ ਮਸਤੂਆਣਾ- ਸੰਨ 1983 ’ਚ ਸਥਾਪਤ ਕੋ-ਐਜੂਕੇਸ਼ਨ, ਅੰਗਰੇਜੀ ਮਾਧਿਅਮ ਰਾਹੀਂ ਪੇਂਡੂ ਖੇਤਰ ਦੇ ਬੱਚਿਆਂ ਨੂੰ ਸਹਿਰਾਂ ਦੇ ਸਕੂਲਾਂ ਵਾਂਗ ਅਤਿ ਅਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਹੋਂਦ ’ਚ ਆਈ ਸੀ, ਜੋ ਸਫਲਤਾ ਪੁਰਵਕ ਚੱਲ ਰਹੀ ਹੈ। ਇਸ ਅਕਾਦਮੀ ’ਚ ਇਲਾਕੇ ਦੇ 60 ਪਿੰਡਾਂ ’ਚੋਂ ਬੱਚੇ ਸਿੱਖਿਆ ਪ੍ਰਾਪਤੀ ਲਈ ਆਉਂਦੇ ਹਨ ਅਤੇ ਇਸ ਵਿੱਚ ਨਰਸਰੀ ਤੋਂ ਲੈ ਕੇ ਬਾਰਵੀਂ (ਸਇੰਸ ਗਰੁੱਪ) ਤੱਕ ਪੜਾਈ ਹੁੰਦੀ ਹੈ।

ਅਕਾਲ ਕਾਲਜ਼ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ- ਇਹ ਸੰਸਥਾ ਡਿਪਲੋਮਾ ਫਾਰਮੇਸੀ ਦੇ ਪਹਿਲੇ ਕੋਰਸ ਨਾਲ ਸੰਨ 1986 ’ਚ ਸ਼ੁਰੂ ਕੀਤੀ ਗਈ। ਹੁਣ ਇਸ ਸੰਸਥਾ ਵਿੱਚ ਬੀ. ਫਾਰਮੇਸੀ ,ਐਮ.ਫਾਰਮੇਸੀ(ਫਾਰਮਾਸਿਊਟਿਕਸ),  ਐਮ.ਫਾਰਮੇਸੀ(ਫਾਰਮਾਕੋਗਨੋਸੀ),  ਐਮ.ਫਾਰਮੇਸੀ(ਫਾਰਮਾਕਾਲੋਜੀ) ਆਦਿ ਕੋਰਸ ਕਰਵਾਏ ਜਾਂਦੇ ਹਨ। ਸੰਤ ਅਤਰ ਸਿੰਘ ਜੀ ਦੇ ਸੁਪਨੇ ਅਨੁਸਾਰ ਸਸਤੀ, ਮਿਆਰੀ ਅਤੇ ਤਕਨੀਕੀ ਵਿੱਦਿਆ ਦੇ ਪਸਾਰ ਅਤੇ ਟੈਕਨੋਲੋਜੀ ਦੇ ਖੇਤਰ ’ਚ ਅੰਤਰਰਾਸਟਰੀ ਪੱਧਰ ’ਤੇ ਪਹਿਚਾਣ ਬਣਾਉਣ ਲਈ ਵਚਨਵੱਧ ਹੈ। ਇਹ ਸੰਸਥਾ ਪੰਜਾਬ ਸਰਕਾਰ ਅਤੇ ਏਆਈਸੀਟੀਈ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਐਫਿਲੀਏਟਿਡ ਹੈ।

ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ- ਸਿੱਖ ਧਰਮ ਦੇ ਪ੍ਰਚਾਰ ਹਿੱਤ ਅਤੇ ਧਾਰਮਿਕ ਖੇਤਰ ’ਚ ਲੋੜੀਦੇ ਗ੍ਰੰਥੀ, ਕੀਰਤਨਏ, ਕਥਾਕਾਰ ਆਦਿ ੳਪਲੱਬਧ ਕਰਾਉਣ ਦੇ ਮੰਤਵ ਨਾਲ ਸੰਨ 2004 ’ਚ  ਸੰਤ ਅਤਰ ਸਿੰਘ ਗੁਰਮਤਿ ਕਾਲਜ ਸ੍ਰੀ ਮਸਤੂਆਣਾ ਸਾਹਿਬ ਹੋਂਦ ’ਚ ਆਇਆ ਅਤੇ ਬਾਅਦ ’ਚ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੁੜਕੇ ਸਿੱਖ ਪ੍ਰਚਾਰ ਲਈ ਸੰਜੀਦਾ ਯਤਨ ਕਰ ਰਿਹਾ ਹੈ। ਕਿਸੇ ਵਿਦਿਆਰਥੀ ਪਾਸੋਂ ਕੋਈ ਦਾਖਲਾ ਫੀਸ ਨਹੀਂ ਲਈ ਜਾਂਦੀ ਅਤੇ ਖਾਣੇ/ਰਹਾਇਸ ਦਾ ਮੁਫਤ ਪ੍ਰਬੰਧ ਕੀਤਾ ਜਾਂਦਾ ਹੈ ਪਰ ਵਿਦਿਆਰਥੀ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਇਥੇ ਸਿੱਖ ਰਹਿਤ ਮਰਿਆਦਾ, ਗੁਰਮਤਿ ਸੰਗੀਤ, ਤਬਲਾ, ਅਤੇ ਗੱਤਕੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਅਕਾਲ ਕਾਲਜ ਆਫ ਡਿਪਲੋਮਾ ਫਾਰਮੇਸੀ, ਸ੍ਰੀ ਮਸਤੂਆਣਾ ਸਾਹਿਬ- ਅਕਾਲ ਕਾਲਜ ਕੌਸ਼ਲ ਵੱਲੋਂ ਸੰਨ 2005 ’ਚ ‘ਫਾਰਮੇਸੀ ਕੌਸ਼ਲ  ਆਫ ਇੰਡੀਆ’ ਤੋਂ ਮਾਨਤਾ ਪ੍ਰਾਪਤ ਇਸ ਕਾਲਜ ’ਚ 60 ਸੀਟਾਂ ਲਈ ਦਾਖਲਾ ਹੁੰਦਾ ਹੈ।

ਅਕਾਲ ਕਾਲਜ ਆਫ ਐਜ਼ੂਕੇਸਨ, ਸ੍ਰੀ ਮਸਤੂਆਣਾ ਸਾਹਿਬ- ਇੱਕ ਸਾਲਾ ਬੀਐਡ ਕੋਰਸ ਲਈ ਸੰਨ 2005 ’ਚ ਅਕਾਲ ਕਾਲਜ ਆਫ ਐਜ਼ੂਕੇਸਨ ਦੀ ਆਰੰਭਤਾ ਕੀਤੀ ਗਈ ਅਤੇ ਹਰ ਸਾਲ ਇਥੇ 100 ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾਂਦੇ ਹਨ ਅਤੇ ਹੁਣ ਇੱਥੇ ਐਮਐਡ ਅਤੇ ਐਮਏ ਐਜੂਕੇਸ਼ਨ ਦੇ ਕੋਰਸ ਵੀ ਸ਼ੁਰੂ ਕੀਤੇ ਗਏ ਹਨ।

ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ-ਸੰਨ 2006 ਤੋਂ ਸ਼ੁਰੂ ਹੋਏ ਇਸ ਕਾਲਜ ’ਚ ਬੀਪੀਐਡ,ਡੀਪੀਐਡ,ਬੀਪੀਈ ਆਦਿ ਕੋਰਸ ਕਰਵਾਏ ਜਾਂਦੇ ਹਨ। ਇਸਦੇ ਵਿਦਿਆਰਥੀਆਂ ਨੇ ਪੜਾਈ ਅਤੇ ਖੇਡਾਂ ਦੇ ਖੇਤਰ ’ਚ ਯੂਨੀਵਰਸਿਟੀ, ਨੈਸਨਲ ਅਤੇ ਅੰਤਰ-ਯੂਨੀਵਰਸਿਟੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਮੈਡਲ ਪ੍ਰਾਪਤ ਕੀਤੇ ਹਨ।

ਸਾਈ ਟੇਨਿੰਗ ਕੇਂਦਰ- ਭਾਰਤ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੰਨ 2000 ’ਚ ਸੁਖਦੇਵ ਸਿੰਘ ਢੀਂਡਸਾ ਦੇ ਅਣਥੱਕ ਯਤਨਾਂ ਸਦਕਾ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਟੇਨਿੰਗ ਸੈਂਟਰ ਸਥਾਪਿਤ ਕੀਤਾ ਗਿਆ, ਜਿਸ ’ਚ ਅਥਲੈਟਿਕਸ, ਬੌਕਸਿੰਗ, ਬਾਲੀਵਾਲ,ਬਾਸਕਿਟ ਬਾਲ, ਹੈਂਡਬਾਲ ਅਤੇ ਜੂਡੋ ਆਦਿ ਖੇਡਾਂ ਦੀ ਸਿਖਲਾਈ ਦਾ ਪ੍ਰਬੰਧ ਹੈ। ਇਸ ਸ਼ਸਥਾ ਤੋਂ ਟੇਨਿੰਗ ਲੈ ਕੇ ਵੱਡੀ ਗਿਣਤੀ ’ਚ ਨੌਜਵਾਨ ਭਾਰਤੀ ਫੌਜ, ਨੇਵੀ, ਸੀਆਰਪੀਐਫ,ਰੇਲਵੇ, ਪੰਜਾਬ ਪੁਲਿਸ , ਪਾਵਰਕਾਮ ਅਤੇ ਟਾਟਾ ਜਿਹੇ ਪ੍ਰਸਿਧ ਸੰਸ਼ਥਾਵਾਂ ’ਚ ਉੱਚ ਅਹੁਦੇ ਪਾਪਤ ਕਰਕੇ ਨੌਕਰੀ ’ਤੇ ਲੱਗੇ ਹਨ।

ਸਕੱਤਰ ਜਸਵੰਤ ਸਿੰਘ ਖਹਿਰਾ

ਅਕਾਲ ਕਾਲਜ ਕੌਸ਼ਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਨੁਸਾਰ ਅਨੁਸਾਰ ਸੰਤ ਅਤਰ ਸਿੰਘ ਜੀ ਵੱਲੋਂ ਧਰਮ ਪ੍ਰਚਾਰ ਦੇ ਨਾਲ – ਨਾਲ ਵਿੱਦਿਆ ਦਾ ਪ੍ਰਚਾਰ ਕਰਨਾ ਇੱਕ ਵਡਮੁੱਲੀ ਸੇਵਾ ਹੈ। ਸੰਤ ਜੀ ਵੱਲੋਂ ਸਿੱਖਿਆ ਪੱਖੋਂ ਪਛੜੇ ਮਾਲਵੇ ਖੇਤਰ ’ਚ ਜਿਲ੍ਹਾ ਸੰਗਰੂਰ ਦੇ ਪਿੰਡ ਮਸਤੂਆਣਾ ਸਾਹਿਬ ਸਮੇਤ ਪੋਠੋਹਾਰ, ਮਾਝਾ, ਦੋਆਬਾ ਆਦਿ ’ਚ ਅਨੇਕ ਸਕੂਲ- ਕਾਲਜ ਦੀ ਆਰੰਭਤਾ ਕਰਲੀ, ਆਪਜੀ ਵੱਲੋਂ ਮਨੁੱਖਤਾ ਨੂੰ ਹਨੇਰੇ ’ਚੋਂ ਕੱਢਣ ਦੇ ਯਤਨਾਂ ਦਾ ਇੱਕ ਹਿੱਸਾ ਸੀ। ਖਹਿਰਾ ਅਨੁਸਾਰ  ਸੰਤ ਅਤਰ ਸਿੰਘ ਜੀ ਦੀ ਯਾਦ ’ਚ ਪਿਛਲੇ ਕਈ ਦਹਾਕਿਆਂ ਤੋਂ ਸਫਲਤਾ ਪੂਰਵਕ ਚੱਲ ਰਹੀਆਂ ਵਿਦਿਅਕ ਸ਼ੰਸਥਾਵਾਂ ਇੱਕ ਮਿਸਾਲ ਬਣ ਚੁੱਕੀਆਂ ਹਨ। ਇ੍ਹਨਾਂ ਸੰਸਥਾਵਾਂ ’ਚ ਬੇਹੱਦ ਘੱਟ ਫੀਸਾਂ ’ਤੇ ਮਿਆਰੀ ਅਤੇ ਉਚ ਪਾਏ ਦੀ ਸਿੱਖਿਆ ਤੋਂ ਇਲਾਵਾਂ ਤੋਂ ਸਮਾਜਿਕ ਕਦਰਾਂ-ਕੀਮਤਾਂ ਦੀ ਗਿਆਨ ਰੂਪੀ ਜਾਂਚ ਵੀ ਦਿੱਤੀ ਜਾਂਦੀ ਹੈ।

ਸੰਤ ਅਤਰ ਸਿੰਘ ਜੀ ਦੀ ਯਾਦ ’ਚ ਬਣੇ ਯੂਨੀਵਰਸਿਟੀ ਅਤੇ ਕੈਂਸਰ ਹਸਪਤਾਲ- ਭਾਈ ਹਰਬੇਅੰਤ ਸਿੰਘ

ਸੰਤ ਅਤਰ ਸਿੰਘ ਜੀ ਦੀ ਮਾਤਾ ਭੋਲੀ ਜੀ ਦੀ ਯਾਦ ’ਚ ਬਣੇ ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਬੇਅੰਤ ਸਿੰਘ ਜੀ ਅਨੁਸਾਰ ਸੰਤ ਅਤਰ ਸਿੰਘ ਜੀ ਸਿੱਖ ਕੌਮ ਦੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਸਨ। ਉਨ੍ਹਾਂ ਸਮਿਆਂ ’ਚ ਵਿੱਦਿਆ ਦੀ ਮਹੱਤਤਾ ਨੂੰ ਸਮਝ ਕੇ ਵਿਦਿਆ ਦੇ ਪਚਾਰ ਲਈ ਯਤਨ ਕਰਨੇ ਅਤੇ ਇਸਤਰੀ ਜਾਤੀ ਨਹੀ ਵਿਦਿਆ ਦੇਣ ਤਹੱਈਆ ਕਰਨਾ ਸੰਤ ਜੀ ਦੀ ਦੂਰ ਅੰਦੇਸੀ ਸੋਚ ਦਾ ਸਿੱਟਾ ਸੀ। ਸੰਤਾਂ ਦੀ ਯਾਦ ’ਚ ਚੱਲ ਰਹੀਆਂ ਵਿਦਿਅਕ ਸਮੂਹਾਂ ਨੂੰ ਯੁਨੀਵਰਸਿਟੀ ’ਚ ਤਬਦੀਲ ਕਰਕੇ ਮਹਾਨ ਕਾਰਜ ਕਰਨ ਦੀ ਲੋੜ ਹੈ ਅਤੇ ਸੰਤ ਜੀ ਦੀ ਯਾਦ ’ਚ ਵੱਡਾ ਕੈਂਸਰ ਰੋਕਥਾਮ ਹਸਪਤਾਲ ਸਥਾਪਿਤ ਕੀਤਾ ਜਾਵੇ ਤਾਂ ਕਿ ਮਾਲਵੇ ’ਚ ਕੈਂਸਰ ਦੇ ਵੱਧ ਰਹੇ ਮਾਰੂ ਪ੍ਰਭਾਵ ਨੂੰ ਰੋਕਿਆ ਜਾ ਸਕੇ।