Punjab News - Quami Ekta Punjabi Newspaper (ਕੌਮੀ ਏਕਤਾ) » ਮਿੰਟੂ ਬਰਾੜ

ਕੋਣ ਹਨ ਆਸਟ੍ਰੇਲੀਆ ‘ਚ ਇਤਿਹਾਸ ਰਚਣ ਵਾਲੇ ਡਾ ਪਰਵਿੰਦਰ ਕੌਰ?
ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ। ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ ਨਿਊ ਸਾਊਥ ਵੇਲਸ ਤੋਂ ਪਹਿਲੇ ‘ਸਿੰਘ’ ਮੈਂਬਰ ਪਾਰਲੀਮੈਂਟ ਬਣੇ ਸਨ। ਤੇ ਹੁਣ ਡਾ ਪਰਵਿੰਦਰ ਕੌਰ ਨੂੰ ਆਸਟ੍ਰੇਲੀਆ ਦੇ ਤਕਰੀਬਨ ਦੋ ਸੌ ਸਾਲ ਦੇ ਇਤਿਹਾਸ ’ਚ ਪਹਿਲੇ ‘ਕੌਰ’ ਮੈਂਬਰ ਪਾਰਲੀਮੈਂਟ ਬਣਨ ਦਾ ਸੁਭਾਗ ਮਿਲਿਆ ਹੈ। ਆਓ ਤੁਹਾਨੂੰ ਮਿਲਾਈਏ ਪੰਜਾਬ ਦੇ ਇਕ ਪਿੰਡ ਤੋਂ ਪੱਛਮੀ ਆਸਟ੍ਰੇਲੀਆ ਦੇ ਪਾਰਲੀਮੈਂਟ ਤੱਕ ਦਾ ਸਫ਼ਰ ਤਹਿ ਕਰਨ ਵਾਲੀ ਮਾਣਮੱਤੀ ਡਾ ਪਰਵਿੰਦਰ ਕੌਰ ਨਾਲ।

ਗੱਲ 2014 ਦੀ ਹੈ। ਸਿੱਖ ਖੇਡਾਂ ਦੇ ਸਿਲਸਿਲੇ ‘ਚ ਅਸੀਂ ਪਰਥ ਵਿਚ ਸਾਂ। ਖੇਡਾਂ ਦੌਰਾਨ ਬਹੁਤ ਸਾਰੇ ਚਾਹੁਣ ਵਾਲੇ ਮਿਲੇ। ਇਸੇ ਦੌਰਾਨ ਬਹੁਤ ਹੀ ਖ਼ੂਬਸੂਰਤ, ਹੱਸੂ-ਹੱਸੂ ਕਰਦੇ ਚਿਹਰੇ ਦੀ ਮਾਲਕ ਇੱਕ ਕੁੜੀ ਨੇ ਭੀੜ ਵਿਚੋਂ ਦੀ ਅੱਗੇ ਹੁੰਦੀਆਂ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਕਿਹਾ, “ਮਿੰਟੂ ਭਾਜੀ ਕਾਫ਼ੀ ਚਿਰ ਤੋਂ ਸੁਣਦੇ ਅਤੇ ਪੜ੍ਹਦੇ ਆ ਰਹੇ ਹਾਂ, ਬੱਸ ਮਿਲਣ ਦਾ  ਸਬੱਬ ਨਹੀਂ ਬਣਿਆ।” ਮੇਰੇ ਧੰਨਵਾਦ ਕਹਿਣ ਤੇ ਉਹਨਾਂ ਅੱਗੇ ਗੱਲ ਤੋਰਦਿਆਂ ਦੱਸਿਆ ਕਿ “ਮੇਰਾ ਨਾਮ ਪਰਵਿੰਦਰ ਹੈ ਤੇ  ਮੈਨੂੰ ਵੀ ਰੇਡੀਓ ਮੇਜ਼ਬਾਨੀ ਦਾ ਬੜਾ ਸ਼ੌਕ ਹੈ।” ਪਹਿਲੀ ਸੱਟੇ ਮੈਂ ਅਸਲੀ ਪਰਵਿੰਦਰ ਦੇ ਦਰਸ਼ਨ ਨਹੀਂ ਸਾਂ ਕਰ ਸਕਿਆ। ਉਹਨਾਂ ਸਾਨੂੰ ਦੂਜੇ ਦਿਨ ਆਪਣੇ ਦਫ਼ਤਰ ਆਉਣ ਦਾ ਸੱਦਾ ਦੇ ਦਿੱਤਾ। ਇਸ ਦੌਰਾਨ ਮੈਨੂੰ ਏਧਰੋਂ ਉਧਰੋਂ ਪਤਾ ਚੱਲਿਆ ਕਿ ਉਹ ਇੱਕ ਵਿਗਿਆਨੀ ਹਨ। ਜਦੋਂ ਦੂਜੇ ਦਿਨ ਅਸੀਂ ਉਹਨਾਂ ਕੋਲ ਪੁੱਜੇ ਤਾਂ ਚਿੱਟੇ ਕੋਟ ‘ਚ ਆਪਣੀ ਲੈਬ ‘ਚ ਮਸਰੂਫ਼ ਡਾ ਪਰਵਿੰਦਰ ਨੇ ਸਾਡਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਸਾਰੀ ਯੂਨੀਵਰਸਿਟੀ ਦਾ ਗੇੜਾ ਲਵਾ ਕੇ ਆਪਣੇ ਚੱਲ ਰਹੇ ਕੰਮਾਂ-ਕਾਰਾਂ ਤੋਂ ਜਾਣੂ ਕਰਵਾਇਆ।

ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਿਆਤ ਪੁਰ ਰੁੜਕੀ ਦੇ ਸਰਦਾਰ  ਕਸ਼ਮੀਰ  ਸਿੰਘ ਜੋ ਕਿ ਭਾਰਤੀ ਫ਼ੌਜ ਵਿਚ ਸੇਵਾ ਨਿਵਿਰਤ ਸਨ ਅਤੇ ਬੀਬੀ ਜਰਨੈਲ ਕੌਰ ਦੇ ਘਰ ਪਰਵਿੰਦਰ ਦਾ ਜਨਮ ਹੋਇਆ। ਉਹ ਕੁਲ ਦੋ ਭੈਣ ਭਰਾ ਹਨ। ਉਹਨਾਂ ਦੀ ਸਕੂਲੀ ਵਿੱਦਿਆ ਵੱਖ-ਵੱਖ ਫ਼ੌਜੀ ਸਕੂਲਾਂ ‘ਚ ਹੋਈ। ਜਿਨ੍ਹਾਂ ‘ਚ ਜਲੰਧਰ ਕੈਂਟ ਅਤੇ ਅੰਬਾਲਾ ਕੈਂਟ ਜ਼ਿਕਰਯੋਗ ਹਨ। ਇਸ ਉਪਰੰਤ ਉਹਨਾਂ ਪਟਿਆਲੇ ਤੋਂ ਆਪਣੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਸਿੱਖਿਆ ਹਾਸਲ ਕੀਤੀ। ਭਾਵੇਂ ਫ਼ੌਜ ਦੀ ਨੌਕਰੀ ਕਾਰਨ ਪਰਵਿੰਦਰ ਨੂੰ ਵੱਖ-ਵੱਖ ਥਾਵਾਂ ਤੇ ਰਹਿਣਾ ਪਿਆ ਪਰ ਹਰ ਛੁੱਟੀਆਂ ਪਿੰਡ ’ਚ ਗੁਜ਼ਾਰਨ ਕਾਰਨ ਕਿਤੇ ਨਾ ਕਿਤੇ ਉਸ ਦੀ ਪਿੰਡ ਨਾਲ ਅਤੇ ਖੇਤੀ ਕਿੱਤੇ ਨਾਲ ਸਾਂਝ ਬਹੁਤ ਗੂੜ੍ਹੀ ਕਰ ਦਿੱਤੀ। ਉਹ ਦੱਸਦੇ ਹਨ ਕਿ ਗਿਆਰ੍ਹਵੀਂ ‘ਚ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਮੇਰੀ ਮੰਜ਼ਿਲ ਕੀ ਹੈ! ਭਾਵੇਂ ਮੇਰੀ ਮੁੱਢ ਤੋਂ ਸਾਇੰਸ ਵਿਚ ਰੁਚੀ ਸੀ ਪਰ ਮੈਂ ਗਿਆਰ੍ਹਵੀਂ ‘ਚ ਮਿਲੇ-ਜੁਲੇ ਜਿਹੇ ਵਿਸ਼ੇ ਚੁਣ ਲਏ। ਪਰ ਬਾਰ੍ਹਵੀਂ ਤੱਕ ਆਉਂਦੇ-ਆਉਂਦੇ ਮੈਨੂੰ ਏਨਾ ਕੁ ਅਹਿਸਾਸ ਹੋ ਗਿਆ ਸੀ ਕਿ ਬਿਨਾਂ ਟੀਚਾ ਮਿਥਿਆਂ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਕੁਝ ਕੁ ਦਿਨਾਂ ਲਈ ਦੰਦਾਂ ਦੀ ਡਾਕਟਰੀ ਚੁਣ ਲਈ ਸੀ, ਭਾਵੇਂ ਮੇਰੀ ਪਸੰਦ ਦੇ ਵਿਸ਼ੇ ਜੀਵ ਵਿਗਿਆਨ (ਭiੋਲੋਗੇ) ਸੀ।

ਪਰ ਉਸੇ ਵਕਤ ਕਿਸਮਤ ਨਾਲ ਮੈਨੂੰ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ‘ਚ ਥਾਂ ਮਿਲ ਗਈ ਉਹ ਵੀ ਸਕਾਲਰਸ਼ਿਪ ਨਾਲ।  ਕਿਉਂਕਿ ਮੈਂ ਪਹਿਲੇ ਪੰਜ ਵਿਦਿਆਰਥੀਆਂ ‘ਚ ਆਪਣਾ ਨਾਮ ਦਰਜ ਕਰਵਾਉਣ ‘ਚ ਕਾਮਯਾਬ ਹੋ ਗਈ ਸੀ। ਪਿੰਡ ’ਚ ਗੁਜ਼ਾਰੇ ਸਮੇਂ ਨੇ ਮੈਨੂੰ ਸਿਖਾ ਦਿੱਤਾ ਸੀ ਕਿ ਅੰਨਦਾਤਾ ਕਹਾਉਣਾ ਕਿੰਨਾ ਕੁ ਔਖਾ। ਸ਼ਾਇਦ ਇਸੇ ਕਰਕੇ ਇਹ ਮੇਰਾ ਜਨੂੰਨ ਬਣ ਗਿਆ।

ਗਰੈਜੂਏਸ਼ਨ ਦੌਰਾਨ ਕੀਤੀ ਮਿਹਨਤ ਦਾ ਫਲ਼ ਮਾਸਟਰਜ਼ ਲਈ ਸਕਾਲਰਸ਼ਿਪ ਦੇ ਰੂਪ ‘ਚ ਮਿਲਿਆ ਤੇ ਮਾਸਟਰਜ਼ ‘ਚ ਕੀਤੀ ਮਿਹਨਤ ਦਾ ਫਲ਼ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਮਸ਼ਹੂਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਨੇ ਸਕਾਲਰਸ਼ਿਪ ਦੇ ਰੂਪ ‘ਚ ਦਿੱਤਾ। ਜਦੋਂ ਮੈਂ ਆਪਣੇ ਰਿਟਾਇਰ ਹੋ ਚੁੱਕੇ ਪਿਤਾ ਜੀ ਨੂੰ ਦੱਸਿਆ ਕਿ ਮੈਂ ਵਿਦੇਸ਼ ਜਾਣਾ ਤਾਂ ਉਹ ਕਹਿੰਦੇ ਆਪਾ ਇਕ ਛੋਟੇ ਜ਼ਿਮੀਂਦਾਰ ਹਾਂ ਸੋ ਏਨਾ ਖ਼ਰਚ ਕਿਵੇਂ ਕਰਾਂਗੇ? ਜਦ ਮੈਂ ਉਹਨਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਮੇਰਾ ਸਾਰਾ ਖ਼ਰਚ ਚੁੱਕੇਗੀ। ਤਾਂ ਕਿਸੇ ਨੂੰ ਯਕੀਨ ਨਹੀਂ ਸੀ ਆਇਆ। ਪਰ ਸੱਚ ਦੱਸਾਂ ਮੇਰਾ ਇਕ ਪੈਸਾ ਵੀ ਨਹੀਂ ਲੱਗਿਆ ਇੱਥੇ ਆ ਕੇ ਪੜ੍ਹਨ ਲਿਖਣ ਅਤੇ ਰਹਿਣ ਸਹਿਣ ’ਤੇ।

ਪਰਵਿੰਦਰ ਤੋਂ ਰੁਜ਼ਗਾਰ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਦੂਜਾ ਉਹ ਭਾਗਾਂ ਵਾਲਾ ਹੁੰਦਾ ਜਿਸ ਨੂੰ ਉਸ ਦੇ ਸ਼ੌਕ ਮੁਤਾਬਿਕ ਕਿੱਤਾ ਮਿਲ ਜਾਵੇ। ਡੀ.ਐਨ.ਏ. ਉੱਤੇ ਕੰਮ ਕਰਨਾ ਮੇਰਾ ਸ਼ੌਕ ਸੀ ਪਰ ਹੁਣ ਮੈਨੂੰ ਇਸ ਦੇ ਪੈਸੇ ਮਿਲਦੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਪਰਵਿੰਦਰ ਨੇ ਆਸਟ੍ਰੇਲੀਆ ਦੀ ਬਹੁਤ ਵੱਡੀ ਸਮੱਸਿਆ ਉੱਤੇ ਕੰਮ ਕੀਤਾ ਤੇ ਜਿਸ ਕਾਰਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੱਥੋਂ ਸਨਮਾਨ ਵੀ ਹਾਸਲ ਹੋਇਆ। ਉਹਨਾਂ ਦੇ ਦੱਸਣ ਮੁਤਾਬਕ ਆਸਟ੍ਰੇਲੀਆ ਦੇ ਪਸ਼ੂਆਂ ਦੇ ਚਾਰੇ ਵਿਚ ਕੁਝ ਅਜਿਹੇ ਤੱਤ ਸਨ ਜਿਨ੍ਹਾਂ ਕਾਰਨ ਬਹੁਤ ਜ਼ਿਆਦਾ ਮੀਥਨ ਗੈਸ ਬਣਦੀ ਹੈ ਜੋ ਕਿ ਓਜ਼ੋਨ ‘ਚ ਹੋਏ ਸੁਰਾਖ਼ ਲਈ ਜਿਮੇਵਾਰ ਹੈ। ਆਸਟ੍ਰੇਲੀਆ ‘ਚ ਬਣਦੀ ਕੁੱਲ ਮੀਥਨ ਗੈਸ ਦਾ ਚਾਲੀ ਪ੍ਰਤੀਸ਼ਤ ਹਿੱਸਾ ਇਸ ਚਾਰੇ ਨੂੰ ਖਾ ਕੇ ਇਹ ਜਾਨਵਰ ਬਣਾਉਂਦੇ ਸਨ। ਪਰ ਪਰਵਿੰਦਰ ਦੀ ਮਿਹਨਤ ਸਦਕਾ ਇਸ ‘ਤੇ ਕਾਬੂ ਪੈਣਾ ਸ਼ੁਰੂ ਹੋ ਗਿਆ ਹੈ।

ਜਦੋਂ ਕਰੋਨਾ ਦਾ ਕਾਲ ਦੁਨੀਆ ‘ਤੇ ਮੰਡਰਾਉਣਾ ਲੱਗਿਆ ਤਾਂ ਪਰਵਿੰਦਰ ਨੂੰ ਫੇਰ ਸੁਭਾਗ ਮਿਲਿਆ ਮਾਨਵਤਾ ਦੀ ਸੇਵਾ ਕਰਨ ਦਾ। ਜਿਸ ਨੂੰ ਉਸ ਨੇ ਖਿੜੇ ਮੱਥੇ ਲੈਂਦਿਆਂ ਦੱਸਿਆ ਕਿ ਕੋਰੋਨਾ ਦਾ ਡੀ.ਐਨ.ਏ. ਕੋਡ ਫ਼ਸਲਾਂ ਦੇ ਕੋਡ ਨਾਲੋਂ ਬਹੁਤ ਛੋਟਾ ਕੋਡ ਹੈ ਪਰ ਇਸ ਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੈ ਇਸ ਲਈ ਇਸ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ। ਉਸ ਨੇ ਸਖ਼ਤ ਮਿਹਨਤ ਕਰਕੇ ਕਰੋਨਾ ਦੇ ਕੋਡ ਨੂੰ ਡੀ ਕੋਡ ਕੀਤਾ।

ਪਰਵਾਰ ਬਾਰੇ ਪੁੱਛਣ ਤੇ ਪਰਵਿੰਦਰ ਦਾ ਕਹਿਣਾ ਹੈ ਕਿ ਮੇਰੀ ਮੰਮੀ ਜੀ ਪਰਵਾਰਿਕ ਮਜਬੂਰੀਆਂ ਕਾਰਨ ਬਚਪਨ ’ਚ ਆਪਣੀ ਪੜਾਈ ਪੂਰੀ ਨਹੀਂ ਸਨ ਕਰ ਸਕੇ ਤੇ ਉਹਨਾਂ ਉਸੇ ਵਕਤ ਹੀ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਸੁਫ਼ਨੇ ਆਪਣੇ ਬੱਚਿਆਂ ਦੇ ਜਰੀਏ ਪੂਰੇ ਕਰਾਂਗੀ।

ਹਰ ਮਾਂ ਬਾਪ ਵਾਂਗ ਮੇਰੇ ਮਾਂ ਬਾਪ ਦੇ ਸਾਹਮਣੇ ਵੀ ਇੱਕ ਵੱਡੀ ਸਮੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ ਭਰ ਦੀ ਕਮਾਈ ਆਪਣੇ ਪੁੱਤਰ ਉੱਤੇ ਲਾਉਣ ਜਾਂ ਧੀ ਉੱਤੇ। ਕਿਉਂਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਸਾਡੇ ਸਮਾਜ ਇਹ ਫ਼ਰਕ ਮੁੱਢ ਕਦੀਮ ਤੋਂ ਚੱਲਦਾ ਆਇਆ ਹੈ। ਪਰ ਮੈਂ ਇੱਥੇ ਵੀ ਖ਼ੁਸ਼ ਕਿਸਮਤ ਰਹੀ ਤੇ ਮੇਰੇ ਮਾਂ ਬਾਪ ਨੇ ਆਪਣੀ ਧੀ ਉੱਤੇ ਵਿਸ਼ਵਾਸ ਜਤਾਇਆ ਅਤੇ ਮੈਨੂੰ ਹਰ ਥਾਂ ਲੋੜ ਤੋਂ ਵੱਧ ਸਾਥ ਦਿੱਤਾ।

ਮੈਂ ਇੱਥੇ ਵੀ ਭਾਗਾਂ ਵਾਲੀ ਰਹੀ ਹਾਂ ਕੇ ਮੈਨੂੰ ਮੇਰੇ ਸਹਿਪਾਠੀ ਅਮਿਤ ਦਾ ਸਾਥ ਮਿਲਿਆ। ਮੇਰੇ ਮਾਂ ਬਾਪ ਭਾਵੇਂ ਵਿਗਿਆਨ ਦੀ ਭਾਸ਼ਾ ਸਮਝਦੇ ਨਹੀਂ ਪਰ ਫੇਰ ਵੀ ਉਹ ਜਦੋਂ ਮੇਰੀ ਹਰ ਗੱਲ ‘ਚ ਹੁੰਗਾਰਾ ਭਰਦੇ ਹਨ ਤਾਂ ਮੇਰੀ ਅੱਧੀ ਜਿੱਤ ਤਹਿ ਹੋ ਜਾਂਦੀ ਹੈ। ਅਮਿਤ ਗਿਆਰ੍ਹਵੀਂ ਕਲਾਸ ‘ਚ  ਪੜ੍ਹਾਈ ਦੌਰਾਨ ਮੇਰਾ ਮੁਕਾਬਲੇਬਾਜ਼ ਸੀ। ਸੰਜੋਗ ਵੱਸ ਲੰਮੇ ਅੰਤਰਾਲ ਬਾਅਦ ਅਸੀਂ ਫੇਰ ਪਰਦੇਸ ਆ ਮਿਲੇ ਅਤੇ ਜੀਵਨ ਸਾਥੀ ਬਣ ਗਏ।

ਆਪਣੇ ਸ਼ੌਕ ਦਾ ਜਨੂੰਨ ਇਸ ਕਦਰ ਭਾਰੂ ਕਿ ਜਦੋਂ ਮੇਰੇ ਘਰ ਪੁੱਤਰ ਦਾ ਜਨਮ ਹੋਇਆ ਭਾਵੇਂ ਮੈਂ ਛੇ ਮਹੀਨਿਆਂ ਦੀ ਛੁੱਟੀ ਲੈ ਸਕਦੀ ਸੀ ਪਰ ਆਪਣੇ ਸ਼ੁਰੂ ਕੀਤੇ ਕਾਰਜ ਨੂੰ ਨਹੀਂ ਸੀ ਛੱਡ ਸਕਦੀ। ਮੇਰਾ ਮੰਨਣਾ ਹੈ ਕਿ ਤੁਸੀਂ ਆਪਣੇ ਹੱਥੀਂ ਲਾਏ ਬੂਟੇ ਨੂੰ ਉਦੋਂ ਨਹੀਂ ਛੱਡ ਸਕਦੇ ਜਦੋਂ ਉਸ ਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ। ਸੋ ਮੈਂ ਸਿਰਫ਼ ਪੰਦਰਾਂ ਦਿਨਾਂ ਬਾਅਦ ਆਪਣੀ ਲੈਬ ‘ਚ ਸੀ ਤੇ ਤਿੰਨ ਮਹੀਨਿਆਂ ਦਾ ਆਪਣਾ ਬੱਚਾ ਛੱਡ ਵੱਖ-ਵੱਖ ਮੁਲਕਾਂ ‘ਚ ਰਿਸਰਚ ਦੀ ਲੱਗੀ ਡਿਊਟੀ ਲਈ ਤੁਰ ਪਈ ਸਾਂ। ਇਹ ਇਕ ਵੱਡਾ ਫ਼ੈਸਲਾ ਸੀ ਜੋ ਮੈਂ ਇਕੱਲੀ ਨਹੀਂ ਲੈ ਸਕਦੀ ਸੀ ਅਮਿਤ ਅਤੇ ਮੇਰਾ ਸਹੁਰਾ ਪਰਵਾਰ ਮੇਰੇ ਪਿੱਛੇ ਆ ਖੜਿਆ ਸੀ। ਮੇਰੇ ਮੰਮੀ ਕਹਿੰਦੇ ਸਾਰੀ ਉਮਰ ਪਛਤਾਉਣ ਨਾਲੋਂ ਤੈਨੂੰ ਆਪਣੇ ਮਿਸ਼ਨ ਤੇ ਜਾਣਾ ਚਾਹੀਦਾ ਹੈ। ਮੇਰੇ ਮਨ ਵਿੱਚ ਇਹ ਸੀ ਕੀ ਮੇਰਾ ਪੁੱਤਰ ਵੱਡਾ ਹੋ ਕੇ ਕੀ ਸੋਚੇਗਾ ਕਿ ਮੇਰੀ ਮਾਂ ਮੈਨੂੰ ਏਨੇ ਛੋਟੇ ਨੂੰ ਛੱਡ ਪਰਦੇਸ ਆਪਣੇ ਮਿਸ਼ਨ ਤੇ ਚਲੀ ਗਈ। ਪਰ ਉਸ ਵਕਤ ਮੇਰੇ ਮਾਂ ਬਾਪ ਨੇ ਸਮਝਾਇਆ ਕਿ ਉਹ ਵੱਡਾ ਹੋ ਕੇ ਤੇਰੇ ਤੇ ਮਾਨ ਕਰੇਗਾ। ਇਹ ਸੱਚ ਵੀ ਹੋ ਰਿਹਾ ਮੇਰੇ ਸਾਰੇ ਵੱਡੇ ਮਾਰ੍ਹਕੇ ਉਸੇ ਵਕਤ ਮੈਨੂੰ ਮਿਲੇ। ਜੇਕਰ ਮੇਰਾ ਪਰਵਾਰ ਮੈਨੂੰ ਹੱਲਾਸ਼ੇਰੀ ਨਾ ਦਿੰਦਾ ਸ਼ਾਇਦ ਮੈਂ ਹਾਸਲ ਨਾ ਕਰ ਪਾਉਂਦੀ। ਤਿੰਨ ਮਹੀਨੇ ਬਾਅਦ ਜਦ ਮੈਂ ਘਰ ਵਾਪਸ ਆਈ ਤਾਂ ਮੇਰੇ ਪੁੱਤਰ ‘ਅਕਸ਼ਰ’ ਨੇ ਮੈਨੂੰ ਪਛਾਣਿਆ ਤੱਕ ਨਹੀਂ ਸੀ। ਇੱਕ ਮਾਂ ਲਈ ਇਹ ਪਲ ਬਹੁਤ ਔਖੇ ਹੁੰਦੇ ਹਨ। ਪਰ ਕੁਝ ਪਾਉਣ ਲਈ ਗੁਆਉਣ ਤਾਂ ਪੈਂਦਾ ਹੀ ਹੈ। ਪਰ ਉਸ ਤੋਂ ਬਾਅਦ ਮੈਂ ਆਪਣੇ ਪੁੱਤਰ ਨੂੰ ਹਰ ਥਾਂ ਨਾਲ ਰੱਖਿਆ। ਜਦੋਂ ਉਹ ਹਾਲੇ ਏ ਬੀ ਸੀ ਵੀ ਨਹੀਂ ਸੀ ਜਾਣਦਾ ਪਰ ਮੇਰੇ ਨਾਲ ਲੈਕਚਰ ਸੁਣਦਾ ਕਾਨਫਰੈਂਸ ਤੇ ਜਾਂਦਾ, ਕਲਾਸਾਂ ਲਾਉਂਦਾ। ਇਹ ਤਾਂ ਸ਼ੁੱਕਰ ਹੈ ਇਸ ਮੁਲਕ ਦਾ ਜੋ ਇੱਕ ਮਾਂ ਦੀ ਇਸ ਜੱਦੋ ਜਹਿਦ ਨੂੰ ਸਮਝਦੇ ਹੋਏ ਹਰ ਹਾਲਾਤ ਵਿੱਚ ਸਹਿਯੋਗ ਦਿੰਦਾ ਹੈ। ਅੱਜ ਗਿਆਰਾਂ ਵਰ੍ਹਿਆਂ ਦਾ ਮੇਰੇ ਪੁੱਤਰ ਚੋਂ ਮੈਨੂੰ ਜਦੋਂ ਪਰਪੱਕਤਾ ਦਿਸਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਮਿਹਨਤ ਅਜਾਈਂ ਨਹੀਂ ਗਈ।

ਪਰਵਿੰਦਰ ਦਾ ਭਰਾ ਵੀ ਭੈਣ ਦੀਆਂ ਪੈੜਾਂ ਨੱਪਦਾ, ਵਜ਼ੀਫ਼ੇ ਲੈਂਦਾ ਆਸਟ੍ਰੇਲੀਆ ਆ ਪੁੱਜਿਆ। ਉਹ ਵੀ ਅੱਜਕੱਲ੍ਹ ਪੱਛਮੀ ਆਸਟ੍ਰੇਲੀਆ ਵਿੱਚ ਇੱਕ ਕੌਂਸਲਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਅੱਜ ਦੋਨੋਂ ਪਰਵਾਰ ਪਰਥ ਵਿਖੇ ਨਾਲ-ਨਾਲ ਘਰ ਪਾ ਕੇ ਇਕ ਸਾਂਝੇ ਪਰਵਰ ਵਾਂਗ ਵਿਚਰ ਰਹੇ ਹਨ।

ਪਰਵਿੰਦਰ ਇਕ ਬਹੁਤ ਹੀ ਖ਼ੂਬ-ਸੂਰਤ ਅਤੇ ਖ਼ੂਬ-ਸੀਰਤ ਵਾਲੀ ਕੁੜੀ ਹੈ। ਇਹ ਵੀ ਨਹੀਂ ਕਹਿ ਸਕਦੇ ਕਿ ਉਹ ਆਧੁਨਿਕ ਨਹੀਂ ਹੈ, ਉਹ ਨਵੇਂ ਖ਼ਿਆਲਾਂ ਦੀ ਹੈ, ਮਰਜ਼ੀ ਨਾਲ ਬਣਦੀ ਸੰਵਰਦੀ ਹੈ, ਮਰਜ਼ੀ ਦੇ ਕੱਪੜੇ ਪਾਉਂਦੀ ਹੈ, ਉਸ ਨੂੰ ਪੇਕਿਆਂ ਨੇ ਆਜ਼ਾਦੀ ਦਿੱਤੀ,  ਉਸ ਦੇ ਸਹੁਰਿਆਂ ਨੇ ਉਸ ਦੀ ਆਜ਼ਾਦੀ ਬਰਕਰਾਰ ਰੱਖੀ ਪਰ ਉਸ ਨੇ ਉਸ ਆਜ਼ਾਦੀ ਨੂੰ ਮਾਣਿਆ ਨਾ ਕਿ ਉਸ ਦਾ ਨਾਜਾਇਜ਼ ਫ਼ਾਇਦਾ ਚੁੱਕਿਆ। ਪਰ ਉਸ ਨੇ ਕਦੇ ਸਸਤੀ ਸ਼ੁਹਰਤ ਦਾ ਰਾਹ ਨਹੀਂ ਚੁਣਿਆ। ਉਹ ਇਕ ਪਹਿਲੇ ਸਫ਼ਿਆਂ ਦੀ ਵਿਗਿਆਨੀ ਬਣੀ ਪਰ ਨਾ ਤਾਂ ਉਹ ਰੱਬ ਨੂੰ ਭੁੱਲੀ ਹੈ ਨਾ ਵਿਰਸੇ ਨੂੰ। ਵਿਗਿਆਨ ਦੇ ਨਾਂ ਤੇ ਰੱਬ ਤੋਂ ਮੁਨਕਰ ਹੋਣਾ ਸਹੀ ਰਾਹ ਨਹੀਂ ਹੈ। ਸਗੋਂ ਜੋ ਸਾਡੇ ਗ੍ਰੰਥਾਂ ‘ਚ ਪਹਿਲਾਂ ਤੋਂ ਹੀ ਦਰਜ ਹੈ ਵਿਗਿਆਨ ਉਸੇ ਨੂੰ ਹੀ ਆਪਣਾ ਅਧਾਰ ਬਣਾ ਕੇ ਚੱਲ ਰਿਹਾ ਹੈ। ਸਾਨੂੰ ਮੰਨਣਾ ਪੈਣਾ ਹੈ ਕਿ  ਦੁਨੀਆ ‘ਤੇ ਕੋਈ ਤਾਂ ਸਿਰਮੌਰ ਤਾਕਤ ਹੈ ਜੋ ਇਹ ਸਭ ਚਲਾ ਰਹੀ ਹੈ। ਵਿਰਸੇ ਨੂੰ ਸਾਂਭਣ ਲਈ ਪਰਵਿੰਦਰ ਤੁਹਾਨੂੰ ਕਦੇ ਪਰਥ ‘ਚ ਹੁੰਦੇ ਸਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਂਦੀ ਦਿਖਾਈ ਦੇਵੇਗੀ ਕਦੇ ਰੇਡੀਓ ’ਤੇ ਮੇਜ਼ਬਾਨੀ ਕਰਦੀ ਸੁਣਾਈ ਦੇਵੇਗੀ।

ਯੂਨੀਵਰਸਿਟੀ ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਸ ਨੇ ਨਾਲ-ਨਾਲ ਸਰਕਾਰੇ ਦਰਬਾਰੇ ਵੀ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕੀਤੀ। ਜਿਸ ਦੌਰਾਨ ਉਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਬਹੁਤ ਸਾਰੇ ਮੰਤਰੀਆਂ ਅਤੇ ਵੱਡੇ ਮਹਿਕਮਿਆਂ ’ਚ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਦੀਆਂ ਇਹਨਾਂ ਰੁਚੀਆਂ ਨੂੰ ਦੇਖਦੇ ਹੋਏ ਪੱਛਮੀ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਹਨਾਂ ਨੂੰ ਉਤਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਉਂਦੇ ਹੋਏ ਟਿਕਟ ਦਿੱਤੀ। ਜਿਸ ਨੂੰ ਉਹ ਅਸਾਨੀ ਨਾਲ ਜਿੱਤਣ ’ਚ ਕਾਮਯਾਬ ਹੋਏ। ਸੌਂਹ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਮਨਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਇੱਕ ਸਿਆਸਤਦਾਨ ਨਾਲੋਂ ਦੁਨੀਆ ਦਾ ਸਭ ਤੋਂ ਚੰਗਾ ਸਾਂਸਦ ਬਣਨ ’ਚ ਵਿਸ਼ਵਾਸ ਰੱਖਦੇ ਹਨ।

ਅਖੀਰ ‘ਚ ਪਰਵਿੰਦਰ ਕੌਰ ਨੇ ਜੋ ਸੁਨੇਹਾ ਦਿੱਤਾ ਉਹ ਇਹ ਸੀ ਕਿ ਆਪਣਾ ਇਕ ਨਿਸ਼ਾਨਾ ਮਿਥੋ, ਉਸ ਤੇ ਧਿਆਨ ਕੇਂਦਰਿਤ ਕਰ ਲਵੋ ਤੇ ਜਦੋਂ ਤੁਸੀਂ ਉਸ ਨੂੰ ਹਾਸਲ ਕਰ ਲਵੋ ਤਾਂ ਹੋਰ ਵੀ ਨਿਮਰ ਹੋ ਜਾਓ। ਕਿਉਂਕਿ ਇਹੋ ਜਿਹੀ ਕਾਮਯਾਬੀ ਕਦੇ ਵੀ ਆਲ਼ੇ ਦੁਆਲ਼ੇ ਦੇ ਸਹਿਯੋਗ ਬਿਨਾ ਨਹੀਂ ਮਿਲ ਸਕਦੀ। ਸੋ ਵਾਹਿਗੁਰੂ ਸਮੇਤ ਸਭ ਦਾ ਸ਼ੁਕਰਗੁਜ਼ਾਰ ਹੋਣਾ ਹੀ ਕਾਮਯਾਬੀ ਦਾ ਅਸਲ ਸ਼ਿਖਰ ਹੈ। ਸੋ ਇਹ ਸੀ ਪ੍ਰੋ ਪਰਵਿੰਦਰ ਕੌਰ(ਡਾ.) ਦੀ ਵੱਡੀ ਕਾਮਯਾਬੀ ਦਾ ਸੰਖੇਪ ਵਰਣਨ।

ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ ……..?
“ਸ਼ਨੀਵਾਰ 21 ਮਈ 2022 ਨੂੰ ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਹੋਣ ਜਾਂ ਰਹੀਆਂ ਹਨ। ਜਿਨ੍ਹਾਂ ਵਿੱਚ ਮੁੱਖ ਮੁਕਾਬਲਾ ਲੇਬਰ ਅਤੇ ਲਿਬਰਲ ਪਾਰਟੀ ਵਿਚਲੇ ਹੈ। ਮੌਜੂਦਾ ਸਮੇਂ ਲਿਬਰਲ ਵੱਲੋਂ ‘ਸਕਾਟ ਮੋਰੀਸਨ’ ਪ੍ਰਧਾਨ ਮੰਤਰੀ ਹਨ। ਲੇਬਰ ਵੱਲੋਂ ਮੌਜੂਦਾ ਵਿਰੋਧੀ ਧਿਰ ਦੇ ਨੇਤਾ ‘ਐਂਥਨੀ ਐਲਬਨੀਜ਼’ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਹਨ। ਆਓ ਇੱਕ ਸਰਸਰੀ ਝਾਤ ਪਾਈਏ ਉਹਨਾਂ ਦੇ ਸਿਆਸੀ ਅਤੇ ਨਿੱਜੀ ਜੀਵਨ ਉੱਤੇ।”

ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ …. ਕੀ ਰਿਹਾ ਘਾਟੇ ਦਾ ਸੌਦਾ….?

13 ਮਈ 1968 ਨੂੰ ਜਨਮੇ ਅਤੇ ਇਸੇ ਮਹੀਨੇ ਆਪਣਾ 54ਵਾਂ ਜਨਮ ਦਿਹਾੜਾ ਮਨਾਉਣ ਵਾਲੇ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਸਕਾਟ ਜੋਹਨ ਮੋਰੀਸਨ, ਜੋ ਕਿ ਲਿਬਰਲ ਪਾਰਟੀ ਦੇ 14ਵੇਂ ਨੇਤਾ ਹਨ ਅਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ। ਮੁੜ ਸੱਤਾ ਹਾਸਲ ਕਰਨ ਲਈ ਅੱਜ ਕੱਲ ਚੱਲ ਰਹੇ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ।

ਸਾਲ 2018, ਅਗਸਤ ਦਾ ਮਹੀਨਾ, ਸਕਾਟ ਮੋਰੀਸਨ ਵਾਸਤੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਇਹ ਵੀ ਇਕ ਸੱਚ ਹੈ ਕਿ ਉਹ ਜ਼ਾਤੀ ਤੌਰ ਤੇ ਚਮਤਕਾਰਾਂ ਵਿੱਚ ਵਿਸ਼ਵਾਸ ਵੀ ਰੱਖਦੇ ਹਨ। ਮੈਲਕਮ ਟਰਨਬੁੱਲ ਦਾ ਸੱਤਾ ਤੋਂ ਪਰ੍ਹਾਂ ਹੋ ਜਾਣਾ ਅਤੇ ਸਕਾਟ ਮੋਰੀਸਨ ਦਾ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਜਾਣਾ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਣਾ। ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।

ਸਿਡਨੀ ਦੇ ਵੇਵਰਲੇਅ ਵਿੱਚ, ਇੱਕ ਪੁਲਿਸ ਅਫ਼ਸਰ ਅਤੇ ਬਾਅਦ ਵਿੱਚ ਬਣੇ ਮੇਅਰ (ਸ੍ਰੀ ਜੋਹਨ ਡਗਲਸ ਮੋਰੀਸਨ) ਦੇ ਘਰ ਜਨਮੇ ਸਕਾਟ ਮੋਰੀਸਨ ਨੇ ਆਪਣੀ ਮੁੱਢਲੀ ਸਿੱਖਿਆ ਸਿਡਨੀ ਵਿੱਚ ਹੀ ਹਾਸਲ ਕੀਤੀ। ਫੇਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਭੂਗੋਲਿਕ ਅਰਥ-ਸ਼ਾਸਤਰ ਦੇ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਕੀਤੀ। ਸਕਾਟ ਮੋਰੀਸਨ ਦਾ ਪਿਛੋਕੜ ‘ਵਿਲੀਅਮ ਰਾਬਟਸ’ ਨਾਲ ਜੁੜਦਾ ਹੈ ਜੋ ਕਿ ਸਾਲ 1788 ਦੌਰਾਨ ਅਸਟ੍ਰੇਲੀਆ ਵਿੱਚ ਧਾਗਾ ਚੋਰੀ ਕਰਕੇ ਲਿਆਇਆ ਸੀ ਅਤੇ ਫੜਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਸਜ਼ਾ ਵੀ ਹੋਈ ਸੀ।

ਸਕਾਟ ਮੋਰੀਸਨ ‘ਪ੍ਰਰੈਸਬੇਟੇਰੀਅਨ ਚਰਚ ਆਫ਼ ਆਸਟ੍ਰੇਲੀਆ’ (ਪੀ.ਸੀ.ਏ.) ਨੂੰ ਮੰਨਣ ਵਾਲੇ ਹਨ। ਕੱਟੜ ਧਾਰਮਿਕ ਹੋਣ ਕਾਰਨ ਉਹ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਆਸਟ੍ਰੇਲੀਆਈ ਧਰਤੀ ਉਪਰ ਧਰਮ ਦੇ ਨਾਂ ਤੇ ਖ਼ਾਸ ਕੰਮ ਕਰਨ ਲਈ ਭੇਜਿਆ ਹੈ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਉਕਤ ਬਿਆਨ ਦਾ ਮਤਲਬ ਇੰਝ ਸਮਝਾਇਆ ਸੀ ਕਿ “ਆਪਾਂ ਜੋ ਵੀ ਨਿੱਤ ਪ੍ਰਤੀ ਦਿਨ ਕਰਦੇ ਹਾਂ ਉਹ ਕ੍ਰਿਸਚਨ ਹੋਣ ਦੇ ਨਾਤੇ ਧਾਰਮਿਕ ਹੁੰਦਾ ਹੈ ਅਤੇ ਪ੍ਰਮਾਤਮਾ ਦੇ ਹੁਕਮ ਨਾਲ ਹੀ ਹੁੰਦਾ ਹੈ।”

ਉਨ੍ਹਾਂ ਦਾ ਵਿਆਹ ਸਾਲ 1990 ਵਿੱਚ ਜੈਨੀ ਵੈਰੇਨ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ (ਜੁੜਵਾਂ ਬੇਟੀਆਂ) ਹਨ।

ਸਾਲ 1989 ਤੋਂ 1995 ਤੱਕ ਉਹ ਨੈਸ਼ਨਲ ਪਾਲਿਸੀ ਦੇ ਤਹਿਤ ਬਤੌਰ ਖੋਜ ਮੈਨੇਜਰ ਕੰਮ ਕਰਦੇ ਰਹੇ। ਸਾਲ 1998 ਵਿੱਚ ਉਹ ਨਿਊਜ਼ੀਲੈਂਡ ਚਲੇ ਗਏ ਅਤੇ 2000 ਤੱਕ ਉਹ ਨਿਊਜ਼ੀਲੈਂਡ ਦੇ ਟੂਰਿਜ਼ਮ ਅਤੇ ਖੇਡ ਵਿਭਾਗ ਵਿਚ ਬਤੌਰ ਡਾਇਰੈਕਟਰ ਰਹੇ। ਫੇਰ ਸਾਲ 2004 ਤੋਂ 2006 ਤੱਕ ਉਹ ਟੂਰਿਜ਼ਮ ਆਸਟ੍ਰੇਲੀਆ ਦੇ ਮੈਨੇਜਿੰਗ ਡਾਇਰੈਕਟਰ ਵੀ ਰਹੇ। ਇਸ ਦੌਰਾਨ ਉਨ੍ਹਾਂ ਦੇ ਸਬੰਧ ਨਿਊਜ਼ੀਲੈਂਡ ਦੇ ਸੈਰ-ਸਪਾਟਾ ਮੰਤਰੀ ਮੁਰੈ ਮੈਕਲੀ ਨਾਲ ਕਾਫ਼ੀ ਨਜ਼ਦੀਕੀ ਹੋ ਚੁੱਕੇ ਸਨ।

ਸਾਲ 2000 ਵਿੱਚ ਉਹ ਆਸਟ੍ਰੇਲੀਆ ਵਾਪਸ ਪਰਤ ਆਏ ਅਤੇ ਨਿਊ ਸਾਊਥ ਵੇਲਜ਼ ਰਾਜ ਵਿਚਲੀ ਲਿਬਰਲ ਪਾਰਟੀ ਡਿਵੀਜ਼ਨ ਦੇ ਨਿਰਦੇਸ਼ਕ ਬਣ ਗਏ। ਰਾਜਨੀਤਿਕ ਸੋਚ ਸਮਝ ਰੱਖਣ ਵਾਲੇ ਸਕਾਟ ਮੋਰੀਸਨ, ਸਾਲ 2007 ਦੌਰਾਨ ਦੇਸ਼ ਦੇ ਹਾਊਸ ਆਫ਼ ਰਿਪ੍ਰੀਜ਼ੈਂਟੇਟਿਵ ਵਿੱਚ ਚੁਣੇ ਗਏ ਅਤੇ ਐੱਮ.ਪੀ. ਬਣ ਕੇ ਪਾਰਲੀਮੈਂਟ ਵਿੱਚ ਪਹੁੰਚੇ। ਸਾਲ 2013 ਵਿੱਚ ਲਿਬਰਲ ਪਾਰਟੀ ਨੇ ਨੈਸ਼ਨਲਾਂ ਨਾਲ ਗਠਜੋੜ ਕਰ ਲਿਆ ਅਤੇ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ। ਉਸ ਸਮੇਂ ਬਣੀ ‘ਟੋਨੀ ਐਬਟ’ ਸਰਕਾਰ ਵਿੱਚ ਸਕਾਟ ਮੋਰੀਸਨ ਨੂੰ ਇਮੀਗ੍ਰੇਸ਼ਨ ਅਤੇ ਬਾਰਡਰਾਂ ਦੀ ਸੁਰੱਖਿਆ ਵਾਲੇ ਵਿਭਾਗ ਦਾ ਮੰਤਰੀ ਬਣਾਇਆ ਗਿਆ। ਇਸ ਤੋਂ ਅਗਲੇ ਸਾਲ ਉਹ ਸਦਨ ਦੇ ਅੰਦਰੂਨੀ ਬਦਲਾਵਾਂ ਕਾਰਨ ਸਮਾਜਿਕ ਸੇਵਾਵਾਂ ਦੇ ਮੰਤਰੀ ਬਣਾ ਦਿੱਤੇ ਗਏ।

ਸਤੰਬਰ 2015 ਵਿੱਚ ਰਾਜਨੀਤਿਕ ਉਥੱਲ-ਪਥੱਲ ਹੋਈ ਅਤੇ ਪ੍ਰਧਾਨ ਮੰਤਰੀ ‘ਐਬਟ’ ਨੂੰ ਹਟਾ ਕੇ ‘ਮੈਲਕਮ ਟਰਨਬੁੱਲ’ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਅਤੇ ਇਸੇ ਉਥੱਲ-ਪਥੱਲ ਦੇ ਚੱਲਦਿਆਂ, ਲਿਬਰਲ ਪਾਰਟੀ ਮੁੜ ਤੋਂ ਸਮੇਂ ਦੇ ਗੇੜ ਵਿੱਚ ਆ ਗਈ ਅਤੇ ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੇ ਮੈਲਕਮ ਟਰਨਬੁੱਲ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਨੂੰ ਚੁਨੌਤੀ ਦੇ ਦਿੱਤੀ। ਭਾਵੇਂ ਇਹ ਚੁਨੌਤੀ ਅਸਰਦਾਰ ਸਾਬਤ ਨਾ ਹੋਈ। ਪਰੰਤੂ ਪਾਰਟੀ ਵਿੱਚ ਕਿਉਂਕਿ ਅ-ਵਿਸ਼ਵਾਸ ਪੈਦਾ ਹੋ ਹੀ ਚੁੱਕਿਆ ਸੀ ਇਸ ਲਈ ਲਿਬਰਲ ਪਾਰਟੀ ਨੇ ਦੋਬਾਰਾ ਤੋਂ ਲੀਡਰਸ਼ਿਪ ਦੀਆਂ ਚੋਣਾਂ ਕਰਵਾਉਣ ਦਾ ਸਿਰਫ਼ ਫ਼ੈਸਲਾ ਹੀ ਨਹੀਂ ਲਿਆ ਸਗੋਂ ਮੈਲਕਮ ਟਰਨਬੁੱਲ ਨੂੰ ‘ਨਾਟ ਟੂ ਸਟੈਂਡ’ ਵਾਲੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ ਗਿਆ।

ਇਸ ਖ਼ਾਨਾ-ਜੰਗੀ ਦੌਰਾਨ ਭਾਵੇਂ ਪੀਟਰ ਡਟਨ ਅਤੇ ਜੂਲੀ ਬਿਸ਼ਪ ਵੀ ਜਿੱਤ ਨਹੀਂ ਸਕੇ ਪਰੰਤੂ ਇਸ ਕਸ਼ਮਕਸ਼ ਦੌਰਾਨ ਸਕਾਟ ਮੋਰੀਸਨ ਇੱਕ -ਸਮਝੌਤੇ ਦਾ ਉਮੀਦਵਾਰ ਭਾਵ ‘ਕੰਪਰੋਮਾਈਜ਼ਡ ਕੈਂਡੀਡੇਟ’ ਦੇ ਤੌਰ ਤੇ ਅੱਗੇ ਆ ਗਏ ਅਤੇ ਵਕਤੀ ਤੌਰ ਰਾਜ-ਸੱਤਾ ਦੀ ਡੋਰ ਸਕਾਟ ਮੋਰੀਸਨ ਨੂੰ ਸਾਂਭਦਿਆਂ, ਆਸਟ੍ਰੇਲੀਆ ਦਾ 30ਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ।

ਇਹ ਰਾਜਨੀਤਿਕ ਸਚਾਈ ਹੈ ਕਿ ਸੱਤਾ ਕੁਰਸੀ ਤੱਕ ਪਹੁੰਚਣ ਵਾਲੇ ਰਾਹ ਅਤੇ ਸੋਚ ਵਿਚਾਰ ਕੁੱਝ ਹੋਰ ਹੀ ਹੁੰਦੇ ਹਨ। ਪਰੰਤੂ ਸੱਤਾ ਵਾਲੀ ਕੁਰਸੀ ਤੇ ਬੈਠਦਿਆਂ ਹੀ ਜੋ ਕੁੱਝ ਦਿਖਾਈ ਦੇਣ ਲੱਗਦਾ ਹੈ। ਪ੍ਰਧਾਨ ਮੰਤਰੀ ਬਣਦਿਆਂ ਹੀ ਸਕਾਟ ਮੋਰੀਸਨ ਸਾਹਮਣੇ ਬਹੁਤ ਸਾਰੀਆਂ ਨਵੀਂਆਂ ਨਵੀਂਆਂ ਚੁਨੌਤੀਆਂ ਨੇ ਕੇਵਲ ਸਿਰ ਹੀ ਨਹੀਂ ਕੱਢਿਆ, ਸਗੋਂ ਉਨ੍ਹਾਂ ਦੇ ਸਿਰੇ ਤੇ ਪਹੁੰਚੇ ਰਾਜਨੀਤਿਕ ਕੈਰੀਅਰ ਨੂੰ ਠੇਸ ਲਗਾਉਣੀ ਵੀ ਸ਼ੁਰੂ ਕਰ ਦਿੱਤੀ।

ਇਕ ਤਾਂ ਸਾਲ 2019 ਵਾਲੀਆਂ ਚੋਣਾਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਦੂਜਾ ਕੁਦਰਤੀ ਆਫ਼ਤ, ਜੰਗਲ ਦੀ ਅੱਗ ਕਾਰਨ (2019-2022), ਜਦੋਂ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਸਾਹਿਬ ਆਪਣੇ ਪਰਿਵਾਰ ਸਮੇਤ ਛੁੱਟੀਆਂ ਦਾ ਅਨੰਦ ਮਾਣ ਰਹੇ ਸਨ। ਇਸ ਕਾਰਨ ਪਾਰਟੀ ਨੂੰ ਸ਼ਰਮੰਦਗੀ  ਦਾ ਸਾਹਮਣਾ ਕਰਨਾ ਪਿਆ ਅਤੇ ਜੰਗਲ ਦੀ ਅੱਗ ਵਾਲੇ ਉਸ ਸੀਜ਼ਨ ਦਾ ਸਾਰਾ ਖ਼ਮਿਆਜ਼ਾ ਪ੍ਰਧਾਨ ਮੰਤਰੀ ਦੀ ਕਾਰਜ-ਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਦਿਖਾਈ ਦਿੰਦਾ ਹੈ।

ਫੇਰ ਕਰੋਨਾ ਕਾਲ ਆ ਗਿਆ। ਪਹਿਲਾਂ ਤਾਂ ਸਮੁੱਚੇ ਸੰਸਾਰ ਵਿੱਚ ਆਸਟ੍ਰੇਲੀਆਈ ਸਰਕਾਰ ਦੀ ਵਾਹ-ਵਾਹ ਹੋ ਗਈ ਕਿ ਦੇਸ਼ ਅੰਦਰ ਕਰੋਨਾ ਤੋਂ ਬਚਾਓ ਲਈ ਵਧੀਆ ਕਾਰਜ ਮੋਰੀਸਨ ਸਰਕਾਰ ਵੱਲੋਂ ਕੀਤੇ ਗਏ ਹਨ। ਪਰੰਤੂ ਨਾਲ ਹੀ ਇਸ ਦੌਰਾਨ ਕਰੋਨਾ ਮਰੀਜ਼ਾਂ ਦੀ ਦੇਖਭਾਲ, ਬਾਕੀ ਸਮਾਜ ਦਾ ਕਰੋਨਾ ਤੋਂ ਬਚਾਓ, ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਅਤੇ ਇਸ ਨਾਲ ਜੋ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ -ਉਸ ਦੀ ਭਰਪਾਈ ਪੂਰੀ ਨਾ ਕਰਨ, ਸਹੀ ਬੱਧ ਤਰੀਕਿਆਂ ਨਾਲ ਮੁਆਵਜ਼ੇ ਤੈਅ ਨਾ ਕਰਨ, ਸਮੇਂ ਸਿਰ ਸਹਾਇਤਾ ਨਾ ਮਿਲਣ ਆਦਿ ਦੇ ਦੋਸ਼ ਵੀ ਸਰਕਾਰ ਉਪਰ ਲੱਗੇ।

ਕੋਵਿਡ-19 ਵੈਕਸੀਨ ਦੀ ਖ਼ਰੀਦ ਤੋਂ ਲੈ ਕੇ ਵਿਤਰਨ ਆਦਿ ਤੱਕ ਬਹੁਤ ਸਾਰੀਆਂ ਖ਼ਾਮੀਆਂ ਪਾਈਆਂ ਗਈਆਂ ਅਤੇ ਇਸ ਨੇ ਵੀ ਮੋਰੀਸਨ ਸਰਕਾਰ ਦੀ ਕਾਰਜ-ਕੁਸ਼ਲਤਾ ਉਪਰ ਸਵਾਲ ਖੜ੍ਹੇ ਕੀਤੇ।

ਦੇਸ਼ ਦੀ ਪਾਰਲੀਮੈਂਟ ਦੇ ਅੰਦਰ, ਮਹਿਲਾਵਾਂ ਨਾਲ ਹੋਏ ਸ਼ੋਸ਼ਣ ਦੀ ਜਦੋਂ ਪੋਲ ਖੁੱਲ੍ਹੀ ਤਾਂ ਇਸ ਨਾਲ ਵੀ ਮੌਜੂਦਾ ਸਰਕਾਰ ਦੇ ਅਕਸ ਤੇ ਬੁਰੀ ਤਰ੍ਹਾਂ ਠਾਹ ਲੱਗੀ ਅਤੇ ਕਈ ਮੰਤਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਉਪਰ ਵੀ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ।

ਬਾਹਰੀ ਦੇਸ਼ਾਂ ਦੇ ਤਾਲਮੇਲ ਸਬੰਧੀ ਨੀਤੀਆਂ ਦੌਰਾਨ, ਮੋਰੀਸਨ ਸਰਕਾਰ ਨੇ ਭਾਵੇਂ ਔਕਸ (ਆਸਟ੍ਰੇਲੀਆ, ਯੂ.ਕੇ. ਅਤੇ ਅਮਰੀਕਾ) ਦਰਮਿਆਨ ਸੰਧੀ ਹੋਈ ਅਤੇ ਪ੍ਰਮਾਣੂ ਪਣਡੁੱਬੀਆਂ ਖ਼ਰੀਦਣ ਦਾ ਫ਼ੈਸਲਾ ਹੋਇਆ। ਪਰੰਤੂ ਇਸ ਨਾਲ ਫਰਾਂਸ ਦੇ ਸਬੰਧ ਆਸਟ੍ਰੇਲੀਆ ਨਾਲ ਖਟਾਈ ਵਿੱਚ ਪੈ ਗਏ। ਕਿਉਂਕਿ ਪਹਿਲਾਂ ਵਾਲਾ ਸਮਝੌਤਾ ਆਸਟ੍ਰੇਲੀਆ ਦਾ ਫਰਾਂਸ ਨਾਲ ਚੱਲ ਰਿਹਾ ਸੀ। ਇਸ ਦੇ ਨਾਲ ਹੀ ਕੋਵਿਡ ਕਾਲ ਦਾ ਸਾਰਾ ਕਸੂਰ ਚੀਨ ਦਾ ਕੱਢਣ ਕਾਰਨ ਅਤੇ ਚੀਨ ਨੂੰ ਕਰੋਨਾ ਦਾ ਸਿੱਧਾ ਜ਼ਿੰਮੇਵਾਰ ਠਹਿਰਾਏ ਜਾਣ ਕਾਰਨ -ਆਸਟ੍ਰੇਲੀਆ, ਫਰਾਂਸ ਅਤੇ ਚੀਨ ਦੇ ਆਪਸੀ ਸੰਬੰਧਾਂ ਵਿੱਚ ਵਿਗਾੜ ਪੈ ਗਿਆ।

ਸ਼ਰਨਾਰਥੀਆਂ ਪ੍ਰਤੀ ਅਪਣਾਏ ਗਏ ਆਪਣੇ ਰੁਖ਼ ਲਈ ਵੀ ਸਰਕਾਰ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ।

ਸ਼ਰਨਾਰਥੀ ਕੈਂਪਾਂ ਵਿੱਚ ਰੱਖੇ ਗਏ ਦੂਸਰੇ ਦੇਸ਼ਾਂ ਤੋਂ ਆਏ ਲੋਕਾਂ ਪ੍ਰਤੀ ਸਰਕਾਰ ਦਾ ਵਧੀਆ ਰਵੱਈਆ ਨਹੀਂ ਹੈ ਅਤੇ ਉਨ੍ਹਾਂ ਨਾਲ ਇਨਸਾਨਾਂ ਵਰਗਾ ਵਰਤਾਓ ਨਹੀਂ ਕੀਤਾ ਜਾ ਰਿਹਾ, ਇਸ ਬਾਰੇ ਵੀ ਮੋਰੀਸਨ ਸਰਕਾਰ ਉਪਰ ਲਗਾਤਾਰ ਇਲਜ਼ਾਮ ਲੱਗਦੇ ਰਹੇ ਹਨਙ

ਤਾਲਿਬਾਨ ਦੇ ਅਫ਼ਗ਼ਾਨ ਉਪਰ ਕਬਜ਼ੇ ਨੇ ਇੱਕ ਹੋਰ ਬਖੇੜਾ ਖੜ੍ਹਾ ਕਰ ਦਿੱਤਾ। ਅਫ਼ਗ਼ਾਨਿਸਤਾਨ ਦੀ ਲੜਾਈ ਦੌਰਾਨ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਮਦਦ ਲਈ ਬਹੁਤ ਸਾਰੇ ਅਫ਼ਗ਼ਾਨ ਦੋ-ਭਾਸ਼ੀਏ -ਤਾਲੀਬਾਨਾਂ ਦੇ ਖ਼ਿਲਾਫ਼ ਖੜ੍ਹੇ ਹੋਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਏ ਬਾਇਡਨ ਦੀ ਚੋਣ ਹੁੰਦਿਆਂ ਹੀ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਸੈਨਾਵਾਂ ਨੂੰ ਵਾਪਸ ਬੁਲਾ ਲਿਆ ਗਿਆ ਅਤੇ ਤਾਲੀਬਾਨਾਂ ਦਾ ਅਫ਼ਗ਼ਾਨਿਸਤਾਨ ਉਪਰ ਕਬਜ਼ਾ ਹੋ ਗਿਆ। ਉਹ ਅਫ਼ਗ਼ਾਨ ਨਾਗਰਿਕ, ਜਿਨ੍ਹਾਂ ਨੇ ਆਸਟ੍ਰੇਲੀਆਈ ਫ਼ੌਜਾਂ ਅਤੇ ਹੋਰ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਮਦਦ ਕੀਤੀ ਸੀ, ਉਹਨਾਂ ਨੇ ਆਪਣੀ ਜਾਨ ਦੀ ਗੁਹਾਰ ਲਗਾਈ ਅਤੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਨੂੰ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢਣ ਅਤੇ ਰਾਜਨੀਤਿਕ ਸ਼ਰਨ ਦੇਣ ਦੀ ਮੰਗ ਰੱਖੀ ਸੀ। ਆਸਟ੍ਰੇਲਿਆਈ ਸਰਕਾਰ ਨੇ ਇਸ ਪਾਸੇ ਧਿਆਨ ਤਾਂ ਦਿੱਤਾ ਪਰੰਤੂ ਦੂਸਰੇ ਦੇਸ਼ਾਂ (ਬ੍ਰਿਟੇਨ ਅਤੇ ਅਮਰੀਕਾ) ਦੇ ਮੁਕਾਬਲਤਨ ਇਹ ਧਿਆਨ ਬਹੁਤ ਹੀ ਹੌਲੀ-ਹੌਲੀ ਅਤੇ ਘੱਟ ਦਿਖਾਈ ਦਿੱਤਾ। ਇਸ ਬਾਰੇ ਵੀ ਮੋਰੀਸਨ ਸਰਕਾਰ ਨੁਕਤਾਚੀਨੀਆਂ ਝੱਲ ਰਹੀ ਹੈ।

ਰੂਸ ਦੇ ਯੁਕਰੇਨ ਉਪਰ ਹਮਲੇ ਕਾਰਨ ਆਸਟ੍ਰੇਲਿਆਈ ਸਰਕਾਰ ਨੇ ਯੁਕਰੇਨ ਦਾ ਸਾਥ ਦਿੱਤਾ ਅਤੇ ਇੰਗਲੈਂਡ ਅਤੇ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਤਰਜ਼ ਤੇ ਯੁਕਰੇਨ ਨੂੰ ਹਥਿਆਰ ਸਪਲਾਈ ਕੀਤੇ ਅਤੇ ਹੋਰ ਮਦਦ ਵੀ ਕੀਤੀ।

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਹਮੇਸ਼ਾ ਤੋਂ ਹੀ ਮਿੱਤਰ ਦੇਸ਼ ਰਹੇ ਹਨ ਅਤੇ ਬਹੁਤ ਸਾਰੀਆਂ ਸਾਂਝੀਆਂ ਨੀਤੀਆਂ ਦੇ ਪਾਲਕ ਵੀ ਰਹੇ ਹਨ। ਪਰੰਤੂ ਜਦੋਂ ਮੋਰੀਸਨ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ ਜੇਕਰ ਕੋਈ ਨਿਊਜ਼ੀਲੈਂਡ ਦਾ ਵਸਨੀਕ ਜੋ ਕਿ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ, ਜੇਕਰ ਇੱਥੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਡੀ ਪੋਰਟ ਕਰਕੇ ਨਿਊਜ਼ੀਲੈਂਡ ਭੇਜ ਦਿੱਤਾ ਜਾਵੇਗਾ। ਇਸ ਫ਼ੈਸਲੇ ਦਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ‘ਜੈਸਿੰਡਾ ਆਰਡਰਨ’ ਨੇ ਡਟ ਕੇ ਵਿਰੋਧ ਕੀਤਾ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੀ ਮਿੱਤਰਤਾ ਵਿੱਚ ਥੋੜ੍ਹੀ ਖਟਾਸ ਵੀ ਪੈਦਾ ਹੋਈ।

ਇਸ ਤੋਂ ਪਹਿਲਾਂ ਸਰਕਾਰ ਦਾ ਦੋਹਰੀ ਨਾਗਰਿਕਤਾ ਵਾਲਾ ਫ਼ੈਸਲਾ ਵੀ ਬਹੁਤ ਸਾਰੀਆਂ ਅੜਚਣਾਂ ਆਦਿ ਖੜ੍ਹੀਆਂ ਕਰ ਗਿਆ ਅਤੇ ਕਾਫ਼ੀ ਲੋਕਾਂ ਨੂੰ ਆਪਣੇ ਪਦ-ਭਾਰ ਇਸ ਤਹਿਤ ਛੱਡਣੇ ਪਏ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਸਿੱਧਾ ਅਸਰ ਸਕਾਟ ਮੋਰੀਸਨ ਸਰਕਾਰ ਦੀਆਂ ਰਣਨੀਤੀਆਂ ਨੂੰ ਗ਼ਲਤ ਗਰਦਾਨਣ ਵਿੱਚ ਹੀ ਪਿਆ ਅਤੇ ਵਿਰੋਧੀ ਲਗਾਤਾਰ ਸਿਰ ਚੁੱਕਦੇ ਰਹੇ।

ਦੇਸ਼ ਅੰਦਰ ਸਭ ਤੋਂ ਜ਼ਿਆਦਾ ਅਸਰ ਲੋਕਾਂ ਉਪਰ ਹੜ੍ਹਾਂ ਆਦਿ ਨਾਲ ਪਿਆ। ਇਸ ਸਾਲ 2022 ਦੇ ਸ਼ੁਰੂ ਵਿੱਚ ਹੀ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਅਤੇ ਲੋਕਾਂ ਨੇ ਸਿੱਧੇ ਤੌਰ ਤੇ ਮੋਰੀਸਨ ਸਰਕਾਰ ਨੂੰ ਹੀ ਇਸ ਦਾ ਦੋਸ਼ੀ ਐਲਾਨ ਦਿੱਤਾ ਅਤੇ ਸਾਫ਼ ਤੌਰ ਤੇ ਕਿਹਾ ਕਿ ਮੋਰੀਸਨ ਸਰਕਾਰ ਦਾ ‘ਵਾਤਾਵਰਣ ਬਦਲ’ ਸਬੰਧੀ ਕੋਈ ਵੀ ਧਿਆਨ ਨਹੀਂ ਹੈ।

ਅੰਦਰੂਨੀ  ਕਲੇਸ਼ : ਮੋਰੀਸਨ ਸਰਕਾਰ ਨੂੰ ਆਪਣਿਆਂ ਵੱਲੋਂ ਵੀ ਬਹੁਤ ਸਾਰੇ ਵਿਰੋਧੀ ਕਮੈਂਟਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਹਿਲਾਂ ਤਾਂ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਹੀ ਔਕਸ ਸਮਝੌਤੇ ਕਾਰਨ ਫਰਾਂਸ ਨਾਲ ਸਬੰਧ ਵਿਗੜਨ ਕਾਰਨ ਸਕਾਟ ਮੋਰੀਸਨ ਨੂੰ ਲਤਾੜਿਆ। ਨਿਊ ਸਾਊਥ ਵੇਲਜ਼ ਰਾਜ ਦੀ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਸਕਾਟ ਮੋਰੀਸਨ ਨੂੰ ਸਿੱਧੇ ਤੌਰ ਤੇ ‘ਖ਼ਤਰਨਾਕ’ ਦੱਸਿਆ ਅਤੇ ਕਿਹਾ ਕਿ ਇਸ ਬੰਦੇ ਦਾ ਦਿਮਾਗ਼ ਸੰਤੁਲਿਤ ਹੀ ਨਹੀਂ ਹੈ।

ਵਧੀਕ ਪ੍ਰਧਾਨ ਮੰਤਰੀ -ਬਾਰਨਾਬੇ ਜਾਇਸੀ ਨੇ ਇੱਕ ਮੈਸੇਜ ਕੀਤਾ, ‘ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਪਰ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਇੱਕ ਨੰਬਰ ਦਾ ਝੂਠਾ ਹੈ’ ਅਤੇ ਇਸ ਨਾ ਚਾਹੁੰਦੇ ਹੋਏ ਵੀ ‘ਲੀਕ’ ਹੋ ਗਏ ਸੰਦੇਸ਼ ਨੇ ਵੀ ਕਾਫ਼ੀ ਤਰਥੱਲੀ ਮਚਾਈ ਅਤੇ ਸਕਾਟ ਮੋਰੀਸਨ ਦਾ ਅਕਸ ਹੋਰ ਵੀ ਖ਼ਰਾਬ ਕੀਤਾ।

ਲਿਬਰਲ ਸੈਨੇਟਰ ਕੰਸੇਟਾ ਫਿਅਰਾਵੰਟੀ ਵੇਲਜ਼ ਨੇ ਤਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ‘ਤਾਨਾਸ਼ਾਹ’ ਤੱਕ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਇਹ ਸ਼ਖ਼ਸੀਅਤ ਤਾਂ ‘ਪ੍ਰਧਾਨ ਮੰਤਰੀ ਆਫ਼ਿਸ’ ਦੇ ਕਾਬਲ ਹੀ ਨਹੀਂ ਹੈ।

ਦੇਸ਼ ਦੁਨੀਆ ਦੀ ਰਾਜਨੀਤੀ ਅਤੇ ਹੋਰ ਕਾਰਜਾਂ ਨੂੰ ਦੇਖਦਿਆਂ ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਇੱਕ ਵਿਅਕਤੀ ਜੋ ਕਿ ਸੱਤਾ ਜਾਂ ਕੁੱਝ ਵੀ ਹਾਸਲ ਕਰਨ ਵਾਸਤੇ ਜੋ ਸੰਘਰਸ਼ ਕਰਦਾ ਹੈ, ਜੋ ਸਚਾਈਆਂ ਪ੍ਰਗਟ ਕਰਦਾ ਹੈ, ਜੋ ਕੰਮ ਕਾਜ ਜਾਂ ਹੀਲੇ ਵਸੀਲੇ ਵਰਤ ਕੇ ਜਾਂ ਇਹ ਕਹਿ ਲਵੋ ਕਿ ਜੋ ਵਿਚਾਰਧਾਰਾ ਅਤੇ ਸੁਫ਼ਨੇ ਜਨਤਾ ਨੂੰ ਦਿਖਾ ਕੇ ਸੱਤਾ ਵਿੱਚ ਆਉਂਦਾ ਹੈ -ਅਕਸਰ ਹੀ ਉਹ ਪੂਰੇ ਨਹੀਂ ਹੁੰਦੇ ਅਤੇ ਰਾਜਨੀਤਿਕ ਲੋਕ ਆਪਣੀਆਂ ਖੇਡਾਂ ਖੇਡਣ ਵਿੱਚ ਹੀ ਮਸਰੂਫ਼ ਰਹਿੰਦੇ ਹਨ।

ਕੌਣ ਹਨ ‘ਐਂਥਨੀ ਐਲਬਨੀਜ਼’……?

ਕੀ ਉਹ ਬਣ ਸਕਦੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ?

2 ਮਾਰਚ, 1963 ਨੂੰ ਜਨਮੇ ਐਂਥਨੀ ਐਲਬਨੀਜ਼, ਦੀ ਜੀਵਨ ਯਾਤਰਾ ਬੜੇ ਹੀ ਸੰਘਰਸ਼ ਨਾਲ ਭਰੀ ਹੋਈ ਹੈ। ਪਿਤਾ ਦੇ ਪਿਆਰ ਤੋਂ ਦੂਰ ਰਹੇ ਐਂਥਨੀ ਦਾ ਬਚਪਨ ਮਾਂ ਦੇ ਸਹਾਰੇ ਨਾਲ ਹੀ ਬੀਤਿਆ ਕਿਉਂਕਿ ਉਨ੍ਹਾਂ ਦੀ ਮਾਂ ਮੈਰੀਆਨੇ ਐਲਰੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਸ (ਐਂਥਨੀ) ਦੇ ਪਿਤਾ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਕਾਰ ਦੁਰਘਟਨਾ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਮੈਰੀਆਨੇ ਨੇ ਆਪਣੇ ਇਕਲੌਤੇ ਪੁੱਤਰ ਨੂੰ ਬੜੀਆਂ ਸੱਧਰਾਂ ਨਾਲ ਇਕੱਲਿਆਂ ਹੀ ਪਾਲਿਆ।

ਐਂਥਨੀ ਜਦੋਂ ਚੌਦਾਂ ਸਾਲਾਂ ਦੇ ਹੋਏ ਤਾਂ ਉਨ੍ਹਾਂ ਨੂੰ ਸਚਾਈ ਦਾ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ (ਕਾਰਲੋ ਐਲਬਨੀਜ਼) ਜ਼ਿੰਦਾ ਹਨ ਅਤੇ ਇਟਲੀ ਦੇ ਰਹਿਣ ਵਾਲੇ ਹਨ। ਉਹ ਆਪਣੇ ਮਾਤਾ ਪਿਤਾ ਦੇ ਪਿਆਰ ਦੀ ਨਿਸ਼ਾਨੀ ਹਨ। ਜਿਨ੍ਹਾਂ ਦਾ ਕਿ ਆਪਸ ਵਿੱਚ ਵਿਆਹ ਨਹੀਂ ਸੀ ਹੋ ਸਕਿਆ ਕਿਉਂਕਿ ਕਾਰਲੋ ਐਲਬਨੀਜ਼ ਪਹਿਲਾਂ ਤੋਂ ਹੀ ਉਨ੍ਹਾਂ ਦੇ ਇਟਲੀ ਦੇ ਪਿੰਡ ਦੀ ਇੱਕ ਲੜਕੀ ਨਾਲ ਕੁੜਮਾਈ ਕਰ ਚੁੱਕੇ ਸਨ ਅਤੇ ਉਹ (ਕਾਰਲੋ) ਮੈਰੀਆਨੇ ਨੂੰ ਇਕੱਲਿਆਂ ਛੱਡ ਕੇ ਚਲੇ ਗਏ।

ਐਂਥਨੀ ਦੇ ਜੀਵਨ ਦੀ ਸ਼ੁਰੂਆਤ ਸੰਘਰਸ਼ ਭਰੀ ਸੀ। ਉਹ ਮੰਨਦੇ ਹਨ ਕਿ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਜੀਵਨ ਦੀਆਂ ਤਿੰਨ ਪ੍ਰਮੁੱਖ ਸਚਾਈਆਂ ਨਾਲ ਵਾਕਫ਼ ਕਰਵਾਇਆ -ਕੈਥੋਲਿਕ ਧਾਰਮਿਕ ਜੀਵਨ, ਰਗਬੀ ਲੀਗ ਅਤੇ ਤੀਸਰੀ ਹੈ ਲੇਬਰ ਪਾਰਟੀ। ਇਨ੍ਹਾਂ ਤਿੰਨਾਂ ਨੂੰ ਫੜ੍ਹ ਕੇ ਉਹ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਪੌੜੀਆਂ ਨੂੰ ਚੜ੍ਹਦੇ ਰਹੇ ਹਨ ਅਤੇ ਮੰਜ਼ਿਲਾਂ ਨੂੰ ਸਰ ਵੀ ਕਰਦੇ ਰਹੇ ਹਨ। ਸਾਲ 2000 ਦੌਰਾਨ ਉਨ੍ਹਾਂ ਦਾ ਵਿਆਹ ਕਾਰਮਲ ਟੈਬੂ ਨਾਲ ਹੋਇਆ ਜੋ ਕਿ ਬਾਅਦ ਵਿੱਚ ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਵੀ ਰਹੀ। ਜੀਵਨ ਦੀ ਇੱਕ ਹੋਰ ਗਹਿਰੀ ਅਤੇ ਅਟੱਲ ਸਚਾਈ ਦਾ ਪਤਾ ਉਨ੍ਹਾਂ ਨੂੰ ਉਸ ਵਕਤ ਲੱਗਾ ਜਦੋਂ ਐਂਥਨੀ ਦੀ ਮਾਤਾ ਮੈਰੀਆਨੇ ਐਲਬਨੀਜ਼, ਸਾਲ 2002 ਵਿੱਚ ਐਂਥਨੀ ਦਾ ਸਾਥ ਛੱਡ ਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ।

ਆਪਣੇ ਜਨਮ ਤੋਂ ਕਈ ਦਹਾਕਿਆਂ ਬਾਅਦ, ਐਂਥਨੀ ਨੇ ਇਟਲੀ ਜਾ ਕੇ ਆਪਣੇ ਪਿਤਾ ਕਾਰਲੋ ਐਲਬਨੀਜ਼ ਬਾਰੇ ਪਤਾ ਲਗਾਉਣ ਦਾ ਮਨ ਬਣਾ ਲਿਆ ਅਤੇ ਆਸਟ੍ਰੇਲਿਆਈ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਉਨ੍ਹਾਂ ਦਾ ਪਤਾ ਮਿਲ ਵੀ ਗਿਆ।  ਸਾਲ 2009 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਕਾਰਲੋ ਐਲਬਨੀਜ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਪਰਿਵਾਰ ਇੱਕ ਵਾਰੀ ਫੇਰ ਤੋਂ ਇਕੱਠੇ ਹੋਏ। ਇਸ ਤੋਂ ਬਾਅਦ ਐਂਥਨੀ ਐਲਬਨੀਜ਼ ਦੇ ਪਿਤਾ ਕਾਰਲੋ ਐਲਬਨੀਜ਼ ਜਨਵਰੀ 2014 ਵਿੱਚ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਗਏ।

ਰਾਜਨੀਤਿਕ ਜੀਵਨ ਦੌਰਾਨ ਉਹ ਹਮੇਸ਼ਾ ਲੇਬਰ ਪਾਰਟੀ ਨਾਲ ਹੀ ਜੁੜੇ ਰਹੇ ਹਨ। ਉਨ੍ਹਾਂ ਦੇ 33ਵੇਂ ਜਨਮ ਦਿਨ ਤੇ ਰਾਜਨੀਤੀ ਨੇ ਉਨ੍ਹਾਂ ਨੂੰ ਸਾਲ 1996 ਦੌਰਾਨ ਸਿਡਨੀ (ਅੰਦਰੂਨੀ) ਤੋਂ ਜਿਤਾ ਕੇ ਵਧੀਆ ਤੋਹਫ਼ਾ ਦਿੱਤਾ ਸੀ। ਇਸ ਤੋਂ ਬਾਅਦ ਪੂਰੇ ਦਹਾਕੇ ਦਾ ਸਫ਼ਰ ਲੱਗਾ ਉਨ੍ਹਾਂ ਨੂੰ ਰਾਜਨੀਤਿਕ ਸੱਤਾ ਵਿੱਚ ਪਹੁੰਚਣ ਵਾਸਤੇ। ਜਦੋਂ ਸਾਲ 2007 ਵਿੱਚ ਲੇਬਰ ਪਾਰਟੀ ਸੱਤਾ ਵਿੱਚ ਆਈ ਅਤੇ ਕੈਵਿਨ ਰੁੱਡ ਪ੍ਰਧਾਨ ਮੰਤਰੀ ਬਣੇ ਤਾਂ ਐਂਥਨੀ ਐਲਬਨੀਜ਼ ਨੂੰ ਬੁਨਿਆਦੀ ਢਾਂਚੇ ਅਤੇ ਪਰਿਵਹਿਣ ਮੰਤਰੀ ਬਣਾਇਆ ਗਿਆ।

ਸਾਲ 2010 ਤੱਕ ਉਨ੍ਹਾਂ ਦਾ ਪ੍ਰਭਾਵ ਕਾਇਮ ਰਿਹਾ ਅਤੇ ਰਾਜਨੀਤੀ ਵਿੱਚ ਆਈ ਅਚਾਨਕ ਤਬਦੀਲੀ ਨੇ ਕੈਵਿਨ ਰੁੱਡ ਤੋਂ ਸੱਤਾ ਖੋਹ ਲਈ ਅਤੇ ਜੂਲੀਆ ਗਿਲਾਰਡ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਕਰ ਦਿੱਤਾ।

ਸਾਲ 2013 ਵਿੱਚ ਜਦੋਂ ਕਿ ਕੈਵਿਨ ਰੁੱਡ ਦੇਸ਼ ਦੇ ਦੋਬਾਰਾ ਪ੍ਰਧਾਨ ਮੰਤਰੀ ਬਣਨ ਵਿੱਚ ਕਾਮਯਾਬ ਹੋਏ ਤਾਂ ਉਸ ਸਮੇਂ ਐਂਥਨੀ ਐਲਬਨੀਜ਼ ਨੂੰ ਵਧੀਕ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਪਰੰਤੂ ਇਹ ਸਰਕਾਰ ਵੀ ਮਹਿਜ਼ 10 ਕੁ ਹਫ਼ਤੇ ਹੀ ਚੱਲ ਸਕੀ ਅਤੇ ਲੇਬਰ ਪਾਰਟੀ, ਚੋਣਾਂ ਹਾਰ ਕੇ ਮੁੜ ਸੱਤਾ ਤੋਂ ਬਾਹਰ ਹੋ ਗਈ।

ਇਸ ਤੋਂ ਬਾਅਦ ਐਂਥਨੀ ਐਲਬਨੀਜ਼, ਵਿਰੋਧੀ ਧਿਰ ਦੇ ਨੇਤਾ ਵੱਜੋ ਉੱਭਰੇ ਪਰੰਤੂ ਉਨ੍ਹਾਂ ਦੇ ਮੁੱਖ ਵਿਰੋਧੀ ਬਿਲ ਸ਼ੋਰਟਨ ਕੋਲ ਜ਼ਿਆਦਾ ਨੁਮਾਇੰਦਿਆਂ ਦਾ ਸਹਿਯੋਗ ਹਾਸਲ ਸੀ ਇਸ ਲਈ ਉਦੋਂ ਭਾਵੇਂ ਉਹ ਜਿੱਤ ਨਾ ਸਕੇ। ਪਰ ਬਿਲ ਸ਼ੋਰਟਨ ਦੀ ਅਗਵਾਈ ਚ ਲਗਾਤਾਰ ਦੋ ਚੋਣਾ ਹਾਰਨ ਤੋਂ ਬਾਅਦ ਸਾਲ 2019 ਵਿੱਚ ਐਂਥਨੀ ਐਲਬਨੀਜ਼ ਨੂੰ ਲੇਬਰ ਪਾਰਟੀ ਨੇ ਵਿਰੋਧੀ ਧਿਰ ਦਾ ਨੇਤਾ ਥਾਪ ਦਿੱਤਾ।

ਵਿਰੋਧੀ ਧਿਰ ਦੇ ਨੇਤਾ ਬਣਨ ਦੇ ਨਾਲ ਹੀ ਐਂਥਨੀ ਐਲਬਨੀਜ਼ ਨੇ ਲੇਬਰ ਪਾਰਟੀ ਨੂੰ ਮੁੜ ਤੋਂ ਜਨਤਕ ਸਹਿਯੋਗ ਦਿਵਾਉਣ ਪ੍ਰਤੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਹਮੇਸ਼ਾ ਹੀ ਏਜਡ ਕੇਅਰ ਸੈਕਟਰ ਦੀ ਕਾਰਜ ਕੁਸ਼ਲਤਾ ਵੱਲ ਨਿਸ਼ਾਨੇ ਸਾਧੇ ਅਤੇ ਵਾਅਦੇ ਕੀਤੇ ਕਿ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਮਿਲਣ ਤੇ ਉਹ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਬਦਲਾਅ ਕਰਨਗੇ ਜਿਸ ਨਾਲ ਕਿ ਉਕਤ ਖੇਤਰ ਵਿੱਚ ਕਾਫ਼ੀ ਸੁਧਾਰ ਹੋਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਦੇਖਭਾਲ ਦੇ ਖ਼ਰਚੇ ਘਟਾਉਣ ਅਤੇ ਖ਼ਾਸ ਕਰਕੇ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਤਨਖ਼ਾਹਾਂ ਅਤੇ ਹੋਰ ਭੱਤਿਆਂ ਦੀ ਬਰਾਬਰਤਾ ਆਦਿ ਪ੍ਰਤੀ ਮਹੱਤਵਪੂਰਨ ਬਿਆਨ ਦਿੱਤੇ ਅਤੇ ਇਨ੍ਹਾਂ ਵਾਸਤੇ ਸਹੀ ਬੱਧ ਭਲਾਈ ਦੀਆਂ ਯੋਜਨਾਵਾਂ ਦੀ ਆਸ ਜਨਤਕ ਤੌਰ ਤੇ ਪੈਦਾ ਕੀਤੀ।

ਉਨ੍ਹਾਂ ਨੇ ਐਬੋਰਿਜਨਲ ਅਤੇ ਟੋਰੇਂਸ ਆਈਲੈਂਡਰਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਇੱਕ ਸਲਾਹਕਾਰ ਬਾਡੀ ਦੇ ਸੰਗਠਨ ਦਾ ਐਲਾਨ ਵੀ ਕੀਤਾ ਹੈ ਜਿਸ ਨਾਲ ਕਿ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਪੁਰੇ ਹੱਕ ਦਿਵਾਏ ਜਾ ਸਕਣ।

ਰਾਜਨੀਤਿਕ ਗਲਿਆਰਿਆਂ ਵਿੱਚ ਇੱਕ ਗੱਲ ਸਾਫ਼ ਹੁੰਦੀ ਹੈ ਕਿ ਬਿਆਨ, ਸਮੇਂ ਅਨੁਸਾਰ ਬਦਲੇ ਜਾ ਸਕਦੇ ਹਨ। ਸਾਲ 2019 ਦੌਰਾਨ ਉਨ੍ਹਾਂ ਨੇ ਵਾਤਾਵਰਣ ਸਬੰਧੀ ਆਪਣੇ ਹੀ ਬਿਆਨਾਂ ਅਤੇ ਸੁਫ਼ਨਿਆਂ ਤੋਂ ਕਿਨਾਰਾ ਕੀਤਾ ਪਰੰਤੂ ਉਹ ਰਾਸ਼ਟਰੀ ਸੁਰੱਖਿਆ ਅਤੇ ਚੀਨ ਦੇ ਮੁੱਦਿਆਂ ਉਪਰ ਕਾਇਮ ਰਹੇ। ਉਨ੍ਹਾਂ ਨੇ ਸ਼ਰਨਾਰਥੀਆਂ (ਕਿਸ਼ਤੀਆਂ ਰਾਹੀਂ ਪੁੱਜਣ ਵਾਲੇ) ਪ੍ਰਤੀ ਵੀ ਪਹਿਲਾਂ ਤੋਂ ਪੇਸ਼ ਕੀਤੀ ਜਾ ਰਹੀ ਸੁਹਿਰਦਤਾ ਤੋਂ ਮੂੰਹ ਮੋੜਿਆ ਅਤੇ ਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਚਲਾਈ ਗਈ ਰਣਨੀਤੀ ਦਾ ਸਮਰਥਨ ਕੀਤਾ।

ਕਰੋਨਾ ਕਾਲ ਦੌਰਾਨ ਮੌਜੂਦਾ ਸਰਕਾਰ ਵੱਲੋਂ ਕੀਤੇ ਗਏ ਕਾਰਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਯੋਜਨਾਵਾਂ, ਅਮਰੀਕਾ ਅਤੇ ਚੀਨ ਨਾਲ ਸਬੰਧ, ਆਰਥਿਕ ਨੀਤੀਆਂ, ਵਾਤਾਵਰਣ ਦੇ ਮੁੱਦੇ ਆਦਿ ਕਾਰਨ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੇਸ਼ ਦੀ ਜਨਤਾ ਉਪਰੋਕਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਫ਼ੈਸਲਾ ਕਰਨ ਜਾ ਰਹੀ ਹੈ ਅਤੇ ਉਹ ਫ਼ੈਸਲਾ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਹੋਵੇਙ ਅਸੀਂ ਉਮੀਦ ਕਰਦੇ ਹਾਂ ਕਿ ਉਹ ਫ਼ੈਸਲਾ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿਤ ਵਿਚ ਹੋਵੇਗਾ।

ਕਿਸਾਨੀਅਤ ਦਾ ਰਿਸ਼ਤਾ
ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ ਸਮਰਾਲੇ ਵਾਲਾ ਛੋਟਾ ਵੀਰ ਤੇਜਿੰਦਰ ਆਪਣੇ ਪਰਿਵਾਰ ਨਾਲ ਆ ਗਿਆ। ਉਹ ਗਿਆ ਤਾਂ ਜਸਵਿੰਦਰ ਅਤੇ ਚੀਮਾ ਬਾਈ ਆ ਗਏ। ਨਾਲ ਉਹਨਾਂ ਦੇ ਐਡੀਲੇਡ ਵਾਲਾ ਵਿਕੀ ਬਾਈ ਵੀ ਸੀ। ਮੁੱਕਦੀ ਗੱਲ ਬਠਿੰਡੇ ਆਲ਼ੀ ਚਾਹ ਦੀ ਪਤੀਲੀ ਠੰਢੀ ਨਹੀਂ ਹੋਣ ਦਿੱਤੀ ਸਾਰਾ ਦਿਨ।

ਦੂਜੇ ਪਾਸੇ ਸੰਤਰਿਆਂ ਦੀ ਤੁੜਵਾਈ ਚੱਲ ਰਹੀ ਸੀ। ਐਤਕੀਂ ਕਾਮਿਆਂ ਦੀ ਘਾਟ ਕਾਰਨ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਜਿਹੜਾ ਕੰਮ ਦੋ ਦਿਨਾਂ ‘ਚ ਹੋ ਸਕਦਾ ਸੀ ਉਸ ਲਈ ਦੁੱਗਣੇ ਪੈਸੇ ਤੇ ਹਫ਼ਤੇ ਲੱਗ ਰਹੇ ਹਨ। ਜੇ ਅੱਠ ਦੱਸ ਕੁ ਕਾਮੇ ਲੱਗੇ ਹੋਣ ਤਾਂ ਬਿੰਨ ਚੱਕ-ਧਰ ਕਰਦੇ ਟਰੈਕਟਰ ਵਾਲੇ ਦੀ ਆਥਣ ਨੂੰ ਭੂਤਨੀ ਭੂਲਾ ਦਿੰਦੇ ਹਨ। ਅੱਜ ਸਿਰਫ਼ ਤਿੰਨ ਕੁ ਕਾਮੇ ਸਨ ਤੇ ਆਪਾਂ ਵੀ ਵਕਤ ਜਿਹਾ ਪਾਸ ਕਰ ਰਹੇ ਸੀ। ਪਰ ਆਥਣੇ ਜਿਹੇ ਜਦੋਂ ਮੈਂ ਕਤਾਰਾਂ ‘ਚੋਂ ਬਿੰਨ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਦੋ ਅਧਖੜ ਜਿਹੀ ਉਮਰ ਦੇ ਗੋਰੇ ਸੰਤਰਿਆਂ ਦੇ ਵਿਚ ਵੜੇ ਫਿਰਨ। ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ‘ਚ ਬਿਨਾਂ ਇਜਾਜ਼ਤ ਦੇ ਕੋਈ ਕਿਸੇ ਦੇ ਖੇਤ ‘ਚੋਂ ਲੰਘਦਾ ਵੀ ਨਹੀਂ। ਉਹਨਾਂ ਮੈਨੂੰ ਦੇਖ ਕੇ ਹੱਥ ਚੱਕਿਆ। ਆਪਾਂ ਵੀ ਇਹ ਸੋਚ ਕੇ ਟਰੈਕਟਰ ਬੰਦ ਕਰ ਲਿਆ ਕਿ ਲਗਦਾ ਹੋਰ ਪ੍ਰਾਹੁਣੇ ਆ ਗਏ! ਮੈਂ ਟਰੈਕਟਰ ਤੋਂ ਉੱਤਰ ਕੇ ਉਹਨਾਂ ਕੋਲ ਆ ਗਿਆ। ਉਹਨਾਂ ‘ਚੋਂ ਇਕ ਕਹਿੰਦਾ ਮਾਫ਼ ਕਰਨਾ ਅਸੀਂ ਤਾਂ ਕੰਮ ਚਲਦਾ ਦੇਖ ਕੇ ਹੱਸਦੇ ਹੱਸਦੇ ਏਧਰ ਨੂੰ ਆ ਗਏ।

ਮੇਰੇ ‘ਕੋਈ ਨਾ’ ਕਹਿਣ ਤੇ ਜਦੋਂ ਨੂੰ ਉਹ ਗੱਲ ਅੱਗੇ ਤੋਰਦੇ ਮੇਰੇ ਜ਼ਿਹਨ ‘ਚ ਅਚਾਨਕ ਦੋ ਗੱਲਾਂ ਚੇਤੇ ਆ ਗਈਆਂ। ਇਕ ਤਾਂ ਇਹ ਕਿ ਸ਼ਿਕਾਰ ਆਪ ਹੀ ਪਿੰਜਰੇ ‘ਚ ਆ ਗਿਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਜੇ ਦੋ ਕੁ ਘੰਟੇ ਮਗ਼ਜ਼ ਖਾਣ ਨੂੰ ਸਰੋਤਾ ਨਾ ਮਿਲੇ ਮੈਂ ਤਾਂ ਭੁੱਖਾ ਮਰ ਜਾਵਾਂ।

ਦੂਜੇ ਮੈਨੂੰ ਪੰਜਾਬ ਦੇ ਉਸ ਬੁਰੇ ਦੌਰ ਦੀ ਗੱਲ ਚੇਤੇ ਆ ਗਈ ਜਦੋਂ ਪੰਜਾਬ ਦੀ ਜਵਾਨੀ ਨੂੰ ਸਰਕਾਰ ਗਿਰਝਾਂ ਵਾਂਗ ਪੈਂਦੀ ਸੀ। ਵੇਲੇ-ਕੁਵੇਲੇ ਤਾਂ ਦੂਰ ਦੀ ਗੱਲ ਦਿਨ ਢਲਦੇ ਵੀ ਕੋਈ ਪਰਿਵਾਰ ਆਪਣੇ ਜਵਾਨ ਪੁੱਤਰ ਨੂੰ ਬਾਹਰ ਨਾ ਜਾਣ ਦਿੰਦਾ। ਪਰ ਜਵਾਨੀ ਅੱਥਰੀ ਹੁੰਦੀ ਹੈ ਉਹ ਕਿੱਥੇ ਰੋਕਿਆਂ ਰੁਕਦੀ। ਇਕ ਦਿਨ ਮੇਰਾ ਹਾਣੀ ਭੂਆ ਦਾ ਪੁੱਤ ਬੱਬੀ ਚੱਠਾ ਅਤੇ ਉਹਦੇ ਮਿੱਤਰ ਨੀਟਾ ਸਰਦਾਰ ਅਤੇ ਸ਼ੇਖਰ ਤਲਵੰਡੀ ਜੋ ਅੱਜ ਕੱਲ੍ਹ ਇਕ ਸਥਾਪਿਤ ਗੀਤਕਾਰ ਹੈ। ‘ਸਾਬੋ ਕੀ ਤਲਵੰਡੀ’  ਦੇ ਬਾਹਰ-ਬਾਹਰ ਇਕ ਮੈਦਾਨ ‘ਚ ਕਸਰਤ ਕਰਨ ਬਹਾਨੇ ਇਕੱਠੇ ਜਾ ਪੁੱਜੇ। ਮੈਦਾਨ ਦੇ ਦੱਖਣ ਆਲ਼ੇ ਪਾਸੇ ਸੀ.ਆਰ.ਪੀ.ਐੱਫ. ਦਾ ਕੈਂਪ ਲੱਗਿਆ ਹੁੰਦਾ ਸੀ। ਕੈਂਪ ਚੋਂ ਕੁੱਕਰ ਦੀਆਂ ਸੀਟੀਆਂ ਸੁਣ ਕੇ ਬੱਬੀ ਕਹਿੰਦਾ ਆਜੋ ਓਏ ਫ਼ੌਜੀਆਂ ਕੋਲੋਂ ਮੀਟ-ਸ਼ੀਟ ਖਾ ਕੇ ਆਈਏ। ਨੀਟਾ ਬਾਈ ਕਹਿੰਦਾ ਉਹ ਤਾਂ ਕਿਤੇ ਤੇਰਾ ਕੌਲਾ ਨਾ ਭਰ ਦੇਣ, ਮਰਵਾਏਂਗਾ ਕਿ? ਪਰ ਗੱਲਾਂ ਬਾਤਾਂ ‘ਚ ਬੱਬੀ ਨੂੰ ਜਿੱਤਣਾ ਔਖਾ, ਸੋ ਉਸ ਨੇ ਦੋ ਚਾਰ ਉਦਾਹਰਨਾਂ ਮੌਕੇ ਤੇ ਘੜ ਸੁਣਾਈਆਂ ਤੇ ਚਲੋ ਜੀ ਗੱਲਾਂ ਕਰਦੇ ਕਰਾਉਂਦੇ ਉੱਥੇ ਪਹੁੰਚ ਗਏ। ਸੀ.ਆਰ.ਪੀ .ਆਲ਼ਿਆਂ ਨੇ ਅਣਜਾਣ ਜਿਹੇ ਗੱਭਰੂ ਨਿਧੜਕ ਹੀ ਕੈਂਪ ‘ਚ ਵੜਦੇ ਦੇਖ ਬੰਦੂਕਾਂ ਤਣ ਲਈਆਂ , ਕਹਿੰਦੇ ਕਰ ਲਵੋ ਓਏ ਹੱਥ ਖੜ੍ਹੇ। ਦੋ ਚਾਰ ਕੁ ਮਿੰਟਾਂ ‘ਚ ਜਦੋਂ ਉਹਨਾਂ ਆਲ਼ੇ ਦੁਆਲ਼ੇ ਗੇੜੇ ਜਿਹੇ ਖਾ ਕੇ ਦੇਖਿਆ ਵੀ ਲਗਦੇ ਤਾਂ ਸ਼ਰੀਫ਼ਜ਼ਾਦੇ ਹੀ ਆ, ਉਹਨਾਂ ਦਾ ਅਫ਼ਸਰ ਗੜ੍ਹਕ ਕੇ ਬੋਲਿਆ ਕਿਸ ਕੇ ਆਦਮੀ ਹੋ? ਕਿਸ ਨੇ ਭੇਜਾ ਤੁਮੇ ਕੈਂਪ ਮੈਂ? ਤੁਮਾਹਰੇ ਹਥਿਆਰ ਕਹਾਂ ਹੈ? ਚੌਧਰੀਆਂ ਦੇ ਮੁੰਡੇ ਸ਼ੇਖਰ ਨੇ ਸੋਚਿਆ ਕਿ ਚਲੋ ਅਫ਼ਸਰ ਦੀ ਹਿੰਦੀ ਦਾ ਜਵਾਬ ਇਹਨਾਂ ‘ਚੋਂ ਮੈਂ ਹੀ ਵਧੀਆ ਦੇ ਸਕਦਾ। ਤਾਂ ਅਫ਼ਸਰ ਨੂੰ ਮੁਖ਼ਾਤਬ ਹੁੰਦਿਆਂ ਕਹਿੰਦਾ ਜਨਾਬ ਹਮ ਤੋ ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ। ਨੀਟਾ ਸਰਦਾਰ ਵਿਚੋਂ ਟੋਕਦਾ ਕਹਿੰਦਾ ਊਈ ਤਾਂ ਨਹੀਂ ਆਏ ਜੀ ਆਹ ਚੱਠਾ ਲੈ ਕੇ ਆਇਆ, ਕਹਿੰਦਾ ਤੁਸੀਂ ਮੀਟ ਬਹੁਤ ਸਵਾਦ ਬਣਾਉਂਦੇ ਹੋ ਤੇ ਖਾਣ ਨੂੰ ਵੀ ਵੱਡੇ-ਵੱਡੇ ਕੌਲਿਆਂ ‘ਚ ਦਿੰਦੇ ਹੋ। ਸਾਰਿਆਂ ਦੇ ਹਾਸੇ ਨੇ ਮਾਹੌਲ ਖ਼ੁਸ਼ਗਵਾਰ ਕਰ ਦਿੱਤਾ ਤੇ ਸਾਨੂੰ ਤਾਅ ਜ਼ਿੰਦਗੀ ਲਈ ਇਹ ਡਾਇਲਾਗ ਮਿਲ ਗਿਆ। ਅਕਸਰ ਹੁਣ ਵੀ ਜਦੋਂ ਅਸੀਂ ਜੁੰਡੀ ਦੇ ਯਾਰ ਇਕੱਠੇ ਹੁੰਦੇ ਹਾਂ ਤਾਂ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਕਿ “ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ।”

ਖੜ੍ਹ ਜੋ ਯਾਰ! ਮੇਰੇ ‘ਚ ਵੀ ਇਹ ਕਮੀ ਆ। ਵਿਸ਼ੇ ਤੋਂ ਭਟਕ ਜਾਣਾ। ਗੱਲ ਰਿਵਰਲੈਂਡ ਤੋਂ ਤੋਰ ਕੇ ਸਾਢੇ ਤਿੰਨ ਦਹਾਕੇ ਪਿੱਛੇ ‘ਤਲਵੰਡੀ ਸਾਬੋ ਕੀ’ ਲੈ ਵੜਿਆ। ਚਲੋ ਮੁੱਦੇ ਤੇ ਆਉਂਦੇ ਹਾਂ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਸੱਜਣ ਵੀ ਊਈ ਹਾਸਤੇ-ਹਾਸਤੇ ਆਪਣੇ ਕੋਲ ਆ ਹੀ ਗਏ ਹਨ ਤਾਂ ਇਹਨਾਂ ਦੀ ਸੇਵਾ ਕਰਨੀ ਬਣਦੀ ਹੈ। ਮੀਟ ਦੇ ਕੌਲੇ ਨਹੀਂ ਤਾਂ ਆਪਾਂ ਚਾਹ ਪਾਣੀ ਤਾਂ ਛਕਾ ਹੀ ਸਕਦੇ ਹਾਂ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਨਾਂ ਮਿੰਟੂ ਬਰਾੜ ਹੈ ਤੇ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਤਾਂ, ਮੈਨੂੰ ਉਹਨਾਂ ਚੋਂ ਇਕ ਨੇ ਆਪਣਾ ਨਾਮ ਜੌਨ ਅਤੇ ਦੂਜੇ ਨੇ ਪਾਲ ਦੱਸਦਿਆਂ, ਕਹਿੰਦੇ ਅਸੀਂ ਸੈਲਾਨੀ ਹਾਂ ਪੱਛਮੀ ਆਸਟ੍ਰੇਲੀਆ ਤੋਂ ਆਏ ਹਾਂ। ਪਰਥ ਤੋਂ ਵੀ ਅਗਾਂਹ ਨੈਰੋਜਨ ਸ਼ਹਿਰ ਦੇ ਲਾਗੇ ਪਿਸੇਵਿਲ ਸਾਡਾ ਪਿੰਡ ਹੈ। ਘਰੋਂ ਨਿਕਲਿਆਂ ਨੂੰ ਤਾਂ ਕਈ ਹਫ਼ਤੇ ਹੋ ਗਏ ਪਰ ਇੱਥੇ ਪਿਛਲੇ ਦੋ ਕੁ ਦਿਨਾਂ ਤੋਂ ਤੁਹਾਡੇ ਇਸ ਪਿੰਡ ਦੇ ਕੈਰੇਵਾਨ ਪਾਰਕ ‘ਚ ਠਹਿਰੇ ਹੋਏ ਹਾਂ। ਅਸਲ ‘ਚ ਕਿੱਤੇ ਵਜੋਂ ਅਸੀਂ ਵੀ ਕਿਸਾਨ ਹਾਂ। ਸੋ ਕਿਸਾਨੀਅਤ ਦਾ ਰਿਸ਼ਤਾ ਸਾਨੂੰ ਖਿੱਚ ਕੇ ਤੇਰੇ ਟਰੈਕਟਰ ਦੀ ਆਵਾਜ਼ ਕੋਲ ਲੈ ਆਇਆ। (ਇੱਥੇ ਜ਼ਿਕਰਯੋਗ ਹੈ ਕਿ ਇਹ ਕੈਰੇਵਾਨ ਪਾਰਕ ਮੇਰੇ ਖੇਤ ਦੀ ਚੜ੍ਹਦੇ ਪਾਸੇ ਆਲ਼ੀ ਗੁੱਠ ਦੇ ਨਾਲ ਲਗਦਾ।)

ਉਹਨਾਂ ਦੀ ਇਹ ਖਿੱਚ ਮੇਰੇ ਵੀ ਧੁਰ ਅੰਦਰ ਤੱਕ ਲਹਿ ਗਈ। ਇਕ-ਇਕ ਕਰ ਕੇ ਉੱਧੜਨ ਲੱਗ ਪਏ ਅਸੀਂ ਤਿੰਨੇ। ਵਪਾਰੀਆਂ ਕੋਲ ਵਪਾਰ ਦੀਆਂ ਗੱਲਾਂ,  ਜੁਆਰੀਆਂ ਕੋਲ ਜੂਏ ਦੀਆਂ ਤੇ ਕਿਸਾਨ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ‘ਚ ਹੋਵੇ ਉਹਨਾਂ ਕੋਲ ਅਖੀਰ ਬਹੁਮੁੱਲੀਆਂ ਫ਼ਸਲਾਂ ਦੀ ਪੈਂਦੀ ਘਟ ਕੀਮਤ ਦੀਆਂ ਗੱਲਾਂ, ਦਿਨੋਂ ਦਿਨ ਹੁੰਦੀ ਮਹਿੰਗੀ ਮਜ਼ਦੂਰੀ ਦੀਆਂ ਗੱਲਾਂ ਅਤੇ ਅਖੀਰ ਸਰਕਾਰਾਂ ਲਈ ਬਦਦੁਆਵਾਂ ਹੀ ਹੁੰਦੀਆਂ ਹਨ।

ਜੌਨ ਜੋ ਕਿ ਭੇਡਾਂ ਦਾ ਫਾਰਮ ਚਲਾਉਂਦਾ ਹੈ ਕਹਿੰਦਾ ਪਿਛਲੇ ਵਰ੍ਹੇ ਇਕ ਭੇਡ ਦੀ ਮੁਨਾਈ ਡੂਢ ਡਾਲਰ ਸੀ ਤੇ ਐਤਕੀਂ ਸਾਢੇ ਚਾਰ ਦਿੱਤੇ ਆ ਮੈਂ। ਕਾਮਾਂ ਤਾਂ ਆਥਣ ਨੂੰ ਦੋ ਸੌ ਭੇਡਾਂ ਮੁੰਨ ਕੇ ਅੱਠ-ਨੌਂ ਸੌ ਬਣਾ ਲੈਂਦਾ ਤੇ ਸਾਡੇ ਸਾਰਾ ਸਾਲ ਭੇਡਾਂ ਨਾਲ ਘੁਲ ਕੇ ਵੀ ਪੱਲੇ ਏਦੂੰ ਘੱਟ ਪੈਂਦੇ ਹਨ। ਪਾਲ ਜੋ ਕਿ ਕਣਕ ਅਤੇ ਸਰ੍ਹੋਂ ਆਦਿ ਦੀ ਖੇਤੀ ਕਰਦਾ ਕਹਿੰਦਾ, ਕਾਰਪੋਰੇਟ ਘਰਾਣੇ ਸਿਰੇ ਦੀ ਅਤੇ ਇਕ ਸਾਰ ਫ਼ਸਲ ਭਾਲਦੇ ਆ।  ਕੋਈ ਪੁੱਛੇ ਉਹਨਾਂ ਨੂੰ ਵੀ ਇਹ ਕਿਹੜਾ ਕਿਸੇ ਫ਼ਰਮੇ ‘ਚ ਪਾ ਕੇ ਬਣਦੀ ਆ ਇਹ ਤਾਂ ਕੁਦਰਤ ਦੀ ਖੇਡ ਆ ਮੋਟੀ ਬਰੀਕ ਵੀ ਹੋ ਸਕਦੀ ਹੈ ਤੇ ਵਿੰਗੀ ਟੇਢੀ ਵੀ ਹੋ ਸਕਦੀ ਹੈ। ਮੈਂ ਵਿੱਚੇ ਟੋਕ ਕੇ ਕਿਹਾ ਹਾਂ ਆਹੀ ਕਸੂਰ ਐਤਕੀਂ ਸਾਡੀਆਂ ਮਿਰਚਾਂ ਤੋਂ ਹੋ ਗਿਆ ਉਹ ਥਲੋਂ ਚੁੰਝ ਜਿਹੀ ਵਿੰਗੀ ਕਰ ਗਈਆਂ ਤੇ ਬਜ਼ਾਰ ਆਲ਼ੇ ਕਹਿੰਦੇ ਇਹ ਤਾਂ ਕਿਸੇ ਕੰਮ ਦੀਆਂ ਨਹੀਂ ਬਿੰਨ ‘ਚ ਮਾਰੋ। ਹਾਰ ਕੇ ਖੜ੍ਹੀਆਂ ਵਾਹੁਣੀਆਂ ਪਈਆਂ।

ਜੌਨ ਕਹਿੰਦਾ ਲੋਕ ਖ਼ਬਰਾਂ ਸੁਣ ਕੇ ਪੁੱਛ ਲੈਂਦੇ ਹਨ ਕਿ ਐਤਕੀਂ ਤਾਂ ਕਣਕ ਦਾ ਭਾਅ 280 ਡਾਲਰ ਨੂੰ ਟਨ ਹੈ, ਸੋਹਣੇ ਪੈਸੇ ਬਣ ਗਏ ਹੋਣਗੇ? ਪਰ ਉਹਨਾਂ ਨੂੰ ਕੀ ਦੱਸੀਏ ਵੀ 280 ਨੂੰ ਤਾਂ ਉਹ ਕਣਕ ਵਿਕਦੀ ਆ ਜੋ ਦੇਖਣ ਨੂੰ ਬੱਸ ਮੋਤੀਆਂ ਵਰਗੀ ਹੋਵੇ। ਪਰ ਜਦੋਂ ਪੱਕੀ ਫ਼ਸਲ ‘ਤੇ ਚਾਰ ਕਣੀਆਂ ਪੈ ਜਾਂਦਿਆਂ ਹਨ ਤਾਂ ਉਹ ਭਾਅ ਚ ਪੰਜਾਹ ਫ਼ੀਸਦੀ ਕਾਟ ਲਾ ਕੇ ਲੈਂਦੇ ਹਨ। ਅਤੇ ਜੇ ਥੋੜ੍ਹਾ ਜਿਹਾ ਵੱਧ ਮੀਂਹ ਪੈ ਜਾਵੇ ਪੱਕੀ ਫ਼ਸਲ ‘ਤੇ, ਤਾਂ ਪਹਿਲੀ ਗੱਲ ਤਾਂ ਫ਼ਸਲ ਹੀ ਅੱਧੀ ਹੁੰਦੀ ਹੈ ਤੇ ਜਿਹੜੀ ਹੁੰਦੀ ਹੈ ਉਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿੰਦੇ ਹਨ ਤੇ ਉਹ ਰਹਿ ਜਾਂਦੀ ਹੈ ਪਸ਼ੂਆਂ ਦੀ ਖ਼ੁਰਾਕ ਦੇ ਭਾਅ ਦੀ। ਆਖ਼ਿਰ ਨੂੰ ਕਿਸਾਨ ਉਤਾਂਹ ਨੂੰ ਮੂੰਹ ਚੱਕ ਕੇ ਕਹਿੰਦਾ ਰਹਿ ਜਾਂਦਾ ਕਿ ਜਦੋਂ ਲੋੜ ਸੀ ਕਣੀਆਂ ਪਾਈਆਂ ਨਹੀਂ ਤੇ ਜਦੋਂ ਚਾਰ ਦਾਣੇ ਪੱਕੇ ਤਾਂ ਤੇਰੇ ਯਾਦ ਆ ਗਿਆ।

ਗੱਲਾਂ ਕਰਦੇ-ਕਰਦੇ ਉਹ ਕਹਿੰਦੇ ਤੁਹਾਡੇ ਪਾਣੀ ਦਾ ਕੀ ਸਾਧਨ ਆ। ਮੈਂ ਕਿਹਾ ਆਜੋ ਉੱਧਰ ਮੋਟਰ ਆਲ਼ੇ ਪਾਸੇ ਨਾਲੇ ਤੁਹਾਨੂੰ ਬਠਿੰਡੇ ਵਾਲੀ ਚਾਹ ਬਣਾ ਕੇ ਪਿਆਉਣਾ। ਕਹਿੰਦੇ ਨਹੀਂ ਅਸੀਂ ਤੇਰਾ ਕੰਮ ਨਹੀਂ ਖੜ੍ਹਾਉਣਾ ਤੂੰ ਅੰਦਰੋਂ ਸਾਨੂੰ ਗਾਲ਼ਾ ਦੇਵੇਗਾ ਕਿ ਵਿਹਲੜ ਆ ਗਏ ਕੰਮ ਰੋਕਣ। ਮੈਂ ਕਿਹਾ ਨਹੀਂ ਭਲੇ ਮਾਨਸੋ ਮੈਂ ਤਾਂ ਸ਼ੁਕਰ ਮਨਾਇਆ ਤੁਹਾਡੇ ਆਉਣ ਤੇ। ਮੈਂ ਉੱਥੋਂ ਕੁਝ ਸੰਤਰੇ ਤੋੜ ਕੇ ਮਜ਼ਾਕ ‘ਚ ਕਿਹਾ ਕਿ ਪਹਿਲਾ ਤੁਸੀਂ ਹਾਸਤੇ-ਹਾਸਤੇ ਇੱਧਰ ਆਏ ਸੀ ਹੁਣ ਆਹ ਖਾਂਦੇ-ਖਾਂਦੇ ਮੇਰੇ ਮੋਟਰ ਵਾਲੇ ਕੋਠੇ ਤੇ ਆਜੋ ਬਹਿ ਕੇ ਹੋਰ ਦੁੱਖ-ਸੁੱਖ ਕਰਾਂਗੇ। ਉਹਨਾਂ ਨੇ ਇਕ-ਇਕ ਸੰਤਰਾ ਫੜ ਲਿਆ ਤੇ ਇਕ-ਇਕ ਜੇਬ ‘ਚ ਪਾ ਕੇ ਕਹਿੰਦੇ ਸਾਡੇ ਘਰ ਵਾਲੀਆਂ ਵੀ ਨੇ ਨਾਲ ਅਸੀਂ ਜਾ ਕੇ ਉਹਨਾਂ ਨੂੰ ਦੇਵਾਂਗੇ। ਮੈਂ ਕਿਹਾ ਕੋਈ ਨਾ ਜਾਂਦੇ ਉਹਨਾਂ ਲਈ ਝੋਲੀ ਭਰ ਕੇ ਹੋਰ ਲੈ ਜਾਇਓ।

ਚਲੋ ਉਹ ਖੇਤ ਦੀ ਦੱਖਣੀ ਗੁੱਠ ਤੇ ਬਣੀ ਮੋਟਰ ਵੱਲ ਤੁਰ ਪਏ ਤੇ ਮੈਂ ਟਰੈਕਟਰ ਨਾਲ ਦੂਜਾ ਬਿੰਨ ਚੁੱਕਣ ਤੁਰ ਪਿਆ। ਅਸੀਂ ਇਕੱਠੇ ਜਿਹੇ ਮੋਟਰ ਤੇ ਪੁੱਜੇ ਮੈਂ ਚਾਹ ਬਣਾਉਣੀ ਚਾਹੀ ਕਹਿੰਦੇ ਨਹੀਂ ਅਸੀਂ ਅੱਜ ਆਪਣੀਆਂ ਘਰ ਵਾਲੀਆਂ ਨਾਲ ਕਿਤੇ ਸ਼ਾਮ ਦਾ ਖਾਣਾ ਖਾਣ ਜਾਣਾ, ਸੋ ਹਾਲੇ ਇੱਥੇ ਹੀ ਹਾਂ ਇਕ ਦੋ ਦਿਨ, ਚਾਹ ਫੇਰ ਪੀ ਕੇ ਜਾਵਾਂਗੇ। ਕੁਝ ਦੇਰ ਗੱਲਾਂ ਮਾਰ ਲੈਂਦੇ ਹਾਂ ਹੋਰ।

ਮੈਂ ਛੇਤੀ ਦਿਨੇ ਮੰਜਾ ਢਾਇਆ ਤੇ ਕੋਲ ਦੋ ਕੁਰਸੀਆਂ ਕਰ ਲਈਆਂ। ਜੌਨ ਕੁਰਸੀ ਤੇ ਬਹਿ ਗਿਆ ਪਰ ਪਾਲ ਮੰਜੇ ਨੂੰ ਦੇਖ ਬੜਾ ਖ਼ੁਸ਼ ਹੋਇਆ ਕਹਿੰਦਾ ਇਹ ਬੜਾ ਵਧੀਆ ਹੈ। ਤੇ ਉਹ ਆ ਕੇ ਮੇਰੀ ਪੈਂਦ ਉੱਤੇ ਬੈਠ ਗਿਆ। ਮੈਂ ਕਿਹਾ ਪੈਂਦ ਤੇ ਕਾਹਨੂੰ ਬਹਿਣਾ, ਏਧਰ ਨੂੰ ਹੋ ਜਾ। ਉਹ ਕਹਿੰਦਾ ਕਿਉਂ ਇੱਥੇ ਕੀ ਆ? ਮੈਂ ਹੁਣ ਉਸ ਨੂੰ ਕੀ ਦੱਸਾਂ ਵੀ ਸਾਡੀ ਵੱਡੀ ਅੰਬੋ ਕਹਿੰਦੀ ਹੁੰਦੀ ਸੀ ਬਈ ਆਏ ਮਹਿਮਾਨ ਨੂੰ ਪੈਂਦ ਤੇ ਨਹੀਂ ਬਹਾਉਂਦੇ ਹੁੰਦੇ, ਇਹ ਉਸ ਦਾ ਨਿਰਾਦਰ ਹੁੰਦਾ। ਮੈਂ ਪਾਲ ਨੂੰ ਕਿਹਾ ਆਰਾਮਦਾਇਕ ਨਹੀਂ ਹੋਵੇਗੀ ਸੋ ਤੂੰ ਜਾ ਕੇ ਕਹੇਗਾ ਕਿ ਪੰਜਾਬੀਆਂ ਦੇ  ਮੰਜੇ ‘ਤੇ ਬੈਠਣਾ ਤਾਂ ਬਹੁਤ ਔਖਾ। ਗੱਲ ਮੰਜੇ ਦੀ ਤੁਰ ਪਈ ਉਹਨਾਂ ਦੀ ਜਿਗਿਆਸਾ ਸੀ ਕਿ ਇਹ ਕਿੱਥੇ, ਕਿਉਂ ਅਤੇ ਕਾਹਤੋਂ ਵਰਤਦੇ ਹਨ? ਮੈਂ ਸੋਚਿਆ ਜੇ  ਜ਼ਿਆਦਾ ਖੁੱਲ੍ਹ ਕੇ ਦੱਸਣ ਲੱਗ ਪਿਆ ਤਾਂ ਮੇਰੀ ਅੰਗਰੇਜ਼ੀ ਮੁੱਕ ਜਾਣੀ ਆ। ਸੋ ਏਸ ਰੱਸੇ ਦੀ ਸਿਰੇ ਆਲ਼ੀ ਗੰਢ ਇਹ ਹੈ ਕਿ ਜਦੋਂ ਅਸੀਂ ਇਸ ਤੇ ਬਹਿ ਜਾਂਦੇ ਹਾਂ ਤਾਂ ਬਾਈ ਮੱਖਣ ਬਰਾੜ ਦੀ ਲਿਖਤ ਵਾਂਗ ਆਪਣੇ ਆਪ ਨੂੰ ਨਵਾਬ ਜਿਹਾ ਸਮਝਣ ਲੱਗ ਪੈਂਦੇ ਹਾਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਕਹਿੰਦਾ ਕਿ ਇਹ ਮੰਜਾ ਹਰ ਘਰੇ ਹੁੰਦਾ ਅਤੇ ਇਕ ਘਰੇ ਕਈ-ਕਈ  ਹੁੰਦੇ ਆ? ਮੈਂ ਕਿਹਾ ਹਾਂ। ਉਹ ਕਹਿੰਦਾ ਫੇਰ ਤਾਂ “Too Many” ਨਵਾਬ ਹੋਣੇ ਆ ਤੁਹਾਡੇ ਪੰਜਾਬ ‘ਚ ਤਾਂ! ਇਹ ਕਹਿ ਕੇ ਜ਼ੋਰ ਦੀ ਹੱਸ ਪਏ। ਮੈਂ ਕੀ ਦੱਸਾਂ ਕਿ ਬੱਸ ਆਹ ਨਵਾਬੀ ਵਾਲਾ ਭਰਮ ਹੀ ਤਾਂ ਹੈ ਸਾਡੇ ਪੱਲੇ!

ਮਾਹੌਲ ਹਲਕਾ ਫੁਲਕਾ ਬਣ ਗਿਆ ਸੀ ਪਰ ਉਹ ਬੈਠਣ ਦੀ ਥਾਂ ਅੱਚਵੀਂ ਜਿਹੀ ਕਰ ਰਹੇ ਸਨ ਤੇ ਬਾਰ ਬਾਰ ਕਹਿ ਰਹੇ ਸਨ ਅਸੀਂ ਤੇਰਾ ਕੰਮ ਖੜ੍ਹਾ ਦਿੱਤਾ, ਸਾਨੂੰ ਹੁਣ ਜਾਣਾ ਚਾਹੀਦਾ।

ਮੈਂ ਗੱਲ ਛੇੜੀ ਪੱਛਮੀ ਆਸਟ੍ਰੇਲੀਆ ਦੇ ਇਕ ਵੱਡੇ ਜ਼ਿਮੀਂਦਾਰ ਤੇ ‘ਸਪੱਡ ਸ਼ੈੱਡ’ ਜਰਨਲ ਸਟੋਰਾਂ ਦੀ ਲੜੀ ਦੇ ਮਾਲਕ ਟੋਨੀ ਗੁਲ੍ਹਾਟੀ ਬਾਰੇ। ਜਦੋਂ ਮੈਂ ਜਾਣਨਾ ਚਾਹਿਆ ਤਾਂ ਉਹ ਕਹਿੰਦੇ ਬੰਦੇ ਦੀ ਸਿਰੜ ਅਤੇ ਮਿਹਨਤ ਵੱਡੇ-ਵੱਡੇ ਪਹਾੜ ਚੀਰ ਦਿੰਦੀ ਹੈ। ਟੋਨੀ ਨੇ ਜਿੱਥੇ ਮੁਫ਼ਤ ‘ਚ ਆਲੂ ਵੰਡ ਕੇ ਵੱਡੇ ਘਰਾਨਿਆਂ ਨੂੰ ਵਕਤ ਪਾ ਦਿੱਤਾ ਸੀ, ਉੱਥੇ ਸਰਕਾਰ ਦੀ ਧੌਣ ‘ਤੇ ਗੋੜ੍ਹਾ ਰੱਖ ਕੇ ਆਪਣੀ ਹੋਂਦ ਮਨਵਾਉਣ ‘ਚ ਵੀ ਕਾਮਯਾਬ ਹੋਇਆ। ਉਹ ਅਸਲ ਚ ਇਕ ਦਲੇਰ,ਸਾਦਾ ਅਤੇ ਮਿਹਨਤੀ ਇਨਸਾਨ ਹੈ ਤੇ ਅੱਜ ਵੀ ਤੁਸੀਂ ਉਸ ਨੂੰ ਕਾਲੀ ਲੰਮੀ ਨਿੱਕਰ ਪਾਇਆ ਆਪਣੇ ਕਿਸੇ ਖੇਤ ਜਾਂ ਵਪਾਰ ‘ਤੇ ਮਿਹਨਤ ਕਰਦਾ ਦੇਖ ਸਕਦੇ ਹੋ। ਭਾਵੇਂ ਹੁਣ ਉਹ ਇਕ ਸਾਮਰਾਜ ਦਾ ਮਾਲਕ ਹੈ ਪਰ ਉਸ ਨੇ ਕਦੇ ਆਪਣੇ ਪੈਰ ਜ਼ਮੀਨ ਤੋਂ ਨਹੀਂ ਚੱਕੇ। (ਇੱਥੇ ਜ਼ਿਕਰਯੋਗ ਹੈ ਕਿ ਟੋਨੀ ਇਕ ਸਧਾਰਨ ਜ਼ਿਮੀਂਦਾਰ ਸੀ ਤੇ ਉਸ ਨੇ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਮੰਡੀਆਂ ‘ਚ ਰੋਲਣ ਦੀ ਥਾਂ ਸਿੱਧੀ ਲੋਕਾਂ ‘ਚ ਮੁਫ਼ਤ ਵੰਡਣ ਨੂੰ ਤਰਜੀਹ ਦਿੱਤੀ ਤੇ ਅੱਜ ਉਹ ‘ਸਪੱਡ ਸ਼ੈੱਡ’ ਨਾਂ ਦੇ ਸਟੋਰਾਂ ਦੀ ਇਕ ਲੜੀ ਦਾ ਮਾਲਕ ਹੈ ਜਿਸ ਵਿਚ ਤੁਸੀਂ ਸਿੱਧੇ ਖੇਤੋਂ ਪੈਦਾ ਕੀਤੀਆਂ ਤਾਜ਼ੀਆਂ ਚੀਜ਼ਾਂ ਬਿਨਾ ਵਿਚੋਲਿਆਂ ਦੇ ਮੁਨਾਫ਼ੇ ਤੋਂ ਖ਼ਰੀਦ ਸਕਦੇ ਹੋ)

ਤੁਰਦੇ ਤੁਰਦਿਆਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਪੱਛਮੀ ਆਸਟ੍ਰੇਲੀਆ ‘ਚ ਤਾਂ ਸੀ.ਬੀ.ਐੱਚ. ਗਰੁੱਪ ਕਿਸਾਨਾਂ ਦਾ ਆਪਣਾ ਗਰੁੱਪ ਹੈ ਤੇ ਮੈਂ ਸੁਣਿਆ ਜਦੋਂ ਦਾ ਉਹ ਹੋਂਦ ‘ਚ ਆਇਆ ਕਿਸਾਨ ਸੌਖੇ ਹੋ ਗਏ? ਕਹਿੰਦੇ! ਹੁੰਦਾ ਸੀ ਕਦੇ, ਹੁਣ ਤਾਂ ਬਲੱਡੀ ਕਾਰਪੋਰੇਟ ਘਰਾਨਿਆਂ ਦੇ ਹੱਥ ਚੜ੍ਹ ਗਿਆ। ਹੁਣ ਤਾਂ ਜੋ ਉਹ ਕਹਿੰਦੇ ਆ ਉਹੀ ਕਰਦੇ ਆ। ਮੇਰੇ ਮੂੰਹੋਂ ਅਚਨਚੇਤ ਨਿਕਲ ਗਿਆ ਕਿ ਅੱਛਾ ਇੱਥੇ ਵੀ ਅਡਾਨੀ ਤੇ ਅੰਬਾਨੀ ਆ ਗਏ। ਉਹ ਮੇਰੇ ਵੱਲ ਅਜੀਬ ਜਿਹਾ ਮੂੰਹ ਬਣਾ ਕੇ ਕਹਿੰਦਾ ਨਹੀਂ ‘ਤੁਹਾਡਾ’ ਅਡਾਨੀ ਤਾਂ ਕੋਲੇ ਦੀਆਂ ਖ਼ਾਨਾਂ ‘ਚ ਮੂੰਹ ਮਾਰਦਾ ਫਿਰਦਾ। ਇੱਥੇ ਤਾਂ ਕਣਕ ਅਤੇ ਦਾਲਾਂ ‘ਚ ਹੋਰ ਹੀ ਅਡਾਨੀ ਪੈਦਾ ਹੋਏ ਫਿਰਦੇ ਹਨ। ਪਿਛਲੇ ਦਿਨਾਂ ‘ਚ ਸੀ.ਬੀ.ਐੱਚ. ਗਰੁੱਪ ਬਾਰੇ ਕਾਫ਼ੀ ਕੁਝ ਚੰਗਾ ਸੁਣਿਆ ਸੀ ਪਰ ਕਹਿੰਦੇ ਹਨ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ। ਜੌਨ ਕਹਿੰਦਾ ਮੈਨੂੰ ਤਾਂ ਲਗਦਾ ਗਿਆਨ ਸਾਡੀ ਕੁਆਲਿਟੀ ਲਾਈਫ਼ ਨੂੰ ਖਾ ਗਿਆ। ਸਾਡੇ ਪਿਓ ਦਾਦੇ ਅਨਪੜ੍ਹ ਸਨ।  ਉਹਨਾਂ ਕੋਲ ਭਾਵੇਂ ਵਸੀਲਿਆਂ ਦੀ ਘਾਟ ਸੀ ਪਰ ਚੰਗੀ ਸਿਹਤ ਅਤੇ ਸ਼ਾਹੀ ਜ਼ਿੰਦਗੀ ਸੀ। ਜੌਨ ਦੀਆਂ ਗੱਲਾਂ ਦਾ ਦਰਦ ਅੱਜ ਕਲ ਪੜ੍ਹ-ਲਿਖ ਗਿਆਨਵਾਨ ਕਹਾਉਂਦੀ ਪੀੜ੍ਹੀ ‘ਤੇ ਸਵਾਲੀਆ ਨਿਸ਼ਾਨ ਲਾ ਰਿਹਾ ਸੀ।

ਅਡਾਨੀ ਦੀ ਗੱਲ ਆਉਣ ਤੇ ਮੈਂ ਕਿਹਾ ਕਿ ਉਹ ਤਾਂ ਵਪਾਰੀ ਆ ਪਰ ਜਿਸ ਨੇ ਉਸ ਨੂੰ ਇਹ ਵਣਜ ਸ਼ੁਰੂ ਕਰਵਾਉਣ ‘ਚ ਦਲਾਲੀ ਖਾਧੀ ਹੈ ਉਸ ਦਾ ਤਾਂ ਛੇਤੀ ਹੀ ਮੂੰਹ ਕਾਲਾ ਹੋਵੇਗਾ। ਕਿਉਂਕਿ ਮੇਰਾ ਮੰਨਣਾ ਹੈ ਕਿ ਕਹਾਵਤਾਂ ਕਦੇ ਝੂਠੀਆਂ ਨਹੀਂ ਹੁੰਦੀਆਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਜਾਣਦਾ ਉਸ ਦਲਾਲ ਨੂੰ? ਮੈਂ ਕਿਹਾ ਹਾਂ ਉਸੇ ਦੇ ਸਤਾਏਂ ਸਾਡੇ ਕਿਸਾਨ ਨੂੰ ਵੀ ਸੱਤ ਮਹੀਨੇ ਹੋ ਗਏ ਸੜਕਾਂ ਤੇ ਰੁਲਦੇ ਨੂੰ। ਉਹ ਕਹਿੰਦੇ ਕੀ ਇਹ ਸੱਚ ਹੈ ਕਿ ਉਹ ਸਿਰਫ਼ ਦੋ ਘਰਾਨਿਆਂ ਦਾ ਪ੍ਰਧਾਨ ਮੰਤਰੀ ਹੈ। ਮੈਂ ਕਿਹਾ ਨਹੀਂ ਇਹ ਸੱਚ ਨਹੀਂ ਅਸਲ ‘ਚ ਤਾਂ ਉਹ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਹੈ ਪਰ ਪਾਲਤੂ ਸਿਰਫ਼ ਦੋ ਘਰਾਂ ਦਾ। ਦਿੱਲ੍ਹੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੀ ਗੂੰਝ ਇਹਨਾਂ ਦੇ ਕੰਨਾਂ ਤੱਕ ਪਹਿਲਾਂ ਹੀ ਪੁੱਜ ਚੁੱਕੀ ਸੀ।

ਜੌਨ ਤੇ ਪਾਲ ਸਿਰ ਮਾਰ ਕੇ (ਗੋਰਿਆਂ ਦਾ ਕਿਸੇ ਗੱਲ ਪ੍ਰਤੀ ਹਮਦਰਦੀ ਜਤਾਉਣ ਦਾ ਇਹ ਵੱਖਰਾ ਅੰਦਾਜ਼ ਹੈ) ਆਪਣੇ ਭਾਵ ਪ੍ਰਗਟਾਉਂਦੇ ਹੋਏ ਵਾਹੇ ਵਾਹਣ ਵਿਚ ਦੀ ਤੁਰ ਪਏ। ਮੈਂ ਨਾਲ ਤੁਰ ਪਿਆ ਗਿੱਠ ਗਿੱਠ ਲੰਮੀਆਂ ਮਿਰਚਾਂ ਮਿੱਟੀ ‘ਚ ਦੱਬੀਆਂ ਦੇਖ ਕੇ ਕਹਿੰਦੇ ਅੱਛਾ ਹੁਣ ਇੱਥੇ ਦਫ਼ਨਾ ਦਿੱਤਿਆਂ ਵਿੰਗੀਆਂ ਮਿਰਚਾਂ? ਇਹ ਸੁਣ ਅਸੀਂ ਸਾਰੇ ਦਰਦ ਨਾਲ ਲਬਰੇਜ਼ ਹਾਸਾ ਹੱਸ ਪਏ ਤੇ ਹਾਸਤੇ-ਹਾਸਤੇ ਸੰਤਰਿਆਂ ਕੋਲ ਆ ਗਏ। ਮੈਂ ਕਿਹਾ ਸੰਤਰੇ ਲੈਂਦੇ ਜਾਓ। ਉਹ ਕਹਿੰਦੇ ਹੈਗੇ ਸਾਡੀ ਜੇਬ ‘ਚ। ਮੈਂ ਕਿਹਾ ਇਕ-ਇਕ ਨਾਲ ਕੀ ਬਣੂ ? ਮੈਂ ਤੋੜ ਕੇ ਦਿੰਦਾ ਤੁਹਾਨੂੰ, ਮਿੱਠੇ ਜਿਹੇ। ਮੈਂ ਤੋੜੀ ਜਾਵਾਂ ਤੇ ਉਹ ਕਹੀ ਜਾਣ ਬੱਸ ਬਹੁਤ ਆ, ਪਹਿਲਾਂ ਹੀ ਇਸ ਬਾਰ ਤੇਰਾ ਖਰਚਾ ਤੁੜਵਾਈ ‘ਤੇ ਬਹੁਤ ਹੋਇਆ। ਮੈਂ ਆਲਾ ਦੁਆਲਾ ਦੇਖ ਰਿਹਾ ਸੀ ਕਿ ਕਾਹਦੇ ‘ਚ ਪਾਵਾਂ ਤਾਂ ਜੌਨ ਨੇ ਆਪਣੀ ਕੋਟੀ ਦੀ ਝੋਲੀ ਬਣਾ ਲਈ ਮੈਂ ਉਸ ਦੀ ਝੋਲੀ ‘ਚ ਸੰਤਰੇ ਪਾ ਕੇ ਉਹਨਾਂ ਨੂੰ ਅਲਵਿਦਾ ਕਹੀ ਤੇ ਸੋਚ ਰਿਹਾ ਸੀ ਦੁਨੀਆ ‘ਚ ਸਭ ਤੋਂ ਪਹਿਲਾਂ ਸਾਰੇ ਰਿਸ਼ਤੇ ਇਨਸਾਨੀਅਤ ਦੇ ਹੁੰਦੇ ਹਨ। ਫੇਰ ਉਹ ਰਿਸ਼ਤੇ ਕਿੱਤਿਆਂ ਦੇ ਹਿਸਾਬ ‘ਚ ਜੋਖੇ ਜਾਂਦੇ ਹਨ ਅਤੇ ਉਹਨਾਂ ‘ਚੋਂ ਹੀ ਇਕ ‘ਕਿਸਾਨੀਅਤ’ ਦਾ ਰਿਸ਼ਤਾ ਜੌਨ ਤੇ ਪਾਲ ਨੂੰ ਮੇਰੇ ਕੋਲ ਖਿੱਚ ਲਿਆਇਆ ਸੀ।

“ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?”
ਆਧੁਨਿਕ ਯੁੱਗ ਦੇ ਵਿਚ ਨਿੱਜਤਾ ਛਿੱਕੇ ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਪਰ, ਪਰਦੇ ਦਾ ਮਤਲਬ ਸਮਝਦੇ ਸਨ। ਉਹ ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸਨ। ਪਰ ਅੱਜ ਹਰ ਕੋਈ ਆਪਣੇ ਪੋਤੜੇ ਜੱਗ ਦੇ ਸਾਹਮਣੇ ਫਿਰੋਲਣ ‘ਚ ਵਡਿਆਈ ਮਹਿਸੂਸ ਕਰਦਾ ਹੈ। ਹੋ ਸਕਦਾ ਇਸੇ ਨੂੰ ਪੀੜ੍ਹੀਆਂ ਦਾ ਪਾੜਾ (ਜਨਰੇਸ਼ਨ ਗੈਪ) ਕਿਹਾ ਜਾਂਦਾ ਹੋਵੇ? ਹੋ ਸਕਦਾ ਪੜ੍ਹਨ ਲਿਖਣ ਨਾਲ ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਕੇ ਇਹ ਕਹਿੰਦਾ ਹੋਵੇ ਕਿ ਨਿੱਜਤਾ ਦਾ ਜਨਾਜ਼ਾ ਕੱਢਣ ਵਾਲਾ ਹੀ ਮਹਾਨ ਹੁੰਦਾ ਹੈ। ਪਰ ਇਸ ਦਾ ਦੂਜਾ ਪੱਖ ਵੀ ਹੈ ਉਹ ਵੀ ਵਿਚਰਾਂਗੇ ਇਸ ਲੇਖ ‘ਚ ਅਤੇ ਆਪ ਸਭ ਅੱਗੇ ਇਕ ਬੇਨਤੀ ਕਰਾਂਗੇ। ਜੇ ਕਰ ਮੰਨੋ ਤਾਂ ਭਲਾ, ਜੇ ਨਾ ਮੰਨੋ ਤਾਂ ਵੀ ਭਲਾ।

ਨਿੱਜਤਾ ਨੂੰ ਦੋ ਹਿੱਸਿਆਂ ‘ਚ ਵੰਡਦੇ ਹਾਂ ਇਕ ਆਪਣੀ ਤੇ ਇਕ ਦੂਜੇ ਦੀ(ਵੈਸੇ ਨਿੱਜਤਾ ਸ਼ਬਦ ਨਿਜ ਤੋਂ ਹੋਂਦ ‘ਚ ਆਇਆ ਹੈ  ਸੋ ਸ਼ਾਇਦ ਇੱਥੇ ਦੂਜੇ ਲਈ ਇੰਝ ਨਹੀਂ ਵਰਤਿਆ ਜਾ ਸਕਦਾ ਪਰ ਅਸੀਂ ਇੱਥੇ ਇਸ ਨੂੰ ਪ੍ਰਾਈਵੇਸੀ ਤੋਂ ਲੈ ਰਹੇ ਹਾਂ)।

ਆਪਣੀ ਨਿੱਜਤਾ ਤੇ ਤੁਹਾਨੂੰ ਪੂਰਾ ਅਧਿਕਾਰ ਹੈ। ਸੋ ਇਸ ਤੇ ਗੱਲ ਕਰਨ ‘ਚ ਸਮਾਂ ਜਾਇਆ ਨਹੀਂ ਕਰਾਂਗੇ। ਦੂਜੇ ਦੀ ਨਿੱਜਤਾ ਵੀ ਅੱਗੇ ਦੋ ਕਿਸਮ ਦੀ ਹੁੰਦੀ ਹੈ ਇਕ ਜਿਉਂਦੇ ਜੀ ਦੀ ਤੇ ਇਕ ਉਸ ਦੇ ਮਰਨ ਪਿੱਛੋਂ ਦੀ। ਜਿਊਂਦੇ ਜੀਅ ਤਾਂ ਅਗਲਾ ਆਪੇ ਨਜਿੱਠੂ, ਜੇ ਕੋਈ ਉਸ ਦੀ ਨਿੱਜਤਾ ‘ਚ ਖ਼ਲਲ ਪਾਊ। ਪਰ ਜੋ ਇਨਸਾਨ ਦੁਨੀਆ ਛੱਡ ਗਿਆ ਉਸ ਦੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਤਾਂ ਤੁਸੀਂ ਖੰਘਾਲ ਸਕਦੇ ਹੋ ਪਰ ਉਸ ਦੀ ਨਿੱਜਤਾ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਬਣਦਾ। ਸੋ ਆਓ ਕੁਝ ਇਸੇ ਵਿਸ਼ੇ ‘ਤੇ ਵਿਚਾਰ ਕਰੀਏ।

ਆਸਟ੍ਰੇਲੀਆ ਆ ਕੇ ਬਹੁਤ ਕੁਝ ਨਵਾਂ ਦੇਖਿਆ, ਸੁਣਿਆ, ਸਮਝਿਆ ਅਤੇ ਅਪਣਾਇਆ। ਭਾਵੇਂ ਉਹਨਾਂ ‘ਚੋਂ ਬਹੁਤ ਸਾਰੀਆਂ ਗੱਲਾਂ ਬਾਰੇ ਸੰਖੇਪ ‘ਚ ਪਹਿਲਾ ਤੋਂ ਹੀ ਜਾਣਦੇ ਸੀ ਪਰ ਗਹਿਰਾਈ ‘ਚ ਇੱਥੇ ਆ ਕੇ ਪਤਾ ਚੱਲਿਆ।

ਅੱਜ ਜਦੋਂ ਦੁਨੀਆ ਇਕ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਹਰ ਦਿਨ ਚੜ੍ਹਦੇ ਨੂੰ ਸੋਸ਼ਲ ਮੀਡੀਆ ਦੁਖਦਾਈ ਸੁਨੇਹਿਆਂ ਨਾਲ ਲੱਦਿਆ ਦਿਖਾਈ ਦਿੰਦਾ ਹੈ ਤਾਂ ਉਸੇ ਦੌਰਾਨ ਜੋ ਨਿੱਜਤਾ ਦਾ ਘਾਣ ਸਾਨੂੰ ਦੇਖਣ ਨੂੰ ਮਿਲਦਾ ਬੱਸ ਉਸੇ ਬਾਰੇ ਅੱਜ ਗੱਲ ਕਰਨੀ ਹੈ ਕਿ ਕੀ “ਇਕ ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਤੌਰ ਤੇ ਸੋਸ਼ਲ ਮੀਡੀਆ ਉੱਤੇ ਪਾਉਣਾ ਕਿੰਨਾ ਕੁ ਜਾਇਜ਼ ਹੈ?”

ਗੱਲ ਨੂੰ ਪੁਖ਼ਤਾ ਕਰਨ ਲਈ ਦੋ ਕੁ ਹੱਡ-ਬੀਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ।

ਯੂ ਟਿਊਬ ਚੈਨਲ ‘ਪੇਂਡੂ ਆਸਟ੍ਰੇਲੀਆ’ ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਹੈ। ਮੈਨੂੰ ਅਤੇ ਮਨਪ੍ਰੀਤ ਸਿੰਘ ਢੀਂਡਸਾ ਨੂੰ ਸੰਗੀਤਿਕ ਫ਼ਿਲਮਾਂ ਬਣਾਉਣ ਦਾ ਭੂਤ ਸਵਾਰ ਹੋ ਗਿਆ। ਇਕ ਗਾਣਾ ਤਿਆਰ ਕੀਤਾ ਤੇ ਸ਼ੁਰੂ ਹੋ ਗਿਆ ਉਸ ਨੂੰ ਫਿਲਮਾਉਣ ਦਾ ਕੰਮ। ਚੰਗੀ ਪਟਕਥਾ ਲਿਖੀ, ਅਦਾਕਾਰੀ ਲਈ ਨੌਜਵਾਨ ਮੁੰਡੇ ਕੁੜੀਆਂ ਲੱਭੇ। ਇਸੇ ਦੌਰਾਨ ਇਕ ਇਰਾਨੀ ਕੁੜੀ ‘ਡੋਰਸਾ’ ਮਿਲੀ। ਜੋ ਕਿ ਹਿੰਦੀ ਫ਼ਿਲਮਾਂ ਦੀ ਮੁਰੀਦ ਸੀ। ਉਸ ਨੂੰ ਗਾਣੇ ਦੀ ਮੁੱਖ ਅਦਾਕਾਰਾ ਦੇ ਤੌਰ ‘ਤੇ ਚੁਣ ਲਿਆ। ਵੱਖੋ-ਵੱਖ ਮਨਮੋਹਕ ਥਾਂਵਾਂ ਤੇ ਗੀਤ ਫ਼ਿਲਮਾਇਆ। ਕੁਝ ਅਖੀਰੀ ਸੀਨ ਲੈਣ ਲਈ ਅਸੀਂ ਸਾਊਥ ਆਸਟ੍ਰੇਲੀਆ ਦੇ ਬਹੁਤ ਹੀ ਖ਼ੂਬਸੂਰਤ ਇਲਾਕੇ ਬਰੋਸਾ-ਵੈਲੀ ਦੀ ਇਕ ਖ਼ੂਬਸੂਰਤ ਸ਼ਮਸ਼ਾਨ ਨੂੰ ਚੁਣਿਆ। ਅਸੀਂ ਸੈੱਟ ਲਾ ਕੇ ਅਦਾਕਾਰਾ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਉਹ ਆਈ ਤਾਂ ਕਾਰ ‘ਚੋਂ ਉੱਤਰਦੇ ਹੀ ਬੋਲੀ ਕਿ “ਕੀ ਸੀਨ ਹੈ?” ਅਸੀਂ ਕਿਹਾ ਬੱਸ ਤੁਸੀਂ ਸਾਥੀ ਅਦਾਕਾਰ ਦਾ ਹੱਥ ਫੜ ਕੇ ਇਸ ਸ਼ਮਸ਼ਾਨ ਭੂਮੀ ਵਿਚੋਂ ਦੀ ਲੰਘ ਜਾਣਾ ਹੈ। ਕਿਉਂਕਿ ਗੀਤ ਦੇ ਕੁਝ ਬੋਲ ਏਦਾਂ ਦੇ ਸਨ। ਪਰ ਉਹ ਤਾਂ ਇਹ ਸੁਣਨ ਸਾਰ ਸਾਨੂੰ ਪੈ ਗਈ ਕਹਿੰਦੀ “ਕੀ ਤੁਹਾਡੇ ਹਿਰਦੇ ‘ਚ ਇਹਨਾਂ ਤੁਰ ਗਏ ਲੋਕਾਂ ਪ੍ਰਤੀ ਭੋਰਾ ਸਤਿਕਾਰ ਨਹੀਂ? ਮੈਂ ਤਾਂ ਤੁਹਾਡੀਆਂ ਫ਼ਿਲਮਾਂ ‘ਚ ਦੇਖਿਆ ਸੁਣਿਆ ਸੀ ਕਿ ਤੁਸੀਂ ਬਹੁਤ ਸੰਸਕਾਰੀ ਹੁੰਦੇ ਹੋ। ਜਾਓ ਮੈਂ ਨਹੀਂ ਕਰਨਾ ਇਹ ਸੀਨ ਤੇ ਨਾ ਇਹ ਗਾਣਾ।” ਉਸ ਵਕਤ ਸਾਡੇ ਕੀ ਹਾਲ ਹੋਏ ਹੋਣਗੇ! ਇਹ ਤੁਸੀਂ ਹੁਣ ਆਪ ਆਪਣੇ ਦਿਮਾਗ਼ ‘ਚ ਚਿਤਰ ਲਵੋ।

ਚਲੋ ਬੜੀ ਮੁਸ਼ਕਲ ਨਾਲ ਅਸੀਂ ਡੋਰਸਾ ਨੂੰ ਸਮਝਾ ਕੇ ਘਰ ਤੋਰਿਆ ਤੇ ਆਪਣੀ ਸਾਰੀ ਮਿਹਨਤ ਖੂਹ ‘ਚ ਪਾ ਕੇ ਨਵੇਂ ਸਿਰੇ ਤੋਂ ਹੋਰ ਅਦਾਕਾਰਾਂ ਤੇ ਹੋਰ ਪਟਕਥਾ ਨਾਲ ਗੀਤ ਫ਼ਿਲਮਾਇਆ। ਪਰ ਹਾਂ ਜੋ ਸਬਕ ਉਹ ਕੁੜੀ ਸਾਨੂੰ ਦੇ ਗਈ, “ਨਾ ਹਾਲੇ ਭੁੱਲੇ ਹਾਂ ਨਾ ਕਦੇ ਭੁੱਲਾਂਗੇ।” ਜਾਂਦੀ-ਜਾਂਦੀ ਉਹ ਕਹਿੰਦੀ ਕਿ “ਕੀ ਹੋਇਆ ਇਹ ਅੱਜ  ਸੰਸਾਰ ‘ਚ ਨਹੀਂ ਹਨ ਪਰ ਕੀ ਜੇ ਉਹ ਹੁੰਦੇ, ਉਹ ਸਾਨੂੰ ਆਪਣੀ ਨਿੱਜਤਾ ਵੱਲ ਝਾਕਣ ਦਿੰਦੇ?” ਉਸ ਦੇ ਸਵਾਲ ਬਹੁਤ ਗਹਿਰੇ ਸਨ। ਉਹਨਾਂ ਦਾ ਜਵਾਬ ਨਮੋਸ਼ੀ ਭਰੀ ਚੁੱਪ ਨਾਲ ਅਤੇ ਪਛਤਾਵੇ ਨਾਲ ਹੀ ਦਿੱਤਾ ਜਾ ਸਕਦਾ ਸੀ। ਜੋ ਅਸੀਂ ਉਸ ਵਕਤ ਦਿੱਤਾ।

ਦੂਜੀ ਘਟਨਾ ਵੀ ਸੁਣ ਲਵੋ। ਮੈਂ ਆਸਟ੍ਰੇਲੀਆ ਆਪਣੇ ਵੱਡੇ ਸਾਢੂ ਸਾਹਿਬ ਸ ਨਿਰਮਲ ਸਿੰਘ ਦੇ ਕਹਿਣ ਅਤੇ ਉਹਨਾਂ ਦੀ ਮਦਦ ਸਦਕਾ ਹੀ ਆਉਣ ‘ਚ ਕਾਮਯਾਬ ਹੋਇਆ ਸੀ। ਰੱਬੀ ਰੂਹ ਸਨ ਉਹ। ਅਚਾਨਕ ਇਕ ਭੈੜੀ ਬਿਮਾਰੀ ਉਹਨਾਂ ਨੂੰ ਸਾਡੇ ਕੋਲੋਂ ਲੈ ਗਈ। ਉਹਨਾਂ ਦੇ ਬੱਚੇ ਹਾਲੇ ਜਵਾਨੀ ਦੀ ਦਹਿਲੀਜ਼ ‘ਤੇ ਸਨ। ਜਦੋਂ ਆਖ਼ਰੀ ਰਸਮਾਂ ਦੀ ਗੱਲ ਆਈ ਤਾਂ ਵੀਰ ਜੀ ਦੇ ਕੁਝ ਕੁ ਖ਼ਾਸ ਮਿੱਤਰ ਮੇਰੇ ਨਾਲ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਨ। ਸਾਰਿਆਂ ਨੇ ਰਲ-ਮਿਲ ਆਖ਼ਰੀ ਰਸਮਾਂ ਦੀ ਰੂਪ ਰੇਖਾ ਤਹਿ ਕਰ ਲਈ। ਜਦੋਂ ਇਹ ਉਹਨਾਂ ਦੇ ਬੱਚਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਬੇਟਾ ਤਖ਼ਤ ਸਿੰਘ, ਜੋ ਕਿ ਇੱਥੋਂ ਦਾ ਜੰਮਪਲ ਹੈ ਕਹਿੰਦਾ, ਨਹੀਂ! ਇਹ ਸਾਨੂੰ ਮਨਜ਼ੂਰ ਨਹੀਂ। ਅਸੀਂ ਠਠੰਬਰ ਗਏ ਕਿ ਕਿਹੜੀ ਗੁਸਤਾਖ਼ੀ ਹੋ ਗਈ। ਸਾਡੇ ਕੋਲੋਂ। ਕਹਿੰਦੇ ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ।  ਉਹਨਾਂ ਨੂੰ ਅਖੀਰੀ ਇਸ਼ਨਾਨ ਦਾ ਹੱਕ ਸਿਰਫ਼ ਸਾਡੇ ਕੋਲ ਆ। ਉਹ ਬੱਚਾ ਅੱਖਾਂ ਲਾਲ ਕਰ ਕੇ ਸਾਨੂੰ ਸਵਾਲ ਕਰ ਰਿਹਾ ਸੀ ਕਿ ਜੇ ਮੇਰੇ ਡੈਡੀ ਜਿਊਂਦੇ ਹੁੰਦੇ ਉਹ ਏਦਾਂ ਇਕ ਭੀੜ ਕੋਲੋਂ ਨਹਾਉਣਾ ਚਾਹੁੰਦੇ? ਭਾਵੇਂ ਸਾਡੇ ਲਈ ਇਹ ਗੱਲ ਮੁੱਢੋਂ ਨਵੀਂ ਸੀ ਅਸੀਂ ਕਦੇ ਇਸ ਪੱਖ ਤੋਂ ਦੇਖਿਆ ਸੋਚਿਆ ਹੀ ਨਹੀਂ ਸੀ। ਪਰ ਗੱਲ ਬਹੁਤ ਪਤੇ ਦੀ ਅਤੇ ਵਜ਼ਨਦਾਰ ਸੀ। ਸੋ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਪਰਵਾਰਿਕ ਨਿੱਜਤਾ ਨੂੰ ਕਾਇਮ ਰੱਖਿਆ।

ਉਪਰੋਕਤ ਦੋ ਦਲੀਲਾਂ ਸ਼ਾਇਦ ਬਹੁਤ ਹਨ ਮੇਰੀ ਗੱਲ ਰਾਹ ਪਾਉਣ ਲਈ। ਸੋ ਦੋਸਤੋ ਹੁਣ ਜਦੋਂ ਵੀ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਮਿਰਤਕ ਦੇਹਾਂ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਦਿਲ ਅੰਦਰ ਧੂਹ ਪੈਂਦੀ ਹੈ ਕਿ ਕਦੋਂ ਸਾਡੀ ਸਮਝ ਡੋਰਸਾ ਅਤੇ ਤਖ਼ਤ ਵਰਗੀ ਹੋਵੇਗੀ?

ਵੱਡੀ ਗੱਲ ਤਾਂ ਇਹ ਹੈ ਕਿ ਜੋ ਆਖ਼ਰੀ ਫ਼ੋਟੋ ਬੰਦਾ ਦੇਖ ਲੈਂਦਾ, ਤਾਅ ਉਮਰ ਉਹੀ ਜ਼ਿਹਨ ‘ਚ ਘੁੰਮਦੀ ਰਹਿੰਦੀ ਹੈ। ਉੱਘੇ ਕਲਾਕਾਰ ਜਸਪਾਲ ਭੱਟੀ ਹੋਰਾਂ ਨਾਲ ਮੈਂ ਉਹਨਾਂ ਦੀ ਮੌਤ ਤੋਂ ਕੁਝ ਕੁ ਘੰਟੇ ਪਹਿਲਾਂ ਰੇਡੀਓ ਤੇ ਇਕ ਮੁਲਾਕਾਤ ਕੀਤੀ ਸੀ। ਬਹੁਤ ਖ਼ੂਬਸੂਰਤ ਯਾਦਾਂ ਸਨ ਦਿਮਾਗ਼ ‘ਚ। ਪਰ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਿਸੇ ਨੇ ਉਹਨਾਂ ਦੀ ਮਿਰਤਕ ਦੇਹ ਦੀਆਂ ਤਸਵੀਰਾਂ ਹਸਪਤਾਲ ਦੇ ਇਕ ਸਟਰੈਚਰ ਤੇ ਬਹੁਤ ਹੀ ਬੁਰੀ ਹਾਲਤ ‘ਚ ਸੋਸ਼ਲ ਮੀਡੀਆ ‘ਤੇ ਪਾ ਦਿੱਤੀਆਂ ਤੇ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਮੇਰੀਆਂ ਯਾਦਾਂ ‘ਚ ਕਦੇ ਉਹ ਮੁਸਕਰਾਉਂਦਾ ਜਸਪਾਲ ਭੱਟੀ ਨਹੀਂ ਦਿਸਿਆ। ਕਹਿੰਦੇ ਆ ਰਾਜੇਸ਼ ਖੰਨਾ ਨੇ ਆਪਣੀ ਬਿਮਾਰੀ ਦੀ ਹਾਲਤ ‘ਚ ਆਪਣੇ ਆਪ ਨੂੰ ਅੰਦਰ ਤਾੜ ਲਿਆ ਸੀ ਕਿਉਂਕਿ ਉਹ ਚਾਹੁੰਦਾ ਸੀ ਉਸ ਦੀ ਸੁਪਰ ਸਟਾਰ ਦੀ ਸ਼ਾਖ਼ ਉਸ ਦੇ ਚਾਹੁਣ ਵਾਲਿਆਂ ‘ਚ ਬਣੀ ਰਹੇ। ਨਾ ਕਿ ਲੋਕ ਉਸ ਦੀਆਂ ਬੁਰੀ ਹਾਲਤ ‘ਚ ਤਸਵੀਰਾਂ ਦੇਖਣ ਤੇ ਉਸੇ ਰਾਜੇਸ਼ ਖੰਨੇ ਨੂੰ ਰਹਿੰਦੀ ਉਮਰ ਯਾਦ ਕਰਨ।

ਹਰ ਮੁਲਕ ਨੇ ਆਪਣੇ-ਆਪਣੇ ਢੰਗ ਨਾਲ ਇਸ ਮਸਲੇ ਤੇ ਕਾਨੂੰਨ ਵੀ ਬਣਾਏ ਹੋਏ ਹਨ। ਪਰ ਅਫ਼ਸੋਸ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਇਹਨਾਂ ਦੀ ਵਰਤੋਂ ਕਰਦੇ ਹਨ। ਕਾਨੂੰਨ ਵਰਤੋਗੇ ਵੀ ਕੀਹਦੇ ਉੱਤੇ? ਕਿਉਂਕਿ ਅਸੀਂ ਤਾਂ ਆਪ ਹੀ ਆਪਣਿਆਂ ਦੀਆਂ ਹੀ ਮਿਰਤਕ ਦੇਹਾਂ ਦੀਆਂ ਤਸਵੀਰਾਂ ਜਨਤਕ ਸਾਂਝੀਆ ਕਰਦੇ ਹਾਂ। ਹਾਂ ਇਕ ਕਾਨੂੰਨ ਅਕਾਲ ਪੁਰਖ ਦੀ ਰਜ਼ਾ ‘ਚ ਦੁਨਿਆਵੀ ਵੀ ਹੈ ਜਿਸ ‘ਚ ਕਿਸੇ ਦੀ ਮਿੱਟੀ ਨੂੰ ਸਾਂਭਣਾ ਵੀ ਇਕ ਵੱਡਾ ਪੁੰਨ ਦੱਸਿਆ ਗਿਆ ਹੈ।

ਕਿਸੇ ਵੀ ਮਿਰਤਕ ਦੇਹ ਦੀ ਤਸਵੀਰ ਜਨਤਕ ਕਰਨ ਤੋਂ ਪਹਿਲਾਂ ਐਨਾ ਕੁ ਸੋਚ ਲਿਆ ਕਰੋ ਕਿ ਤੁਸੀਂ ਆਪ ਦਸ-ਦਸ ਤਸਵੀਰਾਂ ‘ਚੋਂ ਫ਼ਿਲਟਰ ਲਾ-ਲਾ ਕੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਪਾਉਂਦੇ ਹੋ ਤੇ ਕੀ ਤੁਸੀਂ ਚਾਹੋਗੇ ਕਿ ਕੋਈ ਤੁਹਾਡੀ ਬੇ-ਸੂਰਤ ਤਸਵੀਰ ਕੋਈ ਜਨਤਕ ਕਰੇ? ਮੈਂ ਤਾਂ ਕਦੇ ਵੀ ਨਹੀਂ ਚਾਹਾਂਗਾ ਕੋਈ ਮੇਰੀ ਨੱਕ ‘ਚ ਫੰਭੇ ਪਾਈ ਤਸਵੀਰ ਖਿੱਚੇ ਤੇ ਜਨਤਕ ਕਰੇ। ਸੋ ਇਸੇ ਲਈ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਇਨਸਾਨ ਨੂੰ ਤੁਸੀਂ ਸੱਚੀਂ ਦਿਲੋਂ ਚਾਹੁੰਦੇ ਸੀ ਤਾਂ ਉਸ ਦੀ ਨਿੱਜਤਾ ਨੂੰ ਧਿਆਨ ਰੱਖਦੇ ਉਸ ਦੀ ਮਿਰਤਕ ਦੇਹ ਦੀਆਂ ਤਸਵੀਰਾਂ ਨਾਲੋਂ ਉਸ ਦੇ ਚੰਗੇ ਸਮੇਂ ਦੀ ਤਸਵੀਰ ਨੂੰ ਜਨਤਕ ਕਰ ਕੇ ਆਪਣੀ ਹਮਦਰਦੀ ਜ਼ਾਹਿਰ ਕਰ ਲਿਆ ਕਰੋ।

ਹੋ ਸਕਦਾ ਮੈਂ ਗ਼ਲਤ ਹੋਵਾਂ! ਪਰ ਅੱਜ ਦੇ ਯੁੱਗ ‘ਚ ਹਰ ਬੰਦੇ ਕੋਲ ਆਪਣੇ ਵਿਚਾਰ ਰੱਖਣ ਦੇ ਹੱਕ ਅਤੇ ਸਾਧਨ ਹਨ ਸੋ ਉਮੀਦ ਹੈ ਇਸ ਵਿਸ਼ੇ ‘ਤੇ ਉਸਾਰੂ ਚਰਚਾ ਜਾਰੀ ਰੱਖੋਗੇ।

ਟਿਕ-ਟਾਕ ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਆਖ਼ਿਰ ਬਾਰਾਂ ਸਾਲਾਂ ਬਾਅਦ ਹੁਣ ਫੇਰ ਆਸਟ੍ਰੇਲੀਆ ‘ਚ  ਕੁਝ ਕੁ ਲੋਕਾਂ ਕਾਰਨ ਸਾਡਾ ਨੌਜਵਾਨ ਵਰਗ ਚਰਚਾ ‘ਚ ਹੈ। ਭਾਵੇਂ ਇਹਨਾਂ ਬਾਰਾਂ ਸਾਲਾਂ ਦੌਰਾਨ ਸਾਡੇ ਬਹੁਤ ਸਾਰੇ ਬੱਚਿਆਂ ਨੇ, ਵੱਡੀਆਂ-ਵੱਡੀਆਂ ਮੱਲ੍ਹਾਂ ਮਾਰੀਆਂ। ਪਰ ਅੱਜ ਦੇ ਯੁੱਗ ਦੀ ਰੀਤ ਹੈ ਕਿ ਜੋ ਚੰਗਾ ਕਾਰਜ ਹੋਵੇ ਉਹ ਨਜ਼ਰਾਂ ਤੋਂ ਓਹਲੇ ਹੀ ਰਹਿ ਜਾਂਦਾ ਹੈ ਪਰ ਬੁਰਾ ‘ਕਾਰਾ’ ਨਜ਼ਰੀ ਚੜ੍ਹਦਾ ਬਿੰਦ ਨਹੀਂ ਲਾਉਂਦਾ।

ਪਹਿਲਾਂ 2008 ‘ਚ ਸਾਡੇ ਕੁਝ ਕੁ ਨੌਜਵਾਨ ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਆਏ ਸਨ। ਉਸ ਗ਼ਲਤੀ ਦੇ ਨਤੀਜੇ ਕਈਆਂ ਨੇ, ਕਈ ਸਾਲਾਂ ਤੱਕ ਭੁਗਤੇ ਸਨ। ਉਸ ਵਕਤ ਹਾਲੇ ਫੇਰ ਵੀ ਨਰਾਜ਼ਗੀ ਦੀ ਵਜ੍ਹਾ ਸਹੀ ਸੀ, ਪਰ ਇਤਰਾਜ਼ ਜਤਾਉਣ ਦਾ ਤਰੀਕਾ ਗ਼ਲਤ ਸੀ। ਪਰ ਇਸ ਬਾਰ ਤਾਂ ਬਿਨਾਂ ਵਜ੍ਹਾ ਦੇ ਸੋਸ਼ਲ ਮੀਡੀਆ ਦੇ ਮੈਦਾਨ ‘ਚ ਬੜ੍ਹਕਾਂ ਮਾਰਨ ਤੋਂ ਲੈ ਕੇ ਹੈਰਿਸ ਪਾਰਕ ਦੀਆਂ ਗਲੀਆਂ ‘ਚ ਉੱਡੀਆਂ ਧੱਜੀਆਂ ਸਭ ਨੇ ਦੇਖੀਆਂ। ਅਫ਼ਸੋਸ ਇਸ ਗੱਲ ਦਾ ਹੈ ਕਿ ਹਰ ਬਾਰ ਦੀ ਤਰ੍ਹਾਂ ਇਸ ਨੂੰ ਰੰਗਤ ਭਾਈਚਾਰੇ ਦੀ ਜਾਂ ਫੇਰ ਧਰਮ ਦੀ ਦੇ ਦਿੱਤੀ ਗਈ।

ਹਰ ਪਾਸੇ ਤੋਂ ਪ੍ਰਤੀਕਰਮ ਦੇਖਣ ਸੁਣਨ ਨੂੰ ਮਿਲੇ ਪਰ ਜ਼ਿਆਦਾਤਰ ਨੇ ਇਸ ਵਰਤਾਰੇ ਦੀ ਨਿੰਦਿਆ ਹੀ ਕੀਤੀ। ਕੁਝ ਕੁ ਨੇ ਇਸ ਨੂੰ ਸਹੀ ਦਰਸਾਉਣ ਲਈ ਵੀ ਵਾਹ ਲਾਈ। ਇੱਥੇ ਹਰ ਇਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਪਰ ਸਿਰਫ਼ ਇਸ ਲਈ ਟਿੰਡ ‘ਚ ਕਾਨਾ ਨਹੀਂ ਫਸਾਈ ਦਾ ਹੁੰਦਾ ਕਿ ਭਾਵੇਂ ਅਸੀਂ ਸਹੀ ਹਾਂ, ਭਾਵੇਂ ਗ਼ਲਤ ਹਾਂ ਪਰ ਹਾਰਨਾ ਨਹੀਂ। ਬਿਨਾਂ ਕਿਸੇ ਵੀ ਗੱਲ ਦੀ ਤਹਿ ‘ਤੇ ਗਿਆਂ ਨਤੀਜਾ ਕੱਢ ਲੈਣੇ ਸਹੀ ਨਹੀਂ ਹੁੰਦਾ।

ਬੀਤੇ ਦਿਨੀਂ ਸਿਡਨੀ ‘ਚ ਜੋ ਹੋਇਆ ਉਸ ਬਾਰੇ ਕਿਸੇ ਇਕ ਧਿਰ ਨੂੰ ਦੋਸ਼ੀ ਨਹੀਂ ਗਰਦਾਨਦਿਆਂ ਜਾ ਸਕਦਾ। ਪਰ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਵਿਦੇਸ਼ ‘ਚ ਹਰ ਕੋਈ ਆਪਣੀ ਕੌਮ ਰਾਜ ਜਾਂ ਦੇਸ਼ ਦਾ ਰਾਜ ਨਾਇਕ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਵਰਤਾਰਾ ਕਰਨ ਤੋਂ ਪਹਿਲਾਂ ਸੌ ਬਾਰ ਸੋਚ ਲੈਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਲੜਨ ਵਾਲੀਆਂ ਦੋਨੇਂ ਧਿਰਾਂ ਇੱਕੋ ਮੁਲਕ ਨਾਲ ਸੰਬੰਧਿਤ ਹਨ। ਸੋ ਤੀਜਿਆਂ ‘ਤੇ ਸਾਡਾ ਜੋ ਅਕਸ ਬਣਿਆ ਉਹ ਸਭ ਦੇ ਸਾਹਮਣੇ ਹੈ। ਦੂਜੀ ਗੱਲ, ਜਿਸ ਮਸਲੇ ਦੀ ਲੜਾਈ ਸੀ, ਉਸ ਲਈ ਜੰਗ ਦਾ ਮੈਦਾਨ ਇਹ ਮੁਲਕ ਨਹੀਂ ਹੋ ਸਕਦਾ ਸੀ।

ਭਾਵੇਂ ਕੁਝ ਲੋਕ ਇਸ ਨੂੰ ਨਿੱਜੀ ਲੜਾਈ ਦਾ ਨਾਮ ਦੇ ਰਹੇ ਹਨ। ਪਰ ਮੇਰਾ ਮੰਨਣਾ ਹੈ ਕਿ ਲੜਾਈ ਉੱਨੀ ਦੇਰ ਨਿੱਜੀ ਹੁੰਦੀ ਹੈ ਜਿੰਨੀ ਦੇਰ ਕਿਸੇ ਝੰਡੇ ਥੱਲੇ ਨਾ ਲੜੀ ਜਾਵੇ। ਪਰ ਇੱਥੇ ਤਾਂ ਨਾਅਰੇ, ਜੈਕਾਰੇ ਸਭ ਮੁਲਕ ਜਾਂ ਕੌਮ ਦੀ ਅਗਵਾਈ ਕਰ ਰਹੇ ਸਨ। ਸੋ ਲੜਾਈ ਨੂੰ ‘ਹਰਿਆਣਾ ਬਨਾਮ ਪੰਜਾਬ’ ਦਾ  ਨਾਮਕਰਨ ਕੀਤਾ ਗਿਆ।

ਭਾਵੇਂ ਧਰਮ ਨਾਲੋਂ ਪਹਿਲਾਂ ਮੈਂ ਇਨਸਾਨੀਅਤ ‘ਚ ਵਿਸ਼ਵਾਸ ਰੱਖਦਾ ਹਾਂ, ਦੋਨਾਂ ਧਿਰਾਂ ‘ਚ ਆਪਣੇ ਹੀ ਸਨ। ਪਰ ਮੇਰਾ ਪਹਿਲਾ ਗਿਲਾ ਉਸ ਨੌਜਵਾਨ ਨਾਲ ਹੈ, ਜੋ ਬਿਨਾਂ ਸੋਚੇ ਸਮਝੇ ਸਾਹਿਬ-ਏ-ਕਮਾਲ ਦੀ ਲਲਕਾਰ ਮਾਰ ਰਿਹਾ ਸੀ। ਉਸ ਨੂੰ ਇਹ ਲਲਕਾਰ ਮਾਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਸੂਰਾ ਉਸੇ ਨੂੰ ਸਮਝੋ ਜਿਹੜਾ ਦੀਨ ਕੇ ਹੇਤ ਲੜਦਾ ਹੈ ਜਾਂ ਬੰਦਾ ਉਹ ਹੁੰਦਾ ਜੋ ਵਕਤ ਵਿਚਾਰੇ। ਉਸ ਨੂੰ ਕੈਮਰੇ ਮੂਹਰੇ ਬਹਿ ਕੇ ਗੱਜਣ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਸੀ ਕਿ ਉਸ ਦੀਆਂ ਬਾਂਹਾਂ ਵਿਚ ਬਾਬਾ ਦੀਪ ਸਿੰਘ ਵਰਗਾ ਜ਼ੋਰ ਹੈ ਕੇ ਨਹੀਂ? ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਬਚਿੱਤਰ ਸਿੰਘ ਦੀ ਨਾਗਣੀ ਕੀ ਆਪੇ ਮਸਤੇ ਹਾਥੀ ਦਾ ਮੱਥਾ ਚੀਰ ਗਈ ਸੀ? ਹਰੀ ਸਿੰਘ ਨਲੂਏ ਨੂੰ ‘ਨਲੂਆ’ ਕਿਉਂ ਕਿਹਾ ਜਾਂਦਾ ਸੀ? ਇਸ ਬਾਰੇ ਪਤਾ ਹੋਣਾ ਚਾਹੀਦਾ ਸੀ। ਉਸ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਸੀ ਕਿ ਸਵਾ ਲਾਖ ਨਾਲ ਏਕ ਲੜਾਊਂ ਪਿੱਛੇ ਉਹ ‘ਏਕ’ ਗੁਰੂ ਦੀ ਬਖ਼ਸ਼ੀਸ਼ ‘ਚੋਂ ਨਿਕਲੇ ‘ਮਰਜੀਵੜੇ’ ਸਨ ਜੋ ਮੈਦਾਨ ‘ਚ ਆਪਣੇ ਸੈਨਾਪਤੀ ਨੂੰ ਇਕੱਲਾ ਜਾਂ ਜ਼ਖ਼ਮੀ ਨਹੀਂ ਛੱਡਦੇ ਹੁੰਦੇ। ਜੇ ਕਰ ਐਨਾ ਬਾਹੂ-ਬਲ ਨਹੀਂ ਸੀ ਤਾਂ ਮੁਗ਼ਲਾਂ ਨੂੰ ਉਨ੍ਹਾਂ ਦੇ ਦਰਬਾਰ ‘ਚ ਲਲਕਾਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਵਾਂਗ ਲੋਹੇ ਦੇ ਇਰਾਦੇ ਦੇ ਧਾਰਨੀ ਹੋਣਾ ਲਾਜ਼ਮੀ ਸੀ। ਹੁਣ ਜੋ ਮਰਜ਼ੀ ਕਹੀ ਜਾਓ ਕਿ ਪਿੱਛੋਂ ਬਾਰ ਕਰ ਦਿੱਤਾ ਜਾਂ ਕੁਝ ਹੋਰ, ਪਰ ਅਸਲ ‘ਚ ਜੋ ਹੋਇਆ ਉਹ ਲੋਕਾਂ ਦੇ ਸਾਹਮਣੇ ਹੈ।

ਹੁਣ ਜਾਂ ਤਾਂ ਇਸ ਵਰਤਾਰੇ ਨੂੰ ਆਪਣਾ ਨਿੱਜੀ ਮੰਨ ਕੇ ਤੁਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕਦੇ ਹੋ, ਨਹੀਂ ਤਾਂ ਅੱਗੇ ਤੋਂ ਆਪੇ ਕਿਸੇ ਕੌਮ ਦੇ ਸੈਨਾਪਤੀ ਨਾ ਬਣਿਓ।

ਦੂਜਾ ਗਿਲਾ ਹਰਿਆਣਵੀ ਭਰਾਵਾਂ ਨੂੰ, ਦੱਸ ਦੇਵਾਂ ਕਿ ਨਿੱਜੀ ਗੱਲਾਂ ਨੂੰ ਜਾਤਾਂ-ਪਾਤਾਂ ਦੇ ਲੀੜੇ ਨਹੀਂ ਪਵਾਈ ਦੇ ਹੁੰਦੇ। ਜੀ ਸਦਕੇ ਤਰੱਕੀਆਂ ਕਰੋ। ਮਾਂ ਬਾਪ ਨੇ ਜੋ ਕੰਮ ਭੇਜੇ ਹੋ ਉਸ ਨੂੰ ਨੀਝ ਨਾਲ ਕਰੋ। ਥੋੜ੍ਹਾ ਜਿਹਾ ਇਤਿਹਾਸ ਵੀ ਪੜ੍ਹ ਲਓ ਕਿ ਅਸੀਂ-ਤੁਸੀਂ ਕੌਣ ਹਾਂ। ਐਵੇਂ ਨਾਂ ਮੌਕਾਪ੍ਰਸਤ ਨੇਤਾਵਾਂ ਦੀਆਂ ਗੱਲਾਂ ‘ਚ ਆ ਜਾਇਆ ਕਰੋ। ਤੁਸੀਂ ਨਿੱਜੀ ਤੌਰ ਤੇ ਜੋ ਮਰਜ਼ੀ ਕਿਸੇ ਨੂੰ ਕਹਿ ਦਿਓ ਪਰ ਕਿਸੇ ਦੇ ਧਰਮ ਤੇ ਉਂਗਲਾਂ ਉਠਾਉਣ ਤੋਂ ਜਿਨ੍ਹਾਂ ਗੁਰੇਜ਼ ਹੋ ਜਾਵੇ ਚੰਗਾ ਹੁੰਦਾ। ਇਹ ਗੱਲ ਇਕੱਲੀ ਤੁਹਾਡੇ ਲਈ ਨਹੀਂ ਇਹ ਦੋਨਾਂ ਧਿਰਾਂ ਸਮੇਤ ਸਾਰੀ ਕਾਇਨਾਤ ਤੇ ਵੱਸਦੇ ਧਰਮਾਂ ਲਈ ਹੈ।

ਇਕ ਗੱਲ ਹੋਰ ਉਨ੍ਹਾਂ ਲੋਕਾਂ ਲਈ ਜੋ ਅਕਸਰ ਇਸ ਗੱਲ ਤੋਂ ਦੁਖੀ ਹੁੰਦੇ ਹਨ ਕਿ ਸਿੱਖ ਆਪਣਾ ਵੱਖਰਾ ਘਰ ਕਿਉਂ ਮੰਗਦੇ ਹਨ। ਉਨ੍ਹਾਂ ਲੋਕਾਂ ਨੂੰ ਦੱਸ ਦੇਵਾਂ ਕਿ ਜੇ ਕਿਸੇ ਦਾ ਘਰ ਗ਼ੱਦਾਰੀ ਕਰ ਕੇ ਦੱਬ ਲਿਆ ਜਾਵੇ ਤਾਂ ਕੀ ਉਹ ਆਪਣਾ ਘਰ ਵਾਪਸ ਮੰਗਣ ਕਾਰਨ ‘ਦੋਸ਼ੀ’ ਹੋ ਗਿਆ? ਸੋ ਇਤਿਹਾਸ ਪੜ੍ਹੋ ਏਸ਼ੀਆ ਦਾ ਸਭ ਤੋਂ ਤਾਕਤਵਰ ਸੀ ‘ਖ਼ਾਲਸਾ ਰਾਜ’।

ਕਿਸੇ ਨੇ ਖ਼ੂਬ ਕਿਹਾ ਕਿ ਕੌਣ ਕਹਿੰਦਾ ਕਿ ਜ਼ਿੰਦਗੀ ਇਕ ਬਾਰ ਮਿਲਦੀ ਹੈ? ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ। ਇਕ ਬਾਰ ਤਾਂ ਬੱਸ ਮੌਤ ਮਿਲਦੀ ਹੈ। ਸੋਸ਼ਲ ਮੀਡੀਆ ਤੇ ਆਉਣ ਵਾਲੇ ਲਾਈਕ ਸਥਾਈ ਨਹੀਂ ਹੁੰਦੇ ਉਹ ਤਾਂ ਸਿਰਫ਼ ਸਿੰਗ ਫਸਾਉਣ ਤੱਕ ਹੀ ਸੀਮਤ ਹੁੰਦੇ ਹਨ। ਬਾਅਦ ‘ਚ ਤਾਂ ਮੇਰੇ ਵਰਗੇ ਅਕਸਰ ਆਪਣੇ ਸਟੇਟਸ ਜ਼ਰੀਏ ਇਹਨਾਂ ਵਰਤਾਰਿਆਂ ਦੀ ਪੁਰਜ਼ੋਰ ਨਿੰਦਿਆ ਹੀ ਕਰਦੇ ਦੇਖੇ ਜਾਂਦੇ ਹਨ। ਕਿਸੇ ਦਾ ਪੁੱਤ ਮਰਵਾ ਕੇ ਉਸ ਨੂੰ ਸ਼ਹੀਦ ਦਾ ਦਰਜਾ ਗੁਆਂਢ ‘ਚ ਸੋਂਹਦਾ ਹੁੰਦਾ। ਜਦੋਂ ਸ਼ਹੀਦੀ ਜਾਮ ਪੀਣ ਵਾਲਾ ਆਪਣਾ ਹੋਵੇ ਤਾਂ ਦੁੱਖ ਝੱਲਣਾ ਔਖਾ ਹੋ ਜਾਂਦਾ।

ਲੋਕਾਂ ਲਈ ਇਹ ਸਾਰਾ ਘਟਨਾਕ੍ਰਮ ਮਹਿਜ਼ ਮਨੋਰੰਜਨ ਹੋਵੇ। ਪਰ ਉਸ ਮਾਂ ਦੇ ਧੜਕਦੇ ਕਾਲਜੇ ਦੀ ਆਵਾਜ਼ ਸੁਣ ਕੇ ਦੇਖੋ ਜਿਸ ਦਾ ਪੁੱਤ ਬਿਨਾਂ ਕਿਸੇ ਉਦੇਸ਼ ਦੀ ਲੜਾਈ ਦੇ ਮੈਦਾਨ ‘ਚ ਹੁੰਦਾ। ਪਹਿਲਾਂ ਪਿੰਡਾਂ ‘ਚ ਸੁਣਦੇ ਹੁੰਦੇ ਸੀ ਕਿ ਫਲਾਣੇ ਨੂੰ ਫਲਾਣੇ ਦੀ ਚੁੱਕ ਨੇ ਮਰਵਾ ਦਿੱਤਾ। ਹੁਣ ਇਸੇ ਕਾਰਜ ‘ਚ ਥੋੜ੍ਹੀ ਜਿਹੀ ਆਧੁਨਿਕਤਾ ਆ ਗਈ ਹੁਣ ਮਰਵਾਉਂਦੇ ਹਨ ਲਾਈਕ ਅਤੇ ਸ਼ੇਅਰ।

ਸੁਣਿਆ ਇਸ ਕੇਸ ‘ਚ ਜੋ ਧਾਰਾਵਾਂ ਲੱਗਣ ਦੀ ਉਮੀਦ ਹੈ ਉਹ ਇਹਨਾਂ ਟਿਕ-ਟਾਕ ਯੋਧਿਆਂ ਨੂੰ ਦਸ ਕੁ ਸਾਲ ਤਾਂ ਜੇਲ੍ਹ ਦੀਆਂ ਰੋਟੀਆਂ ਖਵਾਉਣਗੀਆਂ ਹੀ। ਸੋ ਆਹ ਭਵਿੱਖਬਾਣੀ ਵੀ ਸੁਣਦੇ ਜਾਇਓ ਜਵਾਨੋ, ਜਦੋਂ ਤੁਸੀਂ ਝੁੱਗੇ ਦੇ ਚਾਰ ਛਿੱਲੜ ਲਾ ਕੇ ਤੇ ਜ਼ਿੰਦਗੀ ਦਾ ਕੀਮਤੀ ਸਮਾਂ ਜੇਲ੍ਹ ‘ਚ ਗੁਆ ਕੇ ਆਉਗੇ ਨਾਂ, ਤਾਂ ਉਦੋਂ ਤੱਕ ਸੋਸ਼ਲ ਮੀਡੀਆ ਹੋਰ ਵੀ ਐਡਵਾਂਸ ਹੋ ਚੁੱਕਾ ਹੋਵੇਗਾ। ਇਹ ਭੁਲੇਖਾ ਕੱਢ ਦਿਓ ਕਿ ਤੁਹਾਡੇ ਇਹ ਅਖੌਤੀ ਫੋਲਅਰ ਤੁਹਾਡੀ ਵਾਪਸੀ ‘ਤੇ ਜੇਲ੍ਹ ਮੂਹਰੇ ਹਾਰ ਲਈ ਖੜ੍ਹੇ ਹੋਣਗੇ। ਉਹ ਤਾਂ ਆਪਣੀ ਜ਼ਿੰਦਗੀ ਰਾਹ ਪਾ ਚੁੱਕੇ ਹੋਣਗੇ। ਕੋਈ ਐਸਾ ਮਹਾਨ ਕਾਰਜ ਕਰ ਕੇ ਤੁਸੀਂ ਜੇਲ੍ਹ ਨਹੀਂ ਸੀ ਗਏ, ਜੋ ਤੁਹਾਡੇ ਬੁੱਤ, ਚੌਂਕਾਂ ‘ਚ ਲੱਗੇ ਹੋਣਗੇ। ਅਗਲੇ ਜੇਲ੍ਹ ‘ਚੋਂ ਸਿੱਧਾ ਤੁਹਾਡੇ ਪਿੰਡ ਆਲਾ ਜਹਾਜ਼ ਚੜ੍ਹਾ ਕੇ ਤੁਹਾਡੇ ਸੁਪਨਿਆਂ ਦੀ ਵਾਪਸੀ ਦੀ ਉਡਾਰੀ ਲਗਵਾਉਣਗੇ। ਉਦੋਂ ਤੱਕ ਭਾਵੇਂ ਤੁਹਾਡਾ ਸਰੀਰ ਤਾਂ ਜੋਸ਼ ਗੁਆ ਚੁੱਕਾ ਹੋਵੇਗਾ ਪਰ ਏਨੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਫੇਰ ਅਗਲੀਆਂ ਪੀੜ੍ਹੀਆਂ ਨੂੰ ਹੋਸ਼ ‘ਚ ਰਹਿਣ ਦਾ ਪ੍ਰਵਚਨ ਕਰਨਾ ਤੁਸੀਂ ਜ਼ਰੂਰ ਸਿੱਖ ਜਾਵੋਗੇ।

ਨੌਜਵਾਨ ਭਰਾਵੋ ਚੰਗਾ ਕਹੋ ਜਾਂ ਮਾੜਾ ਪਰ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਫ਼ਿਕਰ ਤੁਸੀਂ ਦੁਨੀਆ ਦਾ ਕਰਦੇ ਹੋ ਜੇ ਉਸ ਨਾਲੋਂ ਅੱਧਾ ਵੀ ਆਪਣਿਆਂ ਦਾ ਕਰ ਲਵੋ ਜਿਨ੍ਹਾਂ ਨੇ ਤੁਹਾਨੂੰ ਆਪਾ ਵੇਚ ਕੇ ਕੁਝ ਬਣਨ ਲਈ ਵਿਦੇਸ਼ ਭੇਜਿਆ, ਤਾਂ ਤੁਸੀਂ ਅੱਗਾ ਪਿੱਛਾ ਸਵਾਰ ਲਵੋਗੇ। ਹਾਂ ਮੈਂ ਨਹੀਂ ਕਹਿੰਦਾ ਕਿ ਆਪਣੇ ਧਰਮ, ਵਿਰਸੇ ਅਤੇ ਸਵੈਮਾਣ ਦੀ ਰਾਖੀ ਨਾਂ ਕਰੋ, ਕਰੋ ਜ਼ਰੂਰ ਕਰੋ ਪਰ ਹਰ ਇਕ ਦੀ ਜ਼ਿੰਦਗੀ ‘ਚ ਇਸ ਨੂੰ ਕਰਨ ਦਾ ਇਕ ਸਹੀ ਸਮਾਂ ਜ਼ਰੂਰ ਆਉਂਦਾ। ਉਦੋਂ ਨਾ ਪਿੱਛੇ ਹਟੋ। ਉਦੋਂ ਤੱਕ , ਬੰਦਾ ਕੁਝ ਰੜ੍ਹ ਵੀ ਜਾਂਦਾ ਹੈ, ਜਿਸ ਨਾਲ ਸੱਪ ਵੀ ਮਾਰ ਲੈਂਦਾ ਤੇ ਸੋਟੀ ਵੀ ਬਚਾ ਲੈਂਦਾ ਹੈ।

“ਧੌਣ ਤੇ ਗੋਡਾ ਰੱਖ ਦਿਆਂਗੇ”
“ਇੱਕੀ ਦੁੱਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ” ਇਸ ਨਾਅਰੇ ਦੀ ਉਮਰ ਬਾਰੇ ਤਾਂ ਨਹੀਂ ਦੱਸ ਸਕਦਾ, ਪਰ ਹਾਂ! ਇਹ ਮੇਰੇ ਤੋਂ ਜ਼ਰੂਰ ਵੱਡਾ ਹੋਵੇਗਾ, ਕਿਉਂਕਿ! ਜਦੋਂ ਤੋਂ ਸੁਰਤ ਸੰਭਾਲੀ ਹੈ ਗਾਹੇ-ਵਗਾਹੇ ਇਹ ਨਾਅਰਾ ਕੰਨੀ ਪੈਂਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦੀ ਸਮਝ ਹੁਣ ਆਈ ਹੈ। ਕਿਉਂਕਿ ਅੱਜ ਮਹਿਸੂਸ ਕੀਤਾ ਹੈ ਕਿ ਇਹ ਜੋ ਨਾਅਰੇ ਅਕਸਰ ਹਾਕਮਾਂ ਵਿਰੁੱਧ ਜਾਂ ਸਮੇਂ ਦੀ ਤਾਕਤ ਵਿਰੁੱਧ ਆਮ ਤੇ ਸਤਾਏ ਹੋਏ ਲੋਕ ਲਾਉਂਦੇ ਹਨ ਅਸਲ ‘ਚ ਉਹ ਉਲਟੇ ਨਾਅਰੇ ਲਾ ਰਹੇ ਹੁੰਦੇ ਹਨ। ਆਪਣੇ ਨਾਅਰਿਆਂ ‘ਚੋਂ ਉਹ ਜੋ ਧਮਕੀਆਂ ਦੇ ਰਹੇ ਹੁੰਦੇ ਹਨ ਉਹ ਸਿਰਫ਼ ਗਿੱਦੜ ਭਬਕੀਆਂ ਹੀ ਹੁੰਦੀਆਂ ਹਨ।

ਮਸਲਨ ਉਪਰੋਕਤ ਨਾਅਰਾ ਹੀ ਲੈ ਲਵੋ, ਕੀ ਨਾਅਰੇ ਲਾਉਣ ਵਾਲਿਆਂ ‘ਚ ਹੈ ਇਹ ਤਾਕਤ ਜੋ ਹਾਕਮਾਂ ਦੀ ਧੌਣ ਤੇ ਗੋਡਾ ਰੱਖ ਸਕਦੇ ਹੋਣ? ਇਸ ਦੇ ਉਲਟ ਆਮ ਲੋਕਾਂ ਦਾ ਰੱਤ ਪੀ ਕੇ ਬਣੇ ਤਾਕਤਵਰ ਜਦੋਂ ਚਾਹੁਣ ਮਾੜੇ ਦੀ ਧੌਣ ਮਰੋੜ ਦਿੰਦੇ ਹਨ।

ਤਾਜ਼ਾ ਉਦਾਹਰਨ ਤੁਹਾਡੇ ਸਾਹਮਣੇ ਹੈ ਦੁਨੀਆ ਦਾ ਸਿਰਮੌਰ ਜਾਂ ਮੋਹਰੀ ਕਹਾਉਣ ਵਾਲਾ ਮੁਲਕ ਅਮਰੀਕਾ, ਉੱਥੋਂ ਦੇ ਹਾਕਮ ਅਤੇ ਕੁਝ ਗੋਰੀ ਚਮੜੀ ਵਾਲੇ ਭੇੜੀਏ। ਜਿਨ੍ਹਾਂ ਨੇ ਦੁਨੀਆ ਨੂੰ ਸੱਚੀ ਧੌਣ ਤੇ ਗੋਡਾ ਰੱਖ ਕੇ ਦਿਖਾ ਦਿੱਤਾ ਹੈ ਅਤੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਨਜ਼ਰ ‘ਚ ਤੁਸੀਂ ਦੁੱਕੀ ਤਿੱਕੀ ਤੋਂ ਵੱਧ ਕੁਝ ਨਹੀਂ।

ਬੀਤੇ ਦਿਨੀਂ ਜੋ ਕੁਝ ‘ਜੌਰਜ ਫੋਲਾਇਡ’ ਨਾਲ ਵਾਪਰਿਆ, ਇਹ ਕੋਈ ਨਵੀਂ ਗੱਲ ਨਹੀਂ, ਬਹੁਤ ਲੰਮਾ ਇਤਿਹਾਸ ਹੈ ਇਸ ਦੇ ਪਿੱਛੇ। ਇਸ ਦੀ ਤਹਿ ਤੱਕ ਜਾਣ ਲਈ ਕਈ ਸਦੀਆਂ ਨੂੰ ਖੋਦਣਾ ਪੈਣਾ। ਜੋ ਕਿ ਇਕ ਲੇਖ ‘ਚ ਸਮੇਟਣਾ ਔਖਾ। ਪਰ ਕੋਸ਼ਿਸ਼ ਕਰਦੇ ਹਾਂ ਇਸ ਗੱਲ ਨੂੰ ਖੰਘਾਲਨ ਦੀ ਕਿ ਜੌਰਜ ਕੋਈ ਪਹਿਲਾ ਬੰਦਾ ਨਹੀਂ ਸੀ ਜੋ ‘ਆਈ. ਕਾਂਟ  ਬਰੀਥ’ (ਮੈਨੂੰ ਸਾਹ ਨਹੀਂ ਆ ਰਿਹਾ) ਕੁਰਲਾਉਂਦੇ ਹੋਏ ਨੂੰ ਸੀਨਾ ਜੋਰਾਂ ਨੇ ਜ਼ਿੰਦਗੀ ਦੀ ਚਲਦੀ ਗੱਡੀ ਤੋਂ ਧੱਕਾ ਦੇ ਦਿੱਤਾ ਹੋਵੇ।

ਅੱਜ ਦਾ ਅਮਰੀਕਾ ਦੁਨੀਆ ਦੇ ਪਰਵਾਸੀਆਂ ਲਈ ਸੁਫ਼ਨਿਆਂ ਦਾ ਦੇਸ਼ ਹੈ। ਪਰਵਾਸ ਕਰਨ ਦੀ ਚਾਹਤ ਵਾਲੇ ਨੂੰ ਨਿਊਯਾਰਕ ਦੀ ਰੌਸ਼ਨੀ, ਐੱਲ.ਏ. ਦੀਆਂ ਰੰਗੀਨ ਰਾਤਾਂ ਅਤੇ ਲਾਸ ਵੇਗਾਸ ਦੇ ਸ਼ਰਾਬ, ਕਬਾਬ, ਸ਼ਬਾਬ ਦੇ ਨਾਲ ਜੂਏਖ਼ਾਨੇ ਦੀਆਂ ਮਸਤੀਆਂ ਹੀ ਸੁਫ਼ਨਿਆਂ ‘ਚ ਦਿਸਦੀਆਂ। ਪਰ ਹਰ ਚੰਗੀ ਦਿੱਖਣ ਵਾਲੀ ਚੀਜ਼ ਦਾ ਦੂਜਾ ਪੱਖ ਵੀ ਹੁੰਦਾ ਹੈ। ਜਿਸ ਨੂੰ ਜਾਂ ਤਾਂ ਸਮੇਂ ਦੇ ਹਾਕਮ ਲੁਕਾ ਲੈਂਦੇ ਹਨ ਮੀਡੀਆ ਵਿਕ ਜਾਂਦਾ ਜਾਂ ਫੇਰ ਕਿਸੇ ਵੀ ਚੀਜ਼ ਦੀ ਅੰਨ੍ਹੀ ਭਗਤੀ ਦੇਖਣ ਵਾਲੇ ਦੇ ਅੱਖਾਂ ਤੇ ਪਰਦਾ ਪਾ ਦਿੰਦੀ ਹੈ।

ਥੋੜ੍ਹਾ ਇਤਿਹਾਸ ਫਰੋਲਦੇ ਹਾਂ, ਅਗਸਤ 2020 ‘ਚ 401 ਸਾਲ ਹੋ ਜਾਣਗੇ ਜਦੋਂ ਪਹਿਲੀ ਵਾਰ 1619 ‘ਚ ਅਫ਼ਰੀਕਾ ਤੋਂ 20 ਕਾਲੀ ਚਮੜੀ ਵਾਲੇ (ਉਸੇ ਰੱਬ ਦੇ ਬਣਾਏ ਬੰਦਿਆਂ ਨੂੰ, ਜਿਸ ਨੇ ਚਿੱਟੀ ਚਮੜੀ ਵਾਲੇ ਵੀ ਬਣਾਏ ਹਨ) ਇਨਸਾਨਾਂ ਨੂੰ ਗ਼ੁਲਾਮ ਬਣਾ ਕੇ ਅਮਰੀਕਾ ਲਿਆਂਦਾ ਗਿਆ ਸੀ। ਪਰ ਉਸ ਤੋਂ ਬਾਅਦ ਅਮਰੀਕਾ ਨੂੰ ਆਬਾਦ ਕਰਵਾਉਣ ਲਈ ਅਣਗਿਣਤ ਕਾਲੀ ਚਮੜੀ ਦੇ ਇਨਸਾਨਾਂ ਨੂੰ ਜਾਨਵਰਾਂ ਵਾਂਗ ਸਮੁੰਦਰੀ ਜਹਾਜ਼ਾਂ ‘ਚ ਲੱਦ-ਲੱਦ ਕੇ ਅਮਰੀਕਾ ਵਿਚ ਬਲਦਾਂ ਵਾਂਗ ਜੋਤਿਆ ਗਿਆ। ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਇਹਨਾਂ ਚਿੱਟੀ ਚਮੜੀ ਵਾਲਿਆਂ ਨੇ 1662 ‘ਚ ਇਕ ਕਾਨੂੰਨ ਹੀ ਪਾਸ ਕਰ ਦਿੱਤਾ ਕਿ ਅਮਰੀਕਾ ਵਿਚ ਹਰ ਜੰਮਣ ਵਾਲਾ ਬੱਚਾ ਉਹੀ ਹੈਸੀਅਤ ਰੱਖੇਗਾ ਜੋ ਹੈਸੀਅਤ ਸਰਕਾਰ ਵੱਲੋਂ ਉਸ ਦੀ ਮਾਂ ਨੂੰ ਮਿਲੀ ਹੋਈ ਹੈ। ਮਤਲਬ ਗ਼ੁਲਾਮ ਮਾਂ ਦਾ ਬੱਚਾ ਵੀ ਜਮਾਂਦਰੂ ਗ਼ੁਲਾਮ ਹੋਵੇਗਾ।

ਮੁੱਕਦੀ ਗੱਲ ਹੈ ਕਿ ਅੱਜ ਦੇ ਅਮਰੀਕਾ ਦੀਆਂ ਨੀਂਹਾਂ ‘ਚ ਗ਼ੁਲਾਮਾਂ ਦੇ ਖ਼ੂਨ ਵਿਚ ਭਿੱਜੀਆਂ ਉਨ੍ਹਾਂ ਦੇ ਹੱਡਾਂ ਰੂਪੀ ਇੱਟਾਂ ਨੂੰ ਉਨ੍ਹਾਂ ਦੀ ਹੀ ਚਮੜੀ ਦੇ ਸੀਮਿੰਟ ‘ਚ ਮਿਲਾ ਕੇ ਵਰਤਿਆ ਗਿਆ ਹੈ।

ਕਹਿਣ ਨੂੰ ਅੱਜ ਤੋਂ 155 ਵਰ੍ਹੇ ਪਹਿਲਾਂ ਯਾਨੀ 1865 ‘ਚ ਗ਼ੁਲਾਮੀ ਪ੍ਰਥਾ ਨੂੰ ਸ਼ਹਿ ਦਿੰਦਾ ਕਾਨੂੰਨ ਅਮਰੀਕਾ ਦੇ ਇਤਿਹਾਸ ‘ਚੋਂ ਮਨਫ਼ੀ ਕਰ ਦਿੱਤਾ ਸੀ ਪਰ ਸਿਰਫ਼ ਕਾਗ਼ਜ਼ਾਂ ‘ਚੋਂ। ਆਪਣੇ ਆਪ ਨੂੰ ਸਰਵਉੱਚ ਕਹਾਉਣ ਵਾਲੇ ਗੋਰੇ ਆਪਣੀ ਅੰਦਰੂਨੀ ਸੋਚ ਨੂੰ ਤਾਂ ਪੀੜ੍ਹੀ-ਦਰ ਪੀੜੀ ਵਿਰਾਸਤ ਦੇ ਰੂਪ ‘ਚ ਆਪਣੀ ਔਲਾਦ ਨੂੰ ਦਿੰਦੇ ਹੀ ਗਏ ਹਨ। ਜਿਸ ਦਾ ਸਬੂਤ ਉਹ ਪੁਲਿਸ ਵਾਲਾ ‘ਡੇਰਿਕ ਚੋਵਿੱਨ’ ਤੁਹਾਡੇ ਸਾਹਮਣੇ ਹੈ। ਜਿਸ ਵਿਚੋਂ ਵਰਦੀ ਦਾ ਹੰਕਾਰ ਸਾਫ਼ ਝਲਕਦਾ।

ਸਿਆਣੇ ਕਹਿੰਦੇ ਹਨ ਕਿ ਜੇ ਬੰਦੇ ਨੂੰ ਗ਼ੁੱਸਾ ਆਵੇ ਤਾਂ ਉਹ ਗਿਣਤੀ ਗਿਣਨ ਲੱਗ ਜਾਵੇ ਤੇ ਦਸ ਤੱਕ ਜਾਂਦੇ-ਜਾਂਦੇ ਉਸ ਦਾ ਗ਼ੁੱਸਾ ਸ਼ਾਂਤ ਹੋ ਜਾਂਦਾ। ਪਰ ਇੱਥੇ ਤਾਂ ਸੱਤ ਮਿੰਟ ਨਾ ਤਾਂ ਡੇਰਿਕ ਦਾ ਗ਼ੁੱਸਾ ਸ਼ਾਂਤ ਹੋਇਆ ਨਾ ਉਸ ਦੇ ਨਾਲ ਮੌਕਾ ਵਾਰਦਾਤ ਤੇ ਖੜੇ ਹੋਰ ਪੁਲਿਸ ਵਾਲਿਆਂ ਨੂੰ ਤਰਸ ਆਇਆ। ਪਤਾ ਕਿਉਂ?

ਕਿਉਂਕਿ ਉਨ੍ਹਾਂ ਦੇ ਦਿਮਾਗ਼ ‘ਚ ਪੁਸ਼ਤਾਂ ਤੋਂ ਕਾਲਿਆਂ ਪ੍ਰਤੀ ਨਫ਼ਰਤ ਅਤੇ ਬੇਰਹਿਮੀ ਭਰੀ ਹੋਈ ਹੈ।

ਬਿਲਕੁਲ ਇਹੋ ਜਿਹਾ ਹੀ ਇਕ ਹਾਦਸਾ ਜੁਲਾਈ 2014 ‘ਚ ‘ਐਰਿਕ’ ਨਾਂ ਦੇ ਇਕ ਕਾਲੀ ਚਮੜੀ ਵਾਲੇ ਨਾਲ ‘ਡੈਨੀਅਲ’ ਨਾਂ ਦੇ ਇਕ ਗੋਰੀ ਚਮੜੀ ਵਾਲੇ ਪੁਲਿਸ ਵਾਲੇ ਨੇ ਕੀਤਾ ਸੀ। ਉਸ ਨੇ ਵੀ ‘ਐਰਿਕ’ ਦੀ ਧੌਣ ਨੂੰ ਆਪਣੀ ਬਾਂਹ ‘ਚ ਜਕੜ ਕੇ ਉੱਨੀ ਦੇਰ ਨਹੀਂ ਛੱਡਿਆ ਜਿੰਨੀ ਦੇਰ ਉਸ ਦੀ ਜਾਨ ਨਹੀਂ ਸੀ ਨਿਕਲ ਗਈ। ਇਸ ਦੌਰਾਨ ਐਰਿਕ ਵੀ ਉਹੀ ਵਾਕ ਦੁਹਰਾਉਂਦਾ ਰਿਹਾ ਜੋ ਹੁਣ ਜੌਰਜ ਮਰਨ ਤੱਕ ਕਹਿੰਦਾ ਰਿਹਾ ‘ਆਈ. ਕਾਂਟ ਬਰੀਥ’ (ਮੈਨੂੰ ਸਾਹ ਨਹੀਂ ਆ ਰਿਹਾ)।

ਜੂਡੋ ਖੇਡ ‘ਚ ਕਿਸੇ ਦੇ ਧੌਣ ਦੁਆਲੇ ਇੰਝ ਬਾਂਹ ਪਾ ਕੇ ਘੁੱਟਣ ਨੂੰ ‘ਚੋਕ ਹੋਲਡ’ ਕਹਿੰਦੇ ਹਨ ਤੇ ਇੰਝ ਕਰਨਾ ਅਮਰੀਕਾ ਵਿਚ 1994 ਤੋਂ ਰੋਕ ਲੱਗੀ ਹੋਈ ਹੈ। ਪਰ ਫੇਰ ਵੀ ਇਸ ਪੁਲਿਸ ਵਾਲੇ ਨੇ ਐਰਿਕ ਦਾ ਕਤਲ ਕਰਨ ਲਈ ਇਹ ਪੈਂਤੜਾ ਵਰਤਿਆ। ਉਦੋਂ ਵੀ ਆਮ ਲੋਕਾਂ ਨੇ ਇਕ ਮੁਹਿੰਮ ਚਲਾਈ ਸੀ ਪਰ ਸਮੇਂ ਨਾਲ ਅਤੇ ਹਾਕਮਾਂ ਦੇ ਦਬਾਅ ਕਾਰਨ ਸਾਹ ਤੋੜ ਗਈ ਸੀ।

ਹੁਣ ਵੀ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਰਬੜ ਦੀਆਂ ਗੋਲੀਆਂ ਤੋਂ ਲੈ ਕੇ ਹੋਰ ਵੀ ਕਈ ਕਿਸਮ ਦਾ ਧੱਕਾ ਕੀਤਾ ਜਾਂ ਰਿਹਾ ਹੈ। ਇੱਥੋਂ ਤੱਕ ਕਿ ਦੇਸ਼ ਦਾ ਰਾਸ਼ਟਰਪਤੀ ਪ੍ਰਦਰਸ਼ਨਕਾਰੀਆਂ ਨੂੰ ਟਵਿਟਰ ਤੇ ਸਿੱਧੀ ਧਮਕੀ ਵੀ ਦੇ ਰਿਹਾ ਹੈ ਕਿ ਜੇ ਨਾ ਟਿਕੇ ਤਾਂ ਅਸਲੀ ਗੋਲੀਆਂ ਚੱਲਣਗੀਆਂ।

ਸੋਚਣ ਵਾਲੀ ਗੱਲ ਹੈ ਕਿ ਜਦੋਂ ਇਸੇ ਮੈਨੀਸੋਟਾ ਰਾਜ ‘ਚ ਬੀਤੇ ਦਿਨੀਂ ਲਾਕ ਡਾਊਨ ਦਾ ਵਿਰੋਧ ਕਰਦੇ ਕੁਝ ਕੁ ਗੋਰੇ ਮਸ਼ੀਨ ਗੰਨਾਂ ਲੈ ਕੇ ਰਾਜ ਦੀ ਰਾਜਧਾਨੀ ਦੀ ਇਕ ਸਰਕਾਰੀ ਇਮਾਰਤ ‘ਚ ਚਲੇ ਗਏ ਸਨ ਤਾਂ ਇਸੇ ਪੁਲਿਸ ਨੇ ਕਿਸੇ ਦੇ ਧੌਣ ਤੇ ਗੋਡਾ ਨਹੀਂ ਰੱਖਿਆ ਤੇ ਜਦੋਂ ਇਕ ਕਾਲੇ ਦੀ ਕੋਈ ਫ਼ੋਨ ‘ਤੇ ਸਿਰਫ਼ ਇਹ ਸ਼ਿਕਾਇਤ ਕਰ ਦਿੰਦਾ ਹੈ ਕਿ ਮੈਨੂੰ ਸ਼ੱਕ ਹੈ ਕਿ ਉਹ ਕੋਈ ਹੇਰਾ-ਫੇਰੀ ਕਰ ਰਿਹਾ ਹੈ ਤਾਂ ਉਹੀ ਪੁਲਿਸ ਬਿਨਾਂ ਪੜਤਾਲੇ ਧੌਣ ਤੇ ਗੋਡਾ ਰੱਖ ਕੇ ਕਤਲ ਕਰ ਦਿੰਦੀ ਹੈ।

ਇੱਥੇ ਸਕੂਨ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ ‘ਚ ਗੋਰੇ ਵੀ ਕਾਲਿਆਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੇ ਹੱਥਾਂ ‘ਚ ਫੜ੍ਹੀਆਂ ਤਖ਼ਤੀਆਂ ਵੀ ਬੜੇ ਹਲੂਣੇ ਭਰੇ ਸੁਨੇਹੇ ਦੇ ਰਹੀਆਂ ਹਨ। ਜਿਵੇਂ ਕਿ; “ਚੁੱਪ ਵੀ ਅਪਰਾਧ ਹੈ, ਗੋਰਿਆਂ ਦੀ ਚੁੱਪ ਵੀ ਅਪਰਾਧ ਹੈ, ਸ਼ਾਂਤੀ ਲਈ ਨਿਆਂ ਜ਼ਰੂਰੀ ਹੈ ਅਤੇ ਅਸੀਂ ਸਾਹ ਨਹੀਂ ਲੈ ਪਾ ਰਹੇ ਆਦਿ।”

ਹੋਸਟਨ  ਦੇ ਇਕ ਗੋਰੇ ਪੁਲਿਸ ਮੁਖੀ ਨੇ ਤਾਂ ਆਪਣੀ ਜੁਰਅਤ ਦਿਖਾਉਂਦੇ ਹੋਏ ਸਾਰਿਆਂ ਦਾ ਦਿਲ ਹੀ ਜਿੱਤ ਲਿਆ ਜਦੋਂ ਉਸ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਕਹਿ ਦਿੱਤਾ ਕੇ ਜੇ ਤੁਹਾਨੂੰ ਚੰਗਾ ਬੋਲਣਾ ਨਹੀਂ ਆਉਂਦਾ ਤਾਂ ਆਪਣਾ ਮੂੰਹ ਬੰਦ ਰੱਖੋ, ਇਹ ਹਾਲੀਵੁੱਡ ਨਹੀਂ ਅਸਲ ਜ਼ਿੰਦਗੀ ਹੈ। ਉਸ ਨੇ ਇਸ ਵਕਤ ਲੋਕਾਂ ਨੂੰ ਉਨ੍ਹਾਂ ਦੀ ਵੋਟ ਦੀ ਤਾਕਤ ਦਾ ਵੀ ਹਲੂਣਾ ਦਿੱਤਾ।

ਵੱਡੀ ਗਿਣਤੀ ‘ਚ ਲੋਕਾਂ ਨੇ ਸੜਕਾਂ ਤੇ ਮੂਧੇ ਪੈ ਕੇ ਆਪਣੇ ਹੱਥ ਪਿੱਛੇ ਰੱਖ ਕੇ ਜੌਰਜ ਵਾਂਗ ਤਕਰੀਬਨ ਸੱਤ ਅੱਠ ਮਿੰਟ ‘ਆਈ. ਕਾਂਟ ਬਰੀਥ’ ਦੇ ਹਾਅ ਦੇ ਨਾਅਰੇ ਵੀ ਮਾਰੇ ਅਤੇ ਖ਼ੁਦ ਅਤੇ ਲੋਕਾਂ ਨੂੰ ਅਹਿਸਾਸ ਦੁਆਇਆ ਕਿ ਦੇਖੋ ਜੌਰਜ ਦਾ ਆਖ਼ਰੀ ਸਮਾ ਕਿੱਦਾਂ ਦਾ ਰਿਹਾ ਹੋਵੇਗਾ।

ਚੋਰ ਦਾ ਪੁੱਤ ਵੀ ਚੋਰ ਬਣੇ ਇਹ ਜ਼ਰੂਰੀ ਨਹੀਂ ਹੈ। ਜੇ ਫੇਰ ਵੀ ਬਣਦਾ ਹੈ ਤਾਂ ਉਸ ਦਾ ਕਾਰਨ ਸਰਕਾਰਾਂ ਵੱਲੋਂ ਉਸ ਨੂੰ ਚੰਗਾ ਮਹੌਲ ਨਾ ਦਿੱਤਾ ਜਾਣਾ ਹੋ ਸਕਦਾ ਜਾਂ ਫੇਰ ਉਸ ਦੇ ਆਲ਼ੇ ਦੁਆਲੇ ਵੱਲੋਂ ਉਸ ਨਾਲ ਕੀਤਾ ਵਿਹਾਰ ਮਾਅਨੇ ਰੱਖਦਾ।

ਕੱਲ੍ਹ ਹੀ ਇਕ ਕਾਲੀ ਚਮੜੀ ਵਾਲੇ ਇਨਸਾਨ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਕਿ ਤੁਹਾਨੂੰ ਪੁਲਿਸ ਨੂੰ ਦੇਖ ਕੇ ਰਾਹਤ ਮਿਲਦੀ ਹੋਣੀ ਹੈ ਕਿ ਆ ਗਏ ਸਾਡੇ ਰਖਵਾਲੇ ਪਰ ਸਾਨੂੰ ਤਾਂ ਬਚਪਨ ‘ਚ ਮਾਵਾਂ ਇਹ ਸਿਖਾਉਂਦੀਆਂ ਹਨ ਕਿ ਜੇ ਕਦੇ ਪੁਲਿਸ ਮਗਰ ਲੱਗ ਜਾਵੇ ਤਾਂ ਭੱਜ ਲਵੀ ਜਾਂ ਲੁੱਕ ਕੇ ਆਪਣੀ ਜਾਨ ਬਚਾ ਲਵੀ, ਕਿਉਂਕਿ ਤੇਰੀ ਚਮੜੀ ਕਾਲੀ ਹੈ ਇਸ ਲਈ ਤੂੰ ਜਮਾਂਦਰੂ ਕਸੂਰਵਾਰ ਹੈ। ਉਸ ਇਨਸਾਨ ਦੀਆਂ ਗੱਲਾਂ ਚੋਂ ਜੋ ਲਾਚਾਰੀ ਝਲਕ ਰਹੀ ਸੀ ਉਸ ਨੂੰ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਕੀ ਇਹ ਰਿਪਬਲਿਕ ਕਹਾਉਣ ਵਾਲੇ ਅਮਰੀਕਾ ਦਾ ਬਾਸ਼ਿੰਦਾ ਹੈ?

ਅਸੀਂ ਅਕਸਰ ਸੁਣਦੇ ਹਾਂ ਕਿ ਕਾਲੇ ਲੁੱਟਾਂ ਖੋਹਾਂ ਕਰਦੇ ਹਨ, ਜਦੋਂ ਮਰਜ਼ੀ ਕਿਸੇ ਨੂੰ ਕੁੱਟ ਦਿੰਦੇ ਹਨ, ਗੋਲੀ ਮਾਰਨ ‘ਚ ਦੇਰੀ ਨਹੀਂ ਕਰਦੇ। ਪਰ ਕਦੇ ਸੋਚਿਆ ਹੈ ਕਿ ਇਸ ਪਿੱਛੇ ਦੇ ਕਾਰਨ ਕੀ ਹਨ। ਨਾ ਸਾਰੇ ਗੋਰੇ ਨਸਲਵਾਦੀ ਹਨ ਨਾ ਸਾਰੇ ਕਾਲੇ ਲੁਟੇਰੇ। ਅਜਿਹਾ ਕਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਜ਼ਿਹਨ ‘ਚ ਇਤਿਹਾਸ ਵਰੋਲੇ ਵਾਂਗ ਤਰਥੱਲੀ ਮਚਾਈ ਜਾਂਦਾ। ਰੂੜ੍ਹੀਵਾਦੀ ਗੋਰੇ ਆਪਣੀ ਸਰਵਉੱਚਤਾ ਦੀ ਹੈਂਕੜ ਨਹੀਂ ਛੱਡਦੇ ਤੇ ਸਦੀਆਂ ਤੋਂ ਸਤਾਏ ਕਾਲੇ ਆਪਣੇ ਤੇ ਹੋਏ ਅਣਮਨੁੱਖੀ ਵਰਤਾਰੇ ਦੀ ਅੱਗ ਸੀਨੇ ‘ਚ ਲਈ ਫਿਰਦੇ ਹਨ।

ਇੱਥੇ ਇਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਸਖ਼ਤ ਜ਼ਿੰਦਗੀ ‘ਚੋਂ ਲੰਘੇ ਲੋਕ ਅਕਸਰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਨ। ਜੋ ਕਿ ਅਸੀਂ ਅਕਸਰ ਦੇਖਦੇ ਹਾਂ। ਉਲੰਪਿਕ ਜਿਹੀਆਂ ਖੇਡਾਂ ‘ਚ ਕਾਲੀ ਚਮੜੀ ਦਾ ਦਬਦਬਾ ਵੀ ਕਿਤੇ ਨਾ ਕਿਤੇ ਆਪਣੇ ਆਪ ‘ਚ ਗੋਰਿਆਂ ਨੂੰ ਹਜ਼ਮ ਕਰਨਾ ਔਖਾ।

ਇਹੀ ਗੱਲ ਸਿੱਖ ਕੌਮ ਤੇ ਵੀ ਢੁਕਦੀ ਹੈ। ਸਿੱਖ ਕੌਮ ਵੀ ਕੰਡਿਆਂ ਦੀਆਂ ਸੇਜਾਂ ‘ਚੋਂ ਪੈਦਾ ਹੋਈ ਹੈ। ਗੁਰੂ ਸਾਹਿਬਾਨਾਂ  ਨੇ ਇਹੋ ਜਿਹਾ ਜਜ਼ਬਾ ਭਰਿਆ ਕਿ ਸਵਾ ਲੱਖ ਨਾਲ ਟੱਕਰ ਲੈਣ ਦੇ ਕਾਬਿਲ ਬਣਾ ਦਿੱਤਾ। ਤਾਂਹੀਓਂ ਸਮੇਂ ਦੇ ਹਾਕਮਾਂ ਦੀ ਅੱਖ ‘ਚ ਰੜਕਦੀ ਰਹਿੰਦੀ ਹੈ। ਬਹੁਤ ਘੱਲੂਘਾਰੇ ਆਪਣੇ ਪਿੰਡੇ ਤੇ ਝੱਲ ਕੇ ਵੀ ਦੂਣ ਸਵਾਈ ਹੋਈ ਹੈ। ਪਰ ਅਮਰੀਕਾ ਨਾਲੋਂ ਸਾਡੇ ਹਾਕਮ ਸ਼ਾਤਰ ਨਿਕਲੇ। ਜਦੋਂ ਉਨ੍ਹਾਂ ਦੇਖਿਆ ਕਿ ਇਹ ਕੌਮ ਬਲ ਨਾਲ ਦਬਣ ਵਾਲੀ ਨਹੀਂ ਹੈ ਤਾਂ ਉਨ੍ਹਾਂ ਬੁੱਧੀ ਨਾਲ ਕੌਮ ਦੀ ਜਵਾਨੀ ਨੂੰ ਕਦੇ ਨਸ਼ੇ ਮਗਰ, ਕਦੇ ਨਚਾਰਾਂ ਮਗਰ ਤੇ ਹੁਣ ਤਾਂ ਹੱਦ ਹੀ ਕਰ ਦਿੱਤੀ ਇਹਨਾਂ ਅਣਖੀ ਲੋਕਾਂ ਦਿਆਂ ਧੀਆਂ-ਪੁੱਤਾਂ ਨੂੰ ਖ਼ੁਦ ਹੀ ਨਚਾਰ ਬਣਾ ਕੇ ਟਿੱਕ ਟਾਕ ਤੇ ਨੱਚਣ ਲਾ ਦਿੱਤਾ। ਇਸ ਨੂੰ ਕਹਿੰਦੇ ਆ ਸੀਪ ਲਾਉਣੀ, ਜਿਸ ਨੂੰ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ ਪਰ ਇਹ ਲੱਗ ਚੁੱਕੀ ਹੈ।

ਮੁੱਦੇ ਤੇ ਆਉਂਦੇ ਹਾਂ। ਗੁਰਬਾਣੀ ਕਹਿੰਦੀ ਹੈ ਕਿ ਜੋ ਉਪਜਦਾ ਹੈ ਉਸ ਨੇ ਬਿਨਸਣਾ ਵੀ ਹੈ। ਸਮੇਂ-ਸਮੇਂ  ਸਿਰ ਮੁਹੰਮਦ ਅਲੀ ਜਿਹੇ ਇਨਸਾਨ ਵੀ ਪੈਦਾ ਹੁੰਦੇ ਰਹੇ ਹਨ ਜਿਸ ਨੇ ਅਮਰੀਕਾ ਲਈ ਵੀਅਤਨਾਮ ‘ਚ ਜਾ ਕੇ ਜੰਗ ਲੜਨ ਤੋਂ ਇਨਕਾਰ ਕਰ ਕੇ ਆਪਣਾ ਖੇਡ ਜੀਵਨ ਦਾਅ ਤੇ ਲਾ ਦਿੱਤਾ ਸੀ। ਮੰਡੇਲਾ ਵੀ ਇਸੇ ਦਰਦ ਦੀ ਇਕ ਚੀਕ ‘ਚੋਂ ਨਿਕਲ ਕੇ ਇਤਿਹਾਸ ਸਿਰਜ ਗਿਆ ਸੀ। ਲਿੰਕਨ ਅਤੇ ਓਬਾਮਾ ਨੇ ਵੀ ਅਮਰੀਕਾ ਦੀ ਹਿੱਕ ਤੇ ਪੈੜਾਂ ਕਰ ਕੇ ਉਨ੍ਹਾਂ ਨਸਲਵਾਦੀਆਂ ਦਾ ਗ਼ਰੂਰ ਲਿਤਾੜਿਆ ਸੀ।

ਸਬੱਬੀਂ ਅਮਰੀਕਾ ‘ਚ ਚੋਣਾਂ ਦਾ ਮਾਹੌਲ ਹੈ ਤੇ ਇਸ ਮੌਕੇ ਤੇ ‘ਜੌਰਜ’ ਦੀ ਇਹ ਕੁਰਬਾਨੀ ਲੱਗਦਾ ਆਪਣਾ ਰੰਗ ਦਿਖਾਏਗੀ। ਅੱਜ ਤਾਂ ਦਿਖਾਵੇ ਲਈ ਲੋਕ ਸੜਕਾਂ ਤੇ ਆਏ ਹਨ ਪਰ ਜਦੋਂ ਇਹ ਲੋਕ ਬੁਲਟ ਦੇ ਜਵਾਬ ‘ਚ ਬੈਲਟ ਪੇਪਰ ਚਲਾਉਣਗੇ ਤਾਂ ਕਈਆਂ ਦਾ ਗ਼ਰੂਰ ਟੁੱਟੇਗਾ। ਹੋ ਸਕਦਾ ‘ਜੌਰਜ’ ਲੋਕਾਂ ਵੰਡੇ ਦੇ ਔਖੇ ਸਾਹ ਆਪ ਭੋਗ ਕੇ ਦੂਜਿਆਂ ਲਈ ਆਜ਼ਾਦ ਫ਼ਿਜ਼ਾ ਸਿਰਜ ਗਿਆ ਹੋਵੇ।

ਇਹ ਸਮੱਸਿਆ ਤਾਂ ਆਪਾਂ ਵਿਚਾਰ ਲਈ ਪਰ ਇਸ ਦੇ ਹੱਲ ਕੀ ਹੋ ਸਕਦੇ ਹਨ? ਜਦੋਂ ਇਸ ਬਾਰੇ ਆਪਣੇ ਮਿੱਤਰ ਮੰਡਲੀ ‘ਚ ਵਿਚਾਰ ਕਰ ਰਿਹਾ ਸਾਂ ਤਾਂ ਬਹੁਤ ਸੁਝਾਅ ਮਿਲੇ ਜਿਨ੍ਹਾਂ ‘ਚੋਂ ਇਕ ਸੁਝਾਅ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ। ਇਤਿਹਾਸ ਵੀ ਦੋ ਕਿਸਮ ਦੇ ਹੁੰਦੇ ਹਨ, ਇਕ ਸਹੀ ਜਾਂ ਲੋਕਾਂ ਦਾ ਇਤਿਹਾਸ ਤੇ ਦੂਜਾ ਹਾਕਮਾਂ ਦਾ ਇਤਿਹਾਸ। ਹਾਕਮ ਸਦਾ ਹੀ ਆਪਣੀ ਮਰਜ਼ੀ ਦੇ ਇਤਿਹਾਸ ਨੂੰ ਅਗਲੀ ਪੀੜ੍ਹੀ ਤੇ ਥੋਪਦੇ ਹਨ। ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਇਤਿਹਾਸ, ਜੋ ਵਾਪਰਿਆ, ਉਹ ਸਕੂਲਾਂ ‘ਚ ਪੜ੍ਹਾਇਆ ਜਾਵੇ ਤਾਂ ਉਹ ਆਪਣੀ ਬੁੱਧੀ ਵਿਕਸਤ ਕਰ ਸਕਣ।

ਹੁਣ ਤੁਸੀਂ ਸੋਚ ਕੇ ਦੇਖੋ ਜੇ ਸਾਰੇ ਮੁਲਕ ਸਹੀ ਇਤਿਹਾਸ ਆਪਣੇ ਸਕੂਲਾਂ ‘ਚ ਲਾਗੂ ਕਰ ਦੇਣ ਤਾਂ ਉਹ ਕਿਹੋ ਜਿਹਾ ਹੋਵੇਗਾ; ਇੰਗਲੈਂਡ ਦੇ ਬੱਚੇ ਪੜ੍ਹਿਆ ਕਰਨਗੇ ਕਿ ਇੰਗਲੈਂਡ ਦੀਆਂ ਬਸਤੀਆਂ ਬਣਾਉਣ ਲਈ ਲੱਖਾਂ ਧੌਣਾ ਵੱਢੀਆਂ ਗਈਆਂ, ਬੇ-ਦੋਸ਼ਿਆਂ ਦੇ ਖ਼ੂਨ ਦੀਆਂ ਨਦੀਆਂ ਬਹਾ ਦਿੱਤੀ ਗਈਆਂ, ਏਨਾ ਲਹੂ ਬਹਾਉਣ ਕਾਰਨ ਇੱਥੋਂ ਦੀ ਮਹਾਰਾਣੀ ਸਦਾ ਦਸਤਾਨੇ ਪਾ ਕੇ ਰੱਖਦੀ ਹੈ, ਕਿਤੇ ਲੋਕ ਉਸ ਦੇ ਲਹੂ ਰੰਗੇ ਹੱਥ ਦੇਖ ਹੀ ਨਾ ਲੈਣ।  ਉੱਥੇ ਇਹ ਵੀ ਪੜ੍ਹਾਇਆ ਜਾਵੇਗਾ ਕਿ ਭਗਤ ਸਿੰਘ ਤੇ ਊਧਮ ਸਿੰਘ ਸ਼ਹੀਦ ਸਨ ਨਾ ਕਿ ਅੱਤਵਾਦੀ।

ਪੰਜਾਬ ਦਾ ਇਤਿਹਾਸ ਇੰਝ ਲਿਖਿਆ ਹੋਵੇ ਕਿ 47 ‘ਚ ਹਿੰਦੁਸਤਾਨ ਤੇ ਪਾਕਿਸਤਾਨ ਨਹੀਂ ਬਣੇ ਸਨ, ਅਸਲ ‘ਚ ਤਾਂ ਹਾਕਮ ਪੰਜਾਬੀਆਂ ਤੋਂ ਡਰਦੇ ਸਨ। ਜਿਨ੍ਹਾਂ ਪੰਜਾਬੀਆ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ ਉਸ ਦੇ ਇਨਾਮ ‘ਚ ਦਸ ਲੱਖ ਪੰਜਾਬੀ ਵੱਢ ਕੇ ਉਨ੍ਹਾਂ ਦਾ ਖ਼ੂਨ ਵੰਡਿਆ ਗਿਆ। 84 ਚ ਵੀ ਹਾਕਮ ਦੀ ਹਉਮੈ ਸ਼ਾਂਤ ਕਰਨ ਲਈ ਪੂਰੀ ਇਕ ਪੀੜ੍ਹੀ ਦਾ ਅਣਮਨੁੱਖੀ ਘਾਣ ਕਰ ਦਿੱਤਾ। ਸਕੂਲ ਗਏ ਬੱਚੇ ਨੂੰ ਨਿਹੱਥੇ ਲੋਕਾਂ ਦੇ ਗਲ਼ਾਂ ‘ਚ ਟਾਇਰ ਪਾ ਕੇ ਕਿਵੇਂ ਅੱਗਾਂ ਲਾਈਆਂ ਸਨ, ਪੜ੍ਹਾਇਆ ਜਾਵੇਗਾ ਤਾਂ ਬੱਚਾ ਵੱਡਾ ਹੋ ਕੇ ਜਦੋਂ ਕੁਝ ਬਣੇਗਾ ਤਾਂ ਉਸ ਨੂੰ ਇਨ੍ਹਾਂ ਕੁ ਗਿਆਨ ਤਾਂ ਹੋਵੇਗਾ ਕਿ ਸਹੀ ਕੀ ਸੀ ਤੇ ਗ਼ਲਤ ਕੀ ਹੈ। ਅਣਗਿਣਤ ਉਦਾਹਰਨਾਂ ਦਿੱਤੀ ਜਾ ਸਕਦੀਆਂ ਹਨ ਪਰ ਲੇਖ ਲੰਮਾ ਹੋ ਜਾਣਾ।

ਅੰਤ ‘ਚ ਆਪ ਸਭ ਨੂੰ ਇਕ ਸਵਾਲ ਅਤੇ ਬੇਨਤੀ ਹੈ ਕਿ ਦੁਨੀਆ ਭਰ ‘ਚ ਜੋ ਵਿਹਾਰ ਵੱਧ ਗਿਣਤੀ ਵਾਲੇ ਘੱਟ ਗਿਣਤੀਆਂ ਨਾਲ ਕਰਦੇ ਹਨ ਕੀ ਤੁਸੀਂ ਉਹ ਖ਼ੁਦ ਤੇ ਝੱਲ ਸਕਦੇ ਹੋ? ਜੇ ਇਸ ਦਾ ਜਵਾਬ ‘ਨਹੀਂ’ ਹੈ ਤਾਂ ਫੇਰ ਚੁੱਪ ਕਿਉਂ? ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਚੁੱਪ ਵੀ ਇਕ ਅਪਰਾਧ ਹੈ। ਸੋ ਹੁਣ ਵੇਲਾ ਹੈ ਆਪਣਾ ਪੱਖ ਰੱਖਣ ਦਾ। ਅਸੀਂ ਨਹੀਂ ਕਹਿੰਦੇ ਇਸ ਲਈ ਹਿੰਸਕ ਹੋ ਕੇ ਹੀ ਪੱਖ ਰੱਖੋ। ਅੱਜ ਤੁਹਾਡੇ ਹਰ ਦੇ ਕੋਲ ਆਪਣੇ ਵਿਚਾਰ ਰੱਖਣ ਲਈ ਤੇ ਰੋਸ ਜ਼ਾਹਿਰ ਕਰਨ ਲਈ ਸੋਸ਼ਲ ਮੀਡੀਆ ਹੈ। ਜੇ ਅਸੀਂ ਅੱਜ ਕਿਸੇ ਲਈ ਹਾਅ ਦਾ ਨਾਅਰਾ ਮਾਰਾਂਗੇ ਤਾਂ ਕਲ ਨੂੰ ਉਹ ਵੀ ਸਾਡੇ ਨਾਲ ਖੜ੍ਹਨਗੇ। ਸੋ ਆਓ ਜਾਰਜ ਦੀ ਇਸ ਕੁਰਬਾਨੀ ਨੂੰ ਅਜਾਈਂ ਨਾਂ ਜਾਣ ਦੇਈਏ ਤੇ ਹਿੱਕ ਠੋਕ ਕੇ ਕਹੀਏ ਅਸੀਂ ਬਾਬੇ ਨਾਨਕ ਦੇ ਵਾਰਿਸ ਹਾਂ ਤੇ ਉਨ੍ਹਾਂ ਦੇ ਸ਼ਬਦਾਂ ਤੇ ਪਹਿਰਾ ਦਿੰਦੇ ਹਾਂ ਕਿ ;

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥

“ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ”
ਪੰਜਾਬੀ ਹਾਂ, ਪੰਜਾਬੀ ਹੋਣ ਤੇ ਮਾਣ ਕਰਦਾ ਹਾਂ, ਮੇਰੀ ਮਾਂ ਬੋਲੀ ਪੰਜਾਬੀ ਹੈ, ਜਿਸ ਨੂੰ ਲਿਖ ਬੋਲ ਕੇ ਰੱਜ ਮਹਿਸੂਸ ਕਰਦਾ ਹਾਂ। ਆਪਣੇ ਗੁਰੂਆਂ ਦੀ ਸਿੱਖਿਆ ਮੁਤਾਬਿਕ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਥੋੜ੍ਹਾ ਮਾਇਆ ਰੂਪੀ ਅਤੇ ਬਹੁਤਾ ਸਮੇਂ ਦਾ ਦਸਵੰਧ ਕੱਢਦਾ ਹਾਂ।

ਇਹ ਉਪਰੋਕਤ ਗੱਲਾਂ ਦੱਸਣਾ ਜਾਂ ਇਹ ਲੇਖ ਲਿਖਣ ਦਾ ਮਤਲਬ ਕੋਈ ਵਡਿਆਈ ਲੈਣਾ ਨਹੀਂ ਹੈ। ਬੱਸ ਮਾਂ ਬੋਲੀ ਪ੍ਰਤੀ ਆਪਣੀ ਪੀੜ ਅਤੇ ਨਿਸ਼ਠਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜੇਕਰ ਇਸ ਲੇਖ ਦੇ ਕਿਸੇ ਇਕ ਪਾਠਕ ਨੂੰ ਵੀ ਮੈਂ ਹਲੂਣਾ ਦੇਣ ‘ਚ ਕਾਮਯਾਬ ਹੋ ਗਿਆ ਤਾਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ।

ਮੈਂ ਸ਼ੁਰੂ ‘ਚ ਲਿਖਿਆ ‘ਪੰਜਾਬੀ ਹਾਂ।’ ਬਿਲਕੁਲ ਪੰਜਾਬੀ ਹਾਂ ਪਰ ਉਹ ਪੰਜਾਬੀ ਹਾਂ ਜਿਸ ਨੇ ਦੋ ਬਾਰ ਵੰਡ ਹੰਢਾਈ। ਜਿਨ੍ਹਾਂ ਨੇ ਇਕ ਬਾਰ ਵੰਡ ਹੰਢਾਈ, ਪੀੜ ਉਨ੍ਹਾਂ ਕੋਲ ਵੀ ਬਹੁਤ ਹੈ ਪਰ ਜਿਨ੍ਹਾਂ ਮੇਰੇ ਵਰਗਿਆਂ ਨੇ ਦੋ ਬਾਰ ਵੰਡ ਹੰਢਾਈ ਉਨ੍ਹਾਂ ਦੀ ਪੀੜ ਦੀ ਗੱਲ ਇਸ ਲੇਖ ‘ਚ ਕਰਾਂਗਾ। ਪਹਿਲੀ ਵੰਡ 1947 ਦੀ ਜਿਸ ‘ਚ ਪੰਜਾਬ ਜੋ ਕਿ ਮਹਾਂ ਪੰਜਾਬ ਸੀ ਉਹ ‘ਚੜ੍ਹਦਾ’ ਤੇ ‘ਲਹਿੰਦਾ’ ਬਣ ਕੇ ਰਹਿ ਗਿਆ। ਉਸ ਵਕਤ ਸਰਮਾਏ ਦੇ ਨਾਲ ਖ਼ੂਨ ਵੀ ਵੰਡਿਆ ਗਿਆ ਪਰ ਇਕ ਸਕੂਨ ਦੀ ਗੱਲ ਇਹ ਕਿ ਉਨ੍ਹਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਨਹੀਂ ਖੁੱਸੀ ਜਾ ਖੋਹੀ ਗਈ ਸੀ। ਪਰ ਦੂਜੀ ਵੰਡ 1966 ਦੀ ਹੈ ਜਿਸ ਨੇ ਸਾਥੋਂ ਸਾਡਾ ਪੰਜਾਬ ਵੀ ਖੋਹ ਲਿਆ ਤੇ ਪੰਜਾਬ ਦਾ ਪੁੱਤ ਕਹਾਉਣ ਦਾ ਹੱਕ ਵੀ। ਪੰਜਾਬੀ ਸੂਬੇ ਦੀ ਮੰਗ ਹੋ ਸਕਦਾ ਸਮੇਂ ਦੇ ਨੇਤਾਵਾਂ ਨੇ ਖੌਰੇ ਮਾਂ ਬੋਲੀ ਦੇ ਭਲੇ ਲਈ ਹੀ ਮੰਗੀ ਹੋਵੇਗੀ। ਪਰ ਮੇਰੇ ਜਿਹੇ ਪਤਾ ਨਹੀਂ ਕਿੰਨਿਆਂ ਕੁ ਨੂੰ ਨਾਸੂਰ ਦੇ ਗਈ।

ਭਾਵੇਂ ਮੇਰਾ ਜਨਮ ਦੂਜੀ ਵੰਡ ਤੋਂ ਤਿੰਨ ਸਾਲ ਬਾਅਦ ਦਾ ਹੈ। ਪਰ ਜਦੋਂ ਮੈਂ ਅੱਖ ਖੋਲ੍ਹੀ ਤਾਂ ਮਾਂ ਨੇ ‘ਪੰਜਾਬੀ’ ਬੋਲੀ ਦੀ ਗੁੜ੍ਹਤੀ ਦਿੱਤੀ। ਦਾਦੀ ਨੇ ਮਾਂ ਬੋਲੀ ‘ਚ ਲੋਰੀਆਂ ਸੁਣਾਈਆਂ, ਭੈਣਾਂ ਅਤੇ ਭਰਾਵਾਂ ਨਾਲ ਨਿੱਕੀਆਂ ਨਿੱਕੀਆਂ ਲੜਾਈਆਂ ਮਾਂ ਬੋਲੀ ‘ਚ ਲੜੀਆਂ। ਬਾਪ ਨੇ ਸ਼ੁੱਧ ਮਾਂ ਬੋਲੀ ਦੀਆਂ ਗਾਲ੍ਹਾਂ ਨਾਲ ਛਿੱਤਰ ਫੇਰਿਆ। ਦਾਦੇ ਨੇ ਮਾਂ ਬੋਲੀ ‘ਚ ਨਸੀਹਤਾਂ ਦਿੱਤੀਆਂ ਅਤੇ ਹਾਣੀਆ ਨਾਲ ਰਲ ਕੇ ਮਾਂ ਬੋਲੀ ‘ਚ ਹੀ ਗਲੀਆਂ ‘ਚ ਖੇਡਾਂ ਖੇਡੀਆਂ ਅਤੇ ਬੁੱਲ੍ਹੇ ਲੁੱਟੇ।

ਮੇਰਾ ਪਿੰਡ ‘ਦੇਸੂ ਮਲਕਾਨਾ’, ਜਿਸ ਨੂੰ ਜਦੋਂ ਵੀ ਮੈਂ ਨਕਸ਼ੇ ਤੇ ਦੇਖਦਾ ਹਾਂ ਤਾਂ ਮੈਨੂੰ ਉਸ ਦੀ ਹਾਲਤ ਉਸ ਬੱਲੇਬਾਜ਼ ਵਰਗੀ ਲੱਗਦੀ ਹੈ ਜੋ ਕਿ  ਨੜ੍ਹਿਨਵੇਂ ਤੇ ਰਨ ਆਊਟ ਹੋ ਗਿਆ ਹੋਵੇ। ਕਿਉਂਕਿ ਮੇਰੇ ਪਿੰਡ ਦੀ ਇਕ ਵੱਟ ਪੰਜਾਬ ਨਾਲ ਲਗਦੀ ਹੈ ਤੇ ਮੇਰੇ ਪਿੰਡ ‘ਚ ਇਕ ਵੀ ਘਰ ਇਹੋ ਜਿਹਾ ਨਹੀਂ ਸੀ ਜੋ ਪੰਜਾਬੀ ਤੋਂ ਛੁੱਟ ਹੋਰ ਭਾਸ਼ਾ ਬੋਲਦਾ ਹੋਵੇ। ਫੇਰ ਵੀ ਪਤਾ ਨਹੀਂ ਕਿਉਂ ਸਮੇਂ ਦੇ ਹਾਕਮਾਂ ਨੂੰ ਤਰਸ ਨਹੀਂ ਆਇਆ ਉਸ ਪਿੰਡ ਨਾਲ ਮਤਰੇਆ ਸਲੂਕ ਕਰਨ ਲੱਗਿਆ?

ਪੰਜਾਬੀ ਮਾਂ ਬੋਲੀ ਦੇ ਚੁਗਿਰਦੇ ‘ਚ ਪਲਿਆ ਇਕ ਜੁਆਕ ਜਦੋਂ ਸਕੂਲ ਦੇ ਦਰਵਾਜ਼ੇ ਮੂਹਰੇ ਅੱਖਰ ਗਿਆਨ ਤੋਂ ਕੋਰਾ ਉਹ ਤਸਵੀਰਾਂ ਦੇਖਦਾ ਹੈ ਤੇ ਆਪਣੇ ਬਾਪ ਤੋਂ ਪੁੱਛਦਾ ਹੈ ਕਿ ਇਹ ਕੀ ਲਿਖਿਆ ਹੈ। ਤਾਂ ਉਹ ਕਹਿੰਦੇ ਲਿਖਿਆ ਹੈ ਕਿ “ਸ਼ਿੱਖਸ਼ਾ ਕੇ ਲੀਏ ਆਏਂ ਔਰ ਸੇਵਾ ਕੇ ਲੀਏ ਜਾਏਂ।” ਭਾਸ਼ਾ ਗਿਆਨ ਤੋਂ ਕੋਰੇ ਅਤੇ ਅਣਭੋਲ ਦਿਮਾਗ਼ ਦੇ ਖ਼ਾਨੇ ਨਹੀਂ ਵੜੀ ਇਹ ਗੱਲ। ਮਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਕਦੇ ਦੱਸੀਆਂ ਨਹੀਂ ਸਨ!

ਚਲੋ! ਪੜ੍ਹਾਈ ਸ਼ੁਰੂ ਹੋ ਗਈ ਤੇ ਇਹ ਸਿੱਖ ਗਏ ਕੇ “ਦੇਸਾਂ ਮੈਂ ਦੇਸ਼ ਹਰਿਆਣਾ ਜਿਤ ਦੂਧ ਦਹੀਂ ਕਾ ਖਾਣਾ।” ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਥੇ ਇਹ ਗੱਲ ਸਾਫ਼ ਕਰ ਦੇਵਾਂ ਕਿ ਮੈਨੂੰ ਨਾ ਹਰਿਆਣੇ ਨਾਲ ਅਤੇ ਨਾ ਕਿਸੇ ਭਾਸ਼ਾ ਨਾਲ ਕੋਈ ਵੀ ਸ਼ਿਕਵਾ ਹੈ। ਬੱਸ ਸ਼ਿਕਵਾ ਹੈ ਤਾਂ ਇਹ ਹੈ ਕਿ ਜਿਨ੍ਹਾਂ ਸੰਘਰਸ਼ ਮੇਰੇ ਜਿਹੇ ਅਣਗਿਣਤ ਲੋਕਾਂ ਨੂੰ ਆਪਣੀ ਮਾਂ ਬੋਲੀ ਨੂੰ ਆਪਣੇ ਕੋਲ ਰੱਖਣ ਲਈ ਕਰਨਾ ਪਿਆ ਉੱਨੇ ‘ਚ ਤਾਂ ਜ਼ਿੰਦਗੀ ਰਾਹ ਪੈ ਸਕਦੀ ਸੀ।

ਭਾਵੇਂ ਘਰਦਿਆਂ ਨੇ ਊੜੇ ਅਤੇ ਜੂੜੇ ਨਾਲ ਜੋੜਨ ਦਾ ਆਪਣੇ ਵੱਲੋਂ ਸਿਰ ਤੋੜ ਯਤਨ ਕੀਤਾ ਪਰ ਅਧਿਕਾਰਤ ਸਿੱਖਿਆ ਸੰਸਥਾਨ ਨੇ ਕਿਤੇ ਜਾ ਕੇ ਸੱਤਵੀਂ ਜਮਾਤ ‘ਚ ਊੜੇ ਦੇ ਦਰਸ਼ਨ ਕਰਵਾਏ। ਦਸਵੀਂ ਤੱਕ ਜਾਂਦੇ-ਜਾਂਦੇ ਚਾਰ ਸਾਲਾਂ ‘ਚ ਚੌਥੀ ਜਮਾਤ ਦੇ ਨਿਆਣੇ ਜਿੰਨੀ ਗੁਰਮੁਖੀ ਦਾ ਗਿਆਨ ਹਾਸਿਲ ਹੋਇਆ। ਦਸਵੀਂ ਤੱਕ ਛੇ ਕੁ ਜਮਾਤਾਂ ਅੰਗਰੇਜ਼ੀ ਮਾਧਿਅਮ ਰਾਹੀ ਪੜ੍ਹੀਆਂ ਤੇ ਬਾਕੀ ਚਾਰ ਹਿੰਦੀ ਮਾਧਿਅਮ ‘ਚ ਪੜ੍ਹ ਕੇ ਉੱਚ ਸਿੱਖਿਆ ਪੰਜਾਬ ‘ਚ ਲੈਣ ਦੀ ਜ਼ਿੱਦ ਕੀਤੀ। ਮੇਰੇ ਪਿੰਡ ਤੋਂ ਉੱਨੀ ਕੁ ਦੂਰ ਮੇਰਾ ਜ਼ਿਲ੍ਹਾ ਸਿਰਸਾ ਅਤੇ ਉੱਨੀ ਕੁ ਦੂਰ ਬਠਿੰਡਾ ਸੀ। ਉਸ ਵਕਤ ਗਿਆਰ੍ਹਵੀਂ ਨੂੰ ਪਰੈਪ ਕਿਹਾ ਜਾਂਦਾ ਸੀ ਤੇ ਪੰਜਾਬੀ ਮਾਧਿਅਮ ਚੁਣ ਕੇ ਮੈਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਲਿਆ। ਪੜ੍ਹਾਈ ਕਾਲਜ ਦੀ ਤੇ ਗਿਆਨ ਚਾਰ ਜਮਾਤਾਂ ਦਾ। ਸਭ ਕੁਝ ਆਉਂਦੇ ਹੋਏ ਵੀ ਇਮਤਿਹਾਨ ‘ਚ ਕੁਝ ਲਿਖ ਨਾ ਪਾਉਂਦਾ। ਜਦੋਂ ਕੁਝ ਲਿਖਦਾ ਤਾਂ ਵਿਚ ਧੱਕੇ ਨਾਲ ਹੀ ਹਮ ਕੋ ਤੁਮ ਕੋ ਲਿਖਿਆ ਜਾਂਦਾ। ਬਹੁਤ ਪੀੜਾ ਸਹੀ। ਪਰ ਪੰਜਾਬੀ ਮੇਰੀ ਮਾਂ ਦੀ ਬੋਲੀ ਸੀ ਉਸ ਨੇ ਤਰਸ ਦੇ ਆਧਾਰ ਤੇ ਛੇਤੀ ਉਂਗਲ ਫੜ ਲਈ।

ਗੱਲ ਇੱਥੇ ਖ਼ਤਮ ਹੋਣ ਵਾਲੀ ਨਹੀਂ ਸੀ। ਲੋਕ ਜ਼ਿੰਦਗੀ ਦੇ ਇੱਕੋ ਮੈਦਾਨ ‘ਚ ਵੱਖੋ-ਵੱਖਰੀਆਂ ਲੜਾਈਆਂ ਲੜਦੇ ਹਨ। ਪਰ ਮੇਰੀ ਤ੍ਰਾਸਦੀ ਇਹ ਰਹੀ ਕਿ ਜਦੋਂ ਵੀ ਜ਼ਿੰਦਗੀ ਨੇ ਜੰਗ ਦੇ ਮੈਦਾਨ ‘ਚ ਭੇਜਿਆ। ਉੱਥੇ ਮੁੱਦਾ ਨਹੀਂ ਬਦਲਿਆ ਬੱਸ ਮੈਦਾਨ ਬਦਲ ਦਿੱਤਾ।

ਭਾਸ਼ਾ ਦੀ ਪਹਿਲੀ ਲੜਾਈ ਹਰਿਆਣੇ ‘ਚ ਲੜੀ, ਦੂਜੀ ਪੰਜਾਬ ‘ਚ ਤੇ ਤੀਜੀ ਲਈ ਮੈਦਾਨ-ਏ-ਜੰਗ ਵਿਦੇਸ਼ ਦੀ ਧਰਤੀ ਯਾਨੀ ਆਸਟ੍ਰੇਲੀਆ ਬਣ ਗਿਆ। ਤਕਰੀਬਨ ਪਿਛਲੇ ਚੌਦਾਂ ਵਰ੍ਹਿਆਂ ਤੋਂ ਇੱਥੇ ਆਪਣੀ ਮਤਰੇਈ ਮਾਂ ਯਾਨੀ ਕਿ ਅੰਗਰੇਜ਼ੀ ਨਾਲ ਦੋ ਦੋ ਹੱਥ ਕਰ ਰਿਹਾ ਹਾਂ।

ਸ਼ੁਰੂ ‘ਚ ਆਪਣੀ ਮਾੜੀ ਅੰਗਰੇਜ਼ੀ ਤੇ ਸ਼ਰਮ ਆਉਂਦੀ ਸੀ ਪਰ ਫੇਰ ਇੱਕ ਫ਼ਿਕਰਾ ਰਟ ਲਿਆ। ਜਿੱਥੇ ਵੀ ਕਿਤੇ ਅੰਗਰੇਜ਼ੀ ਨਾਲ ਪੰਗਾ ਲੈਣਾ ਹੁੰਦਾ ਤਾਂ ਗੱਲ ਇੱਥੋਂ ਸ਼ੁਰੂ ਕਰ ਲੈਣੀ ਕਿ “ਮਾਫ਼ੀ ਚਾਹੁੰਦਾ ਹਾਂ ਮੇਰੀ ਅੰਗਰੇਜ਼ੀ ਏਨੀ ਚੰਗੀ ਨਹੀਂ ਹੈ ਕਿਉਂਕਿ ਇਹ ਮੇਰੀ ਮਾਤਰ ਭਾਸ਼ਾ ਨਹੀਂ ਹੈ ਪਰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੀ ਅੰਗਰੇਜ਼ੀ ਏਨੀ ਵੀ ਮਾੜੀ ਨਹੀਂ ਹੈ ਜਿੰਨੀ ਤੁਹਾਡੀ ਪੰਜਾਬੀ ਮਾੜੀ ਹੈ। ਮੈਂ ਹਾਲੇ ਵੀ ਤੁਹਾਨੂੰ ਟੁੱਟੀ-ਭੱਜੀ ਤੁਹਾਡੀ ਮਾਂ ਬੋਲੀ ਅੰਗਰੇਜ਼ੀ ‘ਚ ਕੁਝ ਨਾ ਕੁਝ ਸਮਝਾ ਲਾਵਾਂਗਾ ਪਰ ਤੁਹਾਡੇ ਤੋਂ ਇਹ ਵੀ ਨਹੀਂ ਹੋਣਾ।”

ਉਪਰੋਕਤ ਵਰਤਾਰੇ ਨਾਲ ਬੇਗਾਨਿਆਂ ਨਾਲ ਅਤੇ ਬੇਗਾਨੀ ਭਾਸ਼ਾ ਦੀ ਇਹ ਚਿੰਤਾ ਤਾਂ ਸੌਖੀ ਹੱਲ ਹੋ ਗਈ ਪਰ ਛੇਤੀ ਹੀ ਇਕ ਹੋਰ ਚਿੰਤਾ ਨੇ ਆ ਘੇਰਿਆ। ਉਹ ਚਿੰਤਾ ਮੈਨੂੰ ਉਦੋਂ ਬਹੁਤ ਤੰਗ ਕਰਦੀ ਹੈ ਜਦੋਂ ਮੈਂ ਕਿਸੇ ਪੰਜਾਬੀ ਮਾਂ ਨੂੰ ਆਪਣੇ ਬੱਚਿਆਂ ਨਾਲ ਅੰਗਰੇਜ਼ੀ ‘ਚ ਗੱਲ ਕਰਦਾ ਦੇਖਦਾ ਹਾਂ। ਮੈਨੂੰ ਉਨ੍ਹਾਂ ਬੱਚਿਆਂ ‘ਚੋਂ ਆਪਾ ਝਲਕਦਾ ਹੈ ਅਤੇ ਪਰਵਾਸ ਅਤੇ ਵੰਡ ਦਾ ਮਾਰਿਆ ਇਕ ਹੋਰ ‘ਮਿੰਟੂ ਬਰਾੜ’ ਪਨਪਦਾ ਦਿਸਦਾ। ਇਹ ਵਰਤਾਰਾ ਦੇਖ ਕੇ ਕਈ ਬਾਰ ਆਪਾ ਖੋਹ ਜਾਂਦਾ ਹਾਂ ਤੇ ਇਹ ਵੀ ਭੁੱਲ ਜਾਂਦਾ ਹਾਂ ਕਿ ਤੇਰਾ ਕੀ ਹੱਕ ਹੈ ਕਿਸੇ ਨੂੰ ਇੰਝ ਟੋਕਨ ਦਾ ਜਾਂ ਕਿਸੇ ਦੀ ਜ਼ਿੰਦਗੀ ‘ਚ ਦਖ਼ਲ ਦੇਣ ਦਾ।

ਅੱਜ ਤੱਕ ਜੇ ਵਿਦੇਸ਼ ‘ਚ ਮੇਰੇ ਨਾਲ ਨਰਾਜ਼ ਹੋਣ ਵਾਲਿਆਂ ਦੀ ਗਿਣਤੀ ਕਰਾ ਤਾਂ ਜ਼ਿਆਦਾ ਉਹੀ ਨਿਕਲਣਗੇ ਜਿਨ੍ਹਾਂ ਨੂੰ ਮੈਂ ਕਦੇ ਇਸ ਗੱਲ ਤੋਂ ਟੋਕਿਆ ਹੋਣਾ ਕਿ ਬੱਚਿਆਂ ਨਾਲ ਆਪਣੀ ਮਾਂ ਬੋਲੀ ‘ਚ ਕਿਉਂ ਨਹੀਂ ਗੱਲ ਕਰਦੇ। ਮੇਰਾ ਇਹ ਵਰਤਾਰਾ ਉਨ੍ਹਾਂ ਲੋਕਾਂ ਨੂੰ ਸੜੀਅਲ ਅਤੇ ਪੇਂਡੂ ਲੱਗਦਾ। ਉਨ੍ਹਾਂ ਨੂੰ ਲਗਦਾ ਕਿ ਮੈਂ ਅਗਾਂਹ ਵਧੂ ਨਹੀਂ ਹਾਂ। ਪਰ ਆਪਾਂ ਵੀ ਮੋਟੀ ਪੂਛ ਵਾਲੇ ਹਾਂ ਹੋਈ ਜਾਵੇ ਕੋਈ ਨਰਾਜ਼ ਆਪਾਂ ਆਪਣੀ ਵਿਦਵਤਾ ਝਾੜ ਹੀ ਦਿੰਦੇ ਹਾਂ।

‘ਮਾਂ’ ਇਕੱਲੇ ਮੇਰੇ ਲਈ ਹੀ ਨਹੀਂ ਸਗੋਂ ਸਾਰੀ ਕਾਇਨਾਤ ਲਈ ਸਤਿਕਾਰਤ ਹੈ। ਪਰ ਮੈਨੂੰ ਉਹ ਮਾਂ ਵਿਓਹ ਵਰਗੀ ਲੱਗਦੀ ਹੈ ਜੋ ਆਪਣੇ ਬੱਚੇ ਨਾਲ ਬੇਗਾਨੀ ਭਾਸ਼ਾ ‘ਚ ਗੱਲ ਕਰਦੀ ਹੈ।

ਬੀਤੇ ਦਿਨੀਂ ਮੈਂ ਇਕ ਇਹੋ ਜਿਹੀ ਨੱਬੇ ਸਾਲਾ ਮਾਂ ਨੂੰ ਇਕ ਸਰਕਾਰੀ ਬੁਢਾਪਾ ਘਰ ‘ਚ ਮਿਲਿਆ ਸੀ ਜੋ ਬਾਰ-ਬਾਰ ਕਹਿ ਰਹੀ ਸੀ ਮੇਰਾ ਮੁੰਡਾ ਆਊਗਾ, ਮੇਰਾ ਮੁੰਡਾ ਆਊਗਾ। ਉੱਥੇ ਦੀ ਇਕ ਨਰਸ ਨੇ ਦੱਸਿਆ ਕਿ ਇਹ ਪਿਛਲੇ ਤਕਰੀਬਨ ਇਕ ਦਹਾਕੇ ਤੋਂ ਇੱਥੇ ਹੈ ਤੇ ਪਹਿਲਾਂ ਤਾਂ ਕਦੇ ਕਦੇ ਇਸ ਦੇ ਘਰਦਾ ਕੋਈ ਆ ਜਾਂਦਾ ਸੀ ਹੁਣ ਨਹੀਂ ਆਉਂਦੇ। ਨਰਸ ਕਹਿੰਦੀ ਇਹ ‘ਮੁੰਡਾ’ ਕੀ ਹੁੰਦਾ? ਜਦੋਂ ਮੈਂ ਦੱਸਿਆ ਤਾਂ ਉਸ ਨੇ ਕਿਹਾ ਅੱਛਾ! ਇਸ ਦੇ ਮੁੰਡੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਥੋੜ੍ਹੀ ਬਹੁਤ ਸਮਝ ਲੈਂਦਾ ਹੈ। ਹੁਣ ਜਦੋਂ ਮਾਤਾ ਨੂੰ ਜ਼ਿਆਦਾ ਸੁਰਤ ਨਹੀਂ ਸ਼ਾਇਦ ਇਸ ਲਈ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਇਹ ਉਹੀ ਨਾਸਮਝ ਮਾਂ ਹੈ ਜਿਸ ਨੇ ਆਪਣੀ ਬੋਲੀ ਆਪਣੀ ਔਲਾਦ ਨੂੰ ਨਹੀਂ ਦਿੱਤੀ।

ਕਰਮ ਭੂਮੀ ਤੇ ਤਾਂ ਹਾਲੇ ਇਹੋ ਜਿਹੇ ਵਰਤਾਰੇ ਸੀਮਤ ਹਨ ਪਰ ਜਦੋਂ ਜਨਮ ਭੋਏਂ ਦੀ ਗੱਲ ਕਰਦੇ ਹਾਂ ਤਾਂ ਹੋਰ ਵੀ ਦੁੱਖ ਹੁੰਦਾ ਕਿ ਜਿੱਥੇ ਵਿਦੇਸ਼ ਵੱਸਦੀਆਂ ਜ਼ਿਆਦਾਤਰ ਮਾਵਾਂ ਮਾਂ ਬੋਲੀ ਨੂੰ ਤਰਜੀਹ ਦਿੰਦਿਆਂ ਹਨ ਉੱਥੇ ਸਾਡੇ ਦੇਸ਼ ‘ਚ ਤਾਂ ਹੋੜ ਜਿਹੀ ਲੱਗੀ ਪਈ ਹੈ ਅੰਗਰੇਜ਼ੀ ਨੂੰ ਅਪਣਾਉਣ ਦੀ। ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਕੋਈ ਜੁਰਮ ਹੈ। ਮੇਰਾ ਤਾਂ ਸਿਰਫ਼ ਇਹ ਕਹਿਣਾ ਹੈ ਕਿ ਆਪਣਿਆਂ ਨੂੰ ਮਾਰ ਕੇ ਦੂਜਿਆਂ ਨੂੰ ਪਾਲਣਾ ਕੋਈ ਸਿਆਣਪ ਨਹੀਂ ਹੁੰਦਾ।

ਬੀਤੇ ਦਿਨੀਂ ਕਿਸੇ ਨੇ ਮੈਨੂੰ ਇਕ ਟੀ.ਵੀ. ਤੇ ਸਵਾਲ ਕੀਤਾ ਕਿ ਵਿਦੇਸ਼ ‘ਚ ਲੋਕ ਆਪਣੇ ਬੱਚਿਆਂ ਨੂੰ ਮਾਂ ਬੋਲੀ ਵੱਲ ਅਤੇ ਦੇਸ਼ ‘ਚ ਅੰਗਰੇਜ਼ੀ ਵੱਲ ਕਿਉਂ ਧੱਕੇ ਮਾਰਦੇ ਹਨ? ਮੇਰਾ ਮੰਨਣਾ ਹੈ ਕਿ ਇਸ ਪਿੱਛੇ ਇਕ ਡਰ ਲੁਕਿਆ ਹੋਇਆ। ਸਾਨੂੰ ਵਿਦੇਸ਼ੀਆਂ ਨੂੰ ਡਰ ਹੈ ਕਿ ਕਿਤੇ ਸਾਡੇ ਜੁਆਕ ਮਾਂ ਬੋਲੀ ਨਾ ਭੁੱਲ ਜਾਣ। ਜੇ ਭੁੱਲ ਗਏ ਤਾਂ ਦਾਦੇ-ਦਾਦੀ ਜਾਂ ਫੇਰ ਨਾਨਾ-ਨਾਨੀ ਨਾਲ ਕਿਵੇਂ ਜੁੜਨਗੇ? ਤੇ ਦੇਸ਼ ‘ਚ ਇਹ ਡਰ ਸਤਾਈ ਜਾਂਦਾ ਹੈ ਕਿ ਜੇ ਸਾਡੇ ਜੁਆਕ ਨੂੰ ਅੰਗਰੇਜ਼ੀ ਨਾ ਆਈ ਤਾਂ ਉਹ ਤਰੱਕੀ ਦੀ ਦੌੜ ‘ਚ ਪਛੜ ਜਾਵੇਗਾ? ਬੱਸ ਇਸੇ ਕਾਰਨ ਅਸੀਂ ਜੁਆਕਾਂ ਨੂੰ ਪੰਜਾਬੀ ਸਿਖਾਈ ਜਾਂਦੇ ਹਾਂ ਤੇ ਤੁਸੀਂ ਅੰਗਰੇਜ਼ੀ।

ਅਸਲ ਜ਼ਰੂਰਤ ਤਾਂ ਮੁੱਦਾ ਸਮਝਣ ਦੀ ਹੈ। ਜੇ ਅਸੀਂ ਸਹੀ ਮੁੱਦਾ ਸਮਝ ਗਏ ਤਾਂ ਅਸੀਂ ਇਕ ਨਹੀਂ ਕਈ-ਕਈ ਭਾਸ਼ਾਵਾਂ ‘ਚ ਗਿਆਨ ਹਾਸਿਲ ਵੀ ਕਰ ਸਕਦੇ ਹਾਂ ਤੇ ਇਕਸਾਰਤਾ ਵੀ ਕਾਇਮ ਰੱਖ ਸਕਦੇ ਹਾਂ।

ਬਹੁਤ ਸਾਰੇ ਉਪਰਾਲੇ ਅਸੀਂ ਵਿਦੇਸ਼ਾਂ ‘ਚ ਕਰ ਰਹੇ ਹਾਂ ਅਤੇ ਬਹੁਤ ਸਾਰੇ ਹੋਰ ਕੀਤੇ ਜਾ ਸਕਦੇ ਹਨ। ਆਸਟ੍ਰੇਲੀਆ ਦੀ ਸਰਕਾਰ ਨੇ ਸਾਡੇ ਨਾਲ ਇਸ ਕੰਮ ‘ਚ ਕਦੇ ਵਿਤਕਰਾ ਨਹੀਂ ਕੀਤਾ। ਉਹ ਗੁਰ ਘਰਾਂ ਨੂੰ ਜ਼ਿਆਦਾ ਮਾਲੀ ਮਦਦ ਉਦੋਂ ਹੀ ਕਰਦੀ ਹੈ ਜਦੋਂ ਉਹ ਗੁਰੂ ਘਰ ਦੇ ਨਾਲ ਸਕੂਲ ਵੀ ਚਲਾਉਂਦੇ ਹਨ ਤੇ ਉਹ ਸਕੂਲ ਵੀ ਸਾਡੀ ਮਾਤ ਭਾਸ਼ਾ ਦਾ। ਅੱਜ ਕੱਲ੍ਹ ਤਾਂ ਸਰਕਾਰੀ ਕਾਗ਼ਜ਼ ਵੀ ਗੁਰਮੁਖੀ ‘ਚ ਮੁਹੱਈਆ ਹਨ। ਦੋ ਭਾਸ਼ੀਆ ਤੇ ਵੀ ਸਰਕਾਰ ਬਹੁਤ ਪੈਸਾ ਖ਼ਰਚਦੀ ਹੈ। ਬਹੁਤ ਸਾਰੇ ਅਖ਼ਬਾਰ ਅਤੇ ਰਸਾਲੇ, ਰੇਡੀਉ ਅਤੇ ਟੀ.ਵੀ. ਸ਼ੋਅ ਮੁਫ਼ਤ ‘ਚ ਲੋਕਾਂ ਤੱਕ ਪੁੱਜਦੇ ਹਨ। ਬਹੁਤ ਸਾਰੇ ਅਦਾਰੇ ਬਣ ਚੁੱਕੇ ਹਨ ਜੋ ਪੰਜਾਬੀ ਦੇ ਸਮਾਗਮ ਅਤੇ ਤਿਉਹਾਰ ਆਦਿ ਕਰਵਾਉਂਦੇ ਰਹਿੰਦੇ ਹਨ। ਪਿਛਲੇ ਚੌਦਾਂ ਵਰ੍ਹਿਆਂ ‘ਚ ਜੇ ਕਿਸੇ ਚੀਜ਼ ਨੇ ਮੈਨੂੰ ਸਭ ਤੋਂ ਵੱਧ ਸਕੂਨ ਦਿੱਤਾ ਹੈ ਤਾਂ ਉਹ ਹੈ ਆਸਟ੍ਰੇਲੀਆ ‘ਚ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਹੁੰਦਾ ਦੇਖਣਾ। ਪਰ ਜਦੋਂ ਇਸੇ ਸਮੇਂ ਕਾਲ ‘ਚ ਆਪਣੇ ਦੇਸ਼ ਤੋਂ ਮਾਂ ਬੋਲੀ ਦੇ ਹੋ ਰਹੇ ਘਾਣ ਦੀਆਂ ਖ਼ਬਰਾਂ ਸੁਣਦੇ ਹਾਂ ਤਾਂ ਉਹੀ ਸਕੂਨ ਖੁੱਸ ਜਾਂਦਾ ਹੈ।

ਅੱਜ ਆਧੁਨਿਕਤਾ ਦੇ ਇਸ ਦੌਰ ‘ਚ ਜੋ ਤਾਕਤ ਸਾਨੂੰ ਆਪਣੀ ਭਾਸ਼ਾ ਦੇ ਪ੍ਰਸਾਰ ਕਰਨ ਲਈ ਮੁਫ਼ਤ ‘ਚ ਮਿਲੀ ਹੋਈ ਹੈ(ਸੋਸ਼ਲ ਮੀਡੀਆ) ਉਹ ਵੀ ਸਾਡੇ ਤਾਂ ਹੱਡੀ ਬੈਠਦੀ ਜਾ ਰਹੀ ਹੈ। ਪਹਿਲਾਂ ਇੰਗਲਿਸ਼ ਤਾਂ ਸੁਣੀ ਸੀ ਹੁਣ ਤਕਰੀਬਨ ਦਹਾਕੇ ਤੋਂ ਇਕ ‘ਪਿਨਗਲਿਸ਼’ ਦਾ ਜਨਮ ਹੋ ਗਿਆ। ਜਿਹੜੀ ਕਿ ਮਾਂ ਬੋਲੀ ਲਈ ਇਸ ਵਕਤ ਸਭ ਤੋਂ ਵੱਧ ਖ਼ਤਰਨਾਕ ਹੈ।

ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਬੁੱਧੀਜੀਵੀ ਜਾਂ ਤਾਂ ਖੁੱਲ੍ਹ ਕੇ ਇਸ ਦਾ ਸਮਰਥਨ ਕਰਦੇ ਹਨ ਜਾਂ ਫੇਰ ਜਾਣੇ-ਅਨਜਾਣੇ ‘ਚ ਇਸ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਵਰਤ ਕੇ ਇਸ ਦਾ ਫੈਲਾਓ ਕਰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਯੁੱਗ ‘ਚ ਹਰ ਕੋਈ ਦਿਨ ‘ਚ ਘੱਟੋ ਘੱਟ ਦਸ ਬਾਰ ਵੱਖੋ-ਵੱਖ ਮਾਧਿਅਮਾਂ ਰਾਹੀਂ ਇਕ ਦੂਜੇ ਨੂੰ ਸੁਨੇਹੇ ਭੇਜਦਾ ਹੈ। ਜੇਕਰ ਅਸੀਂ ਆਪਣੇ ਆਪ ਨਾਲ ਇਹ ਬਚਨ ਕਰ ਲੈਂਦੇ ਹਾਂ ਕਿ ਅੱਜ ਤੋਂ ਮੈਂ ਰੋਮਨ ‘ਚ ਨਹੀਂ ਸਿਰਫ਼ ਗੁਰਮੁਖੀ ‘ਚ ਪੰਜਾਬੀ ਲਿਖਾਂਗਾ ਤਾਂ ਬਹੁਤ ਵੱਡੀ ਕ੍ਰਾਂਤੀ ਆ ਸਕਦੀ ਹੈ।

ਅੱਜ ਤਾਂ ਸਾਡੇ ਕੋਲ ਗੁਰਮੁਖੀ ਨੂੰ ਇਕੱਲੇ ਟਾਈਪ ਕਰਨ ਦੇ ਹੀ ਨਹੀਂ ਬੋਲ ਕੇ ਲਿਖਣ ਦੇ ਵੀ ਸਾਧਨ ਹਾਸਿਲ ਹਨ। ਜਿਹੜੇ ਕਿ ਸੋ ਫ਼ੀਸਦੀ ਸਹੀ ਕੰਮ ਕਰਦੇ ਹਨ ਕਿਉਂਕਿ ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਮੁਖੀ ਦੁਨੀਆ ਦੀ ਇੱਕੋ-ਇਕ ਭਾਸ਼ਾ ਹੈ ਜਿਸ ਕੋਲ ਬਵੰਜਾ ਅੱਖਰ ਅਤੇ ਸਹਾਇਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਸਰੀਰ ਕੋਲ ਬਵੰਜਾ ਧੁਨੀਆਂ ਕੱਢਣ ਦੀ ਹੀ ਤਾਕਤ ਹੁੰਦੀ ਹੈ ਤੇ ਗੁਰਮੁਖੀ ਉਸ ਨੂੰ ਪੂਰਨ ਵਰਤ ਸਕਦੀ ਹੈ। (ਜਿਸ ਦਾ ਵਿਸਥਾਰ ਤੁਸੀਂ ਅਮਨਦੀਪ ਸਿੰਘ ਦੀ ਕਿਤਾਬ ‘ਮੁੰਦਾਵਣੀ’ ਦੇ ਇਕ ਲੇਖ ਵਿਚੋਂ ਲੈ ਸਕਦੇ ਹੋ)

ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ ਭਾਵੇਂ ਭਾਸ਼ਾ ਦੇ ਆਧਾਰ ਤੇ ਬਣਿਆ ਇਕਲੌਤਾ ਅਦਾਰਾ ਹੈ ਜਿਸ ਨੂੰ ਕਿ ਅਕਸਰ ਭੰਡਿਆ ਜਾਂਦਾ ਹੈ ਪਰ ਮੇਰਾ ਮੰਨਣਾ ਹੈ ਕਿ ਉਹ ਆਪਣੇ ਸੀਮਤ ਸਾਧਨਾਂ ਨਾਲ ਕਾਫ਼ੀ ਕੁਝ ਸਾਨੂੰ ਦੇ ਰਿਹਾ ਹੈ। ਨਿੱਜੀ ਤੌਰ ਤੇ ਜੇ ਮੈਂ ਅੱਜ ਪੰਜਾਬੀ ਲਿਖਣ ਦੇ ਕਾਬਿਲ ਹੋਇਆ ਹਾਂ ਤਾਂ ਇਸ ‘ਚ ਵਿਸ਼ਵ ਵਿਦਿਆਲਿਆ ਵੱਲੋਂ ਬਣਾਏ ‘ਅੱਖਰ’ ਸਾਫ਼ਟਵੇਅਰ ਦਾ ਬਹੁਤ ਵੱਡਾ ਯੋਗਦਾਨ ਹੈ।

ਅਖੀਰ ‘ਚ ਮੈ ਇਹ ਗੱਲ ਮਾਣ ਨਾਲ ਲਿਖ ਸਕਦਾ ਹਾਂ ਕਿ ਅੱਜ ਜੇ ਪਾਠਕਾਂ ‘ਚ ਮੈਂ ਥੋੜ੍ਹੀ ਬਹੁਤ ਪਛਾਣ ਬਣਾਈ ਹੈ ਤਾਂ ਉਹ ਮੇਰੀ ਮਾਂ ਬੋਲੀ ਦੀ ਬਦੌਲਤ ਹੀ ਹੈ। ਮਾਂ ਬੋਲੀ ਜਿਸ ਤੇ ਰਹਿਮਤਾਂ ਕਰ ਦੇਵੇ ਉਸ ਦੀਆਂ ਝੋਲੀਆਂ ਭਰ ਦਿੰਦੀ ਹੈ ਪਰ ਅਫ਼ਸੋਸ ਝੋਲੀਆਂ ਭਰ ਕੇ ਇਸ ਦੇ ਉਹੀ ਪੁੱਤ ਅਕਸਰ ਕਪੁੱਤ ਬਣ ਕੇ ਕੈਮਰਿਆਂ ਮੂਹਰੇ ਚੌੜੇ ਹੋ-ਹੋ ਕਹਿੰਦੇ ਹਨ ਕਿ ਅਸੀਂ ਤਾਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ।

ਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮੁੱਢ ਕਦੀਮੋਂ ਜਦੋਂ ਤੋਂ ਜੀਵ ਹੋਂਦ ‘ਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਨਵੀਆਂ-ਨਵੀਆਂ ਬਿਮਾਰੀਆਂ ਵੀ ਪਨਪ ਦੀਆਂ ਰਹੀਆਂ ਹਨ। ਕੁਝ ਕੁ ਨੂੰ ਛੇਤੀ ਕਾਬੂ ਕਰ ਲਿਆ ਜਾਂਦਾ ਰਿਹਾ ਕੁਝ ਕੁ ਮਹਾਂਮਾਰੀ ਬਣ ਕੇ ਸਦਾ ਲਈ ਦੁਨੀਆ ਦੀ ਸਿਆਣਪ ਤਰੱਕੀ ਤੋਂ ਲੈ ਕੇ ਗਿਆਨ-ਵਿਗਿਆਨ ਦੇ ਮੂੰਹ ‘ਤੇ ਚਪੇੜਾਂ ਮਾਰਦੀਆਂ ਰਹੀਆਂ ਹਨ। ਉਹ ਚਾਹੇ ਚੇਚਕ ਹੋਵੇ, ਚਾਹੇ ਕੋਹੜ ਹੋਵੇ, ਚਾਹੇ ਪੋ‌ਲ‌ਿਓ ਹੋਵੇ, ਚਾਹੇ ਪਲੇਗ ਹੋਵੇ, ਚਾਹੇ ਏਡਜ਼ ਹੋਵੇ, ਚਾਹੇ ਸਵਾਨ ਫਲੂ ਹੋਵੇ, ਚਾਹੇ ਇਬੋਲਾ ਹੋਵੇ ਤੇ ਚਾਹੇ ਹੁਣ ਚੱਲ ਰਿਹਾ ਕਰੋਨਾ ਹੋਵੇ। ਕਿਸੇ ਵੀ ਇਕ ਨਵੀਂ ਬਿਮਾਰੀ ਤੇ ਕਾਬੂ ਪਾਉਣ ‘ਚ ਦੋ ਚਾਰ ਸਾਲ ਤਾਂ ਲੱਗ ਹੀ ਜਾਂਦੇ ਹਨ ਤੇ ਅਗਲੀ ਤਿਆਰ ਖੜ੍ਹੀ  ਹੁੰਦੀ ਹੈ।

ਪੁਰਾਣੇ ਜ਼ਮਾਨੇ ‘ਚ ਜੇ ਦੁਨੀਆ ਨੇ ਤਰੱਕੀ ਨਹੀਂ ਸੀ ਕੀਤੀ ਤਾਂ ਉਸ ਨਾਲ ਹਰ ਚੀਜ਼ ਦੀ ਰਫ਼ਤਾਰ ਵੀ ਘੱਟ ਸੀ ਅੱਜ ਅਸੀਂ ਤਰੱਕੀ ਕਰ-ਕਰ ਕੇ ਦੁਨੀਆ ਮੁੱਠੀ ‘ਚ ਤਾਂ ਕਰ ਲਈ ਹੈ ਜਿਸ ਦੇ ਫ਼ਾਇਦੇ ਵੀ ਬਹੁਤ ਹੋ ਗਏ ਹਨ ਪਰ ਨਾਲ-ਨਾਲ ਨੁਕਸਾਨ ਵੀ ਤੁਹਾਡੇ ਸਾਹਮਣੇ ਹਨ। ਅੱਗੇ ਜੇ ਦੁਨੀਆ ਦੇ ਕਿਸੇ ਕੋਨੇ ‘ਚ ਕੋਈ ਮਹਾਂਮਾਰੀ ਫੈਲ ਵੀ ਜਾਂਦੀ ਸੀ ਤਾਂ ਉਹ ਉਸ ਤੇਜ਼ੀ ਨਾਲ ਸਫ਼ਰ ਨਹੀਂ ਸੀ ਕਰਦੀ ਜੋ ਅੱਜ ਦੇ ਆਧੁਨਿਕ ਯੁੱਗ ‘ਚ ਕਰ ਰਹੀ ਹੈ। ਸਿਰਫ਼ ਤਿੰਨ ਮਹੀਨਿਆਂ ਤੋਂ ਵੀ ਘੱਟ ਵਕਤ ‘ਚ ਚਾਈਨਾ ਤੋਂ ਸ਼ੁਰੂ ਹੋਇਆ ਕਰੋਨਾ ਨਾਮ ਦਾ ਕੀਟਾਣੂ ਅੱਜ ਅੱਧੀ ਦੇ ਕਰੀਬ ਦੁਨੀਆ ਨੂੰ ਲਪੇਟ ‘ਚ ਲੈ ਚੁੱਕਿਆ ਹੈ। ਜਿਹੜੀ ਦੁਨੀਆ ਦੀ ਰਫ਼ਤਾਰ ਨੂੰ ਠੱਲ੍ਹ ਪਾਉਣ ‘ਚ ਵੱਡੇ ਵੱਡੇ ਰਾਜੇ ਰਾਣੇ ਫ਼ੇਲ੍ਹ ਹੋ ਜਾਂਦੇ ਹਨ ਉਸ ਨੂੰ ਇਸ ਇਕ ਨਾ ਦਿਸਣ ਵਾਲੇ ਕੀਟਾਣੂ ਨੇ ਠੱਲ੍ਹ ਪਾ ਦਿੱਤੀ ਹੈ। ਜਹਾਜ਼ਾਂ ਦੇ ਅੱਡਿਆਂ ਤੋਂ ਲੈ ਕੇ ਬਜ਼ਾਰਾਂ, ਸੜਕਾਂ ਦੀ ਰੌਣਕ ਤੱਕ ਖਾ ਗਿਆ ਹੈ। ਇਸ ਆਪੋ-ਧਾਪੀ ‘ਚ ਜਿੱਥੇ ਰਿਸ਼ਤਿਆਂ ‘ਚ ਵੀ ਦੂਰੀਆਂ ਆ ਗਈਆਂ ਉੱਥੇ ਸਭਿਅਕ ਕਹਾਉਣ ਵਾਲਾ ਸੰਸਾਰ ਟਾਇਲਟ ਪੇਪਰਾਂ ਬਦਲੇ ਇਕ ਦੂਜੇ ਦੇ ਲੀੜੇ ਪਾੜਦਾ ਦਿਖਾਈ ਦਿੱਤਾ।  ਸਾਡਾ ਇਕ ਮਿੱਤਰ ਕਹਿੰਦਾ ਹੁੰਦਾ ਕਿ ਜਿਹੜੇ ਇਹ ਭਾਰਤੀ ਲੋਕਾਂ ਨੂੰ ਅਸੱਭਿਅਕ ਕਹਿਣ ਵਾਲੇ ਲੋਕ ਹਨ ਜੇ ਇਹਨਾਂ ਨੂੰ ਉਹ ਜਿਹੇ ਹਾਲਤਾਂ ‘ਚ ਰਹਿਣਾ ਪੈ ਜਾਵੇ ਤਾਂ ਇਹਨਾਂ ਦੀ ਵੀ ਔਕਾਤ ਸਾਹਮਣੇ ਆ ਜਾਵੇ। ਜੋ ਪਿਛਲੇ ਦਿਨਾਂ ‘ਚ ਸਾਰੇ ਸੰਸਾਰ ਨੇ ਦੇਖ ਵੀ ਲਈ ਹੈ। ਇਸ ਦੌਰਾਨ ਪੈਸੇ ਵਾਲੇ ਉਹ ਲੋਕਾਂ ਤੋਂ ਵੀ ਪਰਦਾ ਚੁੱਕਿਆ ਗਿਆ ਜੋ ਦੂਜਿਆਂ ਨੂੰ ਤਾਂ ‘ਵੰਡ ਛਕੋ’ ਦੇ ਪ੍ਰਵਚਨ ਆਮ ਦਿੰਦੇ ਸੁਣੇ ਜਾਂਦੇ ਹਨ ਪਰ ਖ਼ੁਦ ਆਟੇ ਅਤੇ ਚੌਲਾਂ ਆਦਿ ਦੀਆਂ ਰੇੜ੍ਹੀਆਂ ਭਰ-ਭਰ ਘਰਾਂ ਨੂੰ ਲਿਜਾਂਦੇ ਦਿਸੇ। ਕੋਈ ਉਨ੍ਹਾਂ ਤੋਂ ਪੁੱਛਣ ਵਾਲਾ ਹੋਵੇ ਕਿ ਕੀ ਇਸ ਨਾਲ ਤੁਹਾਡੀ ਤਾ ਉਮਰ ਲੰਘ ਜਾਵੇਗੀ? ਜੋ ਗ਼ਰੀਬ ਰੋਜ਼ ਕਮਾ ਕੇ ਖਾਣ ਵਾਲਾ ਉਸ ਦਾ ਕੀ ਬਣੇਗਾ?

ਇਸ ਲੇਖ ਦੀ ਸਮਝ ਮੁਤਾਬਿਕ ਇਹ ਦੁਨੀਆ ਲਈ ਆਉਣ ਵਾਲੇ ਜ਼ਮਾਨੇ ਦੀ ਇਕ ਝਲਕ ਅਤੇ ਚੇਤਾਵਨੀ ਹੈ।

ਹਰ ਰੋਜ਼ ਸਾਡੇ ਕੰਨ ਇਹ ਸੁਣਨ ਦੇ ਆਦੀ ਹੋ ਚੁੱਕੇ ਹਨ ਕਿ ਫਲਾਂ ਦੇਸ਼ ਦੁਨੀਆ ਦੀ ਮਹਾਂ-ਸ਼ਕਤੀ ਹੈ , ਫਲਾਂ ਬੰਦਾ ਬਾਹੂ-ਬਲੀ ਹੈ। ਪਰ ਇਕ ਛੋਟੇ ਜਿਹੇ ਕੀਟਾਣੂ ਨੇ ਦੁਨੀਆ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ।

ਹੁਣ ਤੁਸੀਂ ਸੋਚ ਕੇ ਦੇਖੋ ਕੇ ਜਦੋਂ ਸਾਨੂੰ ਕੁਦਰਤ ਵੱਲੋਂ ਬਖ਼ਸ਼ੀਆਂ ਉਹ ਬੇਸ਼ਕੀਮਤੀ ਸੁਗਾਤਾਂ ਮੁੱਕਣ ਕੰਢੇ ਆ ਗਈਆਂ ਤਾਂ ਮਹਾਂ ਸ਼ਕਤੀਆਂ ਤੋਂ ਲੈ ਕੇ ਰਿਸ਼ਤਿਆਂ ਤੱਕ ਦਾ ਘਾਣ ਕਿਵੇਂ ਦਾ ਹੋਵੇਗਾ? ਅੱਜ ਇਕ ਮਾਂ ਆਪਣੇ ਬਿਮਾਰ ਪੁੱਤ ਦਾ ਮੂੰਹ ਚੁੰਮਣਾ ਤਾਂ ਕਿ ਉਸ ਦੇ ਕੋਲ ਜਾਣ ਤੋਂ ਵੀ ਡਰਦੀ ਹੈ। ਦੁਨੀਆ ਨੂੰ ਅੱਖਾਂ ਦਿਖਾਉਣ ਵਾਲੇ ਮੁਲਕ ਖੁੱਡਾਂ ‘ਚ ਵੜ ਕੇ ਬਹਿ ਗਏ ਹਨ। ਮੰਨ ਲਵੋ ਜੇ ਦੁਨੀਆ ਤੋਂ ਪਾਣੀ ਮੁੱਕ ਗਿਆ ਤਾਂ ਕਿਹੜਾ ਰਿਸ਼ਤਾ ਜੋ ਦੂਜੇ ਤੇ ਜਾਣ ਵਾਰੇ ਗਾ ਜਾਂ ਫੇਰ ਜ਼ੋਰਾਵਰ ਕਮਜ਼ੋਰ ਦਾ ਖ਼ੂਨ ਪੀ ਕੇ ਚਾਰ ਘੜੀਆਂ ਵੱਧ ਜਿਉਂ ਲਵੇਗਾ? ਕੁੱਝ ਗੱਲਾਂ ਡੀਂਗਾਂ ਮਾਰਨ ਤੇ ਕਿਤਾਬਾਂ ‘ਚ ਹੀ ਚੰਗੀਆਂ ਲਗਦੀਆਂ ਹਨ। ਪਰਖ ਤਾਂ ਮੁਸੀਬਤ ਦੀ ਘੜੀ ‘ਚ ਹੁੰਦੀ ਹੈ।

ਹਰ ਕੋਈ ਇਕ ਦੂਜੇ ਤੇ ਦੋਸ਼ ਲਾ ਰਿਹਾ ਹੈ, ਕੋਈ ਕਹਿੰਦਾ ਕੁਤਾਹੀ ਚਾਈਨਾ ਦੇ ਲੋਕਾਂ ਨੇ ਕੀਤੀ ਹੈ। ਕੋਈ ਕਹਿੰਦਾ ਅਮਰੀਕਾ ਦੀ ਚਾਲ ਹੈ। ਕੋਈ ਕਹਿੰਦਾ ਇਹੀ ਤਾਂ ਹੈ ਰਸਾਇਣਿਕ ਜੰਗ। ਕੁਲ ਮਿਲਾ ਕੇ ਇਹ ਲਗਦਾ ਹੈ ਕਿ ਇਹ ਉਹ ਤਰੱਕੀ  ਹੈ ਜਿਸ ਦੀ ਭਾਲ ‘ਚ ਅਸੀਂ ਦਿਨ ਰਾਤ ਇਕ ਕਰਕੇ ਕੁਦਰਤ ਦੇ ਵੈਰੀ ਬਣੇ ਹੋਏ ਹਾਂ।

ਪੱਖ ਬਹੁਤ ਸਾਰੇ ਹਨ ਅੱਜ ਦੇ ਹਾਲਤਾਂ ਦੇ।  ਜਿੱਥੇ ਇਸ ਨੂੰ ਇਨਸਾਨ ਦੀ ਗ਼ਲਤੀ ਕਿਹਾ ਜਾ ਰਿਹਾ ਹੈ ਉੱਥੇ ਤਾਕਤ ਲਈ ਲੜਾਈ ਵੀ ਕਿਹਾ ਜਾ ਰਿਹਾ ਹੈ। ਮੌਕਾ ਪ੍ਰਸਤਾਂ ਲਈ ਪੈਸੇ ਕਮਾਉਣ ਦਾ ਮੌਕਾ ਮੰਨਿਆ ਜਾ ਰਿਹਾ ਹੈ।  ਬੁੱਧੀਜੀਵੀ ਆਪਣੀ ਬੁੱਧੀਜੀਵੀਤਾ ਝਾੜਨ ਦੇ  ਸੁਨਹਿਰੀ ਮੌਕੇ  ਦੇ ਰੂਪ ‘ਚ ਦੇਖ ਰਹੇ  ਹਨ। ਅਸਲ ‘ਚ ਤਾਂ ਇਹ ਤਰੱਕੀ ਦਾ ਖ਼ਮਿਆਜ਼ਾ ਹੈ।

ਪੱਖ ਇਕ ਹੋਰ ਵੀ ਵਿਚਾਰਨਯੋਗ ਹੈ ਕਿ ਜਦੋਂ ਕਿਸੇ ਦੇ ਘਰ ਚਾਰ ਮਨ ਦਾਣੇ ਹੋਣ ਲੱਗ ਜਾਣ ਤਾਂ ਉਹ ਵੱਡਿਆਂ ਦੀਆਂ ਅੱਖਾਂ ‘ਚ ਰੜਕਣ ਲੱਗ ਜਾਂਦਾ ਹੈ।  ਇਹੀ ਕੁੱਝ ਅੱਜ ਕੱਲ੍ਹ ਚਾਈਨਾ ਤੇ ਅਮਰੀਕਾ ਵਿਚਾਲੇ ਚੱਲ ਰਿਹਾ ਸੀ। ਚਾਈਨਾ ਦੀ ਤਰੱਕੀ ਅਮਰੀਕਾ ਨੂੰ ਰੜਕ ਰਹੀ ਹੈ। ਹੋ ਸਕਦਾ ਕਰੋਨਾ ਇਸ ਦੀ ਉਪਜ ਹੋਵੇ! ਕਿਉਂਕਿ ਅਮਰੀਕੀ ਲੋਕਾਂ ਨੂੰ ਚਾਈਨਾ ਦੀਆਂ ਸਸਤੀਆਂ ਚੀਜ਼ਾਂ ਖ਼ਰੀਦਣ ਦਾ ਭੁਸ ਪੈ ਗਿਆ ਸੀ ਤੇ ਦੇਸ਼ ਦਾ ਇਕ ਵੱਡਾ ਸਰਮਾਇਆ ਉੱਧਰ ਨੂੰ ਜਾ ਰਿਹਾ ਸੀ।  ਹੁਣ ਜੇ ਸਰਕਾਰ ਚਾਈਨਾ ਨਾਲ ਇਸ ਕਰਕੇ ਵਪਾਰ ਬੰਦ ਕਰ ਦਿੰਦੀ ਤਾਂ ਲੋਕਾਂ ਤੇ ਵਿਰੋਧੀਆਂ ਨੇ ਕਰਨ ਨਹੀਂ ਦੇਣਾ ਸੀ। ਪਰ ਹੁਣ ਹਾਲਾਤ ਇਹ ਹਨ ਕਿ ਲੋਕਾਂ ਦੇ ਮਨਾਂ ਅੰਦਰ ਚਾਈਨਾ ਦਾ ਖ਼ੌਫ਼ ਖੜ੍ਹਾ ਕਰ ਦਿੱਤਾ ਗਿਆ ਹੈ। ਜਿਸ ਨਾਲ ਅਮਰੀਕਾ ਦੇ ਦੋਵਾਂ ਹੱਥਾਂ ‘ਚ ਲੱਡੂ ਹਨ। ਇਕ ਪਾਸੇ ਉਹ ਆਪਣਾ ਸਰਮਾਇਆ ਬਚਾਊ, ਦੂਜੇ ਪਾਸੇ ਰੋਜ਼ਗਾਰ ਵਧੂ, ਤੀਜੇ ਪਾਸੇ ਪਹਿਲਾਂ ਜਿਵੇਂ ਐੱਚ.ਆਈ.ਵੀ. ਦਾ ਹਊਆ ਬਣਾ ਕੇ ਆਪਣੀ ਦਵਾਈ ਵੇਚੀ ਸੀ, ਹੁਣ ਕਰੋਨਾ ਦੀ ਦਵਾਈ ਪੇਟੈਂਟ ਕਰਵਾ ਕੇ ਦੁਨੀਆ ਲੁੱਟੂ। ਸੋਚਣ ਵਾਲੀ ਗੱਲ ਹੈ ਕਿ ਚਾਈਨਾ ‘ਚ ਕਰੋਨਾ ਫੈਲਣ ਦੀ ਪਹਿਲੀ ਖ਼ਬਰ ਅਮਰੀਕਾ ਦੇ ਮੀਡੀਆ ਤੋਂ ਹੀ  ਕਿਉਂ ਨਸ਼ਰ ਹੋਈ?

ਦਿਨਾਂ ‘ਚ ਹਸਪਤਾਲ ਉੱਸਰ ਗਏ, ਬਿਲੀਅਨ ਡਾਲਰ ਦਾਨ ਹੋ ਰਹੇ ਹਨ ਤਾਂ ਕਿ ਇਸ ਦੁਸ਼ਮਣ ਦਾ ਕੋਈ ਤੋੜ ਲੱਭਿਆ ਜਾ ਸਕੇ। ਲੱਭ ਵੀ ਲਿਆ ਜਾਵੇਗਾ ਪਰ ਕਰੋਨਾ ਤੋਂ ਬਾਅਦ ਕਿਸ ਨੂੰ ਪਤਾ ਹੋਰ ਕਿਹੜਾ ਉਸ ਦਾ ਮਾਸੀ ਦਾ ਮੁੰਡਾ ਤਿਆਰੀ ਕਰ ਰਿਹਾ ਹੋਵੇ ਇਸ ਦੁਨੀਆ ਨੂੰ ਉਸ ਦੀ ਔਕਾਤ ਦਿਖਾਉਣ ਲਈ?

ਹਾਲੇ ਤਾਂ ਇਸ ਦੀ ਮੌਤ ਦਰ ਸਿਰਫ਼ ਦੋ ਪ੍ਰਤੀਸ਼ਤ ਕਹੀ ਜਾ ਰਹੀ ਹੈ ਪਰ ਫੇਰ ਵੀ ਇਸ ਨੇ ਦੁਨੀਆ ਨੂੰ ਖੁੱਡੀ ਵਾੜ ਦਿੱਤਾ ਹੈ। ਇਸ ਨਾਲੋਂ ਤਾਂ ਭਿਆਨਕ ਕੈਂਸਰ ਹੈ ਜੋ ਇਕੱਲੇ ਬਠਿੰਡੇ ਜ਼ਿਲ੍ਹੇ ‘ਚ ਇਸ ਤੋਂ ਵੱਡਾ ਨੁਕਸਾਨ ਹਰ ਰੋਜ਼ ਕਰ ਰਿਹਾ ਹੈ। ਇਸ ਨਾਲੋਂ ਭੈੜਾ ਤਾਂ ਸੜਕਾਂ ਦਾ ਭੂਤ ਹੈ ਜੋ ਹਰ ਰੋਜ਼ ਅਣਗਿਣਤ ਘਰ ਉਜਾੜ ਦਿੰਦਾ ਹੈ। ਕਰੋਨਾ ਨਾਲੋਂ ਵੱਧ ਤਾਂ ਲੋਕ ਭੁੱਖਮਰੀ ਨਾਲ ਮਰ ਰਹੇ ਹਨ, ਇਸ ਤੋਂ ਵੱਧ ਤਾਂ ਤਾਕਤ ਵਾਲੇ ਲੋਕ ਗ਼ਰੀਬਾਂ ਨੂੰ ਦਰੜ ਦਿੰਦੇ ਹਨ।

ਗਲੀ ਬਾਤੀਂ  ਭਾਵੇਂ ਅਸੀਂ ਹਰ ਰੋਜ਼ ਉਪਰੋਕਤ ਵਿਚਾਰਾਂ ਕਰਦੇ ਰਹਿੰਦੇ ਹਾਂ ਪਰ ਅੱਜ ਜਦੋਂ ਜਿਗਿਆਸਾ ਦੇ ਤਹਿਤ ਗੂਗਲ ਬਾਬੇ ਤੋਂ ਪੁੱਛ ਕਢਵਾਈ ਤਾਂ ਆਂਕੜੇ ਦੇਖ ਕੇ ਗ਼ਸ਼ ਪੈਣ ਵਾਲੀ ਹੋ ਗਈ। ਸਿਰਫ਼ ਕੈਂਸਰ ਦੇ ਆਂਕੜੇ ਦੱਸ ਦਿੰਦਾ ਹਾਂ ਬਾਕੀ ਤੁਸੀਂ ਆਪ ਦੇਖ ਲਓ। ਦੁਨੀਆ ਦੀ ਸਿਹਤ ਸੰਸਥਾ ਮਤਲਬ ਡਬਲਿਊ.ਐੱਚ.ਓ. ਦੇ ਅੰਕੜੇ ਦੱਸਦੇ ਹਨ ਕਿ 2018 ‘ਚ  ਤਕਰੀਬਨ 90 ਲੱਖ ਲੋਕੀਂ ਕੈਂਸਰ ਦੀ ਭੇਂਟ ਚੜ੍ਹੇ ਹਨ ਮਤਲਬ ਨਿਊਜ਼ੀਲੈਂਡ ਦੀ ਆਬਾਦੀ ਜਿੱਡੇ ਦੋ ਮੁਲਕ!

ਬਾਕੀ ਇੰਡੀਆ ਦੇ ਅੰਕੜਿਆਂ ਦਾ ਤਾਂ ਕਿ ਕਹਿਣਾ, ਤੇ ਕੀ ਕਹਿਣਾ ਉੱਥੋਂ ਦੀਆਂ ਸਰਕਾਰਾਂ ਦਾ। ਕਰੋਨਾ ਨਾਲ ਤਾਂ ਹਾਲੇ ਸਿਰਫ਼ ਦੋ ਹੀ ਮੌਤਾਂ ਹੋਈਆਂ ਹਨ ਸੋ  ਇਹ ਤਾਂ ਸਰਕਾਰਾਂ ਦੇ ਕੀ ਯਾਦ ਹੈ। ਉੱਥੇ ਤਾਂ ਪਿਛਲੇ ਮਹੀਨੇ ਦਿੱਲੀ ‘ਚ ਪੰਜਾਹ ਦੇ  ਕਰੀਬ ਬੇਕਸੂਰ, ਤਾਕਤਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਤੇ ਸਾਡੇ ਪ੍ਰਧਾਨ ਸੇਵਕ ਆਪਣੇ ਯਾਰ ਨੂੰ ਖ਼ੁਸ਼ ਕਰਨ ਲਈ ਕਬਰਾਂ ਧੋਣ ‘ਚ ਵਿਅਸਤ ਰਹੇ।

ਭਾਵੇਂ ਕਰੋਨਾ ਰੂਪੀ ਮਾਂਹਾਂ ਨੇ ਲੋਕਾਂ ਨੂੰ ਵਾਦੀ ਹੀ ਕੀਤੀ ਹੈ ਪਰ ਕਈਆਂ ਲਈ ਇਹ ਮਾਂਹ ਸਵਾਦੀ ਵੀ ਹੋ ਨਿੱਬੜੇ ਹਨ। ਜਿਨ੍ਹਾਂ ਵਿਚ ਕੋਈ ਦੁੱਗਣੇ ਦਾਮਾਂ ਚ ਮਾਸਕ ਵੇਚ ਕੇ ਤੇ ਕੋਈ ਸੈਨੇਟਾਇਜ਼ਰ ਵੇਚ ਕੇ ਆਪਣਾ ਧੰਦਾ ਚਮਕਾ ਗਿਆ। ਉੱਧਰ ਕਰੋਨਾ ਰੂਪੀ ਗੰਗਾ ‘ਚ ਪੰਜਾਬ ਦੇ ਮੁੱਖਮੰਤਰੀ ਸਾਹਿਬ ਵੀ ਆਪਣੇ ਹੱਥ ਧੋ ਹੀ ਗਏ ਕਹਿੰਦੇ “ਨੌਜਵਾਨੋ ਕਰੋਨਾ ਤੁਹਾਡਾ ਦੁਸ਼ਮਣ ਬਣ ਕੇ ਆ ਗਿਆ ਨਹੀਂ ਤਾਂ ਸਮਾਰਟ ਫ਼ੋਨ ਹੁਣ ਤੱਕ ਤੁਹਾਡੇ ਹੱਥਾਂ ‘ਚ ਹੋਣੇ ਸੀ!”  ਕਈ ਭਗਤ ਕਰੋਨਾ ਤੋਂ ਇਸ ਲਈ ਖ਼ੁਸ਼ ਹਨ ਕੇ ਇਸ ਕਰਕੇ ਸਾਡੀ ਨਮਸਤੇ ਦੁਨੀਆ ਨੂੰ ਅਪਣਾਉਣੀ ਪੈ ਗਈ।

ਮੀਡੀਆ ਦੀ ਭੂਮਿਕਾ ਬਾਰੇ ਤਾਂ ਇਹੀ ਚਾਰ ਲਾਈਨਾਂ ਲਿਖ ਸਕਦਾ ਹਾਂ ਕਿ ਅੱਗੇ ਤਾਂ ਡੱਬੂ ਦਾ ਕਿਰਦਾਰ ਨਿਭਾਉਣ ਵਾਲਾ ਇਕੱਲਾ ਮੀਡੀਆ ਹੁੰਦਾ ਸੀ ਹੁਣ ਤਾਂ ਸੁੱਖ ਨਾਲ ਸੋਸ਼ਲ ਮੀਡੀਆ ਰੂਪੀ ਡੱਬੂ ਘਰ-ਘਰ ਪੈਦਾ ਹੋ ਗਿਆ ਜੋ ਲਾਇਕ ਅਤੇ ਸ਼ੇਅਰ ਦੇ ਚੱਕਰ ‘ਚ ਅੱਗ ਲਾ ਕੇ ਖ਼ੁਦ ਕੰਧ ਤੇ ਬੈਠਾ ਨਜ਼ਾਰੇ ਲੈ ਰਿਹਾ ਹੈ। ਓਨਾ ਤਾਂ ਕਰੋਨਾ ਨਹੀਂ ਫੈਲਿਆ ਜਿੰਨੀਆਂ ਅਫ਼ਵਾਹਾਂ ਇਹਨਾਂ ਨੇ ਫਲਾ ਦਿੱਤਿਆਂ। ਪਰ ਕੋਈ ਨਾ ਵਕਤ ਵੱਡੀ ਚੀਜ਼ ਹੈ ਅਕਲ ਕਿਸੇ ਦਿਨ ਇਹਨਾਂ ਨੂੰ ਵੀ ਆਵੇਗੀ ਜਿਵੇਂ ਕਰੋਨਾ ਨੇ ਬਾਹੂਬਲੀਆਂ ਨੂੰ ਲਿਆ ਦਿੱਤੀ।

ਅਖੀਰ ‘ਚ ਬੇਨਤੀ ਹੈ ਜੀ ਆਪ ਸਭ ਕੋਲ ਕਿ ਅਸੀਂ ਲੱਖ ਕੋਸ਼ਿਸ਼ ਕਰ ਲਈਏ ਦੁਨੀਆ ਨੂੰ ਤਾਂ ਨਹੀਂ ਸੁਧਾਰ ਸਕਦੇ, ਹਾਂ ਆਪਣੇ ਆਪ ਨੂੰ ਤਾਂ ਸੁਧਾਰ ਹੀ ਸਕਦੇ ਹਾਂ।  ਜਿਸ ਦਿਨ ਅਸੀਂ ਸੁਧਰ ਗਏ ਦੁਨੀਆ ਆਪੇ ਸੁਧਰ ਜਾਣੀ ਹੈ।

ਪੱਥਰ ਪਾੜ ਕੇ ਉੱਗੀ ਕਰੂੰਬਲ ‘ਸੰਨੀ ਹਿੰਦੁਸਤਾਨੀ’
ਅਖੀਰ ਪੱਥਰ ਪਾੜ ਕੇ ਉੱਗ ਹੀ ਆਈ ‘ਸੰਨੀ ਹਿੰਦੁਸਤਾਨੀ’ ਰੂਪੀ ਕਰੂੰਬਲ। ਕਰੂੰਬਲ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਹਾਲੇ ਦਰਖ਼ਤ ਬਣਨ ਲਈ ਉਸ ਦਾ ਸਫ਼ਰ ਬਹੁਤ ਲੰਮੇਰਾ ਹੈ ਅਤੇ ਹਾਲੇ ਹੋਰ ਬਹੁਤ ਤੂਫ਼ਾਨ ਰਾਹ ਰੋਕਣ ਲਈ ਤਿਆਰ ਖੜ੍ਹੇ ਹਨ।

ਅੱਜ ਸਾਰਾ ਬਠਿੰਡਾ ਤਾਂ ਕੀ ਪੂਰਾ ਪੰਜਾਬ ਹੀ ਨਹੀਂ, ਪੂਰਾ ਹਿੰਦੁਸਤਾਨ ਹੀ ਸੰਨੀ ਦੀ ਇਸ ਜਿੱਤ ‘ਤੇ ਖੀਵਾ ਹੋਇਆ ਫਿਰਦਾ ਹੈ। ਪਿਛਲੇ ਵਰ੍ਹੇ ਤੱਕ ਹਿੰਦੁਸਤਾਨ ਅਤੇ ਪੰਜਾਬ ਨੂੰ ਤਾਂ ਛੱਡੋ ‘ਸਾਡਾ ਆਪਣਾ ਸੰਨੀ’ ਕਹਿਣ ਵਾਲੇ ਬਠਿੰਡੇ ਦੇ ਲੋਕਾਂ ਦੀ ਉਸ ਨਾਲ ਸਿਰਫ਼ ਏਨੀ ਕੁ ਸਾਂਝ ਹੋਵੇਗੀ ਕਿ ਜਦੋਂ ਉਹ ਬੂਟ ਪਾਲਿਸ਼ ਕਰਨ ਲਈ ਉਨ੍ਹਾਂ ਨੂੰ ਅਰਜ਼ ਕਰਦਾ ਹੋਵੇਗਾ ਕਿ “ਬਾਬੂ ਜੀ ਬੂਟ ਪਾਲਿਸ਼ ਕਰਵਾ ਲਵੋ ਬਹੁਤ ਸੋਹਣੇ ਬਣਾ ਦੇਵਾਂਗਾ” ਤਾਂ ਮੂਹਰੋਂ “ਚੱਲ-ਚੱਲ ਅੱਗੇ ਜਾ ਮੈਂ ਨਹੀਂ ਕਰਵਾਉਣੇ ਪਾਲਿਸ਼।” ਜਾ ਫੇਰ “ਮੈ ਤਾਂ ਪੰਜ ਨਹੀਂ ਤਿੰਨ ਦੇਵਾਂਗਾ ਕਰਨੇ ਆ ਕਰ ਨਹੀਂ ਜਾ ਅਗਾਂਹ ਤੁਰਦਾ ਹੋ।” ਇਹ ਗੱਲ ਮੈਂ ਕੋਈ ਅੰਦਾਜ਼ੇ ਨਾਲ ਨਹੀਂ ਲਿਖ ਰਿਹਾ ਹਾਂ ਇਹ ਇਕ ਜ਼ਮੀਨੀ ਸਚਾਈ ਹੈ। ਲੱਖਾਂ-ਪਤੀ ਅਕਸਰ ਰਿਕਸ਼ੇ ਵਾਲੇ ਤੋਂ ਲੈ ਕਿ ਇਹੋ-ਜਿਹੇ ਹੋਰ ਗ਼ਰੀਬਾਂ ਨਾਲ ਇਕ-ਇਕ ਰੁਪਈਏ ਦੀ ਤੋੜ-ਭੰਨ ਕਰਦੇ ਤੁਸੀਂ ਅਕਸਰ ਦੇਖੇ ਹੋਣਗੇ।

ਮੇਰੇ ਜੀਵਨ ਦਾ ਵੱਡਾ ਹਿੱਸਾ ਬਠਿੰਡੇ ‘ਚ ਬੀਤਿਆ ਸੋ ਬਹੁਤ ਨੇੜੇ ਤੋਂ ਜਾਣਦਾ ਹਾਂ ਬਠਿੰਡੇ ਬਾਰੇ। ਪਰ ਕੱਲ੍ਹ ਜਦੋਂ ਸੰਨੀ ਜਿੱਤਿਆ ਤਾਂ ਮੈਂ ਆਪਣੇ ਭੂਆ ਦੇ ਪੁੱਤ ਮਨਜਿੰਦਰ ਸਿੰਘ ਧਾਲੀਵਾਲ ਨੂੰ ਫ਼ੋਨ ਲਾ ਲਿਆ। ਸਿਰਫ਼ ਇਹ ਜਾਣਨ ਲਈ ਕਿ ਜ਼ਮੀਨੀ ਪੱਧਰ ਤੇ ਕੀ ਚੱਲ ਰਿਹਾ ਹੈ ਸੰਨੀ ਦੇ ਜਿੱਤਣ ‘ਤੇ! ਉਹ ਕਹਿੰਦੇ ਯਾਰ ਕਮਾਲ ਕਰ ਦਿੱਤੀ ਮੁੰਡੇ ਨੇ, ਹਾਲੇ ਕਲ ਪਰਸੋਂ ਦੀ ਗੱਲ ਹੈ ਸਾਡੇ ਕੋਲ ਗੈੱਸ ਏਜੰਸੀ ਤੇ ਆਉਂਦਾ ਹੁੰਦਾ ਸੀ ਅਤੇ ਮੇਰੇ ਅਤੇ ਦਰਸ਼ਨ ਦੋਨਾਂ ਦੇ ਬੂਟ ਪਾਲਿਸ਼ ਕਰਨ ਦਾ ਅਸੀਂ ਉਸ ਨਾਲ ਪੱਕਾ ਠੇਕਾ ਪੰਜ ਰੁਪਿਆਂ ‘ਚ ਮੁਕਾਇਆ ਹੋਇਆ ਸੀ। ਇਸ ਤਰ੍ਹਾਂ ਦੇ ਕਿੱਸੇ ਅੱਜ ਬਹੁਤ ਸਾਰੇ ਬਠਿੰਡਾ ਨਿਵਾਸੀਆਂ ਦੇ ਮੂੰਹ ਤੇ ਹਨ।

ਪਰ ਸੱਚ ਇਹ ਹੈ ਕਿ ਅੱਜ ਤੋਂ ਪਹਿਲਾਂ ਕਦੇ ਵੀ ਸੰਨੀ ਜਾਂ ਗ਼ੁਬਾਰੇ ਵੇਚਦੀ ਉਸ ਦੀ ਮਾਂ ਅਤੇ ਭੈਣ ਬਾਰੇ ਉਹ ਵਿਚਾਰ ਅਤੇ ਸਤਿਕਾਰ ਕਿਸੇ ਦੇ ਮਨ ਵਿਚ ਨਹੀਂ ਹੋਵੇਗਾ ਜੋ ਅੱਜ ਬਣਿਆ। ਸੋਚ ਕੇ ਦੇਖੋ ਕਿ ਜਦੋਂ ਇਕ ਲਾਲ ਬੱਤੀਆਂ ਤੇ ਖੜ੍ਹੀ ਕਾਰ ਦਾ ਸ਼ੀਸ਼ਾ ਕੋਈ ਗ਼ੁਬਾਰੇ ਵੇਚਣ ਵਾਲੀ ਮਾਂ ਜਾਂ ਭੈਣ ਖੜਕਾਉਂਦੀ ਹੋਵੇਗੀ ਤਾਂ ਮਾਫ਼ੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਸਿਰਫ਼ ਦੋ ਹੀ ਕਿਸਮ ਦੀਆਂ ਨਜ਼ਰਾਂ ਅੱਗੋਂ ਮਿਲਦੀਆਂ ਹੋਣਗੀਆਂ। ਇਕ ਤਾਂ ਗ਼ੁਸੈਲੀਆਂ ਅੱਖਾਂ ਜੋ ਇਹ ਕਹਿ ਰਹੀਆਂ ਹੁੰਦੀਆਂ ਹਨ ਕਿ ਚੱਲ ਪਰੇ ਸਵੇਰੇ-ਸਵੇਰੇ ਗੰਦੇ ਹੱਥ ਮੇਰੀ ਕਾਰ ਨੂੰ ਨਾਂ ਲਾ, ਜਾ ਐਵੇਂ ਦਿਮਾਗ਼ ਨਾ ਚੱਟ। ਦੂਜੀਆਂ ਉਹ ਹਵਸ ਭਰੀਆਂ ਨਜ਼ਰਾਂ ਜੋ ਗ਼ਰੀਬੀ ‘ਚੋਂ ਝਲਕ ਰਹੇ ਪਿੰਡੇ ਦਾ ਨਾਪ ਲੈਂਦੀਆਂ ਤੇ ਖਚਰੀ ਜਿਹੀ ਹਾਸੀ ਹੱਸਦਿਆਂ ਹੁੰਦੀਆਂ।

ਅੱਜ ਤੱਕ ਬਹੁਤ ਸਾਰੇ ਲੋਕ ਹੋਣਗੇ ਜੋ ਉਨ੍ਹਾਂ ਨਾਲ ਦੋਹਰੇ ਮਤਲਬ ਵਾਲਿਆਂ ਟੁੱਚੀਆਂ ਜਿਹੀਆਂ ਗੱਲਾਂ ਕਰ ਕੇ ਆਪਣਾ ਅਤੇ ਆਪਣੇ ਸਾਥੀਆਂ ਦਾ ਮਨ ਪਰਚਾਵਾ ਕਰਦੇ ਹੋਣਗੇ। ਪਰ ਅੱਜ ਉਨ੍ਹਾਂ ਹੀ ਲੋਕਾਂ ਨੂੰ ਸੰਨੀ ‘ਆਪਣਾ’, ਉਸ ਦੀ ਮਾਂ ‘ਮਹਾਨ’ ਔਰਤ ਅਤੇ ਉਸ ਦੀਆਂ ਭੈਣਾਂ ਬਹੁਤ ‘ਕਿਸਮਤ’ ਵਾਲੀਆਂ ਮਹਿਸੂਸ ਹੋ ਰਹੀਆਂ ਹੋਣਗੀਆਂ।

ਜਿਹੜੇ ਬਠਿੰਡੇ ‘ਚ ਸੰਨੀ ਨੂੰ ਆਪਣਾ ਬੂਟ ਪਾਲਿਸ਼ ਵਾਲਾ ਡੱਬਾ ਰੱਖਣ ਨੂੰ ਥਾਂ ਨਹੀਂ ਮਿਲਦੀ ਸੀ ਉਸ ਦੀ ਮਿਹਨਤ ਰੰਗ ਲਿਆਈ, ਉਸ ਦੀ ਕਿਸਮਤ ਨੇ ਸਾਥ ਦਿੱਤਾ ਅਤੇ ਅੱਜ ਸਾਰਾ ਬਠਿੰਡਾ ਵੱਡੇ-ਵੱਡੇ ਹੋਰਡਿੰਗਜ਼ ਨਾਲ ਭਰਿਆ ਪਿਆ ਹੈ। ਹਰ ਕੋਈ ਕਾਹਲਾ ਹੋਇਆ ਫਿਰਦਾ ਉਸ ਦੇ ਸਵਾਗਤ ਲਈ। ਲੋਕਾਂ ਤੋਂ ਵੀ ਕਾਹਲਾ ਉਸ ਦਾ ਭਵਿੱਖ ਦਿਖਾਈ ਦੇ ਰਿਹਾ।

ਸੰਨੀ ਨੇ ‘ਬਾਬਾ ਨਜ਼ਮੀ’ ਦੇ ਇਸ ਸ਼ੇਅਰ ਨੂੰ ਪੁਖ਼ਤਾ ਕਰ ਦਿੱਤਾ ਹੈ ਕਿ

“ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ

ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ

ਤੇ ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।”

ਛੋਟੀ ਉਮਰੇ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣਾ, ਘਰ ਵਿਕ ਜਾਣਾ, ਮਾਂ ਅਤੇ ਭੈਣਾਂ ਦਾ ਗ਼ੁਬਾਰੇ ਵੇਚਣਾ ਅਤੇ ਫਿਰ ਘਰ ਦਾ ਭਾਰ ਚੁੱਕਣ ਲਈ ਖ਼ੁਦ ਬੂਟ ਪਾਲਿਸ਼ ਕਰਦਿਆਂ ਵੀ ਆਪਣਾ ਸ਼ੌਕ ਨਾ ਮਰਨ ਦੇਣਾ, ਕਿਸੇ ਸਾਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸੰਨੀ ਨੇ ਝੁਠਲਾ ਦਿੱਤਾ ਉਨ੍ਹਾਂ ਲੋਕਾਂ ਨੂੰ ਜੋ ਸ਼ਿਕਵੇ ਕਰਦੇ ਹਨ ਕਿ ਗ਼ਰੀਬੀ ਮਾਰ ਗਈ, ਮਾਂ ਬਾਪ ਅਨਪੜ੍ਹ ਸਨ ਇਸ ਲਈ ਕੁਝ ਨਾ ਬਣ ਸਕਿਆ, ਵਧੀਆ ਸਕੂਲ ‘ਚ ਨਾ ਪੜ੍ਹਨ ਕਾਰਨ ਅੱਗੇ ਨਹੀਂ ਵੱਧ ਸਕਿਆ, ਆਲਾ ਦੁਆਲੇ ਚੰਗਾ ਮਹੌਲ ਨਹੀਂ ਸੀ ਅਤੇ ਸਭ ਤੋਂ ਵੱਡੀ ਗੱਲ ਕੋਈ ਉਸਤਾਦ ਨਹੀਂ ਮਿਲਿਆ ਸਿਖਾਉਣ ਲਈ।

ਜਦੋਂ ਦਾ ਸੰਨੀ ਚਕਾਚੌਂਧ ਦੀ ਦੁਨੀਆ ‘ਚ ਆਇਆ ਉਸ ਦਿਨ ਤੋਂ ਲੈ ਕੇ ਉਸ ਦੇ ਜਿੱਤਣ ਤੋਂ ਬਾਅਦ ਦੇ ਬਿਆਨ ਸੁਣ ਕੇ ਕੀ ਕੋਈ ਕਹਿ ਸਕਦਾ ਕਿ ਇਹ ਮੁੰਡਾ ਸਿਰਫ਼ ਛੇ ਪੜ੍ਹਿਆ? ਉਸ ਦੀ ਲਿਆਕਤ, ਗ਼ਰੀਬੀ ਦੇ ਥਪੇੜਿਆਂ ‘ਚੋਂ ਪੈਦਾ ਹੋਈ ਹੈ। ਉਹ ਆਪਣੇ ਆਪ ਨੂੰ ਮਹਾਨ (ਲੈਜੈਂਡ) ਨਹੀਂ ਕਹਿੰਦਾ, ਭਾਵੇਂ ਚੈਨਲ ਵਾਲੇ ਬਾਰ-ਬਾਰ ਉਸ ਦੇ ਗ਼ਰੀਬੀ ‘ਚੋਂ ਉੱਠੇ ਹੋਣ ਦੀ ਹਮਦਰਦੀ ਲੈਣ ਦਾ ਮਾਹੌਲ ਬਣਾਉਂਦੇ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਇਹ ਕਿ ਮੁੱਢ ਤੋਂ ਮਨੋਰੰਜਨ ਦੀ ਦੁਨੀਆ ਇਸ ਜਜ਼ਬਾਤੀ ਹਥਿਆਰ ਨੂੰ ਵੱਡੇ ਪੱਧਰ ਤੇ ਭੁਨਾਉਂਦੀ ਰਹੀ ਹੈ। ਕੁਝ ਗੱਲ ਹੁੰਦੀ ਹੈ ਬਾਕੀ ਬਣਾ ਕੇ ਪੇਸ਼ ਕਰਨ ‘ਚ ਮਾਹਿਰ ਰਹੀ ਹੈ। ਪਰ ਸੰਨੀ ਨੇ ਜਦ ਵੀ ਗੱਲ ਕੀਤੀ ਹੈ ਤਾਂ ਸ਼ਿਕਵੇ ਨਹੀਂ ਕੀਤੇ, ਉਸ ਨੇ ਸਿਰਫ਼ ਏਨਾ ਕਿਹਾ ਹੈ ਕਿ ਮੈਂ ਜ਼ਿੰਦਗੀ ‘ਚ ਆਪਣੇ ਸੁਪਨੇ ਪੂਰੇ ਕਰਨੇ ਸਨ ਸੋ ਇਸ ਲਈ ਕੋਈ ਵੀ ਕੰਮ ਕਰ ਸਕਦਾ ਸੀ ਤੇ ਕਰ ਸਕਦਾ ਹਾਂ। ਜਿੱਥੇ ਸੰਨੀ ਦੀ ਕਲਾ ‘ਚ ਪਰਪੱਕਤਾ ਦਿਖਾਈ ਦੇ ਰਹੀ ਹੈ ਉੱਥੇ ਉਹ ਆਪਣੀ ਉਮਰ ਨਾਲੋਂ ਕਿਤੇ ਸਮਝਦਾਰ ਦਿਖਾਈ ਦੇ ਰਿਹਾ ਹੈ।

ਹੁਣ ਗੱਲ ਕਰਦੇ ਹਾਂ ਇਸ ਕਰੂੰਬਲ ਦੇ ਦਰਖ਼ਤ ਬਣਨ ਦੇ ਸਫ਼ਰ ‘ਚ ਆਉਣ ਵਾਲੇ ਤੁਫ਼ਾਨਾਂ ਦੀ। ਕਈ ਪੱਖ ਵਿਚਾਰਨਯੋਗ ਹਨ। ਸਫਲਤਾ ਦਾ ਨਸ਼ਾ, ਚੱਕਾ ਚੌਂਧ ਦੀ ਜ਼ਿੰਦਗੀ, ਮਾਇਆ ਦਾ ਜਾਲ, ਵਾਹ ਜੀ ਵਾਹ ਸੁਣਨ ਦੀ ਆਦਤ, ਮੌਕਾਪ੍ਰਸਤ ਲੋਕ ਅਤੇ ਸਲਾਹਕਾਰ ਆਦਿ।

ਇਹਨਾਂ ਗੱਲਾਂ ਤੋਂ ਬਚਨ ਦੇ ਨੁਕਤੇ ਸਾਡੀਆਂ ਪ੍ਰਚਲਿਤ ਕਹਾਵਤਾਂ ‘ਚੋਂ ਬੜੇ ਸੁਖਾਲੇ ਲੱਭੇ ਜਾ ਸਕਦੇ ਹਨ। ਜਿਹੜੀ ਗ਼ਰੀਬੀ ਉਸ ਲਈ ਪੱਥਰ ਪਾੜਨ ਦੀ ਪ੍ਰੇਰਨਾ ਬਣੀ ਹੁਣ ਅਚਾਨਕ ਜਦੋਂ ਅਮੀਰੀ ਵਿਚ ਤਬਦੀਲ ਹੋਵੇਗੀ ਤਾਂ ਬੱਸ ਉਹੀ ਖ਼ਤਰਾ ਸਿਰ ਤੇ ਮੰਡਰਾਉਣਾ ਜੋ ਇਕ ਬੱਚੇ ਨੂੰ ਗਰਮ-ਸਰਦ ਹੋਣ ਦਾ ਹੁੰਦਾ ਹੈ। ਭਰ ਜੋਬਨ ਗਰਮੀ ‘ਚ ਜੂਝਦੇ ਨੂੰ ਬਰਫ਼ ਵਾਲੇ ਠੰਢੇ ਪਾਣੀ ਨਾਲ ਇਕ ਬਾਰ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਸਰੀਰ ਦੇ ਗਰਮ-ਸਰਦ ਹੋਣ ਦਾ ਖ਼ਤਰਾ ਵੀ ਬਹੁਤ ਹੁੰਦਾ ਹੈ। ਯਾਰੀ ਤੇ ਸਰਦਾਰੀ ਕਿਸੇ-ਕਿਸੇ ਨੂੰ ਰਾਸ ਆਉਂਦੀ ਹੈ। ਕਹਿੰਦੇ ਹਨ ਕਿ ਜਦੋਂ ਸਫਲਤਾ ਸਿਰ ਚੜ੍ਹ ਬੋਲਦੀ ਹੈ ਤਾਂ ਬੰਦਾ ਆਰਾਮ-ਪ੍ਰਸਤ ਹੋ ਹੀ ਜਾਂਦਾ। ਪਰ ਯਾਦ ਰੱਖਣ ਵਾਲੀ ਇਕ ਰੂਸੀ ਕਹਾਵਤ ਹੈ ਕਿ “ਸਫਲਤਾ ਅਤੇ ਆਰਾਮ ਕਦੇ ਇਕੱਠੇ ਨਹੀਂ ਸੌਂਦੇ।”

ਜਿਵੇਂ ਮਾੜੇ ਦੀ ਜ਼ਨਾਨੀ ਹਰ ਇਕ ਦੀ ਭਾਬੀ ਹੁੰਦੀ ਹੈ ਓਵੇਂ ਤਕੜੇ ਨੂੰ ਵੀ ਹਰ ਕੋਈ ਆਪਣਾ ਰਿਸ਼ਤੇਦਾਰ ਕਹਿਣ ਲੱਗ ਜਾਂਦਾ ਹੈ। ਅੱਜ ਸੰਨੀ ਨਾਲ ਆਪਣੀਆਂ ਫ਼ੋਟੋਆਂ ਵਾਲੇ ਹੋਰਡਿੰਗ ਲਾਉਣ ਵਾਲਿਆਂ ‘ਚੋਂ ਕਈਆਂ ਨੇ ਸੰਨੀ ਨੂੰ ਉਸ ਦੇ ਸੰਘਰਸ਼ ਦੇ ਵਕਤ ‘ਚ ਆਪਣੇ ਥੜ੍ਹੇ ਨਹੀਂ ਚੜਣ ਦਿੱਤਾ ਹੋਣਾ। ਹੁਣ ਕਈ ਉਸ ਨਾਲ ਅਗਾਊਂ ਇਕਰਾਰਨਾਮੇ ਲਿਖਾਈ ਫਿਰਦੇ ਹੋਣਗੇ।

ਮੁੱਕਦੀ ਗੱਲ ਇਸ ਤੋਂ ਅੱਗੇ ਦਾ ਸਫ਼ਰ ਸੰਨੀ ਲਈ ਹੋਰ ਚੁਣੌਤੀਆਂ ਭਰਿਆ ਹੋਵੇਗਾ। ਅਸਲੀ ਪਰਖ ਹੁਣ ਹੋਵੇਗੀ। ਸੰਨੀ ਨੂੰ ਇਕ ਗੱਲ ਆਪਣੇ ਧਿਆਨ ‘ਚ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਉਸ ਤੋਂ ਪਹਿਲਾਂ ਵੀ ‘ਦਸ’ ਹੋਰ ਜਣੇ ਇਹ ਖ਼ਿਤਾਬ ਜਿੱਤ ਚੁੱਕੇ ਹਨ। ਪਰ ਕੁਝ ਕੁ ਦਿਨਾਂ ਦੀ ਚਕਾਚੌਂਧ ਤੋਂ ਬਾਅਦ ਕੁਝ ਜ਼ਿਆਦਾ ਨਹੀਂ ਸੁਣਿਆ ਉਨ੍ਹਾਂ ਬਾਰੇ। ਨੇੜੇ ਤੋਂ ਜਾਨੋਂ ਉਨ੍ਹਾਂ ਬਾਰੇ ਕਿ ਕੀ-ਕੀ ਗ਼ਲਤੀਆਂ ਕੀਤੀਆਂ ਉਨ੍ਹਾਂ ਨੇ ਤੇ ਬਚੋ ਜਿਨ੍ਹਾਂ ਬਚ ਸਕਦੇ ਹੋ।

ਆਖ਼ਿਰ ‘ਚ ਇਹੀ ਕਹਾਂਗਾ ਕਿ ਸੰਨੀ ਦੀ ਇਹ ਸਫਲਤਾ ਬਹੁਤ ਸਾਰੇ ਨੌਜਵਾਨਾਂ ਲਈ ਜਿੱਥੇ ਪ੍ਰੇਰਨਾ ਸਰੋਤ ਬਣੇਗੀ, ਓਥੇ ਅਮੀਰੀ ਦੇ ਨਸ਼ੇ ‘ਚ ਚੂਰ ਅਮੀਰਾਂ ਨੂੰ ਗ਼ੁਰਬਤ ‘ਚ ਰਹਿਣ ਵਾਲੇ ਲੋਕਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ ‘ਚ ਵੀ ਸਹਾਈ ਹੋਵੇਗੀ।

ਪਰ ਇੱਥੇ ਮੈਂ ਨੌਜਵਾਨਾਂ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਸੰਨੀ ਭਾਵੇਂ ਇਕ ਗਾਇਕ ਦੇ ਤੌਰ ਤੇ ਕਾਮਯਾਬ ਹੋਇਆ ਹੈ ਕਿਓਂਕਿ ਉਸ ਕੋਲ ਇਕ ਚੰਗਾ ਗਲ਼ਾ ਤੇ ਜਮਾਂਦਰੂ ਦਾਤ ਹੈ।  ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੇ ਗਾਉਣ ਦੀ ਕੋਸ਼ਿਸ਼ ‘ਚ ਲੱਗ ਜਾਓ ਉਹ ਤਾਂ ਪਹਿਲਾਂ ਹੀ ਇਕ-ਇੱਕ ਇੱਟ ਤੇ ਅਣਗਿਣਤ ਗਾਇਕ ਬੈਠੇ ਹਨ। ਅਕਾਲ ਪੁਰਖ ਨੇ ਹਰ ਇਕ ਨੂੰ ਕੁਝ ਖ਼ਾਸ ਦਿੱਤਾ ਹੈ, ਬੱਸ ਲੋੜ ਹੈ ਆਪਣੀ ਕਾਬਲੀਅਤ ਪਛਾਣਨ ਦੀ, ਉਸ ਨੂੰ ਆਪਣਾ ਸ਼ੌਕ ਬਣਾਉਣ ਦੀ ਅਤੇ ਉਸ ਸ਼ੌਕ ਨੂੰ ਜਨੂਨ ‘ਚ ਬਦਲ ਕੇ ਆਪਣੇ ਸੁਪਨੇ ਪੂਰੇ ਕਰਨ ਦੀ।

ਸੰਨੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਢੇਰ ਸਾਰੀ ਵਧਾਈ ਦਿੰਦਾ ਹਾਂ।

“ਨਾਮ ਚੋਟੀ ਦੇ ਮੁਲਕਾਂ ‘ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ”
ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ “ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।” ਅੱਜ ਵਾਰ-ਵਾਰ ਜ਼ਿਹਨ ‘ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ ‘ਚੋਂ ਨਿਕਲੀ ਹੋਈ ਹੈ। ਪਰ ਅੱਜ ਅੱਗ ‘ਚ ਸੜ ਰਹੇ ਆਸਟ੍ਰੇਲੀਆ ਨੂੰ ਦੇਖ ਕੇ ਕੁਝ ਇਹੋ ਜਿਹੀ ਬੋਲੀ ਮੇਰੇ ਜ਼ਿਹਨ ‘ਚ ਘੁੰਮ ਰਹੀ ਹੈ ਕਿ “ਨਾਮ ਚੋਟੀ ਦੀਆਂ ਮੁਲਕਾਂ ‘ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।”

ਇਹ ਹੀ ਸੱਚ ਹੈ ਅੱਜ ਦੀ ਘੜੀ ਤਾਂ। ਹੋਂਦ ‘ਚ ਆਉਣ ਤੋਂ ਤਕਰੀਬਨ ਦੋ-ਢਾਈ ਸਦੀਆਂ ‘ਚ ਆਸਟ੍ਰੇਲੀਆ ਦੁਨੀਆਂ ਦੇ ਮੋਹਰੀ ਮੁਲਕਾਂ ‘ਚ ਆਪਣਾ ਨਾਮ ਦਰਜ ਕਰਵਾ ਗਿਆ। ਇਕੱਲੇ ਭਾਰਤੀਆਂ ਦੀ ਹੀ ਨਹੀਂ ਦੁਨੀਆਂ ਦੇ ਬਹੁਤੇ ਮੁਲਕਾਂ ਦੇ ਲੋਕਾਂ ਦੀ ਪਰਵਾਸ ਕਰਨ ਲਈ ਆਸਟ੍ਰੇਲੀਆ ਪਹਿਲੀ ਪਸੰਦ ਹੈ। ਜਦੋਂ-ਕਦੇ ਸਰਵੇਖਣ ਹੁੰਦੇ ਹਨ ਤਾਂ ਆਸਟ੍ਰੇਲੀਆ ਦੇ ਕਈ ਸ਼ਹਿਰ ਦੁਨੀਆ ਦੇ ਪਹਿਲੇ ਦਸ ਰਹਿਣ ਲਈ ਸਭ ਤੋਂ ਚੰਗੇ ਸ਼ਹਿਰਾਂ ‘ਚ ਆਉਂਦੇ ਹਨ। ਸੋਸ਼ਲ ਸਿਕਿਉਰਿਟੀ ‘ਚ ਆਸਟ੍ਰੇਲੀਆ ਦੀ ਅਮਰੀਕਾ ਵੀ ਰੀਸ ਨਹੀਂ ਕਰ ਸਕਦਾ। ਹੈਲਥ ਅਤੇ ਸੇਫ਼ਟੀ ਦੇ ਮਾਮਲੇ ‘ਚ ਆਸਟ੍ਰੇਲੀਆ ਏਨਾ ਕੁ ਚੌਕਸ ਹੈ ਕਿ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ ਪਰ ਬੰਦੇ ਦੀ ਜਾਨ ਅਤੇ ਸਿਹਤ ਨਾਲ ਕੋਈ ਸਮਝੌਤਾ ਨਹੀਂ। ਸਾਫ਼ ਆਬੋ-ਹਵਾ, ਸ਼ੁੱਧ ਖਾਣ-ਪੀਣ, ਚੰਗੀਆਂ ਡਾਕਟਰੀ ਸਹੂਲਤਾਂ, ਚੰਗੀ ਪੜ੍ਹਾਈ-ਲਿਖਾਈ ਤੇ ਚੰਗੀਆਂ ਖੇਡਾਂ। ਹੁਣ ਏਨਾ ਕੁਝ ਚੰਗਾ ਹੋਣ ਦੇ ਬਾਵਜੂਦ ਅੱਜ ਆਸਟ੍ਰੇਲੀਆ ਦੁਨੀਆ ਦੀ ਨਜ਼ਰ ‘ਚ ਤਰਸ ਦਾ ਪਾਤਰ ਬਣਿਆ ਹੋਇਆ ਹੈ ਜਿਸ ਦਾ ਕਾਰਨ ਹੈ ਇੱਥੇ ਲੱਗੀਆਂ ਅੱਗਾਂ।

ਆਸਟ੍ਰੇਲੀਆ ‘ਚ ਅੱਗਾਂ ਦਾ ਇਤਿਹਾਸ: ਭਾਵੇਂ ਆਸਟ੍ਰੇਲੀਆ ‘ਚ ਜੀਵਨ ਹਜ਼ਾਰਾਂ ਸਾਲ ਪਹਿਲਾਂ ਤੋਂ ਪਾਇਆ ਜਾਂਦਾ ਪਰ ਅੱਜ ਦੇ ਆਸਟ੍ਰੇਲੀਆ ਦੀ ਹੋਂਦ ‘ਚ ਆਉਣ ਤੋਂ ਬਾਅਦ ਜਿਹੜਾ ਰਿਕਾਰਡ ਦਰਜ ਹੋਇਆ ਮਿਲਦਾ ਹੈ ਉਸ ਮੁਤਾਬਿਕ 1851 ਤੋਂ ਲੈ ਕੇ ਹੁਣ ਤੱਕ ਤਕਰੀਬਨ 800 ਇਨਸਾਨ ਅਤੇ ਲੱਖਾਂ ਦੀ ਗਿਣਤੀ ‘ਚ ਜਾਨਵਰ ਅੱਗਾਂ ਕਾਰਨ ਮਾਰੇ ਜਾ ਚੁੱਕੇ ਹਨ। ਪਿਛਲੀ ਡੇਢ ਸਦੀ ਦੌਰਾਨ ਆਏ ਇਹਨਾਂ ਭਿਆਨਕ ਦਿਨਾਂ ਦੀ ਮਾੜੀ ਯਾਦ ਆਸਟ੍ਰੇਲੀਆ ਵੱਸਦੇ ਲੋਕਾਂ ਦੇ ਮਨਾ ‘ਚ ਵੱਖੋ-ਵੱਖ ਨਾਮਾਂ ਨਾਲ ਉੱਕਰੀ ਪਈ ਹੈ। ‘ਕਾਲੇ ਵੀਰਵਾਰ’, ‘ਕਾਲੇ ਸ਼ਨੀਵਾਰ’ ਜਾ ‘ਸਵਾਹ ਰੰਗੇ ਬੁੱਧਵਾਰ’ ਦੀ ਗੱਲ ਅੱਜ ਵੀ ਪ੍ਰਭਾਵਿਤ ਲੋਕਾਂ ਦੇ ਗਲੇ ਭਰ ਦਿੰਦੀ ਹੈ।

ਇਤਿਹਾਸਕਾਰ ਲਿਖਦੇ ਹਨ ਕਿ 6 ਫਰਵਰੀ 1851 ਦਿਨ ਵੀਰਵਾਰ ਨੂੰ ਲੱਗੀ ਅੱਗ ‘ਚ ਬਹੁਤ ਸਾਰੇ ਇਨਸਾਨ, ਦਸ ਲੱਖ ਤੋਂ ਉੱਤੇ ਭੇਡਾਂ ਅਤੇ ਅਣਗਿਣਤ ਹੋਰ ਜਾਨਵਰ ਅੱਗ ਦੀ ਭੇਂਟ ਚੜ੍ਹ ਗਏ ਸਨ, ਜਿਸ ਕਾਰਨ ਅੱਜ ਵੀ ਇਸ ਦਿਨ ਨੂੰ ‘ਕਾਲੇ ਵੀਰਵਾਰ’ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ।

ਆਸਟ੍ਰੇਲੀਆ ਦੇ ਇਤਿਹਾਸ ‘ਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ 7 ਫਰਵਰੀ 2009 ਨੂੰ ਲੱਗੀ ਸੀ ਜਿਸ ਦੌਰਾਨ 173 ਇਨਸਾਨ, ਅਣਗਿਣਤ ਜਾਨਵਰ ਤੇ ਪੰਛੀ ਇਸ ਦੀ ਲਪੇਟ ‘ਚ ਆਏ ਸਨ। ਇਸ ਕਾਲੇ ਸ਼ਨੀਵਾਰ ਨੂੰ 400 ਦੇ ਕਰੀਬ ਵੱਖ-ਵੱਖ ਥਾਂਵਾਂ ਤੇ ਅੱਗ ਨੇ ਤਬਾਹੀ ਮਚਾਈ ਸੀ। ਜਿਸ ਵਿਚ 11 ਲੱਖ ਏਕੜ ਜ਼ਮੀਨ ਤਕਰੀਬਨ 2000 ਰਿਹਾਇਸ਼ੀ ਘਰਾਂ ਸਮੇਤ 3500 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਸਨ। 400 ਦੇ ਕਰੀਬ ਲੋਕ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਗਏ ਸਨ।

ਇਸ ਅੱਗ ਦੇ ਕਾਰਨ ਸਾਡੇ ਇੱਕ ਪੰਜਾਬੀ ਸ. ਚਰਨਾਮਤ ਸਿੰਘ ਦੇ ਪਰਵਾਰ ਨੇ ਵੀ ਆਪਣਾ ਸਭ ਕੁਝ ਗੁਆ ਲਿਆ ਸੀ। ਬੱਸ ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਤੋਂ ਉਹ ਬਚ ਗਏ ਸਨ। ਦੁਨੀਆ ਭਰ ‘ਚ ਚਰਨਾਮਤ ਸਿੰਘ ਨੂੰ ਜਾਣਨ ਵਾਲੇ ਹਾਸਿਆਂ ਦਾ ਵਣਜਾਰਾ ਸਮਝਦੇ ਹਨ। ਪਰ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹਨ ਕਿ ਉਨ੍ਹਾਂ ਦੇ ਹਾਸਿਆਂ ਥੱਲੇ ਜੋ ਅੱਗ ਮੱਚਦੀ ਹੈ ਉਸ ਨੂੰ ਯਾਦ ਕਰਕੇ ਉਹ ਅੱਜ ਵੀ ਡੋਰ-ਭੌਰ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਅੱਗ ਉਨ੍ਹਾਂ ਦੇ ਫਾਰਮ ਤੋਂ ਕਾਫ਼ੀ ਦੂਰ ਸੀ ਪਰ ਹਵਾ ‘ਚ ਉੱਡ ਕੇ ਆਇਆ ਇਕ ਫਲੂਆ ਉਨ੍ਹਾਂ ਦੇ  ਪਰਵਾਰ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਸੁਆਹ ਕਰ ਗਿਆ ਸੀ।

ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਂਦੀ ਹੈ। ਹੁਣ ਤੱਕ ਅਣਗਿਣਤ ਪੀੜਤਾਂ ਨਾਲ ਦੁੱਖ ਵੰਡਾਉਣ ਦਾ ਸਬੱਬ ਬਣਿਆ। ਹਰ ਇਕ ਰੁਆ ਕੇ ਹੀ ਗਿਆ। ਅੱਜ ਦੋ ਅਧਖੜ ਜਿਹੀਆਂ ਗੋਰੀਆਂ  ਸਾਡੇ ਕੋਲ ਖਾਣਾ ਖਾਣ ਆਈਆਂ, ਪੁੱਛਣ ਤੇ ਪਤਾ ਲੱਗਿਆ ਕਿ ਉਨ੍ਹਾਂ ‘ਚੋਂ ਇਕ ਗਿਬਸਲੈਂਡ ਤੋਂ ਆਈ ਸੀ ਜਿੱਥੇ ਅੱਗਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ। ਰੋ-ਰੋ ਸੁੱਕ ਚੁੱਕੀਆਂ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ।  ਕਹਿੰਦੀ ਆਹ ਜੋ ਤਨ ‘ਤੇ ਕੱਪੜੇ ਤੇ ਇਹਨਾਂ ਤੋਂ ਬਿਨਾਂ ਉਹ ਕਾਰ ਹੈ ਜਿਸ ‘ਚ ਚੜ੍ਹ ਕੇ ਮੈਂ ਭੱਜ ਆਈ ਹਾਂ, ਸਭ ਤਬਾਹ ਹੋ ਗਿਆ। ਭਲੇ ਵੇਲਿਆਂ ‘ਚ ਇਸ ਕਸਬੇ ‘ਚ ਥੋੜ੍ਹੀ ਜਿਹੀ ਥਾਂ ਖ਼ਰੀਦੀ ਸੀ ਉਸ ਨੂੰ ਵੇਚ ਕੇ ਫੇਰ ਸਿਰ ਢੱਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਨਸਾਨਾਂ ਦੀਆਂ ਹੱਡ-ਬੀਤੀਆਂ ਤਾਂ ਬਹੁਤ ਲਿਖ ਸਕਦਾ ਹਾਂ ਪਰ ਉਹ ਅੱਗ ਪੀੜਤ ਲੱਖਾਂ ਬੇਸਹਾਰਾ ਚਿੜੀਆਂ-ਜਨੌਰਾਂ  ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ, ਜਿਨ੍ਹਾਂ ਦੀਆਂ ਦਰਦ ਕਹਾਣੀਆਂ ਸਮਝ ਕੇ ਬਿਆਨ ਕਰਨ ਵਾਲਾ ਕੋਈ ਨਹੀਂ।

ਪਿੱਛਲੇ ਸਾਲਾਂ ਦੇ ਅੰਕੜੇ ਤਾਂ ਸਦਾ ਲਈ ਦਰਜ ਹੋ ਚੁੱਕੇ ਹਨ ਤੇ ਇਸ ਸਾਲ ਦੇ ਅੰਕੜੇ ਚਾਰ ਕੁ ਦਿਨਾਂ ਨੂੰ ਦਰਜ ਹੋ ਜਾਣਗੇ ਤੇ ਇੰਝ ਹੀ ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਵੇਗੀ? ਇਹ ਸਵਾਲ ਹਰ ਇਕ ਦੇ ਮਨ ‘ਚ ਹੈ ਕਿ ਕੀ ਆਸਟ੍ਰੇਲੀਆ ਜਿਹਾ ਵਿਕਸਤ ਦੇਸ਼ ਇਸ ਦਾ ਕੋਈ ਹੱਲ ਨਹੀਂ ਕੱਢ ਸਕਦਾ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਅੱਗਾਂ ਲੱਗਣ ਦੇ ਕਾਰਨ ਕੀ ਹਨ?

ਕਾਰਨ ਕਈ ਹਨ। ਸੰਖੇਪ ਇਹ ਹੈ ਕਿ ਆਸਟ੍ਰੇਲੀਆ ‘ਚ ਸੂਰਜ ਦੀ ਤਪਸ਼ ਗਰਮੀ ‘ਚ ਬਨਸਪਤੀ ਨੂੰ ਇਨ੍ਹਾਂ ਕੁ ਸੁਕਾ ਦਿੰਦੀ ਹੈ ਕਿ ਇਹ ਸੁੱਕੀ ਹੋਈ ਬਨਸਪਤੀ ਅੱਗ ਨੂੰ ਬਹੁਤ ਹੀ ਤੇਜ਼ੀ ਨਾਲ ਫੜਦੀ ਹੈ। ਇਸ ਤੋਂ ਬਿਨਾਂ ਏਥੋਂ ਦੇ ਜੰਗਲਾਂ ਅਤੇ ਖ਼ਾਲੀ ਥਾਂਵਾਂ ਤੇ ਜ਼ਿਆਦਾਤਰ ਸਫ਼ੈਦੇ ਅਤੇ ਪਾਈਨ ਦੇ ਦਰਖ਼ਤ ਪਾਏ ਜਾਂਦੇ ਹਨ। ਮਾਹਿਰ ਮੰਨਦੇ ਹਨ ਕਿ ਇਹਨਾਂ ਦਰਖਤਾਂ ‘ਚ ਤੇਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹਰੇ ਵੀ ਸੁੱਕਿਆਂ ਵਾਂਗ ਮੱਚਦੇ ਹਨ। ਇਹ ਅੱਗ ਕਈ ਬਾਰ ਸੂਰਜ ਦੀ ਜ਼ਿਆਦਾ ਤਪਸ਼ ਕਾਰਨ, ਬਿਜਲੀ ਦੇ ਸਪਾਰਕ ਕਾਰਨ, ਮਸ਼ੀਨਰੀ ਕਾਰਨ ਜਾਂ ਫੇਰ ਕਿਸੇ ਇਨਸਾਨ ਦੀ ਬੇਵਕੂਫ਼ੀ ਜਾਂ ਜਾਣ ਬੁੱਝ ਕੇ ਸੁੱਟੀ ਸਿਗਰਟ ਆਦਿ ਨਾਲ ਲਗਦੀ ਹੈ। ਹਾਦਸਾ ਤਾਂ ਕਦੋਂ ਵੀ ਤੇ ਕਿਤੇ ਵੀ ਹੋ ਸਕਦਾ ਹੈ ਪਰ ਜਦੋਂ ਜਾਣ ਬੁੱਝ ਕੇ ਕੋਈ ਗ਼ਲਤੀ ਕਰਦਾ ਹੈ ਤਾਂ ਤਕਲੀਫ਼ ਜ਼ਿਆਦਾ ਹੁੰਦੀ ਹੈ। ਜੇ ਕਰ ਪਿਛੋਕੜ ‘ਚ ਝਾਤ ਮਾਰੀ ਜਾਵੇ ਤਾਂ ਇਸ ਸਭਿਅਕ ਮੁਲਕ ‘ਚ ਵੀ ਅਸੱਭਿਅਕ ਤੇ ਸ਼ਰਾਰਤੀ ਲੋਕਾਂ ਦੀ ਕੋਈ ਘਾਟ ਨਹੀਂ ਦਿਸੀ। ਸ਼ਰਾਰਤੀ ਨਾਲੋਂ ਵੀ ਅਪਰਾਧਿਕ ਬਿਰਤੀ ਦੇ ਲੋਕ ਲਿਖਣਾ ਵਾਜਬ ਲੱਗਦਾ ਹੈ। ਪਹਿਲਾਂ ਕੁਝ ਕੁ ਹਾਦਸਿਆਂ ਪਿੱਛੇ ਮਛੋਹਰ ਮੱਤ ਦੇ ਮੁੰਡੇ ਕੁੜੀਆਂ ਦਾ ਹੱਥ ਸਾਬਿਤ ਹੋਇਆ ਸੀ। ਪਰ ਇਸ ਬਾਰ ਇਕ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਦੋ ਸੋ ਦੇ ਕਰੀਬ ਬੰਦਿਆਂ ਤੇ ਪੁਲਿਸ ਵੱਲੋਂ ਜਾਣਬੁੱਝ ਕੇ ਅੱਗ ਲਾਉਣ ਦਾ ਘਿਨੌਣਾ ਕਾਰਾ ਕਰਨ ਦਾ ਪਰਚਾ ਦਰਜ ਕੀਤਾ ਹੈ।

ਉਪਰਾਲੇ: ਆਸਟ੍ਰੇਲੀਆ ਦੀ ਵਿਸ਼ਾਲ ਭੂਗੋਲਿਕ ਰਚਨਾ ਸਰਕਾਰਾਂ ਲਈ ਇਕ ਵੱਡਾ ਚੈਲੰਜ ਰਿਹਾ ਹੈ। ਜਦੋਂ ਤੋਂ ਅੰਕੜੇ ਮਿਲਦੇ ਹਨ ਉਸ ਮੁਤਾਬਿਕ 1850 ‘ਚ ਵਿਕਟੋਰੀਆ ਸੂਬੇ ‘ਚ ਸੀ.ਐੱਫ.ਏ. (ਕੰਟਰੀ ਫਾਇਰ ਅਥਾਰਿਟੀ), 1859 ‘ਚ ਨਿਊ  ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ‘ਚ ਆਰ.ਐੱਫ.ਐੱਸ. (ਰੂਰਲ ਫਾਇਰ ਸਰਵਿਸਿਜ਼), 1913 ‘ਚ ਸਾਊਥ ਆਸਟ੍ਰੇਲੀਆ ‘ਚ ਸੀ.ਐੱਫ.ਐੱਸ. (ਕੰਟਰੀ ਫਾਇਰ ਸਰਵਿਸਿਜ਼) ਆਦਿ ਸੰਸਥਾਵਾਂ ਹੋਂਦ ‘ਚ ਆਈਆਂ ਸਨ ਤੇ ਜੋ ਅੱਜ ਤੱਕ ਹਰ ਸਾਲ ਇਸ ਆਫ਼ਤ ਨਾਲ ਜੂਝਦੀਆਂ ਆ ਰਹੀਆਂ ਹਨ।

ਆਪਣੇ ਸਲਾਨਾ ਬਜਟ ‘ਚ ਅੱਗਾਂ ਦੀ ਆਫ਼ਤ ਦੇ ਫ਼ੰਡ ‘ਚ ਕਟੌਤੀ ਕਰਕੇ ਅੱਜ ਦੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਗਰਮੀ ਦੇ ਮੌਸਮ ਵਿਚ ਕਿਤੇ ਵੀ ਅੱਗ ਲਾਉਣਾ ਗੈਰ ਕਾਨੂੰਨੀ ਹੈ। ਥਾਂ ਥਾਂ ਤੇ ਸਰਕਾਰ ਲਿਖਤੀ ਬੋਰਡ ਲਗਾ ਕੇ ਅਤੇ ਮੀਡੀਏ ਜ਼ਰੀਏ ਲੋਕਾਂ ਨੂੰ ਜਾਗ੍ਰਿਤ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸਿਆਲਾਂ ‘ਚ ਵੀ ਜਦੋਂ ਅਸੀਂ ਆਪਣੇ ਖੇਤਾਂ ਆਦਿ ਦੇ ਝਾੜ ਬੂਝ ਨੂੰ ਅੱਗ ਲਾਉਣੀ ਹੋਵੇ ਤਾਂ ਪਹਿਲਾਂ ਨੇੜੇ ਦੇ ਅੱਗ ਬੁਝਾਊ ਮਹਿਕਮੇ ਨੂੰ ਦੱਸਣਾ ਪੈਂਦਾ ਹੈ। ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਚਾ ਸਕਦੇ ਜਿਸ ਨਾਲ ਜ਼ਹਿਰੀਲਾ ਧੂੰਆਂ ਬਣਦਾ ਹੋਵੇ ਮਸਲਨ ਜ਼ਹਿਰੀਲੀਆਂ ਦਵਾਈਆਂ ਲੱਗੀ ਲੱਕੜ ਜਾ ਪਲਾਸਟਿਕ ਆਦਿ।

ਪਰ ਇਹ ਤਾਂ ਆਮ ਜਿਹੇ ਉਪਰਾਲੇ ਹਨ ਲੋਕਾਂ ਨੂੰ ਜਾਗਰੂਕ ਕਰਨ ਦੇ। ਇਸ ਸੰਬੰਧੀ ਅਸੀਂ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਵਾਲ ਕੀਤਾ ਕਿ “ਸਾਇੰਸ ਦੇ ਇਸ ਯੁੱਗ ‘ਚ ਅਸੀਂ ਬਹੁਤ ਕੁਝ ਖੋਜ ਲਿਆ ਹੈ ਪਰ ਆਸਟ੍ਰੇਲੀਆ ‘ਚ  ਹਰ ਸਾਲ ਲਗਦੀਆਂ ਇਹਨਾਂ ਭਿਆਨਕ ਅੱਗਾਂ ਦਾ ਕੋਈ ਤੋੜ ਕਿਉਂ ਨਹੀਂ ਲੱਭਿਆ?” ਬਹੁਤਿਆਂ ਨੇ ਆਸਟ੍ਰੇਲੀਅਨ ਲੋਕਾਂ ਦੇ ਸੁਸਤ-ਪੁਣੇ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ।  ਉਨ੍ਹਾਂ ਦਾ ਮੰਨਣਾ ਸੀ ਕਿ ਆਸਟ੍ਰੇਲੀਆ ਸਾਲ ਭਰ ਕੁਝ ਨਹੀਂ ਕਰਦਾ ਤੇ ਜਦੋਂ ਅੱਗਾਂ ਲੱਗਣ  ਦੀ ਰੁੱਤ ਆ ਜਾਂਦੀ ਹੈ ਫੇਰ ਕੁਰਲਾਉਂਦਾ।

ਇੱਥੇ ਮੈਨੂੰ ਮੋਹੀ ਵਾਲੇ ਬਾਈ ਪਰਮਜੀਤ ਪੰਮੇ ਦੀ ਗੱਲ ਚੇਤੇ ਆ ਰਹੀ ਹੈ। 90 ਦੇ ਦਹਾਕੇ ਦੀ ਗੱਲ ਹੈ ਅਸੀਂ ਬਠਿੰਡੇ ਦੇ ਕੁਝ ਉੱਦਮੀ ਨੌਜਵਾਨਾਂ ਨੇ ਹੇਮਕੁੰਟ ਸਾਹਿਬ ਦੇ ਰਾਹ ‘ਚ ਪੈਂਦੇ ਕਸਬੇ ਚਮੋਲੀ ‘ਚ ਲੰਗਰ ਲਾਉਣਾ ਸ਼ੁਰੂ ਕੀਤਾ। ਦਿਨੇ ਸਾਰਾ ਦਿਨ ਲੰਗਰ ਦੀ ਸੇਵਾ ‘ਚ ਰੁੱਝੇ ਰਹਿਣਾ ਅਤੇ ਜਦੋਂ ਰਾਤ ਨੂੰ ਇਕ ਖੜ੍ਹੇ ਟਰੱਕ ‘ਚ ਸੌ ਜਾਣਾ, ਤਾਂ ਪਹਾੜੀ ਏਰੀਆ ਹੋਣ ਕਾਰਨ ਅੱਧੀ ਕੁ ਰਾਤ ਨੂੰ ਮੀਂਹ ਲਹਿ ਪੈਣਾ। ਫੇਰ ਸਾਰੇ ਏਧਰ-ਓਦਰ ਲੁਕਦੇ ਫਿਰਨਾ ਗਿੱਲੀਆਂ ਰਜਾਈਆਂ ਲੈ ਕੇ। ਫੇਰ ਪੰਮੇ ਬਾਈ ਨੇ ਕਹਿਣਾ ਕੱਲ੍ਹ ਨੂੰ ਆਪਾਂ ਸਭ ਤੋਂ ਪਹਿਲਾਂ ਛੱਤ ਦਾ ਇੰਤਜ਼ਾਮ ਕਰਾਂਗੇ ਤੇ ਨਾਲ ਹੀ ਕੋੜ੍ਹਕਿਰਲੇ ਦੀ ਬਾਤ ਸੁਣਾ ਦੇਣੀ ਕਿ ਕੋੜ੍ਹਕਿਰਲਾ ਹਰ ਰੋਜ਼ ਰਾਤ ਨੂੰ ਕੋੜ੍ਹਕਿਰਲੀ ਨਾਲ ਵਾਅਦਾ ਕਰ ਕੇ ਪੈਂਦਾ ਕਿ ਭਾਗਵਾਨੇ ਕੱਲ੍ਹ ਨੂੰ ਸਭ ਤੋਂ ਪਹਿਲਾਂ ਆਪਾਂ ਖੁੱਡ ਪੱਟਣ ਦਾ ਕੰਮ ਕਰਨਾ। ਪਰ ਸਾਰੀ ਉਮਰ ਇੰਝ ਹੀ ਗੁਜ਼ਾਰ ਲੈਂਦਾ।  ਉਹੀ ਹਾਲ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਬਜਟ ‘ਚ ਸੋਸ਼ਲ ਸਿਕਿਉਰਿਟੀ ਦੇ ਨਾਮ ਤੇ ਵਿਹਲਿਆਂ ਨੂੰ ਖੁਆਉਣ ਤੋਂ ਲੈ ਕੇ ਐੱਨ.ਬੀ.ਐੱਨ. ਜਿਹੇ ਚਿੱਟੇ ਹਾਥੀ ਪਤਾ ਨਹੀਂ ਕਿੰਨੇ ਕੁ ਬੰਨ੍ਹ ਰੱਖੇ ਹਨ? ਪਰ ਜਿਹੜੀ ਖੁੱਡ ਪੱਟਣ ਦੀ ਲੋੜ ਹੈ ਉਸ ਬਾਰੇ ਕਦੇ ਕੋਈ ਵਿਚਾਰ ਨਹੀਂ।

ਹਾਸੋ ਹੀਣੀ ਗੱਲ ਇਹ ਹੈ ਕਿ ਅੱਜ ਆਸਟ੍ਰੇਲੀਆ ਬੈਠਾ ਅਮਰੀਕਾ ਤੋਂ ਮਦਦ ‘ਚ ਆ ਰਹੇ ਅੱਗ ਬੁਝਾਉਣ ਵਾਲੇ ਹੈਲੀਕਾਪਟਰ ਉਡੀਕ ਰਿਹਾ ਹੈ।

ਉਪਰੋਕਤ ਸਵਾਲ ਜਦੋਂ ਮੈਂ ਕਿਸੇ ਸਿਆਸੀ ਬੰਦੇ ਨੂੰ ਪਾਏ ਤਾਂ ਉਨ੍ਹਾਂ ਉਹੀ ਦੋਸ਼-ਪਰਦੋਸ਼ ਦਾ ਰਾਜਨੀਤਕ ਬਿਆਨ ਦਿੱਤਾ ਲੇਬਰ ਕਹਿੰਦੀ ਲਿਬਰਲ ਮਾੜੇ, ਲਿਬਰਲ ਕਹਿੰਦੇ ਲੇਬਰ ਮਾੜੀ ਤੇ ਦੋਨੇਂ ਰਲ ਕੇ ਕਹਿੰਦੇ ਗਰੀਨ ਪਾਰਟੀ ਵਾਲੇ ਮਾੜੇ। ਪਰ ਆਮ ਜਨਤਾ ਨੂੰ ਪਤਾ ਹੀ ਹੈ ਕਿ ਤੁਹਾਡੇ ‘ਚੋਂ ਦੁੱਧ ਧੋਤਾ ਕੋਈ ਵੀ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਜ਼ਮੀਨੀ ਪੱਧਰ ਤੇ ਆਪ ਪੀੜਤਾਂ ਨੂੰ ਮਿਲਣ ਗਏ ਤਾਂ ਮੋਹਰੋਂ ਪੀੜਤ ਪੈ ਗਏ ਕਹਿੰਦੇ ਤੁਹਾਨੂੰ ਸਿਰਫ਼ ਸ਼ਹਿਰਾਂ ਵਾਲੇ ਦਿਸਦੇ ਹਨ, ਤੁਸੀਂ ਸਾਡੀ ਪਿੰਡਾਂ ਵਾਲਿਆਂ ਦੀ ਸਾਰ ਨਹੀਂ ਲੈਂਦੇ। ਜਦੋਂ ਮੈਂ ਗਰੀਨ ਵਾਲੇ ਬਾਈ ਨਵਦੀਪ ਨੂੰ ਪੁੱਛਿਆ ਤਾਂ ਉਹ ਕਹਿੰਦੇ ਅਸੀਂ ਤਾਂ ਕਦੋਂ ਦੇ ਕੁਰਲਾਉਂਦੇ ਹਾਂ ਕੀ ਇਸ ਦਾ ਪੱਕਾ ਹੱਲ ਕੱਢ ਲਵੋ ਪਰ ਸਾਡੀ ਸੁਣਦੇ ਨਹੀਂ। ਉਨ੍ਹਾਂ ਦੀ ਦਲੀਲ ਹੈ ਕਿ ਜਿੰਨੇ ਦਰਖ਼ਤ ਆਸਟ੍ਰੇਲੀਆ ‘ਚ ਕੱਟੇ ਜਾਂਦੇ ਹਨ ਓਨੇ ਕਿਤੇ ਵੀ ਨਹੀਂ, ਜਿਸ ਦਾ ਨਤੀਜਾ ਤੁਸੀਂ ਦੇਖ ਲਵੋ ਮੀਂਹ ਵਾਲੇ ਜੰਗਲਾਂ (ਰੇਨ ਫਾਰੈਸਟ) ‘ਚ ਕਦੇ ਅੱਗਾਂ ਲਗਦੀਆਂ ਨਹੀਂ ਸੁਣੀਆਂ ਸਨ ਪਰ ਆਸਟ੍ਰੇਲੀਆ ‘ਚ ਇਹ ਵੀ ਮੱਚ ਰਹੇ ਹਨ।

ਬਹੁਤ ਕੁਝ ਲਿਖਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਪਰ ਸਮਾਪਤੀ ਤੋਂ ਪਹਿਲਾਂ ਜੇ ਇਕ ਰਾਹਤ ਅਤੇ ਮਾਣ ਕਰਨ ਵਾਲੀ ਗੱਲ ਲਿਖਾਂ ਤਾਂ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਹਰ ਛੋਟੇ ਵੱਡੇ ਇਨਸਾਨ ਵੱਲੋਂ ਕੀਤੀਆਂ ਜਾ ਰਹੀਆਂ ਨਿੱਜੀ ਕੋਸ਼ਿਸ਼ਾਂ। ਜਿੱਥੇ ਹਰ ਪਾਸੇ ਅੱਗਾਂ ਲੱਗਣ ਦੀਆਂ ਮਾੜੀਆਂ ਖ਼ਬਰਾਂ ਹਰ ਪਲ ਆ ਰਹੀਆਂ ਹਨ ਉੱਥੇ ਆਸਟ੍ਰੇਲੀਆ ਦਾ ਬੱਚਾ-ਬੱਚਾ ਰਾਹਤ ਕਾਰਜਾਂ ‘ਚ ਕਿਸੇ ਨਾ ਕਿਸੇ ਰੂਪ ‘ਚ ਆਪਣਾ ਯੋਗਦਾਨ ਪਾ ਰਿਹਾ ਹੈ। ਜਾਂਦੇ-ਜਾਂਦੇ ਇਕ ਆਸਟ੍ਰੇਲੀਅਨ ਹੋਣ ਦੇ ਨਾਤੇ ਉਨ੍ਹਾਂ ਦੇਸ਼ ਵਿਦੇਸ਼ ਬੈਠੀਆਂ ਸਾਰੀਆਂ ਰੂਹਾਂ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਜਿਨ੍ਹਾਂ ਨੇ ਅਸਟਰੇਲੀਆ ਦੇ ਇਸ ਮੁਸ਼ਕਿਲ ਵਕਤ ‘ਚ ਕਿਸੇ ਨਾ ਕਿਸੇ ਰੂਪ ‘ਚ ਸਾਥ ਦੇ ਕੇ ਹਾਅ ਦਾ ਨਾਅਰਾ ਮਾਰਿਆ। ਲੇਖ ਦੇ ਅੰਤ ‘ਚ ਸਰਕਾਰੀ ਕੋੜ੍ਹਕਿਰਲੇ ਤੋਂ ਉਮੀਦ ਕਰਦਾ ਹਾਂ ਕਿ ਅਗਲੀ ਬਾਰ ਦੀਆਂ ਕੁਦਰਤੀ ਆਫ਼ਤਾਂ ਆਉਣ ਤੋਂ ਪਹਿਲਾਂ-ਪਹਿਲਾਂ ਉਹ ਆਪਣੀ ਖੁੱਡ ਜ਼ਰੂਰ ਪੁੱਟ ਲਵੇਗਾ।