Punjab News - Quami Ekta Punjabi Newspaper (ਕੌਮੀ ਏਕਤਾ) » ਰਾਵੀ ਕੌਰ

ਹੁਸਨ ਇਸ਼ਕ
ਹੁਸਨ ਇਸ਼ਕ ਤੋਂ ਹੱਦ ਪਿਆ ਪੁੱਛੇ,

ਕਹੇ ਇਸ਼ਕ ਕੋਈ ਹੱਦ ਨਈਂ ਹੁੰਦੀ।

ਦੱਸ ਮੁਹੱਬਤ ਕਿੰਨੀ ਕਰਨੈਂ?

ਕਹੇ ਇਹ ਘੱਟ ਜਾਂ ਵੱਧ ਨਈਂ ਹੁੰਦੀ ।

ਕਿਸ ਨੇ ਕੀਤਾ ਹੁਸਨ ਨੂੰ ਕੈਦ

ਕਿਓਂ ਇਸ਼ਕ ਨੂੰ ਸੱਦ ਨਈਂ ਹੁੰਦੀ

ਇਸ਼ਕ ਕਚਹਿਰੀਆਂ ਹੋਣ ਮੁਲਤਵੀ

ਕਿਉਂ ਸਜ਼ਾ ਪਰ ਰੱਦ ਨਈਂ ਹੁੰਦੀ

ਬੀਜੇ ਹੁਸਨ ਇਸ਼ਕ ਦੀਆਂ ਵੇਲਾਂ

ਇਸ਼ਕ ਤੋਂ ਵੇਲ ਇਹ ਵੱਢ ਨਈਂ ਹੁੰਦੀ

ਮੁੱਖ ਫੇਰਾਂ ਤੇ ਹੋਵਾਂ ਕਾਫ਼ਿਰ

ਸਾਥੋਂ ਪੰਡ ਇਹ ਲੱਦ ਨਈਂ ਹੁੰਦੀ

ਭਿੱਜਦੇ ਰਹਿਣੇ ਹੁਸਨ ਦੇ ਗਹਿਣੇ

ਦੱਸ ਇਹ ਬਾਰਿਸ਼ ਕਦ ਨਈਂ ਹੁੰਦੀ?

ਇਸ਼ਕ ਖਲੋਤਾ ਵਿੱਚ ਵੇ ਸਾਗਰ

ਦੱਸ ਸਾਗਰ ਦੀ ਮੱਧ ਨਈਂ ਹੁੰਦੀ ?

ਹੁਸਨ ਇਸ਼ਕ ਨੇ ਰੂਹ ਦੇ ਸਾਖੀ

ਸਾਥੋਂ ਸਾਖ ਦੀ ਅੱਧ ਨਈਂ ਹੁੰਦੀ

ਹੁਸਨ ਦੀ ਮੀਨਾ ਅੰਦਰ ਰਾਵੀ

ਤੜਫੇ ਨਾਲ ਤੂੰ ਜਦ ਨਈਂ ਹੁੰਦੀ ।

ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ
ਵੀਹਵੀਂ ਸਦੀ ਦੇ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਭਾਈ ਕਾਹਨ ਸਿੰਘ ਨਾਭਾ  ਦਾ ਜਨਮ ਉਨਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ। ਵਿਦਵਤਾ ਦੇ ਅਜਿਹੇ ਸਜੀਵ ਤੇ ਸਾਕਾਰ ਸਰੂਪ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਸਾਹਿਤ ਅਤੇ ਧਾਰਮਿਕ ਖੇਤਰ ‘ਚ ਆਪਣੇ ਵਿਲੱਖਣ ਯੋਗਦਾਨ ਸਦਕਾ ਉਨ੍ਹਾਂ ਦਾ ਨਾਂਅ ਪੰਜਾਬੀ ਜਗਤ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਬਾਬਾ ਨੋਧ ਸਿੰਘ ਜੀ ਨਾਲ ਸੰਬੰਧਿਤ ਹੈ ਜੋ ਕਿ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਹਨ। ਕਾਹਨ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨਾ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ ‘ਡੇਰਾ ਬਾਬਾ ਅਜਪਾਲ ਸਿੰਘ’ ਵਿਖੇ ਰਹਿਕੇ ਸਿੱਖੀ ਪ੍ਰਚਾਰ ਲਈ ਵੱਡੀ ਸੇਵਾ ਕੀਤੀ। ਇੱਥੇ ਹੀ ਪਿਤਾ ਜੀ ਦੇ ਆਸ਼ੀਰਵਾਦ ਨਾਲ ਭਾਈ ਕਾਹਨ ਸਿੰਘ ਨਾਭਾ ਨੇ ਉਸ ਮੌਕੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿਘੰ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗਜਾ ਸਿੰਘ ਆਦਿ ਦੇਸੀ ਵਿਦਵਾਨਾਂ ਪਾਸੋਂ ਵੱਖ ਵੱਖ ਵਿਸ਼ਿਆਂ ‘ਚ ਬਹੁ-ਪੱਖੀ ਵਿਦਿਆ ਹਾਸਿਲ ਕੀਤੀ। ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ। ਆਪ ਨੂੰ ਸੈਰ, ਬਾਗਬਾਨੀ ਅਤੇ ਸ਼ਿਕਾਰ ਤੋਂ ਇਲਾਵਾ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ। ਲਾਹੌਰ ਵਿਖੇ ਓਰੀਐਂਟਲ ਕਾਲਿਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੁਚੱਜੀ ਸੰਗਤ ਵਿਚ ਰਹਿੰਦਿਆਂ, ਆਪ ਦੀ ਰੁਚੀ ਸਮਾਜ ਸੁਧਾਰ ਅਤੇ ਧਰਮ ਅਧਿਐਨ ਲਈ ਹੋਰ ਪਰਿਪੱਕ ਹੋਈ।

ਜਵਾਨੀ ਦੀ ਉਮਰੇ ਵਿਦਿਆ ਦੇ ਸਾਗਰ ਬਣਕੇ ਜਦੋਂ ਭਾਈ ਸਾਹਿਬ ਨਾਲੋਂ ਆਕੇ ਮਹਾਰਾਜਾ ਹੀਰਾ ਸਿੰਘ ਨੂੰ ਮਿਲੇ ਤਾਂ ਉਹ ਆਪਦੀ ਸੂਝ ਤੇ ਵਿਦਿਆ ਤੋਂ ਏਨੇ ਪ੍ਰਭਾਵਿਤ ਹੋਏ ਕਿ ਝੱਟ ਭਾਈ ਸਾਹਿਬ ਨੂੰ ਆਪਣਾ ਮੁਸਾਹਿਬ ਬਣਾ ਲਿਆ ਤੇ ਬਾਅਦ ਵਿੱਚ ਆਪ ਨੇ ਰਾਜਕੁਮਾਰ ਰਿਪੁਦਮਨ ਸਿੰਘ ਦਾ ਨਿਗਰਾਨ ਤੇ ਅਧਿਆਪਕ ਵੀ ਨਿਯੁਕਤ ਕੀਤਾ। ਆਪਣੀ ਵਿਦਵਤਾ ਦੇ ਜਾਦੂ ਨਾਲ ਭਾਈ ਕਾਨ ਸਿੰਘ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਵਿੱਚ ਕਈ ਉੱਚ ਅਹੁਦਿਆਂ ਤੇ ਰਹਿੰਦਿਆਂ ਨਾਲੋਂ ਨਾਲ ਸਾਹਿਤ ਸਿਰਜਨਾ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੱਡਾ ਯੋਗਦਾਨ ਪਾਇਆ। ਭਾਈ ਕਾਹਨ ਸਿੰਘ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਅਤੇ ਭਾਈ ਸਾਹਿਬ ਦੀ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਆਪੋ ਆਪਣਾ ਯੋਗਦਾਨ ਪਾਇਆ।

ਉਨੀਂਵੀ ਸਦੀ ਦੇ ਅਖੀਰਲੇ ਦਹਾਕੇ ‘ਚ ਲਿਖੇ ਗ੍ਰੰਥ ‘ਰਾਜ ਧਰਮ’ (1884 ਈ.) ਤੋਂ ਆਪ ਦਾ ਸਾਹਿੱਤਕ ਸਫ਼ਰ ਆਰੰਭ ਹੋਇਆ।  ਇਸੇ ਦੌਰ ‘ਚ ਟੀਕਾ ਜੈਮਨੀ ਅਸਵਮੇਧ, ਨਾਟਕ ਭਾਵਾਰਥ ਦੀ ਪਿਕਾ ਤੇ ਟੀਕਾ ਵਿਸ਼ਨੂੰ ਪੁਰਾਣ ਆਦਿ ਇਸੇ ਦੌਰ ਦੀਆਂ ਕੁਝ ਹੋਰ ਮਹੱਤਵਪੂਰਣ ਰਚਨਾਵਾਂ ਹਨ। ਉਸ ਵੇਲੇ ਦੀ ਜਾਗ੍ਰਿਤ ਸਿੱਖ ਚੇਤਨਾ ਦੇ ਪ੍ਰਭਾਵ ਅਧੀਨ ਆਪ ਦੀ ਸਾਹਿਤ ਰਚਨਾ ਦਾ ਦੂਜਾ ਦੌਰ ਆਰੰਭ ਹੁੰਦਾ ਹੈ। ਉਨਾ ਦੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਸਿੱਖੀ ਦੀ ਨਿਰੋਲਤਾ  ਜਾਂ ਇਸਦੀ ਸੁਤੰਤਰ ਸਖਸ਼ੀਅਤ ਨੂੰ ਉਜਾਗਰ ਕੀਤਾ ਜਾਵੇ। ਸਿੱਖ ਧਰਮ ਦੀਆਂ ਸਾਰੀਆਂ ਰੀਤੀਆਂ ਇਕਸਾਰ ਹੋਣ, ਸਿੱਖ ਧਰਮ ਤੇ ਇਤਿਹਾਸ ਨੂੰ ਵਹਿਮਾਂ ਭਰਮਾਂ ਤੋਂ ਨਿਖੇੜਿਆ ਜਾਵੇ, ਸਿੱਖ ਧਰਮ ਦੀਆਂ ਪੁਸਤਕਾਂ ਤਤਕਾਲੀ ਮਿਆਰਾਂ ਤੇ ਪੂਰੀਆਂ ਉਤਰਨ ਵਾਲੀਆ ਹੋਣ ਆਦਿ, ਵਰਗੀਆਂ ਸਿਧਾਂਤਕ ਤੇ ਸਾਹਿੱਤਕ ਸਮੱਸਿਆਵਾਂ ਦੇ ਹੱਲ ਲਈ ਆਪ ਨੇ ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ। ਜਿਸ ਸਦਕਾ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਵਿਦਵਾਨ ਆਪ ਦੇ ਬੇਹੱਦ ਕਦਰਦਾਨ ਬਣ ਚੁੱਕੇ ਸਨ।

ਨਾਭਾ ਅਤੇ ਪਟਿਆਲਾ ਰਿਆਸਤ ਦੇ ਆਪਸੀ ਝਗੜਿਆਂ ਨੂੰ ਮਿਟਾਉਣ ਲਈ ਕਾਹਨ ਸਿੰਘ ਨਾਭਾ ਜੀਵਨ ਭਰ ਯਤਨਸ਼ੀਲ ਰਹੇ। ਮਹਾਰਾਜਾ ਹੀਰਾ ਸਿੰਘ ਨੇ ਆਪ ਦਾ  ਨਾਮ ਨੀਤੀ ਜੀ ਰੱਖਿਆ ਹੋਇਆ ਸੀ। ਉਸ ਸਮੇਂ ਦੇ ਫੂਲਕੀਆਂ ਰਿਆਸਤਾਂ ਦੇ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਆਪ ਦੀ ਸੂਝ-ਬੂਝ ਅਤੇ ਵਫ਼ਾਦਾਰੀ ਦੇ ਬੇਹੱਦ ਕਦਰਦਾਨ ਅਤੇ ਆਪ ਦੇ ਪਰਮ ਮਿੱਤਰ ਸਨ। ਮਿਸਟਰ ਮੈਕਸ ਆਰਥਰ ਮੈਕਾਲਫ਼ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿੱਖ ਰਿਲੀਜਨ’ ਵਰਗਾ ਅੰਗਰੇਜ਼ੀ ਭਾਸ਼ਾ ‘ਚ ਅਨੁਪਮ ਗ੍ਰੰਥ ਲਿਖਾਉਣਾ ਆਪ ਦੀ ਸੁਯੋਗਤਾ ਸੀ।

ਆਪ ਨੇ ਉਮਰ ਭਰ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ। ਭਾਈ ਸਾਹਿਬ ਵੱਲੋਂ ਸੰਪਾਦਿਤ ਕੋਸ਼ ‘ਅਨੇਕਾਰਥ ਕੋਸ਼’ ਤੇ ‘ਨਾਮਮਾਲਾ ਕੋਸ਼’ ਨਾਲ ਜਿਥੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਜ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ਵਿੱਚ ਆਸਾਨੀ ਹੋਈ, ਉਥੇ ‘ਗੁਰਛੰਦ ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਵਰਗੀਆਂ ਪੁਸਤਕਾਂ ਦੀ ਰਚਨਾ ਨਾਲ ਆਪ ਮਹਾਨ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਵਜੋਂ ਸਥਾਪਿਤ ਹੋਏ। ਆਪਣੀ ਜੀਵਨ ਭਰ ਦੀ ਤਪੱਸਿਆ ਦਾ ਫਲ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਰਚਨਾ ਕਰਕੇ ਇਹ ਸਿੱਧ ਕੀਤਾ ਕਿ ਮਾਂ ਬੋਲੀ ਪੰਜਾਬੀ ਵਿਚ ਕੋਈ ਵੀ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦੈ। ਜੀਵਨ ਭਰ ਮਾਂ ਬੋਲੀ ਪੰਜਾਬੀ ਦੀ ਅਥਾਹ ਸੇਵਾ ਕਰਨ ਵਾਲੇ ਭਾਈ ਕਾਹਨ ਸਿੰਘ ਨਾਭਾ ਨੂੰ ਸਰਵਪੱਖੀ ਵਿਦਵਤਾ ਅਤੇ ਸਰਬਾਂਗੀ ਸਖਸ਼ੀਅਤ ਕਰਕੇ ਸਿੱਖ ਕੌਮ ਵਿੱਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਆਪ 23 ਨਵੰਬਰ 1938 ਈ. ਦੇ ਦਿਨ ਨਾਭੇ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਅੱਜ ਜ਼ਰੂਰਤ ਹੈ ਕਿ ਉਨਾ ਵੱਲੋਂ ਸੰਚਿਤ ਕੀਤੀ ਵਿਦਿਆ ਬਾਰੇ ਨਵੀਂ ਪਨੀਰੀ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ ਤਾਂ ਜੋ ਉਨਾ ਵੱਲੋਂ ਆਰੰਭ ਪੰਜਾਬ ਅੰਦਰ ਸ਼ਬਦ ਚਿਤੰਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ।

ਹੁਸਨ ਇਸ਼ਕ
ਹੁਸਨ ਇਸ਼ਕ ਤੋਂ ਹੱਦ ਪਿਆ ਪੁੱਛੇ,

ਕਹੇ ਇਸ਼ਕ ਕੋਈ ਹੱਦ ਨਈਂ ਹੁੰਦੀ।

ਦੱਸ ਮੁਹੱਬਤ ਕਿੰਨੀ ਕਰਨੈਂ?

ਕਹੇ ਇਹ ਘੱਟ ਜਾਂ ਵੱਧ ਨਈਂ ਹੁੰਦੀ ।

ਕਿਸ ਨੇ ਕੀਤਾ ਹੁਸਨ ਨੂੰ ਕੈਦ

ਕਿਓਂ ਇਸ਼ਕ ਨੂੰ ਸੱਦ ਨਈਂ ਹੁੰਦੀ

ਇਸ਼ਕ ਕਚਹਿਰੀਆਂ ਹੋਣ ਮੁਲਤਵੀ

ਕਿਉਂ ਸਜ਼ਾ ਪਰ ਰੱਦ ਨਈਂ ਹੁੰਦੀ

ਬੀਜੇ ਹੁਸਨ ਇਸ਼ਕ ਦੀਆਂ ਵੇਲਾਂ

ਇਸ਼ਕ ਤੋਂ ਵੇਲ ਇਹ ਵੱਢ ਨਈਂ ਹੁੰਦੀ

ਮੁੱਖ ਫੇਰਾਂ ਤੇ ਹੋਵਾਂ ਕਾਫ਼ਿਰ

ਸਾਥੋਂ ਪੰਡ ਇਹ ਲੱਦ ਨਈਂ ਹੁੰਦੀ

ਭਿੱਜਦੇ ਰਹਿਣੇ ਹੁਸਨ ਦੇ ਗਹਿਣੇ

ਦੱਸ ਇਹ ਬਾਰਿਸ਼ ਕਦ ਨਈਂ ਹੁੰਦੀ?

ਇਸ਼ਕ ਖਲੋਤਾ ਵਿੱਚ ਵੇ ਸਾਗਰ

ਦੱਸ ਸਾਗਰ ਦੀ ਮੱਧ ਨਈਂ ਹੁੰਦੀ ?

ਹੁਸਨ ਇਸ਼ਕ ਨੇ ਰੂਹ ਦੇ ਸਾਖੀ

ਸਾਥੋਂ ਸਾਖ ਦੀ ਅੱਧ ਨਈਂ ਹੁੰਦੀ

ਹੁਸਨ ਦੀ ਮੀਨਾ ਅੰਦਰ ਰਾਵੀ

ਤੜਫੇ ਨਾਲ ਤੂੰ ਜਦ ਨਈਂ ਹੁੰਦੀ ।

ਹੁਸਨ ਇਸ਼ਕ
ਹੁਸਨ ਇਸ਼ਕ ਤੋਂ ਹੱਦ ਪਿਆ ਪੁੱਛੇ,

ਕਹੇ ਇਸ਼ਕ ਕੋਈ ਹੱਦ ਨਈਂ ਹੁੰਦੀ।

ਦੱਸ ਮੁਹੱਬਤ ਕਿੰਨੀ ਕਰਨੈਂ?

ਕਹੇ ਇਹ ਘੱਟ ਜਾਂ ਵੱਧ ਨਈਂ ਹੁੰਦੀ ।

ਕਿਸ ਨੇ ਕੀਤਾ ਹੁਸਨ ਨੂੰ ਕੈਦ

ਕਿਓਂ ਇਸ਼ਕ ਨੂੰ ਸੱਦ ਨਈਂ ਹੁੰਦੀ

ਇਸ਼ਕ ਕਚਹਿਰੀਆਂ ਹੋਣ ਮੁਲਤਵੀ

ਕਿਉਂ ਸਜ਼ਾ ਪਰ ਰੱਦ ਨਈਂ ਹੁੰਦੀ

ਬੀਜੇ ਹੁਸਨ ਇਸ਼ਕ ਦੀਆਂ ਵੇਲਾਂ

ਇਸ਼ਕ ਤੋਂ ਵੇਲ ਇਹ ਵੱਢ ਨਈਂ ਹੁੰਦੀ

ਮੁੱਖ ਫੇਰਾਂ ਤੇ ਹੋਵਾਂ ਕਾਫ਼ਿਰ

ਸਾਥੋਂ ਪੰਡ ਇਹ ਲੱਦ ਨਈਂ ਹੁੰਦੀ

ਭਿੱਜਦੇ ਰਹਿਣੇ ਹੁਸਨ ਦੇ ਗਹਿਣੇ

ਦੱਸ ਇਹ ਬਾਰਿਸ਼ ਕਦ ਨਈਂ ਹੁੰਦੀ?

ਇਸ਼ਕ ਖਲੋਤਾ ਵਿੱਚ ਵੇ ਸਾਗਰ

ਦੱਸ ਸਾਗਰ ਦੀ ਮੱਧ ਨਈਂ ਹੁੰਦੀ ?

ਹੁਸਨ ਇਸ਼ਕ ਨੇ ਰੂਹ ਦੇ ਸਾਖੀ

ਸਾਥੋਂ ਸਾਖ ਦੀ ਅੱਧ ਨਈਂ ਹੁੰਦੀ

ਹੁਸਨ ਦੀ ਮੀਨਾ ਅੰਦਰ ਰਾਵੀ

ਤੜਫੇ ਨਾਲ ਤੂੰ ਜਦ ਨਈਂ ਹੁੰਦੀ ।