Punjab News - Quami Ekta Punjabi Newspaper (ਕੌਮੀ ਏਕਤਾ) » ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਰੂਹ ਦਾ ਰੱਜ – “ਸ਼ੁਕਰ-ਏ-ਖ਼ੁਦਾ”
ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ

ਮੇਰੀ ਸਾਸੋਂ ਕਾ ਜੋ ਚਲੇ ਸਿਲਸਿਲਾ

ਮੇਰੇ ਖੁਦਾ ਯੇ ਤੁਮ ਸੇ ਹੀ ਚਲਾ

ਮੇਰੀ ਜਿੰਦਗੀ ਕੋ ਤੂਨੇ ਇਕ ਔਰ ਦਿਨ ਦਿਆ

ਕਿਆ ਕਿਆ ਕਰਮ ਖੁਦਾਇਆ ਤੁਮਨੇ ਮੁਝ ਪੇ ਕੀਆ

ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ

ਅੱਖਰ ਤਾਂ ਉਹੀ ਪੈਂਤੀ ਹੀ ਹੁੰਦੇ ਹਨ ਪਰ ਇਹ ਸ਼ਾਇਰ ਜਾਂ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਹ ਅੱਖਰਾਂ ਦੀ ਚੋਣ ਕਰ ਸ਼ਬਦਾਂ ਨੂੰ ਕਿਸ ਵਿਧਾ ‘ਚ, ਕਿਸ ਰੂਪ ‘ਚ ਕਿਸ ਤਰੀਕੇ ਨਾਲ਼ ਗੁੰਨਦਾ ਹੈ । ਪੈਂਤੀ ਨੂੰ ਸ਼ਬਦਾਂ ‘ਚ ਗੁੰਨਣ ਤੋਂ ਬਾਅਦ ਜਦ ਸੰਗੀਤ ‘ਚ ਰਚਾ ਕੇ ਆਵਾਜ਼ ਦਾ ਜਾਦੂ ਬਖੇਰਿਆ ਜਾਂਦਾ ਹੈ ਤੇ ਜੇਕਰ ਉਹ ਰਚਨਾ ਸੁਣਨ ਵਾਲੇ ਦੇ ਕੰਨਾਂ ‘ਚ ਰਸ ਘੋਲ ਦੇਵੇ ਤਾਂ ਉਹ ਰਚਨਾ ਸ਼ਾਹਾਕਾਰ ਬਣ ਜਾਂਦੀ ਹੈ । ਅਜਿਹੇ ਹੀ ਦਿਲ ਨੂੰ ਛੂਹ ਜਾਣ ਵਾਲੇ ਸ਼ਬਦਾਂ, ਸੂਫ਼ੀ ਗਾਇਨ ਦੇ ਨਾਲ਼ ਆਧੁਨਿਕ ਸਾਜ਼ ਯੰਤਰਾਂ ਦਾ ਖੂਬਸੂਰਤ ਸੁਮੇਲ ਹੈ, “ਸ਼ੁਕਰ-ਏ-ਖ਼ੁਦਾ” । ਆਧੁਨਿਕ ਸੰਗੀਤ ਦੇ ਸ਼ੋਰ-ਸ਼ਰਾਬੇ ਤੋਂ ਕੋਹਾਂ ਦੂਰ, ਖ਼ਾਸ ਸ਼ਬਦਾਂ ਤੇ ਉਨ੍ਹਾਂ ਦੇ ਖ਼ਾਸ ਮਤਲਬ ਤੇ ਇਨਸਾਨੀ ਮਨ ਦੀ ਖ਼ਾਸ ਅਵਸਥਾ ਦੌਰਾਨ ਗਾਇਨ ਨੂੰ ਕੰਨਾਂ ਨਾਲ਼ ਨਹੀਂ, ਰੂਹ ਨਾਲ਼ ਸੁਣਨ ਲਈ ਇਸ ਐਲਬਮ ਦੀ ਸ਼ਾਇਰੀ ਆਸਟ੍ਰੇਲੀਆ ਵੱਸਦੇ ਪ੍ਰਵਾਸੀ ਸ਼ਾਇਰ ਸ਼ਮੀ ਜਲੰਧਰੀ ਵੱਲੋਂ ਰਚੀ ਗਈ ਹੈ ਤੇ ਧੁਰ ਅੰਦਰ ਤੱਕ ਛੂਹ ਜਾਣ ਵਾਲੀ ਆਵਾਜ਼ ਦਾ ਮਾਲਕ ਹੈ ਯਾਕੂਬ । ਇਸ ਐਲਬਮ ਦੇ ਪੰਜ ਗੀਤਾਂ ਦਾ ਸੰਗੀਤ ਵੀ ਯਾਕੂਬ ਵੱਲੋਂ ਹੀ ਰਚਿਆ ਗਿਆ ਹੈ ਤੇ ਇਕ ਗੀਤ ਦੇ ਸੰਗੀਤਕਾਰ ਦਲਜੀਤ ਸਿੰਘ ਹਨ ।

ਜਿਵੇਂ ਕਿ ਸੰਗੀਤ ‘ਤੇ ਰੂਹ ਦੇ ਖੂਬਸੂਰਤ ਸੁਮੇਲ ਬਾਰੇ ਬਹੁਤ ਕੁਝ ਲਿਖਿਆ, ਗਾਇਆ ਗਿਆ ਹੈ, ਉਸੇ ਕੜੀ ਦੇ ਤਹਿਤ “ਸ਼ੁਕਰ-ਏ-ਖ਼ੁਦਾ” ਦੇ ਸ਼ਾਇਰ ਨੇ ਆਪਣੀ ਸ਼ਾਇਰੀ ਰਾਹੀਂ ਇਨਸਾਨੀ ਮਨ ਨੂੰ ਪਰਮ-ਪਿਤਾ ਪ੍ਰਮਾਤਮਾ ਦੇ ਚਰਨਾਂ ਨਾਲ਼ ਜੋੜਨ ਦਾ ਯਤਨ ਕੀਤਾ ਹੈ ਤੇ ਮਨ ਨੂੰ ਸਿੱਧੇ ਤੌਰ ‘ਤੇ ਸੰਬੋਧਤ ਕੀਤਾ ਹੈ ਕਿ;

ਕਰਿਆ ਕਰ ਤੂੰ ਖੁਦਾ ਦੀ ਇਬਾਦਤ

ਹੁੰਦੀ ਬੜੀ ਏ ਦੁਆਵਾਂ ਵਿਚ ਤਾਕਤ

ਸ਼ਾਇਰ ਦਾ ਕਹਿਣਾ ਹੈ ਕਿ ਜੋ ਕੁਝ ਵੀ ਉਸਨੇ ਜਿੰਦਗੀ ‘ਚ ਪ੍ਰਾਪਤ ਕੀਤਾ ਜਾਂ ਇੰਝ ਕਹਿ ਲਵੋ ਕਿ ਪ੍ਰਮਾਤਮਾ ਨੇ ਉਸਨੂੰ ਸ਼ਬਦਾਂ ਨਾਲ਼ ਖੇਡਣ ਦੀ ਜੋ ਕਲਾ ਬਖਸਿ਼ਸ਼ ਕੀਤੀ ਹੈ, ਉਸਦਾ ਸ਼ੁਕਰਾਨਾ ਤਾਂ ਸਵਾਸ-ਸਵਾਸ ਹੈ ਪਰ ਇਸ ਕਲਾ ਦੇ ਮਾਧਿਅਮ ਰਾਹੀਂ ਹੀ ਉਹ ਦਾਤਾਰ ਦਾ ਸ਼ੁਕਰੀਆ ਕਰਨਾ ਲੋਚਦਾ ਸੀ, ਇਸ ਖਵਾਹਿਸ਼ ਦਾ ਨਤੀਜਾ ਹੈ ਉਸਦਾ ਇਹ ਡਰੀਮ ਪ੍ਰਾਜੈਕਟ – “ਸ਼ੁਕਰ-ਏ-ਖ਼ੁਦਾ” । ਇਸ ਕਿਸਮ ਦੀ ਸ਼ਾਇਰੀ ਦੀ ਆਮਦ ਦੇ ਪਿਛੋਕੜ ਸੰਬੰਧੀ ਸ਼ਾਇਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਉਸਦੀ ਰੂਹ ਦੀ ਮੰਗ ਸੀ, ਇਕ ਖਾਸ ਸ਼ਬਦ ਭੰਡਾਰ ਚਿਰਾਂ ਤੋਂ ਉਸਦੇ ਅੰਦਰ ਵਲਵਲੇ ਖਾਂਦਾ ਸੀ, ਜੋ ਕਿ ਇਸ ਐਲਬਮ ਦੀ ਸ਼ਾਇਰੀ ਰਾਹੀਂ ਬਾਹਰ ਨਿੱਕਲਿਆ । ਧਰਮ ਤੋਂ ਦੂਰ ਇਸ ਰੁਹਾਨੀ ਤੇ ਸੂਫੀ ਸ਼ਾਇਰੀ ‘ਤੇ ਗਾਇਕੀ ਵਾਲੀ ਐਲਬਮ ‘ਚ ਸ਼ਮੀ ਵੱਲੋਂ ਆਪਣੀ ਸ਼ਾਇਰੀ ‘ਚ ਨਵੇਂ ਤਜ਼ਰਬੇ ਕੀਤੇ ਗਏ ਹਨ, ਮਿਸਾਲ ਦੇ ਤੌਰ ‘ਤੇ ਇਸ ਸ਼ਾਇਰੀ ‘ਚ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਅਰਬੀ ਤੇ ਫਾਰਸੀ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ । ਲਹਿੰਦੇ ਪੰਜਾਬ ਦੀ ਪੰਜਾਬੀ ‘ਚ ਇਨ੍ਹਾਂ ਭਾਸ਼ਾਵਾਂ ਦੇ ਲਫ਼ਜ਼ਾਂ ਦੀ ਵਰਤੋਂ ਜਿਆਦਾ ਹੁੰਦੀ ਹੈ, ਤੇ ਚੜ੍ਹਦੇ ਪੰਜਾਬ ਦੀ ਪੰਜਾਬੀ ‘ਚ ਹਿੰਦੀ ਦਾ ਪੁੱਟ ਜਿਆਦਾ ਪਾਇਆ ਜਾਂਦਾ ਹੈ । ਫਾਰਸੀ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਚੋਂ ਇਕ ਹੈ । ਜਿਵੇਂ ਕਿ ਅਸੀਂ ਇਕ, ਦੋ, ਤਿੰਨ, ਚਾਰ, ਪੰਜ, ਛੇ ਆਦਿ ਕਹਿੰਦੇ ਹਾਂ । ਗਿਣਤੀ ਦੇ ਅੱਖਰਾਂ ਫਾਰਸੀ ‘ਚ ਯਕ, ਦੋ, ਸਹਿ, ਚਾਹਰ, ਪੰਜ, ਛੇਸ਼, ਹਫ਼ਤ, ਹਾਸ਼ਤ, ਨੋਹ, ਦਹ ਆਦਿ ਕਿਹਾ ਜਾਂਦਾ ਹੈ । “ਆਬ” ਸ਼ਬਦ ਵੀ ਫਾਰਸੀ ਦਾ ਹੈ । ਸੋ, “ਪੰਜਾਬੀ” ਸ਼ਬਦ ਆਪਣੇ ਆਪ ‘ਚ ਫਾਰਸੀ ਦਾ ਸ਼ਬਦ ਹੈ ਤੇ  “ਪੰਜਾਬ” ਸ਼ਬਦ ਫਾਰਸੀ ਦੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ । ਉਰਦੂ ਆਪਣੇ ਆਪ ‘ਚ ਫਾਰਸੀ ਤੇ ਅਰਬੀ ਦਾ ਬਹੁਤ ਪ੍ਰਭਾਵ ਰੱਖਦੀ ਹੈ । ਇਸ ਐਲਬਮ ‘ਚ ਕੁਲ ਛੇ ਗੀਤ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ‘ਚ ਤਿੰਨ ਪੰਜਾਬੀ ਤੇ ਤਿੰਨ ਉਰਦੂ ਪਿਛੋਕੜ ਨਾਲ਼ ਸੰਬੰਧ ਰੱਖਦੇ ਹਨ । ਇਸ ਐਲਬਮ ਦੇ ਹੋਰ ਭਾਸ਼ਾਵਾਂ ਦੇ ਸੁਮੇਲ ਵਾਲੇ ਇਕ ਪੰਜਾਬੀ ਗੀਤ ਦਾ ਮੁੱਖੜਾ ਆਪਣੇ ਆਪ ‘ਚ ਕਿੰਨਾ ਸੰਪੂਰਣ ਹੈ!

ਮੈਂ ਫਜਰ ਦੇ ਵੇਲੇ ਉਠ ਕੇ ਵੇਖਾਂ ਤੇਰੀ ਰਹਿਮਤ ਨੂੰ

ਆਸਮਾਨਾਂ ਚੋਂ ਫੁੱਟਦੀ ਤੇਰੀ ਲੋਅ ਤੇ ਤੇਰੀ ਕੁਵਤ ਨੂੰ

ਇਨ੍ਹਾਂ ਲਾਈਨਾਂ ‘ਚ ਫਜਰ ਦਾ ਮਤਲਬ ਪਹੁ ਫੁਟਾਲੇ ਤੋਂ ਤੇ ਕੁਵਤ ਦਾ ਭਾਵ ਤਾਕਤ ਹੈ । ਸ਼ਮੀ ਨੇ ਦੱਸਿਆ ਕਿ ਹਰ ਗੀਤ ਦੀ ਰਿਕਾਰਡਿੰਗ ਤੋਂ ਪਹਿਲਾਂ ਗਾਇਕ ਯਾਕੂਬ ਨੂੰ ਗੀਤਾਂ ‘ਚ ਵਰਤੇ ਗਏ ਸ਼ਬਦਾਂ ਦੇ ਮਤਲਬ ਸਮਝਾਏ ਗਏ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਇਸ ਮਿਹਨਤ ਦਾ ਨਤੀਜਾ ਇਹ ਸਾਹਮਣੇ ਆਇਆ ਕਿ ਐਲਬਮ ਦਾ ਇਕ ਇਕ ਗੀਤ ਯਾਕੂਬ ਦੀਆਂ ਦਿਲ ਦੀਆਂ ਗਹਿਰਾਈਆਂ ‘ਚੋਂ ਨਿਕਲਿਆ । ਇਸ ਐਲਬਮ ਦੇ ਟਾਈਟਲ ਗੀਤ ਦੀ ਵੀਡੀਓ ਰਿਕਾਰਡਿੰਗ ਜਲਦੀ ਹੀ ਕੀਤੀ ਜਾ ਰਹੀ ਹੈ ਤੇ ਸਾਰੇ ਆਡੀਓ ਗੀਤ ਸਾਰੀਆਂ ਪ੍ਰਮੁੱਖ ਆਡੀਓ ਗੀਤਾਂ ਦੀਆਂ ਵੈੱਬਸਾਈਟਾਂ ਤੋਂ ਇਲਾਵਾ ਸ਼ਮੀ ਜਲੰਧਰੀ ਡੌਟ ਕੌਮ ਤੋਂ ਵੀ ਮੁਫ਼ਤ ਡਾਊਨਲੋਡ ਕੀਤੇ ਜਾ ਸਕਦੇ ਹਨ ।

ਆਉਣ ਵਾਲੇ ਸਮੇਂ ਕੁਝ ਮਹੀਨਿਆਂ ‘ਚ ਕਈ ਅਜਿਹੀਆਂ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ‘ਚ ਨੂਰਾਂ ਸਿਸਟਰਜ਼, ਪਾਕਿਸਤਾਨੀ ਗਾਇਕ ਮੁਸੱਰਤ ਅੱਬਾਸ, ਤੇ ਹੋਰ ਗਾਇਕਾਂ ਨੇ ਸ਼ਮੀ ਜਲੰਧਰੀ ਦੁਆਰਾ ਲਿਖੇ ਗੀਤ ਗਾਏ ਹਨ । ਸ਼ਾਲਾ ! ਇਹ ਕਲਮ ਇੰਝ ਹੀ ਮਾਂ ਬੋਲੀ ਦੀ ਸੇਵਾ ਕਰਦੀ ਰਹੇ । ਆਮੀਨ!

ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ – ਐਨਜ਼ਾਈਟੀ
ਜਦੋਂ ਅਸੀਂ ਆਪਣੇ ਆਪ ਨੂੰ ਦਬਾਅ ‘ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ  ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ ‘ਤੇ ਹਾਵੀ ਹੋ ਜਾਂਦੀਆਂ ਹਨ । ਅਕਸਰ ਦਬਾਅ, ਤਣਾਅ  ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ ਉਸ ਖਾਸ ਸਥਿਤੀ ‘ਚੋਂ ਨਿੱਕਲ ਜਾਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ । ਜਦੋਂ ਅਜਿਹੀਆਂ ਭਾਵਨਾਵਾਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਖਾਸ ਕਾਰਨ ਹਾਵੀ ਰਹਿ ਜਾਣ ਤਾਂ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਇਹ ਇੱਕ ਗੰਭੀਰ ਸਥਿਤੀ ਹੁੰਦੀ ਹੈ, ਜੋ ਕਿ ਰੋਜ਼ਾਨਾ ਸਾਡੀ ਜਿੰਦਗੀ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨ ‘ਚ ਖਲਲ ਪੈਦਾ ਕਰਦੀ ਹੈ । ਹਰ ਇਨਸਾਨ ਸਮੇਂ ਸਮੇਂ ਸਿਰ ਥੋੜਾ ਬਹੁਤ ਚਿੰਤਤ ਹੁੰਦਾ ਹੈ ਪਰ ਜੇਕਰ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਇਸਨੂੰ ਆਸਾਨੀ ਨਾਲ਼ ਕੰਟਰੌਲ ਕਰਨਾ ਔਖਾ ਹੈ । ਐਨਜ਼ਾਈਟੀ, ਆਮ ਚਿੰਤਾ ਜਾਂ ਤਣਾਅ ਮਹਿਸੂਸ ਕਰਨ ਨਾਲੋਂ ਅਗਲਾ ਪੜਾਅ ਹੁੰਦਾ ਹੈ । ਐਨਜ਼ਾਈਟੀ ਨੂੰ ਅਸਾਨ ਸ਼ਬਦਾਂ ‘ਚ ਸਮਝਣ ਲਈ ਚਿੰਤਾ ਦੇ ਅਹਿਸਾਸ, ਡਰ, ਘਬਰਾਹਟ, ਅਨਿਸ਼ਚਿਤ ਨਤੀਜਿਆਂ ਬਾਰੇ ਪ੍ਰੇਸ਼ਾਨੀ ਦਾ ਸੁਮੇਲ ਕਿਹਾ ਜਾ ਸਕਦਾ ਹੈ ।

ਐਨਜ਼ਾਈਟੀ ਦੇ ਲੱਛਣ ਹਮੇਸ਼ਾ ਹੀ ਉਹ ਨਹੀਂ ਹੁੰਦੇ ਜੋ ਅਸੀਂ ਅਕਸਰ ਦੇਖਦੇ ਹਾਂ, ਇਹ ਕਈ ਵਾਰ ਹੌਲੀ ਹੌਲੀ ਸਾਹਮਣੇ ਆਉਂਦੇ ਹਨ । ਕਈ ਵਾਰ ਇਹ ਸੁਨਿਸ਼ਚਿਤ ਕਰਨਾ ਔਖਾ ਹੋ ਜਾਂਦਾ ਹੈ ਕਿ ਐਨਜ਼ਾਈਟੀ ਦੀ ਕਿਹੜੀ ਸਥਿਤੀ ਕਿਸੇ ਇਨਸਾਨ ਲਈ ਸਹਿਣ ਕਰਨੀ ਔਖੀ ਹੈ ਜਾਂ ਬਰਦਾਸ਼ਤ ਤੋਂ ਬਾਹਰ ਹੈ ।

ਸਧਾਰਣ ਚਿੰਤਾ ਨੌਕਰੀ ਦੀ ਇੰਟਰਵਿਊ ਵਰਗੇ ਹਾਲਾਤਾਂ ਜਾਂ ਸੀਮਿਤ ਸਮੇਂ ਦੀ ਤਣਾਅਪੂਰਵਕ ਸਥਿਤੀ ਤੱਕ ਸੀਮਿਤ ਹੋ ਸਕਦੀ ਹੈ । ਐਨਜ਼ਾਈਟੀ ਨਾਲ ਪੀੜਤ ਲੋਕਾਂ ਦੁਆਰਾ ਲਗਾਤਾਰ ਜਾਂ ਸਥਾਈ ਤੌਰ ‘ਤੇ ਜੋ ਹਾਲਾਤ ਅਨੁਭਵ ਕੀਤੇ ਜਾਂਦੇ ਹਨ, ਹਮੇਸ਼ਾ ਹੀ ਜਿੰਦਗੀ ਦੀਆਂ ਚਣੌਤੀਆਂ ਨਾਲ਼ ਜੁੜੇ ਹੋਏ ਨਹੀਂ ਹੁੰਦੇ ਤੇ ਰੋਜ਼ਾਨਾ ਜਿੰਦਗੀ ਦੀ ਗੁਣਵਤਾ ‘ਤੇ ਵੀ ਪ੍ਰਭਾਵ ਪਾਉਂਦੇ ਹਨ । ਐਨਜ਼ਾਈਟੀ ਦੇ ਕੁਝ ਆਮ ਦੇਖੇ ਜਾ ਸਕਣ ਵਾਲੇ ਲੱਛਣ ਇਸ ਪ੍ਰਕਾਰ ਹਨ :

ਸਰੀਰਕ ਲੱਛਣ : ਘਬਰਾਹਟ ਦੇ ਦੌਰੇ, ਦਿਲ ਦੀ ਧੜਕਣ ਦਾ ਵਧਣਾ, ਛਾਤੀ ਦੀ ਜਕੜਨ, ਸਾਹ ਦਾ ਤੇਜ਼ ਹੋਣਾ, ਬੇ-ਅਰਾਮੀ, ਤਣਾਅ ਆਦਿ

ਮਨੋਵਿਗਿਆਨਕ ਲੱਛਣ : ਬਹੁਤ ਜਿ਼ਆਦਾ ਡਰ ਲੱਗਣਾ, ਚਿੰਤਾ, ਹਕੀਕਤ ਨਾਲੋਂ ਬਹੁਤ ਬੁਰਾ ਹੋਣ ਦਾ ਡਰ ਜਾਂ ਖਿਆਲ ਆਦਿ

ਵਿਵਹਾਰਕ ਲੱਛਣ : ਪੜ੍ਹਾਈ, ਕੰਮ ਜਾਂ ਸਮਾਜਿਕ ਜਿੰਦਗੀ ‘ਚ ਵਿਚਰਦਿਆਂ ਘਬਰਾਹਟ ਜਾਂ ਚਿੰਤਾ ਵਾਲੀ ਸਥਿਤੀ ਤੋਂ ਦੂਰ ਭੱਜਣਾ

ਇਹ ਕੁਝ ਕੁ ਉਹ ਲੱਛਣ ਹਨ ਜਿਨ੍ਹਾਂ ਰਾਹੀਂ ਐਨਜ਼ਾਈਟੀ ਦੀ ਅਵਸਥਾ ਬਾਰੇ ਪਤਾ ਕੀਤਾ ਜਾ ਸਕਦਾ ਹੈ । ਜੇਕਰ ਕਿਸੇ ਨੇ ਇਨ੍ਹਾਂ ਲੱਛਣਾਂ ਨੂੰ ਆਪਣੇ ਆਪ ‘ਚ ਮਹਿਸੂਸ ਕੀਤਾ ਹੋਵੇ ਤਾਂ ਉਨ੍ਹਾਂ ਲਈ ਅਗਲੇ ਲੱਛਣਾਂ ਦੀ ਕੁਝ ਹੋਰ ਜਾਣਕਾਰੀ ਇਸ ਪ੍ਰਕਾਰ ਹੈ ਜੇਕਰ ਕਿਸੇ ਨੇ ਤਕਰੀਬਨ ਛੇ ਮਹੀਨੇ ਦੇ ਦੌਰਾਨ ਜਿ਼ਆਦਾਤਰ ਇਹ ਮਹਿਸੂਸ ਕੀਤਾ ਹੋਵੇ ਕਿ:

ਉਹ ਵੱਖੋ-ਵੱਖਰੀਆਂ ਗਤੀਵਿਧੀਆਂ ਜਾਂ ਘਟਨਾਵਾਂ ਲਈ ਬਹੁਤ ਜਿ਼ਆਦਾ ਚਿੰਤਤ ਮਹਿਸੂਸ ਕਰਦੇ ਹੋਣ;

ਚਿੰਤਾ ਕਰਨੀ, ਛੱਡਣੀ ਔਖੀ ਲੱਗਦੀ ਹੋਵੇ;

ਇਹ ਜਾਪੇ ਕਿ ਐਨਜ਼ਾਈਟੀ ਕਾਰਨ ਰੋਜ਼ਾਨਾ ਦੀਆਂ ਕਿਰਿਆਵਾਂ ਔਖੀਆਂ ਹੋਰ ਰਹੀਆਂ ਹਨ ਜਾਂ ਵਿਘਨ ਪੈ ਰਿਹਾ ਹੈ, ਜਿਵੇਂ ਕਿ ਕੰਮ-ਕਾਜ, ਪੜ੍ਹਾਈ, ਦੋਸਤਾਂ ਜਾਂ ਪਰਿਵਾਰ ਦੀ ਦੇਖਭਾਲ ਆਦਿ।

ਜੇਕਰ ਇਨ੍ਹਾਂ ਸੁਆਲਾਂ ਦਾ ਜੁਆਬ ਹਾਂ ‘ਚ ਹੈ ਤਾਂ ਕੀ ਨਿਮਨਲਿਖਤ ਸਮੱਸਿਆਵਾਂ ‘ਚੋਂ ਕੋਈ ਅਜਿਹੀਆਂ ਹਨ, ਜਿੰਨਾਂ ਚੋਂ ਤਿੰਨ ਜਾਂ ਵਧੇਰੇ ਨੂੰ ਮਹਿਸੂਸ ਕੀਤਾ ਹੋਵੇ ?

ਬੇਅਰਾਮ ਜਾਂ ਬੇਚੈਨ ਮਹਿਸੂਸ ਕਰਨਾ

ਜਲਦੀ ਥੱਕ ਜਾਣਾ ਜਾਂ ਥਕਾਵਟ ਮਹਿਸੂਸ ਕਰਨਾ

ਕਿਸੇ ਕੰਮ ਜਾਂ ਪੜ੍ਹਾਈ ‘ਚ ਧਿਆਨ ਨਾ ਲਗਾ ਪਾਉਣਾ

ਸੁਭਾਅ ‘ਚ ਚਿੜਚੜਾਪਣ

ਜਬਾੜਿਆਂ, ਪਿੱਠ ਜਾਂ ਮਾਸਪੇਸ਼ੀਆਂ ‘ਚ ਤਣਾਅ ਜਾਂ ਦਰਦ

ਨੀਂਦ ਸੰਬੰਧੀ ਸਮੱਸਿਆਵਾਂ ਭਾਵ ਨੀਂਦ ਨਾ ਆਉਣਾ, ਅਸਾਨੀ ਨਾਲ਼ ਨੀਂਦ ਨਾ ਆਉਣਾ ਜਾਂ ਨੀਂਦ ‘ਚ ਬੇਚੈਨ ਰਹਿਣਾ

ਜੇਕਰ ਜੁਆਬ ਹਾਂ ਹੈ ਤਾਂ ਇਹ ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰ ਹੋ ਸਕਦਾ ਹੈ ।

ਐਨਜ਼ਾਈਟੀ ਦੀ ਅਵਸਥਾ ਤੱਕ ਪਹੁੰਚਣ ਲਈ ਇੱਕ ਤੋਂ ਵਧੇਰੇ ਕਾਰਣ ਵੀ ਜਿੰਮੇਵਾਰ ਹੋ ਸਕਦੇ ਹਨ। ਕਈ ਵਾਰ ਕੁਝ ਲੋਕਾਂ ਦੀ ਸਮੱਸਿਆ ਦਾ ਕਾਰਣ ਅਨੁਵੰਸਿ਼ਕ ਹੋ ਸਕਦਾ ਹੈ। ਮਾਤਾ ਪਿਤਾ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ‘ਚ ਇਹ ਸਮੱਸਿਆ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਕਿਸੇ ‘ਚ ਐਨਜ਼ਾਈਟੀ ਸਹਿਜੇ ਹੀ ਪਣਪ ਪਵੇਗੀ, ਇਸਦੇ ਕਾਰਨਾਂ ‘ਚ ਕਿਸੇ ਦੀ ਨਿੱਜੀ ਸਖਸ਼ੀਅਤ, ਗ਼ਲਤ ਜੀਵਨ ਸ਼ੈਲੀ ਜਾਂ ਮੌਜੂਦਾ ਹਾਲਾਤ ਵੀ ਹੋ ਸਕਦੇ ਹਨ । ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਦਾ ਖਾਸ ਵਿਅਕਤੀਤਵ ਵੀ ਐਨਜ਼ਾਈਟੀ ਦਾ ਕਾਰਨ ਬਣ ਸਕਦਾ ਹੈ, ਉਦਾਹਰਣ ਦੇ ਤੌਰ ‘ਤੇ ਜੋ ਲੋਕ ਆਪਣੇ ਜਾਂ ਕਿਸੇ ਹੋਰ ਦੇ ਕੰਮ ਨੂੰ ਹੱਦੋਂ ਵੱਧ ਪ੍ਰਫੈਕਟ ਚਾਹੁੰਦੇ ਹਨ, ਉਹ ਇਸ ਵਿਕਾਰ ਦਾ ਸਿ਼ਕਾਰ ਹੋ ਸਕਦੇ ਹਨ । ਉਹ ਬੱਚੇ ਜੋ ਸ਼ਰਮੀਲੇ ਹੋਣ, ਜਲਦੀ ਵਿਆਕੁਲ ਹੋ ਜਾਂਦੇ ਹੋਣ, ਡਰਪੋਕ ਹੋਣ, ਹਿਚਕਚਾਉਂਦੇ ਹੋਣ, ਜਾਂ ਸਵੈ-ਮਾਣ ਦੀ ਕਮੀ ਹੋਵੇ, ਉਨ੍ਹਾਂ ‘ਚ ਕਿਸ਼ੋਰ-ਅਵਸਥਾ, ਜਵਾਨੀ ਜਾਂ ਬਾਲਗ਼ ਅਵਸਥਾ ‘ਚ ਐਨਜ਼ਾਈਟੀ ਦਾ ਵਿਕਾਸ ਹੋ ਸਕਦਾ ਹੈ । ਐਨਜ਼ਾਈਟੀ ਦੀ ਅਵਸਥਾ ਜਿੰਦਗੀ ‘ਚ ਕਈ ਤਣਾਅਪੂਰਵਕ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ । ਕੰਮ ਦਾ ਬੋਝ ਜਾਂ ਤਣਾਅ ਜਾਂ ਕੰਮ ਬਦਲਣਾ, ਜੀਵਨ ਜਾਚ ‘ਚ ਤਬਦੀਲੀ, ਗਰਭ ਅਵਸਥਾ ਜਾਂ ਬੱਚੇ ਨੂੰ ਜਨਮ ਦੇਣ ਦਾ ਸਮਾਂ, ਪਰਿਵਾਰ ਜਾਂ ਸੰਬੰਧਾਂ ‘ਚ ਤਣਾਅ, ਜਜ਼ਬਾਤੀ ਜਾਂ ਦੁਖਦਾਈ ਸਦਮੇ, ਕੰਮਕਾਜ ਜਾਂ ਨੌਕਰੀ ਦੌਰਾਨ ਜਾਂ ਸਕੂਲ ‘ਚ ਬੁਰਾ ਵਿਹਾਰ, ਸਰੀਰਕ ਜਾਂ ਭਾਵਨਾਤਮਕ ਸੋਸ਼ਣ ਜਾਂ ਦੁਰਵਿਹਾਰ, ਕਿਸੇ ਪਿਆਰੇ ਦੀ ਮੌਤ ਅਜਿਹੀਆਂ ਘਟਨਾਵਾਂ ਹਨ, ਜੋ ਕਿਸੇ ਨੂੰ ਅਸਾਨੀ ਨਾਲ਼ ਐਨਜ਼ਾਈਟੀ ਵੱਲ ਧੱਕ ਸਕਦੀਆਂ ਹਨ । ਲੰਬੀ ਬਿਮਾਰੀ ਵੀ ਐਨਜ਼ਾਈਟੀ ਦੀ ਅਵਸਥਾ ਪੈਦਾ ਕਰ ਸਕਦੀ ਹੈ ਤੇ ਇਸ ਨਾਲ਼ ਮੂਲ ਬਿਮਾਰੀ ਦੇ ਇਲਾਜ ‘ਚ ਵਿਘਨ ਪੈਦਾ ਹੋ ਸਕਦੇ ਹਨ । ਕਿਸੇ ਦਾ ਐਨਜ਼ਾਈਟੀ ਦਾ ਕਾਰਨ ਐਲਕੋਹਲ ਦਾ ਦੁਰਉਪਯੋਗ ਜਾਂ ਡਰੱਗਜ਼ ਦਾ ਇਸਤੇਮਾਲ ਵੀ ਹੋ ਸਕਦਾ ਹੈ । ਕੁਝ ਮਾਮਲਿਆਂ ‘ਚ ਐਨਜ਼ਾਈਟੀ ਲੋਕਾਂ ਨੂੰ ਐਕਲੋਹਲ ਜਾਂ ਡਰੱਗਜ਼ ਵਰਤਣ ਲਈ ਉਤਸ਼ਾਹਿਤ ਵੀ ਕਰ ਸਕਦੀ ਹੈ ਤੇ ਅਜਿਹੇ ਮਾਦਕ ਪਦਾਰਥ ਐਨਜ਼ਾਈਟੀ ਦੀ ਅਵਸਥਾ ਨੂੰ ਹੋਰ ਗਹਿਰਾਉਣ ‘ਚ ਵੀ ਮੱਦਦ ਕਰ ਸਕਦੇ ਹਨ । ਕੁਝ ਲੋਕਾਂ ਦਾ ਐਨਜ਼ਾਈਟੀ ‘ਚ ਜਾਣ ਦਾ ਆਪਣਾ ਹੋਰ ਕੋਈ ਨਿੱਜੀ ਕਾਰਣ ਹੋਣਾ, ਜਾਂ ਉਨ੍ਹਾਂ ਦੀ ਮਾਨਸਿਕ ਅਵਸਥਾ ਵੀ ਸੰਭਵ ਹੈ । ਐਨਜ਼ਾਈਟੀ ਤੇ ਡਿਪਰੈਸ਼ਨ ਦੋਹੇਂ ਇੱਕਠੇ ਵੀ ਆਪਣਾ ਪ੍ਰਭਾਵ ਕਿਸੇ ‘ਤੇ ਦਿਖਾ ਸਕਦੇ ਹਨ । ਕੁਝ ਲੋਕਾਂ ‘ਚ ਐਨਜ਼ਾਈਟੀ ਉਨ੍ਹਾਂ ਦੀ ਸੰਪੂਰਣ ਜੀਵਨ ਜਾਚ ਜਾਂ ਜੀਵਨ ਸ਼ੈਲੀ ‘ਤੇ ਆਪਣਾ ਮਾੜਾ ਪ੍ਰਭਾਵ ਦਿਖਾ ਕੇ ਉਨ੍ਹਾਂ ਦੀ ਕਾਬਲੀਅਤ ਨੂੰ ਖੁੰਢਾ ਕਰ ਸਕਦੀ ਹੈ । ਕੁਝ ਲੋਕਾਂ ‘ਚ ਇਹ ਵਿਕਾਰ ਗੰਭੀਰ ਮਾਨਸਿਕ ਰੋਗਾਂ ‘ਚ ਤਬਦੀਲ ਹੋ ਸਕਦਾ ਹੈ । ਐਨਜ਼ਾਈਟੀ ਦੇ ਨਾਲ਼ ਜੇਕਰ ਡਰ-ਭੈਅ ਜਾਂ ਚਿੰਤਾ ਵੀ ਕਿਸੇ ਨੂੰ ਹੋਵੇ ਤਾਂ ਉਸ ਲਈ ਇਹ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ । ਜੇਕਰ ਹਾਲਤ ਜਿ਼ਆਦਾ ਖਰਾਬ ਹੋਵੇ ਤਾਂ ਕਈ ਵਾਰ ਘਬਰਾਹਟ ਦਾ ਦੌਰਾ ਮਿੰਟਾਂ ‘ਚ ਹੀ ਆਪਣੀ ਚਰਮਸੀਮਾ ‘ਤੇ ਪਹੁੰਚ ਜਾਂਦਾ ਹੈ ਜਿਸ ਦੌਰਾਨ ਦਿਲ ਦੀ ਤੇਜ਼ ਧੜਕਣ, ਬੇਚੈਨੀ, ਬੇਅਰਾਮੀ, ਦਿਲ ਘਟਣਾ, ਸਾਹ ਦਾ ਘੁੱਟਣਾ, ਪਸੀਨਾ, ਤੇਜ਼ ਸਾਹ, ਛੋਟੇ ਸਾਹ, ਕੰਬਣਾ, ਕਾਂਬਾ ਲੱਗਣਾ, ਜਾਂ ੳਤੇਜਨਾ ਆਦਿ ਦਾ ਅਨੁਭਵ ਹੋ ਸਕਦਾ ਹੈ ।

ਕੁਝ ਲੋਕ ਐਨਜ਼ਾਈਟੀ ਦੇ ਇਨ੍ਹਾਂ ਇੱਕ ਜਾਂ ਜਿ਼ਆਦਾ ਲੱਛਣਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਤੇ ਨਾਲ਼ ਨਾਲ਼ ਡਿਪਰੈਸ਼ਨ ਦਾ ਸਿ਼ਕਾਰ ਵੀ ਹੋ ਸਕਦੇ ਹਨ । ਇਹ ਮਹੱਤਵਪੂਰਣ ਹੈ ਕਿ ਜੇਕਰ ਕੋਈ ਆਪਣੇ ਆਪ ਨੂੰ ਇਨ੍ਹਾਂ ਲੱਛਣਾਂ ਤੋਂ ਪ੍ਰਭਾਵਿਤ ਮਹਿਸੂਸ ਕਰਦਾ ਹੈ ਤਾਂ ਆਪਣੇ ਡਾਕਟਰ ਨਾਲ਼ ਸਲਾਹ ਜਰੂਰ ਕਰੇ । ਜੇਕਰ ਇਨ੍ਹਾਂ ਲੱਛਣਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਵੇ ਤਾਂ ਇਹ ਪ੍ਰਭਾਵ ਆਪਣੇ-ਆਪ ਸਰੀਰ ਤੋਂ ਦੂਰ ਨਹੀਂ ਹੋਣਗੇ ਤੇ ਕੀਮਤੀ ਜਿੰਦਗੀ ਨੂੰ ਆਪਣੇ ਮਾੜੇ ਪ੍ਰਭਾਵ ਥੱਲੇ ਯਕੀਨਨ ਲੈ ਲੈਣਗੇ ।

ਇੱਕ ਅੰਦਾਜ਼ੇ ਮੁਤਾਬਿਕ ਆਸਟ੍ਰੇਲੀਆ ‘ਚ ਕਰੀਬ 45 ਫੀਸਦੀ ਲੋਕ ਆਪਣੀ ਜਿੰਦਗੀ ਦੌਰਾਨ ਮਾਨਸਿਕ ਸਿਹਤ ‘ਤੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਦੇ ਹਨ । ਸਾਲ ‘ਚ ਕਰੀਬ ਇੱਕ ਮਿਲੀਅਨ ਬਾਲਗ਼ ਡਿਪਰੈਸ਼ਨ ਤੇ ਦੋ ਮਿਲੀਅਨ ਤੋਂ ਵਧੇਰੇ ਲੋਕ ਐਨਜ਼ਾਈਟੀ ਦਾ ਸਿ਼ਕਾਰ ਹੁੰਦੇ ਹਨ । ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰਾਂ ‘ਚ ਮੱਦਦ ਕਰਨ ਲਈ ਬਹੁਤ ਸਾਰੇ ਪੇਸ਼ਾਵਰ ਤੇ ਸੇਵਾਵਾਂ ਮੌਜੂਦ ਹਨ, ਜਿਨ੍ਹਾਂ ਦੀ ਆਪਣੀ ਸਹੂਲੀਅਤ ਅਨੁਸਾਰ ਮੱਦਦ ਲਈ ਜਾ ਸਕਦੀ ਹੈ । ਅਸਰਦਾਰ ਇਲਾਜ ਐਨਜ਼ਾਈਟੀ ‘ਤੇ ਕੰਟਰੌਲ ਕਰਨਾ ਸਿੱਖਣ ‘ਚ ਮੱਦਦ ਵੀ ਕਰਦਾ ਹੈ, ਤਾਂ ਕਿ ਐਨਜ਼ਾਈਟੀ ਮਰੀਜ਼ ‘ਤੇ ਆਪਣਾ ਪ੍ਰਭਾਵ ਨਾ ਪਾ ਸਕੇ । ਇਲਾਜ ‘ਚ ਰੋਜ਼ਾਨਾ ਜਿੰਦਗੀ ਜਿਉਣ ਦੀ ਸ਼ੈਲੀ ‘ਚ ਬਦਲਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਜਾ ਸਕਦੀ ਹੈ, ਜਿਸ ‘ਚ ਸਰੀਰਕ ਕਸਰਤ ਤੇ ਤਣਾਅ ਘਟਾਉਣ ਦੀ ਸਲਾਹ ਵੀ ਸ਼ਾਮਲ ਹੈ । ਇਹ ਪੁਰਜ਼ੋਰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਇਸ ਜਾਣਕਾਰੀ ਨੂੰ ਕਿਸੇ ਸਮੱਸਿਆ ਹੋਣ ਦੇ ਨਿਰਣੇ ਤੱਕ ਪਹੁੰਚਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ । ਇਸ ਲਈ ਤਾਂ ਮਾਹਿਰ ਜਾਂ ਡਾਕਟਰ ਦੀ ਸਹਾਇਤਾ ਲੈਣ ਦੀ ਸਲਾਹ ਕੀਤੀ ਜਾਂਦੀ ਹੈ ਪਰ ਇੱਕ ਗਾਈਡ ਦੇ ਤੌਰ ‘ਤੇ ਇਸ ਜਾਣਕਾਰੀ ਦੀ ਮੱਦਦ ਲਈ ਜਾ ਸਕਦੀ ਹੈ ।