Punjab News - Quami Ekta Punjabi Newspaper (ਕੌਮੀ ਏਕਤਾ) » ਸੰਦੀਪ ਕੁਮਾਰ

ਵਿਸ਼ਵ ਵਾਤਾਵਰਣ ਦਿਵਸ
ਪ੍ਰਕਿਰਤੀ ਅਤੇ ਮਨੁੱਖੀ ਜੀਵਨ ਦਾ ਗਹਿਰਾ ਰਿਸ਼ਤਾ ਹਮੇਸ਼ਾ ਤੋਂ ਰਿਹਾ ਹੈ। ਇਸੇ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣ ਸੁਰੱਖਿਆ ਲਈ ਜਾਗਰੂਕਤਾ ਫੈਲਾਉਣ ਲਈ ਹਰ ਸਾਲ 5 ਜੂਨ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ 2026 ਵਿੱਚ ਇਸ ਦਾ ਮੁੱਖ ਥੀਮ ਹੈ “ ਇੰਨਸਪਾਈਰਡ ਬਾਏ ਨੇਚਰ,ਫੋਰ ਕਲਾਈਮੇਟ, ਫੋਰ ਉਵਰ ਫਿਊਚਰ”। ਇਸ ਥੀਮ ਰਾਹੀਂ ਯੂਨਾਈਟਿਡ ਨੇਸ਼ਨਜ਼ ਐਨਵਾਇਰਨਮੈਂਟ ਪ੍ਰੋਗਰਾਮ ਸਾਰੀ ਦੁਨੀਆ ਨੂੰ ਇੱਕ ਸੁਨੇਹਾ ਦੇ ਰਿਹਾ ਹੈ ਕਿ ਪ੍ਰਕਿਰਤੀ ਤੋਂ ਪ੍ਰੇਰਣਾ ਲੈ ਕੇ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਖਿਲਾਫ ਲੜਾਈ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਸ ਸਾਲ ਇਸ ਦੀ ਮੇਜ਼ਬਾਨੀ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਕਰ ਰਿਹਾ ਹੈ।

ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ 1972 ਵਿੱਚ ਸਟਾਕਹੋਮ ਕਾਨਫਰੰਸ ਤੋਂ ਹੋਈ ਸੀ। ਇਸ ਕਾਨਫਰੰਸ ਵਿੱਚ ਦੁਨੀਆ ਭਰ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਫੈਸਲਾ ਲਿਆ ਕਿ ਵਾਤਾਵਰਣ ਨੂੰ ਬਚਾਉਣ ਲਈ ਗਲੋਬਲ ਪੱਧਰ ਤੇ ਯਤਨ ਕੀਤੇ ਜਾਣ। ਇਸ ਤੋਂ ਬਾਅਦ 1973 ਵਿੱਚ ਪਹਿਲੀ ਵਾਰ ਇਸ ਦਿਨ ਨੂੰ ਮਨਾਇਆ ਗਿਆ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦਿਨ ਵਾਤਾਵਰਣੀ ਮੁੱਦਿਆਂ ਤੇ ਚਰਚਾ ਅਤੇ ਕਾਰਵਾਈ ਲਈ ਇੱਕ ਵੱਡਾ ਪਲੇਟਫਾਰਮ ਬਣਿਆ ਹੋਇਆ ਹੈ। ਇਸ ਦਿਨ ਨੂੰ 150 ਤੋਂ ਵੱਧ ਦੇਸ਼ਾਂ ਵਿੱਚ ਲੱਖਾਂ ਲੋਕ ਭਾਗ ਲੈਂਦੇ ਹਨ। ਇਸ ਵਿੱਚ ਰੁੱਖ ਲਾਉਣ, ਪਲਾਸਟਿਕ ਘਟਾਉਣ, ਸਫਾਈ ਮੁਹਿੰਮਾਂ ਅਤੇ ਜਾਗਰੂਕਤਾ ਰੈਲੀਆਂ ਸ਼ਾਮਲ ਹੁੰਦੀਆਂ ਹਨ।

ਅੱਜ ਦੁਨੀਆ ਸਭ ਤੋਂ ਵੱਡੀ ਸਮੱਸਿਆ ਜਲਵਾਯੂ ਤਬਦੀਲੀ ਦਾ ਸਾਹਮਣਾ ਕਰ ਰਹੀ ਹੈ। ਵਧਦੀ ਗਰਮੀ, ਘਟਦੀ ਬਰਫ, ਵਧਦੀਆਂ ਸਮੁੰਦਰੀ ਲਹਿਰਾਂ, ਜੰਗਲੀ ਅੱਗ ਲੱਗਣਾ ਅਤੇ ਅਸਾਧਾਰਨ ਮੌਸਮੀ ਤਬਦੀਲੀਆਂ ਇਸ ਦੇ ਸਪੱਸ਼ਟ ਸੰਕੇਤ ਹਨ। ਇਸ ਥੀਮ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਕਿਰਤੀ ਆਪਣੇ ਆਪ ਵਿੱਚ ਇੱਕ ਵੱਡਾ ਹੱਲ ਹੈ। ਰੁੱਖ ਲਾਉਣਾ, ਜੰਗਲਾਂ ਨੂੰ ਬਚਾਉਣਾ, ਵਿਵਸਥਿਤ ਖੇਤੀ ਅਤੇ ਟਿਕਾਊ ਊਰਜਾ ਵੱਲ ਵਧਣਾ ਇਸ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ। ਅਜ਼ਰਬਾਈਜਾਨ ਵਿੱਚ ਇਸ ਵਾਰ ਉੱਚ ਪੱਧਰੀ ਚਰਚਾਵਾਂ, ਪ੍ਰਦਰਸ਼ਨੀਆਂ ਅਤੇ ਰੁੱਖ ਲਾਉਣ ਵਾਲੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਵਾਤਾਵਰਣ ਸੁਰੱਖਿਆ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਉਦਯੋਗੀਕਰਨ, ਸ਼ਹਿਰੀਕਰਨ ਅਤੇ ਵਧਦੀ ਆਬਾਦੀ ਕਾਰਨ ਗੰਗਾ, ਯਮੁਨਾ ਵਰਗੀਆਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ। ਹਵਾ ਪ੍ਰਦੂਸ਼ਣ ਕਾਰਨ ਦਿੱਲੀ ਵਰਗੇ ਸ਼ਹਿਰਾਂ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਇਲਾਵਾ ਪਲਾਸਟਿਕ ਕੂੜਾ ਸਮੁੰਦਰਾਂ ਤੱਕ ਪਹੁੰਚ ਰਿਹਾ ਹੈ ਜਿਸ ਨਾਲ ਜਲੀ ਜੀਵਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਲਈ ਭਾਰਤ ਸਰਕਾਰ ਵੱਲੋਂ ਵੀ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ ਜਿਵੇਂ ਸਵੱਛ ਭਾਰਤ ਅਭਿਆਨ, ਰਾਸ਼ਟਰੀ ਸੌਲਰ ਮਿਸ਼ਨ ਅਤੇ ਜਲ ਜੀਵਨ ਮਿਸ਼ਨ। ਇਹ ਯੋਜਨਾਵਾਂ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਟਿਕਾਊ ਵਿਕਾਸ ਲਈ ਮਹੱਤਵਪੂਰਨ ਹਨ।

ਵਾਤਾਵਰਣ ਬਚਾਉਣ ਵਿੱਚ ਇੱਕ ਵਿਅਕਤੀ ਵਜੋਂ ਸਾਡੀ ਭੂਮਿਕਾ ਵੀ ਬਹੁਤ ਅਹਿਮ ਹੈ। ਛੋਟੀਆਂ-ਛੋਟੀਆਂ ਆਦਤਾਂ ਬਦਲ ਕੇ ਅਸੀਂ ਵੱਡਾ ਤਬਦੀਲੀ ਲਿਆ ਸਕਦੇ ਹਾਂ। ਉਦਾਹਰਨ ਵਜੋਂ ਬਿਜਲੀ ਬਚਾਉਣਾ, ਪਾਣੀ ਦੀ ਬਰਬਾਦੀ ਰੋਕਣਾ, ਪਲਾਸਟਿਕ ਦੀ ਵਰਤੋਂ ਘਟਾਉਣਾ ਅਤੇ ਰੀਸਾਈਕਲਿੰਗ ਕਰਨਾ। ਘਰ ਵਿੱਚ ਛੱਤ ਤੇ ਬਾਗ ਲਾਉਣਾ, ਸਾਈਕਲ ਵਰਤਣਾ ਜਾਂ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨਾ ਵੀ ਵਾਤਾਵਰਣ ਲਈ ਲਾਭਦਾਇਕ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਣ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਇਸ ਨੂੰ ਬਚਾਉਣ ਲਈ ਤਿਆਰ ਹੋਣ।

ਪ੍ਰਕਿਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਤਾਜ਼ੀ ਹਵਾ, ਸਾਫ਼ ਪਾਣੀ, ਫਲ-ਫੁੱਲ ਅਤੇ ਖੂਬਸੂਰਤ ਲੈਂਡਸਕੇਪ। ਪਰ ਅਸੀਂ ਇਸ ਦੀ ਲਗਾਤਾਰ ਲੁੱਟ ਕਰ ਰਹੇ ਹਾਂ। ਜੰਗਲ ਘਟ ਰਹੇ ਹਨ, ਜੀਵ-ਜੰਤੂ ਲੁਪਤ ਹੋ ਰਹੇ ਹਨ ਅਤੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਜੇ ਅਸੀਂ ਇਸ ਰਫ਼ਤਾਰ ਨੂੰ ਨਾ ਰੋਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਇਸ ਵਿਸ਼ਵ ਵਾਤਾਵਰਣ ਦਿਵਸ ਤੇ ਸਾਡਾ ਇੱਕੋ ਵਾਅਦਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਧਰਤੀ ਨੂੰ ਬਚਾਉਣ ਲਈ ਯਤਨ ਕਰਾਂਗੇ।

ਵਾਤਾਵਰਣ ਸੁਰੱਖਿਆ ਲਈ ਵਿਗਿਆਨ ਅਤੇ ਤਕਨਾਲੋਜੀ ਵੀ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ। ਸੋਲਰ ਊਰਜਾ, ਇਲੈਕਟ੍ਰਿਕ ਵਾਹਨ ਅਤੇ ਏਆਈ ਰਾਹੀਂ ਵਾਤਾਵਰਣ ਨਿਗਰਾਨੀ ਵਰਗੀਆਂ ਤਕਨੀਕਾਂ ਭਵਿੱਖ ਵਿੱਚ ਵੀ ਬਹੁਤ ਅਹਿਮ ਭੂਮਿਕਾ ਨਿਭਾਉਣਗੀਆਂ। ਪਰ ਇਨ੍ਹਾਂ ਤਕਨੀਕਾਂ ਤੋਂ ਇਲਾਵਾ ਸਾਨੂੰ ਆਪਣੀਆਂ ਪਰੰਪਰਾਵਾਂ ਵੱਲ ਵੀ ਵਾਪਸ ਮੁੜਣਾ ਚਾਹੀਦਾ ਹੈ। ਪੁਰਾਣੇ ਸਮੇਂ ਵਿੱਚ ਲੋਕ ਪ੍ਰਕਿਰਤੀ ਨਾਲ ਤਾਲਮੇਲ ਰੱਖ ਕੇ ਰਹਿੰਦੇ ਸਨ। ਉਨ੍ਹਾਂ ਨੇ ਕਦੇ ਵੀ ਧਰਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉਸੀ ਤਰੀਕੇ ਨੂੰ ਅਪਣਾਉਣ ਦੀ ਲੋੜ ਹੈ। ਇਸ ਵਿਸ਼ਵ ਵਾਤਾਵਰਣ ਦਿਵਸ ਤੇ ਆਓ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੀਏ, ਰੁੱਖ ਲਾਈਏ ਅਤੇ ਆਪਣੇ ਬੱਚਿਆਂ ਨੂੰ ਵਾਤਾਵਰਣ ਬਾਰੇ ਸਿਖਾਈਏ। ਇੱਕ ਵਿਅਕਤੀ ਵਜੋਂ ਛੋਟਾ ਯਤਨ ਵੀ ਵੱਡੀ ਤਬਦੀਲੀ ਲਿਆ ਸਕਦਾ ਹੈ। ਜੇ ਸਾਡਾ ਹਰ ਇੱਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਇੱਕ ਹਰੀਆਲੀ ਧਰਤੀ ਬਣਾਉਣਾ ਸੁਪਨਾ ਨਹੀਂ ਰਹੇਗਾ।

ਅੰਤ ਵਿੱਚ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਧਰਤੀ ਸਾਡੀ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਹੈ। ਇਸ ਲਈ ਇਸ ਨੂੰ ਬਚਾਉਣਾ ਸਾਡਾ ਫਰਜ਼ ਹੈ। ਵਿਸ਼ਵ ਵਾਤਾਵਰਣ ਦਿਵਸ ਸਾਨੂੰ ਇਸ ਫਰਜ਼ ਨੂੰ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ। ਆਓ ਇਸ ਦਿਨ ਨੂੰ ਸਿਰਫ਼ ਇੱਕ ਤਿਉਹਾਰ ਵਜੋਂ ਨਾ ਮਨਾਈਏ ਬਲਕਿ ਇਸ ਨੂੰ ਇੱਕ ਵਾਅਦੇ ਵਜੋਂ ਅਪਣਾਈਏ ਕਿ ਅਸੀਂ ਆਪਣੀ ਪ੍ਰਕਿਰਤੀ ਅਤੇ ਧਰਤੀ ਲਈ ਹਮੇਸ਼ਾ ਲੜਦੇ ਰਹਾਂਗੇ।

ਬੰਗਾਲ ਚੋਣਾਂ-ਈਵੀਐਮ ਫਿਰ ਜਿੱਤ ਗਈ….!
4 ਮਈ 2026 ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਰਾਜ ਦੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਬਦਲਾਅ ਲਿਆਂਦਾ ਹੈ। ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਲਗਭਗ 206 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ 81 ਸੀਟਾਂ ਤੱਕ ਸੀਮਤ ਕਰ ਦਿੱਤਾ। ਮਮਤਾ ਬੈਨਰਜੀ ਦੀ 15 ਸਾਲਾਂ ਲੰਬੀ ਸੱਤਾ ਦਾ ਅੰਤ ਹੋ ਗਿਆ। ਇਹ ਜਿੱਤ ਸਿਰਫ ਇੱਕ ਪਾਰਟੀ ਦੀ ਜਿੱਤ ਨਹੀਂ, ਸਗੋਂ ਬੰਗਾਲ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਉੱਤੇ ਵੋਟਰਾਂ ਦਾ ਇੱਕ ਤਗੜਾ ਫੈਸਲਾ ਹੈ। ਬੀਜੇਪੀ ਨੇ ਆਪਣੀ ਪੂਰੀ ਤਾਕਤ ਝੋਕ ਕੇ ਇਸ ਚੋਣ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਿਆ ਅਤੇ ਰਾਜ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ।

ਪਿਛਲੀਆਂ ਚੋਣਾਂ ਵਿੱਚ ਟੀਐਮਸੀ ਨੇ ਲਗਾਤਾਰ ਜਿੱਤ ਹਾਸਲ ਕੀਤੀ ਸੀ ਅਤੇ ਮਮਤਾ ਬੈਨਰਜੀ ਨੂੰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਸ ਵੇਲੇ ਈਵੀਐਮ ਮਸ਼ੀਨਾਂ ਨੂੰ ਲੈ ਕੇ ਕੋਈ ਸਵਾਲ ਨਹੀਂ ਉਠਾਇਆ ਗਿਆ ਸੀ। ਪਰ ਇਸ ਵਾਰ ਜਦੋਂ ਨਤੀਜੇ ਟੀਐਮਸੀ ਦੇ ਵਿਰੋਧ ਵਿੱਚ ਆਏ ਤਾਂ ਈਵੀਐਮ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ। ਵਿਰੋਧੀ ਧਿਰਾਂ ਲਗਾਤਾਰ ਇਹੀ ਰਾਗ ਅਲਾਪ ਰਹੀਆਂ ਹਨ ਕਿ ਚੋਣਾਂ ਵਿੱਚ ਗੜਬੜ ਹੋਈ ਹੈ। ਮਮਤਾ ਬੈਨਰਜੀ ਖੁਦ ਆਪਣੀ ਸੀਟ ਭਵਾਨੀਪੁਰ ਤੋਂ ਹਾਰ ਗਈਆਂ, ਜਿੱਥੇ ਉਨ੍ਹਾਂ ਨੂੰ ਬੀਜੇਪੀ ਦੇ ਸੁਵੇਂਦੁ ਅਧਿਕਾਰੀ ਨੇ ਲਗਭਗ 15,000 ਵੋਟਾਂ ਨਾਲ ਹਰਾਇਆ। ਉਨ੍ਹਾਂ ਨੇ ਇਸ ਨੂੰ “ਫੋਰਸ ਅਤੇ ਮੈਨੀਪੁਲੇਸ਼ਨ” ਕਿਹਾ ਅਤੇ ਵੋਟ ਲੁੱਟਣ ਦਾ ਇਲਜ਼ਾਮ ਲਾਇਆ। ਪਰ ਇਹ ਇਲਜ਼ਾਮ ਤੱਥਾਂ ਨਾਲ ਮੇਲ ਨਹੀਂ ਖਾਂਦਾ।

ਦਿਲਚਸਪ ਗੱਲ ਇਹ ਹੈ ਕਿ ਇਸੇ ਸਮੇਂ ਕੇਰਲਾ ਵਿੱਚ ਬੀਜੇਪੀ ਨੇ ਸਿਰਫ ਤਿੰਨ ਸੀਟਾਂ ਜਿੱਤੀਆਂ। ਉੱਥੇ ਵਿਰੋਧੀ ਧਿਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਈਵੀਐਮ ਬਾਰੇ ਕੋਈ ਵੱਡਾ ਇਲਜ਼ਾਮ ਨਹੀਂ ਲੱਗਾ। ਇਸ ਤੋਂ ਸਾਫ਼ ਹੈ ਕਿ ਜਿੱਥੇ ਵਿਰੋਧੀ ਧਿਰ ਮਜਬੂਤ ਹੈ, ਉੱਥੇ ਜਿੱਤ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਜਿੱਥੇ ਹਾਰ ਹੁੰਦੀ ਹੈ ਉੱਥੇ ਈਵੀਐਮ ਨੂੰ ਬਹਾਨਾ ਬਣਾਇਆ ਜਾਂਦਾ ਹੈ। ਇਹ ਡਬਲ ਸਟੈਂਡਰਡ ਰਾਜਨੀਤੀ ਦੀ ਇੱਕ ਬੁਰੀ ਮਿਸਾਲ ਹੈ। ਈਵੀਐਮ ਉਦੋਂ ਠੀਕ ਹੈ ਜਦੋਂ ਟੀਐਮਸੀ ਜਿੱਤਦੀ ਹੈ ਅਤੇ ਉਸ ਸਮੇਂ ਗਲਤ ਹੈ ਜਦੋਂ ਹਾਰਦੀ ਹੈ। ਇਸ ਤਰ੍ਹਾਂ ਦੀਆਂ ਬਹਾਨਾਬਾਜ਼ੀਆਂ ਲੋਕਤੰਤਰ ਨੂੰ ਕਮਜ਼ੋਰ ਕਰਦੀਆਂ ਹਨ। ਇਸ ਜਿੱਤ ਦਾ ਮੁੱਖ ਕਾਰਨ ਐਂਟੀ-ਇੰਕੰਬੈਂਸੀ ਸੀ। ਪਿਛਲੇ 15 ਸਾਲਾਂ ਦੀ ਟੀਐਮਸੀ ਸਰਕਾਰ ਵਿੱਚ ਭ੍ਰਿਸ਼ਟਾਚਾਰ, ਘੁਸਪੈਠ, ਔਰਤਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਵਰਗੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਤੰਗ ਕਰ ਦਿੱਤਾ ਸੀ। ਬੀਜੇਪੀ ਨੇ ਇਨ੍ਹਾਂ ਮੁੱਦਿਆਂ ਨੂੰ ਚੁਣੌਤੀ ਬਣਾਇਆ ਅਤੇ ਲੋਕਾਂ ਨੂੰ ਬਦਲਾਅ ਦਾ ਸੰਦੇਸ਼ ਦਿੱਤਾ। ਪਾਰਟੀ ਨੇ ਬੂਥ ਲੈਵਲ ਤੱਕ ਮਜ਼ਬੂਤ ਤਿਆਰੀ ਕੀਤੀ ਅਤੇ ਖਾਸ ਕਰਕੇ ਮਤੁਆ ਭਾਈਚਾਰੇ, ਉੱਤਰੀ ਬੰਗਾਲ ਅਤੇ ਯੁਵਕ-ਮਹਿਲਾਵਾਂ ਨੂੰ ਟਾਰਗੇਟ ਕੀਤਾ। ਇਸ ਨਾਲ ਵੋਟ ਸ਼ੇਅਰ ਵੀ ਵਧਿਆ ਅਤੇ ਲਗਭਗ 45.85% ਤੱਕ ਪਹੁੰਚ ਗਿਆ।

ਇਸ ਚੋਣ ਵਿੱਚ ਇੱਕ ਵੱਡਾ ਮੁੱਦਾ ਘੁਸਪੈਠ ਅਤੇ ਡੈਮੋਗ੍ਰਾਫਿਕ ਬਦਲਾਅ ਵੀ ਰਿਹਾ। ਮਮਤਾ ਬੈਨਰਜੀ ਦੀ ਸਰਕਾਰ ਉੱਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਰਾਜ ਵਿੱਚ ਵਸਾਉਣ ਅਤੇ ਉਨ੍ਹਾਂ ਨੂੰ ਵੋਟਰ ਆਈਡੀ, ਆਧਾਰ ਵਰਗੇ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ। ਇਹ ਲੋਕ ਵੋਟ ਬੈਂਕ ਰਾਜਨੀਤੀ ਲਈ ਵਰਤੇ ਗਏ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵੀ ਉਨ੍ਹਾਂ ਦਾ ਹੱਥ ਹੋਣ ਦੀਆਂ ਚਰਚਾਵਾਂ ਰਹੀਆਂ। ਬੰਗਾਲ ਦੀਆਂ ਸੀਮਾਵਾਂ ਉੱਤੇ ਡੈਮੋਗ੍ਰਾਫੀ ਬਦਲਣ ਵਾਲੀ ਘੁਸਪੈਠ ਨੇ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਕੀਤਾ। ਜਿਨ੍ਹਾਂ ਸਰੋਤਾਂ ਤੇ ਦੇਸ਼ ਵਾਸੀਆਂ ਦਾ ਹੱਕ ਹੋਣਾ ਚਾਹੀਦਾ ਸੀ, ਉਹ ਵੋਟ ਬੈਂਕ ਖਾਤਰ ਬਾਹਰੀ ਲੋਕਾਂ ਨੂੰ ਮਿਲ ਰਹੇ ਸਨ। ਇਸ ਨੇ ਬੀਜੇਪੀ ਨੂੰ ਇੱਕ ਮਜ਼ਬੂਤ ਨੈਰੇਟਿਵ ਦਿੱਤਾ ਅਤੇ ਲੋਕਾਂ ਨੇ ਇਸ ਨੂੰ ਸਵੀਕਾਰ ਕੀਤਾ।

ਪਿਛਲੀਆਂ ਚੋਣਾਂ ਵੀ ਮਮਤਾ ਬੈਨਰਜੀ ਨੇ ਈਵੀਐਮ ਰਾਹੀਂ ਜਿੱਤੀਆਂ ਸਨ ਅਤੇ ਉਦੋਂ ਇਹ ਮਸ਼ੀਨਾਂ “ਪਵਿੱਤਰ” ਸਨ। ਪਰ ਹੁਣ ਜਦੋਂ ਉਨ੍ਹਾਂ ਦੀ ਹਾਰ ਹੋਈ ਤਾਂ ਈਵੀਐਮ ਖਰਾਬ ਹੋ ਗਈ। ਇਹ ਰਵਾਇਤ ਬਹੁਤੀਆਂ ਵਿਰੋਧੀ ਧਿਰਾਂ ਵਿੱਚ ਆਮ ਹੈ। ਅਸਲ ਵਿੱਚ ਹਾਰ ਜਿੱਤ ਰਾਜਨੀਤੀ ਦਾ ਹਿੱਸਾ ਹੈ। ਜਦੋਂ ਵਿਰੋਧੀ ਧਿਰ ਕਮਜ਼ੋਰ ਹੋਵੇ ਅਤੇ ਸੱਤਾਧਾਰੀ ਧਿਰ ਮਜ਼ਬੂਤ ਰਣਨੀਤੀ ਅਪਣਾਵੇ ਤਾਂ ਹਾਰ ਯਕੀਨੀ ਹੋ ਜਾਂਦੀ ਹੈ। ਬੰਗਾਲ ਵਿੱਚ ਵੀ ਇਹੀ ਹੋਇਆ। ਟੀਐਮਸੀ ਦੀ ਮੁਸਲਿਮ ਤੁਸ਼ਟੀਕਰਨ ਵਾਲੀ ਰਾਜਨੀਤੀ ਨੇ ਹਿੰਦੂ ਭਾਈਚਾਰੇ ਨੂੰ ਇੱਕਜੁੱਟ ਕੀਤਾ ਅਤੇ ਬੀਜੇਪੀ ਨੂੰ ਫਾਇਦਾ ਪਹੁੰਚਾਇਆ।

ਜਿਨ੍ਹਾਂ ਲੋਕਾਂ ਨੂੰ ਇਹ ਨਤੀਜਾ ਹਜਮ ਨਹੀਂ ਹੋ ਰਿਹਾ, ਉਹ ਚੋਣਾਂ ਵਿੱਚ ਕਮੀਆਂ ਲੱਭ ਰਹੇ ਹਨ ਜਾਂ ਇਸ ਨੂੰ ਸਾਜਿਸ਼ ਦੱਸ ਰਹੇ ਹਨ। ਪਰ ਰਾਜਨੀਤੀ ਵਿੱਚ ਹਾਰ-ਜਿੱਤ ਆਮ ਹੈ। ਹਾਰ ਤੋਂ ਸਬਕ ਲੈਣਾ ਚਾਹੀਦਾ ਹੈ। ਟੀਐਮਸੀ ਅਤੇ ਹੋਰ ਵਿਰੋਧੀ ਧਿਰਾਂ ਨੂੰ ਆਪਣੀਆਂ ਖਾਮੀਆਂ ਪਛਾਣ ਕੇ ਉਨ੍ਹਾਂ ਉੱਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਵਿੱਚ ਵਿਸ਼ਵਾਸ ਬਣਿਆ ਰਹੇ। ਈਵੀਐਮ ਨੂੰ ਹਰ ਵਾਰ ਦੋਸ਼ ਦੇਣਾ ਮੂਰਖਤਾ ਹੈ। ਭਾਰਤ ਵਿੱਚ ਈਵੀਐਮ ਪ੍ਰਣਾਲੀ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਇਸ ਨਾਲ ਚੋਣਾਂ ਪਾਰਦਰਸ਼ੀ ਬਣੀਆਂ ਹਨ। ਬੀਜੇਪੀ ਲਈ ਇਹ ਇੱਕ ਵੱਡਾ ਮੌਕਾ ਹੈ, ਕਿਉਂਕਿ 15 ਸਾਲ ਬਾਅਦ ਬੰਗਾਲ ਵਿੱਚ ਸੱਤਾ ਮਿਲੀ ਹੈ। ਹੁਣ ਇਸ ਮੌਕੇ ਦਾ ਲਾਭ ਉਠਾਉਣਾ ਪਾਰਟੀ ਉੱਤੇ ਨਿਰਭਰ ਕਰਦਾ ਹੈ। ਰਾਜ ਵਿੱਚ ਵਿਕਾਸ, ਰੁਜ਼ਗਾਰ, ਔਰਤਾਂ ਦੀ ਸੁਰੱਖਿਆ, ਘੁਸਪੈਠ ਰੋਕਣ ਅਤੇ ਸਭ ਲਈ ਇੱਕਸਾਰ ਵਿਕਾਸ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਬੀਜੇਪੀ ਆਪਣੇ ਵਾਅਦਿਆਂ ਨੂੰ ਪੂਰਾ ਕਰਦੀ ਹੈ ਤਾਂ ਉਹ ਬੰਗਾਲ ਵਿੱਚ ਮਜ਼ਬੂਤੀ ਨਾਲ ਆਪਣੀ ਜੜ੍ਹਾਂ ਜਮਾਉਣ ਵਿੱਚ ਕਾਮਯਾਬ ਹੋ ਸਕਦੀ ਹੈ।

ਲੋਕਤੰਤਰ ਵਿੱਚ ਲੋਕਾਂ ਦੀ ਇੱਛਾ ਸਭ ਤੋਂ ਉੱਪਰ ਹੁੰਦੀ ਹੈ। ਬੰਗਾਲ ਦੇ ਵੋਟਰਾਂ ਨੇ ਬਦਲਾਅ ਚਾਹਿਆ ਅਤੇ ਉਸ ਨੂੰ ਵੋਟ ਦੇ ਰੂਪ ਵਿੱਚ ਪ੍ਰਗਟ ਕੀਤਾ। ਹੁਣ ਨਵੀਂ ਸਰਕਾਰ ਨੂੰ ਇਸ ਵਿਸ਼ਵਾਸ ਨੂੰ ਬਣਾਈ ਰੱਖਣਾ ਚਾਹੀਦਾ ਹੈ। ਹਾਰ-ਜਿੱਤ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਬੀਜੇਪੀ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉੱਤਰੇ। ਬੰਗਾਲ ਵਿੱਚ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਹੈ ਅਤੇ ਉਮੀਦ ਹੈ ਕਿ ਇਹ ਰਾਜ ਵਿਕਾਸ ਅਤੇ ਸਦਭਾਵਨਾ ਵੱਲ ਵਧੇਗਾ।

ਇਰਾਨੀ ਮਿੱਟੀ ਦੀ ਇੱਟ…!
ਅਮਰੀਕਾ-ਇਜਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਭਰੇ ਸੰਘਰਸ਼ ਨੇ ਵਿਸ਼ਵ ਭਰ ਵਿਚ ਮਹਿੰਗਾਈ ਦੀ ਲਹਿਰ ਉਠਾਈ ਹੈ, ਪਰ ਪੰਜਾਬ ਵਿਚ ਇਸਦਾ ਰੂਪ ਬਿਲਕੁਲ ਵੱਖਰਾ ਅਤੇ ਭਿਆਨਕ ਹੋ ਗਿਆ ਹੈ। ਇੱਥੇ ਭੱਠਾ ਮਾਲਕਾਂ ਨੇ ਲੁੱਟ ਦਾ ਇੱਕ ਨਵਾਂ ਆਤੰਕ ਮਚਾ ਦਿੱਤਾ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਅੰਤਰਰਾਸ਼ਟਰੀ ਸੰਘਰਸ਼ ਕਾਰਨ ਤੇਲ, ਗੈਸ ਅਤੇ ਆਯਾਤੀ ਵਸਤੂਆਂ ਦੀਆਂ ਕੀਮਤਾਂ ਵਧਣੀਆਂ ਸਮਝ ਵਿਚ ਆਉਂਦੀਆਂ ਹਨ, ਪਰ ਇੱਥੇ ਤਾਂ ਸਥਾਨਕ ਉਤਪਾਦਨ ਵਾਲੀ ਚੀਜ਼ ਉੱਤੇ ਵੀ ਲੁੱਟ ਵਧਾ ਦਿੱਤੀ ਗਈ ਹੈ। ਪਿਛਲੇ ਸਾਲ ਜਿਹੜੀ ਇੱਟ 6000 ਤੋਂ 6500 ਰੁਪਏ ਪ੍ਰਤੀ ਹਜ਼ਾਰ ਮਿਲਦੀ ਸੀ, ਉਹ ਅੱਜ 9000 ਤੋਂ 9500 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਗਈ ਹੈ। ਇਹ ਵਾਧਾ ਸਿਰਫ਼ ਮਹਿੰਗਾਈ ਨਹੀਂ, ਬਲਕਿ ਇੱਕ ਯੋਜਨਾਬੱਧ ਲੁੱਟ ਹੈ।

ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਇੱਟਾਂ ਸੂਬੇ ਦੀ ਆਪਣੀ ਮਿੱਟੀ ਤੋਂ ਬਣਦੀਆਂ ਹਨ। ਇਹ ਮਿੱਟੀ ਕਿਤੇ ਈਰਾਨ ਤੋਂ ਆਯਾਤ ਤਾਂ ਨਹੀਂ ਕੀਤੀ ਜਾ ਰਹੀ? ਕੀ ਹੁਣ ਬਣਨ ਵਾਲੀਆਂ ਇੱਟਾਂ ਇਰਾਨੀ ਮਿੱਟੀ ਤੋਂ ਤਿਆਰ ਹੋ ਰਹੀਆਂ ਹਨ? ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿਉਂਕਿ ਲੋਕਲ ਉਤਪਾਦਨ ਉੱਤੇ ਅਜਿਹਾ ਅਚਾਨਕ ਅਤੇ ਵੱਡਾ ਵਾਧਾ ਕਿਸੇ ਵੀ ਤਰ੍ਹਾਂ ਦੇ ਤਰਕ ਵਿਚ ਨਹੀਂ ਆਉਂਦਾ। ਇੱਕ ਆਮ ਮੱਧ ਵਰਗੀ ਪਰਿਵਾਰ ਲਈ ਆਪਣਾ ਛੋਟਾ ਜਿਹਾ ਘਰ ਬਣਾਉਣਾ ਇੱਕ ਸੁਪਨਾ ਹੁੰਦਾ ਹੈ। ਉਹ ਸਾਲਾਂ ਤੱਕ ਘਰ ਬਣਾਉਣ ਲਈ ਪੈਸੇ ਜੋੜਦਾ ਹੈ, ਉਮੀਦਾਂ ਰੱਖਦਾ ਹੈ। ਪਰ ਭੱਠਾ ਮਾਲਕਾਂ ਨੇ ਇਸ ਸੁਪਨੇ ਨੂੰ ਵੀ ਤੋੜ ਕੇ ਰੱਖ ਦਿੱਤਾ ਹੈ। ਇੱਕ ਆਮ ਘਰ ਲਈ ਲੱਖਾਂ ਰੁਪਏ ਵਾਧੇ ਦਾ ਬੋਝ ਮਕਾਨ ਬਣਾਉਣ ਵਾਲੇ ਪਰਿਵਾਰਾਂ ਉੱਤੇ ਆ ਗਿਆ ਹੈ ਜਿਸਦਾ ਨਤੀਜਾ ਇਹ ਹੈ ਕਿ ਬਹੁਤ ਸਾਰੇ ਲੋਕ ਘਰ ਬਣਾਉਣ ਦਾ ਖਿਆਲ ਹੀ ਛੱਡ ਰਹੇ ਹਨ।

ਇਸ ਲੁੱਟ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਇਹਨਾਂ ਭੱਠਾ ਮਾਲਕਾਂ ਨੂੰ ਨਾ ਤਾਂ ਸਰਕਾਰ ਦਾ ਡਰ ਹੈ ਅਤੇ ਨਾ ਹੀ ਪ੍ਰਸ਼ਾਸਨ ਦਾ ਦਾ ਡਰ ਹੈ। ਉਹ ਬੇਖੌਫ ਇਸ ਲੁੱਟ ਨੂੰ ਜਾਰੀ ਰੱਖ ਰਹੇ ਹਨ। ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹ ਸਭ ਮਿਲੀ ਭੁਗਤ ਨਾਲ ਚੱਲ ਰਿਹਾ ਹੈ। ਜੇਕਰ ਸਰਕਾਰੀ ਤੰਤਰ ਚੁੱਪ ਰਿਹਾ ਹੈ ਤਾਂ ਇਸ ਚੁੱਪੀ ਪਿੱਛੇ ਵੀ ਕੋਈ ਵਜ੍ਹਾ ਹੋਣੀ ਚਾਹੀਦੀ ਹੈ। ਇਸ ਲੁੱਟ ਦਾ ਨਤੀਜਾ ਸਿਰਫ਼ ਆਮ ਨਾਗਰਿਕ ਹੀ ਭੁਗਤ ਰਿਹਾ ਹੈ। ਉਸਦੇ ਘਰ ਬਣਾਉਣ ਦੇ ਸੁਪਨੇ ਟੁੱਟ ਰਹੇ ਹਨ, ਉਸਦੀ ਮਿਹਨਤ ਦੀ ਕਮਾਈ ਇਸ ਇਰਾਨੀ ਮਿੱਟੀ ਦੀ ਇੱਟ ਦੇ ਚੱਕਰ ਵਿੱਚ ਬਿਨ੍ਹਾ ਵਜ੍ਹਾ ਲੁੱਟ ਹੋ ਰਹੀ ਹੈ।

ਇਹ ਬਹੁਤ ਗੰਭੀਰ ਮੁੱਦਾ ਹੈ। ਸੂਬਾ ਸਰਕਾਰ ਨੂੰ ਤੁਰੰਤ ਇਸ ਲੁੱਟ ਉੱਤੇ ਰੋਕ ਲਗਾਉਣੀ ਚਾਹੀਦੀ ਹੈ। ਭੱਠਾ ਮਾਲਕਾਂ ਉੱਤੇ ਨਿਗਰਾਨੀ ਵਧਾਈ ਜਾਵੇ ਅਤੇ ਇੱਟਾਂ ਲਈ ਕੰਟਰੋਲ ਰੇਟ ਲਾਗੂ ਕੀਤੇ ਜਾਣ। ਸੂਬੇ ਦੀ ਮਿੱਟੀ ਨੂੰ ਇਸ ਤਰ੍ਹਾਂ ਮਹਿੰਗੇ ਭਾਅ ਵੇਚਣਾ ਆਪਣੇ ਲੋਕਾਂ ਨਾਲ ਗੱਦਾਰੀ ਹੈ। ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਮ ਲੋਕਾਂ ਦਾ ਵਿਸ਼ਵਾਸ ਟੁੱਟ ਜਾਵੇਗਾ ਅਤੇ ਇਸ ਲੁੱਟ ਦਾ ਆਤੰਕ ਹੋਰ ਵੀ ਵਧਦਾ ਚਲਾ ਜਾਵੇਗਾ। ਸਮੇਂ ਦੀ ਮੰਗ ਹੈ ਕਿ ਇਸ ਇਰਾਨੀ ਮਿੱਟੀ ਵਾਲੀ ਇੱਟ ਦੀ ਲੁੱਟ ਨੂੰ ਰੋਕਿਆ ਜਾਵੇ ਅਤੇ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਮਿੱਟੀ ਦਾ ਨਿਆਂ ਦਿੱਤਾ ਜਾਵੇ।

ਇੱਕ ਸਾਲ ਦੀ ਸਰਕਾਰ….!
ਜੇ ਤੁਸੀਂ ਇੱਕ ਵਾਰੀ ਇਸ ਗੱਲ ਤੇ ਗੰਭੀਰਤਾ ਨਾਲ ਵਿਚਾਰ ਕਰੋ ਤਾਂ ਲੱਗੇਗਾ ਕਿ ਭਾਰਤੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ” ਚੋਣਾਂ ” ਉਸਦੀ ਕਮਜ਼ੋਰੀ ਵੀ ਹੈ। ਹਰ ਪੰਜ ਸਾਲ ਬਾਅਦ ਇੱਕ ਵੱਡਾ ਤਮਾਸਾ, ਜਿਸ ਵਿਚ ਰਾਜਨੀਤਿਕ ਪਾਰਟੀਆਂ ਆਪਣੀਆਂ ਝੋਲੀਆਂ ਭਰ ਲੈਂਦੀਆਂ ਹਨ ਅਤੇ ਜਨਤਾ ਆਪਣਾ ਜਮੀਰ ਵੇਚ ਕੇ ਉਨ੍ਹਾਂ ਝੋਲੀਆਂ ਵਿਚ ਆਪਣੀਆਂ ਉਮੀਦਾਂ ਭਰ ਦਿੰਦੀ ਹੈ। ਫਿਰ ਪੰਜ ਸਾਲ ਲੰਬੀ ਉਦਾਸੀ ਰਹਿੰਦੀ ਹੈ। ਇਸ ਉਦਾਸੀ ਨੂੰ ਖਤਮ ਕਰਨ ਲਈ ਇੱਕ ਨਵੀਂ ਤਜਵੀਜ਼ ਰੱਖੀ ਜਾ ਰਹੀ ਹੈ, ਜੇਕਰ ਤਰੱਕੀ ਕਰਾਉਣੀ ਹੈ ਤਾਂ ਸਰਕਾਰ ਚੁਣੋ ਇੱਕ ਸਾਲ ਦੀ। ਇਹ ਤਜਵੀਜ਼ ਸੁਣਨ ਨੂੰ ਬਿਲਕੁਲ ਵਿਅੰਗਮਈ ਲੱਗਦੀ ਹੈ, ਪਰ ਇਸ ਵਿਅੰਗ ਵਿਚ ਉਹ ਅਸਲੀਅਤ ਛੁਪੀ ਹੋਈ ਹੈ ਜੋ ਅਸੀਂ ਰੋਜ਼ ਦੇਖਦੇ ਹਾਂ।

ਚੋਣਾਂ ਦਾ ਮੌਸਮ ਆਉਂਦਾ ਹੀ ਹੈ ਕਿ ਹਰ ਸੂਬੇ ਵਿਚ ਰਾਜਨੀਤੀ ਦੇ ਖਿਡਾਰੀ ਆਪਣੀਆਂ ਮੁਫ਼ਤ ਦੀਆਂ ਰਿਓੜੀਆਂ ਲੈ ਕੇ ਬਾਹਰ ਨਿਕਲ ਆਉਂਦੇ ਹਨ। ਲੈ ਲਓ ਬਿਜਲੀ ਮੁਫ਼ਤ, ਲੈ ਲਓ ਪਾਣੀ ਮੁਫ਼ਤ, ਲੈ ਲਓ ਰਸੋਈ ਗੈਸ ਮੁਫ਼ਤ, ਲੈ ਲਓ ਲੈਪਟਾਪ, ਟੈਬਲੈਟ, ਸਾਈਕਲ ਤੇ ਸਮਾਰਟਫੋਨ। ਇਸ ਤੋਂ ਇਲਾਵਾ ਲਾਰਿਆਂ ਵਾਲੀਆਂ ਰਿਓੜੀਆਂ ਵੀ ਚੱਲਦੀਆਂ ਹਨ, ਜਿਵੇਂ ਨੌਕਰੀਆਂ ਦੇ ਵਾਅਦੇ, ਘਰ ਬਣਾਉਣ ਦੇ ਵਾਅਦੇ, ਫਸਲਾਂ ਲਈ ਬੋਨਸ। ਜਨਤਾ ਇਨ੍ਹਾਂ ਰਿਓੜੀਆਂ ਵੱਲ ਲਾਲਚੀ ਨਜ਼ਰ ਨਾਲ ਤੱਕਦੀ ਹੈ ਤੇ ਫਿਰ ਆਪਣਾ ਵੋਟ ਉਸ ਪਾਰਟੀ ਨੂੰ ਦੇ ਦਿੰਦੀ ਹੈ ਜੋ ਸਭ ਤੋਂ ਵੱਡੀ ਮੁੱਫਤ ਦੀ ਰਿਓੜੀ ਦਾ ਵਾਅਦਾ ਕਰਦੀ ਹੈ। ਇਸ ਲਾਲਚ ਵਿਚ ਜਨਤਾ ਆਪਣਾ ਜਮੀਰ ਵੀ ਵੇਚ ਦਿੰਦੀ ਹੈ। ਇੱਕ ਵਾਰ ਵੋਟ ਪੈ ਗਿਆ ਤਾਂ ਫਿਰ ਪੰਜ ਸਾਲ ਤੱਕ ਉਸੀ ਲਾਲਚੀ ਫੈਸਲੇ ਦਾ ਭੋਗ ਭੁਗਤਣਾ ਪੈਂਦਾ ਹੈ। ਇੱਕ ਵਿਅਕਤੀ ਦਾ ਲਾਲਚ ਸਾਰੇ ਸਮਾਜ ਲਈ ਨੁਕਸਾਨਦਾਇਕ ਬਣ ਜਾਂਦਾ ਹੈ। ਬਹੁ-ਗਿਣਤੀ ਵੋਟਰਾਂ ਨੇ ਗਲਤ ਪਾਰਟੀ ਚੁਣ ਲਈ ਤਾਂ ਫਿਰ ਪੂਰਾ ਸੂਬਾ ਉਸ ਗਲਤ ਫੈਸਲੇ ਦੀ ਕੀਮਤ ਚੁਕਾਉਂਦਾ ਹੈ। ਰੋਡ ਬਣਨ ਦੀ ਬਜਾਏ ਰਿਸ਼ਵਤਖੋਰੀ ਵਧਦੀ ਹੈ, ਹਸਪਤਾਲਾਂ ਵਿਚ ਦਵਾਈਆਂ ਦੀ ਬਜਾਏ ਲੀਡਰਾਂ ਦੀਆਂ ਤਸਵੀਰਾਂ ਲੱਗਦੀਆਂ ਹਨ ਤੇ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਉਨ੍ਹਾਂ ਨੂੰ ਰਾਜਨੀਤੀ ਦਾ ਪਾਠ ਪੜ੍ਹਾਇਆ ਜਾਂਦਾ ਹੈ।

ਪਰ ਕਦੀ ਕਿਸੇ ਨੇ ਇਹ ਸੋਚਿਆ ਹੈ ਕਿ ਇਨ੍ਹਾਂ ਮੁਫ਼ਤ ਦੀਆਂ ਰਿਓੜੀਆਂ ਦਾ ਖਰਚਾ ਕਿਥੋਂ ਆਉਂਦਾ ਹੈ? ਇਹ ਪੈਸਾ ਟੈਕਸ ਧਾਰਕਾਂ ਦੀਆਂ ਜੇਬਾਂ ਵਿਚੋਂ ਨਿਕਲਦਾ ਹੈ। ਉਹ ਲੋਕ ਜੋ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਨ, ਆਪਣੀ ਤਨਖ਼ਾਹ ਵਿਚੋਂ ਟੈਕਸ ਕੱਟਵਾਉਂਦੇ ਹਨ ਤੇ ਉਸ ਟੈਕਸ ਨੂੰ ਦੇਸ਼ ਦੇ ਵਿਕਾਸ ਲਈ ਵਰਤਣਾ ਚਾਹੀਦਾ ਹੈ। ਪਰ ਇਹ ਪੈਸਾ ਰਾਜਨੀਤਿਕ ਪਾਰਟੀਆਂ ਅਸਿੱਧੇ ਢੰਗ ਨਾਲ ਵੋਟ ਖਰੀਦਣ ਲਈ ਬਰਬਾਦ ਕਰ ਦਿੰਦੀਆਂ ਹਨ। ਇੱਕ ਤਰ੍ਹਾਂ ਨਾਲ ਟੈਕਸ ਧਾਰਕ ਆਪਣੀਆਂ ਆਪਣੀਆਂ ਰਿਓੜੀਆਂ ਪੈਸੇ ਨਾਲ ਖਰੀਦ ਰਿਹਾ ਹੈ ਤੇ ਫਿਰ ਉਸੇ ਰਿਓੜੀ ਨਾਲ ਠੱਗਿਆ ਵੀ ਜਾ ਰਿਹਾ ਹੈ। ਇਸ ਤੋਂ ਵੱਡੀ ਮਜ਼ਾਕੀ ਗੱਲ ਹੋਰ ਕੀ ਹੋ ਸਕਦੀ ਹੈ? ਰਾਜਨੀਤਿਕ ਪਾਰਟੀਆਂ ਸੱਤਾ ਵਿਚ ਆਉਣ ਤੋਂ ਬਾਅਦ ਵਿਕਾਸ ਦਾ ਨਾਅਰਾ ਤਾਂ ਲਾਉਂਦੀਆਂ ਹਨ, ਪਰ ਉਨ੍ਹਾਂ ਦਾ ਅਸਲ ਮਕਸਦ ਸੱਤਾ ਤੇ ਕਬਜ਼ਾ ਬਣਾਈ ਰੱਖਣਾ ਹੁੰਦਾ ਹੈ, ਲੋਕਾਂ ਦਾ ਵਿਕਾਸ ਨਹੀਂ। ਇਸ ਲਈ ਉਨ੍ਹਾਂ ਨੇ ਇੱਕ ਫਾਰਮੂਲਾ ਬਣਾ ਲਿਆ ਹੈ। ਪਹਿਲੇ ਚਾਰ ਸਾਲ ਲੋਕਾਂ ਤੇ ਰੱਜ ਕੇ ਤਸ਼ੱਦਦ ਕਰੋ। ਟੈਕਸ ਵਧਾਓ, ਭ੍ਰਿਸ਼ਟਾਚਾਰ ਨੂੰ ਫੁੱਲਣ ਦਿਓ, ਨੌਕਰੀਆਂ ਦੇ ਨਾਮ ਤੇ ਰਿਸ਼ਤੇਦਾਰੀਆਂ ਚਲਾਓ ਤੇ ਲੋਕਾਂ ਦੀਆਂ ਉਮੀਦਾਂ ਦਾ ਘਾਣ ਕਰੋ। ਲੋਕ ਰੋਂਦੇ-ਪਿੱਟਦੇ ਰਹਿਣ, ਤੁਸੀਂ ਆਪਣੀਆਂ ਗੱਡੀਆਂ ਤੇ ਬੰਗਲਿਆਂ ਦਾ ਆਨੰਦ ਲੈਂਦੇ ਰਹੋ। ਫਿਰ ਜਿਵੇਂ ਹੀ ਪੰਜਵਾਂ ਸਾਲ ਆਉਂਦਾ ਹੈ, ਅਚਾਨਕ ਸਰਕਾਰ ਨੂੰ ਸੂਬੇ ਦੀਆਂ ਸਾਰੀਆਂ ਕਮੀਆਂ ਇੱਕੋ ਵਾਰ ਨਜ਼ਰ ਆਉਣ ਲੱਗਦੀਆਂ ਹਨ। ਰਾਤੋਂ ਰਾਤ ਉਹ ਤਤਪਰਤਾ ਵਿਖਾਉਣ ਲੱਗਦੀ ਹੈ ਜਿਸ ਤਤਪਰਤਾ ਨੂੰ ਚਾਰ ਸਾਲ ਤੱਕ ਉਨ੍ਹਾਂ ਨੇ ਆਪਣੀਆਂ ਤਿਜੋਰੀਆਂ ਭਰਨ ਵਿਚ ਲਗਾਇਆ ਸੀ।

ਪੰਜਵੇਂ ਸਾਲ ਵਿਚ ਅਚਾਨਕ ਰੁਜ਼ਗਾਰ ਯੋਜਨਾਵਾਂ ਦੇ ਇਸ਼ਤਿਹਾਰ ਛਪਣ ਲੱਗਦੇ ਹਨ। ਨਵੀਆਂ ਨਵੀਆਂ ਸੜਕਾਂ ਦੀਆਂ ਬੁਨਿਆਦਾਂ ਰੱਖੀਆਂ ਜਾਣ ਲੱਗਦੀਆਂ ਹਨ। ਹਸਪਤਾਲਾਂ ਵਿਚ ਡਾਕਟਰਾਂ ਦੀ ਭਰਤੀ ਦਾ ਐਲਾਨ ਹੁੰਦਾ ਹੈ ਤੇ ਸਕੂਲਾਂ ਵਿਚ ਬੈਠਕਾਂ ਲੱਗਣ ਲੱਗਦੀਆਂ ਹਨ। ਪੂਰਾ ਸੂਬਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੌਜੂਦਾ ਸਰਕਾਰ ਦੀ ਰਾਤ ਦੀ ਨੀਂਦ ਵਿਚ ਵੀ ਸਿਰਫ਼ ਸੂਬੇ ਦਾ ਵਿਕਾਸ ਹੀ ਘੁੰਮ ਰਿਹਾ ਹੈ। ਪਰ ਇਹ ਤਤਪਰਤਾ ਬਹੁਤੀ ਵਾਰ ਝੋਲੀ ਚੱਕਾਂ ਲਈ ਹੁੰਦੀ ਹੈ। ਇਸ਼ਤਿਹਾਰ ਤਾਂ ਛਪ ਜਾਂਦੇ ਹਨ, ਪਰ ਨੌਕਰੀਆਂ ਉਨ੍ਹਾਂ ਲੋਕਾਂ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਰਿਸ਼ਤੇ ਸੱਤਾ ਧਾਰੀਆਂ ਨਾਲ ਹਨ। ਨਵੀਆਂ ਸੜਕਾਂ ਦੀਆਂ ਬੁਨਿਆਦਾਂ ਰੱਖੀਆਂ ਜਾਣ ਤੋਂ ਬਾਅਦ ਉਨ੍ਹਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਉਹ ਬੁਨਿਆਦਾਂ ਚੋਣਾਂ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ। ਲੋਕ ਇਸ ਤਮਾਸ਼ੇ ਨੂੰ ਵੇਖਦੇ ਹਨ ਤੇ ਫਿਰ ਵੀ ਉਮੀਦ ਰੱਖਦੇ ਹਨ, ਕਿਉਂਕਿ ਲਾਲਚ ਫਿਰ ਉਨ੍ਹਾਂ ਨੂੰ ਘੇਰ ਲੈਂਦਾ ਹੈ। ਇਸ ਤੋਂ ਵੱਡਾ ਵਿਅੰਗ ਹੋਰ ਕੀ ਹੋ ਸਕਦਾ ਹੈ ਕਿ ਤਰੱਕੀ ਅਤੇ ਵਿਕਾਸ ਵਾਲੀ ਸੋਚ ਸਰਕਾਰ ਨੂੰ ਸਿਰਫ਼ ਆਖਰੀ ਸਾਲ ਵਿਚ ਹੀ ਆਉਂਦੀ ਹੈ? ਚਾਰ ਸਾਲ ਤੱਕ ਉਹ ਲੋਕਾਂ ਨੂੰ ਇਹ ਭਰਮ ਵਿਚ ਰੱਖਦੀ ਹੈ ਕਿ ਉਨ੍ਹਾਂ ਕੋਲ ਸਮਾਂ ਨਹੀਂ, ਉਨ੍ਹਾਂ ਨੇ ਵੱਡੀਆਂ ਯੋਜਨਾਵਾਂ ਬਣਾਉਣੀਆਂ ਹਨ। ਫਿਰ ਆਖਰੀ ਸਾਲ ਵਿਚ ਉਹ ਉਨ੍ਹੀਆਂ ਯੋਜਨਾਵਾਂ ਨੂੰ ਇੱਕੋ ਵਾਰ ਲਾਗੂ ਕਰਨ ਦਾ ਡਰਾਮਾ ਰਚਦੀ ਹੈ ਜੋ ਚਾਰ ਸਾਲ ਪਹਿਲਾਂ ਵੀ ਲਾਗੂ ਕੀਤੀਆਂ ਜਾ ਸਕਦੀਆਂ ਸਨ। ਇਸ ਡਰਾਮੇ ਦਾ ਨਤੀਜਾ ਇਹ ਹੁੰਦਾ ਹੈ ਕਿ ਸੂਬਾ ਕਰਜ਼ੇ ਵਿਚ ਡੁੱਬ ਜਾਂਦਾ ਹੈ, ਟੈਕਸ ਧਾਰਕਾਂ ਦੀ ਜੇਬ ਖਾਲੀ ਹੋ ਜਾਂਦੀ ਹੈ ਤੇ ਲੋਕ ਫਿਰ ਵੀ ਉਸੇ ਪਾਰਟੀ ਨੂੰ ਵੋਟ ਦੇ ਦਿੰਦੇ ਹਨ ਜਿਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਇਸ ਲਈ ਇੱਕ ਸਾਲ ਦੀ ਸਰਕਾਰ ਵਾਲੀ ਤਜਵੀਜ਼ ਬਿਲਕੁਲ ਵਿਅੰਗਮਈ ਨਹੀਂ, ਸਗੋਂ ਅਸਲੀਅਤ ਤੋਂ ਬਹੁਤ ਨੇੜੇ ਹੈ। ਚੋਣਾਂ ਵਿਚ ਖਰਚਾ ਤਾਂ ਆਉਂਦਾ ਹੈ, ਪਰ ਇਹ ਖਰਚਾ ਉਸ ਲੁੱਟ ਦੇ ਮੁਕਾਬਲੇ ਬਹੁਤ ਘੱਟ ਹੈ ਜੋ ਚਾਰ ਸਾਲ ਵਿਚ ਹੁੰਦੀ ਹੈ। ਚਾਰ ਸਾਲ ਵਿਚ ਸਰਕਾਰਾਂ ਇੰਨਾ ਕਰਜ਼ਾ ਚੜ੍ਹਾ ਦਿੰਦੀਆਂ ਹਨ ਕਿ ਉਸ ਕਰਜ਼ੇ ਦਾ ਵਿਆਜ ਵੀ ਅਗਲੀਆਂ ਚਾਰ ਪੀੜ੍ਹੀਆਂ ਭਰਦੀਆਂ ਹਨ। ਇਸ ਲਈ ਹਰ ਸਾਲ ਚੋਣਾਂ ਕਰਵਾਉਣਾ ਭਾਵੇਂ ਮਹਿੰਗਾ ਲੱਗੇ, ਪਰ ਇਹ ਖਰਚਾ ਝੱਲਿਆ ਜਾ ਸਕਦਾ ਹੈ। ਇੱਕ ਸਾਲ ਵਿਚ ਸਰਕਾਰ ਕੋਲ ਵਿਕਾਸ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ। ਉਸ ਨੂੰ ਇੱਕੋ ਵਾਰ ਵਿਕਾਸ ਕਰਕੇ ਦਿਖਾਉਣਾ ਪਵੇਗਾ। ਜੇ ਉਹ ਕੰਮ ਕਰਕੇ ਦਿਖਾਉਂਦੀ ਹੈ ਤਾਂ ਲੋਕ ਉਸ ਨੂੰ ਅਗਲੇ ਸਾਲ ਵੀ ਮੌਕਾ ਦੇ ਦੇਣਗੇ। ਇਸ ਤਰ੍ਹਾਂ ਇੱਕ ਲੜੀ ਚੱਲਦੀ ਰਹੇਗੀ, ਜਿਸ ਵਿਚ ਸਰਕਾਰਾਂ ਚਾਹੇ ਮਜਬੂਰੀ ਵਿਚ ਚਾਹੇ ਖੁਸ਼ੀ ਨਾਲ ਸੂਬੇ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਮਜਬੂਰ ਹੋ ਜਾਣਗੀਆਂ।

ਇਹ ਵਿਅੰਗ ਉਸ ਵਿਅਕਤੀ ਲਈ ਹੈ ਜੋ ਚੋਣਾਂ ਵੇਲੇ ਰਿਓੜੀਆਂ ਲੈ ਕੇ ਆਪਣਾ ਭਵਿੱਖ ਵੇਚਦਾ ਹੈ। ਇਹ ਉਸ ਸਰਕਾਰ ਲਈ ਹੈ ਜੋ ਚਾਰ ਸਾਲ ਲੋਕਾਂ ਨੂੰ ਲੁੱਟਦੀ ਹੈ ਤੇ ਇੱਕ ਸਾਲ ਵਿਚ ਡਰਾਮਾ ਰਚਦੀ ਹੈ। ਇਹ ਉਸ ਟੈਕਸ ਧਾਰਕ ਲਈ ਹੈ ਜੋ ਆਪਣੀ ਮਿਹਨਤ ਨਾਲ ਕਮਾਇਆ ਪੈਸਾ ਰਾਜਨੀਤੀ ਦੀਆਂ ਰਿਓੜੀਆਂ ਵਿਚ ਬਰਬਾਦ ਹੁੰਦਾ ਵੇਖਦਾ ਹੈ। ਜੇਕਰ ਇਸ ਤਜਵੀਜ਼ ਨੂੰ ਲਾਗੂ ਕੀਤਾ ਗਿਆ ਤਾਂ ਭਾਰਤ ਦੇ ਹਰ ਸੂਬੇ ਵਿਚ ਵਿਕਾਸ ਇੱਕ ਲਾਜ਼ਮੀ ਗੱਲ ਬਣ ਜਾਵੇਗੀ। ਸਰਕਾਰਾਂ ਨੂੰ ਹਰ ਸਾਲ ਇਹ ਸਾਬਤ ਕਰਨਾ ਪਵੇਗਾ ਕਿ ਉਨ੍ਹਾਂ ਨੇ ਲੋਕਾਂ ਲਈ ਕੀ ਕੀਤਾ ਹੈ। ਲਾਲਚੀ ਵੋਟਰ ਵੀ ਇੱਕ ਵਾਰ ਫਿਰ ਸੋਚੇਗਾ ਕਿ ਉਸ ਨੂੰ ਰਿਓੜੀਆਂ ਤੋਂ ਉਪਰ ਉਠ ਕੇ ਵਿਕਾਸ ਵੱਲ ਵੇਖਣਾ ਚਾਹੀਦਾ ਹੈ। ਇਸ ਲਈ ਆਓ ਇਸ ਵਿਅੰਗ ਨੂੰ ਅਸਲੀਅਤ ਬਣਾਈਏ। ਜੇ ਤਰੱਕੀ ਚਾਹੀਦੀ ਹੈ ਤਾਂ ਸਰਕਾਰ ਚੁਣੋ ਇੱਕ ਸਾਲ ਦੀ। ਫਿਰ ਦੇਖੋ ਕਿ ਇੱਕ ਸਾਲ ਵਿਚ ਉਹ ਕੀ ਕਰਦੀ ਹੈ ਜੋ ਪੰਜ ਸਾਲ ਵਿਚ ਨਹੀਂ ਕਰ ਸਕੀ। ਇਹ ਤਜਵੀਜ਼ ਨਾ ਤਾਂ ਰਾਜਨੀਤੀ ਨੂੰ ਖਤਮ ਕਰਦੀ ਹੈ ਤੇ ਨਾ ਹੀ ਲੋਕਤੰਤਰ ਨੂੰ ਖਤਮ ਕਰਦੀ ਹੈ। ਇਹ ਤਾਂ ਉਸ ਲੋਕਤੰਤਰ ਨੂੰ ਸਾਫ਼ ਕਰਦੀ ਹੈ ਜੋ ਮੁੱਫਤ ਦੀਆਂ ਰਿਓੜੀਆਂ ਤੇ ਚੱਲ ਰਿਹਾ ਹੈ। ਇੱਕ ਸਾਲ ਦੀ ਸਰਕਾਰ ਉਸ ਲੋਕਤੰਤਰ ਦੀ ਅਸਲ ਰੂਹ ਬਣ ਸਕਦੀ ਹੈ ਜਿਸ ਵਿਚ ਲੋਕ ਆਪਣੇ ਫੈਸਲੇ ਦੀ ਕੀਮਤ ਤੁਰੰਤ ਚੁਕਾਉਂਦੇ ਹਨ ਤੇ ਰਾਜਨੀਤੀ ਵੀ ਆਪਣੀ ਜ਼ਿੰਮੇਵਾਰੀ ਤੁਰੰਤ ਨਿਭਾਉਂਦੀ ਹੈ। ਇਸ ਤੋਂ ਵੱਡੀ ਤਰੱਕੀ ਹੋਰ ਕੀ ਹੋ ਸਕਦੀ ਹੈ?

ਕੀ ਅਸੀਂ ਸੱਚਮੁੱਚ ਭਾਰਤ ਦਾ ਹਿੱਸਾ ਹਾਂ….?
ਭਾਰਤ ਵਿੱਚ ਵੱਸਦੇ ਲੋਕਾਂ ਵਿੱਚ ਰਾਸ਼ਟਰੀ ਏਕਤਾ ਅਤੇ ਵਫ਼ਾਦਾਰੀ ਦਾ ਸਵਾਲ ਅਕਸਰ ਉੱਠਦਾ ਰਹਿੰਦਾ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਘਟਨਾਵਾਂ ਨੂੰ ਲੈ ਕੇ ਦੇਸ਼ ਅੰਦਰ ਵੱਖ-ਵੱਖ ਵਰਗਾਂ ਵੱਲੋਂ ਪ੍ਰਤੀਕਿਰਿਆਵਾਂ ਵਿਖਾਈਆਂ ਜਾਂਦੀਆਂ ਹਨ। ਹਾਲ ਹੀ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖਾਮਨਈ ਦੀ ਮੌਤ ਨੇ ਇੱਕ ਵਾਰ ਫਿਰ ਇਸ ਸਵਾਲ ਨੂੰ ਤਾਜ਼ਾ ਕਰ ਦਿੱਤਾ ਹੈ। ਖਾਮਨਈ ਦੀ ਮੌਤ ਇੱਕ ਅੰਤਰਰਾਸ਼ਟਰੀ ਸੰਘਰਸ਼ ਵਿੱਚ ਹੋਈ, ਜਿੱਥੇ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਉੱਤੇ ਹਮਲੇ ਕੀਤੇ। ਇਹ ਘਟਨਾ ਇਰਾਨ ਵਿੱਚ ਵਾਪਰੀ, ਪਰ ਭਾਰਤ ਵਿੱਚ ਇੱਕ ਵਿਸ਼ੇਸ਼ ਵਰਗ, ਖਾਸ ਕਰਕੇ ਸ਼ੀਆ ਮੁਸਲਿਮ ਭਾਈਚਾਰੇ ਵੱਲੋਂ ਇਸ ਨੂੰ ਲੈ ਕੇ ਵੱਡੇ ਪੱਧਰ ਉੱਤੇ ਸੋਗ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਨਵੀਂ ਦਿੱਲੀ ਵਿੱਚ ਇਰਾਨ ਕਲਚਰਲ ਹਾਊਸ ਵਿਖੇ ਹਜ਼ਾਰਾਂ ਲੋਕਾਂ ਨੇ ਮੋਮਬੱਤੀਆਂ ਨਾਲ ਸ਼ਰਧਾਂਜਲੀ ਦਿੱਤੀ, ਜਦਕਿ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਸੈਂਕੜੇ ਲੋਕ ਕਾਲੇ ਕੱਪੜੇ ਪਾ ਕੇ ਇਬਨੇ ਖਾਤੂਨ ਦੀ ਕਬਰ ਨੇੜੇ ਇਕੱਠੇ ਹੋਏ ਅਤੇ ਅਮਰੀਕਾ ਵਿਰੋਧੀ ਨਾਅਰੇ ਲਗਾਏ। ਲਖਨਊ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੋਗ ਸਭਾ ਕੀਤੀ, ਜਿੱਥੇ ਸੁੰਨੀ ਅਤੇ ਸ਼ੀਆ ਇੱਕਠੇ ਨਜ਼ਰ ਆਏ। ਇਹ ਸੋਗ ਨਾ ਸਿਰਫ਼ ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਸੀ, ਸਗੋਂ ਮਹਾਰਾਸ਼ਟਰ, ਬਿਹਾਰ ਅਤੇ ਕੇਰਲ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਵੀ ਵਿਖਾਈ ਦਿੱਤਾ। ਪਰ ਇਸ ਸੋਗ ਨੂੰ ਵੇਖ ਕੇ ਸਵਾਲ ਉੱਠਦਾ ਹੈ ਕਿ ਕੀ ਇਹ ਵਰਗ ਭਾਰਤ ਨੂੰ ਆਪਣਾ ਦੇਸ਼ ਮੰਨਦਾ ਵੀ ਹੈ ਜਾਂ ਨਹੀਂ?

ਖਾਮਨਈ ਦੀ ਮੌਤ ਤਾਂ ਇੱਕ ਯੁੱਧ ਵਿੱਚ ਹੋਈ, ਜਿੱਥੇ ਇਰਾਨ ਨੇ ਇਜ਼ਰਾਈਲ ਅਤੇ ਅਮਰੀਕਾ ਨਾਲ ਟਕਰਾਅ ਵਧਾਇਆ। ਇਹ ਦੋ ਦੇਸ਼ਾਂ ਦੀ ਆਪਸੀ ਲੜਾਈ ਸੀ, ਪਰ ਭਾਰਤ ਵਿੱਚ ਇਸ ਨੂੰ ਲੈ ਕੇ ਅਜਿਹਾ ਸੋਗ ਮਨਾਇਆ ਗਿਆ ਜਿਵੇਂ ਕੋਈ ਨਿੱਜੀ ਨੁਕਸਾਨ ਹੋਇਆ ਹੋਵੇ। ਇਸ ਵਰਗ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਖਾਮਨਈ ਦੁਆਰਾ, ਇਰਾਨ ਇੱਕ ਪ੍ਰਾਚੀਨ ਦੇਸ਼ ਪਰਸ਼ੀਆ ਉੱਤੇ ਜ਼ਬਰਦਸਤੀ ਕਬਜ਼ਾ ਕੀਤਾ ਅਤੇ ਇਸਲਾਮ ਨੂੰ ਜ਼ਬਰੀ ਥੋਪ ਕੇ ਰੱਖਿਆ। ਖਾਮਨਈ ਦੇ ਰਾਜ ਵਿੱਚ ਅਜਿਹੇ ਕਾਨੂੰਨ ਬਣਾਏ ਗਏ ਜੋ ਇਨਸਾਨੀ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਸਨ। ਔਰਤਾਂ ਉੱਤੇ ਸਖ਼ਤ ਪਾਬੰਦੀਆਂ, ਵਿਰੋਧੀਆਂ ਨੂੰ ਫਾਂਸੀਆਂ ਅਤੇ ਅੱਤਿਆਚਾਰ ਜੋ ਸਮਾਜ ਨੂੰ ਡਰ ਵਿੱਚ ਰੱਖਦੇ ਸਨ। ਇਰਾਨ ਵਿੱਚ ਖੁਦ ਲੋਕ ਖਾਮਨਈ ਦੇ ਵਿਰੋਧ ਵਿੱਚ ਉੱਠ ਖੜ੍ਹੇ ਹੋਏ ਸਨ, ਪਰ ਭਾਰਤ ਵਿੱਚ ਇਸ ਵਰਗ ਵੱਲੋਂ ਉਸ ਨੂੰ ਇੱਕ ਨਾਇਕ ਵਾਂਗ ਮਨਾਇਆ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦੀ ਵਫ਼ਾਦਾਰੀ ਹੈ ਜਿੱਥੇ ਦੂਰ ਵੱਸਦੇ ਧਾਰਮਿਕ ਨੇਤਾ ਦੀ ਮੌਤ ਉੱਤੇ ਅਜਿਹਾ ਸੋਗ ਹੋਵੇ, ਪਰ ਆਪਣੇ ਦੇਸ਼ ਦੇ ਮਸਲਿਆਂ ਉੱਤੇ ਚੁੱਪੀ?

ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ 2025 ਵਿੱਚ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਰਾਹੀਂ ਪਾਕਿਸਤਾਨ ਉੱਤੇ ਹਮਲਾ ਕੀਤਾ, ਜੋ ਕਿ ਪਹਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਸੀ, ਤਾਂ ਇਸ ਵਰਗ ਨਾਲ ਸੰਬੰਧਿਤ ਕਈ ਲੋਕਾਂ ਅਤੇ ਨੇਤਾਵਾਂ ਨੇ ਇਸ ਨੂੰ ਵਿਰੋਧ ਕੀਤਾ। ਉਸ ਹਮਲੇ ਵਿੱਚ 26 ਨਿਰਦੋਸ਼ ਸੈਲਾਨੀ ਮਾਰੇ ਗਏ ਸਨ, ਜਿਸ ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੇ ਅੰਜਾਮ ਦਿੱਤਾ। ਭਾਰਤ ਨੇ ਨੌਂ ਅੱਤਵਾਦੀ ਕੈਂਪਾਂ ਉੱਤੇ ਮਿਜ਼ਾਈਲ ਹਮਲੇ ਕੀਤੇ, ਪਰ ਇਸ ਵਰਗ ਵਿੱਚੋਂ ਕਈਆਂ ਨੇ ਇਸ ਨੂੰ ‘ਯੁੱਧ ਦੀ ਸਾਜ਼ਿਸ਼’ ਕਹਿ ਕੇ ਵਿਰੋਧ ਕੀਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ, ਜਿਵੇਂ ਭਾਰਤ ਨੇ ਕੋਈ ਗਲਤੀ ਕੀਤੀ ਹੋਵੇ। ਪਾਕਿਸਤਾਨ ਨੇ ਵੀ ਜਵਾਬੀ ਹਮਲੇ ਕੀਤੇ, ਜਿਸ ਨਾਲ ਸੰਘਰਸ਼ ਵਧਿਆ, ਪਰ ਇਸ ਵਰਗ ਨੇ ਭਾਰਤ ਦੇ ਫੈਸਲੇ ਨੂੰ ਹੀ ਨਿਸ਼ਾਨਾ ਬਣਾਇਆ। ਇਹ ਵੀ ਨੋਟ ਕੀਤਾ ਗਿਆ ਕਿ ਕਈ ਮੁਸਲਿਮ ਨੇਤਾਵਾਂ ਨੇ ਭਾਰਤ-ਪਾਕਿਸਤਾਨ ਸੰਘਰਸ਼ ਨੂੰ ‘ਮੁਸਲਿਮ ਵਿਰੋਧੀ’ ਕਹਿ ਕੇ ਪੇਸ਼ ਕੀਤਾ, ਜਦਕਿ ਇਹ ਅੱਤਵਾਦ ਵਿਰੋਧੀ ਕਾਰਵਾਈ ਸੀ।

ਪਰ ਜਦੋਂ ਗੁਆਂਢੀ ਮੁਲਕਾਂ ਵਿੱਚ ਘੱਟ ਗਿਣਤੀਆਂ ਨਾਲ ਅਮਾਨਵੀ ਵਿਹਾਰ ਹੁੰਦਾ ਹੈ, ਤਾਂ ਇਹ ਵਰਗ ਚੁੱਪ ਰਹਿੰਦਾ ਹੈ। ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀ ਨੂੰ ਨਿੱਤ ਦੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜ਼ਬਰੀ ਧਰਮ ਪਰਿਵਰਤਨ, ਅਗਵਾ ਅਤੇ ਵਿਆਹ, ਮੰਦਰਾਂ ਉੱਤੇ ਹਮਲੇ। ਬੰਗਲਾਦੇਸ਼ ਵਿੱਚ ਵੀ ਹਿੰਦੂਆਂ ਉੱਤੇ ਹਿੰਸਾ ਅਤੇ ਜ਼ਮੀਨਾਂ ਖੋਹਣ ਦੇ ਮਾਮਲੇ ਆਮ ਹਨ, ਖਾਸ ਕਰਕੇ ਸ਼ੇਖ ਹਸੀਨਾ ਦੇ ਸੱਤਾ ਤੋਂ ਜਾਣ ਤੋਂ ਬਾਅਦ। ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ, ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਵਧੀਆਂ ਹਨ, ਜਿੱਥੇ ਉਨ੍ਹਾਂ ਨੂੰ ਵਿਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਧਿਕਾਰ ਛਿੱਕੇ ਉੱਤੇ ਟੰਗੇ ਹਨ। ਪਾਕਿਸਤਾਨ ਵਿੱਚ ਹਿੰਦੂ ਔਰਤਾਂ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ਰੋਜ਼ਾਨਾ ਵਾਪਰਦੇ ਹਨ  ਅਤੇ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ। ਪਰ ਭਾਰਤ ਵਿੱਚ ਇਸ ਵਰਗ ਵੱਲੋਂ ਇਨ੍ਹਾਂ ਘਟਨਾਵਾਂ ਉੱਤੇ ਕੋਈ ਵੱਡਾ ਰੋਸ ਜਾਂ ਪ੍ਰਦਰਸ਼ਨ ਨਹੀਂ ਵਿਖਾਈ ਦਿੰਦਾ। ਉਹ ਆਪਣੇ ਬੁੱਲ ਸੀਲ ਲੈਂਦੇ ਹਨ, ਜਿਵੇਂ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਕਿਸ ਤਰ੍ਹਾਂ ਦਾ ਭਾਈਚਾਰਾ ਹੈ?

ਹੋਰ ਮੁਲਕਾਂ ਵਿੱਚ ਵੱਸਦੇ ਭਾਰਤੀਆਂ ਉੱਤੇ ਤਸ਼ੱਦਦ ਹੋਵੇ ਤਾਂ ਵੀ ਇਹ ਵਰਗ ਚੁੱਪ ਰਹਿੰਦਾ ਹੈ। ਉਦਾਹਰਨ ਵਜੋਂ, ਅਫਗਾਨਿਸਤਾਨ ਜਾਂ ਪਾਕਿਸਤਾਨ ਵਿੱਚ ਭਾਰਤੀ ਨਾਗਰਿਕਾਂ ਜਾਂ ਹਿੰਦੂਆਂ ਉੱਤੇ ਹਮਲੇ ਹੁੰਦੇ ਹਨ, ਪਰ ਇਸ ਵਰਗ ਵੱਲੋਂ ਕੋਈ ਸੋਗ ਜਾਂ ਰੋਸ ਨਹੀਂ ਪ੍ਰਗਟ ਕੀਤਾ ਜਾਂਦਾ। ਪਰ ਜਦੋਂ ਸੱਤ ਸਮੁੰਦਰ ਪਾਰ ਆਪਣੇ ਧਾਰਮਿਕ ਵਰਗ ਨਾਲ ਜੁੜੇ ਵਿਅਕਤੀ ਦੀ ਮੌਤ ਹੋ ਜਾਵੇ, ਤਾਂ ਅਜਿਹਾ ਸੋਗ ਮਨਾਇਆ ਜਾਂਦਾ ਹੈ ਜਿਵੇਂ ਆਪਣਾ ਕੋਈ ਨਿੱਜੀ ਵਿਛੋੜਾ ਹੋਇਆ ਹੋਵੇ। ਖਾਮਨਈ ਦੀ ਮੌਤ ਉੱਤੇ ਨਵੀਂ ਦਿੱਲੀ ਅਤੇ ਹੈਦਰਾਬਾਦ ਵਿੱਚ ਵਿਖਾਈ ਗਈ ਭਾਵਨਾਤਮਕ ਪ੍ਰਤੀਕਿਰਿਆ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਇਹ ਦੋਗਲਾ ਵਿਹਾਰ ਕਿੱਥੋਂ ਆਉਂਦਾ ਹੈ? ਕੀ ਇਹ ਧਾਰਮਿਕ ਨਿਸ਼ਠਾ ਹੈ ਜਾਂ ਰਾਸ਼ਟਰੀ ਵਫ਼ਾਦਾਰੀ ਵਿੱਚ ਕਮੀ?

ਇਸ ਵਿਹਾਰ ਨੂੰ ਵਿਰੋਧ ਕਰਨ ਉੱਤੇ ਇਹ ਵਰਗ ਤੁਰੰਤ ਘੱਟ ਗਿਣਤੀ ਵਾਲਾ ਕਾਰਡ ਖੇਡਦਾ ਹੈ। ਉਹ ਕਹਿੰਦੇ ਹਨ ਕਿ ਭਾਰਤ ਵਿੱਚ ਉਨ੍ਹਾਂ ਨਾਲ ਬੇਗਾਨਿਆਂ ਵਾਂਗ ਵਿਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਰ ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ 1947 ਵਿੱਚ ਦੇਸ਼ ਦਾ ਬਟਵਾਰਾ ਧਰਮ ਦੇ ਅਧਾਰ ਉੱਤੇ ਹੋਇਆ ਸੀ। ਪਾਕਿਸਤਾਨ ਬਣਨ ਤੋਂ ਬਾਅਦ ਵੀ ਜੋ ਲੋਕ ਭਾਰਤ ਵਿੱਚ ਰਹੇ, ਉਨ੍ਹਾਂ ਨੂੰ ਪੂਰੀ ਆਜ਼ਾਦੀ ਅਤੇ ਅਧਿਕਾਰ ਮਿਲੇ। ਭਾਰਤ ਨੇ ਆਪਣੇ ਸੰਵਿਧਾਨ ਵਿੱਚ ਧਰਮ ਨਿਰਪੱਖਤਾ ਨੂੰ ਅਪਣਾਇਆ, ਪਰ ਇਸ ਵਰਗ ਨੇ ਬਾਕੀ ਭਾਰਤੀਆਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਭਾਰਤ ਵਿੱਚ ਕੋਈ ਘਟਨਾ ਵਾਪਰੇ, ਜਿਵੇਂ ਕਸ਼ਮੀਰ ਵਿੱਚ ਅੱਤਵਾਦ ਵਰਗੇ ਦੁਖਾਂਤ, ਤਾਂ ਇਸ ਵਰਗ ਨੂੰ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਲੱਗਦਾ। ਉਹ ਆਪਣੇ ਧਾਰਮਿਕ ਨੇਤਾਵਾਂ ਅਤੇ ਮੁਲਕਾਂ ਨੂੰ ਪਹਿਲ ਦਿੰਦੇ ਹਨ, ਜਿੱਥੇ ਉਨ੍ਹਾਂ ਦਾ ਵਰਗ ਬਹੁਮਤ ਵਿੱਚ ਹੈ। ਇਹ ਦੋਹਰੀ ਮਾਨਸਿਕਤਾ ਕਿੱਥੋਂ ਆਉਂਦੀ ਹੈ? ਕੀ ਇਹ ਧਾਰਮਿਕ ਸਿੱਖਿਆਵਾਂ ਕਰਕੇ ਹੈ ਜਾਂ ਰਾਜਨੀਤਿਕ ਲਾਭ ਲਈ? ਭਾਰਤ ਵਿੱਚ ਰਹਿੰਦੇ ਹੋਏ ਵੀ ਇਸ ਵਰਗ ਨੇ ਆਪਣੇ ਆਲੇ-ਦੁਆਲੇ ਨੂੰ ਧਾਰਮਿਕ ਨਜ਼ਰੀਏ ਨਾਲ ਵੇਖਿਆ ਹੈ, ਜਿਸ ਕਰਕੇ ਰਾਸ਼ਟਰੀ ਮਸਲਿਆਂ ਉੱਤੇ ਉਨ੍ਹਾਂ ਦੀ ਪ੍ਰਤੀਕਿਰਿਆ ਵੱਖਰੀ ਰਹਿੰਦੀ ਹੈ। ਪਰ ਖਾਮਨਈ ਦੀ ਮੌਤ ਉੱਤੇ ਭਾਰਤ ਸਰਕਾਰ ਨੇ ਚੁੱਪੀ ਅਪਣਾਈ, ਜਿਸ ਨੂੰ ਕਈ ਨੇ ਭਾਰਤ ਦੇ ਰਾਜਨੀਤਿਕ ਹਿੱਤਾਂ ਨਾਲ ਜੋੜ ਕੇ ਵੇਖਿਆ। ਪਰ ਇਸ ਵਰਗ ਨੇ ਆਪਣੇ ਪੱਧਰ ਉੱਤੇ ਵੱਡੇ ਪ੍ਰਦਰਸ਼ਨ ਕੀਤੇ, ਜੋ ਰਾਸ਼ਟਰੀ ਏਕਤਾ ਨੂੰ ਪ੍ਰਭਾਵਿਤ ਕਰਦੇ ਹਨ।

ਅੰਤ ਵਿੱਚ, ਇਹ ਸਵਾਲ ਆਉਂਦਾ ਹੈ ਕਿ ਕੀ ਅਸੀਂ ਸੱਚਮੁੱਚ ਭਾਰਤ ਦਾ ਹਿੱਸਾ ਹਾਂ? ਜੇਕਰ ਹਾਂ, ਤਾਂ ਪਹਿਲੀ ਪ੍ਰਾਥਮਿਕਤਾ ਭਾਰਤ ਨੂੰ ਹੋਣੀ ਚਾਹੀਦੀ ਹੈ। ਪਰ ਜੇਕਰ ਹਰ ਘਟਨਾ ਨੂੰ ਧਾਰਮਿਕ ਚਸ਼ਮੇ ਨਾਲ ਵੇਖ ਕੇ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਅਤੇ ਵਿਦੇਸ਼ੀ ਮੁਲਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਤਾਂ ਇਹ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਭਾਰਤ ਨੂੰ ਏਕਤਾ ਦੀ ਲੋੜ ਹੈ, ਜਿੱਥੇ ਹਰ ਵਰਗ ਰਾਸ਼ਟਰ ਨੂੰ ਸਭ ਤੋਂ ਉੱਪਰ ਰੱਖੇ। ਜੇਕਰ ਇਹ ਨਹੀਂ ਹੁੰਦਾ, ਤਾਂ ਸਵਾਲ ਬਣਦਾ ਹੈ ਕਿ ਅਸਲ ਵਿੱਚ ਅਸੀਂ ਕਿਸ ਦੇ ਵਫ਼ਾਦਾਰ ਹਾਂ, ਧਰਮ ਜਾਂ ਦੇਸ਼? ਇਹ ਵਿਚਾਰ ਵਟਾਂਦਰੇ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੋਗਲੀਆਂ ਪ੍ਰਤੀਕਿਰਿਆਵਾਂ ਨੂੰ ਰੋਕਿਆ ਜਾ ਸਕੇ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਸਮਾਜ ਅਤੇ ਦੇਸ਼ ਲਈ ਸਭ ਤੋਂ ਵੱਡਾ ਅੰਦਰੂਨੀ ਖਤਰਾ–ਅਰਬਨ ਨੈਕਸਲ
ਭਾਰਤ ਵਰਗੇ ਵਿਸ਼ਾਲ ਲੋਕਤੰਤਰ ਵਿੱਚ ਅੰਦਰੂਨੀ ਸੁਰੱਖਿਆ ਦਾ ਸਭ ਤੋਂ ਵੱਡਾ ਖ਼ਤਰਾ ਅੱਜ ਕੱਲ੍ਹ “ਅਰਬਨ ਨੈਕਸਲ” ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਹ ਉਹ ਸ਼ਹਿਰੀ ਬੁੱਧੀਜੀਵੀ, ਐਕਟਿਵਿਸਟ, ਲੇਖਕ, ਪੱਤਰਕਾਰ, ਵਕੀਲ ਅਤੇ ਅਧਿਆਪਕ ਹਨ ਜੋ ਖੁੱਲ੍ਹੇ ਤੌਰ ਤੇ ਹਥਿਆਰ ਨਹੀਂ ਚੁੱਕਦੇ, ਪਰ ਆਪਣੀਆਂ ਲਿਖਤਾਂ, ਭਾਸ਼ਣਾਂ, ਸੋਸ਼ਲ ਮੀਡੀਆ ਅਤੇ ਸੰਗਠਨਾਤਮਕ ਸ਼ਕਤੀ ਰਾਹੀਂ ਮਾਓਵਾਦੀ-ਨੈਕਸਲਵਾਦੀ ਵਿਚਾਰਧਾਰਾ ਨੂੰ ਸਮਾਜ ਵਿੱਚ ਫੈਲਾਉਂਦੇ ਹਨ। ਇਹ ਲੋਕ ਦੇਸ਼ ਦੀਆਂ ਸਾਰੀਆਂ ਸਹੂਲਤਾਂ–ਸਿੱਖਿਆ, ਸਿਹਤ, ਸੁਰੱਖਿਆ, ਆਜ਼ਾਦੀ ਦਾ ਲਾਭ ਲੈਂਦੇ ਹਨ ਪਰ ਉਨ੍ਹਾਂ ਦਾ ਦਿਲ ਅਤੇ ਦਿਮਾਗ ਬਾਹਰੀ ਦੁਸ਼ਮਣ ਦੇਸ਼ਾਂ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲਿਆ ਹੋਇਆ ਹੁੰਦਾ ਹੈ। ਇਹ ਅਰਬਨ ਨੈਕਸਲ ਸਮਾਜ ਅਤੇ ਦੇਸ਼ ਲਈ ਸਭ ਤੋਂ ਖ਼ਤਰਨਾਕ ਹਨ ਕਿਉਂਕਿ ਇਹ ਬਾਹਰੋਂ ਦਿਸਦੇ ਤਾਂ ਬੁੱਧੀਜੀਵੀ ਹਨ ਪਰ ਅੰਦਰੋਂ ਦੇਸ਼ ਦੀ ਜੜ੍ਹ ਖੋਦਣ ਵਾਲੇ ਵਿਨਾਸ਼ਕਾਰੀ ਕੀੜੇ ਹਨ।

ਅਰਬਨ ਨੈਕਸਲਾਂ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਸਿੱਧੇ ਹਥਿਆਰ ਨਹੀਂ ਚੁੱਕਦੇ, ਇਸ ਲਈ ਇਹ ਕਾਨੂੰਨ ਦੀਆਂ ਅੱਖਾਂ ਵਿੱਚ ਆਸਾਨੀ ਨਾਲ ਬਚ ਜਾਂਦੇ ਹਨ। ਪਰ ਇਹ ਜੰਗਲ ਵਿੱਚ ਬੰਦੂਕ ਚੁੱਕਣ ਵਾਲੇ ਨੈਕਸਲਾਂ ਨੂੰ ਬੌੱਧਿਕ, ਵਿੱਤੀ ਅਤੇ ਸਮਾਜਿਕ ਸਹਾਰਾ ਦਿੰਦੇ ਹਨ। ਜਦੋਂ ਵੀ ਸੁਰੱਖਿਆ ਬਲ ਕਿਸੇ ਵੱਡੇ ਨੈਕਸਲੀ ਨੂੰ ਮਾਰਦੇ ਹਨ ਤਾਂ ਸ਼ਹਿਰਾਂ ਵਿੱਚ ਇਹੀ ਅਰਬਨ ਨੈਕਸਲ ਸੜਕਾਂ ਤੇ ਉਤਰ ਕੇ ਮੋਮਬੱਤੀਆਂ ਜਗਾਉਂਦੇ ਹਨ, ਧਰਨੇ ਦਿੰਦੇ ਹਨ ਅਤੇ ਮੀਡੀਆ ਵਿੱਚ ਉਸ ਨੂੰ “ਸਮਾਜ ਸੁਧਾਰਕ” ਜਾਂ “ਆਦਿਵਾਸੀ ਹੱਕਾਂ ਦਾ ਰਾਖਾ” ਦੱਸਦੇ ਹਨ। ਉਦਾਹਰਨ ਵਜੋਂ ਹਾਲ ਹੀ ਵਿੱਚ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਨੇ ਵੱਡੇ ਮਾਓਵਾਦੀ ਆਗੂ ਹਿਡਮਾ ਨੂੰ ਮਾਰ ਗਿਰਾਇਆ। ਇਸ ਤੋਂ ਬਾਅਦ ਦਿੱਲੀ, ਮੁੰਬਈ, ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿੱਚ ਅਰਬਨ ਨੈਕਸਲਾਂ ਨੇ ਹਿਡਮਾ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ, ਉਸ ਨੂੰ “ਸ਼ਹੀਦ” ਕਿਹਾ ਅਤੇ ਸੁਰੱਖਿਆ ਬਲਾਂ ‘ਤੇ “ਰਾਜ ਵਿੱਚ ਦਹਿਸ਼ਤ ਫੈਲਾਉਣ” ਦਾ ਇਲਜ਼ਾਮ ਲਗਾਇਆ। ਇਹ ਉਹੀ ਹਿਡਮਾ ਸੀ ਜਿਸ ਦੇ ਹੁਕਮਾਂ ਤੇ ਸੈਂਕੜੇ ਜਵਾਨ ਸ਼ਹੀਦ ਹੋਏ, ਸਕੂਲ ਉਡਾਏ ਗਏ, ਰੇਲਵੇ ਪਟੜੀਆਂ ਉਖਾੜੀਆਂ ਗਈਆਂ ਅਤੇ ਵਿਕਾਸ ਦੀ ਹਰ ਕੋਸ਼ਿਸ਼ ਨੂੰ ਖ਼ੂਨ ਨਾਲ ਰੋਕਿਆ ਗਿਆ। ਫਿਰ ਵੀ ਅਰਬਨ ਨੈਕਸਲਾਂ ਲਈ ਉਹ “ਹੀਰੋ” ਸੀ। ਇਸ ਤੋਂ ਵੱਡੀ ਦੇਸ਼ਧ੍ਰੋਹੀ ਸੋਚ ਕੀ ਹੋ ਸਕਦੀ ਹੈ?

ਅਰਬਨ ਨੈਕਸਲਾਂ ਦੀ ਦੂਜੀ ਵੱਡੀ ਖ਼ਤਰਨਾਕ ਗਤੀਵਿਧੀ, ਵਿਦੇਸ਼ੀ ਮੁੱਦਿਆਂ ਨੂੰ ਭਾਰਤ ਵਿੱਚ ਲਿਆ ਕੇ ਸਮਾਜ ਨੂੰ ਵੰਡਣਾ ਹੈ । ਉਹ ਭਾਰਤ ਦੇ ਅੰਦਰਲੇ ਮੁੱਦਿਆਂ ਤੇ ਚੁੱਪ ਰਹਿੰਦੇ ਹਨ ਪਰ ਫ਼ਲਸਤੀਨ, ਗਾਜ਼ਾ ਜਾਂ ਕਸ਼ਮੀਰ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਭਾਰਤੀ ਸ਼ਹਿਰਾਂ ਵਿੱਚ ਅੱਗ ਲਗਾ ਦਿੰਦੇ ਹਨ। ਇਸੇ ਸੋਚ ਕਾਰਨ ਟਾਟਾ ਗਰੁੱਪ ਵਰਗੀਆਂ ਦੇਸ਼ ਦੀਆਂ ਮੋਹਰੀ ਕੰਪਨੀਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਕੋਈ ਵਿਦੇਸ਼ੀ ਕਾਰੋਬਾਰ ਇਜ਼ਰਾਈਲ ਨਾਲ ਹੈ। ਟਾਟਾ ਨੇ ਭਾਰਤ ਨੂੰ ਏਅਰਲਾਈਨਜ਼, ਸਟੀਲ, ਕਾਰਾਂ, ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਦਿੱਤਾ, ਲੱਖਾਂ ਨੌਕਰੀਆਂ ਪੈਦਾ ਕੀਤੀਆਂ, ਕੈਂਸਰ ਹਸਪਤਾਲ ਬਣਾਏ ਪਰ ਅਰਬਨ ਨੈਕਸਲਾਂ ਲਈ ਇਹ ਸਭ ਕੁਝ ਬੇਮਾਇਨੇ ਹੈ। ਉਨ੍ਹਾਂ ਦਾ ਮਕਸਦ ਸਿਰਫ਼ ਦੇਸ਼ ਅੰਦਰ ਅਰਾਜਕਤਾ ਫੈਲਾਉਣਾ ਹੈ, ਭਾਵੇਂ ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਕਰੋੜਾਂ ਦਾ ਨੁਕਸਾਨ ਹੋਵੇ।

ਅਰਬਨ ਨੈਕਸਲਾਂ ਦੀ ਸੋਚ ਤੋਂ ਸਭ ਤੋਂ ਵੱਡਾ ਖ਼ਤਰਾ ਨੌਜਵਾਨ ਪੀੜ੍ਹੀ ਨੂੰ ਹੈ। ਯੂਨੀਵਰਸਿਟੀਆਂ ਵਿੱਚ ਇਹ ਲੋਕ “ਅਜ਼ਾਦੀ” ਦੇ ਨਾਅਰੇ ਲਗਵਾ ਕੇ, ਭਾਰਤ ਮਾਤਾ ਦੀਆਂ ਜੈਕਾਰਾਂ ਨੂੰ “ਫਾਸ਼ੀਵਾਦ” ਕਹਿ ਕੇ ਨੌਜਵਾਨਾਂ ਨੂੰ ਭਟਕਾਉਂਦੇ ਹਨ। ਜੇਐਨਯੂ, ਜਾਮੀਆ, ਜਾਧਵਪੁਰ ਵਰਗੀਆਂ ਯੂਨੀਵਰਸਿਟੀਆਂ ਵਿੱਚ ਇਹ ਲੋਕ ਖੁੱਲ੍ਹੇਆਮ “ਭਾਰਤ ਤੇਰੇ ਟੁਕੜੇ ਹੋਂਗੇ” ਵਰਗੇ ਨਾਅਰੇ ਲਗਵਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ “ਅਭਿਵਿਅਕਤੀ ਦੀ ਆਜ਼ਾਦੀ” ਦਾ ਨਾਮ ਦਿੰਦੇ ਹਨ। ਇਹੀ ਨੌਜਵਾਨ ਬਾਅਦ ਵਿੱਚ ਸ਼ਹਿਰਾਂ ਵਿੱਚ ਅਰਾਜਕਤਾ ਫੈਲਾਉਂਦੇ ਹਨ, ਪੁਲਿਸ ਤੇ ਪੱਥਰ ਮਾਰਦੇ ਹਨ, ਜਨਤਕ ਜਾਇਦਾਦ ਨੂੰ ਅੱਗ ਲਗਾਉਂਦੇ ਹਨ।

ਅਰਬਨ ਨੈਕਸਲਾਂ ਦੀ ਸੋਚ ਦਾ ਸਭ ਤੋਂ ਡਰਾਉਣਾ ਰੂਪ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਦੇਸ਼ ਤੇ ਸੰਕਟ ਆਉਂਦਾ ਹੈ। ਪਹਿਲਗਾਮ ਵਿੱਚ ਆਤੰਕੀ ਹਮਲੇ ਹੋਣ, ਜਵਾਨਾਂ ਦੀਆਂ ਬੱਸਾਂ ਉਡਾਈਆਂ ਜਾਣ, ਲਾਲ ਕਿਲ੍ਹੇ ਤੇ ਹਮਲਾ ਹੋਵੇ ਜਾਂ ਪੁਲਵਾਮਾ ਵਰਗੀ ਘਟਨਾ ਵਾਪਰੇ–ਅਰਬਨ ਨੈਕਸਲਾਂ ਦੀ ਪਹਿਲੀ ਪ੍ਰਤੀਕਿਰਿਆ “ਭਾਰਤ ਸਰਕਾਰ ਦੀ ਗਲਤੀ” ਹੁੰਦੀ ਹੈ। ਉਹ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਤੇ ਚੁੱਪ, ਪਾਕਿਸਤਾਨੀ ਆਤੰਕੀਆਂ ਦੇ ਹੱਕ ਵਿੱਚ ਬਿਆਨ, ਅਤੇ ਭਾਰਤੀ ਫੌਜ ਤੇ “ਜ਼ੁਲਮ” ਦੇ ਇਲਜ਼ਾਮ ਲਗਾਉਂਦੇ ਹਨ। ਇਹ ਲੋਕ ਦੇਸ਼ ਦੀ ਹਰ ਸਫਲਤਾ ਨੂੰ “ਫਾਸ਼ੀਵਾਦ” ਅਤੇ ਹਰ ਅਸਫਲਤਾ ਨੂੰ “ਸਬੂਤ” ਬਣਾ ਕੇ ਪੇਸ਼ ਕਰਦੇ ਹਨ।

ਇਸ ਲਈ ਸਮਾਜ ਅਤੇ ਦੇਸ਼ ਦੀ ਸੁਰੱਖਿਆ ਲਈ ਸਰਕਾਰ ਨੂੰ–ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ–ਅਰਬਨ ਨੈਕਸਲ ਸੋਚ ਵਾਲੇ ਵਿਅਕਤੀਆਂ ਵਿਰੁੱਧ ਸਭ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਲੋਕ ਸਿਰਫ਼ ਆਪਣੀ ਵਿਚਾਰਧਾਰਾ ਨਹੀਂ ਫੈਲਾਉਂਦੇ, ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਸਿੱਧਾ ਚੁਣੌਤੀ ਦਿੰਦੇ ਹਨ। ਜੇ ਅੱਜ ਇਨ੍ਹਾਂ ਤੇ ਸਖ਼ਤੀ ਨਾ ਕੀਤੀ ਗਈ ਤਾਂ ਕੱਲ੍ਹ ਇਹੀ ਲੋਕ ਸਾਡੇ ਬੱਚਿਆਂ ਨੂੰ ਹਥਿਆਰ ਚੁੱਕਣ ਲਈ ਤਿਆਰ ਕਰ ਰਹੇ ਹੋਣਗੇ। ਦੇਸ਼ ਦੀ ਸੁਰੱਖਿਆ ਸਰਬਪ੍ਰਥਮ ਹੈ–ਇਸ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ। ਅਰਬਨ ਨੈਕਸਲ ਸੋਚ ਦਾ ਹਰ ਰੂਪ, ਹਰ ਚਿਹਰਾ, ਹਰ ਸੰਗਠਨ–ਚਾਹੇ ਉਹ ਐਨਜੀਓ ਹੋਵੇ, ਯੂਨੀਵਰਸਿਟੀ ਹੋਵੇ ਜਾਂ ਮੀਡੀਆ ਹਾਊਸ–ਨੂੰ ਬੇਨਕਾਬ ਕਰਕੇ, ਕਾਨੂੰਨੀ ਕਾਰਵਾਈ ਕਰਕੇ ਖ਼ਤਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਕਿਉਂਕਿ ਜਦੋਂ ਦੇਸ਼ ਦੀ ਰਾਖੀ ਦੀ ਗੱਲ ਆਉਂਦੀ ਹੈ ਤਾਂ ਨਾ ਕੋਈ ਵਿਚਾਰਧਾਰਾ ਬਚਦੀ ਹੈ, ਨਾ ਅਭਿਵਿਅਕਤੀ ਦੀ ਆਜ਼ਾਦੀ ਦੀ ਦੁਹਾਈ ਅਤੇ ਨਾ ਹੀ “ਮਨੁੱਖੀ ਅਧਿਕਾਰਾਂ” ਦਾ ਝੂਠਾ ਲੇਬਲ। ਦੇਸ਼ ਸਭ ਤੋਂ ਉੱਤੇ ਹੈ–ਹਮੇਸ਼ਾ ਰਹੇਗਾ।

ਭੌਤਿਕ ਵਿਗਿਆਨ ਦਾ ਜਾਦੂਗਰ – ਐਚ .ਸੀ ਵਰਮਾ
ਭਾਰਤੀ ਵਿਗਿਆਨ ਦੀ ਦੁਨੀਆ ਵਿੱਚ ਕੁਝ ਨਾਮ ਅਜਿਹੇ ਹਨ ਜੋ ਨਾ ਸਿਰਫ਼ ਵਿਦਿਆਰਥੀਆਂ ਦੇ ਦਿਲਾਂ ਵਿੱਚ ਵੱਸਦੇ ਹਨ, ਸਗੋਂ ਪੂਰੇ ਸਮਾਜ ਨੂੰ ਪ੍ਰੇਰਿਤ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਹੈ ਪ੍ਰੋਫੈਸਰ ਹਰੀਸ਼ ਚੰਦਰ ਵਰਮਾ, ਜਿਨ੍ਹਾਂ ਨੂੰ ਲੱਖਾਂ ਵਿਦਿਆਰਥੀ ਪਿਆਰ ਨਾਲ ਐਚ.ਸੀ ਵਰਮਾ ਜਾਂ ਐੱਚਸੀਵੀ ਕਹਿ ਕੇ ਯਾਦ ਕਰਦੇ ਹਨ। ਉਹ ਇੱਕ ਅਜਿਹੇ ਜਾਦੂਗਰ ਹਨ ਜਿਨ੍ਹਾਂ ਨੇ ਭੌਤਿਕ ਵਿਗਿਆਨ ਦੇ ਗੁੰਝਲਦਾਰ ਸੰਕਲਪਾਂ ਨੂੰ ਇੰਨਾ ਸੌਖਾ ਅਤੇ ਦਿਲਚਸਪ ਬਣਾ ਦਿੱਤਾ ਕਿ ਇਹ ਵਿਸ਼ਾ ਜੋ ਕਈਆਂ ਲਈ ਡਰਾਉਣਾ ਲੱਗਦਾ ਸੀ, ਉਹ ਪਿਆਰਾ ਬਣ ਗਿਆ। ਉਹਨਾਂ ਪ੍ਰਤੀ ਲਿਖਣ ਦੀ ਉਤਸੁਕਤਾ, ਉਹਨਾਂ ਨੂੰ ਆਈ ਆਈ ਟੀ ਰੂਪਨਗਰ ਵਿਖੇ ਇੱਕ ਵਿਦਿਅਕ ਪ੍ਰੋਗਰਾਮ ਵਿਖੇ ਸ਼ਿਰਕਤ ਕਰਨ ਸਮੇਂ, ਉਹਨਾਂ ਨਾਲ ਮਿਲਣ ਤੋਂ ਬਾਅਦ ਹੋਈ। ਮੈਂ ਉਹਨਾਂ ਦੇ ਪਹਿਰਾਵੇ ਨੂੰ ਦੇਖਕੇ ਇਹੀ ਸੋਚ ਦਾ ਰਿਹਾ ਕਿ, ਕੋਈ ਇਨਸਾਨ ਇੰਨੇ ਕਾਮਯਾਬ ਮੁਕਾਮ ਤੇ ਹੋਣ ਤੋਂ ਬਾਅਦ ਵੀ ਇੰਨਾ ਸਾਦਾ ਜੀਵਨ ਕਿਵੇਂ ਜੀ ਸਕਦਾ ਹੈ। ਉਨ੍ਹਾਂ ਦੀ ਸ਼ਖਸ਼ੀਅਤ ਵਿੱਚ ਸਾਦਗੀ ਅਤੇ ਨਿਮਰਤਾ, ਸਮਾਜ ਪ੍ਰਤੀ ਸਮਰਪਣ ਦੀ ਇੱਕ ਅਜਿਹੀ ਮਿਸਾਲ ਹੈ ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ।

ਪ੍ਰੋਫੈਸਰ ਵਰਮਾ ਦਾ ਜਨਮ 3 ਅਪ੍ਰੈਲ 1952 ਨੂੰ ਬਿਹਾਰ ਦੇ ਦਰਭੰਗਾ ਵਿੱਚ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗਣੇਸ਼ ਪ੍ਰਸਾਦ ਵਰਮਾ ਇੱਕ ਅਧਿਆਪਕ ਸਨ ਅਤੇ ਮਾਤਾ ਰਾਮਵਤੀ ਵਰਮਾ ਨੇ ਘਰੇਲੂ ਜ਼ਿੰਮੇਵਾਰੀਆਂ ਨਿਭਾਈਆਂ। ਬਚਪਨ ਵਿੱਚ ਵਰਮਾ ਜੀ ਕੋਈ ਬਹੁਤ ਚਮਕਦਾਰ ਵਿਦਿਆਰਥੀ ਨਹੀਂ ਸਨ। ਉਹ ਆਪਣੇ ਇੰਟਰਵਿਊਆਂ ਵਿੱਚ ਅਕਸਰ ਕਹਿੰਦੇ ਹਨ ਕਿ ਸਕੂਲ ਵਿੱਚ ਉਹ ਪਾਸ ਹੋਣ ਲਈ ਵੀ ਸੰਘਰਸ਼ ਕਰਦੇ ਸਨ। ਪਰ ਉਨ੍ਹਾਂ ਵਿੱਚ ਜਿਗਿਆਸਾ ਅਤੇ ਮਿਹਨਤ ਦੀ ਭਾਵਨਾ ਬਹੁਤ ਸੀ। ਪਟਨਾ ਸਾਇੰਸ ਕਾਲਜ ਤੋਂ ਬੀ.ਐੱਸ.ਸੀ. ਕਰਨ ਤੋਂ ਬਾਅਦ ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਐੱਮ.ਐੱਸ.ਸੀ. ਅਤੇ ਪੀ.ਐੱਚ.ਡੀ. ਕੀਤੀ। ਇਹੀ ਉਹ ਮੋੜ ਸੀ ਜਿੱਥੇ ਉਨ੍ਹਾਂ ਨੇ ਭੌਤਿਕ ਵਿਗਿਆਨ ਨੂੰ ਡੂੰਘਾਈ ਨਾਲ ਸਮਝਿਆ ਅਤੇ ਇਸ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਪ੍ਰੋਫੈਸਰ ਵਰਮਾ ਦੀ ਸ਼ਖਸ਼ੀਅਤ ਦਾ ਸਭ ਤੋਂ ਵੱਡਾ ਗੁਣ ਉਨ੍ਹਾਂ ਦੀ ਨਿਮਰਤਾ ਅਤੇ ਸਾਦਗੀ ਹੈ। ਆਈਆਈਟੀ ਕਾਨਪੁਰ ਵਿੱਚ ਪ੍ਰੋਫੈਸਰ ਬਣਨ ਤੋਂ ਬਾਅਦ ਵੀ ਉਹ ਇੱਕ ਸਾਧਾਰਨ ਜੀਵਨ ਜੀਉਂਦੇ ਹਨ। ਉਹ ਕਾਰ ਨਹੀਂ ਰੱਖਦੇ, ਸਕੂਟਰ ਤੇ ਯਾਤਰਾ ਕਰਦੇ ਹਨ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਦਾਨ ਕਰ ਦਿੰਦੇ ਹਨ। ਉਨ੍ਹਾਂ ਦੀ ਮਸ਼ਹੂਰ ਕਿਤਾਬ “ਕੰਸੈਪਟਸ ਆਫ਼ ਫਿਜ਼ਿਕਸ” ਤੋਂ ਮਿਲਣ ਵਾਲੀ ਰਾਇਲਟੀ ਨੂੰ ਉਹ ਚੈਰਿਟੀ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕਰ ਦਿੰਦੇ ਹਨ। ਇਹ ਸਾਦਗੀ ਉਨ੍ਹਾਂ ਨੂੰ ਆਮ ਲੋਕਾਂ ਨਾਲ ਜੋੜਦੀ ਹੈ ਅਤੇ ਵਿਦਿਆਰਥੀਆਂ ਲਈ ਇੱਕ ਮਿਸਾਲ ਬਣਦੀ ਹੈ ਕਿ ਸਫਲਤਾ ਪੈਸੇ ਜਾਂ ਸ਼ੋਹਰਤ ਵਿੱਚ ਨਹੀਂ, ਸਗੋਂ ਸੰਤੁਸ਼ਟੀ ਅਤੇ ਸੇਵਾ ਵਿੱਚ ਹੈ।

ਉਨ੍ਹਾਂ ਦੀ ਸ਼ਖਸ਼ੀਅਤ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਬਹੁਤ ਡੂੰਘੀ ਹੈ। ਬਚਪਨ ਤੋਂ ਹੀ ਸਮਾਜਿਕ ਕਾਰਜਾਂ ਨਾਲ ਜੁੜੇ ਰਹੇ ਵਰਮਾ ਜੀ ਨੇ ਆਈਆਈਟੀ ਕਾਨਪੁਰ ਵਿੱਚ ਰਹਿੰਦਿਆਂ ਐੱਨਜੀਓ “ਸਿੱਖਿਆ ਸੋਪਾਨ” ਦੀ ਸਥਾਪਨਾ ਕੀਤੀ। ਇਹ ਸੰਸਥਾ ਕਾਨਪੁਰ ਦੇ ਨੇੜੇ ਗਰੀਬ ਅਤੇ ਕਮਜ਼ੋਰ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦੀ ਹੈ। ਉਹ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਇਨ੍ਹਾਂ ਬੱਚਿਆਂ ਨੂੰ ਨਾ ਸਿਰਫ਼ ਪੜ੍ਹਾਈ ਵਿੱਚ ਮਦਦ ਕਰਦੇ ਹਨ, ਸਗੋਂ ਭਾਰਤੀ ਸੰਸਕ੍ਰਿਤੀ ਅਤੇ ਮੁੱਲਾਂ ਨੂੰ ਵੀ ਸਿਖਾਉਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਨੈਸ਼ਨਲ ਅਨਵੇਸ਼ਿਕਾ ਨੈੱਟਵਰਕ ਆਫ਼ ਇੰਡੀਆ (ਐੱਨਏਐੱਨਆਈ) ਸ਼ੁਰੂ ਕੀਤਾ, ਜੋ ਦੇਸ਼ ਭਰ ਵਿੱਚ 22 ਤੋਂ ਵੱਧ ਸੈਂਟਰਾਂ ਨਾਲ ਚੱਲ ਰਿਹਾ ਹੈ। ਇਸ ਨੈੱਟਵਰਕ ਰਾਹੀਂ ਉਹ ਅਧਿਆਪਕਾਂ ਨੂੰ ਸਿਖਾਉਂਦੇ ਹਨ ਕਿ ਭੌਤਿਕ ਵਿਗਿਆਨ ਨੂੰ ਪ੍ਰਯੋਗਾਂ ਰਾਹੀਂ ਕਿਵੇਂ ਦਿਲਚਸਪ ਬਣਾਇਆ ਜਾਵੇ। ਉਨ੍ਹਾਂ ਨੇ 600 ਤੋਂ ਵੱਧ ਸਸਤੇ ਪ੍ਰਯੋਗ ਤਿਆਰ ਕੀਤੇ ਹਨ ਜੋ ਕਲਾਸ ਵਿੱਚ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਪ੍ਰੋਫੈਸਰ ਵਰਮਾ ਦੀ ਸਭ ਤੋਂ ਵੱਡੀ ਦੇਣ ਦੋ ਵਾਲੀਅਮਾਂ ਵਿੱਚ ਉਨ੍ਹਾਂ ਦੀ ਕਿਤਾਬ “ਕੰਸੈਪਟਸ ਆਫ਼ ਫਿਜ਼ਿਕਸ” ਹੈ। ਇਹ ਕਿਤਾਬ ਲਿਖਣ ਲਈ ਉਨ੍ਹਾਂ ਨੇ ਪੂਰੇ ਅੱਠ ਸਾਲ ਲਗਾਏ। ਇਸ ਵਿੱਚ ਥਿਊਰੀ ਨੂੰ ਸੌਖੀ ਭਾਸ਼ਾ ਵਿੱਚ ਸਮਝਾਇਆ ਗਿਆ ਹੈ ਅਤੇ ਮੁਸ਼ਕਲ ਨੂਮੈਰੀਕਲ ਪ੍ਰੌਬਲਮਾਂ ਨਾਲ ਭਰੀ ਹੋਈ ਹੈ। ਜੇਈਈ, ਨੀਟ ਵਰਗੀਆਂ ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਕਿਤਾਬ ਅਲਾਦੀਨ ਦੇ ਚਿਰਾਗ ਵਾਂਗ ਹੈ। ਉਹ ਵਿਦਿਆਰਥੀਆਂ ਨੂੰ ਹਮੇਸ਼ਾ ਕਹਿੰਦੇ ਹਨ ਕਿ ਰੈਂਕ ਲਈ ਨਹੀਂ, ਸੰਕਲਪਾਂ ਨੂੰ ਸਮਝਣ ਲਈ ਪੜ੍ਹੋ। ਇਸੇ ਸੋਚ ਨੇ ਲੱਖਾਂ ਵਿਦਿਆਰਥੀਆਂ ਨੂੰ ਨਾ ਸਿਰਫ਼ ਇੰਜੀਨੀਅਰਿੰਗ ਵਿੱਚ ਸਫਲ ਬਣਾਇਆ, ਸਗੋਂ ਭੌਤਿਕ ਵਿਗਿਆਨ ਨੂੰ ਪਿਆਰ ਕਰਨਾ ਸਿਖਾਇਆ। ਦੇਸ਼ ਭਰ ਵਿੱਚ 11ਵੀਂ ਜਮਾਤ ਤੋਂ ਹੀ ਉਹਨਾਂ ਦੁਆਰਾ ਲਿਖੀਆਂ ਗਈਆਂ ਭੌਤਿਕ ਵਿਗਿਆਨ ਦੀਆਂ ਕਿਤਾਬਾਂ ਸਾਇਸ ਵਿਸ਼ੇ ਦੇ ਵਿਦਿਆਰਥੀਆਂ ਦੀ ਜਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਜਾਂਦੀਆਂ ਹਨ।

ਉਨ੍ਹਾਂ ਦੀ ਸ਼ਖਸ਼ੀਅਤ ਵਿੱਚ ਇੱਕ ਹੋਰ ਪਹਿਲੂ ਉਨ੍ਹਾਂ ਦੀ ਜਿਗਿਆਸਾ ਅਤੇ ਨਵੀਨਤਾ ਹੈ। ਰਿਟਾਇਰਮੈਂਟ ਤੋਂ ਬਾਅਦ ਵੀ ਉਹ ਰੁਕੇ ਨਹੀਂ। ਯੂਟਿਊਬ ਤੇ ਉਨ੍ਹਾਂ ਦੇ ਲੈਕਚਰ ਲੱਖਾਂ ਲੋਕ ਵੇਖਦੇ ਹਨ। ਉਹ ਵਰਕਸ਼ਾਪਾਂ ਕਰਦੇ ਹਨ, ਅਧਿਆਪਕਾਂ ਨੂੰ ਤਰਬੀਤ ਦਿੰਦੇ ਹਨ ਅਤੇ ਗਰੀਬ ਖੇਤਰਾਂ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਸਾਲ 2025 ਵਿੱਚ ਵੀ ਉਹ ਅਗਰਤਲਾ, ਕਸ਼ਮੀਰ ਵਰਗੀਆਂ ਥਾਵਾਂ ਤੇ ਵਰਕਸ਼ਾਪਾਂ ਕਰ ਰਹੇ ਹਨ। ਉਨ੍ਹਾਂ ਨੂੰ ਪਦਮ ਸ਼੍ਰੀ (2021), ਮੌਲਾਨਾ ਅਬੁਲ ਕਲਾਮ ਆਜ਼ਾਦ ਸਿੱਖਿਆ ਪੁਰਸਕਾਰ ਅਤੇ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦਾ ਫੈਲੋਸ਼ਿਪ ਮਿਲੀ ਹੈ, ਪਰ ਇਹ ਸਨਮਾਨ ਉਨ੍ਹਾਂ ਨੂੰ ਘਮੰਡ ਨਹੀਂ ਦਿੰਦੇ। ਉਹ ਕਹਿੰਦੇ ਹਨ ਕਿ ਵਿਗਿਆਨ ਸਿੱਖਿਆ ਦਾ ਅਸਲ ਮਕਸਦ ਸਮਾਜ ਨੂੰ ਬਿਹਤਰ ਬਣਾਉਣਾ ਹੈ। ਪ੍ਰੋਫੈਸਰ ਵਰਮਾ ਦੀ ਸ਼ਖਸ਼ੀਅਤ ਇੱਕ ਅਜਿਹੀ ਮਿਸਾਲ ਹੈ ਜੋ ਦੱਸਦੀ ਹੈ ਕਿ ਸੱਚੀ ਸਫਲਤਾ ਸੇਵਾ ਅਤੇ ਸਮਰਪਣ ਵਿੱਚ ਹੈ। ਉਹ ਭੌਤਿਕ ਵਿਗਿਆਨ ਦੇ ਨਾ ਸਿਰਫ਼ ਅਧਿਆਪਕ ਹਨ, ਸਗੋਂ ਇੱਕ ਜਾਦੂਗਰ ਹਨ ਜਿਨ੍ਹਾਂ ਨੇ ਇਸ ਵਿਸ਼ੇ ਨੂੰ ਜੀਵੰਤ ਬਣਾ ਦਿੱਤਾ। ਉਨ੍ਹਾਂ ਵਰਗੇ ਲੋਕ ਹੀ ਸਮਾਜ ਨੂੰ ਅੱਗੇ ਲਿਜਾਂਦੇ ਹਨ ਅਤੇ ਨੌਜਵਾਨਾਂ ਨੂੰ ਸੱਚੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਾਦਗੀ ਨਾਲ ਜਿਉਣਾ ਅਤੇ ਦੂਜਿਆਂ ਲਈ ਜਿਉਣਾ ਹੀ ਅਸਲ ਖੁਸ਼ੀ ਹੈ।

ਮਾਂ-ਬਾਪ ਇਨਸਾਨ ਜਾਂ ਭਗਵਾਨ….?
ਅੱਜ ਦੇ ਆਧੁਨਿਕ ਅਤੇ ਤੇਜ਼ ਰਫ਼ਤਾਰ ਵਾਲੇ ਸਮੇਂ ਵਿੱਚ ਪਰਿਵਾਰਕ ਰਿਸ਼ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇੱਕ ਪਾਸੇ ਜਿੱਥੇ ਤਕਨੀਕ ਅਤੇ ਸੋਸ਼ਲ ਮੀਡੀਆ ਨੇ ਸਾਨੂੰ ਨਜ਼ਦੀਕ ਲਿਆਂਦਾ ਹੈ, ਉੱਥੇ ਹੀ ਪਰਿਵਾਰ ਅੰਦਰਲੇ ਰਿਸ਼ਤਿਆਂ ਵਿੱਚ ਵਧ ਰਹੀ ਦੂਰੀ ਅਤੇ ਤਣਾਅ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਖਾਸ ਕਰਕੇ ਮਾਂ-ਬਾਪ ਅਤੇ ਬੱਚਿਆਂ ਵਿਚਕਾਰਲੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਹੈ ਕਿ ਮਾਂ-ਬਾਪ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ? ਜਾਂ ਉਹ ਵੀ ਆਖਿਰਕਾਰ ਇਨਸਾਨ ਹੀ ਹਨ, ਜੋ ਗਲਤੀਆਂ ਕਰ ਸਕਦੇ ਹਨ। ਇਹ ਵਿਸ਼ਾ ਮੇਰੇ ਮਨ ਵਿੱਚ ਤਾਜ਼ਾ ਹੀ ਇੱਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੈ, ਜਿਸ ਨੇ ਨਾ ਸਿਰਫ਼ ਮੇਰੇ ਦਿਲ ਨੂੰ ਝੰਜੋੜਿਆ ਹੈ ਬਲਕਿ ਸਮਾਜ ਵਿੱਚ ਵਧ ਰਹੇ ਪਰਿਵਾਰਕ ਵਿਵਾਦਾਂ ਨੂੰ ਵੀ ਉਜਾਗਰ ਕੀਤਾ ਹੈ। ਉਸ ਵੀਡੀਓ ਵਿੱਚ ਇੱਕ ਬਜ਼ੁਰਗ ਜੋੜਾ, ਖਾਸ ਕਰਕੇ ਬਜ਼ੁਰਗ ਮਹਿਲਾ, ਸੜਕਾਂ ਉੱਤੇ ਨਾਟਕੀ ਅੰਦਾਜ਼ ਵਿੱਚ ਡਰਾਮਾ ਕਰ ਰਹੀ ਸੀ। ਉਹ ਆਪਣੀ ਵਿਧਵਾ ਨੂੰਹ ਉੱਤੇ ਇਲਜ਼ਾਮ ਲਗਾ ਰਹੇ ਸਨ ਕਿ ਉਸ ਨੇ ਉਨ੍ਹਾਂ ਨੂੰ ਘਰੋਂ ਕੱਢ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ। ਪਰ ਅਸਲੀ ਸੱਚਾਈ ਇਹ ਸੀ ਕਿ ਇਹ ਧਨਾਢ ਜੋੜਾ ਪੈਸੇ ਅਤੇ ਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਕੇ ਆਪਣੀ ਨੂੰਹ ਅਤੇ ਪੋਤੀਆਂ ਨੂੰ ਘਰੋਂ ਕੱਢਣਾ ਚਾਹੁੰਦਾ ਸੀ। ਪਿੰਡ ਵਾਸੀਆਂ ਨੇ ਨੂੰਹ ਦੇ ਹੱਕ ਵਿੱਚ ਖੜ੍ਹ ਕੇ ਉਨ੍ਹਾਂ ਨੂੰ ਰੋਕ ਲਿਆ, ਤਾਂ ਉਨ੍ਹਾਂ ਨੇ ਸੜਕਾਂ ਉੱਤੇ ਨਿਕਲ ਕੇ ਨੂੰਹ ਦੀ ਬਦਨਾਮੀ ਕਰਨ ਦਾ ਰਾਹ ਚੁਣ ਲਿਆ। ਇਹ ਦੇਖ ਕੇ ਮੇਰੇ ਮਨ ਵਿੱਚ ਉਨ੍ਹਾਂ ਪ੍ਰਤੀ ਗਹਿਰੀ ਨਿਰਾਸ਼ਾ ਅਤੇ ਲਾਹਨਤਾਂ ਨਿਕਲੀਆਂ। ਬਜ਼ੁਰਗ ਉਮਰ ਵਿੱਚ ਵੀ ਇਹ ਵਿਹਾਰ ਕਰਨ ਵਾਲੇ ਮਾਂ-ਬਾਪ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਹੋਇਆ ਕਿ ਉਨ੍ਹਾਂ ਦਾ ਪੁੱਤਰ ਪਹਿਲਾਂ ਹੀ ਪਰਲੋਕ ਸਿਧਾਰ ਚੁੱਕਾ ਹੈ ਅਤੇ ਬਾਕੀ ਰਹਿੰਦੀ ਜ਼ਿੰਦਗੀ ਨੂੰ ਰਲ-ਮਿਲ ਕੇ ਬਤੀਤ ਕੀਤੀ ਜਾ ਸਕਦੀ ਸੀ। ਪਰ ਅਫ਼ਸੋਸ ਕਿ ਅੱਜ ਦੇ ਸਮੇਂ ਵਿੱਚ ਮਾਂ-ਬਾਪ ਦੇ ਦਿਲਾਂ ਵਿੱਚ ਹੰਕਾਰ ਅਤੇ ਪੱਖਪਾਤ ਵਰਗੇ ਅਵਗੁਣ ਘਰ ਕਰ ਜਾਂਦੇ ਹਨ, ਜਿਸ ਕਾਰਨ ਉਹ ਆਪਣੇ ਬੱਚਿਆਂ ਦੀ ਵਿਆਹੀ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਵੱਧ ਦਖਲਅੰਦਾਜ਼ੀ ਕਰਨ ਲੱਗ ਪੈਂਦੇ ਹਨ।

ਅੱਜ ਕੱਲ੍ਹ ਦੇ ਸਮੇਂ ਵਿੱਚ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਨਾਲ ਪੱਖਪਾਤੀ ਰਵਈਆ ਅਪਣਾਉਣਾ ਇੱਕ ਆਮ ਵਰਤਾਰਾ ਬਣ ਚੁੱਕਾ ਹੈ। ਖਾਸ ਕਰਕੇ ਜਦੋਂ ਬੱਚਿਆਂ ਦੇ ਵਿਆਹ ਹੋ ਜਾਂਦੇ ਹਨ, ਤਾਂ ਮਾਂ-ਬਾਪ ਆਪਣੇ ਪੁੱਤਰਾਂ ਜਾਂ ਧੀਆਂ ਵਿੱਚ ਫਰਕ ਕਰਨ ਲੱਗ ਪੈਂਦੇ ਹਨ। ਇਹ ਫਰਕ ਅਕਸਰ ਨੂੰਹ ਜਾਂ ਜਮਾਈ ਦੇ ਵਿਹਾਰ ਉੱਤੇ ਅਧਾਰਿਤ ਹੁੰਦਾ ਹੈ। ਜੇਕਰ ਕਿਸੇ ਪੁੱਤਰ ਦੀ ਪਤਨੀ ਮਾਂ-ਬਾਪ ਨੂੰ ਖੁਸ਼ ਰੱਖਣ ਵਾਲੀ ਅਤੇ ਉਨ੍ਹਾਂ ਨਾਲ ਹਾਂ ਵਿੱਚ ਹਾਂ ਮਿਲਾਉਣ ਵਾਲੀ ਹੁੰਦੀ ਹੈ, ਤਾਂ ਉਸ ਪੁੱਤਰ ਅਤੇ ਉਸ ਦੇ ਬੱਚਿਆਂ ਨੂੰ ਵੱਧ ਪਿਆਰ ਅਤੇ ਸਹਾਇਤਾ ਮਿਲਦੀ ਹੈ। ਪਰ ਜੇਕਰ ਕੋਈ ਨੂੰਹ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀ ਹੈ ਜਾਂ ਆਪਣੇ ਪਤੀ ਨਾਲ ਆਜ਼ਾਦ ਜ਼ਿੰਦਗੀ ਜੀਣਾ ਚਾਹੁੰਦੀ ਹੈ, ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪੱਖਪਾਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਹ ਪੱਖਪਾਤ ਇੰਨਾ ਵਧ ਜਾਂਦਾ ਹੈ ਕਿ ਬੱਚੇ ਆਪਸ ਵਿੱਚ ਹੀ ਸ਼ਰੀਕ ਬਣ ਜਾਂਦੇ ਹਨ। ਮਾਂ-ਬਾਪ ਦੇ ਜਿਉਂਦੇ ਜੀ ਹੀ ਭਰਾ-ਭਰਾ ਵਿਚਕਾਰ ਵੈਰ ਵਧ ਜਾਂਦਾ ਹੈ ਅਤੇ ਪਰਿਵਾਰ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਅਜਿਹੇ ਵਿੱਚ ਬੱਚੇ ਜਦੋਂ ਆਪਣੇ ਨਾਲ ਹੁੰਦੇ ਪੱਖਪਾਤ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਨਿਰਾਸ਼ਾ ਭਰ ਜਾਂਦੀ ਹੈ ਅਤੇ ਇਸ ਵਤੀਰੇ ਸੰਬੰਧੀ ਸ਼ਿਕਾਇਤ ਕਰਨ ਸਮੇਂ ਅਕਸਰ ਮਾਂ-ਬਾਪ ਇਸ ਨੂੰ ਨਕਾਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਤੁਹਾਡੇ ਮਨ ਦਾ ਵਹਿਮ ਹੈ, ਅਸੀਂ ਤਾਂ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਕਰਦੇ ਹਾਂ। ਪਰ ਉਨ੍ਹਾਂ ਦੀ ਅੰਤਰ ਆਤਮਾ ਨੂੰ ਪਤਾ ਹੁੰਦਾ ਹੈ ਕਿ ਉਹ ਪੱਖਪਾਤ ਕਰ ਰਹੇ ਹਨ। ਇਹ ਵਿਹਾਰ ਨਾ ਸਿਰਫ਼ ਬੱਚਿਆਂ ਨੂੰ ਮਾਨਸਿਕ ਤੌਰ ਤੇ ਤੋੜਦਾ ਹੈ ਬਲਕਿ ਪਰਿਵਾਰ ਨੂੰ ਵੀ ਵੰਡਦਾ ਹੈ।

ਇਸ ਪੱਖਪਾਤ ਦੇ ਨਤੀਜੇ ਵਜੋਂ ਮਾਂ-ਬਾਪ ਘਰ ਵਿੱਚ ਅਜਿਹਾ ਮਾਹੌਲ ਬਣਾ ਦਿੰਦੇ ਹਨ ਕਿ ਜਿਸ ਬੱਚੇ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਹ ਥੱਕ ਹਾਰ ਕੇ ਘਰ ਛੱਡ ਕੇ ਚਲਾ ਜਾਂਦਾ ਹੈ। ਇਸ ਨਾਲ ਬੱਚੇ ਭਾਂਵੇ ਆਪਸ ਵਿੱਚ ਵੈਰੀ ਬਣ ਜਾਂਦੇ ਹਨ ਪਰ ਮਾਂ-ਬਾਪ ਦੇ ਆਪਣੇ ਹੰਕਾਰ ਨੂੰ ਸੰਤੁਸ਼ਟੀ ਮਿਲ ਜਾਂਦੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬੱਚਾ ਵੀ ਤੁਹਾਡੀ ਹੀ ਔਲਾਦ ਹੈ। ਉਸ ਦਾ ਅਤੇ ਉਸ ਦੇ ਬੱਚਿਆਂ ਦਾ ਕੀ ਕਸੂਰ? ਅੱਜ ਕੱਲ੍ਹ ਅਕਸਰ ਵੇਖਿਆ ਜਾਂਦਾ ਹੈ ਕਿ ਵਿਆਹ ਉਪਰੰਤ ਸੱਸ ਅਤੇ ਨੂੰਹ ਵਿਚਕਾਰ ਤਣਾਅ ਵਧ ਜਾਂਦਾ ਹੈ। ਇਸ ਵਿੱਚ ਹਮੇਸ਼ਾ ਨੂੰਹ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਅਕਸਰ ਸੱਸ ਆਪਣੀ ਜ਼ਿੰਦਗੀ ਦੇ ਦੁੱਖਾਂ ਨੂੰ ਯਾਦ ਕਰਕੇ ਕਹਿੰਦੀ ਹੈ ਕਿ ਉਸ ਨੂੰ ਵੀ ਆਪਣੇ ਸਹੁਰੇ ਪਰਿਵਾਰ ਵਿੱਚ ਦੁੱਖ ਮਿਲੇ ਸਨ। ਪਰ ਇਸ ਸੋਚ ਨੂੰ ਬਦਲ ਕੇ ਉਸ ਨੂੰ ਚਾਹੀਦਾ ਹੈ ਕਿ ਆਉਣ ਵਾਲੀ ਨੂੰਹ ਨੂੰ ਉਹ ਦੁੱਖ ਨਾ ਦੇਵੇ। ਪਰ ਅਫ਼ਸੋਸ ਕਿ ਅੱਜ ਦੇ ਸਮੇਂ ਵਿੱਚ ਇਹ ਸੋਚ ਉਲਟੀ ਹੋ ਜਾਂਦੀ ਹੈ ਅਤੇ ਸੱਸ ਆਪਣੇ ਪਾਏ ਦੁੱਖਾਂ ਤੋਂ ਵੱਧ ਦੁੱਖ ਨੂੰਹ ਨੂੰ ਦੇਣਾ ਚਾਹੁੰਦੀ ਹੈ। ਇਹ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੋਚ ਪਰਿਵਾਰਾਂ ਨੂੰ ਤਬਾਹ ਕਰ ਰਹੀ ਹੈ। ਜੇਕਰ ਮਾਂ-ਬਾਪ ਆਪਣੇ ਪੁੱਤਰ ਦੀ ਪਤਨੀ ਨੂੰ ਮਾਣ-ਸਨਮਾਨ ਨਾਲ ਨਹੀਂ ਰੱਖ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਵਿਆਹ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਵਿਆਹ ਉਪਰੰਤ ਨੂੰਹ ਨੂੰ ਵੀ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਇਸ ਵਿੱਚ ਮਾਂ-ਬਾਪ ਦੀ ਬੇਲੋੜੀ ਦਖਲਅੰਦਾਜ਼ੀ ਪੁੱਤਰ ਦੀ ਜ਼ਿੰਦਗੀ ਨੂੰ ਖਰਾਬ ਕਰਦੀ ਹੈ।

ਇਸ ਲੇਖ ਰਾਹੀਂ ਕਿਸੇ ਨੂੰ ਵੀ ਇਹ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਕਿ ਅੱਜ ਦੇ ਸਮੇਂ ਵਿੱਚ ਮਾਂ-ਬਾਪ ਹਮੇਸ਼ਾ ਗਲਤ ਹਨ ਜਾਂ ਬੱਚੇ ਹਮੇਸ਼ਾ ਸਹੀ ਹਨ। ਕਈ ਵਾਰ ਬੱਚੇ ਵੀ ਗਲਤ ਹੋਣ ਕਰਕੇ ਮਾਂ-ਬਾਪ ਨਾਲ ਬੁਢਾਪੇ ਵਿੱਚ ਗਲਤ ਸਲੂਕ ਕਰਦੇ ਹਨ ਅਤੇ ਅਜਿਹੇ ਬੱਚੇ ਸਮਾਜ ਲਈ ਘਟੀਆ ਤੱਤ ਹਨ। ਗੱਲ ਸਿਰਫ਼ ਜਨਰੇਸ਼ਨ ਗੈਪ ਦੀ ਹੈ, ਜਿਸ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਆਪਸੀ ਸਮਝ ਅਤੇ ਨਿਮਰਤਾ ਦੀ ਜ਼ਰੂਰਤ ਹੈ। ਰਲ-ਮਿਲ ਕੇ ਇਸ ਗੈਪ ਨੂੰ ਘਟਾ ਕੇ ਅਸੀਂ ਇੱਕ ਚੰਗੀ ਜ਼ਿੰਦਗੀ ਬਣਾ ਸਕਦੇ ਹਾਂ। ਪਰ ਇਸ ਲਈ ਹੰਕਾਰ ਅਤੇ ਹਉਮੈ ਨੂੰ ਛੱਡਣਾ ਪਵੇਗਾ। ਸਾਡੇ ਸਮਾਜ ਵਿੱਚ ਮਾਂ-ਬਾਪ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਇਹ ਗਲਤ ਹੈ ਕਿਉਂਕਿ ਉਹ ਵੀ ਇਨਸਾਨ ਹਨ ਅਤੇ ਗਲਤੀਆਂ ਕਰ ਸਕਦੇ ਹਨ। ਅਸਲੀ ਇਨਸਾਨ ਉਹ ਹੈ ਜੋ ਗਲਤੀਆਂ ਤੋਂ ਸਿੱਖੇ ਅਤੇ ਆਪਣੇ ਆਪ ਵਿੱਚ ਸੁਧਾਰ ਕਰੇ। ਮਾਂ-ਬਾਪ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ, ਪਰ ਉਨ੍ਹਾਂ ਨੂੰ ਵੀ ਬੱਚਿਆਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਹਰੇਕ ਨੂੰ ਬਰਾਬਰ ਹੱਕ ਦੇਣਾ ਚਾਹੀਦਾ ਹੈ। ਬੱਚਿਆਂ ਦਾ ਵੀ ਫਰਜ਼ ਹੈ ਕਿ ਉਹ ਮਾਂ-ਬਾਪ ਨੂੰ ਸਤਿਕਾਰ ਦੇਣ ਅਤੇ ਜੇਕਰ ਪੱਖਪਾਤ ਹੋ ਰਿਹਾ ਹੋਵੇ ਤਾਂ ਉਸ ਨੂੰ ਅੱਖਾਂ ਬੰਦ ਕਰਕੇ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਤਰਫ਼ਾ ਰਿਸ਼ਤਾ ਲੰਮਾ ਨਹੀਂ ਚੱਲਦਾ। ਅੱਜ ਦੇ ਸਮੇਂ ਵਿੱਚ ਕਿਸੇ ਵੀ ਰਿਸ਼ਤੇ ਨੂੰ ਭਗਵਾਨ ਦਾ ਦਰਜਾ ਦੇਣਾ ਗਲਤ ਹੈ। ਇਨਸਾਨ ਨੂੰ ਇਨਸਾਨ ਵਜੋਂ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਤਰੀਕੇ ਨਾਲ ਜੀਅ ਕੇ ਸਮਾਜਿਕ ਰਿਸ਼ਤਾ ਨੂੰ ਬਰਾਬਰਤਾ, ਸਤਿਕਾਰ ਦੇ ਸਕੇ ਅਤੇ ਸਮਾਜ ਨੂੰ ਬਿਹਤਰ ਬਣਾ ਸਕੇ।

ਇਸ ਵਿਸ਼ੇ ਉੱਤੇ ਗਹਿਰੀ ਚਰਚਾ ਕਰਨ ਨਾਲ ਪਤਾ ਲੱਗਦਾ ਹੈ ਕਿ ਪਰਿਵਾਰਕ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਆਪਸੀ ਸਮਝ ਅਤੇ ਸਤਿਕਾਰ ਦੀ ਜ਼ਰੂਰਤ ਹੈ। ਵਾਇਰਲ ਵੀਡੀਓ ਵਰਗੇ ਵਾਕਿਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਹੰਕਾਰ ਅਤੇ ਪੱਖਪਾਤ ਨਾਲ ਪਰਿਵਾਰ ਤਬਾਹ ਹੋ ਜਾਂਦੇ ਹਨ। ਜੇਕਰ ਮਾਂ-ਬਾਪ ਆਪਣੇ ਬੱਚਿਆਂ ਨੂੰ ਆਜ਼ਾਦੀ ਅਤੇ ਬਰਾਬਰੀ ਨਾਲ ਵੇਖਣਗੇ ਤਾਂ ਪਰਿਵਾਰ ਵਿੱਚ ਖੁਸ਼ਹਾਲੀ ਆਵੇਗੀ। ਆਖਿਰ ਵਿੱਚ ਇਹੀ ਕਹਾਂਗੇ ਕਿ ਮਾਂ-ਬਾਪ ਇਨਸਾਨ ਹਨ, ਨਾ ਕਿ ਭਗਵਾਨ, ਅਤੇ ਉਨ੍ਹਾਂ ਨੂੰ ਵੀ ਗਲਤੀਆਂ ਤੋਂ ਸਿੱਖ ਕੇ ਸੁਧਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਚੰਗੇ ਰਿਸ਼ਤੇ ਬਣ ਸਕਣ ਅਤੇ ਇੱਕ ਸੁਚੱਜੇ ਪਰਿਵਾਰਿਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਕੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੱਭਿਆਚਾਰ ਅਜੇ ਵੀ ਇੱਕ ਹੈ… ?
15 ਅਗਸਤ 1947 ਦਾ ਦਿਨ ਭਾਰਤ ਲਈ ਆਜ਼ਾਦੀ ਦਾ ਤਿਉਹਾਰ ਸੀ, ਪਰ ਪੰਜਾਬ ਲਈ ਉਹ ਦਿਨ ਇਤਿਹਾਸ ਦੀ ਸਭ ਤੋਂ ਵੱਡੀ ਤਰਾਸਦੀ ਬਣ ਗਿਆ। ਰੈਡਕਲਿਫ ਦੀ ਇੱਕ ਕਲਮ ਨੇ ਪੰਜਾਬ ਨੂੰ ਦੋ ਟੋਟੇ ਕਰ ਦਿੱਤਾ। ਇੱਕ ਹਿੱਸਾ ਭਾਰਤ ਵਿੱਚ ਰਿਹਾ, ਜਿਸ ਨੂੰ ਅਸੀਂ ਚੜ੍ਹਦਾ ਪੰਜਾਬ ਆਖਦੇ ਹਾਂ  ਅਤੇ ਦੂਜਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ, ਜਿਸ ਨੂੰ ਲਹਿੰਦਾ ਪੰਜਾਬ ਜਾਂ ਪੱਛਮੀ ਪੰਜਾਬ ਕਹਿੰਦੇ ਹਨ। ਇਸ ਵੰਡ ਨੇ ਨਾ ਸਿਰਫ਼ ਜ਼ਮੀਨਾਂ, ਘਰ-ਵਸੇਰੇ ਅਤੇ ਪਰਿਵਾਰਾਂ ਨੂੰ ਵੰਡਿਆ, ਸਗੋਂ ਸਾਂਝੀ ਵਿਰਾਸਤ, ਸਾਂਝੇ ਸੱਭਿਆਚਾਰ ਅਤੇ ਸਾਂਝੇ ਇਤਿਹਾਸ ਨੂੰ ਵੀ ਦੋ ਧਿਰਾਂ ਵਿੱਚ ਵੰਡ ਦਿੱਤਾ। ਉਸ ਵੇਲੇ ਲੱਖਾਂ ਲੋਕ ਮਾਰੇ ਗਏ, ਹਜ਼ਾਰਾਂ ਔਲਾਦਾਂ ਯਤੀਮ ਹੋਈਆਂ, ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ। ਪਰ ਇਸ ਸਾਰੇ ਦਰਦ ਵਿੱਚ ਵੀ ਇੱਕ ਗੱਲ ਸਾਨੂੰ ਤਸੱਲੀ ਦਿੰਦੀ ਸੀ ਕਿ ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡੇ ਗੀਤ-ਸੰਗੀਤ, ਸਾਡੇ ਤਿਉਹਾਰ ਤਾਂ ਇੱਕੋ ਜਿਹੇ ਰਹਿਣਗੇ। ਪਰ 78 ਸਾਲਾਂ ਬਾਅਦ, ਜਦੋਂ ਅਸੀਂ ਦੋਹਾਂ ਪਾਸਿਆਂ ਦੀ ਹਕੀਕਤ ਵੇਖਦੇ ਹਾਂ ਤਾਂ ਸਵਾਲ ਉੱਠਦਾ ਹੈ, ਕੀ ਅਸਲ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੱਭਿਆਚਾਰ ਅਜੇ ਵੀ ਇੱਕ ਹੈ?

ਇੱਕ ਸਮਾਂ ਸੀ ਜਦੋਂ ਪੰਜਾਬ ਦੀ ਵਿਰਾਸਤ ਸੱਚਮੁੱਚ ਸਾਂਝੀ ਸੀ। ਗੁਰੂ ਨਾਨਕ ਦੇਵ ਜੀ ਨੂੰ ਨਨਕਾਣਾ ਸਾਹਿਬ ਵਿੱਚ ਜਨਮਿਆ ਮੰਨਿਆ ਜਾਂਦਾ ਸੀ, ਜੋ ਅੱਜ ਪਾਕਿਸਤਾਨ ਵਿੱਚ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਕਰਤਾਰਪੁਰ ਵਿੱਚ ਰੱਖਿਆ ਸੀ, ਜੋ ਅੱਜ ਵੀ ਲਹਿੰਦੇ ਪੰਜਾਬ ਵਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿੱਚ ਹੋਇਆ ਪਰ ਉਹਨਾਂ ਨੇ ਆਪਣਾ ਜੀਵਨ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਬੀਤਾਇਆ। ਭਾਈ ਮਰਦਾਨਾ, ਭਾਈ ਲਾਲੋ,  ਇਹ ਸਾਰੇ ਸਾਂਝੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਲਾਹੋਰ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਉਸ ਸਾਮਰਾਜ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਬਰਾਬਰ ਸਨ। ਉਸ ਵੇਲੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮੁਗਲਾਂ, ਅਫਗਾਨਾਂ ਅਤੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਇਹ ਸਾਰੇ ਪੰਜਾਬੀ ਕ੍ਰਾਂਤੀਕਾਰੀ ਸਨ, ਜਿਨ੍ਹਾਂ ਦਾ ਜਨਮ ਉਸ ਪੰਜਾਬ ਵਿੱਚ ਹੋਇਆ ਜੋ ਅੱਜ ਦੋ ਦੇਸ਼ਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਦਾ ਸੁਪਨਾ ਇੱਕ ਆਜ਼ਾਦ, ਸਾਂਝਾ ਅਤੇ ਭਾਈਚਾਰੇ ਵਾਲਾ ਪੰਜਾਬ ਸੀ।

ਪਰ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਨੇ ਆਪਣਾ ਇਤਿਹਾਸ ਹੀ ਬਦਲ ਲਿਆ। ਜਿਸ ਮਹਾਰਾਜਾ ਰਣਜੀਤ ਸਿੰਘ ਨੂੰ ਸਾਡੇ ਲਈ “ਸ਼ੇਰ-ਏ-ਪੰਜਾਬ” ਕਿਹਾ ਜਾਂਦਾ ਹੈ, ਉਸੇ ਮਹਾਰਾਜੇ ਦਾ ਬੁੱਤ 2019 ਵਿੱਚ ਲਾਹੌਰ ਵਿੱਚ ਸ਼ਰੇਆਮ ਤੋੜ ਦਿੱਤਾ ਗਿਆ। ਲੋਕਾਂ ਨੇ ਉਸ ਬੁੱਤ ਦੀ ਬੇਅਦਬੀ ਕੀਤੀ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ। ਉਸੇ ਲਾਹੌਰ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੁੰਦਾ ਸੀ, ਅੱਜ ਉੱਥੇ ਮੁਹੰਮਦ ਬਿਨ ਕਾਸਿਮ, ਮਹਿਮੂਦ ਗ਼ਜ਼ਨਵੀ, ਮੁਹੰਮਦ ਗੌਰੀ ਅਤੇ ਔਰੰਗਜ਼ੇਬ ਵਰਗੇ ਆਕਰਮਣਕਾਰੀਆਂ ਦੀਆਂ ਤਾਰੀਫਾਂ ਵਾਲੇ ਬੋਰਡ ਲੱਗੇ ਹਨ। ਇਹਨਾਂ ਆਕਰਮਣਕਾਰੀਆਂ ਨੇ ਪੰਜਾਬ ਦੇ ਮੰਦਰ ਤੋੜੇ, ਲੋਕਾਂ ਨੂੰ ਕਤਲ ਕੀਤਾ, ਔਰਤਾਂ ਨੂੰ ਗੁਲਾਮ ਬਣਾਇਆ, ਪਰ ਅੱਜ ਪਾਕਿਸਤਾਨ ਵਿੱਚ ਇਹਨਾਂ ਨੂੰ ਹੀ “ਹੀਰੋ” ਮੰਨਿਆ ਜਾਂਦਾ ਹੈ। ਸਕੂਲਾਂ ਦੀਆਂ ਕਿਤਾਬਾਂ ਵਿੱਚ ਭਗਤ ਸਿੰਘ ਨੂੰ “ਕੱਟੜ” ਅਤੇ “ਦਹਿਸ਼ਤਗਰਦ” ਲਿਖਿਆ ਜਾਂਦਾ ਹੈ। ਉਧਮ ਸਿੰਘ ਨੂੰ “ਕਾਤਲ” ਕਿਹਾ ਜਾਂਦਾ ਹੈ। ਇਹ ਸਾਰਾ ਇਤਿਹਾਸ ਬਦਲ ਦਿੱਤਾ ਗਿਆ।

ਘੱਟਗਿਣਤੀ ਭਾਈਚਾਰਿਆਂ, ਖਾਸ ਕਰਕੇ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਜੋ ਵਿਤਕਰਾ ਹੋ ਰਿਹਾ ਹੈ, ਉਸ ਨਾਲ ਦਿਲ ਰੋਂਦਾ ਹੈ। ਸਾਲ 1947 ਵਿੱਚ ਲਹਿੰਦੇ ਪੰਜਾਬ ਵਿੱਚ ਹਿੰਦੂ-ਸਿੱਖ ਆਬਾਦੀ 22-25% ਸੀ। ਅੱਜ ਉਹ ਸਿਰਫ਼ 1-2% ਰਹਿ ਗਈ ਹੈ। ਹਰ ਸਾਲ ਸੈਂਕੜੇ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕੀਤਾ ਜਾਂਦਾ ਹੈ, ਜਬਰੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦੀਆਂ ਸ਼ਾਦੀਆਂ ਮੁਸਲਮਾਨ ਮਰਦਾਂ ਨਾਲ ਕਰਵਾ ਦਿੱਤੀਆਂ ਜਾਂਦੀਆਂ ਹਨ। ਤਾਜ਼ਾ ਮਿਸਾਲ ਸਰਬਜੀਤ ਕੌਰ ਦੀ ਹੈ, ਜੋ ਨਨਕਾਣਾ ਸਾਹਿਬ ਦਰਸ਼ਨਾਂ ਲਈ ਗਈ ਸੀ ਅਤੇ ਉੱਥੇ ਹੀ ਉਸ ਨੂੰ “ਨੂਰ ਹੁਸੈਨ” ਬਣਾ ਕੇ ਉਸ ਦਾ ਨਿਕਾਹ ਕਰਵਾ ਦਿੱਤਾ ਗਿਆ। ਜਦਕਿ ਪਾਕਿਸਤਾਨੀ ਸਰਕਾਰ ਜਾਂ ਸਾਡੇ ਲਹਿੰਦੇ ਪੰਜਾਬ ਦਾ ਭਾਈਚਾਰਾ ਚਾਹੁੰਦਾ ਤਾਂ ਇਸ ਮਸਲੇ ਨੂੰ ਸੰਜੀਦਗੀ ਨਾਲ ਸੁਲਝਾਅ ਸਕਦਾ ਸੀ ਅਤੇ ਸਰਬਜੀਤ ਕੌਰ ਨੂੰ ਵਾਪਿਸ ਭਾਰਤ ਭੇਜ ਸਕਦਾ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਹ ਇੱਕੋ-ਇੱਕ ਵਾਕਿਆ ਨਹੀਂ ਹੈ। ਹਰ ਸਾਲ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆਉਂਦੇ ਹਨ ਪਰ “ਭਾਈਚਾਰੇ” ਦੇ ਨਾਮ ਤੇ ਚੁੱਪ ਰਹਿਣ ਵਾਲੇ ਬਹੁਤ ਹਨ।

ਇਸੇ ਤਰ੍ਹਾਂ ਭਾਰਤ-ਪਾਕਿਸਤਾਨ ਤਣਾਅ ਦੇ ਸਮੇਂ ਲਹਿੰਦੇ ਪੰਜਾਬ ਦੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ਜੋ ਬਿਆਨਬਾਜ਼ੀ ਹੁੰਦੀ ਹੈ, ਉਹ ਵੀ ਬਹੁਤ ਦਰਦ ਦਿੰਦੀ ਹੈ। ਅਪਰੇਸ਼ਨ ਸਿੰਧੂਰ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰ ਇਫ਼ਤਿਖ਼ਾਰ ਚੌਧਰੀ ਨੇ ਪੰਜਾਬੀਆਂ ਲਈ ਬਹੁਤ ਘਟੀਆ ਸ਼ਬਦ ਵਰਤੇ। ਉਸ ਨੇ ਸਾਡੇ ਲੋਕਾਂ ਲਈ “ਨਿਸਤੇ ਨਾਬੂਤ” ਕਰ ਦੇਣ ਵਰਗੇ ਸ਼ਬਦ ਕਹੇ। ਪਰ ਉਸੇ ਪਾਕਿਸਤਾਨੀ ਕਲਾਕਾਰਾਂ ਨੂੰ ਜਦੋਂ ਭਾਰਤ ਵਿੱਚ ਫਿਲਮਾਂ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਆ ਕੇ “ਪੰਜਾਬੀ ਭਾਈਚਾਰੇ” ਦੀਆਂ ਗੱਲਾਂ ਕਰਦੇ ਹਨ। ਦਲਜੀਤ ਦੋਸਾਂਝ ਦੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਲਿਆ ਗਿਆ ਸੀ ਅਤੇ ਫਿਲਮ ਬਹੁਤ ਹਿੱਟ ਹੋਈ, ਪਰ ਜਦੋਂ ਉਸੇ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਗੱਲ ਆਈ ਤਾਂ ਕੁਝ ਲੋਕਾਂ ਨੇ ਵਿਰੋਧ ਕੀਤਾ। ਫਿਰ ਵੀ ਫਿਲਮ ਰਿਲੀਜ਼ ਹੋਈ ਅਤੇ ਕਮਾਈ ਕੀਤੀ। ਇਸ ਤਰ੍ਹਾਂ ਦੇ ਪ੍ਰੋਜੈਕਟ ਅਸਲ ਵਿੱਚ ਪੈਸੇ ਦੀ ਖ਼ਾਤਰ ਹੁੰਦੇ ਹਨ, ਭਾਈਚਾਰੇ ਦੀ ਖ਼ਾਤਰ ਨਹੀਂ। ਕਿਉਂਕਿ ਦੋਹਾਂ ਮੁਲਕਾਂ ਦੇ ਕਲਾਕਾਰਾਂ ਦੀ ਫੈਨ ਫੋਲਵਿੰਗ ਹੋਣ ਕਾਰਨ ਫਿਲਮ ਦੋਹਾਂ ਮੁਲਕਾਂ ਦੀ ਕਮਨਿਊਟੀ ਵੱਲੋਂ ਦੇਖੀ ਜਾਂਦੀ ਹੈ ਅਤੇ ਚੌਖੀ ਕਮਾਈ ਕੀਤੀ ਜਾਂਦੀ ਹੈ।

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਈ ਬਲੌਗਰ ਅਤੇ ਯੂਟਿਊਬਰ ਪਾਕਿਸਤਾਨ ਜਾ ਕੇ ਰੀਲਾਂ ਬਣਾਉਂਦੇ ਹਨ। ਉਹ ਆਪਣੇ ਪੁਰਾਣੇ ਪਿੰਡਾਂ ਵਿੱਚ ਜਾਂਦੇ ਹਨ, ਲੋਕਾਂ ਨਾਲ ਗਲਵੱਕੜੀਆਂ ਪਾਉਂਦੇ ਹਨ, “ਯਾਰੀ” ਵਾਲੇ ਗੀਤ ਗਾਉਂਦੇ ਹਨ ਅਤੇ ਫੇਮ ਖੱਟਦੇ ਹਨ। ਪਰ ਇਹ ਸਾਰਾ ਕੁਝ ਸਿਰਫ਼ ਵਿਊਜ਼ ਅਤੇ ਪੈਸੇ ਦੀ ਖ਼ਾਤਰ ਹੁੰਦਾ ਹੈ। ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਾਕਿਸਤਾਨੀ ਬਲੌਗਰ ਨਾਲ ਰੀਲ ਬਣਾਉਣ ਨਾਲ ਦੋਹਾਂ ਪਾਸਿਆਂ ਦੇ ਲੋਕ ਲਾਈਕ ਕਰਨਗੇ, ਤਾਂ ਉਹ ਤੁਰੰਤ ਤਿਆਰ ਹੋ ਜਾਂਦੇ ਹਨ। ਉਹਨਾਂ ਨੂੰ ਕੋਈ ਪੁਛਣ ਵਾਲਾ ਹੋਵੇ ਕਿ ਉਹਨਾਂ ਵੱਲੋਂ ਆਪਣੇ ਘੱਟ-ਗਿਣਤੀ ਨਾਲ ਸੰਬੰਧਿਤ ਭਾਈਚਾਰੇ ਦੇ ਲੋਕਾਂ ਦਾ ਤੁਸੀਂ ਕਿੰਨਾ ਹਾਲ-ਚਾਲ ਪੁਛਿਆ ਹੈ? ਕਿੰਨਾ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸੋਸ਼ਲ ਮੀਡੀਆ ਤੇ ਰੀਲ ਬਣਾ ਕੇ ਦੱਸਿਆ ਹੈ? ਉਹ ਬਿਲਕੁੱਲ ਇਸ ਤਰ੍ਹਾਂ ਨਹੀਂ ਕਰਨਗੇ, ਕਿਉਂ ਉਹਨਾਂ ਦਾ ਮਕਸਦ ਫੈਨ ਫੋਲਵਿੰਗ ਵਧਾਉਣਾ ਹੁੰਦਾ ਹੈ ਨਾ ਕਿ ਆਪਣਾ ਨਿੱਜੀ ਨੁਕਸਾਨ ਕਰਨਾ। ਇਸਦੇ ਨਾਲ ਹੀ ਜਦੋਂ ਕੋਈ ਸਿੱਖ ਜਾਂ ਹਿੰਦੂ ਲੜਕੀ ਅਗਵਾ ਹੋ ਜਾਂਦੀ ਹੈ, ਜਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਜਾਂਦਾ ਹੈ, ਤਾਂ ਉਹ ਚੁੱਪ ਰਹਿੰਦੇ ਹਨ। ਇਹ ਦੋਗਲਾਪਣ ਹੈ।

ਅਸੀਂ ਭਾਵੁਕ ਹਾਂ, ਇਸ ਲਈ ਅਸੀਂ ਆਪਣੇ ਪੁਰਾਣੇ ਪਿੰਡਾਂ, ਆਪਣੇ ਪੁਰਾਤਨ ਗੁਰਧਾਮਾਂ ਨਾਲ ਪਿਆਰ ਕਰਦੇ ਹਾਂ। ਪਰ ਸੱਚਾਈ ਇਹ ਹੈ ਕਿ ਲਹਿੰਦਾ ਪੰਜਾਬ ਅੱਜ ਉਹ ਪੰਜਾਬ ਨਹੀਂ ਰਿਹਾ ਜਿਸ ਨੂੰ ਅਸੀਂ 1947 ਤੋਂ ਪਹਿਲਾਂ ਜਾਣਦੇ ਸਾਂ। ਉੱਥੇ ਦੀ ਸਰਕਾਰ, ਸਕੂਲਾਂ ਦੀਆਂ ਕਿਤਾਬਾਂ, ਮੀਡੀਆ ਅਤੇ ਧਾਰਮਿਕ ਨੇਤਾ ਸਾਰੇ ਇੱਕੋ ਗੱਲ ਸਿਖਾਉਂਦੇ ਹਨ, ਕਿ ਭਾਰਤ ਵੈਰੀ ਹੈ, ਹਿੰਦੂ-ਸਿੱਖ ਕਾਫ਼ਰ ਹਨ ਅਤੇ ਗ਼ਜ਼ਵਾ-ਏ-ਹਿੰਦ ਕਰਨਾ ਫ਼ਰਜ਼ ਹੈ। ਇਸ ਸੋਚ ਨੇ ਉੱਥੇ ਦੇ ਨੌਜਵਾਨਾਂ ਦੇ ਦਿਮਾਗ ਵਿੱਚ ਜਹਿਰ ਭਰ ਦਿੱਤਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲਦਾ ਹੈ, ਉਹ ਆਪਣੀ ਅਸਲ ਸੋਚ ਜ਼ਾਹਰ ਕਰ ਦਿੰਦੇ ਹਨ, ਭਾਵੇਂ ਉਹ ਬੁੱਤ ਤੋੜ ਕੇ ਹੋਵੇ, ਲੜਕੀਆਂ ਨੂੰ ਅਗਵਾ ਕਰ ਕੇ ਹੋਵੇ ਜਾਂ ਸੋਸ਼ਲ ਮੀਡੀਆ ਤੇ ਘਟੀਆ ਟਿੱਪਣੀਆਂ ਕਰ ਕੇ ਹੋਵੇ।

ਇਸ ਸਾਰੇ ਤਜਰਬੇ ਤੋਂ ਬਾਅਦ ਸਾਨੂੰ ਸਮਝ ਆਉਂਦੀ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੱਭਿਆਚਾਰ ਅੱਜ ਇੱਕ ਨਹੀਂ ਰਿਹਾ। ਬੋਲੀ, ਖਾਣ-ਪੀਣ, ਕੱਪੜੇ, ਗੀਤ ਤਾਂ ਅਜੇ ਵੀ ਮਿਲਦੇ-ਜੁਲਦੇ ਹਨ, ਪਰ ਮਾਨਸਿਕਤਾ, ਵਿਚਾਰਧਾਰਾ ਅਤੇ ਇਤਿਹਾਸ ਦੀ ਵਿਆਖਿਆ ਬਿਲਕੁਲ ਵੱਖਰੀ ਹੋ ਚੁੱਕੀ ਹੈ। ਜਿਸ ਦਿਨ ਲਹਿੰਦਾ ਪੰਜਾਬ ਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ ਅਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮਾਣ ਕਹਿਣ ਲੱਗ ਪਵੇਗਾ, ਜਿਸ ਦਿਨ ਉਹ ਘੱਟਗਿਣਤੀਆਂ ਨਾਲ ਬਰਾਬਰ ਦਾ ਵਿਹਾਰ ਕਰਨ ਲੱਗ ਪਵੇਗਾ, ਜਿਸ ਦਿਨ ਉਹ ਆਪਣੀਆਂ ਕਿਤਾਬਾਂ ਵਿੱਚੋਂ ਨਫ਼ਰਤ ਵਾਲੇ ਅਧਿਆਏ ਹਟਾਏਗਾ, ਉਸ ਦਿਨ ਫ਼ੇਰ ਸੱਚਮੁੱਚ ਸਾਡਾ ਉਹਨਾਂ ਨਾਲ ਭਾਈਚਾਰਾ ਬਣ ਸਕਦਾ ਹੈ। ਪਰ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਇਹ “ਭਾਈ ਭਾਈ” ਵਾਲੀਆਂ ਗੱਲਾਂ ਸਿਰਫ਼ ਭਾਵੁਕਤਾ ਅਤੇ ਫੇਮ ਖੱਟਣ ਦਾ ਜਾਲ ਹਨ।

ਅਸੀਂ ਆਪਣੇ ਪੁਰਾਤਨ ਪੰਜਾਬ ਨਾਲ ਪਿਆਰ ਕਰਦੇ ਹਾਂ, ਉਸ ਦੀ ਯਾਦ ਨੂੰ ਸੰਭਾਲ ਕੇ ਰੱਖਦੇ ਹਾਂ, ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਅੱਜ ਦਾ ਲਹਿੰਦਾ ਪੰਜਾਬ ਉਹ ਪੰਜਾਬ ਨਹੀਂ ਰਿਹਾ। ਇਸ ਲਈ ਆਪਣੇ ਦੇਸ਼ ਅਤੇ ਆਪਣੇ ਸੂਬੇ ਪ੍ਰਤੀ ਵਫ਼ਾਦਾਰ ਰਹਿਣਾ, ਆਪਣੇ ਇਤਿਹਾਸ ਦੀ ਰਾਖੀ ਕਰਨੀ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਸੱਚਾਈ ਦੱਸਣੀ, ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਸਾਂਝਾ ਪੰਜਾਬ ਸਾਡੇ ਦਿਲਾਂ ਵਿੱਚ ਹੈ, ਪਰ ਹਕੀਕਤ ਵਿੱਚ ਉਹ ਵੰਡਿਆ ਜਾ ਚੁੱਕਾ ਹੈ। ਅਸੀਂ ਉਸ ਸਾਂਝੇ ਪੰਜਾਬ ਦੀ ਯਾਦ ਨੂੰ ਜਿਉਂਦਾ ਰੱਖਾਂਗੇ, ਪਰ ਅੱਜ ਦੀ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ।

ਕੀ ਮਾਈ ਭਾਗੋ ਦੇ ਵਾਰਸ ਬਣਨਾ ਇੰਨਾ ਆਸਾਨ ਹੈ…?
ਮਾਈ ਭਾਗੋ, ਇਹ ਨਾਂ ਸਿਰਫ਼ ਇਤਿਹਾਸ ਦੀ ਕਿਤਾਬ ਦਾ ਪੰਨਾ ਨਹੀਂ, ਸਗੋਂ ਪੰਜਾਬ ਦੀ ਧਰਤੀ ਤੇ ਲਿਖੀ ਗਈ ਇੱਕ ਅਜਿਹੀ ਦਾਸਤਾਨ ਹੈ ਜਿਸ ਵਿੱਚ ਇੱਕ ਔਰਤ ਨੇ ਆਪਣੇ ਪਤੀ, ਭਰਾ, ਪੁੱਤਰਾਂ ਨੂੰ ਗਵਾ ਕੇ ਵੀ ਹਾਰ ਨਹੀਂ ਮੰਨੀ। ਜਦੋਂ ਚਾਲੀ ਮੁਕਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡਣ ਦਾ ਫੈਸਲਾ ਕਰਿਆ ਸੀ, ਤਦ ਮਾਈ ਭਾਗੋ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਛਾਵਰ ਕਰ ਦਿੱਤਾ। ਉਹ ਘੋੜੀ ਤੇ ਚੜ੍ਹੀ, ਹਥਿਆਰ ਫੜ੍ਹ ਕੇ ਮੁਕਤਸਰ ਦੀ ਜੰਗ ਵਿੱਚ ਲੜੀ, ਜ਼ਖ਼ਮੀ ਹੋਈ, ਪਰ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਲਈ ਆਪਣੀ ਜਾਨ ਵੀ ਦੇਣ ਤੋਂ ਨਹੀਂ ਡਰੀ। ਉਸ ਦੀ ਕੁਰਬਾਨੀ ਨੇ ਚਾਲੀ ਮੁਕਤਿਆਂ ਨੂੰ ਵੀ ਸ਼ਰਮਿੰਦਾ ਕੀਤਾ ਅਤੇ ਉਹ ਫਿਰ ਲੜਨ ਲਈ ਉੱਠੇ। ਇਹ ਸੀ ਮਾਈ ਭਾਗੋ ਦਾ ਜਜ਼ਬਾ, ਜੋ ਜ਼ੁਲਮ ਦੇ ਖਿਲਾਫ਼ ਖੜ੍ਹੀ ਹੋਈ, ਪਰ ਕਦੇ ਵੀ ਬਦਤਮੀਜ਼ੀ, ਹੰਕਾਰ ਜਾਂ ਧਮਕੀ ਦਾ ਸਹਾਰਾ ਨਹੀਂ ਲਿਆ। ਪਰ ਅੱਜ ਦਾ ਸਮਾਂ ਵੇਖੋ, ਸਿਰਫ਼ ਦੋ-ਚਾਰ ਲਲਕਾਰੇ ਮਾਰਨੇ, ਗੁੱਸੇ ਵਿੱਚ ਦੋ ਸ਼ਬਦ ਬੋਲ ਦੇਣੇ ਜਾਂ ਕਿਸੇ ਅਧਿਕਾਰੀ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰ ਲੈਣ ਨੂੰ ਹੀ ਕਈ ਲੋਕ “ਮਾਈ ਭਾਗੋ ਦੀ ਵਾਰਸ”ਜਾਂ “ਪੰਜਾਬ ਦੀ ਸ਼ੇਰਨੀ” ਐਲਾਨ ਕੇ ਅਵਾਰਡ ਤੱਕ ਦੇ ਦਿੰਦੇ ਹਨ। ਸੋਸ਼ਲ ਮੀਡੀਆ ਤੇ ਦੋ ਘੰਟੇ ਵਿੱਚ ਵਾਇਰਲ ਹੋ ਜਾਣਾ, ਕੁਝ ਰਾਜਨੇਤਾ ਜਾਂ ਜਥੇਬੰਦੀਆਂ ਦੀ ਹਵਾ ਲੱਗ ਜਾਣੀ,  ਬੱਸ ਫਿਰ ਕੀ, ਇੱਕ ਆਮ ਕੁੜੀ ਨੂੰ ਮਾਈ ਭਾਗੋ ਦੀ ਵਾਰਸ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਪਰ ਕੀ ਅਸਲ ਵਿੱਚ ਮਾਈ ਭਾਗੋ ਦੀ ਵਾਰਸ ਬਣਨਾ ਇੰਨਾ ਸੌਖਾ ਹੈ?

ਮੌਜੂਦਾ ਸਮੇਂ ਵਿੱਚ ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਹਿਲੀ ਘਟਨਾ ਰਾਜਸਥਾਨ ਹਾਈਕੋਰਟ ਦੀ ਜੱਜ ਬਣਨ ਦੀ ਪ੍ਰੀਖਿਆ ਵਾਲੀ ਹੈ। ਇੱਕ ਸਿੱਖ ਕੁੜੀ ਨੂੰ ਸਿਰਫ਼ ਇਸ ਲਈ ਪ੍ਰੀਖਿਆ ਕੇਂਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸ ਨੇ ਛੋਟੀ ਕਿਰਪਾਨ ਅਤੇ ਕੜਾ ਪਹਿਣਿਆ ਹੋਇਆ ਸੀ। ਇਹ ਗਲਤ ਸੀ, ਬਿਲਕੁਲ ਗਲਤ। ਇਹ ਧਾਰਮਿਕ ਅਜ਼ਾਦੀ ਦਾ ਸਵਾਲ ਸੀ ਅਤੇ ਉਸ ਦਾ ਵਿਰੋਧ ਕਰਨਾ ਉਸ ਕੁੜੀ ਦਾ ਹੱਕ ਵੀ ਸੀ। ਪਰ ਉਸ ਵਿਰੋਧ ਨੂੰ ਕਾਨੂੰਨੀ ਲੜਾਈ ਵਿੱਚ ਬਦਲਣ ਦੀ ਬਜਾਏ ਕੁਝ ਲੋਕਾਂ ਨੇ ਉਸ ਨੂੰ “ਮਾਈ ਭਾਗੋ ਦੀ ਵਾਰਸ” ਐਲਾਨ ਕੇ ਅੱਗੇ ਕਰ ਦਿੱਤਾ। ਫਿਰ ਕੀ ਹੋਇਆ? ਉਹ ਕੁੜੀ ਸਵੇਰੇ-ਸਵੇਰੇ ਹਨੇਰੇ ਵਿੱਚ ਪਰਿਵਾਰ ਸਮੇਤ ਪਿੰਡਾਂ ਵਿੱਚ ਘੁੰਮਣ ਲੱਗ ਪਈ, ਜਲਸਿਆਂ ਵਿੱਚ ਸਨਮਾਨ ਲੈਣ ਲੱਗ ਪਈ, ਅਵਾਰਡ ਲੈਣ ਲੱਗ ਪਈ। ਪਰ ਉਸ ਦੀ ਅਸਲ ਮੰਜ਼ਿਲ, ਜੱਜ ਬਣਨਾ, ਕਾਨੂੰਨੀ ਤੌਰ ਤੇ ਆਪਣਾ ਹੱਕ ਹਾਸਲ ਕਰਨਾ, ਉਹ ਤਾਂ ਪਿੱਛੇ ਰਹਿ ਗਿਆ। ਉਹ ਰਾਹ ਭਟਕ ਗਈ। ਅੱਜ ਉਸ ਦੀ ਲੜਾਈ ਕਿੱਥੇ ਪਹੁੰਚੀ? ਕੋਈ ਨਹੀਂ ਜਾਣਦਾ। ਪਰ ਮੀਡੀਆ ਵਿੱਚ ਉਹ ਕੁਝ ਦਿਨਾਂ ਦੀ “ਸ਼ੇਰਨੀ” ਜ਼ਰੂਰ ਬਣੀ ਰਹੀ।

ਦੂਜੀ ਘਟਨਾ ਤਾਜ਼ਾ ਹੈ, ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਵਿਰੋਧ ਲਹਿਰ ਦੀ ਹੈ। ਇੱਕ ਕੁੜੀ ਨੇ ਗੇਟ ਅੰਦਰ ਜਾਣ ਲਈ ਪੁਲਿਸ ਨਾਲ ਧੱਕਾ-ਮੁੱਕੀ ਕੀਤੀ ਅਤੇ ਬੋਲੀ, “ਅਗਰ ਮੈਨੂੰ ਕੁਝ ਕਿਹਾ ਤਾਂ ਆਪਣਾ ਹਿਸਾਬ ਲਾ ਲਿਓ”। ਕਾਨੂੰਨ ਦੀ ਨਜ਼ਰ ਵਿੱਚ ਇਹ ਸ਼ਬਦ ਸਿੱਧੇ ਧਮਕੀ ਦੇ ਦਾਇਰੇ ਵਿੱਚ ਆਉਂਦੇ ਹਨ। ਭਾਰਤੀ ਦੰਡਾਵਲੀ ਦੀ ਧਾਰਾ 503, ਧਾਰਾ 506 (ਧਮਕੀ ਦੇਣ ਦੀ ਸਜ਼ਾ)  ਅਤੇ ਜੇ ਡਿਊਟੀ ਤੇ ਮੌਜੂਦ ਸਰਕਾਰੀ ਮੁਲਾਜ਼ਮ ਨਾਲ ਹੋਵੇ ਤਾਂ ਧਾਰਾ 186 (ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣਾ) ਅਤੇ 353 (ਡਿਊਟੀ ਕਰ ਰਹੇ ਅਧਿਕਾਰੀ ਤੇ ਜ਼ੋਰ ਜਾਂ ਧਮਕੀ ਵਰਤਣਾ) ਲੱਗ ਸਕਦੀ ਹੈ। ਇਹ ਕੋਈ ਛੋਟੀ ਗੱਲ ਨਹੀਂ। ਪਰ ਇਸ ਤੋਂ ਬਾਅਦ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ। ਕਈ ਰਾਜਨੇਤਾ, ਜਥੇਬੰਦੀਆਂ ਅਤੇ ਮੀਡੀਆ ਨੇ ਉਸ ਨੂੰ “ਪੰਜਾਬ ਦੀ ਸ਼ੇਰਨੀ” ਅਤੇ “ਮਾਈ ਭਾਗੋ ਦੀ ਵਾਰਸ”ਐਲਾਨ ਦਿੱਤਾ। ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇ ਮਹਿਲਾ ਪੁਲਿਸ ਵਾਲੀ ਨੇ ਹੱਥ ਚੁੱਕਿਆ ਹੁੰਦਾ ਤਾਂ ਕੀ ਕਰਦੀ? ਉਸ ਨੇ ਕਿਹਾ, “ਫਿਰ ਮੈਂ ਵੀ ਚਪੇੜਾਂ ਮਾਰਦੀ”। ਇਹ ਸ਼ਬਦ ਵੀ ਕੈਮਰੇ ਤੇ ਰਿਕਾਰਡ ਹਨ। ਕਾਨੂੰਨੀ ਤੌਰ ਤੇ ਇਹ ਵੀ ਧਾਰਾ 506 ਅਤੇ ਸੰਭਵ ਤੌਰ ਤੇ ਧਾਰਾ 355 (ਹਮਲੇ ਜਾਂ ਅਪਰਾਧਿਕ ਮਾਨਸਿਕਤਾ ਨਾਲ ਸਰਕਾਰੀ ਮੁਲਾਜ਼ਮ ਨੂੰ ਡਿਊਟੀ ਤੋਂ ਰੋਕਣ ਦੀ ਧਮਕੀ) ਅਧੀਨ ਆਉਂਦੇ ਹਨ। ਪਰ ਇਸ ਸਭ ਦੇ ਬਾਵਜੂਦ ਉਸ ਨੂੰ ਮਾਈ ਭਾਗੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਐਮ.ਐਲ.ਏ. ਬਣਾਉਣ ਦੇ ਸੁਪਨੇ ਦਿਖਾਏ ਗਏ। ਇੱਕ ਪਲ ਲਈ ਸੋਚੋ, ਜੇ ਉਸ ਦੇ ਖਿਲਾਫ਼ ਪਰਚਾ ਦਰਜ ਹੋ ਜਾਂਦਾ, ਜੇ ਉਹ ਜੱਜ ਸਾਹਮਣੇ ਖੜ੍ਹੀ ਹੁੰਦੀ, ਤਾਂ ਕੀ ਜੱਜ ਉਸ ਨੂੰ ਇਹ ਕਹਿ ਕੇ ਛੱਡ ਦਿੰਦਾ ਕਿ “ਬਹੁਤ ਦਲੇਰੀ ਕੀਤੀ ਬੇਟੀ”? ਬਿਲਕੁਲ ਨਹੀਂ। ਡਿਊਟੀ ਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਤੇ ਹੱਥ ਚੁੱਕਣ ਦੀ ਧਮਕੀ ਦੇਣ ਵਾਲੇ ਨੂੰ ਕਾਨੂੰਨ ਸਖ਼ਤ ਸਜ਼ਾ ਦਿੰਦਾ ਹੈ। ਇੱਕ ਵਿਦਿਆਰਥਣ ਜੋ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਯੋਗਤਾ ਰੱਖਦੀ ਹੈ, ਉਸ ਦਾ ਕਰੀਅਰ ਇੱਕ ਪਲ ਵਿੱਚ ਖਤਮ ਹੋ ਸਕਦਾ ਹੈ। ਪਰ ਸਾਡੇ ਸਮਾਜ ਨੇ ਫੌਕੀ ਹਵਾ ਦੇਕੇ ਉਸ ਨੂੰ ਸ਼ੇਰਨੀ ਬਣਾ ਕੇ ਉਸ ਦੇ ਹੱਥ ਵਿੱਚ ਅਜਿਹਾ ਹਥਿਆਰ ਫੜਾ ਦਿੱਤਾ ਜਿਸ ਦਾ ਨੁਕਸਾਨ ਉਸ ਨੂੰ ਖੁਦ ਭੁਗਤਣਾ ਪਵੇਗਾ।

ਸੰਘਰਸ਼ ਕਰਨਾ ਹਰ ਨਾਗਰਿਕ ਦਾ ਹੱਕ ਹੈ। ਪਰ ਸੰਘਰਸ਼ ਅਤੇ ਬਦਤਮੀਜ਼ੀ ਵਿੱਚ ਫ਼ਰਕ ਹੁੰਦਾ ਹੈ। ਹੰਕਾਰ ਅਤੇ ਧਮਕੀ ਦਾ ਰਾਹ ਕਦੇ ਵੀ ਸਤਿਕਾਰਯੋਗ ਨਹੀਂ ਹੁੰਦਾ। ਜਿਸ ਕੁੜੀ ਨੂੰ ਪੜ੍ਹ ਕੇ ਸਮਾਜ ਲਈ ਮਿਸਾਲ ਬਣਨਾ ਚਾਹੀਦਾ ਸੀ, ਉਸ ਦੇ ਅਜਿਹੇ ਵਿਵਹਾਰ ਨੇ ਕਿੰਨੇ ਹੀ ਮਾਪਿਆਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੋਵੇਗਾ ਕਿ “ਸਾਡੀ ਧੀ ਵੀ ਜੇ ਅਜਿਹੀ ਹਵਾ ਵਿੱਚ ਉੱਡ ਗਈ ਤਾਂ?”। ਅਸਲ ਮਾਈ ਭਾਗੋ ਦੀ ਵਾਰਸ ਕੌਣ ਹੈ? ਜੇ ਸੱਚਮੁੱਚ ਕਿਸੇ ਨੂੰ ਇਹ ਸਨਮਾਨ ਦੇਣਾ ਹੈ ਤਾਂ ਪੰਜਾਬ ਦੀਆਂ ਉਹਨਾਂ ਮਾਵਾਂ ਨੂੰ ਦੋ ਜੋ ਸਾਰੀ ਉਮਰ ਦੁੱਖ-ਤਕਲੀਫ਼ਾਂ ਸਹਿੰਦੀਆਂ ਹਨ, ਪਰਿਵਾਰ ਨੂੰ ਜੋੜ ਕੇ ਰੱਖਦੀਆਂ ਹਨ, ਬੱਚਿਆਂ ਨੂੰ ਪਾਲਦੀਆਂ-ਪੋਸਦੀਆਂ ਹਨ, ਰਿਸ਼ਤੇ ਨਿਭਾਉਂਦੀਆਂ ਹਨ ਅਤੇ ਆਪਣੇ ਆਪ ਨੂੰ ਪਰਿਵਾਰ ਲਈ ਪੂਰੀ ਤਰ੍ਹਾਂ ਨਿਛਾਵਰ ਕਰ ਦਿੰਦੀਆਂ ਹਨ। ਉਹ ਕਦੇ ਸਟੇਜ ਤੇ ਨਹੀਂ ਚੜ੍ਹਦੀਆਂ, ਕੋਈ ਅਵਾਰਡ ਨਹੀਂ ਲੈਂਦੀਆਂ, ਪਰ ਉਨ੍ਹਾਂ ਦੀ ਕੁਰਬਾਨੀ ਮਾਈ ਭਾਗੋ ਤੋਂ ਘੱਟ ਨਹੀਂ ਹੁੰਦੀ। ਪਰ ਉਨ੍ਹਾਂ ਨੂੰ ਕੋਈ “ਸ਼ੇਰਨੀ” ਨਹੀਂ ਆਖਦਾ, ਕਿਉਂਕਿ ਉਨ੍ਹਾਂ ਦਾ ਸੰਘਰਸ਼ ਚੁੱਪ-ਚੁਪੀਤੇ ਹੁੰਦਾ ਹੈ, ਉਹ ਰਾਜਨੀਤੀ ਦੀ ਰੋਟੀ ਸੇਕਣ ਲਈ ਵਰਤੀਆਂ ਨਹੀਂ ਜਾ ਸਕਦੀਆਂ।

ਮਾਈ ਭਾਗੋ ਦਾ ਨਾਂ ਇਤਿਹਾਸ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਬਦਲੇ ਲਿਖਿਆ ਹੈ। ਉਸ ਨਾਂ ਨੂੰ ਹਲਕਾ ਕਰਨਾ ਸਾਡੇ ਮਹਾਨ ਇਤਿਹਾਸ ਨਾਲ ਧੱਕਾ ਹੈ। ਸਿਰਫ਼ ਦੋ ਲਲਕਾਰੇ ਮਾਰਨ ਨਾਲ, ਦੋ ਗੁੱਸੇ ਵਾਲੇ ਬੋਲ ਬੋਲਣ ਨਾਲ ਕੋਈ ਮਾਈ ਭਾਗੋ ਦੀ ਵਾਰਸ ਨਹੀਂ ਬਣ ਸਕਦਾ। ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਹ ਅਸਲ ਵਿੱਚ ਉਨ੍ਹਾਂ ਨੌਜਵਾਨਾਂ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਹਨ ਜਿਨ੍ਹਾਂ ਨੂੰ ਆਪਣੇ ਭਵਿੱਖ ਵਿੱਚ ਅੱਗੇ ਵਧਣਾ ਚਾਹੀਦਾ ਹੈ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਮਹਾਨ ਕਿਰਦਾਰਾਂ ਦੇ ਨਾਂ ਨੂੰ ਬਚਾਈਏ। ਉਨ੍ਹਾਂ ਨੂੰ ਰਾਜਨੀਤੀ ਦੀ ਭੇਟ ਨਾ ਚੜ੍ਹਾਈਏ। ਸੱਚੀ ਦਲੇਰੀ ਚੁੱਪ-ਚਾਪ ਜਿਊਣ ਵਿੱਚ ਵੀ ਹੁੰਦੀ ਹੈ, ਸਹੀ ਰਾਹ ਤੇ ਚੱਲਣ ਵਿੱਚ ਵੀ ਹੁੰਦੀ ਹੈ  ਅਤੇ ਸਭ ਤੋਂ ਵੱਡੀ ਦਲੇਰੀ ਤਾਂ ਆਪਣੀ ਗਲਤੀ ਸਵੀਕਾਰ ਕਰਨ ਅਤੇ ਸੁਧਾਰ ਕਰਨ ਵਿੱਚ ਹੁੰਦੀ ਹੈ। ਮਾਈ ਭਾਗੋ ਦੀ ਵਾਰਸ ਬਣਨਾ ਬਹੁਤ ਔਖਾ ਹੈ। ਇਹ ਸਿਰਫ਼ ਲਲਕਾਰੇ ਮਾਰਨ ਨਾਲ ਨਹੀਂ ਹੁੰਦਾ। ਇਹ ਤਾਂ ਜੀਵਨ ਨੂੰ ਪੂਰੀ ਤਰ੍ਹਾਂ ਨਿਛਾਵਰ ਕਰਨ ਨਾਲ ਹੁੰਦਾ ਹੈ ਅਤੇ ਉਹ ਜਜ਼ਬਾ ਅੱਜ ਵੀ ਜਿਊਂਦਾ ਹੈ, ਸਾਡੀਆਂ ਮਾਵਾਂ ਵਿੱਚ, ਸਾਡੀਆਂ ਧੀਆਂ ਵਿੱਚ,  ਜੋ ਚੁੱਪ-ਚਾਪ, ਸਤਿਕਾਰ ਨਾਲ, ਪਰ ਅਡੋਲ ਹੋ ਕੇ ਜ਼ਿੰਦਗੀ ਦੀ ਜੰਗ ਲੜ ਰਹੀਆਂ ਹਨ। ਉਨ੍ਹਾਂ ਨੂੰ ਸਲਾਮ ਕਰੋ। ਉਨ੍ਹਾਂ ਨੂੰ ਮਾਈ ਭਾਗੋ ਦੀ ਅਸਲ ਵਾਰਸ ਮੰਨੋ। ਬਾਕੀ ਸਿਰਫ਼ ਸ਼ੋਰ ਹੈ, ਸੱਚ ਨਹੀਂ।