Punjab News - Quami Ekta Punjabi Newspaper (ਕੌਮੀ ਏਕਤਾ) » ਸੰਜੀਵ ਝਾਂਜੀ, ਜਗਰਾਉਂ

ਵ੍ਰਿੰਦਾਵਨ ਯਮੁਨਾ ਹਾਦਸਾ
ਵ੍ਰਿੰਦਾਵਨ (ਬਿੰਦਰਾਵਨ) ਹਾਦਸਾ ਰੋਂਗਟੇ ਖੜੇ ਕਰ ਗਿਆ ਹੈ। 12 ਤੋਂ ਵੱਧ ਬਹੁ ਕੀਮਤੀ ਜਾਨਾਂ ਨੇ ਇਸ ਹਾਦਸੇ ਵਿੱਚ ਜਲ ਸਮਾਧੀ ਲੈ ਲਈ ਹੈ ਜਾਂ ਇੰਞ ਕਹਿ ਲਵੋ ਕਿ ਜਲ ਸਮਾਧੀ ਦਵਾ ਦਿੱਤੀ ਗਈ ਹੈ। ਇਸ ਨੂੰ ਸਿਰਫ ਇੱਕ ਹਾਦਸਾ ਕਹਿ ਕੇ ਨਹੀਂ ਸਾਰਿਆ ਜਾ ਸਕਦਾ। ਇਹ ਮਨੁੱਖੀ ਅਣਗਹਿਲੀ, ਪ੍ਰਸ਼ਾਸਨਿਕ ਲਾਪਰਵਾਹੀ ਅਤੇ “ਜਿੱਦਾਂ ਹੈ ਚੱਲਣ ਦਿਓ” ਦੀ ਨੀਤੀ ਦਾ ਦਰਦਨਾਕ ਸਿੱਟਾ ਹੈ।

ਸ਼ਰਧਾਲੂਆਂ ਨਾਲ ਵਾਪਰੇ ਇਸ ਭਿਆਨਕ ਅਤੇ ਦਰਦਨਾਕ ਹਾਦਸੇ ਨੇ 1990 ਦੇ ਦਹਾਕੇ ਵਿੱਚ ਜਗਰਾਉਂ ਦੇ ਲੋਕਾਂ ਨਾਲ ਵਾਪਰੇ ਸੋਹੀਆਂ ਰੇਲ ਕਾਂਡ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ ਹੈ। ਉਸ ਵੇਲੇ ਵੀ ਇਸੇ ਤਰ੍ਹਾਂ ਗੱਡੀਆਂ ਵਿੱਚ ਭਰ ਕੇ ਲਾਸ਼ਾਂ ਸ਼ਹਿਰ ਵਿੱਚ ਆਈਆਂ ਸਨ ਤੇ ਇਸ ਵਾਰ ਵੀ ਐਮਬੂਲੈਂਸਾਂ ਵਿੱਚ ਲਾਸ਼ਾਂ ਜਦੋਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘੀਆਂ ਤਾਂ ਹਰ ਅੱਖ ਸਿਰਫ ਨਮ ਹੀ ਨਹੀਂ ਸੀ ਸਗੋਂ ਤ੍ਰਿਪ ਤ੍ਰਿਪ ਅਥਰੂ ਵਹਾਅ ਰਹੀ ਸੀ।

ਮੇਰੇ ਸ਼ਹਿਰ ਦਾ ਸੰਗੀਤਿਕ ਸੁਰਾਂ ਵਾਲਾ ਬਾਂਕੇ ਬਿਹਾਰੀ ਕਲੱਬ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਲੋਕਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨਾਲ ਜੋੜ ਰਿਹਾ ਹੈ, ਉਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸ੍ਰੀ ਬ੍ਰਿੰਦਾਵਨ ਮਥੁਰਾ ਧਾਮ ਦੀ ਯਾਤਰਾ ਕਰਵਾ ਕੇ ਉਹਨਾਂ ਦੀ ਨਗਰੀ ਨਾਲ ਵੀ ਲੋਕਾਂ ਨੂੰ ਜੋੜ ਵੀ ਰਿਹਾ ਹੈ। ਇਸੇ ਲੜੀ ਦੇ ਅਧੀਨ ਹੀ ਉਹਨਾਂ ਨੇ ਇਸ ਵਾਰ ਵੀ ਦੋ ਬੱਸਾਂ ਸ਼ਰਧਾਲੂਆਂ ਦੀਆਂ ਲੈ ਜਾ ਕੇ ਇਸ ਕਾਰਜ ਨੂੰ ਬਾਖੂਬੀ ਨਿਭਾਉਣ ਦਾ ਯਤਨ ਕੀਤਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਸ਼ਰਧਾਲੂ ਅਤੇ ਉਹਨਾਂ ਦੇ ਪਰਿਵਾਰਾਂ ਤੇ ਦੇ ਮੁੱਖਾਂ ਤੇ ਸੰਤੁਸ਼ਟੀ ਵਾਲੀ ਮੁਸਕੁਰਾਹਟ ਦੀ ਥਾਂ ਤੇ ਦਰਦਨਾਕ ਚੀਕ ਪੁਕਾਰ ਸੀ। ਕਹਿੰਦੇ ਹਨ ਕਿ ਕਿਸ਼ਤੀ ਵਿੱਚ ਕੁਝ ਸ਼ਰਧਾਲੂ ਬੈਠ ਕੇ ਦੇਵ ਰਾਹਾ ਬਾਬਾ ਦੇ ਆਸ਼ਰਮ ਵੱਲ ਨੂੰ ਜਾ ਰਹੇ ਸਨ। ਕੁਝ ਕਹਿ ਰਹੇ ਹਨ ਵਾਪਸ ਆ ਰਹੇ ਸਨ। ਚਲੋ ਕੁਝ ਵੀ ਹੋਵੇ। ਗੱਲ ਤਾਂ ਇਹ ਹੈ ਕਿ 35-37 ਵਿਅਕਤੀ ਉਸ ਕਿਸ਼ਤੀ ਵਿੱਚ ਸਵਾਰ ਸਨ, ਜਿਸ ਦੀ ਸਮਰੱਥਾ 12-13 ਦੀ ਹੀ ਸੀ। ਹੱਦ 15 ਦੀ ਹੋਊ। ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਇਨੀ ਜ਼ਿਆਦਾ ਕਪੈਸਿਟੀ ਹੀ ਨਹੀਂ ਸੀ ਫਿਰ ਉਸ ਕਿਸ਼ਤੀ ਵਿੱਚ ਇੰਨੇ ਜ਼ਿਆਦਾ ਸ਼ਰਧਾਲੂ/ਯਾਤਰੂ ਕਿਉਂ ਚੜਾਏ ਗਏ? ਇਹ ਇਸ ਤਰ੍ਹਾਂ ਵੀ ਨਹੀਂ ਹੈ ਕਿ ਪਹਿਲੀ ਵਾਰ ਹੋਇਆ ਹੋਉ? ਕਿਸ਼ਤੀ ਵਾਲਾ ਤਾਂ ਹਰ ਵਾਰੀ 20-25-30 ਯਾਤਰੀ ਕਿਸ਼ਤੀ ਵਿੱਚ ਚੜਾਉਂਦਾ ਹੀ ਹੋਉ? ਮਤਲਬ ਸੁਰੱਖਿਆ ਦਰ ਕਿਨਾਰ। ਪ੍ਰਸ਼ਾਸਨ ਮੌਨ। ਕੀ ਪ੍ਰਸ਼ਾਸਨ ਨੂੰ ਕਦੇ ਨਹੀਂ ਦਿਖਿਆ ਕਿ ਕਿਸ਼ਤੀਆਂ ਵਾਲੇ ਸਮਰੱਥਾ ਤੋਂ ਵੱਧ ਵਿਅਕਤੀਆਂ ਨੂੰ ਕਿਸ਼ਤੀਆਂ ਵਿੱਚ ਬਿਠਾ ਕੇ ਸਫਰ ਕਰਵਾ ਰਹੇ ਹਨ? ਕੀ ਪ੍ਰਸ਼ਾਸਨ ਨੇ ਕਦੇ ਉਹਨਾਂ ਦੀਆਂ ਕਿਸ਼ਤੀਆਂ ਦੇ ਹਾਲਾਤਾਂ ਦਾ ਕਦੇ ਜਾਇਜ਼ਾ ਲਿਆ ਹੈ? ਮੈਨੂੰ ਤਾਂ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੇ ਇਦਾਂ ਕਦੇ ਕੀਤਾ ਹੋਊਗਾ? ਕਿਉਂਕਿ ਪ੍ਰਸ਼ਾਸਨ ਚਾਹੇ ਉਥੋਂ ਦਾ ਹੋਵੇ ਚਾਹੇ ਇਥੋਂ ਦਾ ਹੋਵੇ, ਹਮੇਸ਼ਾ ਪਲੜਾ ਝਾੜਣ ਦੀ ਹੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਸੁਰਤ ਹਮੇਸ਼ਾ ਉਸ ਵੇਲੇ ਹੀ ਆਉਂਦੀ ਹੈ ਜਦੋਂ ਹਾਦਸਾ ਵਾਪਰ ਚੁੱਕਾ ਹੁੰਦਾ ਹੈ। ਹੁਣ ਵੀ ਹਾਦਸਾ ਵਾਪਰ ਗਿਆ ਹੈ। ਥੋੜੀ ਦਿਨ ਫਿਰ ਸਖਤਾਈ ਹੋਊਗੀ। ਕਿਸ਼ਤੀਆਂ ਵਾਲਿਆਂ ਨੂੰ ਲਾਈਫ ਜਾਕਟ ਪਾ ਕੇ ਸਫਰ ਕਰਾਉਣਾ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੂੰ ਕਿਸ਼ਤੀਆਂ ਦੇ ਸਹੀ ਰੱਖ ਰਖਾਓ ਅਤੇ ਮਰੰਮਤ ਕਰਵਾਉਣ ਦੇ ਆਦੇਸ਼ ਦਿੱਤੇ ਜਾਣਗੇ। ਥੋੜੇ ਦਿਨਾਂ ਬਾਅਦ ਫੇਰ ਪਰਨਾਲਾ ਉੱਥੇ ਦਾ ਉੱਥੇ? ਅਸਲ ਦੇ ਵਿੱਚ ਅਸੀਂ ਲੋਕ ਪੜ੍ਹ-ਲਿਖ ਕੇ ਅਫਸਰ ਜਰੂਰ ਬਣ ਜਾਦੇ ਹਾਂ ਪਰ ਆਪਣੇ ਫਰਜਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ। ਉਥੋਂ ਦੇ ਜਿੰਨੇ ਵੀ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀ ਸਨ ਉਹਨਾਂ ਦੀ ਕਿਤੇ ਨਾ ਕਿਤੇ ਇਹ ਚੀਜ਼ਾਂ ਚੈੱਕ ਕਰਨ ਦੀ ਜਿੰਮੇਵਾਰੀ ਤਾਂ ਹੋਊਗੀ ਹੀ? ਜਿਹੜੀ ਉਹਨਾਂ ਨੇ ਕਦੇ ਨਿਭਾਈ ਨਹੀਂ ਹੋਣੀ? 15-20 ਦਿਨ, ਮਹੀਨੇ ਬਾਅਦ ਫਿਰ ਨਿਭਾਉਣੀ ਬੰਦ ਕਰ ਦੇਣਗੇ। ਪਰ ਜਿੰਨਾ ਘਰਾਂ ਦੇ ਲਾਲ ਚਲੇ ਗਏ, ਜਿਨਾਂ ਘਰਾਂ ਦੇ ਸਹਾਰੇ ਬੁਝ ਗਏ ਅਤੇ ਜਿਨਾਂ ਘਰਾਂ ਨੂੰ ਪੱਕੇ ਤੌਰ ਤੇ ਜਿੰਦਰੇ ਲੱਗ ਗਏ ਉਹਨਾਂ ਦਾ ਕੀ ਕਸੂਰ?

ਸਰਕਾਰ ਨੂੰ ਚਾਹੀਦਾ ਹੈ ਕਿ ਹਰ ਕਾਰਜ ਲਈ ਵਿਦੇਸ਼ਾਂ ਵਾਂਙ ਮੁਹਾਰਤ ਹਾਸਲ ਲੋਕਾਂ ਨੂੰ ਹੀ ਲਾਈਸੰਸ ਜਾਰੀ ਕੀਤੇ ਜਾਣ। ਜਿਵੇਂ ਇਸ ਸੰਦਰਭ ਵਿੱਚ ਗੱਲ ਕਰ ਲਈਏ ਤਾਂ ਕਿਸ਼ਤੀ ਚਲਾਉਣ ਦਾ ਵੀ ਲਾਈਸੈਂਸ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ। ਕਿਸ਼ਤੀਆਂ ਦੇ ਲਈ ਐਨ ਓ ਸੀ ਜਾਰੀ ਹੋਣਾ ਚਾਹੀਦਾ ਹੈ। ਪਰ ਇੱਥੇ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਇਹ ਕੰਮ ਸਿਰਫ ਮੁਹਾਰਤ ਹਾਸਲ ਲੋਕਾਂ ਨੂੰ ਹੀ ਦਿੱਤਾ ਜਾਵੇ ਅਤੇ ਇਸ ਕੰਮ ਦੇ ਲਈ ਰਿਸ਼ਵਤ ਬਿਲਕੁਲ ਵੀ ਨਾ ਲਈ ਜਾਵੇ। ਇਹ ਮੈਂ ਇਥੇ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਸਾਡਾ ਤਾਣਾ-ਬਾਣਾ ਹੀ ਇਸ ਵਿੱਚ ਉਲਝਿਆ ਪਿਆ ਹੈ। ਇਸ ਦੇ ਸਹਾਰੇ ਕੋਈ ਗੈਰ ਮੁਹਾਰਤ ਹਾਸਲ ਚਾਂਦੀ ਦੀ ਜੁੱਤੀ ਮਾਰ ਕੇ ਲਾਈਸੰਸ ਹਾਸਲ ਕਰ ਸਕਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਕੰਮ ਵਿੱਚ ਪਾਰਦਰਸ਼ਤਾ ਲਿਆਈ ਜਾਵੇ ਅਤੇ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਕਿ ਵਿਦੇਸ਼ਾਂ ਵਿੱਚ ਹਰ ਕੰਮ ਮਹਾਰਤ ਹਾਸਲ ਲੋਕ ਹੀ ਕਰਦੇ ਹਨ ਤੇ ਉਹਨਾਂ ਨੂੰ ਮਹਾਰਤ ਹਾਸਲ ਕਰਨ ਲਈ ਤਕਨੀਕੀ ਵਿਦਿਆ ਵੀ ਦਿੱਤੀ ਜਾਂਦੀ ਹੈ ਤੇ ਲਾਈਸੰਸ ਵੀ। ਉਸੇ ਤਰ੍ਹਾਂ ਸਾਡੇ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਤਾਂ ਹੀ ਸਾਡਾ ਆਉਣ ਵਾਲਾ ਭਵਿੱਖ ਸੁਰੱਖਿਤ ਰਹਿ ਸਕਦਾ ਹੈ।

ਆਓ, ਧਰਤੀ ਨੂੰ ਕੂੜਾ ਗ੍ਰਹਿ ਬਨਣ ਤੋਂ ਰੋਕਣ ਵਿੱਚ ਆਪਣਾ ਰੋਲ ਅਦਾ ਕਰੀਏ
ਮੇਰੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਇੱਕ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਥਾਂ-ਥਾਂ ’ਤੇ ਕੂੜੇ ਦੇ ਪਹਾੜ ਲੱਗ ਗਏ ਹਨ। ਕੋਈ ਕਹਿੰਦਾ ਹੈ ਕਿ ਸਰਕਾਰ ਇਸ ਮਸਲੇ ਨੂੰ ਹਲ ਕਰਨ ਲਈ ਕੁਝ ਨਹੀਂ ਕਰ ਰਹੀ ਅਤੇ ਕੁਝ ਕੌਂਸਲਰਾਂ ਨੂੰ ਦੋਸ਼ ਦੇ ਰਹੇ ਹਨ। ਹੋ ਸਕਦਾ ਹੈ ਇਹਨਾਂ ਦਾ ਦੋਸ਼ ਵੀ ਹੋਵੇ? ਪਰ ਇੱਥੇ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਹਾਂ, ਉਹ ਰਾਜਨੀਤੀ ਤੋਂ ਪ੍ਰੇਰਤ ਨਹੀਂ ਹੈ। ਉਹ ਸਿੱਖਿਆ ਤੋਂ ਅਤੇ ਵਿਗਿਆਨ ਤੋਂ ਪ੍ਰੇਰਿਤ ਹੈ। ਇੰਨੀ ਵੱਡੀ ਆਬਾਦੀ ਵਾਲ਼ੇ ਸ਼ਹਿਰ ਵਿੱਚ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਘਰ ਹਨ, ਜੇ ਅਸੀਂ ਇਹ ਵੀ ਮੰਨ ਲਈਏ ਕਿ ਹਰੇਕ ਘਰ ਹਰ ਰੋਜ਼ ਸਿਰਫ਼ ਇੱਕ ਕਿਲੋ ਕੂੜਾ ਪੈਦਾ ਕਰਦਾ ਹੈ ਤਾਂ ਵੀ ਰੋਜ਼ ਦਾ ਟਨਾਂ ਦੇ ਹਿਸਾਬ ਸਿਰ ਕੂੜਾ ਇਕੱਠਾ ਹੋ ਜਾਂਦਾ ਹੈ। ਇੰਨੇ ਜ਼ਿਆਦਾ ਕੂੜੇ ਨੂੰ ਘਰਾਂ ਤੋਂ ਚੁੱਕਣਾ ਅਤੇ ਫਿਰ ਇਸ ਦਾ ਨਿਪਟਾਰਾ ਕਰਨਾ ਬਹੁਤ ਵੱਡੀ ਸਮੱਸਿਆ ਹੈ। ਧੰਨ ਹਨ ਸਫ਼ਾਈ ਕਰਮਚਾਰੀ ਜਿਹੜੇ ਇਹ ਕਾਰਜ ਨੇਪਦੇ ਚਾੜਦੇ ਹਨ। ਪਰ ਸਵਾਲ ਇਹ ਉਠਦਾ ਹੈ ਕਿ ਬੀਤੇ ਦਹਾਕਿਆਂ ਵਿੱਚ ਇਸ ਦਾ ਹਲ ਕਿੱਥੇ ਅਤੇ ਕਿਵੇਂ ਹੁੰਦਾ ਰਿਹਾ? ਉਸ ਵੇਲ਼ੇ ਕੂੜਾ ਜਿਸ ਥਾਂ ਤੇ ਸੁੱਟਿਆ ਜਾਂਦਾ ਸੀ ਤਾਂ ਉਹ ਕੂੜਾ ਹੁਣ ਕਿੱਥੇ ਗਿਆ? ਇਸੇ ਲਾਈਨ ਦੇ ਵਿੱਚ ਹੀ ਇਸ ਸਮੱਸਿਆ ਦਾ ਹਲ/ਜਵਾਬ ਹੈ।

ਅਸਲ ਵਿੱਚ ਕੂੜਾ ਦੋ ਤਰਾਂ ਦਾ ਹੁੰਦਾ ਹੈ, ਗਲਣਯੋਗ ਅਤੇ ਨਾ-ਗਲਣਯੋਗ। ਗਲਣਯੋਗ ਕੂੜਾ ਉਹ ਹੁੰਦਾ ਹੈ ਜਿਸ ਦਾ ਕੁਝ ਸਮੇਂ ਬਾਅਦ ਨਿਪਟਾਰਾ ਆਪਣੇ ਆਪ ਹੋ ਜਾਂਦਾ ਹੈ। ਵਿਗਿਆਨ ਅਨੁਸਾਰ ਸੂਖਮਜੀਵ ਇਸ ਕੂੜੇ ਦਾ ਅਪਘਟਨ ਕਰਕੇ ਇਸ ਨੂੰ ਲਾਹੇਵੰਦ ਤੱਤਾਂ ਵਿੱਚ ਤੋੜ ਦਿੰਦੇ ਹਨ। ਇਹ ਕੂੜਾ ਕੁਝ ਸਮੇਂ ਬਾਅਦ ਇਹਨਾਂ ਸੂਖਮਜੀਵਾਂ ਦੀ ਕਿਰਿਆ ਉਪਰੰਤ ਖਾਦ ਦੇ ਰੂਪ ਵਿੱਚ ਤਬਦੀਲ ਹੋ ਜਾਂਦਾ ਹੈ, ਜਿਹੜਾ ਕਿ ਖੇਤੀਬਾੜੀ ਲਈ ਵਰਤੋਯੋਗ ਹੁੰਦਾ ਹੈ,ਜੋ ਬਹੁਤ ਉਪਜਾਊ ਹੁੰਦਾ ਹੈ। ਦੂਜੀ ਕਿਸਮ ਦਾ ਕੂੜਾ ਨਾ-ਗਲਣਯੋਗ ਹੁੰਦਾ ਹੈ। ਇਸ ਵਿੱਚ ਅਸੀਂ ਮੁੱਖ ਤੌਰ ਤੇ ਪਲਾਸਟਿਕ, ਪੋਲੀਥੀਨ ਦੇ ਲਿਫਾਫਿਆਂ ਵਗੈਰਾ ਨੂੰ ਲੈ ਸਕਦੇ ਹਾਂ। ਇਹ ਕੂੜਾ ਗਲਦਾ ਨਹੀਂ, ਸਾਲਾਂ-ਬੱਧੀ ਵੀ ਨਹੀਂ। ਵਿਗਿਆਨ ਤਾਂ ਕਹਿੰਦਾ ਹੈ ਕਿ ਇਸ ਕੂੜੇ ਨੂੰ ਗਲਣ ਦੇ ਲਈ ਸੈਂਕੜੇ ਸਾਲ ਲੱਗ ਜਾਂਦੇ ਹਨ। ਫ਼ਿਰ ਜੇ ਇਹ ਕੂੜਾ ਨਿਪਟਾਇਆ ਹੀ ਨਹੀਂ ਜਾ ਸਕਦਾ ਤਾਂ ਇਹ ਪਾਇਆ ਕਿਉਂ ਜਾਂਦਾ ਹੈ? ਇੱਥੇ ਇੱਛਾ ਸ਼ਕਤੀ ਅਤੇ ਸਿੱਖਿਆ ਦੀ ਕਮੀ ਜਾਪਦੀ ਹੈ। ਇੱਛਾ ਸ਼ਕਤੀ ਇਸ ਲਈ ਕਿ ਸਾਡੇ ਲੀਡਰਾਂ ਵਿੱਚ ਇਸ ਨੂੰ ਨਿਪਟਾਉਣ ਦੀ ਹਿੰਮਤ ਹੀ ਨਹੀਂ ਜਾਪਦੀ ਕਿਉਂਕਿ ਉਹ ਇਸ ਨੂੰ ਨਿਪਟਾਉਣ ਦੇ ਲਈ ਕੋਈ ਉਪਰਾਲਾ ਹੀ ਨਹੀਂ ਕਰਦੇ ਲੱਗਦੇ, ਹਾਂ ਜੇ ਕਰਦੇ ਹਨ ਤਾਂ ਉਹਨਾਂ ਕੋਲ ਇਸਦਾ ਕੋਈ ਹਲ ਹੀ ਨਹੀਂ ।

ਕਹਿੰਦੇ ਹਨ ਕਿ ਇਲਾਜ਼ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਜੇ ਇਹ ਕੂੜਾ ਗਲਣਯੋਗ ਨਹੀਂ ਹੈ, ਸੈਂਕੜੇ ਸਾਲਾਂ ਤੱਕ ਇਸ ਧਰਤੀ ਤੇ ਉੱਤੇ ਇਵੇਂ ਹੀ ਇਸਨੇ ਪਏ ਰਹਿਣਾ ਹੈ, ਗੰਦ ਪਾਈ ਰੱਖਣਾ ਹੈ ਤਾਂ ਫਿਰ ਇਸ ਤੋਂ ਪਹਿਲਾਂ ਹੀ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਲਾਜ ਕਰਨ ਦੀ ਲੋੜ ਹੀ ਨਾ ਪਵੇ। ਇਹ ਕੂੜਾ ਮੁੱਖ ਤੌਰ ਤੇ ਲਿਫਾਫਿਆਂ, ਟੁੱਟੇ-ਫੁੱਟੇ ਪਲਾਸਟਿਕ ਅਤੇ ਅੱਜ ਕੱਲ ਜਿਹੜੇ ਬੱਚੇ ਕੁਰਕਰੇ ਅੰਕਲ ਚਿਪਸ ਵਗੈਰਾ ਖਾਂਦੇ ਹਨ ਉਹਨਾਂ ਦੇ ਰੈਪਰਾਂ-ਲਫਾਫਿਆਂ ਦਾ ਹੁੰਦਾ ਹੈ। ਇਹ ਜਲਦੀ ਕਿਤੇ ਗਲਦੇ ਨਹੀਂ। ਜੇ ਇਹਨਾਂ ਤੇ ਹੀ ਪਾਬੰਦੀ ਲਾ ਦਿੱਤੀ ਜਾਵੇ ਪੂਰਨ ਤੌਰ ’ਤੇ, ਸਹੀ ਰੂਪ ਵਿੱਚ, ਤਾਂ ਇਹ ਕੂੜਾ ਪਵੇਗਾ ਹੀ ਨਹੀਂ। ਪਰ ਕਹਿੰਦੇ ਲਿਫਾਫਿਆਂ ’ਤੇ ਤਾਂ ਪਾਬੰਦੀ ਲਾਈ ਹੋਈ ਹੈ। ਪਰ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੇ ਚਲੇ ਜਾਓ ਤੁਹਾਨੂੰ ਪੋਲੀਥੀਨ ਦਾ ਹੀ ਲਿਫਾਫਾ ਮਿਲੇਗਾ। ਮੈਂ ਸੁਣਿਆ ਹੈ ਕਿ ਕੁਝ ਦੁਕਾਨਾਂ ਦੇ ਪਿਛਲੇ ਵਰੇ ਚਲਾਣ ਵੀ ਕੱਟੇ ਸਨ ਸਮਰਥ ਅਧਿਕਾਰੀਆਂ ਨੇ, ਪਰ ਪਰਨਾਲਾ ਓਥੇ ਦਾ ਓਥੇ ਹੀ ਹੈ। ਇਹਦਾ ਮਤਲਬ ਇਥੇ ਰਾਜਨੀਤੀ ਨੇ ਪੰਗਾ ਪਾਇਆ। ਰਾਜਨੀਤੀ ਕਹਿ ਲਓ ਜਾਂ ਰਾਜਨੀਤਕ ਲੋਕ ਕਹਿ ਲਓ ਆਪਣੀਆਂ ਵੋਟਾਂ ਦੀ ਖਾਤਰ ਦੁਕਾਨਦਾਰਾਂ, ਰੇੜੀ ਵਾਲਿਆਂ ਦਾ ਪੱਖ ਪੂਰਦੇ ਹਨ ਕਿ ਉਹਨਾਂ ਦੇ ਚਲਾਨ ਨਾ ਕੱਟੇ ਜਾਣ ਅਤੇ ਉਹਨਾਂ ਨੂੰ ਲਿਫਾਫੇ ਵਰਤਣ ਦੀ ਛੂਟ ਦਿੱਤੀ ਜਾਵੇ। ਇਹੀ ਛੂਟ ਕੂੜੇ ਦੇ ਅੰਬਾਰ ਲਾਉਂਦੀ ਹੈ। ਇਸੇ ਦਾ ਹੀ ਨਿਪਟਾਰਾ ਨਹੀਂ ਹੁੰਦਾ। ਫਿਰ ਇਸੇ ਉੱਤੇ ਹੀ ਰਾਜਨੀਤੀ ਦੀ ਦੁਕਾਨ ਸਜਦੀ ਹੈ ਪਰ ਖਮਿਆਜਾ ਸ਼ਹਿਰ ਦੀ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ।

ਸਿੱਖਿਆ ਦੀ ਘਾਟ ਦੀ ਮੈਂ ਗੱਲ ਕੀਤੀ ਹੈ। ਉਹ ਇਸ ਲਈ ਕਿ ਜਿਹੜੇ ਲੋਕ ਲਿਫਾਫਿਆਂ ਦੇ ਵਿੱਚ ਚੀਜ਼ਾਂ ਲੈ ਕੇ ਆਏ ਆਉਂਦੇ ਹਨ, ਉਹ ਇਸ ਗੱਲੋਂ ਸਿੱਖਿਅਤ ਹੀ ਨਹੀਂ ਹਨ ਕਿ ਇਹਨਾਂ ਦੇ ਕੀ ਨੁਕਸਾਨ ਹਨ? ਹਾਲਾਂਕਿ ਇਹਨਾਂ ਲੋਕਾਂ ਨੇ ਪੜਾਈ ਕੀਤੀ ਹੁੰਦੀ ਹੈ, ਡਿਗਰੀਆਂ ਹਾਸਲ ਕੀਤੀਆਂ ਹੁੰਦੀਆਂ ਹਨ। ਪਰ ਇਹ ਡਿਗਰੀਆਂ ਕਿਸ ਕੰਮ ਦੀਆਂ? ਇਹ ਪਲਾਸਟਿਕ ਸਾਡੇ ਦੈਨਿਕ ਜ਼ਿੰਦਗੀ ਵਿੱਚ ਇਸ ਤਰਾਂ ਘਰ ਕਰ ਚੁੱਕਾ ਹੈ ਕਿ ਦਿਮਾਗ ਵਿੱਚ ਵੀ ਨੈਨੋ ਪਲਾਸਟਿਕ ਦੇ ਅੰਸ਼ ਪਹੁੰਚ ਰਹੇ ਹਨ। ਇਹਨਾਂ ਨੇ ਨੁਕਸਾਨ ਤਾਂ ਕਰਨਾ ਹੀ ਹੋਇਆ। ਜੇ ਸਾਡੀ ਸਿੱਖਿਆ ਨੀਤੀ/ਸਿੱਖਿਆ ਪ੍ਰਣਾਲੀ ਇੰਨੀ ਵਧੀਆ ਹੋਵੇ ਕਿ ਲੋਕ ਆਪ ਹੀ ਲਿਫਾਫੇ ਵਰਤਣ ਅਤੇ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ। ਪਰ ਨਾ ਤਾਂ ਅਸੀਂ ਸਮਝਣ ਨੂੰ ਰਾਜ਼ੀ ਹਾਂ ਅਤੇ ਨਾ ਹੀ ਸਾਡੇ ਲੀਡਰ ਭਾਵ ਸਾਡੀ ਰਾਜਨੀਤਿਕ ਪ੍ਰਣਾਲੀ ਸਾਨੂੰ ਸਮਝਣ ਦੇਣਾ ਚਾਹੁੰਦੀ ਹੈ। ਜੇ ਇਦਾਂ ਹੀ ਹੁੰਦਾ ਰਿਹਾ ਤਾਂ ਕੂੜੇ ਦੇ ਅੰਬਾਰ ਇੰਙ ਕਹਿ ਲਵੋ ਪਲਾਸਟਿਕ ਦੇ ਕੂੜੇ ਦੇ ਅੰਬਾਰ ਲਗਾਤਾਰ ਵਧਦੇ ਜਾਣਗੇ। ਧਰਤੀ ਨੂੰ ਇੱਕ ਕੂੜਾ ਗ੍ਰਹਿ ਬਣਾ ਦੇਣਗੇ। ਇਸ ਲਈ ਸਾਨੂੰ ਸਮੇਂ ਰਹਿੰਦੇ ਇਹ ਸਮਝਣਾ ਪਵੇਗਾ ਕਿ ਸਾਨੂੰ ਸਿਰਫ ਗਲਣਯੋਗ ਕੂੜੇ ਵਾਲੀਆਂ ਸੁੱਟਣਯੋਗ ਚੀਜ਼ਾਂ ਹੀ ਵਰਤਣੀਆਂ ਚਾਹੀਦੀਆਂ ਹਨ। ਜਿਵੇਂ ਕਾਗਜ਼ ਦੇ ਲਿਫਾਫੇ, ਕਾਗਜ਼ ਦੇ ਰੈਪਰ, ਕਪੜੇ ਦੇ ਥੈਲੇ ਆਦਿ । ਇਹ ਜਲਦੀ ਗਲ ਜਾਂਦੇ ਹਨ। ਕੁਝ ਮਹਾਰਥੀ ਇਹ ਵੀ ਸੋਚਦੇ ਹੋਣਗੇ ਕਿ ਇਸ ਪਲਾਸਟਿਕ ਦੇ ਕੂੜੇ ਦੇ ਅੰਬਾਰਾਂ ਨੂੰ ਅੱਗ ਲਾ ਕੇ ਇਸ ਦਾ ਨਪਟਾਰਾ ਕੀਤਾ ਜਾ ਸਕਦਾ ਹੈ। ਹਾਂ, ਕੀਤਾ ਜਾ ਸਕਦਾ ਹੈ ਪਰ ਸਾਰੀ ਹਵਾ ਗੰਦਲੀ ਹੋ ਜਾਵੇਗੀ, ਜ਼ਹਿਰੀਲੀ ਹੋ ਜਾਵੇਗੀ। ਸਾਹ ਲੈਣਾ ਔਖਾ ਹੋ ਜਾਵੇਗਾ। ਜੇ ਸਾਹ ਲੈਣਾ ਔਖਾ ਹੋ ਗਿਆ ਤਾਂ ਜੀਣਾ ਤਾਂ ਮੁਹਾਲ ਹੀ ਹੈ। ਫਿਰ ਇਸ ਲਈ ਸਾਨੂੰ, ਸਾਡੀ ਸਰਕਾਰ ਨੂੰ ਸਮੇਂ ਰਹਿੰਦੇ ਇਹ ਸਮਝਣਾ ਚਾਹੀਦਾ ਹੈ। ਸਾਡੇ ਨੀਤੀ ਘਾੜਿਆਂ ਨੂੰ ਲੰਬੀ ਸੋਚ ਰੱਖ ਕੇ ਨੀਤੀਆਂ ਘੜਨੀਆਂ ਚਾਹੀਦੀਆਂ ਹਨ। ਸਿੱਖਿਆ ਪ੍ਰਣਾਲੀ ਵਿੱਚ ਅਜਿਹੀ ਤਬਦੀਲੀ ਕਰਨੀ ਚਾਹੀਦੀ ਹੈ ਕਿ ਲੋਕ ਆਪ ਮੁਹਾਰੇ ਹੀ ਇਹਨਾਂ ਨੂੰ ਤਿਆਗ ਦੇਣ। ਤਾਂ ਹੀ ਸਾਡੇ ਸ਼ਹਿਰ ਦਾ, ਸਾਡੇ ਇਲਾਕੇ ਦਾ, ਸਾਡੇ ਦੇਸ਼ ਦਾ ’ਤੇ ਸਾਡੀ ਇਸ ਧਰਤੀ ਦਾ ਵਜੂਦ ਕਾਇਮ ਰਹਿ ਸਕਦਾ ਹੈ। ਸਾਰਿਆਂ ਨੂੰ ਇਸ ’ਤੇ ਵਿਚਾਰ ਕਰਨ ਦੀ ਲੋੜ ਹੈ।

ਸਿਰਫ 0.3 ਪ੍ਰਤੀਸ਼ਤ ਪਾਣੀ ਹੀ ਪੀਣ ਯੋਗ ਹੈ
ਪਾਣੀ ਇੱਕ ਅਜਿਹਾ ਯੋਗਿਕ ਹੈ ਜਿਹੜਾ ਕਿ ਜਿਉਣ ਲਈ ਬਹੁਤ ਜਰੂਰੀ ਹੈ। ਇਸ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਧਰਤੀ ਉੱਤੇ ਜੇਕਰ ਜੀਵਨ ਸੰਭਵ (ਹੋਰ ਹਾਲਾਤਾਂ ਤੋਂ ਬਿਨਾਂ) ਹੋਇਆ ਹੈ ਤਾਂ ਉਸ ਵਿੱਚ ਪਾਣੀ ਦਾ ਇੱਕ ਬਹੁਤ ਵੱਡਾ ਰੋਲ ਹੈ। ਪਰ ਅੱਜਕਲ੍ਹ ਪਿਛਲੇ ਲੰਬੇ ਸਮੇਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਧਰਤੀ ਹੇਠਲਾ ਪਾਣੀ, ਜਿਹੜਾ ਕਿ ਪੀਣਯੋਗ ਹੈ, ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਹਾਲਾਂਕਿ ਵਿਗਿਆਨੀਆਂ ਨੇ ਧਰਤੀ ਦੀ ਸਤ੍ਹਾ ਤੋਂ ਲਗਭਗ 700 ਕਿਲੋਮੀਟਰ  ਹੇਠਾਂ ਧਰਤੀ ਦੇ ਮੈਂਟਲ ਟ੍ਰਾਜ਼ੀਸ਼ਨ ਜ਼ੋਨ ਚ ਪਾਣੀ ਦਾ ਬਹੁਤ ਵੱਡਾ ਭੰਡਾਰ ਲੱਭਿਆ ਹੈ। ਇਹ ਭੰਡਾਰ ਇਨਾ ਵੱਡਾ ਹੈ ਕਿ ਧਰਤੀ ਦੇ ਸਮੁੰਦਰਾਂ ਤੋਂ ਵੀ ਇਸ ਵਿੱਚ ਪਾਣੀ ਜਿਆਦਾ ਹੈ। ਪਰ ਇਹ ਸਾਰਾ ਪਾਣੀ ਯੋਗੀਕਾਂ ਵਿੱਚ ਮੌਜੂਦ ਹੈ। ਦੂਜੀ ਸਭ ਤੋਂ ਵੱਡੀ ਗੱਲ ਹੈ ਇਹ ਹੈ ਕਿ ਇੰਨੀ ਹੇਠਾਂ ਤੋਂ ਪਾਣੀ ਕੱਢਣ ਦੀ ਸਾਡੇ ਕੋਲ ਹਾਲੇ ਤੱਕ ਕੋਈ ਵੀ ਯੁਕਤ-ਜੁਗਾੜ (ਤਕਨੀਕ) ਨਹੀਂ ਹੈ। ਧਰਤੀ ਦਾ ਅਰਧ ਵਿਆਸ 6371 ਕਿਲੋਮੀਟਰ (3959 ਮੀਲ ) ਹੈ। ਭਾਵ ਧਰਤੀ ਦੇ ਆਰ ਪਾਰ ਜੇ ਵਿਚਾਲੇ ਦੀ ਮੋਰਾ (ਸੁਰਾਖ) ਕੱਢਿਆ ਜਾਵੇ ਤਾਂ ਇਸ ਦੀ ਲੰਬਾਈ ਜਿਸ ਨੂੰ ਅਸੀਂ ਵਿਆਸ ਕਹਿੰਦੇ ਹਾਂ 12756 ਕਿਲੋਮੀਟਰ (7926 ਮੀਲ) ਹੈ। ਪਰ ਮਨੁੱਖ ਹਲੇ ਤੱਕ ਸਿਰਫ 12.2 ਕਿਲੋਮੀਟਰ (40230 ਫੁੱਟ/ਕੋਲਾ ਸੁਪਰਡੀਪ ਬੋਰਹੋਲ),  ਤੱਕ ਹੀ ਧਰਤੀ ਦੇ ਵਿੱਚ ਹੇਠਾਂ ਜਾ ਸਕਿਆ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕੀ ਫਿਲਹਾਲ ਦੀਆਂ ਤਕਨੀਕਾਂ ਦੇ ਅਨੁਸਾਰ ਅਸੀਂ ਧਰਤੀ ਦੇ 700-1000 ਕਿਲੋਮੀਟਰ ਹੇਠਾਂ ਲੱਭਿਆ ਪਾਣੀ ਨਹੀਂ ਵਰਤ ਸਕਦੇ। ਸਾਡੇ ਸੂਰਜ ਮੰਡਲ ਵਿੱਚ ਸਿਰਫ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਸੰਭਵ ਹੈ ਅਤੇ ਜਿਸ ਉੱਤੇ ਪਾਣੀ ਹੈ। ਇਹ ਪਾਣੀ ਠੋਸ (ਬਰਫ) ਅਤੇ ਤਰਲ (ਪੀਣ ਯੋਗ ਤੇ ਦੂਜਾ ਸਮੁੰਦਰਾਂ ਨਦੀਆਂ ਦਾ ਪਾਣੀ) ਅਤੇ ਗੈਸ (ਭਾਫ-ਬੱਦਲ) ਆਦਿ ਤੇ ਰੂਪ ਵਿੱਚ ਮੌਜੂਦ ਹੈ। ਧਰਤੀ ਦੀ ਕੁੱਲ ਸਤਾ ਦਾ 71% ਭਾਗ ਪਾਣੀ ਨਾਲ ਹੀ ਢਕਿਆ ਹੋਇਆ ਹੈ। ਇਹਨਾਂ ਵਿੱਚੋਂ ਲਗਭਗ ਸਾਰਾ ਹੀ ਪਾਣੀ ਸਮੁੰਦਰਾਂ ਵਿੱਚ ਹੈ 97 ਫੀਸਦੀ ਅਤੇ ਪੀਣਯੋਗ ਪਾਣੀ ਜਿਸ ਨੂੰ ਅਸੀਂ ਮਿੱਠਾ ਪਾਣੀ ਕਹਿ ਦਿੰਦੇ ਹਾਂ ਉਹ ਸਿਰਫ 2.5 ਪ੍ਰਤੀਸ਼ਤ ਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਵਿੱਚੋਂ ਸਿਰਫ 0.3 ਪ੍ਰਤੀਸ਼ਤ ਪਾਣੀ ਹੀ ਪੀਣ ਯੋਗ ਹੈ। ਜਿਹੜਾ ਕਿ ਪਾਣੀ ਦੀ ਧਰਤੀ ਉੱਤੇ ਮਿਕਦਾਰ ਤੋਂ ਬਹੁਤ ਜਿਆਦਾ ਘੱਟ ਹੈ। ਮਨੁੱਖੀ ਕਾਰਵਾਈਆਂ ਕਾਰਨ ਹੁਣ ਇਸ ਦੇ ਭੰਡਾਰ ਵਿੱਚ ਹੋਰ ਕਮੀ ਆ ਰਹੀ ਹੈ। ਨਦੀਆਂ ਝੀਲਾਂ ਦਰਿਆ ਆਦਿ ਦੂਸ਼ਿਤ ਹੋ ਰਹੇ ਹਨ ਅਤੇ ਧਰਤੀ ਹੇਠਲਾ ਪਾਣੀ ਲਗਾਤਾਰ ਪਤਾਲ ਵੱਲ ਨੂੰ ਜਾ ਰਿਹਾ ਹੈ। ਇਸ ਲਈ ਸਾਨੂੰ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਣ ਅਤੇ ਵਰਤੋਂ ਯੋਗ ਬਣਾਉਣ ਦੇ ਢੰਗ ਲੱਭਣੇ ਅਤੇ ਵਰਤਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਤੇ ਪੀਣ ਜੋਗਾ ਪਾਣੀ ਬਚਿਆ ਰਹੀ ਸਕੇ ਤੇ ਧਰਤੀ ਵੀਰਾਨ ਬੰਜ਼ਰ ਖੁਸ਼ਕ ਗ੍ਰਹਿ ਬਣਨ ਤੋਂ ਬਚਿਆ ਰਹਿ ਸਕੇ।

ਹਰ ਸ਼ਖਸ ਵੇਲੇ ਹਰ ਪਲ ਅਨੰਤ ਸਫਰ ਤੇ ਹੁੰਦਾ ਹੈ
ਇਹ ਦੁਨੀਆ ਬੜੀ ਅਜੀਬ ਹੈ, ਉਲਟ ਹੈ। ਇਥੇ ਅਮੀਰ ਦਾ ਨਾਮ ਗਰੀਬ ਦਾਸ ਅਤੇ ਗਰੀਬ ਬੰਦੇ ਦਾ ਨਾਂ ਅਮੀਰ ਸਿੰਘ ਰੱਖਿਆ ਜਾਂਦਾ ਹੈ। ਰੇਲ ਗੱਡੀ ਜਿਹੜੀ ਸਫਰ ਦੇ ਵਿੱਚ ਰਹਿੰਦੀ ਹੈ, ਭਾਵ ਚੱਲਦੀ (ਗਤੀਮਾਨ) ਰਹਿੰਦੀ ਹੈ, ਉਸ ਨੂੰ ਗੱਡੀ ਕਹਿੰਦੇ ਹਨ ਭਾਵ ਜਿਹੜੀ ਇਕ ਥਾਂ ਤੇ ਗੱਡੀ ਹੋਵੇ ਅਤੇ ਆਟਾ ਪੀਹਣ ਵਾਲੀ ਮਸ਼ੀਨ ਜਿਸ ਨੂੰ ਚੱਕੀ ਕਹਿਦੇ ਹਾਂ, ਉਹ ਇੱਕ ਥਾਂ ਤੇ ਗੱਡੀ ਹੁੰਦੀ ਹੈ। ਪਰ ਨਾਮ ਚੱਕੀ ਹੈ ਭਾਵ ਅਸੀਂ ਉਸਨੂੰ ਚੱਕੀ ਫਿਰਦੇ ਹਾਂ। ਇੱਕ ਥਾਂ ਤੋਂ ਦੂਜੀ ਥਾਂ।

ਪਰ ਚਾਹੇ ਕੋਈ ਚੀਜ਼ ਗੱਡੀ ਹੋਈ ਹੈ ਭਾਵ ਇੱਕ ਥਾਂ ਤੇ ਸਥਿਰ ਹੋਵੇ ‘ਤੇ ਭਾਵੇਂ ਉਹ ਲਗਾਤਾਰ ਸਫਰ ਦੇ ਵਿੱਚ ਹੋਵੇ ਹਰ ਚੀਜ਼ ਗਤੀਮਾਨ ਹੈ, ਚੱਲ ਰਹੀ ਹੈ। ਵਿਗਿਆਨ ਅਨੁਸਾਰ ਇਸ ਧਰਤੀ ਤੇ ਹੀ ਨਹੀਂ, ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਧਰੁਵ (ਧੂਰ) ਤਾਰਾ ਵੀ ਨਹੀਂ। ਕਹਾਵਤ ਵੀ ਹੈ ਚਲਦੀ ਦਾ ਨਾਮ ਹੀ ਜ਼ਿੰਦਗੀ ਹੈ।

ਅਸੀਂ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਕਈ ਕੰਮਾਂ ਵਿੱਚ ਲਿਪਤ ਹੁੰਦੇ ਹਾਂ ਅਤੇ ਲਗਾਤਾਰ ਸਫਰ ਕਰਦੇ ਰਹਿੰਦੇ ਹਾਂ, ਇੱਕ ਥਾਂ ਤੋਂ ਦੂਜੀ ਥਾਂ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਆਰਾਮ ਫਰਮਾਉਂਦੇ ਹਨ। ਪਰ ਵਿਗਿਆਨ ਕਹਿੰਦਾ ਹੈ ਕਿ ਅਰਾਮ ਫਰਮਾਉਣ ਵਾਲਾ ਸ਼ਖਸ ਵੀ ਹਰ ਵੇਲੇ ਗਤੀਮਾਨ ਰਹਿੰਦਾ ਹੈ। ਉਹ ਵੀ ਕੋਈ ਘੱਟ ਸਪੀਡ ‘ਤੇ ਨਹੀਂ ਬਹੁਤ ਜਿਆਦਾ ਸਪੀਡ ‘ਤੇ। ਸਾਡੀ ਧਰਤੀ ਲਗਾਤਾਰ ਗਤੀਮਾਨ ਹੈ। ਇਹ ਆਪਣੀ ਧੁਰੀ ਦੇ ਦੁਆਲੇ ਲਗਭਗ 1ਹਜਾਰ ਮੀਲ ਪ੍ਰਤੀ ਘੰਟੇ ਭਾਵ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮਦੀ ਹੈ। ਦੂਜੀ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀ ਧਰਤੀ ਸੂਰਜ ਦੇ ਦੁਆਲੇ 67 ਹਜਾਰ ਮੀਲ ਪ੍ਰਤੀ ਘੰਟੇ ਭਾਵ ਇਕ ਲੱਖ 7 ਹਜਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ ਗਤੀਮਾਨ ਰਹਿੰਦੀ ਹੈ, ਬਿਨਾਂ ਰੁਕੇ ਬਿਨਾਂ ਥੱਕੇ।

ਇਸ ਦਾ ਮਤਲਬ ਹੈ ਕਿ ਹਰ ਸ਼ਖਸ ਹਰ ਵੇਲੇ ਹਰ ਸਮੇਂ ਇੰਨੀ ਜਿਆਦਾ ਸਪੀਡ ਦੇ ਨਾਲ ਲਗਾਤਾਰ ਦੋ ਤਰੀਕਿਆਂ ਨਾਲ ਗਤੀਮਾਨ ਰਹਿੰਦਾ ਹੈ ਕਿਉਂਕਿ ਚਲਦੀ ਦਾ ਨਾਮ ਹੀ ਗੱਡੀ ਹੈ ਪਰ ਮਰੇ ਹੋਏ ਸ਼ਰੀਰ ਵੀ ਇਸ ਸਪੀਡ ਨਾਲ ਇਸ ਧਰਤੀ ਦੇ ਅਨੁਸਾਰ ਇਹ ਗਤੀ ਨੂੰ ਹਾਸਲ ਕਰਦੇ ਹਨ।

ਹੋਰ ਹੈਰਾਨੀ ਦੀ ਗੱਲ ਸੁਣੋ ਇਨਸਾਨ ਸਿਰਫ ਦੋ ਤਰੀਕਿਆਂ ਨਾਲ ਹੀ ਗਤੀ ਨਹੀਂ ਕਰਦਾ। ਇਕ ਤੀਜੇ ਕਿਸਮ ਦੀ ਵੀ ਗਤੀ ਹੁੰਦੀ ਹੈ। ਸਾਡਾ ਸੂਰਜ, ਜਿਸ ਦੇ ਦੁਆਲੇ ਸਾਡੀ ਧਰਤੀ ਮਾਂ ਘੁੰਮਦੀ ਹੈ, ਉਹ ਵੀ ਲਗਾਤਾਰ ਸਾਡੀ ਗਲੈਕਸੀ ਮਿਲਕੀ ਵੇ ਦੇ ਕੇਂਦਰ ਦੇ ਦੁਆਲੇ ਚੱਕਰ ਕੱਢਦਾ ਹੈ, ਸਾਰੇ ਗ੍ਰਹਿਆਂ-ਉਪਗ੍ਰਹਿਆਂ ਨੂੰ ਨਾਲ ਲੈ ਕੇ। ਉਸ ਦੀ ਸਪੀਡ ਵੀ ਮਾੜੀ-ਮੋਟੀ ਨਹੀਂ, ਸਗੋਂ ਬਹੁਤ ਜਿਆਦਾ ਹੁੰਦੀ ਹੈ। ਲਗਭਗ 220 ਕਿਲੋਮੀਟਰ ਪ੍ਰਤੀ ਸੈਕਿੰਡ। ਅੰਦਾਜ਼ੇ ਮੁਤਾਬਕ 8 ਲੱਖ 28 ਹਜਾਰ ਕਿਲੋਮੀਟਰ ਪ੍ਰਤੀ ਘੰਟਾ।

ਇਹ ਸਥਿਤੀ ਲਗਭਗ ਉਹੋ ਜਿਹੀ ਹੀ ਹੈ, ਜਿਹੜੀ ਰੋਸ਼ਨੀ ਦੇ ਮੇਲੇ ਤੇ ਆਏ ਇੱਕ ਖਾਸ ਕਿਸਮ ਦੇ ਝੂਟੇ ਦੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਕਾਲਜ ਦੇ ਦਿਨਾਂ ਵਿੱਚ ਮੈਂ ਇੱਕ ਅਜਿਹੇ ਝੂਲਣੇ ‘ਤੇ ਝੂਠੇ ਲਏ ਸਨ। ਟੇਢੀ ਕਿਸਮ ਦਾ ਇਹ ਝੂਟਾ ਬੜਾ ਅਜੀਬ ਜਿਹਾ ਸੀ। ਇਹਦੇ ਵਿੱਚ ਚਾਰ-ਚਾਰ ਕੁਰਸੀਆਂ ਦੇ ਚਾਰ ਸੈਟ ਲੱਗੇ ਹੋਏ ਸਨ ਤੇੱ ਇਹ ਚਾਰ-ਚਾਰ ਕੁਰਸੀਆਂ ਆਪਣੀ ਧੁਰੀ ਦੇ ਦੁਆਲੇ ਘੁੰਮਦੀਆਂ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਕੱਲੀ-ਕੱਲੀ ਕੁਰਸੀ ਵੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਸੀ ਅਤੇ ਇਹ ਚਾਰੇ-ਚਾਰੇ ਕੁਰਸੀਆਂ ਦੇ ਸੈਟ ਭਾਵ 16 ਦੀਆਂ 16 ਕੁਰਸੀਆਂ ਉਸ ਪੂਰੇ ਝੂਲਣੇ ਦੇ ਧੁਰੇ ਦੁਆਲੇ ਘੁੰਮਦੀਆਂ ਸਨ। ਮੈਂ ਆਪਣੇ ਤਿੰਨ ਦੋਸਤਾਂ ਦੇ ਨਾਲ ਇਹਨਾਂ ਵਿੱਚ ਬਹਿ ਗਿਆ। ਸਾਨੂੰ ਚਾਰ ਕੁਰਸੀਆਂ ਦਾ ਇੱਕ ਸੈਟ ਦੇ ਦਿੱਤਾ ਗਿਆ। ਬਾਕੀ ਲੋਕ ਬਾਕੀ ਸੈਟਾਂ ਤੇ ਬੈਠ ਗਏ। ਜਦੋਂ ਇਹ ਝੂਟਾ ਚੱਲਿਆ ਤਾਂ ਮੇਰੀ ਕੁਰਸੀ ਮੇਰੇ ਦੁਆਲੇ ਘੁੰਮਣ ਲੱਗ ਗਈ। ਇਹ ਘੁੰਮਦੇ ਘੁੰਮਦੇ ਸਾਡੇ ਦੋਸਤਾਂ ਵਾਲੀਆਂ ਚਾਰ ਕੁਰਸੀਆਂ ਦੇ ਸੈਟ ਦੇ ਕੇਂਦਰ ਦੇ ਦੁਆਲੇ  ਘੁੰਮ ਰਹੀ ਸੀ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਸਾਡਾ ਪੂਰਾ ਸੈਟ ਉਸ ਝੂਲਣੇ ਦੇ ਧੁਰੇ ਦੇ ਦੁਆਲੇ ਘੁੰਮ ਰਿਹਾ ਸੀ। ਭਾਵ ਅਸੀਂ ਤਿੰਨ ਤਰ੍ਹਾਂ ਦੀ ਗਤੀ ਕਰ ਰਹੇ ਸੀ ਹਾਲਾਂਕਿ ਇਹ ਸਥਿਤੀ ਬਹੁਤ ਡਰਾਉਣੀ ਜਾਪਦੀ ਸੀ ਪਰ ਰੋਮਾਂਚਕ ਵੀ ਸੀ।

ਪਰ ਅਸੀਂ ਤੁਰਦੇ ਫਿਰਦੇ ਤਿੰਨ ਤਰ੍ਹਾਂ ਦੀ ਨਹੀਂ ਬਲਕਿ ਕਈ ਤਰਹਾਂ ਦੀ, ਘੱਟੋ ਘੱਟ ਚਾਰ ਕਿਸਮ ਦੀ ਗਤੀ ਤਾਂ ਕਰਦੇ ਹੀ ਹਾਂ। ਜਿਨਾਂ ਵਿੱਚੋਂ ਸਾਨੂੰ ਸਿਰਫ ਇੱਕ ਕਿਸਮ ਦੀ ਗਤੀ ਹੀ ਪਤਾ ਹੁੰਦੀ ਹੈ। ਜਿਹੜੀ ਅਸੀਂ ਸੜਕ ‘ਤੇ ਤੁਰਦੇ, ਸਕੂਟਰ ਵਗੈਰਾ ਚਲਾਉਂਦੇ ਹੋਏ ਹੀ ਮਹਿਸੂਸ ਕਰਦੇ ਹਾਂ। ਜਿਸ ਨੂੰ ਆਮ ਤੌਰ ਤੇ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ। ਪਰ ਇਸ ਦੇ ਨਾਲ ਅਸੀਂ ਧਰਤੀ ਦੀ ਧੁਰੀ ਦੇ ਦੁਆਲੇ ਵੀ ਘੁੰਮ ਰਹੇ ਹੁੰਦੇ ਹਾਂ, ਜਿਹੜੀ ਕਿ ਚੱਕਰਾਕਾਰ ਗਤੀ ਹੈ। ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਅਸੀਂ ਵੀ ਨਾਲ ਘੁੰਮ ਰਹੇ ਹਾਂ, ਕਿਉਂਕਿ ਅਸੀਂ ਵੀ ਤਾਂ ਧਰਤੀ ਤੇ ਹੀ ਹਾਂ। ਇਹ ਵੀ ਚੱਕਰਾਕਾਰ (ਅੰਡਾਕਾਰ) ਗਤੀ ਹੈ। ਸਾਡਾ ਸੂਰਜ ਸਾਡੀ ਧਰਤੀ, ਸਾਡੇ ਚੰਦਰਮਾ ਦੇ ਨਾਲ ਆਪਣੀ ਮਿਲਕੀ ਵੇ ਗਲੈਕਸੀ ਦੇ ਕੇਂਦਰ ਦੁਆਲੇ ਘੁੰਮ ਰਿਹਾ ਹੈ। ਉਹ ਵੀ ਇੱਕ ਅੰਡਾਕਾਰ ਗਤੀ ਹੈ। ਸਾਡੀ ਮਿਲਕੀ ਵੇ ਗਲੈਕਸੀ ਇੱਕ ਬਹੁਤ ਹੀ ਵੱਡੇ ਅਨੰਤ ਬ੍ਰਹਿਮੰਡ (ਪੁਲਾੜ) ਦਾ ਹਿੱਸਾ ਹੈ। ਬ੍ਰਹਿਮੰਡ (ਪੁਲਾੜ) ਲਗਾਤਾਰ ਫੈਲ ਰਿਹਾ ਹੈ। ਭਾਵ ਉਹ ਗਤੀ ਵੀ ਹੋ ਰਹੀ ਹੈ।

ਸਾਰੀ ਗੱਲ ਦਾ ਮਤਲਬ ਇਹ ਹੈ ਕਿ ਚਾਹੇ ਇਸ ਨੂੰ ਵਿਗਿਆਨ ਕਹਿ ਲਈਏ, ਚਾਹੇ ਕੁਦਰਤ ਕਹਿ ਲਈਏ, ਚਾਹੇ ਪਰਮਾਤਮਾ ਦੀ ਬਣਾਈ ਦੁਨੀਆ ‘ਤੇ ਚਾਹੇ ਉਸ ਦੀ ਰਜ਼ਾ ਕਹਿ ਲਈਏ, ਅਨੰਤ ਹੈ, ਵਿਸ਼ਾਲ ਹੈ, ਅਪਰੰਪਾਰ ਹੈ। ਭਾਵ ਸਾਨੂੰ ਇਸ ਦੇ ਪਾਰ ਦਾ ਪਤਾ ਨਹੀਂ ਹੈ। ਕਿਉਂਕਿ ਜਿੰਨਾ ਵੀ ਬ੍ਰਹਿਮੰਡ ਅਸੀਂ ਹੁਣ ਤੱਕ ਲੱਭਿਆ ਹੈ, ਕਹਿਣ ਵਾਲੇ ਵਿਗਿਆਨੀ ਤਾਂ ਕਹਿੰਦੇ ਹਨ ਕਿ ਸ਼ਾਇਦ ਇਹ ਸੰਪੂਰਨ ਬ੍ਰਹਿਮੰਡ (ਪੁਲਾੜ) ਦਾ ਇੱਕ ਪ੍ਰਤੀਸ਼ਤ ਤੂੰ ਵੀ ਘੱਟ ਹੈ। ਕਈ ਵਿਗਿਆਨੀ ਤਾਂ ਇਹ ਵੀ ਮੰਨਦੇ ਹਨ ਕੀ ਬ੍ਰਹਿਮੰਡ (ਪੁਲਾੜ) ਇੱਕ ਨਹੀਂ ਅਨੇਕਾਂ ਹਨ। ਸੋਚ ਸਮਝ ‘ਤੇ ਦਿਮਾਗ ਆਪਣਾ ਆਪਣਾ ਹੈ। ਪਰ ਵਿਗਿਆਨ ਅਨੁਸਾਰ ਇਹ ਪੱਕਾ ਹੈ ਕਿ ਅਸੀਂ ਹਰ ਵੇਲੇ ਹਰ ਪਲ ਅਨੰਤ ਸਫਰ ਤੇ ਹੁੰਦੇ ਹਾਂ।

ਚੰਦਰਮਾ ਤੇ ਦਿਨ ‘ਚ ਦਿਖਦੇ ਹਨ ਤਾਰੇ ਪਰ ਇਹ ਟਿਮਟਿਮਾਉਂਦੇ ਨਹੀਂ
ਅਕਸਰ ਹੀ ਜਦੋਂ ਅਸੀਂ ਰਾਤ ਨੂੰ ਆਕਾਸ਼ ਵੱਲ ਨੂੰ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਤਾਰੇ ਦਿਖਾਈ ਦਿੰਦੇ ਹਨ। ਜੇਕਰ ਰਾਤ ਮੱਸਿਆ ਦੀ ਹੋਵੇ ਭਾਵ ਪੂਰੀ ਤਰ੍ਹਾਂ ਹਨੇਰਾ ਹੋਵੇ ਤਾਂ ਸਾਨੂੰ ਤਾਰੇ ਜਿਆਦਾ ਚਮਕਦਾਰ ਅਤੇ ਜਿਆਦਾ ਗਿਣਤੀ ਵਿੱਚ ਦਿਖਾਈ ਦਿੰਦੇ ਹਨ। ਪਿੱਛੇ ਜਿਹੇ ਸਾਡੇ ਵਿਗਿਆਨੀਆਂ ਨੇ ਚੰਦਰਯਾਨ-3 ਰਾਹੀਂ ਚੰਦਰਮਾ ਨੂੰ ਫਤਿਹ ਕੀਤਾ ਹੈ। ਉਸ ਸਮੇਂ ਤੋਂ ਇਸਨੂੰ ਜਾਣਨ ਦੀ,  ਦੇਖਣ ਦੀ ‘ਤੇ ਉਥੋਂ ਦੁਨੀਆ ਕਿਹੋ ਜਿਹੀ ਦਿਖਾਈ ਦਿੰਦੀ ਹੈ ਇਹ ਦੇਖਣ ਸਮਝਣ ਦੀ ਲਲਕ ਜਿਹੀ ਲੱਗੀ ਹੋਈ ਹੈ। ਇਸ ਸਭ ਨੂੰ ਦੇਖਦੇ ਸੋਚਦੇ ਹੋਏ ਦਿਮਾਗ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਉਠਦੇ ਹਨ ਕਿ  ਜਿਵੇਂ ਅਸੀਂ ਧਰਤੀ ਤੋਂ ਰਾਤ ਨੂੰ ਤਾਰਿਆਂ ਨੂੰ ਦੇਖਦੇ ਹਾਂ ਕੀ ਚੰਦਰਮਾ ਤੇ ਵੀ ਸਾਨੂੰ ਤਾਰੇ ਦਿਖਾਈ ਦਿੰਦੇ ਹਨ ? ਧਰਤੀ ਤੋਂ ਦੇਖਣ ਤੇ ਸਾਨੂੰ ਤਾਰੇ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਹਨ। ਕੀ ਚੰਦਰਮਾ ਤੇ ਵੀ ਅਜਿਹਾ ਹੀ ਵਰਤਾਰਾ ਹੋਵੇਗਾ? ਉਥੇ ਵੀ ਸਾਨੂੰ ਤਾਰੇ ਜਗਦੇ ਬੁਝਦੇ ਟਿਮਟਿਮਾਉਂਦੇ ਦਿਖਾਈ ਦੇਣਗੇ?

ਇਸ ਸਭ ਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਕੀ ਤਾਰੇ ਆਖਰ ਹੁੰਦੇ ਕੀ ਹਨ? ਅਤੇ ਕੀ ਇਹ ਅਸਲ ਵਿੱਚ ਟਿਮਟਿਮਾਉਂਦੇ ਆਉਂਦੇ ਹਨ? ਸਾਨੂੰ ਜਿੰਨੇ ਵੀ ਤਾਰੇ ਦਿਖਾਈ ਦਿੰਦੇ ਹਨ ਅਸਲ ਵਿੱਚ ਇਹ ਸਾਰੇ ਸੂਰਜ ਹੀ ਹਨ ਸਾਡਾ ਸੂਰਜ ਵੀ ਇੱਕ ਤਾਰਾ ਹੈ। ਪਰ ਦੂਜੇ ਤਾਰਿਆਂ ਦੇ ਮੁਕਾਬਲੇ ਬਹੁਤ ਜਿਆਦਾ ਨੇੜੇ ਹੋਣ ਦੇ ਕਾਰਨ ਇਹ ਸਾਨੂੰ ਇਨਾ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਦੂਜੇ ਪਾਸੇ ਦਿਖਣ ਵਾਲੇ ਸਾਰੇ ਤਾਰੇ ਸਾਡੇ ਤੋਂ ਬਹੁਤ ਜਿਆਦਾ ਦੂਰ ਹਨ ਇੰਨੀ ਜਿਆਦਾ ਦੂਰ ਹਨ ਕਿ ਇਹਨਾਂ ਤੋਂ ਸਾਡੇ ਤੱਕ ਪ੍ਰਕਾਸ਼ ਪਹੁੰਚਣ ਨੂੰ ਵੀ ਕਈ ਕਈ ਵਰ੍ਹੇ ਲੱਗ ਜਾਂਦੇ ਹਨ।

ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਇਹਨਾਂ ਵਿੱਚੋਂ ਕੋਈ ਵੀ ਤਾਰਾ ਜਗਮਗ ਜਗਮਗ ਨਹੀਂ ਕਰਦਾ ਭਾਵ ਟਿਮਟਿਮਾਉਂਦਾ ਨਹੀਂ। ਇਹਨਾਂ ਦੇ ਸਾਨੂੰ ਟਿਮਟਿਮਾਉਂਦੇ ਦਿਖਣ ਦਾ ਕਾਰਨ ਅਸਲ ਵਿੱਚ ਇੱਕ ਵਾਯੂਮੰਡਲੀ ਵਰਤਾਰਾ ਹੈ। ਸਾਡੀ ਧਰਤੀ ਕੋਲ ਵਾਯੂਮੰਡਲ ਹੈ। ਜਦੋਂ ਸੂਰਜ ਦਾ ਪ੍ਰਕਾਸ਼ ਧਰਤੀ ਵੱਲ ਆਉਂਦਾ ਹੈ ਤਾਂ ਇਸ ਨੂੰ ਇਸ ਵਾਯੂਮੰਡਲ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ ਇਸ ਦੌਰਾਨ ਇਹ ਕਦੇ ਸੰਘਣੇ ਮਾਧਿਅਮ ਵਿੱਚੋਂ ਅਤੇ ਕਦੇ ਵਿਰਲੇ ਮਾਧਿਅਮ ਵਿੱਚੋਂ ਲੰਘਦਾ ਹੈ। (ਸੰਘਣਾ ਮਤਲਬ ਜਿੱਥੇ ਹਵਾ, ਗੈਸਾਂ ਜਿਆਦਾ ਹੋਣ ਅਤੇ ਵਿਰਲਾ ਮਤਲਬ ਜਿੱਥੇ ਇਹਨਾਂ ਦੀ ਸੰਘਣਤਾ ਘੱਟ ਹੋਵੇ) ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਇਹ ਆਪਣਾ ਰਸਤਾ ਬਦਲ ਲੈਂਦਾ ਹੈ। ਭਾਵ ਪ੍ਰਕਾਸ਼ ਦਾ ਅਪਵਰਤਨ ਹੋ ਜਾਂਦਾ ਹੈ। ਜਦੋਂ ਇਹ ਵਿਰਲੇ ਤੋਂ ਸੰਘਣੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਅਭਿਲੰਬ ਵੱਲ ਭਾਵ ਅੰਦਰ ਨੂੰ ਮੁੜ ਜਾਂਦਾ ਹੈ ਅਤੇ ਜਦੋਂ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵੱਲ ਜਾਂਦਾ ਹੈ ਤਾਂ ਅਭਿਲੰਬ ਤੋਂ ਪਰ੍ਹਾਂ ਭਾਵ ਰਸਤਾ ਬਦਲ ਕੇ ਬਾਹਰ ਵੱਲ ਨੂੰ ਚਲਾ ਜਾਂਦਾ ਹੈ। ਇਸੇ ਕਰਕੇ ਪ੍ਰਕਾਸ਼ ਦੇ ਕਦੇ ਇਧਰ ਕਦੇ ਉਧਰ ਹੋ ਕੇ ਸਾਡੀ ਅੱਖ ਤੱਕ ਪਹੁੰਚਣ ਤੇ ਇਹ ਟੁੱਟ-ਟੁੱਟ ਕੇ ਪਹੁੰਚਦਾ ਜਾਪਦਾ ਹੈ। ਇਸੇ ਕਾਰਨ ਉਹ ਤਾਰਾ ਜਿਸ ਤੋਂ ਇਹ ਪ੍ਰਕਾਸ਼ ਆ ਰਿਹਾ ਹੁੰਦਾ ਹੈ ਸਾਨੂੰ ਟਿਮਟਿਮਾਉਂਦਾ ਹੋਇਆ ਦਿਖਾਈ ਦਿੰਦਾ ਹੈ।  ਇਹ ਸਾਰਾ ਕੁਝ ਵਾਯੂਮੰਡਲ ਵਿਚ ਮੌਜੂਦ ਗੈਸਾਂ ਹਵਾ ਆਦਿ ਦੇ ਕਾਰਨ ਹੀ ਹੈ।

ਹੁਣ ਚੰਦਰਮਾ ਦੀ ਗੱਲ ਕਰਦੇ ਹਾਂ। ਚੰਦਰਮਾ ਤੇ ਧਰਤੀ ਵਾਂਗ ਵਾਯੂਮੰਡਲ ਹੈ ਹੀ ਨਹੀਂ। ਵਾਯੂਮੰਡਲ ਦੀ ਅਣਹੋਂਦ ਦੇ ਕਾਰਨ ਚੰਦਰਮਾ ‘ਤੇ ਸੂਰਜ ਤੋਂ ਆਣ ਵਾਲੇ ਪ੍ਰਕਾਸ਼ ਦਾ ਅਪਵਰਤਨ ਹੁੰਦਾ ਹੀ ਨਹੀਂ। ਭਾਵ ਨਾ ਇਸ ਨੂੰ ਵਿਰਲੇ ਤੋਂ ਸੰਘਣੇ ਮਾਧਿਅਮ ਵੱਲ ਜਾਣਾ ਪੈਂਦਾ ਹੈ ਅਤੇ ਨਾ ਸੰਘਣੇ ਤੋਂ ਵਿਰਲੇ ਵੱਲ। ਜਿਸ ਕਾਰਨ ਪ੍ਰਕਾਸ਼ ਸਿੱਧਾ ਵੇਖਣ ਵਾਲੇ ਦੀ ਅੱਖ ਤੱਕ ਪਹੁੰਚਦਾ ਹੈ ਅਤੇ ਨਿਰਵਿਘਨ ਲਗਾਤਾਰ ਪਹੁੰਚਦਾ ਹੈ। ਇਸੇ ਕਾਰਨ ਤਾਰਾ ਉੱਥੇ ਟਿਮਟਿਮਾਉਂਦਾ ਹੋਇਆ ਦਿਖਾਈ ਨਹੀਂ ਦਿੰਦਾ।

ਸੂਰਜ ਦਾ ਪ੍ਰਕਾਸ਼ ਜਦੋਂ ਧਰਤੀ ਤੋਂ ਟਕਰਾ ਕੇ ਵਾਪਸ ਮੁੜਦਾ ਹੈ ਭਾਵ ਪਰਾਵਰਤਿਤ ਹੁੰਦਾ ਹੈ ਤਾਂ ਵਾਯੂਮੰਡਲ ਵਿੱਚ ਇਸ ਦਾ ਖੰਡਰਾਓ ਹੋ ਜਾਂਦਾ ਹੈ ਜਿਸ ਕਾਰਨ ਧਰਤੀ ਤੋਂ ਬਾਹਰੋਂ ਪੁਲਾੜ ਵਿੱਚ ਦੇਖਣ ਤੇ ਸਾਨੂੰ ਇੱਥੇ ਜਿਆਦਾ ਚਮਕ ਦਿਖਾਈ ਦਿੰਦੀ ਹੈ

ਚੰਦਰਮਾ ਤੇ ਅਜਿਹਾ ਕੁਝ ਨਹੀਂ ਹੁੰਦਾ ਇਸੇ ਕਾਰਨ ਚੰਦਰਮਾ ਤੋਂ ਧਰਤੀ ਨੂੰ ਦੇਖਣ ਤੇ ਧਰਤੀ ਚੰਦਰਮਾ ਤੋਂ ਕਈ ਗੁਣਾਂ ਜਿਆਦਾ ਚਮਕਦਾਰ ਦਿਖਾਈ ਦਿੰਦੀ ਹੈ। ਇਸੇ ਕਾਰਨ ਸਾਨੂੰ ਦਿਨ ਵਿੱਚ ਧਰਤੀ ਉੱਤੇ ਤਾਰੇ ਦਿਖਾਈ ਨਹੀਂ ਦਿੰਦੇ। ਜਦਕਿ ਜੇ ਅਸੀਂ ਦਿਨ ਵਿੱਚ ਚੰਦਰਮਾ ਤੇ ਚੰਦਰਮਾ ਦੀ ਸਤਾ ਤੇ ਖੜ ਕੇ ਦੇਖੀਏ ਤਾਂ ਸਾਨੂੰ ਉੱਥੇ ਤਾਰੇ ਦਿਖਾਈ ਦੇਣਗੇ। ਭਾਵ ਚੰਦਰਮਾ ਤੇ ਦਿਨ ਵਿੱਚ ਵੀ ਤਾਰੇ ਦਿਖਾਈ ਦਿੰਦੇ ਹਨ ਅਤੇ ਚੰਦਰਮਾ ਤੇ ਤਾਰੇ ਟਿਮਟਿਮਾਉਂਦੇ ਹੋਏ ਵੀ ਦਿਖਾਈ ਨਹੀਂ ਦਿੰਦੇ।

ਮਾਂਏ ਬੁੱਲੜ ਲੈਣ ਆ ਗਿਆ ਹਈ ਸ਼ਾਵਾ
ਮੇਰੇ ਚਾਚਾ ਜੀ ਸ਼੍ਰੀ ਜੀਵਨ ਝਾਂਜੀ ਕਦੇ ਕਦੇ ਇੱਕ ਗੀਤ ਗੁਣਗੁਣਾਇਆ ਕਰਦੇ ਸਨ “ਮਾਏ ਬੁੱਲੜ ਲੈਣ ਆ ਗਿਆ ਹਈ ਸ਼ਾਵਾ”। ਪਤਾ ਨਹੀਂ ਇਹ ਕੋਈ ਲੋਕਗੀਤ ਹੈ ਜਾਂ ਉਹਨਾਂ ਨੇ ਕਿਤੋਂ ਸੁਣ ਕੇ ਚੇਤਿਆਂ ਵਿਚ ਸਾਂਭ ਰੱਖਿਆ ਸੀ ਜਾਂ ਉਹਨਾਂ ਦੇ ਖੁਦ ਦੇ ਦਿਮਾਗ ਦੀ ਉਪਜ ਸੀ। ਪਰ ਇਹ ਗੀਤ ਵਿਆਹ ਦੇ ਰਸਮ-ਓ-ਰਿਵਾਜ਼ (ਗੀਤ-ਸੰਗੀਤ) ਮੌਕੇ ਸਾਡੇ ਪਰਿਵਾਰ ਵਿੱਚ ਅਕਸਰ ਹੀ ਗਾਇਆ ਜਾਂਦਾ ਸੀ। ਅੱਜ ਵੀ ਗਾਇਆ ਜਾਂਦਾ ਹੈ। ਇਸ ਗੀਤ ਵਿੱਚ ਅੱਗੇ ਜਾ ਕੇ ਸਤਰਾਂ ਆਉਂਦੀਆਂ ਹਨ :

ਟਿੱਡੀਆਂ ਦਾ ਦੁੱਧ ਰਿੜਕਾਂ,

ਠਾਣੇਦਾਰ ਲੱਸੀ ਨੂੰ ਆਏ,

ਇੱਕ ਟਿੱਡੀ ਮਰ ਵੇ ਗਈ,

ਸਾਨੂੰ ਅੱਸੀਆਂ ਦਾ ਘਾਟਾ ਹੋਇਆ।

ਇਹ ਗਾ ਕੇ, ਸੁਣ ਕੇ ਮਜ਼ਾ ਤਾਂ ਬਹੁਤ ਆਉਂਦਾ ਸੀ ਪਰ ਜਦੋਂ ਸੋਚਦੇ ਤਾਂ ਸੋਚਣਾ ਕਿ ਇਹ ਤਾਂ ਉਵੇਂ ਹੀ ਹੈ, ਮਨਪਰਚਾਵੇ ਅਤੇ ਹਾਸੇ ਠੱਠੇ ਲਈ ਕਿਉਂਕਿ ਟਿੱਡੀਆਂ ਕਦੇ ਦੁੱਧ ਨਹੀਂ ਦਿਆ ਕਰਦੀਆਂ ਕਿਉਂਕਿ ਇਹ ਥਣਧਾਰੀ ਜੀਵ ਨਹੀਂ ਹੈ।

ਪਰ ਮੇਰੀ ਇਸ ਸੋਚ ਨੂੰ ਪਿੱਛੇ ਜਿਹੇ ਭਾਰਤੀ ਖੋਜ ਸੰਸਥਾਨ “ਇੰਸਟੀਚਿਊਟ ਫਾਰ ਸਟੈਮ ਸੈਲ ਬਾਇਲੋਜੀ ਅਤੇ ਰਿਜ਼ਨਰੇਟਿਵ ਮੈਡੀਸਨ” ਦੇ ਵਿਗਿਆਨਿਕ ਸੁਬਰਮਨੀਅਮ ਰਾਮਾਸਰਮਈ ਦੀ ਇੱਕ ਖੋਜ ਨੇ ਬਦਲ ਕੇ ਰੱਖ ਦਿੱਤਾ ਹੈ। ਇਸ ਖੋਜ ਵਿੱਚ ਉਹਨਾਂ ਨੇ ਟਿੱਡੀਆਂ ਦੀ ਗੱਲ ਤਾਂ ਨਹੀਂ ਕੀਤੀ ਪਰ ਟਿੱਡੀਆਂ ਦੀ ਨੇੜਲੀ ਸਕੀਰੀ ਵਿੱਚ ਆਉਂਦੇ ਕਾਕਰੋਚਾਂ ਦੀ ਗੱਲ ਕੀਤੀ ਹੈ। ਹਾਂ ਜੀ ਉਹੀ ਕਾਕਰੋਚ ਜਿਨ੍ਹਾਂ ਤੋਂ ਡਰ ਕੇ ਕਈ ਲੋਕ ਚੀਕਾਂ ਛੱਡ ਦਿੰਦੇ ਹਨ। ਉਨਾਂ ਦੇ ਅਨੁਸਾਰ ਅਮਰੀਕਾ ਦੇ ਹਵਾਈ ਦੀਪ ਅਤੇ ਉਸ ਦੀਆਂ ਨੇੜਲੀਆਂ ਥਾਵਾਂ ‘ਤੇ ਪੈਸਫਿਕ ਬੀਟਲ ਨਾਮ ਦੀ ਕਾਕਰੋਚ ਦੀ ਇੱਕ ਕਿਸਮ ਪਾਈ ਜਾਂਦੀ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਡਿਪਲੋਪਟੇਰਾ ਪੰਕਟਾਟਾ ਕਿਹਾ ਜਾਂਦਾ ਹੈ। ਇਹ ਕਾਕਰੋਚ ਦੀਆਂ ਬਾਕੀ ਪ੍ਰਜਾਤੀਆਂ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਬਾਕੀ ਕਾਕਰੋਚ ਪ੍ਰਜਾਤੀਆਂ ਆਂਡੇ ਦਿੰਦੀਆਂ ਹਨ ਜਦ ਕਿ ਇਹ ਬੱਚੇ ਪੈਦਾ ਕਰਦੀ ਹੈ ਅਤੇ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀ ਹੈ। ਭਾਵ ਥਣਧਾਰੀ ਹੈ।

ਕਾਕਰੋਚ ਦੀ ਇਸ ਪ੍ਰਜਾਤੀ ਦਾ ਦੁੱਧ ਇੰਨਾ ਵਧੀਆ ਹੈ ਕਿ ਵਾਸ਼ਿੰਗਟਨ ਪੋਸਟ ਵਿੱਚ ਛਪੀ ਡਾਕਟਰ ਸੁਬਰਮਨੀਅਮ ਜੀ ਦੀ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਦੁੱਧ ਬਹੁਤ ਕਮਾਲ ਦਾ ਹੈ ਅਤੇ ਸਾਈਡ ਇਫੈਕਟ ਤੋਂ ਬਿਨ੍ਹਾ ਹੈ। ਇਹ ਦੁੱਧ ਇਨਸਾਨਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ ਹੈ। ਇਸ ਦੁੱਧ ਦੇ ਫਾਇਦੇ ਬਾ-ਕਮਾਲ ਹਨ।

ਖੋਜੀ ਡਾਕਟਰ ਸੰਚਾਰੀ ਬੈਨਰਜੀ ਦੇ ਹਿਸਾਬ ਨਾਲ ਇਸ ਦੁੱਧ ਵਿੱਚ ਪ੍ਰੋਟੀਨ, ਚਰਬੀ (ਫ਼ੈਟ) ਅਤੇ ਖੰਡ (ਸ਼ੂਗਰ) ਤਿੰਨੇ ਮਿਲ ਕੇ ਇੱਕ ਯੌਗਿਕ ਬਣਾਉਂਦੇ  ਹਨ ਜੋ ਬਹੁਤ ਲਾਭਕਾਰੀ ਹੁੰਦਾ ਹੈ। ਕ੍ਰਿਸਟਲੋਗਰਾਫੀ ਦੀ ਅੰਤਰਰਾਸ਼ਟਰੀ ਸੰਸਥਾ ਦੀ ਇੱਕ ਖੋਜ ਦੇ ਮੁਤਾਬਿਕ ਕਾਕਰੋਚ ਦਾ ਦੁਧ ਮੱਝ ਦੇ ਦੁੱਧ ਤੋਂ ਤਿੰਨ ਗੁਣਾ ਵੱਧ ਤਾਕਤਵਰ ਹੁੰਦਾ ਹੈ ਅਤੇ ਇਸ ਵਿੱਚ ਅਮੀਨੋ ਐਸਡ ਵੀ ਚੰਗੀ ਮਿਕਦਾਰ ਵਿੱਚ ਪਾਇਆ ਜਾਂਦਾ ਹੈ। ਗਾਂ ਦੇ ਦੁੱਧ ਤੋਂ ਕਈ ਗੁਣਾ ਜਿਆਦਾ ਇਸ ਵਿੱਚ ਪੌਸਟਿਕ ਤੱਤ ਹੁੰਦੇ ਹਨ। ਜਿਹੜੇ ਕਿ ਜਵਾਨੀ ਨੂੰ ਬਰਕਰਾਰ ਰੱਖਦੇ ਹਨ। ਇਸ ਦੁੱਧ ਦਾ ਸਵਾਦ ਮੂੰਗਫਲੀ ਵਾਲੇ ਮੱਖਣ, ਚਾਕਲੇਟ ਅਤੇ ਚਾਹ ਵਰਗਾ ਰਲਿਆ ਮਿਲਿਆ ਜਿਹਾ ਹੁੰਦਾ ਹੈ। ਇਸ ਦੁੱਧ ਵਿੱਚ ਚੰਗੀ ਚਰਬੀ (ਗੁਡ ਫੈਟ) ਦੀ ਮਿਕਦਾਰ ਵੀ ਗਜਬ ਦੀ ਹੁੰਦੀ ਹੈ। ਇਹ ਭਵਿੱਖ ਦਾ ਵਧੀਆ ਭੋਜਨ (ਸੁਪਰ ਫੂਡ) ਕਿਹਾ ਜਾ ਸਕਦਾ ਹੈ।

ਕੁਝ ਲੋਕ ਅਜਿਹੇ ਹੁੰਦੇ ਹਨ, ਜਿਨਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ। ਭਾਵ ਉਹ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਨਹੀਂ ਪਚਾ ਸਕਦੇ। ਪਰ ਇਹ ਦੁੱਧ ਉਹਨਾਂ ਲੋਕਾਂ ਲਈ ਵੀ ਲਾਹੇਵੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਲੈਕਟੋਜ ਤੋਂ ਮੁਕਤ ਹੁੰਦਾ ਹੈ। ਜਦੋਂ ਦੁੱਧ ਵਿੱਚ ਲੈਕਟੋਜ ਹੋਵੇਗਾ ਹੀ ਨਹੀਂ ਤਾਂ ਸ਼ਰੀਰ ਨੂੰ ਉਸ ਲੈਕਟੋਜ ਨੂੰ ਤੋੜਨ ਦੀ ਲੋੜ ਨਹੀਂ ਪਵੇਗੀ। ਜਿਸ ਕਾਰਨ ਅਜਿਹੇ ਲੋਕ ਢਿਡ ਦੇ ਦਰਦ ਅਤੇ ਗੈਸ ਜਾਂ ਦੁੱਧ ਦੇ ਨਾ ਪਚਣ ਦੀ ਸਮੱਸਿਆ ਤੋਂ ਬਚ ਸਕਣਗੇ।

ਇੱਕ ਹੋਰ ਰਿਪੋਰਟ ਦੇ ਮੁਤਾਬਕ ਇਹਨਾਂ ਕਾਕਰੋਚਾਂ ਦਾ ਇਕ ਕਿਲੋ ਦੁੱਧ ਕੱਢਣ ਦੇ ਲਈ 10 ਹਜ਼ਾਰ ਕਾਕਰੋਚਾਂ ਦੀ ਲੋੜ ਪੈਂਦੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਕਾਕਰੋਚ ਦੇ ਦੁੱਧ ਦੀਆਂ ਗੋਲੀਆਂ ਵੀ ਆਉਣੀਆਂ ਸ਼ੁਰੂ ਹੋ ਜਾਣ ਜਿਹੜੀਆਂ ਕਿ ਆਮ ਦਵਾਈ ਵਾਂਗ ਖਾਦੀਆਂ ਜਾ ਸਕਣਗੀਆਂ। ਇਸ ਨੂੰ ਪ੍ਰੋਟੀਨ ਸਪਲੀਮੈਂਟ ਦੇ ਰੂਪ ਵਿੱਚ ਵੀ ਲਿੱਤਾ ਜਾ ਸਕੇਗਾ, ਅਜਿਹੀ ਵਿਗਿਆਨਿਕ ਉਮੀਦ ਕਰਦੇ ਹਨ।

8 ਅਪ੍ਰੈਲ ਨੂੰ ਲੱਗੇਗਾ ਪੂਰਨ ਸੂਰਜ ਗ੍ਰਹਿਣ
ਗ੍ਰਹਿਣ ਲੱਗਣਾ ਇੱਕ ਵਿਗਿਆਨਿਕ ਘਟਨਾ ਹੈ। ਸਮੇਂ ਸਮੇਂ ਤੇ ਧਰਤੀ ਤੇ ਇਹਨਾਂ ਗ੍ਰਹਿਣਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਗ੍ਰਹਿਣ ਦੋ ਤਰ੍ਹਾਂ ਦੇ ਹੁੰਦੇ ਹਨ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ। ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਚੰਦਰਮਾ ਘੁੰਮਦਾ ਹੋਇਆ ਸੂਰਜ ਅਤੇ ਧਰਤੀ ਦੇ ਵਿਚਾਲੇ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਸੂਰਜ ਨੂੰ ਢੱਕ ਲੈਂਦਾ ਹੈ। ਜਿਸ ਨਾਲ ਧਰਤੀ ਤੋਂ ਸੂਰਜ ਦਿਖਾਈ ਨਹੀਂ ਦਿੰਦਾ ਅਤੇ ਹਨੇਰੇ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਘੁੰਮਦੇ ਹੋਏ ਸੂਰਜ, ਧਰਤ ਅਤੇ ਚੰਦਰਮਾ ਇੱਕ ਲੈਣ ਚ ਆ ਜਾਂਦੇ ਹਨ ਅਤੇ ਧਰਤੀ ਦੋਨਾਂ ਦੇ ਵਿਚਾਲੇ ਹੁੰਦੀ ਹੈ ਤਾਂ ਚੰਦਰ ਗ੍ਰਹਿਣ ਲੱਗਦਾ ਹੈ। ਇਸ ਵੇਲੇ ਚੰਦਰਮਾ ਉੱਤੇ ਧਰਤੀ ਦੀ ਪਰਛਾਈ ਪੈਂਦੀ ਹੈ ਅਤੇ ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਨਹੀਂ ਪਹੁੰਚਦਾ। ਇਸ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।

ਇਸ ਸਾਲ ਦਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ। ਇਸ ਦਿਨ ਸੂਰਜ ਚੰਦਰਮਾ ਅਤੇ ਧਰਤੀ ਇੱਕੋ ਲਾਈਨ ਵਿੱਚ ਹੋਣਗੇ। ਚੰਦਰਮਾ ਧਰਤੀ ਦੇ ਉੱਤੇ ਆਉਣ ਵਾਲੇ ਸੂਰਜ ਦੇ ਪ੍ਰਕਾਸ਼ ਨੂੰ ਰੋਕ ਕੇ ਕੁਝ ਸਮੇਂ ਲਈ ਹਨੇਰਾ ਕਰ ਦੇਵੇਗਾ। ਇਸ ਵਾਰ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲਵੇਗਾ ਇਸ ਲਈ ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਹ ਪਿਛਲੇ 50 ਸਾਲ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਹੋਵੇਗਾ। ਇਸ ਦੌਰਾਨ ਅਮਰੀਕਾ, ਮੈਕਸੀਕੋ ਅਤੇ ਕਨੇਡਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਾਢੇ ਸੱਤ ਮਿੰਟ ਲਈ ਚੰਦਰਮਾ ਸੂਰਜ ਦਾ ਪ੍ਰਕਾਸ਼ ਰੋਕ ਕੇ ਧਰਤੀ ਤੇ ਹਨੇਰਾ ਕਰੇਗਾ। ਇਹ ਸਥਿਤੀ ਸੂਰਜ ਨਿਕਲਣ ਤੋਂ ਬਿਲਕੁਲ ਪਹਿਲਾਂ ਜਾਂ ਸੂਰਜ ਡੁੱਬਣ ਤੋਂ ਬਿਲਕੁਲ ਬਾਅਦ ਵਰਗੀ ਹੋਵੇਗੀ। ਇਸ ਤੋਂ ਪਹਿਲਾਂ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਜਿਹੜਾ 6ਮਿੰਟ 39 ਸੈਕਿੰਡ ਦਾ ਸੀ 22 ਜੁਲਾਈ 2009 ਨੂੰ ਲੱਗਿਆ ਸੀ। ਇਸ ਤੋਂ ਬਾਅਦ ਅਗਲਾ ਪੂਰਨ ਸੂਰਜ ਗ੍ਰਹਿਣ 12 ਅਗਸਤ 2026 ਨੂੰ ਲੱਗੇਗਾ। ਉੱਤਰੀ ਅਮਰੀਕਾ ਵਿੱਚ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਮੈਕਸਿਕੋ ਵਿੱਚ ਦਿਖਾਈ ਦੇਵੇਗਾ ਮੈਕਸੀਕੋ ਤੋਂ ਬਾਅਦ ਇਹ ਟੈਕਸਾਸ ਤੋਂ ਹੁੰਦੇ ਹੋਏ ਸੰਯੁਕਤ ਰਾਸ਼ਟਰ ਅਮਰੀਕਾ ਦੇ ਬਾਕੀ ਹਿੱਸਿਆਂ ਵਿੱਚ ਦਿਖਾਈ ਦੇਵੇਗਾ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਰਾਤ ਹੋਵੇਗੀ।

ਵਿਗਿਆਨਿਕ ਸੂਰਜ ਗ੍ਰਹਿਣ ਨੂੰ ਕਾਫੀ ਸਮੇਂ ਤੋਂ ਉਡੀਕਦੇ ਰਹਿੰਦੇ ਹਨ ਕਿਉਂਕਿ ਇਸ ਦੇ ਨਾਲ ਉਹਨਾਂ ਨੂੰ ਸੂਰਜ ਬਾਰੇ ਬਹੁਤ ਸਾਰੀ ਜਾਣਕਾਰੀ ਹੋਰ ਇਕੱਠੀ ਕਰਨ ਦਾ ਮੌਕਾ ਮਿਲਦਾ ਹੈ। ਗ੍ਰਹਿਣ ਦੌਰਾਨ ਸੂਰਜ ਦਾ ਕਰੋਨਾ ਪੂਰੀ ਤਰ੍ਹਾਂ ਦਿਖਾਈ ਦੇਣ ਲੱਗਦਾ ਹੈ ਜੋ ਵਿਗਿਆਨਕਾਂ ਨੂੰ ਪੜਚੋਲਣ ਲਈ ਕਾਫੀ ਸਹਾਈ ਹੁੰਦਾ ਹੈ ਅਤੇ ਨਵੀਂ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸੇ ਲਈ ਆਮ ਲੋਕਾਂ ਚ ਵੀ ਇਸ ਨੂੰ ਦੇਖਣ ਦੀ ਲਾਲਸਾ ਹੁੰਦੀ ਹੈ। ਪਰ ਫਿਰ ਵੀ ਵਿਗਿਆਨਿਕ ਆਮ ਲੋਕਾਂ ਨੂੰ ਇਸ ਨੂੰ ਨੰਗੀ ਅੱਖ ਨਾਲ ਨਾ ਦੇਖਣ ਦੀ ਸਲਾਹ ਦਿੰਦੇ ਹਨ ਕਿਉਂਕਿ ਉਸ ਵੇਲੇ ਸੂਰਜ ਦੀਆਂ ਕਿਰਨਾਂ ਦੀ ਤੀਬਰਤਾ ਬਹੁਤ ਜਿਆਦਾ ਹੋ ਸਕਦੀ ਹੈ ਜਿਸ ਨਾਲ ਅੱਖ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਖਾਸ ਕਿਸਮ ਦੀਆਂ ਐਣਕਾਂ ਲਗਾ ਕੇ ਹੀ ਦੇਖਣਾ ਚਾਹੀਦਾ। ਜੇ ਇਸ ਗ੍ਰਹਿਣ ਨੂੰ ਕੈਮਰੇ ਜਾਂ ਦੂਰਬੀਨ ਦੀ ਸਹਾਇਤਾ ਨਾਲ ਦੇਖਣਾ ਹੋਵੇ ਤਾਂ ਦੂਰਬੀਨ  ਦੇ ਅਗਲੇ ਲੈੰਸ  ਤੇ ਖਾਸ ਕਿਸਮ ਦੇ ਸੋਲਰ ਫਿਲਟਰ ਲਗਾਣੇ ਚਾਹੀਦੇ ਹਨ। ਇਹ ਨੰਗੀ ਅੱਖ ਨਾਲ ਦੇਖਣ ਤੇ ਇਹ ਅੱਖ ਨੂੰ ਅੰਸ਼ਕ ਰੂਪ ਵਿੱਚ ਜਾਂ ਪੂਰੇ ਤੌਰ ਤੇ ਖਰਾਬ ਕਰ ਸਕਦਾ ਹੈ।

ਸੋਨੇ ਦਾ ਗ੍ਰਹਿ ਵੀ ਹੈ ਸਾਡੇ ਸੂਰਜੀ ਪਰਿਵਾਰ ‘ਚ
ਇਹ ਦੁਨੀਆਂ ਬੜੀ ਅਜੀਬੋ ਗਰੀਬ ਚੀਜਾਂ ਨਾਲ ਭਰੀ ਹੋਈ ਹੈ। ਕਈ ਚੀਜ਼ਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਜਾਣ ਕੇ ਅਜਿਹਾ ਲਗਦਾ ਹੈ ਕਿ ਇਹ ਹੋ ਹੀ ਨਹੀਂ ਸਕਦਾ। ਸਾਡੇ ਸੂਰਜੀ ਮੰਡਲ ਦੇ ਅੱਠ ਗ੍ਰਹਿ, ਕੁਝ ਉਪ੍ਰਗਹਿ ਆਦਿ ਲੱਭਣ ਤੋਂ ਬਾਅਦ ਹੁਣ ਵਿਗਿਆਨੀ ਸੂਰਜੀ ਮੰਡਲ ਤੋਂ ਬਾਹਰ ਵੱਲ ਨੂੰ ਹੋ ਤੁਰੇ ਹਨ। ਪਰ ਹਾਲੇ ਵੀ ਸੂਰਜੀ ਮੰਡਲ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਲੱਭਣ-ਦੇਖਣ-ਭਾਲਣ ਵਾਲਾ ਹੈ। ਦੂਰੀ ਦੇ ਹਿਸਾਬ ਨਾਲ ਸੂਰਜ ਤੋਂ ਚੋਥੇ ਅਤੇ ਪੰਜਵੇਂ ਗ੍ਰਹਿ ਮੰਗਲ ਅਤੇ ਬ੍ਰਹਿਸਪਤੀ ਦੇ ਵਿਚਕਾਰ ਬਹੁਤ ਸਾਰੇ ਐਸਟ੍ਰਾਇਡ ਹਨ। ਇਹਨਾਂ ਨੂੰ ਸਮੁੱਚੇ ਤੌਰ ਤੇ ਐਸਟਰਾਈਡ ਬੈਲਟ ਕਿਹਾ ਜਾਂਦਾ ਹੈ। ਐਸਟਰਾਇਡ ਬੈਲਟ ਸੂਰਜੀ ਸਿਸਟਮ ਵਿੱਚ ਇੱਕ ਟੋਰਸ-ਆਕਾਰ ਦਾ ਖੇਤਰ ਹੈ, ਜੋ ਸੂਰਜ ‘ਤੇ ਕੇਂਦਰਿਤ ਹੈ ਅਤੇ ਮੋਟੇ ਤੌਰ ‘ਤੇ ਜੁਪੀਟਰ ਅਤੇ ਮੰਗਲ ਦੇ ਚੱਕਰਾਂ ਦੇ ਵਿਚਕਾਰ ਸਪੇਸ (ਸਾਡੇ ਸੂਰਜੀ ਪਰਿਵਾਰ) ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਠੋਸ, ਅਨਿਯਮਿਤ ਆਕਾਰ ਦੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਨੂੰ ਐਸਟੋਰਾਇਡ ਜਾਂ ਛੋਟੇ (ਬੌਣੇ) ਗ੍ਰਹਿ ਕਹਿੰਦੇ ਹਨ। ਪਛਾਣੀਆਂ ਗਈਆਂ ਵਸਤੂਆਂ ਦਾ ਆਕਾਰ ਹੁੰਦਾ ਹੈ, ਪਰ ਇਹਨਾਂ ਦਾ ਸਾਇਜ਼  ਗ੍ਰਹਿਆਂ ਨਾਲੋਂ ਬਹੁਤ ਛੋਟਾ ਹੈ। ਹੁਣ ਅਮਰੀਕੀ ਪੁਲਾੜ ਏਜੰਸੀ ਨੇ ਹਾਲ ਹੀ ਵਿੱਚ ਇੱਕ ਕੀਤੇ ਗਏ ਤਜਰਬੇ ਨੂੰ ਪ੍ਰਕਾਸ਼ਿਤ ਕੀਤਾ ਹੈ ਕਿ ਮੰਗਲ ਅਤੇ ਬ੍ਰਹਿਸਪਤੀ ਵਿਚਾਲੇ 16 ਦਾ ਜਿਹੜਾ ਬੌਨਾ ਗ੍ਰਹਿ ਹੈ ਅਤੇ ਧਨਾਢ ਹੈ । ਜਿਆਦਾਤਰ ਗ੍ਰਹਿਆਂ ਨਾਲੋਂ ਬਿਲਕੁਲ ਵਖਰਾ ਅਤੇ ਪੂਰੀ ਤਰ੍ਹਾਂ ਧਾਤਾਂ ਨਾਲ ਬਣਿਆ ਹੋਇਆ ਹੈ। ਇਸਦੀ ਬਣਤਰ  95 ਫੀਸਦੀ ਸ਼ੁੱਧ ਧਾਤਵੀ ਹੈ। ਤੇ ਧਾਤਾਂ ਵੀ ਅਜਿਹੀਆਂ ਕਿ ਤੁਸੀਂ ਜਾਣ ਕੇ ਵੀ ਹੈਰਾਨ ਹੋ ਜਾਵੋਗੇ। ਇਸਦੀ ਕੋਰ ਵਿੱਚ ਜਿਆਦਾਤਰ ਸੋਨਾ, ਪਲਾਟੀਨਮ ਅਤੇ ਨਿੱਕਲ ਭਾਰੀ ਧਾਤਾਂ ਹਨ। ਨਾਸਾ ਮੁਤਾਬਿਕ ਇਸ ਵਿੱਚ ਪੂਰੀ ਧਰਤੀ ‘ਤੇ ਸੋਨੇ ਦੀ ਮਾਤਰਾ ਨਾਲੋਂ ਲੱਖਾਂ ਟਨ ਜ਼ਿਆਦਾ ਸੋਨਾ ਲੱਭਿਆ ਹੈ। ਅੱਜ ਦੇ ਹਿਸਾਬ ਨਾਲ ਇਸ ਵਿੱਚ ਮੋਜੂਦ ਸੋਨੇ ਦਾ ਮੁੱਲ ਲਗਭਗ 10 ਕੁ ਹਜ਼ਾਰ ਕੌਵਾਡਰਿਲੀਅਨ (10 ਸੰਖ/1 ਕੁਵਾਨਟੀਲੀਅਨ/1019) ਅਮਰੀਕੀ ਡਾਲਰ ਹੈ। ਹੁਣ ਇਹ ਕਿੰਨਾ ਪੈਸਾ ਹੈ, ਤੁਸੀਂ ਇਸ ਦਾ ਅੰਦਾਜ਼ਾ ਖੁਦ ਲਗਾ ਸਕਦੇ ਹੋ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਐਸਟੇਰੋਇਡ ਕਿਸੇ ਸ਼ੁਰੂਆਤੀ ਗ੍ਰਹਿ ਦਾ ਐਕਸਪੋਜ਼ਡ ਕੋਰ ਵੀ ਹੋ ਸਕਦਾ ਹੈ। ਜੋ ਸਮੇਂ ਦੇ ਨਾਲ ਕਈ ਭਿਆਨਕ ਟੱਕਰਾਂ ਕਾਰਨ ਆਪਣੀ ਬਾਹਰੀ ਪਰਤ ਗੁਆ ਚੁੱਕਾ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਹੁਣ ਸਿਰਫ ਇਸਦਾ ਅੰਦਰੂਨੀ ਕੋਰ ਹੀ ਬਚਿਆ ਹੋਵੇ। ਨਾਸਾ ਅਨੁਸਾਰ, ਇਸ ਆਲੂ ਵਰਗੇ ਗ੍ਰਹਿ ਦਾ ਵਿਆਸ ਲਗਭਗ 140 ਮੀਲ ਹੈ ਅਤੇ ਇਹ ਧਰਤੀ ਤੋਂ ਲਗਭਗ 370 ਮਿਲੀਅਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਇਹ 5 ਸਾਲਾਂ ਵਿੱਚ ਸੂਰਜ ਦਾ ਇੱਕ ਚੱਕਰ ਪੂਰਾ ਕਰਦਾ ਹੈ।  ਇਸ ਦਾ ਨਾਮ , ’16 ਸਾਈਕ’ ਰੱਖਿਆ ਗਿਆ ਹੈ। ਅਸਲ ਵਿੱਚ ਸਭ ਤੋਂ ਪਹਿਲਾਂ ਇਹ ਰਹੱਸਮਈ ਗ੍ਰਹਿ 17 ਮਾਰਚ, 1852 ਨੂੰ ਇਤਾਲਵੀ ਖਗੋਲ ਵਿਗਿਆਨੀ ਐਨੀਬੇਲ ਡੀ ਗੈਸਪਾਰਿਸ ਦੁਆਰਾ ਖੋਜਿਆ ਗਿਆ ਸੀ। ਇਸਦਾ ਨਾਮ ਆਤਮਾ ਦੀ ਪ੍ਰਾਚੀਨ ਯੂਨਾਨੀ ਦੇਵੀ ਸਾਈਕੇ ਦੇ ਨਾਮ ‘ਤੇ ਰੱਖਿਆ ਗਿਆ ਸੀ। ਕਿਉਂਕਿ ਇਹ ਵਿਗਿਆਨੀਆਂ ਦੁਆਰਾ ਖੋਜਿਆ ਜਾਣ ਵਾਲਾ 16ਵਾਂ ਗ੍ਰਹਿ ਹੈ, ਇਸ ਲਈ ਇਸਦੇ ਨਾਮ ਵਿੱਚ 16 ਜੋੜਿਆ ਗਿਆ ਹੈ।

ਪੁਲਾੜ ਵਿਗਿਆਨੀਆਂ ਨੇ ਇਸ ਬੋਨੇ ਗ੍ਰਹਿ ਦਾ ਅਲਟਰਾਵਾਇਲਟ ਨਿਰੀਖਣ ਵੀ ਕੀਤਾ ਗਿਆ ਹੈ, ਜਿਸ ਤੋਂ ਪਹਿਲੀ ਵਾਰ ਇਸ ਗ੍ਰਹਿ ਦੀ ਬਣਤਰ ਦੀ ਤਸਵੀਰ ਵੀ ਹਾਸਲ ਹੋਈ ਹੈ, ਜਿਸ ਨੇ ਇਸ ਦੇ ਕਈ ਰਾਜ਼ ਖੋਲੇ ਹਨ। ਇਸ ਦੇ ਹੋਰ ਰਾਜ ਪਤਾ ਕਰਨ ਲਈ ਨਾਸਾ ਨੇ ਇੱਕ ਪੁਲਾੜ ਮਿਸ਼ਨ ਇਸ ਵਾਸਤੇ ਉਲੀਕਿਆ ਹੋਇਆ ਹੈ 2026 ਚ ਇਸ ਮਿਸ਼ਨ ਦੇ ਪੁਲਾੜ ਜਹਾਜ ਦੇ ਉੱਥੇ ਪਹੁੰਚਣ ਦੀ ਉਮੀਦ ਹੈ। ਇਸ ਸ੍ਪੇਸ ਕਰਾਫਟ ਲਗਭਗ ੨੧ ਮਹੀਨੇ ਉਸਦੇ ਆਲੇ ਦੁਆਲੇ ਚੱਕਰ ਲਗਾਵੇਗਾ ਤੇ ਇਸ ਦੀ ਹੋਰ ਖ਼ੁਰਾ-ਖੋਜ ਲਭੇਗਾ।

ਇਹ ਬੌਨਾ ਗ੍ਰਹਿ ਕਿਉਂਕਿ ਧੰਨ-ਸੰਪਦਾ ਦਾ ਭੰਡਾਰ ਹੈ ਅਤੇ ਧਰਤੀ ਦੀ ਕੁੱਲ ਇਕਾਨਮੀ ਤੋਂ ਵੀ ਵੱਧ ਇਸ ਵਿੱਚ ਸੋਨਾ ਹੈ, ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀਆਂ ਵੱਡੀਆਂ ਪਾਵਰਾਂ ਵਿਚਾਲੇ ਜੰਗ ਵੀ ਕਰਵਾ ਸਕਦਾ ਹੈ। ਅਮਰੀਕਾ ਇਸ ਵਿੱਚ ਬਾਜ਼ੀ ਮਾਰਨਾ ਚਾਹੁੰਦਾ ਹੈ। ਚੀਨ ਵੀ ਪਿਛੇ ਨਹੀਂ ਰਹਿਣਾ ਚਾਹੁੰਦਾ ‘ਤੇ ਭਾਰਤ ਵੀ ਹੁਣ ਪੁਲਾੜ ਵੱਲ ਨੂੰ ਕਈ ਹੋਰ ਦੇਸ਼ਾਂ ਵਾਂਗ ਕਦਮ ਵਧਾ ਰਿਹਾ ਹੈ। ਇਸ ਗ੍ਰਹਿ ‘ਤੇ ਧਰਤੀ ਦੇ ਪੁਲਾੜ ਵਿਗਿਆਨੀ ਕਦੋਂ ਪਹੁੰਚਣਗੇ ? ਕੀ ਇਸ ਤੇ ਮਾਈਨਿੰਗ ਸ਼ੁਰੂ ਹੋਵੇਗੀ? ਇਸ ਦਾ ਸੋਨਾ ਧਰਤੀ ‘ਤੇ ਕਦੋਂ ਤੇ ਕਿਵੇਂ ਆਵੇਗਾ ? ਇਹ ਕੁਝ ਸਵਾਲਾਤ ਹਨ ਜਿਨ੍ਹਾਂ ਦੇ ਜਵਾਬ ਹਾਲੇ ਭਵਿੱਖ ਦੀ ਕੋਖ ਵਿੱਚ ਹਨ। ਪਰ ਇਸ ਨੂੰ ਪਾਉਣ ਦੀ ਹੋੜ ਇਸਦੇ ਕਈ ਰਾਜ ਖੋਲੇਗੀ। ਸੂਰਜੀ ਟੱਬਰ ਬਾਰੇ ਹੋਰ ਜਾਣਕਾਰੀ ਪੁਖਤਾ ਹੋਵੇਗੀ ਜੋ ਹੋਰ ਖੋਜਾਂ ਦਾ ਰਾਹ ਖੋਲੇਗੀ।

ਚੰਦਰਮਾ ਹਰਰੋਜ਼ ਅਲਗ ਤਰ੍ਹਾਂ ਦਾ ਕਿਉਂ ਦਿਸਦਾ ਹੈ?
ਮਹੀਨੇ ਵਿੱਚ ਜੇਕਰ ਆਸਮਾਨ ਸਾਫ ਹੋਵੇ ਤਾਂ ਲਗਭਗ ਇੱਕ ਦਿਨ ਅਜਿਹਾ ਹੁੰਦਾ ਹੈ ਜਿਸ ਦਿਨ ਸਾਨੂੰ ਚੰਦਰਮਾ ਦਿਖਾਈ ਨਹੀਂ ਦਿੰਦਾ। ਜੇ ਧਿਆਨ ਨਾਲ ਵੇਖੀਏ ਤਾਂ ਚੰਦਰਮਾ ਦੀ ਤਸਵੀਰ (ਅਸਲ ਵਿੱਚ ਸਥਿਤੀ) ਰੋਜ਼ ਬਦਲਦੀ ਰਹਿੰਦੀ ਹੈ। ਕਦੇ ਸਾਨੂੰ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ, ਕਦੇ ਅੱਧਾ ਦਿਖਾਈ ਦਿੰਦਾ ਹੈ, ਕਦੇ ਅੱਧੇ ਤੋਂ ਵੀ ਘੱਟ ਦਿਖਾਈ ਦਿੰਦਾ ਹੈ ਅਤੇ ਕਦੇ ਅੱਧੇ ਤੋਂ ਵੱਧ ਦਿਖਾਈ ਦਿੰਦਾ ਹੈ। ਜਿਸ ਦਿਨ ਅਸੀਂ ਇਸ ਨੂੰ ਦੇਖਦੇ ਹਾਂ ਉਸ ਤੋਂ ਅਗਲੇ ਦਿਨ ਇਹ ਥੋੜਾ ਜਿਹਾ ਵਧਿਆ ਜਾਂ ਘਟਿਆ ਹੋਇਆ ਦਿਸਦਾ ਹੈ। ਮੱਸਿਆ ਵਾਲੇ ਦਿਨ ਚੰਦਰਮਾ ਸਾਨੂੰ ਦਿਖਾਈ ਨਹੀਂ ਦਿੰਦਾ। ਜਦਕਿ ਪੁੰਨਿਆਂ ਵਾਲੇ ਦਿਨ ਇਹ ਪੂਰਾ ਚਮਕਦਾਰ ਦਿਖਾਈ ਦਿੰਦਾ ਹੈ। ਅਜਿਹਾ ਕਿਉਂ ਹੁੰਦਾ ਹੈ?

ਇਹ ਵਰਤਾਰੇ ਨੂੰ ਜਾਨਣ ਜਾਂ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਆਖਰ ਸਾਨੂੰ ਕੋਈ ਚੀਜ਼ ਦਿਖਾਈ ਕਿਵੇਂ ਦਿੰਦੀ ਹੈ। ਅਸਲ ਵਿੱਚ ਕਿਸੇ ਪ੍ਰਕਾਸ਼ ਦੇ ਸਰੋਤ ਤੋਂ ਪ੍ਰਕਾਸ਼ ਜਿਸ ਵਸਤੂ ਤੇ ਪੈਂਦਾ ਹੈ ਤੇ ਉਸ ਤੋਂ ਟਕਰਾ ਕੇ (ਪਰਾਵਰਤਿਤ ਹੋ ਕੇ) ਸਾਡੀਆਂ ਅੱਖਾਂ ਵਿੱਚ ਆਉਂਦਾ ਹੈ। ਜੇਕਰ ਪ੍ਰਕਾਸ਼ ਟਕਰਾਉਣ ਤੋਂ ਬਾਅਦ ਸਾਡੀਆਂ ਅੱਖਾਂ ਵਿੱਚ ਪਹੁੰਚ ਜਾਂਦਾ ਹੈ ਤਾਂ ਸਾਨੂੰ ਵਸਤੂ ਦਿਖਾਈ ਦੇ ਜਾਂਦੀ ਹੈ। ਜੇਕਰ ਪਰਾਵਰਤਿਤ ਹੋਣ ਤੋਂ ਬਾਅਦ ਕਿਸੇ ਕਾਰਨ ਪ੍ਰਕਾਸ਼ ਸਾਡੀ ਅੱਖ ਵਿੱਚ ਨਹੀਂ ਅਪੜਦਾ ਤਾਂ ਵਸਤੂ ਸਾਨੂੰ ਦਿਖਾਈ ਨਹੀਂ ਦਿੰਦੀ। ਤੁਹਾਨੂੰ ਤੁਹਾਡਾ ਮੋਟਰਸਾਈਕਲ ਇਸ ਲਈ ਦਿਖਾਈ ਦਿੰਦਾ ਹੈ ਕਿ ਸੂਰਜ ਜਾਂ ਕਿਸੇ ਹੋਰ ਪ੍ਰਕਾਸ਼ ਦੇ ਸਰੋਤ ਤੋਂ ਪ੍ਰਕਾਸ਼ ਉਸ ਤੇ ਆ ਕੇ ਪੈਂਦਾ ਹੈ ਭਾਵ ਟਕਰਾਉਂਦਾ ਹੈ ਅਤੇ ਪਰਾਵਰਤਿਤ ਹੋ ਕੇ ਸਾਡੀਆਂ ਅੱਖਾਂ ਵਿੱਚ ਦਾਖਲ ਹੁੰਦਾ ਹੈ। ਜੇਕਰ ਤੁਸੀਂ ਦੂਜੇ ਪਾਸੇ ਵੱਲ ਮੂੰਹ ਕਰ ਲਓ ਤਾਂ ਇਹ ਪ੍ਰਕਾਸ਼ ਤੁਹਾਡੀਆਂ ਅੱਖਾਂ ਵਿੱਚ ਦਾਖਲ ਨਹੀਂ ਹੋ ਸਕੇਗਾ ਤੇ ਤੁਹਾਨੂੰ ਮੋਟਰਸਾਈਕਲ ਦਿਖਾਈ ਨਹੀਂ ਦੇਵੇਗਾ। ਅਜਿਹਾ ਕੁਝ ਹੀ ਚੰਦਰਮਾ ਦੀ ਸਥਿਤੀ ਦੇ ਨਾਲ ਵੀ ਹੈ।

ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਸਾਡੀ ਧਰਤੀ ਤੇ ਪਹੁੰਚਦਾ ਹੈ ਉਸੇ ਤਰ੍ਹਾਂ ਇਸੇ ਸੂਰਜ ਦੀ ਧੁੱਪ ਚੰਦਰਮਾ ਤੇ ਵੀ ਪਹੁੰਚਦੀ ਹੈ। ਜਦੋਂ ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਪੈਂਦਾ ਹੈ ਅਤੇ ਜਿੰਨੇ ਭਾਗ ਤੋਂ ਪਰਾਵਰਤਿਤ ਹੋ ਕੇ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਅਪੜਦਾ ਹੈ ਉਹਨਾਂ ਭਾਗ (ਚਾਨਣ) ਹੀ ਸਾਨੂੰ ਦਿਖਾਈ ਦਿੰਦਾ ਹੈ। ਚੰਦਰਮਾ ਦੇ ਘੁੰਮਣ ਦੇ ਹਿਸਾਬ ਦੇ ਨਾਲ ਇਸ ਦਾ ਇਸ ਧੁੱਪ ਵਾਲਾ ਜਿੰਨਾ ਭਾਗ ਧਰਤੀ ਤੇ ਦਿਖਾਈ ਦਿੰਦਾ ਹੈ। ਉਹੋ ਜਿਹੀ ਹੀ ਇਸ ਦੀ ਸ਼ਕਲ ਸਾਨੂੰ ਦਿਖਾਈ ਦਿੰਦੀ ਹੈ। ਇਸ ਨੂੰ ਚੰਦਰਕਲਾ ਜਾਂ ਚੰਦਰਮਾ ਦੇ ਪੜਾਅ ਕਿਹਾ ਜਾਂਦਾ ਹੈ।  ਹੋਰ ਤਰੀਕੇ ਨਾਲ ਸਮਝੋ। ਚੰਦਰਮਾ, ਸੂਰਜ ਅਤੇ ਧਰਤੀ ਦੀਆਂ ਇੱਕ ਦੂਜੇ ਦੇ ਹਿਸਾਬ ਨਾਲ ਸਥਿਤੀਆਂ ਵਿੱਚ ਬਦਲਾਓ ਕਾਰਨ, ਧਰਤੀ ਤੋਂ ਦਿਖਾਈ ਦੇਣ ਵਾਲੇ ਚੰਦਰਮਾ ਦੇ ਰੋਸ਼ਨ (ਪ੍ਰਕਾਸ਼ ਵਾਲੇ) ਹਿੱਸੇ ਦਾ ਆਕਾਰ ਮੱਸਿਆ ਤੋਂ ਪੁੰਨਿਆ ਤੱਕ ਹੌਲੀ-ਹੌਲੀ ਵਧਦਾ ਹੈ ਅਤੇ ਪੁੰਨਿਆ ਤੋਂ ਬਾਅਦ ਮੱਸਿਆ ਤੱਕ ਹੌਲੀ-ਹੌਲੀ ਘਟਦਾ ਹੈ। ਜਦੋਂ ਚੰਦਰਮਾ ਦੀ ਸਥਿਤੀ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ, ਤਾਂ ਚੰਦਰਮਾ ਦਾ ਸਿਰਫ ਹਨੇਰਾ ਹਿੱਸਾ ਹੀ ਧਰਤੀ ਦੇ ਸਾਹਮਣੇ ਹੁੰਦਾ ਹੈ, ਜਿਸ ਕਾਰਨ ਚੰਦਰਮਾ ਰਾਤ ਨੂੰ ਦਿਖਾਈ ਨਹੀ ਦਿੰਦਾ। ਇਸ ਰਾਤ ਨੂੰ ਧਰਤੀ ਤੇ ਅਸੀਂ ਮੱਸਿਆ ਆਖਦੇ ਹਾਂ। ਇਸ ਤੋਂ ਬਾਅਦ ਚੰਦਰਮਾ ਆਪਣੇ ਰਸਤੇ (ਚੱਕਰ) ਵਿੱਚ ਅੱਗੇ ਵਧਦਾ ਹੈ ਅਤੇ ਦੂਜੀ ਰਾਤ ਨੂੰ ਨਵਾਂ ਚੰਦ ਦਿਖਾਈ ਦਿੰਦਾ ਹੈ, ਛੋਟਾ ਜਿਹਾ।  ਜਿਸ ਤੋਂ ਬਾਅਦ ਚੰਦਰਮਾ ਦਾ ਰੋਸ਼ਨੀ ਵਾਲਾ ਹਿੱਸਾ ਹਰ ਰਾਤ ਥੋੜਾ-ਥੋੜਾ ਵਧਦਾ ਜਾਂਦਾ ਹੈ। ਚੌਥੀ ਰਾਤ ਨੂੰ, ਜਦੋਂ ਚੰਦਰਮਾ ਆਪਣੇ ਚੱਕਰ (ਪਰਿਕਰਮਾ) ਦਾ ਅੱਠਵਾਂ ਹਿੱਸਾ ਪੂਰਾ ਕਰਦਾ ਹੈ, ਇਹ ਦਾਤਰੀ (ਕ੍ਰੇਸੈਂਟ) ਵਰਗੀ ਸ਼ਕਲ ਦਾ ਦਿਖਾਈ ਦੇਣ ਕਾਰਨ ਦਾਤਰੀ ਚੰਨ ਅਖਵਾਉਂਦਾ ਹੈ। ਸਪਤਮੀ-ਅਸ਼ਟਮੀ (ਸੱਤੇ-ਅੱਠੇ) ਨੂੰ ਚੰਦਰਮਾ ਆਪਣੇ ਚੱਕਰ ਦਾ ਚੌਥਾ ਹਿੱਸਾ ਪੂਰਾ ਕਰਨ ਕਰਕੇ ਅੱਧਾ ਦਿਖਾਈ ਦਿੰਦਾ ਹੈ। ਇਸਨੂੰ ਅੱਧਾ ਚੰਦ ਕਿਹਾ ਜਾਂਦਾ ਹੈ। ਇਕਾਦਸ਼ੀ-ਬਾਰਹਵੀ ਨੂੰ ਇਹ ਆਪਣਾ  ਪੋਣਾ ਕੁ ਚੱਕਰ ਪੂਰਾ ਕਰਕੇ ਪੋਣਾ ਦਿਖਾਈ ਦੇਣ ਲੱਗ ਜਾਂਦਾ ਹੈ। ਇਸ ਨੂੰ ਗਿੱਬਸ ਚੰਦਰਮਾ ਕਿਹਾ ਜਾਂਦਾ ਹੈ। ਲਗਭਗ 15ਵੇਂ ਦਿਨ, ਧਰਤੀ ਚੰਦਰਮਾ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ ਜਿਸ ਕਾਰਨ ਚੰਦਰਮਾ ਦਾ ਪੂਰਾ ਦਿਖਾਈ ਦੇਣ ਲੱਗ ਜਾਂਦਾ ਹੈ ਇਹ ਪੁੰਨਿਆ ਦਾ ਦਿਹਾੜਾ ਹੁੰਦਾ ਹੈ।

ਧਰਤੀ ਅਤੇ ਸੂਰਜ ਦੇ ਹਿਸਾਬ ਨਾਲ ਇਸ ਵੱਲੋਂ ਆਪਣੀ ਸਥਿਤੀ ਬਦਲਣ ਦੇ ਕਾਰਨ ਅਤੇ ਇਸ ਉੱਤੇ ਪੈਰ ਹੀ ਪ੍ਰਕਾਸ਼ ਨੂੰ ਪਰਾਵਰਤਿਤ ਕਰਨ ਦੇ ਕਾਰਨ ਹੀ ਇਹ ਸਾਨੂੰ ਵੱਡਾ-ਛੋਟਾ, ਵਧਦਾ-ਘਟਦਾ ਦਿਖਾਈ ਦਿੰਦਾ ਹੈ।

ਅੱਜ ਪਿਆਰ–ਮੁਹੱਬਤ ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੋੜ ਹੈ
ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ। ਇਹ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ ਨੇ ਆਪਣੇ ਦਰ–ਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।

ਸਿੱਖ ਧਰਮ ’ਚ ਵੀ ਦੀਵਾਲੀ ਦੀ ਵਿਸ਼ੇਸ਼ ਮਹਤੱਤਾ ਹੈ। ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਕੈਦੀੇ ਨੂੰ/ਨਾਲ  ਰਿਹਾਅ ਹੋ ਕੇ ਅੰਮ੍ਰਿਤਸਰ ਆਏ ਸਨ ਅਤੇ ਲੋਕਾਂ  ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਦੀਪਮਾਲਾ ਕੀਤੀ ਜਾਂਦੀ ਹੈ। ਸ਼ਗਨ ਮਨਾਏ ਜਾਂਦੇ ਹਨ। ਖ਼ੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ। ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਨ ਮਹਾਂਗ੍ਰੰਥ ’ਚੋਂ ਨਿੱਕਲ ਕੇ ਸਾਹਮਣੇ ਆਉਂਦਾ ਹੈ, ਉਹ ਹੈ, ਇੰਸਾਨੀ ਕਦਰਾਂ–ਕੀਮਤਾਂ ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਅਤੇ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਿਤ ਰਹਿਣ ਲਈ ਪ੍ਰੇਰਿਤ ਕਰਨਾ। ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਨਿਰਬਾਹ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।

ਰਾਮਾਇਣ ਗ੍ਰੰਥ ’ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ। ਇਸ ’ਚ ਰਾਜਸੱਤਾ ਦੀ ਲਾਲਸਾ ’ਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਪਾਠ ਹਾਸਲ ਕਰਨ ਨਹੀ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ’ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ। ਇਸ ਤੋਂ ਇਨ੍ਹਾਂ ਇੰਸਾਨੀ ਕਦਰਾਂ–ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਪਿਰੋਣ ਦੇ ਨਾਲ–ਨਾਲ ਹਰ ਇੰਸਾਨ ਨੂੰ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।

ਇਸ ਤੋਂ ਸਾਨੂੰ ਆਪਣੇ  ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ’ਚ ਤਹਿ ਹੋਏ ਮਿਲਦੇ ਹਨ। ਇਨ੍ਹਾਂ ਰਿਸ਼ਤਿਆਂ ਅਤੇ ਜੁੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ। ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ। ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ। ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਦੇਸ਼ ਤੇ ਸਾਡਾ ਸਮਾਜ ਦਲਦਲ ’ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ ਸਾਨੂੰ ਪਾਠ ਪੜ੍ਹਾ ਸਕਣ, ਦੇਸ਼ ’ਚ ਮਾਰ ਧਾੜ ਅਤੇ ਕਤਲੋ ਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਨਾਂ ਤੋਂ ਸਾਨੂੰ ਆਜ਼ਾਦ ਕਰਾ ਸਕਣ।

ਦੀਵਾਲੀ ਅਸਲ ’ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ। ਇਸ ਪਿੱਛੇ ਲੰਮਾ ਸੁਨੇਹਾ ਹੈ। ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ। ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਣਾਉਣਾ ਹੈ। ਇਨਾਂ ਰੁਸ਼ਣਾਉਣਾ ਹੈ ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ। ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓ–ਤੇਲ ਦੇ ਦੀਵਿਆਂ ਦੀ ਥਾਂ ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੌੜ ਹੈ। ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੌੜ ਹੈ। ਭਾਈਚਾਰਕ ਸਾਂਝ ਦੀ ਲੜੀਆਂ ਜਗਾਉਣ ਅਤੇ ਪਿਰੋਣ ਦੀ ਜ਼ਰੂਰਤ ਹੈ। ਆਓ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ’ਚ ਪਾਲਣਾ ਕਰਾਗੇ, ਦੇਸ਼ ’ਚ ਫ਼ੈਲੀਆਂ ਭ੍ਰਿਸ਼ਟਾਚਾਰ, ਲੁੱਟ–ਖਸੁੱਟ, ਬਲਾਤਕਾਰ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਗੇ ਅਤੇ ਦੇਸ਼ ਰਾਸ਼ਟਰ ਨੂੰ ਹੋਰ ਅੱਗੇ ਨਿਆਉਣ ਅਤੇ ਮਜ਼ਬੂਤ ਬਣਾਉਣ ਲਈ ਕਿਸੇ ਇਕ ਫਿਰਕੇ ਅਤੇ ਕਿਸੇ ਖਾਸ ਪਾਰਟੀ ਦੀ ਸੋਚ ਨੂੰ ਪਰੇ ਕਰਦੇ ਹੋਏ ਅਮਨਪਸੰਦ ਰਾਸ਼ਟਰਵਾਦੀ ਲੀਡਰਾਂ ਨੂੰ ਚੁਣਾਂਗੇ ਤਾਕਿ ਦੇਸ਼ ’ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ’ਚ ਸਹੀ ਯੋਗਦਾਨ ਪਾ ਸਕੀਏ। ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।