Punjab News - Quami Ekta Punjabi Newspaper (ਕੌਮੀ ਏਕਤਾ) » ਸੀਤਲ ਸਿੰਘ, ਸਿਖ ਮਿਸ਼ਨਰੀ

ਕੜਾਹ ਪ੍ਰਸ਼ਾਦਿ
ਸੀਤਲ ਸਿੰਘ ਲਧਾਣਾ (ਮਿਸ਼ਨਰੀ)

ਗੁਰਮਤਿ ਅਨੁਸਾਰ ਹਰ ਗੁਰਸਿੱਖ ਜਦੋਂ ਵੀ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਕਰਨ ਲਈ ਜਾਂਦਾ ਹੈ, ਤੇ ਜੇਕਰ ਉਹ ਕੜਾਹ ਪ੍ਰਸ਼ਾਦਿ (ਦੇਗ) ਗੁਰੂ ਪਾਤਿਸ਼ਾਹ ਦੇ ਭੇਂਟ ਨਹੀਂ ਕਰਦਾ ਉਹ ਆਪਣੀ ਯਾਤਰਾ ਆਤਮਿਕ ਤੌਰ ਤੇ ਅਧੂਰੀ ਹੀ ਸਮਝਦਾ ਹੈ। ਸਿੱਖ ਰਹਿਤ ਮਰਯਾਦਾ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਰਵਾਣਤ ਅਤੇ ਧਰਮ ਪ੍ਰਚਾਰ ਕਮੇਟੀ ਨੇ ਪ੍ਰਕਾਸ਼ਿਤ ਕੀਤੀ ਹੋਈ ਹੈ ਉਸ ਦੇ ਪੰਨਾ ਨੁੰ: 18 ਤੇ ਕੜਾਹ ਪ੍ਰਸ਼ਾਦਿ ਦੀ ਵਿਧੀ ਇਸ ਤਰਾਂ ਅੰਕਿਤ ਹੈ ।

(ਅ)       ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ- ਸੁਅੱਛ ਭਾਂਡੇ ਚ ਤ੍ਰਿਭਾਵਲੀ (ਆਟਾ, ਉੱਤਮ ਮਿੱਠਾ ਤੇ ਘੀ ਇੱਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ ਫਿਰ ਸੁਅੱਛ ਬਸਤਰ ਨਾਲ਼ ਢੱਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੁਅੱਛ ਚੋਂਕੀ ਉੱਪਰ ਰੱਖਿਆ ਜਾਵੇ । ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਤੇ ਅੰਤਲੀ ਇੱਕ ਪੌੜੀ ਦਾ ਪਾਠ ਕੀਤਾ ਜਾਵੇ । ਅਤੇ ਅਰਦਾਸਾ ਸੋਧਿਆਂ ਜਾਵੇ ਤੇ ਪਰਵਾਨਗੀ ਲਈ ਕਿਰਪਾਨ ਭੇਂਟ ਹੋਵੇ ।

(ੲ)        ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦਿ ਵਿੱਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ । ਉਪਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ  ਪਹਿਲਾਂ ਤਾਬਿਆ ਬੈਠੇ ਸਿੰਘ ਨੂੰ ਕਟੋਰੇ ਜਾਂ ਕੌਲ ਵਿੱਚ ਪਾਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ

(ਸ)        ਕੜਾਹ ਪ੍ਰਸ਼ਾਦਿ ਭੇਟਾ ਕਰਨ ਵੇਲੇ ਘੱਟ ਤੋਂ ਘੱਟ ਇੱਕ ਟਕਾ ਨਕਦ ਅਰਦਾਸ ਭੀ ਹੋਵੇ ।

ਪੁਰਾਤਨ ਸਮਿਆਂ ਵਿਚ ਜਦੋ ਕੜਾਹ ਪ੍ਰਸ਼ਾਦਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਲੈ ਕੇ

ਜਾਇਆ ਕਰਦੇ ਸੀ ਤਾਂ ਅੱਗੇ ਅੱਗੇ ਸੁੱਚੇ ਜਲ਼ ਦਾ ਛਿੱਟਾ ਵੀ ਦਿੱਤਾ ਜਾਂਦਾ ਸੀ ਜਿਸ ਦਾ ਇਹ ਸੰਕੇਤ ਅਤੇ ਭਾਵਨਾ ਹੁੰਦੀ ਸੀ ਕਿ ਗੁਰਮਤਿ ਅਨੁਸਾਰ ਜਿਹਨ੍ਹਾਂ ਜੀਵਾਂ ਦੀਆਂ ਰੂਹਾਂ ਸੰਸਾਰਿਕ ਜੋ ਮਾੜੇ ਕਰਮਾਂ ਕਾਰਨ ਬੇ ਗਤੀਆਂ (ਜਿਹਨ੍ਹਾਂ ਦੇ ਕੰਨ ਅੱਖਾਂ ਸ਼ਰੀਰ ਕੁੱਝ ਨਹੀਂ ਹੁੰਦਾ) ਘੁੰਮਦੀਆਂ ਹਨ ।ਅਤੇ ਅਪਵਿੱਤਰ ਸ਼ਰੀਰ ਜੋ ਰਸਤੇ ਵਿੱਚ ਹਨ ਉਹ ਪਿੱਛੇ ਹਟ ਜਾਣ ਤਾਂ ਕਿ ਅਦਬ ਸਹਿਤ ਗੁਰੂ ਭੇਂਟ ਦਰਬਾਰ ਵਿੱਚ ਜਾ ਸਕੇ ।

ਕਈਕੋਟਿਜਖਕਿੰਨਰਪਿਸਾਚ॥ ਕਈਕੋਟਿਭੂਤਪ੍ਰੇਤਸੂਕਰ

ਮ੍ਰਿਗਾਚ॥   (ਗੁ:ਗ੍ਰੰ:ਸ)

ਕਬੀਰਜਾਘਰਸਾਧਨਸੇਵੀਅਹਿਹਰਿਕੀਸੇਵਾਨਾਹਿ॥ ਤੇ ਘਰ

ਮਰਹਟਸਾਰਖੇਭੂਤਬਸਹਿਤਿਨਮਾਹਿ॥  (ਗੁ:ਗ੍ਰੰ:ਸ)

ਪਿਹਲਾਂ ਨਾਲੋ ਸਫਾਈ ਦੀ ਪਵਿੱਤਰਤਾ ਅੱਜ ਬਹੁਤ ਜਿਆਦਾ ਹੈ ਆਮ ਕਰਕੇ ਗੁਰਦੁਆਰਿਆਂ ਦੇ ਅੰਦਰ ਹੀ ਪ੍ਰਸ਼ਾਦਿ ਤਿਆਰ ਕੀਤਾ ਜਾਂਦਾ ਹੈ ਜੇ ਕਰ ਸੁੱਚੇ ਜਲ਼ ਦਾ ਛਿੱਟਾ ਨਹੀਂ ਵੀ ਦਿੱਤਾ ਜਾਂਦਾ ਤਾਂ ਕਿਸੇ ਹੱਦ ਤੱਕ ਦਰੁਸਤ ਹੈ। ਪਰ ਹੋਰ ਕੜਾਹ ਪ੍ਰਸ਼ਾਦਿ ਭੇਂਟ ਕਰਨ ਦੀ ਮਰਿਯਾਦਾਂ ਜਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ।

ਕੜਾਹ ਪ੍ਰਸ਼ਾਦਿ ਸੁਅੱਛ ਭਾਡੇ ਅਤੇ ਕੱਪੜੇ ਨਾਲ ਢੱਕ ਕੇ ਸੁਅੱਛ ਚੌਂਕੀ ਤੇ ਰੱਖਣਾ।

1         ਘੱਟੋ-ਘੱਟ ਇੱਕ ਟਕਾ ਭੇਂਟ (ਕਿਉਂਕਿ ਗੁਰੂ ਦੀ ਗੋਲ਼ਕ ਗਰੀਬ ਦਾ ਮੂੰਹ ਹੈ)

2         ਉਚਾਰਣ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਨਾ।

3         ਕੜਾਹ ਪ੍ਰਸ਼ਾਦਿ ਨੂੰ ਕਿਰਪਾਨ ਭੇਂਟ ਕਰਨਾ।

4         ਪੰਜਾਂ ਪਿਆਰਿਆਂ ਦਾ ਹਿੱਸਾ ਪਹਿਲਾਂ ਦੇਣਾ।

ਰਹਿਤ ਮਰਿਯਾਦਾ ਦੇ 18 ਨੁੰ: ਪੰਨਾ ਤੇ ਹੀ ਨੋਟ ਦੇ ਕੇ ਮਰਿਯਾਦਾ ਵਿੱਚ  ਤਬਦੀਲੀ  ਕਰਦਿਆਂ ਸਿਰਫ ਪਹਿਲੀ ਕੜਾਹ ਪ੍ਰਸ਼ਾਦਿ ਦੀ ਦੇਗ ਤੋਂ ਬਾਅਦ ਕੋਈ ਵੀ ਹੋਰ ਸਿੱਖ ਸੰਗਤ ਕੜਾਹ ਪ੍ਰਸ਼ਾਦਿ ਗੁਰੂ ਮਹਾਰਾਜ ਦੀ ਹਜ਼ੂਰੀ ਲੈ ਕੇ ਆ ਜਾਵੇ ਤਾਂ ਆਨੰਦ ਸਾਹਿਬ ਦਾ ਪਾਠ ਦੁਬਾਰਾ ਨਹੀਂ ਕਰਨਾ ਜਿਸ ਤੋਂ ਇਹ ਵੀ ਸੰਕੇਤ ਸਮਝਿਆ ਜਾ ਸਕਦਾ ਹੈ ਕਿ ਦੇਗ ਇਕ ਹੀ ਹੋਣੀ ਚਾਹੀਦੀ ਹੈ, ਬਾਰ ਬਾਰ ਭੋਗ ਵੀ ਨਹੀਂ ਲੱਗਣਾ ਚਾਹੀਦਾ। ਪਰ ਇੱਥੇ ਪਾਠ ਨੂੰ ਛੱਡ ਕੇ ਟਕੇ ਵਾਲੀਆਂ ਅਰਦਾਸਾਂ ਤੇ ਕਿਰਪਾਨ ਭੇਂਟ ਨੂੰ ਰੱਖ ਲਿਆ ਗਿਆ ਹੈ। ਕਿਉਂਕਿ ਗੋਲ਼ਕ ਦਾ ਪੈਸਾ ਖਾਣ ਵਾਲੇ ਘਰੀਬ ਕਿਧਰੇ ਭੁੱਖੇ ਨਾ ਰਹਿ ਜਾਣ ਅਤੇ ਆਨੰਦ ਸਹਿਬ ਦਾ ਪਾਠ ਦੂਸਰੀ ਦੇਗ ਤੇ ਨਹੀਂ ਕਰਨਾ ਕਿਉਂਕਿ ਖੰਘ ਵੀ ਹੋ ਸਕਦੀ ਹੈ। ਜੇ ਬਾਅਦ ਵਿੱਚ ਪ੍ਰਸ਼ਾਦਿ ਭੇਂਟ ਕਰਦਾ ਹੈ ਪਾਠ ਨਹੀਂ ਹੁੰਦਾ ਤਾਂ ਉਹ ਸੋਚੇਗਾ ਜਿਸ ਨੇ ਆਨੰਦ ਸਾਹਿਬ ਦਾ ਪਾਠ ਸੁਣਿਆ ਹੀ ਨਹੀਂ ਤਾਂ ਪਹਿਲਾਂ ਉੱਚੀ-ਉੱਚੀ ਪਾਠ ਸੁਣਾਏ ਦਾ ਕੀ ਮਕਸਦ ਹੋਇਗਾ ? ਉਸ ਦੇ ਮਨ ਵਿੱਚ ਗੁਰੂ ਭੇਂਟ ਪ੍ਰਤੀ ਗੁਰੂ ਨੂੰ ਨ ਪ੍ਰਵਾਨ ਹੋਣ ਦੀ ਹਮੇਸ਼ਾਂ ਹੀ ਸ਼ੰਕਾ ਬਣੀ ਰਹੇਗੀ।

ਸ਼ਰਧਾਲੂ ਭੇਂਟ ਸਮੇ ਖਾਲੀ ਹੱਥ ਮੱਥਾ ਵੀ ਨਹੀਂ ਟੇਕਦਾ ਤੇ ਅਰਦਾਸ ਵੀ ’ਵਾਹਿਗੁਰੂ’ ਆਖ ਕੇ ਹੀ ਕਰ ਲੈਂਦਾ ਹੈ ਕਿਰਪਾਨ ਭੇਂਟ ਵੀ ਹੋ ਜਾਂਦੀ ਹੈ ਪਰ ਸੁੱਚਮਤਾ ਅਤੇ ਆਨੰਦ ਸਾਹਿਬ ਜੀ ਦਾ ਪਾਠ ਨਹੀਂ ਹੁੰਦਾ। ਕਈ ਵਾਰ ਦੇਖਿਆ ਹੈ ਕਿ ਆਮ ਪਬਲਿਕ ਵਿੱਚ ਅਤੇ ਬਹੁਤ ਸਾਰੇ ਸਿੱਖਾਂ ਵਿੱਚ ਵੀ ਅੰਗਰੇਜਾਂ ਵਾਂਗ ਸਫਾਈ ਤਾਂ ਹੈ ਪਰ ਸੁੱਚਮਤਾ ਨੂੰ ਕੋਈ ਥਾਂ ਨਹੀਂ, ਜਦ ਕਿ ਗੁਰੂ ਪਾਤਿਸ਼ਾਹ ਦਾ ਫੁਰਮਾਨ ਹੈ

ਕਹੁਨਾਨਕਸਚੁਧਿਆਈਐ॥ਸੁਚਿਹੋਵੈਤਾਸਚੁਪਾਈਐ॥2॥

ਅਤੇ ਬਹੁਤ ਸਾਰੇ ਆਮ ਯਾਤਰੂ ਗੁਰਧਾਮਾ ਦੀਆਂ ਯਾਤਰਾਵਾਂ ਸਮੇਂ ਪ੍ਰਸ਼ਾਦਿ ਲੈਣ ਸਮੇ ਆਪਣੇ ਹੱਥ ਪੈਰ ਵੀ ਸੁੱਚੇ ਨਹੀਂ ਕਰਦੇ। ਤੇ ਉਸੇ ਤਰਾਂ ਪੱਤਿਆਂ ਵਿੱਚ (ਡੂੰਨਿਆਂ) ਪ੍ਰਸ਼ਾਦਿ ਪਾ ਕੇ ਅੱਜਕਲ ਬਹੁਤ ਰੱਛ ਹੋਣ ਕਾਰਨ ਬਾਹੋ ਦਾਹੀ ਲਾਈਨ ਵਿੱਚ ਅੱਗੇ ਲੱਗਣ ਲਈ ਭੱਜ ਪੈਂਦੇ ਹਨ। ਤੇ ਡੇਢ-ਡੇਢ ਘੰਟਾ ਲਾਇਨਾ ਵਿਚ ਖੜੇ ਜਿਸ ਹੱਥ ਨਾਲ ਗਰਮੀਆਂ ਵਿੱਚ ਆਪਣੇ ਮੱਥੇ ਦੀ ਗਰਮੀ ਪੂੰਜਦੇ ਤੇ ਜਿਸਮ ਨੂੰ ਖੁਰਕਦੇ ਹਨ ਤੇ ਉਸੇ ਹੱਥ ਨਾਲ ਕੜਾਹ ਪ੍ਰਸ਼ਾਦਿ ਦੇ ਪੱਤਿਆਂ ਵਾਲੇ ਡੂਨੇ ਨੂੰ ਘੁੱਟਿਆ ਹੁੰਦਾ ਹੈ ਤੇ ਦੂਸਰੇ ਹੱਥ ਨਾਲ ਸਿਰ ਦਾ ਰੁਮਾਲ ਸਾਂਭਦਾ ਹੋਇਆ ਸੰਗਤ ਨੂੰ ਅੱਗੇ-ਪਿੱਛੇ ਧਕਦਾ ਰਹਿੰਦਾ ਹੈ। ਜੋ ਕਿ ਰਹਿਤ ਮਰਿਯਾਦਾ ਦੀਆਂ ਸਾਰੀਆਂ ਪਾਰੰਪਰਾਂ ਨਿਰਮੂਲ ਹੋ ਜਾਂਦੀਆਂ ਹਨ। ਕਿਸੇ ਸਿੱਖ ਨੇ ਇਹ ਵੀ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ  ਆਪ ਤਾਂ ਘਰ ਥਾਲਾਂ, ਕੌਲੀਆਂ, ਚਮਚਿਆਂ ਨਾਲ਼ ਖਾਣਾ ਖਾਂਦਾ ਹਾਂ, ਕਦੀ ਬਿਪਤਾ ਤੋਂ ਬਿਨਾ ਪੱਤਿਆਂ ਵਿੱਚ ਰੋਟੀ ਨਹੀਂ ਖਾਧੀ ਤੇ ਜੇ ਕਿਤੇ ਘਰ ਦੀ ਔਰਤ ਨੇ ਕਿਸੇ ਅਦਬ ਨਾਲ ਖਾਣਾ ਨਹੀਂ ਖਲਾਇਆ ਤਾਂ ਬੰਦਾ ਆਪ ਅੱਗ ਬਬੈਲਾ ਹੋ ਜਾਂਦਾ ਹੈ ਹੋਰ ਕੋਈ ਸਮਝੇ ਜਾਂ ਨ ਸਮਝੇ ਸਿੱਖਾਂ ਅਤੇ ਗੁਰਸਿੱਖਾਂ ਨੂੰ ਇਹ ਜ਼ਰੂਰ ਸੋਚਣਾ ਅਤੇ ਸਮਝਣਾ ਚਾਹੀਦਾ ਹੈ ਕਿ ਘੱਟੋ ਘੱਟ ਗੁਰੂ ਨੂੰ ਆਪਣੇ ਤੋਂ ਤਾਂ ਵੱਧ ਸਮਝਣਾ ਚਾਹੀਦਾ ਹੈ। ਗੁਰੂ ਸਾਡੇ ਵਰਗਾ ਵੀ ਨਹੀਂ?  ਜਿਸ ਨੂੰ ਪੱਤਿਆਂ ਵਿਚ ਪ੍ਰਸ਼ਾਦਿ ਚੜ੍ਹਾ ਕੇ ਆਪਣੀ ਤਸੱਲੀ ਕਰ ਲੈਂਦੇ ਹਾਂ।

ਪਰ ਰਹਿਤ ਮਰਿਯਾਦਾ ਵਿਚ ਇਹ ਕਹਿਣਾ ਸਾਡੇ ਸਿੱਖੀ ਦੇ ਵਿਚਾਰਵਾਨਾ ਨੂੰ ਜਰੂਰੀ ਹੈ ਕਿ ਕੜਾਹ ਪ੍ਰਸ਼ਾਦਿ (ਗੁਰੂ ਭੇਂਟ) ਵਾਸਤੇ ਸੁਚਮ ਅਤੇ ਸੁਅੱਛ ਬਰਤਨ ਜਰੂਰ ਹੋਣ ਤਾਂ ਕਿ ਉਨ੍ਹਾਂ ਉੱਤੇ ਕੋਈ ਕਿੰਤੂ ਪ੍ਰੰਤੂ ਨ ਹੋ ਸਕੇ। ਡੂਨਿਆਂ ਦੇ ਪੱਤਲ ਨੂੰ ਗੈਰ ਪੰਜਾਬੀ ਸਿੱਖ, ਭਈਏ, ਪਹਾੜੀਏ ਕਾਮੇ ਜੋ ਸ਼ਰਾਬ ਤੰਬਾਕੂ, ਜ਼ਰਦਾ, ਬੀੜੀ ਆਦਿ ਸਭ ਕੁਝ ਦਾ ਅਮਲ ਕਰਕੇ ਤੋੜਦੇ ਹਨ। ਉੱਥੇ ਕੌਣ ਗੁਰਸਿੱਖ ਜਾਂ ਨਾਮ ਦੇ ਰਸੀਏ ਗੁਰੂ ਘਰ ਕੜਾਹ ਪ੍ਰਸ਼ਾਦਿ ਦੇ ਡੂਨਿਆਂ ਦੇ ਪੱਤਲ ਧੋਹ ਕੇ ਲਿਆਉਂਦੇ ਹਨ ?  ਹਾਂ  ਕੋਈ ਸਮਾਂ ਸੀ ਜੰਗਲ ਬਹੁਤ ਹੁੰਦੇ ਸਨ ਬਰਤਨਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਉਣੀ ਹੁੰਦੀ ਸੀ ਉਹ ਆਪ ਬੜੀ ਸ਼ਰਧਾ, ਪਵਿੱਤਰਤਾ ਅਤੇ ਪ੍ਰੇਮ ਭਾਵਨਾ ਨਾਲ ਪੱਤਰਾਂ ਨੂੰ ਤੋੜ ਕੇ ਧੋਹ ਕੇ ਬੜੀ ਸੁ¤ਚਮਤਾ ਨਾਲ ਬੜੇ ਨਿਯਮਾ ਨਾਲ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਇਆ ਕਰਦਾ ਸੀ। ਅੱਜ ਡੂਨੇ ਤਾਂ ਉਹ ਹੀ ਚੱਲੀ ਜਾਂਦੇ ਹਨ ਉਨ੍ਹਾਂ ਲਈ ਸਮਾਂ ਨਹੀਂ ਬਦਲਿਆ ਕਿਉਂਕਿ ਇਹ ਸੌਖਾ ਹੈ ਕਿਹੜਾ ਇਹ ਆਪਾਂ ਨੂੰ ਭੋਗ ਲੱਗਣਾ ਹੈ ? ਅਸੀਂ ਤਾਂ ਗੁਰੂ ਲੰਗਰ ਵਿੱਚ ਜਾ ਕੇ ਥਾਲ, ਕੌਲੀਆਂ ਤੇ ਗਲਾਸ ਲੈ ਹੀ ਲੈਣੇ ਹਨ। ਭਾਵੇਂ ਅਸੀਂ ਗੁਰੂ ਦੀ ਗੱਲ ਨ ਮੰਨਦੇ ਹੋਏ ਇਸ ਤਰਾਂ ਪ੍ਰਸ਼ਾਦਿ ਭੇਂਟ ਕਰਨ ਦੀ ਅਵੱਗਿਆ ਗੁਰੂ ਸਾਹਮਣੇਂ ਕਰੀ ਜਾਂਦੇ ਹਾਂ ਪਰ ਫਿਰ ਵੀ ਗੁਰੂ ਸਾਨੂੰ ਆਪਣੇ ਲੰਗਰਾਂ ਵਿੱਚ ਪੱਤਲ਼ਾਂ ਵਿੱਚ ਰੋਟੀ ਨਹੀਂ ਖਾਣ ਦਿੰਦਾ। ਪਰ ਫਿਰ ਵੀ ਘਰ ਜਾ ਕੇ ਡੀਂਗਾਂ ਮਾਰਨੀਆਂ ਹੁੰਦੀਆਂ ਕਿ ਪਹਿਲਾਂ ਅਸਾਂ ਪ੍ਰਸ਼ਾਦਿ ਕਰਾਇਆ ਫਿਰ ਲੰਗਰ ਸ਼ਕਿਆ ਤੇ ਯਾਤਰਾ ਦਾ ਬਹੁਤ ਆਨੰਦ ਆਇਆ । ਗੁਰੂ ਨੂੰ ਆਨੰਦ ਆਵੇ ਜਾਂ ਨ ਆਵੇ ਪਰ ਸਾਨੂੰ ਜਰੂਰ ਆਨੰਦ ਆਉਣਾ ਚਾਹੀਦਾ ਹੈ। ਸਾਡੇ ਗੁਰਦੁਆਰਿਆਂ ਦੇ ਪੈਰੋਕਾਰਾਂ ਨੇ ਯਾਤਰੂਆਂ ਲਈ ਬੜੀ ਸੁਵਿਧਾ ਕਰ ਦਿੱਤੀ ਹੈ ਕਿ ਜਿਹੜੀ ਮਰਿਯਾਦਾ ਔਖੀ ਲਗਦੀ ਹੈ ਚਾਰ ਨਾਮਵਰ ਬੰਦੇ (ਗੁਰਸਿੱਖ ਨਹੀਂ) ਇਕੱਠੇ ਕਰ ਲਉ ਅਤੇ ਆਪਣੀ ਮਰਿਯਾਦਾ ਬਣਾ ਲਉ। ਪਰ ਮੈਂ ਗੁਰਸਿੱਖ ਸਾਧ ਸੰਗਤ ਅੱਗੇ ਬੇਨਤੀ ਕਰਾਂਗਾ ਕਿ ਗੁਰਬਾਣੀ ਅਨੁਸਾਰ ਜੋ ਗੁਰੂ ਦੀ ਮਰਿਯਾਦਾ ਅਨਾਦੀ ਕਾਲ ਤੋਂ ਚੱਲੀ ਆਉਂਦੀ ਹੈ ਤੇ ਇਸੇ ਤਰਾਂ ਚਲਦੀ ਰਹੇਗੀ।  ਇਸ ਨੂੰ ਕਦੀ ਵੀ ਬਦਲਿਆ ਨਹੀਂ ਜਾ ਸਕਦਾ ਅਤੇ ਨ ਹੀ ਕੋਈ ਬਦਲ ਸਕਦਾ ਹੈ। ਕਮੇਟੀ ਵਾਲਿਆਂ ਦੀਆਂ ਆਪਣੀਆਂ, ਗੁਰਦੁਆਰੇ ਵਾਲਿਆਂ ਦੀਆਂ ਆਪਣੀਆਂ ਤੇ ਬਾਬਿਆਂ ਦੀਆਂ ਆਪਣੀਆਂ ਤੇ ਦੁਨੀਆਂ ਦਾਰੀ ਦੀਆਂ ਹੋਰ ਆਪਣੀਆਂ-ਆਪਣੀਆਂ ਮਰਿਯਾਦਾ  ਬਣਾਈਆਂ ਹੋਈਆਂ ਹਨ। ਗੁਰੂ ਦੀ ਮਰਿਯਾਦਾ ਗੁਰੂ ਤੋਂ ਬਿਨਾ ਕੋਈ ਨਹੀਂ ਬਣਾ ਸਕਦਾ, ਹਰ ਗੁਰਸਿੱਖ ਨੇ ਕੋਈ ਮਰਿਯਾਦਾ ਨਹੀਂ ਬਣਾਉਣੀ ਅਤੇ ਹਰ ਗੁਰਸਿੱਖ ਦਾ ਫਰਜ ਹੈ ਕਿ ਕੇਵਲ ਗੁਰਬਾਣੀ ਦੇ ਚਾਨਣ ਰਾਹੀਂ ਗੁਰਬਾਣੀ ਵਿੱਚੋਂ ਹੀ ਮਰਿਯਾਦਾ ਨੂੰ ਕੇਵਲ ਲੱਭਣਾ ਹੈ ਬਣਾਉਣਾ ਨਹੀਂ। ਹਰ ਇੱਕ ਮਰਿਯਾਦਾ ਜੋ ਗੁਰਸਿੱਖ ਨੇ ਕਰਨੀਆਂ ਹਨ ਗੁਰਬਾਣੀ ਵਿਚੋਂ ਹੀ ਬੁੱਧੀ ਅਨੁਸਾਰ ਮੇਰੇ ਜਿਹੇ ਨਿਮਾਣੇ ਨੇ ਲੱਭੀਆਂ ਹਨ। ਅਤੇ ਗੁਰੂ ਦੀ ਮਰਿਯਾਦਾ ਬਣਾਉ ਨ ਆਪ ਵੀ ਲੱਭੋ। ਗੁਰਮਤਿ ਦੀਆਂ ਉੱਚੀਆਂ ਸੁਰਤਾਂ ਵਾਲੇ ਹੋਰ ਵੀ ਗੁਰੂ ਦੀਆਂ ਮਰਿਯਾਦਾ ਗੁਰਬਾਣੀ ਵਿਚੋਂ ਲੱਭ ਕੇ ਸੰਗਤਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਨ। ਗੁਰੂ ਦੀ ਮਰਿਯਾਦਾ ਨੂੰ ਉਹ ਵੀ ਨਹੀਂ ਰੋਕ ਸਕਦਾ ਜੋ ਸੂਰਜ ਨੂੰ ਚੜ੍ਹਨ ਤੋਂ ਰੋਕ ਸਕੇ, ਚੰਦਰਮਾ ਦੀ ਦਿਸ਼ਾ ਬਦਲ ਸਕੇ, ਹਵਾ ਦਾ ਰੁਖ ਬਦਲ ਦੇਵੇ ਜਾਂ ਰੁੱਤਾਂ ਦੀ ਤਬਦੀਲੀ ਕਰਨ ਦੀ ਸਮਰੱਥਾ ਰੱਖਦਾ ਹੋਵੇ, ਜੁਗ ਪਲਟ ਸਕਦਾ ਹੋਵੇ। ਮੈਂ ਆਪ ਜੀ ਨੂੰ ਵਿਸਥਾਰ ਵਿੱਚ ਨ ਜਾਂਦਾ ਹੋਇਆ ਇਸ ਲੇਖ ਰਾਹੀਂ ਗੁਰੂ ਭੇਂਟ ਅਤੇ ਕੜਾਹ ਪ੍ਰਸ਼ਾਦਿ ਬਾਰੇ ਚੰਦ ਕੁ ਊਣਤਾਈਆਂ ਬਾਰੇ ਦੱਸ ਸਕਿਆ ਹਾਂ।ਜੇ ਕਰ ਹੋਰ ਵੀ ਕੋਈ ਊਣਤਾਈਆਂ ਹੋਣ ਜੋ ਮੇਰੇ ਖਿਆਲ ਵਿਚ ਨ ਹੋਣ ਤਾਂ ਸੁਝਾਅ ਲੈ ਕੇ ਇਸ ਅਰਟੀਕਲ ਵਿਚ ਲਿਖਣ ਲਈ ਪਾਬੰਦ ਹਾਂ । ਹਰ ਇਕ ਗੁਰੂ ਸਿਧਾਂਤ ਨੂੰ ਇਕ ਆਰਟੀਕਲ ਰਾਹੀਂ ਆਪ ਸੰਗਤਾਂ ਦੇ ਅੱਗੇ ਪੇਸ਼ ਕਰਾਂਗਾ ਅਤੇ ਸੁਝਾਅ ਲੈਂਦਾ ਰਹਾਂਗਾ।

ਸੀਤਲ ਸਿੰਘ ਲਧਾਣਾ (ਮਿਸ਼ਨਰੀ)

ਕੀ ਗੁਰੂ ਘਰ ਵਿਚ ਵੀ ਜਾਤ-ਪਾਤ ਹੈ?
ਆਮ ਕਰਕੇ ਅਸੀਂ ਸਿਖੀ ਦੇ ਵਾਰਿਸ-ਪਿਹਰੇਦਾਰ ਇਕ ਹੀ ਗਲ ਕਰਦੇ ਅਤੇ ਸੁਣਦੇ ਆਏ ਹਾਂ ਕਿ ਗੁਰੂ ਘਰ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜਾਤ-ਪਾਤ ਦਾ ਕੋਈ ਸੰਬੰਧ ਨਹੀਂ ਹੈ ।ਸਭ ਜਾਤਾਂ -ਪਾਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਤੌਂ ਬਾਦ ਖਤਮ ਕਰ ਦਿਤੀਆਂ ਹਨ। ਹੁਣ ਸਿਖ ਜਾਤਾਂ-ਪਾਤਾਂ ਤੋਂ ਉਪਰ ਹੈ। ਗਲ ਬਿਲਕੁਲ ਦਰੁਸਤ ਹੈ ਪਰ ਇਥੇ ਇਹ ਗਲ ਦਸਣਾ ਵੀ ਜਰੂਰੀ ਹੈ।ਕਿ ਇਹ ਉਪਰੋਕਤ ਸਿਖ ਦੀ ਅਵਸਥਾ ਕੇਵਲ ਉਹਨਾਂ ਪੂਰਨ ਪੁਰਖ ਗੁਰਸਿਖਾਂ ਵਾਸਤੇ ਹੀ ਹੈ।ਜੋ ਅੰਤ੍ਰੀਵ ਆਤਮਿਕ ਤੌਰ ਤੇ ਗੁਰ ਮਰਿਯਾਦਾ ਤਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਆਪਣਾ ਸਿਧਾਂਤਿਕ ਅਤੇ ਸਾਤਵਿ¤ਕ ਜੀਵਨ ਬਤੀਤ ਕਰਦੇ ਹਨ ਉਹ ਸ਼ਰੀਰਕ ਅਤੇ ਆਤਮਿਕ ਤੌਰ ਪਰ ਜਾਤਾਂ-ਪਾਤਾਂ ਤੋਂ ਉਪਰ ਹਨ।

ਮੈਂ ਇਥੇ ਇਹ ਗਲ ਪਹਿਲਾਂ ਆਖ ਲਵਾਂ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਇਕ ਵੀ ਲਫਜ ਐਸਾ ਨਹੀਂ ਹੈ ਜੋ ਨਿਰਾਰਥਿਕ ਹੋਵੇ ਜਾਤ ਲਫਜ ਗੁਰੂ ਗ੍ਰੰਥ ਸਾਹਿਬ ਅੰਦਰ ਇਕ ਨਹੀਂ ਅਨੇਕਾਂ ਵਾਰ ਆਇਆ ਹੈ। ਇਹ ਕੋਈ ਨਿਰਾਰਥਿਕ ਨਹੀਂ ਇਸ ਦਾ ਵੀ ਕੋਈ ਖਾਸ ਮੰਤਵ ਹੈ। ਗੁਰਮਤਿ ਅੰਦਰ ਕੋਈ ਇਕ ਵੀ ਐਸੀ ਵਿਚਾਰਧਾਰਾ ਨਹੀਂ ਹੈ ਜੋ ਇਕ ਪਾਸੜ ਹੋਵੇ। ਹਮੇਸ਼ਾਂ ਗੁਰਬਾਣੀ ਅੰਦਰ ਗੁਰੂ ਪਾਤਿਸ਼ਾਹਾਂ ਨੇ ਹਰ ਸਿਧਾਂਤ ਅਤੇ ਹਰ ਲਫਜ ਨੂੰ ਹਰ ਦ੍ਰਿਸ਼ਟੀ ਕੋਣ ਤੌਂ ਵੇਖ ਕੇ ਸਮਝਾਵਣਾਂ ਕੀਤਾ ਹੋਇਆ ਹੈ।ਜਿਥੇ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਫੁਰਮਾਇਆ ਹੈ ਕਿ:-

ਆਹਉਆਖਾਜਾਂਕਛੂਨਾਹਿ ॥

ਤਿਪਤਿਸਭਤੇਰੈਨਾਇ ॥3॥                (ਅੰਗ : 1189)

ਬਿਧਿਹਰਿਮਿਲੀਐਵਰਕਾਮਨਿਧਨਸੋਹਾਗੁਪਿਆਰੀ ॥

ਤਬਰਨਕੁਲਸਹਸਾਚੂਕਾਗੁਰਮਤਿਸਬਦਿਬੀਚਾਰੀ ॥1॥  (ਅੰਗ : 1198)

ਉਥੇ ਇਹ ਵੀ ਨਾਲ ਹੀ ਆਖ ਦਿਤਾ ਹੈ ਕਿ :-

ਤਜਨਮੁਨਹਪੂਛੀਐਸਚਘਰੁਲੇਹੁਬਤਾਇ ॥

ਜਾਤਿਸਾਪਤਿਹੈਜੇਹੇਕਰਮਕਮਾਇ ॥           (ਅੰਗ : 1330)

ਆਗੈਜਾਤਿਰੂਪੁਨਜਾਇ ॥

ਤੇਹਾਹੋਵੈਜੇਹੇਕਰਮਕਮਾਇ ॥                   (ਅੰਗ : 363)

ਉਪਰੋਕਤ ਮਹਾਂ ਵਾਕਾਂ ਅਨੁਸਾਰ ਗੁਰੂ ਵਿਚਾਰਧਾਰਾ ਮੁਤਾਬਿਕ ਅਸਾਂ ਸਮਝ ਰਹੇ ਹਾਂ ਕਿ ਜਾਤ -ਪਾਤ ਦੀ ਹੌਂਦ ਜਰੂਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਜਾਤਾਂ-ਪਾਤਾਂ ਨੂੰ ਗੁਰੂ ਸਾਹਿਬਾਂ ਨੇ ਖੁਲ ਕੇ ਮੰਨਿਆਂ ਹੈ।ਪਰ ਹੁਣ ਅਸਾਂ ਇਹ ਵਿਚਾਰਧਾਰਾ ਨੂੰ ਸਮਝਣਾਂ ਹੈ ਕਿ ਸੰਸਾਰ ਅਤੇ ਕਰਤਾਰ ਦੇ ਘਰ ਦੀਆਂ ਜਾਤਾਂ-ਪਾਤਾਂ ਦਾ ਆਪਸੀ ਤਾਲਮੇਲ ਕੁਝ ਅਲਗ-ਅਲਗ ਹੈ। ਜਿਹਨ ਕਰਮਾਂ (ਕੰਮ) ਨੂੰ ਗੁਰਮਤਿ ਨੇ ਸੇਵਾ ਕਹਿ ਕੇ ਸਤਿਕਾਰਿਆ ਹੈ।ਉਹਨਾਂ ਕੰਮਾ ਨੂੰ ਹੀ ਮਨੂੰ ਨੇ ਸ਼ੂਦਰ ਕਹਿ ਕੇ ਠੋਸਿਆ ਸੀ।ਗੁਰਮਤਿ ਅੰਦਰ ਹਰ ਇਕ ਸ਼ੁਭ ਕਿਰਤ ਨੂੰ ਮੁਖ ਰਖਦਿਆਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਇਸ ਤਰਾਂ ਫੁਰਮਾਇਆ ਹੈ :-

ਖਤ੍ਰੀਬ੍ਰਾਹਮਣਸੂਦਵੈਸਉਪਦੇਸੁਚਹੁਵਰਨਾਕਉਸਾਝਾ ॥

ਗੁਰਮੁਖਿਨਾਮੁਜਪੈਉਧਰੈਸੋਕਲਿਮਹਿਘਟਿਘਟਿਨਾਨਕਮਾਝਾ ॥4॥3॥50॥

ਗੁਰਮਤਿ ਦੀ ਹੌਂਦ ਪਰਗਟ ਹੋਣ ਤੋਂ ਪਹਿਲਾਂ ਕੁਦਰਤ ਦੇ ਬਹੁਤ ਸਾਰੇ ਤਥਾਂ ਤੋਂ ਅਣਜਾਣ ਗ੍ਰੰਥਾਂ ਨੇ ਮਨੂੰ ਰਾਹੀਂ ਇਹ ਗਲ ਮਨੁਖਤਾ ਵਿਚ ਦ੍ਰਿੜ ਕਰ ਦਿਤੀ ਕਿ ਜੋ ਲੋਕ ਮਰੇ ਹੋਏ ਜੀਵਾਂ-ਜਾਨਵਰਾਂ ਤਥਾ ਪਸ਼ੂਆਂ ਨੂੰ ਚੁਕਦੇ ਹਨ ਅਤੇ ਉਹਨਾਂ ਤੋਂ ਨੇਕ ਕਿਰਤ ਕਰਕੇ ਪ੍ਰਭੂ ਨੂੰ ਯਾਦ ਕਰਦਿਆਂ ਨਾਮ ਜਪਦਿਆਂ ਮਾਨਵਤਾ ਦੀ ਸੇਵਾ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਕੇ ਕੁਦਰਤ ਅਤੇ ਕਾਦਰ ਦੇ ਨਿਯਮਾ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਦੇ ਹਨ ਉਹ ਨੀਚ ਹਨ,ਸ਼ੂਦਰ ਹਨ,ਚਮਾਰ ਹਨ।ਉਹਨ ਨੂੰ ਆਰਥਿਕ ਤਥਾ ਸਾਮਾਜਿਕ ਅਵਸਥਾ ਤੋਂ ਵਾਂਞਿਆਂ ਕਰਕੇ ਇਸ ਤਰਾਂ ਨਿਰਾਰਥਿਕ ਵੰਡੀਆਂ ਪਾਕੇ ਜਬਰਨ ਗਰੀਬੀ ਦੀ ਹਾਲਤ ਵਿਚ ਉਹਨਾਂ ਤੋਂ ਧਕੇ ਨਾਲ ਆਪਣੀਆਂ ਬੁਤੀਆਂ ਕਰਾਉਣੀਆਂ ਸ਼ੁਰੂ ਕਰ ਦਿਤੀਆਂ। ਅਤੇ ਉਹਨਾਂ ਨੂੰ ਆਪਣੀਆਂ ਰਿਹਾਇਸ਼ ਗਾਹਾਂ ਤੋਂ ਦੂਰ ਅਲਗ ਬਸਤੀਆਂ ਰਹਿਣ ਨੂੰ ਬਣਾ ਦਿਤੀਆਂ ਅਤੇ ਸ਼ੁਦਰ ਕਹਿ ਕੇ ਪੁਕਾਰਿਆ ਜਾਣ ਲਗ ਪਿਆ।

ਐਸੇ ਭਰਮ ਪਾ ਦਿ¤ਤੇ ਕਿ ਇਹ ਲੋਕ ਸ਼ੁਦਰ ਹਨ।ਦੂਜਿਆਂ ਵਰਨਾਂ ਨੂੰ ਇਹਨਾਂ ਦੇ ਨਾਲ ਲ¤ਗਣ ਨਾਲ ਵੀ ਭਿਟ ਚੜ• ਜਾਂਦੀ ਹੈ। ਜੋ ਇਹਨ ਨਾਲ ਇਕ ਵਾਰੀ ਵੀ ਛੋਹ ਗਿਆ ਤਾਂ ਉਹ ਐਸਾ ਅਪਵਿਤਰ ਹੋ ਜਾਏਗਾ ਕਿ ਕਈ ਵਾਰ ਗੰਗਾ ਨਾਤਿਆਂ ਜਾਂ ਕਈ ਤਰਾਂ ਦੇ ਹੋਰ ਪਵਿ¤ਤਰ ਉਪਰਾਲੇ ਕਰਨ ਦੇ ਬਾਵਜੂਦ ਵੀ ਕਈ ਵਾਰ ਉਸ ਦੀ ਭਿਟ ਨਹੀਂ ਉਤਰਦੀ ਸੀ। ਸ਼ਾਇਦ ਇਸੇ ਗਲ ਤੋਂ ਹੀ ਪ੍ਰਭਾਵਿਤ ਹੋ ਕੇ ਭਗਤ ਰਵਿਦਾਸ ਜੀ ਨੂੰ ਵੀ ਇਹ ਕਹਿਣਾਂ ਪਿਆ ਕਿ ਹੇ ਮੇਰੇ ਨਗਰ ਦਿਉ ਲੋਕੋ ਤੁਹਾਡੇ ਮੁਤਾਬਿਕ ਭਾਵੇਂ ਮੈਂ ਸ਼ੁਦਰ ਹਾਂ,ਚਮਾਰ ਹਾਂ ਪਰ ਮੈਂ ਹੁਣ ਇਹ ਸ਼ੁਦਰ ਪੁਣੇ ਤੋਂ ਪ੍ਰਭੂ ਦੇ ਨਾਮ ਨਾਲ ਸਾਂਝ ਪਾ ਕੇ ਅਗੇ ਲੰਗ ਗਿਆ ਹਾਂ। ਗੁਰੂ ਨਾਨਕ ਦੇ ਘਰ ਵਿਚ ਤੁਹਾਡੇ ਵਲੋਂ ਮਿਥੀਆਂ ਜਾਤਾਂ ਨੂੰ ਕੋਈ ਥਾਂ ਨਹੀਂ ਹੈ।ਗੁਰਮਤਿ ਦੀਆਂ ਜਾਤਾਂ-ਪਾਤਾਂ ਅਲਗ ਹਨ।

ਨਾਗਰਜਨਾਂਮੇਰੀਜਾਤਿਬਿਖਿਆਤਚੰਮਾਰੰ ॥ ਰਿਦੈਰਾਮਗੋਬਿੰਦਗੁਨਸਾਰੰ ॥1॥

ਮੇਰੀਜਾਤਿਕੁਟਬਾਂਢਲਾਢੋਰਢੋਵੰਤਾਨਿਤਹਿਬਾਨਾਰਸੀਆਸਪਾਸਾ ॥

ਅਬਬਿਪ੍ਰਪਰਧਾਨਤਿਹਿਕਰਹਿਡੰਡਉਤਿਤੇਰੇਨਾਮਸਰਣਾਇਰਵਿਦਾਸੁਦਾਸਾ ॥3॥1॥

(ਅੰਗ  : 1293)

ਇਥੇ ਭਗਤ ਰਵਿਦਾਸ ਜੀ,ਭਗਤ ਕਬੀਰ ਜੀ ਤਥਾ ਗੁਰਮਤਿ ਦੇ ਮਹਾਨ ਵਿਆਖਿਆਕਾਰ ਤਤਵੇਤੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨਾਂ ਅਨੁਸਾਰ ਇਕ ਸਹੀ ਤੇ ਸਪਸ਼ਟ ਫੈਸਲਾ ਕਰ ਦਿਤਾ ਹੈ ਕਿ ਜੇ ਗੁਰਮਤਿ ਤੋਂ ਅਣਜਾਣ ਗ੍ਰੰਥਾਂ ਤਥਾ ਮਨੂੰ ਮਰੇ ਹੋਏ ਪਸ਼ੂਆਂ ਦਾ ਚੰਮ ਚੁਕਣ ਵਾਲੇ ਸੇਵਾ ਕਰਨ ਵਾਲੇ ਮਨੁਖੀ ਸਮੂਹ ਨੂੰ ਸ਼ੁਦਰ ਜਾਂ ਚਮਾਰ ਕਹਿੰਦੇ ਹਨ।ਤਾਂ ਜਿਹਨ ਨੇ ਗੁਰਮਤਿ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਤਾਰ-ਤਾਰ ਕੀਤਾ ਹੈ ਜੋ ਧਰਮਾਂ-ਕਰਮਾਂ ਦੇ ਬਹਾਨੇ ਧਾਰਮਿਕ ਰਸਮਾਂ ਬਣਾ ਕੇ ਬ¤ਕਰਿਆਂ ਪਸ਼ੂਆਂ, ਕੁਕੜਾਂ, ਝੋਟਿਆਂ ਦੀਆਂ ਬਲੀਆਂ ਦਿੰਦੇ ਹਨ ਅਤੇ ਪਵਿਤਰ ਗੁਰਧਾਮਾਂ ਸ਼੍ਰੀ ਆਨੰਦਪੁਰ ਸਾਹਿਬ ਤਥਾ ਸ਼੍ਰੀ ਹਜੂਰ ਸਾਹਿਬ ਸ਼ਾਸਤ੍ਰਾਂ ਨੂੰ ਕਿਸੇ ਜਾਨਵਰ ਦੇ ਲਹੂ ਦੇ ਤਿਲਕ ਲਾਉਣ ਦੇ ਬਹਾਨੇ ਕਟ-ਵਢ ਕੇ ਮਾਸ ਖਾਦੇ ਹਨ।ਉਹਨ ਨੂੰ ਉਹ ਮਨੂੰ ਜਾਂ ਉਸ ਦੇ ਉਹ ਗ੍ਰੰਥ ਜਾਂ ਸਿਖ ਪੰਥ ਕੀ ਆਖੇਗਾ? ਕਈ ਥਾਂਈਂ ਸਿਖ ਪੰਥ ਦਾ ਮਿਲਗੋਭਾ ਇਤਿਹਾਸ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਸ਼ਾਸਤ੍ਰਾਂ ਨੂੰ ਲਹੂ ਦਾ ਤਿਲਕ ਲਾਉਣਾ ਬਹੁਤ ਜਰੂਰੀ ਹੈ, ਗੁਰੂ ਨਾਨਕ ਦੇਵ ਜੀ ਨੇ ਕੁਰੂਕੁਸ਼ੇਤਰ ਵਿਚ ਮਾਸ ਰਿੰਨਿਆਂ,ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਲੰਗਰ ਵਿਚ ਮਾਸ ਬਣਦਾ ਸੀ ।

ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜਾ ਵਿਖੇ ਗੁਲਾਬੇ ਮੁਸੰਦ ਦੇ ਚੁਬਾਰੇ ਵਿਚੋਂ ਮਾਸ ਖਾਕੇ ਹਡੀਆਂ ਨਾਲ ਦੇ ਘਰ ਵਿਚ ਸੁਟੀਆਂ ਆਨੰਦਪੁਰ ਸਾਹਿਬ ਵਿਖੇ ਆਨੰਦ ਗੜ ਦਾ ਕਿਲਾ ਛਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਹਾਜਰੀ ਵਿਚ ਭੁਖਿਆਂ ਪਿਆਸਿਆਂ ਸਿੰਘਾਂ ਨੇ ਘੋੜੇ ਵੀ ਵਢ ਕੇ ਖਾਦੇ ਆਦਿ ਆਦਿ। ਜੇ ਗੁਰੂ ਨਾਨਕ ਦੇ ਘਰ ਵਿਚ ਮਾਸ ਖਾਧਾ ਗਿਆ ਤਾਂ ਅਸੀਂ ਕਿਉਂ ਨਹੀਂ ਖਾ ਸਕਦੇ? ਅਸੀਂ ਗੁਰੂ ਨਾਨਕ ਦੇਵ ਜੀ ਦੀ ਰੀਸ ਕਿਉਂ ਨਹੀਂ ਕਰ ਸਕਦੇ?   ਇਥੇ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇ ਘਰ ਦੀ ਜੋਤ ਸਰਬ ਕਲਾ ਸਮਰਥ ਹੈ। ਇਹ ਮੁਰਦਿਆਂ ਵਿਚ ਜਾਨ ਪਾ ਸਕਦੀ ਹੈ, ਮਾਸ ਨੂੰ ਕੜਾਹ ਪ੍ਰਸ਼ਾਦਿ ਬਣਾ ਸਕਦੀ ਹੈ, ਰੰਕਾਂ ਨੂੰ ਰਾਜੇ ਤੇ ਰਾਜਿਆਂ ਨੂੰ ਰੰਕ ਬਣਾ ਸਕਦੀ ਹੈ, ਪਥਰਾਂ ਨੂੰ ਮੋਮ ਕਰ ਸਕਦੀ ਹੈ। ਇ¤ਥੇ ਬਹਾਨੇ ਬਾਜੀਆਂ ਕਰਕੇ ਕਈ ਸਿਖਾਂ ਨੇ ਗੁਰੂਆਂ ਦੀ ਰੀਸ ਦੇ ਨਾਂ ਤੇ ਇਹ ਜਾਨਵਰ ਖਾਣ ਦੀ ਕੁਰੀਤੀ ਸ਼ੁਰੂ ਕੀਤੀ ਹੋਈ ਹੈ।ਫਿਕਰ ਤਾਂ ਇਸ ਗਲ ਸਾ ਹੈ ਕਿ ਗੁਰੂਆਂ ਦੀ ਰੀਸ ਕਰਦੇ-ਕਰਦੇ ਕਿਤੇ ਗੁਰੂ ਨਾਨਕ ਦੇਵ ਜੀ ਵਾਂਗ ਰੀਠੇ ਮਿਠੇ ਨ ਕਰਨ ਤੁਰ ਪੈਣ? ਜਾਂ ਕਿਸੇ ਪਹਾੜ ਨੂੰ ਮੋਮ ਕਰਨ ਲਈ ਪੰਜੇ ਨ ਲਾਉਣ ਲਗ ਪੈਣ ਕਿ ਗੁਰੂ ਜੀ ਨੇ ਕਦੀ ਭਠਾ ਠੰਡਾ ਕੀਤਾ ਸੀ ਅਸੀਂ ਵੀ ਕੋਈ ਭਠਾ ਠੰਡਾ ਕਰ ਕੇ ਵੇਖ ਲਈਏ।

ਅਜਿਹੇ ਸਿਖ ਇਹ ਯਾਦ ਰਖਣ ਕਿ ਕਦੀ ਵੀ ਕਿਸੇ ਗੁਰੂ ਸਾਹਿਬ ਨੇ ਮਾਸ ਨਹੀਂ ਖਾਧਾ!  ਅਤੇ ਨ ਹੀ ਕਦੀ ਸਿਖਾਂ ਅਤੇ ਹੋਰਾਂ ਨੂੰ ਐਸੀ ਆਗਿਆ ਦਿਤੀ ਹੈ।ਜੋ ਗੁਰੂਆਂ ਨੇ ਕੀਤਾ ਹੈ ਉਹ ਸਿਖ ਨੇ ਨਹੀਂ ਕਰਨਾ! ਜੋ ਗੁਰੂ ਨੇ ਸਿਖ ਨੂੰ ਕਿਹਾ ਹੈ ਸਿਖ ਨੇ ਉਹ ਕਰਨਾਂ ਹੈ!

ਗੁਰਿਕਹਿਆਸਾਕਾਰਕਮਾਵਹੁ ॥

ਗੁਰਕੀਕਰਣੀਕਾਹੇਧਾਵਹੁ ॥

ਨਾਨਕਗੁਰਮਤਿਸਾਚਿਸਮਾਵਹੁ ॥27॥

(ਅੰਗ : 933)

ਜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਗਲ ਹੀ ਨਹੀਂ ਮੰਨਣੀ ਕੇਵਲ ਇਤਿਹਾਸ (ਜਿਹੜਾ ਪੰਥ ਦੋਖੀਆਂ ਨੇ ਮਿਲਕੇ ਰਲ਼ਗੋਭਾ ਕੀਤਾ ਹੋਇਆ ਹੈ।) ਦੀ ਹੀ ਗਲ ਮੰਨਣੀ ਹੈ ਤਾਂ ਉਹਨ ਭੇਖੀ ਸਿਖਾਂ ਨੂੰ ਉਸ ਇਤਿਹਾਸ ਦਾ ਹੀ ਪ੍ਰਕਾਸ਼ ਕਰਕੇ ਮਥਾ ਟੇਕਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਉਹ ਕੋਈ ਆਸ ਨ ਰਖਣ ਕਿ ਲੋਕ-ਪ੍ਰਲੋਕ ਵਿਚ ਰਾਖਾ ਹੋਵੇਗਾ ।ਕਈ ਗਿਆਨਾ ਸਿੰਘਾਂ ਨੇ ਆਪਣੇ ਚੁੰਚ ਗਿਆਨ ਰਾਹੀਂ ਗੁਰਮਤਿ ਦੀਆਂ ਪੰਗਤੀਆਂ ਦੇ ਅਰਥ ਖਿਚ ਧੁਹ ਕੇ ਪੁਠੇ-ਸਿਧੇ ਕਰਕੇ ਆਪਣਾ ਇਹ ਕੂਕਰ ਖਾਣਾ ਖਾਣ ਲਈ ਰਾਹ ਸਿਧਾ ਕਰਨ ਦੀ ਅਸਫਲ ਕੋਸ਼ਿਸ਼ ਜਰੂਰ ਕੀਤੀ ਹੈ। ਪਰ ਉਹ ਜਦੋਂ ਦੂਸਰੀ ਕੋਈ ਗੁਰਬਾਣੀ ਦੀ ਪੰਗਤੀ ਇਸ ਮਾਸ ਦੇ ਸੰਬੰਧ ਵਿਚ ਪੜਦੇ ਹਨ ਤਾਂ ਉਹਨ ਦੇ ਪਹਿਲੇ ਖਿਆਲੀ ਅਰਥਾਂ ਦਾ ਭਾਡਾ ਫੁਟ ਜਾਂਦਾ ਹੈ। ਫੇਰ ਕਿਸੇ ਹੋਰ ਤਰਾਂ ਖਿਚ–ਧੁਹ ਕਰਕੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਨ।ਜਿਹਨ ਵਿਦਵਾਨਾਂ ਨੇ ਗੁਰਮਤਿ ਨੂੰ ਪੂਰਨ ਤੌਰ ਤੇ ਸਮਝ ਲਿਆ ਹੈ ਕਿ ਇਹ ਜਾਨਵਰਾਂ ਦਾ ਖਾਣਾਂ ਜਾਨਵਰ ਹੀ ਖਾਦੇ ਹਨ:-

ਜੀਆਕਾਆਹਾਰੁਜੀਅ

ਖਾਣਾਏਹੁਕਰੇਇ॥

(ਅੰਗ : 955)

ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਹਨ ਵਿਚੋਂ ਬਹੁਤ ਸਾਰੇ ਜਾਂ ਤਾਂ ਇਸ ਵਿਸ਼ੇ ਤੇ ਬਿਲਕੁਲ ਚੁਪ ਕਰ ਗਏ ਹਨ ਜਾਂ ਫਿਰ ਕਈਆਂ ਨੇ ਡਰਦਿਆਂ -ਡਰਦਿਆਂ ਚੁਪਕਿਆਂ ਜਿਹੇ ਹੋਲੇ ਜਿਹੇ ਦਬਾਅ ਥਲੇ ਮਾਸ ਖਾਣ ਦੇ ਵਿਸ਼ੇ ਤੇ ਰਲੀ-ਮਿਲੀ ਜਿਹੀ ਗਲ ਕਰਕੇ ਘਾਲ਼ਾਮਾਲ਼ਾ ਜਿਹਾ ਕਰ ਦਿਤਾ ਤਾਂ ਕਿ ਉਹਨ ਦੀਆਂ ਲੇਖਣੀਆਂ ਪੜਨ ਵਾਲ਼ੇ ਆਕੇ ਨ ਰੁਸ ਜਾਣ ਤੇ ਉਹਨ ਦੇ ਲੇਖ ਪੜਨੇਂ ਹੀ ਨ ਛਡ ਦੇਣ।ਤਾਂ ਕਿ ਮਾਸ ਖਾਣ ਵਾਲ਼ੇ ਉਹਨ ਨੂੰ ਮਾੜਾ ਨਾ ਕਹਿ ਦੇਣ ਕੁਝ ਕੁ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਲਿਖ ਰਿਹਾ ਹਾਂ ਜੋ ਇਸ ਉਪਰੋਕਤ ਸਿਧਾਂਤ ਨੂੰ ਪੜਨ ਵਾਲੇ ਸਭ ਮਾਸਾਹਾਰੀਆਂ ਨੂੰ ਵਾਰ-ਵਾਰ ਪੜਕੇ ਸੁਣਾਉਂਦੇ ਰਹਿਣ ਤਾਂ ਜੋ ਉਹਨ ਦੀ ਕੂਕਰ ਖਾਣਾਂ ਵਿਰਤੀ ਜਰੂਰ ਹੀ ਕਦੀ ਖਤਮ ਹੋ ਜਾਵੇਗੀ ਜਿਥੇ ਉਹਨ ਦੀ ਪੌਸ਼ਾਕ ਸਿਖਾਂ ਦੀ ਹੈ ਉਥੇ ਖੁਰਾਕ ਵੀ ਸਿਖਾਂ ਦੀ ਹੋ ਜਾਵੇਗੀ।ਅਤੇ ਗੁਰੂ ਘਰ ਦੀਆਂ ਸੁਚੀਆਂ ਜਾਤਾਂ ਦੇ ਵਾਰਿਸ ਹੋਣਗੇ।ਅਤੇ ਕਦੇ ਝੂਠੇ ਇਤਿਹਾਸ ਛਡ ਕੇ ਸਚੀ-ਮੁਚੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗ ਜਾਣਗੇ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ ॥