ਕੀ ਗੁਰੂ ਘਰ ਵਿਚ ਵੀ ਜਾਤ-ਪਾਤ ਹੈ?

ਆਮ ਕਰਕੇ ਅਸੀਂ ਸਿਖੀ ਦੇ ਵਾਰਿਸ-ਪਿਹਰੇਦਾਰ ਇਕ ਹੀ ਗਲ ਕਰਦੇ ਅਤੇ ਸੁਣਦੇ ਆਏ ਹਾਂ ਕਿ ਗੁਰੂ ਘਰ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜਾਤ-ਪਾਤ ਦਾ ਕੋਈ ਸੰਬੰਧ ਨਹੀਂ ਹੈ ।ਸਭ ਜਾਤਾਂ -ਪਾਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਤੌਂ ਬਾਦ ਖਤਮ ਕਰ ਦਿਤੀਆਂ ਹਨ। ਹੁਣ ਸਿਖ ਜਾਤਾਂ-ਪਾਤਾਂ ਤੋਂ ਉਪਰ ਹੈ। ਗਲ ਬਿਲਕੁਲ ਦਰੁਸਤ ਹੈ ਪਰ ਇਥੇ ਇਹ ਗਲ ਦਸਣਾ ਵੀ ਜਰੂਰੀ ਹੈ।ਕਿ ਇਹ ਉਪਰੋਕਤ ਸਿਖ ਦੀ ਅਵਸਥਾ ਕੇਵਲ ਉਹਨਾਂ ਪੂਰਨ ਪੁਰਖ ਗੁਰਸਿਖਾਂ ਵਾਸਤੇ ਹੀ ਹੈ।ਜੋ ਅੰਤ੍ਰੀਵ ਆਤਮਿਕ ਤੌਰ ਤੇ ਗੁਰ ਮਰਿਯਾਦਾ ਤਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਆਪਣਾ ਸਿਧਾਂਤਿਕ ਅਤੇ ਸਾਤਵਿ¤ਕ ਜੀਵਨ ਬਤੀਤ ਕਰਦੇ ਹਨ ਉਹ ਸ਼ਰੀਰਕ ਅਤੇ ਆਤਮਿਕ ਤੌਰ ਪਰ ਜਾਤਾਂ-ਪਾਤਾਂ ਤੋਂ ਉਪਰ ਹਨ।
                     

ਮੈਂ ਇਥੇ ਇਹ ਗਲ ਪਹਿਲਾਂ ਆਖ ਲਵਾਂ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਇਕ ਵੀ ਲਫਜ ਐਸਾ ਨਹੀਂ ਹੈ ਜੋ ਨਿਰਾਰਥਿਕ ਹੋਵੇ ਜਾਤ ਲਫਜ ਗੁਰੂ ਗ੍ਰੰਥ ਸਾਹਿਬ ਅੰਦਰ ਇਕ ਨਹੀਂ ਅਨੇਕਾਂ ਵਾਰ ਆਇਆ ਹੈ। ਇਹ ਕੋਈ ਨਿਰਾਰਥਿਕ ਨਹੀਂ ਇਸ ਦਾ ਵੀ ਕੋਈ ਖਾਸ ਮੰਤਵ ਹੈ। ਗੁਰਮਤਿ ਅੰਦਰ ਕੋਈ ਇਕ ਵੀ ਐਸੀ ਵਿਚਾਰਧਾਰਾ ਨਹੀਂ ਹੈ ਜੋ ਇਕ ਪਾਸੜ ਹੋਵੇ। ਹਮੇਸ਼ਾਂ ਗੁਰਬਾਣੀ ਅੰਦਰ ਗੁਰੂ ਪਾਤਿਸ਼ਾਹਾਂ ਨੇ ਹਰ ਸਿਧਾਂਤ ਅਤੇ ਹਰ ਲਫਜ ਨੂੰ ਹਰ ਦ੍ਰਿਸ਼ਟੀ ਕੋਣ ਤੌਂ ਵੇਖ ਕੇ ਸਮਝਾਵਣਾਂ ਕੀਤਾ ਹੋਇਆ ਹੈ।ਜਿਥੇ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਫੁਰਮਾਇਆ ਹੈ ਕਿ:-
     
       ਆਹਉਆਖਾਜਾਂਕਛੂਨਾਹਿ ॥
                 ਤਿਪਤਿਸਭਤੇਰੈਨਾਇ ॥3॥                (ਅੰਗ : 1189)
        
     ਬਿਧਿਹਰਿਮਿਲੀਐਵਰਕਾਮਨਿਧਨਸੋਹਾਗੁਪਿਆਰੀ ॥
       ਤਬਰਨਕੁਲਸਹਸਾਚੂਕਾਗੁਰਮਤਿਸਬਦਿਬੀਚਾਰੀ ॥1॥  (ਅੰਗ : 1198)

ਉਥੇ ਇਹ ਵੀ ਨਾਲ ਹੀ ਆਖ ਦਿਤਾ ਹੈ ਕਿ :-

          ਤਜਨਮੁਨਹਪੂਛੀਐਸਚਘਰੁਲੇਹੁਬਤਾਇ ॥
             ਜਾਤਿਸਾਪਤਿਹੈਜੇਹੇਕਰਮਕਮਾਇ ॥           (ਅੰਗ : 1330)

             ਆਗੈਜਾਤਿਰੂਪੁਨਜਾਇ ॥
             ਤੇਹਾਹੋਵੈਜੇਹੇਕਰਮਕਮਾਇ ॥                   (ਅੰਗ : 363)

ਉਪਰੋਕਤ ਮਹਾਂ ਵਾਕਾਂ ਅਨੁਸਾਰ ਗੁਰੂ ਵਿਚਾਰਧਾਰਾ ਮੁਤਾਬਿਕ ਅਸਾਂ ਸਮਝ ਰਹੇ ਹਾਂ ਕਿ ਜਾਤ -ਪਾਤ ਦੀ ਹੌਂਦ ਜਰੂਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਜਾਤਾਂ-ਪਾਤਾਂ ਨੂੰ ਗੁਰੂ ਸਾਹਿਬਾਂ ਨੇ ਖੁਲ ਕੇ ਮੰਨਿਆਂ ਹੈ।ਪਰ ਹੁਣ ਅਸਾਂ ਇਹ ਵਿਚਾਰਧਾਰਾ ਨੂੰ ਸਮਝਣਾਂ ਹੈ ਕਿ ਸੰਸਾਰ ਅਤੇ ਕਰਤਾਰ ਦੇ ਘਰ ਦੀਆਂ ਜਾਤਾਂ-ਪਾਤਾਂ ਦਾ ਆਪਸੀ ਤਾਲਮੇਲ ਕੁਝ ਅਲਗ-ਅਲਗ ਹੈ। ਜਿਹਨ ਕਰਮਾਂ (ਕੰਮ) ਨੂੰ ਗੁਰਮਤਿ ਨੇ ਸੇਵਾ ਕਹਿ ਕੇ ਸਤਿਕਾਰਿਆ ਹੈ।ਉਹਨਾਂ ਕੰਮਾ ਨੂੰ ਹੀ ਮਨੂੰ ਨੇ ਸ਼ੂਦਰ ਕਹਿ ਕੇ ਠੋਸਿਆ ਸੀ।ਗੁਰਮਤਿ ਅੰਦਰ ਹਰ ਇਕ ਸ਼ੁਭ ਕਿਰਤ ਨੂੰ ਮੁਖ ਰਖਦਿਆਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਇਸ ਤਰਾਂ ਫੁਰਮਾਇਆ ਹੈ :-
        
ਖਤ੍ਰੀਬ੍ਰਾਹਮਣਸੂਦਵੈਸਉਪਦੇਸੁਚਹੁਵਰਨਾਕਉਸਾਝਾ ॥
         ਗੁਰਮੁਖਿਨਾਮੁਜਪੈਉਧਰੈਸੋਕਲਿਮਹਿਘਟਿਘਟਿਨਾਨਕਮਾਝਾ ॥4॥3॥50॥

ਗੁਰਮਤਿ ਦੀ ਹੌਂਦ ਪਰਗਟ ਹੋਣ ਤੋਂ ਪਹਿਲਾਂ ਕੁਦਰਤ ਦੇ ਬਹੁਤ ਸਾਰੇ ਤਥਾਂ ਤੋਂ ਅਣਜਾਣ ਗ੍ਰੰਥਾਂ ਨੇ ਮਨੂੰ ਰਾਹੀਂ ਇਹ ਗਲ ਮਨੁਖਤਾ ਵਿਚ ਦ੍ਰਿੜ ਕਰ ਦਿਤੀ ਕਿ ਜੋ ਲੋਕ ਮਰੇ ਹੋਏ ਜੀਵਾਂ-ਜਾਨਵਰਾਂ ਤਥਾ ਪਸ਼ੂਆਂ ਨੂੰ ਚੁਕਦੇ ਹਨ ਅਤੇ ਉਹਨਾਂ ਤੋਂ ਨੇਕ ਕਿਰਤ ਕਰਕੇ ਪ੍ਰਭੂ ਨੂੰ ਯਾਦ ਕਰਦਿਆਂ ਨਾਮ ਜਪਦਿਆਂ ਮਾਨਵਤਾ ਦੀ ਸੇਵਾ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਕੇ ਕੁਦਰਤ ਅਤੇ ਕਾਦਰ ਦੇ ਨਿਯਮਾ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਦੇ ਹਨ ਉਹ ਨੀਚ ਹਨ,ਸ਼ੂਦਰ ਹਨ,ਚਮਾਰ ਹਨ।ਉਹਨ ਨੂੰ ਆਰਥਿਕ ਤਥਾ ਸਾਮਾਜਿਕ ਅਵਸਥਾ ਤੋਂ ਵਾਂਞਿਆਂ ਕਰਕੇ ਇਸ ਤਰਾਂ ਨਿਰਾਰਥਿਕ ਵੰਡੀਆਂ ਪਾਕੇ ਜਬਰਨ ਗਰੀਬੀ ਦੀ ਹਾਲਤ ਵਿਚ ਉਹਨਾਂ ਤੋਂ ਧਕੇ ਨਾਲ ਆਪਣੀਆਂ ਬੁਤੀਆਂ ਕਰਾਉਣੀਆਂ ਸ਼ੁਰੂ ਕਰ ਦਿਤੀਆਂ। ਅਤੇ ਉਹਨਾਂ ਨੂੰ ਆਪਣੀਆਂ ਰਿਹਾਇਸ਼ ਗਾਹਾਂ ਤੋਂ ਦੂਰ ਅਲਗ ਬਸਤੀਆਂ ਰਹਿਣ ਨੂੰ ਬਣਾ ਦਿਤੀਆਂ ਅਤੇ ਸ਼ੁਦਰ ਕਹਿ ਕੇ ਪੁਕਾਰਿਆ ਜਾਣ ਲਗ ਪਿਆ।
            
ਐਸੇ ਭਰਮ ਪਾ ਦਿ¤ਤੇ ਕਿ ਇਹ ਲੋਕ ਸ਼ੁਦਰ ਹਨ।ਦੂਜਿਆਂ ਵਰਨਾਂ ਨੂੰ ਇਹਨਾਂ ਦੇ ਨਾਲ ਲ¤ਗਣ ਨਾਲ ਵੀ ਭਿਟ ਚੜ• ਜਾਂਦੀ ਹੈ। ਜੋ ਇਹਨ ਨਾਲ ਇਕ ਵਾਰੀ ਵੀ ਛੋਹ ਗਿਆ ਤਾਂ ਉਹ ਐਸਾ ਅਪਵਿਤਰ ਹੋ ਜਾਏਗਾ ਕਿ ਕਈ ਵਾਰ ਗੰਗਾ ਨਾਤਿਆਂ ਜਾਂ ਕਈ ਤਰਾਂ ਦੇ ਹੋਰ ਪਵਿ¤ਤਰ ਉਪਰਾਲੇ ਕਰਨ ਦੇ ਬਾਵਜੂਦ ਵੀ ਕਈ ਵਾਰ ਉਸ ਦੀ ਭਿਟ ਨਹੀਂ ਉਤਰਦੀ ਸੀ। ਸ਼ਾਇਦ ਇਸੇ ਗਲ ਤੋਂ ਹੀ ਪ੍ਰਭਾਵਿਤ ਹੋ ਕੇ ਭਗਤ ਰਵਿਦਾਸ ਜੀ ਨੂੰ ਵੀ ਇਹ ਕਹਿਣਾਂ ਪਿਆ ਕਿ ਹੇ ਮੇਰੇ ਨਗਰ ਦਿਉ ਲੋਕੋ ਤੁਹਾਡੇ ਮੁਤਾਬਿਕ ਭਾਵੇਂ ਮੈਂ ਸ਼ੁਦਰ ਹਾਂ,ਚਮਾਰ ਹਾਂ ਪਰ ਮੈਂ ਹੁਣ ਇਹ ਸ਼ੁਦਰ ਪੁਣੇ ਤੋਂ ਪ੍ਰਭੂ ਦੇ ਨਾਮ ਨਾਲ ਸਾਂਝ ਪਾ ਕੇ ਅਗੇ ਲੰਗ ਗਿਆ ਹਾਂ। ਗੁਰੂ ਨਾਨਕ ਦੇ ਘਰ ਵਿਚ ਤੁਹਾਡੇ ਵਲੋਂ ਮਿਥੀਆਂ ਜਾਤਾਂ ਨੂੰ ਕੋਈ ਥਾਂ ਨਹੀਂ ਹੈ।ਗੁਰਮਤਿ ਦੀਆਂ ਜਾਤਾਂ-ਪਾਤਾਂ ਅਲਗ ਹਨ।
 
ਨਾਗਰਜਨਾਂਮੇਰੀਜਾਤਿਬਿਖਿਆਤਚੰਮਾਰੰ ॥ ਰਿਦੈਰਾਮਗੋਬਿੰਦਗੁਨਸਾਰੰ ॥1॥

      ਮੇਰੀਜਾਤਿਕੁਟਬਾਂਢਲਾਢੋਰਢੋਵੰਤਾਨਿਤਹਿਬਾਨਾਰਸੀਆਸਪਾਸਾ ॥
ਅਬਬਿਪ੍ਰਪਰਧਾਨਤਿਹਿਕਰਹਿਡੰਡਉਤਿਤੇਰੇਨਾਮਸਰਣਾਇਰਵਿਦਾਸੁਦਾਸਾ ॥3॥1॥ 
                                                         (ਅੰਗ  : 1293)

ਇਥੇ ਭਗਤ ਰਵਿਦਾਸ ਜੀ,ਭਗਤ ਕਬੀਰ ਜੀ ਤਥਾ ਗੁਰਮਤਿ ਦੇ ਮਹਾਨ ਵਿਆਖਿਆਕਾਰ ਤਤਵੇਤੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨਾਂ ਅਨੁਸਾਰ ਇਕ ਸਹੀ ਤੇ ਸਪਸ਼ਟ ਫੈਸਲਾ ਕਰ ਦਿਤਾ ਹੈ ਕਿ ਜੇ ਗੁਰਮਤਿ ਤੋਂ ਅਣਜਾਣ ਗ੍ਰੰਥਾਂ ਤਥਾ ਮਨੂੰ ਮਰੇ ਹੋਏ ਪਸ਼ੂਆਂ ਦਾ ਚੰਮ ਚੁਕਣ ਵਾਲੇ ਸੇਵਾ ਕਰਨ ਵਾਲੇ ਮਨੁਖੀ ਸਮੂਹ ਨੂੰ ਸ਼ੁਦਰ ਜਾਂ ਚਮਾਰ ਕਹਿੰਦੇ ਹਨ।ਤਾਂ ਜਿਹਨ ਨੇ ਗੁਰਮਤਿ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਤਾਰ-ਤਾਰ ਕੀਤਾ ਹੈ ਜੋ ਧਰਮਾਂ-ਕਰਮਾਂ ਦੇ ਬਹਾਨੇ ਧਾਰਮਿਕ ਰਸਮਾਂ ਬਣਾ ਕੇ ਬ¤ਕਰਿਆਂ ਪਸ਼ੂਆਂ, ਕੁਕੜਾਂ, ਝੋਟਿਆਂ ਦੀਆਂ ਬਲੀਆਂ ਦਿੰਦੇ ਹਨ ਅਤੇ ਪਵਿਤਰ ਗੁਰਧਾਮਾਂ ਸ਼੍ਰੀ ਆਨੰਦਪੁਰ ਸਾਹਿਬ ਤਥਾ ਸ਼੍ਰੀ ਹਜੂਰ ਸਾਹਿਬ ਸ਼ਾਸਤ੍ਰਾਂ ਨੂੰ ਕਿਸੇ ਜਾਨਵਰ ਦੇ ਲਹੂ ਦੇ ਤਿਲਕ ਲਾਉਣ ਦੇ ਬਹਾਨੇ ਕਟ-ਵਢ ਕੇ ਮਾਸ ਖਾਦੇ ਹਨ।ਉਹਨ ਨੂੰ ਉਹ ਮਨੂੰ ਜਾਂ ਉਸ ਦੇ ਉਹ ਗ੍ਰੰਥ ਜਾਂ ਸਿਖ ਪੰਥ ਕੀ ਆਖੇਗਾ? ਕਈ ਥਾਂਈਂ ਸਿਖ ਪੰਥ ਦਾ ਮਿਲਗੋਭਾ ਇਤਿਹਾਸ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਸ਼ਾਸਤ੍ਰਾਂ ਨੂੰ ਲਹੂ ਦਾ ਤਿਲਕ ਲਾਉਣਾ ਬਹੁਤ ਜਰੂਰੀ ਹੈ, ਗੁਰੂ ਨਾਨਕ ਦੇਵ ਜੀ ਨੇ ਕੁਰੂਕੁਸ਼ੇਤਰ ਵਿਚ ਮਾਸ ਰਿੰਨਿਆਂ,ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਲੰਗਰ ਵਿਚ ਮਾਸ ਬਣਦਾ ਸੀ ।

ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜਾ ਵਿਖੇ ਗੁਲਾਬੇ ਮੁਸੰਦ ਦੇ ਚੁਬਾਰੇ ਵਿਚੋਂ ਮਾਸ ਖਾਕੇ ਹਡੀਆਂ ਨਾਲ ਦੇ ਘਰ ਵਿਚ ਸੁਟੀਆਂ ਆਨੰਦਪੁਰ ਸਾਹਿਬ ਵਿਖੇ ਆਨੰਦ ਗੜ ਦਾ ਕਿਲਾ ਛਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਹਾਜਰੀ ਵਿਚ ਭੁਖਿਆਂ ਪਿਆਸਿਆਂ ਸਿੰਘਾਂ ਨੇ ਘੋੜੇ ਵੀ ਵਢ ਕੇ ਖਾਦੇ ਆਦਿ ਆਦਿ। ਜੇ ਗੁਰੂ ਨਾਨਕ ਦੇ ਘਰ ਵਿਚ ਮਾਸ ਖਾਧਾ ਗਿਆ ਤਾਂ ਅਸੀਂ ਕਿਉਂ ਨਹੀਂ ਖਾ ਸਕਦੇ? ਅਸੀਂ ਗੁਰੂ ਨਾਨਕ ਦੇਵ ਜੀ ਦੀ ਰੀਸ ਕਿਉਂ ਨਹੀਂ ਕਰ ਸਕਦੇ?   ਇਥੇ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇ ਘਰ ਦੀ ਜੋਤ ਸਰਬ ਕਲਾ ਸਮਰਥ ਹੈ। ਇਹ ਮੁਰਦਿਆਂ ਵਿਚ ਜਾਨ ਪਾ ਸਕਦੀ ਹੈ, ਮਾਸ ਨੂੰ ਕੜਾਹ ਪ੍ਰਸ਼ਾਦਿ ਬਣਾ ਸਕਦੀ ਹੈ, ਰੰਕਾਂ ਨੂੰ ਰਾਜੇ ਤੇ ਰਾਜਿਆਂ ਨੂੰ ਰੰਕ ਬਣਾ ਸਕਦੀ ਹੈ, ਪਥਰਾਂ ਨੂੰ ਮੋਮ ਕਰ ਸਕਦੀ ਹੈ। ਇ¤ਥੇ ਬਹਾਨੇ ਬਾਜੀਆਂ ਕਰਕੇ ਕਈ ਸਿਖਾਂ ਨੇ ਗੁਰੂਆਂ ਦੀ ਰੀਸ ਦੇ ਨਾਂ ਤੇ ਇਹ ਜਾਨਵਰ ਖਾਣ ਦੀ ਕੁਰੀਤੀ ਸ਼ੁਰੂ ਕੀਤੀ ਹੋਈ ਹੈ।ਫਿਕਰ ਤਾਂ ਇਸ ਗਲ ਸਾ ਹੈ ਕਿ ਗੁਰੂਆਂ ਦੀ ਰੀਸ ਕਰਦੇ-ਕਰਦੇ ਕਿਤੇ ਗੁਰੂ ਨਾਨਕ ਦੇਵ ਜੀ ਵਾਂਗ ਰੀਠੇ ਮਿਠੇ ਨ ਕਰਨ ਤੁਰ ਪੈਣ? ਜਾਂ ਕਿਸੇ ਪਹਾੜ ਨੂੰ ਮੋਮ ਕਰਨ ਲਈ ਪੰਜੇ ਨ ਲਾਉਣ ਲਗ ਪੈਣ ਕਿ ਗੁਰੂ ਜੀ ਨੇ ਕਦੀ ਭਠਾ ਠੰਡਾ ਕੀਤਾ ਸੀ ਅਸੀਂ ਵੀ ਕੋਈ ਭਠਾ ਠੰਡਾ ਕਰ ਕੇ ਵੇਖ ਲਈਏ।

       
ਅਜਿਹੇ ਸਿਖ ਇਹ ਯਾਦ ਰਖਣ ਕਿ ਕਦੀ ਵੀ ਕਿਸੇ ਗੁਰੂ ਸਾਹਿਬ ਨੇ ਮਾਸ ਨਹੀਂ ਖਾਧਾ!  ਅਤੇ ਨ ਹੀ ਕਦੀ ਸਿਖਾਂ ਅਤੇ ਹੋਰਾਂ ਨੂੰ ਐਸੀ ਆਗਿਆ ਦਿਤੀ ਹੈ।ਜੋ ਗੁਰੂਆਂ ਨੇ ਕੀਤਾ ਹੈ ਉਹ ਸਿਖ ਨੇ ਨਹੀਂ ਕਰਨਾ! ਜੋ ਗੁਰੂ ਨੇ ਸਿਖ ਨੂੰ ਕਿਹਾ ਹੈ ਸਿਖ ਨੇ ਉਹ ਕਰਨਾਂ ਹੈ!
    
                             ਗੁਰਿਕਹਿਆਸਾਕਾਰਕਮਾਵਹੁ ॥
                                       ਗੁਰਕੀਕਰਣੀਕਾਹੇਧਾਵਹੁ ॥
                    ਨਾਨਕਗੁਰਮਤਿਸਾਚਿਸਮਾਵਹੁ ॥27॥                                           

(ਅੰਗ : 933)

ਜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਗਲ ਹੀ ਨਹੀਂ ਮੰਨਣੀ ਕੇਵਲ ਇਤਿਹਾਸ (ਜਿਹੜਾ ਪੰਥ ਦੋਖੀਆਂ ਨੇ ਮਿਲਕੇ ਰਲ਼ਗੋਭਾ ਕੀਤਾ ਹੋਇਆ ਹੈ।) ਦੀ ਹੀ ਗਲ ਮੰਨਣੀ ਹੈ ਤਾਂ ਉਹਨ ਭੇਖੀ ਸਿਖਾਂ ਨੂੰ ਉਸ ਇਤਿਹਾਸ ਦਾ ਹੀ ਪ੍ਰਕਾਸ਼ ਕਰਕੇ ਮਥਾ ਟੇਕਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਉਹ ਕੋਈ ਆਸ ਨ ਰਖਣ ਕਿ ਲੋਕ-ਪ੍ਰਲੋਕ ਵਿਚ ਰਾਖਾ ਹੋਵੇਗਾ ।ਕਈ ਗਿਆਨਾ ਸਿੰਘਾਂ ਨੇ ਆਪਣੇ ਚੁੰਚ ਗਿਆਨ ਰਾਹੀਂ ਗੁਰਮਤਿ ਦੀਆਂ ਪੰਗਤੀਆਂ ਦੇ ਅਰਥ ਖਿਚ ਧੁਹ ਕੇ ਪੁਠੇ-ਸਿਧੇ ਕਰਕੇ ਆਪਣਾ ਇਹ ਕੂਕਰ ਖਾਣਾ ਖਾਣ ਲਈ ਰਾਹ ਸਿਧਾ ਕਰਨ ਦੀ ਅਸਫਲ ਕੋਸ਼ਿਸ਼ ਜਰੂਰ ਕੀਤੀ ਹੈ। ਪਰ ਉਹ ਜਦੋਂ ਦੂਸਰੀ ਕੋਈ ਗੁਰਬਾਣੀ ਦੀ ਪੰਗਤੀ ਇਸ ਮਾਸ ਦੇ ਸੰਬੰਧ ਵਿਚ ਪੜਦੇ ਹਨ ਤਾਂ ਉਹਨ ਦੇ ਪਹਿਲੇ ਖਿਆਲੀ ਅਰਥਾਂ ਦਾ ਭਾਡਾ ਫੁਟ ਜਾਂਦਾ ਹੈ। ਫੇਰ ਕਿਸੇ ਹੋਰ ਤਰਾਂ ਖਿਚ–ਧੁਹ ਕਰਕੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਨ।ਜਿਹਨ ਵਿਦਵਾਨਾਂ ਨੇ ਗੁਰਮਤਿ ਨੂੰ ਪੂਰਨ ਤੌਰ ਤੇ ਸਮਝ ਲਿਆ ਹੈ ਕਿ ਇਹ ਜਾਨਵਰਾਂ ਦਾ ਖਾਣਾਂ ਜਾਨਵਰ ਹੀ ਖਾਦੇ ਹਨ:-
                                      ਜੀਆਕਾਆਹਾਰੁਜੀਅ
                                            ਖਾਣਾਏਹੁਕਰੇਇ॥ 
                                                                        (ਅੰਗ : 955)

ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਹਨ ਵਿਚੋਂ ਬਹੁਤ ਸਾਰੇ ਜਾਂ ਤਾਂ ਇਸ ਵਿਸ਼ੇ ਤੇ ਬਿਲਕੁਲ ਚੁਪ ਕਰ ਗਏ ਹਨ ਜਾਂ ਫਿਰ ਕਈਆਂ ਨੇ ਡਰਦਿਆਂ -ਡਰਦਿਆਂ ਚੁਪਕਿਆਂ ਜਿਹੇ ਹੋਲੇ ਜਿਹੇ ਦਬਾਅ ਥਲੇ ਮਾਸ ਖਾਣ ਦੇ ਵਿਸ਼ੇ ਤੇ ਰਲੀ-ਮਿਲੀ ਜਿਹੀ ਗਲ ਕਰਕੇ ਘਾਲ਼ਾਮਾਲ਼ਾ ਜਿਹਾ ਕਰ ਦਿਤਾ ਤਾਂ ਕਿ ਉਹਨ ਦੀਆਂ ਲੇਖਣੀਆਂ ਪੜਨ ਵਾਲ਼ੇ ਆਕੇ ਨ ਰੁਸ ਜਾਣ ਤੇ ਉਹਨ ਦੇ ਲੇਖ ਪੜਨੇਂ ਹੀ ਨ ਛਡ ਦੇਣ।ਤਾਂ ਕਿ ਮਾਸ ਖਾਣ ਵਾਲ਼ੇ ਉਹਨ ਨੂੰ ਮਾੜਾ ਨਾ ਕਹਿ ਦੇਣ ਕੁਝ ਕੁ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਲਿਖ ਰਿਹਾ ਹਾਂ ਜੋ ਇਸ ਉਪਰੋਕਤ ਸਿਧਾਂਤ ਨੂੰ ਪੜਨ ਵਾਲੇ ਸਭ ਮਾਸਾਹਾਰੀਆਂ ਨੂੰ ਵਾਰ-ਵਾਰ ਪੜਕੇ ਸੁਣਾਉਂਦੇ ਰਹਿਣ ਤਾਂ ਜੋ ਉਹਨ ਦੀ ਕੂਕਰ ਖਾਣਾਂ ਵਿਰਤੀ ਜਰੂਰ ਹੀ ਕਦੀ ਖਤਮ ਹੋ ਜਾਵੇਗੀ ਜਿਥੇ ਉਹਨ ਦੀ ਪੌਸ਼ਾਕ ਸਿਖਾਂ ਦੀ ਹੈ ਉਥੇ ਖੁਰਾਕ ਵੀ ਸਿਖਾਂ ਦੀ ਹੋ ਜਾਵੇਗੀ।ਅਤੇ ਗੁਰੂ ਘਰ ਦੀਆਂ ਸੁਚੀਆਂ ਜਾਤਾਂ ਦੇ ਵਾਰਿਸ ਹੋਣਗੇ।ਅਤੇ ਕਦੇ ਝੂਠੇ ਇਤਿਹਾਸ ਛਡ ਕੇ ਸਚੀ-ਮੁਚੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗ ਜਾਣਗੇ।
                  
                         
                                ਵਾਹਿਗੁਰੂ ਜੀ ਕਾ ਖਾਲਸਾ
                                      ਵਾਹਿਗੁਰੂ ਜੀ ਕੀ ਫਤਿਹ ॥

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>