Punjab News - Quami Ekta Punjabi Newspaper (ਕੌਮੀ ਏਕਤਾ) » ਸੁੱਖਬਿੰਦਰ ਸਿੰਘ

ਯਾਰ ਤਾਂ ਅਣਮੁੱਲੇ ਨੇ,…….ਪਰ ਮਾਂ ਪਿਉ?
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ  ਬੁੱਲੇ।

ਦੋਸਤੋ, ਸਾਡੀ ਜਿੰਦਗੀ ਇੱਕ ਮੌਸਮ ਦੀ ਤਰਾਂ ਹੈ।ਜੋ ਸਮੇਂ ਸਮੇਂ ਤੇ ਬਦਲਦੀ  ਰਹਿੰਦੀ ਹੈ।ਜਾਂ ਕਹਿ ਲਈਏ ਇੱਕ ਰੁੱਖ ਦੀ ਤਰਾਂ ਹੈ।ਜਿਵੇਂ ਰੁੱਖ ਤੋਂ  ਪੱਤਝੜ ਵਿੱਚ  ਪੱਤੇ ਝੜ ਜਾਂਦੇ ਨੇ ਅਤੇ ਬਸੰਤ ਰੁੱਤ ਵਿੱਚ ਉਸੇ ਰੁੱਖ ਤੇ ਫਿਰ ਪੱਤੇ ਆ ਜਾਂਦੇ ਨੇ।ਇਸੇ  ਤਰਾਂ ਹੀ ਸਾਡੀ ਜਿੰਦਗੀ ਵਿੱਚ ਅਨੇਕਾਂ ਪ੍ਰਕਾਰ ਦੇ ਬਦਲਾਅ ਆਉਂਦੇ ਹਨ।ਸਾਡੀ ਜਿੰਦਗੀ  ਵਿੱਚ ਅਨੇਕਾਂ ਪ੍ਰਕਾਰ ਦੇ ਲੋਕਾਂ ਨਾਲ ਮਿਲਾਪ ਹੁੰਦਾ ਹੈ।ਕਈ ਵਾਰ ਤਾਂ ਕਿਸੇ ਸਫਰ ਵਿੱਚ  ਕੁੱਝ ਪਲ ਲਈ ਕਿਸੇ  ਮੁਸਾਫਿਰ ਨਾਲ ਦੋਸਤੀ ਹੋ ਜਾਂਦੀ ਹੈ।ਸੋ ਸਾਡੀ ਜਿੰਦਗੀ ਵਿੱਚ ਅਨੇਕਾਂ ਦੋਸਤ ਮਿੱਤਰ  ਬਣਦੇ ਨੇ ਅਤੇ ਅਨੇਕਾਂ ਟੁੱਟਦੇ ਨੇ,ਪਰ ਸਾਡੀ ਪੂਰੀ ਜਿੰਦਗੀ ਵਿੱਚ ਕੋਈ ਇੱਕ ਦੋਸਤ ਹੀ  ਸਾਡੇ ਦੁੱਖ-ਸੁੱਖ,ਕਿਸੇ ਜਰੂਰਤ ਤੇ ਪੂਰਾ ਸਾਥ ਦਿੰਦਾ ਹੈ।ਪਰ ਅੱਜ-ਕੱਲ੍ਹ ਦੀ ਜਿੰਦਗੀ  ਵਿੱਚ ਤਾਂ ਕਿਸੇ ਇੱਕ ਦੋਸਤ ਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ ਹੈ।ਵੈਸੇ ਅੱਜ-ਕੱਲ੍ਹ ਦੇ  ਬਹੁਤੇ ਗੀਤਾਂ ਵਿੱਚ ਯਾਰਾ-ਦੋਸਤਾਂ ਨੂੰ ਹੀ ਚੇਤੇ ਕੀਤਾ ਜਾਂਦਾ ਹੈ।ਪਹਿਲੇ ਸਮੇਂ ਦੇ  ਵਿੱਚ ਦੋਸਤਾਂ ਨੂੰ  ਸੱਜੀ-ਖੱਬੀ ਬਾਂਹ ਵੀ ਕਿਹਾ ਜਾਂਦਾ ਸੀ।ਜਿੰਨਾਂ ਮਿੱਤਰਾਂ ਵਿੱਚ ਆਪਸੀ ਪਿਆਰ ਜਿਆਦਾ  ਹੁੰਦਾ ਸੀ ਉਹ ਇੱਕ ਦੂਜੇ ਦੇ ਭਰਾ ਬਣ ਜਾਂਦੇ ਸਨ।ਆਪਸ ਵਿੱਚ ਪੱਗੜੀ ਵਟਾ ਲੈਂਦੇ  ਸਨ।ਜਿੰਨਾਂ ਨੂੰ ਪੱਗ-ਵੱਟ ਭਰਾ ਕਿਹਾ ਜਾਂਦਾ ਸੀ।ਪਰ ਅੱਜ-ਕੱਲ੍ਹ ਤਾਂ ਸੱਚੀ ਯਾਰੀ ਦੋਸਤੀ  ਕਿਤੇ ਹੀ ਦੇਖਣ ਨੂੰ ਮਿਲਦੀ ਹੈ।ਬਸ ਹੁਣ ਤਾਂ ਯਾਰੀ ਦੋਸਤੀ ਸਿਰਫ ਇੱਕ ਮਤਲਬ ਤੱਕ ਹੀ  ਰਹਿ ਗਈ ਹੈ।ਜਦੋਂ ਤੱਕ ਕਿਸੇ ਕੋਲ ਪੈਸਾ ਹੈ,ਤਾਕਤ ਹੈ,ਨਾਮ ਹੈ ਉਦੋਂ ਤੱਕ ਹਰ ਕੋਈ ਨਾਲ  ਰਹਿੰਦਾ ਹੈ ਪਰ ਜਦੋਂ ਇਹ ਸੱਭ  ਕੁੱਝ ਨਹੀਂ ਰਹਿੰਦਾ ਉਦੋਂ ਸਭ ਸਾਥ ਛੱਡ ਕੇ ਚਲੇ ਜਾਂਦੇ ਨੇ।ਉਸ ਵਕਤ ਸਿਰਫ ਉਹ ਦੋਸਤ ਹੀ  ਨਾਲ ਰਹਿੰਦਾ ਹੈ ਜਿਸ ਨੇ ਸਾਡੇ ਨਾਲ ਦੁੱਖ ਸੁੱਖ ਸਾਂਝੇ ਕਰਨੇ ਹੁੰਦੇ ਹਨ।ਪਰ ਜਿੰਦਗੀ  ਹੈ ਹੀ ਔਕੜਾਂ-ਮੁਸੀਬਤਾਂ ਨਾਲ ਭਰੀ ਹੋਈ।ਸੁੱਖ ਵਿੱਚ ਤਾਂ ਹਰ ਕੋਈ ਸਾਥ ਦੇਵੇਗਾ।ਪਰ ਦੁੱਖ  ਵਿੱਚ ਚਾਹੇ ਹੋਰ ਕੋਈ ਸਾਥ ਨਾ ਦੇਵੇ ਪਰ ਮਾਂ-ਪਿਉ ਜਿੰਦਗੀ ਦੇ ਹਰ ਦੁੱਖ-ਸੁੱਖ ਵਿੱਚ  ਸਾਥ ਦਿੰਦੇ ਨੇ।ਚਾਹੇ ਕੋਈ ਭਾਰੀ ਮੁਸੀਬਤ ਕਿਉਂ ਨਾ ਹੋਵੇ।ਚਾਹੇ ਦੋਸਤ ਜਿੰਨਾਂ ਮਰਜੀ  ਕਰੀਬ ਹੋਵੇ ਪਰ ਉਹ ਆਪਣੇ  ਨਾਲ ਆਪਣੇ ਘਰ ਦੇ ਜੀਆਂ ਦੀ ਤਰਾਂ ਆਪਣੇ ਨਾਲ ਦੁੱਖ-ਸੁੱਖ ਨਹੀ ਸਾਂਝਾ ਕਰ ਸਕਦਾ।ਜਿੰਦਗੀ  ਵਿੱਚ ਸਦਾ ਨਾਲ ਰਹਿਣ ਵਾਲੇ ਸਾਡੇ ਇੱਕ ਮਾਂ ਪਿਉ ਹੀ ਨੇ।ਅੱਜ ਦੇ ਜਮਾਨੇ ਦੇ ਵਿੱਚ  ਬਹੁਤੇ ਬੱਚੇ ਆਪਣੇ ਯਾਰਾਂ ਦੋਸਤਾਂ ਨਾਲ ਮਸਤੀ ਕਰਨ ਲਈ ਉਹਨਾਂ ਤੋ ਪੈਸੇ ਮੰਗਦੇ ਨੇ।ਕੋਈ  ਵਸਤੂ ਲੈਣ ਲਈ ਆਪਣੇ ਮਾਂ ਪਿਉ ਨੂੰ ਤੰਗ ਕਰਦੇ ਨੇ।ਵਿਦੇਸ਼ਾ ਵਿੱਚ ਕਈ ਬੱਚੇ 16 ਸਾਲ ਤੋਂ  ਬਾਅਦ ਅਲੱਗ ਹੋ ਜਾਦੇ ਨੇ ਜਿਵੇਂ ਕਿ ਉਹਨਾਂ ਨੂੰ ਜਿੰਦਗੀ ਦੀ ਪੂਰੀ ਸਮਝ ਆ ਗਈ  ਹੋਵੇ।ਕਹਿੰਦੇ ਨੇ ਕਿ ਅਸੀਂ ਹੁਣ  ਵੱਡੇ ਹੋ ਗਏ ਹਾਂ ਅਸੀਂ ਆਪਣੇ ਫੈਸਲੇ ਆਪ ਲੈ ਸਕਦੇ ਹਾਂ।ਹੁਣ ਤਾਂ ਅੱਜ-ਕੱਲ੍ਹ ਦੇ  ਮੁੰਡੇ ਕੁੜੀਆ ਵਿਆਹ ਵੀ ਆਪਣੀ ਮਰਜੀ ਨਾਲ ਕਰੋਣ ਲੱਗ ਗਏ ਹਨ।ਜੇ ਕੋਈ ਉਹਨਾਂ ਦਾ ਮਿੱਤਰ  ਸੱਜਣ ਉਹਨਾਂ ਨੂੰ ਕੋਈ ਰਾਇ ਦੇਵੇ ਤਾਂ ਉਹ ਬਹੁਤ ਹੱਦ ਤੱਕ ਜਲਦੀ ਮੰਨ ਲੈਂਦੇ ਨੇ।ਪਰ ਘਰ  ਦਿਆਂ ਦੀ ਦਿੱਤੀ ਰਾਇ ਅੱਜ ਦੇ ਜ਼ਮਾਨੇ ਵਿੱਚ ਕੋਈ ਹੀ ਬੱਚਾ ਮੰਨਦਾ ਹੈ।ਜ਼ਿਆਦਾ ਬੱਚੇ ਆਪਣੀ  ਮਨ ਮਰਜੀ ਕਰਦੇ ਹਨ।ਜ਼ਿਆਦਾ ਬੱਚੇ ਆਪਣੇ ਦੋਸਤਾਂ ਕੋਲ ਕਿਸੇ ਵਸਤੂ ਨੂੰ ਦੇਖ ਕੇ ਕਈ ਵਾਰ  ਉਹ ਵਸਤੂ ਲੈਣ ਲਈ ਆਪਣੇ  ਮਾਂ ਪਿਉ ਨਾਲ ਜਿਦ ਕਰਦੇ ਨੇ ਅਤੇ ਜੇਕਰ ਮਾਂ ਪਿਉ ਕੋਲ ਪੈਸੇ ਨਾ ਹੋਣ ਦੀ ਵਜਾ ਕਾਰਨ ਉਸ  ਨੂੰ ਇਨਕਾਰ ਕਰ ਦਿੰਦੇ ਨੇ ਜਾਂ ਕੁੱਝ ਸਮਾਂ ਦੇਰ ਪਾ ਕੇ ਲੈ ਦੇਣ ਨੂੰ ਕਹਿੰਦੇ ਨੇ ਤਾਂ  ਬੱਚੇ ਨਰਾਜ ਹੋ ਜਾਂਦੇ ਨੇ।ਆਪਣੇ ਮਾਂ-ਪਿਉ ਆਪਣੇ ਘਰ ਦੀ ਦਸਾ ਵੱਲ ਨਹੀਂ ਦੇਖਦੇ ਜਿੱਦ ਕਰ  ਲੈਂਦੇ ਹਨ।ਪਰ ਦੋਸਤੋ,ਆਖਿਰ ਚੰਗਾ ਬੱਚਾ ਉਹ ਹੀ ਅਖਵਾਉਂਦਾ ਹੈ ਜੋ ਆਪਣੇ ਮਾਂ-ਪਿਉ ਦਾ  ਸਤਿਕਾਰ ਕਰਦਾ ਹੈ।ਜਿੰਦਗੀ ਦੇ ਵਿੱਚ ਸਾਡੇ ਸੱਭ ਤੋਂ ਪਹਿਲੇ ਦੋਸਤ ਮਾਂ ਪਿਉ ਹੀ ਹਨ।ਮਾਂ  ਪਿਉ ਜੋ ਆਪਣੇ ਬੱਚਿਆ  ਨੂੰ ਪਾਲ-ਪੋਸ ਕੇ ਵੱਡਾ ਕਰ ਕੇ ਪੜ੍ਹਾ-ਲਿਖਾ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ  ਕਰਦੇ ਹਨ।ਜੁੰਮੇਵਾਰ ਬਣਾਉਂਦੇ ਹਨ।ਇੱਕ ਮਾਪੇ ਜੋ ਚਾਰ ਬੱਚੇ ਪਾਲ ਸਕਦੇ ਨੇ,ਉਹਨਾਂ ਦਾ  ਦੁੱਖ ਸੁੱਖ ਸਹਿ ਸਕਦੇ ਨੇ,ਕੀ ਉਹ ਚਾਰ ਬੱਚੇ ਮਿੱਲ ਕੇ ਆਪਣੇ ਮਾਂ-ਪਿਉ ਨੂੰ ਨਹੀ ਸੰਭਾਲ  ਸਕਦੇ????ਇਹ ਗੱਲ ਤਾਂ ਤੁਸੀਂ ਆਮ ਹੀ ਸੁਣਦੇ ਹੋਵੋਗੇ ਕਿ ਉਸ ਨੇ ਇੰਨੇ ਬੱਚੇ ਪਾਲੇ,ਪਰ  ਉਸ ਦੇ ਇੰਨੇ ਬੱਚਿਆਂ ਤੋਂ ਆਪਣੇ ਮਾਂ ਬਾਪ ਨਹੀ ਸੰਭਾਲੇ ਗਏ।ਉਹ ਮਾਂ ਪਿਉ ਜੋ ਆਪਣੇ  ਬੱਚਿਆ ਦਾ ਢਿੱਡ ਪਾਲ ਸਕਦੇ ਨੇ ਕੀ ਉਹ  ਉਹਨਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਹੀ ਦੇ ਸਕਦੇ??

ਜੇ ਉਹਨਾਂ ਬੱਚਿਆਂ ਨੂੰ ਆਪਣੇ  ਮਾਂਪਿਆ ਨਾਲ ਪਿਆਰ ਹੋਵੇ ਤਾ ਉਹ ਉਹਨਾਂ ਨੂੰ ਸੋਨੇ ਦੀ ਤਰ੍ਹਾਂ ਸੰਭਾਲ ਕਰਨ…ਉਹਨਾਂ ਦੀ  ਸੋਨੇ ਦੀ ਤਰ੍ਹਾਂ ਰਖਵਾਲੀ ਕਰਨ।ਪਰ ਅੱਜ ਕੱਲ੍ਹ ਦੇ ਬੱਚੇ ਆਪਣੇ ਮਾਂ ਪਿਉ ਨੂੰ ਪੁਰਾਣੀ  ਸੋਚ ਦਾ ਠਹਿਰਾਉਂਦੇ ਹਨ।ਆਪਣੇ ਘਰ ਦੇ ਵੱਡੇ ਬਜੁਰਗ ਭਾਵ ਦਾਦਾ ਦਾਦੀ ਤੋਂ ਦੂਰ ਰਹਿੰਦੇ  ਹਨ।ਜੇ ਕੋਈ ਉਹਨਾਂ ਦੇ ਭਲੇ ਦੀ ਖਾਤਰ ਬੋਲਦਾ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਰ ਦਿੰਦੇ  ਹਨ ਅਤੇ ਕਹਿ ਦਿੰਦੇ ਹਨ ਕਿ  ਇਹਨਾਂ ਨੂੰ ਤਾਂ ਬੋਲਣ ਦੀ ਆਦਤ ਹੈ।ਪਰ ਜਿੰਦਗੀ ਦੇ ਹਰ ਇੱਕ ਹਿੱਸੇ ਤੇ ਦੋਸਤ ਕੰਮ ਨਹੀਂ  ਆਉਂਦੇ।ਗੀਤ ਮਾਂ ਦੀਆਂ ਸਿਫਤਾਂ ਤੇ ਵੀ ਬਹੁਤ ਨੇ।ਪਰ ਜੋ ਸਾਰੇ ਘਰ ਨੂੰ ਚਲਾਉਂਦਾ ਹੈ ਉਸ  ਪਿਉ ਬਾਰੇ ਕਿਸੇ ਨੂੰ ਖਿਆਲ ਹੀ ਨਹੀ ਹੈ।

ਖੈਰ ਜਿੰਦਗੀ ਦੇ ਵਿੱਚ ਦੋਸਤ ਤਾਂ ਬਹੁਤ  ਆਉਂਦੇ ਨੇ।ਪਰ ਉਹਨਾਂ ਵਿੱਚੋਂ ਖਾਸ 1,2 ਹੀ ਹੁੰਦੇ ਨੇ।ਜਿੰਦਗੀ ਦੇ ਵਿੱਚ ਕਿਸੇ ਇੱਕ  ਦੋਸਤ ਨੂੰ ਸਮਝ ਲੈਣਾ ਹੀ ਬਹੁਤ ਹੁੰਦਾ ਹੈ।ਆਪਣੀ ਜਿੰਦਗੀ ਵਿੱਚ ਦੋਸਤ ਬਣਾਉਣਾ ਕੋਈ ਮਾੜੀ  ਗੱਲ ਨਹੀ ਹੈ।ਦੋਸਤ ਜਰੂਰ  ਬਣਾਉ ਪਰ ਆਪਣੇ ਮਾਪਿਆਂ ਆਪਣੇ ਪ੍ਰੀਵਾਰ ਦੀ ਕਦਰ ਵੀ ਜਰੂਰ ਕਰੋ।ਕਿਉਕਿ ਜਿੰਦਗੀ ਦੇ ਸਭ  ਤੋਂ ਪਹਿਲੇ ਦੋਸਤ ਸਾਡੇ ਮਾਂ ਪਿਉ ਹੀ ਹਨ।ਜੇ ਤੁਸੀ ਆਪਣੇ ਮਾਂ ਪਿਉ ਨਾਲ ਦੋਸਤੀ ਨਾ ਨਿਭਾ  ਸਕੇ ਤਾਂ ਫਿਰ ਤੁਸੀ ਕੋਈ ਸੱਚੇ ਦੋਸਤ ਨਹੀ ਹੋ ਸਕਦੇ।ਤੁਹਾਡੀ ਜਿੰਦਗੀ ਦਾ ਹਰ ਇੱਕ  ਰਿਸ਼ਤਾ ਤੁਹਾਡੇ ਮਾਂ ਪਿਉ ਤੋਂ ਹੀ ਸ਼ੁਰੂ ਹੁੰਦਾ ਹੈ।

ਖੈਰ ਇਕ ਵਾਰ ਮੈਂ ਤੇ  ਮੇਰਾ ਦੋਸਤ ਕਿਤੇ ਜਾ ਰਹੇ ਸੀ।ਮੇਰਾ ਦੋਸਤ ਸੁਮੀਤ ਆਖਣ ਲੱਗਾ ਕੀ ਯਾਰ ਮੈਨੂੰ ਮੇਰੇ ਮਾਂ  ਬਾਪ ਨੇ ਬਹੁਤ  ਕੁਝ ਦਿੱਤਾ,ਪਰ ਮੈ ੧੦ਵੀ ਜਮਾਤ ਵਿੱਚ ਹੀ ਆਪਣੇ ਮਾਂ ਬਾਪ ਤੋਂ ਅਲੱਗ ਹੋ ਗਿਆ ਸੀ।ਮੈਂ  ਹੋਸਟਲ ਵਿੱਚ ਰਹਿਣ ਲੱਗ ਗਿਆ ਸੀ।ਉਹਨਾਂ ਨੇ ਮੈਨੂੰ ਕਿਸੇ ਵਸਤੂ ਦੀ ਕਮੀ ਵਿੱਚ ਨਹੀ  ਰੱਖਿਆ,ਜੋ ਮੰਗਿਆ ਮੈਨੂੰ ਉਹ ਹੀ ਦਿੱਤਾ।ਪਰ ਮੈਂ ਉਹਨਾਂ ਦੇ ਨਾਲ ਬਹੁਤ ਘੱਟ ਉਮਰ  ਰਿਹਾ।ਉਹ ਇੰਨਾ ਕਹਿੰਦਾ ਹੋਇਆ ਮੇਰੇ ਕੋਲ ਰੋਣ ਲੱਗ ਗਿਆ।

ਜਿੰਨਾਂ ਬੱਚਿਆ ਦੇ ਮਾਂ-ਪਿਉ ਛੋਟੀ ਉਮਰ ਵਿੱਚ ਹੀ ਸਾਥ ਛੱਡ ਜਾਂਦੇ ਹਨ।ਜਾਂ ਛੋਟੀ ਉਮਰ ਹੀ ਵਿੱਛੜ ਜਾਂਦੇ ਹਨ।ਉਹਨਾਂ ਨੂੰ ਆਪਣੇ  ਮਾਂ-ਬਾਪ ਦੀ ਕਦਰ ਦਾ ਅਹਿਸਾਸ ਹੁੰਦਾ ਹੈ।

ਤੁਹਾਨੂੰ ਸਭ ਨੂੰ ਪਤਾ ਹੀ ਹੈ ਕੀ  ਮੈ ਨੈਸਲੇ ਦੇ ਵਿੱਚ ਟਰੇਨਿੰਗ ਦਾ ਕੋਰਸ ਕਰ ਰਿਹਾ ਹਾਂ।ਸੋ ਮੈਂ ਕੰਮ ਕਰ ਕੇ ਕੁਝ ਦੇਰ  ਆਰਾਮ ਕਰਨ ਲਈ ਬੈਠ ਗਿਆ।ਇੰਨੇ ਨੂੰ ਮੇਰਾ ਇਕ ਦੋਸਤ ਆਇਆ,ਮੈਂ ਕੋਲ ਬੈਠ ਗਿਆ,ਉਸ ਦੇ ਮੂੰਹ  ਤੋਂ ਹੀ ਇੰਝ ਲੱਗ ਰਿਹਾ ਸੀ ਕੀ ਜਿਵੇਂ ਉਹ ਕੁੱਝ ਸੋਚ ਰਿਹਾ ਹੋਵੇ।ਮੈਂ ਉਸ ਤੋਂ ਪੁੱਛ  ਲਿਆ ਕੀ ਗੱਲ ਵੀਰ ਕਿਹੜੀਆਂ ਸੋਚਾਂ ਦੇ ਵਿੱਚ ਡੁੱਬਿਆ ਪਿਆਂ ਹੈਂ,ਮੈਨੂੰ ਆਖਣ ਲੱਗਾ  ਯਾਰ,ਦੋਸਤ ਵੀ ਕਿਸੇ ਕੰਮ  ਦੇ ਨੀਂ ਹੁੰਦੇ,ਮੈ ਕਿਹਾ

“ਕਿਉ ਵੀਰ, ਤੈਨੂੰ ਅਚਾਨਕ ਕੀ ਹੋ ਗਿਆ?’

ਮੈਨੂੰ ਦੱਸਣ ਲੱਗਾ ਕੀ ਮੈਂ ਆਪਣੇ ਦੋਸਤਾਂ ਪਿੱਛੇ ਘਰੇ ਵੀ ਲੜ ਪੈਂਦਾ ਸੀ।ਜੇ ਮੇਰੇ  ਕਿਸੇ ਦੋਸਤ ਨੇ ਲੋੜ ਪੈਣ ਤੇ ਮੇਰੇ ਤੋਂ ਕੁੱਝ ਪੈਸੇ ਮੰਗਣੇ ਤਾਂ ਮੈ ਉਹਨਾਂ ਨੂੰ ਕਿਸੇ  ਨਾ ਕਿਸੇ ਤਰਾਂ ਦੇ ਦਿੰਦਾ ਸੀ ।ਪੈਸੇ ਲੈਣ ਲਈ ਮੈਂ ਆਪਣੇ ਘਰੇ ਵੀ ਲੜ ਪੈਂਦਾ ਸੀ।ਪਰ ਅੱਜ  ਮੈਨੂੰ ਪੈਸਿਆਂ ਦੀ ਲੋੜ ਸੀ।ਮੇਰੇ ਕਿਸੇ ਵੀ ਦੋਸਤ ਨੇ ਸਾਥ ਨਹੀ ਦਿੱਤਾ।ਮੇਰੇ ਪੈਸੇ  ਬਹੁਤ ਦੋਸਤਾਂ ਕੋਲ ਫਸੇ ਹੋਏ ਨੇ,ਜੇ ਮੈਂ ਕਿਸੇ ਤੋਂ ਮੰਗਦਾ ਹਾਂ ਤਾਂ ਮੈਂਨੂੰ ਕਹਿ  ਦਿੰਦੇ ਨੇ ਕੀ ਕੋਈ ਗੱਲ ਨਹੀਂ ਦੇ ਦੇਵਾਂਗੇ।ਹੁਣ ਮੈਂ ਉਹਨਾਂ ਕੋਲੋ ਪੈਸੇ ਕਿਵੇ ਲਵਾਂ?  ਮੇਰੇ ਹਰ ਕਿਸੇ ਦੋਸਤ ਕੋਲੋ ਪੈਸੇ ਲੈਣ ਵਾਲੇ ਰਹਿੰਦੇ ਹਨ।ਸੋ ਉਸ ਦੇ ਮੂੰਹ ਤੋਂ ਉਦਾਸੀ  ਨਹੀ ਹੱਟ ਰਹੀ…………..

ਜੇ ਉਸ ਨੇ ਆਪਣੇ ਘਰ ਵਾਲਿਆਂ ਦੀ ਗੱਲ ਮੰਨੀ  ਹੁੰਦੀ ਤਾਂ ਉਹ ਅੱਜ ਉਦਾਸ ਨਹੀ ਸੀ ਹੋਣਾ।ਜੇ ਜਿੰਦਗੀ ਵਿੱਚ ਸਾਡਾ ਕੋਈ ਨਹੀ ਤਾਂ ਇਹ  ਜਿੰਦਗੀ ਵੀ ਅਧੂਰੀ ਬਣ ਕੇ ਰਹਿ ਜਾਂਦੀ  ਹੈ।ਸੋ ਆਪਣੀ ਜਿੰਦਗੀ ਵਿੱਚ ਦੋਸਤ ਤਾਂ ਜਰੂਰ ਬਣਾਉ,ਪਰ ਆਪਣੇ ਮਾਂ ਬਾਪ ਦੀ ਕਦਰ ਕਰਨੀ  ਨਾ ਭੁੱਲੋ।ਤੁਹਾਡੀ ਜਿੰਦਗੀ ਦਾ ਇੱਕ ਅਨਮੋਲ ਤੋਹਫਾ ਤੁਹਾਡੇ ਮਾਂ ਪਿਉ ਹੀ ਹਨ।

ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,

ਮਾਂ ਦੇ  ਸਿਰ ਤੇ ਐਛਾਂ ਹੁੰਦੀਆਂ,ਪਿਉ ਦੇ ਸਿਰ ਤੇ ਰਾਜ,

ਮਾਪਿਆਂ ਬਿਨ ਨਾ ਕੋਈ ਰਿਸ਼ਤੇ ਬਣਦੇ,ਨਾ ਬਣਦਾ ਏ ਪ੍ਰੀਵਾਰ,

ਬਿਨ ਮਾਪਿਆ ਸਭ ਸੁੰਨੀਆ ਰਾਹਾਂ,ਉਨਾਂ ਰਾਹਾ ਚ’ ਨਾ ਰਲਦਾ ਕੋਈ  ਨਾਲ,

ਉਹ ਬੱਚੇ ਜੋ ਆਨਾਥ ਨੇ,ਤੁਸੀ ਉਹਨਾਂ ਤੋਂ ਪੁੱਛ ਕੇ ਦੇਖ ਲਵੋ,

ਬਿਨ ਮਾਪਿਆਂ ਜਿੰਦਗੀ ਕੀ ਹੁੰਦੀ,ਤੁਸੀ ਉਹਨਾਂ ਤੋ ਸੁਣ ਕੇ ਦੇਖ  ਲਵੋ,

ਜਦ ਛੋਟੀ ਉਮਰੇ ਛੱਡ ਜਾਵਨ,ਤਾਂ ਜਿੰਦਗੀ ਬਣ ਜਾਏ ਨਿਰਾਸ਼,

ਤਦ ਦੁਨੀਆਂ ਦੇ ਬੋਲਾਂ ਨੂੰ ਸੁਣ ਕੇ,ਸੰਭਾਲਣਾ ਪੈਂਦਾ ਆਪਣਾ  ਆਪ,

ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,

ਮਾਂ ਦੇ ਸਿਰ ਤੇ ਐਛਾਂ ਹੁੰਦੀਆ,ਪਿਉ ਦੇ ਸਿਰ ਤੇ ਰਾਜ,

ਕੁਝ ਬੱਚੇ ਜੋ ਐਸੇ ਨੇ,ਆਪਣੇ ਮਾਪਿਆਂ ਤੋਂ ਜਿੱਦ ਪਗਾਉਂਦੇ ਨੇ,

ਮਾਂ ਨੂੰ ਰੱਖਦੇ ਘਰ ਦੇ ਕੰਮ ਤੇ,ਤੇ ਆਪਣੀ ਵੁਹਟੀ ਨੂੰ ਮੇਮ ਬਣਾਉਂਦੇ ਨੇ,

ਬਜ਼ੁਰਗ ਹੱਡਾ ਨੂੰ ਨਾ ਦਿੰਦੇ ਸਹਾਰਾ,ਉਹਨਾਂ ਦੇ ਜ਼ਜਬਾਤਾ ਨੂੰ ਸੱਟ ਪਹੁੰਚਾਉਂਦੇ  ਨੇ,

ਬਜ਼ੁਰਗ ਤਾ ਉਹ ਖੁੱਦ ਵੀ ਹੋਣਗੇ,ਕੀ ਬੁਢਾਪੇ ਤੋਂ ਬੱਚ ਜਾਣਗੇ ਆਪ??

ਦੋਸਤੋਂ ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ  ਤਾਜ,

ਮਾਂ ਦੇ ਸਿਰ ਤੇ ਐਛਾਂ ਹੁੰਦੀਆਂ,ਪਿਉ ਦੇ ਸਿਰ ਤੇ ਰਾਜ

ਸਾਰਾ ਜੱਗ ਵੀ ਕਰਦਾ ਮਾਂ ਦੀਆ ਸਿਫਤਾਂ,ਸਾਰੇ ਕਹਿੰਦੇ ਮਾਂ ਹੈ ਰੱਬ ਦਾ  ਰੂਪ,

ਮਾਂ ਦੇ ਪੈਰਾਂ ਵਿੱਚ ਰੱਬ ਵੱਸਦਾ ਏ,ਨਾ ਹੋਣਾ ਇਸ ਤੋਂ ਵੱਡਾ ਕੋਈ ਰੂਪ,

“ਸੁੱਖੂ’ ਨਾਲ ਰਹੇ ਸਦਾ ਮਾਪਿਆਂ ਦੇ,ਨਾ ਕਰੇ ਮਾੜੀ ਕੋਈ  ਕਰਤੂਤ,

ਵੱਸ ਜਾਵੇ ਸਭ ਦੇ ਦਿਲ ਵਿੱਚ ਹੀ,ਕਰੇ ਸਦਾ ਹੀ ਦਿਲਾਂ ਤੇ ਰਾਜ,

ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,

ਮਾਂ ਦੇ ਸਿਰ ਤੇ ਐਛਾ ਹੁੰਦੀਆ,ਪਿਉ ਦੇ ਸਿਰ ਤੇ ਰਾਜ।

ਇੱਕ ਗਲਤੀ
ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥

ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥

ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ।ਮਨੁੱਖ ਆਪਣੀ ਜਿੰਦਗੀ ਚ’ ਅਕਸਰ ਗਲਤੀਆਂ ਕਰਦਾ ਰਹਿੰਦਾ ਹੈ।ਕੋਈ ਜਿਆਦਾ ਗਲਤੀਆਂ ਕਰਦਾ ਹੈ ਕੋਈ ਘੱਟ।ਕੋਈ ਨਿੱਕੀਆਂ ਨਿੱਕੀਆਂ ਗਲਤੀਆਂ ਕਰਦਾ ਹੈ ਕੋਈ ਵੱਡੀਆਂ।

ਇਨਸਾਨ ਦੀ ਜਿੰਦਗੀ ਵਿੱਚ ਔਕੜਾਂ,ਮੁਸੀਬਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।ਕੋਈ ਛੋਟੀ ਤੋਂ ਛੋਟੀ ਗਲਤੀ ਕਾਰਨ ਵੀ ਬਦਨਾਮ ਹੋ ਜਾਂਦਾ ਹੈ।ਕੋਈ ਵੱਡੀ ਤੋਂ ਵੱਡੀ ਗਲਤੀ ਕਰਨ ਤੋਂ ਬਾਅਦ ਵੀ ਦੁਨੀਆਂ ਵਿੱਚ ਹੱਸਦਾ ਖੇਡਦਾ ਨਜ਼ਰ ਆਉਂਦਾ ਹੈ।

ਇਨਸਾਨ ਨੇ ਜਿੰਦਗੀ ਵਿੱਚ ਜਿੰਨੇ ਮਰਜੀ ਚੰਗੇ ਤੋਂ ਚੰਗੇ,ਇਮਾਨਦਾਰੀ ਵਾਲੇ,ਲੋਕ ਭਲਾਈ ਵਾਲੇ ਕੰਮ ਕੀਤੇ ਹੋਣ।ਪਰ ਮਨੁੱਖ ਦੀ ਜਿੰਦਗੀ ਵਿੱਚ ਇੱਕ ਛੋਟੀ ਜਿਹੀ ਗਲਤੀ ਵੀ ਮਨੁੱਖ ਨੂੰ ਬਦਨਾਮੀ ਦੇ ਰਸਤੇ ਪਾ ਦਿੰਦੀ ਹੈ।ਚਾਹੇ ਉਹ ਗਲਤੀ ਉਸ ਤੋ ਅਨਜਾਣੇ ਵਿੱਚ ਹੀ ਕਿਉਂ ਨਾ ਹੋਈ ਹੋਵੇ।ਪਰ ਇਨਸਾਨ ਜਿੰਦਗੀ ਚ’ ਗਲਤੀਆ ਕਰ ਕਰ ਕੇ ਹੀ ਸਭ ਕੁੱਝ ਸਿੱਖਦਾ ਹੈ।

ਇਸ ਧਰਤੀ ਤੇ ਮਨੁੱਖ ਨੂੰ ਸਭ ਤੋਂ ਸਮਝਦਾਰ ਦੱਸਿਆ ਗਿਆ ਹੈ।ਪਰ ਮਨੁੱਖ ਹੀ ਜਿੰਦਗੀ ਵਿੱਚ ਸਭ ਤੋ ਵੱਧ ਗਲਤੀਆਂ ਕਰਦਾ ਹੈ।ਕਈ ਵਾਰ ਤਾ ਮਨੁੱਖ ਦੀ ਇੱਕ ਕੀਤੀ ਹੋਈ ਗਲਤੀ ਉਸ ਦੀ ਜਿੰਦਗੀ ਦੇ ਸਭ ਰਸਤੇ ਬਦਲ ਦਿੰਦੀ ਹੈ।ਮਨੁੱਖ ਆਪਣੀਆਂ ਗਲਤੀਆਂ ਨੂੰ ਜਾਣ ਕੇ ਅਣਗੌਲਿਆ ਕਰਦਾ ਹੈ।ਆਪਣੀਆਂ ਗਲਤੀਆਂ ਨੂੰ ਵਾਰ ਵਾਰ ਦਹੁਰਾਉਂਦਾ ਰਹਿੰਦਾ ਹੈ।ਜੋ ਇਨਸਾਨ ਇੱਕ ਗਲਤੀ ਨੂੰ ਵਾਰ ਵਾਰ ਦਹੁਰਾਉਂਦਾ ਹੈ ਉਸ ਨੂੰ ਗਲਤੀ ਨਹੀ ਆਦਤ ਕਹਿੰਦੇ ਹਨ। ਜੇ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਨਿਆਣਾ(ਛੋਟਾ ਬੱਚਾ) ਕਹਿ ਦਿੱਤਾ ਜਾਂਦਾ ਹੈ।ਪਰ ਜੇ ਉਹ ਗਲਤੀ ਕੋਈ ਵੱਡਾ ਕਰੇ ਤਾਂ ਉਸ ਨੂੰ ਮੂਰਖ ਕਹਿ ਦਿੱਤਾ ਜਾਦਾ ਹੈ।

ਮਨੁੱਖ ਆਪਣੀਆਂ ਕੀਤੀ ਹੋਈਆਂ ਗੱਲਤੀਆਂ ਵੱਲ ਨਹੀਂ ਦੇਖਦਾ।ਦੂਜੇ ਵਿੱਚ ਕਸੂਰ ਜਿਆਦਾ ਠਹਿਰਾਉਂਦਾ ਹੈ।ਇਸ ਸੰਸਾਰ ਵਿੱਚ ਕੋਈ ਵੀ ਮਨੁੱਖ ਪੂਰੀ ਤਰਾਂ ਗੁਣਵਾਨ ਨਹੀਂ ਹੈ।ਹਰ ਇੱਕ ਮਨੁੱਖ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ।ਪਰ ਮਨੁੱਖ ਆਪਣੇ ਵਿੱਚ ਕੋਈ ਵੀ ਗਲਤੀ ਨਾ ਮੰਨ ਕੇ ਆਪਣੇ ਆਪ ਨੂੰ ਬਹੁਤ ਸਿਆਣਾ ਦੱਸਦਾ ਹੈ।ਪਰ ਗਲਤੀਆਂ ਇਨਸਾਨ ਦੀ ਜਿੰਦਗੀ ਦਾ ਇੱਕ ਹਿੱਸਾ ਹਨ।ਜੇ ਮਨੁੱਖ ਗਲਤੀਆਂ ਨਾ ਕਰੇ ਤਾ ਉਸ ਨੂੰ ਜਿੰਦਗੀ ਵਿੱਚ ਅੱਗੇ ਵੱਧਣਾ ਨਹੀਂ ਆਉਂਦਾ।

ਆਮ ਤੌਰ ਤੇ ਹਰ ਘਰ ਵਿੱਚ ਦੇਖਿਆ ਜਾਂਦਾ ਹੈ ਕਿ ਵੱਡੇ ਬੱਚਿਆਂ ਨੂੰ ਸਮਝਾਉਂਦੇ ਹਨ।ਕਿਉਂ ਕਿ ਵੱਡਿਆਂ ਨੂੰ ਜਿੰਦਗੀ ਦਾ ਤਜਰਬਾ ਹੁੰਦਾ ਹੈ।ਉਹ ਆਪਣੀ ਜਿੰਦਗੀ ਵਿੱਚੋਂ ਔਕੜਾਂ ਵਿੱਚੋਂ ਨਿਕਲੇ ਹੋਏ ਹੁੰਦੇ ਹਨ।ਬੱਚਿਆਂ ਨੂੰ ਔਕੜਾਂ  ਤੋਂ ਬਚਣ ਲਈ ਸਾਵਧਾਨ ਕਰਦੇ ਹਨ।ਪਰ ਕੁੱਝ ਮੁਸੀਬਤਾਂ ਜਿੰਦਗੀ ਵਿੱਚ ਅੱਗੇ ਪਿੱਛੇ ਆਉਂਦੀਆ ਹਨ।ਭਾਵ ਕੁਝ ਮੁਸੀਬਤਾਂ ਬੱਚੇ ਦੇ ਛੋਟੇ ਹੁੰਦੇ ਹੀ ਆਂ ਜਾਦੀਆਂ ਹਨ,ਜੋ ਵੱਡਿਆਂ ਦੀ ਜਿੰਦਗੀ ਵਿੱਚ ਅਜੇ ਤੱਕ ਨਹੀ ਆਈਆਂ ਹੁੰਦੀਆਂ।ਮਨੁੱਖ ਆਪਣੀ ਜਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਤੋਂ ਸਾਵਧਾਨ ਰਹਿੰਦਾ ਹੈ।ਪਰ ਫਿਰ ਵੀ ਉਹ ਆਪਣੀ ਜਿੰਦਗੀ ਵਿੱਚ ਗਲਤੀਆਂ ਕਰੀਂ ਜਾਂਦਾ ਹੈ।ਮਨੁੱਖ ਜਿਵੇਂ ਜਿਵੇਂ ਜਿੰਦਗੀ ਵਿੱਚ ਗਲਤੀਆਂ ਕਰਦਾ ਜਾਂਦਾ ਹੈ ਉਵੇਂ ਉਵੇਂ ਹੀ ਉਹ ਸਿਆਣਾ ਬਣਦਾ ਜਾਂਦਾ ਹੈ ਅਤੇ ਜਿੰਦਗੀ ਨੂੰ ਚਲਾਉਣ(ਅੱਗੇ ਆਉਣ ਵਾਲੀਆਂ ਗਲਤੀਆਂ ਤੋਂ ਬੱਚਣ)ਦਾ ਤਰੀਕਾ ਆ ਜਾਂਦਾ ਹੈ।

ਪਰ ਜੇ ਕੋਈ ਇਨਸਾਨ ਗਲਤੀ ਕਰਦਾ ਹੈ ਤਾਂ ਉਸ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।ਜੇ ਇਨਸਾਨ ਆਪਣੀ ਗਲਤੀ ਮੰਨ ਲੈਂਦਾ ਹੈ ਤਾਂ ਉਹ ਆਪਣੀ ਜਿੰਦਗੀ ਵਿੱਚ ਗਲਤੀਆਂ ਨਾਲ ਲੜਣਾ ਸਿੱਖ ਜਾਂਦਾ ਹੈ।

ਕਈ ਵਾਰ ਬੰਦਾ ਇੱਕ ਗਲਤੀ ਕਾਰਣ ਅਨੇਕਾਂ ਝੂਠ ਬੋਲਦਾ ਹੈ।ਪਰ ਇੱਕ ਨਾ ਇੱਕ ਦਿਨ ਉਸ ਦੀ ਗਲਤੀ ਸਭ ਦੇ ਸਾਹਮਣੇ ਆ ਜਾਂਦੀ ਹੈ।ਕਈ ਵਾਰ ਇਨਸਾਨ ਤੋਂ ਕੁੱਝ ਗਲਤੀਆਂ ਇਸ ਤਰ੍ਹਾਂ ਦੀਆਂ ਹੋ ਜਾਦੀਆਂ ਹਨ ਜਿਸ ਕਾਰਨ ਉਸ ਦੀ ਜਾਨ ਵੀ ਚਲੀ ਜਾਂਦੀ ਹੈ। ਇਨਸਾਨ ਦੀ ਹਰ ਗਲਤੀ ਕਰਨ ਪਿਛੋਂ ਜਿੰਦਗੀ ਵਿੱਚ ਨਵਾਂ ਮੋੜ ਆਉਂਦਾ ਹੈ।

ਖੈਰ ਗਲਤੀਆਂ ਸਭ ਤੋ ਹੁੰਦੀਆਂ ਨੇ।ਸੋ ਮੇਰੀ ਜਿੰਦਗੀ ਵੀ ਉਚੀਆਂ ਨੀਵੀਆਂ ਪਹਾੜੀਆਂ ਵਾਂਗ ਉਥਲ-ਪੁੱਥਲ,ਔਕੜਾਂ-ਮੁਸੀਬਤਾਂ,ਅਨੇਕਾਂ ਗਲਤੀਆਂ ਨਾਲ ਭਰੀ ਰਹੀ ਹੈ।ਇਕ ਗਲਤੀ ਜੋ ਮੈ ਛੋਟੇ ਹੁੰਦੇ ਤਕਰੀਬਨ 7-8 ਸਾਲ ਦੀ ਉਮਰ ਵਿੱਚ ਅਣਜਾਣੇ ਵਿੱਚ ਕਰ ਚਲਿਆ ਸੀ ਮੇਰੀ ਉਹ ਗਲਤੀ ਕਦੇ ਨਹੀਂ ਭੁੱਲਦੀ।ਸਾਡੇ ਘਰ ਮੇਰੇ ਤਾਇਆ ਜੀ ਦੇ ਵੱਡੇ ਲੜਕੇ ਦਾ ਵਿਆਹ ਸੀ।ਸੋ ਵਿਆਹ ਤੇ ਬਹਿਰਾ ਸ਼ਰਾਬ(ਦਾਰੂ) ਲੈ ਕੇ ਮੇਰੇ ਕੋਲ ਦੀ ਲੰਘ ਰਿਹਾ ਸੀ।ਮੈ ਦਾਰੂ ਨੂੰ ਜੂਸ ਸਮਝ ਕੇ ਚੁੱਕ ਲਿਆ।ਪਰ ਚੰਗੀ ਕਿਸਮਤ ਨਾਲ ਮੇਰੇ ਦਾਦਾ ਜੀ ਮੇਰੇ ਲਾਗੇ ਹੀ ਬੈਠੇ ਸਨ।ਉਹਨਾਂ ਨੇ ਮੈਨੂੰ ਸ਼ਰਾਬ(ਦਾਰੂ) ਦਾ ਗਲਾਸ ਚੁੱਕ ਦੇ ਦੇਖ ਲਿਆ।ਮੈਂ ਆਪਣੇ ਮੂੰਹ ਨੂੰ ਦਾਰੂ ਦਾ ਗਲਾਸ ਲਗਾਉਣ ਹੀ ਵਾਲਾ ਸੀ ਕੇ ਮੇਰੇ ਦਾਦਾ ਜੀ ਨੇ ਚੰਗੇ ਟਾਈਮ ਤੇ ਆ ਕੇ ਸ਼ਰਾਬ(ਦਾਰੂ) ਦਾ ਗਲਾਸ ਫੜ ਲਿਆ ਅਤੇ ਮੈਨੂੰ ਝਿੜਕ ਵੀ ਦਿੱਤਾ।ਸੋ ਮੈਂ ਉਸ ਤੋਂ ਬਾਅਦ ਕਈ ਵਿਆਹਾਂ ਵਿੱਚ ਜੂਸ ਨੂੰ ਹੱਥ ਵੀ ਨਹੀਂ ਲਗਾਇਆ ਕਿ ਕਿਤੇ ਸ਼ਰਾਬ(ਦਾਰੂ) ਹੀ ਨਾ ਹੋਵੇ।ਹੁਣ ਕਦੇ ਕਦੇ ਮੈਂ ਸੋਚਦਾ ਹੁੰਦਾ ਹਾਂ ਕਿ ਜੇ ਉਸ ਟਾਈਮ ਤੇ ਜੇ ਮੇਰੇ ਕੋਲੋਂ ਇਹ ਗਲਤੀ ਹੋ ਜਾਂਦੀ ਤਾਂ ਮੈਂ ਅੱਜ ਸਹੀ ਰਸਤੇ ਤੇ ਹੋਣਾ ਸੀ ਜਾ ਵਿਗੜੇ ਹੋਏ ਰਸਤੇ ਤੇ।

ਸੋ ਇਸੇ ਤਰਾਂ ਹੀ ਗਲਤੀਆਂ ਮਨੁੱਖ ਦੀ ਜਿੰਦਗੀ ਵਿੱਚ ਹਿੱਸਾ ਪਾਉਦੀਆਂ ਹਨ।ਇਹਨਾਂ ਗਲਤੀਆਂ ਤੋਂ ਹੀ ਇਨਸਾਨ ਜਿੰਦਗੀ ਵਿੱਚ ਕੁਝ ਨਾ ਕੁੱਝ ਸਿੱਖਦਾ ਰਹਿੰਦਾ ਹੈ।ਪਰ ਇਨਸਾਨ ਦੂਸਰਿਆਂ ਦੀਆਂ ਗਲਤੀਆਂ ਉੱਪਰ ਗੁੱਸੇ ਹੁੰਦਾ ਰਹਿੰਦਾ ਹੈ।ਜਿਵੇਂ ਆਪ  ਗਲਤੀ ਹੀ ਨਾ ਕੀਤੀ ਹੋਵੇ ।ਕਿਸੇ ਦੀ ਗਲਤੀ ਹੋਣ ਤੇ ਉਸ ਨੂੰ ਝਿੜਕੋ ਨਾ ਉਸ ਨੂੰ ਉਸ ਗਲਤੀ ਤੇ ਕਾਬੂ ਕਰਨਾ ਦੱਸੋ।ਮਨੁੱਖ ਦੀ ਇਹੀ ਜਿੰਦਗੀ ਹੈ ਜੋ ਗਲਤੀਆਂ,ਔਕੜਾਂ-ਮੁਸੀਬਤਾਂ,ਦੁੱਖ-ਦਰਦਾਂ ਦੇ ਨਾਲ ਚਲਦੀ ਹੈ।ਇਹ ਸਭ ਜਿੰਦਗੀ  ਦਾ ਇੱਕ ਹਿੱਸਾ ਹੈ।