ਯਾਰ ਤਾਂ ਅਣਮੁੱਲੇ ਨੇ,…….ਪਰ ਮਾਂ ਪਿਉ?

ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ।

ਦੋਸਤੋ, ਸਾਡੀ ਜਿੰਦਗੀ ਇੱਕ ਮੌਸਮ ਦੀ ਤਰਾਂ ਹੈ।ਜੋ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ।ਜਾਂ ਕਹਿ ਲਈਏ ਇੱਕ ਰੁੱਖ ਦੀ ਤਰਾਂ ਹੈ।ਜਿਵੇਂ ਰੁੱਖ ਤੋਂ  ਪੱਤਝੜ ਵਿੱਚ ਪੱਤੇ ਝੜ ਜਾਂਦੇ ਨੇ ਅਤੇ ਬਸੰਤ ਰੁੱਤ ਵਿੱਚ ਉਸੇ ਰੁੱਖ ਤੇ ਫਿਰ ਪੱਤੇ ਆ ਜਾਂਦੇ ਨੇ।ਇਸੇ ਤਰਾਂ ਹੀ ਸਾਡੀ ਜਿੰਦਗੀ ਵਿੱਚ ਅਨੇਕਾਂ ਪ੍ਰਕਾਰ ਦੇ ਬਦਲਾਅ ਆਉਂਦੇ ਹਨ।ਸਾਡੀ ਜਿੰਦਗੀ ਵਿੱਚ ਅਨੇਕਾਂ ਪ੍ਰਕਾਰ ਦੇ ਲੋਕਾਂ ਨਾਲ ਮਿਲਾਪ ਹੁੰਦਾ ਹੈ।ਕਈ ਵਾਰ ਤਾਂ ਕਿਸੇ ਸਫਰ ਵਿੱਚ ਕੁੱਝ ਪਲ ਲਈ ਕਿਸੇ ਮੁਸਾਫਿਰ ਨਾਲ ਦੋਸਤੀ ਹੋ ਜਾਂਦੀ ਹੈ।ਸੋ ਸਾਡੀ ਜਿੰਦਗੀ ਵਿੱਚ ਅਨੇਕਾਂ ਦੋਸਤ ਮਿੱਤਰ ਬਣਦੇ ਨੇ ਅਤੇ ਅਨੇਕਾਂ ਟੁੱਟਦੇ ਨੇ,ਪਰ ਸਾਡੀ ਪੂਰੀ ਜਿੰਦਗੀ ਵਿੱਚ ਕੋਈ ਇੱਕ ਦੋਸਤ ਹੀ ਸਾਡੇ ਦੁੱਖ-ਸੁੱਖ,ਕਿਸੇ ਜਰੂਰਤ ਤੇ ਪੂਰਾ ਸਾਥ ਦਿੰਦਾ ਹੈ।ਪਰ ਅੱਜ-ਕੱਲ੍ਹ ਦੀ ਜਿੰਦਗੀ ਵਿੱਚ ਤਾਂ ਕਿਸੇ ਇੱਕ ਦੋਸਤ ਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ ਹੈ।ਵੈਸੇ ਅੱਜ-ਕੱਲ੍ਹ ਦੇ ਬਹੁਤੇ ਗੀਤਾਂ ਵਿੱਚ ਯਾਰਾ-ਦੋਸਤਾਂ ਨੂੰ ਹੀ ਚੇਤੇ ਕੀਤਾ ਜਾਂਦਾ ਹੈ।ਪਹਿਲੇ ਸਮੇਂ ਦੇ ਵਿੱਚ ਦੋਸਤਾਂ ਨੂੰ ਸੱਜੀ-ਖੱਬੀ ਬਾਂਹ ਵੀ ਕਿਹਾ ਜਾਂਦਾ ਸੀ।ਜਿੰਨਾਂ ਮਿੱਤਰਾਂ ਵਿੱਚ ਆਪਸੀ ਪਿਆਰ ਜਿਆਦਾ ਹੁੰਦਾ ਸੀ ਉਹ ਇੱਕ ਦੂਜੇ ਦੇ ਭਰਾ ਬਣ ਜਾਂਦੇ ਸਨ।ਆਪਸ ਵਿੱਚ ਪੱਗੜੀ ਵਟਾ ਲੈਂਦੇ ਸਨ।ਜਿੰਨਾਂ ਨੂੰ ਪੱਗ-ਵੱਟ ਭਰਾ ਕਿਹਾ ਜਾਂਦਾ ਸੀ।ਪਰ ਅੱਜ-ਕੱਲ੍ਹ ਤਾਂ ਸੱਚੀ ਯਾਰੀ ਦੋਸਤੀ ਕਿਤੇ ਹੀ ਦੇਖਣ ਨੂੰ ਮਿਲਦੀ ਹੈ।ਬਸ ਹੁਣ ਤਾਂ ਯਾਰੀ ਦੋਸਤੀ ਸਿਰਫ ਇੱਕ ਮਤਲਬ ਤੱਕ ਹੀ ਰਹਿ ਗਈ ਹੈ।ਜਦੋਂ ਤੱਕ ਕਿਸੇ ਕੋਲ ਪੈਸਾ ਹੈ,ਤਾਕਤ ਹੈ,ਨਾਮ ਹੈ ਉਦੋਂ ਤੱਕ ਹਰ ਕੋਈ ਨਾਲ ਰਹਿੰਦਾ ਹੈ ਪਰ ਜਦੋਂ ਇਹ ਸੱਭ ਕੁੱਝ ਨਹੀਂ ਰਹਿੰਦਾ ਉਦੋਂ ਸਭ ਸਾਥ ਛੱਡ ਕੇ ਚਲੇ ਜਾਂਦੇ ਨੇ।ਉਸ ਵਕਤ ਸਿਰਫ ਉਹ ਦੋਸਤ ਹੀ ਨਾਲ ਰਹਿੰਦਾ ਹੈ ਜਿਸ ਨੇ ਸਾਡੇ ਨਾਲ ਦੁੱਖ ਸੁੱਖ ਸਾਂਝੇ ਕਰਨੇ ਹੁੰਦੇ ਹਨ।ਪਰ ਜਿੰਦਗੀ ਹੈ ਹੀ ਔਕੜਾਂ-ਮੁਸੀਬਤਾਂ ਨਾਲ ਭਰੀ ਹੋਈ।ਸੁੱਖ ਵਿੱਚ ਤਾਂ ਹਰ ਕੋਈ ਸਾਥ ਦੇਵੇਗਾ।ਪਰ ਦੁੱਖ ਵਿੱਚ ਚਾਹੇ ਹੋਰ ਕੋਈ ਸਾਥ ਨਾ ਦੇਵੇ ਪਰ ਮਾਂ-ਪਿਉ ਜਿੰਦਗੀ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦਿੰਦੇ ਨੇ।ਚਾਹੇ ਕੋਈ ਭਾਰੀ ਮੁਸੀਬਤ ਕਿਉਂ ਨਾ ਹੋਵੇ।ਚਾਹੇ ਦੋਸਤ ਜਿੰਨਾਂ ਮਰਜੀ ਕਰੀਬ ਹੋਵੇ ਪਰ ਉਹ ਆਪਣੇ ਨਾਲ ਆਪਣੇ ਘਰ ਦੇ ਜੀਆਂ ਦੀ ਤਰਾਂ ਆਪਣੇ ਨਾਲ ਦੁੱਖ-ਸੁੱਖ ਨਹੀ ਸਾਂਝਾ ਕਰ ਸਕਦਾ।ਜਿੰਦਗੀ ਵਿੱਚ ਸਦਾ ਨਾਲ ਰਹਿਣ ਵਾਲੇ ਸਾਡੇ ਇੱਕ ਮਾਂ ਪਿਉ ਹੀ ਨੇ।ਅੱਜ ਦੇ ਜਮਾਨੇ ਦੇ ਵਿੱਚ ਬਹੁਤੇ ਬੱਚੇ ਆਪਣੇ ਯਾਰਾਂ ਦੋਸਤਾਂ ਨਾਲ ਮਸਤੀ ਕਰਨ ਲਈ ਉਹਨਾਂ ਤੋ ਪੈਸੇ ਮੰਗਦੇ ਨੇ।ਕੋਈ ਵਸਤੂ ਲੈਣ ਲਈ ਆਪਣੇ ਮਾਂ ਪਿਉ ਨੂੰ ਤੰਗ ਕਰਦੇ ਨੇ।ਵਿਦੇਸ਼ਾ ਵਿੱਚ ਕਈ ਬੱਚੇ 16 ਸਾਲ ਤੋਂ ਬਾਅਦ ਅਲੱਗ ਹੋ ਜਾਦੇ ਨੇ ਜਿਵੇਂ ਕਿ ਉਹਨਾਂ ਨੂੰ ਜਿੰਦਗੀ ਦੀ ਪੂਰੀ ਸਮਝ ਆ ਗਈ ਹੋਵੇ।ਕਹਿੰਦੇ ਨੇ ਕਿ ਅਸੀਂ ਹੁਣ ਵੱਡੇ ਹੋ ਗਏ ਹਾਂ ਅਸੀਂ ਆਪਣੇ ਫੈਸਲੇ ਆਪ ਲੈ ਸਕਦੇ ਹਾਂ।ਹੁਣ ਤਾਂ ਅੱਜ-ਕੱਲ੍ਹ ਦੇ ਮੁੰਡੇ ਕੁੜੀਆ ਵਿਆਹ ਵੀ ਆਪਣੀ ਮਰਜੀ ਨਾਲ ਕਰੋਣ ਲੱਗ ਗਏ ਹਨ।ਜੇ ਕੋਈ ਉਹਨਾਂ ਦਾ ਮਿੱਤਰ ਸੱਜਣ ਉਹਨਾਂ ਨੂੰ ਕੋਈ ਰਾਇ ਦੇਵੇ ਤਾਂ ਉਹ ਬਹੁਤ ਹੱਦ ਤੱਕ ਜਲਦੀ ਮੰਨ ਲੈਂਦੇ ਨੇ।ਪਰ ਘਰ ਦਿਆਂ ਦੀ ਦਿੱਤੀ ਰਾਇ ਅੱਜ ਦੇ ਜ਼ਮਾਨੇ ਵਿੱਚ ਕੋਈ ਹੀ ਬੱਚਾ ਮੰਨਦਾ ਹੈ।ਜ਼ਿਆਦਾ ਬੱਚੇ ਆਪਣੀ ਮਨ ਮਰਜੀ ਕਰਦੇ ਹਨ।ਜ਼ਿਆਦਾ ਬੱਚੇ ਆਪਣੇ ਦੋਸਤਾਂ ਕੋਲ ਕਿਸੇ ਵਸਤੂ ਨੂੰ ਦੇਖ ਕੇ ਕਈ ਵਾਰ ਉਹ ਵਸਤੂ ਲੈਣ ਲਈ ਆਪਣੇ ਮਾਂ ਪਿਉ ਨਾਲ ਜਿਦ ਕਰਦੇ ਨੇ ਅਤੇ ਜੇਕਰ ਮਾਂ ਪਿਉ ਕੋਲ ਪੈਸੇ ਨਾ ਹੋਣ ਦੀ ਵਜਾ ਕਾਰਨ ਉਸ ਨੂੰ ਇਨਕਾਰ ਕਰ ਦਿੰਦੇ ਨੇ ਜਾਂ ਕੁੱਝ ਸਮਾਂ ਦੇਰ ਪਾ ਕੇ ਲੈ ਦੇਣ ਨੂੰ ਕਹਿੰਦੇ ਨੇ ਤਾਂ ਬੱਚੇ ਨਰਾਜ ਹੋ ਜਾਂਦੇ ਨੇ।ਆਪਣੇ ਮਾਂ-ਪਿਉ ਆਪਣੇ ਘਰ ਦੀ ਦਸਾ ਵੱਲ ਨਹੀਂ ਦੇਖਦੇ ਜਿੱਦ ਕਰ ਲੈਂਦੇ ਹਨ।ਪਰ ਦੋਸਤੋ,ਆਖਿਰ ਚੰਗਾ ਬੱਚਾ ਉਹ ਹੀ ਅਖਵਾਉਂਦਾ ਹੈ ਜੋ ਆਪਣੇ ਮਾਂ-ਪਿਉ ਦਾ ਸਤਿਕਾਰ ਕਰਦਾ ਹੈ।ਜਿੰਦਗੀ ਦੇ ਵਿੱਚ ਸਾਡੇ ਸੱਭ ਤੋਂ ਪਹਿਲੇ ਦੋਸਤ ਮਾਂ ਪਿਉ ਹੀ ਹਨ।ਮਾਂ ਪਿਉ ਜੋ ਆਪਣੇ ਬੱਚਿਆ ਨੂੰ ਪਾਲ-ਪੋਸ ਕੇ ਵੱਡਾ ਕਰ ਕੇ ਪੜ੍ਹਾ-ਲਿਖਾ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਦੇ ਹਨ।ਜੁੰਮੇਵਾਰ ਬਣਾਉਂਦੇ ਹਨ।ਇੱਕ ਮਾਪੇ ਜੋ ਚਾਰ ਬੱਚੇ ਪਾਲ ਸਕਦੇ ਨੇ,ਉਹਨਾਂ ਦਾ ਦੁੱਖ ਸੁੱਖ ਸਹਿ ਸਕਦੇ ਨੇ,ਕੀ ਉਹ ਚਾਰ ਬੱਚੇ ਮਿੱਲ ਕੇ ਆਪਣੇ ਮਾਂ-ਪਿਉ ਨੂੰ ਨਹੀ ਸੰਭਾਲ ਸਕਦੇ????ਇਹ ਗੱਲ ਤਾਂ ਤੁਸੀਂ ਆਮ ਹੀ ਸੁਣਦੇ ਹੋਵੋਗੇ ਕਿ ਉਸ ਨੇ ਇੰਨੇ ਬੱਚੇ ਪਾਲੇ,ਪਰ ਉਸ ਦੇ ਇੰਨੇ ਬੱਚਿਆਂ ਤੋਂ ਆਪਣੇ ਮਾਂ ਬਾਪ ਨਹੀ ਸੰਭਾਲੇ ਗਏ।ਉਹ ਮਾਂ ਪਿਉ ਜੋ ਆਪਣੇ ਬੱਚਿਆ ਦਾ ਢਿੱਡ ਪਾਲ ਸਕਦੇ ਨੇ ਕੀ ਉਹ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਹੀ ਦੇ ਸਕਦੇ??
ਜੇ ਉਹਨਾਂ ਬੱਚਿਆਂ ਨੂੰ ਆਪਣੇ ਮਾਂਪਿਆ ਨਾਲ ਪਿਆਰ ਹੋਵੇ ਤਾ ਉਹ ਉਹਨਾਂ ਨੂੰ ਸੋਨੇ ਦੀ ਤਰ੍ਹਾਂ ਸੰਭਾਲ ਕਰਨ…ਉਹਨਾਂ ਦੀ ਸੋਨੇ ਦੀ ਤਰ੍ਹਾਂ ਰਖਵਾਲੀ ਕਰਨ।ਪਰ ਅੱਜ ਕੱਲ੍ਹ ਦੇ ਬੱਚੇ ਆਪਣੇ ਮਾਂ ਪਿਉ ਨੂੰ ਪੁਰਾਣੀ ਸੋਚ ਦਾ ਠਹਿਰਾਉਂਦੇ ਹਨ।ਆਪਣੇ ਘਰ ਦੇ ਵੱਡੇ ਬਜੁਰਗ ਭਾਵ ਦਾਦਾ ਦਾਦੀ ਤੋਂ ਦੂਰ ਰਹਿੰਦੇ ਹਨ।ਜੇ ਕੋਈ ਉਹਨਾਂ ਦੇ ਭਲੇ ਦੀ ਖਾਤਰ ਬੋਲਦਾ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਰ ਦਿੰਦੇ ਹਨ ਅਤੇ ਕਹਿ ਦਿੰਦੇ ਹਨ ਕਿ ਇਹਨਾਂ ਨੂੰ ਤਾਂ ਬੋਲਣ ਦੀ ਆਦਤ ਹੈ।ਪਰ ਜਿੰਦਗੀ ਦੇ ਹਰ ਇੱਕ ਹਿੱਸੇ ਤੇ ਦੋਸਤ ਕੰਮ ਨਹੀਂ ਆਉਂਦੇ।ਗੀਤ ਮਾਂ ਦੀਆਂ ਸਿਫਤਾਂ ਤੇ ਵੀ ਬਹੁਤ ਨੇ।ਪਰ ਜੋ ਸਾਰੇ ਘਰ ਨੂੰ ਚਲਾਉਂਦਾ ਹੈ ਉਸ ਪਿਉ ਬਾਰੇ ਕਿਸੇ ਨੂੰ ਖਿਆਲ ਹੀ ਨਹੀ ਹੈ।
ਖੈਰ ਜਿੰਦਗੀ ਦੇ ਵਿੱਚ ਦੋਸਤ ਤਾਂ ਬਹੁਤ ਆਉਂਦੇ ਨੇ।ਪਰ ਉਹਨਾਂ ਵਿੱਚੋਂ ਖਾਸ 1,2 ਹੀ ਹੁੰਦੇ ਨੇ।ਜਿੰਦਗੀ ਦੇ ਵਿੱਚ ਕਿਸੇ ਇੱਕ ਦੋਸਤ ਨੂੰ ਸਮਝ ਲੈਣਾ ਹੀ ਬਹੁਤ ਹੁੰਦਾ ਹੈ।ਆਪਣੀ ਜਿੰਦਗੀ ਵਿੱਚ ਦੋਸਤ ਬਣਾਉਣਾ ਕੋਈ ਮਾੜੀ ਗੱਲ ਨਹੀ ਹੈ।ਦੋਸਤ ਜਰੂਰ ਬਣਾਉ ਪਰ ਆਪਣੇ ਮਾਪਿਆਂ ਆਪਣੇ ਪ੍ਰੀਵਾਰ ਦੀ ਕਦਰ ਵੀ ਜਰੂਰ ਕਰੋ।ਕਿਉਕਿ ਜਿੰਦਗੀ ਦੇ ਸਭ ਤੋਂ ਪਹਿਲੇ ਦੋਸਤ ਸਾਡੇ ਮਾਂ ਪਿਉ ਹੀ ਹਨ।ਜੇ ਤੁਸੀ ਆਪਣੇ ਮਾਂ ਪਿਉ ਨਾਲ ਦੋਸਤੀ ਨਾ ਨਿਭਾ ਸਕੇ ਤਾਂ ਫਿਰ ਤੁਸੀ ਕੋਈ ਸੱਚੇ ਦੋਸਤ ਨਹੀ ਹੋ ਸਕਦੇ।ਤੁਹਾਡੀ ਜਿੰਦਗੀ ਦਾ ਹਰ ਇੱਕ ਰਿਸ਼ਤਾ ਤੁਹਾਡੇ ਮਾਂ ਪਿਉ ਤੋਂ ਹੀ ਸ਼ੁਰੂ ਹੁੰਦਾ ਹੈ।
ਖੈਰ ਇਕ ਵਾਰ ਮੈਂ ਤੇ ਮੇਰਾ ਦੋਸਤ ਕਿਤੇ ਜਾ ਰਹੇ ਸੀ।ਮੇਰਾ ਦੋਸਤ ਸੁਮੀਤ ਆਖਣ ਲੱਗਾ ਕੀ ਯਾਰ ਮੈਨੂੰ ਮੇਰੇ ਮਾਂ ਬਾਪ ਨੇ ਬਹੁਤ ਕੁਝ ਦਿੱਤਾ,ਪਰ ਮੈ ੧੦ਵੀ ਜਮਾਤ ਵਿੱਚ ਹੀ ਆਪਣੇ ਮਾਂ ਬਾਪ ਤੋਂ ਅਲੱਗ ਹੋ ਗਿਆ ਸੀ।ਮੈਂ ਹੋਸਟਲ ਵਿੱਚ ਰਹਿਣ ਲੱਗ ਗਿਆ ਸੀ।ਉਹਨਾਂ ਨੇ ਮੈਨੂੰ ਕਿਸੇ ਵਸਤੂ ਦੀ ਕਮੀ ਵਿੱਚ ਨਹੀ ਰੱਖਿਆ,ਜੋ ਮੰਗਿਆ ਮੈਨੂੰ ਉਹ ਹੀ ਦਿੱਤਾ।ਪਰ ਮੈਂ ਉਹਨਾਂ ਦੇ ਨਾਲ ਬਹੁਤ ਘੱਟ ਉਮਰ ਰਿਹਾ।ਉਹ ਇੰਨਾ ਕਹਿੰਦਾ ਹੋਇਆ ਮੇਰੇ ਕੋਲ ਰੋਣ ਲੱਗ ਗਿਆ।
ਜਿੰਨਾਂ ਬੱਚਿਆ ਦੇ ਮਾਂ-ਪਿਉ ਛੋਟੀ ਉਮਰ ਵਿੱਚ ਹੀ ਸਾਥ ਛੱਡ ਜਾਂਦੇ ਹਨ।ਜਾਂ ਛੋਟੀ ਉਮਰ ਹੀ ਵਿੱਛੜ ਜਾਂਦੇ ਹਨ।ਉਹਨਾਂ ਨੂੰ ਆਪਣੇ ਮਾਂ-ਬਾਪ ਦੀ ਕਦਰ ਦਾ ਅਹਿਸਾਸ ਹੁੰਦਾ ਹੈ।
ਤੁਹਾਨੂੰ ਸਭ ਨੂੰ ਪਤਾ ਹੀ ਹੈ ਕੀ ਮੈ ਨੈਸਲੇ ਦੇ ਵਿੱਚ ਟਰੇਨਿੰਗ ਦਾ ਕੋਰਸ ਕਰ ਰਿਹਾ ਹਾਂ।ਸੋ ਮੈਂ ਕੰਮ ਕਰ ਕੇ ਕੁਝ ਦੇਰ ਆਰਾਮ ਕਰਨ ਲਈ ਬੈਠ ਗਿਆ।ਇੰਨੇ ਨੂੰ ਮੇਰਾ ਇਕ ਦੋਸਤ ਆਇਆ,ਮੈਂ ਕੋਲ ਬੈਠ ਗਿਆ,ਉਸ ਦੇ ਮੂੰਹ ਤੋਂ ਹੀ ਇੰਝ ਲੱਗ ਰਿਹਾ ਸੀ ਕੀ ਜਿਵੇਂ ਉਹ ਕੁੱਝ ਸੋਚ ਰਿਹਾ ਹੋਵੇ।ਮੈਂ ਉਸ ਤੋਂ ਪੁੱਛ ਲਿਆ ਕੀ ਗੱਲ ਵੀਰ ਕਿਹੜੀਆਂ ਸੋਚਾਂ ਦੇ ਵਿੱਚ ਡੁੱਬਿਆ ਪਿਆਂ ਹੈਂ,ਮੈਨੂੰ ਆਖਣ ਲੱਗਾ ਯਾਰ,ਦੋਸਤ ਵੀ ਕਿਸੇ ਕੰਮ ਦੇ ਨੀਂ ਹੁੰਦੇ,ਮੈ ਕਿਹਾ
“ਕਿਉ ਵੀਰ, ਤੈਨੂੰ ਅਚਾਨਕ ਕੀ ਹੋ ਗਿਆ?’
ਮੈਨੂੰ ਦੱਸਣ ਲੱਗਾ ਕੀ ਮੈਂ ਆਪਣੇ ਦੋਸਤਾਂ ਪਿੱਛੇ ਘਰੇ ਵੀ ਲੜ ਪੈਂਦਾ ਸੀ।ਜੇ ਮੇਰੇ ਕਿਸੇ ਦੋਸਤ ਨੇ ਲੋੜ ਪੈਣ ਤੇ ਮੇਰੇ ਤੋਂ ਕੁੱਝ ਪੈਸੇ ਮੰਗਣੇ ਤਾਂ ਮੈ ਉਹਨਾਂ ਨੂੰ ਕਿਸੇ ਨਾ ਕਿਸੇ ਤਰਾਂ ਦੇ ਦਿੰਦਾ ਸੀ ।ਪੈਸੇ ਲੈਣ ਲਈ ਮੈਂ ਆਪਣੇ ਘਰੇ ਵੀ ਲੜ ਪੈਂਦਾ ਸੀ।ਪਰ ਅੱਜ ਮੈਨੂੰ ਪੈਸਿਆਂ ਦੀ ਲੋੜ ਸੀ।ਮੇਰੇ ਕਿਸੇ ਵੀ ਦੋਸਤ ਨੇ ਸਾਥ ਨਹੀ ਦਿੱਤਾ।ਮੇਰੇ ਪੈਸੇ ਬਹੁਤ ਦੋਸਤਾਂ ਕੋਲ ਫਸੇ ਹੋਏ ਨੇ,ਜੇ ਮੈਂ ਕਿਸੇ ਤੋਂ ਮੰਗਦਾ ਹਾਂ ਤਾਂ ਮੈਂਨੂੰ ਕਹਿ ਦਿੰਦੇ ਨੇ ਕੀ ਕੋਈ ਗੱਲ ਨਹੀਂ ਦੇ ਦੇਵਾਂਗੇ।ਹੁਣ ਮੈਂ ਉਹਨਾਂ ਕੋਲੋ ਪੈਸੇ ਕਿਵੇ ਲਵਾਂ? ਮੇਰੇ ਹਰ ਕਿਸੇ ਦੋਸਤ ਕੋਲੋ ਪੈਸੇ ਲੈਣ ਵਾਲੇ ਰਹਿੰਦੇ ਹਨ।ਸੋ ਉਸ ਦੇ ਮੂੰਹ ਤੋਂ ਉਦਾਸੀ ਨਹੀ ਹੱਟ ਰਹੀ…………..
ਜੇ ਉਸ ਨੇ ਆਪਣੇ ਘਰ ਵਾਲਿਆਂ ਦੀ ਗੱਲ ਮੰਨੀ ਹੁੰਦੀ ਤਾਂ ਉਹ ਅੱਜ ਉਦਾਸ ਨਹੀ ਸੀ ਹੋਣਾ।ਜੇ ਜਿੰਦਗੀ ਵਿੱਚ ਸਾਡਾ ਕੋਈ ਨਹੀ ਤਾਂ ਇਹ ਜਿੰਦਗੀ ਵੀ ਅਧੂਰੀ ਬਣ ਕੇ ਰਹਿ ਜਾਂਦੀ ਹੈ।ਸੋ ਆਪਣੀ ਜਿੰਦਗੀ ਵਿੱਚ ਦੋਸਤ ਤਾਂ ਜਰੂਰ ਬਣਾਉ,ਪਰ ਆਪਣੇ ਮਾਂ ਬਾਪ ਦੀ ਕਦਰ ਕਰਨੀ ਨਾ ਭੁੱਲੋ।ਤੁਹਾਡੀ ਜਿੰਦਗੀ ਦਾ ਇੱਕ ਅਨਮੋਲ ਤੋਹਫਾ ਤੁਹਾਡੇ ਮਾਂ ਪਿਉ ਹੀ ਹਨ।
ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ,ਪਿਉ ਦੇ ਸਿਰ ਤੇ ਰਾਜ,
ਮਾਪਿਆਂ ਬਿਨ ਨਾ ਕੋਈ ਰਿਸ਼ਤੇ ਬਣਦੇ,ਨਾ ਬਣਦਾ ਏ ਪ੍ਰੀਵਾਰ,
ਬਿਨ ਮਾਪਿਆ ਸਭ ਸੁੰਨੀਆ ਰਾਹਾਂ,ਉਨਾਂ ਰਾਹਾ ਚ’ ਨਾ ਰਲਦਾ ਕੋਈ ਨਾਲ,

ਉਹ ਬੱਚੇ ਜੋ ਆਨਾਥ ਨੇ,ਤੁਸੀ ਉਹਨਾਂ ਤੋਂ ਪੁੱਛ ਕੇ ਦੇਖ ਲਵੋ,
ਬਿਨ ਮਾਪਿਆਂ ਜਿੰਦਗੀ ਕੀ ਹੁੰਦੀ,ਤੁਸੀ ਉਹਨਾਂ ਤੋ ਸੁਣ ਕੇ ਦੇਖ ਲਵੋ,
ਜਦ ਛੋਟੀ ਉਮਰੇ ਛੱਡ ਜਾਵਨ,ਤਾਂ ਜਿੰਦਗੀ ਬਣ ਜਾਏ ਨਿਰਾਸ਼,
ਤਦ ਦੁਨੀਆਂ ਦੇ ਬੋਲਾਂ ਨੂੰ ਸੁਣ ਕੇ,ਸੰਭਾਲਣਾ ਪੈਂਦਾ ਆਪਣਾ ਆਪ,
ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆ,ਪਿਉ ਦੇ ਸਿਰ ਤੇ ਰਾਜ,

ਕੁਝ ਬੱਚੇ ਜੋ ਐਸੇ ਨੇ,ਆਪਣੇ ਮਾਪਿਆਂ ਤੋਂ ਜਿੱਦ ਪਗਾਉਂਦੇ ਨੇ,
ਮਾਂ ਨੂੰ ਰੱਖਦੇ ਘਰ ਦੇ ਕੰਮ ਤੇ,ਤੇ ਆਪਣੀ ਵੁਹਟੀ ਨੂੰ ਮੇਮ ਬਣਾਉਂਦੇ ਨੇ,
ਬਜ਼ੁਰਗ ਹੱਡਾ ਨੂੰ ਨਾ ਦਿੰਦੇ ਸਹਾਰਾ,ਉਹਨਾਂ ਦੇ ਜ਼ਜਬਾਤਾ ਨੂੰ ਸੱਟ ਪਹੁੰਚਾਉਂਦੇ ਨੇ,
ਬਜ਼ੁਰਗ ਤਾ ਉਹ ਖੁੱਦ ਵੀ ਹੋਣਗੇ,ਕੀ ਬੁਢਾਪੇ ਤੋਂ ਬੱਚ ਜਾਣਗੇ ਆਪ??
ਦੋਸਤੋਂ ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ,ਪਿਉ ਦੇ ਸਿਰ ਤੇ ਰਾਜ

ਸਾਰਾ ਜੱਗ ਵੀ ਕਰਦਾ ਮਾਂ ਦੀਆ ਸਿਫਤਾਂ,ਸਾਰੇ ਕਹਿੰਦੇ ਮਾਂ ਹੈ ਰੱਬ ਦਾ ਰੂਪ,
ਮਾਂ ਦੇ ਪੈਰਾਂ ਵਿੱਚ ਰੱਬ ਵੱਸਦਾ ਏ,ਨਾ ਹੋਣਾ ਇਸ ਤੋਂ ਵੱਡਾ ਕੋਈ ਰੂਪ,
“ਸੁੱਖੂ’ ਨਾਲ ਰਹੇ ਸਦਾ ਮਾਪਿਆਂ ਦੇ,ਨਾ ਕਰੇ ਮਾੜੀ ਕੋਈ ਕਰਤੂਤ,
ਵੱਸ ਜਾਵੇ ਸਭ ਦੇ ਦਿਲ ਵਿੱਚ ਹੀ,ਕਰੇ ਸਦਾ ਹੀ ਦਿਲਾਂ ਤੇ ਰਾਜ,
ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਛਾ ਹੁੰਦੀਆ,ਪਿਉ ਦੇ ਸਿਰ ਤੇ ਰਾਜ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>