Punjab News - Quami Ekta Punjabi Newspaper (ਕੌਮੀ ਏਕਤਾ) » ਸੁਰਿੰਦਰ ਭਾਰਤੀ ਤਿਵਾੜੀ

ਭਾਰਤੀ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਭਾਰਤ ਵਿੱਚ ਆਜ਼ਾਦੀ ਨੇ ਅਜੇ 64 ਸਾਲ ਹੀ ਪੁਰੇ ਕੀਤੇ ਹਨ ਜਦੋਂ ਕਿ ਦੇਸ਼ ਦੀਆਂ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਦਾ ਸਵਰੂਪ ਇੱਕ ਵਿਸ਼ੇਸ਼ ਸੇਧ ਵੱਲ ਜਾਂਦਾ ਦਿੱਸ ਰਿਹਾ ਹੈ। ਜ਼ਿਆਦਾਤਰ ਪਾਰਟੀਆਂ ਆਪਣੀ ਅੰਦਰੂਨੀ ਬਣਤਰ ਲਈ ਕੇਵਲ ਕਾਗਜ਼ਾਂ ਵਿੱਚ ਹੀ ਲੋਕਤੰਤਰ ਤੇ ਵਿਸ਼ਵਾਸ ਕਰਦੀਆ ਹਨ ਜਦੋਂ ਕਿ ਅਸਲੀਅਤ ਲੋਕਤੰਤਰੀ ਲੀਹਾਂ ਦੇ ਨੇੜੇ-ਤੇੜੇ ਵੀ ਨਹੀਂ। ਇਹ ਰੁਝਾਨ ਜਿੱਥੇ ਭਾਰਤ ਦੇ ਲੋਕਤੰਤਰ ਲਈ ਖਤਰਾ ਪੈਦਾ ਕਰ ਰਿਹਾ ਹੈ ਉੱਥੇ ਆਮ ਜਨਤਾ ਦਾ ਸਿਆਸੀ ਪਾਰਟੀਆਂ ਤੋਂ ਮੋਹ ਵੀ ਭੰਗ ਕਰ ਰਿਹਾ ਹੈ।

ਕੇਂਦਰ ਵਿੱਚ ਹੁਕਮਰਾਨ ਕਾਂਗਰਸ ਪਾਰਟੀ ਤੇ ਉਸ ਦੀਆਂ ਜ਼ਿਆਦਾਤਰ ਭਾਈਵਾਲ ਪਾਰਟੀਆਂ ਤੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਰਿਵਾਰ ਦਾ ਪੂਰਣ ਰੂਪ ਵਿੱਚ ਕਬਜ਼ਾ ਹੈ ਜਾਂ ਕਹਿ ਸਕਦੇ ਹੋ ਕਿ ਪਾਰਟੀ ਵਿੱਚ ਪੂਰਣ ਤਾਨਾਸ਼ਾਹੀ ਹੈ। ਇਹ ਨਹੀਂ ਕਿ ਕੇਵਲ ਹੁਕਮਰਾਨ ਪਾਰਟੀਆਂ ਵਿੱਚ ਹੀ ਇਸ ਤਰਾਂ ਦਾ ਰੁਝਾਨ ਹੈ ਸਗੋਂ ਕਹਿ ਸਕਦੇ ਹੋ ਕਿ ਦੇਸ਼ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆ ਇੱਕ ਵਿਅਕਤੀ ਵਿਸ਼ੇਸ਼ ਦੇ ਹੁਕਮਾਂ ਤੇ ਚੱਲ ਰਹੀਆਂ ਹਨ। ਇਨ੍ਹਾਂ ਪਾਰਟੀਆਂ ਵਿੱਚ ਗਾਂਧੀ ਪਰਿਵਾਰ ਦੀ ਕਾਂਗਰਸ, ਮਮਤਾ ਬਨਰਜ਼ੀ ਦੀ ਤਰਣਮੂਲ ਕਾਂਗਰਸ, ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ, ਮੁਲਾਇਮ ਸਿੰਘ ਦੀ ਸਮਾਜਵਾਦੀ ਪਾਰਟੀ, ਬਾਦਲ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ, ਸ਼ਰਦ ਪਵਾਰ ਦੀ ਨੈਸ਼ਨੇਲਿਸਟ ਕਾਂਗਰਸ ਪਾਰਟੀ, ਠਾਕਰੇ ਪਰਿਵਾਰ ਦੀ ਸ਼ਿਵ ਸੈਨਾ, ਜਯਲਲਿਤਾ ਦੀ ਅੰਨਾਂ ਡੀ.ਐਮ.ਕੇ., ਕਰੁਣਾਨਿਧੀ ਦੀ ਡੀ.ਐਮ.ਕੇ., ਚੌਟਾਲਾ ਪਰਿਵਾਰ ਦੀ ਇੰਡੀਡਨ ਨੈਸ਼ਨਲੀ ਲੋਕ ਦਲ, ਫਾਰੂਖ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ …. ਅਤੇ ਕਈ ਹੋਰ। ਇਹ ਅਜਿਹੀਆਂ ਪਾਰਟੀਆਂ ਹਨ ਜਿੱਥੇ ਇੱਕ ਵਿਅਕਤੀ ਜਾਂ ਪਰਿਵਾਰ ਦਾ ਕੇਵਲ ਹੁਕਮ ਚਲਦਾ ਹੈ ਅਤੇ ਆਮ ਪਾਰਟੀ ਵਰਕਰ ਬਿਨਾਂ ਕਿਸੇ ਹੀਲ-ਹੁੱਜਤ ਦੇ ਕੇਵਲ ਹੁਕਮ ਮੰਨਣ ਲਈ ਮਜ਼ਬੂਰ ਹੁੰਦਾ ਹੈ ।

ਸਭ ਤੋਂ ਪਹਿਲਾਂ ਸਭ ਤੋਂ ਪ੍ਰਭਾਵਸ਼ਾਲੀ ਪਾਰਟੀ ਕਾਂਗਰਸ ਦੀ ਗੱਲ ਕਰੀਏ। ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਕੇਵਲ ਉਹ ਹੀ ਹੁੰਦਾ ਹੈ ਜੋ ਸ਼੍ਰੀਮਤੀ ਸੋਨੀਆਂ ਗਾਂਧੀ ਜਾਂ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਚਹੁੰਦਾ ਹੈ ਜਾਂ ਹੁਕਮ ਕਰਦਾ ਹੈ। ਕਾਗਰਸ ਪਾਰਟੀ ਦੇ ਵਰਕਰ ( ਕਥਿਤ ਨੇਤਾ, ਮੰਤਰੀ ਅਤੇ ਸੰਤਰੀ, ਜਿੰਨ੍ਹਾਂ ਨੂੰ ਆਮ ਤੌਰ ਤੇ ਨੇਤਾ ਕਿਹਾ ਜਾਂਦਾ ਹੈ ਪ੍ਰੰਤੂ ਉਹ ਹੁਕਮਾਂ ਤੇ ਚੱਲਣ ਵਾਲੇ ਅਰਦਲੀਆਂ ਤੋਂ ਵੱਧ ਕੁਝ ਵੀ ਨਹੀਂ ) ਬਹੁਤ ਮਾਣ ਨਾਲ ਕਹਿੰਦੇ ਹਨ ਕਿ ਸਾਡੀ ਨੇਤਾ ਬਹੁਤ ਮਹਾਨ ਹੈ ਜਿਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਨੂੰ ਠੋਕਰ ਮਾਰ ਦਿੱਤੀ। ਪਰ ਸਵਾਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਦੇ ਫ਼ਰਜਾਂ ਤੋ ਬਿਨਾਂ ਹੀ ਅਜਿਹੇ ਜਾਂ ਉਸ ਤੋਂ ਵੀ ਵੱਧ ਅਧਿਕਾਰ ਮਿਲਦੇ ਹੋਣ ਤਾਂ ਫਿਰ ਕੋਈ ਕੁਰਸੀ ਨੂੰ ਠੋਕਰ ਕਿਉਂ ਨਾਂ ਮਾਰੇ? ਕਿਸੇ ਵੀ ਛੋਟੇ ਤੋਂ ਛੋਟੇ ਮਾਮਲੇ ਵਿੱਚ ‘ਮੈਡਮ’ ਜਾਂ ਉਨ੍ਹਾਂ ਦੇ ਅਧਿਕਾਰਤ ਕੁਝ ਕੁ ਵਿਅਕਤੀਆਂ ਦੇ ਰੁਖ ਨੂੰ ਧਿਆਨ ਵਿੱਚ ਰਖਿਆ ਜਾਂਦਾ ਹੈ। ਜੇਕਰ ਕਿਸੇ ਮਾਮਲੇ ਤੇ ਉਕਤ ਰੁਖ ਤੋਂ ਵੱਖਰੇ ਵਿਚਾਰ ਗਲਤੀ ਨਾਲ ਵੀ ਜਨਤਾ ਸਾਹਮਣੇ ਆ ਜਾਣ ਤਾਂ ਫਿਰ ਦੋਸ਼ੀ ‘ਵਰਕਰ’ ਤੁਰੰਤ ਹਾਸ਼ੀਏ ਤੇ ਆ ਜਾਂਦਾ ਹੈ। ਕੁੱਲ ਮਿਲਾ ਕੇ ਉਹ ‘ਵਰਕਰ’ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਗਿਣਿਆ ਜਾਂਦਾ ਹੈ ਜੋ ਉਕਤ ਰੁਖ ਅਨੁਸਾਰ ਕੰਮ ਕਰਕੇ ‘ਮੈਡਮ’ ਜਾਂ ‘ਯੁਵਰਾਜ’ ਨੂੰ ਸਭ ਤੋਂ ਜਿਆਦਾ ਖੁਸ਼ ਕਰਦਾ ਹੈ। ਕਈ ਹੁਕਮ-ਅਦੂਲ ਵਿਅਕਤੀਆਂ ਜਿੰਨਾਂ ਵਿੱਚ ਜ਼ਿਆਦਾਤਰ ਵਕੀਲ ਹਨ, ਨੂੰ ਲੈ ਕੇ ਪੂਰੀ ਭਾਰਤ ਸਰਕਾਰ ਤੇ ਕਬਜਾ ਇੱਕ ਪਰਿਵਾਰ ਦਾ ਹੀ ਹੈ।

ਅਜਿਹਾ ਹਾਲ ਹੀ ਦੂਸਰੀਆਂ ਪਾਰਟੀਆਂ ਦਾ ਹੈ। ਮਮਤਾ ਜੋ ਕਹੇ ਉਹ ਹੀ ਤਰਣਮੂਲ ਪਾਰਟੀ ਦਾ ਸਟੈਂਡ, ਜੋ ਵਿਰੋਧ ਕਰੇ ਉਹ ਪਾਰਟੀ ਦਾ ਦੁਸ਼ਮਣ ਅਤੇ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਕੇਂਦਰੀ ਮੰਤਰੀ ਪਦ ਜਾਂ ਬੰਗਾਲ ਦੇ ਮੰਤਰੀ ਪਦ ਤੱਕ ਦਾ ਫੈਸਲਾ ਕੇਵਲ ਪਾਰਟੀ ਸੁਪਰੀਮੋ ਹੀ ਕਰਦੀ ਹੈ। ਸਵ: ਕਾਂਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ ਵਿੱਚ ਭੈਣ ਮਾਇਆਵਤੀ ਤਾਨਾਸ਼ਾਹ ਹੈ। ਜੋ ਕਹੇ ਉਹ ਪਾਰਟੀ ਦੇ ਹਰ ਵਰਕਰ ਲਈ ਸੱਚ। ਕਿਸੇ ਨੇ ਕੁਝ ਕਹਿਣ ਦੀ ਹਿਮਾਕਤ ਕੀਤੀ ਤਾਂ ਪੱਤਾ ਸਾਫ। ਮੰਤਰੀ ਤੱਕ ਦਾਅਵੇ ਨਾਲ ਉਸ ਸਮੇਂ ਤੱਕ ਹੀ ਪਾਰਟੀ ਵਿੱਚ ਹਨ ਜਦੋਂ ਤੱਕ ‘ਭੈਣ ਜੀ’ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਹੋਈ ਹੈ। ਉਨ੍ਹਾਂ ਦੇ ਫੈਸਲੇ ਨੂੰ ਚੁਨੌਤੀ ਦੇਣ ਵਾਲਾ ਕੋਈ ਨਹੀਂ। ਪੰਜਾਬ ਵਿੱਚ ਵੀ ਹੁਕਮਰਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਬਾਦਲ ਦਲ ਹੈ ਜਿੱਥੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਬਾਦਲ ਦਾ ਪੂਰਣ ਕਬਜਾ ਹੈ। ਇਹ ਇੱਕ ਜ਼ਾਹਰ ਸੱਚ ਹੈ ਕਿ ਪਾਰਟੀ ਅਤੇ ਸਰਕਾਰ ਇੰਨ੍ਹਾਂ ਦੇ ਹੁਕਮਾਂ ਤੇ ਚਲਦੀ ਹੈ ਅਤੇ ਕੋਈ ‘ਵਰਕਰ’ ਇੰਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਪਾਰਟੀ ਤੋਂ ਬਾਹਰ ਹੋ ਜਾਂਦਾ ਹੈ।

ਇਹ ਵੀ ਸੱਚ ਨਹੀਂ ਕਿ ਸੀ.ਪੀਆਈ., ਸੀ.ਪੀ.ਐਮ., ਬੀ.ਜੇ.ਪੀ. ਅਤੇ ਹੋਰ ਅਜਿਹੀਆਂ ਪਾਰਟੀਆਂ ਨੂੰ ਪੂਰਣ ਲੋਕਤੰਤਰੀ ਤਰੀਕੇ ਨਾਲ ਚਲਾਇਆ ਜਾਂਦਾ ਹੈ ਲੇਕਿਨ ਫਿਰ ਵੀ ਕਿਸੇ ਵਿਅਕਤੀ ਵਿਸ਼ੇਸ਼ ਦੀ ਤਾਨਾਸ਼ਾਹੀ ਨਹੀਂ, ਘਟ ਤੋਂ ਘਟ ‘ਲਿਮਿਟਡ’ ਲੋਕਤੰਤਰ ਜ਼ਰੂਰ ਨਜ਼ਰ ਆਉਂਦਾ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਸਿਆਸੀ ਪਾਰਟੀਆਂ ਵਿੱਚ ਪੂਰਣ ਲੋਕਤੰਤਰ ਹੋਣਾ ਵੀ ਅਤਿ ਜਰੂਰੀ ਹੈ। ਅੱਜ ਦੇ ਜਨ-ਅੰਦੋਲਨਾਂ ਦੀ ਪੈਦਾਇਸ਼ ਲਈ ਵੀ ਪੰਜ ਸਾਲ ਤੱਕ ਚੱਲਣ ਵਾਲੀ ਰਾਜਨੀਤਿਕ ਪਾਰਟੀਆਂ ਦੀ ਇਸ ‘ਲਿਮਿਟਡ’ ਤਾਨਾਸ਼ਾਹੀ ਨੂੰ ਹੀ ਮੰਨਿਆਂ ਜਾਂਦਾ ਹੈ।

ਭਾਰਤ ਵਿੱਚ ਲੋਕਤੰਤਰ ਦਾ ਜਿਆਦਾ ਕਰਕੇ ਅਰਥ ਕੇਵਲ ਇੰਨ੍ਹਾਂ ਹੀ ਰਹਿ ਗਿਆ ਹੈ ਕਿ ਪੰਜ ਸਾਲ ਵਿੱਚ ਇੱਕ ਵਾਰ ਲੋਕਾਂ ਨੂੰ ਭਰਮਾ ਕੇ ਸਰਕਾਰ ਤੇ ਕਬਜ਼ਾ ਕਰੋ ਤੇ ਫਿਰ ਆਮ ਜਨਤਾ ਨੂੰ ਪੰਜ ਸਾਲ ਤੱਕ ਕਹੋ ‘ਤੂੰ ਕੌਣ’। ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਜਾਰੀ ਹੋਣ ਵਾਲੇ ‘ਵ੍ਹਿਪ’ ਅਤੇ ‘ਐਂਟੀ ਡਿਫੇਕਸ਼ਨ ਲਾਅ’ ਇਸ ਤਾਨਾਸ਼ਾਹੀ ਨੂੰ ਤਾਕਤ ਦੇਣ ਦਾ ਕੰਮ ਕਰ ਰਹੇ ਹਨ। ਇਸੇ ਲਈ ਸਮਾਜਿਕ ਕਾਰਜਕਰਤਾ ਅੰਨਾ ਹਜਾਰੇ ਨੇ ਵੀ ਕਿਹਾ ਹੈ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਬਣੇ ਸਾਂਸਦ ਅਤੇ ਵਿਧਾਇਕ ਲੋਕਾਂ ਪ੍ਰਤੀ ਜਵਾਬ ਦੇਣ ਦੀ ਬਜਾਏ ਤਾਨਾਸ਼ਾਹ ਪਾਰਟੀ ਹਾਈਕਮਾਨ ਪ੍ਰਤੀ ਹੀ ਜਵਾਬਦੇਹ ਹੁੰਦੇ ਹਨ।

ਇਸ ਤੋਂ ਬਿਨਾਂ ਦੇਸ਼ ਅਤੇ ਪ੍ਰਦੇਸ਼ਾਂ ਵਿੱਚ ਮਿਲੀਆਂ ਜੁਲੀਆ ਸਰਕਾਰਾਂ ਹਨ ਜਿੰਨ੍ਹਾਂ ਵਿੱਚ ਅੰਦਰੂਨੀ ਤਾਨਾਸ਼ਾਹੀ ਵਾਲੀਆਂ ਪਾਰਟੀਆਂ ਦੀ ਅਹਿਮ ਭੁਮਿਕਾ ਹੈ। ਸਰਕਾਰਾਂ ਵਿੱਚ ਸ਼ਾਮਲ ਛੋਟੀਆਂ ਅਤੇ ਖੇਤਰੀ ਪਾਰਟੀਆਂ ਨੂੰ ਵੀ ਹੋਰ ਮਜ਼ਬੂਤੀ ਮਿਲੀ ਹੈ। ਕੁੱਲ ਮਿਲਾ ਕੇ ਇੰਨ੍ਹਾਂ ਪਾਰਟੀਆਂ ਰਾਹੀਂ ਕੁਝ ਕੁ ਵਿਅਕਤੀਆਂ ਦੀ ਤਾਨਾਸ਼ਾਹੀ ਦਾ ਭਾਰਤ ਦੀ ਸਿਆਸਤ ਤੇ ਕਾਬਜ਼ ਹੈ ਅਤੇ ਲੋਕਤੰਤਰ ਇੰਨ੍ਹਾਂ ਦਾ ਗੁਲਾਮ ਜਿਹਾ ਬਣ ਕੇ ਰਹਿ ਗਿਆ ਹੈ।

ਭਾਰਤ ਵਿੱਚ ਮਹਿੰਗਾਈ ਦੀ ਕਿਸਮ ਅਤੇ ਉਸ ਵਿੱਚ ਸਰਕਾਰ ਦਾ ਲੋਕ ਵਿਰੋਧੀ ਯੋਗਦਾਨ
ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡੇ ਲੋਕਤੰਤਰ ਮੰਨਿੰਆਂ ਜਾਂਦਾ ਹੈ ਪ੍ਰੰਤੂ ਮੌਜੂਦਾ ਦੌਰ ਵਿੱਚ ਦੇਸ਼ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਸਥਿਤੀ ਤੇ ਗੌਰ ਕੀਤਾ ਜਾਵੇ ਤਾਂ ਲੋਕਤੰਤਰ ਦੀ ਬਜਾਏ ‘ਰਾਜਨੇਤਾ ਤੰਤਰ’ ਅਤੇ ‘ਕਾਰਪੋਰੇਟ ਤੰਤਰ’ ਦੀ ਝਲਕ ਜਿਆਦਾ ਨਜ਼ਰ ਆਉਂਦੀ ਹੈ। ਭਾਰਤ ਵਾਸੀਆਂ ਨੂੰ ਵੈਸੇ ਤਾਂ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਜਿਹੜੀ ਮੁਸੀਬਤ ਨੇ ਪਲ ਪਲ ਜੀਵਣ ਹਰਾਮ ਕੀਤਾ ਹੈ ਉਹ ਮਹਿੰਗਾਈ ਹੈ। ਰੋਜ਼ਾਨਾ ਜੀਵਣ ਦੀਆਂ ਲੋੜਾਂ ਦੇ ਭਾਅ ਜਿਸ ਤਰਾਂ ਨਾਲ ਅਸਮਾਨ ਨੂੰ ਛੂਹੇ ਹਨ ਉਸ ਨਾਲ ਗਰੀਬ ਅਤੇ ਹੇਠਲੇ ਮੱਧ-ਵਰਗ ਦੇ ਲੋਕਾਂ ਦੀ ਹਾਲਤ ਵਿਗਾੜ ਦਿੱਤੀ ਹੈ।

ਜੋ ਸਰਕਾਰ ਲੋਕਾਂ ਵੱਲੋਂ ਚੁਣੇ ਜਾਣ ਅਤੇ ਲੋਕਾਂ ਲਈ ਕੰਮ ਕਰਨ ਦਾ ਦਾਅਵਾ ਕਰਦੀ ਹੈ ਉਸ ਦੇ ਮੰਤਰੀ ਮਹਿੰਗਾਈ ਵਧਾਉਣ ਵਿੱਚ ਆਪਣਾ ਯੋਗਦਾਨ ਪਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਹਾਲ ਹੀ ਵਿੱਚ ਭਾਰਤ ਦੇ ਖੇਤੀਬਾੜੀ ਮੰਤਰੀ ਵੱਲੋਂ ਚੀਨੀ ਬਾਰੇ ਲੋਕ ਸਭਾ ਵਿੱਚ ਬਿਆਨ ਦੇ ਕੇ ਉਸ ਦੀ ਕੀਮਤ ਵਿੱਚ ਵਾਧਾ ਕਰਨ ਵਿੱਚ ਆਪਣਾ ਭਰਭੂਰ ਯੋਗਦਾਨ ਪਾਇਆ। ਸਵਾਲ ਉਠਦਾ ਹੈ ਕਿ ਕੀ ਮੰਤਰੀ ਜੀ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਬਿਆਨ ਦਾ ਕੀ ਅਸਰ ਹੋਵੇਗਾ? ਕੀ ਉਨ੍ਹਾਂ ਨੇ ਬਿਆਨ ਦਾ ਬੁਰਾ ਅਸਰ ਨਾਂ ਪਵੇ, ਇਸ ਦਾ ਪਹਿਲਾਂ ਕੋਈ ਉਪਾਅ ਕੀਤਾ? ਚੀਨੀ ਉਦਯੋਗ ਨਾਲ ਸਬੰਧਤ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚੋਂ ‘ਰਾਅ’ ਚੀਨੀ ਮੰਗਵਾਉਣ ਤੇ ਚੀਨੀ ਮਿੱਲਾਂ ਨੂੰ ਪ੍ਰੋਸੈਸਿੰਗ ਕੀਮਤ ਵਿੱਚ ਭਾਰੀ ਕਟੌਤੀ ਦਾ ਲਾਭ ਮਿਲਦਾ ਹੈ। ਦੇਸ਼ ਵਿੱਚ ਚੀਨੀ ਦੀ ਕਮੀ ਦੀ ਦੁਹਾਈ ਦੇ ਕੇ ਕੀਮਤਾਂ ਵਿੱਚ ਵਾਧਾ ਤੇ ਫਿਰ ਵਿਦੇਸ਼ਾ ਤੋਂ ਚੀਨੀ ਦੇ ਆਯਾਤ ਦੀ ਖੁੱਲ ਚੀਨੀ ਮਿੱਲਾਂ ਨੂੰ ਦੋਵੇਂ ਹੱਥ ਗੱਫੇ ਨਹੀਂ ਤਾਂ ਹੋਰ ਕੀ ਹੈ? ਜਮਾਂ ਖੋਰਾਂ ਨੂੰ ਵੀ ਕੁਝ ਕਰ ਗੁਜਰਨ ਦਾ ਇਸ਼ਰਾ ਮਾਤਰ ਹੈ। ਕੁਝ ਆਰਥਿਕ ਵਿਸ਼ਲੇਸ਼ਕ ਇਸ ਬਾਰੇ ਖੇਤੀਬਾੜੀ ਮੰਤਰੀ ਤੇ ਗੰਭੀਰ ਦੋਸ਼ ਲਾਉਂਦੇ ਹਨ ਕਿ ਮਹਾਰਾਸ਼ਟਰ ਵਿੱਚ ਅਗਾਮੀ ਵਿਧਾਨ ਸਭਾ ਚੋਣਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਦੇਸ਼ ਦੀਆਂ ਖੰਡ ਮਿੱਲਾਂ ਨੂੰ ਦੋਹਰਾ ਲਾਭ ਦੇਣ ਲਈ ਮੰਤਰੀ ਜੀ ਵੱਲੋਂ ਵਿਸ਼ੇਸ਼ ਕੋਸਿ਼ਸ਼ ਕੀਤੀ ਗਈ ਹੈ। ਮੰਤਰੀ ਦੇ ਬਿਆਨ ਆਉਣ ਤੋਂ ਤੁਰੰਤ ਬਾਦ ਚੀਨੀ ਦੇ ਰੇਟਾਂ ਵਿੱਚ 3 ਤੋਂ 5 ਰੁਪਏ ਪ੍ਰਤੀ ਕਿੱਲੋ ਵਾਧਾ ਹੋ ਗਿਆ ਅਤੇ ਜੇਕਰ ਇਸ ਦਾ ਜਨਤਾ ਤੇ ਪਿਆ ਕੁੱਲ ਆਰਥਕ ਬੋਝ ਗਿਣਿਆ ਜਾਵੇ ਤਾਂ ਕਈ ਹਜਾਰ ਕਰੋੜ ਰੁਪੱਈਆਂ ਵਿੱਚ ਪਹੁੰਚ ਜਾਵੇਗਾ। ਉਨ੍ਹਾ ਦੇ ਵਿਰੋਧੀ ਇਸ ਨੂੰ ਚੋਣ ਫੰਡ ਨਾਲ ਜੋੜ ਕੇ ਵੀ ਦੇਖ ਰਹੇ ਹਨ। ਜੇਕਰ ਇੰਨ੍ਹਾਂ ਦੋਸ਼ਾਂ ਵਿੱਚ ਜ਼ਰਾ ਭਰ ਵੀ ਸੱਚਾਈ ਹੈ ਤਾਂ ਫਿਰ ਇਹ ਸੋਚਣਾ ਮਜਬੂਰੀ ਹੈ ਕਿ ਕੀ ਅਸੀਂ ‘ਲੋਕਤੰਤਰ’ ਵਿੱਚ ਰਹਿ ਰਹੇ ਹਾਂ ਜਾਂ ‘ਰਾਜਨੇਤਾ ਤੰਤਰ’ ਦੇ ‘ਕਾਰਪੋਰੇਟ ਤੰਤਰ’ ਵਿੱਚ?

ਆਰਤਿਕ ਖੇਤਰ ਦੇ ਮਾਹਰ ਭਾਰਤ ਦੇ ਪ੍ਰਧਾਨ ਮੰਤਰੀ ਵੀ ਸ਼ਇਦ ਬੇਬਸ ਹਨ ਜਾਂ ਫਿਰ ਉਹ ਆਪਣੇ ਪਹਿਲੇ ਬਜ਼ਟ ਭਾਸ਼ਨ ਵਿੱਚ ਕਹੇ ‘ਫਿੱਟੈਸਟ ਟੂ ਸਰਵਾਈਵ’ ਦੇ ਸਿਧਾਂਤ ਨੂੰ ਜਲਦ ਤੋਂ ਜਲਦ ਅਮਲ ਵਿੱਚ ਲਿਆਉਣ ਲਈ ਤਤਪਰ ਹਨ। ਉਨ੍ਹਾਂ ਦਾ ਭਾਵ ਸੀ ਕਿ ਜਿਓਣ ਲਈ ਖੁਦ ਨੂੰ ਤਿਆਰ ਕਰੋ ਕਿਸੇ ਤੋਂ ਉਮੀਦ ਨਾਂ ਕਰੋ। ਵੈਸੇ ਸਰਕਾਰ ਖੁਦ ਸਵੀਕਾਰ ਕਰ ਰਹੀ ਹੈ ਕਿ ਥੋਕ ਅਤੇ ਰਿਟੇਲ ਕੀਮਤਾਂ ਵਿੱਚ ਬਹੁਤ ਭਾਰੀ ਅੰਤਰ ਹੈ ਜਿਸ ਕਾਰਨ ਮੁਦਰਾ ਸਫੀਤੀ ਦੀ ਦਰ ਜ਼ੀਰੋ ਤੋਂ ਘੱਟ ਹੈ ਤੇ ਅਸਲ ਮਹਿੰਗਾਈ ਦਾ ਵਾਧਾ ਆਮ ਕਰਕੇ 50 ਪ੍ਰਤੀਸ਼ਤ ਦੇ ਨੇੜੇ। ਸਰਕਾਰ ਫਿਰ ਵੀ ਚੁੱਪ ਹੈ ਤੇ ਲਾਭਖੋਰਾਂ ਤੇ ਕਾਰਵਾਈ ਤਾਂ ਕੀ ਇਸ ਬਾਰੇ ਗੱਲ ਵੀ ਨਹੀਂ ਕਰ ਰਹੀ। ‘ਰਾਜਨੇਤਾ ਤੰਤਰ’ ਵਿੱਚ ਵੋਟਾਂ ਦੇਣ ਵਾਲਿਆਂ ਦਾ ਫਿਕਰ 5 ਹਫਤੇ ਤੇ ਚੰਦਾ ਦੇਣ ਵਾਲੇ ‘ਕਰਪੋਰੇਟ ਤੰਤਰ’ ਦਾ ਫਿਕਰ ਪੰਜ ਸਾਲ ਕੀਤਾ ਜਾਦਾ ਹੈ।

ਢਾਈ ਸੌ ਸਾਲ ਪਹਿਲਾਂ ਆਉਣ ਵਾਲੀ ਈਸਟ ਇੰਡੀਆ ਕੰਪਨੀ ਨੇ ਪਹਿਲਾਂ ਸਾਡੇ ਵਪਾਰ ਤੇ ਕਬਜ਼ਾ ਕੀਤਾ ਸੀ। ਹਾਲ ਹੀ ਭਾਰਤ ਸਰਕਾਰ ਨੇ ਇੱਕ ਫੈਸਲਾ ਲੈ ਕੇ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਭਾਰਤ ਦੇ ਆਰਥਿਕ ਖੇਤਰ ਵਿੱਚ ਅਹਿਮ ਰੋਲ ਅਦਾ ਕਰ ਰਹੇ ਮਿਊਚਲ ਫੰਡ ਅਦਾਰੇ ਨੂੰ ਆਮ ਆਰਥਿਕ ਸਲਾਹਾਕਾਰਾਂ ਦੇ ਹੱਥੋਂ ਲੈ ਕੇ ਕਾਰਪੋਰੇਟ ਤੰਤਰ ਦੇ ਹੱਥ ਦੇ ਦਿੱਤਾ ਹੈ ਜਿਸ ਨਾਲ ਇੱਕ ਲੱਖ ਲੋਕ ਸਿੱਧੇ ਰੂਪ ਵਿੱਚ ਬੇਰੋਜ਼ਗਾਰ ਹੋ ਗਏ ਹਨ। ਮਿਊਚਲ ਫੰਡ ਪੇਸੇ ਦੇ ਮਾਮਲੇ ਵਿੱਚ ਬੈਕਾਂ ਨੂੰ ਵੀ ਪਿੱਛੇ ਛੱਡਣ ਦੀ ਤਿਆਰੀ ਵਿੱਚ ਹਨ ਅਤੇ ਉਸਦੇ ਕੰਟਰੋਲਰ ਹੋਣਗੇ ਕਾਰਪੋਰੇਟ ਹਾਊਸ। ਕੀ ਗਰੰਟੀ ਹੈ ਕਿ ਭਾਰਤ ਦੇ ਲੋਕਾਂ ਨੂੰ ਇਹ ਕਾਰਪੋਰੇਟ ਇੱਕ ਵਾਰ ਫੇਰ ਆਰਥਿਕ ਸ਼ੋਸ਼ਨ ਦਾ ਸਿ਼ਕਾਰ ਨਹੀਂ ਬਣਾਉਣਗੇ ਜਦੋਂ ਕਿ ਦੁਨੀਆਂ ਦਾ ‘ਠਾਨੇਦਾਰ’ ਅਮਰੀਕਾ ਉਸ ਸਮੇਂ ਦੇ ਬ੍ਰਿਟੇਨ ਵਾਂਗ ਕੰਮ ਕਰ ਰਿਹਾ ਹੈ।

ਕੁੱਲ ਮਿਲਾ ਕੇ ‘ਰਾਜਨੇਤਾ ਤੰਤਰ’ ਤੇ ‘ਕਾਰਪੋਰੇਟ ਤੰਤਰ’ ਲੋਕਤੰਤਰ ਤੇ ਭਾਰੂ ਹੋ ਗਿਆ ਹੈ ਅਤੇ ਇਸੇ ਕਾਰਨ ਸਮਾਜ ਵਿੱਚ ਅਸ਼ਾਂਤੀ ਦਾ ਦੌਰ ਵਾਰ ਵਾਰ ਵੇਖਣ ਨੂੰ ਮਿਲ ਰਿਹਾ ਹੈ। ਕਾਸ਼! ਕਿਸੇ ਨੂੰ ਲੋਕਤੰਤਰ ਦੀ ਯਾਦ ਆਵੇ।

ਕਿਸ ਤਰਾਂ ਦੇ ਸਮਾਜ ਦੀ ਸਿਰਜਨਾਂ ਕਰੇਗਾ ਸਮਲੈਂਗਿਕ ਸਬੰਧੀ ਕਨੂੰਨ?
ਸਮਲੈਂਗਿਕ ਸਬੰਧਾਂ ਨੂੰ ਮਾਨਯੋਗ ਦਿੱਲੀ ਹਾਈਕੋਰਟ ਵੱਲੋਂ ਜਾਇਜ਼ ਕਰਾਰ ਦੇਣ ਨੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਜਿਹੇ ਰਿਸ਼ਤੇ ਤਦ ਹੀ ਜਾਇਜ਼ ਮੰਨੇ ਜਾਣਗੇ ਜੇਕਰ ਦੋਵਾਂ ਪੱਖਾਂ ਦੀ ਸਹਿਮਤੀ ਹੋਵੇ।

ਇਹ ਇੱਕ ਸਾਫ ਸਮਝ ਆਉਣ ਵਾਲੀ ਗੱਲ ਹੈ ਕਿ ਪ੍ਰਜਨਨ ਲਈ ਬਣਾਈ ਗਈ ਮਨੁੱਖੀ ਸਰੀਰ ਦੀ ਪ੍ਰਣਾਲੀ ਵੀ ਕੁਦਰਤ ਵੱਲੋਂ ਬਣਾਏ ਗਏ ਦੂਸਰੇ ਜਾਨਵਰਾਂ ਵਾਂਗ ਹੀ ਹੈ ਪ੍ਰੰਤੂ ਇਹ ਜਾਨਵਰ ਇਸ ਪ੍ਰਣਾਲੀ ਨੂੰ ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਹੀ ਪ੍ਰਯੋਗ ਕਰਦੇ ਹਨ ਨਾਂ ਕਿ ਗੈਰ-ਕੁਦਰਤੀ ਢੰਗਾਂ ਨਾਲ।

ਮੂਲਰੂਪ ਵਿੱਚ, ਸ਼ਾਦੀ ਤੋਂ ਬਾਦ ਸੈਕਸ ਜਿਸ ਨੂੰ ‘ਗ੍ਰਹਿਸਥ’ ਵਜੋਂ ਸਮਝਿਆ ਜਾਂਦਾ ਹੈ। ਇਹ ਇਕ ਸਮਾਜਿਕ ਢਾਂਚੇ ਅਨੁਸਾਰ ਕੰਮ ਕਰਦਾ ਹੈ ਜੋ ਕਿ ਆਪਣੀ ਪ੍ਹੀੜ੍ਹੀ ਨੂੰ ਅੱਗੇ ਵਧਾਉਣ ਦੇ ਫਰਜ਼ ਵਜੋਂ ਸਮਝਿਆ ਜਾਂਦਾ ਹੈ ਅਤੇ ਇਸੇ ਲਈ ਅੱਜ ਤੱਕ ਪੁੱਤਰ ਨੂੰ ਬੇਟੀ ਨਾਲੋਂ ਜਿ਼ਆਦਾ ਤਰਜੀਹ ਦਿੱਤੀ ਜਾਂਦੀ ਹੈ (ਪ੍ਰੰਤੂ ਮੈਂ ਅਜਿਹੀ ਸੋਚ ਵਿੱਚ ਵਿਸ਼ਵਾਸ ਨਹੀਂ ਰੱਖਦਾ) ਕਿਉਂਕਿ ਪੁੱਤਰ ਪ੍ਹੀੜ੍ਹੀ ਨੂੰ ਅੱਗੇ ਵਧਾਉਂਦਾ ਹੈ। ਜੇਕਰ ਅਜਿਹੇ ਸਮਲੈਂਗਿਕ ਸਬੰਧ ਸ਼ਾਦੀ ਤੋਂ ਅਲਹਿਦਾ ਹੋਣ ਅਤੇ ਉਨਾਂ ਦਾ ਸਮਾਜ ਵਿੱਚ ਡਿੱਗ ਰਹੇ ਨੈਤਿਕ ਮਿਆਰ ਜਾਂ ਸਧਾਰਣ ਪਰਿਵਾਰਕ ਜਿੰਦਗੀ ਨਾਲ ਕੋਈ ਸਬੰਧ ਨਾਂ ਹੋਵੇ, ਤਾਂ ਵੀ ਕੁਝ ਸ਼ਰਤਾਂ ਤੇ ਅਜਿਹੇ ਸਬੰਧਾਂ ਨੂੰ ਜਾਇਜ਼ ਕਰਾਰ ਦੇਣ ਸੋਚਿਆ ਜਾਣਾ ਚਾਹੀਦਾ ਸੀ।(ਜਦੋਂ ਕਿ ਅਜਿਹਾ ਨਹੀਂ ਹੈ)

ਮੇਰੇ ਮਨ ਵਿੱਚ ਇੱਕ ਵਿਚਾਰ ਵਾਰ ਵਾਰ ਗਰਜਦਾ ਹੈ ਕਿ ਇੱਕ ਕੁੱਤਾ ਅਜਿਹਾ ਜਾਨਵਰ ਹੈ ਜਿਸ ਦਾ ਨਾਮ ਕਿਸੇ ਮਨੁੱਖ ਨੂੰ ਮਾੜਾ-ਚੰਗਾ ਕਹਿਣ ਲਈ ਵਰਤਿਆ ਜਾਂਦਾ ਹੈ, ਪ੍ਰੰਤੂ ਕਦੇ ਕਿਸੇ ਵਿਅਕਤੀ ਨੇ ਕਿਸੇ ਕੁੱਤੇ ਨੂੰ ਕਿਸੇ ਹੋਰ ਕੁੱਤੇ ਨਾਲ ਸਰੀਰਕ ਸਬੰਧ ਬਣਾਉਂਦੇ ਵੇਖਿਆ ਹੈ ਜਾਂ ਫਿਰ ਕਿਸੇ ਕੁੱਤੀ ਨੂੰ ਕਿਸੇ ਹੋਰ ਕੁੱਤੀ ਨਾਲ ਅਸ਼ਲੀਲ ਸੈਕਸੀ ਹਰਕਤਾਂ ਕਰਦੇ ਵੇਖਿਆ ਹੈ ਫਿਰ ਇਨਸਾਨ ਅਜਿਹੇ ਕੰਮਾ ਲਈ ਇੰਨਾਂ ਯਤਨਸ਼ੀਲ ਕਿਉਂ ਹੈ?

ਇੱਕ ਗੱਲ ਹੋਰ ਵਿਚਾਰਨਯੋਗ ਹੈ। ਮਨੁੱਖੀ ਸਰੀਰ ਇੱਕ ਵਿਕਸਤ ਮਸ਼ੀਨ ਹੈ ਅਤੇ ਇਸ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਇਸ ਨੂੰ ਠੀਕ-ਠਾਕ ਰੱਖਣ ਅਤੇ ਇਨਸਾਨ ਦੇ ਕਰਨ ਵਾਲੇ ਕੰਮਾਂ ਨੂੰ ਕਰਨ ਲਈ ਯੋਗ ਬਣਾਏ ਰੱਖਣ ਲਈ ਹਨ। ਮੇਰਾ ਸਵਾਲ ਇਹ ਹੈ : ਕੀ ਮੈਡੀਕਲ ਸਾਇੰਸ ਅਜਿਹੇ ਸਬੰਧਾ ਦੇ ਹੱਕ ਵਿੱਚ ਹੈ? ਕੀ ਅਜਿਹੇ ਸਬੰਧ ਏਡਜ਼ ਵਰਗੀਆਂ ਨਾਂਮੁਰਾਦ ਬਿਮਾਰੀਆਂ ਨੂੰ ਸੱਦਾ ਨਹੀਂ ਦੇਣਗੇ?

ਤੀਸਰਾ, ਪਰ ਆਖਰੀ ਨਹੀਂ, ਸਵਾਲ ਉੱਠਦਾ ਹੈ : ਕਿ ਸਰਕਾਰਾਂ ਅਤੇ ਸਮਾਜ ਨੇ ਅੱਜ ਤੱਕ ਅਜਿਹੇ ਸਬੰਧਾਂ ਤੇ ਕਿਉਂ ਪਬੰਦੀ ਲਾਈ ਹੋਈ ਸੀ ਅਤੇ ਹੁਣ ਕਿਹੜੀ ਅਜਿਹੀ ਨਵੀਂ ਖੋਜ ਹੋ ਗਈ ਜਾਂ ਬਦਲਾਅ ਆ ਗਿਆ ਕਿ ਅਜਿਹੇ ਸਬੰਧ ਜਾਇਜ਼ ਕਰਾਰ ਦੇਣ ਦੀ ਦਲੀਲ ਬਣ ਗਈ।

ਸ਼ਾਦੀ ਜਾਂ ‘ਸੱਚਾ ਪਿਆਰ’ ਜਿੰਦਗੀ ਦੇ ਅੰਤ ਤੱਕ ਚਲਦਾ ਹੈ। ਕਹਿੰਦੇ ਹਨ ਜੀਵਨ ਸਾਥੀ ਦੀ ਲੋੜ ਬੁੜ੍ਹਾਪੇ ਵਿੱਚ ਜਿਆਦਾ ਪੈਂਦੀ ਹੈ। ਸਵਾਲ ਹੈ ਕਿ ਕੀ ਅਜਿਹੇ ਸਬੰਧਾਂ ਨੂੰ ਜੇਕਰ ਸ਼ਾਦੀ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ ਤਾਂ ਇਹ ਜਿੰਦਗੀ ਦੇ ਅੰਤ ਤੱਕ ਬਣੇ ਰਹਿਣਗੇ ਜਾਂ ਫਿਰ ‘ਦੁਨੀਆਂ ਨਾਲੋਂ ਵੱਖਰਾ’ ਕਰਨ ਦੀ ਲਲਕ ਤੋਂ ਬਾਦ ਇੰਨਾਂ ਦਾ ਦੁਖਦਾਈ ਅੰਤ ਹੋਵੇਗਾ।

ਕੁਦਰਤ ਨਾਲ ਇਨਸਾਨ ਵੱਲੋਂ ਕੀਤੇ ਜਾ ਰਹੇ ਖਿਲਵਾੜਾਂ ਵਿੱਚ ਇੱਕ ਹੋਰ ਕੰਮ ਨੂੰ ਕਨੂੰਨੀ ਜਾਂਮਾ ਪਹਿਨਾਇਆ ਜਾ ਰਿਹਾ ਹੈ ਪ੍ਰੰਤੂ ਕੁਦਰਤ ਜਿਸ ਤਰਾਂ ਸਾਨੂੰ ‘ਗਲੋਬਲ ਵਾਰਮਿੰਗ’ ਵਰਗੇ ਬਾਕੀ ਖਿਲਵਾੜਾਂ ਦੀ ਸਜਾ ਦੇ ਰਹੀ ਹੈ ਉਸੇ ਤਰਾਂ ਇਸ ਵਾਰ ਵੀ ਮਾਫ ਨਹੀਂ ਕਰੇਗੀ।

ਪ੍ਰਮਾਤਮਾਂ ਨੇ ਸਾਨੂੰ ਇੱਕ ਵਿਕਸਤ ਦਿਮਾਗ ਦੇ ਕੇ ਨਿਵਾਜਿਆ ਹੈ ਅਤੇ ਅਸੀਂ ਇਸ ਦੀ ਗਲਤ ਵਰਤੋਂ ਕਰਨ ਵੱਲ ਤੁਰੇ ਹੋਏ ਹਾਂ। ਲੱਗਦਾ ਹੈ, ਰਾਜਨੀਤਿਕ ਪਾਰਟੀਆਂ ਰਾਜਨੀਤਿਕ ਲਾਭ ਲੈਣ ਵੱਲ ਤੁਰੀਆਂ ਹੋਈਆਂ ਹਨ ਅਤੇ ਅਜਿਹੇ ਲੋਕਾਂ ਦੀਆਂ ਵੋਟਾਂ ਤੇ ਨਿਗਾਹ ਰੱਖ ਰੱਹੀਆਂ ਹਨ ਜਦੋਂ ਕਿ ਸਮਲੈਂਗਿਕਤਾ ਨੂੰ ਕਨੂੰਨੀ ਮਾਨਤਾ ਮਿਲ ਜਾਣ ਤੋਂ ਬਾਦ ਅਜਿਹੇ ਲੋਕਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾਂ ਹੈ।

ਸਮਾਜ ਵਿੱਚ ਸ਼ਾਇਦ ਕੁੱਝ ਲੋਕ ਅਜਿਹੇ ਹਨ ਜੋ ਕੁਝ ਪਲ ਦਾ ਆਨੰਦ ਲੈਣ ਬਾਰੇ ਹੀ ਸੋਚਦੇ ਹਨ ਅਤੇ ਉਨਾਂ ਨੂੰ ਆਉਂਦੀਆਂ ਪ੍ਹੀੜ੍ਹੀਆਂ ਦਾ ਕੋਈ ਫਿਕਰ ਨਹੀਂ ਹੈ ਜਾਂ ਫਿਰ ਉਹ ਜਾਨਵਰਾਂ ਨਾਲੋਂ ਕੁਝ ਵੱਖਰਾ ਕਰਨ ਦੇ ਯਤਨਾਂ ਸਦਕਾ ਹੀ ਅਜਿਹਾ ਕਰ ਰਹੇ ਹਨ।

ਜੇਕਰ ਭਾਰਤ ਦੀ ਸਰਕਾਰ ਸ਼ਾਹਬਾਨੋਂ ਕੇਸ ਵਰਗੇ ਅਦਾਲਤਾਂ ਦੇ ਕਈ ਅਹਿਮ ਫੈਸਲੇ ਜਿੰਨਾਂ ਦਾ ਸਮਾਜ ਉੱਪਰ ਮਾੜਾ ਪ੍ਰਭਾਵ ਪੈਣ ਦਾ ਖਤਰਾ ਸੀ, ਬਦਲ ਚੁੱਕੀ ਹੈ ਤਾਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਇਸ ਫੈਸਲੇ ਨੂੰ ਬਦਲ ਦੇਣਾ ਚਾਹੀਦਾ ਹੈ।

ਇੱਕ ਅਹਿਮ ਸਵਾਲ ਹੋਰ:

ਸਾਡੇ ਦੇਸ਼ ਦੀਆਂ ਮਹਾਨ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਕਿੱਥੇ ਹਨ ਅਤੇ ਉਨਾਂ ਦੀ ਰਾਖੀ ਕਰਨ ਦੇ ਦਾਅਵੇਦਾਰ?

ਅੱਖਰ ਗਿਆਨ ਤੋਂ ਸੱਖਣਾ ਸਹਿਤਕਾਰ — ਦਰਸ਼ਨ ਸਿੰਘ ਪੱਕਾ
ਕਹਿੰਦੇ ਹਨ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਕਮੀ ਵੀ ਤੁਹਾਡੇ ਮਕਸਦ ਵਿੱਚ ਅਰੋੜਾ ਨਹੀੰ ਬਣ ਸਕਦੀ। ਇਸੇ ਤਰਾਂ ਦੀ ਇੱਕ ਉਦਾਹਰਣ ਪੇਸ਼ ਕਰ ਰਿਹਾ ਹੈ ਫਰੀਦਕੋਟ ਤੋੰ ਥੋੜੀ ਦੂਰੀ ਤੇ ਪੈੰਦੇ ਪਿੰਡ ਪੱਕਾ ਦਾ ਨਿਵਾਸੀ ਦਰਸ਼ਨ ਸਿੰਘ ਸਹਿਤਕਾਰ। ਅੱਖਰ ਗਿਆਨ ਦਾ ਨਾਂ ਹੋਣਾਂ ਵੀ ਦਰਸ਼ਨ ਸਿੰਘ ਦੀ ਸਹਿਤਕ ਰੁਚੀ ਨੂੰ ਘੱਟ ਨਹੀਂ ਕਰ ਸਕਿਆ। 75 ਸਾਲਾ ਦਰਸ਼ਨ ਸਿੰਘ ਵਿਦਿਆ ਪੱਖੋਂ ਬਿਲਕੁਲ ਕੋਰਾ ਹੈ, ਉਹ ਨਾਂ ਤਾਂ ਪੜ੍ਹ ਸਕਦਾ ਹੈ ਅਤੇ ਨਾਂ ਹੀ ਲਿਖ ਸਕਦਾ ਹੈ ਪ੍ਰੰਤੂ ਉਸਦੀਆਂ ਲਗਭਗ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ ਜਦੋਂ ਕਿ ਪੰਜ ਹੋਰ ਦੀ ਛਪਾਈ ਲਈ ਉਹ ਯਤਨਸ਼ੀਲ ਹੈ। ਤੁਸੀਂ ਇੰਜ ਵੀ ਕਹਿ ਸਕਦੇ ਹੋ ਕਿ ਲਿਖੀਆਂ ਨਹੀਂ ਲਿਖਵਾਈਆਂ ਅਤੇ ਪੜ੍ਹੀਆਂ ਨਹੀਂ ਪੜ੍ਹਵਾਈਆਂ ਗਈਆਂ ਕਿਤਾਬਾਂ ਦਾ ਉਹ ਜਨਮਦਾਤਾ ਹੈ।

ਇਸ ਅਣਪੜ੍ਹ ਸਹਿਤਕਾਰ ਦੀ ਵਿਸ਼ੇਸ਼ਤਾ ਹੈ ਕਿ ਉਹ ਆਮ ਕਰਕੇ ਮੋਢੇ ਤੇ ਕਿਤਾਬਾਂ ਦਾ ਝੋਲਾ ਟੰਗੇ ਹੋਏ ਤੇ ਸਾਦੇ ਜਿਹੇ ਕੱਪੜੇ, ਜੁੱਤੀ ਪਾਈ ਆਪਣੇ ਪੁਰਾਣੇ ਜਿਹੇ ਸਾਈਕਲ ਤੇ ਘੁੰਮਦਾ ਫਰੀਦਕੋਟ ਅਤੇ ਇਸ ਦੇ ਨਜ਼ਦੀਕੀ ਪਿੰਡਾਂ ਵਿੱਚ ਸੜਕਾਂ ਤੇ ਆਮ ਵੇਖਿਆ ਜਾ ਸਕਦਾ ਹੈ। ਉਸਦਾ ਸ਼ੌਕ ਹੈ ਕਿ ਉਹ ਸਕੂਲਾਂ ਕਲਜਾਂ ਵਿੱਚ ਆਪਣੀਆਂ ਕਿਤਾਬਾਂ ਭੇਂਟ ਕਰਦਾ ਹੈ ਅਤੇ ਬੱਚਿਆਂ ਨੂੰ ਸਿੱਖਿਆ ਦਿੰਦਾ ਹੋਇਆ ਆਮ ਹੀ ਵੇਖਿਆ ਜਾ ਸਕਦਾ ਹੈ। ਮੁਲਾਕਾਤ ਦੌਰਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਆਪਣੇ ਬਚਪਣ ਵਿੱਚ ਉਹ ਆਪਣੇ ਵੱਡੇ ਵਢੇਰਿਆਂ ਤੋਂ ਕਿੱਸੇ ਕਹਾਣੀਆਂ ਸੁਣਿਆਂ ਕਰਦਾ ਸੀ ਅਤੇ ਉਸ ਦੇ ਮਨ ਵਿੱਚ ਵੀ ਅਜਿਹਾ ਕੁਝ ਲਿਖਣ ਦੀ ਲਾਲਸਾ ਰਹਿੰਦੀ ਸੀ ਪ੍ਰੰਤੂ ਘਰੇਲੂ ਹਾਲਤਾਂ ਕਾਰਨ ਉਹ ਪੜ੍ਹਾਈ ਦੇ ਮਾਮਲੇ ਵਿੱਚ ‘ਊੜਾ ਬੋਤਾ’ ਦੀ ਹਾਲਤ ਵਿੱਚ ਹੀ ਰਹਿ ਗਿਆ। ਪ੍ਰੰਤੂ ਇਸ ਸਭ ਦੇ ਬਾਵਜੂਦ ਵੀ ਦਰਸ਼ਨ ਸਿੰਘ ਦੇ ਸਹਿਤਕ ਲੇਖਣੀ ਦੇ ਸ਼ੋਕ ਵਿੱਚ ਕੋਈ ਕਮੀ ਨਹੀਂ ਆਈ।

ਲਿਖਣ ਦੇ ਸ਼ੌਕ ਕਾਰਨ ਦਰਸ਼ਨ ਸਿੰਘ ਨੇ ਆਪਣੀ ਪਤਨੀ ਅਮਰਜੀਤ ਕੌਰ ਨੂੰ ਪ੍ਰੇਰਿਆ ਕਿ ਉਹ ਸਿਲਾਈ ਕਢਾਈ ਸਿੱਖਣ ਆਉਂਦੀਆਂ ਪਿੰਡ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਤੋਂ ਲਿਖਣ ਦੀ ਮਾੜੀ ਮੋਟੀ ਜਾਚ ਸਿੱਖ ਲਵੇ। ਫਿਰ ਉਸਨੇ ਆਪਣੀ ਪਤਨੀ ਅਤੇ ਪਿੰਡ ਦੇ ਪਾੜ੍ਹਿਆਂ ਦੀ ਮੱਦਦ ਨਾਲ ਆਪਣੀ ਪਹਿਲੀ ਕਿਤਾਬ “ਸ਼ੱਕਰ ਦੇ ਗੰਜ” ਜੋ ਕਿ ਬਾਬਾ ਫਰੀਦ ਜੀ ਦੀ ਜੀਵਣੀ ਤੇ ਆਧਾਰਤ ਹੈ, ਲਿਖੀ। ਇਸ ਤੋਂ ਬਾਦ ਉਸਦਾ ਹੌਂਸਲਾ ਵਧਦਾ ਗਿਆ ਅਤੇ ਦਰਸ਼ਨ ਸਿੰਘ ਨੇ ਸ਼ਾਹ ਮਨਸੂਰ, ਅਹਿਨਕ ਫਕੀਰ, ਮਲਕੀ ਕੀਮੇ ਦਾ ਸੰਯੋਗ, ਮਿਰਜਾਂ ਸਹਿਬਾਂ, ਸੱਸੀ ਪੁਨੂੰ, ਸ਼ੀਰੀ ਫਰਿਹਾਦ, ਲੈਲਾ ਮਜਨੂੰ, ਬਾਬਾ ਵਿਸ਼ਵਕਰਮਾ, ਸ਼ਹੀਦ ਬਾਬਾ ਜੀਵਣ ਸਿੰਘ, ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ, ਭਗਤ ਰਵੀਦਾਸ ਅਤੇ ਮਾਤਾ ਕੌਲਾਂ ਨਾਲ ਸਬੰਧਤ ਕਿਤਾਬਾਂ ਲੋਕਾਂ ਦੀ ਮੱਦਦ ਨਾਲ ਲਿਖੀਆਂ। ਕੁਝ ਸਮਾਂ ਪਹਿਲਾਂ ਉਸਦੀ ਪਤਨੀ ਅਮਰਜੀਤ ਵੀ ਉਸਦਾ ਸਾਥ ਛੱਡ ਗਈ ਅਤੇ ਹੁਣ ਉਸਦੀ ਸਹਾਇਤਾ ਪਿੰਡ ਵਿੱਚ ਡਾਕਟਰੀ ਦਾ ਕੰਮ ਕਰਨ ਵਾਲਾ ਇੱਕ ਨੌਜਵਾਨ ਕਰਦਾ ਹੈ। ਇਥੇ ਇਹ ਵਰਨਣਯੋਗ ਹੈ ਕਿ ਦਰਸ਼ਨ ਸਿੰਘ ਨੇ ਇਹ ਸਾਰੀਆਂ ਕਿਤਾਬਾਂ ਗੀਤਾਂ, ਕਲੀਆਂ ਜਾਂ ਸ਼ੇਅਰਾਂ ਦੇ ਰੂਪ ਵਿੱਚ ਲਿਖੀਆਂ ਹਨ।

ਇਹ ਨਹੀਂ ਕਿ ਦਰਸ਼ਨ ਸਿੰਘ ਦੀ ਲੇਖਣੀ ਨੂੰ ਕਿਸੇ ਨੇ ਮਾਨਤਾ ਹੀ ਨਾ ਦਿੱਤੀ ਹੋਵੇ। ਉਸ ਵੱਲੋਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਕਈ ਸਾਰੇ ਸਕੂਲਾਂ ਕਾਲਜਾਂ ਦੀਆਂ ਲਾਈਬ੍ਰੇਰੀਆਂ ਤੋਂ ਬਿਨਾਂ ਭਾਸ਼ਾ ਵਿਭਾਗ ਦੀਆਂ ਲਾਈਬ੍ਰੇਰੀ ਦੀ ਸ਼ਾਨ ਬਣ ਚੁੱਕੀਆਂ ਹਨ। ਪਰ ਉਸਦੀ ਬਦਕਿਸਮਤੀ ਹੈ ਕਿ ਪਾਠਕਾਂ ਨੂੰ ਤਰਾਂ ਤਰਾਂ ਦੇ ਕਿੱਸੇ ਪੜ੍ਹਾਉਣ ਵਾਲਾ ਦਰਸ਼ਨ ਸਿੰਘ ਆਪਣੀ ਲਿਖਤ ਦਾ ਆਨੰਦ ਨਹੀਂ ਮਾਣ ਸਕਦਾ। ਉਹ ਭਾਸ਼ਾ ਵਿਭਾਗ ਵੱਲੋਂ ਉਸਦੀਆਂ ਕਿਤਾਬਾਂ ਦੀ ਮਾਨਤਾ ਦੀ ਚਿੱਠੀ ਦਿਖਾਉਂਦਾ ਹੋਇਆ ਖੁਦ ਚੰਡੀਗੜ੍ਹ ਜਾਂ ਪਟਿਆਲਾ ਨਾ ਜਾ ਸਕਣ ਤੇ ਅਫਸੋਸ ਪ੍ਰਗਟ ਕਰਦਾ ਹੈ। ਉਹ ਭਰੇ ਮਨ ਨਾਲ ਦੱਸਦਾ ਹੈ ਕਿ ਉਸਨੇ ਆਪਣੀਆਂ ਕਿਤਾਬਾਂ ਦੇ ਕਈ ਸੈੱਟ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਪੇਸ਼ ਕੀਤੇ ਹਨ ਪੰਰਤੂ ਕਿਸੇ ਨੇ ਸਹਿਤ ਨੂੰ ਪ੍ਰਫੁੱਲਤ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ।

ਅਣਪੜ੍ਹ ਸਹਿਤਕਾਰ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਹ ਕੁਝ ਸਮਾਂ ਹੋਰ ਜਿਉਂਦਾ ਰਿਹਾ ਤਾਂ ਉਹ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਣ ਤੇ ਵੀ ਕੁਝ ਲਿਖਣਾ ਚਹੁੰਦਾ ਹੈ। ਇਸ ਤੋਂ ਬਿਨਾਂ ਭਰੂਣ ਹੱਤਿਆ ਦੇ ਵਿਸ਼ੇ ਨੂੰ ਵੀ ਉਹ ਇੱਕ ਕਿਤਾਬ ਵਿੱਚ ਪਰੋਣ ਦਾ ਚਾਹਵਾਨ ਹੈ। ਦਰਸ਼ਨ ਸਿੰਘ ਨੂੰ ਜਿੰਦਗੀ ਤੋਂ ਗਿਲਾ ਹੈ ਕਿ ਉਹ ਜੇਕਰ ਕੁਝ ਵੀ ਪੜ੍ਹ ਸਕਦਾ ਹੁੰਦਾ ਤਾਂ ਮਹਾਨ ਸਹਿਤਕਾਰਾਂ ਦੀਆਂ ਰਚਨਾਂਵਾਂ ਦਾ ਆਨੰਦ ਮਾਣ ਸਕਦਾ। ਉਸਦੀ ਦਿਲੀ ਇੱਛਾ ਹੈ ਕਿ ਸਰਕਾਰ ਨੌਜਵਾਨਾਂ ਨੂੰ ਮਿਆਰੀ ਸਹਿਤ ਨਾਲ ਜੋੜਨ ਲਈ ਗੰਭੀਰ ਕੋਸਿ਼ਸ਼ਾਂ ਕਰੇ ਤਾਂ ਜੋ ਲਾਈਬ੍ਰੇਰੀਆਂ ਅੰਦਰ ਗਰਦ ਨਾਲ ਭਰੀਆਂ ਕਿਤਾਬਾਂ ਲੋਕਾਂ ਨੂੰ ਸਾਡੇ ਗੋਰਵਮਈ ਇਤਿਹਾਸ ਪ੍ਰਤੀ ਜਾਣੂ ਕਰਵਾ ਸਕਣ।

ਦੁਨੀਆਂ
ਅੱਜ ਰੱਬ ਦੇ ਖੇਡ ਨਿਆਰੇ ਨੇ,

ਚੋਰਾਂ ਦੇ ਵਾਰੇ ਨਿਆਰੇ ਨੇ,

ਇਨਸਾਫ ਦੇ ਨਾਮ ਤੇ ਧੋਖਾ ਹੈ,

ਤਾਕਤ ਦੇ ਚੇਲੇ ਸਾਰੇ ਨੇ,

ਕੋਈ ਨੇਤਾ ਬਣੇ ਜਾਂ ਸਮਾਜ ਸੇਵਕ,

ਕੋਈ ਸ਼ਾਹੀ ਨੌਕਰ ਜਾਂ ਸ਼ਾਹੂਕਾਰ,

ਇਹ ਧੋਖਾ ਦੇਣਦਾ ਕੰਮ ਕਰਨ,

ਇਹ “ਦੁੱਧ ਦੇ ਧੋਤੇ” ਸਾਰੇ ਨੇ,

ਇਹ ਪਿਆਰ ਹੈ ਬੇਵਫਾਈ ਲਈ,

ਅਤੇ ਯਾਰੀ ਯਾਰ-ਮਾਰ ਲਈ,

ਰਿਸ਼ਤੇਦਾਰ ਨੇ ਰਿਸ਼ਤਾ ਨਿਭਾ ਦਿੱਤਾ,

ਉਹ ਅੱਜ ਦਾ ਰਿਸ਼ਤੇਦਾਰ ਨਹੀਂ,

ਝੂਠ ਦੀ ਦੁਨੀਆਂ ਕਾਇਲ ਹੈ,

ਕੋਈ ਸੱਚ ਸੁਨਣ ਨੂੰ ਤਿਆਰ ਨਹੀਂ,

ਇਨਸਾਨੀਅਤ ਦੇ ਨਾਮ ਤੋਂ ਕੋਰੇ ਨੇ,

ਧਰਮ ਦੇ ਠੇਕੇਦਾਰ ਮੇਰੇ,

ਅਡੰਬਰ ਸੱਚਾਈ ਤੇ ਭਾਰੂ ਹੈ,

ਕੋਈ ਸੱਚ ਦਾ ਸੇਵਾਦਾਰ ਨਹੀਂ,

ਬੰਦਾ ਪੈਸੇ ਨਾਲ ਤੁਲਦਾ ਹੈ,

ਤੇ ਗੁਣਾਂ ਦਾ ਕੋਈ ਭਾਰ ਨਹੀਂ,

ਜੇ ਇਹ ਹੀ ਅੱਜ ਦੀ ਦੁਨੀਆਂ ਹੈ,

ਤਾਂ ਭਾਰਤੀ ਨੂੰ ਇਹ ਸਵੀਕਾਰ ਨਹੀਂ।