Punjab News - Quami Ekta Punjabi Newspaper (ਕੌਮੀ ਏਕਤਾ) » ਕਠਪੁਤਲੀਆਂ

ਬਿਧਮਾਤਾ
ਉਸ ਵੇਲੇ ਦਮਿਅੰਤੀ ਪੂਰੀ ਤਰਾਂ ਕੰਬ ਗਈ ਜਦੋਂ ਅਚਾਨਕ ਉਸਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਉਸਨੇ ਫਟਾ-ਫਟ ਪਿੱਛੇ ਮੁੜ ਕੇ ਦੇਖਿਆ ਤਾਂ ਪਲ ਵਿੱਚ ਹੀ ਪਿੱਛੇ ਖੜੇ ਨੂੰ ਪਹਿਚਾਣ ਵੀ ਲਿਆ।

‘ਹਾਏ ਸੋਨੀਆ ਤੂੰ?

”ਤੇ ਹੋਰ ਕੀ ਲੱਭ ਲਿਆ ਨਾ ਮੈਂ ਤੈਨੂੰ ਦਮਿੰਅਤੀ।

‘ਆਹੋ ਅੜੀਏ ਲੱਭ ਲਿਆ ਤੂੰ ਐਧਰ ਬਜ਼ਾਰ ਵਿੱਚ ਕਿੱਧਰ ਆਈ ਆਂ?

”ਕੁਛ ਨੀ ਬੱਸ ਇੱਕ ਦੋ ਕੰਮ ਸੀ ਤੇ ਤੂੰ?

‘ਹੁਣ ਤੱਕ ਤੈਨੂੰ ਪਤਾ ਈ ਹੁਣਾ ਸੋਨੀਆ ਵੀ ਸਾਡਾ ਤਾਂ ਧੰਦਾ ਈ ਐਧਰ ਆ ਉਹ ਗੰਦੀ ਬਸਤੀ ਦਾ ਪਤਾ ਹੁਣਾ ਤੈਨੂੰ?

”ਹਾ ਦਮਿਅੰਤੀ ਪਤਾ ਆ ਪਰ ਪਲੀਜ਼ ਤੂੰ ਐਦਾਂ ਨਾ ਕਹਿ ਕਿਸਮਤ ਦਾ ਗੇੜ ਸੀ ਤੈਨੂੰ ਯਾਦ ਆ ਅਸੀਂ ਦੋਵੇਂ ਕਿੰਨੀਆਂ ਪੱਕੀਆਂ ਸਹੇਲੀਆਂ ਸੀ।

‘ਸੀ ਦਾ ਕੀ ਮਤਲਬ ਸੋਨੀਆ ਹੁਣ ਵੀ ਆਂ ਤੇ ਰਹਾਂਗੀਆਂ ਵੀ ਫਰਕ ਐਨਾ ਆ ਕੀ ਤੂੰ ਸਾਫ਼-ਸੁਥਰੀ ਦੁਨੀਆਂ ਵਿੱਚ ਘੁੰਮਦੀ ਫਿਰਦੀ ਆਂ ਤੇ ਮੈਂ ਗੰਦੇ ਧੰਦੇ ਵਿੱਚ ਫਸੀ ਆਂ ਜਿੱਥੋਂ ਮੈਂ ਨਿਕਲ ਵੀ ਨੀ ਸਕਦੀ।

”ਤੈਨੂੰ ਕੀ ਪਤਾ ਮੇਰੀ ਸਾਫ-ਸੁਥਰੀ ਦਾ ਦਮਿਅੰਤੀ ਬਾਹਰਲੀ ਦੁਨੀਆਂ ਵਿੱਚ ਵੀ ਆਹੀ ਕੁਛ ਹੁੰਦਾ ਆ।

‘ਕਿੱਦਾਂ ਮਤਲਬ ਸੋਨੀਆ?

”ਮਤਲਬ ਸਾਫ ਆ ਘਰ ਦੀ ਗਰੀਬੀ ਕਰਕੇ ਮੈਂ ਕਿਸੇ ਦੁਕਾਨ ਤੇ ਲੱਗੀ ਸੀ ਹਰਾਮਖੋਰ ਮਾਲਕ ਜਦੋਂ ਚਾਹੁੰਦਾ ਸੀ ਮੈਨੂੰ ਖਿੱਚ ਕੇ ਅਲਮਾਰੀ ਪਿੱਛੇ ਲੈ ਜਾਂਦਾ ਸੀ ਘਰ ਦੀ ਮਜ਼ਬੂਰੀ ਕਰਕੇ ਮੈਂ ਵਿਰੋਧ ਨਾ ਕਰਦੀ ਤੇ ਅੱਗੇ ਜਦੋਂ ਵਿਆਹ ਹੋਇਆ ਤਾਂ ਘਰਵਾਲਾ ਸ਼ਰਾਬੀ ਸੀ ਉਸਦੇ ਯਾਰ-ਮਿੱਤਰ ਮੈਨੂੰ ਚਰੂੰਡਦੇ ਰਹਿੰਦੇ ਸੀ।

‘ਹਾਏ ਸੋਨੀਆ ਤੇਰੇ ਨਾਲ ਵੀ ਬਹੁਤ ਮਾੜੀ ਹੋਈ ਆ ਮੈਂ ਤਾਂ ਕਿਹਾ ਖਬਰੇ ਅਸੀਂ ਹੀ ਧੰਦੇ ਵਾਲੀਆਂ ਗੰਦੀ ਜੂਨ ਭੋਗਦੀਆਂ।

”ਸਭ ਬਿਧਮਾਤਾ ਦਾ ਖੇਡ ਆ ਦਮਿਅੰਤੀ ਅਸੀਂ ਕੀ ਕਰ ਸਕਦੀਆਂ?

‘ਚੱਲ ਸੋਨੀਆ ਦਿਲ ਨਾ ਛੱਡ ਕਦੇ ਫਿਰ ਮਿਲਾਂਗੀਆਂ ਚੰਗਾ ਹੁਣ।

ਬਚਪਨਾ

‘ਖਾਲਾ ਇਹ ਕੋਈ ਗੱਲ ਥੋੜੀ ਨਾ ਹੋਈ ਫਿਰ?

”ਉਹ ਤੂੰ ਠੰਢ ਤਾਂ ਰੱਖ ਜ਼ਰਾ।

‘ਠੰਢ ਦੀ ਨੀ ਗੱਲ ਖਾਲਾ ਉਸ ਕੁੜੀ ਨੇ ਸਾਰੀ ਰਾਤ ਮੇਰਾ ਤਮਾਸ਼ਾ ਬਣਾਈ ਰੱਖਿਆ।

”ਉਹ ਦਰਾਸਲ ਨਵੀਂ ਆ ਨਾ ਹਜੇ ਨਾਲ਼ੇ ਉਸਦੀ ਉਮਰ ਵੀ ਛੋਟੀ ਆ ਉਹ ਡਰ ਗਈ ਹੋਓੂ।

ਡਰ ਨੀ ਗਈ ਖਾਲਾ ਉਹਨੇ ਮੇਰਾ ਧੂਆਂ ਕਢਾਤਾ ਨਿੱਕੀ ਨੀ ਉਹ ਤਿੱਖੀ ਆ ਜੇ ਮੈਂ ਪਲੰਘ ਤੇ ਜਾਵਾਂ ਤਾਂ ਉਹ ਥੱਲੇ ਆ ਜਾਂਦੀ ਸੀ ਜੇ ਮੈਂ ਥੱਲੇ ਆਵਾਂ ਤਾਂ ਉਹ ਪਲੰਘ ਤੇ ਪੈ ਜਾਂਦੀ ਸੀ ਸਾਰੀ ਰਾਤ ਉਸਨੇ ਮੈਨੂੰ ਹੱਥ ਨੀ ਲਾਉਣ ਦਿੱਤਾ ਐਨੀ ਸ਼ਰਾਰਤੀ ਆ ਉਹ।

”ਦਰਾਸਲ ਗੱਲ ਪਤਾ ਕੀ ਆ ਉਸ ਕੁੜੀ ਵਿੱਚ ਹਜੇ ਥੋੜਾ ਜਿਹ ਬਚਪਨਾ ਆ ਉਹਨੂੰ ਇਹ ਨੀ ਪਤਾ ਹੁਣ ਉਹ ਕਿਸ ਕੰਮ ਵਿੱਚ ਆ ਐਵੇਂ ਗਾਹਕਾਂ ਮੂਹਰੇ ਟੱਪਦੀ ਰਹਿੰਦੀ ਉਹ ਤਾਂ।

‘ਐਦਾਂ ਨੀ ਹੁੰਦਾ ਖਾਲਾ ਤੂੰ ਚਾਰ ਚਪੇੜਾਂ ਮਾਰ ਕੇ ਸੂਤ ਕਿਉਂ ਨੀ ਕਰਦੀ ਉਹਨੂੰ ਨਾਲ਼ੇ ਇਹ ਬਚਪਨਾ ਬਚਪਨਾ ਕੀ ਲਾਈ ਆ ਕੀ ਹੁੰਦਾ ਬਚਪਨਾ ਮਾਰ ਤਾਂ ਚਾਰ ਉਹਦੇ ਕੰਨਾਂ ਤੇ ਕਰ ਜਵਾਨ ਉਹਨੂੰ।

ਇਹ ਸਭ ਗੱਲਾਂ ਪਾਸੇ ਖੜੀ ਬਿਮਲਾ ਸੁਣ ਰਹੀ ਸੀ ਤਾਂ ਅਖੀਰੀ ਗੱਲ ਤੇ ਉਸਨੂੰ ਗੁੱਸਾ ਆ ਗਿਆ ਤਾਂ ਉਹ ਬੋਲ ਪਈ।

‘ਓਏ ਓਏ ਐਧਰ ਦੇਖ ਮੈਂ ਦੱਸਾਂ ਤੈਨੂੰ ਬਚਪਨਾ ਕੀ ਹੁੰਦਾ।

”ਆਹੋ ਤੂੰ ਦੱਸਦੇ ਤੂੰ ਉਹਤੋਂ ਘੱਟ ਆ?

”ਤੇਰੀ ਆਪਣੀ ਕੁੜੀ ਵੀ ਬਚਪਨੇ ਵਿੱਚ ਈ ਆ ਪਤੰਦਰਾ 25 ਸਾਲਾਂ ਦੀ ਹੋਈ ਆ ਉਹ ਤੂੰ ਹਜੇ ਵੀ ਉਹਨੂੰ ਬੰਦ ਗਲ਼ੇ ਵਾਲਾ ਸੂਟ ਪਵਾਉਂਦਾ ਦੇਖਿਆ ਸੀ ਤੁਹਾਨੂੰ ਪਿਓ ਧੀ ਨੂੰ ਮੈਂ ਬਜ਼ਾਰ ਵਿੱਚ ਜਾਹ ਤਾਂ ਉਹਦੇ ਚਾਰ ਚਪੇੜਾਂ ਮਾਰ ਕੇ ਕਰ ਜਵਾਨ ਉਹਨੂੰ ਹਜੇ ਤੱਕ ਬੱਚੀ ਬਣਾਈਊਂ ਸਾਡੇ ਤੇ ਹਕੂਮਤ ਕਰਦੇ ਆ ਕੇ ਤੁਸੀਂ।”

ਬਿਮਲਾ ਦੀਆਂ ਕਰਾਰੀਆਂ ਸੁਣ ਕੇ ਉਸ ਬੰਦੇ ਦੇ ਹੋਸ਼ ਟਿਕਾਣੇ ਆ ਗਏ ਵਾਰ-ਵਾਰ ‘ਬਚਪਨਾ’ ਸ਼ਬਦ ਉਸਦੇ ਕੰਨੀਂ ਗੂੰਜ ਰਿਹਾ ਸੀ।

ਕੁਆਰੀਆਂ
ਕਾਫੀ ਸਮੇਂ ਤੋਂ ਉਹ ਬੁੱਢੀ ਮਾਂ ਸੜਕ ਪਾਰ ਕਰਨ ਲਈ ਖੜੀ ਸੀ ਪਰ ਕੋਈ ਵੀ ਰਾਹਗੀਰ ਉਥੋਂ ਉਸ ਵਕਤ ਲੰਘਦਾ ਨਾ ਹੋਣ ਕਰਕੇ ਕੋਈ ਐਸਾ ਨਾ ਆਇਆ ਜੋ ਉਸਨੂੰ ਸੜਕ ਪਾਰ ਕਰਵਾ ਸਕਦਾ ਸੀ ਵੇਚਾਰੀ ਬੁੱਢੀ ਕਦੇ-ਕਦੇ ਆਪਣਾ ਬੁਢੇਪੇ ਕਾਰਣ ਡੋਲਦਾ ਪੈਰ ਸੜਕ ਪਾਰ ਕਰਨ ਲਈ ਅੱਗੇ ਵਧਾਉਂਦੀ ਤਾਂ ਤੇਜ਼ ਲੰਘਣ ਵਾਲੀ ਕਿਸੇ ਬੱਸ ਗੱਡੀ ਦੀ ਅਵਾਜ਼ ਤੋਂ ਡਰਦੇ ਹੀ ਉਹ ਆਪਣਾ ਪੈਰ ਪਿੱਛੇ ਕਰ ਲੈਂਦੀ। ਸਬੱਬ ਨਾਲ ਬਜ਼ਾਰ ਵੱਲੋਂ ਵਾਪਿਸ ਮੁੜਦੀਆਂ ਅੰਬੀਕਾ ਤੇ ਗੋਪੀਕਾ ਦੀ ਨਜ਼ਰ ਇਸ ਬੁੱਢੀ ਤੇ ਪੈ ਗਈ ਤਾਂ ਉਹ ਉਸਨੂੰ ਸੜਕ ਪਾਰ ਕਰਾਉਣ ਖਾਤਿਰ ਉਸਦੇ ਕੋਲ ਆ ਗਈਆਂ।

‘ਅੰਮਾ ਹੱਥ ਫੜ ਨਾਲ ਆਹ ਝੋਲਾ ਫੜਾ ਦੇ ਉਧਰਲੇ ਪਾਰ ਜਾ ਕੇ ਫੜ ਲਵੀਂ।

”ਰਾਜ਼ੀ ਰਹੋ ਧੀਓ ਮੈਂ ਕਦੋਂ ਦੀ ਦੇਖਦੀ ਸੀ ਕੋਈ ਲੰਘਿਆ ਈ ਨੀ ਪੈਦਲ ਇਧਰੋਂ।

‘ਅੰਮਾ ਤੂੰ ਐਡੀ ਸਿਖਰ ਦੁਪਹਿਰੇ ਕਿਧਰ ਤੁਰੀ ਫਿਰਦੀ ਆਂ ਇਸ ਉਮਰੇ ਤੈਨੂੰ ਅਰਾਮ ਕਰਨਾ ਚਾਹੀਦਾ।

”ਅਰਾਮ ਕਾਹਦਾ ਬੱਚੀਓ ਔਰਤ ਦੀ ਜ਼ਿੰਦਗੀ ਵਿੱਚ ਅਰਾਮ ਕਿੱਥੇ ਬੁੱਢੇ ਬਾਰੇ ਵੀ ਕਈ ਕੰਮ ਕਰਨੇ ਪੈਂਦੇ ਆ ਮੈਂ ਆਪਣੀ ਧੀ ਨੂੰ ਮਿਲ ਕੇ ਆਈ ਆਂ ਉਸਦੀ ਗੋਦੀ ਕਾਕਾ ਆ ਸੁੱਖ ਨਾਲ।

‘ਠੀਕ ਹੈ ਅੰਮਾ ਮੁਬਾਰਕਾਂ ਫਿਰ ਤਾਂ।

”ਲੈ ਅੰਮਾ ਹੁਣ ਸੜਕ ਪਾਰ ਹੋ ਗਈ ਹੁਣ ਤੂੰ ਹੌਲੀ-ਸਹਿਜੇ ਤੁਰੀ ਚੱਲ।

‘ਚੰਗਾ ਧੀਓ ਰਾਜੀ ਖੁਸ਼ੀ ਰਵੋ ਤੁਸੀਂ ਬੁੱਢ ਸੁਹਾਗਣ ਹੋਵੋਂ ਦੁੱਧੀ ਨਾਵੋਂ ਪੁੱਤੀ ਫਲੋ।

”ਹਾ-ਹਾ ਅੰਮਾ ਇਹ ਤੂੰ ਕੀ ਕਹਿ ਤਾਂ ਅਸੀਂ ਤਾਂ ਹਜੇ ਵਿਆਹੀਆਂ ਨੀ ਕੁਆਰੀਆਂ ਆਂ।

‘ਚੰਗਾ ਧੀਓ ਮੁਆਫ਼ ਕਰੋ ਪਰ ਅੱਗੇ ਤਾਂ ਇਹਨੀ ਕੰਮੀਂ ਪੈਣਾ ਆਂ।

ਬੁੱਢੀ ਦੇ ਜਾਣ ਤੋਂ ਬਾਅਦ ਦੋਵੇਂ ਸਹੇਲੀਆਂ ਆਪਸ ਵਿੱਚ ਸੋਚਣ ਲੱਗੀਆਂ ਕੀ ਅਸੀਂ ਕੁਆਰੀਆਂ ਆ ਜਾਂ ਵਿਆਹੀਆਂ? ਫਿਰ ਉਹ ਕੋਠੇ ਵੱਲ ਹੋ ਤੁਰੀਆਂ।

ਦੀਦੀਆਂ

ਆਨੰਦੀ ਤੇ ਖੇਮਿਕਾ ਦੋਵੇਂ ਪਾਰਕ ਵਿੱਚ ਬੈਠੀਆਂ ਆਪਸੀ ਗੱਲਾਂ ਕਰ ਰਹੀਆਂ ਸੀ ਕੁਛ ਸਮਾਂ ਪਹਿਲਾਂ ਆਨੰਦੀ ਇੱਕ ਰੇਹੜੀ ਵਾਲੇ ਤੋਂ ਹਲਕਾ ਫੁਲਕਾ ਕੁਝ ਖਾਣ ਲਈ ਵੀ ਲੈ ਆਈ ਸੀ। ਆਪਣੀਆਂ ਗੱਲਾਂ ਵਿੱਚ ਮਸਤ ਹੋਣ ਦੇ ਬਾਵਜੂਦ ਵੀ ਉਹ ਦੋਵੇਂ ਸਮੇਂ ਦਾ ਖਿਆਲ ਵੀ ਰੱਖ ਰਹੀਆਂ ਸੀ ਕਿਉਂਕਿ ਜੇ ਉਹਨਾਂ ਨੂੰ ਕੋਠੇ ਤੇ ਸਮੇਂ ਸਿਰ ਪਹੁੰਚਣ ਵਿੱਚ ਜਰਾ ਵੀ ਦੇਰੀ ਹੋਈ ਤਾਂ ਅੱਗੋਂ ਖਾਲਾ ਦੀਆਂ ਤੱਤੀਆਂ-ਠੰਢੀਆਂ ਵੀ ਸੁਣਨੀਆਂ ਪੈ ਸਕਦੀਆਂ ਸੀ। ਫਿਰ ਅਚਾਨਕ ਪਾਰਕ ਵਿੱਚ ਖੇਡਦਾ ਹੋਇਆ ਇੱਕ ਬੱਚਾ ਉਹਨਾਂ ਵੱਲ ਆ ਗਿਆ ਜਿਸਦੀ ਮੰਮੀ ਪਾਸੇ ਬੈਠੀ ਆਪਣੀ ਕਿਸੇ ਸਹੇਲੀ ਨਾਲ ਗੱਪਾਂ ਲੜਾ ਰਹੀ ਸੀ।

‘ਹਾਏ ਕਿੰਨਾ ਪਿਆਰਾ ਬੱਚਾ ਆ ਨਾ ਆਨੰਦੀ?

”ਤੇ ਹੋਰ ਕੀ ਗੋਲੂ-ਮੌਲੂ ਜਿਹਾ ਕਿੰਨਾ ਸੋਹਣਾ ਲੱਗਦਾ।

‘ਹੈਲੋ ਕੀ ਨਾਮ ਆ ਕਾਕੇ ਤੇਰਾ?

”ਮੇਰਾ ਨਾਮ ਤਾਂ ਅਰਜੁਨ ਆ ਦੀਦੀ….

‘ਹਾਏ ਕਿੰਨਾ ਪਿਆਰਾ ਬੋਲਦਾ ਆ ਐਧਰ ਆ ਬੈਠ ਜਾ ਸਾਡੇ ਕੋਲ

”ਤੂੰ ਕੱਲਾ ਈ ਆਇਆ ਐਥੇ?

‘ਨਹੀਂ ਅੰਮਾ ਜੀ ਵੀ ਆਏ ਆ ਉਹ ਓਧਰ ਬੈਠੇ ਆਂਟੀ ਨਾਲ ਗੱਲਾਂ ਕਰਦੇ ਆ।

ਜਦ ਨੂੰ ਖੇਮਿਕਾ ਨੇ ਆਪਣਾ ਪਰਸ ਖੋਹਲ ਲਿਆ ਕਿ ਬੱਚੇ ਨੂੰ ਕੋਈ ਟੌਫੀ ਵਗੈਰਾ ਦੇ ਦਵੇ ਪਰ ਫਿਰ ਉਸਨੇ ਇਹ ਸੋਚਿਆ ਕੀ ਉਸਦੀ ਮੰਮੀ ਗੁੁੱਸੇ ਹੋਓੂ।

”ਕਾਕੇ ਤੂੰ ਤਾਂ ਬਹੁਤ ਪਿਆਰਾ ਆ ਆਹ ਲੈ ਫੜ ਛੋਲੇ ਖਾਹ।

”ਨਹੀਂ ਓ ਮੰਮਾ ਜੀ ਕਹਿੰਦੇ ਕਿਸੇ ਤੋਂ ਚੀਜ਼ ਨੀ ਲੈ ਕੇ ਖਾਣੀ ਸੌਰੀ ਦੀਦੀ।

‘ਹਾ-ਹਾ-ਹਾ ਦੀਦੀ ਵੀ ਕਹਿੰਦਾ ਤੇ ਗੱਲ ਵੀ ਨੀ ਮੰਨਦਾ ਚਲਾਕਾ। ਉਧਰੋਂ ਫਟਾ-ਫਟ ਉਸ ਬੱਚੇ ਦੀ ਮੰਮੀ ਆ ਗਈ।

‘ਓਏ ਅਰਜੁਨ ਐਥੀ ਕੀ ਕਰਦਾ ਫਿਰਦਾਂ? ਨਾਲ਼ੇ ਤੁਸੀਂ ਗੰਦੀਓ ਕਿਉਂ ਲੈ ਕੇ ਬੈਠੀਆਂ ਮੁੰਡੇ ਨੂੰ ਵਿਗਾੜਨਾ ਆ ਉਹਨੂੰ ਧੰਦਾ ਕਰਨ ਵਾਲੀਉ।

”ਨਹੀਂ ਮੰਮਾ ਉਹ ਤਾਂ ਮੈਨੂੰ ਪਿਆਰ ਕਰਦੀਆਂ।

”ਚੁੱਪ ਕਰ ਚੱਕਿਆ ਪਿਆਰ ਦਾ ਗੰਦੀਆਂ ਆ ਇਹ ਰੰਡੀਆਂ ਕੁੱਤੀਆਂ ਹਰਾਮਣਾਂ….

”ਨਹੀਂ ਅੰਮਾ ਇਹ ਤਾਂ ਦੀਦੀਆ ਆਂ ਗੰਦੀਆਂ ਕੀ ਹੁੰਦੀਆਂ ਮੈਨੂੰ ਤਾਂ ਪਤਾ ਨੀ?

ਬੱਚੇ ਦੀ ਮਾਸੂਮੀਅਤ ਮੂਹਰੇ ਹੁਣ ਉਸਦੀ ਮਾ ਚੁੱਪ ਸੀ ਆਨੰਦੀ ਤੇ ਖੇਮਿਕਾ ਦੀਆਂ ਅੱਖਾਂ ਵਿੱਚ ਪਿਆਰ ਸੀ।

ਦਲਾਲ
‘ਕਈ ਵਾਰ ਵੀਰਵਾ ਅਜੀਬੋ-ਗਰੀਬ ਗੱਲਾਂ ਸੁਣਨ ਨੂੰ ਮਿਲਦੀਆਂ ਮੇਰਾ ਤਾਂ ਸੁਣ ਕੇ ਸਿਰ ਘੁੰਮਣ ਲੱਗ ਪੈਂਦਾ।

”ਕਿੱਦਾਂ ਦੀਆਂ ਗੱਲਾਂ ਆਯੁਸ਼ੀ ਮੈਨੂੰ ਵੀ ਦੱਸ ਐਸੀ ਕਿਹੜੀ ਗੱਲ ਸੁਣੀ ਤੂੰ?

‘ਮੈਨੂੰ ਪਤਾ ਲੱਗਾ ਵੀ ਇੱਕ ਜਗਾਹ ਐਦਾਂ ਈ ਇੱਕ ਕੋਠਾ ਆ ਉਥੋਂ ਕੋਈ ਕੁੜੀ ਗਈ ਸੀ ਕਿਸੇ ਕੋਲ ਮੂਹਰੇ ਪੰਜ ਜਣੇ ਸੀ ਉਹਨੀ ਕੁੜੀ ਮਾਰਤੀ ਰਾਤੋ-ਰਾਤ।

”ਤੋਬਾ-ਤੋਬਾ ਪਰ ਇਸਤੋਂ ਵੀ ਅਜੀਬ ਗੱਲ ਇੱਕ ਮੈਨੂੰ ਪਤਾ ਆ ਜੋ ਸ਼ਾਇਦ ਹਜੇ ਤੈਨੂੰ ਨੀ ਪਤਾ।

‘ਅੱਛਾ ਉਹ ਕਿਹੜੀ ਗੱਲ ਮੈਨੂੰ ਦੱਸ ਹੁਣੇ।

”ਸੁਣ ਫਿਰ ਉਹ ਆਪਣਾ ‘ਮੰਗਤੂ’ ਆ ਨਾ ਜਿਹੜਾ?

‘ਕਿਹੜਾ ਉਹ ਜਿਹੜਾ ਬਾਹਰੋਂ ਗਾਹਕ ਲੱਭ ਕੇ ਲਿਆਉਂਦਾ ਹੁੰਦਾ?

”ਹਾਂ-ਹਾਂ ਉਹੀ ਤੈਨੂੰ ਪਤਾ ਉਸਦੀ ਮਾਂ ਵੀ ਸਾਡੇ ਧੰਦੇ ਵਿੱਚ ਸੀ ਪਰ ਉਹ ਹੈਗੀ ਕਿਸੇ ਹੋਰ ਕੋਠੇ ਤੇ ਸੀ ਸੋਹਣੀ ਰੱਜ ਕੇ ਸੀ ਕਿਸੇ ਸ਼ਾਹੂਕਾਰ ਨੇ ਉਸਨੂੰ ਦੋ ਵਾਰ ਮਾਂ ਬਣਾਇਆ ਸੀ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਸਦੇ। ਜਦੋਂ ਉਹ ਅਚਾਨਕ ਮਰੀ ਤਾਂ ਬੱਚੇ ਹਜੇ ਛੋਟੇ ਸੀ ਖਾਲਾ ਨੂੰ ਉਸਦੀ ਮੌਤ ਹੋਣ ਤੇ ਆਪਣਾ ਆਰਥਿਕ ਨੁਕਸਾਨ ਜਾਪਿਆ ਤਾਂ ਉਸਨੇ ਕੁੜੀ ਇਹ ਸੋਚ ਕੇ ਕਿਸੇ ਬੁੱਢੀ ਕੋਲੋਂ ਪਲਾ ਲਈ ਤਾਂਕਿ ਵੱਡੀ ਹੋ ਕੇ ਖਾਲਾ ਉਸਤੋਂ ਪੈਸੇ ਵੱਟੇ।

‘ਉਹ ਅੱਛਾ ਤੇ ਉਹ ਮੁੰਡਾ ਕਿਧਰ ਗਿਆ ਉਸਦਾ ਭਰਾ?

”ਤੂੰ ਸੁਣ ਤਾਂ ਸਹੀ ਸ਼ੁਰੂ ਤੋਂ ਹੀ ਖਾਲਾ ਨੇ ਉਹਨਾਂ ਭੈਣ ਭਰਾ ਨੂੰ ਅਲੱਗ ਰੱਖਿਆ ਸੀ। ਹੁਣ ਉਹ ਕੁੜੀ ਤਾਂ ਆਪਣੇ ਇਸੇ ਕੋਠੇ ਤੇ ਆ….

‘ਅੱਛਾ ਹੁਣੇ ਮੈਨੂੰ ਉਸਦਾ ਨਾਮ ਦੱਸ?

”ਉਹੀ ਯਾਰ ਗੋਰੇ ਜਿਹੇ ਰੰਗ ਵਾਲੀ ਜਾਨਵੀ।

‘ਅੱਛਾ ਜਾਨਵੀ ਉਹ ਕੁੜੀ ਆ ਤੇ ਉਸਦਾ ਭਰਾ ਕਿਧਰ ਆ?

”ਕਿਸਮਤ ਦੀ ਮਾਰ ਦੇਖ ਇਹ ਵਾਲਾ ‘ਮੰਗਤੂ’ ਹੀ ਉਸਦਾ ਭਰਾ ਆ ਜੋ ਹੁਣ ਆਪਣੀ ਹੀ ਭੈਣ ਦਾ ‘ਦਲਾਲ’ ਬਣਿਆ ਬੈਠਾ।

‘ਹਾਏ ਰੱਬਾ ਮੈਂ ਪਾਗਲ ਹੋ ਜਾਣਾ ਮੈਨੂੰ ਫਟਾ-ਫਟ ਇੱਕ ਪੈੱਗ ਬਣਾ ਦੇ ਯਾਰ।

ਗੰਢ-ਤੁੱਪ

ਆਮ-ਤੌਰ ਤੇ ਪਹਿਲਾਂ ਵੀ ਕੋਠੇ ਤੇ ਕਿਸੇ ਨਾ ਕਿਸੇ ਤਰਾਂ ਦਾ ਰੌਲਾ ਰੱਪਾ ਪਿਆ ਹੀ ਰਹਿੰਦਾ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ ਸੀ ਪਤਾ ਨੀ ਕੋਈ ਕਿਉਂ ਤੜਕੇ-ਤੜਕੇ ਹੀ ਖਾਲਾ ਦੇ ਗਲ਼ ਪੈਣ ਨੂੰ ਕਰ ਰਿਹਾ ਸੀ। ਉਂਝ ਤਾਂ ਖਾਲਾ ਦੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪਰ ਫਿਰ ਵੀ ਕਦੇ-ਕਦੇ ਕਿਸੇ ਕੁੜੀ ਦੀ ਬੇਵਕੂਫੀ ਕਾਰਣ ਖਾਲਾ ਨੂੰ ਮਜ਼ਬੂਰਣ ਆਪਣਾ ਸਿਰ ਝੁਕਾਉਣਾ ਪੈਂਦਾ ਉਹ ਵੱਖਰੀ ਗੱਲ ਹੈ ਕੀ ਆਪਣੇ ਸਿਰ ਝੁਕਾਉਣ ਦਾ ਬਦਲਾ ਖਾਲਾ ਉਹ ਕੁੜੀ ਕੋਲੋਂ ਬੜੀ ਜਲਦੀ ਅਤੇ ਬੜੇ ਅਜ਼ੀਬੋ-ਗਰੀਬ ਤਰੀਕੇ ਨਾਲ ਲੈਂਦੀ ਸੀ। ਬਾਹਰ ਹੋਣ ਵਾਲਾ ਰੌਲ਼ਾ ਰੱਪਾ ਸੁਣ ਕੇ ਭਾਵਿਕਾ ਜਦ ਦੇਵੀਕਾ ਦੇ ਕਮਰੇ ਵੱਲ ਆਈ ਤਾਂ ਦੇਵੀਕਾ ਨੇ ਪੈਂਦੀ ਸੱਟੇ ਹੀ ਪੁੱਛਣਾ ਸ਼ੁਰੂ ਕਰਤਾ।

‘ਭਾਵਿਕਾ ਆਹ ਬਾਹਰ ਅਸਮਾਨ ਕਿਸਨੇ ਸਿਰ ਤੇ ਚੁੱਕਿਆ?

”ਉਹ ਹੈਗਾ ਆ ਯਾਰ ਕੋਈ ਅਮੀਰਜ਼ਾਦਾ।

‘ਉਹ ਤਾਂ ਠੀਕ ਆ ਪਰ ਉਹ ਖਾਲਾ ਨਾਲ ਫਸ ਕਿਉਂ ਰਿਹਾ ਆ?

”ਦਰਾਸਲ ਉਹ ਕਹਿ ਰਿਹਾ ਆ ਕਿ ਰਾਤ ਉਹ ਜਿਸ ਕੁੜੀ ਨਾਲ ਪਲੰਘ ਤੇ ਸੀ ਉਸ ਕੁੜੀ ਨੂੰ ਉਸਦੇ ਬਟੂਏ ਵਿੱਚੋਂ ਸਾਰੇ ਪੈਸੇ ਕੱਢ ਲਏ।

‘ਅੱਛਾ ਤਾਂ ਇਹ ਗੱਲ ਆ ਵੈਸੇ ਤੈਨੂੰ ਕੀ ਲੱਗਦਾ?

”ਲੱਗਣਾ ਕੀ ਆ ਸਭ ਨੂੰ ਪਤਾ ਈ ਆ ਕੀ ਉਸਨੇ ਈ ਕੱਢੇ ਆ ਪੈਸੇ ਕਿਉਂਕਿ ਪਹਿਲਾਂ ਵੀ ਉਸਨੇ ਐਦਾਂ ਈ ਕੀਤਾ ਸੀ ਇੱਕ ਵਾਰ।

‘ਉਹ ਐਦਾਂ ਕਰਦੀ ਕਿਉਂ ਆ?

”ਪੱਕਾ ਨੀ ਪਤਾ ਪਰ ਵੈਸੇ ਮੈਂ ਕਿਸੇ ਤੋਂ ਸੁਣਿਆ ਆ ਕੀ ਉਹਨੂੰ ਇਹ ਭੈੜੀ ਆਦਤ ਆ ਚੋਰੀ ਦੀ।

‘ਠੀਕ ਹੈ ਹੁਣ ਕੀ ਫੈਸਲਾ ਹੋਇਆ ਫਿਰ?

”ਕੁਛ ਨੀ ਖਾਲਾ ਨੇ ਕੁੱਛ ਪੈਸੇ ਕੋਲੋਂ ਦੇ ਕੇ ਉਸ ਬੰਦੇ ਨੂੰ ਪਤਿਆ ਕੇ ਤੋਰਤਾ।

‘ਫਿਰ ਹੁਣ ਖਾਲਾ ਉਸ ਕੁੜੀ ਦੇ ਦਵਾਲੇ ਹੋਊ ਕੇ ਨਾ?

”ਦਵਾਲੇ ਕੀ ਹੁਣਾ ਉਸਦੀ ਤਾਂ ਖਾਲਾ ਨਾਲ ਗੰਢ-ਤੁੱਪ ਆ ਖਾਲਾ ਦੇ ਕਹਿਣ ਤੇ ਹੀ ਉਸਨੇ ਚੋਰੀ ਕੀਤੀ ਹੋਓੂ।

ਅੱਯਾਸ਼ੀ
ਲੋਕ ਆਪੋ-ਆਪਣੇ ਕੰਮੀ ਆ ਜਾ ਰਹੇ ਸਨ ਕੁਛ ਕੁ ਬਿਨਾਂ ਕੰਮੋ ਹੀ ਬਜ਼ਾਰ ਵਿੱਚ ਆਏ ਹੋਏ ਸੀ ਜ਼ਿਆਦਾਤਰ ਲੋਕ ਸਬਜ਼ੀ ਜਾਂ ਫਲਾਂ ਦੀਆਂ ਰੇਹੜੀਆਂ ਦੇ ਆਸੇ-ਪਾਸੇ ਝੁਰਮਟ ਪਾਈ ਵੱਖੋ-ਵੱਖ ਸਬਜੀਆਂ-ਫਲਾਂ ਦਾ ਮੁੱਲ ਪੁੱਛ ਰਹੇ ਸੀ। ਸਰਮਿਲਾ ਅਤੇ ਸਵਿਤਰੀ ਵੀ ਬਜ਼ਾਰ ਵੱਲ ਹੀ ਆਇਆਂ ਹੋਈਆਂ ਸੀ। ਇੱਕ ਜਗਾਹ ਰੁਕ ਕੇ ਸਰਮਿਲਾ ਨੇ ਸਵਿਤਰੀ ਦਾ ਹੱਥ ਫੜ ਕੇ ਉਸਨੂੰ ਰੋਕ ਲਿਆ।

‘ਕੀ ਹੋਇਆ ਤੂੰ ਰੁਕ ਕਿਉਂ ਗਈ?

”ਮੈਂ ਤਾਂ ਉਹ ਸਾਹਮਣੇ ਦੇਖ ਕੇ ਰੁਕ ਗਈ ਤੂੰ ਵੀ ਦੇਖ।

‘ਕੌਣ ਆ ਐਨੀ ਭੀੜ ਵਿੱਚ ਕੀ ਪਹਿਚਾਣ ਕਰਾਂ ਵੀ ਤੂੰ ਕਿਸਦੀ ਗੱਲ ਕਰ ਰਹੀ ਆਂ।

”ਉਹ ਔਰਤ ਦੇਖ ਗੁਲਾਬੀ ਸਾੜੀ ਵਾਲੀ ਜਿਸਦੀ ਕੁੜੀ ਵੀ ਉਸਦੀ ਉਂਗਲ ਫੜੀ ਨਾਲ ਖੜੀ ਆ

‘ਹਾਂ ਅੱਛਾ-ਅੱਛਾ ਉਹ ਔਰਤ ਕੌਣ ਆ ਉਹ ਮੈਂ ਤਾਂ ਪਹਿਚਾਣਿਆ ਨੀ ਉਸਨੂੰ ਕੀ ਖਾਸ ਗੱਲ ਆ ਉਸਦੇ ਵਿੱਚ?

”ਜਿਹੜਾ ਸੇਠ ਆਉਂਦਾ ਹੁੰਦਾ ਨਾ ਆਪਣੇ ਕੋਠੇ ਤੇ ਲੰਬੀ ਜਿਹੀ ਕਾਲੀ ਗੱਡੀ ਵਾਲਾ ਇਹ ਉਸਦੀ ਘਰਵਾਲੀ ਆ।

‘ਪਰ ਯਾਰ ਐਡੇ ਅਮੀਰ ਬੰਦੇ ਦੀ ਘਰਵਾਲੀ ਹੋ ਕੇ ਇਹ ਪੈਦਲ ਈ ਤੁਰੀ ਫਿਰਦੀ ਆ ਬਜ਼ਾਰ ਵਿੱਚ।

”ਤੂੰ ਦੋ ਕੁ ਮਿੰਟ ਰੁਕ ਤੈਨੂੰ ਹੁਣ ਈ ਸਾਰਾ ਮਾਮਲਾ ਸਮਝ ਆ ਜਾਣਾ।

ਕੁਛ ਕੁ ਮਿੰਟਾਂ ਬਾਅਦ ਇੱਕ ਮੋਟਰ ਸਾਈਕਲ ਸਵਾਰ ਆਇਆ ਉਸਦੇ ਮੂੰਹ ਤੇ ਕੱਪੜਾ ਬੱਝਾ ਹੋਇਆ ਸੀ ਉਹ ਔਰਤ ਅਤੇ ਬੱਚੀ ਨੂੰ ਬਿਠਾ ਕੇ ਤੇਜ਼ੀ ਨਾਲ ਉਥੋਂ ਨਿਕਲ ਗਿਆ।

‘ਯਾਰ ਇਹ ਕੌਣ ਸੀ?

”ਇਹ ਉਸਦਾ ਯਾਰ ਸੀ ਹੋਰ ਕੌਣ ਸੀ ਇਹਦੇ ਬਾਰੇ ਵੀ ਮੈਨੂੰ ਪਤਾ ਇਹ ਉਸ ਸੇਠ ਦਾ ਨੌਕਰ ਆ।

‘ਉਹ ਤੇਰੀ ਮੈਂ ਤਾਂ ਸੋਚਿਆ ਕੱਲਾ ਸੇਠ ਈ ਅੱਯਾਸ਼ੀ ਕਰਦਾ ਫਿਰਦਾ ਇਹ ਕੁੱਤੀ ਤਾਂ ਉਸਤੋਂ ਵੀ ਉਪਰ ਆ।

ਜ਼ਿੱਲਤ

ਭੀੜ ਨੂੰ ਚੀਰਦਾ ਹੋਇਆ ਉਹ ਬੰਦਾ ਉਸ ਔਰਤ ਦੇ ਮਗਰ-ਮਗਰ ਤੁਰਿਆ ਜਾ ਰਿਹਾ ਸੀ। ਜਿਸਦੇ ਨਾਲ ਹੁਣੇ-ਹੁਣੇ ਉਸਨੇ ਰੈਡ-ਲਾਇਟਾਂ ਦੇ ਕੋਲ ਸੌਦਾ ਪੱਕਾ ਕੀਤਾ ਸੀ। ਅੱਗੇ ਜਾ ਕੇ ਉਸ ਔਰਤ ਨੇ ਇੱਕ ਨਿੱਕੀ ਜਿਹੀ ਕੋਠੜੀ ਦਾ ਬਾਰ ਖੋਹਲਿਆ ਤੇ ਅੰਦਰ ਵੜ ਗਈ ਮਗਰੇ ਈ ਉਹ ਬੰਦਾ ਵੀ ਅੰਦਰ ਲੰਘ ਗਿਆ। ਔਰਤ ਨੇ ਆਸੇ-ਪਾਸੇ ਦੇਖ ਕੇ ਇੱਕ ਅੱਧੋ-ਰਾਣਾ ਜਿਹਾ ਕੱਪੜਾ ਚੁੱਕ ਕੇ ਜ਼ਮੀਨ ਤੇ ਵਿਛਾ ਦਿੱਤਾ ਤੇ ਪਾਸੇ ਪਿਆ ਮੰਜਾ ਵੱਖੀ ਭਾਰ ਖੜਾ ਕਰਕੇ ਉਸ ਬੰਦੇ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ। ਕੋਲ ਆਉਂਦੇ ਸਾਰ ਉਸਨੇ ਆਪਣੇ ਕੱਪੜੇ ਲਾਹਤੇ ਤੇ ਔਰਤ ਦੇ ਖਿੱਚ ਕੇ ਪਰੇ ਦੇ ਮਾਰੇ।

‘ਕਿੰਨੇ ਕੇ ਕਮਾ ਲੈਂਦੀ ਆਂ ਵੈਸੇ?

”ਤੂੰ ਮੇਰੀ ਕਮਾਈ ਤੋਂ ਕੀ ਲੈਣਾ?

‘ਨਹੀਂ ਫਿਰ ਵੀ ਦੱਸ ਤਾਂ ਸਹੀ….

”ਤੂੰ ਆਪਣਾ ਕੰਮ ਕਰ ਤੇ ਰਾਹ ਪੈ ਹਜੇ ਫਿਰ ਬਾਹਰ ਜਾਣਾ ਆ ਮੈਂ

‘ਚੰਗਾ ਜਿੱਦਾਂ ਤੇਰੀ ਮਰਜ਼ੀ।

ਉਸਤੋਂ ਬਾਅਦ ਸਾਰੀ ਕੋਠੜੀ ਇੱਕ ਅਲੱਗ ਹੀ ਤਰਾਂ ਦੀਆਂ ਸਿਸਕੀਆਂ ਨਾਲ ਭਰ ਗਈ। ਮੰਜਾ ਜੋ ਕੀ ਇੱਕ ਓਟ ਦੇ ਤੌਰ ਤੇ ਵਰਤਿਆ ਸੀ ਮਸੀਂ ਹੀ ਡਿਗਣੋ ਬਚਿਆ ਤੇ ਫਿਰ ਇੱਕ ਪਲ ਵਿੱਚ ਹੀ ਸਭ ਸਾਂਤ ਹੋ ਗਿਆ।

‘ਸੁਣਦੀ ਆਂ?

”ਹੂੰ?

‘ਆਹ ਕੱਪੜਾ ਫੜਾਈਂ ਕੋਈ।

ਔਰਤ ਦੇ ਪਿੰਡੇ ਵਿੱਚ ਜਾਨ ਨੀ ਸੀ ਬਚੀ ਉਸਨੂੰ ਨਿਢਾਲ ਦੇਖਕੇ ਬੰਦੇ ਨੇ ਆਸ-ਪਾਸ ਨਜ਼ਰ ਮਾਰੀ ਤਾਂ ਉਸਦੀ ਨਜ਼ਰ ਜ਼ਮੀਨ ਤੇ ਪਏ ਛੋਟੇ ਬੱਚੇ ਤੇ ਗਈ ਜੋ ਸੌਂ ਰਿਹਾ ਸੀ ਉਸਨੇ ਉਸਦੇ ਉਪਰਲਾ ਕੱਪੜਾ ਚੱਕਣ ਲਈ ਪੈਰ ਪੱਟਿਆ।

‘ਖਬਰਦਾਰ ਜੇ ਹੱਥ ਲਾਇਆ ਉਹ ਮੇਰੀ ਬੱਚੀ ਸੁੱਤੀ ਪਈ ਆ।

”ਫਿਰ ਕੀ ਹੋਇਆ ਇਹਨੇ ਵੀ ਅੱਗੇ ਜਾ ਕੇ ਇਹੋ ਕੰਮ ਕਰਨੇ ਆ ਜ਼ਿੱਲਤ ਈ ਭੋਗਣੀ ਆ।

ਅਖੀਰ ਗੱਲ ਸੁਣ ਕੇ ਔਰਤ ਦਾ ਤੰਨ ਮੰਨ ਸੁੰਨ ਹੋ ਗਿਆ ਤੇ ਉਹ ਧੜੰਮ ਕਰਕੇ ਡਿੱਗ ਪਈ।

ਧੋਖੇਬਾਜ਼
ਅੰਜਨਾ ਨੂੰ ਗੁੰਮ ਸੁੰਮ ਬੈਠੀ ਦੇਖਕੇ ਸਰੁਤੀ ਨੇ ਉਸਦੀ ਗੱਲ ਤੇ ਇੱਕ ਚੂੰਢੀ ਵੱਢੀ ਤਾਂ ਉਹ ਕੰਬ ਜਿਹੀ ਗਈ।

‘ਓਏ ਤੂੰ ਤਾਂ ਡਰ ਈ ਗਈ।

”ਨਹੀਂ ਨਹੀਂ ਡਰਨਾ ਤਾਂ ਕੀ ਆ।

‘ਫਿਰ ਐਦਾਂ ਮੂੰਹ ਕਿਉਂ ਲਟਕਾਇਆ ਆ?

”ਬਸ ਠੀਕ ਨੀ ਲੱਗਦਾ ਅੱਜ ਕੁਛ?

‘ਕੁੱਛ ਜਾਂ ਸਭ ਕੁਛ?

”ਹਾਂ ਬਾਬਾ ਸਭ ਕੁਛ ਈ ਨੀ ਠੀਕ ਲੱਗਦਾ।

‘ਫਿਰ ਕੋਈ ਦਵਾਈ ਦਾਰੂ ਲੈ ਲੈਣਾ ਸੀ।

”ਨਾਂਹ ਦਵਾਈਆਂ ਨੇ ਕੀ ਅਸਰ ਕਰਨਾ?

”ਲੱਗਦਾ ਕੋਈ ਅਸਾਧ ਰੋਗ ਹੋ ਗਿਆ ਮੈਡਮ ਨੂੰ….

”ਹਾ-ਹਾ-ਹਾ ਬਸ ਅਸਾਧ ਈ ਸਮਝ ਲਾ।

‘ਫਿਰ ਵੀ ਮਸਲਾ ਤਾਂ ਦੱਸ ਕੀ ਹੋਇਆ?

”ਲੈ ਸੁਣ ਫਿਰ ਉਹ ਜਿਹੜਾ ਗੌਤਮ ਨੀ ਸੀ?

‘ਕਿਹੜਾ ਗੌਤਮ ਉਹ ਜਿਹੜਾ ਸਿਰਫ ਤੇਰੇ ਕੋਲ ਆਉਂਦਾ ਸੀ?

”ਆਹੋ ਯਾਰ ਉਹੀ ਜਿਸਦੀ ਮਿੱਲ ਦੇ ਕੋਲ ਦੀ ਲੰਘਦੀ ਗਲ਼ੀ ਵਿੱਚ ਕੋਠੀ ਸੀ ਜਿਹੜਾ ਕਦੇ-ਕਦੇ ਕਾਰ ਵਿੱਚ ਵੀ ਆਉਂਦਾ ਸੀ।

‘ਆਹੋ-ਆਹੋ ਪਹਿਚਾਣ ਗਈ ਕੀ ਹੋਇਆ ਉਹਨੂੰ?

”ਹੋਇਆ ਤਾਂ ਕੁਛ ਨੀ ਯਾਰ ਮੈਨੂੰ ਪਤਾ ਲੱਗਾ ਉਸਦਾ ਵਿਆਹ ਹੋ ਗਿਆ

‘ਤੇ ਫਿਰ ਤੈਨੂੰ ਉਹਦੇ ਨਾਲ ਕੀ ਲੈਣ ਦੇਣ ਯਾਰ?

”ਉਹ ਨਹੀਂ ਯਾਰ ਉਹ ਮੈਨੂੰ ਵਿਆਹ ਦੇ ਲਾਰੇ ਲਾਉਂਦਾ ਹੁੰਦਾ ਸੀ ਤਾਂ

‘ਐਦਾ ਦੇ ਕਈ ਆਉਂਦੇ ਆ ਐਥੇ ਤੂੰ ਐਵੇਂ ਨਾ ਕਿਸੇ ਦੀਆਂ ਗੱਲਾਂ ਵਿੱਚ ਆਇਆ ਕਰ ਇਹ ਮਰਦ ਤਾਂ ਹੁੰਦੇ ਈ ਧੋਖੇਬਾਜ਼ ਆ।

”ਚੱਲ ਛੱਡ ਯਾਰ ਤੂੰ ਮੈਂ ਹੁਣ ਉਹਦੇ ਬਾਰੇ ਸੋਚਣਾ ਈ ਨੀ।

ਮਮਤਾ

ਕੋਠੇ ਤੋਂ ਜਾਣ ਵੇਲੇ ਗਾਹਕ ਜਦੋਂ ਜੇਬਾਂ ਵਿੱਚ ਹੱਥ ਪਾ ਕੇ ਪੈਸੇ ਕੱਢਣ ਲੱਗਾ ਤਾਂ ਦੋਵੇਂ ਜੇਬਾਂ ਫਰੋਲ ਕੇ ਵੀ ਸ਼ਾਇਦ ਉਸਦੇ ਕੋਲ ਦੇਣ ਲਈ ਪੂਰੇ ਪੈਸੇ ਨਹੀਂ ਸਨ ਫਿਰ ਉਸਨੇ ਆਪਣੀ ਕਮੀਜ਼ ਦੀ ਜੇਬ ਵਿੱਚ ਹੱਥ ਪਾਇਆ ਉਸ ਵਿੱਚ ਕੁਝ ਪੈਸੇ ਸਨ ਪਰ ਕੁਛ ਪੈਸੇ ਘਟਦੇ ਸਨ ਪਰ ਕੁਝ ਸੋਚਣ ਤੋਂ ਬਾਅਦ ਉਸਨੇ ਉਹ ਪੈਸੇ ਦੁਆਰਾ ਆਪਣੀ ਜੇਬ ਵਿੱਚ ਹੀ ਪਾ ਲਏ। ਉਸਨੂੰ ਇਸ ਹੜਬੜਾਹਟ ਜਿਹੀ ਵਿੱਚ ਦੇਖ ਕੇ ਪਹਿਲਾਂ ਤਾਂ ਸਰੋਜ ਦਾ ਹਾਸਾ ਨਿਕਲਣ ਲੱਗਾ ਸੀ ਪਰ ਫਿਰ ਉਸਨੇ ਆਪਣੇ ਆਪ ਨੂੰ ਰੋਕ ਕੇ ਉਸਨੂੰ ਕਹਿਣਾ ਸ਼ੁਰੂ ਕੀਤਾ।

‘ਕੀ ਗੱਲ ਹੋ ਗਈ ਪੈਸੇ ਹੈ ਨਹੀਂ ਪੂਰੇ?

”ਨਹੀਂ ਪੈਸੇ ਤਾਂ ਹੈਗੇ ਆ ਤਾਂਹੀ ਆਇਆਂ ਐਥੇ ਖਾਲੀ ਹੱਥ ਤਾਂ ਖਾਲਾ ਨੇ ਬੂਹੇ ਤੋਂ ਮੋੜ ਦੇਣਾ ਸੀ।

‘ਫਿਰ ਚਿਹਰੇ ਤੇ ਪਰੇਸ਼ਾਨੀ ਕਿਦਾਂ ਦੀ ਆ?

”ਦਰਾਸਲ ਮੈਨੂੰ ਹੁਣੇ-ਹੁਣੇ ਯਾਦ ਆ ਗਿਆ ਕੀ ਮੇਰੀਆਂ ਦੋਵੇਂ ਕੁੜੀਆਂ ਨੇ ਆਪਣੇ ਖਾਤਿਰ ਕੁਛ ਕਾਪੀਆਂ ਕਿਤਾਬਾਂ ਮੰਗਵਾਈਆਂ ਸੀ ਤੇ ਹੁਣ ਮੈਨੂੰ ਲੱਗਦਾ ਪੈਸੇ ਘਟ ਜਾਣੇ ਆ।

‘ਅੱਛਾ ਕਿੰਨੀਆਂ ਕੁੜੀਆਂ ਤੁਹਾਡੀਆਂ?

”ਦੋ ਆ ਕਾਫੀ ਛੋਟੀਆਂ ਆ ਮਾਂ ਉਹਨਾਂ ਦੀ ਮਰ ਗਈ ਸੀ ਉਹ ਕਿਤੇ ਬੇਗਾਨੀ ਮਾਂ ਹੱਥੀਂ ਰੁਲ-ਖੁਲ ਨਾ ਜਾਣ ਇਸ ਲਈ ਮੈਂ ਦੂਜਾ ਵਿਆਹ ਕਰਵਾਉਣ ਬਾਰੇ ਨੀ ਸੋਚਿਆ।

‘ਉਹ ਅੱਛਾ ਚੱਲੋ ਫਿਰ ਐਥੇ ਆਉਣ ਦਾ ਕਿੱਦਾਂ ਸੋਚਿਆ?

”ਸੋਚਣਾ ਕੀ ਸੀ ਬੱਸ ਕਈ ਵਾਰੀ ਸਰੀਰਕ ਭੁੱਖ ਤੰਗ ਕਰਦੀ ਆ ਤਾਂ ਕਦੇ-ਕਦਾਈਂ ਆ ਜਾਂਦਾ ਹੁਣ ਉਹ ਵੀ ਨੀ ਆਉਣਾ ਧੀਆਂ ਵੱਲ ਦੇਖ ਦੁੱਖ ਲੱਗਦਾ।

‘ਇੱਕ ਗੱਲ ਮੰਨੇਗਾ?

‘ਦੱਸੋਂ-ਦੱਸੋਂ।

ਤੂੰ ਪੈਸੇ ਨਾ ਦੇਹ ਸਗੋਂ ਆਹ ਕੁਛ ਪੈਸੇ ਲੈ ਮੇਰੇ ਵੱਲੋਂ ਆਪਣੀਆਂ ਬੱਚੀਆਂ ਤੇ ਖਰਚ ਦੇਵੀਂ।

”ਨਹੀਂ ਨਹੀਂ ਮੈਂ ਅਹਿਸਾਨ ਨੀ ਲੈਣਾ ਚਾਹੁੰਦਾ।

”ਉਹੋ ਇਹ ਅਹਿਸਾਨ ਨੀ ਇਹ ਤਾਂ ਮੇਰੇ ਵੱਲੋਂ ਉਹਨਾਂ ਲਈ ‘ਮਮਤਾ’ ਆ

ਆਪਣੀਆਂ ਕੁੜੀਆਂ
ਪਲੰਘ ਤੇ ਅਰਾਮ ਨਾਲ ਬੈਠੀ ਜੈਸੀਕਾ ਨੂੰ ਜਦੋਂ ਬਾਹਰ ਹੋ ਰਿਹਾ ਚੀਕ ਚਿਹਾੜਾ ਸੁਣਿਆ ਤਾਂ ਉਹ ਫਟਾ-ਫਟ ਪਲੰਘ ਤੋਂ ਉਤਰ ਕੇ ਬਾਹਰ ਵੱਲ ਨੂੰ ਹੋ ਤੁਰੀ ਜਦ ਉਸਨੇ ਵਰਾਂਡੇ ਵਿੱਚ ਜਾ ਕੇ ਦੇਖਿਆ ਤਾਂ ਦੋ-ਤਿੰਨ ਹੱਟੇ-ਕੱਟੇ ਬੰਦੇ ਕਿਸੇ ਨੂੰ ਕੁੱਟੀ ਜਾ ਰਹੇ ਸੀ ਤਾਂ ਕੋਲ ਖੜੀ ਖਾਲਾ ‘ਹੋਰ ਮਾਰੋ, ਹੋਰ ਮਾਰੋ’ ਕਹਿ ਰਹੀ ਸੀ। ਪਾਸੇ ਹੋ ਕੇ ਕੁਛ ਕੁੜੀਆਂ ਵੀ ਇਹ ਸਭ ਦੇਖ ਰਹੀਆਂ ਸੀ ਤਾਂ ਜੈਸੀਕਾ ਵੀ ਜਾ ਕੇ ਉਹਨਾਂ ਦੇ ਨਾਲ ਖੜੀ ਹੋ ਗਈ। ਫਿਰ ਜਦ ਉਹ ਬੰਦਾ ਵਾਰ-ਵਾਰ ਮਾਫ਼ੀਆਂ ਮੰਗਣ ਲੱਗਾ ਤਾਂ ਖਾਲਾ ਨੇ ਕੁੱਟਣ ਵਾਲਿਆਂ ਨੂੰ ਰੋਕ ਦਿੱਤਾ।

‘ਉਏ ਗੱਲ ਸੁਣ ਲਾ ਮੇਰੀ ਜੇ ਤੂੰ ਮੇਰੇ ਕੋਠੇ ਤੇ ਆ ਕੇ ਅੱਗੇ ਤੋਂ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇਰੀ ਖੈਰ ਨੀਂ।

”ਨਹੀਂ ਖਾਲਾ ਅੱਗੇ ਤੋਂ ਨੀ ਕਰਦਾ ਹੁਣ ਮੈਨੂੰ ਜਾਣ ਦੇ ਮੈਂ ਤਾਂ ਮਰਨਹਾਕਾ ਹੋਇਆ ਪਿਆਂ।

‘ਚੱਲ ਦਫਾ ਹੋ ਹੁਣ ਐਥੋਂ ਅੱਗੇ ਤੋਂ ਸੋਚ ਕੇ ਆਵੀਂ।

ਫਿਰ ਜੈਸੀਕਾ ਨੇ ਖਾਲਾ ਨੂੰ ਪੁੱਛਣਾ ਚਾਹਿਆ।

‘ਮਾਸੀ ਗੱਲ ਕੀ ਹੋਈ ਸੀ?

”ਗੱਲ ਤਾਂ ਵੱਡੀ ਹੋਈ ਸੀ ਇਹ ਹਰਾਮੀ ਰਾਤੀ ਆਪਣੀ ਵੈਸ਼ਾਲੀ ਨੂੰ ਜ਼ਬਰਦਸਤੀ ਮੂੰਧੀ ਕਰਦਾ ਰਿਹਾ ਉਹ ਵਿਚਾਰੀ ਮਰਨਹਾਕੀ ਹੋਈ ਪਈ ਆ ਤਾਂਹੀ ਮੈਂ ਇਹਦੇ ਛਿੱਤਰ ਫੇਰਿਆ। ਜੋ ਮਰਜ਼ੀ ਹੋ ਜਾਏ ਮੈਂ ‘ਆਪਣੀਆਂ ਕੁੜੀਆਂ’ ਨਾਲ ਇਹ ਸਭ ਨੀ ਕਰਨ ਦੇਣਾ ਜੇ ਆਹੀ ਗੰਦ ਖਾਨਾ ਕਰਨਾ ਤਾਂ ਹੋਰ ਕੋਠਿਆਂ ਤੇ ਮਰਨ ਜਾਕੇ ਜੈਸੀਕਾ ਖਾਲਾ ਦੇ ਮੂੰਹੋਂ ‘ਆਪਣੀਆਂ ਕੁੜੀਆਂ’ ਸ਼ਬਦ ਸੁਣਕੇ ਅਜੀਬ ਜਿਹੀ ਖੁਸ਼ੀ ਨਾਲ ਭਰ ਗਈ।

ਦੁੱਧ ਧੋਤੇ

‘ਇਹ ਮੋਹੀਨੀ ਗੱਲ ਸੁਣ ਜ਼ਰਾ….

”ਹਾਂਜੀ ਦੱਸੋ ਸੁਣਦੀ ਪਈ ਆ….

‘ਨਹੀਂ ਤੇਰਾ ਧਿਆਨ ਇਧਰ ਨੀ ਆ ਸ਼ਾਇਦ।

”ਹਾਂ ਹੁਣ ਬੋਲੋ ਮੈਂ ਸੁਣਦੀ ਪਈ ਆਂ ਦੱਸੋ।

‘ਮੈਂ ਹੁਣ ਅੱਗੇ ਤੋਂ ਨਹੀਂ ਤੇਰੇ ਕੋਲ ਆਉਣਾ।

”ਕਿਉਂ ਕੀ ਗੱਲ ਹੋ ਗਈ?

‘ਬੱਸ ਵੈਸੇ ਈ।

”ਕਿਸੇ ਹੋਰ ਕੋਠੇ ਤੇ ਜਾਣਾ ਸ਼ੁਰੂ ਕਰਤਾ ਹੁਣਾਂ ਜਨਾਬ ਨੇ?

‘ਨਹੀਂ ਨਹੀਂ ਦਰਾਸਲ ਮੇਰਾ ਵਿਆਹ ਆ ਅਗਲੇ ਹਫਤੇ ਤਾਂ।

”ਫਿਰ ਤਾਂ ਬੜੀ ਖੁਸ਼ੀ ਦੀ ਗੱਲ ਹੈ ਮੁਬਾਰਕਾਂ।

‘ਤੂੰ ਬੁਰਾ ਨਾ ਮੰਨੀਂ ਆਪਣੀ ਇਹ ਆਖਰੀ ਰਾਤ ਸੀ ਦੋਵਾਂ ਦੀ।

”ਗੋਲੀ ਮਾਰੋ ਮੇਰੇ ਬੁਰੇ ਮੰਨਣ ਨੂੰ ਤੁਸੀਂ।

ਫਿਰ ਸੰਤੋਖ ਚਲਾ ਗਿਆ ਤੇ ਮੋਹੀਨੀ ਨੇ ਉੱਠ ਕੇ ਕੰਧ ਵਿੱਚ ਬਣੀ ਹੋਈ ਅਲਮਾਰੀ ਵਿੱਚੋਂ ਦਾਰੂ ਕੱਢ ਕੇ ਪੀਣੀ ਸ਼ੁਰੂ ਕਰ ਦਿੱਤੀ। ਕੁਝ ਮਹੀਨਿਆਂ ਬਾਅਦ ਇੱਕ ਰਾਤ ਸੰਤੋਖ ਫਿਰ ਤੋਂ ਮੋਹੀਨੀ ਕੋਲ ਆ ਗਿਆ।

‘ਤੁਸੀਂ ਹੁਣ ਐਥੇ ਕੀ ਕਰਨ ਆਏ ਆਪਣੀ ਪਤਨੀ ਨਾਲ ਰਹੋ ਨਾ।

”ਉਹਨੂੰ ਤਾਂ ਮੈਂ ਤਲਾਕ ਦੇ ਦਿੱਤਾ।

‘ਹੈਂ ਕਿਉਂ ਕਿਸ ਗੱਲੋਂ?

”ਯਾਰ ਮੈਨੂੰ ਸ਼ੱਕ ਸੀ ਕੀ ਉਸਦੇ ਕਿਸੇ ਨਾਲ ਸਬੰਧ ਸੀ।

”ਤੁਹਾਨੂੰ ਤਾਂ ਸ਼ੱਕ ਹੀ ਸੀ ਨਾ ਤੇ ਆਪ ਤੁਸੀਂ ਕਿਹੜਾ ਦੁੱਧ ਧੋਤੇ ਹੋ?

ਇੱਕ ਵਾਰ ਵੀ ਸੋਚਿਆ ਕੀ ਹੁਣ ਬੇਚਾਰੀ ਉਹ ਜ਼ਿੰਦਗੀ ਕੱਟਣ ਲਈ ਕੀ-ਕੀ ਪਾਪੜ ਵੇਲਦੀ ਫਿਰੂ ਹੈਂ?”

ਮੋਹੀਨੀ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਦੇਖ ਸੰਤੋਖ ਮੁੜ ਪਿੱਛੇ ਨੂੰ ਚਲਾ ਗਿਆ।

ਨਿਸ਼ਾਨੀਆਂ
ਗੁੱਸੇ ਵਿੱਚ ਪੈਰ ਪਟਕਦੀ-ਪਟਕਦੀ ਖਾਲਾ ਉਰਵਸ਼ੀ ਦੇ ਕਮਰੇ ਮੂੰਹਰੇ ਜਾਕੇ ਖੜ ਗਈ ਅੰਦਰ ਉਰਵਸ਼ੀ ਪੈਰਾਂ ਦੇ ਨੂੰਹਾਂ ਨੂੰ ਨੂੰਹ ਪਾਲਿਸ਼ ਲਗਾ ਰਹੀ ਸੀ।

‘ਇਹ ਕੁੜੀਏ ਕੀ ਸੁਣਦੀ ਆਂ ਮੈਂ ਤੇਰੇ ਬਾਰੇ?

”ਕੀ ਹੋਇਆ ਮਾਸੀ ਗੱਲ ਕੀ ਹੋਈ?

‘ਤੁਹਾਨੂੰ ਸਭ ਕੁੜੀਆਂ ਨੂੰ ਮੈਂ ਚੰਗੀ ਤਰਾਂ ਸਮਝਾਇਆ ਹੋਇਆ ਆ ਫਿਰ ਤੁਸੀਂ ਨਿਕੰਮੀਆਂ ਸਮਝਦੀਆਂ ਕਿਉਂ ਨੀ?

‘ਕੀ ਨੀ ਸਮਝੀ ਮੈਂ ਖਾਲਾ?

”ਤੂੰ ਸਿਆਣੀ ਨਾ ਬਣ ਫਟਾ-ਫਟ ਦੱਸ ਤੇਰੇ ਪੇਟ ਵਿੱਚ ਬੱਚਾ ਕਿਸਦਾ ਆ?

‘ਇਹ ਉਸ ਸੇਠ ਦੇ ਮੁੰਡੇ ਦਾ ਆ ਖਾਲਾ ਜੋ ਮਹੀਨੇ ਵਿੱਚ ਤਿੰਨ ਕੁ ਵਾਰ ਈ ਆਉਂਦਾ ਕੋਠੇ ਤੇ ਪਰ ਉਸਦਾ ਮੁੰਡਾ ਉਹ ਤਾਂ ਤਕਰੀਬਨ ਰੋਜ਼ ਈ ਤੇ ਉਹ ਵੀ ਸਿਰਫ ਮੇਰੇ ਕੋਲ।

”ਜਾਂਦਾ ਬਕ-ਬਕ ਨਾ ਕਰ ਮੈਂ ਨਰਸ ਸੱਦੀ ਆ ਇਹਨੂੰ ਸਫਾਈ ਕਰਕੇ ਬਾਹਰ ਮਾਰ ਕੱਢ ਕੇ ਫਿਰ ਰੈਸਟ ਕਰ ਲਈ ਕੁਛ ਦਿਨ ਤੇ ਅੱਗੇ ਤੋਂ ਖਿਆਲ ਰੱਖੀਂ।

‘ਨਹੀਂ ਖਾਲਾ ਮੈਂ ਇਹ ਨੀ ਕਰ ਸਕਦੀ ਉਹ ਮੈਨੂੰ ਪਿਆਰ ਕਰਦਾ ਸੀ ਇਹ ਉਹਦੇ ਪਿਆਰ ਦੀ ਨਿਸ਼ਾਨੀ ਆ।

”ਮੂੰਹ ਬੰਦ ਕਰ ਸਾਡੇ ਇਸ ਧੰਦੇ ਵਿੱਚ ਪਿਆਰ ਪਿਊਰ ਦੀ ਕੋਈ ਜਗਾਹ ਨੀ ਨਾਲ਼ੇ ਅੱਜ ਕੱਲ ਉਹ ਆਉਂਦਾ ਕਿਉਂ ਨੀ ਫਿਰ?

‘ਮੈਨੂੰ ਨੀ ਪਤਾ ਖਾਲਾ ਬੱਸ ਮੈਂ ਉਸਦੀ ਨਿਸ਼ਾਨੀ ਰੱਖਣੀ ਆ।

”ਐਦਾਂ ਨਿਸ਼ਾਨੀਆਂ ਰੱਖਣ ਲੱਗ ਪਏ ਤਾਂ ਕੋਠੇ ਤੇ ਲਾਇਨਾਂ ਲੱਗ ਜਾਣਗੀਆਂ ਨਿਸ਼ਾਨੀਆਂ ਦੀਆਂ ਮੇਰੀ ਗੱਲ ਮੰਨ ਨਹੀਂ ਤਾਂ ਚੰਮ ਲਾਹ ਦਊਂ ਤੇਰੀ।

ਫਿਰ ਉਰਵਸ਼ੀ ਖਿੜ-ਖਿੜਾ ਕੇ ਹੱਸਣ ਲੱਗ ਪਈ ਤੇ ਖਾਲਾ ਉਸਤੇ ਫਿਰ ਬਰਸ ਪਈ ”ਹੁਣ ਕੀ ਹੋਇਆ?

‘ਮਾਸੀ ਇਹ ਗੱਲ ਤਾਂ ਮੈਂ ਮਜ਼ਾਕ ਵਿੱਚ ਕੁੜੀਆਂ ਨੂੰ ਕਹੀ ਸਭ ਨੇ ਸੱਚ ਮੰਨ ਲਿਆ ਹਾ-ਹਾ-ਹਾ

”ਸ਼ੁਕਰ ਆ ਉਰਵਸ਼ੀ ਮਜਾਕ ਸੀ ਨਹੀਂ ਤਾਂ ਮੈਂ ਨੀ ਸੀ ਛੱਡਣਾ ਤੈਨੂੰ।

ਫਿਰ ਮਾਸੀ ਬਾਹਰ ਚਲ ਗਈ ਤੇ ਉਰਵਸੀ ਫਿਰ ਕੱਲੀ ਹੀ ਹੱਸੀ ਜਾਂਦੀ ਸੀ।

ਸੌਦੇਬਾਜ਼ੀ

‘ਇਹ ਵਿਪਰਾ ਕੀ ਗੱਲ ਹੋਈ ਤੈਨੂੰ?

”ਨਾ ਕੁਛ ਨੀ ਸ਼ਾਰਧਾ ਮੈਨੂੰ ਭਲਾ ਕੀ ਹੋਣਾ?

‘ਫਿਰ ਤੂੰ ਐਦਾਂ ਮੂੰਹ ਸਿੱਟ ਕੇ ਕਿਉਂ ਪਈ ਆ?

”ਬੱਸ ਕੁਛ ਨੀ ਸ਼ਾਰਧਾ ਸਿਹਤ ਕੁਛ ਠੀਕ ਨੀ ਲੱਗਦੀ।

”ਹੈ ਕੁਛ ਠੀਕ? ਮੈਨੂੰ ਤਾਂ ਤੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਨੀ ਠੀਕ ਲੱਗਦੀ।

”ਬੱਸ ਫਿਰ ਐਦਾਂ ਈ ਸਮਝਲਾ ਸ਼ਾਰਧਾ।

‘ਫਿਰ ਵੀ ਦੱਸ ਤਾਂ ਸਹੀ ਕੀ ਹੋਇਆ?

”ਹੋਣਾ ਕੀ ਸੀ ਸ਼ਾਰਧਾ ਰਾਤ ਮੈਨੂੰ ਕਿਸੇ ਅਮੀਰ ਬੰਦੇ ਦੇ ਘਰ ਭੇਜਿਆ ਸੀ।

‘ਅੱਛਾ ਫਿਰ ਐਦਾਂ ਬਿਮਾਰ ਕਿੱਦਾਂ ਹੋ ਗਈ ਤੂੰ?

”ਤੂੰ ਪੁੱਛ ਨਾ ਸ਼ਾਰਧਾ ਮੈਨੂੰ ਤਾਂ ਇਹ ਕਿਹਾ ਸੀ ਕੀ ਇੱਕੋ ਬੰਦਾ ਆ ਪਰ ਜਾ ਕੇ ਦੇਖਿਆ ਤਾਂ ਉਥੇ ਉਸਦੇ ਤਿੰਨ ਦੋਸਤ ਹੋਰ ਸੀ।

‘ਹਾਏ ਰੱਬਾ ਮਾੜੀ ਗੱਲ ਆ ਇਹ ਤਾਂ ਫਿਰ?

”ਫਿਰ ਕੀ ਉਹਨੀ ਮੇਰੀ ਇੱਕ ਨੀ ਸੁਣੀ ਤੇ ਆਪਣੀਆਂ ਚੰਮ ਦੀਆਂ ਚਲਾਈਆਂ ਸਾਰੀ ਰਾਤ ਉਨੀ ਮੈਨੂੰ ਪੋਟਾ-ਪੋਟਾ ਵਿੰਨਿਆ ਮੇਰੇ ਉਪਰ ਸ਼ਰਾਬ ਡੋਲੀ ਪੁੱਠੀਆਂ ਸਿੱਧੀਆਂ ਹਰਕਤਾਂ ਵੀ ਕਰਵਾਈਆਂ।

‘ਫਿਰ ਤੂੰ ਆ ਕੇ ਖਾਲਾ ਨੂੰ ਦੱਸਣਾ ਸੀ।

”ਉਹਨੂੰ ਕੀ ਦੱਸਣਾ ਸ਼ਾਰਧਾ ਜਦ ਪਹਿਲੋ ਈ ਸੌਦੇਬਾਜ਼ੀ ਹੋਈਊ ਸੀ ਤਾਂ ਫਿਰ ਮੇਰੀ ਕੀ ਪੇਸ਼ ਚੱਲਣੀ ਸੀ ਸਗੋਂ ਹੁਣੇ-ਹੁਣੇ ਅਰਚਨਾ ਦੱਸ ਕੇ ਗਈ ਕੀ ”ਉਹਨੀ ਤੇਰੀ ਫਿਰ ਮੰਗ ਕੀਤੀ ਆ।” ਸੁਣ ਕੇ ਸ਼ਾਰਧਾ ਦੰਗ ਰਹਿ ਗਈ।

ਚੀਸ
ਪਲੰਘ ਤੇ ਨਾਲ ਲੰਮੇ ਪਏ ਸੇਠ ਦਿਨਾਕਰ ਨੇ ਗੌਰਵੀ ਦੇ ਹੱਥੋਂ ਜਲਦੀ ਸਿਗਰੇਟ ਫੜ ਕੇ ਪਰੇ ਰੱਖ ਦਿੱਤੀ।

‘ਕੀ ਐਵੇਂ ਸਿਗਰੇਟਾਂ ਫੂਕਦੀ ਰਹਿੰਦੀ ਤੂੰ?

”ਮੈਂ ਸਿਗਰੇਟ ਨੀ ਕਾਲ਼ਜਾ ਫੂਕਦੀ ਹੁੰਦੀ ਆਪਣਾ।

‘ਅੱਛਾ ਤੇਰਾ ਕਾਲ਼ਜਾ ਤਾਂ ਫਿਰ ਵੀ ਬੜਾ ਠੰਢਾ।

”ਛੱਡੋ ਤੁਸੀਂ ਜਾਓ ਹੁਣ ਦਿਨ ਚੜਿਆ ਪਿਆ।

ਫਿਰ ਕੀ ਹੋਇਆ ਮੈਂ ਚਾਹਵਾਂ ਤਾਂ ਐਥੇ ਈ ਰਵਾਂ ਸਦਾ ਤੇਰੇ ਕੋਲ।

‘ਆਹੋ ਐਥੇ ਰਹਿਣ ਦੀਆਂ ਸਲਾਹਾਂ ਬਣਾਈ ਜਾਇਓ ਮੈਨੂੰ ਨਾ ਇਸ ਨਰਕ ਵਿੱਚੋਂ ਕੱਢ ਕੇ ਕਿਤੇ ਹੋਰ ਲਿਜਾਇਓੁ।

”ਨਹੀਂ ਨਹੀਂ ਐਦਾਂ ਨਾ ਕਹਿ ਜਲਦੀ ਤੇਰੀ ਇਹ ਮੰਗ ਵੀ ਪੂਰੀ ਕਰ ਦਊਂ ਤੂੰ ਦਿਲ ਨਾ ਛੱਡ।

‘ਕੋਈ ਨਾ ਦੇਖਾਂਗੇ ਕਦੋਂ ਕਰਦੇ।

”ਤੈਨੂੰ ਯਕੀਨ ਨੀ ਮੇਰੇ ਤੇ? ਮਰਦ ਦੀ ਜੁਬਾਨ ਆ ਫਿਰ ਵੀ।

‘ਹੈਗਾ ਆ।

”ਕਿੰਨਾ ਕੁ?

‘ਕੋਈ ਨਾ ਫਿਰ ਕਦੇ ਦੱਸੂਗੀ।

ਫਿਰ ਸੇਠ ਦਿਨਾਕਰ ਉਥੋਂ ਚਲਾ ਗਿਆ ਤਾਂ ਗੌਰਵੀ ਮੁੜ ਫਿਰ ਸਿਗਰੇਟ ਦੇ ਲੰਬੇ-ਲੰਬੇ ਕਸ਼ ਖਿੱਚਣ ਲੱਗੀ। ਦਿਨ ਬੀਤਦੇ ਗਏ ਮੁੜ ਉਹ ਸੇਠ ਗੌਰਵੀ ਦੇ ਪਲੰਘ ਤੇ ਨਾ ਆਇਆ। ਇੱਕ ਵਾਰ ਨਾਲ ਦੀਆਂ ਕੁੜੀਆਂ ਵਿੱਚੋਂ ਕਿਸੇ ਨੇ ਗੌਰਵੀ ਨੂੰ ਦੱਸਿਆ ਕਿ ‘ਉਹ ਸੇਠ ਕਿਸੇ ਹੋਰ ਕੋਠੇ ਤੇ ਜਾਣ ਲੱਗਾ ਹੈ।’

ਸੁਣ ਕੇ ਗੌਰਵੀ ਦੇ ਦਿਲ ਨੂੰ ਇੱਕ ਚੀਸ ਪਈ ਤੇ ਉਸਨੇ ਝੱਟ ਅੰਦਰ ਜਾ ਕੇ ਸਿਗਰੇਟ ਸੁਲਗਾ ਲਈ।

ਮੋਈਆਂ

ਸ਼ਮਾ ਤੇ ਜੋਤੀਕਾ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿਸੇ-ਕਿਸੇ ਗੱਲ ਤੇ ਦੋਵਾਂ ਦੀਆਂ ਅੱਖਾਂ ਵਿੱਚ ਅੱਥਰੂ ਵੀ ਸਿੰਮ ਪੈਂਦੇ ਸੀ।

‘ਸ਼ਮਾ ਤੈਨੂੰ ਉਹ ਸਮਾਂ ਯਾਦ ਆ ਜਾਂ ਭੁੱਲ ਗਿਆ?

”ਕਿਹੜਾ ਸਮਾਂ ਜੋਤੀਕਾ?

‘ਉਹੀ ਸਮਾਂ ਜਦੋਂ ਤੇਰਾ ਇਸ ਕੋਠੇ ਤੇ ਪਹਿਲਾਂ ਦਿਨ ਸੀ?

”ਦਿਨ ਜਾਂ ਰਾਤ?

‘ਚੱਲ ਜੋ ਵੀ ਸਮਝਲਾ ਮੈਂ ਤਾਂ ਜਦੋਂ ਦੀ ਐਥੇ ਆ ਮੈਨੂੰ ਤਾਂ ਦਿਨ-ਰਾਤ ਦਾ ਪਤਾ ਈ ਨੀ ਲੱਗਦਾ ਮੈਂ ਤਾਂ ਕੋਠੇ ਤੇ ਕਿਸੇ ਮਰਦ ਦੇ ਪੈਰਾਂ ਦੀ ਆਵਾਜ਼ ਸੁਣਾ ਤਾਂ ਮੈਨੂੰ ਲੱਗਦਾ ਰਾਤ ਹੋ ਗਈ ਆ।

‘ਮੇਰਾ ਵੀ ਇਹੋ ਈ ਹਾਲ ਆ ਸ਼ਮਾ ਪਰ ਦੱਸੀਏ ਕਿਹਨੂੰ? ਖੈਰ ਤੂੰ ਪਹਿਲੇ ਦਿਨ ਦਾ ਪੁੱਛਿਆ ਸੀ ਉਹ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਮੈਂ ਉਦੋਂ ਮਸਾਂ 14 ਸਾਲਾਂ ਦੀ ਸੀ ਜਦੋਂ ਐਥੇ ਲਿਆਂਦੀ ਗਈ ਸੀ ਪਹਿਲੀ ਰਾਤ ਹੀ ਮੈਨੂੰ ਖਾਲਾ ਨੇ ਇੱਕ ਬੁੱਢੜ ਨਾਲ ਪਾ ਦਿੱਤਾ ਸੀ।

”ਫਿਰ ਤੂੰ ਬਚ ਗਈ ਹੁਣੀ ਆ ਉਸ ਬੁੱਢੇ ਨੇ ਭਲਾ ਤੇਰਾ ਕੀ ਵਿਗਾੜ ਲੈਣਾ ਸੀ?

”ਤੂੰ ਪੁੱਛ ਨਾ ਸ਼ਮਾ ਉਸਨੇ ਸਾਰੀ ਰਾਤ ਮੈਨੂੰ ਹਿੱਲਣ ਨੀ ਸੀ ਦਿੱਤਾ ਦੰਦੀਆਂ ਨਾਲ ਮੇਰਾ ਸਰੀਰ ਨੋਚ ਮਾਰਿਆ ਸੀ ਉਸਨੇ ਜਦੋਂ ਮੈਂ ਸਵੇਰੇ ਉੱਠੀ ਤਾਂ ਉਹ ਹੈ ਨਹੀਂ ਸੀ।

”ਫਿਰ ਤੂੰ ਖਾਲਾ ਨੂੰ ਉਸਦੀ ਸ਼ਿਕਾਇਤ ਕਰਨੀ ਸੀ।

‘ਕੀਤੀ ਸੀ ਸ਼ਿਕਾਇਤ ਤਾਂ ਪਰ ਖਾਲਾ ਕਹਿੰਦੀ ਸੀ ਕੀ ਉਹ ਕੋਠੇ ਤੇ ਆਉਣ ਵਾਲਾ ਖਾਸ ਬੰਦਾ ਆ ਉਹਨੂੰ ਮੈਂ ਕੁਛ ਨੀ ਕਹਿਣਾ

”ਤੇ ਤੂੰ ਭਲਾ ਮਰ ਜਾਂਦੀ?

‘ਹਾ-ਹਾ-ਹਾ ਹੁਣ ਕਿਹੜਾ ਮੈਂ ਜਿਉਂਦਿਆਂ ਵਿੱਚ ਆ ਨਾਲੇ ਤੂੰ? ਆਪਾਂ ਤਾਂ ਮੋਈਆਂ ਆਂ।

ਸੋਹਣਾ ਤਾਰਾ
ਰਾਤ ਕਾਫੀ ਹੋ ਚੁੱਕੀ ਸੀ ਜਾਨਵੀ ਬਾਲਕੋਨੀ ਵਿੱਚ ਖੜੀ ਉਪਰ ਆਸਮਾਨ ਵੱਲ ਦੇਖੀ ਜਾ ਰਹੀ ਸੀ। ਕਾਲ਼ੇ ਆਸਮਾਨ ਨੂੰ ਦੇਖ-ਦੇਖ ਕੇ ਉਹ ਆਪਣੀ ਜ਼ਿੰਦਗੀ ਦੀ ਤੁਲਨਾ ਵੀ ਉਪਰ ਵਾਲੇ ਕਾਲੇ ਅਸਮਾਨ ਨਾਲ ਕਰ ਰਹੀ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਉਸ ਕਾਲੇ ਆਸਮਾਨ ਨਾਲੋਂ ਵੀ ਵਧੇਰੇ ਕਾਲੀ ਲੱਗੀ ਕਿਉਂਕਿ ਅਸਮਾਨ ਵਿਚਲੇ ਨਿੱਕੇ-ਨਿੱਕੇ ਤਾਰੇ ਆਪਣੀ ਚਮਕ ਨਾਲ ਅਸਮਾਨ ਦੀ ਕਾਲਖ ਨੂੰ ਕੁਛ ਹੱਦ ਤੱਕ ਘਟਾ ਰਹੇ ਸਨ। ਪਰ ਜਾਨਵੀ ਦੀ ਜ਼ਿੰਦਗੀ ਤਾਂ ਨਿਰੀ ਕਾਲਖ ਹੀ ਸੀ। ਫਿਰ ਅਚਾਨਕ ਅਸਮਾਨੋ ਇੱਕ ਤਾਰਾ ਟੁੱਟਿਆ ‘ਹਾਏ ਮੈਂ ਮਰ ਜਾਂ ਕਿੰਨਾ ਸੋਹਣਾ ਤਾਰਾ ਸੀ ਕਿੰਨਾ ਵਧੀਆ ਚਮਕਦਾ ਸੀ ਡਾਢਿਆ ਰੱਬਾ ਕੀ ਮਿਲਿਆ ਤੈਨੂੰ ਐਨਾ ਸੋਹਣਾ ਤਾਰਾ ਤੋੜ ਕੇ ਹੋਰ ਵੀ ਤਾਂ ਕਈ ਘੱਟ ਚਮਕ ਵਾਲੇ ਤਾਰੇ ਸੀ ਤੂੰ ਉਹਨਾਂ ਨੂੰ ਤੋੜ ਲਾ ਮਰਲਾ ਤਾਂ ਅੱਗ ਲੱਗਿਆ ਰੱਬਾ ਐਨਾ ਸੋਹਣਾ ਤਾਰਾ ਤੋੜਨ ਦੀ ਕੀ ਲੋੜ ਸੀ?

ਜਾਨਵੀ ਦਾ ਅਸਮਾਨ ਵੱਲੋਂ ਧਿਆਨ ਟੁੱਟਿਆ ਜਦ ਇੱਕ ਘੱਟ ਉਮਰ ਦੀ ਬੱਚੀ ਰੋਂਦੀ-ਕੁਰਲਾਉਂਦੀ ਨਾਲ ਦੇ ਕਮਰੇ ਵਿੱਚੋਂ ਭੱਜੀ-ਭੱਜੀ ਬਾਹਰ ਆਈ ਉਸਦੀਆਂ ਦੋ ਗੁੱਤਾਂ ਕੀਤੀਆਂ ਹੋਈਆਂ ਸੀ। ਉਹ ਹਜੇ ਲੰਬੇ-ਲੰਬੇ ਹਾਉਂਕੇ ਲੈਂਦੀ ਢਿੱਡ ਨੂੰ ਘੁੱਟ ਹੀ ਰਹੀ ਸੀ ਕੀ ਇੱਕ ਹੱਟਾ-ਕੱਟਾ ਬੰਦਾ ਵੀ ਪਿੱਛੇ ਦੀ ਆ ਗਿਆ ਉਸਨੇ ਉਸ ਬੱਚੀ ਨੂੰ ਗੁੱਤੋਂ ਫੜ ਕੇ ਅੰਦਰ ਨੂੰ ਖਿੱਚਣਾ ਚਾਹਿਆ ਤਾਂ ਜਾਨਵੀ ਬੋਲ ਪਈ।

‘ਓਏ-ਓਏ ਬੱਚੀ ਤੇ ਜ਼ੋਰ ਚਲਾਉਂਦਾ ਹਰਾਮੀਆ ਹੌਲੀ ਖਿੱਚ ਲਾ….

”ਕਿਉਂ ਮੇਰੀ ਮਰਜ਼ੀ ਆ ਤੂੰ ਸਾਲੀ ਲੱਗਦੀ ਮੈਂ 2000 ਦਿੱਤਾ ਇਸਦਾ।

ਐਨਾ ਕਹਿ ਕੇ ਉਹ ਰੋਂਦੀ-ਕੁਰਲਾਉਂਦੀ ਕੁੜੀ ਨੂੰ ਅੰਦਰ ਲੈ ਗਿਆ ਤਾਂ ਪਿੱਛੋਂ ਜਾਨਵੀ ਨੇ ਮਹਿਸੂਸ ਕੀਤਾ ਜੀਵੇਂ ਹੁਣੇ-ਹੁਣੇ ਇੱਕ ਸੋਹਣਾ ਤਾਰਾ ਧਰਤੀ ਤੋਂ ਵੀ ਟੁੱਟਿਆ ਹੋਵੇ ਜਿਸਨੂੰ ਉਹ ਬਚਾ ਨਹੀਂ ਸੀ ਸਕੀ।

ਸੀਂਤੇ ਬੁੱਲ

ਸਾਰਾ ਕਮਰਾ ਇੱਕ ਅਲੱਗ ਹੀ ਤਰਾਂ ਦੀ ਸੜਿਆਂਦ ਨਾਲ ਭਰਿਆ ਪਿਆ ਸੀ ਇਹੋ ਸਾਰੀ ਰਾਤ ਵੀ ਮੋਨੀਕਾ ਦੇ ਨੱਕ ਨੂੰ ਚੜੀ ਜਾ ਰਹੀ ਸੀ ਪਰ ਫਿਰ ਵੀ ਉਸਨੇ ਬਹੁਤਾ ਇਤਰਾਜ਼ ਨਾ ਕੀਤਾ ਆਖਿਰਕਾਰ ਗਾਹਕ ਨੇ ਉਸਨੂੰ ਇਹ ਸੜਿਆਂਦ ਬਰਦਾਸ਼ਤ ਕਰਨ ਦੇ ਬਕਾਇਦੇ ਪੈਸੇ ਦੇਣੇ ਸਨ। ਆਪਣਾ ਆਪ ਬੋਚਦੀ ਹੋਈ ਮੋਨਿਕਾ ਉਠੀ ਤਾਂ ਉਸਨੇ ਆਪਣੇ ਕੱਪੜੇ ਸੰਭਾਲਣੇ ਸ਼ੁਰੂ ਕੀਤੇ ਜਦ ਆਪਣਾ ਇੱਕ ਕੱਪੜਾ ਉਸਨੇ ਨਾਲ ਪਲੰਘ ਤੇ ਪਏ ਗਾਹਕ ਦੇ ਥੱਲਿਓਂ ਖਿੱਚਿਆ ਤਾਂ ਉਹ ਨੀਂਦ ਟੁੱਟਣ ਕਾਰਣ ਕੜਕ ਕੇ ਬੋਲ ਪਿਆ।

‘ਕੀ ਮੌਤ ਪਈਏ ਉਠਾ ਦਿੱਤਾ ਦਿਨ ਤਾਂ ਚੜਨ ਦਿੰਦੀ।

”ਅੱਖਾਂ ਖੋਹਲ ਕੇ ਦੇਖੋ ਦਿਨ ਚੜੇ ਨੂੰ ਦੋ ਘੰਟੇ ਹੋ ਗਏ ਨੇ।

‘ਨੀਂਦ ਖਰਾਬ ਕਰਤੀ ਸਾਰੀ।

”ਅੱਛਾ ਜੋ ਸਾਰੀ ਰਾਤ ਮੇਰੀ ਖਰਾਬ ਕੀਤੀ ਓਹੋ?

‘ਕਿਉਂ ਪੈਸੇ ਨੀ ਦਿੱਤੇ ਤੈਨੂੰ?

”ਹਾਂ ਪੈਸੇ ਤਾਂ ਦਿੱਤੇ ਸੀ।

‘ਬੱਸ ਫਿਰ ਚਪੜ-ਚਪੜ ਨਾ ਕਰ ਬਹੁਤੀ।

”ਠੀਕ ਹੈ ਨਹੀਂ ਕਰਦੀ।

‘ਬਸ ਫਿਰ ਕਰੀਂ ਵੀ ਨਾ ਅੱਗੇ ਤੋਂ ਪੈਸੇ ਲੈ ਤੇ ਮੂੰਹ ਬੰਦ ਰੱਖੋ।

”ਬੱਸ ਗੱਲ ਖਤਮ ਕਰੋ ਹੁਣ ਤੁਸੀਂ ਬੋਲੀ ਜਾਂਦੇ।

‘ਹਾਂ ਬੋਲੂੰਗਾ ਮੈਂ ਕੀ ਕਰ ਲਊਗੀ ਤੂੰ ਹੈਂ ਦੱਸ?

ਐਨੀ ਗੱਲ ਕਹਿ ਕੇ ਗੁੱਸੇ ਵਿੱਚ ਆਇਓ ਗਾਹਕ ਨੇ ਮੇਨਿਕਾ ਦਾ ਬਲਾਊਜ਼ ਖਿੱਚ ਕੇ ਪਰੇ ਮਾਰਿਆ।

‘ਇਹ ਕੀ ਮਤਲਬ ਹੋਇਆ?

”ਮਤਲਬ ਕੁਛ ਨੀ ਤੂੰ 50 ਰੁਪਈਏ ਹੋਰ ਲੈ ਲਵੀਂ ਚੁੱਪ ਰਹਿ ਵਿਕਾਊ ਔਰਤ” ਆਖਰੀ ਗੱਲ ਸੁਣ ਕੇ ਮੋਨਿਕਾ ਦੇ ਬੁੱਲ ਸੀਤੇ ਗਏ।

ਦਰਿੰਦਾ
‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ ਆਂ।

”ਕੀ ਹੋਇਆ ਸੁਨੈਨਾ ਠੀਕ ਨੀਂ ਤੂੰ?

‘ਦੀਦੀ ਮੈਨੂੰ ਲੱਗਦਾ ਮੇਰਾ ਦਿਮਾਗ ਫਟ ਜਾਣਾ ਬਹੁਤ ਬੋਝ ਆ ਮੇਰੇ ਦਿਮਾਗ ਤੇ।

”ਤੂੰ ਗੱਲ ਤਾਂ ਦੱਸ ਸੁਨੈਨਾ? ਦਰਿੰਦਾ

‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ ਆਂ।

”ਕੀ ਹੋਇਆ ਸੁਨੈਨਾ ਠੀਕ ਨੀਂ ਤੂੰ?

‘ਦੀਦੀ ਮੈਨੂੰ ਲੱਗਦਾ ਮੇਰਾ ਦਿਮਾਗ ਫਟ ਜਾਣਾ ਬਹੁਤ ਬੋਝ ਆ ਮੇਰੇ ਦਿਮਾਗ ਤੇ।

”ਤੂੰ ਗੱਲ ਤਾਂ ਦੱਸ ਸੁਨੈਨਾ?

‘ਦੀਦੀ ਮੈਨੂੰ ਉਹ ਘਟਨਾ ਨੀ ਭੁੱਲਦੀ ਜੋ ਮੇਰੇ ਨਾਲ ਹੋਈ ਸੀ ਉਸੇ ਕਰਕੇ ਹੀ ਮੈਨੂੰ ਇੱਕ ਮਿੰਟ ਵੀ ਨੀਂਦ ਨੀ ਆਉਂਦੀ।

”ਕਿਹੜੀ ਘਟਨਾ ਸੁਨੈਨਾ ਪੂਰੀ ਗੱਲ ਦੱਸ

‘ਉਹ ਸਾਡੇ ਕਿਰਾਏ ਤੇ ਰਹਿੰਦਾ ਸੀ ਦੀਦੀ, ਮੇਰੀ ਮਾਂ ਮੇਰੇ ਛੋਟੇ ਹੁੰਦਿਆਂ ਹੀ ਮਰ ਗਈ ਸੀ ਇਸੇ ਕਾਰਣ ਮੇਰੇ ਬਾਪ ਦਾ ਅਯਾਸ਼ੀਆਂ ਕਰਨ ਲਈ ਰਾਹ ਖੁੱਲ ਗਿਆ ਸੀ ਖਰਚਾ ਤੋਰਣ ਲਈ ਉਸਨੇ ਕਮਰਾ ਕਿਰਾਏ ਤੇ ਦਿੱਤਾ ਸੀ ਦੀਦੀ।

‘ਫਿਰ ਸੁਨੈਨਾ ਫਿਰ ਕੀ ਹੋਇਆ?

”ਦੀਦੀ ਉਸ ਕਿਰਾਏਦਾਰ ਨੇ ਦਿਨ ਇੱਕ ਦਾਰੂ ਪੀ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਉਹ ਮੈਨੂੰ ਮਾਰਨ ਲੱਗਾ ਸੀ ਦੀਦੀ ਪਰ ਮੈਂ ਅੱਧ-ਫਟੇ ਕੱਪੜੇ ਬੋਚਦੀ ਘਰੋਂ ਭੱਜ ਕੇ ਸਟੇਸ਼ਨ ਤੇ ਚਲੀ ਗਈ ਸੀ ਫਿਰ ਸਵੇਰੇ ਮੇਰੀ ਅੱਖ ਇਸ ਕੋਠੇ ਤੇ ਖੁੱਲੀ।

‘ਫਿਰ ਤਾਂ ਤੇਰੇ ਨਾਲ ਬਹੁਤ ਮਾੜਾ ਹੋਇਆ ਸੁਨੈਨਾ ਪਰ ਹੁਣ ਤੂੰ ਇਹ ਡਰ ਆਪਣੇ ਮਨ ਵਿੱਚੋਂ ਕੱਢਦੇ ਜੋ ਹੋਇਆ ਸੋ ਹੋਇਆ।

”ਨਹੀਂ ਦੀਦੀ ਇਹ ਡਰ ਨਿਕਲਣ ਨਾਲੋਂ ਸਗੋਂ ਹੋਰ ਵੱਧ ਗਿਆ।

”ਕਿਉਂ ਸੁਨੈਨਾ ਕੀ ਗੱਲ?

‘ਦੀਦੀ ਉਸਨੂੰ ਹੁਣ ਮੇਰੇ ਐਥੇ ਹੋਣ ਦਾ ਪਤਾ ਲੱਗ ਗਿਆ ਆ ਉਹ ਖਾਲਾ ਨੂੰ ਮੇਰੇ ਨਾਲ ਅੱਜ ਦੀ ਰਾਤ ਦੇ ਪੈਸੇ ਵੀ ਫੜਾ ਕੇ ਗਿਆ ਆ। ਉਹ ਦਰਿੰਦਾ ਮੈਨੂੰ ਮਾਰ ਕੇ ਈ ਹਟੂ ਦੀਦੀ।

ਹੁਣ ਸੁਨੈਨਾ ਦੀਆਂ ਅੱਖਾਂ ਵਿੱਚ ਡਰ ਵਧੇਰੇ ਫੈਲ ਚੁੱਕਾ ਸੀ ਉਹ ਆਪਣੀ ਦੀਦੀ ਦੇ ਗਲ਼ ਲੱਗ ਗਈ।

ਹਨੇਰੀ

‘ਵੈਸੇ ਇੱਕ ਗੱਲ ਤਾਂ ਮੰਨਣੀ ਪਊ ਰਧੀਆ।

”ਉਹ ਕਿਹੜੀ ਗੱਲ ਨੈਨੀ?

ਚਾਹੇ ਜੋ ਮਰਜ਼ੀ ਆ ਪਰ ਜਿਹੜੀਆਂ ਕੁੜੀਆਂ ਕੋਈ ਹੋਰ ਕੰਮ-ਕਾਰ ਕਰਦੀਆਂ ਉਹਨਾਂ ਦੀ ਜ਼ਿੰਦਗੀ ਸਾਡੇ ਨਾਲੋਂ ਲੱਖ ਦਰਜੇ ਚੰਗੀ ਆ।

”ਉਹ ਕਿਸ ਤਰਾਂ ਨੈਨੀ?

‘ਘੱਟੋ-ਘੱਟ ਉਹਨਾਂ ਨਾਲ ਸਾਡੇ ਵਾਂਗੂ ਕੁੱਤੇ ਖਾਣੀ ਤਾਂ ਨੀ ਨਾ ਹੁੰਦੀ ਨਾ ਹੀ ਉਹ ਸਾਡੇ ਵਾਂਗੂ ਨਰਕ ਭੋਗਦੀਆਂ।

”ਲੈ ਤਾਂ ਦੱਸ ਹੁੰਦੀ ਕਿਉਂ ਨੀ ਬਹੁਤੀਆਂ ਨਾਲ ਆਹੀ ਕੁਛ ਹੁੰਦਾ ਉਹ ਦੱਸਦੀਆਂ ਨੀ ਕਿਸੇ ਨੂੰ।

ਤੂੰ ਇਹ ਕਿਸ ਤਰਾਂ ਕਹਿ ਸਕਦੀ ਆਂ ਰਧੀਆ?

‘ਲੈ ਸੁਣ ਫਿਰ ਉਹ ਆਪਣੇ ਕੋਠੇ ਤੇ ਜਿਹੜਾ ਜੈਦੇਵ ਨੀ ਆਉਂਦਾ ਹੁੰਦਾ

”ਹਾਂ ਉਹ ਲੰਬੀ ਜਿਹੀ ਗੱਡੀ ਵਾਲਾ?

‘ਆਹੋ ਉਹੀ ਉਹ ਬੜਾ ਵੱਡਾ ਆਦਮੀ ਆ ਕਾਫੀ ਅਮੀਰ ਆ ਇੱਕ ਰਾਤ ਪਿਆ-ਪਿਆ ਉਹ ਮੈਨੂੰ ਦੱਸਦਾ ਸੀ ਕਿ ਕਿਸ ਤਰਾਂ ਉਸਨੇ ਆਪਣੇ ਦਫ਼ਤਰ ਵਿੱਚ ਕੰਮ ਕਰਦੀਆਂ ਕੁੜੀਆਂ ਵਰਤੀਆਂ ਨੇ।

‘ਅੱਛਾ ਸੱਚੀ ਫਿਰ ਉਹ ਐਥੇ ਕਿਉਂ ਮੂੰਹ ਮਾਰਨ ਆਉਂਦਾ?

”ਇਸ ਬਾਰੇ ਵੀ ਉਹ ਦੱਸਦਾ ਸੀ ਕਿ ਜਦੋਂ ਕੋਈ ਕੁੜੀ ਬੱਚਾ ਠਹਿਰਨ ਕਰਕੇ ਉਸਨੂੰ ਸਫਾਈ ਕਰਵਾਕੇ ਕੱਢਣੀ ਪੈਂਦੀ ਸੀ ਤਾਂ ਉਦੋਂ ਆਪਣਾ ਝੱਸ ਪੂਰਾ ਕਰਨ ਲਈ ਉਸਨੂੰ ਆਉਣਾ ਪੈਂਦਾ।

‘ਇਹ ਤਾਂ ਫਿਰ ਮਾੜੀ ਗੱਲ ਆ ਰਧੀਆ ਅਸੀਂ ਤਾਂ ਸਮਝਿਆ ਸ਼ਾਇਦ ਅਸੀਂ ਹੀ ਨਰਕ ਭੋਗ ਰਹੀਆਂ।

‘ਨਾ-ਨਾ ਨੈਨੀ ਇੱਥੋਂ ਬਾਹਰ ਵੀ ਇਹੋ ਹਨੇਰੀ ਝੁੱਲਦੀ ਆ।

‘ਦੀਦੀ ਮੈਨੂੰ ਉਹ ਘਟਨਾ ਨੀ ਭੁੱਲਦੀ ਜੋ ਮੇਰੇ ਨਾਲ ਹੋਈ ਸੀ ਉਸੇ ਕਰਕੇ ਹੀ ਮੈਨੂੰ ਇੱਕ ਮਿੰਟ ਵੀ ਨੀਂਦ ਨੀ ਆਉਂਦੀ।

”ਕਿਹੜੀ ਘਟਨਾ ਸੁਨੈਨਾ ਪੂਰੀ ਗੱਲ ਦੱਸ

‘ਉਹ ਸਾਡੇ ਕਿਰਾਏ ਤੇ ਰਹਿੰਦਾ ਸੀ ਦੀਦੀ, ਮੇਰੀ ਮਾਂ ਮੇਰੇ ਛੋਟੇ ਹੁੰਦਿਆਂ ਹੀ ਮਰ ਗਈ ਸੀ ਇਸੇ ਕਾਰਣ ਮੇਰੇ ਬਾਪ ਦਾ ਅਯਾਸ਼ੀਆਂ ਕਰਨ ਲਈ ਰਾਹ ਖੁੱਲ ਗਿਆ ਸੀ ਖਰਚਾ ਤੋਰਣ ਲਈ ਉਸਨੇ ਕਮਰਾ ਕਿਰਾਏ ਤੇ ਦਿੱਤਾ ਸੀ ਦੀਦੀ।

‘ਫਿਰ ਸੁਨੈਨਾ ਫਿਰ ਕੀ ਹੋਇਆ?

”ਦੀਦੀ ਉਸ ਕਿਰਾਏਦਾਰ ਨੇ ਦਿਨ ਇੱਕ ਦਾਰੂ ਪੀ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਉਹ ਮੈਨੂੰ ਮਾਰਨ ਲੱਗਾ ਸੀ ਦੀਦੀ ਪਰ ਮੈਂ ਅੱਧ-ਫਟੇ ਕੱਪੜੇ ਬੋਚਦੀ ਘਰੋਂ ਭੱਜ ਕੇ ਸਟੇਸ਼ਨ ਤੇ ਚਲੀ ਗਈ ਸੀ ਫਿਰ ਸਵੇਰੇ ਮੇਰੀ ਅੱਖ ਇਸ ਕੋਠੇ ਤੇ ਖੁੱਲੀ।

‘ਫਿਰ ਤਾਂ ਤੇਰੇ ਨਾਲ ਬਹੁਤ ਮਾੜਾ ਹੋਇਆ ਸੁਨੈਨਾ ਪਰ ਹੁਣ ਤੂੰ ਇਹ ਡਰ ਆਪਣੇ ਮਨ ਵਿੱਚੋਂ ਕੱਢਦੇ ਜੋ ਹੋਇਆ ਸੋ ਹੋਇਆ।

”ਨਹੀਂ ਦੀਦੀ ਇਹ ਡਰ ਨਿਕਲਣ ਨਾਲੋਂ ਸਗੋਂ ਹੋਰ ਵੱਧ ਗਿਆ।

”ਕਿਉਂ ਸੁਨੈਨਾ ਕੀ ਗੱਲ?

‘ਦੀਦੀ ਉਸਨੂੰ ਹੁਣ ਮੇਰੇ ਐਥੇ ਹੋਣ ਦਾ ਪਤਾ ਲੱਗ ਗਿਆ ਆ ਉਹ ਖਾਲਾ ਨੂੰ ਮੇਰੇ ਨਾਲ ਅੱਜ ਦੀ ਰਾਤ ਦੇ ਪੈਸੇ ਵੀ ਫੜਾ ਕੇ ਗਿਆ ਆ। ਉਹ ਦਰਿੰਦਾ ਮੈਨੂੰ ਮਾਰ ਕੇ ਈ ਹਟੂ ਦੀਦੀ।

ਹੁਣ ਸੁਨੈਨਾ ਦੀਆਂ ਅੱਖਾਂ ਵਿੱਚ ਡਰ ਵਧੇਰੇ ਫੈਲ ਚੁੱਕਾ ਸੀ ਉਹ ਆਪਣੀ ਦੀਦੀ ਦੇ ਗਲ਼ ਲੱਗ ਗਈ।