ਗੁੱਸੇ ਵਿੱਚ ਪੈਰ ਪਟਕਦੀ-ਪਟਕਦੀ ਖਾਲਾ ਉਰਵਸ਼ੀ ਦੇ ਕਮਰੇ ਮੂੰਹਰੇ ਜਾਕੇ ਖੜ ਗਈ ਅੰਦਰ ਉਰਵਸ਼ੀ ਪੈਰਾਂ ਦੇ ਨੂੰਹਾਂ ਨੂੰ ਨੂੰਹ ਪਾਲਿਸ਼ ਲਗਾ ਰਹੀ ਸੀ।
‘ਇਹ ਕੁੜੀਏ ਕੀ ਸੁਣਦੀ ਆਂ ਮੈਂ ਤੇਰੇ ਬਾਰੇ?
”ਕੀ ਹੋਇਆ ਮਾਸੀ ਗੱਲ ਕੀ ਹੋਈ?
‘ਤੁਹਾਨੂੰ ਸਭ ਕੁੜੀਆਂ ਨੂੰ ਮੈਂ ਚੰਗੀ ਤਰਾਂ ਸਮਝਾਇਆ ਹੋਇਆ ਆ ਫਿਰ ਤੁਸੀਂ ਨਿਕੰਮੀਆਂ ਸਮਝਦੀਆਂ ਕਿਉਂ ਨੀ?
‘ਕੀ ਨੀ ਸਮਝੀ ਮੈਂ ਖਾਲਾ?
”ਤੂੰ ਸਿਆਣੀ ਨਾ ਬਣ ਫਟਾ-ਫਟ ਦੱਸ ਤੇਰੇ ਪੇਟ ਵਿੱਚ ਬੱਚਾ ਕਿਸਦਾ ਆ?
‘ਇਹ ਉਸ ਸੇਠ ਦੇ ਮੁੰਡੇ ਦਾ ਆ ਖਾਲਾ ਜੋ ਮਹੀਨੇ ਵਿੱਚ ਤਿੰਨ ਕੁ ਵਾਰ ਈ ਆਉਂਦਾ ਕੋਠੇ ਤੇ ਪਰ ਉਸਦਾ ਮੁੰਡਾ ਉਹ ਤਾਂ ਤਕਰੀਬਨ ਰੋਜ਼ ਈ ਤੇ ਉਹ ਵੀ ਸਿਰਫ ਮੇਰੇ ਕੋਲ।
”ਜਾਂਦਾ ਬਕ-ਬਕ ਨਾ ਕਰ ਮੈਂ ਨਰਸ ਸੱਦੀ ਆ ਇਹਨੂੰ ਸਫਾਈ ਕਰਕੇ ਬਾਹਰ ਮਾਰ ਕੱਢ ਕੇ ਫਿਰ ਰੈਸਟ ਕਰ ਲਈ ਕੁਛ ਦਿਨ ਤੇ ਅੱਗੇ ਤੋਂ ਖਿਆਲ ਰੱਖੀਂ।
‘ਨਹੀਂ ਖਾਲਾ ਮੈਂ ਇਹ ਨੀ ਕਰ ਸਕਦੀ ਉਹ ਮੈਨੂੰ ਪਿਆਰ ਕਰਦਾ ਸੀ ਇਹ ਉਹਦੇ ਪਿਆਰ ਦੀ ਨਿਸ਼ਾਨੀ ਆ।
”ਮੂੰਹ ਬੰਦ ਕਰ ਸਾਡੇ ਇਸ ਧੰਦੇ ਵਿੱਚ ਪਿਆਰ ਪਿਊਰ ਦੀ ਕੋਈ ਜਗਾਹ ਨੀ ਨਾਲ਼ੇ ਅੱਜ ਕੱਲ ਉਹ ਆਉਂਦਾ ਕਿਉਂ ਨੀ ਫਿਰ?
‘ਮੈਨੂੰ ਨੀ ਪਤਾ ਖਾਲਾ ਬੱਸ ਮੈਂ ਉਸਦੀ ਨਿਸ਼ਾਨੀ ਰੱਖਣੀ ਆ।
”ਐਦਾਂ ਨਿਸ਼ਾਨੀਆਂ ਰੱਖਣ ਲੱਗ ਪਏ ਤਾਂ ਕੋਠੇ ਤੇ ਲਾਇਨਾਂ ਲੱਗ ਜਾਣਗੀਆਂ ਨਿਸ਼ਾਨੀਆਂ ਦੀਆਂ ਮੇਰੀ ਗੱਲ ਮੰਨ ਨਹੀਂ ਤਾਂ ਚੰਮ ਲਾਹ ਦਊਂ ਤੇਰੀ।
ਫਿਰ ਉਰਵਸ਼ੀ ਖਿੜ-ਖਿੜਾ ਕੇ ਹੱਸਣ ਲੱਗ ਪਈ ਤੇ ਖਾਲਾ ਉਸਤੇ ਫਿਰ ਬਰਸ ਪਈ ”ਹੁਣ ਕੀ ਹੋਇਆ?
‘ਮਾਸੀ ਇਹ ਗੱਲ ਤਾਂ ਮੈਂ ਮਜ਼ਾਕ ਵਿੱਚ ਕੁੜੀਆਂ ਨੂੰ ਕਹੀ ਸਭ ਨੇ ਸੱਚ ਮੰਨ ਲਿਆ ਹਾ-ਹਾ-ਹਾ
”ਸ਼ੁਕਰ ਆ ਉਰਵਸ਼ੀ ਮਜਾਕ ਸੀ ਨਹੀਂ ਤਾਂ ਮੈਂ ਨੀ ਸੀ ਛੱਡਣਾ ਤੈਨੂੰ।
ਫਿਰ ਮਾਸੀ ਬਾਹਰ ਚਲ ਗਈ ਤੇ ਉਰਵਸੀ ਫਿਰ ਕੱਲੀ ਹੀ ਹੱਸੀ ਜਾਂਦੀ ਸੀ।
ਸੌਦੇਬਾਜ਼ੀ
‘ਇਹ ਵਿਪਰਾ ਕੀ ਗੱਲ ਹੋਈ ਤੈਨੂੰ?
”ਨਾ ਕੁਛ ਨੀ ਸ਼ਾਰਧਾ ਮੈਨੂੰ ਭਲਾ ਕੀ ਹੋਣਾ?
‘ਫਿਰ ਤੂੰ ਐਦਾਂ ਮੂੰਹ ਸਿੱਟ ਕੇ ਕਿਉਂ ਪਈ ਆ?
”ਬੱਸ ਕੁਛ ਨੀ ਸ਼ਾਰਧਾ ਸਿਹਤ ਕੁਛ ਠੀਕ ਨੀ ਲੱਗਦੀ।
”ਹੈ ਕੁਛ ਠੀਕ? ਮੈਨੂੰ ਤਾਂ ਤੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਨੀ ਠੀਕ ਲੱਗਦੀ।
”ਬੱਸ ਫਿਰ ਐਦਾਂ ਈ ਸਮਝਲਾ ਸ਼ਾਰਧਾ।
‘ਫਿਰ ਵੀ ਦੱਸ ਤਾਂ ਸਹੀ ਕੀ ਹੋਇਆ?
”ਹੋਣਾ ਕੀ ਸੀ ਸ਼ਾਰਧਾ ਰਾਤ ਮੈਨੂੰ ਕਿਸੇ ਅਮੀਰ ਬੰਦੇ ਦੇ ਘਰ ਭੇਜਿਆ ਸੀ।
‘ਅੱਛਾ ਫਿਰ ਐਦਾਂ ਬਿਮਾਰ ਕਿੱਦਾਂ ਹੋ ਗਈ ਤੂੰ?
”ਤੂੰ ਪੁੱਛ ਨਾ ਸ਼ਾਰਧਾ ਮੈਨੂੰ ਤਾਂ ਇਹ ਕਿਹਾ ਸੀ ਕੀ ਇੱਕੋ ਬੰਦਾ ਆ ਪਰ ਜਾ ਕੇ ਦੇਖਿਆ ਤਾਂ ਉਥੇ ਉਸਦੇ ਤਿੰਨ ਦੋਸਤ ਹੋਰ ਸੀ।
‘ਹਾਏ ਰੱਬਾ ਮਾੜੀ ਗੱਲ ਆ ਇਹ ਤਾਂ ਫਿਰ?
”ਫਿਰ ਕੀ ਉਹਨੀ ਮੇਰੀ ਇੱਕ ਨੀ ਸੁਣੀ ਤੇ ਆਪਣੀਆਂ ਚੰਮ ਦੀਆਂ ਚਲਾਈਆਂ ਸਾਰੀ ਰਾਤ ਉਨੀ ਮੈਨੂੰ ਪੋਟਾ-ਪੋਟਾ ਵਿੰਨਿਆ ਮੇਰੇ ਉਪਰ ਸ਼ਰਾਬ ਡੋਲੀ ਪੁੱਠੀਆਂ ਸਿੱਧੀਆਂ ਹਰਕਤਾਂ ਵੀ ਕਰਵਾਈਆਂ।
‘ਫਿਰ ਤੂੰ ਆ ਕੇ ਖਾਲਾ ਨੂੰ ਦੱਸਣਾ ਸੀ।
”ਉਹਨੂੰ ਕੀ ਦੱਸਣਾ ਸ਼ਾਰਧਾ ਜਦ ਪਹਿਲੋ ਈ ਸੌਦੇਬਾਜ਼ੀ ਹੋਈਊ ਸੀ ਤਾਂ ਫਿਰ ਮੇਰੀ ਕੀ ਪੇਸ਼ ਚੱਲਣੀ ਸੀ ਸਗੋਂ ਹੁਣੇ-ਹੁਣੇ ਅਰਚਨਾ ਦੱਸ ਕੇ ਗਈ ਕੀ ”ਉਹਨੀ ਤੇਰੀ ਫਿਰ ਮੰਗ ਕੀਤੀ ਆ।” ਸੁਣ ਕੇ ਸ਼ਾਰਧਾ ਦੰਗ ਰਹਿ ਗਈ।