Punjab News - Quami Ekta Punjabi Newspaper (ਕੌਮੀ ਏਕਤਾ) » ਇੰਟਰਵਿਯੂ

ਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ – ਸ਼ਿਵਚਰਨ ਜੱਗੀ ਕੁੱਸਾ
ਪੰਜਾਬੀ ਸਾਹਿਤਕ ਖੇਤਰ ਵਿੱਚ ਮਾਲਵਾ ਖਿੱਤੇ ਦੇ ਲੇਖਕਾਂ ਦਾ ਅਹਿਮ ਸਥਾਨ ਰਿਹਾ ਹੈ। ਇਸ ਖਿੱਤੇ ਨੇ ਉੱਚ ਕੋਟੀ ਦੇ ਨਾਵਲਕਾਰ ਪੈਦਾ ਕੀਤੇ। ਮਾਲਵੇ ਦੇ ਹੀ ਜੰਮਪਲ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਵੀ ਅੱਜ ਉਨ੍ਹਾਂ ਗਿਣਤੀ ਦੇ ਨਾਵਲਕਾਰਾਂ ਵਿੱਚ ਆਉਂਦਾ ਹੈ, ਜਿੰਨ੍ਹਾਂ ਨੇ ਲਿਖਣ ਲੱਗਿਆਂ ਆਪਣੇ ਮਨ-ਮਸਤਿਕ ਦੀਆਂ ਤਾਰਾਂ ਨੂੰ ਆਪਣੀ ਜੰਮਣ ਭੋਏਂ ਨਾਲ ਜੋੜੀ ਰੱਖਿਆ। ਕਿੰਨੇ ਹੀ ਵਰ੍ਹੇ ਹੋ ਗਏ ਉਸ ਨੂੰ ਵਿਦੇਸ਼ ਗਿਆਂ, ਪਰ ਉਹ ਅੱਜ ਵੀ “ਵਲੈਤੀਆ” ਨਹੀਂ ਬਣ ਸਕਿਆ। ਉਸ ਦਾ ਆਪ ਤੋਂ ਛੋਟਿਆਂ ਨੂੰ ਮੋਹ ਭਰੀ ਆਵਾਜ਼ ਵਿੱਚ “ਸ਼ੇਰਾ” ਕਹਿ ਕੇ ਸੰਬੋਧਨ ਕਰਨਾ, ਵੱਡੇ ਤੜਕੇ ਹਲ ਵਾਹ ਕੇ ਆਏ, ਮੁੜ੍ਹਕੇ ਨਾਲ ਭਿੱਜੇ ਖੱਦਰ ਦੇ ਕੁੜਤੇ ਵਾਲੇ ਬਾਪੂ ਦੀ ਯਾਦ ਦਿਵਾ ਦਿੰਦਾ ਹੈ। ਉਹ ਯਾਰਾਂ ਦਾ ਯਾਰ ਹੈ। ਉਸ ਦਾ ਸੁਭਾਅ ਦਰਵੇਸ਼ਾਂ ਜਿਹਾ ਹੈ। ਭਾਵੇਂ ਉਹ ਕਿਸੇ ਨੂੰ ਪਹਿਲੀ ਵਾਰ ਮਿਲੇ, ਪਰ ਲੱਗਦਾ ਹੀ ਨਹੀਂ ਕਿ ਪਹਿਲੀ ਵਾਰ ਮਿਲ ਰਿਹਾ ਹੈ। ਹਲੀਮੀ ਐਨੀ ਕਿ ਮੂਹਰਲਾ ਬੰਦਾ ਓਸੇ ਦਾ ਹੀ ਹੋ ਕੇ ਰਹਿ ਜਾਵੇ। ਉਂਝ ਵੇਖਣ ਨੂੰ ਉਸ ਦੇ ਚਿਹਰੇ ਉੱਪਰ ਇੱਕ ਸਖਤੀ ਜ਼ਰੂਰ ਰਹਿੰਦੀ ਹੈ। ਇਹ ਸ਼ਾਇਦ ਇਸ ਕਰਕੇ ਹੋਵੇ ਕਿ ਉਸ ਨੇ ਲੱਗਭਗ ਵੀਹ ਸਾਲ ਆਸਟਰੀਆ ਅਤੇ ਜਰਮਨ ਦੀ ਬਾਰਡਰ ਪੁਲਿਸ ਵਿੱਚ ਨੌਕਰੀ ਕੀਤੀ ਹੈ। ਸ਼ਿਵਚਰਨ ਨੂੰ ਘਰ ਵਾਲੇ ਅਤੇ ਦੋਸਤ-ਮਿੱਤਰ ਪਿਆਰ ਨਾਲ “ਜੱਗਾ” ਆਖਦੇ ਹਨ, ਪਰ ‘ਜੱਗੇ’ ਤੋਂ “ਜੱਗੀ ਕੁੱਸਾ” ਬਣਨ ਦਾ ਵਾਕਿਆ ਵੀ ਦਿਲਚਸਪ ਹੈ। ਆਓ ਕਰਦੇ ਹਾਂ ਉਨਾਂ ਨਾਲ ਕੁੱਝ ਗੱਲਾਂ-ਬਾਤਾਂ-

ਸਵਾਲ- ਕੁੱਸਾ ਸਾਹਿਬ, ਸ਼ੁਰੂ ਤੋਂ ਹੀ ਸ਼ੁਰੂ ਹੋ ਜਾਓ ?

- ਹਰਵਿੰਦਰ, ਸ਼ੇਰਾ, ਮੇਰਾ ਪਿੰਡ ਤੈਨੂੰ ਪਤਾ ਈ ਆ, ਤੇਰੇ ਗਵਾਂਢ ‘ਚ ਹੀ ਹੈ, ਛੋਟਾ ਜਿਹਾ ਪਿੰਡ “ਕੁੱਸਾ”। ਮੋਗਾ ਜਿਲ੍ਹੇ ‘ਚ ਪੈਂਦੈ। ਮੇਰਾ ਜਨਮ ਇਸੇ ਪਿੰਡ, ਪਿਤਾ ਪੰਡਤ ਬ੍ਰਹਮਾ ਨੰਦ ਦੇ ਘਰ, ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਹਿਲੀ ਅਕਤੂਬਰ 1965 ਨੂੰ ਹੋਇਆ। ਦਸਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਖਾਲਸਾ ਸਕੂਲ ਤਖਤੂਪੁਰਾ ਵਿਖੇ ਕੀਤੀ। ਦਸਵੀਂ ਤੋਂ ਬਾਅਦ ਇੱਕ ਸਾਲ ਡੀ. ਐਮ. ਕਾਲਿਜ ਮੋਗਾ ਵਿਖੇ ਲਾਇਆ। ਉਪਰੰਤ ਉਚੇਰੀ ਪੜ੍ਹਾਈ ਲਈ ਆਸਟਰੀਆ ਚਲਾ ਗਿਆ, ਜਿੱਥੇ ਮਜ਼ਦੂਰੀ ਦੇ ਨਾਲ ਨਾਲ ਯੂਨੀਵਰਸਿਟੀ ਪੱਧਰ ਦੀ ਛੇ ਸਾਲ ਦੀ ਪੜ੍ਹਾਈ ਪੂਰੀ ਕੀਤੀ। 1986 ਤੋਂ 2006 ਤੱਕ ਆਸਟਰੀਆ ਅਤੇ ਜਰਮਨ ਬਾਰਡਰ ਪੁਲਿਸ ਵਿੱਚ ਨੌਕਰੀ ਕੀਤੀ ਅਤੇ ਅੱਜ ਕੱਲ੍ਹ ਲੰਡਨ (ਇੰਗਲੈਂਡ) ਵਿੱਚ ਰਹਿ ਰਿਹਾ ਹਾਂ।

ਸਵਾਲ- ਘਰਦਿਆਂ ਦੇ “ਜੱਗੇ” ਤੋਂ “ਜੱਗੀ ਕੁੱਸਾ” ਕਿਵੇਂ ਬਣੇ ?

- (ਮੁਸਕਰਾਉਂਦੇ ਹੋਏ) ਤੈਥੋਂ ਕੀ ਭੁੱਲਿਐ ਸ਼ੇਰਾ… ਪਰ ਚੱਲ ਦੱਸ ਦਿੰਦਾ ਹਾਂ। ਜਦੋਂ ਮੈਂ ਮੋਗੇ ਡੀ. ਐਮ. ਕਾਲਿਜ ਪੜ੍ਹਨ ਲੱਗਿਆ ਤਾਂ ਚੜ੍ਹਦੀ ਉਮਰ ਹੋਣ ਕਰਕੇ ਦਿਲ ਵਿੱਚ ਕਿਸੇ ਲਈ ਪਿਆਰ ਪਨਪਣਾ ਸੁਭਾਵਿਕ ਸੀ। ਮੇਰੇ ਨਾਲ ਕਿਸੇ ਹੋਰ ਪਿੰਡ ਦੀ ਇੱਕ ਕੁੜੀ ਪੜ੍ਹਦੀ ਸੀ। ਸੀ ਬਾਹਲੀ ਸੋਹਣੀ ਸੁਨੱਖੀ। ਉਸ ਨੂੰ ਮੇਰਾ ਜੱਗਾ ਨਾਮ ਪਸੰਦ ਨਹੀਂ ਸੀ। ਜਦ ਮੇਰੇ ਹਮਜਮਾਤੀਆਂ ਨੇ ਮੈਨੂੰ “ਜੱਗਾ” ਕਹਿ ਕੇ ਸੱਦਣਾ, ਤਾਂ ਉਸ ਨੇ ਬਹੁਤ ਖਿਝਣਾ। ਇੱਕ ਦਿਨ ਮੈਂ ਪੁੱਛ ਈ ਲਿਆ ਤਾਂ ਕਹਿੰਦੀ, ਮੈਨੂੰ ਤੇਰਾ ਜੱਗਾ ਨਾਮ ਉੱਕਾ ਈ ਪਸੰਦ ਨੀ। ਜੱਗਾ ਨਾਮ ਤਾਂ ਡਾਕੂਆਂ ਜਿਆਂ ਦਾ ਹੁੰਦੈ। ਮੈਖਿਆ, ਫੇਰ ਤੈਨੂੰ ਕਿਹੜਾ ਨਾਮ ਪਸੰਦ ਹੈ? ਕੀ ਆਖ ਕੇ ਬੁਲਾਵੇਂਗੀ? ਮਹਾਤਮਾ ਬੁੱਧ ਕਿ ਮਹਾਤਮਾ ਗਾਂਧੀ?? ਉਹ ਕੁਝ ਚਿਰ ਸੋਚ ਕੇ ਬੋਲੀ, “ਮੈਂ ਤੈਨੂੰ ‘ਜੱਗੀ ਕੁੱਸਾ’ ਕਿਹਾ ਕਰਾਂਗੀ!” ਮੈਂ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਤਾਂ ਨਾ ਬਣਾ ਸਕਿਆ, ਪਰ ਅੱਜ ਉਸ ਦੁਆਰਾ ਰੱਖੇ ਗਏ ਨਾਮ ਨਾਲ ਹੀ ਜਾਣਿਆ ਜਾਂਦਾ ਹਾਂ।

ਸਵਾਲ- ਲਿਖਣ ਦੀ ਲਗਨ ਕਿਵੇਂ ਲੱਗੀ ?

- ਅਸਲ ਵਿੱਚ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਅੱਜ ਵੀ ਹੈ। ਜੇ ਤੁਸੀਂ ਪੜ੍ਹਦੇ ਨਹੀਂ ਤਾਂ ਲਿਖ ਨਹੀਂ ਸਕਦੇ। ਲਿਖਣ ਲਈ ਪੜ੍ਹਨਾ ਬੇਹੱਦ ਜ਼ਰੂਰੀ ਹੈ। ਪਹਿਲਾਂ ਕਿਤਾਬਾਂ ਪੜ੍ਹ ਕੇ ਗਿਆਨ ਇਕੱਠਾ ਕਰਨਾ ਪੈਂਦਾ ਹੈ। ਫਿਰ ਜੋ ਲਿਖਿਆ ਜਾਂਦਾ ਹੈ, ਉਹ ਸਹਿਜ ਸੁਭਾਅ ਲਿਖਿਆ ਜਾਂਦਾ ਹੈ ਅਤੇ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਦਾ ਹੈ। ਮੈਨੂੰ ਪੜ੍ਹਨ ਤੇ ਲਿਖਣ ਦੀ ਪ੍ਰੇਰਨਾ ਸਾਡੇ ਹੀ ਪਿੰਡ ਦੇ ਮਹਾਨ ਕ੍ਰਾਂਤੀਕਾਰੀ ਲੇਖਕ ਓਮ ਪ੍ਰਕਾਸ਼ ਕੁੱਸਾ ਨੇ ਦਿੱਤੀ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਸ਼ਹੂਰ ਨਾਵਲਕਾਰ ਕਰਮਜੀਤ ਕੁੱਸਾ (ਸਵਰਗੀ) ਵੀ ਮੇਰੇ ਪਿੰਡ ਦਾ ਹੀ ਜੰਮਪਲ ਸੀ ਅਤੇ ਉਸ ਨੂੰ ਲਿਖਣ ਦੀ ਪ੍ਰੇਰਨਾ ਵੀ ਓਮ ਪ੍ਰਕਾਸ਼ ਜੀ ਨੇ ਹੀ ਦਿੱਤੀ ਸੀ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਆਪਣੇ ਪਿੰਡ ਦੇ ਨਾਵਲਕਾਰ ਕਰਮਜੀਤ ਕੁੱਸਾ ਤੋਂ ਲੈ ਕੇ ਪੰਜਾਬੀ ਦਾ ਕੋਈ ਵੀ ਲੇਖਕ ਪੜ੍ਹਨ ਵੱਲੋਂ ਨਹੀਂ ਛੱਡਿਆ। ਬਾਹਰ ਆ ਕੇ ਬਾਹਰਲੇ ਲੇਖਕ ਰਸੂਲ ਹਜ਼ਮਾਤੋਵ ਤੋਂ ਲੈ ਕੇ ਲਿਓ ਟਾਲਸਟਾਏ ਤੱਕ ਨਿੱਠ ਕੇ ਪੜ੍ਹਿਆ। ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨ ਦੇ ਡਿਕਟੇਟਰ ਬਣੇ ਆਡੋਲਿਫ਼ ਹਿਟਲਰ ਦੀ ਕਿਤਾਬ “ਮੇਰੀ ਜੰਗ” (ਮਾਈਨ ਕੰਫ) ਮੈਂ ਕਿੰਨੇ ਵਾਰ ਪੜ੍ਹ ਚੁੱਕਾ ਹਾਂ। ਪੜ੍ਹਨ ਦੇ ਇਸੇ ਜਨੂੰਨ ਵਿੱਚੋਂ ਹੀ ਲਿਖਣ ਦੇ ਸ਼ੌਕ ਨੇ ਜਨਮ ਲਿਆ। ਉਂਜ ਮੋਗੇ ਕਾਲਿਜ ਪੜ੍ਹਦਿਆਂ ਗਾਇਕ ਅਤੇ ਐਕਟਰ ਬਣਨ ਦੀਆਂ ਲੂਹਰੀਆਂ ਵੀ ਉਠੀਆਂ। ਏਥੇ ਪੜ੍ਹਦਿਆਂ ਹੀ ਮਨ ਨੂੰ ਅਜੇਹੀ ਠੇਸ ਵੀ ਲੱਗੀ ਕਿ ਸਭ ਕੁਝ ਛੱਡ-ਛੁਡਾ ਕੇ ਸਾਧ ਹੋਣ ਬਾਰੇ ਵੀ ਸੋਚ ਲਿਆ। ਪਰ ਆਖਰ ਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਲਿਖਣ ਵੱਲ ਨੂੰ ਤੋਰ ਲਿਆ।

ਸਵਾਲ- ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਓ ?

- ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੇ ਹੁਣ ਤੱਕ “ਜੱਟ ਵੱਢਿਆ ਬੋਹੜ ਦੀ ਛਾਵੇਂ” ਤੋਂ ਲੈ ਕੇ “ਕੁੱਲੀ ਯਾਰ ਦੀ ਸੁਰਗ ਦਾ ਝੂਟਾ” ਤੱਕ ਕੁੱਲ 22 ਨਾਵਲ ਛਪ ਚੁੱਕੇ ਹਨ। ਇਸ ਤੋਂ ਬਿਨਾਂ ਚਾਰ ਕਹਾਣੀ ਸੰਗ੍ਰਹਿ, ਚਾਰ ਵਿਅੰਗ ਸੰਗ੍ਰਹਿ, ਇੱਕ ਕਵਿਤਾ ਸੰਗ੍ਰਿਹ “ਤੇਰੇ ਤੋਂ ਤੇਰੇ ਤੱਕ” ਅਤੇ ਇੱਕ “ਸੱਚ ਆਖਾਂ ਤਾਂ ਭਾਂਬੜ ਮੱਚਦਾ” ਨਾਮ ਦਾ ਲੇਖ ਸੰਗ੍ਰਹਿ, ਜਿਸ ਵਿੱਚ ਯਾਸਰ ਅਰਾਫ਼ਾਤ ਤੋਂ ਲੈ ਕੇ ਸਦਾਮ ਹੁਸੈਨ ਬਾਰੇ ਲਿਖੇ ਹੋਏ ਲੇਖ ਸ਼ਾਮਿਲ ਕੀਤੇ ਹਨ। ਇਸ ਤੋਂ ਬਿਨਾਂ ਇੱਕ ਸੰਸਥਾ ਮੇਰੇ ਨਾਵਲਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਵਾ ਕੇ ਛਾਪ ਰਹੀ ਹੈ, ਜਿੰਨ੍ਹਾਂ ਵਿੱਚ; INTO THE MOONLESS NIGHT ਦੇ ਨਾਮ ਹੇਠ ਨਾਵਲ “ਤਰਕਸ਼ ਟੰਗਿਆ ਜੰਡ” ਦਾ ਅਨੁਵਾਦ,THE LOST FOOTPRINTS ਦੇ ਨਾਮ ਹੇਠ “ਸੱਜਰੀ ਪੈੜ ਦਾ ਰੇਤਾ” ਨਾਵਲ ਦਾ ਅਨੁਵਾਦ,THE STRUGGLE FOR HONOUR ਦੇ ਨਾਮ ਹੇਠ “ਪੁਰਜਾ ਪੁਰਜਾ ਕਟਿ ਮਰੈ” ਨਾਵਲ ਦਾ ਅਨੁਵਾਦ ਅਤੇ OUTSIDE, SOMEWHERE, A LAMP BURNS ਦੇ ਨਾਮ ਹੇਠ “ਬਾਰ੍ਹੀਂ ਕੋਹੀਂ ਬਲ਼ਦਾ ਦੀਵਾ” ਨਾਵਲਾਂ ਦਾ ਅਨੁਵਾਦ ਹੋ ਚੁੱਕਾ ਹੈ ਅਤੇ ਕੁਛ ਬਾਕੀ ਨਾਵਲ ਅਜੇ ਅਨੁਵਾਦ ਹੋ ਰਹੇ ਹਨ। ਅਨੁਵਾਦ ਹੋ ਚੁੱਕੇ ਨਾਵਲ ਦੁਨੀਆਂ ਭਰ ਵਿਚ ਖਰੀਦਣ ਲਈ ਉਪਲੱਭਦ ਹਨ।

ਸਵਾਲ- ਤੁਹਾਡੇ ਜਿਆਦਾਤਰ ਨਾਵਲਾਂ ਦੇ ਨਾਮ ਲੰਮੇ-ਲੰਮੇ ਹਨ। ਜਿਵੇਂ ਬੂਟਾ ਸਿੰਘ ਸ਼ਾਦ ਦੇ ਜਿਆਦਾਤਰ ਨਾਵਲਾਂ ਦੇ ਹੁੰਦੇ ਸਨ ?

- ਠੀਕ ਕਿਹਾ ਸ਼ੇਰਾ। ਅਸਲ ਵਿੱਚ ਬਾਈ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਨਾਲ ਮੇਰੀ ਸਾਂਝ ਹੈ। ਮੋਗੇ ਕਾਲਿਜ ਪੜ੍ਹਦਿਆਂ ਬਾਈ ਸ਼ਾਦ ਦਾ ਨਾਵਲ “ਕੁੱਤਿਆਂ ਵਾਲੇ ਸਰਦਾਰ” ਪੜ੍ਹਿਆ ਸੀ ਅਤੇ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਓਸੇ ਵੇਲੇ ਹੀ ਮੇਰੇ ਮਨ ਵਿੱਚ ਕਿਧਰੇ ਲੇਖਕ ਬਣਨ ਦੇ ਸੁਪਨੇ ਨੇ ਜਨਮ ਲਿਆ ਸੀ। ਅੱਜ ਬੂਟਾ ਸਿੰਘ ਸ਼ਾਦ ਹੁਰੀਂ ਮੇਰੇ ਪਰਮ ਮਿੱਤਰ ਅਤੇ ਸਾਹਿਤਕ ਉਸਤਾਦ ਹਨ। ਮੇਰੇ ਨਾਵਲ ਮੇਰੇ ਲੋਕਾਂ ਨੇ ਪੜ੍ਹਨੇ ਹਨ, ਇਸ ਕਰਕੇ ਮੇਰੇ ਨਾਵਲਾਂ ਦੇ ਨਾਮ ਵੀ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਲੋਕਾਂ ਨੂੰ ਆਪਣੇ ਆਪਣੇ ਲੱਗਣ।

ਸਵਾਲ- ਗੁਰਬਾਣੀ ਵਰਗੀ ਗੂੜ੍ਹ ਰਚਨਾ ਦੀ ਸਮਝ ਹਰ ਬੰਦੇ ਨੂੰ ਨਹੀਂ ਹੁੰਦੀ। ਤੁਹਾਡੇ ਬਹੁਤੇ ਨਾਵਲਾਂ ਵਿੱਚ ਬਹੁਤ ਵਾਰ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦਿੱਤਾ ਗਿਆ ਹੈ। ਕੀ ਇਸਦਾ ਕੋਈ ਖਾਸ ਕਾਰਨ ਹੈ ?

- ਸ਼ੇਰਾ, ਜਿਹੋ ਜਿਹਾ ਬੀਜਿਆ ਜਾਂਦਾ ਹੈ, ਉਹੋ ਜਿਹਾ ਹੀ ਫ਼ਲ ਲੱਗਦਾ ਹੈ। ਇਹ ਸਵਾਲ ਮੈਨੂੰ ਹੋਰ ਵੀ ਕਈ ਮਿੱਤਰਾਂ ਨੇ ਪੁੱਛਿਆ ਹੈ ਕਿ ਤੁਸੀਂ ਪੰਡਤਾਂ ਦੇ ਮੁੰਡੇ ਹੋ ਕੇ ਗੁਰਬਾਣੀ ਨਾਲ ਐਨਾ ਪ੍ਰੇਮ ਕਿਵੇਂ ? ਗੱਲ ਜ਼ਾਤ-ਪਾਤ ਦੀ ਨਹੀਂ, ਸ਼ਰਧਾ ਦੀ ਹੁੰਦੀ ਹੈ।

ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੀ ਦਸਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਖਾਲਸਾ ਸਕੂਲ ਤਖਤੂਪੁਰਾ ਵਿੱਚ ਹੋਈ, ਜਿਥੇ ਪੰਜ ਸਾਲ ਸਿੱਖੀ ਦੇ ਮੂਲ ਸਿਧਾਂਤਾਂ ਦਾ ਬੜੀ ਬਾਰੀਕੀ ਨਾਲ ਅਧਿਐਨ ਕਰਨ ਦਾ ਮੌਕਾ ਮਿਲਿਆ। ਇਹ ਅਧਿਐਨ ਮੇਰੀ ਜਿੰਦਗੀ ਉੱਪਰ ਆਪਣੀ ਗੂੜ੍ਹੀ ਛਾਪ ਛੱਡ ਗਿਆ। ਜੋ ਤੁਹਾਡੇ ਅੰਦਰ ਹੈ, ਉਸ ਨੇ ਤੁਹਾਡੀਆਂ ਲਿਖਤਾਂ ਵਿੱਚੋਂ ਦੀ ਝਾਤੀ ਮਾਰਨੀ ਹੀ ਮਾਰਨੀ ਹੈ।

ਸਵਾਲ- ਤੁਹਾਡੀ ਲਿਖਣ ਸ਼ੈਲੀ ਪਾਠਕਾਂ ਵਿੱਚ ਕਿਸੇ ਲੋਕ ਗੀਤ ਵਾਂਗ ਪ੍ਰਵਾਨ ਚੜ੍ਹੀ ਹੈ। ਕੀ ਕਹਿਣਾ ਚਾਹੋਗੇ ? ਲਿਖਣ ਲਈ ਕਿੰਨਾ ਕੁ ਸਮਾਂ ਕੱਢ ਲੈਂਦੇ ਹੋ ?

- ਮੇਰੀ ਲਿਖਣ ਸ਼ੈਲੀ ਆਮ ਲੋਕਾਂ ਦੀ ਜੀਵਨ-ਸ਼ੈਲੀ ਨਾਲ ਮੇਲ ਖਾਂਦੀ ਹੈ, ਇਸੇ ਕਰਕੇ ਪਾਠਕ ਬੇਹੱਦ ਪਿਆਰ ਦਿੰਦੇ ਹਨ। ਮੈਂ ਵਲ-ਵਲੇਵੇਂ ਪਾ ਕੇ ਨਹੀਂ ਲਿਖਦਾ, ਅਤੇ ਨਾ ਹੀ ਕਦੇ ਘੁੰਡ ਜਿਹਾ ਕੱਢ ਕੇ ਲਿਖਿਆ ਹੈ। ਵੈਸੇ ਵੀ ਹਰ ਲੇਖਕ ਦਾ ਲਿਖਣ ਦਾ ਆਪਣਾ ਅੰਦਾਜ਼ ਹੁੰਦਾ ਹੈ। ਸੱਚੀ ਗੱਲ ਸਪੱਸ਼ਟ ਰੂਪ ਵਿੱਚ ਕਹਿਣੋਂ ਮੈਥੋਂ ਰੁਕਿਆ ਨਹੀਂ ਜਾਂਦਾ। ਸ਼ਾਇਦ ਕਈਆਂ ਨੂੰ ਠਾਹ ਸੋਟੇ ਵਾਂਗ ਵੱਜਦੀ ਵੀ ਹੋਵੇ? ਪਰ ਬਹੁਗਿਣਤੀ ਪਾਠਕ ਮੇਰੀ ਲਿਖਣ ਸ਼ੈਲੀ ਨੂੰ ਪਿਆਰ ਕਰਦੇ ਹਨ। ਬਾਕੀ ਜਦੋਂ ਕਿਸੇ ਲਿਖਣ ਪ੍ਰੋਜੈਕਟ ‘ਤੇ ਕੰਮ ਚੱਲ ਰਿਹਾ ਹੁੰਦਾ ਹੈ, ਤਾਂ ਬਹੁਤ ਘੱਟ ਨੀਂਦ ਲੈਂਦਾ ਹਾਂ ਅਤੇ ਚੌਵੀ ਘੰਟਿਆਂ ਵਿੱਚ ਇੱਕ ਵਾਰ ਹੀ ਪ੍ਰਸ਼ਾਦਾ ਛੱਕਦਾ ਹਾਂ।

ਸਵਾਲ- ਜਿਆਦਾਤਰ ਲੇਖਕ ਵਿਸ਼ੇ ਦੇ ਦੁਹਰਾਓ ਤੋਂ ਬਚਣ ਦੀ ਕੋਸ਼ਿਸ ਕਰਦੇ ਹਨ। ਪੰਜਾਬ ਦੇ ਮਾੜੇ ਦੌਰ ਉੱਪਰ ਤੁਸੀਂ ਇੱਕ ਤੋਂ ਵੱਧ ਨਾਵਲ ਲਿਖੇ ਹਨ। ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ?

- ਵਿਸ਼ੇ ਦੇ ਦੁਹਰਾਓ ਤੋਂ ਤਾਂ ਮੈਂ ਵੀ ਹਮੇਸ਼ਾ ਬਚਣ ਦੀ ਕੋਸ਼ਿਸ ਕੀਤੀ ਹੈ। ਪਰ ਪੰਜਾਬ ਉੱਪਰ ਜੋ ਦਹਿਸ਼ਤਗਰਦੀ ਦੀ ਕਾਲੀ ਹਨ੍ਹੇਰੀ ਝੁੱਲੀ ਸੀ, ਉਸ ਦੀਆਂ ਘਟਨਾਵਾਂ ਨੂੰ ਇੱਕ ਰਚਨਾ ਵਿੱਚ ਸਮੇਟਣਾ ਘੜ੍ਹੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਔਖਾ ਸੀ। ਇਸ ਦੌਰ ਦੀ ਕਹਾਣੀ ਕਹਿੰਦੇ ਮੇਰੇ ਤਿੰਨ ਨਾਵਲ ਹਨ, ਨੰਬਰ ਇੱਕ, “ਪੁਰਜਾ ਪੁਰਜਾ ਕਟਿ ਮਰੈ,” ਨੰਬਰ ਦੋ “ਤਵੀ ਤੋਂ ਤਲਵਾਰ ਤੱਕ” ਅਤੇ ਨੰਬਰ ਤਿੰਨ “ਬਾਰ੍ਹੀਂ ਕੋਹੀਂ ਬਲ੍ਹਦਾ ਦੀਵਾ”। ਤਿੰਨਾਂ ਨਾਵਲਾਂ ਦੀਆਂ ਘਟਨਾਵਾਂ ਵਿੱਚ ਤੁਹਾਨੂੰ ਦੁਹਰਾਓ ਨਹੀਂ ਮਿਲੇਗਾ। ਤਿੰਨਾਂ ਨਾਵਲਾਂ ਨੂੰ ਤੁਸੀਂ ਵਿਸ਼ੇ ਦੇ ਦੁਹਰਾਓ ਵਜੋਂ ਨਾ ਲੈ ਕੇ, ਭਾਗ ਪਹਿਲਾ, ਦੂਜਾ ਅਤੇ ਭਾਗ ਤੀਜਾ ਵਜੋਂ ਵੇਖ ਸਕਦੇ ਹੋ। ਜਦ “ਤਵੀ ਤੋਂ ਤਲਵਾਰ ਤੱਕ” ਲਿਖਣ ਤੋਂ ਬਾਅਦ ਵੀ ਏਦਾਂ ਲੱਗਿਆ ਕਿ ਹਾਲੇ ਇਸ ਦੌਰ ਬਾਰੇ ਬਹੁਤ ਕੁਝ ਹੈ, ਜੋ ਪਾਠਕਾਂ ਦੇ ਸਾਹਮਣੇ ਲਿਆਉਣ ਵੱਲੋਂ ਰਹਿ ਗਿਆ ਹੈ, ਤਾਂ ਮੈਨੂੰ ਤੀਜਾ ਨਾਵਲ “ਬਾਰ੍ਹੀਂ ਕੋਹੀਂ ਬਲ੍ਹਦਾ ਦੀਵਾ” ਲਿਖਣਾ ਪਿਆ। ਇਸੇ ਦੌਰ ਉੱਪਰ ਮੈਂ ਦੋ-ਤਿੰਨ ਕਹਾਣੀਆਂ ਵੀ ਲਿਖੀਆਂ ਹਨ। ਇੱਕ ਤਰਾਂ ਨਾਲ ਇਸ ਤਰਾਂ ਕਰਨਾ ਉਸ ਬੀਤੇ ਦੌਰ ਦੀ ਮੰਗ ਸੀ ਅਤੇ ਜੇ ਮੈਂ ਇਸ ਤਰਾਂ ਨਾ ਕਰਦਾ ਤਾਂ ਉਸ ਮਾੜੇ ਦੌਰ ਦੀ ਦਾਸਤਾਂ ਨਾਲ ਬੇਇਨਸਾਫ਼ੀ ਹੋਣੀ ਸੀ।

ਸਵਾਲ- ਤੁਸੀਂ ਆਪਣੀਆਂ ਰਚਨਾਵਾਂ ਵਿੱਚ ਹੋਰ ਕਿਹੜੇ ਕਿਹੜੇ ਵਿਸ਼ੇ ਛੂਹੇ ਹਨ ?

- ਜਿਹੜੇ-ਜਿਹੜੇ ਖੇਤਰਾਂ ਵਿੱਚ ਪੰਜਾਬੀਆਂ ਨੇ ਦੁੱਖ-ਤਕਲੀਫ਼ਾਂ ਝੱਲੀਆਂ ਜਾਂ ਝੱਲ ਰਹੇ ਹਨ, ਉਹ ਸਾਰੇ ਖੇਤਰ ਹੀ ਮੇਰੀਆਂ ਰਚਨਾਵਾਂ ਦਾ ਵਿਸ਼ਾ ਬਣਦੇ ਹਨ, ਕਿਓਂਕਿ ਸਾਰੇ ਪੰਜਾਬੀਆਂ ਨੂੰ ਮੈਂ ਆਪਣਾ ਪਰਿਵਾਰ ਹੀ ਮੰਨਦਾ ਹਾਂ। ਪਿਛਲੇ ਸਮੇਂ ਵਿੱਚ ਪੰਜਾਬੀਆਂ ਨੇ ਬਾਹਰ ਜਾਣ ਦੇ ਚੱਕਰ ਵਿੱਚ ਏਜੰਟਾਂ ਤੋਂ ਬਹੁਤ ਛਿੱਲ ਲੁਹਾਈ। ਇਨਾਂ ਏਜੰਟਾਂ ਦੇ ਧੱਕੇ ਚੜ੍ਹੇ ਕਈ ਮੁੰਡੇ ਤਾਂ ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਮੈਂ ਲੱਗਪੱਗ ਵੀਹ ਸਾਲ ਆਸਟਰੀਆ ਅਤੇ ਜਰਮਨ ਬਾਰਡਰ ਪੁਲਿਸ ਵਿੱਚ ਸੇਵਾ ਨਿਭਾਈ ਹੈ। ਬਾਰਡਰਾਂ ਉੱਪਰ ਫੜੇ ਜਾਂਦੇ ਮੁੰਡਿਆਂ ਦੀ ਦਾਸਤਾਂ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਸਨ। ਇਸੇ ਵਿਸ਼ੇ ਨੂੰ ਛੋਂਹਦਾ ਮੇਰਾ ਨਾਵਲ “ਤਰਕਸ਼ ਟੰਗਿਆ ਜੰਡ” ਹੈ। “ਰੂਹ ਲੈ ਗਿਆ ਦਿਲਾਂ ਦਾ ਜਾਨੀ” ਇੰਗਲੈਂਡ ਵਸਦੀਆਂ ਚਾਰ ਪੀੜ੍ਹੀਆਂ ਦਾ ਦੁਖਾਂਤ ਹੈ, ਸੋ ਇਸ ਵਿੱਚ ਪ੍ਰਵਾਸ ਦਾ ਹੇਰਵਾ, ਔਕੜਾਂ, ਮਜਬੂਰੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਵਿਰਾਸਤੀ ਖੋਰੇ ਦਾ ਘਾਟਾ ਦਰਸਾਇਆ ਹੈ। ਇਸੇ ਤਰਾਂ ਕੁਝ ਅਖੌਤੀ ਬਾਬਿਆਂ ਵੱਲੋਂ ਭੋਲੇ-ਭਾਲੇ ਪੰਜਾਬੀਆਂ ਨੂੰ ਧਰਮ ਦੇ ਚੱਕਰਾਂ ਵਿੱਚ ਪਾ ਕੇ ਲੁੱਟਣ ਦੇ ਵਿਸ਼ੇ ‘ਤੇ ਵੀ “ਅੱਖੀਆਂ ‘ਚ ਤੂੰ ਵਸਦਾ” ਨਾਵਲ ਲਿਖਿਆ ਹੈ। ਵੈਸੇ ਜੋ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦੇ ਹਨ, ਉਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ।

ਸਵਾਲ- ਹੁਣ ਦੇ ਦੌਰ ਦੀਆਂ ਸਾਹਿਤਕ ਸਭਾਵਾਂ ਜਾਂ ਸਾਹਿਤਕ ਸਮਾਗਮਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ?

- ਮੈਂ ਕਦੇ ਕਿਸੇ ਸਾਹਿਤ ਸਭਾ ਜਾਂ ਸਾਹਿਤਕ ਸਮਾਗਮ ਵਿੱਚ ਨਹੀਂ ਗਿਆ ਅਤੇ ਨਾ ਹੀ ਜਾਣਾ ਚਾਹੁੰਦਾ ਹਾਂ। ਸਿਰਫ, ਮੇਰੇ ਬਹੁਤ ਹੀ ਪੁਰਾਣੇ ਦੋਸਤ, “ਮੀਡੀਆ ਪੰਜਾਬ” ਜਰਮਨੀ ਵਾਲੇ ਬਲਦੇਵ ਸਿੰਘ ਬਾਜਵਾ ਦੇ ਸੱਦੇ ਉੱਤੇ, ਇੱਕ ਦੋਸਤ ਦੇ ਤੌਰ ‘ਤੇ ਹਾਜ਼ਰੀ ਜ਼ਰੂਰ ਲਵਾਈ ਹੈ। ਸਾਰੀਆਂ ਤਾਂ ਨਹੀਂ, ਪਰ ਬਹੁਤੀਆਂ ਸਾਹਿਤ ਸਭਾਵਾਂ ਦਾ ਹਾਲ ਇਹ ਹੈ ਕਿ ਜੇ ਤੁਸੀਂ ਇਨਾਂ ਦੇ ਥੋੜ੍ਹਾ ਅੰਦਰ ਵੜ ਕੇ ਵੇਖੋਂ ਤਾਂ ਪਤਾ ਲੱਗੇਗਾ ਕਿ ਕਿਵੇਂ ਸਾਰਿਆਂ ਨੂੰ ਅਹੁਦੇਦਾਰੀਆਂ ਹਾਸਿਲ ਕਰਨ ਦੀ ਹੋੜ ਲੱਗੀ ਹੋਈ ਹੈ ਅਤੇ ਕਿਵੇਂ ਦੂਜਿਆਂ ਨੂੰ ਬਿਨਾ ਕਾਰਨ ਭੰਡ ਕੇ ਆਪਣੀ ਹਉਮੈਂ ਤੇ ਚੌਧਰ ਚਮਕਾਈ ਜਾਂਦੀ ਹੈ। ਈਰਖਾ, ਸਾੜੇ ਅਤੇ ਟੰਗਾਂ-ਖਿੱਚੂ ਬਿਰਤੀ ਦਾ ਬੋਲ-ਬਾਲਾ ਹੈ। ਮੈਨੂੰ ਇਹ ਗੱਲਾਂ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ। ਇੱਧਰ ਬਾਹਰ ਵੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਰਹਿੰਦੀਆਂ ਹਨ, ਸੱਦੇ ਵੀ ਆਉਂਦੇ ਹਨ, ਪਰ ਮੈਂ ਕਦੇ ਨਹੀਂ ਗਿਆ। ਧੰਨ ਗੁਰੂ ਨਾਨਕ ਪਾਤਿਸ਼ਾਹ ਦੀ ਕਿਰਪਾ ਨਾਲ, ਅੰਗਰੇਜ਼ੀ ਅਨੁਵਾਦਾਂ ਨੂੰ ਮਿਲਾ ਕੇ ਮੇਰੀਆਂ ਹੁਣ ਤੱਕ ਪੈਂਤੀ ਦੇ ਕਰੀਬ ਕਿਤਾਬਾਂ ਛਪ ਗਈਆਂ ਹਨ, ਪਰ ਮੈਂ ਅੱਜ ਤੱਕ ਇੱਕ ਵੀ ਕਿਤਾਬ ਨਾ ਆਪ ਰਿਲੀਜ਼ ਕੀਤੀ ਹੈ ਅਤੇ ਨਾ ਹੀ ਕਿਸੇ ਤੋਂ ਰਿਲੀਜ਼ ਕਰਵਾਈ ਹੈ। ਨਾ ਹੀ ਕਿਸੇ ਤੋਂ ਮੁੱਖ-ਬੰਦ ਲਿਖਾਉਣ ਲਈ ਲ੍ਹੇਲੜੀਆਂ ਕੱਢੀਆਂ ਤੇ ਨਾ ਹੀ ਕਿਸੇ ਨੂੰ ਰਿਵਿਊ ਕਰਨ ਲਈ ਗੋਡੇ ਘੁੱਟੇ। ਜੇ ਰਿਵਿਊ ਕਰਵਾਉਂਦੇ ਹਨ, ਤਾਂ ਮੇਰੇ ਪਬਲਿਸ਼ਰ ਕਿਤਾਬ ਦੀ ਪਬਲੀਸਿਟੀ ਲਈ ਖ਼ੁਦ ਕਰਵਾਉਂਦੇ ਹਨ। ਮੈਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਮਣਾਂ-ਮੂਹੀਂ ਪੈਸੇ ਖਰਚ ਕਰ ਕੇ ਕਿਤਾਬ ਰਿਲੀਜ਼ ਕਰਵਾਓ ਅਤੇ ਫਿਰ ਆਪਣੀ ਹੀ ਤਾਰੀਫ਼ ਸੁਣੋ। ਜੇ ਤੁਹਾਡੀ ਕਿਰਤ ਵਿੱਚ ਦਮ ਹੈ ਤਾਂ ਪਾਠਕਾਂ ਨੇ ਲੱਭ ਕੇ ਪੜ੍ਹ ਲੈਣੀ ਹੈ, ਉਸ ਨੂੰ ਇਨ੍ਹਾਂ ਸ਼ੋਸ਼ੇਬਾਜ਼ੀਆਂ ਦੀ ਲੋੜ ਨਹੀਂ। ਪਰ ਜੇ ਤੁਹਾਡੀ ਕਿਰਤ ਵਿੱਚ ਦਮ ਨਹੀਂ, ਤਾਂ ਜਿੰਨੇ ਮਰਜ਼ੀ ਸਮਾਗਮ ਕਰਵਾ ਲਵੋ, ਕੋਈ ਫ਼ਾਇਦਾ ਨਹੀਂ। ਇੱਕ ਗੱਲ ਹੋਰ ਵੀ ਹੈ, ਜਦੋਂ ਤੁਸੀਂ ਕਿਸੇ ਧੜ੍ਹੇ ਜਾਂ ਸਾਹਿਤਕ ਸੰਸਥਾ ਨਾਲ਼ ਜੁੜੇ ਹੋਏ ਹੋ, ਤੁਸੀਂ ਸੁਤੰਤਰਤਾ ਨਾਲ਼ ਨਹੀਂ ਲਿਖ ਸਕਦੇ, ਥੋਨੂੰ ਟੋਕਾ-ਟੋਕੀ ਹੀ ਕਰੀ ਜਾਂਦੇ ਨੇ। ਕਈ ਮੇਰੇ ‘ਤੇ ਇਹ ਇਲਜ਼ਾਮ ਵੀ ਠੋਕੀ ਆਉਂਦੇ ਨੇ ਕਿ ਜੱਗੀ ਕੁੱਸਾ ਦੇ ਨਾਵਲਾਂ ‘ਚ ਪੁਲ਼ਸ ਵਾਲ਼ੇ ਗਾਲ਼ਾਂ ਕੱਢਦੇ ਨੇ, ਇਹ ਓਹੀ ਲੇਖਕ ਨੇ, ਜਿੰਨ੍ਹਾਂ ਨੇ ਸੜਦੇ-ਬਲ਼ਦੇ ਪੰਜਾਬ ਦੇ ਮਸਲੇ ਬਾਰੇ, ਮਤਲਬ 1984 ਤੋਂ ਲੈ ਕੇ 1995 ਤੱਕ ਇੱਕ ਅੱਖਰ ਤੱਕ ਨਹੀਂ ਲਿਖਿਆ, ਜਦੋਂ ਪੰਜਾਬ ਦੀ ਜੁਆਨੀ ਨੂੰ ਕੋਹਿਆ ਜਾ ਰਿਹਾ ਸੀ। ਉਹਨਾਂ ਤਬਾਹ ਕੀਤੇ ਗਏ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਓਦੋਂ ਪੁਲ਼ਸ ਦੀ ਭਾਸ਼ਾ ਅਤੇ ਵਰਤਾਰਾ ਕੀ ਸੀ? ਅੱਜ ਦੇ ਮੌਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਓਸ ਵੇਲ਼ੇ ਜਦ “ਪੁਰਜਾ ਪੁਰਜਾ ਕਟਿ ਮਰੈ” ਵਰਗੇ ਮੇਰੇ ਨਾਵਲ ਆਏ, ਓਦੋਂ ਐਹੋ ਜਿਹਾ ਸੱਚ ਲਿਖਣਾ ਖੰਡੇ ਦੀ ਧਾਰ ‘ਤੇ ਨੱਚਣ ਵਾਲ਼ੀ ਗੱਲ ਸੀ। ਜਦੋਂ ਪੰਜਾਬ ਵਿੱਚ ਪੂਰਾ ਗਦਰ ਮੱਚਿਆ ਹੋਇਆ ਸੀ, ਓਦੋਂ “ਪੁਰਜਾ ਪੁਰਜਾ ਕਟਿ ਮਰੈ”, “ਤਵੀ ਤੋਂ ਤਲਵਾਰ ਤੱਕ” ਅਤੇ “ਬਾਰ੍ਹੀਂ ਕੋਹੀਂ ਬਲ਼ਦਾ ਦੀਵਾ” ਵਰਗੇ ਨਾਵਲ ਲਿਖੇ ਗਏ, ਨਾਲ਼ੇ ਠੋਕ ਕੇ ਲਿਖੇ ਗਏ, ਮੈਂ ਘੁੰਡ ਜਿਆ ਕੱਢ ਕੇ ਨੀ ਲਿਖਿਆ।

ਸਵਾਲ: ਤੁਹਾਡੇ ਨਾਵਲਾਂ ਵਿੱਚ ਦਾਰੂ ਦਾ ਜ਼ਿਕਰ ਵੀ ਆਉਂਦਾ ਹੈ, ਪੈੱਗ-ਸ਼ੈੱਗ ਵੀ ਲਾ ਲੈਂਦੇ ਹੋ?

-ਮੈਂ ਵੀ ਹੱਡ-ਮਾਸ ਦਾ ਬੰਦਾ ਹਾਂ ਸ਼ੇਰਾ, ਕੋਈ ਬ੍ਰਹਮ-ਗਿਆਨੀ ਥੋੜ੍ਹੋ ਹਾਂ? ਆਮ ਇਨਸਾਨ ਨਾਲੋਂ ਮੇਰੇ ਵਿੱਚ ਚਾਰ ਔਗੁਣ ਵੱਧ ਹੀ ਹੋਣਗੇ, ਘੱਟ ਨਹੀਂ! ਪਰ ਉਹਨਾਂ ਵਰਗਾ ਨਹੀਂ ਕਿ, “ਚੰਦਾ ਦੇਤੇ ਹੈਂ ਮਸਜ਼ਿਦ ਮੇਂ, ਦਾਰੂ ਪੀਤੇ ਹੈਂ ਮੈਅਖ਼ਾਨੇ ਮੇਂ, ਖ਼ੁਦਾ ਭੀ ਖ਼ਫ਼ਾ ਨਾ ਹੋ, ਔਰ ਸ਼ੈਤਾਨ ਭੀ ਰਾਜ਼ੀ ਰਹੇ….” ਮੇਰੇ ਪਾਤਰ ਆਪਣੀ ਰਵਾਇਤੀ ਭਾਸ਼ਾ ਬੋਲਦੇ ਨੇ, ਤੇ ਰਵਾਇਤੀ ਖਾਣਾ-ਦਾਣਾ ਖਾਂਦੇ ਨੇ

ਪਾਖੰਡੀ ਮੈਂ ਬਿਲਕੁਲ ਨਹੀਂ। ਜੋ ਲੋਕ “ਭਰੂਣ ਹੱਤਿਆ” ਦਾ ਰੌਲ਼ਾ ਪਾਉਂਦੇ ਨੇ, ਉਹੀ ਸਭ ਤੋਂ ਵੱਧ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਨੇ। ਜੋ ਸੱਭਿਆਚਾਰ ਦਾ ਰੋਲ਼ਾ ਪਾਉਂਦੇ, ਸਭ ਤੋਂ ਜ਼ਿਆਦਾ ਅਸੱਭਿਅਤ ਓਹੀ ਨੇ। ਚੋਰ ਸਭ ਤੋਂ ਜ਼ਿਆਦਾ ਰੌਲ਼ਾ ਕਿਉਂ ਪਾਉਂਦਾ ਹੈ, ਕਿ ਮੈਂ ਖ਼ੁਦ ਨਾ ਨੰਗਾ ਹੋ ਜਾਵਾਂ। ਪਾਖੰਡੀਆਂ ਦਾ ਕੰਮ ਕੀ ਹੁੰਦੈ? ਯੇਹ, ਜੋ ਰੋਤੇ ਹੈਂ ਮੇਰੀ ਮਈਅਦ ਪਰ, ਅਬ ਜਿੰਦਾ ਹੋ ਕਰ ਉਠ ਜਾਊਂ, ਤੋ ਜੀਨਾ ਹਰਾਮ ਕਰ ਦੇਂ…

ਸਵਾਲ- ਤੁਸੀਂ ਫ਼ਿਲਮਾਂ ਦੇ ਲਈ ਵੀ ਲਿਖਿਐ ?

- ਹਾਂ ਸ਼ੇਰਾ… ਫਿਲਮ “ਸਾਡਾ ਹੱਕ” ਅਤੇ “ਤੂਫਾਨ ਸਿੰਘ” ਦੇ ਡਾਇਲਾਗ ਲਿਖੇ ਹਨ। “ਸਾਡਾ ਹੱਕ” ਦੇ ਡਾਇਲਾਗ ਲਿਖਣ ਲਈ ਮੇਰੀ, ਪੀ. ਟੀ. ਸੀ. ਪੰਜਾਬੀ ਨੇ 2014 ਲਈ ਬੈਸਟ ਡਾਇਲਾਗ ਰਾਈਟਰ ਵਜੋਂ ਚੋਣ ਕੀਤੀ ਸੀ। ਇਸ ਤੋਂ ਬਿਨਾਂ ਕਈ ਸ਼ੌਰਟ ਫ਼ਿਲਮਾਂ ਹਨ, ਜਿਨ੍ਹਾਂ ਵਿੱਚ “ਸੂਲੀ ਚੜ੍ਹਿਆ ਚੰਦਰਮਾ” ਅਤੇ “ਦਾ ਬਲੀਡਿੰਗ ਸੋਲ” ਵਰਗੀਆਂ ਫ਼ਿਲਮਾਂ ਹਨ। ਤਿੰਨ ਵੱਡੀਆਂ ਫ਼ਿਲਮਾਂ ਦਾ ਕੰਮ ਮੇਰੇ ਕੋਲ ਹੈ। ਹੁਣੇ-ਹੁਣੇ ਮੇਰੀ ਕਹਾਣੀ ਉਪਰ ਹਿੰਦੀ ਅਤੇ ਪੰਜਾਬੀ ਫ਼ਿਲਮ “ਪੁੱਠੇ ਪੈਰਾਂ ਵਾਲਾ” ਬਣ ਕੇ ਤਿਆਰ ਹੋਈ ਹੈ। ਟੀ. ਵੀ. ਚੈਨਲਾਂ ਨਾਲ ਸੀਰੀਅਲਾਂ ਦੀ ਵੀ ਗੱਲ ਚੱਲ ਰਹੀ ਹੈ।

ਸਵਾਲ – ਮਾਣ ਸਨਮਾਨਾਂ ਦੀ ਵੀ ਗੱਲ ਹੋ ਜਾਵੇ ਕੁੱਸਾ ਸਾਹਿਬ?

- ਸਭ ਤੋਂ ਵੱਡਾ ਸਨਮਾਨ, ਪਾਠਕਾਂ ਵੱਲੋਂ ਮਿਲਦਾ ਭਰਪੂਰ ਪਿਆਰ ਹੈ, ਜਿਸ ਦੀ ਮੈਨੂੰ ਕਦੇ ਤੋਟ ਨਹੀਂ ਆਈ। ਇਹ ਪਾਠਕਾਂ ਦੇ ਪਿਆਰ ਸਦਕਾ ਹੀ ਹੈ ਕਿ ਮੈਂ ਹਾਲੇ ਨਾਵਲ ਲਿਖ ਹੀ ਰਿਹਾ ਹੁੰਦਾ ਹਾਂ ਕਿ ਬਾਹਰਲੀਆਂ ਅਖ਼ਬਾਰਾਂ ਵਿੱਚ ਲੜੀਵਾਰ ਛਪਣ ਲਈ ਪਹਿਲਾਂ ਹੀ ਬੁੱਕ ਹੋ ਜਾਂਦਾ ਹੈ। ਹੋਰ, ਪ੍ਰੋਫੈਸਰ ਮੋਹਣ ਸਿੰਘ ਦੇ ਮੇਲੇ ‘ਤੇ ਬਲਵੰਤ ਗਾਰਗੀ ਪੁਰਸਕਾਰ ਅਤੇ ਪੰਜਾਬੀ ਸੱਥ ਵੱਲੋਂ ਨਾਨਕ ਸਿੰਘ ਨਾਵਲਿਸਟ ਐਵਾਰਡ ਅਤੇ ਹੋਰ ਵੀ ਕਈ ਗੋਲਡ ਮੈਡਲ ਅਤੇ ਅਚੀਵਮੈਂਟ ਐਵਾਰਡ ਮਿਲੇ।

ਸਵਾਲ- ਅੱਜ ਕੱਲ੍ਹ ਕੀ ਲਿਖ ਰਹੇ ਹੋ ? ਅੱਗੇ ਕੀ ਯੋਜਨਾ ਹੈ ?

- ਅੱਜ ਕੱਲ੍ਹ ਇੱਕ ਨਵਾਂ ਨਾਵਲ ਲਿਖ ਰਿਹਾ ਸੀ, ਪਰ ਇੱਕ ਮੇਰੇ ਨਾਵਲ ਤੇ ਬਣਨ ਵਾਲੇ ਟੀ. ਵੀ. ਸੀਰੀਅਲ ਦਾ ਸਕਰੀਨ ਪਲੇ ਲਿਖਣ ਵਿੱਚ ਮਸ਼ਰੂਫ਼ ਹੋ ਗਿਆ। ਬੱਤੀ ਕੁ ਐਪੀਸੋਡ ਲਿਖ ਦਿੱਤੇ। ਅੱਗੇ ਬਾਕੀ ਯੋਜਨਾਵਾਂ ਬਾਰੇ ਸ਼ੇਰਾ, ਗੁਰੂ ਮਹਾਰਾਜ ਜਾਣੇ।

ਮੁਲਾਕਾਤੀ: ਹਰਵਿੰਦਰ ਧਾਲੀਵਾਲ (ਬਿਲਾਸਪੁਰ)

ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ : ਡਾ ਜਗਮੇਲ ਸਿੰਘ ਭਾਠੂਆਂ
ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ (1861-1938 ਈ.) ਨੂੰ  ਸਿੱਖ ਕੌਮ ਵਿਚ ਭਾਈ ਸਾਹਿਬੱ ਜਾਂ ਪੰਥ ਰਤਨ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੂੰ ਭਾਈ ਗੁਰਦਾਸ ਤੋਂ ਬਾਅਦ ਦੇ ਗੁਰਬਾਣੀ ਦੇ ਵਿਆਖਿਆਕਾਰਾਂ ਵਿੱਚ ਪਰਮੁੱਖ ਸਥਾਨ ਹਾਸਲ ਹੈ। ਦਰਜ਼ਨਾਂ ਪੁਸਤਕਾਂ ਲਿਖਕੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਆਪ ਨੇ ਗੁਰਮਤਿ ਵਿਚਾਰਧਾਰਾ ਦੀ ਸਥਾਪਤੀ ਲਈ ਅਤੇ ਇਸਦੀ ਪਰੰਪਰਾ ਦੀ ਪਛਾਣ ਲਈ ਵਿਸ਼ੇਸ਼ ਜ਼ੋਰ ਦਿੱਤਾ, ਨਾਲ ਹੀ ਤਰਕ ਅਤੇ ਦਲੀਲ ਦੇ ਆਧਾਰ ਤੇ ਧਰਮ ਨਾਲ ਜੁੜੇ ਮਨੋਕਲਪਿਤ ਵਿਚਾਰਾਂ ਦਾ ਖੰਡਨ ਕਰਕੇ ਆਪਣੇ ਵਿਗਿਆਨਕ ਵਿਚਾਰ ਪੇਸ਼ ਕੀਤੇ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਭਾਈ ਸਾਹੇਬ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ, ਨੂੰਹ  ਬੀਬੀ ਹਰਨਾਮ ਕੌਰ ਅਤੇ ਪੋਤ-ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਯੋਗਦਾਨ ਪਾਇਆ।ਵਰਤਮਾਨ ‘ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਦੇ ਨਾਲ ਨਾਲ  ਸਾਹਿਤੱਕ ਰੁਚੀਆਂ ਦੇ ਧਾਰਨੀ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਨ (30 ਅਗਸਤ2021) ਮੌਕੇ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਏ.ਪੀ ਸਿੰਘ ਨਾਲ ਕੁਝ ਸੁਆਲ-ਜਵਾਬ :

ਸੁਆਲ :-ਵੰਸ਼ ਪਰੰਪਰਾ ਅਨੁਸਾਰ ਰਿਸ਼ਤੇ ਵਿਚ ਮੇਜਰ ਏ ਪੀ ਸਿੰਘ ਜੀ ਆਪ ਭਾਈ ਸਾਹਿਬ (ਭਾਈ ਕਾਨ੍ਹ ਸਿੰਘ ਨਾਭਾ) ਦੇ  ਕੀ ਲੱਗਦੇ ਹੋ ?

ਜਵਾਬ :-  ਮੇਰੇ ਬਜ਼ੁਰਗ ਬਾਬਾ ਨੌਧ ਸਿੰਘ ਪਿੰਡ ਪਿੱਥੋ (ਬਠਿੰਡਾ) ਦੇ ਪਤਵੰਤੇ ਪੁਰਸ਼ ਸਨ ਜੋ ਕੁਝ ਸਮਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁਸ਼ਾਹਬ ਰਹੇ ਸਨ। ਇਨ੍ਹਾਂ ਦੇ ਸਪੁੱਤਰ ਬਾਬਾ ਸਰੂਪ ਸਿੰਘ ਜੀ ਡੇਰਾ ਬਾਬਾ ਅਜਾਪਾਲ ਸਿੰਘ ਜੀ (ਨਾਭਾ) ਦੇ ਮੋਹਤਮਿਮ ਨੀਅਤ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਬਾਬਾ ਨਾਰਾਇਣ ਸਿੰਘ ਜੀ (1841-1916 ਈ.) ਨੇ ਇਸੇ ਅਸਥਾਨ ਤੇ ਸੇਵਾ ਨਿਭਾਈ ਜੋ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਸਨ। ਭਾਈ ਸਾਹਿਬ (ਭਾਈ ਕਾਨ੍ਹ ਸਿੰਘ ਨਾਭਾ) ਦੇ ਬੇਟੇ ਭਗਵੰਤ ਸਿੰਘ ਹਰੀ (1892- 1968 ਈ.) ਦੇ ਸਪੁੱਤਰ ਸੁਦਰਸ਼ਨ ਸਿੰਘ ਮੇਰੇ ਮਾਨਯੋਗ ਪਿਤਾ ਜੀ ਸਨ। ਇਸ ਤਰ੍ਹਾਂ ਵੰਸ਼ ਪਰੰਪਰਾ ਅਨੁਸਾਰ ਰਿਸ਼ਤੇ ਵਿਚ ਮੈਂ ਭਾਈ ਕਾਨ੍ਹ ਸਿੰਘ ਜੀ ਦਾ ਪੜਪੋਤਰਾ ਹਾਂ।

ਸੁਆਲ : ਭਾਈ ਸਾਹਿਬ ਦੇ ਜੀਵਨ ਦੀਆਂ ਕੋਈ ਯਾਦਾਂ ਜੋ ਤੁਸੀਂ ਆਪਣੇ ਬਜ਼ੁਰਗਾਂ ਪਾਸੋਂ ਸੁਣੀਆਂ ਹੋਣ ?

ਜਵਾਬ :  ਧਰਮ, ਸਾਹਿਤ, ਇਤਿਹਾਸ, ਸੰਗੀਤ, ਸ਼ੈਰ, ਸ਼ਿਕਾਰ, ਬਾਗਬਾਨੀ ਤੇ ਟੈਨਿਸ਼ ਖੇਡਣਾ ਆਪ ਦੇ ਵਿਸ਼ੇਸ਼ ਸ਼ੌਂਕ ਸਨ। ਉਨ੍ਹਾਂ ਨੂੰ ਵੱਖ ਵੱਖ ਭਾਸ਼ਾਵਾਂ ਸਿੱਖਣ ਦਾ ਬੇਹੱਦ ਸ਼ੌਂਕ ਸੀ, ਜਦੋਂ ਫਾਰਸੀ ਸਿੱਸ਼ਖਣ ਮੌਕੇ ਘਰੋਂ ਉਨ੍ਹਾਂ ਦਾ ਵਿਰੋਧ ਹੋਇਆ ਤਾਂ ਉਹ ਘਰ ਛੱਡ ਕੇ ਦੌੜ ਗਏ ਸਨ। ਲਖਨਊ, ਦਿੱਲੀ, ਲਾਹੌਰ ਆਦਿ ਥਾਵਾਂ ਤੇ ਜਾ ਕੇ ਉਸਤਾਦਾਂ ਪਾਸੋਂ ਫਾਰਸੀ ਸਿੱਖੀ।

ਸੁਆਲ : ਆਪ ਜੀ ਦੇ  ਬਜ਼ੁਰਗਾਂ ਦੇ ਜੀਵਨ ਦੀ ਕੋਈ ਅਜਿਹੀ ਘਟਨਾ ਜਿਸਤੇ ਤੁਹਾਨੂੰ ਬਹੁਤ ਮਾਣ ਹੈ ?

ਜਵਾਬ : ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਬੜੀ ਬਲਵਾਨ ਚੇਤਨਾ ਸ਼ਕਤੀ ਦੇ ਮਾਲਕ ਸਨ। ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬਾਣੀ ਜ਼ੁਬਾਨੀ ਕੰਠ ਸੀ ਅਤੇ ਹਰੇਕ ਮਹੀਨੇ ਚਾਰ ਪਾਠ ਨੇਮ ਨਾਲ ਕਰਿਆ ਕਰਦੇ ਸਨ।  ਕਈ ਬਜੁਰਗਾਂ ਤੇ ਵਿਦਵਾਨਾਂ ਪਾਸੋਂ ਇਹ ਗੱਲਾਂ ਸੁਣਨ ਨੂੰ ਮਿਲੀਆਂ ਹਨ ਕਿ, ਬਾਬਾ ਨਾਰਾਇਣ ਸਿੰਘ ਜੀ ਨੇ ਆਪਣੀ ਉਮਰ ਵਿਚ ਇਕ ਆਸਨ ਤੇ ਬੈਠ ਕੇ ਤਿੰਨ ਵਾਰ ਅਤਿ-ਅਖੰਡ ਪਾਠ ਕੀਤੇ ਸਨ ਅਤੇ ਇਕ ਅਤਿ-ਅਖੰਡ ਪਾਠ ਆਪ ਤੋਂ ਖੁਦ ਮਹਾਰਾਜਾ ਹੀਰਾ ਸਿੰਘ ਨਾਭਾਪਤੀ ਨੇ ਜਿਸ ਪ੍ਰੇਮ ਨਾਲ ਸੁਣਿਆ ਉਹ ਦੇਖਣ ਯੋਗ ਸੀ। ਜਦੋਂ ਉਸ ਪਾਠ ਦਾ ਭੋਗ ਪਿਆ ਤਾਂ ਮਹਾਰਾਜਾ ਸਾਹਿਬ ਨੇ ਕੁਝ ਜਾਗੀਰ ਭੇਟਾ ਕਰਨੀ ਚਾਹੀ ਪਰ ਬਾਬਾ ਜੀ ਨੇ ਪਾਠ ਭੇਟਾ ਲੈਣੀ ਨਾਵਾਜਬ ਸਮਝਕੇ ਇਨਕਾਰ ਕਰ ਦਿੱਤਾ। ਜਦ ਬਾਬਾ ਜੀ ਪਾਲਕੀ ਵਿਚ ਸਵਾਰ ਹੋ ਕੇ ਗੁਰਦੁਆਰੇ ਨੂੰ ਆਉਣ ਲੱਗੇ ਤਾਂ ਮਹਾਰਾਜਾ ਸਾਹਿਬ ਨੇ ਇਕ ਕਹਾਰ ਨੂੰ ਹਟਾ ਕੇ ਉਨ੍ਹਾ ਦੀ ਪਾਲਕੀ ਮੋਢਿਆਂ ਤੇ ਉਠਾ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨਾਲ ਬੜੀ ਸ਼ਰਧਾ ਤੇ ਅਕੀਦਤ ਦਾ ਇਜ਼ਹਾਰ ਕੀਤਾ।

ਸੁਆਲ : ਆਪ ਜੀ ਨੇ  ਭਾਈ ਸਾਹਿਬ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਪੜ੍ਹੀਆਂ ਹਨ ?

ਜਵਾਬ : ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਦੀ ਗਿਣਤੀ ਕਈ ਦਰਜਨਾਂ ਵਿਚ ਹੈ। ਮੈਂ ਖੋਜ ਦੀ ਦ੍ਰਿਸ਼ਟੀ ਨਾਲ ਸਮੁੱਚੀਆਂ ਰਚਨਾਵਾਂ ਤਾਂ ਨਹੀਂ ਪੜ੍ਹੀਆਂ ਪਰ ਜਦ ਵੀ ਸਮਾਂ ਮਿਲਿਆ ਉਨ੍ਹਾਂ ਵਲੋਂ ਲਿਖੀਆਂ ਕਾਫੀ ਪੁਸਤਕਾਂ ਥੋੜਾ ਥੋੜਾ ਕਰਕੇ ਇਕ ਆਮ ਪਾਠਕ ਵਾਂਗ ਪੜ੍ਹੀਆਂ ਹਨ ਤੇ ਬਹੁਤ ਕੁਝ ਸਿਖਣ ਨੂੰ ਮਿਲਿਆ। ਪਰਿਵਾਰ ਵਿਚੋਂ ਭਾਈ ਸਾਹਿਬ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ , ਨੂੰਹ ਬੀਬੀ ਹਰਨਾਮ ਕੌਰ ਅਤੇ ਪੋਤ ਨੂੰਹ ਡਾ. ਰਛਪਾਲ ਕੌਰ ਨੇ ਖੋਜ ਦੀ ਦ੍ਰਿਸ਼ਟੀ ਤੋਂ ਭਾਈ ਸਾਹਿਬ ਦਾ ਲਿਖਿਆ ਸਮੁੱਚਾ ਸਾਹਿਤ ਪੜ੍ਹਿਆ ਤੇ ਇਨ੍ਹਾਂ ਤਿੰਨ੍ਹਾਂ ਵਲੋਂ ਖੁਦ ਵੀ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਭੰਡਾਰ ਨੂੰ ਅਮੀਰ ਬਣਾਉਣ ਲਈ ਕੁਝ ਨਾ ਕੁਝ ਯੋਗਦਾਨ ਪਾਇਆ ।

ਸੁਆਲ : ਪੰਜਾਬੀ ਸਾਹਿਤ ਜਗਤ ਭਾਈ ਸਾਹਿਬ ਨੂੰ ਇਕ ਮਹਾਨ ਕੋਸ਼ਕਾਰ, ਸ਼ਬਦ ਵਿਗਿਆਨੀ, ਸਿੱਖ ਚਿੰਤਕ ਤੇ ਖੋਜੀ ਮੰਨਦਾ ਹੈ, ਆਪ ਜੀ  ਇਨ੍ਹਾਂ ਵਿਚੋਂ ਸਭ ਤੋਂ ਵੱਧ ਅਹਿਮੀਅਤ ਕਿਸਨੂੰ ਦਿੰਦੇ ਹੋ ?

ਜਵਾਬ : ਨਿਰਸੰਦੇਹ ਬਾਬਾ ਜੀ ਗੁਰੁਮਤ ਸੁਧਾਕਰ, ਗੁਰੁਮਤ ਪ੍ਰਭਾਕਰ, ਵਰਗੀਆਂ ਹੋਰ ਕਈ  ਮੁੱਢਲੀਆਂ ਮੌਲਿਕ ਪੁਸਤਕਾਂ ਲਿਖ ਕੇ ਸਿੱਖ ਕੌਮ ਦੇ ਮਹਾਨ ਵਿਆਖਿਆਕਾਰ ਦੇ ਤੌਰ ਤੇ ਸਥਾਪਿਤ ਹੋਏ, ਪਰ ਮੈਂ ਉਨ੍ਹਾਂ ਨੂੰ ਪੰਜਾਬੀ ਦੇ ਮਹਾਨ ਕੋਸ਼ਕਾਰ ਵਜੋਂ ਅਹਿਮੀਅਤ ਦੇਂਦਾ ਹਾਂ ਕਿਉਂਕਿ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ (ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ), ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ ਪੱਥਰ ਹੈ।ਇਹ ਇਕ ਅਜਿਹਾ ਸਾਹਿਤਕ ਕਾਰਜ ਹੈ, ਜਿਸਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਪਾਸੋਂ ਨਹੀਂ। ਮਹਾਨ ਕੋਸ਼ ,ਗਿਆਨ ਦਾ ਇਕ ਅਜਿਹਾ ਭੰਡਾਰ ਹੈ ,ਜਿਸਦਾ ਮਹੱਤਵ ਪੰਜਾਬੀ ਸਹਿਤ ਦੇ ਇਤਿਹਾਸ ਵਿਚ ਹਮੇਸ਼ਾ ਲਈ ਬਣਿਆ ਰਹੇਗਾ।

ਸੁਆਲ : ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਜ਼ਿੰਦਗੀ ਚ ਪੁਸਤਕਾਂ ਲਿਖਣ ਪੜ੍ਹਨ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਕਾਰਜ ਕੀਤੇ, ਉਨ੍ਹਾਂ ਦੀ ਕੂਟਨੀਤਕ ਸੂਝ ਬਾਰੇ ਕੁਝ ਦੱਸੋ ?

ਜਵਾਬ : ਨਾਭਾ ਤੇ ਪਟਿਆਲਾ ਰਿਆਸਤਾਂ ਦੇ ਆਪਸੀ ਝਗੜਿਆ ਨੂੰ ਮਿਟਾਉਣ ਲਈ ਉਹ ਜੀਵਨ ਭਰ ਯਤਨਸ਼ੀਲ ਰਹੇ। ਭਾਈ ਸਾਹਿਬ ਨੇ ਰਿਆਸਤ ਨਾਭਾ ਅਤੇ ਰਿਆਸਤ ਪਟਿਆਲਾ ‘ਚ ਕਈ ਉਚ ਆਹੁਦਿਆਂ ਤੇ ਸੇਵਾ ਨਿਭਾਈ ਜਿਵੇਂ ਕਿ ਮੁਸਾਹਿਬ, ਪ੍ਰਾਈਵੇਟ ਸਕੱਤਰ, ਸਿਟੀ ਮੈਜਿਸਟਰੇਟ, ਨਹਿਰ ਨਾਜ਼ਮ, ਮੀਰ ਮੁਨਸ਼ੀ, (ਫਾਰੇਨ ਮਨਿਸਟਰ), ਜੱਜ ਹਾਈ ਕੋਰਟ, ਮੈਂਬਰ ਜੁਡੀਸੀਅਲ ਕੌਂਸਲ, ਅਤੇ ਵਕੀਲ ਪੁਲੀਟੀਕਲ ਏਜੰਸੀ ਆਦਿ। ਭਾਈ ਸਾਹਿਬ ਰਿਆਸਤ ਨਾਭਾ ਵਲੋਂ ਫੂਲਕੀਆਂ ਰਿਆਸਤਾਂ ਦੇ ਪੁਲੀਟੀਕਲ ਏਜੰਟ ਪਾਸ ਵਕੀਲ ਬਣਾ ਕੇ ਭੇਜੇ ਗਏ। ਅਜਿਹੇ ਰਾਜਨੀਤਕ ਕੰਮਾਂ ‘ਚ ਭਾਈ ਸਾਹਿਬ ਨੂੰ ਬੜੀ ਮੁਹਾਰਿਤ ਹਾਸਲ ਸੀ : ਜਿਸ ਕਰਕੇ ਮਹਾਰਾਜਾ ਹੀਰਾ ਸਿੰਘ ਨੇ ਇਨ੍ਹਾਂ ਦਾ ਨਾਮ ‘ਨੀਤੀ ਜੀ’ ਰੱਖਿਆ ਹੋਇਆ ਸੀ। ਉਸ ਸਮੇਂ ਦੇ ਅੰਗਰੇਜ਼ ਅਫਸਰ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਨੇ ਵਲਾਇਤੋਂ 18 ਜੁਲਾਈ ਸੰਨ 1905 ਦੌਰਾਨ ਸਰਕਾਰ ਨਾਭਾ ਨੂੰ ਪੱਤਰ ਭੇਜ ਕੇ ਭਾਈ ਕਾਨ੍ਹ ਸਿੰਘ ਦੀ ਸੂਝ-ਬੂਝ ਤੇ ਵਫਾਦਾਰੀ ਦੀ ਭਰਪੂਰ ਸਲਾਘਾਂ ਕਰਦਿਆਂ ਲਿਖਿਆ ਸੀ “ਮੇਰੀ ਨਿਗਾਹ ਚ ਸਰਦਾਰ ਕਾਨ੍ਹ ਸਿੰਘ ਜੀ ਦੀ ਬਹੁਤ ਇੱਜਤ ਹੈ।ਮੈਨੂੰ ਫੂਲਕੀਆਂ ਰਿਆਸਤਾਂ (ਨਾਭਾ,ਪਟਿਆਲਾ,ਜੀਂਦ) ਵਿਚ ਅਜਿਹਾ ਕੋਈ ਅਫਸਰ ਨਹੀਂ ਮਿਲਿਆ,ਜੋ ਆਪਣੇ ਮਹਾਰਾਜਾ ਅਤੇ ਰਿਆਸਤ ਦੇ ਕੰਮ ਨੂੰ ਇਤਨੀ ਇਮਾਨਦਾਰੀ ਨਾਲ ਕਰਦਾ ਹੋਵੇ।“

ਸੁਆਲ : ਆਪ ਜੀ ਪਾਸ  ਭਾਈ ਸਾਹਿਬ ਦੀਆਂ ਰਚਨਾਵਾਂ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਨਿੱਜੀ ਵਸਤਾਂ ਸਾਂਭੀਆਂ ਹੋਈਆਂ ਹਨ ?

ਜਵਾਬ : ਸਾਡੇ ਪਾਸ ਵ੍ਰਿਜੇਸ਼ ਭਵਨ ਨਾਭਾ ਉਨ੍ਹਾਂ ਦੀਆਂ ਨਿੱਜੀ ਵਸਤਾਂ ਤਲਵਾਰ, ਬੰਦੂਕ, ਘੜੀਆਂ, ਟਕੂਆ, ਮੋਹਰਾਂ, ਹੱਥ ਸੋਟੀ (ਖੁੰਡੀ), ਮਾਣ ਪੱਤਰ ਆਦਿ ਸੰਭਾਲੇ ਪਏ ਹਨ, ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸ਼ਾਨਦਾਰ ਸਿਤਾਰ ਵੀ ਮੌਜੂਦ ਸੀ, ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਗਾਇਣ/ਵਾਦਨ ਦਾ ਬੇਹੱਦ ਸ਼ੌਂਕ ਸੀ। ਉਹ ਹਰ ਚੀਜ਼ ਉੱਚ ਕੁਆਲਟੀ ਦੀ ਖਰੀਦਦੇ ਸਨ। ਪਹਿਨਣ ਦੇ ਕਪੜੇ ਬੜੇ ਸਾਫ, ਸਵੱਛ ਤੇ ਉਚ ਕੁਆਲਟੀ ਦੇ ਰਖਦੇ ਪਰ ਹਮੇਸ਼ਾ ਸਾਦਾ ਰਹਿਣਾ ਪਸੰਦ ਕਰਦੇ ਸਨ। ਆਪ ਦਾ ਕੁਦਰਤੀ ਪਹਿਰਾਵਾ ਅਤੇ ਸਭਿਆਚਾਰਕ ਸੁਭਾਉ ਖਾਸ ਤੌਰ ਤੇ ਸੁਹੱਪਣਤਾ ਤੇ ਵਿਲੱਖਣਤਾ ਦਾ ਨਮੂਨਾ ਸੀ। ਮਿਸਟਰ ਮੈਕਸ ਆਰਥਰ ਮੈਕਾਲਿਫ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿਖ ਰਿਲੀਜਨ’ ਜਿਹਾ ਪੁਸਤਕ ਲਿਖਾਉਣਾ ਆਪ ਜੀ ਦੀ ਸੁਯੋਗਤਾ ਸੀ। ਵਲੈਤ ਲੰਮਾ ਸਮਾਂ ਰਹਿ ਕੇ ਇਸ ਪੁਸਤਕ ਦੇ ਅੰਤਮ ਪਰੂਫ ਪੜ੍ਹਨ ਦੀ ਸੇਵਾ ਵੀ ਆਪ ਨੇ ਨਿਭਾਈ। ਇਸ ਲਗਨ ਤੇ ਪਿਆਰ ਦੇ ਵਸ ਹੋ ਕੇ ਮਿਸਟਰ ਮੈਕਾਲਿਫ ਨੇ ਆਪਣੀ ਪੁਸਤਕ ਦੇ ਸਾਰੇ ਅਧਿਕਾਰ ਭਾਈ ਕਾਨ੍ਹ ਸਿੰਘ ਦੇ ਨਾਮ ਹੀ ਲਿਖ ਦਿੱਤੇ, ਇਹ ਲਿਖਤ ਅਜੇ ਤੱਕ ਸਾਡੇ  ਪਰਿਵਾਰ ਪਾਸ (ਵ੍ਰਿਜੇਸ਼ ਭਵਨ ਨਾਭਾ) ਮੌਜੂਦ ਹੈ। ਮਿਸਟਰ ਮੈਕਾਲਿਫ ਨੇ ਲੰਡਨ (ਯੂ.ਕੇ.) ਚ ਆਪਣਾ ਮਕਾਨ ਦੇਣ ਦੀ ਵੀ ਪੇਸ਼ਕਸ਼ ਕੀਤੀ ਸੀ, ਪਰ ਭਾਈ ਸਾਹਿਬ ਨੇ ਮਨ੍ਹਾ ਕਰ ਦਿੱਤਾ।

ਸੁਆਲ : ਕੀ ਆਪ ਮਹਿਸੂਸ ਕਰਦੇ ਹੋ ਕਿ ਭਾਈ ਸਾਹਿਬ ਨੂੰ ਪੰਜਾਬੀ ਸਾਹਿਤ ਜਗਤ ਚ ਉਹ ਸਥਾਨ, ਸਤਿਕਾਰ ਨਹੀਂ ਮਿਲਿਆ ਜਿਸਦੇ ਕਿ ਉਹ ਹੱਕਦਾਰ ਸਨ।

ਜਵਾਬ : ਪੰਜਾਬ, ਸਿੱਖ ਧਰਮ, ਪੰਜਾਬੀ ਭਾਸ਼ਾ ਤੇ ਪੰਜਾਬੀ, ਅਦਬ ਨੂੰ ਭਾਈ ਸਾਹਿਬ (ਕਾਨ੍ਹ ਸਿੰਘ ਨਾਭਾ) ਦਾ ਕਿਨਾ ਕੁ ਯੋਗਦਾਨ ਹੈ , ਇਸ ਗੱਲ ਦਾ ਅਹਿਸਾਸ ‘ਮਹਾਨ ਕੋਸ਼’, ਨਾਲ ਵਾਹ ਪੈਣ ਵਾਲੇ ਹਰੇਕ ਵਿਅਕਤੀ ਨੂੰ ਸਹਿਜੇ ਹੀ ਹੋ ਜਾਂਦਾ ਹੈ, ਅਜਿਹੇ ਯੁੱਗ ਪੁਰਸ਼ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ। ਉਨ੍ਹਾਂ ਵਲੋਂ ਆਰੰਭੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਹਾਲੀ ਹੋਰ ਬਹੁਤ ਉਦਮ ਦੀ ਜ਼ਰੂਰਤ ਹੈ ਤਾਂ ਜੋ ਸਾਡੀ ਨਵੀਂ ਪਨੀਰੀ ਆਪਣੀ ਵਿਰਾਸਤ,ਧਰਮ ਤੇ ਸੱਭਿਆਚਾਰ ਨਾਲ ਜੁੜੀ ਰਹੇ।

ਸੁਆਲ : ਸਿੱਖ ਦਰਸ਼ਨ/ਫਿਲਾਸਫੀ ਨੂੰ ਭਾਈ ਸਾਹਿਬ ਦੀ ਦੇਣ ਬਾਰੇ ਕੁਝ ਦੱਸੋ ?

ਜਵਾਬ : ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਭਾਈ ਸਾਹਿਬ ਸਿੱਖ ਧਰਮ ਨੂੰ ਮੁੜ ਪਹਿਲੀਆਂ ਪ੍ਰਾਪਤੀਆਂ ਤੱਕ ਲਿਆਉਣ ਦੇ ਯਤਨ ਵਿਚ ਜੀਵਨ ਭਰ ਸਰਗਰਮ ਰਹੇ। ਸੰਪਰਦਾਇਕ ਵੈਰ ਵਿਰੋਧ ਵਾਲੇ ਪ੍ਰਸੰਗ ਵਿਚ ਭਾਈ ਸਾਹਿਬ ਸਿੱਖ ਪਰੰਪਰਾ ਦੀ ਰਾਖੀ ਲਈ ਅੱਗੇ ਆਏ ਅਤੇ ਆਪਣੇ ਸੁਨਹਿਰੀ ਵਿਰਸੇ ਦਾ ਪ੍ਰਚਾਰ ਕੀਤਾ। ਭਾਈ ਸਾਹਿਬ ਵਲੋਂ ਪਹਿਲੀ ਵਾਰ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਸਾਹਿਤ ਨੂੰ ਗੁਰਮਤ ਦੇ ਸਿਧਾਂਤਾਂ ਅਨੁਸਾਰ ਪਰਖ ਕੇ ਉਸ ਵਿਚ ਪਏ ਰਲਾਅ ਨੂੰ ਕੱਢਣ ਦਾ ਯਤਨ ਆਰੰਭਿਆ। ਗੁਰਮਤਿ ਦੇ ਬੇਅੰਤ ਛੋਟੇ-ਵੱਡੇ ਮਸਲਿਆਂ ਬਾਰੇ ਵਡਮੁੱਲੀ ਬਹਿਸ ਆਰੰਭੀ।

ਸੁਆਲ : ਕੀ ਆਪ ਜੀ, ਭਾਈ ਕਾਨ੍ਹ ਸਿੰਘ ਨਾਭਾ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ ?

ਜਵਾਬ : ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਾਡਾ ਸਮੂਹ ਪ੍ਰੀਵਾਰ ਭਾਈ ਸਾਹਿਬ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ, ਕਿਉਂਕਿ ਉਨ੍ਹਾਂ ਵਲੋਂ ਰਚਿਆ ਸਮੁੱਚਾ ਸਾਹਿਤ ਜੀਵਨ ਦੇ ਪ੍ਰਯੋਜਨ ਅਤੇ ਮਨੋਰਥ ਨੂੰ ਸਪੱਸ਼ਟ ਕਰਦਾ ਹੈ।ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਪੰਜਾਬ ਵਿਚ ਸ਼ਬਦ ਚਿੰਤਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ।

ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ – ਅਜੀਤ ਸਤਨਾਮ ਕੌਰ
( ਹਰਵਿੰਦਰ ਬਿਲਾਸਪੁਰ) – ਕਈ ਸਾਡੇ ਪੰਜਾਬੀ ਇਹੋ ਜਿਹੇ ਹਨ, ਜੋ ਬਾਹਰਲੇ ਮੁਲਕ ਵਿੱਚ ਬੈਠ ਕੇ ਪੰਜਾਬੀ ਬੋਲੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ। ਪਰ ਕਈ ਇਹੋ ਜਿਹੇ ਵੀ ਹਨ, ਜਿੰਨ੍ਹਾਂ ਨੇ ਘਰੋਂ ਸਿੱਖ ਕੇ ਅਤੇ ਬਾਹਰਲੇ ਮੁਲਕ ਵਿੱਚ ਬੈਠ ਕੇ ਵੀ ਪੰਜਾਬੀ ਮਾਂ-ਬੋਲੀ ਲਈ ਨੇਕ ਉਪਰਾਲੇ ਕੀਤੇ। ਬਰੂਸ ਬਰਟਨ ਦਾ ਕਥਨ ਹੈ ਕਿ ਉਨ੍ਹਾਂ ਤੋਂ ਬਿਨਾ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫ਼ਲਤਾ ਪ੍ਰਾਪਤ ਨਹੀਂ ਕੀਤੀ, ਜਿੰਨ੍ਹਾਂ ਨੇ ਇਹ ਯਕੀਨ ਕਰਨ ਦਾ ਸਾਹਸ ਕੀਤਾ ਕਿ ਉਨ੍ਹਾਂ ਦੇ ਅੰਦਰ ਹਾਲਾਤ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਮੌਜੂਦ ਹੈ। ਉਸ ਹੀ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਅਜੀਤ ਸਤਨਾਮ ਕੌਰ ਨਾਲ ਪੇਸ਼ ਹੈ ਸਾਡੀ ਵਿਸ਼ੇਸ਼ ਮੁਲਾਕਾਤ:

ਪ੍ਰਸ਼ਨ: ਗੱਲ-ਬਾਤ ਤੁਹਾਡੇ ਨਾਮ ਤੋਂ ਹੀ ਸ਼ੁਰੂ ਕਰੀਏ। ਤੁਹਾਡੇ ਨਾਮ ਵਿੱਚ ਦੋ ਨਾਮ ਜੁੜੇ ਜਾਪਦੇ ਹਨ, ਇਸ ਦਾ ਕੀ ਕਾਰਨ ਹੈ?

ਉੱਤਰ: ਜੀ ਬਿਲਕੁਲ ਸਹੀ ਕਿਹਾ। ਮੇਰਾ ਸ਼ੁਰੂਆਤੀ ਨਾਮ ਇੱਕ ਹੀ ‘ਸਤਨਾਮ ਕੌਰ’ ਸੀ। ਬਾਅਦ ਵਿੱਚ ਮੈਂ ਇਸ ਨਾਲ ਇੱਕ ਨਾਮ ਹੋਰ ਜੋੜ ਲਿਆ।

ਪ੍ਰਸ਼ਨ: ਇਸ ਬਾਰੇ ਸਾਡੇ ਪਾਠਕਾਂ ਨੂੰ ਵੀ ਦੱਸੋ ਕਿ ਦੋ ਨਾਮ ਜੋੜਨ ਦਾ ਕੀ ਕਾਰਨ ਹੈ?

ਉੱਤਰ:  ਇਸ ਦੇ ਜਵਾਬ ਵਿੱਚ ਇੱਕ ਪੂਰੀ ਸੋਚ ਹੈ। ਮੈਂ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਆਪਣੇ ਭਾਰਤੀ ਸੱਭਿਆਚਾਰ ਵਿੱਚ ਇੱਕ ਗੱਲ ਆਮ ਸੁਣੀਂਦੀ ਸੀ ਕਿ ਪੁੱਤਰ ਹੋਵੇ ਤਾਂ ਹੀ ਪਿਤਾ ਦਾ ਨਾਮ ਅੱਗੇ ਚੱਲੇਗਾ। ਪੁੱਤਰ ਹੀ ਦੁਨੀਆ ‘ਤੇ ਨਾਮ ਰੌਸ਼ਨ ਕਰਦੇ ਨੇ। ਇਸ ਸੋਚ ਨੂੰ ਬਦਲਣ ਲਈ ਮੈਂ ਆਪਣੇ ਨਾਮ ਤੋਂ ਵੀ ਪਹਿਲਾਂ ਆਪਣੇ ਪਿਤਾ ਜੀ ਦਾ ਨਾਮ ਲਿਖ ਇਸ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।

ਪ੍ਰਸ਼ਨ-  ਤੁਹਾਡਾ ਜਨਮ ਕਿੱਥੇ ਦਾ ਹੈ?

ਉੱਤਰ: ਮੇਰਾ ਜਨਮ ਆਗਰਾ ਸ਼ਹਿਰ ਦਾ ਹੈ।

ਪ੍ਰਸ਼ਨ: ਆਗਰਾ ਤਾਂ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਕੀ ਉੱਥੇ ਪੰਜਾਬੀ ਸਕੂਲ ਹਨ?

ਉੱਤਰ: ਮੈਂ ਆਗਰਾ ਸ਼ਹਿਰ ਵਿੱਚ ਗਰੈਜੂਏਸ਼ਨ ਕੀਤੀ ਹੈ। ਇਥੇ ਹਿੰਦੀ ਅਤੇ ਅੰਗਰੇਜ਼ੀ ਸਕੂਲ ਹੀ ਹਨ। ਇਸ ਲਈ ਮੈਂ ਕਿਸੇ ਪੰਜਾਬੀ ਸਕੂਲ ਵਿੱਚ ਪੜ੍ਹਾਈ ਨਹੀਂ ਕੀਤੀ।

ਪ੍ਰਸ਼ਨ: ਇਹ ਤਾਂ ਹੋਰ ਵੀ ਦਿਲਚਸਪ ਗੱਲ ਹੈ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ ਅਤੇ ਪੰਜਾਬੀ ਵਿੱਚ ਲਿਖਦੇ ਹੋ। ਇਹ ਕਿਵੇਂ ਸੰਭਵ ਹੋਇਆ,ਸਾਰੀ ਗੱਲ ਪਾਠਕਾਂ ਨਾਲ ਸਾਂਝੀ ਕਰੋ।

ਉੱਤਰ: ਮੇਰਾ ਜਨਮ ਸਿੱਖ ਪ੍ਰੀਵਾਰ ਵਿੱਚ ਹੋਣ ਕਾਰਨ ਪੰਜਾਬੀ ਮੈਨੂੰ ਮਾਂ ਬੋਲੀ ਦੇ ਰੂਪ ਵਿੱਚ ਵਿਰਾਸਤ ਵਿੱਚ ਮਿਲੀ। ਪ੍ਰੰਤੂ ਮੇਰੀ ਪੜ੍ਹਾਈ ਹਿੰਦੀ ਮੀਡੀਅਮ ਵਿੱਚ ਹੋਈ ਹੈ। ਹਾਂ, ਜਿੱਥੇ ਤੱਕ ਪੜ੍ਹਣ-ਲਿਖਣ ਦੀ ਗੱਲ ਹੈ, ਇਹ ਮੇਰੀ ਮਾਂ ਦੀ ਸੂਝ-ਬੂਝ ਸੀ। ਉਨ੍ਹਾਂ ਮੈਨੂੰ ਮਾਂ ਬੋਲੀ ਤੋਂ ਟੁੱਟਣ ਨਹੀਂ ਦਿੱਤਾ। ਮੇਰੀ ਮਾਂ ਨੇ ਇੱਕ ਪੰਜਾਬੀ ਦਾ ਕੈਦਾ ਲਿਆ ਕੇ ਮੈਨੂੰ ਪੰਜਾਬੀ ਘਰ ਹੀ ਸਿਖਾਈ ਸੀ।

ਪ੍ਰਸ਼ਨ: ਕਾਫ਼ੀ ਸਾਲਾਂ ਤੋਂ ਤੁਸੀਂ ਇੰਗਲੈਂਡ ਦੀ ਧਰਤੀ ਦੇ ਵਸਨੀਕ ਹੋ, ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ। ਤੁਹਾਡਾ ਇੱਥੇ ਪੰਜਾਬੀ ਬੋਲੀ ਬਾਰੇ ਕਿਵੇਂ ਦਾ ਅਨੁਭਵ ਰਿਹਾ?

ਉੱਤਰ: ਜਦੋ ਕੋਈ ਮਾਂ ਆਪਣੀ ਮਾਂ ਬੋਲੀ ਨੂੰ ਇੱਕ ਭਾਸ਼ਾ ਦੇ ਰੂਪ ਵਿੱਚ ਅਗਲੀ ਪੀੜੀ ਨੂੰ ਸੌਂਪਦੀ ਹੈ, ਤਾਂ ਉਹ ਮਾਂ ਇੱਕ ਪੂਰਾ ਸੱਭਿਆਚਾਰ ਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਦਿੰਦੀ ਹੈ। ਮਾਂ ਦੇ ਇਸ ਤੋਹਫ਼ੇ ਨੂੰ ਮੈਂ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਹਿੱਕ ਨਾਲ ਲਾਈ ਰੱਖਿਆ ਅਤੇ ਪੰਜਾਬੀ ਸਾਹਿਤ ਸਭਾ ਦਾ ਹਿੱਸਾ ਬਣ, ਲੰਡਨ ਵਿੱਚ ਮਾਂ ਬੋਲੀ ਦੀ ਸੇਵਾ ਦਾ ਉਪਰਾਲਾ ਜਾਰੀ ਰੱਖਿਆ। ਇਸ ਵਿਸ਼ੇ ਉਪਰ ਮੇਰਾ ਇਕ ਲੇਖ ‘ਅਣਗੌਲੀ ਮਾਂ’ ਨਵੀਂ ਪਨੀਰੀ ਨੂੰ ਸੇਧ ਦਿੰਦਾ ਹੈ ਕਿ ਵਿਦੇਸ਼ਾਂ ਵਿੱਚ ਵਸ ਕੇ ਵੀ ਆਪਣੇ ਸੱਭਿਆਚਾਰ ਨੂੰ ਕਦੇ ਨਾ ਛੱਡੋ।

ਪ੍ਰਸ਼ਨ: ਤੁਸੀਂ ਕਿਸ ਵਿਧਾ ਵਿੱਚ ਲਿਖਦੇ ਹੋ?

ਉੱਤਰ: ਮੈਂ ਕਵਿਤਾ ਤੋਂ ਆਪਣੀ ਲੇਖਣੀ ਦੀ ਸੁਰੂਆਤ ਕੀਤੀ ਸੀ। ਮੈਨੂੰ ਵਾਰਤਿਕ ਮੇਰੇ ਉਸਤਾਦ ਮਾਣਯੋਗ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਜੀ ਦੇ ਨਾਵਲਾਂ ਨੇ ਲਿਖਣੀ ਸਿਖਾਈ। ਮੈਂ ਕਹਾਣੀ, ਕਵਿਤਾ, ਲੇਖ, ਫਿ਼ਲਮੀ ਰਿਵਿਊ, ਵਿਅੰਗ ਅਤੇ ਫਿ਼ਲਮੀ ਕਹਾਣੀਆਂ ਲਿਖ ਚੁੱਕੀ ਹਾਂ।

ਪ੍ਰਸ਼ਨ: ਆਪਦੀ ਲਿਖੀ ਕਿਸੇ ਫਿ਼ਲਮੀ ਕਹਾਣੀ ਬਾਰੇ ਜ਼ਰਾ ਚਾਨਣਾ ਪਾਉ।

ਉੱਤਰ: ਮੇਰੀ ਲਿਖੀ ਕਹਾਣੀ ‘ਸੀਬੋ’ ਉੱਪਰ ਫਿ਼ਲਮ ਬਣੀ ਹੈ। ਇਹ ਫਿ਼ਲਮ ਔਰਤ ਦੀ ਤ੍ਰਾਸਦੀ ਦੀ ਐਸੀ ਕਹਾਣੀ ਹੈ, ਜਿਸ ਵਿੱਚ ਉਸ ਨੂੰ ਜਿੰਦਗੀ ਜੀਣ ਲਈ ਹਰ ਵਾਰ ਧਰਮ ਪ੍ਰੀਵਰਤਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਮੇਰੀ ਲਿਖੀ ਕਹਾਣੀ ਉੱਪਰ ਇੱਕ ਹੋਰ ਫਿ਼ਲਮ ਬਣੀ ਜਿਸ ਦਾ ਨਾਮ ‘ਕੁੜੱਤਣ’ ਹੈ। ਇਸ ਫਿ਼ਲਮ ਦੇ ਨਾਲ ਹੀ ਮੈਂ ਡਾਇਰੈਕਸ਼ਨ ਦੀ ਦੁਨੀਆਂ ਵਿੱਚ ਕਦਮ ਰੱਖਿਆ। ਫਿ਼ਲਮ ‘ਕੁੜੱਤਣ’ ਸਮਾਜ ਦੀ ਇੱਕ ਘਿਨਾਉਣੀ ਮਾਨਸਿਕਤਾ ਨੂੰ ਉਜਾਗਰ ਕਰਦੀ ਕਹਾਣੀ ਹੈ।

ਪ੍ਰਸ਼ਨ: ਇਸ ਤੋਂ ਇਲਾਵਾ ਆਪਣੀਆਂ ਲਿਖਤਾਂ ਬਾਰੇ ਸਾਡੇ ਪਾਠਕਾਂ ਨੂੰ ਦੱਸੋ ਅਤੇ ਆਪਣੀ ਪਸੰਦੀਦਾ ਲਿਖਤਾਂ ਬਾਰੇ ਵੀ ਚਾਨਣਾ ਪਾਉ?

ਉੱਤਰ: ਮੇਰੀਆਂ ਲਿਖਤਾਂ ਨੌਂ ਮੁਲਕਾਂ ਦੇ 13 ਅਖਬਾਰਾਂ ਵਿੱਚ ਹਰ ਮਹੀਨੇ ਛਪ ਰਹੀਆਂ ਹਨ। ਜਿਸ ਵਿੱਚ ਮੇਰੀ ਇਕ ਹੱਡ ਬੀਤੀ ‘ਖ਼ਾਮੌਸ਼ ਮੁਹੱਬਤ ਦੀ ਦਾਸਤਾਨ’ ਜੋ ਕਿ ਮੇਰੇ ਪਾਲਤੂ ਕੁੱਤੇ ‘ਰਾਓ’ ਦੀ ਕਹਾਣੀ ਹੈ। ਇਸ ਤੋਂ ਇਲਾਵਾ ‘ਕੂੰਜਾਂ ਦਾ ਕਾਫ਼ਲਾ’, ‘ਮੋਏ ਸੁਪਨਿਆਂ ਦੀ ਮਿੱਟੀ’, ‘ਮੇਰੀ ਮਾਂ ਦਾ ਪਾਕਿਸਤਾਨ’, ਮੇਰੀਆਂ ਪਸੰਦੀਦਾ ਰਚਨਾਵਾਂ ਹਨ।

ਪ੍ਰਸ਼ਨ: ਤੁਹਾਡੀਆਂ ਲਿਖਤਾਂ ਦਾ ਵਿਸ਼ਾ ਕੀ ਹੁੰਦਾ ਹੈ?

ਉੱਤਰ: ਮੇਰੇ ਜਿ਼ਆਦਾਤਰ ਵਿਸ਼ੇ ਸਮਾਜ ਦੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੁੰਦੇ ਹਨ ਜਾਂ ਫੇਰ ਮੈਂ ਆਪਣੀ ਜਿੰਦਗੀ ਵਿੱਚ ਵਾਪਰੀ ਕਿਸੇ ਘਟਨਾ ਤੋਂ ਮਿਲੀ ਸੇਧ ਬਾਰੇ ਲਿਖਦੀ ਹਾਂ। ਮਜ਼ਲੂਮ ਧਿਰ ਨਾਲ ਖੜ੍ਹਨਾ ਮੈਨੂੰ ਸਕੂਨ ਦਿੰਦਾ ਹੈ।

ਪ੍ਰਸ਼ਨ: ਆਪਣੀ ਅਗਲੀ ਕਿਸੇ ਯੋਜਨਾ ਬਾਰੇ ਦੱਸੋ?

ਉੱਤਰ: ਮੇਰੀ ਅਗਲੀ ਲਘੂ ਫਿ਼ਲਮ ‘ਅੱਲਾਹ ਦੀਆਂ ਕੰਜਕਾਂ’ ਬਣਨ ਲਈ ਤਿਆਰ ਹੈ, ਜੋ ਕਿ ‘ਕਰੋਨਾ’ ਦੇ ਕਾਰਨ ਪਿੱਛੇ ਪੈਂਦੀ ਆ ਰਹੀ ਹੈ। ਜਿਸ ਦੀ ਕਹਾਣੀ ਮੈਂ ਲਿਖੀ ਹੈ, ਜਿਸ ਦਾ ਡਾਇਰੈਕਸ਼ਨ ਵੀ ਮੈਂ ਦੇਣ ਜਾ ਰਹੀ ਹਾਂ। ਇਹ ਫਿ਼ਲਮ ਮੇਰੇ ਬੈਨਰ ‘ਏ. ਐੱਸ. ਕੇ. ਮੋਸ਼ਨ ਪਿੱਕਚਰਸ’ ਦੇ ਹੇਠ ਬਣਨ ਜਾ ਰਹੀ ਹੈ। ਦੋ ਕਿਤਾਬਾਂ ਦੇ ਖਰੜੇ ਤਿਆਰ ਪਏ ਨੇ, ਬੱਸ ਤਾਲਾਬੰਦੀ ਕਰ ਕੇ ਰੁਕੇ ਹੋਏ ਹਾਂ।

ਪ੍ਰਸ਼ਨ- ਮਾਂ ਬੋਲੀ ਦੇ ਸੰਦਰਭ ਵਿੱਚ ਵਿਦੇਸ਼ੀ ਵਸਦੀਆਂ ਪੰਜਾਬੀ ਔਰਤਾਂ ਬਾਰੇ ਕੀ ਸੋਚਦੇ ਹੋ?

ਉੱਤਰ- ਵਿਦੇਸ਼ ਵਸਦੀਆਂ ਪੰਜਾਬੀ ਔਰਤਾਂ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ ਸਾਹਿਤਕ ਰੁਚੀ ਵੀ ਰੱਖਦੀਆਂ ਨੇ ਅਤੇ ਬੱਚਿਆਂ ਨੂੰ ਗੁਰੂ ਘਰਾਂ ਵਿੱਚ ਪੰਜਾਬੀ ਸਿੱਖਣ ਲਈ ਵੀ ਭੇਜਦੀਆਂ ਨੇ, ਜੋ ਇੱਕ ਉਸਾਰੂ ਉਪਰਾਲਾ ਹੈ।

ਪ੍ਰਸ਼ਨ: ਤੁਹਾਡੇ ਸਾਹਿਤਕ ਅਤੇ ਕਲਾ ਦੇ ਸਫ਼ਰ ਲਈ ਸਾਡੇ ਵੱਲੋਂ ਦੁਆਵਾਂ ਅਤੇ ਸ਼ੁਭਕਾਮਨਾਵਾਂ।

ਉੱਤਰ: ਬਹੁਤ ਧੰਨਵਾਦ ਜੀ। ਮੇਰੇ ਪਾਠਕਾਂ ਦਾ ਬਹੁਤ ਧੰਨਵਾਦ ਜਿੰਨ੍ਹਾਂ ਕਰਕੇ ਮੇਰਾ ਲਿਖਣ ਦਾ ਹੌਸਲਾ ਬਣਿਆਂ ਰਿਹਾ।