Punjab News - Quami Ekta Punjabi Newspaper (ਕੌਮੀ ਏਕਤਾ)

ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਸੁਣ ਸਿਰਸਾ ਹੋਏ ਭਾਵੁਕ; ਮਾਂ ਨੇ ਕਿਹਾ -ਤਿੰਨ ਪੁੱਤਰਾਂ ’ਚੋਂ ਦੋ ਨਸ਼ਿਆਂ ਨੇ ਖੋਹ ਲਏ
ਰਾਜਾਸਾਂਸੀ / ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਰਾਜਾਸਾਂਸੀ ਵਿਖੇ ਦਰਜਨਾਂ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਪਰਿਵਾਰਾਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਸਰਦਾਰ ਸਿਰਸਾ ਭਾਵੁਕ ਹੋ ਗਏ।

ਇੱਕ ਪੀੜਤ ਮਾਂ ਨੇ ਹੰਝੂਆਂ ਨਾਲ ਆਪਣੀ ਕਹਾਣੀ ਦੱਸਦਿਆਂ ਕਿਹਾ ਕਿ “ਮੇਰੇ ਤਿੰਨ ਪੁੱਤਰਾਂ ਵਿੱਚੋਂ ਦੋ ਨੂੰ ਨਸ਼ਾ ਖਾ ਗਿਆ, ਤੀਜਾ ਵੀ ਨਸ਼ੇ ਦੀ ਲਤ ਵਿੱਚ ਹੈ।” ਉਸ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਘਰ ਦਾ ਪੱਖਾ, ਭਾਂਡੇ ਅਤੇ ਹੋਰ ਸਾਮਾਨ ਤੱਕ ਵੇਚ ਦਿੱਤਾ ਗਿਆ। “ਰੋਟੀ ਭਾਵੇਂ ਨਾ ਮਿਲੇ, ਪਰ ਨਸ਼ਾ ਜ਼ਰੂਰ ਚਾਹੀਦਾ ਹੈ। ਰੋਕਣ ’ਤੇ ਮਾਂ-ਬਾਪ ਨੂੰ ਕੁੱਟਿਆ ਜਾਂਦਾ ਹੈ।” ਉਸ ਨੇ ਦੱਸਿਆ ਕਿ ਨਸ਼ੇ ਦਾ ਕਹਿਰ ਹੁਣ ਪਰਿਵਾਰ ਦੀ ਅਗਲੀ ਪੀੜ੍ਹੀ ਤੱਕ ਵੀ ਪਹੁੰਚ ਗਿਆ ਹੈ ਅਤੇ ਨੂੰਹ ਤੇ ਪੋਤਾ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ। ਉਸ ਨੇ ਕਿਹਾ ਕਿ “ਘਰ ਵਿੱਚ ਇੱਕ ਚੁਟਕੀ ਵੀ ਆਟਾ ਨਹੀਂ।”

ਪਰਿਵਾਰਾਂ ਦੀਆਂ ਔਰਤਾਂ ਨੇ ਭਰੇ ਗਲੇ ਨਾਲ ਕਿਹਾ, “ਜੇ ਪੰਜਾਬ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ। ਸਾਨੂੰ ਮੁਫ਼ਤ ਦੀਆਂ ਸਹੂਲਤਾਂ ਨਹੀਂ ਚਾਹੀਦੀਆਂ, ਸਾਨੂੰ ਨਸ਼ਾ ਮੁਕਤ ਪੰਜਾਬ ਚਾਹੀਦਾ ਹੈ।”

ਪਰਿਵਾਰਾਂ ਨੇ ਦੋਸ਼ ਲਾਇਆ ਕਿ ਨਸ਼ਿਆਂ ਕਾਰਨ ਬੱਚਿਆਂ ਦੀ ਮੌਤ ਸਬੰਧੀ ਪੁਲਿਸ ਅਤੇ ਸਰਕਾਰੀ ਤੰਤਰ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਈ ਮਾਮਲਿਆਂ ਵਿੱਚ ਰਿਪੋਰਟ ਦਰਜ ਨਹੀਂ ਕੀਤੀ ਗਈ ਅਤੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਤਾਂ ਫੜੇ ਜਾਂਦੇ ਹਨ, ਪਰ ਨਸ਼ਾ ਵੇਚਣ ਅਤੇ ਸਪਲਾਈ ਕਰਨ ਵਾਲਿਆਂ ਤੱਕ ਪੁਲਿਸ ਦਾ ਹੱਥ ਨਹੀਂ ਪਹੁੰਚਦਾ।

ਪਰਿਵਾਰਾਂ ਮੁਤਾਬਕ ਰਾਜਾਸਾਂਸੀ ਇਲਾਕੇ ਵਿੱਚ ਪਿਛਲੇ ਸਮੇਂ ਦੌਰਾਨ ਨਸ਼ਿਆਂ ਜਾਂ ਓਵਰਡੋਜ਼ ਕਾਰਨ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਇੱਕੋ ਪਿੰਡ ਦੇ 20 ਨੌਜਵਾਨਾਂ ਦੀ ਨਸ਼ਿਆਂ ਨੇ ਜਾਨ ਲੈ ਲਈ।

ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਹਰ ਹਾਲ ਵਿੱਚ ਜੜ੍ਹੋਂ ਪੁੱਟ ਕੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸੁਨੇਹਾ ਲੈ ਕੇ ਪੰਜਾਬ ਆਏ ਹਨ।

ਉਨ੍ਹਾਂ ਕਿਹਾ ਕਿ “ਪੰਜਾਬ ਦੀ ਮਾਂ ਅੱਜ ਸਰਕਾਰ ਤੋਂ ਪੁੱਛ ਰਹੀ ਹੈ ਕਿ ਉਸ ਦੇ ਪੁੱਤਰ ਕਿੱਥੇ ਹਨ। ‘ਆਪ’ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਮਾਵਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਤਰਲੇ ਕਰ ਰਹੀਆਂ ਹਨ। ਇਹ ਸਿਰਫ਼ ਨਸ਼ੇ ਦੀ ਸਮੱਸਿਆ ਨਹੀਂ, ਇਹ ਸਰਕਾਰ ਦੀ ਜਵਾਬਦੇਹੀ ਦਾ ਸਵਾਲ ਹੈ।”

ਸਰਦਾਰ ਸਿਰਸਾ ਨੇ ਕਿਹਾ ਕਿ ਭਾਜਪਾ ਦਾ ਟਰੈਕ ਰਿਕਾਰਡ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦਾ ਰਿਹਾ ਹੈ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਭਾਜਪਾ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ “ਪੰਜਾਬ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਨਾਂ ’ਤੇ ਨਸ਼ਿਆਂ ਦੀ ਅੱਗ ਵਿੱਚ ਨਹੀਂ ਸੁੱਟਿਆ ਜਾ ਸਕਦਾ। ਪੰਜਾਬ ਦੀ ਨੌਜਵਾਨੀ ਬਚਾਉਣਾ ਸਭ ਤੋਂ ਵੱਡੀ ਤਰਜੀਹ ਹੈ।”

ਇਸ ਮੌਕੇ ਯਾਤਰਾ ਦੇ ਕੋਆਰਡੀਨੇਟਰ ਰਵੀਕਰ ਸਿੰਘ ਕਾਹਲੋਂ, ਬੋਨੀ ਅਮਰਪਾਲ ਸਿੰਘ, ਅਜੈਬੀਰ ਪਾਲ ਸਿੰਘ ਰੰਧਾਵਾ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਵੀ ਮੌਜੂਦ ਸਨ।

ਤੇਜਿੰਦਰ ਚੰਡਿਹੋਕ ਦੀ ਪੁਸਤਕ ‘ਯਾਦਾਂ ਤੇਰੀਆਂ’ ਪਤਨੀ ਦੇ ਮੋਹ ਦੀ ਦਾਸਤਾਂ – ਉਜਾਗਰ ਸਿੰਘ
ਤੇਜਿੰਦਰ ਚੰਡਿਹੋਕ ਬਹੁ-ਵਿਧਾਵੀ ਸਾਹਿਤਕਾਰ ਹੈ। ਉਸਦੀਆਂ ਹੁਣ ਤੱਕ ਦਸ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਕਾਵਿ, ਇੱਕ ਮਿੰਨੀ ਕਹਾਣੀ, ਇੱਕ ਸਮੀਖਿਆ ਸੰਗ੍ਰਹਿ ਅਤੇ ਸਤ ਅਨੁਵਾਦਿਤ ਪੁਸਤਕਾਂ ਸ਼ਾਮਲ ਹਨ। ਅਨੁਵਾਦਿਤ ਪੁਸਤਕਾਂ ਵਿੱਚ ਦੋ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਇੱਕ ਰੁਬਾਈ ਸੰਗ੍ਰਹਿ, ਇੱਕ ਸਫਰਨਾਮਾ ਅਤੇ ਇੱਕ ਵਾਰਤਕ ਦੀ ਪੁਸਤਕ ਹੈ। ‘ਯਾਦਾਂ ਤੇਰੀਆਂ’ ਉਸਦੀ ਬਾਰਵੀਂ ਪੁਸਤਕ ਹੈ। ਉਸਨੇ ਇਸ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ (ਵਾਰਤਕ) ਵਿੱਚ 24 ਲੇਖ, ਦੂਜੇ ਭਾਗ (ਕਾਵਿ-ਕਿਆਰੀ) ਵਿੱਚ ਤੇਜਿੰਦਰ ਚੰਡਿਹੋਕ ਦੀਆਂ 14 ਗ਼ਜ਼ਲਾਂ, 2 ਕਵਿਤਾਵਾਂ ਅਤੇ ਹੋਰ ਵਿਅਕਤੀਆਂ ਦੀਆਂ 6 ਕਵਿਤਾਵਾਂ ਅਤੇ ਤੀਜੇ ਭਾਗ ਵਿੱਚ 16 ਤਸਵੀਰਾਂ ਹਨ। ਇੱਕ ਕਿਸਮ ਨਾਲ ਇਹ ਪੁਸਤਕ ਤੇਜਿੰਦਰ ਚੰਡਿਹੋਕ ਨੇ ਆਪਣੀ ਪਤਨੀ ਹਰਦੀਪ ਕੌਰ ਚੰਡਿਹੋਕ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹੀ ਸੰਪਾਦਿਤ ਕੀਤੀ ਗਈ ਹੈ। ਲੇਖ ਅਤੇ ਕਵਿਤਾਵਾਂ ਚੰਡਿਹੋਕ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿਤਰਾਂ ਦੀਆਂ ਹੀ ਲਿਖੀਆਂ ਹੋਈਆਂ ਹਨ। ਸਾਰੀਆਂ ਤਸਵੀਰਾਂ ਵੀ ਹਰਦੀਪ ਕੌਰ ਚੰਡਿਹੋਕ ਦੀਆਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਹੀ ਸੰਬੰਧਤ ਹਨ। ਇੱਕ ਕਿਸਮ ਨਾਲ ਹਰਦੀਪ ਕੌਰ ਚੰਡਿਹੋਕ ਨੂੰ ਸ਼ਰਧਾਂਜ਼ਲੀ ਹੀ ਹੈ। ਇਸ ਪੁਸਤਕ ਨੂੰ ਹਰਦੀਪ ਕੌਰ ਚੰਡਿਹੋਕ ਸਿਮਰਤੀ ਗ੍ਰੰਥ ਵੀ ਕਿਹਾ ਜਾ ਸਕਦਾ ਹੈ। ਇਸ ਪੁਸਤਕ ਨੂੰ ਮੌਲਿਕ ਪੁਸਤਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਪੁਸਤਕ ਦੇ 42 ਪੰਨਿਆਂ ‘ਤੇ ਤੇਜਿੰਦਰ ਚੰਡਿਹੋਕ ਦਾ ਲੇਖ ਅਤੇ ਗ਼ਜ਼ਲਾਂ/ਕਵਿਤਾਵਾਂ ਹਨ। ਪਹਿਲਾ ਲੇਖ ‘ਯਾਦਾਂ ‘ਚ ਤੂੰ’ ਬਹੁਤ ਹੀ ਭਾਵਪੂਰਤ ਤੇ ਲੰਬਾ ਲੇਖ ਹੈ, ਜਿਸ ਵਿੱਚ ਇੱਕ ਕਿਸਮ ਨਾਲ ਤੇਜਿੰਦਰ ਚੰਡਿਹੋਕ ਨੇ ਸੰਖੇਪ ਵਿੱਚ ਆਪਣੀ ਸਵੈ-ਜੀਵਨੀ/ਹਰਦੀਪ ਕੌਰ ਚੰਡਿਹੋਕ ਦੀ ਜੀਵਨੀ ਲਿਖ ਦਿੱਤੀ ਹੈ। ਉਸਨੇ ਆਪਣੇ ਵਿਆਹ ਸੰਬੰਧੀ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਬਾਖ਼ੂਬੀ ਨਾਲ ਵਰਣਨ ਕਰ ਦਿੱਤਾ ਹੈ ਪ੍ਰੰਤੂ ਛੁਪਾਇਆ ਕੁਝ ਵੀ ਨਹੀ, ਜਿਸ ਕਰਕੇ ਇਸ ਲੇਖ ਨੂੰ ਪੜ੍ਹਨ ਦੀ ਚੇਸ਼ਟਾ ਬਣੀ ਰਹਿੰਦੀ ਹੈ। ਵਿਆਹ ਕਦੋਂ, ਕਿਵੇਂ, ਦਾਜ, ਪਰਿਵਾਰਾਂ ਦੀਆਂ ਚੁੰਝ ਚਰਚਾਵਾਂ, ਬੱਚਿਆਂ ਦੇ ਵਿਆਹ, ਗ਼ਰੀਬਾਂ ਦੀ ਮਦਦ, ਸਮਾਜ ਸੇਵਾ, ਸਾਹਿਤਕ ਦਿਲਚਸਪੀ, ਹਸਤਪਤਾਲਾਂ ਦੇ ਚਕਰ ਆਦਿ। ਇਸ ਤੋਂ ਇਲਾਵਾ ਹਰਦੀਪ ਕੌਰ ਚੰਡਿਹੋਕ ਦੇ ਸੁਭਾਅ ਜਿਸ ਵਿੱਚ ਨਮਰਤਾ, ਸਤਿਕਾਰ ਅਤੇ ਦੂਜਿਆਂ ਨਾਲ ਮੋਹ ਤੇ ਹਮਦਰਦੀ ਦੀ ਝਲਕ ਵਿਖਾਈ ਦਿੰਦੀ ਹੈ। ਲੇਖਕ ਨੇ ਆਪਣੀ ਸਰਕਾਰੀ ਨੌਕਰੀ ਦੇ ਝਮੇਲਿਆਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਤਫ਼ਸੀਲ ਨਾਲ ਲਿਖਿਆ ਹੈ। ਹਰਦੀਪ ਕੌਰ ਚੰਡਿਹੋਕ ਦੀ ਧਾਰਮਿਕ ਪ੍ਰਵਿਰਤੀ, ਮਹਿਮਾਨ ਨਿਵਾਜ਼ੀ, ਫ਼ਿਰਾਕਦਿਲੀ, ਤਹਿਜ਼ੀਬ, ਅਪਣੱਤ, ਬੁਰਾ ਨਾ ਸੋਚਣਾ, ਚੰਗੀ ਸੱਸ/ਨਣਦ/ਭਰਜਾਈ, ਮਿਲਣਸਾਰ, ਔਰਤਾਂ ਦੀ ਮਾਨਸਿਕਤਾ, ਮਿਲਵਰਤਨ, ਮਾਂ ਦਾ ਪੁੱਤ ਅਤੇ ਪਿਤਾ ਦਾ ਲੜਕੀ ਨਾਲ ਵਧੇਰੇ ਮੋਹ, ਸ਼ਹਿਨਸ਼ੀਲਤਾ ਅਤੇ ਘਰੇਲ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਚੁਸਤੀ-ਫ਼ੁਰਤੀ ਬਾਰੇ ਵੀ

ਪਿਤਾ ਦਾ ਲੜਕੀ ਨਾਲ ਵਧੇਰੇ ਮੋਹ, ਸ਼ਹਿਨਸ਼ੀਲਤਾ ਅਤੇ ਘਰੇਲ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਚੁਸਤੀ-ਫ਼ੁਰਤੀ ਬਾਰੇ ਵੀ ਜਾਣਕਾਰੀ ਦਿੱਤੀ ਹੈੈ। ਔਰਤਾਂ ਦਾ ਕੁੜੀ ਜੰਮਣ ਵਿੱਚ ਦਿਲਚਸਪੀ ਨਾ ਹੋਣਾ ਵੀ ਦਰਸਾਇਆ ਗਿਆ ਹੈ। ਹਰਦੀਪ ਕੌਰ ਚੰਡਿਹੋਕ ਨੇ ਬੱਚਿਆਂ ਦੇ ਪਾਲਣ ਪੋਸਣ ਲਈ ਨੌਕਰੀ ਵੀ ਛੱਡ ਦਿੱਤੀ ਸੀ। ਇਸੇ ਤਰ੍ਹਾਂ ਦੂਜੇ ਭਾਗ (ਕਾਵਿ-ਕਿਆਰੀ) ਵਿੱਚ ਤੇਜਿੰਦਰ ਚੰਡਿਹੋਕ ਨੇ ਆਪਣੀਆਂ ਗ਼ਜ਼ਲਾਂ/ਕਵਿਤਾਵਾਂ ਰਾਹੀਂ ਆਪਣੀ ਪਤਨੀ ਹਰਦੀਪ ਕੌਰ ਚੰਡਿਹੋਕ ਦੀ ਯਾਦ ਤੇ

ਵਿਛੋੜੇ ਦੇ ਦਰਦ ਨੂੰ ਪ੍ਰਗਟ ਕੀਤਾ ਹੈ, ਭਾਵੇਂ ਕੁਝ ਗ਼ਜ਼ਲਾਂ ਰੁਮਾਂਟਿਕ ਵੀ ਹਨ ਪ੍ਰੰਤੂ ਮੁੱਖ ਤੌਰ ‘ਤੇ ਬਿ੍ਰਹਾ ਦੀ ਚੀਸ ਸੁਣਾਈ ਦਿੰਦੀ ਹੈ। ਇਨ੍ਹਾਂ ਗ਼ਜ਼ਲਾਂ ਦੇ ਕੁਝ ਸ਼ਿਅਰ ਦੇ ਰਿਹਾ ਹਾਂ, ਜਿਹੜੇ ਵਿਛੋੜੇ ਦੀ ਹੂਕ ਦਾ ਪ੍ਰਗਟਾਵਾ ਕਰਦੇ ਹਨ :

ਅੰਦਰ ਬਹਿ ਕੇ ਰੋ ਲੈਨੇ ਆਂ, ਦਿਲ ਦਾ ਬੂਹਾ ਢੋ ਲੈਨੇ ਆਂ।

ਤੇਰੀ ਯਾਦ ਭੁਲਾਵਾਂ ਕਿੱਦਾਂ? ਆਪਣਾ ਆਪ ਮਿਟਾਵਾਂ ਕਿੱਦਾਂ?

ਤੇਰੇ ਬਾਝੋਂ ਰੁੱਲ ਗਏ ਆਂ, ਹਲਕੇ ਪਲੜੇ ਤੁਲ ਗਏ ਆਂ।

ਤੈਨੂੰ ਯਾਦਾਂ ਵਿੱਚ ਵਸਾ ਕੇ- ਆਪਣਾ ਆਪਾ ਭੁੱਲ ਗਏ ਆਂ।

ਲੋਕਾਂ ਦੀ ਦੀਵਾਲੀ ਪਰ- ਮੇਰੇ ਘਰ ਵਿੱਚ ਨੇ੍ਹਰਾ।

ਤੇਰੇ ਬਿਨ ਦੀਵਾ ਬਾਲਣ ਦਾ ਕਿੰਝ ਕਰਾਂ ਮੈਂ ਜੇਰਾ।

ਸੀਨੇ ਪੱਥਰ ਲਾਈ ਬੈਠਾਂ, ਆਪਣਾ ਦਰਦ ਦਬਾਈ ਬੈਠਾਂ।

ਆਇਆ ਨਾ ਸੰਦੇਸ਼ਾ ਤੇਰਾ- ਆਸ ‘ਚ ਵਕਤ ਬਿਤਾਉਂਦਾ ਰਹਿਨਾ।

ਯਾਦਾਂ ਦੇ ਵਿੱਚ ਵਹਿ ਜਾਨਾ ਵਾਂ, ਦਰਦਾਂ ਨੂੰ ਬਸ ਸਹਿ ਜਾਨਾ ਵਾਂ।

ਇਸ ਤੋਂ ਇਲਾਵਾ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਛੇ ਕਵੀਆਂ ਨੇ ਵੀ ਹਰਦੀਪ ਕੌਰ ਚੰਡਿਹੋਕ ਦੀ ਯਾਦ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਵਿਤਾਵਾਂ ਰਾਹੀਂ ਕੀਤਾ ਹੈ।

104 ਪੰਨਿਆਂ, 250 ਰੁਪਏ ਵਾਲੀ ਇਹ ਪੁਸਤਕ ਤਾਲਿਫ਼ ਪ੍ਰਕਾਸ਼ਨ, ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ।

ਸੰਪਰਕ : ਤੇਜਿੰਦਰ ਚੰਡਿਹੋਕ : 9501000224

ਅੱਜ ਪੰਜਾਬ ਦੀਆਂ ਸਮੂਹ ਐੱਸ ਸੀ/ਬੀ ਸੀ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਗਿਆ
ਲੁਧਿਆਣਾ – ਇਸ ਧਰਨੇ ਦਾ ਮੁਖ ਮੰਤਵ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1962 ਤੋਂ ਬਣੀ ਹੋਣ ਦੇ ਬਾਵਜੂਦ ਇਸ ਵਿਚ ਅਧਿਆਪਕ/ਟੀਚਿੰਗ ਪੱਧਰ ਤੇ ਐੱਸ.ਸੀ./ਬੀ.ਸੀ. ਸਮਾਜ ਨੂੰ ਉਨਾਂ ਦਾ ਬਣਦਾ ਸੰਵਿਧਾਨਿਕ ਹੱਕ(ਰਾਖਵਾਂਕਰਨ) ਨਾਂ ਮਿਲਣ ਕਾਰਨ ਯੂਨੀਵਰਸਿਟੀ ਦੀਆਂ ਵਿਚ ਡਿਗਰੀਆਂ ਵਿਚ ਲਗਭਗ ਜ਼ੀਰੋ ਹੋ ਰਹੀ ਗਿਣਤੀ ਦਾ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਅਹਿਸਾਸ ਕਰਵਾ ਕੇ, ਪਿਛਲੇ 65 ਸਾਲਾਂ ਤੋਂ ਮਾਰੇ ਹੋਏ ਦਲਿਤ ਸਮਾਜ ਦੇ ਹੱਕ ਲੈਣਾ ਸੀ।

ਇਸ ਸਬੰਧੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਹੋਰਾਂ ਦੱਸਿਆ ਕਿ ਸਮਾਜ ਦੀਆਂ ਜੁਝਾਰੂ ਜਥੇਬੰਦੀਆਂ ਵਲੋਂ ਲੰਮੇ ਸਮੇ ਤੋਂ ਯੂਨੀਵਰਸਿਟੀ ਟੀਚਿੰਗ ਪੋਸਟਾਂ ਵਿਚ ਆਪਣੇ ਹੱਕ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਪਰੰਤੂ ਯੂਨੀਵਰਸਿਟੀ ਬੋਰਡ ਅਤੇ ਪ੍ਰਸ਼ਾਸ਼ਨ ਇਸ ਸਬੰਧੀ ਤਾਲ ਮਟੋਲ ਦੀ ਨੀਤੀ ਤੇ ਚੱਲ ਕੇ ਖੇਤੀਬਾੜੀ ਯੂਨੀਵਰਸਿਟੀ ਨੂੰ ਦਲਿਤ ਰਹਿਤ ਬਣਾਉਣ ਦਾ ਪੂਰਾ ਜ਼ੋਰ ਲਾ ਰਿਹਾ ਹੈ।ਉੰਨਾ ਦੱਸਿਆ ਕਿ ਸਮਾਜ ਹੁਣ ਆਪਣੇ ਸੰਵਿਧਾਨਿਕ ਹੱਕਾਂ ਪ੍ਰਤੀ ਜਾਗ ਗਿਆ ਹੈ ਅਤੇ ਹੁਣ ਉਹ ਆਪਣੇ ਹੱਕ ਲਾਏ ਬਿਨਾਂ ਨਹੀਂ ਪਿਛੇ ਮੁੜਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਾਲ 2016 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੇਟ ਅੱਗੇ ਲਗਭਗ 35 ਦਿਨ ਲਗਾਤਾਰ ਧਾਰਨਾ ਦਿੱਤਾ ਗਿਆ ਸੀ ਅਤੇ ਉਸ ਸਮੇਂ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਲਿਖਤੀ ਰੂਪ ਵਿਚ ਦਲਿਤਾਂ ਨੂੰ ਟੀਚਿੰਗ ਪੋਸਟਾਂ ਵਿਚ ਉਨਾਂ ਦਾ ਹੱਕ ਦੇਣ ਦਾ ਭਰੋਸਾ ਦਵਾਇਆ ਸੀ, ਪਰੰਤੂ ਅੱਜ 10 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉਨਾਂ ਵਲੋਂ ਆਨੇ ਬਹਾਨੇ ਟਾਲ-ਮਟੋਲ ਕੀਤੀ ਜਾ ਰਹੀ ਹੈ ਜਿਸ ਕਾਰਨ ਦਲਿਤ ਸਮਾਜ ਵਿਚ ਭਾਰੀ ਰੋਸ ਹੈ ।

ਇਸ ਮੌਕੇ ਤੇ ਇਸ ਧਰਨੇ ਨੂੰ ਆਯੋਜਿਤ ਕਾਰਨ ਵਾਲੀ ਪੀ.ਏ.ਯੂ. ਐੱਸ.ਸੀ./ਬੀ. ਸੀ. ਨਾਂ ਟੀਚਿੰਗ ਐਸੋਸਿਏਸ਼ਨ ਤੋਂ ਸ੍ਰੀ ਸਵਰਨ ਸਿੰਘ ਨੇਂ ਦੱਸਿਆ ਕਿ ਯੂਨੀਵਰਸਿਟੀ ਬੋਰਡ ਆਫ ਮੈਨਜਮੈਂਟ ਵਲੋਂ ਦਲਿਤਾਂ ਦੇ ਹੱਕਾਂ ਨਾਲ ਇਸ ਕਦਰ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਦਲਿਤਾਂ ਦੇ ਹੱਕਾਂ ਦੀ ਰਾਕੀ ਲਈ ਬਣੇ ਆਈ.ਸੀ. ਕਮਿਸ਼ਨ ਪੰਜਾਬ ਵਲੋਂ ਯੂਨੀਵਰਸਿਟੀ ਦੀਆਂ ਦਿੱਤੀਆਂ ਸਭ ਦਲੀਲਾਂ ਨੂੰ ਨਕਾਰਦੇ ਹੋਏ ਸਾਲ 2010, ਸਾਲ 2015 ਅਤੇ ਸਾਲ 2021 ਵਿਚ ਤਿੰਨ ਵਾਰ ਟੀਚਿੰਗ ਪੋਸਟਾਂ ਵਿਚ ਰਿਜ਼ਰਵੇਸ਼ਨ ਦੇਣ ਸਬੰਧੀ ਆਰਡਰ ਕੀਤੇ ਹਨ, ਪਰੰਤੂ ਯੂਨੀਵਰਸਿਟੀ ਬੋਰਡ ਆਪਣੇ ਆਪ ਨੂੰ ਸੰਵਿਧਾਨ ਤੋਂ ਵੀ ਅਪਰ ਸਮਝ ਰਿਹਾ ਹੈ ਜਿਸ ਦਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੂੰ ਸਖਤ ਨੋਟਿਸ ਲੈਂਦੇ ਹੋਏ ਇੰਨਾ ਪਾਰ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ।ਇਸ ਮੌਕੇ ਸਾਬਕਾ ਐਮਐਲਏ ਸ੍ਰੀ ਸ਼ਿੰਗਾਰਾ ਰਾਮ ਸਹੂੰਗੜਾ ਦੇ ਪੁੱਤਰ ਕੁੰਵਰ ਜਗਵੀਰ ਸਿੰਘ ਸਹੂੰਗੜਾ (ਪ੍ਰਧਾਨ ਸ਼ਛ ਵਿੰਗਪੰਜਾਬ ਸਤਲੁਜ ਮਿਸਲ ਪਾਰਟੀ)ਨੇਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਟੀਚਿੰਗ ਪੋਸਟਾਂ ਵਿਚ ਇਰਜ਼ਰਵੇਸ਼ਨ ਨਾਂ ਹੋਣ ਕਾਰਨ ਇਸ ਵਿਚ ਪੜ੍ਹਾਈ ਜਾਂ ਵਾਲੇ ਕੋਰਸਾਂ ਵਿਚ ਦਲਿਤ ਐੱਸ.ਸੀ./ਬੀ.ਸੀ. ਵਰਗ ਨਾਲ ਸਬੰਧਤ ਵਿਦਿਆਰਥੀਆਂ ਦੀ ਗਿਣਤੀ ਬਹੁਤ ਖਤਰਨਾਕ ਪੱਧਰ ਤੱਕ ਘਟ ਗਈ ਹੈ ਅਤੇ ਇਹ ਖ਼ਦਸ਼ਾ ਹੈ ਕਿ ਆਉਣ ਵਾਲੇ ਦੀਆਂ ਵਿਚ ਇਹ ਯੂਨੀਵਰਸਿਟੀ ਦਲਿਤ ਰਹਿਤ ਬਣਨ ਜਾਵੇਗੀ ਜੋ ਸਾਡੇ ਸਮਾਜ ਲਈ ਇਕ ਕਲੰਕ ਵਾਲੀ ਗੱਲ ਹੋਵੇਗੀ ਙ

ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਵਲੋਂ ਮੈਡਮ ਅਮਰਪ੍ਰੀਤ ਕੌਰ ਰਾਏ ਨੇ ਸੰਭੋਦਿਤ ਕਰਦੇ ਹੋਏ ਦੱਸਿਆ ਕਿ ਉਹ ਐਸ ਸੀ ਸਮਾਜ ਦੀ ਇਸ ਗੰਭੀਰ ਸਮੱਸਿਆ ਨੂੰ ਹਾਲ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰ ਕੇ ਸਮਾਜ ਨੂੰ ਆਪਣਾ ਹੱਕ ਦਿਵਾਉਣਗੇ।

ਸ੍ਰੀ ਵਿਜੇ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ ਵੱਲੋਂ ਇਹ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਪੱਧਰ ਤੇ ਇਸ ਮੁੱਦੇ ਦਾ ਹੱਲ ਕਰਵਾਉਣਗੇ ਅਤੇ ਓਨ੍ਹਾਂ ਪੰਜਾਬ ਪੱਧਰ ਤੇ ਭਾਵਾਧਸ ਵੱਲੋਂ ਵੀ ਇਸ ਮੁੱਦੇ ਤੇ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਤੇ ਸਤਿਗੁਰੂ ਰਵਿਦਾਸ ਫੈਡਰੇਸ਼ਨ ਤੋਂ ਆਗੂ ਸ੍ਰੀ ਰੁਪਿੰਦਰ ਸਿੰਘ,

ਰਮਨਜੀਤ ਲਾਲੀ ਸਮਾਜ ਸੇਵੀ, ਦਰਸ਼ਨ ਸਿੰਘ ਡਾਂਗੋ (ਪ੍ਰਧਾਨ ਸ਼ਛ ਭਛ ਟੲੳਚਹੲਰ ੳਸਸੋਚiੳਟiੋਨ),ਐਡਵੋਕੇਟ ਗਗਨਦੀਪ ਕੌਰ (ਦਲਿਤ ਦਾਸਤਾਂ ਵਿਰੋਧੀ ਅੰਦੋਲਨ),ਮਾਸਟਰ ਬੀਰ ਸਿੰਘ ਬਸਪਾ ਆਗੂ,ਵਿਜੇ ਦਿਸਾਵਰ ਸਮਾਜ ਸੇਵੀ,ਗੁਰਦੀਪ ਸਿੰਘ ਈਟੀਓ,ਬਿੱਕਰ ਸਿੰਘ ਸਮਾਜ ਸੇਵੀ ਆਦਿ ਸ਼ਾਮਲ ਹੋਏ ।

ਧਰਨੇ ਤੇ ਅੰਤ ਤੇ ਪ੍ਰਬੰਧਕਾਂ ਵਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹਰ ਪੱਧਰ ਤੇ ਤਿੱਖਾ ਕਰ ਕੇ ਜਲਦ ਹੀ ਆਰ ਪਾਰ ਦੀ ਲੜਾਈ ਵਿੱਚ ਕੁੱਦਣ ਦਾ ਐਲਾਨ ਕੀਤਾ ।

ਇੰਡੀਗੋ 1 ਅਕਤੂਬਰ ਨੂੰ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ–ਕੋਲਕਾਤਾ ਸਿੱਧੀ ਉਡਾਣ, ਗੁਵਾਹਾਟੀ ਨਾਲ ਵੀ ਜੁੜੇਗਾ ਅੰਮ੍ਰਿਤਸਰ
ਅੰਮ੍ਰਿਤਸਰ -  ਪੰਜਾਬ ਅਤੇ ਪੱਛਮੀ ਬੰਗਾਲ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਵਾਰ ਫਿਰ ਸਿੱਧੀ ਉਡਾਣ ਮਿਲੇਗੀ, ਕਿਉਂਕਿ ਇੰਡੀਗੋ 1 ਅਕਤੂਬਰ 2026 ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਕੋਲਕਤਾ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ। ਇਸ ਦੇ ਨਾਲ ਹੀ ਇੰਡੀਗੋ ਕੋਲਕਤਾ ਰਾਹੀਂ ਅੰਮ੍ਰਿਤਸਰ ਅਤੇ ਗੁਵਾਹਾਟੀ ਵਿਚਕਾਰ ਵੀ ਹਵਾਈ ਸੰਪਰਕ ਮੁਹੱਈਆ ਕਰੇਗੀ।

ਇੱਕ ਸਾਂਝੇ ਬਿਆਨ ਵਿੱਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਇਸ ਰੂਟ ਦੀ ਬਹਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ, ਪੱਛਮੀ ਬੰਗਾਲ ਅਤੇ ਉੱਤਰ-ਪੂਰਬ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ।

ਗੁਮਟਾਲਾ ਨੇ ਕਿਹਾ ਕਿ ਮੌਜੂਦਾ ਜਾਰੀ ਸਮਾਂ-ਸਾਰਣੀ ਅਨੁਸਾਰ, ਕੋਲਕਾਤਾ-ਅੰਮ੍ਰਿਤਸਰ ਉਡਾਣ 6ਈ201 ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ, ਜੋ ਕੋਲਕਾਤਾ ਤੋਂ ਸਵੇਰੇ 9:45 ਵਜੇ ਰਵਾਨਾ ਹੋ ਕੇ ਦੁਪਹਿਰ 12:25 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਅੰਮ੍ਰਿਤਸਰ-ਕੋਲਕਾਤਾ ਉਡਾਣ 6ਈ6344 ਦੁਪਹਿਰ 1:05 ਵਜੇ ਰਵਾਨਾ ਹੋ ਕੇ ਦੁਪਹਿਰ 3:35 ਵਜੇ ਕੋਲਕਾਤਾ ਪਹੁੰਚੇਗੀ, ਜਿਸ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਲਗਭਗ ਢਾਈ ਘੰਟੇ ਦਾ ਸਿੱਧਾ ਸਫ਼ਰ ਹੋਵੇਗਾ।

ਉਡਾਣ 6ਈ201 ਗੁਵਾਹਾਟੀ ਤੋਂ ਸਵੇਰੇ 7:50 ਵਜੇ ਰਵਾਨਾ ਹੋ ਕੇ 9:05 ਵਜੇ ਕੋਲਕਾਤਾ ਪਹੁੰਚਣ ਤੋਂ ਬਾਅਦ 9:45 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਵਾਪਸੀ ਵਿੱਚ ਉਡਾਣ 6ਈ6344 ਅੰਮ੍ਰਿਤਸਰ ਤੋਂ 3:35 ਵਜੇ ਕੋਲਕਾਤਾ ਪਹੁੰਚਣ ਤੋਂ ਬਾਅਦ ਸ਼ਾਮ 4:15 ਵਜੇ ਗੁਵਾਹਾਟੀ ਲਈ ਅੱਗੇ ਰਵਾਨਾ ਹੋ ਕੇ ਸ਼ਾਮ 5:30 ਵਜੇ ਪਹੁੰਚੇਗੀ। ਇਸ ਨਾਲ ਪੰਜਾਬ ਅਤੇ ਅਸਾਮ ਵਿਚਕਾਰ ਯਾਤਰੀਆਂ ਨੂੰ ਉਸੇ ਉਡਾਣ ‘ਚ ਹੀ ਕੋਲਕਤਾ ਰਾਹੀਂ ਅੰਮ੍ਰਿਤਸਰ ਦਾ ਸੁਵਿਧਾਜਨਕ ਸੰਪਰਕ ਮਿਲੇਗਾ ਅਤੇ ਦਿੱਲੀ ਜਾਂ ਹੋਰ ਏਅਰਪੋਰਟ ਰਾਹੀਂ ਜਹਾਜ਼ ਬਦਲਣ ਅਤੇ ਲੰਮੇ ਇੰਤਜ਼ਾਰ ਤੋਂ ਰਾਹਤ ਮਿਲੇਗੀ।

ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ, ਸੈਲਾਨੀਆਂ, ਪਰਿਵਾਰਾਂ, ਵਿਦਿਆਰਥੀਆਂ ਅਤੇ ਵਪਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਲਾਹੇਵੰਦ ਹੋਵੇਗੀ। ਕੋਲਕਾਤਾ ਭਾਰਤ ਦੇ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਹਨਾਂ ਉਡਾਣਾਂ ਨਾਲ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਲਈ ਅੰਮ੍ਰਿਤਸਰ ਅਤੇ ਪੰਜਾਬ ਤੱਕ ਪਹੁੰਚ ਹੋਰ ਸੁਖਾਲੀ ਹੋਵੇਗੀ।

ਕਾਮਰਾ, ਜੋ ਕਿ 2018 ਵਿੱਚ ਅੰਮ੍ਰਿਤਸਰ ਤੋਂ ਵਧੇਰੇ ਘਰੇਲੂ ਕਨੈਕਟੀਵਿਟੀ ਲਈ ਯਤਨ ਕਰਨ ਵਾਲੇ ਮੰਚ ਦੇ ਵਫ਼ਦ ਦਾ ਹਿੱਸਾ ਸਨ ਅਤੇ ਬਾਅਦ ਵਿੱਚ ਅੰਮ੍ਰਿਤਸਰ-ਕੋਲਕਾਤਾ ਦੀ ਪਹਿਲੀ ਉਡਾਣ ਵਿੱਚ ਵੀ ਸਫ਼ਰ ਕੀਤਾ ਸੀ, ਨੇ ਦੱਸਿਆ ਕਿ ਮੰਚ ਨੇ ਉਸ ਸਮੇਂ ਦੇ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਅਤੇ ਸੈਰ-ਸਪਾਟਾ ਮਹਿਕਮੇ ਦੇ ਮੰਤਰੀ ਕੇ. ਜੇ. ਅਲਫੋਂਸ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਤੋਂ ਕੋਲਕਾਤਾ ਸਮੇਤ ਛੇ ਨਵੇਂ ਘਰੇਲੂ ਰੂਟਾਂ ਦੀ ਮੰਗ ਕੀਤੀ ਸੀ। ਬਾਅਦ ਵਿੱਚ ਕੋਲਕਤਾ ਨੂੰ ਕੇਂਦਰ ਸਰਕਾਰ ਦੀ ਉਡਾਨ ਯੋਜਨਾ ਦੇ ਤੀਜੇ ਪੜਾਅ ਹੇਠ ਅੰਮ੍ਰਿਤਸਰ ਦੇ ਰੂਟ ਵਿੱਚ ਸ਼ਾਮਲ ਕੀਤਾ ਗਿਆ ਸੀ, ਅਤੇ ਅੰਮ੍ਰਿਤਸਰ-ਕੋਲਕਤਾ ਸੇਵਾ 1 ਦਸੰਬਰ 2019 ਨੂੰ ਸ਼ੁਰੂ ਹੋਈ ਸੀ।

ਦੋਵਾਂ ਨੁਮਾਇੰਦਿਆਂ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਦੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਮੁੜ ਸ਼ੁਰੂ ਹੋ ਰਹੀ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ, ਅਤੇ ਕਿਹਾ ਕਿ ਯਾਤਰੀਆਂ ਦਾ ਨਿਰੰਤਰ ਸਮਰਥਨ ਇਸ ਰੂਟ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਉਡਾਣਾਂ ਦੀ ਗਿਣਤੀ ਵਧਾਉਣ ਲਈ ਮਜ਼ਬੂਤ ਆਧਾਰ ਬਣਾ ਸਕਦਾ ਹੈ।

“ਸਾਡੇ ਪ੍ਰਬੰਧ ‘ਤੇ ਸਵਾਲ ਉਠੇ, ਪਰ ਜਾਂਚ ਵੀ ਸਾਡੀ ਕਮੇਟੀ ਹੀ ਕਰੇਗੀ, ਸੰਗਤ ਪੰਦਰਾਂ ਦਿਨ ਚੁੱਪ ਰਹੇ” ਵਾਹ ਧਾਮੀ ਸਾਬ ਤੁਹਾਡੀ ਤਾਨਾਸ਼ਾਹੀ! – ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਾਪਰੇ ਜਿਣਸੀ ਸੋਸ਼ਣ ਮਾਮਲੇ ‘ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਏ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆ ਤਨਜ਼ ਕੱਸਿਆ ਕਿ ਧਾਮੀ ਸਾਹਿਬ ਕਹਿ ਰਹੇ ਹਨ, “ਸਾਡਾ ਗੁਰਦੁਆਰਾ ਸਾਹਿਬ ਪ੍ਰਬੰਧ, ਸਾਡੇ ਮੈਂਬਰ ਤੇ ਦੋਸ਼ ਲੱਗੇ, ਸਾਡੇ ਪ੍ਰਬੰਧ ਅਧੀਨ ਸਰਾਂ ਚ ਬੀਬੀ ਛੇ ਮਹੀਨੇ ਰਹੀ, ਸਾਡੇ ਤੋਂ ਸੰਗਤ ਜੁਆਬ ਮੰਗ ਰਹੀ ਹੈ, ਇਸ ਲਈ ਸਾਡੀ ਕਮੇਟੀ ਹੀ ਜਾਂਚ ਕਰੇਗੀ। ਕਮੇਟੀ ਵਿੱਚ ਕੋਈ ਵਿਰੋਧੀ ਧਿਰ ਦਾ ਮੈਂਬਰ ਸ਼ਾਮਲ ਨਹੀ। ਮਤਲਬ ਕਿ ਮੁਲਜ਼ਮ ਵੀ ਸਾਡਾ, ਪੜਤਾਲ ਵੀ ਸਾਡੀ ਤੇ ਫੈਸਲਾ ਵੀ ਸਾਡਾ ਹੀ ਹੋਵੇਗਾ। ਬੱਸ ਸੰਗਤਾਂ ਨੂੰ ਪੰਦਰਾਂ ਦਿਨ ਚੁੱਪ ਰਹਿਣ ਦੀ ਨਸੀਹਤ ਕੀਤੀ ਗਈ ਹੈ। ਬਹੁਤ ਖੂਬ ਧਾਮੀ ਸਾਬ।” ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੀ ਆਈ ਪੀ ਸਰਾਂ ਵਿੱਚ ਕਮਰਾ ਲੈ ਕੇ ਰਹਿ ਰਹੀ ਬੀਬੀ ਨੂੰ ਗੱਡੀ, ਡਰਾਈਵਰ ਅਤੇ ਸੇਵਾਦਾਰ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਪਰ ਕਮੇਟੀ ਪ੍ਰਧਾਨ ਕਹਿ ਰਹੇ ਹਨ ਕਿ ਉਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਫਿਰ ਉਹ ਇਹ ਦੱਸਣ ਕਿ ਉਹਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧ ਵਿੱਚ ਏਨਾ ਸਮਰੱਥ ਅਧਿਕਾਰੀ ਹੋਰ ਕੌਣ ਹੈ ਜਿਸ ਨੇ ਬੀਬੀ ਨੂੰ ਉਹ ਸਾਰੀਆਂ ਸਹੂਲਤਾਂ ਦੇਣ ਦਾ ਫੈਸਲਾ ਲਿਆ। ਕੇਸਗੜ੍ਹ ਸਾਹਿਬ ਦਾ ਮੈਨੇਜਰ ਤਾਂ ਇਹ ਫੈਸਲਾ ਨਹੀਂ ਲੈ ਸਕਦਾ। ਅਕਾਲੀ ਦਲ ਬਾਦਲ ਦੇ ਜਿੰਮੇਵਾਰ ਆਗੂ ਸਬੂਤਾਂ ਨਾਲ ਕਹਿ ਰਹੇ ਹਨ ਕਿ ਬੀਬੀ ਦਾ ਚਾਲ-ਚਲਣ ਬਹੁਤ ਮਾੜਾ ਹੈ। ਫਿਰ ਉਸ ਬੀਬੀ ਨੂੰ ਮਹੀਨਿਆ ਤੱਕ ਸਰਾਂ ਵਿੱਚ ਰੱਖਣ ਦਾ ਫੈਸਲਾ ਜੇ ਪ੍ਰਧਾਨ ਸਾਹਿਬ ਦੀ ਜਾਣਕਾਰੀ ਵਿੱਚ ਨਹੀ ਸੀ ਤਾਂ ਉਹਨਾਂ ਨੂੰ ਪ੍ਰਧਾਨਗੀ ਤੋਂ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹ ਬੀਬੀ ਤਾਂ ਮਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾ ਚੁੱਕੀ ਹੈ ਕਿ ਉਸਨੇ ਧਾਮੀ ਸਾਹਿਬ ਤੱਕ ਉਹਨਾਂ ਦੇ ਪੀ ਏ ਰਾਹੀਂ ਪਹੁੰਚ ਕੀਤੀ ਸੀ। ਹੁਣ ਵੀ ਅਕਾਲੀ ਦਲ ਬਾਦਲ ਦੀ ਇਕ ਮਹਿਲਾ ਆਗੂ ਉਸ ਬੀਬੀ ਨੂੰ ਮੀਡੀਆ ‘ਤੇ ਲੈ ਕੇ ਆਈ। ਉਹਨਾਂ ਨੂੰ ਉਸ ਬੀਬੀ ਨਾਲ ਵੀਡੀਓ ਸ਼ੂਟ ਕਰ ਕੇ ਇਹ ਬਿਆਨ ਦਿਵਾਉਣ ਦੀ ਏਨੀ ਕਾਹਲੀ ਕਿਉਂ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਐਸ ਜੀ ਪੀ ਸੀ ਪ੍ਰਧਾਨ ਨੇ ਮੇਰੀ ਬਹੁਤ ਮਦਦ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਧਾਮੀ ਸਾਬ ਕਹਿ ਰਹੇ ਹਨ ਕਿ ਬੀਬੀ ਮੈਨੂੰ ਇਕ ਦੋ ਵਾਰ ਮਿਲੀ ਹੈ। ਫਿਰ ਉਹਨਾਂ ਨੇ ਬੀਬੀ ਨੂੰ ਇਹ ਕਿਉਂ ਨਹੀਂ ਪੁੱਛਿਆ ਕਿ ਉਹ ਆਪਣਾ ਘਰ ਬਾਹਰ ਛੱਡ ਕੇ ਵੀ ਆਈ ਪੀ ਸਰਾਂ ਵਿੱਚ ਕੀਹਦੇ ਹੁਕਮ ਨਾਲ ਬੈਠੀ ਹੈ ਅਤੇ ਸਹੂਲਤਾਂ ਮਾਣ ਰਹੀ ਹੈ? ਧਾਮੀ ਸਾਹਿਬ ਸੰਗਤਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਤਾਂ ਦੇਣਾ ਹੀ ਪਵੇਗਾ ਕਿ ਇਸ ਸਾਰੇ ਡਰਾਮੇ ਪਿੱਛੇ ਕੀ ਛੁਪਾਇਆ ਜਾ ਰਿਹਾ ਹੈ। ਕਿਉਂਕਿ ਇਸੇ ਤਰਾਂ ਦੇ ਬਦਕਾਰੀ ਦੇ ਮਾਮਲਿਆਂ ਬਾਦ ਹੀ ਸਾਡੇ ਪੁਰਖਿਆਂ ਨੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਸੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ

ਸੰਗਤ ਵੱਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਕਮੇਟੀ ਦੀ ਰਿਪੋਰਟ ਮਗਰੋਂ ਤੱਥਾਂ ਸਮੇਤ ਦਿੱਤਾ ਜਾਵੇਗਾ- ਐਡਵੋਕੇਟ ਧਾਮੀ
ਅੰਮ੍ਰਿਤਸਰ - ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਅਧਾਰਿਤ ਇਕ ਕਮੇਟੀ ਦਾ ਗਠਤ ਕੀਤਾ ਹੈ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਸ. ਗੁਰਮੀਤ ਸਿੰਘ ਬੂਹ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਇਸ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਪਹਿਲਾਂ ਵੀ ਵਿਭਾਗੀ ਤੌਰ ’ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਬਣਾਈ ਗਈ ਇਹ ਕਮੇਟੀ ਮਾਮਲੇ ਨਾਲ ਸਬੰਧਤ ਹਰ ਪੱਖ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਤੱਥਾਂ ਸਮੇਤ ਦਿੱਤਾ ਜਾਵੇਗਾ।

ਐਡਵੋਕੇਟ ਧਾਮੀ ਨੇ ਕਿਹਾ ਕਿ ਬਹਿਰੀਨ ਨਾਲ ਸਬੰਧਿਤ ਬੀਬੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ

ਸਾਹਿਬ ਦੇ ਫੈਸਲੇ ਅਨੁਸਾਰ ਮੁਅੱਤਲਸ਼ੁਦਾ ਵਧੀਕ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰਨ ਦੇ ਨਾਲ ਭਾਈ ਅਮਰਜੀਤ ਸਿੰਘ ਵੱਲੋਂ ਵੀਡੀਓ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਦਿੱਤੇ ਅਸਤੀਫ਼ੇ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੀਬੀ ਕਿਥੋਂ ਆਈ ਅਤੇ ਇਸ ਨੂੰ ਕੌਣ ਲੈ ਕੇ ਆਇਆ, ਇਸ ਸਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬੀਬੀ ਉਨ੍ਹਾਂ ਨੂੰ ਇਕ ਦੋ ਵਾਰ ਮਿਲੀ ਜ਼ਰੂਰ ਹੈ, ਪਰ ਉਸ ਵੱਲੋਂ ਕਿਸੇ ਤਰ੍ਹਾਂ ਦੀ ਅਨੈਤਿਕ ਹਰਕਤ ਹੋਣ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਹੋ ਹੀ ਨਹੀਂ ਸਕਦਾ ਕਿ ਮੈਨੂੰ ਅਜਿਹੇ ਮਾਮਲੇ ਬਾਰੇ ਦੱਸਿਆ ਗਿਆ ਹੋਵੇ ਅਤੇ ਮੈਂ ਕਾਰਵਾਈ ਨਾ ਕਰਾਂ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਆਖਿਆ ਕਿ ਇਸ ਦੀ ਇਕ ਮਰਯਾਦਾ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਵਿਅਕਤੀ ਬਾਰੇ ਆਪਣੀ ਮਰਜ਼ੀ ਨਾਲ ਰਾਏ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਫੈਸਲੇ ਸੁਣਾਏ ਜਾ ਰਹੇ ਹਨ ਅਤੇ ਇਸ ਮਾਮਲੇ ਵਿਚ ਵੀ ਅਜਿਹਾ ਹੀ ਹੋ ਰਿਹਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਮੈਂ ਸੰਗਤ ਨੂੰ ਜਵਾਬਦੇਹ ਹਾਂ ਅਤੇ ਇਸ ਮਾਮਲੇ ਵਿਚ ਜਾਂਚ ਦੀ ਰਿਪੋਰਟ ਆਉਣ ਮਗਰੋਂ ਪੂਰੀ ਪਾਰਦਸ਼ਤਾ ਨਾਲ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਕਿਉਂਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਅਤੇ ਇਸ ਵਿਚ ਕਿਸੇ ਵੀ ਵਿਅਕਤੀ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਪੜਤਾਲ ਵੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੋਵੇ, ਤਾਂ ਜੋ ਮਾਮਲੇ ਵਿਚ ਇਨਸਾਫ਼ ਹੋ ਸਕੇ।

ਭਵਿੱਖ ਵਿੱਚ ਚੰਦਰਮਾ ਤੇ ਕਬਜਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਸਕਦੀ ਹੈ
ਬੱਚਿਆਂ ਦਾ ਚੰਦਾ ਮਾਮਾ ਸ਼ੁਰੂ ਤੋਂ ਹੀ ਬੱਚਿਆਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। ਸਿਰਫ ਬੱਚਿਆਂ ਦਾ ਹੀ ਨਹੀਂ ਇਹ ਮਨੁੱਖਾਂ ਅਤੇ ਵਿਗਿਆਨੀਆਂ ਦੀ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਧਰਤੀ ਦੇ ਨੇੜੇ ਹੋਣ ਕਾਰਨ ਇਹ ਸਾਨੂੰ ਜਿਆਦਾ ਸੁੰਦਰ ਦਿਖਾਈ ਦਿੰਦਾ ਹੈ। ਚੰਦਰਮਾ ਦੇ ਇਸੇ ਖਿੱਚ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੀਆਂ ਪੁਲਾੜੀ ਗੱਡੀਆਂ ਜਾਂ ਤਾਂ ਚੰਦਰਮਾ ਤੇ ਗੇੜਾ ਲਾ ਆਈਆਂ ਹਨ ਜਾਂ ਉਸਦੇ ਆਲੇ ਦੁਆਲੇ ਚੱਕਰ ਕੱਢ ਆਈਆਂ ਹਨ। ਅਮਰੀਕਾ ਦੇ ਵਿਗਿਆਨੀ ਤਾਂ ਉਥੇ ਕਦਮਤਾਲ ਵੀ ਕਰ ਆਏ ਹਨ।

ਪਰ ਸਵਾਲ ਉੱਠਦਾ ਹੈ ਕਿ ਜਦੋਂ ਚੰਦਰਮਾ ਦੇ ਉੱਤੇ ਹਾਲਾਤ ਰਹਿਣ ਯੋਗ ਹੀ ਨਹੀਂ ਹਨ, ਨਾ ਉੱਥੇ ਆਕਸੀਜਨ ਹੈ ਅਤੇ ਨਾ ਹੀ ਸਹੀ ਮਾਤਰਾ ਵਿੱਚ ਪਾਣੀ। ਨਾ ਉਥੇ ਵਾਯੂਮੰਡਲ ਹੈ ਅਤੇ ਨਾ ਹੀ ਉਥੇ ਕੋਈ ਉਗਾਉਣ ਲਈ ਫਸਲ ਅੰਨ ਹੈ। ਉਸ ਦੇ ਕਈ ਖੇਤਰ ਤਾਂ ਅਜਿਹੇ ਹਨ ਜਿੱਥੇ ਕਦੇ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚੀ। ਇੰਨ੍ਹੇ ਉਲਟ ਹਾਲਾਤ ਹੋਣ ਦੇ ਬਾਵਜੂਦ ਵੀ ਸਾਡੇ ਵਿਗਿਆਨੀ ਚੰਦਰਮਾ ਦੀ ਖਿੱਚ ਵੱਲ ਕਿਉਂ ਵਧੇ ਜਾ ਰਹੇ ਹਨ?

ਚੰਦਰਮਾ ਦੀ ਸਤਾ ਦੇ ਉੱਤੇ ਸੂਰਜ ਦੀ ਰੋਸ਼ਨੀ ਸਿੱਧੀ ਪੈਂਦੀ ਹੈ। ਸੂਰਜ ਦੀ ਰੋਸ਼ਨੀ ਨੂੰ ਚੰਦਰਮਾ ਦੀ ਸਤਾ ਤੱਕ ਪਹੁੰਚਣ ਲਈ ਵਾਤਾਵਰਨ ਦੀ ਰੁਕਾਵਟ ਨਹੀਂ ਆਉਂਦੀ ਕਿਉਂਕਿ ਚੰਦਰਮਾ ਦੇ ਉੱਤੇ ਵਾਤਾਵਰਨ ਹੈ ਹੀ ਨਹੀਂ। ਇਸ ਦਾ ਫਾਇਦਾ ਚੁੱਕ ਕੇ ਚੰਦਰਮਾ ਦੀ ਸਤ੍ਹਾ ਦੇ ਉੱਤੇ ਵੱਡੇ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਪਰ ਸਵਾਲ ਫੇਰ ਉਹੀ ਹੈ ਕਿ ਉਥੇ ਇਸ ਦਾ ਕੀ ਫਾਇਦਾ ਜਾਂ ਇਹ ਧਰਤੀ ਤੇ ਪੁੱਜੇਗੀ ਕਿਵੇਂ?

ਚੰਦਰਮਾ ਉੱਤੇ ਹੀਲੀਅਮ-3 ਬਹੁਤ ਜਿਆਦਾ ਮਾਤਰਾ ਵਿੱਚ ਹੈ। ਇਸ ਦੀ ਵਰਤੋਂ ਨਾਭਿਕੀ ਸੰਯੋਜਨ ਕਿਰਿਆ ਵਿਚ ਕੀਤੀ ਜਾਂਦੀ ਹੈ। ਇਸ ਕਿਰਿਆ ਰਾਹੀਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸੂਰਜ ਵਿੱਚ ਵੀ ਨਾਭਿਕੀ ਸੰਯੋਜਨ ਕਿਰਿਆ ਹੀ ਹੁੰਦੀ ਹੈ। ਪਰ ਫਰਕ ਸਿਰਫ ਇੰਨਾ ਹੈ ਕਿ ਉਥੇ ਹਾਈਡਰੋਜਨ ਦੇ ਨਾਭਿਕਾਂ ਦਾ ਸੰਯੋਜਨ ਹੁੰਦਾ ਹੈ ਪਰ ਚੰਦਰਮਾ ਤੋਂ ਮਿਲਣ ਵਾਲੇ ਹੀਲੀਅਮ ਦੇ ਨਾਭਿਕਾਂ ਦਾ ਸੰਯੋਜਨ ਕਰਵਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਬਿਜਲੀ ਵਾਤਾਵਰਨ ਪੱਖੀ ਤੇ ਪ੍ਰਦੂਸ਼ਣ ਮੁਕਤ ਹੋਵੇਗੀ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਧਰਤੀ ਤੇ ਪੁੱਜੇਗੀ ਕਿਵੇਂ?

ਪਿੱਛੇ ਜਿਹੇ ਅਮਰੀਕੀ ਰੱਖਿਆ ਖੋਜ ਏਜੰਸੀ ਨੇ ਲੇਜਰ ਤਕਨੀਕ ਦੀ ਵਰਤੋਂ ਕਰਕੇ ਬਿਨਾਂ ਤਾਰ ਤੋਂ ਪੰਜ ਮੀਲ ਦੂਰ ਬਿਜਲੀ ਭੇਜਣ ਦਾ ਸਫਲਤਾ ਪੂਰਵਕ ਪ੍ਰਯੋਗ ਕੀਤਾ ਸੀ। ਫਿਨਲੈਂਡ ਦੇ ਵਿਗਿਆਨਿਕਾਂ ਨੇ ਵੀ ਬਿਨਾਂ ਤਾਰਾਂ ਤੋਂ ਹਵਾ ਵਿੱਚ ਬਿਜਲੀ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਦਾ ਸਫਲ ਪ੍ਰਯੋਗ ਕੀਤਾ ਹੈ। ਹਾਲਾਂਕਿ ਉਹਨਾਂ ਵੱਲੋਂ ਕੀਤੇ ਪ੍ਰਯੋਗ ਵਿੱਚ ਬਿਜਲੀ ਜਿਆਦਾ ਦੂਰੀ ਤਾਂ ਤੈਅ ਨਹੀਂ ਕਰਦੀ ਪਰ ਹਵਾ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੀ ਹੈ। ਅਸਲ ਵਿੱਚ ਇਹ ਪ੍ਰਯੋਗ ਆਵਾਜ਼ ਦੀਆਂ ਤਰੰਗਾਂ, ਲੇਜ਼ਰ ਕਿਰਨਾਂ ਅਤੇ ਰੇਡੀਓ ਫਰੀਕੁਐਂਸੀ ਦਾ ਇਸਤੇਮਾਲ ਕਰਦਾ ਹੈ। ਇਸ ਤਕਨੀਕ ਨੂੰ ਹੋਰ ਵਿਕਸਿਤ ਕਰਨ ਦੇ ਉਪਰਾਲੇ ਕੀਤੇ ਜਾ ਸਕਦੇ ਹਨ ਤਾਂ ਕਿ ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਬਿਨਾਂ ਤਾਰਾਂ ਦੇ ਹਵਾ ਰਾਹੀਂ ਜਿਆਦਾ ਦੂਰੀ ਤੱਕ ਭੇਜਿਆ ਜਾ ਸਕੇ। ਜੇ ਇਹ ਪ੍ਰਯੋਗ ਸਫਲ ਸਿੱਧ ਹੁੰਦੇ ਹਨ ਅਤੇ ਲੰਬੀ ਦੂਰੀ ਤੱਕ ਬਿਜਲੀ ਭੇਜਣਾ ਸੰਭਵ ਹੋ ਸਕਿਆ ਤਾਂ ਹੋ ਸਕਦਾ ਹੈ ਭਵਿੱਖ ਵਿੱਚ ਚੰਦਰਮਾ ਤੋਂ ਇਸੇ ਤਕਨੀਕ ਦੇ ਰਾਹੀਂ ਬਿਜਲੀ ਧਰਤੀ ਤੇ ਭੇਜ ਦਿੱਤੀ ਜਾਵੇ। ਚੰਦਰਮਾ ਦੀ ਸਤ੍ਹਾ ਉੱਤੇ ਸਥਾਪਿਤ ਕੀਤੇ ਜਾਣ ਵਾਲੇ ਸੋਲਰ ਪੈਨਲਾਂ ਤੋਂ ਇਸ ਤਕਨੀਕ ਨਾਲ ਬਿਜਲੀ ਧਰਤੀ ਤੇ ਭੇਜ ਕੇ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਚੰਦਰਮਾ ਦੀ ਸਤ੍ਹਾ ਦੇ ਅੰਦਰ ਬਹੁਤ ਸਾਰੀਆਂ ਵਡਮੁੱਲੀਆਂ ਧਾਤਾਂ ਵੀ ਹਨ ਜਿਨਾਂ ਵਿੱਚੋਂ ਟਾਈਟੇਨੀਅਮ, ਲੋਹਾ ਆਦਿ ਪ੍ਰਮੁੱਖ ਹਨ। ਇਹਨਾਂ ਦਾ ਖਨਨ ਕਰਕੇ ਅਤੇ ਇਹਨਾਂ ਨੂੰ ਧਰਤੀ ਤੇ ਲਿਆ ਕੇ ਇਸ ਦੀ ਧਰਤੀ ਉੱਤੇ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਦੇਸ਼ਾਂ ਦੀ ਅੱਖ ਚੰਦ ਦੇ ਖਣਿਜ ਭੰਡਾਰਾਂ ਤੇ ਵੀ ਹੋ ਸਕਦੀ ਹੈ ।

ਇਸ ਸਾਰੇ ਤੋਂ ਇੱਕ ਗੱਲ ਤਾਂ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੰਦਰਮਾ ਉੱਤੇ ਕਬਜ਼ਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਜਾਵੇਗੀ। ਹਰ ਦੇਸ਼ ਉਥੋਂ ਦੀਆਂ ਧਾਤਾਂ ਖਣਿਜਾਂ ਉੱਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। ਸ਼ਾਇਦ ਵੱਖ ਵੱਖ ਦੇਸ਼ ਇਸੇ ਸੋਚ ਦੇ ਕਾਰਨ ਹੀ ਚੰਦਰਮਾ ਵੱਲ ਵਹੀਰਾਂ ਘਤ ਰਹੇ ਹਨ। ਜੇ ਅਜਿਹਾ ਸੰਭਵ ਹੋ ਸਕਿਆ ਤਾਂ ਧਰਤੀ ਤੇ ਚੰਦਰਮਾ ਦੇ ਖਣਿਜ ਅਤੇ ਧਾਤਾਂ ਲਿਆ ਕੇ ਧਰਤੀ ਤੇ ਜੀਵਨ ਤਾਂ ਸੁਖਾਲਾ ਕੀਤਾ ਜਾ ਸਕਦਾ ਹੈ ਪਰ ਇਸ ਨਾਲ ਪੁਲਾੜ ਯੁੱਧ ਲੱਗ ਜਾਵੇਗਾ। ਵੱਖ-ਵੱਖ ਦੇਸ਼ ਪੁਲਾੜ ਵਿੱਚ ਜੰਗ ਲੜਨਗੇ ਅਤੇ ਆਪਣੀ ਅਹਿਮੀਅਤ ਅਤੇ ਸੁਪਰਮੇਸੀ ਸਿੱਧ ਕਰਨ ਲਈ ਸਪੇਸ ਵਾਰ ਦਾ ਹਿੱਸਾ ਬਣਨਗੇ। ਆਉਣ ਵਾਲਾ ਭਵਿੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਦਾ ਚੁੱਕੇਗਾ ਅਤੇ ਇਹਨਾਂ ਦੇ ਜਵਾਬ ਸਾਨੂੰ ਦਵੇਗਾ। ਆਓ ਚੰਗੇ ਭਵਿਖ ਦੀ ਕਾਮਨਾ ਕਰੀਏ ।

ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਦਸੂਹਾ – ਪੰਜਾਬੀ ਜ਼ੁਬਾਨ ਦੇ ਮਹਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਯਾਦ ਨੂੰ ਸਮਰਪਿਤ ਗਠਿਤ ਕੀਤੇ ਗਏ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਵੱਲੋਂ ਆਪਣਾ ਪਲੇਠਾ ਆਨਲਾਈਨ ਕਵੀ ਦਰਬਾਰ ਬੜੇ ਉਤਸ਼ਾਹ, ਸਾਹਿਤਕ ਗੰਭੀਰਤਾ ਅਤੇ ਪੰਜਾਬੀਅਤ ਦੀ ਭਾਵਨਾ ਨਾਲ ਕਰਵਾਇਆ ਗਿਆ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਜੁੜੇ ਨਾਮਵਰ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਨਜ਼ਮਾਂ, ਗ਼ਜ਼ਲਾਂ ਅਤੇ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ। ਕਵੀ ਦਰਬਾਰ ਦੀ ਸ਼ੁਰੂਆਤ ਮੌਕੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਨੇ ਸਮੂਹ ਸਾਹਿਤਕਾਰਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਾਲ ਸਿੰਘ ਦਸੂਹਾ ਨੇ ਆਪਣੀ ਕਲਮ ਰਾਹੀਂ ਪੰਜਾਬੀ ਕਹਾਣੀ ਨੂੰ ਵਿਲੱਖਣ ਪਹਿਚਾਣ ਦਿੱਤੀ ਅਤੇ ਉਨ੍ਹਾਂ ਦੀ ਯਾਦ ਵਿੱਚ ਬਣਿਆ ਇਹ ਮੰਚ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਜੁੜੇ ਰਚਨਾਕਾਰਾਂ ਨੂੰ ਇੱਕ ਸਾਂਝੇ ਮੰਚ ਉੱਤੇ ਇਕੱਠਾ ਕਰਨ ਲਈ ਨਿਰੰਤਰ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਮੰਚ ਦਾ ਮੁੱਖ ਉਦੇਸ਼ ਹੈ। ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਸ਼ਾਇਰ ਅਮਰਜੀਤ ਖਾਕ ਅਤੇ ਗੁਰਿੰਦਰ ਸਫ਼ਰੀ ਨੇ ਬੜੇ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਦੋਵਾਂ ਸੰਚਾਲਕਾਂ ਨੇ ਆਪਣੀ ਬਾਕਮਾਲ ਪੇਸ਼ਕਾਰੀ ਨਾਲ ਕਵੀ ਦਰਬਾਰ ਨੂੰ ਲਗਾਤਾਰ ਰੌਚਕ ਬਣਾਈ ਰੱਖਿਆ ਅਤੇ ਹਰ ਸ਼ਾਇਰ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਸੁਚੱਜਾ ਮੰਚ ਪ੍ਰਦਾਨ ਕੀਤਾ। ਇਸ ਆਨਲਾਈਨ ਕਵੀ ਦਰਬਾਰ ਵਿੱਚ ਮੋਗਾ ਤੋਂ ਤੇ ਦਿਲਸ਼ਾਨ, ਅੰਮ੍ਰਿਤਸਰ ਤੋਂ ਮੈਡਮ ਨੀਲਮ ਭਗਤ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਘਾਸੀਪੁਰੀਆਂ, ਪ੍ਰਸਿੱਧ ਗ਼ਜ਼ਲਗੋ ਸਿਮਰ ਜੌਰਾਇਆ, ਹਾਜੀਪੁਰ ਤੋਂ ਜੈਲੀਗੇਰਾ, ਰਾਜਿੰਦਰ ਪੰਨਵਾਂ, ਅਮਰਜੀਤ ਖਾਕ, ਗੁਰਿੰਦਰ ਸਫ਼ਰੀ ਅਤੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਸਮੇਤ ਕਈ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸਾਰੇ ਰਚਨਾਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬ ਦੀ ਮਿੱਟੀ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ, ਮਨੁੱਖੀ ਰਿਸ਼ਤਿਆਂ, ਸਮਾਜਿਕ ਸਰੋਕਾਰਾਂ ਅਤੇ ਸਮੇਂ ਦੀਆਂ ਹਕੀਕਤਾਂ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ। ਕਵੀਆਂ ਵੱਲੋਂ ਪੇਸ਼ ਕੀਤੀਆਂ ਨਜ਼ਮਾਂ, ਗ਼ਜ਼ਲਾਂ ਅਤੇ ਗੀਤਾਂ ਨੇ ਸਰੋਤਿਆਂ ਨੂੰ ਕਦੇ ਭਾਵੁਕ ਕੀਤਾ ਤੇ ਕਦੇ ਪੰਜਾਬੀਅਤ ਦੇ ਜਜ਼ਬੇ ਨਾਲ ਭਰ ਦਿੱਤਾ। ਆਨਲਾਈਨ ਮਾਧਿਅਮ ਰਾਹੀਂ ਕਰਵਾਏ ਗਏ ਇਸ ਕਵੀ ਦਰਬਾਰ ਦਾ ਮਕਸਦ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿੱਚ ਵੱਸਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇੱਕ ਸਾਂਝੇ ਮੰਚ ਨਾਲ ਜੋੜਨਾ ਵੀ ਸੀ। ਇਸ ਉਪਰਾਲੇ ਨੂੰ ਸਾਹਿਤਕ ਹਲਕਿਆਂ ਵੱਲੋਂ ਇੱਕ ਸਾਰਥਕ ਅਤੇ ਸ਼ਲਾਘਾਯੋਗ ਕਦਮ ਵਜੋਂ ਦੇਖਿਆ ਗਿਆ। ਕਵੀ ਦਰਬਾਰ ਦੌਰਾਨ ਲਾਲ ਸਿੰਘ ਦਸੂਹਾ ਦੀ ਸਾਹਿਤਕ ਵਿਰਾਸਤ ਨੂੰ ਯਾਦ ਕਰਦਿਆਂ ਪੰਜਾਬੀਸਾਹਿਤ ਪ੍ਰਤੀ ਉਨ੍ਹਾਂ ਦੀ ਦੇਣ ਨੂੰ ਨਮਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਾਹਿਤਕਾਰਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੀ ਵਿਚਾਰਧਾਰਕ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹੇ ਸਾਹਿਤਕ ਸਮਾਗਮਾਂ ਦੀ ਲਗਾਤਾਰ ਲੋੜ ਹੈ।ਅੰਤ ਵਿੱਚ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਵੱਲੋਂ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਸਮੂਹ ਕਵੀਆਂ, ਸ਼ਾਇਰਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਭਵਿੱਖ ਵਿੱਚ ਵੀ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਨੂੰ ਸਮਰਪਿਤ ਅਜਿਹੇ ਸਾਰਥਕ ਉਪਰਾਲੇ ਜਾਰੀ ਰੱਖੇਗਾ।

ਜਿੰਨ੍ਹਾਂ ਸੰਸਥਾਵਾਂ ਦੀਆਂ ਨੀਂਹਾਂ ਵਿੱਚ ਸਾਡੇ ਪੁਰਖਿਆਂ ਦੇ ਸਿਰ ਲੱਗੇ ਹਨ, ਉਹਨਾਂ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ ਹੈ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ -: ਜਿੰਨ੍ਹਾਂ ਸੰਸਥਾਵਾਂ ਨੂੰ ਖੜ੍ਹੀਆਂ ਕਰਨ ਵਿੱਚ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਜਿੰਨ੍ਹਾਂ ਦੀ ਉਸਾਰੀ ਲਈ ਆਪਣਾ ਖੂਨ ਡੋਲਿਆ, ਅੱਜ ਉਨ੍ਹਾਂ ਸੰਸਥਾਵਾਂ ਨੂੰ ਮਸੰਦਾਂ ਵੱਲੋਂ ਬੁਰੀ ਤਰਾਂ ਰੋਲਿਆ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੋਸ਼ ਲਾਇਆ ਕਿ ਦੋ ਦਸੰਬਰ ਦੇ ਹੁਕਮਨਾਮਿਆ ਦਾ ਬਦਲਾ ਲੈਣ ਲਈ ਇਹ ਲੋਕ ਇਸ ਹੱਦ ਤੱਕ ਗਿਰ ਚੁੱਕੇ ਹਨ ਕਿ ਵਿਦੇਸ਼ ਤੋਂ ਇਕ ਬੀਬੀ ਨੂੰ ਲਿਆ ਕੇ ਮੇਰੇ ਖਿਲਾਫ ਵਰਤਣ ਲਈ ਸ਼੍ਰੋਮਣੀ ਕਮੇਟੀ ਵਿੱਚ ਸਹੂਲਤਾਂ ਅਤੇ ਰਿਹਾਇਸ਼ ਦਿੱਤੀ ਗਈ। ਉਹਨਾਂ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰੀ ਕਿਰਦਾਰਕੁਸ਼ੀ ਕਰਨ ਲਈ ਇਸ ਬੀਬੀ ਨੂੰ ਵਿਦੇਸ਼ ਤੋਂ ਇਕ ਯੂਥ ਆਗੂ ਦੁਆਰਾ ਮੰਗਵਾਇਆ ਗਿਆ ਸੀ। ਪਰ ਇਹ ਬੰਬ ਉਹਨਾਂ ਦੇ ਆਪਣੇ ਹੀ ਹੱਥਾਂ ਵਿੱਚ ਫਟ ਗਿਆ ਕਿਉਂਕਿ ਸਾਡੇ ਅਸੀਸ ਤੇ ਗੁਰੂ ਦੀ ਬਖਸ਼ਿਸ਼ ਸੀ ਜਿਸ ਨੇ ਆਪ ਰੱਖਿਆ ਕੀਤੀ। ਉਹਨਾਂ ਨੇ ਦੋਸ਼ ਲਗਾਇਆ ਕਿ ਹੁਣ ਇਕ ਬੰਦੇ ਉੱਤੇ ਸਾਰਾ ਇਲਜ਼ਾਮ ਲਗਾ ਕੇ ਪੂਰੀ ਸਾਜਿਸ਼ ਨੂੰ ਛੁਪਾਇਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤਾ ਕਿ ਇਕ ਔਰਤ ਛੇ ਮਹੀਨੇ ਤੱਕ ਗੁਰੂ ਘਰ ਦੀ ਸਰਾਂ ਵਿੱਚ ਸਾਰੀਆਂ ਸਹੂਲਤਾਂ ਮਾਣ ਰਹੀ ਸੀ, ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸ ਦੀ ਜਾਣਕਾਰੀ ਨਹੀਂ ਹੋਵੇਗੀ? ਜੇ ਜਾਣਕਾਰੀ ਹੀ ਨਹੀਂ ਸੀ ਤਾਂ ਉਹ ਪ੍ਰਧਾਨਗੀ ਕਰਨ ਦੇ ਕਾਬਲ ਹੀ ਨਹੀਂ। ਉਸ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਸ ਘਟਨਾ ਤੋਂ ਅਣਜਾਣਤਾ ਪ੍ਰਗਟਾਉਣਾ ਵੀ ਹੈਰਾਨੀਜਨਕ ਹੈ ਜਦ ਕਿ ਮੌਜੂਦਾ ਜਥੇਦਾਰ ਨੂੰ ਸਭ ਪਤਾ ਹੋਣਾ ਚਾਹੀਦਾ ਹੈ ਕਿ ਤਖ਼ਤ ਸਾਹਿਬ ਦੇ ਪ੍ਰਬੰਧ ਵਿੱਚ ਕੀ ਹੋ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਸ ਚਾਵਲਾ ਖਿਲਾਫ ਹੋਏ ਫੈਸਲੇ ਬਾਰੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪਰ ਫੈਸਲਾ ਕਾਹਲੀ ਵਿੱਚ ਲਿਆ ਗਿਆ ਹੈ ਜਦਕਿ ਮਰਿਆਦਾ ਅਨੁਸਾਰ ਦੋਸ਼ੀਆਂ ਤੋਂ ਪਹਿਲਾਂ ਜਵਾਬ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਵਿਦੇਸ਼ ਵਿਚ ਬੈਠਾ ਅਮਰਜੀਤ ਸਿੰਘ ਚਾਵਲਾ ਬਿਆਨ ਦੇ ਰਿਹਾ ਹੈ ਕਿ ਮੈਨੂੰ ਬਲੀ ਦਾ ਬਕਰਾ ਬਣਾਇਆ ਗਿਆ ਕਿਉਂਕਿ ਸਾਰੇ ਆਗੂ ਜਾਣਦੇ ਸਨ ਕਿ ਉਸ ਬੀਬੀ ਨੂੰ ਬਹਿਰੀਨ ਤੋਂ ਕਿਉਂ ਲਿਆਂਦਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ‘ਤੇ ਵੀ ਸਵਾਲ ਚੁੱਕੇ ਕਿ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਦੋਸ਼ੀ ਨੂੰ ਏਨੀ ਛੂਟ ਕਿਉਂ ਦਿੱਤੀ ਗਈ ਕਿ ਉਹ ਵਿਦੇਸ਼ ਭੱਜਣ ਵਿੱਚ ਸਫਲ ਹੋ ਗਿਆ। ਜੇ ਸਰਕਾਰ ਨੂੰ ਇਹ ਪਤਾ ਹੈ ਕਿ ਕਿਹੜੇ ਆਗੂਆ ਨੇ ਬੀਬੀ ਨੂੰ ਕਿਸੇ ਮਕਸਦ ਲਈਬੁਲਾਇਆ ਸੀ ਤਾਂ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ-ਦਰਾਜੀ ਕਰਨ ਦੀ ਬਜਾਏ ਇਸਦੀ ਨਿਰਪੱਖ ਜਾਂਚ ਕਰਵਾ ਕੇਸੱਚਾਈਸਾਹਮਣੇ ਕਿਉਂ ਨਹੀਂ ਲਿਆਉਂਦੀ? ਅਸੀਂ ਸਰਕਾਰ ਤੋ ਮੰਗ ਕਰਦੇ ਹਾਂ ਕਿ ਰਿਟਾਇਰਡ ਜੱਜ ਦੀ ਅਗਵਾਈ ਵਿਚ ਸਿਟ ਬਣਾ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਤਾਂ ਅਸੀਂ ਹੁਣ ਇਹ ਆਸ ਵੀ ਨਹੀ ਰੱਖਦੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਿਣਾਉਣੀ ਹਰਕਤ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਅਸਤੀਫੇ ਲਈ ੧੧ ਦਿਨ ਲਗਾਤਾਰ ਜੱਥਿਆ ਦੇ ਰੂਪ ਚ ਸਾਡੇ ਜਿਲ੍ਹਾ ਜਥੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਕੇ ਅਰਦਾਸ ਕਰਿਆ ਕਰਨਗੇ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੋਫ ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਮੀਤ ਪ੍ਰਧਾਨ ਸ ਪਰਮਿੰਦਰ ਸਿੰਘ ਢੀਂਡਸਾ, ਸ ਸੁੱਚਾ ਸਿੰਘ ਛੋਟੇਪੁਰ, ਸ ਸਰਵਣ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਗਗਨਜੀਤ ਸਿੰਘ ਬਰਨਾਲਾ, ਜਸਟਿਸ ਨਿਰਮਲ ਸਿੰਘ, ਸ ਦਵਿੰਦਰ ਸਿੰਘ ਸੋਢੀ, ਸ ਕਰਨੈਲ ਸਿੰਘ ਪੀਰਮੁਹੰਮਦ, ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ, ਬਾਬਾ ਹਰਦੀਪ ਸਿੰਘ, ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਭਗਵੰਤ ਸਿੰਘ ਫਤਿਹਜਲਾਲ ਰਣਬੀਰ ਸਿੰਘ ਪੂਨੀਆ ਗੁਰਵਿੰਦਰ ਸਿੰਘ ਡੂਮਛੇੜੀ ਬਲਤੇਜ ਸਿੰਘ ਮਹਿਦੂਦਾਂ ਵੀ ਹਾਜਰ ਸਨ।

ਕਹਾਣੀ ਚਸ਼ਮ ਦੀਦ ਗੁਵਾਹ
ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ ਪੱਕੀ ਆਦਤ ਸੀ।ਐਵੇਂ ਨਿੱਕੀ ਮੋਟੀ ਗੱਲੇ ਹੂਰੇ ਮੁੱਕੀ ਹੋ ਜਾਣਾ,ਤੇ ਰਾਹ ਜਾਂਦੇ ਝਗੜੇ ਵਿੱਚ ਆ ਕੇ ਉਨ੍ਹਾਂ ਨੂੰ ਆਪਣੇ ਗਲ਼ ਪਾ ਲੈਣਾ ਉਸ ਲਈ ਆਮ ਗੱਲ ਸੀ। ਕਿਸੇ ਵੱਡੀ ਗਲਤੀ ਕੀਤੇ ਜਾਣ ਤੇ ਉਹ ਫੌਜ ਵਿੱਚੋਂ ਬਾਰਾਂ ਪੱਥਰ ਹੋ ਕੇ ਘਰ ਆ ਗਿਆ ਸੀ।ਸ਼ਰਾਬ ਪੀਣ ਦੀ ਅਤੇ ਜੂਆ ਖੇਡਣ ਦੀ ਉਸ ਨੂੰ ਪੱਕੀ ਲਤ ਸੀ। ਪਿੰਡ ਦੇ ਬਾਹਰ ਵਾਰ ਇੱਕ ਆਟਾ ਪੀਹਣ ਵਾਲੀ ਚੱਕੀ ਦੇ ਨਾਲ ਲਗਦੇ ਇਹਾਤੇ ਵਿੱਚ ਤਾਸ਼ ਨਾਲ ਜੂਆ ਖੇਡਦੀ ਢਾਣੀ ਵਿੱਚ ਜਾਣੋਂ ਉਹ ਕਦੇ ਨਹੀਂ ਖੁੰਝਦਾ ਸੀ।ਤਾਸ਼ ਖੇਡਦਾ ਜੂਏ ਵਿੱਚ ਕਦੇ ਕੁਝ ਜਿੱਤ ਜਾਂਦਾ ਕਦੇ ਹਾਰ ਜਾਂਦਾ, ਪਰ ਉਸ ਜਿਤੀ ਰਕਮ ਨੂੰ ਬੋਤਲ ਖਰੀਦ ਕੇ ਯਾਰਾਂ ਵਿੱਚ ਬਹਿਕੇ ਪੀ ਕੇ ਜਦੋਂ ਵੇਲੇ ਕੁਵੇਲੇ ਉਹ ਦਾਰੂ ਨਾਲ ਟੁੰਨ ਹੋ ਕੇ ਰਾਤ ਨੂੰ ਜਦੋਂ ਘਰ ਵੜਦਾ ਤਾਂ ਘਰ ਵਾਲੀ ਬੜੀ ਖਿਝਦੀ ਤਾਂ ਉਹ ਅੱਗੋਂ ਦੰਦੀਆਂ ਜੇਹੀਆਂ ਕੱਢਦਾ ਕਹਿੰਦਾ ” ਚੱਲ ਛੱਡ ਸੌਹਰੀ ਦੀਏ ਭੁਖ ਬੜੀ ਲੱਗੀ ਏ, ਲਿਆ ਹੁਣ ਖਾਣ ਨੂੰ ਦੇਹ ਕੁੱਝ” ਘਰ ਵਾਲੀ ਵੀ ਹੁਣ ਰੋਜ਼ ਦੀ ਆਦੀ ਹੋ ਗਈ ਸੀ।

ਗੁਆਂਢੀਆਂ ਦਾ ਗੋਲ ਮਟੋਲ ਜਿਹਾ ਮੁੰਡਾ ਜਿਸ ਨੂੰ ਲਾਡ ਨਾਲ ਸਾਰੇ ਗੋਲਾ ਕਹਿੰਦੇ ਹੁੰਦੇ ਸਨ,ਜੋ ਕਦੇ ਘਰ ਟਿਕ ਕੇ ਨਹੀਂ ਸੀ ਬੈਠਦਾ, ਉਹ ਵੀ ਇਕ ਦਿਨ ਐਵੇਂ ਫਿਰਦਾ ਫਿਰਾਂਦਾ ਜਿੱਥੇ ਉਹ ਹੋਰ ਸਾਥੀਆਂ ਨਾਲ ਤਾਸ਼ ਦੀ ਬਾਜ਼ੀ ਲਾਕੇ ਜੂਆ ਖੇਡ ਰਿਹਾ ਸੀ,ਉਥੇ ਜਾ ਪਹੁੰਚਿਆ।ਉਸ ਨੂੰ ਵੇਖ ਕੇ ਲਸ਼ਕਰ ਘੂਰੀ ਵੱਟ ਕੇ ਕਹਿਣ ਲੱਗਾ” ਚੱਲ ਉਏ ਸਹੁਰੀ ਦਿਆ ਤੂੰ ਕਿੱਥੇ ਆ ਵੜਿਆਂ ਗੋਲਿਆ”।ਉਹ ਕਹਿਣ ਲੱਗਾ, ਕੋਈ ਨਹੀਂ ਮੈਂ ਚਾਚੀ ਨੂੰ ਜਾ ਕੇ ਦੱਸ ਦੇਣਾ ਕਿ ਚਾਚਾ ਚੱਕੀ ਵਾਲੇ ਹਾਤੇ ਵਿਚ ਜੂਆ ਖੇਡ ਰਿਹਾ ਹੈ,ਭਾਂਵੇਂ ਤੂੰ ਆਪ ਜਾ ਕੇ ਵੇਖ ਲੈ, ਉਹ ਘਰ ਵਾਲੀ ਤੋਂ ਆਪਣੀਆਂ ਕਮਜ਼ੋਰੀਆਂ ਕਰਕੇ ਕੇ ਇਵੇਂ ਡਰਦਾ ਸੀ ਜਿਵੇਂ ਕੋਈ ਮੁਜਰਮ ਕਿਸੇ ਕੀਤੇ ਜੁਰਮ ਵਿੱਚ ਕਿਸੇ ਚਸ਼ਮ ਦੀਦ ਦੀ ਗੁਵਾਹੀ ਤੋਂ ਡਰਦਾ ਹੈ।ਉਹ ਗੋਲੇ ਨੂੰ ਇੱਕ ਢਊਆ ਪੈਸਾ ਫੜਾ ਕੇ ਬੋਲਿਆ ਚੱਲ ਦੌੜ ਜਾ ਇੱਥੋਂ ਤੇ ਜੇ ਚਾਚੀ ਨੂੰ ਮੇਰੇ ਬਾਰੇ ਦੱਸਿਆ ਤਾਂ ਯਾਦ ਰੱਖੀਂ ਬੱਚੂ, ਕੁੱਟ ਕੁੱਟ ਕੇ ਤੇਰਾ ਧੂਆਂ ਕੱਢ ਕੇ ਤੇਰਾ ਗੋਲੇ ਦਾ ਢੌਲੂ ਬਣਾ ਦਿਆਂਗਾ।

ਚਾਚੇ ਲਸ਼ਕਰ ਦਾ ਦਿੱਤਾ ਹੋਇਆ ਉਹ ਪੈਸਾ ਲੈ ਕੇ ਗੋਲੇ ਨੂੰ ਜਿੱਨਾ ਚਾਅ ਚੜ੍ਹਿਆ, ਉਨਾ ਚਾਅ ਤਾਂ ਗੋਲੇ ਨੂੰ ਕਦੇ ਨਵਾਂ ਝੱਗਾ ਪਾਉਣ ਤੇ ਵੀ ਕਦੇ ਨਹੀਂ ਚੜ੍ਹਿਆ ਸੀ। ਮਾਂ ਤੋਂ ਇਕ ਪੈਸਾ ਲੈਣ ਲਈ ਤਾਂ ਗੋਲਾ ਕਈ ਵਾਰ ਸਾਰਾ ਦਿਨ ਤਰਲੇ ਕੱਢਦਾ ਹੁੰਦਾ ਸੀ ,ਤੇ ਮਾਂ ਦੁਕਾਨ ਤੋਂ ਸੌਦਾ ਲੈਣ ਵੇਲੇ ਉਸ ਨੂੰ ਫੁੱਲੀਆਂ ਦੇ ਝੂੰਗੇ ਨਾਲ ਹੀ ਪਰਚਾ ਦਿਆ ਕਰਦੀ ਸੀ।ਪੈਸਾ ਮੁੱਠੀ ਵਿੱਚ ਲਕੋ ਕੇ ਘਰ ਜਾਣ ਦੀ ਬਜਾਏ ਉਹ ਚਾਚੀ ਦੇ ਵੇਹੜੇ ਜਾ ਵੜਿਆ ਤੇ ਵੇਹੜੇ ਵਿੱਚ ਬੈਠੀ ਚਾਚੀ ਦੁਆਲੇ ਫੁੰਮਣੀਆਂ ਪਾਉਣ ਲੱਗ ਪਿਆ। ਉਹ ਮੈਨੂੰ ਪੁੱਛਣ ਲੱਗੀ ਕਿ ਵੇ ਗੋਲਿਆ ਇਹ ਮੁੱਠੀ ਵਿੱਚ ਕੀ ਫੜਿਆ ਹੋਇਆ ਹੈ।ਉਹ ਚਾਚੀ ਨੂੰ ਮੁੱਠੀ,ਖੋਲ੍ਹਦੇ ਹੋਏ ਬੋਲਿਆ ਚਾਚੀ ਵੇਖ ਮੇਰੇ ਕੋਲ ਪੈਸਾ ਹੈ। ਚਾਚੀ ਕਹਿਣ ਲੱਗੀ ਵੇ ਤੈਨੂੰ ਕਿੱਥੋਂ ਮਿਲਿਆ ਇਹ ਪੈਸਾ, ਉਹ ਕਹਿਣ ਲੱਗਾ ਨਾ ਚਾਚੀ, ਉਹ ਪੈਸੇ ਵਾਲੀ ਗੱਲ ਮੈਂ ਨਹੀਂ ਦੱਸਣੀ,ਚਾਚੇ ਨੇ ਕਿਹਾ ਸੀ, ਜੇ ਚਾਚੀ ਨੂੰ ਇਹ ਗੱਲ ਦੱਸੀ ਤਾਂ ਕੁੱਟ ਬੜੀ ਪਏ ਗੀ। ਚਾਚੀ ਦਾ ਅਸਲ ਗੱਲ ਸਮਝ ਕੇ ਗੋਲੇ ਦੀ ਮਾਸੂਮੀਅਤ ਵੇਖ ਕੇ ਬਦੋ ਬਦੀ ਹਾਸਾ ਨਿਕਲ ਗਿਆ।

ਉਹ ਹੱਟੀ ਗਿਆ ਤੇ ਧੇਲੇ ਦੀ ਮੁੰਗ ਫਲੀ ਰਿਉੜੀਆਂ ਨਾਲ ਝੋਲੀ ਵਿੱਚ ਪਾਈ, ਤੇ ਖਾਂਦਾ ਖਾਂਦਾ ਘਰ ਪਹੁੰਚ ਗਿਆ ਤੇ, ਪੁਛਣ ਤੇ ਸਾਰੀ ਗੱਲ ਉਸ ਨੇ ਮਾਂ ਨੂੰ ਦੱਸ ਦਿੱਤੀ, ਤੇ ਬਾਕੀ ਬਚਿਆ ਧੇਲਾ ਉਸ ਨੂੰ ਫੜਾ ਕੇ ਕਹਿਣ ਲੱਗਾ, ਲੈ ਬੇਬੇ ਇਹ ਧੇਲਾ ਸਾਂਭ ਕੇ ਰੱਖ ਛੱਡ ਮੇਰੇ ਵਾਸਤੇ,ਧੇਲਾ ਉਦੋਂ ਪੈਸੇ ਦਾ ਅੱਧ ਹੁੰਦਾ ਸੀ। ਇਸੇ ਤਰ੍ਹਾਂ ਉਦੋਂ ਧੇਲੀ ਰੁਪਈਏ ਦਾ ਅੱਧ ਹੁੰਦੀ ਸੀ।ਗੋਲੇ ਨੂੰ ਚਾਚਾ ਲਸ਼ਕਰ ਸੱਚੀਂ ਮੁਚੀਂ ਉਦੋਂ ਬੜਾ ਮੈਨੂੰ ਬੜਾ ਅਮੀਰ ਬੰਦਾ ਲੱਗਦਾ ਸੀ।

ਲਸ਼ਕਰ ਫੌਜੀ ਮੀਟ ਖਾਣ ਦਾ ਵੀ ਤਗੜਾ ਸ਼ੌਕੀਨ ਸੀ, ਕੁੱਕੜ ਮੱਛੀ, ਤਾਂ ਉਹ ਆਪ ਹੱਥੀਂ ਬਣਾ ਕੇ ਖਾਂਦਾ ਸੀ, ਪਰ ਉਹ ਬੱਕਰੇ ਝਟਕਾਉਣ ਵਿੱਚ ਵੀ ਬੜਾ ਮਾਹਿਰ ਸੀ, ਇੱਕੋ ਟੱਪ ਨਾਲ ਦੋ ਦੋ ਬੱਕਰੇ ਝਟਕਾ ਲੈਣਾ ਲਸ਼ਕਰ ਫੌਜੀ ਦਾ ਹੀ ਕੰਮ ਸੀ।ਕਿਸੇ ਦਿਨ ਦਿਹਾਰ ਜਾਂ ਵਿਆਹ ਸ਼ਾਦੀਆਂ ਤੇ ਬੱਕਰੇ ਝਟਕਾਉਣ ਲਈ ਖਾਸ ਕਰ ਲਸ਼ਕਰ ਫੌਜੀ ਨੂੰ ਹੀ ਬੁਲਾਇਆ ਜਾਂਦਾ ਸੀ।ਇਸ ਕੰਮ ਬਦਲੇ ਉਹਨੋਂ ਵੀ ਵਿੱਚੋਂ ਸੇਰ ਕੁ ਮੀਟ ਇਸ ਕੰਮ ਦੇ ਬਦਲੇ ਮਿਲ ਜਾਂਦਾ ਸੀ।

ਦੇਸ਼ ਦੀ ਵੰਡ ਤੋਂ ਬਾਅਦ ਹੋਰਨਾਂ ਸ਼ਰਨਾਰਥੀਆਂ ਵਾਂਗ ਲਸ਼ਕਰ ਵੀ ਪਿੰਡ ਪਿੰਡ ਖੱਜਲ ਖੁਆਰ ਹੁੰਦਾ ਰਿਹਾ,ਕਦੇ ਕਿਤੇ ਅਮਰੂਦ ਵੇਚਣ ਦਾ ਟੋਕਰਾ ਰੱਖੀ ਬੈਠਾ ਵੇਖਿਆ ਜਾਂਦਾ, ਕਦੇ ਕੋਈ ਖਰਬੂਜ਼ੇ ਹਦਵਾਣਿਆਂ ਦੇ ਢੇਰ ਤੇ ਹਦਵਾਣੇ ਖਰਬੂਜ਼ੇ ਵੇਚਦਾ ਵੇਖਿਆ ਜਾਂਦਾ, ਪਰ ਉਸ ਦੀ ਇੱਕ ਗੱਲ ਤਾਂ ਪੱਕੀ ਸੀ ਕਿ ਉਹ ਚੋਰੀ ਚਕਾਰੀ ਨਹੀਂ ਸੀ ਕਰਦਾ ਅਤੇ ਝੂਠ ਵੀ ਬਹੁਤ ਘੱਟ ਬੋਲਦਾ ਸੀ।।ਆਖਿਰ ਫਿਰਦੇ ਫਿਰਾਂਦੇ ਨੇ ਉਸ ਨੇ ਇਕ ਛੋਟੇ ਜਿਹੇ ਕਸਬੇ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਕੇ ਇੱਕ ਝਟਕਈ ਦਾ ਖੋਖਾ ਬਣਾ ਲਿਆ। ਜਿਸ ਤੋਂ ਥੋੜ੍ਹੀ ਦੂਰ ਹੀ ਸ਼ਰਾਬ ਦਾ ਠੇਕਾ ਵੀ ਸੀ। ਹੁਣ ਉਸ ਦਾ ਖਾਣ ਪੀਣ ਦਾ ਬੰਦੋਸਤ ਪੱਕਾ ਹੋ ਗਿਆ ਸੀ ਨਾਲੇ ਰਾਤ ਨੂੰ ਘਰ ਵਾਪਸੀ ਤੇ ਖੋਖੇ ਤੋਂ ਬਚਿਆ ਮੀਟ ਤੇ ਠੇਕੇ ਤੋਂ ਸ਼ਰਾਬ ਦਾ ਅਧੀਆ ਅਤੇ ਮੀਟ ਘਰ ਲੈ ਆਉਂਦਾ ਚਾਚੀ ਅਤੇ ਨਿਆਣੇ ਵੀ ਮੀਟ ਖਾਣ ਦੇ ਸ਼ੌਕੀਨ ਸਨ।ਹੁਣ ਔਲਾਦ ਵੀ ਵੱਡੀ ਹੋ ਚੁਕੀ ਸੀ।ਇੱਕੋ ਇੱਕ ਮੁੰਡਾ ਸੀ ਜੋ ਫੌਜ ਵਿੱਚ ਭਰਤੀ ਹੋ ਗਿਆ,ਘਰ ਦਾ ਗੁਜ਼ਾਰਾ ਮਾੜਾ ਮੋਟਾ ਹੋਣ ਲੱਗ ਪਿਆ।

ਸਮੇਂ ਦਾ ਵਾਅ ਵਰੋਲਾ ਕੀ ਪਤਾ ਕਦੋਂ ਆਦਮੀ ਨੂੰ ਆਪਣੇ ਵਿੱਚ ਲਪੇਟ ਕੇ ਕਿੱਥੇ ਸੁਟ ਜਾਵੇ ਕੁੱਝ ਇਵੇਂ ਹੀ ਹੋਇਆ ਲਸ਼ਕਰ ਫੌਜੀ ਨਾਲ ਵੀ, ਜਿੱਸ ਨੇ ਉਸ ਦੇ ਗ੍ਰਿਹਸਥ ਗੱਡੀ ਜ਼ਰਾ ਸੌਖੀ ਹੋਈ ਚਾਲ ਵਿੱਚ ਰੋੜਾ ਅਟਕਾਉਣ ਦਾ ਕੰਮ ਕੀਤਾ, ਇਕ ਦਿਨ ਕੁਝ ਬੰਦੇ ਉਸ ਦੇ ਨਾਲ ਦੇ ਠੇਕੇ ਤੇ ਕਿਸੇ ਪੁਰਾਣੇ ਵੈਰ ਕਰਕੇ ਲੜ ਪਏ, ਜਿਸ ਕਰਕੇ ਉਨ੍ਹਾਂ ਵਿੱਚੋਂ ਇਕ ਜਣੇ ਦਾ ਮੌਕੇ ਤੇ ਹੀ ਕਤਲ ਹੋ ਗਿਆ। ਲਸ਼ਕਰ ਵੀ ਉਨ੍ਹਾਂ ਕੋਲ ਜਾ ਕੇ ਖੜ੍ਹ ਕੇ ਵੇਖਣ ਲੱਗ ਪਿਆ, ਉਨ੍ਹਾਂ ਨੇ ਉਸ ਨੂੰ ਚਸ਼ਮ ਦੀਦ ਗੁਵਾਹ ਬਣਾ ਲਿਆ।ਕੇਸ ਕੋਰਟ ਵਿੱਚ ਜਾ ਲੱਗਾ।ਦੋਵੇਂ ਪਾਰਟੀਆਂ ਉਸ ਨੂੰ ਆਪੋ ਆਪਣੇ ਪੱਖ ਤੇ ਜ਼ੋਰ ਪਾਉਣ ਲੱਗੀਆਂ।ਤਰੀਕਾਂ ਤੇ ਤਰੀਕਾਂ ਪੈਣ ਲੱਗੀਆਂ, ਕਦੇ ਉਸ ਨੂੰ ਇਕ ਪਾਰਟੀ ਉਸ ਨੂੰ ਗੁਵਾਹੀ ਨਾ ਦੇਣ ਵਾਸਤੇ ਜ਼ੋਰ ਪਾਉਣ ਲੱਗੀ ਅਤੇ ਧਮਕੀਆਂ ਵੀ ਦੇਣ ਲੱਗੀ ਦੂਜੀ ਧਿਰ ਗਵਾਹੀ ਤੇ ਪੱਕੇ ਰਹਿਣ ਲਈ ਜ਼ੋਰ ਪਾਉਂਦੀ ਰਹੀ।ਲਸ਼ਕਰ ਵਿਚਾਰੇ ਦੀ ਜਾਣ ਜਿਵੇਂ ਕੜਿੱਕੀ ਵਿੱਚ ਫਸ ਗਈ। ਕੇਸ ਵਿੱਚ ਬਾਰ ਬਾਰ ਤਰੀਕਾਂ ਪੈਣ ਕਰਕੇ ਉਸ ਦੇ ਕਾਰੋਬਾਰ ਵਿੱਚ ਰੁਕਾਵਟ ਵੀ ਪੈਣੀ ਸ਼ੁਰੂ ਹੋ ਗਈ।

ਲਸ਼ਕਰ ਫੌਜੀ ਨੂੰ ਗੁਵਾਹੀ ਤੋਂ ਮੁਕਰਣ ਲਈ ਬੜੇ ਲਾਲਚ,ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਮਿਲੀਆਂ ਪਰ ਉਸ ਨੇ ਗਵਾਹੀ ਤੋਂ ਮੁਕਰਣ ਲਈ ਕਿਸੇ ਨਾਲ ਕੋਈ ਸਮਝੋਤਾ ਨਾ ਕੀਤਾ।ਪਰ ਉਹ ਹਰ ਵੇਲੇ ਇਸੇ ਚਿੰਤਾ ਵਿੱਚ ਹੀ ਫਸਿਆ ਰਹਿੰਦਾ ਕਿ ਕਿਵੇਂ ਇਸ ਰਾਹ ਜਾਂਦੀ ਮੁਸੀਬਤ ਤੋਂ ਪੱਲਾ ਛੁਡਾਵੇ।ਇਕ ਦਿਨ ਉਹ ਆਪਣੇ ਮੀਟ ਵਾਲੇ ਖੋਖੇ ਤੇ ਬੈਠਾ ਹੋਇਆ ਦੁਕਾਨ ਦਾ ਕੰਮ ਕਰ ਰਿਹਾ ਸੀ।ਦੁਕਾਣ ਤੇ ਕੁੱਝ ਅਣ ਪਛਾਤੇ ਬੰਦੇ ਆਏ ਤੇ ਤੇਜ਼ਾਬ ਨਾਲ ਭਰੀ ਹੋਈ ਬੋਤਲ ਉਸ ਦੇ ਮੂੰਹ ਤੇ ਸੁੱਟ ਕੇ ਛਾਈਂ ਮਾਂਈਂ ਹੋ ਗਏ।ਚਾਚਾ ਬੇਹੋਸ਼ ਹੋ ਗਿਆ, ਕਿਸੇ ਡਰਦੇ ਨੇ ਨਾ ਚੁਕਿਆ ਘਰ ਵਾਲੀ ਨੂੰ ਪਤਾ ਲੱਗਣ ਤੇ ਹਸਪਤਾਲ ਵਿੱਚ ਲਿਜਾਣ ਕਰਕੇ ਮਾੜੇ ਮੋਟੇ ਇਲਾਜ ਨਾਲ ਉਸ ਦੀ ਜਾਣ ਤਾਂ ਬਚ ਗਈ ਪਰ ਚੇਹਰਾ ਖਰਾਬ ਹੋਣ ਦੇ ਨਾਲ ਦੋਵੇਂ ਅੱਖਾਂ ਬੁਰੀ ਤਰ੍ਹਾਂ ਬੇਕਾਰ ਹੋ ਗਈਆਂ।ਥਾਣੇ ਪਰਚਾ ਲਿਖਾਇਆ ਗਿਆ ਪੁਲਿਸ ਵਾਲੇ ਘਰ ਆਏ ਤਾਂ ਸ਼ੱਕ ਵਿੱਚ ਕਿਸੇ ਬੰਦੇ ਦਾ ਨਾਂ ਨਾ ਲੈਣ ਕਰਕੇ ਅਤੇ ਕੋਈ ਚਸ਼ਮ ਦੀਦ ਗੁਵਾਹ ਨਾ ਹੋਣ ਕਰਕੇ ਅਤੇ ਦੂਸਰੀ ਧਿਰ ਨੇ ਪੁਲਸ ਵਾਲਿਆਂ ਨੂੰ ਕੁਝ ਦੇ ਦਿਵਾ ਕੇ ਪਰਚਾ ਰਫਾ ਦਫਾ ਹੋ ਗਿਆ।ਉਹ ਘਰ ਮੰਜੇ ਤੇ ਬੈਠ ਗਿਆ ,ਦੋਹਾਂ ਪਾਰਟੀਆਂ ਚੋਂ ਕੋਈ ਵੀ ਉਸ ਦੀ ਸਾਰ ਲੈਣ ਲਈ ਨਹੀਂ ਬਹੁੜਿਆ, ਦੁਕਾਨ ਦਾ ਸਾਰਾ ਕੰਮ ਠੱਪ ਹੋ ਗਿਆ। ਉਸ ਦਾ ਆਸਰਾ ਹੁਣ ਸਿਰਫ ਉਸਦਾ ਇਕਲੋਤਾ ਮੁੰਡਾ ਜੋ ਫੌਜ ਵਿੱਚ ਨੌਕਰੀ ਕਰਦਾ ਸੀ ,ਉਸੇ ਤੇ ਹੀ ਸੀ।ਜਿਸ ਦੇ ਛੋਟੇ ਛੋਟੇ ਦੋ ਬੱਚੇ ਸਨ।ਘਰ ਵਾਲੀ ਵੀ ਹੁਣ ਕੁਝ ਕਰਨ ਦੇ ਇਲਾਵਾ ਬਸ ਝੂਰਣ ਜੋਗੀ ਹੀ ਰਹਿ ਗਈ ਸੀ।ਉਹ ਹੀ ਉਸ ਨੂੰ ਲੋੜ ਅਨੁਸਾਰ ਇਧਰ ਉਧਰ ਕਰਦੀ ਰਹਿੰਦੀ ਸੀ। ਰਿਸ਼ਤੇ ਦਾਰ ਸਾਕ ਸੰਬੰਧੀ ਖ਼ਬਰ ਸੁਰਤ ਲੈਣ ਲਈ ਕੁੱਝ ਦਿਨ ਆਉਂਦੇ ਜਾਂਦੇ ਰਹੇ।ਫਿਰ ਹੌਲੀ ਹੌਲੀ ਵਸਦਾ ਰਸਦਾ ਘਰ ਸੁੰਨ ਮਸਾਣ ਜਿਹਾ ਲੱਗਣ ਲੱਗ ਪਿਆ।

ਤੁਰਨ ਫਿਰਨ ਤੋਂ ਆਤੁਰ ਹੋਏ ਚਾਚੇ ਲਸ਼ਕਰ ਦੀ ਹਾਲਤ ਮੰਜੇ ਤੇ ਹੀ ਬੈਠੇ ਰਹਿਣ ਕਰਕੇ ਦਿਨੋ ਦਿਨ ਵਿਗੜਦੀ ਗਈ।ਹੁਣ ਉਹ ਬੇ ਪਛਾਣਾ ਜਿਹਾ ਹੋ ਗਿਆ ਸੀ ਤੇ ਉਸਦੀ ਯਾਦਾਸ਼ਤ ਵੀ ਲਗ ਪਗ ਜੁਵਾਬ ਦੇ ਚੁਕੀ ਸੀ।ਕਤਲ ਦੇ ਜਿਸ ਕੇਸ ਵਿੱਚ ਉਸ ਨੂੰ ਚਸ਼ਮ ਦੀਦ ਗੁਵਾਹ ਬਣਾਇਆ ਗਿਆ ਸੀ,ਉਹ ਵੀ ਅਜੇ ਅਦਾਲਤਾਂ ਵਿੱਚ ਉਸੇ ਤਰ੍ਹਾਂ ਲਟਕਦਾ ਆ ਰਿਹਾ ਸੀ।ਇਕ ਦਿਨ ਚਾਚੇ ਦੇ ਹੱਕ ਵਿੱਚ ਗੁਵਾਹੀ ਦੁਆਉਣ ਵਾਲੀ ਧਿਰ ਦੇ ਬੰਦੇ ਉਸ ਦੇ ਘਰ ਆਏ ਤੇ ਉਸ ਦੀ ਹਾਲਤ ਵੇਖ ਕੇ ਕੁੱਝ ਗੱਲਾਂ ਬਾਤਾਂ ਕਰਕੇ ਚਲੇ ਗਏ।ਕਚਹਿਰੀ ਵਿੱਚ ਲੰਮੀਆਂ ਲੰਮੀਆਂ ਤਰੀਕਾਂ ਪੈਂਦੀਆਂ ਰਹੀਆਂ।

ਇੱਕ ਦਿਨ ਕਚਹਿਰੀ ਤੋਂ ਪਿਆਦਾ ਸੰਮਣ ਲੈ ਕੇ ਆਇਆ ਤੇ ਪਿੰਡ ਦੇ ਮੁਅਤਬਰਾ ਕੋਲੋਂ ਉਸ ਦੀ ਹਾਲਤ ਦੀ ਸਾਰੀ ਰਪੋਰਟ ਕਰਾ ਕੇ ਲੈ ਗਿਆ। ਲਸ਼ਕਰ ਦੀ ਹਾਲਤ ਹੁਣ ਬਹੁਤ ਚਿੰਤਾ ਜਨਕ ਬਣੀ ਹੋਈ ਸੀ। ਲੰਮਾ ਸਮਾਂ ਮੰਜੇ ਪਏ ਰਹਿਣ ਕਰਕੇ ਖਰਾਬ ਹੋਈ ਹਾਲਤ ਵੇਖ ਕੇ ਘਰ ਵਾਲੀ ਨੇ ਆਪਣੇ ਫੌਜੀ ਮੁੰਡੇ ਨੂੰ ਤਾਰ ਭੇਜ ਕੇ ਕੁਝ ਦਿਨਾਂ ਲਈ ਛੁੱਟੀ ਮੰਗਵਾ ਲਿਆ।ਜੋ ਉਸ ਦੀ ਮਾੜੀ ਮੋਟੀ ਦੇਖ ਭਾਲ ਕਰਦਾ ਰਿਹਾ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ। ਕੁਝ ਹੀ ਦਿਨਾਂ ਬਾਅਦ ਲਸ਼ਕਰ ਫੌਜੀ ਦੇ ਪ੍ਰਾਣ ਪਖੇਰੂ ਸਦਾ ਲਈ ਉਡਾਰੀ ਮਾਰ ਗਏ। ਉਸੇ ਦਿਨ ਹੀ ਕਿਸੇ ਨੇ ਦੱਸਿਆ ਕਿ ਜਿਸ ਕੇਸ ਜਿਸ ਵਿੱਚ ਉਹ ਚਸ਼ਮ ਦੀਦ ਗੁਵਾਹ ਸੀ ਉਸ ਕੇਸ ਵਿੱਚ ਕਿਸੇ ਚਸ਼ਮ ਦੀਦ ਗੁਵਾਹੀ ਨਾ ਭੁਗਤਣ ਕਰਕੇ, ਕਾਤਲ ਬਰੀ ਹੋ ਚੁਕਾ ਸੀ।ਅਰਥੀ ਨਾਲ ਜਾਂਦੇ ਲੋਕਾਂ ਵਿੱਚੋਂ ਕਈ ਬੰਦੇ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰ ਰਹੇ ਸਨ, ਵੇਖੋ ਰੱਬ ਦੇ ਰੰਗ ਇਕ ਪਾਸੇ ਕੋਈ ਚਸ਼ਮ ਦੀਦ ਗੁਵਾਹੀ ਨਾ ਹੋਣ ਕਰਕੇ ਕੋਈ ਕਾਤਲ ਬਰੀ ਹੋ ਚੁਕਾ ਹੈ। ਦੂਜੇ ਪਾਸੇ ਇਹ ਲਸ਼ਕਰ ਫੌਜੀ ਵਚਾਰਾ ਕੋਈ ਚਸ਼ਮ ਦੀਦ ਗੁਵਾਹ ਨਾ ਮਿਲਣ ਕਰਕੇ ਮੌਤ ਦੀ ਕਾਲ ਕੋਠੜੀ ਵਿੱਚ ਸਦਾ ਲਈ ਬੰਦ ਹੋ ਗਿਆ ਹੈ।