Punjab News - Quami Ekta Punjabi Newspaper (ਕੌਮੀ ਏਕਤਾ) » ਅੰਗਰੇਜ ਸਿੰਘ ਹੁੰਦਲ

ਕਿਸਾਨਾਂ ਦੇ ਮੁੱਦੇ ਹੱਲ ਕਰੇ ਸਰਕਾਰ
ਪੰਜਾਬ ਸੂਬੇ ਦੇ ਕਿਸਾਨ ਅੰਨਦਾਤਾ ਹਨ ਤੇ ਪੰਜਾਬੀ ਸੂਬਾ ਖੇਤੀ ਪ੍ਰਧਾਨ ਦੇ ਨਾਮ ਤੇ ਮਸ਼ਹੂਰ ਹੈ ਜੋ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਹੈ। ਸੂਬੇ ਦੀਆਂ ਸਰਕਾਰਾਂ ਵੀ ਕਿਸਾਨਾਂ ਦੇ ਨਾਲ ਹੋਣ ਦਾ ਦਾਅਵਾ ਕਰਦੀਆਂ ਹਨ,ਪਰ ਕਿਸਾਨਾਂ ਦੀਆਂ ਜ਼ਾਇਜ਼ ਮੰਗਾਂ ਮੰਨਣ ਵਿਚ ਆਨਾਕਾਨੀ ਕਿਉਂ ਕਰ ਰਹੀਆ ਹਨ।ਮਿਸਾਲ ਵਜੋਂ ਉਦਾਹਰਣ ਹੈ ਜਦੋ ਤੱਕ ਬੱਚਾ ਰੋਦਾ ਨਹੀਂ ਤੇ ਉਨੀ ਦੇਰ ਮਾਂ ਵੀ ਦੁੱਧ ਨਹੀਂ ਦਿੰਦੀ। ਜਿਵੇ ਕਿਸਾਨ ਆਪਣੀਆਂ ਮੰਗਾਂ ਪ੍ਰਤੀ ਸਰਕਾਰਾਂ ਨੂੰ ਜਾਣੂ ਕਰਵਾ ਚੁੱਕੇ ਹਨ ਜਦੋਂ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਨਹੀਂ ਮੰਨ ਰਹੀਆਂ ਤਾਂ ਫਿਰ ਉਹ ਧਰਨੇ ਦੇਣ, ਰੋਸ ਮੁਜਾਰਹੇ ਕਰਨ ਲਈ ਮਜ਼ਬੂਰ ਕਰਦੀਆਂ ਹਨ। ਕਿਸਾਨ ਰੋਸ ਮੁਜਾਹਰੇ ਕਰਕੇ ਸਰਕਾਰ ਦੇ ਕੰਨਾਂ ਵਿਚ ਫਿਰ ਤੋਂ ਉਹ ਮੰਗਾਂ ਤਾਜ਼ੀਆਂ ਕਰਨੀਆਂ ਚਾਹੁੰਦੇ ਹਨ ਕਿ ਸ਼ਾਇਦ ਸਾਡੀਆਂ ਮੰਗਾਂ ਪ੍ਰਵਾਨ ਕਰ ਲਈਆਂ ਜਾਣ। ਰੋਸ ਧਰਨੇ ਦੌਰਾਨ ਸੜਕਾਂ ਜਾਮ ਹੁੰਦੀਆਂ ਹਨ ਤੇ ਰੇਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਸੂਬੇ ਦਾ ਆਰਥਿਕ ਨੁਕਸਾਨ ਹੁੰਦਾ ਹੈ ਰਾਹਗੀਰ ਯਾਤਰੀ ਜਾਮ ਕਾਰਨ ਪ੍ਰੇਸ਼ਾਨ ਹੁੰਦੇ ਹਨ ਉਹ ਕਿਸਾਨਾਂ ਦੇ ਬਾਰੇ ਵਿਚ ਉਲਟਾ ਸਿੱਧਾ ਵੀ ਕਹਿੰਦੇ ਹਨ। ਪਰ ਕਿਸਾਨਾਂ ਵਲੋਂ ਰੋਸ ਧਰਨੇ ਦੌਰਾਨ ਜ਼ਰੂਰੀ ਯਾਤਰਾ ਕਰਨ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ ਸਗੋ ਉਨ੍ਹਾਂ ਦੇ ਰਾਹ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਕਿਸਾਨ ਖੁਦ ਉਨ੍ਹਾਂ ਰਾਹ ਖਾਲੀ ਕਰਵਾ ਕਿ ਦਿੰਦੇ ਹਨ।ਪੁਲਿਸ ਵਲੋਂ ਕਈ ਵਾਰ ਕਿਸਾਨਾਂ ਤੇ ਲਾਠੀਚਾਰਜ ਵੀ ਕੀਤਾ ਜਾਂਦਾ ਹੈ ਜਿਸ ਵਿਚ ਕਿਸਾਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਜਾਂਦੀਆਂ ਹਨ ਤੇ ਬੀਬੀਆਂ ਨਾਲ ਖਿੱਚਧੂਹ ਹੁੰਦੀ ਹੈ। ਸੂਬੇ ਦੇ ਸਾਰੇ ਕਿਸਾਨਾਂ ਦੀਆਂ ਮੰਗਾਂ ਇੱਕੋ ਹਨ ਕਿ ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਫਸਲਾਂ ਦੇ ਭਾਅ ਦਿੱਤੇ ਜਾਣ ਤੇ ਫਸਲ ਦੀ ਖਰੀਦ ਤੇ ਦੇਸ਼ ਵਿਚ ਅਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਦੀ ਪ੍ਰਾਈਵੇਟ ਖਰੀਦਦਾਰ ਲੁੱਟ ਖਸੁੱਟ ਨਾ ਕਰ ਸਕਣ ਤੇ ਸਰਕਾਰ ਵਲੋ ਤੈਅ ਸ਼ੂਦਾ ਭਾਅ ਦਿੱਤਾ ਜਾਵੇ ਅਤੇ ਸਰਕਾਰੀ ਏਜੰਸੀਆਂ ਖਰਦੀ ਕਰਨ। ਫਿਰ ਕਿਸਾਨਾਂ ਦੀਆਂ ਯੂਨੀਅਨਾਂ ਦੇ ਧੜੇ ਕਿਉਂ ਪੈਦਾ ਹੋਏ ਹਨ, ਹਰ ਧੜਾ ਵੱਖਰੇ ਸੁਰ ਵਿਚ ਗੱਲ ਕਰਦਾ ਹੈ ਕੀ ਸਾਰੇ ਧੜੇ ਚੌਧਰਾ ਦੇ ਭੁੱਖੇ ਹਨ ਕਿ ਸਾਡੀ ਪ੍ਰਧਾਨੀ ਹੇਠ ਫੈਸਲੇ ਲਏ ਜਾਣ। ਇਹ ਤਾਂ ਮੰਨਿਆਂ ਜਾ ਸਕਦਾ ਹੈ ਕਿ ਜਿਵੇ ਮਾਝਾ, ਦੁਆਬਾ, ਮਾਲਵਾ ਆਦਿ ਦੇ ਜ਼ੋਨ ਵੱਖਰੇ ਹਨ ਤੇ ਉਥੋਂ ਦੀ ਨੁਮਾਇੰਦਗੀ ਤੇ ਉਸ ਇਲਾਕੇ ਦੇ ਕਿਸਾਨ ਹੀ ਕਰਨ।ਪਰ ਮੰਚ ਇੱਕ ਹੀ ਹੋਵੇ। ਹੁਣ ਬਹੁਤ ਯੂਨੀਅਨਾਂ ਹੋਂਦ ਵਿਚ ਆ ਗਈਆਂ ਹਨ ਇੱਕ ਦੂਜੇ ਤੇ ਦੂਸ਼ਣਬਾਜ਼ੀ ਵੀ ਕਰਦੇ ਹਨ ਕਿ ਸਾਡੇ ਵਿਚਾਰ ਨਹੀਂ ਮਿਲਦੇ।ਇਸ ਗੱਲ ਦੀਆਂ ਫਾਇਦਾ ਸਰਕਾਰਾਂ ਲੈ ਲੈਂਦੀਆਂ ਹਨ ਕਿ ਕਿਸਾਨ ਤੇ ਆਪਸ ਵੀ ਪਾਟੋ ਧਾੜ ਹੋਏ ਫਿਰਦੇ ਹਨ ਉਹ ਵੀ ਭਾਰੀ ਪੱਲੜੇ ਵਾਲੀ ਯੂਨੀਅਨ ਦਾ ਗੱਲਬਾਤ ਕਰਨੀ ਪਸੰਦ ਕਰਦੇ ਹਨ ਤੇ ਛੋਟੇ ਧੜੇ ਵਾਲੀ ਯੂਨੀਅਨ ਨੂੰ ਅਹਿਮੀਅਤ ਨਹੀਂ ਮਿਲਦੀ।ਜਿਥੋਂ ਤੱਕ ਕਿਸਾਨਾਂ ਦੀ ਕਰਜ਼ਾ ਮੁਆਫੀ ਵਾਲੀ ਗੱਲ ਹੈ ਉਹ ਲੋੜਵੰਦ ਕਿਸਾਨਾਂ ਦਾ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ ਜੋ ਆਰਥਿਕ ਤੌਰ ਤੇ ਕਮਜ਼ੋਰ ਹਨ ਤਾਂ ਖੁਦਕੁਸ਼ੀਆਂ ਹੋਣ ਤੇ ਰੋਕ ਲੱਗ ਸਕੇ। ਮਹਿੰਗਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਹਰੇਕ ਚੀਜ਼ ਘਰ ਵਿਚ ਲੋੜੀਦੀ ਹੁੰਦੀ ਹੈ ਫਿਰ ਜਦੋ ਕਿਸਾਨ ਕੋਲ ਪੈਸੇ ਹੀ ਨਾ ਹੋਏ ਤਾਂ ਉਹ ਘਰ ਕਿਵੇ ਚਲਾਏਗਾ, ਜਿਵੇ ਬੱਚੇ ਪੜ੍ਹਾਉਣੇ, ਵਿਆਹ ਕਰਨਗੇ ਆਦਿ ਤੇ ਕਿਸਾਨ ਫਸਲਾਂ ਆਦਿ ਦਾ ਖਰਚਾ ਕਿਥੋਂ ਕੱਢੇਗਾ।ਇਸ ਕਰਕੇ ਮਜ਼ਬੂਰ ਹੋ ਕਿ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਅੱਜ ਦੇ ਦੌਰ ਵਿਚ ਪੜ੍ਹਾਈ ਬਹੁਤ ਮਹਿੰਗੀ ਹੈ ਤੇ ਸਿਹਤ ਸਹਲੂਤਾ ਵੀ ਮਹਿੰਗੀਆਂ ਹਨ।ਕਈ ਅਜਿਹੇ ਵੱਡੇ ਜ਼ਿਮੀਦਾਰ ਕਿਸਾਨ ਵੀ ਹਨ ਜਿੰਨਾਂ ਨੇ ਸ਼ੌਕ ਨਾਲ ਵੱਡੇ ਟਰੈਕਟਰ, ਗੱਡੀਆਂ, ਕੋਠੀਆਂ ਆਦਿ ਜ਼ਮੀਨ ਤੇ ਬੈਂਕਾਂ ਕੋਲੋ ਲਿਮਟਾ ਆਦਿ ਲੈ ਕਿ ਬਣਾਈਆਂ ਹਨ ਉਹ ਵੀ ਚਾਹੁੰਦੇ ਹਨ ਕਿ ਸਾਡਾ ਵੀ ਕਰਜ਼ਾ ਮੁਆਫ ਹੋ ਜਾਵੇ। ਪਰ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਹੋਣਾ ਚਾਹੀਦਾ। ਕਿਸਾਨਾਂ ਨੂੰ ਜਿਹੜੀ ਸਹੂਲਤ ਦੇ ਕਿ ਸਰਕਾਰ ਹਮੇਸ਼ਾ ਗੁਣ ਗਾਉਂਦੀ ਰਹਿੰਦੀ ਹੈ ਕਿ ਟਿਊਬਵੈੱਲ ਮੋਟਰਾਂ ਦੇ ਬਿੱਲ ਮੁਆਫ ਹਨ ਜੋ ਨਹੀਂ ਕਰਨੇ ਚਾਹੀਦੇ ਸਗੋਂ ਹਰੇਕ ਕਿਸਾਨਾਂ ਨੂੰ ਪ੍ਰਤੀ ਮੋਟਰ ਦਾ ਬਿੱਲ ਭਾਵੇ 500 ਰੁਪਏ ਲਗਾਇਆ ਜਾਵੇ ਜਿਸ ਨਾਲ ਬਿਜਲੀ ਮਹਿਕਮਾ ਵੀ ਵਧੀਆਂ ਚੱਲਗੇ ਤੇ ਕਿਸਾਨ ਨੂੰ ਫਸਲਾ ਦੇ ਭਾਅ ਵਧੀਆਂ ਦੇ ਦਿੱਤੇ ਜਾਣ। ਜੇਕਰ ਘੇਰਲੂ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ 300 ਯੂਨਿਟ ਮੁਫਤ ਨਹੀਂ ਦੇਣੀ ਚਾਹੀਦੀ ਉਹ ਹਰੇਕ ਖਪਤਕਾਰ ਨੂੰ  3 ਰੁਪਏ ਯੂਨਿਟ ਦੇ ਹਿਸਾਬ ਨਾਲ ਸਸਤੀ ਬਿਜਲੀ ਦਿੱਤੀ। ਸਰਕਾਰਾਂ ਸਸਤੇ ਭਾਅ ਸਹੂਲਤਾਂ ਮੁਹੱਈਆਂ ਕਰਵਾਉਣ ਮੁਫਤ ਖੋਰੇ ਨਾ ਬਣਾਉਣ।ਬੀਤੇ ਸਾਉਣੀ ਦੀ ਫਸਲ ਵਿਚ ਕਿਸਾਨਾਂ ਦੀ ਰੱਜ ਕੇ ਲੁੱਟ ਕੀਤੀ ਗਈ ਸਰਕਾਰ ਨੇ ਉਸ ਵੱਲ ਧਿਆਨ ਦੇਣਾ ਵਾਜਿਬ ਨਹੀਂ ਸਮਝਿਆ ਮੈਂ ਆਪਣੀ ਗੱਲ ਦੱਸਦਾ ਹਾਂ ਕਿ ਸਾਡਾ ਝੋਨਾ ਬਿਲਕੁੱਲ ਸੁੱਕਾ ਸੀ ਜੋ ਸਰਕਾਰੀ ਖਰੀਦ ਵਿਚ ਵੀ ਆੜਤੀ ਵੱਲੋਂ ਪਾਇਆ ਗਿਆ ਫਿਰ ਕਿਹਾ ਗਿਆ ਕਿ ਸੈਲਰ ਵਾਲੇ ਮਾਲ ਨਹੀਂ ਚੁੱਕਦੇ ਤੇ ਪ੍ਰਤੀ ਕੁਆਇੰਟਲ 120 ਰੁਪਏ ਦੇਣੇ ਪੈਣਗੇ ਤੇ ਫਿਰ ਲਿਫਟਿੰਗ ਹੋਵੇਗੀ । ਜਿਸ ਦਾ ਕਿਸਾਨਾਂ  ਨੇ ਵਿਰੋਧ ਵੀ ਕੀਤਾ ਪਰ ਕੋਈ ਹੱਲ ਨਹੀਂ ਹੋਇਆ।

ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਨਵੇਂ ਹੋਰ ਟਿਊਬਵੈੱਲ ਮੋਟਰਾਂ ਦੇ ਕੁੰਨਕੈਸ਼ਨ ਨਾ ਦਿੱਤੇ ਜਾਣ ਜਿਸ ਦਾ ਧਰਤੀ ਹੇਠਲਾ ਪਾਣੀ ਖਤਮ ਹੋਣ ਦੇ ਕਿਨਾਰੇ ਤੇ ਹੈ ਤੇ ਕਈਆਂ ਬਲਾਕਾਂ ਵਿਚ ਪਾਣੀ ਖਤਰੇ ਵਾਲੇ ਸਥਿਤੀ ਵਿਚ ਪਹੁੰਚ ਗਿਆ ਤੇ ਕਈ ਥਾਵਾਂ ਤੇ ਪਾਣੀ ਪੀਣ ਯੋਗ ਨਹੀਂ ਰਿਹਾ।ਸਰਕਾਰ ਕਿਸਾਨਾਂ ਨੂੰ ਹੋਰਨਾਂ ਫਸਲਾਂ ਵੱਲ ਪ੍ਰੇਰਿਤ ਕਰੇ ਤੇ ਚੰਗੇ ਰੇਟ ਤੇ ਖਰੀਦ ਕੀਤੀ ਜਾਵੇ ਤੇ ਝੋਨੇ ਦੀ ਖੇਤੀ ਬੰਦ ਕਰ ਦਿੱਤੀ ਜਾਵੇ। ਇਸ ਤੋਂ ਇਲਾਵਾ ਫਿਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਮਸਲਾ ਉੱਠਦਾ ਹੈ ਉਹ ਵੀ ਬੰਦ ਹੋ ਜਾਵੇਗਾ ਤੇ ਵਾਤਾਵਰਨ ਵੀ ਸ਼ੁੱਧ ਰਹੇਗਾ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਕ ਮੰਚ ਤੇ ਇੱਕਠੇ ਹੋਣ ਤੇ ਸਰਕਾਰ ਵੀ ਜ਼ਾਇਜ਼ ਮੰਗਾਂ ਮੰਨ ਕਿ ਕਿਸਾਨਾਂ ਤੇ ਮੁੱਦੇ ਹੱਲ ਕਰ ਦੇਵੇ।

ਮਤਲਬੀ ਕਿਉਂ ਹੋ ਰਹੇ ਲੋਕ
ਅੱਜ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਵਿਚ ਇਤਫਾਕ, ਮਿਲਣ ਵਰਤਣ ਬੜੇ ਚਾਅ ਨਾਲ ਮਿਲਣਾ ਜੁਲਣਾ ਹੁੰਦਾ ਸੀ।ਪੁਰਾਣੇ ਲੋਕ ਸੱਥਾਂ ਵਿਚ ਬੈਠ ਕੇ ਵਿਚਾਰਾਂ ਕਰਦੇ ਸਨ, ਅਤੇ ਬਹੁਤ ਮਜ਼ਬੂਤ ਆਪਸ ਵਿਚ ਭਾਈਚਾਰਕ ਸਾਂਝ ਹੁੰਦੀ ਸੀ। ਪਦਾਰਥਵਾਦੀ ਬਦਲੇ ਸਮੇਂ ਨਾਲ ਅੱਜਕੋ ਸਮੇਂ ਅਜਿਹੀ ਤਬਦੀਲੀ ਆਈ ਹੈ ਕਿ ਲੋਕ ਆਪੋ ਆਪਣੇ ਕੰਮਾਂ ਵਿਚ ਵਿਅਸਤ ਹੋ ਚੁੱਕੇ ਹਨ, ਜਾ ਸਮਾਂ ਹੁੰਦੇ ਹੋਏ ਵੀ ਮੋਬਾਇਲਾਂ ਵਿਚ ਬਿਜੀ ਹੋ ਚੁੱਕੇ ਹਨ। ਜਿੱਥੇ ਤਕਨੋਲਜੀ ਨੇ ਪ੍ਰਾਪਤੀਆਂ ਕੀਤੀਆਂ ਹਨ ਉਥੇ ਇਸਦੇ ਨੁਕਸਾਨ ਵੀ ਕਾਫੀ ਦੇਖਣ ਨੂੰ ਮਿਲਦੇ ਹਨ । ਕਈ ਲੋਕ ਵਹਿਲੇ ਹੁੰਦੇ ਹੋਏ ਵੀ ਮੋਬਾਇਲ ਵਿਚ ਬਹੁਤ ਰੁੱਝੇ ਰਹਿੰਦੇ ਹਨ। ਅੱਜ ਲੋਕਾਂ ਕੋਲ ਆਪਣੇ ਤੋਂ ਇਲਾਵਾ ਕਿਸੇ ਹੋਰ ਲਈ ਸਮਾਂ ਨਹੀਂ ਬੱਸ ਉਨ੍ਹਾਂ ਨਾਲ ਸਾਂਝ ਰੱਖਣਾ ਜ਼ਰੂਰੀ ਸਮਝਦੇ ਹਨ, ਜਿੰਨਾਂ ਨਾਲ ਮਤਲਬ ਹੁੰਦਾ ਹੈ । ਲੋਕਾਂ ਨੇ ਆਪਣਾ ਘੇਰਾ ਵਿਸ਼ਾਲ ਕਰਨ ਦੀ ਥਾਂ ਤੇ ਸੀਮਤ ਜਿਹਾ ਕਰ ਲਿਆ ਹੈ। ਮਾਇਆ ਦੀ ਦੌੜ ਵਿਚ ਹਰ ਵਿਅਕਤੀ ਭੱਜਦਾ ਹੋਇਆ ਨਜ਼ਰ ਆਉਂਦਾ ਹੈ ਇਹ ਦੌੜ ਏਨੀ ਤੇਜ਼ ਹੋ ਚੁੱਕੀ ਹੈ ਕਿ ਇਸ ਪੈਸੇ ਨੇ ਆਪਣੇ ਵੀ ਬੇਗਾਨੇ ਕਰ ਦਿੱਤੇ ਹਨ ਅਤੇ ਲੋਕਾਂ ਦਾ ਖੁਨ ਵੀ ਸਫੈਦ ਕਰ ਦਿੱਤਾ ਹੈ। ਪੈਸੇ, ਜ਼ਾਇਦਾਦ ਕਾਰੋਬਾਰ ਆਦਿ ਪਿੱਛੇ ਲੜਾਈ ਕਤਲ ਵੀ ਆਪਣੇ ਹੀ ਕਰੀ ਜਾਂਦੇ ਹਨ ਫਿਰ ਭਾਵੇਂ ਸਾਰੀ ਜ਼ਿੰਦਗੀ ਜੇਲ ਸੜਦੀ ਰਹੇ। ਹਰ ਕੋਈ ਇਨਸਾਨ ਆਪਣੇ ਆਪ ਅਮੀਰ ਬਣਾਉਣ ਖਾਤਰ ਦਿਨ ਰਾਤ ਸੋਚਦਾ ਰਹਿੰਦਾ ਹੈ। ਕਈ ਇਨਸਾਨ ਮਤਲਬ ਲਈ ਅਮੀਰ ਵਿਅਕਤੀ ਭਾਵੇਂ ਕੋਈ ਬਹੁਤ ਦੂਰ ਦਾ ਰਿਸ਼ਤੇਦਾਰ ਹੋਵੇ ਉਸਦੇ ਬਹੁਤ ਕਰੀਬ ਨੇੜੇ ਲੱਗਦੇ ਹਨ ਤੇ ਕੋਈ ਆਪਣਾ ਭਾਵੇਂ ਜਿੰਨਾਂ ਮਰਜ਼ੀ ਨੇੜੇ ਦਾ ਰਿਸ਼ਤੇਦਾਰ ਸਾਕ ਸਬੰਧੀ ਹੋਵੇ ਜੇਕਰ ਉਹ ਮੱਧ ਵਰਗੀ ਜਾ ਗਰੀਬ ਹੈ ਉਸ ਨੂੰ ਬੁਲਾਉਣ ਤੋਂ ਗੁਰਜ਼ੇ ਕਰਦੇ ਹਨ ਕਿ ਕਿਤੇ ਹੋਈ ਸਹਾਇਤਾ ਨਾ ਮੰਗ ਲਵੇ। ਜੇਕਰ ਜ਼ਿਮੀਦਾਰਾਂ ਦੀ ਗੱਲ ਕਰੀਏ ਤਾਂ ਵਿਆਹ ਤੋਂ ਪਹਿਲਾਂ ਸਕੇ ਭਰਾ ਬਹੁਤ ਵਧੀਆ ਰਹਿੰਦੇ ਹੁੰਦੇ ਹਨ ਜਦੋਂ ਵਿਆਹ ਹੋ ਜਾਂਦਾ ਹੈ ਬੱਚੇ ਹੋ ਜਾਂਦੇ ਤਾਂ ਫਿਰ ਆਪਣੇ ਪ੍ਰਤੀ ਸੋਚਣਾ ਸ਼ੁਰੂ ਕਰ ਦਿੰਦੇ ਹਨ ਘਰ ਵਿਚੋਂ ਆਹ-ਆਹ ਵਸਤੂ ਮੈਨੂੰ ਮਿਲ ਜਾਵੇ ਕਿ ਸਿਰਫ ਆਪਣੇ ਤੱਕ ਸੋਚ ਸੀਮਤ ਰੱਖਣੀ ਸ਼ੁਰੂ ਹੋ ਜਾਂਦੀ ਹੈ। ਕਈ ਵਿਅਕਤੀ ਆਪਣੇ ਬੁਜ਼ਰਗ ਮਾਤਾ ਪਿਤਾ ਕੋਲੋ ਜ਼ਾਇਦਾਦ ਆਪਣੇ ਨਾਮ ਤੇ ਕਰਵਾਉਣ ਉਪਰੰਤ ਉਨ੍ਹਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਦੋ ਭਰਾ ਆਪਣੇ ਮਾਤਾ ਪਿਤਾ ਨੂੰ ਇਸ ਨਹੀਂ ਸਾਂਭਦੇ ਕਿ ਬੁਜ਼ਰਗਾਂ ਨੇ ਆਪਣੀ ਹਿੱਸੇ ਦੀ ਜ਼ਾਇਦਾਦ ਦੂਜੇ ਭਰਾ ਨੂੰ ਖੇਤੀ ਕਰਨ ਲਈ ਦਿੱਤੀ ਹੈ ਉਸ ਵੱਲ ਜਾ ਕੇ ਰਹੋ ਸਾਡੇ ਵੱਲ ਕਿਉਂ ਆਇਆ ਹੈ। ਹਰ ਗੱਲ ਵਿਚ ਮਤਲਬ ਤੇ ਲਾਲਸਾ ਹੀ ਦਿਖਾਈ ਦਿੰਦਾ ਹੈ। ਤਨੋ ਮਨੋ ਰਿਸ਼ਤੇ, ਸਾਂਝ ਘੱਟ ਹੀ ਨਜ਼ਰ ਆਉਂਦੀ ਹੈ।ਏਥੇ ਮਤਲਬ ਪ੍ਰਸਤ ਹੋ ਰਹੇ ਲੋਕਾਂ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਏਥੇ ਤਾਂ ਵੱਡੇ-ਵੱਡੇ ਲੋਕ ਜ਼ਮੀਨ, ਜ਼ਾਇਦਾਦ ਵਾਲੇ ਮਰਨ ਉਪਰੰਤ ਛੱਡ ਜਾਂਦੇ ਹਨ ।ਲੋਕਾਂ ਦੀ ਇਹ ਮਾਨਸਿਕਤਾ ਕਿਉਂ ਬਦਲ ਰਹੀ ਹੈ ਸਿਰਫ ਮਤਲਬ ਵਾਸਤੇ ਹੀ ਸਾਂਝ ਰੱਖੀ ਜਾਵੇ।

ਏਥੇ ਇੱਕ ਮਤਲਬੀ ਰਾਹਗੀਰ ਦੀ ਮਿਸਾਲ ਦੇਣੀ ਜ਼ਰੂਰੀ ਜਾਪਦੀ ਹੈ ਕਿ ਜੰਡਿਆਲਾ ਗੁਰੂ ਤਰਨ ਤਾਰਨ ਨੂੰ ਜਾਂਦੀ ਸੜਕ ਵਿਚ ਇੱਕ ਪਿੰਡ ਲਾਗੇ ਬਹੁਤ ਡੂੰਘਾ ਟੋਇਆ ਪਿਆ ਹੋਇਆ ਸੀ ਅਤੇ ਬਰਸਾਤ ਵੀ ਹੋ ਰਹੀ ਸੀ ਅਤੇ ਇੱਕ ਸਿਆਣਾ ਜਿਹਾ ਜੋੜਾ ਕਾਰ ਵਿਚ ਬੈਠਾ ਸੀ ਕਿਸੇ ਪਾਸੇ ਵੀ ਉਤਰ ਨਹੀ ਸਨ ਸਕਦੇ ਜੇਕਰ ਉਤਰਦੇ ਸਨ ਤਾਂ ਇੱਕ ਉਨ੍ਹਾਂ ਦੇ ਕੱਪੜੇ ਖਰਾਬ ਹੋਣੇ ਸਨ ਤੇ ਦੂਜਾ ਇੱਕ ਕਾਰ ਨੂੰ ਧੱਕਾ ਔਰਤ ਨਹੀਂ ਸੀ ਲਗਾ ਸਕਦੀ। ਕਾਰ ਵਿਚ ਆਦਮੀ ਦਾ ਬੈਠਣਾ ਜ਼ਰੂਰੀ ਸੀ। ਮੈਂ ਉਥੌਂ ਲੰਘ ਕੇ ਆਪਣੇ ਪਿੰਡ ਆ ਰਿਹਾ ਸੀ ਮੈਂ ਸੋਚਿਆਂ ਕੇ ਇੰਨਾਂ ਦੀ ਮਦਦ ਕੀਤੀ ਜਾਵੇ ਲੋਕ ਲਾਗੋ ਆਪਣੇ ਵਾਹਨਾਂ ਤੇ ਲੰਘੀ ਜਾ ਰਹੇ ਸਨ। ਚਲੋਂ ਮੈਂ ਆਸੇ ਪਾਸੇ ਤੋਂ ਇੱਟਾਂ ਇਕੱਠੀਆਂ ਕਰਕੇ ਟੋਏ ਵਿਚ ਸੁੱਟੀਆਂ ਅਤੇ ਧੱਕਾ ਲਗਾਇਆ ਮੇਰੇ ਸਾਰੇ ਕੱਪੜੇ ਪਾਣੀ ਨਾਲ ਗਿੱਲੇ ਹੋ ਚੁੱਕੇ ਸਨ ਅਤੇ ਚਿੱਕੜ ਨਾਲ ਖਰਾਬ। ਸੇਵਾ ਭਾਵਨਾਂ ਕਰਕੇ ਉਸ ਦੀ ਮਦਦ ਕੀਤੀ ਪਰ ਜਦੋਂ ਉਸ ਦੀ ਗੱਡੀ ਨਿਕਲ ਗਈ ਤਾਂ ਉਸਨੇ ਇਹ ਵੀ ਜ਼ਰੂਰੀ ਨਹੀਂ ਸਮਝਿਆਂ ਕਿ ਧੰਨਵਾਦ ਕਰ ਦੇਵਾ ਜਾਂ ਗੱਡੀ ਵਿਚੋਂ ਹੱਥ ਹੀ ਹਿਲਾ ਦੇਵਾ ਉਹ ਆਪਣੀ ਮੰਜ਼ਿਲ ਵੱਲ ਚਲੇ ਗਿਆ। ਕਹਿਣ ਦਾ ਭਾਵ ਕੇ ਮਤਲਬ ਨਿਕਲ ਗਿਆ ਤਾਂ ਤੂੰ ਕੌਣ?

ਮਤਲਬੀ ਵਿਅਕਤੀ ਜ਼ਿਆਦਾ ਸਮਾਂ ਸਮਾਜ ਵਿਚ ਕਾਮਯਾਬ ਨਹੀਂ ਹੋ ਸਕਦਾ।ਸਮਾਜ ਵਿਚ ਚੰਗਾ ਵਿਚਰਿਆ, ਸੇਵਾ ਭਾਵਨਾ ਰੱਖੀ, ਲੋਕਾ ਨਾਲ ਮੇਲ ਜੋਲ ਰੱਖਿਆ, ਨਿੱਜੀ ਮੁਫਾਦਾਂ ਨੂੰ ਛੱਡ ਸਮਾਜ ਭਲਾਈ ਦੇ ਕੰਮ ਕੀਤੇ ਜਾਣ ਤਾਂ ਹਮੇਸ਼ਾਂ ਹੀ ਉਸ ਵਿਅਕਤੀ ਦੀ ਲੋਕ ਸੋਭਾ ਕਰਦੇ ਦਿਖਾਈ ਦਿੰਦੇ ਹਨ।

ਜਦੋਂ ਲੀਡਰ ਵਿਆਹ ‘ਚ ਪੁੱਜਾ ਹੀ ਨਾ
ਮੇਰੇ ਬਹੁਤ ਹੀ ਅਜ਼ੀਜ਼ ਸਤਿਕਾਰਯੋਗ ਮਿੱਤਰ ਦੇ ਭਤੀਜੇ ਦਾ ਵਿਆਹ ਸੀ ਇਸ ਕਰਕੇ ਉਹ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪੰਜਾਬ ਪੁੱਜੇ ਸਨ। ਭਤੀਜੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਅਤੇ ਲੜਕੇ ਦੇ ਤਾਏ ਨੇ ਪੁੱਛਿਆ ਕਿ ਮੈਨੂੰ ਵੀ ਕੋਈ ਕੰਮ ਦੱਸੋਂ ਮੈਂ ਤੁਹਾਡਾ ਹੱਥ ਵੰਡਾਵਾ ਤਾਂ ਅੱਗੋਂ ਉਸ ਨੇ ਭਰਾ ਨੂੰ ਤਿੰਨ ਮਠਿਆਈ ਦੇ ਡੱਬੇ ਦਿੱਤੇ ਦੇ ਦਿੱਤੇ ਅਤੇ ਤਿੰਨ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਨਾਮ ਦੱਸਦੇ ਹੋਏ ਕਿਹਾ ਕਿ ਇਹ ਡੱਬੇ ਉਨ੍ਹਾਂ ਨੂੰ ਦੇ ਕੇ ਆ । ਉਸ ਨੇ ਕਿਹਾ ਕਿ ਆਪਾ ਇੱਕ ਹੀ ਆਪਣੀ ਪਾਰਟੀ ਦਾ ਲੀਡਰ ਸੱਦੀਏ ਦੂਜੇ ਕਿਉ? ਅੱਗੋਂ ਛੋਟਾ ਭਰਾ ਕਹਿੰਦਾ ਕਿ ਜੇ ਸਾਡੀ ਪਾਰਟੀ ਦਾ ਲੀਡਰ ਵਿਆਹ ਤੇ ਆ ਜਾਵੇਗਾ ਤਾਂ ਅਸੀਂ ਦੂਜੇ ਨੂੰ ਕਿਹ ਦੇਵਾਂਗੇ ਕਿ ਦੂਜੇ ਦੋਵੇ ਬਗੈਰ ਸੱਦੇ ਤੋਂ ਆ ਗਏ। ਇਸ ਦਾ ਭਾਵ ਕੇ ਵਿਆਹ ਵਿਚ ਲੀਡਰ ਬੁਲਾ ਕੇ ਆਪਣੀ ਫੌਕੀ ਸੌਹਰਤ ਹਾਸਲ ਕਰਨੀ ਸੀ ਕਿ ਲੜਕੇ ਵਾਲਿਆਂ ਦੀ ਸਿਆਸਤ ਵਿਚ ਬੜੀ ਪਹੁੰਚ ਹੈ ਜੋ ਵੱਡੇ ਲੀਡਰ ਵਿਆਹ ਵਿਚ ਪੁੱਜੇ ਹਨ। ਅੱਜ ਕੱਲ ਲੋਕ ਫੋਕੇ ਦਿਖਾਵੇ ਲਈ ਕਰਜ਼ੇ ਥੱਲੇ ਆ ਜਾਂਦੇ ਹਨ ਪਰ ਦਿਖਾਵੇ ਦੀ ਕੋਈ ਕਸਰ ਨਹੀਂ ਛੱਡਦੇ ਫਿਰ ਸਾਰੀ ਉਮਰ ਭਾਵੇ ਕਰਜ਼ਾ ਉਤਾਰਣ ਵਿਚ ਲੰਘ ਜਾਵੇ। ਚਲੋ ਜੀ ਵਿਆਹ ਵਾਲਾ ਦਿਨ ਆਇਆ ਤਾਂ ਲੜਕੇ ਦਾ ਪਿਤਾ ਬੜੀ ਖੁਸ਼ੀ ਨਾਲ ਫੁੱਲਿਆ ਹੋਇਆ ਦਿਖਾਈ ਦਿੱਤਾ ਕਿ ਅੱਜ ਪਾਰਟੀਆਂ ਦੇ ਲੀਡਰਾਂ ਨੇ ਮੇਰੇ ਲੜਕੇ ਦੇ ਵਿਆਹ ਤੇ ਆਉਂਣਾ ਹੈ ਦੂਜੇ ਪਾਸੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਪਹਿਲਾਂ ਦੱਸਿਆ ਸੀ ਕਿ ਸਾਡੇ ਵਿਆਹ ਕਈ ਸਿਆਸਤਾਨ ਆਉਣਗੇ। ਪਰ ਹਾਸੋ ਹੀਣੀ ਗੱਲ ਉਦੋਂ ਬਣ ਗਈ ਜਦੋਂ ਲੀਡਰ ਨੇ ਵਿਆਹ ਵਿਚ ਆਉਣ ਦੇ ਮੌਕੇ ਕੋਈ ਜ਼ਰੂਰੀ ਕੰਮ ਹੋਣ ਦਾ ਬਹਾਨਾ ਬਣਾ ਕੇ ਦੱਸ ਦਿੱਤਾ ਫਿਰ ਲੀਡਰਾਂ ਨਾਲ ਫੋਟੋਆਂ ਕਰਵਾਉਣ ਅਤੇ ਦਿਖਾਵੇ ਕਰਨ ਵਾਲੇ ਚਾਅ ਖਤਮ ਹੋ ਗਏ ਨਿਰਾਸ਼ਾ ਅਤੇ ਨਿਮੋਸ਼ੀ ਵੀ ਹੋਈ ਉਪਰੋਂ ਯਾਰਾਂ ਮਿੱਤਰਾਂ ਦੇ ਮਾਖੌਲ ਦੇ ਪਾਤਰ ਵੀ ਬਣੇ। ਮੇਰੇ ਮਿੱਤਰ ਦਾ ਭਰਾ ਬਹੁਤ ਤੇਜ਼ ਤਰਾਰ ਸੀ ਉਸ ਨੇ ਅੰਮ੍ਰਿਤ ਨਹੀਂ ਸੀ ਛਕਿਆ ਪਰ ਜਦੋਂ ਅਕਾਲੀ ਦਲ ਵਾਲੇ ਲੀਡਰਾਂ ਨੂੰ ਮਿਲਦਾ ਸੀ ਤਾਂ ਨੀਲੀ ਪੱਗ ਬੰਨ ਕੇ ਉਪਰੋਂ ਦੀ ਸਿਰੀ ਸਾਹਿਬ ਪਾ ਲੈਂਦਾ ਸੀ।

ਮੇਰਾ ਇਸ ਤੋਂ ਅਨੁਭਵ ਹੋਇਆ ਕਿ ਜਿਵੇ ਲੀਡਰ ਆਪਣੇ ਫਾਇਦੇ ਦੇਖ ਕੇ ਪਾਰਟੀਆਂ ਬਦਲ ਲੈਂਦੇ ਹਨ ਅੱਜ ਕੱਲ ਉਵੇ ਦੇ ਵਰਕਰ ਹੋ ਚੁੱਕੇ ਹਨ ਉਹ ਵੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਹੱਥ ਮਿਲਾ ਕੇ ਰੱਖਦੇ ਹਨ ਕਿ ਕੀ ਪਤਾ ਕਿਸ ਪਾਸੇ ਵੱਲ ਜਾਣਾ ਪਵੇ। ਪਰ ਕਈ ਅਜਿਹੇ ਵੀ ਪਾਰਟੀ ਪੱਖੀ ਲੋਕਾਂ ਬਾਰੇ ਸੁਣਿਆ ਹੈ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ, ਸਰਕਾਰ ਵਿਚ ਵੱਡੇ ਅਹੁਦੇ ਦਿੱਤੇ ਜਾਣ ਦੀਆਂ ਪੇਸ਼ਕਰ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਉਹ ਆਪਣੀ ਪਾਰਟੀ ਤੋਂ ਪਿੱਛੇ ਨਹੀਂ ਹਟੇ। ਹੁਣ ਸਮਾਂ ਬਦਲ ਚੁੱਕਿਆ ਹੈ । ਫੋਕੇ ਦਿਖਾਵੇ, ਝੂਠੀ ਸੌਹਰਤ ਸਮਾਜ ਵਿਚ ਦਿਖਾਉਣ ਲਈ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਪਰ ਹਕੀਕਤ ਵਿਚ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜੋ ਸਾਨੂੰ ਮਾਣ ਸਨਮਾਨ ਪ੍ਰਮਾਤਮਾ ਵਲੋਂ ਸਮਾਜ ਵਿਚ ਬਖਸ਼ਿਆਂ ਜਾਂਦਾ ਹੈ ਉਹ ਸਦਾ ਰਹਿਣ ਵਾਲਾ ਹੁੰਦਾ ਹੈ ।ਝੂਠੇ ਫੋਟੋਆਂ ਵਾਲੇ ਮਾਣ ਸਨਮਾਨ ਕੁਝ ਵਕਤ ਦੀ ਖੇਡ ਹੁੰਦੇ ਹਨ। ਸੋ ਸਾਨੂੰ ਸਿਆਣੇ ਅਤੇ ਸਮਝਦਾਰ ਹੋਣ ਦੀ ਲੋੜ ਹੈ । ਵਿਆਹ ਸਾਦੇ ਢੰਗਾਂ ਨਾਲ ਕਰੀਏ ਜਿਸ ਨਾਲ ਦੋਵੇ ਪਰਿਵਾਰ ਸੁਖੀ ਰਹਿਣ ਅਤੇ ਸਮਾਜ ਨੂੰ ਸੇਧ ਦੇਣ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣਨ।

ਬੰਦੀ ਸਿੰਘਾਂ ਦੀ ਰਿਹਾਈ ਦੀ ਯਾਦ ਅਕਾਲੀਆਂ ਨੂੰ ਸੱਤਾ ਵੇਲੇ ਕਿਉਂ ਨਹੀਂ ਆਈ?
ਸੰਗਰੂਰ ਦੀ ਲੋਕ ਸਭਾ ਜ਼ਿਮਨੀ ਵਾਸਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮਦੀਵਾਰ ਐਲਾਨੇ ਹਨ ਅਤੇ ਢੰਗ ਨਾਲ ਉਥੋਂ ਦੀ ਜਨਤਾ ਨਾਲ ਵਾਅਦੇ ਕੀਤੇ ਜਾ ਹਨ ਕਿ ਅਸੀਂ ਜਿੱਤਣ ਤੋਂ ਬਾਅਦ ਲੋਕ ਸਭਾ ਹਲਕੇ ‘ਚ ਕੀ-ਕੀ ਸਹੂਲਤਾਂ ਪ੍ਰਦਾਨ ਕਰ ਸਕਦੇ ਹਾਂ । ਮੈਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਨਹੀਂ ਹਾਂ । ਅਕਾਲੀ ਦਲ ਬਾਦਲ ਜੋ ਆਪਣੇ ਆਪ ਨੂੰ ਪੰਥ ਦਾ ਹਿੱਸਾ ਦੱਸਦੇ ਹਨ ਉਨ੍ਹਾਂ ਬਾਰੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਬੀਬੀ ਕਮਲਦੀਪ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜੋ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮੀ ਭੈਣ ਹੈ । ਚੋਣਾਂ ‘ਚ ਮੁੱਖ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰਿਹਾਈ ਕਰਵਾਉਣ ਵਾਸਤੇ ਯਤਨ ਕੀਤੇ ਜਾ ਸਕਣ । ਲੋਕ ਸਭਾ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦਾ ਮੈਂਬਰ ਪਾਰਲੀਮੈਂਟ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਅਕਾਲੀ ਦਲ ਮੈਂਬਰ ਪਾਰਲੀਮੈਂਟ ਰਹੇ ਹਨ । ਉਨ੍ਹਾਂ ਨੇ ਕਿੰਨੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਮੁੱਦਾ ਉਠਾਇਆ । ਪੰਜਾਬ ਸੂਬੇ ‘ਚ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ ਉਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੀ ਕਿੰਨੀ ਵਾਰ ਗੱਲ ਕੀਤੀ ਹੈ । ਜਦੋਂ ਕਿ ਪੰਜਾਬ ਵਿਚ ਸੱਤਾ ਦਾ ਸੁੱਖ ਭੋਗਦਿਆਂ ਅਕਾਲੀਆਂ ਨੂੰ ਯਾਦ ਕਿਉਂ ਨਹੀਂ ਆਇਆ ਕਿ ਕੇਂਦਰ ਵਿਚ ਭਾਈਵਾਲੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਿੰਘਾਂ ਦੀ ਰਿਹਾਈ ਵਾਲੀ ਅਵਾਜ਼ ਨਹੀਂ ਉਠਾਈ । ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਜਨਤਾ ਨੂੰ ਅਕਾਲੀ ਦਲ ਬਾਰੇ ਸਮਝ ਆ ਗਈ ਹੈ ਕਿ ਇਹ ਕਿਹੜੇ ਪੰਥਕ ਹਨ ਇਸ ਲਈ ਲੋਕਾਂ ਨੇ ਨਕਾਰ ਦਿੱਤਾ ਹੈ । ਤੀਜੇ ਨੰਬਰ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ । ਅਕਾਲੀ ਦਲ ਨੇ ਹਮੇਸ਼ਾ ਹੀ ਸੱਤਾ ਹਾਸਲ ਕਰਨ ਲਈ ਪੰਥ ਦਾ ਇਸਤੇਮਾਲ ਕੀਤਾ ਹੈ ।

ਪੰਜਾਬੀ ਇਹ ਜਾਣਦੇ ਹਨ ਕਿ ਪੰਥਕ ਸਰਕਾਰ ਨੇ ਕਿਹੜੇ ਵੱਡੇ ਪੰਥਕ ਕੰਮ ਕੀਤੇ ਹਨ । ਸਿੱਖ ਧਰਮ ਵਿਚ ਗੁਰਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਇਲਾਜ਼ਮ ਲੱਗਣ ਵਾਲੇ ਸਾਧ ਨੂੰ ਸਿੱਖ ਰਹਿਤ ਮਰਿਯਾਦਾ ਦੇ ਉਲਟ ਜਾ ਕੇ ਆਪਣੀ ਕੁਰਸੀ ਦੇ ਜ਼ੋਰ ਨਾਲ ਸਿੱਖਾ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਪੇ ਲਗਾਏ ਜਥੇਦਾਰ ਤੋਂ ਮੁਆਫੀ ਦਿਵਾਈ। ਕੀ ਇਹ ਪੰਥਕ ਕਾਰਜ ਕੀਤਾ ਹੈ ਪੰਥਕ ਸਰਕਾਰ ਨੇ । ਏਸੇ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਦੀ ਬੇਅਦਬੀ ਹੋਈ ਹੈ ਤੇ ਇਨਸਾਫ ਦੀ ਮੰਗ ਕਰਦੀਆਂ ਹੋਈਆਂ ਸਿੱਖ ਸੰਗਤਾਂ ਤੇ ਜ਼ੁਲਮ ਢਾਹਿਆ ਗਿਆ ਤੇ ਫਾਇਰਿੰਗ ਕੀਤੀ ਗਈ ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ । ਪੰਥਕ ਸਰਕਾਰ ਦੇ ਸੱਤਾ ਵਿਚ ਹੁੰਦਿਆ ਏਹੋ ਜਿਹੀਆਂ ਮਾੜੀਆਂ ਘਟਾਨਾਵਾ ਹੋਈਆਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਅਜੇ ਵੀ ਆਪਣੇ ਆਪ ਨੂੰ ਪੰਥਕ ਦੱਸਦੇ ਹਨ । ਸਿੱਖਾਂ ਦੇ ਕੱਟੜ ਵਿਰੋਧੀ ਸ਼ਿਵ ਸੈਨਾ ਵਾਲੇ ਜੋ ਨਿੱਤ ਸਿੱਖਾਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਇਸ ਅਕਾਲੀ ਦਲ ਨੇ ਵੋਟਾਂ ਲੈਣ ਖਾਤਰ ਉਨਾਂ ਨਾਲ ਹੱਥ ਮਿਲਾ ਲਿਆ । ਏਸੇ ਅਕਾਲੀ ਦਲ ਤੇ ਨਸ਼ਾ ਵਿਕਰੀ ਦੇ ਦੋਸ਼ ਲੱਗਦੇ ਹਨ ਅਤੇ ਮਾਫੀਆ ਪੈਦਾ ਕਰਨ ਵਰਗੇ ਵੀ । ਸਿੱਖਾ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਅਕਾਲੀ ਦਲ ਬਾਦਲ ਨੂੰ ਤਕੜਾ ਕਰਨ ਦੇ ਐਲਾਨ ਕੀਤੇ ਗਏ ਅਤੇ ਕਿਹਾ ਕਿ ਅਕਾਲੀ ਦਲ ਦਾ ਚੋਣਾਂ ਵਿਚ ਹਾਰ ਜਾਣਾ ਸਿੱਖਾ ਦਾ ਕਮਜ਼ੋਰ ਹੋਣਾ ਹੈ । ਜਥੇਦਾਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਹੈ ਅਕਾਲੀ ਦਲ ਜਦੋਂ ਸੱਤਾ ਵਿਚ ਸੀ ਉਸ ਸਮੇਂ ਦੌਰਾਨ ਕਿਹੜੇ ਪੰਥਕ ਕੰਮ ਹੋਏ ਹਨ ਇਸ ਬਾਰੇ ਵੀ ਸੰਗਤਾਂ ਨੂੰ ਚਾਨਣਾ ਪਾਉ । ਇਉਂ ਜਾਪਦਾ ਹੈ ਕਿ ਜਥੇਦਾਰ ਸਾਹਿਬ ਆਪ ਜਥੇਦਾਰ ਬਣੇ ਰਹਿਣ ਲਈ ਇਸ ਪਰਿਵਾਰ ਦੀ ਹਮਾਇਤ ਕਰ ਰਹੇ ਹਨ ਜੋ ਇਹ ਆਦੇਸ਼ ਦਿੰਦੇ ਹਨ ਉਸੇ ਤਰ੍ਹਾਂ ਨਾਲ ਐਲਾਨ ਕੀਤੇ ਜਾ ਰਹੇ ਹਨ ।ਏਹੋ ਜਿਹੇ ਬਿਆਨ ਦੇਣ ਲੱਗਿਆਂ ਜਥੇਦਾਰ ਸਾਹਿਬ ਨੂੰ ਸਿੰਘ ਸਾਹਿਬ ਦੀ ਪਦਵੀਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਏਸੇ ਪਰਿਵਾਰ ਦੇ ਆਦੇਸ਼ ਅਨੁਸਾਰ ਪ੍ਰਧਾਨ, ਜਥੇਦਾਰ, ਗੰ੍ਰਥੀ ਸਿੰਘ ਆਦਿ ਹੋਰ ਅਹੁਦਿਆਂ ਤੇ ਲਗਾਏ ਜਾਂਦੇ ਹਨ ।  ਬੰਦੀ ਸਿੰਘਾਂ ਦੇ ਨਾਮ ਤੇ ਵੋਟਾਂ ਹਾਸਿਲ ਕਰਨ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਬੜੀ ਸੰਜ਼ਦੀਗੀ ਨਾਲ ਸਾਰਿਆਂ ਨੂੰ ਏਕਤਾ ਕਰਕੇ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਲੰਬਾਂ ਸਮਾਂ ਜੇਲਾਂ ਵਿਚ ਬਤੀਤ ਕਰਨ ਦੇ ਬਾਵਜੂਦ ਜੇਲਾ ਅੰਦਰ ਡੱਕੇ ਹੋਏ ਹਨ ਅਤੇ ਉਨ੍ਹਾਂ ਦੇ ਬਾਹਰ ਆਉਣ ਤੇ ਉਨ੍ਹਾਂ ਸਿੰੰਘਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ।

ਸਿੱਖ ਕੌਮ ਬਾਦਲ ਪਰਿਵਾਰ ਕੋਲੋ ਕਦੋਂ ਅਜ਼ਾਦ ਕਰਾਏਗੀ ਐਸ.ਜੀ.ਪੀ.ਸੀ.
ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਫੜਨ ਨਾਲ ਗੁਰਦੁਆਰਾ ਐਕਟ ਦੀ ਸਥਾਪਨਾ ਹੋਈ ਜਿਸ ਤੋਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਈਂ। ਇਸ ਹੋਂਦ ਵਿਚ ਲਿਆਉਣ ਲਈ ਅਨੇਕਾਂ ਹੀ ਕੁਰਬਾਨੀਆਂ ਹੋਈਆ । ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰਦਆਰਿਆਂ ਦੇ ਪ੍ਰਬੰਧ ਕਰਨ ਪੂਰ ਅਧਿਕਾਰ ਮਿਲਿਆ । ਉਸ ਤੋਂ ਬਾਅਦ ਵਿਚ ਸ਼੍ਰੌਮਣੀ ਅਕਾਲੀ ਦਲ ਹੋਂਦ ਵਿਚ ਆਇਆ ।

ਸਿੱਖਾਂ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਰਾਜਸੀ ਖੇਤਰ ਦੇ ਨਾਲ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵਿਚ ਵੀ ਆਪਣਾ ਪੂਰਾ ਅਧਿਕਾਰ ਰੱਖਦੀ ਸੀ ।  ਪੁਰਾਣੇ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਅਤੇ ਪ੍ਰਧਾਨ ਪੂਰੀ ਤਰ੍ਹਾਂ ਨਿਰੋਲ ਰਹਿ ਕੇ ਸੇਵਾ ਭਾਵਾਨਾ ਵਾਲੀ ਬਿਰਤੀ ਨਾਲ ਕੰਮ ਕਰਦੇ ਰਹੇ ਅਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਰਹਿੰੰਦੇ ਸਨ ।

ਜਿਉਂ ਜਿਉਂ ਸਮਾਂ ਬਦਲ ਗਿਆ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਦੇ ਮੋਹ ਵੱਸ ਹੁੰਦਿਆਂ ਪੁਰਾਣੇ ਤੇ ਵੱਡੇ ਲੀਡਰਾਂ ਨੂੰ ਦਰਕਿਨਾਰ ਕਰਦਿਆਂ ਆਪਣੇ ਪੁੱਤਰ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ । ਨੇੜਲੇ ਰਿਸ਼ਤੇਦਾਰਾਂ ਨੂੰ ਪਾਰਟੀ ਵਲੋਂ ਟਿਕਟਾਂ ਦਿੱਤੀਆਂ ਗਈਆਂ ਤੇ ਸਰਕਾਰ ਬਣਨ ਤੇ ਵਜ਼ੀਰੀਆਂ ਵੀ । ਏਸੇ ਕਰਕੇ ਲੋਕ ਅਕਾਲੀ ਦਲ ਬਾਦਲ ਨੂੰ ਲੋਕਾਂ ਦੀ ਨਹੀਂ ਇੱਕ ਪਰਿਵਾਰ ਦੀ ਪਾਰਟੀ ਕਹਿਣ ਲੱਗ ਪਏ ਹਨ । ਸੱਤਾ ਵਿਚ ਆਉਣ ਤੋਂ ਬਾਅਦ ਇਸ ਪੰਥਕ ਸਰਕਾਰ ਨੇ ਹਜ਼ਾਰਾਂ ਬੇਕਸੂਰ ਨੌਜਾਵਨਾਂ ਦੇ ਕਾਤਲ ਮੰਨੇ ਜਾਂਦੇ ਅਧਿਕਾਰੀ ਨੂੰ ਡੀ.ਜੀ.ਪੀ. ਲਗਾਇਆ ।

ਕੇਂਦਰ ਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਪਾਸ ਕੀਤੇ ਉਸ ਸਮੇਂ ਬਾਦਲ ਪਰਿਵਾਰ ਦੀ ਨੂੰਹ ਵੀ ਕੈਬਨਿਟ ਵਿਚ ਵਜ਼ੀਰ ਸੀ ਤਾਂ ਪਹਿਲਾਂ ਉਨ੍ਹਾਂ ਕੁਰਸੀ ਦੀ ਖਾਤਰ ਸਾਰੇ ਪਰਿਵਾਰ ਨੇ ਬਿੱਲਾਂ ਦੇ ਹੱਕ ਵਿਚ ਰੱਜ ਕੇ ਤਾਰੀਫਾਂ ਦੇ ਪੁੱਲ ਬੰਨੇ ਜਦੋਂ ਖੇਤੀ ਪ੍ਰਧਾਨ ਸੂਬੇ ਦੇ ਕਿਸਾਨਾਂ ਨੇ ਅਕਾਲੀ ਦਲ ਨੂੰ ਨਕਾਰਨਾਂ ਸ਼ੁਰੂ ਕਰ ਦਿੱਤਾ ਤਾਂ ਫਿਰ ਇਨ੍ਹਾਂ ਨੇ ਦੋਗਲੀ ਨੀਤੀ ਅਪਨਾਉਂਦੇ ਹੋਏ ਕਿਹਾ ਅਸੀਂ ਕਿਸਾਨਾਂ ਖਾਤਰ ਵਜ਼ੀਰ ਛੱੱਡ ਰਹੇ ਹਾਂ ਅਤੇ ਕਹਿਣ ਲੱਗ ਪਏ ਕਿ ਪਹਿਲਾਂ ਅਸੀਂ ਅੰਦਰ ਖਾਤੇ ਬਿੱਲਾਂ ਦਾ ਵਿਰੋਧ ਕਰਦੇ ਸੀ ਤੇ ਨਾਲੇ ਅਸੀਂ ਇਹ ਬਿੱਲ ਪੜ੍ਹੇ ਹੀ ਨਹੀਂ। ਦੇਖਣ ਵਾਲੀ ਗੱਲ ਹੈ ਅੱਜ 21ਵੀਂ ਸਦੀ ਵਿਚ ਕੋਈ ਵੀ ਚੁਣਿਆਂ ਹੋਇਆਂ ਨੁਮਾਇੰਦਾ ਕਿਸੇ ਵੀ ਨੋਟੀਫਕੇਸ਼ਨ ਨੂੰ ਦੇਖਣ ਘੋਖਣ ਤੋਂ ਬਗੈਰ ਕੋਈ ਗੱਲ ਨਹੀਂ ਕਰਦਾ ਹੈ ਇਹ ਤਾਂ ਫਿਰ ਭਾਰਤ ਸਰਕਾਰ ਦੇ ਕੈਬਨਿਟ ਵਿਚ ਸ਼ਾਮਲ ਸਨ । ਹੁਣ ਇਹ ਵੱਖ-ਵੱਖ ਝੂਠੀਆ ਮਨਘੜਤ ਗੱਲਾਂ ਬਣਾ ਕੇ ਆਪਣੀ ਗਵਾਚੀ ਹੋਈ ਸ਼ਾਖ ਜਨਤਾ ਵਿਚ ਬਹਾਲ ਕਰਨਾ ਚਾਹੁੰਦੇ ਹਨ ।

ਪੰਥਕ ਕਹਾਉਣ ਵਾਲੇ ਇਸ ਪਰਿਵਾਰ ਨੇ ਚੋਣਾਂ ਦੌਰਾਨ ਕੋਈ ਵੀ ਬਾਬੇ ਦਾ ਡੇਰਾ ਨਹੀਂ ਛੱਡਿਆ ਜਿਥੇ ਇਹ ਨਾ ਗਏ ਹੋਣ ਸਾਰਿਆਂ ਕੋਲੋ ਆਸ਼ੀਰਵਾਦ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਪੂਰੀ ਦਖਲ ਅੰਦਾਜ਼ੀ ਰੱਖਦੇ ਹਨ ਅਤੇ ਆਪਣੀ ਮਰਜ਼ੀ ਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦਿ ਦੀਆਂ ਨਿਯੁਕਤੀਆਂ ਕਰਦੇ ਹਨ ।

ਅਕਾਲੀ ਦਲ ਦੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਦੋਸ਼ਾਂ ਵਿਚ ਘਿਰੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੀ ਇਨ੍ਹਾਂ ਨੇ ਆਪਣੇ ਹਿੱਤਾਂ ਖਾਤਰ ਸਾਰੀਆਂ ਸਿੱਖਾਂ ਮਰਿਯਾਦਾ ਦੇ ਉਲਟ ਜਾ ਕੇ ਆਪਣੇ ਨਾਲ ਸਿੱਖਾਂ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਈ । ਜਦੋਂ ਲੋਕਾਂ ਦਾ ਗੁੱਸਾ ਭਟਕ ਗਿਆ ਤੇ ਫਿਰ ਇਨ੍ਹਾਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਕਰਦਿਆਂ ਵੱਡੇ-ਵੱਡੇ ਅਖਬਾਰਾਂ ਵਿਚ ਇਸ਼ਤਿਹਾਰ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਵੱਲ ਲਾਉਣ ਦੀ ਕੋਸ਼ਿਸ਼ ਕੀਤੀ । ਲੋਕਾਂ ਨੇ ਸਮਾਂ ਆਉਣ ਤੇ ਇਨ੍ਹਾਂ ਨੁੰ ਸੱਤਾਂ ਤੋਂ ਲਾਂਭੇ ਕਰ ਦਿੱਤਾ ।

ਹਰੇਕ ਸਿੱਖ ਨੂੰ ਅਧਿਕਾਰ ਹੈ ਕਿ ਉਹ ਜਿੱਥੇ ਗੁਰੂ ਘਰਾਂ ਵਿਚ ਕੋਈ ਖਾਮੀਆਂ ਨਜ਼ਰ ਆਉਂਦੀਆਂ ਹਨ ਤੇ ਉਥੇ ਸੁਧਾਰ ਕਰਨ ਲਈ ਬੇਨਤੀ ਕਰ ਸਕਦਾ ਹੈ । ਪਰ ਜਦੋਂ ਸ਼੍ਰੋਮਣੀ ਕਮੇਟੀ ਨੂੰ ਬਾਦਲਾ ਚੁੰਗਲ ਵਿਚੋਂ ਬਾਹਰ ਕੱਢਣ ਲਈ ਸਰਕਾਰ ਨੂੰ ਚੋਣਾਂ ਕਰਵਾਉਣ ਸਬੰਧੀ ਕਹਿੰਦਾ ਹੈ ਤੇ ਇਹ ਸਾਰੇ ਸੱਤਾ ਦੇ ਲਾਲਚੀ ਸ਼੍ਰੋਮਣੀ ਅਕਾਲੀ ਦਲ ਵਾਲੇ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ ਇਹ ਸਿੱਖ ਨਹੀਂ ਹੈ ਸਿੱਖ ਵਿਰੋਧੀ ਹੈ ਤੇ ਦੂਜੀਆਂ ਪਾਰਟੀਆਂ ਨੂੰ ਸ਼੍ਰ੍ਰੋਮਣੀ ਕਮੇਟੀ ਤੇ ਕਾਬਜ਼ ਕਰਨਾ ਚਾਹੁੰਦਾ ਹੈ । ਪਹਿਲਾਂ ਇਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਕਿਥੋਂ ਦੇ ਪੰਥਕ ਹੋ ਜਿਹੜੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ ਦੋਸ਼ੀ ਨੂੰ ਆਪਣੇ ਦਬਾਅ ਨਾਲ ਮੁਆਫੀ ਦਿਵਾਉਂਦੇ ਹੋ । ਉਹੋ ਜਿਹੇ ਸਿੰਘ ਸਾਹਿਬ ਜਿਹੜੇ ਜਥੇਦਾਰੀ ਕਰਨ ਦੀ ਲਾਲਸਾ ਨਾਲ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਭੇਜੇ ਹੁਕਮ ਸੰਗਤਾਂ ਨੂੰ ਜ਼ਾਰੀ ਕਰੀ ਜਾਂਦੇ ਹਨ । ਕਈਆਂ ਨੂੰ ਇਹ ਕਹਿ ਦਿੰਦੇ ਹਨ ਕਿ ਇਹ ਸਿੱਖ ਨਹੀਂ ਹੈ ਇਨ੍ਹਾਂ ਨੁੰ ਬੰਦਾ ਪੁਛੇ ਕੀ ਸਿੱਖ ਹੋਣ ਦਾ ਸਰਟੀਫਿਕੇਟ ਤੁਸੀਂ ਜ਼ਾਰੀ ਕਰਨਾ ਹੈ । ਜੇਕਰ ਤੁਹਾਡੀ ਜ਼ੁਬਾਨ ਬੋਲੇ ਤੇ ਉਹ ਸਭ ਠੀਕ ਜਦੋਂ ਸੱਚੀ ਗੱਲ ਕਰੇ ਉਹ ਸਿੱਖ ਵਿਰੋਧੀ ਤੇ ਦੂਜੀਆਂ ਪਾਰਟੀਆਂ ਦਾ ਬੰਦਾ । ਰਾਜਨੀਤਿਕ ਤੌਰ ਤੇ ਜਿਹੜੀ ਮਰਜ਼ੀ ਪਾਰਟੀ ਨਾਲ ਵਿਅਕਤੀ ਸਬੰਧ ਰੱਖੇ ਉਹ ਉਸਦਾ ਮੌਲਿਕ ਅਧਿਕਾਰ ਹੈ ਪਰ ਜੋ ਸਿੱਖ ਹੈ ਉਹ ਪਹਿਲਾਂ ਗੁਰੂ ਨੂੰ ਸਮਰਪਿਤ ਹੁੰਦਾ ਹੈ । ਅਕਾਲੀ ਦਲ ਤਾਂ ਧਰਮ ਦੇ ਨਾਮ ਤੇ ਰਾਜਨੀਤੀ ਕਰ ਰਿਹਾ ਹੈ, ਕਦੀ ਵੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਹੀਂ ਹੋਈਆ ਉਨ੍ਹਾਂ ਪਿੱਛੇ ਵੀ ਅਕਾਲ਼ੀ ਦਲ ਦੀ ਮਿਲੀ ਭੁਗਤ ਹੈ । ਸੌਦਾ ਸਾਧ ਨੂੰ ਮੁਆਫੀ ਦਿਵਾਉਣ ਤੋਂ ਅਕਾਲੀ ਦਲ ਤੋਂ ਵੱਖੇ ਸੁਖਦੇਵ ਸਿੰਘ ਢੀਡਸਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਅਵਾਜ਼ ਉਠਾਈ ਹੈ ਪਰ ਅਕਾਲੀ ਦਲ ਬਾਦਲ ਦੀ ਭਾਜਪਾ ਨਾਲ ਨੇੜਤਾ ਹੋਣ ਕਰਕੇ ਚੋਣਾਂ ਨਹੀਂ ਕਰਵਾਈਆਂ ਗਈਆਂ ਹਨ । ਅਕਾਲੀ ਦਲ ਬਾਦਲ ਨੂੰ ਡਰ ਹੈ ਜਿਵੇ ਉਨ੍ਹਾਂ ਦੀ ਵਿਧਾਨ ਸਭਾ ਚੋਣਾਂ ਵਿਚ ਹਾਰ ਹੋਈ ਹੈ ਕਿਤੇ ਉਸੇ ਤਰ੍ਹਾਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਨਾ ਹੋਵੇ । ਸ਼੍ਰੋਮਣੀ ਕਮੇਟੀ ਵੀ ਹੱਥਾਂ ਵਿਚੋਂ ਜਾਂਦੀ ਰਹੇਗੀ । ਜਿੰਨੇ ਵੀ ਸ਼੍ਰੋਮਣੀ ਕਮੇਟੀ ਅਦਾਰੇ ਚਲਦੇ ਹਨ ਉਨ੍ਹਾਂ ਸਭ ਥਾਵਾਂ ਤੇ ਬਾਦਲ ਪਰਿਵਾਰ ਦਾ ਬੋਲਬਾਲਾ ਹੈ ਨਿਰੋਲ ਕਿਤੇ ਵੀ ਨਹੀਂ ਹੈ, ਸਭ ਕੰੰਮ ਸ਼ਿਫਾਰਸੀ ਚਲਦੇ ਹਨ

ਏਥੇ ਮੈਂ ਆਪਣੀ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਾ ਸ਼੍ਰੋਮਣੀ ਕਮੇਟੀ ਨੇ ਭਰਤੀ ਕਰਨ ਸਬੰਧੀ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਸੀ ਮੈਂ ਪੜ੍ਹ ਤੇ ਉਸ ਤੇ ਅਪਲਾਈ ਕੀਤਾ । ਜਦੋਂ ਭਰਤੀ ਦਾ ਦੌਰ ਸ਼ੁਰੂ ਹੋਇਆ ਤਾਂ ਮੇਰੀ ਪੜ੍ਹਾਈ ਤੇ ਤੁਜ਼ਰਬਾ ਵੀ ਬਾਕੀਆਂ ਨਾਲੋਂ ਵੱਧ ਸੀ ਪਰ ਮੇਰੀ ਕੋਈ ਸਿਆਸੀ ਸ਼ਿਫਾਰਸ਼ ਨਹੀਂ ਸੀ ਇਸ ਕਰਕੇ ਮੈਂ ਨੌਕਰੀ ਨਹੀਂ ਲੈ ਸਕਿਆ ।

ਸੁਮੱਚੇ ਸਿੱਖ ਜਗਤ ਦੇ ਲੋਕਾਂ ਨੂੰ ਇੱਕ ਹੋਰ ਅਵਾਜ਼ ਉਠਾਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਈਆ ਜਾਣ ਤੇ ਇਸ ਪ੍ਰਬੰਧ ਉਨ੍ਹਾਂ ਹੱਥਾਂ ਵਿਚ ਹੋਣਾ ਚਾਹੀਦਾ ਹੈ ਜੋ ਸਿਆਸਤ ਤੋਂ ਪਾਸੇ ਰਹਿ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਰੇ । ਸਮੇਂ ਦੇ ਨਾਲ ਵੱਡੇ ਇੰਸਟੀਚਿਊਟ ਖੋਲੇ ਜਾਣ ਜੋ ਅੱਜ ਦੀ ਸਿੱਖਿਆ ਨੀਤੀ ਮੁਤਾਬਿਕ ਚੱਲਣ ਤੇ ਸਿੱਖਾਂ ਦੇ ਬੱਚਿਆਂ ਨੂੰ ਖਾਸ ਰਿਆਇਤਾਂ ਦਿੱਤੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਨੌਜਵਾਨ ਬਾਹਰ ਜਾਣ ਦੀ ਬਜਾਏ ਏਥੇ ਹੀ ਵੱਡਿਆਂ ਅਹੁਦਿਆਂ ਤੇ ਤਾਇਨਾਤ ਹੋਣ । ਪੰਜਾਬ ਵਿਚ ਦੇਖਿਆ ਜਾਵੇ ਤੇ ਲਗਭਗ ਦੂਜਿਆਂ ਸੂਬਿਆਂ ਦੇ ਲੋਕ ਹੀ ਵੱਡਿਆਂ ਅਹੁਦਿਆਂ ਤੇ ਬਿਰਾਜਮਾਨ ਹਨ ਇਸ ਪਿੱਛੇ ਐਜੂਕੇਸ਼ਨ ਦੀ ਘਾਟ ਮੰਨਿਆ ਜਾ ਸਕਦਾ ਹੈ । ਵੱਖ-ਵੱਖ ਖੇਡ ਅਕੈਡਮੀਆਂ ਚਲਾ ਕੇ ਸਿੱਖ ਨੌਜਵਾਨਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਤਾਂ ਹੋ ਹੇਰਕ ਖੇਡ ਵਿਚ ਸਿੱਖਾਂ ਦੀ ਵੱਖਰੀ ਟੀਮ ਹੋਵੇ । ਅੰਤ ਵਿਚ ਏਹੀ ਹੈ ਕਿ ਸਿੱਖਾਂ ਨੂੰ ਹੰਭਲਾ ਮਾਰਨਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੇ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ ।

ਚੜ੍ਹਦੇ ਸੂਰਜ ਨੂੰ ਦੁਨੀਆਂ ਕਰੇ ਸਲਾਮਾਂ
21ਵੀਂ ਸਦੀ ਦੇ ਪਦਾਰਥਵਾਦੀ ਯੁੱਗ ਵਿਚ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ ਤੇ ਅਮੀਰੀ ਹਰ ਪਾਸੇ ਧੋਸ ਜਮਾਵੇ ਤੇ ਗਰੀਬ ਨੂੰ ਕੋਈ ਨਾ ਪੁੱਛੇ ਵਾਲੀ ਗੱਲ ਹਕੀਕਤ ਵਿਚ ਸੱਚ ਹੁੰਦੀ ਜਾਪਦੀ ਹੈ । ਚਾਹੇ ਕਿਤੋ ਦੀ ਮਿਸਾਲ ਲੈ ਲਈ ਜਾਵੇ ਅਮੀਰੀ ਗਰੀਬੀ ਦਾ ਫਰਕ ਹਰ ਪਾਸੇ ਦਿਖਾਈ ਦਿੰਦਾ ਹੈ ਤੇ ਗਰੀਬ ਨੂੰ ਗਰੀਬੀ ਹੋਣ ਦਾ ਅਹਿਸਾਸ ਵੀ ਜਰੂਰ ਕਰਵਾ ਦਿੰਦੀ ਹੈ । ਜੇਕਰ ਗਰੀਬ ਤਕੜੇ ਅਮੀਰ ਨੂੰ ਜਾਂ ਕਿਸੇ ਹੋਰ ਉੱਚ ਪਦਵੀ ਤੇ ਬੈਠੇ ਵਿਅਕਤੀ ਨੂੰ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਵੀ ਕਰੇ ਤਾਂ ਉਕਤ ਲੋਕਾਂ ਵਲੋਂ ਗਰੀਬ ਹੋਣ ਤੇ ਕਿਹ ਦਿੱਤਾ ਜਾਂਦਾ ਹੈ ਇਹ ਲੱਲਾ ਹੈ, ਇਸ ਦਾ ਦਿਮਾਗ ਨਹੀਂ ਹੈਗਾ ਤੇ ਅਸੀਂ ਬਹੁਤ ਬੱਧੀਮਾਨ ਹਾਂ । ਹਰ ਥਾਂ ਤੇ ਗਰੀਬ ਨੂੰ ਧੱਕਾ ਲੱਗਦਾ ਹੈ ।ਕਈ ਵਾਰ ਅਮੀਰਾਂ ਵਲੋਂ ਗਰੀਬਾਂ ਨਾਲ ਧੱਕਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ ਤੇ ਸਮਾਜ ਦੇ ਮਤਲਬੀ ਲੋਕ ਆਪਣੀ ਕਿਸੇ ਨਾ ਕਿਸੇ ਲਾਲਸਾ ਖਾਤਰ ਗਰੀਬ ਨਾਲ ਧੱਕਾ ਕਰਵਾਉਂਦੇ ਹਨ ਤੇ ਝੂਠੀ ਧਿਰ ਨਾਲ ਖੜ੍ਹ ਜਾਂਦੇ ਹਨ ।

ਮੈਂ ਸਮਾਜ ਵਿਚ ਤੇ ਰਿਸ਼ਤੇਦਾਰਾਂ ਵਿਚ ਅਜਿਹੇ ਫਰਕ ਵੀ ਦੇਖੇ ਹਨ । ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਜਾਣ ਪਹਿਚਾਣ ਵਾਲੇ ਹਨ ਤੇ ਉਨ੍ਹਾਂ ਦੀ ਸਿਆਸੀ ਪਹੁੰਚ ਵੀ ਸਰਕਾਰ ਦਰਬਾਰੇ ਪੂਰੀ ਹੈ ਤੇ ਉਨ੍ਹਾਂ ਨਾਲ ਸਾਡੇ ਕੁਝ ਰਿਸ਼ਤੇਦਾਰਾਂ ਦੀ ਵੀ ਚੰਗੀ ਸਾਂਝ ਹੈ । ਉਨ੍ਹਾਂ ਨਾਲ ਪਹਿਚਾਣ ਵਾਲਿਆਂ ਵਿਚੋਂ ਸਾਡਾ ਇੱਕ  ਰਿਸ਼ਤੇਦਾਰ ਕਹਿੰਦਾ ਹੈ ਜਿੰਨਾਂ ਦੀ ਉਕਤ ਵਾਲਿਆਂ ਸਾਂਝ ਨਹੀਂ ਉਹ ਮੇਰੇ ਕੁਝ ਨਹੀਂ ਲਗਦੇ ਹਾਲਾ ਕਿ ਸਕੇ ਰਿਸ਼ਤੇਦਾਰ ਬੇਗਾਨੇ ਹੋ ਗਏ ਤੇ ਸਿਰਫ ਸਾਂਝ ਵਾਲਿਆਂ ਦੀ ਉੱਚ ਪਹੁੰਚ ਹੋਣ ਕਰਕੇ ਨਜ਼ਦੀਕੀ ਹੋ ਗਏ । ਭਾਵੇ ਕਿ ਮੱਧ ਵਰਗੀ ਰਿਸ਼ਤੇਦਾਰ ਜ਼ਿਆਦਾ ਇੱਜ਼ਤ ਮਾਣ ਦਿੰਦਾ ਹੋਵੇ ਤੇ ਸਤਿਕਾਰ ਕਰਦਾ ਹੋਵੇ । ਪਰ ਉੱਚੀ ਪਹੁੰਚ ਵਾਲੇ ਵੀ ਉਨ੍ਹਾਂ ਲੋਕਾਂ ਨਾਲ ਸਾਂਝ ਉਨੀ ਦੇਰ ਹੀ ਰੱਖਦੇ ਹਨ ਜਿੰਨੀ ਦੇਰ ਉਨ੍ਹਾਂ ਨੂੰ ਕੋਈ ਮਤਲਬ ਹੋਵੇ ਜਦੋਂ ਮਤਲਬ ਨਿਕਲ ਗਿਆ ਤੇ ਫਿਰ ਉਹ ਵੀ ਦੂਰ ਕਰ ਦਿੰਦੇ ਹਨ । ਇਹ ਸਮਾਜ ਵਿਚ ਆਮ ਦੇਖਣ ਨੂੰ ਮਿਲਦਾ ਹੈ ਸਿਆਸੀ ਲੀਡਰਾਂ ਦੀ ਜਦੋਂ ਪੂਰੀ ਤੂਤੀ ਬੋਲਦੀ ਹੋਵੇ ਤੇ ਲੋਕ ਉਨ੍ਹਾਂ ਦੇ ਮੋਢਿਆਂ ਤੇ ਚੜ੍ਹੇ ਰਹਿੰਦੇ ਤੇ ਜਦੋਂ ਤੂਤੀ ਵਜਣੋ ਹੱਟ ਜਾਵੇ ਤੇ ਫਿਰ ਕਿਵੇ ਢਲਦੇ ਪਛਰਾਵੇ ਵਾਂਗ ਲੋਕ ਸਾਥ ਛੱਡ ਦਿੰਦੇ ਹਨ । ਅਮੀਰ ਰਿਸ਼ਤੇਦਾਰ ਆਪਣੇ ਤੋਂ ਵੀ ਤਕੜੇ ਦੂਰ ਤੱਕ ਦੇ ਰਿਸ਼ਤੇਦਾਰਾਂ ਨਾਲ ਸਾਂਝ ਰੱਖਦਾ ਹੈ ਤੇ ਜਦੋਂ ਕਿਤੇ ਗੱਲ ਕਰਨ ਦਾ ਮੌਕਾ ਮਿਲੇ ਤਾਂ ਬੜੀ ਟੌਹਰ ਨਾਲ ਦੱਸਦਾ ਹੈ ਕਿ ਸਾਡਾ ਉਹ ਰਿਸ਼ਤੇਦਾਰ ਹੈ ।ਨੇੜੇ ਦਾ ਗਰੀਬ ਰਿਸ਼ਤੇਦਾਰ ਵੀ ਉਸਨੂੰ ਜਾਣਦਾ ਹੈ ਹੋਵੇ ਤਾਂ ਉਹ ਕਹਿੰਦੇ ਹਨ ਹੈਗਾ ਤਾਂ ਸਾਡਾ ਰਿਸ਼ਤੇਦਾਰ ਪਰ ਸਾਡਾ ਇਸ ਨਾਲ ਘੱਟ ਹੀ ਮਿਲਣ ਵਰਤਣ ਹੈ ।

ਸਮਾਜ ਦੇ ਅਜਿਹੇ ਲੋਕਾਂ ਰਿਸ਼ਤੇਦਾਰਾਂ ਨੂੰ ਚੰਗੀਆਂ ਕਦਰਾਂ ਕੀਮਤਾਂ ਸਮਝਣ ਦੀ ਲੋੜ ਹੈ ਕਿ ਪੈਸਾ, ਸਿਆਸੀ ਪਹੁੰਚ ਸਦਾ ਚਿਰ ਟਿਕੇ ਰਹਿਣ ਵਾਲੇ ਨਹੀਂ ਹਨ ਪਤਾ ਨਹੀਂ ਕੁਦਰਤ ਨੇ ਕਹਿੜੇ ਸਮੇਂ ਬਾਜ਼ੀ ਕਿਸ ਪਾਸੇ ਮੋੜ ਦੇਣੀ ਹੈ ।ਜਿਵੇ ਕੋਈ ਉੱਚੀ ਪਦਵੀ ਤੇ ਵਿਅਕਤੀ ਬੈਠਾ ਹੁੰਦਾਂ ਹੈ ਤਾਂ ਸਾਰੇ ਉਸ ਦੀ ਜੀ ਹਜ਼ੂਰੀ ਕਰਦੇ ਹਨ ਭਾਵੇ ਦਿਲੋ ਸਤਿਕਾਰ ਨਾ ਕਰਦੇ ਹੋਣ ਪਰ ਮਜ਼ਬੂਰੀ ਖਾਤਰ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਅਸੀਂ ਤੁਹਾਡਾ ਬਹੁਤ ਇੱਜ਼ਤਮਾਣ ਕਰਦੇ ਹਾਂ । ਅਸਲ ਵਿਚ ਇੱਜ਼ਤਮਾਣ ਉਹ ਕਮਾਇਆ ਹੁੰਦਾ ਹੈ ਕਿਸੇ ਪਦਵੀ ਤੋਂ ਬਾਅਦ ਵਿਚ ਵੀ ਮਿਲਦਾ ਰਹੇ ।

ਕਈ ਵਾਰ ਆਮ ਦੇਖਣ ਨੂੰ ਮਿਲਦਾ ਹੈ ਕਿ ਅਮੀਰ ਬੰਦਾ ਭਾਵੇ ਗਲਤ ਸਲਾਹ ਦੇਵੇ ਤਾਂ ਹਰੇਕ ਉਸ ਦੀ ਹਾਂ ਵਿਚ ਹਾਂ ਮਿਲਾਉਂਦਾ ਹੈ ਤੇ ਕਹਿੰਦੇ ਬਹੁਤ ਸਿਆਣਾ ਬੰਦਾ ਹੈ । ਜੇਕਰ ਕੋਈ ਗਰੀਬ ਭਾਵੇਂ ਉਸ ਨਾਲੋ ਕਈ ਗੁਣਾ ਵਧੀਆ ਸਲਾਹ ਦੇਵੇ ਤਾਂ ਲੋਕ ਮੂੰਹ ਤੇ ਕਹਿ ਦਿੰਦੇ ਹਨ ਕਿ ਸਭ ਤੋਂ ਨਿਕੰਮੀ ਗੱਲ ਕੀਤੀ ਹੈ । ਦਿਮਾਗ ਤਾਂ ਕੁਦਰਤੀ ਦੇਣੀ ਹੈ ਕੀ ਪਤਾ ਪ੍ਰਮਾਤਮਾ ਨੇ ਕਿਸਨੂੰ ਜ਼ਿਆਦਾ ਬੁੱਧੀਮਾਨ ਤੇ ਤੇਜ਼ ਤਰਾਰ ਬਣਾ ਕੇ ਪੈਦਾ ਕੀਤਾ ਹੈ ।

ਸੋ ਇਸ ਕਰਕੇ ਹਰੇਕ ਨੂੰ ਇੱਕੋ ਜਿਹਾ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਨਾ ਕਿ ਅਮੀਰੀ ਗਰੀਬੀ ਵਾਲਾ ਫਰਕ ਰੱਖ ਕੇ । ਜਦੋਂ ਅਮੀਰ ਘਰ ਆ ਗਿਆ ਤਾਂ ਸਾਰਾ ਟੱਬਰ ਉੁਸ ਦੇ ਅੱਗੇ ਪਿੱਛੇ ਘੁੰਮੀ ਜਾਵੇ ਤੇ ਜਦੋਂ ਆਪਣੇ ਨਾਲੋਂ ਥੋੜਾ ਗਰੀਬ ਆਇਆ ਤਾਂ ਖਾਨਾਪੂਰਤੀ ਕਰਦੇ ਹੋਏ ਉਸਨੂੰ ਪੁੱਛਿਆ ਜਾਂਦਾ ਹੈ । ਕਾਗਜ਼ੀ ਪੈਸੇ ਨੇ ਕਈਆਂ ਦਾ ਖੁੂਨ ਸਫੈਦ ਕਰ ਦਿੱਤਾ ਹੈ ਤੇ ਦਿਮਾਗ ਦੀ ਸੋਚ ਹੀ ਉਲਟੀ ਕਰ ਕੇ ਰੱਖ ਦਿੱਤੀ ਹੈ । ਪੈਸਾ, ਉੱਚ ਪਦਵੀ, ਸਿਆਸੀ ਪਹੁੰਚਾ ਨੂੰ ਪਾਸੇ ਰੱਖ ਕੇ ਸਮਾਜ ਵਿਚ ਚੰਗੀਆਂ ਕਦਰਾਂ ਕੀਮਤਾਂ ਦੇ ਅਧਾਰਿਤ ਜੀਵਨ ਜਿਊਣਾ ਚਾਹੀਦਾ ਹੈ ।

ਜ਼ਮੀਨ ਦੀ ਵੰਡ ਕਿਉਂ ਕਰਦੀ ਹੈ ਰਿਸ਼ਤਿਆ ਦਾ ਖੂਨ ਸਫੈਦ
ਜਿਵੇ ਸਮਾਜ ਵਿਚ ਮਸ਼ਹੂਰ ਕਹਾਵਤ ਹੈ ਨੂੰਹ ਮਾਸ ਦਾ ਰਿਸ਼ਤਾ ਹੈ ਉਵੇਂ ਹੀ ਜੱਟ ਦਾ ਜ਼ਮੀਨ ਨਾਲ ਹੁੁੰਦਾ ਹੈ ।ਆਏ ਨਿੱਤ ਦਿਨ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਮਾਮੂਲੀ ਜ਼ਮੀਨ ਦੇ ਵਿਵਾਦ ਕਾਰਨ ਆਪਣਿਆਂ ਦਾ ਕਤਲ ਕਰ ਦਿੱਤਾ ਜਾ ਖੂਨੀ ਲੜਾਈ ਵਿਚ ਗੰਭੀਰ ਜਖਮੀ ਕਰ ਦਿੱਤਾ ।ਇੱਕੋਂ ਮਾਂ ਪਿਉਂ ਦੀ ਔਲਾਦ ਜੋ ਛੋਟੇ ਹੁੰਦਿਆ ਸਕੇ ਭਰਾ ਜੋ ਕੁਆਰੇ ਹੁੰਦਿਆ ਇਕ ਦੂਜੇ ਤੋਂ ਜਾਨ ਵਾਰਨ ਤੱਕ ਚਲੇ ਜਾਂਦੇ ਹਨ ਪਰ ਵਿਆਹ ਪਿਛੋਂ ਬਦਲ ਜਾਂਦਾ ਹੈ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਵੰਡ ਲਈ ਸਹਿਮਤੀ ਨਹੀਂ ਬਣਾਉਂਦੇ ਤੇ ਸਭ ਖੂਨੀ ਰਿਸ਼ਤੇ ਨਾਤੇ ਭੁੱਲਦੇ ਹੋਏ ਇੱਕ ਦੂਜੇ ਨੂੰ ਜਾਨੋ ਮਾਰ ਦਿੰਦੇ ਹਨ । ਜਦੋਂ ਕਿ ਇਹ ਜ਼ਮੀਨ ਪੈਂਦਾ ਹੋਏ ਇਨਸਾਨ ਦੇ ਮਰਨ ਉਪਰੰਤ ਏਥੇ ਰਹਿ ਜਾਣੀ ਹੈ । ਸ਼ਹਿਣਸ਼ੀਲਤਾਂ ਦੀ ਘਾਟ ਦੇ ਚਲਦਿਆ ਵੱਟ ਤੇ ਰੁੱਖ ਲਗਾਉਣ, ਵੱਟ ਵੱਢਣ ਜਾ ਥੋੜਾ ਇਧਰ ਉਧਰ ਥਾਂ ਹੋਣ ਤੇ ਇੱਕ ਦੂਜੇ ਨੂੰ ਜਾਨੋ ਮਾਰ ਕੇ ਦੋਵੇਂ ਘਰ ਬਰਬਾਦ ਹੋ ਜਾਂਦੇ ਹਨ, ਮਾਰਨ ਵਾਲਾ ਜੇਲ ਵਿਚ ਸੜ੍ਹਦਾ ਰਹਿੰਦਾ ਹੈ ਤੇ ਦੂਜਾ ਜਹਾਨ ਤੋਂ ਚਲੇ ਜਾਂਦਾ ਹੈ ਉਸ ਦਾ ਪਰਿਵਾਰ ਸਾਰੀ ਉਮਰ ਬਦ ਅਸੀਸਾਂ ਦੇਂਦਾ ਰਹਿੰਦਾ ਹੈ ।

ਏਥੇ ਸੋਚਣ ਵਾਲੀ ਗੱਲ ਇਹ ਹੈ ਕਿ ਜ਼ਮੀਨ ਆਪਸ ਵਿਚ ਬੈਠ ਕਿ ਸਹਿਮਤੀ ਨਾਲ ਵੰਡੀ ਜਾ ਸਕਦੀ ਹੈ ਫਿਰ ਮਰਨ ਮਰਾਉਂਣ ਦੀ ਨੌਬਤ ਕਿਉਂ ਆ ਜਾਂਦੀ ਹੈ ।  ਕੁਝ ਲੋਕ ਦੇ ਜ਼ਮੀਨ ਦੀ ਚੰਗੀ ਢੇਰੀ ਲੈਣ ਖਾਤਰ ਅਦਾਲਤਾਂ ਵਿਚ ਕੇਸ ਸਾਲਾ ਬੱਧੀ ਚਲਦੇ ਰਹਿੰਦੇ ਹਨ ਜਾਂ ਪੁੁਲਿਸ ਥਾਣਿਆਂ, ਪੰਚਾਇਤਾਂ ਰਾਹੀਂ ਲੈਣ ਖੱਜਲ ਖੁਆਰ ਹੁੰਦੇ ਰਹਿੰਦੇ, ਇਹਨਾਂ ਖੱਜਲ ਖੁਆਰੀਆਂ ਵਿਚ ਸਮੇਂ ਦੀ ਬਰਬਾਦੀ ਦੇ ਨਾਲ ਪੈਸੇ ਨਜ਼ਾਇਜ਼ ਖਰਚ ਕਰੀ ਜਾਂਦੇ ਹਨ ਹੋਣਾ ਫਿਰ ਅਖੀਰ ਫੈਸਲਾ ਹੀ ਹੁੰਦਾ ਹੈ ਜੇਕਰ ਉਹੀ ਫੈਸਲਾ ਪਹਿਲਾਂ ਹੀ ਲੰਬੀ ਸੋਚ ਦੇ ਅਧਾਰ ਤੇ ਬੈਠ ਕੇ ਸਲਿਆ ਜਾਵੇ ਤਾਂ ਕਿੰਨਾ ਬਿਹਤਰ ਸਾਬਤ ਹੋਵੇਗਾ ।

ਮੈਂ ਵੀ ਜ਼ਿਮੀਦਾਰ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਆਪਣੇ ਪਰਿਵਾਰ ਦੀ ਜ਼ਮੀਨੀ ਵੰਡ ਦਾ ਜ਼ਿਕਰ ਕਰਕੇ ਕੁਝ ਗੱਲਾਂ ਦੱਸਣ ਦਾ ਯਤਨ ਕਰ ਰਿਹਾ ਹਾਂ । ਸਾਡੇ ਪਿਤਾ ਹੋਣੀ ਤਿੰਨ ਭਰਾਵਾਂ ਹਨ ਜਿੰਨਾਂ ਨੇ ਘਰਾ ਤੋਂ ਵੱਖ ਹੋਣ ਸਮੇਂ ਸਾਂਝੀ ਜ਼ਮੀਨ ਕੱਚੇ ਤੌਰ ਤੇ ਵੰਡ ਲਈ ਸੀ ਤੇ ਹੁਣ ਪੱਕੇ ਤੌਰ ਤੇ ਨੰਬਰਾਂ ਰਾਹੀਂ ਜ਼ਮੀਨ ਜਮਾਂਬੰਦੀ ਵਿਚ ਵੀ ਆਪੋ ਆਪਣੇ ਨਾਮ ਤੇ ਕਰਨ ਦੀ ਗੱਲ ਚਲੀ । ਸਾਡੇ ਤਿੰਨਾਂ ਧਿਰਾ ਵਿਚੋਂ ਇੱਕ ਸਾਡੇ ਘਰ ਦਾ ਭਾਈਵਾਲ ਜਿਸਨੂੰ ਪਟਵਾਰ ਦੇ ਕੰਮਾਂ ਬਹੁਤ ਜ਼ਿਆਦਾ ਜਾਣਕਾਰੀ ਹੋਣ ਕਰਕੇ ਅਸੀਂ ਪਟਵਾਰੀ ਕਹਿੰਦੇ ਹਾਂ, ਨੇ ਜ਼ਮੀਨ ਵੰਡ ਕਰਨ ਲਈ ਨੰਬਰ ਤਿੰਨਾ ਹਿੱਸਿਆ ਵੰਡ ਕੇ ਸਾਰੇ ਭਾਈਵਾਲਾਂ ਨੂੰ ਦਿਖਾਏ ਜਿਸ ਤੇ ਸਭ ਦੀ ਸਹਿਮਤੀ ਨਹੀਂ ਬਣੀ । ਸਾਨੂੰ ਛੱਡ ਕੇ ਦੋਵੇ ਭਾਈਵਾਲਾ ਦੇ ਕੋਲ ਵੱਧ ਰਕਬੇ ਵਾਲੀਆਂ ਜ਼ਮੀਨਾਂ ਹਨ ਜਦੋਂ ਕਿ ਨੰਬਰਾਂ ਵਿਚ ਬਰਾਬਰ ਦਾ ਹਿੱਸਾ ਹੀ ਰਹਿਣਾ ਹੈ । ਬਸ ਫਿਰ ਕੀ ਸੀ ਕਿ ਦੋਵੇਂ ਧਿਰਾਂ ਆਪਸ ਵਿਚ ਚੰਗੀ ਬਹਿਸ ਹੋਈ ਕਿ ਅਸੀਂ ਵੱਧ ਰਕਬੇ ਵਾਲੀਆਂ ਜ਼ਮੀਨਾਂ ਨਹੀਂ ਦੇਣੀਆਂ । ਕਿਉਂਕਿ ਸਾਡੇ ਘਰ ਦੇ ਪਟਵਾਰੀ ਦੇ ਆਪਣੇ ਲਈ ਪਾਣੀ ਵਾਲੀਆਂ ਖਾਲਾਂ ਤੇ ਰਸਤੇ ਨੂੰ ਦੇਖ ਕੇ ਨੰਬਰ ਪੱਕੀ ਵੰਡ ਵਾਸਤੇ ਦੂਜੀ ਧਿਰ ਸਾਹਮਣੇ ਰੱਖੇ ਸਨ ਜੋ ਕਦੇ ਦੂਜੀ ਧਿਰ ਲਈ ਮੁਸੀਬਤ ਬਣ ਸਕਦੇ ਹਨ ।

ਮੇਰੇ ਪਿਤਾ ਕੋਲੋ ਕੋਈ ਵੀ ਵੱਧ ਰਕਬੇ ਵਾਲੀ ਜ਼ਮੀਨ ਨਹੀਂ ਸੀ ਅਤੇ ਨਾ ਹੀ ਅਸੀਂ ਕੋਈ ਵਾਧਾ ਮੰਗਿਆ ਸੀ । ਸਾਡੇ ਘਰ ਦੀ ਵੰਡ ਵਿਚ ਇੱਕ ਬਰਾਨਾ ਖੇਤ ਹਿੱਸੇ ਆਇਆ ਸੀ, ਸਾਡੇ ਘਰ ਦੇ ਪਟਵਾਰੀ ਨੇ ਸਾਡੇ ਬਰਾਨੇ ਖੇਤ ਨੂੰ ਮੌਜੂਦਾ ਸਮੇਂ ਸਾਂਝਦਾਰਾ ਦੇ ਪੈਂਦੇ ਪਾਣੀ ਤੋਂ ਹੋਰ ਦੂਰ ਧੱਕਣ ਦਾ ਯਤਨ ਕੀਤਾ ਅਤੇ ਆਪਣਾ ਰਕਬਾ ਸਾਰਾ ਇਕੱਠਾ ਕਰਨ ਲਈ ਦੁਬਾਰਾ ਗੁਣੇ ਪਾਉਣ ਅਤੇ ਅਦਾਲਤ ਵਿਚ ਕੇਸ ਕਰਨ ਵਰਗੀਆਂ ਗੱਲਾਂ ਕੀਤੀਆਂ । ਜਦੋਂ ਕਿ ਮੇਰੇ ਪਿਤਾ ਪਟਵਾਰੀ ਦੇ ਪਿਤਾ ਦਾ ਛੋਟਾ ਭਰਾ ਸੀ ।

ਜਿਹੜੇ ਜ਼ਮੀਨੀ ਕਾਗਜ਼ ਪੱਤਰ ਦੇ ਥੋੜੇ ਜਿਹੇ ਜਾਣਕਾਰ ਹੋ ਜਾਂਦੇ ਹਨ ਉਹਨਾਂ ਨੂੰੰ ਨਿੱਜੀ ਮੁਫਾਦ ਛੱਡ ਕੇ ਘਰ ‘ਚ ਸਹਿਮਤੀ ਬਣਾਉਂਦੇ ਹੋਏ ਵੰਡ ਸਬੰਧੀ ਕਰਨੀ ਚਾਹੀਦੀ ਹੈ ਅਤੇ ਕਿਸੇ ਕਾਗਜ਼ੀ ਕਾਰਵਾਈ ਤੋਂ ਅਣਜਾਣ ਤੇ ਅਣਭੋਲ ਦੀ ਸ਼ਰਾਫਤ ਦਾ ਗਲਤ ਲਾਭ ਨਹੀਂ ਲੈਣਾ ਚਾਹੀਦਾ।ਧੱਕੇ ਨਾਲ ਆਪਣੀ ਮਨਮਰਜ਼ੀ ਦੀ ਜ਼ਮੀਨ ਪ੍ਰਾਪਤ ਕਰਨ ਲਈ ਛੋਟੇ ਜਿਹੇ ਲੜਾਈ ਝਗੜੇ ਖੂਨੀ ਰੂਪ ਧਾਰਨ ਕਰ ਲੈਂਦੇ ਹਨ । ਜਦੋਂ ਸਹਿਮਤੀ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਹਨ ਰਿਸ਼ਤਿਆ ਦੀ ਅਹਿਮੀਅਤ ਅਤੇ ਨਿੱਘ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ।

ਸਰਕਾਰ ਦੀ ਗਲਤ ਨੀਤੀ ਦਾ ਸ਼ਿਕਾਰ ਕੱਚੇ ਮੁਲਾਜ਼ਮ ਤੇ ਨੌਜਵਾਨ ਪੀੜ੍ਹੀ
ਅੱਜ ਦੀ ਨੌਜਵਾਨ ਪੀੜ੍ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਅਤੇ ਰੀੜ ਦੀ ਹੱਡੀ ਹਨ । ਦੇਸ਼ ਵਿਚ ਵੱਧਦੀ ਜਾ ਰਹੀ ਬੇਰੁਜ਼ਗਾਰੀ ਨੂੰ ਘਟਾਉਣ ਲਈ ਸਰਕਾਰਾਂ ਯਤਨਸ਼ੀਲ ਨਹੀਂ ਹਨ ਅਤੇ ਹਰ ਪਾਰਟੀ ਆਪਣੀ ਸਰਕਾਰ ਬਣਾ ਕੇ ਸੱਤਾ ਦਾ ਸੁਖ ਭੋਗ ਕੇ ਚਲੀ ਜਾਂਦੀ ਹੈ । ਸਰਕਾਰ ਆਪਣੇ ਕਾਰਜਕਾਲ ਵਿਚ ਹੋਣ ਸਮੇਂ ਬਿਆਨ ਦੇਣ ਤੱਕ ਹੀ ਸੀਮਤ ਰਹਿ ਜਾਂਦੀ ਹੈ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆਂ ਕਰਵਾਂਗੇ ਅਤੇ ਸਵੈ ਰੋਜ਼ਗਾਰ ਚਲਾਉਣ ਲਈ ਉਤਸ਼ਾਹਿਤ ਕਰਾਗੇ । ਦੇਸ਼ ਵਿਚ ਨੌਜਵਾਨ ਪੀੜ੍ਹੀ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੀਆਂ ਸਹੂਲਤਾਂ ਦੇਣ ਪ੍ਰਤੀ ਵੀ ਸਰਕਾਰਾਂ ਵਚਨਬੱਧ ਨਹੀਂ ਹਨ ।

ਆਪਾ ਗੱਲ ਪੰਜਾਬ ਦੀ ਕਰੀਏ ਤਾਂ ਅਜੋਕਿ ਸਮੇਂ ਨੌਜਵਾਨ ਪੜੀ ਲਿਖੀ ਪੀੜ੍ਹੀ ਵਿਦੇਸ਼ਾ ਵਿਚ ਜਾ ਆਪਣਾ ਭਵਿੱਖ ਉਜਵੱਲ ਬਣਾਉਣ ਲਈ ਬਾਹਰ ਜਾ ਰਹੇ ਹਨ । ਅਨੇਕਾਂ ਹੀ ਹੁਨਰਮੰਦ ਨੌਜਵਾਨ ਜੋ ਆਪਣੇ ਦੇਸ਼ ਵਿਚ ਰਹਿ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ ਉਹ ਏਥੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਏਥੇ ਨੌਕਰੀ ਕਰਨਾ ਪਸੰਦ ਨਹੀਂ ਕਰਦੇ । ਅੱਜ ਦੇ ਨੌਜਵਾਨਾਂ ਨੂੰ ਪਤਾ ਹੈ ਕਿ ਅਸੀਂ ਉੱਚ ਪੱਧਰ ਦੀ ਮਹਿੰਗੀ ਪੜ੍ਹਾਈ ਕਰਕੇ ਵੀ ਏਥੇ ਚੰਗੀ ਨੌਕਰੀ ਨਹੀਂ ਪਾ ਸਕਦੇ । ਜੇਕਰ ਨੌਕਰੀ ਮਿਲ ਗਈ ਤਾਂ ਉਹ ਵੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾਂ ਵਾਲੀ ਮਿਲਣੀ ਹੈ । ਇਸ ਲਈ ਬਹੁਤੇ ਪੇਂਡੂ ਖੇਤਰ ਦੇ ਨੌਜਵਾਨ ਹੁਣ 12 ਕਲਾਸਾਂ ਪਾਸ ਕਰਕੇ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨ ਜਿਸ ਕਾਰਨ ਕਾਲਜਾਂ ਯੂਨੀਵਰਸਿਟੀਆਂ ਵਿਚ ਪੇਂਡੂ ਖੇਤਰ ਦੇ ਨੌਜਵਾਨ ਦਾਖਲ ਘੱਟ ਹੁੰਦੇ ਹਨ । ਦੇਖਿਆ ਜਾਵੇ ਤਾਂ ਅੱਜ ਏਨੀ ਮੰਹਿੰਗਾਈ ਦੇ ਦੌਰ ਵਿਚ ਕੋਈ ਵਿਅਕਤੀ 10 ਹਜ਼ਾਰ ਰੁਪਏ ਨਾਲ ਆਪਣਾ ਪਰਿਵਾਰ ਕਿਵੇ ਪਾਲੇਗਾ ।

ਬਹੁਤੇ ਨੌਜਵਾਨ ਇਹ ਵੀ ਸੋਚਦੇ ਹਨ ਜੇਕਰ ਅਸੀਂ ਪੜ੍ਹ ਲਿਖ ਵੀ ਗਏ ਤਾਂ ਨੌਕਰੀ ਦੀ ਤਾਂ ਫਿਰ ਆਸ ਨਹੀਂ । ਜਦੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਦੁਖੀ ਹੋ ਕਿ ਨਸ਼ੇ ਦਾ ਸੇਵਨ ਵੀ ਕਰਨ ਲੱਗ ਪੈਂਦੇ ਹਨ । ਜ਼ਿਆਦਾਤਰ ਦੇਖਣ ਵਿਚ ਆਇਆ ਹੈ ਬੇਰੁਜ਼ਗਾਰ ਨੌਜਵਾਨ ਨੌਕਰੀ ਜਾਂ ਹੋਰ ਕੰਮ ਕਾਰ ਨਾ ਮਿਲਣ ਕਾਰਨ ਹੀ ਨਸ਼ਾ ਕਰਨ ਦੇ ਆਦੀ ਹੋ ਚੁਕੇ ਹਨ ।

ਇਸ ਸਮੇਂ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਵਿਚ ਡੇਲੀ ਵੇਜ਼, ਟੈਂਪਰੇਰੀ, ਐਡਹਾਕ, ਕੰਨਟਰੈਕਚੂਅਲ ਅਤੇ ਆਊਟ ਸੋਰਸਿੰਗ ਆਦਿ ਰਾਹੀਂ ਲਗਭਗ 37 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ । ਸਮੇਂ ਦੀਆਂ ਸਰਕਾਰਾਂ ਵਲੋਂ ਜਦੋਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਦਿਖਦਾ ਹੈ ਤਾਂ ਉਸ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਜਦੋਂ ਵੋਟਾਂ ਲੰਘ ਜਾਂਦੀਆਂ ਹਨ ਫਿਰ ਲੀਡਰ ਕੀਤੇ ਵਾਅਦੇ ਭੁੱਲ ਜਾਂਦੇ ਹਨ । ਜਦੋਂ ਕਰਮਚਾਰੀ ਆਪਣੀਆਂ ਜ਼ਾਇਜ਼ ਮੰਗਾਂ ਲਈ ਸਰਕਾਰ ਨੂੰ ਯਾਦ ਕਰਵਾਉਂਦੇ ਹਨ ਤਾਂ ਫਿਰ ਸਰਕਾਰ ਕਰਮਚਾਰੀਆਂ ਨੂੰ ਲਾਰਾ ਲਗਾਉਂਦੀ ਰਹਿੰਦੀ ਹੈ ਕਿ ਕੈਬਨਿਟ ਵਿਚ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਵਿਚਾਰ ਕੀਤਾ ਗਿਆ ਹੈ ਅਤੇ ਜਲਦੀ ਹੀ ਕਾਨੂੰਨ ਬਣਾਉਣ ਦੇ ਉਪਰੰਤ ਪੱਕਾ ਕਰਨ ਵਰਗੇ ਲੋਲੀ ਪੋਪ ਦੇ ਕੇ ਟਾਈਮ ਕੱਢ ਲੈਂਦੇ ਹਨ ।ਪਿਛਲੀ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਰਾਜ ਕੀਤਾ ਅਤੇ ਉਹਨਾਂ ਨੂੰ ਵੀ ਪਿਛਲੇ ਅਖੀਰਲੇ ਸਮੇਂ ਇਹਨਾਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਕਾਨੂੰਨ ਬਣਾਉਣ ਦਾ ਯਾਦ ਆਇਆ । ਜਦੋਂ ਅਕਾਲੀ ਦਲ ਦੀ ਸਰਕਾਰ ਸੱਤਾ ਤੋਂ ਲਾਂਭੇ ਹੋਈ ਤਾਂ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਦਿਆਂ ਸਾਰ ਹੀ ਅਕਾਲੀ ਦਲ ਸਰਕਾਰ ਵਲੋਂ ਵਿਧਾਨ ਸਭਾ ਵਿਚ ਕੱਚੇ ਮੁਲਜ਼ਮਾਂ ਨੂੰ ਪੱਕਾ ਕਰਨ ਵਾਲਾ ਪਾਸ ਕੀਤਾ ਮਤਾ ਰੱਦ ਕਰ ਦਿੱਤਾ । ਹੁਣ ਇਹ ਕੱਚੇ ਮੁਲਾਜ਼ਮ ਕਾਂਗਰਸ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ ਕਿ ਸਰਕਾਰ ਸਾਨੂੰ ਕਦੋਂ ਪੱਕਾ ਕਰੇਗੀ ਇਸ ਆਸ ਵਿਚ ਹੀ ਇਹ ਕੱਚੇ ਮੁਲਾਜ਼ਮ ਦਫ਼ਤਰਾਂ ਵਿਚ ਜਲੀਲ ਹੋ ਰਹੇ ਹਨ ।

ਰਾਜ ਸਰਕਾਰ ਦੇ ਸਰਕਾਰੀ ਦਫ਼ਤਰਾਂ ਵਿਚ ਇਹ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਹਰ ਪੱਖੋਂ ਸੰਬਧਿਤ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਅਤੇ ਪੱਕੇ ਕਰਮਚਾਰੀਆਂ ਵੱਲੋਂ ਰੱਜ ਕੇ ਜਲੀਲ ਕੀਤਾ ਜਾਂਦਾ ਹੈ ਤੇ ਲੋੜ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ । ਏਥੋਂ ਤੱਕ ਕਿ ਜਿਹੜੇ ਸਰਕਾਰ ਦੇ ਪੱਕੇ ਅਧਿਕਾਰੀ ਤੇ ਕਰਮਚਾਰੀ ਹਨ ਉਹ ਆਪਣੀ ਬਣਦੀ ਡਿਊਟੀ ਦਾ ਕੰੰਮ ਵੀ ਇਹਨਾਂ ਪਾਸੋਂ ਕਰਵਾੳੇੁਂਦੇ ਹਨ ।ਇਹ ਵਿਚਾਰੇ ਕੱਚੇ ਮੁਲਾਜ਼ਮ ਪੱਕੇ ਹੋਣ ਦੀ ਆਸ ਨਾਲ ਅਧਿਕਾਰੀਆਂ ਦਾ ਕੰੰਮ ਬੰਧੂਆਂ ਮਜ਼ਦੂਰ  ਦੀ ਤਰ੍ਹਾਂ ਕਰਨ ਲਈ ਮਜ਼ਬੂਰ ਹੁੰਦੇ ਹਨ । ਮੋਟੀਆਂ ਤਨਖਾਹਾਂ ਲੈਣ ਵਾਲੇ ਪੱਕੇ ਸਰਕਾਰ ਦੇ ਮੁਲਾਜ਼ਮ ਉਹਨਾਂ ਨੂੰ ਰੱਜ ਕੇ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਵੀ ਨਹੀਂ ਛੱਡਦੇ । ਏਥੇ ਇਹ ਵੀ ਦੱਸਣਯੋਗ ਹੈ ਕਿ ਸਗੋਂ ਕੱਚੇ ਮੁਲਾਜ਼ਮ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਦੇ ਹਨ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਹੀ ਘੱਟ ਤਨਖਾਹ ਤੇ ਰੱਖਿਆ ਗਿਆ ਹੈ । ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਬਹੁਤ ਸਾਰੇ ਕੱਚੇ ਮੁਲਾਜ਼ਮ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਰਾਹੀਂ ਆਊਟ ਸੋਰਸਿੰਗ ਅਤੇ ਹੋਰ ਤਰੀਕਿਆਂ ਰਾਹੀ ਭਰਤੀ ਕੀਤੇ ਗਏ ਜਿੰਨਾਂ ਨੂੰ ਕੰਪਨੀਆਂ ਪੂਰੇ ਪੈਸੇ ਵੀ ਨਹੀਂ ਦਿੰਦੀਆਂ ਹਨ । ਜਿਵੇ ਸਰਕਾਰ ਦਾ ਮਹਿਕਮਾ ਇਹਨਾਂ ਪ੍ਰ੍ਰਾਈਵੇਟ ਕੰਪਨੀਆਂ ਨੂੰ ਪ੍ਰਤੀ ਮੁਲਾਜ਼ਮ 16 ਹਜ਼ਾਰ ਰੁਪਏ ਅਦਾ ਕਰ ਰਿਹਾ ਹੈ ਪਰ ਇਹ ਕੰਪਨੀਆਂ ਵਾਲੇ ਕੱਚੇ ਮੁਲਾਜ਼ਮ ਦਾ ਗਲਾ ਘੁੱਟ ਕੇ ਉਸ ਨੂੰ ਸਿਰਫ 8 ਜਾਂ 9 ਹਜ਼ਾਰ ਰੁਪਏ ਹੀ ਤਨਖਾਹ ਦਿੰਦੀਆਂ ਹਨ । ਮਹਿੰਗਾਈ ਦੇ ਦੌਰ ਵਿਚ ਕੱਚਾ ਮੁਲਾਜ਼ਮ ਏਥੇ ਘੱਟ ਪੈਸੇ ਵਿਚ ਆਪਣਾ ਅਤੇ ਆਪਣੇ ਘਰ ਦਾ ਖਰਚਾ ਕਿਵੇ ਚਲਾਏਗਾ ਇਹ ਗੱਲ ਸਰਕਾਰਾਂ ਦੇ ਦਿਮਾਗ ਵਿਚ ਕਦੋਂ ਬੈਠੇਗੀ ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੱਚੇ ਮੁਲਾਜ਼ਮਾ ਨੂੰ ਲਾਰੇ ਲਗਾਉਣ ਦੀ ਜਗਾਂ ਤੇ ਜਲਦੀ ਪੱਕੇ ਕਰੇ । ਸਰਕਾਰ ਪਾਸੋਂ ਕਈ ਯੂਨੀਅਨਾਂ ਆਪਣੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ਪਹਿਲਾਂ ਸਤਿਕਾਰ ਨਾਲ ਬੇਨਤੀ ਕਰਦੀਆਂ ਹਨ ਜਦੋਂ ਸਰਕਾਰਾਂ ਯੂਨੀਅਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰਦੀਆਂ ਤਾਂ ਉਹ ਫਿਰ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ । ਜੇਕਰ ਸਰਕਾਰਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜ਼ਾਇਜ਼ ਸਮਝ ਕੇ ਮੰਨ ਲਵੇ ਤਾਂ ਮੁਲਾਜ਼ਮਾਂ ਨੂੰ ਸੰਘਰਸ਼, ਖੁਦਕੁਸ਼ੀਆਂ, ਰੈਲੀਆਂ ਆਦਿ ਕਰਨ ਦੀ ਲੋੜ ਹੀ ਨਾ ਪਵੇ ।

ਅੰਤਿਮ ਅਰਦਾਸ ਮੌਕੇ ਤੇ ਫਜ਼ੂਲ ਖਰਚੇ
ਅੱਜ ਦੇ ਦੌਰ ਵਿਚ ਸਾਇੰਸ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਬੇਮਿਸਾਲ ਹੈ । ਇਸ ਤਰੱਕੀ ਨੇ ਲੋਕਾਂ ਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ ਅਤੇ ਲੋਕ ਫੌਕੀ ਸ਼ੋਹਰਤ ਤੇ ਸਮਾਜ ਵਿਚ ਫੋਕੇ ਦਿਖਾਵੇ ਲਈ ਆਪ ਕਰਜ਼ਈ ਹੋਣ ਲੱਗ ਪਏ ਹਨ । ਪਿਛਲੇ ਕੁਝ ਸਾਲ ਪਹਿਲਾਂ ਜਦੋਂ ਸਾਇੰਸ ਨੇ ਏਨੀ ਤਰੱਕੀ ਨਹੀਂ ਸੀ ਕੀਤੀ ਉਸ ਸਮੇਂ ਪਿੰਡਾਂ ਦੇ ਲੋਕਾਂ ਵਿਚ ਬਹੁਤ ਇਤਫਾਕ, ਸਾਝੀਵਾਲਤਾ ਭਾਈਚਾਰਾ ਕਾਇਮ ਰੱਖਿਆ ਜਾਂਦਾ ਸੀ । ਜਿਉਂ –ਜਿਉਂ ਇਸ ਆਧੁਨਿਕ ਯੁੱਗ ਨੇ ਲੋਕਾਂ ਨੂੰ ਤਰੱਕੀ ਦੇ ਰਾਹ ਦਿਖਾਏ ਹਨ ਉਸ ਤੋਂ ਵੱਧ ਪਿਛਲੇ ਸਿਆਣੇ ਲੋਕਾਂ ਵੱਲੋਂ ਬਣਾਏ ਰੀਤੀ ਰਿਵਾਜ ਵੀ ਤੋੜ ਦਿੱਤੇ ਹਨ ।

ਪਿਛਲੇ ਸਮੇਂ ਜੇਕਰ ਕਿਸੇ ਘਰ ਮੌਤ ਹੋ ਜਾਂਦੀ ਸੀ ਤਾਂ ਸਾਰਾ ਪਿੰਡ ਸੋਗ ਮਨਾਉਂਦਾ ਸੀ ਅਤੇ ਕਈ ਵਾਰ ਸਾਰਾ ਪਿੰਡ ਮੌਤ ਦੇ ਦਰਦ ਨੂੰ ਮਹਿਸੂਸ ਕਰਕੇ ਘਰ ਰੋਟੀ ਨਹੀਂ ਸਨ ਪਕਾਉਂਦੇ । ਇਸ ਤਰੱਕੀ ਵਾਲੇ ਯੁੱਗ ਨੇ ਸਾਰਾ ਕੁਝ ਉਲਟ ਕਰਕੇ ਰੱੱਖ ਦਿੱਤਾ ਹੈ ਅਤੇ ਹੁਣ ਜਿਸ ਘਰ ਦਾ ਜੀਅ ਮਰਿਆ ਹੈ ਦਰਦ ਉਸ ਨੂੰ ਹੈ ਲਾਗੇ ਗਵਾਢੀ ਨੂੰ ਨਹੀਂ । ਅੱਜ ਦੇ ਲੋਕ ਸੋਚਦੇ ਹਨ ਚਲੋ ਜੇ ਮਰਿਆ ਹੈ ਤਾਂ ਉਹ ਕਿਹੜਾ ਸਾਡਾ ਕੁਝ ਲੱਗਦਾ ਹੈ ਗਵਾਢੀ ਹੀ ਹਨ ਆਪਾ ਕੀ ਲੈਣਾ । ਇਸ ਤਰ੍ਹਾਂ ਦੀ ਸੋਚ ਲੋਕਾਂ ਦੇ ਦਿਮਾਗ ਵਿਚ ਘਰ ਚੁੱਕੀ ਹੈ ।

ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦੀ ਮੌਤ ਹੋ ਜਾਵੇ ਤਾਂ ਉਥੋਂ ਦੇ ਸ਼ਮਸਾਨ ਘਾਟ ਵਿਚ ਅਜੀਬੋ ਗਰੀਬ ਘਟਨਾ ਦੇਖਣ ਨੂੰ ਮਿਲਦੀ ਹੈ । ਮ੍ਰਿਤਕ ਦਾ ਸਸਕਾਰ ਕਰਨ ਵਾਲੇ ਜਿਹੜੇ ਡਿਊਟੀ ਕਰ ਰਹੇ ਹੁੰਦੇ ਹਨ ਉਹਨਾਂ ਜਲਦੀ ਹੁੰਦੀ ਹੈ ਕਿ ਜਲਦੀ ਸਸਕਾਰ ਕਰੋ ਇਸ ਪਿੱਛੋਂ ਕੋਈ ਹੋਰ ਆਉਣ ਵਾਲਾ ਹੈ ।ਉਹਨਾਂ ਨੁੰ ਇਹ ਨਹੀਂ ਹੁੰਦਾ ਕਿ ਕਿਸੇ ਕੋਈ ਛੋਟਾ ਬੱਚਾ ਹੈ ਜਾਂ ਵੱਡੀ ਉਮਰ ਦਾ ਵਿਅਕਤੀ । ਉਹਨਾਂ ਵਿਚ ਵੀ ਮੌਤ ਦਾ ਕੋਈ ਦਰਦ ਨਹੀਂ ਹੁੰਦਾ ਉਹਨਾਂ ਲੋਕਾਂ ਹਰ ਰੋਜ਼ ਦਾ ਪੇਸ਼ਾ ਬਣ ਚੁੱਕਿਆ ਹੁੰਦਾ ਹੈ ।

ਅੱਜ ਦੇ ਦੌਰ ਵਿਚ ਦੇਖਿਆ ਜਾਵੇ ਤਾਂ ਕਈ ਅਜਿਹੇ ਬਹੁਤ ਬਜ਼ੁਰਗ ਹੁੰਦੇ ਹਨ ਜਿੰਨਾਂ ਦੀ ਜਿਉਂਦੇ ਜੀਅ ਕੋਈ ਸੇਵਾ ਨਹੀਂ ਕਰਦਾ ਤਾਂ ਉਹਨਾਂ ਦੇ ਮਰਨ ਉਪਰੰਤ ਦੇ ਭੋਗ ਵੇਲੇ ਬਹੁਤ ਵੱਡਾ ਇਕੱਠ ਕਰਕੇ ਲੋਕਾਂ ਵਿਚ ਆਪਣੀ ਫੌਕੀ ਸ਼ੋਹਰਤ ਕਾਇਮ ਰੱਖਣ ਵਾਸਤੇ ਪ੍ਰੋਗਰਾਮ ਕਰਦੇ ਹਨ ਅਤੇ ਖੁਦ ਕਰਜ਼ਈ ਹੋ ਜਾਂਦੇ ਹਨ ਫਿਰ ਭਾਵੇ ਇਹ ਜ਼ਮੀਨ ਵੇਚ ਕੇ ਸਿਰ ਚੜ੍ਹੇ ਪੈਸੇ ਲਾਹੁਣ । ਮ੍ਰਿਤਕ ਪ੍ਰਾਣੀ ਦੇ ਭੋਗਾਂ ਤੇ ਮਠਿਆਈਆਂ ਅਤੇ ਪਕੌੜੇ ਆਦਿ ਤੋਂ ਇਲਾਵਾ ਕਈ ਪ੍ਰੋਗਰਾਮਾਂ ਵਿਚ ਮੀਟ ਸ਼ਰਾਬਾਂ ਤੱਕ ਲੋਕਾਂ ਨੂੰ ਪਰੋਸੇ ਜਾਂਦੇ ਹਨ ।

ਭੋਗ ਵਾਲੇ ਦਿਨ ਕੀਰਤਨ ਕਰਨ ਲਈ ਵੱਡਾ ਜਥਾ ਬੁਲਾਉਣਾ ਅਤੇ ਵੱਡੇ ਲੀਡਰਾਂ ਨੂੰ ਬੁਲਾ ਕੇ ਸ਼ਰਧਾਂਜਲੀ ਭੇਟ ਕਰਵਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ । ਜਿਹੜਾ ਲੀਡਰ ਭੋਗ ਵਾਲੇ ਦਿਨ ਮ੍ਰਿਤਕ ਪ੍ਰਾਣੀ ਸ਼ਰਧਾਜਲੀ ਭੇਂਟ ਕਰਦਾ ਹੈ ਉਹ ਪਹਿਲਾਂ ਭਾਵੇ ਉਸ ਨੂੰ ਕਦੀ ਮਿਿਲਆ ਹੀ ਨਾ ਹੋਵੇ ਉਹ ਮ੍ਰਿਤਕ ਨਾਲ ਚੰਗੇ ਸਬੰਧ ਹੋਣ ਦੇ ਭਾਸ਼ਣ ਕਰਨ ਲੱਗ ਜਾਂਦੇ ਹਨ । ਇਹ ਲੀਡਰ ਲੋਕ ਤਾਂ ਪਹਿਲਾਂ ਹੀ ਏਹੋਂ ਜਿਹੇ ਪ੍ਰੋਗਰਾਮਾਂ ਵਿਚ ਜਾਣਾ ਪਸੰਦ ਕਰਦੇ ਹਨ ਕਿ ਜਿੱਥੇ ਚਾਰ ਲੋਕ ਇਕੱਠੇ ਹੋਏ ਹੋਣ ਉਥੇ ਆਪਣਾ ਵੋਟ ਬੈਂਕ ਹੋਰ ਵਧਾ ਲਿਆ ਜਾਵੇ । ਇਹਨਾਂ ਲੀਡਰਾਂ ਨੂੰ ਕਿਸੇ ਦੀ ਮੌਤ ਦਾ ਕੋਈ ਦੁੱਖ ਨਹੀਂ ਹੁੰਦਾ ਭਾਵੇਂ ਕਿਸੇ ਦਾ ਜੀਅ ਛੋਟੀ ਜਾਂ ਵੱਡੀ ਉਮਰ ਦਾ ਮਰਿਆ ਹੋਵੇ ।

ਜੇਕਰ ਕੀਰਤਨ ਕਰਨ ਵਾਲੇ ਜਥੇ ਦੀ ਗੱਲ ਕਰੀਏ ਤਾਂ ਉਹਨਾਂ ਆਪਣੀ ਬੁਕਿੰਗ ਦੇ ਹਿਸਾਬ ਨਾਲ ਕੀਰਤਨ ਦੀ ਡਿਊਟੀ ਕਰਨੀ ਹੁੰਦੀ ਹੈ । ਜਿਵੇਂ ਇੱਕ ਦਿਨ ਵਿਚ ਮ੍ਰਿਤਕ ਪ੍ਰਾਣੀ ਦੇ ਘਰ ਵੈਰਾਗਮਈ ਕੀਰਤਨ ਕਰਨਾ ਜਾਂ ਖੁਸ਼ੀ ਵਾਲੇ ਪ੍ਰੋਗਰਾਮ ਤੇ ਜਾ ਕੇ ਖੁਸ਼ੀ ਵਾਲੇ ਸ਼ਬਦਾਂ ਨਾਲ ਕੀਰਤਨ ਕਰਕੇ ਆਪਣੀ ਡਿਊਟੀ ਨਿਭਾਉਣੀ ਹੁੰਦੀ ਹੈ । ਕੀਰਤਨ ਵਾਲੇ ਜਥੇ ਨੂੰ ਵੀ ਕਿਸੇ ਦੀ ਮੌਤ ਦਰਦ ਨਹੀਂ ਹੁੰਦਾ ਹੈ ਕਿਉਂਕਿ ਕੀਰਤਨੀ ਜਥੇ ਦੀ ਕੀਰਤਨ ਕਰਨਾ ਰੋਜ਼ੀ ਰੋਟੀ ਹੈ ।

ਭੋਗ ਦੇ ਪਹੁੰਚੇ ਲੋਕ ਖਾ ਪੀ ਕੇ ਆਪਣੇ ਘਰ ਚਲੇ ਜਾਂਦੇ ਹਨ ਅਤੇ ਦੇਖਣ ਵਿਚ ਆਉਂਦਾ ਹੈ ਕਿ ਘਰ ਵਾਲੇ ਨੇ ਭਾਵੇਂ ਆਪਣੀ ਹੈਸੀਅਤ ਤੋਂ ਵੱਧ ਲੋਕਾਂ ਦੀ ਵਾਹ-ਵਾਹ ਖੱਟਣ ਵਾਸਤੇ ਖਰਚਾ ਕੀਤਾ ਹੋਵੇ ਤਾਂ ਲੋਕ ਜਾਂਦੇ ਜਾਂਦੇ ਫਿਰ ਕੋੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਹਨ । ਜਿਵੇ ਲੋਕ ਮਿਸਾਲ ਦਿੰਦੇ ਹਨ ਕਿ ਦਾਤਰੀ ਨੂੰ ਦੰਦੇ ਇੱਕ ਪਾਸੇ ਹੁੰਦੇ ਅਤੇ ਲੋਕਾਂ ਨੂੰ ਦੰਦੇ ਦੋਵੇ ਪਾਸੇ ਹੁੰਦੇ ਹਨ ।

ਯੁੱਗ ਪਲਟਾਉ ਸਾਇੰਸ ਨੇ ਤਰੱਕੀ ਕਰਨ ਦੇ ਨਾਲ ਸਮਾਜ ਵਿਚ ਬਹੁਤ ਵੱਡੇ ਪੱਧਰ ਤੇ ਨਿਘਾਰ ਪੈਦਾ ਕੀਤਾ ਹੈ । ਸੋ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਗੁਰੁ ਸਾਹਿਬਾਨ ਵਲੋਂ ਬਖਸ਼ੀ ਰਹਿਤ ਮਰਿਯਾਦਾ ਅਨੁਸਾਰ ਕਿਸੇ ਵੀ ਮ੍ਰਿਤਕ ਪ੍ਰਾਣੀ ਦੇ ਘਰ ਭੋਗ ਵੇਲੇ ਸਾਦਾ ਭੋਜਨ ਛਕਾਇਆ ਜਾਵੇ ।  ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਿੰਡ ਵਾਸੀਆਂ ਦਾ ਇਕੱਠ ਕਰਕੇ ਮਤੇ ਪਾਸ ਕਰਕੇ ਮ੍ਰਿਤਕ ਪ੍ਰਾਣੀਆਂ ਦੇ ਭੋਗਾਂ ਦੇ ਵੱਡੇ ਵੱਡੇ ਪੰਡਾਲ ਲਗਾ ਕੇ ਖਰਚਾ ਕਰਨ ਵਾਲੇ ਲੋਕਾਂ ਤੇ ਰੋਕ ਲਗਾਉਣ ਜੇਕਰ ਅਜਿਹੇ ਫੈਸਲੇ ਲਾਗੂ ਹੋਣ ਨਾਲ ਅਨੇਕਾਂ ਹੀ ਲੋਕ ਕਰਜ਼ਈ ਹੋਣ ਤੋਂ ਬਚ ਜਾਣਗੇ ।

ਪਿੰਡਾਂ ਵਿਚ ਵੱਡੇ ਲੋਕਾਂ ਵਲੋਂ ਕੀਤੇ ਪ੍ਰੋਗਰਾਮ ਨੂੰ ਦੇਖ ਕੇ ਛੋਟੇ ਲੋਕ ਵੀ ਕਿਸੇ ਆੜ੍ਹਤੀ ਜਾਂ ਸ਼ਾਹੂਕਾਰ ਕੋਲੋ ਪੈਸੇ ਲੈ ਕੇ ਪ੍ਰੋਗਰਾਮ ਕਰ ਬੈਠਦੇ ਹਨ ਫਿਰ ਉਹ ਸਾਰੀ ਉਮਰ ਕਰਜ਼ੇ ਹੇਠ ਦੱਬੇ ਰਹਿੰਦੇ ਹਨ । ਜਿਹੜੇ ਵੱਡੇ ਲੋਕ ਮ੍ਰਿਤਕ ਪ੍ਰਾਣੀਆਂ ਦੇ ਭੋਗ ਬੇ ਫਜ਼ੂਲ ਖਰਚਾ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਪਿੰਡ ਦੇ ਲੋੜਵੰਦ ਪੜ੍ਹਨ ਵਾਲੇ ਬੱਚਿਆਂ ਦੀ ਫੀਸ ਦੇ ਪੜ੍ਹਾ ਦੇਣ ਜਾਂ ਹੋਰ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਦੇ ਨਾਲ ਪਿੰਡ ਦੇ ਵਿਕਾਸ ਲਈ ਸਾਂਝੇ ਕੰੰਮ ਤੇ ਪੈਸੇ ਖਰਚ ਕਰਨ । ਅਜਿਹਾ ਨੇਕ ਕੰੰਮ ਕਰਨ ਨਾਲ ਮ੍ਰਿਤਕ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ ।

ਲੋਕਾਂ ‘ਚੋਂ ਖਤਮ ਹੁੰਦੀ ਜਾ ਰਹੀ ਇਨਸਾਨੀਅਤ?
ਪਿਛਲੇ ਕੁਝ ਸਾਲ ਪਹਿਲਾਂ ਜੇਕਰ ਕਿਸੇ ਇੱਕ ਪਿੰਡ ਵਾਸੀ ਮੁਸ਼ਕਿਲ ਹੁੰਦੀ ਸੀ ਤਾਂ ਸਾਡਾ ਪਿੰਡ ਉਸ ਖੈਰ ਸੁੱਖ ਪੁਛਣ ਆ ਜਾਂਦਾ ਸੀ । ਪਿਛਲੇ ਸਿਆਣੇ ਲੋਕ ਹਰੇਕ ਪਿੰਡ ਵਾਸੀ ਦੀ ਮਦਦ ਕਰਨ ਲਈ ਅੱਗੇ ਆਉਂਦੇ ਸਨ ਜੇਕਰ ਕਿਸੇ ਮੱਧ ਵਰਗ ਦੇ ਵਿਅਕਤੀ ਦੀ ਧੀ ਦਾ ਆਨੰਦ ਕਾਰਜ ਹੁੰਦਾ ਸੀ ਤਾਂ ਸਾਰੇ ਪਿੰਡ ਦੇ ਲੋਕ ਵੱਧ ਤੋਂ ਵੱਧ ਦਿਲ ਖੋਲ ਕੇ ਮਦਦ ਕਰਦੇ ਸਨ । ਪਰ ਅੱਜ ਸਮਾਜ ਵਿਚ ਐਸੀ ਤਬਦੀਲੀ ਆਈ ਹੈ ਕਿ ਕੋਈ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ ਸਗੋਂ ਕਈ ਲੋਕਾਂ ਦੀ ਭਾਵਾਨਾ ਹੁੰਦੀ ਹੈ ਕਿ ਕਿਸ ਤਰ੍ਹਾਂ ਨੀਵਾ ਦਿਖਾਇਆ ਜਾ ਸਕਦਾ ਹੈ । ਅੱਜ ਲੋਕ ਕਹਿੰਦੇ ਹਨ ਸਮਾਂ ਕਿ ਨਹੀਂ ਹੈ ਅਤੇ ਸਮਾਂ ਹੁੰਦੇ ਹੋਏ ਵੀ ਲੋਕਾਂ ਕਹਿ ਦਿੰਦੇ ਹਨ ਬਹੁਤ ਰੁੱਝੇਵੇ ਰਹਿੰਦੇ ਹਨ । ਅੱਜ ਦਾ ਸਮਾਜ ਆਪਣੇ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ ਦੂਜੇ ਦੀ ਮਦਦ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ।

ਅੱਜ ਵੀ ਦਰਿਆ ਦਿਲ ਰੱਖਣ ਵਾਲੇ ਬਹੁਤ ਸਾਰੇ ਦੇਸ਼ਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ । ਪੰਜਾਬ ਵਿਚ ਬਹੁਤ ਹੀ ਸਮਾਜ ਸੇਵੀ ਸੰਸਥਾ, ਕਲੱਬਾਂ ਅਤੇ ਹੋਰ ਤਰੀਕੇ ਨਾਲ ਆਰਥਿਕ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੀ ਵੀ ਕੋਈ ਘਾਟ ਨਹੀਂ ਹੈ ਦਾਨੀ ਸੱਜਣਾਂ ਵਲੋਂ ਇਲਾਜ ਕਰਵਾਉਣ ਤੋਂ ਅਸਮਰੱਥ ਲੋਕਾਂ ਨੂੰ ਇਲਾਜ ਲਈ ਪੈਸੇ ਦੇਣੇ ਪੰਜਾਬੀਆਂ ਦੀ ਖਾਸੀਅਤ ਹੈ । ਸ਼ੋਸਲ ਮੀਡੀਆ ਤੇ ਬਹੁਤ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਵੀ ਹੁੰਦੀਆਂ ਹਨ ਕਈ ਬੀਮਾਰ ਲੋਕਾਂ ਵਲੋਂ ਪੈਸੇ ਨਾ ਹੋਣ ਦੀ ਖਾਤਰ ਵਿਚ ਇਲਾਜ ਨਹੀਂ ਕਰਵਾਇਆ ਜਾਂਦਾ ਪਰ ਸ਼ੋਸਲ ਮੀਡੀਆ ਤੇ ਪਾਈ ਹੋਈ ਵੀਡੀਓ ਦੇਖਣ ਉਪਰੰਤ ਕਈ ਨੇਕ ਦਿਲ ਲੋਕ ਇਨਸਾਨੀਅਤ ਰਿਸ਼ਤੇ ਦੀ ਤਵੱਜੋਂ ਸਮਝਦੇ ਹੋਏ ਮਦਦ ਕਰ ਕਰਦੇ ਹਨ ।

ਜਿਹੜੇ ਰਾਹਗੀਰ ਸੜਕ ਵਿਚ ਐਕਸੀਡੈਂਟ ਕਾਰਨ ਮਦਦ ਲਈ ਤੜਫ ਰਹੇ ਹੁੰਦੇ ਹਨ ਅਤੇ ਕਈ ਲੋਕ ਮਦਦ ਕਰਨ ਬਜਾਏ ਮੂਕ ਦਰਸ਼ਕ ਬਣ ਕੇ ਤੱਕ ਰਹੇ ਹੁੰਦੇ ਹਨ ਉਹਨਾਂ ਨੂੰ ਸਮਾਜ ਸੇਵੀ ਸੰਸਥਾ ਦੇ ਕੰਮਾਂ ਤੋਂ ਸਿੱਖਣ ਦੀ ਲੋੜ ਹੈ ਤਾਂ ਕਿ ਉਹ ਵੀ ਇਨਸਾਨੀਅਤ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਦੇ ਹੋਏ ਬਿਨਾ ਕਿਸੇ ਭੇਦ ਭਾਵ ਦੇ ਮਦਦ ਕਰਨ ਅਜਿਹਾ ਕਰਨ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ।

ਮੈਂ ਕੁਝ ਆਪਣਾ ਨਿੱਜੀ ਤਜ਼ਰਬਾ ਸਾਝਾ ਕਰਦਾ ਚਾਹੁੰਦਾ ਹਾਂ ਮੈਂ 1 ਮਾਰਚ ਨੂੰ ਆਪਣੀ ਡਿਊਟੀ ਤੇ ਜਾ ਰਿਹਾ ਸੀ ਪਿੰਡ ਬੰਡਾਲੇ ਕੋਲੋ ਲੰਘਦੇ ਨੈਂਸ਼ਨਲ ਹਾਈਵੇ ਨੰ 54 ਤੇ ਇੱਕ ਪਿੰਡ ਨਾਲ ਸੰਬਧਿਤ ਲੜਕੀ ਜੋ ਆਪਣੇ ਘਰੋਂ ਪੜ੍ਹਨ ਜਾ ਰਹੀ ਸੀ ਉਸ ਦਾ ਕਾਰ ਨਾਲ ਟੱਕਰ ਹੋ ਜਾਣ ਕਰਕੇ ਐਕਸੀਡੈਂਟ ਹੋ ਗਿਆ । ਉਸ ਲੜਕੀ ਨੂੰ ਕਾਫੀ ਸੱਟਾਂ ਵੱਜੀਆਂ ਸਨ ਅਤੇ ਕਾਰ ਵਾਲਾ ਇਨਸਾਨੀਅਤ ਨੂੰ ਤਾਰ ਤਾਰ ਕਰਦਾ ਆਪਣੀ ਭਜਾ ਕੇ ਲੈ ਗਿਆ ਅਤੇ ਕੁੜੀ ਵਿਚਾਰੀ ਗੰਭੀਰ ਜਖਮੀ ਸੜਕ ਵਿਚ ਪਈ ਹੋਈ ਸੀ । ਸਾਡੇ ਹੀ ਪਿੰਡ ਦੇ ਕੁਝ ਲੋਕ ਉਸ ਲੜਕੀ ਕੋਲ ਤਾਂ ਆ ਖੜੇ ਹੋਏ ਪਰ ਉਸ ਨੂੰ ਚੁੱਕਣ ਲਈ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ ਹੈ ਸਭ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ । ਇਸ ਸਮੇਂ ਕੋਈ ਵੀ ਰਾਹਗੀਰ ਆਪਣੀ ਗੱਡੀ ਵਿਚ ਉਸ ਲੜਕੀ ਨੂੰ ਹਸਪਤਾਲ ਲੈ ਕੇ ਜਾਣ ਲਈ ਰਾਜੀ ਨਹੀਂ ਸੀ ਹੋ ਰਿਹਾ ਸਭ ਇਨਕਾਰ ਕਰੀ ਜਾ ਰਹੇ ਸਨ । ਜੇਕਰ ਉਸ ਸਮੇਂ 108 ਐਬੂਲੈਂਸ ਨੂੰ ਫੋਨ ਕਰਦੇ ਤਾਂ ਉਹ ਵੀ 10 ਤੋਂ 15 ਮਿੰਟ ਸਮਾਂ ਪਹੁੰਚਣ ਤੱਕ ਲਗਾ ਦਿੰਦੀ ਹੈ । ਉਨੇ ਸਮੇਂ ਵਿਚ ਇੱਕ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਗੱਡੀ ਆਈ ਜਿਸ ਉਕਤ ਜਗਾਂ ਤੇ ਖੜੇ ਲੋਕਾਂ ਨੇ ਕਾਫੀ ਕਿਹਾ ਕਿ ਤਾਂ ਉਹ ਜਖਮੀ ਲੜਕੀ ਵਿਚ ਹਸਪਤਾਲ ਵਿਚ ਛੱਡਣ ਲਈ ਮੰਨ ਗਏ । ਪਰ ਦੇਖ ਕੇ ਬਹੁਤ ਹੈਰਾਨੀ ਹੋਈ ਉਹ ਬਾਬਿਆਂ ਨੇ ਉਸ ਲੜਕੀ ਨੂੰ ਆਪਣੀ ਗੱਡੀ ਦੀ ਸੀਟ ਤੇ ਲੰਮੇ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇਸ ਨੂੰ ਪਿੱਛੇ ਖੁੱਲੇ ਵਾਲੀ ਜਗਾਂ ਵਿਚ ਲੰਮੇ ਪਾ ਦਿਉ । ਇੱਕ ਅਤਿ ਜਖਮੀ ਲੜਕੀ ਜਿਸ ਦੇ ਸਿਰ ਵਿਚੋਂ ਕਾਫੀ ਖੁੂਨ ਡੁੱਲ ਚੁੱਕਾ ਸੀ ਅਤੇ ਬਹੁਤ ਤੇਜੀ ਨਾਲ ਖੂਨ ਵਗ ਰਿਹਾ ਸੀ । ਉਸ ਦੀ ਹਾਲਤ ਦੇਖ ਕੇ ਬਾਬਿਆਂ ਨੇ ਰਹਿਮ ਨਹੀਂ ਕੀਤਾ । ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਗੱਡੀ ਚਲਾਉਂਦੇ ਸਮੇਂ ਬਹੁਤ ਹਿਲਾਰੇ ਵੱਜਣੇ ਹਨ ਉਹਨਾਂ ਨਾਲ ਲੜਕੀ ਦੇ ਸਿਰ ਵਿਚੋਂ ਹੋਰ ਖੁੂਨ ਡੁੱਲੇਗਾ ਜਦੋਂ ਕਿ ਉਸ ਲੜਕੀ ਨੂੰ ਜਲਦੀ ਅਤੇ ਸੇਫ ਹਾਲਤ ਵਿਚ ਹਸਪਤਾਲ ਲੈ ਕੇ  ਜਾਣਾ ਜ਼ਰੂਰੀ ਸੀ । ਮੌਕੇ ਤੇ ਮੌਜੂਦ ਲੋਕਾਂ ਨੂੰ ਫੋਟੋਆਂ ਖਿੱਚਣ ਦੀ ਬਜਾਏ ਉਸ ਲੜਕੀ ਦੀ ਜਿੰਨੀ ਵੀ ਮਦਦ ਕਰਦੇ ਹੋ ਸਕਦੀ ਸੀ ਇਨਸਾਨੀਅਤ ਦੇ ਨਾਤੇ ਉਹ ਕਰਦੇ ।

ਮੈਂ ਖੁਦ ਕਿਸੇ ਦੀ ਲਿਫਟ ਲੈ ਕੇ ਜਾ ਰਿਹਾ ਹੈ ਮੇੈਂ ਲੋਕਾਂ ਦਾ ਰਵੱਈਆ ਦੇਖ ਕੇ ਨਾਲ-ਨਾਲ ਸੋਚਾ ਵਿਚ ਪੈ ਰਿਹਾ ਸੀ ਕਿ ਅੱਜ ਸਮੇਂ ਵਿਚ ਲੋਕ ਕਿੰਨੇ ਮਤਲਬੀ ਹਨ ਅਤੇ ਇਹਨਾਂ ਵਿਚੋਂ ਇਨਸਾਨੀਅਤ ਖਤਮ ਹੁੰਦੀ ਜਾਂ ਰਹੀ ਹੈ । ਚਲੋਂ ਪ੍ਰਮਾਤਮਾ ਸਭ ਨੂੰ ਠੀਕ ਰੱਖੇ ਪਰ ਜੇਕਰ ਕਿਸੇ ਨਾਲ ਉਹੀ ਵਾਕਿਆ ਹੋ ਜਾਵੇ ਤਾਂ ਉਹਨਾਂ ਨਾਲ ਵੀ ਰਾਹਗੀਰ ਲੋਕ ਉਸੇ ਤਰ੍ਹਾਂ ਦਾ ਵਤੀਰਾ ਕਰਨ ਕੋਈ ਜਲਦੀ ਨਾ ਚੁੱਕੇ ਦੇਖ ਦੇਖ ਕੇ ਜਾਈ ਜਾਣ ਜਾਂ ਫੋਟੋਆਂ ਖਿੱਚੀ ਜਾਣ ਤਾਂ ਫਿਰ ਉਹਨਾਂ ਦੇ ਦਿਲ ਤੇ ਕੀ ਬੀਤੇਗੀ ।

ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਜੇਕਰ ਅਸੀਂ ਜਖਮੀ ਨੂੰ ਚੁੱਕ ਹਸਪਤਾਲ ਲੈ ਜਵਾਂਗਾ ਉਥੇ ਇਸ ਮੌਤ ਹੋ ਜਾਵੇਗੀ ਤਾਂ ਸਾਨੂੰ ਪੁਲਿਸ ਚੱਕਰਾਂ ਵਿਚ ਪਾ ਦੇਵੇਗੀ । ਮੈਂ ਏਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮਦਦ ਕਰਨ ਵਾਲੇ ਲੋਕਾਂ ਅੱਗੇ ਵਾਸਤੇ ਹੋਰ ਮਦਦ ਕਰਨ ਲਈ ਉਤਸ਼ਾਹਿਤ ਕਰਨ ਚਾਹੀਦਾ ਹੈ ਅਤੇ ਦੋਸਤਾਨਾ ਢੰਗ ਨਾਲ ਗੱਲਬਾਤ ਕਰਨੀ ਚਾਹੀਦਾ ਹੈ । ਅਜਿਹਾ ਹੋਣ ਨਾਲ ਲੋਕਾਂ ਦੇ ਮਨਾਂ ਵਿਚੋਂ ਪੁਲਿਸ ਪ੍ਰਤੀ ਡਰ ਦਾ ਮਾਹੋਲ ਨਿਕਲ ਜਾਵੇਗਾ ਅਤੇ ਜਿਹੜੇ ਲੋਕ ਸੜਕਾਂ ਐਕਸੀਡੈਂਟ ਹੋਣ ਨਾਲ ਜਖਮੀ ਹੋ ਜਾਂਦੇ ਅਤੇ ਉਹਨਾਂ ਦੀ ਮਦਦ ਕਰਕੇ ਹਸਪਤਾਲ ਪਹੁੰਚਾ ਦੇਣਗੇ । ਇਸ ਨਾਲ ਅਨੇਕਾਂ ਹੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ । ਮੇਰੀ ਉਹਨਾਂ ਲੋਕਾਂ ਨੂੰ ਵੀ ਅਪੀਲ਼ ਕਿ ਜਿਹੜੇ ਲੋਕ ਜਖਮੀ ਦੀ ਸਭ ਤੋਂ ਪਹਿਲਾਂ ਫੋਟੋਆਂ ਖਿੱਚਣ ਲੱਗ ਪੈਂਦੇ ਹਨ ਉਹ ਪਹਿਲਾਂ ਮਦਦ ਕਰਨ ਲਈ ਤਿਆਰ ਹੋਣ । ਸ਼ੋਸਲ ਮੀਡੀਆ ਤੇ ਫੋਟੋ ਉਸ ਦੀ ਪਾਉਣ ਦੀ ਜ਼ਰੂਰ ਹੁੰਦੀ ਹੈ ਜਿਸ ਦੀ ਆਪਣਾ ਪਹਿਚਾਣ ਨਾ ਹੋਵੇ ਅਤੇ ਜਖਮੀ ਵਿਅਕਤੀਆਂ ਨੂੰ ਫਸਟ ਏਡ ਦੀ ਸਹੂਲਤ ਦੀ ਸਖਤ ਜਰੂਰਤ ਹੁੰਦੀ ਹੈ ।