Punjab News - Quami Ekta Punjabi Newspaper (ਕੌਮੀ ਏਕਤਾ) » ਡਾ. ਹਰਸ਼ਿੰਦਰ ਕੌਰ, ਐਮ.ਡੀ.

ਬੱਚੇ ਦਾ ਪਹਿਲਾ ਸਾਹ
ਬੱਚੇ ਦੇ ਜੰਮਦੇ ਸਾਰ ਉਸਦੇ ਰੋਣ ਦੀ ਆਵਾਜ਼ ਸੁਣ ਕੇ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੇ ਇਹ ਰੋਣ ਦੀ ਆਵਾਜ਼ ਨਾ ਸੁਣੋ ਤਾਂ ਸਾਰਾ ਟੱਬਰ ਰੋਣਹਾਕਾ ਹੋ ਜਾਂਦਾ ਹੈ। ਇਕ ਇਹੀ ਰੋਣਾ ਹੈ ਜਿਸਦੀ ਆਵਾਜ਼ ਕੰਨੀਂ ਪੈਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਪਰ ਇਹ ਜ਼ਿੰਦਗੀ ਦਾ ਪਹਿਲਾ ਸਾਹ ਉਸ ਨਿੱਕੀ ਜਿਹੀ ਜਾਨ ਲਈ ਕਿੰਨਾ ਕੀਮਤੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।

ਕੁੱਝ ਕਵੀਆਂ ਨੇ ਤਾਂ ਮਜ਼ਾਕ ਉਡਜਾਉਂਦਿਆਂ ਇਹ ਵੀ ਕਹਿ ਦਿੱਤਾ ਹੈ ਕਿ ਨਵ-ਜੰਮਿਆ ਬੱਚਾ ਇਸ ਲਈ ਰੋਂਦਾ ਹੈ ਕਿ ਉਹ ਇਸ ਦੁਨੀਆਂ ਵਿਚ ਆ ਕੇ ਪਛਤਾ ਰਿਹਾ ਹੈ ਤੇ ਆਪਣੀ ਕਿਸਮਤ ‘ਤੇ ਰੋ ਰਿਹਾ ਹੈ ਕਿ ਸਵਰਗ ਲੋਕ ਛੱਡ ਕੇ ਮੈਂ ਭੈੜੇ ਲੋਕਾਂ ਵਿਚ ਆ ਕੇ ਫਸ ਗਿਆ ਹਾਂ।

ਪਰ ਡਾਕਟਰੀ ਨਜ਼ਰੀਆ ਕੁੱਝ ਹੋਰ ਹੈ। ਮਾਂ ਦੇ ਢਿੱਡ ਵਿਚ ਪਾਣੀ ਵਿਚ ਪੁੱਠਾ ਲਟਕਿਆ ਬੱਚਾ ਸਾਹ ਨਹੀਂ ਲੈਦਾ ਕਿਉਂਕਿ ਫੇਫੜੇ ਪਾਣੀ ਦੇ ਭਰੇ ਹੁੰਦੇ ਹਨ। ਜੰਮਣ ਲੱਗਿਆਂ ਉਸਦੀ ਛਾਤੀ ’ਤੇ ਦਬਾਅ ਪੈਣ ਨਾਲ ਫੇਫੜਿਆਂ ਵਿੱਚੋਂ ਬਾਹਰ ਨਿੱਕਲ ਆਉਂਦਾ ਹੈ ਤੇ ਜ਼ਿੰਦਗੀ ਦਾ ਪਹਿਲਾ ਸਾਹ ਖਿੱਚ ਕੇ ਨਵ-ਜੰਮਿਆ ਬੱਚਾ ਆਪਣਾ ਪੂਰਾ ਜ਼ੋਰ ਲਾ ਕੇ ਰੋਂਦਾ ਹੈ ਤਾਂ ਕਿ ਬੱਚਿਆ ਹੋਇਆ ਪਾਣੀ ਵੀ ਫੇਫੜਿਆਂ ਵਿੱਚੋਂ ਬਾਹਰ ਨਿੱਕਲ ਜਾਵੇ ਤੇ ਸਾਫ਼ ਸੁਥਰੀ ਆਕਸੀਜਨ ਵਾਲੀ ਹਵਾ ਆਪਣੇ ਸਰੀਰ ਅੰਦਰ ਖਿੱਚ ਸਕੇ ਜੋ ਉਸ ਦੇ ਦਿਲ ਅਤੇ ਦਿਮਾਗ਼ ਦੇ ਕੰਮ-ਕਾਰ ਲਈ ਬਹੁਤ ਜ਼ਰੂਰੀ ਹੁੰਦੀ ਹੈ।

ਦੁਨੀਆਂ ਭਰ ਵਿਚ ਚਾਲੀ ਲੱਪ ਨਵ-ਜੰਮੇਂ ਬੱਚੇ ਇਕ ਮਹੀਨੇ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ 29 ਪ੍ਰਤੀਸ਼ਤ ਬੱਚੇ ਪਹਿਲਾ ਸਾਹ ਲੇਟ ਲੈਣ ਕਰਕੇ ਮਰ ਜਾਂਦੇ ਹਨ। ਜੇ ਨਵਜੰਮੇ ਬੱਚੇ ਦੇ ਫੇਫੜਿਆਂ ਵਿੱਚੋਂ ਪਾਣੀ ਪੂਰੀ ਤਰ੍ਹਾਂ ਨਾਲ ਨਾ ਨਿਕਲ ਸਕੇ ਜਾਂ ਕੋਈ ਜਮਾਂਦਰੂ ਨੁਕਸ ਸਾਹ ਦੀਆਂ ਨਾਲੀਆਂ, ਫੇਫੜਿਆਂ, ਗਲੇ, ਖਾਣ ਵਾਲੀ ਨਾਲੀ ਜਾਂ ਅੰਤੜੀਆਂ ਵਿਚ ਹੋਵੇ ਤਾਂ ਇਹ ਪਹਿਲਾ ਸਾਹ ਹੁਣ ਸਾਹ ਦੀ ਤਕਲੀਫ਼ ਵਿਚ ਤਬਦੀਲ ਹੋ ਜਾਂਦਾ ਹੈ। ਜ਼ਿੰਦਗੀ ਦਾ ਪਹਿਲਾ ਸਾਹ ਜੇ ਅੱਧਾ ਮਿੰਟ ਵੀ ਲੇਟ ਹੋ ਜਾਵੇ ਤਾਂ ਬੱਚੇ ਦੇ ਦਿਮਾਗ਼ ਵੱਲ ਆਕਸੀਜਨ ਨਾ ਪਹੁੰਚਣ ਕਾਰਣ ਹਮੇਸ਼ਾਂ ਲਈ ਦਿਮਾਗ਼ ਵਿਚ ਨੁਕਸ ਪੈਦਾ ਹੋ ਸਕਦੇ ਹਨ, ਜਿਵੇਂ ਮਾਨਸਿਕ ਨਿਤਾਣਾਪਣ, ਨਜ਼ਰ ਦੀ ਕਮਜ਼ੋਰੀ, ਬਾਂਹ ਜਾਂ ਲੱਤ ਦਾ ਲਕਵਾ/ਅਧਰੰਗ, ਥੋੜ੍ਹਾ ਜਾਂ ਬਹੁਤਾ ਬੋਲਾਪਣ, ਦੌਰੇ ਪੈਣੇ ਆਦਿ। ਮੈਂ ਇਹ ਸਾਰੇ ਖਤਰਨਾਕ ਰੋਗ ਬੱਚਿਆਂ ਦੇ ਮਾਪਿਆਂ ਨੂੰ ਡਰਾਉਣ ਲਈ ਨਹੀਂ ਲਿਖ ਰਹੀ, ਸਗੋਂ ਉਨ੍ਹਾਂ ਦੀ ਸੂਚਨਾ ਲਈ ਜੋ ਕੁੱਝ ਡਾਕਟਰੀ ਦੀਆਂ ਸਭ ਤੋਂ ਪ੍ਰਮਾਣਿਕ ਕਿਤਾਬਾਂ ਵਿਚ ਅਨੇਕ ਤਜਰਬਿਆਂ ਦੇ ਬਾਅਦ ਦਰਜ ਕੀਤਾ ਮਿਲਦਾ ਹੈ, ਉਸਦਾ ਹੀ ਸਾਰ ਦੇ ਰਹੀ ਹਾਂ।

ਜੇ ਨਵ-ਜੰਮਿਆ ਬੱਚਾ ਇਕ ਮਿੰਟ ਵਿਚ 60 ਵਾਰ ਤੋਂ ਵੱਧ ਸਾਹ ਲੈ ਰਿਹਾ ਹੋਵੇ ਤੇ ਛਾਤੀ ਬੜੀ ਤੇਜ਼ੀ ਨਾਲ ਉਪਰ-ਹੇਠਾਂ ਹੋ ਰਹੀ ਹੋਵੇ, ਬੱਚਾ ਨੀਲਾ ਪੈ ਰਿਹਾ ਹੋਵੇ, ਮੂੰਹ ਵਿੱਚੋਂ ਝੱਗ ਨਿੱਕਲ ਰਹੀ ਹੋਵੇ, ਸਾਹ ਲੈਣ ਲੱਗਿਆਂ ਘਰੜ-ਘਰੜ ਦੀ ਆਵਾਜ਼ ਆ ਰਹੀ ਹੋਵੇ ਤੇ ਢਿੱਡ ਫੁੱਲਣਾ ਸ਼ੁਰੂ ਹੋ ਗਿਆ ਹੋਵੇ ਤਾਂ ਇਕ ਮਿੰਟ ਦੀ ਵੀ ਦੇਰ ਕੀਤੇ ਬਗ਼ੈਰ ਫਟਾਫਟ ਬੱਚਿਆਂ ਦੇ ਡਾਕਟਰ ਕੋਲ ਬੱਚਾ ਲੈ ਕੇ ਪਹੁੰਚ ਜਾਣਾ ਚਾਹੀਦਾ ਹੈ।

ਅੱਜ ਕੱਲ੍ਹ ਬਹੁਤੇ ਬੱਚੇ ਤਾਂ ਹਸਪਤਾਲਾਂ ਵਿਚ ਹੀ ਪੈਦਾ ਹੁੰਦੇ ਹਨ ਪਰ ਜਿਹੜੇ ਬੱਚੇ ਘਰਾਂ ਵਿਚ ਜਨਮ ਲੈਂਦੇ ਹਨ, ਉਨ੍ਹਾਂ ਵਾਸਤੇ ਘੱਟੋ ਘੱਟ ਜਨਮ ਦੇ ਕਮਰੇ ਵਿਚ ਚੰਗਾ ਨਿੱਘ ਚਾਹੀਦਾ ਹੈ, ਸਾਫ ਸੁਥਰੇ ਗਰਮ ਕੱਪੜੇ ਨਾਲ ਸਰੀਰ ਪੂੰਝ ਕੇ ਨਿੱਘੇ ਕੱਪੜਿਆਂ ਵਿਚ ਇਕਦਮ ਲਪੇਟ ਲੈਣਾ ਚਾਹੀਦਾ ਹੈ, ਇਕਦਮ ਨਵ੍ਹਾਉਣਾ ਨਹੀਂ ਚਾਹੀਦਾ ਤੇ ਨਾ ਹੀ ਪੁੱਠਾ ਲਟਕਾ ਕੇ ਪਿੱਠ ਥਾਪੜਨੀ ਚਾਹੀਦੀ ਹੈ, ਇਸ ਨਾਲ ਸਿਰ ਅੰਦਰ ਖੂਨ ਦੀ ਨਸ ਫਟਣ ਦਾ ਖ਼ਤਰਾ ਵਧ ਜਾਂਦਾ ਹੈ।

ਇਹ ਪਹਿਲਾ ਸਾਹ ਜੇ ਲੇਟ ਹੋ ਜਾਏ ਤਾਂ ਦਿਮਾਗ਼ੀ ਨੁਕਸਾਂ ਤੋਂ ਛੁੱਟ ਸਰੀਰ ਦੇ ਬਾਕੀ ਅੰਗਾਂ ਉੱਤੇ ਵੀ ਮਾੜੇ ਅਸਰ ਪੈ ਸਕਦੇ ਹਨ ਜਿਵੇਂ, ਗੁਰਦੇ ਹਮੇਸ਼ਾ ਲਈ ਫੇਲ੍ਹ ਹੋ ਜਾਣੇ, ਦਿਲ ਫੇਲ੍ਹ ਹੋ ਜਾਣਾ, ਜਿਗਰ ਖ਼ਰਾਬ ਹੋ ਜਾਣਾ, ਅੰਤੜੀਆਂ ਗਲ ਜਾਣੀਆਂ ਜਾਂ ਸਰੀਰ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਣਾ। ਏਨੇ ਨੁਕਸ ਜੇ ਇਸ ਪਹਿਲੇ ਸਾਹ ਨਾਲ ਹੀ ਜੁੜੇ ਪਏ ਹਨ ਤਾਂ ਭਲਾ ਇਹ ਸਭ ਤੋਂ ਕੀਮਤੀ ਸਾਹ ਨਾ ਹੋਇਆ ਜ਼ਿੰਦਗੀ ਦਾ?

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਪਿਆਂ ਨੂੰ ਕਿਵੇਂ ਪਤਾ ਲੱਗੇ ਕਿ ਬੱਚੇ ਦੀ ਜ਼ਿੰਦਗੀ ਦਾ ਪਹਿਲਾ ਸਾਹ ਲੇਟ ਹੋਇਆ ਹੈ ਕਿ ਨਹੀਂ? ਨਵ ਜੰਮਿਆਂ ਬੱਚਾ ਸਰੀਰ ਢਿੱਲਾ ਛੱਡ ਦਿੰਦਾ ਹੈ ਤੇ ਮਾਂ ਦਾ ਦੁੱਧ ਨਹੀਂ ਫੜਦਾ ਤੇ ਰੋਂਦਾ ਚੀਂਕਦਾ ਰਹਿੰਦਾ ਹੈ। ਜੇ ਸਾਹ ਕੁੱਝ ਹੋਰ ਲੇਟ ਸ਼ੁਰੂ ਹੋਇਆ ਹੋਵੇ ਤਾਂ ਬੱਚਾ ਬਿਲਕੁਲ ਸੁਸਤ ਪੈ ਜਾਂਦਾ ਹੈ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜੇ ਦਿਮਾਗ਼ ਦੇ ਸੈੱਲਾਂ ਵਿਚ ਨੁਕਸ ਕੁੱਝ ਜ਼ਿਆਦਾ ਪੈ ਜਾਏ ਤਾਂ ਬੱਚਾ ਬੇਹੋਸ਼ ਹੋ ਜਾਂਦਾ ਹੈ ਤੇ ਦੌਰੇ ਕਾਫੀ ਵਧ ਜਾਂਦੇ ਹਨ ਤੇ ਸਾਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹੋ ਜਿਹੀ ਹਾਲਤ ਵਿਚ ਘਰੈਲੂ ਇਲਾਜ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਬੱਚੇ ਦੇ ਮੂੰਹ ਵਿਚ ਪਾਣੀ ਜਾਂ ਸ਼ਹਿਦ ਪਾਉਣਾ ਚਾਹੀਦਾ ਹੈ, ਬਲਕਿ ਨਿੱਘ ਵਿਚ ਰੱਖ ਕੇ ਬੱਚੇ ਨੂੰ ਝਟਪਟ ਹਸਪਤਾਲ ਵਿਚ ਭਰਤੀ ਕਰਵਾ ਦੇਣਾ ਚਾਹੀਦਾ ਹੈ।

ਏਨੀ ਭੈੜੀ ਹਾਲਤ ਵਿੱਚੋਂ ਹਰ ਬੱਚਾ ਵਧੀਆ ਤੋਂ ਵਧੀਆ ਡਾਕਟਰੀ ਇਲਾਜ ਤੋਂ ਬਾਅਦ ਨਾਰਮਲ ਨਹੀਂ ਨਿਕਲ ਸਕਦਾ। ਕੁੱਝ ਨਾ ਕੁੱਝ ਨੁਕਸ ਸਾਰੀ ਉਮਰ ਲਈ ਰਹਿ ਹੀ ਜਾਂਦੇ ਹਨ। ਜੇ ਸਾਰੇ ਅੱਜ ਕੱਲ੍ਹ ਇਕ ਜਾਂ ਦੋ ਬੱਚੇ ਹੀ ਕਰਨ ਦੇ ਹੱਕ ਵਿਚ ਹਨ ਤਾਂ ਕੀ ਮਾਪੇ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਔਲਾਦ ਨੌਂ-ਬਰ-ਨੌਂ ਹੋਵੇ? ਇਸ ਲਈ ਬੱਚੇ ਦਾ ਜਨਮ ਹਮੇਸ਼ਾ ਚੰਗੇ ਹਸਪਤਾਲ ਵਿਚ ਕਾਬਿਲ ਡਾਕਟਰਾਂ ਹੱਥੋਂ ਹੀ ਹੋਣਾ ਚਾਹੀਦਾ ਹੈ ਤਾਂ ਕਿ ਉਹ ਪਹਿਲਾ ਜ਼ਿੰਦਗੀ ਦਾ ਕੀਮਤੀ ਸਾਹ ਯਾਦਗਾਰੀ ਬਣ ਜਾਵੇ।

ਮੇਰਾ ਕਸੂਰ ਕੀ ਸੀ?
ਮੈਂ ਅੱਜ ਛਪ ਚੁੱਕੀਆਂ ਅਸਲ ਘਟਨਾਵਾਂ ਦੀਆਂ ਖ਼ਬਰਾਂ ਵਿਚਲੀਆਂ ਨਾਇਕਾਵਾਂ ਦਾ ਸਵਾਲ ਸਭ ਦੇ ਸਾਹਮਣੇ ਰੱਖ ਰਹੀ ਹਾਂ।

1. ਮੈਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਰਹਿੰਦੀ ਸੀ। ਮੇਰੀ ਉਮਰ 12 ਸਾਲ ਦੀ ਸੀ। ਮੇਰਾ ਪਿਓ ਮਜ਼ਦੂਰੀ ਕਰਦਾ ਸੀ ਤੇ ਬੜਾ ਔਖਾ ਸਾਡੇ ਟੱਬਰ ਦਾ ਢਿੱਡ ਭਰਦਾ ਸੀ। ਉਸ ਦਿਨ ਵੀ ਮੈਂ ਘਰ ਵਿਚ ਇਕੱਲੀ ਸੀ ਕਿਉਂਕਿ ਮਾਪੇ ਰੋਜ਼ ਵਾਂਗ ਮਜ਼ਦੂਰੀ ਕਰਨ ਗਏ ਸੀ। ਮੇਰੇ ਪਿਓ ਤੋਂ ਵੀ ਵੱਡੀ ਉਮਰ ਦਾ ਸਾਡੇ ਘਰੋਂ ਬਾਹਰ ਸਮੋਸਿਆਂ ਦੀ ਰੇਹੜੀ ਲਾਉਂਦਾ ਬੰਦਾ ਮੈਨੂੰ ਇਕੱਲੀ ਨੂੰ ਵੇਖ ਕੇ ਘਰ ਵਿਚ ਵੜ ਗਿਆ। ਮੇਰਾ ਮੂੰਹ ਘੁੱਟ ਕੇ ਬੰਨ੍ਹ ਕੇ ਮੇਰਾ ਉਹ ਹਸ਼ਰ ਕੀਤਾ ਕਿ ਮੈਂ ਪੀੜ੍ਹ ਨਾਲ ਕੁਰਲਾ ਉ¤ਠੀ। ਮੈਨੂੰ ਡਰਾਇਆ ਧਮਕਾਇਆ ਗਿਆ ਕਿ ਜੇ ਮੈਂ ਮੂੰਹ ਖੋਲ੍ਹਿਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ ਤੇ ਸਾਰੇ ਮੁਹੱਲੇ ਵਿਚ ਬਦਨਾਮ ਕੀਤਾ ਜਾਵੇਗਾ। ਸਾਰੀ ਰਾਤ ਪੀੜ ਨਾਲ ਮੈਂ ਸੌਂ ਨਹੀਂ ਸਕੀ। ਅਗਲੇ ਦਿਨ ਫਿਰ ਮੈਨੂੰ ਜਿਨਸੀ ਸੰਬੰਧਾਂ ਲਈ ਧੱਕੋਜ਼ੋਰੀ ਉਸ ਬੰਦੇ ਨੇ ਮਧੋਲਿਆ। ਅੱਠ ਦਿਨ ਲਗਾਤਾਰ ਮੈਨੂੰ ਉਸ ਨੇ ਹਰ ਤਰ੍ਹਾਂ ਜ਼ਲੀਲ ਕੀਤਾ ਤੇ ਅਖ਼ੀਰ ਮੈਂ ਕੁਰਲਾ ਉੱਠੀ। ਅੱਠਵੇਂ ਦਿਨ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਚੀਕਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੋਰ ਜ਼ੁਲਮ ਨਹੀਂ ਸਹਿਣਾ ਤੇ ਆਪਣੇ ਮਾਪਿਆਂ ਨੂੰ ਸਭ ਕੁੱਝ ਦਸ ਦੇਣਾ ਹੈ। ਉਸਨੇ ਇਹ ਸੁਣਦੇ ਸਾਰ ਮਿੱਟੀ ਦਾ ਤੇਲ ਚੁੱਕ ਕੇ ਮੇਰੇ ਉ¤ਤੇ ਉਲਟਾ ਦਿੱਤਾ ਤੇ ਅੱਗ ਲਾ ਦਿੱਤੀ। ਮੇਰੀਆਂ ਚੀਕਾਂ ਸੁਣ ਕੇ ਮੇਰੀ ਛੋਟੀ ਭੈਣ ਨੇ ਭੱਜ ਕੇ ਮੇਰੇ ਪਿਤਾ ਨੂੰ ਸਭ ਦੱਸਿਆ। ਜਦੋਂ ਤਕ ਉਹ ਮੇਰੇ ਕੋਲ ਪਹੁੰਚਦੇ, ਮੈਂ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਮੈਨੂੰ ਝਟਪਟ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮੇਰੀ ਹਾਲਤ ਵੇਖਦਿਆਂ ਅੱਗੋਂ ਪੀ.ਜੀ.ਆਈ. ਭੇਜ ਦਿੱਤਾ। ਉ¤ਥੇ ਮੇਰਾ ਆਖ਼ਰੀ ਸਾਹ ਵੇਖਦਿਆਂ ਉਨ੍ਹਾਂ ਦਾਖ਼ਲ ਹੀ ਨਹੀਂ ਕੀਤਾ ਤੇ ਵਾਪਸ ਘਰ ਭੇਜ ਦਿੱਤਾ। ਘਰ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਸਾਹਾਂ ਦੀ ਲੜੀ ਟੁੱਟ ਗਈ। ਮੈਂ ਵਾਪਸ ਆਪਣੇ ਘਰ ਅੰਦਰ ਲਾਸ਼ ਬਣ ਕੇ ਹੀ ਵੜੀ। ਮੈਨੂੰ ਮਾਰਨ ਵਾਲੇ ਨੂੰ ਫੜਨ ਲਈ ਪੁਲਿਸ ਤਿਆਰ ਨਹੀਂ ਸੀ। ਮੇਰੀ ਮਾਂ, ਮੇਰੇ ਪਿਓ, ਮੇਰੀ ਭੈਣ ਤੇ ਆਂਢੀਆਂ-ਗੁਆਂਢੀਆਂ ਵੱਲੋਂ ਦਿੱਲੀ ਵੱਲ ਜਾਂਦਾ ਕੌਮੀ ਮਾਰਗ ਜਾਮ ਕਰਨ ਬਾਅਦ ਹੀ ਪੁਲਿਸ ਨੇ ਮੁਲਾਜ਼ਮ ਨੂੰ ਗਿਰਫ਼ਤਾਰ ਕਰਨ ਦਾ ਭਰੋਸਾ ਦਿੱਤਾ।

ਮੇਰਾ ਕਸੂਰ ਕੀ ਸੀ?

2. ਮੈਂ ਬਹੁਤ ਮਜ਼ੇ ਨਾਲ ਇਕ-ਇਕ ਸੈੱਲ ਵਾਂਗ ਵਧ ਰਹੀ ਸੀ। ਮਾਂ ਦੇ ਢਿੱਡ ਅੰਦਰਲਾ ਨਿੱਘ ਕਿੰਨਾ ਵਧੀਆ ਹੁੰਦਾ ਹੈ। ਫੇਰ ਇਕ ਦਿਨ ਸਾਡਾ ਪਿਆਰਾ ਕੁੱਤਾ ਮਰ ਗਿਆ ਤਾਂ ਮੇਰੇ ਪਾਪਾ ਨੇ ਉਸਨੂੰ ਖੱਡਾ ਪੁੱਟ ਕੇ ਧਰਤੀ ਵਿਚ ਦੱਬ ਦਿੱਤਾ। ਉਸ ਤੋਂ ਦੋ ਕੁ ਹਫ਼ਤੇ ਬਾਅਦ ਹੀ ਮੈਨੂੰ ਮਾਂ ਦੇ ਢਿੱਡ ਵਿੱਚੋਂ ਚਾਕੂਆਂ ਨਾਲ ਕੱਟ ਕੇ ਟੋਟੇ-ਟੋਟੇ ਕਰ ਕੇ ਬਾਹਰ ਕੱਢ ਦਿੱਤਾ ਗਿਆ। ਫੇਰ ਕਲੀਨਿਕ ਦੀ ਬੀਬੀ ਨੇ ਮੇਰੇ ਬਚੇ ਹੋਏ ਸਾਹਾਂ ਸਮੇਤ ਲਹੂ ਲੁਹਾਨ ਹੋਈ ਨੂੰ ਕੂੜੇ ਦੀ ਬਾਲਟੀ ਵਿਚ ਸੁੱਟ ਦਿੱਤਾ। ਮੇਰੀ ਮਾਂ ਨੇ ਇਕ ਵਾਰ ਵੀ ਮੈਨੂੰ ਨਹੀਂ ਸਹਿਲਾਇਆ। ਮੇਰੇ ਪਾਪਾ ਨੇ ਇਕ ਵਾਰ ਵੀ ਮੇਰੇ ਸਰੀਰ ਵਿੱਚੋਂ ਰਿਸਦੇ ਲਹੂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁੱਤਿਆਂ ਨੇ ਵੀ ਨੋਚਿਆ। ਕੀੜਿਆਂ ਨੇ ਵੀ ਚੱਬਿਆ। ਮੇਰੀ ਚੀਕ ਕਿਸੇ ਨੇ ਨਹੀਂ ਸੁਣੀ। ਕੀ ਮੈਂ ਕੁੱਤੇ ਤੋਂ ਵੀ ਮਾੜੀ ਸੀ? ਉਸਨੂੰ ਘਰ ਦੇ ਅੰਦਰ ਹੀ ਦੱਬਿਆ ਤੇ ਮੈਨੂੰ ਕਟ ਵੱਢ ਕੇ ਕਾਵਾਂ, ਕੁੱਤਿਆਂ ਕੋਲੋਂ ਚਬਵਾਇਆ ਗਿਆ!

ਮੇਰਾ ਕਸੂਰ ਕੀ ਸੀ?

3.     ਮੈਨੂੰ 12 ਵਰ੍ਹਿਆਂ ਦੀ ਅਸਟ੍ਰੇਲੀਆ ਹੀ ਜੰਮੀ ਪਲੀ ਨੂੰ ਉ¤ਥੋਂ ਧੱਕੇ ਨਾਲ ਭਾਰਤ ਵਿਖਾਉਣ ਲਈ ਲਿਆਇਆ ਗਿਆ। ਮੇਰੇ ਮੰਮੀ ਤੇ ਭੂਆ ਨੂੰ ਪਤਾ ਨਹੀਂ ਕਿਉਂ ਭਾਰਤ ਏਨਾ ਪਸੰਦ ਸੀ। ਮੇਰੇ ਪਿਤਾ ਨੇ ਵੀ ਪੂਰਾ ਹਫ਼ਤਾ ਲਾ ਕੇ ਮੈਨੂੰ ਮਨਾਇਆ ਕਿ ਮੈਂ ਇਕ ਵਾਰ ਜ਼ਰੂਰ ਉਨ੍ਹਾਂ ਦੀ ਜਨਮ ਵਾਲੀ ਧਰਤੀ ਉੱਤੇ ਪੈਰ ਪਾਵਾਂ। ਉਨ੍ਹਾਂ ਕਿਹਾ ਕਿ ਸਿਰਫ਼ ਇਕ ਵਾਰ ਜਾਣ ਨਾਲ ਵੀ ਜਿਹੜੀਆਂ ਮੋਹ ਦੀਆਂ ਤੰਦਾਂ ਜੁੜ ਜਾਣੀਆਂ ਹਨ, ਉਸ ਦਾ ਇਹਸਾਸ ਜ਼ਰੂਰ ਕਰਨਾ ਚਾਹੀਦਾ ਹੈ।

ਮੈਂ ਹੈਰਾਨ ਸੀ ਕਿ ਅਸਟ੍ਰੇਲੀਆ ਦੀ ਜੰਮਪਲ ਹੋਣ ਸਦਕਾ ਭਲਾ ਮੈਂ ਭਾਰਤ ਵਰਗੇ ਦੇਸ ਨਾਲ ਕਿਸ ਤਰ੍ਹਾਂ ਦੀ ਪੱਕੀ ਪੀਡੀ ਸਾਂਝ ਗੰਢ ਸਕਦੀ ਹਾਂ? ਕਿੰਨੀਆਂ ਹੀ ਯਾਦਾਂ ਸੁਣਦਿਆਂ ਅਖ਼ੀਰ ਸਾਡਾ ਜਹਾਜ਼ ਭਾਰਤ ਉਤਰ ਗਿਆ। ਵਾਰ-ਵਾਰ ਮੇਰੀ ਮਾਂ ਤੇ ਭੂਆ ‘ਮਿੱਟੀ ਦੀ ਸੁਗੰਧ’ ਦੀ ਗੱਲ ਕਰ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਭਲਾ ਕਿਸ ਤਰ੍ਹਾਂ ਦੀ ਖੁਸ਼ਬੂ ਹੋਵੇਗੀ ਭਾਰਤ ਦੀ ਧਰਤੀ ਦੀ, ਜਿਹੜੀ ਮੇਰੇ ਟੱਬਰ ਨੂੰ ਅਸਟ੍ਰੇਲੀਆ ਵਿਚ ਵੀ ਨਹੀਂ ਭੁੱਲੀ।

ਆਪਣਿਆਂ ਦੀਆਂ ਘੁੱਟ ਕੇ ਪਾਈਆਂ ਜੱਫ਼ੀਆਂ, ਪਿਆਰ-ਦੁਲਾਰ, ਗੋਦੀ ਵਿਚ ਚੁੱਕਣਾ, ਨਵੇਂ ਕੱਪੜੇ ਤੇ ਖ਼ੌਰੇ ਕਿੰਨਾ ਕੁੱਝ ਹੋਰ ਦੱਸਦਿਆਂ ਮੇਰੀ ਮਾਂ ਤੇ ਭੂਆ ਦਾਅਵੇ ਕਰ ਰਹੀਆਂ ਸਨ ਕਿ ਮੇਰੀ ਫਰਵਰੀ 2016 ਦੀ ਭਾਰਤ ਫੇਰੀ ਜ਼ਿੰਦਗੀ ਭਰ ਦੀ ਯਾਦ ਬਣ ਕੇ ਰਹਿ ਜਾਣ ਵਾਲੀ ਹੈ।

ਦਿੱਲੀਓਂ ਟੈਕਸੀ ਕਰ ਕੇ ਪੰਜਾਬ ਵੱਲ ਆਉਂਦਿਆਂ ਮੈਨੂੰ ਭੀੜ ਤੇ ਮਿੱਟੀ ਘੱਟਾ ਹੀ ਦਿਸ ਰਹੇ ਸਨ। ਰਾਤ ਪੈ ਗਈ ਸੀ। ਮੈਨੂੰ ਤਾਂ ਦਿੱਲੀ ਦੇ ਅੰਦਰੋਂ ਨਿਕਲਦੇ-ਨਿਕਲਦੇ ਹੀ ਲੱਗੇ ਸਵਾ ਕੁ ਘੰਟੇ ’ਚ ਨੀਂਦਰ ਆ ਗਈ। ਸੁਫ਼ਨਿਆਂ ਵਿਚ ਪੰਜਾਬ ਦਾ ਮਾਹੌਲ ਸਿਰਜ ਰਹੀ ਸੀ ਕਿ ਇਕਦਮ ਜ਼ੋਰ ਦਾ ਖੜਾਕ ਸੁਣ ਕੇ ਤ੍ਰਭਕ ਕੇ ਨੀਂਦਰ ਖੁੱਲ੍ਹ ਗਈ।

ਮੇਰੀ ਮੰਮੀ ਨੇ ਮੈਨੂੰ ਘੁੱਟ ਕੇ ਜੱਫ਼ੀ ਪਾ ਲਈ। ਮੈਨੂੰ ਕੁੱਝ ਸਮਝ ਹੀ ਨਹੀਂ ਆਈ ਕਿ ਕੀ ਹੋ ਗਿਆ। ਅਗਲੀ ਸੀਟ ਉ¤ਤੇ ਬੈਠੇ ਮੇਰੇ ਪਾਪਾ ਦੇ ਸਿਰ ’ਚੋਂ ਲਹੂ ਵਹਿ ਰਿਹਾ ਸੀ। ਕਾਰ ਦੇ ਬਾਹਰ ਢੇਰ ਸਾਰੇ ਲੋਕਾਂ ਦੇ ਹੱਥਾਂ ’ਚ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸਨ। ਕੁੱਝ ਦੇ ਹੱਥਾਂ ਵਿਚ ਤੇਲ ਦੀਆਂ ਕੇਨੀਆਂ ਫੜੀਆਂ ਸਨ ਜੋ ਸਾਡੀ ਕਾਰ ਉ¤ਤੇ ਰੋੜ੍ਹ ਰਹੇ ਸਨ। ਕਾਰ ਦਾ ਅਗਲਾ ਸ਼ੀਸ਼ਾ ਉਨ੍ਹਾਂ ਨੇ ਤੋੜ ਦਿੱਤਾ ਸੀ ਜੋ ਮੇਰੇ ਪਾਪਾ ਦੇ ਸਿਰ ਵਿਚ ਵੱਜਿਆ ਹੋਇਆ ਸੀ।

ਟੈਕਸੀ ਡਰਾਈਵਰ ਉੱਚੀ-ਉੱਚੀ ਚੀਕ ਕੇ ਟੈਕਸੀ ਵਿੱਚੋਂ ਬਾਹਰ ਭੱਜ ਗਿਆ। ਉਹ ਚੀਕ ਰਿਹਾ ਸੀ, ‘‘ਰੈਜ਼ਰਵੇਸ਼ਨ ਲਈ ਜਾਟ ਪ੍ਰਦਰਸ਼ਨਕਾਰੀ ਘੇਰ ਰਹੇ ਨੇ। ਮੁਰਥਲ ਦੀ ਹਵੇਲੀ ਜਾਂ ਸੁਖਦੇਵ ਢਾਬੇ ਵੱਲ ਭੱਜ ਲਵੋ।’’

ਬਾਹਰ ਆਪੋ ਧਾਪੀ ਪਈ ਹੋਈ ਸੀ। ਕਾਰ ਦਾ ਦਰਵਾਜ਼ਾ ਖੋਲ੍ਹ ਅਸੀਂ ਸਾਰੇ ਵੀ ਆਪਣਾ ਸਾਰਾ ਸਮਾਨ ਵਿੱਚੇ ਛੱਡ ਕੇ ਬਾਹਰ ਵੱਲ ਭੱਜੇ। ਮੈਨੂੰ, ਮੇਰੀ ਭੂਆ ਤੇ ਮੇਰੀ ਮਾਂ ਨੂੰ ਝਟਪਟ ਭੀੜ ਨੇ ਘੜੀਸ ਲਿਆ। ਪਤਾ ਨਹੀਂ ਹਨ੍ਹੇਰੇ ਵਿਚ ਕਿਸਨੇ ਮੇਰੀਆਂ ਲੱਤਾਂ ਤੋਂ ਫੜ੍ਹ ਕੇ ਉਤਾਂਹ ਚੁੱਕਿਆ ਤੇ ਕਿਸਨੇ ਬਾਹਵਾਂ! ਪੰਜ ਜਾਂ ਛੇ ਜਣੇ ਸਨ ਜਿਨ੍ਹਾਂ ਨੇ ਮੇਰੇ ਵੱਖੋ-ਵੱਖ ਅੰਗ ਖਿੱਚ ਕੇ ਜ਼ਮੀਨ ਤੋਂ ਉਤਾਂਹ ਚੁਕ ਲਏ ਤੇ ਸੜਕ ਦੇ ਪਾਸੇ ਵੱਲ ਖੇਤਾਂ ਵੱਲ ਦੌੜ ਪਏ। ਚੁਫ਼ੇਰੇ ਹਨ੍ਹੇਰੇ ਵਿਚ ਸਿਰਫ਼ ਚੀਕਾਂ ਦੀ ਆਵਾਜ਼ ਸੁਣ ਰਹੀ ਸੀ। ਸੜਕਾਂ ਉੱਤੇ ਕਾਰਾਂ, ਬਸਾਂ ਧੂ-ਧੂ ਕੇ ਅੱਗ ਦੀਆਂ ਲਪਟਾਂ ’ਚ ਸੜ੍ਹ ਰਹੀਆਂ ਸਨ।

ਖੇਤਾਂ ਵਿਚ ਪਹੁੰਚ, ਮਿੱਟੀ ਉੱਤੇ ਸੁੱਟ, ਮੇਰੇ ਲੀੜੇ ਉਨ੍ਹਾਂ ਖਿੱਚ ਕੇ ਤਾਰ-ਤਾਰ ਕਰ ਦਿੱਤੇ ਤੇ ਵਾਰੀ-ਵਾਰੀ ਮੇਰੇ ਉੱਤੇ ਚੜ੍ਹਨ ਲੱਗੇ। ਪੰਜ ਜਣਿਆਂ ਵੱਲੋਂ ਨਪੀੜੇ ਜਾਣ ਤਕ ਤਾਂ ਮੈਨੂੰ ਹੋਸ਼ ਸੀ। ਫੇਰ ਮੈਂ ਬੇਹੋਸ਼ ਹੋ ਗਈ। ਖ਼ੌਰੇ ਕਿੰਨੇ ਜਣੇ ਹੋਰ ਚੜ੍ਹੇ, ਮੈਨੂੰ ਕੁੱਝ ਪਤਾ ਨਹੀਂ। ਹੋਸ਼ ਵਿਚ ਆਉਣ ਉੱਤੇ ਵੇਖਿਆ ਕਿ ਮੇਰੀ ਵਾਲੀ ਹਾਲਤ ਵਿਚ ਮੇਰੇ ਨਾਲ ਦੀਆਂ ਛੇ ਸਤ ਹੋਰ ਕੁੜੀਆਂ ਤੇ ਕੁੱਝ ਆਂਟੀਆਂ ਉੱਕਾ ਹੀ ਨਿਰਵਸਤਰ ਤੇ ਲਹੂ ਲੁਹਾਨ ਸਨ। ਉਨ੍ਹਾਂ ਹੀ ਮੈਨੂੰ ਇਸੇ ਹਾਲਤ ਵਿਚ ਤੇਜ਼ ਘੜੀਸ ਕੇ ਨੇੜੇ ਦੇ ਪਿੰਡ ਵਲ ਲਿਜਾਉਣ ਦੀ ਕੋਸ਼ਿਸ਼ ਕੀਤੀ। ਸਭ ਸੁੰਨ ਹੋਈਆਂ ਪਈਆਂ ਸਨ। ਕਿਸੇ ਦੇ ਮੂੰਹੋਂ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ। ਸਿਰਫ਼ ਅੱਖਾਂ ਰਾਹੀਂ ਆਲੇ-ਦੁਆਲੇ ਵਿੱਚੋਂ ਕਿਸੇ ਆਪਣੇ ਦੀ ਲੱਭ ਜਾਣ ਦੀ ਹਲਕੀ ਜਿਹੀ ਉਮੀਦ ਸੀ।

ਮੈਨੂੰ ਪਤਾ ਨਹੀਂ ਸੀ ਕਿ ਮੈਂ ਜ਼ਿੰਦਾ ਹਾਂ ਜਾਂ ਮਰਨ ਤੋਂ ਬਾਅਦ ਇਹ ਸਭ ਵੇਖ ਰਹੀ ਹਾਂ! ਪਿੰਡ ਲਾਗੇ ਪਹੁੰਚੇ ਤਾਂ ਉ¤ਥੇ ਜਮਾਂ ਹੋਈ ਭੀੜ ਵਿਚ ਮੇਰੀ ਮਾਂ ਦਿਸ ਪਈ। ਉਸ ਦੇ ਸਰੀਰ ਉ¤ਤੇ ਸਿਰਫ਼ ਕਮੀਜ਼ ਦੀ ਬਾਂਹ ਸੀ। ਉਸ ਨੂੰ ਵੀ ਬਿਨਾਂ ਕਪੜਿਆਂ ਦੇ, ਜ਼ਖ਼ਮੀ ਹਾਲਤ ਵਿਚ ਵੇਖ ਕੇ ਮੈਂ ਹੋਰ ਵੀ ਸੁੰਨ ਹੋ ਗਈ। ਮਾਂ ਨੇ ਮੈਨੂੰ ਗਲਵਕੜੀ ਵਿਚ ਲਿਆ ਪਰ ਅੱਜ ਉਸ ਵਿਚ ਨਿੱਘ ਨਹੀਂ ਸੀ। ਸਿਰਫ ਦੁਖ ਤੇ ਤਕਲੀਫ਼ ਹੀ ਮਹਿਸੂਸ ਕਰ ਸਕੀ। ਮੇਰੀ ਭੂਆ ਵੀ ਉਸੇ ਭੀੜ ਵਿਚ ਬਿਨ੍ਹਾਂ ਕਪੜਿਆਂ ਦੇ ਲਭ ਪਈ। ਪਿੰਡ ਵਾਲਿਆਂ ਨੇ ਸਾਨੂੰ ਕਈ ਜਣੀਆਂ ਨੂੰ ਇਕ-ਇਕ ਕਪੜਾ ਅੱਧ ਪਚੱਧ ਸਰੀਰ ਢਕਣ ਨੂੰ ਫੜਾ ਦਿੱਤਾ।

ਲਗਭਗ ਤਿੰਨ ਘੰਟਿਆਂ ਬਾਅਦ ਮੈਂ ਆਪਣੀ ਮਾਂ ਤੇ ਭੂਆ ਨਾਲ ਆਪਣੇ ਪਾਪਾ ਨੂੰ ਲੱਭ ਸਕੀ। ਪਤਾ ਨਹੀਂ ਕਿੰਨੇ ਕਿਲੋਮੀਟਰ ਅਸੀਂ ਤੁਰੇ ਤੇ ਕਿੰਨੇ ਰਸਤੇ ਮੇਰੇ ਪਾਪਾ ਨੇ ਮੈਨੂੰ ਗੋਦੀ ਚੁੱਕਿਆ। ਕਿਸੇ ਨੇ ਇਕ ਵੀ ਹਰਫ਼ ਮੂੰਹੋਂ ਨਹੀਂ ਕੱਢਿਆ। ਪੁਲਿਸ ਕੋਲ ਪਹੁੰਚ ਕੇ ਪਾਪਾ ਨੇ ਸ਼ਿਕਾਇਤ ਦਰਜ ਕਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਦੜ੍ਹ ਵੱਟ ਲੈਣ ਲਈ ਕਿਹਾ। ‘‘ਆਪਣੀ ਇੱਜ਼ਤ ਨੂੰ ਬਚਾਉਣ ਲਈ ਉੱਕਾ ਹੀ ਚੁੱਪ ਰਹਿਓ। ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਸ਼ੁਕਰ ਕਰੋ ਜਾਨ ਬਚ ਗਈ ਹੈ,’’ ਏਨਾ ਕਹਿ ਕੇ ਪੁਲਿਸ ਦਾ ਅਧਿਕਾਰੀ ਪਾਸਾ ਵੱਟ ਗਿਆ। ਮੈਨੂੰ ਸਮਝ ਨਹੀਂ ਆਈ, ਕਿਹੜੀ ਇੱਜ਼ਤ ਨੂੰ ਬਚਾਉਣ ਲਈ ਚੁੱਪ ਰਹਿਣ ਲਈ ਕਿਹਾ ਗਿਆ ਹੈ?

ਮੈਂ ਖਾਲੀ ਅੱਖਾਂ ਨਾਲ ਸੁੰਨ ਹੋਈ ਮਾਂ ਨੂੰ ਮਨ ਹੀ ਮਨ ਸਵਾਲ ਪੁੱਛੀ ਜਾ ਰਹੀ ਸੀ-ਮਾਂ, ਇਸੇ ਤਰ੍ਹਾਂ ਦੀਆਂ ਜੱਫ਼ੀਆਂ ਤੇ ਪਿਆਰ ਦੁਲਾਰ ਦੀ ਗੱਲ ਕਰ ਰਹੀ ਸੀ? ਕੀ ਭਾਰਤ ਵਿਚ ਗੋਦੀ ਵਿਚ ਅੰਗ-ਅੰਗ ਧੂਅ ਕੇ ਚੁੱਕਿਆ ਜਾਂਦਾ ਹੈ? ਕੀ ਨਵੇਂ ਕਪੜੇ ਪੁਆਉਣ ਦੀ ਰੀਝ ਪੁਰਾਣੇ ਕਪੜੇ ਇੰਜ ਪਾੜ ਕੇ ਪੂਰੀ ਕੀਤੀ ਜਾਂਦੀ ਹੈ? ਜ਼ਖਮੀ ਸਰੀਰ ਅਤੇ ਉਸ ਵਿਚਲੇ ਛਿੱਲੇ ਝਰੀਟੇ ਹੋਏ ਮਨ ਉ¤ਤੇ ਲਪੇਟੀ ਫਟੀ ਹੋਈ ਇਹ ਚੁੰਨੀ ਨੂੰ ਸਰੀਰ ਢਕਣਾ ਕਿਹਾ ਜਾਂਦਾ ਹੈ? ਧਰਤੀ ਉ¤ਤੇ ਸੁੱਟੀ ਹੋਈ ਨੂੰ ਮੈਨੂੰ ਉ¤ਕਾ ਕਿਸੇ ਮਿੱਟੀ ਦੀ ਖੁਸ਼ਬੂ ਨਹੀਂ ਆਈ। ਸਿਰਫ਼ ਉੱਤੇ ਚੜ੍ਹਨ ਵਾਲਿਆਂ ਦੀ ਪਸੀਨੇ ਦੀ ਬਦਬੂ ਤੇ ਉਨ੍ਹਾਂ ਦੇ ਹੱਥਾਂ ਵਿੱਚੋਂ ਕੈਰੋਸੀਨ ਹੀ ਸੁੰਘਿਆ ਗਿਆ ਜੋ ਮੇਰੇ ਦਿਮਾਗ਼ ਅੰਦਰਲੀ ਰਗ-ਰਗ ਵਿਚ ਹਮੇਸ਼ਾ ਲਈ ਫਸ ਚੁੱਕਿਆ ਹੈ!

ਅਾਸਟ੍ਰੇਲੀਆ ਵਿਚ ਪਾਈ ਮੇਰੀ ਫ਼ਰਾਕ ਨੂੰ ਮੇਰੀ ਮਾਂ ਘੱਟ ਕਪੜੇ ਕਹਿ ਕੇ ਭਾਰਤ ਵਿਚ ਪਾਉਣ ਲਈ ਪੂਰਾ ਸਰੀਰ ਢਕਣ ਲਈ ਨਵੇਂ ਸੂਟ ਵਿਚ ਤਬਦੀਲ ਕਰਵਾ ਕੇ ਲਿਆਈ ਸੀ। ਕਿਵੇਂ ਦੱਸਾਂ ਕਿ ਮਾਂ, ਮੈਂ ਉਸੇ ਫ਼ਰਾਕ ਵਿਚ, ਨੰਗੀਆਂ ਲੱਤਾਂ ਨਾਲ ਵੀ ਜ਼ਿਆਦਾ ਸੁਰੱਖਿਅਤ ਸੀ।

ਇਕ ਗੱਲ ਤਾਂ ਪੱਕੀ ਹੈ ਕਿ ਭਾਰਤ ਦੀ ਫੇਰੀ ਮੈਂ ਉਮਰ ਭਰ ਨਹੀਂ ਭੁਲਾ ਸਕਣ ਲੱਗੀ। ਮਿੱਟੀ ਦੀ ਸੁਗੰਧ, ਜੱਫ਼ੀ, ਨਵੇਂ ਕਪੜੇ ਤੇ ਜਿਸਮਾਨੀ ਨਜ਼ਦੀਕੀ ਅਤੇ ਵਧੀਕੀ ਜੋ ਮੈਨੂੰ ਮਿਲੇ, ਕਿਵੇਂ ਭੁਲਾਏ ਜਾ ਸਕਦੇ ਹਨ? ਰੋਜ਼ ਅੱਠ ਵਾਰ ਨਹਾਉਣ ਤੋਂ ਬਾਅਦ ਵੀ ਉਹ ਗੰਦਗੀ ਮੈਨੂੰ ਚਿਪਕੀ ਮਹਿਸੂਸ ਹੋ ਰਹੀ ਹੈ।

ਮੈਨੂੰ ਅੱਜ ਪਤਾ ਲੱਗਿਆ ਹੈ ਕਿ ਭਾਰਤ ਵਿਚ ਹਰ ਗਲੀ, ਮੁਹੱਲੇ, ਸਰਕਾਰੀ, ਗ਼ੈਰ ਸਰਕਾਰੀ, ਗੱਲ ਕੀ ਚੁਫ਼ੇਰੇ ਔਰਤਾਂ ਦਾ ਦਿਨ ਮਨਾਉਣ ਲਈ 8 ਮਾਰਚ ਨੂੰ ਸਮਾਗਮ ਕੀਤੇ ਜਾਂਦੇ ਹਨ, ਜਿੱਥੇ ਭਾਰਤ ਵਿਚ ਔਰਤਾਂ ਦਾ ਬਿੰਬ ਉੱਚਾ ਚੁੱਕਣ ਲਈ ਕੀਤੇ ਵਿਸ਼ਵ ਪੱਧਰੀ ਜਤਨਾਂ ਦੀ ਵਿਆਖਿਆ ਫ਼ਖ਼ਰ ਨਾਲ ਕੀਤੀ ਜਾਂਦੀ ਹੈ!

ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁੱਝ ਨਹੀਂ ਲੈਣਾ! ਮੈਨੂੰ ਸਿਰਫ਼ ਮੇਰੇ ਇਕ ਸਵਾਲ ਦਾ ਜਵਾਬ ਆਪਣੇ ਮਾਪਿਆਂ ਦੀ ਜਨਮ ਭੂਮੀ ਉੱਤੇ ਵੱਸਦੇ ਭਾਰਤ ਵਾਸੀਆਂ ਕੋਲੋਂ ਚਾਹੀਦਾ ਹੈ ਕਿ ਉਹ ਆਪਣੀ ਦੋਹਤਰੀ ਨਾਲ ਇਹੋ ਜਿਹਾ ਸਲੂਕ ਕਿਉਂ ਕਰਦੇ ਹਨ?

ਕੋਈ ਤਾਂ ਇਸ ਧਰਤੀ ਉੱਤੇ ਵੱਸਦੇ ਕਰੋੜਾਂ ਵਿੱਚੋਂ ਮੈਨੂੰ ਦੱਸੋ, ਮੇਰਾ ਕਸੂਰ ਕੀ ਸੀ?

ਮੈਂ ਪੰਜਾਬ ਬੋਲਦਾਂ……
‘‘ਮੈਂ ਆਪਣੀ ਜਾਣ-ਪਛਾਣ ਕਰਵਾ ਦਿਆਂ। ਮੈਂ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ ਹਾਂ, ਜਿਸ ਦੀ ਹਵਾ ਵਿਚ ਕੀਰਤਨ, ਆਰਤੀ ਤੇ ਅਯਾਨ ਦੀਆਂ ਆਵਾਜ਼ਾਂ ਦੀਆਂ ਧੁਨਾਂ ਰੁਮਕਦੀਆਂ ਨੇ। ਭਵਖੰਡਨਾ ਦੀ ਆਰਤੀ ਵਿਚ ਸੂਰਜ ਤੇ ਚੰਨ ਦੀਵੇ ਵਾਂਗ ਲਿਸ਼ਕਦੇ ਨੇ, ਕਿਸਾਨਾਂ ਦੀਆਂ ਫਸਲਾਂ ਪੱਕਣ ਤੇ ਭੰਗੜੇ ਪੈਂਦੇ ਨੇ, ਲੋਕ ਗੀਤਾਂ ਨੇ ਪੌਣਾਂ ਵਿਚ ਰੰਗ ਭਰੇ ਨੇ। ਮੈਂ ਨਿਰਾ ਪੁਰਾ ਗੀਤ ਸੰਗੀਤ ਹੀ ਨਹੀਂ, ਬਹਾਦਰੀ ਦੀ ਮਿਸਾਲ ਵੀ ਹਾਂ ਤੇ ਹਮਲਾਵਰਾਂ ਦੇ ਦੰਦ ਖੱਟੇ ਕਰਨ ਵਾਲੇ ਜੋਧਿਆਂ ਦੀ ਲਲਕਾਰ ਵੀ ਹਾਂ।

‘‘ਅਜ ਸਮੇਂ ਦੀ ਵਿਡੰਬਨਾ ਵੇਖੋ! ਮੈਨੂੰ ਹੀ ਫ਼ਨਾਹ ਕਰ ਕੇ, ਸੀਨਾ ਪਾੜ ਕੇ, ਸਾੜ ਕੇ, ਸੁਆਹ ਕਰ ਕੇ, ਮੇਰੇ ਉੱਤੇ ਹੀ ਰਾਜ ਕਰਨ ਲਈ ਮੇਰੇ ਪੁੱਤਰ ਆਪੋ ਵਿਚ ਕਤਲੋ-ਗਾਰਤ ਕਰਦੇ ਪਏ ਨੇ।

‘‘ਮੇਰੀਓ ਧੀਓ ਤੇ ਮੇਰੇ ਪੁੱਤਰੋ, ਰਤਾ ਆਪਣੇ ਰੁਝੇਵਿਆਂ ਵਿੱਚੋਂ ਕੁੱਝ ਵਕਤ ਕੱਢੋ ਤੇ ਮੇਰੇ ਬਾਰੇ ਵੀ ਸੋਚੋ। ਕੀ ਕਿਸੇ ਨੇ ਮੇਰੀ ਵੀ ਸਾਰ ਲਈ ਹੈ ਕਿ ਮੈਨੂੰ ਕੀ ਚਾਹੀਦੈ? ਸਿਰਫ਼ ਮੇਰੇ ਉੱਤੇ ਰਾਜ ਕਰਨ ਲਈ ਲੱਗੀ ਦੌੜ ਵਿਚ ਮੇਰੀ ਹੋਂਦ ਖ਼ਤਰੇ ਵਿਚ ਪਹੁੰਚ ਗਈ ਹੈ। ਮੇਰੇ ਬਥੇਰੇ ਪੁੱਤਰ ਧੀਆਂ ਤਿਲ-ਤਿਲ ਮਰਨ ਉੱਤੇ ਮਜਬੂਰ ਹੋ ਚੁੱਕੇ ਹਨ। ਮੇਰਾ ਇੰਚ-ਇੰਚ ਕਰਜ਼ਈ ਹੋ ਚੁੱਕਿਐ।

‘‘ਇਕ ਲੱਖ ਪੈਂਹਠ ਹਜ਼ਾਰ ਕਰੋੜ (1,25000 ਕਰੋੜ ਸਿੱਧਾ ਤੇ ਕਾਰਪੋਰੇਸ਼ਨਾ ਰਾਹੀਂ 40 ਤੋਂ 45 ਹਜ਼ਾਰ ਕਰੋੜ) ਦਾ ਕਰਜ਼ਾ ਮੇਰੇ ਸਿਰ ਚੜ੍ਹਿਆ ਪਿਐ। ਇਸ ਦਾ ਮਤਲਬ ਹੈ, ਅਜ ਦੇ ਦਿਨ ਦਾ ਜੰਮਿਆ ਹਰ ਬੱਚਾ ਵੀ ਜੰਮਦੇ ਸਾਰ ਢਾਈ ਲੱਖ ਰੁਪੈ ਦੇ ਕਰਜ਼ੇ ਹੇਠ ਹੀ ਪਹਿਲਾ ਸਾਹ ਲੈਂਦਾ ਹੈ।

‘‘ਮੇਰੀਆਂ ਤੇ ਹੱਦਾਂ ਹੀ ਬੋਲੀ ਦੇ ਆਧਾਰ ਉ¤ਤੇ ਬੰਨ੍ਹੀਆਂ ਗਈਆਂ ਸਨ। ਪਰ, ਅੱਜ ਦੇ ਦਿਨ ਬਹੁਗਿਣਤੀ ਸਕੂਲ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਤੋਂ ਇਨਕਾਰੀ ਹੋਏ ਪਏ ਹਨ। ਦਫ਼ਤਰਾਂ ਵਿਚ ਪੰਜਾਬੀ ਬੋਲੀ ਨੂੰ ਤਿਲਾਂਜਲੀ ਦਿੱਤੀ ਜਾ ਚੁੱਕੀ ਹੈ। ਮੇਰੇ ਪੋਤਰੇ ਦੋਹਤਰੇ ਅੰਗਰੇਜ਼ੀ ਤੇ ਹਿੰਦੀ ਜ਼ਬਾਨ ਨੂੰ ਜੱਫੀ ਪਾ ਕੇ ਬੈਠੇ ਹਨ ਜਿਸ ਦਾ ਮਤਲਬ ਹੈ ਕਿ ਅਗਲੀ ਵਾਰ ਬੋਲੀ ਜਾ ਰਹੀ ਜ਼ਬਾਨ ਦੇ ਆਧਾਰ ਉੱਤੇ ਜੇ ਹੱਦਾਂ ਬੰਨੀਆਂ ਗਈਆਂ ਤਾਂ ਮੇਰਾ ਆਕਾਰ ਇਕ ਚੌਥਾਈ ਹੀ ਰਹਿ ਜਾਣ ਵਾਲਾ ਹੈ। ਮੈਨੂੰ ਆਪਣਾ ਇਹ ਅੰਤ ਦਿਸ ਰਿਹਾ ਹੈ ਪਰ ਮੇਰੇ ਪੁੱਤਰ-ਧੀ ਅਵੇਸਲੇ ਹੋ ਗਏ ਹਨ। ਅਫ਼ਸੋਸ ਤਾਂ ਇਹ ਹੈ ਕਿ ਮੇਰੇ ਉ¤ਤੇ ਰਾਜ ਕਰਨ ਵਾਲਿਆਂ ਦੀ ਲੱਗੀ ਹੋੜ ਵਿੱਚੋਂ ਵੀ ਕਿਸੇ ਦਾ ਏਜੰਡਾ ਮੇਰੀਆਂ ਹੱਦਾਂ ਸੁਰੱਖਿਅਤ ਕਰਨ ਦਾ ਨਹੀਂ ਹੈ।

‘‘ਜੀਊਣ ਜੋਗਿਓ, ਧਿਆਨ ਕਰੋ, ਮੇਰੇ ਲੇਖਕ ਪੁੱਤਰ ਧੀਆਂ ਨੂੰ ਦਰਕਿਨਾਰ ਕਰ ਕੇ ਪੈਸੇ-ਪੈਸੇ ਦਾ ਮੁਥਾਜ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਮੇਰਾ ਪਿਛੋਕੜ, ਮੇਰਾ ਇਤਿਹਾਸ, ਮੇਰਾ ਸੱਭਿਆਚਾਰ ਜੀਉਂਦਾ ਰੱਖਣਾ ਹੈ, ਉਨ੍ਹਾਂ ਸਾਰਿਆਂ ਨੂੰ ਖੁੱਡੇ ਲਾਈਨ ਲਾ ਕੇ ਬੀਮਾਰੀ ਦਾ ਖ਼ਰਚਾ ਝੱਲਣ ਤੇ ਢਿੱਡ ਭਰਨ ਲਈ ਅੱਡੀਆਂ ਰਗੜਨ ਉੱਤੇ ਮਜਬੂਰ ਕਰ ਦਿੱਤਾ ਹੈ। ਕਲਾ ਤੇ ਕਲਾਕਾਰਾਂ ਨੂੰ ਦਰਕਿਨਾਰ ਕਰਨ ਦਾ ਮਤਲਬ ਹੁੰਦਾ ਹੈ ਸੱਭਿਆਚਾਰ ਦਾ ਖ਼ਾਤਮਾ। ਮੇਰਾ ਮਾਤਮੱਤਾ ਪਿਛੋਕੜ ਜੇ ਅਗਾਂਹ ਨਾ ਤੁਰਿਆ ਤਾਂ ਮੇਰੇ ਪੋਤਰੇ

ਦੋਹਤਰੇ ਮੇਰੇ ਨਾਲ ਕੀ ਮੋਹ ਰੱਖ ਸਕਣਗੇ? ਉਹ ਤਾਂ ਝੱਟਪਟ ਰੋਜ਼ੀ ਰੋਟੀ ਲਈ ਉਡਾਰੀ ਮਾਰ ਜਾਣਗੇ ਤੇ ਮੈਂ ਤਾਂ ਸਿਰਫ਼ ਰਤ ਭਿੱਜੀਆਂ ਯਾਦਾਂ ਨੂੰ ਆਪਣੇ ਅੰਦਰ ਸਮੋ ਕੇ ਹੌਲੀ-ਹੌਲੀ ਅਣਆਈ ਮੌਤ ਮਰ ਜਾਵਾਂਗਾ।

‘‘ਮੇਰੇ ਉੱਤੇ ਧਰਮ ਦੀ ਰਾਖੀ ਲਈ ਬੇਅੰਤ ਲਾਸਾਨੀ ਕੁਰਬਾਨੀਆਂ ਦਿੱਤੀਆਂ ਗਈਆਂ ਸਨ ਪਰ ਅੱਜ ਹਾਲਾਤ ਇਹ ਹਨ ਕਿ ਧਰਮ ਨੂੰ ਸਿਰਫ਼ ਸਿਆਸਤ ਹਥਿਆਉਣ ਵਾਲੀ ਪੌੜੀ ਮੰਨ ਲਿਆ ਗਿਆ ਹੈ ਕਿ ਜਦੋਂ ਚਾਹੋ ਦਰੜ ਕੇ ¦ਘ ਜਾਓ ਤੇ ਜਦੋਂ ਮਨਾਂ ਵਿਚ ਪਾੜ ਪਾ ਕੇ ਰਾਜ ਕਰਨਾ ਹੋਵੇ ਤਾਂ ਇਸ ਨੂੰ ਹਥਿਆਰ ਵਾਂਗ ਵਰਤ ਲਵੋ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਧਰਮ ਦੀ ਰਾਖੀ ਲਈ ਨਿੱਕੇ-ਨਿੱਕੇ ਲਾਲਾਂ ਨੇ ਨੀਹਾਂ ਵਿਚ ਚਿਣੇ ਜਾਣਾ ਕਬੂਲ ਕਰ ਲਿਆ ਸੀ, ਉਸੇ ਧਰਮ ਨੂੰ ਢਾਲ ਬਣਾ ਕੇ ਬੇਕਸੂਰਾਂ ਨੂੰ ਗੋਲੀਆਂ ਨਾਲ ਵਿੰਨ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਵੱਲੋਂ ਸ਼ਸ਼ਤਰ ਆਪਣੀ ਰਾਖੀ ਲਈ ਅਤੇ ਜ਼ਾਲਮਾਂ ਨੂੰ ਖਦੇੜਨ ਲਈ ਬਖਸ਼ੇ ਗਏ ਸਨ। ਪਰ, ਅੱਜ ਧਰਮ ਦਾ ਹਥਕੰਡਾ ਵਰਤ ਕੇ ਇਨਸਾਨ ਖ਼ਤਮ ਕਰ ਦਿੱਤੇ ਗਏ ਹਨ ਅਤੇ ਹਿੰਦੂ, ਸਿੱਖ, ਮੁਸਲਮਾਨ ਬਣਾ ਕੇ ਰਾਜਨੀਤੀ ਦੀ ਨਿਵਾਣ ਛੂਹ ਲਈ ਗਈ ਹੈ।

‘‘ਮੈਨੂੰ ਸਪਸ਼ਟ ਦਿਸ ਰਿਹਾ ਹੈ ਕਿ ਮੇਰੇ ਬੇਕਸੂਰ ਪੁੱਤਰ ਧੀਆਂ ਇਸ ਮੱਕੜ ਜਾਲ ਵਿਚ ਫਸ ਕੇ ਫਨਾਹ ਹੋ ਜਾਣੇ ਹਨ ਤੇ ਫੇਰ ਮੈਂ ਬੰਜਰ ਜ਼ਮੀਨ ਉ¤ਤੇ ਲਾਸ਼ਾਂ ਦੇ ਢੇਰ ਸਾਂਭਦੇ ਫਿਰਨਾ ਹੈ।

‘‘ਹਾਲੇ ਤਾਈਂ ਮੇਰੇ ਧਰਮੀ ਫੌਜੀ ਪੁੱਤਰਾਂ ਦੀ ਸਾਰ ਕਿਸੇ ਨਹੀਂ ਲਈ। ਸੰਨ 1857 ਵਿਚ ਜਿਨ੍ਹਾਂ ਨੇ ਬਗਾਵਤ ਕੀਤੀ ਉਹ ਦੇਸ ਭਗਤ ਕਰਾਰ ਦਿੱਤੇ ਗਏ ਪਰ ਜਿਹੜੇ ਮੇਰੇ ਉ¤ਤੇ ‘ਏਤੀ ਮਾਰ ਪਈ ਕੁਰਲਾਣੇ’ ਤਹਿਤ ਬਿਨਾਂ ਵਾਰ ਕੀਤਿਆਂ ਜ਼ਮੀਰ ਦੀ ਆਵਾਜ਼ ਸੁਣ ਬਗ਼ਾਵਤ ਕਰ ਕੇ ਆ ਗਏ, ਉਹ ਅਜ ਤਕ ਦੋ ਵੇਲੇ ਦੀ ਰੋਟੀ ਨੂੰ ਤਰਸਦੇ ਫਿਰਦੇ ਹਨ। ਕੋਝੀ ਸਿਆਸਤ ਦੇ ਹਥਕੰਡਿਆਂ ਦੌਰਾਨ ਇਹ ਪੁੱਤਰ ਸਿਰਫ਼ ਬਿਆਨਬਾਜ਼ੀ ਲਈ ਵਰਤੇ ਜਾਂਦੇ ਹਨ, ਪਰ ਇਸ ਤੋਂ ਵੱਧ ਇਨ੍ਹਾਂ ਲਈ ਕੁੱਝ ਨਹੀਂ ਕੀਤਾ ਗਿਆ।

‘‘1984 ਦੇ ਦੰਗਿਆਂ ਦੇ ਪੀੜਤ ਮੇਰੇ ਬੱਚੇ ਹਾਲੇ ਤਕ ਮੇਰੇ ਕਾਲਜੇ ਨੂੰ ਧੂਹ ਪਾਉਂਦੇ ਹਨ। ਉਨ੍ਹਾਂ ਦੀ ਵੁਅਕਤ ਵੀ ਸਿਰਫ਼ ਇਕ ਪੌੜੀ ਤੋਂ ਵੱਧ ਕੁੱਝ ਨਹੀਂ ਰਹੀ। ਕੋਝੀ ਸਿਆਸਤ ਨੇ ਉਨ੍ਹਾਂ ਦੇ ਸਿਵਿਆਂ ਦੀ ਸੁਆਹ ਵੀ ਰੋਲ ਛੱਡੀ ਹੈ। ਬਿਆਨਬਾਜ਼ੀ ਵਿਚ ਉਨ੍ਹਾਂ ਦਾ ਮਜ਼ਾਕ ਉਡਾਉਣ ਤੋਂ ਅਗਾਂਹ ਕੋਈ ਸਿਆਸੀ ਆਗੂ ਕਦੇ ਨਹੀਂ ਤੁਰਿਆ। ਕਾਤਲਾਂ ਤੇ ਜਾਬਰਾਂ ਵਿਰੁੱਧ ਦਮਦਾਰ ਆਵਾਜ਼ ਚੁੱਕ ਕੇ ਸਜ਼ਾ ਦਵਾਉਣ ਤਕ ਕੋਈ ਸਿਆਸੀ ਆਗੂ ਸਰਗਰਮ ਨਹੀਂ ਹੋਇਆ ਕਿਉਂਕਿ ਇਹ ਕਿੱਸਾ ਸਦੀਆਂ ਤਕ ਸਿਰਫ਼ ਕੁਰਸੀ ਹਥਿਆਉਣ ਦਾ ਇਕ ਜ਼ਰੀਆ ਬਣ ਚੁੱਕਿਆ ਹੈ।

‘‘ਮੇਰੀ ਧਰਤੀ ਉੱਤੇ ਮੇਰੇ ਬੱਚਿਆਂ ਵੱਲੋਂ ਇਕ ਧਰਮ ਦੀ ਗੱਲ ਕਰਨੀ ਖਾੜਕੂਵਾਦ ਗਿਣੀ ਜਾਂਦੀ ਹੈ ਤੇ ਕਿਸੇ ਦੂਜੇ ਧਰਮ ਦੀ ਗਲ ਕਰਨੀ ਧਰਮ ਦਾ ਫੈਲਾਓ ਤੇ ਪ੍ਰਚਾਰ ਮੰਨਿਆ ਜਾਂਦਾ ਹੈ। ਇਹ ਵਿਤਕਰਾ ਕਿੰਨੀਆਂ ਸਦੀਆਂ ਹੋਰ ਚੱਲਣਾ ਹੈ? ਦਹਿਸ਼ਤਗਰਦੀ ਦੇ ਨਾਂ ਤਹਿਤ ਮੇਰੇ ਪੁੱਤਰ ਜੋ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਉਹ ਛੱਡੇ ਨਹੀਂ ਜਾਂਦੇ, ਜਦਕਿ ਭਾਰਤ ਦੇ ਹੋਰ ਹਿੱਸਿਆਂ ਵਿਚ ਘੱਟ ਗਿਣਤੀ ਉੱਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਉੱਚੇ ਅਹੁਦੇ ਤੇ ਸਨਮਾਨ ਦਿੱਤੇ ਜਾਂਦੇ ਹਨ।

‘‘ਧਰਮ ਦੇ ਨਾਂ ਉੱਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਣ ਬਾਅਦ ਵੀ ਮੇਰੀ ਧਰਤੀ ਉੱਤੇ ਬਣੀਆਂ ਧਾਰਮਿਕ ਸੰਸਥਾਵਾਂ ਕਦੇ ਰਬ ਨੂੰ ਇਕ ਵੀ ਪੈਸਾ ਨਹੀਂ ਪਹੁੰਚਾ ਸਕੀਆਂ। ਇਹ ਪੈਸਾ ਮੇਰੇ ਲੋੜਵੰਦ ਬੱਚੇ ਬੱਚੀਆਂ ਦੀ ਪੜ੍ਹਾਈ ਜਾਂ ਖਾਣੇ ਦੀ ਕਮੀ ਦੀ ਪੂਰਤੀ ਉ¤ਤੇ ਨਹੀਂ ਲਾਇਆ ਜਾਂਦਾ, ਬਲਕਿ ਧਾਰਮਿਕ ਸੰਸਥਾਵਾਂ ਦੇ ਰਾਖਿਆਂ ਦੀਆਂ ਤਨਖ਼ਾਹਾਂ, ਰਹਿਣ-ਸਹਿਣ ਤੇ ਸੁਰੱਖਿਆ ਉ¤ਤੇ ਹੀ ਖ਼ਤਮ ਹੁੰਦਾ ਜਾਂਦਾ ਹੈ। ਕਿਉਂ ਇਨ੍ਹਾਂ ਸੰਸਥਾਵਾਂ ਦੇ ਮੈਂਬਰ ਸਾਹਿਬਾਨਾਂ ਤੋਂ ਨਸ਼ੇ ਦੇ ਭੰਡਾਰ ਫੜੇ ਜਾਂਦੇ ਹਨ? ਕੀ ਧਰਮ ਨੂੰ ਵੀ ਹੁਣ ਹੱਟੀ ਬਣਾ ਦਿੱਤਾ ਗਿਆ ਹੈ ਕਿ ਕਿਸ ਡੇਰੇ ਉ¤ਤੇ ਵਧ ਸ਼ਰਧਾਲੂ ਹੋਣਗੇ ਤੇ ਕਿੱਥੋਂ ਵੱਧ ਵੋਟਾਂ ਮਿਲ ਸਕਦੀਆਂ ਹਨ?

‘‘ਮੈਨੂੰ ਤਾਂ ਡਰ ਲੱਗ ਰਿਹਾ ਹੈ ਕਿਉਂਕਿ ਪਹਿਲਾਂ ਮਹੰਤਾਂ ਤੋਂ ਧਾਰਮਿਕ ਸੰਸਥਾਵਾਂ ਆਜ਼ਾਦ ਕਰਵਾਉਣ ਲਈ ਬਥੇਰਾ ਖ਼ੂਨ ਖ਼ਰਾਬਾ ਹੋਇਆ ਸੀ ਤੇ ਹੁਣ ਮੇਰੇ ਉੱਤੇ ਸਿਆਸਤਦਾਨਾਂ ਤੋਂ ਧਾਰਮਿਕ ਸੰਸਥਾਵਾਂ ਆਜ਼ਾਦ ਕਰਵਾਉਣ ਲਈ ਫਿਰ ਖੂਨ ਦੀ ਹੋਲੀ ਨਾ ਕਿਤੇ ਖੇਡੀ ਜਾਵੇ।

‘‘ਮੇਰੀ ਹਿਕ ਉੱਤੇ ਵਾਹੀ ਕਰਨ ਵਾਲੇ ਕਿਸਾਨ ਪੁੱਤਰ ਕਰਜ਼ੇ ਥੱਲੇ ਦੱਬੇ ਖ਼ੁਦਕੁਸ਼ੀਆਂ ਕਰਨ ਵੱਲ ਤੁਰ ਪਏ ਹਨ, ਕਿਉਂਕਿ ਕਿਸੇ ਸਿਆਸਤਦਾਨ ਨੂੰ ਇਹ ਨਹੀਂ ਦਿਸ ਰਿਹਾ ਕਿ ‘ਸਮਾਲ ਲੈਂਡ ਹੋਲਡਿੰਗ’ ਵਿਚ ਕੋਆਪਰੇਟਿਵ ਚਲਾ ਕੇ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਇੰਤਜ਼ਾਮ ਬਿਨਾਂ ਕਿਸੇ ਘਪਲੇਬਾਜ਼ੀ ਦੇ ਕਰ ਕੇ ਉਨ੍ਹਾਂ ਨੂੰ ਇੱਜ਼ਤ ਦੀ ਰੋਟੀ ਖਾਣ ਕਮਾਉਣ ਜੋਗਾ ਬਣਾ ਦੇਵੇ। ਆਖ਼ਰ ਕਿਉਂ ਗੁਜਰਾਤ ਦਾ ਕੋਆਪਰੇਟਿਵ ਵਾਧੇ ਵਿਚ ਤੇ ਮੇਰੀ ਹਿਕ ਉ¤ਤੇ ਘਾਟੇ ਵਿਚ ਜਾਂਦਾ ਹੈ?

‘‘ਗੋਆ ਵਿਚ ਹਰ ਪਿੰਡ ਵਿਚ ਵੱਖੋ-ਵੱਖ ਸੈਰ ਸਪਾਟੇ ਲਈ ਬਣੇ ਹੋਟਲ, ਕਿਰਾਏ ਉੱਤੇ ਕਾਰਾਂ, ਖਾਣ-ਪੀਣ ਦੇ ਸਾਧਨ ਆਦਿ ਬਣਾ ਕੇ ਪਿੰਡ ਦਾ ਹਰ ਬੱਚਾ ਕਿਸੇ ਨਾ ਕਿਸੇ ਰੁਜ਼ਗਾਰ ਅਧੀਨ ਕਮਾਉਣ ਯੋਗ ਬਣਾ ਕੇ ਆਪਣੇ ਪੈਰਾਂ ਉ¤ਤੇ ਖੜ੍ਹਾ ਕਰ ਦਿੱਤਾ ਗਿਆ ਹੈ ਤਾਂ ਜੋ ਇੱਜ਼ਤ ਨਾਲ ਰੋਟੀ ਕਮਾਉਂਦਾ ਰਹੇ ਜਦਕਿ ਮੇਰੀ ਹਿਕ ਉੱਤੇ ਸਬਸਿਡੀਆਂ ਦਾ ਨਾਂ ਦੇ ਕੇ ਸਵੈਮਾਨ ਖ਼ਰੀਦ ਲਿਆ ਜਾਂਦਾ ਹੈ। ਅਮਰੀਕਾ ਕਨੇਡਾ ਵਿਚ ਵੀ ਗਰੀਬਾਂ ਨੂੰ ਦਾਨ ਦਿੱਤਾ ਜਾਂਦਾ ਹੈ ਪਰ ਪੂਰੀ ਇੱਜ਼ਤ ਨਾਲ। ਇੱਥੇ 250 ਰੁਪੈ ਮਹੀਨਾ ਲੈਣ ਲਈ ਵੀ ਹਰ ਬਜ਼ੁਰਗ ਅੱਡੀਆਂ ਘੜੀਸ-ਘੜੀਸ, ਪੁੱਤ ਲੁਹਾ ਕੇ ਹੀ ਲੈਂਦਾ ਹੈ! ਟੂਰਿਜ਼ਮ ਵਿਭਾਗ ਕਿਉਂ ਨਹੀਂ ਹਰ ਪਿੰਡ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਜਤਨ ਆਰੰਭ ਕਰਦਾ?

‘‘ਰੇਤ ਮਾਫ਼ੀਆ, ਮੀਡੀਆ ਮਾਫ਼ੀਆ, ਨਸ਼ੇ, ਆਵਾਜਾਈ ਮਾਫ਼ੀਆ, ਪੁਲੀਸ ਦਾ ਸਿਆਸੀਕਰਨ, ਧੀਆਂ ਦੀ ਪਤ ਰੋਲਣ ਵਿਚ ਮੋਹਰੀ ਬਣ ਚੁੱਕਿਆ ਮੇਰੀ ਧਰਤੀ ਦਾ ਹਰ ਇੰਚ ਕੂਕਦਾ ਪਿਆ ਹੈ ਪਰ ਪੰਜਾਬੀ ਅਖਵਾਉਣ ਵਾਲਾ ਮੇਰਾ ਪੁੱਤਰ-ਧੀ ਮੇਰੀ ਹੂਕ ਕਿਉਂ ਨਹੀਂ ਸੁਣ ਰਿਹਾ?

‘‘ਲਹੂ ਦੇ ਹੰਝੂ ਕੇਰਦੇ ਹੋਏ ਮੈਂ ਇਹ ਪੁੱਛਣ ਦੀ ਹਿਮਾਕਤ ਤਾਂ ਕਰ ਸਕਦਾ ਹਾਂ ਕਿ ਭਾਖੜਾ ਤੋਂ ਮਿਲਦੀ ਬਿਜਲੀ 50 ਪੈਸੇ ਯੂਨਿਟ, ਸਰਕਾਰੀ ਥਰਮਲ ਤੋਂ ਪੰਜ ਰੁਪੈ ਯੂਨਿਟ ਤੇ ਰਾਜਪੁਰਾ ਦੇ ਪ੍ਰਾਈਵੇਟ

ਥਰਮਲ ਤੋਂ 8 ਰੁਪੈ ਦੇ ਹਿਸਾਬ ਨਾਲ ਮੇਰੇ ਪੁੱਤਰ ਧੀ ਕਿਉਂ ਲੈਣ ਉੱਤੇ ਮਜਬੂਰ ਹੋ ਚੁੱਕੇ ਹਨ?

‘‘ਪਬਲਿਕ ਖੇਤਰ, ਸਿਹਤ ਖੇਤਰ ਦੇ ਵਿਦਿਆ ਵਰਗੇ ਖੇਤਰਾਂ ਵਿਚ ਵਪਾਰੀਕਰਨ ਏਨਾ ਵਧ ਚੁੱਕਿਆ ਹੈ ਕਿ ਹੁਣ ਇਹ ਵੀ ਲੁੱਟ ਦੀਆਂ ਮੰਡੀਆਂ ਬਣ ਚੁੱਕੀਆਂ ਹਨ। ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਪਹੁੰਚ ਚੱਲਿਆ ਹੈ ਪਰ ਕਿਸੇ ਨੂੰ ‘ਡਰਿਪ ਇਰੀਗੇਸ਼ਨ’ ਨੂੰ ਵਧਾਵਾ ਦੇਣ ਦੀ ਵਿਹਲ ਨਹੀਂ।

‘‘ਮੇਰੀ ਧਰਤੀ ਉੱਤੇ ਬੱਚੇ ਭੁਖਮਰੀ ਦੇ ਸ਼ਿਕਾਰ ਬਣਨ ਵਿਚ ਮੋਹਰੀ ਹੋ ਚੁੱਕੇ ਹਨ ਪਰ ਸਰਕਾਰੀ ਖਜ਼ਾਨਿਆਂ ਦੇ ਮੂੰਹ ਇਨ੍ਹਾਂ ਦੇ ਢਿਡ ਭਰਨ ਦੀ ਥਾਂ ਕਰੋੜਾਂ ਰੁਪੈ ਦੇ ਇਸ਼ਤਿਹਾਰਾਂ ਉ¤ਤੇ ਖੁੱਲ ਰਹੇ ਹਨ ਜਾਂ ਸਿਆਸਤਦਾਨਾਂ ਦੀਆਂ ਹਵਾਈ ਫੇਰੀਆਂ, ਟੈਲੀਫ਼ੋਨਾਂ ਤੇ ਪਾਰਟੀਆਂ ਦੇ ਬਿਲਾਂ ਦੇ ਭੁਗਤਾਨ, ਸਿਆਸਤਦਾਨਾਂ ਦੀ ਰਾਖੀ ਲਈ ਲਾਈਆਂ ਫੋਰਸਾਂ, ਗੱਡੀਆਂ ਦੇ ਪੈਟਰੋਲ, ਚਾਹ-ਪਾਣੀ, ਆਦਿ ਵਿਚ ਖ਼ਾਲੀ ਹੋ ਰਹੇ ਹਨ।

‘‘ਆਖ਼ਰ ਮੇਰੀ ਹਿਕ ਉੱਤੇ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਉਨ੍ਹਾਂ ਹੀ ਲੋਕਾਂ ਕੋਲੋਂ ਕਿੰਨਾ ਕੁ ਵੱਡਾ ਖ਼ਤਰਾ ਹੋ ਸਕਦਾ ਹੈ ਜਿਨ੍ਹਾਂ ਦੇ ਦਰ ਉ¤ਤੇ ਹੱਥ ਜੋੜ ਕੇ ਉਨ੍ਹਾਂ ਵੋਟਾਂ ਮੰਗੀਆਂ ਸਨ? ਕੁਰਸੀ ਮਿਲਦੇ ਸਾਰ ਉਨ੍ਹਾਂ ਲੋੜਵੰਦਾਂ ਕੋਲੋਂ ਹੀ ਦੂਰ ਹੋਣ ਲਈ ਪੁਲਿਸ ਦੀਆਂ ਫੋਰਸਾਂ, ਫਾਇਰ ਬ੍ਰਿਗੇਡਾਂ ਤੇ ਐਂਬੂਲੈਂਸਾਂ ਦੀ ਕਿਉਂ ਲੋੜ ਪੈ ਜਾਂਦੀ ਹੈ?

‘‘ਬਾਬੂਸ਼ਾਹੀ ‘ਸਾਬ੍ਹਾਂ’ ਉੱਤੇ ਖ਼ਰਬਾਂ ਰੁਪੈ ਜ਼ਾਇਆ ਕੀਤੇ ਜਾ ਰਹੇ ਹਨ ਜਿਨ੍ਹਾਂ ਪੈਸਿਆਂ ਨੂੰ ਬਚਾ ਕੇ ਹਰ ਪੰਜਾਬੀ ਧੀ ਸਾਲਾਂ ਸਾਲ ਮੁਫ਼ਤ ਵਿਦਿਆ ਪ੍ਰਾਪਤ ਕਰ ਸਕਦੀ ਹੈ। ਵੱਖੋ-ਵੱਖ ਕਾਰਾਂ ਦੀ ਥਾਂ ਜੇ ਕਾਰਾਂ ‘ਪੂਲ’ ਕਰ ਲਈਆਂ ਜਾਣ ਜਾਂ ਵੌਲਵੋ ਬੱਸਾਂ ਹੀ ਇਕ ਥਾਂ ਉੱਤੇ ਸਭ ਮੰਤਰੀਆਂ ਤੇ ਬਾਬੂਆਂ ਨੂੰ ਚੜ੍ਹਾ ਕੇ ਦਫ਼ਤਰਾਂ ਵਿਚ ਪਹੁੰਚਦਾ ਕਰਨ, ਜਿਵੇਂ ਵਿਕਸਿਤ ਦੇਸਾਂ ਵਿਚ ਹੁੰਦਾ ਹੈ, ਤਾਂ ਕੀ ਸਰਕਾਰੀ ਖ਼ਜ਼ਾਨੇ ਵਾਪਸ ਨਹੀਂ ਭਰੇ ਜਾ ਸਕਦੇ? ਕੀ ਇਸੇ ਪੈਸੇ ਨਾਲ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾ ਸਕਦੇ? ਕਿਉਂ ਸਿਰਫ ਵੱਡੇ ਸਨਅਤਕਾਰਾਂ ਦੇ ਕਰਜ਼ੇ ਹੀ ਮੁਆਫ਼ ਹੋ ਰਹੇ ਹਨ? ਸਰਕਾਰੀ ਖ਼ਰਚਿਆਂ ਨੂੰ ਘਟਾ ਕੇ, ਇਨ੍ਹਾਂ ਵਿੱਚੋਂ ਬਚੇ ਪੈਸਿਆਂ ਨਾਲ ਹੀ ਸਾਰੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਤੋਂ ਬਚਾਇਆ ਜਾ ਸਕਦਾ ਹੈ।

‘ਟੈਕਸਾਂ ਦੀ ਚੋਰੀ ਰੋਕ ਕੇ ਤੇ ਫ਼ਾਲਤੂ ਖਰਚਿਆਂ ਉੱਤੇ ਰੋਕ ਲਾ ਕੇ ਮੇਰੇ ਦੀਵਾਲੀਆ ਹੋਏ ਪਏ ਨੂੰ ਕੁੱਝ ਰਾਹਤ ਤਾਂ ਮਿਲ ਹੀ ਸਕਦੀ ਹੈ।

‘‘ਸੂਝਵਾਨ ਅਤੇ ਸਿਆਣਿਆਂ ਨੂੰ ਖੁੱਡੇ ਲਾਈਨ ਲਾ ਕੇ, ਅਕਲੋਂ-ਵਿਹੂਣਿਆਂ ਨੂੰ ਮੋਹਰੀ ਬਣਾ ਮੇਰਾ ਜੋ ਹਾਲ ਕਰ ਛੱਡਿਆ ਹੈ, ਉਸੇ ਦਾ ਨਤੀਜਾ ਹੈ ਕਿ ਵਿਸ਼ਵ ਪੱਧਰੀ ਸੰਸਥਾਵਾਂ ਮੇਰੀ ‘ਐਕਸਪਾਇਰੀ ਡੇਟ’ ਮੁਕਰਰ ਕਰਨ ਲੱਗ ਪਈਆਂ ਹਨ।

‘‘ਮੈਨੂੰ ਸੜ੍ਹ ਜਾਣ ਤੋਂ ਬਚਾਉਣ ਲਈ ਪਰਾਲੀ ਨੂੰ ਸਾੜਨ ਵਾਲਿਆਂ ਲਈ ਕੋਈ ਬੇਹਤਰ ਤਰੀਕਾ ਸੁਝਾਅ ਦਿਓ। ਇੰਨਾ ਹੀ ਕਰ ਦਿਓ ਕਿ ਇਸ ਪਰਾਲੀ ਤੋਂ ਜਿੰਨੀ ਬਿਜਲੀ ਬਣੇਗੀ, ਓਨੀ ਮਾਇਆ ਦੇ ਉਹ ਹੱਕਦਾਰ ਹੋ ਜਾਣਗੇ।

‘‘ਲੋਹੜਾ ਜੇ, ਰਬ ਤੋਂ ਡਰੋ। ਹਿਟਲਰ ਵਰਗੇ ਵੀ ਮਿੱਟੀ ਹੋ ਗਏ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਰਾਜਾ ਵੀ, ਹਜ਼ਰਤ ਮੁਹੰਮਦ ਵੀ ਸਪੁਰਦੇ ਖ਼ਾਕ ਹੋ ਗਏ ਤੇ ਅਬਦੁਲ ਕਲਾਮ ਵਰਗੇ ਆਲ੍ਹਾ ਇਨਸਾਨ ਵੀ। ਸਪਸ਼ਟ ਹੈ ਕਿ ਕੋਈ ਏਥੇ ਸਦੀਵੀ ਨਹੀਂ ਹੈ। ਗੱਲ ਹੈ ਕਿ ਸਿਰਫ਼ ਤੁਰ ਜਾਣ ਬਾਅਦ ਇਤਿਹਾਸ ਵਿਚ ਲੋਕਾਂ ਵੱਲੋਂ ਯਾਦ ਕੀਤੇ ਜਾਣ ਦੀ ਕਿ ਲੋਕ ਕਿੰਜ ਦੀ ਯਾਦ ਅਗਲੀ ਪੁਸ਼ਤ ਤਕ ਪਹੁੰਚਦੀ ਕਰਦੇ ਹਨ। ਹਰਾਮਖ਼ੋਰ, ਲਾਲਚੀ ਜਾਂ ਦੇਵਤਾ! ਮਨਾਂ ਵਿਚ ਪੱਕੀ ਛਾਪ ਜੇ ਲੋਕ ਮਾਰੂ ਨੀਤੀਆਂ ਵਾਲੀ ਹੋਵੇਗੀ ਤਾਂ ਲੋਕ ਭੈੜੀ ਯਾਦ ਸਮੋਣਗੇ। ਜੇ ਉਸਾਰੂ ਨੀਤੀਆਂ ਵਾਲੀ ਯਾਦ ਬਣੀ ਤਾਂ ਸਦੀਆਂ ਤਕ ਲੋਕ ਸਿਜਦਾ ਕਰਨਗੇ।

‘‘ਹਾਲੇ ਵੀ ਵੇਲਾ ਜੇ, ਮੇਰਿਓ ਪੁੱਤਰੋ ਧੀਓ, ਜਾਗੋ ਤੇ ਮੈਨੂੰ ਡੁੱਬਦੇ ਨੂੰ ਬਚਾ ਲਓ। ਮੈਨੂੰ ਬਲਾਤਕਾਰੀਆਂ ਤੋਂ ਆਜ਼ਾਦ ਕਰਵਾਓ, ਰੇਤ ਮਾਫ਼ੀਆ, ਮੀਡੀਆ ਮਾਫ਼ੀਆ, ਨਸ਼ਾ-ਤਸਕਰਾਂ, ਮੁਨਾਫ਼ਾਖੋਰਾਂ, ਰਿਸ਼ਵਤਖੋਰਾਂ, ਪਾਖੰਡੀਆਂ, ਧਰਮ ਦੇ ਅਖੌਤੀ ਪਾਖੰਡੀਆਂ, ਜੁੱਤੀਚੱਟਾਂ, ਮਰੇ ਹੋਏ ਜ਼ਮੀਰਾਂ ਤੇ ਕੀੜਿਆਂ ਵਾਂਗ ਰੀਂਗਦੇ ਚਮਚਿਆਂ ਚਾਪਲੂਸਾਂ ਤੋਂ ਬਚਾ ਲਓ। ਜੇ ਲੇਟ ਹੋ ਗਏ ਤਾਂ ਮੇਰੀ ਹੋਂਦ ਦੇ ਮੁਕਦਿਆਂ ਹੀ ਤੁਹਾਡੀ ਪਛਾਣ ਵੀ ਨਹੀਂ ਬਚਣੀ! ਘੱਟੋ-ਘੱਟ ਧਰਮ ਨੂੰ ਹੱਟੀਆਂ ਉ¤ਤੇ ਵਿਕਣ ਵਾਲੀ ਸ਼ੈਅ ਬਣ ਜਾਣ ਤੋਂ ਤਾਂ ਬਚਾ ਲਓ।

‘‘ਹਿੰਦੁਸਤਾਨ ਨੂੰ ਜਗਾਉਣ ਵਾਲਾ ਮਰਦ-ਏ-ਕਾਮਿਲ ਏਸੇ ਧਰਤੀ ਦੀ ਉਪਜ ਸੀ। ਲੁੱਟ-ਖਸੁੱਟ ਤੋਂ ਬਚਾਉਣ, ਧਰਮ ਦੀਆਂ ਨਕਲੀ ਬੇੜੀਆਂ ਵਿਚ ਫਸਾਉਣ ਵਾਲੇ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਜਾਗਰੂਕ ਕਰਵਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਬੀੜਾ ਚੁੱਕਿਆ ਸੀ। ਏਸੇ ਹੀ ਧਰਤੀ ਉ¤ਤੇ ਲਤਾੜੇ ਹੋਇਆਂ ਵਿਚ ਜਾਨ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਰਚਿਆ ਸੀ।

‘‘ਅਜ ਫਿਰ ਇਕ ਵਾਰ ਹੰਭਲਾ ਮਾਰੋ ਮੇਰੇ ਬੀਬੇ ਬੱਚਿਓ। ਜੋਸ਼ ਤੇ ਹੋਸ਼ ਦੀ ਮਿਸਾਲ ਬਣੋ ਤੇ ਆਪਣੇ ਸੁਹਣੇ ਪੰਜਾਬ ਦੀ ਧਰਤੀ ਨੂੰ ਗ੍ਰਹਿਣ ਲਗ ਜਾਣ ਤੋਂ ਪਹਿਲਾਂ ਹੀ ਬਚਾ ਲਓ। ਬਸ ਏਨੀ ਕੁ ਹੀ ਮੇਰੀ ਅਰਜ਼ ਸੀ।

‘‘ਜਾਂਦੇ-ਜਾਂਦੇ ਇਤਿਹਾਸ ਵਿਚ ਕੁੱਝ ਝਾਤ ਮਰਵਾ ਦਿਆਂ-

1.ਬਹੁਤੀ ਵਾਰ ਆਪਣੇ ਹੀ ਪਿੱਠ ਪਿੱਛੇ ਛੁਰੇ ਨਾਲ ਵਾਰ ਕਰਿਆ ਕਰਦੇ ਹਨ। ਸੋ ਧਿਆਨ ਨਾਲ ਰਹੋ।

2. ਨਿਹੱਥਿਆਂ ਉ¤ਤੇ ਗੋਲੀਆਂ ਚਲਾਉਣ ਵਾਲਾ ਡਾਇਰ, ਆਪ ਵੀ ਨਹੀਂ ਸੀ ਬਚਿਆ।

3. ਰੂੰ ਵਾਂਗ ਧੁੰਨ ਦੇਣ ਵਾਲੇ ਤੇ ਸਿਰਾਂ ਨੂੰ ਧੜਾਂ ਤੋਂ ਅਲੱਗ ਕਰਕੇ ਗੱਡਿਆਂ ਵਿਚ ਭਰ ਕੇ ਲਿਜਾਉਣ ਵਾਲੇ ਵੀ ਅਣਖੀਲੇ ਪੰਜਾਬੀਆਂ ਨੂੰ ਖ਼ਤਮ ਨਹੀਂ ਸਨ ਕਰ ਸਕੇ।

4. ਲੋਕ ਰੋਹ ਤਖ਼ਤੇ ਪਲਟ ਦਿਆ ਕਰਦਾ ਹੈ।

5. ਬਰਸੀਆਂ ਸਿਰਫ਼ ਹਰਮਨ ਪਿਆਰਿਆਂ ਦੀਆਂ ਮਨਾਈਆਂ ਜਾਂਦੀਆਂ ਹਨ, ਬਾਕੀਆਂ ਨੂੰ ਇਤਿਹਾਸ ਭੁਲਾ ਦਿੰਦਾ ਹੈ।

6. ਸਮਾਗਮਾਂ ਵਿਚ ਹਕ ਕੇ ਲਿਆਈ ਭੀੜ ਭੇਡਾਂ ਬਕਰੀਆਂ ਹੁੰਦੀਆਂ ਹਨ। ਉਹ ਸ਼ੇਰਾਂ ਦੇ ਵਾਰ ਤੋਂ ਬਚਾਓ ਨਹੀਂ ਕਰ ਸਕਦੀਆਂ।

7. ਬੰਦਾ ਸਿੰਘ ਬਹਾਦਰ ਵੀ ਰੋਹ ਵਿੱਚੋਂ ਉਪਜੀ ਹਨ੍ਹੇਰੀ ਸੀ ਜਿਸ ਨੇ ਸਾਬਤ ਕਰ ਦਿੱਤਾ ਸੀ ਕਿ ਅਤਿ ਦਾ ਅੰਤ ਕਰਨ ਲਈ ਇੱਕੋ ਸ਼ੇਰ ਬਥੇਰਾ ਹੁੰਦਾ ਹੈ।

8. ਕਿਸੇ ਵੀ ਰਾਜੇ ਜਾਂ ਰੰਕ ਦੇ ਮਰ ਮੁੱਕ ਜਾਣ ਬਾਅਦ ਦਾ ਲੇਖਾ ਜੋਖਾ ਹਾਸ਼ੀਏ ਵੱਲ ਧੱਕੀਆਂ ਕਲਮਾਂ ਕਰਦੀਆਂ ਹਨ ਜਿਨ੍ਹਾਂ ਨੇ ਭੇਡਾਂ ਬਕਰੀਆਂ ਵਾਂਗ ਹੱਕੀ ਜਨਤਾ ਅੰਦਰਲਾ ਰੋਹ ਜਾਗ੍ਰਿਤ ਕਰਨਾ ਹੁੰਦਾ ਹੈ। ਉਦੋਂ ਹੀ ਇਹ ਭੇਡਾਂ ਬਕਰੀਆਂ ਆਪਣੇ ਅੰਦਰਲੇ ਰੋਹ ਦੇ ਜਾਗਣ ਸਦਕਾ ਆਦਮਖ਼ੋਰ ਬਘਿਆੜਾਂ ਨੂੰ ਵੀ ਭਜਾ ਦੇਣ ਯੋਗ ਬਣ ਜਾਂਦੀਆਂ ਹਨ।

9. ਗੁਰੂ ਨਾਨਕ ਦੇਵ ਜੀ ਨੇ ਆਉਣ ਵਾਲੀਆਂ ਪੁਸ਼ਤਾਂ ਲਈ ਬੜਾ ਸਪਸ਼ਟ ਸੁਣੇਹਾ ਦਿੱਤਾ ਹੋਇਆ ਹੈ ਕਿ ਜਿਸ ਨੇ ਕੌਮ ਲਈ ਜਾਂ ਆਉਣ ਵਾਲੀਆਂ ਨਸਲਾਂ ਦੀ ਬਿਹਤਰੀ ਲਈ ਕੰਮ ਕਰਨਾ ਹੈ, ਉਸ ਨੂੰ ਪੁੱਤਰ ਮੋਹ ਤਿਆਗਣਾ ਪੈਣਾ ਹੈ।

‘‘ਜਾਂਦੇ-ਜਾਂਦੇ ਮੈਂ ਆਪਣੇ ਮਨ ਅੰਦਰ ਵਸਾਏ ਰੰਗਲੇ ਸੁਫ਼ਨਿਆਂ ਬਾਰੇ ਤਾਂ ਆਪਣੇ ਪੁੱਤਰਾਂ-ਧੀਆਂ ਨੂੰ ਦਸ ਹੀ ਸਕਦਾਂ ਕਿ ਮੈਂ ਕੀ ਚਾਹੁੰਦਾਂ :-

* ਪੰਜਾਬ ਵਿਚ ਕੋਈ ਰਾਤ ਨੂੰ ਭੁੱਖੇ ਢਿੱਡ ਨਾ ਸੌਂਵੇ।

* ਸਰਕਾਰੀ ਸਕੂਲਾਂ ਵਿਚ ਛੱਤਾਂ ਤੇ ਤੱਪੜਾਂ ਦੀ ਥਾਂ ਮੇਜ਼ ਕੁਰਸੀਆਂ ਹੋਣ ਤੇ ਟੀਚਰ ਪੂਰੇ ਹੋਣ। ਹਰ  ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੋ ਜਾਵੇ।

* ਸਬਸਿਡੀਆਂ ਦੇ ਨਾਂ ਉੱਤੇ ਸਵੈਮਾਨ ਨਾ ਖੋਹਿਆ ਜਾਵੇ।

* ਭਾਵੇਂ ਰੇੜ੍ਹੀ ਢੋਣ ਵਾਲਾ ਹੋਵੇ ਤੇ ਭਾਵੇਂ ਕੋਈ ਅਫ਼ਸਰ, ਹਰ ਕਿਸੇ ਨੂੰ ਇੱਕੋ ਜਿਹਾ ਇਨਸਾਨ ਮੰਨਿਆ ਜਾਵੇ।

* ਸੱਭਿਆਚਾਰ ਤੇ ਜ਼ਬਾਨ ਪ੍ਰਫੁੱਲਿਤ ਹੋਵੇ।

* ਕਿਸੇ ਦੀ ਪਤ ਨਾ ਲੱਥੇ ਤੇ ਕਿਸੇ ਦਾ ਹਕ ਨਾ ਖੋਹਿਆ ਜਾਵੇ।

* ਕੋਈ ਬੇਰੁਜ਼ਗਾਰ ਨਾ ਹੋਵੇ।

* ਕੋਈ ਧੀ ਅਸੁਰੱਖਿਅਤ ਮਹਿਸੂਸ ਨਾ ਕਰੇ।

* ਕਿਸੇ ਹਸਪਤਾਲ ਵਿਚ ਲੁੱਟ ਨਾ ਹੋਵੇ।

* ਇੱਥੇ ਹਰ ਧਰਮ ਦੇ ਲੋਕ ਇੱਕੋ ਜਿੰਨਾ ਸੁਰੱਖਿਅਤ ਮਹਿਸੂਸ ਕਰਨ।

* ਹਰ ਕਿਸੇ ਨੂੰ ਬਿਨਾਂ ਡਰ, ਸੱਭਿਅਕ ਤਰੀਕੇ ਆਪਣੀ ਗੱਲ ਕਹਿਣ ਦੀ ਖੁੱਲ ਹੋਵੇ।

* ਸਾਂਝੇ ਤਿਉਹਾਰਾਂ ਦੀ ਰੌਣਕ ਤੇ ਲੋਕ ਗੀਤਾਂ ਨਾਲ ਪੌਣਾਂ ਲਹਿਰਾ ਉ¤ਠਣ।

* ਕਿਸੇ ਬਜ਼ੁਰਗ ਨੂੰ ਖੁੱਡੇ ਲਾਈਨ ਨਾ ਲਾਇਆ ਜਾਵੇ।

* ਵੰਡ ਛਕਣ ਦੀ ਪ੍ਰਥਾ ਸਹੀ ਮਾਅਣਿਆਂ ਵਿਚ ਲਾਗੂ ਹੋਵੇ।

ਅੱਜ ਏਨੀ ਕੁ ਹੀ ਫਤਿਹ ਪ੍ਰਵਾਨ ਕਰਨਾ ਜੀ।’’

ਧਾਰਮਿਕ ਕੱਟੜਤਾ ਅਤੇ ਮਨੁੱਖ
ਦੁਨੀਆਂ ਵਿਚ ਜਿੱਥੇ ਕਿਤੇ ਮਨੁੱਖ ਦਾ ਵਾਸ ਹੈ, ਉੱਥੇ ਉਸ ਨੇ ਧਰਮ ਅਤੇ ਰੱਬ ਦੀ ਸਿਰਜਣਾ ਕਰ ਲਈ ਹੈ ਕਿਉਂਕਿ ਮੌਤ ਦਾ ਡਰ ਅਤੇ ਭਵਿੱਖ ਦੀ ਚਿੰਤਾ ਉਸ ਨੂੰ ਅਜਿਹਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ। ਧਰਮ ਦਾ ਨਸ਼ਾ ਅਫੀਮ ਵਾਂਗ ਦਿਮਾਗ਼ ਨੂੰ ਸੁੰਨ ਕਰ ਕੇ, ਸੋਚਣ ਸਮਝਣ ਦੀ ਤਾਕਤ ਖੋਹ ਕੇ, ਅਣਹੋਣੀਆਂ ਗੱਲਾਂ ਨੂੰ ਅੱਖਾਂ ਬੰਦ ਕਰ ਕੇ ਮੰਨਣ ਲਈ ਮਜਬੂਰ ਕਰ ਦਿੰਦਾ ਹੈ।

ਕੁੱਝ ਉਹ ਗੱਲਾਂ ਜੋ ਮਨੁੱਖ ਲੋਚਦਾ ਹੈ ਪਰ ਕਰ ਨਹੀਂ ਸਕਦਾ ਅਤੇ ਕੁੱਝ ਅਣਕਿਆਸੇ ਡਰਾਂ ਸਦਕਾ ਮਨੁੱਖ ਨੇ ਗ਼ੈਬੀ ਤਾਕਤਾਂ ਉਸਾਰ ਕੇ ਉਸ ਅੱਗੇ ਗੋਡੇ ਟੇਕ ਕੇ, ਮਨ ਨੂੰ ਡਰ ਮੁਕਤ ਕਰਨ ਅਤੇ ਆਪਣੀਆਂ ਇਛਾਵਾਂ ਨੂੰ ਬੂਰ ਪਾਉਣ ਦਾ ਜ਼ਰੀਆ ਬਣਾ ਲਿਆ ਹੈ।

ਜਾਨਵਰ, ਪੰਛੀ, ਕੀੜੇ ਮਕੌੜੇ, ਮੱਛੀਆਂ ਆਦਿ ਸਭ ਜਨਮ ਮਰਨ ਦਾ ਚੱਕਰ ਪੂਰਾ ਕਰਦੇ ਰਹਿੰਦੇ ਹਨ ਪਰ ਅੱਜ ਤਾਈਂ ਕਿਸੇ ਨੇ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉ¤ਤੇ ਵਾਰ ਨਹੀਂ ਕੀਤੇ।

ਮਨੁੱਖ ਨੇ ਸਦਾ ਹੀ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉ¤ਤੇ ਅਤਿ ਦੇ ਜ਼ੁਲਮ ਤੇ ਤਸ਼ੱਦਦ ਢਾਹੇ ਹਨ। ਜਦੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ ਦੇ ਵੱਖੋ-ਵੱਖ ਧਾਰਮਿਕ ਦੰਗੇ ਨਾ ਹੋ ਸਕਦੇ ਹੋਣ ਤਾਂ ਉ¤ਥੇ ਇੱਕੋ ਧਰਮ ਦੇ ਦੋ ਪਾੜ ਕਰਕੇ ਮਨ ਦਾ ਗੁੱਸਾ ਠੰਡਾ ਕਰਨ ਲਈ ਦੰਗੇ ਸ਼ੁਰੂ ਹੋ ਜਾਂਦੇ ਹਨ।

ਮਨੁੱਖ ਦਾ ਮੰਨ ਅੰਦਰਲਾ ਸ਼ੈਤਾਨ, ਹਿੰਸਾ ਨਾਲ ਕੁੱਝ ਸਮੇਂ ਲਈ ਸ਼ਾਂਤ ਹੋ ਜਾਂਦਾ ਹੈ। ਵੱਖੋ-ਵੱਖ ਕਾਰਣਾ ਕਰ ਕੇ ਜਮਾਂ ਹੋਇਆ ਗੁੱਸਾ ਅਤੇ ਅਣਕਿਆਸੇ ਡਰਾਂ ਦੀ ਭੜਾਸ ਨਿਕਲ ਜਾਣ ਦਾ ਜ਼ਰੀਆ ਜ਼ਿਆਦਾਤਰ ਦੂਜੇ ਮਨੁੱਖ ਨੂੰ ਵੱਧ ਤੋਂ ਵੱਧ ਭਿਆਨਕ ਤਰੀਕੇ ਕੁੱਟਮਾਰ ਜਾਂ ਕਤਲ ਕਰ ਕੇ ਨਿਕਲਦਾ ਹੈ। ਜਦੋਂ ਵੱਡੇ ਪੱਧਰ ਉ¤ਤੇ ਅਜਿਹਾ ਕਰਨਾ ਹੋਵੇ ਤਾਂ ਧਰਮ ਦੇ ਓਹਲੇ ਹੇਠ ਕਰਨਾ ਸੌਖਾ ਹੋ ਜਾਂਦਾ ਹੈ।

ਏਸੇ ਲਈ ਧਾਰਮਿਕ ਦੰਗੇ ਦੁਨੀਆਂ ਦੇ ਹਰ ਕੋਨੇ ਵਿਚ ਥੋੜੇ ਬਹੁਤ ਹੁੰਦੇ ਰਹਿੰਦੇ ਹਨ। ਪੁਰਾਣੇ ਸਮਿਆਂ ਵਿਚ ਭੁੱਖਮਰੀ ਤੋਂ ਜਾਂ ਰਾਜਿਆਂ ਦੇ ਜ਼ੁਲਮਾਂ ਤੋਂ ਧਿਆਨ ਵੰਡਾਉਣ ਲਈ ਲੋਕਾਂ ਦੇ ਮਨਾਂ ਵਿਚ ਭਰੇ ਗੁੱਸੇ ਨੂੰ ਖਿੰਡਾਉਣ ਲਈ ਧਰਮ ਦੇ ਓਹਲੇ ਬਥੇਰੀ ਵਾਰ ਕਤਲੋ-ਗਾਰਤ ਹੋ ਚੁੱਕੀ ਹੈ ਤੇ ਹਾਲੇ ਵੀ ਚੱਲ ਰਹੀ ਹੈ।

ਜ਼ਿਆਦਾਤਰ ਅਜਿਹੇ ਦੰਗੇ ਨਿਹੱਥੇ ਬੰਦਿਆਂ ਉੱਤੇ ਕੀਤੇ ਜਾਂਦੇ ਹਨ ਤਾਂ ਜੋ ਬਚਾਓ ਪੱਖ ਕਮਜ਼ੋਰ ਰਹੇ ਅਤੇ ਮਨ ਦੀ ਭੜਾਸ ਵੱਧ ਤੋਂ ਵੱਧ ਤਸ਼ੱਦਦ ਕਰ ਕੇ ਠੰਡੀ ਕੀਤੀ ਜਾ ਸਕੇ।

ਏਸੇ ਲਈ ਅਜਿਹੇ ਦੰਗਿਆਂ ਵਿਚ ਸਿਰਫ਼ ਨਿਹੱਥੇ ਬੰਦੇ ਹੀ ਨਹੀਂ ਬਲਕਿ ਔਰਤਾਂ ਤੇ ਬੱਚੇ ਵੀ ਜ਼ਰੂਰ ਸ਼ਿਕਾਰ ਬਣਾਏ ਜਾਂਦੇ ਹਨ ਕਿਉਂਕਿ ਉਹ ਕਮਜ਼ੋਰ ਮੰਨੇ ਜਾਂਦੇ ਹਨ ਅਤੇ ਵਿਰੋਧ ਕਰਨ ਦੀ ਤਾਕਤ ਨਾ ਬਰਾਬਰ ਹੋਣ ਕਾਰਣ ਵਧ ਤਸੀਹੇ ਝੱਲਦੇ ਹਨ।

ਇਕ ਇਹ ਪੱਖ ਵੀ ਹੈ ਕਿ ਔਰਤ ਨਾਲ ‘ਇੱਜ਼ਤ’ ਜੋੜ ਕੇ ਦੂਜੇ ਧਰਮ ਦੇ ਬੰਦੇ ਨੂੰ ਵੱਧ ਜ਼ਲੀਲ ਕਰਨ ਅਤੇ ਮਾਨਸਿਕ ਤੌਰ ਉ¤ਤੇ ਖ਼ਤਮ ਕਰਨ ਲਈ ਵੀ ਔਰਤਾਂ ਨਾਲ ‘ਧਾਰਮਿਕ ਸ਼ੁੱਧੀ’ ਜੋੜ ਕੇ ਨਾ

ਸਿਰਫ਼ ਤਸੀਹੇ ਦਿੱਤੇ ਜਾਂਦੇ ਹਨ, ਬਲਕਿ ਬਲਾਤਕਾਰ ਕਰ ਕੇ ਜਾਂ ਧਰਮ ਤਬਦੀਲ ਕਰ ਕੇ ਰਬ ਕੋਲ ਆਪਣੇ ਨੰਬਰ ਜਮਾਂ ਕਰ ਕੇ ਸੁਰਗਾਂ ਅੰਦਰਲੀ ਹੂਰ ਪ੍ਰਾਪਤ ਕਰਨ ਦਾ ਜ਼ਰੀਆ ਮੰਨ ਲਿਆ ਗਿਆ ਹੈ।

ਇਤਿਹਾਸ ਵਿਚ ਹਮੇਸ਼ਾ ਤਾਕਤਵਰ ਨੇ ਹੀ ਘਟ ਗਿਣਤੀ ਨੂੰ ਸ਼ਿਕਾਰ ਬਣਾਇਆ ਹੈ ਅਤੇ ਉਹ ਵੀ ਧਰਮ ਦੇ ਆਧਾਰ ਉੱਤੇ।

ਭਾਵੇਂ ਭਾਰਤ ਵਿਚ ਹਿੰਦੂ-ਮੁਸਲਮਾਨ ਜਾਂ ਹਿੰਦੂ-ਸਿੱਖ ਦੰਗੇ ਹੋਏ ਹੋਣ ਤੇ ਭਾਵੇਂ ਪਾਕਿਸਤਾਨ ਵਿਚ ਸ਼ੀਆ-ਸੁੰਨੀ ਜਾਂ ਦਲਿਤ ਹਿੰਦੂ ਨਾਬਾਲਗ ਲੜਕੀਆਂ ਦਾ ਸਮੂਹਕ ਜਬਰਜ਼ਨਾਹ ਕਰਨ ਬਾਅਦ ਜ਼ਬਰਦਸਤੀ ਇਸਲਾਮ ਧਰਮ ਵਿਚ ਪਰਿਵਰਤਨ ਕਰ ਕੇ ਕਤਲ ਕੀਤਾ ਜਾ ਰਿਹਾ ਹੋਵੇ, ਦੰਗਾਈਆਂ ਨੂੰ ਹਮੇਸ਼ਾ ਧਰਮ ਦਾ ਵਾਸਤਾ ਦੇ ਕੇ ਜੰਨਤ ਵਿਚ ਇਸ ਪੁੰਨ ਨੂੰ ਭੁਨਾ ਕੇ ਐਸ਼ ਤੇ ਮੌਜ-ਮਸਤੀ ਕਰਨ ਬਾਰੇ ਪੱਕਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਦੰਗਿਆਂ ਤੋਂ ਬਾਅਦ ਵੀ ਕਦੇ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਕਚੋਟੇ ਨਾ। ਇੰਜ ਦੰਗਾਈ ਕਦੇ ਆਪਣੇ ‘ਮੌਲਾ’ ਬਾਰੇ ਸੱਚ ਨਹੀਂ ਉਗਲਦੇ ਅਤੇ ਅਜਿਹੀ ਕਾਰਵਾਈ ਨੂੰ ਸਹੀ ਮੰਨ ਕੇ ਆਪਣੀ ਜ਼ਮੀਰ ਦੀ ਆਵਾਜ਼ ਹਮੇਸ਼ਾਂ ਲਈ ਦੱਬ ਦਿੰਦੇ ਹਨ।

ਕਿਸੇ ਵੀ ਧਰਮ ਨਾਲ ਪੱਕੀ ਤਰ੍ਹਾਂ ਜੋੜਨ ਲਈ ਉਸ ਨਾਲ ਜੁੜੇ ਵੱਖੋ-ਵੱਖਰੇ ਪਹਿਲੂਆਂ ਨੂੰ ਮਨਾਉਣ ਲਈ ਵੱਖੋ-ਵੱਖ ਦਿਨ ਮੁਕਰਰ ਕਰ ਕੇ ਸਾਰਿਆਂ ਨੂੰ ਮੁੜ-ਮੁੜ ਇਕੱਠਾ ਕਰ ਕੇ ਧਰਮ ਪ੍ਰਤੀ ਪਕਿਆਈ ਕੀਤੀ ਜਾਂਦੀ ਹੈ। ਧਰਮ ਵਿਚ ਕੱਟੜਤਾ ਲਿਆਉਣ ਲਈ ਕਿਸੇ ਪਿਛਲੇ ਤਸ਼ੱਦਦ ਦਾ ਵਾਸਤਾ ਦੇ ਕੇ, ਉਸ ਦਾ ਬਦਲਾ ਲੈਣ ਲਈ ਟੀਚਾ ਮਿੱਥ ਕੇ, ਦ੍ਰਿੜ ਕਰਨ ਲਈ, ਉਸੇ ਤਸ਼ੱਦਦ ਨੂੰ ਵਾਰ-ਵਾਰ ਦੁਹਰਾ ਕੇ ਪਾਠ ਯਾਦ ਕਰਾਇਆ ਜਾਂਦਾ ਹੈ। ਜਿੰਨੀ ਵੱਧ ਵਾਰ ਪਾਠ ਦੁਹਰਾਇਆ ਗਿਆ ਹੋਵੇ, ਖ਼ਾਸ ਕਰ ਛੋਟੀ ਉਮਰੇ, ਓਨੀ ਵੱਧ ਕੱਟੜਤਾ ਤੇ ਓਨੀ ਹੀ ਵੱਧ ਦੂਜੇ ਧਰਮ ਪ੍ਰਤੀ ਕੁੜੱਤਣ। ਇੰਜ ਦੂਜੇ ਧਰਮ ਵਾਲਿਆਂ ਵੱਲੋਂ ਮਾਰੀ ਨਿੱਛ ਵੀ ਕਤਲੇਆਮ ਦਾ ਕਾਰਣ ਬਣ ਜਾਂਦੀ ਹੈ ਕਿਉਂਕਿ ਮਨ ਅੰਦਰ ਭਰਿਆ ਅਤਿ ਦਾ ਗੁੱਸਾ ਸਾਹਮਣੇ ਖੜੇ ਬੰਦੇ ਨੂੰ ਸਿਵਾਏ ਦੁਸ਼ਮਨ ਦੇ ਹੋਰ ਕੁੱਝ ਸਮਝਣ ਹੀ ਨਹੀਂ ਦਿੰਦਾ।

ਇਹ ਉਦਾਹਰਣ ਕਿਤੇ ਨਹੀਂ ਮਿਲਦੀ ਕਿ ਕਿਸੇ ਕਬੂਤਰ, ਚੂਹੇ ਜਾਂ ਕਾਂ ਨੂੰ ਵੱਢ ਘੱਤਿਆ ਹੋਵੇ, ਜਦੋਂ ਉਹ ਮਸੀਤ ਵਿੱਚੋਂ ਬਹਿ ਕੇ ਮੰਦਰ ਦੀ ਹੱਦ ਵਿਚ ਪਹੁੰਚ ਗਿਆ ਹੋਵੇ। ਕੋਈ ਕੁੱਤਾ ਜਾਂ ਵੱਛਾ ਕਿਸੇ ਮੁਸਲਮਾਨ ਜਾਂ ਹਿੰਦੂ ਦੀ ਬਣਾਈ ਰੋਟੀ ਖਾਣ ਕਰਕੇ ਕਦੇ ਕਤਲ ਨਹੀਂ ਕੀਤਾ ਗਿਆ।

ਜੇ ਜਾਨਵਰ, ਪੰਛੀ, ਮੱਛੀਆਂ ਕਿਸੇ ਵੀ ਧਰਮ ਦੇ ਬੰਦੇ ਵੱਲੋਂ ਪਾਲਤੂ ਰੱਖਣ ਨਾਲ ਉਹ ਉਸੇ ਧਰਮ ਦੇ ਨਹੀਂ ਗਿਣੇ ਜਾਂਦੇ ਅਤੇ ਧਾਰਮਿਕ ਕੱਟੜਤਾ ਤਹਿਤ ਵੱਢੇ ਟੁੱਕੇ ਵੀ ਨਹੀਂ ਜਾਂਦੇ, ਤਾਂ ਭਲਾ ਕਿਉਂ ਉਹ ਮਾਸ ਦਾ ਲੋਥੜਾ ਜੋ ਕਿਸੇ ਕੁੱਖ ਵਿਚ ਦੋ ਸੈ¤ਲਾਂ ਤੋਂ ਬਣਿਆ ਅਜੇ ਮਾਂ ਦਾ ਦੁੱਧ ਵੀ ਨਹੀਂ ਚੁੰਘਿਆ ਹੁੰਦਾ, ਮਨੁੱਖ ਦੇ ਬਣਾਏ ਧਾਰਮਿਕ ਸੰਗਲਾਂ ਤਹਿਤ ਨੇਜ਼ੇ ਨਾਲ ਫੁੰਡ ਕੇ ਮਾਂ ਦੇ ਗਲੇ ਦੁਆਲੇ ਟੋਟੇ ਕਰ ਕੇ ਬੰਨ੍ਹ ਦਿੱਤਾ ਜਾਂਦਾ ਹੈ?

ਹਿੰਦੂ ਧਰਮ ਦੇ ਕਿਸੇ ਗ੍ਰੰਥ ਵਿਚ ਇਹ ਨਹੀਂ ਲਿਖਿਆ ਕਿ ਮੁਸਲਮਾਨਾਂ ਨੂੰ ਗੱਡੀਆਂ ਵਿਚ ਭਰ ਕੇ

ਫੂਕ ਦਿਓ। ਕੁਰਾਨ ਵਿਚ ਵੀ ਨਹੀਂ ਲਿਖਿਆ ਕਿ ਨਾਬਾਲਗ ਹਿੰਦੂ ਬੱਚੀਆਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਤਬਦੀਲ ਕਰ ਕੇ ਕਤਲ ਕਰੋ। ਗੀਤਾ ਜਾਂ ਮਹਾਂਭਾਰਤ ਦੇ ਸਾਰ ਵਿਚ ਕਿਤੇ ਇਹ ਨਹੀਂ ਲਿਖਿਆ ਮਿਲਦਾ ਕਿ ਸਿੱਖ ਦਿਸਦੇ ਸਾਰ ਗਲੇ ਦੁਆਲੇ ਟਾਇਰ ਪਾ ਕੇ ਸਾੜ ਦਿਓ। ਬਾਈਬਲ ਵੀ ਕਿਤੇ ਨਹੀਂ ਮੰਨਦੀ ਕਿ ਕੋਈ ਦਾੜ੍ਹੀ ਵਾਲਾ ਦਿਸੇ ਤਾਂ ਉਸ ਨਾਲ ਨਸਲੀ ਵਿਤਕਰਾ ਕਰਦੇ ਹੋਏ ਉਸ ਨੂੰ ਭੰਨ ਦਿਓ। ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਹਰ ਬੰਦਾ ਉਸ ਇੱਕੋ ਰਬ ਦਾ ਘੜਿਆ ਹੋਇਆ ਹੈ। ਵੈਰ ਭਾਵ ਦੀ ਕੋਈ ਥਾਂ ਨਹੀਂ।

ਇਨਸਾਨ ਦੀ ਧਰਮ ਦੇ ਨਾਂ ਉ¤ਤੇ ਚਲਾਈ ਦੋਗਲੇਪਨ ਦੀ ਨੀਤੀ ਦੀ ਹਦ ਵੇਖੋ। ਜਦੋਂ ਕਿਸੇ ਕੱਟੜ ਧਾਰਮਿਕ ਬੰਦੇ ਨੇ ਆਪਣੀ ਜਾਨ ਬਚਾਉਣੀ ਹੋਵੇ ਤਾਂ ਨਜ਼ਾਰਾ ਕੁੱਝ ਵੱਖ ਹੋ ਜਾਂਦਾ ਹੈ। ਭਾਵੇਂ ਕਿਸੇ ਵੀ ਧਰਮ ਦਾ ਬੰਦਾ ਫੱਟੜ ਹੋ ਕੇ ਹਸਪਤਾਲ ਪਹੁੰਚਿਆ ਹੋਵੇ, ਅੱਜ ਤਾਈਂ ਕਿਸੇ ਨੇ ਲਹੂ ਚੜ੍ਹਵਾਉਣ ਵੇਲੇ ਇਹ ਨਹੀਂ ਪੁੱਛਿਆ ਕਿ ਉਸ ਨੂੰ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਧਰਮ ਦੇ ਬੰਦਿਆਂ ਵਿੱਚੋਂ ਕਿਸ ਦਾ ਦਾਨ ਦਿੱਤਾ ਲਹੂ ਚੜ੍ਹਾਇਆ ਜਾ ਰਿਹਾ ਹੈ? ਡੇਂਗੂ ਦੇ ਡੰਗ ਦੇ ਮਾਰੇ ਲੋਕ ਵੀ ਪਲੇਟਲੈਟ ਸੈ¤ਲ ਚੜ੍ਹਾਉਣ ਵੇਲੇ ਉ¤ਕਾ ਨਹੀਂ ਕੁਸਕਦੇ ਕਿ ਕਿਹੜੇ ਜਾਤ-ਪਾਤ ਜਾਂ ਧਰਮ ਦੇ ਬੰਦੇ ਦਾ ਲਹੂ ਵਰਤਿਆ ਜਾ ਰਿਹਾ ਹੈ! ਸਭ ਜਾਣਦੇ ਹਨ ਕਿ ਧਰਮ ਦੇ ਅਨੁਸਾਰ ਕੁਦਰਤ ਨੇ ਲਹੂ ਦੀ ਬਣਤਰ ਵੱਖ ਨਹੀਂ ਕੀਤੀ। ਸਭ ਮਨੁੱਖ ਇੱਕੋ ਜਿਹੇ ਘੜੇ ਹਨ। ਇਹ ਸਾਬਤ ਹੋ ਜਾਂਦਾ ਹੈ ਕਿ ਮਨ ਅੰਦਰਲੀਆਂ ਵੰਡੀਆਂ ਮਨੁੱਖ ਦੀ ਹੀ ਦੇਣ ਹਨ ਜੋ ਨਫ਼ੇ ਨੁਕਸਾਨ ਅਨੁਸਾਰ ਆਪੋ ਆਪਣੇ ਨਵੇਂ ਰੂਲ ਘੜ੍ਹ ਲੈਂਦੇ ਹਨ ਤੇ ਧਰਮ ਨੂੰ ਹੋਰ ਕੱਟੜ ਬਣਾ ਦਿੰਦੇ ਹਨ।

ਹੁਣ ਅੰਗ ਦਾਨ ਦੀ ਗੱਲ ਨੂੰ ਹੀ ਲਵੋ। ਇਕ ਸਿੱਖ ਡਾਕਟਰ ਬੱਚੀ ਦੀ ਅਚਾਨਕ ਮੌਤ ਕਾਰਨ ਉਸ ਦੇ 13 ਅੰਗ ਮਾਪਿਆਂ ਵੱਲੋਂ ਦਾਨ ਦਿੱਤੇ ਗਏ ਜਿਨ੍ਹਾਂ ਵਿਚ ਅੱਖਾਂ, ਜਿਗਰ, ਗੁਰਦੇ, ਚਮੜੀ ਆਦਿ ਸਭ ਸ਼ਾਮਲ ਸਨ। ਦਾਨ ਕੀਤੇ ਅੰਗਾਂ ਨੂੰ ਲੈਣ ਵਾਲਿਆਂ ਵਿਚ ਹਿੰਦੂ, ਮੁਸਲਮਾਨ ਤੇ ਈਸਾਈ ਮਰੀਜ਼ ਸ਼ਾਮਲ ਸਨ। ਕਿਸੇ ਇਕ ਨੇ ਇਹ ਨਹੀਂ ਕਿਹਾ ਕਿ ਕਿਸੇ ਹੋਰ ਧਰਮ ਦੇ ਨਾਲ ਸੰਬੰਧਤ ਬੰਦੇ ਦੇ ਅੰਗ ਅਸੀਂ ਆਪਣੇ ਸਰੀਰ ਅੰਦਰ ਨਹੀਂ ਪੁਆਉਣੇ। ਸੈਂਕੜੇ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਲਈ ਮਰ ਚੁੱਕੇ ਬੰਦਿਆਂ ਦੀਆਂ ਅੱਖਾਂ ਲੁਆ ਰਹੇ ਹਨ। ਅੱਜ ਤਕ ਕੋਈ ਧਰਮ ਦੇ ਨਾਂ ’ਤੇ ਅੰਨ੍ਹਾ ਰਹਿਣ ਨੂੰ ਤਿਆਰ ਨਹੀਂ ਹੋਇਆ। ਉਦੋਂ ਧਰਮ ਕਿਤੇ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ! ਜਦੋਂ ਧਰਮ ਦਾ ਇਨਸਾਨੀਅਤ ਉ¤ਤੇ ਮਾੜਾ ਅਸਰ ਪੈਂਦਾ ਵੇਖ ਕੋਈ ਕਲਮ ਵਿਰੋਧ ਕਰਦੀ ਹੋਈ ਲੋਕ ਹਿਤ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਝਟ ਗੋਲੀ ਮਾਰ ਉਸ ਨੂੰ ਠੰਡਾ ਕਰ ਦਿੱਤਾ ਜਾਂਦਾ ਹੈ! ਆਖ਼ਰ ਧਰਮ ਦੇ ਨਾਂ ਉ¤ਤੇ ਕੌਣ ਰੋਟੀਆਂ ਸੇਕ ਰਿਹੈ। ਕੀ ਏਨੀ ਕੁ ਗੱਲ ਆਮ ਆਦਮੀ ਦੇ ਸਮਝ ਨਹੀਂ ਆਉਂਦੀ ਕਿ ਕੌਣ ਧਰਮ ਵਿੱਚੋਂ ਫਾਇਦਾ ਲੈਣ ਲਈ ਅਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਇਸ ਦੀ ਗ਼ਲਤ ਵਰਤੋਂ ਕਰਦੈ ਤੇ ਉਕਸਾਹਟ ਵਿਚ ਹਮੇਸ਼ਾ ਬੇਕਸੂਰ ਲੋਕ ਹੀ ਕਿਉਂ ਮਾਰੇ ਜਾਂਦੇ ਹਨ?

ਧਰਮ ਨਾ ਕੱਟੜਤਾ ਸਿਖਾਉਂਦਾ ਹੈ ਨਾ ਵੈਰ ਭਾਵ। ਕੁਦਰਤ ਨੇ ਬੜੇ ਪਿਆਰੇ ਤਰੀਕੇ ਇਹ ਸਮਝਾਇਆ ਹੈ ਕਿ ਜੇ ਗੁਲਾਬ ਮੁਸਲਮਾਨ ਦੇ ਘਰ ਖਿੜੇ ਤਾਂ ਵੀ ਗੁਲਾਬ ਹੀ ਕਹਾਇਆ ਜਾਏਗਾ! ਹਿੰਦੂ, ਈਸਾਈ ਜਾਂ ਸਿੱਖ ਦੇ ਘਰ ਵੀ ਉਸੇ ਤਰ੍ਹਾਂ ਦੀ ਖੁਸ਼ਬੂ ਖਿਲਾਰੇਗਾ ਤੇ ਨਾਂ ਵੀ ਗੁਲਾਬ ਹੀ ਰਹੇਗਾ। ਮਧੁਰ ਗੀਤ, ਸੰਗੀਤ ਦੀਆਂ ਧੁਨਾਂ ਉ¤ਤੇ ਹਰ ਧਰਮ ਦਾ ਬੰਦਾ ਇੱਕੋ ਤਰ੍ਹਾਂ ਝੂਮ ਉ¤ਠੇਗਾ ਅਤੇ ਕਿਸੇ ਵੀ ਬੱਚੇ ਦੀ ਚੀਕ ਪਿੱਠ ਪਿੱਛੇ ਸੁਣਨ ਉ¤ਤੇ ਹਰ ਧਰਮ ਦਾ ਮਾਂ ਜਾਂ ਪਿਓ ਝੱਟ ਪਿਛਾਂਹ ਮੁੜ ਕੇ ਝਾਕੇਗਾ। ਇਸਤੋਂ ਅਗਾਂਹ ਕਿਉਂ ਕੁੱਝ ਵੱਖ ਹੋ ਜਾਂਦਾ ਹੈ? ਮਨ ਅੰਦਰ ਪਏ ਧਰਮ ਦੇ ਸੰਗਲ ਕਿਸੇ ਹੋਰ ਧਰਮ ਦੇ ਬੱਚੇ ਜਾਂ ਔਰਤ ਉ¤ਤੇ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਮਦਦ ਕਰਨ ਤੋਂ ਕਿਉਂ ਇਨਕਾਰੀ ਹੋ ਜਾਂਦੇ ਹਨ?

ਇਹ ਸੋਚ ਦਰਅਸਲ ਥੁੜ ਚਿਰੀ ਨਹੀਂ ਹੁੰਦੀ। ਇਸ ਦਾ ਅਸਰ ਅਗਲੀ ਨਸਲ ਉੱਤੇ ਹੋਰ ਵੀ ਡੂੰਘਾ ਹੁੰਦਾ ਜਾਂਦਾ ਹੈ। ਉਨ੍ਹਾਂ ਦਾ ਬਣਦਾ ਸਾਫ਼ ਸਲੇਟ ਵਰਗਾ ਦਿਮਾਗ਼ ਇਹ ਗੱਲ ਪੱਕੀ ਛਾਪ ਵਾਂਗ ਸਾਂਭ ਲੈਂਦਾ ਹੈ ਕਿ ਦੂਜੇ ਧਰਮ ਦੇ ਲੋਕ ਇਸ ਧਰਤੀ ਉ¤ਤੇ ਜੇ ਵਿਚਰ ਰਹੇ ਹਨ ਤਾਂ ਭਾਰੀ ਗੁਨਾਹ ਹੈ ਤੇ ਇਸ ਗੁਨਾਹ ਨੂੰ ਬਖਸ਼ਵਾਉਣ ਤਾ ਤਰੀਕਾ ਇੱਕੋ ਹੈ- ਜਦੋਂ ਮੌਕਾ ਮਿਲੇ ਢਾਅ ਲਵੋ, ਮਾਰ ਘੱਤੋ। ਇਸ ਮਾਰੂ ਸੋਚ ਤਹਿਤ ਔਰਤਾਂ ਤੇ ਬੱਚੇ ਵੱਧ ਸ਼ਿਕਾਰ ਬਣਦੇ ਹਨ।

ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਪਾਖੰਡ ਦੇ ਵਿਰੋਧ ਵਿਚ ਕਿਸੇ ਨੇ ਧਰਮ ਦੀ ਗ਼ਲਤ ਵਰਤੋਂ ਕੀਤੇ ਜਾਣ ਬਾਰੇ ਲੋਕਾਂ ਨੂੰ ਜਗਾਉਣ ਕੀ ਕੋਸ਼ਿਸ਼ ਕੀਤੀ ਹੈ, ਉਦੋਂ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ, ਭੜਕਾਊ ਮਾਹੌਲ ਪੈਦਾ ਕਰਕੇ, ਅਜਿਹੇ ਬੰਦੇ ਨੂੰ ਪਾਰ ਬੁਲਾ ਦਿੱਤਾ ਜਾਂਦਾ ਹੈ ਤਾਂ ਜੋ ਲੋਕ ਅੱਖਾਂ ਤੇ ਦਿਮਾਗ਼ ਬੰਦ ਕਰ ਕੇ ਧਾਰਮਿਕ ਆਗੂਆਂ ਅਨੁਸਾਰ ਗੋਡੇ ਟੇਕਦੇ ਰਹਿਣ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋਣ।

ਮਨੁੱਖ ਜਾਤੀ ਦੇ ਉੱਤੇ ਧਾਰਮਿਕ ਕੱਟੜਤਾ ਮਾਰੂ ਅਸਰ ਪਾਉਣ ਵਾਲੀ ਹੈ ਕਿਉਂਕਿ ਹੁਣ ਹਿੰਸਾ ਸਿਰਫ਼ ਕਿਰਪਾਨਾਂ, ਬੰਦੂਕਾਂ ਤਕ ਸੀਮਤ ਨਹੀਂ ਰਹੀ ਬਲਕਿ ਨਿਊਕਲੀਅਰ ਔਜ਼ਾਰ ਹੋਂਦ ਵਿਚ ਆ ਚੁੱਕੇ ਹਨ। ਇਸੇ ਲਈ ਵੇਲੇ ਸਿਰ ਸੰਭਲਣ ਦੀ ਲੋੜ ਹੈ। ਪਿਆਰ ਅਤੇ ਮਿਲਵਰਤਣ ਨਾਲ ਸਦੀਆਂ ਤੋਂ ਤੁਰੀ ਆਉਂਦੀ ਮਨ ਅੰਦਰਲੀ ਕੌੜ ਘਟਾਈ ਜਾ ਸਕਦੀ ਹੈ। ਹਰ ਧਰਮ ਦੇ ਵੱਖੋ-ਵੱਖਰੇ ਤਿਉਹਾਰਾਂ ਨੂੰ ਇਕੱਠੇ ਰਲ ਕੇ ਮਨਾਉਣ ਨਾਲ ਖ਼ੁਸ਼ੀ ਦੁਗਣੀ ਹੋ ਸਕਦੀ ਹੈ।

ਅੰਤ ਵਿਚ ਸਿਰਫ਼ ਏਨਾ ਯਾਦ ਕਰਵਾ ਦਿਆਂ ਕਿ ਮਨੁੱਖ ਬਚੇਗਾ ਤਾਂ ਹੀ ਧਰਮ ਬਚੇਗਾ। ਜੇ ਮਨੁੱਖ ਹੀ ਨਾ ਰਿਹਾ ਤਾਂ ਧਰਮ ਨੂੰ ਅਗਾਂਹ ਤੋਰਨ ਵਾਲਾ ਕੌਣ ਹੋਵੇਗਾ? ਸੋ ਧਾਰਮਿਕ ਕੱਟੜਤਾ ਵਿਚ ਢਿੱਲ ਦੇ ਕੇ ਇਨਸਾਨੀਅਤ ਦਾ ਪਸਾਰਾ ਕਰ ਕੇ ਵੇਖੀਏ, ਜੰਨਤ ਇਸੇ ਧਰਤੀ ਉੱਤੇ ਦਿਸਣ ਲੱਗ ਪਵੇਗੀ!

ਰਤ ਭਿੱਜੀਆਂ ਯਾਦਾਂ
ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੀ ਇੱਕ ਸਹੇਲੀ ਦੇ ਮੰਮੀ ਕਾਫ਼ੀ ਬਿਮਾਰ ਹੋ ਗਏ। ਅਸੀਂ ਤਿੰਨ ਸਹੇਲੀਆਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਈਆਂ। ਅਸੀਂ ਹਾਲ ਪੁੱਛ ਕੇ ਕੋਲ ਬਹਿ ਗਏ ਅਤੇ ਅੱਗੋਂ ਕੁੱਝ ਗੱਲ ਕਰਨ ਬਾਰੇ ਹਾਲੇ ਸੋਚ ਹੀ ਰਹੇ ਸੀ ਕਿ ਆਂਟੀ ਕਹਿਣ ਲੱਗੇ, ‘ਬੱਚਿਓ, ਤੁਸੀਂ ਬਹੁਤ ਵਧੀਆ ਸਮੇਂ ਵਿੱਚ ਪੈਦਾ ਹੋਏ ਹੋ। ਅਸੀਂ ਜਿਹੜਾ ਸਮਾਂ ਵੇਖਿਆ ਹੈ, ਉਹ ਰੱਬ ਕਿਸੇ ਨੂੰ ਨਾ ਵਿਖਾਏ।’

ਏਨਾ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਭਰ ਗਈਆਂ। ਮੇਰੀ ਸਹੇਲੀ ਨੇ ਟੋਕਿਆ ਕਿ ਉਹ ਆਰਾਮ ਕਰ ਲੈਣ ਪਰ ਉਹ ਸ਼ਾਇਦ ਅੰਦਰੋਂ ਭਰੇ ਪਏ ਸਨ, ਇਸੇ ਲਈ ਉਨ੍ਹਾਂ ਗੱਲ ਜਾਰੀ ਰੱਖੀ। ਸਾਨੂੰ ਸੰਬੋਧਨ ਕਰਕੇ ਉਨ੍ਹਾਂ ਪੁੱਛਿਆ, ‘ਤੁਹਾਡੇ ਵਿੱਚੋਂ ਕਿਸੇ ਦੇ ਮਾਪੇ ਪਾਕਿਸਤਾਨ  ਵਿੱਚੋਂ ਇੱਧਰ ਆ ਕੇ ਵੱਸੇ ਹਨ? ਕਿਸੇ ਦੇ ਮਾਪਿਆਂ ਨੇ 1947 ਦਾ ਕਤਲੇਆਮ ਵੇਖਿਆ ਹੈ?’

ਮੈਂ ਹਾਮੀ ਭਰੀ ਕਿ ਮੇਰੇ ਮਾਪੇ ਪਾਕਿਸਤਾਨੋਂ ਉਜੜ ਕੇ ਆਏ ਸਨ ਤੇ ਬਹੁਤ ਮੁਸ਼ਕਲ ਜਾਨ ਬਚਾ ਕੇ ਇੱਧਰ ਪਹੁੰਚੇ ਸਨ। ਲਹੂ ਦੀਆਂ ਨਦੀਆਂ ਵਹੀਆਂ ਸਨ।

ਆਂਟੀ ਕਹਿਣ ਲੱਗੇ , ‘ ਮੇਰੀ ਕਹਾਣੀ ਕੁੱਝ ਵੱਖ ਤਰ੍ਹਾਂ ਦੀ ਹੈ। ਮੈਂ ਉਦੋਂ ਦਸ ਵਰ੍ਹਿਆਂ ਦੀ ਸੀ ਜਦੋਂ ਮੇਰੇ ਭਰਾ, ਭੈਣ ਤੇ ਮਾਪੇ ਮੀਰਪੁਰ , ਪਾਕਿਸਤਾਨ ਤੋਂ ਉ੍ਯ੍ਯ੍ਯੱਜੜ ਕੇ ਰਿਫਿਊਜੀ ਕੈਂਪ ਪਹੁੰਚੇ। ਪੂਰਾ ਇੱਕ ਮਹੀਨਾ ਅਸੀਂ ਉ੍ਯ੍ਯ੍ਯੱਥੇ ਰੁਲੇ। ਭੁੱਖੇ ਭਾਣੇ, ਪਾਟੇ ਕੱਪੜਿਆਂ ਵਿੱਚ ਹਰ ਪਲ ਮਰ ਕੇ ਅਸੀਂ ਸਮਾਂ ਕੱਢਿਆ। ਇਹ ਵੀ ਨਹੀਂ ਸੀ ਪਤਾ ਕਿ ਕਦੋਂ ਮੁੱਲਿਆਂ ਨੇ ਹੱਲਾ ਬੋਲ ਕੇ ਸਾਨੂੰ ਵੱਢ ਸੁੱਟਣਾ ਸੀ। ਸਾਰੀਆਂ ਰਾਤਾਂ ਜਾਗ ਕੇ, ਕੰਬਦੇ, ਡਰਦੇ, ਰਬ ਰਬ ਕਰਦੇ ਅਸੀਂ ¦ਘਾਈਆਂ। ਇੱਕ ਇੱਕ ਪਲ ਇੱਕ ਸਾਲ ਵਾਂਗ ਜਾਪਦਾ ਸੀ। ਅਸੀਂ ਅੱਠ ਭੈਣ ਭਰਾ ਸੀ। ਪਰ ਸਮਾਂ ਸਾਡੇ ਉ੍ਯ੍ਯ੍ਯੱਤੇ ਮਿਹਰਬਾਨ ਨਹੀਂ ਸੀ। ’

ਏਨਾ ਕਹਿੰਦੇ ਹੀ ਆਂਟੀ ਰੋ ਪਏ। ਅਸੀਂ ਉਨ੍ਹਾਂ ਨੂੰ ਪਾਣੀ ਪਿਆਇਆ ਤੇ ਚੁੱਪ ਹੋਣ ਲਈ ਕਿਹਾ। ਪਰ, ਉਹ ਬੋਲਣ ਨੂੰ ਕਾਹਲੇ ਸਨ। ਉਨ੍ਹਾਂ ਗੱਲ ਜਾਰੀ ਰੱਖੀ। ਛੇ ਦਿਨਾਂ ਬਾਅਦ ਹੀ ਇੱਕ ਸ਼ਾਮ ‘ਅੱਲਾ ਹੂ’ ਦੇ ਨਾਅਰੇ ਲਾਉਂਦੀ ਭੀੜ ਸਾਡੇ ਕੈਂਪ ਉੱਤੇ ਟੁੱਟ ਪਈ।  ਉਨ੍ਹਾਂ ਕਈ ਜਣਿਆਂ ਨੂੰ ਵੱਢ ਸੁੱਟਿਆ ਤੇ ਕਈ ਔਰਤਾਂ ਨੂੰ ਘੜੀਸ ਕੇ ਬਾਹਰ ਲੈ ਗਏ। ਮੇਰੀ 16 ਵਰ੍ਹਿਆਂ ਦੀ ਵੱਡੀ ਭੈਣ ਤੇ 20 ਸਾਲਾਂ ਦੀ ਭੂਆ ਨੂੰ ਇੰਜ ਧੂਇਆ, ਇੰਜ ਘੜੀਸਿਆ ਕਿ ਉਨ੍ਹਾਂ ਮੁੱਲਿਆਂ ਦੇ ਅੱਲਾ ਹੂ ਦੇ ਭਿਆਨਕ ਰੌਲੇ ਵਿੱਚ ਉਨ੍ਹਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ। ਕਿੰਨੀਆਂ ਕੁੜੀਆਂ ਉਸ ਕੈਂਪ ਵਿੱਚੋਂ ਚੁੱਕੀਆਂ ਗਈਆਂ ਸਨ। ਚੁਫੇਰੇ ਲਹੂ ਤੇ ਲਾਸ਼ਾਂ ਖਿਲਰੀਆਂ ਪਈਆਂ ਸਨ। ਮੈਨੂੰ ਇੱਕ ਕੱਪੜਿਆਂ ਦੇ ਢੇਰ ਹੇਠਾਂ ਲੁਕਾ ਦਿੱਤਾ ਹੋਇਆ ਸੀ ਤੇ ਮੇਰੇ ਮੰਮੀ ਇੱਕ ਲਾਸ਼ ਹੇਠਾਂ ਦੱਬੇ ਰਹਿਣ ਕਾਰਨ ਬਚ ਗਏ। ਮੇਰੇ ਪਿਉ ਦੀ. …।’ ਏਨਾ ਕਹਿੰਦਿਆਂ ਉਹ ਉੱਚੀ ਉੱਚੀ ਫੇਰ ਰੋਣ ਲੱਗ ਪਏ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਨੂੂੰ ਡੋਬੂ ਪੈਣ ਲੱਗ ਪਏ ਸਨ। ਸਾਡੀਆਂ ਵੀ ਅੱਖਾਂ ਗਿਲੀਆਂ ਹੋਈਆਂ ਪਈਆਂ ਸਨ। ਹੁਣ ਤਾਂ ਸਾਡੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਆਂਟੀ ਨੂੰ ਚੁੱਪ ਹੋਣ ਲਈ ਕਹਿੰਦੇ। ਸਾਡੀ ਸਹੇਲੀ ਨੇ ਸ਼ਾਇਦ ਕਈ ਵਾਰ ਇਸ ਘਟਨਾ ਬਾਰੇ ਆਪਣੀ ਮਾਂ ਕੋਲੋਂ ਸੁਣਿਆ ਸੀ, ਇਸੇ ਲਈ ਉਹ ਵੀ ਅੱਖਾਂ ਪੂੰਝਦੀ ਅੰਦਰ ਚਲੀ ਗਈ ਕਿਉਂਕਿ ਉਸਨੂੰ ਪਤਾ ਸੀ ਕਿ ਅਗਲੀ ਗੱਲ ਉਸਤੋਂ ਸੁਣੀ ਨਹੀਂ ਜਾਣੀ।

ਕਾਫ਼ੀ ਚਿਰ ਹਉਕੇ ਲੈਣ ਤੋਂ ਬਾਅਦ ਆਂਟੀ ਬੋਲੇ, ‘ਜਿਸ ਸਿਰ ਵੱਢੀ ਲਾਸ਼ ਹੇਠਾਂ ਮੇਰੇ ਮੰਮੀ ਦੱਬੇ ਹੋਏੇ ਬਚੇ ਸੀ, ਉਹ ਮੇਰੇ ਪਿਤਾ ਦੀ ਲਾਸ਼ ਸੀ। ਮੇਰਾ ਪਿਉ ਓਨ੍ਹਾਂ ਮੁੱਲਿਆਂ ਨੇ ਵੱਢ ਸੁੱਟਿਆ ਪਰ ਮਰਦੇ ਹੋਏ ਵੀ ਪਾਪਾ ਮੇਰੀ ਮਾਂ ਨੂੰ ਬਚਾ ਗਏ।’

ਆਂਟੀ ਰੋਂਦੇ ਰਹੇ ਤੇ ਗੱਲ ਸੁਣਾਉਂਦੇ ਰਹੇ। ਅਸੀਂ ਵੀ ਰੋ ਪਈਆਂ ਪਰ ਸਾਡੀ ਸਹੇਲੀ ਅੰਦਰੋਂ ਬਾਹਰ ਨਹੀਂ ਆਈ। ਆਂਟੀ ਨੇ ਦੱਸਿਆ, ‘ਉਸ ਦਿਨ ਦੀ ਯਾਦ ਮੈਂ ਭੁਲਾ ਨਹੀ ਸਕਦੀ। ਕੈਂਪ ਵਿਚਲੀਆਂ ਜਿੰਨੀਆਂ ਵੀ ਜਵਾਨ ਕੁੜੀਆਂ ਬਚੀਆਂ ਸਨ, ਉਨ੍ਹਾਂ ਸਾਰੀਆਂ ਨੂੰ ਰਾਤ ਇੱਕਠੀਆਂ ਕਰਕੇ ਜ਼ਹਿਰ ਪੀਣ ਲਈ ਦੇ ਦਿੱਤਾ ਗਿਆ ਤਾਂ ਜੋ ਮੁੱਲੇ ਉਨ੍ਹਾਂ ਨੂੰ ਚੁੱਕ ਕੇ ਲਿਜਾਉਣ ਲਈ ਦੁਬਾਰਾ ਕੈਂਪ ਉਤੇ ਹੱਲਾ ਨਾ ਬੋਲਣ। ਦਸ ਸਾਲਾਂ ਤੋਂ ਉੱਤੇ ਦੀਆਂ ਸਾਰੀਆਂ ਕੁੜੀਆਂ ਉਸ ਰਾਤ ਮਾਰ ਦਿੱਤੀਆਂ ਗਈਆਂ। ਉਸਤੋਂ ਛੋਟੀ ਉਮਰ ਦੀਆਂ ਬੱਚੀਆਂ ਨੂੰ ਮੁੱਲੇ ਹੱਥ ਨਹੀਂ ਸੀ ਲਾਉਂਦੇ। ਮੈਂ ਉਦੋਂ ਪੂਰੇ ਦਸ ਵਰ੍ਹਿਆਂ ਦੀ ਸੀ। ਇਸੇ ਲਈ ਉਸ ਰਾਤ ਮੈਂ ਬਚ ਗਈ। ਸਾਰੀ ਰਾਤ ਮੈਂ ਆਪਣੇ ਮੰਮੀ ਦੀ ਬੁੱਕਲ ਵਿੱਚ ਬਹਿ ਕੇ ਕੱਢੀ। ਸਾਡੇ ਟੱਬਰ ਦੇ ਦਸ ਜੀਆਂ ‘ਚੋਂ ਅਸੀਂ ਦੋ ਹੀ ਬਚੇ ਸਾਂ। ਉਹ ਖੌਫ਼ਨਾਕ ਰਾਤ ਮੈਂ ਕਦੇ ਨਹੀਂ ਭੁਲਾ ਸਕੀ। ਅਸੀਂ ਤਾਂ ਲਹੂ ਦੀਆਂ ਨਦੀਆਂ ਪਾਰ ਕਰਕੇ ਹਿੰਦੁਸਤਾਨ ਪੁੱਜ ਗਏ ਪਰ ਲਹੂ ਲੁਹਾਨ ਹੋਇਆ ਦਿਲ ਹਾਲੇ ਵੀ ਠੀਕ ਨਹੀਂ ਹੋ ਸਕਿਆ। ਪਤਾ ਜੇ ਬੱਚਿਓ, ਚਾਰ ਮਹੀਨਿਆਂ ਬਾਅਦ ਮੇਰੀ ਭੈਣ ਤੇ ਭੂਆ ਬਾਰੇ ਪਤਾ ਲੱਗਿਆ। ਪਰ ਉਹ ਜ਼ਿੰਦਾ ਵੀ ਮੁਰਦਿਆਂ ਵਰਗੀਆਂ ਸਨ। ਉਨ੍ਹਾਂ ਦੀ ਅਜਿਹੀ ਹਾਲਤ ਹੀ ਨਹੀਂ ਸੀ ਕਿ ਇੱਧਰ ਕਿਸੇ ਨੂੰ ਮੂੰਹ ਵਿਖਾ ਸਕਦੀਆਂ। ਉ੍ਯ੍ਯ੍ਯ੍ਯੱਥੇ ਹੀ ਰੁਲ ਗਈਆਂ। ਨਾ ਉਨ੍ਹਾਂ ਦਾ ਘਰ ਵੱਸਿਆ ਤੇ ਨਾ ਸਾਡੇ ਨਾਲ ਅੱਗੋਂ ਉਨ੍ਹਾਂ ਦਾ ਸੰਪਰਕ ਬਣਿਆ। ਖ਼ੌਰੇ ਕਿਵੇਂ ਰੁਲੀਆਂ ਤੇ ਕਿਵੇਂ ਮਰੀਆਂ। ਕੀ ਕਸੂਰ ਸੀ ਉਨ੍ਹਾਂ ਦਾ? ਦੁਸ਼ਮਣੀ ਦੇਸਾਂ ਦੀ ਤੇ ਭੁਗਤਣ ਔਰਤਾਂ! ਹਾਏ ਵੇ ਮੁੱਲਿਓ ਤੁਹਾਡਾ ਕੱਖ਼ ਨਾ ਰਹੇ। ’

ਏਨਾ ਕਹਿ ਕੇ ਉਹ ਉਚੀ ਉਚੀ ਫਿਰ ਰੋਣ ਲੱਗ ਪਏ। ਸਾਨੂੰ ਸਿਰ ਫੱਟਦਾ ਹੋਇਆ ਮਹਿਸੂਸ ਹੋ ਰਿਹਾ ਸੀ। ਉਥੇ ਹੋਰ ਬੈਠਣਾ ਔਖਾ ਹੋਇਆ ਪਿਆ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਉਸ ਦਿਨ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਾਕਿਸਤਾਨੀਆਂ ਪ੍ਰਤੀ ਮੇਰੇ ਮਨ ਵਿੱਚ ਏਨੀ ਨਫ਼ਰਤ ਭਰ ਗਈ ਕਿ ਪੁੱਛੋ ਨਾ।

ਘਰ ਆ ਕੇ ਆਪਣੇ ਮੰਮੀ ਤੋਂ ਪੁੱਛਿਆ ਤਾਂ ਉਨ੍ਹਾਂ ਵੀ ਕੁੱਝ ਅਜਿਹੀਆਂ ਹੀ ਕਹਾਣੀਆਂ ਸੁਣਾਈਆਂ। ਪਰ ਮੇਰੇ ਮੰਮੀ ਨੇ ਦੱਸਿਆ ਕਿ ਹਿੰਦੁਸਤਾਨ ‘ਚ ਵੀ ਮੁਸਲਮਾਨ ਔਰਤਾਂ ਨਾਲ ਇਹੋ ਕੁਝ ਹੋਇਆ ਸੀ। ਸੋ ਇੱਕਤਰਫ਼ਾ ਕਹਾਣੀ ਸੁਣ ਕੇ ਆਪਣੇ ਮਨ ਨੂੰ ਨਫ਼ਰਤ ਨਾਲ ਨਹੀਂ ਭਰ ਲੈਣਾ ਚਾਹੀਦਾ।

ਅੱਜ ਦੇ ਦਿਨ ਜਿੰਨੀਆਂ ਖੌਫ਼ਨਾਕ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਉਹ ਪਿਛਲੀਆਂ ਸਾਰੀਆਂ ਘਟਨਾਵਾਂ ਨੂੰ ਮਾਤ ਪਾਉਂਦੀਆਂ ਹਨ। ਕਦੇ ਕਦੇ ਤਾਂ ਇਹ ਜਾਪਦਾ ਹੈ ਕਿ ਅਸੀਂ ਸੰਨ 1947 ਦੀ ਵੰਡ ਵਿੱਚ ਹੋਏ ਤਸ਼ੱਦਦ ਤੋਂ ਕਈ ਗੁਣਾ ਉਤਾਂਹ ਟੱਪ ਚੁੱਕੇ ਹਾਂ।

ਹੁਣ ਇਹ ਖ਼ਬਰ ਹੀ ਲਵੋ। ਮਲੇਰਕੋਟਲੇ ‘ਚ ਇੱਕ ਸਕੇ ਚਾਚੇ ਵੱਲੋਂ ਆਪਣੀ ਹੀ ਨਾਬਾਲਗ਼ ਮੰਦਬੁੱਧ ਭਤੀਜੀ ਸਾਬਰੀ ਨੂੰ ਵਰਗਲਾ ਕੇ ਲਿਸਾੜਾ ਡਰੇਨ ਵਿਖੇ ਲਿਜਾ ਕੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਸਾੜਣ ਦੀ ਕੋਸ਼ਿਸ਼ ਕੀਤੀ। ਅੱਧ ਸੜੀ ਲਾਸ਼ ਨੂੰ ਡਰੇਨ ‘ਚ ਸੁੱਟ ਕੇ ਚਾਚਾ ਫਰਾਰ ਹੋ ਗਿਆ। ਲਾਸ਼ ਮਿਲਣ ਬਾਅਦ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਦੱਸਿਆ ਕਿ ਪਿਉ ਦੀ ਰੰਜਿਸ਼ ਦਾ ਬਦਲਾ ਉਸਨੇ ਉਹਦੀ ਧੀ ਤੋਂ ਲਿਆ ਹੈ।

ਇੱਕ ਹੋਰ ਖ਼ਬਰ ‘ਚ ਕੋਟਕਪੂਰੇ ‘ਦੇ ਮੌੜ ਪਿੰਡ ਦੀ ਅੱਠ ਵਰ੍ਹਿਆਂ ਦੀ ਗ਼ਰੀਬ ਬੱਚੀ ਨੂੰ ਗਵਾਂਢੀ ਨੇ ਖੇਤ ‘ਚ ਲਿਜਾਕੇ ਆਪਣੇ ਦੋਸਤ ਨਾਲ ਰਲ ਕੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲਾ ਘੁੱਟ ਕੇ ਮਾਰ ਦਿੱਤਾ। ਇਹੋ ਜਿਹੀਆਂ ਅਨੇਕ ਖ਼ਬਰਾਂ ਰੋਜ਼ ਛਪ ਰਹੀਆਂ ਹਨ, ਜਿਨ੍ਹਾਂ ‘ਚ ਸੱਤ ਮਹੀਨਿਆਂ ਦੀ ਬੱਚੀ ਦਾ ਸਮੂਹਕ ਬਲਾਤਕਾਰ ਤੇ ਨੱਬੇ ਵਰ੍ਹਿਆਂ ਦੀ ਬਜ਼ੁਰਗ ਮਾਂ ਦਾ ਜਬਰ ਜ਼ਿਨਾਹ ਸ਼ਾਮਲ ਹਨ।

ਅੱਜ ਦੇ ਦਿਨ ਮੈਨੂੰ ਇਹ ਫੈਸਲਾ ਕਰਨ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ ਕਿ ਵੰਡ ਦੇ ਸਮੇਂ ਦੇ ਲੋਕ ਜ਼ਿਆਦਾ ਜ਼ਾਲਮ ਸਨ ਜਿਹੜੇ ਦਸ ਵਰ੍ਹਿਆਂ ਤੋਂ ਛੋਟੀਆਂ ਬੱਚੀਆਂ ਅਤੇ ਬਜ਼ੁਰਗ ਔਰਤਾਂ ਨੂੰ ਛੱਡ ਦਿੰਦੇ ਸਨ, ਕਿ ਅੱਜ ਦੇ ਲੋਕ ਵੱਧ ਹੈਵਾਨ ਹੋ ਚੁੱਕੇ ਹਨ, ਜੋ ਜੰਮਦੀ ਬੱਚੀ ਤੋਂ ਲੈ ਕੇ ਕਿਸੇ ਵੀ ਉਮਰ ਦੀ ਔਰਤ ਜ਼ਾਤ ਨੂੰ ਚੱਬ ਰਹੇ ਹਨ?

ਅੱਜ ਉਹ ਆਂਟੀ ਇਸ ਦੁਨੀਆਂ ‘ਚ ਨਹੀਂ ਰਹੇ। ਪਰ, ਉਨ੍ਹਾਂ ਦੀ ਕਹੀ ਗੱਲ ਚੇਤੇ ਆ ਰਹੀ ਹੈ, ‘ ਤੁਸੀਂ ਤਾਂ ਸੁਭਾਗੇ ਸਮੇਂ ‘ਚ ਪੈਦਾ ਹੋਏ ਹੋ। ਤੁਹਾਨੂੰ ਤਾਂ ਕਿਸੇ ਦੁਸ਼ਮਣ ਤੋਂ ਕੋਈ ਖ਼ਤਰਾ ਨਹੀਂ। ’ ਕਿਵੇਂ ਦੱਸਾਂ ਉਨ੍ਹਾਂ ਨੂੰ ਕਿ ਹੁਣ ਤਾਂ ਸਾਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ ਰਹੀ। ਆਪਣੇ ਹੀ ਘਰਾਂ ‘ਚ ਪਲ ਰਹੀਆਂ ਨਿੱਕੀਆਂ ਕਲੀਆਂ ਨੂੰ ਵਾੜ ਹੀ ਖਾਣ ਵੱਢਣ ਲੱਗ ਪਈ ਹੈ। ਸ਼ੁਕਰ ਹੈ ਕਿ ਆਂਟੀ ਨੇ ਇਹ ਸਮਾਂ ਨਹੀ ਵੇਖਿਆ! ਉਹ ਔਖਾ ਸਮਾਂ ਤਾਂ ਜਰ ਗਏ ਸਨ। ਪਰ ਇਹ ਭਿਆਨਕ ਕਤਲੇਆਮ, ਉਹ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਰੋਜ਼, ਆਜ਼ਾਦ ਹਿੰਦੁਸਤਾਨ ਵਿਚ, ਉਹ ਸ਼ਾਇਦ ਸਹਿ ਨਾ ਸਕਦੇ! ਮੇਰੇ ਵਿੱਚ ਤਾਂ ਹੁਣ ਹਿੰਮਤ ਨਹੀਂ ਕਿ ਆਪਣੀ ਬੇਟੀ ਨੂੰ ਪਿੱਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਨਿੱਘਰੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾ ਕੇ ਸਮਝਾ ਸਕਾਂ ਕਿ ਅੱਗੋਂ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋਣ ਵਾਲਾ ਹੈ!

ਰੱਬ ਹੀ ਰਾਖਾ! ਜੇ ਧਰਤੀ ਦਾ ਅੰਤ ਨਿਸ਼ਚਿਤ ਹੈ, ਤਾਂ ਉਹ ਵੇਲਾ ਬਹੁਤਾ ਦੂਰ ਨਹੀਂ ਕਿਉਂਕਿ ਮਾਂ ਨੂੰ ਵੀ ਹੁਣ ਚੀਰਹਰਨ ਕਰਨ ਬਾਅਦ ਵੱਢ ਟੁੱਕ ਕੇ, ਸਾੜ ਕੇ, ਕੁੱਤਿਆਂ ਅੱਗੇ ਸੁੱਟ ਕੇ, ਉਸਦੀ ਹੋਂਦ ਖਤਮ ਕਰਨ ਦਾ ਵੱਲ ਬੰਦਿਆਂ ਨੇ ਸਿੱਖ ਲਿਆ ਹੈ! ਅੱਜ ਦੇ ਹਾਲਾਤ ਅਨੁਸਾਰ ਮੈਂ ਵੀ ਆਂਟੀ ਵਾਲੀਆਂ ਉਹੀ ਸਤਰਾਂ ਦੁਹਰਾ ਸਕਦੀ ਹਾਂ, ‘ ਅਸੀਂ ਜਿਹੜਾ ਸਮਾਂ ਵੇਖਿਆ ਹੈ, ਉਹ ਰੱਬ ਕਿਸੇ ਨੂੰ ਨਾ ਵਿਖਾਏ!’

ਪੰਜਾਬ ਕਿਸੇ ਜਾਗੀਰਦਾਰ ਦੀ ਜਾਗੀਰ ਨਹੀਂ ਹੈ
ਰਤਾ ਧਿਆਨ ਕਰਿਓ ਜਾਗਦੇ ਜ਼ਮੀਰਾਂ ਵਾਲਿਓ! ਇਹ ਪੰਜਾਬ ਤੁਹਾਡਾ, ਮੇਰਾ, ਸਾਡਾ ਸੱਭ ਦਾ ਸਾਂਝਾ ਹੈ। ਇਸ ਵਿਚ ਹੁਣ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਬਹੁਗਿਣਤੀ ਗਭਰੂ ਨਸ਼ਿਆਂ ਵਿਚ ਡੁੱਬ ਚੁੱਕੇ ਹਨ! ਪੰਜਾਬ ਦੇ ਕਰਜ਼ਿਆਂ ਥੱਲੇ ਦੱਬੇ ਕਿਸਾਨ ਖ਼ੁਦਕੁਸ਼ੀਆਂ ਕਰਕੇ ਆਪਣਾ ਜੀਵਨ ਸਮਾਪਤ ਕਰਨ ਉੱਤੇ ਮਜਬੂਰ ਹੋ ਚੁੱਕੇ ਹਨ। ਰੋਜ਼ ਦੀਆਂ ਇਕ ਜਾਂ ਦੋ ਖ਼ੁਦਕੁਸ਼ੀਆਂ ਤਾਂ ਖ਼ਬਰਾਂ ਵਿਚ ਵੀ ਨਸ਼ਰ ਹੋ ਰਹੀਆਂ ਹਨ। ਕੁੱਖ ਵਿਚ ਕੁੜੀਆਂ ਖ਼ਤਮ ਕਰਨ ਲਈ ਵਾਰ-ਵਾਰ ਗਰਭ ਡੇਗ ਕੇ ਬੰਜਰ ਕੁੱਖਾਂ ਵਿਚ ਪੰਜਾਬਣਾਂ ਮੂਹਰਲਾ ਨੰਬਰ ਲੈ ਚੁੱਕੀਆਂ ਹਨ। ਕੁੜੀਆਂ ਦੀ ਘਟਦੀ ਜਾਂਦੀ ਗਿਣਤੀ ਤੋਂ ਮਜ਼ਬੂਰ ਹੋ ਕੇ ਬਾਹਰੋਂ ਨੂੰਹਾਂ ਖ਼ਰੀਦ ਕੇ ਲਿਆਈਆਂ ਜਾ ਰਹੀਆਂ ਹਨ, ਜਿਸ ਨਾਲ ਪਹਿਲੀ ਪੁਸ਼ਤ ਬਾਅਦ 50 ਪ੍ਰਤੀਸ਼ਤ ਪੰਜਾਬੀ ਜੀਨ ਖ਼ਤਮ ਹੋ ਜਾਂਦਾ ਹੈ। ਦੂਜੀ ਪੁਸ਼ਤ ਬਾਅਦ 75 ਪ੍ਰਤੀਸ਼ਤ ਤੇ ਤੀਜੀ ਉੱਤੇ 89 ਪ੍ਰਤੀਸ਼ਤ ਪੰਜਾਬੀ ਜੀਨ ਦਾ ਸਫ਼ਾਇਆ ਹੋ ਜਾਂਦਾ ਹੈ।

ਦੂਸ਼ਿਤ ਪਾਣੀਆਂ ਵਿਚਲਾ ਜ਼ਹਿਰ ਕੈਂਸਰ ਨਾਲ ਪੰਜਾਬੀਆਂ ਦਾ ਖੁਰਾ ਖੋਜ ਮਿਟਾਉਣ ਉੱਤੇ ਤੁਲਿਆ ਪਿਆ ਹੈ। ਧਰਤੀ ਹੇਠੋਂ ਖ਼ਤਮ ਹੁੰਦਾ ਜਾਂਦਾ ਪਾਣੀ ਅਗਲੀਆਂ ਪੁਸ਼ਤਾਂ ਦੇ ਅੰਤ ਦਾ ਸੰਕੇਤ ਦੇ ਰਿਹਾ ਹੈ!

ਨਸ਼ਿਆਂ ਕਾਰਣ ਨਪੁੰਸਕ ਹੋ ਰਹੇ ਨੌਜਵਾਨਾਂ ਵਿਚ ਵੀ ਘਟਦੇ ਸ਼ਕਰਾਣੂਆਂ ਸਦਕਾ ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਪੰਜਾਬੀ ਗਭਰੂ ਪਹਿਲੇ ਨੰਬਰ ਉੱਤੇ ਪਹੁੰਚ ਚੁੱਕੇ ਹਨ। ਨਸ਼ਿਆਂ ਦੇ ਅਸਰ ਹੇਠ ਕਈ ਪੰਜਾਬੀ ਪਿਓ ਆਪਣੀਆਂ ਹੀ ਧੀਆਂ, ਭੈਣਾਂ, ਮਾਵਾਂ ਦਾ ਬਲਾਤਕਾਰ ਕਰਨ ਤੱਕ ਪੁੱਜ ਚੁੱਕੇ ਹਨ!

ਸਮੂਹਕ ਬਲਾਤਕਾਰਾਂ ਅਤੇ ਨਾਬਾਲਗ ਬੱਚੀਆਂ ਨਾਲ ਹੋ ਰਹੇ ਜਬਰਜ਼ਨਾਹਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੰਜਾਬੀ ਸੱਭਿਅਤਾ ਨੂੰ ਵੀ ਖੋਰਾ ਲੱਗਦਾ ਪਿਆ ਹੈ। ਲੱਚਰ ਗੀਤ ਸੰਗੀਤ ਅਤੇ ਵਧਦਾ ਨੰਗੇਜ਼ ਇਸ ਦਾ ਗਵਾਹ ਹਨ। ਨੌਜਵਾਨ ਪੀੜੀ ਪੰਜਾਬ ਨੂੰ ਛੱਡ ਕੇ ਬਾਹਰ ਭੱਜਣ ਨੂੰ ਕਾਹਲੀ ਹੈ। ਨੌਕਰੀਆਂ ਨਾ ਮਿਲਣ ਕਾਰਨ ਕਈ ਨੌਜਵਾਨ ਮਜਬੂਰਨ ਜੁਰਮ ਵੱਲ ਧੱਕੇ ਜਾ ਰਹੇ ਹਨ। ਸਰਹੱਦੋਂ ਪਾਰ ਮਨੁੱਖੀ ਤਸਕਰੀ ਵਿਚ ਭੇਜੀਆਂ ਜਾ ਰਹੀਆਂ ਪੰਜਾਬੀ ਬੱਚੀਆਂ ਦੇ ਜਿਸਮਾਂ ਨੂੰ ਨੋਚਣ ਲਈ ਸ਼ੇਖ਼ ਉਤਾਵਲੇ ਬੈਠੇ ਹਨ।

ਇਨ੍ਹਾਂ ਸਾਰੇ ਪਾਸਿਓਂ ਪੈਂਦੇ ਮਾੜੇ ਪ੍ਰਭਾਵਾਂ ਕਾਰਣ ਵਿਸ਼ਵ ਪੱਧਰ ਦੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਇਹ ਕਹਿਣ ਉ¤ਤੇ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਵੱਸਦੇ ਪੰਜਾਬੀਆਂ ਦੀ ਮਿਆਦ ਮਿੱਥੀ ਜਾ ਚੁੱਕੀ ਹੈ। ਜਿਵੇਂ ਦਵਾਈਆਂ ਦੀ ‘ਐਕਸਪਾਇਰੀ ਡੇਟ’ ਲਿਖ ਦਿੱਤੀ ਜਾਂਦੀ ਹੈ, ਉਸੇ ਤਰੀਕੇ ਪੰਜਾਬ, ਪੰਜਾਬੀਅਤ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਜ਼ਬਾਨ ਦੀ ਘੱਟੋ-ਘੱਟ ਪੰਜਾਬ ਅੰਦਰ ਤਾਂ ਸੱਚੀਂ ਮੁੱਚੀਂ ‘ਐਕਸਪਾਇਰੀ ਡੇਟ’ ਹੀ ਮੁਕੱਰਰ ਕਰ ਦਿੱਤੀ ਗਈ ਹੈ।

ਕੈਂਸਰ ਨਾਲ ਜੂਝਦੇ ਮੰਜਿਆਂ ਉੱਤੇ ਅੱਡੀਆਂ ਰਗੜਦੇ, ਮੌਤ ਉਡੀਕਦੇ ਸਰੀਰ ਤੇ ਅੱਗੋਂ ਨਪੁੰਸਕ ਨੌਜਵਾਨ, ਬੰਜਰ ਕੁੱਖਾਂ ਤੇ ਨਸ਼ਿਆਂ ਵਿਚ ਗ੍ਰਸਤ ਨਾਲੀਆਂ ਵਿਚ ਮੂਧੇ ਪਏ ਬੇਰੁਜ਼ਗਾਰ ਨੌਜਵਾਨ ਆਖ਼ਰ ਕਿੰਨੀ ਦੇਰ ਪੰਜਾਬ, ਪੰਜਾਬੀ , ਪੰਜਾਬੀਅਤ ਦਾ ਭਾਰ ਮੋਢਿਆਂ ਉੱਤੇ ਚੁੱਕ ਸਕਣਗੇ?

ਕਿਉਂ ਬਹੁਗਿਣਤੀ ਮਿਹਨਤੀ ਪੰਜਾਬੀ ਪੰਜਾਬ ’ਚੋਂ ਬਾਹਰ ਜਾ ਕੇ ਵੱਧ ਪ੍ਰਫੁੱਲਿਤ ਹੋ ਰਹੇ ਹਨ? ਵਧਦੀ ਜਾਂਦੀ ਰਿਸ਼ਵਤਖ਼ੋਰੀ, ਮੁਨਾਫਾਖ਼ੋਰੀ, ਪੁਲਿਸ ਤਸ਼ੱਦਦ, ਝੂਠੇ ਮੁਕਾਬਲੇ, ਝੂਠੇ ਪੁਲਿਸ ਕੇਸ, ਗੁੰਡਾਗਰਦੀ ਆਦਿ ਨੂੰ ਕਿਸਨੇ ਠੱਲ ਪਾਉਣੀ ਹੁੰਦੀ ਹੈ?

ਮੈਂ ਆਪਣੇ ਅੱਖੀਂ ਫਰਾਂਸ ਦੀ ਰਾਣੀ ਮੈਰੀ ਐਂਟੀਓਨੀ ਦਾ ਵਰਸੈਲੇ ਮਹਿਲ ਵੇਖ ਕੇ ਆਈ ਹਾਂ! ਸੰਨ 1754 ਤੋਂ 1793 ਤਕ ਰਾਜ ਕਰਦੇ ਰਾਜਾ ਲੂਈ ਨੇ ਪੂਰੇ ਦੇਸ ਦਾ ਖ਼ਜ਼ਾਨਾ ਖਾਲੀ ਕਰ ਦਿੱਤਾ ਸੀ। ਅਨੇਕ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਫਾਂਸੀ ਦੇ ਕੇ ਜਾਂ ਜੇਲਾਂ ਵਿਚ ਡੱਕ ਕੇ ਫਨਾਹ ਕਰ ਦਿੱਤਾ ਗਿਆ ਸੀ।

ਅੱਗੋਂ ਉਗਰਾਹੀ ਕਰਨ ਅਤੇ ਦੇਸ ਚਲਾਉਣ ਲਈ ਅਨੇਕ ਟੈਕਸ ਲਾ ਦਿੱਤੇ ਗਏ। ਫਸਲਾਂ ਫੇਲ੍ਹ ਹੋ ਗਈਆਂ ਤੇ ਲੋਕ ਭੁੱਖੇ ਮਰਨ ਲੱਗ ਪਏ। ਜਦੋਂ ਰਾਜਿਆਂ ਨੇ ਪਰਜਾ ਵੱਲੋਂ ਉ¤ਕਾ ਹੀ ਧਿਆਨ ਛੱਡ ਕੇ ਸਿਰਫ਼ ਆਪਣੇ ਢਿੱਡ ਭਰਨ ਅਤੇ ਜਾਇਦਾਦ ਇਕੱਠੀ ਕਰਨ ਵਲ ਹੀ ਲੱਗੇ ਰਹਿਣ ਦਾ ਫ਼ੈਸਲਾ ਲਿਆ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਲੇ-ਦੁਆਲੇ ਸੇਵਕਾਂ ਦੀ ਫੌਜ ਇਕੱਠੀ ਕਰ ਲਈ।

ਲੋਕਾਂ ਅੰਦਰ ਰੋਹ ਜਦੋਂ ਹੱਦੋਂ ਵੱਧ ਹੋ ਗਿਆ ਤਾਂ ਉਨ੍ਹਾਂ ਗਵਰਨਰ ਤੇ ਲੈਫ. ਗਵਰਨਰ ਦਾ ਸਿਰ ਕਲਮ ਕਰ ਦਿੱਤਾ। ਡੇਢ ਲੱਖ ਬੰਦਿਆਂ ਨੇ ਰਲ ਕੇ ਸਾਰੇ ਮਨਿਸਟਰਾਂ, ਰਾਜਿਆਂ ਦੇ ਟੱਬਰ ਵੱਢ ਸੁੱਟੇ।

ਮੈਰੀ ਐਂਟੀਓਨੀ ਦਾ ਵੀ ਸਿਰ ਸਿਰਫ਼ ਇਸ ਲਈ ਕਲਮ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਲੋਕਾਂ ਦੀ ਪੀੜ ਨਹੀਂ ਸੀ ਸਮਝ ਸਕੀ। ਉਸ ਦੇ ਆਪਣੇ ਮਹਿਲਾਂ ਦੇ ਕੋਨੇ-ਕੋਨੇ ਵਿਚ ਥੱਪਿਆ ਸੋਨਾ, ਹੀਰੇ, ਜਵਾਹਰਾਤ ਤੇ ਬਾਹਰ ਭੁੱਖੇ ਢਿੱਡ ਲੂਸਦੇ ਆਮ ਲੋਕ! ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਣ ਲਈ ਲਗਾਤਾਰ ਲੋਕਾਂ ਤੋਂ ਟੈਕਸ ਬਟੋਰੇ ਜਾ ਰਹੇ ਸਨ।

ਲੋਕਾਂ ਦੀ ਪੀੜ ਨੂੰ ਸਮਝਣ ਤੋਂ ਉ¤ਕਾ ਹੀ ਇਨਕਾਰੀ ਹੋਈ ਇਸ ਰਾਣੀ ਨੂੰ ਲੋਕਾਂ ਨੇ ਉਦੋਂ ਵੱਢ ਸੁੱਟਿਆ ਜਦੋਂ ਲੋਕ ਰੋਟੀ ਨਾ ਖਰੀਦ ਸਕਣ ਦੀ ਅਸਮਰਥਾ ਦੱਸਣ ਉਸ ਕੋਲ ਗਏ ਤਾਂ ਉਸਨੇ ਕਹਿ ਦਿੱਤਾ, ‘‘ਜੇ ਬਰੈਡ ਨਹੀਂ ਖ਼ਰੀਦ ਸਕਦੇ ਤਾਂ ਕੇਕ ਖ਼ਰੀਦ ਲਓ।’’

ਬਸ ਫੇਰ ਕੀ ਸੀ! ਪੈਰਿਸ ਦੀਆਂ ਸੜਕਾਂ ਲਹੂ ਨਾਲ ਲਾਲ ਹੋ ਗਈਆਂ। ਮੈਰੀ ਦੀ ਖ਼ਾਸ ਸਹੇਲੀ ਲੈਂਬੇਲ ਦੀ ਰਾਣੀ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਗਲੀਆਂ ਵਿਚ ਲੋਕਾਂ ਨੂੰ ਵਿਖਾਏ ਗਏ ਅਤੇ ਸਾਰੇ ਮੰਤਰੀਆਂ ਅਤੇ ਉਨ੍ਹਾਂ ਦੇ ਟੱਬਰਾਂ ਦੇ ਟੋਟੇ-ਟੋਟੇ ਕਰ ਕੇ, ਮਾਰ ਕੇ, ਉਨ੍ਹਾਂ ਦੇ ਘਰ ਬਾਰ ਲੁੱਟ ਲਏ ਗਏ।

ਇਹ ਸੱਭ ਹੋਇਆ ਅਮੀਰੀ ਗ਼ਰੀਬੀ ਦੇ ਵੱਡੇ ਪਾੜ ਕਰਕੇ ਅਤੇ ਲੋਕਾਂ ਵਿਚ ਵਧਦੀ ਜਾਂਦੀ ਭੁਖਮਰੀ, ਬੇਚੈਨੀ, ਬੇਰੁਜ਼ਗਾਰੀ, ਵਧਦੇ ਟੈਕਸ, ਹੁਕਮਰਾਨਾਂ ਵੱਲੋਂ ਵਧਦੇ ਜਬਰ ਅਤੇ ਜ਼ੁਲਮਾਂ ਸਦਕਾ!

ਪੰਜਾਬ ਅੰਦਰਲੇ ਹਾਲਾਤ ਵੀ ਕੁੱਝ ਉਸੇ ਪਾਸੇ ਤੁਰਨ ਲੱਗ ਪਏ ਹਨ। ਵਧਦੇ ਜਾਂਦੇ ਟੈਕਸ ਪਰ

ਸਹੂਲਤਾਂ ਨਦਾਰਦ! ਸੜਕਾਂ ਨਾਂ ਮਾਤਰ, ਲੋਕਾਈ ਪੀਣ ਦੇ ਸਾਫ ਪਾਣੀ ਲਈ ਹਾਲ ਪਾਹਰਿਆ ਮਚਾਉਂਦੀ। ਬਥੇਰੇ ਘਰਾਂ ਵਿਚ ਸੀਵਰੇਜ ਨਹੀਂ, ਸਰਕਾਰੀ ਸਕੂਲਾਂ ਵਿਚ ਬੈਠਣ ਨੂੰ ਬੈਂਚ ਨਹੀਂ ਅਤੇ ਨਾ ਹੀ ਗੁਸਲਖ਼ਾਨੇ, ਨੌਕਰੀਆਂ ਨਹੀਂ, ਨੌਕਰੀਪੇਸ਼ਾ ਨੂੰ ਰੈਗੂਲਰ ਤਨਖ਼ਾਹ ਨਹੀਂ, ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋਈ ਜਾ ਰਿਹਾ। ਦੇਸ ਦੇ ਸਭ ਤੋਂ ਚੋਟੀ ਦੇ ਅਮੀਰਾਂ ਵਿਚ ਪੰਜਾਬ ਦੇ ਸਿਆਸਤਦਾਨਾਂ ਦਾ ਨਾਂ ਹੋਵੇ ਤੇ ਉਸੇ ਸੂਬੇ ਵਿਚ ਭੁਖਮਰੀ ਵਾਲੇ ਬੱਚੇ ਪਹਿਲੇ ਨੰਬਰ ਉੱਤੇ ਹੋਣ ਅਤੇ ਉਸੇ ਸੂਬੇ ਵਿਚ ਕਿਸਾਨ ਕਰਜ਼ੇ ਨਾ ਲਾਹ ਸਕਣ ਕਾਰਣ ਖ਼ੁਦਕੁਸ਼ੀਆਂ ਕਰਨ ਉੱਤੇ ਮਜ਼ਬੂਰ ਹੋ ਚੁੱਕੇ ਹੋਣ!

ਚਾਣਕਿਆ ਨੇ ਕਿਹਾ ਸੀ ਕਿ ਜਿਸ ਮੁਲਕ ਦਾ ਰਾਜਾ ਵਪਾਰੀ ਹੋਵੇ, ਉਸ ਮੁਲਕ ਦੀ ਪਰਜਾ ਭਿਖਾਰੀ ਹੋ ਜਾਂਦੀ ਹੈ। ਉਸ ਦਾ ਮਤਲਬ ਇਹ ਸਮਝਾਉਣਾ ਸੀ ਕਿ ਭਲਾਈ ਦੇ ਕਾਰਜ ਪਿਛਾਂਹ ਛੱਡ ਕੇ ਵਪਾਰੀ ਸਿਰਫ਼ ਆਪਣੇ ਅਤੇ ਆਪਣੇ ਟੱਬਰ ਤੱਕ ਹੀ ਸੀਮਤ ਹੋ ਜਾਂਦਾ ਹੈ। ਜੇ ਉਸਤੋਂ ਬਾਹਰ ਨਜ਼ਰ ਜਾਏ ਤਾਂ ਵੀ ਉਹ ਸਿਰਫ਼ ਰਿਸ਼ਤੇਦਾਰਾਂ ਤਕ ਹੀ ਰਹਿ ਜਾਂਦੀ ਹੈ। ਉਸ ਤੋਂ ਬਾਹਰ ਰਹਿ ਜਾਂਦਾ ਹੈ ਕਾਰੋਬਾਰੀ ਅਤੇ ਉਗਰਾਹੀ ਕਰਨ ਦਾ ਰਿਸ਼ਤਾ।

ਅੱਜ ਪੰਜਾਬ ਨੂੰ ਲੋੜ ਹੈ ਵਧੀਆ ਤੇ ਸਸਤੀਆਂ ਸਿਹਤ ਸਹੂਲਤਾਂ ਦੀ, ਵਧੀਆ ਸਰਕਾਰੀ ਸਕੂਲਾਂ ਦੀ, ਵਧੀਆ ਪੀਣ ਵਾਲੇ ਪਾਣੀ ਦੀ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ, ਨਸ਼ਿਆਂ ਨੂੰ ਠੱਲ ਪਾਉਣ ਦੀ, ਔਰਤਾਂ ਦੀ ਗਿਣਤੀ ਵਧਾਉਣ ਦੀ, ਔਰਤਾਂ ਪ੍ਰਤੀ ਹੁੰਦੇ ਜੁਰਮਾਂ ਉੱਤੇ ਰੋਕ ਲਾਉਣ ਦੀ, ਭਰੂਣ ਹੱਤਿਆਵਾਂ ਰੋਕਣ ਦੀ, ਕਰਜ਼ਿਆਂ ਥੱਲੇ ਦੱਬੇ ਕਿਸਾਨਾਂ ਨੂੰ ਰਾਹਤ ਦਵਾਉਣ ਦੀ, ਬੇਰੁਜ਼ਗਾਰੀ ਖ਼ਤਮ ਕਰਨ ਦੀ, ਵਧੀਆ ਸੜਕਾਂ ਮੁਹੱਈਆ ਕਰਵਾਉਣ ਦੀ, ਰਿਸ਼ਵਤਖੋਰੀ ਉੱਤੇ ਰੋਕ ਲਾਉਣ ਦੀ ਅਤੇ ਆਵਾਜਾਈ ਪ੍ਰਬੰਧ ਸਸਤੇ ਅਤੇ ਵਧੀਆ ਕਰਨ ਦੀ।

ਜੇ ਧਾਰਮਿਕ ਸੰਸਥਾਵਾਂ ਆਪਣਾ ਯੋਗਦਾਨ ਪਾ ਕੇ ਨਿਰੋਲ ਧਾਰਮਿਕ ਸਮਾਗਮਾਂ ਉੱਤੇ ਸਾਰਾ ਪੈਸਾ ਲਾਉਣ ਨਾਲੋਂ ਪੰਜਾਬੀ ਸਮਾਜ ਦੀ ਬਿਹਤਰੀ ਦਾ ਜਿੰਮਾ ਚੁੱਕ ਲੈਣ ਤਾਂ ਲੋਕਾਂ ਉੱਤੇ ਟੈਕਸ ਘਟ ਸਕਦੇ ਹਨ।

ਵਿਕਸਿਤ ਦੇਸਾਂ ਵਿਚ ਲੋਕ ਖ਼ਰਬਾਂਪਤੀ ਹਨ ਪਰ ਉਹ ਦਾਨ ਦੇਣਾ ਜਾਣਦੇ ਹਨ ਤੇ ਆਪਣੀ ਪੌਣੀ ਜਾਇਦਾਦ ਤਕ ਲੋਕਾਂ ਦੀ ਬਿਹਤਰੀ ਲਈ ਦਾਨ ਦੇ ਦਿੰਦੇ ਹਨ! ਕੀ ਪੰਜਾਬ ਦਾ ਇਕ ਵੀ ਸਿਆਸਤਦਾਨ ਅਜਿਹਾ ਕਰਦਾ ਵੇਖਿਆ ਗਿਆ ਹੈ? ਕੀ ਕੋਈ ਇਕ ਸਿਆਸਤਦਾਨ ਅਜਿਹਾ ਹੈ ਜਿਸ ਦੀ ਆਮਦਨ ਪਿਛਲੀਆਂ ਚੋਣਾਂ ਨਾਲੋਂ ਘਟੀ ਹੋਵੇ? ਕੀ ਸਿਆਸਤ ਏਨਾ ਵੱਡਾ ਬਿਜ਼ਨੈਸ ਬਣ ਚੁੱਕਿਆ ਹੈ ਜਿੱਥੇ ਹਰ ਚੋਣ ਨਾਲ 400 ਗੁਣਾ ਜਾਇਦਾਦ ਵੱਧ ਜਾਂਦੀ ਹੈ?

ਆਪਣੇ ਗੌਰਵਮਈ ਪਿਛੋਕੜ ਨੂੰ ਸਾਂਭ ਕੇ ਰੱਖਣ ਲਈ ਯਾਦਗਾਰਾਂ ਬਣਾਉਣੀਆਂ ਚੰਗੀ ਗੱਲ ਹੈ, ਪਰ ਲਾਸ਼ਾਂ ਉੱਤੇ ਨਹੀਂ! ਪੂਰੇ ਮੁਲਕ ਦੀ ਰਾਖੀ ਕਰਨ ਅਤੇ ਖ਼ੁਰਾਕ ਪਹੁੰਚਾਉਣ ਵਾਲਾ ਪੰਜਾਬ ਅੱਜ ਜਸਪਾਲ ਭੱਟੀ ਦਾ ‘ਫਲਾਪ ਸ਼ੋ’ ਤਾਂ ਨਹੀਂ ਬਣ ਚੱਲਿਆ, ਜਿੱਥੇ ਅਵਾਜ਼ ਕੱਢਣ ਵਾਲੇ ਨੂੰ ਨਕਲੀ ਕੇਸਾਂ

ਹੇਠ ਦਰੜ ਕੇ ਜਾਂ ਡਰਾ ਧਮਕਾ ਕੇ ਸੰਘ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ!

ਕੀ ਹੁਕਮਰਾਨ ਇਸ ਲੋਕਾਈ ਦੀ ਚੁੱਪੀ ਨੂੰ ਚਿਤਾਵਨੀ ਮੰਨ ਕੇ ਸਹੀ ਕਦਮ ਪੁੱਟਣ ਦੀ ਕੋਸ਼ਿਸ਼ ਕਰਨਗੇ ਜਾਂ ‘‘ਖ਼ੂਨੀ ਫਰੈਂਚ ਰੈਵੋਲਿਊਸ਼ਨ’’ ਦੀ ਹੂਬਹੂ ਨਕਲ ਦੀ ਉਡੀਕ ਕਰ ਰਹੇ ਹਨ? ਸਰਕਾਰੀ ਸਮਾਗਮਾਂ ਵਿਚ ਵਜ਼ੀਰ ਅਤੇ ਅਹਿਲਕਾਰ ਸਰੀਰਕ ਭੀੜ ਤਾਂ ਇਕੱਠੀ ਕਰ ਰਹੇ ਹਨ ਪਰ ਅੱਜ ਦੇ ਦਿਨ ਤਾਂ ਸਪਸ਼ਟ ਹੈ ਕਿ ਲੋਕਾਂ ਦੇ ਮਨਾਂ ਵਿਚ ਪਏ ਪਾੜ੍ਹ ਦੂਰ ਕਰਨ ਵਿਚ ਅਸਮਰੱਥ ਹੋ ਗਏ ਹਨ!

ਵੋਟਾਂ ਵਿਚਲੀ ਖ਼ਰੀਦੋ ਫ਼ਰੋਖ਼ਤ ਆਖ਼ਰ ਕਿੰਨੀਆਂ ਸਦੀਆਂ ਚੱਲੇਗੀ? ਜੇ ਪੰਜਾਬੀਆਂ ਦੀ ‘ਐਕਸਪਾਇਰੀ ਡੇਟ’ ਹੀ ਆ ਗਈ ਹੈ ਤਾਂ ਵੋਟਾਂ ਕਿੱਥੇ ਬਚਣਗੀਆਂ?

ਹਾਲੇ ਵੀ ਸਮਾਂ ਹੈ! ਹੁਕਮਰਾਨ ਆਪਣੀਆਂ ਕਾਰਾਂ ਹੋਰ ਵੱਡੀਆਂ ਕਰਨ, ਆਪਣੇ ਮਕਾਨਾਂ ਨੂੰ ਹੋਰ ਵੱਡੇ ਕਰਨ, ਜ਼ਮੀਨਾਂ ਹੋਰ ਖ਼ਰੀਦੀ ਜਾਣ, ਆਪਣੇ ਬਿਜ਼ਨੈ¤ਸ ਨੂੰ ਹੋਰ ਫੈਲਾਉਣ, ਸਾਰੇ ਸਰਕਾਰੀ ਅਹੁਦਿਆਂ ਉ¤ਤੇ ਆਪਣੇ ਰਿਸ਼ਤੇਦਾਰਾਂ ਨੂੰ ਫਿੱਟ ਕਰਵਾਉਣ, ਆਪਣੇ ਬੈਂਕ ਬੈਲੈਂਸ ਹੋਰ ਵਧਾਉਣ, ਸਮਾਗਮਾਂ ਉ¤ਤੇ ਬੇਲੋੜਾ ਖ਼ਰਚਾ ਕਰਨ ਨਾਲੋਂ ਸਹੂਲਤਾਂ ਤੋਂ ਸੱਖਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਉਨ੍ਹਾਂ ਦੀ ਪੀੜ ਉ¤ਤੇ ਮਲ੍ਹਮ ਲਾਉਣ ਤਾਂ ਕਾਇਆ ਕਲਪ ਹੋ ਜਾਏਗਾ ਅਤੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਇਸ ਲਈ ਧੰਨਵਾਦੀ ਰਹਿਣਗੀਆਂ।

ਚੁੱਪੀ ਹਮੇਸ਼ਾ ਜੁਰਮ ਦੀ ਭਾਗੀਦਾਰ ਬਣਾਉਂਦੀ ਹੈ। ਏਸੇ ਲਈ ਪੰਜਾਬ ਦੀ ਬਿਹਤਰੀ ਲਈ ਮੈਂ ਆਪਣੀ ਚੁੱਪ ਤੋੜ ਦਿੱਤੀ ਹੈ। ਹੁਣ ਵਾਰੀ ਪਾਠਕਾਂ ਦੀ ਹੈ।

ਕੀ ਤੁਸੀਂ ਦੁੱਖੀ ਹੋ?
ਇੱਕ ਕਾਗਜ਼ ਚੁੱਕੋ ਤੇ ਉਸ ਉੱਤੇ ਅੱਗੇ ਪੁੱਛੇ ਸਵਾਲਾਂ ਦੇ ਜਵਾਬ ਲਿਖਣੇ ਸ਼ੁਰੂ ਕਰੋ! ਪਹਿਲਾਂ ਦੁੱਖੀ ਹੋਣ ਦਾ ਕਾਰਣ ਲੱਭਿਆ ਜਾਏ ਤਾਂ ਇਲਾਜ ਵਧੀਆ ਹੋ ਸਕਦਾ ਹੈ।

1.    ਕੀ ਹਾਦਸਾ ਸਿਰਫ਼ ਤੁਹਾਡੇ ਨਾਲ ਵਾਪਰਿਆ ਹੈ ਅਤੇ ਅਜਿਹਾ ਕਿਸੇ ਹੋਰ ਨਾਲ ਕਦੇ ਨਹੀਂ ਹੋਇਆ?

2.    ਕੀ ਕਿਸੇ ਹੋਰ ਦੀਆਂ ਪ੍ਰਾਪਤੀਆਂ ਕਾਰਣ ਮਨ ਦੁੱਖੀ ਹੋਇਆ ਹੈ?

3.    ਕੀ ਤੁਸੀਂ ਅਜ ਤਕ ਕਦੇ ਕਿਸੇ ਗੱਲ ਲਈ ਖੁਸ਼ੀ ਮਨਾਈ ਹੈ?

4.    ਪਿਛਲੀ ਵਾਰ ਕਦੋਂ ਹੱਸੇ ਸੀ?

5.    ਕੀ ਰੋਣ ਨੂੰ ਦਿਲ ਕਰਦਾ ਰਹਿੰਦਾ ਹੈ?

6.    ਕੀ ਇਕੱਲੇ ਮਹਿਸੂਸ ਕਰ ਰਹੇ ਹੋ?

7.    ਕੀ ਰੋਣ ਤੋਂ ਬਾਅਦ ਮਨ ਕਾਫੀ ਹਲਕਾ ਮਹਿਸੂਸ ਹੁੰਦਾ ਹੈ?

8.    ਕੀ ਤੁਹਾਡੇ ਅਨੁਸਾਰ ਲੋਕ ਨਹੀਂ ਚਲ ਰਹੇ?

9.    ਕੀ ਤੁਹਾਡੀ ਜ਼ਿੰਦਗੀ ਬੇਮਾਇਨੇ ਲੰਘ ਰਹੀ ਹੈ?

10.    ਕੀ ਤੁਹਾਨੂੰ ਜ਼ਿੰਦਗੀ ਤੋਂ ਕਾਫ਼ੀ ਸ਼ਿਕਾਇਤਾਂ ਹਨ?

11.    ਕੀ ਕਿਸੇ ਹੋਰ ਦੀ ਮੁਸਕਾਨ ਤੁਹਾਨੂੰ ਤਕਲੀਫ਼ ਦਿੰਦੀ ਹੈ?

12.    ਕੀ ਤੁਸੀਂ ਉੱਚੇ ਅਹੁਦੇ ਤੋਂ ਹੇਠਾਂ ਖਿਸਕੇ ਹੋ?

13.    ਕੀ ਤੁਹਾਨੂੰ ਦੂਜੇ ਨਾਲੋਂ ਕੁੱਝ ਘਟ ਹਾਸਲ ਹੋਇਆ ਹੈ?

ਅੱਗੇ ਹੋਰ ਸਵਾਲਾਂ ਦੇ ਜਵਾਬ ਲਿਖਣ ਨਾਲੋਂ ਪਹਿਲਾਂ ਕੁਦਰਤ ਦੇ ਇਕ ਕਰਿਸ਼ਮੇ ਦੀ ਗੱਲ ਕਰੀਏ। ਇਜ਼ਰਾਈਲ ਵਿਚ ਜੌਰਡਨ ਦਰਿਆ ਵਗਦਾ ਹੈ। ਉਸ ਉੱਤੇ ਦੋ ਖੂਬਸੂਰਤ ਸਮੁੰਦਰ ਬਣੇ ਹੋਏ ਹਨ। ਪਹਿਲਾ ਸਮੁੰਦਰ ਹੈ ‘ਗੈਲੀਲੀ’ ਜਿਸ ਵਿਚ ਕਮਾਲ ਦੇ ਸਮੁੰਦਰੀ ਜੀਵ ਅਤੇ ਆਲੇ-ਦੁਆਲੇ ਏਨੇ ਖੂਬਸੂਰਤ ਦਰੱਖ਼ਤ ਬੂਟੇ ਹਨ ਕਿ ਸੈਨਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਸਮੁੰਦਰ ਵਿਚ ਜਿੰਨਾ ਪਾਣੀ ਜੌਰਡਨ ਦਰਿਆ ਦਾ ਵੜਦਾ ਹੈ, ਓਨਾ ਹੀ ਦੂਜੇ ਪਾਸਿਓਂ ਨਿਕਲ ਕੇ ਅਗਾਂਹ ਲੰਘ ਜਾਂਦਾ ਹੈ।

ਅੱਗੇ ਆਉਂਦਾ ਹੈ ਇਕ ਹੋਰ ਸਮੁੰਦਰ ਜਿਸ ਵਿਚ ਪਹੁੰਚ ਕੇ ਜੌਰਡਨ ਦਰਿਆ ਖ਼ਤਮ ਹੋ ਜਾਂਦਾ ਹੈ। ਇਸ ਨੂੰ ‘ਡੈਡ ਸਮੁੰਦਰ’ ਕਹਿੰਦੇ ਹਨ। ਇਹ ਸਮੁੰਦਰੀ ਤਲ ਤੋਂ 1400 ਫੁੱਟ ਡੂੰਘਾ ਹੈ। ਇਸ ਵਿੱਚੋਂ ਇਕ ਬੂੰਦ ਪਾਣੀ ਵੀ ਅਗਾਂਹ ਨਹੀਂ ਵਗਦਾ। ਗਲਫ ਆਫ ਮੈਕਸੀਕੋ ਨਾਲੋਂ 10 ਗੁਣਾ ਵਧ ਲੂਣ ਇਸ ਵਿਚ ਜਮਾਂ ਹੋ ਚੁੱਕਿਆ ਹੈ ਯਾਨੀ 35 ਫੀਸਦੀ ਵਾਧੂ ਲੂਣ ਜੋ ਕਿਸੇ ਸਮੁੰਦਰੀ ਜੀਵ ਨੂੰ ਜ਼ਿੰਦਾ ਨਹੀਂ ਰਹਿਣ ਦਿੰਦਾ । ਜੇ ਗ਼ਲਤੀ ਨਾਲ ਕਿਤੇ ਇਸ ਸਮੁੰਦਰ ਵਿਚ ਤੈਰਨ ਦੀ ਕੋਸ਼ਿਸ਼ ਕਰੋ ਤਾਂ ਇਹ ਸਰੀਰ ਨੂੰ ਏਨੇ ਲੂਣ ਨਾਲ ਭਰ ਦਿੰਦਾ ਹੈ ਤੇ ਉਤਾਂਹ ਹੀ ਚੁੱਕੀ ਰੱਖਦਾ ਹੈ ਕਿ ਦੁਬਾਰਾ ਖਲੋਣ ਲਈ ਪਹਿਲਾਂ ਨਹਾਉਣਾ ਪੈਂਦਾ ਹੈ ਤਾਂ ਜੋ ਆਕੜੇ ਸਰੀਰ ਉੱਤੋਂ ਵਾਧੂ ਲੂਣ ਲਾਹਿਆ ਜਾ ਸਕੇ। ਜੇ ਕਿਤੇ ਅੱਖਾਂ ਵਿਚ ਪੈ ਜਾਏ ਤਾਂ ਅੱਖਾਂ ਖੁੱਲਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਮੂੰਹ ਅੰਦਰ ਪਾਣੀ ਲੰਘਾਉਣ ਨਾਲ ਮੌਤ ਵੀ ਹੋ ਸਕਦੀ ਹੈ!

ਇਹ ਧਰਤੀ ਦਾ ਸੱਭ ਤੋਂ ਨੀਵਾਂ ਹਿੱਸਾ ਹੈ, ਕਿਉਂਕਿ ਇਸ ਵਿੱਚੋਂ ਸੱਤ ਮਿਲੀਅਨ ਟਨ ਪਾਣੀ ਰੋਜ਼ ਭਾਵ ਬਣ ਕੇ ਉੱਡਦਾ ਹੈ। ਇਸ ਵਿੱਚੋਂ ਪਾਣੀ ਅਗਾਂਹ ਲੰਘ ਜਾਣ ਦਾ ਕੋਈ ਰਸਤਾ ਨਹੀਂ। ਇਸੇ ਲਈ ਉਡਦੇ ਪਾਣੀ ਤੋਂ ਬਾਅਦ ਬਚਦਾ ਹੈ ਸਿਰਫ਼ ਲੂਣ। ਏਨਾ ਲੂਣ ਜਿਸ ਵਿਚ ਕੁੱਝ ਵੀ ਪਨਪ ਨਹੀਂ ਸਕਦਾ। ਇੱਥੇ ਦਾ ਉਦਾਸ ਵਾਤਾਵਰਨ ਉਹੋ ਕੁੱਝ ਬਿਆਨ ਕਰਦਾ ਹੈ ਜੋ ਇਨਸਾਨੀ ਜੀਵਨ ਨਾਲ ਸੰਬੰਧਤ ਹੈ।

ਰਤਾ ਧਿਆਨ ਕਰੀਏ ਕਿ ਇੱਕੋ ਦਰਿਆ ਤੇ ਉਸੇ ਉ¤ਤੇ ਦੋ ਵੱਖੋ ਵੱਖ ਸਮੁੰਦਰ! ਦੋਨਾਂ ਵਿਚ ਕਿੰਨਾ ਫ਼ਰਕ! ਇਕ ਵਿਚ ਜ਼ਿੰਦਗੀ ਧੜਕਦੀ ਹੈ ਤੇ ਦੂਜੇ ਵਿਚ ਮੌਤ ਦਾ ਤਾਂਡਵ।

ਇਕ ਵਿੱਚ ਜਿੰਨਾ ਪਾਣੀ ਵੜਦਾ ਹੈ, ਓਨਾ ਹੀ ਅਗਾਂਹ ਨਿਕਲ ਜਾਂਦਾ ਹੈ ਤੇ ਦੂਜੇ ਵਿਚ ਸਿਰਫ਼ ਅੰਦਰ ਲੰਘਣ ਦਾ ਰਾਹ ਹੈ, ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ।

ਬਿਲਕੁਲ ਇਹੋ ਇਨਸਾਨੀ ਮਨ ਦਾ ਹਾਲ ਹੁੰਦਾ ਹੈ। ਜਿੰਨਾ ਕੂੜ-ਕਬਾੜ, ਗੰਦ-ਬਲਾ, ਕੌੜ, ਗੁੱਸਾ ਮਨ ਅੰਦਰ ਸਾਂਭੀ ਜਾਓ ਅਤੇ ਨਿਕਲਣ ਦਾ ਰਸਤਾ ਨਾ ਦਿਓ, ਉਹ ਮਨ ‘ਮੁਰਦਾ ਸਮੁੰਦਰ’ ਵਾਂਗ ਬਣ ਜਾਂਦਾ ਹੈ, ਜਿਸ ਵਿਚ ਕੁੱਝ ਉਸਾਰੂ ਪਨਪ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਅਜਿਹੇ ਇਨਸਾਨ ਨੂੰ ਪਿਆਰ ਕਰ ਸਕਦਾ ਹੈ। ਲੋਕ ਅਜਿਹੇ ਬੰਦੇ ਤੋਂ ਕਿਨਾਰਾ ਕਰ ਲੈਂਦੇ ਹਨ।

ਜਿੰਨਾ ਮਿਲੇ, ਓਨਾ ਅਗਾਂਹ ਵੰਡ ਕੇ ਮਨ ਉਪਜਾਊ ਬਣ ਜਾਂਦਾ ਹੈ। ਗਿਆਨ ਵੰਡੋ ਤਾਂ ਉਸ ਵਿਚ ਵਾਧਾ ਹੁੰਦਾ ਹੈ। ਖੁਸ਼ੀ ਵੰਡੋ ਤਾਂ ਮਨ ਅੰਦਰਲਾ ਦੁਖ ਆਪਣੇ ਆਪ ਘਟ ਜਾਂਦਾ ਹੈ। ਦੂਜੇ ਬਾਰੇ ਵਧੀਆ ਸ਼ਬਦ ਬੋਲਦੇ ਸਾਰ ਦਿਮਾਗ਼ ਵਿਚ ਭਰੀ ਮਾੜੀ ਸ਼ਬਦਾਵਲੀ ਆਪੇ ਹੀ ਘੱਟ ਜਾਂਦੀ ਹੈ ਤੇ ਮਨ ਹਲਕਾ ਫੁੱਲ ਬਣ ਜਾਂਦਾ ਹੈ।

ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਇਕੱਲੇ ਪੌੜੀਆਂ ਚੜ੍ਹਦੇ ਰਹਿਣ ਨਾਲ ਸਿਖ਼ਰ ਉੱਤੇ ਇਕੱਲੇ ਹੀ ਰਹਿ ਜਾਈਦਾ ਹੈ। ਇਸੇ ਲਈ ਗੈਲੀਲੀ ਸਮੁੰਦਰ ਵਾਂਗ ਆਪਣੇ ਮਨ ਅੰਦਰ ਹੋਰਨਾਂ ਲਈ ਥਾਂ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਸਕਣ। ਜਿਵੇਂ ਸਮੁੰਦਰ ਵਿਚਲੇ ਖਾਰੇਪਨ ਨੂੰ ਅਗਾਂਹ ਤੋਰਦੇ ਰਹਿਣ ਨਾਲ ਉਸ ਵਿਚਲੀ ਖਾਰ ਘਟਦੀ ਹੈ ਤੇ ਜ਼ਿੰਦਗੀ ਪਨਪਦੀ ਹੈ, ਇੰਝ ਹੀ ਮਨ ਅੰਦਰਲੀ ਕੌੜ ਅਤੇ ਉਦਾਸੀ ਨੂੰ ਬਾਹਰ ਨਿਕਲ ਜਾਣ ਦਾ ਰਸਤਾ ਵਿਖਾਉਣਾ ਜ਼ਰੂਰੀ ਹੁੰਦਾ ਹੈ।

ਸ਼ੁਰੂ ਵਿਚ ਪੁੱਛੇ ਸਾਰੇ ਸਵਾਲ ਇਹੋ ਸਮਝਣ ਲਈ ਸਨ ਕਿ ਅਸੀਂ ਕਿਤੇ ਮੁਰਦਾ ਸਮੁੰਦਰ ਵਾਂਗ ਤਾਂ ਨਹੀਂ ਬਣਦੇ ਜਾ ਰਹੇ? ਸੱਭ ਕੁੱਝ ਮਨ ਅੰਦਰ ਸਾਂਭ ਕੇ ਏਨੀ ਕੌੜ ਇਕੱਠੀ ਕਰ ਲਈ ਹੈ ਕਿ ਉਸ ਦੇ ਨਿਕਲ ਜਾਣ ਦੇ ਸਭ ਰਸਤੇ ਬੰਦ ਹੋ ਗਏ ਹਨ!

ਯਾਨੀ ਵਕਤ ਕੱਟੀ ਕਰ ਰਹੇ ਹਾਂ ਪਰ ਜ਼ਿੰਦਗੀ ਨੂੰ ਜੀਊਣਾ ਭੁੱਲ ਗਏ ਹਾਂ! ਸਿਰਫ਼ ਮੰਜ਼ਿਲ ਵਲ ਧਿਆਨ ਟਿਕ ਚੁੱਕਿਆ ਹੈ, ਭਾਵੇਂ ਆਪਣੀ ਹੋਵੇ ਜਾਂ ਕਿਸੇ ਦੀ! ਆਪਣੀ ਨਾ ਹਾਸਲ ਹੋਵੇ, ਤਾਂ ਦੁਖੀ ਅਤੇ ਜੇ ਦੂਜੇ ਨੂੰ ਹਾਸਲ ਹੋ ਜਾਵੇ, ਤਾਂ ਵੀ ਦੁੱਖੀ!

ਮੰਜ਼ਿਲ ਤਕ ਪਹੁੰਚਣ ਦਾ ਰਾਹ ਅਤੇ ਉਸ ਨੂੰ ਪਾਉਣ ਵਿਚ ਮਿਲੇ ਲੋਕ, ਉਨ੍ਹਾਂ ਦਾ ਤਜ਼ਰਬਾ ਅਤੇ ਉਸ ਸਮੇਂ ਦੇ ਦੋਸਤ, ਸੱਭ ਕੁਦਰਤ ਵੱਲੋਂ ਮਿਲੀਆਂ ਸੁਗਾਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਸਿਰਫ਼ ਇਕ ਜ਼ਰੀਆ ਮੰਨ ਕੇ ਛਡ ਦੇਣ ਨਾਲ ਅਸੀਂ ਮੁਰਦਾ ਸਮੁੰਦਰ ਦੇ ਰਾਹ ਵੱਲ ਤੁਰ ਪਏ ਹਾਂ। ਇਹੋ ਕਾਰਣ ਹੈ ਕਿ ਅਸੀਂ ਪ੍ਰਾਪਤੀਆਂ ਦੇ ਚੱਕਰ ਵਿਚ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ। ਜਦੋਂ ਮਨ ਖੁਸ਼ੀ ਮਨਾਉਣ ਨੂੰ ਕਰੇ ਤਾਂ ਦੋਸਤ ਕਿਤੇ ਪਿਛਾਂਹ ਰਹਿ ਚੁੱਕੇ ਹੁੰਦੇ ਹਨ। ਉਸ ਸਮੇਂ ਇੰਜ ਜਾਪਣ ਲੱਗ ਪੈਂਦਾ ਹੈ ਕਿ ਲੋਕ ਸਾਡੇ ਅਨੁਸਾਰ ਨਹੀਂ ਚੱਲਦੇ। ਦਰਅਸਲ ਉਦੋਂ ਉਹ ਵੀ ਆਪੋ ਆਪਣੀ ਮੰਜ਼ਿਲ ਵਲ ਵਧ ਰਹੇ ਹੁੰਦੇ ਹਨ ਤੇ ਸਾਡੇ ਪ੍ਰਤੀ ਸਾੜੇ ਨਾਲ ਭਰ ਕੇ ਪਰ੍ਹਾਂ ਹੋ ਚੁੱਕੇ ਹੁੰਦੇ ਹਨ।

ਫਿਰ ਸ਼ੁਰੂ ਹੁੰਦੀਆਂ ਹਨ ਜ਼ਿੰਦਗੀ ਪ੍ਰਤੀ ਸ਼ਿਕਾਇਤਾਂ।

ਅਸੀਂ ਹੱਸਣਾ ਭੁੱਲ ਕੇ ਸਿਰਫ਼ ਦੁਖ ਨੂੰ ਜੱਫਾ ਮਾਰ ਕੇ ਬਹਿ ਜਾਂਦੇ ਹਾਂ ਜੋ ਸਾਡੇ ਅੰਦਰਲੇ ਮੁਰਦਾ ਸਮੁੰਦਰ ਵਾਂਗ ਹੀ ਜਮਾਂ ਹੋ ਚੁੱਕਿਆ ਵਾਧੂ ਲੂਣ ਹੁੰਦਾ ਹੈ।

ਇਸ ਸ਼ਿਕਾਇਤਾਂ ਰੂਪੀ ਲੂਣ ਨੂੰ ਜੇ ਵੇਲੇ ਸਿਰ ਬਾਹਰ ਨਿਕਲ ਜਾਣ ਦਾ ਮੌਕਾ ਨਾ ਦਿੱਤਾ ਗਿਆ ਤਾਂ ਵਾਕਈ ਜ਼ਿੰਦਗੀ ਵਿਚ ਇਕੱਲੇ ਰਹਿ ਗਏ ਸਮਝੋ!

ਇਲਾਜ ਹੈ, ਉਹ ਵੀ ਪੱਕਾ! ਗੈਲੀਲੀ ਸਮੁੰਦਰ ਵਾਂਗ ਜਿੰਨਾ ਮਿਲ ਰਿਹਾ ਹੈ, ਓਨਾ ਵੰਡਦੇ ਰਹੋ! ਰੱਜ ਕੇ ਦੂਜਿਆਂ ਦੀ ਤਾਰੀਫ਼ ਕਰੋ! ਖੁਸ਼ੀਆਂ ਵੰਡੋ। ਲੰਘਦੇ ਵੜਦਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਕਹੋ! ਦੋਸਤ ਬਣਾਉਣ ਲਈ ਜੱਫੀਆਂ ਪਾਓ! ਰਿਸ਼ਤੇਦਾਰਾਂ ਨੂੰ ਗਲਵਕੜੀ ਵਿਚ ਲੈ ਗੱਲ ਕਰੋ! ਵੇਖੋ ਫੇਰ ਜ਼ਿੰਦਗੀ ਪ੍ਰਤੀ ਕਿੰਨਾ ਹਾਂ-ਪੱਖੀ ਨਜ਼ਰੀਆ ਹੋ ਜਾਂਦਾ ਹੈ!

ਆਪਣੇ ਤੋਂ ਉਤਾਂਹ ਲੰਘ ਚੁੱਕੇ ਨਾਲੋਂ ਆਪਣੇ ਤੋਂ ਹੇਠਾਂ ਰਹਿ ਚੁੱਕੇ ਵੱਲ ਝਾਤ ਮਾਰੋ। ਉਸ ਨੂੰ ਖੇੜਾ ਵੰਡੋ ਤੇ ਫ਼ਰਕ ਵੇਖੋ। ਘਰ ਕੰਮ ਕਰਦੇ ਨੌਕਰ ਜਾਂ ਮਾਈ ਨਾਲ ਹੀ ਦੋ ਪਲ ਪਿਆਰ ਦੇ ਬੋਲ ਕੇ ਵੇਖੋ, ਦਸ ਘਰਾਂ ਵਿਚ ਤੁਹਾਡੀ ਸਿਫ਼ਤ ਕਰਨਗੇ! ਲਓ ਜੀ, ਤੁਸੀਂ ਬਣ ਗਏ ਡੈਡ ਸਮੁੰਦਰ ਤੋਂ ਗੈਲੀਲੀ ਸਮੁੰਦਰ!

ਇਹੋ ਹੈ ਬਦਲਾ ਲਊ ਭਾਵਨਾ ਛੱਡ ਕੇ ਸੁੱਖੀ ਮਹਿਸੂਸ ਕਰਨ ਦਾ ਰਾਜ਼। ਪਰ, ਆਪ ਅਜ਼ਮਾਉਣਾ ਪੈਂਦਾ ਹੈ। ਘੱਲੋ ਫੇਰ ਪਹਿਲਾ ਖ਼ਤ ਮੈਨੂੰ ਕਿ ਕਿਵੇਂ ਤੁਸੀਂ ਆਪਣਾ ਦੁੱਖ ਘਟਾਇਆ ਤਾਂ ਜੋ ਹੋਰ ਵੀ ਮੁਰਦਾ ਸਮੁੰਦਰ ਬਣ ਜਾਣ ਤੋਂ ਬਚ ਸਕਣ!

ਜਿਨ੍ਹਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹ ਕੁੱਝ ਕਰਨ ਜੋਗੇ ਨਹੀਂ, ਤਾਂ ਇਸ ਘਟਨਾ ਬਾਰੇ ਸੁਣੋ। ਇਕ ਸਮੁੰਦਰ ਕਿਨਾਰੇ ਢੇਰ ਸਾਰੀਆਂ ‘ਸਟਾਰ ਮੱਛੀਆਂ’ ਬਾਹਰ ਪਈਆਂ ਤੜਫ਼ ਰਹੀਆਂ ਸਨ। ਇਕ ਬੰਦਾ ਸੈਰ ਕਰਦਾ ਉਨ੍ਹਾਂ ਵਿੱਚੋਂ ਕਈਆਂ ਨੂੰ ਚੁੱਕ ਕੇ ਵਾਪਸ ਸਮੁੰਦਰ ਵਿਚ ਸੁੱਟਦਾ ਜਾਂਦਾ ਸੀ ਤਾਂ ਦੂਜੇ ਨੇ ਟਿੱਚਰ ਕੀਤੀ ਕਿ ਇਹ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਹਨ, ਉਹ ਕਿੰਨਿਆਂ ਦੀ ਜਾਨ ਬਚਾ ਸਕੇਗਾ? ਰੋਜ਼ ਸਮੁੰਦਰ ਵਿੱਚੋਂ ਛੱਲਾਂ ਨਾਲ ਅਨੇਕ ਬਾਹਰ ਆ ਕੇ ਮਰਦੀਆਂ ਰਹਿੰਦੀਆਂ ਹਨ।

ਇਸ ਉੱਤੇ ਉਹ ਬੰਦਾ ਇਕ ਹੋਰ ਮੱਛੀ ਚੁੱਕ ਕੇ ਵਾਪਸ ਸੁੱਟਦਾ ਹੋਇਆ ਬੋਲਿਆ, ‘‘ਪਰਵਾਹ ਨਾ ਕਰ! ਮੈਂ ਜਿੰਨੀਆਂ ਵੀ ਬਚਾ ਸਕਦਾ ਹਾਂ, ਆਪਣਾ ਰੋਲ ਅਦਾ ਕਰਦਿਆਂ ਬਚਾ ਰਿਹਾ ਹਾਂ ਅਤੇ ਉਸੇ ਨਾਲ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਪੂਰੀ ਧਰਤੀ ਨੂੰ ਸੁਆਰ ਦੇਣ ਦਾ ਜਿੰਮਾ ਮੇਰਾ ਨਹੀਂ ਹੈ।’’

ਬਸ ਮੈਂ ਵੀ ਏਨਾ ਕੁ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਪੂਰੀ ਦੁਨੀਆਂ ਨੂੰ ਆਪਣੇ ਅਨੁਸਾਰ ਢਾਲ ਲੈਣ ਦਾ ਯਤਨ ਛੱਡ ਕੇ ਸਿਰਫ਼ ਆਪਣਾ ਰੋਲ ਅਦਾ ਕਰਨ ਦੀ ਕੋਸਿਸ਼ ਕਰਦੇ ਹੋਏ ਜਿੰਨੀ ਵੀ ਜ਼ਿੰਦਗੀ ਹੈ, ਖੁਸ਼ੀ ਨਾਲ ਲੰਘਾ ਸਕੀਏ। ਜ਼ਮੀਨ ਗਿੱਲੀ ਹੈ ਤਾਂ ਪੂਰੀ ਧਰਤੀ ਉੱਤੇ ਕਾਲੀਨ ਨਹੀਂ ਵਿਛਾਈਦਾ। ਪੈਰੀਂ ਜੁੱਤੀ ਪਾ ਲੈਣੀ ਬਿਹਤਰ ਹੁੰਦੀ ਹੈ।

ਸਫ਼ਲ ਜ਼ਿੰਦਗੀ ਦਾ ਨਿਚੋੜ ਇਹੋ ਹੈ ਕਿ ਜੋ ਕੁੱਝ ਸਾਡਾ ਹੈ, ਉਹ ਸਾਡੇ ਕੋਲ ਆਉਂਦਾ ਜ਼ਰੂਰ ਹੈ! ਸ਼ਰਤ ਹੈ ਕਿ ਅਸੀਂ ਉਸ ਨੂੰ ਗ੍ਰਹਿਣ ਕਰਨ ਦੀ ਸਮਰਥਾ ਰੱਖਦੇ ਹੋਈਏ! ਖੁਸ਼ੀ ਪਿੱਛੇ ਭੱਜਣ ਦੀ ਲੋੜ ਨਹੀਂ। ਉਹ ਤਾਂ ਸਾਡੇ ਦੁਆਲੇ ਹੀ ਫਿਰਦੀ ਹੈ। ਸਿਰਫ਼ ਮਹਿਸੂਸ ਕਰਨ ਦੀ ਲੋੜ ਹੈ!

ਜੇ ਜਵਾਨੀ ਤੇ ਸਫਲਤਾ ਸਦਾ ਮਾਨਣ ਵਾਲੀ ਸ਼ੈਅ ਨਹੀਂ ਹਨ ਤਾਂ ਦੁਸ਼ਟਾਂ ਦੀ ਮਿਹਰ ਵੀ ਸਦਾ ਸਾਡੇ ਉੱਤੇ ਹੀ ਨਹੀਂ ਰਹੇਗੀ! ਉਹ ਵੀ ਟਲ ਜਾਏਗੀ! ਖੁਸ਼ ਰਹੋ! ਔਖਾ ਵਕਤ ਜ਼ਰੂਰ ਬਦਲਦਾ ਹੈ!

ਨਾਰਕੋਲੈਪਸੀ
ਜਦੋਂ ਇਹ ਪਤਾ ਲੱਗੇ ਕਿ ਢਾਈ ਲੱਖ ਅਮਰੀਕਨ ਨੀਂਦਰ ਦੀਆਂ ਝਪਕੀਆਂ ਦੇ ਅਟੈਕ (ਨਾਰਕੋਲੈਪਸੀ) ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਅਮਰੀਕਨ ਡਾਕਟਰਾਂ ਨੂੰ ਇਸ ਉੱਤੇ ਖੋਜ ਕਰਨੀ ਹੀ ਪੈਣੀ ਸੀ।

ਭਾਰਤੀ ਸਰਕਾਰੀ ਕਰਮਚਾਰੀ ਡਿਊਟੀ ਦੌਰਾਨ ਨੀਂਦਰ ਦੀਆਂ ਝੁੱਟੀਆਂ ਲੈਣ ਦੇ ਏਨੇ ਆਦੀ ਹੋ ਚੁੱਕੇ ਹਨ ਕਿ ਭਾਰਤ ਵਿਚ ਇਸ ਨੂੰ ਬੀਮਾਰੀ ਗਿਣਿਆ ਹੀ ਨਹੀਂ ਜਾਂਦਾ ਅਤੇ ਇਸੇ ਲਈ ਕੋਈ ਇਲਾਜ ਕਰਵਾਉਣ ਵੀ ਨਹੀਂ ਜਾਂਦਾ।

ਅਮਰੀਕਨਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਹਰ ਬੀਮਾਰੀ ਦੀ ਜੜ੍ਹ ਤਕ ਜਾਂਦੇ ਹਨ ਤੇ ਕੋਰੀਅਨ ਖੁਰਾ ਖੋਜ ਮਿਟਾ ਦਿੰਦੇ ਹਨ, ਜਿਵੇਂ ਇਕ ਮੀਟਿੰਗ ਵਿਚ ਉੱਤਰੀ ਕੋਰੀਆ ਦੇ ਰੱਖਿਆ ਮੰਤਰੀ ਦੇ ਸੌਂ ਜਾਣ ਕਾਰਣ ਉਸਨੂੰ ਤੋਪ ਨਾਲ ਉਡਾ ਦਿੱਤਾ ਗਿਆ।

ਦਿਨ ਵੇਲੇ ਨੀਂਦਰ ਵਿਚ ਗੜੁੱਚ ਹੁੰਦੇ ਰਹਿਣਾ, ਰਾਤ ਨੂੰ ਪੂਰੀ ਨੀਂਦਰ ਆਉਣੀ ਜਾਂ ਨਾ ਆਉਣੀ ਅਤੇ ਇਕਦਮ ਕਿਸੇ ਤਣਾਓ ਅਧੀਨ ਸਰੀਰ ਦੇ ਸਾਰੇ ਪੱਠਿਆਂ ਦੀ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਣੀ (ਕੈਟਾਪਲੈਕਸੀ) ਬਹੁਤ ਆਮ ਜਿਹੀ ਗਲ ਬਣ ਚੁੱਕੀ ਹੈ। ਕੈਟਾਪਲੈਕਸੀ ਸਿਰਫ਼ ਗੁੱਸੇ ਦੌਰਾਨ ਹੀ ਨਹੀਂ ਬਲਕਿ ਜ਼ੋਰ ਦੀ ਹੱਸਣ ਜਾਂ ਮਜ਼ਾਕ ਉਡਾਉਣ ਸਮੇਂ ਵੀ ਮਹਿਸੂਸ ਹੋ ਸਕਦੀ ਹੈ।

ਨਾਰਕੋਲੈਪਸੀ ਵਿਚ ਮਰੀਜ਼ ਦਾ ਬੈਠੇ ਬਿਠਾਏ ਨੀਂਦਰ ਦਾ ਝੂਟਾ ਲੈਂਦੇ ਹੋਏ ਸਿਰ ਝਟਕਾ ਖਾ ਕੇ ਪਾਸੇ ਵੱਲ ਜਾ ਸਕਦਾ ਹੈ, ਹੇਠਲਾ ਜਬਾੜਾ ਲਟਕ ਸਕਦਾ ਹੈ, ਗੋਡੇ ਲਟਕ ਕੇ ਪਰ੍ਹਾਂ ਹੋ ਸਕਦੇ ਹਨ ਜਾਂ ਪੂਰਾ ਸਰੀਰ ਹੀ ਲਕਵੇ ਵਾਂਗ ਢਿੱਲਾ ਪੈ ਸਕਦਾ ਹੈ।

ਆਮ ਤੌਰ ਉੱਤੇ ਨਾਰਕੋਲੈਪਸੀ ਦੇ ਮਰੀਜ਼ 10 ਤੋਂ 25 ਸਾਲਾਂ ਦੇ ਹੁੰਦੇ ਹਨ। ਇਸ ਤੋਂ ਛੋਟੀ ਉਮਰ ਵਿਚ ਵੀ ਇਹ ਬੀਮਾਰੀ ਸ਼ੁਰੂ ਹੁੰਦੀ ਵੇਖੀ ਗਈ ਹੈ। ਇਕ ਵਾਰ ਇਹ ਬੀਮਾਰੀ ਹੋ ਜਾਏ ਤਾਂ ਸਾਰੀ ਉਮਰ ਦਾ ਰੋਗ ਬਣ ਜਾਂਦਾ ਹੈ। ਪਹਿਲਾਂ ਇਸ ਦੇ ਪੂਰੇ ਕਾਰਣ ਲੱਭੇ ਨਹੀਂ ਸਨ ਗਏ, ਪਰ ਹੁਣ ਜੀਨ ਉੱਤੇ ਆਧਾਰਿਤ ਰੋਗ ਮੰਨ ਲਿਆ ਗਿਆ ਹੈ।

ਜਪਾਨੀਆਂ ਵਿਚ ਇਹ ਬੀਮਾਰੀ ਕਾਫ਼ੀ ਮਿਲਦੀ ਹੈ, ਪਰ ਅਫਰੀਕਨ ਅਮਰੀਕਨ ਇਸ ਦਾ ਸਭ ਤੋਂ ਵਧ ਸ਼ਿਕਾਰ ਹੁੰਦੇ ਹਨ।

ਦੁਨੀਆਂ ਭਰ ਵਿਚ ਲਗਭਗ 3 ਫੀਸਦੀ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚ ਭਾਰਤੀਆਂ ਦੀ ਗਿਣਤੀ ਇਸ ਲਈ ਘਟ ਦੱਸੀ ਗਈ ਹੈ, ਕਿਉਂਕਿ ਭਾਰਤੀ ਇਸ ਨੂੰ ਰਾਤ ਦਾ ਉਨੀਂਦਰਾ ਕਹਿ ਕੇ ਟਾਲ ਜਾਂਦੇ ਹਨ ਤੇ ਡਾਕਟਰੀ ਇਲਾਜ ਲਈ ਪਹੁੰਚਦੇ ਹੀ ਨਹੀਂ। ਸੋ ਸਹੀ ਗਿਣਤੀ ਕੀਤੀ ਹੀ ਨਹੀਂ ਜਾ ਸਕੀ।

ਸੰਨ 1887 ਵਿਚ ਕੁੱਝ ਟੱਬਰ ਲੱਭੇ ਗਏ ਸਨ, ਜਿਨ੍ਹਾਂ ਵਿਚ ਨਾਰਕੋਲੈਪਸੀ ਦੀ ਬੀਮਾਰੀ ਪੁਸ਼ਤ ਦਰ ਪੁਸ਼ਤ ਚੱਲ ਰਹੀ ਸੀ। ਪਰ, ਹੁਣ ਸਿਰਫ਼ ਟੱਬਰਾਂ ਵਿਚ ਹੀ ਨਹੀਂ, ਕਈ ਕੇਸਾਂ ਵਿਚ ਟੱਬਰ ਵਿਚ ਕਿਸੇ ਹੋਰ ਨੂੰ ਇਹ ਬੀਮਾਰੀ ਨਹੀਂ ਲੱਭੀ ਗਈ ਤਾਂ ਵੀ ਉਨ੍ਹਾਂ ਨੂੰ ਬੀਮਾਰੀ ਹੋ ਗਈ ਸੀ।

ਕੁੱਤਿਆਂ ਵਿਚ ਵੀ ਨਾਰਕੋਲੈਪਸੀ/ਕੈਟਾਪਲੈਕਸੀ ਲੱਭੀ ਜਾ ਚੁੱਕੀ ਹੈ। ਉਨ੍ਹਾਂ ਵਿਚ ਬੀਮਾਰੀ ਦੇ ਲੱਛਣ ਬਿਲਕੁਲ ਇਨਸਾਨਾਂ ਵਰਗੇ ਹੀ ਹੁੰਦੇ ਹਨ। ਜਿਨ੍ਹਾਂ ਮਰੀਜ਼ਾਂ ਨੂੰ ਨਾਰਕੋਲੈਪਸੀ ਦੀ ਬਿਮਾਰੀ ਹੋਵੇ, ਉਨ੍ਹਾਂ ਦੇ ਸਰੀਰ ਅੰਦਰ ਹਾਈਪੋਕਰੈਟਿਨ ਨਿਊਰੋ ਟਰਾਂਸਮਿਸ਼ਨ ਵਿਚ ਨੁਕਸ ਲੱਭਿਆ ਜਾ ਚੁੱਕਿਆ ਹੈ। ਇਸ ਦਾ ਮਤਲਬ ਹੈ, ਦਿਮਾਗ ਵਿਚਲੇ ਹਾਈਪੋਥੈਲਮਸ ਦੇ ਲਗਭਗ 70,000 ਸੈੱਲ ਜੋ ਪੈਪਟਾਈਡ ਬਣਾਉਂਦੇ ਹਨ, ਉਨ੍ਹਾਂ ਦਾ ਨਕਾਰਾ ਹੋ ਜਾਣਾ!

ਜਿਨ੍ਹਾਂ ਨੂੰ ਨਾਰਕੋਲੈਪਸੀ ਹੋ ਜਾਵੇ, ਉਨ੍ਹਾਂ ਨੇ ਭਾਵੇਂ ਰਾਤ ਦੀ ਨੀਂਦਰ ਪੂਰੀ ਕੀਤੀ ਹੋਵੇ, ਫੇਰ ਵੀ ਦਿਨ ਵੇਲੇ ਕੁੱਝ ਸਕਿੰਟ ਤੋਂ ਲੈ ਕੇ 30 ਮਿੰਟ ਤੋਂ ਵੱਧ ਸਮੇਂ ਤਕ ਨੀਂਦਰ ਦੇ ਅਟੈਕ ਹੋ ਸਕਦੇ ਹਨ। ਜੇ ਵਿੱਚੋਂ ਜਗਾ ਦਿੱਤਾ ਜਾਵੇ ਤਾਂ ਅਜਿਹੇ ਮਰੀਜ਼ਾਂ ਨੂੰ ਕੁੱਝ ਪਲਾਂ ਲਈ ਪੱਠਿਆਂ ਵਿਚ ਜ਼ੋਰ ਖ਼ਤਮ ਹੋਇਆ ਮਹਿਸੂਸ ਹੋਣਾ ਜਾਂ ਕੈਟਾਪਲੈਕਸੀ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਰੈਮ ਨੀਂਦਰ ਦੌਰਾਨ ਸੁਫ਼ਨਿਆਂ ਦਾ ਦੌਰ ਚਲਦਾ ਹੈ ਅਤੇ ਕੁੱਝ ਅਜੀਬ ਗੱਲਾਂ ਦਿਸਦੀਆਂ ਹਨ, ਬਿਲਕੁਲ ਉਹੋ ਕੁੱਝ ਨਾਰਕੋਲੈਪਸੀ ਦੌਰਾਨ ਮਹਿਸੂਸ ਹੁੰਦਾ ਹੈ, ਜੋ ਇਹ ਸਾਬਤ ਕਰਦਾ ਹੈ ਕਿ ਇਹ ਨੀਂਦਰ ਦਾ ਹੀ ਇਕ ਕਿਸਮ ਦਾ ਰੋਗ ਹੈ।

ਭਾਵੇਂ ਜਵਾਨ ਹੋ ਰਹੇ ਬੱਚੇ ਵਿਚ ਇਹ ਰੋਗ ਸ਼ੁਰੂ ਹੋ ਜਾਂਦਾ ਹੈ, ਪਰ ਮਾਪੇ ਬਹੁਤੀ ਵਾਰ ਇਲਾਜ ਕਰਵਾਉਣ ਨਹੀਂ ਪਹੁੰਚਦੇ ਕਿਉਂਕਿ ਉਹ ਇਸ ਨੂੰ ਸੁਸਤੀ ਜਾਂ ਵੱਧ ਪੜ੍ਹਾਈ ਕਰਨ ਨਾਲ ਜੋੜ ਕੇ ਬੇਗ਼ੌਰੇ ਹੋ ਜਾਂਦੇ ਹਨ। ਇਸੇ ਲਈ ਆਮ ਤੌਰ ਉੱਤੇ ਇਹ ਰੋਗ ਲੱਭਣ ਉ¤ਤੇ ਕਈ-ਕਈ ਸਾਲ ¦ਘ ਜਾਂਦੇ ਹਨ। ਕੁੱਝ ਮਾਪੇ ਸਿਰ ਉ¤ਤੇ ਕਿਸੇ ਪੁਰਾਣੀ ਸੱਟ ਸਦਕਾ ਜਾਂ ਕਮਜ਼ੋਰੀ ਸਮਝ ਕੇ ਇਲਾਜ ਕਰਵਾਉਂਦੇ ਹੀ ਨਹੀਂ।

ਸੰਨ 1999 ਵਿਚ ਨਾਰਕੋਲੈਪਸੀ ਦਾ ਜੀਨ ਜਦੋਂ ਜਾਨਵਰਾਂ ਵਿਚ ਲੱਭ ਕੇ ਖੋਜ ਕੀਤੀ ਗਈ ਤਾਂ ਇਨਸਾਨਾਂ ਵਿਚ ਇਸ ਦਾ ਇਲਾਜ ਸੰਭਵ ਹੋ ਸਕਿਆ। ਹਾਈਪੋਕਰੈਟਿਨ ਰਿਸੈਪਟਰ 2 ਪ੍ਰੋਟੀਨ ਦਿਮਾਗ਼ ਦੇ ਸੈ¤ਲਾਂ ਨੂੰ ਸੁਨੇਹੇ ਫੜਨ ਵਿਚ ਮਦਦ ਕਰਦਾ ਹੈ। ਜਦੋਂ ਇਹ ਜੀਨ ਸਹੀ ਐਨਕੋਡਿੰਗ ਨਾ ਕਰ ਸਕੇ ਤਾਂ ਪੂਰੇ ਸੁਨੇਹੇ ਨਹੀਂ ਫੜੇ ਜਾਂਦੇ। ਇੰਜ ਜਿਹੜੇ ਸੁਨੇਹੇ ਜਗਾਉਣ ਵਾਸਤੇ ਪਹੁੰਚ ਰਹੇ ਹੋਣ, ਉਨ੍ਹਾਂ ਨੂੰ ਦਿਮਾਗ਼ ਫੜਦਾ ਹੀ ਨਹੀਂ ਅਤੇ ਬੰਦਾ ਨੀਂਦਰ ਵਿਚ ਗੜੁੱਚ ਹੋ ਜਾਂਦਾ ਹੈ।

ਅਮਰੀਕਨ ਡਾਕਟਰਾਂ ਅਨੁਸਾਰ ਸਿਰਫ ਨਾਰਕੋਲੈਪਸੀ ਹੀ ਨਹੀਂ ਬਲਕਿ ਨੀਂਦਰ ਦੀਆਂ ਹੋਰ ਵੀ ਕਈ ਬੀਮਾਰੀਆਂ (70 ਕਿਸਮਾਂ) ਤੋਂ ਲਗਭਗ 40 ਮਿਲੀਅਨ ਅਮਰੀਕਨ ਗ੍ਰਸਤ ਹਨ ਜਿਸ ਸਦਕਾ ਉਨ੍ਹਾਂ ਦੇ ਕੰਮ ਕਾਰ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਲਗਭਗ 16 ਮਿਲੀਅਨ ਪੈਸਾ ਇਲਾਜ ਵਿਚ ਜ਼ਾਇਆ ਹੋ ਰਿਹਾ ਹੈ।

ਇਕ ਹੋਰ ਆਮ ਹੀ ਨੀਂਦਰ ਦੌਰਾਨ ਪਾਏ ਰੋਗ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ਵਿਚ ਸੌਂਦੇ ਹੋਏ

ਪੈਰਾਂ ਜਾਂ ਲੱਤਾਂ ਵਿਚ ਕੀੜੀਆਂ ਚਲਦੀਆਂ ਮਹਿਸੂਸ ਹੋਣੀਆਂ ਜਾਂ ਸੂਈਆਂ ਵਜਦੀਆਂ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੁੱਝ ਚਿਰ ਪਾਸਾ ਸੁੰਨ ਜਾਂ ਭਾਰਾ ਜਿਹਾ ਲਗਦਾ ਹੈ ਜਿਸ ਲਈ ਲੱਤਾਂ ਛੰਡਣੀਆਂ ਪੈਂਦੀਆਂ ਹਨ। ਅਮਰੀਕਾ ਵਿਚ ਇਸ ਬੀਮਾਰੀ ਤੋਂ ਲਗਭਗ 12 ਮਿਲੀਅਨ ਲੋਕ ਪੀੜਤ ਹਨ ਤੇ ਭਾਰਤ ਵਿਚ ਵੀ ਇਹ ਬੀਮਾਰੀ ਕਾਫੀ ਪਾਈ ਜਾਂਦੀ ਹੈ।

ਜ਼ਿਆਦਾਤਰ ਵੱਧਦੀ ਉਮਰ ਵਿਚ ਇਹ ਬੀਮਾਰੀ ਹੁੰਦੀ ਹੈ ਪਰ ਲਹੂ ਦੀ ਕਮੀ, ਸ਼ੱਕਰ ਰੋਗ ਜਾਂ ਗਰਭ ਠਹਿਰਨ ਦੌਰਾਨ ਇਹ ਕਿਸੇ ਵੀ ਉਮਰ ਵਿਚ ਹੋ ਜਾਂਦੀ ਹੈ। ਇਸ ਨੂੰ ‘ਰੈਸਟਲੈੱਸ ਲੈੱਗ ਸਿੰਡਰੋਮ’ ਕਹਿੰਦੇ ਹਨ। ਇਸ ਦੇ ਨਾਲ ਹੀ ‘‘ਪੀਰੀਓਡਿਕ ਲਿੰਬ ਮੂਵਮੈਂਟ ਡਿਸਔਰਡਰ’’ ਹੋ ਸਕਦਾ ਹੈ ਜਿਸ ਵਿਚ ਲੱਤਾਂ ਵਿਚ ਹਲਕੇ ਝਟਕੇ ਮਹਿਸੂਸ ਹੁੰਦੇ ਹਨ। ਇਹ ਨੀਂਦਰ ਦੌਰਾਨ ਹਰ 20 ਤੋਂ 40 ਸਕਿੰਟ ਲਈ ਹੋ ਸਕਦੇ ਹਨ ਤੇ ਬੰਦਾ ਇਹ ਝਟਕਾ ਮਹਿਸੂਸ ਕਰਦੇ ਸਾਰ ਜਾਗ ਪੈਂਦਾ ਹੈ। ਸੱਠ ਵਰ੍ਹਿਆਂ ਦੀ ਉਮਰ ਤੋਂ ਬਾਅਦ ਲਗਭਗ ਇਕ ਤਿਹਾਈ ਨੀਂਦਰ ਦੇ ਰੋਗ ਇਸੇ ਕਿਸਮ ਦੇ ਹੁੰਦੇ ਹਨ।

ਇਸ ਦੇ ਇਲਾਜ ਲਈ ਡੋਪਾਮੀਨ ਉੱਤੇ ਅਸਰ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਨਾਰਕੋਲੈਪਸੀ ਲਈ ਐਂਟੀਡਿਪਰੈੱਸੈਂਟ, ਸਟਿਮੂਲੈਂਟ ਤੇ ਹੋਰ ਦਵਾਈਆਂ ਮੌਜੂਦ ਹਨ ਜਿਨ੍ਹਾਂ ਨਾਲ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕੁੱਝ ਕੇਸਾਂ ਵਿਚ ਦਿਨ ਦੇ ਕਿਸੇ ਸਮੇਂ ਖ਼ਾਸ ਕਰ ਦੁਪਹਿਰੇ ਅੱਧਾ ਕੁ ਘੰਟਾ ਲਾਜ਼ਮੀ ਨੀਂਦਰ ਲੈਣ ਨਾਲ ਵੀ ਬੇਵਕਤ ਨੀਂਦਰ ਦੇ ਝਟਕਿਆਂ ਤੋਂ ਰਾਹਤ ਮਿਲ ਜਾਂਦੀ ਹੈ।

ਮੈਂ ਇਹ ਜਾਣਕਾਰੀ ਇਸ ਲਈ ਦਿੱਤੀ ਹੈ ਤਾਂ ਜੋ ਇਸ ਬੀਮਾਰੀ ਨੂੰ ਵੇਲੇ ਸਿਰ ਲੱਭ ਕੇ ਇਲਾਜ ਕਰ ਲਿਆ ਜਾਵੇ ਅਤੇ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਹਾਸੇ ਠੱਠੇ ਦਾ ਸ਼ਿਕਾਰ ਨਾ ਬਣਨਾ ਪਵੇ। ਪਰ ਨਾਲੋ ਨਾਲ ਇਸ ਰੋਗ ਨੂੰ ਲਾਇਲਾਜ ਬਣ ਜਾਣ ਤੋਂ ਪਹਿਲਾਂ ਹੀ ਜੇ ਲੱਭ ਕੇ ਇਲਾਜ ਕਰ ਲਿਆ ਜਾਵੇ ਤਾਂ ਮਰੀਜ਼ਾਂ ਲਈ ਵਧੀਆ ਨਤੀਜੇ ਨਿਕਲ ਸਕਦੇ ਹਨ।

ਧੀਆਂ
ਕਿਸੇ ਦੇ ਘਰ ਅਸੀਂ ਉਸਦੀ ਧੀ ਦੇ ਜਨਮਦਿਨ ਦੇ ਦਿਨ ਸੱਦੇ ਉੱਤੇ ਗਏ ਸੀ। ਉੱਥੇ ਕਿਸੇ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਉਸ ਸੱਜਣ ਨੇ ਆਪਣੇ ਪਹਿਲੇ ਦੋਨਾਂ ਪੁੱਤਰਾਂ ਦੇ ਜਨਮਦਿਨ ਏਨੀ ਧੂਮ ਧਾਮ ਨਾਲ ਨਹੀਂ ਮਨਾਏ ਸਨ ਤੇ ਧੀ ਦੇ ਜਨਮ ਵਾਸਤੇ ਦੁਆਵਾਂ ਕਰਦਾ ਰਿਹਾ ਸੀ।

ਮੈਨੂੰ ਕੋਤੂਹਲ ਹੋਇਆ ਕਿ ਆਖ਼ਰ ਕੀ ਗੱਲ ਹੋ ਸਕਦੀ ਹੈ ਜੋ ਅੱਜਕਲ ਦੇ ਜ਼ਮਾਨੇ ਵਿਚ ਪੁੱਤਰ ਨਾਲੋਂ ਧੀ ਨਾਲ ਵੱਧ ਪਿਆਰ ਕੀਤਾ ਜਾ ਰਿਹਾ ਹੈ!

ਉਸਨੇ ਇਕ ਪੁਰਾਣੀ ਘਟਨਾ ਮੈਨੂੰ ਸੁਣਾਈ ਜੋ ਮੈਂ ਬਾਕੀਆਂ ਨਾਲ ਸਾਂਝੀ ਕਰਨੀ ਚਾਹਾਂਗੀ। ਉਸ ਦੱਸਿਆ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਸੇ ਰਿਸ਼ਤੇਦਾਰ ਕਾਰਣ ਉਹ ਆਪੋ ਵਿਚ ਕਦੇ ਨਹੀਂ ਲੜਨਗੇ ਤੇ ਇਸ ਲਈ ਉਹ ਆਪਣੇ ਘਰ ਵਿਚ ਕਿਸੇ ਪਾਸੇ ਦੇ ਰਿਸ਼ਤੇਦਾਰ ਨੂੰ ਆਪਣੇ ਘਰ ਨਹੀਂ ਠਹਿਰਾਉਣਗੇ ਭਾਵੇਂ ਕੁੱਝ ਹੋ ਜਾਏ। ਉੰਜ ਸਾਰੇ ਰਿਸ਼ਤੇਦਾਰਾਂ ਨੂੰ ਉਹ ਮਿਲ ਕੇ ਆਉਂਦੇ ਰਹਿਣਗੇ ਪਰ ਰਿਸ਼ਤਾ ਠੀਕ ਰੱਖਣ ਲਈ ਕਿਸੇ ਨੂੰ ਵੀ ਘਰ ਠਹਿਰਣ ਦੀ ਇਜਾਜ਼ਤ ਨਹੀਂ ਦੇਣਗੇ।

ਕਰਨੀ ਰਬ ਦੀ ਕਿ ਹਫ਼ਤੇ ਬਾਅਦ ਮੁੰਡੇ ਦੇ ਮਾਪੇ ਉਨ੍ਹਾਂ ਨੂੰ ਮਿਲਣ ਆ ਗਏ। ਵਾਅਦੇ ਅਨੁਸਾਰ ਰਾਤ ਨੂੰ ਉਨ੍ਹਾਂ ਨੂੰ ਉੱਥੇ ਰੁਕਣ ਨਾ ਦਿੱਤਾ ਗਿਆ ਤੇ ਘਰੋਂ ਬਾਹਰ ਟਿਕਣ ਦਾ ਇੰਤਜ਼ਾਮ ਕਰ ਦਿੱਤਾ ਗਿਆ। ਕੁੱਝ ਦਿਨਾਂ ਬਾਅਦ ਕੁੜੀ ਦੇ ਮਾਪੇ ਮਿਲਣ ਆ ਪਹੁੰਚੇ। ਵਾਅਦੇ ਮੁਤਾਬਕ ਮੁੰਡੇ ਨੇ ਉਨ੍ਹਾਂ ਨੂੰ ਵੀ ਨਿਮਰਤਾ ਸਹਿਤ ਘਰੋਂ ਬਾਹਰ ਟਿਕਣ ਵਾਸਤੇ ਗੱਲ ਕੀਤੀ। ਇਸ ਉੱਤੇ ਕੁੜੀ ਜ਼ਾਰੋ ਜ਼ਾਰ ਰੋਣ ਲੱਗ ਪਈ ਤੇ ਉਸਨੇ ਆਪਣੇ ਪਤੀ ਅੱਗੇ ਬਥੇਰੇ ਹੱਥ ਜੋੜੇ ਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਮੇਰੇ ਮਾਪੇ ਮੇਰੇ ਹੁੰਦਿਆਂ ਘਰੋਂ ਬਾਹਰ ਧੱਕੇ ਜਾਣ। ਸੋ ਘੰਟੇ ਭਰ ਹੱਥ ਪੈਰ ਜੋੜ, ਮਿੰਨਤਾਂ ਕਰ ਉਸਨੇ ਆਪਣੇ ਪਤੀ ਨੂੰ ਮਨਾ ਲਿਆ ਤੇ ਉਸਦੇ ਮਾਪੇ ਘਰ ਹੀ ਠਹਿਰ ਗਏ।

ਇਸ ਘਟਨਾ ਦਾ ਉਸ ਸੱਜਣ ਉੱਤੇ ਏਨਾ ਡੂੰਘਾ ਅਸਰ ਪਿਆ ਕਿ ਉਸਨੇ ਇਹ ਪੱਲੇ ਬੰਨ੍ਹ ਲਿਆ ਕਿ ਭਾਵੇਂ ਕੁੱਝ ਹੋਵੇ ਉਸਨੇ ਆਪਣੇ ਘਰ ਇਕ ਬੇਟੀ ਜ਼ਰੂਰ ਪਾਲਣੀ ਹੈ।

ਮੈਨੂੰ ਸੰਬੋਧਨ ਕਰਦਿਆਂ ਉਹ ਸੱਜਣ ਬੋਲੇ,ਠਮੇਰੇ ਮੁੰਡਿਆਂ ਨੇ ਤਾਂ ਮੇਰੇ ਵਾਂਗ ਸਾਨੂੰ ਵੀ ਘਰ ਨਹੀਂ ਟਿਕਣ ਦੇਣਾ ਪਰ ਮੇਰੀ ਧੀ ਮੈਨੂੰ ਧੱਕੇ ਮਾਰ ਕੇ ਘਰੋਂ ਕਦੇ ਨਹੀਂ ਕੱਢਣ ਲੱਗੀ। ਇਸੇ ਲਈ ਮੈਂ ਹੁਣ ਖ਼ੁਸ਼ੀ ਮਨਾ ਰਿਹਾਂ ਕਿ ਮੇਰੇ ਬੁਢੇਪੇ ਨੂੰ ਸਹਾਰਾ ਦੇਣ ਵਾਲਾ ਕੋਈ ਆ ਗਿਆ ਹੈ।

ਹੈ ਨਾ ਕਮਾਲ। ਜੇ ਇਸ ਕਾਰਨ ਧੀਆਂ ਦਾ ਸੁਆਗਤ ਕਰਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ ਤਾਂ ਇੰਝ ਹੀ ਸਹੀ।

ਇਹ ਸੁਣੇਹਾ ਉਨ੍ਹਾਂ ਮਾਪਿਆਂ ਤੱਕ ਕਿਵੇਂ ਪਹੁੰਚਾਇਆ ਜਾਏ ਜੋ 50 ਲੱਖ ਧੀਆਂ ਹਰ ਸਾਲ ਕੁੱਖ ਵਿਚ ਪੂਰ ਚੜ੍ਹਨ ਤੋਂ ਪਹਿਲਾਂ ਹੀ ਕੱਟ ਵੱਢ ਕੇ ਬਾਹਰ ਸੁੱਟ ਛੱਡਦੇ ਹਨ? ਦਸ ਹਜ਼ਾਰ ਦੇ ਨੇੜੇ ਨਵਜੰਮੀਆਂ ਬੱਚੀਆਂ ਇਕ ਮਹੀਨੇ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਮਾਪਿਆਂ ਵੱਲੋਂ ਕਤਲ ਕਰ ਦਿੱਤੀਆਂ ਜਾਂਦੀਆਂ ਹਨ! ਹਰ ਛੇਵੀਂ ਬੱਚੀ ਨੂੰ ਉਸਦੇ ਮਾਪੇ ਇਲਾਜ ਖੁਣੋਂ ਮਰ ਜਾਣ ਉੱਤੇ ਮਜਬੂਰ ਕਰ ਰਹੇ ਹਨ ! ਵਹਿਸ਼ੀਆਨਾ ਜ਼ੁਲਮ ਜੋ ਔਰਤਾਂ ਉੱਤੇ ਹੋ ਰਹੇ ਹਨ, ਉਨ੍ਹਾਂ ਵਿੱਚੋਂ 50 ਪ੍ਰਤੀਸ਼ਤ ਪੰਦਰਾਂ  ਵਰ੍ਹਿਆਂ ਤੋਂ ਛੋਟੀ ਉਮਰ ਦੀਆਂ ਬੱਚੀਆਂ ਉੱਤੇ ਹੋ ਰਹੇ ਹਨ !

ਸ਼ਾਇਦ ਇਨ੍ਹਾਂ ਸਦਕਾ ਹੀ 26 ਸਤੰਬਰ ਨੂੰ ਧੀਆਂ ਦਾ ਦਿਨ ਮਨਾਉਣ ਦੀ ਲੋੜ ਪੈ ਚੁੱਕੀ ਹੈ।

ਦੋ ਅਗਸਤ ਦੀ ਰਾਤ ਨੂੰ ਦਿੱਲੀ ਦੇ ਅਫਰੋਜ਼ ਨੇ ਆਪਣੀ ਇਕ ਸਾਲ ਦੀ ਬੱਚੀ ਤਬੱਸੁਮ ਨੂੰ ਪੰਘੂੜੇ ਵਿਚੋਂ ਸੁੱਤੀ ਨੂੰ ਚੁੱਕ ਕੇ ਪਾਣੀ ਦੇ ਟੱਬ ਵਿਚ ਡੁਬੋ ਦਿੱਤਾ। ਸਵੇਰੇ ਉਸਦੀ ਮਾਂ ਤਰੰਨੁਮ ਨੇ ਇਹ ਵੇਖਿਆ ਤਾਂ ਨੰਗੇ ਪੈਰੀਂ ਆਪਣੀ ਬੱਚੀ ਨੂੰ ਚੁੱਕ ਕੇ ਭੱਜਦੀ ਏਮਜ਼ ਹਸਪਤਾਲ ਲੈ ਗਈ ਪਰ ਉੱਥੇ ਉਹ ਮਰੀ ਹੋਈ ਸਾਬਤ ਕਰ ਦਿੱਤੀ ਗਈ। ਪੁਲਿਸ ਵੱਲੋਂ ਪੁੱਛ ਗਿੱਛ ਦੌਰਾਨ ਅਫਰੋਜ਼ ਮੰਨਿਆ ਕਿ ਉਸਨੇ ਇਹ ਕੰਮ ਬੱਚੀ ਨੂੰ ਚੁਫ਼ੇਰੇ ਵਿਗੜਦੇ ਜਾਂਦੇ ਹਾਲਾਤ ਵੇਖਦੇ ਹੋਏ ਜਵਾਨ  ਹੋਣ ਤੋਂ ਪਹਿਲਾਂ ਕਿਸੇ ਬਘਿਆੜ ਹੱਥੋਂ ਪਾੜੇ ਜਾਣ ਤੋਂ ਬਚਾਉਣ ਲਈ ਕੀਤਾ।

ਇਕ ਦਿਨ ਪਹਿਲਾਂ ਉਸਨੇ ਖ਼ਬਰ ਪੜ੍ਹੀ ਸੀ ਕਿ ਕਲਕੱਤੇ ਦੇ ਪਾਰਕ ਸਟਰੀਟ ਵਿਚਲੇ 2 ਸਾਲ ਪਹਿਲਾਂ ਦੇ ਹੋਏ ਗੈਂਗਰੇਪ ਵਾਲੀ ਥਾਂ ਉੱਤੇ 27 ਵਰ੍ਹਿਆਂ ਦੀ ਦੋ ਬੱਚਿਆਂ ਦੀ ਮਾਂ ਨੂੰ ਚਲਦੀ ਕਾਰ ਵਿਚ ਗੈਂਗਰੇਪ ਕਰ ਕੇ, ਉਸਦੀ ਚਮੜੀ ਉਧੇੜ ਕੇ, ਉਸਨੂੰ ਸੜਕ ਉੱਤੇ ਨਿਰਵਸਤਰ ਕਰ ਕੇ ਸੁੱਟ ਦਿੱਤਾ। ਪੁਲਿਸ ਵਾਲਿਆਂ ਨੇ ਉਧਾਲਾ ਕਰਨ ਵਾਲਿਆਂ ਦੀ ਪੂਰੀ ਮਦਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਭੱਜ ਜਾਣ ਅਤੇ ਸਬੂਤ ਮਿਟਾਉਣ ਦਾ ਸਮਾਂ ਦਿੱਤਾ।

ਮੈਡੀਕਲ ਚੈਕਅੱਪ ਦੌਰਾਨ ਗੈਂਗਰੇਪ ਸਾਬਤ ਹੋ ਜਾਣ ਬਾਅਦ ਵੀ ਕੋਈ ਕਾਰਵਾਈ ਨਾ ਹੁੰਦੀ ਵੇਖ ਉਸਦੀ ਬੁੱਢੀ ਮਾਂ ਨੇ ਹਾੜੇ ਕੱਢੇ ਕਿ ਇਹੋ ਜਿਹੇ ਹਾਲਾਤ ਵਿਚ ਨਰਕ ਭੋਗਣ ਨਾਲੋਂ ਤਾਂ ਉਹ ਆਪਣੀ ਬੱਚੀ ਨੂੰ ਕੁੱਖ ਵਿਚ ਹੀ ਮਾਰ ਸੁੱਟਦੀ। ਗੈਂਗਰੇਪ ਵਾਲੀ ਔਰਤ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਸੀ ਕਿ ਬਹੱਤਰ ਘੰਟਿਆਂ ਬਾਅਦ ਉਹ ਆਵਾਜ਼ ਕੱਢਣ ਵਾਲੀ ਹਾਲਤ ਵਿਚ ਵਾਪਸ ਆਈ।

ਜਿੰਨਾ ਲਹੂ ਉਸਦੇ ਸਰੀਰ ਅੰਦਰੋਂ ਵਹਿ ਚੁੱਕਿਆ ਸੀ, ਉਸਦੇ ਬਚਣ ਦੀ ਉਮੀਦ ਨਾ ਬਰਾਬਰ ਸੀ। ਸਿਰਫ ਆਪਣੀ ਬੱਚੀ ਦਾ ਮੋਹ ਹੀ ਉਸਦੇ ਜ਼ਿੰਦਾ ਰਹਿਣ ਦਾ ਕਾਰਨ ਬਣ ਗਿਆ, ਵਰਨਾ ਚੌਥੇ ਦਿਨ ਵੀ ਹਰ ਸਾਹ ਨਾਲ ਪੀੜ ਭਰੀ ਹਾਏ ਤੋਂ ਵਧ ਉਸਦੇ ਮੂੰਹਂੋ ਕੋਈ ਗੱਲ ਨਿਕਲ ਨਹੀਂ ਸੀ ਰਹੀ!

ਅਸੀਂ ਧੀਆਂ ਦਾ ਕੀ ਹਾਲ ਕਰ ਛੱਡਿਆ ਹੈ? ਧੀਆਂ ਤੋਂ ਵਿਹੂਣੀ ਧਰਤੀ ਤੇ ਘਰ ਸੋਚ ਕੇ ਵੇਖੀਏ ਤਾਂ ਸਹੀ!

ਨਾ ਧੀ ਦੀ ਗਲਵਕੜੀ , ਨਾ ਭੈਣ ਵੱਲੋਂ ਬੰਨ੍ਹੀ ਗੁੱਟ ਉੱਤੇ ਰਖੜੀ , ਨਾ ਪ੍ਰੇਮਿਕਾ ਵੱਲੋਂ ਕੀਤਾ ਪਿਆਰ ਦਾ ਇਜ਼ਹਾਰ, ਨਾ ਪਤਨੀ ਵੱਲੋਂ ਸੁਹਾਗ ਦੀ ਰੱਖਿਆ ਲਈ ਮੰਗੀਆਂ ਮੰਨਤਾਂ, ਨਾ ਮਾਂ ਵੱਲੋਂ ਮਿਲਿਆ ਮੱਥੇ ਉੱਤੇ ਅਸੀਸ ਭਰਿਆ ਚੁੰਮਣ!

ਇਨ੍ਹਾਂ ਸਾਰੀਆਂ ਚੀਜ਼੍ਹਾਂ ਤੋਂ ਵਾਂਝੇ ਰਹਿ ਕੇ ਕੀ ਵਾਕਈ ਜ਼ਿੰਦਗੀ ਜੀਊਣ ਜੋਗੀ ਰਹਿ ਜਾਏਗੀ?

ਹਾਲੇ ਵੀ ਵੇਲਾ ਹੈ ਸੰਭਲ ਜਾਈਏ! ਜੇ ਧੀਆਂ ਦੀ ਗਿਣਤੀ ਘਟਦੀ ਰਹੀ ਤਾਂ ਮਨੁੱਖੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਜਾਣਾ ਹੈ। ਜੇ ਮਾਂ ਤੋਂ ਬਿਨਾਂ ਕਿਸੇ ਨੂੰ ਜਾਪਦਾ ਹੈ ਕਿ ਸਾਡੀ ਜ਼ਿੰਦਗੀ ਸੰਭਵ ਹੀ ਨਹੀਂ ਸੀ ਤਾਂ ਕੁੱਖਾਂ ਖ਼ਤਮ ਕਰ ਕੇ ਕੀ ਕਰਨਾ ਚਾਹ ਰਹੇ ਹਾਂ?

ਅਗਲੀ ਵਾਰ ਕੁੱਖ ਵਿਚ ਇਕ ਮਾਸੂਮ ਨੂੰ ਕਤਲ ਕਰ ਦੇਣ ਤੋਂ ਪਹਿਲਾਂ ਇਕ ਮੌਕਾ ਉਸਦੇ ਨਿਕੜੇ ਮਲੂਕ ਹੱਥਾਂ ਨੂੰ ਦੇਣ ਦੀ ਕ੍ਰਿਪਾਲਤਾ ਕਰਨਾ ਜਦੋਂ ਉਹ ਤੁਹਾਡੀਆਂ ਅੱਖਾਂ ’ਚੋਂ ਵਗਦੇ ਹੰਝੂਆਂ ਦੀ ਧਾਰ ਨੂੰ ਆਪਣੀਆਂ ਪੋਲੀਆਂ ਪੋਲੀਆਂ ਉੰਗਲਾਂ ਨਾਲ ਪੂੰਝ ਕੇ ਤੁਹਾਡੇ ਗਲੇ ਦੁਆਲੇ ਆਪਣੀਆਂ ਨਿੱਕੀਆਂ ਬਾਹਵਾਂ ਦੀ ਡੋਰ ਪਾ ਦੇਵੇ। ਫੇਰ ਤੁਹਾਡੀਆਂ ਅੱਖਾਂ ਵਿਚ ਆਪਣੀਆਂ ਅੱਖਾਂ ਗੱਡ ਕੇ, ਪਿਆਰੀ ਜਿਹੀ ਮੁਸਕਾਨ ਵਿਖਾ ਕੇ ਨਿੱਕੇ ਮਲੂਕ ਬੁੱਲ ਹਿਲਾ ਕੇ ‘ਪਾਪਾ’ ਕਹਿ ਕੇ ਸਿਰ ਨਾਂਹ ਵਿਚ ਹਿਲਾ ਕੇ ਹੰਝੂ ਨਾ ਡੇਗਣ ਦੀ ਬੇਨਤੀ ਕਰੇ!

ਯਕੀਨਨ ਇਕ ਵਾਰ ਇਹ ਮਹਿਸੂਸ ਕਰ ਲੈਣ ਬਾਅਦ ਉਸਦੇ ਕਤਲ ਕਰਨ ਵਾਲੀ ਸੋਚ ਤੁਹਾਡੇ ਮਨ ਵਿਚ ਦੁਬਾਰਾ ਪੁੰਗਰ ਨਹੀਂ ਸਕੇਗੀ। ਕੁੱਖ ਵਿਚ ਕਤਲ ਕਰਨ ਤੋਂ ਪਹਿਲਾਂ ਇਕ ਮੌਕਾ ਉਸਨੂੰ ਦੇਣਾ ਜ਼ਰੂਰ ! ਇਸ ਇਹਸਾਸ ਤੋਂ ਵਾਂਝੇ ਰਹਿਣ ਨਾਲ ਤੁਹਾਡੀ ਜ਼ਿੰਦਗੀ ਅਧੂਰੀ ਰਹਿ ਜਾਏਗੀ। ਇਹ ਮੇਰਾ ਦਾਅਵਾ ਹੈ।

ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਅਮਰੀਕਾ ਦੀ ਨੈਸ਼ਨਲ ਹਾਈਵੇ ਟਰੈਫਿੱਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਮਰੀਕਾ ਵਿਚ ਹਰ 10 ਸਕਿੰਟਾਂ ਵਿਚ ਇਕ ਬੰਦਾ ਸੜਕ ਐਕਸੀਡੈਂਟ ਵਿਚ ਜ਼ਖ਼ਮੀ ਹੋ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਬਹੁਤ ਘਟ ਲੋਕ ਮੌਤ ਦੇ ਮੂੰਹ ਵਿਚ ਜਾਂਦੇ ਹਨ। ਇਸਦੇ ਉਲਟ ਭਾਰਤ ਵਿਚ ਦੁਨੀਆ ਭਰ ਵਿੱਚੋਂ ਸਭ ਤੋਂ ਵਧ ਮੌਤਾਂ ਸੜਕ ਹਾਦਸਿਆਂ ਵਿਚ ਹੋ ਰਹੀਆਂ ਹਨ ਅਤੇ ਉਹ ਵੀ ਜ਼ਿਆਦਾਤਰ ਜਵਾਨ ਬੱਚਿਆਂ ਦੀਆਂ!

ਇੰਗਲੈਂਡ ਦੇ ਖੋਜੀਆਂ ਨੇ ਖੁਲਾਸਾ ਕੀਤਾ ਹੈ ਕਿ ਲਗਭਗ ਇਕ ਤਿਹਾਈ ਅਜਿਹੇ ਸੜਕ ਹਾਦਸਿਆਂ ਵਿੱਚੋਂ ਬਚੇ ਲੋਕਾਂ ਵਿਚ ਸਾਲਾਂ ਬੱਧੀ ਘਬਰਾਹਟ, ਢਹਿੰਦੀ ਕਲਾ ਦੇ ਅੰਸ਼, ਡਰ, ਤਣਾਓ ਆਦਿ ਵੇਖਣ ਨੂੰ ਮਿਲਦੇ ਹਨ।

ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੇ ਸਾਈਕੈਟਰੀ ਦੇ ਪ੍ਰੋਫੈਸਰ ਰਿਚਰਡ ਨੇ ਕਈ ਅਜਿਹੇ ਕੇਸਾਂ ਵਿੱਚ ਸਦੀਵੀ ਮਾਨਸਿਕ ਰੋਗ ਹੁੰਦੇ ਵੀ ਲੱਭੇ ਹਨ। ਅਗਸਤ ਮਹੀਨੇ ਵਿਚ ‘ ਅਮੈਰੀਕਨ ਜਰਨਲ ਆਫ ਸਾਈਕੈਟਰੀ ’ ਵਿਚ ਛਪੇ ਉਸਦੇ ਖੋਜ-ਪੱਤਰ ਵਿਚ ਉਸਨੇ ਇਕ ਹਜ਼ਾਰ ਤੋਂ ਉੱਤੇ ਮਰਦ ਅਤੇ ਔਰਤਾਂ ਉੱਤੇ ਖੋਜ ਕਰ ਕੇ ਇਹ ਸਪਸ਼ਟ ਕੀਤਾ ਹੈ ਕਿ ਸਿਰਫ ਸੀਰੀਅਸ ਐਕਸੀਡੈਂਟ ਵਿਚ ਬਚੇ ਹੀ ਨਹੀਂ ਬਲਕਿ ਨਿੱਕੀਆਂ ਮੋਟੀਆਂ ਝਰੀਟਾਂ ਨਾਲ ਬਚੇ ਲੋਕਾਂ ਦੇ ਮਨਾਂ ਵਿਚ ਵੀ ਤਿੰਨ ਮਹੀਨੇ ਤੋਂ ਇਕ ਸਾਲ ਤਕ ਡਰ ਦਾ ਇਹਸਾਸ ਬਣਿਆ ਰਹਿੰਦਾ ਹੈ ਅਤੇ ਉਹ ਕਾਰ ਚਲਾਉਣ ਲੱਗਿਆਂ ਜਾਂ ਨਾਲ ਦੀ ਸੀਟ ਉੱਤੇ ਬਹਿ ਕੇ ਵੀ ਘਬਰਾਹਟ ਮਹਿਸੂਸ ਕਰਦੇ ਰਹਿੰਦੇ ਹਨ।

ਕਈਆਂ ਨੂੰ ਇਕਦਮ ਲੱਗੇ ਝਟਕੇ ਤੋਂ ਛੇਤੀ ਰਾਹਤ ਮਿਲ ਜਾਂਦੀ ਹੈ ਪਰ ਐਕਸੀਡੈਂਟ ਤੋਂ ਤਿੰਨ ਚਾਰ ਮਹੀਨੇ ਬਾਅਦ ਘਬਰਾਹਰਟ ਹੋਣੀ ਸ਼ੁਰੂ ਹੋ ਜਾਂਦੀ ਹੈ।

ਖੋਜ ਵਿਚਲੇ ਇਨ੍ਹਾਂ ਸਾਰੇ ਕੇਸਾਂ ਵਿਚ 90 ਪ੍ਰਤੀਸ਼ਤ ਦੇ ਨੇੜੇ ਲੋਕ ਡਰਾਈਵਰ ਨਹੀਂ ਸਨ ਬਲਕਿ ਨਾਲ ਦੀ ਸੀਟ ਜਾਂ ਪਿਛਲੀ ਸੀਟ ਉੱਤੇ ਬੈਠੇ ਲੋਕ ਸਨ ਜਿਨ੍ਹਾਂ ਦੇ ਮਨਾਂ ਵਿਚ ਡਰ ਸਦੀਵੀ ਵਾਸ ਕਰ ਗਿਆ ਸੀ। ਇਨ੍ਹਾਂ ਵਿੱਚੋਂ ਕਈ ਲੋਕ ਮਹੀਨਿਆਂ ਬ¤ਧੀ ਕਾਰ ਵਿਚ ਬੈਠੇ ਹੀ ਨਹੀਂ ਤੇ ਬਸ ਜਾਂ ਗੱਡੀ ਵਿਚ ਬੈਠਣ ਨੂੰ ਤਰਜੀਹ ਦਿੱਤੀ।

ਬਥੇਰਿਆਂ ਨੇ ਐਕਸੀਡੈਂਟ ਵਾਲੀ ਥਾਂ ਤੋਂ ਦੁਬਾਰਾ ਲੰਘਣ ਲੱਗਿਆਂ ਕਾਫ਼ੀ ਘਬਰਾਹਟ ਮਹਿਸੂਸ ਕੀਤੀ। ਕਈਆਂ ਨੂੰ ਉਸੇ ਕਾਰ ਵਿਚ ਬਹਿਣ ਲੱਗਿਆਂ ਤਕਲੀਫ਼ ਮਹਿਸੂਸ ਹੁੰਦੀ ਰਹੀ। ਕਈ ਉਸ ਪਾਸੇ ਦੇ ਰਸਤੇ ਜਾਂ ਉਸੇ ਰੰਗ ਦੀ ਕਾਰ ਵੇਖ ਕੇ ਵੀ ਸਹਿਮ ਜਾਂਦੇ ਰਹੇ।

ਜੇ  ਅਜਿਹੇ ਡਰ ਜਾਂ ਘਬਰਾਹਟ ਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਵਾਰ ਇਹ ਮਨੋਰੋਗ ਬਣ ਜਾਂਦਾ ਹੈ ਜੋ ਕੰਮ ਕਾਰ ਦੀ ਥਾਂ ਉੱਤੇ ਕੰਮ ਠੀਕ ਨਾ ਕਰ ਸਕਣ ਦਾ ਕਾਰਣ ਤਾਂ ਬਣਦਾ ਹੀ ਹੈ ਪਰ ਰਿਸ਼ਤਿਆਂ ਵਿਚ ਵੀ ਤ੍ਰੇੜ ਪੈਣ ਦਾ ਕਾਰਣ ਬਣ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਨੀਂਦਰ ਠੀਕ ਨਾ ਆਉਣੀ, ਤਣਾਓ, ਢਹਿੰਦੀ ਕਲਾ, ਘਬਰਾਹਟ ਦੇ ਦੌਰੇ, ਸਰੀਰਕ ਸੰਬੰਧਾਂ ਵਿਚ ਔਖਿਆਈ, ਆਦਿ ਵੀ ਆਮ ਹੀ ਵੇਖੇ ਗਏ ਲੱਛਣ ਹਨ।

ਟਰੌਮਾ ਸਾਈਕੈਟਰੀ ਵਿਭਾਗ ਦੇ ਡਾਇਰੈਕਟਰ ਐਲਨ ਸਟੀਨਬਰਗ ਨੇ ਕਈ ਮਹੀਨਿਆਂ ਤਕ ਅਜਿਹੇ ਕੇਸਾਂ ਦੇ ਸਰੀਰਾਂ ਅੰਦਰ ਤਣਾਓ ਦੇ ਹਾਰਮੋਨ ਵਧੇ ਵੇਖੇ। ਸਿਰਫ਼ ਹਲਕੀ ਝਰੀਟ ਵਾਲੇ ਕੇਸਾਂ ਵਿਚ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ। ਸਟੀਨਬਰਗ ਨੇ ਤਾਂ ਇਕ ਹੱਦ ਹੀ ਬੰਨ੍ਹ ਦਿੱਤੀ ਹੈ ਕਿ ਜੇ ਐਕਸੀਡੈਂਟ ਹੋਣ ਤੋਂ ਤਿੰਨ ਮਹੀਨੇ ਬਾਅਦ ਵੀ ਕਾਰ ਚਲਾਉਣ ਜਾਂ ਵਿਚ ਬੈਠਣ ਲੱਗਿਆਂ ਘਬਰਾਹਟ ਮਹਿਸੂਸ ਹੋਵੇ, ਸੁਫ਼ਨਿਆਂ ਵਿਚ ਐਕਸੀਡੈਂਟ ਦਿਸੇ ਜਾਂ ਇੱਕਲੇ ਬੈਠੇ ਉਸੇ ਐਕਸੀਡੈਂਟ ਦਾ ਖ਼ਿਆਲ ਆਵੇ ਤਾਂ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਇਹ ਮਨੋਰੋਗ ਨਾ ਬਣ ਜਾਵੇ।

ਇਸਦਾ ਮਤਲਬ ਇਹ ਨਹੀਂ ਹੈ ਕਿ ਐਕਸੀਡੈਂਟ ਤੋਂ ਹਫ਼ਤੇ ਬਾਅਦ ਹੀ ਡਾਕਟਰ ਕੋਲ ਭੱਜੇ ਜਾਓ ਕਿਉਂਕਿ ਦੋ ਤਿੰਨ ਹਫ਼ਤਿਆਂ ਤਕ ਘਬਰਾਹਟ ਮਹਿਸੂਸ ਹੁੰਦੀ ਰਹਿਣੀ ਅਤੇ ਆਤਮਵਿਸ਼ਵਾਸ ਦਾ ਖ਼ਤਮ  ਹੋਣਾ ਆਮ ਜਿਹੀ ਗੱਲ ਹੈ।

ਇਸਦੇ ਇਲਾਜ ਲਈ ਜਿੱਥੇ ਮਨੋਵਿਗਿਆਨੀ ਡਾਕਟਰ ਦੀ ਸਲਾਹ ਜ਼ਰੂਰੀ ਹੋ ਜਾਂਦੀ ਹੈ, ਉੱਥੇ ਤਣਾਓ ਘਟਾਉਣ ਲਈ ਸੰਗੀਤ, ਕਸਰਤ, ਯੋਗ, ਸਾਹ ਉੱਤੇ ਕੇਂਦ੍ਰਿਤ ਕਸਰਤਾਂ ਆਦਿ ਦੇ ਨਾਲ ਹਲਕੀ ਮਾਲਿਸ਼ ਵੀ ਅਸਰਦਾਰ ਸਾਬਤ ਹੋਏ ਹਨ।

ਅਜਿਹੇ ਲੱਛਣ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਆਮ ਹੀ ਵੇਖਣ ਨੂੰ ਮਿਲਦੇ ਹਨ, ਪਰ ਉਹ ਆਪਣੀ ਘਬਰਾਹਟ ਬਾਰੇ ਪੂਰਾ ਸਮਝਾ ਨਹੀਂ ਸਕਦੇ ਅਤੇ ਕਾਰ ਵਿਚ ਨਾ ਬਹਿਣ ਜਾਂ ਸਫਰ ਨਾ ਕਰਨ ਦੇ ਬਹਾਨੇ ਬਣਾਉਣ ਲੱਗ ਪੈਂਦੇ ਹਨ।

ਬਹੁਤੇ ਛੋਟੇ ਬੱਚੇ ਰੋਣ ਲੱਗ ਪੈਂਦੇ ਹਨ ਜਾਂ ਮਾਂ ਨਾਲ ਚਿੰਬੜ ਕੇ ਦੁੱਧ ਪੀਣ ਲਈ ਜ਼ਿੱਦ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਘਬਰਾਹਟ ਕੁੱਝ ਘੱਟ ਜਾਏ।

ਬਹੁਤੀ ਵਾਰ ਮਾਪੇ ਆਪ ਹੀ ਕਾਰ ਜਾਂ ਗੱਡੀ ਵਿਚ ਬਹਿੰਦਿਆਂ ਬੱਚੇ ਸਾਹਮਣੇ ਆਪਣਾ ਡਰ ਜ਼ਾਹਿਰ ਕਰਨ ਲੱਗ ਪੈਂਦੇ ਹਨ ਜਿਸ ਨਾਲ ਬੱਚਾ ਹੋਰ ਸਹਿਮ ਜਾਂਦਾ ਹੈ ਅਤੇ ਆਪਣਾ ਡਰ ਮਾਪਿਆਂ ਨਾਲ ਸਾਂਝਾ ਹੀ ਨਹੀਂ ਕਰ ਸਕਦਾ। ਇੰਜ ਬੱਚਿਆਂ ਦੇ ਮਨਾਂ ਵਿਚ ਡਰ ਅਤੇ ਘਬਰਾਹਟ ਪੱਕਾ ਘਰ ਕਰਨ ਲੱਗ ਪੈਂਦੇ ਹਨ ਜੋ ਕਈ ਚਿਰਾਂ ਤਕ ਪਰੇਸ਼ਾਨ ਕਰ ਸਕਦੇ ਹਨ।

ਦੋਸਤਾਂ ਮਿਤਰਾਂ ਨਾਲ ਜਾਂਦਿਆਂ ਵੀ ਤੇਜ਼ ਰਫਤਾਰੀ ਤੋਂ ਅਜਿਹੇ ਬੱਚੇ ਘਬਰਾ ਜਾਂਦੇ ਹਨ ਅਤੇ ਸਹਿਮ ਕੇ ਚੁੱਪ ਕਰ ਕੇ ਬਹਿ ਜਾਂਦੇ ਹਨ ਜਾਂ ਲਗਾਤਾਰ ਕਾਰ ਹੌਲੀ ਕਰਨ ਨੂੰ ਕਹਿਣ ਲੱਗ ਪੈਂਦੇ ਹਨ। ਕਈ ਬੱਚੇ ਆਪਣੇ ਇਸ ਡਰ ਨੂੰ ਲੁਕਾਉਣ ਖ਼ਾਤਰ ਸਫ਼ਰ ਵਿਚ ਆਉਂਦੇ ਚੱਕਰਾਂ ਬਾਰੇ ਕਹਿ ਕੇ ਅੱਖਾਂ ਬੰਦ ਕਰ ਕੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਹੋਰ ਤਾਂ ਹੋਰ, ਜਾਨਵਰਾਂ ਵਿਚ ਵੀ ਅਜਿਹੀ ਘਬਰਾਹਟ ਵੇਖਣ ਨੂੰ ਮਿਲਦੀ ਹੈ। ਕਈ ਐਕਸੀਡੈਂਟ, ਜਿਨ੍ਹਾਂ ਵਿਚ ਕਾਰ ਵਿਚ ਕੁੱਤਾ ਵੀ ਸੀ, ਵੇਖਣ ਵਿਚ ਆਇਆ ਕਿ ਕੁੱਤਾ ਦੁਬਾਰਾ ਕਾਰ ਵਿਚ ਚੜ੍ਹਨ ਨੂੰ ਤਿਆਰ ਹੀ ਨਹੀਂ ਹੋਇਆ। ਇੰਜ ਹੀ ਪੰਛੀ ਵੀ ਬੰਦ ਪਿੰਜਰੇ ਵਿਚ ਹੋਣ ਦੇ ਬਾਵਜੂਦ ਕਾਰ ਵਿਚ ਦੁਬਾਰਾ ਵਾੜਨ ਉੱਤੇ ਚੀਕ ਚਿਹਾੜਾ ਮਚਾਉਣ ਲੱਗ ਪਏ। ਬੰਦ ਪਿੰਜਰੇ ਵਿਚ ਲਿਜਾਏ ਚੂਹੇ ਵੀ ਦੁਬਾਰਾ ਕਾਰ ਵਿਚ ਲਿਜਾਉਣ ਵੇਲੇ ਸਹਿਮ ਕੇ ਇਕ ਕੋਨੇ ਵਿਚ ਦੁਬਕ ਗਏ।

ਇਨ੍ਹਾਂ ਖੋਜਾਂ ਨਾਲ ਇਹ ਤਾਂ ਪੱਕੀ ਤੌਰ ਉੱਤੇ ਸਾਬਤ ਹੋ ਗਿਆ ਕਿ ਐਕਸੀਡੈਂਟ ਵਿਚ ਸਿਰਫ਼ ਸੀਰੀਅਸ ਤੌਰ ਉੱਤੇ ਜ਼ਖ਼ਮੀ ਲੋਕ ਹੀ ਨਹੀਂ ਬਲਕਿ ਮਾਮੂਲੀ ਝਰੀਟਾਂ ਨਾਲ ਬਚੇ ਲੋਕਾਂ ਅਤੇ ਜਾਨਵਰਾਂ ਵਿਚ ਵੀ ਮਾਨਸਿਕ ਤਰਥੱਲੀ ਮਚ ਜਾਂਦੀ ਹੈ ਜੋ ਛੇਤੀ ਮਨ ਵਿੱਚੋਂ ਨਿਕਲਦੀ ਨਹੀਂ।

ਜਿਨ੍ਹਾਂ ਐਕਸੀਡੈਂਟਾਂ ਵਿਚ ਕਿਸੇ ਇਕ ਸਾਥੀ ਦੀ ਮੌਤ ਹੋ ਗਈ ਹੋਵੇ ਤਾਂ ਅਜਿਹੇ ਕੇਸਾਂ ਵਿਚ ਇਹ ਕੌੜੀ ਯਾਦ ਜ਼ਿੰਦਗੀ ਭਰ ਲਈ ਦਿਮਾਗ਼ ਵਿਚ ਛਪ ਜਾਂਦੀ ਹੈ ਤੇ ਇਹ ਯਾਦ ਕਾਰ, ਬਸ ਜਾਂ ਗੱਡੀ ਵੇਖਦੇ ਸਾਰ ਤਾਜ਼ਾ ਹੋ ਜਾਂਦੀ ਹੈ।  ਇਨ੍ਹਾਂ  ਐਕਸੀਡੈਂਟਾਂ ਵਿਚ ਬਚੇ ਲੋਕਾਂ ਵਿਚ ਡਰ, ਸਹਿਮ, ਘਬਰਾਹਟ ਤੋਂ ਇਲਾਵਾ ਬੇਯਕੀਨੀ, ਗੁੱਸਾ, ਕੁੱਝ ਕਰ ਨਾ ਸਕਣ ਦੀ ਬੇਬਸੀ, ਉਦਾਸੀ, ਨਿਕੰਮਾ ਮਹਿਸੂਸ ਹੋਣਾ, ਸੁੰਨ ਹੋ ਜਾਣਾ, ਚਿੜਚਿੜਾਪਨ, ਮਾਯੂਸੀ ਆਦਿ ਵੀ ਘਰ ਕਰ ਜਾਂਦੇ ਹਨ ਕਿ ਮੈਂ ਜਾਨ ਬਚਾਉਣ ਵਿਚ ਕੋਈ ਰੋਲ ਅਦਾ ਕਿਉਂ ਨਾ ਕਰ ਸਕਿਆ। ਮੌਤ ਮੇਰੀ ਵੀ ਹੋ ਸਕਦੀ ਸੀ, ਵਰਗੀ ਸੋਚ ਸਦਕਾ ਨੀਂਦਰ ਨਾ ਆਉਣੀ, ਡਰਾਵਨੇ ਸੁਫ਼ਨੇ ਆਉਣੇ, ਧੜਕਨ ਵਧਣੀ, ਥਕਾਵਟ ਰਹਿਣੀ, ਸਰੀਰ ਵਿਚ ਪੀੜਾਂ ਮਹਿਸੂਸ ਹੋਣੀਆਂ, ਟੱਟੀਆਂ ਲੱਗਣੀਆਂ ਜਾਂ ਕਬਜ਼ ਰਹਿਣੀ, ਸਿਰ ਪੀੜ ਰਹਿਣੀ, ਰੋਣ ਨੂੰ ਦਿਲ ਕਰਨਾ, ਥੱਕਿਆ ਮਹਿਸੂਸ ਹੋਣਾ, ਹਲਕੇ ਖੜਾਕ ਉੱਤੇ ਦਹਿਲ ਜਾਣਾ, ਵਾਰ ਵਾਰ ਜੰਦਰਾ ਜਾਂ ਕੁੰਡੀਆਂ ਚੈਕ ਕਰਨਾ, ਹਨ੍ਹੇਰੇ ਤੋਂ ਡਰਨਾ, ਧਿਆਨ ਨਾ ਲਾ ਸਕਣਾ, ਯਾਦਾਸ਼ਤ ਘਟਣੀ, ਨਿੱਕੀ ਜਿਹੀ ਗੱਲ ਉੱਤੇ ਫਿਸ ਪੈਣਾ, ਆਦਿ ਵੇਖਣ ਵਿਚ ਆਉਂਦੇ ਹਨ।

ਆਪਣੇ ਆਪ ਨੂੰ ਐਕਸੀਡੈਂਟ ਅਤੇ ਦੂਜੇ ਦੀ ਮੌਤ ਦਾ ਕਾਰਣ ਮੰਨ ਲੈਣ ਵਾਲੇ ਛੇਤੀ ਨਾਰਮਲ ਹੋ ਹੀ ਨਹੀਂ ਸਕਦੇ।

ਅਜਿਹੇ ਕੇਸਾਂ ਵਿਚ ਜਿੱਥੇ ਟੱਬਰ ਵੱਲੋਂ ਮਿਲਦੇ ਸਹਾਰੇ ਦੀ ਲਗਾਤਾਰ ਲੋੜ ਹੁੰਦੀ ਹੈ, ਉੱਥੇ ਮਰੀਜ਼ ਦੀ ਖ਼ੁਰਾਕ, ਕਸਰਤ ਅਤੇ ਚੰਗੀ ਨੀਂਦਰ ਵੱਲ ਵੀ ਲਗਾਤਾਰ ਧਿਆਨ ਦੇਣ ਦੀ ਲੋੜ ਹੁੰਦੀ ਹੈ। ਦੋਸਤਾਂ ਨਾਲ ਮਨ ਖੋਲ੍ਹਣ ਨਾਲ ਛੇਤੀ ਨਾਰਮਲ ਹੋਇਆ ਜਾ ਸਕਦਾ ਹੈ। ਜੇ ਬਿਲਕੁਲ ਵੀ ਫ਼ਰਕ ਨਾ ਦਿਸੇ ਤਾਂ ਮਨੋਵਿਗਿਆਨੀ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਮਾਨਸਿਕ ਰੋਗੀ ਬਣਨ ਤੋਂ ਬਚਿਆ ਜਾ ਸਕੇ।

ਸ਼ਰਾਬ ਜਾਂ ਨਸ਼ੇ ਕਰ ਕੇ ਐਕਸੀਡੈਂਟ ਨੂੰ ਭੁਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਹੋਰ ਨਾਸ ਵੱਜ ਜਾਂਦਾ ਹੈ।

ਭਾਰਤ ਵਿਚ ਦਰਅਸਲ ਮਾਨਸਿਕ ਪਰੇਸ਼ਾਨੀਆਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਤੇ ਅਜਿਹੇ ਕੇਸਾਂ ਵਿਚ ਝਿੜਕਾਂ ਜਾਂ ਸਲਾਹਾਂ ਦੇ ਕੇ ਸਾਰ ਲਿਆ ਜਾਂਦਾ ਹੈ ਜੋ ਠੀਕ ਨਹੀਂ ਹੈ। ਸਾਨੂੰ ਕੰਮਾਂ ਵਿਚ ਰੁੱਝਿਆਂ ਨੂੰ ਪਿਆਰ ਦੁਲਾਰ ਦੀ ਕੀਮਤ ਬਹੁਤੀ ਰਹੀ ਹੀ ਨਹੀਂ ਕਿ ਇਹ ਕੀ ਜਾਦੂਈ ਅਸਰ ਵਿਖਾ ਸਕਦਾ ਹੈ। ਦਿਲ ਖੋਲ੍ਹ ਕੇ ਅਨੇਕ ਵਾਰ ਧਰਵਾਸ ਦੇਣ ਨਾਲ ਅਜਿਹੇ ਕੇਸ ਛੇਤੀ ਨਾਰਮਲ ਹੋ ਜਾਂਦੇ ਹਨ।

ਮਾਨਸਿਕ ਸਹਾਰੇ ਦੀ ਅਣਹੋਂਦ ਸਦਕਾ ਭਾਰਤ ਵਿਚ ਬਹੁਤ ਸਾਰੇ ਅਜਿਹੇ ਕੇਸ ਜ਼ਿੰਦਗੀ ਭਰ ਲਈ ਮਾਨਸਿਕ ਰੋਗੀ ਬਣ ਕੇ ਰਹਿ ਜਾਂਦੇ ਹਨ ਅਤੇ ਇਹ ਘੁਟਣ ਮਨ ਅੰਦਰ ਹੀ ਸਾਂਭ ਕੇ ਰਖ ਲੈਂਦੇ ਹਨ ਕਿਉਂਕਿ ਗੱਲ ਕਰਦੇ ਸਾਰ ਉਨ੍ਹਾਂ ਦੀ ਖਿੱਲੀ ਉਡ ਜਾਂਦੀ ਹੈ।

ਇਹ ਲੇਖ ਸਿਰਫ਼ ਅਜਿਹੇ ਕੇਸਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਵਾਪਸ ਨਾਰਮਲ ਰੂਟੀਨ ਵਿਚ ਲਿਆਉਣ ਅਤੇ ਮਨੋਰੋਗੀ ਹੋਣ ਤੋਂ ਬਚਾਉਣ ਦਾ ਹੀ ਜਤਨ ਹੈ ਤਾਂ ਜੋ ਅੱਗੇ ਤੋਂ ਹੋਰ ਧਿਆਨ ਨਾਲ ਕਾਰਾਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਕੇ ਕਈ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣ ਅਤੇ ਬਚੇ ਹੋਇਆਂ ਨੂੰ ਵੀ ਮਾਨਸਿਕ ਪਰੇਸ਼ਾਨੀ ਵਿੱਚੋਂ ਨਾਂ ਲੰਘਣਾ ਪਵੇ।