Punjab News - Quami Ekta Punjabi Newspaper (ਕੌਮੀ ਏਕਤਾ) » ਡਾ. ਸੁਰਿੰਦਰ ਮੰਡ

ਕੀ ਇਵੇਂ ਚੱਲ ਰਹੇ ਭਾਰਤੀ “ਲੋਕਤੰਤਰ” ਨੂੰ ਮੋੜਾ ਪੈ ਸਕਦਾ ?
ਲੋਕਾਂ ਦੇ ਮਨ ਵਿਚ ਸਵਾਲ ਹੈ ਕਿ ਵੋਟਰਾਂ ਨੂੰ ਲਾਲਚ ਦੇਣ ਭੜਕਾਉਣ ਦੀ ਖੁੱਲ੍ਹ, ਨਸ਼ੇ ਪੈਸੇ ਚੀਜ਼ਾਂ ਵੰਡਣੀਆਂ, ਧਰਮ ਅੰਧਵਿਸ਼ਵਾਸ ਜ਼ਾਤ ਦੇ ਨਾਮ ਉੱਤੇ ਚਲਦਾ ਭੜਕਾਊ ਵੋਟਤੰਤਰ, ਕਰੋੜਾਂ ਵਿਚ ਚੋਣ ਖਰਚਾ, ਰਾਜ ਮਸ਼ੀਨਰੀ ਦੀ ਬੇਸ਼ਰਮ ਵਰਤੋਂ, ਡਰਾਉਣੀਆਂ ਸਰਕਾਰੀ ਜਾਂਚ ਏਜੰਸੀਆਂ ਦਾ ਪੱਖਪਾਤ, ਦੂਜੀਆਂ ਪਾਰਟੀਆਂ ਤੋੜਨੀਆਂ ਲੀਡਰ ਡਰਾਉਣੇ, ਅਦਾਲਤਾਂ ਚੋਣ ਕਮਿਸ਼ਨ ਵੀ ਸਵਾਲਾਂ ਦੇ ਘੇਰੇ ਵਿਚ, ਡਰੇ ਵਿਕੇ ਕਈ ਮੀਡੀਆ ਅਦਾਰੇ, ਕਈ ਇਕ ਸਾਜਿਸ਼ੀ ਅਫਸਰਾਂ ਦੇ ਹੁੰਦਿਆਂ ਇਹ ਜੋ ਸਾਡਾ ਭਾਰਤੀ “ਲੋਕਤੰਤਰ” ਦਿੱਸ ਰਿਹਾ, ਇਸਨੂੰ ਸਹੀ ਮੋੜਾ ਕਿਵੇਂ ਪਵੇ ? ਅੱਗੇ ਚੱਲ ਕੇ ਕਰਦੇ ਆਂ ਵਿਚਾਰ।

ਹਨੇਰ ਸਾਈਂ ਦਾ ਕਿ ਤਾਜ਼ੀ ਮਹਾਂਰਾਸ਼ਟਰ ਅਸੈਂਬਲੀ ਚੋਣ ਵਿਚ ਰਾਜ ਠਾਕਰੇ ਦੀ ਪਾਰਟੀ ਦਾ ਉਮੀਦਵਾਰ ਵੀ ਚੀਕ ਰਿਹਾ ਕਿ ਮੇਰੇ ਘਰ ਦੇ ਪੋਲਿੰਗ ਬੂਥ ਦੀਆਂ ਮੇਰੀਆਂ ਸਾਰੀਆਂ ਵੋਟਾਂ ਪਤਾ ਨੀ ਕਿਧਰ ਉੱਡ ਗਈਆਂ। ਘਰ ਦੀਆਂ ਚਾਰ ਵੋਟਾਂ ਵੀ ਨਹੀਂ ਨਿਕਲੀਆਂ ਵਿਚੋਂ। ਦੋ ਵਾਰ ਦੇ ਕਾਂਗਰਸੀ ਵਿਧਾਇਕ ਦੇ ਪਿੰਡ ਸੌ ਫੀਸਦੀ ਪੋਲਿੰਗ ਹੋਈ, ਜਿਸ ਵਿਚੋਂ ਉਸਨੂੰ ਇਕ ਵੋਟ ਵੀ ਨਹੀਂ ਮਿਲੀ, ਆਪਣੀ ਵੀ ਨਹੀਂ।  ਸੂਬੇ ਵਿਚ ਪੰਜ ਵਜੇ ਤਕ 58 ਫੀਸਦੀ ਪੋਲਿੰਗ ਅੰਕੜਾ ਜਾਰੀ ਕਰਕੇ ਮਗਰੋਂ ਚੋਣ ਕਮਿਸ਼ਨ ਵੱਲੋਂ ਜਿਵੇਂ 65 ਫੀਸਦੀ ਪੋਲਿੰਗ ਹੋਈ ਐਲਾਨੀ ਗਈ, ਇਸ ਉੱਤੇ ਇਕ ਪਹਿਲਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਵੀ ਹੈਰਾਨ ਹੈ। ਨਾਦੇੜ ਦੀ ਲੋਕ ਸਭਾ ਜਿਮਨੀ ਚੋਣ ਕਾਂਗਰਸ ਜਿੱਤ ਗਈ ਪਰ ਇਕੋ ਵੇਲੇ ਇਸ ਵਿਚ ਪੈਂਦੇ ਸਾਰੇ 6 ਅਸੈਂਬਲੀ ਹਲਕਿਆਂ ਵਿਚੋਂ ਪੌਣੇ ਦੋ ਲੱਖ ਵੋਟਾਂ ਭਾਜਪਾ ਵੱਲ ਨੂੰ ਵੱਧ ਨਿਕਲੀਆਂ। ਕਾਂਗਰਸੀ ਆਗੂ ਖੜਗੇ ਨੇ ਬਿਆਨ ਛੱਡਿਆ ਹੈ ਕਿ ਬੈਲਟ ਪੇਪਰ ਨਾਲ ਚੋਣਾਂ ਕਰਾਉਣ ਲਈ ਸੰਘਰਸ਼ ਵਿੱਢਾਂਗੇ।

ਇਕ ਝੂਠ-ਮੂਠ ਦਾ ਭਰਮ-ਭਾ ਜਿਹਾ, ਸੁਪਨਾ ਜਿਹਾ ਬਣਿਆ ਸੀ ਕਿ ਗਵਰਨਰ, ਸਪੀਕਰ, ਜੱਜ, ਚੋਣ ਕਮਿਸ਼ਨ, ਅਫ਼ਸਰ, ਕਾਰੋਬਾਰੀ ਘੁਟਾਲਿਆਂ ਉੱਤੇ ਨਜ਼ਰ ਰੱਖਣ ਵਾਲੀ ‘ਸੇਬੀ’, ਸੀ.ਬੀ.ਆਈ, ਇਨਕਮ ਟੈਕਸ ਵਿਭਾਗ ਸਭ ਲਈ ਇਕੋ ਜਿਹਾ ਸਲੂਕ ਕਰਨ ਵਾਲੇ ਸਾਂਝੇ ਹੁੰਦੇ ਹਨ, ਸਿਆਸੀ ਪੱਖਪਾਤ ਨਹੀਂ ਕਰਦੇ ਹੁੰਦੇ। ਪਰ ਮੌਜੂਦਾ ਦੌਰ ਵਿਚ ਇਹਨਾਂ ਵਿਚੋਂ ਬਹੁਤ ਸਾਰੇ ਆਪਣੇ ਆਕਾਵਾਂ ਦੇ ਪੱਖ ਵਿਚ ਖਲੋਤੇ ਦਿੱਸਦੇ ਹਨ, ਆਪਣੀ ਪ੍ਰਕਿਰਤੀ ਭੁੱਲ ਗਏ ਹਨ। ਸਰਕਾਰੀ ਧਿਰ ਇਹਨਾਂ ਨੂੰ ਦੁੱਧ ਧੋਤੀ ਦਿੱਸਦੀ ਹੈ ਅਤੇ ਵਿਰੋਧੀ ਧਿਰ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ। ਇਹ ਲੋਕਤੰਤਰ ਲਈ ਫਿਕਰ ਦੇ ਹਾਲਾਤ ਹਨ।

ਵੋਟਾਂ ਨਾਲ ਚੁਣਿਆਂ ਹਰ ਨਿੱਕਾ ਵੱਡਾ ਨੁਮਾਇੰਦਾ ਸਭ ਲੋਕਾਂ ਦਾ ਸਾਂਝਾ ਹੋ ਜਾਂਦਾ ਹੈ, ਅਹੁਦੇ ਦੀ ਸਹੁੰ ਵੀ ਇਹੀ ਚੁੱਕਦਾ ਹੈ। ਉਹ ਇਕੱਲਾ ਆਪਣੀ ਪਾਰਟੀ ਦਾ ਨੁਮਾਇੰਦਾ ਨਹੀਂ ਰਹਿੰਦਾ। ਇਉਂ ਅਹੁਦੇ ਦੀ ਮਿਆਦ ਤਕ ਇਹਨਾਂ ਉੱਤੇ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੀ ਸਖਤ ਪਾਬੰਦੀ ਹੋਣੀ ਚਾਹੀਦੀ। ਚੌਵੀ ਘੰਟੇ ਦੂਜੀਆਂ ਪਾਰਟੀਆਂ ਵਿਰੁੱਧ ਜ਼ਹਿਰ ਉਗਲਣ ਵਾਲਾ ਸਭ ਲੋਕਾਂ ਦਾ ਨੁਮਾਇੰਦਾ ਕਿਵੇਂ ਹੋਇਆ ?

ਕਿਸੇ ਪਾਰਟੀ ਵੱਲੋਂ ਜਿੱਤੇ ਉਮੀਦਵਾਰ ਪਾਰਟੀ ਬਦਲਣ ਤਾਂ ਉਨ੍ਹਾਂ ਦੀ ਚੋਣ ਫੌਰੀ ਰੱਦ ਹੋਵੇ। ਚਾਹੁਣ ਤਾਂ ਨਵੇਂ ਸਿਰਿਉਂ ਚੋਣ ਲੜਨ। ਕਿਸੇ ਨੂੰ ਵੀ ਲੱਖਾਂ ਲੋਕਾਂ ਦੇ ਫਤਵੇ ਨੂੰ ਉਲਟਾਉਣ ਦਾ ਹੱਕ ਨਹੀਂ ?

ਸਾਡਾ 140 ਕਰੋੜ ਲੋਕਾਂ ਦਾ ਮੁਲਕ ਹੈ। ਬਹੁਤੀ ਅਬਾਦੀ ਏਨੀਆਂ ਅਲੱਗ ਭਾਸ਼ਾਵਾਂ/ਜ਼ੁਬਾਨਾਂ ਬੋਲਦੀ। ਸਭ ਧਰਮਾਂ ਜ਼ਾਤਾਂ ਬੋਲੀਆਂ ਸਭਿਆਚਾਰਾਂ ਰੰਗਾਂ ਨਸਲਾਂ ਦੇ ਲੋਕ ਸਦੀਆਂ ਤੋਂ ਰਹਿ ਰਹੇ ਹਨ। ਇਹ ਸੰਸਾਰ ਵਿਚ ਇਕ ਨਿਵੇਕਲਾ ਗੁਲਦਸਤਾ ਹੈ। ਕਾਸ਼ ਸਲਾਮਤ ਰਹੇ।

ਸਾਨੂੰ ਅਜ਼ਾਦੀ ਵੱਡੀਆਂ ਕੁਰਬਾਨੀਆਂ ਦੇ ਕੇ ਮਿਲੀ ਸੀ। ਜਦ ਸੰਘਰਸ਼ ਚੱਲ ਰਿਹਾ ਸੀ, ਓਦੋਂ ਜਿਹੜੇ ਲੋਕ ਬਰਤਾਨਵੀ ਸਰਕਾਰ ਨਾਲ ਮਿਲ ਕੇ ਮੌਜਾਂ ਕਰ ਰਹੇ ਸਨ, ਅੱਜ ਜਦ ਸਿਆਸਤ ਹੀ ਵਪਾਰ ਬਣ ਗਈ ਤਾਂ ਉਹ ਰਾਜਨੀਤੀ ਵਿਚ ਕੁੱਦ ਪਏ ਹਨ। ਕਾਬਜ ਹੋ ਗਏ ਹਨ। ਜਮਾਤੀ ਖਾਸਾ ਨਿਰੋਲ ਮੁਨਾਫਾਖੋਰ ਅਤੇ ਨਿੱਜ ਸਵਾਰਥੀ ਹੈ। ਸਿਆਸੀ ਨੈਤਿਕਤਾ ਅਲੋਪ ਹੋ ਰਹੀ। ਸੁਤੰਤਰਤਾ ਸੈਨਾਨੀ ਵਿਰਾਸਤ ਦਾ ਇਹਨਾਂ ਲਈ ਕੋਈ ਮਤਲਬ ਨਹੀਂ।

ਹੁਣ ਰਾਜਸੀ ਪਾਰਟੀਆਂ ਦੇਸ਼ ਦੀ ਤਰੱਕੀ ਲਈ ਵੱਖ ਵੱਖ ਵਿਚਾਰਧਾਰਾ ਕਰਕੇ ਵੱਖਰੀਆਂ ਨਹੀਂ ਜਾਪਦੀਆਂ ਸਗੋਂ ਸਿਰਫ ਧੜੇ ਜਾਪਦੀਆਂ, ਜਿਨ੍ਹਾਂ ਵਿਚ ਸਰਗਰਮ ਸਵਾਰਥੀ ਕਾਰੋਬਾਰੀ ਅਨਸਰ ਕਿਸੇ ਵੀ ਪਾਰਟੀ ਵਿਚ ਬਿਨਾ ਝਿਜਕ ਆ ਜਾ ਸਕਦੇ, ਸ਼ਰਮਿੰਦੇ ਨਹੀਂ ਹੁੰਦੇ। ਚੋਣ ਜਿੱਤਣ ਸਰਕਾਰ ਬਣਾਉਣ ਲਈ ਸਭ ਕੁਛ ਜਾਇਜ਼ ਹੈ।

ਪਿਛਲੇ ਗਿਆਰਾਂ ਸਾਲਾਂ ਤੋਂ ਮੋਦੀ ਸਰਕਾਰ ਹੈ। ਇਸ ਵੇਲੇ 85 ਕਰੋੜ ਭਾਰਤੀ 5 ਕਿਲੋ ਸਰਕਾਰੀ ਆਟੇ ਦੇ ਮੁਥਾਜ ਹਨ, ਚੁੱਲ੍ਹੇ ਵਿਚ ਆਪ ਅੱਗ ਬਾਲਣ ਜੋਗੇ ਵੀ ਨਹੀਂ। ਅਨਪੜ੍ਹਤਾ ਬੇਕਾਰੀ ਕੰਗਾਲੀ ਹੈ। ਮਜ਼ਦੂਰਾਂ ਦਾ ਭਵਿੱਖ ਹਨੇਰਾ ਹੈ। ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ) ਦੇਣ ਤੋਂ ਇਨਕਾਰੀ ਹੈ। ਸਰਕਾਰੀ ਸ਼ਹਿ ਪ੍ਰਾਪਤ ਵਪਾਰੀ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਨੂੰ ਲੁੱਟਣ ਲਈ ਆਜ਼ਾਦ ਹਨ। ਨੌਜਵਾਨ ਰੁਜ਼ਗਾਰ ਨੂੰ ਤਰਸ ਰਹੇ ਹਨ। ਵਿਸ਼ਵ ਮੰਡੀ ਵਿਚੋਂ ਖਰੀਦੇ ਸਸਤੇ ਪੈਟਰੋਲ ਨੂੰ ਬਹੁਤ ਮਹਿੰਗਾ ਵੇਚ ਕੇ ਸਰਕਾਰ ਅਤੇ ਕੰਪਨੀਆਂ ਨੇ ਦੇਸ਼/ਦੁਨੀਆਂ ਲੁੱਟ ਲਈ ਹੈ। ਰੈਗੂਲਰ ਫੌਜੀ ਜਵਾਨ ਅੱਗੋਂ ਲਈ ਪੈਨਸ਼ਨ ਤੋਂ ਵਾਂਝੇ ਕਰਕੇ ‘ਅਗਨੀ ਵੀਰ’ ਯੋਜਨਾ ਤਹਿਤ ਸਿਰਫ ਚਾਰ ਸਾਲਾਂ ਲਈ ਮੁਲਾਜ਼ਮ ਬਣਾ ਦਿੱਤੇ ਗਏ ਹਨ। ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਆਮ ਲੋਕਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਨਜ਼ਰ ਨਹੀਂ ਆਉਂਦੀ। ਪੂੰਜੀਵਾਦੀ ਵਿਕਾਸ ਮਾਡਲ ਆਪਣੇ ਮੁਨਾਫੇ ਦੀ ਖਾਤਰ ਅਤੇ ਕੁਰੱਪਟ ਸਰਕਾਰੀ ਤੰਤਰ ਕਾਰਨ ਮੁਲਕ ਦਾ ਮਿੱਟੀ ਪਾਣੀ ਹਵਾ ਕੁਦਰਤੀ ਵਾਤਾਵਰਨ ਬਰਬਾਦ ਕਰ ਰਿਹਾ ਹੈ। ਭਾਰਤ ਪਿਛਲੇ ਦਸ ਸਾਲਾਂ ਵਿਚ ਸਾਰੇ ਸਮਿਆਂ ਨਾਲੋਂ ਤੇਜੀ ਨਾਲ ਕਰਜ਼ਾਈ ਹੋਇਆ। ਸਨਅਤੀ ਵਿਕਾਸ ਤੇ ਰੁਜ਼ਗਾਰ ਕਿਵੇਂ ਪੈਦਾ ਹੋਵੇ, ਮਾਡਲ ਕੀ ਹੋਵੇ, ਇਸਦੀ ਕਿਤੇ ਕੋਈ ਚਰਚਾ ਨਹੀਂ ਹੁੰਦੀ। ਐਲਾਨੀਆਂ ਪ੍ਰਚਾਰੀਦੀਆਂ ਯੋਜਨਾਵਾਂ ਜ਼ਮੀਨ ਉੱਤੇ ਉਵੇਂ ਨਤੀਜੇ ਨਹੀਂ ਵਖਾ ਰਹੀਆਂ। ਏਸੇ ਕਰਕੇ ਹਾਕਮ ਧਿਰ ਬੀ.ਜੇ.ਪੀ ਵੱਲੋਂ ਹੀ ਵੋਟਾਂ ਖਾਤਰ ਯੋਜਨਾਬੱਧ ਹਿੰਦੂ ਮੁਸਲਿਮ ਤਨਾਉ ਵਧਾਉਣ ਵੱਲ ਤੁਰ ਪੈਣਾ ਲੋਕਤੰਤਰ ਲਈ ਵੱਡੀ ਖਤਰੇ ਦੀ ਘੰਟੀ ਹੈ। ਮਸਜਿਦ-ਮੰਦਰ ਝਗੜਿਆਂ ਦੇ ਝੱਖੜ ਝੁੱਲਣ ਦੀ ਗਹਿਰ ਚੜ੍ਹੀ ਆਉਂਦੀ ਸਾਫ ਦਿੱਸ ਰਹੀ ਹੈ।

ਦੇਸ਼ ਦਾ ਬਹੁਤਾ ਬਜਟ ਹੁਣ ਇਸ ਤਰਾਂ ਖਰਚੀਂਦਾ ਦਿੱਸਦਾ…. ਬਜਟ ਦਾ ਤੀਜਾ ਹਿੱਸਾ ਕਰਜ਼ੇ ਦੇ ਵਿਆਜ ਦਾ ਭੁਗਤਾਨ, ਭਾਜਪਾ ਦੀਆਂ ਰਾਜ ਸਰਕਾਰਾਂ ਨੂੰ ਖੁੱਲ੍ਹੇ ਗੱਫੇ, ਸਰਕਾਰੀ ਮਹਿਕਮਿਆਂ ਦਾ ਭੋਗ ਪਾ ਕੇ ਅਤੇ ਹਿੱਸਾ-ਪੱਤੀ ਨਾਲ ਸਭ ਕੰਮ ਠੇਕੇਦਾਰਾਂ ਰਾਹੀਂ ਕਰਵਾਉਣੇ ਤੇ ਠੇਕਦਾਰ ਵੀ ਆਪਣੇ, ਉਤਸਵਾਂ ਦੀ ਮੌਜ ਮਸਤੀ ਫਜ਼ੂਲ ਖਰਚੀ ਸੈਰ ਸਪਾਟੇ, ਯਾਰਾਂ ਬੇਲੀਆਂ ਦੇ ਮਿਲ ਮਿਲਾ ਕੇ ਲੱਖਾਂ ਕਰੋੜ ਕਰਜ਼ੇ ਮਾਫ਼, ਵਗੈਰਾ। ਅਤੇ ਦੂਜੇ ਬੰਨੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਖੱਜਲ ਕਰਨਾ ਅਤੇ ਉਹਨਾਂ ਦੇ ਬਣਦੇ ਹਿੱਸੇ ਦੇ ਪੈਸੇ ਦੇਣ ਤੋਂ ਵੀ ਯਬਕਾਉਣਾ। ਹਾਲਾਂਕਿ ਕੇਂਦਰ ਕੋਲ ਸਭ ਪੈਸੇ ਰਾਜਾਂ ਤੋਂ ਆਉਂਦੇ। ਤੇ ਵੇਖੋ ਕਿਵੇਂ ਸੱਪ ਬਣਕੇ ਬਹਿ ਗਏ।

ਮੋਦੀ ਸਰਕਾਰ ਦੇ ਇਸ ਸਾਰੇ ਕੁਚਲਨ ਦੇ ਚਲਨ ਲਈ ਵਿਰੋਧੀ ਪਾਰਟੀਆਂ ਵਿਚੋਂ ਕਾਂਗਰਸ ਸਭ ਤੋਂ ਵੱਧ ਜ਼ਿੰਮੇਵਾਰ ਹੈ। ਜੋ ਆਪਣੇ ਮੁਕਾਬਲੇ ਵਾਲੇ ਸੂਬਿਆਂ (ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉਤਰਾਖੰਡ, ਛੱਤੀਸਗੜ੍ਹ, ਉੜੀਸਾ, ਆਂਧਰਾ) ਵਿਚ ਸੁੱਤੀ ਪਈ ਹੈ,  ਬਿਹਾਰ ਬੰਗਾਲ ਉੱਤਰ ਪ੍ਰਦੇਸ਼ ਹਰਿਆਣਾ ਜੰਮੂ ਵਿਚ ਜ਼ਿਦ ਨਾਲ ਹੈਸੀਅਤ ਤੋਂ ਵੱਧ ਸੀਟਾਂ ਮੰਗ ਕੇ ਭਾਜਪਾ ਨੂੰ ਵੱਧ ਸੀਟਾਂ ਜਿਤਾਉਣ ਦਾ ਕੰਮ ਕਰਦੀ ਆ ਰਹੀ ਹੈ। ਲੀਡਰ ਦਾਨਾ ਸਹਿਜ ਸਿਆਣਾ ਪ੍ਰਭਾਵ ਨਹੀਂ ਦਿੰਦੇ। ਠੇਠ ਭਾਸ਼ਾ ਘੱਟ ਬੋਲਦੇ ਅਤੇ ਬੇਮੌਕਾ ਅੰਗਰੇਜ਼ੀ ਬੋਲਣ ਦਾ ਕਮਲ ਵੀ ਘੋਟਦੇ ਹਨ। ਕਾਂਗਰਸ ਫੁਰਤੀਲੀ, ਲਚਕਦਾਰ, ਦੂਰਦ੍ਰਿਸ਼ਟੀ ਵਾਲੀ ਸਿਆਣੀ, ਨਿਰਮਾਣ, ਸੰਘਰਸ਼ੀ ਨਾ ਬਣੀ ਤਾਂ ਖੁਦ ਤਾਂ ਮਰਨਾ, ਨਾਲ ਦੇਸ਼ ਨੂੰ ਵੀ ਲੈ ਡੁੱਬੂ। ਇਸ ਪਾਰਟੀ ਨੂੰ ਸਵੈ-ਪੜਚੋਲ ਦੀ ਫੌਰੀ ਡਾਢੀ ਲੋੜ ਹੈ। ਜੇ ਬਚਣਾ ਤਾਂ ਇਸਦੇ ਲੀਡਰ ਫਿਲਹਾਲ ਰਾਜ ਕਰਨ ਦੀ ਆਦਤ ਅਤੇ ਚਾਅ ਛੱਡ ਕੇ ਸਿਰਫ ਬਦਲਾਵ ਵੱਲ ਧਿਆਨ ਕਰਨ।

ਅਜਿਹੇ ਨਿਰਾਸ਼ਾਮਈ ਸਾਜਿਸ਼ੀ ਧੱਕੇਸ਼ਾਹੀ ਵਾਲੇ ਮਹੌਲ ਵਿਚੋਂ ਮੁਲਕ ਨੇ ਮਰੀਚਲ ਜਿਹੇ ਟਵੀਟ ਕੀਤਿਆਂ ਨਹੀਂ ਨਿਕਲਣਾ। ਅਦਾਲਤੀ ਟੇਕ ਰੱਖਣ ਦੀ ਬਜਾਏ ਸਭ ਵਿਰੋਧੀ ਪਾਰਟੀਆਂ, ਜਥੇਬੰਦੀਆਂ, ਸਿਵਲ ਸੋਸਾਇਟੀ ਸੰਸਥਾਵਾਂ ਦਾ ਵਿਸ਼ਾਲ ਦੇਸ਼ ਭਗਤ ਮੋਰਚਾ ਬਣੇ ਅਤੇ ਹੇਠਲੇ ਮੁੱਦਿਆਂ ਉੱਤੇ ਲਾਮਬੰਦੀ ਸੰਘਰਸ਼ ਅਤੇ ਹੋ ਸਕੇ ਤਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਉੱਤੇ ਫੌਰੀ ਵਿਚਾਰ ਕਰੇ ਕਿ ਈ.ਵੀ.ਐਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਨਾਲ ਚੋਣਾਂ ਹੋਣ। ਕਿਸਾਨਾਂ ਨੂੰ ਸਭ ਮੁੱਖ ਫਸਲਾਂ ਦੀ ਐਮ.ਐਸ.ਪੀ (ਘੱਟੋ ਘੱਟ ਸਮਰਥਨ ਮੁੱਲ) ਦੇਣ ਦਾ ਗਰੰਟੀ ਕਨੂੰਨ ਬਣੇ। ਫੌਜ ਲਈ ਲਿਆਂਦੀ ਨਾਮੁਰਾਦ ਅਗਨੀਵੀਰ ਯੋਜਨਾ ਵਾਪਸ ਲਈ ਜਾਵੇ। ਭਾਜਪਾ ਸਰਕਾਰ ਵੱਲੋਂ 2004 ਵਿਚ ਸਰਕਾਰੀ ਮੁਲਾਜ਼ਮਾਂ ਦੀ ਬੰਦ ਕੀਤੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਸਭ ਬਜ਼ੁਰਗਾਂ ਵਿਧਵਾਵਾਂ ਨੂੰ ਜਿਊਣਣੋਗ ਪੈਂਨਸ਼ਨ ਦਿੱਤੀ ਜਾਵੇ। ਲੱਖਾਂ ਖਾਲੀ ਪਈਆਂ ਸਰਕਾਰੀ ਅਸਾਮੀਆਂ ਤੁਰੰਤ ਰੈਗੂਲਰ ਭਰੀਆਂ ਜਾਣ। ਰੁਜ਼ਗਾਰ ਮੁਖੀ ਵਿਕਾਸ ਮਾਡਲ ਅਪਣਾਇਆ ਜਾਵੇ, ਨਾ ਕਿ ਕਾਰਪੋਰੇਟ ਪੱਖੀ।  ਠੇਕੇਦਾਰੀ ਤੰਤਰ ਬੰਦ ਕਰਕੇ ਸਰਕਾਰ ਆਪਣੇ ਵਿਭਾਗਾਂ ਰਾਹੀਂ ਕੰਮ ਕਰਾਵੇ। ਤਾਂ ਕਿ ਰੁਜ਼ਗਾਰ ਪੈਦਾ ਹੋਵੇ ਤੇ ਬਜਟ ਦੀ ਨਿੱਜੀ ਲੁੱਟ ਬੰਦ ਹੋਵੇ। ਵਿਦਿਆ ਸਿਹਤ  ਲਈ ਬਜਟ ਵਧਾਇਆ ਜਾਵੇ। ਤਾਂ ਕਿ ਸਭ ਨੂੰ ਸਸਤੀ ਵਿਦਿਆ ਇਲਾਜ ਮਿਲ ਸਕੇ। ਕੁਦਰਤੀ ਸਰੋਤਾਂ (ਖਨਨ ਸਮੇਤ) ਦੀ ਨਿੱਜੀ ਮਾਲਕੀ ਖਤਮ ਕਰਕੇ ਕੌਮੀਕਰਨ ਕੀਤਾ ਜਾਵੇ। ਅਡਾਨੀ ਵਰਗਿਆਂ ਨੂੰ ਵੇਚੇ ਸਭ ਸਰਕਾਰੀ ਅਦਾਰੇ ਵਾਪਸ ਲਏ ਜਾਣ। ਹੁਣ ਤਕ ਠੱਗ ਕਾਰੋਬਾਰੀ ਅਦਾਰਿਆਂ ਦੇ ਮਾਫ਼ ਕੀਤੇ ਲੱਖਾਂ ਕਰੋੜ ਕਰਜ਼ਿਆਂ ਦੀ ਜਾਣਕਾਰੀ ਦਿੱਤੀ ਜਾਵੇ ਆਦਿ।

ਅਜਿਹੀਆਂ ਮੰਗਾਂ ਖਾਤਰ ਜੇਲ੍ਹ ਭਰੋ ਅੰਦੋਲਨ ਲਈ ਰੋਜ਼ਾਨਾ ਘੱਟੋ ਘੱਟ 300-500 ਦਾ ਜਥਾ ਹਾਰ ਪਾ ਕੇ ਦਿੱਲੀ ਗ੍ਰਿਫਤਾਰੀ ਦੇਵੇ। ਪੂਰੇ ਮੁਲਕ ਵਿਚ ਲਾਮਬੰਦੀ ਕੀਤੀ ਜਾਵੇ। ਦੇਸ਼ ਦੇ ਕੋਨੇ ਕੋਨੇ ਤੋਂ ਬਸੰਤੀ ਰੰਗ ਵਿਚ ਰੰਗੇ ਜਥੇ ਸ਼ਾਂਤਮਈ ਕੁਰਬਾਨੀ ਲਈ ਢੋਲ ਨਗਾਰੇ ਗੁੰਜਾਉਂਦੇ, ਮੀਟਿੰਗਾਂ ਰੈਲੀਆਂ ਕਰਦੇ ਆਉਂਦੇ ਦਿੱਲੀ ਪੁੱਜਣ। ਸਿਆਸੀ ਜੰਗਾਲ ਲੱਥੂ। ਪਰਖ ਹੋਜੂ। ਏਕਾ ਵਧੂ। ਕਾਬਲ ਕਰੰਟ ਵਾਲੇ ਨਵੇਂ ਕਾਡਰ ਲੀਡਰਾਂ ਦੇ ਹਜੂਮ ਪੈਦਾ ਹੋਣਗੇ। ਸਭ ਨਾਂਹ ਪੱਖੀ ਫਿਜ਼ਾ ਬਦਲ ਜਾਊ ਤੇ ਹਾਂ ਪੱਖੀ ਬਦਲਾਵ ਦਾ ਠੋਸ ਆਧਾਰ ਬਣੂ। ਲੋਕ ਪਾਰਟੀਆਂ ਲੀਡਰਾਂ ਨੂੰ ਕੋਸਣਾ ਬੰਦ ਕਰ ਦੇਣਗੇ। ਸਰਕਾਰ ਸੁਧਰੂ, ਮੰਗਾਂ ਮੰਨੂ, ਨਹੀਂ ਤਾਂ ਉੱਡਜੂ। ਨਾਲੇ ਸਰਕਾਰ ਦਾ ਵਿਰੋਧੀ ਪਾਰਟੀਆਂ ਨੂੰ ਗ੍ਰਿਫਤਾਰ ਕਰਨ ਵਾਲਾ ਚਾਅ ਲੱਥ ਜਾਊ। ਇਹ ਬਿਲਕੁਲ ਸੰਭਵ ਹੈ।

ਰਣਨੀਤੀ ’ਚ ਬਦਲਾਵ ਨਾਲ ਹੀ ਬਣ ਸਕੂ ਭਾਜਪਾ ਦਾ ਬਿਹਤਰ ਬਦਲ ?
ਚਲੰਤ ਮੁੱਦਿਆਂ ਨੂੰ ਜ਼ਰਾ ਕੁ ਪਾਸੇ ਰੱਖਦਿਆਂ ਸਿਰਫ ਮੂਲ ਤੇ ਦੂਰਰਸੀ ਖਾਸ ਸਿਆਸੀ ਪੜਚੋਲ ਕਰਨੀ ਹੈ।ਅੱਜ ਨਰਿੰਦਰ ਮੋਦੀ ਸਿਰਫ ਆਪਣੀ ਰਣਨੀਤੀ ਤੇ ਦਾਅਪੇਚ ਨੀਤੀ ਦੇ ਬਲਬੂਤੇ ਫਿਰ ਤੀਜੀ ਵਾਰ ਸਰਕਾਰ ਬਣਾਉਣ ਵਿਚ ਸਫਲ ਹੈ, ਵਰਨਾ ਚੋਣ ਤਾਂ ਹਾਰੀ ਪਈ ਸੀ । ਮੋਦੀ ਨੇ ਉੜੀਸਾ, ਆਂਧਰਾ ਅਤੇ ਬਿਹਾਰ ਵਿਚ ਦਰੁਸਤ ਦਾਅਪੇਚ ਨੀਤੀ ਚੱਕਰ ਚਲਾਇਆ, ਭਾਵੇਂ ਕਿ ਮਹਾਂਰਾਸ਼ਟਰਾ ਵਾਲਾ ਭਲਵਾਨੀ ਦਾਅ ਪੁੱਠਾ ਵੀ ਪਿਆ।

ਜਦਕਿ ਕਾਂਗਰਸ ਬਿਹਾਰ ਬੰਗਾਲ ਉੜੀਸਾ ਆਂਧਰਾ ਤਿਲੰਗਾਨਾ ਵਿਚ ਹਾਲਾਤ ਅਨੁਸਾਰ ਚੱਲਣ ਪੱਖੋਂ ਫੇਲ੍ਹ ਸਾਬਤ ਹੋਈ ਹੈ, ਨਹੀਂ ਤਾਂ ਸਰਕਾਰ ਬਣੀ ਪਈ ਸੀ। ਅਤੇ ਅੱਜ ਵੀ ਚਿੰਤਨ ਕਰਦੀ ਨਜ਼ਰ ਨਹੀਂ ਆਉਂਦੀ ਤੇ ਫੋਕੀ ਹਵਾ ’ਚ ਉੱਡੀ ਫਿਰਦੀ ਹੈ। ਇਹੀ ਘੁੰਡੀ ਖੋਲ੍ਹਣਾ ਇਸ ਲੇਖ ਦਾ ਮੁੱਖ ਮਕਸਦ ਹੈ।

ਵੇਖੋ ਕਿਵੇਂ ਮੋਦੀ ਨੇ ਐਨ ਆਖਰੀ ਮੌਕੇ ਆਂਧਰਾ ਚ ਚੰਦਰ ਬਾਬੂ ਨਾਇਡੂ ਹੋਰਾਂ ਨਾਲ 26 ਵਿਚੋਂ ਸਿਰਫ ਚਾਰ ਸੀਟਾਂ ਲੈ ਕੇ ਸਮਝੌਤਾ ਕੀਤਾ ਅਤੇ ਗਠਜੋੜ ਵਜੋਂ ਉਹਨਾਂ ਦੀਆਂ ਜਿੱਤੀਆਂ 19 ਸੀਟਾਂ ਦਾ ਸਮਰਥਨ ਲਿਆ। ਜਦਕਿ ਕਾਂਗਰਸ ਆਂਧਰਾ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਨਾਲ ਜਿਵੇਂ ਕਿਵੇਂ ਆਖਰੀ ਮੌਕੇ ਅਜਿਹਾ ਹੀ ਸਮਝੌਤਾ ਕਰ ਸਕਦੀ ਸੀ, ਉਹ ਤਾਂ ਇਹਨਾਂ ਦੇ ਹੀ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਹੈ, ਪਰ ਹਉਂਮੈ ਵਸ ਕੁਛ ਨਾ ਕੀਤਾ। ਸਗੋਂ ਉਸਦੀ ਭੈਣ ਨੂੰ ਤੋੜਕੇ ਇਕੱਲੇ ਬਦਲ ਬਣਨ ਦਾ ਭਰਮ ਪਾਲਦੇ ਰਹੇ। ਪਹਿਲਾਂ ਈਂ ਅਕਲ ਹੁੰਦੀ ਤਾਂ ਇਸਦੇ ਮੁੱਖ ਮੰਤਰੀ ਬਾਪ ਰਾਜ ਸ਼ੇਖਰ ਰੈਡੀ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਉਪਰੰਤ ਹੀ ਇਸਨੂੰ ਮੁੱਖ ਮੰਤਰੀ ਬਣਾ ਕੇ ਪਾਰਟੀ ਟੁੱਟਣੋ ਬਚਾ ਲੈਂਦੇ।  ਜਦਕਿ ਦੂਜੇ ਪਾਸੇ ਮੋਦੀ ਨੇ ਹਰ ਪੱਖੋਂ ਆਪਣੇ ਘੋਰ ਵਿਰੋਧੀ, ਮੁਸਲਿਮ ਪੱਖੀ ਨਾਇਡੂ ਨਾਲ ਹੱਥ ਮਿਲਾਉਣ ਨੂੰ ਮਿੰਟ ਨਾ ਲਾਇਆ।

‘ਇੰਡੀਆ’ ਗਠਜੋੜ ਤਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਹਿਲਕਦਮੀ ਤੇ ਹੀ ਬਣਿਆਂ ਸੀ। ਉਹ ਚਾਰ ਮਹੀਨੇ ਗਠਜੋੜ ਦੀ ਮੀਟਿੰਗ ਕਰਨ ਦੀ ਦੁਹਾਈ ਦਿੰਦਾ ਰਿਹਾ ਤੇ ਰਾਹੁਲ ਗਾਂਧੀ ਹੁਰੀਂ ਮਹੀਨਿਆਂ ਬੱਧੀ ਯਾਤਰਾ ’ਚ ਮਸ਼ਰੂਫ ਰਹੇ। ਜੇ ਮੀਟਿੰਗ ਕੀਤੀ ਕੀਤੀ ਤਾਂ ਗਠਜੋੜ ਦੇ ਕੁਝ ਛੋਹਦੇ ਤੇ ਹੋਛੇ ਲੀਡਰਾਂ ਨੇ ਬਿਨਾ ਮਤਲਬ ਖੜਗੇ ਦਾ ਨਾਮ ਲੀਡਰ ਵਜੋਂ ਉਛਾਲ ਕੇ ਨਿਤੀਸ਼ ਨੂੰ ਚਿੜਾਇਆ। ਕਾਂਗਰਸ ਨੇ ਮੀਸਣੀ ਚੁੱਪ ਧਾਰੀ ਰੱਖੀ। ਆਮ ਲੋਕਾਂ ਨੂੰ ਵੀ ਲੱਗਾ ਕਿ ਇਹ ਸੁਸਤ ਵੀ ਨੇ, ਅਤੇ ਗਠਜੋੜ ਧਰਮ ਸਮਝ ਲਈ ਗੰਭੀਰ ਸੁਹਿਰਦ ਵੀ ਨਹੀਂ। ਨਿਤੀਸ਼ ਪਾਲਾ ਬਦਲ ਕੇ ਮੋਦੀ ਵੱਲ ਤੁਰ ਗਿਆ, ਕੁਝ ਮਜਬੂਰੀਆਂ ਵੀ ਹੋਣਗੀਆਂ ਪਰ ਨਿਤੀਸ਼ ਦੇ ‘ਇੰਡੀਆ’ ਛੱਡਣ ਵਿਚ ਬਹੁਤਾ ਯੋਗਦਾਨ ਇਹਨਾਂ ਨੇ ਖੁਦ ਹੀ ਪਾਇਆ। ਨਿਤੀਸ਼ ਕਾਰਨ ਬਿਹਾਰ ਦਾ ਚੋਣ ਨਤੀਜਾ(31ਸੀਟਾਂ) ਮੋਦੀ ਸਰਕਾਰ ਬਣਨ ਦਾ ਵੱਡਾ ਕਾਰਨ ਬਣਿਆਂ। ਜਦੋਂ ਗੱਡੀ ਪਲੇਟਫਾਰਮ ਤੋਂ ਤੁਰ ਗਈ ਤਾਂ ਜਿਹੜੇ ਲੋਕ ਨਿਤੀਸ਼ ਨੂੰ ‘ਇੰਡੀਆ’ ਦਾ ਕਨਵੀਨਰ ਬਣਨੋ ਰੋਕਣ ਲਈ ਇਲਤਾਂ ਕਰਦੇ ਸਨ, ਉਹ ਉਸਨੂੰ ਫਿਰ ਏਧਰ ਆ ਕੇ ਪ੍ਰਧਾਨ ਮੰਤਰੀ ਬਣਾਉਣ ਲਈ ਤਰਲੋ ਮੱਛੀ ਹੁੰਦੇ ਵੇਖੇ ਗਏ। ਹੁਣ ਵੀ ਨਿਤੀਸ਼ ਦੇ ਵਾਪਸ ਮੁੜ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਸੇ ਪਿੰਡ ਦੀ ਬੁੜ੍ਹੀ ਨੂੰ ਵੀ ਪੁੱਛੋ ਤਾਂ ਦੱਸਦੂ ਕਿ ‘ਪੁੱਤ ਹੁਣ ਐਵੈਂ ਸਿਆਸੀ ਯੱਬ੍ਹਲ ਖੋਤੀਆਂ ਮਾਰ ਰਹੇ ਨੇ’।

ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਦਸ ਸਾਲ ਮੋਦੀ ਸਰਕਾਰ ਦਾ ਸੰਸਦ ਵਿਚ ਸੇਵਾਦਾਰ ਰਿਹਾ। ਹੁਣ ਭਾਜਪਾ ਤੇ ਉਸਦਾ ਮੁੱਖ ਮੁਕਾਬਲਾ ਸੀ। ਕਾਂਗਰਸ ਨੂੰ ਕਿਸੇ ਵੀ ਕੀਮਤ ਉੱਤੇ ਉਸ ਨਾਲ ਸੀਟ ਸਮਝੌਤਾ ਕਰਨਾ ਬਣਦਾ ਸੀ। ਪਰ ਜ਼ੀਰੋ ਯਤਨ। ਜਦਕਿ ਮੋਦੀ ਨੇ ਆਖਿਰ ਤਕ ਉਸ ਨਾਲ ਚੋਣ ਸਮਝੌਤੇ ਦਾ ਡਰਾਮਾ ਰਚਿਆ। ਐਨ ਆਖਰੀ ਦਿਨ ਨਾਂਹ ਕੀਤੀ। ਤਿਕੋਨੇ ਮੁਕਾਬਲੇ ਚ ਭਾਜਪਾ 21 ਵਿਚੋਂ 20 ਸੀਟਾਂ ਲੈ ਗਈ। ਕਾਂਗਰਸ ਅਤੇ ਨਵੀਨ ਪਟਨਾਇਕ ਦੀਆਂ ਮਿਲਾ ਕੇ 10 ਫੀਸਦੀ ਵੋਟਾਂ ਭਾਜਪਾ ਨਾਲੋਂ ਵੱਧ ਹੋਣ ਦੇ ਬਾਵਜੂਦ ਇਹਨਾਂ ਦੇ ਹੱਥ ਵਿਚ ਛਣਕਣਾਂ ਆਇਆ।  ਹੁਣ ਦੋਵੇਂ ਬੇਫੈਦਾ ਬੇਮੌਕਾ ਮੀਟਿੰਗਾਂ ਕਰਦੇ ਫਿਰਦੇ। ਤੇ ਮੋਦੀ ਉਪਰੋਕਤ ਤਿੰਨਾਂ ਸੂਬਿਆਂ (ਬਿਹਾਰ ਆਂਧਰਾ ਉੜੀਸਾ) ਵਿਚ ਆਪਣੀ ਕੁਟਲਨੀਤੀ ਸਦਕਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਬੈਠਾ। ਅਜੇ ਹੋਰ ਵੇਖਿਓ ਭਾਜਪਾ ਦੀਆਂ ਲਚਕਾਂ ਤੇ ਲਿੱਚਬਾਜੀਆਂ।

ਬੰਗਾਲ ਤਿਲੰਗਾਨਾ ਵਿਚ ‘ਇੰਡੀਆ’ ਇਕੱਠਾ ਲੜਦਾ ਤਾਂ ਸਾਰੀਆਂ ਸੀਟਾਂ ਜਿੱਤ ਸਕਦਾ ਸੀ। ਪਰ ਦੂਰ ਦੀ ਸੋਚ ਤੋਂ ਊਣੇ ਸਨ। । ਬੰਗਾਲ ਵਿਚ ਕਾਂਗਰਸ ਨੇ ਵੱਧ ਸੀਟਾਂ ਮੰਗਣ ’ਤੇ ਸਹਿਯੋਗੀ ਮਮਤਾ ਨਾਲੋਂ ਸਮਝੌਤਾ ਤੋੜਿਆ। ਤਿਲੰਗਾਨਾ ’ਚ ਟੀ.ਆਰ.ਐੱਸ ਵਾਲਾ ਚੰਦਰ ਸ਼ੇਖਰ ਰਾਓ ਵੀ ਤਾਂ ਬੀ.ਜੇ.ਪੀ ਦਾ ਸਤਾਇਆ ਸੀ, ਉਸਨੂੰ ਨਾਲ ਲੈਂਦੇ। ਰਾਓ ਤਾਂ ਕਿਸਾਨ ਅੰਦੋਲਨ ਵੇਲੇ ਤੋਂ ਭਾਜਪਾ ਦੇ ਖਿਲਾਫ ਸੀ ਤੇ ਦਿੱਲੀ ਧਰਨੇ ਵੀ ਮਾਰਦਾ ਰਿਹਾ। ਇੰਜ ਦੋਵਾਂ ਸੂਬਿਆਂ ਦੀਆਂ 17 ਸੀਟਾਂ ਭਾਜਪਾ ਨੂੰ ਜਿਤਾਈਆਂ।

ਬਜਟ ਵਿਚ ਮੋਦੀ ਨੇ ਜਿਹੜੇ ਬੰਗਾਲ ਵੱਲ ਨੂੰ ਜਾਂਦੀਆਂ ਸੜਕਾਂ ਲਈ ਬਿਹਾਰ ਨੂੰ ਪੈਸੇ ਦਿੱਤੇ ਹਨ, ਉਹ ਬੰਗਾਲ ਨੂੰ ਤੋੜ ਕੇ ਦੋ ਸੂਬਿਆਂ ਵਿਚ ਵੰਡਣ ਦੀ ਮੁਹਿੰਮ ਦਾ ਹਿਸਾ ਹੋ ਸਕਦਾ ਹੈ। ਬੰਗਾਲ ਦੇ ਬਿਹਾਰ ਵਾਲੇ ਪਾਸੇ ਜਿੱਧਰ ਭਾਜਪਾ ਜਿੱਤੀ 9 ਸੀਟਾਂ, ਉਸਨੂੰ ਵੱਖਰਾ ਸੂਬਾ ਬਣਾਉਣ ਦੀ ਸਾਜਿਸ਼ ਕਰ ਸਕਦੀ ਮੋਦੀ ਸਰਕਾਰ।

ਸੋ ਸਾਰੀ ਗੁਣ੍ਹਾਂ ਘਟਾਓ ਕਰ ਲਓ, ਭਾਜਪਾ ਦੇ ਪੱਲੇ ਸਿਰਫ 150 ਸੀਟਾਂ ਤੋਂ ਵੀ ਘੱਟ ਸਨ, ਬਾਕੀ ਸਭ ਕਾਂਗਰਸ ਦੀ ਉਪਰੋਕਤ ਸਿਆਸੀ ਨਾਸਮਝੀ ਹਉਂਮੈ ਅਤੇ ਸੁਸਤੀ ਕਾਰਨ ਮਿਲੀਆਂ।

ਏਨੀਆਂ ਵੀ ਇਸ ਕਰਕੇ ਕਿ ਕਾਂਗਰਸ ਨੇ ਭਾਜਪਾ ਨਾਲ ਸਿੱਧੇ ਮੁਕਾਬਲੇ ਵਾਲੇ ਆਪਣੇ ਸੂਬਿਆਂ( ਮੱਧ ਪ੍ਰਦੇਸ, ਹਿਮਾਚਲ, ਉਤਰਾਖੰਡ, ਛੱਤੀਸਗੜ੍ਹ, ਗੁਜਰਾਤ) ਵਿਚੋਂ ਸਿਰਫ ਇਕ ਸੀਟ ਜਿੱਤੀ ਹੈ। ਆਂਧਰਾ ਉੜੀਸਾ ਵਿਚ ਵੀ ਜ਼ੀਰੋ ਹੈ। ਯਨੀ 121 ਸੀਟਾਂ ਵਿਚੋਂ ਇਕ ਜਿੱਤੀ ਕਾਂਗਰਸ। ਬੜ੍ਹਕਾਂ ਕਾਹਦੀਆਂ ? ਜੇ ਅਗਲੇ ਦਿਨੀ ਕਾਂਗਰਸ ਇਹਨੀਂ ਥਾਈਂ ਪੂਰੀ ਗੰਭੀਰ ਹੋ ਕੇ ਨਵੇਂ ਲੋਕ ਪੱਖੀ ਰੰਗ ਵਿਚ ਅਸਲ ਮੁੱਦਿਆਂ ਉੱਤੇ ਸੰਘਰਸ਼ ਦੇ ਮੈਦਾਨ ਵਿਚ ਨਿੱਤਰ ਪਵੇ ਤਾਂ ਭਾਜਪਾ 100 ਸੀਟਾਂ ਤੋਂ ਥੱਲੇ ਰਹੂ।

ਏਸੇ ਲਈ ਕਾਂਗਰਸ ਨੂੰ ਐਵੇਂ ਜਿੱਤ ਦੇ ਫੁਕਰੇ ਡੰਕੇ ਵਜਾਉਣ ਦੀ ਬਜਾਏ ਚਿੰਤਨ ਫਿਕਰ ਕਰਨਾ ਚਾਹੀਦਾ ਕਿ ਅੱਗੋਂ ਲਈ ਵੀ ਜੇ ਕਾਂਗਰਸ ਆਪਣੇ ਨਾਲ ਮੁਕਾਬਲੇ ਵਾਲੇ ਸੂਬਿਆਂ ਦੀ ਪਾਰਟੀ ਜਥੇਬੰਦੀ ਅਤੇ ਸਰਗਰਮੀ ਵੱਲ ਏਨਾ ਕੁ ਹੀ ਧਿਆਨ ਦਿੰਦੀ ਰਹੀ ਤਾਂ ਸਮਝੋ ਭਾਜਪਾ ਦੀ ਜਿੱਤ ਦਾ ਕਾਰਨ ਸਿਰਫ ਕਾਂਗਰਸ ਇਵੇਂ ਹੀ ਬਣਦੀ ਰਹੇਗੀ।

ਲੰਮੀਆਂ ਯਾਤਰਾਵਾਂ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਪਾਰਟੀ ਅੰਦਰਲੀ ਚੁਣੌਤੀ ਫਿਲਹਾਲ ਖਤਮ ਕਰ ਦਿੱਤੀ ਹੈ ਅਤੇ ਪੱਪੂ ਵਾਲਾ ਪ੍ਰਭਾਵ ਵੀ ਖਤਮ ਕਰ ਦਿੱਤਾ ਹੈ। ਉਹ ਪਹਿਲੋਂ ਨਾਲੋਂ ਵੱਧ ਸਰਗਰਮ ਵੀ ਹੈ। ਪਰ ਦਿੱਖ ਪੱਖੋਂ ਠਹਿਰੇ ਹੋਏ, ਆਮ ਗੱਲਬਾਤ ਵਿਚ ਡੂੰਘੇ, ਵਿਸ਼ੇਸ਼ ਮਾਮਲਿਆਂ ਵਿਚ ਸੂਝ ਬੂਝ ਵਾਲੇ, ਦਾਅਪੇਚ ਨੀਤੀ ਵਿਚ ਲਚਕਦਾਰ ਮਾਹਿਰ, ਵਿਦੇਸ਼ ਨੀਤੀ ਪੱਖੋਂ ਸਮਝਦਾਰ ਨੀਤੀਵਾਨ, ਜਥੇਬੰਦਕ ਫੈਸਲਿਆਂ ਦੀ ਅਕਲ ਸਮਝ, ਸਮੇਂ ਸਿਰ ਫੈਸਲੇ ਲੈਣ ਵਾਲੇ ਫੁਰਤੀਲੇ ਆਗੂ ਵਜੋਂ ਉਸਨੂੰ ਲਾਜ਼ਮੀ ਹੋਰ ਵੱਧ ਧਿਆਨ ਦੇਣਾ ਹੋਵੇਗਾ। ਉਸ ਲਈ ਪਾਰਟੀ ਜਥੇਬੰਦੀ ਅਤੇ ਗਠਜੋੜ ਦੀ ਸਫਲਤਾ ਪਾਸਾਰ ਇਕ ਚੁਣੌਤੀ ਅਤੇ ਪਰਖ ਵੀ ਹੈ।

ਦੂਜੇ ਪਾਸੇ ਭਾਵੇਂ ਮੋਦੀ ਸਰਕਾਰ ਬਣ ਗਈ ਹੈ ਪਰ ਚੋਣ ਨਤੀਜਿਆਂ ਕਰਕੇ ਮੋਦੀ/ਅਮਿਤ ਸ਼ਾਹ ਦੀ ਭਾਜਪਾ ਉੱਤੇ ਪਕੜ ਢਿੱਲੀ ਪਈ ਲਗਦੀ ਹੈ। ਛਿਣਕ ਕੇ ਸਾਈਡ ਕੀਤੇ ਸਾਰੇ ਲੀਡਰ, ਯੋਗੀ ਅਦਿੱਤਨਾਥ ਨਾਲ ਪੇਚਾ, ਆਰ.ਐੱਸ.ਐੱਸ ਨਾਲ ਗੁੱਝਾ ਯੁੱਧ ਆਉਣ ਵਾਲੇ ਸਮੇਂ ਵਿਚ ਇਸ ਜੋੜੀ ਲਈ ਸ਼ੁਭ ਸੰਕੇਤ ਨਹੀਂ। ਵੱਡੀ ਅੰਦਰੂਨੀ ਚੁਣੌਤੀ ਹੈ। ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਲੀਡਰ ਵੀ ਪਹਿਲਾਂ ਆਪਣੀ ਪਾਰਟੀ ਦੇ ਸੰਸਦੀ ਗਰੁੱਪ ਨੇ ਨਹੀਂ ਚੁਣਿਆਂ, ਸ਼ਾਇਦ ਵਿਵਾਦੀ ਸੁਰਾਂ ਤੋਂ ਬਚਣ ਲਈ ਸਿੱਧਾ ਐਨ.ਡੀ.ਏ ਦੇ ਜਮਘਟੇ ਰਾਹੀਂ ਚੁਣਨ ਦਾ ਜੁਗਾੜ ਕੀਤਾ ਗਿਆ।

ਪਰ ਫਿਰ ਵੀ ਲਗਦਾ ਕਿ ਮੋਦੀ ਸਰਕਾਰ ਵਿਰੋਧੀ ਪਾਰਟੀਆਂ ਨੂੰ ਕੁਚਲ ਦੇਣ ਦੀ ਨੀਤੀ ਉੱਤੇ ਚਲਦੀ ਰਹੇਗੀ। ਕੇਜਰੀਵਾਲ ਨੂੰ ਜੇਲ੍ਹੋਂ ਬਾਹਰ ਨਾ ਆਉਣ ਦੇਣਾ, ਈ.ਡੀ ਦੀ ਉਵੇਂ ਹੀ ਅਪੋਜ਼ੀਸ਼ਨ ਨੂੰ ਰਗੜ ਸੁੱਟਣ ਦੀ ਨੀਤੀ, ਏਥੋਂ ਤਕ ਕਿ ਨਿਤੀਸ਼ ਕੁਮਾਰ ਦੇ ਨਜ਼ਦੀਕੀਆਂ ਉੱਤੇ ਕਿਸੇ ਖਾਸ ਰਣਨੀਤੀ ਤਹਿਤ ਫਿਰ ਸ਼ਿਕੰਜਾ ਕੱਸਣਾ ਸੰਕੇਤ ਦੱਸਦੇ ਹਨ ਕਿ ਮੋਦੀ ਨੇ ਅੰਦਰੋਂ ਨੀ ਬਦਲਨਾ, ਬਾਹਰੋਂ ਨਿੱਜੀ ਬੜ੍ਹਕਾਂ ਅਤੇ ਆਕੜਖੋਰ ਤੇਵਰ ਮੱਠੇ ਪੈਣ ਦਾ ਵਖਾਵਾ ਜ਼ਰੂਰ ਹੋਵੇਗਾ।

ਗੱਲ ਨੀਤੀਆਂ ਦੀ ਹੈ, ਕਿਸੇ ਪਾਰਟੀ ਦੇ ਮਹਿਜ਼ ਨਾਮ ਨਾਲ ਈਰਖਾ ਕਰਨ ਦੀ ਨਹੀਂ। ਭਾਜਪਾ ਜਾਂ ਕੋਈ ਵੀ ਜੀਅ-ਸਦਕੇ ਰਾਜ ਕਰੇ। ਪਰ ਜੇ ਬੀ.ਜੇ.ਪੀ ਦੀ ਮੋਦੀ ਸਰਕਾਰ ਨੇ ਅਮੀਰ ਕਾਰਪੋਰੇਟ ਘਰਾਣਿਆਂ ਤੋਂ ਹਜ਼ਾਰਾਂ ਕਰੋੜ ਫੰਡ ਲੈਂਦੇ ਹੋਣ ਕਰਕੇ ਫਿਰ ਉਹਨਾਂ ਪੱਖੀ ਨੀਤੀਆਂ ਹੀ ਬਣਾਉਣੀਆਂ, ਆਪਣੀ ਕਾਰਗੁਜ਼ਾਰੀ ਦੱਸਣ ਦੀ ਬਜਾਏ ਜੇ ਸਿਰਫ ਮੁਸਲਿਮ ਵਿਰੋਧੀ ਪ੍ਰਚਾਰ ਨਾਲ ਹਿੰਦੂ ਤਬਕੇ ਨੂੰ ਭੜਕਾ ਕੇ ਹੀ ਹਰ ਚੋਣ ਜਿੱਤਣ ਦੀ ਨੀਤੀ ਬਣਾਉਣੀ, ਜੇ ਧਨ ਤੇ ਸਰਕਾਰੀ ਏਜੰਜੀਆਂ ਦੇ ਬਲਬੂਤੇ ਪਾਰਟੀਆਂ ਤੋੜਨੀਆਂ ਤੇ ਆਪਣੇ ਵੱਲ ਕਰਨੀਆਂ,  ਜੇ ਮੁਲਕ ਦੇ ਵਿਕਾਸ ਦੀ ਦੂਰਗਾਮੀ ਨੀਤੀ ਨਹੀਂ ਅਪਣਾਉਣੀ, ਜੇ 80 ਕਰੋੜ ਭੁੱਖਿਆਂ ਨੰਗਿਆਂ ਭਾਰਤੀਆਂ ਨੂੰ ਪੈਰਾਂ ਉੱਤੇ ਖੜਾ ਕਰਨ ਦੀ ਬਜਾਏ ‘ਬੁਰਕੀ ਸੁੱਟ ਤੇ ਵੋਟ ਬੁੱਚ੍ਹ’ ਵਾਲੇ ਰਾਹੇ ਤੁਰਨਾ, ਜੇ ਸਿਹਤ, ਸਿੱਖਿਆ, ਸੁਰੱਖਿਆ, ਸਮਾਜ ਭਲਾਈ ਦੇ ਬਜਟ ਘਟਾਉਣੇ, ਜੇ ਸਰਕਾਰੀ ਅਦਾਰੇ ਆਪਣੇ ਬੇਲੀਆਂ ਨੂੰ ਵੇਚਣੇ, ਜੇ ਮੋਦੀ ਨੇ ਇਹ ਕੌੜਾ ਸੱਚ ਲੁਕਾੳਣਾ ਕਿ ਉਸਦੇ ਰਾਜ ਵਿਚ ਭਾਰਤ ਸਭ ਤੋਂ ਸਪੀਡ ਨਾਲ ਕਰਜ਼ਾਈ ਹੋਇਆ। ‘ਇਕਨਾਮਿਕ ਟਾਈਮਜ਼’ ਅਤੇ ‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਮੁਤਾਬਕ 2014 ਤਕ 67 ਸਾਲਾਂ ਵਿਚ ਮੁਲਕ ਸਿਰ 55 ਲੱਖ ਕਰੋੜ ਕਰਜ਼ ਚੜ੍ਹਿਆ। ਪਰ ਮੋਦੀ ਰਾਜ ਦੇ ਸਿਰਫ 10 ਸਾਲਾਂ ਵਿਚ 75 ਲੱਖ ਕਰੋੜ ਹੋਰ ਕਰਜ਼ਾ ਚੜ੍ਹਿਆ। ਢਾਈ ਗੁਣਾਂ ਤੋਂ ਵੀ ਵੱਧ। ਤੇ ਦੇਸ਼ ਦੇ ਕੁੱਲ ਬਜਟ ਦਾ 35 ਪ੍ਰਤੀਸ਼ਤ ਸਿਰਫ ਕਰਜ਼ੇ ਦੇ ਵਿਆਜ ਵਿਚ ਜਾਂਦਾ ਤੇ ਮੋਦੀ ਹੋਰ ਕਰਜ਼ਾ ਚੁੱਕਣ ਲਈ ਵੀ ਕਾਹਲਾ। ਕੀ ਕਮਾਈ ਤੇ ਕੀ ਵਿਕਾਸ ਕਰ ਰਹੀ ਇਹ ਸਰਕਾਰ ? ਜਦਕਿ ਇਹਨਾਂ 10 ਸਾਲਾਂ ਵਿਚ ਮੋਦੀ ਸਰਕਾਰ ਨੇ ਇਹਨਾਂ ਨੂੰ ਪੈਸੇ/ਫੰਡ ਦੇਣ ਵਾਲੇ ਸਨਅਤੀ ਕਾਰਪੋਰੇਟ ਘਰਾਣਿਆਂ ਦੇ 16 ਲੱਖ ਕਰੋੜ ਮਾਫ਼ ਕੀਤੇ। ਵੇਖੋ ਲੋਕੋ ਆਪਣੇ ਟੈਕਸ ਦੇ ਪੈਸਿਆਂ ਨਾਲ ਕੈਸੀ ਲੁੱਟ ਮਚਾਈ ਗਈ ਹੈ। ਜੇ ਇੰਜ ਹੈ ਤਾਂ ਫਿਰ ਸਮਝੋ ਕਿ ਮੋਦੀ ਸਰਕਾਰ ਦੇਸ਼ ਨੂੰ ਆਰਥਕ ਸਮਾਜਕ ਤੌਰ ਉੱਤੇ ਲੈ ਡੁੱਬੂ ਤੇ ਇਸਨੂੰ ਫੌਰੀ ਬਦਲਨਾ ਜ਼ਰੂਰੀ। ਇਹ ਬੰਦਾ/ਪਾਰਟੀ ਰਾਜ ਕਰਨ ਦੇ ਕਾਬਲ ਨਹੀਂ।

ਸਾਰੇ ਦੇਸ਼ ਭਗਤ ਲੋਕਾਂ/ਪਾਰਟੀਆਂ ਨੂੰ ਆਮ ਲੋਕਾਂ ਪੱਖੀ, ਧਰਤੀ ਦੇ ਵਾਤਾਵਰਨ ਅਨੁਕੂਲ, ਅਮਨ ਸ਼ਾਂਤੀ ਅਤੇ ਆਰਥਕ ਵਿਕਾਸ ਨੂੰ ਸਮਰਪਤ ਢੁਕਵਾਂ ਹੰਢਣਸਾਰ ਬਦਲ ਦੇ ਕੇ ਸੰਘਰਸ਼ ਦੇ ਮੈਦਾਨ ਵਿਚ ਨਿੱਤਰ ਪੈਣਾ ਚਾਹੀਦਾ ਹੈ। ਸਿਰਫ ਟਵੀਟ ਕਰੀ ਜਾਇਆਂ ਕੁਛ ਨੀ ਹੋਣਾ।

ਕਿਸਾਨਾਂ ਨੂੰ ਫਸਲਾਂ ਦੀ ਵਾਜਬ ਕੀਮਤ (ੰਸ਼ਫ) ਮਿਲਣੀ ਚਾਹੀਦੀ, ਦੋ ਡੰਗ ਦੀ ਰੋਟੀ ਨੂੰ ਤਰਸਦੇ 80 ਕਰੋੜ ਭਾਰਤੀ ਆਪਣੀ ਜਾਤ ਧਰਮ ਸੂਬਾ ਭੁੱਲ ਕੇ ਇਕੱਠੇ ਹੋਣ ਡਾਂਗ ਵਾਲਾ ਝੰਡਾ ਫੜਕੇ। ਨੌਜਵਾਨ, ਛੜੇ ਮਲੰਗ ਪਖੰਡੀ ਨਲੈਕ ਕੁਰੱਪਟ ਸਿਆਸਤਦਾਨਾ ਦੇ ਚੁੰਗਲ ਵਿਚੋਂ ਵਿਚੋਂ ਬਾਹਰ ਆਉਣ, ਸਰਕਾਰ ਵੱਲੋਂ ਖੁੱਲੇ ਛੱਡੇ ਲੋਟੂ ਵਪਾਰੀਆਂ ਨੂੰ ਨੱਥ ਪਾਵੇ। ਹੋਰ ਉਡੀਕ ਨਹੀਂ। ਹੁਣ ਲੋਕ ਸਿਆਸੀ ਪਾਰਟੀਆਂ ਨੂੰ ਸਵਾਲ ਕਰਨ, ਰਾਹ ਵਖਾਉਣ।

‘ਇੰਡੀਆ’ ਗਠਜੋੜ ਸਿਰਫ ਬਿਆਨਬਾਜੀ ਜਾਂ ਚੋਣਾਂ ਮੌਕੇ ਇਕੱਠੇ ਹੋਣ ਦੀ ਸੋਚ ਛੱਡ ਕੇ, ਰੁਜ਼ਗਾਰ ਮਹਿੰਗਾਈ , ਸਾਵਾਂ ਸਨਅਤੀ ਵਿਕਾਸ, ਕਿਸਾਨਾਂ ਨੂੰ ਫਸਲਾਂ ਦੇ ਸਹੀ ਭਾਅ, ਠੇਕੇਦਾਰੀ ਸਿਸਟਮ ਬੰਦ ਕਰਨ, ਸਰਕਾਰੀ ਅਦਾਰੇ ਵੇਚਣੋ ਰੋਕਣ ਲਈ ਅਤੇ ਸਮਾਜਕ ਭਾਈਚਾਰਾ ਮਜਬੂਤ ਕਰਨ ਵਰਗੇ ਸਵਾਲਾਂ ਉੱਤੇ ਵਿਧੀਵਤ ਸੰਘਰਸ਼ ਦਾ ਬਿਗਲ ਵਜਾਵੇ। ਮੁਲਕ ਨੂੰ ਨਿਰਾਸ਼ਤਾ ’ਚੋਂ ਕੱਢੇ।  ‘ਵਿਸ਼ਾਲ ਦੇਸ਼ ਭਗਤ ਮੋਰਚਾ’ ਬਣਾਉਣ ਵੱਲ ਧਿਆਨ ਦੇਵੇ।

ਇਤਿਹਾਸ ਇਹ ਨਾ ਕਵ੍ਹੇ ਕਿ ਇਸ ਹਸੀਨ ਭਾਰਤ ਨੂੰ ਡੁੱਬਦਿਆਂ ਵੇਖ ਲੋਕ ਨਿੱਜੀ ਹਿੱਤਾਂ ਅਤੇ ਛੋਟੀਆਂ ਸੋਚਾਂ ਕਰਕੇ ਸੁੱਤੇ ਹੀ ਰਹੇ।

“ਲੋਕਤੰਤਰੀ” ਲੀਡਰਾਂ ਦੇ ਇਸ ਕਿਰਦਾਰ ਤੋਂ ਬਚਾਉਣ ਦੀ ਲੋੜ
ਭਾਰਤ ਵਰਗਾ ਵਿਸ਼ਾਲ ਲੋਕਤੰਤਰੀ ਦੇਸ਼ ਰਾਜਨੀਤਕ ਪਾਰਟੀਆਂ ਅਤੇ ਉਹਨਾਂ ਨਾਲ ਜੁੜੇ ਵਧੀਆ ਆਗੂਆਂ ਨੇ ਹੀ ਸਹੀ ਚਲਾਉਣਾ ਹੈ। ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚੁਣਨਾ, ਇਹ ਸੱਚ ਹੈ। ਲਓ ਫਿਰ ਆ ਗਿਆ ਚੁਣਨ ਦਾ ਵੇਲਾ। ਪਹਿਲਾਂ ਜ਼ਰਾ ਪਹਿਲੇ ਦਰਸ਼ਨ ਮੇਲੇ ਕਰ ਲਈਏ।

–ਪਾਰਟੀਆਂ ਚਲਾਉਣ ਲਈ ਫੰਡ/ਚੰਦਾ ਤਾਂ ਜ਼ਰੂਰੀ, ਲੋਕ ਦਿੰਦੇ ਵੀ ਆਏ, ਦੇਣਾ ਵੀ ਚਾਹੀਦਾ। ਪਰ 5-6 ਸਾਲਾਂ ਤੋਂ  ਸਰਕਾਰ ਵੱਲੋਂ ਕਨੂੰਨ ਬਣਾ ਕੇ ਨਵਾਂ ਈਂ ਚਲਨ ਚਲਾ ਲਿਆ ਗਿਆ ‘ਇਲੈਕਟੋਰਲ ਬਾਂਡ’। ਯਨੀ ਕਿ ਗੁਪਤ ਜਿਨੇ ਮਰਜ਼ੀ ਪੈਸੇ ਕਿਸੇ ਪਾਰਟੀ ਨੂੰ ਦਿਓ, ਟੈਕਸ ਛੋਟ ਲਓ, ਕਿਸੇ ਨੂੰ ਪਤਾ ਨਾ ਲੱਗੂ। ਇਸ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਗੈਰ-ਕਨੂੰਨੀ ਕਰਾਰ ਦੇ ਕੇ ਰੱਦ ਕਰ ਦਿੱਤਾ ਹੈ। ਕਿਉਂਕਿ ਪਾਰਟੀਆਂ ਨੂੰ ਕਾਰੋਬਾਰੀ ਤੇ ਹੋਰ ਵੱਡੇ ਠੱਗ ਲੋਕ ਸੈਂਕੜੇ ਹਜ਼ਾਰਾਂ ਕਰੋੜ ਦੇਣ ਲੱਗ ਪਏ ਸਨ। ਇਵਜ਼ ਵਿਚ ਵੱਡੇ ਠੇਕੇ ਮਿਲੇ, ਅਰਬਾਂ ਦੇ ਬੈਂਕ ਲੋਨ ਮਾਫ ਹੋਣ ਲੱਗ ਪਏ, ਚਲਦੇ ਘਪਲਿਆਂ ਦੇ ਕੇਸ ਬੰਦ ਹੋਏ, ਤੇ ਦੋ-ਨੰਬਰੀ ਸਭ ਕਾਰੋਬਾਰ ਕਰਨ ਦੀਆਂ ਖੁੱਲ੍ਹਾਂ ਵੀ ਮਿਲੀਆਂ। ਇੰਜ ਜਨਤਾ ਦਾ ਪੈਸਾ ਲੁੱਟਿਆ ਲੁਟਾਇਆ ਗਿਆ। ਬਾਂਡ ਅਸਲ ’ਚ ਏਸੇ ਲਈ ਹੀ ਸਨ। ਤੱਥ ਬੋਲੇ ਕਿ 8251 ਕਰੋੜ ਦੇ ਕਰੀਬ ਤਕਰੀਬਨ 50 ਫੀਸਦੀ ਤੋਂ ਵੱਧ ਇਕੱਲੀ ਕੇਂਦਰ ਚ ਰਾਜ ਕਰਦੀ ਪਾਰਟੀ ਨੂੰ ਮਿਲਿਆ। ਹੋਰਨਾਂ ਨੂੰ ਵੀ ਬੁਰਕੀ ਮਿਲੀ। ਸੁਪਰੀਮ ਕੋਰਟ ‘ਸਿੱਟ’ ਬਣਾ ਕੇ ਆਪਣੀ ਨਿਗਰਾਨੀ ਵਿਚ ਸਭ ਦੋਸ਼ੀ ਜੇਲ੍ਹ ਭੇਜੇ।

ਲੀਡਰਾਂ ਨੂੰ ਨਿੱਜੀ ਤੌਰ ’ਤੇ ਚੋਰੀ ਦਿੱਤੇ ਜਾਣ ਵਾਲੇ ਪੈਸੇ ਇਸਤੋਂ ਅਲੱਗ ਹਨ, ਜੋ ਏਦੋਂ ਵੀ ਕਈ ਗੁਣਾ ਵੱਧ, ਉਹਨਾਂ ਨਾਲ ਹੀ ਮਹਿਲ ਮਾੜੀਆਂ ਉਸਰਦੀਆਂ, ਨਿੱਜੀ ਕਾਰੋਬਾਰ ਵਧਦੇ। ਤੇ ਦੂਜੇ ਬੰਨੇ ਲਾਰਿਆਂ ਦੇ ਮਾਰੇ 100 ਕਰੋੜ ਲੋਕ ਮੁੱਦਤਾਂ ਤੋਂ ਭੁੱਖ ਨਾਲ ਘੁਲ ਰਹੇ ਹਨ। ਹੁਣ ਹੋਣਗੇ ਕੁਝ ਕੁ ਖੁਲਾਸੇ। ਚੰਦਰਾ ਚਲਨ ਤਾਂ ਨੰਗਾ ਹੋ ਗਿਆ, ਪਰ ਠੱਲ੍ਹ ਪੈਣੀ ਇਸ ਤੰਤਰ ਦੇ ਹੁੰਦਿਆਂ ਤਾਂ ਸੰਭਵ ਨਹੀਂ ਲੱਗਦੀ। ਹਾਂ, ਤਰੀਕਾ ਬਦਲ ਜਾਣ ਦੀ ਸੰਭਾਵਨਾ। ਕਾਨੂੰਨ ਵਿਚ ਵੱਡੇ ਆਰਥਕ ਲੁਟੇਰਿਆਂ ਲਈ ਠੱਗ ਸਿਸਟਮ ਨੇ ਸਭ ਤੋਂ ਘੱਟ ਸਜ਼ਾ ਰੱਖੀ ਹੈ, ਜੁੱਤੀਆਂ ਵੀ ਨੀ ਪੈਂਦੀਆਂ। ਜੋ ਚੀਨ ਵਾਂਗ ਸਖਤ ਚਾਹੀਦੀ, ਕਿਉਂਕਿ ਇਹੀ ਗਰੀਬੀ ਦੀ ਜੜ੍ਹ ਹੈ।

– ਸ਼ਾਇਦ ਕੋਈ ਵਿਚਾਰਧਾਰਾ ਵਰਗੀ ਚੀਜ਼ ਵੀ ਹੋਇਆ ਕਰਦੀ ਸੀ। ਸੁਣਦੇ ਸਾਂ ਕਿ ਵਿਚਾਰਾਂ ਦੇ ਅਲੱਗਪਨ ਕਰਕੇ ਹੀ ਲੋਕ ਵੱਖਰੀਆਂ ਸਿਆਸੀ ਪਾਰਟੀਆਂ ਵਿਚ ਹੁੰਦੇ ਹਨ ਤੇ ਇਹਨਾਂ ’ਚੋਂ ਬੰਦਾ ਤੋੜਨਾ ਸੌਖਾ ਨਹੀਂ ਹੁੰਦਾ। ਗੱਲ ਕਾਫੀ ਹੱਦ ਤਕ ਠੀਕ ਸੀ। ਰਾਤੋ ਰਾਤ ਵਿਚਾਰ ਬਦਲਨੇ ਵੱਡੀ ਬੇਸ਼ਰਮੀ ਤੇ ਝਿਜਕ ਦੀ ਗੱਲ ਸੀ। ਪਰ ਹੁਣ ਇਕ ਆਹ “ਵਿਕਾਸ” ਵੀ ਕੀਤਾ ਭਾਰਤੀ ਲੋਕਤੰਤਰ ਨੇ, ਕਿ ਹਰ ਪਾਰਟੀ ਚੋਂ ਕੋਈ ਵੀ ਬੰਦਾ ਕਿਸੇ ਵੀ ਪਾਰਟੀ ’ਚ ਆਈ ਜਾਈ ਜਾਂਦਾ, ਦਲਬਦਲੂਆਂ ਦੀ ਸਗੋਂ ਵੱਧ ਪੁੱਛ। ਸਵਾਲ ਹੈ ਕਿ ਕੀ ਬੰਦਿਆਂ ਦਾ ਕਿਰਦਾਰ ਨਿੱਘਰ ਗਿਆ ਕਿ ਪਾਰਟੀਆਂ ਹੀ ਵਿਚਾਰਹੀਣ ਰਾਜਸੀ ਗਰੋਹ ਬਣ ਗਈਆਂ ?

ਹੋਰ ਵੇਖੋ ਕਿ ਆਪਣੇ ਜਿੱਤਿਆਂ ਅਸੈਂਬਲੀ/ਲੋਕ ਸਭਾ ਮੈਂਬਰਾਂ ਨੂੰ ਘੇਰ ਕੇ ਲੁਕੌਂਦੀਆਂ ਫਿਰਦੀਆਂ ਪਾਰਟੀਆਂ। ਅਖੇ ਇਹਨਾਂ ਨੂੰ ਕੋਈ ਖਰੀਦ ਲੂ, ਡਰਾ ਲੂ। ਉਏ ਪਾਰਟੀਓ, ਤੁਸੀਂ ਅਜਿਹੇ ਡਰਪੋਕਾਂ ਤੇ ਵਿਕਣੀਆਂ ਚਵਲਾਂ ਨੂੰ ਟਿਕਟਾਂ ਦਿੱਤੀਆਂ ਸਨ ? ਤੁਹਾਨੂੰ ਕੋਈ ਬੰਦੇ ਦੀ ਨਸਲ ਨਹੀਂ ਸੀ ਲੱਭੀ ਖਲ੍ਹਾਰਨ ਨੂੰ ? ਪਹਿਲਾਂ ਤਾਂ ਆਵਦੀ ਗਲਤੀ ਮੰਨੋ। ਤੁਹਾਨੂੰ ਅਜਿਹੇ ਕੋਹੜੇ ਹੀ ਲੱਭੇ ਸੀ ਟਿਕਟਾਂ ਦੇਣ ਨੂੰ ? ਕਾਨੂੰਨ ਚਾਹੀਦਾ ਕਿ ਅਸਤੀਫਾ ਤਾਂ ਭਾਵੇਂ ਹਰ ਕੋਈ ਦੇ ਸਕੇ। ਪਰ ਜੇ ਜਿੱਤੇ ਮੈਂਬਰ ਢਾਣੀ ਬਣਾ ਕੇ ਜਾਂ ਇਕੱਲੇ ਪਾਰਟੀ ਬਦਲਨ, ਤੁਰੰਤ ਮੈਂਬਰੀ ਰੱਦ ਹੋਵੇ, ਮਗਰੋਂ ਜਾਣ ਜਿੱਧਰ ਜਾਣਾ।

ਪਾਰਟੀਆਂ ਆਪਣੇ ਵਰਕਰਾਂ ਲੀਡਰਾਂ ਦੇ ਕੈਂਪ ਲਾਉਣ। ਆਪਣੀ ਵਿਚਾਰਧਾਰਾ ਨਿਆਰਾਪਨ ਸਮਝਾਉਣ। ਵਕਾਊ ਮਾਲ ਤੇ ਨਜ਼ਰ ਰੱਖਣ। ਜੇ ਜਿੱਤਿਆ ਮੈਂਬਰ ਵਿਕੇ ਤਾਂ ਵੋਟਾਂ ਪਾਉਣ ਵਾਲੇ ਲੋਕ ਵੀ ਉਹਨੂੰ ਸਬਕ ਦੇਣ ਚੰਗਾ ਕਰਾਰਾ।

– ਜਿਹੜੇ ਨਾਰੀ(ਮਾਂ) ਨੇ ਜੰਮੇ ਪਾਲੇ, ਨਾਰੀ ਨਾਲ ਵਿਆਹੇ, ਪਰ ਮੀਸਣੇ ਬਣ ਕੇ ਆਪਣੇ ਜੀਆਂ ਨੂੰ ਛੱਡ ਕੇ ਭਗੌੜੇ ਹੋ ਗੇ। ਉਹ ਲੀਡਰ ਤਾਂ ਹੋਰਨਾ ਸਭ ਨਾਰੀਆਂ ਲਈ ਸੁਹਿਰਦ ਹੋ ਈ ਨੀ ਸਕਦੇ। ਤੇ ਜੋ ਵਿਆਵਾਂ/ਗ੍ਰਹਿਸਥ ਦੇ ਹੀ ਵਿਰੋਧੀ ਨੇ ਮਲੰਗ, ਉਹ ਕੀ ਜਾਣਦੇ ਪਰਿਵਾਰਾਂ ਤੇ ਉਹਨਾਂ ਦੇ ਮਸਲਿਆਂ ਨੂੰ ? ਆਪਣਾ ਬੱਚਾ ਪਾਲ ਕੇ ਹੀ ਅਹਿਸਾਸ ਹੁੰਦਾ ਕਿ ਬੱਚਾ ਕਿੰਨੀ ਕੀਮਤੀ ਚੀਜ਼। ਬੱਚਿਆਂ ਵਾਲੇ ਲੋਕ ਸੰਵੇਦਨਸ਼ੀਲ ਪੂਰਨ ਇਨਸਾਨ ਹੁੰਦੇ। ਕਹਿੰਦੇ ਜਿਨ੍ਹਾਂ ਨੇ ਧੀਆਂ ਨਹੀਂ ਜਣੀਆਂ, ਉਹ ਜਵਾਈਆਂ ਦੀ ਕਦਰ ਨੀ ਜਾਣ ਸਕਦੇ। ਅਜਿਹੇ ਲੀਡਰ ਜੇ ਲੋਕਾਂ ਦੇ ਅਦਰਸ਼ ਬਣ ਜਾਣ ਫਿਰ ਤਾਂ ਇਨਸਾਨੀ ਨਸਲ ਹੀ ਖਤਮ ਹੋ ਜੂ।

ਖੌਰੇ ਤਾਂ ਹੀ ਅਸੀਂ ਵੇਖਿਆ ਕਿ ਉਲੰਪਿਕ ਚੈਂਪੀਅਨ ਭਲਵਾਨ ਕੁੜੀਆਂ ਦਿੱਲੀ ਮਹੀਨਿਆਂ ਬੱਧੀ ਧਰਨਾ ਮਾਰ ਕੇ ਰੋਂਦੀਆਂ, ਬੀ.ਜੇ.ਪੀ ਪਾਰਲੀਮੈਂਟ ਮੈਂਬਰ ਵੱਲੋਂ ਕੀਤੀਆਂ ਜਿਣਸੀ ਜ਼ਿਆਦਤੀਆਂ ਵਿਰੁੱਧ ਇਨਸਾਫ ਮੰਗਦੀਆਂ ਰਹੀਆਂ, ਕੋਈ ਸੁਣਵਾਈ ਨਾ ਹੋਈ ਤੇ ਆਖਿਰ ਪੁਲੀਸ ਵੱਲੋਂ ਸੜਕ ਉੱਤੇ ਘੜੀਸੀਆਂ ਗਈਆਂ। ਮਨੀਪੁਰ ਵਿਚ ਇਕ ਖਾਸ ਫਿਰਕੇ ਦੀਆਂ ਔਰਤਾਂ ਨੂੰ ਅਲਫ ਨੰਗੀਆਂ ਕਰਕੇ, ਜਲੂਸ ਕੱਢਕੇ ਸੜਕ ਉੱਤੇ ਹਜੂਮ ਨੇ ਅਜਿਹੀਆਂ ਹਰਕਤਾਂ ਕੀਤੀਆਂ, ਜੋ ਲਿਖੀਆਂ ਨਹੀਂ ਜਾ ਸਕਦੀਆਂ। ਤੇ ਜਿਹੜੇ ਲੀਡਰ ਪਾਰਟੀਆਂ ਓਦੋਂ ਵੋਟ ਫਾਇਦਾ ਵੇਖ ਕੇ, ਜਾਣ ਬੁੱਝ ਕੇ ਚੁੱਪ ਰਹੇ, ਉਹਨਾਂ ਮਰੀ ਆਤਮਾ ਵਾਲਿਆਂ ਨੂੰ ਕੋਈ ਹੱਕ ਹੈ ਕਿ ਉਹ ਔਰਤਾਂ ਦੇ ਰਖਵਾਲੇ ਹੋਣ ਦੀਆਂ ਟਾਹਰਾਂ ਮਾਰਨ ? ਜਿਊਂਦੀਆਂ ਸਾੜਨ (ਸਤੀ) ਤੋਂ ਲੈ ਕੇ ਹੁਣ ਤਕ ਬਹੁਤ ਵਿਤਕਰੇਬਾਜ ਦੁਰਭਾਗ ਹੰਢਾਇਆ ਸਾਡੀਆਂ ਨਾਨੀਆਂ ਦਾਦੀਆਂ ਨੇ। ਧੀਆਂ ਭੈਣਾਂ ਬਾਰੇ ਰੋਜ਼ ਸਾਰੇ ਦੇਸ਼ ਵਿਚੋਂ ਬੁਰੀਆਂ ਖਬਰਾਂ ਆਉਂਦੀਆਂ। ਇਸ ਅੱਧੀ ਅਬਾਦੀ ਲਈ, ਇੱਜ਼ਤ ਨਾਲ ਜਿਊਣਯੋਗ ਕਿਵੇਂ ਬਣੇ ਸਾਡਾ ਲੋਕਤੰਤਰ ? ਇਹ ਵੀ ਵਿਚਾਰ ਦਾ ਵਿਸ਼ਾ।

– ਭਾਰਤੀ ਲੋਕਤੰਤਰ ਦਾ ਤਰੱਕੀ ਕਰਦਿਆਂ ਕਰਦਿਆਂ ਬਣਿਆਂ ਇਕ ਸੀਨ ਹੁਣ ਇਹ ਵੀ ਹੈ ਕਿ ਪਾਰਟੀਆਂ ਸਿਆਣੇ ਸੁਹਿਰਦ ਵਰਕਰਾਂ ਨੂੰ ਟਿਕਟਾਂ ਦੇਣ ਦੀ ਬਜਾਏ ਪੈਸੇ ਵਾਲੇ ਜਾਂ ਕਿਸੇ ਵੀ ਤਰਾਂ ਮਸ਼ਹੂਰ ਲੋਕਾਂ ਨੂੰ ਟਿਕਟਾਂ ਦੇਂਦੀਆਂ। ਉਹ ਕਾਰੋਬਾਰ ਵਧਾਉਣ ਜਾਂ ਲੀਡਰੀ ਵਾਲਾ ਭੁੱਸ ਪੂਰਾ ਕਰਨ ਆਉਂਦੇ। ਤੇ ਸੰਕਟ ਮੌਕੇ ਡਰ ਭੱਜ ਜਾਂਦੇ, ਹਮੇਸ਼ਾਂ ਆਪਣਾ ਫਾਇਦਾ ਮੌਜ ਵੇਖਦੇ।  ਭੋਲੇ ਮਜਬੂਰ ਪਿਛਲੱਗੂ ਲੋਕ ਫਿਰ ਚਰਚਾ ਕਰਨ ਲੱਗ ਪੈਂਦੇ ਕਿ ਅਗਲਾ ਖੁੰਬ ਲੀਡਰ ਕੌਣ ਹੋਊ ਆਪਣੇ ਹਲਕੇ ਤੋਂ ਉਮੀਦਵਾਰ। ਸਿਆਸੀ ਪਾਰਟੀਆਂ ਆਪਣੇ ਕਿਰਦਾਰ ਕਮਜ਼ੋਰੀਆਂ ਕਾਰਨ ਇਸ ਤਮਾਸ਼ੇ ਦਾ ਪਲੇਟਫਾਰਮ ਬਣ ਗਈਆਂ।

– ਮੈਂ ਵੀ ਫਰੀਡਮ ਫਾਈਟਰ ਪਰਿਵਾਰ ਵਿਚੋਂ ਹੋਣ ਕਰਕੇ ਜਾਣਦਾਂ ਕਿ ਅਜ਼ਾਦੀ ਅੰਦੋਲਨ ਵੇਲੇ ਜਦੋਂ ਰਾਜਨੀਤੀ ਵਿਚ ਆਉਣ ਦਾ ਮਤਲਬ ਹੁੰਦਾ ਸੀ ਜ਼ੁਲਮ ਸਹਿਣੇ, ਘਾਟੇ ਖਾਣੇ, ਕੁਰਕੀਆਂ ਕਰਵਾਉਣੀਆਂ। ਓਦੋਂ ਸ਼ੈਤਾਨ ਕਾਰੋਬਾਰੀ, ਅੰਗਰੇਜ਼ ਸਰਕਾਰ ਨਾਲ ਮਿਲ ਕੇ ਚੁੱਪ ਚਾਪ ਧੰਨ ਕਮਾਉਂਦੇ ਰਹੇ। ਪਰ ਹੁਣ ਜਦੋਂ ਰਾਜਨੀਤੀ ਹੀ ਕਾਰੋਬਾਰ ਬਣਗੀ ਤਾਂ ਹੁਣ ਸਭ ਕਾਰੋਬਾਰੀ, ਰਾਜਨੀਤੀ ’ਚ ਆਣ ਵੜੇ। ਦੇਸ਼ ’ਤੇ ਕਾਬਜ ਹੋ ਗੇ। ਇਹਨਾਂ ਅਫ਼ਸਰ, ਬਦਮਾਸ਼ ਵੀ ਨਾਲ ਗੰਢ ਲਏ, ਤੇ ਰਲ ਕੇ ਰਾਜਨੀਤੀ ਦੇ ਸਭ ਆਦਰਸ਼ ਮਾਰ ਰਹੇ ਨੇ। ਆਮ ਲੋਕ ਚੇਤੰਨ ਨਹੀਂ, ਇਸ ਲਈ ਵਿਚਾਰੇ ਧਰਮ ਜਾਤ ਦੇ ਨਾਮ ’ਤੇ ਵਰਗਲਾਏ ਭੜਕਾਏ ਜਾਂਦੇ ਨੇ। ਘਿਰ ਗਿਆ ਭਾਰਤੀ ਲੋਕ-ਤੰਤਰ ਨਿੱਸਲ ਹੋ ਗਿਆ ਇਹਨਾਂ ਸਾਹਮਣੇ। ਲੋਕਾਂ ਨੂੰ ਪਛਾਨਣਾ ਪਊ ਕਿ ਕਿਤੇ ਪਰਚਾਰ ਦੇ ਜ਼ੋਰ ਸਾਨੂੰ ਉੱਲੂ ਤਾਂ ਨਹੀਂ ਬਣਾ ਰਿਹਾ ਕੋਈ।

ਤੇ ਜਾਂ ਫਿਰ ਅਖੀਰੀ ਕੋਈ ਦੇਸ਼ ਭਗਤ ਤੂਫਾਨੀ ਲੋਕ ਉਭਾਰ ਇਸਨੂੰ ਬਦਲ ਸੁੱਟੇਗਾ। ਕਿਉਂਕਿ ਸਿਰਫ਼ ਪਰਉਪਕਾਰੀ ਕੁਰਬਾਨੀ ਦੇ ਮਾਦੇ ਵਾਲੇ ਲੀਡਰ ਹੀ ਮੁਲਕ ਨੂੰ ਸਵਾਰ ਤੇ ਬਚਾਅ ਸਕਦੇ, ਕਾਰਪੋਰੇਟਾਂ ਦੇ ਦਲਾਲ ਨਹੀਂ। ਲੋਕਤੰਤਰ ਵੀ ਤੇ ਦੇਸ਼ ਵੀ ਸਭ ਲੋਕਾਂ ਦਾ ਸਰਬਸਾਂਝਾ ਹੈ, ਇਸ ਨੂੰ ਬਚਾਉਣ ਚਲਾਉਣ ਤੇ ਚਮਕਾਉਣ ਲਈ ਸਾਰੇ ਦੇਸ਼ ਵਾਸੀ ਆਪਣਾ ਅਧਿਕਾਰ ਫਰਜ਼ ਸਮਝਣ।

–ਪਾਰਟੀਆਂ ਦੇ ਲੀਡਰਾਂ ਦੇ ਬੋਲਣ ਦਾ ਅੰਦਾਜ਼ ਤਾਂ ਇਹ ਬਣ ਗਿਆ ਕਿ ਦੂਜਿਆਂ ਵਿਚ ਮੁੱਢੋਂ ਈਂ ਕੋਈ ਗੁਣ ਨਹੀਂ, ਤੇ ਸਾਡੇ ਵਿਚ ਜਮਾਂਦਰੂ ਕੋਈ ਕਮੀ ਨਹੀਂ। ਜਦਕਿ ਇਹ ਸੱਚਾਈ ਨਹੀਂ। ਬਹੁਤ ਚੁਭਵਾਂ ਬੋਲਦੇ ਨੇ ਇਕ ਦੂਜੇ ਬਾਰੇ। ਮੁੜਕੇ ਫਿਰ ਜਦੋਂ ਮਰਜ਼ੀ ਰਲ ਜਾਂਦੇ ਨੇ ਤੇ ਫਿਰ ਦੂਜੀ ਟੇਪ ਚਲਾ ਦਿੰਦੇ ਇਕ ਦੂਜੇ ਦੀਆਂ ਸਿਫਤਾਂ ਕਰਨ ਵਾਲੀ, ਤੇ ਨਾਲੇ ਹੱਸੀ ਜਾਣਗੇ ਬਿਸ਼ਰਮ ਜਿਹਾ ਹਾਸਾ। ਸੰਵਾਦ ਤਾਂ ਜ਼ਰੂਰੀ ਹੈ ਪਰ ਇਹ ਤਰਕਮਈ ਹੁੰਦਾ ਸ਼ਾਲੀਨਤਾ ਨਾਲ, ਕੇਵਲ ਭੱਦਾ ਵਾਦ-ਵਿਵਾਦ ਨਹੀਂ।

– ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ਦੇ ਵਰਤਮਾਨ ਘੋਰ ਪੱਖਪਾਤੀ ਹਾਲਾਤ, ਚੁਣੇ ਮੈਂਬਰਾਂ ਦੀ ਖਰੀਦ ਫਰੋਖ਼ਤ, ਸ਼ੱਕੀ ਅਦਾਲਤੀ ਇਨਸਾਫ਼ ਦਾ ਚਲਨ, ਬਿਜਲਈ ਪ੍ਰਿੰਟ ਮੀਡੀਆ ਦਾ ਇਕਪਾਸੜ ਰਾਗ ਅਲਾਪ, ਕਾਰਪੋਰੇਟ ਦਾ ਕਰੋੜਾਂ ਦਾ ਲੋਨ ਮਾਫ ਤੰਤਰ ਲਈ ਜਿਹੜੇ ਵੀ ਜ਼ਿੰਮੇਵਾਰ ਹਨ, ਉਹਨਾਂ ਦਾ ਗੁਨਾਹ ਮਾਫੀਯੋਗ ਨਹੀਂ। ਪਛਾਣੋ,ਜੇ ਇਹੀ ਚੱਲਣਾ ਤਾਂ ਲੋਕ-ਤੰਤਰ ਸਮਝੋ ਖ਼ਤਮ।

–ਪਰ ਫਿਲਹਾਲ ਜਿਹੋ ਜਿਹਾ ਵੀ ਸਾਡਾ ਚੁਣਾਵੀ ਲੋਕ-ਤੰਤਰ ਹੈ, ਇਸ ਦੇ ਬਚੇ ਰਹਿਣ, ਸੁਧਰਨ ਦੀਆਂ ਸੰਭਾਵਨਾਵਾਂ ਦੀ ਆਸ ਰੱਖਣੀ ਬਣਦੀ। ਪਰ ਇਸ ਲਈ ਕੁਝ ਪਹਿਰੇਦਾਰੀ ਤਾਂ ਜਨਤਾ ਨੂੰ ਰੱਖਣੀ ਹੀ ਪਵੇਗੀ। ਆਪਣੇ ਚੰਗੇ ਭਵਿੱਖ ਲਈ ਐਸੀ ਸੋਚ ਬਣਾਉਣੀ ਹੋਵੇਗੀ ਕਿ ਮੁਲਕ ਦੇ ਸਾਰੇ ਕੁਦਰਤੀ ਸਾਧਨ ਖਣਿਜ ਸਭ ਦੇ ਸਾਂਝੇ ਹਨ, ਇਹ ਕਿਸੇ ਅਡਾਣੀ ਦੀ ਨਿੱਜੀ ਮਾਲਕੀ ਨਹੀਂ ਹੋ ਸਕਦੇ—ਸਰਕਾਰ ਦੇਸ਼ ਨੂੰ ਪੰਜ ਸਾਲ ਚਲਾਉਣ ਲਈ ਚੁਣੀ ਜਾਂਦੀ, ਸਰਕਾਰੀ ਅਦਾਰੇ ਯਾਰਾਂ ਬੇਲੀਆਂ ਨੂੰ ਵੇਚ ਦੇਣ ਲਈ ਨਹੀਂ— ਸਨਅਤੀ ਵਿਕਾਸ ਵਾਤਾਵਰਨ ਮੁਖੀ, ਖੇਤੀ ਅਧਾਰਿਤ, ਰੁਜ਼ਗਾਰ ਵਧਾਊ ਹੋਣਾ ਚਾਹੀਦਾ—ਸਰਕਾਰੀ ਖੇਤਰ ਹੋਰ ਮਜਬੂਤ ਕੀਤਾ ਜਾਵੇ—ਕੇਂਦਰੀਕਰਨ ਦੀਆਂ ਮੌਜੂਦਾ ਨੀਤੀਆਂ ਫੈਡਰਲ ਢਾਂਚੇ/ ਰਾਜਾਂ ਲਈ ਘਾਤਕ ਹਨ—ਜੀ.ਐਸ.ਟੀ ਰਾਜਾਂ ਨਾਲ ਧੋਖਾ ਸੀ ਹੱਥਲ ਕਰਨ ਲਈ, ਮੰਗਤੇ ਬਣਾ ਤੇ, ਬਦਲਨਾ ਪਊ—ਵੋਟ ਲਾਭ ਲਈ ਧਰਮਾਂ ਫਿਰਕਿਆਂ ਦਰਮਿਆਨ ਨਫ਼ਰਤ ਫੈਲਾਉਣ ਵਾਲੇ ਲੋਕ ਦੇਸ਼ ਲਈ ਖਤਰਾ ਹਨ—ਗਰੀਬਾਂ ਨੂੰ ਮੰਗਤੇ ਬਣਾਉਣ ਦੀ ਬਜਾਏ ਆਪਣੇ ਪੈਰਾਂ ਤੇ ਖੜਾ ਕਰਨ ਲਈ ਨੀਤੀਆਂ ਬਣਨ—ਸਸਤੀ ਵਿਦਿਆ, ਸਿਹਤ, ਮਹਿੰਗਾਈ, ਰੁਜ਼ਗਾਰ, ਸਭ ਲਈ ਜਿਊਣਯੋਗ ਪੈਂਨਸ਼ਨ, ਗਰੀਬੀ, ਅਨਪੜ੍ਹਤਾ, ਪ੍ਰਦੂਸ਼ਣ, ਕੁਰੱਪਸ਼ਨ ਲੋਕਾਂ ਦੇ ਅਸਲੀ ਮੁੱਦੇ ਹਨ—ਜੰਗੀ ਜਨੂੰਨ ਅਤੇ ਸ਼ੱਕੀ ਹਥਿਆਰ ਖਰੀਦ ਸੌਦਿਆਂ ’ਚ ਲੁੱਟੇ ਜਾਣ ਦੀ ਬਜਾਏ ਵਿਸ਼ਵ ਅਮਨ ਲਈ ਭਾਰਤ ਅਗਵਾਈ ਕਰੇ, ਇਸ ਵੇਲੇ ਗੁੱਟ ਨਿਰਲੇਪ ਇਤਿਹਾਸ ਕਾਰਨ ਸਿਰਫ ਭਾਰਤ ਹੀ ਇਸਦੇ ਕਾਬਲ, ਚੀਨ ਨਾਲ ਸਾਡੇ ਸਿੰਗ ਫਸਾਉਣ ਦੇ ਮਕਸਦ ਵਾਲੀ ਅਮਰੀਕਾ ਦੀ ‘ਕੁਆਡ’(ਭਾਰਤ ਜਪਾਨ ਆਸਟਰੇਲੀਆ ਅਮਰੀਕਾ ਢਾਣੀ) ਕੁਟਲਨੀਤੀ ਤੋਂ ਬਚੇ ਮੋਦੀ ਸਰਕਾਰ—ਨੌਜਵਾਨਾਂ ਲਈ ਆਸ ਵਰਗਾ ਦੇਸ਼ ਬਣਾਉਣ ਲਈ ਸਭ ਕੁਸ਼ ਕੀਤਾ ਜਾਵੇ।

–ਅੰਤਰ-ਰਾਸ਼ਟਰੀ ਮੁੱਦਿਆਂ ਉੱਤੇ ਸਰਕਾਰੀ ਬਿਆਨ ਤੋਂ ਸਿਵਾ ਕੋਈ ਵੀ ਲੀਡਰ, ਪਾਰਟੀ ਬੋਲਦੀ ਨਹੀਂ। 1948 ਤੋਂ ਲਿਤਾੜੇ ਉਜਾੜੇ ਫਲਸਤੀਨੀਆਂ ਲਈ ਖਲੋਂਦੀ ਰਹੀ ਭਾਰਤ ਸਰਕਾਰ ਹੁਣ ਉਹਨਾਂ ਦੀ ਬਾਂਹ ਕਿਉਂ ਛੱਡਗੀ ? ਸਾਡੇ, ਗਵਾਂਢੀ ਮੁਲਕਾਂ ਸ੍ਰੀ ਲੰਕਾ, ਨੇਪਾਲ, ਬੰਗਲਾ ਦੇਸ਼, ਪਾਕਿਸਤਾਨ, ਮਾਲਦੀਵ, ਚੀਨ ਨਾਲ ਰਿਸ਼ਤੇ ਪਹਿਲਾਂ ਨਾਲੋਂ ਵਿਗੜੇ ਹਨ, ਕਿਉਂ ? ਮਾਲਦੀਵ ਸਾਡਾ ਮਿੱਤਰ ਗਵਾਂਢੀ ਮੁਸਲਿਮ ਦੇਸ਼ ਸੀ, ਜੋ ਚੀਨ ਪੱਖੀ ਹੋ ਗਿਆ। ਕਿਤੇ ਟੀ. ਵੀ ਮੀਡੀਏ ’ਚ ਰੋਜ਼ ਵੱਜਦੇ ਮੁਸਲਿਮ ਵਿਰੋਧੀ ਰਾਗ ਦਾ ਅਸਰ ਤਾਂ ਨੀ ਹੋ ਗਿਆ ?  ਇਸ ਵਕਤ ਦੁਨੀਆਂ ’ਤੇ ਭਾਰਤ ਦਾ ਪੱਕਾ ਯਾਰ ਮੁਲਕ ਕੋਈ ਨੀ ਦਿੱਸਦਾ, ਸਭ ਕਾਗਜ਼ੀ ਫੁਕਰੇ ਚੁਸਤ ਵਪਾਰੀ ਨੇ। ਤੇ ਫਿਰ ਪਹਿਲਾਂ ਨਾਲੋਂ ਵੱਧ ਕੀ ਕੂਟਨੀਤਕ ਪ੍ਰਾਪਤੀ ਸਾਡੀ ? ਦੱਸੋ ਕਿਹੜਾ ਆਊ ਹੁਣ ਸਾਡੇ ਲਈ ਤੁਰੰਤ ਫੌਜ ਲੈ ਕੇ, ਜਿਵੇਂ ਰੂਸ ਆਇਆ ਸੀ 1971 ਵਿਚ ? ਲੀਡਰੋ, ਇਹ ਅੰਤਰਰਾਸ਼ਟਰੀ ਸਮਝਦਾਰੀ ਦਾ ਯੁੱਗ ਹੈ।

ਉਂਜ ਅੱਜ ਕੱਲ ਕਿਸੇ ਮੁੱਦੇ ’ਤੇ ਪਾਕਿਸਤਾਨ ਨਾਲ ਅੰਦਰਖਾਤੇ “ਨੇੜ” ਜਿਹਾ ਵੀ ਲਗਦਾ। ਖੌਰੇ ਤਾਂ ਹੀ ਪਾਕਿਸਤਾਨ ਵਿਚ ਹੋਈ ਤਾਜੀ ਸਰਕਾਰੀ ਚੋਣ ਧਾਂਦਲੀ ਦਾ ਸਾਡੀ ਮੋਦੀ ਸਰਕਾਰ ਨੇ ਜ਼ਿਆਦਾ ਬੁਰਾ ਨਹੀਂ ਮਨਾਇਆ। ਰੌਲਾ ਜਿਹਾ ਨੀ ਪਾਇਆ, ਜੀਕੂੰ ਪਾਉਂਦੇ ਰਹਿੰਦੇ ਅਕਸਰ ਉਹਨਾਂ ਬਾਰੇ, ਚੁੱਪ ਜਿਹੇ ਨੇ, ਕੋਈ ਦੂਰ ਦੀ ਸੋਚ ਸੋਚੀ ਜਾਪਦੀ….।

ਤਾਨਾਸ਼ਾਹੀ ਬਿਰਤੀ ਵਾਲੇ ਛੇਤੀ ਕੀਤਿਆਂ ਗੱਦੀ ਨਹੀਂ ਛੱਡਦੇ, ਅਖੀਰੀ ਸਭ ਹੱਦਾਂ ਲੰਘ ਜਾਂਦੇ ਹੁੰਦੇ। ਪਾਕਿਸਤਾਨ ਚੋਣਾਂ ’ਚ ਹੁਣੇ ਰਾਵਲਪਿੰਡੀ ਦਾ ਚੋਣ ਅਧਿਕਾਰੀ ਕੁਰਲਾ ਉੱਠਿਆ ਕਿ ਮੈਂ ਗਿਣਤੀ ਵਿਚ ਹੇਰਾਫੇਰੀ ਨਾਲ ਅਨੇਕਾਂ ਸੀਟਾਂ ’ਤੇ ਨਵਾਜ਼ ਸ਼ਰੀਫ ਹੋਰਾਂ ਨੂੰ ਜਿਤਾਇਆ। ਪਰ ਅਗਲਿਆਂ ਸੁਣਿਆਂ ਨਹੀਂ, ਸਰਕਾਰ ਬਣਾ ਲੀ, ਇਮਰਾਨ ਖਾਨ ਜੇਲ੍ਹ ’ਚ ਰਹੂ । ਕਹਾਵਤ ਹੈ ਕਿ ‘ਗਵਾਂਢੀ ਦੀ ਸ਼ਕਲ ਦਾ ਪੋਖੋ ਨਾ ਸਹੀ, ਮੱਤ ਤਾਂ ਆ ਹੀ ਜਾਂਦੀ’। ਚੋਣਾਂ ਨੇ ਮੁਲਕ ਦੀ ਹੋਣੀ ਤਹਿ ਕਰਨੀ।

ਮੋਦੀ ਸਰਕਾਰ ਵਿਰੁੱਧ ਲਾਮਬੰਦੀ : ਲੋਕਾਂ ਦੇ ਭਲੇ ਲਈ ਵੱਖਰੀਆਂ ਨੀਤੀਆਂ ਵੀ ਲਿਆਉਣੀਆਂ ਹੋਣਗੀਆਂ
ਬਿਨਾ ਸ਼ੱਕ ਇਸ ਵੇਲੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੂੰ ਬਦਲਣ ਲਈ ਵਿਰੋਧੀ ਪਾਰਟੀਆਂ 2019 ’ਚ ਮਿਲ ਕੇ ਚੋਣ ਲੜਨ ਲਈ ਇਕੱਠੀਆਂ ਹੋ ਰਹੀਆਂ ਹਨ। ਅਖਿਲੇਸ਼ ਅਤੇ ਮਾਇਆਵਤੀ ਦੇ ਗੱਠਜੋੜ ਹੋਣ ਉਪਰੰਤ ਭਾਜਪਾ ਨੂੰ ਹਰਾਉਣ ਲਈ 80 ਸੀਟਾਂ ਵਾਲੇ ਉਤਰ ਪ੍ਰਦੇਸ਼ ਦੀ ਫੈਸਲਾਕੁੰਨ ਭੂਮਿਕਾ ਰਹੇਗੀ। ਦੂਜੇ ਪਾਸੇ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ, ਹਰਿਆਣਾ, ਦਿੱਲੀ, ਮਹਾਂਰਾਸ਼ਟਰ, ਕਰਨਾਟਕਾ, ਬਿਹਾਰ ਵਿਚ ਵੀ ਬੀ.ਜੇ.ਪੀ.  ਲਈ ਪਹਿਲੋਂ ਵਾਲੇ ਨਤੀਜੇ ਨਾਮੁਮਕਿਨ ਹਨ। ਅਤੇ ਇਸ ਵੱਡੇ ਘਾਟੇ ਦੀ ਭਰਪਾਈ ਦੀ ਸੰਭਾਵਨਾ ਕਿਤਿਓਂ ਖਾਸ ਨਹੀਂ। ਮੋਦੀ ਲਈ ਹਾਲਾਤ ਚੁਣੌਤੀਪੂਰਨ ਹਨ। ਸਰਕਾਰ ਬਦਲ ਜਾਣ ਦੀਆਂ ਸੰਭਾਵਨਾਵਾਂ ਹਨ।

ਇਹ ਮਹਿਜ਼ ਚੁਣਾਵੀਂ ਗਣਿਤ ਨਹੀਂ ਹੈ। ਇਸ ਦੇ ਪਿੱਛੇ ਮੋਦੀ ਸਰਕਾਰ ਦੀ ਨਿਕੰਮੀ ਕਾਰਗੁਜਾਰੀ ਦਾ ਵੀ ਹੱਥ ਹੈ। ਲੋਕਾਂ ਦੀ ਆਸ ਮੂਜਬ ‘ਅੱਛੇ ਦਿਨ’ ਨਹੀਂ ਆਏ। ਚੋਣਾਂ ਵਿਚ ਕੀਤੇ ਵਾਅਦੇ ਅਤੇ ਲਾਏ ਲਾਰਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਹੋਇਆ। ਕਾਲਾ ਧੰਨ 100 ਦਿਨਾ ਵਿਚ ਸਵਿਟਜਰਲੈਂਡ ਦੀਆਂ ਬੈਂਕਾਂ ਵਿਚੋਂ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15-15 ਲੱਖ ਦੇਣ ਦਾ ਨਾਹਰਾ, ਅਮਿਤ ਸ਼ਾਹ ਕਹਿੰਦਾ ਕਿ ਚੁਣਾਵੀ ਜੁੰਮਲਾ ਸੀ।   2 ਕਰੋੜ ਨੌਜਵਾਨਾ ਨੂੰ ਹਰ ਸਾਲ ਰੁਜ਼ਗਾਰ ਦੇਣ ਦਾ ਵਾਅਦਾ ਝੂਠਾ ਨਿਕਲਿਆ। ਕਿਸਾਨਾ ਨੂੰ ਫਸਲਾਂ ਦੇ ਉਚਿਤ ਭਾਅ ਨਹੀਂ। ਗਰੀਬਾਂ ਦੀ ਜੂਨ ਉਵੇਂ ਹੀ ਹੈ। ਮਹਿੰਗਾਈ ਕਰਨ ਵਾਲਿਆਂ ਦੀਆਂ ਵਾਂਗਾਂ ਖੁੱਲ੍ਹੀਆਂ। ਸਮਾਜ ਭਲਾਈ ਸਕੀਮਾਂ, ਸਿਹਤ ਅਤੇ ਸਿੱਖਿਆ ਦੇ ਬਜਟ ਘਟਾਏ ਗਏ ਹਨ। ਕੁਛ ਨੀ ਹੋਇਆ। ਦਲਿਤਾਂ ਨੂੰ ਬੇਇਜ਼ਤ ਕੀਤਾ। ਫਿਰਕੂ ਭਾਵਨਾਵਾਂ ਭੜਕਾ ਕੇ ਵੋਟ ਕਤਾਰਬੰਦੀ ਉੱਤੇ ਟੇਕ ਦਿੱਸ ਰਹੀ ਹੈ। ਮੋਦੀ ਚਾਰ ਸਾਲ ਤੋਂ 125 ਕਰੋੜ ਦੇਸ਼ ਵਾਸੀਆਂ ਦੇ ਪ੍ਰਧਾਨ ਮੰਤਰੀ ਵਾਗੂੰ ਕਦੀ ਨੀ ਬੋਲਿਆ। ਪਾਰਟੀ ਲੀਡਰ ਵਜੋਂ ਗੱਲ ਕਰਦਾ ਜਾਪਦਾ ਹੈ। ਬਾਹਰੋਂ ਲਚਕੀਲਾ…….. ਪੇਲਦਾ ਤੇ ਅੰਦਰੋਂ ਫੂੰਅ…।

ਉਤੋਂ ਮੋਦੀ ਨੇ ਇਕ ਦਿਨ ਤਾੜੀ ਮਾਰ ਕੇ ਆਖਿਆ ਕਿ ਅੱਜ ਰਾਤ ਤੋਂ 1000-500 ਦੇ ਨੋਟ ਬੰਦ। ਕਾਰੋਬਾਰ ਠੱਪ ਹੋਗੇ।   125 ਬੰਦੇ ਬੈਂਕਾਂ ਦੀਆਂ ਲਾਈਨਾ ’ਚ ਖਲੋਤੇ ਮਰਗੇ। ਲੋਕਾਂ ਦੀ ਘੋਰ ਖੱਜਲ ਖੁਆਰੀ। ਬੈਂਕਾਂ ਦਾ ਭਰੋਸਾ ਗਿਆ। ਬੈਂਕ ਅੱਜ ਤਕ ਨਹੀਂ ਉੱਠੇ।   6 ਮਹੀਨੇ ਬਾਅਦ ਜਦ ਯੂ.ਪੀ. ਦੀ ਇਲੈਕਸ਼ਨ ਜਿੱਤ ਲਈ ਤਦ ਅਗਲੇ ਦਿਨ ਤੋਂ ਬੈਂਕਾਂ ਪੈਸੇ ਦੇਣੇ ਸ਼ੁਰੂ ਕੀਤੇ।

ਓਧਰ ਜੀ.ਐਸ.ਟੀ. ਨੇ ਕਾਰੋਬਾਰ ਤੰਤਰ ਨੂੰ ਨਾਗਵਲ ਪਾ ਲਿਆ ਹੈ। ਦਰਾਂ ’ਚ 100 ਬਾਰ ਬਦਲਾਵ ਕਰ ਚੁੱਕੇ। ਕਿਸੇ ਲੈਣ ਦੇਣ ਵਾਲੇ ਨੂੰ ਕੁਛ ਪਤਾ ਨਹੀਂ ਲੱਗ ਰਿਹਾ ਕਿ ਕੀ ਦਰਾਂ ਹਨ। ਮੇਰੀ ਜਾਚੇ ਜੀ.ਐਸ.ਟੀ. ਫੈਡਰਲ ਢਾਂਚੇ ਉਤੇ ਸਭ ਤੋਂ ਵੱਡੀ ਸੱਟ ਵੀ ਹੈ। ਰਾਜ ਧੋਖਾ ਖਾਗੇ। ਰਾਜਾਂ ਦੇ ਹੱਥਾਂ ’ਚ ਕੁਛ ਨੀ ਰਿਹਾ। ਕੇਂਦਰ ਨੇ ਰਾਜ ਮੰਗਤੇ ਬਣਾ ਤੇ। ਵੇਖਿਓ ਲੰਮੇ ਸਮੇਂ ’ਚ ਚੀਕਦੇ। ਕੇਂਦਰ ਦੀ ਮੋਦੀ ਸਰਕਾਰ ਨੇ ਪਾਰਲੀਮੈਂਟ ਦਾ ਸ਼ੈਸ਼ਨ ਅੱਧੀ ਰਾਤ ਨੂੰ ਬੁਲਾ ਕੇ, 15 ਅਗਸਤ 1947 ਦੀ ਅਜ਼ਾਦੀ ਦਾ ਨਹਿਰੂ ਵੱਲੋਂ ਐਲਾਨ ਕਰਨ ਦੇ ਬਰਾਬਰ ਦੀ ਫੜ ਮਾਰਨ ਦੀ ਤਰਜ਼ ਉਤੇ ਜੀ.ਐਸ.ਟੀ. ਲਾਗੂ ਕਰਨ ਦਾ ਐਲਾਨ ਕੀਤਾ ਸੀ। ਪਰ ਇਕ ਨਵੇਂ ਪੈਸੇ ਦਾ ਫਾਇਦਾ ਨਹੀਂ ਹੋਇਆ, ਸਗੋਂ ਨੁਕਸਾਨ ਹੋਇਆ।

ਹੁਣ ਮੋਦੀ ਸਰਕਾਰ ਨੋਟਬੰਦੀ ਅਤੇ ਜੀ.ਐਸ.ਟੀ. ਨੂੰ ਆਪਣੇ ਭਾਸ਼ਣਾਂ ਵਿਚ ਪ੍ਰਾਪਤੀ ਵਜੋਂ ਗਿਣਵਾਉਣੋਂ ਹਟ ਗਈ ਹੈ। ਚੁੱਪ ਹੋ ਗਈ ਹੈ ਅਤੇ ਉਲਟਾ ਵਿਰੋਧੀ ਧਿਰ ਇਹਨਾ ਦੋਵਾਂ ਫੈਸਲਿਆਂ ਦੇ ਫਲਾਪ ਸ਼ੋਅ ਨੂੰ ਮੁੱਖ ਮੁੱਦੇ ਵਜੋਂ ਉਭਾਰ ਰਹੇ ਹਨ। ਬਾਹਰੋਂ ਕਾਲਾ ਧੰਨ ਕੀ ਲਿਆਉਣਾ ਸੀ ਸਗੋਂ ਮੋਦੀ ਰਾਜ ਵਿਚ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਬੈਂਕਾਂ ਦਾ ਹਜਾਰਾਂ ਕਰੋੜ ਠੱਗ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਏ ਹਨ।

ਸੋ ਇੰਜ ਵਿਰੋਧੀ ਪਾਰਟੀਆਂ ਬੜੇ ਹੌਂਸਲੇ ’ਚ ਹਨ ਕਿ ਮੋਦੀ ਸਰਕਾਰ ਨੇ ਕਿਉਂਕਿ ਕੀਤਾ ਕੱਖ ਨੀ, ਇਸ ਲਈ ਹੁਣ ਸਾਡੀ ਵਾਰੀ ਆ ਜਾਣੀ। ਤੇ ਜਿਵੇਂ ਕਿਵੇਂ ਇਕੱਠੇ ਹੋਈਏ ਤੇ ਸਰਕਾਰ ਬਣਾ ਲਈਏ। ਪਰ ਕੀ ਇਕੱਲੀ ਸਰਕਾਰ ਬਦਲ ਜਾਣੀ ਹੀ ਸਾਰੇ ਮਸਲਿਆਂ ਦਾ ਹੱਲ ਹੈ?  ਨਹੀਂ, ਨੀਤੀਆਂ ਵੀ ਬਦਲਣੀਆਂ ਹੋਣਗੀਆਂ।

ਪਰ ਲੋਕਾਂ ਦੇ ਫਿਕਰ ਅਤੇ ਵਿਚਾਰ ਦੀ ਗੱਲ ਇਹ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਬੁਨਿਆਦੀ ਨੀਤੀਆਂ ਵਿਚ ਤਾਂ ਕੋਈ ਖਾਸ ਫਰਕ ਨਹੀਂ। ਦੋਵੇਂ ਪਾਰਟੀਆਂ ਹੀ ਕੇਂਦਰਵਾਦੀ ਸੋਚ ਵਾਲੀਆਂ ਹਨ ਫੈਡਰਲ ਢਾਂਚੇ ਨੂੰ ਕਮਜੋਰ ਕਰਨ ਦੀ ਤਾਕ ’ਚ ਰਹਿੰਦੀਆਂ। ਦੋਵਾਂ ਨੇ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਨੂੰ ਅੱਗੇ ਵਧਾਇਆ। ਦੋਵੇਂ ਹੀ ਬੜੇ ਸੰਵੇਦਨਸ਼ੀਲ ਖੇਤਰਾਂ ਤਕ ਵੀ 100 ਫੀਸਦੀ ਐਫ.ਡੀ.ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਦੇ ਹਿਮਾਇਤੀ ਨੇ, ਏਥੋਂ ਤਕ ਕਿ ਪ੍ਰਚੂਨ ਖੇਤਰ ਵਿਚ ਵੀ। ਦੋਵੇਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੀ ਹੱਦ ਤਕ ਪ੍ਰਾਈਵੇਟਾਈਜੇਸ਼ਨ ਦੇ ਹਿਮਾਇਤੀ ਨੇ। ਦੋਵਾਂ ਉਤੇ ਹੀ ਆਈ.ਐਮ.ਐਫ. ਅਤੇ ਵਰਲਡ ਬੈਂਕ ਦੀਆਂ ਸ਼ਰਤਾਂ ਅਨੁਸਾਰ ਆਰਥਕ ਨੀਤੀਆਂ ਘੜਨ ਦੇ ਇਲਜ਼ਾਮ ਲਗਦੇ ਹਨ। ਦੋਵੇਂ ਦਰਿਆਈ ਪਾਣੀਆਂ ਉੱਤੇ ਹੱਕ ਦਾਅਵੇ ’ਚ ਰਾਇਪੇਰੀਅਨ ਕਾਨੂੰਨ ਅਸੂਲ ਨੂੰ ਨਹੀਂ ਮੰਨਦੇ। ਦੋਵਾਂ ਦੀ ਪੈਟਰੋਲ ਡੀਜਲ ਦੇ ਰੇਟ ਤਹਿ ਕਰਨ ਦੀ ਨੀਤੀ ਇਕੋ ਜਿਹੀ ਹੈ, ਜੋ ਜਨਤਾ ਨਾਲ ਧੋਖੇ ਵਰਗੀ ਹੈ। ਮੁਲਾਜਮਾਂ ਦੀ ਪੈਨਸ਼ਨ ਬੰਦ ਕਰਨ ਦੇ ਮੁੱਦੇ ਉਤੇ ਦੋਵੇਂ ਪਾਰਟੀਆਂ ਇਕਮੱਤ ਹਨ। ਦੋਵਾਂ ਦੀ ਵਿਦੇਸ਼ ਨੀਤੀ ਦਾ ਝੁਕਾਅ ਅਮਰੀਕਾ ਪੱਖੀ ਹੈ। ਬੀ.ਜੇ.ਪੀ. ਤਾਂ ਮੁਢੋਂ ਹੀ ਸੀ, ਜਦਕਿ ਕਾਂਗਰਸ ਨੇ ਤਾਜੀ ਪਲਟੀ ਮਾਰੀ ਹੈ। ਦੋਵਾਂ ਦੇ ਹੱਥਾਂ ਤੇ ਕਿਸੇ ਨਾ ਕਿਸੇ ਘੱਟ ਗਿਣਤੀ ਦੇ ਖੂਨ ਦੇ ਦਾਗ ਹਨ। ਪੰਜਾਬ ਨਾਲ ਤਾਂ ਭਾਜਪਾ ਅਤੇ ਕਾਂਗਰਸ ਦੋਵਾਂ ਦੀਆਂ ਕੇਂਦਰ ਸਰਕਾਰਾਂ ਨੇ ਪੱਖਪਾਤ ਹੀ ਕੀਤਾ ਹੈ।

ਇਹਨਾ ਦੇ ਇੰਜ ਇਕ ਦੂਜੇ ਵਰਗੇ ਹੁੰਦੇ ਜਾਣ ਦਾ ਵੱਡਾ ਕਾਰਨ ਇਕ ਤਾਂ ਇਹ ਵੀ ਹੈ ਕਿ ਜਮਾਤੀ ਸੋਚ ਇਕ ਹੈ। ਕਾਂਗਰਸ ਕੋਲ ਅਜ਼ਾਦੀ ਅੰਦੋਲਨ ਵੇਲਿਆਂ ਦੀ ਲੀਡਰਸ਼ਿਪ ਦੇ ਨਾ ਰਹਿਣ ਬਾਅਦ ਇਉਂ ਲਗਦਾ ਕਿ ਹੁਣ ਕਾਂਗਰਸ ਅਤੇ ਭਾਜਪਾ ਦੋ ਅਲੱਗ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾ ਹੋਣ, ਸਗੋਂ ਸਿਰਫ਼ ਧੜੇ ਹੋਣ। ਖੌਰੇ ਤਾਂ ਹੀ ਲੀਡਰ ਵੱਡੀ ਮਾਤਰਾ ’ਚ ਇਕ ਦੂਜੀ ਪਾਰਟੀ ’ਚ ਆਉਂਦੇ ਜਾਂਦੇ ਰਹਿੰਦੇ ਹਨ। ਕੋਈ ਮਸਲਾ ਨਹੀਂ ਤੇ ਨਾ ਹੀ ਕੋਈ ਸ਼ਰਮ ਹੈ।

ਇਹਨਾ ਹਾਲਾਤਾਂ ’ਚ ਵੀ ਜੇ ਕਾਂਗਰਸ ਮੋਦੀ ਵਿਰੋਧੀ ਗਠਜੋੜ ਦਾ ਹਿਸਾ ਜਾਂ ਆਗੂ ਬਣ ਕੇ, ਬੀਤੇ ਤੋਂ ਸਬਕ ਸਿੱਖ ਕੇ, ਕੋਈ ਸਾਰਥਕ ਜਨਤਾ ਪੱਖੀ ਨਤੀਜਾ ਦੇਣਾ ਚਹੁੰਦੀ ਹੈ ਤਾਂ ਉਸਨੂੰ ਆਪਣੀਆਂ ਨੀਤੀਆਂ ਬਦਲਣੀਆਂ ਹੋਣਗੀਆਂ। ਆਪਣਾ ਅਜ਼ਾਦੀ ਅੰਦੋਲਨ ਵਾਲਾ ਪਿਛੋਕੜ ਅਤੇ ਵਿਰਾਸਤ ਪਛਾਨਣੀ ਹੋਵੇਗੀ।

ਸਮੇਂ ਦੀ ਮੰਗ ਹੈ ਕਿ ਕਿਸੇ ਹੋਰ ਮੁਲਕ ਦੀਆਂ ਨੀਤੀਆਂ ਕਾਰਨ ਪੈਦਾ ਹੋਏ ਅੰਤਰਰਾਸ਼ਟਰੀ ਅੱਤਵਾਦ ਵਿਰੁੱਧ ਖਾਹਮਖਾਹ ਦੀ ਬਿਆਨਬਾਜੀ ਬੰਦ ਕਰਕੇ ਆਪਣੇ ਮੁਲਕ ਵੱਲ ਧਿਆਨ ਦਿੱਤਾ ਜਾਵੇ। ਆਪਣੇ ਅੰਦਰੂਨੀ ਮਸਲੇ ਪਿਆਰ ਨਾਲ ਜਿਵੇਂ ਕਿਵੇਂ ਹੱਲ ਕੀਤੇ ਜਾਣ। ਮਰਨ ਦਾ ਐਂਵੇ ਚਾਅ ਨਹੀਂ ਹੁੰਦਾ ਕਿਸੇ ਨੂੰ ਵੀ। ਬਹੁਤੀ ਵਾਰ ਲਗਦਾ ਕਿ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵੀ ਅੱਤਵਾਦ ਦੀ ਬੇਲੋੜੀ ਚਰਚਾ ਕਰਦਾ ਮੀਡੀਆ।

ਗਰੀਬੀ, ਅਨਪੜ੍ਹਤਾ, ਮਹਿੰਗਾਈ, ਬੇਰੁਜਗਾਰੀ, ਬਿਮਾਰੀ, ਫਸਲਾਂ ਦੇ ਉਚਿਤ ਭਾਅ, ਪੀਣ ਦਾ ਪਾਣੀ, ਪ੍ਰਦੂਸ਼ਣ, ਖੇਤੀ ਅਧਾਰਿਤ ਸਨਅਤੀ ਵਿਕਾਸ, ਆਪਣਾ ਖੇਤਰੀ ਲੋਕ ਪੱਖੀ ਵਿਕਾਸ ਮਾਡਲ ਬਣਾਉਣਾ, ਸਭ ਧਰਮਾਂ ਸਭਿਆਚਾਰਾਂ ਬੋਲੀਆਂ ਦੇ ਲੋਕਾਂ ਦਾ ਸਹਿਚਾਰ ਵਾਲਾ ਮਹੌਲ, ਸਭ ਖੇਤਰਾਂ ਦਾ ਸਾਵਾਂ ਵਿਕਾਸ, ਵਿਸ਼ਵ ਅਮਨ ਨੂੰ ਸਮਰਪਤ ਵਿਦੇਸ਼ ਨੀਤੀ ਆਦਿ ਇਹ ਸਭ ਸਾਡੇ ਮੁਲਕ ਦੇ ਬੁਨਿਆਦੀ ਮਸਲੇ ਹਨ। ਜਿਨ੍ਹਾ ਦੇ ਹੱਲ ਲਈ ਸਭ ਨਿੱਕੀਆਂ ਵੱਡੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।

ਸਮਾਜਕ ਨਿਆਂ ਵਾਲੇ ਸਮਾਜਕ ਮਹੌਲ ਵੱਲ ਵਧਣਾ ਸਾਡੇ ਵਰਗੇ ਦੇਸ਼ ਦੀ ਇਤਿਹਾਸਕ ਲੋੜ ਹੈ। ਜੁਰਮਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਨਕੇਲ ਪਾਉਣਾ ਫੌਰੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਦਾ ਘੁਣ ਸਾਡੇ ਸਮੁੱਚੇ ਰਾਜਸੀ, ਪ੍ਰਸ਼ਾਸ਼ਕੀ ਅਤੇ ਸਮਾਜਕ ਕੀਮਤਾਂ ਵਾਲੇ ਢਾਂਚੇ ਨੂੰ ਅੰਦਰੋਂ ਬਾਹਰੋਂ ਖਾ ਰਿਹਾ ਹੈ। ਇਸ ਨੂੰ ਰੋਕੇ ਬਿਨਾ ਕਿਸੇ ਨੀਤੀ ਨੇ ਕੋਈ ਨਤੀਜਾ ਨਹੀਂ ਕੱਢਣਾ।

ਪਿਆਰ, ਸਾਦਗੀ, ਸੁਹਿਰਦਤਾ, ਕਿਰਤ, ਵੰਡ ਖਾਣਾ, ਕੁਦਰਤ ਦਾ ਸ਼ੁਕਰਾਨਾ, ਸਭ ਦੀ ਸੁੱਖ ਮੰਗਣੀ, ਵੱਡਿਆਂ ਦਾ ਆਦਰ, ਸਵੈ ਮਾਣ, ਬਹਾਦਰੀ, ਗਿਆਨ, ਪ੍ਰਾਹੁਣਚਾਰੀ, ਮੇਲ ਜੋਲ, ਗੱਪ ਸ਼ੱਪ ਸਾਡੀਆਂ ਬਹੁਤ ਵੱਡੀਆਂ ਸਮਾਜਕ, ਨੈਤਿਕ ਅਤੇ ਧਾਰਮਿਕ ਕਦਰਾਂ ਹਨ। ਦੇਸ਼ ਦਾ ਮੌਜੂਦਾ ਮਹੌਲ ਇਹਨਾ ਸਭਨਾ ਨੂੰ ਵੀ ਮਾਰ ਰਿਹਾ ਹੈ। ਬਦਲਵਾਂ ਮਹੌਲ, ਬਦਲਵੀਆ ਨੀਤੀਆਂ ਅਤੇ ਯੋਗ ਲੀਡਰਸ਼ਿਪ ਹੀ ਸਾਡੇ ਮੁਲਕ ਨੂੰ ਇਸ ਡੋਬੂ ਘੁੰਮਣਘੇਰੀ ਵਿਚੋਂ ਕੱਢ ਸਕਦੀ ਹੈ।

ਇਸ ਪੱਖੋਂ ਵਿਰੋਧੀ ਪਾਰਟੀਆਂ ਲਈ ਹਾਲਾਤ ਵੀ ਚੁਣੌਤੀਪੂਰਨ ਹੀ ਹਨ। ਲਗਦਾ ਕਿ ਵਿਰੋਧੀ ਪਾਰਟੀਆਂ ਦੇ ਅੰਦਰ ਅਤੇ ਜਨਤਾ ਵਿਚ ਇਸ ਸਭ ਕਾਸੇ ਲਈ ਵੱਡੇ ਸਾਰਥਕ ਅੰਦੋਲਨ ਦੀ ਲੋੜ ਹੈ।

ਵਿਸਾਖੀ ਦੇ ਆਰ ਪਾਰ
ਵਿਸਾਖੀ ਦਾ ਦਿਨ ਮੈਨੂੰ ਸਦਾ ਟਿੱਲੇ ਦੀ ਟੀਸੀ ਉਤੇ ਚੜ੍ਹਨ ਵਰਗਾ ਅਹਿਸਾਸ ਕਰਾਉਂਦਾ ਹੈ। ਜਿੱਥੇ ਖਲੋ ਕੇ ਮੈਂ ਚਾਰੇ ਪਾਸੇ, ਅੱਗੇ ਪਿੱਛੇ ਦੂਰ ਦੂਰ ਤਕ ਬੜਾ ਕੁਛ ਵੇਖ ਸਕਦਾ ਹੋਵਾਂ। ਟਿੱਲੇ ਦੀ ਟੀਸੀ ਉੱਤੇ ਬੁੜ੍ਹਕਣੀ ਮਾਰ ਕੇ ਨਹੀਂ, ਸਹਿਜ ਨਾਲ ਪਹੁੰਚੀਦਾ ਹੈ। ਸਿਖਰ ਤੇ ਪਹੁੰਚੀਏ ਤਾਂ ਹਰ ਪਾਸੇ ਨਿਗਾਹ ਜਾਣੀ ਵੀ ਸੁਭਾਵਕ ਹੈ।

ਦੋ ਘਟਨਾਵਾਂ ਹਨ ਸਾਡੇ ਤਿਓਹਾਰ ਵਿਸਾਖੀ ਨੂੰ ਟੀਸੀ ਵਰਗਾ ਰੁਤਬਾ ਦੇਣ ਵਾਲੀਆਂ, ਜਿੰਨ੍ਹਾ ਉੱਤੇ ਭਰਵੀਂ ਨਿਗਾਹ ਸੁੱਟਿਆਂ ਹਰ ਵਾਰ ਰੂਹ ਕੰਬਣੀ ਖਾਂਦੀ ਹੈ। ਇਕ ਹੈ ਖਾਲਸੇ ਦੀ ਸਾਜਨਾ ਤੇ ਦੂਜੀ ਹੈ ਜਲ੍ਹਿਆਂ ਵਾਲੇ ਬਾਗ ਦਾ ਸਾਕਾ।

ਇਤਿਹਾਸ ਨੂੰ ਬਦਲ ਦੇਣ ਵਾਲੀਆਂ ਇਹਨਾਂ ਦੋ ਘਟਨਾਵਾਂ ਦਾ ਸਫਰ ਰਮਜ਼ ਨਾਲ ਇਹ ਵੀ ਆਖਦਾ ਹੈ ਕਿ ਟੀਸੀ ਉੱਤੇ ਪੁਚਾਉਣ ਵਾਲੀਆਂ ਪੈੜਾਂ ਨੂੰ ਵੀ ਵੇਖਿਓ, ਉਹਨਾਂ ਦੀ ਵੀ ਕਦਰ ਕਰਿਓ। ਯਾਦ ਰੱਖਿਓ ਕਿ ਪੈੜਾਂ ਭੁੱਲ ਜਾਣ ਵਾਲੇ ਲੋਕ ਰਸਤੇ ਵੀ ਭੁੱਲ ਜਾਂਦੇ ਹੁੰਦੇ ਜੇ।

ਰਾਤ ਦਾ ਬਾਰਾਂ ਇਕ ਵੱਜ ਗਿਆ ਹੋਊਗਾ। ਖਾਲਸੇ ਦੀ ਸਾਜਨਾ ਦੇ ਤਿੰਨ ਸੌ ਸਾਲਾ ‘‘ਜਸ਼ਨਾਂ’’ ਤੋਂ ਤਿੰਨ ਦਿਨ ਪਿੱਛੋਂ। ਅਸੀਂ ਦੋਵੇਂ ਜੀਅ ਤੇ ਨਾਲ ਬੇਟੀਆਂ ਅਨੰਦਪੁਰ ਸਾਹਿਬ ਕੇਸ-ਗੜ੍ਹ ਦੀ ਛੱਤ ਉੱਤੇ ਬੈਠੇ ਸਾਂ ਇਕੱਲੇ। ਚੁੱਪ, ਸ਼ਾਂਤ ਟਿਕੀ ਰਾਤ। ਸੁਰਤੀ ਦੀ ਉਂਗਲ ਫੜਕੇ, ਕਿਰਨਾਂ ਦੀ ਪੈੜ ਦਾ ਪਿੱਛਾ ਕਰਦਾ ਕਰਦਾ ਮੈਂ ਸ਼ੇਖੂਪੁਰੇ ਵੱਲ ਜਾ ਪਹੁੰਚਿਆ। ਅੰਦਰੋਂ ਅਵਾਜ਼ ਕੰਨੀ ਪਈ ‘‘ਨੀ ਭੈਣ ਤ੍ਰਿਪਤਾ, ਚੰਦ ਵਰਗੇ ਪੁੱਤ ਦੇ ਜਨਮ ਦੀਆਂ ਵਧਾਈਆਂ’’ ਨਾਨਕਿਆਂ ਦੇ ਘਰ ਨਾਨਕ ਨਾਨਕ ਹੋਣ ਲੱਗੀ। ਇਨਸਾਨੀ ਸੋਚ ਦੀ ਤਕਦੀਰ ਦਾ ਮਲਾਹ ਵਧਣ ਫੁੱਲਣ ਲੱਗਾ।

ਉਸਨੇ ਕੋਈ ਰਸਮੀ ਵਿੱਦਿਆ ਨਹੀਂ ਸੀ ਲਈ, ਪਰ ਉਸਨੇ ਧਰਮ, ਦਰਸ਼ਨ, ਸਮਾਜ, ਸਭਿਆਚਾਰ, ਸਾਹਿਤ ਅਤੇ ਸੰਗੀਤ ਵਰਗੇ ਅਨੇਕਾਂ ਖੇਤਰਾਂ ਨੂੰ ਜਾਣਿਆਂ ਹੀ ਨਹੀਂ, ਸਗੋਂ ਨਵੀਆਂ ਨਕੋਰ ਪੈੜਾਂ ਵੀ ਪਾਈਆਂ। ਨਿੱਕੇ ਹੁੰਦਿਆਂ ਮਾਪਿਆਂ ਨਾਲ ਸਾਰੇ ਕੰਮ ਧੰਦੇ ਵੀ ਕਰਵਾਏ। ਡੰਗਰ ਚਾਰੇ। ਵਿਆਹ ਕਰਵਾਇਆ। ਬੱਚੇ ਹੋਏ। ਨੌਕਰੀ ਕੀਤੀ। ਪਰ ਫਿਰ ਇਕਾਂਤ ਵਿਚ ਬੈਠ ਕੇ ਮਨ ਬਣਾਇਆ ਕਿ ਮੈਂ ਕੇਵਲ ਦੋ ਚਾਰ ਜੀਆਂ ਲਈ ਉਮਰ ਭਰ ਭੰਮੀਰੀ ਵਾਂਙੂੰ ਘੁਕਣ ਅਤੇ ਖਤਮ ਹੋ ਜਾਣ ਲਈ ਪੈਦਾ ਨਹੀਂ ਹੋਇਆ, ਲੋਕਾਈ ਦੀ ਸਾਰ ਵੀ ਲੈਣੀ ਬਣਦੀ ਹੈ। ਫਿਰ ਤੁਰ ਪਿਆ ਮਰਦਾਨੇ ਨੂੰ ਨਾਲ ਲੈ ਕੇ ਉਦਾਸੀਆਂ (ਯਾਤਰਾਵਾਂ) ਤੇ। ਵੀਹ ਬਾਈ ਸਾਲ ਘਰੋਂ ਬਾਹਰ।

ਉਹ ਉਸ ਜੋਬਨ ਰੁੱਤੇ ਤੁਰਿਆ, ਜਦ ਬੰਦਾ ਜ਼ੁਲਫ਼ਾਂ ਦੇ ਜੰਗਲ ਵਿਚ ਪੋਟਿਆਂ ਦੀ ਸਰਸਰਾਹਟ ਵਿਚੋਂ ਨਿਕਲੇ ਰਸ ਨੂੰ ਅਮ੍ਰਿੰਤ ਸਮਝਦਾ ਹੈ। ਓਦੋਂ ਉਹ ਜੰਗਲ ਬੀਆਬਾਨਾ ਨੂੰ ਹਜ਼ਾਰਾਂ ਮੀਲ ਪੈਦਲ ਚੀਰਦਾ  ਸੱਪਾਂ ਸ਼ੀਹਾਂ ਦੀ ਸਰਸਰਾਹਟ ਵਿਚੋਂ ਦੀ ਜੀਵਨ ਦੇ ਅਸਲੀ ਅਰਥ ਲੱਭਦਾ ਲੁਭਾਉਂਦਾ ਲੋਕਾਂ ਕੋਲ ਆਪ ਪਹੁੰਚਿਆ।

ਉਹ ਇਨਸਾਨਾਂ ਦੇ ਅੰਦਰਲੇ ਅੰਧਕਾਰ ਨਾਲ ਲੜਿਆ ਸੂਰਮਿਆਂ ਵਾਂਗ, ਦਾਰਸ਼ਨਿਕਾਂ ਵਾਂਗ, ਕਲਾਕਾਰਾਂ ਵਾਂਗ, ਸੰਤ ਰੂਪ ਵਿਚ।

ਉਹ ਸੰਸਾਰੀ ਭਵਸਾਗਰ ਵਿਚੋਂ ਨਿਕਲ ਗਿਆ ਚੇਤਨਾ ਦੀ ਪੱਧਰ ਤੇ। ਫਿਰ ਭਵਸਾਗਰ ਵਿਚ ਹੀ ਵਿਚਰਿਆ ਸਰੀਰ ਦੀ ਪੱਧਰ ਤੇ। ਭਵਸਾਗਰ ਵਿਚੋਂ ਹੀ ਨਿਰਲੇਪ ਹੋ ਗਿਆ ਮਨ ਦੇ ਪੱਧਰ ਤੇ ……ਭਵਸਾਗਰ ਵਿਚ ਗੋਤੇ ਖਾਂਦਿਆਂ ਨੂੰ ਤਾਰਨ ਲਈ।

ਉਹ ਅੱਗੇ ਹੀ ਅੱਗੇ ਤੁਰੀ ਗਿਆ, ਕਿਸੇ ਅਨੰਤ ਪੈਂਡਿਆਂ ਉੱਤੇ। ਉਹ ਪ੍ਰਕਾਸ਼ ਦੇ ਸੋਮੇ ਦਾ ਸੰਗ ਕਰਦਾ ਕਰਦਾ ਓਸੇ ਪ੍ਰਕਾਸ਼ ਦਾ ਰੂਪ ਹੋ ਗਿਆ, ਪ੍ਰਕਾਸ਼ ਵਿਚ ਲੀਨ…….. ਪ੍ਰਕਾਸ਼ ਵਿੱਚ ਪ੍ਰਬੀਨ……ਪ੍ਰਕਾਸ਼ ਵਿਚ ਵਿਲੀਨ।

ਫਿਰ ਉਹ ਸੂਰਜ ਵਾਂਗ ਜਾਪਣ ਲੱਗਾ। ਅਸੀਂ ਤੁਸੀਂ ਮੇਰਾ ਮੇਰਾ ਕਰਨ ਲੱਗੇ। ਪਰ ਮੇਰਾ ਮੇਰਾ ਕਰਨ ਵਾਲਿਆਂ ਦੇ ਹੱਥ ਉਸਨੇ ਆਪਣੇ ਜਿਸਮ ਨੂੰ ਵੀ ਨਾ ਆਉਣ ਦਿੱਤਾ। ਉਹ ਸਭਨਾ ਦਾ ਹੀ ਸੀ। ਜਿਸਦੀ ਕਾਇਆ ਵੀ ਇਸ ਮੇਰ ਤੇਰ ਤੋਂ ਮੁਕਤ ਸੀ, ਉਸਦੇ ਸ਼ਬਦਾਂ ਨੂੰ ਜੱਫਾ ਕੌਣ ਮਾਰ ਸਕਦਾ ਹੈ? ਇਹ ਓਸੇ ਨੂੰ ਰੌਸ਼ਨੀ ਦੇਣਗੇ, ਜਿਹੜਾ ਇਹਨਾਂ ਉਤੇ ਅਮਲ ਕਰੇਗਾ। ਉਹ ਆਪਣੇ ਸ਼ਬਦਾਂ ਦੀ ਵਸੀਅਤ ਆਪਣੇ ਦੁਨਿਆਵੀ ਪੁੱਤਰਾਂ ਦੇ ਨਾਮ ਕਰਨ ਦੀ ਬਜਾਏ ਆਪਣੇ ਵਿਚਾਰਾਂ ਦੀ ਸਾਂਝ ਵਾਲੇ ਪੈਰੋਕਾਰਾਂ ਦੇ ਨਾਮ ਕਰ ਗਿਆ।

ਮਰਦਾਨੇ ਦੀ ਰਬਾਬ ਬਾਬੇ ਨਾਨਕ ਦੀ ਉਨੀ ਰਾਗਾਂ ਵਿਚ ਲਿਖੀ ਬਾਣੀ ਅਤੇ ਉਸਦੀ ਮਧੁਰ ਸੁਰੀਲੀ ਅਵਾਜ਼ ਨਾਲ ਇਕਸੁਰ ਹੋ ਕੇ ਵੱਜਦੀ ਰਹੀ ਪਰ ਅਸੀਂ ਅਜੇ ਤਕ ਭਾਈ ਮਰਦਾਨੇ ਨੂੰ ਆਪਣਾ ਪ੍ਰਾਚੀਨ ਮਹਾਨ ਸੰਗੀਤਕਾਰ ਤਸੱਵਰ ਨਹੀਂ ਕਰ ਸਕੇ। ਉਹਨਾਂ ਵਰਗੀ ਦੋਸਤੀ ਦੀ ਮਿਸਾਲ ਲੱਭਣੀ ਵੀ ਮੁਸ਼ਕਲ ਹੈ।

ਉਸ ਮਹਾਨ ਸੰਤ ਨੇ ਮਗਰਲੀ ਉਮਰੇ ਅਠਾਰਾਂ ਸਾਲ ਹਲ ਦੀ ਜੰਘੀ ਫੜ੍ਹ ਕੇ ਰੋਟੀ ਖਾਧੀ। ਤੇ ਵਖਾਇਆ ਕਿ ਗ੍ਰਹਿਸਥ, ਕਿਰਤ ਅਤੇ ਭਗਤੀ ਦਾ ਅਨੂਠਾ ਸੰਗਮ ਕਿਵੇਂ ਹੁੰਦਾ ਹੈੇ। ਉਸਨੇ ਸਦਾ ਮਾੜਿਆਂ ਦੀ ਬਾਂਹ ਫੜੀ। ਔਰਤਾਂ ਨਾਲ ਵਿਤਕਰਾ ਰੱਦ ਕੀਤਾ। ਔਰਤਾਂ ਨੂੰ ਵਡਿਆਇਆ। ਜਾਤ ਪਾਤ ਤੇ ਕਰਾਰੀ ਚੋਟ ਕੀਤੀ। ਇਸ ਤਰਾਂ ਦਾ ਸੀ ਆਪਣਾ ਬਾਬਾ ਕਹਿਣੀ ਅਤੇ ਕਥਨੀ ਦਾ ਪੂਰਾ।

ਅਲਾਮਾ ਇਕਬਾਲ ਬਾਬਾ ਨਾਨਕ ਬਾਰੇ ਲਿਖਦਾ ਹੈ ਕਿ ਬਾਬਾ ਤੂੰ ਸੂਰਜ ਸੈਂ। ਬੜਾ ਚਮਕਿਐਂ। ਪਰ ਤੈਨੂੰ ਵੇਖਣ ਵਾਲੀਆਂ ਅੱਖਾਂ ਤੋਂ ਮਹਿਰੂਮ ਜਨਤਾ ਤੈਨੂੰ ਵੇਖ ਨਾ ਸਕੀ।

ਪਰ ਰਾਤ ਤਾਂ ਮੁੜ ਮੁੜ ਆਉਂਦੀ ਹੈ, ਜਿਵੇਂ ਕਿਤੇ ਸੂਰਜ ਦਾ ਇਮਤਿਹਾਨ ਲੈ ਰਹੀ ਹੋਵੇ।

ਰਾਤ ਹੀ ਸੀ ਜਦ ਸਭ ਲੋਕ ਆਪਣੇ ਆਪਣੇ ਬੱਚਿਆਂ ਨੂੰ ਜੱਫੀਆਂ ਪਾਈ, ਬਾਹਵਾਂ ਉੱਤੇ ਚੜ੍ਹਾਈ ਘੂਕ ਸੁੱਤੇ ਘੁਰਾੜੇ ਮਾਰ ਰਹੇ ਸਨ। ‘ਹਾਏ! ਬੱਚੇ ਕਿੰਨੇ ਪਿਆਰੇ ਲਗਦੇ ਹਨ।’ ਬਹੁਤ ਸਾਰੀਆਂ ਦਾਦੀਆਂ ਵੀ ਬੱਚੇ ਨਾਲ ਲਈ ਸੁੱਤੀਆਂ ਸਨ, ਅਸੀਸਾਂ ਨਾਲ ਭਰੀਆਂ ਹੋਈਆਂ………‘‘ਕਿ ਬੱਚਿਓ ਤੁਹਾਨੂੰ ਕਦੀ ਤੱਤੀ ’ਵ ਨਾ ਲੱਗ।’’

ਪਰ ਇਕ ਦਾਦੀ ਆਪਣੇ ਸੱਤ ਸਾਲ ਅਤੇ ਨੌ ਸਾਲ ਦੇ ਪੋਤਰਿਆਂ ਨੂੰ ਠੰਡੀ ਯੱਖ ਰਾਤ ਵਿਚ ਛਾਤੀ ਨਾਲ ਲਾਈ ਜਾਗ ਰਹੀ ਸੀ। ਸਰਹੰਦ ਦੇ ਠੰਡੇ ਬੁਰਜ ਵਿਚ ਕੈਦ। ਬੱਚੇ ਵੀ ਜਾਗ ਰਹੇ ਸਨ।

ਇਹ ਦਾਦੀ ਉਹਨਾ ਨੂੰ ‘ਤੱਤੀ ’ਵਾ ਨਾ ਲੱਗੇ’ ਦੀ ਅਸੀਸ ਵੀ ਦੇਣ ਵਾਲੀ ਨਹੀਂ ਸੀ। ਉਹ ਇਸ ਧਰਤੀ ਉਤੇ ਪੈਦਾ ਹੋਏ ਇਨਸਾਨਾ ਵਿਚੋਂ ਇਕੋ ਇਕ ਨਿਰਾਲੀ ਦਾਦੀ ਸੀ, ਜਿਹੜੀ ਨੰਨ੍ਹੇ ਮੁੰਨੇ ਪੋਤਰਿਆਂ ਦੇ ਸਿਰ ਪਲੋਸਦੀ ਹੋਈ ਕਹਿੰਦੀ,‘‘ਬੱਚਿਓ ਜਦ ਤੁਹਾਨੂੰ ਝੁਲਸਾ ਦੇਣ ਵਾਲੀ ਤੱਤੀ ’ਵਾ ਲੱਗੇ, ਕਿਤੇ ਮਨੋ ਨਾ ਡੋਲ ਜਾਇਓ! ਓਦੋਂ ਆਪਣੇ ਦਾਦੇ ਦੇ ਦਾਦੇ ਦਾ ਧਿਆਨ ਕਰਿਓ। ਵੇਖੋ ਉਹਨੇ ਤੱਤੀ ਲੋਹ ਉਤੇ ਬੈਠ ਕੇ, ਸੀਸ ਵਿਚ ਤੱਤੀ ਰੇਤ ਪਵਾ ਕੇ ਅਤੇ ਉਬਲਦੀ ਦੇਗ ਵਿਚ ਬੈਠ ਕੇ ਮੂਹੋਂ ‘ਹਾਏ’ ਤਕ ਨਹੀਂ ਸੀ ਆਖੀ। ਤੁਸੀਂ ਆਪਣੇ ਦਾਦੇ ਨੂੰ ਯਾਦ ਕਰਿਓ, ਉਸਨੇ ਮਨੁੱਖਤਾ ਦੀ ਅਜ਼ਾਦੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਚ ਆਪ ਜਾ ਕੇ ਸੀਸ ਨਿਛਾਵਰ ਕਰ ਦਿੱਤਾ ਸੀ।’’

‘ਅੰਤਿਮ ਮਿਲਣੀ’ ਵਾਲੀ ਅਗਲੀ ਗੱਲ ਜਿਹੜੀ ਕਹਿਣੀ ਸੀ ਉਹ ਦਾਦੀ ਆਪਣੇ ਪੋਤਰਿਆਂ ਨੂੰ ਕਹਿਣ ਲੱਗੀ ਤਾਂ ਕਾਲਜੇ ਨੂੰ ਰੁੱਗ ਭਰਿਆ ਗਿਆ। ਪੋਤਰੇ ਖੁਦ ਵੀ ਸਮਝਦੇ ਸਨ। ਉਹ ਸਾਰੀ ਰਾਤ ਜਾਗਦੇ ਰਹੇ। ਉਹ ਤਾਂ ਧੁਰੋਂ ਹੀ ਜਾਗੇ ਸਨ। ਉਸ ਅਭਾਗੀ ਰਾਤ ਦੇ ਇਕ ਇਕ ਪਲ ਨੂੰ ਬਿਆਨ ਕਰਨਾ ਕਿਸੇ ਲੇਖਕ ਦੇ ਵੱਸ ਨਹੀਂ। ਉਸਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਦਿਨ ਚੜ੍ਹਿਆ ਤਾਂ ਬੱਚੇ ਹਕੂਮਤ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ। ਦਾਦੀ ਨੇ ਠੰਡੇ ਬੁਰਜ ਵਿਚ ਪ੍ਰਾਣ ਤਿਆਗ ਦਿੱਤੇ।

ਪਰ ਇਹ ਕਾਲੀ ਬੋਲੀ ਰਾਤ ਤਾਂ ਅਜੇ ¦ਮੀ ਸੀ। ਜਵਾਨ ਪੁੱਤਰਾਂ ਦੇ ਮਾਪੇ ਹੁਸੀਨ ਸੁਪਨੇ ਲੈ ਰਹੇ ਸਨ ਕਿ ਮੁੰਡਾ ਸਿਹਰੇ ਲਾ ਕੇ ਘੋੜੀ ਚੜ੍ਹਿਆ ਹੈ। ਕੋਈ ਹੂਰ ਪਰੀ ਮਹਿੰਦੀ ਲਾ ਕੇ ਉਸ ਵਿਚ ਸਮਾ ਜਾਣ ਲਈ ਤਿਆਰੀ ਕਰੀ ਬੈਠੀ ਹੈ। ਘੋੜੀਆਂ ਗਾਈਆਂ ਜਾ ਰਹੀਆਂ ਹਨ। ਬਾਪ ਸੁੱਟ ਕਰ ਰਿਹਾ ਹੈ।

ਪਰ ਇਕ ਬਾਪ (ਗੁਰੂ ਗੋਬਿੰਦ ਸਿੰਘ) ਚਮਕੌਰ ਦੀ ਗੜ੍ਹੀ ਵਿਚ ਆਪਣੇ ਬੱਚਿਆਂ ਲਈ ਜੋ ਸੁਪਨੇ ਜਾਗਦਿਆਂ ਹੋਇਆਂ ਲੈ ਰਿਹਾ ਸੀ, ਉਹੋ ਜਿਹਾ ਸੁਪਨਾ ਲੈਣ ਦੀ ਕਦੇ ਕਿਸੇ ਬਾਪ ਦੀ ਹਿੰਮਤ ਨਹੀਂ ਪਈ।

ਉਸਦੀ ਆਪਣੀ ਸ਼ਖਸ਼ੀਅਤ ਦੀ ਲੋਅ ਵਿਚ ਉਸਦੇ ਗੱਭਰੂ ਪੁੱਤ ਅਜੀਤ ਸਿੰਘ, ਜੁਝਾਰ ਸਿੰਘ ਤਿਆਰ ਹੋ ਰਹੇ ਹਨ। ਉਹ ਉਹਨਾ ਦੀਆਂ ਪੁਸ਼ਾਕਾਂ ਅਤੇ ਸਰੀਰਾਂ ਉਤੇ ਕੋਈ ਅਤਰ ਫੁਲੇਲ ਨਹੀਂ ਛਿੜਕ ਰਿਹਾ, ਸਗੋਂ ਮੈਦਾਨੇ ਜੰਗ ਵਿਚ ਤੋਰਨ ਲਈ ਜ਼ਰਾ-ਬਖ਼ਤਰ ਸਜਾ ਰਿਹਾ ਹੈ, ਪੱਗ ਉਤੇ ਸਿਹਰੇ ਨਹੀਂ ਸਗੋਂ ਤਲਵਾਰ ਦੇ ਵਾਰ ਨੂੰ ਰੋਕਣ ਲਈ ਲੋਹੇ ਦੇ ਚੱਕਰ ਪਾਏ ਜਾ ਰਹੇ ਹਨ। ਉਹ ਆਪਣੇ ਪੁੱਤਾਂ ਨੂੰ ਕਿਸੇ ਹੂਰ ਪਰੀ ਨੂੰ ਵਿਆਹੁਣ ਲਈ ਤਿਆਰ ਨਹੀਂ ਕਰ ਰਿਹਾ ਸਗੋਂ ਮੌਤ ਨੂੰ ਗਲ਼ ਲਾਉਣ ਲਈ ਕਰ ਰਿਹਾ ਹੈ। ਦੋ ਵੱਡੇ ਪੁੱਤ ਅੱਖਾਂ ਦੇ ਸਾਹਮਣੇ ਯੁੱਧ ਕਰਦੇ ਸ਼ਹੀਦ ਹੋ ਗਏ ਤੇ ਦੋ ਨਿੱਕਿਆਂ ਬਾਰੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ  ਦੀ ਖ਼ਬਰ ਮਿਲੀ। ੲੋਹੋ ਜਿਹੀ ਔਲਾਦ ਅੱਜ ਤਕ ਕਿਸੇ ਨੂੰ ਨਸੀਬ ਨਹੀਂ ਹੋਈ, ਜੋ ਮਾਪਿਆਂ ਦੇ ਆਦਰਸ਼ ਉਤੋਂ ਏਨੀ ਛੋਟੀ ਉਮਰੇ ਇਸ ਤਰਾਂ ਕੁਰਬਾਨ ਹੋ ਗਈ ਹੋਵੇ।

ਕੌਣ ਹੈ ਐਸਾ ਜਿਸਨੇ ਚਮਕੌਰ ਦੀ ਗੜ੍ਹੀ ਵਰਗੇ ਮੈਦਾਨੇ ਜੰਗ ਵਿਚ ‘ਚੰਡੀ ਦੀ ਵਾਰ’ ਸਿਰਜੀ ਹੋਵੇ। ਕਦੀ ਕਲਮ ਤਲਵਾਰ ਬਣ ਜਾਂਦੀ ਤੇ ਕਦੀ ਤਲਵਾਰ ਕਲਮ ਦਾ ਰੂਪ ਧਾਰ ਲੈਂਦੀ। ਲੱਭੋ ਕੋਈ ਹੋਰ ਏਦਾਂ ਦਾ ਕਵੀ?

‘ਸੱਚਾ ਪਾਤਸ਼ਾਹ’ ਦੇ ਮਇਨੇ ਸਮਝ ਆਏ। ਕਿਉਂਕਿ ਦੁਨਿਆਵੀ ਪਾਤਸ਼ਾਹ ਵੀ ਯੁੱਧ ਤਾਂ ਕਰਦਾ ਪਰ ਆਪਣੇ ਜਾਂ ਬੱਚਿਆਂ ਦੇ ਸਿਰ ਹਕੂਮਤੀ ਕਲਗੀ ਸਜਾਉਣ ਲਈ। ਪਰ ਗੁਰੂ ਨੇ ਆਪਾ/ਬੱਚੇ ਕੁਰਬਾਨ ਕਰਤੇ ਲੋਕਾਂ ਲਈ।

ਮਾਛੀਵਾੜੇ ਦੇ ਜੰਗਲ ਨੇ ਸਰਬੰਸਦਾਨੀ ਗੁਰੂ ਦੇ ਨੈਣਾਂ ਨੂੰ ਬਾਰ ਬਾਰ ਭਿੱਜਦਿਆਂ ਸੁੱਕਦਿਆਂ ਵੇਖਿਆ ਹੋਵੇਗਾ ਤੇ ਨਾਲੇ ਹੌਂਸਲਾ ਵੇਖ ਕੇ ਦੰਗ ਵੀ ਰਹਿ ਗਿਆ ਹੋਵੇਗਾ।

ਔਲਾਦ ਸ਼ਹੀਦ ਕਰਵਾਉਣੀ ਬੜੀ ਔਖੀ ਹੈ ਤੇ ਉਹ ਵੀ ਆਪਣੇ ਨਿੱਜ ਖਾਤਰ ਨਹੀਂ, ਲੋਕਾਂ ਖਾਤਰ। ਅੰਦਾਜਾ ਲਾਓ ਕਿ ਕਿੰਨੀ ਕੁ ਮੁਹੱਬਤ ਹੋਵੇਗੀ ਲੋਕਾਂ ਨਾਲ?

ਤੇ ਆਪਣੇ ਏਹੋ ਜਿਹੇ ਪਿਆਰੇ ਲੋਕਾਂ ਨੂੰ ਆਨੰਦਪੁਰ ਇੱਕਠੇ ਕਰਕੇ ਜਦ ਹੱਥ ਵਿਚ ਤਲਵਾਰ ਫੜ ਕੇ ਗੁਰੂ ਨੇ ਲਲਕਾਰਿਆ ਹੋਵੇਗਾ,‘‘ਕਿ ਕੋਈ ਇਕ ਸਿੱਖ ਉੱਠੋ, ਮੇਰੇ ਕੋਲ ਆਓ, ਮੈਂ ਉਸਦੀ ਧੌਣ ਵੱਢਣੀ ਹੈ,’’ ਤਾਂ ਗੁਰੂ ਨੇ ਕਿੰਨਾ ਵੱਡਾ ਜਿਗਰਾ ਕਰਕੇ ਇਹ ਗੱਲ ਆਖੀ ਹੋਵੇਗੀ। ਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਤੰਬੂ ਵਿਚੋਂ ਖੂਨ ਨਾਲ ਲਿਬੜੀ ਤਲਵਾਰ ਲੈ ਕੇ ਉਵੇਂ ਹੀ ਦੂਜਾ ਸਿਰ ਮੰਗਿਆ ਹੋਵੇਗਾ। ਸਿੱਖ ਸਿਰ ਦੇਣ ਲਈ ਉੱਠ ਕੇ ਗੁਰੂ ਵੱਲ ਤੁਰ ਪਿਆ ਹੋਵੇਗਾ ਤਾਂ ਆਪਣੇ ਸਿੱਖਾਂ ਦਾ ਪਿਆਰ, ਸ਼ਰਧਾ, ਕੁਰਬਾਨੀ, ਤਿਆਗ ਤੇ ਭਰੋਸਾ ਵੇਖ ਕੇ ਮਾਣ ਨਾਲ ਗੁਰੂ ਦੀਆਂ ਅੱਖਾਂ ਦੇ ਹੰਝੂ ਅੰਦਰ ਹੀ ਅੰਦਰ ਠਾਠਾਂ ਮਾਰਦੇ ਵਹਿ ਤੁਰੇ ਹੋਣਗੇ। ਭਰੋਸੇ ਅਤੇ ਕੁਰਬਾਨੀ ਦਾ ਇਹੀ ਹੜ੍ਹ ਸੀ ਜਿਸ ਦੇ ਵੇਗ ਦੇ ਸਾਹਮਣੇ ਮੁਗਲ ਹਕੂਮਤ ਵੀ ਇਕ ਦਿਨ ਰੁੜ੍ਹ ਗਈ।

ਅੱਡੋ ਅੱਡ ਜਾਤਾਂ ਦੇ ਪੰਜ ਪਿਆਰੇ ਸਾਜ ਕੇ ਜਾਤ ਪਾਤ ਖਤਮ ਕਰ ਦਿਤੀ। ਨਵਾਂ ਮਨੁੱਖ ਸਿਰਜ ਦਿੱਤਾ। ਸ਼ੁੱਧ ਖਾਲਸਾ। ਜਿਸਨੇ ਹਿੰਦੁਸਤਾਨ ਦੇ ਇਤਿਹਾਸ ਦਾ ਰੁਖ਼ ਮੋੜ ਦਿੱਤਾ।

ਇੰਜ ਹਰ ਸਾਲ ਵਿਸਾਖੀ ਦਾ ਦਿਨ ਵੀ ਨਿਆਰੀਆਂ ਚਮਕਾਂ ਮਾਰਨ ਲੱਗਾ।

ਕਾਸ਼ ਸਾਨੂੰ ਉਹ ਭਾਵਨਾ ਸਦਾ ਚੇਤੇ ਰਵ੍ਹੇ ਤੇ ਸਾਡੇ ਅਮਲਾਂ ਵਿਚ ਵੀ ਆਵੇ, ਜਿਸ ਤਹਿਤ ਸਾਡੇ ਗੁਰੂਆਂ ਨੇ ਇਹ ਸਾਰੀ ਘਾਲਣਾ ਘਾਲੀ। ਪਰ ਅੰਦਰੋਂ ਚਸਕ ਜਿਹੀ ਪੈਂਦੀ ਹੈ ਕਿ ਜਿਹੜੀ ਊਚ ਨੀਚ, ਭਿੰਨ ਭੇਦ ਗੁਰੂਆਂ ਨੇ ਆਪਣੀ ਵੱਲੋਂ ਮਾਰ ਦਿੱਤੇ, ਉਹ ਸਾਡੇ ਅੰਦਰੋਂ ਅੱਜ ਤੱਕ ਵੀ ਨਹੀਂ ਮਰੇ।

ਚਸਕ ਨੇ ਸੁਰਤੀ ਉਰਾਂ ਮੋੜੀ, ਅਤੇ ਜਲ੍ਹਿਆਂਵਾਲੇ ਬਾਗ ਵਿਚ ਲੈ ਵੜੀ। ਜਨਰਲ ਡਾਇਰ ਸਾਡੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੱਨਣ ਡਿਅ੍ਹਾ। ਸੈਂਕੜੇ ਮਾਰ ਸੁੱਟੇ। ਸੈਂਕੜੇ ਤੜਫਣ ਡੲ੍ਹੇ। 1919 ਦੀ ਵਿਸਾਖੀ ਖੂਨ ਨਾਲ ਲਥਪਥ ਹੋ ਗਈ। ਰੋਹ ਦੀ ਲਾਟ ਅਸਮਾਨ ਛੂਹਣ ਲੱਗੀ।

1919 ਦੀ ਵਿਸਾਖੀ ਦੀ ਟੀਸੀ ਦੀਆਂ ਪੈੜਾਂ ਵਿਚ ਸਭ ਤੋਂ ਅੱਗੇ ਨਾਮਧਾਰੀ ਸਿੰਘ ਤੋਪਾਂ ਦੇ ਮੂੰਹਾਂ ਅੱਗੇ ਹਿੱਕਾਂ ਡਾਹੀ ਖੜ੍ਹੇ ਹਨ। ਵਿਦੇਸ਼ੀ ਗੁਲਾਮੀ ਤੋਂ ਅਜ਼ਾਦ ਹੋਣ ਬਾਰੇ ਸੋਚਣ ਦੀ ਅਜਿਹੀ ਸਜ਼ਾ, ਜਿਸਨੂੰ ਸੋਚ ਕੇ ਰੂਹ ਕੰਬ ਜਾਏ। ਮਲੇਰਕੋਟਲੇ ਦੇ ਮੈਦਾਨ ਵਿਚ ਸੱਤ ਤੋਪਾਂ ਲਿਆ ਕੇ ਬੀੜੀਆਂ। ਹੁਕਮ ਹੋਇਆ ਕਿ ਨਾਮਧਾਰੀ ਸਿੰਘਾਂ ਨੂੰ ਤੋਪਾਂ ਦੇ ਮੂੰਹਾਂ ਅੱਗੇ ਬੰਨ੍ਹ ਕੇ ਉਡਾ ਦਿੱਤਾ ਜਾਵੇ। 17 ਜਨਵਰੀ 1872 ਨੂੰ ਨਾਮਧਾਰੀ ਸਿੰਘਾਂ ਨੇ ਲਲਕਾਰ ਕੇ ਆਖਿਆ ਕਿ ਸਾਨੂੰ ਬੰਨ੍ਹਣ ਦੀ ਲੋੜ ਨਹੀਂ ਪਵੇਗੀ। ਅਸੀਂ ਖੁਦ ਹੀ ਅੱਗੇ ਖਲੋਵਾਂਗੇ। ਪਹਿਲਾਂ 7 ਜਣੇ ਉਡਾਏ। ਫਿਰ ਦੂਜੇ ਸੱਤ ਆ ਖਲੋਤੇ। ਇਵੇਂ 49 ਨਾਮਧਾਰੀਆਂ ਸਿੰਘਾਂ ਸ਼ਹਾਦਤ ਦਾ ਜਾਮ ਪੀਤਾ। ਤੇ ਫਿਰ ਇਵੇਂ ਹੀ 16 ਹੋਰਨਾਂ ਨੇ। ਸਤਿਗੁਰੂ ਬਾਬਾ ਰਾਮ ਸਿੰਘ ਨੇ ਨਾਮਿਲਵਰਤਣ ਲਹਿਰ ਦਾ ਬੀਜ ਵੀ ਬੀਜਿਆ ਜਿਸਨੂੰ ਮਗਰੋਂ ਮਹਾਤਮਾ ਗਾਂਧੀ ਨੇ ਆਪਣਾ ਆਦਰਸ਼ ਬਣਾਇਆ ਤੇ ਨਾਮਧਾਰੀ ਲਹਿਰ ਨੇ ਤੋਪਾਂ ਦੇ ਮੂੰਹਾਂ ਅੱਗੇ ਸ਼ਹੀਦੀ ਦੇ ਕੇ ਕਰਾਂਤੀਕਾਰੀ ਅਜ਼ਾਦੀ ਅੰਦੋਲਨ ਨੂੰ ਵੀ ਬੇਮਿਸਾਲ ਹੌਂਸਲਾ ਦਿੱਤਾ।

ਆਪਣੀ ਵੱਲੋਂ ਨਾਮਧਾਰੀ ਕੂਕਾ ਅੰਦੋਲਨ ਦਾ ਮਲੀਆਮੇਟ ਕਰਕੇ ਜਦ ਅੰਗਰੇਜ ਹਕੂਮਤ ਨੇ ਪਿੱਛਾ ਭਉਂ ਕੇ ਵੇਖਿਆ ਤਾਂ ਪੰਜਾਬੀਆਂ ਦੀ ਹੀ ਅਗਵਾਈ ਵਿਚ ਗਦਰੀ ਬਾਬਿਆਂ ਦਾ ਲਾਮ ਲਸ਼ਕਰ ਅਮਰੀਕਾ ਕਨੇਡਾ ਵੱਲੋਂ ਵਤਨ ਦੀ ਅਜ਼ਾਦੀ ਲਈ ਚੜ੍ਹ ਆਇਆ। ਹਜ਼ਾਰਾਂ ਦੀ ਗਿਣਤੀ ਵਿਚ ਆਏ ਗਦਰੀ ਸੂਰਮੇ ਏਨੀ ਵੱਡੀ ਫਰੰਗੀ ਹਕੂਮਤ ਨਾਲ ਟਕਰਾ ਗਏ। ਕਰਤਾਰ ਸਿੰਘ ਸਰ੍ਹਾਭੇ ਹੋਰੀਂ 145 ਜਣੇ ਜਾਨਾਂ ਨਿਛਾਵਰ ਕਰ ਗਏ। ਬਾਬਾ ਸੋਹਣ ਸਿੰਘ ਭਕਨਾ, ਜਵਾਲਾ ਸਿੰਘ ਠੱਠੀਆਂ, ਗੁਰਮੁੱਖ ਸਿੰਘ ਲਲਤੋਂ, ਊਧਮ ਸਿੰਘ ਕਸੇਲ ਹੋਰੀਂ 307 ਸੂਰਮੇ ਉਮਰ ਕੈਦਾਂ ਤੇ ਕਾਲੇ ਪਾਣੀ ਵਰਗੀਆਂ ਸਜਾਵਾਂ ਖਾ ਗਏ। ਤੇ ਇਵੇਂ ਹੀ ਸੈਂਕੜੇ ਹੋਰ। ਪਰ ਡੋਲਿਆ ਨਾ ਕੋਈ। 1914-15 ਦੀ ਗੱਲ ਹੈ ਇਹ।

ਅਜਿਹੀ ਸ਼ਾਨਦਾਰ ਵਿਰਾਸਤ ਵਾਲਿਆਂ ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਵਿਚ ਗੋਲੀਆਂ ਨਾਲ ਭੁੰਨ ਕੇ ਡਰਾਉਣ ਦਬਾਉਣ ਦੀ ਕੋਸ਼ਿਸ਼ ਕਰ ਰਹੀ ਅੰਗਰੇਜ਼ ਸਰਕਾਰ ਬੜੀ ਭੁਲੇਖੇ ਵਿਚ ਸੀ।

ਇਹ ਘਟਨਾ ਤਾਂ ਸਗੋਂ ਰੋਸ ਨੂੰ ਰੋਹ ਅਤੇ ਬਗਾਵਤ ਵਿਚ ਬਦਲਨ ਵਾਲੀ ਮੁੱਖ ਘਟਨਾ ਸਾਬਤ ਹੋਈ।

ਜਲ੍ਹਿਆਂ ਵਾਲਾ ਬਾਗ ਦੀ ਵਿਸਾਖੀ ਦਾ ਕਤਲੇਆਮ ਤਾਂ ਚਿੰਗਾਰੀ ਸੀ, ਜਿਸ ਨਾਲ ਗਦਰੀ ਬਾਬਿਆਂ ਦੇ ਕਤਲਾਮ ਅਤੇ ਸਜਾਵਾਂ ਦੋ ਰੋਹ ਨੂੰ ਸੀਨੇ ਵਿਚ ਲਈ ਬੈਠਾ ਪੰਜਾਬ ਸ਼ੇਰ ਵਾਂਗ ਗਰਜਿਆ। ਲਹੌਰ, ਅਮ੍ਰਿਤਸਰ, ਕਸੂਰ, ਗੁਜਰਾਂਵਾਲਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਸ਼ੇਖੂਪੁਰਾ ਵਿਚ ਬਗਾਵਤ ਹੋ ਗਈ। ਹੋਰ ਇਲਾਕਿਆਂ ਵਿਚ ਫੈਲ ਗਈ। ਲੋਕਾਂ ਸਟੇਸ਼ਨ ਸਾੜ ਦਿੱਤੇ। ਜਿੱਥੇ ਅੰਗਰੇਜ ਮਿਲਿਆ, ਸਿੱਧੇ ਟੱਕਰੇ। ਇਹ ਬਗਾਵਤ ਏਨੀ ਵਿਆਪਕ ਸੀ ਕਿ ਉਡਵਾਇਰ ਦੀ ਆਪਣੀ ਰਿਪੋਰਟ ਮੁਤਾਬਕ ‘‘ਇਸ ਵਿਚ 500 ਪੰਜਾਬੀ ਮਰੇ ਅਤੇ 2500 ਤੇ ਮੁਕੱਦਮੇ ਚਲਾਏ ਗਏ। ਜਿੰਨ੍ਹਾ ਵਿਚ 1800 ਨੂੰ ਸਜਾਵਾਂ ਹੋਈਆਂ। ਸਜਾਵਾਂ ਇਸ ਤਰਾਂ ਸਨ: ਇਕ ਸੌ ਅੱਠ ਨੂੰ ਫਾਂਸੀ ਦੀ ਸਜ਼ਾ, ਦੋ ਸੌ ਪੈਂਹਠ ਨੂੰ ਉਮਰ ਕੈਦ, ਦੋ ਨੂੰ ਦਸ ਸਾਲ ਤੋਂ ਵੱਧ ਦੀ ਸਜ਼ਾ, ਬਹੁਤਿਆਂ ਦੀਆਂ ਜਾਇਦਾਦਾਂ ਜਬਤ ਤੇ ਬਾਕੀਆਂ ਨੂੰ ਇਸ ਤੋਂ ਘੱਟ ਸਜ਼ਾਵਾਂ। ਉਪਰਲਾ ਫੈਸਲਾ ਜਸਟਿਸ ਬਰੌਡਵੇ ਨੇ 5 ਜੁਲਾਈ 1919 ਨੂੰ ਲਹੌਰ ਵਿਚ ਸੁਣਾਇਆ ਸੀ। ਜਿਲ੍ਹਾ ਹੈਡਕੁਆਟਰਾਂ ਤੇ ਦਿੱਤੀਆਂ ਸਜ਼ਾਵਾਂ ਇਸਤੋਂ ਵੱਖਰੀਆਂ ਸਨ। (ਗਦਰ ਲਹਿਰ ਦੇ ਅਣਫੋਲੇ ਵਰਕੇ, ਪੰਨਾ 131)

1919 ਦੀ ਵਿਸਾਖੀ ਦੀ ਇਹੀ ਘਟਨਾ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ ਹੋਣ ਦੀ ਂਿੲਕ ਫੌਰੀ ਵਜਾਹ ਵੀ ਬਣੀ। ਅਤੇ ਗੁਰਦੁਆਰਾ ਸੁਧਾਰ ਲਹਿਰ ਅੰਤਿਮ ਰੂਪ ਵਿਚ ਅੰਗਰੇਜ ਵਿਰੋਧੀ ਲਹਿਰ ਹੋ ਨਿੱਬੜੀ। ਜਿਸ ਵਿਚ ਮੇਰਾ ਨਾਨਾ ਜਥੇਦਾਰ ਊਧਮ ਸਿੰਘ ਭਿੱਖੀਵਿੰਡ ਵੀ ਇਕ ਨਿਮਾਣਾ ਜਿਹਾ ਜਰਨੈਲ ਸੀ।

ਹਰ ਕਰਾਂਤੀਕਾਰੀ ਜੋ ਵਤਨ ਦੀ ਅਜ਼ਾਦੀ ਲਈ ਜੂਝਿਆ, ਜਲ੍ਹਿਆਂ ਵਾਲੇ ਬਾਗ ਦਾ ਸਾਕਾ ਉਸਦੇ ਰੋਹ ਨੂੰ ਪ੍ਰਚੰਡ ਕਰਨ ਦਾ ਸਬੱਬ ਬਣਦਾ ਰਿਹਾ। ਤੇ ਮੁਲਕ ਅਜ਼ਾਦ ਹੋ ਗਿਆ।

ਇੰਜ ਵਿਸਾਖੀ ਹਰ ਸਾਲ ਸਾਡੀ ਰੂਹ ਨੂੰ ਕੰਬਣੀ ਛੇੜਨ ਆਉਂਦੀ ਹੈ। ਕੁਛ ਸੋਚ੍ਯਣ ਤੇ ਸੇਧ ਦੇਣ ਆਉਂਦੀ ਹੈ ਕਿ ਆਪਣੇ ਅੰਦਰ ਝਾਤੀ ਮਾਰੋ ਕਿ ਕੀ ਅਸੀਂ ਆਪਣੀ ਸ਼ਾਨਦਾਰ ਵਿਰਾਸਤ ਦੇ ਯੋਗ ਵਾਰਿਸ ਹਾਂ? ਕਿਤੇ ਪਖੰਡੀ ਜਾਂ ਅਗਿਆਨੀ ਤਾਂ ਨਹੀਂ?

ਵਿਸਾਖੀ ਤਿਓਹਾਰ ਵੀ ਹੈ। ਹਾੜੀ ਪੱਕਦੀ। ਰਿਜਕ ਆਉਂਦਾ। ਵਾਹੀਵਾਨਾਂ ਦਾ ਨਵਾਂ ਸਾਲ ਵੀ ਚੜ੍ਹਦਾ। ਵਿਸਾਖੀ ਨਾਉ੍ਹਣ ਦਾ ਰਿਵਾਜ ਵੀ ਹੈ ਵਗਦੇ ਪਾਣੀ ਵਿਚ।

ਤਿਓਹਾਰ ਮੁਰਝਾ ਸਕਦੇ ਸਮਾਂ ਪਾ ਕੇ। ਜਿਵੇਂ ‘ਤੀਆਂ’ ਤੇ ‘ਹੋਲੀ’ ਦਾ ਰੂਪ ਅੱਗੇ ਵਰਗਾ ਨਹੀਂ ਰਿਹਾ। ‘ਦੀਵਾਲੀ’ ਦਾ ਚਿਹਰਾ-ਮੋਹਰਾ ਵੀ ਖਰਾਬ ਜਿਅ੍ਹਾ ਹੋ ਗਿਆ।

ਪਰ ਵਿਸਾਖੀ ਤਾਂ ਮੋਇਆਂ ਵਿਚ ਜਾਨ ਪਾ ਦੇਣ ਵਾਲਾ ਦਿਨ ਹੈ।

ਭਾਰਤੀ ਰਾਜਨੀਤੀ ਦਾ ਅਹਿਮ ਮੋੜ ਬਣੂ ਦਿੱਲੀ ਅਸੈਂਬਲੀ ਚੋਣ
ਦਿੱਲੀ ਦੀ ਅਸੈਂਬਲੀ ਚੋਣ ਬਹੁਤ ਪੱਖਾਂ ਤੋਂ ਨਿਵੇਕਲੀ ਅਤੇ ਅਹਿਮ ਹੈ। ਇਸ ਚੋਣ ਦੀ ਦਸ ਜਨਵਰੀ ਨੂੰ ਕੀਤੀ ਪਹਿਲੀ ਵੱਡੀ ਰੈਲੀ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਦੇ ਅੰਦਾਜ ਬਾਰੇ ਟੀ.ਵੀ. ਚੈਨਲਾਂ ਆਖਿਆ ਕਿ ‘ਮੋਦੀ ਬੋਲਦਿਆਂ ਨਰਵਸ ਸੀ, ਘਬਰਾਹਟ ਝਲਕਦੀ ਸੀ ਚਿਹਰੇ ਤੋਂ, ਵਰਨਾ ਉਹ ਭਾਸ਼ਣ ਦਾ ਕਲਾਕਾਰ ਹੈ। ਉਸਨੂੰ ਅਹਿਸਾਸ ਸੀ ਕਿ ਹੁਣ ਮੁਕਾਬਲਾ ਕੇਜਰੀਵਾਲ ਨਾਲ ਹੈ।’ ਤੇ ਦਿੱਲੀ ਵਾਰਾਨਸੀ ਨਹੀਂ।

ਮੋਦੀ ਦੀ ਪਾਰਲੀਮੈਂਟ ਚੋਣ ਵਾਲੀ ਵੱਡੀ ਜਿੱਤ ਦੀ ਸਭ ਤੋਂ ਮੁੱਖ ਵਜਾਹ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਸੀ। ਜਿਸ ਉੱਤੇ ਵੱਡੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਸਨ। ਜਿਸਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵੱਜੋਂ ਉਭਾਰਿਆ। ਜਿਸਦੇ ਦਸ ਸਾਲ ਰਾਜ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਇਕ ਵੀ ਰੈਲੀ ਨੂੰ ਸੰਬੋਧਨ ਨਾ ਕੀਤਾ। ਜਿਸਦੀ ਪਾਰਟੀ ਪ੍ਰਧਾਨ ਕਾਗਜ਼ ਤੋਂ ਪੜ੍ਹ ਕੇ ਭਾਸ਼ਣ ਕਰਦੀ ਸੀ।

ਜੋ ਉਹਨਾਂ ਤਿੰਨ ਵੱਡੇ ਪ੍ਰੋਜੈਕਟਾਂ ਦਾ ਸਿਹਰਾ ਵੀ ਆਪਣੇ ਸਿਰ ਨਾ ਲੈ ਸਕੀ, ਜੋ ਉਸਦੇ ਰਾਜ ਕਾਲ ਵਿਚ ਲਗਭਗ ਪੂਰੇ ਹੋ ਗਏ ਸਨ ਅਤੇ ਜਿੰਨ੍ਹਾਂ ਦਾ ਉਦਘਾਟਨ ਨਰਿੰਦਰ ਮੋਦੀ ਨੂੰ ਸਹੁੰ ਚੁੱਕਣ ਸਾਰ ਹੀ ਕਰਨ ਦਾ ਮੌਕਾ ਮਿਲ ਗਿਆ, ਤੇ ਮੁਫ਼ਤ ‘ਚ ਬੱਲੇ ਬੱਲੇ ਹੋਈ। ਜਿਵੇਂ ਜੰਗੀ ਬੇੜੇ ਦੀ ਫੌਜ ਨੂੰ ਸੌਪਣਾ, ਜੰਮੂ ਕਸ਼ਮੀਰ ਦੀ 10 ਕਿਲੋਮੀਟਰ ਲੰਮੀ ਸੁਰੰਗ ਅਤੇ ਮੰਗਲ ਮਿਸ਼ਨ। ਕਾਂਗਰਸੀ ਲੀਡਰ ਤਾਂ ਭਾਸ਼ਣਾਂ ਵਿੱਚ ਅਨਪੜ੍ਹ ਲੋਕਾਂ ਸਾਹਮਣੇ ਆਰ.ਟੀ.ਆਈ., ਫੂਡ ਪਰੋਟੈਕਸ਼ਨ ਬਿੱਲ ਅਤੇ ਮਨਰੇਗਾ ਵਾਲੀ ਪ੍ਰਾਪਤੀ ਦਾ ਮਤਲਬ ਵੀ ਲੋਕਾਂ ਨੂੰ ਉਹਨਾਂ ਦੀ ਭਾਸ਼ਾ ’ਚ ਨਹੀਂ ਦੱਸ ਸਕੇ। ਇਹਨਾਂ ਬਾਰੇ ਅੰਗਰੇਜ਼ੀ ਟਰਮਨੌਲੋਜੀ ਵਰਤਦੇ ਸਨ। ਸਧਾਰਨ ਲੋਕਾਂ ਦੀ ਜਾਣੇ ਬਲਾ ਬਈ ਇਹ ਕੀ ਕਹਿੰਦੇ ਕਟਰ ਫਟਰ।

ਬੀ.ਜੇ.ਪੀ. ਨੇ ਚੋਣ ਵਿਚ ਪੈਸਾ ਪਾਣੀ ਵਾਂਗ ਵਹਾਇਆ। ਖੌਰੇ ਕਿਥੋਂ ਆਇਆ। ਮੋਦੀ ਹੇਠ ਕਈ ਮਹੀਨੇ ਅਦਾਨੀ ਦਾ ਹੈਲੀਕਾਪਟਰ ਵੀ ਚਰਚਾ ’ਚ ਆਇਆ। ਅਦਾਨੀ ਮੰਨਿਆ ਕਿ ਹਾਂ ਮੈਂ ਦਿੱਤਾ ਸੀ, ਕਿਰਾਏ ਤੇ।

ਪਾਰਲੀਮੈਂਟ ਚੋਣ ਪਿਛੋਂ ਮਹਾਂਰਾਸ਼ਟਰ, ਹਰਿਆਣਾ, ਝਾਰਖੰਡ, ਜੰਮੂ ਕਸ਼ਮੀਰ ’ਚ ਵੀ ਚੋਣਾਂ ਹੋਈਆਂ, ਜਿਥੇ ਦਸ ਦਸ ਸਾਲ ਤੋਂ ਰਾਜ ਕਰਦੀਆਂ ਪਾਰਟੀਆਂ ਵਿਰੁੱਧ ਲੋਕਾਂ ਦੇ ਗਿਲੇ ਸ਼ਿਕਵੇ ਵੀ ਸਨ। ਨਾਲ ‘ਇਸ ਵਾਰ ਮੋਦੀ ਸਰਕਾਰ’ ਨਾਹਰਾ ਰਾਸ ਆਉਣਾ ਸੌਖਾ ਸੀ। ਪਰ ਦਿੱਲੀ ਦੇ ਹਾਲਾਤ ਵੱਖਰੇ ਹਨ।

ਵਾਰਾਨਸੀ ਪਾਰਲੀਮੈਂਟ ਚੋਣ ’ਚ ਵੀ ਮੋਦੀ ਤੇ ਕੇਜਰੀਵਾਲ ’ਚ ਮੁਕਾਬਲਾ ਸੀ। ਉਸ ਚੋਣ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਉਤਰੀ ਭਾਰਤ ਵਿੱਚ ਸੱਭ ਤੋਂ ਵੱਧ ਸੁਰੱਖਿਅਤ ਇਕ ਸੀਟ ਚਾਹੀਦੀ ਸੀ। ਜੋ ਹਿੰਦੂਤਵ ਦਾ ਪ੍ਰਤੀਕ ਵੀ ਹੋਵੇ। ਸੋ ਵਾਰਾਨਸੀ ਚੁਣੀ ਗਈ। ਉਥੋਂ ਪਹਿਲਾਂ ਜਿੱਤਿਆ ਡਾ. ਮੁਰਲੀ ਮਨੋਹਰ ਜੋਸ਼ੀ ਬਥੇਰਾ ਤਿਲਮਿਲਾਇਆ। ਉਹ ਭਾਵੇਂ ਹੋਰਥੋਂ ਜਿੱਤ ਗਿਆ ਪਰ ਅਜੇ ਤਕ ਉਹਨੀ ਪੈਰੀਂ ਨਹੀਂ ਆਇਆ। ਪਾਸੇ ਬਿਠਾਇਆ।

ਕੇਜਰੀਵਾਲ ਦਾ ਓਦੋਂ ਤਕ ਬਹੁਤਾ ਪ੍ਰਭਾਵ ਸਿਰਫ਼ ਦਿੱਲੀ ਤਕ ਸੀ। ਪਰ ਉਸਨੇ ਦਿਲੀਉਂ ਲੜਨ ਦੀ ਬਜਾਏ ਐਲਾਨ ਕੀਤਾ ਕਿ ਜਿਥੋਂ ਵੀ ਨਰਿੰਦਰ ਮੋਦੀ ਚੋਣ ਲੜੂ, ਮੈਂ ਉਸਦੇ ਮੁਕਾਬਲੇ ਚੋਣ ਲੜਾਂਗਾ, ਲੜਿਆ। ਇੰਜ ਕੇਜਰੀਵਾਲ ਵਾਰਾਨਾਸੀ ਜਿੱਤਣ ਲਈ ਨਹੀਂ ਸਗੋਂ ਹਿੰਦੁਸਤਾਨ ਨੂੰ ਸੁਨੇਹਾ ਦੇਣ ਗਿਆ ਜਾਪਦਾ ਹੈ ਕਿ ‘ਅਸੀਂ ਹਾਂ ਜੋ ਬੀ.ਜੇ.ਪੀ. ਦਾ ਮੁਕਾਬਲਾ ਕਰਾਂਗੇ ਭਵਿੱਖ ਵਿਚ।’ ਹੁਣ ਉਹ ਵਕਤ ਆ ਗਿਆ ਹੈ। ਕੇਜਰੀਵਾਲ ਨਰਿੰਦਰ ਮੋਦੀ ਦੇ ਸੱਭ ਤੋਂ ਸੁਰੱਖਿਅਤ ਗੜ੍ਹ ਵਿਚ ਜਾ ਕੇ ਸਿਆਸੀ ਜੰਗ ਲੜਿਆ ਸੀ ਨੰਗੇ ਧੜ। ਬਗੈਰ ਜੱਥੇਬੰਦੀ ਤੋਂ। ਉਸ ਨੂੰ ਵਾਰਾਨਸੀ ਤੋਂ ਹਾਰ ਗਏ ਵਾਲੀ ਕਮਜੋਰੀ ਦਾ ਉਲਾਮਾ ਦੇਣਾ ਠੀਕ ਨਹੀਂ। ਵਾਰਾਨਸੀ ਦੀ ਚੋਣ ਨੇ ਕੇਜਰੀਵਾਲ ਦਾ ਸਿਆਸੀ ਕੱਦ ਵੀ ਵਧਾਇਆ ਅਤੇ ਅਕਸ ਵੀ ਚਮਕਾਇਆ। ਨਰਿੰਦਰ ਮੋਦੀ ਦੇ ਗੜ੍ਹ ਵਿਚ ਜਾਣ ਦੀ ਦਲੇਰੀ, 49 ਦਿਨ ਦੀ ਸਰਕਾਰ ਦੇ ਕੰਮ ਹੀ ਪੰਜਾਬ ਵਿਚ ਕੇਜਰੀਵਾਲ ਦੀ ਜਿੱਤ ਦਾ ਕਾਰਨ ਸਨ। ਅਤੇ ਏਹੋ ਹੀ ਵਜਾਹ ਹੈ ਕਿ ਦਿੱਲੀ ਵਿਚ ਲਗਾਤਾਰ ਕੇਜਰੀਵਾਲ ਹੀ ਮੁੱਖ ਮੰਤਰੀ ਵੱਜੋਂ ਪਹਿਲੀ ਪਸੰਦ ਹੈ ਸਭ ਸਰਵੇਖਣਾ ਵਿਚ।

ਅਰਵਿੰਦ ਕੇਜਰੀਵਾਲ ਦੇ ਵਿਰੁੱਧ ਵੱਡਾ ਇਲਜਾਮ ਹੈ ਕਿ ਉਹ ਸਰਕਾਰ ਤੋਂ ਅਸਤੀਫਾ ਦੇ ਗਿਆ। ਤੇ ਇੰਜ ਭਗੌੜਾ ਹੈ। ਪਰ ਸਾਡੇ ਪਿੰਡ ਦੇ ਲੋਕ ਕਹਿੰਦੇ ਕਿ ਅਗਰ ਹੋਰ ਕੋਈ ਇੰਜ ਕਰਦਾ ਤਾਂ ਉਸਨੂੰ ਮਹਾਂਤਿਆਗੀ ਸੰਤ ਦਾ ਰੁਤਬਾ ਦੇ ਕੇ, ਉਹਦੇ ਚਰਨਾਂ ਵਿਚ ਬੈਠ ਕੇ ਉਸਦੀ ਮਾਲਾ ਜਪਣ ਲੱਗ ਪੈਂਦੇ ਇਹ ਇਲਜਾਮ ਲਾਉਣ ਵਾਲੇ ਲੋਕ।

ਕੇਜਰੀਵਾਲ ਦੀ 49 ਦਿਨ ਦੀ ਸਰਕਾਰ ਨੇ ਜਿਵੇਂ ਬਿਜਲੀ ਕੰਪਨੀਆਂ ਦਾ ਆਡਿਟ ਅਤੇ ਓਦੋਂ ਤਕ 400 ਯੂਨਿਟ ਤਕ ਬਿੱਲ ਅੱਧੇ ਕਰਨ ਦਾ ਫੈਸਲਾ, 700 ਲੀਟਰ ਤੱਕ ਮੁਫਤ ਪਾਣੀ, ਰੈਣ ਬਸੇਰੇ ਬਨਾਉਣੇ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ, ਲਾਲ ਬੱਤੀ ਕਲਚਰ ਖਤਮ ਕਰਨਾ, ਮੁੱਖ ਮੰਤਰੀ ਵਜੋਂ ਸਕਿਓਰਿਟੀ ਨਾ ਲੈਣੀ ਤੇ ਆਪਣੀ ਕਾਰ ’ਚ ਪੈਟਰੋਲ ਵੀ ਆਪਣੇ ਪੱਲਿਉਂ ਪਾਉਣਾ, ਸਰਕਾਰੀ ਸਕੂਲਾਂ ਦੇ ਪੱਖ ਵਿਚ ਫੈਸਲੇ ਅਤੇ ਗੈਸ ਕੰਪਨੀਆਂ ਦੀ ਲੁੱਟ ਵਿਰੁੱਧ ਪਰਚੇ ਦਰਜ ਕਰਵਾਉਣੇ ਅਤੇ 1984 ਦੇ ਕਾਤਲਾਂ ਨੂੰ ਸਜ਼ਾਵਾਂ ਲਈ ‘ਸਿੱਟ’ ਦਾ ਗਠਨ ਕਰਨਾ ਆਦਿ ਫੈਸਲੇ ਸਨ, ਜਿਨ੍ਹਾ ਦੀ ਬਦੌਲਤ ਵੱਡੀ ਬਹੁਗਿਣਤੀ ਲੋਕਾਂ ਉਸਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਪੱਖ ਵਿਚ ਹਾਮੀ ਭਰੀ। ਇਹੀ ਕਾਰਗੁਜਾਰੀ ਅੱਜ ਉਸਦੇ ਚੋਣ ਲੜਨ ਦੀ ਅਧਾਰ ਅਤੇ ਤਾਕਤ ਹੈ।

ਸ਼ਾਇਦ ਇਹੋ ਕਾਰਨ ਹੈ ਕਿ ਕੇਜਰੀਵਾਲ ਦੇ ਮੁਕਾਬਲੇ ਦਾ ਲੀਡਰ ਬੀ.ਜੇ.ਪੀ. ਕੋਲ ਦਿੱਲੀ ਵਿਚ ਨਹੀਂ ਅਤੇ ਕਿਰਨ ਬੇਦੀ ਨੂੰ ਅੱਗੇ ਲਾਉਣ ਵਾਲਾ ਵੱਡਾ ਸਿਆਸੀ ਜੂਆ ਖੇਡ੍ਹਣ ਲਈ ਮਜਬੂਰ ਹੋ ਗਈ ਭਾਜਪਾ। ਪਰ ਇਸ ਨਾਲ ਮੁੱਖ ਮੰਤਰੀ ਦੇ ਬਾਕੀ ਸਾਰੇ ਦਾਅਵੇਦਾਰ ਤੇ ਦਿੱਲੀ ਦੇ ਪਾਰਟੀ ਆਗੂ ਨਾਰਾਜ਼ ਸੁਣੀਂਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲੀ ਦਿੱਲੀ ਰੈਲੀ ਦਾ ਭਾਸ਼ਣ ਸਵੈ ਵਿਰੋਧਾਂ ਵਾਲਾ ਵੀ ਸੀ ਤੇ ਹਉਮੈ ਨਾਲ ਭਰਿਆ ਵੀ। ਜਦ ਉਸਨੇ ਆਖਿਆ ਕਿ ਇਹ ਧਰਨੇ ਮਾਰਨੇ ਜਾਣਦੇ, ਇਹਨਾਂ ਨੂੰ ਉਹ ਕੰਮ ਦਿਓ, ਅਸੀਂ ਅੱਛੀ ਸਰਕਾਰ ਚਲਾਉਣਾ ਜਾਣਦੇ ਆਂ, ਸਾਨੂੰ ਸਰਕਾਰ ਬਨਾਉਣ ਦਿਓ। ਇਕ ਹੋਰ ਲੱਲ੍ਹੀ ਮਾਰੀ ਕਿ ‘‘ਬਹਿਨੋ ਔਰ ਭਾਈਓ ਜੋ ਖਾਨਾ ਬਨਾਨਾ ਜਾਨਤਾ ਹੈ, ਉਸਕੋ ਗਾੜੀ ਚਲਾਨੇ ਕਿ ਜਿੰਮੇਵਾਰੀ ਤੋਂ ਨਹੀਂ ਨਾ ਦੇ ਸਕਤੇ।’’ ਇਹ ਬੋਲਦਿਆਂ ਮੋਦੀ ਜੀ ਭੁੱਲ ਗਏ ਕਿ ਪਾਰਲੀਮੈਂਟ ਚੋਣ ਵਿਚ ਖੁਦ ਲਈ ਇਹ ਗੁਣ ਦੱਸਿਆ ਕਰਦੇ ਸਨ ਕਿ ‘ ਇਕ ਚਾਏ ਬੇਚਨੇ ਵਾਲਾ ਪ੍ਰਧਾਨ ਮੰਤਰੀ ਬਨਨੇ ਜਾ ਰਹਾ ਹੈ। ਮੋਦੀ ਸਰਕਾਰ ’ਚ ਵੀ ਤਾਂ ਅਨੇਕਾਂ ਦਸ ਬਾਰਾਂ ਜਮਾਤਾਂ ਪੜ੍ਹੇ ਮੰਤਰੀ।

ਭਾਵੇਂ ਮੋਦੀ ਨੇ ਵਿਕਾਸ ਨੂੰ ਆਪਣਾ ਲਕਸ਼ ਆਖਿਆ ਹੈ। ਇਹੀ ਆਖਣਾ ਹੁੰਦਾ ਹਰ ਸਰਕਾਰ ਨੇ, ਕੋਈ ਖਾਸ ਗੱਲ ਨਹੀਂ ਇਹ। ਗੱਲ ਤਾਂ ਅਮਲਾਂ ਦੀ। ਪਰ ਉਸਦੇ ਨਾਲ ਦੇ ਭਾਜਪਾ ਦੇ ਐਮ.ਪੀ. ਤੇ ਹੋਰ ਕਈ ਲਾਕੜੀ ਆਪਣੇ ਅਸਲੀ ਮੁੱਦੇ ਲਈ ਕਾਹਲੇ ਪੈ ਗਏ ਹਨ। ਕੋਈ ਕਹਿੰਦਾ 2021 ਤੱਕ ਸਭ ਮੁਸਲਮਾਨਾਂ ਇਸਾਈਆਂ ਨੂੰ ਹਿੰਦੂ ਬਣਾ ਦਿਆਂਗੇ। ਕੋਈ ਲਵ ਜਹਾਦ, ਕੋਈ ਘਰ ਵਾਪਸੀ, ਕੋਈ ਮੁਸਲਮਾਨਾਂ ਨੂੰ ਮਾਤ ਦੇਣ ਲਈ ਵੱਧ ਜਵਾਕ ਜੰਮਣ ਦੀਆਂ ਸਲਾਹਾਂ ਦੇਣ ਵਾਲੇ ਰਾਹ ਤੁਰ ਪਿਆ।

ਮੋਦੀ ਲਹਿਰ ਤੇ ਸਵਾਰ ਹੋ ਕੇ ਬੀ.ਜੇ.ਪੀ. ਆਪਣੇ ਪੁਰਾਣੇ ਖਾਸ ਸਾਥੀਆਂ ਸ਼ਿਵ ਸੈਨਾ ਨਾਲੋਂ ਅੱਗੇ ਲੰਘਣ ਵਿਚ ਸਫਲ ਹੋਈ ਹੈ। ਹਰਿਆਣੇ ਵਾਲਾ ਕੁਲਦੀਪ ਬਿਸ਼ਨੋਈ ਵੀ ਮਾਂਜ ਦਿੱਤਾ ਹੈ। ਅਤੇ ਹੁਣ ਪੰਜਾਬ ਦੀ ਚਰਚਾ ਹੈ। ਪੰਜਾਬ ਵਿਚ ਇਸ ਵਕਤ ਗਠਜੋੜ ਸਰਕਾਰ ਅਕਾਲੀ ਪਾਰਟੀ ਦੀ ਚਾਹਤ ਦੀ ਬਦੌਲਤ ਚੱਲ ਰਹੀ ਹੈ। 2017 ਦੀਆਂ ਅਸੈਂਬਲੀ ਚੋਣਾਂ ’ਚ ਬੀ.ਜੇ.ਪੀ. ਹਰਿਆਣਾ ਅਤੇ ਮਹਾਂਰਾਸ਼ਟਰ ਨਾਲ ਰਲਦੇ ਮਿਲਦੇ ਸੁਪਨੇ ਵੇਖ ਰਹੀ ਹੈ। ਪੰਜਾਬ ਸਰਕਾਰ ਦੀਆਂ ਸਭ ਨਕਾਮੀਆਂ ਦਾ ਭਾਂਡਾ ਇੱਕਲੇ ਅਕਾਲੀਆਂ ਦੇ ਸਿਰ ਵਿਚ ਭੰਨਣ ਦੀ ਯੋਜਨਾ ਜਾਪਦੀ ਹੈ ਬੀ.ਜੇ.ਪੀ. ਦੀ।

ਦਿੱਲੀ ਚੋਣ ਵਿਚ ਮੋਦੀ ਸਰਕਾਰ ਨੂੰ ਉਹਨਾਂ ਵਾਅਦਿਆਂ ਦਾ ਜਵਾਬ ਦੇਣਾ ਪੈ ਰਿਹਾ, ਜੋ ਪਾਰਲੀਮੈਂਟ ਚੋਣ ਜਿੱਤਣ ਲਈ ਕੀਤੇ ਗਏ ਸਨ। ਜਿਵੇਂ ਵਿਦੇਸ਼ਾਂ ਵਿਚੋਂ 100 ਦਿਨਾਂ ’ਚ ਕਾਲਾ ਧੰਨ ਵਾਪਸ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15 ਲੱਖ ਜਮ੍ਹਾਂ ਕਰਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਮਹਿੰਗਾਈ ਰੋਕਣਾ, ਭ੍ਰਿਸ਼ਟਾਚਾਰ ਖਤਮ ਕਰਨਾ, ਸੱਭ ਦਾ ਵਿਕਾਸ। ਪਰ ਅਸਲ ਵਿਚ ਕਾਰਪੋਰੇਸ਼ਨ ਘਰਾਣੇ ਵੱਧ ਫੁੱਲ ਰਹੇ। ਅਮਰੀਕੀ ਕੰਪਨੀਆਂ ਦੀ ਸੇਵਾ ਹੋ ਰਹੀ, ਅਮੀਰ ਕੱਛਾਂ ਵਜਾ ਰਹੇ, ਫਿਰਕੂ ਖਿਚੋਤਾਣ ਵੱਧ ਰਹੀ ਅਤੇ ਗਵਾਂਢੀ ਮੁਲਕਾਂ ਨਾਲ ਸਬੰਧ ਹੋਰ ਖਰਾਬ ਹੋਏ। ਲਗਦਾ ਜੀਕੂੰ ਜੰਗ ਲੱਗਣ ਲੱਗੀ, ਜੋ ਕਿ ਕਿਸੇ ਦੇ ਹਿੱਤ ’ਚ ਨਹੀਂ।

ਦਿੱਲੀ ਦੀ ਜਿੱਤ ਹਾਰ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਲਈ ਚਾਰ ਰਾਜਾਂ ਦੇ ਚੋਣ ਨਤੀਜਿਆਂ ਨਾਲੋਂ ਕਿਤੇ ਵੱਧ ਚਰਚਿਤ ਹੋਵੇਗੀ। ਇਸ ਚੋਣ ਨਤੀਜੇ ਆਉਣ ਵਾਲੀ ਹਰ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨਗੇ। ਦਿੱਲੀ ਬੀ.ਜੇ.ਪੀ. ਦਾ ਸਭ ਤੋਂ ਪੁਰਾਣਾ ਗੜ੍ਹ ਹੈ। ਇਥੇ ਏਨੀ ਵੱਡੀ ਪਾਰਲੀਮੈਂਟ ਜਿੱਤ ਉਪਰੰਤ 282 ਐਮ.ਪੀ., ਪੂਰੀ ਭਾਰਤ ਸਰਕਾਰ, ਸਾਰਾ ਸੰਘ ਪਰਿਵਾਰ ਹੋਣ ਦੇ ਬਾਵਜੂਦ ਹਾਰਨ ਉਪਰੰਤ ਕੋਈ ਜਵਾਬ ਨਹੀਂ ਹੋਵੇਗਾ ਕਿਸੇ ਕੋਲ।

ਕੇਜਰੀਵਾਲ ਲਈ ਵੀ ਇਹ ਚੋਣ ਸਵੈ ਭਰੋਸੇ ਨੂੰ ਅਕਾਸ਼ ਉਤੇ ਪੁਚਾਉਣ ਜਾਂ ਭੁੰਜੇ ਸੁੱਟਣ ਵਰਗੀ ਹੋਵੇਗੀ। ਕੇਜਰੀਵਾਲ ਲਈ ਤਾਂ ਇਹ ਲੜਾਈ ਇਸ ਲਈ ਹੋਰ ਵੀ ਔਖੀ ਹੈ ਕਿ ਅਦਾਨੀ, ਜੋ ਸੰਸਾਰ ਦਾ 2014 ਦਾ ਸਭ ਤੋਂ ਤੇਜੀ ਨਾਲ ਅਮੀਰ ਹੋਣ ਵਾਲਾ ਕਾਰੋਬਾਰੀ ਐਲਾਨਿਆ ਗਿਆ ਹੈ ਉਸ ਉਤੇ ਕੇਜਰੀਵਾਲ ਸਰਕਾਰ ਨੇ ਹੱਲਾ ਬੋਲਿਆ ਸੀ। ਦੋਸ਼ ਲਾਏ ਸਨ ਕਿ ਅਦਾਨੀ ਦਾ ਰਿਸ਼ਤੇਦਾਰ ਗੁਜਰਾਤ ਦੀ ਮੋਦੀ ਸਰਕਾਰ ’ਚ ਗੈਸ ਮੰਤਰੀ ਹੈ ਅਤੇ ਗੁਜਰਾਤ ਸਰਕਾਰ ਨੇ ਗੈਸ ਦੇ ਭਾਅ ਤਿੰਨ ਗੁਣਾਂ ਕਰਨ ਦੀ ਸਿਫਾਰਿਸ਼ ਕੀਤੀ ਹੈ, ਅਦਾਨੀ ਨੂੰ ਗੁਜਰਾਤ ’ਚ ਬੰਬੇ ਸ਼ਹਿਰ ਦੇ ਸਮੁੰਦਰੀ ਤੱਟ ਜਿੰਨੀ ਜ਼ਮੀਨ 7 ਰੁਪਏ ਗਜ਼ ਦਿੱਤੀ ਗਈ ਹੈ। ਆਖਿਆ ਕਿ ਉਸ ਦਾ ਸਭ ਤੋਂ ਮਹਿੰਗਾ ਹੈਲੀਕਾਪਟਰ ਮੋਦੀ ਨੇ ਕਈ ਮਹੀਨੇ ਝੂਟਿਆ ਹੈ। ਅਦਾਨੀ ਮੋਦੀ ਦੇ ਆਸਟਰੇਲੀਆ ਦੌਰੇ ਸਮੇਂ ਨਾਲ ਸੀ, ਉਥੇ ਕੋਲ ਖਦਾਨਾਂ ਦੇ ਠੇਕੇ ਲੈ ਕੇ ਆਇਆ ਹੈ। ਅੰਬਾਨੀ ਉਤੇ ਵੀ ਮੋਦੀ ਪੱਖੀ ਹੋਣ ਦੇ ਇਲਜਾਮ ਲਾਏ। ਅਮਰੀਕਾ ਸਮੇਤ ਸੱਭ ਵਿਦੇਸ਼ੀ ਕੰਪਨੀਆਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਪ੍ਰਚੂਨ ਬਜਾਰ ਚੋਂ ਬਾਹਰ ਕੱਢ ਦਿੱਤਾ ਸੀ। ਇਹ ਆਖ ਕੇ ਕਿ ਇਸ ਨਾਲ ਦਿੱਲੀ ਦੇ ਕਾਰੋਬਾਰੀਆਂ ਨੂੰ ਨੁਕਸਾਨ ਹੁੰਦਾ।

ਸੁਭਾਵਕ ਹੈ ਕਿ ਇਹ ਸੱਭ ਰਲ ਕੇ ਵੀ ਕੇਜਰੀਵਾਲ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡਣਗੇ।

ਚਿੜੀ ਕਿਵੇਂ ਕਰੇਗੀ ਏਨੇ ਬਾਜਾਂ ਦਾ ਮੁਕਾਬਲਾ? ਲੋਕ ਕਹਾਣੀ ’ਚ ਸੁਣਿਆ ਸੀ ਕਿ ਇਕ ਵਾਰ ਜਾਲ ’ਚ ਫੱਸੀਆਂ ਘੁੱਗੀਆਂ ਸਲਾਹ ਕਰਕੇ ਸ਼ਿਕਾਰੀ ਦਾ ਜਾਲ ਹੀ ਲੈ ਉੱਡੀਆਂ ਸਨ। ਇਨਸਾਨੀ ਘੁੱਗੀਆਂ ਵੇਖਦੇਂ ਕੀ ਕਰਦੀਆਂ।

ਇਹ ਸੱਚ ਹੈ ਕਿ ਦਿੱਲੀ ਦੇ ਵੋਟਰਾਂ ਨੇ ਧੰਨ ਦੌਲਤ, ਤਾਕਤ ਅਤੇ ਗੁੰਮਰਾਹਕੂੰਨ ਪ੍ਰਚਾਰ ਦੇ ਠਾਠਾਂ ਮਾਰਦੇ ਦਰਿਆ ’ਚ ਡੁੱਬਣੋਂ ਬੱਚ ਕੇ ਨਿਕਲ ਆਉਣ ਦੀ ਵੱਡੀ ਪਰਖ ’ਚੋਂ ਲੰਘਣਾ ਹੈ। ਹੜ੍ਹੇ ਦਰਿਆ ਅਤੇ ਮਜਬੂਰ ਤਾਰੂ ਦੋਵਾਂ ਦੇ ਭਵਿੱਖ ਦੀ ਏਨੀ ਵੱਡੀ ਪਰਖ ਸ਼ਾਇਦ ਪਹਿਲਾਂ ਕਦੇ ਨਹੀਂ ਹੋਈ। ਸਿਆਣੇ ਲੋਕਾਂ ਨੂੰ ਪਾਕਿਸਤਾਨੀ ਬਾਰਡਰ ਉਤੇ ਗੋਲੀਬਾਰੀ ਮੁੜ ਛਿੜਨ ਦਾ ਖਦਸ਼ਾ ਵੀ ਹੈ। ‘ਗੋਲੀ ਕਾ ਜਵਾਬ ਗੋਲੋ ਸੇ ਦੇ ਦੀਆ’ ਵਰਗੇ ਭਾਸ਼ਣ ਵੀ ਸੁਣਨ ਨੂੰ ਮਿਲ ਸਕਦੇ।

ਕਿਸੇ ਬਾਂਹ ਨਾ ਫੜੀ ਸਾਡੇ ਗਰੀਬ ਪੰਜਾਬੀ ਭਰਾਵਾਂ ਦੀ
ਇਰਾਕ ਵਿਚ ਅਗਵਾ ਹੋਏ 40 ਭਾਰਤੀ ਕਾਮਿਆਂ ’ਚੋਂ ਬਹੁਤੇ ਪੰਜਾਬੀ ਹਨ।  ਜਿਨ੍ਹਾਂ ਨੂੰ ਦਿੱਸਦਾ ਤਾਂ ਸੀ ਕਿ ਉਥੇ ਮੌਤ ਨੱਚਦੀ ਹਰ ਪਾਸੇ, ਪਰ ਇਥੇ ਘੁੱਪ ਹਨੇਰੇ ਵਰਗੇ ਭਵਿੱਖ ਵਿਚੋਂ ਨਿਕਲਣ ਲਈ ਉਹ ਵਿਚਾਰੇ ਕਰਜੇ ਚੁੱਕ ਚੁੱਕ ਇਰਾਕ ਨੂੰ ਤੁਰ ਪਏ, ਸੱਪਾਂ ਦੇ ਮੂੰਹਾਂ ਵਿਚੋਂ ਰੋਟੀਆਂ ਲੱਭਣ।

ਹੇ ਪੰਜਾਬ ਦੀਏ ਧਰਤੀਏ, ਸਾਰੇ ਦੇਸ਼ ਦਾ ਢਿੱਡ ਭਰ ਦੇਣ ਦਾ ਤੇਰਾ ਮਾਣ ਕਿਧਰ ਗਿਆ?  ਭੁੱਖ ਕਿਧਰ ਨੂੰ ਲਈ ਜਾਂਦੀ ਤੇਰੇ ਬੱਚੇ?  ਤੂੰ ਸਦੀਆਂ ਤੋਂ ਮੁਲਕ ਦੀਆਂ ਸਰਹੱਦਾਂ ਤੇ ਸਾਰੇ ਮੁਲਕ ਦੀ ਰਾਖੀ ਲਈ ਬੈਠੀ ਏਂ ਤੇ ਤੇਰੇ ਢਿੱਡੋਂ ਜਾਇਆਂ ਦੀ ਜਾਨ ਬਚਾਉਣ ਲਈ, ਵੇਖ ਲਾ ਕੋਈ ਅਗਾਂਹ ਨਹੀਊਂ ਹੋਇਆ!  ਤੂੰ ਤਾਂ ਦਿੱਲੀ ਦੇ ਚਾਂਦਨੀ ਚੌਂਕ ਤਕ ਸੀਸ ਵਾਰਨ ਗਈਉਂ ਤੇ ਸਰਹੰਦ ਦੀਆਂ ਨੀਹਾਂ ਵਿਚ ਆਪਣੇ ਮਾਸੂਮ ਬੱਚੇ ਵੀ ਨਿਛਾਵਰ ਕਰਤੇ।  ਪਰ ਅੱਜ ਇਰਾਕ ਦੀ ਧਰਤੀ ਤੇ ਲਾਵਾਰਿਸਾਂ ਵਾਂਗ ਰੁਲ ਗਏ ਤੇਰੇ ਲਾਲ।

ਮਈ ਜੂਨ ਵਿਚ ਜਦੋਂ ਟੈਲੀਵਿਜ਼ਨ ਉਤੇ ਅਗਵਾ ਦੀਆਂ ਖਬਰਾਂ ਆਈਆਂ ਤਾਂ ਮਾਪਿਆਂ ਦੇ ਕਾਲਜੇ ਨੂੰ ਰੁੱਗ ਭਰੇ ਗਏ।  ਮਾਵਾਂ ਸੁੱਖਣਾ ਸੁੱਖਣ ਲੱਗੀਆਂ।  ਉਹ ਸਰਕਾਰਾਂ ਦੇ ਵਾਸਤੇ ਪਾਉਣ ਲਈ ਚੰਡੀਗੜ੍ਹ ਅਤੇ ਦਿੱਲੀ ਦੇ ਦਰਬਾਰ ਤੱਕ ਗਈਆਂ।  ਮਾਵਾਂ ਫੋਕੇ ਹੌਂਸਲੇ ਅਤੇ ਝੂਠੇ ਵਾਅਦਿਆਂ ਦੀ ਖੈਰ ਝੋਲੀ ਪਵਾ ਕੇ ਮੁੜਦੀਆਂ ਰਹੀਆਂ।  ਲੀਡਰਾਂ ਬਿਆਨ ਦਿੱਤੇ ਕਿ  ਸਭ ਠੀਕ ਠਾਕ ਹੈ।  ਬੜੀਆਂ ਜ਼ਿਆਦਾ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਸੀਂ।  ਇੰਜ ਮਾਮਲਾ ਠੰਡ੍ਹਾ ਜਿਅ੍ਹਾ ਕਰਤਾ ਕਈ ਹੋਰ ਨਵੇਂ ਨਵੇਂ ਪਖੰਡ ਕਰਕੇ।  ਮਾਮਲੇ ਗਰਮ ਕਦੋਂ ਕਰਨੇ ਤੇ ਠੰਡ੍ਹੇ ਕਦੋਂ ਕਰਨੇ, ਜੋ ਇਹ ਕਲਾਕਾਰੀ ਜਾਣਦਾ, ਉਹੀ ਅੱਜ ਕੱਲ੍ਹ ਹਕੂਮਤ ਕਰਦਾ।  ਆਖੀ ਜਾਣ ਹੋ ਰਿਹਾ ਬਸ ਮਸਲਾ ਹੱਲ ਛੇਤੀ।  ਲੋਕੋ ਹੁਣ ਜਦ ਆਪਣੀ ਸਰਕਾਰ ਦੀ ਅਸਲੀਅਤ ਸੁਣੋਗੇ ਤਾਂ ਤੁਹਾਡਾ ਕਲੇਜਾ ਫਟਣਾ ਆ ਜੂ।

ਹਨੇਰੀ ਰਾਤ ਵਿਚ ਆਈ.ਐਸ. ਅੱਤਵਾਦੀ ਜਦੋਂ ਸਾਡੇ ਬੇਬਸ ਪੰਜਾਬੀ ਭਰਾਵਾਂ ਨੂੰ ਲੈ ਕੇ ਤੁਰੇ ਜਾਂਦੇ ਹੋਣਗੇ ਤਾਂ ਉਹਨਾ ਦੇ ਮਨਾ ਵਿਚ ਕੀ ਬੀਤਦੀ ਹੋਵੇਗੀ।  ਜਦੋਂ ਬੰਗਲਾ ਦੇਸ਼ੀਆਂ ਨੂੰ ਇਹਨਾ ਨਾਲੋਂ ਵੱਖ ਕਰ ਲਿਆ ਹੋਵੇਗਾ,  ਤਾਂ ਮੇਰਾ ਅੰਦਾਜ਼ਾ ਇਹ ਹੈ ਕਿ ਜੀਕੂੰ ਸਾਡੇ ਵੀਰਾਂ ਉਹਨਾ ਨੂੰ ਬਾਹੋਂ ਫੜ੍ਹ ਕੇ ਜਰੂਰ ਦੱਸਿਆ ਹੋਵੇਗਾ, ‘‘ਓ ਸਿਰਾਂ ਤੇ ਖੱਫਣ ਬੰਨ੍ਹ ਕੇ ਅਮਰੀਕਾ ਨਾਲ ਲੜ ਰਹੇ ਹਤਾਸ਼ ਹੋਏ ਲੋਕੋ, ਸਾਡੇ ਵੱਡ ਵਡੇਰਿਆਂ ਨੇ ਵੀ ਇਹਨਾ ਸਾਮਰਾਜੀਆਂ ਨਾਲ ਬੜੀ ¦ਮੀ ਲੜਾਈ  ਲੜੀ ਹੈ।  ਖੂਨ ਡੋਲ੍ਹਿਆ ਹੈ।  ਅਸੀਂ ਵੀ ਇਹਨਾ ਦੀਆਂ ਨੀਤੀਆਂ ਤੇ ਸਾਏ ਹੇਠ ਹੋਣ ਕਰਕੇ ਹੀ ਹੁੰਦਿਆਂ ਸੁੰਦਿਆਂ ਕੱਖੋਂ ਹੌਲੇ ਬੈਠੇ ਹਾਂ,  ਤੇ ਇਸ ਹਾਲਤ ਵਿਚ ਤੁਹਾਡੇ ਸਾਹਮਣੇ ਹਾਂ।  ਅਜੇ ਤੱਕ ਅਜ਼ਾਦੀ ਸਾਨੂੰ ਰੋਟੀ ਟੁੱਕ ਦੇਣ ਜੋਗੀ ਨਹੀਂ ਹੋਈ ਗਰੀਬਾਂ ਨੂੰ।

ਪਰ ਸਾਡੇ ਦੇਸ਼ ਹਿੰਦੁਸਤਾਨ ਨੇ ਅਜ਼ਾਦੀ ਮਗਰੋਂ ਅਰਬ ਦੇਸ਼ਾਂ ਦਾ ਹਮੇਸ਼ਾਂ ਸਾਥ ਦਿੱਤਾ ਹੈ।  ਅਰਬ ਇਸਰਾਈਲ ਜੰਗਾਂ ਵਿਚ ਇਸਰਾਈਲ ਦਾ ਵਿਰੋਧ ਕੀਤਾ ਹੈ।  ਅਸੀਂ ਫਲਸਤੀਨ ਦੀ ਅਜਾਦੀ ਦੇ ਸਭ ਤੋਂ ਵੱਡੇ ਹਿਮਾਇਤੀ ਰਹੇ ਹਾਂ।  ਅਸੀਂ ਇਰਾਕ ਉਤੇ ਅਮਰੀਕਾ ਵੱਲੋਂ ਕੀਤੇ ਹਮਲਿਆਂ ਦਾ ਡੱਟ ਕੇ ਵਿਰੋਧ ਕੀਤਾ ਸੀ।  ਸਾਡੇ ਮੁਲਕ ’ਚ ਤਾਂ ਮੁਸਲਮਾਨਾ ਦੀ ਗਿਣਤੀ ਸਾਰੇ ਅਰਬ ਦੇਸ਼ਾਂ ਨਾਲੋਂ ਵੱਧ ਹੈ।  ਇੰਜ ਅਸੀਂ ਮੁਸਲਮਾਨਾ ਦੇ ਹਿਮਾਇਤੀ ਹਿੰਦੁਸਤਾਨ ਦੇ ਬਸ਼ਿੰਦੇ ਹਾਂ।  ਸਾਨੂੰ ਨਾ ਮਾਰੋ।  ਸਾਨੂੰ ਤੁਹਾਡਾ ਮਾਰਨਾ ਬਣਦਾ ਈ ਨਹੀਂ।  ਤੁਸੀਂ ਭੁਲੇਖੇ ’ਚ ਹੋ।  ਅਸੀਂ ਤੁਹਾਡੇ ਕਿਸੇ ਦੁਸ਼ਮਣ ਦੇਸ਼ ਤੋਂ ਨਹੀਂ।’’

ਮੇਰੇ ਮਨ ਦੀ ਆਹਟ ਮੈਨੂੰ ਦੱਸਦੀ ਕਿ ਅੱਤਵਾਦੀ ਸੁਣ ਕੇ ਅੱਗੋਂ ਬੋਲੇ, ‘‘ ਤੁਸੀਂ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ।  ਅੱਜ ਦੀ ਗੱਲ ਕਰੋ।  ਭਾਰਤੀਓ ਅੱਜ ਤੁਸੀਂ ਅਰਬ ਮੁਲਕਾਂ ਦੇ ਨਹੀਂ ਇਸਰਾਈਲ ਦੇ ਯਾਰ ਹੋ।  ਤੁਹਾਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਭ ਇਸਰਾਈਲ ਦੇ ਸੱਜਣ ਬਣਨ ਲਈ ਉਤਾਵਲੇ, ਦੌਰੇ ਕਰਦੇ।  ਅੱਜ ਏਸ਼ੀਆ ਵਿਚ ਸਿਰਫ ਤੁਸੀਂ ਹੋ ਜੋ ਸਾਮਰਾਜ ਦੇ ਯਰਾਨੇ ਲਈ ਸਭ ਹੱਦਾਂ ਪਾਰ ਕਰਨ ਲਈ ਬੇਕਰਾਰ ਹੋ।  ਤੁਸੀਂ ਅਮਰੀਕੀ ਕੂੜ ਪ੍ਰਚਾਰ ਦਾ ਹਥਿਆਰ ਬਣੇ ਬੈਠੇ ਹੋ।  ਤੁਸੀਂ ਰਾਤ ਦਿਨੇ ਟੈਲੀਵਿਜ਼ਨ ਖ਼ਬਰਾਂ ਦੇ ਚੈਨਲਾਂ ਉਤੇ ਸਾਡੀ ਮੌਤ ਮੰਗਦੇ ਹੋ ਤਾਂ ਅਸੀਂ ਤੁਹਾਨੂੰ ਜ਼ਿੰਦਗੀ ਕਿਉਂ ਦੇਈਏ?  ਦੱਸੋ?  ਸਾਡੇ ਬਾਰੇ ਅੱਜ ਦੀ ਆਪਣੀ ਸਰਕਾਰੀ ਨੀਤੀ ਦੀ ਗੱਲ ਕਰੋ।  ਅਸੀਂ ਅੱਜ ਤੱਕ ਕਿਸੇ ਭਾਰਤੀ ਨੂੰ ਨਹੀਂ ਮਾਰਿਆ।  ਪਰ ਤੁਹਾਡੀ ਸਰਕਾਰ ਸਾਡਾ ਸਰਵਨਾਸ਼ ਕਰਨ ਵਾਲਿਆਂ ਦੀ ਢਾਣੀ ਦੀ ਪੱਕੀ ਜੋਟੀਦਾਰ ਬਣੀ।  ਕਿਉਂ?  ਜਵਾਬ ਦਿਓ? ਪੰਜਾਬੀਆਂ ਬਥੇਰਾ ਆਖਿਆ,‘‘ਭਰਾਵੋ ਅਸੀਂ ਤਾਂ ਖੁਦ ਸਰਕਾਰਾਂ ਦੇ ਅਣਗੌਲੇ ਹਾਂ।  ਸਾਡਾ ਬਾਬਾ ਨਾਨਕ 500 ਸਾਲ ਪਹਿਲਾਂ ਇਰਾਕ ਆਇਆ ਸੀ……..।’’  ਪਰ ਜੀਕੂੰ ਕਹਿੰਦੇ ਹੋ ਕਿ ਬਦਲੇ ਦੀ ਭਾਵਨਾ ਮੱਤ ਮਾਰ ਦਿੰਦੀ।

ਕਿਸੇ ਪਾਰਟੀ ਦੀ ਸਰਕਾਰ ਤੇ ਲੋਕਾਂ ਵਿਚਲਾ ਫਰਕ ਨਾ ਦਿੱਸਿਆ ਉਨ੍ਹਾਂ ਅੱਤਵਾਦੀਆਂ ਨੂੰ।

ਫਿਰ ਵੀ ਜੇ ਸਾਡੀ ਕੇਂਦਰ ਸਰਕਾਰ ਟਿੱਲ ਦਾ ਜ਼ੋਰ ਲਾ ਦਿੰਦੀ, ਤਾਂ ਹਾਲਾਤ ਹੋਰ ਹੁੰਦੇ।  ਪਰ ਲਗਦਾ ਹੈ ਕਿ ਅਮਰੀਕਾ ਦੇ ਢਏ੍ਹ ਚੜ੍ਹ ਚੁੱਕੀ ਮੋਦੀ ਸਰਕਾਰ ਕੋਲ ਆਈ.ਐਸ. ਮੁਸਲਿਮ ਅੱਤਵਾਦੀਆਂ ਕੋਲੋਂ ਆਪਣੇ ਬੰਦੇ ਛੁਡਵਾਉਣ ਲਈ ਗੱਲ ਕਰਨ ਦਾ ਮਨੋਬਲ ਹੀ ਨਹੀਂ ਸੀ।  ਕਿਹੜੇ ਮੂੰਹ ਨਾਲ ਕਰਦੇ?

ਮੋਦੀ ਸਰਕਾਰ ਨੂੰ ਏਨੀ ਕੁ ਸਧਾਰਣ ਜਿਹੀ ਗੱਲ ਦੀ ਵੀ ਸਮਝ ਨਹੀਂ ਕਿ ਜਿਵੇਂ ਭਾਰਤ ਦੇ ਦੁਸ਼ਮਣਾਂ ਨੂੰ ਅਮਰੀਕਾ ਆਪਣੇ ਦੁਸ਼ਮਣ ਨਹੀਂ ਮੰਨਦਾ, ਠੀਕ ਓਸੇ ਤਰਾਂ ਅਮਰੀਕਾ ਦੇ ਦੁਸ਼ਮਣਾ ਨੂੰ ਵੀ ਭਾਰਤ ਨੇ ਖਾਹਮਖਾਹ ਆਪਣੇ ਵੈਰੀ ਨਹੀਂ ਬਨਾਉਣਾ।  ਪਰ ਭਾਰਤ ਵਿਚ ਚੌਵੀ ਘੰਟੇ ਆਈ.ਐਸ. ਵਿਰੁੱਧ ਪ੍ਰਚਾਰ ਅਤੇ ਬਿਆਨਬਾਜੀ ਚਲਦੀ ਹੈ।  ਮਾਰੋ ਮਾਰੋ ਕਰਦੇ। ਜਦਕਿ ਆਈ.ਐਸ. ਨੇ ਅਜੇ ਤਕ ਭਾਰਤ ਵਿਰੁੱਧ ਕਦੀ ਕੁਝ ਨਹੀਂ ਕੀਤਾ ਤੇ ਨਾ ਬੋਲਿਆ।  ਸਿਰਫ ਸਾਮਰਾਜ ਦੀ ਪਿਛਲੱਗ ਸੋਚ ਕਰਕੇ ਲਾਕੜੀ ਬਣਨ ਦਾ ਚਾਅ ਚੜ੍ਹਿਆ ਸਾਡੇ ਆਲਿਆਂ ਨੂੰ।  ਚੰਗੇ ਸਬੰਧਾਂ ਦਾ ਮਤਲਬ ਕਿਸੇ ਦੀ ਗੋਦ ’ਚ ਈ ਜਾ ਬਹਿਣਾ ਨਹੀਂ ਹੁੰਦਾ।

ਇੰਜ ਇਰਾਕ ਵਿਚ ਚਾਲੀ ਭਾਰਤੀਆਂ ਦੀ ਜਾਨ ਉਤੇ ਜੋ ਬਣੀ, ਉਸ ਲਈ ਉਹਨਾ ਦਾ ਕੋਈ ਨਿੱਜੀ ਦੋਸ਼ ਨਹੀਂ।  ਉਹ ਇਕ ਤਰਾਂ ਸਾਡੇ ਮੁਲਕ ਦੀ ਨਾਸਮਝ ਵਿਦੇਸ਼ ਨੀਤੀ ਦਾ ਸ਼ਿਕਾਰ ਹੋਏ ਹਨ ਅਤੇ ਟਾਰਗੇਟ ਬਣੇ ਹਨ।

ਕਸ਼ਮੀਰ ਤੋਂ ਇਲਾਵਾ ਕਿਸੇ ਅੰਤਰਰਾਸ਼ਟਰੀ ਅੱਤਵਾਦੀ ਗੁੱਟ ਦਾ ਭਾਰਤ ਨਾਲ ਕੋਈ ਸਰੋਕਾਰ ਨਹੀਂ।  ਪਰ ਸਾਡੀ ਸਰਕਾਰ ਅਮਰੀਕਾ ਦੇ ਚੁੱਕੇ ਚੁਕਾਏ ਸਾਰਿਆਂ ਨਾਲ ਉਲਝਣ ਲਈ ਬਿਆਨਬਾਜੀ ਕਰਦੀ ਤੇ ਪੰਗੇ ਲੈਂਦੀ ਰਹਿੰਦੀ ਹੈ।  ਚਾਅ ਚੜ੍ਹਿਆ ਨਵੀਂ ਯਾਰੀ ਦਾ।  ਇਸ ਡੰਕਾ ਵੱਜਣ ਦੇ ਭਰਮ ਵਾਲੀ ਨੀਤੀ ਦਾ ਪਹਿਲਾ ਨਤੀਜਾ ਸਾਹਮਣੇ ਆਇਆ ਹੈ ਇਹ।  ਡੰਕਾ ਨਹੀਂ ਇਹ ਤਾਂ ਡੰਡਾ ਵੱਜਾ ਤਾਲੂ ’ਚ।  ਅਗਾਂਹ ਇਹ ਹੈ ਕਿ ਜੀਹਦੀ ਤੁਸੀਂ ਬਿਨਾਂ ਵਜਾਹ ਤਿੰਨ ਵੇਲੇ ਮੌਤ ਮੰਗੋਗੇ, ਉਹ ਤੁਹਾਡੇ ਲਈ ਕੀ ਮੰਗੇ?  ਆਪ ਹੀ ਦੱਸੋ।  ਉਹ ਤਾਂ ਬੇਗਾਨੇ, ਆਪਣੀ ਸਰਕਾਰ ਨੇ ਕਿਹੜੀ ਘੱਟ ਕੀਤੀ?  ਆਪਣੇ ਵਿਸ਼ਵਾਸ ਦਾ ਕਤਲ ਕੀਤਾ ਹੈ।  ਜੂਨ ਵਿਚ 40 ਬੰਦਿਆਂ ’ਚੋਂ ਇਕ ਪੰਜਾਬੀ ਹਰਜੀਤ ਮਸੀਹ, ਜਿਸਨੇ ਇਰਾਕ ਵਿਚ ਭਾਰਤੀ ਅੰਬੈਸੀ ਨੂੰ ਦੱਸਿਆ ਕਿ ਚਾਲੀਆਂ ਵਿਚੋਂ ਮੈਂ ਇਕੱਲਾ ਬਚ ਕੇ ਆਇਆ ਹਾਂ।  ਉਸਨੂੰ ਅੰਬੈਸੀ ਨੇ ਭਾਰਤ ਸਰਕਾਰ ਨਾਲ ਸਲਾਹ ਕਰਕੇ ਫੜ ਕੇ ਇਕ ਤਰਾਂ ਕੈਦ ਕਰ ਲਿਆ,  ਸਾਰੇ ਭਾਰਤ ਤੋਂ ਚੋਰੀ।  ਅੱਜ ਵੀ ਇਰਾਕ ਦੀ ਭਾਰਤੀ ਅੰਬੈਸੀ ਦੀ ਹਿਰਾਸਤ ’ਚ ਹੈ।

ਸ਼ਾਇਦ ਇਸ ਕਰਕੇ ਕਿ ਉਤੋਂ ਮਹਾਂਰਾਸ਼ਟਰ, ਹਰਿਆਣਾ, ਝਾਰਖੰਡ, ਜੰਮੂ ਕਸ਼ਮੀਰ, ਦਿੱਲੀ ਅਸੈਂਬਲੀਆਂ ਦੀਆਂ ਅਤੇ  ਹੋਰ ਜਿਮਨੀ ਚੋਣਾਂ ਹੋਣੀਆਂ ਸਨ।  ਅਗਰ ਬੰਦੇ ਨਾ ਬਚਾ ਸਕਣ ਦੀ ਨਲੈਕੀ ਚਰਚਿਤ ਹੋਈ ਤਾਂ ਵੋਟਾਂ ’ਚ ਨੁਕਸਾਨ ਹੋਊ।

ਲੋਹੜ ਸਾਈਂ ਦਾ!  ਉਏ ਠੇਠਰੋ, ਮਾਵਾਂ ਪੁੱਤ ਉਡੀਕਣ ਡੲ੍ਹੀਆਂ।  ਨਾ ਆਸ ਦਿੱਸਦੀ, ਤੇ ਨਾ ਉਮੀਦ ਦਾ ਦੀਵਾ ਬੁਝਾਉਣ ਦਾ ਹੀਆ ਪੈਂਦਾ।  ਤੁਸੀਂ ਇਹ ਕੀ ਕੀਤਾ?  ਹਰਜੀਤ ਮਸੀਹ ਨੂੰ ਜੂਨ ਦਾ ਬੰਧਕ ਬਣਾ ਕੇ ਬੈਠੇ ਦੇਸ਼ ਤੋਂ ਚੋਰੀ।  ਕਹਿੰਦੇ ਕਿ ਉਸਨੂੰ ਚੁੱਪ ਰਹਿਣ ਦੇ ਲਾਲਚ ਵੱਜੋਂ ਪੱਕੀ ਨੌਕਰੀ ਦੇਣ ਅਤੇ ਪੈਸਿਆਂ ਦਾ ਗੱਫਾ ਦੇਣ ਦਾ ਵੀ ਲਾਰਾ ਲਾਇਆ ਗਿਆ। ਦੂਜੇ ਪਾਸ ਏਧਰ ਘਰਦਿਆਂ ਨੂੰ ਡਰਾਇਆ ਕਿ ‘ਚੁੱਪ ਰਹੋ, ਨਹੀਂ ਤਾਂ ਓਧਰ ਉਹਦੀ ਜਾਨ ਖਤਰੇ ’ਚ ਪੈ ਸਕਦੀ।  ਦਸੰਬਰ ਦੇ ਅੱਧ ਤਕ ਘਰ ਆਜੂਗਾ।’’

ਪਤਾ ਨਹੀਂ ਇਹੀ ਗੁਮਰਾਹਕੁੰਨ ਲੁਤਰਬਾਜੀ ਕਿੰਨਾ ਚਿਰ ਹੋਰ ਚਲਾਈ ਜਾਂਦੀ ਸਰਕਾਰ, ਪਰ ਏ.ਬੀ.ਪੀ. ਨਿਊਜ਼ ਚੈਨਲ ਦੇ ਖੁਲਾਸੇ ਨੇ ਸਰਕਾਰ ਨੂੰ ਨੰਗਿਆਂ ਕਰ ਦਿੱਤਾ ਹੈ।  ਚੈਨਲ ਦੀ ਟੀਮ ਨੇ ਇਰਾਕ ਜਾ ਕੇ ਅਸਲੀਅਤ ਕੱਢ ਲਿਆਂਦੀ।  ਦੋ ਬੰਗਲਾ ਦੇਸੀ ਮੁੰਡਿਆਂ ਦੱਸਿਆ ਕਿ ਸਾਨੂੰ ਹਰਜੀਤ ਨੇ 39 ਦੇ ਮਾਰੇ ਜਾਣ ਤੇ ਆਪਣੇ ਜ਼ਖਮੀ ਹੋ ਕੇ ਬਚ ਜਾਣ ਬਾਰੇ ਦੱਸਿਆ ਸੀ।  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਰਲੀਮੈਂਟ ਵਿਚ ਮੰਨੀ ਕਿ ਹਰਜੀਤ ਸਾਡੇ ਕਬਜੇ ਵਿਚ ਹੈ।  ਫਿਰ ਵੀ ਉਸ ਨੇ ਵਿਚ ਨਵੀਂ ਸ਼ੁਰਲੀ ਛੱਡ ਦਿੱਤੀ ਕਿ ‘ਰੈ¤ਡ ਕਰੀਸੈਂਟ’ ਨਾ ਦੀ ਜੱਥੇਬੰਦੀ ਦੇ ਸਰਕਾਰ ਸੰਪਰਕ ਵਿਚ ਹੈ।  ਉਹਨਾ ਨੇ ਅਗਵਾ ਬੰਦਿਆਂ ਦੇ ਮਾਰੇ ਜਾਣ ਬਾਰੇ ਨਹੀਂ ਦੱਸਿਆ।  ਪਰ ਰੈਡ ਕਰੀਸੈਂਟ ਦੇ ਇਕ ਨੁਮਾਇੰਦੇ ਨੇ ਚੈਨਲ ਦੇ ਪੱਤਰਕਾਰ ਦਬੰਗ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਗਲਤ ਦੱਸਿਆ।

ਨਿਚੋੜ ਇਹ ਹੈ ਕਿ ਸਰਕਾਰ ਨੇ ਸਾਡੇ ਅਗਵਾ ਗਰੀਬ ਕਾਮਿਆਂ ਨੂੰ ਛੁਡਾਉਣ ਲਈ ਮੌਕੇ ਸਿਰ ਕੋਈ ਠੋਸ ਹੀਲਾ ਵਸੀਲਾ ਨਹੀਂ ਕੀਤਾ।  ਵਰਨਾ ਅਗਵਾ ਤਾਂ ਇਰਾਕ ਵਿਚ ਕੇਰਲਾ ਦੀਆਂ ਨਰਸਾਂ ਵੀ ਹੋਈਆਂ ਸਨ।  ਉਹ ਤਾਂ ਲੈ ਦੇ ਕੇ, ਜਹਾਜ ਭੇਜ ਕੇ ਵਾਪਸ ਲੈ ਆਂਦੀਆਂ।  ਚੰਗਾ ਹੋਇਆ।  ਅਗਵਾ ਤਾਂ ਪਹਿਲਾਂ ਵਾਜਪਾਈ ਸਰਕਾਰ ਵੇਲੇ ਜਹਾਜ਼ ਦੇ ਮੁਸਾਫਰ ਵੀ ਹੋਏ ਸਨ। ਕਿਵੇਂ ਊਹਨਾ ਨੂੰ ਕੰਧਾਰੋਂ ਵਾਪਸ ਲਿਆਉਣ ਤਕ ਸਾਡੀ ਸਰਕਾਰ ਪੁੱਠੀ ਲਮਕੀ ਰਹੀ ਸੀ।  ਪਰ ਉਹ ਜਹਾਜ਼ ਦੇ ਮੁਸਾਫਰ ਸਨ ਤੇ ਇਹ ਵਿਚਾਰੇ ਆਮ ਕਾਮੇ।  ਇਹਨਾ ਨੂੰ ਵਾਧੂ ਘਾਟੂ ਸਮਝ ਕੇ ਵਾਤ ਨਹੀਂ ਪੁੱਛੀ ਗਈ।

ਉਏ ਸਾਡੇ ਲਾਵਾਰਿਸ ਚਾਲੀ ਗਰੀਬ ਕਾਮੇ ਤੇ ਉਹਨਾ ਦੇ ਬਦਕਿਸਮਤ ਮਾਪਿਓ, ਰੱਬ ਤੁਹਾਡੀਆਂ ਰੂਹਾਂ ਨੂੰ ਚਾਲੀ ਮੁਕਤਿਆਂ ਵਰਗਾ ਹੌਂਸਲਾ ਦੇਵੇ।  ਸਭ ਸੰਵੇਦਨਸ਼ੀਲ ਲੋਕ ਇਸ ਦੁੱਖ ਦੀ ਘੜੀ ਤੁਹਾਡੇ ਦਰਦ ਵਿਚ ਸ਼ਰੀਕ ਹਨ।

ਹੇ ਪੰਜਾਬ ਦੀ ਹਵਾਏ, ਆਪਣੇ ਰੋਂਦੇ ਧੀਆਂ ਪੁੱਤਰਾਂ ਦੀਆਂ ਅੱਖਾਂ ਵਿਚੋਂ ਹੰਝੂ ਸੁਕਾਉਣ ਵਾਗੂੰ ਵਗਣ ਦੀ ਰਹਿਮਤ ਕਰ।  ਜਾਹ ਬੇਆਸਿਆਂ ਦੇ ਵਿਹੜਿਆਂ ਵਿਚ ਪੌਣ ਬਣਕੇ, ਪਰ ਜਾਣ ਲੱਗਿਆਂ ਚਮਕੌਰ ਦੀ ਗੜ੍ਹੀ ਤੋਂ ਹੋ ਕੇ ਹੀ ਜਾਈਂ ਹਰ ਪਾਸੇ।

ਸਾਡਾ ਪੰਜਾਬੀਆਂ ਦਾ ਮਾਣਯੋਗ ਸ਼ਾਇਰ : ਹਾਸ਼ਮ
ਅੰਮ੍ਰਿਤਸਰ ਜਿਲ੍ਹੇ ਦੇ ਬਹੁਤ ਵੱਡੇ ਪਿੰਡ ਜਗਦੇਵ ਕਲਾਂ ਨੂੰ ਰਹਿੰਦੀ ਦੁਨੀਆਂ ਤਕ ਇਸ ਗੱਲ ਦਾ ਮਾਣ ਰਹੇਗਾ ਕਿ ਉਸਦੀ ਸਰਜ਼ਮੀਨ ਤੇ ਪੰਜਾਬੀ ਦਾ ਮਹਾਨ ਸ਼ਾਇਰ ਹਾਸ਼ਮ ਪੈਦਾ ਹੋਇਆ, ਖੇਡ੍ਹਿਆ ਮੱਲ੍ਹਿਆ ਅਤੇ ਜਜ਼ਬਾਤਾਂ ਨੂੰ ਟੁੰਬਣ ਵਾਲੀ ਸ਼ੈਲੀ ਵਿਚ, ਸ਼ਬਦਾਂ ਦਾ ਕਲਾਕਾਰ ਬਣ ਕੇ, ਜੀਵਨ ਨੂੰ ਸਮਝਣ ਦੀ ਖਾਸ ਦਿਸ਼ਾ ਦੇ ਗਿਆ।  ਅੱਜ ਕੱਲ੍ਹ ਉਸਦਾ ਪਰਿਵਾਰ ਥਰਪਾਲ, ਜ਼ਿਲ੍ਹਾ ਸਿਆਲਕੋਟ ਅਤੇ ਲਾਹੌਰ ਵਿਚ ਵੱਸਦਾ ਹੈ।

27 ਨਵੰਬਰ 1735 ਨੂੰ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਜਨਮੇ ਹਾਸ਼ਮ ਸ਼ਾਹ ਨੂੰ ਹਿਕਮਤ ਦੀ ਵੀ ਸਮਝ ਸੀ। ਉਸਨੇ ਹਿੰਦੀ, ਸੰਸਕ੍ਰਿਤ ਵੀ ਪੜ੍ਹੀ ਸੀ। ਉਸਦਾ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਵਿਚ ਵੀ ਵੱਡਾ ਮਾਣ ਸਤਿਕਾਰ ਸੀ।

ਹਾਸ਼ਮ ਨੇ ਹੀਰ ਰਾਂਝਾ, ਸੋਹਣੀ ਮਹੀਂਵਾਲ ਅਤੇ ਸ਼ੀਰੀ ਫ਼ਰਹਾਦ ਅਤੇ ਸੱਸੀ ਪੁੰਨੂੰ ਦੇ ਕਿੱਸੇ ਲਿਖੇ।  ਸੋਹਣੀ ਮਹੀਵਾਲ ਅਤੇ ਸ਼ੀਰੀ ਫ਼ਰਹਾਦ ਦਾ ਕਿੱਸਾ ਪੰਜਾਬੀ ’ਚ ਸਭ ਤੋਂ ਪਹਿਲਾਂ ਹਾਸ਼ਮ ਨੇ ਲਿਖਿਆ।  ਸੱਸੀ ਪੁੰਨੂੰ ਦਾ ਕਿੱਸਾ ਉਸਦੀ ਮਸ਼ਹੂਰ ਲਿਖਤ ਹੈ।  ਪਰ ਮੈਂ ਉਸ ਦੇ ਕਿੱਸਿਆਂ ਉੱਤੇ ਪੀ-ਐਚ.ਡੀ. ਕਰਦਿਆਂ ਮਹਿਸੂਸ ਕੀਤਾ ਕਿ ਉਸਦੇ ਸੋਹਣੀ ਮਹੀਵਾਲ ਅਤੇ ਸ਼ੀਰੀ ਫ਼ਰਹਾਦ ਦੇ ਕਿੱਸਿਆਂ ਦੀ ਵਡਿਆਈ ਅਜੇ ਤਕ ਪਾਠਕਾਂ ਪਾਰਖੂਆਂ ਦੀ ਨਜ਼ਰੇ ਨਹੀਂ ਪਈ।  ਇਹ ਦੋਵੇਂ ਕਿੱਸੇ ਵੀ ਬਹੁਤ ਸੋਹਣੇ ਹਨ।

ਪੰਜਾਬੀ ਕਿੱਸਾਕਾਰਾਂ ਵਿਚੋਂ ਹਾਸ਼ਮ ਇਸ ਗੱਲੋਂ ਵੀ ਨਿਵੇਕਲੀ ਵਡਿਆਈ ਦਾ ਹੱਕਦਾਰ ਹੈ ਕਿ ਉਸਨੇ ਵਧੀਆ ਕਿੱਸਿਆਂ ਤੋਂ ਇਲਾਵਾ ਹੋਰ ਲਿਖਤਾਂ ਵੀ ਲਿਖੀਆਂ ਜਿਵੇਂ ਦੋਹੜੇ, ਡਿਓੜਾਂ, ਗੰਜੇ ਅਸਰਾਰ ਛੇ ਸੀਹਰਫ਼ੀਆਂ ਤੇ ਕੁਝ ਗਜ਼ਲਾਂ। ਹਿੰਦੀ ’ਚ ਗਿਆਨ ਪ੍ਰਕਾਸ਼, ਸ਼ਲੋਕ, ਚਿੰਤਾ ਹਰ, ਪੋਥੀ ਰਾਜਨੀਤੀ, ਪੋਥੀ ਹਿਕਮਤ, ਟੀਕਾ ਪੰਜ ਗ੍ਰੰਥੀ।  ਇਸਤੋਂ ਇਲਾਵਾ ਫਾਰਸੀ ’ਚ ਦੀਵਾਨ ਹਾਸ਼ਮ, ਮਸਨਵੀ ਹਾਸ਼ਮ, ਚਹਾਰ ਬਹਾਰ, ਫ਼ਕਰਨਾਮਾ ਆਦਿ (ਪਿਆਰਾ ਸਿੰਘ ਪਦਮ, ਹਾਸ਼ਮ ਰਚਨਾਲਵੀ)।

ਇੰਜ ਹਾਸ਼ਮ ਬਹੁਪੱਖੀ ਲੇਖਕ ਹੈ।  ਉਸਨੇ ਸੁੰਦਰ ਠੇਠ ਪੰਜਾਬੀ ਵਿਚ, ਹੰਢੇ ਹੋਏ ਸ਼ਾਇਰ ਦਾ ਸਬੂਤ ਦੇਂਦਿਆਂ, ਮੋਤੀਆਂ ਵਾਂਗ ਸ਼ਬਦ ਚੁਗ ਚੁਗ ਸੰਜਮੀ ਸ਼ੈਲੀ ਵਿਚ ਕਿੱਸੇ ਲਿਖੇ। ਦਰਦ ਨੂੰ ਲਫ਼ਜ਼ਾਂ ਵਿਚ ਬੰਨ੍ਹਣ, ਅਤੇ ਪੜ੍ਹਨ ਸੁਣਨ ਵਾਲੇ ਦੇ ਦਿਲ ਨੂੰ ਧੂਹ ਪਾਉਣ ਦੀ ਹੱਦ ਤਕ ਪ੍ਰਭਾਵਿਤ ਕਰਨ ਪੱਖੋਂ ਉਹ ਬੇਮਿਸਾਲ ਹੈ।  ਤਾਂ ਹੀ ਤਾਂ ਹਾਸ਼ਮ ਨੂੰ ਬਿਰਹਾ ਦੇ ਸਿਰਮੌਰ ਸ਼ਾਇਰ ਦਾ ਰੁੱਤਬਾ ਹਾਸਲ ਹੈ।

ਚਮਕੀ ਆਣ ਦੁਪਹਿਰਾ ਵੇਲੇ, ਗਰਮੀ ਗਰਮ ਬਹਾਰੇ।

ਤਪਦੀ ਵਾਓ ਵਗੇ ਅਸਮਾਨੋ, ਪੰਛੀ ਮਾਰ ਉਤਾਰੇ।

ਆਤਸ਼ ਦਾ ਦਰਿਆ ਖਲੋਤਾ, ਥਲ ਮਾਰੁੂ ਵਲ ਚਾਰੇ।

ਹਾਸ਼ਮ ਫੇਰ ਪਿਛਾਂਹ ਨਾ ਮੁੜਦੀ, ਲੂੰ- ਲੂੰ ਹੋਤ ਪੁਕਾਰੇ।

ਆਪਣੇ ਸਮੇਂ ਦੇ ਸਮਾਜ ਸ਼ਾਸਤ੍ਰੀ ਸੱਚ, ਵਕਤ ਦੀ ਰਾਜਨੀਤੀ ਅਤੇ ਜਮਾਤੀ ਸਮਾਜਕ ਸਭਿਆਚਾਕ ਬਣਤਰ ਦਾ ਖੂਬਸੂਰਤ ਬਿਆਨ ਜਿਵੇਂ ਹਾਸ਼ਮ ਨੇ ਕੀਤਾ, ਉਹ ਬੇਮਿਸਾਲ ਹੈ।  ਉਸ ਨੇ ਦਵੱਈਆ ਛੰਦ ਨੂੰ ਤਿੰਨ ਕਿੱਸਿਆਂ ਸੱਸੀ, ਸੋਹਣੀ, ਸ਼ੀਰੀ ’ਚ ਇਉਂ ਵਰਤਿਆ ਤੇ ਨਿਖਾਰਿਆ ਹੈ ਕਿ ਪੜ੍ਹਨ ਵਾਲਾ ਅਸ਼ ਅਸ਼ ਕਰ ਉੱਠੇ।

ਪੱਛੜੇ ਅਤੇ ਦਕੀਆਨੂਸੀ ਸੋਚ ਵਾਲੇ ਸਮਾਜ ਨੂੰ ਮੁਹੱਬਤ ਦੀ ਪਾਕੀਜ਼ਗੀ ਦਾ ਸੁਨੇਹਾ ਜਿਸ ਅੰਦਾਜ਼ ’ਚ ਹਾਸ਼ਮ ਨੇ ਦਿੱਤਾ ਹੈ, ਉਹ ਨਿਵੇਕਲਾ ਅਤੇ ਕਾਬਲੇ ਤਾਰੀਫ਼ ਹੈ।  ਉਸਦਾ ਇਕ ਇਕ ਲਫਜ਼ ਇਨਸਾਨ ਨੂੰ ਅੰਦਰ ਤਕ ਹਲੂਣ ਸੁੱਟਣ ਅਤੇ ਕੁੱਛ ਚੰਗਾ ਸੋਚਣ ਲਈ ਮਜਬੂਰ ਕਰਨ ਦੀ ਤਾਕਤ ਰੱਖਦਾ ਹੈ।  ਉਸਦਾ ਨਜ਼ਰੀਆ ਕੁਦਰਤ ਵਰਗਾ ਵਿਸ਼ਾਲ ਹੈ ਅਤੇ ਅੰਦਾਜ਼ ਅਪ੍ਰੇਸ਼ਨ ਕਰਨ ਵਾਲੇ ਸਿਆਣੇ ਡਾਕਟਰ ਵਰਗਾ ਬੇਲਿਹਾਜਾ।

ਫ਼ਲਸਫ਼ਾਨਾ ਛੋਹ ਦੇ ਕੇ ਲਿਖਣਾ, ਇਨਸਾਨੀ ਮੂਲ ਦੀਆਂ ਤਰੰਗਾਂ ਛੇੜਨੀਆਂ ਅਤੇ ਉਹਨਾ ਦੇ ਸਮਾਜੀ ਬਣਤਰ ਨਾਲ ਰਗੜ ਖਾ ਕੇ ਨਿਕਲਣ ਵਾਲੇ ਚੰਗਿਆੜਿਆਂ ਦੀਆਂ ਫੁੱਲਝੜੀਆਂ ਵਖਾਉਣੀਆਂ, ਪਰ ਵਿਚੋਂ ਗਿਆਨ ਦੀ ਲਿਸ਼ਕੋਰ ਵੀ ਮਾਰਨੀ ਹਾਸ਼ਮ ਦੀ ਸ਼ਾਇਰੀ ਦੀ ਲਾਸਾਨੀ ਪ੍ਰਾਪਤੀ ਹੈ।

ਉਹਨਾਂ ਦੇ ਚੰਗੇ ਭਾਗ ਹੋਣਗੇ, ਜਿਹੜੇ ਹਾਸ਼ਮ ਦੀਆਂ ਲਿਖਤਾਂ ਨੂੰ ਪੜ੍ਹ ਲੈਣਗੇ।  ਹਾਸ਼ਮ ਦੇ ਮੁਹੱਬਤੀ ਤੇ ਬਿਰਹਾ ਵਿਚ ਗੜੁੱਚ ਲਫਜ਼ ਪੜਨ ਸੁਣਨ ਵਾਲੇ ਨੂੰ ਨਿਚੋੜ ਕੇ ਬਦੋ-ਬਦੀ ਉਸਦੀਆਂ ਅੱਖਾਂ ਵਿਚੋਂ ਹੰਝੂ ਕੱਢ ਲਿਆਉਂਦੇ ਹਨ।

ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ।

ਜਬ ਲਗ ਸਾਸ ਨਿਰਾਸ  ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ।

ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾਂ ਪਗ ਪਰਸਾਂ।

ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿਚ ਮਰਸਾਂ।

ਹਾਸ਼ਮ ਸ਼ਾਹ ਜੀਓ, ਅੱਜ ਤੁਸਾਂ ਨੂੰ ਯਾਦ ਕਰਦਿਆਂ ਅਸੀਂ ਇਹ ਵੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ ਕਿ ਸੋਹਣਾ ਲਿਖਾਰੀ ਹੋਣਾ ਇਨਸਾਨੀਅਤ ਲਈ ਕਿੰਨਾ ਖਾਸ ਹੁੰਦਾ ਹੈ। ਜੀਵਨ ਸਾਥੀ ਦੀ ਚੋਣ ਵਿਚ ਧੀਆਂ ਪੁੱਤਰਾਂ ਦੇ ਜ਼ਜ਼ਬਿਆਂ ਨੂੰ ਬਣਦੀ ਥਾਂ ਦਵਾਉਣ ਲਈ ਕਿੱਸਾ ਰਚਨਾਵਾਂ ਦੇ ਰੂਪ ਵਿਚ ਤੁਹਾਡੀ ਘਾਲਣਾ ਕਿੰਨੀ ਮੁਲਵਾਨ ਸੀ ਤੇ ਅੱਜ ਵੀ ਹੈ।  ਇਸ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਇਨਸਾਨੀ ਸਮਾਜ ਤੁਹਾਡੇ ਵਖਾਏ ਰਸਤੇ ਉਤੇ ਹੀ ਅੱਗੇ ਵਧ ਰਿਹਾ ਹੈ।

ਭਾਰਤ ਆਪਣਾ ਹਿੱਤ ਵੇਖ ਕੇ ਚੱਲੂ ਤਾਂ ਚੰਗਾ ਰਹੂ
ਨਵੇਂ ਨਵੇਂ ਬਣੇ ਲੀਡਰਾਂ ਨੂੰ ਬੜਾ ਚਾਅ ਹੁੰਦਾ ਵੱਡਿਆਂ ਨੂੰ ਮਿਲਣ ਗਿਲਣ, ਹੱਥ ਮਿਲਾਉਣ, ਖ਼ਬਰਾਂ ’ਚ ਆਉਣ ਦਾ। ਪਰ ਘਾਗ ਦੇਸ਼ ਅਤੇ ਉਨਾਂ ਦੀ ਹੰਢੀ ਹਾਕਮ ਜਮਾਤ ਬੜਾ ਸੋਚ ਸਮਝ ਕੇ ਚੱਲਦੀ ਹੈ। ਹਮੇਸ਼ਾਂ ਆਪਣਾ ਹਿੱਤ ਵੇਖਦੀ ਹੈ।

ਤਾਜੇ ਸਾਰੇ ਘਟਨਾਕ੍ਰਮ ਤੋਂ ਜ਼ਾਹਿਰ ਹੈ ਕਿ ਇਕ ਵਾਰ ਫਿਰ ਭਾਰਤੀ ਸਰਕਾਰ ਨੂੰ ਅਮਰੀਕੀ ਯਾਰੀ ਦਾ ਕੁਛ ਜ਼ਿਆਦਾ ਹੀ ਚਾਅ ਚੜ੍ਹਿਆ ਹੈ। ਖੁਮਾਰ ਵਰਗਾ। ਇਥੋਂ ਤੱਕ ਕਿ ਸਾਡੇ ਪ੍ਰਧਾਨ ਮੰਤਰੀ ਬੱਚਿਆਂ ਵਾਂਗ ਸ਼ੇਖੀ ਮਾਰੀ ਜਾਂਦੇ ਹਨ ਕਿ ‘‘ਬਤਾਓ, ਆਜ ਕਲ ਹਮਾਰਾ ਅਮਰੀਕਾ ਮੇਂ ਡੰਕਾ ਵੱਜ ਰਿਹਾ ਹੈ ਕਿ ਨਹੀ? ਬੱਲੇ ਬੱਲੇ ਹੋ ਰਹੀ ਹੈ ਕਿ ਨਹੀਂ? ਸਿਆਣੇ ਲੋਕੀਂ ਕੰਨ ਲਾ ਕੇ ਸੁਣ ਰਹੇ ਹਨ ਕਿ ਡੰਕਾ ਵੱਜਣ ਦੀ ਅਵਾਜ਼ ਵੀ ਆਉਂਦੀ ਹੈ ਕਿ ਹਵਾ ’ਚ ਹੀ ਵੱਜ ਰਿਹਾ? ਵੈਸੇ ਅਜੇ ਤਕ ਤਾਂ ਵੱਜ ਰਹੇ ਡੰਕੇ ਬਾਰੇ ਸਿਰਫ ਏਨਾ ਸੁਣਿਆ ਹੈ ਕਿ ਓਧਰ ਗਏ ਸਾਡੇ ਪ੍ਰਧਾਨ ਮੰਤਰੀ ਤੋਂ, ਦਵਾਈਆਂ ਦੀਆਂ ਅਮਰੀਕੀ ਕੰਪਨੀਆਂ ਵਾਲੇ, ਏਧਰ ਰੇਟਾਂ ਤੋਂ ਸਰਕਾਰੀ ਕੰਟਰੋਲ ਹਟਵਾਉਣ ’ਚ ਕਾਮਯਾਬ ਹੋ ਗਏ ਹਨ ਅਤੇ ਇਥੇ 200 ਦੇ ਲਗਭਗ ਦਵਾਈਆਂ ਦੇ ਰੇਟ ਕਈ ਕਈ ਗੁਣਾ ਵਧ ਚੁੱਕੇ ਹਨ।

ਅਮਰੀਕਾ ਵਾਲੇ ਇਸ ਗੱਲੋਂ ਵੀ ਸਾਡੇ ਉਤੇ ਹੱਸਦੇ ਤਾਂ ਹੋਣਗੇ ਹੀ ਕਿ ਜਿਸ ਮੁਲਕ ਦੇ ਸਧਾਰਣ ਲੋਕਾਂ ਨੁੰ ਵੀ ਆਪਾਂ ਦਸ ਸਾਲ ਦਾ ਟੂਰਿਸਟ ਵੀਜਾ ਆਰਾਮ ਨਾਲ ਦੇਈ ਜਾਂਦੇ ਹਾਂ। ਉਥੋਂ ਦੇ ਪ੍ਰਧਾਨ ਮੰਤਰੀ ਨੂੰ ਆਪਾਂ ਕੂਟਨੀਤਿਕ ਯਾਤਰਾਂ ਲਈ ਅਮਰੀਕੀ ਵੀਜ਼ਾ ਦਿੱਤਾ ਤੇ ਉਨਾਂ ਦਾ ਮੀਡੀਆ ਇਸ ਨਿਗੂਣੀ ਗੱਲ ਨੂੰ ਵੀ ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਪ੍ਰਾਪਤੀ ਵੱਜੋਂ ਪ੍ਰਚਾਰ ਰਿਹਾ। ਬਈ ਝੁੱਕ ਗਿਆ ਅਮਰੀਕਾ।

‘‘ਓਬਾਮਾ ਤੇ ਮੋਦੀ ਭਿੜਨਗੇ ਹੁਣ ਆਈ ਐਸ ਦੇ ਬਗਦਾਦੀ ਨਾਲ।’’

‘‘ਬਗਦਾਦੀ ਹੁਣ ਤੇਰੀ ਖੈਰ ਨਹੀਂ।’’

‘‘ਅਲਕਾਇਦਾ, ਦੱਸ ਹੁਣ ਕਿਧਰ ਨੂੰ ਭੱਜੇਂਗੀ?’’

‘‘ਪਾਕਿਸਤਾਨ ਨੂੰ ਅੰਦਰੋਂ ਕੰਬਣੀ ਛਿੜਗੀ।’’

‘‘ਡਰੈਗਨ ਚੀਨ ਹੁਣ ਤੂੰ ਵੀ ਸੰਭਲ ਜਾ।’’

ਅਜਿਹੀਆਂ ਬਿਜਲਈ ਮੀਡੀਏ ਦੀਆਂ ਸੁਰਖੀਆਂ ਅਤੇ ਪ੍ਰਚਾਰ ਸਰਕਾਰ ਦੀ ਸਹਿਮਤੀ ਬਿਨਾ ਹੁੰਦਾ ਤਾਂ ਉਹ ਇਸਦਾ ਜਰੂਰ ਖੰਡਨ ਕਰਦੀ।

ਦਿਲ ਦਿਮਾਗ ਵਾਲੇ ਭਾਰਤੀ ਲੋਕੋ, ਇਹ ਗੱਲ ਸਦਾ ਆਪਾਂ ਚੇਤੇ ਰੱਖਣੀ ਹੈ ਕਿ ਅੰਤਰਰਾਸ਼ਟਰੀ ਮੁਸਲਿਮ ਅੱਤਵਾਦੀ ਗੁੱਟਾਂ ਦਾ ਅਮਰੀਕਾ ਨਾਲ ਦੁਨੀਆਂ ਭਰ ਵਿਚ ਯੁੱਧ ਚੱਲ ਰਿਹਾ। ਅਮਰੀਕਾ ਖੁਦ ਹੀ ਇਸ ਲਈ ਜਿੰਮੇਵਾਰ ਹੈ।

ਓਸਾਮਾ ਬਿਨ ਲਾਦੇਨ ਦੀ ਅਲਕਾਇਦਾ ਅਫਗਾਨਿਸਤਾਨ ਵਿਚ ਅਮਰੀਕੀ ਧੰਨ, ਹਥਿਆਰਾਂ ਅਤੇ ਰਾਜਸੀ ਹਮਾਇਤ ਨਾਲ ਹੀ ਵਧੀ ਫੁਲੀ ਸੀ। ਪਰ ਸ਼ਾਇਦ ਇਹਨਾਂ ਦੀ ਸਾਜਿਸ਼ੀ ਅਸਲੀਅਤ ਵੇਖ ਕੇ ਇਹਨਾਂ ਦੇ ਹੀ ਵਿਰੁੱਧ ਹੋਵੇਗੀ। ਅੱਜ ਹਾਲਾਤ ਇਹ ਹਨ ਕਿ ਲਾਦੇਨ ਨੂੰ ਮਾਰਨ ਉਪਰੰਤ ਅਮਰੀਕਾ ਦੇ ਅਲਕਾਇਦਾ ਨਾਲ ਰਾਜੀਨਾਵੇਂ ਦੀ ਕੋਈ ਉਮੀਦ ਨਹੀਂ।

ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਤਾਲਿਬਾਨ ਧੜੇ ਲਾਦੇਨ ਦੇ ਹਮਦਰਦ ਹਨ। ਪਾਕਿਸਤਾਨ ਅਤੇ ਅਫਗਾਨ ਸਰਕਾਰਾਂ ਨੂੰ ਅਮਰੀਕਾ ਦੀਆਂ ਪਿੱਠੂ ਸਮਝਦੇ ਹਨ।

ਸਦਾਮ ਸਰਕਾਰ, ਲਿਬੀਆ ਦੀ ਗਦਾਫੀ ਸਰਕਾਰ ਅਤੇ ਸੀਰੀਆ ਦੀ ਅਸਦ ਸਰਕਾਰ ਅਮਰੀਕਾ ਨੂੰ ਅਰਬ ਹਿੱਤਾਂ ਦਾ ਦੁਸ਼ਮਣ ਸਮਝਦੀਆਂ ਸਨ। ਸੋਵੀਅਤ ਯੂਨੀਅਨ ਦੇ ਬਿਖਰਨ ਉਪਰੰਤ ਢੁੱਕਵਾਂ ਮੌਕਾ ਸਮਝਦਿਆਂ ਅਮਰੀਕਾ ਨੇ ਇਹਨਾਂ ਸਰਕਾਰਾਂ ਦੇ ਲੀਡਰਾਂ ਨੂੰ ਮਾਰ ਮੁਕਾਉਣ ਲਈ ਬਿਲਕੁਲ ਝੂਠੇ ਬਹਾਨੇ ਲਾ ਕੇ ਹੱਲਾ ਬੋਲਿਆ। ਸੱਦਾਮ ਹੁਸੈਨ ਫਾਹੇ ਟੰਗਤਾ। ਇਰਾਕ ਖਾਨਾਜੰਗੀ ’ਚ ਗਰਕ ਕਰਤਾ। ਆਪਣੀ ਬੰਬਾਰੀ ਨਾਲ ਢਾਹੇ ਇਰਾਕ ਨੂੰ ਮੁਰੰਮਤ ਲਈ ਠੇਕੇ ਲੈਣ ਖਾਤਰ ਸਾਮਰਾਜੀ ਕੰਪਨੀਆਂ ਝਗੜਦੀਆਂ ਰਹੀਆਂ। ਲੀਬੀਆ ’ਚ ਜਮਹੂਰੀਅਤ ਨਾ ਹੋਣ ਦਾ ਬਹਾਨਾ ਲਾ ਕੇ ਕਰਨਲ ਗਦਾਫੀ ਮਾਰ ਮੁਕਾਇਆ। ਕਰਨਲ ਗਦਾਫੀ ਆਪਣੀ ‘ਗਰੀਨ ਬੁੱਕ’ ਵਿਚ ਅਰਬ ਲੋਕਾਂ ਦੇ ਆਪਣੇ ਵਿਕਾਸ ਮਾਡਲ ਦਾ ਖਾਕਾ ਪੇਸ਼ ਕਰਦਾ ਸੀ ਜੋ ਅਮਰੀਕੀ ਸਾਮਰਾਜ ਨੂੰ ਪਸੰਦ ਨਹੀਂ ਸੀ। ਕੀ ਹੁਣ ਲੀਬੀਆ ’ਚ ਜਮਹੂਰੀਅਤ ਆ ਗੀ? ਲਿਬੀਆ ਖਾਨਾਜੰਗੀ ਦੀ ਅੱਗ ਵਿਚ ਸੜ ਰਿਹਾ। ਸੀਰੀਆ ’ਚ ਵੀ ਕੋਈ ਕਠਪੁਤਲੀ ਹਕੂਮਤ ਬਨਾਉਣ ਲਈ ਵੀ ਹੱਲਾ ਬੋਲਿਆ ਸੀ ਅਮਰੀਕਾ ਨੇ। ਕਾਮਯਾਬੀ ਨਹੀਂ ਮਿਲੀ। ਸ਼ਾਇਦ ਰੂਸ ਚੀਨ ਦੇ ਦਖਲ ਕਰਕੇ।

ਸਾਡੇ ਖਬਰਾਂ ਵਾਲੇ ਚੈਨਲਾਂ ਨੇ ਅਮਰੀਕੀ ਸੂਤਰਾਂ ਦੇ ਹਵਾਲੇ ਨਾਲ ਅਨੇਕਾਂ ਵਾਰ ਝੂਠੀਆਂ ਖਬਰਾਂ ਫੈਲਾਈਆਂ ਹਨ ਕਿ ਐਨੇ ਦਿਨਾਂ ’ਚ ਅਲਕਾਇਦਾ ਭਾਰਤ ਉਤੇ ਵੱਡਾ ਹਮਲਾ ਕਰਨ ਵਾਲਾ ਹੈ। ਹਮਲਾ ਇੰਜ ਹੋ ਸਕਦਾ ਹੈ, ਇੰਜ ਹੋਵੇਗਾ। ਪਰ ਹੁਣ ਤਕ ਸਭ ਝੂਠ। ਸ਼ਾਇਦ ਅਮਰੀਕਾ ਭਾਰਤ ਦਾ ਅਲਕਾਇਦਾ ਨਾਲ ਫੌਰੀ ਸਿੱਧਾ ਪੇਚਾ ਪਵਾਉਣ ਲਈ ਛੱਡਦਾ ਐਸੀਆਂ ਖਬਰਾਂ।

ਦੂਜੇ ਪਾਸੇ ਅਮਰੀਕਾ ਭਾਰਤ ਪਾਕਿਸਤਾਨ ਦੋਵਾਂ ਨੂੰ ਹਥਿਆਰ ਵੇਚਦਾ। ਹੋਰ ਵੱਡੇ ਆਰਡਰ ਲੈਣੇ ਚਹੁੰਦਾ। ਦੋਵਾਂ ਨੂੰ ਆਖੂ,‘‘ਦੂਜਾ ਤੇਰੇ ਨਾਲੋਂ ਅੱਗੇ ਨਿਕਲ ਗਿਆ। ਤੇਰਾ ਅਸਲਾ ਪੁਰਾਣਾ ਹੋ ਗਿਆ, ਜੰਗਾਲਿਆ ਗਿਆ। ਜੰਗ ਲੱਗ ਚੱਲੀ। ਸ਼ਰਾਰਤੀ ਅਮਰੀਕਾ ਪੱਖੀ ਲੋਬੀ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਤਣਾਓ ਬਣਾਈ ਰੱਖਣ ਲਈ ਵੀ ਪੂਰੀ ਵਾਹ ਲਾਉਂਦੀ ਹੈ। ਸਰਹੱਦੀ ਛਿਟਪੁਟ ਗੋਲੀਬਾਰੀ ਵੀ ਏਸ ਯੋਜਨਾ ਦਾ ਹਿੱਸਾ। ਹਾਲੀਆਂ ਘਟਨਾਵਾਂ , ਭਾਰਤੀ ਕੂਟਨੀਤੀ ਦੇ ਸ਼ੇਖੀਬਾਜ ਪ੍ਰਤੀਕਰਮ, ਸਦਾ ਚੋਣ ਰੈਲੀ ਵਿਚ ਬੋਲਦੇ ਲੀਡਰਾਂ ਵਾਲਾ ਵਤੀਰਾ ਭਾਰਤ ਨੂੰ ਵਿਕਾਸ ਨਹੀਂ, ਵਿਨਾਸ਼ ਵਾਲੇ ਪਾਸੇ ਨੂੰ ਲੈ ਜਾਵੇਗਾ। ਮੁਲਕ ਦਾ ਹਿਤ ਕਿਸੇ ਲੀਡਰ ਦੇ ਸੁਭਾਅ ਦੇ ਗੁਲਾਮ ਨਹੀਂ ਹੋਣ ਦੇਣਾ ਚਾਹੀਦਾ।

ਦੋਵਾਂ ਮੁਲਕਾਂ ਦੇ ਕੱਟੜ ਅਨਸਰ ਇਕ ਦੂਜੇ ਦੇ ਵਧਣ ਫੁਲਣ ਲਈ ਬੜੇ ਸਹਾਈ ਹਨ। ਵਧ ਵਧ ਕੇ ਬਿਆਨਬਾਜੀ ਕਰਦੇ ਹਨ ਤੇ ਜਿੰਮੇਵਾਰ ਅਕਲਮੰਦ ਲੋਕਾਂ ਦੀ ਅਵਾਜ ਪਿੱਛੇ ਚਲੀ ਜਾਂਦੀ ਹੈ। ਇਸ ਪੱਖੋਂ ਭਾਰਤ ਦੇ ਹਾਲਾਤ ਪਹਿਲਾਂ ਨਾਲੋਂ ਵੱਧ ਅਨੁਕੂਲ ਹਨ ਪਾਕਿਸਤਾਨ ਅੰਦਰਲੀਆਂ ਕੱਟੜ ਧਿਰਾਂ ਦੇ ਪ੍ਰਫੂੱਲਤ ਹੋਣ ਲਈ।

ਪਿਛਲੀ ਸਾਰੀ ਗੱਲ ਦਾ ਨਿਚੋੜ ਇਹ ਹੈ ਕਿ ਭਾਰਤ ਤੋਂ ਬਾਹਰ ਜੋ ਵੀ ਕੱਟੜ ਇਸਲਾਮੀ ਅੱਤਵਾਦ ਹੈ। ਉਸ ਦਾ ਕਾਰਨ ਭਾਰਤ ਨਹੀਂ। ਉਹ ਸਾਮਰਾਜ ਦੀਆਂ ਅਰਬ ਮੁਲਕਾਂ ਪ੍ਰਤੀ ਨੀਤੀਆਂ, ਇਰਾਕ, ਲਿਬੀਆ, ਫਲਸਤੀਨ, ਅਫਗਾਨਿਸਤਾਨ, ਪਾਕਿਸਤਾਨ ਪ੍ਰਤੀ ਅਮਰੀਕੀ ਸਾਮਰਾਜ ਦੀਆਂ ਸਵਾਰਥੀ, ਲੋਟੂ, ਧਾਕੜ ਹਰਕਤਾਂ ਦਾ ਨਤੀਜਾ ਹੈ। ਉਹਨਾਂ ਮੁਲਕਾਂ ਦੇ ਕੱਟੜ ਇਸਲਾਮੀ ਗਰੁਪਾਂ ਦਾ ਭਾਰਤ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਕੋਈ ਗੁੱਸਾ ਗਿਲਾ ਹੈ। ਤੇ ਫਿਰ ਭਾਰਤ ਨੂੰ ਵੀ ਅਮਰੀਕਾ ਦੇ ਚੁੱਕੇ ਚੁਕਾਏ ਵਿਚ ਫਸਣ, ਪਾਡੀ ਮਾਰਨ ਦੀ ਲੋੜ ਕੀ ਹੈ? ਜੇ ਭਾਰਤ ਫਸਦਾ ਹੈ ਤਾਂ ਇਹ ਨਾਸਮਝ ਲੀਡਰਸ਼ਿਪ ਕਰਕੇ ਫਸੂ। ਪਰ ਖਮਿਆਜ਼ਾ ਦੇਸ਼ ਭੁਗਤੂ। ਜਦਕਿ ਅਮਰੀਕਾ ਦਾ ਕੀ ਭਰੋਸਾ ਉਹਨੇ ਕਦੋਂ ਕੀਹਦੇ ਨਾਲ ਸਮਝੌਤਾ ਕਰਕੇ ਭੱਜ ਨਿਕਲਣਾ। ਪਹਿਲਾਂ ਵੀ ਤਾਂ ਭੱਜਾ ਸੀ ਅਫਗਾਨਿਸਤਾਨ ਇਰਾਕ ਵਿਚੋਂ।

ਰਹੀ ਗੱਲ ਕਿ ਭਾਰਤ ਅੰਦਰ ਜੋ ਵੀ ਅਤੇ ਜਿਸ ਕਿਸਮ ਦਾ ਵੀ ਅੱਤਵਾਦ ਹੈ। ਪਹਿਲੀ ਗੱਲ ਕਿ ਅਮਰੀਕਾ ਉਸਦਾ ਕਦੀ ਵੀ ਵਿਰੋਧੀ ਨਹੀਂ ਰਿਹਾ, ਹਿਮਾਇਤੀ ਰਿਹਾ। ਪੰਜਾਬ, ਕਸ਼ਮੀਰ, ਆਸਾਮ, ਉੱਤਰ ਪੂਰਬ ਸਭ ਥਾਈਂ।

ਮਾਵਾਂ ਦੇ ਪੁੱਤਰ ਜਾਣੇ ਅਣਜਾਣੇ ਅੱਗ ’ਚ ਝੁਲਸਗੇ। ਹੁਣ ਭਾਵੇਂ ਅਮਰੀਕਾ ਇਸਦੇ ਬਾਰੇ ਜੋ ਮਰਜੀ ਕਹਿੰਦਾ ਫਿਰੇ, ਝੂਠ ਹੈ।

ਦੂਜੀ ਗੱਲ ਕਿ ਭਾਰਤ ਅੰਦਰਲੇ ਅੱਤਵਾਦ ਨਾਲ ਨਜਿੱਠਣ ਲਈ, ਉਸਨੂੰ ਲੀਹ ਤੇ ਲਿਆਉਣ ਲਈ ਭਾਰਤ ਸਰਕਾਰ ਨੂੰ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ। ਜਾਇਜ ਗੁੱਸੇ ਗਿਲੇ ਦੂਰ ਕਰਕੇ, ਲੋਕਾਂ ਦੇ ਭਲੇ ਨੂੰ ਵੀ ਧਿਆਨ ’ਚ ਰੱਖ ਕੇ ਵੱਡੇ ਦਿਲ ਨਾਲ ਫੈਸਲੇ ਲੈਣੇ ਚਾਹੀਦੇ। ਮਰਨਾ ਸ਼ੌਕ ਨਹੀਂ ਹੁੰਦਾ ਕਦੀ ਵੀ ਆਮ ਲੋਕਾਂ ਦਾ। ਅਤੇ ਨਾਂ ਹੀ ਇਹ ਸੱਚ ਹੈ ਕਿ ਮੁਲਕ ਅੰਦਰਲੇ ਅੱਤਵਾਦੀਆਂ ਵਜੋਂ ਪ੍ਰਚਾਰੇ ਜਾਂਦੇ ਸਾਰੇ ਲੋਕ ਦੇਸ਼ ਵਿਰੋਧੀ ਹੁੰਦੇ ਹਨ।

ਅਮਰੀਕਾ ਤਾਂ ਖੁਦ ਹੀ ਇਕ ਅੱਤਵਾਦੀ ਕਿਸਮ ਦਾ ਮੁਲਕ ਹੈ। ਜਿਸਨੇ ਏਸ਼ੀਆ ਦੇ ਕਈ ਮੁਲਕਾਂ ਅਫਗਾਨਿਸਤਾਨ, ਇਰਾਕ, ਲਿਬੀਆ, ਵੀਅਤਨਾਮ, ਕੋਰੀਆ ਉਤੇ ਹਮਲੇ ਅਤੇ ਤਬਾਹੀ ਕੀਤੀ ਹੈ। ਭਾਰਤ ਨੂੰ ਉਸਦਾ ਝੋਲੀ ਚੁੱਕ ਬਣ ਕੇ ਕਿਸੇ ਦੂਰ ਤੁਰੀ ਜਾਂਦੀ ਬਲਾ ਨੂੰ ਆਪਣੇ ਗਲ ਪਵਾਉਣ ਦੀ ਕੋਈ ਲੋੜ ਨਹੀਂ।

ਇਕ ਹੋਰ ਗੱਲ ਦੀ ਘੋਖ ਕਰੋ ਕਿ ਜਦ ਵੀ ਭਾਰਤ ਚੀਨ ਦੇ ਲੀਡਰ ਓਧਰੋ ਓਧਰੀ ਦੌਰੇ ਕਰਦੇ, ਸਿਰਫ਼ ਉਨ੍ਹੀ ਦਿਨੀ ਨਾਲ ਦੀ ਨਾਲ ਖਬਰਾਂ ਵਾਲੇ ਚੈਨਲਾਂ ਉਤੇ ਸਰਹੱਦ ਉਤੇ ਚੀਨੀ ਘੁੱਸਪੈਠ ਦੀਆਂ ਖਬਰਾਂ ਨਸ਼ਰ ਹੋਣ ਲੱਗ ਪੈਂਦੀਆਂ। ਅਮਰੀਕਾ ਛਡਦਾ ਜੇ ਇਹ ਖਬਰਾਂ। ਭਾਰਤੀ ਹਵਾਈ ਫੌਜ ਦੇ ਮੁੱਖੀ ਦੇ ਤਾਜਾ ਬਿਆਨ ਨੂੰ ਚਿੱਥੋ, ਉਸਦਾ ਇਸ਼ਾਰਾ ਵੀ ਏਧਰ ਹੀ ਜਾਪਦਾ। ਭਾਰਤ ਦੀ ਚੀਨ ਨਾਲ ਵਧਦੀ ਨੇੜਤਾ ਅਮਰੀਕਾ ਤੋਂ ਜ਼ਰੀ ਨਹੀਂ ਜਾਂਦੀ। ਜਦਕਿ ਵੱਡੀ ਜੰਗ ਅਤੇ ਤਨਾਓ ਦਾ ਅਖਾੜਾ ਬਣਨ ਵੱਲ ਵਧ ਰਹੇ ਏਸ਼ੀਆ ਲਈ ‘ਬਰਿਕਸ’ (ਬਰਾਜ਼ੀਲ, ਰੂਸ, ਇੰਡੀਆ, ਚੀਨ, ਸਾਊਥ ਅਫਰੀਕਾ) ਦੀ ਸਾਂਝੀ ਸੋਚ ਇਕ ਢਾਲ ਸਾਬਤ ਹੋ ਸਕਦੀ।

ਸਰਕਾਰੋ, ਲੀਡਰੋ, ਸ਼ਾਂਤੀ ਲੋੜ ਹੈ ਭਾਰਤ ਦੀ। ਜੰਗ ਅਤੇ ਤਣਾਓ ਵਾਲੇ ਰਾਹੇ ਨਾ ਪੈਣਾ। ਇਸ ਵਿਚੋਂ ਕੁਛ ਨਹੀਂ ਜੇ ਹਾਸਲ ਹੋਣਾ। ਲੋਕੋ, ਖਬਰਦਾਰ, ਥੋੜ ਚਿਰੇ ਸਿਆਸੀ ਲਾਭਾਂ ਲਈ ਕੋਈ ਤੁਹਾਨੂੰ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਾਲਣ ਵਜੋਂ ਨਾ ਵਰਤ ਲਵੇ। ਵਿਨਾਸ਼ਕਾਰੀ ਅਤੇ ਮਾਨਵ ਵਿਰੋਧੀ ਸੋਚ ਦਾ ਮੁਕਾਬਲਾ ਕਰਨਾ ਹੀ ਇਨਸਾਨ ਹੋਣਾ ਹੈ।

ਕੇਜਰੀਵਾਲ ਦਾ ਉਭਾਰ ਭਾਰਤੀ ਰਾਜਨੀਤੀ ਲਈ ਇਤਿਹਾਸਕ ਮੋੜ
ਜਨਲੋਕਪਾਲ ਬਿੱਲ ਪੇਸ ਕਰਨ ਦੇ ਢੰਗ ਤਰੀਕੇ ਦੇ ਬਹਾਨੇ  ਕਾਂਗਰਸ ਅਤੇ ਭਾਜਪਾ ਵੱਲੋ ਸਾਂਝੇ ਵਿਰੋਧ ਉਪਰੰਤ ਕੇਜਰੀਵਾਲ ਸਰਕਾਰ ਨੇ ਅਸਤੀਫਾ ਦੇ ਦਿੱਤਾ ਹੈ। ਕਿਸੇ ਸੂਬੇ ਦਾ ਪਹਿਲੀ ਵਾਰ ਮੁੱਖ ਮੰਤਰੀ ਬਣਨ ਉਪਰੰਤ, ਕਦੀ ਕਿਸੇ ਆਗੂ ਦਾ ਕੌਮੀ ਰਾਜਨੀਤੀ ਉਤੇ ਏਨਾ ਅਸਰ  ਨਹੀਂ ਵੇਖਿਆ ਸੁਣਿਆ, ਜਿੰਨਾ ਕੇਜਰੀਵਾਲ ਦਾ ਹੈ। ਉਹ ਆਪਣੀ ਇੱਛਾ ਸ਼ਕਤੀ, ਕਾਰਜਸ਼ੈਲੀ ਅਤੇ ਜਜ਼ਬੇ ਦੇ ਬਲਬੂਤੇ ਇਕਦਮ ਕੌਮੀ ਪੱਧਰ ਦੀਆਂ ਸੰਭਵਨਾਵਾਂ ਵਾਲੇ ਸਿਰਕੱਢ ਲੀਡਰ ਵਜੋਂ ਉਭਰਿਆ ਹੈ। ਉਸਦੀ ਲਿਆਕਤ ਤਾਂ ਅਫਸਰ ਵਜੋਂ ਵੀ ਪਰਖੀ ਹੋਈ ਸੀ। ਪਰ ਉਸਨੇ ਆਪਣੀ ਰਾਜਨੀਤਕ ਅਤੇ ਜੱਥੇਬੰਦਕ ਸਮਰੱਥਾ ਵੀ ਵਧਾਈ ਹੈ। ਚੁੰਬਕੀ ਪ੍ਰਭਾਵ ਹੀ ਕਹਿਣਾ ਪਵੇਗਾ ਕਿ ਦਸਾਂ ਦਿਨਾ ਵਿਚ ਕਰੋੜ ਤੋਂ ਵੱਧ ਲੋਕ ਆਪ ਮੁਹਾਰੇ ਹੀ ‘ਆਮ ਆਦਮੀ ਪਾਰਟੀ’ ਦੇ ਮੈਂਬਰ ਬਣੇ । ਉਸਨੇ ਕਾਂਗਰਸ ਬੀ.ਜੇ.ਪੀ. ਨਾਲ ਸਿੱਧਾ ਮੱਥਾ ਲਾਇਆ  ਅਤੇ ਹਰ ਪਾਰਟੀ ਦੇ ਚਰਚਿਤ ਭ੍ਰਿਸ਼ਟ ਲੀਡਰਾਂ ਵਿਰੁੱਧ ਵੀ ਸਿੱਧਾ ਮੈਦਾਨ ਵਿਚ ਨਿੱਤਰ ਪਿਆ ਹੈ। 2014 ਦੀਆਂ ਪਾਰਲੀਮੈਂਟ ਚੋਣਾਂ ਦੇ ਨਤੀਜੇ ਭਾਵੇਂ ਕੁੱਝ ਵੀ ਹੋਣ, ਪਰ ਇਸ ਵਾਰ ਇਕ ਤਾਂ ਪੋਲਿੰਗ ਅਗਲੇ ਪਿਛਲੇ ਸਭ ਰਿਕਾਰਡ ਤੋੜੇਗੀ ਤੇ ਦੂਜਾ ਦੁਨੀਆਂ ਚੋਣ ਨਤੀਜੇ ਆਉਣ ਵਾਲੇ ਦਿਨ ਦੁਪਹਿਰ ਤਕ ਸੜਕਾਂ ਸੁੰਨੀਆਂ ਹੋ ਜਾਣ ਦਾ ਨਜ਼ਾਰਾ ਵੇਖੇਗੀ।

ਕਾਂਗਰਸ ਵਾਲੀ ਯੂ.ਪੀ.ਏ. ਅਤੇ ਭਾਜਪਾ ਵਾਲੀ ਐਨ.ਡੀ.ਏ. ਵਿਚ ਕੁਝ ਸੂੁਬਾਈ ਪਾਰਟੀਆਂ ਵੀ ਹਨ। ਜੋ ਦੋਵਾਂ ਗਠਜੋੜਾਂ ਦੀਆਂ ਦੋਵਾਂ ਧਿਰਾਂ ਦੀ ਵੋਟ ਮਜਬੂਰੀ ਦਾ ਸੌੋਦਾ ਹੈ। ਕਿਊਂਕਿ ਉਂਜ ਕਾਂਗਰਸ ਭਾਜਪਾ ਤਾਂ ਦੋਵੇਂ ਹੀ ਕੇਂਦਰਵਾਦੀ ਨੀਤੀਆਂ ਦੀਆਂ ਮੁਦਈ ਹਨ। ਇਹਨਾ ਦੀ ਆਰਥਕ ਨੀਤੀ ਵਿਚ ਕੋਈ ਬੁਨਿਆਦੀ ਫਰਕ ਨਹੀਂ। ਭ੍ਰਿਸ਼ਟ ਹੋਣ ਪੱਖੋਂ ਦੋਵਾਂ ਦੇ ਲੀਡਰਾਂ ਦਾ ਰਿਕਾਰਡ ਠੀਕ ਨਹੀਂ। ਦੋਵਾਂ ਨੇ ਘੱਟ ਗਿਣਤੀ ਫਿਰਕਿਆਂ ਦੀ ਨਰਾਜ਼ਗੀ ਮੁੱਲ ਲਈ ਹੈ। ਦੋਵੇਂ ਹੀ ਕੇਂਦਰ ਅਤੇ ਰਾਜਾਂ ਵਿਚ ਰਾਜ ਕਰ ਚੁੱਕੇ। ਆਪਣਾ ਆਪ ਵਖਾ ਚੁੱਕੇ। ਅੱਕੇ ਲੋਕ ਕਦੀ ਇੱਕ ਨੂੰ ਲਾਹੁੰਦੇ ਘੜੀਸ ਕੇ, ਤੇ ਫਿਰ ਜੀ ਭਿਆਣੇ ਦੂਜੇ ਨੂੰ ਚੁਣਨ ਦਾ ਅੱਕ ਚੱਬਦੇ। ਤੇ ਕਹਿੰਦੇ,‘‘ਹੋਰ ਫਿਰ ਕੀ ਕਰੀਏ?’’

ਇਹਨਾ ਜੋਰ ਨਾਲ ਪੈਰ ਜਮਾ ਚੁੱਕੀਆਂ ਪਾਰਟੀਆਂ ਨੂੰ ਖਦੇੜਨਾ ਮੁਮਕਿਨ ਨਹੀਂ ਸੀ ਲਗਦਾ ਪਰ ਦਿੱਲੀ ਚੋਣਾ ਨੇ ਸਭ ਧਾਰਨਾਵਾਂ ਬਦਲ ਦਿੱਤੀਆਂ। ਕੇਜਰੀਵਾਲ ਦੇ ਤੇਵਰਾਂ  ਤੋਂ ਲਗਦਾ ਹੈ ਕਿ ਉਹ ਤੀਜੇ ਬਦਲ ਦੀ ਅਗਵਾਈ ਕਰਨ ਵੱਲ ਵੱਧ ਰਹੇ ਹਨ। ਹਾਲਾਂਕਿ ਇਸ ਵਕਤ ਕੇਜਰੀਵਾਲ ਕੋਲ ਇਕ ਵੀ ਐਮ.ਪੀ. ਨਹੀਂ ਪਰ ਉਸ ਦੀ ਤੁਲਨਾ ਪ੍ਰਧਾਨ ਮੰਤਰੀ ਦੇ ਉਪਰਲੇ ਤਿੰਨ ਉਮੀਦਵਾਰਾਂ ਰਾਹੁਲ, ਮੋਦੀ,ਕੇਜਰੀਵਾਲ ਵਿਚਕਾਰ ਹੋ ਰਹੀ ਹੈ।  ਦਿੱਲੀ ਸਰਕਾਰ ਅਤੇ ਕੇਜਰੀਵਾਲ ਹੋਰਾਂ ਦੀ ਸਾਰੀ ਚਰਚਾ ਇਸ ਗੱਲ ਨੂੰ ਕੇਂਦਰ ਬਿੰਦੂ ਵਿਚ ਰੱਖ ਕੇ ਹੋ ਰਹੀ ਹੈ ਕਿ ‘‘ਕੀ ਇਹ ਬਦਲਵਾਂ ਲੋਕ ਪੱਖੀ ਵਿਕਾਸ ਮਾਡਲ ਅਤੇ ਇਮਾਨਦਾਰ ਪ੍ਰਸਾਸ਼ਨ ਸੀ ਕਿ ਨਹੀਂ?’’ ਘਟ ਗਿਣਤੀ ਦਿੱਲੀ ਸਰਕਾਰ ਭਾਵੇਂ ਇਸਦੇ ਵਿਰੋਧੀਆਂ ਲੰਮਾ ਸਮਾਂ ਨਹੀਂ ਚੱਲਣ ਦਿਤੀ ਪਰ ‘ਆਮ ਆਦਮੀ ਪਾਰਟੀ’ ਹੈਰਾਨਕੁਨ ਰਫਤਾਰ ਨਾਲ ਅੱਗੇ ਵੱਧ ਰਹੀ ਹੈ।

ਭਲਾ ਕਿਉਂ ਵਧ ਰਹੀ ਹੈ?

ਸੀਮਤ ਸਾਧਨਾ ਦੇ ਬਾਵਜੂਦ ਵੀ ਵੱਡੇ ਦਾਈਏ ਰੱਖ ਕੇ ਤੂਫਾਨਾ ਵਿਚ ਠਿੱਲ੍ਹ ਪੈਣਾ ਵੱਡੇ ਬੰਦਿਆਂ ਦਾ ਮੁਢਲਾ ਔਖਾ ਇਮਤਿਹਾਨ ਹੁੰਦਾ ਹੈ। ਕੇਜਰੀਵਾਲ ਅਤੇ ਉਸਦੀ ਪਾਰਟੀ ਨੇ ਅੰਨਾ ਹਜਾਰੇ ਗਰੁੱਪ ਵੱਲੋਂ ਲੱਤਾਂ ਖਿੱਚਣ ਦੇ ਬਾਵਜੂਦ ਜਿਸ ਸਵੈ- ਭਰੋਸੇ ਅਤੇ ਜੁਰਅਤ ਨਾਲ ਦਿੱਲੀ ਵਿਚ ਕਾਂਗਰਸ ਅਤੇ ਬੀ.ਜੇ.ਪੀ. ਨੂੰ ਮੈਦਾਨ ਛੱਡਣ ਲਈ ਮਜਬੂਰ ਕੀਤਾ। ਸਰਕਾਰ ਬਣਾਉਣ ਲਈ ਬੰਦੇ ਪੂਰੇ ਨਹੀਂ ਸਨ ਪਰ ਉਸਨੇ ਸਵੈ- ਮਾਣ ਅਤੇ ਨੀਤੀਆਂ ਨਾਲ ਸਮਝੌਤਾ ਕੀਤੇ ਬਗੈਰ, ਆਪਣੀਆਂ ਸ਼ਰਤਾਂ ਉਤੇ ਸਮਰਥਨ ਲਿਆ।  ਕਦੀ ਸਰਕਾਰ ਟੁੱਟ ਜਾਣ ਦੀ ਪਰਵਾਹ ਨਹੀਂ ਕੀਤੀ। ਪੰਜਾਂ ਸਾਲਾਂ ਦੇ ਚੋਣ ਵਾਇਦੇ ਦੋ ਮਹੀਨਿਆਂ ਵਿਚ ਹੀ ਪੂਰੇ ਕਰ ਦੇਣ ਵਾਲਾ ਜਜ਼ਬਾ ਵਖਾ ਕੇ ਉਸਨੇ ਮੁਲਕ ਦੀ ਸਿਆਸਤ ਵਿਚ ਇਕ ਤਰਥੱਲੀ ਜਿਹੀ ਮਚਾ ਦਿੱਤੀ ।

ਦਿੱਲੀ ਵਰਗੇ ਮਜਬੂਤ ਗੜ੍ਹ ਵਿਚ ਵੀ ਲੋਕਾਂ ਵੱਲੋਂ ਕਾਂਗਰਸ ਦਾ ਬਦਲ ਮੰਨਣ ਤੋਂ ਇਨਕਾਰ ਕਰਨ ਉੱਤੇ ਭਾਜਪਾ ਹੈਰਾਨੀ ਭਰੇ ਸਦਮੇ ਵਿਚ ਹੈ। ਅਤੇ ਪਾਰਲੀਮੈਂਟ ਚੋਣਾਂ ਵਿਚ ਇਸਦੇ ਅਸਰ ਤੋਂ ਵੀ ਚਿੰਤਤ ਜਾਪਦੀ ਹੈ। ਕੇਂਦਰ ਦੀ ਕਾਂਗਰਸ ਸਰਕਾਰ ਵਿਰੁੱਧ ਹਰ ਤਰਾਂ ਦੇ ਅੰਦੋਲਨ ਦੀ ਪਿੱਠ ਥਾਪੜਨੀ ਬੀ.ਜੇ.ਪੀ. ਦੀ ਦਾਅਪੇਚ ਨੀਤੀ ਸੀ। ਸੋਚਦੇ ਸਨ ਕਿ ਇਸ ਸਭ ਕਾਸੇ ਨੇ ਅਖੀਰੀ ਸਾਡੇ ਹੱਕ ’ਚ ਭੁਗਤਣਾ। ਬਾਬਾ ਰਾਮਦੇਵ ਨੇ ਵੀ ਪਹਿਲਾਂ ਆਪਣੀ ਪਾਰਟੀ ਬਣਾ ਕੇ ਚੋਣਾਂ ਲੜਣ ਦਾ ਫੈਸਲਾ ਕੀਤਾ ਸੀ ਪਰ ਫਿਰ ਪੂਰੀ ਤਰਾਂ ਬੀ.ਜੇ.ਪੀ. ਨਾਲ ਜਾ ਖਲੋਤਾ। ਅੰਨਾ ਟੀਮ ਦੇ ਕਿਰਨ ਬੇਦੀ ਹੋਰਾਂ ਵੀ ਪੂਰੀ ਕੋਸ਼ਿਸ਼ ਕੀਤੀ ਕਿ ਅੰਦੋਲਨ ਦਾ ਰਾਜਸੀ ਲਾਹਾ ਬੀ.ਜੇ.ਪੀ. ਨੂੰ ਮਿਲੇ। ਪਰ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੇ ਹੁਣ ਵਾਲਾ ਰਸਤਾ ਚੁਣਿਆ। ਉਹਨਾ ਪ੍ਰੈਸ਼ਰ ਗਰੁੱਪਾਂ ਵਾਂਗ ਰੌਲਾ ਰੱਪਾ ਪਾਉਂਦੇ ਰਹਿਣ ਦਾ ਰਸਤਾ ਛੱਡ ਕੇ ਸਿਆਸੀ ਪਾਰਟੀ ਬਣਾ ਕੇ ਸਿੱਧੇ ਹੋ ਕੇ ਟੱਕਰਨ ਦਾ ਰਾਹ ਫੜਿਆ। ਇਹ ਲੋਕਾਂ ਦੀ ਨਬਜ ਉੱਤੇ ਸਹੀ ਹੱਥ ਰੱਖਣ ਵਾਲੀ ਗੱਲ ਸੀ। ਦਿੱਲੀ ਦੇ ਜਾਗਰੂਕ ਲੋਕਾਂ ਇਸ ਉੱਤੇ ਮੋਹਰ ਲਾਈ। ਇਕੋ ਝਟਕੇ ਨਾਲ ਮੁਲਕ ਵਿਚ ‘‘ਰਾਜਨੀਤੀ’’ ਦੇ ਗਰਕ ਚੁੱਕੇ ਅਰਥਾਂ ਦੇ ਮਾਇਨੇ ਬਦਲ ਗਏ।

ਜੋ ਹਿੰਦੋਸਤਾਨੀਆਂ ਦੀ ਬਹੁਤ ਵੱਡੀ ਗਿਣਤੀ ‘ਰਾਜਨੀਤੀ’ ਨੂੰ ਸਿਰਫ਼ ਨਫ਼ਰਤ ਕਰਨ ਲੱਗ ਪਈ ਸੀ, ਉਹ ਹੁਣ ਕਹਿੰਦੇ ਸੁਣੀਂਦੇ ਕਿ ‘ਰਾਜਨੀਤੀਵਾਨ ਜਾਂ ਪਾਰਟੀਆਂ ਬੁਰੀਆਂ ਹੋ ਸਕਦੀਆਂ, ਰਾਜਨੀਤੀ ਬੁਰੀ ਨਹੀਂ। ਚੰਗਾ ਬਦਲਾਅ ਵੀ ਤਾਂ ਇਮਾਨਦਾਰ ਰਾਜਨੀਤੀ ਨੇ ਹੀ ਲਿਆਉਣਾ।’’ ਇਹ ਸਾਰਾ ਸਿਹਰਾ ਇਸ ਵਕਤ ਤਾਂ ਕੇਜਰੀਵਾਲ ਅਤੇ ਉਸਦੇ ਸਾਥੀਆਂ ਦੇ ਸਿਰ ਹੈ . ਆਮ ਲੋਕਾਂ ਵਿਚ ਜਿੱਤ ਦਾ ਭਰੋਸਾ ਜਗਾ ਦੇਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਸਮਝੋ ਕਿ ਘੁੱਗੀਆਂ ਇੱਕਠੀਆਂ ਹੋ ਕੇ ਸ਼ਿਕਾਰੀ ਦਾ ਜਾਲ ਹੀ ਲੈ ਉਡੀਆਂ। ਲੋਕ ਕਹਾਣੀ ਸੱਚ ਹੋ ਗੀ।

ਦਿੱਲੀ ਸਰਕਾਰ ਨੇ ਪਹਿਲੇ ਇਕ ਮਹੀਨੇ ਵਿਚ ਜੋ ਵੀ ਫੈਸਲੇ ਲਏ ਅਤੇ ਐਲਾਨ ਕੀਤੇ। ਉਹ ਦੋ ਤਿੰਨ ਪੱਖਾਂ ਤੋਂ ਗੌਰ ਕਰਨ ਵਾਲੇ ਹਨ। ਲੋਕਾਂ ਤੋਂ ਪੁੱਛ ਕੇ ਸਰਕਾਰ ਬਣਾਉਣ ਤੋਂ ਲੈ ਕੇ ਲੋਕਾਂ ਦੇ ਵੱਡੇ ਇਕੱਠ ਤੋਂ ਜਨਲੋਕਪਾਲ ਉਤੇ ਮੋਹਰ ਲਵਾਉਣ ਦਾ ਐਲਾਨ ਕਰਨਾ ਅਤੇ ਸਵਰਾਜ ਨੀਤੀ ਲਿਆਉਣੀ ਆਦਿ ਗੱਲਾਂ ਸਹੀ ਮਾਇਨਿਆਂ ਵਿਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਵਾਲੀਆਂ ਸਨ।. ਰੈਣ ਬਸੇਰੇ ਬਨਾਉਣੇ, ਬਿਜਲੀ ਦੇ ਰੇਟ ਅੱਧੇ ਕਰਨੇ, ਮੁਫ਼ਤ ਪਾਣੀ ਪੀਣ ਨੂੰ ਦੇਣਾ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀਆਂ ਕੋਸ਼ਿਸ਼ਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਸਭ ਤੋਂ ਵੱਧ ਅਹਿਮੀਅਤ ਦੇਣ ਵਾਲੀਆਂ ਸਨ। ਭ੍ਰਿਸ਼ਟਾਚਾਰ ਵਿਰੁੱਧ ਜਹਾਦ ਵਰਗੇ ਐਲਾਨ, ਲੋਕਾਂ ਨੂੰ ਹੈਲਪਲਾਈਨ ਨੰਬਰ ਦੇਣਾ, ਪੁਲੀਸ ਦਿੱਲੀ ਸਰਕਾਰ ਦੇ ਹੁਕਮ ਵਿਚ ਨਹੀਂ ਪਰ ਫਿਰ ਵੀ ਉਸ ਤੋਂ ਕੰਮ ਲੈਣ ਲਈ ਸਿਰ ਧੜ ਦੀ ਬਾਜੀ ਲਾ ਦੇਣੀ, ਔਰਤਾਂ ਦੀ ਸੁਰੱਖਿਆ ਲਈ ਸਪੈਸ਼ਲ ਫੋਰਸ ਦਾ ਗਠਨ, ਜਨਲੋਕਪਾਲ ਬਨਾਉਣ ਲਈ ਏਨੀ ਫੁਰਤੀ ਨਾਲ ਕੰਮ ਕਰਨਾ ਵੀ ਬਹੁਤ ਵੱਡੀਆਂ ਗੱਲਾਂ ਸਨ। ਮਲਟੀਨੈਸ਼ਨਲ ਕੰਪਨੀਆਂ ਨੂੰ ਦਿੱਲੀ ਦੇ ਪ੍ਰਚੂਨ ਬਜਾਰ ਵਿਚ ਵੜਨੋ ਰੋਕ ਦਿੱਤਾ ਜਾਣਾ ਸਾਮਰਾਜ ਅਤੇ ਅਜਾਰੇਦਾਰ ਪੂੰਜੀਪਤੀਆਂ ਨੂੰ ਸੰਦੇਸ਼ ਸ9 ਕਿ ਆਮ ਆਦਮੀ ਦਡ ਅਤੇ ਕੌਮੀ ਹਿੱਤ ਪਹਿਲਾਂ ਵੇਖਿਆ ਜਾਵੇਗਾ। ਪ੍ਰਾਈਵੇਟ ਸਕੂਲਾਂ ਦੀ ਦਾਖਲਿਆਂ ਵਿਚ ਮਨਮਾਨੀ ਅਤੇ ਲੁੱਟ ਬੰਦ ਕਰ ਦਿੱਤੀ ਗਈ ਅਤੇ ਸਰਕਾਰੀ ਸਕੂਲਾਂ ਦੀ ਹਾਲਾਤ ਸੁਧਾਰਨ ਲਈ ਨ9ਤ9 ਬਣਡੲ9। ਵੀ.ਆਈ.ਪੀ. ਲਾਲ ਬੱਤੀ ਕਲਚਰ ਬੰਦ ਕਰ ਦਿੱਤਾ ਗਿਆ । ਮੁੱਖ ਮੰਤਰੀ ਬਗੈਰ ਵਿਸ਼ੇਸ਼ ਸਕਿਓਰਟੀ ਤੋਂ  ਵ49ੳਡ ਕਸ਼ਮ ਕਰਦਡ ਰਿਹਾ । ਇਸ ਵਕਤ ਆਪਣੇ ਆਪ ਨੂੰ ਭਾਰਤ ਦੇ ਅਸਲੀ ਹਾਕਮ ਸਮਝਣ ਵਾਲੇ ਅਨਿਲ ਅੰਬਾਨੀ ਹੋਰਾਂ ਦੀ ਬਿਜਲੀ ਕੰਪਨੀ ਦਾ ਆਡਿਟ ਕਰਵਾ ਕੇ ਵਿੱਤੀ ਘਪਲੇ ਫੜਨ ਦੀ ਕਵਾਇਦ ਚੱਲ ਰਹੀ ਹੈ। ਜਨਲੋਕਪਾਲ ਦਿੱਲੀ ਕੈਬਨਿਟ ਨੇ ਪਾਸ ਕਰ ਦਿੱਤਾ  ਅਤੇ ਸ਼ੀਲਾ ਦੀਕਸ਼ਤ ਦੇ ਘਪਲਿਆਂ ਦੀ ਪੜਤਾਲ ਦੇ ਹੁਕਮ ਦੇ ਦਿੱਤੇ ਗਏ ।ਗੈਸ ਦੀਆਂ ਕੀਮਤਾਂ ਵਧਾਉਣ ਤੇ ਮੁਕੇਸ ਅੰਬਾਨੀ ਅਤੇ ਕੇਦਰੀ ਮੰਤਰੀ ਵਿਰੁੱਧ ਮੁਕੱਦਮਾ ਕਰਨ ਦਾ ਹੁਕਮ ਦਿਤਾ ਕੇਜਰੀਵਾਲ ਨੇ।

ਦਿੱਲੀ ਸਰਕਾਰ ਦੇ ਉਪਰੋਕਤ ਫੈਸਲਿਆਂ ਦੀ ਦਿਸ਼ਾ ਵਿਚ, ਅੱਗੋਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਜਾਪਦਾ ਕਿ  ਕੇਜਰੀਵਾਲ  ਨੂੰ ਕੱਜਣ ਲਈ ਅਮਰੀਕਾ  ਤੱਕ ਡਾਲਰਾਂ ਦੀਆਂ ਧੂੜ ਭਰੀਆਂ ਹਨੇਰੀਆਂ ਉੱਠਣਗੀਆਂ। ਕਾਲੇ ਧੰਨ ਦੀ ਗਰਦ ਭਾਰਤੀ ਚੋਣ ਅਸਮਾਨ ਵਿਚ ਧੁੰਦੂਕਾਰ ਫੈਲਾਉਣ ਲਈ ਬੰਗਲਿਆਂ ਵਿਚੋਂ ਉੱਠੇਗੀ। ਮੀਡੀਏ ਵਿਚ ‘ਰਾੳ ਤੋਤੇ’ ਬਹੁਤ ਦਿੱਸਣਗੇ।

ਲੀਡਰਾਂ ਅਤੇ ਕਈ ਰਾਜ ਸਰਕਾਰਾਂ ਨੇ ਆਪਣਾ ਅਧਾਰ ਖੁਰਨੋ ਬਚਾਉਣ ਲਈ ਕੇਜਰੀਵਾਲ ਦੀ ਕਾਰਜਸ਼ੈਲੀ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਕੋਈ ਕਹਿ ਰਿਹਾ ਹੈ ਕਿ ਅਸੀਂ ਤਾਂ ਪਹਿਲੋਂ ਹੀ ਕੇਜਰੀਵਾਲ ਵਰਗੇ ਹਾਂ। ਉਸ ਵੱਲ ਵੇਖ ਕੇ ਸਿਆਸਤ ਅਤੇ ਰਾਜ ਕਰਨ ਦੇ ਨਵੇਂ ਮਾਪਦੰਡ ਬਣ ਰਹੇ ਹਨ। ਕੇਜਰੀਵਾਲ ਦੀਆਂ ਵਿਰੋਧੀ ਧਿਰਾਂ ਨੇ ਉਸ ਉੱਤੇ ਇਕ ਪਾਸੇ ਤਾਂ ਕਾਹਲੀ ਵਿਚ ਫੈਸਲੇ ਕਰਨ ਦੇ ਇਲਜ਼ਾਮ ਲਾਏ , ਦੂਜੇ ਪਾਸੇ ੳਡਖਿੳਡ ਕਿ ਉਸਦੀ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ। ਪੰਜ ਸਾਲ ਦਾ ਮੈਨੀਫੈਸਟੋ ਇਕ ਮਹੀਨੇ ਵਿਚ ਸਾਰਾ ਲਾਗੂ ਨਾ ਕਰ ਸਕਣ ਦਾ ਇਲਜ਼ਾਮ ਹੈ ਦਿੱਲੀ ਸਰਕਾਰ ਉੱਤੇ। ਅਜਿਹੇ ਬਿਆਨ ਸਾਬਤ ਕਰਦੇ ਹਨ ਕਿ ਵੱਡੀਆਂ ਪਾਰਟੀਆਂ ਨੂੰ ਏਨੀ ਵੱਡੀ ਭੁਆਂਟਣੀ ਆਈ ਹੈ ਕਿ ਸਿਰ ਨੂੰ ਹਾਲੇ ਤਕ ਚੜ੍ਹੇ ਭਉਂ ਲੱਥੇ ਨਹੀਂ। ਸਿਆਸਤ ਵਿਚ ਸਿਹਤਮੰਦ ਮੁਕਾਬਲੇ ਦਾ ਮਹੌਲ ਬਣੇਗਾ ਅਗਲੇ ਦਿਨੀ, ਜੋ ਕਿ ਮੁਲਕ ਵਾਸਤੇ ਇਕ ਚੰਗਾ ਸਗਨ ਹੈ।

ਕੇਜਰੀਵਾਲ ਦੇ ਇਕਦਮ ਉਭਾਰ ਬਾਰੇ ਕਈ ਲੋਕਾਂ ਦੇ ਕਿਆਫੇ ਹਨ ਕਿ ਪਹਿਲਾਂ ਵੀ ਇਸ ਤਰਾਂ ਪਾਰਟੀਆਂ ਤੁਰੰਤ ਜਗਦੀਆਂ ਬੁਝਦੀਆਂ ਰਹੀਆਂ ਹਨ। ਜਿਵੇਂ ਪ੍ਰਫੁੱਲ ਕੁਮਾਰ ਮਹੰਤਾਂ ਵਾਲੀ ਅਸਾਮ ਗਣ ਪ੍ਰੀਸ਼ਦ ਅਤੇ ਆਂਧਰਾ ਪ੍ਰਦੇਸ਼ ਵਿਚ ਐਨ.ਟੀ. ਰਾਮਾਰਾਓ ਵਾਲੀ ਤੈਲਗੁ ਦੇਸਮ। ਯਕਦਮ ਸਰਕਾਰਾਂ ਵੀ ਬਣੀਆਂ ਤੇ ਅਖੀਰੀ ਠੁੱਸ। ਪਰ ਸੱਚ ਇਹ ਹੈ ਕਿ ਉਹ ਦੋਵੇਂ ਦਰਮਿਆਨੀ ਬੁੱਧੀ ਦੇ ਬੰਦੇ ਸਨ। ਉਹ ਸਥਾਨਕ ਨਾਹਰਿਆਂ ਦੀ ਪੈਦਾਵਾਰ ਸਨ। ਉਹਨਾ ਦੀ ਸੂਬਾਪ੍ਰਸਤ ਪਹੁੰਚ ਸੀ ਤੇ ਕੌਮੀ ਸੋਚ ਅਤੇ ਅਪੀਲ ਜ਼ੀਰੋ ਸੀ। ਨਾ ਰਾਸ਼ਟਰੀ ਪੱਧਰ ਦੀ ਪਾਰਟੀ, ਨਾ ਪ੍ਰੋਗਰਾਮ, ਨਾ ਜੱਥੇਬੰਦੀ। ਉਹਨਾ ਨਾਲ ਕੇਜਰੀਵਾਲ ਦੀ ਤੁਲਨਾ ਠੀਕ ਨਹੀਂ। ਕੇਜਰੀਵਾਲ ਦਾ ਮੁਕਾਬਲਾ ਤਾਂ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨਾਲ ਹੋ ਚੁੱਕਾ। ਸਿਰਫ਼ ‘ਆਮ ਆਦਮੀ ਪਾਰਟੀ’ ਹੀ ਹੈ ਜੋ ਬਹੁਤ ਸਾਰੇ ਸੂਬਿਆਂ ਵਿਚ ਦੋਵਾਂ ਵੱਡੀਆਂ ਪਾਰਟੀਆਂ ਵਾਂਗ ਗਿਣੀ ਜਾਵੇਗੀ। ਖਾਸ ਕਰਕੇ ਉੱਤਰ ਪੱਛਮ ਵਿਚ। ਤੇ ਸਿਰਫ਼ ਉੱਤਰ ਪੱਛਮ ਹੀ ਹੈ ਜਿੱਥੇ ਦੋਵੇਂ ਵੱਡੀਆਂ ਪਾਰਟੀਆਂ ਲੋਕਾ ਵੱਲੋਂ ਵੇਖੀਆਂ ਤੇ ਪਰਖੀਆਂ ਜਾ ਚੁੱਕੀਆਂ। ਹਿਮਾਚਲ, ਦਿੱਲੀ, ਯੂ.ਪੀ., ਰਾਜਸਥਾਨ, ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਹਰਿਆਣਡ, ਛੱਤੀਸਗੜ, ਉਤਰਾਖੰਡ।

ਕੇਜਰੀਵਾਲ ਦਾ ਰਾਜਨੀਤੀ ਵਿਚ ਲੰਮਾ ਚੌੜਾ ਤਜਰਬਾ ਨਹੀਂ। ਜਿਸਨੂੰ  ਕੌਮੀ ਅਗਵਾਈ ਕਰਨ ਦੀ ਸਮਰੱਥਾ ਵਿਚ ਉਸਦੀ ਊਣਤਾਣੀ ਗਿਣਾਉਂਦੇ ਨੇ ਉਸਦੇ ਵਿਰੋਧੀ। ਪਰ ਜਾਪਦਾ ਹੈ ਕਿ ਦਿੱਲੀ ਸਰਕਾਰ ਦਾ 49 ਦਿਨ ਦਾ ਵਹੀ ਖਾਤਾ ਹੀ ਇਸਦਾ ਜਵਾਬ ਬਣ ਜਾਵੇਗਾ। ਪਰ ਉਸ ਵਿਚ ਨਾ ਪੂਰਿਆ ਜਾ ਸਕਣ ਵਾਲਾ ਖੱਪਾ ਫਿਲਹਾਲ ਕੋਈ ਨਹੀਂ।

ਪਰ ਉਸਦੇ ਵਿਰੋਧੀਆਂ  ਵਿਚ ਨਾ ਪੂਰੇ ਜਾ ਸਕਣ ਵਾਲੇ ਖੱਪੇ ਹਨ। ਕਾਂਗਰਸ ਵਿਚ ਲੀਡਰਸ਼ਿਪ ਦਾ ਸੰਕਟ ਹੈ। ਸੋਨੀਆਂ ਤੇ ਮਨਮੋਹਣ ਸਿੰਘ ਵੇਖ ਕੇ ਭਾਸ਼ਣ ਕਾਗਜ਼ ਤੋਂ ਪੜ੍ਹਦੇ ਹਨ। ਰਾਹੁਲ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕੋਈ ਵੀ ਤਜ਼ਰਬਾ ਕਰਨਾ ਨਹੀਂ ਚਾਹੁੰਦਾ। ਇਹ ਜ਼ਮਾਨਾ ਨਹੀਂ ਹੁਣ। ਜੇ ਉਹ ਮੰਤਰੀ ਬਣ ਜਾਂਦਾ ਤਾਂ ਉਸਨੂੰ ਸ਼ਾਇਦ ਨਾਪ ਤੋਲ ਕੇ ਗੱਲ ਕਰਨ ਦਾ ਹਿਸਾਬ ਕਿਤਾਬ ਆ ਜਾਂਦਾ। ਦੂਜੇ ਪਾਸੇ ਨਰਿੰਦਰ ਮੋਦੀ ਦੀ ਕੱਟੜ ਹਿੰਦੂ ਵਾਲੀ ਛਵ੍ਹੀ ਉਸਦੀ ਆਪਣੀ ਪਾਰਟੀ ਅੰਦਰਲੀ ਤਾਕਤ ਹੈ ਪਰ ਬਾਹਰ ਦੂਜਿਆਂ ਸਭਨਾ ਨੂੰ ਨਾਲ ਲੈਣ ਪੱਖੋਂ ਵੱਡੀ ਰੁਕਾਵਟ ਹੈ। ਨਿਤੀਸ਼ ਕੁਮਾਰ, ਬੀਜੂ ਪਟਨਾਇਕ, ਮਮਤਾ ਬੈਨਰਜੀ, ਚੌਟਾਲੇ ਹੁਰੀਂ, ਮਾਇਆਵਤੀ, ਚੰਦਰ ਬਾਬੂ ਨਾਇਡੂ, ਫਾਰੂਕ ਅਬਦੁੱਲੇ ਹੋਰਾਂ ਸਭਨਾ ਦੇ ਬੀ.ਜੇ.ਪੀ. ਤੋਂ ਦੂਰ ਚਲੇ ਜਾਣ ਦੀ  ਸਭ ਤੋਂ ਵੱਡੀ ਵਜਾਹ ਨਰਿੰਦਰ ਮੋਦੀ ਹੈ। ਏਥੋਂ ਤੱਕ ਕਿ ਅਡਵਾਨੀ ਵੀ ਅੰਦਰੋ………..!ਲੀਡਰ ਤਾਂ ਐਸਾ ਚਾਹੀਦਾ ਜੀਹਦੇ ਅੱਗੇ ਮਨੋ ਮਨ ਵਿਰੋਧੀ ਦਾ ਸਿਰ ਵੀ ਝੁੱਕ ਜਾਵੇ

ਲੋਕਾਂ ਵਿਚ ਚਰਚਾ ਸਭ ਤੋਂ ਵੱਧ ਇਹ ਹੈ ਕਿ ਮੌਜੂਦਾ ਆਰਥਿਕ ਸਿਆਸੀ ਸਭਿਆਚਾਰ ਵਿਚ ਫੈਲੇ ਘੋਰ ਪ੍ਰਦੂਸ਼ਣ ਨੂੰ ਧੋ ਸੁੱਟਣ ਦਾ ਜਜ਼ਬਾ ਕੇਜਰੀਵਾਲ ਹੋਰਾਂ ਕੋਲ ਹੈ। ਤੇ ਇਹ ਕੋਈ ਨਿੱਕੀ ਗੱਲ ਵੀ ਨਹੀਂ। ਪਰ ਇਸ ਸੁਧਾਰਵਾਦ ਨਾਲ ਰਾਜ ਭਾਗ ਤਾਂ ਬਦਲਜੂ, ਪਰੰਤੂ ਬਹੁਗਿਣਤੀ ਭਾਰਤੀਆਂ ਦੀ ਹੋਣੀ ਤਦ ਬਦਲੂ ਜੇ ‘ਆਮ ਆਦਮੀ ਪਾਰਟੀ’ ਲੋਕਾਂ ਦੇ ਬੁਨਿਆਦੀ ਮਸਲਿਆਂ ਗਰੀਬੀ, ਬੇਕਾਰੀ, ਵਿਦਿਆ, ਸਿਹਤ, ਰੁਜ਼ਗਾਰ, ਸੁਰੱਖਿਆ ਪ੍ਰਤੀ ਹੁਣ ਵਾਲਾ ਜਜ਼ਬਾ ਰੱਖ ਕੇ ਅੱਗੇ ਵਧੇ। ਜੇ ਵਧੇ ਤਾਂ ਇਹ ਹੋਵੇਗੀ ਅਸਲ ਇਤਿਹਾਸਕ ਅਤੇ ਰਹਿੰਦੀ  ਦੁਨੀਆਂ ਤਕ ਯਾਦ ਰੱਖਣਯੋਗ ਪ੍ਰਾਪਤੀ। ਮੇਰੀ ਜਾਚੇ ਭਾਰਤ ਨੂੰ ਇਸ ਵਕਤ ਇਕ ‘ਵਿਸ਼ਾਲ ਦੇਸ਼ ਭਗਤ ਮੋਰਚੇ’ ਦੀ ਲੋੜ ਹੈ। ਸ਼ਾਇਦ ਇਵੇਂ ਬਣ ਸਕਦਾ ਭਾਰਤ ਸਮੇਂ ਦਾ ਹਾਣੀ। ਐਸਾ ਮੋਰਚਾ, ਜੀਹਦੀ ਰਗ ਰਗ ਵਿਚ ਧਰਤੀ ਅਤੇ ਇਨਸਾਨੀਅਤ ਲਈ ਮੁਹੱਬਤ, ਅਤੇ ਗੁਰਬਤ ਵਿਰੁੱਧ ਨਫਰਤ ਕੁੱਟ ਕੁੱਟ ਕੇ ਭਰੀ ਹੋਵੇ।