Punjab News - Quami Ekta Punjabi Newspaper (ਕੌਮੀ ਏਕਤਾ) » ਗਗਨਦੀਪ ਸਿੰਘ ਸੰਧੂ

ਸਾਂਝ
ਸਾਂਝ ਸੱਤ ਜਨਮਾਂ ਦੀ

ਕੋਈ ਟਾਈਮ ਪਾਸ ਨਹੀਂ…

ਇਹ ਰੂਹਾਂ ਦੇ ਸੌਦੇ ਕੋਈ ਸ਼ੌਕ ਦੇ ਨਹੀਂ,

ਮੈਂ ਤੈਨੂੰ ਬੇਪਨਾਹ ਮੁਹੱਬਤ ਕਰਦੀ ਹਾਂ

ਤੇ ਜਨੂੰਨ ਤੇਰੇ ਲਈ

ਜਿਵੇਂ ਜਿਉਂਦੇ ਰਹਿਣ ਲਈ ਸਾਹ

ਇਹੀ ਤੇਰੀ ਮੇਰੀ ਜਿੰਦਗੀ ਵਿੱਚ

ਹੋਂਦ ਮੇਰੇ ਲਈ।।

*”ਮਿੱਤਰੋ…। ”*
ਸੰਵਿਧਾਨ ਦਾ

ਵਾਰ-ਵਾਰ

‘ਰਾਮ’ ਦੇ ‘ਨਾਮ’ ‘ਤੇ

ਜਬਰ-ਜਿਨਾਹ ਹੁੰਦਾ ਹੈ

ਗੰਗਾ ਨੂੰ

ਪਵਿੱਤਰ ਆਖ

ਰੋੜ ਦਿੱਤੀਆਂ ਜਾਂਦੀਆਂ ਨੇ

ਰੋਟੀਆਂ

ਤੇ ਰੋਟੀਆਂ ਪਿੱਛੇ

ਭੁੱਖ…!!!

ਨਫ਼ਰਤਾਂ

ਵੰਡੀਆਂ ਜਾਂਦੀਆਂ ਨੇ

ਸਰਹੱਦਾਂ ‘ਤੇ

ਅੱਗਾਂ, ਤਲਵਾਰਾਂ, ਨੇਜੇ

ਨੰਗੀਆਂ ਸੜਕਾਂ ‘ਤੇ

ਨੰਗੇ-ਨਾਚ ਨੱਚਦੇ

ਆਪੋ-ਆਪਣੀ

ਪਿਆਸ ਬੁਝਾਉਂਦੇ

ਲਾਸ਼ਾਂ ਦੇ

ਅੰਬਾਰ ਲਗਾਉਂਦੇ ਨੇ…!

ਕੁਰਸੀ ‘ਤੇ ਬੈਠੀ ਗਿਰਝ

ਧਰਮ ਨਿਰਪੱਖਤਾ ਦਾ

ਮਜ਼ਾਕ ਉਡਾਉਂਦੀ

ਫਿਰਕਾਪ੍ਰਸਤੀ ਫੈਲਾਉਂਦੀ

ਲਾਸ਼ਾਂ ਦੇ ਢੇਰ ‘ਤੇ ਬੈਠ

ਵੋਟਾਂ ਲਈ

ਲਾਲਾਂ ਸੁੱਟਦੀ

ਢਿੱਲੀ ਕੁਰਸੀ ਦੀਆਂ

ਚੂਲੵਾਂ ਕਸਦੀ ਹੈ।

ਬੜਾ ਹੀ ਕਰੂਰ ਹੈ

ਚਿਹਰਾ ਏਸ ਸਿਆਸਤ ਦਾ…

ਬੱਚਿਆਂ ਦੇ ਮਾਸੂਮ ਹੱਥਾਂ ‘ਚ

ਅੰਗਿਆਰ ਧਰਦੀ ਹੈ

ਮਨੁੱਖਤਾ ਨੂੰ ਡੰਗਦੀ ਹੈ

ਮਨਚਾਹੇ ਰੰਗਾਂ ‘ਚ ਰੰਗਦੀ ਹੈ

ਲੋਕ ਮਨਾਂ ਅੰਦਰ

ਸੇਹਾਂ ਦੇ ਤੱਕਲੇ ਗੱਡਦੀ ਹੈ…!!!

ਕਦੇ ਪੱਗਾਂ

ਕਦੇ ਟੋਪੀਆਂ

ਕਦੇ ਭਗਵਿਆਂ ਸੰਗ

ਕੁਰਸੀ ਦੀਆਂ ਢਿੱਲੀਆਂ ਚੂਲਾਂ

ਗੰਢਦੀ  ਹੈ…

ਬੜਾ ਹੀ ਕਰੂਰ ਹੈ

ਚਿਹਰਾ ਏਸ ਸਿਆਸਤ ਦਾ…।

*ਚੁੱਪ*
ਚੁੱਪ ਦੀ ਵੀ

ਇਕ ਜ਼ੁਬਾਨ ਹੁੰਦੀ ਹੈ

ਅੱਖਾਂ ਵਿੱਚ

ਗੁਆਚੀਆਂ ਅੱਖਾਂ

…ਦਿਲ ਦਾ ਮਾਜਰਾ

ਦੱਸ ਦਿੰਦੀਆਂ ਨੇ

ਅੱਖਾਂ ਵਿੱਚ ਮਹਿਜ਼

ਸ਼ਿਕਵੇ ਹੋਣ ਤਾਂ

ਅਗਲੀਆਂ ਅੱਖਾਂ ਦੀ

ਜ਼ੁਬਾਨ ਠਾਕੀ ਜਾਂਦੀ ਹੈ।

ਚੁੱਪ

ਤੇ

ਬੰਦ ਜ਼ੁਬਾਨ ਵਿੱਚ

ਏਹੀ ਇਕ ਫ਼ਰਕ ਹੁੰਦਾ ਹੈ।

*ਕੱਚ ਦਾ ਦੇਸ਼; ਲੁਹਾਰਾਂ ਦੇ ਹੱਥ*
ਪਾਣੀ ਦੀ ਹਰ ਬੂੰਦ

ਹਵਾ ਦਾ ਹਰ ਕਣ

ਰੇਤ ਦਾ ਹਰ ਕਿਣਕਾ

ਜ਼ਹਿਰੀਲੀ ਤਾਸੀਰ ਯੁਕਤ ਹੋ ਗਿਆ ਹੈ!

ਅਸੀਂ ਜਿੱਥੇ ਜੰਮ-ਪਲੇ

ਹੱਸੇ, ਖੇਡੇ ਤੇ ਵੱਡੇ ਹੋਏ

ਹੁਣ ਉਹਨਾਂ ਗਲੀਆਂ-ਸੜਕਾਂ ‘ਤੇ

ਛੋਟੇ ਜਿਹੇ ਹੋ

ਸਹਿਮ ਕੇ ਤੁਰਦੇ ਹਾਂ!

ਇਹ ਸੜਕਾਂ

ਜਿੰਨੵਾਂ ਨੂੰ ਅਸੀਂ

ਆਪਣੇ ਜਿਸਮ ਦੇ ਟੁਕੜੇ

ਵੰਡੇ ਨੇ

ਇਹਨਾਂ ਦੀਆਂ ਨਜਰਾਂ ‘ਚ

ਸਾਡੀ ਤਪੱਸਿਆ ਦੀ

ਕੋਈ ਚਿਣਗ ਹੀ ਨਹੀਂ।

ਅਚਾਨਕ

ਕਿਸੇ ਗਲੀਓਂ ਨਿਕਲੇ

ਨਾਅਰਿਆਂ ਦੀ ਗੂੰਜ ‘ਚ

ਚੀਕ

ਦਬ ਜਾਂਦੀ ਹੈ

ਤੁਰਦਿਆਂ ਤੁਰਦਿਆਂ

ਅੱਜ-ਕੱਲੵ ਇੱਥੇ

ਦਰਵਾਜ਼ਿਆਂ ‘ਤੇ

ਦਸਤਕ ਨਹੀਂ ਹੁੰਦੀ ਹੈ

ਬਲਕਿ…

ਧੱਕੇ ਵੱਜਦੇ ਨੇ…

ਤੇ ਖੌਫ਼ ਹੋਰ ਵਧੇਰੇ ਪਸਰ ਜਾਂਦਾ ਹੈ!

ਪਤਾ ਨਹੀਂ

ਹੱਸਣ ਦੀ ਰੁੱਤ

ਹੁਣ ਕਦੋਂ ਮੌਲੇਗੀ?

ਮੌਲੇਗੀ ਵੀ; ਜਾਂ ਨਹੀਂ?

ਵੀਰਾਨ ਅੱਖਾਂ ਦੇ ਸੁਪਨੇ

ਕਦੋਂ ਪਰਤਣਗੇ?

ਪਰਤਣਗੇ ਵੀ; ਜਾਂ ਨਹੀਂ?

ਇਸ ਮਿੱਟੀ ਨੂੰ ਆਪਣਾ ਕਹਿਣ ਵਾਲੇ

ਅਸੀਂ ਜਾਣਦੇ ਹਾਂ,

ਇੱਥੋਂ ਦੇ ਪੱਥਰਾਂ ‘ਤੇ

ਸਾਡੀਆਂ ਪੈੜਾਂ  ਦੇ

ਨਿਸ਼ਾਨ ਵੀ ਨਹੀਂ ਰਹਿਣੇ

ਏਸ ਸ਼ਹਿਰ ਵਿੱਚ ਰਹਿਣਾ

ਹੁਣ ਅਸਹਿ ਜਿਹਾ ਜਾਪਦੈ

ਸਾਡੇ ਮਰਨੋਂ ਪਹਿਲਾਂ ਹੀ

ਉਮਰ ਦਾ ਇਹ ਇਕ ਹਿੱਸਾ

ਕਿਰਚਾਂ ਦੀ ਬਰਸਾਤੇ

ਲਹੂ-ਲੁਹਾਨ ਹੋ ਮਰ ਰਿਹਾ ਹੈ।

ਫੁੱਲ ਉਦਾਸੀਨ ਨੇ…
ਮਨੁੱਖੀ ਹੋਂਦ ਤਾਂ

ਸਿਰਫ ਇੱਕ ਬਿੰਦੂ ਹੈ

ਕਿਸੇ ਅਗਨੀ ਦਾ ਛਿਣ

ਕਿਸੇ ਰੇਤ ਦਾ ਕਿਣਕਾ

ਪਾਣੀ ਦਾ ਕੋਈ ਬੁਲਬੁਲਾ

ਹਵਾ ਦਾ ਕੋਈ ਬੁੱਲਾ …

ਜੋ ਬੇਚੈਨ ਹੋ

ਸਮੇਂ ਦੇ ਚੱਕਰਾਂ ‘ਚ ਘੁੰਮਦਾ ਹੈ!

ਹਰ ਅੰਸ਼

ਥੋੜ੍ਹਾ ਬਹੁਤ

ਸਕੂਨ ਚਾਹੁੰਦਾ ਹੈ …

ਕੁੱਝ ਰੰਗਾਂ ਵਿੱਚ ਡੁੱਬੇ ਪਲ

ਕੁੱਝ ਧੁੱਪਾਂ ਵਿੱਚ ਖਿਲਦੀਆਂ

ਦੁਪਹਿਰ ਖਿੜੀਆਂ ;

ਕੁੱਝ ਨਿਰਮਲ ਸ਼ੋਭਾ

ਤ੍ਰੇਲ ਤੁਪਕਿਆਂ ਵਰਗੀ

ਕੁੱਝ ਠੰਡਕ

ਜਿਵੇਂ ਸ਼ਾਮ ਢਲਦੀ

ਪਰ …

ਇੱਕ ਗੁਮਨਾਮ

ਖ਼ਲਾਅ ਦੇ ਮੱਥੇ ਦੀ ਤਿਉੜੀ

ਸਭ ਉਦਾਸੀਨ ਕਰ ਦਿੰਦੀ ਹੈ!

ਧਰਤ ਉਦਾਸੀਨ ਹੈ!

ਮਨੁੱਖ ਉਦਾਸੀਨ ਹੈ!

ਫੁੱਲ ਤਾਰੇ ਵੀ

ਮਨੁੱਖ ਨੂੰ

ਰੂਹ ਦੇ ਪੈਰੀਂ ਛਾਲੇ ਜਾਪਦੇ ਨੇ

… ਤੇ

ਫੁੱਲ,

ਤਾਰੇ

ਹੱਸ ਛੱਡਦੇ ਨੇ….!!

ਫੁੱਲ ਉਦਾਸੀਨ ਨੇ …

ਤਾਰੇ ਉਦਾਸੀਨ ਨੇ …

*ਸ਼ਹਿਰ ਚੁੱਪ ਹੈ*
“ਟਿਕੀ ਰਾਤ

ਘਰ ਨੂੰ ਪਰਤ ਰਿਹਾ ਹੁੰਦਾ ਹਾਂ…

ਕਿਸੇ-ਕਿਸੇ

ਰੌਸ਼ਨਦਾਨ ਵਿੱਚੋਂ

ਨਿੰਮ੍ਹੀ-ਨਿੰਮ੍ਹੀ ਰੌਸ਼ਨੀ

ਛਣ ਕੇ ਆ ਰਹੀ ਹੁੰਦੀ ਹੈ

ਕਿਸੇ-ਕਿਸੇ

ਦਰਵਾਜ਼ੇ ਪਿੱਛੋਂ

ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ

ਕਿਸੇ-ਕਿਸੇ

ਘਰ ਵਿੱਚੋਂ

ਚੂੜੀਆਂ ਦੀ

ਛਣਕਾਰ ਸੁਣਾਈ ਦਿੰਦੀ ਹੈ

ਟੁੱਟ ਹੋਏ ਖੰਭੇ ਕੋਲ ਬੈਠਾ ਕੁੱਤਾ

ਪੈੜਾਂ ਦੀ ਆਹਟ ਸੁਣ

ਉੱਠ

ਪੂਛ ਹਿਲਾਉਣ ਲੱਗਦਾ ਹੈ

ਸੁੰਨੀ ਪਈ

ਸੜਕ ਦੇ ਵਿਚਕਾਰ ਖੜ

ਵਸਦੇ-ਰਸਦੇ ਸ਼ਹਿਰ ਨੂੰ ਤੱਕਦਾ ਹਾਂ

ਅਚਾਨਕ

ਤਾੜ ਕਰਕੇ

ਕੋਈ ਗੱਡੀ ਮੇਰੇ ਨਾਲ ਟਕਰਾਉਂਦੀ ਹੈ

ਤੇ ਮੈਂ ਤ੍ਰਬਕ ਕੇ ਉਠਦਾ ਹਾਂ…!”

ਸੁਕਰ ਹੈ

ਸੁਪਨਾ ਸੀ

ਸ਼ਹਿਰ ਸੁੰਨ-ਸਾਨ ਪਿਆ ਹੈ

ਕੋਈ ਰੌਸ਼ਨੀ ਨਹੀਂ…

ਕੋਈ ਅਵਾਜ਼ ਨਹੀਂ…

ਕੋਈ ਛਣਕਾਰ ਨਹੀਂ…

ਰਾਤ ਦਾ ਡਰਾਵਣਾ ਸੁਪਨਾ

ਸਵੇਰੇ ਕਿਸ ਨੂੰ ਸੁਣਾਵਾਂਗਾ…

ਸ਼ਹਿਰ ਵਿੱਚ ਕੋਈ ਯਾਰ ਵੀ ਨਹੀ…!

ਚੁੱਪ

ਹੋਰ ਪਸਰ ਜਾਂਦੀ ਹੈ।

*ਸ਼ਹਿਰ ਚੁੱਪ ਹੈ*
“ਟਿਕੀ ਰਾਤ

ਘਰ ਨੂੰ ਪਰਤ ਰਿਹਾ ਹੁੰਦਾ ਹਾਂ…

ਕਿਸੇ-ਕਿਸੇ

ਰੌਸ਼ਨਦਾਨ ਵਿੱਚੋਂ

ਨਿੰਮ੍ਹੀ-ਨਿੰਮ੍ਹੀ ਰੌਸ਼ਨੀ

ਛਣ ਕੇ ਆ ਰਹੀ ਹੁੰਦੀ ਹੈ

ਕਿਸੇ-ਕਿਸੇ

ਦਰਵਾਜ਼ੇ ਪਿੱਛੋਂ

ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ

ਕਿਸੇ-ਕਿਸੇ

ਘਰ ਵਿੱਚੋਂ

ਚੂੜੀਆਂ ਦੀ

ਛਣਕਾਰ ਸੁਣਾਈ ਦਿੰਦੀ ਹੈ

ਟੁੱਟ ਹੋਏ ਖੰਭੇ ਕੋਲ ਬੈਠਾ ਕੁੱਤਾ

ਪੈੜਾਂ ਦੀ ਆਹਟ ਸੁਣ

ਉੱਠ

ਪੂਛ ਹਿਲਾਉਣ ਲੱਗਦਾ ਹੈ

ਸੁੰਨੀ ਪਈ

ਸੜਕ ਦੇ ਵਿਚਕਾਰ ਖੜ

ਵਸਦੇ-ਰਸਦੇ ਸ਼ਹਿਰ ਨੂੰ ਤੱਕਦਾ ਹਾਂ

ਅਚਾਨਕ

ਤਾੜ ਕਰਕੇ

ਕੋਈ ਗੱਡੀ ਮੇਰੇ ਨਾਲ ਟਕਰਾਉਂਦੀ ਹੈ

ਤੇ ਮੈਂ ਤ੍ਰਬਕ ਕੇ ਉਠਦਾ ਹਾਂ…!”

ਸੁਕਰ ਹੈ

ਸੁਪਨਾ ਸੀ

ਸ਼ਹਿਰ ਸੁੰਨ-ਸਾਨ ਪਿਆ ਹੈ

ਕੋਈ ਰੌਸ਼ਨੀ ਨਹੀਂ…

ਕੋਈ ਅਵਾਜ਼ ਨਹੀਂ…

ਕੋਈ ਛਣਕਾਰ ਨਹੀਂ…

ਰਾਤ ਦਾ ਡਰਾਵਣਾ ਸੁਪਨਾ

ਸਵੇਰੇ ਕਿਸ ਨੂੰ ਸੁਣਾਵਾਂਗਾ…

ਸ਼ਹਿਰ ਵਿੱਚ ਕੋਈ ਯਾਰ ਵੀ ਨਹੀ…!

ਚੁੱਪ

ਹੋਰ ਪਸਰ ਜਾਂਦੀ ਹੈ।

ਸਾਇਮਨ ਕਮਿਸ਼ਨ ਮਸਟ ਕਮ*
ਫਿਰਕੂ ਦੰਗਿਆਂ ਦਾ

ਮਨਾਂ ਅੰਦਰ ਬਿਠਾਇਆ ਡਰ

ਅੰਦਰੋਂ ਨਿਕਲਦਾ ਹੀ ਨਹੀਂ

ਬਹੁਤੇ ਚੇਹਰੇ

ਸਹਿਮੇ-ਸਹਿਮੇ

ਜਿਹੇ ਨਜ਼ਰ ਆਉਂਦੇ ਨੇ

ਤੇ ਬਹੁਤੇ ਤਾਂ

ਆਲੋਪ ਹੀ ਹੋ ਗਏ ਨੇ

ਨਾਅਰੇ

ਜੋ ਹੱਕ ਦੀ ਆਵਾਜ਼ ਬੁਲੰਦ ਕਰਦੇ ਸੀ

ਹੱਕਾਂ ਲਈ ਜੂਝਦੇ

ਨਾਅਰੇ ਲਾਉਂਦੇ

ਜੈਕਾਰਿਆਂ ਤੋਂ ਤ੍ਰਬਕ ਗਏ ਨੇ

ਜੈਕਾਰੇ

ਜੈਕਾਰੇ ਉਹ

ਜਿੰਨ੍ਹਾਂ ਦੀ ਆਡ ਵਿੱਚ

ਕਤਲ ਤੱਕ

ਮਾਫ ਹੋ ਜਾਂਦੇ ਨੇ

ਸੱਤਾ ਦੀ ਸਹਿ ਲੈ

ਬਲਾਤਕਾਰ

ਰਿਵਾਜ ਬਣ ਗਿਆ ਹੈ

ਦਲਿਤ

ਘੱਟ ਗਿਣਤੀ

ਬਿਨ੍ਹਾਂ ਗੁਨਾਹੋਂ

ਗੁਨਾਹਗਾਰ ਹੋ ਗਏ

ਸਮਾਨਤਾ

ਸੰਵਿਧਾਨ ਦੇ ਅਨੁਛੇਦਾਂ ਵਿੱਚ

ਕੈਦ ਹੋ ਕੇ ਰਹਿ ਗਈ ਹੈ

ਹਰ ਰਾਤ

ਪਹਿਲਾਂ ਨਾਲ਼ੋਂ ਸਹਿਮੀ ਜਿਹੀ

ਹਰ ਸਵੇਰ

ਪਹਿਲਾਂ ਨਾਲ਼ੋਂ ਉਦਾਸ ਜਿਹੀ

ਇਹਨਾਂ ਉਦਾਸੀਆਂ ਵਿੱਚ ਹੀ ਤਾਂ

ਸਾਡਾ ਵਾਸ ਹੈ

ਇਸ ਤੋਂ ਪਹਿਲਾਂ

ਕੇ ਕੋਈ ਰਸੂਖ਼ਵਾਨ

ਸਾਨੂੰ

ਜਿਉਂਦਿਆਂ ਦੇਖ

ਸਾਨੂੰ ਮਾਰਨ ਲਈ

ਮਰਨ ਵਰਤ ‘ਤੇ

ਬੈਠੇ

‘ਸਾਇਮਨ ਕਮ ਬੈਕ’

ਅਸੀਂ ਅਜੇ ਹੋਰ

ਜਿਉਣਾਂ  ਚਾਹੁੰਦੇ ਹਾਂ।

ਦਿੱਲੀ ਵਿੱਚ ਕੁੱਝ ਦਿਨ…
ਉਹ

ਗੰਦੇ ਨਾਲੇ ਦੀ

ਪੁਲੀ ‘ਤੇ ਬੈਠਾ

ਸੋਚਦਾ ਰਹਿੰਦਾ

ਘੰਟਿਆਂ ਬੱਧੀ

ਨਗਰ ਵੱਲ

ਮੂੰਹ ਕਰਕੇ… …

ਵੱਡਾ ਸਾਰਾ ਸ਼ਹਿਰ

ਹੋਰ ਆਫਰੀ ਜਾਵੇ;

ਨਿੱਤ ਰੋਜ਼

ਵੱਧਦਾ ਜਾਵੇ

ਟੁੱਟੇ ਛਿੱਤਰ ਵਾਂਗ

ਦਿਨ ਰਾਤ।

ਫੂੰ – ਫੂੰ ਕਰਦੇ

ਲੋਕ ਏਥੋਂ ਦੇ

ਭਾਜੜਾਂ ਵਰਤੀਆਂ

ਸਭਨਾਂ ਨੂੰ

ਤੇ ਆਫਰਦਾ ਸ਼ਹਿਰ

ਤੱਕੀ ਜਾਦੈ

ਮੂੰਹ,

ਚੇਹਰੇ,

ਪਿੱਠਾਂ,

ਸੀਨੇ,

ਤੁਰਦੀਆਂ ਜੁੱਤੀਆਂ।

ਤੇ ਲੋਕ… … …

ਲੋਕਾਂ ਨੂੰ ਲੱਗੇ ਹੋਏ ਖੰਭ

ਉੱਡ-ਉੱਡ ਡਿੱਗਦੇ;

ਝੜ ਵੀ ਜਾਂਦੇ;

ਕਈਆਂ ਦੇ ਖੰਭ

ਇੱਕ-ਅੱਧ

ਉਡਾਰੀ ਮਗਰੋਂ

ਤੇ ਉਹ… …

ਉਹ

ਗੰਦੇ ਨਾਲੇ ਦੀ

ਪੁਲੀ ‘ਤੇ ਬੈਠਾ

ਸੋਚਦਾ ਰਹਿੰਦਾ

ਘੰਟਿਆਂ ਬੱਧੀ

ਸ਼ਹਿਰ ਬਾਰੇ…

ਸ਼ਹਿਰ ਦੇ ਲੋਕਾਂ ਬਾਰੇ… … …।

ਚਮਕੀਲੀਆਂ,

ਅਸਮਾਨ ਚੁੰਮਦੀਆਂ

ਇਮਾਰਤਾਂ…

ਕਾਮੁਕ-ਭੜਕੀਲੇ ਜੁੱਸੇ

ਇਮਾਰਤਾਂ ਪਹਿਣੀਆਂ

ਬਹੁ-ਰੰਗੀਆਂ ਚਾਨਣੀਆਂ…

ਔਰਤਾਂ ਤਨੀਂ

ਬਹੁ-ਰੰਗੇ;

ਰੋਗਣੀ ਜਾਮੇ!

ਇਮਾਰਤਾਂ ਦੀਆਂ

ਬਾਰੀਆਂ ਖੁੱਲ੍ਹਦੀਆਂ

ਜਿਵੇਂ ਟਟਹਿਣਿਆਂ ਦੀਆਂ ਬਗਲਾਂ!

ਤੇ ਕਮਰੇ…

ਕਮਰਿਆਂ ਵਿਚਕਾਰ ਲਟਕਦੇ ਪਰਦੇ

ਪੱਕੇ-ਪੀਡੇਂ

ਸਰੀਆਂ ਨੂੰ

ਲਿਪਟੀਆਂ ਕੰਧਾਂ,

ਕੰਧਾਂ ਕੱਜੇ ਹੋਏ

ਸੀਮਿੰਟ ਦੇ ਦੁਪੱਟੇ

ਡਾਢੀਆਂ ਪਕਰੋੜ ਕੰਧਾਂ

ਡਾਢੇ ਪਕਰੋੜ ਲੋਕ!

ਰਾਹ ਜਾਂਦੇ

ਉਗਾ ਲੈਂਦੇ

ਅਪਣੀ ਤਲੀ ‘ਤੇ

ਬੂਟਾ ਪਿਆਰ ਦਾ

ਜੋ ਬਾਅਦ ਵਿੱਚ

ਸੁੱਕਦਾ ਰਹਿੰਦਾ

ਪਾਣੀਆਂ ਬਿਨ੍ਹਾਂ।

ਤੇ ਉਹ

ਗੰਦੇ ਨਾਲੇ ਦੀ

ਪੁਲੀ ‘ਤੇ ਬੈਠਾ

ਸੋਚਦਾ ਰਹਿੰਦਾ

ਘੰਟਿਆਂ ਬੱਧੀ

ਸ਼ਹਿਰ ਦੀਆਂ ਇਮਾਰਤਾਂ ਬਾਰੇ…

ਸ਼ਹਿਰ ਦੀਆਂ ਔਰਤਾਂ ਬਾਰੇ…।

ਘਰ… … …

ਅਪਣੇ ਹੀ ਘਰ ਅੰਦਰ

ਸੌ-ਸੌ ਪਰਦੇ

ਹਰ ਬਾਰੀ ਨੂੰ ਪਰਦਾ

ਪਰ ਪਰਦੇ ਪਿੱਛੇ

ਨੰਗੀ ਫਿਰੇ ਹਯਾ…!

ਧੰਨ ਸ਼ਹਿਰ ਦੇ ਘਰ…  …

ਧੰਨ ਸ਼ਹਿਰ ਦੇ ਵਸਿੰਦੇ…  …

ਉਹ

ਗੰਦੇ ਨਾਲੇ ਦੀ

ਪੁਲੀ ‘ਤੇ ਬੈਠਾ

ਸੋਚਦਾ ਰਹਿੰਦਾ

ਘੰਟਿਆਂ ਬੱਧੀ

ਸ਼ਹਿਰ ਦੇ ਘਰਾਂ ਬਾਰੇ… …

ਸ਼ਹਿਰ ਦਿਆਂ ਲੋਕਾਂ ਬਾਰੇ… …

ਵੈਦ ਏਸ ਸ਼ਹਿਰ ਦੇ

ਮਰਜ਼ ਤੇ ਮਰੀਜ਼ ਨੂੰ

ਮਗਰੋਂ ਤੱਕਦੇ

ਪਹਿਲਾਂ ਤੱਕਣ…

ਜਾਮੇ ਤੇ ਘਰਾਣੇ!

ਫਿਰ ਉਸਦਾ ਧਿਆਨ

ਗੰਦੇ ਨਾਲੇ ਦੇ

ਹੋਰ ਅੰਦਰ ਚਲਾ ਜਾਂਦਾ  ਹੈ…

ਤੇ ਗਟਰਾਂ ਦੇ ਢੱਕਣ

ਇੰਝ ਜਾਪਣ

ਜਿਵੇਂ ਬਟਨ

ਕਾਲੀ ਕੁੜਤੀ ਦੇ

ਪਰ… … …

ਕੁੜਤੀ ਖੁੱਲ੍ਹਦੀ

ਵਿੱਚੋਂ ਨਿਕਲੇ

ਅਣਖ ਸੀਨੇ ਦੀ

ਤੇ ਗਟਰ ਖੁੱਲਿਆਂ

ਵਿੱਚੋਂ ਬੂ ੳੁਡੇ।

ਇੱਥੇ ਹੀ ਤਾਂ ਰਹਿੰਦੇ ਨੇ

ਲੋਕ ਏਸ ਸ਼ਹਿਰ ਦੇ

ਤੇ ਉਹ

ਗੰਦੇ ਨਾਲੇ ਦੀ

ਪੁਲੀ ‘ਤੇ ਬੈਠਾ

ਸੁੰਨ ਹੋ ਰਹਿ ਜਾਂਦਾ ਹੈ…!!

ਬਸ ਸੋਚਦਾ ਹੀ ਰਹਿੰਦਾ ਹੈ…!!

ਹੇ ਸਬਰੀ !
ਮੇਰੇ ਸੱਖਣੇ ਕਾਸੇ ਵਿੱਚ

ਦੋ ਬੇਰ ਜੂਠੇ

ਪਾ ਤਾਂ ਸਹੀ

ਤਾਂ ਜੋ . . .

ਕਟ ਜਾਵੇ

ਸੌਖਿਆਂ ਹੀ

ਉਮਰਾਂ ਦਾ

ਬਣਵਾਸ ਮੇਰਾ !

ਮੇਰੀ ਠਰਦੀ ਰੂਹ ਨੂੰ

ਜ਼ਰਾ ਕੁ

ਨਿੱਘ ਬਖ਼ਸ਼

ਤਾਂ ਜੋ . . .

ਘਟੇ ਥੋੜ੍ਹੀ ਹਵਾੜ

ਬਾਰਿਸ਼ਾਂ ਦੀ ਹੁੰਮ੍ਹਸ ਵਾਲੀ !

ਮੇਰੇ ਜ਼ਿਹਨ ਵਿੱਚ

ਸ਼ੋਰ ਹੈ

ਨਦੀਆਂ ਦੀ ਕਲ-ਕਲ ਦਾ

ਰੂਹ ਦਾ ਪਾਣੀ

ਹੁਣ ਸਾਗਰ ਹੋਣਾ ਲੋਚਦੈ !!

ਤੂੰ ਮੇਰੇ ਸੱਖਣੇ ਕਾਸੇ ਵਿੱਚ

ਦੋ ਬੇਰ ਜੂਠੇ

ਪਾ ਤਾਂ ਸਹੀ

ਕਿ ਮੈਂ

ਅਪਣੇ ਬਣਵਾਸ ਵਿੱਚ

ਕੁੱਝ ਪਲ

ਸਕੂਨ ਦੇ ਚਾਹੁੰਦਾ ਹਾਂ !

ਮੈਂ ਸਬਰੀ ਹੋਣਾ ਚਾਹੁੰਦਾ ਹਾਂ !

ਰੂਹ ਦੀ ਸਰਦਲ ‘ਤੇ

ਤੇਰੀ ਆਮਦ ਦਾ

ਸੁਲੱਖਣਾ ਪਲ

ਲਕਸ਼ ਬਿੰਦੂ ਹੈ

ਮੇਰੇ ਸਕੂਨ ਦਾ ;

ਮੈਂ ਤੇਰੇ ਤੋਂ

ਸਕੂਨ ਚਾਹੁੰਦਾ ਹਾਂ…

ਤੇਰੀ ਸਹਿਜ ਤੱਕਣੀ

ਮਾਰੂਥਲੀ ਔੜਾਂ ਨੂੰ

ਤਿ੍ਪਤ ਕਰਦੀ ਹੈ,

ਮੈਂ ਤੈਨੂੰ ਪਾਣੀ ਵਾਂਗ

ਰੱਕੜਾਂ ‘ਤੇ ਫੈਲਿਆ

ਵੇਖਣਾ ਚਾਹੁੰਦਾ ਹਾਂ !

ਤੂੰ ਅਪਣੀ ਸੁਲਗਦੀ ਖ਼ਾਮੋਸ਼ੀ ਨੂੰ

ਬੋਲਣ ਲਈ ਆਖ;

ਕਥਾ ਛੇੜ ਕੋਈ

ਤਨ ਦੀ ਮਿੱਟੀ ਦੇ

ਪਿਆਜੀ ਅਹਿਸਾਸਾਂ ਦੀ;

ਬਾਤ ਪਾ ਕੋਈ

ਵੇਦਾਂ ਤੋਂ ਪਾਰ ਦੀ… …

ਕਤੇਬਾਂ ਤੋਂ ਪਾਰ ਦੀ… …

ਕਿ ਮੇਰਾ ਬਣਵਾਸ ਕਟ ਜਾਵੇ !!

ਮੇਰੇ ਸੱਖਣੇ ਕਾਸੇ ਵਿੱਚ

ਦੋ ਬੇਰ ਜੂਠੇ

ਪਾ ਤਾਂ ਸਹੀ…

ਦਮ ਘੁਟਿਆ ਪਿਆ ਹੈ

ਸੰਤਾਪ ਭੋਗਦਿਆਂ

ਹੁਣ ਤਾਂ

ਉਮਰਾਂ ਦੇ ਬਣਵਾਸ ਵਿੱਚ

ਕੁੱਝ ਪਲ ਸਕੂਨ ਦੇ ਚਾਹੁੰਦਾ ਹਾਂ…

ਮੈਂ ਸਬਰੀ ਹੋਣਾ ਚਾਹੁੰਦਾ ਹਾਂ…