Punjab News - Quami Ekta Punjabi Newspaper (ਕੌਮੀ ਏਕਤਾ) » ਗੋਬਿੰਦਰ ਸਿੰਘ ਢੀਂਢਸਾ

ਚੁੱਪ ਰਹਿਣ ਦੀ ਕਲਾ
ਇਨਸਾਨ ਬੋਲਣ ਤਾਂ ਛੋਟੀ ਉਮਰ ਵਿੱਚ ਹੀ ਲੱਗ ਜਾਂਦਾ ਹੈ ਪਰੰਤੂ ਬੋਲਣਾ ਕੀ ਹੈ? ਇਹ ਸਿੱਖਣ ਵਿੱਚ ਕਈ ਵਾਰ ਸਾਰੀ ਉਮਰ ਹੀ ਛੋਟੀ ਪੈ ਜਾਂਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਜੀਭ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰੰਤੂ ਇਹ ਹੱਡੀਆਂ ਤੁੜਵਾ ਜ਼ਰੂਰ ਦਿੰਦੀ ਹੈ ਸੋ‘ਇੱਕ ਚੁੱਪ, ਸੌ ਸੁੱਖ’ ਦੇ ਅਰਥਾਂ ਦੀ ਆਪਣੀ ਵਿਸ਼ਾਲਤਾ ਹੈ। ਇੱਕ ਵਾਰ ਜਦੋਂ ਤੁਸੀਂ ਪਰਿਪੱਕ ਹੋ ਜਾਂਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਚੁੱਪ ਕਿਸੇ ਗੱਲ ਨੂੰ ਸਾਬਤ ਕਰਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ।

ਬੇਲੋੜੇ ਅਤੇ ਵਾਧੂ ਬੋਲਣ ਨਾਲੋਂ ਚੁੱਪ ਤੁਹਾਡੀ ਊਰਜਾ ਬਚਾਉਣ ਵਿੱਚ ਸਹਾਇਤਾ ਕਰਦੀ ਹੈ। ਹਰ ਹਾਲਾਤ ਵਿੱਚ ਮੁਸਕਰਾਹਟ ਸਭ ਤੋਂ ਵਧੀਆ ਜਵਾਬ ਹੈ। ਸਾਰੇ ਸਵਾਲਾਂ ਦਾ ਸਭ ਤੋਂ ਵਧੀਆ ਜਵਾਬ ਚੁੱਪ ਹੈ। ਵਕਤ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ, ਕਈ ਵਾਰ ਕਿਸੇ ਨੂੰ ਜਵਾਬ ਦੇਣ ਨਾਲੋਂ ਤੁਹਾਡੀ ਚੁੱਪ ਜ਼ਿਆਦਾ ਸ਼ੋਰ ਕਰਦੀ ਹੈ। ਹਮੇਸ਼ਾ ਲੋੜ ਤੋਂ ਘੱਟ ਬੋਲੋ। ਜਦੋਂ ਤੁਸੀਂ ਸ਼ਬਦਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਜਿੰਨਾ ਜ਼ਿਆਦਾ ਬੋਲਦੇ ਹੋ, ਤੁਸੀਂ ਓਨਾ ਹੀ ਆਮ ਦਿਖਾਈ ਦਿੰਦੇ ਹੋ ਅਤੇ ਤੁਸੀਂ ਓਨਾ ਹੀ ਘੱਟ ਕੰਟਰੋਲ ਵਿੱਚ ਮਹਿਸੂਸ ਕਰਦੇ ਹੋ।

ਚੁੱਪ ਰਹਿਣ ਨਾਲ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ। ਤੁਹਾਨੂੰ ਬੇਲੋੜੇ ਸ਼ੋਰ ਤੋਂ ਦੂਰ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਤੁਹਾਡੇ ਮਨ ਨੂੰ ਸ਼ਾਂਤ ਕਰਦੀ ਹੈ। ਸ਼ਾਂਤ ਰਹਿਣ ਨਾਲ ਤਣਾਅ ਘੱਟਦਾ ਹੈ, ਮਨ ਸ਼ਾਂਤ ਹੁੰਦਾ ਹੈ ਅਤੇ ਵਿਚਾਰਾਂ ਨੂੰ ਸ਼ਾਂਤ ਹੋਣ ਦਿੰਦਾ ਹੈ, ਜਿਸ ਨਾਲ ਇਕਾਗਰਤਾ ਅਤੇ ਫੈਸਲਾ ਲੈਣ ਵਿੱਚ ਸੁਧਾਰ ਹੁੰਦਾ ਹੈ। ਸ਼ਾਂਤ ਰਹਿਣ ਨਾਲ ਤੁਸੀਂ ਦੂਜਿਆਂ ਦੀਆਂ ਗੱਲਾਂ ਨੂੰ ਵਧੇਰੇ ਧਿਆਨ ਨਾਲ ਸੁਣ ਸਕਦੇ ਹੋ, ਜਿਸ ਨਾਲ ਤੁਸੀਂ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹੋ।

ਚੁੱਪ ਜਾਂ ਘੱਟ ਬੋਲਣਾ ਇੱਕ ਕਲਾ ਹੈ, ਇਸ ਨਾਲ ਤਣਾਅ ਅਤੇ ਚਿੰਤਾ ਘੱਟ ਜਾਂਦੀ ਹੈ। ਸੋਚ-ਸਮਝ ਕੇ ਬੋਲਣ ਨਾਲ ਗਲਤਫਹਿਮੀਆਂ ਜਾਂ ਬਹਿਸਾਂ ਨੂੰ ਰੋਕਣ ਵਿੱਚ ਮੱਦਦ ਮਿਲ ਸਕਦੀ ਹੈ। ਇਸ ਨਾਲ ਸੰਬੰਧਾਂ ਨੂੰ ਹੋਰ ਬਿਹਤਰ ਅਤੇ ਟਿਕਾਊ ਬਣਾਇਆ ਜਾ ਸਕਦਾ ਹੈ। ਚੁੱਪ ਰਹਿਣ ਨਾਲ ਤੁਸੀਂ ਆਪਣੇ ਗੁੱਸੇ ਅਤੇ ਹੋਰ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਸਕਦੇ ਹੋ। ਇਹ ਸਵੈ-ਨਿਯੰਤਰਣ ਵਿਕਸਤ ਕਰਨ ਵਿੱਚ ਸਹਾਈ ਹੁੰਦੀ ਹੈ। ਜਦੋਂ ਤੁਸੀਂ ਚੁੱਪ ਰਹਿੰਦੇ ਹੋ, ਤਾਂ ਤੁਸੀਂ ਕਿਸੇ ਕੰਮ ‘ਤੇ ਬਿਹਤਰ ਢੰਗ ਨਾਲ ਧਿਆਨ ਕੇਂਦਰਿਤ ਕਰ ਸਕਦੇ ਹੋ। ਇਹ ਸਵੈ-ਪ੍ਰਤੀਬਿੰਬ ਦਾ ਮੌਕਾ ਪ੍ਰਦਾਨ ਕਰਦਾ ਹੈ, ਜਿਸ ਨਾਲ ਬਿਹਤਰ ਫੈਸਲੇ ਲਏ ਜਾ ਸਕਦੇ ਹਨ।

ਜਦੋਂ ਤੁਸੀਂ ਬਹੁਤ ਭਾਵੁਕ ਜਾਂ ਗੁੱਸੇ ਵਿੱਚ ਹੁੰਦੇ ਹੋ, ਤਾਂ ਚੁੱਪ ਰਹਿਣਾ ਬਿਹਤਰ ਹੁੰਦਾ ਹੈ ਤਾਂ ਜੋ ਤੁਸੀਂ ਕੁਝ ਅਜਿਹਾ ਨਾ ਕਹੋ ਜੋ ਤੁਸੀਂ ਬਾਅਦ ਵਿੱਚ ਨਹੀਂ ਕਹਿਣਾ ਚਾਹੁੰਦੇ ਜਾਂ ਜਿਸ ਤੇ ਬਾਅਦ ਵਿੱਚ ਤੁਹਾਨੂੰ ਪਛਤਾਵਾ ਹੋਵੇ। ਜੇਕਰ ਤੁਸੀਂ ਹੋਰ ਸੁਣਨਾ ਚਾਹੁੰਦੇ ਹੋ, ਤਾਂ ਘੱਟ ਬੋਲਣਾ ਬਿਹਤਰ ਹੈ ਤਾਂ ਜੋ ਤੁਸੀਂ ਦੂਜਿਆਂ ਦੀਆਂ ਗੱਲਾਂ ਤੋਂ ਸਿੱਖ ਸਕੋ। ਕਦੇ ਵੀ ਖੁਸ਼ੀ ਸਮੇਂ ਕਿਸੇ ਨੂੰ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਕਦੇ ਵੀ ਗੁੱਸੇ ਸਮੇਂ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਮੂਰਖਾਂ ਨਾਲ ਬਹਿਸਣ, ਬੋਲੇੜੇ ਵਾਦ-ਵਿਵਾਦ ਵਿੱਚ ਉਲਝਣ ਦੀ ਥਾਂ ਚੁੱਪ ਵੱਡਾ ਹਥਿਆਰ ਸਾਬਿਤ ਹੁੰਦੀ ਹੈ,

ਜਦੋਂ ਲੋੜ ਹੋਵੇ, ਜ਼ਰੂਰੀ ਹੋਵੇ ਤਾਂ ਬੋਲਣਾ ਲਾਜ਼ਮੀ ਹੈ, ਤੁਹਾਡੀ ਭਾਸ਼ਾ ਢੁੱਕਵੀਂ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ। ਜਦੋਂ ਬੇਇਨਸਾਫ਼ੀ ਹੋ ਰਹੀ ਹੋਵੇ ਤਾਂ ਚੁੱਪ ਰਹਿਣਾ ਗਲਤ ਹੈ, ਕਿਉਂਕਿ ਇਹ ਅਪਰਾਧ ਨੂੰ ਉਤਸ਼ਾਹਿਤ ਕਰਦਾ ਹੈ। ਜੇਕਰ ਤੁਸੀਂ ਡਰਦੇ ਹੋਏ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ, ਤਾਂ ਇਹ ਗਲਤ ਹੈ। ਇਹ ਤੁਹਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਕੁਝ ਸਹੀ ਕਹਿਣ ਦੀ ਲੋੜ ਹੁੰਦੀ ਹੈ, ਤਾਂ ਚੁੱਪ ਨਹੀਂ ਰਹਿਣਾ ਚਾਹੀਦਾ। ਸਹੀ ਸਮੇਂ ‘ਤੇ ਬੋਲਣਾ ਬਹੁਤ ਜ਼ਰੂਰੀ ਹੈ।

ਸਬਰ ਸੰਤੋਖ ਨਾਲ ਭਰਿਆ ਮਨੁੱਖ
‘ਸਬਰ ਦਾ ਫ਼ਲ ਮਿੱਠਾ ਹੁੰਦਾ ਹੈ’ ਅਕਸਰ ਸੁਣਿਆ ਹੋਵੇਗਾ, ਸਬਰ ਕਰਨਾ ਇੱਕ ਆਤਮ-ਪ੍ਰੀਖਿਆ ਹੈ ਅਤੇ ਇਸ ਵਿੱਚ ਪਾਸ ਹੋਣਾ, ਤੁਹਾਡਾ ਇੱਕ ਸਦਗੁਣ ਹੈ। ਸਫਲਤਾ ਸਿਰਫ਼ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਅਸਫਲਤਾ ਅੱਗੇ ਸਬਰ ਰੱਖਦੇ ਹਨ ਅਤੇ ਨਿਰੰਤਰ ਆਪਣੀ ਮਿਹਨਤ ਜਾਰੀ ਰੱਖਦੇ ਹਨ। ਇਨਸਾਨ ਦੇ ਤਮਾਮ ਗੁਣਾਂ ਵਿੱਚੋਂ ਇੱਕ ਸਬਰ ਵੀ ਹੈ। ਸਬਰ ਜਾਂ ਧੀਰਜ ਮੁਸ਼ਕਲਾਂ ਨੂੰ ਸਹਿਣ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਸਾਨੂੰ ਜ਼ਿੰਦਗੀ ਦਾ ਹੋਰ ਆਨੰਦ ਲੈਣ ਵਿੱਚ ਮਦਦ ਕਰਦਾ ਹੈ। ਇਹ ਤੁਹਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਕਾਫ਼ੀ ਵਧਾਉਂਦਾ ਹੈ।

ਸਬਰ ਨੂੰ ਆਪਣੇ ਆਪ ਵਿੱਚ ਪੈਦਾ ਕੀਤਾ ਜਾ ਸਕਦਾ ਹੈ ਅਤੇ ਇਸਦਾ ਅਭਿਆਸ ਕੀਤਾ ਜਾ ਸਕਦਾ ਹੈ। ਇਹ ਉਦੋਂ ਆਉਂਦਾ ਹੈ ਜਦੋਂ ਕੋਈ ਭਾਵਨਾਵਾਂ ਦੀ ਬਜਾਏ ਵਿਚਾਰਾਂ ਦੀ ਕਦਰ ਕਰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਧੀਰਜ ਸਫਲਤਾ ਲਈ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਆਪਣੇ ਟੀਚਿਆਂ ਅਤੇ ਇੱਛਾਵਾਂ ਨੂੰ ਪ੍ਰਾਪਤ ਕਰਨ ਵਿੱਚ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਾਡੀ ਊਰਜਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਜਦੋਂ ਅਸੀਂ ਜ਼ਿੰਦਗੀ ਵਿੱਚ ਕੁਝ ਮਹੱਤਵਪੂਰਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਬਰ ਕਰਨਾ ਆਉਣਾ ਚਾਹੀਦਾ ਹੈ। ਇਹ ਇੱਕ ਹੁਨਰ ਹੈ ਜਿਸਨੂੰ ਹਰ ਕਿਸੇ ਨੂੰ ਆਪਣੇ ਆਪ ਵਿੱਚ ਵਿਕਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਬਰ, ਸੰਜਮ ਦਾ ਅਭਿਆਸ ਹੈ। ਇਹ ਸਾਨੂੰ ਊਰਜਾ, ਤਾਕਤ ਅਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਸ ਵਿੱਚ ਤੁਹਾਡੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਸ਼ਾਮਲ ਹੈ। ਜਦੋਂ ਤੁਸੀਂ ਧੀਰਜ ਰੱਖਦੇ ਹੋ, ਤਾਂ ਤੁਸੀਂ ਰੁਕਦੇ ਹੋ ਅਤੇ ਵਿਆਪਕ ਦ੍ਰਿਸ਼ਟੀਕੋਣ ‘ਤੇ ਵਿਚਾਰ ਕਰਦੇ ਹੋ, ਨਾ ਸਿਰਫ਼ ਮੌਜੂਦਾ ਸਮੇਂ ਵਿੱਚ ਤੁਹਾਡੀਆਂ ਕਾਰਵਾਈਆਂ, ਸਗੋਂ ਉਨ੍ਹਾਂ ਦੇ ਭਵਿੱਖ ਦੇ ਨਤੀਜਿਆਂ ‘ਤੇ ਵੀ। ਜਦੋਂ ਅਸੀਂ ਚਿੜਚਿੜੇ ਹੁੰਦੇ ਹਾਂ, ਤਾਂ ਸਾਨੂੰ ਧੀਰਜ ਰੱਖਣਾ ਯਾਦ ਰੱਖਣਾ ਚਾਹੀਦਾ ਹੈ। ਇਹ ਇੱਕ ਖੁਸ਼ਹਾਲ ਅਤੇ ਸ਼ਾਂਤੀਪੂਰਨ ਜੀਵਨ ਲਈ ਰਾਹ ਪੱਧਰਾ ਕਰਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਫਲਤਾ ਲਈ ਸਬਰ ਕਿੰਨਾ ਮਹੱਤਵਪੂਰਨ ਹੈ, ਕਿਉਂਕਿ ਚੰਗੀਆਂ ਚੀਜ਼ਾਂ ਵਿੱਚ ਸਮਾਂ ਲੱਗਦਾ ਹੈ। ਇਹ ਸਾਡੇ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਾਡੀ ਦ੍ਰਿੜਤਾ ਨੂੰ ਵਧਾਉਂਦਾ ਹੈ।

ਸਬਰ ਸਾਨੂੰ ਵਧੇਰੇ ਆਸ਼ਾਵਾਦੀ ਸੋਚ ਵਿਕਸਤ ਕਰਨ ਅਤੇ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਜਦੋਂ ਤੁਸੀਂ ਭਾਵਨਾਵਾਂ ਨਾਲ ਭਰੇ ਹੁੰਦੇ ਹੋ, ਤਾਂ ਤੁਸੀਂ ਸਭ ਤੋਂ ਵਧੀਆ ਫੈਸਲੇ ਨਹੀਂ ਲੈ ਸਕਦੇ। ਤੁਹਾਡਾ ਦਿਮਾਗ ਸੋਚ ਨਹੀਂ ਸਕਦਾ ਕਿਉਂਕਿ ਇਹ ਸਿਰਫ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ, ਜੋ ਪਲ ਭਰ ਲਈ ਤੁਹਾਡੀ ਤਰਕਸੰਗਤ ਸੋਚ ਤੇ ਭਾਰੂ ਹੋ ਸਕਦੀਆਂ ਹਨ। ਇਸ ਲਈ ਤਰਕਸ਼ੀਲ ਫੈਸਲੇ ਲੈਣ ਲਈ ਧੀਰਜ ਬਹੁਤ ਜ਼ਰੂਰੀ ਹੈ।

ਧੀਰਜ ਦਾ ਇੱਕ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਤਣਾਅ ਮਹਿਸੂਸ ਕਰਨ ਦੀ ਬਜਾਏ ਆਰਾਮ ਕਰਨ ਦੀ ਆਗਿਆ ਦਿੰਦਾ ਹੈ। ਸਬਰ ਦੀ ਮਹੱਤਤਾ ਅਤੇ ਇਸਦੇ ਅਰਥ ਦੀ ਆਪਣੀ ਵਿਸ਼ਾਲਤਾ ਹੈ। ਇਹ ਚਿੜਚਿੜੇ, ਪਰੇਸ਼ਾਨ ਜਾਂ ਗੁੱਸੇ ਹੋਏ ਬਿਨਾਂ ਉਡੀਕ ਕਰਨ ਦੀ ਯੋਗਤਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਭੜਕਣ ਅਤੇ ਸ਼ਿਕਾਇਤ ਕਰਨ ਦੀ ਬਜਾਏ ਸੰਜਮ ਦੀ ਵਰਤੋਂ ਕਰਦੇ ਹੋ। ਜਦੋਂ ਚੀਜ਼ਾਂ ਤੁਹਾਡੀ ਉਮੀਦ ਅਨੁਸਾਰ ਨਹੀਂ ਹੁੰਦੀਆਂ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨਾ ਸਬਰ ਦੀ ਪਹਿਲ ਹੁੰਦੀ ਹੈ।

ਸਬਰ ਸੰਤੋਖ ਨਾਲ ਭਰਿਆ ਮਨੁੱਖ ਜ਼ਿੰਦਗੀ ਨੂੰ ਬਿਹਤਰ ਮਾਣਦਾ ਹੈ। ਜੋ ਇਨਸਾਨ ਸਬਰ ਦਾ ਪੱਲਾ ਫੜ੍ਹਕੇ ਰੱਖਦੇ ਹਨ ਤਾਂ ਉਹ ਮਾਨਸਿਕ ਤੌਰ ਤੇ ਤਾਂ ਸਿਹਤਮੰਦ ਹੁੰਦੇ ਹੀ ਹਨ ਉੱਥੇ ਹੀ ਆਪਣੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਨੂੰ ਸੱਦਾ ਦਿੰਦੇ ਹਨ।

ਵਿਸ਼ਵ ਕੈਂਸਰ ਦਿਵਸ
ਕੈਂਸਰ, ਸੰਸਾਰ ਭਰ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ। ਕੈਂਸਰ ਦੇ ਨਾਲ ਮੌਤਾਂ ਵਿੱਚ ਭਾਰਤ ਤੀਜੇ ਸਥਾਨ ਤੇ ਹੈ। ਆਈ.ਸੀ.ਐੱਮ.ਆਰ. ਦੇ ਅਨੁਸਾਰ, 2023 ਵਿੱਚ ਭਾਰਤ ਵਿੱਚ ਕੈਂਸਰ ਦੇ ਮਾਮਲਿਆਂ ਦੀ ਅਨੁਮਾਨਿਤ ਸੰਖਿਆ 14 ਲੱਖ ਤੋਂ ਵੱਧ ਸੀ। ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ, ਇਸਦੀ ਰੋਕਥਾਮ, ਖੋਜ ਅਤੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਕੈਂਸਰ ਦਿਵਸ ‘ਤੇ, ਇਸ ਘਾਤਕ ਬਿਮਾਰੀ ਨਾਲ ਲੜਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦੁਨੀਆ ਭਰ ਵਿੱਚ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਸਾਲ 2000 ਤੋਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC) ਦੀ ਅਗਵਾਈ ਹੇਠ ਆਯੋਜਿਤ ਇਹ ਦਿਨ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਵਿਸ਼ਵਵਿਆਪੀ ਕਾਰਵਾਈ ਨੂੰ ਇੱਕਜੁੱਟ ਕਰਦਾ ਹੈ। 2025-2027 ਦਾ ਥੀਮ “ਯੂਨਾਈਟਿਡ ਬਾਇ ਯੂਨੀਕ” ਹੈ, ਜੋ ਵਿਅਕਤੀਗਤ ਦੇਖਭਾਲ ‘ਤੇ ਜ਼ੋਰ ਦਿੰਦਾ ਹੈ।

ਆਮ ਲੋਕਾਂ ਵਿੱਚ ਕੈਂਸਰ ਦੇ ਡਰ ਨੂੰ ਘਟਾਉਣਾ, ਸਹੀ ਜਾਣਕਾਰੀ ਫੈਲਾਉਣਾ, ਅਤੇ ਲੱਛਣ ਦਿਖਾਈ ਦੇਣ ‘ਤੇ ਸ਼ੁਰੂਆਤੀ ਸਕ੍ਰੀਨਿੰਗ ਨੂੰ ਉਤਸ਼ਾਹਿਤ ਕਰਨਾ ਇਸਦੇ ਮੁੱਖ ਉਦੇਸ਼ਾਂ ਵਿੱਚ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਹਤਮੰਦ ਜੀਵਨ ਸ਼ੈਲੀ, ਤੰਬਾਕੂ ਤੋਂ ਬਚਣ ਅਤੇ ਨਿਯਮਤ ਸਕ੍ਰੀਨਿੰਗ ਦੁਆਰਾ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਬਿਨ੍ਹਾ ਕਾਰਨ ਅਚਾਨਕ ਭਾਰ ਘਟਣਾ, ਸਰੀਰ ਵਿੱਚ ਗੰਢਾਂ, ਲਗਾਤਾਰ ਖੰਘ ਅਤੇ ਲਗਾਤਾਰ ਥਕਾਵਟ ਆਮ ਲੱਛਣਾਂ ਵਿੱਚੋਂ ਇੱਕ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਗੋਬਿੰਦਰ ਸਿੰਘ ਢੀਂਡਸਾ

ਨਵੇਂ ਵਰ੍ਹੇ ਦਾ ਸਰਘੀ ਵੇਲ੍ਹਾ ‘ਜੀ ਆਇਆਂ ਨੂੰ 2026’
ਨਵੇਂ ਵਰ੍ਹੇ ਤੇ ਸਰਘੀ ਵੇਲ੍ਹੇ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਤੁਹਾਨੂੰ ਊਰਜਾਵਾਨ ਕਰਨ, ਤਹਾਨੂੰ ਆਸਵੰਦ ਕਰਨ ਅਤੇ ਜ਼ਿੰਦਗੀ ਪ੍ਰਤੀ ਸਕਰਾਤਮਕ ਰਵੱਈਆ ਰੱਖਣ ਲਈ ਪ੍ਰੇਰਿਤ ਕਰਨ ਲਈ ਤੁਹਾਡੇ ਬੂਹੇ ਤੇ ਦਸਤਕ ਦੇ ਰਹੀ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਸ ਮੁਕਾਮ ਤੇ ਹੋ, ਸਭ ਤੋਂ ਪਹਿਲਾਂ ਉਸ ਸੱਚ ਨੂੰ ਮੰਨੋ ਅਤੇ ਇਸ ਅਸਲੀਅਤ ਨੂੰ ਅਪਣਾਓ, ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਜੋ ਮੁਕਾਮ ਹਾਸਿਲ ਕਰਨਾ ਚਾਹੁੰਦੇ ਹੋ, ਉਸ ਦੇ ਲਈ ਲੋੜੀਂਦੀ ਮਿਹਨਤ ਅਤੇ ਸੰਘਰਸ਼ ਨੂੰ ਲਗਾਤਾਰਤਾ ਵਿੱਚ ਰੱਖੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ, ਤੁਹਾਨੂੰ ਅੰਬਰਾਂ ਵਿੱਚ ਉਡਾਰੀ ਮਾਰਨ ਤੋਂ ਕੋਈ ਨਹੀਂ ਰੋਕ ਸਕਦਾ ਜਦੋਂ ਤੱਕ ਤੁਸੀਂ ਅਸਲੀਅਤ, ਦ੍ਰਿੜਤਾ ਅਤੇ ਸਕਰਾਤਮਕਤਾ ਨਾਲ ਆਪਣੇ ਰਾਹ ਦੇ ਚੱਲਦੇ ਰਹੋਗੇ। ਯਾਦ ਰਹੇ ਆਪਣੇ ਕੱਲ੍ਹ ਦੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਵਿੱਚ, ਆਪਣੇ ਵਰਤਮਾਨ ਦੀ ਬਲੀ ਨਾ ਦੇਵੋ। ਰਾਤਾਂ ਬਾਅਦ ਦਿਨ ਚੜ੍ਹਣ ਦਾ ਸਿਲਸਿਲਾ ਜਾਰੀ ਸੀ, ਜਾਰੀ ਹੈ ਤੇ ਜਾਰੀ ਰਹੇਗਾ, ਲੋੜ ਹੈ ਤੁਹਾਡੇ ਸਮੇਂ ਸਿਰ ਜਾਗਣ ਦੀ ਤੇ ਖੁੱਲ੍ਹਦਿਲੀ ਨਾਲ ਜ਼ਿੰਦਗੀ ਜ਼ਿੰਦਾਬਾਦ ਕਹਿਣ ਦੀ।

ਇਨਸਾਨ ਉਮਰ ਦੇ ਕਿਸੇ ਪੜਾਅ ਤੇ ਹੋਵੇ, ਉਸ ਲਈ ਆਸਵੰਦ ਬਣੇ ਰਹਿਣਾ ਅਤਿ ਲਾਜ਼ਮੀ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ‘ਉਮੀਦ ਤੇ ਹੀ ਦੁਨੀਆਂ ਕਾਇਮ ਹੈ।‘ ਹਰ ਇਨਸਾਨ ਦੇ ਲਈ ਨਵੇਂ ਸਾਲ ਦੇ ਅਰਥ ਅਤੇ ਨਵੇਂ ਸਾਲ ਦੀ ਮਹੱਤਤਾ ਆਪਣੀ-ਆਪਣੀ ਹੁੰਦੀ ਹੈ, ਕਈਆਂ ਲਈ ਇਹ ਪੀੜਾਦਾਇਕ ਵਾਪਰੀਆਂ ਘਟਨਾਵਾਂ ਦੇ ਦਿਨਾਂ ਨੂੰ ਮੁੜ ਯਾਦਾਂ ਦੇ ਝਰੋਖਿਆਂ ਵਿੱਚ ਤਾਜ਼ਾ ਕਰ, ਹਲੂਣ ਛੱਡਦੀ ਹੈ ਅਤੇ ਕਈਆਂ ਲਈ ਖੁਸ਼ੀਆਂ ਦਾ ਵਣਜ ਬਣਦੀ ਹੈ। ਜ਼ਿੰਦਗੀ ਵਿੱਚ ਉਤਾਰ-ਚੜਾਅ ਆਪਣਾ ਅਹਿਮ ਸਥਾਨ ਰੱਖਦੇ ਹਨ, ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੁੱਖ-ਸੁੱਖ ਜ਼ਿੰਦਗੀ ਦੇ ਦੋ ਅਹਿਮ ਰੰਗ ਹਨ, ਦੋ ਅਜਿਹੇ ਰਸ ਹਨ ਜਿਹਨਾਂ ਦੀ ਗੈਰ-ਮੌਜੂਦਗੀ ਇਨਸਾਨ ਦੀ ਜ਼ਿੰਦਗੀ ਨੂੰ ਰਸਹੀਣ ਕਰ ਛੱਡਦੀ ਹੈ।

ਇਨਸਾਨ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ, ਜੇ ਸਿੱਖਣ ਦੀ ਕੋਸ਼ਿਸ਼ ਕਰੇ, ਸਮਝਣ ਦਾ ਯਤਨ ਕਰੇ। ਨਵੇ ਸਾਲ ਦੀ ਨਵੀਂ ਸਵੇਰ ਨੂੰ ਹੱਸਕੇ, ਖਿੜੇ ਮੱਥੇ ਪ੍ਰਵਾਨ ਕਰਨਾ ਤੁਹਾਡੀ ਜ਼ਿੰਦਗੀ ਪ੍ਰਤੀ ਸਕਰਾਤਮਕਤਾ, ਸਾਰਥਕ ਪਹੁੰਚ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਤੁਹਾਡੇ ਜ਼ਿੰਦਾਦਿਲ ਇਨਸਾਨ ਹੋਣ ਦੀ ਪੁਸ਼ਟੀ ਕਰਦਾ ਹੈ। ਨਵੇਂ ਦਿਨ, ਨਵੀਂ ਊਰਜਾ ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ, ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ, ਆਪਣੇ ਦਿਨ ਨੂੰ ਬਿਹਤਰ ਕਰਨ ਅਤੇ ਭਵਿੱਖ ਨੂੰ ਸੰਵਾਰਨ ਦੀ ਅਣਥੱਕ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਵੇਂ ਸਾਲ ਦੀ ਨਵੀਂ ਸਵੇਰ ਤੇ ਇੱਕ ਅਹਿਮ ਅਹਿਦ ਵੀ ਕਰਨਾ ਚਾਹੀਦਾ ਹੈ ‘ਸਿਹਤ ਦੀ ਸੰਭਾਲ।‘ ਇੱਕ ਤੰਦਰੁਸਤ ਇਨਸਾਨ ਹੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਮੋਟਾਪੇ ਜਾਂ ਵੱਧ ਵਜ਼ਨ ਦਾ ਸ਼ਿਕਾਰ ਹਨ, ਸੋ ਲਾਜ਼ਮੀ ਹੈ ਕਿ ਆਪਣੇ ਵਜ਼ਨ ਨੂੰ ਨਿਯੰਤ੍ਰਣ ਵਿੱਚ ਰੱਖਣਾ ਆਪਣੀ ਮੁੱਢਲੀ ਜ਼ਿੰਮੇਵਾਰੀ ਵਿੱਚ ਸ਼ੁਮਾਰ ਕਰਨਾ ਚਾਹੀਦਾ ਹੈ। ਆਪਣੀ ਰੁਚੀ ਅਨੁਸਾਰ ਕੁਝ ਕਿਤਾਬਾਂ ਨੂੰ ਪੜ੍ਹਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ, ਚੰਗੀਆਂ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਸਾਬਿਤ ਹੁੰਦੀਆਂ ਹਨ। ਕਿਤਾਬਾਂ ਤੁਹਾਡੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਕਿਸੇ ਵੀ ਧਰਮ ਵਿੱਚ ਆਸਥਾ ਵਿਅਕਤੀ ਦਾ ਨਿੱਜੀ ਮਾਮਲਾ ਹੈ, ਸਾਰਥਕ ਸਮਾਜ ਦੀ ਸਿਰਜਣਾ ਲਈ ਧਾਰਮਿਕ ਫਿਰਕਪ੍ਰਸਤੀ ਨੂੰ ਪਛਾਣਨਾ ਚਾਹੀਦਾ ਹੈ ਤੇ ਮਜ਼ਹਬੀ ਹਿੰਸਕ ਭੀੜ ਦਾ ਹਿੱਸਾ ਨਹੀਂ ਬਣਦਾ ਚਾਹੀਦਾ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦਾ ਹੰਭਲਾ ਮਾਰਨਾ ਚਾਹੀਦਾ ਹੈ।

ਗੁਰੂ ਸਾਹਿਬਾਨਾਂ ਦੀ ‘ਕਿਰਤ ਕਰਨਾ, ਵੰਡ ਛਕਣਾ’ ਦੀ ਦਿੱਤੀ ਸਿੱਖਿਆ ਨੂੰ ਅਮਲੀਜਾਮਾ ਪਹਿਣਾਉਣਾ ਚਾਹੀਦਾ ਹੈ,ਹੱਕ ਦੀ ਕਮਾਈ ਕਰਨੀ ਚਾਹੀਦੀ ਹੈ। ਰੁਤਬਿਆਂ ਦੇ ਬਹਿ ਕੇ, ਦਾਅ ਲੱਗਦਿਆਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਉਸਦਾ ਸਬਰ, ਉਸਦੀ ਬਦ-ਦੁਆ ਤੁਹਾਨੂੰ ਪਾਪਾਂ ਦਾ ਭਾਗੀ ਬਣਾ ਛੱਡਦੀ ਹੈ, ਤੁਹਾਡੇ ਇਨਸਾਨ ਹੋਣ ਤੇ ਸਵਾਲ ਪੈਦਾ ਹੋ ਜਾਂਦਾ ਹੈ? ਤੁਸੀਂ ਕਦੇ ਆਪਣੀ ਆਤਮਾ ਨਾਲ ਸ਼ੀਸ਼ੇ ਵਿੱਚ ਨਜ਼ਰ ਨਹੀਂ ਮਿਲਾ ਪਾਉਂਗੇ।

ਤੁਹਾਨੂੰ ਆਪਣੇ ਆਪ ਨਾਲ ਕੋਈ ਹਾਂ ਪੱਖੀ, ਸਕਰਾਤਮਕ ਵਾਅਦਾ ਕਰਨਾ ਚਾਹੀਦਾ ਹੈ ਜੋ ਤੁਹਾਡੇ ਲਈ ਖੁਸ਼ਹਾਲੀ ਦਾ ਵਣਜ ਬਣੇ ਅਤੇ ਇਸ ਉੱਤੇ ਬਣੇ ਰਹਿਣਾ ਤੁਹਾਡੀ ਦ੍ਰਿੜਤਾ ਅਤੇ ਸ਼ਖਸੀਅਤ ਦਾ ਇਮਤਿਹਾਨ ਹੈ ਅਤੇ ਇਸ ਵਿੱਚ ਕਾਮਯਾਬ ਹੋਣਾ ਤੁਹਾਡੀ ਜ਼ਿੰਮੇਵਾਰੀ ਹੈ। ਆਪਣੇ ਆਪ ਨਾਲ ਵਾਅਦਾ ਕਰਨਾ ਤੇ ਉਸ ਤੇ ਕਾਇਮ ਰਹਿਣਾ, ਜਿੰਨਾ ਸੌਖਾ ਜਾਪਦਾ ਹੈ ਉਨ੍ਹਾਂ ਸੌਖਾ ਨਹੀਂ। ਇਹ ਤੁਹਾਡੀ ਅਵੇਸਲਪਣ ਦੀ ਲਤ ਅਤੇ ਤੁਹਾਡੀ ਸ਼ਖਸੀਅਤ ਦੇ ਵਿਕਾਰਾਂ ਨੂੰ ਵੰਗਾਰ ਹੈ। ਜੇਕਰ ਤੁਸੀਂ ਆਪਣੇ ਆਪ ਨਾਲ ਕੀਤਾ ਵਾਅਦਾ ਵਫ਼ਾ ਨਹੀਂ ਕਰ ਸਕਦੇ ਤਾਂ ਬਾਕੀ ਸਭ ਨਿਗੂਣਾ ਹੈ। ਤੁਹਾਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਪਵੇਗੀ ਜੇਕਰ ਤੁਸੀਂ ਆਪਣੀ ਨਜ਼ਰਾਂ ਵਿੱਚ ਸ਼ਰਮਿੰਦਾ ਨਹੀਂ ਹੁੰਦੇ ਅਤੇ ਆਪਣੇ ਆਪ ਨਾਲ ਕੀਤੇ ਇਕਰਾਰ ਤੇ ਪੂਰ ਉੱਤਰਦੇ ਹੋ।

ਅੰਤਰ-ਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ
ਮਹਾਂਮਾਰੀ, ਇੱਕ ਬਿਮਾਰੀ ਹੈ ਜੋ ਥੋੜ੍ਹੇ ਸਮੇਂ ਵਿੱਚ ਇੱਕ ਵੱਡੀ ਆਬਾਦੀ ਵਿੱਚ ਤੇਜ਼ੀ ਨਾਲ ਫੈਲਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕੋਰੋਨਾਵਾਇਰਸ ਭਾਵ ਕੋਵਿਡ-19 ਮਹਾਂਮਾਰੀ ਦਸੰਬਰ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਦੇਖਦੇ ਦੇਖਦੇ ਇਹ ਏਸ਼ੀਆ ਦੇ ਹੋਰ ਹਿੱਸਿਆਂ ਵਿੱਚ ਅਤੇ ਫਿਰ 2020 ਦੇ ਸ਼ੁਰੂ ਵਿੱਚ ਦੁਨੀਆਂ ਭਰ ਵਿੱਚ ਫੈਲ ਗਈ।

ਮਹਾਂਮਾਰੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ 27 ਦਸੰਬਰ ਨੂੰ ਅੰਤਰ-ਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। 07 ਦਸੰਬਰ 2020 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੇ 27 ਦਸੰਬਰ ਨੂੰ ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ। ਇਸਦਾ ਉਦੇਸ਼ ਸੂਚਨਾ ਦੇ ਆਦਾਨ ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣਾ, ਵਿਗਿਆਨਿਕ ਗਿਆਨ ਦਾ ਪ੍ਰਸਾਰ ਕਰਨਾ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਸਰਵਉੱਤਮ ਕਾਰਜ ਪ੍ਰਣਾਲੀਆਂ ਦਾ ਆਦਾਨ ਪ੍ਰਦਾਨ ਸੁਨਿਸ਼ਚਿਤ ਕਰਨਾ ਹੈ।

ਮਹਾਂਮਾਰੀਆਂ ਵਿੱਚ ਜ਼ਿਆਦਾਤਰ ਛੂਤ ਦੀਆਂ ਬਿਮਾਰੀਆਂ ਸ਼ਾਮਲ ਹੁੰਦੀਆਂ ਹਨ। ਸਾਲ 1200 ਈਸਾ ਪੂਰਵ ਵਿੱਚ ਬੇਬੀਲੋਨ ਇਨਫਲੂਐਂਜ਼ਾ ਮਹਾਂਮਾਰੀ ਨੇ ਫਾਰਸੀ, ਮੇਸੋਪੋਟੇਮੀਅਨ, ਮੱਧ ਏਸ਼ੀਆ ਅਤੇ ਦੱਖਣੀ ਏਸ਼ੀਆ ਨੂੰ ਪ੍ਰਭਾਵਿਤ ਕੀਤਾ। ਸਾਲ 429 ​​ਈਸਾ ਪੂਰਵ ਅਤੇ 426 ਈਸਾ ਪੂਰਵ ਦੇ ਦਰਮਿਆਨ ਪਲੇਗ ਨੇ ਲੀਬੀਆ, ਗ੍ਰੀਸ, ਮਿਸਰ ਅਤੇ ਇਥੋਪੀਆ ਦੇ ਖੇਤਰਾਂ ਨੂੰ ਸੰਕ੍ਰਮਿਤ ਕੀਤਾ। ਸਾਲ 737 ਈਸਾ ਪੂਰਵ ਵਿੱਚ ਚੇਚਕ ਨੇ ਜਾਪਾਨ ਨੂੰ ਪ੍ਰਭਾਵਿਤ ਕੀਤਾ। ਸਾਲ 2013 ਵਿੱਚ ਚਿਕਨਗੁਨੀਆ ਦੇ ਪ੍ਰਕੋਪ ਨੇ ਸੰਯੁਕਤ ਰਾਜ ਅਮਰੀਕਾ ਨੂੰ ਪ੍ਰਭਾਵਿਤ ਕੀਤਾ। ਸਾਲ 2014 ਵਿੱਚ ਭਾਰਤੀ ਰਾਜ ਓਡੀਸ਼ਾ ਨੂੰ  ਮੁੱਖ ਰੂਪ ਵਿੱਚ ਹੈਪੇਟਾਈਟਸ ਏ ਦੇ ਕਾਰਨ ਪੀਲੀਆ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ। ਸਾਲ 2015 ਵਿੱਚ ਭਾਰਤ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਹੋਇਆ। ਸਾਲ 2015 ਅਤੇ 2016 ਦੇ ਦਰਮਿਆਨ ਜ਼ੀਕਾ ਵਾਇਰਸ ਨੇ ਦੁਨੀਆ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਸਾਲ 2016 ਵਿੱਚ ਯਮਨ ਵਿੱਚ ਹੈਜ਼ਾ ਦਾ ਪ੍ਰਕੋਪ ਹੋਇਆ ਅਤੇ ਅੱਜ ਵੀ ਜਾਰੀ ਹੈ। ਸਾਲ 2017 ਵਿੱਚ ਜਾਪਾਨੀ ਇਨਸੇਫਲਾਈਟਿਸ ਨੇ ਦੇਸ਼ ਦੇ ਉੱਤਰ ਪ੍ਰਦੇਸ਼ ਰਾਜ ਨੂੰ ਸੰਕਰਮਿਤ ਕੀਤਾ। ਸਾਲ 2018 ਵਿੱਚ ਨਿੱਪਾ ਵਾਇਰਸ ਨੇ ਭਾਰਤ ਦੇ ਕੇਰਲਾ ਰਾਜ ਵਿੱਚ ਲੋਕਾਂ ਨੂੰ ਸੰਕ੍ਰਮਿਤ ਕੀਤਾ। ਸਾਲ 2019 ਵਿੱਚ ਨਾਈਜੀਰੀਆ ਵਿੱਚ ਲਾਸਾ ਬੁਖਾਰ ਦਾ ਪ੍ਰਕੋਪ ਹੋਇਆ। ਸਾਲ 2019 ਵਿੱਚ ਕੁਆਲਾ ਕੋਹ ਖਸਰੇ ਨੇ ਮਲੇਸ਼ੀਆ ਨੂੰ ਪ੍ਰਭਾਵਿਤ ਕੀਤਾ।

ਜਿਵੇਂ ਕਿਹਾ ਜਾਂਦਾ ਹੈ ਕਿ ‘ਜਾਨ ਹੈ ਤਾਂ ਜਹਾਨ ਹੈ,’ ਸੋ ਮਹਾਂਮਾਰੀ ਦੌਰਾਨ ਸਾਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਪਾਲਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਲੋੜੀਂਦਾ ਸਹਿਯੋਗ ਕਰਨਾ ਚਾਹੀਦਾ ਹੈ।

ਧੁੰਦ ਦੌਰਾਨ ਯਾਤਾਯਾਤ ਅਣਗਹਿਲੀ ਤੋਂ ਬਚੋ
ਸੜਕੀ ਹਾਦਸੇ ਰੋਜ਼ਾਨਾਂ ਹੀ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੋਗ ਦੀ ਲਹਿਰ ਦੇ ਜਾਂਦੇ ਹਨ। ਇਹਨਾਂ ਹਾਦਸਿਆਂ ਪਿੱਛੇ ਜ਼ਿਆਦਾਤਰ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਦਿੱਤੀ ਜਾਂਦੀ ਢਿੱਲ ਜਿੰਮੇਵਾਰ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਸਾਲ 2023 ਰਿਪੋਰਟ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 6276 ਸੜਕ ਦੁਰਘਟਨਾਵਾਂ ਹੋਈਆਂ ਅਤੇ ਇਹਨਾਂ ਸੜਕ ਹਾਦਸਿਆਂ ਵਿੱਚ 4906 ਲੋਕਾਂ ਦੀ ਮੌਤ ਹੋ ਗਈ। ਸੜਕ ਹਾਦਸਿਆਂ ਦਾ ਸ਼ਾਮ 6 ਤੋਂ 9 ਵਜੇ ਜ਼ਿਆਦਾ ਖ਼ਤਰਨਾਕ ਰੁਝਾਨ ਸਾਹਮਣੇ ਆਇਆ ਹੈ। ਸਾਲ 2022 ਵਿੱਚ 6122 ਸੜਕ ਹਾਦਸੇ ਹੋਏ ਅਤੇ 4688 ਲੋਕ ਮੌਤ ਦਾ ਸ਼ਿਕਾਰ ਹੋਏ। ਸਾਲ 2021 ਵਿੱਚ 5871 ਸੜਕ  ਹਾਦਸੇ ਹੋਏ ਤੇ ਮਰਨ ਵਾਲਿਆਂ ਦੀ ਗਿਣਤੀ 4589 ਸੀ।

ਪੰਜਾਬ ਵਿੱਚ ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ ਹੈ ਅਤੇ ਸੂਬੇ ਵਿੱਚ ਪੁਲਿਸ ਪ੍ਰਸ਼ਾਸਨ ਤਰਫੋਂ ਵੀ ਹੈਲਮੈੱਟ ਦਾ ਚਾਲਾਨ ਨਾ ਮਾਤਰ ਹੀ ਹੁੰਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਸੜਕਾਂ ਉੱਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜਰੀਂ ਪੈ ਜਾਂਦੇ ਹਨ। ਮਾਪਿਆਂ ਲਈ ਵੀ ਲਾਜ਼ਮੀ ਹੈ ਕਿ ਆਪਣੇ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦੇਣ ਅਤੇ ਉਹਨਾਂ ਨੂੰ ਵਾਹਣ ਚਲਾਉਣ ਤੋਂ ਵਰਜਣ।

ਸੜਕ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਯਾਤਾਯਾਤ ਦੇ ਨਿਯਮ ਬਣਾਏ ਗਏ ਹਨ।ਇਹ ਨਿਯਮ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ਤੇ ਚਲਦੇ ਹਨ ਅਤੇ ਟ੍ਰੈਫਿਕ ਦਾ ਹਿੱਸਾ ਬਣਦੇ ਹਨ।

ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਵਿਜੀਵਿਲਿਟੀ ਉਂਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਯਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ। ਜ਼ਰੂਰਤ ਅਨੁਸਾਰ ਹੀ ਨਿੱਜੀ ਵਾਹਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਸਫ਼ਰ ਲਈ ਪਬਲਿਕ ਟਰਾਂਸਪੋਰਟ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਕਦੇ ਵੀ ਤੇਜ ਰਫ਼ਤਾਰ ਜਾਂ ਨਸ਼ਾ ਆਦਿ ਕਰਕੇ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ। ਯਾਤਾਯਾਤ ਦੇ ਹੋਰ ਨਿਯਮਾਂ ਦੇ ਨਾਲ ਨਾਲ ਹਾਰਨਾਂ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮੇਂ ਜੈਬਰਾ ਕਰਾਸਿੰਗ ਤੋਂ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ  ਹੈ ਕਿਉਂਕਿ ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦੀ ਹੈ।

ਧੁੰਦ ਦਾ ਸਮਾਂ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਵੱਖੋ ਵੱਖਰੇ ਸਮਾਗਮ ਚੱਲਦਿਆਂ ਸੜਕਾਂ ਤੇ ਚਾਹ ਆਦਿ ਦਾ ਲੰਗਰ ਲਾਉਣਾ ਆਮ ਗੱਲ ਹੈ ਪਰੰਤੂ ਇੱਥੇ ਜ਼ਰੂਰੀ ਹੈ ਕਿ ਮੁੱਖ ਸੜਕ ਤੋਂ ਥੋੜਾ ਪਿੱਛੇ ਹੱਟਕੇ ਲੰਗਰ ਲਾਇਆ ਜਾਵੇ ਅਤੇ ਲੋਕਾਂ ਨੂੰ ਰੋਕਣ ਲਈ ਜੋ ਮਿੱਟੀ ਦੇ ਉੱਚੇ ਉੱਚੇ ਬੰਨ੍ਹਨੁਮਾ ਹੰਪ ਬਣਾਏ ਜਾਂਦੇ ਹਨ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕੋਈ ਸੜਕ ਦੁਰਘਟਨਾ ਨਾ ਵਾਪਰੇ। ਸਿਹਤ ਪ੍ਰਤੀ ਸੁਚੇਤ ਨਾਗਰਿਕ ਚੰਗੀ ਗੱਲ ਹੈ ਪਰੰਤੂ ਸੜਕਾਂ ਦੇ ਸੈਰ ਕਰਨਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ, ਇਸਦੇ ਲਈ ਮੈਦਾਨ ਜਾਂ ਪਾਰਕ ਆਦਿ ਵਿੱਚ ਸੈਰ, ਟਹਿਲ ਕਦਮੀ ਆਦਿ ਕੀਤੀ ਜਾ ਸਕਦੀ ਹੈ। ਸਮਾਜ ਵਿੱਚ ਸਵੈ ਅਨੁਸ਼ਾਸਨ ਅਤੇ ਜਿੰਮੇਵਾਰ ਨਾਗਰਿਕਾਂ ਦੀ ਭਾਰੀ ਘਾਟ ਰੜਕਦੀ ਹੈ ਅਤੇ ਸੜਕੀ ਨਿਯਮਾਂ ਸੰਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉੱਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ।

ਇਹ ਕੋਈ ਅੱਤਕੱਥਨੀ ਨਹੀਂ ਕਿ ਸਾਡੇ ਪੰਜਾਬੀ ਡੰਡੇ ਦੇ ਪੀਰ ਹਨ ਕਿਉਂਕਿ ਚੰਡੀਗੜ ਵਿੱਚ ਪ੍ਰਸ਼ਾਸਨਿਕ ਸਖਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ ਚੰਡੀਗੜ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕ ਦਮ ਜਿਆਦਾਤਰ ਲੋਕ ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੇ ਹਨ।

ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ ਕਰਨ ਤੇ ਆਪਣੀ ਜਾਨ ਦੇ ਨਾਲ ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖਤਰਾ ਬਣ ਜਾਂਦੇ ਹਾਂ। ਆਦਰਸ਼ ਨਾਗਰਿਕ ਲਈ ਜ਼ਰੂਰੀ ਹੈ ਕਿ ਉਹ ਸੜਕੀ ਨਿਯਮਾਂ ਪ੍ਰਤੀ ਸੁਚੇਤ ਰਹੇ ਅਤੇ ਪਾਲਣਾ ਯਕੀਨੀ ਬਣਾਏ।

ਧੁੰਦ ਵਿੱਚ ਡ੍ਰਾਈਵਿੰਗ ਕਰਦਿਆਂ ਵਾਹਨ ਤੋਂ ਵਾਹਨ ਦਾ ਫਾਸਲਾ ਜਰੂਰ ਰੱਖਿਆ ਜਾਣਾ ਜ਼ਰੂਰੀ ਹੈ ਅਤੇ ਓਵਰਟੇਕ ਕਰਨ ਲੱਗਿਆਂ ਅੱਗੇ ਪਿੱਛੇ ਧਿਆਨ ਜਰੂਰ ਰੱਖਿਆ ਜਾਵੇ। ਡ੍ਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਨਾ ਕਰੋ, ਧੁੰਦ ਵਿੱਚ ਵਹੀਕਲ ਚਲਾਉਣ ਲੱਗਿਆ ਪੂਰਾ ਧਿਆਨ ਅੱਗੇ ਰੱਖੋ, ਧੁੰਦ ਵਿੱਚ ਕਦੀ ਵੀ ਸੜਕ ਦੇ ਵਿਚਕਾਰ ਵਹੀਕਲ ਨਾ ਰੋਕੋ ਜਦੋਂ ਵਹੀਕਲ ਰੋਕਣਾ ਹੋਵੋ ਤਾਂ ਇੰਡੀਕੇਟਰ ਜਾਰੀ ਰੱਖੋ ਤੇ ਵਹੀਕਲ ਨੂੰ ਸੜਕ ਤੋਂ ਸਾਇਡ ’ਤੇ ਹੀ ਰੋਕੋ ਅਤੇ ਵਹੀਕਲ ਚਲਾਉਂਦੇ ਸਮੇਂ ਲਾਇਟਾਂ ਚਲਾ ਕੇ ਰੱਖੋ। ਵਾਹਨਾਂ ਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਧੁੰਦ ਅਤੇ ਰਾਤ ਸਮੇਂ ਸੜਕ ਤੇ ਚਲਦੇ ਵਾਹਨ ਦਾ ਪਤਾ ਲੱਗ ਸਕੇ।

ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਯਾਤਾਯਾਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਲੋਕਾਂ ਵਿੱਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਤਰਫੋਂ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖਤੀ ਨੂੰ ਵੀ ਲਾਗੂ ਕੀਤਾ ਜਾਵੇ, ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ਵਿੱਚ ਹੈ ਅਤੇ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਕੀਤੀ ਪਾਲਣਾ ਨਾਲ ਸੜਕੀ ਹਾਦਸਿਆਂ ਨੂੰ ਬਹੁਤ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਕਈ ਘਰਾਂ ਵਿੱਚ ਸੱਥਰ ਵਿਛਣ ਤੋਂ ਬਚਾ ਹੋ ਸਕਦਾ ਹੈ।

ਸਵੈ-ਮਾਣ ਦੀ ਤਾਕਤ
ਸਵੈ-ਮਾਣ ਦੀ ਮਨੁੱਖੀ ਜੀਵਨ ਵਿੱਚ ਆਪਣੀ ਮਹੱਤਤਾ ਹੈ। ਸਵੈ-ਮਾਣ ਜਾਂ ਆਤਮ ਸਨਮਾਨ, ਇਸ ਸੰਬੰਧੀ ਚੇਤਨਤਾ ਤੁਹਾਡੇ ਸਜਗ ਹੋਣ ਦੀ, ਤੁਹਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ। ਆਪਣੀਆਂ ਖੁਦ ਦੀਆਂ ਨਜ਼ਰਾਂ ਵਿੱਚ ਆਪਣਾ ਸਨਮਾਨ ਕਰਨਾ ਹੀ, ਇਸ ਦੀ ਬੁਨਿਆਦ ਨੂੰ, ਨੀਂਹ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਸਵੈ-ਮਾਣ ਆਪਣੇ ਆਪ ਵਿੱਚ ਵਿਸ਼ਵਾਸ ਅਤੇ ਆਪਣੇ ਆਪ ਨੂੰ ਮਾਣ ਨਾਲ ਪੇਸ਼ ਲਿਆਉਣ ਦੀ ਲੀਹ ਹੈ, ਜੋ ਕਿ ਵਧੇਰੇ ਤੰਦਰੁਸਤੀ ਅਤੇ ਮਜ਼ਬੂਤ ​​ਸਬੰਧਾਂ ਵੱਲ ਲੈ ਜਾਂਦੀ ਹੈ। ਇਸ ਵਿੱਚ ਸੀਮਾਵਾਂ ਨਿਰਧਾਰਤ ਕਰਨਾ, ਨਿੱਜੀ ਕਦਰਾਂ-ਕੀਮਤਾਂ ਪ੍ਰਤੀ ਸੱਚਾ ਰਹਿਣਾ ਅਤੇ ਨਿੱਜੀ ਖੁਦਮੁਖਤਿਆਰੀ ਅਤੇ ਵਿਸ਼ਵਾਸ ਦੀ ਭਾਵਨਾ ਵਿਕਸਤ ਕਰਨਾ ਸ਼ਾਮਲ ਹੈ। ਤੁਹਾਡਾ ਸਵੈ-ਮੁੱਲ ਕਿਸੇ ਹੋਰ ਦੀ ਪ੍ਰਵਾਨਗੀ ‘ਤੇ ਨਿਰਭਰ ਨਹੀਂ ਕਰਦਾ।

ਸਤਿਕਾਰ ਉਹ ਚੀਜ਼ ਹੈ ਜੋ ਤੁਸੀਂ ਆਪਣੇ ਆਪ ਨੂੰ ਦਿੰਦੇ ਹੋ, ਕੋਈ ਵੀ ਇਸਨੂੰ ਖੋਹ ਨਹੀਂ ਸਕਦਾ। ਹਮੇਸ਼ਾ ਆਪਣੀ ਇੱਜ਼ਤ ਬਣਾਈ ਰੱਖੋ, ਭਾਵੇਂ ਕੋਈ ਵੀ ਸਥਿਤੀ ਹੋਵੇ। ਸੱਚਾ ਸਤਿਕਾਰ ਆਪਣੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਨਾਲ ਆਉਂਦਾ ਹੈ। ਜਦੋਂ ਅਸੀਂ ਆਪਣੇ ਬਾਰੇ ਚੰਗਾ ਸੋਚਦੇ ਹਾਂ, ਸਕਾਰਾਤਮਕ ਸੋਚ ਰੱਖਦੇ ਹਾਂ ਅਤੇ ਹਮੇਸ਼ਾ ਆਤਮਾ ਦੀ ਆਵਾਜ਼ ਸੁਣ ਕੇ ਨੇਕ ਭਲੇ ਕਰਮ ਕਰਦੇ ਹਾਂ ਤਾਂ ਇਸ ਨਾਲ ਸਾਡੇ ਅੰਦਰ ਆਤਮ ਸੰਤੁਸ਼ਟੀ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ, ਖ਼ੁਦ ਲਈ ਸਤਿਕਾਰ ਪੈਦਾ ਹੁੰਦਾ ਹੈ। ਆਪਣੇ ਆਪ ਬਾਰੇ ਉੱਤਮ ਅਤੇ ਚੰਗੀ ਸੋਚ ਰੱਖਣ ਨਾਲ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਸਾਡੇ ਆਪਣੇ ਲੁਕਵੇਂ ਆਪੇ (ਸ਼ਖਸੀਅਤ) ਅਤੇ ਵਾਸਤਵਿਕ ਆਪੇ ਬਾਰੇ ਵਿਚਾਰਾਂ ਵਿੱਚ ਮੇਲ ਨਾਲ ਸਾਡਾ ਆਤਮ ਸਨਮਾਨ ਬਣਦਾ ਹੈ, ਜੋ ਕਿ ਸਾਡੀਆਂ ਆਪੇ ਬਾਰੇ ਭਾਵਨਾਵਾਂ ਦੇ ਸਕਾਰਾਤਮਕ ਜਾਂ ਨਕਾਰਾਤਮਕ ਹੋਣ ਉੱਤੇ ਨਿਰਭਰ ਕਰਦਾ ਹੈ। ਸਾਡਾ ਸ਼ੀਸ਼ੇ ਵਿੱਚੋਂ ਵੇਖਿਆ ਆਪਾ ਵੀ ਸਾਡੇ ਆਤਮ ਸਨਮਾਨ ਨੂੰ ਪ੍ਰਭਾਵਿਤ ਕਰਦਾ ਹੈ।

ਗੁੱਸਾ ਬਹੁਤ ਚਲਾਕ ਹੁੰਦਾ ਹੈ ਕਿ ਉਹ ਜ਼ਿਆਦਾਤਰ ਆਪਣੇ ਤੋਂ ਕਮਜ਼ੋਰ ਤੇ ਨਿਕਲਦਾ ਹੈ, ਓਦਾਂ ਹੀ ਹੰਕਾਰ (ਈਗੋ) ਅਤੇ ਸਵੈ-ਮਾਣ (ਸੈਲਫ਼ ਰਿਸਪੈਕਟ) ਵਿੱਚ ਵੀ ਬਹੁਤ ਬਾਰੀਕ ਰੇਖਾ ਜਿੰਨਾ ਹੀ ਅੰਤਰ ਹੁੰਦਾ ਹੈ। ਜੇਕਰ ਤੁਸੀਂ ਆਪਣੇ ਤੋਂ ਕਮਜ਼ੋਰ ਅੱਗੇ ਆਤਮ ਸਨਮਾਨ ਦੀ ਮੰਗ ਕਰਦੇ ਹੋ ਤਾਂ ਉਹ ਆਤਮ ਸਨਮਾਨ ਨਾ ਹੋ ਕੇ ਹੰਕਾਰ ਦਾ ਰੂਪ ਧਾਰ ਜਾਂਦਾ ਹੈ ਅਤੇ ਅਸਲ ਵਿੱਚ ਇਹ ਆਪਣੇ ਤੋਂ ਤਾਕਤਵਰ ਸਾਹਮਣੇ ਹੀ ਸਹੀ ਰੂਪ ਵਿੱਚ ਪੇਸ਼ ਆਉਂਦਾ ਹੈ, ਉੱਥੇ ਇੱਕ ਸਵੈ-ਮਾਣੀ ਇਨਸਾਨ ਦੀਆਂ ਲੱਤਾਂ ਹੀ ਇਹ ਭਾਰ ਚੁੱਕ ਸਕਦੀਆਂ ਹਨ। ਇਤਿਹਾਸ ਉਨ੍ਹਾਂ ‘ਤੇ ਹੱਸਦਾ ਹੈ ਜੋ ਆਪਣੇ ਆਪ ਦਾ ਸਤਿਕਾਰ ਗੁਆ ਦਿੰਦੇ ਹਨ।

ਤੁਹਾਡਾ ਸਵੈ-ਮਾਣ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਇਹ ਦੂਜਿਆਂ ਦੀ ਖੁਸ਼ੀ ਤੋਂ ਪਹਿਲਾਂ ਆਉਂਦੀ ਹੈ। ਆਪਣੇ ਆਪ ਦੀ ਕਦਰ ਕਰਨ ਵਾਲਾ ਵਿਅਕਤੀ ਕਦੇ ਵੀ ਦਬਾਅ ਅੱਗੇ ਨਹੀਂ ਝੁਕਦਾ। ਸਵੈ-ਮਾਣ ਦੀ ਘਾਟ, ਘੱਟ ਸਵੈ-ਮਾਣ ਦਾ ਕਾਰਨ ਬਣ ਸਕਦੀ ਹੈ ਅਤੇ ਮਾਨਸਿਕ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ, ਜਦੋਂ ਕਿ ਇਹ ਸਵੈ-ਸੰਭਾਲ ਦਾ ਇੱਕ ਰੂਪ ਹੈ, ਇਹ ਮਾਨਸਿਕ ਸਿਹਤ ਨੂੰ ਵਧਾਉਂਦਾ ਹੈ ਅਤੇ ਦੂਜਿਆਂ ਨਾਲ ਨੁਕਸਾਨਦੇਹ ਤੁਲਨਾਵਾਂ ਨੂੰ ਰੋਕਦਾ ਹੈ। ਸਵੈ-ਮਾਣ ਇੱਕ ਅੰਦਰੂਨੀ ਮਾਰਗਦਰਸ਼ਕ ਵਜੋਂ ਕੰਮ ਕਰਦਾ ਹੈ, ਤੁਹਾਨੂੰ ਆਪਣੇ ਵਿਸ਼ਵਾਸਾਂ ‘ਤੇ ਕਾਇਮ ਰਹਿਣ ਦਾ ਵਿਸ਼ਵਾਸ ਦਿੰਦਾ ਹੈ ਅਤੇ ਆਲੋਚਨਾ ਦਾ ਸਾਹਮਣਾ ਕਰਦੇ ਸਮੇਂ ਵੀ ਅੰਦਰੂਨੀ ਸ਼ਾਂਤੀ ਦੀ ਭਾਵਨਾ ਪ੍ਰਦਾਨ ਕਰਦਾ ਹੈ।

ਵਿਸ਼ਵਾਸ ਅਤੇ ਸਵੈ-ਵਿਸ਼ਵਾਸ ਨੂੰ ਵਧਾ ਕੇ, ਸਵੈ-ਮਾਣ ਤੁਹਾਨੂੰ ਜ਼ਿੰਦਗੀ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਅਤੇ ਗਤੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਸਵੈ-ਮਾਣ ਤੁਹਾਡੇ ਆਪਣੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ‘ਤੇ ਅਧਾਰਤ ਹੈ, ਨਾ ਕਿ ਬਾਹਰੀ ਪ੍ਰਮਾਣਿਕਤਾ ‘ਤੇ ਜਿਵੇਂ ਦੂਸਰੇ ਤੁਹਾਨੂੰ ਜਾਂ ਤੁਹਾਡੀਆਂ ਪ੍ਰਾਪਤੀਆਂ ਨੂੰ ਸਮਝਦੇ ਹਨ। ਸਵੈ-ਮਾਣ ਖੁਦਮੁਖਤਿਆਰੀ,  ਆਜ਼ਾਦੀ ਅਤੇ ਸਵੈ-ਨਿਯੰਤਰਣ ਨੂੰ ਉਤਸ਼ਾਹਿਤ ਕਰਦਾ ਹੈ, ਤੁਹਾਨੂੰ ਅਜਿਹੇ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ ਜੋ ਤੁਹਾਡੇ ਨਾਲ ਮੇਲ ਖਾਂਦੇ ਹਨ, ਭਾਵੇਂ ਚੁਣੌਤੀਆਂ ਜਾਂ ਵੱਖੋ-ਵੱਖਰੇ ਵਿਚਾਰਾਂ ਦਾ ਸਾਹਮਣਾ ਕਰਨਾ ਪਵੇ।

ਸਵੈ-ਮਾਣ ਮਜ਼ਬੂਤ ​​ਰਿਸ਼ਤੇ ਬਣਾਉਂਦਾ ਹੈ। ਜੋ ਲੋਕ ਆਪਣੇ ਆਪ ਦਾ ਸਤਿਕਾਰ ਕਰਦੇ ਹਨ ਉਹ ਅਕਸਰ ਵਧੇਰੇ ਭਰੋਸੇਮੰਦ ਹੁੰਦੇ ਹਨ ਅਤੇ ਸਿਹਤਮੰਦ ਸੀਮਾਵਾਂ ਨਿਰਧਾਰਤ ਕਰਨ ਦੇ ਬਿਹਤਰ ਯੋਗ ਹੁੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਦੂਜਿਆਂ ਤੋਂ ਸਤਿਕਾਰ ਮਿਲ ਸਕਦਾ ਹੈ।ਤੁਹਾਡਾ ਸਵੈ-ਮੁੱਲ ਹੀ ਤੁਹਾਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ।

ਤੁਹਾਡੀ ਸੋਚ ਹੀ ਤੁਹਾਡੀ ਅਸਲ ਸ਼ਕਤੀ ਹੈ। ਅੰਦਰ ਦੀ ਸ਼ਕਤੀ ਨੂੰ ਪਛਾਣੋ, ਇਹ ਤੁਹਾਨੂੰ ਨਿਡਰ ਬਣਾਉਂਦੀ ਹੈ। ਹਰ ਇਨਸਾਨ ਨੂੰ ਕੁਝ ਨਾ ਕੁਝ ਸੀਮਾਵਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ। ਉਹਨਾਂ ਬੇਨਤੀਆਂ ਨੂੰ ਨਾਂਹ ਕਹਿਣਾ ਸਿੱਖੋ ਜੋ ਤੁਹਾਡੀ ਭਲਾਈ ਨਾਲ ਸਮਝੌਤਾ ਕਰਦੀਆਂ ਹਨ ਜਾਂ ਜਿਨ੍ਹਾਂ ਦਾ ਦੂਜਿਆਂ ਦੁਆਰਾ ਲਗਾਤਾਰ ਫਾਇਦਾ ਉਠਾਇਆ ਜਾਂਦਾ ਹੈ। ਸਵੈ-ਹਮਦਰਦੀ ਦਾ ਅਭਿਆਸ ਕਰੋ।ਆਪਣੀਆਂ ਕਮੀਆਂ ਨੂੰ ਸਵੀਕਾਰ ਕਰੋ, ਕਿਉਂਕਿ ਗਲਤੀਆਂ ਕਰਨ ਨਾਲ ਤੁਸੀਂ ਸਤਿਕਾਰ ਦੇ ਯੋਗ ਨਹੀਂ ਹੋ ਜਾਂਦੇ।

ਆਪਣੀ ਕੀਮਤ ਸਮਝੋ, ਤਾਂ ਹੀ ਦੂਸਰੇ ਵੀ ਤੁਹਾਡੀ ਕੀਮਤ ਜਾਣ ਸਕਣਗੇ। ਆਪਣੀਆਂ ਕਦਰਾਂ-ਕੀਮਤਾਂ ਅਨੁਸਾਰ ਜੀਓ। ਕਹਿਣੀ ਅਤੇ ਕਥਨੀ ਦੇ ਪੂਰੇ ਹੋਣਾ ਵੀ ਇੱਕ ਸਵੈ-ਮਾਣੀ ਇਨਸਾਨੀ ਦੀ ਪ੍ਰਮੁੱਖ ਨਿਸ਼ਾਨੀ ਹੈ। ਅਜਿਹੇ ਫੈਸਲੇ ਲਓ ਜੋ ਤੁਹਾਡੇ ਵਿਸ਼ਵਾਸਾਂ ਦੇ ਅਨੁਸਾਰ ਹੋਣ ਤਾਂ ਜੋ ਵਧੇਰੇ ਸੰਤੁਸ਼ਟ ਅਤੇ ਆਤਮਵਿਸ਼ਵਾਸੀ ਮਹਿਸੂਸ ਹੋ ਸਕੇ। ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਪਰ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਣੀ ਪਛਾਣ ਬਦਲਣ ਤੋਂ ਬਚੋ। ਆਪਣੇ ਚਰਿੱਤਰ, ਹੁਨਰ ਅਤੇ ਯੋਗਤਾਵਾਂ ‘ਤੇ ਧਿਆਨ ਕੇਂਦਰਿਤ ਕਰੋ।

ਸਵੈ-ਮਾਣ ਦੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ ਅਤੇ ਆਪਣੇ ਸਵੈ-ਮਾਣ ਨਾਲ ਸਮਝੋਤੇ ਕਰਨ ਤੋਂ ਬਚਣਾ ਚਾਹੀਦਾ ਹੈ। ਸਵੈ-ਮਾਣ ਨਾਲ ਕੀਤਾ ਸਮਝੋਤਾ ਅਕਸਰ ਆਤਮਿਕ ਅਤੇ ਮਾਨਸਿਕ ਪੀੜਾ ਦਾ ਕਾਰਨ ਬਣਦਾ ਹੈ। ਸਵੈ-ਮਾਣ ਤੁਹਾਨੂੰ ਆਪਣੀ ਜ਼ਿੰਦਗੀ ਅਤੇ ਪ੍ਰਾਪਤੀਆਂ ਦੀ ਤੁਲਨਾ ਦੂਜੇ ਲੋਕਾਂ ਨਾਲ ਕਰਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ, ਖਾਸ ਕਰਕੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ। ਜੇ ਤੁਸੀਂ ਆਪਣਾ ਸਤਿਕਾਰ ਨਹੀਂ ਕਰ ਸਕਦੇ, ਤਾਂ ਕੋਈ ਹੋਰ ਕਿਵੇਂ ਕਰ ਸਕਦਾ ਹੈ? ਤੁਹਾਨੂੰ ਆਪਣੀ ਕਦਰ ਕਰਨੀ ਚਾਹੀਦੀ ਹੈ ਭਾਵੇਂ ਕੋਈ ਹੋਰ ਨਾ ਕਰੇ।

ਵੱਡੀ ਖੁਸ਼ੀ ਦੀ ਝਾਕ ਵਿੱਚ ਛੋਟੀਆਂ ਖੁਸ਼ੀਆਂ ਦਾ ਕਤਲ ਨਾ ਕਰੋ
ਪੈਸਾ, ਪੈਸੇ ਦੀ ਅਹਿਮੀਅਤ ਅਯੋਕੇ ਸਮੇਂ ਦਾ ਕੌੜਾ ਯਥਾਰਥ ਹੈ। ਪਦਾਰਥਵਾਦੀ ਵਰਤਾਰੇ ਵਿੱਚ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਅਤੇ ਸਾਧਨ ਸੰਪੰਨ ਜ਼ਿੰਦਗੀ ਲਈ ਪੈਸੇ ਦਾ ਕੋਈ ਦੂਜਾ ਬਦਲ ਨਜ਼ਰ ਨਹੀਂ ਆਉਂਦਾ। ਅੱਜ ਪੈਸਾ ਕਮਾਉਣਾ ਅਤੇ ਬਣਾਉਣਾ ਜਿੱਥੇ ਜ਼ਰੂਰਤ ਹੈ, ਉੱਥੇ ਹੀ ਪੈਸੇ ਦੀ ਕਮੀ ਬਹੁਤ ਸਮੱਸਿਆਵਾਂ ਨੂੰ ਜਨਮ ਦੇ ਜਾਂਦੀ ਹੈ, ਜਿਸਦਾ ਅੰਜ਼ਾਮ ਬਹੁਤ ਪੀੜਾਦਾਇਕ ਅਤੇ ਦੁਖਦਾਇਕ ਹੁੰਦਾ ਹੈ। ਇੱਕ ਹੱਦ ਤੱਕ ਪੈਸੇ ਦੀ ਦੌੜ ਵਿੱਚ ਸ਼ਾਮਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਸਭ ਕੁਝ ਲਾਂਭੇ ਰੱਖ ਕੇ ਸਿਰਫ਼ ਪੈਸੇ ਦੀ ਹੀ ਦੌੜ ਵਿੱਚ ਅੰਨੇਵਾਹ ਸ਼ਾਮਲ ਹੋਣਾ, ਇਹ ਰਵੱਈਆ ਮੁੜ ਵਿਚਾਰਨਯੋਗ ਹੈ। ਪੈਸਾ ਜ਼ਰੂਰਤ ਜ਼ਰੂਰ ਹੈ, ਪਰ ਇਹ ਜੀਵਨ ਨਹੀਂ, ਜ਼ਿੰਦਗੀ ਨਹੀਂ। ਕੁਦਰਤ ਦਾ ਨਿਯਮ ਹੈ ਇਨਸਾਨ ਜਨਮ ਲੈਂਦਾ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ ਅਤੇ ਆਖੀਰ ਦੁਨੀਆਂ ਨੂੰ ਆਪਣੀ ਚਾਲ ਚਲਦਿਆਂ ਛੱਡ ਕੇ ਰੁਖ਼ਸਤ ਹੋ ਜਾਂਦਾ ਹੈ।

ਜੀਵਨ ਵਿੱਚ ਜੋ ਸਮਾਂ ਲੰਘ ਗਿਆ ਅਤੇ ਜੋ ਉਮਰ ਬੀਤ ਗਈ ਉਹ ਵਾਪਸ ਨਹੀਂ ਆ ਸਕਦੀ ਚਾਹੇ ਤੁਸੀਂ ਕਿੰਨੇ ਵੀ ਧਨਵਾਨ ਹੋਵੋ। ਆਪਣੀ ਅਤੇ ਪਰਿਵਾਰ ਦੇ ਬੇਹਤਰ ਭਵਿੱਖ ਲਈ ਘਾਲਣਾ ਘਾਲਣੀ ਲਾਜ਼ਮੀ ਨਿਰੰਤਰ ਜਾਰੀ ਰੱਖੋ, ਆਪਣੇ ਸੁਫਨਿਆਂ ਨੂੰ ਜ਼ਿੰਦਾ ਰੱਖੋ ਪਰੰਤੂ ਇਸ ਸਫ਼ਰ ਤੇ ਚੱਲਦਿਆਂ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਕਤਲ ਨਾ ਕਰੋ, ਉਹਨਾਂ ਦਾ ਗਲਾ ਨਾ ਘੋਟੋ, ਸਗੋਂ ਉਹਨਾਂ ਨੂੰ ਮਾਣੋ ਇਸ ਨਾਲ ਤੁਹਾਡਾ ਪੈਂਡਾ ਹੋਰ ਚੰਗਾ ਅਤੇ ਨਿੱਘੀਆਂ ਯਾਦਾਂ ਭਰਿਆਂ ਹੁੰਦਾ ਜਾਵੇਗਾ, ਜੀਵਨ ਦੀ ਖੁਸ਼ੀ ਪ੍ਰਾਪਤ ਹੋਵੇਗੀ। ਆਪਣੇ ਪਰਿਵਾਰਾਂ, ਰਿਸ਼ਤਿਆਂ ਨੂੰ ਸਮਾਂ ਦੇਵੋ, ਇਹ ਨਾ ਹੋਵੇ ਤੁਸੀਂ ਕਾਮਯਾਬੀ ਤੇ ਸਿਖ਼ਰ ਤੇ ਤਾਂ ਪਹੁੰਚ ਜਾਵੋ ਪਰੰਤੂ ਤੁਹਾਡੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਤੁਹਾਡੀ ਖੁਸ਼ੀ ਨੂੰ ਦੁਗਣਾ, ਚੌਗੁਣਾ ਕਰਨ ਵਾਲਾ ਕੋਈ ਬਚੇ ਹੀ ਨਾ ਤੇ ਤੁਸੀਂ ਇਕੱਲੇ ਹੋਵੋ, ਬਨਾਟਵੀ ਲੋਕਾਂ ਦੀ ਭੀੜ ਵਿੱਚ।

ਬਾਹਰੋਂ ਕੰਮ ਤੋਂ ਪਰਤੇ ਥੱਕੇ ਟੁੱਟੇ ਬੰਦੇ ਦਾ ਆਪਣੇ ਬੱਚਿਆਂ ਦੇ ਹੱਸਦੇ ਚਿਹਰਿਆਂ ਨੂੰ ਵੇਖ, ਉਹਨਾਂ ਦੀ ਪਿਆਰੀ ਗਲਵਕੜੀ ਵਿੱਚ ਆ ਸਾਰੀ ਥਕਾਣ ਇੱਕ ਝੱਟ ਉੱਡ ਜਾਂਦੀ ਹੈ, ਇਸ ਨੂੰ ਮਾਣੋ ਇਹ ਨਿਰਸਵਾਰਥ ਭਾਵਨਾ ਹੈ ਬੱਚਿਆਂ ਦਾ ਆਪਣੇ ਪਿਤਾ ਦੀ ਸ਼ਾਮ ਨੂੰ ਉਡੀਕ ਕਰਨਾ। ਛੋਟੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਖੁਸ਼ੀਆਂ ਦਾ ਅਥਾਹ ਸਮੁੰਦਰ ਹੈ, ਇਸਨੂੰ ਮਾਣੋ ਤੇ ਜਿਊਂਦੇ ਹੋਣ ਦੀ ਭਾਵਨਾ ਨੂੰ ਕਬੂਲ ਕਰੋ।

ਬੁੱਢੇ ਮਾਂ ਬਾਪ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ, ਕੁਝ ਸਮਾਂ ਉਹਨਾਂ ਨਾਲ ਬਿਤਾਓ। ਜੋ ਉਹਨਾਂ ਤੁਹਾਨੂੰ ਇਸ ਸੰਸਾਰ ਤੇ ਜਨਮ ਦਿੱਤਾ ਹੈ, ਇੱਕ ਬੂਟਾ ਲਾਇਆ ਹੈ, ਤੁਹਾਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਪਾਲਣ ਪੋਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਆਪਣੇ ਹੱਥੀਂ ਲਾਏ ਬੂਟੇ ਦੀ ਛਾਂ ਮਾਨਣ ਦਾ ਸੁਖ ਦਿਓ, ਉਹਨਾਂ ਨਾਲ ਗੱਲਾਂਬਾਤਾਂ ਕਰੋ, ਉਹਨਾਂ ਦੇ ਬੁੱਢੇ ਅੰਗਾਂ ਨੂੰ ਤਾਜ਼ਗੀ ਮਿਲੇਗੀ। ਪਰਮਾਤਮਾ ਅੱਗੇ ਬੁੱਢੇ ਮਾਂ ਬਾਪ ਦੇ ਹੱਥ ਬੱਚਿਆਂ ਦੀ ਸਲਾਮਤੀ, ਖੁਸ਼ਹਾਲੀ ਲਈ ਹੀ ਉੱਠਦੇ ਹਨ, ਦੁਆਵਾਂ ਕਰਦੇ ਹਨ। ਜੇਕਰ ਤੁਹਾਡਾ ਵਤੀਰਾ ਉਹਨਾਂ ਪ੍ਰਤੀ ਜੀਵਨ ਦੇ ਇਸ ਪੜਾਅ ਤੇ ਬੁੱਢੇ ਮਾਪਿਆਂ ਦੇ ਦੁਖ ਦਾ ਕਾਰਨ ਬਣਦਾ ਹੈ, ਇਹ ਤੁਹਾਡੀ ਬਦਕਿਸਮਤੀ ਦੀ ਨਿਸ਼ਾਨੀ ਹੈ।

ਆਪਣੇ ਜੀਵਨਸਾਥੀ, ਭੈਣਾਂ ਭਾਈਆਂ, ਸਕੇ ਸੰਬੰਧੀਆਂ ਅਤੇ ਦੋਸਤਾਂ ਨਾਲ ਮੋਹ ਦੀਆਂ ਤੰਦਾਂ ਬਣਾਈਆਂ ਰੱਖੋ, ਗੁੱਸੇ ਗਿਲ੍ਹੇ ਹੋਣ ਤਾਂ ਬੈਠ ਕੇ ਵਿਚਾਰੋ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਜੋ ਇਸ ਜਨਮ ਤੁਹਾਡੇ ਨਾਲ ਰਿਸ਼ਤੇ ਜੁੜੇ ਹਨ, ਉਹ ਮੁੜ ਨਹੀਂ ਜੁੜਨੇ ਤੇ ਇਸ ਸੰਸਾਰ ਵਿੱਚ ਰਹਿਣਾ ਵੀ ਕਿਸੇ ਨੇ ਨਹੀਂ। ਜਿਵੇਂ ਕਹਿੰਦੇ ਨੇ ਕਿ ਅੱਗੇ ਦਰਗਾਹੀਂ ਜਾਕੇ ਕੌਣ ਮਿਲਦਾ! ਸੋ ਆਪਣੇ ਜੀਵਨ ਵਿੱਚ ਹੀ ਸਭ ਨਾਲ ਪਿਆਰ-ਮੁਹੱਬਤ ਨਾਲ ਲਵਰੇਜ ਰਿਸ਼ਤੇ ਕਾਇਮ ਰੱਖੋ ਅਤੇ ਨਿਭਾਓ।

ਜ਼ਿੰਦਗੀ ਜਿਊਣ ਦਾ ਨਾਮ ਹੈ, ਨਾ ਕਿ ਢੋਣ ਦਾ। ਜ਼ਿੰਦਾਦਲੀ ਨਾਲ ਆਪਣੇ ਜੀਵਨ ਵਿੱਚ ਵਰਤਮਾਨ ਸਮੇਂ ਦਾ ਆਨੰਦ ਮਾਣੋ, ਰੋਜ਼ਾਨਾ ਦੇ ਛੋਟੋ ਛੋਟੇ ਹਾਸਿਆਂ ਅਤੇ ਖੁਸ਼ੀਆਂ ਨੂੰ ਖੁੱਲ੍ਹ ਕੇ ਮਾਣੋ ਅਤੇ ਦੂਜਿਆਂ ਦੀ ਖੁਸ਼ੀਂ ਦਾ ਕਾਰਨ ਬਣੋ ਕਿਉਂਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ।

ਨਵਾਂ ਸਾਲ, ਨਵੀਂ ਸਵੇਰ
ਇਨਸਾਨ ਉਮਰ ਦੇ ਕਿਸੇ ਪੜਾਅ ਤੇ ਹੋਵੇ, ਉਸ ਲਈ ਆਸਵੰਦ ਬਣੇ ਰਹਿਣਾ ਅਤਿ ਲਾਜ਼ਮੀ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ‘ਉਮੀਦ ਤੇ ਹੀ ਦੁਨੀਆਂ ਕਾਇਮ ਹੈ।‘ ਹਰ ਇਨਸਾਨ ਦੇ ਲਈ ਨਵੇਂ ਸਾਲ ਦੇ ਅਰਥ ਅਤੇ ਨਵੇਂ ਸਾਲ ਦੀ ਮਹੱਤਤਾ ਆਪਣੀ-ਆਪਣੀ ਹੁੰਦੀ ਹੈ, ਕਈਆਂ ਲਈ ਇਹ ਪੀੜਾਦਾਇਕ ਵਾਪਰੀਆਂ ਘਟਨਾਵਾਂ ਦੇ ਦਿਨਾਂ ਨੂੰ ਮੁੜ ਯਾਦਾਂ ਦੇ ਝਰੋਖਿਆਂ ਵਿੱਚ ਤਾਜ਼ਾ ਕਰ, ਹਲੂਣ ਛੱਡਦੀ ਹੈ ਅਤੇ ਕਈਆਂ ਲਈ ਖੁਸ਼ੀਆਂ ਦਾ ਵਣਜ ਬਣਦੀ ਹੈ। ਜ਼ਿੰਦਗੀ ਵਿੱਚ ਉਤਾਰ-ਚੜਾਅ ਆਪਣਾ ਅਹਿਮ ਸਥਾਨ ਰੱਖਦੇ ਹਨ, ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੁੱਖ-ਸੁੱਖ ਜ਼ਿੰਦਗੀ ਦੇ ਦੋ ਅਹਿਮ ਰੰਗ ਹਨ, ਦੋ ਅਜਿਹੇ ਰਸ ਹਨ ਜਿਹਨਾਂ ਦੀ ਗੈਰ-ਮੌਜੂਦਗੀ ਇਨਸਾਨ ਦੀ ਜ਼ਿੰਦਗੀ ਨੂੰ ਰਸਹੀਣ ਕਰ ਛੱਡਦੀ ਹੈ।

ਇਨਸਾਨ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ, ਜੇ ਸਿੱਖਣ ਦੀ ਕੋਸ਼ਿਸ਼ ਕਰੇ, ਸਮਝਣ ਦਾ ਯਤਨ ਕਰੇ। ਨਵੇ ਸਾਲ ਦੀ ਨਵੀਂ ਸਵੇਰ ਨੂੰ ਹੱਸਕੇ, ਖਿੜੇ ਮੱਥੇ ਪ੍ਰਵਾਨ ਕਰਨਾ ਤੁਹਾਡੀ ਜ਼ਿੰਦਗੀ ਪ੍ਰਤੀ ਸਕਰਾਤਮਕਤਾ, ਸਾਰਥਕ ਪਹੁੰਚ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਤੁਹਾਡੇ ਜ਼ਿੰਦਾਦਿਲ ਇਨਸਾਨ ਹੋਣ ਦੀ ਪੁਸ਼ਟੀ ਕਰਦਾ ਹੈ। ਨਵੇਂ ਦਿਨ, ਨਵੀਂ ਊਰਜਾ ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ, ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ, ਆਪਣੇ ਦਿਨ ਨੂੰ ਬਿਹਤਰ ਕਰਨ ਅਤੇ ਭਵਿੱਖ ਨੂੰ ਸੰਵਾਰਨ ਦੀ ਅਣਥੱਕ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਵੇਂ ਸਾਲ ਦੀ ਨਵੀਂ ਸਵੇਰ ਤੇ ਇੱਕ ਅਹਿਮ ਅਹਿਦ ਵੀ ਕਰਨਾ ਚਾਹੀਦਾ ਹੈ ‘ਸਿਹਤ ਦੀ ਸੰਭਾਲ।‘ ਇੱਕ ਤੰਦਰੁਸਤ ਇਨਸਾਨ ਹੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦਾ ਹੈ। ਆਪਣੀ ਰੁਚੀ ਅਨੁਸਾਰ ਕੁਝ ਕਿਤਾਬਾਂ ਨੂੰ ਪੜ੍ਹਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ, ਚੰਗੀਆਂ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਸਾਬਿਤ ਹੁੰਦੀਆਂ ਹਨ। ਕਿਸੇ ਵੀ ਧਰਮ ਵਿੱਚ ਆਸਥਾ ਵਿਅਕਤੀ ਦਾ ਨਿੱਜੀ ਮਾਮਲਾ ਹੈ, ਸਾਰਥਕ ਸਮਾਜ ਦੀ ਸਿਰਜਣਾ ਲਈ ਧਾਰਮਿਕ ਫਿਰਕਪ੍ਰਸਤੀ ਨੂੰ ਪਛਾਣਨਾ ਚਾਹੀਦਾ ਹੈ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦਾ ਹੰਭਲਾ ਮਾਰਨਾ ਚਾਹੀਦਾ ਹੈ।

ਗੁਰੂ ਸਾਹਿਬਾਨਾਂ ਦੀ ‘ਕਿਰਤ ਕਰਨਾ, ਵੰਡ ਛਕਣਾ’ ਦੀ ਦਿੱਤੀ ਸਿੱਖਿਆ ਨੂੰ ਅਮਲੀਜਾਮਾ ਪਹਿਣਾਉਣਾ ਚਾਹੀਦਾ ਹੈ, ਹੱਕ ਦੀ ਕਮਾਈ ਕਰਨੀ ਚਾਹੀਦੀ ਹੈ। ਰੁਤਬਿਆਂ ਦੇ ਬਹਿ ਕੇ, ਦਾਅ ਲੱਗਦਿਆਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਉਸਦਾ ਸਬਰ, ਉਸਦੀ ਬਦ-ਦੁਆ ਤੁਹਾਨੂੰ ਪਾਪਾਂ ਦਾ ਭਾਗੀ ਬਣਾ ਛੱਡਦੀ ਹੈ, ਤੁਹਾਡੇ ਇਨਸਾਨ ਹੋਣ ਤੇ ਸਵਾਲ ਪੈਦਾ ਹੋ ਜਾਂਦਾ ਹੈ? ਤੁਸੀਂ ਕਦੇ ਆਪਣੀ ਆਤਮਾ ਨਾਲ ਸ਼ੀਸ਼ੇ ਵਿੱਚ ਨਜ਼ਰ ਨਹੀਂ ਮਿਲਾ ਪਾਉਂਗੇ।

ਰਾਤਾਂ ਬਾਅਦ ਦਿਨ ਚੜ੍ਹਣ ਦਾ ਸਿਲਸਿਲਾ ਜਾਰੀ ਸੀ, ਜਾਰੀ ਹੈ ਤੇ ਜਾਰੀ ਰਹੇਗਾ, ਲੋੜ ਹੈ ਤੁਹਾਡੇ ਸਮੇਂ ਸਿਰ ਜਾਗਣ ਦੀ।

ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਚੌਕੰਨੇ ਰਹੋ
ਸਰਦੀਆਂ ਦੀ ਆਮਦ ਨਾਲ ਹੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਅਖ਼ਬਾਰਾਂ ਅਤੇ ਚੈੱਨਲਾਂ ਉੱਪਰ ਰੋਜ਼ਾਨਾਂ ਹੀ ਸੜਕੀ ਹਾਦਸੇ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੱਥਰ ਵਿਛਾ ਛੱਡਦੇ ਹਨ।

ਸਾਲ 2022 ਵਿੱਚ ਭਾਰਤ ਵਿੱਚ ਕੁੱਲ 4,61,312 ਸੜਕ ਹਾਦਸੇ ਹੋਏ, ਜਿਨ੍ਹਾਂ ਵਿੱਚ 1,68,491 ਲੋਕਾਂ ਦੀ ਜਾਨ ਚਲੀ ਗਈ ਅਤੇ ਕੁੱਲ 4,43,366 ਲੋਕ ਜ਼ਖ਼ਮੀ ਹੋਏ। ਪਿਛਲੇ ਸਾਲਾਂ ਦੇ ਮੁਕਾਬਲੇ ਹਾਦਸਿਆਂ ਵਿੱਚ 11.9 ਫੀਸਦੀ, ਮੌਤਾਂ ਵਿੱਚ 9.4 ਫੀਸਦੀ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ 15.3 ਫੀਸਦੀ ਵਾਧਾ ਹੋਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਤਾਜ਼ਾ ਰਿਪੋਰਟ ਅਨੁਸਾਰ 2021 ਅਤੇ 2022 ਵਿੱਚ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਸੱਟਾਂ ਨਾਲੋਂ ਵੱਧ ਮੌਤਾਂ ਹੋਈਆਂ। ਸਾਲ 2022 ਵਿੱਚ ਦੁਰਘਟਨਾ ਪੀੜਤਾਂ ਵਿੱਚੋਂ 66.5 ਫੀਸਦੀ 18 ਤੋਂ 45 ਸਾਲ ਦੀ ਉਮਰ ਦੇ ਨੌਜਵਾਨ ਸਨ । ਪੰਜਾਬ ਵਿੱਚ 2022 ਵਿੱਚ, 6,122 ਸੜਕ ਹਾਦਸਿਆਂ ਵਿੱਚ 4,688 ਮੌਤਾਂ ਅਤੇ 3,372 ਜ਼ਖ਼ਮੀ ਹੋਏ। ਪਿਛਲੇ ਸਾਲ 6,097 ਸੜਕ ਹਾਦਸਿਆਂ ਵਿੱਚ 4,516 ਮੌਤਾਂ ਅਤੇ 3,034 ਜ਼ਖ਼ਮੀ ਹੋਏ ਸਨ। ਸੜਕ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਯਾਤਾਯਾਤ ਦੇ ਨਿਯਮ ਬਣਾਏ ਗਏ ਹਨ। ਇਹ ਨਿਯਮ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ਤੇ ਚਲਦੇ ਹਨ ਅਤੇ ਟ੍ਰੈਫਿਕ ਦਾ ਹਿੱਸਾ ਬਣਦੇ ਹਨ।

ਸੜਕੀ ਹਾਦਸਿਆਂ ਪਿੱਛੇ ਜ਼ਿਆਦਾਤਰ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਦਿੱਤੀ ਜਾਂਦੀ ਢਿੱਲ ਜਿੰਮੇਵਾਰ ਹੈ। ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਸੜਕਾਂ ਉੱਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜਰੀਂ ਪੈ ਜਾਂਦੇ ਹਨ।

ਮੌਜੂਦਾ ਸਮੇਂ ਧੁੰਦ ਕਾਰਨ ਵਿਜੀਵਿਲਿਟੀ ਉਂਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਯਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ। ਜ਼ਰੂਰਤ ਅਨੁਸਾਰ ਹੀ ਨਿੱਜੀ ਵਾਹਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਸਫ਼ਰ ਲਈ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਕਦੇ ਵੀ ਤੇਜ ਰਫ਼ਤਾਰ ਜਾਂ ਨਸ਼ਾ ਆਦਿ ਕਰਕੇ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ। ਯਾਤਾਯਾਤ ਦੇ ਹੋਰ ਨਿਯਮਾਂ ਦੇ ਨਾਲ ਨਾਲ ਹਾਰਨਾਂ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮੇਂ ਜੈਬਰਾ ਕਰਾਸਿੰਗ ਤੋਂ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ  ਹੈ ਕਿਉਂਕਿ ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦੀ ਹੈ।

ਸਰਦੀਆਂ ਦੇ ਮੌਸਮ ਵਿੱਚ ਵੱਖੋ ਵੱਖਰੇ ਸਮਾਗਮ ਚੱਲਦਿਆਂ ਸੜਕਾਂ ਤੇ ਚਾਹ ਆਦਿ ਦਾ ਲੰਗਰ ਲਾਉਣਾ ਆਮ ਗੱਲ ਹੈ ਪਰੰਤੂ ਇੱਥੇ ਜ਼ਰੂਰੀ ਹੈ ਕਿ ਮੁੱਖ ਸੜਕ ਤੋਂ ਥੋੜਾ ਪਿੱਛੇ ਹੱਟਕੇ ਲੰਗਰ ਲਾਇਆ ਜਾਵੇ ਅਤੇ ਲੋਕਾਂ ਨੂੰ ਰੋਕਣ ਲਈ ਜੋ ਮਿੱਟੀ ਦੇ ਉੱਚੇ ਉੱਚੇ ਬੰਨ੍ਹਨੁਮਾ ਹੰਪ ਬਣਾਏ ਜਾਂਦੇ ਹਨ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕੋਈ ਸੜਕ ਦੁਰਘਟਨਾ ਨਾ ਵਾਪਰੇ।

ਸਿਹਤ ਪ੍ਰਤੀ ਸੁਚੇਤ ਨਾਗਰਿਕ ਚੰਗੀ ਗੱਲ ਹੈ ਪਰੰਤੂ ਸੜਕਾਂ ਤੇ ਸੈਰ ਕਰਨਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ, ਇਸਦੇ ਲਈ ਮੈਦਾਨ ਜਾਂ ਪਾਰਕ ਆਦਿ ਵਿੱਚ ਸੈਰ, ਟਹਿਲ ਕਦਮੀ ਆਦਿ ਕੀਤੀ ਜਾ ਸਕਦੀ ਹੈ। ਲੋਕਾਂ ਵਿੱਚ ਸਵੈ ਜਾਗਰੂਕਤਾ, ਅਨੁਸ਼ਾਸਨ ਅਤੇ ਜਿੰਮੇਵਾਰੀ ਦੀ ਭਾਵਨਾ ਦੀ ਭਾਰੀ ਘਾਟ ਰੜਕਦੀ ਹੈ। ਸੜਕੀ ਨਿਯਮਾਂ ਸੰਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉੱਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ ਕਿਉਂਕਿ ਚੰਡੀਗੜ ਵਿੱਚ ਪ੍ਰਸ਼ਾਸਨਿਕ ਸਖਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ ਚੰਡੀਗੜ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕ ਦਮ ਜਿਆਦਾਤਰ ਲੋਕ ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੇ ਹਨ।

ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ ਕਰਨ ਤੇ ਆਪਣੀ ਜਾਨ ਦੇ ਨਾਲ ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖਤਰਾ ਬਣ ਜਾਂਦੇ ਹਾਂ। ਆਦਰਸ਼ ਨਾਗਰਿਕ ਲਈ ਜ਼ਰੂਰੀ ਹੈ ਕਿ ਉਹ ਸੜਕੀ ਨਿਯਮਾਂ ਪ੍ਰਤੀ ਸੁਚੇਤ ਰਹੇ ਅਤੇ ਪਾਲਣਾ ਯਕੀਨੀ ਬਣਾਏ।

ਧੁੰਦ ਵਿੱਚ ਡ੍ਰਾਈਵਿੰਗ ਕਰਦਿਆਂ ਵਾਹਨ ਤੋਂ ਵਾਹਨ ਦਾ ਫਾਸਲਾ ਜਰੂਰ ਰੱਖਿਆ ਜਾਣਾ ਜ਼ਰੂਰੀ ਹੈ ਅਤੇ ਓਵਰਟੇਕ ਕਰਨ ਲੱਗਿਆਂ ਅੱਗੇ ਪਿੱਛੇ ਧਿਆਨ ਜਰੂਰ ਰੱਖਿਆ ਜਾਵੇ। ਡ੍ਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਨਾ ਕਰੋ, ਧੁੰਦ ਵਿੱਚ ਵਹੀਕਲ ਚਲਾਉਣ ਲੱਗਿਆ ਪੂਰਾ ਧਿਆਨ ਅੱਗੇ ਰੱਖੋ, ਧੁੰਦ ਵਿੱਚ ਕਦੀ ਵੀ ਸੜਕ ਦੇ ਵਿਚਕਾਰ ਵਹੀਕਲ ਨਾ ਰੋਕੋ ਜਦੋਂ ਵਹੀਕਲ ਰੋਕਣਾ ਹੋਵੋ ਤਾਂ ਇੰਡੀਕੇਟਰ ਜਾਰੀ ਰੱਖੋ ਤੇ ਵਹੀਕਲ ਨੂੰ ਸੜਕ ਤੋਂ ਸਾਇਡ ’ਤੇ ਹੀ ਰੋਕੋ ਅਤੇ ਵਹੀਕਲ ਚਲਾਉਂਦੇ ਸਮੇਂ ਲਾਇਟਾਂ ਚਲਾ ਕੇ ਰੱਖੋ। ਵਾਹਨਾਂ ਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਧੁੰਦ ਅਤੇ ਰਾਤ ਸਮੇਂ ਸੜਕ ਤੇ ਚਲਦੇ ਵਾਹਨ ਦਾ ਪਤਾ ਲੱਗ ਸਕੇ।

ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਯਾਤਾਯਾਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਲੋਕਾਂ ਵਿੱਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਤਰਫੋਂ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖਤੀ ਨੂੰ ਵੀ ਲਾਗੂ ਕੀਤਾ ਜਾਵੇ, ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ਵਿੱਚ ਹੈ ਅਤੇ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਕੀਤੀ ਪਾਲਣਾ ਨਾਲ ਸੜਕੀ ਹਾਦਸਿਆਂ ਨੂੰ ਬਹੁਤ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਕਈ ਘਰਾਂ ਵਿੱਚ ਸੋਗ ਪਸਰਨ ਤੋਂ ਬਚਾ ਹੋ ਸਕਦਾ ਹੈ।